ਭਗਤਾ ਭਾਈਕਾ/ਭਾਈਰੂਪਾ, 23 ਨਵੰਬਰ (ਸੁਖਪਾਲ ਸਿੰਘ ਸੋਨੀ, ਵਰਿੰਦਰ ਲੱਕੀ)- ਬੀਤੇ 19 ਨਵੰਬਰ ਦੀ ਸ਼ਾਮ ਵਕਤ ਸਥਾਨਕ ਸ਼ਹਿਰ ਵਿਖੇ ਦੋ ਵਿਅਕਤੀਆਂ ਵਲੋਂ ਗੋਲੀਆਂ ਵਰ੍ਹਾ ਕੇ ਹਲਾਕ ਕੀਤੇ ਗਏ ਡੇਰਾ ਪ੍ਰੇਮੀ ਮਨੋਹਰ ਲਾਲ ਅਰੋੜਾ ਦੀ ਲਾਸ਼ ਨੂੰ ਡੇਰਾ ਸਲਾਬਤਪੁਰਾ ਅੱਗੇ ...
ਬਠਿੰਡਾ, 23 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਜਮਹੂਰੀ ਅਧਿਕਾਰ ਸਭਾ, ਇਕਾਈ ਬਠਿੰਡਾ ਦੇ ਸੱਦੇ 'ਤੇ ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਹੋਈ, ਜਿਸ ਵਿਚ ਦੱਸਿਆ ਗਿਆ ਕਿ ਪਿਛਲੇ ਦਿਨੀਂ ਨਿੱਜੀਕਰਨ ਤੇ ਫ਼ਿਰਕਾਪ੍ਰਸਤੀ ਦੀਆਂ ਨੀਤੀਆਂ ਦਾ ਵਿਰੋਧ ਕਰਨ ...
ਬੱਲੂਆਣਾ, 23 ਨਵੰਬਰ (ਗੁਰਨੈਬ ਸਾਜਨ)-ਪਿਛਲੇ ਦਿਨੀਂ ਆਮ ਆਦਮੀ ਪਾਰਟੀ ਵਲੋਂ ਵੱਖ-ਵੱਖ ਜ਼ਿਲਿ੍ਹਆਂ ਦੇ ਬਲਾਕ ਪ੍ਰਧਾਨਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ¢ ਇਸੇ ਤਰ੍ਹਾਂ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ 'ਚ ਲੰਬੇ ਸਮੇਂ ਤੋਂ ਸਰਗਰਮ ਵਲੰਟੀਅਰ ਕੁਲਦੀਪ ...
ਬਠਿੰਡਾ, 23 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਕਿਸਾਨ ਸੰਘਰਸ਼ ਨੂੰ ਤਿੱਖਾ ਕਰਦਿਆਂ 26 ਤੇ 27 ਨੂੰ ਦਿੱਲੀ ਘਿਰਾਓ ਦੀਆਂ ਤਿਆਰੀਆਂ ਹੁਣ ਅੰਤਿਮ ਪੜਾਅ 'ਤੇ ਪੁੱਜਣ ਲੱਗੀਆਂ ਹਨ | ਕਿਸਾਨਾਂ ਵਲੋਂ ਪਿੰਡਾਂ ਕਸਬਿਆਂ ਵਿਚ ਬੀਤੇ ਦਿਨਾਂ ਤੋਂ ਕੀਤੇ ਗਏ ਰੋਸ ਮਾਰਚਾਂ, 'ਪਿੰਡ ...
ਬਠਿੰਡਾ, 23 ਨਵੰਬਰ (ਅਵਤਾਰ ਸਿੰਘ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਰਾਮ ਕਰਨ ਸਿੰਘ ਰਾਮਾਂ ਸੂਬਾ ਮੁੱਖ ਸਕੱਤਰ ਨੇ ਕਿਹਾ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਜ਼ਿਲ੍ਹਾ ਫ਼ਾਜ਼ਿਲਕਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ 26 ਨਵੰਬਰ ਨੂੰ ਸਵੇਰੇ 10 ਵਜੇ ਤਲਵੰਡੀ ਸਾਬੋ ਦਾਣਾ ...
ਰਾਮਪੁਰਾ ਫੂਲ, 23 ਨਵੰਬਰ (ਨਰਪਿੰਦਰ ਸਿੰਘ ਧਾਲੀਵਾਲ)- ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ (ਡੀ.ਐਮ.ਐੱਫ.) ਪੰਜਾਬ ਦੇ ਜ਼ਿਲ੍ਹਾ ਕਨਵੀਨਰ ਸਿਕੰਦਰ ਧਾਲੀਵਾਲ ਅਤੇ ਸਹਿ ਕਨਵੀਨਰ ਬਲਰਾਜ ਮੌੜ ਨੇ ਟਰੇਡ ਯੂਨੀਅਨਾਂ ਵਲੋਂ 26 ਨਵੰਬਰ ਨੂੰ ਕਿਰਤ ਕਾਨੂੰਨਾਂ ਖਿਲਾਫ਼ ਕੀਤੀ ...
ਰਾਮਪੁਰਾ ਫੂਲ, 23 ਨਵੰਬਰ (ਨਰਪਿੰਦਰ ਸਿੰਘ ਧਾਲੀਵਾਲ)- ਇੱਥੋਂ ਦਾ ਰੇਲ ਮੋਰਚਾ ਅੱਜ 54ਵੇਂ ਦਿਨ ਵੀ ਠੰਢ ਦੇ ਬਾਵਜੂਦ ਭਖਿਆ ਰਿਹਾ | ਇਕੱਠ ਨੇ ਹੱਥ ਖੜ੍ਹੇ ਕਰਕੇ ਆਪਣੀ ਲੀਡਰਸ਼ਿਪ ਨੂੰ ਯਕੀਨ ਦਵਾਇਆ ਕਿ ਉਹ ਵੱਡੀ ਗਿਣਤੀ ਵਿਚ ਦਿੱਲੀ ਦੀ ਇੱਟ ਨਾਲ ਇੱਟ ਖੜਕਾਉਣ ਪੁੱਜਣਗੇ ...
ਭਾਈਰੂਪਾ, 23 ਨਵੰਬਰ (ਵਰਿੰਦਰ ਲੱਕੀ)- ਨੇੜਲੇ ਪਿੰਡ ਜਲਾਲ ਦੇ ਸਰਕਾਰੀ ਮਿਡਲ ਸਕੂਲ ਹਰੀਜ਼ਨ ਬਸਤੀ ਜਲਾਲ ਦੇ ਪੰਜਾਬੀ ਅਧਿਆਪਕ ਕੁਲਵਿੰਦਰ ਸਿੰਘ ਦੀ ਨਾਜਾਇਜ਼ ਮੁਅੱਤਲੀ ਤੋਂ ਬਾਅਦ ਅੱਜ ਬਹਾਲੀ ਉਪਰੰਤ ਪਿੰਡ ਦੀ ਪੰਚਾਇਤ, ਡੈਮੋਕ੍ਰੈਟਿਕ ਟੀਚਰ ਯੂਨੀਅਨ, ਪਿੰਡ ਦੇ ...
ਬਠਿੰਡਾ, 23 ਨਵੰਬਰ (ਅਵਤਾਰ ਸਿੰਘ)- ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਤਿਊਣਾ ਵਿਚ ਟ੍ਰੈਕਟਰ ਟਰਾਲੀ ਵਿਚ ਸਵਾਰ ਤਿੰਨ ਵਿਅਕਤੀ ਉਸ ਸਮੇਂ ਜ਼ਖ਼ਮੀ ਹੋ ਗਏ, ਜਦਕਿ ਅਚਾਨਕ ਹੀ ਟ੍ਰੈਕਟਰ ਟਰਾਲੀ ਉਲਟ ਗਈ | ਇਸ ਦੀ ਸੂਚਨਾ ਮਿਲਣ ਉਪਰੰਤ ਸਹਾਰਾ ਜਨ ਸੇਵਾ ਦੀ ਲਾਇਫ਼ ਸੇਂਵਿੰਗ ...
ਬਠਿੰਡਾ, 23 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਭਾਈ ਮਨੀ ਸਿੰਘ ਸਿਵਲ ਹਸਪਤਾਲ ਬਠਿੰਡਾ ਦੀ ਬਲੱਡ ਬੈਂਕ ਵਿਚ 3 ਬੱਚਿਆਂ ਨੂੰ ਐਚਆਈਵੀ ਖ਼ੂਨ ਚੜ੍ਹਾਏ ਜਾਣ ਦੇ ਮਾਮਲੇ ਵਿਚ ਸਹੀ ਪੜਤਾਲ ਨਾ ਹੋਣ ਦੇ ਰੋਸ ਵਜੋਂ ਸਿਹਤ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ...
ਤਲਵੰਡੀ ਸਾਬੋ, 23 ਨਵੰਬਰ (ਰਣਜੀਤ ਸਿੰਘ ਰਾਜੂ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਉੱਤਰੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ 26 ਤੇ 27 ਨਵੰਬਰ ਨੂੰ ਦਿੱਲੀ ਵੱਲ ਕੂਚ ਦਾ ਐਲਾਨ ਕੀਤਾ ਹੋਇਆ ਹੈ | ਜਿੱਥੇ ਵੱਖ-ਵੱਖ ਜਥੇਬੰਦੀਆਂ ...
ਮਹਿਮਾ ਸਰਜਾ, 23 ਨਵੰਬਰ (ਰਾਮਜੀਤ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਮਹਿਮਾ ਭਗਵਾਨਾ ਵਿਖੇ ਮੀਟਿੰਗ ਕੀਤੀ ਗਈ ਜਿਸ ਵਿਚ ਕੇਂਦਰ ਵਲੋਂ ਪਾਸ ਕੀਤੇ ਗਏ ਬਿੱਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਸਬੰਧੀ ਗੱਲਬਾਤ ...
ਬਠਿੰਡਾ, 23 ਨਵੰਬਰ (ਸਟਾਫ਼ ਰਿਪੋਰਟਰ)-ਅੱਜ ਯੂਨਾਈਟਿਡ ਅਕਾਲੀ ਦਲ ਦੇ ਆਗੂਆਂ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ, ਸਕੱਤਰ ਜਨਰਲ ਜਤਿੰਦਰ ਸਿੰਘ ਈਸੜੂ, ਸੀਨੀਅਰ ਮੀਤ ਪ੍ਰਧਾਨ ਬਹਾਦਰ ਸਿੰਘ ਰਾਹੋਂ, ਗੁਰਨਾਮ ਸਿੰਘ ਸਿੱਧੂ, ਜਸਵਿੰਦਰ ਸਿੰਘ ਘੋਲੀਆ, ਬਾਬਾ ਚਮਕੌਰ ...
ਝੁਨੀਰ, 23 ਨਵੰਬਰ (ਨਿ. ਪ. ਪ.)- ਨੇੜਲੇ ਪਿੰਡ ਫੱਤਾ ਮਾਲੋਕਾ ਵਿਖੇ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਅੱਜ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਹੇ ਹਨ ¢ ਖੁਸ਼ਵਿੰਦਰ ਸਿੰਘ ਝੁਨੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਸ਼੍ਰੋਮਣੀ ...
ਬੋਹਾ, 23 ਨਵੰਬਰ (ਰਮੇਸ਼ ਤਾਂਗੜੀ)-ਇਸ ਖੇਤਰ ਦੇ ਕਿਸਾਨਾਂ ਨੂੰ ਕਣਕ ਦੀ ਖੇਤੀ ਲਈ ਯੂਰੀਆ ਤੇ ਡੀ. ਏ. ਪੀ. ਖਾਦਾਂ ਨਹੀਂ ਮਿਲ ਰਹੀਆਂ, ਜਿਸ ਕਰ ਕੇ ਉਨ੍ਹਾਂ ਦੀ ਹਾੜੀ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਕਿਸਾਨ ਆਗੂ ਜਸਕਰਨ ਸਿੰਘ ਚਹਿਲ, ਹਰਬੰਸ ਸਿੰਘ ...
ਬੱਲੂਆਣਾ, 23 ਨਵੰਬਰ (ਗੁਰਨੈਬ ਸਾਜਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ 26 ਅਤੇ 27 ਨਵੰਬਰ ਨੂੰ ਮੋਦੀ ਸਰਕਾਰ ਦੇ ਸਿੰਘਾਸਣ ਦੀਆਂ ਚੂਲਾਂ ਹਿਲਾਉਣ ਲਈ ਲੱਖਾਂ ਦੀ ਗਿਣਤੀ ਵਿਚ ਕਿਸਾਨ ਮਜ਼ਦੂਰ ਅਤੇ ਹਰ ...
ਬੁਢਲਾਡਾ, 23 ਨਵੰਬਰ (ਸੁਨੀਲ ਮਨਚੰਦਾ)-ਅੱਜ ਇੱਥੇ ਰੇਲਵੇ ਸਟੇਸ਼ਨ ਬੁਢਲਾਡਾ ਵਿਖੇ ਡਾ: ਅੰਬੇਡਕਰ ਰੇਹੜੀ ਯੂਨੀਅਨ ਦੀ ਜਰਨਲ ਬਾਡੀ ਦੀ ਮੀਟਿੰਗ ਜਰਨੈਲ ਸਿੰਘ ਪ੍ਰਧਾਨਗੀ ਹੇਠ ਹੋਈ | ਮੀਟਿੰਗ ਉਪਰੰਤ 26 ਟਰੇਡ ਯੂਨੀਅਨਾਂ ਦੇ ਸੱਦੇ 'ਤੇ ਹੋ ਰਹੀ ਦੇਸ਼ ਵਿਆਪੀ ਹੜਤਾਲ ...
ਮਾਨਸਾ, 23 ਨਵੰਬਰ (ਧਾਲੀਵਾਲ)- ਮਾਨਸਾ ਜ਼ਿਲ੍ਹੇ 'ਚ ਅੱਜ ਕੋਰੋਨਾ ਅੱਜ 7 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ, ਜਦਕਿ 24 ਪੀੜਤ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ ਲਏ ਗਏ 299 ਨਮੂਨਿਆਂ ਸਮੇਤ 52,459 ਹੋ ਗਈ ਹੈ | ਜ਼ਿਲੇ੍ਹ 'ਚ ਪਾਜ਼ੀਟਿਵ ਕੇਸ ...
ਮਾਨਸਾ, 23 ਨਵੰਬਰ (ਸ. ਰਿ.)-ਸਥਾਨਕ ਇਕ ਫਾਈਨਾਂਸ ਕੰਪਨੀ ਤੋਂ 3 ਅਣਪਛਾਤੇ ਵਿਅਕਤੀ 1.5 ਲੱਖ ਰੁਪਏ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਸਥਾਨਕ ਗਰੀਨ ਵੈਲੀ ਨਜ਼ਦੀਕ ਅੰਨਾ ਪੂਰਨਾ ਫਾਈਨਾਂਸ ਕੰਪਨੀ ਦੇ ਦਫ਼ਤਰ 'ਚ ਦੁਪਹਿਰ 12 ਵਜੇ ਦੇ ਕਰੀਬ ਖ਼ਜ਼ਾਨਚੀ ਜਗਮੀਤ ਕੌਰ ...
ਮਾਨਸਾ, 23 ਨਵੰਬਰ (ਧਾਲੀਵਾਲ)- ਕੋਰੋਨਾ ਮਹਾਂਮਾਰੀ ਦਾ ਪ੍ਰਭਾਵ ਘਟਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ 'ਤੇ ਵੱਕਾਰੀ ਸੰਸਥਾ ਮੈਕਰੋ ਗਲੋਬਲ ਮੋਗਾ ਦੀ ਮਾਨਸਾ ਸ਼ਾਖਾ ਵਿਚ ਆਈਲੈਟਸ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਸੰਸਥਾ ਦੇ ਮੁਖੀ ...
ਮਾਨਸਾ, 23 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਾਂਝੀ ਤਾਲਮੇਲ ਕਮੇਟੀ ਦੇ ਸੱਦੇ 'ਤੇ ਕਰਮਚਾਰੀਆਂ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਮੁੱਖ ਸੜਕ 'ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਲਈ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ | ਸੰਬੋਧਨ ...
ਮਾਨਸਾ, 23 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਜ਼ਿਲ੍ਹਾ ਪੁਲਿਸ ਮਾਨਸਾ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਭੁੱਕੀ ਚੂਰਾ ਪੋਸਤ, ਚਾਲੂ ਭੱਠੀ, ਸ਼ਰਾਬ, ਲਾਹਣ, ਨਸ਼ੀਲੀਆਂ ਗੋਲੀਆਂ, ਸ਼ੀਸ਼ੀਆਂ ਤੇ ਕੈਪਸੂਲ ਬਰਾਮਦ ਕਰ ਕੇ 7 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ...
ਮਾਨਸਾ, 23 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ, ਬਲਵਿੰਦਰ ਸਿੰਘ ਧਾਲੀਵਾਲ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ 3 ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ 55ਵੇਂ ਦਿਨ ਵੀ ਜ਼ਿਲ੍ਹੇ 'ਚ ਰੋਸ ਪ੍ਰਦਰਸ਼ਨ ਜਾਰੀ ਰੱਖੇ | ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਰਤੀ ਵਰਗ ਨੂੰ ਅਪੀਲ ਕੀਤੀ ਕਿ ਉਹ 26 ਤੇ 27 ਨਵੰਬਰ ਦੇ ਦਿੱਲੀ ਧਰਨੇ 'ਚ ਵਧ-ਚੜ੍ਹ ਕੇ ਪਹੁੰਚਣ | ਜਿੱਥੇ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਮਾਨਸਾ ਤੇ ਬਰੇਟਾ ਦੇ ਰੇਲਵੇ ਪਾਰਕਿੰਗਾਂ 'ਚ ਧਰਨੇ ਜਾਰੀ ਰੱਖੇ ਗਏ, ਉੱਥੇ ਉਨ੍ਹਾਂ ਬੁਢਲਾਡਾ ਤੇ ਬਰੇਟਾ ਦੇ ਰਿਲਾਇੰਸ ਪੰਪਾਂ ਤੋਂ ਇਲਾਵਾ ਬਣਾਂਵਾਲੀ ਥਰਮਲ ਪਲਾਂਟ ਦੇ ਮੂਹਰੇ ਵੀ ਅੰਦੋਲਨ ਮਘਾਈ ਰੱਖੇ | ਕਿਸਾਨੀ ਸੰਘਰਸ਼ ਦੇ ਚੱਲਦਿਆਂ ਜਥੇਬੰਦੀਆਂ ਵਲੋਂ ਰੇਲਵੇ ਪਾਰਕਿੰਗ 'ਚ ਧਰਨਾ ਲਗਾਈ ਰੱਖਿਆ | ਧਰਨੇ ਨੂੰ ਬਲਵਿੰਦਰ ਸ਼ਰਮਾ ਖ਼ਿਆਲਾ, ਸੁਖਦਰਸ਼ਨ ਸਿੰਘ ਨੱਤ, ਸੁਖਦੇਵ ਸਿੰਘ ਅਤਲਾ, ਕੁਲਵਿੰਦਰ ਸਿੰਘ, ਮਨਜੀਤ ਸਿੰਘ ਮੀਂਹਾ, ਰਣਜੀਤ ਸਿੰਘ ਭੀਖੀ, ਉੱਗਰ ਸਿੰਘ ਮਾਨਸਾ, ਸੁਖਚਰਨ ਸਿੰਘ ਦਾਨੇਵਾਲੀਆ ਆਦਿ ਨੇ ਸੰਬੋਧਨ ਕੀਤਾ | ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਆਗੂ ਐਡਵੋਕੇਟ ਸੂਰਜ ਕੁਮਾਰ ਛਾਬੜਾ ਦੇ ਘਰ ਅੱਗੇ ਅਤੇ ਤਲਵੰਡੀ ਸਾਬੋ ਤਾਪ ਘਰ ਬਣਾਂਵਾਲੀ ਦੇ ਗੇਟ ਮੂਹਰੇ ਵੀ ਪ੍ਰਦਰਸ਼ਨ ਜਾਰੀ ਰੱਖੇ ਗਏ | ਧਰਨੇ ਨੂੰ ਇੰਦਰਜੀਤ ਸਿੰਘ ਝੱਬਰ, ਭਾਨ ਸਿੰਘ ਬਰਨਾਲਾ, ਭੋਲਾ ਸਿੰਘ ਮਾਖਾ, ਜੱਗਾ ਸਿੰਘ ਬਹਿਮਣ, ਨਛੱਤਰ ਸਿੰਘ, ਹਰਚੰਦ ਸਿੰਘ ਘੁੱਦੂਵਾਲਾ ਆਦਿ ਨੇ ਸੰਬੋਧਨ ਕੀਤਾ | ਕਿਸਾਨ ਜਥੇਬੰਦੀ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕਿਸਾਨ ਸੰਘਰਸ਼ ਵਿਚ ਮਾਵਾਂ-ਭੈਣਾਂ, ਬੇਟੀਆਂ ਵੱਡੀ ਪੱਧਰ ਤੇ ਸ਼ਾਮਿਲ ਹੋ ਰਹੀਆਂ ਹਨ | ਇਸ ਮੌਕੇ ਮਹਿੰਦਰ ਸਿੰਘ ਰੁਮਾਣਾ, ਮਨਪ੍ਰੀਤ ਕੌਰ, ਗੁਰਦੇਵ ਕੌਰ ਭੈਣੀ ਬਾਘਾ, ਜਗਦੇਵ ਸਿੰਘ ਭੈਣੀ ਬਾਘਾ, ਜਗਸੀਰ ਸਿੰਘ, ਗੋਰਾ ਸਿੰਘ, ਭੂਰਾ ਸਿੰਘ ਤਾਮਕੋਟ, ਨਿਰਮਲ ਸਿੰਘ, ਕਾਟੂ ਸਿੰਘ ਬੁਰਜ ਢਿੱਲਵਾਂ ਵੀ ਹਾਜ਼ਰ ਸਨ |
ਰਿਲਾਇੰਸ ਪੰਪ 'ਤੇ ਮੋਰਚਾ 52ਵੇਂ ਦਿਨ 'ਚ
ਬੁਢਲਾਡਾ ਤੋਂ ਸੁਨੀਲ ਮਨਚੰਦਾ ਅਨੁਸਾਰ- ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਅੰਦੋਲਨ ਦਾ ਰੂਪ ਧਾਰਨ ਕਰ ਗਿਆ ਹੈ | ਇੱਥੋਂ ਦੇ ਰਿਲਾਇੰਸ ਤੇਲ ਪੰਪ 'ਤੇ ਕਿਸਾਨਾਂ ਦਾ ਮੋਰਚਾ 52ਵੇਂ ਦਿਨ ਵਿਚ ਦਾਖਲ ਹੋ ਗਿਆ ਹੈ | ਕਿਸਾਨ ਆਗੂਆਂ ਮਹਿੰਦਰ ਸਿੰਘ ਦਿਆਲਪੁਰਾ, ਅਮਰੀਕ ਸਿੰਘ ਫਫੜੇ ਭਾਈਕੇ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਪ੍ਰਸ਼ੋਤਮ ਸਿੰਘ ਗਿੱਲ, ਸਵਰਨ ਸਿੰਘ ਬੋੜਾਵਾਲ, ਕੁਲਦੀਪ ਸਿੰਘ ਚੱਕ ਭਾਈਕੇ, ਸੁਖਦੇਵ ਸਿੰਘ ਬੋੜਾਵਾਲ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀ ਸੰਪਤੀ ਆਪਣੇ ਜੋਟੀਦਾਰ ਕਾਰਪੋਰੇਟ ਸਰਮਾਏਦਾਰਾਂ ਨੂੰ ਖੁੱਲ੍ਹੀਆਂ ਰਿਆਇਤਾਂ ਦੇ ਕੇ ਲੁੱਟਾਂ ਰਹੀ ਹੈ | ਇਸ ਮੌਕੇ ਸਤਪਾਲ ਸਿੰਘ ਬਰੇ, ਦਰਸ਼ਨ ਸਿੰਘ ਗੁਰਨੇ, ਜਸਕਰਨ ਸਿੰਘ ਸ਼ੇਰਖਾਂ ਵਾਲਾ, ਮਹਿੰਦਰ ਸਿੰਘ ਗੁੜੱਦੀ, ਜਸਵੰਤ ਸਿੰਘ ਬੀਰੋਕੇ, ਅਮਰੀਕ ਸਿੰਘ ਮੰਦਰਾਂ, ਚਿੜੀਆ ਸਿੰਘ ਗੁਰਨੇ ਨੇ ਵੀ ਸੰਬੋਧਨ ਕੀਤਾ |
ਭਾਜਪਾ ਆਗੂ ਦੇ ਘਰ ਦਾ ਘਿਰਾਓ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਰਾਮਫਲ ਸਿੰਘ ਪ੍ਰਧਾਨ ਪਿੰਡ ਇਕਾਈ ਰਾਮਪੁਰ ਮੰਡੇ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਵਲੋਂ ਭਾਜਪਾ ਆਗੂ ਰਾਕੇਸ਼ ਕੁਮਾਰ ਜੈਨ ਦੇ ਘਰ ਦਾ ਘਿਰਾਓ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਜਗਸੀਰ ਸਿੰਘ, ਕਸ਼ਮੀਰ ਸਿੰਘ, ਸ਼ੇਰ ਸਿੰਘ, ਦੁੱਲਾ ਸਿੰਘ, ਰਾਮ ਸਿੰਘ, ਸੀਤੋ ਦੇਵੀ, ਰਾਮਸ਼ਰਨ, ਦਲਵੀਰ ਸਿੰਘ, ਸੀਤੋ ਦੇਵੀ, ਜੈਲੋ ਕੋਰ ਆਦਿ ਨੇ ਵੀ ਸੰਬੋਧਨ ਕੀਤਾ |
ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਜਾਰੀ
ਬਰੇਟਾ ਤੋਂ ਰਵਿੰਦਰ ਕੌਰ ਮੰਡੇਰ ਤੇ ਜੀਵਨ ਸ਼ਰਮਾ ਅਨੁਸਾਰ- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਿਚ ਰੋਹ ਜਾਰੀ ਹੈ | ਇਸ ਮੌਕੇ ਕੁਲਵੰਤ ਸਿੰਘ ਕਿਸ਼ਨਗੜ੍ਹ, ਤਾਰਾ ਚੰਦ ਬਰੇਟਾ, ਰਾਮਫਲ ਸਿੰਘ ਬਹਾਦਰਪੁਰ, ਸੁਖਦੇਵ ਸਿੰਘ ਬਹਾਦਰਪੁਰ, ਤਰਸੇਮ ਸਿੰਘ ਧਰਮਪੁਰਾ, ਮਾਸਟਰ ਗੁਰਦੀਪ ਸਿੰਘ ਮੰਡੇਰ, ਜਸਵੀਰ ਸਿੰਘ ਖਾਰਾ, ਦੇਵੀ ਦਿਆਲ ਝਲਬੂਟੀ ਆਦਿ ਹਾਜ਼ਰ ਸਨ |
ਰਿਲਾਇੰਸ ਪੰਪ 'ਤੇ ਕਿਸਾਨਾਂ ਵਲੋਂ ਮੋਰਚਾ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਰਿਲਾਇੰਸ ਪੰਪ ਬਰੇਟਾ ਦਾ ਘਿਰਾਓ ਜਾਰੀ ਹੈ | ਜਥੇਬੰਦੀ ਵਲੋਂ ਸੇਖੂਪੁਰ ਖੁਡਾਲ, ਜਗਲਾਣ ਤੇ ਕਾਹਨਗੜ੍ਹ ਪਿੰਡਾਂ 'ਚ ਮਸ਼ਾਲ ਮਾਰਚ ਕੀਤਾ ਗਿਆ ਤੇ ਕਿਸ਼ਨਗੜ੍ਹ, ਅਕਬਰਪੁਰ ਖੁਡਾਲ, ਗੋਰਖਨਾਥ ਤੇ ਖੁਡਾਲ ਕਲਾਂ 'ਚੋਂ ਅਰਥੀ ਫ਼ੂਕ ਮੁਜ਼ਾਹਰੇ ਕੀਤੇ ਗਏ | ਧਰਨੇ ਨੂੰ ਸੁਖਪਾਲ ਸਿੰਘ ਗੋਰਖਨਾਥ, ਮੇਜਰ ਸਿੰਘ ਗੋਬਿੰਦਪੁਰਾ, ਮੇਵਾ ਸਿੰਘ ਖੁਡਾਲ, ਸੁਖਦੇਵ ਸਿੰਘ ਕਿਸਨਗੜ੍ਹ, ਸੁੱਖਾ ਸਿੰਘ ਕਿਸ਼ਨਗੜ੍ਹ ਨੇ ਸੰਬੋਧਨ ਕੀਤਾ |
ਦਿੱਲੀ ਮੁਜ਼ਾਹਰੇ ਲਈ ਪਿੰਡ 'ਚ ਰੈਲੀ
ਝੁਨੀਰ ਤੋਂ ਰਮਨਦੀਪ ਸਿੰਘ ਸੰਧੂ ਅਨੁਸਾਰ- ਨੇੜਲੇ ਪਿੰਡ ਫੱਤਾ ਮਾਲੋਕਾ ਵਿਖੇ ਦਿੱਲੀ ਮੁਜ਼ਾਹਰੇ ਲਈ ਪਿੰਡ ਵਿਚ ਰੈਲੀ ਕੀਤੀ ਗਈ | ਸਰਪੰਚ ਐਡਵੋਕੇਟ ਗੁਰਸੇਵਕ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਚਾਇਤ ਵਲੋਂ ਕਿਸਾਨੀ ਸੰਘਰਸ਼ 'ਚ ਪੂਰਾ ਸਾਥ ਦੇਵੇਗੀ ਅਤੇ ਜੋ ਵੀ ਪਿੰਡ ਫੱਤਾ ਮਾਲੋਕਾ ਤੋਂ ਦਿੱਲੀ ਜਾਣ ਤੱਕ ਦਾ ਖਰਚਾ ਆਵੇਗਾ, ਉਹ ਸਾਰਾ ਖ਼ਰਚਾ ਸਾਡੀ ਪੰਚਾਇਤ ਵਲੋਂ ਕੀਤਾ ਜਾਵੇਗਾ | ਇਸ ਮੌਕੇ ਭੋਲਾ ਸਿੰਘ ਬਹਿਣੀਵਾਲ, ਨਿਰਮਲ ਸਿੰਘ ਨਿੰਮਾ ਆਦਿ ਹਾਜ਼ਰ ਸਨ |
ਧੂਰੀ, 22 ਨਵੰਬਰ (ਸੁਖਵੰਤ ਸਿੰਘ ਭੁੱਲਰ)-ਮਾਰਕੀਟ ਕਮੇਟੀ ਧੂਰੀ ਦੇ ਉਪ ਚੇਅਰਮੈਨ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਸ. ਗੁਰਪਿਆਰ ਸਿੰਘ ਧੂਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਪ੍ਰਤੀ ਅਪਣਾਇਆ ਅੜੀਅਲ ਰਵੱਈਆ ਛੱਡ ਕੇ ਕਾਲੇ ਖੇਤੀ ...
ਮਲੇਰਕੋਟਲਾ, ਸੰਦੌੜ, 23 ਨਵੰਬਰ (ਹਨੀਫ਼ ਥਿੰਦ, ਜਸਵੀਰ ਸਿੰਘ ਜੱਸੀ)-ਮਾਤਾ ਗੁਜਰ ਕੌਰ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਤੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਨੂੰ ਸਮਰਪਿਤ ਪਿੰਡ ਸ਼ੇਰਵਾਨੀਕੋਟ ਵਿਖੇ ਬਾਬਾ ਫਤਹਿ ਸਿੰਘ ਗੱਤਕਾ ਅਖਾੜਾ ਤੇ ਉਸਤਾਦ ਲਾਡੀ ਖ਼ਾਲਸਾ ...
ਭੀਖੀ, 23 ਨਵੰਬਰ (ਨਿ. ਪ. ਪ.)- ਆਮ ਆਦਮੀ ਪਾਰਟੀ ਵਲੋਂ ਸਿਕੰਦਰ ਸਿੰਘ ਛਿੰਦਾ ਨੂੰ ਬਲਾਕ ਭੀਖੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ | ਇਸ ਨਿਯੁਕਤੀ 'ਤੇ ਪਾਰਟੀ ਆਗੂ ਨਾਜਰ ਸਿੰਘ ਪ੍ਰਧਾਨ, ਅਵਤਾਰ ਸਿੰਘ ਕਾਲਾ, ਆਰ. ਡੀ. ਬਾਵਾ, ਕੁਲਵੰਤ ਸਿੰਘ, ਹਰਬੰਤ ਸਿੰਘ, ਬੱਬੂ ਸਿੰਘ ਆਦਿ ਨੇ ...
ਮਹਿਮਾ ਸਰਜਾ, 23 ਨਵੰਬਰ (ਬਲਦੇਵ ਸੰਧੂ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਪਿੰਡ ਮਹਿਮਾ ਸਰਕਾਰੀ ਵਿਖੇ ਕਿਸਾਨ ਯੂਨੀਅਨ ਬਣਾਉਣ ਲਈ ਪਿੰਡ ਦੀ ਇਕਾਈ ਗਠਤ ਕੀਤੀ ਗਈ ਜਿਸ ਵਿਚ ਇਕਾਈ ਦਾ ਪ੍ਰਧਾਨ ਪਿ੍ਤਪਾਲ ਸਿੰਘ ਅਤੇ ਸਕੱਤਰ ...
ਬਠਿੰਡਾ, 23 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਅਦਾਲਤ ਨੇ ਪਿਛਲੇ ਸਵਾ ਸਾਲ ਤੋਂ ਇੱਕ ਵਿਅਕਤੀ ਨੂੰ ਮਾਰਨ ਦੇ ਇਰਾਦੇ ਨਾਲ ਅਗਵਾ ਕਰਕੇ ਕੁੱਟਣ-ਮਾਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇੱਕ ਪਿਓ ਅਤੇ ਉਸ ਦੇ 2 ਪੁੱਤਰਾਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ | ...
ਮਹਿਰਾਜ, 23 ਨਵੰਬਰ (ਸੁਖਪਾਲ ਮਹਿਰਾਜ)- ਕਿਸਾਨਾਂ ਕੇਂਦਰ ਸਰਕਾਰ ਦੇ ਖਿਲਾਫ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 26 ਨਵੰਬਰ ਨੂੰ ਦਿੱਲੀ ਵਿਖੇ ਧਰਨੇ ਦੀਆਂ ਤਿਆਰੀਆਂ ਲਈ ਕਿਸਾਨ ਆਗੂਆਂ ਵਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ...
ਲਹਿਰਾ ਮੁਹੱਬਤ, 23 ਨਵੰਬਰ (ਭੀਮ ਸੈਨ ਹਦਵਾਰੀਆ)-ਥਰਮਲ ਪਲਾਂਟ ਲਹਿਰਾ ਮੁਹੱਬਤ ਦੀਆਂ ਮੁਲਾਜ਼ਮ ਜਥੇਬੰਦੀਆਂ ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ), ਇੰਪਲਾਈਜ਼ ਯੂਨੀਅਨ ਅਤੇ ਟੀ.ਐਸ.ਯੂ. ਵਲੋਂ 25 ਨਵੰਬਰ ਨੂੰ ਹੈੱਡ ਆਫ਼ਿਸ ਪਟਿਆਲਾ ਅੱਗੇ ਦਿੱਤੇ ਜਾ ਰਹੇ ਸੂਬਾ ਪੱਧਰੀ ...
ਭਾਈਰੂਪਾ, 23 ਨਵੰਬਰ (ਵਰਿੰਦਰ ਲੱਕੀ)-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਕਸਬਾ ਭਾਈਰੂਪਾ 'ਚ ਆਮ ਆਦਮੀ ਪਾਰਟੀ ਨੂੰ ਉਸ ਵਕਤ ਸਿਆਸੀ ਬਲ ਮਿਲਿਆ ਜਦ ਪਾਰਟੀ ਦੇ ਆਗੂ ਜਤਿੰਦਰ ਸਿੰਘ ਭੱਲਾ ਦੀ ਅਗਵਾਈ 'ਚ ਦਰਜਨ ਦੇ ਕਰੀਬ ਵਿਅਕਤੀ 'ਆਪ' 'ਚ ਸ਼ਾਮਿਲ ਹੋਏ | ਇਸ ਮੌਕੇ ਸੰਬੋਧਨ ...
ਭਗਤਾ ਭਾਈਕਾ, 23 ਨਵੰਬਰ (ਸੁਖਪਾਲ ਸਿੰਘ ਸੋਨੀ)- ਨਵੇਂ ਖੇਤੀ ਕਾਨੂੰਨ ਬਣਾਏ ਜਾਣ ਦੇ ਰੋਸ ਵਿਚ ਕੇਂਦਰ ਸਰਕਾਰ ਨੂੰ ਘੇਰਨ ਲਈ 26 ਤੇ 27 ਨਵੰਬਰ ਨੂੰ ਦਿੱਲੀ ਵਿਖੇ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਦੇ ਸਿਖ਼ਰ ਵੱਲ ਵੱਧ ਦੇ ਹੋਏ ਅੱਜ ਕੋਠਾ ਗੁਰੂ ਵਿਖੇ ਕਿਸਾਨ ਬੀਬੀਆਂ, ...
ਰਵਿੰਦਰ ਕੌਰ ਮੰਡੇਰ 99151-17008 ਬਰੇਟਾ- ਪਿੰਡ ਜੁਗਲਾਣ ਲਗਪਗ 225 ਸਾਲ ਪਹਿਲਾਂ ਬਰੇਟਾ ਤੋਂ 4 ਕਿੱਲੋਮੀਟਰ ਦੂਰੀ 'ਤੇ ਬਰੇਟਾ-ਕੁੱਲਰੀਆਂ ਸੜਕ ਤੋਂ ਪਿੱਛੇ ਹਟਵਾਂ ਵਸਿਆ ਹੋਇਆ ਹੈ | ਪਿੰਡ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਬੇਅੰਤ ਸਿੰਘ ਨੇ ਦੱਸਿਆ ਕਿ ਇਹ ਪਿੰਡ ...
ਬਠਿੰਡਾ ਛਾਉਣੀ, 23 ਨਵੰਬਰ (ਪਰਵਿੰਦਰ ਸਿੰਘ ਜੌੜਾ)- 'ਦਿੱਲੀ ਚੱਲੋ' ਮੋਰਚੇ ਵਿਚ ਲੰਮੇ ਸਮੇਂ ਲਈ ਤੰਬੂ ਗੱਡਣ ਦੇ ਇਰਾਦਿਆਂ ਤਹਿਤ ਕਿਸਾਨਾਂ ਵਲੋਂ ਪਿੰਡਾਂ ਵਿਚੋਂ ਰਸਦ ਇਕੱਤਰ ਕੀਤੀ ਜਾ ਰਹੀ ਹੈ | ਪਿੰਡ ਗੋਬਿੰਦਪੁਰਾ, ਬੀਬੀਵਾਲਾ ਅਤੇ ਜੋਗਾਨੰਦ ਵਿਖੇ ਕਿਰਤੀ ਕਿਸਾਨ ...
ਬਠਿੰਡਾ- ਜਸਪ੍ਰੀਤ ਸਿੰਘ ਉਰਫ਼ ਸਰਬਾ ਟਿਵਾਣਾ ਦਾ ਜਨਮ 23 ਨਵੰਬਰ 1988 ਵਿਚ ਪਿਤਾ ਗੁਰਮੇਲ ਸਿੰਘ ਟਿਵਾਣਾ ਸੇਵਾ ਮੁਕਤ ਮੀਟਰ ਇੰਸਪੈਕਟਰ ਦੇ ਘਰ ਮਾਤਾ ਪਰਮਜੀਤ ਕੌਰ ਦੀ ਕੁੱਖੋਂ ਪਿੰਡ ਕੋਟ ਫੱਤਾ (ਜ਼ਿਲ੍ਹਾ ਬਠਿੰਡਾ) ਵਿਖੇ ਹੋਇਆ | ਜਸਪ੍ਰੀਤ ਨੇ ਆਪਣੀ ਬਾਰ੍ਹਵੀਂ ਤੱਕ ...
ਲਹਿਰਾ ਮੁਹੱਬਤ, 23 ਨਵੰਬਰ (ਭੀਮ ਸੈਨ ਹਦਵਾਰੀਆ)- ਇਹ ਸਿਰਫ਼ ਧਰਨੇ/ਮੁਜ਼ਾਹਰੇ ਨਾ ਰਹਿ ਕੇ ਸਮੇਂ-ਸਮੇਂ 'ਤੇ ਉੱਠੀਆਂ ਇਤਿਹਾਸਕ ਲਹਿਰਾਂ ਦੇ ਪਿਛੋਕੜ 'ਪਗੜੀ ਸੰਭਾਲ ਜੱਟਾ', 'ਮੁਜ਼ਾਰਾ ਲਹਿਰ' ਤੇ 'ਬਾਬਾ ਬੰਦਾ ਸਿੰਘ ਬਹਾਦਰ ਲਹਿਰ' ਆਦਿ ਵਾਂਗ ਖੇਤੀ ਵਿਰੋਧੀ ਬਿੱਲਾਂ ਦੇ ...
ਬਠਿੰਡਾ, 23 ਨਵੰਬਰ (ਅਵਤਾਰ ਸਿੰਘ)- ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਵਿੱਢੇ ਸੰਘਰਸ਼ ਦੀ ਹਰ ਵਰਗ ਹਮਾਇਤ ਕਰ ਰਿਹਾ ਹੈ | ਅੱਜ ਬਠਿੰਡਾ ਦੇ ਪ੍ਰਸਿੱਧ ਵਕੀਲ ਹਰਪਾਲ ਸਿੰਘ ਖਾਰਾ ਤੇ ਵਕੀਲ ਸਾਥੀਆਂ ਵਲੋਂ ਕਿਸਾਨਾਂ ਦੇ 26 ...
ਭਾਈਰੂਪਾ, 23 ਨਵੰਬਰ (ਵਰਿੰਦਰ ਲੱਕੀ)- ਆਮ ਆਦਮੀ ਪਾਰਟੀ ਹਲਕਾ ਰਾਮਪੁਰਾ ਫੂਲ ਦੀ ਇਕ ਮੀਟਿੰਗ ਗੁਰਚਰਨ ਸਿੰਘ ਫ਼ੌਜੀ ਭਾਈਰੂਪਾ ਦੀ ਅਗਵਾਈ 'ਚ ਭਾਈਰੂਪਾ ਵਿਖੇ ਡਾ. ਅੰਬੇਦਕਰ ਧਰਮਸ਼ਾਲਾ ਵਿਖੇ ਹੋਈ ਜਿਸ 'ਚ ਪਾਰਟੀ ਨੂੰ ਜਥੇਬੰਦਕ ਤੌਰ ਤੇ ਮਜ਼ਬੂਤ ਕਰਨ ਲਈ ...
ਬਠਿੰਡਾ, 23 ਨਵੰਬਰ (ਅਵਤਾਰ ਸਿੰਘ)- ਨਗਰ ਨਿਗਮ ਬਠਿੰਡਾ ਦੁਆਰਾ ਸਵੱਛਤਾ ਸਰਵੇਖਣ-2021 ਤਹਿਤ ਮੇਰੇ ਸ਼ਹਿਰ ਦੀ ਸਵੱਛ ਸਵੇਰ ਸਫ਼ਾਈ ਮੁਹਿੰਮ ਤਹਿਤ ਨਗਰ ਨਿਗਮ ਦੁਆਰਾ ਵੱਖ-ਵੱਖ ਇਲਾਕਿਆਂ ਵਿਚ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ¢ ਇਸੇ ਮੁਹਿੰਮ ਦੇ ਤਹਿਤ ਅੱਜ ਸਹਿਯੋਗ ...
ਬਠਿੰਡਾ, 23 ਨਵੰਬਰ (ਕੰਵਲਜੀਤ ਸਿੰਘ ਸਿੱਧੂ)- ਬਾਬਾ ਫ਼ਰੀਦ ਕਾਲਜ, ਬਠਿੰਡਾ ਦੀ ਫੈਕਲਟੀ ਆਫ ਸਾਇੰਸਜ਼ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਆਰਟ ਕਲੱਬ ਨੇ ਕਾਲਜ ਦੇ ਸਮੂਹ ਵਿਦਿਆਰਥੀਆਂ ਲਈ 'ਬੈਸਟ ਆਊਟ ਆਫ਼ ਵੇਸਟ' ਅਧਾਰਿਤ ਆਨਲਾਈਨ ਮੁਕਾਬਲਾ ਕਰਵਾਇਆ | ਮੁਕਾਬਲੇ ਲਈ ...
ਤਲਵੰਡੀ ਸਾਬੋ, 23 ਨਵੰਬਰ (ਰਵਜੋਤ ਸਿੰਘ ਰਾਹੀ)- ਸਥਾਨਕ ਬੀ.ਡੀ.ਪੀ.ਓ. ਦਫ਼ਤਰ ਵਿਖੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਵੱਖ-ਵੱਖ ਪਿੰਡਾਂ ਦੇ ਪੰਚਾਇਤ ਨੁਮਾਇੰਦਿਆਂ ਸਮੇਤ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕੀਤੀ | ਧਾਰਮਿਕ ਸਮਾਗਮ ਦੌਰਾਨ ਸਭ ...
ਤਲਵੰਡੀ ਸਾਬੋ, 23 ਨਵੰਬਰ (ਰਵਜੋਤ ਸਿੰਘ ਰਾਹੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ.ਐਸ.ਸੀ. ਭਾਗ ਤੀਜਾ ਸਮੈਸਟਰ ਛੇਵਾਂ ਦੇ ਨਤੀਜਿਆਂ ਅਨੁਸਾਰ ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰ. ਡਾ: ਸਤਿੰਦਰ ਕੌਰ ਮਾਨ ਨੇ ...
ਬਠਿੰਡਾ, 23 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਨਗਰ ਨਿਗਮ ਦੀਆਂ ਛੇਤੀ ਹੀ ਹੋਣ ਵਾਲੀਆਂ ਚੋਣਾਂ ਲਈ ਜਿੱਥੇ ਵੱਖ-ਵੱਖ ਪਾਰਟੀਆਂ ਵਲੋਂ ਚੋਣਾਂ ਲੜਣ ਦੇ ਇੱਛੁਕਾਂ ਦੀਆਂ ਸੂਚੀਆਂ ਅਤੇ ਨਾਵਾਂ ਨੂੰ ਤੈਅ ਕੀਤਾ ਜਾਣ ਲੱਗਾ ਹੈ ਤਾਂ ਜੋ ਨਗਰ ਨਿਗਮ ਦੀਆਂ ਇਨ੍ਹਾਂ ਚੋਣਾਂ ਵਿਚ ...
ਰਾਮਾਂ ਮੰਡੀ, 23 ਨਵੰਬਰ (ਤਰਸੇਮ ਸਿੰਗਲਾ)-ਕੋਵਿਡ-19 ਮਾਸਕ ਦੀ ਆੜ ਹੇਠ ਚੋਰ ਲੁਟੇਰਿਆਂ ਨੂੰ ਮੌਜਾਂ ਬਣੀਆਂ ਹੋਈਆਂ ਹਨ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਰਾਮਾਂ ਬਲਾਕ ਦੇ ਪ੍ਰਧਾਨ ਟੇਕ ਸਿੰਘ ਬੰਗੀ ਨੇ ਮੀਟਿੰਗ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਮਾਸਕ ਲਾਉਣ ਲਈ ਸਰਕਾਰ ...
ਭਗਤਾ ਭਾਈਕਾ, 23 ਨਵੰਬਰ (ਸੁਖਪਾਲ ਸਿੰਘ ਸੋਨੀ)-ਬਹੁਜਨ ਸਮਾਜ ਪਾਰਟੀ ਬਠਿੰਡਾ ਦੇ ਪ੍ਰਧਾਨ ਡਾ: ਜੋਗਿੰਦਰ ਸਿੰਘ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡਾਂ ਅੰਦਰ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ¢ ਮੀਟਿੰਗਾਂ ...
ਮਹਿਰਾਜ, 23 ਨਵੰਬਰ (ਸੁਖਪਾਲ ਮਹਿਰਾਜ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀ: ਆਗੂ ਤੇ ਪਿੰਡ ਜਲਾਲ ਨਿਵਾਸੀ ਜਗਦੀਸ ਸਿੰਘ ਪੱਪੂ ਤੇ ਪ੍ਰਗਟ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਮਾਤਾ ਗੁਰਚਰਨ ਕੌਰ ਦਾ ਦਿਹਾਂਤ ਹੋ ਗਿਆ | ਉਨ੍ਹਾਂ ਦੇ ਅਕਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX