ਰਾਜ ਸਭਾ ਤੋਂ ਸੇਵਾਮੁਕਤ ਹੋਇਆ ਹਾਂ, ਰਾਜਨੀਤੀ ਤੋਂ ਨਹੀਂ-ਗੁਲਾਮ ਨਬੀ
ਸ੍ਰੀਨਗਰ, 27 ਫਰਵਰੀ (ਮਨਜੀਤ ਸਿੰਘ)-ਜੰਮੂ ਵਿਖੇ ਸ਼ਾਂਤੀ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਗ਼ੁਲਾਮ ਨਬੀ ਆਜ਼ਾਦ ਦੀ ...
ਨਵੀਂ ਦਿੱਲੀ, 27 ਫਰਵਰੀ (ਅਜੀਤ ਬਿਊਰੋ)-ਸੰਯੁਕਤ ਕਿਸਾਨ ਮੋਰਚਾ ਵਲੋਂ ਗੁਰੂ ਰਵਿਦਾਸ ਜੈਅੰਤੀ ਮੌਕੇ ਸਿੰਘੂ ਬਾਰਡਰ 'ਤੇ ਨਗਰ ਕੀਰਤਨ ਸਜਾਇਆ ਗਿਆ | ਇਸ ਤੋਂ ਇਲਾਵਾ ਚੰਦਰ ਸ਼ੇਖਰ ਆਜ਼ਾਦ ਦੀ ਸ਼ਹਾਦਤ ਨੂੰ 'ਕਿਸਾਨ ਮਜ਼ਦੂਰ ਏਕਤਾ ਦਿਵਸ' ਵਜੋਂ ਮਨਾਇਆ ਗਿਆ | ਇਸ ਮੌਕੇ ...
ਨਵੀਂ ਦਿੱਲੀ, 27 ਫਰਵਰੀ (ਉਪਮਾ ਡਾਗਾ ਪਾਰਥ)-ਕਿਸਾਨ ਅਤੇ ਮਜ਼ਦੂਰ ਦਾ ਨਹੁੰ-ਮਾਸ ਦਾ ਰਿਸ਼ਤਾ ਹੈ, ਜਿਸ ਨੂੰ ਅੱਡ ਕਰ ਕੇ ਨਹੀਂ ਵੇਖਿਆ ਜਾ ਸਕਦਾ | ਕਿਸਾਨ ਅੰਦੋਲਨ ਮਜ਼ਦੂਰਾਂ ਲਈ ਵੀ ਪ੍ਰੇਰਨਾ ਬਣਿਆ ਜਿਸ ਕਾਰਨ ਅੱਜ ਮਜ਼ਦੂਰ ਵੀ ਆਪਣੇ ਹੱਕਾਂ ਲਈ ਬੁਲੰਦ ਆਵਾਜ਼ ਉਠਾ ...
ਨਵੀਂ ਦਿੱਲੀ, 27 ਫਰਵਰੀ (ਏਜੰਸੀ)-ਕੋਰੋਨਾ ਖ਼ਿਲਾਫ਼ ਭਾਰਤ ਵਲੋਂ ਪਹਿਲੀ ਮਾਰਚ ਤੋਂ 60 ਸਾਲ ਤੋਂ ਵੱਧ ਅਤੇ 45 ਸਾਲ ਤੋਂ ਵੱਧ ਉਮਰ ਦੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਆਮ ਲੋਕਾਂ ਲਈ ਟੀਕਾਕਰਨ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਅਜਿਹੇ ਵਿਚ ਨਿੱਜੀ ਹਸਪਤਾਲ ਟੀਕੇ ਦੀ ਹਰੇਕ ...
ਨਵੀਂ ਦਿੱਲੀ, 27 ਫਰਵਰੀ (ਏਜੰਸੀ)-ਕੈਬਨਿਟ ਸਕੱਤਰ ਰਾਜੀਵ ਗੌਬਾ ਨੇ ਸਨਿਚਰਵਾਰ ਨੂੰ ਪੰਜਾਬ, ਤੇਲੰਗਾਨਾ, ਮਹਾਰਾਸ਼ਟਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ, ਪੱਛਮੀ ਬੰਗਾਲ ਅਤੇ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰਾਂ ਨਾਲ ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਸਬੰਧ ਵਿਚ ...
ਵਾਸ਼ਿੰਗਟਨ, 27 ਫਰਵਰੀ (ਏਜੰਸੀ)-ਅਮਰੀਕੀ ਖੁਫ਼ੀਆ ਵਿਭਾਗ ਵਲੋਂ ਸ਼ੁੱਕਰਵਾਰ ਨੂੰ ਜਾਰੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਊਦੀ ਅਰਬ ਦੇ ਸਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਹੀ ਪੱਤਰਕਾਰ ਜਮਾਲ ਖਸ਼ੋਗੀ ਨੂੰ ਮਾਰਨ ਲਈ ਇਕ ਆਪ੍ਰੇਸ਼ਨ ਨੂੰ ਮਨਜ਼ੂਰੀ ਦਿੱਤੀ ਸੀ, ...
ਅੰਮਿ੍ਤਸਰ, 27 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਅਸੀਂ ਹਮੇਸ਼ਾ ਸ਼ਾਂਤੀ ਲਈ ਖੜੇ੍ਹ ਹਾਂ ਅਤੇ ਭਾਰਤ
ਨਾਲ ਸਾਰੇ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਲਈ ਅੱਗੇ ਵਧਣ ਲਈ ਤਿਆਰ ਹਾਂ | ਉਨ੍ਹਾਂ ਕਿਹਾ ਕਿ ਉਹ ਕੰਟਰੋਲ ਰੇਖਾ 'ਤੇ ਜੰਗਬੰਦੀ ਦਾ ਸਵਾਗਤ ਕਰਦੇ ਹਨ ਅਤੇ ਅੱਗੇ ਦੀ ਗੱਲਬਾਤ ਲਈ ਢੁਕਵਾਂ ਵਾਤਾਵਰਨ ਬਣਾਉਣ ਦੀ ਜ਼ਿੰਮੇਵਾਰੀ ਭਾਰਤ 'ਤੇ ਹੈ | ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਚਲੀ ਆ ਰਹੀ ਕਸ਼ਮੀਰ ਦੀ ਆਜ਼ਾਦੀ ਦੀ ਮੰਗ ਅਤੇ ਸੂਬੇ ਨੂੰ ਵਿਸ਼ੇਸ਼ ਅਧਿਕਾਰ ਦੇਣ ਦੇ ਲਈ ਯੂ.ਐਨ.ਐਸ.ਸੀ. ਦੇ ਮਤੇ ਅਨੁਸਾਰ ਭਾਰਤ ਨੂੰ ਕਦਮ ਚੁੱਕਣੇ ਚਾਹੀਦੇ ਹਨ | ਹਾਲਾਂਕਿ ਇਸ ਮੌਕੇ ਇਮਰਾਨ ਖ਼ਾਨ ਨੇ ਭਾਰਤੀ ਫ਼ੌਜ ਵਲੋਂ ਬਾਲਾਕੋਟ 'ਚ ਕੀਤੇ ਹਵਾਈ ਹਮਲੇ ਦੇ ਦੋ ਸਾਲ ਪੂਰੇ ਹੋਣ 'ਤੇ ਟਵੀਟ ਕਰਕੇ ਪਾਕਿ ਫ਼ੌਜ ਨੂੰ 'ਵਧਾਈ' ਦਿੱਤੀ | ਉਨ੍ਹਾਂ ਟਵੀਟ ਕੀਤਾ ਕਿ ਪਾਕਿਸਤਾਨ 'ਤੇ ਭਾਰਤੀ ਫ਼ੌਜ ਦੇ ਗ਼ੈਰ-ਕਾਨੂੰਨੀ ਹਮਲੇ ਦੇ ਦੋ ਸਾਲ ਹੋਣ 'ਤੇ ਉਹ ਪੂਰੇ ਦੇਸ਼ ਅਤੇ ਆਪਣੀ ਪਾਕਿ ਫ਼ੌਜ ਨੂੰ ਵਧਾਈ ਦਿੰਦੇ ਹਨ | ਉਨ੍ਹਾਂ ਕਿਹਾ ਕਿ ਇਕ ਮਾਣਮੱਤੇ ਅਤੇ ਆਤਮਵਿਸ਼ਵਾਸ ਵਾਲੇ ਰਾਸ਼ਟਰ ਦੇ ਤੌਰ 'ਤੇ ਅਸੀਂ ਆਪਣੇ ਹਿਸਾਬ ਨਾਲ ਉਚਿੱਤ ਸਮੇਂ ਅਤੇ ਸਹੀ ਸਥਾਨ 'ਚ ਸਖ਼ਤੀ ਨਾਲ ਪ੍ਰਤੀਕਿਰਿਆ ਦਿੱਤੀ | ਉਨ੍ਹਾਂ ਇਹ ਵੀ ਕਿਹਾ ਕਿ ਕੈਦ ਕੀਤੇ ਭਾਰਤੀ ਪਾਇਲਟ ਅਭਿਨੰਦਨ ਨੂੰ ਵਾਪਸ ਕਰ ਕੇ ਅਸੀਂ ਭਾਰਤ ਦੀ ਗ਼ੈਰ-ਜ਼ਿੰਮੇਵਾਰਾਨਾ ਫ਼ੌਜੀ ਅਸਥਿਰਤਾ ਦੇ ਸਾਹਮਣੇ ਦੁਨੀਆ ਨੂੰ ਵੀ ਪਾਕਿ ਦਾ ਜ਼ਿੰਮੇਵਾਰ ਵਤੀਰਾ ਦਿਖਾਇਆ | ਦੱਸਣਯੋਗ ਹੈ ਕਿ 14 ਫਰਵਰੀ 2019 ਨੂੰ ਪੁਲਵਾਮਾ 'ਚ ਸੀ.ਆਰ.ਪੀ.ਐੱਫ਼. ਦੇ ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ 'ਚ 40 ਸੈਨਿਕ ਮਾਰੇ ਗਏ ਸਨ | ਇਸ ਦੇ ਜਵਾਬ 'ਚ ਭਾਰਤ ਨੇ 26 ਫਰਵਰੀ ਨੂੰ ਬਾਲਾਕੋਟ ਵਿਖੇ ਪਾਕਿ ਆਧਾਰਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਕੈਂਪਾਂ 'ਤੇ ਹਵਾਈ ਹਮਲੇ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ |
ਨਵੀਂ ਦਿੱਲੀ, 27 ਫਰਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਿਡੌਣਿਆਂ ਦੇ ਉਤਪਾਦਨ 'ਚ ਪਲਾਸਟਿਕ ਦੀ ਵਰਤੋਂ ਘਟਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਭਾਰਤ ਨੂੰ ਇਸ 'ਚ ਮੋਹਰਲੀ ਭੂਮਿਕਾ 'ਚ ਅੱਗੇ ਹੋਣ ਦਾ ਹੋਕਾ ਦਿੰਦਿਆਂ ਭਾਰਤ ਦੇ ਪਹਿਲੇ 'ਖਿਡੌਣਾ ...
ਵਾਰਾਨਸੀ, 27 ਫਰਵਰੀ (ਏਜੰਸੀ)-ਕਾਂਗਰਸ ਦੀ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਵਾਡਰਾ ਭਗਤ ਰਵਿਦਾਸ ਜੀ ਦੀ 644ਵੀਂ ਜੈਅੰਤੀ ਸਮਾਰੋਹ ਦੇ ਦਿਨ ਆਸ਼ੀਰਵਾਦ ਲੈਣ ਸੀਰਗੋਵਰਧਨ ਪੁੱਜੀ, ਜਿੱਥੇ ਉਨ੍ਹਾਂ ਭਗਤ ਰਵਿਦਾਸ ਦੇ ਦਰ 'ਤੇ ਮੱਥਾ ਟੇਕਿਆ | ਉਹ ਪਿਛਲੇ ਸਾਲ ਵੀ ਇੱਥੇ ਆਈ ਸੀ | ...
ਨਵੀਂ ਦਿੱਲੀ, 27 ਫਰਵਰੀ (ਅਜੀਤ ਬਿਊਰੋ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ 26 ਜਨਵਰੀ ਦੀ ਘਟਨਾ ਦੇ ਮਾਮਲੇ ਵਿਚ ਗਿ੍ਫ਼ਤਾਰ ਕੀਤੇ 10 ਹੋਰ ਕਿਸਾਨ ਜ਼ਮਾਨਤ ਮਿਲਣ ਮਗਰੋਂ ਤਿਹਾੜ ਜੇਲ੍ਹ 'ਚੋਂ ਰਿਹਾਅ ਹੋ ਗਏ | ਕਮੇਟੀ ਦੇ ਜਨਰਲ ਸਕੱਤਰ ਤੇ ...
ਪਾਣੀਪਤ, 27 ਫਰਵਰੀ (ਇੰਟ.)-ਪਾਣੀਪਤ ਦੇ ਸਮਾਲਖਾ ਪੁੱਜੇ ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਤਿੰਨ ਸਾਲ ਲਈ ਖੇਤੀ ਕਾਨੂੰਨਾਂ ਨੂੰ ਮੁਅੱਤਲ ਕਰ ਦੇਣਾ ਚਾਹੀਦਾ ਹੈ | ਕਿਸਾਨਾਂ ਤੇ ਸਰਕਾਰ ਨੂੰ ਇਕੱਠਿਆਂ ਬੈਠ ਕੇ ਕਿਸਾਨਾਂ ਤੇ ਦੇਸ਼ ਹਿੱਤ ਦੀਆਂ ...
ਰਣਜੀਤ ਸਿੰਘ ਲੁਧਿਆਣਵੀ ਕੋਲਕਾਤਾ, 27 ਫਰਵਰੀ-ਪੱਛਮੀ ਬੰਗਾਲ ਦੀਆਂ 294 ਵਿਧਾਨ ਸਭਾ ਸੀਟਾਂ ਲਈ 27 ਮਾਰਚ ਤੋਂ ਅੱਠ ਗੇੜ ਦਾ ਮਤਦਾਨ ਸ਼ੁਰੂ ਹੋਵੇਗਾ | ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਕੇਂਦਰੀ ਸੁਰੱਖਿਆ ਬਲ ਦੀਆਂ 87 ਕੰਪਨੀਆਂ ਰਾਜ 'ਚ ਪੁੱਜ ਗਈਆਂ ਸਨ, ਅੱਜ ਸਨਿਚਰਵਾਰ ...
ਨਵੀਂ ਦਿੱਲੀ, 27 ਫਰਵਰੀ (ਜਗਤਾਰ ਸਿੰਘ)-ਪਿਛਲੇ 3 ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨਹੀਂ ਵਧੀਆਂ ਸਨ, ਪ੍ਰੰਤੂ ਸਨਿੱਚਰਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਵਾਧਾ ਹੋਇਆ ਹੈ | ਅੱਜ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 24 ਪੈਸੇ ਜਦਕਿ ਡੀਜ਼ਲ 'ਚ 15 ਪੈਸੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX