• ਕਾਨੂੰਨ ਰੱਦ ਕਰਨ ਦਾ ਵਿਧਾਨ ਸਭਾ 'ਚ ਸਰਬ ਸੰਮਤੀ ਨਾਲ ਮਤਾ ਪਾਸ • ਅੰਦੋਲਨਕਾਰੀ ਕਿਸਾਨਾਂ ਖ਼ਿਲਾਫ਼ ਦਰਜ ਸਾਰੇ ਕੇਸ ਵਾਪਸ ਲੈਣ ਦੀ ਭਾਰਤ ਸਰਕਾਰ ਨੂੰ ਅਪੀਲ
- ਹਰਕਵਲਜੀਤ ਸਿੰਘ -
ਚੰਡੀਗੜ੍ਹ, 5 ਮਾਰਚ -ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਨ ਸਭਾ 'ਚ ...
ਪੰਜਾਬ ਵਿਧਾਨ ਸਭਾ 'ਚ ਰਾਜਪਾਲ ਦੇ ਭਾਸ਼ਨ 'ਤੇ ਹੋਈ 2 ਦਿਨਾ ਬਹਿਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਦਿੱਤੇ ਗਏ ਜਵਾਬ ਦੌਰਾਨ ਵਿਰੋਧੀ ਧਿਰ ਨੇ ਭਾਰੀ ਹੰਗਾਮਾ ਕੀਤਾ | ਵਿਰੋਧੀ ਮੈਂਬਰਾਂ ਦਾ ਦੋਸ਼ ਸੀ ਕਿ ਮੁੱਖ ਮੰਤਰੀ ਝੂਠੇ ਦੋਸ਼ ਲਾ ਰਹੇ ਹਨ ਤੇ ...
ਸੰਯੁਕਤ ਕਿਸਾਨ ਮੋਰਚੇ ਵਲੋਂ 2 ਸਾਲਾ ਬੱਚੀ ਸਮੇਤ ਔਰਤਾਂ ਨੂੰ ਨਜ਼ਰਬੰਦ ਕਰਨ ਦੀ ਨਿਖੇਧੀ -ਉਪਮਾ ਡਾਗਾ ਪਾਰਥ- ਨਵੀਂ ਦਿੱਲੀ, 5 ਮਾਰਚ -ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ 6 ਮਾਰਚ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 4 ਵਜੇ ਤੱਕ ...
ਚੰਡੀਗੜ੍ਹ, 5 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨਾਂ ਖਿਲਾਫ਼ ਦਿੱਲੀ 'ਚ ਦਰਜ ਹੋਏ ਮਾਮਲਿਆਂ ਦੀ ਪੈਰਵਾਈ ਕਰ ਰਹੇ ਲੀਗਲ ਪੈਨਲ ਨੇ ਅੱਜ ਕਿਸਾਨ ਭਵਨ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕੀਤੀ | ਪੈਨਲ ਨੇ ਕਿਹਾ ਕਿ ਜਿਨ੍ਹਾਂ ...
8 ਨੂੰ ਮਨਾਇਆ ਜਾਵੇਗਾ 'ਕਿਸਾਨ ਔਰਤ ਦਿਵਸ'
ਨਵੀਂ ਦਿੱਲੀ, 5 ਮਾਰਚ (ਉਪਮਾ ਡਾਗਾ ਪਾਰਥ)-ਦੇਸ਼-ਵਿਦੇਸ਼ 'ਚ ਚਰਚਾ ਦਾ ਵਿਸ਼ੇ ਬਣ ਚੁੱਕੇ ਕਿਸਾਨ ਅੰਦੋਲਨ ਨੂੰ ਹੁਣ ਮਸ਼ਹੂਰ ਅਮਰੀਕੀ ਰਸਾਲੇ ਟਾਈਮ ਨੇ ਆਪਣੇ ਮਾਰਚ ਦੇ ਐਡੀਸ਼ਨ ਦੇ ਕਵਰ ਪੇਜ 'ਤੇ ਕਿਸਾਨ ਅੰਦੋਲਨ 'ਚ ਸ਼ਾਮਿਲ ...
ਚੰਡੀਗੜ੍ਹ, 5 ਮਾਰਚ (ਬਿਊਰੋ ਚੀਫ਼)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਮੰਤਰੀ ਮੰਡਲ ਦੀ ਹੋਈ ਬੈਠਕ ਵਲੋਂ ਸਵਾ ਮਿਤਵਾ ਸਕੀਮ ਅਧੀਨ ਪਿੰਡਾਂ ਦੀ ਲਾਲ ਲਕੀਰ ਅੰਦਰ ਦੀਆਂ ਜਾਇਦਾਦਾਂ ਦਾ ਰਿਕਾਰਡ ਤਿਆਰ ਕਰਨ ਲਈ ਆਬਾਦੀ ਦੇਹ ਰਿਕਾਰਡ ਦਾ ...
ਨਵੀਂ ਦਿੱਲੀ, 5 ਮਾਰਚ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਟਿਆਲਾ ਹਾਊਸ ਕੋਰਟ 'ਚ ਅਦਾਕਾਰਾ ਕੰਗਣਾ ਰਣੌਤ ਖਿਲਾਫ ਕਿਸਾਨਾਂ ਵਿਰੁੱਧ ਕੀਤੇ ਟਵੀਟ ਨੂੰ ਲੈ ਕੇ ਕੇਸ ਦਾਇਰ ਕੀਤਾ ਹੈ | ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ...
ਨਵੀਂ ਦਿੱਲੀ, 5 ਮਾਰਚ (ਮਨਜੀਤ ਸਿੰਘ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ (60) ਨੂੰ ਹਵਾਲਾ ਰਾਸ਼ੀ ਦੇ ਇਕ ਮਾਮਲੇ 'ਚ ਪੁੱਛ-ਗਿੱਛ ਲਈ 15 ਮਾਰਚ ਨੂੰ ਤਲਬ ਕੀਤਾ ਹੈ | ਪੀਪਲਜ਼ ਡੈਮੋਕੇ੍ਰਟਿਕ ਪਾਰਟੀ ...
• ਸ਼ੈਲਰ ਉਦਯੋਗ ਨੂੰ ਤਬਾਹ ਹੋਣ ਤੋਂ ਬਚਾਉਣ ਦੀ ਮੰਗ • ਜਲਦ ਕਢਿਆ ਜਾਵੇਗਾ ਹੱਲ-ਗੋਇਲ
ਜਸਵਿੰਦਰ ਸਿੰਘ ਸੰਧੂ
ਫਿਰੋਜ਼ਪੁਰ, 5 ਮਾਰਚ - ਕੇਂਦਰ ਦੀ ਅਨਾਜ ਖਰੀਦ ਏਜੰਸੀ ਐਫ. ਸੀ. ਆਈ. ਵਲੋਂ ਅਚਾਨਕ ਰਾਇਸ ਮਿੱਲਰਾਂ ਕੋਲੋਂ ਸਾਧਾਰਨ ਛੜਾਈ ਵਾਲਾ ਚੌਲ ਲੈਣ ਦੀ ਬਜਾਏ ਚੌਲਾਂ 'ਚ ਵਿਟਾਮਿਨ ਤੇ ਮਿਨਰਲ ਵਰਗੇ ਜ਼ਰੂਰੀ ਸੂਖ਼ਮ ਪੌਸ਼ਟਿਕ ਤੱਤਾਂ ਦੇ ਰਲੇਵਾੇ ਵਾਲਾ ਫੋਰਟੀਫਾਈਡ ਚੌਲ ਲੈਣ ਦੀ ਕੀਤੀ ਮੰਗ ਕਾਰਨ ਤਬਾਹੀ ਦੇ ਕੰਢੇ 'ਤੇ ਪਹੁੰਚੇ ਸ਼ੈਲਰ ਉਦਯੋਗ ਨੂੰ ਬਚਾਉਣ ਲਈ ਰਾਇਸ ਮਿੱਲਰਾਂ ਤੇ ਬਾਸਮਤੀ ਐਕਸਪੋਰਟਰਾਂ ਦਾ ਵਫਦ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੀ ਅਗਵਾਈ ਹੇਠ ਪਿਯੂਸ਼ ਗੋਇਲ ਖੁਰਾਕ ਸਿਵਲ ਸਪਲਾਈ ਅਤੇ ਖਾਪਤਕਾਰ ਮਾਮਲੇ ਕੇਂਦਰੀ ਮੰਤਰੀ ਨੂੰ ਮਿਲਿਆ | ਰੇਲ ਭਵਨ ਨਵੀਂ ਦਿੱਲੀ ਵਿਖੇ ਰਾਤ ਸਾਢੇ 8 ਵਜੇ ਸ਼ੁਰੂ ਹੋਈ ਤੇ ਕਰੀਬ ਸਵਾ ਘੰਟਾ ਚੱਲੀ ਮੀਟਿੰਗ 'ਚ ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਭਾਰਤ ਭੂਸ਼ਨ ਬਿੰਟਾ, ਪੰਜਾਬ ਬਾਸਮਤੀ ਰਾਈਸ ਮਿੱਲਰ ਐਡ ਐਕਸਪੋਰਟਰ ਐਸੋਸੀਏਸ਼ਨ ਦੇ ਪ੍ਰਧਾਨ ਬਾਲ ਕਿ੍ਸ਼ਨ ਬਾਲੀ, ਸੂਬਾ ਆਗੂ ਰਣਜੀਤ ਸਿੰਘ ਸ਼ੇਰ ਖਾਂ ਆਦਿ ਨੇ ਭਾਰਤ ਸਰਕਾਰ ਵਲੋਂ ਫੋਰਟੀਫਾਈਡ ਚੌਲਾਂ ਦੀ ਮੰਗ ਕਰਨ ਅਤੇ ਬਾਰਦਾਨੇ ਦੀ ਘਾਟ ਕਾਰਨ ਬੰਦ ਹੋਈ ਪੰਜਾਬ ਸ਼ੈਲਰ ਇੰਡਸਟਰੀ , ਈਰਾਨ ਨਾਲ 2 ਸਾਲ ਤੋਂ ਬੰਦ ਪਏ ਬਾਸਮਤੀ ਐਕਸਪੋਰਟ ਨੂੰ ਮੁੜ ਚਾਲੂ ਕਰਨ ਅਤੇ ਈਰਾਨ 'ਚ ਫਸੀ ਬਾਸਮਤੀ ਦੀ ਰਕਮ ਕਢਵਾਉਣ ਆਦਿ ਮਸਲਿਆ 'ਤੇ ਪੱਖ ਮਜ਼ਬੂਤੀ ਨਾਲ ਰੱਖਿਆ | ਚੌਲਾਂ ਦੀ ਡਲੀਵਰੀ ਐਫ. ਸੀ. ਆਈ. ਨੂੰ ਕਰਨ ਦੇ ਬਾਵਜੂਦ ਚੌਲ ਦੇ ਮਿਆਰ ਦੀ ਜ਼ਿੰਮੇਵਾਰੀ 1 ਸਾਲ ਬਾਅਦ ਵੀ ਮਿੱਲਰ ਦੀ ਰਹਿਣ, ਪੰਜਾਬ 'ਚ 60 ਲੱਖ ਟਨ ਚੋਲ ਮਿੱਲਰਾਂ ਵੱਲ ਬਕਾਇਆ ਪਏ ਹੋਣ ਦੇ ਮੁਕਾਬਲੇ ਐਫ.ਸੀ.ਆਈ. ਕੋਲ ਸਿਰਫ 15 ਲੱਖ ਟਨ ਹੀ ਸਟੋਰ ਕਰਨ ਦੀ ਗੁਦਾਮ ਰੂਪੀ ਜਗ੍ਹਾ ਹੋਣ ਸਬੰਧੀ ਆਦਿ ਸਮੱਸਿਆਵਾਂ 'ਤੇ ਪਿਯੂਸ਼ ਗੋਇਲ ਨੇ ਵਿਸ਼ਵਾਸ ਦਿਵਾਇਆ ਕਿ ਸਮੂਹ ਮਿੱਲਰਾਂ ਦੀਆਂ ਫੋਰਟੀਫਾਈਡ ਚੌਲ ਸਬੰਧੀ ਸਮੱਸਿਆ ਪੰਜ ਦਿਨਾਂ 'ਚ ਹੱਲ ਕਰ ਦਿੱਤੀ ਜਾਵੇਗੀ, ਜਿਸ ਸਬੰਧੀ 14 ਮਿੱਲਾਂ ਦੇ ਮਾਲਕਾਂ ਦੀ ਮੀਟਿੰਗ 9 ਮਾਰਚ ਦਿਨ ਮੰਗਲਵਾਰ ਨੂੰ ਬੁਲਾ ਲਈ ਗਈ ਹੈ | ਇਸ ਮੌਕੇ ਹਰੀ ਓਮ ਮਿੱਤਲ , ਕਮਲ ਗਰਗ , ਵਰੁਣ ਕਾਲਰਾ, ਪ੍ਰਵੀਨ ਮੰਗਲ, ਰਵੀ ਗਰਗ ਆਦਿ ਐਸੋਸੀਏਸ਼ਨ ਆਗੂ ਹਾਜ਼ਰ ਸਨ |
ਰੀਆ ਤੇ ਉਸ ਦੇ ਭਰਾ ਸਮੇਤ 32 ਦੋਸ਼ੀਆਂ ਦੇ ਨਾਂਅ ਸ਼ਾਮਿਲ
ਮੁੰਬਈ, 5 ਮਾਰਚ (ਏਜੰਸੀ)- ਨਾਰਕੋਟਿਕਸ ਕੰਟਰੋਲ ਬਿਊਰੋ (ਐਨ. ਸੀ. ਬੀ.) ਨੇ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਨਾਲ ਸਬੰਧਿਤ ਡਰੱਗ ਮਾਮਲੇ 'ਚ ਸ਼ੁੱਕਰਵਾਰ ਨੂੰ ਦੋਸ਼ ਪੱਤਰ ਦਾਖ਼ਲ ਕਰ ਦਿੱਤਾ ਹੈ | ਕਰੀਬ 12 ...
4 ਔਰਤਾਂ ਨੂੰ ਉਮਰ ਕੈਦ ਗੋਪਾਲਗੰਜ, 5 ਮਾਰਚ (ਏਜੰਸੀ)-ਬਿਹਾਰ 'ਚ ਨਿਤਿਸ਼ ਸਰਕਾਰ ਵਲੋਂ ਰਾਜ ਭਰ 'ਚ ਕੀਤੀ ਸ਼ਰਾਬਬੰਦੀ ਦੇ ਚਾਰ ਮਹੀਨਿਆਂ ਬਾਅਦ 16 ਅਗਸਤ, 2016 ਨੂੰ ਖਜੂਰਬਾਣੀ ਖੇਤਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ 19 ਵਿਅਕਤੀਆਂ ਦੀਆਂ ਮੌਤਾਂ ਦੇ ਮਾਮਲੇ ਦਾ ...
ਫ਼ਤਹਿਗੜ੍ਹ ਸਾਹਿਬ, 5 ਮਾਰਚ (ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ)- ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ 4-5 ਮਾਰਚ ਦੀ ਦਰਮਿਆਨੀ ਰਾਤ ਨੂੰ ਲੁਟੇਰੇ ਸਰਹਿੰਦ ਸ਼ਹਿਰ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦਾ ਏ.ਟੀ.ਐਮ. ਪੁੱਟ ਕੇ ਲੈ ਗਏ, ਜਿਸ 'ਚ 18 ਲੱਖ 88 ਹਜ਼ਾਰ ਰੁਪਏ ਦੀ ਨਗਦੀ ਦੱਸੀ ...
ਗੁਰਾਇਆ, 5 ਮਾਰਚ (ਚਰਨਜੀਤ ਸਿੰਘ ਦੁਸਾਂਝ)-ਨਜ਼ਦੀਕੀ ਪਿੰਡ ਚੀਮਾ ਖੁਰਦ 'ਚ ਇਕ ਪਿਤਾ ਨੇ ਦੋ ਬੱਚਿਆਂ ਸਮੇਤ ਜ਼ਹਿਰ ਨਿਗਲ ਲਿਆ | ਜਾਣਕਾਰੀ ਅਨੁਸਾਰ ਕੇਹਰ ਚੰਦ (40) ਪੁੱਤਰ ਰੋਣਕੀ ਰਾਮ ਜੋ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਤੱਗੜਾ ਪਿੰਡ ਵਿਆਹਿਆ ਹੋਇਆ ਸੀ ਅਤੇ ...
ਸੰਯੁਕਤ ਰਾਸ਼ਟਰ, 5 ਮਾਰਚ (ਏਜੰਸੀ)- ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਿਕ ਸਾਲ 2019 'ਚ ਦੁਨੀਆ ਭਰ 'ਚ 93.1 ਕਰੋੜ ਟਨ ਖਾਣਾ ਬਰਬਾਦ ਹੋਇਆ | ਇਸ 'ਚ ਭਾਰਤ ਦੇ ਘਰਾਂ 'ਚ ਬਰਬਾਦ ਹੋਏ ਭੋਜਨ ਦੀ ਮਾਤਰਾ 6 ਕਰੋੜ 87 ਲੱਖ ਟਨ ਹੈ | ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ...
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਸਬੰਧੀ ਕੇਂਦਰ ਵਲੋਂ ਬਣਾਈ ਗਈ ਸਲਾਹਕਾਰ ਕਮੇਟੀ, ਜਿਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਹਿਲੀ ਮੀਟਿੰਗ ਤੋਂ ਬਾਅਦ ਮੈਂਬਰ ਬਣਾਇਆ ਗਿਆ ਅਤੇ ਉਸ ਦੀ ਦੂਜੀ ਮੀਟਿੰਗ ਜੋ ...
ਚੰਡੀਗੜ੍ਹ, 5 ਮਾਰਚ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ 'ਚ ਖੇਡ ਰਹੇ ਹਨ ਅਤੇ ਮੁੱਖ ਮੰਤਰੀ ਵਲੋਂ ਇਸ਼ਾਰਾ ਕਰਨ ਮਗਰੋਂ ਹੀ ਪਾਰਟੀ ਦੇ ਵਿਧਾਇਕਾਂ ਨੂੰ ਬਜਟ ਇਜਲਾਸ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX