•30 ਜਨਵਰੀ ਨੂੰ ਇਕ ਦਿਨ ਦਾ ਵਰਤ ਰੱਖਣਗੇ ਕਿਸਾਨ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 27 ਜਨਵਰੀ-ਦਿੱਲੀ 'ਚ ਕਿਸਾਨ ਗਣਤੰਤਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਤੋਂ ਇਕ ਦਿਨ ਬਾਅਦ ਕਿਸਾਨ ਜਥੇਬੰਦੀਆਂ ਅਤੇ ਦਿੱਲੀ ਪੁਲਿਸ ਨੇ ਨਾਲੋ-ਨਾਲ ਕੀਤੀਆਂ ਪ੍ਰੈੱਸ ...
ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਕੀਤੀ ਪ੍ਰੈੱਸ ਕਾਨਫ਼ਰੰਸ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਉਂਦਿਆਂ ਕਿਹਾ ਕਿ ਕਿਸਾਨਾਂ ਨੇ ਪੁਲਿਸ ਨਾਲ ਲਿਖ਼ਤੀ ਸਮਝੌਤਾ ਤੋੜਿਆ | ਦਿੱਲੀ ਪੁਲਿਸ ਕਮਿਸ਼ਨਰ ਐੱਸ.ਐੱਸ. ਸ੍ਰੀਵਾਸਤਵਾ ਨੇ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ...
ਰਾਮਪੁਰ (ਯੂ.ਪੀ.), 27 ਜਨਵਰੀ (ਏਜੰਸੀ)-ਗਾਜ਼ੀਪੁਰ ਬਾਰਡਰ ਤੋਂ ਲਾਲ ਕਿਲ੍ਹੇ ਵੱਲ ਜਾ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਰੋਕਣ ਲਈ ਦਿੱਲੀ ਪੁਲਿਸ ਵਲੋਂ ਆਈ.ਟੀ.ਓ. ਚੌਕ ਵਿਖੇ ਕੀਤੀ ਬੈਰੀਕੇਡਿੰਗ ਨੂੰ ਤੋੜਨ ਲਈ ਟਰੈਕਟਰ ਮਾਰ ਕੇ ਜਾਨ ਗਵਾਉਣ ਵਾਲੇ ਉੱਤਰ ਪ੍ਰਦੇਸ਼ ...
ਨਵੀਂ ਦਿੱਲੀ, 27 ਜਨਵਰੀ (ਏਜੰਸੀ) -ਦਿੱਲੀ 'ਚ ਕਿਸਾਨ ਪਰੇਡ ਦੌਰਾਨ ਹੋਈ ਹਿੰਸਾ ਦੇ ਇਕ ਦਿਨ ਬਾਅਦ ਸਰਕਾਰ ਨੇ ਕਿਹਾ ਹੈ ਕਿ ਉਸ ਨੇ ਇਹ ਕਦੇ ਨਹੀਂ ਕਿਹਾ ਕਿ ਕਿਸਾਨਾਂ
ਨਾਲ ਗੱਲਬਾਤ ਦੇ ਦਰਵਾਜ਼ੇ ਬੰਦ ਹੋ ਗਏ ਹਨ | ਸਰਕਾਰ ਨੇ ਕਿਹਾ ਕਿ ਉਸ ਵਲੋਂ ਤਾਜ਼ਾ ਗੱਲਬਾਤ ਲਈ ਜਦੋਂ ...
ਨਵੀਂ ਦਿੱਲੀ, 27 ਜਨਵਰੀ (ਏਜੰਸੀ)-ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੀ ਜਾਂਚ ਲਈ ਇਕ ਕਮਿਸ਼ਨ ਦੇ ਗਠਨ ਸਬੰਧੀ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕੀਤੀ ਗਈ | ਪਟੀਸ਼ਨ 'ਚ ਹਿੰਸਾ ਅਤੇ 26 ਜਨਵਰੀ ਨੂੰ ਰਾਸ਼ਟਰੀ ਝੰਡੇ ਦੇ ਅਪਮਾਨ ਲਈ ...
ਨਵੀਂ ਦਿੱਲੀ, 27 ਜਨਵਰੀ (ਏਜੰਸੀ)-ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਕੋਵਿਡ-19 ਨੂੰ ਲੈ ਕੇ ਜਾਰੀ ਕੀਤੇ ਤਾਜ਼ਾ ਦਿਸ਼ਾ-ਨਿਰਦੇਸ਼ਾਂ 'ਚ ਸਿਨੇਮਾ ਹਾਲਾਂ ਤੇ ਥੀਏਟਰਾਂ ਨੂੰ ਵਧੇਰੇ ਲੋਕਾਂ ਨਾਲ ਚਲਾਉਣ ਅਤੇ ਸਭ ਸਿਵਮਿੰਗ ਪੂਲਾਂ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੀ ...
ਸ੍ਰੀਨਗਰ, 27 ਜਨਵਰੀ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਅੱਤਵਾਦੀਆਂ ਵਲੋਂ ਫੌਜ ਦੇ ਇਕ ਗਸ਼ਤੀ ਦਲ ਨੂੰ ਨਿਸ਼ਾਨਾ ਬਣਾ ਕੇ ਕੀਤੇ ਆਈ.ਈ.ਡੀ. ਹਮਲੇ 'ਚ ਇਕ ਜਵਾਨ ਸ਼ਹੀਦ ਤੇ 3 ਹੋਰ ਗੰਭੀਰ ਜ਼ਖ਼ਮੀ ਹੋ ਗਏ | ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੁਲਗਾਮ ...
• ਲਾਠੀਚਾਰਜ ਤੇ ਅੱਥਰੂ ਗੈਸ ਦੇ ਗੋਲੇ ਦਾਗੇ-ਇਕ ਮੌਤ • ਜੋਸ਼ 'ਚ ਆਏ ਕੁੱਝ ਨੌਜਵਾਨਾਂ ਨੇ ਲਾਲ ਕਿਲ੍ਹੇ 'ਤੇ ਲਹਿਰਾਇਆ ਕੇਸਰੀ ਤੇ ਕਿਸਾਨੀ ਝੰਡਾ
ਜਸਪਾਲ ਸਿੰਘ
ਉਪਮਾ ਡਾਗਾ ਪਾਰਥ
ਜਗਤਾਰ ਸਿੰਘ
ਸਿੰਘੂ ਬਾਰਡਰ, 27 ਜਨਵਰੀ-ਗਣਤੰਤਰ ਦਿਵਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੋਂ ਕੀਤੀ ਗਈ ਕਿਸਾਨ ਪਰੇਡ ਪਟੜੀ ਤੋਂ ਲੱਥ ਕੇ ਬੁਰੀ ਤਰ੍ਹਾਂ ਨਾਲ ਦੋਫਾੜ ਹੋ ਗਈ | ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਡਾ. ਦਰਸ਼ਨ ਪਾਲ ਆਦਿ ਦੀ ਅਗਵਾਈ ਹੇਠ ਜਿਥੇ ਆਪਣੇ ਤੈਅ ਰੂਟ 'ਤੇ ਹੀ ਕਿਸਾਨ ਪਰੇਡ ਕੀਤੀ ਗਈ ਉਥੇ ਪਹਿਲਾਂ ਹੀ ਮੋਰਚੇ ਤੋਂ ਵੱਖਰੇ ਚੱਲ ਰਹੇ ਸੰਗਠਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਦਾ ਦੂਸਰੇ ਧੜਾ ਮਿੱਥੇ ਰੂਟ ਦੀ ਬਜਾਏ ਰਿੰਗ ਰੋਡ 'ਤੇ ਪੁਲਿਸ ਨਾਕੇ ਤੋੜ ਕੇ ਅੱਗੇ ਵਧਿਆ, ਜਿਥੇ ਜ਼ਬਰਦਸਤ ਝੜਪਾਂ ਹੋਈਆਂ, ਜਿਸ ਨੂੰ ਵੇਖਦਿਆਂ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਆਪਣੀ ਪਰੇਡ ਵਿਚਾਲੇ ਹੀ ਰੋਕਣ ਲਈ ਮਜ਼ਬੂਰ ਹੋਣਾ ਪਿਆ | ਉਕਤ ਕਿਸਾਨ ਜਥੇਬੰਦੀ ਦੇ ਆਪਹੁਦਰੇਪਣ ਕਾਰਨ ਵਾਪਰੀਆਂ ਹਿੰਸਕ ਘਟਨਾਵਾਂ 'ਚ ਉਤਰਾਖੰਡ ਦੇ ਜ਼ਿਲ੍ਹਾ ਰੁਦਰਪੁਰ ਦੇ ਪਿੰਡ ਬਾਜਪੁਰ ਦੇ ਇਕ 28 ਸਾਲ ਦੇ ਨੌਜਵਾਨ ਨਵਨੀਤ ਸਿੰਘ ਦੀ ਮੌਤ ਗਈ ਜਦਕਿ ਪਲਾਸਟਿਕ ਦੀ ਗੋਲੀ ਲੱਗਣ ਕਾਰਨ ਅੰਮਿ੍ਤਸਰ ਦੇ 18 ਸਾਲਾ ਹਿੰਮਤ ਸਿੰਘ ਤੇ ਰੁਦਰਪੁਰ ਦੇ 29 ਸਾਲਾਂ ਦੇ ਆਕਾਸ਼ਦੀਪ ਸਮੇਤ ਕਈ ਹੋਰ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਦਿੱਲੀ ਦੇ ਸੇਂਟ ਸਟੀਫਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਆਕਾਸ਼ਦੀਪ ਦੀ ਹਾਲਤ ਗੰਭੀਰ ਬਣੀ ਹੋਈ ਹੈ | ਜ਼ਖ਼ਮੀਆਂ 'ਚ ਕਈ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹਨ | ਲੀਹੋਂ ਲੱਥਣ ਬਾਅਦ ਕਿਸਾਨ ਮਜ਼ਦੂਰ ਕਮੇਟੀ ਦੀ ਅਗਵਾਈ ਵਾਲੀ ਇਹ ਕਿਸਾਨ ਪਰੇਡ ਇਸ ਕਦਰ ਖਿੰਡ ਪੁੰਡ ਗਈ ਕਿ ਕਿਸਾਨਾਂ ਨੂੰ ਇਹ ਹੀ ਪਤਾ ਨਹੀਂ ਸੀ ਚੱਲ ਰਿਹਾ ਕਿ ਆਖਿਰਕਾਰ ਉਨ੍ਹਾਂ ਜਾਣਾ ਕਿੱਥੇ ਹੈ |
ਸੰਯੁਕਤ ਮੋਰਚੇ ਤੋਂ ਵੱਖਰੇ ਚੱਲ ਰਹੇ ਕਿਸਾਨ ਮਜ਼ਦੂਰ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਦੀ ਅਗਵਾਈ ਵਾਲਾ ਧੜਾ ਪਰੇਡ 'ਚ ਸਭ ਤੋਂ ਅੱਗੇ ਸੀ ਤੇ ਰਿੰਗ ਰੋਡ ਜਾਣ ਲਈ ਬਜ਼ਿੱਦ ਸੀ, ਜਿਨ੍ਹਾਂ ਕਰਨਾਲ ਬਾਈਪਾਸ 'ਤੇ ਪੁਲਿਸ ਦਾ ਪਹਿਲਾ ਨਾਕਾ ਤੋੜ ਦਿੱਤਾ | ਇਥੇ ਕਿਸਾਨਾਂ ਤੇ ਨਿਹੰਗ ਸਿੰਘਾਂ ਦੀ ਪੁਲਿਸ ਨਾਲ ਜ਼ਬਰਦਸਤ ਝੜਪ ਹੋਈ | ਲਾਠੀਚਾਰਜ ਤੇ ਅੱਥਰੂ ਗੈਸ ਦੇ ਗੋਲਿਆਂ 'ਚ ਕਿਸਾਨਾਂ ਨੇ ਰਿੰਗ ਰੋਡ 'ਤੇ ਜਾਣ ਲਈ ਪੁਲਿਸ ਵਲੋਂ ਲਗਾਈਆਂ ਸਾਰੀਆਂ ਰੋਕਾਂ ਨੂੰ ਟਰੈਕਟਰਾਂ ਤੇ ਕਰੇਨਾਂ ਨਾਲ ਹਟਾ ਦਿੱਤਾ | ਬਾਅਦ 'ਚ ਦਿੱਲੀ 'ਚ ਦਾਖਲ ਹੋ ਕੇ ਉਨ੍ਹਾਂ ਲਾਲ ਕਿਲ੍ਹੇ 'ਤੇ ਕੇਸਰੀ ਤੇ ਕਿਸਾਨੀ ਝੰਡੇ ਲਹਿਰਾ ਕੇ ਲਗਾਤਾਰ ਕਈ ਘੰਟੇ ਲਾਲ ਕਿਲ੍ਹੇ 'ਤੇ ਕਬਜ਼ਾ ਕਰੀ ਰੱਖਿਆ | ਇੱਥੇ ਪਹਿਲਾਂ ਤੋਂ ਹੀ ਗਾਜੀਪੁਰ ਨਾਕਾ ਤੋੜ ਕੇ ਉੱਤਰ ਪ੍ਰਦੇਸ਼ ਤੇ ਹੋਰਨਾਂ ਸੂਬਿਆਂ ਤੋਂ ਆਏ ਕਿਸਾਨ ਪੁੱਜੇ ਹੋਏ ਸਨ | ਹਾਲਾਂਕਿ ਪੁਲਿਸ ਵਲੋਂ ਕਿਸਾਨਾਂ ਨੂੰ ਲਾਲ ਕਿਲ੍ਹੇ ਅੰਦਰ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਕਿਸਾਨਾਂ 'ਤੇ ਲਾਠੀਚਾਰਜ ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ, ਪਰ ਕਿਸਾਨ ਪੁਲਿਸ ਵਿਰੋਧ ਦੇ ਬਾਵਜੂਦ ਨਾ ਕੇਵਲ ਲਾਲ ਕਿਲ੍ਹੇ 'ਚ ਦਾਖਲ ਹੋਏ ਬਲਕਿ ਸੁਰੱਖਿਆ ਕਰਮੀਆਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਫੱਟੜ ਕਰ ਦਿੱਤਾ | ਲਾਲ ਕਿਲ੍ਹੇ ਦੇ ਉੱਪਰ ਤੇ ਹੇਠਾਂ ਹਜ਼ਾਰਾਂ ਦੀ ਗਿਣਤੀ 'ਚ ਇਕੱਤਰ ਹੋਏ ਕਿਸਾਨਾਂ ਦੀ ਭੀੜ ਇਸ ਕਦਰ ਬੇਕਾਬੂ ਹੋ ਗਈ ਸੀ ਕਿ ਉਨ੍ਹਾਂ ਵਲੋਂ ਲਾਲ ਕਿਲ੍ਹੇ ਦੀ ਫਸੀਲ 'ਤੇ ਕੇਸਰੀ ਨਿਸ਼ਾਨ ਸਾਹਿਬ ਤੇ ਕਿਸਾਨੀ ਝੰਡੇ ਲਹਿਰਾਉਣ ਤੋਂ ਇਲਾਵਾ ਸੁਰੱਖਿਆ ਮੁਲਾਜ਼ਮਾਂ 'ਤੇ ਵੀ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ | ਕਿਸਾਨ ਟਰੈਕਟਰ ਲੈ ਕੇ ਲਾਲ ਕਿਲ੍ਹੇ 'ਚ ਦਾਖਲ ਹੋਏ ਤੇ ਕੇਂਦਰ ਸਰਕਾਰ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਪੁਲਿਸ ਤੇ ਕਿਸਾਨਾਂ ਵਿਚਕਾਰ ਝੜਪਾਂ ਵੀ ਹੋਈਆਂ ਤੇ ਪੁਲਿਸ ਵਲੋਂ ਗੋਲੀ ਵੀ ਚਲਾਈ ਗਈ | ਕਾਫੀ ਦੇਰ ਬਾਅਦ ਪੁਲਿਸ ਕਿਸਾਨਾਂ ਨੂੰ ਲਾਲ ਕਿਲ੍ਹੇ ਦੀ ਫਸੀਲ ਤੋਂ ਹੇਠਾਂ ਉਤਾਰਨ 'ਚ ਸਫਲ ਰਹੀ | ਦੇਖਦੇ ਹੀ ਦੇਖਦੇ ਲਾਲ ਕਿਲ੍ਹੇ ਦੇ ਦੋਵੇਂ ਗੁੰਬਦਾਂ ਤੇ ਫਸੀਲ 'ਤੇ ਕੇਸਰੀ ਤੇ ਕਿਸਾਨੀ ਝੰਡੇ ਲਹਿਰਾ ਦਿੱਤੇ ਗਏ | ਇਸ ਮੌਕੇ ਨੌਜਵਾਨ ਆਗੂ ਦੀਪ ਸਿੱਧੂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਆਗੂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਣ 'ਚ ਅਸਫਲ ਰਹੇ ਹਨ ਤੇ ਉਨ੍ਹਾਂ ਵਲੋਂ ਕਿਸਾਨਾਂ ਦੇ ਜਜ਼ਬਾਤ ਦੇ ਉਲਟ ਪਰੇਡ ਦਾ ਰੂਟ ਤੈਅ ਕੀਤਾ ਗਿਆ, ਪਰ ਹੁਣ ਕਿਸਾਨਾਂ ਨੂੰ ਲਾਲ ਕਿਲ੍ਹੇ ਆਉਣ ਦਾ ਮੌਕਾ ਮਿਲਿਆ ਹੈ ਤਾਂ ਕਿਸਾਨ ਆਗੂਆਂ ਨੂੰ ਵੀ ਚਾਹੀਦਾ ਹੈ ਕਿ ਉਹ ਇੱਥੇ ਆ ਕੇ ਪੱਕਾ ਮੋਰਚਾ ਲਗਾਉਣ | ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਯੋਗੇਂਦਰ ਯਾਦਵ ਨੇ ਹਿੰਸਕ ਘਟਨਾਵਾਂ ਤੋਂ ਆਪਣੇ ਆਪ ਨੂੰ ਵੱਖ ਕਰਦਿਆਂ ਕਿਹਾ ਕਿ ਪੁਲਿਸ ਰੋਕਾਂ ਤੋੜ ਕੇ ਤੇ ਤੈਅਸ਼ੁਦਾ ਰਸਤੇ ਨੂੰ ਛੱਡ ਕੇ ਰਿੰਗ ਰੋਡ ਰਾਹੀਂ ਦਿੱਲੀ 'ਚ ਦਾਖਲ ਹੋਣ ਵਾਲੇ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ | ਉਨ੍ਹਾਂ ਹਿੰਸਕ ਘਟਨਾਵਾਂ ਤੇ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਝੁਲਾਉਣ ਲਈ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਦੇ ਆਗੂਆਂ ਸਤਨਾਮ ਸਿੰਘ ਪਨੂੰ ਤੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਤੋਂ ਇਲਾਵਾ ਨੌਜਵਾਨ ਆਗੂ ਦੀਪ ਸਿੱਧੂ ਤੇ ਲੱਖਾ ਸਿਧਾਣਾ 'ਤੇ ਭੀੜ ਨੂੰ ਭੜਕਾਉਣ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਰਿੰਗ ਰੋਡ 'ਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ, ਪਰ ਉਕਤ ਜਥੇਬੰਦੀ ਦੇ ਆਗੂਆਂ ਅਤੇ ਦੀਪ ਸਿੱਧੂ ਵਲੋਂ ਕਿਸਾਨਾਂ ਨੂੰ ਭੜਕਾ ਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ | ਸੰਯੁਕਤ ਕਿਸਾਨ ਮੋਰਚੇ ਦੇ ਬੁਲਾਰੇ ਪਰਮਜੀਤ ਸਿੰਘ ਨੇ ਵੀ ਕਿਹਾ ਕਿ ਦੀਪ ਸਿੱਧੂ ਵਲੋਂ ਬੀਤੇ ਕੱਲ੍ਹ ਤੋਂ ਹੀ ਨੌਜਵਾਨਾਂ ਨੂੰ ਅਜਿਹੀਆਂ ਹਿੰਸਕ ਕਾਰਵਾਈਆਂ ਲਈਆਂ ਉਕਸਾਇਆ ਜਾ ਰਿਹਾ ਸੀ ਤੇ ਉਨ੍ਹਾਂ ਇਕ ਗਿਣੀ ਮਿੱਥੀ ਸਾਜਿਸ਼ ਤਹਿਤ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਇਹ ਕੋਝੀ ਹਰਕਤ ਕੀਤੀ ਹੈ | ਇਸ ਦੌਰਾਨ ਸਰਵਨ ਸਿੰਘ ਪੰਧੇਰ ਨੇ ਆਪਣੇ 'ਤੇ ਲੱਗ ਰਹੇ ਦੋਸ਼ਾਂ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਲਾਲ ਕਿਲ੍ਹੇ 'ਤੇ ਜਾਣ ਦਾ ਸੱਦਾ ਨਹੀਂ ਸੀ ਦਿੱਤਾ ਉਨ੍ਹਾਂ ਦਾ ਪ੍ਰੋਗਰਾਮ ਕੇਵਲ ਰਿੰਗ ਰੋਡ 'ਤੇ ਮਾਰਚ ਕਰਨ ਦਾ ਸੀ ਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਕਿਸਾਨ ਲਾਲ ਕਿਲ੍ਹੇ 'ਤੇ ਪਹੁੰਚ ਗਏ ਤਾਂ ਉਨ੍ਹਾਂ ਕਿਸਾਨਾਂ ਨੂੰ ਵਾਪਸ ਮੁੜ ਆਉਣ ਦੀ ਅਪੀਲ ਕੀਤੀ | ਇਸ ਮੌਕੇ ਉਨ੍ਹਾਂ ਇਹ ਮੰਨਿਆ ਕਿ ਉਨ੍ਹਾਂ ਵਲੋਂ ਰਿੰਗ ਰੋਡ 'ਤੇ ਪਰੇਡ ਕਰਨ ਦੇ ਫੈਸਲੇ ਦਾ ਕੁਝ ਲੋਕਾਂ ਨੇ ਨਾਜਾਇਜ਼ ਫਾਇਦਾ ਚੁੱਕਦਿਆਂ ਲਾਲ ਕਿਲ੍ਹੇ ਦਾ ਅਪਮਾਨ ਕੀਤਾ ਹੈ | ਓਧਰ ਦੀਪ ਸਿੱਧੂ ਤੇ ਲੱਖਾ ਸਿਧਾਣਾ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਪਣੇ 'ਤੇ ਲੱਗ ਰਹੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਕਿਸਾਨਾਂ ਦਾ ਆਪ ਮੁਹਾਰਾ ਵਹਿਣ ਸੀ, ਜਿਸ 'ਚ ਉਹ ਵੀ ਵਹਿ ਗਏ | ਉਨ੍ਹਾਂ ਉੱਪਰ ਕਿਸਾਨਾਂ ਨੂੰ ਭੜਕਾਉਣ ਦੇ ਲਗਾਏ ਜਾ ਰਹੇ ਦੋਸ਼ ਸਹੀ ਨਹੀਂ ਹਨ |
ਕਰਨਾਲ ਬਾਈਪਾਸ 'ਤੇ ਤੋੜੀ ਪੁਲਿਸ ਦੀ ਬੈਰੀਕੇਡਿੰਗ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਵਲੋਂ ਆਪਣੇ ਪਹਿਲਾਂ ਐਲਾਨੇ ਪ੍ਰੋਗਰਾਮ ਅਨੁਸਾਰ ਮਿੱਥੇ ਸਮੇਂ ਤੋਂ ਪਹਿਲਾਂ ਹੀ ਆਪਣੀ ਪਰੇਡ ਸ਼ੁਰੂ ਕਰ ਦਿੱਤੀ ਗਈ ਤੇ ਰਿੰਗ ਰੋਡ ਵੱਲ ਨੂੰ ਚਾਲੇ ਪਾ ਦਿੱਤੇ ਗਏ | ਇਨ੍ਹਾਂ ਵਲੋਂ ਸਭ ਤੋਂ ਪਹਿਲਾਂ ਸਿੰਘੂ ਬਾਰਡਰ 'ਤੇ ਲੱਗੀ ਪੁਲਿਸ ਬੈਰੀਕੇਡਿੰਗ ਨੂੰ ਤੋੜਿਆ ਗਿਆ ਤੇ ਬਾਅਦ 'ਚ ਵੱਡੇ-ਵੱਡੇ ਕੰਟੇਨਰਾਂ ਤੇ ਟਿੱਪਰਾਂ ਨੂੰ ਟਰੈਕਟਰਾਂ ਨਾਲ ਧੂਹ ਕੇ ਪਾਸੇ ਕੀਤਾ ਗਿਆ ਤੇ ਬਾਅਦ 'ਚ ਕਰਨਾਲ ਬਾਈਪਾਸ 'ਤੇ ਸੰਜੇ ਗਾਂਧੀ ਟਰਾਂਸਪੋਰਟ ਨਗਰ 'ਤੇ ਰਿੰਗ ਰੋਡ ਨੂੰ ਜਾਣ ਵਾਲੇ ਰਸਤੇ 'ਤੇ ਕੀਤੀ ਗਈ ਬੈਰੀਕੇਡਿੰਗ ਨੂੰ ਕਿਸਾਨਾਂ ਤੇ ਨਿਹੰਗਾਂ ਵਲੋਂ ਮਿੰਟਾਂ 'ਚ ਹੀ ਉਖਾੜ ਦਿੱਤਾ ਗਿਆ | ਇਥੋਂ ਤੱਕ ਕਿ ਕਿਸਾਨ ਪੁਲਿਸ ਵਲੋਂ ਰਸਤੇ ਰੋਕਣ ਲਈ ਖੜ੍ਹੇ ਕੀਤੇ ਗਏ ਟਿੱਪਰਾਂ ਤੇ ਕਰੇਨਾਂ 'ਤੇ ਵੀ ਕਿਸਾਨਾਂ ਨੇ ਕਬਜ਼ਾ ਲਿਆ ਤੇ ਉਹ ਟਿੱਪਰ ਤੇ ਕਰੇਨਾਂ ਨੂੰ ਹੀ ਚਲਾ ਕੇ ਦਿੱਲੀ 'ਚ ਦਾਖਲ ਹੋ ਗਏ | ਹਾਲਾਂਕਿ ਇੱਥੇ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ ਤੇ ਅੱਥਰੂ ਗੋਸ ਦੇ ਗੋਲੇ ਵੀ ਛੱਡੇ ਗਏ | ਇਸ 'ਤੇ ਕਿਸਾਨਾਂ ਵਲੋਂ ਪੁਲਿਸ ਮੁਲਾਜ਼ਮਾਂ ਦਾ ਦੂਰ-ਦੂਰ ਤੱਕ ਪਿੱਛਾ ਕਰਕੇ ਉਨ੍ਹਾਂ 'ਤੇ ਪਥਰਾਓ ਕੀਤਾ ਗਿਆ | ਇਸ ਦੌਰਾਨ ਪੁਲਿਸ ਵਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਅੱਗੇ ਪੂਰੀ ਤਰ੍ਹਾਂ ਨਾਲ ਗੋਡੇ ਟੇਕ ਦਿੱਤੇ ਗਏ |
ਦੀਪ ਸਿੱਧੂ ਨੇ ਦੌੜ ਕੇ ਬਚਾਈ ਜਾਨ
ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਦੀ ਕਾਰਵਾਈ ਤੋਂ ਬਾਅਦ ਕੁਝ ਕਿਸਾਨਾਂ ਵਲੋਂ ਦੀਪ ਸਿੱਧੂ 'ਤੇ ਆਪਣੀ ਭੜਾਸ ਕੱਢੀ ਗਈ ਤੇ ਉਨ੍ਹਾਂ ਵਲੋਂ ਟਰੈਕਟਰ 'ਤੇ ਬੈਠੇ ਦੀਪ ਸਿੱਧੂ ਨੂੰ ਘੇਰ ਲਿਆ ਗਿਆ | ਇਸ ਮੌਕੇ ਕਿਸਾਨਾਂ ਵਲੋਂ ਦੀਪ ਸਿੱਧੂ 'ਤੇ ਅੰਦੋਲਨ ਨੂੰ ਕਮਜ਼ੋਰ ਕਰਨ ਦੇ ਦੋਸ਼ ਲਗਾਉਂਦੇ ਹੋਏ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਜਾਨ ਬਚਾ ਕੇ ਦੌੜਨ 'ਚ ਸਫਲ ਰਿਹਾ | ਹਾਲਾਂਕਿ ਬਾਅਦ 'ਚ ਸ਼ੋਸ਼ਲ ਮੀਡੀਆ 'ਤੇ ਦੀਪ ਸਿੱਧੂ ਨੇ ਕਿਹਾ ਕਿ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ 'ਚ ਉਨ੍ਹਾਂ ਦਾ ਕੋਈ ਹੱਥ ਨਹੀਂ ਹੈ ਤੇ ਉਹ ਵੀ ਹਜ਼ਾਰਾਂ ਕਿਸਾਨਾਂ ਵਾਂਗ ਹੀ ਜਜ਼ਬਾਤ ਦੇ ਵਹਿਣ 'ਚ ਵਹਿ ਕੇ ਲਾਲ ਕਿਲ੍ਹੇ 'ਤੇ ਪਹੁੰਚੇ ਤੇ ਉੱਥੇ ਜੋ ਕੁਝ ਵੀ ਹੋਇਆ ਅੰਦੋਲਨਕਾਰੀ ਕਿਸਾਨਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੈ | ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਲਈ ਕਿਸਾਨ ਜਥੇਬੰਦੀਆਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹਨ |
ਸੋਚੀ ਸਮਝੀ ਸਾਜਿਸ਼ ਜਾਂ ਕਿਸਾਨਾਂ ਦਾ ਜਨੂੰਨ?
ਕਿਸਾਨ ਪਰੇਡ ਦੌਰਾਨ ਵਾਪਰੀ ਹਿੰਸਕ ਘਟਨਾ ਨੇ ਦਿੱਲੀ ਦੇ ਸੁਰੱਖਿਆ ਪ੍ਰਬੰਧਾਂ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਤੇ ਅੱਜ ਇਹ ਵੀ ਵੱਡਾ ਸਵਾਲ ਬਣ ਕੇ ਸਾਹਮਣੇ ਆ ਰਿਹਾ ਹੈ ਕਿਧਰੇ ਇਹ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਈ ਸੋਚੀ ਸਮਝੀ ਸਾਜਿਸ਼ ਤਾਂ ਨਹੀਂ ਸੀ | ਸਖ਼ਤ ਸੁਰੱਖਿਆ ਪ੍ਰਬੰਧਾਂ ਵਾਲੇ ਲਾਲ ਕਿਲ੍ਹੇ 'ਤੇ ਜਿੱਥੇ ਚਿੜੀ ਵੀ ਨਹੀਂ ਫੜਕ ਸਕਦੀ ਤੇ ਆਮ ਆਦਮੀ ਲਈ ਉਥੇ ਜਾ ਸਕਣਾ ਏਨਾ ਆਸਾਨ ਨਹੀਂ ਹੁੰਦਾ ਉਥੇ ਭਾਰੀ ਸੁਰੱਖਿਆ ਪ੍ਰਬੰਧਾਂ ਵਿਚਕਾਰ ਕਿਸਾਨ ਕਿਸ ਤਰ੍ਹਾਂ ਦਾਖਲ ਹੋ ਗਏ ਤੇ ਸੁਰੱਖਿਆ ਕਰਮਚਾਰੀ ਕਿਸਾਨਾਂ ਨੂੰ ਰੋਕਣ 'ਚ ਨਾਕਾਮ ਕਿਉਂ ਰਹੇ ਆਦਿ ਸਵਾਲ ਆਮ ਲੋਕਾਂ ਦੀ ਜ਼ਬਾਨ 'ਤੇ ਹਨ | ਸੰਯੁਕਤ ਕਿਸਾਨ ਮੋਰਚੇ ਦੇ ਬੁਲਾਰੇ ਅਭਿਮਨਿਊ ਕੋਹਾੜ ਨੇ ਵੀ ਲਾਲ ਕਿਲ੍ਹੇ 'ਤੇ ਵਾਪਰੀਆਂ ਘਟਨਾਵਾਂ ਲਈ ਸਿੱਧੇ ਤੌਰ 'ਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੁਲਿਸ ਪ੍ਰਸ਼ਾਸਨ ਦੀ ਬਣਦੀ ਹੈ |
ਸ਼ਾਂਤਮਈ ਅੰਦੋਲਨ ਨੂੰ ਲੱਗੀ ਵੱਡੀ ਢਾਅ
ਦੋ ਮਹੀਨਿਆਂ ਤੋਂ ਚੱਲ ਰਹੇ ਸ਼ਾਂਤਮਈ ਕਿਸਾਨ ਅੰਦੋਲਨ ਨੂੰ ਵੱਡੀ ਢਾਅ ਲੱਗੀ ਹੈ ਤੇ ਕਿਸਾਨ ਆਗੂਆਂ ਤੋਂ ਇਲਾਵਾ ਆਮ ਕਿਸਾਨਾਂ ਅਤੇ ਸਮਾਜ ਦੇ ਹੋਰਨਾਂ ਵਰਗਾਂ ਦੇ ਲੋਕਾਂ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ | ਵੱਡੀ ਗਿਣਤੀ 'ਚ ਕਿਸਾਨਾਂ ਨੇ ਟ੍ਰੈਕਟਰ ਪਰੇਡ ਖਤਮ ਹੁੰਦਿਆਂ ਹੀ ਆਪੋ-ਆਪਣੇ ਘਰਾਂ ਨੂੰ ਚਾਲੇ ਪਾ ਦਿੱਤੇ ਹਨ | ਪਿਛਲੀ ਦੋ ਮਹੀਨਿਆਂ ਤੋਂ ਕੜਾਕੇ ਦੀ ਠੰਡ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਮੋਰਚਾ ਲਗਾਈ ਬੈਠੇ ਕਿਸਾਨਾਂ ਨੇ 'ਅਜੀਤ' ਨਾਲ ਗੱਲ ਕਰਦੇ ਹੋਏ ਲਾਲ ਕਿਲ੍ਹੇ 'ਤੇ ਵਾਪਰੀ ਘਟਨਾ 'ਤੇ ਅਫਸੋਸ ਜ਼ਾਹਿਰ ਕਰਦੇ ਹੋਏ ਮੰਨਿਆ ਕਿ ਇਸ ਨਾਲ ਕਿਸਾਨ ਅੰਦੋਲਨ ਨੂੰ ਵੱਡੀ ਢਾਅ ਲੱਗੀ ਹੈ |
ਇੰਟਰਨੈੱਟ ਸੇਵਾਵਾਂ ਬੰਦ
ਹਿੰਸਾ ਤੋਂ ਬਾਅਦ ਦਿੱਲੀ ਦੇ ਬਾਰਡਰਾਂ 'ਤੇ ਸਰਕਾਰ ਵਲੋਂ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ | ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਅਜਿਹਾ ਸਰਕਾਰ ਵਲੋਂ ਅਫਵਾਹਾਂ ਫੈਲਾਉਣ ਤੋਂ ਰੋਕਣ ਲਈ ਕੀਤਾ ਗਿਆ ਹੈ, ਪਰ ਕਿਸਾਨਾਂ 'ਚ ਆਮ ਚਰਚਾ ਹੈ ਕਿ ਬੀਤੇ ਕੱਲ੍ਹ ਹੋਈਆਂ ਹਿੰਸਕ ਕਾਰਵਾਈਆਂ ਤੋਂ ਬਾਅਦ ਪੁਲਿਸ ਵਲੋਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਅਜਿਹਾ ਕੀਤਾ ਗਿਆ ਹੈ | ਓਧਰ ਮੰਗਲਵਾਰ ਦੁਪਹਿਰ 3 ਵਜੇ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਬੰਦ ਹੋਣ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਕਿਸਾਨ ਪਰੇਡ ਨੂੰ ਮਿਲਿਆ ਬੇਮਿਸਾਲ ਹੁੰਗਾਰਾ
ਕਿਸਾਨ ਪਰੇਡ ਨੂੰ ਕਿਸਾਨਾਂ ਦਾ ਬੇਮਿਸਾਲ ਹੁੰਗਾਰਾ ਮਿਲਿਆ ਤੇ ਵੱਖ-ਵੱਖ ਰਾਜਾਂ ਤੋਂ ਵੱਡੀ ਗਿਣਤੀ 'ਚ ਕਿਸਾਨ ਟਰੈਕਟਰ ਲੈ ਕੇ ਪਰੇਡ 'ਚ ਸ਼ਾਮਿਲ ਹੋਏ | ਇਹ ਕਿਸਾਨ ਪਰੇਡ ਏਨੀ ਵਿਸ਼ਾਲ ਸੀ ਕਿ ਸਿੰਘੂ ਬਾਰਡਰ ਤੋਂ ਲੈ ਕੇ ਅੱਗੇ ਕਰਨਾਲ ਬਾਈਪਾਸ ਤੱਕ ਜਿੱਥੇ ਟਰੈਕਟਰ ਹੀ ਟਰੈਕਟਰ ਦਿਖਾਈ ਦੇ ਰਹੇ ਸਨ ਉੱਥੇ ਪਿੱਛੇ ਸੋਨੀਪਤ ਤੱਕ ਟਰੈਕਟਰਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ | ਬਾਅਦ ਦੁਪਿਹਰ ਤੱਕ ਸੰਜੇ ਗਾਂਧੀ ਟਰਾਂਸਪੋਰਟ ਤੱਕ ਹੀ ਕਾਫਲਾ ਮਸਾਂ ਪਹੁੰਚਿਆ ਸੀ | ਰਾਤ ਤੱਕ ਇਹ ਪਰੇਡ ਖਤਮ ਨਹੀਂ ਸੀ ਹੋਈ ਤੇ ਵੱਡੀ ਗਿਣਤੀ ਟਰੈਕਟਰ ਜਾਮ 'ਚ ਫਸੇ ਹੋਏ ਸਨ |
ਫੁੱਲਾਂ ਦੀ ਵਰਖਾ ਨਾਲ ਪਰੇਡ ਦਾ ਸਵਾਗਤ
ਦਿੱਲੀ ਦੇ ਲੋਕਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਸਹੀ ਰੂਟ 'ਤੇ ਚੱਲ ਰਹੀ ਪਰੇਡ ਦਾ ਥਾਂ-ਥਾਂ 'ਤੇ ਸਵਾਗਤ ਕੀਤਾ ਗਿਆ | ਕਿਸਾਨਾਂ ਲਈ ਚਾਹ ਪਾਣੀ ਦੇ ਲੰਗਰ ਵੀ ਲਗਾਏ ਗਏ ਸਨ | ਲੋਕਾਂ 'ਚ ਵੀ ਪਰੇਡ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ | ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਤੋਂ ਵੀ ਪਰੇਡ 'ਚ ਸ਼ਾਮਿਲ ਕਿਸਾਨਾਂ ਦੀ ਹੌਾਸਲਾ ਅਫਜ਼ਾਈ ਕੀਤੀ | ਇਸ ਦੌਰਾਨ ਲੋਕਾਂ ਵਲੋਂ ਇਸ ਇਤਿਹਾਸਿਕ ਪਰੇਡ ਨੂੰ ਆਪਣੇ ਮੋਬਾਈਲਾਂ 'ਚ ਵੀ ਕੈਦ ਕੀਤਾ ਗਿਆ |
ਚੰਡੀਗੜ੍ਹ, 27 ਜਨਵਰੀ (ਏਜੰਸੀ)-ਹਰਿਆਣਾ ਵਿਧਾਨ ਸਭਾ 'ਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਇਕਲੌਤੇ ਵਿਧਾਇਕ ਅਭੈ ਸਿੰਘ ਚੌਟਾਲਾ (57) ਨੇ ਬੁੱਧਵਾਰ ਨੂੰ ਕੇਂਦਰ ਦੇ 3 ਵਿਵਾਦਤ ਖੇਤੀ ਕਾਨੂੰਨਾਂ ਖ਼ਿਲਾਫ਼ ਅਸਤੀਫਾ ਦੇ ਦਿੱਤਾ ਹੈ | ਆਪਣੇ ਹਰੇ ਟਰੈਕਟਰ 'ਤੇ ਆਪਣੇ ...
ਨਵੀਂ ਦਿੱਲੀ, 27 ਜਨਵਰੀ (ਏਜੰਸੀ)-ਸੀ.ਪੀ.ਆਈ.(ਐਮ.) ਨੇ ਕੌਮੀ ਰਾਜਧਾਨੀ 'ਚ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਏਜੰਟਾਂ ਵਲੋਂ ਕੀਤੀ ਭੜਕਾਊ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਮੁੱਖ ਕਿਸਾਨੀ ਮੰਗਾਂ ਤੋਂ ਧਿਆਨ ਨਹੀਂ ਹਟਾਇਆ ਜਾ ਸਕਦਾ | ਪਾਰਟੀ ਨੇ ...
ਨਵੀਂ ਦਿੱਲੀ, 27 ਜਨਵਰੀ (ਏਜੰਸੀ)-ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਕਿਸਾਨ ਆਗੂ ਦਰਸ਼ਨ ਪਾਲ ਨੂੰ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਮਾਮਲੇ 'ਚ ਨੋਟਿਸ ਜਾਰੀ ਕੀਤਾ ਹੈ ਅਤੇ ਪੁੱਛਿਆ ਹੈ ਕਿ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ | ...
ਨਵੀਂ ਦਿੱਲੀ, 27 ਜਨਵਰੀ (ਏਜੰਸੀ)-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਇਕ ਵਾਰ ਮੁੜ ਖੇਤੀ ਕਾਨੂੰਨ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ | ਉਨ੍ਹਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਇਕ ਕਥਨ ਦਾ ਹਵਾਲਾ ਦਿੰਦਿਆਂ ਟਵੀਟ ਕੀਤਾ ਕਿ ਨਿਮਰਤਾ ਨਾਲ ਤੁਸੀਂ ...
ਚੰਡੀਗੜ੍ਹ, 27 ਜਨਵਰੀ (ਏਜੰਸੀ)-ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਸਪੱਸ਼ਟ ਕੀਤਾ ਕਿ ਉਸ ਦਾ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਦਾ ਅਦਾਕਾਰ ਦੀਪ ਸਿੱਧੂ ਨਾਲ ਕੋਈ ਸਬੰਧ ਨਹੀਂ ਹੈ, ਜੋ ਕਿ ਦਿੱਲੀ 'ਚ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਚ ਉਨ੍ਹਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX