ਤਾਜਾ ਖ਼ਬਰਾਂ


ਲਾਡੋਵਾਲ ਟੋਲ ਪਲਾਜ਼ਾ 'ਤੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਕੀਤਾ ਚੱਕਾ ਜਾਮ
. . .  1 minute ago
ਸ੍ਰੀ ਮੁਕਤਸਰ ਸਾਹਿਬ 'ਚ ਦੁਕਾਨਾਂ ਮੁਕੰਮਲ ਬੰਦ -ਸੜਕੀ ਆਵਾਜਾਈ ਠੱਪ
. . .  2 minutes ago
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (ਰਣਜੀਤ ਸਿੰਘ ਢਿੱਲੋਂ ) - 3 ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ , ਸਵੇਰ ਤੋਂ ਹੀ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਹਨ।
ਭੂੰਗਾ ਵਿਖੇ ਕਿਸਾਨ ਯੂਨੀਅਨ ਵਲੋਂ ਕੀਤੀ ਸੜਕ ਜਾਮ
. . .  12 minutes ago
ਲੋਹੀਆਂ ਵਿਖੇ ਕਿਸਾਨਾਂ ਵਲੋਂ ਨੈਸ਼ਨਲ ਹਾਈਵੇ ਜਾਮ
. . .  7 minutes ago
ਫ਼ਿਰੋਜ਼ਪੁਰ-ਜ਼ੀਰਾ ਮਾਰਗ ਕੁੱਲਗੜ੍ਹੀ ਅੱਡੇ 'ਤੇ ਕਿਸਾਨਾਂ ਵਲੋਂ ਕੀਤਾ ਗਿਆ ਠੱਪ
. . .  19 minutes ago
ਕੁੱਲਗੜ੍ਹੀ, 27 ਸਤੰਬਰ (ਸੁਖਜਿੰਦਰ ਸਿੰਘ ਸੰਧੂ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਫ਼ਿਰੋਜ਼ਪੁਰ-ਜ਼ੀਰਾ ਮਾਰਗ ਕੁੱਲਗੜ੍ਹੀ ਅੱਡੇ 'ਤੇ ਠੱਪ...
ਪਟਿਆਲਾ ਵਿਚ ਬੰਦ ਦਾ ਅਸਰ
. . .  15 minutes ago
ਪਟਿਆਲਾ, 27 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਪਟਿਆਲਾ ਵਿਚ ਵੀ ਠੱਪ ਕਰ ਦਿੱਤਾ ਗਿਆ...
ਜੰਡਿਆਲਾ ਗੁਰੂ ਨਜਦੀਕ ਟੋਲ ਪਲਾਜਾ ਨਿੱਝਰਪੁਰਾ ਵਿਖੇ ਵੀ ਕਿਸਾਨਾਂ ਵੱਲੋਂ ਜਾਮ ਲਾ ਕੇ ਨੈਸ਼ਨਲ ਹਾਈਵੇ ਤੇ ਆਵਾਜਾਈ ਕੀਤੀ ਠੱਪ
. . .  27 minutes ago
ਜੰਡਿਆਲਾ ਗੁਰੂ, 27 ਸਤੰਬਰ (ਰਣਜੀਤ ਸਿੰਘ ਜੋਸਨ) - ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਤਹਿਤ ਅੱਜ...
ਬੰਦ ਦਾ ਲੁਧਿਆਣਾ 'ਚ ਭਰਵਾਂ ਹੁੰਗਾਰਾ
. . .  30 minutes ago
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ, ਰੁਪੇਸ਼ ਕੁਮਾਰ) - ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਦਿੱਤੀ ਗਈ ਭਾਰਤ ਬੰਦ ਦੇ ਕੌਲ ਦੇ ਤਹਿਤ ਅੱਜ ਜਿੱਥੇ ਪੂਰਾ ਭਾਰਤ ਬੰਦ ਹੈ। ਉੱਥੇ ਇਸ ਬੰਦ ਦਾ ਅਸਰ ਲੁਧਿਆਣਾ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ...
ਕਿਸਾਨਾਂ ਵਲੋਂ 'ਭਾਰਤ ਬੰਦ' ਦੇ ਸੱਦੇ 'ਤੇ ਮੰਡਿਆਲਾਂ ਵਿਖੇ ਹੁਸ਼ਿਆਰਪੁਰ-ਜਲੰਧਰ ਰੋਡ ਜਾਮ
. . .  33 minutes ago
ਕਸਬਾ ਹਰੀਕੇ ਪੱਤਣ ਵਿਖੇ ਬਾਜ਼ਾਰ ਮੁਕੰਮਲ ਬੰਦ
. . .  34 minutes ago
ਕਿਸਾਨਾਂ ਆਰਿਫ਼ਕੇ 'ਚ ਮਾਝਾ ਮਾਲਵਾ ਫਿਰੋਜ਼ਪੁਰ ਮੱਖੂ, ਅੰਮ੍ਰਿਤਸਰ ਕੀਤਾ ਜਾਮ
. . .  36 minutes ago
ਆਰਿਫ਼ ਕੇ (ਫਿਰੋਜ਼ਪੁਰ) 27 ਸਤੰਬਰ (ਬਲਬੀਰ ਸਿੰਘ ਜੋਸਨ) - ਕਸਬਾ ਆਰਿਫ਼ ਕੇ ਦੇ ਮੇਨ ਚੌਕ ਤੇ ਫਿਰੋਜ਼ਪੁਰ ਮੱਖੂ ਰੋਡ ਤੇ ਮਾਝਾ...
ਬੰਦ ਦੇ ਸੱਦੇ ਤਹਿਤ ਕਿਸਾਨਾਂ ਵੱਲੋਂ ਪਟਿਆਲਾ- ਕੈਥਲ ਸਟੇਟ ਹਾਈਵੇ ਜਾਮ
. . .  38 minutes ago
ਮੰਡੀ ਲਾਧੂਕਾ ਦਾ ਜੀ.ਟੀ. ਰੋਡ ਜਾਮ
. . .  39 minutes ago
ਭਾਰਤ ਬੰਦ ਨੂੰ ਮਲੌਦ 'ਚ ਮਿਲਿਆ ਭਰਵਾਂ ਹੁੰਗਾਰਾ
. . .  41 minutes ago
ਭਾਰਤ ਬੰਦ ਸੱਦੇ 'ਤੇ ਸਥਾਨਕ ਲੋਕਾਂ, ਦੁਕਾਨਦਾਰਾਂ ਨੇ ਮਿਲ ਕੇ ਜਲੰਧਰ ਪਠਾਨਕੋਟ ਜੰਮੂ ਕੌਮੀ ਸ਼ਾਹ ਮਾਰਗ ਨੂੰ ਕੀਤਾ ਬੰਦ
. . .  42 minutes ago
ਪਠਾਨਕੋਟ 27 ਸਤੰਬਰ (ਸੰਧੂ) - ਜਾਮ ਵਿਚ ਫਸੇ ਲੋਕਾਂ ਨੂੰ ਬਰੈੱਡ ਅਤੇ ਚਾਹ ਦਾ ਲੰਗਰ ਵਰਤਾ ਰਹੇ ਹਨ ਪ੍ਰਦਰਸ਼ਨ ਵਿਚ ਸ਼ਾਮਲ ਲੋਕ...
ਗੁਰੂ ਹਰਸਹਾਏ, ਹੰਡਿਆਇਆ, ਕੁਹਾੜਾ 'ਚ ਬੰਦ ਨੂੰ ਭਰਵਾਂ ਸਮਰਥਨ
. . .  47 minutes ago
ਗੁਰੂ ਹਰਸਹਾਏ/ਹੰਡਿਆਇਆ/ਕੁਹਾੜਾ, 27 ਸਤੰਬਰ (ਹਰਚਰਨ ਸਿੰਘ ਸੰਧੂ/ਗੁਰਜੀਤ ਸਿੰਘ ਖੁੱਡੀ/ਸੰਦੀਪ ਸਿੰਘ ਕੁਹਾੜਾ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਬੰਦ ਨੂੰ ਸਫਲ ਬਣਾਇਆ ਜਾ ਰਿਹਾ ਹੈ। ਜਿਸ...
ਜ਼ਿਲ੍ਹਾ ਬਰਨਾਲਾ ਵਿਚ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਸਮਰਥਨ, ਸੜਕਾਂ ਤੇ ਰੇਲਵੇ ਟਰੈਕ ਜਾਮ
. . .  53 minutes ago
ਬਰਨਾਲਾ, 27 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਜ਼ਿਲ੍ਹਾ ਬਰਨਾਲਾ ਵਿਚ ਪੂਰਨ ਸਮਰਥਨ ਮਿਲਿਆ ਹੈ। ਜ਼ਿਲ੍ਹਾ ਬਰਨਾਲਾ ਨੂੰ ਆਉਣ ਵਾਲੀਆਂ ਸਾਰੀਆਂ ਮੁੱਖ ਸੜਕਾਂ ਅਤੇ ਰੇਲਵੇ ਟਰੈਕ ਕਿਸਾਨਾਂ ਵਲੋਂ ਜਾਮ ਕਰ ਦਿੱਤੇ ਗਏ ਹਨ ਅਤੇ ਸ਼ਹਿਰਾਂ ਵਿਚ ਬਾਜ਼ਾਰ ਪੂਰਨ ਤੌਰ 'ਤੇ ਬੰਦ ਹਨ...
ਭਾਰਤ ਬੰਦ ਦੇ ਸੱਦੇ 'ਤੇ ਫਗਵਾੜਾ ਤੇ ਸੁਲਤਾਨਪੁਰ ਲੋਧੀ 'ਚ ਮੁਕੰਮਲ ਬੰਦ
. . .  55 minutes ago
ਫਗਵਾੜਾ/ਸੁਲਤਾਨਪੁਰ ਲੋਧੀ, 27 ਸਤੰਬਰ (ਹਰਜੋਤ ਸਿੰਘ ਚਾਨਾ/ਥਿੰਦ, ਹੈਪੀ, ਲਾਡੀ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਬੰਦ ਨੂੰ ਸਫਲ ਬਣਾਇਆ ਜਾ ਰਿਹਾ ਹੈ। ਜਿਸ ਤਹਿਤ ਫਗਵਾੜਾ ਵਿਖੇ ਸ਼ੂਗਰ ਮਿਲ...
ਸੰਯੁਕਤ ਕਿਸਾਨ ਮੋਰਚਾ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਵੱਡਾ ਹੁੰਗਾਰਾ
. . .  about 1 hour ago
ਖੰਨਾ, 27 ਸਤੰਬਰ (ਹਰਜਿੰਦਰ ਸਿੰਘ ਲਾਲ) - ਸੰਯੁਕਤ ਕਿਸਾਨ ਮੋਰਚਾ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਵੱਡਾ ਹੁੰਗਾਰਾ ਮਿਲ ਰਿਹਾ ਹੈ। ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਸਮੇਤ ਭਾਰਤੀ ਕਿਸਾਨ ਯੂਨੀਅਨ ਏਕਤਾ ਬੰਦ ਨੂੰ ਸਫ਼ਲ ਬਣਾਇਆ ਜਾ ਰਿਹਾ ਹੈ...
ਮਲੋਟ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕਿਸਾਨ ਔਰਤਾਂ ਵਲੋਂ ਧਰਨੇ ਦੀ ਸ਼ੁਰੂਆਤ, ਤਪਾ ਮੰਡੀ ਵੀ ਬੰਦ, ਯਾਤਰੀਆਂ ਨੂੰ ਦਿੱਕਤਾਂ
. . .  about 1 hour ago
ਮਲੋਟ/ਤਪਾ ਮੰਡੀ, 27 ਸਤੰਬਰ (ਪਾਟਿਲ/ਪ੍ਰਵੀਨ ਗਰਗ, ਵਿਜੇ ਸ਼ਰਮਾ) - ਸ੍ਰੀ ਗੁਰੂ ਨਾਨਕ ਦੇਵ ਜੀ ਚੌਕ ਮਲੋਟ ਵਿਖੇ ਸੰਯੁਕਤ ਕਿਸਾਨ ਮੋਰਚੇ ਦੀਆਂ ਔਰਤਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਕਰਕੇ ਧਰਨੇ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉੱਤੇ ਹੀ, ਤਪਾ ਮੰਡੀ ਵਿਚ ਬੰਦ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ...
ਅੰਮ੍ਰਿਤਸਰ ਵਿਚ ਬੰਦ ਕਾਰਨ ਬੱਸਾਂ ਬੰਦ
. . .  about 1 hour ago
ਅੰਮ੍ਰਿਤਸਰ, 27 ਸਤੰਬਰ (ਸੁਰਿੰਦਰ ਕੋਛੜ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਬੰਦ ਨੂੰ ਸਫਲ ਬਣਾਇਆ ਜਾ ਰਿਹਾ ਹੈ। ਅੰਮ੍ਰਿਤਸਰ ਵਿਚ ਬੱਸਾਂ ਬੰਦ ਹਨ ਤੇ ਬੱਸਾਂ ਬੱਸ ਅੱਡੇ ਅੰਦਰ ਖੜੀਆਂ ਹੋਈਆਂ ਹਨ। ਇਸ ਦੇ ਨਾਲ ਹੀ ਮੁੱਖ ਰਸਤਿਆਂ ਨੂੰ ਬਦਲਿਆ ਗਿਆ ਹੈ...
ਟਾਂਡਾ ਤੇ ਦੋਰਾਹਾ 'ਚ ਭਾਰਤ ਬੰਦ ਨੂੰ ਭਰਪੂਰ ਸਮਰਥਨ
. . .  about 1 hour ago
ਟਾਂਡਾ/ਦੋਰਾਹਾ, 27 ਸਤੰਬਰ (ਭਗਵਾਨ ਸਿੰਘ ਸੈਣੀ/ਜਸਵੀਰ ਝੱਜ, ਮਨਜੀਤ ਸਿੰਘ ਗਿੱਲ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਟਾਂਡਾ ਵਿਖੇ ਦੋਆਬਾ ਕਿਸਾਨ ਕਮੇਟੀ ਨੇ ਚੱਕਾ ਜਾਮ ਕਰ ਦਿੱਤਾ ਅਤੇ ਦੋਰਾਹਾ ਵਿਖੇ ਕਿਸਾਨਾਂ ਵਲੋਂ ਨੈਸ਼ਨਲ ਹਾਈਵੇ ਠੱਪ ਕਰ ਦਿੱਤਾ ਗਿਆ...
ਭਾਰਤ ਬੰਦ ਨੂੰ ਅਜਨਾਲਾ 'ਚ ਮਿਲਿਆ ਪੂਰਾ ਸਮਰਥਨ
. . .  about 1 hour ago
ਅਜਨਾਲਾ, 27 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਅਜਨਾਲਾ ਖੇਤਰ 'ਚ ਪੂਰਾ ਸਮਰਥਨ ਮਿਲਿਆ ਹੈ। ਸਾਰੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਹਨ...
ਭਾਰਤ ਬੰਦ : ਕਿਸਾਨਾਂ ਵਲੋਂ ਦਿੱਲੀ-ਮੇਰਠ ਐਕਸਪ੍ਰੈਸ ਵੇਅ ਕੀਤਾ ਠੱਪ, ਗਾਜੀਪੁਰ ਬਾਰਡਰ ਵੀ ਬੰਦ
. . .  about 1 hour ago
ਭਾਰਤ ਬੰਦ : ਕਿਸਾਨਾਂ ਵਲੋਂ ਦਿੱਲੀ-ਮੇਰਠ ਐਕਸਪ੍ਰੈਸ ਵੇਅ ਕੀਤਾ ਠੱਪ, ਗਾਜੀਪੁਰ ਬਾਰਡਰ ਵੀ ਬੰਦ...
ਫ਼ਿਰੋਜ਼ਪੁਰ 'ਚ ਕਿਸਾਨਾਂ ਵਲੋਂ ਧਰਨਾ ਪ੍ਰਦਰਸ਼ਨ
. . .  about 1 hour ago
ਫ਼ਿਰੋਜ਼ਪੁਰ, 27 ਸਤੰਬਰ (ਕੁਲਬੀਰ ਸਿੰਘ ਸੋਢੀ) - ਕੇਂਦਰ ਸਰਕਾਰ ਦੀ ਮੋਦੀ ਸਰਕਾਰ ਵਲੋਂ ਤਾਨਾਸ਼ਾਹੀ ਰਵਈਆ ਨੂੰ ਅਪਣਾਉਂਦੇ ਹੋਏ ਖੇਤੀ ਸਬੰਧੀ ਕਾਲੇ ਕਾਨੂੰਨ ਪਾਸ ਕੀਤੇ ਗਏ ਸਨ। ਜਿਸ ਦੇ ਵਿਰੋਧ ਵਿਚ ਸੰਯੁਕਤ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਫ਼ੈਸਲਾ ਲਿਆ ਗਿਆ ਸੀ। ਜਿਸ 'ਤੇ ਪਹਿਰਾ ਦਿੰਦੇ ਹੋਏ ਜ਼ਿਲ੍ਹੇ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 25 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਭੈੜੀ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਉਪਜਾਉਂਦੀ ਹੈ। -ਜੈਨੇਂਦਰ ਕੁਮਾਰ

ਕਪੂਰਥਲਾ / ਫਗਵਾੜਾ

ਸੁਲਤਾਨਪੁਰ ਲੋਧੀ ਹਲਕੇ ਦੇ ਵੱਡੀ ਗਿਣਤੀ ਵਿਚ ਅਕਾਲੀ ਆਗੂ ਜ਼ਿਲ੍ਹਾ ਜਥੇਬੰਦੀ 'ਚ ਵੱਖ-ਵੱਖ ਅਹੁਦੇਦਾਰ ਨਿਯੁਕਤ

ਕਪੂਰਥਲਾ, 6 ਮਈ (ਅਮਰਜੀਤ ਕੋਮਲ)-ਸ਼ੋ੍ਰਮਣੀ ਅਕਾਲੀ ਦਲ ਦੇ ਦਿਹਾਤੀ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਥੇ: ਦਵਿੰਦਰ ਸਿੰਘ ਢੱਪਈ ਤੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਜਥੇ: ਹਰਜੀਤ ਸਿੰਘ ਵਾਲੀਆ ਨੇ ਸੁਲਤਾਨਪੁਰ ਲੋਧੀ ਹਲਕੇ ਦੀ ਇੰਚਾਰਜ ਤੇ ਸਾਬਕਾ ਵਿੱਤ ਮੰਤਰੀ ਡਾ: ...

ਪੂਰੀ ਖ਼ਬਰ »

ਵਿਧਾਇਕ ਚੀਮਾ ਦੇ ਦਫ਼ਤਰ ਦੇ ਪੀ.ਏ. ਸਮੇਤ ਪੂਰਾ ਪਰਿਵਾਰ ਕੋਰੋਨਾ ਦੀ ਲਪੇਟ 'ਚ

ਸੁਲਤਾਨਪੁਰ ਲੋਧੀ, 6 ਮਈ (ਨਰੇਸ਼ ਹੈਪੀ, ਥਿੰਦ)-ਕੋਰੋਨਾ ਨੇ ਹੌਲੀ ਹੌਲੀ ਪਾਵਨ ਨਗਰੀ ਵਿਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ | ਵਿਧਾਇਕ ਨਵਤੇਜ ਸਿੰਘ ਚੀਮਾ ਦੇ ਦਫ਼ਤਰ ਦੇ ਪੀ.ਏ. ਜਰਮਨ ਸਿੰਘ ਦਾ ਪੂਰਾ ਪਰਿਵਾਰ ਹੀ ਕੋਰੋਨਾ ਦੀ ਲਪੇਟ ਵਿਚ ਆਉਣ 'ਤੇ ਹਲਕਾ ...

ਪੂਰੀ ਖ਼ਬਰ »

ਡੇਲੀਵੇਜ ਵਰਕਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹਮੀਰਾ ਇੰਡਸਟਰੀ ਮੂਹਰੇ ਧਰਨਾ

ਕਪੂਰਥਲਾ, 6 ਮਈ (ਵਿ.ਪ੍ਰ.)-ਡੇਲੀਵੇਜ ਵਰਕਰ ਯੂਨੀਅਨ ਹਮੀਰਾ ਦੇ ਸੱਦੇ 'ਤੇ ਜਗਤਜੀਤ ਇੰਡਸਟਰੀ ਲਿਮਟਡ ਹਮੀਰਾ ਵਿਚ ਕੰਮ ਕਰਦੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਫ਼ੈਕਟਰੀ ਦੇ ਗੇਟ ਮੂਹਰੇ ਧਰਨਾ ਦਿੱਤਾ ਜਾ ਰਿਹਾ ਹੈ ਤੇ ਅੱਜ ਧਰਨੇ ਵਿਚ ਵਾਲਮੀਕ ਮਜ਼੍ਹਬੀ ...

ਪੂਰੀ ਖ਼ਬਰ »

ਅੱਠ ਦਿਨਾਂ ਤੋਂ ਲਾਪਤਾ ਹੋਏ ਦੋ ਨੌਜਵਾਨਾਂ ਦੇ ਮਾਮਲੇ ਸਬੰਧੀ ਕੇਸ ਦਰਜ

ਕਪੂਰਥਲਾ, 6 ਮਈ (ਸਡਾਨਾ)-ਘਰੋਂ ਲਾਪਤਾ ਹੋਏ ਦੋ ਨੌਜਵਾਨਾਂ ਦੇ ਮਾਮਲੇ ਸਬੰਧੀ ਸਦਰ ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ਵਿਚ ਜੰਤਰੀ ਸਿੰਘ ਵਾਸੀ ਬਿਹਾਰ ਹਾਲ ਵਾਸੀ ਬਲੇਰਖਾਨਪੁਰ ਨੇ ਦੱਸਿਆ ਕਿ ਉਸਦੇ ਚਾਰ ਲੜਕੇ ਤੇ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਤੇ ਅਫ਼ੀਮ ਬਰਾਮਦ ਹੋਣ 'ਤੇ ਤਿੰਨ ਵਿਅਕਤੀ ਗੱਡੀ ਸਮੇਤ ਕਾਬੂ

ਢਿਲਵਾਂ, 6 ਮਈ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)–ਥਾਣਾ ਢਿਲਵਾਂ ਦੀ ਪੁਲਿਸ ਨੇ ਕਰਫ਼ਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਅਫ਼ੀਮ ਬਰਾਮਦ ਹੋਣ 'ਤੇ ਤਿੰਨ ਵਿਅਕਤੀਆਂ ਨੂੰ ਗੱਡੀ ਸਮੇਤ ਕਾਬੂ ਕਰਕੇੇ ਕੇਸ ਦਰਜ ਕੀਤਾ ਹੈ | ਥਾਣਾ ਢਿਲਵਾਂ ਦੇ ਮੁਖੀ ਸਬ ਇੰਸਪੈਕਟਰ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਆਕਸੀਜਨ ਸਮੇਂ 'ਤੇ ਨਾ ਦੇਣ 'ਤੇ ਔਰਤ ਦੀ ਮੌਤ ਦੇ ਮਾਮਲੇ 'ਚ ਸਟਾਫ਼ ਨਰਸ ਦਾ ਤਬਾਦਲਾ

ਫਗਵਾੜਾ, 6 ਮਈ (ਹਰੀਪਾਲ ਸਿੰਘ)-ਫਗਵਾੜਾ ਦੇ ਸਿਵਲ ਹਸਪਤਾਲ ਵਿਚ ਮਹਿਲਾ ਦੇ ਇਲਾਜ ਵਿਚ ਲਾਪਰਵਾਹੀ ਵਰਤਣ ਅਤੇ ਐਸ.ਐਮ.ਓ. ਦੇ ਪ੍ਰਤੀ ਮਾੜੀ ਸ਼ਬਦਾਵਲੀ ਬੋਲਣ ਦੇ ਮਾਮਲੇ ਵਿਚ ਸਿਹਤ ਵਿਭਾਗ ਨੇ ਹਸਪਤਾਲ ਦੀ ਸਟਾਫ਼ ਨਰਸ ਦਾ ਤਬਾਦਲਾ ਕਰਕੇ ਮਾਮਲੇ ਦੀ ਵਿਭਾਗੀ ਜਾਂਚ ਦੇ ...

ਪੂਰੀ ਖ਼ਬਰ »

ਸੁਭਾਨਪੁਰ ਪੁਲਿਸ ਵਲੋਂ 450 ਲੀਟਰ ਲਾਹਣ ਤਿੰਨ ਡਰੰਮਾਂ ਸਮੇਤ ਤਿੰਨ ਵਿਅਕਤੀ ਕਾਬੂ

ਸੁਭਾਨਪੁਰ, 6 ਮਈ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)–ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ 450 ਲੀਟਰ ਲਾਹਣ ਤਿੰਨ ਡਰੰਮਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਸੁਭਾਨਪੁਰ ਅਮਨਦੀਪ ਨਾਹਰ, ਸਬ ਇੰਸਪੈਕਟਰ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਕਾਰਨ ਦੋ ਔਰਤਾਂ ਸਮੇਤ 5 ਮੌਤਾਂ-240 ਨਵੇਂ ਮਾਮਲੇ ਆਏ ਸਾਹਮਣੇ

ਕਪੂਰਥਲਾ, 6 ਮਈ (ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਦੇ ਅੱਜ 240 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਦੋ ਔਰਤਾਂ ਸਮੇਤ 5 ਵਿਅਕਤੀਆਂ ਦੀ ਮੌਤ ਹੋਈ ਹੈ | ਮਰਨ ਵਾਲਿਆਂ ਵਿਚ 62 ਸਾਲਾ ਔਰਤ ਵਾਸੀ ਫਗਵਾੜਾ, 75 ਸਾਲਾ ਔਰਤ ਵਾਸੀ ਕੱਸੋਚਾਹਲ, 52 ਸਾਲਾ ਵਿਅਕਤੀ ਵਾਸੀ ਫਗਵਾੜਾ, 72 ਸਾਲਾ ...

ਪੂਰੀ ਖ਼ਬਰ »

ਲਾਕਡਾਊਨ ਦੇ ਚੱਲਦਿਆਂ ਇਕੱਠ ਕਰਨ 'ਤੇ ਸਿਆਸੀ ਪਾਰਟੀ ਦੇ ਆਗੂ ਵਿਰੁੱਧ ਮਾਮਲਾ ਦਰਜ

ਸੁਲਤਾਨਪੁਰ ਲੋਧੀ/ਤਲਵੰਡੀ ਚੌਧਰੀਆਂ 6 ਮਈ (ਪ.ਪ. ਰਾਹੀਂ)-ਸਰਕਾਰ ਵਲੋਂ ਪੰਜਾਬ ਵਿਚ ਪਾਬੰਦੀਆਂ ਲਗਾਈਆਂ ਹੋਈਆਂ ਹਨ, ਪਰ ਇਸ ਦੇ ਬਾਵਜੂਦ ਵੀ ਸਿਆਸੀ ਪਾਰਟੀਆਂ ਆਪਣੇ ਨਿੱਜੀ ਸਵਾਰਥਾਂ ਲਈ ਲੋਕਾਂ ਦੀ ਜਾਨ ਨੂੰ ਜੋਖ਼ਮ ਵਿਚ ਪਾ ਕਿ ਇਕੱਠ ਕਰ ਰਹੀਆਂ ਹਨ | ਅਜਿਹੇ ਇੱਕ ...

ਪੂਰੀ ਖ਼ਬਰ »

ਦਾਜ ਦੀ ਮੰਗ ਨੂੰ ਲੈ ਕੇ ਪਤੀ ਖ਼ਿਲਾਫ਼ ਕੇਸ ਦਰਜ

ਫਗਵਾੜਾ, 6 ਮਈ (ਹਰੀਪਾਲ ਸਿੰਘ)-ਦਾਜ ਦੀ ਮੰਗ ਨੂੰ ਲੈ ਕੇ ਔਰਤ ਨੂੰ ਤੰਗ ਪਰੇਸ਼ਾਨ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਔਰਤ ਦੇ ਪਤੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਮਿਲੀ ਜਾਣਕਾਰੀ ਦੇ ਅਨੁਸਾਰ ਪ੍ਰਵੀਨ ਕੌਰ ਪਤਨੀ ਸੁਰਿੰਦਰ ਕੁਮਾਰ ਪੁੱਤਰੀ ਗੁਰਚਰਨ ਲਾਲ ਵਾਸੀ ਪਿੰਡ ...

ਪੂਰੀ ਖ਼ਬਰ »

ਉੱਘੇ ਸਮਾਜਸੇਵੀ ਨੇ ਚੌਕਾਂ 'ਚ ਰਿਫਲੈਕਟਰ ਗਲਾਸ ਲਗਾਏ

ਜੈਂਤੀਪੁਰ/ਮਜੀਠਾ, 6 ਮਈ (ਭੁਪਿੰਦਰ ਸਿੰਘ ਗਿੱਲ/ਮਨਜਿੰਦਰ ਸਿੰਘ ਸੋਖੀ)-ਭਾਰਤ ਵਿਚ ਹਰ ਸਾਲ ਹਜ਼ਾਰਾਂ ਮੌਤਾਂ ਸੜਕ ਹਾਦਸਿਆਂ ਵਿਚ ਹੁੰਦੀਆਂ ਹਨ, ਜਿਸ ਕਾਰਨ ਕਈ ਘਰਾਂ ਦੇ ਚਿਰਾਗ ਬੁੱਝ ਜਾਂਦੇ ਹਨ ਪਰ ਅਗਰ ਲੋਕ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ ਤੇ ਸੜ੍ਹਕ ਹਾਦਸਿਆਂ ਨੂੰ ਰੋਕਣ ਲਈ ਉਪਰਾਲੇ ਕਰਨ ਤਾਂ ਸੜ੍ਹਕ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜਸੇਵੀ ਅਤੇ ਰਿਟਾ: ਥਾਣੇਦਾਰ ਨਿਸ਼ਾਨ ਸਿੰਘ ਉੱਪਲ ਵਲੋਂ ਪਿੰਡ ਦੇ ਚੌਂਕਾਂ ਅਤੇ ਚੌਰਾਹਿਆਂ ਵਿਚ ਹਾਦਸਿਆਂ ਨੂੰ ਰੋਕਣ ਲਈ ਰਿਫਲੈਕਟਰ ਗਲਾਸ ਲਗਾਉਣ ਮੌਕੇ ਕੀਤਾ | ਇਸ ਮੌਕੇ ਰਜਿੰਦਰ ਵਾਇਨ ਦੇ ਜੀ. ਐਮ. ਗੁਰਪ੍ਰੀਤ ਸਿੰਘ ਉੱਪਲ, ਭੁਪਿੰਦਰ ਸਿੰਘ, ਹਰਕੀਰਤ ਸਿੰਘ, ਸਰਪੰਚ ਸਕੱਤਰ ਸਿੰਘ, ਅੰਮਿ੍ਤਪਾਲ ਸਿੰਘ, ਹੈਪੀ, ਸਕੱਤਰ ਸਿੰਘ ਪਿੰਟੂ ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਨਿਸ਼ਾਨਜੀਤ ਸਿੰਘ ਸੰਧੂ ਪਾਵਰਕਾਮ ਐੱਸ.ਡੀ.ਓ. ਨਿਯੁਕਤ

ਅਮਰਕੋਟ, 6 ਮਈ (ਗੁਰਚਰਨ ਸਿੰਘ ਭੱਟੀ)¸­ਪਾਵਰਕਾਮ ਸਬ-ਡਵੀਜ਼ਨ ਅਮਰਕੋਟ ਦੇ ਨਵ-ਨਿਯੁਕਤ ਉਪ ਮੰਡਲ ਅਫਸਰ ਇੰਜੀਨੀਅਰ ਨਿਸ਼ਾਨਜੀਤ ਸਿੰਘ ਸੰਧੂ ਨੇ ਸਬ-ਡਵੀਜ਼ਨ ਅਮਰਕੋਟ ਦਾ ਚਾਰਜ ਸੰਭਾਲ ਲਿਆ ਹੈ | ਇਸ ਮੌਕੇ 'ਤੇ ਉੱਪ ਮੰਡਲ ਅਫਸਰ ਇੰਜੀਨੀਅਰ ਨਿਸ਼ਾਨਜੀਤ ਸਿੰਘ ਸੰਧੂ ਨੇ ...

ਪੂਰੀ ਖ਼ਬਰ »

ਕੇਂਦਰ ਸਰਕਾਰ ਬੰਗਾਲ ਵਿਚ ਹਿੰਦੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ-ਜੋਸ਼ੀ

ਤਰਨ ਤਾਰਨ, 6 ਮਈ (ਵਿਕਾਸ ਮਰਵਾਹਾ)¸ਸ਼ਿਵ ਸੈਨਾ ਕੇਸਰੀ ਪੰਜਾਬ ਦੇ ਵਾਈਸ ਪ੍ਰਧਾਨ (ਯੂਥ ਵਿੰਗ) ਅਭਿਸ਼ੇਕ ਜੋਸ਼ੀ ਨੇ ਕਿਹਾ ਕਿ ਬੰਗਾਲ ਵਿਚ ਹਿੰਦੂਆਂ ਨਾਲ ਵਾਪਰ ਰਹੀਆਂ ਹਿੰਸਕ ਘਟਨਾਵਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਨੂੰ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ | ਸ਼ਿਵ ...

ਪੂਰੀ ਖ਼ਬਰ »

ਡਾਕਟਰ ਕਸ਼ਮੀਰ ਸਿੰਘ ਸੰਧੂ ਨੂੰ ਸਦਮਾ, ਮਾਤਾ ਦਾ ਦਿਹਾਂਤ

ਝਬਾਲ, 6 ਮਈ (ਸੁਖਦੇਵ ਸਿੰਘ)¸ਕਿਸਾਨ ਆਗੂ ਡਾ. ਕਸ਼ਮੀਰ ਸਿੰਘ ਸੰਧੂ ਨੂੰ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੀ ਮਾਤਾ ਸਵਿੰਦਰ ਕੌਰ ਦਾ ਅਚਨਚੇਤ ਦਿਹਾਂਤ ਹੋ ਗਿਆ | ਉਨ੍ਹਾਂ ਦਾ ਸਸਕਾਰ ਪਿੰਡ ਮੀਆਂਪੁਰ ਵਿਖੇ ਕਰ ਦਿੱਤਾ ਗਿਆ | ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ...

ਪੂਰੀ ਖ਼ਬਰ »

ਸਬ-ਇੰਸਪੈਕਟਰ ਪਰਵਿੰਦਰ ਸਿੰਘ ਨਾਗੋਕੇ ਨੇ ਐੱਸ. ਐੱਚ. ਓ. ਵਜੋਂ ਚਾਰਜ ਸੰਭਾਲਿਆ

ਹਰੀਕੇ ਪੱਤਣ, 6 ਮਈ (ਸੰਜੀਵ ਕੁੰਦਰਾ)¸ਥਾਣਾ ਹਰੀਕੇ ਪੱਤਣ ਦੇ ਨਵੇਂ ਆਏ ਐੱਸ.ਐੱਚ.ਓ. ਪਰਵਿੰਦਰ ਸਿੰਘ ਨਾਗੋਕੇ ਨੇ ਅੱਜ ਚਾਰਜ ਸੰਭਾਲ ਲਿਆ | ਸਬ ਇੰਸਪੈਕਟਰ ਪਰਵਿੰਦਰ ਸਿੰਘ ਜੋ ਰਾਏਕੋਟ ਤੋਂ ਬਦਲ ਕੇ ਆਏ ਹਨ, ਨੇ ਅਹੁਦਾ ਸੰਭਾਲਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਸਾਲਾਨਾ ਖ਼ਰਚੇ ਵਸੂਲਣ ਤੇ ਫ਼ੀਸਾਂ 'ਚ ਵਾਧਾ ਕਰਨ 'ਤੇ ਸਕੂਲ ਪ੍ਰਬੰਧਕਾਂ ਖਿਲਾਫ਼ ਰੋਸ ਮੁਜ਼ਾਹਰਾ

ਸੁਰ ਸਿੰਘ, 6 ਮਈ (ਧਰਮਜੀਤ ਸਿੰਘ)-ਸਥਾਨਕ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀ: ਸੈਕੰਡਰੀ ਪਬਲਿਕ ਸਕੂਲ (ਚੀਫ਼ ਖ਼ਾਲਸਾ ਦੀਵਾਨ) ਵਿਖੇ ਅੱਜ ਵੱਖ-ਵੱਖ ਪਿੰਡਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਸਾਲਾਨਾ ਖ਼ਰਚੇ ਵਸੂਲਣ ਅਤੇ ਫ਼ੀਸਾਂ ਵਿਚ ਕੀਤੇ ਵਾਧੇ ਨੂੰ ਲੈ ਕੇ ਸਕੂਲ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਮੰਨਾ ਦੀ ਅਗਵਾਈ ਹੇਠ ਪਾਰਟੀ ਹੋ ਰਹੀ ਹੈ ਮਜ਼ਬੂਤ -ਅਕਾਲੀ ਆਗੂ

ਮੀਆਂਵਿੰਡ, 6 ਮਈ (ਗੁਰਪ੍ਰਤਾਪ ਸਿੰਘ ਸੰਧੂ)- ਹਲਕਾ ਬਾਬਾ ਬਕਾਲਾ ਸਾਹਿਬ ਵਿਚ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦੀ ਅਗਵਾਈ ਹੇਠ ਪਾਰਟੀ ਪੂਰੀ ਤਰਾਂ ਮਜ਼ਬੂਤ ਹੋ ਰਹੀ ਹੈ | ਇਹ ਸ਼ਬਦ ਹਲਕੇ ਦੇ ਸੀਨੀਅਰ ਅਕਾਲੀ ਆਗੂਆਂ ਗੱਲਬਾਤ ਕਰਦੇ ਹੋਏ ਕਹੇ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਮਨੀਲਾ ਪਰਿਵਾਰ ਨੂੰ ਸਦਮਾ, ਸਰਦਾਰਾ ਸਿੰਘ ਭੁੱਲਰ ਦਾ ਦਿਹਾਂਤ

ਹਰੀਕੇ ਪੱਤਣ, 6 ਮਈ (ਸੰਜੀਵ ਕੁੰਦਰਾ)¸ਪਿੰਡ ਬੂਹ ਹਵੇਲੀਆਂ ਦੇ ਨਾਮਵਰ ਮਨੀਲਾ ਪਰਿਵਾਰ ਨੂੰ ਉਸ ਵੇਲੇ ਵੱਡਾ ਸਦਮਾ ਪੁੱਜਾ, ਜਦੋਂ ਹਰਭਜਨ ਸਿੰਘ ਮਨੀਲਾ ਅਤੇ ਗੁਰਬਚਨ ਸਿੰਘ ਮਨੀਲਾ ਦੇ ਪਿਤਾ ਸਰਦਾਰਾ ਸਿੰਘ ਭੁੱਲਰ (76) ਦਾ ਅਚਾਨਕ ਦਿਹਾਂਤ ਹੋ ਗਿਆ | ਇਸ ਦੁੱਖ ਦੀ ਘੜੀ ...

ਪੂਰੀ ਖ਼ਬਰ »

ਕੌ ਾਸਲਰ ਪੱਪੂ ਸਰਾਫ਼, ਭਵਨ ਕੁਮਾਰ ਟਾਹ, ਗੌਰਵ ਪਾਠਕ ਵਲੋਂ ਚੌਂਕਾ ਬੀਬੀ ਰਜਨੀ ਦਾ ਨੂੰ 15 ਕੁਇੰਟਲ ਆਟਾ ਭੇਟ

ਪੱਟੀ, 6 ਮਈ (ਬੋਨੀ ਕਾਲੇਕੇ, ਖਹਿਰਾ)¸'ਚੌਂਕਾ ਬੀਬੀ ਰਜਨੀ ਦਾ' ਵਿਖੇ ਸ਼ਹਿਰ ਦੇ ਉੱਘੇ ਸਮਾਜ ਸੇਵੀ ਕੌਂਸਲਰ ਹਰਜਿੰਦਰ ਸਿੰਘ ਪੱਪੂ ਸਰਾਫ, ਭਵਨ ਕੁਮਾਰ ਟਾਹ ਅਤੇ ਗੌਰਵ ਪਾਠਕ ਨੇ ਆਪਣਾ ਜਨਮ ਦਿਨ ਮਨਾਇਆ | ਉਥੇ ਹੀ 'ਚੌਂਕਾ ਬੀਬੀ ਰਜਨੀ ਦਾ' ਨੂੰ ਲੋੜਵੰਦਾਂ ਲਈ 15 ਕੁਇੰਟਲ ...

ਪੂਰੀ ਖ਼ਬਰ »

ਸਰਕਾਰਾਂ ਵਲੋਂ ਸਮੇਂ ਸਿਰ ਪ੍ਰਬੰਧ ਨਾ ਹੋਣ ਕਾਰਨ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ-ਗੋਹਲਵੜ

ਤਰਨ ਤਾਰਨ, 6 ਮਈ (ਪਰਮਜੀਤ ਜੋਸ਼ੀ)¸ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਸਮੇਂ ਦੀਆਂ ਸਰਕਾਰਾਂ ਵਲੋਂ ਸਮੇਂ ਸਿਰ ਪ੍ਰਬੰਧ ਨਾ ਹੋਣ ਕਾਰਨ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ | ਇਨ੍ਹਾਂ ਮੌਤਾਂ ਦੀ ਮੁੱਖ ਜਿੰਮੇਵਾਰ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਅਤੇ ਪੰਜਾਬ ਦੀ ...

ਪੂਰੀ ਖ਼ਬਰ »

ਕਿਸਾਨ ਕੱਲ੍ਹ ਦੇ ਰੋਸ ਪ੍ਰਦਰਸ਼ਨਾਂ 'ਚ ਵੱਧ-ਚੜ੍ਹਕੇ ਸ਼ਾਮਿਲ ਹੋਣ

ਹੁਸੈਨਪੁਰ, 6 ਮਈ (ਸੋਢੀ)-32 ਕਿਸਾਨ ਜਥੇਬੰਦੀਆਂ ਵਲੋਂ 8 ਮਈ ਨੂੰ ਪੰਜਾਬ ਭਰ ਵਿਚ ਪ੍ਰਦਰਸ਼ਨ ਕਰਨ ਲਈ ਦਿੱਤੇ ਗਏ ਸੱਦੇ 'ਤੇ ਸਾਰੇ ਕਿਸਾਨਾਂ ਨੂੰ ਵੱਧ-ਚੜ੍ਹਕੇ ਸਹਿਯੋਗ ਕਰਨਾ ਚਾਹੀਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਆਗੂ ਸ਼ਾਮਾ ਭੁਲਾਣਾ ਅਤੇ ਸਰਪੰਚ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ-ਕੁਲਦੀਪ ਦੁਰਗਾਪੁਰ

ਹੁਸੈਨਪੁਰ, 6 ਮਈ (ਸੋਢੀ)-ਕੋਰੋਨਾ ਮਹਾਂਮਾਰੀ 'ਚ ਗ੍ਰਸਤ ਹੋਏ ਮਰੀਜ਼ਾਂ ਦੀ ਗਿਣਤੀ ਦਿਨ ਬ ਦਿਨ ਵਧਣ ਨਾਲ ਅਤੇ ਆਏ ਦਿਨ ਦੇਸ਼ ਅੰਦਰ ਕੋਰੋਨਾ ਮਹਾਂਮਾਰੀ ਨਾਲ ਹੋ ਰਹੀਆਂ ਮੌਤਾਂ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਪਰ ਕੁਝ ਲੋਕ ਅਜੇ ਵੀ ਇਸ ਭਿਆਨਕ ਮਹਾਂਮਾਰੀ ਨੂੰ ...

ਪੂਰੀ ਖ਼ਬਰ »

ਹਾਰ ਦੇ ਬਾਅਦ ਭਾਜਪਾ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ- ਕੁਲਵਿੰਦਰ ਸਿੰਘ ਬੱਬਲ

ਨਡਾਲਾ, 6 ਮਈ (ਮਾਨ)-ਭਾਜਪਾ ਨੂੰ ਆਪਣੀ ਪੱਛਮੀ ਬੰਗਾਲ ਵਿਚ ਹੋਈ ਵੱਡੀ ਤੇ ਸ਼ਰਮਨਾਕ ਹਾਰ ਦੇ ਬਾਅਦ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ | ਹੁਣ ਕਿਸਾਨ ਦੇ ਹਿੱਤ ਪਾਲਦਿਆਂ ਖੇਤੀ ਵਿਰੋਧੀ ਕਾਨੰੂਨ ਵਾਪਸ ਲੈ ਲੈਣੇ ਚਾਹੀਦੇ ਹਨ | ਅਗਰ ਅਜਿਹਾ ਨਾ ਕੀਤਾ ਤਾਂ 2022 ਦੀਆਂ ...

ਪੂਰੀ ਖ਼ਬਰ »

ਖੈੜਾ ਦੋਨਾਂ ਤੇ ਸਿਧਵਾਂ ਦੋਨਾਂ ਤੋਂ ਚੱਲਦੇ ਫੀਡਰਾਂ ਦੀ ਅੱਜ ਬਿਜਲੀ ਬੰਦ ਰਹੇਗੀ

ਹੁਸੈਨਪੁਰ, 6 ਮਈ (ਸੋਢੀ)-ਬਿਜਲੀ ਘਰ ਖੈੜਾ ਮੰਦਰ ਦੇ ਉਪ ਮੰਡਲ ਅਫ਼ਸਰ ਇੰਜੀ. ਸੁਖਦੇਵ ਸਿੰਘ ਸਹਾਇਕ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਅੱਜ 7 ਮਈ ਦਿਨ ਸ਼ੁੱਕਰਵਾਰ ਨੂੰ 132 ਕੇ. ਵੀ. ਬਿਜਲੀ ਘਰ ਖੈੜਾ ਮੰਦਰ ਤੋਂ ਚੱਲਦੇ 11 ਕੇ. ਵੀ. ਫੀਡਰ ਖੈੜਾ ਯੂ. ਪੀ. ਐਸ., ਕੜਾਲ੍ਹ ਕਲਾਂ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਮੋਟਰ ਗੱਡੀਆਂ 'ਤੇ ਦਾਖ਼ਲਾ ਮੁਹਿੰਮ ਸਟਿੱਕਰ ਲਗਾਏ

ਤਰਨ ਤਾਰਨ, 6 ਮਈ (ਹਰਿੰਦਰ ਸਿੰਘ)—ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਦਾਖ਼ਲਾ ਮੁਹਿੰਮ ਨੂੰ ਉਤਸ਼ਾਹ ਦੇਣ ਲਈ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਾਜੇਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਤਨਾਮ ਸਿੰਘ ਬਾਠ, ਡਿਪਟੀ ਡੀ.ਈ.ਓ. ਐਲੀਮੈਂਟਰੀ ਪਰਮਜੀਤ ...

ਪੂਰੀ ਖ਼ਬਰ »

ਗੁਰੂ ਨਾਨਕ ਖ਼ਾਲਸਾ ਕਾਲਜੀਏਟ ਸਕੂਲ 'ਚ ਸੀਨੀਅਰ ਸੈਕੰਡਰੀ ਜਮਾਤਾਂ ਦਾ ਦਾਖ਼ਲਾ ਸ਼ੁਰੂ-ਪਿ੍ੰਸੀਪਲ ਰੰਧਾਵਾ

ਸੁਲਤਾਨਪੁਰ ਲੋਧੀ, 6 ਮਈ (ਥਿੰਦ, ਹੈਪੀ)-ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਗੁਰੂ ਨਾਨਕ ਖ਼ਾਲਸਾ ਕਾਲਜ ਦੀ ਇਤਿਹਾਸਕ ਗੋਲਡਨ ਜੁਬਲੀ ਮੌਕੇ ਸਥਾਪਿਤ ਕੀਤੇ ਗਏ ਗੁਰੂ ਨਾਨਕ ਖ਼ਾਲਸਾ ਕਾਲਜੀਏਟ ਸਕੂਲ ਵਿਚ ਸੈਸ਼ਨ 2021-22 ਲਈ +1 ਅਤੇ +2 ਆਰਟਸ ਅਤੇ ਕਾਮਰਸ ਫੈਕਲਟੀ ਵਿਚ ...

ਪੂਰੀ ਖ਼ਬਰ »

ਢਿਲਵਾਂ ਮੰਡੀਆਂ 'ਚ ਹੁਣ ਤੱਕ 4 ਲੱਖ ਕੁਇੰਟਲ ਤੋਂ ਵੱਧ ਕਣਕ ਦੀ ਖ਼ਰੀਦ ਹੋਈ

ਢਿਲਵਾਂ, 6 ਮਈ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਮੁੱਖ ਦਾਣਾ ਮੰਡੀ ਢਿਲਵਾਂ ਸਮੇਤ ਮਾਰਕੀਟ ਕਮੇਟੀ ਢਿਲਵਾਂ ਅਧੀਨ ਆਉਂਦੀਆਂ ਹੋਰਨਾਂ ਮੰਡੀਆਂ 'ਚੋਂ 5 ਮਈ ਤੱਕ ਕਣਕ ਦੀ ਕੁੱਲ ਖ਼ਰੀਦ 4 ਲੱਖ 16 ਹਜ਼ਾਰ 027 ਕੁਇੰਟਲ ਕੀਤੀ ਜਾ ਚੁੱਕੀ ਹੈ | ਇਸ ਸਬੰਧੀ ਦਫ਼ਤਰ ਮਾਰਕੀਟ ...

ਪੂਰੀ ਖ਼ਬਰ »

ਪ੍ਰੇਮਜੋਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਕਰਵਾਏ ਆਨਲਾਈਨ ਮੁਕਾਬਲੇ

ਕਪੂਰਥਲਾ, 6 ਮਈ (ਵਿ.ਪ੍ਰ.)-ਪ੍ਰੇਮ ਜੋਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਜੀਤ ਨਗਰ ਕਪੂਰਥਲਾ ਵਲੋਂ ਵਰਲਡ ਮੈਥ ਦਿਵਸ ਦੇ ਸਬੰਧ ਵਿਚ ਸਕੂਲ ਦੇ 5ਵੀਂ ਤੋਂ 10ਵੀਂ ਜਮਾਤ ਦੇ ਬੱਚਿਆਂ ਦਾ ਆਨਲਾਈਨ ਗਣਿਤ ਦਾ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ | ਸਕੂਲ ਦੀ ਪਿ੍ੰਸੀਪਲ ...

ਪੂਰੀ ਖ਼ਬਰ »

ਅਮਰੀਕ ਸਿੰਘ ਨੂੰ ਬੀਬੀ ਜਗੀਰ ਕੌਰ ਤੇ ਹੋਰਾਂ ਵਲੋਂ ਸ਼ਰਧਾਂਜਲੀਆਂ

ਬੇਗੋਵਾਲ, 6 ਮਈ (ਸੁਖਜਿੰਦਰ ਸਿੰਘ)-ਨਗਰ ਪੰਚਾਇਤ ਬੇਗੋਵਾਲ ਦੇ ਸਾਬਕਾ ਪ੍ਰਧਾਨ ਬੀਬੀ ਹਰਬੰਸ ਕੌਰ ਦੇ ਪਤੀ ਤੇ ਰਜਿੰਦਰ ਸਿੰਘ ਲਾਡੀ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ ਦੇ ਪਿਤਾ ਅਮਰੀਕ ਸਿੰਘ ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ ਉਨ੍ਹਾਂ ਦੇ ਨਮਿਤ ਰੱਖੇ ...

ਪੂਰੀ ਖ਼ਬਰ »

ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ 'ਚ ਗਰਲਜ਼ ਕਾਲਜ ਫੱਤੂਢੀਂਗਾ 'ਚ ਕਰਵਾਏ ਕਵਿਤਾ ਉਚਾਰਣ ਤੇ ਡਾਂਸ ਮੁਕਾਬਲੇ

ਕਪੂਰਥਲਾ/ਫੱਤੂਢੀਂਗਾ, 6 ਮਈ (ਵਿ.ਪ੍ਰ., ਪ.ਪ੍ਰ.)-ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ਵਿਚ ਬੇਬੇ ਨਾਨਕੀ ਯੂਨੀਵਰਸਿਟੀ ਗਰਲਜ਼ ਕਾਲਜ ਫੱਤੂਢੀਂਗਾ ਵਿਖੇ ਆਨਲਾਈਨ ਕਵਿਤਾ ਉਚਾਰਣ ਤੇ ਡਾਂਸ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥਣਾਂ ...

ਪੂਰੀ ਖ਼ਬਰ »

ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਸਬੰਧੀ ਪਹਿਲੇ ਦਿਨ 7 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਬੇਗੋਵਾਲ, 6 ਮਈ (ਸੁਖਜਿੰਦਰ ਸਿੰਘ)-ਬ੍ਰਹਮ ਗਿਆਨੀ, ਵਿੱਦਿਆ ਦੇ ਦਾਨੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਸਾਲਾਨਾ ਬਰਸੀ ਸਬੰਧੀ ਸ਼੍ਰੀ ਆਖੰਡ ਪਾਠ ਸਾਹਿਬ ਦੀ ਸ਼ੁਰੂ ਹੋਈ ਲੜੀ ਦੇ ਪਹਿਲੇ ਦਿਨ 7 ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਸਬੰਧੀ ਭੋਗ ...

ਪੂਰੀ ਖ਼ਬਰ »

ਘਰ ਬੈਠੇ ਲੋਕ ਸੋਮਵਾਰ ਤੋਂ ਸ਼ਨੀਵਾਰ ਤੱਕ ਈ-ਸੰਜੀਵਨੀ ਓ.ਪੀ.ਡੀ. ਤੋਂ ਲਾਭ ਲੈਣ-ਡਾ: ਪਰਮਿੰਦਰ ਕੌਰ

ਕਪੂਰਥਲਾ, 6 ਮਈ (ਵਿਸ਼ੇਸ਼ ਪ੍ਰਤੀਨਿਧ)-ਕੋਰੋਨਾ ਮਹਾਂਮਾਰੀ ਦੌਰਾਨ ਸਿਹਤ ਵਿਭਾਗ ਵਲੋਂ ਸ਼ੁਰੂ ਕੀਤੀ ਗਈ ਈ-ਸੰਜੀਵਨੀ ਓ.ਪੀ.ਡੀ. ਦੀ ਸਹੂਲਤ ਲੋਕ ਘਰ ਬੈਠੇ ਹੀ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਪ੍ਰਾਪਤ ਕਰ ਸਕਦੇ ਹਨ | ਇਹ ਜਾਣਕਾਰੀ ਡਾ: ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹੇ ਦੇ ਪਿੰਡਾਂ 'ਚ 2.18 ਲੱਖ ਬੂਟੇ ਲਗਾਏ ਜਾਣਗੇ-ਭੁੱਲਰ

ਕਪੂਰਥਲਾ, 6 ਮਈ (ਅਮਰਜੀਤ ਕੋਮਲ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡਾਂ ਵਿਚ ਬੂਟੇ ਲਗਾਉਣ ਦੀ ਸ਼ੁਰੂ ਕੀਤੀ ਮੁਹਿਮ ਤਹਿਤ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਜ਼ਿਲ੍ਹੇ ਦੇ 546 ਪਿੰਡਾਂ ਵਿਚ 2.18 ਲੱਖ ਬੂਟੇ ...

ਪੂਰੀ ਖ਼ਬਰ »

ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਵਲੋਂ ਸਿਵਲ ਸਰਜਨ ਦਫ਼ਤਰ ਮੂਹਰੇ ਰੋਸ ਵਿਖਾਵਾ

ਕਪੂਰਥਲਾ, 6 ਮਈ (ਸਡਾਨਾ)-ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਰੋਸ ਵਿਖਾਵਾ ਕੀਤਾ ਗਿਆ | ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨ ਸਿਹਤ ਮੰਤਰੀ ਵਲੋਂ ਸਿਹਤ ਮੁਲਾਜ਼ਮਾਂ ਨੂੰ ਤਨਖ਼ਾਹਾਂ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ 'ਮਿੱਟੀ ਪਰਖ ਮੁਹਿੰਮ' ਦੀ ਸ਼ੁਰੂਆਤ

ਸੁਲਤਾਨਪੁਰ ਲੋਧੀ, 6 ਮਈ (ਨਰੇਸ਼ ਹੈਪੀ, ਥਿੰਦ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ 'ਮਿੱਟੀ ਪਰਖ ਮੁਹਿੰਮ' ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਹਰੇਕ ਬਲਾਕ ਦੇ 10-10 ਪਿੰਡਾਂ ਵਿਚੋਂ ਮਿੱਟੀ ਦੇ ਨਮੂਨੇ ਇਕੱਤਰ ਕਰਕੇ ਜਾਂਚ ਲਈ ਭੇਜੇ ਜਾਣਗੇ ਤਾਂ ਜੋ ਲੋੜ ...

ਪੂਰੀ ਖ਼ਬਰ »

ਦੁਕਾਨਦਾਰ ਯੂਨੀਅਨ ਨਡਾਲਾ ਤੇ ਬੇਗੋਵਾਲ ਦੇ ਦੁਕਾਨਦਾਰਾਂ ਦੇ ਵਫ਼ਦ ਐਸ.ਡੀ.ਐਮ. ਭੁਲੱਥ ਨੂੰ ਮਿਲੇ

ਨਡਾਲਾ, 6 ਮਈ (ਮਾਨ)-ਸਰਕਾਰ ਵਲੋਂ ਨਵੇਂ ਰੂਪ ਵਿਚ ਪੈਦਾ ਹੋਏ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਿੰਨੀ ਲਾਕਡਾਊਨ ਦੌਰਾਨ ਗੈਰ ਜ਼ਰੂਰੀ ਕਰਾਰ ਦਿੱਤੀਆਂ ਵਸਤਾਂ ਨਾਲ ਸਬੰਧਿਤ ਨਡਾਲਾ ਤੇ ਬੇਗੋਵਾਲ ਦੁਕਾਨਦਾਰ ਐਸੋਸੀਏਸ਼ਨਾਂ ਨਾਲ ਸਬੰਧਿਤ ਦੁਕਾਨਦਾਰ ਐਸ.ਡੀ.ਐਮ. ਭੁਲੱਥ ...

ਪੂਰੀ ਖ਼ਬਰ »

ਗੁਰੂ ਨਾਨਕ ਖ਼ਾਲਸਾ ਕਾਲਜੀਏਟ ਸਕੂਲ 'ਚ ਸੀਨੀਅਰ ਸੈਕੰਡਰੀ ਕਲਾਸਾਂ ਦਾ ਦਾਖਲਾ ਸ਼ੁਰੂ

ਸੁਲਤਾਨਪੁਰ ਲੋਧੀ, 6 ਮਈ (ਨਰੇਸ਼ ਹੈਪੀ, ਥਿੰਦ)-ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਦੀ ਗੋਲਡਨ ਜੁਬਲੀ ਨੂੰ ਸਮਰਪਿਤ 2 ਸਾਲ ਪਹਿਲਾਂ ਸਥਾਪਤ ਕੀਤੇ ਗਏ ਗੁਰੂ ਨਾਨਕ ਖ਼ਾਲਸਾ ਕਾਲਜੀਏਟ ਸਕੂਲ ਦੇ ਸੈਸ਼ਨ 2021-22 ਲਈ 11ਵੀਂ ਤੇ 12ਵੀਂ ਆਰਟਸ ਤੇ ਕਾਮਰਸ ਫੈਕਲਟੀ ਵਿਚ ...

ਪੂਰੀ ਖ਼ਬਰ »

ਸਰਕਾਰ ਪੂਰਨ ਲਾਕਡਾਊਨ ਲਗਾ ਕੇ ਵੈਕਸੀਨੇਸ਼ਨ ਤੇ ਟੈਸਟਿੰਗ ਮੁਕੰਮਲ ਕਰੇ-ਰਣਜੀਤ ਸਿੰਘ ਖੁਰਾਣਾ

ਫਗਵਾੜਾ, 6 ਮਈ (ਕਿੰਨੜਾ)-ਕੋਰੋਨਾ ਮਹਾਂਮਾਰੀ ਦੌਰਾਨ ਬਚਾਅ ਲਈ ਸਰਕਾਰ ਵਲੋਂ ਲਗਾਇਆਂ ਮਿੰਨੀ ਲਾਕਡਾਊਨ ਇੰਨਾ ਕਾਰਗਰ ਸਿੱਧ ਨਹੀਂ ਹੋ ਰਿਹਾ ਹੈ | ਬਾਜ਼ਾਰਾਂ ਵਿਚ ਸ਼ਰੇਆਮ ਲੋਕ ਮਿੰਨੀ ਲਾਕਡਾਊਨ ਦੀ ਧੱਜੀਆਂ ਉਡਾ ਰਹੇ ਹਨ, ਇੰਜ ਲੱਗਦਾ ਜਿਵੇਂ ਲੋਕ ਆਪਣੀ ਹੀ ਸਿਹਤ ...

ਪੂਰੀ ਖ਼ਬਰ »

ਸਿਹਤ ਵਿਭਾਗ ਦੇ ਕੱਚੇ ਮੁਲਾਜ਼ਮਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਤਹਿਤ ਕਾਲਾ ਸੰਘਿਆਂ ਵਿਖੇ ਧਰਨਾ

ਕਾਲਾ ਸੰਘਿਆਂ, 6 ਮਈ (ਬਲਜੀਤ ਸਿੰਘ ਸੰਘਾ)-ਐਨ.ਐਚ.ਐਮ. ਇੰਪਲਾਈਜ਼ ਐਸੋਸੀਏਸ਼ਨ/ਯੂਨੀਅਨ ਪੰਜਾਬ ਦੇ ਸੱਦੇ 'ਤੇ ਅਸੀਂ ਸਾਰੇ 9 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਨੇ 4 ਮਈ ਤੋਂ ਅਣਮਿਥੇ ਸਮੇਂ ਲਈ ਆਰੰਭੀ ਹੜਤਾਲ ਤਹਿਤ ਸਿਵਲ ਹਸਪਤਾਲ ਕਾਲਾ ਸੰਘਿਆਂ ਵਿਖੇ ਐਡਹਾਕ ਮੁਲਾਜ਼ਮ ...

ਪੂਰੀ ਖ਼ਬਰ »

ਫ਼ਤਿਹ ਸਿੰਘ ਸੋਹਲ ਨੂੰ ਸਦਮਾ-ਵੱਡੀ ਭੈਣ ਦਾ ਦਿਹਾਂਤ

ਕਾਲਾ ਸੰਘਿਆਂ, 6 ਮਈ (ਸੰਘਾ)-ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਉੱਘੇ ਸਮਾਜ ਸੇਵਕ ਅਤੇ ਜਗਤਾਰ ਪ੍ਰਵਾਨਾ ਸਭਿਆਚਾਰਕ ਮੰਚ ਅਠੌਲਾ ਦੇ ਪ੍ਰਧਾਨ ਫ਼ਤਿਹ ਸਿੰਘ ਸੋਹਲ ਯੂ.ਕੇ ਦੇ ਵੱਡੇ ਭੈਣ ਦੀ ਅਚਾਨਕ ਹੋਈ ਮੌਤ ਨਾਲ ਸ: ਸੋਹਲ ਤੇ ਪਰਿਵਾਰ ਨੂੰ ਗਹਿਰਾ ...

ਪੂਰੀ ਖ਼ਬਰ »

ਭੁਲੱਥ ਪੁਲਿਸ ਨੇ ਬਿਨਾਂ ਮਾਸਕ ਤੋਂ ਘੁੰਮ ਰਹੇ ਲੋਕਾਂ ਤੋਂ ਜੁਰਮਾਨਾ ਵਸੂਲਿਆ

ਭੁਲੱਥ, 6 ਮਈ (ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ)-ਸਰਕਾਰ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਤੋਂ ਭੁਲੱਥ ਪੁਲਿਸ ਵਲੋਂ ਤਕਰੀਬਨ ਤੀਹ ਹਜ਼ਾਰ ਰੁਪਈਆ ਜੁਰਮਾਨਾ ਵਸੂਲਿਆ ਜਾ ਚੁੱਕਾ ਹੈ | ਜਾਣਕਾਰੀ ਅਨੁਸਾਰ ਇਹ ਜੁਰਮਾਨਾ ...

ਪੂਰੀ ਖ਼ਬਰ »

ਲੋਕ ਹੋਮ ਡਲਿਵਰੀ ਨੂੰ ਤਰਜੀਹ ਦੇਣ-ਸ਼ਾਇਰੀ ਮਲਹੋਤਰਾ

ਫਗਵਾੜਾ, 6 ਮਈ (ਤਰਨਜੀਤ ਸਿੰਘ ਕਿੰਨੜਾ)-ਐਸ.ਡੀ.ਐਮ ਫਗਵਾੜਾ ਸ਼ਾਇਰੀ ਮਲਹੋਤਰਾ ਨੇ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ ਦੀ ਦੂਜੀ ਖ਼ਤਰਨਾਕ ਲਹਿਰ ਦੇ ਮੱਦੇਨਜ਼ਰ ਲੋਕ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਘੱਟ ਤੋਂ ਘੱਟ ਘਰਾਂ ਵਿਚੋਂ ਨਿਕਲਣ ਅਤੇ ...

ਪੂਰੀ ਖ਼ਬਰ »

ਕੇਂਦਰ ਸਰਕਾਰ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ 'ਚ ਅਸਫ਼ਲ ਰਹੀ-ਅਵੀ ਰਾਜਪੂਤ

ਕਪੂਰਥਲਾ, 6 ਮਈ (ਸਡਾਨਾ)-ਕੇਂਦਰ ਸਰਕਾਰ ਦੇਸ਼ ਵਿਚ ਫੈਲ ਰਹੇ ਕੋਰੋਨਾ ਦੇ ਮਾਮਲਿਆਂ ਦੇ ਹੱਲ ਲਈ ਅਤੇ ਮਰੀਜ਼ਾਂ ਦੀ ਸੰਭਾਲ ਵਿਚ ਨਾਕਾਮ ਸਾਬਤ ਹੋਈ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੋਆਬਾ ਜ਼ੋਨ ਦੇ ਸੀਨੀਅਰ ਆਗੂ ਅਵੀ ਰਾਜਪੂਤ ਨੇ ਗੱਲਬਾਤ ਦੌਰਾਨ ...

ਪੂਰੀ ਖ਼ਬਰ »

ਚੋਰੀ ਸਬੰਧੀ ਪੁਲਿਸ ਵਲੋਂ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ

ਸੁਲਤਾਨਪੁਰ ਲੋਧੀ, 6 ਮਈ (ਥਿੰਦ, ਹੈਪੀ)-ਬੀਤੇ ਦਿਨੀਂ ਥਾਣਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਰਾਮ ਜਗੀਰ ਵਿਖੇ ਪਰਵਾਸੀ ਮਜ਼ਦੂਰ ਦੇ ਘਰ ਵਿਚੋਂ ਅਣਪਛਾਤੇ ਵਿਅਕਤੀਆਂ ਵਲੋਂ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਫ਼ੋਟੋਗ੍ਰਾਫ਼ਰ ਯੂਨੀਅਨ ਨੇ ਦੁਕਾਨਾਂ ਖੋਲ੍ਹਣ ਸਬੰਧੀ ਐਸ.ਡੀ.ਐਮ ਨੂੰ ਮੰਗ ਪੱਤਰ ਸੌਂਪਿਆ

ਸੁਲਤਾਨਪੁਰ ਲੋਧੀ, 6 ਮਈ (ਥਿੰਦ, ਹੈਪੀ)-ਫ਼ੋਟੋਗਰਾਫ਼ਰ ਯੂਨੀਅਨ ਸੁਲਤਾਨਪੁਰ ਲੋਧੀ ਵਲੋਂ ਫ਼ੋਟੋਗਰਾਫੀ ਨਾਲ ਸਬੰਧਿਤ ਦੁਕਾਨਾਂ ਖੋਲ੍ਹਣ ਸਬੰਧੀ ਐਸ.ਡੀ.ਐਮ. ਡਾ: ਚਾਰੂਮਿਤਾ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਜਰਨੈਲ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਪੁਲਿਸ ਨੇ ਕਰਵਾਏ ਰਾਹਗੀਰਾਂ ਦੇ ਟੈੱਸਟ

ਸੁਲਤਾਨਪੁਰ ਲੋਧੀ, 6 ਮਈ (ਨਰੇਸ਼ ਹੈਪੀ, ਥਿੰਦ)-ਸੁਲਤਾਨਪੁਰ ਲੋਧੀ ਖੇਤਰ ਵਿਚ ਐਸ.ਡੀ.ਐਮ. ਡਾ: ਚਾਰੂਮਿਤਾ ਤੇ ਡੀ.ਐਸ.ਪੀ. ਸਰਵਣ ਸਿੰਘ ਬੱਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਐਸ.ਐਚ.ਓ. ਸੁਲਤਾਨਪੁਰ ਲੋਧੀ ਹਰਜੀਤ ਸਿੰਘ ਨੇ ਐਸ.ਐਮ.ਓ. ਡਾ: ਰਵਿੰਦਰਪਾਲ ਸ਼ੁੱਭ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਕਣਕ ਦਾ ਨਾੜ ਖੇਤਾਂ 'ਚ ਵਾਹੁਣ ਦਾ ਰੁਝਾਨ ਵਧਿਆ

ਡਡਵਿੰਡੀ, 6 ਮਈ (ਦਿਲਬਾਗ ਸਿੰਘ ਝੰਡ)-ਕਣਕ ਦਾ ਨਾੜ ਖੇਤਾਂ ਵਿਚ ਵਾਹੁਣ ਦਾ ਰੁਝਾਨ ਲੋਕਾਂ ਵਿਚ ਵਧਣ ਲੱਗਾ ਹੈ ਜੋ ਖੇਤੀਬਾੜੀ ਲਈ ਇਕ ਚੰਗਾ ਸੰਕੇਤ ਮੰਨਿਆ ਜਾ ਰਿਹਾ ਹੈ | ਇਸ ਨਾਲ ਖੇਤਾਂ ਦੀ ਉਪਜਾਊ ਸ਼ਕਤੀ ਅਤੇ ਪਲੀਤ ਹੋ ਚੁੱਕੇ ਵਾਤਾਵਰਨ ਵਿਚ ਸੁਧਾਰ ਹੋਣ ਦੀ ਸੰਭਾਵਨਾ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਪਾਊਡਰ ਸਮੇਤ ਇਕ ਗਿ੍ਫ਼ਤਾਰ

ਕਪੂਰਥਲਾ, 6 ਮਈ (ਸਡਾਨਾ)-ਥਾਣਾ ਸਦਰ ਮੁਖੀ ਇੰਸਪੈਕਟਰ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ.ਵਰਿੰਦਰ ਸਿੰਘ ਨੇ ਇਕ ਵਿਅਕਤੀ ਨੂੰ ਨਸ਼ੀਲੇ ਪਾਊਡਰ ਤੇ ਗੋਲੀਆਂ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਪਾਰਟੀ ਨੇ ਮਾਧੋ ਝੰਡਾ ਨੇੜੇ ਕਥਿਤ ਦੋਸ਼ੀ ...

ਪੂਰੀ ਖ਼ਬਰ »

ਬਿਨਾਂ ਪਰਮਿਟ ਲਾਟਰੀ ਵੇਚਦਾ ਇਕ ਕਾਬੂ

ਨਡਾਲਾ, 6 ਮਈ (ਮਾਨ)-ਨਡਾਲਾ ਪੁਲਿਸ ਵਲੋਂ ਬਿਨਾਂ ਪਰਮਿਟ ਲਾਟਰੀ ਵੇਚ ਰਹੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਮਾਮਲਾ ਦਰਜ਼ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਨਡਾਲਾ ਜਸਬੀਰ ਸਿੰਘ ਨੇ ਦੱਸਿਆ ਕਿ ਏਐਸਆਈ ਹਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ...

ਪੂਰੀ ਖ਼ਬਰ »

ਗੁਆਚੇ ਮੋਬਾਈਲ ਫੋਨਾਂ 'ਚੋਂ 50 ਫ਼ੋਨ ਲੱਭ ਕੇ ਮਾਲਕਾਂ ਹਵਾਲੇ ਕੀਤੇ

ਕਪੂਰਥਲਾ, 6 ਮਈ (ਸਡਾਨਾ)-ਐਸ.ਪੀ.ਡੀ. ਵਿਸ਼ਾਲਜੀਤ ਸਿੰਘ ਤੇ ਡੀ.ਐਸ.ਪੀ.ਡੀ. ਸਰਬਜੀਤ ਸਿੰਘ ਰਾਏ ਦੀ ਨਿਗਰਾਨੀ ਹੇਠ ਸੀ.ਆਈ.ਏ. ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਵਲੋਂ ਆਪਣੀ ਟੀਮ ਦੇ ਨਾਲ ਪਿਛਲੇ ਇਕ ਸਾਲ ਦੇ ਅਰਸੇ ਦੌਰਾਨ ਗੁਆਚੇ ਹੋਏ 50 ਮੋਬਾਈਲ ਫ਼ੋਨ ਬਰਾਮਦ ਕਰਕੇ ਅੱਜ ...

ਪੂਰੀ ਖ਼ਬਰ »

ਦਿੱਲੀ ਸੰਘਰਸ਼ 'ਚ ਭਾਗ ਲੈਣ ਲਈ ਪਿੰਡ ਟੋਡਰਵਾਲ ਦੀ ਪੰਚਾਇਤ ਵਲੋਂ ਮਤਾ ਪਾਸ

ਸੁਲਤਾਨਪੁਰ ਲੋਧੀ, 6 ਮਈ (ਥਿੰਦ, ਹੈਪੀ)-ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਪਿੰਡ ਟੋਡਰਵਾਲ ਦੀ ਪੰਚਾਇਤ ਨੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿਚ ਇਕ ਲਿਖਤੀ ਮਤਾ ਪਾਸ ਕੀਤਾ | ਜਿਸ ਦੀ ਜਾਣਕਾਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX