ਹਰਕਵਲਜੀਤ ਸਿੰਘ
ਚੰਡੀਗੜ੍ਹ, 8 ਮਾਰਚ -ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਆਪਣੀ ਸਰਕਾਰ ਦਾ ਆਖ਼ਰੀ ਅਤੇ 5ਵਾਂ 1, 68, 015 ਕਰੋੜ ਦਾ 2021-22 ਲਈ ਬਜਟ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤਾ, ਜਿਸ ਵਿਚ ਉਨ੍ਹਾਂ ਵਲੋਂ ਚੋਣਾਂ ਤੋਂ ਪਹਿਲਾਂ ਵੱਖ-ਵੱਖ ਵਰਗਾਂ ਨੂੰ ...
ਕੋਲਕਾਤਾ, 8 ਮਾਰਚ (ਪੀ.ਟੀ.ਆਈ.)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੱਸਿਆ ਕਿ ਇੱਥੇ ਨਿਊ ਕੋਇਲਾਘਾਟ 'ਚ ਪੂਰਬੀ ਤੇ ਦੱਖਣ ਪੂਰਬੀ ਰੇਲਵੇ ਦੇ ਜ਼ੋਨਲ ਦਫ਼ਤਰਾਂ ਵਾਲੀ ਰੇਲਵੇ ਦੀ ਇਕ ਇਮਾਰਤ 'ਚ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 4 ਅੱਗ ...
ਨਵੀਂ ਦਿੱਲੀ, 8 ਮਾਰਚ (ਏਜੰਸੀ)-ਨੈਸ਼ਨਲ ਟੈਸਟਿੰਗ ਏਜੰਸੀ (ਐਨ. ਟੀ. ਏ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਇੰਜੀਨੀਅਰਿੰਗ ਦੀ ਦਾਖਲਾ ਪ੍ਰੀਖਿਆ ਜੇ.ਈ.ਈ.-ਮੇਨ ਦੇ ਸੋਮਵਾਰ ਨੂੰ ਐਲਾਨੇ ਨਤੀਜੇ 'ਚ 6 ਉਮੀਦਵਾਰਾਂ ਨੇ 100 ਫ਼ੀਸਦੀ ਅੰਕ ਹਾਸਲ ਕੀਤੇ ਹਨ। ਅਧਿਕਾਰੀਆਂ ਅਨੁਸਾਰ ਇਸ ...
ਨਵੀਂ ਦਿੱਲੀ, 8 ਮਾਰਚ (ਉਪਮਾ ਡਾਗਾ ਪਾਰਥ)-ਪਿਛਲੇ 100 ਦਿਨਾਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ 'ਚ ਸੋਮਵਾਰ ਨੂੰ ਪ੍ਰਦਸ਼ਨਕਾਰੀਆਂ ਨੇ ਇਸ ਨੂੰ ਨਿਵੇਕਲੇ ਢੰਗ ਨਾਲ ਮਨਾਇਆ। ਦਿੱਲੀ ਦੀਆਂ ਸਰਹੱਦਾਂ 'ਤੇ ਵੱਖ-ਵੱਖ ਧਰਨਿਆਂ ਵਾਲੀਆਂ ਥਾਵਾਂ ਤੇ ਸੋਮਵਾਰ ਨੂੰ ...
ਲੰਡਨ, 8 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਦੀ ਸੰਸਦ 'ਚ ਅੱਜ ਭਾਰਤ 'ਚ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਸੁਰੱਖਿਆ ਅਤੇ ਪੱਤਰਕਾਰਤਾ ਦੀ ਆਜ਼ਾਦੀ ਨੂੰ ਲੈ ਕੇ 90 ਮਿੰਟ ਦੀ ਬਹਿਸ ਹੋਈ। ਕੌਂਸਲਰ ਗੁਰਚਰਨ ਸਿੰਘ ਵਲੋਂ ਦਾਇਰ ...
ਚੰਡੀਗੜ੍ਹ, 8 ਮਾਰਚ (ਹਰਕਵਲਜੀਤ ਸਿੰਘ)-ਪੰਜਾਬ ਕਾਂਗਰਸ ਲਈ ਪਾਰਟੀ ਹਾਈਕਮਾਂਡ ਵਲੋਂ ਇੰਚਾਰਜ ਸ੍ਰੀ ਹਰੀਸ਼ ਰਾਵਤ ਕੱਲ੍ਹ ਚੰਡੀਗੜ੍ਹ ਆ ਰਹੇ ਹਨ। ਜਿਥੇ ਉਨ੍ਹਾਂ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੇ ਜਾਣ ਦਾ ਪ੍ਰੋਗਰਾਮ ਹੈ। ਹਾਲਾਂਕਿ ਸਰਕਾਰੀ ਹਲਕਿਆਂ ਵਲੋਂ ...
- ਉਪਮਾ ਡਾਗਾ ਪਾਰਥ -
ਨਵੀਂ ਦਿੱਲੀ, 8 ਮਾਰਚ -ਸੰਸਦ ਦੇ ਬਜਟ ਇਜਲਾਸ ਦੇ ਦੂਜੇ ਪੜਾਅ ਦੇ ਪਹਿਲੇ ਦਿਨ ਹੀ ਹੰਗਾਮਿਆਂ , ਬਦਲਾਵਾਂ ਅਤੇ ਕਿਆਸਰਾਈਆਂ ਦਾ ਬੋਲਬਾਲਾ ਰਿਹਾ, ਜਿੱਥੇ ਹੰਗਾਮਿਆਂ 'ਚ ਪੈਟਰੋਲ, ਡੀਜ਼ਲ ਆਦਿ ਦੀਆਂ ਕੀਮਤਾਂ ਨੂੰ ਲੈ ਕੇ ਵਿਰੋਧੀ ਧਿਰ ਸਰਕਾਰ 'ਤੇ ਹਮਲਾਵਰ ਰਹੀ, ਉੱਥੇ ਸੰਸਦ 'ਚ ਬਦਲਾਵਾਂ ਦੇ ਐਲਾਨ ਤਹਿਤ ਦੋਵੇਂ ਸਦਨਾਂ ਦੇ ਸਮੇਂ 'ਚ ਤਬਦੀਲੀ ਕਰਦਿਆਂ ਇਸ ਨੂੰ ਪਹਿਲਾਂ ਵਾਂਗ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਕਰਨ ਦਾ ਐਲਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਹਾਲਾਤਾਂ ਦਰਮਿਆਨ ਹੋ ਰਹੇ ਇਜਲਾਸ 'ਚ ਰਾਜ ਸਭਾ ਦੀ ਕਾਰਵਾਈ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਅਤੇ ਲੋਕ ਸਭਾ ਦੀ ਕਾਰਵਾਈ ਦੁਪਹਿਰ 4 ਵਜੇ ਤੋਂ ਸ਼ਾਮ 9 ਵਜੇ ਤੱਕ ਚਲਾਈ ਜਾ ਰਹੀ ਸੀ। ਸਮੇਂ ਦੇ ਬਦਲਾਵਾਂ ਦੇ ਨਾਲ ਸੰਸਦ ਦੇ ਗਲਿਆਰਿਆਂ 'ਚ ਇਜਲਾਸ ਛੇਤੀ ਖ਼ਤਮ ਕਰਨ ਦੇ ਕਿਆਸ ਵੀ ਲਾਏ ਜਾ ਰਹੇ ਸਨ। ਹਲਕਿਆਂ ਮੁਤਾਬਿਕ ਸਰਕਾਰ ਵਲੋਂ ਬਜਟ ਇਜਲਾਸ ਹੋਲੀ ਤੋਂ ਪਹਿਲਾਂ ਹੀ ਖ਼ਤਮ ਕੀਤਾ ਜਾ ਸਕਦਾ ਹੈ ਜਦਕਿ ਪਹਿਲਾਂ ਤੋਂ ਮਿੱਥੇ ਪ੍ਰੋਗਰਾਮ ਮੁਤਾਬਿਕ ਇਹ ਇਜਲਾਸ 8 ਅਪ੍ਰੈਲ ਨੂੰ ਖ਼ਤਮ ਹੋਣਾ ਸੀ।
ਦੇਸ਼ ਭੁਗਤ ਰਿਹਾ ਹੈ ਮਹਿੰਗਾਈ ਦੀ ਮਾਰ-ਵਿਰੋਧੀ ਧਿਰ
ਕਾਂਗਰਸ ਸਮੇਤ ਹੋਰਨਾਂ ਵਿਰੋਧੀ ਧਿਰਾਂ ਨੇ ਸੰਸਦ ਦੇ ਦੋਵਾਂ ਸਦਨਾਂ 'ਚ ਸਰਕਾਰ ਦੀ ਘੇਰਾਬੰਦੀ ਕਰਦਿਆਂ ਕਿਹਾ ਕਿ ਮਹਿੰਗਾਈ ਦੀ ਮਾਰ ਪੂਰਾ ਦੇਸ਼ ਭੁਗਤ ਰਿਹਾ ਹੈ। ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸੀ ਸਾਂਸਦਾਂ ਨੇ ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰ ਵਧ ਰਹੀਆਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਸ 'ਤੇ ਚਰਚਾ ਦੀ ਮੰਗ ਕੀਤੀ। ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਨੇ ਮਹਿੰਗਾਈ ਦਾ ਮੁੱਦਾ ਉਠਾਂਦਿਆਂ ਕਿਹਾ ਕਿ ਅੱਜ ਦੇਸ਼ 'ਚ ਪੈਟਰੋਲ ਤਕਰੀਬਨ 100 ਰੁਪਏ ਅਤੇ ਡੀਜ਼ਲ ਤਕਰੀਬਨ 80 ਰੁਪਏ ਲੀਟਰ 'ਤੇ ਪਹੁੰਚ ਗਿਆ ਹੈ। ਜਿਸ ਨਾਲ ਆਮ ਆਦਮੀ ਤਨਾਅ 'ਚ ਹੈ। ਖੜਗੇ ਨੇ ਇਸ ਦੀ ਕਾਰਵਾਈ ਮੁਲਤਵੀ ਕਰ ਕੇ ਪੈਟਰੋਲ, ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਚਰਚਾ ਕਰਵਾਉਣ ਦੀ ਮੰਗ ਕੀਤੀ। ਰਾਜ ਸਭਾ ਦੇ ਚੇਅਰਮੈਨ ਐੱਮ.ਵੈਂਕਈਆ ਨਾਇਡੂ ਵਲੋਂ ਮੰਗ ਨੂੰ ਖਾਰਜ ਕਰਨ 'ਤੇ ਵਿਰੋਧੀ ਧਿਰਾਂ ਵਲੋਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਹੰਗਾਮਿਆਂ ਕਾਰਨ ਰਾਜ ਸਭਾ ਦੀ ਕਾਰਵਾਈ ਦੁਪਹਿਰ 1 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਸਭਾ ਮੁੜ ਜੁੜਨ 'ਤੇ ਵੀ ਹੰਗਾਮਿਆਂ ਦਾ ਦੌਰ ਜਾਰੀ ਰਹਿਣ 'ਤੇ ਸਭਾ ਦੀ ਕਾਰਵਾਈ ਕਈ ਵਾਰ ਮੁਤਲਵੀ ਕਰਨ ਤੋਂ ਬਾਅਦ ਮੰਗਲਵਾਰ ਸਵੇਰ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ 'ਚ ਵੀ ਮਹਿੰਗਾਈ ਦਾ ਮੁੱਦਾ ਭਾਰੂ ਰਿਹਾ। ਸਭਾ ਦੀ ਕਾਰਵਾਈ ਸ਼ੁਰੂ ਹੋਣ 'ਤੇ ਸਦਨ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਮਹਿੰਗਾਈ 'ਤੇ ਚਰਚਾ ਕਰਵਾਉਣ ਦੀ ਮੰਗ ਕੀਤੀ। ਚੌਧਰੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਮਹਿੰਗਾਈ ਦੇ ਮੁੱਦੇ 'ਤੇ ਲਿਖੀ ਚਿੱਠੀ ਦੇ ਹਵਾਲੇ ਨਾਲ ਮੁੱਦਾ ਉਠਾਂਦਿਆਂ ਕਿਹਾ ਕਿ ਇਸ 'ਤੇ ਤਵਸੀਲੀ ਚਰਚਾ ਹੋਣੀ ਹੈ। ਕਾਂਗਰਸੀ ਸਾਂਸਦਾਂ ਨੇ ਸਭਾ ਦੇ ਵਿਚਕਾਰ ਆਉਂਦਿਆਂ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਪੀਕਰ ਓਮ ਬਿਰਲਾ ਨੇ ਔਰਤ ਦਿਵਸ ਦਾ ਹਵਾਲਾ ਦਿੰਦਿਆਂ ਪੂਰਾ ਦਿਨ ਔਰਤਾਂ ਨੂੰ ਸਮਰਪਿਤ ਕਰਨ ਦੀ ਅਪੀਲ ਕੀਤੀ। ਹੰਗਾਮਿਆਂ ਕਾਰਨ ਸਪੀਕਰ ਨੇ ਲੋਕ ਸਭਾ ਦੀ ਕਾਰਵਾਈ 7 ਵਜੇ ਤੱਕ ਮੁਲਤਵੀ ਕਰ ਦਿੱਤੀ।
ਮਹਿੰਗਾਈ ਵੀ ਔਰਤਾਂ ਦਾ ਮੁੱਦਾ-ਹਰਸਿਮਰਤ ਕੌਰ
ਔਰਤ ਦਿਵਸ ਮੌਕੇ ਔਰਤ ਸਾਂਸਦਾਂ ਨੂੰ ਮੁੱਦੇ ਚੁੱਕਣ ਦੀ ਕਵਾਇਦ ਸ਼ੁਰੂ ਕਰਦਿਆਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਜਦ ਸ਼੍ਰੋਮਣੀ ਅਕਾਲੀ ਦਲ ਸਾਂਸਦ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਵਿਚਾਰ ਰੱਖਣ ਨੂੰ ਕਿਹਾ ਤਾਂ ਹਰਸਿਮਰਤ ਨੇ ਵੀ ਮਹਿੰਗਾਈ ਨੂੰ ਵੀ ਔਰਤਾਂ ਦਾ ਮੁੱਦਾ ਦੱਸਦਿਆਂ ਪਹਿਲਾਂ ਮਹਿੰਗਾਈ 'ਤੇ ਚਰਚਾ ਕਰਵਾਉਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਜਦੋਂ ਸਪੀਕਰ ਨੇ ਹਰਸਿਮਰਤ ਕੌਰ ਨੂੰ ਬੋਲਣ ਨੂੰ ਕਿਹਾ ਉਸ ਸਮੇਂ ਕਾਂਗਰਸੀ ਸਾਂਸਦ ਸਭਾ ਦੇ ਵਿਚਕਾਰ ਆ ਕੇ ਮਹਿੰਗਾਈ 'ਤੇ ਚਰਚਾ ਦੀ ਮੰਗ ਕਰ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਸਾਂਸਦ ਨੇ ਅਸਿੱਧੇ ਢੰਗ ਨਾਲ ਆਪਣੇ ਸੂਬਾਈ ਵਿਰੋਧੀ ਕਾਂਗਰਸ ਦੇ ਨਾਲ ਆਉਂਦਿਆਂ ਕਿਹਾ ਕਿ ਰਸੋਈ ਗੈਸ ਦੀਆਂ ਵੱਧਦੀਆਂ ਕੀਮਤਾਂ ਵੀ ਔਰਤ ਦੀ ਤਵੱਜੋ ਚਾਹੁੰਦੀਆਂ ਹਨ। ਉਸ (ਔਰਤ) ਨੂੰ ਸੋਚਣਾ ਪੈਂਦਾ ਹੈ ਕਿ ਉਹ ਆਪਣਾ ਪਰਿਵਾਰ ਕਿਵੇਂ ਚਲਾਏ। ਇਸ ਬਿਆਨ ਦੇ ਫ਼ੋਰਨ ਬਾਅਦ ਹੀ ਆਪਣੇ ਰਵਾਇਤੀ ਵਿਰੋਧੀ ਕਾਂਗਰਸ ਨੂੰ ਵੀ ਘੇਰਦਿਆਂ ਹਰਸਿਮਰਤ ਨੇ ਕਿਹਾ ਕਿ ਪੈਟਰੋਲ, ਡੀਜ਼ਲ ਦੀਆਂ ਕੀਮਤਾਂ 'ਤੇ ਸਭ ਤੋਂ ਵੱਧ ਵੈਟ ਪੰਜਾਬ 'ਚ ਹੀ ਲੱਗਦਾ ਹੈ। ਇਸ ਲਈ ਕਾਂਗਰਸ ਕੇਂਦਰ 'ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੇ ਸੂਬੇ 'ਚ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਘੱਟ ਕਰੇ।
ਰਾਜ ਸਭਾ 'ਚ ਔਰਤ ਸਾਂਸਦਾਂ ਨੇ ਰੱਖੀਆਂ ਆਪਣੀਆਂ ਮੰਗਾਂ
ਰਾਜ ਸਭਾ 'ਚ ਔਰਤ ਦਿਵਸ ਦੇ ਮੌਕੇ ਔਰਤ ਸਾਂਸਦਾਂ ਵਲੋਂ ਮੰਗਾਂ ਰੱਖੀਆਂ ਗਈਆਂ। ਭਾਜਪਾ ਦੀ ਸਾਂਸਦ ਸੋਨਲ ਮਾਨ ਸਿੰਘ ਨੇ ਔਰਤ ਦਿਵਸ ਵਾਂਗ ਮਰਦ ਦਿਵਸ ਮਨਾਉਣ ਦੀ ਮੰਗ ਕੀਤੀ। ਸ਼ਿਵਸੈਨਾ ਸਾਂਸਦ ਪ੍ਰਿਅੰਕਾ ਚਤੁਰਵੇਦੀ ਨੇ ਇਸ ਮੌਕੇ 'ਤੇ ਸੰਸਦ ਅਤੇ ਵਿਧਾਨ ਸਭਾ 'ਚ ਔਰਤਾਂ ਲਈ ਰਾਖਵਾਂਕਰਨ ਵਧਾ ਕੇ 50 ਫ਼ੀਸਦੀ ਕਰਨ ਦੀ ਮੰਗ ਕੀਤੀ।
ਟੀ.ਐੱਮ.ਸੀ. ਨੇ ਕੀਤੀ ਵਿਧਾਨ ਸਭਾ ਚੋਣਾਂ ਕਾਰਨ ਬਜਟ ਇਜਲਾਸ ਮੁਲਤਵੀ ਕਰਨ ਦੀ ਮੰਗ
ਪੱਛਮੀ ਬੰਗਾਲ ਸਮੇਤ 5 ਰਾਜਾਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਹਵਾਲਾ ਦਿੰਦਿਆਂ ਵਿਰੋਧੀ ਧਿਰਾਂ ਨੇ ਬਜਟ ਇਜਲਾਸ ਮੁਲਤਵੀ ਕਰਨ ਦੀ ਮੰਗ ਕੀਤੀ ਗਈ। ਤ੍ਰਿਣਮੂਲ ਕਾਂਗਰਸ ਦੇ ਸਾਂਸਦ ਡੇਰੇਕ ਓ ਬ੍ਰਾਇਨ ਅਤੇ ਸੁਦੀਪ ਬੰਧੋਪਾਧਿਆਏ ਜੋ ਕਿ ਰਾਜ ਸਭਾ ਅਤੇ ਲੋਕ ਸਭਾ 'ਚ ਪਾਰਟੀ ਦੇ ਨੇਤਾ ਹਨ, ਨੇ ਚਿੱਠੀ ਲਿਖ ਕੇ ਅਪੀਲ ਕਰਦਿਆਂ ਬਜਟ ਇਜਲਾਸ ਦੇ ਦੂਜੇ ਪੜਾਅ ਨੂੰ ਰੱਦ ਕਰਨ ਜਾਂ ਮੁਲਤਵੀ ਕਰਨ ਨੂੰ ਕਿਹਾ। ਰਾਜ ਸਭਾ ਦੇ ਚੇਅਰਮੈਨ ਅਤੇ ਲੋਕ ਸਭਾ ਸਪੀਕਰ ਨੂੰ ਲਿਖੀ ਵੱਖੋ-ਵੱਖ ਚਿੱਠੀ ਦੇ ਸਾਂਸਦਾਂ ਨੇ ਕਿਹਾ ਕਿ ਚੋਣ ਤਿਆਰੀਆਂ ਕਾਰਨ ਟੀ.ਐੱਮ.ਸੀ. ਦੇ ਸਾਂਸਦਾਂ ਨੂੰ ਇਜਲਾਸ 'ਚ ਸ਼ਾਮਿਲ ਹੋਣ ਲਈ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਬ੍ਰਾਇਨ ਨੇ ਚਿੱਠੀ 'ਚ ਅਜਿਹੀਆਂ ਦੋ ਮਿਸਾਲਾਂ ਵੀ ਚਿੱਠੀ 'ਚ ਦਿੱਤੀਆਂ ਜਦੋਂ ਵਿਧਾਨ ਸਭਾ ਚੋੋਣਾਂ ਕਾਰਨ ਸੰਸਦ ਦੇ ਇਜਲਾਸ ਨੂੰ ਅੱਗੇ ਪਾ ਦਿੱਤਾ ਗਿਆ ਸੀ। ਬ੍ਰਾਇਨ ਨੇ ਸਾਲ 2008 ਅਤੇ ਸਾਲ 2021 ਦੀ ਮਿਸਾਲ ਦਿੰਦਿਆਂ ਸੰਸਦ ਦਾ ਇਜਲਾਸ ਅੱਗੇ ਪਾਉਣ ਦੀ ਅਪੀਲ ਕੀਤੀ। ਟੀ.ਐੱਮ.ਸੀ. ਸਾਂਸਦਾਂ ਦੀ ਤਰਜ਼ 'ਤੇ ਚੋਣ ਮੁਖੀ ਹੋਰ ਰਾਜਾਂ ਦੇ ਸਾਂਸਦਾਂ ਨੇ ਵੀ ਇਜਲਾਸ ਅੱਗੇ ਪਾਉਣ ਦੀ ਮੰਗ ਕੀਤੀ। ਹਾਸਲ ਜਾਣਕਾਰੀ ਮੁਤਾਬਿਕ ਚੋਣ ਮੁੱਖੀ 5 ਰਾਜਾਂ ਦੇ 145 ਲੋਕ ਸਭਾ ਸਾਂਸਦਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਇਜਲਾਸ ਅੱਗੇ ਪਾਉਣ ਦੀ ਮੰਗ ਕੀਤੀ।
ਅੱਜ ਤੋਂ ਆਮ ਵਾਂਗ ਚੱਲਣਗੇ ਸੰਸਦ ਦੇ ਦੋਵੇਂ ਸਦਨ
ਅੱਜ ਤੋਂ ਸੰਸਦ ਦੇ ਦੋਵੇਂ ਸਦਨ ਆਮ ਵਾਂਗ ਭਾਵ ਕੋਰੋਨਾ ਕਾਲ ਤੋਂ ਪਹਿਲਾਂ ਵਾਂਗ ਕੰਮ ਕਰਨਗੇ। ਲੋਕ ਸਭਾ ਸਪੀਕਰ ਨੇ ਇਸ ਸਮੇਂ ਦੇ ਬਦਲਾਅ ਦਾ ਬਕਾਇਦਾ ਹੇਠਲੇ ਸਦਨ 'ਚ ਐਲਾਨ ਕੀਤਾ ਅਤੇ ਟਵਿੱਟਰ 'ਤੇ ਸੰਦੇਸ਼ ਰਾਹੀਂ ਵੀ ਇਹ ਜਾਣਕਾਰੀ ਦਿੱਤੀ ਜਦਕਿ ਰਾਜ ਸਭਾ 'ਚ ਸਭਾ ਨੂੰ ਮੁਲਤਵੀ ਕਰਨ ਸਮੇਂ ਹੀ ਐਲਾਨ ਕੀਤਾ ਗਿਆ ਕਿ ਰਾਜ ਸਭਾ ਦੀ ਕਾਰਵਾਈ ਮੰਗਲਵਾਰ 11 ਵਜੇ ਤੱਕ ਲਈ ਮੁਲਤਵੀ ਕੀਤੀ ਜਾਂਦੀ ਹੈ। ਜ਼ਿਕਰੋਯਗ ਹੈ ਕਿ ਕੋਰੋਨਾ ਕਾਰਨ ਸਮਾਜਿਕ ਦੂਰੀ ਦੇ ਨੇਮਾਂ ਦੀ ਪਾਲਣਾ ਕਰਨ ਕਾਰਨ ਸਾਂਸਦਾਂ ਨੂੰ ਦੋਵੇਂ ਸਦਨਾਂ 'ਚ ਬਿਠਾਇਆ ਜਾਂਦਾ ਸੀ ਜਿਸ ਕਾਰਨ ਇਕ ਸਦਨ ਦੀ ਕਾਰਵਾਈ ਖ਼ਤਮ ਹੋਣ ਤੋਂ ਬਾਅਦ ਦੂਜੇ ਸਦਨ ਦੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਸੀ। ਹਲਕਿਆਂ ਮੁਤਾਬਿਕ 5 ਰਾਜਾਂ 'ਚ ਵਿਧਾਨ ਸਭਾ ਚੋਣਾਂ ਦੇ ਕਾਰਨ ਤਕਰੀਬਨ 150 ਸਾਂਸਦ ਇਜਲਾਸ ਤੋਂ ਗ਼ੈਰ-ਹਾਜ਼ਰ ਰਹਿਣਗੇ। ਸਾਂਸਦਾਂ ਦੀ ਘੱਟ ਹਾਜ਼ਰੀ ਨੂੰ ਵੇਖਦਿਆਂ ਦੋਵੇਂ ਸਦਨ ਇਕੱਠੇ ਚਲਾਏ ਜਾਣਗੇ ਅਤੇ ਸਾਂਸਦਾਂ ਨੂੰ ਲੋਕ ਸਭਾ ਅਤੇ ਰਾਜ ਸਭਾ 'ਚ ਸਾਂਸਦਾਂ ਦੀਆਂ ਅਤੇ ਦਰਸ਼ਕ ਗੈਲਰੀ ਦੀਆਂ ਸੀਟਾਂ 'ਤੇ ਬਿਠਾਉਣ ਦੀ ਵਿਵਸਥਾ ਕੀਤੀ ਜਾਵੇਗੀ। ਹਾਲਾਂਕਿ ਮੀਡੀਆ ਦਾ ਦਾਖ਼ਲਾ ਪਹਿਲਾਂ ਵਾਂਗ ਹੀ ਸੀਮਤ ਰੱਖਿਆ ਜਾਵੇਗਾ।
ਹੋਲੀ ਤੋਂ ਪਹਿਲਾਂ ਖ਼ਤਮ ਹੋ ਸਕਦਾ ਹੈ ਇਜਲਾਸ
5 ਰਾਜਾਂ 'ਚ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਬਜਟ ਇਜਲਾਸ ਹੋਲੀ ਤੋਂ ਪਹਿਲਾਂ ਖ਼ਤਮ ਕੀਤਾ ਜਾ ਸਕਦਾ ਹੈ। ਹਲਕਿਆਂ ਮੁਤਾਬਿਕ ਚੋਣਾਂ ਕਾਰਨ ਇਜਲਾਸ ਅੱਗੇ ਪਾਉਣ ਦੀ ਵਿਰੋਧੀ ਧਿਰਾਂ ਦੀ ਮੰਗ ਤਾਂ ਸਵੀਕਾਰ ਨਹੀਂ ਕੀਤੀ ਜਾਵੇਗੀ ਪਰ ਇਜਲਾਸ ਨੂੰ 25 ਜਾਂ 26 ਮਾਰਚ ਤੱਕ ਖ਼ਤਮ ਕੀਤਾ ਜਾ ਸਕਦਾ ਹੈ, ਜਿਸ ਦੌਰਾਨ ਸਰਕਾਰ ਦਾ ਪੂਰਾ ਧਿਆਨ ਆਪਣਾ ਵਿਧਾਈ ਕੰਮ ਖ਼ਤਮ ਕਰਵਾਉਣ 'ਤੇ ਹੋਵੇਗਾ।
ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ
ਸੰਸਦ ਦੇ ਦੋਹਾਂ ਸਦਨਾਂ 'ਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਲੋਕ ਸਭਾ ਸਾਂਸਦਾਂ ਮੋਹਨ ਦੇਲਕਰ ਅਤੇ ਨੰਦ ਸਿੰਘ ਚੌਹਾਨ ਅਤੇ 7 ਸਾਬਕਾ ਸਾਂਸਦਾਂ ਨੂੰ ਲੋਕ ਸਭਾ 'ਚ ਸ਼ਰਧਾਂਜਲੀ ਦਿੱਤੀ ਗਈ, ਜਿਸ ਤੋਂ ਬਾਅਦ ਸਭਾ ਦੀ ਕਾਰਵਾਈ 1 ਘੰਟੇ ਲਈ ਉਠਾ ਦਿੱਤੀ ਗਈ।
ਹੁੱਡਾ ਨੇ ਕੀਤੀ ਮ੍ਰਿਤਕ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਦੀ ਮੰਗ
ਰਾਜ ਸਭਾ 'ਚ ਮ੍ਰਿਤਕ ਸੰਸਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕਾਂਗਰਸੀ ਸਾਂਸਦ ਦਪਿੰਦਰ ਸਿੰਘ ਹੁੱਡਾ ਨੇ ਸਦਨ 'ਚ ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਦੀ ਮੰਗ ਕੀਤੀ ਹੁੱਡਾ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਸਰਕਾਰ ਨਾ ਸਹੀ ਸਦਨ 'ਚ ਇਨ੍ਹਾਂ ਕਿਸਾਨਾਂ ਦੇ ਸਨਮਾਨ 'ਚ ਸ਼ਰਧਾਂਜਲੀ ਭੇਟ ਕੀਤੀ ਜਾ ਸਕਦੀ ਹੈ। ਹਾਲਾਂਕਿ ਉਸ ਦੀ ਮੰਗ ਨੂੰ ਸਭਾਪਤੀ ਵਲੋਂ ਖ਼ਾਰਜ ਕਰ ਦਿੱਤਾ ਗਿਆ।
ਨਵੀਂ ਦਿੱਲੀ, 8 ਮਾਰਚ (ਏਜੰਸੀ)-ਦਿੱਲੀ 'ਚ ਹੋਏ ਬਾਟਲਾ ਹਾਊਸ ਮੁਕਾਬਲਾ ਮਾਮਲੇ 'ਚ ਅੱਜ ਦਿੱਲੀ ਦੀ ਅਦਾਲਤ ਨੇ ਆਰਿਜ਼ ਖ਼ਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਆਰਿਜ਼ ਨੂੰ ਸਜ਼ਾ 15 ਮਾਰਚ ਨੂੰ ਸੁਣਾਈ ਜਾਵੇਗੀ। 13 ਵਰ੍ਹੇ ਪੁਰਾਣੇ ਬਾਟਲਾ ਹਾਊਸ ਮੁਕਾਬਲੇ 'ਚ ਇੰਡੀਅਨ ਮੁਜਾਹਦੀਨ ...
ਪੈਰਿਸ, 8 ਮਾਰਚ (ਏਜੰਸੀ)-ਫਰਾਂਸ ਦੇ ਅਰਬਪਤੀਆਂ 'ਚੋਂ ਇਕ ਤੇ ਰਾਫੇਲ ਲੜਾਕੂ ਜਹਾਜ਼ ਬਣਾਉਣ ਵਾਲੀ ਕੰਪਨੀ ਦੇ ਮਾਲਕ ਓਲੀਵੀਅਰ ਡਸਾਲਟ ਦੀ ਇਕ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ ਹੈ। ਡਸਾਲਟ ਫਰਾਂਸ ਦਾ ਸੰਸਦ ਮੈਂਬਰ ਵੀ ਸੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX