ਫ਼ਾਜ਼ਿਲਕਾ 27 ਨਵੰਬਰ(ਦਵਿੰਦਰ ਪਾਲ ਸਿੰਘ)-ਪੰਜਾਬ ਵਿਚ ਰੇਲ ਸੇਵਾ ਬਹਾਲ ਹੋਣ ਦੇ ਨਾਲ ਯੂ.ਪੀ.-ਬਿਹਾਰ ਤੋਂ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਲਈ ਰਾਹ ਖੁੱਲ ਗਿਆ ਹੈ | ਫ਼ਾਜ਼ਿਲਕਾ ਜ਼ਿਲੇ੍ਹ ਵਿਚ ਕਿੰਨੂ ਬਾਗ਼ਾਂ, ਵੈਕਸਿੰਗ ਪਲਾਟਾਂ, ਪੈਕ ਹਾਊਸਾਂ ਵਿਚ ਕੰਮ ਕਰਨ ਲਈ ਹਰ ਸਾਲ ਲਗਭਗ 25 ਹਜ਼ਾਰ ਪ੍ਰਵਾਸੀ ਮਜ਼ਦੂਰ ਯੂ.ਪੀ. ਬਿਹਾਰ ਵਰਗੇ ਰਾਜਾਂ ਤੋਂ ਆਉਂਦੇ ਹਨ | ਫ਼ਾਜ਼ਿਲਕਾ ਜ਼ਿਲੇ੍ਹ ਦਾ ਅਬੋਹਰ ਉਪਮੰਡਲ ਦੇਸ਼ ਭਰ ਵਿਚ ਕਿੰਨੂ ਉਤਪਾਦਨ ਲਈ ਮਸ਼ਹੂਰ ਹੈ | ਜ਼ਿਲੇ੍ਹ ਵਿਚ 33 ਹਜ਼ਾਰ ਹੈਕਟੇਅਰ ਰਕਬੇ ਵਿਚ ਕਿੰਨੂ ਦੇ ਬਾਗ਼ ਹਨ | ਇੱਥੋਂ ਕਿੰਨੂ ਦੇਸ਼ ਦੇ ਸਾਰੇ ਰਾਜਾਂ ਵਿਚ ਭੇਜੇ ਜਾਣ ਦੇ ਨਾਲ-ਨਾਲ ਬੰਗਲਾਦੇਸ਼ ਅਤੇ ਦੁਬਈ ਤੱਕ ਨਿਰਯਾਤ ਹੋ ਰਿਹਾ ਹੈ | ਇਸ ਲਈ ਜ਼ਿਲੇ੍ਹ ਵਿਚ 100 ਤੋਂ ਜ਼ਿਆਦਾ ਵੱਡੇ ਵੈਕਸਿੰਗ ਪਲਾਂਟ ਹਨ ਜਦ ਕਿ 200 ਦੇ ਲਗਭਗ ਛੋਟੇ ਗ੍ਰੇਡਿੰਗ ਅਤੇ ਪੈਕ ਹਾਊਸ ਹਨ | ਇਨ੍ਹਾਂ ਵਿਚ ਵੱਡੇ ਪੱਧਰ 'ਤੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ | ਇਸੇ ਤਰ੍ਹਾਂ ਹਜ਼ਾਰਾ ਮਜ਼ਦੂਰ ਅਗਲੇ 4 ਮਹੀਨੇ ਕਿੰਨੂ ਬਾਗ਼ਾਂ ਵਿਚ ਫਲ ਤੁੜਾਈ ਦਾ ਕੰਮ ਕਰਨਗੇ | ਇਹ ਸਾਰਾ ਕੰਮ ਦਸੰਬਰ ਦੇ ਪਹਿਲੇ ਹਫ਼ਤੇ ਤੋਂ ਪੂਰੀ ਰਫ਼ਤਾਰ ਨਾਲ ਸ਼ੁਰੂ ਹੋਵੇਗਾ | ਅਜਿਹੇ ਹੀ ਇਕ ਵੈਕਸਿੰਗ ਪਲਾਂਟ ਦੇ ਸੰਚਾਲਕ ਕਿ੍ਸ਼ਨ ਕੁਮਾਰ ਨੇ ਕਿਹਾ ਕਿ ਹੁਣ ਜ਼ਰੂਰਤ ਅਨੁਸਾਰ ਲੇਬਰ ਆ ਸਕੇਗੀ | ਉਨ੍ਹਾਂ ਨੇ ਰੇਲ ਬੰਦੀ ਖੁਲ੍ਹਵਾਉਣ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਏ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਸਾਨ ਸੰਗਠਨਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਟਰੇਨ ਸੰਚਾਲਨ ਦੀ ਆਗਿਆ ਦਿੱਤੀ ਹੈ | ਇਕ ਹੋਰ ਬਾਗ਼ਬਾਨ ਅਤੇ ਕਿੰਨੂ ਦੇ ਵਪਾਰ ਨਾਲ ਜੁੜੇ ਸੁਰਿੰਦਰ ਚਰਾਇਆ ਨੇ ਕਿਹਾ ਕਿ ਹੁਣ ਕਿੰਨੂ ਦੀ ਟਰਾਂਸਪੋਟੇਸਨ ਲਈ ਮਾਲ ਗੱਡੀ ਦੀ ਸੇਵਾ ਮਿਲਣ ਦੀ ਆਸ ਬੱਝੀ ਹੈ | ਉਨ੍ਹਾਂ ਨੇ ਕਿਹਾ ਕਿ ਰੇਲਵੇ ਨੇ ਵੀ ਇਸ ਵਿਚ ਸਹਿਯੋਗ ਦਾ ਭਰੋਸਾ ਦਿੱਤਾ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਦੱਖਣ ਭਾਰਤ ਤੱਕ ਕਿੰਨੂ ਭੇਜਣ ਲਈ ਮਾਲ ਗੱਡੀ ਉਪਲਬਧ ਹੋ ਜਾਵੇ ਤਾਂ ਇਸ ਨਾਲ ਪੰਜਾਬ ਤੋਂ ਕੇਰਲ ਤੱਕ ਕਿੰਨੂ ਸਿਰਫ਼ 50 ਘੰਟੇ ਵਿਚ ਪੁੱਜ ਸਕਦਾ ਹੈ | ਜਦ ਕਿ ਟਰੱਕ ਰਾਹੀਂ ਇਹ ਕਿੰਨੂ ਕੇਰਲ ਤੱਕ ਪੁੱਜਣ ਵਿਚ 100 ਘੰਟੇ ਸਮਾਂ ਲੈਂਦਾ ਹੈ | ਇਸ ਤਰ੍ਹਾਂ ਜ਼ਿਲੇ੍ਹ ਵਿਚ ਆਉਣ ਵਾਲੀ ਖਾਦ ਅਤੇ ਜ਼ਿਲੇ੍ਹ ਤੋਂ ਬਾਹਰ ਜਾਣ ਵਾਲੇ ਕਣਕ ਤੇ ਚੌਲ ਕਾਰਨ ਹੁਣ ਮਾਲ ਗੱਡੀਆਂ ਦੀ ਭਰਾਈ ਤੇ ਉਤਰਾਈ ਲਈ ਲੇਬਰ ਨੂੰ ਕੰਮ ਮਿਲ ਗਿਆ ਹੈ ਜਦ ਕਿ ਟਰਾਂਸਪੋਰਟਰਾਂ ਨੂੰ ਵੀ ਕੰਮ ਮਿਲਿਆ ਹੈ | ਬੱਗੂ ਸਿੰਘ ਜੋ ਕਿ ਫ਼ਾਜ਼ਿਲਕਾ ਵਿਖੇ ਲੋਡਿੰਗ ਦਾ ਕੰਮ ਕਰਦਾ ਹੈ ਅਤੇ ਟਰੱਕ ਆਪਰੇਟਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਨਾਲ ਉਨ੍ਹਾਂ ਨੂੰ ਮੁੜ ਕੰਮ ਮਿਲ ਗਿਆ ਹੈ | ਜ਼ਿਕਰਯੋਗ ਹੈ ਕਿ ਜ਼ਿਲੇ੍ਹ ਵਿਚ ਪਿਛਲੇ 4 ਦਿਨਾਂ ਵਿਚ 2 ਮਾਲ ਗੱਡੀਆਂ ਖਾਦ ਦੀਆ ਭਰ ਕੇ ਆਈਆਂ ਹਨ ਜਦ ਕਿ 5 ਮਾਲ ਗੱਡੀਆਂ ਅਨਾਜ ਦੀਆਂ ਭਰ ਕੇ ਦੂਜੇ ਰਾਜਾਂ ਨੂੰ ਗਈਆਂ ਹਨ |
ਅਬੋਹਰ,27 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਨਗਰ ਨਿਗਮ ਦੇ ਸਫ਼ਾਈ ਸੇਵਕਾਂ ਵਲੋਂ ਦੇਸ਼ ਦੀਆਂ ਵੱਖ-ਵੱਖ ਜਥੇਬੰਦੀਆਂ ਸਮੇਤ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਦੇ ਖ਼ਿਲਾਫ਼ ਲਗਾਤਾਰ ਸੰਘਰਸ਼ ਵਿੱਢਿਆ ਹੋਇਆ ਹੈ | ਇਸ 'ਤੇ ਸਫ਼ਾਈ ਸੇਵਕਾਂ ਵਲੋਂ ਅੱਜ ...
ਅਬੋਹਰ, 27 ਨਵੰਬਰ (ਕੁਲਦੀਪ ਸਿੰਘ ਸੰਧੂ)-ਸਮਾਜ ਸੇਵੀ ਸੰਸਥਾ ਭਾਈ ਘਨੱਈਆ ਸੇਵਾ ਸੁਸਾਇਟੀ ਨੇ ਅੱਜ ਸੰਸਥਾ ਦੇ ਅਹੁਦੇਦਾਰਾਂ ਨੇ ਦਿੱਲੀ ਲਈ ਰਵਾਨਾ ਹੋਏ ਕਿਸਾਨਾਂ ਦੀ ਕੁਸ਼ਲਤਾ ਅਤੇ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਲਈ ਵਾਹਿਗੁਰੂ ਕੋਲ ਅਰਦਾਸ ਕੀਤੀ | ਸੰਸਥਾ ਦੇ ...
ਫ਼ਾਜ਼ਿਲਕਾ, 27 ਨਵੰਬਰ(ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਇੱਥੇ ਵਿਕਾਸ ਕੰਮਾਂ ਅਤੇ ਭਲਾਈ ਸਕੀਮਾਂ ਨਾਲ ਸਬੰਧਿਤ ਵਿਭਾਗਾਂ ਨਾਲ ਇਕ ਸਮੀਖਿਆ ਬੈਠਕ ਕੀਤੀ | ਉਨ੍ਹਾਂ ਨੇ ਇਸ ਮੌਕੇ ਵਿਭਾਗਾਂ ਨੂੰ ਚਾਲੂ ਵਿਕਾਸ ਕੰਮ ਤੇਜ਼ੀ ਨਾਲ ...
ਫ਼ਾਜ਼ਿਲਕਾ, 27 ਨਵੰਬਰ(ਅਮਰਜੀਤ ਸ਼ਰਮਾ)-ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ. ਸ਼ਿਵਾ ਪ੍ਰਸ਼ਾਦ ਆਈ.ਏ.ਐੱਸ. ਨੇ ਜ਼ਿਲ੍ਹੇ ਵਿਚ ਕੋਵਿਡ ਰੋਕਥਾਮ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ...
ਮੰਡੀ ਲਾਧੂਕਾ, 27 ਨਵੰਬਰ (ਰਾਕੇਸ਼ ਛਾਬੜਾ)-ਪੀ.ਐੱਚ.ਸੀ.ਜੰਡਵਾਲਾ ਭੀਮੇਸ਼ਾਹ ਦੀ ਐੱਸ.ਐਮ.ਓ. ਡਾ. ਬਬੀਤਾ ਦੀ ਅਗਵਾਈ ਹੇਠ ਔਰਤਾਂ ਅਤੇ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ ਅਤੇ ਕੋਰੋਨਾ ਦੇ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ | ਡਾ. ਬਬੀਤਾ ਨੇ ਕਿਹਾ ਹੈ ਕਿ ਪੀ.ਐੱਚ.ਸੀ. ...
ਮੰਡੀ ਰੋੜਾਂਵਾਲੀ, 27 ਨਵੰਬਰ (ਮਨਜੀਤ ਸਿੰਘ ਬਰਾੜ)-ਮੰਡੀ ਰੋੜਾਂਵਾਲੀ ਦੇ ਆੜ੍ਹਤੀ ਅਮਿੱਤ ਕੁਮਾਰ ਪਾਹਵਾ ਦੇ ਚਾਚਾ ਪਵਨ ਕੁਮਾਰ ਪਾਹਵਾ ਦੀ ਬੀਤੇ ਦਿਨੀਂ ਕੈਂਸਰ ਦੀ ਬਿਮਾਰੀ ਕਾਰਨ ਹੋਈ ਮੌਤ 'ਤੇ ਪੰਜਾਬ ਰਾਜ ਸਹਿਕਾਰੀ ਬੈਂਕ ਚੰਡੀਗੜ੍ਹ ਦੇ ਵਾਈਸ ਚੇਅਰਮੈਨ ਜੈਸਰਤ ...
ਮੰਡੀ ਲਾਧੂਕਾ, 27 ਨਵੰਬਰ (ਰਾਕੇਸ਼ ਛਾਬੜਾ)-ਰੇਲ ਆਵਾਜਾਈ ਮੁੜ ਸ਼ੁਰੂ ਹੋਣ ਨਾਲ ਇਸ ਖੇਤਰ ਵਿਚ ਖਾਦ ਆਉਣੀ ਸ਼ੁਰੂ ਹੋ ਗਈ ਹੈ ਜਿਸ ਨਾਲ ਕਿਸਾਨ ਖ਼ੁਸ਼ ਹਨ | ਪਿਛਲੇ ਦਿਨੀਂ ਮਾਲ ਗੱਡੀਆਂ ਰਾਹੀ ਵੱਖ-ਵੱਖ ਰੈਕਾਂ ਰਾਹੀ ਫ਼ਾਜ਼ਿਲਕਾ ਜ਼ਿਲੇ੍ਹ ਵਿਚ 3800 ਮੀਟਿ੍ਕ ਟਨ ਖਾਦ ...
ਮੰਡੀ ਅਰਨੀਵਾਲਾ, 27 ਨਵੰਬਰ (ਨਿਸ਼ਾਨ ਸਿੰਘ ਸੰਧੂ)- ਬਲਾਕ ਅਰਨੀਵਾਲਾ ਤੋਂ ਕਿਸਾਨਾਂ ਦਾ ਕਾਫ਼ਲਾ ਲੈ ਕੇ ਦਿੱਲੀ ਵਿਖੇ ਗਏ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਡਾ. ਸਰਬਜੀਤ ਸਿੰਘ ਘੁੰਮਣ ਦਿੱਲੀ ਨੇੜੇ ਬਹਾਦਰਗੜ੍ਹ ਵਿਖੇ ਪੁਲਿਸ ਵਲੋਂ ਚਲਾਏ ਅੱਥਰੂ ਗੈਸ ਗੋਲੇ ...
ਫ਼ਾਜ਼ਿਲਕਾ, 27 ਨਵੰਬਰ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸਬ ਜੇਲ੍ਹ ਦਾ ਰਾਜਪਾਲ ਰਾਵਲ ਸੀ.ਜੇ.ਐਮ. ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਅਚਾਨਕ ਨਿਰੀਖਣ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਵਲੋਂ ਜੇਲ੍ਹ ਵਿਚ ਬੰਦ ਹਵਾਲਾਤੀਆਂ ਨਾਲ ਮੁਲਾਕਾਤ ਕਰ ...
ਫ਼ਾਜ਼ਿਲਕਾ, 27 ਨਵੰਬਰ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਪੱਕਾ ਚਿਸ਼ਤੀ ਵਿਖੇ ਖੇਤ ਤੋਂ ਵਾਪਸ ਆ ਰਹੇ ਇਕ ਬੱਚੇ ਨੂੰ ਟਰੈਕਟਰ ਟਰਾਲੀ ਨੇ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਆਕਾਸ਼ਦੀਪ ਸਿੰਘ (14) ਪੁੱਤਰ ਮੋਹਨ ...
ਜਲਾਲਾਬਾਦ 27 ਨਵੰਬਰ (ਕਰਨ ਚੁਚਰਾ)- ਅੱਜ ਯੂਥ ਵੀਰਾਂਗਣਾ ਇਕਾਈ ਚੱਕ ਸਿੰਘਾਂਵਾਲਾ ਵਲੋਂ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਗਿਆ | ਇਸ ਮੌਕੇ ਸੁਰਿੰਦਰ ਕੌਰ ਨੇ ਔਰਤਾਂ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਔਰਤਾਂ ਘਰੇਲੂ ਅਹਿੰਸਾ, ਦਹੇਜ ਪ੍ਰਥਾ, ...
ਬੱਲੂਆਣਾ, 27 ਨਵੰਬਰ (ਸੁਖਜੀਤ ਸਿੰਘ ਬਰਾੜ)-ਸਰਕਾਰੀ ਹਾਈ ਸਕੂਲ ਭਾਗਸਰ ਵਿਖੇ ਸਿਹਤ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀ.ਐੱਸ.ਸੀ. ਬੀ.ਈ.ਈ. ਸੁਨੀਲ ਟੰਡਨ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਕਿਸ਼ੋਰ ਅਵਸਥਾ ਅਤੇ ...
ਫ਼ਾਜ਼ਿਲਕਾ, 27 ਨਵੰਬਰ(ਦਵਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਦਾ ਅੱਠਵਾਂ ਸਥਾਪਨਾ ਦਿਹਾੜਾ ਕੋਵਿਡ-19 ਦੀਆਂ ਹਿਦਾਇਤਾਂ ਦੀ ਪਾਲਨਾ ਕਰਦੇ ਹੋਏ ਪਾਰਟੀ ਦੇ ਸੀਨੀਅਰ ਟਰੇਡ ਵਿੰਗ ਦੇ ਨੇਤਾ ਅਰੁਣ ਵਧਵਾ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਸ੍ਰੀ ਵਧਵਾ, ਉਨ੍ਹਾਂ ਦੇ ...
ਫ਼ਾਜ਼ਿਲਕਾ, 27 ਨਵੰਬਰ(ਦਵਿੰਦਰ ਪਾਲ ਸਿੰਘ)-ਧੀ ਨੂੰ ਮਿਲਣ ਆ ਰਹੇ ਇਕ ਵਿਅਕਤੀ ਦੀ ਟਰੈਕਟਰ-ਟਰਾਲੀ ਤੋਂ ਡਿੱਗਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਮੁਤਾਬਿਕ ਗੁਰੂਹਰਸਹਾਏ ਦੇ ਪਿੰਡ ਤੱਲਿਆਂਵਾਲੀ ਵਾਸੀ ਮਿਲਖ ਰਾਜ (80) ਜੋ ਕਿ ਨੇੜਲੇ ਪਿੰਡ ਚਾਂਦਮਾਰੀ ...
ਫ਼ਾਜ਼ਿਲਕਾ, 27 ਨਵੰਬਰ(ਦਵਿੰਦਰ ਪਾਲ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ 2364 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸਕੈਂਡਰੀ ਡਾ. ...
ਅਬੋਹਰ, 27 ਨਵੰਬਰ (ਕੁਲਦੀਪ ਸਿੰਘ ਸੰਧੂ)-ਦਿੱਲੀ ਲਈ ਰਵਾਨਾ ਹੋਏ ਕਿਸਾਨਾਂ ਨੂੰ ਹਰਿਆਣਾ ਸਰਕਾਰ ਵਲੋਂ ਜ਼ਬਰਦਸਤੀ ਰੋਕਣ ਦੀ ਗੁਰੂ ਤੇਗ਼ ਬਹਾਦਰ ਸੇਵਾ ਸੁਸਾਇਟੀ ਤੇ ਜਥਾ ਢੱਡਰੀਆਂ ਵਾਲਾ ਦੇ ਮੈਂਬਰਾਂ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਸਥਾਨਕ ਨਹਿਰੂ ...
ਫ਼ਾਜ਼ਿਲਕਾ, 27 ਨਵੰਬਰ(ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਫ਼ਾਜ਼ਿਲਕਾ ਡਾ. ਕੁੰਦਨ ਕੁਮਾਰ ਪਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪੰਕਜ ਚੌਹਾਨ ਦੀ ਨਿਗਰਾਨੀ ਤਹਿਤ ਸਿਹਤ ਵਿਭਾਗ ਵਲੋਂ ਪਿੰਡ ਤੇਜਾ ਰੁਹੇਲਾ ਅਤੇ ਮੋਜਮ ਦਾ ਸਪੈਸ਼ਲ ਸਿਹਤ ਸਰਵੇ ...
ਅਬੋਹਰ,27 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ))- ਇੱਥੋਂ ਦੇ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਵਿਚ ਪਿ੍ੰਸੀਪਲ ਸਮਿਤਾ ਸ਼ਰਮਾ ਦੀ ਯੋਗ ਅਗਵਾਈ ਵਿਚ ਸੰਵਿਧਾਨ ਦਿਹਾੜਾ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਵਿਧਾਨ ਦੀ ਪਾਲਣਾ ਕਰਨ ਲਈ ...
ਫ਼ਾਜ਼ਿਲਕਾ 27 ਨਵੰਬਰ(ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਫ਼ਾਜ਼ਿਲਕਾ ਡਾ. ਕੁੰਦਨ ਕੇ ਪਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਸਾਂਝੀਦਾਰੀ ਕਮੇਟੀਆਂ ਦੀ ਮੀਟਿੰਗ ਦਾ ਸਿਲਸਿਲਾ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਸ਼ੁਰੂ ਹੋ ਚੁੱਕਿਆ ਹੈ | ਇਸ ਬਾਰੇ ਅਬੋਹਰ ਵਿਚ ਇੱਕ ...
ਫ਼ਾਜ਼ਿਲਕਾ 27 ਨਵੰਬਰ(ਅਮਰਜੀਤ ਸ਼ਰਮਾ)-ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਐੱਸ.ਸੀ.ਈ. ਆਰ.ਟੀ ਪੰਜਾਬ ਵਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਸ੍ਰੀ ਕਿ੍ਸ਼ਨ ਕੁਮਾਰ ਦੀ ਯੋਗ ਅਗਵਾਈ ਵਿਚ ਗੁਰੂ ਤੇਗ਼ ...
ਅਬੋਹਰ, 27 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਪੰਜਾਬੀ ਸਭਿਆਚਾਰ ਮੰਚ ਵਲੋਂ ਇੱਥੇ ਸ਼ਹੀਦ ਮੇਜਰ ਸੁਰਿੰਦਰ ਪ੍ਰਸਾਦ ਦੀ ਯਾਦਗਾਰ ਉੱਪਰ ਭਾਰਤੀ ਸੰਵਿਧਾਨ ਦਿਹਾੜੇ ਅਤੇ ਮੁੰਬਈ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਸੈਨਾ ਤੇ ਪੁਲੀਸ ਦੇ ਅਧਿਕਾਰੀਆਂ ਅਤੇ ਆਮ ਲੋਕਾਂ ਦੀ ...
ਫ਼ਾਜ਼ਿਲਕਾ, 27 ਨਵੰਬਰ (ਅਮਰਜੀਤ ਸ਼ਰਮਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਲੋਂ ਨਿਕਾਲੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਦਾ ਸੇਵਾਮੁਕਤ ਫਾਰਮਾਸਿਸਟ ਸੁਨੀਲ ਸੇਠੀ ਦੇ ਗ੍ਰਹਿ ਪੁੱਜਣ 'ਤੇ ਸੰਗਤ ...
ਅਬੋਹਰ, 27 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਭਾਜਪਾ ਤੋਂ ਅੱਡ ਹੋਣ ਤੋਂ ਬਾਅਦ ਅਬੋਹਰ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਲਗਾਤਾਰ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ | ਇਸ ਤਹਿਤ ਹਲਕੇ ਦੇ ਅਬਜ਼ਰਵਰ ਤੇ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਵਲੋਂ ਸ਼ਹਿਰ ...
ਅਬੋਹਰ, 27 ਨਵੰਬਰ (ਕੁਲਦੀਪ ਸਿੰਘ ਸੰਧੂ)-ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸੁਰਿੰਦਰ ਜਾਖੜ ਮੈਮੋਰੀਅਲ ਸੰਸਥਾ ਵਲੋਂ ਸਥਾਨਕ ਨਹਿਰੂ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਵਾਰਡ ਵਾਈਜ਼ ਕ੍ਰਿਕਟ ਟੂਰਨਾਮੈਂਟ ਵਿਚ ਅੱਜ ਦਾ ਪਹਿਲਾ ਦਾ ਮੈਚ ਅਜੀਮਗੜ੍ਹ ਇਲੈਵਨ-15 ...
ਅਬੋਹਰ,27 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਸੰਵਿਧਾਨ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਫ਼ਾਜ਼ਿਲਕਾ ਦੀ ਭਾਰਤੀ ਜਨਤਾ ਪਾਰਟੀ ਦੀ ਇਕਾਈ ਵਲੋਂ ਪਿੰਡ ਧਰਮਪੁਰਾ ਵਿਚ ਇਕ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਨੇ ਵੀ ...
ਅਬੋਹਰ, 27 ਨਵੰਬਰ (ਕੁਲਦੀਪ ਸਿੰਘ ਸੰਧੂ)-ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਅਬੋਹਰ ਵਲੋਂ ਸਮੂਹ ਕਾਲਜ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 1 ਦਸੰਬਰ ਨੂੰ ਸਵੇਰੇ 10:30 ਵਜੇ ਅੰਤਰ ਰਾਸ਼ਟਰੀ ਵੈਬੀਨਾਰ ਕਰਵਾਇਆ ਜਾ ਰਿਹਾ ਹੈ | ਕਾਲਜ ਪਿ੍ੰਸੀਪਲ ਅਤੇ ਵੈਬੀਨਾਰ ਦੇ ਕਨਵੀਨਰ ...
ਗੁਰੂਹਰਸਹਾਏ, 27 ਨਵੰਬਰ (ਹਰਚਰਨ ਸਿੰਘ ਸੰਧੂ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋਹਰ ਸਿੰਘ ਵਾਲਾ ਨੂੰ ਸਜਾਵਟੀ ਬੂਟਿਆਂ ਨਾਲ ਸਜਾਉਣ ਦੀ ਮੁਹਿੰਮ ਦੀ ਸ਼ੁਰੂਆਤ ਸਕੂਲ ਦੇ ਪਿ੍ੰਸੀਪਲ ਸੁਖਮੰਦਰ ਸਿੰਘ ਵਲੋਂ ਆਪਣੇ ਹੱਥੀਂ ਸਜਾਵਟੀ ਬੂਟਾ ਲਗਾ ਕੇ ਕੀਤੀ ਗਈ | ...
ਗੁਰੂਹਰਸਹਾਏ, 27 ਨਵੰਬਰ (ਹਰਚਰਨ ਸਿੰਘ ਸੰਧੂ)- ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ | ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡੀ.ਐੱਸ.ਐਮ ਰਾਕੇਸ਼ ਸ਼ਰਮਾ ਨੇ ਸ. ਸ. ਸ. ਸਮਾਰਟ ...
ਮਖੂ, 27 ਨਵੰਬਰ (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)- ਕਿਸਾਨ ਜਥੇਬੰਦੀਆਂ ਦੇ ਵਿਰੋਧ ਕਰਨ ਦੇ ਬਾਵਜੂਦ ਵੀ ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਬਿੱਲ ਧੱਕੇ ਨਾਲ ਪਾਸ ਕੀਤੇ ਜਾ ਰਹੇ ਹਨ | ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨ ਲਿਆਉਣ ਨਾਲ ...
ਫ਼ਿਰੋਜ਼ਪੁਰ, 27 ਨਵੰਬਰ (ਤਪਿੰਦਰ ਸਿੰਘ)- ਦੇਸ਼ ਵਿਆਪੀ ਚੱਲ ਰਹੀ ਹੜਤਾਲ 'ਚ ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਸ਼ਾਮਿਲ ਰਹੀ | ਸਰਕਲ ਪ੍ਰਧਾਨ ਬਲਕਾਰ ਸਿੰਘ ਭੁੱਲਰ ਨੇ ਕਿਹਾ ਕਿ ਅੱਜ ਸਾਰਾ ਦੇਸ਼ ਹੜਤਾਲ ਕਰ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਆਪਣਾ ਰੋਸ ਜ਼ਾਹਿਰ ...
ਫ਼ਿਰੋਜ਼ਪੁਰ, 27 ਨਵੰਬਰ (ਤਪਿੰਦਰ ਸਿੰਘ)- ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨਾਲ ਸਬੰਧਿਤ ਮੁਲਾਜ਼ਮਾਂ ਵਲੋਂ ਦੇਸ਼ ਵਿਰੋਧੀ ਹੜਤਾਲ ਦੀ ਹਮਾਇਤ 'ਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਰੋਸ ਧਰਨਾ ਮਾਰਿਆ | ਇਸ ਮੌਕੇ ਪੰਜਾਬ ਦੇ ਸੂਬਾਈ ਆਗੂ ਰੇਸ਼ਮ ਸਿੰਘ ਗਿੱਲ ਨੇ ...
ਮਖੂ, 27 ਨਵੰਬਰ (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)- ਦਸਮੇਸ਼ ਯੂਥ ਕਲੱਬ ਫੇਮੀਵਾਲਾ ਫ਼ਿਰੋਜ਼ਪੁਰ ਵਲੋਂ ਚਲਾਏ ਜਾ ਰਹੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਟੀ.ਆਈ ਪ੍ਰਾਜੈਕਟ, ਫੀਮੇਲ ਸੈਕਸ ਵਰਕਰ ਪ੍ਰੋਗਰਾਮ ਤਹਿਤ ਰਾਸ਼ਨ ...
ਫ਼ਿਰੋਜ਼ਪੁਰ, 27 ਨਵੰਬਰ (ਤਪਿੰਦਰ ਸਿੰਘ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ ਨਾਲ ਕਿਸਾਨਾਂ ਵਲੋਂ ਗੱਡੀਆਂ ਚਲਾਉਣ ਦੀ ਦਿੱਤੀ ਸਹਿਮਤੀ ਤੋਂ ਬਾਅਦ ਮਾਲ ਗੱਡੀਆਂ ਦੀ ਆਵਾਜਾਈ ਜ਼ਿਲੇ੍ਹ ਵਿਚ ਸ਼ੁਰੂ ਹੋ ਚੁੱਕੀ ਹੈ | ਫ਼ਿਰੋਜ਼ਪੁਰ ਜ਼ਿਲੇ੍ਹ ਵਿਚ ...
ਫ਼ਾਜ਼ਿਲਕਾ, 27 ਨਵੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਰਾਜ ਅਨੁਸੂਚਿਤ ਕਮਿਸ਼ਨ ਦੇ ਮੈਂਬਰ ਕਰਨਵੀਰ ਸਿੰਘ ਇੰਦੋਰਾ ਨੇ ਜ਼ਿਲ੍ਹੇ ਦੇ ਪਿੰਡ ਰਾਮਸਰਾ ਦੇ ਇਕ ਪੀੜਤ ਪਰਿਵਾਰ ਦੀ ਸੁਣਵਾਈ ਕਰਦਿਆਂ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਉਕਤ ਕੇਸ ਵਿਚ ਪੀੜਤ ਧਿਰ ਨੂੰ ਇਨਸਾਫ਼ ...
ਫ਼ਾਜ਼ਿਲਕਾ, 27 ਨਵੰਬਰ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸ਼੍ਰੀ ਰਾਜ ਪਾਲ ਰਾਵਲ, ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਦੀ ਅਗਵਾਈ ਹੇਠ ਸੰਵਿਧਾਨ ...
ਫ਼ਿਰੋਜ਼ਪੁਰ, 27 ਨਵੰਬਰ (ਤਪਿੰਦਰ ਸਿੰਘ)- ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ 'ਚ ਪਿ੍ੰਸੀਪਲ ਡਾ: ਸਤਿੰਦਰ ਸਿੰਘ ਦੀ ਅਗਵਾਈ ਵਿਚ ਭਾਰਤੀ ਸੰਵਿਧਾਨ ਦਿਵਸ 26 ਨਵੰਬਰ ਅਤੇ ਰਾਸ਼ਟਰੀ ਏਕਤਾ ਸਪਤਾਹ 19 ਨਵੰਬਰ ਤੋਂ 25 ਨਵੰਬਰ ਦੀ ਸਮਾਪਤੀ 'ਤੇ ...
ਫ਼ਿਰੋਜ਼ਪੁਰ, 27 ਨਵੰਬਰ (ਤਪਿੰਦਰ ਸਿੰਘ)- ਜੁਆਇੰਟ ਫੋਰਮ ਦੇ ਸੱਦੇ 'ਤੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਆਰਥਿਕ/ਸਨਅਤੀ ਨੀਤੀਆਂ, ਨਿੱਜੀਕਰਨ ਦੇ ਖ਼ਿਲਾਫ਼ ਸਮੁੱਚੇ ਸਰਕਲ ਫ਼ਿਰੋਜ਼ਪੁਰ ਅਧੀਨ ਪੈਂਦੀਆਂ ਸਬ ਡਵੀਜ਼ਨਾਂ ਜਿਵੇਂ ਕਿ ਫ਼ਿਰੋਜ਼ਪੁਰ ਸਿਟੀ, ਸਬ ਅਰਬਨ ...
ਜ਼ੀਰਾ, 27 ਨਵੰਬਰ (ਜੋਗਿੰਦਰ ਸਿੰਘ ਕੰਡਿਆਲ)- ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਧਰਨਾ ਕੇ ਕੇਂਦਰ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਜਾ ਰਹੇ ਕਿਸਾਨਾਂ ਦੀ ਹਮਾਇਤ ਕਰਦਿਆਂ ਆੜ੍ਹਤੀ ਐਸੋਸੀਏਸ਼ਨ ਅਨਾਜ ਮੰਡੀ ...
ਫ਼ਿਰੋਜ਼ਪੁਰ, 27 ਨਵੰਬਰ (ਕੁਲਬੀਰ ਸਿੰਘ ਸੋਢੀ)- ਸੰਵਿਧਾਨ ਦਿਵਸ ਦੀ 71ਵੀਂ ਵਰੇ੍ਹਗੰਢ ਮੌਕੇ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਵਲੋਂ ਫ਼ਿਰੋਜ਼ਪੁਰ ਮੰਡਲ ਦਫ਼ਤਰ ਅਤੇ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਦੇ ਵਿਹੜੇ ਵਿਚ ਮੰਡਲ ਰੇਲਵੇ ਮੈਨੇਜਰ ਰਾਜੇਸ਼ ਅਗਰਵਾਲ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX