ਤਾਜਾ ਖ਼ਬਰਾਂ


ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ
. . .  3 minutes ago
ਨਵੀਂ ਦਿੱਲੀ , 20 ਅਪ੍ਰੈਲ - ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ | ਉਨ੍ਹਾਂ ਨੇ ...
ਅੱਤਵਾਦੀ ਸੰਗਠਨ ਯੂਨਾਈਟਿਡ ਬਲੋਚ ਆਰਮੀ ਨੇ ਆਪਣੇ ਇਕ ਕਮਾਂਡਰ ਸਮੇਤ ਤਿੰਨ ਅੱਤਵਾਦੀਆਂ ਦੀ ਮੌਤ ਦੀ ਪੁਸ਼ਟੀ ਕੀਤੀ
. . .  13 minutes ago
ਸੁਰਿੰਦਰ ਕੋਛੜ, 20 ਅਪ੍ਰੈਲ - ਅੱਤਵਾਦੀ ਸੰਗਠਨ ਯੂਨਾਈਟਿਡ ਬਲੋਚ ਆਰਮੀ (ਯੂ.ਬੀ.ਏ.) ਨੇ ਕੇਚ ਬਲੋਚਿਸਤਾਨ ਦੇ ਜ਼ਮੂਰਾਨ ਖੇਤਰ ਵਿਚ ਸਥਾਨਕ ਬਲੋਚਾਂ ਨਾਲ ਝੜਪ ਵਿਚ ਇਕ ਕਮਾਂਡਰ ਸਮੇਤ ...
ਰੱਖਿਆ ਮੰਤਰੀ ਦੀ ਤਿੰਨ ਸਰਵਿਸ ਚੀਫ਼ ਸਮੇਤ ਬਾਕੀ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ
. . .  31 minutes ago
ਨਵੀਂ ਦਿੱਲੀ, 20 ਅਪ੍ਰੈਲ - ਰੱਖਿਆ ਮੰਤਰੀ ਰਾਜਨਾਥ ਸਿੰਘ ਕੋਵਿਡ19 ਸਥਿਤੀ ਦੀ ਸਮੀਖਿਆ ਕਰਨ ਲਈ ਅੱਜ 1 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਇਕ ਮੀਟਿੰਗ ਦੀ ਪ੍ਰਧਾਨਗੀ ਕਰਨਗੇ...
ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਸ਼ੰਮੀ ਤੇਰ੍ਹੀਆ ਬਣੇ ਪ੍ਰਧਾਨ, ਮਿੰਟੂ ਕੰਗ ਬਣੇ ਸੀਨੀਅਰ ਮੀਤ ਪ੍ਰਧਾਨ
. . .  46 minutes ago
ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਲਈ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਪਹੁੰਚੇ ਅਤੇ ਸ਼ੰਮੀ ਤੇਰ੍ਹੀਆ ਨੂੰ ਪ੍ਰਧਾਨ ਬਣਾਇਆ ਗਿਆ...
ਅੱਠ ਦਿਨਾਂ ਤੋਂ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
. . .  53 minutes ago
ਠੱਠੀ ਭਾਈ, 20 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਸਬੰਧੀ ਕੀਤੇ ਪ੍ਰਬੰਧਾਂ ਦੇ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲ ਗਈ, ਜੱਦ ਬਲਾਕ ਅਧੀਨ...
ਦਿੱਲੀ ਵਿਚ ਲੱਗੇ ਲਾਕਡਾਊਨ ਦੇ ਦੌਰਾਨ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੰਗਰ ਦੀ ਸੇਵਾ ਸ਼ੁਰੂ
. . .  1 minute ago
ਨਵੀਂ ਦਿੱਲੀ, 20 ਅਪ੍ਰੈਲ - ਰਾਜਧਾਨੀ ਦਿੱਲੀ ਵਿਚ ਲੱਗੇ ਲਾਕਡਾਊਨ ਦੇ ਵਿਚ ਕੋਈ ਵੀ ਗਰੀਬ ਭੁੱਖਾ ਨਾ ਰਹੇ ,ਉਸ ਲਈ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੰਗਰ ਦੀ ਸੇਵਾ...
ਮੁੱਖਮੰਤਰੀ ਦੇ ਕੋਵਿਡ-19 ਦੇ ਹੁਕਮਾਂ ਦੀਆਂ ਟਾਂਡਾ ‘ਚ ਹੋ ਰਹੀ ਇਕ ਚੋਣ ਦੌਰਾਨ ਉੱਡੀਆਂ ਧੱਜੀਆਂ
. . .  about 1 hour ago
ਟਾਂਡਾ ਉੜਮੁੜ, 20 ਅਪ੍ਰੈਲ (ਦੀਪਕ ਬਹਿਲ) - ਮੁੱਖਮੰਤਰੀ ਪੰਜਾਬ ਦੇ ਕੋਵਿਡ-19 ਦੇ ਜਾਰੀ ਦਿਸ਼ਾ ਨਿਰਦੇਸ਼ਾਂ ਦੀਆਂ ਹੁਸ਼ਿਆਰਪੁਰ ਦੇ ਟਾਂਡਾ ‘ਚ ਉੱਡੀਆਂ ਧੱਜੀਆਂ...
ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਪ੍ਰਸ਼ਾਸਨ ਪੱਬਾਂ ਭਾਰ, ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
. . .  about 1 hour ago
ਤਪਾ ਮੰਡੀ, 20 ਅਪ੍ਰੈਲ (ਪ੍ਰਵੀਨ ਗਰਗ) - ਨਗਰ ਕੌਂਸਲ ਤਪਾ ਦੀ ਪ੍ਰਧਾਨਗੀ ਨੂੰ ਲੈ ਕੇ ਜਿੱਥੇ ਵੱਖ ਵੱਖ ਰਾਜਨੀਤਕ ਪਾਰਟੀਆਂ ਨਾਲ ਸਬੰਧਤ ਉਮੀਦਵਾਰਾਂ ਵਲੋਂ ਪ੍ਰਧਾਨਗੀ ਨੂੰ ਲੈ ਕੇ...
ਸ਼੍ਰੋਮਣੀ ਕਮੇਟੀ ਵਲੋਂ ਅੱਜ ਗੁ. ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਧੰਨਾ ਦਾ ਜਨਮ ਦਿਹਾੜਾ ਮਨਾਇਆ ਗਿਆ
. . .  about 1 hour ago
ਅੰਮ੍ਰਿਤਸਰ, 20 ਅਪ੍ਰੈਲ (ਹਰਮਿੰਦਰ ਸਿੰਘ ) - ਸ਼੍ਰੋਮਣੀ ਕਮੇਟੀ ਵਲੋਂ ਅੱਜ ਗੁ. ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਧੰਨਾ ਦਾ ਜਨਮ...
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਰਮੀ ਚੀਫ਼ ਸਮੇਤ ਬਾਕੀ ਅਧਿਕਾਰੀਆਂ ਨੂੰ ਕੋਰੋਨਾ ਸੰਕਟ ਵਿਚ ਲੋਕਾਂ ਨੂੰ ਮਦਦ ਦੇਣ ਲਈ ਕਿਹਾ
. . .  about 1 hour ago
ਨਵੀਂ ਦਿੱਲੀ, 20 ਅਪ੍ਰੈਲ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਰਮੀ ਚੀਫ਼ ਜਨਰਲ ਐਮ. ਐਮ. ਨਰਵਾਣੇ, ਰੱਖਿਆ ਸਕੱਤਰ ਅਤੇ ਡੀ.ਆਰ.ਡੀ.ਓ. ਮੁਖੀ ਨਾਲ ਗੱਲਬਾਤ...
ਲੈਫਟੀਨੈਂਟ ਜਨਰਲ ਆਰ. ਪੀ. ਸਿੰਘ ਨੇ ਕਪੂਰਥਲਾ ਮਿਲਟਰੀ ਸਟੇਸ਼ਨ ਦਾ ਦੌਰਾ ਕੀਤਾ
. . .  about 2 hours ago
ਕਪੂਰਥਲਾ,(ਪੰਜਾਬ) 20 ਅਪ੍ਰੈਲ - ਪੱਛਮੀ ਕਮਾਂਡ ਆਰਮੀ ਦੇ ਕਮਾਂਡਰ ਲੈਫਟੀਨੈਂਟ ਜਨਰਲ ਆਰ. ਪੀ. ਸਿੰਘ ਨੇ ਕਪੂਰਥਲਾ ਮਿਲਟਰੀ ਸਟੇਸ਼ਨ ਦਾ ਦੌਰਾ ਕੀਤਾ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 2,59,170 ਨਵੇਂ ਕੋਰੋਨਾ ਦੇ ਮਾਮਲੇ
. . .  about 2 hours ago
ਨਵੀਂ ਦਿੱਲੀ, 20 ਅਪ੍ਰੈਲ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 2,59,170 ਨਵੇਂ ਕੋਰੋਨਾ ਦੇ ਮਾਮਲੇ...
ਆਈ.ਸੀ.ਐਸ.ਈ. ਅਤੇ ਆਈ.ਐਸ.ਸੀ. ਜਮਾਤ 10ਵੀਂ 2021 ਦੀਆਂ ਪ੍ਰੀਖਿਆਵਾਂ ਰੱਦ
. . .  about 3 hours ago
ਨਵੀਂ ਦਿੱਲੀ, 20 ਅਪ੍ਰੈਲ - ਦੇਸ਼ ਵਿਚ ਕੋਵਿਡ19 ਦੇ ਵਿਗੜੇ ਹਾਲਾਤ ਨੂੰ ਕੇਂਦਰ ਵਿਚ ਰੱਖਦੇ ਹੋਏ ਕੌਂਸਲ ਫਾਰ ਦੀ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਨੇ ਆਈ.ਸੀ.ਐਸ.ਈ. ਦੀ ਜਮਾਤ 10ਵੀਂ 2021 ਦੀਆਂ ਪ੍ਰੀਖਿਆਵਾਂ ਰੱਦ ਕਰ ਦੇਣ...
ਮੈਂਬਰ ਸ਼੍ਰੋਮਣੀ ਕਮੇਟੀ ਸੰਤ ਦਲਬਾਰ ਸਿੰਘ ਛੀਨੀਵਾਲ ਦਾ ਦਿਹਾਂਤ
. . .  about 3 hours ago
ਮਹਿਲ ਕਲਾਂ (ਬਰਨਾਲਾ) , 20 ਅਪ੍ਰੈਲ (ਅਵਤਾਰ ਸਿੰਘ ਅਣਖੀ) - ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਆਗੂ ਅਤੇ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਦਲਬਾਰ ਸਿੰਘ ਛੀਨੀਵਾਲ (79) ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਉਨ੍ਹਾਂ ਦੇ ਅਕਾਲ ਚਲਾਣੇ...
ਭਾਰਤ ਦੀ ਯਾਤਰਾ ਤੋਂ ਬਚਿਆ ਜਾਵੇ - ਅਮਰੀਕਾ ਨੇ ਆਪਣੇ ਸ਼ਹਿਰੀਆਂ ਨੂੰ ਦਿੱਤੀ ਸਲਾਹ
. . .  about 4 hours ago
ਵਾਸ਼ਿੰਗਟਨ, 20 ਅਪ੍ਰੈਲ - ਭਾਰਤ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਅਮਰੀਕਾ ਨੇ ਵੀ ਆਪਣੇ ਨਾਗਰਿਕਾਂ ਭਾਰਤ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ...
ਸੜਕ ਹਾਦਸੇ 'ਚ ਸਹਾਇਕ ਥਾਣੇਦਾਰ ਦੀ ਮੌਤ
. . .  about 4 hours ago
ਤਪਾ ਮੰਡੀ, 20 ਅਪ੍ਰੈਲ (ਪ੍ਰਵੀਨ ਗਰਗ) - ਬੀਤੀ ਰਾਤ ਤਪਾ ਢਿਲਵਾਂ ਰੋਡ 'ਤੇ ਕਾਰ ਅਤੇ ਟਰੱਕ ਦਰਮਿਆਨ ਹੋਈ ਟੱਕਰ ਵਿਚ ਇਕ ਸਹਾਇਕ ਥਾਣੇਦਾਰ ਦੀ ਮੌਤ ਹੋ ਗਈ ਹੈ। ਜਿਨ੍ਹਾਂ ਦੀ ਪਹਿਚਾਣ ਗੁਰਦੀਪ ਸਿੰਘ ਵਜੋਂ ਹੋਈ...
ਅੱਜ ਦਾ ਵਿਚਾਰ
. . .  about 5 hours ago
ਇੰਡੀਅਨ ਪ੍ਰੀਮੀਅਰ ਲੀਗ 2021: ਚੇਨਈ ਨੇ ਰਾਜਸਥਾਨ ਨੂੰ 45 ਦੌੜਾਂ ਨਾਲ ਹਰਾਇਆ
. . .  1 day ago
ਇੰਡੀਅਨ ਪ੍ਰੀਮੀਅਰ ਲੀਗ 2021: ਚੇਨਈ ਨੇ ਰਾਜਸਥਾਨ ਨੂੰ ਦਿੱਤਾ 189 ਦੌੜਾਂ ਦਾ ਟੀਚਾ
. . .  1 day ago
ਨਿਹੰਗ ਜਥੇਬੰਦੀਆਂ ਵਲੋਂ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ’ਤੇ ਕੱਢਿਆ ਜਾਵੇਗਾ ਬਾਬਾ ਬਕਾਲਾ ਤੋਂ ਵਿਸ਼ਾਲ ਨਗਰ ਕੀਰਤਨ - ਗਿਆਨੀ ਹਰਪ੍ਰੀਤ ਸਿੰਘ
. . .  1 day ago
ਸ੍ਰੀ ਅਨੰਦਪੁਰ ਸਾਹਿਬ , 19 ਅਪ੍ਰੈਲ (ਜੇ ਐੱਸ ਨਿੱਕੂਵਾਲ/ਕਰਨੈਲ ਸਿੰਘ )-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸ਼ਤਾਬਦੀ ਸਮਾਗਮਾਂ ਤੇ 29 ਅਪ੍ਰੈਲ ਨੂੰ ਬਾਬਾ ਬਕਾਲਾ ਤੋਂ ਇਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ ...
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਸਜਾਇਆ ਨਗਰ ਕੀਰਤਨ ਡੇਰਾ ਬਾਬਾ ਨਾਨਕ ਸਰਹੱਦ 'ਤੇ ਪਹੁੰਚਿਆ - ਪਾਕਿਸਤਾਨ ਗਏ ਸਿੱਖ ਯਾਤਰੂ ਵੀ ਆਏ ਨਜ਼ਰ
. . .  1 day ago
ਬਟਾਲਾ, 19 ਅਪ੍ਰੈਲ (ਕਾਹਲੋਂ)-ਵਿਸਾਖੀ ਦਿਹਾੜੇ 'ਤੇ ਪਾਕਿਸਤਾਨੀ ਗਿਆ ਜਥਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਿਆ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਸਰਹੱਦ ਤੱਕ ਕਾਰੀਡੋਰ ਸੜਕ 'ਤੇ ਨਗਰ ਕੀਰਤਨ ...
ਵਿਦਿਆਰਥਣ ਦੇ ਥੱਪੜ ਮਾਰਨ ਦੇ ਮਾਮਲੇ 'ਚ ਪ੍ਰਿੰਸੀਪਲ ਨੂੰ 15 ਦਿਨਾਂ 'ਚ ਰਿਪੋਰਟ ਦੇਣ ਨੂੰ ਕਿਹਾ
. . .  1 day ago
ਚੰਡੀਗੜ੍ਹ , 19 ਅਪ੍ਰੈਲ - ਸਿੱਖਿਆ ਵਿਭਾਗ ਵੱਲੋਂ ਨੋਟਿਸ ਲੈਂਦਿਆਂ ਵਿਦਿਆਰਥਣ ਨੂੰ ਥੱਪੜ ਦੇ ਮਾਮਲੇ 'ਚ ਪ੍ਰਿੰਸੀਪਲ ਨੂੰ 15 ਦਿਨਾਂ 'ਚ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ ।
ਨਵੀਂ ਦਿੱਲੀ :18 ਸਾਲ ਤੋਂ ਵੱਧ ਉਮਰ ਦਾ ਹਰ ਕੋਈ 1 ਮਈ ਤੋਂ ਕੋਵਿਡ -19 ਟੀਕਾ ਲਗਵਾਉਣ ਦੇ ਯੋਗ
. . .  1 day ago
ਮਸ਼ਹੂਰ ਫਿਲਮ ਨਿਰਦੇਸ਼ਕ ਸੁਮਿੱਤਰਾ ਭਾਵੇ ਦਾ ਦਿਹਾਂਤ
. . .  1 day ago
ਪੁਣੇ, 19 ਅਪ੍ਰੈਲ - ਮਰਾਠੀ ਸਿਨੇਮਾ ਅਤੇ ਥੀਏਟਰ ਵਿਚ ਕੰਮ ਕਰਨ ਲਈ ਮਸ਼ਹੂਰ ਫਿਲਮ ਦੀ ਮਸ਼ਹੂਰ ਨਿਰਦੇਸ਼ਕ ਅਤੇ ਲੇਖਕ ਸੁਮਿੱਤਰਾ ਭਾਵੇ ਦੀ ਇਕ ਹਸਪਤਾਲ ਵਿਚ ਫੇਫੜਿਆਂ ਨਾਲ ਸੰਬੰਧਤ ਬਿਮਾਰੀ ਦੇ ਬਾਅਦ ਦਿਹਾਂਤ ਹੋ ...
ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ​ਕੋਰੋਨਾ ਕਾਰਨ ਏਮਜ਼ ਵਿਚ ਦਾਖਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 12 ਮੱਘਰ ਸੰਮਤ 552
ਵਿਚਾਰ ਪ੍ਰਵਾਹ: ਸੰਜਮ ਜੀਵਨ ਵਿਚ ਨਵੀਂ ਰੌਸ਼ਨੀ ਪੈਦਾ ਕਰ ਸਕਦਾ ਹੈ। -ਸਾਇਰਸ

ਜਗਰਾਓਂ

ਟੋਲ ਪਲਾਜ਼ਾ 'ਤੇ ਕਿਸਾਨ ਜਥੇਬੰਦੀਆਂ ਵਲੋਂ 54ਵੇਂ ਦਿਨ ਵੀ ਧਰਨਾ ਜਾਰੀ

ਚੌਾਕੀਮਾਨ, 25 ਨਵੰਬਰ (ਤੇਜਿੰਦਰ ਸਿੰਘ ਚੱਢਾ)- ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਪਿੰਡ ਚੌਾਕੀਮਾਨ ਦੇ ਨਜ਼ਦੀਕ ਬਣੇ ਟੋਲ ਪਲਾਜ਼ਾ 'ਤੇ 54ਵੇਂ ਦਿਨ ਵੀ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂ ਬਿੱਲਾਂ ਨੂੰ ਰੱਦ ਕਰਵਾਉਣ ਲਈ ਮੋਦੀ ਸਰਕਾਰ ਖ਼ਿਲਾਫ਼ ਧਰਨਾ ਲਗਾਇਆ ਗਿਆ | ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਵਿਖੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ

ਮੁੱਲਾਂਪੁਰ-ਦਾਖਾ, 25 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਪਿੰਡ ਮੁੱਲਾਂਪੁਰ ਵਿਖੇ ਸ਼ਹੀਦ ਸਿੰਘ-ਸਿੰਘਣੀਆਂ ਦੀ ਯਾਦ ਵਿਚ ਗੁਰਦੁਆਰਾ ਪ੍ਰਬੰਧਕੀ ਕਮੇਟੀ ਵਲੋਂ ਸਰਪੰਚ, ਗ੍ਰਾਮ ਪੰਚਾਇਤ, ਸਮੂਹ ਨਗਰ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਹਲਕਾ ਦਾਖਾ 'ਚ ਵਿਕਾਸ ਕਾਰਜ ਹੋਣ ਨਾਲ ਕਾਂਗਰਸ ਹੋਰ ਮਜ਼ਬੂਤ ਹੋਈ-ਕੈਪ. ਸੰਧੂ

ਹੰਬੜਾਂ, 25 ਨਵੰਬਰ (ਜਗਦੀਸ਼ ਸਿੰਘ ਗਿੱਲ)- ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹਲਕਾ ਦਾਖਾ 'ਚ ਚੱਲ ਰਹੇ ਵਿਕਾਸ ਕਾਰਜਾਂ ਨਾਲ ਹਲਕੇ ਦੀ ਕਾਇਆ ਕਲਪ ਹੋਈ ਹੈ ਅਤੇ ਰਹਿੰਦੇ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ | ਇਹ ਪ੍ਰਗਟਾਵਾ ਹਲਕਾ ...

ਪੂਰੀ ਖ਼ਬਰ »

ਨਾਮਦੇਵ ਜੀ ਦਾ 750ਵਾਂ ਜਨਮ ਦਿਹਾੜਾ ਮਨਾਇਆ

ਜਗਰਾਉਂ, 25 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)- ਗੁਰਦੁਆਰਾ ਬਾਬਾ ਨਾਮਦੇਵ ਭਵਨ ਜਗਰਾਉਂ ਵਿਖੇ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 750ਵਾਂ ਜਨਮ ਦਿਹਾੜਾ ਇਲਾਕੇ ਦੀਆਂ ਸੰਗਤਾਂ ਵਲੋਂ ਮਨਾਇਆ ਗਿਆ | ਸਮਾਗਮ ਵਿਚ ਪ੍ਰਕਾਸ਼ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਸ਼ਹੀਦ ਪੁਲਿਸ ਪਰਿਵਾਰਾਂ ਨਾਲ ਵਿਤਕਰੇ ਦੇ ਦੋਸ਼

ਜਗਰਾਉਂ, 25 ਨਵੰਬਰ (ਜੋਗਿੰਦਰ ਸਿੰਘ)- ਪੰਜਾਬ ਸਰਕਾਰ ਦਾ ਪੁਲਿਸ ਮਹਿਕਮਾ ਭਾਵੇਂ ਹਰ ਸਾਲ 21 ਅਕਤੂਬਰ ਨੂੰ ਰਾਜ ਦੇ ਕਾਲੇ ਦੌਰ ਦੌਰਾਨ ਫੌਤ ਹੋ ਗਏ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੇ ਪਰਿਵਾਰਾਂ ਦੇ ਦੁੱਖ-ਸੁਖ ਵਿਚ ਨਾਲ ਖੜ੍ਹਨ ਦਾ ਦਾਅਵਾ ਕਰਦਾ ਹੈ, ਪਰ ਜੇਕਰ ਜ਼ਮੀਨੀ ...

ਪੂਰੀ ਖ਼ਬਰ »

ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਵਿਖੇ ਰਾਸ਼ਟਰੀ ਸਿੱਖਿਆ ਨੀਤੀ 2020 ਸਬੰਧੀ ਵੈਬੀਨਾਰ ਕਰਵਾਇਆ

ਚੌਾਕੀਮਾਨ, 25 ਨਵੰਬਰ (ਤੇਜਿੰਦਰ ਸਿੰਘ ਚੱਢਾ)- ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਵਿਖੇ ਸਕੂਲ ਦੇ ਪਿ੍ੰਸੀਪਲ ਮੈਡਮ ਜਤਿੰਦਰ ਕੌਰ ਦੀ ਅਗਵਾਈ ਹੇਠ ਟਰੱਸਟ ਪ੍ਰਧਾਨ ਬੀ.ਐੱਸ ਸਿੱਧੂ ਅਤੇ ਸਮੂਹ ਟਰੱਸਟ ਮੈਂਬਰ ਸਹਿਬਾਨਾਂ ਦੇ ਸਹਿਯੋਗ ਸਦਕਾ ...

ਪੂਰੀ ਖ਼ਬਰ »

ਸੰਤ ਬਾਬਾ ਪ੍ਰੇਮ ਦਾਸ ਜੀ ਦੀ ਬਰਸੀ ਮੌਕੇ ਸਮਾਗਮ

ਰਾਏਕੋਟ, 25 ਨਵੰਬਰ (ਸੁਸ਼ੀਲ)- ਕਰੀਬੀ ਪਿੰਡ ਤਾਜਪੁਰ ਵਿਖੇ ਸੰਤ ਬਾਬਾ ਪ੍ਰੇਮ ਦਾਸ ਜੀ ਦੀ 63ਵੀਂ ਬਰਸੀ ਸ਼ਰਧਾ ਨਾਲ ਮਨਾਈ ਗਈ | ਇਸ ਮੌਕੇ ਪਿੰਡ ਦੇ ਹਾਈ ਸਕੂਲ ਵਿਚ ਸਥਿਤ ਸੰਤ ਬਾਬਾ ਪ੍ਰੇਮ ਦਾਸ ਜੀ ਦੇ ਅਸਥਾਨ 'ਤੇ ਪਿੰਡ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਰਾਏਕੋਟ ਵਲੋਂ 26-27 ਨਵੰਬਰ ਦੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੀ ਹਮਾਇਤ

ਰਾਏਕੋਟ, 25 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਪੰਜਾਬ ਨੰਬਰਦਾਰਾ ਯੂਨੀਅਨ ਤਹਿਸੀਲ ਰਾਏਕੋਟ ਦੇ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ 26-27 ਨਵੰਬਰ ਨੂੰ ...

ਪੂਰੀ ਖ਼ਬਰ »

ਦਰਬਾਰਾ ਸਿੰਘ ਗਰੇਵਾਲ (ਫ਼ੌਜੀ) ਨਮਿਤ ਸ਼ਰਧਾਂਜਲੀ ਸਮਾਗਮ

ਨੱਥੂਵਾਲਾ ਗਰਬੀ, 25 ਨਵੰਬਰ (ਸਾਧੂ ਰਾਮ ਲੰਗੇਆਣਾ)- ਉੱਘੇ ਸਮਾਜ ਸੇਵੀ ਬਲਜਿੰਦਰ ਸਿੰਘ ਭੁੱਲਰ ਲੰਗੇਆਣਾ ਦੇ ਸਹੁਰਾ ਦਰਬਾਰਾ ਸਿੰਘ ਗਰੇਵਾਲ (ਫ਼ੌਜੀ) ਜੋ ਕਿ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਦਰਬਾਰਾ ਸਿੰਘ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ...

ਪੂਰੀ ਖ਼ਬਰ »

ਸੈਕਟਰੀ ਹੁਸ਼ਿਆਰ ਸਿੰਘ ਅਕਾਲਗੜ੍ਹ ਦੀ ਮੌਤ 'ਤੇ ਦੁੱਖ ਪ੍ਰਗਟ

ਲੋਹਟਬੱਦੀ, 25 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਸੇਵਾਮੁਕਤ ਪੰਚਾਇਤ ਸੈਕਟਰੀ ਹੁਸ਼ਿਆਰ ਸਿੰਘ ਵਾਸੀ ਅਕਾਲਗੜ੍ਹ ਖੁਰਦ ਆਪਣਾ ਸਵਾਸਾਂ ਰੂਪੀ ਪੂੰਜੀ ਭੋਗ ਕੇ ਸਵਰਗ ਸਿਧਾਰ ਗਏ ਹਨ, ਉਨ੍ਹਾਂ ਦੀ ਮੌਤ 'ਤੇ ਹਲਕਾ ਰਾਏਕੋਟ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਕਾਮਿਆਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਸੰਘਰਸ਼ ਦਾ ਐਲਾਨ

ਜਗਰਾਉਂ, 25 ਨਵੰਬਰ (ਗੁਰਦੀਪ ਸਿੰਘ ਮਲਕ)- ਪੰਜਾਬ ਰੋਡਵੇਜ਼ ਦੀ ਐਕਸ਼ਨ ਕਮੇਟੀ ਅਤੇ ਪਨਬਸ ਕਾਮਿਆਂ ਵਲੋਂ ਅੱਜ ਸਾਂਝਾ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ | ਇਸ ਸਬੰਧੀ ਰੋਡਵੇਜ਼ ਐਕਸ਼ਨ ਕਮੇਟੀ ਵਲੋਂ 26 ਨਵੰਬਰ ਨੂੰ ਇਕ ਦਿਨ ਦੀ ਮੁਕੰਮਲ ਹੜਤਾਲ ਕਰਨ ਦਾ ਵੀ ਐਲਾਨ ...

ਪੂਰੀ ਖ਼ਬਰ »

ਵਿਧਾਇਕ ਇਯਾਲੀ ਵਲੋਂ ਪਿੰਡ ਤਲਵਾੜਾ ਦੇ ਕਿ੍ਕਟ ਟੂਰਨਾਮੈਂਟ ਦਾ ਪੋਸਟਰ ਜਾਰੀ

ਸਿੱਧਵਾਂ ਬੇਟ, 25 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਲਾਗਲੇ ਪਿੰਡ ਤਲਵਾੜਾ ਵਿਖੇ ਯੂਥ ਵੈੱਲਫੇਅਰ ਐਾਡ ਸਪੋਰਟਸ ਕਲੱਬ ਵਲੋਂ ਪ੍ਰਵਾਸੀ ਭਾਰਤੀਆਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 3 ਫਰਵਰੀ ਤੋਂ 14 ਫਰਵਰੀ ...

ਪੂਰੀ ਖ਼ਬਰ »

ਸਰਕਾਰ 400 ਕਰੋੜ ਖ਼ਰਚ ਕੇ ਉਦਯੋਗਿਕ ਫੋਕਲ ਪੁਆਇੰਟਾਂ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕਰੇਗੀ-ਸੁੰਦਰ ਸ਼ਾਮ ਅਰੋੜਾ

ਰਾਏਕੋਟ, 25 ਨਵੰਬਰ (ਸੁਸ਼ੀਲ)- ਪੰਜਾਬ ਸਰਕਾਰ ਸੂਬੇ ਵਿਚ ਉਦਯੋਗਿਕ ਵਿਕਾਸ ਲਈ ਨਿਵੇਸ਼ਕਾਂ ਨੂੰ ਹੋਰਨਾਂ ਸੂਬਿਆਂ ਦੇ ਮੁਕਾਬਲੇ ਵਧੀਆ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ ਤਾਂ ਜੋ ਸੂਬੇ ਨੂੰ ਖੇਤੀਬਾੜੀ ਦੇ ਨਾਲ-ਨਾਲ ਉਦਯੋਗਿਕ ਪੱਖ ਤੋਂ ਵੀ ਮਜ਼ਬੂਤ ਕੀਤਾ ਜਾ ਸਕੇ | ...

ਪੂਰੀ ਖ਼ਬਰ »

ਯੂਨੀਵਰਸਲ ਇੰਸਟੀਚਿਊਟ ਰਾਏਕੋਟ ਵਲੋਂ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਫ਼ੀਸ 'ਚ ਭਾਰੀ ਛੋਟ

ਰਾਏਕੋਟ, 25 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਯੂਨੀਵਰਸਲ ਇੰਸਟੀਚਿਊਟ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ ਅਤੇ ਰਾਏਕੋਟ ਵਿਖੇ ਸਫ਼ਲਤਾਪੂਰਵਕ ਚੱਲ ਰਿਹਾ ਹੈ | ਇਸ ਮੌਕੇ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਅਮਰਦੀਪ ਕੌਰ ਦਿਉਲ ਨੇ ਦੱਸਿਆ ਕਿ 'ਨੈਨੀ ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ ਨੂੰ ਲੈ ਕੇ ਵਿਗੜੇ ਮਸਲੇ ਦੇ ਹੱਲ ਦੀ ਕੇਂਦਰ ਸਰਕਾਰ ਤਲਾਸ਼ ਕਰੇ-ਇਯਾਲੀ

ਮੁੱਲਾਂਪੁਰ-ਦਾਖਾ, 25 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ 26-27 ਨਵੰਬਰ ਦਾ ਘੋਲ ਦੇਸ਼ ਭਰ ਦੇ ਕਿਸਾਨਾਂ, ਮਜ਼ਦੂਰਾਂ ਖਾਸਕਰ ਪੰਜਾਬੀਆਂ ਦਾ ਸਾਂਝਾ ਘੋਲ ਹੈ, ਭਵਿੱਖ ਦੀ ਅਨਿਸਚਿਤਾ ਨੂੰ ਲੈ ਕੇ ਅੰਦੋਲਨਕਾਰੀ ...

ਪੂਰੀ ਖ਼ਬਰ »

ਉੱਘੇ ਲੇਖਕ, ਅਦਾਕਾਰ ਜਸਵਿੰਦਰ ਛਿੰਦਾ ਦਾ 'ਬਾਬਾ ਸੰਤੋਖ ਸਿੰਘ ਸੀਲੋਆਣੀ ਯਾਦਗਾਰੀ ਐਵਾਰਡ' ਨਾਲ ਸਨਮਾਨ ਭਲਕੇ

ਰਾਏਕੋਟ, 25 ਨਵੰਬਰ (ਸੁਸ਼ੀਲ)- 'ਦ ਮਾਸਟਰ ਮਾਈਾਡ ਜ਼ਿੰਦਾ ਸੁੱਖਾ' ਫਿਲਮ ਦੇ ਡਾਇਲਾਗ ਲੇਖਕ, ਅਦਾਕਾਰ, ਮਹਿਫ਼ਲ-ਏ-ਅਦੀਬ ਸੰਸਥਾ ਜਗਰਾਉਂ ਦੇ ਜਨਰਲ ਸਕੱਤਰ ਤੇ ਅਜੀਤ ਦੇ ਹਠੂਰ ਤੋਂ ਪੱਤਰਕਾਰ ਜਸਵਿੰਦਰ ਸਿੰਘ ਛਿੰਦਾ ਦਾ 27 ਨਵੰਬਰ ਨੂੰ ਪਿੰਡ ਛਾਪਾ ਵਿਖੇ ਵਿਸ਼ੇਸ਼ ...

ਪੂਰੀ ਖ਼ਬਰ »

ਹੇਰਾਂ 'ਚ ਨਗਰ ਕੀਰਤਨ 29 ਨੂੰ

ਗੁਰੂਸਰ ਸੁਧਾਰ, 25 ਨਵੰਬਰ (ਜਸਵਿੰਦਰ ਸਿੰਘ ਗਰੇਵਾਲ)- ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਪਿੰਡ ਹੇਰਾਂ 'ਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 551ਵੇਂ ਪ੍ਰਕਾਸ਼ ਦਿਹਾੜੇ ਮੌਕੇ ਮਿਤੀ 28 ਤੋਂ 30 ਨਵੰਬਰ ਤੱਕ ਤਿੰਨ ਦਿਨਾਂ ਧਾਰਮਿਕ ਸਮਾਗਮ ...

ਪੂਰੀ ਖ਼ਬਰ »

ਅੱਡਾ ਦਾਖਾ ਪਾਵਰਕਾਮ ਡਵੀਜ਼ਨ ਜਥੇਬੰਦੀ ਟੀ. ਐੱਸ. ਯੂ. ਵਲੋਂ ਹੜਤਾਲ ਅੱਜ

ਮੁੱਲਾਂਪੁਰ-ਦਾਖਾ, 25 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਕੇਂਦਰੀ ਟਰੇਡ ਯੂਨੀਅਨਾਂ ਅਤੇ ਕੇਂਦਰ ਦੇ ਨਾਲ ਰਾਜ ਸਰਕਾਰਾਂ ਦੇ ਕਰਮਚਾਰੀ ਸੰਗਠਨਾਂ ਵਲੋਂ 26 ਨਵੰਬਰ ਹੜਤਾਲ ਵਿਚ ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਰਾਜ ਪਾਵਰਕਾਮ ਸ਼ਮੂਲੀਅਤ ਕਰੇਗੀ, ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਦਮਦਮੀ ਟਕਸਾਲ ਦੇ ਧੁਰੇ ਵਜੋਂ ਜਾਣਿਆ ਜਾਂਦਾ ਇਤਿਹਾਸਕ ਪਿੰਡ ਬੋਪਾਰਾਏ ਕਲਾਂ




ਜਸਵਿੰਦਰ ਸਿੰਘ ਗਰੇਵਾਲ 97790-00812
ਗੁਰੂਸਰ ਸੁਧਾਰ-ਲੁਧਿਆਣਾ ਬਠਿੰਡਾ ਰਾਜ ਮਾਰਗ 'ਤੇ ਮੁੱਲਾਂਪੁਰ ਤੋਂ ਗੁਰੂਸਰ ਸੁਧਾਰ ਵਿਚਕਾਰ ਮੁੱਖ-ਮਾਰਗ ਤੋਂ ਇਕ ਫਰਲਾਂਗ ਦੀ ਦੂਰੀ 'ਤੇ ਛਿਪਦੇ ਵਾਲੇ ਪਾਸੇ ਵੱਸਦੇ ਇਤਿਹਾਸਕ ਪਿੰਡ ਬੋਪਾਰਾਏ ਕਲਾਂ ਦੀ ਮੋਹੜੀ ਕਰੀਬ ਤਿੰਨ ਸੋ ਸਾਲ ਪਹਿਲਾਂ ਪਿੰਡ ਕਾਲਕੇ ਤੋਂ ਉੱਠਕੇ ਆਏ ਦਿਓਲ ਗੋਤ ਦੇ ਜਿਮੀਂਦਾਰਾਂ ਨੇ ਗੱਡੀ ਸੀ | ਹੁਣ ਇਸ ਪਿੰਡ ਅੰਦਰ ਬਾਹਰੋਂ ਆਏ ਜਗਪਾਲ, ਸੰਘੇੜਾ, ਕੁਲਾਰ, ਸੰਧੂ ਆਦਿ ਗੋਤਰ ਦੇ ਜਿਮੀਂਦਾਰ ਵੀ ਵਸਦੇ ਹਨ | ਪਿੰਡ ਵਿਚ ਤਿੰਨ ਦਰਵਾਜੇ ਹਨ ਜਿਨ੍ਹਾਂ 'ਚ ਪੱਕਾ ਦਰਵਾਜਾ, ਧਰਮਸ਼ਾਲਾ ਅਤੇ ਰਮਦਾਸੀਆਂ ਦੀ ਧਰਮਸ਼ਾਲਾ ਮੌਜੂਦ ਹੈ | ਪਿੰਡ ਅੰਦਰ ਦਮਦਮੀ ਟਕਸਾਲ ਦਾ ਲੰਬਾ ਸਮਾਂ ਕੇਂਦਰ ਬਣੇ ਰਹੇ ਗੁਰਦੁਆਰਾ ਸੱਚਖੰਡ ਸਾਹਿਬ ਮੌਜੂਦ ਹੈ ਜਿੱਥੋਂ ਅਨੇਕਾਂ ਵਿਦਿਆਰਥੀਆਂ ਨੇ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਬਾਬਾ ਸੁੰਦਰ ਸਿੰਘ ਤੇ ਬਾਬਾ ਨਿਰੰਜਨ ਸਿੰਘ ਵੈਦ ਜੀ ਤੇ ਗਿਆਨੀ ਕਿਰਪਾਲ ਸਿੰਘ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲੈ ਕੇ ਸਿੱਖੀ ਦੇ ਧਰਮ ਪ੍ਰਚਾਰ ਵਿਚ ਅਹਿਮ ਯੋਗਦਾਨ ਪਾਇਆ ਹੈ | ਪਿੰਡ 'ਚ ਕਿਸਾਨਾਂ ਦੀ ਭਲਾਈ ਲਈ ਚੱਲ ਰਹੀ ਦੀ ਖੇਤੀਬਾੜੀ ਸਹਿਕਾਰੀ ਸਭਾ ਬੁਲੰਦੀਆਂ ਨੂੰ ਸਰ ਕਰਦੀ ਹੋਈ ਪੰਜਾਬ ਦੀਆਂ ਪਹਿਲੀਆਂ 10 ਸਹਿਕਾਰੀ ਸਭਾਵਾਂ 'ਚ ਗਿਣੀ ਜਾਂਦੀ ਹੈ, ਜਿੱੱਥੇ ਕਿਸਾਨਾਂ ਨੂੰ ਖਾਦ, ਖੇਤੀ ਦੇ ਸਾਰੇ ਸੰਦਾਂ ਤੋਂ ਇਲਾਵਾ ਵਧੀਆ ਡੀਜ਼ਲ ਤੇਲ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ | ਪਿੰਡ 'ਚ ਵਿੱਦਿਆ ਦੇ ਚਾਰ ਸਕੂਲ ਹਨ, ਜਿੱਥੇ ਲੜਕੇ ਲੜਕੀਆ ਨੂੰ ਅਲੱਗ-ਅਲੱਗ 10+2 ਤੱਕ ਦੀ ਵਿੱਦਿਆ ਪੜ੍ਹਾਈ ਜਾਂਦੀ ਹੈ | ਇਸ ਤੋਂ ਇਲਾਵਾ ਸੰਤ ਸੁੰਦਰ ਸਿੰਘ ਪਬਲਿਕ ਸਕੂਲ ਵੀ ਉੱਚ ਪਾਏ ਦੀ ਆਧੁਨਿਕ ਤੇ ਧਾਰਮਿਕ ਵਿੱਦਿਆ ਸੇਵਾ ਵਜੋਂ ਦੇ ਰਿਹਾ ਹੈ | ਪਿੰਡ 'ਚ ਪੰਜਾਬ ਨੈਸ਼ਨਲ ਬੈਂਕ, ਡਾਕਘਰ, ਪਸ਼ੂ ਹਸਪਤਾਲ, ਆਯੂਰਵੈਦਿਕ ਡਿਸਪੈਂਸਰੀ, ਸਰਕਾਰੀ ਹਸਪਤਾਲ ਜਿੱੱਥੇ ਸਾਲ 'ਚ ਦੋ ਵਾਰ ਸੈਂਕੜੇ ਮਰੀਜ਼ਾਂ ਦੇ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੀਤੇ ਜਾਂਦੇ ਹਨ |
ਅਹਿਮ ਸ਼ਖ਼ਸੀਅਤਾਂ-ਪਿੰਡ ਦੇ ਜੰਮਪਲ ਪਿ੍ੰ: ਇਕਬਾਲ ਸਿੰਘ ਪੰਜਾਬ ਦੀ ਪਹਿਲੀ ਵਿਧਾਨ ਸਭਾ ਦੇ ਐੱਮ.ਐੱਲ.ਏ ਬਣੇ ਅਤੇ ਉਨ੍ਹਾਂ ਨੇ ਸਪੁੱਤਰ ਡਾ: ਹਰਭਜਨ ਸਿੰਘ ਦਿਓਲ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਉੱਚ ਅਹੁਦੇ 'ਤੇ ਰਹਿਣ ਤੋਂ ਇਲਾਵਾ ਉਹ ਭਾਰਤੀ ਘੱਟ ਗਿਣਤੀ ਭਸ਼ਾਵਾਂ ਦੇ ਚੇਅਰਮੈਨ ਤੇ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਵੀ ਰਹੇ | ਉਨ੍ਹਾਂ 84 ਦੇ ਬਲਿਊ ਸਟਾਰ ਅਪਰੇਸ਼ਨ ਸਮਾੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱੱਤਾ ਸੀ | ਇਸੇ ਪਿੰਡ ਦੇ ਜੰਮਪਲ 2 ਸਕੇ ਭਰਾ ਮੌਜੂਦਾ ਮੈਂਬਰ ਪਾਰਲੀਮੈਂਟ ਫਤਿਹਗੜ੍ਹ ਸਾਹਿਬ ਡਾ: ਅਮਰ ਸਿੰਘ ਤੇ ਗੁਰਚਰਨ ਸਿੰਘ ਬੋਪਾਰਾਏ ਹਲਕਾ ਰਾਏਕੋਟ ਤੋਂ ਐੱਮ.ਐੱਲ.ਏ. ਵੀ ਰਹਿ ਚੁੱਕੇ ਹਨ | ਪਿ੍ੰ: ਤਰਲੋਕ ਸਿੰਘ ਦਿਓਲ, ਪਿ੍ੰ: ਸੁਖਦੇਵ ਸਿੰਘ, ਸਰਪੰਚ ਅਮਰਜੀਤ ਸਿੰਘ, ਤਰਲੋਕ ਸਿੰਘ, ਹਰਪ੍ਰੀਤ ਸਿੰਘ ਗਾਂਧੀ, ਮਲਕੀਤ ਸਿੰਘ, ਇੰਦਰਜੀਤ ਸਿੰਘ ਵੀ ਸਮੇਂ-ਸਮੇਂ 'ਤੇ ਸਰਪੰਚ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ, ਮੌਜੂਦਾ ਸਮੇਂ ਸਰਪੰਚ ਲਖਵੀਰ ਸਿੰਘ, ਪੰਚ ਜਗਰੂਪ ਸਿੰਘ, ਪੰਚ ਗੁਰਦੀਪ ਸਿੰਘ, ਪੰਚ ਬੂਟਾ ਸਿੰਘ, ਪੰਚ ਪ੍ਰੇਸ ਕੁਮਾਰ, ਪੰਚ ਮਨਜੀਤ ਸਿੰਘ, ਪੰਚ ਜਸਪ੍ਰੀਤ ਕੌਰ, ਪੰਚ ਕਰਮਜੀਤ ਕੌਰ, ਪੰਚ ਸਤਵਿੰਦਰ ਕੌਰ, ਕਮਲਜੀਤ ਕੌਰ ਮੈਂਬਰ ਪੰਚਾਇਤ ਵਜੋਂ ਪਿੰਡ ਦੇ ਵਿਕਾਸ ਕਾਰਜਾਂ 'ਚ ਯੋਗਦਾਨ ਪਾ ਰਹੇ ਹਨ | ਸੰਮਤੀ ਮੈਂਬਰ ਰਾਜਨਦੀਪ ਕੌਰ, ਪ੍ਰਵਾਸੀ ਪੰਜਾਬੀ ਮੇਜਰ ਸਿੰਘ ਅਮਰੀਕਾ, ਹਰਪ੍ਰੀਤ ਸਿੰਘ, ਜਗਜੀਤ ਸਿੰਘ, ਅਮਰਜੀਤ ਸਿੰਘ ਜੀਤਾ ਮਨੀਲਾ, ਹਰਦੇਵ ਸਿੰਘ ਢਿੱਲੋਂ, ਡਾਇਰੈਕਟਰ ਪਿਆਰਾ ਸਿੰਘ ਦਿਓਲ, ਮਾ: ਸਾਧੂ ਸਿੰਘ, ਮਨਵੀਰ ਸਿੰਘ ਅਸਟ੍ਰੇਲੀਆ, ਨਵਰਾਜ ਸਿੰਘ ਦਿਓਲ, ਰਣਜੀਤ ਸਿੰਘ ਬਾਠ ਕੈਨੇਡਾ, ਮਹਾਂ ਸਿੰਘ ਦੇ ਪਰਿਵਾਰਾਂ ਵਲੋਂ ਵੀ ਸਮੇਂ-ਸਮੇਂ 'ਤੇ ਪਿੰਡ ਦੀ ਨੁਹਾਰ ਬਦਲਣ ਲਈ ਯੋਗਦਾਨ ਪਾਇਆ ਜਾ ਰਿਹਾ ਹੈ |


ਪਿੰਡ ਬੋਪਾਰਾਏ 'ਚ ਸੁਸ਼ੋਭਿਤ ਗੁਰਦੁਆਰਾ ਸੱਚਖੰਡ ਸਾਹਿਬ ਦਾ ਬਾਹਰੀ ਦਿ੍ਸ਼ |


ਖ਼ਬਰ ਸ਼ੇਅਰ ਕਰੋ

 

ਭਾਜਪਾ ਨਗਰ ਕੌ ਾਸਲ ਚੋਣਾਂ 'ਕਮਲ' ਦੇ ਨਿਸ਼ਾਨ 'ਤੇ ਲੜੇਗੀ- ਰਵਿੰਦਰ ਅਰੋੜਾ

ਸਮਰਾਲਾ, 25 ਨਵੰਬਰ (ਗੋਪਾਲ ਸੋਫਤ)- ਅਕਾਲੀ ਦਲ ਨਾਲ ਰਾਜਸੀ ਤੋੜ ਵਿਛੋੜਾ ਹੋ ਜਾਣ ਉਪਰੰਤ ਪਹਿਲੀ ਵਾਰ ਭਾਜਪਾ ਸੰਭਾਵਿਤ ਤੌਰ 'ਤੇ ਅਗਲੇ ਮਹੀਨੇ ਹੋਣ ਵਾਲੀਆਂ ਕੌਾਸਲਾਂ, ਨਿਗਮਾਂ ਅਤੇ ਨਗਰ ਪੰਚਾਇਤਾਂ ਦੇ ਸਾਰੇ ਵਾਰਡਾਂ ਵਿਚ ਆਪਣੇ ਚੋਣ ਨਿਸ਼ਾਨ ਤੇ ਉਮੀਦਵਾਰ ਖੜ੍ਹੇ ...

ਪੂਰੀ ਖ਼ਬਰ »

ਮਾਮਲਾ ਇਲਾਕੇ ਦੀ ਸਭ ਤੋਂ ਵੱਡੀ ਵਿੱਦਿਅਕ ਸੰਸਥਾ ਦੀ ਚੋਣ ਦਾ ਪ੍ਰੋਗਰੈਸਿਵ ਪੈਨਲ ਆਫ਼ ਐਜੂਕੇਸ਼ਨ ਦੇ ਸਾਰੇ ਉਮੀਦਵਾਰਾਂ ਨੇ ਕੀਤਾ ਚੋਣ ਦਾ ਵਿਰੋਧ

ਖੰਨਾ, 25 ਨਵੰਬਰ (ਹਰਜਿੰਦਰ ਸਿੰਘ ਲਾਲ)- ਅੱਜ ਖੰਨਾ ਦੇ 4 ਕਾਲਜਾਂ ਤੇ 3 ਸਕੂਲਾਂ ਨੂੰ ਚਲਾਉਣ ਵਾਲੀ ਅਰਬਾਂ ਰੁਪਏ ਦੀ ਜਾਇਦਾਦ ਦੀ ਮਾਲਕ ਸੰਸਥਾ ਦੀ ਚੋਣ ਕੋਰੋਨਾ ਦੇ ਬਾਵਜੂਦ ਕਰਵਾਉਣ ਦੇ ਫ਼ੈਸਲੇ ਨੂੰ ਪ੍ਰੋਗਰੈਸਿਵ ਪੈਨਲ ਆਫ਼ ਐਜੂਕੇਸ਼ਨ ਦੇ ਸਾਰੇ 14 ਉਮੀਦਵਾਰਾਂ ਨੇ ...

ਪੂਰੀ ਖ਼ਬਰ »

ਸੱਚਖੰਡ ਐਕਸਪ੍ਰੈੱਸ ਤੇ ਅੰਮਿ੍ਤਸਰ ਦੇਹਰਾਦੂਨ ਐਕਸਪ੍ਰੈੱਸ ਹੁਣ ਵਾਇਆ ਖੰਨਾ ਹੀ ਚੱਲਦੀਆਂ ਰਹਿਣਗੀਆਂ

ਖੰਨਾ, 25 ਨਵੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਇਲਾਕਾ ਵਾਸੀਆਂ ਲਈ ਖ਼ੁਸ਼ੀ ਦੀ ਗੱਲ ਹੈ ਕਿ ਦੋ ਵੱਡੀਆਂ ਰੇਲ ਗੱਡੀਆਂ ਦੇ ਰੂਟ ਵਿਚ ਬਦਲਾਅ ਦੇ ਹੁਕਮ ਰੋਕ ਦਿੱਤੇ ਗਏ ਹਨ¢ ਹੁਣ ਇਹ ਵਾਇਆ ਖੰਨਾ ਹੀ ਜਾਂਦੀਆਂ ਰਹਿਣਗੀਆਂ ਅਤੇ ਇੰਨਾ ਦਾ ਠਹਿਰਾ ਵੀ ਖੰਨਾ ਵਿਚ ਹੀ ਹੋਵੇਗਾ ...

ਪੂਰੀ ਖ਼ਬਰ »

ਦੋਰਾਹਾ ਪਟਿਆਲਾ ਫੀਡਰ 'ਤੇ ਨਹਿਰੀ ਵਿਭਾਗ ਦੀ ਲਾਈਨਿੰਗ ਵਾਲੀ ਕੰਧ ਨਹਿਰ ਵਿਚ ਡਿੱਗੀ

ਪਾਇਲ, 25 ਨਵੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਦੋਰਾਹਾ ਨਹਿਰ ਵਿਚੋਂ ਨਿਕਲੀ ਪਟਿਆਲਾ ਫੀਡਰ ਨਹਿਰ ਤੇ ਜਰਗੜੀ ਨਜ਼ਦੀਕ ਲਸਾੜਾ ਡਰੇਨ ਦੇ ਉੱਪਰ ਲੱਗੀ ਨਹਿਰੀ ਲਾਈਨਿੰਗ ਦੀ ਕੰਧ ਉੱਖੜ-ਉੱਖੜ ਕੇ ਹੇਠਾਂ ਡਿਗੇ ਨੂੰ 6 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ, ਪ੍ਰੰਤੂ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰਾ ਯੂਨੀਅਨ ਰਾਏਕੋਟ ਵਲੋਂ 'ਦਿੱਲੀ ਚੱਲੋ' ਸੰਘਰਸ਼ ਵਿਚ ਸ਼ਮੂਲੀਅਤ ਕਰਨ ਦਾ ਐਲਾਨ

ਰਾਏਕੋਟ, 23 ਨਵੰਬਰ (ਲਿੱਤਰ)-ਪੰਜਾਬ ਨੰਬਰਦਾਰਾ ਯੂਨੀਅਨ ਤਹਿਸੀਲ ਰਾਏਕੋਟ ਦੇ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ 26-27 ਨਵੰਬਰ ਨੂੰ 'ਦਿੱਲੀ ਚੱਲੋ' ਸੱਦੇ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਨਿਰਮਲ ਸਿੰਘ ਦਾ ਬਲਦੇਵ ਅਰੋੜਾ ਤੇ ਜਗਜੀਤ ਧੂਰੀ ਵਲੋਂ ਸਨਮਾਨ

ਮੁੱਲਾਂਪੁਰ-ਦਾਖਾ, 25 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਪ੍ਰਧਾਨ ਨਿਰਮਲ ਸਿੰਘ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਾਡ ਐਸੋਸੀਏਸ਼ਨ ਪੰਜਾਬ ਪ੍ਰਧਾਨ ਜਗਜੀਤ ਸਿੰਘ ਧੂਰੀ, ਹਰਮੀਤ ਸਿੰਘ, ਕੋਰ ਕਮੇਟੀ ਮੈਂਬਰ ਬਲਦੇਵ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ 26-27 ਦੇ ਦਿੱਲੀ ਸੰਘਰਸ਼ ਸਬੰਧੀ ਕੀਤੀ ਮੀਟਿੰਗ

ਰਾਏਕੋਟ, 25 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ 26-27 ਨਵੰਬਰ ਨੂੰ 'ਦਿੱਲੀ ਚੱਲੋ' ਦਾ ਐਲਾਨ ਕੀਤਾ ਗਿਆ ਹੈ | ਜਿਸ ਦੇ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ...

ਪੂਰੀ ਖ਼ਬਰ »

ਰੱਤੋਵਾਲ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

ਮੁੱਲਾਂਪੁਰ-ਦਾਖਾ, 25 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 551ਵੇਂ ਪ੍ਰਕਾਸ਼ ਪੁਰਬ ਅਤੇ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਰੱਤੋਵਾਲ ਵਿਖੇ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪ੍ਰਬੰਧਕੀ ਕਮੇਟੀ ...

ਪੂਰੀ ਖ਼ਬਰ »

ਆਤਮ ਨਿਰਭਰ ਨਿਧੀ ਯੋਜਨਾ ਸਟਰੀਟ ਵੈਂਡਰਾਂ ਦੀ ਮਦਦ ਘੱਟ ਤੇ ਖ਼ੱਜਲ ਖ਼ੁਆਰ ਕਰ ਰਹੀ ਜ਼ਿਆਦਾ

ਜਗਰਾਉਂ, 25 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)- ਕੋਰੋਨਾ ਮਹਾਂਮਾਰੀ ਮੌਕੇ ਆਰਥਿਕ ਤੌਰ 'ਤੇ ਟੱੁਟੇ ਰੇਹੜੀ ਫੜ੍ਹੀ ਵਾਲਿਆਂ ਦੀ ਮਾਲੀ ਮਦਦ ਲਈ ਕੇਂਦਰ ਸਰਕਾਰ ਨੇ ਆਤਮ ਨਿਰਭਰ ਨਿਧੀ ਯੋਜਨਾ ਦਾ ਗਠਨ ਕੀਤਾ | ਇਸ ਯੋਜਨਾ ਤਹਿਤ ਹਰ ਸਟਰੀਟ ਵੈਂਡਰ ਨੂੰ 10 ਹਜ਼ਾਰ ਰੁਪਏ ਦਾ ...

ਪੂਰੀ ਖ਼ਬਰ »

ਕਿਸਾਨਾਂ ਨੇ ਹਰਿਆਣਾ ਸਰਕਾਰ ਦਾ ਪੁਤਲਾ ਫੂਕਿਆ

ਜਗਰਾਉਂ, 25 ਨਵੰਬਰ (ਜੋਗਿੰਦਰ ਸਿੰਘ)- ਕਿਸਾਨ ਜਥੇਬੰਦੀਆਂ ਵਲੋਂ ਅੱਜ ਰੇਲਵੇ ਸਟੇਸ਼ਨ ਜਗਰਾਉਂ ਵਿਖੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਧਰਨਾ ਜਾਰੀ ਰੱਖਿਆ | ਇਸ ਸਮੇਂ ਆਪਣੇ ਸੰਬੋਧਨ 'ਚ ਮਜ਼ਦੂਰ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ...

ਪੂਰੀ ਖ਼ਬਰ »

ਪਿੰਡ ਸੇਖੂਪੁਰਾ ਦੇ ਸਮੂਹ ਨਗਰ ਨਿਵਾਸੀਆਂ ਨੇ 53 ਹਜ਼ਾਰ ਰੁਪਏ ਤੇ ਰਾਸ਼ਨ ਕਿਸਾਨ ਅੰਦੋਲਨ ਲਈ ਦਿੱਤਾ

ਚੌਾਕੀਮਾਨ, 25 ਨਵੰਬਰ (ਤੇਜਿੰਦਰ ਸਿੰਘ ਚੱਢਾ)-ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂ ਨਵੇ ਕਾਲੇ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਮਿਤੀ 26-27 ਨਵੰਬਰ ਨੂੰ ਦਿੱਲੀ ਵਿਚ ਕੀਤੇ ਜਾ ਰਹੇ ਵੱਡੇ ਰੋਸ ਪ੍ਰਦਰਸ਼ਨ ਵਿਚ ਜਾਣ ਵਾਲੇ ...

ਪੂਰੀ ਖ਼ਬਰ »

ਕਿਰਤੀ ਕਿਸਾਨ ਤੇ ਮਜ਼ਦੂਰ ਯੂਨੀਅਨਾਂ ਵਲੋਂ ਪਿੰਡਾਂ 'ਚ ਮੀਟਿੰਗਾਂ

ਹਠੂਰ, 25 ਨਵੰਬਰ (ਜਸਵਿੰਦਰ ਸਿੰਘ ਛਿੰਦਾ)-ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਅੱਜ ਪਿੰਡ ਲੱਖਾ, ਮੱਲ੍ਹਾ ਤੇ ਰਸੂਲਪੁਰ ਵਿਖੇ ਕਿਸਾਨਾਂ ਤੇ ਆਮ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ | ਇਨ੍ਹਾਂ ਮੀਟੰਗਾਂ ਵਿਚ ਮਜ਼ਦੂਰ ਆਗੂ ਅਵਤਾਰ ਸਿੰਘ ...

ਪੂਰੀ ਖ਼ਬਰ »

ਲੋਕ ਸੇਵਾ ਸੁਸਾਇਟੀ ਵਲੋਂ ਅੱਖਾਂ ਦਾ ਕੈਂਪ

ਜਗਰਾਉਂ, 25 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)-ਲੋਕ ਸੇਵਾ ਸੁਸਾਇਟੀ ਵਲੋਂ ਮੁਫ਼ਤ ਅੱਖਾਂ ਦਾ ਕੈਂਪ ਜਗਰਾਉਂ ਵਿਖੇ ਸੁਤੰਤਰਤਾ ਸੰਗਰਾਮੀ ਸਵਰਗੀ ਦਿਆ ਚੰਦ ਜੈਨ ਦੀ ਯਾਦ 'ਚ ਲਗਾਇਆ ਗਿਆ | ਕੈਂਪ ਵਿਚ ਅੱਖਾਂ ਦੇ ਮਾਹਿਰ ਡਾਕਟਰ ਪ੍ਰੀਤੀ ਦੀ ਟੀਮ ਨੇ ਚਿੱਟੇ ਮੋਤੀਏ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX