ਮਮਤਾ 'ਤੇ ਤੁਸ਼ਟੀਕਰਨ ਦੀ ਰਾਜਨੀਤੀ ਦਾ ਲਾਇਆ ਦੋਸ਼
ਕੋਲਕਾਤਾ, 22 ਫਰਵਰੀ (ਰਣਜੀਤ ਸਿੰਘ ਲੁਧਿਆਣਵੀ)-ਮਮਤਾ ਬੈਨਰਜੀ ਸਰਕਾਰ 'ਤੇ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਇਸ ਨੇ ਪੱਛਮੀ ਬੰਗਾਲ 'ਚ ਜੀਵਨ ਦੇ ਸਾਰੇ ਖੇਤਰਾਂ 'ਚ ...
ਸ੍ਰੀਨਗਰ, 22 ਫਰਵਰੀ (ਮਨਜੀਤ ਸਿੰਘ)- ਕਸ਼ਮੀਰ ਘਾਟੀ 'ਚ ਕੋਰੋਨਾ ਮਹਾਂਮਾਰੀ ਕਾਰਨ ਰੱਦ ਕੀਤੀ ਗਈ ਰੇਲ ਸੇਵਾ ਸੋਮਵਾਰ ਨੂੰ 11 ਮਹੀਨੇ ਦੇ ਬਾਅਦ ਮੁੜ ਬਹਾਲ ਕਰ ਦਿੱਤੀ ਗਈ | ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇਹ ਆਵਾਜਾਈ ਦੀ ਆਸਾਨੀ ਨੂੰ ਵਧਾਉਣ ਦੇ ਨਾਲ-ਨਾਲ ਘਾਟੀ ...
ਵਾਇਨਾਡ (ਕੇਰਲ), 22 ਫਰਵਰੀ (ਏਜੰਸੀ)-ਕਾਂਗਰਸੀ ਨੇਤਾ ਰਾਹੁਲ ਗਾਂਧੀ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਪ੍ਰਤੀ ਇਕਜੁੱਟਤਾ ਪ੍ਰਗਟ ਕਰਨ ਲਈ ਸੋਮਵਾਰ ਨੂੰ ਆਪਣੇ ਚੋਣ ਹਲਕੇ ਵਿਚ ਇਕ ਟਰੈਕਟਰ ਰੈਲੀ 'ਚ ਸ਼ਾਮਿਲ ਹੋਏ | ਇਸ ਮੌਕੇ ਉਨ੍ਹਾਂ ਕਿਹਾ ਕਿ ...
ਕਿਸਾਨਾਂ ਨੇ ਲੜਾਈ ਸ਼ੁਰੂ ਕੀਤੀ ਜਿਸ ਨੂੰ ਪੂਰੇ ਦੇਸ਼ ਨੇ ਇਕ ਹੋ ਕੇ ਲੜਨਾ ਹੈ- ਚੜੂਨੀ
ਚੰਡੀਗੜ੍ਹ/ਰਾਈ/ਖਰਖੋਦਾ, 22 ਫਰਵਰੀ (ਰਾਮ ਸਿੰਘ ਬਰਾੜ, ਵਿਪਿਨ ਪਾਲੀਵਾਲ)-ਬੀਤੇ ਦਿਨ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਸੀ ਕਿ ਭੀੜ ਇਕੱਠੀ ਕਰਨ ਨਾਲ ਕਾਨੂੰਨ ਵਾਪਸ ...
ਨਵੀਂ ਦਿੱਲੀ, 22 ਫਰਵਰੀ (ਏਜੰਸੀ)- ਦਿੱਲੀ ਦੀ ਇਕ ਅਦਾਲਤ ਵਲੋਂ ਸੋਮਵਾਰ ਨੂੰ ਵਾਤਾਵਰਨ ਕਾਰਕੁੰਨ ਦਿਸ਼ਾ ਰਵੀ (21) ਨੂੰ ਇਕ ਦਿਨ ਦੀ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ, ਜਿਸ ਨੂੰ ਪਿਛਲੇ ਦਿਨੀਂ ਕਿਸਾਨ ਅੰਦੋਲਨ ਨਾਲ ਸਬੰਧਿਤ ਕਥਿਤ 'ਟੂਲਕਿੱਟ' ਸੋਸ਼ਲ ਮੀਡੀਆ 'ਤੇ ...
ਫ਼ਰੀਦਕੋਟ/ਕੋਟਕਪੂਰਾ, 22 ਫਰਵਰੀ (ਜਸਵੰਤ ਸਿੰਘ ਪੁਰਬਾ, ਮੋਹਰ ਸਿੰਘ ਗਿੱਲ)- ਚਾਈਨਾ ਡੋਰ ਨਾਲ ਵਾਪਰਦੀਆਂ ਦੁਖਦਾਇਕ ਘਟਨਾਵਾਂ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਨ ਦੇ ਬਾਵਜੂਦ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ 'ਚ ਚਾਈਨਾ ਡੋਰ ਦੀ ਵਰਤੋਂ ਅਤੇ ...
ਕੇਂਦਰ ਕੋਲ ਸ੍ਰੀ ਅਨੰਦਪੁਰ ਸਾਹਿਬ ਨੂੰ ਸਮਾਰਟ ਸਿਟੀ ਸਕੀਮ 'ਚ ਸ਼ਾਮਿਲ ਕਰਨ ਦੀ ਮੰਗ
ਚੰਡੀਗੜ੍ਹ, 22 ਫਰਵਰੀ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸਮਾਰਟ ਸਿਟੀ ਅਤੇ ਅਮਰੁਤ ਯੋਜਨਾਵਾਂ ਤਹਿਤ ਸ਼ਹਿਰੀ ਖੇਤਰਾਂ ਦੇ ਸਰਬਪੱਖੀ ਵਿਕਾਸ ਲਈ 1087 ਕਰੋੜ ਰੁਪਏ ਦੇ ਕਈ ਪ੍ਰਾਜੈਕਟਾਂ ਦਾ ਵਰਚੁਅਲ ਤੌਰ 'ਤੇ ਨੀਂਹ ਪੱਥਰ ਅਤੇ ਉਦਘਾਟਨ ਕੀਤਾ | ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਨੌਵੇਂ ਪਾਤਸ਼ਾਹ ਨੂੰ ਸ਼ਰਧਾਂਜਲੀ ਵਜੋਂ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਸਮਾਰਟ ਸਿਟੀ ਯੋਜਨਾ 'ਚ ਸ਼ਾਮਿਲ ਕੀਤਾ ਜਾਵੇ | ਉਨ੍ਹਾਂ ਨੇ ਮਿਊਾਸਪਲ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਭਾਰੀ ਸਮਰਥਨ ਦੇਣ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ | ਮੁੱਖ ਮੰਤਰੀ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਆਪਣੇ ਸਾਬਕਾ ਸੰਸਦੀ ਹਲਕੇ ਅੰਮਿ੍ਤਸਰ ਸ਼ਹਿਰ ਲਈ 721 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਸਪਲਾਈ ਯੋਜਨਾ ਦਾ ਨੀਂਹ ਪੱਥਰ ਰੱਖਣ ਦੀ ਉਚੇਚੇ ਤੌਰ 'ਤੇ ਖੁਸ਼ੀ ਹੋ ਰਹੀ ਹੈ | ਸ਼ਹਿਰੀ ਬੁਨਿਆਦੀ ਢਾਂਚਾ ਸੁਧਾਰ ਪ੍ਰੋਗਰਾਮ (ਯੂ.ਆਈ.ਆਈ.ਪੀ.) ਬਾਰੇ ਗੱਲ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪਣੇ ਪਹਿਲੇ ਪੜਾਅ 'ਚ 300 ਕਰੋੜ ਰੁਪਏ ਦੀ ਲਾਗਤ ਨਾਲ 2065 ਕਾਰਜ ਸ਼ੁਰੂ/ਮੁਕੰਮਲ ਕੀਤੇ ਗਏ ਜਦੋਂ ਕਿ ਦੂਜੇ ਪੜਾਅ ਅਧੀਨ 4227 ਕਾਰਜ ਪ੍ਰਵਾਨ ਕੀਤੇ ਗਏ ਅਤੇ 1300 ਕਾਰਜ ਸ਼ੁਰੂ ਕੀਤੇ ਗਏ | ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਅੰਮਿ੍ਤਸਰ, ਜਲੰਧਰ, ਲੁਧਿਆਣਾ ਅਤੇ ਸੁਲਤਾਨਪੁਰ ਲੋਧੀ 'ਚ ਸਮਾਰਟ ਸਿਟੀ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਜਾਣਕਾਰੀ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੁੱਲ 3000 ਕਰੋੜ ਰੁਪਏ ਦੀ ਕੁੱਲ ਵਿਵਸਥਾ 'ਚੋਂ ਇਸ ਯੋਜਨਾ ਅਧੀਨ 1246 ਕਰੋੜ ਰੁਪਏ ਦੀ ਲਾਗਤ ਨਾਲ ਕਾਰਜ ਸ਼ੁਰੂ/ਮੁਕੰਮਲ ਕੀਤੇ ਗਏ | 918 ਕਰੋੜ ਰੁਪਏ ਦੀ ਲਾਗਤ ਦੇ ਕਾਰਜਾਂ ਲਈ ਟੈਂਡਰ ਮੰਗੇ ਗਏ ਹਨ ਅਤੇ 802 ਕਰੋੜ ਰੁਪਏ ਦੇ ਟੈਂਡਰ ਪ੍ਰਕਿਰਿਆ ਅਧੀਨ ਹਨ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਅਮਰੁਤ ਯੋਜਨਾ ਤਹਿਤ 16 ਸ਼ਹਿਰਾਂ ਲਈ 2785 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਹਨ ਅਤੇ 2740 ਕਰੋੜ ਰੁਪਏ ਦੇ ਪ੍ਰਾਜੈਕਟਾਂ ਉਤੇ ਕੰਮ ਜਾਰੀ ਹੈ | ਉਨ੍ਹਾਂ ਕਿਹਾ ਕਿ ਸਕੀਮਾਂ ਦਾ ਉਦੇਸ਼ 100 ਫ਼ੀਸਦੀ ਜਲ ਸਪਲਾਈ ਅਤੇ ਸੀਵਰੇਜ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ ਅਤੇ ਹੁਣ ਤੱਕ 1072 ਕਿਲੋਮੀਟਰ ਜਲ ਸਪਲਾਈ ਲਾਈਨ ਅਤੇ 698 ਕਿਲੋਮੀਟਰ ਸੀਵਰੇਜ ਲਾਈਨ ਪਾਉਣ ਤੋਂ ਇਲਾਵਾ 69,304 ਘਰੇਲੂ ਜਲ ਸਪਲਾਈ ਅਤੇ 43,611 ਘਰੇਲੂ ਸੀਵਰੇਜ ਕੁਨੈਕਸ਼ਨ ਦਿੱਤੇ ਗਏ ਹਨ |
ਮੁੱਖ ਮੰਤਰੀ ਵਲੋਂ ਬਰਨਾਲਾ ਵਿਖੇ 105.63 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਜਿਸ 'ਚ 100 ਫ਼ੀਸਦੀ ਕਵਰੇਜ ਲਈ ਸੀਵਰੇਜ ਨੈਟਵਰਕ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਵਿਸਥਾਰ ਅਤੇ ਪੁਨਰਸਥਾਪਨ, 5740 ਘਰੇਲੂ ਸੀਵਰੇਜ ਕੁਨੈਕਸ਼ਨਾਂ ਅਤੇ 20 ਐਮ.ਐਲ.ਡੀ. ਸੀਵਰੇਜ ਟ੍ਰੀਟਮੈਂਟ ਪਲਾਂਟ ਨਾਲ 74 ਕਿਲੋਮੀਟਰ ਸੀਵਰੇਜ ਲਾਈਨ ਪਾਉਣਾ ਸ਼ਾਮਿਲ ਹੈ | ਪਵਿੱਤਰ ਨਗਰੀ ਅੰਮਿ੍ਤਸਰ ਲਈ 20.50 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਜਿਸ 'ਚ ਅੱਗ ਬੁਝਾਊ ਸੇਵਾਵਾਂ ਦੀ ਅਪ ਗ੍ਰੇਡੇਸ਼ਨ, ਠੋਸ ਕੂੜਾ-ਕਰਕਟ ਪ੍ਰਬੰਧਨ ਸਹੂਲਤਾਂ ਅਤੇ ਪਾਰਕਾਂ ਅਤੇ ਖੁੱਲ੍ਹੀਆਂ ਥਾਵਾਂ ਦਾ ਵਿਕਾਸ ਸ਼ਾਮਿਲ ਹੈ ਜਦੋਂ ਕਿ ਖੰਨਾ ਵਿਖੇ 25.16 ਕਰੋੜ ਰੁਪਏ ਦੀ ਲਾਗਤ ਨਾਲ 29 ਐਮ.ਐਲ.ਡੀ ਸਮਰੱਥਾ ਵਾਲੇ ਐਸ.ਟੀ.ਪੀ. ਦਾ ਉਦਘਾਟਨ ਵੀ ਕੀਤਾ ਗਿਆ | ਇਸੇ ਤਰ੍ਹਾਂ ਅੰਮਿ੍ਤਸਰ ਵਿਖੇ 24 ਘੰਟੇ 7 ਦਿਨ ਨਹਿਰੀ ਜਲ ਸਪਲਾਈ ਯੋਜਨਾ ਲਈ 721.85 ਕਰੋੜ ਰੁਪਏ ਦੇ ਕਾਰਜਾਂ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਪ੍ਰਮੁੱਖ ਕੇਂਦਰ ਸੁਲਤਾਨਪੁਰ ਲੋਧੀ ਸ਼ਹਿਰ ਲਈ 129.33 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟਾਂ ਦੇ ਵੀ ਵਰਚੁਅਲ ਤੌਰ 'ਤੇ ਨੀਂਹ ਪੱਥਰ ਰੱਖੇ | ਇਨ੍ਹਾਂ ਪ੍ਰਾਜੈਕਟਾਂ ਜਿਸ 'ਚ ਡਡਵਿੰਡੀ ਤੋਂ ਸੁਲਤਾਨਪੁਰ ਲੋਧੀ ਤੱਕ ਸੜਕ ਨੂੰ ਚੌੜਾ ਅਤੇ ਮਜ਼ਬੂਤ ਕਰਨਾ, ਪਵਿੱਤਰ ਵੇਈਾ ਦੀ ਚੈਨੇਲਾਈਜ਼ੇਸ਼ਨ ਅਤੇ ਖੁੱਲ੍ਹੀਆਂ ਥਾਵਾਂ ਦਾ ਨਿਰਮਾਣ, ਕਪੂਰਥਲਾ ਰੋਡ ਵਾਇਆ ਫੱਤੂਢੀਂਗਾ ਨੂੰ ਚਹੁੰ-ਮਾਰਗੀ ਕਰਨਾ, ਇੰਟੀਗੇ੍ਰਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਨਿਰਮਾਣ, ਅੱਗ ਬੁਝਾਊ ਸੇਵਾਵਾਂ ਦੀ ਮਜ਼ਬੂਤੀ, ਮੋਰੀ ਮੁਹੱਲਾ ਪਾਰਕ, ਕੇਂਦਰੀ ਪਾਰਕ ਅਤੇ ਜਵਾਲਾ ਪਾਰਕ ਨਾਮੀ ਤਿੰਨ ਪਾਰਕਾਂ ਦਾ ਵਿਕਾਸ ਕਰਨਾ ਸ਼ਾਮਿਲ ਹੈ |
ਇਸੇ ਤਰ੍ਹਾਂ ਜਲੰਧਰ (41 ਕਰੋੜ ਰੁਪਏ) ਵਿਖੇ ਵੱਖ-ਵੱਖ ਕਾਰਜਾਂ ਜਿਵੇਂ ਬਸਤੀ ਪੀਰ ਦਾਦ ਵਿਖੇ 15 ਐਮ.ਐਲ.ਡੀ. ਐਸ.ਟੀ.ਪੀ., ਜਲੰਧਰ ਰੇਲਵੇ ਸਟੇਸ਼ਨ ਦਾ ਨਵੀਨੀਕਰਨ, ਰੈਣਕ ਬਾਜ਼ਾਰ ਦੀ ਬਿਜਲੀ ਲਾਈਨ ਵੰਡ ਪ੍ਰਣਾਲੀ ਦੀ ਅਪਗ੍ਰੇਡੇਸ਼ਨ, ਗਦਾਈਪੁਰ ਵਿਖੇ 5 ਸਾਲਾਂ ਲਈ ਚਲਾਉਣ ਅਤੇ ਸਾਂਭ-ਸੰਭਾਲ (ਓ ਐਂਡ ਐਮ) ਤਹਿਤ ਨਾਲ ਬੈਸਟ ਪ੍ਰੋਸੈਸਿੰਗ ਪਲਾਂਟ, ਅਰਬਨ ਅਸਟੇਟ ਫੇਜ਼-2 'ਚ ਨਵੀਂ ਸੜਕ ਅਤੇ ਮੌਜੂਦਾ ਗੁਰੂ ਨਾਨਕ ਦੇਵ ਲਾਇਬ੍ਰੇਰੀ ਦੀ ਡਿਜੀਟਲਾਈਜ਼ੇਸ਼ਨ ਦਾ ਨੀਂਹ ਪੱਥਰ ਰੱ ਖਿਆ ਗਿਆ | ਲੁਧਿਆਣਾ ਵਿਖੇ 40 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਮਿਊਾਸਪਲ ਕੰਟਰੋਲ ਸੈਂਟਰ ਦੀ ਸਥਾਪਨਾ, ਸ਼ਹਿਰ ਲਈ ਇਕ ਏਕੀਕਿ੍ਤ ਕਮਾਂਡ ਅਤੇ ਨਿਗਰਾਨ ਕੇਂਦਰ ਅਤੇ ਮਿੰਨੀ ਰੋਜ਼ ਗਾਰਡਨ ਦੇ ਸੁੰਦਰੀਕਰਨ ਦਾ ਨੀਂਹ ਪੱਥਰ ਰੱਖਿਆ ਗਿਆ ਜਿਸ ਸਬੰਧੀ ਟੈਂਡਰ ਮੰਗੇ ਗਏ ਹਨ | ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਸ਼ਹਿਰਾਂ ਦੀ ਸਾਫ-ਸਫਾਈ ਨੂੰ ਪੂਰਨ ਤੌਰ 'ਤੇ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਨੇ ਨਿੱਜੀ ਦਿਲਚਸਪੀ ਦਿਖਾਈ | ਸਮਾਗਮ ਸੂਬਾ ਭਰ 'ਚ 900 ਥਾਵਾਂ 'ਤੇ ਵੀ ਆਨਲਾਈਨ ਮਾਧਿਅਮ ਰਾਹੀਂ ਹੋਇਆ ਜਿਸ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਭਾਰਤ ਭੂਸ਼ਣ ਆਸ਼ੂ ਅਤੇ ਸਾਧੂ ਸਿੰਘ ਧਰਮਸੋਤ ਸਮੇਤ ਵਿਧਾਇਕ, ਮੇਅਰ, ਕੌਂਸਲਰ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਮੁੱਖ ਸਕੱਤਰ ਵਿਨੀ ਮਹਾਜਨ ਅਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ |
ਪੁਡੂਚੇਰੀ, 22 ਫਰਵਰੀ (ਏਜੰਸੀ)-ਵਿਸ਼ਵਾਸ ਪ੍ਰਸਤਾਵ 'ਤੇ ਵੋਟਿੰਗ ਤੋਂ ਪਹਿਲਾਂ ਹੀ ਮੁੱਖ ਮੰਤਰੀ ਵੀ. ਨਾਰਾਇਣਸਾਮੀ ਦੇ ਅਸਤੀਫੇ ਕਾਰਨ ਪੁਡੂਚੇਰੀ ਵਿਚ ਕਾਂਗਰਸ ਸਰਕਾਰ ਡਿੱਗ ਗਈ | ਹਾਲ ਹੀ ਵਿਚ ਕਈ ਕਾਂਗਰਸੀ ਵਿਧਾਇਕਾਂ ਅਤੇ ਬਾਹਰ ਤੋਂ ਸਮਰਥਨ ਦੇ ਰਹੇ ਡੀ.ਐਮ.ਕੇ. ਦੇ ...
• ਪੰਜਾਬ 'ਚ ਪੈਟਰੋਲ-ਡੀਜ਼ਲ ਉੱਤਰੀ ਭਾਰਤ ਦੇ ਬਾਕੀ ਸੂਬਿਆਂ ਨਾਲੋਂ ਮਹਿੰਗਾ • ਕੈਪਟਨ ਆਮ ਲੋਕਾਂ ਦੇ ਮਸਲਿਆਂ ਤੋਂ ਬੇਖ਼ਬਰ
ਚੰਡੀਗੜ੍ਹ, 22 ਫਰਵਰੀ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਵਲੋਂ ਵਧਦੀਆਂ ਤੇਲ ਦੀਆਂ ਕੀਮਤਾਂ ਵਿਰੁੱਧ ਸੋਮਵਾਰ ਨੂੰ ਸੂਬੇ ਭਰ 'ਚ ਜ਼ਿਲ੍ਹਾ ...
ਨਵੀਂ ਦਿੱਲੀ, 22 ਫਰਵਰੀ (ਏਜੰਸੀ)- ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਦੌਰਾਨ ਲਾਲ ਕਿਲ੍ਹੇ ਦੇ ਗੁਬੰਦ 'ਤੇ ਚੜ੍ਹਨ ਵਾਲੇ ਜਸਪ੍ਰੀਤ ਸਿੰਘ (29) ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਜਸਪ੍ਰੀਤ ਸਿੰਘ ਪਿਛਲੇ ਮੰਗਲਵਾਰ ਗਿ੍ਫ਼ਤਾਰ ਕੀਤੇ ਗਏ ...
ਅੱਜ ਮਨਾਇਆ ਜਾਏਗਾ 'ਪਗੜੀ ਸੰਭਾਲ ਦਿਹਾੜਾ'
ਨਵੀਂ ਦਿੱਲੀ, 22 ਫਰਵਰੀ (ਜਗਤਾਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਲਗਾਤਾਰ ਨਵੀਂ ਰਣਨੀਤੀ ਤੇ ਪ੍ਰੋਗਰਾਮ ਉਲੀਕ ਕੇ ਅੰਦੋਲਨ ਨੂੰ ਇੱਕਜੁੱਟ ਤੇ ਪੱਕੇ ਪੈਰੀਂ ਕਾਇਮ ਰੱਖਣ ਲਈ ਹਰ ਸੰਭਵ ਯਤਨ ਜਾਰੀ ਹਨ, ਪਰ ਨਾਲ ਹੀ ...
ਨਵੀਂ ਦਿੱਲੀ, 22 ਫਰਵਰੀ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਆਈ. ਐਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸੀ ਸੰਸਦ ਮੈਂਬਰ ਕਾਰਤੀ ਚਿੰਦਬਰਮ ਨੂੰ ਸ਼ਰਤ ਸਮੇਤ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ | ਸਰਬਉੱਚ ਅਦਾਲਤ ਨੇ ਸੋਮਵਾਰ ਨੂੰ ਇਸ ਮਾਮਲੇ 'ਚ ਕੀਤੀ ਸੁਣਵਾਈ ਤੋਂ ...
ਨਵੀਂ ਦਿੱਲੀ, 22 ਫਰਵਰੀ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕੁਝ ਰਾਜਾਂ 'ਚ ਕੋਵਿਡ-19 ਦੇ ਮਾਮਲੇ ਅਚਾਨਕ ਵਧਣ ਦੇ ਸਬੰਧ 'ਚ ਵਿਚਾਰ ਚਰਚਾ ਕੀਤੀ | ਇਸ ਸਮੀਖਿਆ ਬੈਠਕ 'ਚ ਦੋ ਮੰਤਰਾਲਿਆਂ ਦੇ ਚੋਟੀ ਦੇ ਅਧਿਕਾਰੀ ਕੇਂਦਰੀ ਸਿਹਤ ਮੰਤਰੀ ...
ਸੁਸਾਈਡ ਨੋਟ 'ਤੇ ਲਿਖੇ 40 ਲੋਕਾਂ ਦੇ ਨਾਂਅ
ਮੁੰਬਈ, 22 ਫਰਵਰੀ (ਏਜੰਸੀ)-ਕੇਂਦਰੀ ਸ਼ਾਸਿਤ ਪ੍ਰਦੇਸ਼ ਦਾਦਰ ਤੇ ਨਗਰ ਹਵੇਲੀ ਤੋਂ 7 ਵਾਰ ਲੋਕ ਸਭਾ ਸੰਸਦ ਮੈਂਬਰ ਚੁਣੇ ਗਏ ਮੋਹਨ ਦੇਲਕਰ (58) ਦੱਖਣੀ ਮੁੰਬਈ ਦੇ ਮਰੀਨ ਡਰਾਈਵ ਇਲਾਕੇ ਦੇ ਇਕ ਹੋਟਲ 'ਚ ਸੋਮਵਾਰ ਨੂੰ ਭੇਦਭਰੀ ...
ਮੁੰਬਈ, 22 ਫਰਵਰੀ (ਏਜੰਸੀ)-ਐਲਗਰ ਪ੍ਰੀਸ਼ਦ ਮਾਮਲੇ ਵਿਚ ਬੰਬੇ ਹਾਈ ਕੋਰਟ ਨੇ ਸੋਮਵਾਰ ਨੂੰ ਕਵੀ ਅਤੇ ਕਾਰਕੁੰਨ ਵਰਵਰਾ ਰਾਓ ਨੂੰ ਮੈਡੀਕਲ ਦੇ ਆਧਾਰ 'ਤੇ 6 ਮਹੀਨਿਆਂ ਲਈ ਅੰਤਰਿਮ ਜ਼ਮਾਨਤ ਦੇ ਦਿੱਤੀ | ਮਾਮਲੇ ਵਿਚ ਦੋਸ਼ੀ ਰਾਓ (82) ਦਾ ਇਸ ਸਮੇਂ ਮੁੰਬਈ ਦੇ ਨਾਨਾਵਤੀ ...
ਅੰਮਿ੍ਤਸਰ, 22 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਬਾਇਲੀ ਜ਼ਿਲ੍ਹੇ ਉੱਤਰੀ ਵਜ਼ੀਰਸਤਾਨ 'ਚ ਅੱਜ ਅੱਤਵਾਦੀਆਂ ਨੇ ਗੋਲੀਆਂ ਚਲਾ ਕੇ ਚਾਰ ਔਰਤਾਂ ਦੀ ਹੱਤਿਆ ਕਰ ਦਿੱਤੀ | ਉੱਤਰੀ ਵਜ਼ੀਰਸਤਾਨ ਪੁਲਿਸ ਨੇ ਇਸ ਬਾਰੇ ਜਾਰੀ ਇਕ ਬਿਆਨ 'ਚ ਦੱਸਿਆ ਕਿ ਅਣਪਛਾਤੇ ...
ਨਵੀਂ ਦਿੱਲੀ, 22 ਫਰਵਰੀ (ਏਜੰਸੀ)-ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ 21.15 ਕਰੋੜ ਨਮੂਨਿਆਂ ਦੇ ਦੀ ਜਾਂਚ ਦੇ ਨਾਲ ਭਾਰਤ ਨੇ ਕੋਵਿਡ-19 ਟੈਸਟਾਂ ਦੀ ਗਿਣਤੀ 'ਚ ਰਿਕਾਰਡ ਕਾਇਮ ਕੀਤਾ ਹੈ | ਦੇਸ਼ 'ਚ ਕੋਰੋਨਾ ਦੀ ਰਾਸ਼ਟਰੀ ਪਾਜ਼ੀਟਿਵ ਦਰ 5.20 ਫ਼ੀਸਦੀ ਹੈ | ...
ਤਿ੍ਣਮੂਲ ਕਾਂਗਰਸ ਦੇ ਬੁਲਾਰੇ ਕੁਣਾਲ ਘੋਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਭਾਸ਼ਨ ਝੂਠ ਦਾ ਪੁਲੰਦਾ ਸੀ | ਸਿੰਡੀਕੇਟ ਨਾਲ ਜੁੜੇ ਸਬਿਆਸਾਚੀ ਦੱਤ, ਮੁਕੁਲ ਰਾਏ ਜਿਹੇ ਆਗੂ ਭਾਜਪਾ 'ਚ ਹਨ | ਉਨ੍ਹਾਂ ਦਾ ਬਦਲਾਅ ਇਹੋ ਜਿਹਾ ਹੀ ਹੈ | ਤੁਸ਼ਟੀਕਰਨ ਦੀ ਗੱਲ ਕਰਦੇ ਹਨ ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX