ਤਾਜਾ ਖ਼ਬਰਾਂ


ਦਿੱਲੀ ਤੋਂ ਬਿਹਾਰ ਤੱਕ ਭਾਰਤ ਬੰਦ ਦਾ ਅਸਰ
. . .  3 minutes ago
ਨਵੀਂ ਦਿੱਲੀ, 27 ਸਤੰਬਰ - ਭਾਰਤ ਬੰਦ ਦੇ ਦੌਰਾਨ ਦਿੱਲੀ, ਯੂਪੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਪੁਲਿਸ ਅਲਰਟ 'ਤੇ ਹੈ। ਦਰਜਨ ਤੋਂ ਵੱਧ ਸਿਆਸੀ ਪਾਰਟੀਆਂ, ਸੰਗਠਨਾਂ ਨੇ ਇਸ ਬੰਦ ਦਾ ਸਮਰਥਨ ਕੀਤਾ...
ਸ਼੍ਰੋਮਣੀ ਕਮੇਟੀ ਦੇ ਦਫ਼ਤਰ ਆਮ ਵਾਂਗ ਰਹੇ ਖੁੱਲ੍ਹੇ, ਮੁਲਾਜ਼ਮਾਂ 'ਚ ਪਾਈ ਗਈ ਨਾਰਾਜ਼ਗੀ
. . .  11 minutes ago
ਅੰਮ੍ਰਿਤਸਰ, 27 ਸਤੰਬਰ (ਜਸਵੰਤ ਸਿੰਘ ਜੱਸ) - ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਜਿਥੇ ਅੰਮ੍ਰਿਤਸਰ ਵਿਚ ਪੂਰਨ ਸਮਰਥਨ ਮਿਲਿਆ ਹੈ, ਉਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਆਮ ਵਾਂਗ ਖੁੱਲ੍ਹੇ ਰਹੇ। ਸ਼੍ਰੋਮਣੀ ਕਮੇਟੀ ਜਿਸ ਵਲੋਂ ਇੱਕ ਪਾਸੇ ਕਿਸਾਨ ਸੰਘਰਸ਼ ਨੂੰ ਸਮਰਥਨ...
ਕਿਸਾਨਾਂ ਵਲੋਂ ਚਮਿਆਰੀ ਵਿਖੇ ਸੜਕੀ ਆਵਾਜਾਈ ਰੋਕੀ
. . .  34 minutes ago
ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨਾਂ ਨੇ ਸੜਕਾਂ ਜਾਮ ਕਰਨ ਦੇ ਨਾਲ - ਨਾਲ ਰੋਕੀਆਂ ਰੇਲਾਂ
. . .  37 minutes ago
ਬਹਾਦਰਗੜ੍ਹ, 27 ਸਤੰਬਰ (ਕੁਲਵੀਰ ਸਿੰਘ ਧਾਲੀਵਾਲ ) - ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਵੱਖ - ਵੱਖ ਥਾਵਾਂ 'ਤੇ ਕਿਸਾਨਾਂ ਵਲੋਂ ਸੜਕਾਂ ਬੰਦ ਕਰ ਕੇ...
ਕਿਸਾਨਾਂ ਵਲੋਂ ਭੋਗਪੁਰ ਟੀ-ਪੁਆਇੰਟ 'ਤੇ ਲਾਇਆ ਗਿਆ ਜਾਮ
. . .  42 minutes ago
ਭੋਗਪੁਰ, 27 ਸਤੰਬਰ (ਕਮਲਜੀਤ ਸਿੰਘ ਡੱਲੀ) - ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਭੋਗਪੁਰ ਆਦਮਪੁਰ ਟੀ-ਪੁਆਇੰਟ 'ਤੇ ਕਿਸਾਨਾਂ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਆਵਾਜਾਈ ਰੋਕ ਕੇ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ...
ਰੇਲਵੇ ਸ਼ਟੇਸ਼ਨ ਮਾਨਾਂਵਾਲਾ ਵਿਖੇ ਲੱਗੀਆਂ ਰੇਲ ਗੱਡੀਆਂ ਦੀਆਂ ਬਰੇਕਾਂ
. . .  43 minutes ago
ਮਾਨਾਂਵਾਲਾ, 27 ਸਤੰਬਰ (ਗੁਰਦੀਪ ਸਿੰਘ ਨਾਗੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਐਲਾਨੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਸੜਕਾਂ ਸਮੇਤ ਰੇਲਵੇ ਟਰੈਕ 'ਤੇ ਵੀ ਕਿਸਾਨਾਂ ਵਲੋਂ ਧਰਨਾ ਦਿੱਤੇ ਜਾਣ ਕਾਰਨ ਰੇਲ ਆਵਾਜਾਈ ਵੀ ਪੂਰੀ ...
ਕਸਬਾ ਪੋਜੇਵਾਲ ਵਿਖੇ ਦੁਕਾਨਦਾਰਾਂ ਨੇ ਮੋਦੀ ਸਰਕਾਰ ਦਾ ਫੂਕਿਆ ਪੁਤਲਾ
. . .  49 minutes ago
ਪੋਜੇਵਾਲ ਸਰਾਂ, 27 ਸਤੰਬਰ (ਨਵਾਂਗਰਾਈਂ) - ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਮਰਥਨ ਦਿੰਦਿਆਂ ਕਸਬਾ ਪੋਜੇਵਾਲ ਦੇ ਸਮੂਹ ਦੁਕਾਨਦਾਰਾਂ ਨੇ ਆਪਣੀਆਂ ...
ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਕਿਸਾਨ ਜਥੇਬੰਦੀਆਂ ਵਲੋਂ ਧਰਨਾ
. . .  52 minutes ago
ਜੋਧਾਂ, 27 ਸਤੰਬਰ (ਗੁਰਵਿੰਦਰ ਸਿੰਘ ਹੈਪੀ) - ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੌਰਾਨ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸਵੇਰ ਤੋਂ ਹੀ ਮਾਛੀਵਾੜਾ ਤੇ ਆਸ-ਪਾਸ ਦਾ ਇਲਾਕਾ ਬੰਦ
. . .  57 minutes ago
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਮੋਗਾ ਬਲਾਕ 1 ਵਲੋਂ ਬੁੱਟਰ ਕਲਾਂ ਵਿਖੇ ਨੈਸ਼ਨਲ ਹਾਈਵੇਅ ਜਾਮ
. . .  59 minutes ago
ਬੱਧਨੀ ਕਲਾਂ, 27 ਸਤੰਬਰ (ਸੰਜੀਵ ਕੋਛੜ) - ਸੰਯੁਕਤ ਮੋਰਚੇ ਵਲੋਂ ਦਿੱਤੀ ਗਈ ਭਾਰਤ ਬੰਦ ਦੀ ਕਾਲ ਤਹਿਤ ਮੋਗਾ ਬਰਨਾਲਾ ਨੈਸ਼ਨਲ ਹਾਈਵੇਅ ਪਿੰਡ ਬੁੱਟਰ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ 1 ਦੇ ਪ੍ਰਧਾਨ ਗੁਰਭਿੰਦਰ ਸਿੰਘ ਕੋਕਰੀ ਦੀ ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਕੀਤਾ ਮੋਦੀ ਸਰਕਾਰ ਦਾ ਸਿਆਪਾ
. . .  about 1 hour ago
ਨਿਹਾਲ ਸਿੰਘ ਵਾਲਾ ਦੇ ਮੁੱਖ ਚੌਕ ਵਿਚ ਕਿਸਾਨਾਂ ਲਾਇਆ ਰੋਸ ਧਰਨਾ
. . .  about 1 hour ago
ਨਿਹਾਲ ਸਿੰਘ ਵਾਲਾ (ਮੋਗਾ), 27 ਸਤੰਬਰ (ਸੁਖਦੇਵ ਸਿੰਘ ਖ਼ਾਲਸਾ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤ ਬੰਦ ਨੂੰ ਲੈਕੇ ਨਿਹਾਲ ਸਿੰਘ ਵਾਲਾ ਸ਼ਾਂਤੀਪੂਰਵਕ ਬੰਦ ਰਿਹਾ | ਉਥੇ ਹੀ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ...
ਭਾਰਤ ਬੰਦ ਦੇ ਸੱਦੇ ਨੂੰ ਗੁਰੂਸਰ ਸੁਧਾਰ ਵਿਖੇ ਪੂਰਨ ਹੁੰਗਾਰਾ
. . .  about 1 hour ago
ਗੁਰੂਸਰ ਸੁਧਾਰ (ਲੁਧਿਆਣਾ), 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਕਸਬਾ ਗੁਰੂਸਰ ਸੁਧਾਰ ਅੰਦਰ ਪੂਰਨ ਤੇ ਭਰਵਾਂ ਹੁੰਗਾਰਾ ਮਿਲਿਆ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 28 ਨੂੰ ਪੁੱਜਣਗੇ ਖਟਕੜ ਕਲਾਂ
. . .  about 1 hour ago
ਬੰਗਾ, 27 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ 'ਤੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਖਟਕੜ ਕਲਾਂ ਵਿਖੇ ਵੱਖ - ਵੱਖ ਖੇਡ ਕਲੱਬਾਂ ਨੂੰ ਖੇਡ ਕਿੱਟਾਂ ਦਿੱਤੀਆਂ ...
ਮੁੱਖ ਮੰਤਰੀ ਦੀ ਆਪਣੇ ਨਵੇਂ ਮੰਤਰੀ ਮੰਡਲ ਨਾਲ ਹੋਈ ਪਹਿਲੀ ਮੀਟਿੰਗ, ਕਿਸਾਨੀ ਦੇ ਮੁੱਦੇ ਹੀ ਵਿਚਾਰੇ ਗਏ
. . .  about 1 hour ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਨਵੇਂ ਮੰਤਰੀ ਮੰਡਲ ਦੀ ਬੈਠਕ ਹੋਈ। ਜਿਸ ਵਿਚ ਕਿਸਾਨਾਂ ਨਾਲ ਇੱਕਜੁੱਟਤਾ ਪ੍ਰਗਟ ਕੀਤੀ ਗਈ। ਇਸ ਮੀਟਿੰਗ ਵਿਚ ਸਿਰਫ਼ ਕਿਸਾਨੀ ਮੁੱਦਿਆਂ ਬਾਰੇ ਚਰਚਾ ਕੀਤਾ ਗਈ। ਬਾਕੀ ਦੇ ਸਾਰੇ ਏਜੰਡੇ ਅਗਲੀ...
ਕਿਸਾਨਾਂ ਦੁਆਰਾ ਮੁੱਖ ਮਾਰਗ 'ਤੇ ਧਰਨਾ ਜਾਰੀ
. . .  about 1 hour ago
ਸੰਘੋਲ, (ਫਤਹਿਗੜ੍ਹ ਸਾਹਿਬ) 27 ਸਤੰਬਰ (ਗੁਰਨਾਮ ਸਿੰਘ ਚੀਨਾ) - ਸੰਯੁਕਤ ਕਿਸਾਨ ਮੋਰਚੇ ਦੁਆਰਾ ਦਿੱਤੇ ਗਏ ਬੰਦ ਦੇ ਸੱਦੇ ਨੂੰ ਮੁੱਖ ਰੱਖਦਿਆਂ ਹੋਇਆਂ ਪਿੰਡ ਪੋਹਲੋ ਮਾਜਰਾ ਵਿਖੇ ਕਿਸਾਨਾਂ ਦੁਆਰਾ ਮੁੱਖ ਮਾਰਗ 'ਤੇ ਧਰਨਾ ਲਗਾ ਕੇ ...
ਅੰਮ੍ਰਿਤਸਰ ਵਿਚ ਕਿਸਾਨਾਂ ਨੇ ਆਰ.ਐੱਸ. ਟਾਵਰ ਹਾਲ ਬਾਜ਼ਾਰ ਵਿਚ ਖੁੱਲ੍ਹੇ ਦਫ਼ਤਰ ਬੰਦ ਕਰਵਾਏ
. . .  about 1 hour ago
ਅੰਮ੍ਰਿਤਸਰ, 27 ਸਤੰਬਰ (ਜਸਵੰਤ ਸਿੰਘ ਜੱਸ) - ਸੰਯੁਕਤ ਕਿਸਾਨ ਮੋਰਚੇ ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਦਿੱਤੇ ਗਏ ਅੱਜ ਦੇ ਭਾਰਤ ਬੰਦ ਦੇ ਸੱਦੇ ਦੌਰਾਨ ਜਿੱਥੇ ਅੱਜ ਸਮੁੱਚਾ ਅੰਮ੍ਰਿਤਸਰ ਸ਼ਹਿਰ ਬੰਦ ਰਿਹਾ, ਉੱਥੇ ਹੀ ਸ਼ਹਿਰ ਦੇ ਪ੍ਰਮੁੱਖ...
ਪ੍ਰਧਾਨ ਮੰਤਰੀ ਖ਼ੁਦ ਕਿਸਾਨਾਂ ਨਾਲ ਗੱਲਬਾਤ ਕਰਨ - ਲਕਸ਼ਮੀ ਕਾਂਤਾ ਚਾਵਲਾ
. . .  about 1 hour ago
ਅੰਮ੍ਰਿਤਸਰ, 27 ਸਤੰਬਰ ( ਹਰਮਿੰਦਰ ਸਿੰਘ ) - ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਅਤੇ ਸਾਬਕਾ ਸਿਹਤ ਮੰਤਰੀ ਪੰਜਾਬ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਇਕ ਵਾਰ ਫਿਰ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਘੇਰਦੇ ...
ਸਰਪੰਚਾਂ ਤੇ ਮਿਊਂਸੀਪਲ ਕੌਂਸਲਰਾਂ ਦੀ ਸਹੂਲਤ ਲਈ ਜਾਰੀ ਹੋਣਗੇ ਐਂਟਰੀ ਕਾਰਡ
. . .  about 1 hour ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਚੁਣੇ ਹੋਏ ਨੁਮਾਇੰਦੇ ਜਿਵੇਂ ਸਰਪੰਚ, ਮਿਊਂਸੀਪਲ ਕੌਂਸਲਰ ਤੇ ਹੋਰਾਂ ਨੂੰ ਡੀ.ਸੀ./ਐਸ.ਡੀ.ਐਮ. ਦਫਤਰਾਂ ਤੋਂ ਦਾਖਲਾ ਪਹਿਚਾਣ ਪੱਤਰ (ਐਂਟਰੀ ਕਾਰਡ) ਜਾਰੀ ਹੋਵੇਗਾ। ਜਿਸ ਦਾ ਸਵਰੂਪ (ਫਾਰਮੈਟ) ਸਰਕਾਰ ਵਲੋਂ ਡੀ.ਸੀ./ਐਸ.ਡੀ.ਐਮ. ਦਫ਼ਤਰਾਂ ਨਾਲ ਸਾਂਝਾ...
ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਭਾਰਤ ਬੰਦ ਵਿਚ ਭਰਵੀਂ ਸ਼ਮੂਲੀਅਤ
. . .  about 1 hour ago
ਪਠਾਨਕੋਟ, 27 ਸਤੰਬਰ (ਸੰਧੂ ) - ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਉੱਪਰ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਨੇ ਪੰਜਾਬ ਦੇ ਵੱਖ - ਵੱਖ ਸ਼ਹਿਰਾਂ ਵਿਚ ਕੀਤੇ ਜਾ ਰਹੇ ਮੁਜ਼ਾਹਰਿਆਂ ਉੱਪਰ ਭਰਵੀਂ ਸ਼ਮੂਲੀਅਤ ਕੀਤੀ...
ਕਿਸਾਨਾਂ ਵਲੋਂ ਪਟਿਆਲਾ ਨੂੰ ਆਉਂਦੀਆਂ ਸਾਰੀਆਂ ਸੜਕਾਂ 'ਤੇ ਧਰਨੇ, ਰੇਲ ਵੀ ਰੋਕੀ ਗਈ
. . .  about 1 hour ago
ਪਟਿਆਲਾ, 27 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - ਕਿਸਾਨਾਂ ਵਲੋਂ ਭਾਰਤ ਬੰਦ ਦੇ ਸੱਦੇ ਨੂੰ ਦੇਖਦਿਆਂ ਜਿੱਥੇ ਸ਼ਹਿਰ ਵਾਸੀਆਂ ਵਲੋਂ ਬੰਦ ਨੂੰ ਪੂਰਨ ਸਮਰਥਨ ਦਿੱਤਾ ਗਿਆ । ਉੱਥੇ ਹੀ ਹੁਣ ਪਟਿਆਲਾ ਨੂੰ ਆਉਣ ਵਾਲੀਆਂ ਸਾਰੀਆਂ ਮੁੱਖ ਸੜਕਾਂ ...
ਭਾਰਤ ਬੰਦ ਨੂੰ ਭਰਵਾਂ ਹੁੰਗਾਰਾ
. . .  about 1 hour ago
ਬੀਣੇਵਾਲ, 27 ਸਤੰਬਰ (ਬੈਜ ਚੌਧਰੀ) - ਤਹਿਸੀਲ ਗੜਸ਼ੰਕਰ ਵਿਚ ਪੈਂਦੇ ਬੀਤ ਇਲਾਕੇ ਵਿਚ ਅੱਜ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ...
ਜੰਡਿਆਲਾ ਮੰਜਕੀ ਵਿਚ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ
. . .  about 1 hour ago
ਚੰਡੀਗੜ੍ਹ - ਮੁੱਲਾਂਪੁਰ ਬਾਰਡਰ ਬੰਦ
. . .  about 1 hour ago
ਚੰਡੀਗੜ੍ਹ, 27 ਸਤੰਬਰ - ਚੰਡੀਗੜ੍ਹ - ਮੁੱਲਾਂਪੁਰ ਬਾਰਡਰ ...
ਬੰਦ ਦਾ ਪੂਰਾ ਅਸਰ, ਸਾਰਾ ਇਲਾਕਾ ਪੂਰੀ ਤਰ੍ਹਾਂ ਬੰਦ
. . .  about 1 hour ago
ਭਿੱਖੀਵਿੰਡ,ਹਰਿਆਣਾ,ਮਹਿਲ ਕਲਾਂ - 27 ਸਤੰਬਰ (ਬੌਬੀ, ਹਰਮੇਲ ਸਿੰਘ ਖੱਖ,ਅਵਤਾਰ ਸਿੰਘ ਅਣਖੀ) - ਸੰਯੁਕਤ ਕਿਸਾਨ ਮੋਰਚੇ ਦੇ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਭਿੱਖੀਵਿੰਡ ਵਿਖੇ ਪੂਰਾ ਹੁੰਗਾਰਾ ਮਿਲਿਆ ਹੈ ਅਤੇ ਭਿੱਖੀਵਿੰਡ ਇਲਾਕੇ ਵਿਚ ਸਾਰੇ ਵਿੱਦਿਅਕ ਅਤੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਹਨ | ਦੂਜੇ ਪਾਸੇ ਕਸਬਾ ਹਰਿਆਣਾ ਵਿਖੇ ਲੱਗੇ ਧਰਨੇ ਵਿਚ ਇਲਾਕੇ ਦੇ ਲੋਕਾਂ ਦਾ ਭਰਵਾਂ ਸਮਰਥਨ ਮਿਲਿਆ ਹੈ | ਕਿਸਾਨ ਯੂਨੀਅਨ ਦੇ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 25 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਭੈੜੀ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਉਪਜਾਉਂਦੀ ਹੈ। -ਜੈਨੇਂਦਰ ਕੁਮਾਰ

ਦਿੱਲੀ / ਹਰਿਆਣਾ

ਢਾਣੀ ਸ਼ੇਰਾਂਵਾਲੀ ਮਾਈਨਰ 'ਚ ਪੀਣ ਵਾਲੇ ਪਾਣੀ ਦੀ ਕਟੌਤੀ ਕਾਰਨ ਲੋਕਾਂ 'ਚ ਰੋਸ

ਏਲਨਾਬਾਦ, 6 ਮਈ (ਜਗਤਾਰ ਸਮਾਲਸਰ)- ਏਲਨਾਬਾਦ ਦੀ ਰਾਜਸਥਾਨ ਦੀ ਸੀਮਾ ਨਾਲ ਲੱਗਦੇ ਪਿੰਡਾਂ ਕਰਮਸ਼ਾਨਾ, ਢਾਣੀ ਸ਼ੇਰਾਵਾਲੀ, ਕਿਸ਼ਨਪੁਰਾ, ਮਿਠੁਨਪੁਰਾ, ਢਾਣੀ ਜੈਕਰਨ, ਢਾਣੀ ਸਿੱਧੂ ਅਤੇ ਖਾਰੀ ਸੁਰੇਰਾ ਸਹਿਤ ਲਗਪਗ ਇਕ ਦਰਜਨ ਪਿੰਡਾਂ ਵਿਚ ਪਿਛਲੇ ਕਈ ਸਾਲਾਂ ਤੋਂ ਪੀਣ ...

ਪੂਰੀ ਖ਼ਬਰ »

ਵਕੀਲਾਂ ਵਲੋਂ ਕੋਰੋਨਾ ਕਾਲ 'ਚ ਕਾਲਾਬਜ਼ਾਰੀ ਕਰਨ ਵਾਲਿਆਂ ਦੇ ਕੇਸ ਨਾ ਲੜਨ ਦਾ ਫ਼ੈਸਲਾ

ਏਲਨਾਬਾਦ, 6 ਮਈ (ਜਗਤਾਰ ਸਮਾਲਸਰ)- ਇਕ ਪਾਸੇ ਜਿੱਥੇ ਦੁਨੀਆ ਵਿਚ ਕੋਰੋਨਾ ਵਾਇਰਸ ਕਾਰਨ ਲੋਕ ਪ੍ਰੇਸ਼ਾਨ ਹਨ ਉੱਥੇ ਹੀ ਦੂਜੇ ਪਾਸੇ ਲਾਲਚੀ ਕਿਸਮ ਦੇ ਲੋਕ ਕੋਰੋਨਾ ਦੀ ਆੜ ਵਿਚ ਕਾਲਾ ਬਾਜ਼ਾਰੀ ਕਰਕੇ ਆਪਣੀਆਂ ਤਿਜੌਰੀਆਂ ਭਰਨ ਵਿਚ ਲੱਗੇ ਹੋਏ ਹਨ ਜੋ ਪੂਰੀ ਮਨੁੱਖਤਾ ...

ਪੂਰੀ ਖ਼ਬਰ »

ਜ਼ਿਲੇ੍ਹ 'ਚ ਕਾਲਾਬਾਜ਼ਾਰੀ 'ਤੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਠੋਸ ਕਦਮ ਚੁੱਕੇ- ਡੀ.ਸੀ.

ਫ਼ਤਿਹਾਬਾਦ, 6 ਮਈ (ਹਰਬੰਸ ਸਿੰਘ ਮੰਡੇਰ)- ਡਿਪਟੀ ਕਮਿਸ਼ਨਰ ਡਾ: ਨਰਹਰੀ ਸਿੰਘ ਬੰਗੜ ਨੇ ਐਨ.ਆਈ.ਸੀ. ਦੇ ਵੀਡੀਓ ਕਾਨਫ਼ਰੰਸ ਰੂਮ ਵਿਚ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹਦਾਇਤ ਕੀਤੀ ਕਿ ਉਹ ਜ਼ਿਲੇ੍ਹ ਵਿਚ ਕਾਲਾ ਬਾਜ਼ਾਰੀ 'ਤੇ ਪੂਰੀ ਤਰ੍ਹਾਂ ਰੋਕ ...

ਪੂਰੀ ਖ਼ਬਰ »

ਕਿਸਾਨਾਂ ਦੀ ਹੜਤਾਲ 143ਵੇਂ ਦਿਨ ਵੀ ਜਾਰੀ

ਗੂਹਲਾ ਚੀਕਾ, 6 ਮਈ (ਓ.ਪੀ. ਸੈਣੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਰਿਲਾਇੰਸ ਪੈਟਰੋਲ ਪੰਪ ਚੀਕਾ ਵਿਖੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ 143ਵੇਂ ਦਿਨ ਵੀ ਜਾਰੀ ਰਿਹਾ | ਭਾਟੀਆ ਪਿੰਡ ਦੀ ਇਕਾਈ ਦੇ ਕਿਸਾਨਾਂ ਨੇ ਇਸ ਰੋਸ ਪ੍ਰਦਰਸ਼ਨ 'ਤੇ ਆਪਣੀ ...

ਪੂਰੀ ਖ਼ਬਰ »

ਸਿਰਸਾ ਜ਼ਿਲ੍ਹਾ 'ਚ ਕੋਰੋਨਾ ਨਾਲ ਸੱਤ ਮੌਤਾਂ, 572 ਨਵੇਂ ਕੇਸ ਆਏ

ਸਿਰਸਾ, 6 ਮਈ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਸਿਰਸਾ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ | ਕੋਰੋਨਾ ਨਾਲ ਸੱਤ ਹੋਰ ਮੌਤਾਂ ਹੋਣ ਕਾਰਨ ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 207 ਹੋ ਗਿਆ ਹੈ ਜਦੋਂਕਿ 572 ਨਵੇਂ ਕੋਰੋਨਾ ਵਾਇਰਸ ਦੇ ਕੇਸ ਆਏ ਹਨ | ਜ਼ਿਲ੍ਹੇ ਵਿਚ 4619 ਕੋਰੋਨਾ ...

ਪੂਰੀ ਖ਼ਬਰ »

ਦਸ ਲੱਖ ਰੁਪਏ ਦੀ 5 ਕਿੱਲੋ 40 ਗਰਾਮ ਅਫੀਮ ਸਮੇਤ ਕਾਰ ਸਵਾਰ ਕਾਬੂ

ਸਿਰਸਾ, 6 ਮਈ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਦੀ ਐਂਟੀ ਨਾਰਕੋਟਿਕ ਸੈਲ ਪੁਲੀਸ ਦੀ ਟੀਮ ਨੇ ਕੋਰੋਨਾ ਡਿਊਟੀ ਤਹਿਤ ਕੀਤੀ ਨਾਕਾਬੰਦੀ ਦੇ ਦੌਰਾਨ ਟੀ ਪੁਆਇੰਟ ਵੈਦਵਾਲਾ ਰੋਡ ਸਿਰਸਾ ਖੇਤਰ ਤੋਂ ਕਾਰ ਸਵਾਰ ਇਕ ਨੌਜਵਾਨ ਨੂੰ ਕਰੀਬ ਦਸ ਲੱਖ ਰੁਪਏ ਦੀ 5 ਕਿਲੋ 40 ਗਰਾਮ ...

ਪੂਰੀ ਖ਼ਬਰ »

ਆਰ.ਐੱਮ.ਐੱਲ. ਹਸਪਤਾਲ 'ਚ 200 ਆਕਸੀਜਨ ਬੈੱਡ ਵਧਾਏ

ਨਵੀਂ ਦਿੱਲੀ, 6 ਮਈ (ਬਲਵਿੰਦਰ ਸਿੰਘ ਸੋਢੀ)-ਇਨ੍ਹਾਂ ਦਿਨਾਂ 'ਚ ਕੋਰੋਨਾ ਦੀ ਖ਼ਤਰਨਾਕ ਲਹਿਰ ਨੇ ਪੂਰੀ ਸਿਹਤ ਵਿਵਸਥਾ ਨੂੰ ਤਾਰ-ਤਾਰ ਕਰ ਦਿੱਤਾ ਹੈ ਅਤੇ ਇਲਾਜ ਦੀ ਕਮੀ ਕਰਕੇ ਲੋਕਾਂ ਦੀ ਲਗਾਤਾਰ ਜਾਨ ਜਾ ਰਹੀ ਹੈ | ਲੋਕ ਏਨੇ ਥੱਕ-ਟੁੱਟ ਚੁੱਕੇ ਹਨ ਕਿ ਉਹ ਹਰ ਪੱਖ ਤੋਂ ...

ਪੂਰੀ ਖ਼ਬਰ »

ਕੋਰੋਨਾ ਦੀ ਮੁਸ਼ਕਿਲ ਘੜੀ ਦੌਰਾਨ ਇਕ-ਦੂਜੇ ਦਾ ਸਹਿਯੋਗ ਜ਼ਰੂਰੀ-ਨਲਵਾ

ਨਵੀਂ ਦਿੱਲੀ, 6 ਮਈ (ਜਗਤਾਰ ਸਿੰਘ) - ਦਿੱਲੀ ਦੇ ਸਿੱਖ ਚਿੰਤਕ ਤਜਿੰਦਰਪਾਲ ਸਿੰਘ ਨਲਵਾ ਨੇ ਅਪੀਲ ਕੀਤੀ ਹੈ ਕਿ ਕੋਰੋਨਾ ਦੀ ਇਸ ਮੁਸ਼ਕਿਲ ਘੜੀ ਦੌਰਾਨ ਨਕਾਰਾਤਮਕ ਸੋਚ ਨੂੰ ਪਾਸੇ ਰੱਖ ਕੇ, ਇਕ-ਦੂਜੇ ਦੀ ਮਦਦ ਕਰਦੇ ਹੋਏ ਇਕਜੁਟਤਾ ਨਾਲ ਕੋਰੋਨਾ ਦਾ ਟਾਕਰਾ ਕੀਤਾ ਜਾਵੇ | ...

ਪੂਰੀ ਖ਼ਬਰ »

ਸੰਕਟ ਗੰਭੀਰ ਹੈ ਪਰ ਸੁਰੱਖਿਆ ਲਈ ਸਹਾਇਤਾ ਦੇ ਹੱਥ ਵਧਾਉਣ ਦੀ ਜ਼ਰੂਰਤ ਹੈ- ਬਲਵਾਨ ਦੌਲਤਪੁਰੀਆ

ਫ਼ਤਿਹਾਬਾਦ, 6 ਮਈ (ਹਰਬੰਸ ਸਿੰਘ ਮੰਡੇਰ)-ਜ਼ਿਲ੍ਹਾ ਕਾਂਗਰਸ ਕਮੇਟੀ ਨੇ ਪਾਰਟੀ ਦੇ ਸੂਬਾ ਪ੍ਰਧਾਨ ਕੁਮਾਰੀ ਸੈਲਜਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਫ਼ਤਿਹਾਬਾਦ ਸ਼ਹਿਰ ਵਿਚ ਸਵੱਛਤਾ ਮੁਹਿੰਮ ਚਲਾਈ, ਜਦਕਿ ਉਸ ਨੇ ਕੋਰੋਨਾ ਮਹਾਂਮਾਰੀ ਵਿਚ ਆਪਣੀ ਜ਼ਿੰਮੇਵਾਰੀ ਨੂੰ ...

ਪੂਰੀ ਖ਼ਬਰ »

ਜ਼ਰੂਰਤਮੰਦਾਂ ਲਈ ਲਗਾਇਆ ਭੰਡਾਰਾ

ਨਵੀਂ ਦਿੱਲੀ, 6 ਮਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਦੀ ਇਸ ਮਹਾਂਮਾਰੀ ਵਿਚ ਜ਼ਰੂਰਤਮੰਦਾਂ ਨੂੰ ਖਾਣਾ ਖਿਲਾਉਣਾ ਸਭ ਤੋਂ ਵੱਡਾ ਪੁੰਨ ਹੈ ਕਿਉਂਕਿ ਇਨ੍ਹਾਂ ਹਾਲਾਤ ਵਿਚ ਅਨੇਕਾਂ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਮਿਲਦੀ ਅਤੇ ਉਹ ਭੁੱਖ ਦੇ ...

ਪੂਰੀ ਖ਼ਬਰ »

ਸਿੱਖ ਕੌਮ ਕੋਰੋਨਾ ਦੀ ਮਹਾਂਮਾਰੀ ਵਿਚ ਲੰਗਰ, ਆਕਸੀਜਨ ਦੀ ਸੇਵਾ 'ਚ ਜੁਟੀ-ਜਥੇ: ਸੁਖਜੀਤ ਸਿੰਘ ਬਘੋਰਾ

ਨਵੀਂ ਦਿੱਲੀ, 6 ਮਈ (ਬਲਵਿੰਦਰ ਸਿੰਘ ਸੋਢੀ)-ਸਿੱਖ ਆਗੂ ਜਥੇਦਾਰ ਸੁਖਜੀਤ ਸਿੰਘ ਬਘੋਰਾ ਨੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਨੂੰ ਨੁਕਸਾਨ ਪਹੁੰਚਾਉਣ ਲਈ ਜੋ ਧਮਕੀ ਦਿੱਤੀ ਹੈ ਅਤੇ ਉਸ ਪ੍ਰਤੀ ਪ੍ਰਧਾਨ ਮੰਤਰੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਭਾਰਤ ਸਰਕਾਰ, ...

ਪੂਰੀ ਖ਼ਬਰ »

ਪੁਲਿਸ ਨੇ ਨਕਲੀ ਗੈਸ ਸਿਲੰਡਰ ਫੜੇ

ਨਵੀਂ ਦਿੱਲੀ, 6 ਮਈ (ਬਲਵਿੰਦਰ ਸਿੰਘ ਸੋਢੀ)-ਸ਼ਾਹਦਰਾ ਪੁਲਿਸ ਅਤੇ ਫਰਸ਼ ਬਾਜ਼ਾਰ ਦੀ ਪੁਲਿਸ ਨੇ ਸਾਂਝੇ ਤੌਰ 'ਤੇ ਆਪਣੀ ਕਾਲੋਨੀ ਖਸਰਾ ਨੰਬਰ 462 ਅਲੀਪੁਰ ਦਿੱਲੀ ਦੇ ਇਲਾਕੇ ਵਿਚ ਇਕ ਫੈਕਟਰੀ ਵਿਚੋਂ ਅੱਗ ਬੁਝਾਊ ਸਿਲੰਡਰਾਂ 'ਤੇ ਕਾਲਾ ਰੰਗ ਕਰਕੇ ਉਸ ਵਿਚ ਨਕਲੀ ਆਕਸੀਜਨ ਗੈਸ ਭਰ ਕੇ ਵੇਚਣ ਦਾ ਗੋਰਖਧੰਦਾ ਕਰਨ ਵਾਲੇ ਲੋਕਾਂ ਨੂੰ ਫੜਿਆ ਹੈ | ਜਿਨ੍ਹਾਂ ਦੇ ਨਾਂਅ ਰਵੀ ਸ਼ਰਮਾ (40), ਮੁਹੰਮਦ ਅਬਦੁੱਲ (38), ਸ਼ੰਭੂ ਸ਼ਾਹ (30) ਹਨ ਜੋ ਇਨ੍ਹਾਂ ਸਿਲੰਡਰਾਂ ਨੂੰ ਆਕਸੀਜਨ ਗੈਸ ਦੇ ਸਿਲੰਡਰ ਬਣਾ ਰਹੇ ਹਨ, ਜਿਸ ਵਿਚ ਬਹੁਤ ਖ਼ਤਰਾ ਵੀ ਸੀ ਪਰ ਪੈਸਾ ਕਮਾਉਣ ਦੇ ਲਈ ਇਹ ਲੋਕ ਆਪਣਾ ਧੰਦਾ ਕਰ ਰਹੇ ਹਨ |


ਖ਼ਬਰ ਸ਼ੇਅਰ ਕਰੋ

 

ਪਰਿਵਾਰ ਦਾ ਜੋ ਮੈਂਬਰ ਕਮਾਉਣ ਵਾਲਾ ਸੀ ਉਹ ਹੀ ਚੱਲ ਵਸਿਆ

ਨਵੀਂ ਦਿੱਲੀ, 6 ਮਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਦੀ ਮਹਾਂਮਾਰੀ ਵਿਚ ਜੋ ਲੋਕ ਮਰ ਰਹੇ ਹਨ, ਉਨ੍ਹਾਂ ਦੇ ਪਰਿਵਾਰ ਦੇ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਤੋਂ ਵੀ ਤਰਸ ਰਹੇ ਹਨ ਅਤੇ ਕੇਵਲ 1-2 ਪਰਿਵਾਰ ਦੇ ਮੈਂਬਰ ਮਿ੍ਤਕ ਨੂੰ ਸ਼ਮਸ਼ਾਨਘਾਟ ਤੱਕ ਲੈ ਕੇ ਜਾ ਰਹੇ ਹਨ ...

ਪੂਰੀ ਖ਼ਬਰ »

ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਲੋਕ ਪੁਲਿਸ ਨੂੰ ਦੇਖ ਕੇ ਭੱਜਦੇ ਨਜ਼ਰ ਆਏ

ਨਰਾਇਣਗੜ੍ਹ, 6 ਮਈ (ਪੀ ਸਿੰਘ)-ਨਰਾਇਣਗੜ੍ਹ ਵਿਖੇ ਲਾਕਡਾਊਨ ਦੀਆਂ ਧੱਜੀਆਂ ਉਡਾ ਰਹੇ ਲੋਕਾਂ ਨੂੰ ਪੁਲਿਸ ਨੇ ਖਦੇੜਿਆ ਅਤੇ ਘਰੋਂ ਬਾਹਰ ਨਾ ਘੁੰਮਣ ਦੀ ਚਿਤਾਵਨੀ ਦਿੱਤੀ | ਇਸ ਮੌਕੇ ਡੀ. ਐਸ. ਪੀ. ਅਨਿਲ ਕੁਮਾਰ ਨੇ ਕਿਹਾ ਕਿ ਜੇਕਰ ਕੋਈ ਲਾਕਡਾਊਨ ਦੀ ਪਾਲਣਾ ਨਹੀਂ ਕਰੇਗਾ ...

ਪੂਰੀ ਖ਼ਬਰ »

ਫਲ ਉਤਮਤਾ ਕੇਂਦਰ ਮਾਂਗੇਆਣਾ 'ਚ ਦੁਬਈ ਬੈਠੇ ਨੌਜਵਾਨ ਦੀ ਹਾਜ਼ਰੀ ਲਗਾ ਕੇ 1.20 ਲੱਖ ਰੁਪਏ ਹੜੱਪੇ

ਡੱਬਵਾਲੀ, 6 ਮਈ (ਇਕਬਾਲ ਸਿੰਘ ਸ਼ਾਂਤ)-ਦੁਬਈ ਬੈਠੇ ਨੌਜਵਾਨ ਅਤੇ ਸਿਰਸਾ 'ਚ ਪੜ੍ਹਦੇ ਵਿਦਿਆਰਥੀ ਦੀ ਹਾਜ਼ਰੀ ਵਿਖਾ ਕੇ 1.20 ਲੱਖ ਰੁਪਏ ਘਪਲੇਬਾਜ਼ੀ ਮਾਮਲੇ 'ਚ ਇੰਡੋ ਇਜ਼ਰਾਇਲ ਪ੍ਰਾਜੈਕਟ ਤਹਿਤ ਫਲ ਉੱਤਮਤਾ ਕੇਂਦਰ ਮਾਂਗੇਆਣਾ (ਸੀ.ਈ.ਐਫ਼.) ਵਿਵਾਦਾਂ 'ਚ ਘਿਰ ਗਿਆ ਹੈ | ...

ਪੂਰੀ ਖ਼ਬਰ »

ਨਹਿਰੀ ਪਾਣੀ ਤੇ ਬਿਜਲੀ ਦੀ ਘਾਟ ਕਰਕੇ ਹਰ ਵਾਰ ਪਿਛੜ ਜਾਂਦੀ ਹੈ ਨਰਮੇ ਦੀ ਬਿਜਾਈ

ਕਾਲਾਂਵਾਲੀ, 6 ਮਈ (ਭੁਪਿੰਦਰ ਪੰਨੀਵਾਲੀਆ)- ਖੇਤਰ ਦੀ ਨਰਮਾ ਪੱਟੀ ਵਿੱਚ ਨਹਿਰੀ ਪਾਣੀ ਅਤੇ ਬਿਜਲੀ ਦੀ ਘਾਟ ਕਰਕੇ ਹਰ ਸਾਲ ਨਰਮੇ ਦੀ ਬਿਜਾਈ ਪੱਛੜ ਜਾਂਦੀ ਹੈ | ਜਿਸ ਕਰਕੇ ਕਿਸਾਨਾਂ ਨੂੰ ਹਰ ਸਾਲ ਭਾਰੀ ਨੁਕਸਾਨ ਹੁੰਦਾ ਹੈ | ਕਿਸਾਨਾਂ ਵਲੋਂ ਨਹਿਰੀ ਪਾਣੀ ਦੀ ਕਮੀ ਨੂੰ ...

ਪੂਰੀ ਖ਼ਬਰ »

ਗੁਦਾਮ 'ਚੋਂ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ

ਕਾਲਾਂਵਾਲੀ, 6 ਮਈ (ਭੁਪਿੰਦਰ ਪੰਨੀਵਾਲੀਆ)- ਸਥਾਨਕ ਰੇਲਵੇ ਫਾਟਕ ਦੇ ਕੋਲ ਸਥਿਤ ਇੱਕ ਗੁਦਾਮ ਵਿਚੋਂ ਪੁਲਿਸ ਨੇ 10 ਹਜ਼ਾਰ 86 ਬੋਤਲਾਂ ਸ਼ਰਾਬ ਬਰਾਮਦ ਕੀਤੀ | ਉਕਤ ਸ਼ਰਾਬ ਨਾਜਾਇਜ਼ ਰੂਪ 'ਚ ਗੁਦਾਮ ਵਿਚ ਛੁਪਾ ਕੇ ਰੱਖੀ ਹੋਈ ਸੀ | ਪੁਲੀਸ ਨੇ ਗੁਦਾਮ ਵਿਚ ਮੌਜੂਦ ਕਰਿੰਦੇ ...

ਪੂਰੀ ਖ਼ਬਰ »

ਮਹਿਲਾ 'ਤੇ ਫਾਇਰ ਕਰਨ ਵਾਲੇ ਖਿਲਾਫ਼ ਕੇਸ ਦਰਜ

ਕਾਲਾਂਵਾਲੀ, 6 ਮਈ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਫੱਗੂ ਵਿਚ ਇਕ ਵਿਅਕਤੀ ਨੇ ਮਹਿਲਾ 'ਤੇ ਫਾਇਰਿੰਗ ਕਰ ਦਿੱਤੀ | ਥਾਣਾ ਰੋੜੀ ਪੁਲੀਸ ਨੇ ਮੁਲਜ਼ਮ ਦੇ ਖਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲੀਸ ਨੂੰ ਦਿੱਤੇ ਬਿਆਨ ਵਿਚ ਪਿੰਫ ...

ਪੂਰੀ ਖ਼ਬਰ »

ਕੋਰੋਨਾ ਦੀ ਇਸ ਮਹਾਂਮਾਰੀ ਵਿਚ ਪਸ਼ੂ-ਪੰਛੀ ਵੀ ਹੋ ਰਹੇ ਨੇ ਭੁੱਖਮਰੀ ਦਾ ਸ਼ਿਕਾਰ

ਨਵੀਂ ਦਿੱਲੀ, 6 ਮਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਦੀ ਇਸ ਮਹਾਂਮਾਰੀ ਵਿਚ ਇਨਸਾਨ ਦੇ ਨਾਲ-ਨਾਲ ਪਸ਼ੂ-ਪੰਛੀਆਂ ਨੂੰ ਵੀ ਆਪਣਾ ਪੇਟ ਭਰਨ ਲਈ ਬਹੁਤ ਦਿੱਕਤ ਆ ਰਹੀ ਹੈ | ਇਸ ਭੁੱਖਮਰੀ 'ਚ ਅਵਾਰਾ ਗਊਆਂ ਗਲੀ-ਮੁਹੱਲਿਆਂ ਵਿਚ ਆ ਰਹੀਆਂ ਹਨ ਤਾਂ ਕਿ ਉਨ੍ਹਾਂ ਨੂੰ ਕੁਝ ...

ਪੂਰੀ ਖ਼ਬਰ »

ਦਵਾਈਆਂ, ਆਕਸੀਜਨ, ਪਲਾਜ਼ਮਾ ਨਾ ਮਿਲਣ 'ਤੇ ਲੋਕ ਹੋਏ ਪ੍ਰੇਸ਼ਾਨ

ਨਵੀਂ ਦਿੱਲੀ, 6 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਪਿਛਲੇ ਦਿਨਾਂ ਤੋਂ ਕੋਰੋਨਾ ਦੀ ਬਿਮਾਰੀ ਲੋਕਾਂ ਲਈ ਆਫ਼ਤ ਬਣੀ ਹੋਈ ਹੈ ਅਤੇ ਮੌਤਾਂ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ, ਜਿਸ ਕਰਕੇ ਲੋਕਾਂ ਨੂੰ ਕਾਫ਼ੀ ਚਿੰਤਾ ਬਣੀ ਹੋਈ ਹੈ | ਇਸ ਕੋਰੋਨਾ ਕਾਲ ਵਿਚ ਹਸਪਤਾਲਾਂ ...

ਪੂਰੀ ਖ਼ਬਰ »

ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ-ਅਸ਼ੋਕ ਸੱਭਰਵਾਲ

ਨਵੀਂ ਦਿੱਲੀ, 6 ਮਈ (ਬਲਵਿੰਦਰ ਸਿੰਘ ਸੋਢੀ)-ਅੱਜ ਦੇਸ਼ ਦਾ ਕੀ ਹਾਲ ਹੋ ਰਿਹਾ ਹੈ, ਜਿਸ ਬਾਰੇ ਕਦੀ ਸੋਚਿਆ ਵੀ ਨਹੀਂ ਸੀ ਅਤੇ ਕੇਂਦਰ ਰਾਜਾਂ 'ਤੇ ਦੋਸ਼ ਲਗਾ ਰਿਹਾ ਹੈ ਅਤੇ ਰਾਜ ਕੇਂਦਰ 'ਤੇ ਦੋਸ਼ ਲਗਾ ਰਹੇ ਹਨ ਅਤੇ ਇਸ ਤਰ੍ਹਾਂ ਦੇਸ਼ ਕਿਵੇਂ ਚੱਲੇਗਾ, ਜਿਸ ਬਾਰੇ ਡੰੂਘਾਈ ...

ਪੂਰੀ ਖ਼ਬਰ »

ਕਾਲਾਬਾਜ਼ਾਰੀ ਕਰਨ ਵਾਲੇ 6 ਵਿਅਕਤੀ ਪੁਲਿਸ ਧੱਕੇ ਚੜ੍ਹੇ

ਨਵੀਂ ਦਿੱਲੀ, 6 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਕੋਰੋਨਾ ਦਾ ਕਹਿਰ ਘੱਟ ਹੋਣ ਦਾ ਨਾਂਅ ਨਹੀਂ ਲੈ ਰਿਹਾ ਅਤੇ ਮਰੀਜ਼ਾਂ ਦੀ ਜਾਨ ਜਾ ਰਹੀ ਹੈ | ਅਜਿਹੀ ਨਾਜ਼ੁਕ ਘੜੀ ਵਿਚ ਕੁਝ ਲੋਕ ਕਾਲਾ ਬਾਜ਼ਾਰੀ ਕਰਕੇ ਚੰਦ ਦਿਨਾਂ 'ਚ ਅਮੀਰ ਹੋਣਾ ਚਾਹੁੰਦੇ ਹਨ | ਇਹ ਲੋਕ ਦਵਾਈਆਂ, ...

ਪੂਰੀ ਖ਼ਬਰ »

ਸਾਧੂ ਬਣੇ ਠੱਗ ਨੇ ਪਿਤਾ ਪੁੱਤਰ ਤੋਂ ਇਕ ਲੱਖ 60 ਹਜ਼ਾਰ ਰੁਪਏ ਠੱਗੇ, ਕੇਸ ਦਰਜ

ਪਿਹੋਵਾ, 9 ਮਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਇਸਮਾਈਲਾਬਾਦ ਅਨਾਜ ਮੰਡੀ 'ਚ ਨਕਦੀ ਲੈ ਕੇ ਵਾਪਸ ਪਰਤ ਰਹੇ ਇਕ ਕਿਸਾਨ ਪਿਤਾ ਅਤੇ ਪੁੱਤਰ ਕੋਲੋਂ ਸਾਧੂ ਬਣੇ ਕਾਰ 'ਚ ਸਵਾਰ ਪੰਜ ਲੋਕ ਇਕ ਲੱਖ 60 ਹਜ਼ਾਰ ਰੁਪਏ ਠੱਗ ਕੇ ਫ਼ਰਾਰ ਹੋ ਗਏ | ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ...

ਪੂਰੀ ਖ਼ਬਰ »

ਪੱਛਮੀ ਬੰਗਾਲ 'ਚ ਭਾਜਪਾ ਕਾਰਕੁੰਨਾਂ 'ਤੇ ਹੋ ਰਹੇ ਹਮਲਿਆਂ ਖ਼ਿਲਾਫ਼ ਭਾਜਪਾ ਨੇ ਸਾਂਸਦ ਸੰਜੇ ਭਾਟੀਆ ਦੀ ਅਗਵਾਈ ਹੇਠ ਮਿੰਨੀ ਸਕੱਤਰੇਤ ਸਾਹਮਣੇ ਦਿੱਤਾ ਧਰਨਾ

ਕਰਨਾਲ, 6 ਮਈ (ਗੁਰਮੀਤ ਸਿੰਘ ਸੱਗੂ)­-ਪੱਛਮੀ ਬੰਗਾਲ ਵਿਚ ਆਏ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ ਕਾਰਕੁੰਨਾਂ 'ਤੇ ਹੋ ਰਹੇ ਹਮਲਿਆਂ ਖ਼ਿਲਾਫ਼ ਸਾਂਸਦ ਸੰਜੇ ਭਾਟੀਆ ਦੀ ਅਗਵਾਈ ਹੇਠ ਭਾਜਪਾ ਵਲੋਂ ਸੀ. ਐਮ. ਸਿਟੀ ਹਰਿਆਣਾ ਕਰਨਾਲ ਦੇ ਮਿੰਨੀ ਸਕੱਤਰੇਤ ਅੱਗੇ ਧਰਨਾ ਦਿੱਤਾ ...

ਪੂਰੀ ਖ਼ਬਰ »

ਘਰਾਂ 'ਚ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਹਸਪਤਾਲ 'ਚ ਬੈੱਡ ਮੁਹਈਆ ਕਰਵਾਏ ਦਿੱਲੀ ਸਰਕਾਰ

ਨਵੀਂ ਦਿੱਲੀ, 6 ਮਈ (ਜਗਤਾਰ ਸਿੰਘ) - ਕਾਂਗਰਸ ਦਿੱਲੀ ਪ੍ਰਦੇਸ਼ ਪ੍ਰਧਾਨ ਚੌਧਰੀ ਅਨਿਲ ਕੁਮਾਰ ਨੇ ਕਿਹਾ ਕਿ ਕਾਂਗਰਸ ਪਾਰਟੀ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਇਹ ਗੱਲ ਦੁਹਰਾ ਰਹੀ ਸੀ ਕਿ ਇਲਾਜ ਦੀ ਘਾਟ ਕਾਰਨ ਗੰਭੀਰ ਮਰੀਜ਼ ਘਰਾਂ ਵਿਚ ਹੀ ਆਪਣੀ ਵਿਵਸਥਾ ਨਾਲ ਇਲਾਜ ...

ਪੂਰੀ ਖ਼ਬਰ »

ਜ਼ਿਲੇ੍ਹ 'ਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣ ਦੇ ਸਮੇਂ 'ਚ ਹੋਏ ਬਦਲਾਅ

ਫ਼ਤਿਹਾਬਾਦ, 6 ਮਈ (ਹਰਬੰਸ ਸਿੰਘ ਮੰਡੇਰ)- ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਚੇਅਰਮੈਨ ਨਰਹਰੀ ਸਿੰਘ ਬੰਗੜ ਨੇ ਜ਼ਿਲੇ੍ਹ ਵਿਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣ ਦੇ ਸਮੇਂ 'ਚ ਤਬਦੀਲੀ ਕੀਤੀ ਹੈ | ਡਿਪਟੀ ਕਮਿਸ਼ਨਰ ਨੇ ਜ਼ਿਲੇ੍ਹ ...

ਪੂਰੀ ਖ਼ਬਰ »

ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਨ ਮਨਾਇਆ

ਅੰਮਿ੍ਤਸਰ, 6 ਮਈ (ਹਰਮਿੰਦਰ ਸਿੰਘ)-ਸੁਲਤਾਨ-ਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੇ 303ਵੇਂ ਜਨਮ ਦਿਨ ਉਨ੍ਹਾਂ ਦੀ ਇਤਿਹਾਸਕ ਯਾਦਗਾਰ ਨੇੜੇ ਗੁ. ਬਾਬਾ ਅਟੱਲ ਰਾਏ ਵਿਖੇ ਆਲ ਇੰਡੀਆ ਆਹਲੂਵਾਲੀਆ ਮੁਖ ਸਭਾ ਦੇ ਨੁਮਾਇੰਦਿਆਂ ਵਲੋਂ ਮਨਾਇਆ ਗਿਆ | ਇਸ ਮੌਕੇ 'ਤੇ ਸ੍ਰੀ ...

ਪੂਰੀ ਖ਼ਬਰ »

3 ਰਾਤਾਂ 'ਚ ਖੇਤੀ ਮੋਟਰਾਂ ਤੋਂ 8 ਟਰਾਂਸਫਾਰਮਰ ਚੋਰੀ

ਗੱਗੋਮਾਹਲ, 6 ਮਈ (ਬਲਵਿੰਦਰ ਸਿੰਘ ਸੰਧੂ)-ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ 'ਤੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੇ ਪਰਿਵਾਰਾਂ 'ਤੇ ਇਕ ਹੋਰ ਆਫਤ ਆਣ ਪਈ ਹੈ, ਚੋਰਾਂ ਵਲੋ ਰਾਤ ਦੇ ਹਨੇਰੇ ਵਿਚ ਕਿਸਾਨਾਂ ਦੀਆਂ ਖੇਤੀ ਮੋਟਰਾਂ ...

ਪੂਰੀ ਖ਼ਬਰ »

ਜਥੇ: ਦਲਬੀਰ ਸਿੰਘ ਵਜ਼ੀਰ ਭੁੱਲਰ ਰੰਘਰੇਟਾ ਟਾਈਗਰ ਫੋਰਸ ਦੇ ਬਣੇ ਪ੍ਰਧਾਨ

ਸਠਿਆਲਾ, 6 ਮਈ (ਸਫਰੀ)-ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ ਵਲੋਂ ਜਥੇਦਾਰ ਦਲਬੀਰ ਸਿੰਘ ਵਜ਼ੀਰ ਭੁੱਲਰ ਨੂੰ ਰੰਘਰੇਟਾ ਟਾਈਗਰ ਫੋਰਸ ਦਾ ਤਹਿਸੀਲ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਬਾਰੇ ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ ਦੇ ਮੁਖੀ ਬਾਬਾ ਦਰਸ਼ਨ ...

ਪੂਰੀ ਖ਼ਬਰ »

ਅਗਨ ਭੇਟ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ- ਰਾਣਾ ਲੋਪੋਕੇ

ਓਠੀਆਂ, 6 ਮਈ (ਗੁਰਵਿੰਦਰ ਸਿੰਘ ਛੀਨਾ)-ਨਜ਼ਦੀਕ ਪੈਂਦੇ ਪਿੰਡ ਚੱਕ ਕਮਾਲ ਖਾਂ ਦੇ ਗੁਰਦੁਆਰਾ ਸਾਹਿਬ 'ਚ ਕੱਲ੍ਹ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਅੱਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਣ, ਗੋਲਕ, ਗਲੀਚੇ, ਵਿਛਾਈ ਤੇ ਹੋਰ ਸਾਮਾਨ ਸੜਨ ਦੀ ਹੋਈ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX