ਜਸਪਾਲ ਸਿੰਘ
ਸਿੰਘੂ ਬਾਰਡਰ, 25 ਜਨਵਰੀ-ਗਣਤੰਤਰ ਦਿਵਸ ਮੌਕੇ ਦਿੱਲੀ ਦੀਆਂ ਸੜਕਾਂ 'ਤੇ ਟਰੈਕਟਰ ਪਰੇਡ ਕਰਕੇ ਕਿਸਾਨ 26 ਜਨਵਰੀ ਨੂੰ ਇਤਿਹਾਸ ਰਚਣ ਜਾ ਰਹੇ ਹਨ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਰਾਜਪਥ 'ਤੇ ਹੋਣ ਵਾਲੇ ਅਧਿਕਾਰਕ ਗਣਤੰਤਰ ਦਿਵਸ ਸਮਾਗਮ 'ਚ ਜਿਥੇ ਦੇਸ਼ ਦੇ ...
ਨਵੀਂ ਦਿੱਲੀ, 25 ਜਨਵਰੀ (ਏਜੰਸੀ)- ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ, ਮਰਹੂਮ ਗਾਇਕ ਐਸ.ਪੀ. ਬਾਲਾਸੁਬਰਾਮਨੀਅਮ ਤੇ ਫਾਈਬਰ ਆਪਟਿਕਸ ਦੇ ਪਿਤਾਮਾ ਨਰਿੰਦਰ ਸਿੰਘ ਕਪਾਨੀ ਸਮੇਤ 7 ਸ਼ਖ਼ਸੀਅਤਾਂ ਨੂੰ ਇਸ ਸਾਲ ਪਦਮ ਵਿਭੂਸ਼ਣ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ ...
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ 72ਵੇਂ ਗਣਤੰਤਰ ਦਿਵਸ ਮੌਕੇ ਸੁਰੱਖਿਆ ਸੈਨਾਵਾਂ ਦੇ ਜਵਾਨਾਂ ਤੇ ਹੋਰਾਂ ਨੂੰ 455 ਬਹਾਦਰੀ ਅਤੇ ਹੋਰ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਜੂਨ 2020 'ਚ ਚੀਨ ਦੇ ਖ਼ਿਲਾਫ਼ ਲੱਦਾਖ ਦੀ ਗਲਵਾਨ ਘਾਟੀ 'ਚ ਚੀਨੀ ਸੈਨਿਕਾਂ ਨਾਲ ਝੜਪ ਦੌਰਾਨ ਸ਼ਹੀਦ ਹੋਏ ਬਿਹਾਰ ਰੈਜ਼ੀਮੈਂਟ ਦੇ ਕਰਨਲ ਸੰਤੋਸ਼ ਬਾਬੂ ਨੂੰ ਮਰਨ ਉਪਰੰਤ ਸ਼ੌਰੀਆ ਚੱਕਰ ਅਤੇ ਪੰਜਾਬ ਨਾਲ ਸਬੰਧਤ ਸ਼ਹੀਦ ਗੁਰਤੇਜ ਸਿੰਘ ਨੂੰ ਵੀਰ ਚੱਕਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਪੁਰਸਕਾਰਾਂ 'ਚ ਇਕ ਮਹਾਂਵੀਰ ਚੱਕਰ, 5 ਕੀਰਤੀ ਚੱਕਰ, 5 ਵੀਰ ਚੱਕਰ, 7 ਸ਼ੌਰਿਆ ਚੱਕਰ, 4 ਬਾਰ ਟੂ ਸੈਨਾ ਮੈਡਲ (ਬਹਾਦਰੀ), 130 ਸੈਨਾ ਮੈਡਲ (ਬਹਾਦਰੀ), ਇਕ ਨਾਓ ਸੈਨਾ ਮੈਡਲ (ਬਹਾਦਰੀ), 04 ਵਾਯੂ ਸੈਨਾ ਮੈਡਲ (ਬਹਾਦਰੀ) ਆਦਿ ਪੁਰਸਕਾਰ 455 ਸ਼ਖ਼ਸੀਅਤਾਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਰਾਸ਼ਟਰਪਤੀ ਕੋਵਿੰਦ ਵਲੋਂ ਬਿਹਾਰ ਰੈਜ਼ੀਮੈਂਟ ਦੇ ਕਰਨਲ ਸੰਤੋਸ਼ ਬਾਬੂ ਨੂੰ ਮਰਨ ਉਪਰੰਤ ਸ਼ੌਰੀਆ ਚੱਕਰ, ਇਸ ਤੋਂ ਇਲਾਵਾ ਸੂਬੇਦਾਰ ਸੰਜੀਵ ਕੁਮਾਰ (ਸੈਨਾ) ਮਰਨ ਉਪੰਰਤ ਅਤੇ ਇੰਸਪੈਕਟਰ ਪਿੰਟੂ ਕੁਮਾਰ ਸਿੰਘ, ਸ਼੍ਰੀ ਸ਼ਾਮ ਨਰਾਇਣ ਸਿੰਘ ਯਾਦਵ ਹੈੱਡ ਕਾਂਸਟੇਬਲ, ਵਿਨੋਦ ਕੁਮਾਰ ਕਾਂਸਟੇਬਲ (ਸੀ.ਆਰ.ਪੀ.ਐਫ.) ਸਭ ਨੂੰ ਮਰਨ ਉਪਰੰਤ ਅਤੇ ਸ੍ਰੀ ਰਾਹੁਲ ਮਾਥੁਰ ਡਿਪਟੀ ਕਮਾਂਡੈਂਟ ਨੂੰ ਕੀਰਤੀ ਚੱਕਰ ਦੇਣ ਦਾ ਐਲਾਨ ਕੀਤਾ ਗਿਆ। ਵੀਰ ਚੱਕਰ ਪ੍ਰਾਪਤ ਕਰਨ ਵਾਲਿਆਂ 'ਚ- ਨਾਇਬ ਸੂਬੇਦਾਰ ਨਾਡੁਰਾਮ ਸੋਰੇਨ, ਹਵਾਲਦਾਰ ਕੇ. ਪਲਾਨੀ, ਨਾਇਕ ਦੀਪਕ ਸਿੰਘ ਤੇ ਸ਼ਹੀਦ ਗੁਰਤੇਜ ਸਿੰਘ ਪੰਜਾਬ ਰੈਜ਼ੀਮੈਂਟ (ਮਰਨ ਉਪਰੰਤ), ਤੇਜਿੰਦਰ ਸਿੰਘ ਸ਼ਾਮਿਲ ਹਨ। ਸੈਨਾ ਦੇ ਸ਼ੌਰੀਆ ਚੱਕਰ ਵਿਜੇਤਾ ਮੇਜਰ ਅਨੁਜ ਸੂਦ (ਮਰਨ ਉਪਰੰਤ), ਰਾਇਫਲਮੈਨ ਪ੍ਰਨਾਬ ਜੋਤੀ ਦਾਸ, ਸੋਨਮ ਟੀ. ਤਮਾਂਗ ਅਤੇ ਅਰਸ਼ਦ ਖਾਨ ਇੰਸਪੈਕਟ ਜੰਮੂ ਕਸ਼ਮੀਰ ਪੁਲਿਸ,ਮੁਸ਼ਤਫਾ ਬਰਾਹ ਐਸ.ਜੀ.ਸੀ.ਟੀ., ਨਸੀਰ ਅਹਿਮਦ ਕੋਹਲੀ, ਐਸ.ਜੀ.ਸੀ.ਟੀ. ਤੇ ਬਲਾਲ ਅਹਿਮਦ ਐਸ.ਪੀ.ਓ. ਜੰਮੂ ਕਸ਼ਮੀਰ ਪੁਲਿਸ (ਮਰਨ ਉਪਰੰਤ) ਸ਼ਾਮਿਲ ਹਨ।
ਨਵੀਂ ਦਿੱਲੀ, 25 ਜਨਵਰੀ (ਪੀ.ਟੀ.ਆਈ.)-ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਖੇਤੀ ਕਾਨੂੰਨਾਂ ਨੂੰ 1 ਤੋਂ ਡੇਢ ਸਾਲ ਤੱਕ ਰੱਦ ਕਰਨ ਦੇ ਸਰਕਾਰੀ ਪ੍ਰਸਤਾਵ ਨੂੰ ਕਿਸਾਨਾਂ ਲਈ ਬਿਹਤਰੀਨ ਪ੍ਰਸਤਾਵ ਦੱਸਿਆ ਹੈ ਤੇ ਉਮੀਦ ਜਤਾਈ ਹੈ ਕਿ ਅੰਦੋਲਨਕਾਰੀ ਕਿਸਾਨ ...
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਭਾਰਤੀ ਫੌਜ ਨੇ ਸੋਮਵਾਰ ਨੂੰ ਦੱਸਿਆ ਕਿ ਬੀਤੀ 20 ਜਨਵਰੀ ਨੂੰ ਉੱਤਰੀ ਸਿੱਕਮ ਦੇ ਨਾਕੂ ਲਾ ਇਲਾਕੇ 'ਚ ਭਾਰਤੀ ਅਤੇ ਚੀਨੀ ਸੈਨਿਕਾਂ ਦਰਮਿਆਨ ਮਾਮੂਲੀ ਝੜਪ ਹੋਈ ਸੀ ਅਤੇ ਇਸ ਵਿਵਾਦ ਨੂੰ ਸਥਾਨਕ ਕਮਾਂਡਰਾਂ ਵਲੋਂ ਸੁਲਝਾ ਲਿਆ ਗਿਆ ਹੈ। ...
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਇਸ ਵਾਰ ਗਣੰਤਤਰ ਦਿਵਸ ਮੌਕੇ ਦੇਸ਼ ਭਰ 'ਚੋਂ 32 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਚੁਣਿਆ ਗਿਆ ਹੈ। ਇਸ ਵਿਚ ਲੁਧਿਆਣਾ ਦੀ 14 ਸਾਲਾ ਨਾਮਿਆ ਜੋਸ਼ੀ ਅਤੇ ਜੰਮੂ ਦੇ ਹਰਮਨਜੋਤ ਸਿੰਘ ਦਾ ਨਾਂਅ ਵੀ ਸ਼ਾਮਿਲ ਹੈ। ਨਾਮਿਆ ...
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਗਣਤੰਤਰ ਦਿਵਸ ਦੇ ਮੌਕੇ 'ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੁਆਰਾ ਵਧੀਆ ਸੇਵਾਵਾਂ ਨਿਭਾਉਣ ਲਈ ਸੀ.ਬੀ.ਆਈ. ਦੇ 30 ਅਧਿਕਾਰੀਆਂ ਦਾ ਪੁਲਿਸ ਮੈਡਲ ਨਾਲ ਸਨਮਾਨ ਕੀਤਾ ਗਿਆ ਹੈ। ਇਕ ਅਧਿਕਾਰਕ ਬਿਆਨ 'ਚ ਕਿਹਾ ਗਿਆ ਕਿ ਸੀ.ਬੀ.ਆਈ. ਦੇ 6 ...
ਜੰਮੂ, 25 ਜਨਵਰੀ (ਏਜੰਸੀ)-ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਲਖਨਪੁਰ 'ਚ ਅੱਜ ਭਾਰਤੀ ਫੌਜ ਦੇ ਇਕ ਐਡਵਾਂਸ ਲਾਈਟ ਹੈਲੀਕਾਪਟਰ (ਏ.ਐਲ.ਐਚ.) ਧਰੁਵ ਦੀ ਕਰੈਸ-ਲੈਂਡਿੰਗ ਦੌਰਾਨ 2 ਪਾਇਲਟ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ ਸੈਨਾ ਦਾ ਇਕ ...
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਸਰਕਾਰ ਵਲੋਂ ਵਾਤਾਵਰਨ ਦੀ ਸੁਰੱਖਿਆ ਅਤੇ ਪ੍ਰਦੂਸ਼ਣ 'ਤੇ ਰੋਕ ਲਗਾਉਣ ਲਈ 8 ਸਾਲ ਤੋਂ ਪੁਰਾਣੇ ਵਾਹਨਾਂ 'ਤੇ ਗ੍ਰੀਨ ਟੈਕਸ ਲਗਾਉਣ ਦੀ ਯੋਜਨਾ ਹੈ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਇਲੈਕਟ੍ਰਿਕ ਵਾਹਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX