ਤਾਜਾ ਖ਼ਬਰਾਂ


ਰੰਧਾਵਾ ਵੱਲੋਂ ਜੇਲ੍ਹਾਂ ਵਿਚ ਬੰਦ ਮੁਸਲਿਮ ਭਾਈਚਾਰੇ ਦੇ ਬੰਦੀਆਂ ਦੀ ਸਹੂਲਤ ਲ‌ਈ ਰੋਜ਼ੇ ਰੱਖਣ ਸਬੰਧੀ ਵਿਸ਼ੇਸ਼ ਹਦਾਇਤਾਂ ਜਾਰੀ
. . .  20 minutes ago
ਪਠਾਨਕੋਟ, 14 ਅਪ੍ਰੈਲ (ਸੰਧੂ) - ਰਮਜ਼ਾਨ ਦੇ ਪਵਿੱਤਰ ਮਹੀਨੇ ਮੌਕੇ ਰੋਜ਼ੇ ਰੱਖਣ‌ ਦੀ ਮਹੱਤਤਾ ਨੂੰ ਦੇਖਦਿਆਂ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸੂਬੇ ਦੀਆਂ ਜੇਲ੍ਹਾਂ ਵਿਚ ਬੰਦ ਮੁਸਲਿਮ ਭਾਈਚਾਰੇ ਦੇ ਕੈਦੀਆਂ ਦੀ ਸਹੂਲਤ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ...
ਡਾ. ਅੰਬੇਦਕਰ ਵਲੋਂ ਸਮਾਜ ਦੇ ਵੰਚਿਤ ਵਰਗਾਂ ਨੂੰ ਮੁੱਖ ਧਾਰਾ 'ਚ ਲਿਆਉਣ ਲਈ ਕੀਤਾ ਗਿਆ ਸੰਘਰਸ਼ ਹਮੇਸ਼ਾ ਮਿਸਾਲ ਬਣਿਆ ਰਹੇਗਾ
. . .  about 1 hour ago
ਨਵੀਂ ਦਿੱਲੀ, 14 ਅਪ੍ਰੈਲ - ਭਾਰਤ ਦੇ ਸੰਵਿਧਾਨ ਦੇ ਪ੍ਰਮੁੱਖ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੋ ਵਿਖੇ ਹੋਇਆ ਸੀ...
ਚਿੰਤਾ ਵਿਚ ਪਾਇਆ ਕੋਰੋਨਾ ਦੀ ਨਵੀਂ ਲਹਿਰ ਨੇ
. . .  about 1 hour ago
ਨਵੀਂ ਦਿੱਲੀ, 14 ਅਪ੍ਰੈਲ - ਭਾਰਤ ਵਿਚ ਕੋਰੋਨਾ ਆਪਣਾ ਕਹਿਰ ਢਾਹ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ ਰਿਕਾਰਡ 1,85,248 ਮਾਮਲੇ ਸਾਹਮਣੇ ਆਏ ਹਨ ਅਤੇ ਪਿਛਲੇ 24 ਘੰਟਿਆਂ ਵਿਚ ਇਕ ਹਜ਼ਾਰ 26 ਮੌਤਾਂ ਹੋਈਆਂ ਹਨ। ਭਾਰਤ ਵਿਚ ਐਕਟਿਵ ਕੇਸਾਂ...
ਅੱਜ ਦਾ ਵਿਚਾਰ
. . .  about 1 hour ago
ਆਈ.ਪੀ.ਐਲ. 2021: ਮੁੰਬਈ ਨੇ ਕੋਲਕਾਤਾ ਨੂੰ ਹਰਾਇਆ
. . .  1 day ago
 
ਆਈ.ਪੀ.ਐਲ. 2021: ਮੁੰਬਈ ਨੇ ਕੋਲਕਾਤਾ ਨੂੰ 153 ਦੌੜਾਂ ਦਾ ਦਿੱਤਾ ਟੀਚਾ
. . .  1 day ago
ਨਸ਼ਾ ਤਸਕਰਾਂ ਪਾਸੋਂ ਭਾਰੀ ਮਾਤਰਾ 'ਚ ਹੈਰੋਇਨ ਬਰਾਮਦ ਕਰਕੇ ਰਿਸ਼ਵਤ ਲੈ ਕੇ ਛੱਡਣ ਵਾਲੇ ਇੰਸਪੈਕਟਰ, ਹੌਲਦਾਰ ਸਮੇਤ 5 ਖ਼ਿਲਾਫ਼ ਕੇਸ ਦਰਜ
. . .  1 day ago
ਤਰਨ ਤਾਰਨ, 13 ਅਪ੍ਰੈਲ (ਪਰਮਜੀਤ ਜੋਸ਼ੀ)-ਤਰਨ ਤਾਰਨ ਪੁਲਿਸ ਲਾਈਨ ਵਿਖੇ ਤਾਇਨਾਤ ਇੰਸਪੈਕਟਰ ਬਲਜੀਤ ਸਿੰਘ ਵਲੋਂ ਇਕ ਹੈੱਡ ਕਾਂਸਟੇਬਲ ਨਾਲ ਮਿਲ ਕੇ ਦੋ ਵਿਅਕਤੀਆਂ ਪਾਸੋਂ ਭਾਰੀ ਮਾਤਰਾ ਵਿਚ ਹੈਰੋਇਨ ਬਰਾਮਦ ਕਰਨ ਤੋਂ ਬਾਅਦ ...
ਲਾਹੌਰ ਗੁਰਦਵਾਰਾ ਡੇਰਾ ਸਾਹਿਬ ਤੋਂ ਸ੍ਰੀ ਪੰਜਾ ਸਾਹਿਬ ਲਈ ਰਵਾਨਾ ਹੁੰਦੇ ਸਿੱਖ ਯਾਤਰੂ
. . .  1 day ago
ਆਈ.ਪੀ.ਐਲ. 2021: ਕੋਲਕਾਤਾ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਮੁੰਬਈ ਨੂੰ ਬੱਲੇਬਾਜ਼ੀ ਲਈ ਦਿੱਤਾ ਸੱਦਾ
. . .  1 day ago
ਚੰਡੀਗੜ੍ਹ ਵਿਚ ਹੁਣ ਕਰਫਿਊ ਰਾਤ 10 ਵਜੇ ਤੋਂ, ਰਾਕ ਗਾਰਡਨ ਅਗਲੇ ਹੁਕਮਾਂ ਤੱਕ ਬੰਦ
. . .  1 day ago
ਚੰਡੀਗੜ੍ਹ, 13 ਅਪ੍ਰੈਲ (ਮਨਜੋਤ ਸਿੰਘ ਜੋਤ)- ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵਲੋਂ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ ਗਈ , ਜਿਸ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ ...
ਫਾਜ਼ਿਲਕਾ ਦੀਆਂ ਮੰਡੀਆਂ ਵਿਚ ਨਹੀਂ ਸ਼ੁਰੂ ਹੋਈ ਸਰਕਾਰੀ ਖ੍ਰੀਦ
. . .  1 day ago
ਫਾਜ਼ਿਲਕਾ, 13 ਅਪ੍ਰੈਲ (ਦਵਿੰਦਰ ਪਾਲ ਸਿੰਘ) - ਪੰਜਾਬ ਸਰਕਾਰ ਵਲੋਂ ਕਣਕ ਦੀ ਖਰੀਦ ਇਸ ਵਾਰ 1 ਅਪ੍ਰੈਲ ਦੀ ਥਾਂ 10 ਅਪ੍ਰੈਲ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਫ਼ਾਜ਼ਿਲਕਾ ਜ਼ਿਲੇ ਵਿਚ ਕਿਸੇ ਵੀ ਮੰਡੀ ਵਿਚ ਸਰਕਾਰੀ ਖਰੀਦ ਸ਼ੁਰੂ ਨਾ ...
ਜ਼ਿਲ੍ਹੇ 'ਚ 71 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 7 ਦੀ ਮੌਤ
. . .  1 day ago
ਹੁਸ਼ਿਆਰਪੁਰ, 13 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ 71 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 15451 ਅਤੇ...
ਟੀ.ਵੀ. ਸੀਰੀਅਲ ਦੇਖ ਕੇ ਦਾਦੀ ਦਾ ਕਤਲ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ
. . .  1 day ago
ਹੁਸ਼ਿਆਰਪੁਰ, 13 ਅਪ੍ਰੈਲ (ਬਲਜਿੰਦਰਪਾਲ ਸਿੰਘ) - ਟੀ.ਵੀ. 'ਤੇ ਚੱਲਣ ਵਾਲੇ ਸੀਰੀਅਲ 'ਸੀ.ਆਈ.ਡੀ. ਅਤੇ ਕ੍ਰਾਈਮ ਪੈਟਰੋਲ' ਨੂੰ ਦੇਖ ਕੇ ਆਪਣੀ ਦਾਦੀ ਦਾ ਕਤਲ ਕਰਨ ਵਾਲੇ ਮਾਮਲੇ ਨੂੰ ਹੱਲ ਕਰਦਿਆਂ...
ਵਿਸਾਖੀ ਨਹਾਉਣ ਗਈਆਂ ਦੋ ਲੜਕੀਆਂ ਬਿਆਸ ਦਰਿਆ ਵਿਚ ਰੁੜ੍ਹੀਆਂ
. . .  1 day ago
ਭੈਣੀ ਮੀਆਂ ਖਾਂ , 13 ਅਪ੍ਰੈਲ (ਜਸਬੀਰ ਸਿੰਘ ਬਾਜਵਾ) - ਸਥਾਨਕ ਥਾਣਾ ਅਧੀਨ ਪੈਂਦੇ ਪਿੰਡ ਮੌਚਪੁਰ ਦੀਆਂ ਦੋ ਲੜਕੀਆਂ ਦਰਿਆ ਬਿਆਸ ਵਿਚ ਨਹਾਉਣ ਸਮੇਂ ਰੁੜ੍ਹ ਗਈਆਂ ਹਨ। ਪਿੰਡ ਵਾਸੀਆਂ ਨੇ...
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 302 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 13 ਅਪ੍ਰੈਲ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ , ਅੱਜ 302 ਨਵੇਂ ਮਾਮਲੇ ਸਾਹਮਣੇ...
ਮੰਡੀ ਘੁਬਾਇਆ 'ਚ ਸਰਕਾਰ ਦੇ ਆਦੇਸ਼ਾਂ ਦੀ ਨਿਕਲ ਰਹੀ ਹੈ ਫੂਕ, ਨਹੀ ਹੋ ਰਹੀ ਖ਼ਰੀਦ
. . .  1 day ago
ਮੰਡੀ ਘੁਬਾਇਆ ,13 ਅਪ੍ਰੈਲ (ਅਮਨ ਬਵੇਜਾ ) - ਪੰਜਾਬ ਦੀ ਸਰਕਾਰ ਵਲੋਂ ਕਣਕ ਦੀ ਸਰਕਾਰੀ ਖ਼ਰੀਦ ਕਰਨ ਲਈ 10 ਅਪ੍ਰੈਲ ਤੱਕ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ...
ਮੋਗਾ ਵਿਚ ਕੋਰੋਨਾ ਨਾਲ ਦੋ ਮੌਤਾਂ, ਆਏ 46 ਹੋਰ ਕੋਰੋਨਾ ਪਾਜ਼ੀਟਿਵ ਕੇਸ
. . .  1 day ago
ਮੋਗਾ , 13 ਅਪ੍ਰੈਲ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਨਾਲ ਦੋ ਮੌਤਾਂ ਹੋ ਗਈਆਂ ਅਤੇ ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 110 'ਤੇ ਪੁੱਜ ਗਿਆ ਹੈ । ਅੱਜ ਇਕੋ ਦਿਨ 46 ਹੋਰ ਨਵੇਂ ...
400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸੋਨੀਪਤ ਤੋਂ ਅਗਲੇ ਪੜਾਅ ਲਈ ਰਵਾਨਾ
. . .  1 day ago
ਅੰਮ੍ਰਿਤਸਰ, 13 ਅਪ੍ਰੈਲ (ਜੱਸ) - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਆਰੰਭ ਹੋਇਆ ਨਗਰ ਕੀਰਤਨ ਅੱਜ...
ਸਿੱਖਿਆ ਸਕੱਤਰ ਪੰਜਾਬ ਨੇ ਖ਼ੁਦ ਸੰਭਾਲੀ ਦਾਖ਼ਲਾ ਮੁਹਿੰਮ ਦੀ ਕਮਾਨ
. . .  1 day ago
ਅੰਮ੍ਰਿਤਸਰ 13 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ) - ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਅੰਦਰ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਦਾਖ਼ਲ ਕਰਨ ਲਈ...
ਕੰਬਾਈਨ ਦੀ ਚੰਗਿਆੜੀ ਤੋਂ ਕਣਕ ਨੂੰ ਲੱਗੀ ਅੱਗ ,ਕਣਕ ਤੇ ਨਾੜ ਸੜ ਕੇ ਸੁਆਹ
. . .  1 day ago
ਗੁਰੂ ਹਰ ਸਹਾਏ,13 ਅਪ੍ਰੈਲ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ ਦੇ ਨਾਲ ਲਗਦੇ ਪਿੰਡ ਝਾਵਲਾ 'ਚ ਖੇਤਾਂ 'ਚ ਕਣਕ ਦੀ ਕਟਾਈ ਕਰਨ ਸਮੇਂ ਕੰਬਾਈਨ ਤੋਂ ਨਿਕਲੀ ਚੰਗਿਆੜੀ ਨਾਲ ਖੇਤਾਂ 'ਚ...
ਵਿਸਾਖੀ ਮੌਕੇ ਦਰਿਆ ਬਿਆਸ 'ਚ ਨੌਜਵਾਨ ਦੀ ਡੁੱਬ ਕੇ ਮੌਤ
. . .  1 day ago
ਬਿਆਸ, 13 ਅਪ੍ਰੈਲ (ਪਰਮਜੀਤ ਸਿੰਘ ਰੱਖੜਾ) - ਵਿਸਾਖੀ ਮੌਕੇ ਦਰਿਆ ਬਿਆਸ ਵਿਚ ਇਸ਼ਨਾਨ ਕਰਦੇ ਸਮੇਂ ਇਕ ਨੌਜਵਾਨ ਜਿਸ ਦੀ ਉਮਰ ਕਰੀਬ 19 ਸਾਲ ਦੀ ਸੀ, ਉਸ ਦੀ ਨਹਾਉਂਦੇ ਸਮੇਂ...
ਪੰਜਾਬ ਦੇ ਮੁੱਖ ਮੰਤਰੀ ਨੇ ਕੁੰਵਰ ਵਿਜੇ ਪ੍ਰਤਾਪ ਦੀ ਸਮੇਂ ਤੋਂ ਪਹਿਲਾਂ ਦਿੱਤੀ ਅਸਤੀਫ਼ਾ ਅਰਜ਼ੀ ਕੀਤੀ ਰੱਦ
. . .  1 day ago
ਚੰਡੀਗੜ੍ਹ, 13 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਨੇ ਕੁੰਵਰ ਵਿਜੇ ਪ੍ਰਤਾਪ ਦੀ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ । ਕੁੰਵਰ ਵਿਜੇ ਪ੍ਰਤਾਪ, ਜੋ ਇਸ ਸਮੇਂ ਕੋਟਕਪੂਰਾ...
ਪੰਜਾਬ ਦੇ ਮੁੱਖ ਮੰਤਰੀ ਨੇ ਕੁੰਵਰ ਵਿਜੇ ਪ੍ਰਤਾਪ ਦੀ ਸਮੇਂ ਤੋਂ ਪਹਿਲਾਂ ਦਿੱਤੀ ਅਸਤੀਫ਼ਾ ਅਰਜ਼ੀ ਕੀਤੀ ਰੱਦ
. . .  1 day ago
ਚੰਡੀਗੜ੍ਹ, 13 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਨੇ ਕੁੰਵਰ ਵਿਜੇ ਪ੍ਰਤਾਪ ਦੀ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ । ਕੁੰਵਰ ਵਿਜੇ ਪ੍ਰਤਾਪ, ਜੋ ਇਸ ਸਮੇਂ ਕੋਟਕਪੂਰਾ...
ਮਕਸੂਦਪੁਰ, ਸੂੰਢ ਮੰਡੀ 'ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ
. . .  1 day ago
ਸੰਧਵਾਂ (ਸ਼ਹੀਦ ਭਗਤ ਸਿੰਘ ਨਗਰ) 13 ਅਪ੍ਰੈਲ (ਪ੍ਰੇਮੀ ਸੰਧਵਾਂ) - ਭਾਵੇਂ ਕਣਕ ਦੀ ਸਰਕਾਰੀ ਖ਼ਰੀਦ 10 ਅਪ੍ਰੈਲ ਤੋਂ ਸੁਰੂ ਹੋ ਚੁੱਕੀ ਹੈ, ਪਰ ਬੰਗਾ ਮਾਰਕੀਟ ਕਮੇਟੀ ਦੇ ਅਧੀਨ ਆਉਂਦੀ ਮਕਸੂਦਪੁਰ...
ਭਾਰਤੀ ਹਵਾਈ ਸੈਨਾ ਨੇ ਸ਼ਾਮਿਲ ਕੀਤੇ 6 ਟਨ ਲਾਈਟ ਬੁਲੇਟ ਪਰੂਫ਼ ਵਾਹਨ
. . .  1 day ago
ਨਵੀਂ ਦਿੱਲੀ , 13 ਅਪ੍ਰੈਲ - ਭਾਰਤੀ ਹਵਾਈ ਸੈਨਾ ਨੇ ਆਪਣੇ ਏਅਰਬੇਸ ਦੀ ਸੁਰੱਖਿਆ ਵਧਾਉਣ ਲਈ 6 ਟਨ ਲਾਈਟ ਬੁਲੇਟ ਪਰੂਫ਼ ਵਾਹਨ ਸ਼ਾਮਿਲ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਭਵਿੱਖ ਨੂੰ ਸੁਰੱਖਿਅਤ ਕਰ ਦੇਣਾ ਹੀ ਸਭ ਤੋਂ ਵਧੀਆ ਯੋਗਦਾਨ ਹੁੰਦਾ ਹੈ। ਜੋਸਫ ਕਾਫਮੈਨ

ਪਹਿਲਾ ਸਫ਼ਾ

ਕੋਰੋਨਾ ਨੂੰ ਹਰਾਉਣ ਲਈ ਇਕਜੁੱਟ ਹੋ ਕੇ ਵਿਸ਼ਵ ਪੱਧਰੀ ਯਤਨਾਂ ਦੀ ਲੋੜ-ਮੋਦੀ

'ਰਾਈਸਿਨਾ ਡਾਇਲਾਗ' ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, 13 ਅਪ੍ਰੈਲ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਇਕਜੁੱਟ ਹੋ ਕੇ ਵਿਸ਼ਵ ਪੱਧਰੀ ਯਤਨਾਂ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਹਰ ਕੋਈ ਇਸ ਤੋਂ ਬਾਹਰ ਨਹੀਂ ਆਵੇਗਾ ਉਦੋਂ ਤੱਕ ਮਨੁੱਖ ਜਾਤੀ ਇਸ ਨੂੰ ਹਰਾਉਣ ਵਿਚ ਸਮਰੱਥ ਨਹੀਂ ਹੋਵੇਗੀ | 'ਰਾਈਸਿਨਾ ਡਾਇਲਾਗ' ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਜਿੱਥੇ ਭਾਰਤ ਨੇ ਇਸ ਮੁਸ਼ਕਿਲ ਦੌਰ ਵਿਚ ਆਪਣੇ 130 ਕਰੋੜ ਦੇਸ਼ ਵਾਸੀਆਂ ਨੂੰ ਕੋਰੋਨਾ ਤੋਂ ਸੁਰੱਖਿਅਤ ਕਰਨ ਦਾ ਯਤਨ ਕੀਤਾ, ਉੱਥੇ ਨਾਲ ਹੀ ਮਹਾਂਮਾਰੀ ਨਾਲ ਮੁਕਾਬਲਾ ਕਰਨ ਵਿਚ ਦੂਸਰੇ ਦੇਸ਼ਾਂ ਨੂੰ ਵੀ ਸਹਾਇਤਾ ਦਿੱਤੀ | ਉਨ੍ਹਾਂ ਕਿਹਾ ਕਿ ਅਸੀਂ ਚੰਗੀ ਤਰ੍ਹਾਂ ਸਮਝ ਰਹੇ ਹਾਂ ਕਿ ਮਨੁੱਖ ਜਾਤੀ ਇਸ ਮਹਾਂਮਾਰੀ ਨੂੰ ਉਦੋਂ ਤੱਕ ਨਹੀਂ ਹਰਾ ਸਕਦੀ ਜਦੋਂ ਤੱਕ ਅਸੀਂ ਸਾਰੇ ਇਸ ਖ਼ਿਲਾਫ਼ ਇਕਜੁੱਟ ਨਹੀਂ ਹੋ ਜਾਂਦੇ | ਮੋਦੀ ਨੇ ਕਿਹਾ ਕਿ ਇਸੇ ਕਾਰਨ ਕਈ ਸਮੱਸਿਆਵਾਂ ਦੇ ਬਾਵਜੂਦ ਅਸੀਂ 80 ਤੋਂ ਵੱਧ ਦੇਸ਼ਾਂ ਨੂੰ ਕੋਰੋਨਾ ਰੋਕੂ ਟੀਕਿਆਂ ਦੀ ਸਪਲਾਈ ਕੀਤੀ | ਉਨ੍ਹਾਂ ਅੱਗੇ ਕਿਹਾ ਕਿ ਅਸੀਂ ਲਗਾਤਾਰ ਮਹਾਂਮਾਰੀ ਖ਼ਿਲਾਫ਼ ਲੜਾਈ ਵਿਚ ਆਪਣੇ ਤਜਰਬੇ, ਮੁਹਾਰਤ ਅਤੇ ਮਨੁੱਖਤਾ ਨਾਲ ਆਪਣੇ ਸਾਧਨਾਂ ਨੂੰ ਸਾਂਝਾ ਕਰਨਾ ਜਾਰੀ ਰੱਖਾਂਗੇ | ਉਨ੍ਹਾਂ ਕਿਹਾ ਕਿ ਭਾਵੇਂ ਕਿ ਸਾਨੂੰ ਇਕ ਯੋਜਨਾ ਦੇ ਨਾਲ-ਨਾਲ ਦੂਸਰੀ ਯੋਜਨਾ ਰੱਖਣ ਦੀ ਆਦਤ ਹੋ ਸਕਦੀ ਹੈ ਪਰ ਇਸ ਧਰਤੀ ਤੋਂ ਬਿਨਾਂ ਹੋਰ ਕੋਈ ਧਰਤੀ ਨਹੀਂ ਹੈ ਇਸ ਲਈ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਇਸ ਗ੍ਰਹਿ ਨੂੰ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਟਰੱਸਟੀ ਦੇ ਰੂਪ 'ਚ ਰੱਖਣਾ ਹੈ |

ਕੋਟਕਪੂਰਾ ਮਾਮਲੇ 'ਚ ਹਾਈਕੋਰਟ ਦੇ ਫ਼ੈਸਲੇ ਨੂੰ ਲੈ ਕੇ ਸਰਕਾਰ ਕੁੜਿੱਕੀ 'ਚ

ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਮੇਂ ਤੋਂ ਪਹਿਲਾਂ ਸੇਵਾ-ਮੁਕਤੀ ਲੈਣ ਦੀ ਮੰਗ ਮੁੱਖ ਮੰਤਰੀ ਵਲੋਂ ਰੱਦ
— ਹਰਕਵਲਜੀਤ ਸਿੰਘ —
ਚੰਡੀਗੜ੍ਹ, 13 ਅਪ੍ਰੈਲ - ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਕੋਟਕਪੂਰਾ ਕੇਸ 'ਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਟੀਮ ਦੀ ਐਫ. ਆਈ. ਆਰ. ਰੱਦ ਕਰਨ ਤੇ ਉਸ ਨੂੰ ਇਸ ਜਾਂਚ ਨਾਲੋਂ ਵੱਖ ਕਰਨ ਦੇ ਫ਼ੈਸਲੇ ਕਾਰਨ ਕੈਪਟਨ ਸਰਕਾਰ ਕਸੂਤੀ ਸਥਿਤੀ 'ਚ ਫਸ ਗਈ ਹੈ ਤੇ ਸਰਕਾਰ ਦੇ ਵੱਖ-ਵੱਖ ਵਿੰਗਾਂ ਦਰਮਿਆਨ ਆਪਸੀ ਦੂਸ਼ਣਬਾਜ਼ੀ ਵੀ ਸ਼ੁਰੂ ਹੋ ਗਈ ਹੈ | ਰਾਜ ਦੇ ਕੈਬਨਿਟ ਮੰਤਰੀ ਨੇ ਅੱਜ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਾਮਲੇ 'ਚੋਂ ਸਿਆਸੀ ਧਿਰ ਨੂੰ ਇਕ ਤਰ੍ਹਾਂ ਨਾਲ ਵੱਖ ਕਰ ਦਿੱਤਾ ਗਿਆ ਸੀ ਤੇ ਇਹ ਮਾਮਲਾ ਪੂਰਨ ਤੌਰ 'ਤੇ ਵਿਸ਼ੇਸ਼ ਜਾਂਚ ਟੀਮ ਦੇ ਹੱਥਾਂ 'ਚ ਸੀ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਨਾਲ ਪਹਿਲੀ ਮੀਟਿੰਗ 'ਚ ਸਪਸ਼ਟ ਕਰ ਦਿੱਤਾ ਸੀ ਕਿ ਉਹ ਕਿਸੇ ਹੋਰ ਮੰਤਰੀ ਦੀ ਹਾਜ਼ਰੀ 'ਚ ਗੱਲ ਨਹੀਂ ਕਰਨਗੇ ਤੇ ਨਾ ਹੀ ਉਨ੍ਹਾਂ ਨੂੰ ਐਡਵੋਕੇਟ ਜਨਰਲ ਦੇ ਦਫ਼ਤਰ ਤੋਂ ਕਿਸੇ ਤਰ੍ਹਾਂ ਦੀ ਸਲਾਹ ਜਾਂ ਤਾਲਮੇਲ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਹੁਣ ਜਵਾਬਦੇਹ ਵੀ ਉਹ ਲੋਕ ਹਨ, ਜੋ ਕੇਸ ਨਾਲ ਨਿਪਟ ਰਹੇ ਸਨ | ਜਦੋਂਕਿ ਨੁਕਸਾਨ ਸਮੁੱਚੀ ਪਾਰਟੀ ਦਾ ਹੋਇਆ ਹੈ | ਐਡਵੋਕੇਟ ਜਨਰਲ ਦੇ ਦਫ਼ਤਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਜਾਂਚ ਟੀਮ ਉਸੇ ਮਾਮਲੇ 'ਚ ਦੂਜੀ ਵਾਰ ਬਿਲਕੁਲ ਨਵੀਂ ਐਫ. ਆਈ. ਆਰ. ਨਹੀਂ ਲਿਖ ਸਕਦੀ, ਜਦੋਂਕਿ ਪਹਿਲੀ ਐਫ. ਆਈ. ਆਰ. 'ਚ ਵਾਧਾ ਜ਼ਰੂਰ ਕੀਤਾ ਜਾ ਸਕਦਾ ਹੈ ਤੇ ਇਸੇ ਮੁੱਦੇ 'ਤੇ ਹੁਣ ਹਾਈਕੋਰਟ ਤੋਂ ਸਰਕਾਰ ਨੂੰ ਸ਼ਰਮਸਾਰ ਹੋਣਾ ਪਿਆ ਹੈ, ਕਿਉਂਕਿ ਵਿਸ਼ੇਸ਼ ਜਾਂਚ ਟੀਮ ਸਾਡੀ ਗੱਲ ਸੁਣਨ ਲਈ ਤਿਆਰ ਨਹੀਂ ਸੀ | ਸੂਤਰਾਂ ਅਨੁਸਾਰ ਜਿਨ੍ਹਾਂ ਦਿਨਾਂ ਦੌਰਾਨ ਕੁੰਵਰ ਵਿਜੇ ਪ੍ਰਤਾਪ ਸਿੰਘ 'ਤੇ ਚੋਣ ਕਮਿਸ਼ਨ ਵਲੋਂ ਕੰਮ ਕਰਨ ਸਬੰਧੀ ਰੋਕ ਲੱਗੀ ਹੋਈ ਸੀ, ਉਨ੍ਹਾਂ ਦਿਨਾਂ ਦੌਰਾਨ ਤਿਆਰ ਕੀਤੀ ਐਫ. ਆਈ. ਆਰ. ਵੀ ਸਰਕਾਰੀ ਹਲਕਿਆਂ 'ਚ ਹੈਰਾਨੀ ਦਾ ਕਾਰਨ ਬਣੀਂ ਹੋਈ ਹੈ | ਨਵਜੋਤ ਸਿੰਘ ਸਿੱਧੂ ਵਲੋਂ ਅੱਜ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਜਾ ਕੇ ਦਿੱਤੇ ਬਿਆਨ ਨੂੰ ਲੈ ਕੇ ਕਾਂਗਰਸ ਹਲਕਿਆਂ 'ਚ ਕਾਫ਼ੀ ਘੁਸਰ-ਮੁਸਰ ਸ਼ੁਰੂ ਹੋ ਗਈ ਹੈ ਤੇ ਸਰਕਾਰੀ ਹਲਕਿਆਂ 'ਚ ਚਿੰਤਾ ਇਸ ਗੱਲ ਦੀ ਵੀ ਹੈ ਕਿ ਇਸ ਮੁੱਦੇ 'ਤੇ ਦੁਬਾਰਾ ਕੀਤੇ ਕੋਈ ਜਨਤਕ ਅੰਦੋਲਨ ਸ਼ੁਰੂ ਨਾ ਹੋ ਜਾਵੇ ਜੋ ਪਾਰਟੀ ਨੂੰ ਸਿਆਸੀ ਤੌਰ 'ਤੇ ਕਾਫ਼ੀ ਮਹਿੰਗਾ ਵੀ ਪੈ ਸਕਦਾ ਹੈ | ਮੁੱਖ ਮੰਤਰੀ ਪੱਧਰ 'ਤੇ ਸਰਕਾਰ ਵਲੋਂ ਇਸ ਗੱਲ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ਕਿ ਪਾਰਟੀ ਅੰਦਰੋਂ ਇਸ ਮੁੱਦੇ 'ਤੇ ਕੋਈ ਆਵਾਜ਼ ਨਾ ਉਠੇ ਪਰ ਵਿਰੋਧੀ ਧਿਰਾਂ ਵਲੋਂ ਇਸ ਮੁੱਦੇ ਨੂੰ ਲੈ ਕੇ ਸਰਕਾਰ ਤੇ ਬਾਦਲ ਪਰਿਵਾਰ ਦਰਮਿਆਨ ਸਮਝੌਤੇ ਦੇ ਦੋਸ਼ਾਂ ਦਾ ਜਵਾਬ ਦੇਣਾ ਕਾਂਗਰਸ ਲਈ ਔਖਾ ਬਣ ਸਕਦਾ ਹੈ | ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ, ਜਿਨ੍ਹਾਂ ਦੀ ਅਗਵਾਈ ਹੇਠ ਹੋਈ ਜਾਂਚ ਨੂੰ ਰੱਦ ਕੀਤਾ ਗਿਆ ਹੈ, ਵਲੋਂ ਸਰਕਾਰ ਨੂੰ ਆਪਣੀ ਬਾਕੀ ਰਹਿੰਦੀ ਨੌਕਰੀ ਲਈ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਸਬੰਧੀ ਦਾਇਰ ਕੀਤੇ ਗਏ ਕਾਗ਼ਜ਼ਾਤ ਅੱਜ ਮੁੱਖ ਮੰਤਰੀ ਵਲੋਂ ਰੱਦ ਕਰ ਦਿੱਤੇ ਗਏ | ਮੁੱਖ ਮੰਤਰੀ ਨੇ ਅੱਜ ਇਹ ਗੱਲ ਦੁਬਾਰਾ ਦੁਹਰਾਈ ਕਿ ਉਹ ਐਫ. ਆਈ. ਆਰ. ਰੱਦ ਕਰਨ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਹਟਾਉਣ ਦੇ ਮਾਮਲੇ 'ਚ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਣਗੇ | ਉਨ੍ਹਾਂ ਕਿਹਾ ਕਿ ਇਸੇ ਯੋਗ ਅਧਿਕਾਰੀ ਦੀ ਅਗਵਾਈ ਹੇਠ ਤਰਕਪੂਰਨ ਸਿੱਟੇ 'ਤੇ ਲਿਆਂਦਾ ਜਾਵੇਗਾ ਤੇ ਉਨ੍ਹਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਕ ਕੁਸ਼ਲ, ਕਾਬਲ ਤੇ ਦਲੇਰ ਅਫ਼ਸਰ ਦੱਸਿਆ ਤੇ ਕਿਹਾ ਕਿ ਉਨ੍ਹਾਂ ਦਾ ਟਰੈਕ ਰਿਕਾਰਡ ਮਿਸਾਲੀ ਹੈ | ਇਹ ਵੀ ਪਤਾ ਲੱਗਾ ਹੈ ਕਿ ਪ੍ਰਦੇਸ਼ ਕਾਂਗਰਸ ਵਲੋਂ ਵੀ ਪੈਦਾ ਹੋਏ ਇਸ ਸੰਕਟ ਨੂੰ ਵਿਚਾਰਨ ਲਈ ਕੁਝ ਸੀਨੀਅਰ ਆਗੂਆਂ ਦੀ ਮੀਟਿੰਗ ਸੱਦਣ ਦੀ ਤਜਵੀਜ਼ ਬਣਾਈ ਗਈ ਸੀ ਪਰ ਉਸ ਨੂੰ ਵੀ ਫ਼ਿਲਹਾਲ ਅੱਗੇ ਪਾ ਦਿੱਤਾ ਗਿਆ ਹੈ | ਪ੍ਰੰਤੂ ਮੁੱਖ ਮੰਤਰੀ ਪੈਦਾ ਹੋਈ ਇਸ ਸਥਿਤੀ 'ਚੋਂ ਕਿਵੇਂ ਨਿਕਲਣਗੇ ਇਸ ਸਬੰਧੀ ਸਥਿਤੀ ਆਉਂਦੇ ਕੁਝ ਦਿਨਾਂ 'ਚ ਸਪਸ਼ਟ ਹੋਵੇਗੀ |

ਕਿਸਾਨਾਂ ਨੇ ਵਿਸਾਖੀ ਵੀ ਦਿੱਲੀ ਦੀਆਂ ਸਰਹੱਦਾਂ 'ਤੇ ਮਨਾਈ

ਮਈ 'ਚ ਦੇਸ਼ ਦੀਆਂ 571 ਕਿਸਾਨ ਜਥੇਬੰਦੀਆਂ ਦੀ ਹੋਵੇਗੀ ਕਾਨਫ਼ਰੰਸ
— ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 13 ਅਪ੍ਰੈਲ -ਲੋਹੜੀ ਅਤੇ ਹੋਲੀ ਦਿੱਲੀ ਦੀਆਂ ਸਰਹੱਦਾਂ 'ਤੇ ਮਨਾ ਚੁੱਕੇ ਕਿਸਾਨਾਂ ਨੇ ਵਿਸਾਖੀ ਦਾ ਤਿਉਹਾਰ ਵੀ ਰਾਜਧਾਨੀ ਵੱਲ ਆਉਂਦੇ ਰਸਤਿਆਂ 'ਤੇ ਲਾਏ ਧਰਨਿਆਂ ਵਾਲੀਆਂ ਥਾਵਾਂ 'ਤੇ ਮਨਾਇਆ | ਵਿਸਾਖੀ ਮੌਕੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਵਧਾਈ ਸੰਦੇਸ਼ 'ਚ ਮਿਹਨਤਕਸ਼ ਕਿਸਾਨਾਂ ਦਾ ਉਚੇਚਾ ਜ਼ਿਕਰ ਕੀਤਾ, ਉੱਥੇ ਸਿੰਘੂ ਬਾਰਡਰ ਦੀ ਸਟੇਜ ਤੋਂ ਆਗੂਆਂ ਨੇ ਕਿਸਾਨਾਂ 'ਚ ਜੋਸ਼ ਭਰਦਿਆਂ ਡਟੇ ਰਹਿਣ ਦਾ ਮੰਤਰ ਦਿੱਤਾ | ਫ਼ਸਲਾਂ ਦੀ ਵਾਢੀ ਦੇ ਸਮੇਂ ਵਾਰੀਆਂ ਬੰਨ੍ਹ ਕੇ ਖੇਤੀ ਅਤੇ ਧਰਨੇ ਦੋਵਾਂ ਦਾ ਕੰਮ ਸਾਰ ਰਹੇ ਕਿਸਾਨਾਂ ਦੀ ਹਮਾਇਤ 'ਚ ਬੀਬੀਆਂ ਅਤੇ ਬੱਚੇ ਵੀ ਵੱਡੀ ਗਿਣਤੀ 'ਚ ਨਜ਼ਰ ਆ ਰਹੇ ਸੀ | ਸਟੇਜ 'ਤੇ ਬੁਲਾਰਿਆਂ ਵਲੋਂ ਲੱਖਾ ਸਿਧਾਣਾ ਦੇ ਹੱਕ 'ਚ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਦਿੱਲੀ ਪੁਲਿਸ ਵਲੋਂ ਉਸ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਪੁੱਛਗਿੱਛ ਕਰਨ ਦੇ ਬਹਾਨੇ ਗਿ੍ਫ਼ਤਾਰ ਕਰਨ ਅਤੇ ਉਸ 'ਤੇ ਤਸ਼ੱਦਦ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ, ਨਾਲ ਹੀ ਸਰਕਾਰ ਵਲੋਂ ਅੰਦੋਲਨ ਨੂੰ ਤਾਰਪੀਡੋ ਕਰਨ ਦੇ ਵੱਖ-ਵੱਖ ਢੰਗ-ਤਰੀਕਿਆਂ ਦੀ ਨੁਕਤਾਚੀਨੀ ਕਰਦਿਆਂ ਵਾਰ-ਵਾਰ ਸਰਕਾਰ ਨੂੰ ਇਹ ਸੰਦੇਸ਼ ਵੀ ਦਿੱਤਾ ਗਿਆ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਉਹ ਕਾਮਯਾਬ ਨਹੀਂ ਹੋਣ ਦੇਣਗੇ |
ਵਾਜ਼ਬ ਕੀਮਤ ਮਿਲਣ 'ਤੇ ਖੁਸ਼ਹਾਲ ਹੋਣਗੇ ਕਿਸਾਨ
ਵੱਖ-ਵੱਖ ਬਾਰਡਰਾਂ 'ਤੇ ਦਿਨ ਭਰ ਚੱਲੇ ਪ੍ਰੋਗਰਾਮਾਂ 'ਚ ਬੁਲਾਰਿਆਂ ਨੇ ਅੱਜ ਦੇ ਦੌਰ 'ਚ ਖੇਤੀ ਨੂੰ ਘਾਟੇ ਦਾ ਸੌਦਾ ਦੱਸਦਿਆਂ ਕਿਹਾ ਕਿ ਕਿਸਾਨ ਉਦੋਂ ਹੀ ਖੁਸ਼ਹਾਲ ਹੋ ਸਕਣਗੇ ਜਦੋਂ ਉਨ੍ਹਾਂ ਦੀ ਫ਼ਸਲ ਦਾ ਹਰੇਕ ਦਾਣਾ ਉੱਚਿਤ ਮੁੱਲ 'ਤੇ ਵਿਕੇਗਾ ਅਤੇ ਕਾਰਪੋਰੇਟ ਸ਼ੋਸ਼ਣ ਤੋਂ ਛੁਟਕਾਰਾ ਮਿਲੇਗਾ | ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਦਿਨ 'ਚ ਟਿਕਰੀ ਬਾਰਡਰ 'ਤੇ ਕਈ ਖੇਡ ਮੁਕਾਬਲੇ ਕਰਵਾਏ ਗਏ, ਜਿਸ 'ਚ ਕਿਸਾਨਾਂ ਤੋਂ ਇਲਾਵਾ ਸਥਾਨਕ ਲੋਕਾਂ ਨੇ ਵੀ ਹਿੱਸਾ ਲਿਆ | ਗਾਜ਼ੀਪੁਰ ਬਾਰਡਰ ਤੇ ਜਲਿ੍ਹਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ 'ਚ ਪ੍ਰਭਾਤ ਫੇਰੀ ਅਤੇ ਇਕ ਸ਼ਰਧਾਂਜਲੀ ਪ੍ਰੋਗਰਾਮ ਕੀਤਾ ਗਿਆ | ਸਿੰਘੂ ਬਾਰਡਰ 'ਤੇ ਵੀ ਇਸ ਮੌਕੇ ਨਾਟਕ ਅਤੇ ਗੀਤ ਪੇਸ਼ ਕੀਤੇ ਗਏ, ਨਾਲ ਹੀ ਵਿਸਾਖੀ ਦੇ ਮੌਕੇ 'ਤੇ ਦਿਨ ਭਰ ਜਲੇਬੀਆਂ ਅਤੇ ਪਕੌੜਿਆਂ ਦਾ ਲੰਗਰ ਵੀ ਵਰਤਾਇਆ ਗਿਆ | ਸਿੰਘੂ ਬਾਰਡਰ 'ਤੇ ਜਸ ਬਾਜਵਾ, ਰੂਪੀ ਢਿੱਲੋਂ ਜਿਹੇ ਪੰਜਾਬੀ ਕਲਾਕਾਰ ਵੀ ਕਿਸਾਨ ਅੰਦੋਲਨ ਦੀ ਹਮਾਇਤ 'ਚ ਅੱਗੇ ਆਏ |
ਪੁਲਿਸ ਤਸ਼ੱਦਦ ਦੀ ਨਿਖੇਧੀ
ਸਟੇਜ 'ਤੇ ਕਈ ਬੁਲਾਰਿਆਂ ਨੇ ਸਮਾਜਿਕ ਕਾਰਕੁੰਨ ਲੱਖਾ ਸਿਧਾਣਾ ਦੇ ਚਚੇਰੇ ਭਰਾ 'ਤੇ ਦਿੱਲੀ ਪੁਲਿਸ ਵਲੋਂ ਕੀਤੀ ਕਾਰਵਾਈ ਦੀ ਨਿਖੇਧੀ ਕੀਤੀ, ਨਾਲ ਹੀ ਪੰਜਾਬ ਸਰਕਾਰ 'ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਬਿਨਾਂ ਸੂਬਾ ਸਰਕਾਰ ਅਤੇ ਪੰਜਾਬ ਪੁਲਿਸ ਦੀ ਇਜਾਜ਼ਤ ਤੇ ਦਿੱਲੀ ਪੁਲਿਸ ਨੇ ਇਹ ਕਾਰਵਾਈ ਕਿਵੇਂ ਕੀਤੀ? ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਵੀ ਇਸ ਸਬੰਧ 'ਚ ਫੌਰੀ ਕਾਰਵਾਈ ਕਰਨ ਦੀ ਅਪੀਲ ਕੀਤੀ | ਸਟੇਜ ਤੋਂ ਭਾਸ਼ਨ ਦੇ ਰਹੇ ਕਈ ਨੌਜਵਾਨ ਆਗੂਆਂ ਨੇ ਦੀਪ ਸਿੱਧੂ ਨੂੰ ਰਿਹਾਅ ਕਰਨ ਦੀ ਵੀ ਮੰਗ ਕੀਤੀ |
ਮਈ 'ਚ ਹੋਵੇਗੀ ਕਾਨਫ਼ਰੰਸ
ਕਿਸਾਨ ਅੰਦੋਲਨ ਦੀ ਅੱਗੇ ਦੀ ਰਣਨੀਤੀ ਤੈਅ ਕਰਨ ਅਤੇ ਇਸ ਦਾ ਦਾਇਰਾ ਹੋਰ ਵੱਡਾ ਕਰਨ ਲਈ ਮਈ 'ਚ ਭਾਰਤ ਦੀਆਂ 571 ਕਿਸਾਨ ਜਥੇਬੰਦੀਆਂ ਦੀ ਕਾਨਫ਼ਰੰਸ ਕੀਤੀ ਜਾਵੇਗੀ ਹਾਲਾਂਕਿ ਕਾਨਫ਼ਰੰਸ ਦੀ ਥਾਂ ਅਤੇ ਤਾਰੀਖ ਅਜੇ ਨਿਸਚਿਤ ਨਹੀਂ ਕੀਤੀ ਗਈ ਪਰ ਇਸ ਲਈ ਰੂਪ-ਰੇਖਾ ਉਲੀਕਣੀ ਸ਼ੁਰੂ ਕਰ ਦਿੱਤੀ ਗਈ ਹੈ | ਕਿਸਾਨ ਆਗੂ ਸਤਨਾਮ ਸਿੰਘ ਅਜਨਾਲਾ ਨੇ 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਨਫ਼ਰੰਸ 'ਚ 571 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ ਅਤੇ ਉਨ੍ਹਾਂ ਤੋਂ ਬਾਅਦ ਉਨ੍ਹਾਂ ਨੂੰ ਆਪੋ-ਆਪਣੇ ਇਲਾਕੇ ਅਤੇ ਮੋਰਚੇ 'ਚ ਵੀ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਵੇਗਾ | ਕਿਸਾਨ ਅੰਦੋਲਨ ਦੇ ਭਵਿੱਖ ਬਾਰੇ 'ਅਜੀਤ' ਵਲੋਂ ਪੁੱਛੇ ਸਵਾਲ 'ਤੇ ਅਜਨਾਲਾ ਨੇ ਦਾਰਸ਼ਨਿਕ ਜਵਾਬ ਦਿੰਦਿਆਂ ਕਿਹਾ ਕਿ ਅਜਿਹੇ ਇਤਿਹਾਸਕ ਅੰਦੋਲਨਾਂ ਨੂੰ ਸਮਾਂ ਹੱਦ 'ਚ ਬੰਨ੍ਹ ਕੇ ਨਹੀਂ ਵੇਖਿਆ ਜਾਣਾ ਚਾਹੀਦਾ |
ਜੱਸ ਬਾਜਵਾ
ਪੰਜਾਬੀ ਗਾਇਕ ਜੱਸ ਬਾਜਵਾ ਨੇ ਕਿਸਾਨ ਅੰਦੋਲਨ 'ਚ ਆਏ ਠਹਿਰਾਅ ਨੂੰ ਵਕਤੀ ਕਰਾਰ ਦਿੰਦਿਆਂ ਕਿਹਾ ਕਿ ਜਦੋਂ ਅੰਦਲਨ ਲੋਕ ਘੋਲ ਬਣ ਜਾਣ ਤਾਂ ਉਤਰਾਅ-ਚੜ੍ਹਾਅ ਆਉਂਦੇ ਹੀ ਹਨ | ਜੱਸ ਬਾਜਵਾ ਨੇ ਨੌਜਵਾਨਾਂ ਨੂੰ ਸੰਜਮ ਬਣਾਏ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਜ਼ਿਆਦਾਤਰ ਤੱਤੇ ਭਾਸ਼ਨਾਂ ਦੀ ਉਮੀਦ ਕਰਕੇ ਆਉਂਦੇ ਹਨ ਪਰ ਆਰਜ਼ੀ ਜੋਸ਼ ਅੰਦੋਲਨ 'ਤੇ ਭਾਰੀ ਪੈ ਸਕਦਾ ਹੈ | ਬਾਜਵਾ ਨੇ 'ਅਜੀਤ' ਨਾਲ ਗੱਲ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਅਗਲੀ ਰਣਨੀਤੀ ਬਹੁਤ ਸੁਚੇਤ ਹੋ ਕੇ ਉਲੀਕਣੀ ਪਵੇਗੀ | ਬਾਜਵਾ ਨੇ ਮਈ ਲਈ ਐਲਾਨੇ ਗਏ ਸੰਸਦ ਮਾਰਚ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੰਸਦ ਮਾਰਚ ਦੀ ਯੋਜਨਾ, ਰੂਟ ਪਲਾਨ ਆਦਿ ਨੂੰ ਪਹਿਲਾਂ ਤੋਂ ਹੀ ਜਾਣਕਾਰੀ ਦੇਣੀ ਹੋਵੇਗੀ ਤਾਂ ਜੋ 26 ਜਨਵਰੀ ਜਿਹੀ ਘਟਨਾ ਦੁਬਾਰਾ ਨਾ ਵਾਪਰੇ |
ਹਰਦੀਪ ਸਿੰਘ ਨੇ ਸੁਣਾਈ ਹੱਡਬੀਤੀ
26 ਨਵੰਬਰ ਨੂੰ ਦਿੱਲੀ 'ਚ ਦਾਖ਼ਲ ਹੋਣ ਤੋਂ ਪਹਿਲਾਂ ਪੁਲਿਸ ਦੀਆਂ ਡਾਂਗਾਂ ਤੋਂ ਬਚਦਿਆਂ ਅੱਗੇ ਵਧਦੇ ਕਿਸਾਨ ਦੀ ਤਸਵੀਰ ਕਿਸਾਨ ਅੰਦੋਲਨ ਦਾ ਚਿਹਰਾ ਬਣ ਗਈ ਸੀ | ਪਟਿਆਲਾ ਦੇ ਹਰਦੀਪ ਸਿੰਘ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਕਿਹਾ ਕਿ ਉਹ ਉਸ ਸਮੇਂ ਤੋਂ ਸਿੰਘੂ ਬਾਰਡਰ 'ਤੇ ਹੀ ਹਨ ਅਤੇ ਉਦੋਂ ਤੱਕ ਇੱਥੇ ਰਹਿਣਗੇ ਜਦੋਂ ਤੱਕ ਤਿੰਨੋਂ ਕਾਨੂੰਨ ਵਾਪਸ ਨਹੀਂ ਹੁੰਦੇ | ਹਰਦੀਪ ਸਿੰਘ ਨੇ 'ਅਜੀਤ' ਨਾਲ ਗੱਲ ਕਰਦਿਆਂ ਜਿੱਥੇ ਮਾਣ ਨਾਲ ਇਹ ਦੱਸਿਆ ਕਿ ਬਾਹਰਲੇ ਮੁਲਕਾਂ ਤੋਂ ਲੋਕ ਫ਼ੋਨ ਕਰਕੇ ਉਨ੍ਹਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਦੀਆਂ ਤਸਵੀਰਾਂ ਵਾਲੀਆਂ ਟੀ ਸ਼ਰਟਾਂ ਅਤੇ ਕਮੀਜ਼ਾਂ ਹੱਥੋ-ਹੱਥ ਵਿਕ ਰਹੀਆਂ ਹਨ, ਉੱਥੇ ਇਹ ਵੀ ਕਿਹਾ ਕਿ ਜਾਂ ਤਾਂ ਕਾਲੇ ਕਾਨੂੰਨ ਵਾਪਸ ਹੋਣਗੇ ਜਾਂ ਉਨ੍ਹਾਂ ਦਾ ਮਿ੍ਤਕ ਸਰੀਰ ਉਂਝ ਹੀ ਉਨ੍ਹਾਂ ਦੇ ਪਿੰਡ ਪਹੁੰਚੇਗਾ ਜਿਵੇਂ ਵਿਦੇਸ਼ਾਂ 'ਚ ਮਰੇ ਲੋਕਾਂ ਦਾ ਸਰੀਰ ਪਹੁੰਚਦਾ ਹੈ |

ਹੁਣ ਭਾਰਤ 'ਚ ਵੀ ਲੱਗੇਗੀ ਵਿਦੇਸ਼ੀ ਵੈਕਸੀਨ-ਮਨਜ਼ੂਰੀ ਦੇਣ ਦੀ ਪ੍ਰਕਿਰਿਆ ਤੇਜ਼

ਨਵੀਂ ਦਿੱਲੀ, 13 ਅਪ੍ਰੈਲ (ਏਜੰਸੀ) - ਕੋਵਿਡ-19 ਵੈਕਸੀਨ ਦੇ ਵਿਸਤਾਰ ਤੇ ਭਾਰਤ 'ਚ ਟੀਕਾਕਰਨ ਮੁਹਿੰਮ ਦੀ ਗਤੀ ਨੂੰ ਹੋਰ ਤੇਜ਼ ਕਰਨ ਦੇ ਉਦੇਸ਼ ਨਾਲ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਸ ਵਲੋਂ ਵਿਦੇਸ਼ਾਂ 'ਚ ਬਣੇ ਟੀਕਿਆਂ, ਜਿਨ੍ਹਾਂ ਨੂੰ ਹੋਰ ਦੇਸ਼ਾਂ ਵਲੋਂ ਵੀ ਇਸੇ ਤਰ੍ਹਾਂ ਦੀ ਮਨਜ਼ੂਰੀ ਦਿੱਤੀ ਗਈ ਹੈ, ਦੀ ਹੰਗਾਮੀ ਹਾਲਤ 'ਚ ਵਰਤੋਂ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ | ਭਾਰਤ 'ਚ ਬਹੁਤ ਸਾਰੇ ਟੀਕਿਆਂ, ਜਿਨ੍ਹਾਂ 'ਚ ਫਾਈਜ਼ਰ, ਮੋਡਰਨਾ ਤੇ ਜੋਹਨਸਨ ਐਂਡ ਜੋਹਨਸਨ ਸ਼ਾਮਿਲ ਹਨ, ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸਰਕਾਰ ਵਲੋਂ .ਇਹ ਕਦਮ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ | ਇਸ ਸਬੰਧੀ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਭਰ 'ਚ ਅਗਲੀ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਅਜਿਹੇ ਵਿਦੇਸ਼ੀ ਟੀਕਿਆਂ ਦੇ ਪਹਿਲੇ 100 ਲਾਭਪਾਤਰੀਆਂ ਨੂੰ 7 ਦਿਨ ਤੱਕ ਨਿਗਰਾਨੀ 'ਚ ਰੱਖਿਆ ਜਾਵੇਗਾ | ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਕੋਵਿਡ ਟੀਕੇ ਤਿਆਰ ਹੋ ਗਏ ਹਨ ਜਾਂ ਵਿਦੇਸ਼ਾਂ 'ਚ ਤਿਆਰ ਹੋ ਰਹੇ ਹਨ ਤੇ ਜਿਨ੍ਹਾਂ ਨੂੰ ਅਮਰੀਕਾ, ਯੂਰਪ, ਬਰਤਾਨੀਆ ਤੇ ਜਾਪਾਨ 'ਚ ਹੰਗਾਮੀ ਹਾਲਤ 'ਚ ਵਰਤੋਂ ਵਜੋਂ ਮਨਜ਼ੂਰੀ ਮਿਲ ਚੁੱਕੀ ਹੈ ਜਾਂ ਜਿਨ੍ਹਾਂ ਨੂੰ ਵਿਸ਼ਵ ਸਿਹਤ ਸੰਗਠਨ (ਡਬਲਿਊ. ਐਚ. ਓ.) ਵਲੋਂ ਹੰਗਾਮੀ ਹਾਲਤ 'ਚ ਵਰਤਣ ਲਈ ਸੂਚੀਬੱਧ ਕੀਤਾ ਗਿਆ ਹੈ, ਨੂੰ ਭਾਰਤ 'ਚ ਹੰਗਾਮੀ ਹਾਲਤ 'ਚ ਵਰਤੋਂ ਕਰਨ ਦੀ ਮੰਜੂਰੀ ਦਿੱਤੀ ਜਾ ਸਕਦੀ ਹੈ | ਅਜਿਹੇ ਫੈਸਲੇ ਨਾਲ ਭਾਰਤ 'ਚ ਵਿਦੇਸ਼ੀ ਟੀਕੇ ਆਸਾਨੀ ਨਾਲ ਉਪਲਬਧ ਹੋਣਗੇ | ਸਿਹਤ ਮੰਤਰਾਲੇ ਵਲੋਂ ਇਹ ਫੈਸਲਾ ਨੈਸ਼ਨਲ ਐਕਸਪਰਟ ਗਰੁੱਪ ਆਨ ਵੈਕਸੀਨ ਐਡਮਿਨਿਸਟ੍ਰੇਸ਼ਨ ਫਾਰ ਕੋਵਿਡ-19 (ਐਨ. ਈ. ਜੀ. ਵੀ. ਏ. ਸੀ.) ਵਲੋਂ ਕੀਤੀ ਸਿਫਾਰਸ਼ ਤੋਂ ਬਾਅਦ ਲਿਆ ਗਿਆ ਹੈ | ਇਸ ਵੇਲੇ ਭਾਰਤ 'ਚ ਭਾਰਤ ਬਾਇਓਟੈੱਕ ਦੇ ਕੋਵੈਕਸੀਨ ਤੇ ਸੀਰਮ ਇੰਸਟੀਚਿਊਟ ਦੇ ਕੋਵੀਸ਼ੀਲਡ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ | ਇਸ ਤੋਂ ਇਲਾਵਾ ਰੂਸ ਦੇ 'ਸਪੁਤਨਿਕ ਵੀ' ਦੀ ਵੀ ਹਗਾਮੀ ਵਰਤੋਂ ਨੂੰ ਸ਼ਰਤਾਂ ਤਹਿਤ ਮਨਜ਼ੂਰੀ ਦਿੱਤੀ ਗਈ ਹੈ |

ਬੰਗਾਲ 'ਚ ਪੰਜਵੇਂ ਗੇੜ ਲਈ ਚੋਣ ਪ੍ਰਚਾਰ ਬੰਦ, ਵੋਟਾਂ 17 ਨੂੰ

ਕੋਲਕਾਤਾ, 13 ਅਪ੍ਰੈਲ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਵਿਧਾਨ ਸਭਾ ਦੇ ਪੰਜਵੇਂ ਗੇੜ ਦਾ ਚੋਣ ਪ੍ਰਚਾਰ 72 ਘੰਟੇ ਪਹਿਲਾਂ ਬੰਦ ਕਰ ਦਿੱਤਾ ਗਿਆ | ਸਨਿਚਰਵਾਰ ਉੱਤਰ 24 ਪਰਗਨਾ, ਨਦੀਆ, ਪੂਰਬੀ ਬਰਦਮਾਨ, ਦਾਰਜੀਲਿੰਗ, ਕਲਿਮਪੋਂਗ ਅਤੇ ਜਲਪਾਈਗੁੜੀ ਦੀਆਂ 45 ਸੀਟਾਂ ਲਈ ਮਤਦਾਨ ਹੋਵੇਗਾ | ਸੈਂਟਰਲ ਆਰਮਡ ਪੁਲਿਸ ਫੋਰਸ (ਸੀ.ਏ.ਪੀ.ਐਫ.) ਦੇ ਇਕ ਲੱਖ 7 ਹਜ਼ਾਰ ਜਵਾਨ ਅਤੇ 21 ਹਜ਼ਾਰ ਰਾਜ ਪੁਲਿਸ ਦੇ ਕਰਮਚਾਰੀ ਤਾਇਨਾਤ ਰਹਿਣਗੇ | ਇਨ੍ਹਾਂ 'ਚੋਂ ਕੇਂਦਰੀ ਸੁਰੱਖਿਆ ਫੋਰਸ ਦੀਆਂ 821 ਕੰਪਨੀਆਂ ਮਤਦਾਨ ਕੇਂਦਰ ਦੇ ਅੰਦਰ ਅਤੇ ਬਾਕੀ ਸਟਰਾਈਕ ਫੋਰਸ ਦੇ ਤੌਰ 'ਤੇ ਕੰਮ ਕਰਨਗੀਆਂ ਅਤੇ ਸੈਕਟਰ ਡਿਊਟੀ 'ਤੇ ਰਹਿਣਗੀਆਂ | ਭਾਜਪਾ ਵਲੋਂ ਅੱਜ ਪ੍ਰਚਾਰ ਦੇ ਆਖ਼ਰੀ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਦੇ ਪ੍ਰਧਾਨ ਜੇ. ਪੀ. ਨੱਢਾ, ਫ਼ਿਲਮ ਅਦਾਕਾਰ ਮਿûਨ ਚੱਕਰਵਰਤੀ ਸਮੇਤ ਦੂਜੇ ਪ੍ਰਚਾਰਕਾਂ ਨੇ ਪ੍ਰਚਾਰ ਕੀਤਾ |

ਟੀ.ਵੀ. ਸੀਰੀਅਲਾਂ ਦੇ ਪ੍ਰਭਾਵ ਹੇਠ ਨਾਬਾਲਗ ਵਲੋਂ ਦਾਦੀ ਦੀ ਹੱਤਿਆ

ਹੁਸ਼ਿਆਰਪੁਰ, 13 ਅਪ੍ਰੈਲ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਟੈਲੀਵਿਜ਼ਨ ਦੇ ਮਸ਼ਹੂਰ ਸ਼ੋਅ 'ਕ੍ਰਾਈਮ ਪੈਟਰੋਲ' 'ਤੇ ਅਪਰਾਧ ਨਾਲ ਸਬੰਧਿਤ ਕਹਾਣੀਆਂ ਵੇਖਣ ਦੇ ਸ਼ੌਕੀਨ 16-17 ਸਾਲਾ ਇਕ ਲੜਕੇ ਨੇ ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਆਪਣੀ 83 ਸਾਲਾ ਦਾਦੀ ਦੀ ਹੱਤਿਆ ਕਰ ਦਿੱਤੀ | ਵਾਰਦਾਤ ਕਰਨ ਤੋਂ ਬਾਅਦ ਉਸ ਨੇ ਅੱਗ ਲਗਾ ਕੇ ਲਾਸ਼ ਨੂੰ ਸਾੜ ਦਿੱਤਾ ਤਾਂ ਕਿ ਸਬੂਤ ਮਿਟ ਜਾਣ ਪਰ ਪੁਲਿਸ ਦੀ ਮੁੱਢਲੀ ਤਫ਼ਤੀਸ਼ ਵਿਚ ਹੀ ਉਸ ਦਾ ਪਰਦਾਫਾਸ਼ ਹੋ ਗਿਆ | ਥਾਣਾ ਹਰਿਆਣਾ ਦੇ ਪਿੰਡ ਬਸੀ ਕਾਲੇ ਖਾਂ ਵਿਖੇ ਬਜ਼ੁਰਗ ਜੋਗਿੰਦਰ ਕੌਰ ਦੀ ਸੋਮਵਾਰ ਨੂੰ ਹੱਤਿਆ ਹੋ ਗਈ | ਜੋਗਿੰਦਰ ਕੌਰ ਪਿਛਲੇ ਸਾਢੇ ਤਿੰਨ ਮਹੀਨੇ ਤੋਂ ਪੱਟ ਦੀ ਹੱਡੀ ਟੁੱਟਣ ਕਾਰਨ ਬਿਸਤਰ 'ਤੇ ਹੀ ਸੀ | ਸੋਮਵਾਰ ਨੂੰ ਬਾਅਦ ਦੁਪਹਿਰ ਉਸ ਦਾ ਲੜਕਾ ਹਰਜੀਤ ਸਿੰਘ ਅਤੇ ਨੂੰ ਹ ਜਸਪਾਲ ਕੌਰ ਆਪਣੇ ਵਿਆਹ ਦੀ ਵਰੇ੍ਹਗੰਢ ਮੌਕੇ ਹਰਿਆਣਾ ਖ਼ਰੀਦਦਾਰੀ ਕਰਨ ਗਏ ਹੋਏ ਸਨ | ਰਸਤੇ ਵਿਚ ਹੀ ਉਨ੍ਹਾਂ ਨੰੂ ਉਨ੍ਹਾਂ ਦੇ ਲੜਕੇ ਦਾ ਫ਼ੋਨ ਆ ਗਿਆ ਕਿ ਘਰ ਲੁਟੇਰੇ ਆ ਗਏ ਹਨ | ਪਤੀ-ਪਤਨੀ ਜਦੋਂ ਘਰ ਪਹੁੰਚੇ ਤਾਂ ਘਰ ਦਾ ਮੇਨ ਗੇਟ ਅੰਦਰੋਂ ਬੰਦ ਸੀ | ਜਦੋਂ ਉਹ ਛੋਟੇ ਦਰਵਾਜ਼ੇ ਰਾਹੀਂ ਅੰਦਰ ਗਏ ਤਾਂ ਦੇਖਿਆ ਕਿ ਉਨ੍ਹਾਂ ਦੀ ਮਾਤਾ ਦੇ ਕਮਰੇ 'ਚ ਅੱਗ ਲੱਗੀ ਹੋਈ ਸੀ | ਜੋਗਿੰਦਰ ਕੌਰ ਦੀ ਲਾਸ਼ ਉਸ ਦੇ ਬੈੱਡ 'ਤੇ ਸੜੀ ਪਈ ਸੀ | ਮਾਪਿਆਂ ਨੇ ਜਦੋਂ ਆਪਣੇ ਲੜਕੇ ਨੂੰ ਆਵਾਜ਼ਾਂ ਮਾਰੀਆਂ ਤਾਂ ਉਸ ਦਾ ਕੋਈ ਜਵਾਬ ਨਹੀਂ ਆਇਆ | ਜਦੋਂ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਉਨ੍ਹਾਂ ਦਾ ਲੜਕਾ ਆਪਣੇ ਕਮਰੇ 'ਚ ਬੈੱਡ ਬਾਕਸ ਵਿਚ ਪਿਆ ਹੋਇਆ ਸੀ, ਉਸ ਦੇ ਹੱਥ-ਪੈਰ ਚੁੰਨੀ ਨਾਲ ਬੰਨੇ੍ਹ ਹੋਏ ਸਨ ਅਤੇ ਆਲੇ-ਦੁਆਲੇ ਕੱਪੜੇ ਖਿੱਲਰੇ ਪਏ ਸਨ | ਲੜਕੇ ਨੇ ਦੱਸਿਆ ਕਿ ਚਾਰ ਵਿਅਕਤੀ ਘਰ ਆਏ ਸਨ, ਜਿਨ੍ਹਾਂ ਨੇ ਉਸ ਨੂੰ ਹੱਥ-ਪੈਰ ਬੰਨ੍ਹ ਕੇ ਬੈੱਡ ਵਿਚ ਸੁੱਟ ਦਿੱਤਾ ਤੇ ਦਾਦੀ ਦੇ ਕਮਰੇ ਨੂੰ ਅੱਗ ਲਗਾ ਦਿੱਤੀ ਸੀ | ਉਸ ਨੇ ਇਹ ਵੀ ਕਿਹਾ ਕਿ ਹਮਲਾਵਰ ਇਹ ਕਹਿ ਕੇ ਗਏ ਹਨ ਕਿ ਜੇਕਰ ਉਸ ਦੇ ਪਿਤਾ ਨੇ ਉਨ੍ਹਾਂ 'ਤੇ ਕੀਤੇ ਕੇਸ ਵਾਪਸ ਨਾ ਲਏ ਤਾਂ ਉਹ ਸਾਰੇ ਟੱਬਰ ਨੂੰ ਮਾਰ ਦੇਣਗੇ | ਇਸ ਦੌਰਾਨ ਗੁਆਂਢੀਆਂ ਨੇ ਬਾਲਟੀਆਂ ਨਾਲ ਪਾਣੀ ਪਾ ਕੇ ਬਜ਼ੁਰਗ ਮਾਤਾ ਦੇ ਕਮਰੇ ਦੀ ਅੱਗ ਬੁਝਾਈ | ਸੂਚਨਾ ਮਿਲਣ 'ਤੇ ਐਸ. ਪੀ. (ਤਫ਼ਤੀਸ਼ ) ਰਵਿੰਦਰਪਾਲ ਸਿੰਘ ਸੰਧੂ, ਡੀ.ਐਸ.ਪੀ. (ਦਿਹਾਤੀ) ਗੁਰਪ੍ਰੀਤ ਸਿੰਘ ਤੇ ਥਾਣਾ ਹਰਿਆਣਾ ਦੇ ਐਸ. ਐਚ. ਓ. ਹਰਗੁਰਦੇਵ ਸਿੰਘ ਮੌਕੇ 'ਤੇ ਪਹੁੰਚੇ ਅਤੇ ਲੜਕੇ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ | ਕੁੱਝ ਚਿਰ ਇੱਧਰ-ਉਧਰ ਦੀਆਂ ਕਰਨ ਤੋਂ ਬਾਅਦ ਲੜਕਾ ਮੰਨ ਗਿਆ ਕਿ ਉਸ ਨੇ ਹੀ ਆਪਣੀ ਦਾਦੀ ਨੂੰ ਮਾਰਿਆ ਹੈ | ਉਸ ਨੇ ਦੱਸਿਆ ਕਿ ਦਾਦੀ ਉਸ ਨੂੰ ਮੰਦਾ ਬੋਲਦੀ ਸੀ, ਜਿਸ ਕਰ ਕੇ ਉਹ ਉਸ ਤੋਂ ਦੁਖੀ ਸੀ ਤੇ ਉਸ ਨੂੰ ਮਾਰਨ ਬਾਰੇ ਸੋਚਦਾ ਰਹਿੰਦਾ ਸੀ | ਉਸ ਨੇ ਦੱਸਿਆ ਕਿ ਉਹ ਟੀ.ਵੀ. 'ਤੇ 'ਕ੍ਰਾਈਮ ਪੈਟਰੋਲ' ਅਤੇ 'ਸੀ.ਆਈ.ਡੀ' ਵਰਗੇ ਲੜੀਵਾਰ ਦੇਖਦਾ ਸੀ, ਜਿਨ੍ਹਾਂ ਨੰੂ ਦੇਖ ਕੇ ਉਸ ਨੂੰ ਦਾਦੀ ਦੇ ਕਤਲ ਦਾ ਵਿਚਾਰ ਆਇਆ | ਉਸ ਨੇ ਦੱਸਿਆ ਕਿ ਉਸ ਨੇ ਪਹਿਲਾਂ ਦਾਦੀ ਦੇ ਸਿਰ ਵਿਚ ਲੋਹੇ ਦੀ ਰਾਡ ਮਾਰੀ ਅਤੇ ਉਸ ਦੇ ਮਰਨ ਤੋਂ ਬਾਅਦ ਤੇਲ ਪਾ ਕੇ ਅੱਗ ਲਗਾ ਦਿੱਤੀ | ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਕੇ ਵਾਰਦਾਤ ਵਿਚ ਵਰਤਿਆ ਸਾਮਾਨ ਬਰਾਮਦ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁਲਜ਼ਮ ਨਾਬਾਲਗ ਹੋਣ ਕਰ ਕੇ ਉਸ ਨੂੰ ਜੁਵੇਨਾਈਲ ਜੇਲ੍ਹ ਭੇਜ ਦਿੱਤਾ ਗਿਆ ਹੈ |

ਪੰਜਾਬ 'ਚ 3003 ਨਵੇਂ ਮਾਮਲੇ, 53 ਹੋਰ ਮੌਤਾਂ

ਚੰਡੀਗੜ੍ਹ, 13 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਵਾਇਰਸ ਕਾਰਨ ਅੱਜ ਜਿਥੇ 53 ਹੋਰ ਮੌਤਾਂ ਹੋ ਗਈਆਂ, ਉਥੇ ਵੱਖ-ਵੱਖ ਥਾਵਾਂ ਤੋਂ 3003 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ | ਅੱਜ ਹੋਈਆਂ ਮੌਤਾਂ 'ਚੋਂ ਲੁਧਿਆਣਾ ਤੇ ਕਪੂਰਥਲਾ ਤੋਂ 3-3, ਅੰਮਿ੍ਤਸਰ ਤੇ ਜਲੰਧਰ ਤੋਂ 5-5, ਹੁਸ਼ਿਆਰਪੁਰ ਤੋਂ 7, ਗੁਰਦਾਸਪੁਰ ਤੇ ਸੰਗਰੂਰ ਤੋਂ 6-6, ਐਸ.ਏ.ਐਸ. ਨਗਰ ਤੋਂ 4, ਪਟਿਆਲਾ ਤੋਂ 5, ਐਸ. ਬੀ. ਐਸ. ਨਗਰ, ਪਠਾਨਕੋਟ, ਰੋਪੜ, ਬਰਨਾਲਾ ਤੇ ਤਰਨ ਤਾਰਨ ਤੋਂ 1-1, ਮੋਗਾ ਤੇ ਫਾਜ਼ਿਲਕਾ ਤੋਂ 2-2 ਤੋਂ ਮਰੀਜ਼ ਸ਼ਾਮਿਲ ਹਨ | ਸੂਬੇ ਵਿਚ ਲੁਧਿਆਣਾ ਤੋਂ 480, ਜਲੰਧਰ ਤੋਂ 391, ਪਟਿਆਲਾ ਤੋਂ 298, ਐਸ. ਏ. ਐਸ. ਨਗਰ ਤੋਂ 374, ਅੰਮਿ੍ਤਸਰ ਤੋਂ 312, ਗੁਰਦਾਸਪੁਰ ਤੋਂ 100, ਬਠਿੰਡਾ ਤੋਂ 268, ਹੁਸ਼ਿਆਰਪੁਰ ਤੋਂ 89, ਫ਼ਿਰੋਜ਼ਪੁਰ ਤੋਂ 29, ਪਠਾਨਕੋਟ ਤੋਂ 65, ਸੰਗਰੂਰ ਤੋਂ 43, ਕਪੂਰਥਲਾ ਤੋਂ 85, ਫ਼ਰੀਦਕੋਟ ਤੋਂ 43, ਮੁਕਤਸਰ ਤੋਂ 59, ਫ਼ਾਜ਼ਿਲਕਾ ਤੋਂ 62, ਮੋਗਾ ਤੋਂ 46, ਰੋਪੜ ਤੋਂ 71, ਫ਼ਤਿਹਗੜ੍ਹ ਸਾਹਿਬ ਤੋਂ 23, ਬਰਨਾਲਾ ਤੋਂ 34, ਤਰਨਤਾਰਨ ਤੋਂ 77, ਐਸ. ਬੀ. ਐਸ. ਨਗਰ ਤੋਂ 8 ਤੇ ਮਾਨਸਾ ਤੋਂ 46 ਮਰੀਜ਼ ਨਵੇਂ ਪਾਏ ਗਏ ਹਨ |

ਲਗਾਤਾਰ ਤੀਜੇ ਦਿਨ ਡੇਢ ਲੱਖ ਤੋਂ ਵੱਧ ਨਵੇਂ ਕੋਰੋਨਾ ਮਾਮਲੇ

ਨਵੀਂ ਦਿੱਲੀ, 13 ਅਪ੍ਰੈਲ (ਏਜੰਸੀ)-ਦੇਸ਼ 'ਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਨਵੇਂ ਆ ਰਹੇ ਮਾਮਲਿਆਂ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਲਗਾਤਾਰ ਤੀਜੇ ਦਿਨ ਡੇਢ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ | ਬੀਤੇ 24 ਘੰਟਿਆਂ 'ਚ ਕੋਰੋਨਾ ਦੇ 1,61,736 ਨਵੇਂ ਮਾਮਲੇ ਦਰਜ ...

ਪੂਰੀ ਖ਼ਬਰ »

ਰਿਜ਼ਵੀ ਦੀ ਗਿ੍ਫ਼ਤਾਰੀ ਦੇ ਬਾਅਦ ਪਾਕਿ ਦੇ ਕਈ ਸ਼ਹਿਰ ਜੰਗ ਦੇ ਮੈਦਾਨ 'ਚ ਤਬਦੀਲ

ਲਾਹੌਰ, ਕਰਾਚੀ, ਰਾਵਲਪਿੰਡੀ ਅਤੇ ਇਸਲਾਮਾਬਾਦ ਸਮੇਤ ਕਈ ਜਗ੍ਹਾ ਭਾਰੀ ਹਿੰਸਾ ਸੁਰਿੰਦਰ ਕੋਛੜ ਅੰਮਿ੍ਤਸਰ, 13 ਅਪ੍ਰੈਲ -ਪਾਕਿਸਤਾਨ ਦੇ ਕੱਟੜਪੰਥੀ ਇਸਲਾਮਿਕ ਰਾਜਨੀਤਿਕ ਸੰਗਠਨ ਤਹਿਰੀਕ-ਏ-ਲੈਬਬੇਕ ਪਾਕਿਸਤਾਨ (ਟੀ. ਐਲ. ਪੀ.) ਦੇ ਨੇਤਾ ਸਾਦ ਹੁਸੈਨ ਰਿਜ਼ਵੀ ਦੀ ...

ਪੂਰੀ ਖ਼ਬਰ »

ਟਿਕਟਾਂ ਬਾਰੇ ਪ੍ਰਸ਼ਾਂਤ ਕਿਸ਼ੋਰ ਵਲੋਂ ਫ਼ੈਸਲਾ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ-ਕੈਪਟਨ

ਕਿਹਾ, ਟਿਕਟਾਂ ਦੀ ਵੰਡ ਸਿਰਫ਼ ਕਾਂਗਰਸ ਦੇ ਹੱਥ ਚੰਡੀਗੜ੍ਹ, 13 ਅਪ੍ਰੈਲ (ਅਜੀਤ ਬਿਊਰੋ)-ਮੀਡੀਆ ਦੀਆਂ ਸਾਰੀਆਂ ਬੇਬੁਨਿਆਦ ਕਿਆਸ ਅਰਾਈਆਂ 'ਤੇ ਰੋਕ ਲਾਉਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀਆਂ ...

ਪੂਰੀ ਖ਼ਬਰ »

ਸੁਸ਼ੀਲ ਚੰਦਰਾ ਨੇ ਮੁੱਖ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲਿਆ

ਨਵੀਂ ਦਿੱਲੀ, 13 ਅਪ੍ਰੈਲ (ਏਜੰਸੀ)-ਸੁਸ਼ੀਲ ਚੰਦਰਾ ਨੇ ਅੱਜ ਭਾਰਤ ਦੇ 24ਵੇਂ ਮੁੱਖ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ ਹੈ, ਬੀਤੇ ਦਿਨ ਉਨ੍ਹਾਂ ਦੀ ਇਸ ਅਹੁਦੇ 'ਤੇ ਨਿਯੁਕਤੀ ਹੋਈ ਸੀ | ਉਨ੍ਹਾਂ ਨੂੰ 14 ਫਰਵਰੀ, 2019 ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨਰ ...

ਪੂਰੀ ਖ਼ਬਰ »

ਮਹਾਰਾਸ਼ਟਰ 'ਚ ਅੱਜ ਤੋਂ 15 ਦਿਨ ਦਾ ਕਰਫ਼ਿਊ

ਮੁੰਬਈ, 13 ਅਪ੍ਰੈਲ (ਏਜੰਸੀ)-ਕੋੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਵੇਖਦਿਆਂ ਮਹਾਰਾਸ਼ਟਰ ਸਰਕਾਰ ਨੇ 14 ਅਪ੍ਰੈਲ ਤੋਂ ਸੂਬੇ ਭਰ 'ਚ 15 ਦਿਨ ਦਾ ਕਰਫਿਊ ਲਗਾ ਦਿੱਤਾ ਹੈ | ਬੁੱਧਵਾਰ 8 ਵਜੇ ਤੋਂ ਸ਼ੁਰੂ ਹੋਣ ਵਾਲੇ 15 ਦਿਨਾਂ ਕਰਫਿਊ ਦੌਰਾਨ ਹਾਲਾਂਕਿ ਜ਼ਰੂਰੀ ਸੇਵਾਵਾਂ ...

ਪੂਰੀ ਖ਼ਬਰ »

ਮੋਦੀ ਨੇ ਦਿੱਤੀ ਵਿਸਾਖੀ ਦੀ ਵਧਾਈ

ਖੇਤੀ ਕਾਨੂੰਨਾਂ ਦੇ ਅੜਿੱਕੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵਿਸਾਖੀ ਦੀ ਵਧਾਈ ਦਿੱਤੀ | ਟਵਿੱਟਰ 'ਤੇ ਪਾਏ ਵਧਾਈ ਸੰਦੇਸ਼ 'ਚ ਉਨ੍ਹਾਂ ਕਿਹਾ ਕਿ ਵਿਸਾਖੀ ਦਾ ਪਵਿੱਤਰ ਦਿਹਾੜਾ ਸਭ ਦੀ ਜ਼ਿੰਦਗੀ 'ਚ ਖੁਸ਼ੀ ਅਤੇ ਤਰੱਕੀ ਲਿਆਵੇ | ਪ੍ਰਧਾਨ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX