ਤਾਜਾ ਖ਼ਬਰਾਂ


ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਕਾਂਗਰਸ ਲਈ ਮਜਬੂਰੀ ਭਰਿਆ ਫ਼ੈਸਲਾ - ਅਸ਼ਵਨੀ ਸ਼ਰਮਾ
. . .  2 minutes ago
ਪਠਾਨਕੋਟ, 20 ਸਤੰਬਰ (ਚੌਹਾਨ ) - ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਕਾਂਗਰਸ ਲਈ ਮਜਬੂਰੀ ...
ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ
. . .  7 minutes ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ ਹੈ | ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਇੰਚਾਰਜ ਹਰੀਸ਼...
ਚਰਨਜੀਤ ਸਿੰਘ ਚੰਨੀ ਦੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਪ੍ਰੈੱਸ ਵਾਰਤਾ
. . .  14 minutes ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਵਲੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਪਹਿਲੀ ਪ੍ਰੈੱਸ ਵਾਰਤਾ ਕੀਤੀ...
ਚਰਨਜੀਤ ਸਿੰਘ ਚੰਨੀ ਨੂੰ ਮਿਲੇ ਪੰਜਾਬ ਦੇ ਡੀ.ਜੀ.ਪੀ.
. . .  17 minutes ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਮੁਲਾਕਾਤ ...
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵਧਾਈ
. . .  26 minutes ago
ਚੰਡੀਗੜ੍ਹ, 20 ਸਤੰਬਰ - ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ 'ਤੇ ਵਧਾਈ ਦਿੱਤੀ ਹੈ। ਇਹ ਬਿਹਤਰ ਹੁੰਦਾ ਜੇ ਉਨ੍ਹਾਂ ਨੂੰ ਪਹਿਲਾਂ ਮੁੱਖ ਮੰਤਰੀ ਨਿਯੁਕਤ ਕੀਤਾ...
ਸੁਪਰੀਮ ਕੋਰਟ ਨੇ ਪੋਸਟ-ਗ੍ਰੈਜੂਏਟ ਡਾਕਟਰਾਂ ਦੀ ਪਟੀਸ਼ਨ 'ਤੇ ਕੇਂਦਰ ਤੇ ਨੈਸ਼ਨਲ ਮੈਡੀਕਲ ਕੌਂਸਲ ਨੂੰ ਨੋਟਿਸ ਜਾਰੀ ਕੀਤਾ
. . .  38 minutes ago
ਨਵੀਂ ਦਿੱਲੀ, 20 ਸਤੰਬਰ - ਸੁਪਰੀਮ ਕੋਰਟ ਨੇ ਪੋਸਟ-ਗ੍ਰੈਜੂਏਟ ਡਾਕਟਰਾਂ ਦੀ ਪਟੀਸ਼ਨ 'ਤੇ ਕੇਂਦਰ ਅਤੇ ਨੈਸ਼ਨਲ ਮੈਡੀਕਲ ਕੌਂਸਲ ਨੂੰ ਨੋਟਿਸ ਜਾਰੀ ਕੀਤਾ ਹੈ। ਜਿਸ ਵਿਚ ਨੀਟ ....
ਪ੍ਰਧਾਨ ਮੰਤਰੀ ਨੇ ਦਿੱਤੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ
. . .  41 minutes ago
ਨਵੀਂ ਦਿੱਲੀ, 20 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ‘ਤੇ ਵਧਾਈ ਦਿੱਤੀ ਹੈ...
12:30 ਵਜੇ ਪ੍ਰੈੱਸ ਵਾਰਤਾ ਕਰਨਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  47 minutes ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 12:30 ਵਜੇ ਪ੍ਰੈੱਸ ਵਾਰਤਾ ...
ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  51 minutes ago
ਨਵੀਂ ਦਿੱਲੀ ,20 ਸਤੰਬਰ - ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ....
ਪਿੰਡ ਛੀਨੀਵਾਲ ਕਲਾਂ (ਬਰਨਾਲਾ) ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤਿ ਪੁਰਬ ਮਨਾਇਆ
. . .  52 minutes ago
ਮਹਿਲ ਕਲਾਂ, 20 ਸਤੰਬਰ (ਅਵਤਾਰ ਸਿੰਘ ਅਣਖੀ) - ਪਿੰਡ ਛੀਨੀਵਾਲ ਕਲਾਂ ਵਿਖੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤਿ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਭਾਈ ਊਧਮ ਸਿੰਘ ਦੇ ਰਾਗੀ ਜਥੇ ...
ਰਾਹੁਲ ਗਾਂਧੀ ਅਤੇ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵਧਾਈ
. . .  1 minute ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ...
ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਕਰਦੇ ਸਮੇਂ ਚੱਕੀ ਦਰਿਆ 'ਚ ਪੈਰ ਫਿਸਲ ਕੇ 25 ਸਾਲਾ ਨੌਜਵਾਨ ਡੁੱਬਿਆ...
. . .  about 1 hour ago
ਪਠਾਨਕੋਟ 20 ਸਤੰਬਰ (ਸੰਧੂ ) ਪਠਾਨਕੋਟ ਦੇ ਬਿਲਕੁਲ ਨਾਲ ਵਗਦੇ ਚੱਕੀ ਦਰਿਆ ਵਿਚ ਹਿਮਾਚਲ ਵਾਲੇ ਪਾਸਿਉਂ ਪਿੰਡ ਭਦਰੋਆ ਵਿਖੇ ਬੀਤੀ ਦੇਰ ਸ਼ਾਮ ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਕਰਦੇ ਸਮੇਂ ਇਕ 25 ਸਾਲਾਂ ਨੌਜਵਾਨ ਪੈਰ ਫਿਸਲ ਕੇ ਦਰਿਆ .....
ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ . ਸੋਨੀ ਪੰਜਾਬ ਦੇ ਉੱਪ ਮੁੱਖ ਮੰਤਰੀ ਬਣੇ
. . .  about 1 hour ago
ਚੰਡੀਗੜ੍ਹ, 20 ਸਤੰਬਰ - ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ . ਸੋਨੀ ਪੰਜਾਬ ਦੇ ਉੱਪ ਮੁੱਖ ਮੰਤਰੀ ਬਣੇ ...
ਰਾਜ ਭਵਨ ਪਹੁੰਚੇ ਰਾਹੁਲ ਗਾਂਧੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ...
ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਨੇ ਸਹੁੰ ਚੁੱਕ ਲਈ ਹੈ ...
ਸਹੁੰ ਚੁੱਕ ਸਮਾਗਮ ਦੀ ਪਹਿਲੀ ਤਸਵੀਰ ਆਈ ਸਾਹਮਣੇ
. . .  about 1 hour ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਦੀ ਪਹਿਲੀ ਤਸਵੀਰ ਸਾਹਮਣੇ ...
ਰਾਜ ਭਵਨ ਪਹੁੰਚੇ ਹਰੀਸ਼ ਰਾਵਤ ਅਤੇ ਸਿੱਧੂ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅਤੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਰਾਜ ਭਵਨ...
ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੇਵੀਰ ਜਾਖੜ ਨੇ ਦਿੱਤਾ ਅਸਤੀਫ਼ਾ
. . .  about 1 hour ago
ਅਬੋਹਰ, 20 ਸਤੰਬਰ (ਕੁਲਦੀਪ ਸਿੰਘ ਸੰਧੂ) - ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਤੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਚੌਧਰੀ ਸੁਨੀਲ ਜਾਖੜ ਦੇ ਭਤੀਜੇ ਅਜੇਵੀਰ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ...
ਰਾਜ ਭਵਨ ਪਹੁੰਚੇ ਚਰਨਜੀਤ ਸਿੰਘ ਚੰਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਰਾਜ ਭਵਨ ਸਹੁੰ ਚੁੱਕ ਸਮਾਗਮ ਲਈ ਪਹੁੰਚ ਚੁੱਕੇ ਹਨ | ਪਹਿਲੇ ਦਲਿਤ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਕੁਝ ਮਿੰਟਾਂ ...
ਫੇਸਬੁੱਕ ਇੰਡੀਆ ਨੇ ਸਾਬਕਾ ਆਈ.ਏ.ਐਸ. ਅਧਿਕਾਰੀ ਰਾਜੀਵ ਅਗਰਵਾਲ ਨੂੰ ਜਨਤਕ ਨੀਤੀ ਦੇ ਮੁਖੀ ਵਜੋਂ ਕੀਤਾ ਨਿਯੁਕਤ
. . .  about 2 hours ago
ਨਵੀਂ ਦਿੱਲੀ, 20 ਸਤੰਬਰ - ਫੇਸਬੁੱਕ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਸਾਬਕਾ ਆਈ.ਏ.ਐਸ. ਅਧਿਕਾਰੀ ਰਾਜੀਵ ਅਗਰਵਾਲ ਨੂੰ ਜਨਤਕ ਨੀਤੀ ਦਾ...
ਹਰੀਸ਼ ਰਾਵਤ ਨੂੰ ਮਿਲਣ ਤੋਂ ਬਾਅਦ ਸਹੁੰ ਚੁੱਕ ਸਮਾਗਮ ਲਈ ਰਾਜ ਭਵਨ ਜਾਣਗੇ ਚਰਨਜੀਤ ਸਿੰਘ ਚੰਨੀ
. . .  about 2 hours ago
ਚੰਡੀਗੜ੍ਹ, 20 ਸਤੰਬਰ - ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਰਨਜੀਤ ਚੰਨੀ ਇਸ ਵੇਲੇ ਹਰੀਸ਼ ਰਾਵਤ ਨੂੰ ਮਿਲਣ ਜਾ ਰਹੇ ਹਨ ਅਤੇ ਫਿਰ ਉਹ ਸਹੁੰ ਚੁੱਕ ਸਮਾਗਮ ਲਈ...
ਅੱਡਾ ਖਾਸਾ ਵਿਖੇ ਅੱਗ ਲੱਗਣ ਨਾਲ 2 ਦੁਕਾਨਾਂ ਸੜ ਕੇ ਸੁਆਹ
. . .  about 2 hours ago
ਖਾਸਾ,20 ਸਤੰਬਰ (ਗੁਰਨੇਕ ਸਿੰਘ ਪੰਨੂ) ਜੀ.ਟੀ ਰੋਡ ਅਟਾਰੀ ਤੋਂ ਅੰਮ੍ਰਿਤਸਰ 'ਤੇ ਸਥਿਤ ਕਸਬਾ ਖਾਸਾ ਅੱਡਾ ਵਿਖੇ 2 ਫਰੂਟ ਦੀਆਂ ਦੁਕਾਨਾਂ ਵਿਚ ਕਿਸੇ ਕਾਰਨ ਅੱਗ ਲੱਗ ਜਾਣ ਕਾਰਨ ਸੜ ਕੇ ਸੁਆਹ ਹੋਣ ਦੀ ....
ਹੁਸ਼ਿਆਰਪੁਰ: ਮੁੱਖ ਸਬਜ਼ੀ ਮੰਡੀ ਰਹੀਮਪੁਰ ਚੋਂ ਇਕ ਆੜ੍ਹਤੀ ਦੇ ਪੁੱਤਰ ਨੂੰ ਅਗਵਾ ਕਰਨ ਦੀ ਵਾਰਦਾਤ
. . .  about 2 hours ago
ਹੁਸ਼ਿਆਰਪੁਰ,20 ਸਤੰਬਰ (ਬਲਜਿੰਦਰ ਪਾਲ ਸਿੰਘ) ਹੁਸ਼ਿਆਰਪੁਰ ਦੀ ਮੁੱਖ ਸਬਜ਼ੀ ਮੰਡੀ ਰਹੀਮਪੁਰ ਚੋਂ ਇਕ ਆੜ੍ਹਤੀ ਦੇ ਪੁੱਤਰ ਨੂੰ ਅਗਵਾ ਕਰਨ ਦੀ ਵਾਰਦਾਤ ਆਈ ਸਾਹਮਣੇ। ਪੂਰੀ ਸਬਜ਼ੀ ਮੰਡੀ ਵਿਚ ਦਹਿਸ਼ਤ ਦਾ...
ਸ੍ਰੀ ਰਾਵਤ ਦਾ ਇਹ ਬਿਆਨ ਕਿ ਸਿੱਧੂ ਦੀ ਅਗਵਾਈ ਹੇਠ ਚੋਣਾਂ ਲੜੀਆਂ ਜਾਣਗੀਆਂ ਇਹ ਹੈਰਾਨ ਕਰਨ ਵਾਲਾ ਬਿਆਨ - ਸੁਨੀਲ ਜਾਖੜ
. . .  about 2 hours ago
ਚੰਡੀਗੜ੍ਹ, 20 ਸਤੰਬਰ - ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਦਿਨ 'ਤੇ ਸ੍ਰੀ ਰਾਵਤ ਦਾ ਇਹ ਬਿਆਨ ਕਿ ਸਿੱਧੂ ਦੀ ਅਗਵਾਈ ਹੇਠ ਚੋਣਾਂ ....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30,256 ਨਵੇਂ ਕੇਸ, 295 ਮੌਤਾਂ
. . .  about 3 hours ago
ਨਵੀਂ ਦਿੱਲੀ,20 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30,256 ਨਵੇਂ ਕੇਸ ਅਤੇ 295 ਮੌਤਾਂ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਕੱਤਕ ਸੰਮਤ 552

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਪਹਿਲਾਂ ਦੀ ਤਰ੍ਹਾਂ 30 ਤੋਂ 150 ਫੁੱਟ ਦੇ ਰਾਵਣ ਕਿਤੇ ਨਹੀਂ ਬਣੇ ਤੇ ਨਾ ਸੜੇ

ਚੰਡੀਗੜ੍ਹ, 25 ਅਕਤੂਬਰ (ਆਰ.ਐਸ.ਲਿਬਰੇਟ)-ਪਿਛਲੇ ਸਾਲਾਂ ਵਾਂਗ 30 ਤੋਂ 150 ਫੁੱਟ ਦਾ ਰਾਵਣ ਕਿਤੇ ਵੀ ਨਹੀਂ ਬਣਾਇਆ ਗਿਆ ਹੈ ਕਿਉਂਕਿ ਇਸ ਵਾਰ ਪ੍ਰਸ਼ਾਸਨ ਨੇ ਕੋਰੋਨਾ ਦੇ ਕਾਰਨ ਸ਼ਹਿਰ ਵਿਚ ਦੁਸਹਿਰੇ 'ਤੇ ਰਾਵਣ ਦੇ ਸਾੜਣ ਦੀ ਪ੍ਰਵਾਨਗੀ ਨਹੀਂ ਦਿੱਤੀ, ਇਸ ਦੇ ਬਾਵਜੂਦ ...

ਪੂਰੀ ਖ਼ਬਰ »

ਚੰਡੀਗੜ੍ਹ ਕਾਂਗਰਸ ਵਲੋਂ ਸਮੇਂ ਤੋਂ ਪਹਿਲਾਂ ਨਿਗਮ ਚੋਣਾਂ ਲਈ ਵਾਅਦਿਆਂ ਦੇ ਐਲਾਨ ਸ਼ੁਰੂ

ਚੰਡੀਗੜ੍ਹ, 25 ਅਕਤੂਬਰ (ਆਰ.ਐਸ.ਲਿਬਰੇਟ)-ਚੰਡੀਗੜ੍ਹ ਕਾਂਗਰਸ ਵਲੋਂ ਸਮੇਂ ਤੋਂ ਪਹਿਲਾਂ ਨਗਰ ਨਿਗਮ ਚੋਣਾਂ ਲਈ ਸ਼ਹਿਰ ਦੇ ਮੁੱਦੇ ਉਠਾਉਣ ਦੇ ਨਾਲ ਵਾਅਦਿਆਂ ਦੇ ਐਲਾਨ ਸ਼ੁਰੂ ਕਰ ਦਿੱਤੇ ਹਨ | ਅੱਜ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਅਤੇ ਦਰਜਨ ਤੋਂ ...

ਪੂਰੀ ਖ਼ਬਰ »

ਯੂ.ਐਸ. ਨਿਊਜ਼ ਰੈਂਕਿੰਗ ਪੰਜਾਬ ਯੂਨੀਵਰਸਿਟੀ ਨੂੰ ਦੇਸ਼ ਦੀਆਂ ਯੂਨੀਵਰਸਿਟੀਆਂ 'ਚੋਂ ਮਿਲਿਆ ਚੌਥਾ ਸਥਾਨ

ਚੰਡੀਗੜ੍ਹ, 25 ਅਕਤੂਬਰ (ਮਨਜੋਤ ਸਿੰਘ ਜੋਤ)- ਯੂ.ਐਸ. ਨਿਊਜ਼ ਰੈਂਕਿੰਗ ਵਿਚ ਪੰਜਾਬ ਯੂਨੀਵਰਸਿਟੀ ਨੂੰ ਦੁਨੀਆਂ ਦੀਆਂ 1500 ਯੂਨੀਵਰਸਿਟੀਆਂ ਵਿਚ ਥਾਂ ਮਿਲੀ ਹੈ ਜਦ ਭਾਰਤ ਦੀਆਂ 55 ਯੂਨੀਵਰਸਿਟੀਆਂ ਵਿਚੋਂ ਪੰਜਾਬ ਯੂਨੀਵਰਸਿਟੀ ਨੂੰ ਚੌਥਾ ਸਥਾਨ ਮਿਲਿਆ ਹੈ | ...

ਪੂਰੀ ਖ਼ਬਰ »

ਦੀਵਾਲੀ ਸਣੇ ਹੋਰ ਤਿਉਹਾਰਾਂ ਨੂੰ ਵਾਤਾਵਰਨ ਸਹਿਯੋਗੀ ਬਣਾ 'ਮਨਾਉਣ ਦੀਆਂ ਤਿਆਰੀਆਂ'

ਚੰਡੀਗੜ੍ਹ, 25 ਅਕਤੂਬਰ (ਆਰ.ਐਸ.ਲਿਬਰੇਟ)-ਦੀਵਾਲੀ ਸਣੇ ਹੋਰ ਤਿਉਹਾਰਾਂ ਨੂੰ ਪ੍ਰਦੂਸ਼ਣ ਮੁਕਤ ਦੇ ਨਾਲ ਵਾਤਾਵਰਣ ਸਹਿਯੋਗੀ ਮਨਾਉਣ ਲਈ ਤਿਆਰੀਆਂ ਜ਼ੋਰਾਂ 'ਤੇ ਕੀਤੀਆਂ ਜਾ ਰਹੀਆਂ ਹਨ | ਦੀਵਾਲੀ ਦੇ ਜਸ਼ਨਾਂ ਦੌਰਾਨ ਚੰਡੀਗੜ੍ਹ ਵਾਤਾਵਰਣ ਦੀ ਸੰਭਾਲ ਦੇ ਉਦੇਸ਼ ਨਾਲ ...

ਪੂਰੀ ਖ਼ਬਰ »

ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਕਰਮਚਾਰੀ 'ਤੇ ਅਣਪਛਾਤੇ ਵਲੋਂ ਗੋਲੀਬਾਰੀ

ਚੰਡੀਗੜ੍ਹ, 25 ਅਕਤੂਬਰ (ਆਰ.ਐਸ.ਲਿਬਰੇਟ)-ਅੱਜ ਸਵੇਰੇ ਚੰਡੀਗੜ੍ਹ ਸੈਕਟਰ 22-ਡੀ ਦੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਆਪਣੇ ਘਰ ਜਾ ਰਹੇ ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਕਰਮਚਾਰੀ ਨੂੰ ਅਣਪਛਾਤੇ ਨੇ ਗੋਲੀ ਮਾਰ ਦਿੱਤੀ | ਸੂਚਨਾ ਮਿਲਦੇ ਹੀ ਪੁਲਿਸ ਪਹੁੰਚੀ ਅਤੇ ਅਮਰੀਕ ...

ਪੂਰੀ ਖ਼ਬਰ »

ਪੀ.ਜੀ.ਆਈ. ਵਿਖੇ 202ਵਾਂ ਖ਼ੂਨਦਾਨ ਕੈਂਪ ਲਗਾਇਆ, 63 ਯੂਨਿਟ ਖ਼ੂਨ ਇਕੱਤਰ

ਚੰਡੀਗੜ੍ਹ, 25 ਅਕਤੂਬਰ (ਮਨਜੋਤ ਸਿੰਘ ਜੋਤ)- ਥੈਲਾਸੀਮਿਕ ਚੈਰੀਟੇਬਲ ਟਰੱਸਟ ਪੀ.ਜੀ.ਆਈ.-ਜੀ.ਐਮ.ਸੀ.ਐਚ. ਚੰਡੀਗੜ੍ਹ ਵਲੋਂ ਆਪਣਾ 202ਵਾਂ ਖ਼ੂਨਦਾਨ ਕੈਂਪ ਪੀ.ਜੀ.ਆਈ. ਵਿਖੇ ਲਗਾਇਆ ਗਿਆ ਜਿਸ ਦਾ ਉਦਘਾਟਨ ਪੀ.ਜੀ.ਆਈ. ਦੇ ਨਿਊਰੋਲਜੀ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਡਾ. ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਚੰਡੀਗੜ੍ਹ, 25 ਅਕਤੂਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਲੋਂ ਵੱਖ-ਵੱਖ ਕੋਰਸਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ | ਇਨ੍ਹਾਂ ਵਿਚ ਮਾਸਟਰ ਆਫ਼ ਬਿਜ਼ਨਸ ਐਡਮਨਿਸਟਰੇਸ਼ਨ (ਜਨਰਲ) ਚੌਥਾ ਸਮੈਸਟਰ, ਮਾਸਟਰ ਆਫ਼ ਬਿਜ਼ਨਸ ਐਡਮਨਿਸਟਰੇਸ਼ਨ (ਹਿਊਮਨ ...

ਪੂਰੀ ਖ਼ਬਰ »

ਪੰਚਕੂਲਾ 'ਚ ਕੋਰੋਨਾ ਵਾਇਰਸ ਦੇ 20 ਨਵੇਂ ਪਾਜ਼ੀਟਿਵ ਮਾਮਲੇ ਆਏ ਸਾਹਮਣੇ

ਪੰਚਕੂਲਾ, 25 ਅਕਤੂਬਰ (ਕਪਿਲ)-ਪੰਚਕੂਲਾ ਵਿਚ ਕੋਰੋਨਾ ਵਾਇਰਸ ਦੇ 20 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 8 ਮਰੀਜ਼ ਪੰਚਕੂਲਾ ਦੇ ਹਨ ਅਤੇ 12 ਮਰੀਜ਼ ਪੰਚਕੂਲਾ ਤੋਂ ਬਾਹਰ ਦੇ ਹਨ ਅਤੇ ਇਕ ਕੋਰੋਨਾ ਸੰਕਰਮਿਤ ਮਰੀਜ਼ ਦੀ ਅੱਜ ਮੌਤ ਹੋ ਗਈ ਹੈ | ਇਸਦੇ ...

ਪੂਰੀ ਖ਼ਬਰ »

-ਡੇਰਾਬੱਸੀ ਵਿਚ ਨਹੀਂ ਰੁਕ ਰਿਹਾ ਚੋਰੀਆਂ ਦਾ ਸਿਲਸਿਲਾ-

ਪਿੰਡ ਹਰਿਪੁਰ ਹਿੰਦੂਆਂ ਤੋਂ ਲੱਖਾਂ ਰੁਪਏ ਕੀਮਤ ਦੀਆਂ 4 ਮੱਝਾਂ ਚੋਰੀ

ਡੇਰਾਬੱਸੀ, 25 ਅਕਤੂਬਰ (ਗੁਰਮੀਤ ਸਿੰਘ)-ਡੇਰਾਬੱਸੀ ਖੇਤਰ ਵਿਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ, ਕੁੱਝ ਦਿਨ ਪਹਿਲਾਂ ਗੁਲਾਬਗੜ੍ਹ ਤੋਂ 8 ਮੱਝਾਂ ਚੋਰੀ ਹੋਣ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਕਿ ਬੀਤੀ ਰਾਤ ਬਰਵਾਲਾ ਸੜਕ 'ਤੇ ਸਥਿਤ ਪਿੰਡ ...

ਪੂਰੀ ਖ਼ਬਰ »

5 ਪੇਟੀਆਂ ਨਾਜ਼ਾਇਜ ਸ਼ਰਾਬ ਸਮੇਤ ਮੁਲਜ਼ਮ ਕਾਬੂ

ਐੱਸ. ਏ. ਐੱਸ. ਨਗਰ, 25 ਅਕਤੂਬਰ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਦੀ ਪੁਲਿਸ ਨੇ ਨਸ਼ਿਆਂ ਖਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ 5 ਦੇਸੀ ਨਾਜ਼ਾਇਜ ਸ਼ਰਾਬ ਸਮੇਤ 1 ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਮੁਲਜ਼ਮ ਦੀ ਪਛਾਣ ਮੁਹੰਮਦ ...

ਪੂਰੀ ਖ਼ਬਰ »

ਤਿਉਹਾਰਾਂ ਦੇ ਦਿਨਾਂ 'ਚ ਸਫ਼ਾਈ ਕਰਮੀ ਹੜਤਾਲ 'ਤੇ ਸਫ਼ਾਈ ਦਾ 'ਰੱਬ-ਰਾਖਾ'

ਚੰਡੀਗੜ੍ਹ, 25 ਅਕਤੂਬਰ (ਆਰ.ਐਸ.ਲਿਬਰੇਟ)- ਤਿਉਹਾਰਾਂ ਦੇ ਦਿਨਾਂ 'ਚ ਸਫ਼ਾਈ ਕਰਮੀ ਹੜਤਾਲ 'ਤੇ ਚਲੇ ਗਏ ਜਿਸ ਕਾਰਨ ਸਫ਼ਾਈ ਦਾ 'ਰੱਬ-ਰਾਖਾ' ਹੀ ਰਹਿ ਗਿਆ ਹੈ | ਸ਼ੁੱਕਰਵਾਰ ਤੋਂ ਸਫ਼ਾਈ ਕਾਮੇ ਹੜਤਾਲ 'ਤੇ ਹਨ ਇਸ ਦਰਮਿਆਨ ਸਫ਼ਾਈ ਸੇਵਕਾਂ ਤੇ ਨਿਗਮ ਅਧਿਕਾਰੀਆਂ ਦੀ ਬੈਠਕ ...

ਪੂਰੀ ਖ਼ਬਰ »

ਪੁਲਿਸ ਨਾਕਾ ਤੋੜ ਕੇ ਪੁਲਿਸ ਕਰਮਚਾਰੀ ਨੂੰ ਧੱਕਾ ਮਾਰ ਕੇ ਭੱਜਣ ਵਾਲਾ ਗੱਡੀ ਸਮੇਤ ਕਾਬੂ

ਐੱਸ. ਏ. ਐੱਸ. ਨਗਰ, 25 ਅਕਤੂਬਰ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-11 ਦੀ ਪੁਲਿਸ ਨੇ ਨਾਕਾ ਤੋੜ ਕੇ ਅਤੇ ਪੁਲਿਸ ਕਰਮਚਾਰੀ ਨੂੰ ਧੱਕਾ ਮਾਰ ਕੇ ਗੱਡੀ ਭਜਾ ਕੇ ਲੈ ਜਾਣ ਵਾਲੇ ਨੌਜਵਾਨ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਗਿ੍ਫ਼ਤਾਰ ਨੌਜਵਾਨ ਦੀ ਪਛਾਣ ਵਨੀਤ ...

ਪੂਰੀ ਖ਼ਬਰ »

ਸਿਹਤ ਮੰਤਰੀ ਸਿੱਧੂ ਨੇ 'ਬਾਲ ਗੋਪਾਲ ਗਊ ਬਸੇਰਾ' ਦਾ ਨੀਂਹ ਪੱਥਰ ਰੱਖਿਆ

ਐੱਸ. ਏ. ਐੱਸ. ਨਗਰ, 25 ਅਕਤੂਬਰ (ਕੇ. ਐੱਸ. ਰਾਣਾ)-ਜ਼ਿਲ੍ਹੇ ਅੰਦਰ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵਲੋਂ ਵਿਕਾਸ ਕਾਰਜ਼ਾਂ ਦੀ ਸ਼ੁਰੂ ਕੀਤੀ ਲੜੀ ਵਿਚ ਹੋਰ ਵਾਧਾ ਕਰਦੇ ਹੋਏ ਉਨ੍ਹਾਂ ਨੇ ਸੜਕਾਂ 'ਤੇ ਆਵਾਰਾ ਘੁੰਮਦੇ ਪਸ਼ੂਆਂ ਦੇ ...

ਪੂਰੀ ਖ਼ਬਰ »

ਹੁੱਲੜਬਾਜ਼ੀ ਕਰ ਰਹੇ ਨੌਜਵਾਨਾਂ ਨੂੰ ਫੜਨ ਗਏ ਪੁਲਿਸ ਮੁਲਾਜ਼ਮ 'ਤੇ ਨੌਜਵਾਨਾਂ ਨੇ ਚੜ੍ਹਾਈ ਕਾਰ

ਐੱਸ. ਏ. ਐੱਸ. ਨਗਰ, 25 ਅਕਤੂਬਰ (ਜਸਬੀਰ ਸਿੰਘ ਜੱਸੀ)-ਸਥਾਨਕ ਫੇਜ਼ 3ਬੀ2 ਦੀ ਮਾਰਕੀਟ ਵਿਚ ਹੁੱਲੜਬਾਜ਼ੀ ਕਰ ਰਹੇ ਨੌਜਵਾਨਾਂ ਨੂੰ ਫੜਨ ਗਏ ਪੁਲਿਸ ਮੁਲਾਜ਼ਮ 'ਤੇ ਕਾਰ ਚੜਾ ਕੇ ਉਸਦੀ ਲੱਤ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਘਟਨਾ ਵਿਚ ਏ. ਐੱਸ. ਆਈ. ਚਰਣ ਸਿੰਘ ਦੀ ਲੱਤ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਕੋਰੋਨਾ ਦੇ 61 ਨਵੇਂ ਮਾਮਲੇ, 2 ਮੌਤਾਂ

ਚੰਡੀਗੜ੍ਹ, 25 ਅਕਤੂਬਰ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ ਅੱਜ 61 ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ ਦੋ ਮਰੀਜ਼ਾਂ ਦੀ ਮੌਤ ਹੋ ਗਈ | ਸਿਹਤ ਵਿਭਾਗ ਅਨੁਸਾਰ ਸੈਕਟਰ-44 ਦੇ ਰਹਿਣ ਵਾਲੇ 73 ਸਾਲਾ ਵਿਅਕਤੀ ਅਤੇ ਸੈਕਟਰ-30 ਦੀ ਰਹਿਣ ਵਾਲੀ 70 ਸਾਲਾ ਔਰਤ ਦੀ ...

ਪੂਰੀ ਖ਼ਬਰ »

ਫ਼ਸਲੀ ਚੱਕਰ 'ਚੋਂ ਨਿਕਲੇ ਕਿਸਾਨ ਮੰਡੀਆਂ 'ਚ ਹੋ ਰਹੇ ਹਨ ਲੱੁਟ ਦਾ ਸ਼ਿਕਾਰ

ਐੱਸ. ਏ. ਐੱਸ. ਨਗਰ, 25 ਅਕਤੂਬਰ (ਕੇ. ਐੱਸ. ਰਾਣਾ)-ਬੇਸ਼ੱਕ ਸਮੇਂ ਦੀਆਂ ਸਰਕਾਰਾਂ ਵਲੋਂ ਖੇਤੀ ਨੰੂ ਲਾਹੇਵੰਦ ਬਣਾਉਣ ਅਤੇ ਪ੍ਰਦੂਸ਼ਨ ਘਟਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਫਸਲ ਹੇਠ ਰਕਬਾ ਘਟਾਉਣ ਅਤੇ ਬਦਲਵੀਆਂ ਫਸਲਾਂ ਬੀਜਣ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ ...

ਪੂਰੀ ਖ਼ਬਰ »

ਬਲਟਾਣਾ ਪੁਲਿਸ ਵਲੋਂ ਚੋਰੀ ਦੇ ਮੋਟਰਸਾਈਕਲ ਸਣੇ 2 ਕਾਬੂ

ਜ਼ੀਰਕਪੁਰ, 25 ਅਕਤੂਬਰ (ਹੈਪੀ ਪੰਡਵਾਲਾ)-ਬਲਟਾਣਾ ਪੁਲਿਸ ਨੇ ਚੋਰੀ ਦੇ ਮੋਟਰਸਾਇਕਲ ਸਮੇਤ 2 ਚੋਰਾਂ ਨੂੰ ਕਾਬੂ ਕੀਤਾ ਹੈ | ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਕੱਲ੍ਹ ਨੂੰ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ | ਮੁਲਜ਼ਮਾਂ ਦੀ ਪਛਾਣ ...

ਪੂਰੀ ਖ਼ਬਰ »

ਸਿਰਫ਼ ਰਵਾਇਤ ਕਾਇਮ ਰੱਖਣ ਲਈ ਹੀ ਮਨਾਇਆ ਦੁਸਹਿਰਾ

ਐੱਸ. ਏ. ਐੱਸ. ਨਗਰ, 25 ਅਕਤੂਬਰ (ਜਸਬੀਰ ਸਿੰਘ ਜੱਸੀ)-ਕੋਵਿਡ-19 ਕਾਰਨ ਇਸ ਵਾਰ ਮੁਹਾਲੀ ਸ਼ਹਿਰ 'ਚ ਭਾਵੇਂ ਦੁਸਹਿਰਾ ਪਹਿਲਾਂ ਦਾ ਤਰ੍ਹਾਂ ਧੂਮਧਾਮ ਨਾਲ ਨਹੀਂ ਮਨਾਇਆ ਗਿਆ ਪ੍ਰੰਤੂ ਦੁਸਹਿਰਾ ਕਮੇਟੀ ਦੇ ਮੈਂਬਰਾਂ ਵਲੋਂ ਇਸ ਪਰੰਮਪਰਾ ਨੂੰ ਜਿਊਾਦੇ ਰੱਖਦੇ ਹੋਏ ਹਰ ਵਾਰ ...

ਪੂਰੀ ਖ਼ਬਰ »

ਪਿੰਡ ਢਕੌਰਾ ਖੁਰਦ 'ਚ ਖੂਨਦਾਨ ਕੈਂਪ ਅੱਜ

ਮਾਜਰੀ, 25 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਪਿੰਡ ਢਕੌਰਾ ਖੁਰਦ ਸ਼ਹੀਦ ਭਗਤ ਸਿੰਘ ਯੁਵਕ ਸੇਵਾਵਾਂ ਕਲੱਬ ਵਲੋਂ ਸਵ: ਰਣਜੋਧ ਸਿੰਘ ਸਰਪੰਚ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ 26 ਅਕਤੂਬਰ ਨੂੰ ਗੁਰਦੁਆਰਾ ਢਕੌਰਾ ਖੁਰਦ ਵਿਖੇ ਲਗਾਇਆ ਜਾ ਰਿਹਾ ਹੈ | ਇਸਦੀ ਜਾਣਕਾਰੀ ...

ਪੂਰੀ ਖ਼ਬਰ »

ਦੁਸਹਿਰੇ ਵਾਲੇ ਦਿਨ ਫੂਕਿਆ ਮੋਦੀ ਦਾ ਪੁਤਲਾ

ਭਾਰੀ ਬਹੁਮਤ ਹਾਸਲ ਕਰ ਕੇ ਲੋਕਾਂ ਦਾ ਨੁਕਸਾਨ ਕਰਨ 'ਤੇ ਤੁਲੀ ਭਾਜਪਾ ਸਰਕਾਰ-ਮਾਵੀ, ਕੁੰਭੜਾ ਐੱਸ. ਏ. ਐੱਸ. ਨਗਰ, 25 ਅਕਤੂਬਰ (ਜਸਬੀਰ ਸਿੰਘ ਜੱਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀ ਕਾਨੂੰਨ ਅਤੇ ਜੰਮੂ ਕਸ਼ਮੀਰ ਵਿਚ ਤੋੜੀ ਗਈ ਧਾਰਾ-370 ਵਾਪਸ ਨਾ ਲੈਣ ਬਾਰੇ ...

ਪੂਰੀ ਖ਼ਬਰ »

ਗੱਡੀ ਦੇ ਬੋਨਟ 'ਤੇ ਸ਼ਰੇਆਮ ਦਾਰੂ ਪੀਣ/ਹੁੱਲੜਬਾਜ਼ੀ ਕਰਨ ਵਾਲੇ 5 ਨੌਜਵਾਨਾਂ ਖਿਲਾਫ਼ ਮਾਮਲਾ ਦਰਜ

ਐੱਸ. ਏ. ਐੱਸ. ਨਗਰ, 25 ਅਕਤੂਬਰ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਦੀ ਪੁਲਿਸ ਨੇ ਪਬਲਿਕ ਪਲੇਸ 'ਤੇ ਗੱਡੀ ਦੇ ਬੋਨਟ 'ਤੇ ਰੱਖ ਕੇ ਸ਼ਰੇਆਮ ਦਾਰੂ ਪੀਣ ਅਤੇ ਅਤੇ ਹੱੁਲੜਬਾਜੀ ਕਰਨ ਵਾਲੇ 5 ਨੌਜਵਾਨਾਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ | ਇਸ ਸਬੰਧੀ ਡੀ. ਐੱਸ. ਪੀ. ਸਿਟੀ-2 ਦੀਪ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਵਿੱਦਿਅਕ ਸੁਲੇਖ ਮੁਕਾਬਲੇ ਅੱਜ ਤੋਂ

ਐੱਸ. ਏ. ਐੱਸ. ਨਗਰ, 25 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ 'ਚ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ 'ਚ ਸੁੰਦਰ ...

ਪੂਰੀ ਖ਼ਬਰ »

ਨਾਬਾਲਗ ਨਾਲ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਵਾਲਾ ਫਰਾਰ ਮੁਲਜ਼ਮ ਕਾਬੂ

ਐੱਸ. ਏ. ਐੱਸ. ਨਗਰ, 25 ਅਕਤੂਬਰ (ਜਸਬੀਰ ਸਿੰਘ ਜੱਸੀ)-ਪਿੰਡ ਮਟੌਰ ਸੈਕਟਰ-70 ਦੀ ਵਸਨੀਕ ਇਕ ਨਾਬਾਲਗ ਲੜਕੀ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਵਾਲੇ ਉਸ ਦੇ ਫਰਾਰ ਪ੍ਰੇਮੀ ਸਮਸ਼ੇਰ ਸਿੰਘ ਨੂੰ ਆਖਰਕਾਰ ਪੁਲਿਸ ਨੇ ਖਰੜ ਤੋਂ ਗਿ੍ਫ਼ਤਾਰ ਕਰ ਲਿਆ ਹੈ ...

ਪੂਰੀ ਖ਼ਬਰ »

ਫਾਟਵਾਂ ਦਾ ਨੌਜਵਾਨ ਭੇਦਭਰੀ ਹਾਲਤ 'ਚ ਘਰੋਂ ਲਾਪਤਾ

ਮੁੱਲਾਂਪੁਰ ਗਰੀਬਦਾਸ, 25 ਅਕਤੂਬਰ (ਖੈਰਪੁਰ)-ਪਿੰਡ ਫਾਟਵਾਂ ਦਾ ਨੌਜਵਾਨ ਭੇਦਭਰੀ ਹਾਲਤ ਵਿਚ ਘਰੋਂ ਲਾਪਤਾ ਹੈ | ਜਾਣਕਾਰੀ ਅਨੁਸਾਰ ਨੌਜਵਾਨ ਬਲਵੀਰ ਸਿੰਘ ਪੁੱਤਰ ਮੀਂਹਾ ਸਿੰਘ ਜੋ ਪਿੰਡ ਵਿਚ ਕਰਿਆਨੇ ਦੀ ਦੁਕਾਨ ਕਰਦਾ ਹੈ | ਕੋਰੋਨਾ ਮਹਾਂਮਾਰੀ ਦੇ ਚਲਦਿਆਂ ਘਾਟੇ ...

ਪੂਰੀ ਖ਼ਬਰ »

ਨੌਜਵਾਨ ਦੀ ਲਾਸ਼ ਮਿਲੀ

ਜ਼ੀਰਕਪੁਰ, 25 ਅਕਤੂਬਰ (ਹੈਪੀ ਪੰਡਵਾਲਾ)-ਬਲਟਾਣਾ ਪੁਲਿਸ ਨੂੰ ਮਿਊਾਸੀਪਲ ਪਾਰਕ ਕੋਲੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ | ਮਿ੍ਤਕ ਦੀ ਪਛਾਣ ਅਭਿਸ਼ੇਕ ਕੁਮਾਰ (33)ਵਾਸੀ ਪਾਲਮਪੁਰ ਹਿਮਾਚਲ ਪ੍ਰਦੇਸ਼ ਹਾਲ ਵਾਸੀ ਬਹਿਲਾਣਾ ਚੰਡੀਗੜ੍ਹ ਵਜੋਂ ਹੋਈ ਹੈ | ਮਾਮਲੇ ਬਾਬਤ ...

ਪੂਰੀ ਖ਼ਬਰ »

ਢਕੋਲੀ ਪੁਲਿਸ ਨੇ ਲਾਪਤਾ ਔਰਤ ਨੂੰ ਹਿਮਾਚਲ ਪ੍ਰਦੇਸ਼ ਤੋਂ ਲੱਭ ਕੇ ਪਰਿਵਾਰ ਹਵਾਲੇ ਕੀਤਾ

ਜ਼ੀਰਕਪੁਰ, 25 ਅਕਤੂਬਰ (ਹੈਪੀ ਪੰਡਵਾਲਾ)-ਪੀਰਮੁਛੱਲਾ ਖੇਤਰ ਦੀ ਮੈਟਰੋ ਟਾਊਨ ਸੁਸਾਇਟੀ ਤੋਂ ਲਾਪਤਾ ਔਰਤ ਨੂੰ ਢਕੋਲੀ ਪੁਲਿਸ ਨੇ 24 ਘੰਟਿਆਂ 'ਚ ਲੱਭ ਕੇ ਪਰਿਵਾਰ ਹਵਾਲੇ ਕਰ ਦਿੱਤਾ | ਮਾਮਲੇ ਬਾਬਤ ਢਕੋਲੀ ਥਾਣਾ ਮੁਖੀ ਸਹਾਇਕ ਇੰਸਪੈਕਟਰ ਨਰਪਿੰਦਰ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 39 ਨਵੇਂ ਪਾਜੀਟਿਵ ਮਰੀਜ਼ ਆਏ ਸਾਹਮਣੇ

ਐੱਸ. ਏ. ਐੱਸ. ਨਗਰ, 25 ਅਕਤੂਬਰ (ਰਾਣਾ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚਲਦਿਆਂ ਜ਼ਿਲ੍ਹਾ ਵਿਚ ਕੋਵਿਡ-19 ਦੇ ਅੱਜ 16 ਪਾਜ਼ੀਟਿਵ ਮਰੀਜ਼ ਸਿਹਤਯਾਬ ਹੋਏ ਅਤੇ 39 ਨਵੇਂ ਪਾਜੀਟਿਵ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ ਦੇ ਕਿਸੇ ਮਰੀਜ਼ਾਂ ਦੀ ਮੌਤ ਨਹੀ ਹੋਈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਅੱਜ ਸ਼ਨਾਖਤ ਹੋਏ ਨਵੇਂ ਪਾਜੀਟਿਵ ਕੇਸਾਂ ਵਿਚ, ਡੇਰਾਬੱਸੀ ਅਤੇ ਇਸ ਦੇ ਆਸਪਾਸ ਦੇ ਇਲਾਕੇ ਤੋਂ 4 ਕੇਸ, ਢਕੌਲੀ ਅਤੇ ਇਸ ਦੇ ਆਸਪਾਸ ਦੇ ਇਲਾਕੇ ਤੋਂ 2 ਕੇਸ, ਖਰੜ ਅਤੇ ਇਸ ਦੇ ਆਸਪਾਸ ਦੇ ਇਲਾਕੇ ਤੋਂ 7 ਕੇਸ, ਕੁਰਾਲੀ ਅਤੇ ਇਸ ਦੇ ਆਸਪਾਸ ਦੇ ਇਲਾਕੇ ਤੋਂ 1 ਕੇਸ, ਮੁਹਾਲੀ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਤੋਂ 25 ਕੇਸ ਸ਼ਾਮਿਲ ਹਨ | ਜ਼ਿਲ੍ਹੇ 'ਚ ਅੱਜ ਤੱਕ ਪਾਜੀਟਿਵ ਕੇਸ ਕੁੱਲ 12,063 ਮਿਲੇ ਹਨ ਅਤੇ 232 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ | ਹੁਣ ਤੱਕ ਕੋਵਿਡ-19 ਦੇ 11,283 ਮਰੀਜ਼ ਠੀਕ ਹੋ ਗਏ ਹਨ ਅਤੇ 548 ਐਕਟਿਵ ਕੇਸ ਹਨ |

ਖ਼ਬਰ ਸ਼ੇਅਰ ਕਰੋ

 

ਘਰ ਅੱਗਿਓਾ ਬੁਲਟ ਮੋਟਰਸਾਈਕਲ ਚੋਰੀ

ਖਰੜ, 24 ਅਕਤੂਬਰ (ਗੁਰਮੁੱਖ ਸਿੰਘ ਮਾਨ)-ਜੇ. ਟੀ. ਪੀ. ਐੱਲ. ਸਿਟੀ ਲਾਂਡਰਾਂ ਰੋਡ ਖਰੜ ਦੇ ਵਸਨੀਕ ਕੰਨਵਰ ਯੁਵਰਾਜ ਨੇ ਥਾਣਾ ਸਿਟੀ ਖਰੜ ਵਿਖੇ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਦਾ ਬੁਲਟ ਮੋਟਰਸਾਇਕਲ ਚੋਰੀ ਹੋ ਗਿਆ ਹੈ | ਉਨ੍ਹਾਂ ਸ਼ਿਕਾਇਤ ਵਿਚ ਲਿਖਿਆ ਕਿ 19 ਅਕਤੂਬਰ ਨੂੰ ...

ਪੂਰੀ ਖ਼ਬਰ »

-ਮਾਮਲਾ ਗਮਾਡਾ ਵਲੋਂ ਰੀਵਿਊ ਪੜਤਾਲ ਕਮੇਟੀ ਦੇ ਗਠਨ ਦੇ ਫ਼ੈਸਲੇ ਦਾ-

ਸੈਕਟਰ 110-111 ਟੀ. ਡੀ. ਆਈ. ਦੇ ਵਸਨੀਕਾਂ ਨੂੰ ਸਮੱਸਿਆਵਾਂ ਤੋਂ ਨਿਜਾਤ ਮਿਲਣ ਦੀ ਜਾਗੀ ਉਮੀਦ

ਐੱਸ. ਏ. ਐੱਸ. ਨਗਰ, 25 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਸੈਕਟਰ 110-111 ਟੀ. ਡੀ. ਆਈ. ਦੇ ਵਸਨੀਕਾਂ ਨੂੰ ਗਮਾਡਾ ਵਲੋਂ ਰੀਵਿਊ ਪੜਤਾਲ ਕਮੇਟੀ ਗਠਨ ਕਰਨ ਦੇ ਫੈਸਲੇ ਨਾਲ ਆ ਰਹੀਆਂ ਸਮੱਸਿਆਵਾਂ ਤੋਂ ਨਿਜਾਤ ਮਿਲਣ ਦੀ ਉਮੀਦ ਦਿਖਾਈ ਦੇ ਰਹੀ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX