ਤਾਜਾ ਖ਼ਬਰਾਂ


ਆਕਾਸ਼ ਮਿਜ਼ਾਈਲ ਦੇ ਨਵੇਂ ਸੰਸਕਰਣ - 'ਆਕਾਸ਼ ਪ੍ਰਾਈਮ' ਦਾ ਅੱਜ ਚਾਂਦੀਪੁਰ, ਉੜੀਸ਼ਾ ਤੋਂ ਸਫਲਤਾਪੂਰਵਕ ਪ੍ਰੀਖਣ
. . .  47 minutes ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸੁਰੱਖਿਆ ਘਟਾਉਣ ਨੂੰ ਕਿਹਾ
. . .  1 minute ago
ਅਮਰਪ੍ਰੀਤ ਸਿੰਘ ਦਿਓਲ ਪੰਜਾਬ ਦੇ ਐਡਵੋਕੇਟ ਜਨਰਲ ਨਿਯੁਕਤ
. . .  about 1 hour ago
ਚਾਚੇ ਨਾਲ ਕੰਧ ਦੇ ਰੌਲ਼ੇ ਤੋਂ ਪ੍ਰੇਸ਼ਾਨ ਭਤੀਜੇ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਲੋਹਟਬੱਦੀ, 27 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪਿੰਡ ਲੋਹਟਬੱਦੀ (ਲੁਧਿਆਣਾ) ਵਿਖੇ ਅੱਜ 42 ਸਾਲਾ ਵਿਅਕਤੀ ਨੇ ਆਰਥਿਕ ਤੰਗੀ ਨਾਲ ਜੂਝਦਿਆਂ ਅਤੇ ਸਕੇ ਚਾਚੇ ਨਾਲ ਮਕਾਨ ਦੀ ਕੰਧ ਤੋਂ ਪ੍ਰੇਸ਼ਾਨ ਅਤੇ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ...
ਸੁਪਰੀਮ ਕੋਰਟ ਦੀ ਕੇਂਦਰ ਸਮੇਤ ਰਾਸ਼ਟਰੀ ਪ੍ਰੀਖਿਆ ਬੋਰਡ ਅਤੇ ਰਾਸ਼ਟਰੀ ਮੈਡੀਕਲ ਕਮਿਸ਼ਨ ਨੂੰ ਫਟਕਾਰ
. . .  about 2 hours ago
ਨਵੀਂ ਦਿੱਲੀ, 27 ਸਤੰਬਰ - ਸੁਪਰੀਮ ਕੋਰਟ ਨੇ ਪੋਸਟ ਗ੍ਰੈਜੂਏਟ ਨੈਸ਼ਨਲ ਏਲੀਜੀਬਿਲਿਟੀ ਕਮ ਐਂਟਰੈਂਸ ਟੈਸਟ-ਸੁਪਰ ਸਪੈਸ਼ਲਿਟੀ 2021 ਦੇ ਇਮਤਿਹਾਨ ਪੈਟਰਨ ਵਿਚ ਆਖਰੀ ਮਿੰਟ ਵਿਚ ਬਦਲਾਅ ਕਰਨ ਲਈ ਕੇਂਦਰ ...
ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ ਦਾ ਦਿਹਾਂਤ
. . .  about 2 hours ago
ਕਪੂਰਥਲਾ, 27 ਸਤੰਬਰ (ਅਮਰਜੀਤ ਕੋਮਲ) - ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ (68) ਦਾ ਅੱਜ ਦੁਪਹਿਰ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ...
ਬਲੋਚ ਵਿਦਰੋਹੀਆਂ ਨੇ ਕੀਤਾ ਬੰਬ ਧਮਾਕਾ, ਨੁਕਸਾਨਿਆ ਗਿਆ ਮੁਹੰਮਦ ਅਲੀ ਜਿਨਾਹ ਦਾ ਬੁੱਤ
. . .  about 2 hours ago
ਇਸਲਾਮਾਬਾਦ, 27 ਸਤੰਬਰ - ਬਲੋਚ ਵਿਦਰੋਹੀਆਂ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਬੁੱਤ ਨੂੰ ਬੰਬ ਧਮਾਕੇ ਵਿਚ ਉਡਾ ਦਿੱਤਾ | ਬਲੋਚਿਸਤਾਨ ਸੂਬੇ ਦੇ ਸਾਹਿਲੀ ਸ਼ਹਿਰ ਗਵਾਦਰ ਵਿਚ ਕੀਤੇ ਬੰਬ ਧਮਾਕੇ ਵਿਚ ਬੁੱਤ ਨੁਕਸਾਨਿਆ ਗਿਆ ਹੈ...
ਚੱਕਰਵਾਤੀ ਤੂਫ਼ਾਨ 'ਗੁਲਾਬ' ਦੇ ਚਲਦੇ ਅਲਰਟ ਜਾਰੀ
. . .  about 3 hours ago
ਨਵੀਂ ਦਿੱਲੀ, 27 ਸਤੰਬਰ - ਭਾਰੀ ਮੀਂਹ ਪੈਣ ਕਾਰਨ ਆਂਧਰਾ ਪ੍ਰਦੇਸ਼ - ਉੜੀਸਾ ਸਰਹੱਦ 'ਤੇ ਗੋਟਾ ਬੈਰਾਜ 'ਚ ਪਾਣੀ ਦਾ ਪੱਧਰ ਵਧ ਗਿਆ ਹੈ | ਜ਼ਿਕਰਯੋਗ ਹੈ ਕਿ ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿਚ ਤਬਾਹੀ ਮਚਾਉਣ ਤੋਂ ਬਾਅਦ...
ਭਾਜਪਾ ਅਤੇ ਟੀ.ਐਮ.ਸੀ. ਵਰਕਰਾਂ ਵਿਚਕਾਰ ਹੋਈ ਝੜਪ
. . .  about 3 hours ago
ਕੋਲਕਾਤਾ, 27 ਸਤੰਬਰ - ਭਵਾਨੀਪੁਰ ਉਪ ਚੋਣ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਵਰਕਰਾਂ ਦੀ ਅੱਜ ਕੋਲਕਾਤਾ ਵਿਚ ਝੜਪ ਹੋ ....
ਭਾਰਤ ਬੰਦ ਪੂਰੀ ਤਰ੍ਹਾਂ ਰਿਹਾ ਸਫਲ - ਰਾਕੇਸ਼ ਟਿਕੈਤ
. . .  about 4 hours ago
ਨਵੀਂ ਦਿੱਲੀ, 27 ਸਤੰਬਰ - ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਦੀ ਰਣਨੀਤੀ...
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ
. . .  about 4 hours ago
ਨਵੀਂ ਦਿੱਲੀ,27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ | ਉੱਥੇ ਹੀ ਇਸ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ...
ਨਰਮੇ ਦੀ ਫ਼ਸਲ ਤਬਾਹ ਹੋਣ ਕਾਰਨ ਕਿਸਾਨ ਵਲੋਂ ਖ਼ੁਦਕੁਸ਼ੀ
. . .  about 4 hours ago
ਮਾਨਸਾ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਨੇੜਲੇ ਪਿੰਡ ਖ਼ਿਆਲਾ ਕਲਾਂ ਦੇ ਨੌਜਵਾਨ ਕਿਸਾਨ ਰਜਿੰਦਰ ਸਿੰਘ (27) ਪੁੱਤਰ ਨਾਹਰ ਸਿੰਘ ਨੇ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਕਾਰਨ ਤਬਾਹ ਹੋਣ...
ਭਾਰਤ ਬੰਦ ਕਾਰਨ ਬਾਜ਼ਾਰਾਂ 'ਚ ਛਾਈ ਬੇਰੌਣਕੀ
. . .  about 4 hours ago
ਰਾਜਪੁਰਾ, 27 ਸਤੰਬਰ (ਰਣਜੀਤ ਸਿੰਘ) - ਅੱਜ ਭਾਰਤ ਬੰਦ ਕਾਰਨ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ। ਕਿਸਾਨ ਜਥੇਬੰਦੀਆਂ ਨੇ ਸੜਕੀ ਆਵਾਜਾਈ ਠੱਪ ਕਰ ਕੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ...
ਭਾਰਤ ਬੰਦ ਦੇ ਸੱਦੇ ਨੂੰ ਕੋਟਫੱਤਾ ਸਰਕਲ ਵਿਚ ਮਿਲਿਆ ਭਰਵਾਂ ਹੁੰਗਾਰਾ
. . .  about 4 hours ago
ਕੋਟਫੱਤਾ,27 ਸਤੰਬਰ (ਰਣਜੀਤ ਸਿੰਘ ਬੁੱਟਰ) - ਸੰਯੁਕਤ ਕਿਸਾਨ ਮੋਰਚੇ ਦੀ 27 ਦੀ ਭਾਰਤ ਬੰਦ ਦੀ ਕਾਲ ਨੂੰ ਕੋਟਫੱਤਾ ਸਰਕਲ ਦੇ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲਿਆ | ਕੋਟਸ਼ਮੀਰ ਦੀ ਉਗਰਾਹਾਂ ਇਕਾਈ ਨੇ ਦਸਮੇਸ਼ ਵੈੱਲਫੇਅਰ ਕਲੱਬ ਅਤੇ ਵੱਡੀ ...
ਮੋਦੀ ਦੇ ਕਾਲੇ ਕਾਨੂੰਨਾਂ ਨੇ ਲਈ ਇਕ ਹੋਰ ਕਿਸਾਨ ਦੀ ਜਾਨ
. . .  about 4 hours ago
ਨੂਰਮਹਿਲ (ਜਲੰਧਰ) , 27 ਸਤੰਬਰ (ਜਸਵਿੰਦਰ ਸਿੰਘ ਲਾਂਬਾ) - ਕਿਸਾਨ ਬਘੇਲ ਰਾਮ ਦੀ ਦਿੱਲੀ ਸਿੰਘੂ ਬਾਰਡਰ 'ਤੇ ਅਚਾਨਕ ਸਵੇਰੇ ਮੌਤ ਹੋ ਗਈ, ਜੋ ਕਿ ਪਹਿਲੇ ਦਿਨ ਤੋਂ ਹੀ ਸੰਘਰਸ਼ ਨਾਲ ਜੁੜੇ ਹੋਏ...
ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੋਕੀਆਂ ਰੇਲਾਂ
. . .  about 4 hours ago
ਸੋਨੀਪਤ, 27 ਸਤੰਬਰ - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸੋਨੀਪਤ ਵਿਖੇ ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੇਲਾਂ ਰੋਕੀਆਂ...
ਦਿੱਲੀ ਬਾਰਡਰ 'ਤੇ ਲੱਗਾ ਲੰਬਾ ਜਾਮ, ਗੱਡੀਆਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ
. . .  1 minute ago
ਨਵੀਂ ਦਿੱਲੀ, 27 ਸਤੰਬਰ - ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਤੇ ਗਏ ਭਾਰਤ ਬੰਦ ਦੇ ਦੌਰਾਨ ਦਿੱਲੀ ਅਤੇ ਐਨ.ਸੀ.ਆਰ ਦੇ ਕਈ ਇਲਾਕਿਆਂ ਵਿਚ ਭਾਰੀ ਜਾਮ ਵੇਖਣ ਨੂੰ ਮਿਲਿਆ...
ਦਿੱਲੀ ਤੋਂ ਬਿਹਾਰ ਤੱਕ ਭਾਰਤ ਬੰਦ ਦਾ ਅਸਰ
. . .  about 5 hours ago
ਨਵੀਂ ਦਿੱਲੀ, 27 ਸਤੰਬਰ - ਭਾਰਤ ਬੰਦ ਦੇ ਦੌਰਾਨ ਦਿੱਲੀ, ਯੂਪੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਪੁਲਿਸ ਅਲਰਟ 'ਤੇ ਹੈ। ਦਰਜਨ ਤੋਂ ਵੱਧ ਸਿਆਸੀ ਪਾਰਟੀਆਂ, ਸੰਗਠਨਾਂ ਨੇ ਇਸ ਬੰਦ ਦਾ ਸਮਰਥਨ ਕੀਤਾ...
ਸ਼੍ਰੋਮਣੀ ਕਮੇਟੀ ਦੇ ਦਫ਼ਤਰ ਆਮ ਵਾਂਗ ਰਹੇ ਖੁੱਲ੍ਹੇ, ਮੁਲਾਜ਼ਮਾਂ 'ਚ ਪਾਈ ਗਈ ਨਾਰਾਜ਼ਗੀ
. . .  about 5 hours ago
ਅੰਮ੍ਰਿਤਸਰ, 27 ਸਤੰਬਰ (ਜਸਵੰਤ ਸਿੰਘ ਜੱਸ) - ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਜਿਥੇ ਅੰਮ੍ਰਿਤਸਰ ਵਿਚ ਪੂਰਨ ਸਮਰਥਨ ਮਿਲਿਆ ਹੈ, ਉਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਆਮ ਵਾਂਗ ਖੁੱਲ੍ਹੇ ਰਹੇ। ਸ਼੍ਰੋਮਣੀ ਕਮੇਟੀ ਜਿਸ ਵਲੋਂ ਇੱਕ ਪਾਸੇ ਕਿਸਾਨ ਸੰਘਰਸ਼ ਨੂੰ ਸਮਰਥਨ...
ਕਿਸਾਨਾਂ ਵਲੋਂ ਚਮਿਆਰੀ ਵਿਖੇ ਸੜਕੀ ਆਵਾਜਾਈ ਰੋਕੀ
. . .  about 5 hours ago
ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨਾਂ ਨੇ ਸੜਕਾਂ ਜਾਮ ਕਰਨ ਦੇ ਨਾਲ - ਨਾਲ ਰੋਕੀਆਂ ਰੇਲਾਂ
. . .  about 5 hours ago
ਬਹਾਦਰਗੜ੍ਹ, 27 ਸਤੰਬਰ (ਕੁਲਵੀਰ ਸਿੰਘ ਧਾਲੀਵਾਲ ) - ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਵੱਖ - ਵੱਖ ਥਾਵਾਂ 'ਤੇ ਕਿਸਾਨਾਂ ਵਲੋਂ ਸੜਕਾਂ ਬੰਦ ਕਰ ਕੇ...
ਕਿਸਾਨਾਂ ਵਲੋਂ ਭੋਗਪੁਰ ਟੀ-ਪੁਆਇੰਟ 'ਤੇ ਲਾਇਆ ਗਿਆ ਜਾਮ
. . .  about 5 hours ago
ਭੋਗਪੁਰ, 27 ਸਤੰਬਰ (ਕਮਲਜੀਤ ਸਿੰਘ ਡੱਲੀ) - ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਭੋਗਪੁਰ ਆਦਮਪੁਰ ਟੀ-ਪੁਆਇੰਟ 'ਤੇ ਕਿਸਾਨਾਂ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਆਵਾਜਾਈ ਰੋਕ ਕੇ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ...
ਰੇਲਵੇ ਸ਼ਟੇਸ਼ਨ ਮਾਨਾਂਵਾਲਾ ਵਿਖੇ ਲੱਗੀਆਂ ਰੇਲ ਗੱਡੀਆਂ ਦੀਆਂ ਬਰੇਕਾਂ
. . .  about 5 hours ago
ਮਾਨਾਂਵਾਲਾ, 27 ਸਤੰਬਰ (ਗੁਰਦੀਪ ਸਿੰਘ ਨਾਗੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਐਲਾਨੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਸੜਕਾਂ ਸਮੇਤ ਰੇਲਵੇ ਟਰੈਕ 'ਤੇ ਵੀ ਕਿਸਾਨਾਂ ਵਲੋਂ ਧਰਨਾ ਦਿੱਤੇ ਜਾਣ ਕਾਰਨ ਰੇਲ ਆਵਾਜਾਈ ਵੀ ਪੂਰੀ ...
ਕਸਬਾ ਪੋਜੇਵਾਲ ਵਿਖੇ ਦੁਕਾਨਦਾਰਾਂ ਨੇ ਮੋਦੀ ਸਰਕਾਰ ਦਾ ਫੂਕਿਆ ਪੁਤਲਾ
. . .  about 6 hours ago
ਪੋਜੇਵਾਲ ਸਰਾਂ, 27 ਸਤੰਬਰ (ਨਵਾਂਗਰਾਈਂ) - ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਮਰਥਨ ਦਿੰਦਿਆਂ ਕਸਬਾ ਪੋਜੇਵਾਲ ਦੇ ਸਮੂਹ ਦੁਕਾਨਦਾਰਾਂ ਨੇ ਆਪਣੀਆਂ ...
ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਕਿਸਾਨ ਜਥੇਬੰਦੀਆਂ ਵਲੋਂ ਧਰਨਾ
. . .  about 6 hours ago
ਜੋਧਾਂ, 27 ਸਤੰਬਰ (ਗੁਰਵਿੰਦਰ ਸਿੰਘ ਹੈਪੀ) - ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੌਰਾਨ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 19 ਜੇਠ ਸੰਮਤ 552

ਸੰਪਾਦਕੀ

ਸਹੀ ਕਦਮ

ਪਹਿਲਾਂ ਤਾਲਾਬੰਦੀ ਅਤੇ ਹੁਣ ਤਾਲਾਬੰਦੀ 'ਚ ਰਾਹਤ ਦੀ ਪ੍ਰਕਿਰਿਆ ਦਾ ਪਹਿਲਾ ਪੜਾਅ | ਆਿਖ਼ਰ ਤਾਲਾਬੰਦੀ 'ਚ ਦੇਸ਼ ਨੂੰ ਛੋਟ ਮਿਲਣੀ ਹੀ ਸੀ ਭਾਵੇਂ ਅੱਜ ਮਿਲਦੀ ਜਾਂ ਕੱਲ੍ਹ | ਤਾਲਾਬੰਦੀ ਦੇ ਚੌਥੇ ਪੜਾਅ ਦੀ ਆਖਰੀ ਤਰੀਕ 31 ਮਈ ਜਿਵੇਂ-ਜਿਵੇਂ ਨੇੜੇ ਆ ਰਹੀ ਸੀ, ਆਮ ਲੋਕਾਂ ...

ਪੂਰੀ ਖ਼ਬਰ »

ਕੋਰੋਨਾ ਸੰਕਟ ਦੌਰਾਨ ਖਾਮੋਸ਼ ਕਿਉਂ ਹੈ ਦੇਸ਼ ਦੀ ਸੰਸਦ?

ਕੋਰੋਨਾ ਮਹਾਂਮਾਰੀ ਦੇ ਇਸ ਵਿਸ਼ਵ ਸੰਕਟ ਵਿਚ ਦੁਨੀਆ ਦੇ ਸਾਰੇ ਦੇਸ਼ਾਂ ਦੀਆਂ ਸੰਸਦਾਂ ਆਪੋ-ਆਪਣੇ ਢੰਗ ਨਾਲ ਕੰਮ ਕਰ ਰਹੀਆਂ ਹਨ | ਤਾਲਾਬੰਦੀ ਦੀਆਂ ਹਦਾਇਤਾਂ ਅਤੇ ਸਰੀਰਕ ਦੂਰੀ ਦਾ ਪਾਲਣ ਕਰਦਿਆਂ ਕਈ ਦੇਸ਼ਾਂ ਵਿਚ ਸੰਸਦ ਮੈਂਬਰਾਂ ਦੀ ਸੀਮਤ ਮੌਜੂਦਗੀ ਵਾਲੇ ...

ਪੂਰੀ ਖ਼ਬਰ »

ਮੋਦੀ ਸਰਕਾਰ ਲਈ ਵਧ ਸਕਦੀ ਹੈ ਚੁਣੌਤੀ

ਕੋਰੋਨਾ ਦਾ ਫੈਲਾਓ ਤੇ ਆਰਥਿਕ ਸੰਕਟ
(ਕੱਲ੍ਹ ਤੋਂ ਅੱਗੇ)

ਕੇਂਦਰ ਦੀ ਦਖ਼ਲਅੰਦਾਜ਼ੀ
ਲੋਕ ਸਭਾ ਚੋਣਾਂ 2019 'ਚ ਜਨਤਾ ਤੋਂ ਮਿਲੇ ਭਰਪੂਰ ਹੁੰਗਾਰੇ ਦੇ ਬਾਵਜੂਦ ਭਾਜਪਾ ਨੂੰ ਸੂਬਾਈ ਸਿਆਸਤ 'ਚ ਕੋਈ ਖ਼ਾਸ ਸਫਲਤਾ ਹਾਸਲ ਨਹੀਂ ਹੋਈ ਹੈ | ਮਹਾਰਾਸ਼ਟਰ, ਝਾਰਖੰਡ, ਮੱਧ ਪ੍ਰਦੇਸ਼ ਤੇ ਕਰਨਾਟਕ ਜਿਹੇ ਰਾਜਾਂ 'ਚ ਸੱਤਾ ਦੇ ਤਕਰੀਬਨ ਕੋਲ ਪਹੁੰਚ ਚੁੱਕੀ ਭਾਜਪਾ ਨੂੰ ਵਿਰੋਧੀ ਧਿਰ ਦੀ ਭੂਮਿਕਾ 'ਚ ਹੀ ਸੰਤੋਖ ਕਰਨਾ ਪਿਆ | ਇਨ੍ਹਾਂ ਰਾਜਾਂ 'ਚ ਸੱਤਾ ਹਾਸਲ ਨਾ ਕਰ ਪਾਉਣ ਦਾ ਇਕ ਵੱਡਾ ਕਾਰਨ ਭਾਜਪਾ ਵਲੋਂ ਗੱਠਜੋੜ ਭਾਈਵਾਲਾਂ ਦੀ ਅਣਦੇਖੀ ਵੀ ਰਿਹਾ | ਫਿਰ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, ਸ਼ਿਵ ਸੈਨਾ ਹੋਵੇ ਜਾਂ ਫਿਰ ਕੋਈ ਹੋਰ ਪਾਰਟੀ | 543 ਸੀਟਾਂ 'ਚੋਂ 303 ਦਾ ਅੰਕੜਾ ਹਾਸਲ ਕਰਨ ਵਾਲੀ ਭਾਜਪਾ ਨੇ ਗੱਠਜੋੜ ਭਾਈਵਾਲਾਂ ਦੀਆਂ ਸ਼ਰਤਾਂ ਜਾਂ ਅਪੀਲਾਂ ਦੀ ਥਾਂ 'ਤੇ ਆਪਣੀਆਂ ਸ਼ਰਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਸੂਬਾਈ ਸਿਆਸਤ ਦੀਆਂ ਬਾਕੀ ਧਿਰਾਂ-ਵਿਸ਼ੇਸ਼ ਤੌਰ 'ਤੇ ਸਥਾਨਕ ਪਾਰਟੀਆਂ ਨੂੰ ਮਨਜ਼ੂਰ ਨਹੀਂ ਹੋਈਆਂ | ਕਰਨਾਟਕ ਅਤੇ ਮੱਧ ਪ੍ਰਦੇਸ਼ 'ਚ ਤਾਂ ਭਾਜਪਾ ਨੇ ਲੰਮੇ ਸਿਆਸੀ ਡਰਾਮੇ ਅਤੇ ਸ਼ਰ੍ਹੇਆਮ ਵਿਧਾਇਕਾਂ ਦੀ ਖ਼ਰੀਦੋ ਫਰੋਖ਼ਤ ਤੋਂ ਬਾਅਦ ਆਪਣੀ ਸਰਕਾਰ ਤਾਂ ਕਾਇਮ ਕਰ ਲਈ, ਪਰ 'ਲੋਕਤੰਤਰੀ ਚੋਣ ਅਮਲ' ਅਤੇ 'ਜਨਤਾ ਦੀ ਰਾਇ' ਆਦਿ ਸ਼ਬਦਾਂ 'ਤੇ ਸੁਆਲੀਆ ਨਿਸ਼ਾਨ ਹੋਰ ਗੂੜ੍ਹਾ ਕਰ ਦਿੱਤਾ | ਬਿਨਾਂ ਸ਼ੱਕ ਇਹ ਸੁਆਲੀਆ ਨਿਸ਼ਾਨ ਸਿਰਫ ਭਾਜਪਾ ਵਲੋਂ ਹੀ ਨਹੀਂ ਲਾਇਆ ਗਿਆ ਸੀ ਇਸ ਤੋਂ ਪਹਿਲਾਂ ਵੀ ਇਹ ਅਮਲ ਚਲਦਾ ਰਿਹਾ ਹੈ | ਪਰ ਵੱਡੇ ਫ਼ਤਵੇ ਨਾਲ ਸੱਤਾ 'ਚ ਆਈ ਭਾਜਪਾ ਦਾ ਧਿਆਨ ਪੁਰਾਣੇ ਪੂਰਨਿਆਂ ਨੂੰ ਫਿਕੇ ਕਰਨ ਦੀ ਥਾਂ 'ਤੇ ਗੂੜ੍ਹੇ ਕਰਨ 'ਤੇ ਵਧੇਰੇ ਰਿਹਾ | ਭਾਵੇਂ ਦਿੱਲੀ 'ਚ ਆਮ ਆਦਮੀ ਪਾਰਟੀ ਨੂੰ ਮਿਲਿਆ ਸਪੱਸ਼ਟ ਬਹੁਮਤ ਉਸ ਨੂੰ ਸੱਤਾ ਦੁਆਉਣ ਅਤੇ ਉਸ ਨੂੰ ਬਰਕਰਾਰ ਰੱਖਣ 'ਚ ਮਦਦਗਾਰ ਰਿਹਾ ਪਰ ਮਹਾਰਾਸ਼ਟਰ 'ਚ ਸਰਕਾਰ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਦੀ ਆਵਾਜ਼ ਹਾਲੇ ਵੀ ਹੌਲੇ-ਮੱਠੇ ਸੁਰਾਂ 'ਚ ਸੁਣੀ ਜਾ ਸਕਦੀ ਹੈ |
ਵਿਦੇਸ਼ ਨੀਤੀ
ਸੱਤਾ ਅਤੇ ਵਿਚਾਰਧਾਰਾ ਬਦਲਣ ਦੇ ਨਾਲ ਨੀਤੀਆਂ 'ਚ ਹੋਣ ਵਾਲੇ ਲਾਜ਼ਮੀ ਬਦਲਾਅ 'ਚ ਸਭ ਤੋਂ ਵੱਧ ਪ੍ਰਭਾਵ ਵਿਦੇਸ਼ ਨੀਤੀ 'ਤੇ ਪੈਂਦਾ ਹੈ | ਆਲਮੀ ਪੱਧਰ 'ਤੇ ਇਕ ਦੇਸ਼ ਵਜੋਂ ਅਕਸ ਉਭਾਰਨ ਅਤੇ ਬਦਲਾਉਣ 'ਚ ਚੋਖਾ ਸਮਾਂ ਲੱਗ ਜਾਂਦਾ ਹੈ | ਅਕਸ ਉਭਾਰਨ ਦੀ ਕਵਾਇਦ ਮੋਦੀ ਸਰਕਾਰ ਨੇ ਪਹਿਲੇ ਕਾਰਜਕਾਲ 'ਚ ਹੀ ਸ਼ੁਰੂ ਕਰ ਦਿੱਤੀ ਸੀ, ਜਿਸ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਕਰੀਬਨ 50 ਤੋਂ ਵੱਧ ਦੇਸ਼ਾਂ ਦਾ ਦੌਰਾ ਕੀਤਾ | ਪਹਿਲੇ ਕਾਰਜਕਾਲ 'ਚ ਹੀ ਅਹਿਮ ਰਣਨੀਤਕ ਭਾਗੀਦਾਰ ਵਜੋਂ ਉੱਭਰਿਆ ਅਮਰੀਕਾ ਭਾਰਤ ਦੀ ਵਿਦੇਸ਼ ਨੀਤੀ ਦਾ ਅਹਿਮ ਹਿੱਸਾ ਬਣਿਆ | ਸਤੰਬਰ 2019 'ਚ ਅਮਰੀਕਾ ਦੇ ਡੈਲੈਸ ਵਿਖੇ ਹੋਈ 'ਹਾਓਡੀ ਮੋਦੀ' ਰੈਲੀ ਤੋਂ ਬਾਅਦ ਇਹ ਭਾਈਵਾਲੀ ਹੋਰ ਵੀ ਪੁਖਤਾ ਹੋ ਗਈ | ਤਕਰੀਬਨ 50 ਹਜ਼ਾਰ ਦੇ ਭਾਰਤੀ ਮੂਲ ਦੇ ਲੋਕਾਂ 'ਚ ਜੇਕਰ ਮੋਦੀ ਵਕਤਾ ਸਨ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਗੈਸਟ ਆਫ ਆਨਰ' ਸਨ | ਟਰੰਪ ਇਸ ਪ੍ਰੋਗਰਾਮ ਤੋਂ ਏਨੇ ਮੁਤਾਸਿਰ ਹੋਏ ਕਿ ਫਰਵਰੀ 'ਚ ਉਨ੍ਹਾਂ ਨੇ ਭਾਰਤ ਦਾ ਪਹਿਲਾ ਦੌਰਾ ਕਰਨ ਦਾ ਫ਼ੈਸਲਾ ਲਿਆ, ਭਾਵੇਂ ਇਸ ਦੇ ਪਿਛੋਕੜ 'ਚ ਅਮਰੀਕਾ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਹੀ ਹਨ |
ਵਿਦੇਸ਼ ਨੀਤੀ ਤਹਿਤ ਅਕਸ 'ਚ ਬਦਲਾਅ ਦੇ ਹਿੱਸੇ ਵਜੋਂ ਜਿਥੇ ਮੋਦੀ ਨੇ ਆਪਣੇ ਦੂਜੀ ਵਾਰ ਦੇ ਸਹੁੰ ਚੁੱਕ ਸਮਾਗਮ 'ਚ (ਬਿਮਸਟਿਕ) ਮੁਖੀਆਂ ਨੂੰ ਸੱਦਾ ਦਿੱਤਾ, ਉਥੇ ਪਹਿਲੇ ਗਣਤੰਤਰ ਦਿਵਸ (ਦੂਜੇ ਕਾਰਜਕਾਲ) ਦੇ ਮੌਕੇ ਵੀ ਆਸਿਆਨ ਦੇ 10 ਦੇਸ਼ਾਂ ਦੇ ਮੁਖੀਆਂ ਨੂੰ ਮਹਿਮਾਨ ਬਣਾਇਆ |
ਇਸੇ ਕਵਾਇਦ ਤਹਿਤ ਭਾਰਤ ਦੀ, ਗੁਆਂਢੀ ਪਹਿਲਾਂ ਦੀ ਨੀਤੀ ਤਹਿਤ, ਮੋਦੀ ਨੇ ਦੂਜੀ ਵਾਰ ਸੱਤਾ ਸੰਭਾਲਣ 'ਤੇ ਸਭ ਤੋਂ ਪਹਿਲਾ ਦੌਰਾ ਮਾਲਦੀਵ, ਸ੍ਰੀਲੰਕਾ ਤੇ ਫਿਰ ਭੂਟਾਨ ਦਾ ਕੀਤਾ |
ਹਾਲਾਂਕਿ ਪਾਕਿਸਤਾਨ, ਨਿਪਾਲ, ਬੰਗਲਾਦੇਸ਼ ਅਤੇ ਚੀਨ ਨਾਲ ਭਾਰਤ ਦੇ ਸਬੰਧਾਂ 'ਚ ਕੁੜੱਤਣ ਵੀ ਆਈ ਹੈ | ਪਰ ਇਸ ਕੁੜੱਤਣ ਨੂੰ ਭਾਰਤ 'ਤੇ ਹਾਵੀ ਨਾ ਹੋਣ ਦੇਣ ਲਈ ਬਾਕੀ ਮੁਲਕਾਂ ਨਾਲ ਲਗਾਤਾਰ ਸਬੰਧ ਵਧਾਉਣੇ ਵੀ ਸਰਕਾਰ ਦੀ ਵਿਦੇਸ਼ ਨੀਤੀ ਦਾ ਹਿੱਸਾ ਰਹੇ ਹਨ | ਇੱਥੋ ਤੱਕ ਕਿ ਕੋਵਿਡ-19 ਦੇ ਸਮੇਂ ਵੀ ਸਫ਼ਾਰਤੀ ਅਮਲ ਜਾਰੀ ਰੱਖਣ ਦੀ ਪਹਿਲ ਕਦਮੀ ਵਜੋਂ ਭਾਰਤ ਨੇ ਨਾ ਸਿਰਫ ਸਾਰਕ ਮੁਖੀਆਂ ਦੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਮੀਟਿੰਗ ਸੱਦੀ ਸਗੋਂ ਕੋਰੋਨਾ ਨਾਲ ਨਜਿੱਠਣ ਲਈ ਇਕ ਸਾਂਝੇ ਫੰਡ ਦਾ ਗਠਨ ਕਰਨ ਦੀ ਪਹਿਲ ਵੀ ਕੀਤੀ | ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਵੀ ਇਸ 'ਚ ਨੁਮਾਇੰਦਗੀ ਦਰਜ ਕਰਵਾਈ ਸੀ, ਭਾਵੇਂ ਕਿ ਉਸ ਵਲੋਂ ਕਸ਼ਮੀਰ ਦਾ ਮੁੱਦਾ ਵੀ ਉਠਾਇਆ ਗਿਆ ਸੀ |
ਕੋਰੋਨਾ ਸੰਕਟ
ਕੋਰੋਨਾ ਦੀ ਦਸਤਕ ਤੋਂ ਬਾਅਦ ਨੀਤੀਆਂ, ਕਾਰਗੁਜ਼ਾਰੀਆਂ, ਪ੍ਰਸ਼ਾਸਨ ਦਾ ਰੂਪ, ਲਾਜ਼ਮੀ ਤੌਰ 'ਤੇ ਸਿਹਤ ਨਾਲ ਸਬੰਧਿਤ ਮੁੱਦਿਆਂ ਵੱਲ ਹੀ ਕੇਂਦਰਿਤ ਹੋ ਗਿਆ | ਕੋਵਿਡ-19 ਕਾਰਨ ਬਦਲੀ ਤਸਵੀਰ 'ਚ ਭੁੱਖ, ਰੁਜ਼ਗਾਰ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਲੁਕੇ ਅਤੇ ਚੁੱਪ ਚੁਪੀਤੇ ਮੁੱਦੇ ਮੁੜ ਸਿਰ ਚੁੱਕਣ ਲੱਗ ਪਏ | ਮਹਾਂਮਾਰੀ ਦੀ ਆਫ਼ਤ ਜਿਵੇਂ ਸਿਹਤ ਬੁਨਿਆਦੀ ਢਾਂਚੇ ਦੇ ਬਖੀਏ ਉਧੇੜ ਰਹੀ ਹੋਵੇ | ਮੋਦੀ ਦੇ ਪੂਰੇ ਕਾਰਜਕਾਲ ਨੂੰ ਸ਼ਾਇਦ ਕੋਰੋਨਾ ਤੋਂ ਪਹਿਲਾਂ ਅਤੇ ਕੋਰੋਨਾ ਤੋਂ ਬਾਅਦ ਦੇ ਦੌਰ 'ਚ ਵੰਡ ਕੇ ਵੇਖਿਆ ਜਾ ਸਕਦਾ ਹੈ | ਜਿਥੇ ਕੋਰੋਨਾ ਤੋਂ ਪਹਿਲਾਂ ਦੇ ਦੌਰ 'ਚ ਕਾਹਲੀ 'ਚ ਸਾਰੇ ਕੋਰ ਏਜੰਡੇ ਨਿਪਟਾਉਣ 'ਚ ਮਸਰੂਫ਼ ਸਰਕਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਅੰਦੋਲਨ ਨੇ ਠੱਲ੍ਹ ਪਾ ਦਿੱਤੀ ਸੀ | ਉਥੇ ਕੋਰੋਨਾ ਤੋਂ ਬਾਅਦ ਦੇ ਦੌਰ 'ਚ ਹਕੀਕੀ ਮੁੱਦੇ ਮੁੜ ਕੇਂਦਰ 'ਚ ਆ ਗਏ ਹਨ |
ਸਰਕਾਰ ਕੋਰੋਨਾ ਨਾਲ ਕਿੰਨੀ ਮੁਸਤੈਦੀ ਨਾਲ ਲੜੀ, ਇਹ ਆਪਣੇ ਆਪ 'ਚ ਇਕ ਤਵਸੀਲੀ ਮੁੱਦਾ ਹੋ ਸਕਦਾ ਹੈ | ਪਰ ਹਕੀਕੀ ਮੁੱਦਿਆਂ 'ਚ ਉਲਝੀ ਸਰਕਾਰ ਸਭ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਦੇ ਮਾਮਲੇ 'ਚ ਨਿਸ਼ਾਨੇ 'ਤੇ ਆਈ | 60 ਦਿਨਾਂ ਤੱਕ ਸਵਾ ਸੌ ਕਰੋੜ ਭਾਰਤੀਆਂ ਨੂੰ ਤਾਲਾਬੰਦੀ ਦੀ ਪਾਲਣਾ ਕਰਵਾਉਣ ਨੂੰ ਸਰਕਾਰ ਦੀ ਪ੍ਰਾਪਤੀ ਕਿਹਾ ਜਾ ਸਕਦਾ ਹੈ | ਪਰ ਤਾਲਾਬੰਦੀ ਦੇ ਪਹਿਲੇ ਅਤੇ ਦੂਜੇ ਦੌਰ 'ਚ ਸਰਕਾਰ ਦੀ ਸਲਾਹ ਮੰਨ ਕੇ, 'ਜਿੱਥੇ ਹੋ ਉਥੇ ਬਣੇ ਰਹੋ' ਦੇ ਮੰਤਰ ਦੀ ਪਾਲਣਾ ਕਰ ਰਹੇ ਪ੍ਰਵਾਸੀ ਮਜ਼ਦੂਰ ਆਖਰ ਸਬਰ ਦਾ ਲੜ ਛੁੱਟਣ ਤੋਂ ਬਾਅਦ ਆਪਣੇ ਘਰਾਂ ਨੂੰ ਪਰਤਣਾ ਸ਼ੁਰੂ ਹੋ ਗਏ | ਆਜ਼ਾਦੀ ਤੋਂ ਬਾਅਦ ਏਨੀ ਵੱਡੀ ਹਿਜਰਤ ਪਹਿਲੀ ਵਾਰ ਵੇਖਣ ਨੂੰ ਮਿਲੀ | ਸਰਕਾਰੀ ਅੰਕੜਿਆਂ ਮੁਤਾਬਿਕ 8 ਕਰੋੜ ਪ੍ਰਵਾਸੀ ਮਜ਼ਦੂਰ ਆਪੋ ਆਪਣੀ 'ਕਰਮ ਭੂਮੀ' ਛੱਡ ਕੇ 'ਮਾਤ ਭੂਮੀ' ਵੱਲ ਜਾਂਦੇ ਨਜ਼ਰ ਆਏ | ਪੈਦਲ, ਨੰਗੇ ਪੈਰ ਮੀਲਾਂ ਦੇ ਪੈਂਡੇ ਨਾਪਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਦੁਖਾਂਤ ਨੂੰ ਥੋੜ੍ਹਾ ਹੌਲਾ ਕਰਨ ਲਈ ਸਰਕਾਰ ਨੇ ਕੁਝ ਰੇਲ ਗੱਡੀਆਂ ਦਾ ਪ੍ਰਬੰਧ ਵੀ ਕੀਤਾ ਪਰ ਹਾਲੇ ਵੀ ਮਜ਼ਦੂਰਾਂ ਦੀ ਇਕ ਕਤਾਰ ਉਡੀਕ 'ਚ ਹੈ ਅਤੇ ਦੂਜੀ ਕਤਾਰ ਪੈਦਲ ਆਪਣਾ ਸਫ਼ਰ ਜਾਰੀ ਰੱਖ ਰਹੀ ਹੈ |
ਆਰਥਿਕ ਸੰਕਟ
ਵਿਦੇਸ਼ ਨੀਤੀ ਤਹਿਤ ਅੰਤਰਰਾਸ਼ਟਰੀ ਪੱਧਰ 'ਤੇ ਕਾਮਯਾਬ ਸਰਕਾਰ ਆਰਥਿਕ ਮੋਰਚੇ 'ਤੇ ਨਾਕਾਮ ਨਜ਼ਰ ਆਈ | ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਕੇਂਦਰ ਦੀ ਆਰਥਿਕ ਨੀਤੀ ਸਪੱਸ਼ਟ ਨਹੀਂ ਹੈ | ਜਿਥੇ ਸਰਕਾਰ ਆਤਮ ਨਿਰਭਰ ਮੁਹਿੰਮ ਤਹਿਤ ਦੇਸੀ ਵਸਤੂਆਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਕਰਦੀ ਹੈ, ਉਥੇ ਸਿੱਧੀ ਵਿਦੇਸ਼ੀ ਪੂੰਜੀਕਾਰੀ (ਐਫ.ਡੀ.ਆਈ.) ਨੂੰ ਹੁਲਾਰਾ ਵੀ ਦਿੰਦੀ ਨਜ਼ਰ ਆਉਂਦੀ ਹੈ |
ਆਰਥਿਕ ਮੰਦੀ ਅਤੇ ਕੋਰੋਨਾ ਸੰਕਟ ਦੇ ਕਾਰਨ ਭਾਰਤ ਦੇ ਅਰਥਚਾਰੇ ਦੀ ਰਫ਼ਤਾਰ ਪਿਛਲੇ 11 ਸਾਲ 'ਚ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ ਹੈ | ਅੰਕੜਿਆਂ ਬਾਰੇ ਮੰਤਰਾਲੇ ਵਲੋਂ ਜਾਰੀ ਹਾਲੀਆ ਅੰਕੜਿਆਂ ਮੁਤਾਬਿਕ ਸਾਲ 2019-20 'ਚ ਕੁੱਲ ਘਰੇਲੂ ਉਤਪਾਦ ਵਿਕਾਸ ਦਰ (ਜੀ.ਡੀ.ਪੀ.) 'ਚ ਵੀ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਮੁਤਾਬਿਕ ਇਹ ਦਰ ਪਿਛਲੇ ਸਾਲ ਦੇ 6.1 ਫ਼ੀਸਦੀ ਤੋਂ ਘਟ ਕੇ 4.2 ਫ਼ੀਸਦੀ ਰਹਿ ਗਈ ਹੈ, ਜੋ ਕਿ 2014 'ਚ ਮੋਦੀ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਸਭ ਤੋਂ ਘੱਟ ਹੈ | ਇਨ੍ਹਾਂ ਅੰਕੜਿਆਂ 'ਚ 2019-20 ਦੀ ਆਖਰੀ ਤਿਮਾਹੀ ਭਾਵ ਜਨਵਰੀ ਤੋਂ ਮਾਰਚ 2020 'ਚ ਤਾਂ ਜੀ.ਡੀ.ਪੀ. ਦੀ ਦਰ ਸਿਰਫ 3.1 ਫ਼ੀਸਦੀ ਰਹਿ ਗਈ ਹੈ | ਇਹ ਅੰਕੜੇ ਦਰਸਾਉਂਦੇ ਹਨ ਕਿ ਭਾਰਤ 'ਚ ਕੋਰੋਨਾ ਸੰਕਟ ਫੈਲਣ ਤੋਂ ਪਹਿਲਾਂ ਹੀ ਅਰਥਵਿਵਸਥਾ ਕਮਜ਼ੋਰ ਪੈਂਦੀ ਜਾ ਰਹੀ ਸੀ |
ਰੁਜ਼ਗਾਰ ਦੇ ਮੁੱਦੇ 'ਤੇ ਵੀ ਮੋਦੀ ਸਰਕਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਰਹੀ ਹੈ | ਰਵਾਇਤਨ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਵਲੋਂ ਹਰ ਸਾਲ ਬੇਰੁਜ਼ਗਾਰੀ ਦੇ ਅੰਕੜੇ ਲਏ ਜਾਂਦੇ ਰਹੇ ਸਨ ਪਰ 2017 ਤੋਂ ਇਹ ਅਮਲ ਨਿਰੰਤਰ ਬੰਦ ਹੈ | ਜਿਸ ਕਾਰਨ ਵਿਰੋਧੀ ਧਿਰਾਂ ਸਰਕਾਰ 'ਤੇ ਅੰਕੜੇ ਲੁਕਾਉਣ ਦਾ ਇਲਜ਼ਾਮ ਲਗਾਉਂਦੀਆਂ ਰਹੀਆਂ ਹਨ | ਪਿਊ ਰਿਸਰਚ ਸੈਂਟਰ ਵਲੋਂ 2018-19 'ਚ ਜਾਰੀ ਰਿਪੋਰਟ ਮੁਤਾਬਿਕ ਤਕਰੀਬਨ 1 ਕਰੋੜ, 80 ਲੱਖ ਲੋਕ ਬੇਰੁਜ਼ਗਾਰ ਅਤੇ 39 ਕਰੋੜ 37 ਲੱਖ ਲੋਕ ਨੌਕਰੀ ਨਾ ਮਿਲਣ ਕਾਰਨ ਹੇਠਲੇ ਦਰਜੇ ਦੀਆਂ ਨੌਕਰੀਆਂ ਕਰਨ ਲਈ ਮਜਬੂਰ ਹਨ | ਬੇਰੁਜ਼ਗਾਰੀ ਦੇ ਅੰਕੜਿਆਂ 'ਚ ਜੇਕਰ ਤਾਲਾਬੰਦੀ ਦੇ ਪ੍ਰਭਾਵ ਨੂੰ ਵੀ ਧਿਆਨ 'ਚ ਲਿਆ ਜਾਵੇ ਤਾਂ 20 ਤੋਂ 30 ਸਾਲਾਂ ਦੀ ਉਮਰ ਦੇ 2 ਕਰੋੜ 70 ਲੱਖ ਨੌਜਵਾਨ ਅਪ੍ਰੈਲ 'ਚ ਆਪਣੀ ਨੌਕਰੀ ਗੁਆ ਬੈਠੇ ਹਨ | ਕੋਰੋਨਾ ਵਾਇਰਸ ਕਾਰਨ ਕੀਤੀ ਤਾਲਾਬੰਦੀ ਦੇ ਵਿਆਪਕ ਪ੍ਰਭਾਵ ਅਜੇ ਆਉਣੇ ਬਾਕੀ ਹਨ | ਪਰ ਆਰਥਿਕ ਮੋਰਚੇ ਦੇ ਇਹ ਅੰਕੜੇ ਡਰਾਉਣ ਵਾਲੇ ਹਨ |
ਕਿੰਨੇ ਕੁ ਸੰਤੁਲਨ 'ਚ ਹੈ ਮੋਦੀ ਸਰਕਾਰ
ਮਿਆਰੀ ਮਾਪਦੰਡਾਂ ਦੇ ਆਧਾਰ 'ਤੇ ਕਿਹੜਾ ਲਫ਼ਜ਼ ਤੱਕੜੀ ਦੇ ਕਿਹੜੇ ਹਿੱਸੇ 'ਤੇ ਸਟੀਕ ਬੈਠਦਾ ਹੈ ਅਤੇ ਭਾਰਤੀ ਅਰਥਵਿਵਸਥਾ ਦੀ ਤੱਕੜੀ ਕਿੰਨੇ ਕੁ ਸੰਤੁਲਨ 'ਚ ਹੈ, ਇਸ ਦਾ ਕਾਫੀ ਹੱਦ ਤੱਕ ਅੰਦਾਜ਼ਾ ਹੁਣ ਸਭ ਨੂੰ ਹੋ ਹੀ ਗਿਆ ਹੋਵੇਗਾ | ਦੂਜੇ ਕਾਰਜਕਾਲ ਦੇ ਦੂਜੇ ਸਾਲ 'ਚ ਦੇਸ਼ ਵਾਸੀ ਉਮੀਦ ਕਰਦੇ ਹਨ ਕਿ ਹੁਣ ਸਰਕਾਰ ਦਾ ਤਰਜੀਹੀ ਏਜੰਡਾ ਹਕੀਕੀ ਚੁਣੌਤੀਆਂ ਨੂੰ ਹੱਲ ਕਰਨ ਦਾ ਹੋਵੇਗਾ | (ਸਮਾਪਤ)

-ਵਿਸ਼ੇਸ਼ ਪ੍ਰਤੀਨਿਧ
ਈਮੇਲ : upma.dagga0gmail.com

ਖ਼ਬਰ ਸ਼ੇਅਰ ਕਰੋ

 

ਕਲਾਕਾਰਾਂ ਨੇ ਗੀਤਾਂ ਰਾਹੀਂ ਦਿੱਤਾ ਦੇਸ਼ ਵਾਸੀਆਂ ਨੂੰ ਹੌਸਲਾ

ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਹੈ | ਪੂਰਾ ਭਾਰਤ ਭੈਅ ਤੇ ਉਦਾਸੀ ਵਿਚ ਜੀਵਨ ਬਸਰ ਕਰ ਰਿਹਾ ਹੈ | ਅਜਿਹੇ ਸਮਿਆਂ ਵਿਚ ਸਾਹਿਤ ਤੇ ਕਲਾ ਪ੍ਰਮੁੱਖ ਨੂੰ ਢਾਰਸ ਦਿੰਦੇ ਹਨ | ਸਾਹਿਤ ਤੇ ਕਲਾ ਦੇ ਸਿਰਜਕ ਸਾਹਿਤਕਾਰ, ਕਲਾਕਾਰ ਅਜਿਹੇ ਸੰਕਟ ਭਰੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX