ਨਵੀਂ ਦਿੱਲੀ, 4 ਮਾਰਚ (ਉਪਮਾ ਡਾਗਾ ਪਾਰਥ)-ਦੇਸ਼ 'ਚ ਕੋਰੋਨਾ ਟੀਕਾਕਰਨ ਦੇ ਦੂਜੇ ਗੇੜ 'ਚ ਜਿੱਥੇ ਹਰ ਦਿਨ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ ਉੱਥੇ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਵੀਰਵਾਰ ਨੂੰ ਸਾਬਕਾ ਪ੍ਰਧਾਨ ...
ਚੰਡੀਗੜ੍ਹ, 4 ਮਾਰਚ (ਬਿਊਰੋ ਚੀਫ਼)-ਪੰਜਾਬ ਮੰਤਰੀ ਮੰਡਲ ਦੀ ਅੱਜ ਸ਼ਾਮ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ 6ਵੇਂ ਪੰਜਾਬ ਵਿੱਤ ਕਮਿਸ਼ਨ ਦੀ ਰਿਪੋਰਟ ਵਿਚਲੀਆਂ 7 'ਚੋਂ 6 ਸਿਫ਼ਾਰਸ਼ਾਂ ਨੂੰ ਪ੍ਰਵਾਨ ਕਰ ਲਿਆ ਗਿਆ, ਜਦੋਂਕਿ ਇਕ ...
-ਜਸਵਿੰਦਰ ਸਿੰਘ ਸੰਧੂ-
ਫ਼ਿਰੋਜ਼ਪੁਰ, 4 ਮਾਰਚ -ਚੱਲ ਰਹੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਪੰਜਾਬ ਦੇ ਕਿਸਾਨ ਦੇ ਰਵੱਈਆ ਤੋਂ ਖ਼ਫ਼ਾ ਕੇਂਦਰ ਦੀ ਮੋਦੀ ਸਰਕਾਰ ਦੀ ਨਾਰਾਜ਼ਗੀ ਦਾ ਖ਼ਮਿਆਜ਼ਾ ਰਾਈਸ ਮਿੱਲਰਾਂ ਨੂੰ ਭੁਗਤਣਾ ਪੈ ਰਿਹਾ ਹੈ, ਕਿਉਂਕਿ ਕੇਂਦਰ ਦੀ ਅਨਾਜ ਖ਼ਰੀਦ ...
ਚੰਡੀਗੜ੍ਹ, 4 ਮਾਰਚ (ਅਜੀਤ ਬਿਊਰੋ)-ਫੂਡ ਕਾਰਪੋਰਰੇਸ਼ਨ ਆਫ ਇੰਡੀਆ (ਐਫ.ਸੀ.ਆਈ.) ਵਲੋਂ ਪੱਤਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਸ ਵਲੋਂ ਇਸ ਵਾਰ ਕਣਕ ਦੀ ਖਰੀਦ ਲਈ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਸਿੱਧੀ ਅਦਾਇਗੀ ਕੀਤੀ ਜਾਵੇਗੀ। ਜਦੋਂ ਕਿ ਹੁਣ ਤੱਕ ਇਹ ਅਦਾਇਗੀ ...
ਨਵੀਂ ਦਿੱਲੀ, 4 ਮਾਰਚ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਰਚ ਦੇ ਅਖ਼ੀਰ ਤੋਂ ਵਿਦੇਸ਼ਾਂ 'ਚ ਆਪਣੇ ਸਫ਼ਾਰਤੀ ਦੌਰਿਆਂ ਦੀ ਕਵਾਇਦ ਸ਼ੁਰੂ ਕਰ ਰਹੇ ਹਨ। ਪ੍ਰਧਾਨ ਮੰਤਰੀ ਕੋਰੋਨਾ ਕਾਰਨ ਪਿਛਲੇ ਤਕਰੀਬਨ 1 ਸਾਲ ਤੋਂ ਵਰਚੁਅਲ ਪ੍ਰੋਗਰਾਮਾਂ 'ਚ ਹਿੱਸਾ ਲੈ ਰਹੇ ਹਨ ਪਰ 25 ਮਾਰਚ ਨੂੰ ਉਹ ਬੰਗਲਾਦੇਸ਼ ਦੇ ਦੌਰੇ 'ਤੇ ਜਾ ਰਹੇ ਹਨ, ਜਿਸ ਤੋਂ ਬਾਅਦ ਮਈ 'ਚ ਪੁਰਤਗਾਲ ਅਤੇ ਜੂਨ 'ਚ ਜੀ-7 ਸਿਖ਼ਰ ਸੰਮੇਲਨ 'ਚ ਹਿੱਸਾ ਲੈਣ ਲਈ ਬਰਤਾਨੀਆ ਜਾਣਗੇ। ਮੋਦੀ ਸ਼ੇਖ ਮੁਜੀਬਰ ਰਹਿਮਾਨ ਦੇ ਸ਼ਤਾਬਦੀ ਸਮਾਗਮ 'ਚ ਹਿੱਸਾ ਲੈਣਗੇ ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕਰਨਗੇ। ਅਪ੍ਰੈਲ 'ਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਭਾਰਤ ਆ ਸਕਦੇ ਹਨ। ਬਰਤਾਨੀਆ ਹਾਈ ਕਮਿਸ਼ਨ ਦੇ ਬੁਲਾਰੇ ਨੇ ਸੰਭਾਵਿਤ ਦੌਰੇ ਬਾਰੇ ਦੱਸਦਿਆਂ ਕਿਹਾ ਕਿ ਬਰਤਾਨੀਆ ਦੇ ਪ੍ਰਧਾਨ ਮੰਤਰੀ ਸਾਲ ਦੇ ਪਹਿਲੇ ਮੱਧ 'ਚ ਅਤੇ ਜੂਨ 'ਚ ਤੈਅਸ਼ੁਦਾ ਜੀ-7 ਸਿਖ਼ਰ ਸੰਮੇਲਨ ਤੋਂ ਪਹਿਲਾਂ ਭਾਰਤ ਆ ਸਕਦੇ ਹਨ। ਜੂਨ 'ਚ ਹੋਣ ਵਾਲੇ ਸਿਖ਼ਰ ਸੰਮੇਲਨ ਲਈ ਮੋਦੀ ਬਰਤਾਨੀਆ ਜਾਣਗੇ। ਸਿਖ਼ਰ ਸੰਮੇਲਨ 'ਚ ਬਰਤਾਨੀਆ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਅਮਰੀਕਾ ਅਤੇ ਯੂਰਪੀਅਨ ਯੂਨੀਅਨ ਸ਼ਾਮਿਲ ਹਨ। ਬਰਤਾਨੀਆ ਦੇ ਦੌਰੇ ਤੋਂ ਪਹਿਲਾ ਮੋਦੀ ਮਈ 'ਚ ਪੁਰਤਗਾਲ ਦੇ ਦੌਰੇ 'ਤੇ ਵੀ ਰਵਾਨਾ ਹੋ ਸਕਦੇ ਹਨ ਜਿੱਥੇ ਭਾਰਤ ਅਤੇ ਯੂਰਪੀਅਨ ਯੂਨੀਅਨ ਦੇ ਨੇਤਾਵਾਂ ਦੇ ਮੁਲਾਕਾਤ ਕਰਨ ਦੀ ਸੰਭਾਵਨਾ ਹੈ।
ਮੁੰਬਈ, 4 ਮਾਰਚ (ਏਜੰਸੀ)-ਆਮਦਨ ਕਰ ਵਿਭਾਗ ਵਲੋਂ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਅਪ, ਅਦਾਕਾਰਾ ਤਾਪਸੀ ਪੰਨੂ, ਨਿਰਮਾਤਾ ਵਿਕਾਸ ਬਹਿਲ ਤੇ ਕਵਾਨ ਟੇਲੈਂਟ ਮੈਨਜਮੈਂਟ ਦੇ ਅਧਿਕਾਰੀਆਂ ਦੇ ਮੁੰਬਈ ਤੇ ਪੁਣੇ ਸਥਿਤ 30 ਤੋਂ ਵਧੇਰੇ ਟਿਕਾਣਿਆਂ 'ਤੇ ਛਾਪੇ ਮਾਰੇ ਗਏ ਹਨ, ਆਈ.ਟੀ. ...
- ਉਪਮਾ ਡਾਗਾ ਪਾਰਥ- ਨਵੀਂ ਦਿੱਲੀ, 4 ਮਾਰਚ -ਸਰਕਾਰ ਵਲੋਂ ਰਹਿਣ ਲਈ ਸਭ ਤੋਂ ਬਿਹਤਰੀਨ (ਈਜ਼ ਆਫ ਲਿਵਿੰਗ ਇੰਡੈਕਸ) 111 ਸ਼ਹਿਰਾਂ ਦੀ ਜਾਰੀ ਕੀਤੀ ਗਈ ਸੂਚੀ 'ਚ ਬੈਂਗਲੁਰੂ ਨੂੰ ਸਰਬੋਤਮ ਸਥਾਨ ਮਿਲਿਆ ਹੈ ਜਦਕਿ ਉਸ ਤੋਂ ਬਾਅਦ ਕ੍ਰਮਵਾਰ ਪੁਣੇ, ਅਹਿਮਦਾਬਾਦ, ਚੇਨਈ, ਸੂਰਤ, ...
ਰਾਂਚੀ/ਦਾਂਤੇਵਾੜਾ, 4 ਮਾਰਚ (ਪੀ.ਟੀ.ਆਈ.)-ਝਾਰਖੰਡ ਤੇ ਛੱਤੀਸਗੜ੍ਹ 'ਚ ਬਾਰੂਦੀ ਸੁਰੰਗ ਧਮਾਕਿਆਂ 'ਚ 4 ਜਵਾਨ ਸ਼ਹੀਦ ਹੋ ਗਏ। ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ 'ਚ ਨਕਸਲੀਆਂ ਵਲੋਂ ਲਗਾਈ ਬਾਰੂਦੀ ਸੁਰੰਗ 'ਚ ਧਮਾਕਾ ਹੋਣ ਕਾਰਨ 3 ਜਵਾਨ ਸ਼ਹੀਦ ਹੋ ਗਏ ਅਤੇ 2 ਹੋਰ ਜ਼ਖ਼ਮੀ ਹੋ ...
ਆਗਰਾ, 4 ਮਾਰਚ (ਏਜੰਸੀ)-ਵਿਸ਼ਵ ਦੇ ਅਜੂਬਿਆਂ 'ਚ ਸ਼ਾਮਿਲ ਤੇ ਆਗਰਾ 'ਚ ਸਥਿਤ ਤਾਜ ਮਹੱਲ 'ਚ ਬੰਬ ਰੱਖੇ ਜਾਣੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ 'ਚ ਖਲਬਲੀ ਮਚ ਗਈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 9 ਵਜੇ ਉੱਤਰ ਪ੍ਰਦੇਸ਼ ਪੁਲਿਸ ਦੇ 112 ਐਂਮਰਜੈਂਸੀ ਕਾਲ ਨੰਬਰ ...
ਕੋਲਕਾਤਾ, 4 ਮਾਰਚ (ਰਣਜੀਤ ਸਿੰਘ ਲੁਧਿਆਣਵੀ)-ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਘੋਲ ਨੂੰ ਤੇਜ਼ ਕਰਨ ਲਈ ਤੇ ਮੋਦੀ ਹਕੂਮਤ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਾਜ ਓੁਘਾੜਨ ਲਈ ਪੱਛਮੀ ਬੰਗਾਲ ਦੇ ਲੇਖਕਾਂ, ਕਵੀਆਂ, ਕਿਸਾਨਾਂ ਤੇ ਵਿਦਿਆਰਥੀਆਂ ਵਲੋ ਕੋਲਕਾਤਾ 'ਚ ...
ਕੋਲਕਾਤਾ, 4 ਮਾਰਚ (ਏਜੰਸੀ)-ਰਾਸ਼ਟਰੀ ਜਨਤਾ ਦਲ ਤੇ ਸਮਾਜਵਾਦੀ ਪਾਰਟੀ ਤੋਂ ਬਾਅਦ ਸ਼ਿਵ ਸੈਨਾ ਨੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਲਈ ਆਪਣਾ ਸਮਰਥਨ ਦਿੱਤਾ ਹੈ ਅਤੇ ਕਿਹਾ ਕਿ ਪਾਰਟੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ। ਬੈਨਰਜੀ ਦੀ 'ਬੰਗਾਲ ...
ਨਵੀਂ ਦਿੱਲੀ, 4 ਮਾਰਚ (ਏਜੰਸੀ)-ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਕੁਝ ਓਵਰ-ਦੀ-ਟਾਪ (ਓ.ਟੀ.ਟੀ.) ਪਲੇਟਫਾਰਮ ਕਈ ਵਾਰ ਕਿਸੇ ਨਾ ਕਿਸੇ ਤਰ੍ਹਾਂ ਦੀ ਅਸ਼ਲੀਲ ਸਮੱਗਰੀ ਵਿਖਾਉਂਦੇ ਹਨ ਅਤੇ ਅਜਿਹੇ ਪ੍ਰੋਗਰਾਮਾਂ ਦੀ ਨਿਗਰਾਨੀ ਲਈ ਇਕ ਵਿਧੀ ਹੋਣੀ ਚਾਹੀਦੀ ਹੈ। ਜਸਟਿਸ ...
ਨਵੀਂ ਦਿੱਲੀ, 4 ਮਾਰਚ (ਅਜੀਤ ਬਿਊਰੋ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੇ ਜਾ ਰਹੇ ਯਤਨਾਂ ਦੇ ਚਲਦਿਆਂ ਅੱਜ ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਨੂੰ ਤੀਜੇ ਕੇਸ ਵਿਚ ਜ਼ਮਾਨਤ ਮਿਲ ਗਈ, ਜਿਸ ਮਗਰੋਂ ਉਹ ਦੇਰ ਸ਼ਾਮ ਸੋਨੀਪਤ ਜੇਲ੍ਹ ਵਿਚੋਂ ਰਿਹਾਅ ਹੋ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX