ਤਾਜਾ ਖ਼ਬਰਾਂ


ਪੈਗਾਸਸ ਮਾਮਲਾ - ਜਾਂਚ ਲਈ ਕਮੇਟੀ ਦਾ ਹੋਵੇਗਾ ਗਠਨ
. . .  1 minute ago
ਨਵੀਂ ਦਿੱਲੀ, 23 ਸਤੰਬਰ - ਸੀ.ਜੇ.ਆਈ. ਐਨ.ਵੀ. ਰਮੰਨਾ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਕਥਿਤ ਪੈਗਾਸਸ ਜਾਸੂਸੀ ਵਿਵਾਦ ਦੀ ਜਾਂਚ ਲਈ ਇਕ ਤਕਨੀਕੀ ਮਾਹਰ ਕਮੇਟੀ ਦਾ ਗਠਨ ...
ਅਨਿਰੁੱਧ ਤਿਵਾੜੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਵਿਨੀ ਮਹਾਜਨ ਨੂੰ ਹਟਾਇਆ ਗਿਆ
. . .  13 minutes ago
ਚੰਡੀਗੜ੍ਹ, 23 ਸਤੰਬਰ (ਸੁਰਿੰਦਰ) - ਪੰਜਾਬ ਨੂੰ ਹੁਣ ਨਵਾਂ ਮੁੱਖ ਸਕੱਤਰ ਮਿਲ ਗਿਆ ਹੈ | ਅਨਿਰੁੱਧ ਤਿਵਾੜੀ ਹੁਣ ਪੰਜਾਬ ਦੇ ਨਵੇਂ ਮੁੱਖ ਸਕੱਤਰ ਹੋਣਗੇ | ਵਿਨੀ ਮਹਾਜਨ ਨੂੰ ਇਸ ਅਹੁਦੇ ਤੋਂ ਹਟਾ ...
ਸ਼੍ਰੋਮਣੀ ਕਮੇਟੀ ਵਲੋਂ ਬਾਬਾ ਸ਼ੇਖ਼ ਫਰੀਦ ਜੀ ਦਾ ਆਗਮਨ ਦਿਵਸ ਉਤਸ਼ਾਹ ਨਾਲ ਮਨਾਇਆ
. . .  12 minutes ago
ਅੰਮ੍ਰਿਤਸਰ, 23 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸਾਹਿਬ ਬਾਬਾ ਸ਼ੇਖ਼ ਫ਼ਰੀਦ ਜੀ ਦਾ ਆਗਮਨ ਦਿਵਸ ਸ਼ਰਧਾ ਸਹਿਤ ਮਨਾਇਆ ਗਿਆ...
ਕੈਪਟਨ ਅਮਰਿੰਦਰ ਸਿੰਘ ਰਾਸ਼ਟਰਵਾਦੀ - ਅਨਿਲ ਵਿਜ
. . .  59 minutes ago
ਚੰਡੀਗੜ੍ਹ, 23 ਸਤੰਬਰ - ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਰਾਸ਼ਟਰਵਾਦੀ ਦਸਦੇ ਹੋਏ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਨੇ ਰਾਜਨੀਤਕ ਤੌਰ 'ਤੇ ਮਾਰ ਦਿੱਤਾ ...
ਪ੍ਰਧਾਨ ਮੰਤਰੀ ਅੱਜ ਕਰਨਗੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ
. . .  about 1 hour ago
ਵਾਸ਼ਿੰਗਟਨ,23 ਸਤੰਬਰ - ਅਮਰੀਕਾ ਦੌਰੇ 'ਤੇ ਗਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਰਵਾਰ ਨੂੰ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਸਮੇਤ ਅੱਠ ਮੀਟਿੰਗਾਂ ਕਰਨ ਵਾਲੇ ਹਨ...
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 31 ਹਜ਼ਾਰ 923 ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 23 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 31 ਹਜ਼ਾਰ 923 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 282 ਲੋਕਾਂ ਦੀ ਮੌਤ ਹੋ ਗਈ ਹੈ...
ਭਾਰੀ ਮੀਂਹ ਕਾਰਨ ਗਰੀਬ ਪਰਿਵਾਰ ਦੇ ਮਕਾਨ ਦੀ ਡਿੱਗੀ ਛੱਤ, ਔਰਤ ਤੇ ਬੱਚਾ ਜ਼ਖ਼ਮੀ
. . .  about 3 hours ago
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ/ਸਰਬਜੀਤ ਸਿੰਘ) - ਅੱਜ ਸਵੇਰੇ ਇੱਥੋਂ ਦੀ ਸਲੱਮ ਬਸਤੀ ਜੋਤ ਰਾਮ ਕਾਲੋਨੀ ਵਿਚ ਭਾਰੀ ਮੀਂਹ ਕਾਰਨ ਇਕ ਗਰੀਬ ਮਜ਼ਦੂਰ ਦੇ ਘਰ ਦੀ ਛੱਤ ਡਿੱਗਣ ਕਾਰਨ ਇਕ ਔਰਤ ਤੇ ਉਸ ਦਾ 7 ਸਾਲਾ ਬੱਚਾ ਜ਼ਖ਼ਮੀ ਹੋ...
ਮੁੱਠਭੇੜ ਵਿਚ ਇਕ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 23 ਸਤੰਬਰ - ਜੰਮੂ ਕਸ਼ਮੀਰ ਦੇ ਸ਼ੋਪੀਆਂ ਦੇ ਕੁਸ਼ਵਾ ਵਿਚ ਹੋਈ ਮੁੱਠਭੇੜ ਵਿਚ ਇਕ ਅੱਤਵਾਦੀ ਮਾਰਿਆ ਗਿਆ ਹੈ। ਸਥਾਨਕ ਪੁਲਿਸ ਮੁਤਾਬਿਕ ਸੁਰੱਖਿਆ ਬਲਾਂ ਵਲੋਂ ਇਹ ਕਰਵਾਈ ਉਸ...
ਝੋਨੇ ਦੀ ਫ਼ਸਲ ਖਰਾਬ ਹੋਣ ਕਾਰਨ ਕਿਸਾਨ ਚਿੰਤਾ ਦੇ ਆਲਮ 'ਚ ਡੁੱਬੇ
. . .  about 3 hours ago
ਸੰਧਵਾਂ, 23 ਸਤੰਬਰ (ਪ੍ਰੇਮੀ/ਸੰਧਵਾਂ) - ਝੋਨੇ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਜਦ ਖੇਤਾਂ ਵਿਚ ਪੱਕ ਕੇ ਹੁਣ ਪੂਰੀ ਤਰ੍ਹਾਂ ਤਿਆਰ ਹੋ ਰਹੀ ਸੀ ਅਤੇ ਤੀਜੇ ਦਿਨ ਵੀ ਪੈ...
⭐ਮਾਣਕ - ਮੋਤੀ⭐
. . .  about 3 hours ago
ਪੰਜਾਬ ਸਰਕਾਰ ਦਾ ਨਵਾਂ ਫ਼ੈਸਲਾ -ਹੁਣ ਜਾਤ ਦੇ ਆਧਾਰ 'ਤੇ ਰੱਖੇ ਨਾਮ ਹੋਣਗੇ ਤਬਦੀਲ
. . .  1 day ago
ਵਿਧਾਨ ਸਭਾ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਆਪ ਆਗੂ ਵਿਨੋਦ ਸੋਈ ਬਣੇ ਵਪਾਰ ਮੰਡਲ ਦੇ ਜ਼ਿਲਾ ਪ੍ਰਧਾਨ
. . .  1 day ago
ਫਿਰੋਜ਼ਪੁਰ, 22 ਸਤੰਬਰ (ਕੁਲਬੀਰ ਸਿੰਘ ਸੋਢੀ)- ਆਪ ਵਲੋਂ ਸੂਬੇ ਅੰਦਰ ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਦੀਆਂ ਗਤਵਿਧੀਆਂ ਨੂੰ ਲਗਾਤਾਰ ਜਾਰੀ ਰੱਖਣ ਲਈ ਸੂਬੇ ਭਰ ਅੰਦਰ ਵਪਾਰ ...
ਖੈਬਰ ਪਖਤੂਨਖਵਾ 'ਚ ਕੁੜੀਆਂ ਦੇ ਸਕੂਲ ਵਿਚ ਧਮਾਕਾ
. . .  1 day ago
ਅੰਮ੍ਰਿਤਸਰ, 22 ਸਤੰਬਰ (ਸੁਰਿੰਦਰ ਕੋਛੜ )-ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਟੈਂਕ ਜ਼ਿਲੇ 'ਚ ਅੱਜ ਇਕ ਧਮਾਕੇ ਨਾਲ ਲੜਕੀਆਂ ਦੇ ਸਕੂਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ।ਅਧਿਕਾਰੀਆਂ ਨੇ ...
ਲੁਧਿਆਣਾ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ
. . .  1 day ago
ਲੁਧਿਆਣਾ , 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਅਮਰਜੀਤ ਕਾਲੋਨੀ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ । ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ...
ਆਈ.ਪੀ.ਐਲ. 2021 - ਸਨਰਾਈਜ਼ਰਸ ਹੈਦਰਾਬਾਦ ਨੇ ਦਿੱਲੀ ਕੈਪੀਟਲਸ ਦੇ ਖਿਲਾਫ ਜਿੱਤਿਆ ਟਾਸ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਮੁੱਖ ਮੰਤਰੀ, ਹਰਿਆਣਾ ਨੂੰ ਮਿਲੇ ਮੁੱਖ ਮੰਤਰੀ ਚੰਨੀ ਕਿਹਾ, ਦੋਸਤੀ ਤੇ ਸਹਿਯੋਗ ਨਾਲ ਕਰਾਂਗੇ ਕੰਮ
. . .  1 day ago
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਤੇ ਮੈਨੇਜਰ ਦਾ ਹੋਇਆ ਤਬਾਦਲਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਨਿੱਕੂਵਾਲ , ਕਰਨੈਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਅਤੇ ਮੈਨੇਜਰ ਮਲਕੀਤ ਸਿੰਘ ਦਾ ਅੱਜ ਤਬਾਦਲਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੀ 13 ...
ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ ਕੈਪਟਨ
. . .  1 day ago
ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ, ਹਵਾਈ ਸੈਨਾ ਮੁਖੀ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  1 day ago
ਅਮਰੀਕਾ ਦੁਨੀਆ ਨੂੰ 50 ਕਰੋੜ ਟੀਕਾ ਕਰੇਗਾ ਦਾਨ
. . .  1 day ago
ਚਰਨਜੀਤ ਚੰਨੀ ਦੇ ਘਰ ਪਹੁੰਚਣ 'ਤੇ ਬ੍ਰਹਮ ਮਹਿੰਦਰਾ ਨੇ ਕੀਤਾ ਸਵਾਗਤ
. . .  1 day ago
ਪ੍ਰਿਯੰਕਾ-ਰਾਹੁਲ ਮੇਰੇ ਬੱਚਿਆਂ ਵਰਗੇ, ਸਾਡਾ ਰਿਸ਼ਤਾ ਇਸ ਤਰ੍ਹਾਂ ਖਤਮ ਨਹੀਂ ਹੋਣਾ ਚਾਹੀਦਾ ਸੀ, ਮੈਨੂੰ ਸੱਟ ਲੱਗੀ -ਕੈਪਟਨ ਅਮਰਿੰਦਰ ਸਿੰਘ
. . .  1 day ago
ਅਸੀਂ ਕਿਸੇ ਨੂੰ ਵੀ ਭਾਰਤ ਨੂੰ ਵੰਡਣ ਨਹੀਂ ਦੇਵਾਂਗੇ - ਮਮਤਾ ਬੈਨਰਜੀ
. . .  1 day ago
ਭਵਾਨੀਪੁਰ, 22 ਸਤੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਨੇ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਭਾਜਪਾ ਇਕ 'ਜੁਮਲਾ' ਪਾਰਟੀ...
ਕੈਨੇਡਾ ਸੰਸਦੀ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਤੇ ਜਸਟਿਨ ਟਰੂਡੋ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  1 day ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ 16 ਪੰਜਾਬੀਆਂ ਦੇ ਜਿੱਤ ਹਾਸਲ ਕਰਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ...
ਜੰਮੂ -ਕਸ਼ਮੀਰ ਸਰਕਾਰ ਨੇ 6 ਕਰਮਚਾਰੀਆਂ ਨੂੰ 'ਅੱਤਵਾਦੀ ਸੰਬੰਧਾਂ' ਦੇ ਕਾਰਨ ਕੀਤਾ ਬਰਖ਼ਾਸਤ
. . .  1 day ago
ਸ੍ਰੀਨਗਰ, 22 ਸਤੰਬਰ - ਜੰਮੂ -ਕਸ਼ਮੀਰ ਸਰਕਾਰ ਨੇ ਬੁੱਧਵਾਰ ਨੂੰ ਆਪਣੇ ਛੇ ਕਰਮਚਾਰੀਆਂ ਨੂੰ ਕਥਿਤ ਤੌਰ 'ਤੇ ਅੱਤਵਾਦੀ ਸੰਬੰਧ ਰੱਖਣ ਅਤੇ ਜ਼ਮੀਨੀ ਕਰਮਚਾਰੀਆਂ ਦੇ ਤੌਰ' ਤੇ ਕੰਮ ਕਰਨ ਦੇ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 8 ਅੱਸੂ ਸੰਮਤ 553
ਿਵਚਾਰ ਪ੍ਰਵਾਹ: ਰਾਜ ਅਜਿਹੇ ਲੋਕਾਂ ਦਾ ਹੋਵੇ, ਜੋ ਦੌਲਤ ਤੇ ਸ਼ੁਹਰਤ ਦੀ ਥਾਂ ਲੋਕਾਂ ਦੇ ਕਲਿਆਣ ਅਤੇ ਸੇਵਾ ਨੂੰ ਤਰਜੀਹ ਦੇਣ। ਬਰਿੰਗਮ ਯੰਗ

ਪਹਿਲਾ ਸਫ਼ਾ

ਮੁੱਖ ਮੰਤਰੀ, ਦੋਵੇਂ ਉਪ ਮੁੱਖ ਮੰਤਰੀ ਤੇ ਸਿੱਧੂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਅੰਮਿ੍ਤਸਰ, 22 ਸਤੰਬਰ (ਜਸਵੰਤ ਸਿੰਘ ਜੱਸ, ਰੇਸ਼ਮ ਸਿੰਘ)-ਪੰਜਾਬ ਦੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਸਾਥੀ ਉਪ ਮੁੱਖ ਮੰਤਰੀਆਂ ਓਮ ਪ੍ਰਕਾਸ਼ ਸੋਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੂਬਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਅੱਜ ਅੰਮਿ੍ਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਤੇ ਨਤਮਸਤਕ ਹੋਣ ਪੁੱਜੇ | ਅੰਮਿ੍ਤ ਵੇਲੇ 4 ਵਜੇ ਨਵਜੋਤ ਸਿੰਘ ਸਿੱਧੂ ਤੇ ਹੋਰਨਾਂ ਸਾਥੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਮੁੱਖ ਮੰਤਰੀ ਨੇ ਸ਼ਰਧਾ ਸਹਿਤ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਨ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ, ਗੁਰੂ ਦਰ 'ਤੇ ਸੀਸ ਨਿਵਾਇਆ ਅਤੇ ਰੁਮਾਲਾ ਸਾਹਿਬ ਭੇਟ ਕੀਤਾ | ਇਸ ਤੋਂ ਪਹਿਲਾਂ ਮੁੱਖ ਮੰਤਰੀ, ਸਿੱਧੂ ਤੇ ਹੋਰਨਾਂ ਕਾਂਗਰਸੀ ਆਗੂਆਂ ਨੇ ਗੁਰੂ ਸਾਹਿਬ ਪ੍ਰਤੀ ਸਤਿਕਾਰ ਭੇਟ ਕਰਦਿਆਂ ਅੰਮਿ੍ਤ ਵੇਲੇ ਸ੍ਰੀ ਕੋਠਾ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਨਹਿਰੀ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਕਰਨ ਲਈ ਲਿਜਾਏ ਜਾਣ ਸਮੇਂ ਫੁੱਲਾਂ ਦੀ ਵਰਖਾ ਕੀਤੀ ਤੇ ਆਮ ਸ਼ਰਧਾਲੂਆਂ ਵਾਂਗ ਪਾਲਕੀ ਸਾਹਿਬ ਨੂੰ ਮੋਢਾ ਦੇਣ ਦੀ ਸੇਵਾ ਵੀ ਨਿਭਾਈ | ਉਨ੍ਹਾਂ ਸਾਥੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੁਕਮਨਾਮਾ ਸਰਵਣ ਕਰਨ ਉਪਰੰਤ ਕੀਰਤਨ ਸਰਵਣ ਕੀਤਾ | ਇਸ ਤੋਂ ਪਹਿਲਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਨਤਮਸਤਕ ਹੋਏ | ਉਪਰੰਤ ਮੁੱਖ ਮੰਤਰੀ, ਦੋਵੇਂ ਉਪ ਮੁੱਖ ਮੰਤਰੀ ਤੇ ਨਵਜੋਤ ਸਿੰਘ ਸਿੱਧੂ ਵਾਲਮੀਕਿ ਤੀਰਥ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਵੀ ਦਰਸ਼ਨ ਕਰਨ ਗਏ ਤੇ ਜਲਿ੍ਹਆਂ ਵਾਲਾ ਬਾਗ਼ ਵਿਖੇ ਜਾ ਕੇ ਸ਼ਹੀਦਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ | ਮੁੱਖ ਮੰਤਰੀ ਦੇ ਨਾਲ ਦਰਸ਼ਨ ਕਰਨ ਲਈ ਪੁੱਜਣ ਵਾਲੇ ਕਾਂਗਰਸੀ ਆਗੂਆਂ ਤੇ ਮਾਝਾ ਖੇਤਰ ਦੇ ਵਿਧਾਇਕਾਂ ਵਿਚ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਡਾ: ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ, ਹਰਮਿੰਦਰ ਸਿੰਘ ਗਿੱਲ, ਵਿਧਾਇਕ ਲਾਡੀ, ਮੇਅਰ ਕਰਮਜੀਤ ਸਿੰਘ ਰਿੰਟੂ, ਭਗਵੰਤਪਾਲ ਸਿੰਘ ਸੱਚਰ, ਮਮਤਾ ਦੱਤਾ, ਜਤਿੰਦਰ ਸੋਨੀਆ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ |
ਪੱਤਰਕਾਰਾਂ ਨਾਲ ਸੰਖੇਪ ਗੱਲਬਾਤ
ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਉਪਰੰਤ ਸੂਚਨਾ ਕੇਂਦਰ ਦੇ ਬਾਹਰ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕਰਨ ਸਮੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਗੁਰੂ ਘਰ ਵਿਖੇ ਆਸ਼ੀਰਵਾਦ ਲੈਣ ਆਏ ਹਾਂ | ਉਨ੍ਹਾਂ ਕਿਹਾ ਕਿ ਰਾਜ ਧਰਮ ਦੇ ਅਧੀਨ ਹੋਵੇਗਾ ਤੇ ਸੂਬੇ ਵਿਚ ਹਰ ਧਰਮ ਤੇ ਵਰਗ ਦਾ ਸਤਿਕਾਰ ਕੀਤਾ ਜਾਵੇਗਾ ਅਤੇ ਸਮਾਜ ਵਿਚ ਪਿਆਰ ਭਾਈਚਾਰੇ ਅਤੇ ਸਦਭਾਵਨਾ ਦੀਆਂ ਭਾਵਨਾਵਾਂ ਨੂੰ ਹਰ ਕੀਮਤ 'ਤੇ ਕਾਇਮ ਰੱਖਿਆ ਜਾਵੇਗਾ | ਉਨ੍ਹਾਂ ਬਿਨਾਂ ਕਿਸੇ ਦਾ ਨਾਂਅ ਲਏ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਲਈ ਜੋ ਇਨਸਾਫ਼ ਪੰਥ ਨੂੰ ਚਾਹੀਦਾ ਹੈ, ਉਹ ਦਿਵਾਇਆ ਜਾਵੇਗਾ |
ਕਾਂਗਰਸ ਹੁਣ ਬਿਨਾਂ ਭੈਅ ਲੋਕਾਂ ਦੀ ਸੇਵਾ ਕਰ ਸਕਦੀ ਹੈ- ਸਿੱਧੂ
ਇਸ ਮੌਕੇ ਬੇਹੱਦ ਖ਼ੁਸ਼ ਨਜ਼ਰ ਆ ਰਹੇ ਸੂਬਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਵਾਹਿਗੁਰੂ ਦਾ ਧੰਨਵਾਦ ਕਰਦੇ ਹਨ ਕਿ ਰਾਜਨੀਤੀ ਜੋ ਮੁੱਦਿਆਂ ਤੋਂ ਭਟਕੀ ਹੋਈ ਸੀ, ਸਾਡੇ ਮੁੱਖ ਮੰਤਰੀ ਨੇ ਵਾਪਸ ਮੁੱਦਿਆਂ 'ਤੇ ਲਿਆਂਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਲੋਕ ਮਸਲਿਆਂ ਨੂੰ ਹੱਲ ਨਹੀਂ ਕਰ ਸਕਦੇ ਤਾਂ ਅਸੀਂ ਗੁਰੂ ਦੇ ਸੱਚੇ ਸਿੱਖ ਨਹੀਂ ਹਾਂ | ਉਨ੍ਹਾਂ ਕਿਹਾ ਕਿ ਪੰਜਾਬ ਤੇ ਸਮਾਜ ਦੇ ਰਾਹ ਦੇ ਹਰ ਰੋੜੇ ਨੂੰ ਹਟਾਉਣਾ ਹੀ ਧਰਮ ਹੈ | ਉਨ੍ਹਾਂ ਕਿਹਾ ਕਿ ਸ: ਚੰਨੀ ਸੱਚੀ ਸੇਵਾ ਕਰ ਰਹੇ ਹਨ ਤੇ ਉਨ੍ਹਾਂ ਪਿਛਲੇ ਦੋ ਦਿਨਾਂ ਵਿਚ ਇਸ ਨਿਮਾਣੇ ਤੇ ਮੱਤ ਉੱਚੀ ਵਾਲੇ ਮੁੱਖ ਮੰਤਰੀ ਨਾਲ ਜੋ ਮਹਿਸੂਸ ਕੀਤਾ ਹੈ, ਪਿਛਲੇ 17 ਸਾਲਾਂ ਦੀ ਰਾਜਨੀਤੀ ਵਿਚ ਕਦੇ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਬਿਨਾਂ ਭੈਅ ਦੇ ਲੋਕਾਂ ਦੀ ਸੇਵਾ ਕਰ ਸਕਦੀ ਹੈ |
ਸ਼ੋ੍ਰਮਣੀ ਕਮੇਟੀ ਵਲੋਂ ਸਨਮਾਨ
ਸ਼ੋ੍ਰਮਣੀ ਕਮੇਟੀ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਓ. ਪੀ. ਸੋਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਸੁੰਦਰ ਮਾਡਲ, ਸਿਰੋਪਾਓ ਅਤੇ ਧਾਰਮਿਕ ਪੁਸਤਕਾਂ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸੀਨੀਅਰ ਮੀਤ ਪ੍ਰਧਾਨ ਜਾਂ ਮੁੱਖ ਸਕੱਤਰ ਖ਼ੁਦ ਹਾਜ਼ਰ ਨਹੀਂ ਸਨ, ਜਿਸ ਕਾਰਨ ਸਨਮਾਨ ਕਰਨ ਦੀ ਜ਼ਿੰਮੇਵਾਰੀ ਜਨਰਲ ਸਕੱਤਰ ਭਗਵੰਤ ਸਿੰਘ ਸਿਆਲਕਾ, ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ ਅਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਨਿਭਾਈ | ਪਰ ਸ਼ੋ੍ਰਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਵਲੋਂ ਸੂਬੇ ਦੇ ਨਵ-ਨਿਯੁਕਤ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀਆਂ ਸਮੇਤ ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸਨਮਾਨਿਤ ਕਰਨ ਪ੍ਰਤੀ ਉਦਾਰਤਾ ਦਿਖਾ ਕੇ ਸਿੱਖ ਸੰਗਤਾਂ ਤੇ ਕਾਂਗਰਸੀ ਵਰਕਰਾਂ ਦੀ ਪ੍ਰਸੰਸਾ ਖੱਟੀ ਹੈ |

ਕੈਪਟਨ ਦੀ ਹਾਈਕਮਾਨ ਖ਼ਿਲਾਫ਼ ਖੁੱਲ੍ਹੀ ਬਗ਼ਾਵਤ ਰਾਹੁਲ ਤੇ ਪਿ੍ਅੰਕਾ ਨੂੰ ਦੱਸਿਆ 'ਅਨਾੜੀ'

ਕਿਸੇ ਵੀ ਹਾਲਤ 'ਚ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਨ ਦਿਆਂਗਾ
ਵਿਕਰਮਜੀਤ ਸਿੰਘ ਮਾਨ

ਚੰਡੀਗੜ੍ਹ, 22 ਸਤੰਬਰ-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਿਸਵਾਂ ਫਾਰਮ ਹਾਊਸ ਵਿਖੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਰੋਕਣਗੇ ਅਤੇ ਸਿੱਧੂ ਦਾ ਡਟ ਕੇ ਵਿਰੋਧ ਕਰਨਗੇ | ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਖ਼ੁਦ ਸਿੱਧੂ ਖ਼ਿਲਾਫ਼ ਚੋਣ ਮੈਦਾਨ 'ਚ ਉਤਰਨਗੇ ਤਾਂ ਉਨ੍ਹਾਂ ਕਿਹਾ ਕੀ ਉਸ ਦੇ ਖ਼ਿਲਾਫ਼ ਮੈਂ ਕੀ ਚੋਣ ਮੈਦਾਨ 'ਚ ਉਤਰਨਾ ਉਹ ਤਾਂ ਅਜੇ ਬੱਚਾ ਹੈ, ਪਰ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਸਿੱਧੂ ਦੀ ਹਾਰ ਯਕੀਨੀ ਬਣਾਉਣ ਲਈ ਉਸ ਦੇ ਖ਼ਿਲਾਫ਼ ਇਕ ਮਜਬੂਤ ਉਮੀਦਵਾਰ ਖੜ੍ਹਾ ਕਰਨਗੇ ਅਤੇ ਉਸ ਉਮੀਦਵਾਰ ਦੀ ਜਿੱਤ ਵੀ ਯਕੀਨੀ ਬਣਾਉਣਗੇ | ਸਿਆਸੀ ਤੌਰ 'ਤੇ ਅਗਲੀ ਰਣਨੀਤੀ ਅਤੇ ਕਦਮ ਸਬੰਧੀ ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ 3 ਹਫ਼ਤੇ ਅੰਦਰ ਆਪਣੇ ਸਾਥੀਆਂ ਅਤੇ ਸਮਰਥਕਾਂ ਨਾਲ ਰਾਏ ਸਲਾਹ ਲੈ ਕੇ ਅਗਲੀ ਰਣਨੀਤੀ ਦਾ ਐਲਾਨ ਕਰਨਗੇ | ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਸਿੱਧੂ ਦੇ ਜਨਰਲ ਬਾਜਵਾ ਨਾਲ ਸਬੰਧ ਹੋਣ ਦੀ ਗੱਲ ਕੀਤੀ ਅਤੇ ਉਸ ਨੂੰ ਦੇਸ਼ ਲਈ ਖ਼ਤਰਾ ਦੱਸਿਆ | ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪਿ੍ਅੰਕਾ ਗਾਂਧੀ ਖ਼ਿਲਾਫ਼ ਭੱਦੀਆਂ ਟਿੱਪਣੀਆਂ ਕਰਨ ਵਾਲੇ ਸਿੱਧੂ ਨੂੰ ਪੰਜਾਬ ਦੀ ਕਮਾਨ ਸੌਂਪ ਦਿੱਤੀ ਗਈ, ਜਦਕਿ ਸਾਡੀ ਪਰਿਵਾਰਕ ਸਾਂਝ ਹੋਣ ਦੇ ਬਾਵਜੂਦ ਮੈਨੂੰ ਬੇਇੱਜ਼ਤ ਕੀਤਾ ਗਿਆ, ਇਸ ਗੱਲ ਦਾ ਬੇਹੱਦ ਦੁੱਖ ਹੋਇਆ | ਉਨ੍ਹਾਂ ਕਿਹਾ ਕਿ ਮੈਂ ਖ਼ੁਦ ਸੋਨੀਆ ਗਾਂਧੀ ਨੂੰ ਕਿਹਾ ਕਿ ਇਕ ਵਾਰ ਮੈਨੂੰ ਕਹਿ ਦਿੰਦੇ ਤਾਂ ਮੈਂ ਖ਼ੁਦ ਹੀ ਪਾਸੇ ਹੋ ਜਾਂਦਾ, ਪਰ ਇਸ ਤਰ੍ਹਾਂ ਨਹੀਂ ਕੀਤਾ ਜਾਣਾ ਚਾਹੀਦਾ ਸੀ |
ਕੈਪਟਨ ਨੇ ਕਿਹਾ ਕਿ ਉਨ੍ਹਾਂ ਤਿੰਨ ਹਫ਼ਤੇ ਪਹਿਲਾਂ ਸੋਨੀਆ ਗਾਂਧੀ ਨੂੰ ਆਪਣਾ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਆਪਣਾ ਕੰਮ ਜਾਰੀ ਰੱਖਣ ਲਈ ਕਿਹਾ ਸੀ | ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੇ ਮੈਨੂੰ ਬੁਲਾਇਆ ਹੁੰਦਾ ਅਤੇ ਮੈਨੂੰ ਅਹੁਦਾ ਛੱਡਣ ਲਈ ਕਿਹਾ ਹੁੰਦਾ, ਤਾਂ ਮੈਂ ਉਸੇ ਵੇਲੇ ਛੱਡ ਦਿੰਦਾ, ਪਰ ਜਿਸ ਤਰੀਕੇ ਨਾਲ ਸਭ ਕੀਤਾ ਗਿਆ ਉਹ ਅਫ਼ਸੋਸਜਨਕ ਰਿਹਾ | ਮੈਨੂੰ ਦੱਸੇ ਬਿਨਾਂ ਤੇ ਮੇਰੀ ਸਹਿਮਤੀ ਤੋਂ ਬਿਨਾਂ ਸੀ.ਐਲ.ਪੀ ਦੀ ਮੀਟਿੰਗ ਬੁਲਾਉਣਾ ਮੇਰੇ ਲਈ ਅਪਮਾਨਜਨਕ ਸੀ | ਨਵੇਂ ਮੁੱਖ ਮੰਤਰੀ ਨੂੰ ਉਹ ਜ਼ਰੂਰ ਸਹਿਯੋਗ ਦੇਣਗੇ, ਚੰਨੀ ਸੁਲਝੇ ਹੋਏ ਅਤੇ ਸਮਝਦਾਰ ਇਨਸਾਨ ਹਨ | ਉਨ੍ਹਾਂ ਪੀ.ਐਚ.ਡੀ ਵੀ ਕੀਤੀ ਹੈ ਪਰ ਜ਼ਾਹਿਰ ਤੌਰ 'ਤੇ ਸਿੱਧੂ ਉਸ ਨੂੰ ਚੱਲਣ ਨਹੀਂ ਦੇਵੇਗਾ ਅਤੇ ਆਪਣੀ ਹੀ ਚਲਾਵੇਗਾ | ਜਾਤੀ ਆਧਾਰਿਤ ਸਿਆਸਤ ਸ਼ੁਰੂ ਹੋਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਸਾਡਾ ਧਰਮ ਸਾਨੂੰ ਸਿਖਾਉਂਦਾ ਹੈ ਕਿ ਸਾਰੇ ਬਰਾਬਰ ਹਨ | ਮੈਂ ਲੋਕਾਂ ਨੂੰ ਉਨ੍ਹਾਂ ਦੀ ਜਾਤੀ ਦੇ ਆਧਾਰ 'ਤੇ ਨਹੀਂ ਦੇਖਦਾ, ਇਹ ਉਨ੍ਹਾਂ ਦੀ ਕੁਸ਼ਲਤਾ ਬਾਰੇ ਹੈ | ਕੈਪਟਨ ਨੇ ਕਿਹਾ ਕਿ ਜਦੋਂ ਉਨ੍ਹਾਂ ਸਰਕਾਰ ਬਣਾਈ ਸੀ ਤਾਂ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਯੋਗਤਾ ਦੇ ਹਿਸਾਬ ਨਾਲ ਆਪਣੇ ਮੰਤਰੀਆਂ ਨੂੰ ਨਿਯੁਕਤ ਕੀਤਾ ਸੀ, ਕਿਉਂਕਿ ਉਹ ਉਨ੍ਹਾਂ 'ਚੋਂ ਹਰੇਕ ਦੀ ਯੋਗਤਾ ਨੂੰ ਜਾਣਦੇ ਸੀ | ਉਨ੍ਹਾਂ ਸਵਾਲ ਕੀਤਾ ਕਿ ਵੇਣੂ ਗੋਪਾਲ ਜਾਂ ਅਜੈ ਮਾਕਨ ਜਾਂ ਰਣਦੀਪ ਸੁਰਜੇਵਾਲਾ ਵਰਗੇ ਕਾਂਗਰਸੀ ਨੇਤਾ ਕਿਵੇਂ ਫ਼ੈਸਲਾ ਕਰ ਸਕਦੇ ਹਨ ਕਿ ਕਿਸ ਮੰਤਰਾਲੇ ਲਈ ਕਿਹੜਾ ਮੰਤਰੀ ਚੰਗਾ ਹੈ | ਉਹ ਆਪਣੇ ਸੂਬੇ ਬਾਰੇ ਫ਼ੈਸਲੇ ਖ਼ੁਦ ਲੈਂਦੇ ਸੀ ਜਦਕਿ ਹੁਣ ਪੰਜਾਬ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੈਂ ਚਲਾਕੀ ਨਹੀਂ ਕਰਦਾ ਅਤੇ ਇਸ ਬਾਰੇ ਗਾਂਧੀ ਭੈਣ-ਭਰਾ ਜਾਣਦੇ ਹਨ ਕਿ ਇਹ ਮੇਰਾ ਤਰੀਕਾ ਨਹੀਂ ਹੈ | ਉਨ੍ਹਾਂ ਕਿਹਾ ਕਿ ਪਿ੍ਅੰਕਾ ਅਤੇ ਰਾਹੁਲ ਗਾਂਧੀ ਮੇਰੇ ਬੱਚਿਆਂ ਵਰਗੇ ਹਨ, ਪਰ ਇਹ ਸਭ ਇਸ ਤਰ੍ਹਾਂ ਖ਼ਤਮ ਨਹੀਂ ਹੋਣਾ ਚਾਹੀਦਾ ਸੀ, ਮੈਨੂੰ ਦੁੱਖ ਲੱਗਿਆ ਹੈ | ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦੇ ਬੱਚੇ ਕਾਫ਼ੀ ਗੈਰ-ਤਜ਼ਰਬੇਕਾਰ ਹਨ ਅਤੇ ਉਨ੍ਹਾਂ ਦੇ ਸਲਾਹਕਾਰ ਸਪਸ਼ਟ ਤੌਰ 'ਤੇ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਸਨ | ਮੁੱਖ ਮੰਤਰੀ ਰਹਿੰਦਿਆਂ ਪੰਜਾਬ ਦੇ ਮੁੱਦਿਆਂ ਬੇਅਦਬੀ ਮਾਮਲਾ, ਬਹਿਬਲਕਲਾਂ ਗੋਲੀ ਕਾਂਡ, ਡਰੱਗ ਮਾਮਲੇ 'ਚ ਸਰਕਾਰ ਵਲੋਂ ਵੱਡਾ ਐਕਸ਼ਨ ਨਹੀਂ ਲਿਆ ਗਿਆ ਬਾਰੇ ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਦੇਸ਼ ਦੇ ਕਾਨੂੰਨ ਅਨੁਸਾਰ ਸਖ਼ਤੀ ਨਾਲ ਕੰਮ ਕੀਤਾ ਗਿਆ ਪਰ ਕਾਨੂੰਨ ਤੋਂ ਬਾਹਰ ਜਾ ਕੇ ਕੁਝ ਨਹੀਂ ਕੀਤਾ ਜਾ ਸਕਦਾ | ਕੈਪਟਨ ਨੇ ਕਿਹਾ ਕਿ ਜੋ ਪਹਿਲਾਂ ਰੌਲਾ ਪਾ ਰਹੇ ਸੀ ਕਿ ਮੈਂ ਬਾਦਲ ਪਰਿਵਾਰ ਖ਼ਿਲਾਫ਼ ਜਾਂ ਮਜੀਠੀਆ ਖ਼ਿਲਾਫ਼ ਕੁਝ ਨਹੀਂ ਕੀਤਾ ਤਾਂ ਹੁਣ ਉਹ ਸਰਕਾਰ ਚਲਾ ਰਹੇ ਹਨ, ਕਰ ਦੇਣ ਜਿਸ ਨੂੰ ਅੰਦਰ ਕਰਨਾ ਹੈ | ਪੰਜਾਬ 'ਚ ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ 'ਤੇ ਅਫ਼ਸਰਸ਼ਾਹੀ ਭਾਰੂ ਰਹਿਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਜੇਕਰ ਉਦੋਂ ਅਫ਼ਸਰਸ਼ਾਹੀ ਭਾਰੂ ਸੀ ਤਾਂ ਹੁਣ ਨਵੀਂ ਸਰਕਾਰ ਸਭ ਠੀਕ ਕਰ ਲਵੇ | ਮੰਤਰੀਆਂ ਅਤੇ ਵਿਧਾਇਕਾਂ ਦੇ ਬੱਚਿਆਂ ਨੂੰ ਹੀ ਰੁਜ਼ਗਾਰ ਦੇਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਪਰਿਵਾਰਾਂ ਦੀਆਂ ਸੂਬੇ ਲਈ ਕੁਰਬਾਨੀਆਂ ਸਨ ਉਨ੍ਹਾਂ ਨੂੰ ਹੀ ਰੁਜ਼ਗਾਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਅੰਬਿਕਾ ਸੋਨੀ ਨਾਲ ਮੇਰੇ ਕਰੀਬੀ ਸਬੰਧ ਹਨ ਅਤੇ ਜੇਕਰ ਉਹ ਮੁੱਖ ਮੰਤਰੀ ਬਣਦੇ ਜਾਂ ਜਾਖੜ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਂਦਾ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਣਾ ਸੀ ਸਗੋਂ ਉਹ ਇਨ੍ਹਾਂ ਦਾ ਸਮਰਥਨ ਕਰਦੇ | ਇਹ ਪੁੱਛੇ ਜਾਣ 'ਤੇ ਕਿ ਨਵੇਂ ਮੁੱਖ ਮੰਤਰੀ ਵਲੋਂ ਹੁਕਮ ਦਿੱਤੇ ਗਏ ਹਨ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਫੋਟੋਆਂ ਸਰਕਾਰੀ ਬੱਸਾਂ ਤੋਂ ਉਤਾਰੀਆਂ ਜਾਣ ਅਤੇ ਹੁਣ ਨਵੇਂ ਮੁੱਖ ਮੰਤਰੀ ਦੀਆਂ ਫੋਟੋਆਂ ਹੀ ਬੱਸਾਂ 'ਤੇ ਲੱਗਣਗੀਆਂ, ਤਾਂ ਕੈਪਟਨ ਨੇ ਜਵਾਬ ਦਿੰਦਿਆਂ ਕਿਹਾ ਕਿ ਮੈਨੂੰ ਤਾਂ ਪਤਾ ਵੀ ਨਹੀਂ ਕਿ ਮੇਰੀਆਂ ਫੋਟੋਆਂ ਬੱਸਾਂ 'ਤੇ ਲੱਗੀਆਂ ਹੋਈਆਂ ਹਨ ਅਤੇ ਮੈਨੂੰ ਇਨ੍ਹਾਂ ਛੋਟੀਆਂ ਚੀਜ਼ਾਂ ਨਾਲ ਕੋਈ ਫ਼ਰਕ ਵੀ ਨਹੀਂ ਪੈਂਦਾ |

ਅਮਰੀਕਾ ਰਵਾਨਾ ਹੋਏ ਪ੍ਰਧਾਨ ਮੰਤਰੀ

ਨਵੀਂ ਦਿੱਲੀ, 22 ਸਤੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਅਮਰੀਕਾ ਦੇ ਤਿੰਨ ਦਿਨਾਂ ਦੌਰੇ ਲਈ ਰਵਾਨਾ ਹੋ ਗਏ | ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਇਹ ਦੌਰਾ ਅਮਰੀਕਾ ਨਾਲ ਰਣਨੀਤਕ ਭਾਈਵਾਲੀ ਮਜ਼ਬੂਤ ਕਰਨ ਦਾ ਮੌਕਾ ਹੋਵੇਗਾ | ਪ੍ਰਧਾਨ ਮੰਤਰੀ ਵਲੋਂ ਟਵਿੱਟਰ 'ਤੇ ਪਾਏ ਸੰਦੇਸ਼ ਰਾਹੀਂ ਕਿਹਾ ਕਿ ਉਹ 22 ਤੋਂ 25 ਸਤੰਬਰ ਤੱਕ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਸੱਦੇ 'ਤੇ ਅਮਰੀਕਾ ਦੇ ਦੌਰੇ 'ਤੇ ਰਹਿਣਗੇ, ਜਿਸ ਦੌਰਾਨ ਉਹ ਰਾਸ਼ਟਰਪਤੀ ਬਾਈਡਨ ਨਾਲ ਭਾਰਤ-ਅਮਰੀਕਾ ਆਲਮੀ ਸਾਂਝੇਦਾਰੀ ਅਤੇ ਆਪਸੀ ਹਿਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ | ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ 'ਚ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮਿਲਣ ਦੀ ਇੱਛਾ ਵੀ ਪ੍ਰਗਟਾਈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਵਿਦੇਸ਼ ਸਕੱਤਰ ਹਰਸ਼ਵਰਧਨ ਅਤੇ ਕੁਝ ਹੋਰ ਉੱਚ ਅਧਿਕਾਰੀਆਂ ਦਾ ਇਕ ਵਫ਼ਦ ਵੀ ਗਿਆ ਹੈ | ਮੰਨਿਆ ਜਾ ਰਿਹਾ ਹੈ ਕਿ ਅਫ਼ਗਾਨਿਸਤਾਨ ਤੋਂ ਬਚਣ ਲਈ ਪ੍ਰਧਾਨ ਦੇ ਜਹਾਜ਼ ਨੂੰ ਪਾਕਿਸਤਾਨ ਵਲੋਂ ਲੈ ਜਾਇਆ ਜਾਵੇਗਾ | ਹਲਕਿਆਂ ਮੁਤਾਬਿਕ ਭਾਰਤ ਨੇ ਮੋਦੀ ਦੇ ਜਹਾਜ਼ ਨੂੰ ਪਾਕਿਸਤਾਨ ਰਾਹੀਂ ਲੈ ਜਾਣ ਲਈ ਪਾਕਿਸਤਾਨ ਤੋਂ ਮਨਜ਼ੂਰੀ ਮੰਗੀ ਸੀ, ਜਿਸ ਨੂੰ ਇਸਲਾਮਾਬਾਦ ਵਲੋਂ ਪ੍ਰਵਾਨ ਕਰ ਲਿਆ ਗਿਆ | ਮੋਦੀ ਦੇ ਤਿੰਨ ਦਿਨਾ ਦੌਰੇ ਦੌਰਾਨ ਬਾਈਡਨ ਨਾਲ ਦੁਵੱਲੀ ਚਰਚਾ, ਕਵਾਡ ਸੰਮੇਲਨ 'ਚ ਹਿੱਸਾ ਲੈਣਾ ਅਤੇ ਸੰਯੁਕਤ ਰਾਸ਼ਟਰ ਮਹਾਂਸਭਾ 'ਚ ਉਨ੍ਹਾਂ ਦਾ ਸੰਬੋਧਨ ਸ਼ਾਮਿਲ ਹੈ | 22 ਸਤੰਬਰ ਨੂੰ ਮੋਦੀ ਵਾਸ਼ਿੰਗਟਨ ਡੀ.ਸੀ. ਵਿਖੇ ਰਾਸ਼ਟਰਪਤੀ ਜੋ ਬਾਈਡਨ ਵਲੋਂ ਕਰਵਾਏ ਜਾ ਰਹੇ ਕੋਵਿਡ-19 ਆਲਮੀ ਸਿਖ਼ਰ ਸੰਮੇਲਨ 'ਚ ਹਿੱਸਾ ਲੈਣਗੇ | ਜਦਕਿ 23 ਸਤੰਬਰ ਨੂੰ ਵਾਈਟ ਹਾਊਸ 'ਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਉਨ੍ਹਾਂ ਦੀ ਪਹਿਲੀ ਰਸਮੀ ਮੁਲਾਕਾਤ ਹੋਵੇਗੀ | ਉਹ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਮੀਹਿਦੇ ਸੁਗਾ ਦੇ ਨਾਲ ਵੀ ਦੁਵੱਲੀ ਬੈਠਕ ਕਰਨਗੇ | 24 ਸਤੰਬਰ ਨੂੰ ਮੋਦੀ ਕਵਾਡ ਸਿਖ਼ਰ ਸੰਮੇਲਨ 'ਚ ਹਿੱਸਾ ਲੈਣਗੇ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਦੁਵੱਲੀ ਮੁਲਾਕਾਤ ਕਰਨਗੇ, ਜਿਸ ਤੋਂ ਬਾਅਦ 25 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੇ 76ਵੇਂ ਇਜਲਾਸ ਨੂੰ ਉਹ ਸੰਬੋਧਨ ਕਰਨਗੇ | ਜ਼ਿਕਰਯੋਗ ਹੈ ਕਿ ਬਾਈਡਨ ਨੇ 20 ਜਨਵਰੀ ਨੂੰ ਰਾਸ਼ਟਰਤੀ ਦੇ ਅਹੁਦੇ ਦੀ ਸਹੁੰ ਲਈ ਸੀ | ਮੋਦੀ ਦੀ ਬਾਈਡਨ ਨਾਲ ਦੋ ਵਾਰ ਵਰਚੂਅਲ ਮੁਲਾਕਾਤ ਹੋ ਚੁੱਕੀ ਹੈ ਪਰ 24 ਸਤੰਬਰ ਨੂੰ ਦੋਵੇਂ ਆਗੂ ਪਹਿਲੀ ਵਾਰ ਆਹਮੋ-ਸਾਹਮਣੇ ਮਿਲਣਗੇ |
ਕਰਨਗੇ ਸੰਬੋਧਨ

ਅਮਰੀਕਾ ਰਵਾਨਾ ਹੋਣ ਤੋਂ ਪਹਿਲਾਂ ਇਕ ਬਿਆਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮਹਾਂਸਭਾ 'ਚ ਸੰਬੋਧਨ ਨਾਲ ਆਪਣੀ ਯਾਤਰਾ ਸਮਾਪਤ ਕਰਨਗੇ | ਜਿਸ 'ਚ ਕੋਰੋਨਾ ਮਹਾਂਮਾਰੀ, ਅੱਤਵਾਦ ਨਾਲ ਨਜਿੱਠਣ ਦੀ ਲੋੜ ਅਤੇ ਵਾਤਾਵਰਨ ਤਬਦੀਲੀ ਤੇ ਹੋਰ ਮਹੱਤਵਪੂਰਨ ਵਿਸ਼ਵ ਪੱਧਰੀ ਚੁਣੌਤੀਆਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਕਵਾਡ ਸੰਮੇਲਨ ਡਿਜੀਟਲ ਮਾਧਿਅਮ ਰਾਹੀਂ ਮਾਰਚ 'ਚ ਹੋਈ ਕਵਾਡ ਦੇਸ਼ਾਂ ਦੇ ਨੇਤਾਵਾਂ ਦੀ ਪਹਿਲੀ ਬੈਠਕ 'ਚ ਹੋਏ ਫ਼ੈਸਲਿਆਂ ਦੀ ਸਮੀਖਿਆ ਕਰਨ ਅਤੇ ਹਿੰਦ-ਪ੍ਰਸ਼ਾਂਤ ਖੇਤਰ ਲਈ ਆਪਸੀ ਸਾਂਝੇ ਦਿ੍ਸ਼ਟੀਕੋਣ 'ਤੇ ਆਧਾਰਿਤ ਭਵਿੱਖ ਦੇ ਪ੍ਰੋਗਰਾਮਾਂ ਅਤੇ ਤਰਜੀਹਾਂ ਦੀ ਪਹਿਚਾਣ ਦਾ ਇਕ ਮੌਕੇ ਪ੍ਰਦਾਨ ਕਰੇਗਾ |

ਗੁਰਵਿੰਦਰ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਨ ਵਾਲਾ ਥਾਣੇਦਾਰ ਦੋਸ਼ੀ ਕਰਾਰ

• ਅੱਜ ਸੁਣਾਈ ਜਾਵੇਗੀ ਸਜ਼ਾ • ਮਾਮਲੇ 'ਚ ਨਾਮਜ਼ਦ ਥਾਣਾ ਮੁਖੀ ਵੱਸਣ ਸਿੰਘ ਦੀ ਹੋ ਚੁੱਕੀ ਹੈ ਮੌਤ
ਐੱਸ. ਏ. ਐੱਸ. ਨਗਰ, 22 ਸਤੰਬਰ (ਜਸਬੀਰ ਸਿੰਘ ਜੱਸੀ)-ਸੀ. ਬੀ. ਆਈ. ਅਦਾਲਤ ਦੇ ਵਿਸ਼ੇਸ਼ ਜੱਜ ਹਰਿੰਦਰ ਕੌਰ ਸਿੱਧੂ ਦੀ ਅਦਾਲਤ ਨੇ ਜੁਲਾਈ 1992 'ਚ ਪੁਲਿਸ ਵਲੋਂ ਗੁਰਵਿੰਦਰ ਸਿੰਘ (20) ਵਾਸੀ ਫੇਰੂਮਾਨ ਜ਼ਿਲ੍ਹਾ ਅੰਮਿ੍ਤਸਰ ਨੂੰ ਘਰੋਂ ਅਗਵਾ ਕਰਕੇ ਲਿਜਾਣ ਤੇ ਉਸ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰਨ ਦੇ ਦੋਸ਼ ਹੇਠ ਸੇਵਾ-ਮੁਕਤ ਥਾਣੇਦਾਰ ਅਮਰੀਕ ਸਿੰਘ ਨੂੰ ਧਾਰਾ 342, 364 'ਚ ਦੋਸ਼ੀ ਕਰਾਰ ਦਿੰਦਿਆਂ ਜੇਲ੍ਹ ਭੇਜ ਦਿੱਤਾ ਹੈ | ਇਸ ਮਾਮਲੇ 'ਚ ਨਾਮਜ਼ਦ ਉਸ ਸਮੇਂ ਦੇ ਥਾਣਾ ਬਿਆਸ ਦੇ ਮੁਖੀ ਵੱਸਣ ਸਿੰਘ ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋ ਚੁੱਕੀ ਹੈ | ਅਦਾਲਤ ਵਲੋਂ ਇਸ ਮਾਮਲੇ 'ਚ ਅੱਜ 23 ਸਤੰਬਰ ਨੂੰ ਆਪਣਾ ਫ਼ੈਸਲਾ ਸੁਣਾਇਆ ਜਾਵੇਗਾ | ਜਾਣਕਾਰੀ ਅਨੁਸਾਰ ਥਾਣਾ ਬਿਆਸ ਦੇ ਉਸ ਸਮੇਂ ਦੇ ਥਾਣਾ ਮੁਖੀ ਵੱਸਣ ਸਿੰਘ ਅਤੇ ਥਾਣੇਦਾਰ ਅਮਰੀਕ ਸਿੰਘ ਵਲੋਂ ਚੰਨਣ ਸਿੰਘ ਨੂੰ ਉਸ ਦੇ ਘਰੋਂ ਚੁੱਕ ਲਿਆ ਗਿਆ ਸੀ ਤੇ ਚੰਨਣ ਸਿੰਘ ਦੇ ਲੜਕੇ ਗੁਰਵਿੰਦਰ ਸਿੰਘ ਬਾਰੇ ਪੁੱਛ ਪੜਤਾਲ ਕੀਤੀ ਗਈ ਸੀ | ਚੰਨਣ ਸਿੰਘ ਨੇ ਥਾਣਾ ਮੁਖੀ ਵੱਸਣ ਸਿੰਘ ਨੂੰ ਦੱਸਿਆ ਸੀ ਕਿ ਉਸ ਦਾ ਲੜਕਾ ਆਪਣੇ ਭਰਾ ਸਵਰਨ ਸਿੰਘ, ਜੋ ਕਿ ਬੀ. ਐਸ. ਐਫ. ਵਿਚ ਨੌਕਰੀ ਕਰਦਾ ਹੈ, ਦੇ ਕੋਲ ਜਲੰਧਰ ਵਿਖੇ ਹੈ | ਪੁਲਿਸ ਪਾਰਟੀ ਚੰਨਣ ਸਿੰਘ ਨੂੰ ਨਾਲ ਲੈ ਕੇ ਜਲੰਧਰ ਗਈ ਤੇ ਗੁਰਵਿੰਦਰ ਸਿੰਘ ਨੂੰ ਜਲੰਧਰ ਤੋਂ ਚੁੱਕ ਕੇ ਥਾਣਾ ਬਿਆਸ ਲੈ ਆਈ | ਪੁਲਿਸ ਵਲੋਂ ਚੰਨਣ ਸਿੰਘ ਨੂੰ ਉਸੇ ਦਿਨ ਛੱਡ ਦਿੱਤਾ ਗਿਆ ਤੇ ਅਗਲੇ ਦਿਨ ਚੰਨਣ ਸਿੰਘ ਮੁਹਤਬਰ ਵਿਅਕਤੀਆਂ ਨੂੰ ਲੈ ਕੇ ਜਦੋਂ ਥਾਣੇ ਗੁਰਵਿੰਦਰ ਸਿੰਘ ਨੂੰ ਛੁਡਾਉਣ ਲਈ ਗਿਆ ਤਾਂ ਅੱਗਿਓਾ ਥਾਣਾ ਮੁਖੀ ਵੱਸਣ ਸਿੰਘ ਤੇ ਹੋਰਨਾਂ ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਗੁਰਵਿੰਦਰ ਸਿੰਘ ਤਾਂ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਹੈ ਤੇ ਉਸ ਦੀਆਂ ਅਸਥੀਆਂ ਦੁਰਗਿਆਣਾ ਮੰਦਰ ਵਿਚਲੇ ਸ਼ਮਸ਼ਾਨਘਾਟ 'ਚੋਂ ਲੈ ਲਉ | ਇਸ ਤੋਂ ਬਾਅਦ ਚੰਨਣ ਸਿੰਘ ਆਪਣੇ ਪਰਿਵਾਰ ਸਮੇਤ ਸ਼ਮਸ਼ਾਨਘਾਟ ਗਿਆ ਤੇ ਉਥੋਂ ਆਪਣੇ ਲੜਕੇ ਗੁਰਵਿੰਦਰ ਸਿੰਘ ਦੀਆਂ ਅਸਥੀਆਂ ਹਾਸਲ ਕੀਤੀਆਂ | ਇਸ ਮਾਮਲੇ 'ਚ ਜਦੋਂ ਚੰਨਣ ਸਿੰਘ ਦੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕੋਈ ਸੁਣਵਾਈ ਨਾ ਕੀਤੀ ਤਾਂ ਉਨ੍ਹਾਂ ਹਾਈਕੋਰਟ ਦਾ ਦਰਵਾਜਾ ਖੜਕਾਇਆ ਤੇ ਹਾਈਕੋਰਟ ਵਲੋਂ ਉਕਤ ਮਾਮਲਾ ਸੀ. ਬੀ. ਆਈ. ਨੂੰ ਸੌਂਪ ਦਿੱਤਾ ਗਿਆ | ਸੀ. ਬੀ. ਆਈ. ਵਲੋਂ ਇਸ ਮਾਮਲੇ ਦੀ ਕਈ ਸਾਲ ਪੜਤਾਲ ਕਰਨ ਮਗਰੋਂ ਅਦਾਲਤ 'ਚ ਦੋਸ਼ ਪੱਤਰ ਦਾਖਲ ਕੀਤੇ ਗਏ ਸਨ, ਪ੍ਰੰਤੂ ਉਪਰਲੀ ਅਦਾਲਤ ਵਲੋਂ ਸਟੇਅ ਹੋਣ ਕਾਰਨ ਮਾਮਲਾ ਕਈ ਸਾਲ ਲਟਕਦਾ ਰਿਹਾ ਤੇ ਆਿਖ਼ਰਕਾਰ 29 ਸਾਲਾਂ ਬਾਅਦ ਪਰਿਵਾਰ ਨੂੰ ਇਨਸਾਫ਼ ਮਿਲਣ ਜਾ ਰਿਹਾ ਹੈ |

ਕੈਪਟਨ ਦੇ ਸਿੱਧੂ, ਰਾਹੁਲ ਤੇ ਪਿ੍ਅੰਕਾ ਵਿਰੋਧੀ ਬਿਆਨ ਨੇ ਕਾਂਗਰਸ 'ਚ ਮਚਾਈ ਹਲਚਲ

ਨਾਰਾਜ਼ ਕਾਂਗਰਸੀਆਂ ਨੂੰ ਮਨਾਉਣ ਲਈ ਭੱਜ-ਦੌੜ ਹੋਈ ਸ਼ੁਰੂ
ਹਰਕਵਲਜੀਤ ਸਿੰਘ

ਚੰਡੀਗੜ੍ਹ, 22 ਸਤੰਬਰ- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਲਈ ਉਮੀਦਵਾਰ ਖੜ੍ਹਾ ਕਰਨ ਦੇ ਐਲਾਨ ਤੇ ਰਾਹੁਲ ਗਾਂਧੀ ਅਤੇ ਪਿ੍ਅੰਕਾ ਗਾਂਧੀ ਦੀ ਕਾਰਜਸ਼ੈਲੀ ਦੀ ਕੀਤੀ ਗਈ ਨੁਕਤਾਚੀਨੀ ਨੇ ਕਾਂਗਰਸ ਹਾਈਕਮਾਨ 'ਚ ਇਕ ਤਰ੍ਹਾਂ ਨਾਲ ਹਲਚਲ ਪੈਦਾ ਕਰ ਦਿੱਤੀ ਹੈ | ਪਾਰਟੀ ਹਾਈਕਮਾਨ ਵਲੋਂ ਉਕਤ ਬਿਆਨ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਪਾਰਟੀ ਤੋਂ ਰੁੱਸੇ ਹੋਏ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਨਿਯੁਕਤੀਆਂ 'ਚ ਵੀ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਕੋਈ ਸੀਨੀਅਰ ਆਗੂ ਪਾਰਟੀ ਤੋਂ ਨਾਰਾਜ਼ ਹੋ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਸ਼ਾਮਿਲ ਨਾ ਹੋਵੇ | ਪਾਰਟੀ ਹਾਈਕਮਾਨ ਵਲੋਂ ਇਕ ਦਿਨ ਪਹਿਲਾਂ ਹੀ ਪੰਜਾਬ ਦੇ ਆਗੂਆਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਅਜਿਹੀਆਂ ਰਿਪੋਰਟਾਂ ਮਿਲ ਰਹੀਆਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਹੱਥ ਮਿਲਾ ਸਕਦੇ ਹਨ | ਹਾਈਕਮਾਨ ਦੇ ਉਕਤ ਸੰਦੇਸ਼ ਤੋਂ ਬਾਅਦ ਮੁੱਖ ਮੰਤਰੀ ਚੰਨੀ ਵਲੋਂ ਅੱਜ ਸ਼ਾਮ ਸਾਬਕਾ ਮੰਤਰੀ ਬ੍ਰਹਮ ਮੁਹਿੰਦਰਾ ਦੇ ਨਿਵਾਸ 'ਤੇ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ | ਜਿਨ੍ਹਾਂ ਬਾਰੇ ਸਮਝਿਆ ਜਾਂਦਾ ਸੀ ਕਿ ਉਹ ਉਪ ਮੁੱਖ ਮੰਤਰੀ ਨਾ ਬਣਾਏ ਜਾਣ ਕਾਰਨ ਨਰਾਜ਼ ਹੋ ਸਕਦੇ ਹਨ | ਇਸ ਤਰ੍ਹਾਂ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਨਿਰਾਸ਼ ਹੋਣ ਕਾਰਨ ਇਕ, ਦੋ ਬਿਆਨ ਵੀ ਦਿੱਤੇ ਸਨ, ਨੂੰ ਰਾਹੁਲ ਗਾਂਧੀ ਨੇ ਚੰਡੀਗੜ੍ਹ ਹਵਾਈ ਅੱਡੇ 'ਤੇ ਬੁਲਾਇਆ ਤੇ ਫਿਰ ਰਾਹੁਲ ਤੇ ਪਿ੍ਅੰਕਾ ਵਲੋਂ ਹਵਾਈ ਅੱਡੇ ਦੇ ਲਾਂਜ 'ਚ ਉਨ੍ਹਾਂ ਨਾਲ ਕੋਈ 45 ਮਿੰਟ ਇਕੱਲਿਆਂ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਆਪਣੇ ਨਾਲ ਹੀ ਜਹਾਜ਼ 'ਚ ਦਿੱਲੀ ਲੈ ਗਏ | ਕਾਂਗਰਸ ਹਲਕਿਆਂ ਦਾ ਦੱਸਣਾ ਹੈ ਕਿ ਪਾਰਟੀ ਹਾਈਕਮਾਨ ਵਲੋਂ ਇਸ ਗੱਲ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਰਾਹੁਲ ਗਾਂਧੀ ਤੇ ਪਿ੍ਅੰਕਾ ਗਾਂਧੀ ਸਬੰਧੀ ਜੋ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਹਨ ਤੇ ਜਿਵੇਂ ਪਾਰਟੀ ਅਨੁਸ਼ਾਸਨ ਭੰਗ ਕੀਤਾ ਗਿਆ ਹੈ, ਉਸ ਲਈ ਸਾਬਕਾ ਮੁੱਖ ਮੰਤਰੀ ਨੂੰ ਤੁਰੰਤ ਕਾਰਵਾਈ ਲਈ ਨੋਟਿਸ ਜਾਰੀ ਕੀਤਾ ਜਾਵੇ ਜਾਂ ਨਾ | ਕੈਪਟਨ ਦੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਹੋਣ ਕਾਰਨ ਹਾਈਕਮਾਨ ਹੀ ਉਨਾਂ ਵਿਰੁੱਧ ਕਾਰਵਾਈ ਲਈ ਅਧਿਕਾਰਤ ਹੈ |
-ਮੰਤਰੀ ਮੰਡਲ ਦਾ ਵਿਸਥਾਰ-
ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਮੰਤਰੀ ਮੰਡਲ ਦੇ ਵਿਸਥਾਰ 'ਚ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਕਿ ਘੱਟ ਤੋਂ ਘੱਟ ਲੋਕ ਨਾਰਾਜ਼ ਹੋਣ ਤਾਂ ਜੋ ਅਜਿਹੇ ਆਗੂ ਕੈਪਟਨ ਅਮਰਿੰਦਰ ਸਿੰਘ ਨਾਲ ਸ਼ਾਮਿਲ ਨਾ ਹੋਣ | ਰਾਹੁਲ ਗਾਂਧੀ, ਜੋ ਰਾਤ 9:30 ਵਜੇੇ ਦਿੱਲੀ ਪੁੱਜੇ, ਸਬੰਧੀ ਚਰਚਾ ਹੈ ਕਿ ਉਹ ਦੇਰ ਰਾਤ ਦੂਜੇ ਮੰਤਰੀਆਂ ਦੀ ਸੂਚੀ ਨੂੰ ਪ੍ਰਵਾਨਗੀ ਦੇ ਸਕਦੇ ਹਨ |

ਇਸ ਸਾਲ ਨਵੰਬਰ 'ਚ ਹੋਣ ਵਾਲੀ ਐੱਨ.ਡੀ.ਏ. ਦੀ ਪ੍ਰੀਖਿਆ 'ਚ ਸ਼ਾਮਿਲ ਹੋ ਸਕਣਗੀਆਂ ਔਰਤਾਂ-ਸੁਪਰੀਮ ਕੋਰਟ

ਨਵੀਂ ਦਿੱਲੀ, 22 ਸਤੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਕੇਂਦਰ ਨੂੰ ਇਸ ਸਾਲ ਨਵੰਬਰ 'ਚ ਐੱਨ.ਡੀ.ਏ. ਦੀ ਦਾਖ਼ਲਾ ਪ੍ਰੀਖਿਆ 'ਚ ਔਰਤ ਉਮੀਦਵਾਰਾਂ ਨੂੰ ਸ਼ਾਮਿਲ ਹੋਣ ਦੀ ਇਜਾਜ਼ਤ ਦੇਣ ਦਾ ਆਦੇਸ਼ ਦਿੱਤਾ ਹੈ | ਸਰਬਉੱਚ ਅਦਾਲਤ ਨੇ ਇਸ ਸਬੰਧ 'ਚ ਕੇਂਦਰ ਵਲੋਂ ਮਈ 2022 ਤੱਕ ਦਾ ਵਕਤ ਦੇਣ ਦੀ ਮੰਗ ਠੁਕਰਾਉਂਦਿਆਂ ਕਿਹਾ ਕਿ ਪ੍ਰੀਖਿਆ ਤੋਂ ਬਾਅਦ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਸਰਕਾਰ ਅਦਾਲਤ ਨੂੰ ਸੂਚਿਤ ਕਰ ਸਕਦੀ ਹੈ | ਸੁਪਰੀਮ ਕੋਰਟ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਕ ਸਾਲ ਦੀ ਦੇਰ ਸਭ ਕੁਝ ਖ਼ਤਮ ਕਰ ਦੇਵੇਗੀ | ਸੁਪਰੀਮ ਕੋਰਟ ਨੇ ਕੇਂਦਰ ਨੂੰ ਝਾੜ ਪਾਉਂਦਿਆਂ ਕਿਹਾ ਕਿ ਉਹ ਐੱਨ.ਡੀ.ਏ. ਦਾਖ਼ਲਾ ਪ੍ਰੀਖਿਆ 'ਚ ਔਰਤ ਉਮੀਦਵਾਰਾਂ ਨੂੰ ਸ਼ਾਮਿਲ ਕਰਨ ਦੇ ਆਪਣੇ ਅੰਤਰਿਮ ਆਦੇਸ਼ ਨੂੰ ਰੱਦ ਨਹੀਂ ਕਰ ਸਕਦੇ | ਸੁਪਰੀਮ ਕੋਰਟ ਨੇ ਕਿਹਾ ਕਿ ਹੁਣ ਸ਼ੁਰੂਆਤ ਕਰਨ ਦਾ ਸਮਾਂ ਆ ਗਿਆ ਹੈ | ਅਦਾਲਤ ਨੇ ਕਿਹਾ ਕਿ ਔਰਤਾਂ ਨੂੰ ਮਈ 2022 ਤੱਕ ਐੱਨ.ਡੀ.ਏ. ਦੀ ਦਾਖ਼ਲਾ ਪ੍ਰੀਖਿਆ 'ਚ ਬੈਠਣ ਦੀ ਇਜਾਜ਼ਤ ਦੇਣ ਨਾਲ ਉਹ 2023 'ਚ ਐੱਨ.ਡੀ.ਏ. 'ਚ ਸ਼ਾਮਿਲ ਹੋਣਗੀਆਂ | ਸੁਪਰੀਮ ਕੋਰਟ ਨੇ ਕਿਹਾ ਕਿ 'ਅੱਜ ਕੋਈ ਪ੍ਰੀਖਿਆ ਨਹੀਂ ਹੈ, ਪ੍ਰੀਖਿਆ ਕੱਲ੍ਹ ਹੋਵੇਗੀ |' ਅਜਿਹਾ ਵਤੀਰਾ ਔਰਤਾਂ ਦੀਆਂ ਆਸਾਂ ਦੇ ਖ਼ਿਲਾਫ਼ ਜਾਵੇਗਾ | ਅਦਾਲਤ ਨੇ ਕਿਹਾ ਕਿ ਅਸੀਂ ਕੇਂਦਰ ਵਲੋਂ ਪ੍ਰਗਟਾਏ ਗਏ ਸਰੋਕਾਰਾਂ ਦਾ ਸਮਰਥਨ ਕਰਦੇ ਹਾਂ ਪਰ ਮਾਹਰਾਂ ਦੀ ਕਮੇਟੀ ਵਲੋਂ ਨੇਮਾਂ ਨੂੰ ਅੰਤਿਮ ਰੂਪ ਦੇਣ ਦੀ ਕਵਾਇਦ ਦਰਮਿਆਨ ਕੁਝ ਆਰਜ਼ੀ ਜ਼ਰੂਰਤਾਂ ਲਈ ਅਦਾਲਤ ਰੱਖਿਆ ਵਿਭਾਗ ਨੂੰ ਕੁਝ ਖੁੱਲ੍ਹ ਦੇਵੇਗੀ | ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਹਥਿਆਰਬੰਦ ਫ਼ੌਜਾਂ ਬਹੁਤ ਸਾਰੇ ਹੰਗਾਮੀ ਹਾਲਾਤ ਨਾਲ ਨਿਪਟਦੀਆਂ ਹਨ ਅਤੇ ਉਹ ਇਸ ਨਾਲ ਨਜਿੱਠਣ ਦੇ ਸਮਰੱਥ ਹਨ | ਸੁਪਰੀਮ ਕੋਰਟ ਨੇ ਯੂ.ਪੀ.ਐੱਸ.ਸੀ. ਨੂੰ ਨਵੰਬਰ ਦੀ ਪ੍ਰੀਖਿਆ ਲਈ ਨੋਟੀਫ਼ਿਕੇਸ਼ਨ ਜਾਰੀ ਕਰਨ ਨੂੰ ਕਿਹਾ |

ਪਛਵਾੜਾ ਕੋਲਾ ਖਾਣ ਚੱਲਣ ਦੇ ਬਣੇ ਆਸਾਰ ਸੁਪਰੀਮ ਕੋਰਟ ਵਲੋਂ ਬਿਜਲੀ ਨਿਗਮ ਦੇ ਹੱਕ 'ਚ ਫ਼ੈਸਲਾ

ਸਾਲਾਨਾ 500-600 ਕਰੋੜ ਦੇ ਨਿਗਮ ਦੇ ਖਰਚੇ ਤੋਂ ਇਲਾਵਾ ਬਿਜਲੀ ਦਰਾਂ ਘਟਣ ਦੇ ਆਸਾਰ
ਧਰਮਿੰਦਰ ਸਿੰਘ ਸਿੱਧੂ

ਪਟਿਆਲਾ, 22 ਸਤੰਬਰ -ਪਿਛਲੇ ਤਕਰੀਬਨ 5 ਸਾਲਾਂ ਤੋਂ ਪੰਜਾਬ ਬਿਜਲੀ ਨਿਗਮ ਦੀ ਬੰਦ ਪਈ ਝਾਰਖੰਡ ਵਿਚਲੀ ਪਛਵਾੜਾ ਕੋਲਾ ਖਾਣ ਦੇ ਚੱਲਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ ਅਤੇ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਸਸਤੀ ਹੋਣ ਦੀ ਉਮੀਦ ਬੱਝੀ ਹੈ | ਹਾਲ 'ਚ ਹੀ ਸੁਪਰੀਮ ਕੋਰਟ ਨੇ ਬਿਜਲੀ ਨਿਗਮ ਦੀ ਝਾਰਖੰਡ ਵਿਚਲੀ ਪਛਵਾੜਾ ਕੋਲਾ ਖਾਣ ਚਲਾਉਣ ਦੇ ਮਾਮਲੇ 'ਚ ਬਿਜਲੀ ਨਿਗਮ ਦੇ ਹੱਕ 'ਚ ਫ਼ੈਸਲਾ ਸੁਣਾਇਆ ਹੈ | ਸੁਪਰੀਮ ਕੋਰਟ ਦੇ 3 ਜੱਜਾਂ ਦੇ ਬੈਂਚ ਨੇ ਹਾਈਕੋਰਟ ਵਲੋਂ 26 ਜਨਵਰੀ 2019 ਨੂੰ ਸੁਣਾਏ ਫ਼ੈਸਲੇ ਨੂੰ ਰੱਦ ਕਰਦਿਆਂ ਨਿਗਮ ਦੇ ਹੱਕ 'ਚ ਫ਼ੈਸਲਾ ਕੀਤਾ ਹੈ | ਬਿਜਲੀ ਮਾਹਿਰਾਂ ਦੀ ਮੰਨੀਏ ਤਾਂ ਇਸ ਫ਼ੈਸਲੇ ਨਾਲ ਟੈਂਡਰ ਪ੍ਰਕਿਰਿਆ ਨੂੰ ਸਿਰੇ ਚੜ੍ਹਾਇਆ ਜਾ ਸਕਦਾ ਹੈ ਅਤੇ ਆਉਣ ਵਾਲੇ ਸਮੇਂ 'ਚ ਹੀ ਕੋਲਾ ਖਾਣ ਦਾ ਕੰਮ ਸ਼ੁਰੂ ਹੋ ਸਕਦਾ ਹੈ | ਸੂਤਰਾਂ ਅਨੁਸਾਰ ਇਸ ਫ਼ੈਸਲੇ ਨਾਲ ਬਿਜਲੀ ਨਿਗਮ 'ਤੇ ਪੈ ਰਹੇ ਸਾਲਾਨਾ 500-600 ਕਰੋੜ ਦੇ ਲਗਪਗ ਖ਼ਰਚਿਆਂ ਨੂੰ ਘਟਾਇਆ ਜਾ ਸਕਦਾ ਹੈ ਅਤੇ ਸੂਬੇ ਦੇ ਖਪਤਕਾਰਾਂ ਨੂੰ ਮਿਲਦੀ ਮਹਿੰਗੀ ਬਿਜਲੀ ਦੀਆਂ ਦਰਾਂ 'ਚ ਕਮੀ ਆ ਸਕਦੀ ਹੈ |
ਪਛਵਾੜਾ ਕੋਲਾ ਖਾਣ ਸੂਬੇ ਦੇ ਬਿਜਲੀ ਨਿਗਮ ਦੇ ਆਪਣੇ ਰੋਪੜ, ਬਠਿੰਡਾ ਤੇ ਲਹਿਰਾਗਾਗਾ ਸਥਿਤ ਥਰਮਲਾਂ ਨੂੰ ਕੋਲਾ ਮੁਹੱਈਆ ਕਰਵਾਉਂਦੀ ਆ ਰਹੀ ਹੈ ਪਰ ਪਿਛਲੇ 5 ਵਰਿ੍ਹਆਂ ਤੋਂ ਬੰਦ ਹੋਣ ਕਾਰਨ ਨਿਗਮ ਨੂੰ ਕੋਲਾ ਪ੍ਰਾਈਵੇਟ ਖਾਣਾਂ ਤੋਂ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਸੀ | ਮੋਦੀ ਸਰਕਾਰ ਦੇ ਆਉਣ 'ਤੇ 2014 'ਚ ਸਾਰੀਆਂ ਕੋਲ ਅਲਾਟਮੈਂਟ ਰੱਦ ਕੀਤੀਆਂ ਗਈਆਂ ਸਨ | ਜੋ ਬਾਅਦ 'ਚ ਬਿਜਲੀ ਨਿਗਮ ਨੂੰ ਕੇਂਦਰ ਸਰਕਾਰ ਵਲੋਂ ਦੁਬਾਰਾ ਚਲਾਉਣ ਲਈ ਆਗਿਆ ਮਿਲਣ ਤੋਂ ਬਾਅਦ 31 ਅਗਸਤ 2015 ਨੂੰ ਦੁਬਾਰਾ ਟੈਂਡਰ ਕੀਤਾ ਗਿਆ ਸੀ | ਬਿਜਲੀ ਨਿਗਮ ਵਲੋਂ ਪਛਵਾੜਾ ਕੋਲਾ ਖਾਣ ਲੰਮੇ ਸਮੇਂ ਤੋਂ ਚਲਾਉਣ ਲਈ ਉਪਰਾਲੇ ਕੀਤੇ ਜਾ ਰਹੇ ਸਨ ਪਰ ਅੰਦਰੂਨੀ ਕਾਰਨਾਂ ਕਾਰਨ ਇਹ ਟੈਂਡਰ ਪਿਛਲੇ ਕੁਝ ਟੈਂਡਰਾਂ ਨਾਲ ਸਬੰਧਿਤ ਰੌਲਿਆਂ ਦੇ ਕਾਰਨ ਲਟਕਦਾ ਆ ਰਿਹਾ ਸੀ ਪਰ 3 ਸਾਲ ਪਹਿਲਾਂ ਇਹ ਟੈਂਡਰ ਦਿਲਿਪ ਬਿਲਿਡਕਾਨ ਨਾਮਕ ਕੰਪਨੀ ਨੂੰ ਦੇ ਦਿੱਤਾ ਗਿਆ ਪਰ ਸੁਪਰੀਮ ਕੋਰਟ ਕੋਲ ਚੱਲ ਰਹੇ ਕੇਸ ਕਾਰਨ ਪਿਛਲੇ ਤੋਂ ਮੌਜੂਦਾ ਸਮੇਂ 'ਚ ਕੋਲ ਇੰਡੀਆ ਲਿਮਟਿਡ ਦੇ ਅਧੀਨ ਕਈ ਕੰਪਨੀਆਂ ਬਿਜਲੀ ਨਿਗਮ ਨੂੰ ਕੋਲਾ ਮੁਹੱਈਆ ਕਰਵਾ ਰਹੀਆਂ ਹਨ | ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਪਛਵਾੜਾ ਵਿਚਲੀ ਕੋਲਾ ਖਾਣ ਬਿਜਲੀ ਨਿਗਮ ਨੂੰ ਆਪਣੇ ਥਰਮਲਾਂ ਲਈ ਬਿਜਲੀ ਯੂਨਿਟ ਸਸਤੀ ਮੁਹੱਈਆ ਹੋਵੇਗੀ | ਦੂਜੇ ਪਾਸੇ ਕੋਲ ਇੰਡੀਆ ਲਿਮਟਿਡ ਤੋਂ ਮਿਲਣ ਵਾਲੇ ਕੋਲੇ ਤੋਂ ਪਛਵਾੜਾ ਕੋਲਾ ਖਾਣ 'ਚ ਗੁਣਾਤਮਿਕ ਕੋਲਾ ਮਿਲਣ ਦੀਆਂ ਸੰਭਾਵਨਾਵਾਂ ਜ਼ਿਆਦਾ ਹੋਣ ਨਾਲ ਨਿਗਮ 600-700 ਗ੍ਰਾਮ ਕੋਲੇ ਤੋਂ ਇਕ ਯੂਨਿਟ ਬਿਜਲੀ ਤਿਆਰ ਕਰ ਸਕਦਾ ਹੈ ਅਤੇ ਕੋਲ ਇੰਡੀਆ ਲਿਮਟਿਡ ਤੋਂ ਘੱਟ ਰੇਟ 'ਤੇ ਕੋਲਾ ਮੁਹੱਈਆ ਹੋ ਸਕਦਾ ਹੈ | ਨਿਗਮ ਨੂੰ ਆਪਣੀ ਪਛਵਾੜਾ ਖਾਣ ਚਲਾਉਣ ਨਾਲ ਬਿਜਲੀ ਪੈਦਾ ਕਰਕੇ ਹੋਣ ਵਾਲੇ ਖਰਚੇ ਦੀ ਲਾਗਤ (ਕਾਸਟ ਆਫ਼ ਜਨਰੇਸ਼ਨ) ਘਟੇਗੀ ਅਤੇ ਨਾਲ ਹੀ ਸਰਕਾਰੀ ਥਰਮਲਾਂ ਨੂੰ ਚਲਾਉਣ ਦੇ ਖਰਚੇ ਘਟਣਗੇ ਤੇ ਨਿੱਜੀ ਥਰਮਲਾਂ ਤਲਵੰਡੀ ਸਾਬੋ ਤੇ ਗੋਇੰਦਵਾਲ ਸਾਹਿਬ ਤੋਂ ਬਿਜਲੀ ਘੱਟ ਖ਼ਰੀਦਣ ਦੀ ਲੋੜ ਪਵੇਗੀ | ਜ਼ਿਕਰਯੋਗ ਹੈ ਕਿ ਬਿਜਲੀ ਨਿਗਮ ਦੀ ਆਪਣੇ ਥਰਮਲਾਂ ਰੋਪੜ, ਬਠਿੰਡਾ ਤੇ ਲਹਿਰਾਗਾਗਾ ਦੀ ਸਾਲਾਨਾ 70 ਲੱਖ ਟਨ ਦੀ ਕੋਲ ਖਪਤ ਸੀ ਜੋ ਕਿ ਪਿਛਲੇ 5 ਸਾਲਾਂ ਤੋਂ ਪਛਵਾੜਾ ਕੋਲਾ ਖਾਣ ਬੰਦ ਹੋਣ ਕਾਰਨ ਨਿਗਮ ਪ੍ਰਾਈਵੇਟ ਖਾਣਾਂ ਤੋਂ ਮਹਿੰਗੇ ਮੁੱਲ ਲੈ ਕੇ ਪੂਰੀ ਕਰ ਰਿਹਾ ਹੈ |
ਕੋਲਾ ਖਾਣ ਕੇਸ 'ਚ ਬਿਜਲੀ ਨਿਗਮ ਨੇ ਕੀਤੀ ਸੀ 1400 ਕਰੋੜ ਦੀ ਭਰਪਾਈ
ਭਰੋਸੇਯੋਗ ਸੂਤਰਾਂ ਮੁਤਾਬਿਕ ਬਿਜਲੀ ਨਿਗਮ ਖ਼ਿਲਾਫ਼ ਨਿੱਜੀ ਥਰਮਲ ਪਲਾਟਾਂ ਦੀ ਕੋਲਾ ਧੁਆਈ ਨੂੰ ਲੈ ਕੇ ਕੁਝ ਸਾਲ ਪਹਿਲਾਂ ਨਾਭਾ ਪਾਵਰ ਲਿਮਟਿਡ ਤੇ ਤਲਵੰਡੀ ਸਾਬੋ ਪਾਵਰ ਪਲਾਂਟ ਨੇ ਕੇਸ ਦਾਇਰ ਕੀਤਾ ਸੀ ਜਿਸ ਦੇ ਚਲਦਿਆਂ ਬਿਜਲੀ ਨਿਗਮ ਹਾਈਕੋਰਟ 'ਚੋਂ ਕੇਸ ਜਿੱਤ ਗਿਆ ਪਰ ਸੁਪਰੀਮ ਕੋਰਟ 'ਚ ਜਾ ਕੇ 2017 'ਚ ਨਿਗਮ ਕੇਸ ਹਾਰ ਗਿਆ | ਜਿਸ ਕਾਰਨ ਬਿਜਲੀ ਨਿਗਮ ਨੂੰ 1400 ਕਰੋੜ ਦਾ ਜੁਰਮਾਨਾ ਕੀਤਾ ਗਿਆ ਸੀ | ਬਿਜਲੀ ਨਿਗਮ ਵਲੋਂ ਜੁਰਮਾਨਾ ਭਰਨ 'ਚ ਦੇਰੀ ਕਰਨ 'ਤੇ ਅਦਾਲਤ ਦੀ ਹੱਤਕ ਦੇ ਕਾਰਨ ਨਿਗਮ ਨੇ ਕਾਨੂੰਨੀ ਪ੍ਰਕਿਰਿਆ ਦੇ ਗੇੜ 'ਚ ਫਸਣ ਤੋਂ ਬਚਣ ਲਈ 1400 ਕਰੋੜ ਦੀ ਭਰਪਾਈ ਤਾਂ ਕਰ ਦਿੱਤੀ ਪਰ ਇਹ ਕਰੋੜਾਂ ਦੀ ਭਰਪਾਈ ਕਰਨ ਲਈ ਆਪਣੇ ਖਪਤਕਾਰਾਂ ਦੇ ਬਿਜਲੀ ਬਿੱਲਾਂ 'ਚ ਚੁੱਪ-ਚੁਪੀਤੇ 30 ਪੈਸੇ ਪ੍ਰਤੀ ਯੂਨਿਟ ਬਿਜਲੀ ਦਰਾਂ ਦਾ ਇਜ਼ਾਫਾ ਕਰਕੇ ਜਨਵਰੀ 2020 ਤੋਂ ਦਸੰਬਰ 2020 ਤੱਕ ਖਪਤਕਾਰਾਂ ਤੋਂ ਵਸੂਲ ਕਰਦਾ ਰਿਹਾ | ਉਪਰੰਤ ਨਿਗਮ ਵਲੋਂ ਬਚੀ ਰਾਸ਼ੀ ਦੀ ਵਸੂਲੀ ਪੂਰੀ ਕਰਨ ਲਈ ਹੁਣ ਨਿੱਜੀ ਥਰਮਲ ਦੀ ਕੋਲ ਧੁਆਈ ਦੇ ਖਰਚੇ ਟੈਰਿਫ਼ 'ਚ ਜੋੜ ਦਿੱਤੇ ਗਏ ਹਨ ਜੋ ਹਾਲੇ ਤੱਕ ਖਪਤਕਾਰਾਂ ਸਿਰ ਤੋਂ ਵਸੂਲੇ ਜਾ ਰਹੇ ਹਨ |

ਬਰਤਾਨੀਆ ਵਲੋਂ ਕੋਵੀਸ਼ੀਲਡ ਨੂੰ ਮਾਨਤਾ

ਲੰਡਨ/ਲੈਸਟਰ, 22 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ਸਰਕਾਰ ਨੇ ਭਾਰਤ 'ਚ ਤਿਆਰ ਕੋਰੋਨਾ ਵੈਕਸੀਨ ਕੋਵੀਸ਼ੀਲਡ ਨੂੰ ਮਾਨਤਾ ਦੇ ਦਿੱਤੀ ਹੈ ਤੇ ਇਸ ਨੂੰ ਯਾਤਰਾ ਨਿਯਮਾਂ 'ਚ ਸ਼ਾਮਿਲ ਕਰ ਲਿਆ ਹੈ | ਕੋਵੀਸ਼ੀਲਡ ਲੈਣ ਵਾਲੇ ਭਾਰਤੀ ...

ਪੂਰੀ ਖ਼ਬਰ »

ਮੁੱਖ ਮੰਤਰੀ ਨੇ ਆਮ ਦੁਕਾਨ ਦੇ ਬਾਹਰ ਫੁੱਟਪਾਥ 'ਤੇ ਬੈਠ ਕੇ ਪੀਤੀ ਚਾਹ

• ਸਿੱਧੂ ਤੇ ਹੋਰ ਨੇਤਾਵਾਂ ਨਾਲ ਲਿਆ ਸ਼ੇਅਰੋ-ਸ਼ਾਇਰੀ ਦਾ ਲੁਤਫ਼ • ਡੈਨੀ, ਡਾ: ਰਾਜ ਕੁਮਾਰ, ਸਰਕਾਰੀਆ ਤੇ ਔਜਲਾ ਦੇ ਘਰ ਵੀ ਗਏ ਚੰਨੀ ਅੰਮਿ੍ਤਸਰ, 22 ਸਤੰਬਰ (ਰੇਸ਼ਮ ਸਿੰਘ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਧਾਰਮਿਕ ...

ਪੂਰੀ ਖ਼ਬਰ »

ਹਰਿਆਣਾ ਸਰਕਾਰ ਵਲੋਂ ਕਰਨਾਲ ਲਾਠੀਚਾਰਜ ਦੀ ਜਾਂਚ ਲਈ ਕਮਿਸ਼ਨ ਦਾ ਗਠਨ

ਚੰਡੀਗੜ੍ਹ, 22 ਸਤੰਬਰ (ਏਜੰਸੀ)-ਹਰਿਆਣਾ ਸਰਕਾਰ ਵਲੋਂ ਕੇਂਦਰ ਦੇ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਪਿਛਲੇ ਮਹੀਨੇ ਕਰਨਾਲ ਵਿਖੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੀ ਜਾਂਚ ਲਈ ਹਾਈ ਕੋਰਟ ਦੇ ਇਕ ਸੇਵਾ ਮੁਕਤ ਜੱਜ ਦੀ ਅਗਵਾਈ 'ਚ ਇਕ ...

ਪੂਰੀ ਖ਼ਬਰ »

ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਵਲੋਂ ਭਾਰਤ ਬੰਦ ਨੂੰ ਸਮਰਥਨ

ਨਵੀਂ ਦਿੱਲੀ, 22 ਸਤੰਬਰ (ਜਗਤਾਰ ਸਿੰਘ)-ਦੇਸ਼ ਦੀ 86 ਸਾਲ ਪੁਰਾਣੀ ਸੰਸਥਾ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ | ਟਰਾਂਸਪੋਰਟ ਕਾਂਗਰਸ ਦੇ ਪ੍ਰਧਾਨ ਕੁਲਤਾਰਨ ...

ਪੂਰੀ ਖ਼ਬਰ »

ਸਿੰਘੂ, ਟਿਕਰੀ ਬਾਰਡਰ ਬੰਦ ਹੋਣ ਕਾਰਨ ਬਦਲਵੇ ਰਸਤੇ ਖੋਲ੍ਹੇ ਜਾਣ-ਵਿਜ

ਚੰਡੀਗੜ੍ਹ, 22 ਸਤੰਬਰ (ਏਜੰਸੀ)-ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੋਨੀਪਤ ਤੇ ਝੱਜਰ ਜ਼ਿਲਿ੍ਹਆਂ 'ਚੋਂ ਦੀ ਦਿੱਲੀ ਜਾਣ ਵਾਲੇ ਬਦਲਵੇ ਰਸਤੇ ਤੁਰੰਤ ਖੋਲ੍ਹੇ ਜਾਣ, ਕਿਉਂਕਿ ਕਿਸਾਨ ਅੰਦੋਲਨ ਦੇ ਚਲਦਿਆਂ ਸਿੰਘੂ ਤੇ ...

ਪੂਰੀ ਖ਼ਬਰ »

ਕੀ ਹੈ ਪਛਵਾੜਾ ਕੋਲਾ ਖਾਣ ਨੂੰ ਚਲਾਉਣ ਦੇ ਟੈਂਡਰਾਂ ਦਾ ਪਿਛੋਕੜ

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਿਜਲੀ ਨਿਗਮ ਨੂੰ ਪਛਵਾੜਾ ਕੋਲਾ ਖਾਣ 2002 'ਚ ਮਿਲੀ ਸੀ ਅਤੇ ਕਾਂਗਰਸ ਸਰਕਾਰ ਆਉਣ 'ਤੇ 2006 'ਚ ਚਾਲੂ ਕੀਤੀ ਗਈ ਸੀ | ਫਿਰ ਕੁਝ ਨਿੱਜੀ ਕੰਪਨੀਆਂ ਤੇ ਕਾਰਪੋਰੇਟਾਂ ਦੀ ਦਖ਼ਲਅੰਦਾਜ਼ੀ ਨਾਲ ਇਹ ਖਾਣ ਵਿਵਾਦਾਂ 'ਚ ਘਿਰੀ ਰਹੀ ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੇ 300 ਦਿਨ ਪੂਰੇ

ਨਵੀਂ ਦਿੱਲੀ, 22 ਸਤੰਬਰ (ਏਜੰਸੀ)-ਕੇਂਦਰ ਦੇ ਵਿਵਾਦਿਤ ਤਿੰਨ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੇ 300 ਦਿਨ ਪੂਰੇ ਹੋਣ 'ਤੇ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਨੇ ਕਿਹਾ ਕਿ ਅੰਦੋਲਨ ਦੇਸ਼ ਭਰ ਦੇ ਲੱਖਾਂ ਕਿਸਾਨਾਂ ਦੀ ਇੱਛਾ ਤੇ ਦਿ੍ੜ ਇਰਾਦੇ ਦਾ ਪ੍ਰਮਾਣ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX