ਬਟਾਲਾ, 30 ਨਵੰਬਰ (ਕਾਹਲੋਂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨਾਲ ਸਬੰਧਿਤ ਇਤਿਹਾਸਕ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ...
ਬਟਾਲਾ, 30 ਨਵੰਬਰ (ਕਾਹਲੋਂ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਸਾਲਾਨਾ ਚੋਣ ਦੌਰਾਨ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਮੈਂਬਰ ਸ਼ੋ੍ਰਮਣੀ ਕਮੇਟੀ ਨੂੰ ਜਰਨਲ ਸਕੱਤਰ ਦੇ ਅਹੁਦੇ 'ਤੇ ਨਿਯੁਕਤ ਕਰਨ ਦੀ ਖੁਸ਼ੀ ਅੰਦਰ ਬਾਬਾ ਸੁਖਵਿੰਦਰ ਸਿੰਘ ਮੁੱਖ ...
ਫਤਹਿਗੜ੍ਹ ਚੂੜੀਆਂ
ਫਤਹਿਗੜ੍ਹ ਚੂੜੀਆਂ, 30 ਨਵੰਬਰ (ਧਰਮਿੰਦਰ ਸਿੰਘ ਬਾਠ, ਐਮ.ਐਸ. ਫੁੱਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਗੁਰਦੁਆਰਾ ਟਾਹਲੀ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜੋ ਸ਼ਹਿਰ ਦੀਆਂ ਪ੍ਰਕਰਮਾ ਕਰਦਾ ਹੋਇਆ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਸਮਾਪਤ ਹੋਇਆ | ਇਸ ਮੌਕੇ ਬਾਠ ਮਾਰਕੀਟ ਦੇ ਸਾਹਮਣੇ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ | ਇਸ ਮੌਕੇ ਜਥੇਦਾਰ ਬਾਬਾ ਕੁਲਵੰਤ ਸਿੰਘ, ਸਲਵੰਤ ਸਿੰਘ, ਜਗਵੰਤ ਸਿੰਘ, ਸੁਖਵਿੰਦਰ ਸਿੰਘ ਬੰਟੀ ਰੰਧਾਵਾ, ਮਨਜੋਤ ਸਿੰਘ, ਬਾਬਾ ਰਾਜਾ, ਬਾਬਾ ਬੌਬੀ, ਬਿਕਰਮਜੀਤ ਸਿੰਘ ਰਾਜੂ, ਸੁਚਪ੍ਰੀਤ ਸਿੰਘ ਸਚੂ, ਦਵਿੰਦਰ ਸਿੰਘ ਬੱਬਾ ਅਮਰਬੀਰ ਸਿੰਘ ਕਾਮਾ, ਕੇਸ਼ਵ ਕੁਮਾਰ, ਓਮ ਜੀ, ਗੌਰਵ ਬਬੂਟਾ, ਮਨਜੀਤ ਸਿੰਘ ਰੰਧਾਵਾ, ਸੌਰਵ ਬਬੂਟਾ, ਨੂਰ ਬਾਠ, ਸਿਮਰ ਬਾਜਵਾ, ਅਵਤਾਰ ਸਿੰਘ, ਜਸਬੀਰ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਗੁ: ਸ੍ਰੀ ਗੁਰੂ ਨਾਨਕ ਦਰਬਾਰ
ਊਧਨਵਾਲ, (ਪਰਗਟ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪਿੰਡ ਧੰਦੋਈ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਲਹਿੰਦੀ ਪੱਤੀ ਤੋਂ ਨਗਰ ਕੀਰਤਨ ਸਜਾਇਆ ਗਿਆ | ਭਾਈ ਨਿਸ਼ਾਨ ਸਿੰਘ ਨੱਤ ਦੇ ਕਵੀਸ਼ਰੀ ਜਥੇ ਨੇ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ | ਇਸ ਮੌਕੇ ਸੇਵਾਦਾਰਾਂ 'ਚ ਹਰਵਿੰਦਰ ਸਿੰਘ ਯੂ.ਐੱਸ.ਏ., ਗੁਰਚਰਨ ਸਿੰਘ ਪ੍ਰਧਾਨ, ਅੰਮਿ੍ਤਪਾਲ ਸਿੰਘ, ਸਰਵਣ ਸਿੰਘ, ਤਰਸੇਮ ਸਿੰਘ ਕਸ਼ਮੀਰ ਸਿੰਘ, ਲਖਬੀਰ ਸਿੰਘ, ਡਾ. ਹਰਬੀਰ ਸਿੰਘ, ਸੁਖਵਿੰਦਰ ਸਿੰਘ, ਕੰਵਲਜੀਤ ਸਿੰਘ, ਹਰਵੰਤ ਸਿੰਘ, ਪ੍ਰਦੀਪ ਸਿੰਘ ਆਦਿ ਹਾਜ਼ਰ ਸਨ |
ਨੀਲਧਾਰੀ ਸੇਵਕ ਸਭਾ
ਨੌਸ਼ਹਿਰਾ ਮੱਝਾ ਸਿੰਘ, (ਤਰਸੇਮ ਸਿੰਘ ਤਰਾਨਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨੀਲਧਾਰੀ ਸੇਵਕ ਸਭਾ ਨੌਸ਼ਹਿਰਾ ਮੱਝਾ ਸਿੰਘ ਵਲੋਂ ਕਸਬਾ ਨਿਵਾਸੀਆਂ ਤੇ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਉਪਰੋਕਤ ਨਗਰ ਕੀਰਤਨ ਗੁਰਦੁਆਰਾ ਸਾਹਿਬ ਵੱਡਾ ਗੁਰਦੁਆਰਾ ਸਾਹਿਬ ਸਰੋਵਰ ਵਾਲਾ ਤੋਂ ਆਰੰਭ ਹੋ ਕੇ ਡਾਕਖਾਨਾ ਚੌਕ, ਬੱਸ ਅੱਡਾ ਤੇ ਕਸਬਾ ਨੌਸਹਿਰਾ ਮੱਝਾ ਸਿੰਘ ਸਮੇਤ ਨਾਲ ਜੁੜਵੇਂ ਪਿੰਡ ਚੂਹੜਚੱਕ ਦੀ ਪ੍ਰਕਰਮਾ ਕਰ ਕੇ ਸ਼ਾਮ ਮੌਕੇ ਵਾਪਸ ਗੁਰਦੁਆਰਾ ਸਾਹਿਬ ਪੁੱਜ ਕੇ ਜੈਕਾਰਿਆਂ ਦੀ ਗੂੰਜ 'ਚ ਸਮਾਪਤ ਹੋਇਆ | ਨਗਰ ਕੀਰਤਨ 'ਚ ਬੀਬੀਆਂ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ | ਇਸ ਮੌਕੇ ਭਾਈ ਲਖਵਿੰਦਰ ਸਿੰਘ, ਕੰਵਲ ਨਰੈਣ ਸਿੰਘ ਰੰਧਾਵਾ, ਸਤਵਿੰਦਰ ਸਿੰਘ, ਪਲਵਿੰਦਰ ਸਿੰਘ, ਗੁਰਬਿੰਦਰ ਸਿੰਘ, ਸੰਤੋਖ ਸਿੰਘ ਪੰਨੂ ਅਤੇ ਨੰਬਰਦਾਰ ਚਰਨਜੀਤ ਸਿੰਘ ਰੰਧਾਵਾ ਸਮੇਤ ਹੋਰ ਹਾਜ਼ਰ ਸਨ |
ਗੁ: ਧਰੁਵ ਮੰਡਲ ਪਿੰਡ ਡਡਵਾਂ
ਧਾਰੀਵਾਲ, (ਰਮੇਸ਼ ਨੰਦਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਡਡਵਾਂ ਦੇ ਗੁਰਦੁਆਰਾ ਧਰੁਵ ਮੰਡਲ ਤੋਂ ਨਗਰ ਕੀਰਤਨ ਸਜਾਇਆ ਗਿਆ | ਇਸ ਮੌਕੇ ਸੁੰਦਰ ਪਾਲਕੀ ਦੇ ਪਿੱਛੇ ਵੱਡੀ ਗਿਣਤੀ 'ਚ ਨਾਨਕ ਨਾਮਲੇਵਾ ਸੰਗਤਾਂ ਗੁਰੂ ਦਾ ਗੁਣਗਾਣ ਕਰ ਰਹੀਆਂ ਸਨ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ, ਖਜਾਨਚੀ ਮਾਸਟਰ ਪਿਆਰਾ ਸਿੰਘ, ਸਰਪੰਚ ਲਵਪ੍ਰੀਤ ਸਿੰਘ, ਨੰਬਰਦਾਰ ਨਿਸ਼ਾਨ ਸਿੰਘ, ਸਾਬਕਾ ਸਰਪੰਚ ਕਰਨੈਲ ਸਿੰਘ, ਅਜੈਬ ਸਿੰਘ ਸੇਵਾ ਮੁਕਤ ਇੰਸਪੈਕਟਰ, ਗੁਰਨਾਮ ਸਿੰਘ, ਪ੍ਰਕਾਸ਼ ਸਿੰਘ, ਸੁਰਜੀਤ ਸਿੰਘ, ਮਨਜੀਤ ਸਿੰਘ, ਹਰਜਿੰਦਰ ਸਿੰਘ, ਗੁਰਮੇਜ ਸਿੰਘ, ਦਰਸ਼ਨ ਸਿੰਘ, ਜਤਿੰਦਰ ਸਿੰਘ, ਗਗਨਦੀਪ ਸਿੰਘ, ਦਿਲਪ੍ਰੀਤ ਸਿੰਘ ਤੇ ਹੋਰ ਸੰਗਤਾਂ ਹਾਜ਼ਰ ਸਨ |
ਪਿੰਡ ਦਮੋਦਰ ਵਿਖੇ ਸਜਾਇਆ ਨਗਰ ਕੀਰਤਨ
ਅਲੀਵਾਲ, (ਸੁੱਚਾ ਸਿੰਘ ਬੁੱਲੋਵਾਲ)- ਪਿੰਡ ਦਮੋਦਰ ਦੀ ਸਮੂਹ ਸੰਗਤ ਤੇ ਗੁਰਦੁਆਰਾ ਧੰਨ-ਧੰਨ ਸੱਚੀਆਂ ਮਾਂਈਆਂ ਦੀ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ ਤੇ ਨਗਰ ਕੀਰਤਨ ਸਜਾਏ ਗਏ | ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ
ਚੱਲ ਕੇ ਨਗਰ ਦੇ ਚੁਫ਼ੇਰੇ ਹੁੰਦਾ ਹੋਇਆ ਗੁਰੁ ਨਾਨਕ ਦੇਵ ਜੀ ਦੇ ਜਨਮ ਨਾਲ ਸਬੰਧਿਤ ਸ਼ਬਦ ਬੋਲਦੇ ਹੋਏ ਚਾਰ ਪੜਾਵਾਂ 'ਚ ਗੁਜ਼ਾਰਿਆ, ਜਿਸ ਦਾ ਚੌਥਾ ਪੜਾਅ ਪਿੰਡ ਦੇ ਚੜ੍ਹਦੇ ਪਾਸੇ ਹੋਇਆ ਜਿੱਥੇ ਸੰਤੋਖ ਸਿੰਘ, ਡਾਕਟਰ ਸਰਬਜੀਤ ਸਿੰਘ, ਡਾਕਟਰ ਗੁਰਵਿੰਦਰ ਸਿੰਘ, ਸਰਦਾਰ ਕੇਵਲ ਸਿੰਘ ਪਰਿਵਾਰ ਵਲੋਂ ਸੰਗਤਾਂ ਨੂੰ ਲੰਗਰ ਸ਼ਕਾਇਆ ਗਿਆ | ਉਪਰੰਤ ਇਸ ਪਰਿਵਾਰ ਵਲੋਂ ਪੰਜ ਪਿਆਰਿਆਂ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਦੇ ਉਪ-ਚੇਅਰਮੈਨ ਸੰਤੋਖ ਦਮੋਦਰ, ਬਾਬਾ ਸੁਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸੱਚੀਆਂ, ਮੈਂਬਰ ਪੰਚਾਇਤ ਦਿਲਬਾਗ ਸਿੰਘ, ਬਾਬਾ ਗੁਰਨਾਮ ਸਿੰਘ ਕਥਾਵਾਚਕ ਜਥੇ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਕਾਰੀ ਸੀ.ਸੈ. ਸਕੂਲ ਮਿਰਜਾਜਾਨ ਦੀਆਂ ਵਿਦਿਆਰਥਣਾਂ ਮਨਮੀਤ ਕੌਰ, ਗੁਰਨੂਰ ਕੌਰ, ਜਸਕਿਰਨ ਕੌਰ, ਕੋਮਲਦੀਪ ਕੌਰ, ਲਵਪ੍ਰੀਤ ਕੌਰ ਅਤੇ ਹੋਰਨਾਂ ਨੇ ਪਾਲਕੀ ਸਾਹਿਬ ਦੇ ਰਸਤੇ ਦੀ ਸਫ਼ਾਈ ਲਈ ਝਾੜੂ ਦੀ ਸੇਵਾ ਨਿਭਾਈ | ਇਸ ਮੌਕੇ ਬਾਬਾ ਜਾਗੀਰ ਸਿੰਘ, ਸੇਵਾਦਾਰ ਬਾਬਾ ਸ਼ਾਹ ਮਦਾਰ, ਜੋਬਨਪ੍ਰੀਤ ਸਿੰਘ, ਅਮਨਦੀਪ ਸਿੰਘ, ਜਸ਼ਨਪ੍ਰੀਤ ਸਿੰਘ, ਉਂਕਾਰ ਵਿਰਕ, ਗੁਰਦੇਵ ਸਿੰਘ, ਕੇਵਲ ਸਿੰਘ, ਅਜੀਤ ਸਿੰਘ, ਹਰਪਾਲ ਸਿੰਘ ਅਤੇ ਦਿਲਪ੍ਰੀਤ ਸਿੰਘ ਆਦਿ ਅਤੇ ਪਿੰਡ ਦੀ ਸਮੂਹ ਸਾਧ ਸੰਗਤ ਇਸ ਨਗਰ ਕੀਰਤਨ 'ਚ ਸ਼ਾਮਿਲ ਸਨ |
ਬਖਤਪੁਰ ਵਿਖੇ ਸਜਾਇਆ ਨਗਰ ਕੀਰਤਨ
ਘੱਲੂਘਾਰਾ ਸਾਹਿਬ, (ਮਿਨਹਾਸ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਖਤਪੁਰ ਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਵਿਚ ਸ਼ਾਮਲ ਢਾਡੀ ਜਥੇ ਅਮਨਦੀਪ ਕੌਰ ਖਾਲਸਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ | ਨਗਰ ਕੀਰਤਨ ਦੇ ਰਸਤੇ ਦੌਰਾਨ ਕਮੇਟੀ ਮੈਂਬਰਾਂ ਗਗਨਦੀਪ ਸਿੰਘ, ਇਕਬਾਲ ਸਿੰਘ, ਗੁਰਮੇਜ ਸਿੰਘ, ਗੁਰਮੁਖ ਸਿੰਘ, ਹਰਜੀਤ ਸਿੰਘ ਅਤੇ ਹੋਰ ਮੁਹਤਬਰ ਸਿੱਖ ਸੰਗਤਾਂ ਨੇ ਵਧ-ਚੜ੍ਹ ਕੇ ਹਰ ਸਾਲ ਵਾਂਗ ਪ੍ਰਬੰਧਕੀ ਡਿਊਟੀਆਂ ਨਿਭਾਈਆਂ | ਨਗਰ ਕੀਰਤਨ ਪਿੰਡ ਸਹਾਏਪੁਰ ਤੋਂ ਹੁੰਦਾ ਹੋਇਆ ਗੁਰਦੁਆਰਾ ਸਿੰਘ ਸਭਾ ਬਖਤਪੁਰ ਵਿਖੇ ਸਮਾਪਤ ਹੋਇਆ |
ਵਡਾਲਾ ਗ੍ਰੰਥੀਆਂ ਤੋਂ ਸਜਾਇਆ ਨਗਰ ਕੀਰਤਨ
ਵਡਾਲਾ ਗ੍ਰੰਥੀਆਂ, (ਗੁਰਪ੍ਰਤਾਪ ਸਿੰਘ ਕਾਹਲੋਂ)- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਨਜ਼ਦੀਕੀ ਪਿੰਡਾਂ ਵਿਚ ਸ਼ਰਧਾ ਨਾਲ ਮਨਾਇਆ ਗਿਆ ਤੇ ਨਗਰ ਕੀਰਤਨ ਸਜਾਏ ਗਏ | ਵਡਾਲਾ ਗ੍ਰੰਥੀਆਂ ਤੋਂ ਸਜਾਏ ਗਏ ਨਗਰ ਕੀਰਤਨ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਫਲਾਹੀ ਸਾਹਿਬ ਵਿਖੇ ਮੁੱਖ ਪ੍ਰਬੰਧਕ ਬਾਬਾ ਦਲੇਰ ਸਿੰਘ ਖ਼ਾਲਸਾ ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸੇ ਤਰ੍ਹਾਂ ਪਿੰਡ ਚੀਮਾ, ਭਿੱਟੇਵੱਢ, ਮਨੋਹਰਪੁਰ, ਲੋਹਚੱਪ, ਭਾਗੀਆਂ, ਤਲਵੰਡੀ ਝੁੰਗਲਾਂ, ਸ਼ੇਰਪੁਰ, ਪੇਰੋਸ਼ਾਹ, ਨਵਾਂ ਪਿੰਡ ਤਾਰਾਗੜ੍ਹ, ਸਤਕੋਹਾ, ਹਰਸੀਆਂ, ਦਿਆਲਗੜ, ਮਲਕਪੁਰ, ਲੌਾਗੋਵਾਲ, ਕਾਲੀਆਂ, ਧੁੱਪਸੜੀ, ਮਮਰਾਏ, ਬਹਿਲੂਵਾਲ, ਸ਼ਾਹਬਾਦ, ਮਸਾਣੀਆਂ, ਲਖੋਰਾਹ, ਦੀਵਾਨੀਵਾਲ ਕਲਾਂ, ਦੀਵਾਨੀਵਾਲ ਖੁਰਦ, ਅਵਾਣ ਵਿਖੇ ਭੋਗ ਪਾਏ ਤੇ ਲੰਗਰ ਲਗਾਏ ਗਏ |
ਘੁਮਾਣ, 30 ਨਵੰਬਰ (ਬੰਮਰਾਹ)-ਬਾਬਾ ਨਾਮਦੇਵ ਸਪੋਰਟਸ ਕਲੱਬ ਘੁਮਾਣ ਦੇ ਸਮੁੱਚੇ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਅੱਜ ਘੁਮਾਣ ਦੇ ਸਰਕਾਰੀ ਸਕੂਲ ਦੀ ਗਰਾਊਾਡ ਵਿਚ ਦੁਪਹਿਰ 2 ਵਜੇ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ...
ਬਟਾਲਾ, 30 ਨਵੰਬਰ (ਕਾਹਲੋਂ)-ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀ.ਸੈਕੰ. ਸਕੂਲ ਬਟਾਲਾ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 'ਤੇ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਕੀਤਾ ਗਿਆ | ਸਕੂਲ ਦੇ ਅਧਿਆਪਕਾਂ ਨੇ ਸਾਮਾਜਿਕ ਦੂਰੀ ਦਾ ਪਾਲਣ ਕਰਦੇ ਹੋਏ ਵਧ-ਚੜ੍ਹ ...
ਪੁਰਾਣਾ ਸ਼ਾਲਾ, 30 ਨਵੰਬਰ (ਅਸ਼ੋਕ ਸ਼ਰਮਾ)- ਪਿੰਡ ਕਰਾਲ ਅਤੇ ਕ੍ਰਿਸ਼ਨ ਨਗਰ ਗਾਜ਼ੀਕੋਟ ਜ਼ਿਲ੍ਹਾ ਗੁਰਦਾਸਪੁਰ ਵਿਖੇ ਮਨਸੋਤਰਾ ਬਰਾਦਰੀ ਦੀ ਸਜੋਤੀ ਮਾਤਾ ਅਤੇ ਬਾਵਾ ਜੀ ਦਾ ਸਾਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਸਭ ਤੋਂ ਪਹਿਲਾਂ ਝੰਡਾ ਪੂਜਣ ...
ਪੁਰਾਣਾ ਸ਼ਾਲਾ, 30 ਨਵੰਬਰ (ਅਸ਼ੋਕ ਸ਼ਰਮਾ)- ਪੰਡੋਰੀ ਮਹੰਤਾਂ ਅੰਦਰ ਪੈਂਦੇ ਪਿੰਡ ਸਾਹੋਵਾਲ ਦੇ ਪੁਰਾਤਣ ਇਤਿਹਾਸਕ ਗੁਰਦੁਆਰਾ ਡੇਰਾ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ ਗਿਆ | ਗੁਰਦੁਆਰਾ ਪ੍ਰਧਾਨ ਗੁਰਬਚਨ ਸਿੰਘ ...
ਗੁਰਦਾਸਪੁਰ, 30 ਨਵੰਬਰ (ਭਾਗਦੀਪ ਸਿੰਘ ਗੋਰਾਇਆ)-ਸਥਾਨਕ ਸ਼ਹਿਰ ਦੇ ਬਟਾਲਾ ਰੋਡ ਸਥਿਤ ਮਸ਼ਹੂਰ ਕਾਲੋਨੀ ਸ਼ੁਭਮ ਇਨਕਲੇਵ ਦੇ ਵਾਸੀਆਂ ਦੀ ਇਕ ਮੀਟਿੰਗ ਹੋਈ | ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਦਵਿੰਦਰ ਸਿੰਘ ਮਾਨ ਵਲੋਂ ਕੀਤੀ ਗਈ | ਇਸ ਮੌਕੇ ਪ੍ਰਧਾਨ ਨੇ ਸਮੂਹ ਕਾਲੋਨੀ ...
ਬਟਾਲਾ, 30 ਨਵੰਬਰ (ਬੁੱਟਰ)-15 ਸਾਲਾ ਬੱਚੇ ਦੇ ਭੇਦਭਰੀ ਹਾਲਤ 'ਚ ਲਾਪਤਾ ਹੋਣ ਦੀ ਖ਼ਬਰ ਹੈ | ਲਾਪਤਾ ਹੋਏ ਬੱਚੇ ਕਰਨ ਕੁਮਾਰ ਦੇ ਪਿਤਾ ਸੁਖਦੇਵ ਪਾਲ ਤੇ ਮਾਤਾ ਸੱਤਿਆ ਦੇਵੀ ਵਾਸੀ ਗੌਸਪੁਰਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸਥਾਨਕ ਡੇਰਾ ਰੋਡ ਵਿਖੇ ਆਟੋ ਬਣਾਉਣ ਦਾ ਕੰਮ ...
ਗੁਰਦਾਸਪੁਰ, 30 ਨਵੰਬਰ (ਸੁਖਵੀਰ ਸਿੰਘ ਸੈਣੀ)-ਸਥਾਨਕ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦਾ ਦਿਨ ਰਾਤ ਚੱਲ ਰਿਹਾ ਪੱਕਾ ਮੋਰਚਾ ਅੱਜ 61ਵੇਂ ਦਿਨ 'ਚ ਦਾਖ਼ਲਾ ਹੋ ਗਿਆ ਹੈ | ਅੱਜ ਦੇ ਧਰਨੇ ਨੰੂ ਸੰਬੋਧਨ ਕਰਦਿਆਂ ਆਗੂ ਮੱਖਣ ਸਿੰਘ ਕੋਹਾੜ, ਜਸਬੀਰ ਸਿੰਘ ਕੱਤੋਵਾਲ, ਸੁਖਦੇਵ ...
ਨੌਸ਼ਹਿਰਾ ਮੱਝਾ ਸਿੰਘ, 30 ਨਵੰਬਰ (ਤਰਸੇਮ ਸਿੰਘ ਤਰਾਨਾ)-ਸਥਾਨਕ ਬੱਸ ਅੱਡਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਅੰਮਿ੍ਤਸਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਬਣੇ ਫਲਾਈ ਓਵਰ ਪੁਲ 'ਤੇ ਵਿਆਹ ਸਮਾਗਮ 'ਚ ਸ਼ਮੂਲੀਅਤ ਕਰਨ ਜਾ ਰਹੀਆਂ ਕਾਰਾਂ ਦੀ ਆਪਸ 'ਚ ਟੱਕਰ ਹੋਣ ਕਾਰਨ ਇਕ ਲੜਕੀ ...
ਫਤਹਿਗੜ੍ਹ ਚੂੜੀਆਂ, 30 ਨਵੰਬਰ (ਧਰਮਿੰਦਰ ਸਿੰਘ ਬਾਠ)-ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਦੀ ਹਾਈਕਮਾਂਡ ਵਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਉਣ ਦਾ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ...
ਬਟਾਲਾ, 30 ਨਵੰਬਰ (ਕਾਹਲੋਂ)-ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾਂ ਦੀਆਂ ਹਦਾਇਤਾਂ 'ਤੇ ਅਮਲ ਕਰਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਸਿਹਤ ਵਿਭਾਗ ਵਲੋਂ ਬਟਾਲਾ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚੋਂ ਪੀਣ ਵਾਲੇ ਪਾਣੀ ਦੇ ਨਮੂਨੇ ...
ਕਲਾਨੌਰ, 30 ਨਵੰਬਰ (ਪੁਰੇਵਾਲ)- ਸਥਾਨਕ ਸਮਾਜਿਕ ਗਤੀਵਿਧੀਆਂ ਸੇਵਾ ਗਰੁੱਪ ਵਲੋਂ ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕਰਵਾਈ ਗਈ ਤੀਸਰੀ ਕਲਾਨੌਰ ਬੈਡਮਿੰਟਨ ਜੂਨੀਅਰ/ਸੀਨੀਅਰ ਲੀਗ ਸਮਾਪਤ ਹੋ ਗਈ | ਸਮਾਪਤੀ ਇਨਾਮ ਵੰਡ ਸਮਾਗਮ 'ਚ ਐਸ.ਐਚ.ਓ. ਕਲਾਨੌਰ ਅਮਨਦੀਪ ...
ਕੋਟਲੀ ਸੂਰਤ ਮੱਲ੍ਹੀ, 30 ਨਵੰਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨੇੜਲੇ ਪਿੰਡ ਬੰਬ ਦੇ ਨੌਜਵਾਨ ਆਗੂ ਨੰਬਰਦਾਰ ਕੋਮਲਦੀਪ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਬੰਬ, ਚੱਕ ਮਹਿਮਾ, ਰਾਜੇਕੇ, ਮੋਹਲੋਵਾਲੀ, ...
ਧਾਰੀਵਾਲ, 30 ਨਵੰਬਰ (ਜੇਮਸ ਨਾਹਰ)-ਵੱਖ-ਵੱਖ ਇੰਜੀਨੀਅਰਿੰਗ ਵਿਭਾਗਾਂ ਵਿਚ ਕੰਮ ਕਰ ਰਹੇ/ਸੇਵਾ ਮੁਕਤ, ਜੂਨੀਅਰ ਇੰਜੀਨੀਅਰਾਂ/ ਸਹਾਇਕ ਇੰਜੀਨੀਅਰਾਂ/ਉਪ-ਮੰਡਲ ਇੰਜੀਨੀਅਰਾਂ (ਪਦ ਉੱਨਤ) ਦੀ ਪ੍ਰਤੀਨਿਧ ਜਮਾਤ, ਕੌਾਸਲ ਆਫ਼ ਡਿਪਲੋਮਾ ਇੰਜੀਨੀਅਰਜ਼, ਪੰਜਾਬ, ਹਰਿਆਣਾ, ...
ਧਾਰੀਵਾਲ, 30 ਨਵੰਬਰ (ਸਵਰਨ ਸਿੰਘ)- ਪਿੰਡ ਆਲੋਵਾਲ ਵਿਖੇ ਸ਼ਹੀਦ ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਚੀਮਾ ਯਾਦਗਾਰੀ ਧਾਰਮਿਕ ਸਮਾਗਮ ਕਰਵਾਇਆ ਗਿਆ | ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਭਾਈ ਬਲਜੀਤ ਸਿੰਘ ਤੇ ਸਾਥੀਆਂ ਨੇ ਕੀਰਤਨ ਕੀਤਾ | ਇਸ ਤੋਂ ਇਲਾਵਾ ਬਾਬਾ ਹਰਪਿੰਦਰ ...
ਸ੍ਰੀ ਹਰਿਗੋਬਿੰਦਪੁਰ, 30 ਨਵੰਬਰ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਨਗਰ ਕੌਾਸਲ ਦਫ਼ਤਰ ਵਿਚ ਹਲਕਾ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਨੇ ਪੰਜਾਬ ਸਰਕਾਰ ਵਲੋਂ ਖੁਰਾਕ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਜ਼ਰੀਏ ਜਾਰੀ ਕਰਵਾਏ ਸਮਾਰਟ ਰਾਸ਼ਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX