ਇਕ ਬੱਚੇ ਦਾ ਜਦੋਂ ਜਨਮ ਹੋਇਆ, ਉਸ ਦੀ ਦਾਈ ਕਹਿੰਦੀ, ਇਸ ਮਾੜਕੂ ਜਿਹੇ ਬੱਚੇ ਨੂੰ ਤਾਂ ਮੈਂ ਛੋਟੇ ਭਬਕੇ ਵਿਚ ਟਿਕਾ ਸਕਦੀ ਹਾਂ। ਮੈਨੂੰ ਨਹੀਂ ਲਗਦਾ ਕਿ ਇਹ ਬੱਚਾ ਬਚੇਗਾ ਵੀ? ਪਰ ਦਾਈ ਨੂੰ ਕੀ ਪਤਾ ਸੀ ਕਿ ਇਹੀ ਮਾੜਕੂ ਬੱਚਾ ਅੱਗੇ ਜਾ ਕੇ ਵਿਸ਼ਵ ਪ੍ਰਸਿੱਧ ਵਿਗਿਆਨੀ ...
ਪਿਆਰੇ ਬੱਚਿਓ, ਭਾਰਤ ਸਰਕਾਰ ਹਰ ਸਾਲ ਵੱਖ-ਵੱਖ ਖੇਤਰਾਂ ਵਿਚ ਸਰਬਉੱਚ ਪੁਰਸਕਾਰ ਪ੍ਰਦਾਨ ਕਰਦੀ ਹੈ, ਜਿਵੇਂ ਫ਼ੌਜ ਦਾ 'ਪਰਮਵੀਰ ਚੱਕਰ', ਸਾਹਿਤ ਦਾ 'ਗਿਆਨਪੀਠ ਪੁਰਸਕਾਰ', ਫ਼ਿਲਮਾਂ ਦਾ 'ਕੌਮੀ ਫ਼ਿਲਮ ਪੁਰਸਕਾਰ', ਖੇਤੀਬਾੜੀ ਦਾ 'ਕੌਮੀ ਕ੍ਰਿਸ਼ੀ ਵਿਗਿਆਨ ਪੁਰਸਕਾਰ', ...
ਟਿੱਕਾ ਅਤੇ ਜਿੰਦੂ ਦੋਵੇਂ ਬਚਪਨ ਦੇ ਆੜੀ ਸਨ। ਦਸਵੀਂ ਜਮਾਤ ਤੱਕ ਦੋਵੇਂ ਇੱਕਠੇ ਪੜ੍ਹੇ ਪਰ ਅੱਗੋਂ ਉਨ੍ਹਾਂ ਆਪੋ-ਆਪਣੇ ਘਰ ਦੀ ਹਾਲਤ ਨੂੰ ਮੁੱਖ ਰੱਖ ਕੋਈ ਕੰਮ-ਧੰਦਾ ਸਿੱਖਣਾ ਹੀ ਠੀਕ ਸਮਝਿਆ। ਟਿੱਕਾ ਮੁੱਢ ਤੋਂ ਹੀ ਟਿਕਵੇਂ ਸੁਭਾਅ ਦਾ ਮਾਲਕ ਰਿਹਾ ਪਰ ਚੰਚਲ ਜਿੰਦੂ ...
ਸਭ ਤੋਂ ਲੰਮੀ ਨਦੀ (ਗੰਗਾ 2525 ਕਿਲੋਮੀਟਰ)
ਸਭ ਤੋਂ ਲੰਮਾ ਬੰਨ੍ਹ (ਹੀਰਾ ਕੁੰਡ ਬੰਨ੍ਹ, ਓਡੀਸ਼ਾ)
ਸਭ ਤੋਂ ਲੰਮੀ ਸਮੁੰਦਰੀ ਬੀਚ (ਮਰੀਆਨਾ ਬੀਚ, ਚੇਨਈ)
ਸਭ ਤੋਂ ਉੱਚੀ ਝੀਲ (ਦੇਵਤਲ ਝੀਲ, ਉੱਤਰਾਖੰਡ)
ਸਭ ਤੋਂ ਉੱਚਾ ਬੰਨ੍ਹ (ਭਾਖੜਾ ਨੰਗਲ ਡੈਮ, ਪੰਜਾਬ)
ਸਭ ਤੋਂ ਵੱਡੀ ਝੀਲ ...
(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਨਾਨਾ ਜੀ ਦੇ ਬਾਹਰ ਜਾਣ ਤੋਂ ਬਾਅਦ ਬੱਚਿਆਂ ਨੇ ਨਹਾ ਧੋ ਕੇ ਨਾਸ਼ਤਾ ਕੀਤਾ ਅਤੇ ਚੁੱਪ-ਚਾਪ ਪੜ੍ਹਨ ਬੈਠ ਗਏ। ਪਹਿਲਾਂ ਉਨ੍ਹਾਂ ਨੇ ਇਕ ਘੰਟਾ ਪੜ੍ਹਾਈ ਕੀਤੀ ਅਤੇ ਫੇਰ ਦੋ ਘੰਟੇ ਛੁੱਟੀਆਂ ਦਾ ਕੰਮ ਕੀਤਾ। ਨਾਨੀ ਜੀ ਦੋ ...
ਇਕ ਛੋਟੇ ਜਿਹੇ ਪਿੰਡ ਦੇ ਬਾਹਰਵਾਰ ਖੇਤਾਂ ਵਿਚ ਵਿਸ਼ਾਲ ਦਾ ਘਰ ਸੀ। ਵਿਸ਼ਾਲ ਪੰਜਵੀਂ ਕਲਾਸ ਵਿਚ ਪੜ੍ਹਦਾ ਸੀ। ਉਹ ਬਹੁਤ ਹੀ ਜ਼ਿੱਦੀ ਤੇ ਸ਼ਰਾਰਤੀ ਸੀ। ਇਸ ਦੇ ਨਾਲ ਉਹ ਰੋਜ਼ ਰੋਟੀ ਖਾਣ ਵੇਲੇ ਬਹੁਤ ਕਾਹਲੀ ਕਰਦਾ। ਉਸ ਦੀ ਦਾਦੀ ਉਸ ਨੂੰ ਰੋਜ਼ ਕਹਿੰਦੀ ਕਿ ਪੁੱਤ ਰੋਟੀ ਹੌਲੀ-ਹੌਲੀ, ਚਬਾ-ਚਬਾ ਕੇ ਤੇ ਛੋਟੀਆਂ ਬੁਰਕੀਆਂ ਕਰ ਕੇ ਖਾਈਦੀ ਹੈ। ਪਰ ਵਿਸ਼ਾਲ ਦਾਦੀ ਦੀਆਂ ਗੱਲਾਂ ਤੋਂ ਚਿੜ੍ਹਦਾ ਅਤੇ ਸਗੋਂ ਵੱਡੀਆਂ-ਵੱਡੀਆਂ ਬੁਰਕੀਆਂ ਕਰ ਕੇ ਜਲਦੀ-ਜਲਦੀ ਖਾਣਾ ਗਪਲ-ਗਪਲ ਖ਼ਤਮ ਕਰ ਦਿੰਦਾ। ਜਲਦੀ-ਜਲਦੀ ਅਤੇ ਵੱਡੀਆਂ-ਵੱਡੀਆਂ ਬੁਰਕੀਆਂ ਨਾਲ ਭੋਜਨ ਹਜ਼ਮ ਨਹੀਂ ਹੁੰਦਾ। ਉਲਟੀ ਆ ਸਕਦੀ ਹੈ ਅਤੇ ਢਿੱਡ ਪੀੜ ਵੀ ਹੋ ਸਕਦਾ ਹੈ।
ਇਕ ਰਾਤ ਇਸ ਤਰ੍ਹਾਂ ਹੀ ਹੋਇਆ। ਵਿਸ਼ਾਲ ਆਪਣੀ ਆਦਤ ਅਨੁਸਾਰ ਜਲਦੀ-ਜਲਦੀ ਭੋਜਨ ਖਾ ਕੇ ਸੌਂ ਗਿਆ। ਪਰ ਨੀਂਦ ਕਿੱਥੇ। ਅਜੇ ਉਸ ਨੂੰ ਸੁੱਤੇ ਨੂੰ ਘੰਟਾ ਕੁ ਹੀ ਹੋਇਆ ਸੀ ਕਿ ਉਸ ਦੇ ਪੇਟ ਵਿਚ ਦਰਦ ਹੋਣ ਲੱਗ ਗਿਆ। ਦਰਦ ਵੀ ਅਜਿਹਾ ਸ਼ੁਰੂ ਹੋਇਆ ਕਿ ਅਸਹਿ ਸੀ। ਘਰ ਵਿਚ ਕੋਈ ਦਵਾਈ ਨਹੀਂ ਸੀ। ਪਿੰਡ ਵਿਚ ਵੀ ਕੋਈ ਡਾਕਟਰ ਨਹੀਂ ਸੀ ਅਤੇ ਉਸ ਦਾ ਪਿੰਡ ਸ਼ਹਿਰ ਤੋਂ ਕਾਫੀ ਦੂਰ ਸੀ। ਉਸ ਦੇ ਮਾਤਾ ਪਿਤਾ ਘਰ ਵਿਚ ਮੌਜੂਦ ਚੀਜ਼ਾਂ, ਦੇਸੀ ਓਹੜ-ਪੋਹੜ ਕਰਦੇ ਰਹੇ ਪਰ ਵਿਸ਼ਾਲ ਨੂੰ ਰਤਾ ਫ਼ਰਕ ਨਾ ਪਿਆ। ਉਹ ਦਰਦ ਨਾਲ ਕਰਾਹ ਰਿਹਾ ਸੀ। ਹੁਣ ਉਸ ਨੂੰ ਆਪਣੀ ਦਾਦੀ ਦੀਆਂ ਗੱਲਾਂ ਯਾਦ ਆ ਰਹੀਆਂ ਸਨ। ਸਾਰੀ ਰਾਤ ਉਹ ਤੌਬਾ ਕਰ ਰਿਹਾ ਸੀ ਕਿ ਰੱਬ ਜੀ ਹੁਣ ਮੈਨੂੰ ਠੀਕ ਕਰ ਦਿਓ, ਅੱਗੇ ਤੋਂ ਮੈਂ ਰੋਟੀ ਚਬਾ-ਚਬਾ ਕੇ ਅਤੇ ਹੌਲੀ-ਹੌਲੀ ਖਾਵਾਂਗਾ।
ਸਵੇਰ ਹੋਣ 'ਤੇ ਡਾਕਟਰ ਨੇ ਜਦੋਂ ਦਵਾਈ ਦਿੱਤੀ ਤੇ ਠੀਕ ਹੋਣ ਉਪਰੰਤ ਵਿਸ਼ਾਲ ਨੇ ਸੁੱਖ ਦਾ ਸਾਹ ਲਿਆ। ਸੋ ਬੱਚਿਓ, ਸਾਨੂੰ ਖਾਣਾ ਖਾਣ ਵੇਲੇ ਕਦੇ ਕਾਹਲ ਨਹੀਂ ਕਰਨੀ ਚਾਹੀਦੀ। ਭੋਜਨ ਹਮੇਸ਼ਾ ਹੱਥ ਧੋ ਕੇ ਹੌਲੀ-ਹੌਲੀ ਚਬਾ ਕੇ ਖਾਣਾ ਚਾਹੀਦਾ ਹੈ।
-ਸ. ਐ. ਸਕੂਲ ਚੱਬਾ, ਬਲਾਕ ਅੰਮ੍ਰਿਤਸਰ-1, (ਅੰਮ੍ਰਿਤਸਰ)
ਮੋਬਾਈਲ : 88724-00194
ਸਾਉਣ ਕਾਲੀਆਂ ਘਟਾਵਾਂ ਲਿਆਇਆ। ਠੰਢੀਆਂ ਮਿੱਠੀਆਂ ਹਵਾਵਾਂ ਲਿਆਇਆ। ਖੇਤਾਂ ਤੋਂ ਉੱਡ ਗਈ ਸੀ ਹਰਿਆਲੀ। ਮੁਰਝਾਏ ਸਨ, ਪੱਤੇ ਫੁੱਲ ਡਾਲੀ। ਫ਼ਸਲਾਂ ਉੱਪਰੋਂ ਬੱਦਲ ਲੰਘ ਗਏ, ਵਰੇ ਵੀ ਨਾ, ਆਏ ਸਨ ਖਾਲੀ। ਕੋਇਲ ਨੇ ਵਰਖਾ ਦਾ ਗੀਤ ਗਾਇਆ। ਸਾਉਣ ਕਾਲੀਆਂ ਘਟਾਵਾਂ ...
ਦਾਦਾ ਜੀ ਕੋਲ ਜਾਵਾਂਗੇ ਸਭ ਪਿੰਡਾਂ ਤੋਂ ਸੋਹਣਾ ਆਪਣਾ ਪਿੰਡ ਵੇਖ ਕੇ ਆਵਾਂਗੇ। ਦਾਦਾ ਜੀ ਨੇ ਪਿੰਡ 'ਚ ਰਹਿੰਦੇ ਸਾਰੇ ਪਿੰਡ ਨੂੰ ਸੋਹਣਾ ਕਹਿੰਦੇ ਦਾਦਾ ਜੀ ਨੂੰ ਮਿਲਣ ਬਹਾਨੇ ਪਿੰਡ ਦੇ ਦਰਸ਼ਨ ਪਾਵਾਂਗੇ ਪਿੰਡ ਵੇਖ ਕੇ...। ਛੱਪੜ ਸਾਰਾ ਸਾਫ਼ ਹੈ ਕਰਿਆ, ਸਾਫ਼ ਪਾਣੀ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX