ਤਾਜਾ ਖ਼ਬਰਾਂ


ਪੰਜਾਬ ਸਰਕਾਰ ਦਾ ਨਵਾਂ ਫ਼ੈਸਲਾ -ਹੁਣ ਜਾਤ ਦੇ ਆਧਾਰ 'ਤੇ ਰੱਖੇ ਨਾਮ ਹੋਣਗੇ ਤਬਦੀਲ
. . .  1 day ago
ਵਿਧਾਨ ਸਭਾ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਆਪ ਆਗੂ ਵਿਨੋਦ ਸੋਈ ਬਣੇ ਵਪਾਰ ਮੰਡਲ ਦੇ ਜ਼ਿਲਾ ਪ੍ਰਧਾਨ
. . .  1 day ago
ਫਿਰੋਜ਼ਪੁਰ, 22 ਸਤੰਬਰ (ਕੁਲਬੀਰ ਸਿੰਘ ਸੋਢੀ)- ਆਪ ਵਲੋਂ ਸੂਬੇ ਅੰਦਰ ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਦੀਆਂ ਗਤਵਿਧੀਆਂ ਨੂੰ ਲਗਾਤਾਰ ਜਾਰੀ ਰੱਖਣ ਲਈ ਸੂਬੇ ਭਰ ਅੰਦਰ ਵਪਾਰ ...
ਖੈਬਰ ਪਖਤੂਨਖਵਾ 'ਚ ਕੁੜੀਆਂ ਦੇ ਸਕੂਲ ਵਿਚ ਧਮਾਕਾ
. . .  1 day ago
ਅੰਮ੍ਰਿਤਸਰ, 22 ਸਤੰਬਰ (ਸੁਰਿੰਦਰ ਕੋਛੜ )-ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਟੈਂਕ ਜ਼ਿਲੇ 'ਚ ਅੱਜ ਇਕ ਧਮਾਕੇ ਨਾਲ ਲੜਕੀਆਂ ਦੇ ਸਕੂਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ।ਅਧਿਕਾਰੀਆਂ ਨੇ ...
ਲੁਧਿਆਣਾ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ
. . .  1 day ago
ਲੁਧਿਆਣਾ , 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਅਮਰਜੀਤ ਕਾਲੋਨੀ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ । ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ...
ਆਈ.ਪੀ.ਐਲ. 2021 - ਸਨਰਾਈਜ਼ਰਸ ਹੈਦਰਾਬਾਦ ਨੇ ਦਿੱਲੀ ਕੈਪੀਟਲਸ ਦੇ ਖਿਲਾਫ ਜਿੱਤਿਆ ਟਾਸ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਮੁੱਖ ਮੰਤਰੀ, ਹਰਿਆਣਾ ਨੂੰ ਮਿਲੇ ਮੁੱਖ ਮੰਤਰੀ ਚੰਨੀ ਕਿਹਾ, ਦੋਸਤੀ ਤੇ ਸਹਿਯੋਗ ਨਾਲ ਕਰਾਂਗੇ ਕੰਮ
. . .  1 day ago
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਤੇ ਮੈਨੇਜਰ ਦਾ ਹੋਇਆ ਤਬਾਦਲਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਨਿੱਕੂਵਾਲ , ਕਰਨੈਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਅਤੇ ਮੈਨੇਜਰ ਮਲਕੀਤ ਸਿੰਘ ਦਾ ਅੱਜ ਤਬਾਦਲਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੀ 13 ...
ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ ਕੈਪਟਨ
. . .  1 day ago
ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ, ਹਵਾਈ ਸੈਨਾ ਮੁਖੀ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  1 day ago
ਅਮਰੀਕਾ ਦੁਨੀਆ ਨੂੰ 50 ਕਰੋੜ ਟੀਕਾ ਕਰੇਗਾ ਦਾਨ
. . .  1 day ago
ਚਰਨਜੀਤ ਚੰਨੀ ਦੇ ਘਰ ਪਹੁੰਚਣ 'ਤੇ ਬ੍ਰਹਮ ਮਹਿੰਦਰਾ ਨੇ ਕੀਤਾ ਸਵਾਗਤ
. . .  1 day ago
ਪ੍ਰਿਯੰਕਾ-ਰਾਹੁਲ ਮੇਰੇ ਬੱਚਿਆਂ ਵਰਗੇ, ਸਾਡਾ ਰਿਸ਼ਤਾ ਇਸ ਤਰ੍ਹਾਂ ਖਤਮ ਨਹੀਂ ਹੋਣਾ ਚਾਹੀਦਾ ਸੀ, ਮੈਨੂੰ ਸੱਟ ਲੱਗੀ -ਕੈਪਟਨ ਅਮਰਿੰਦਰ ਸਿੰਘ
. . .  1 day ago
ਅਸੀਂ ਕਿਸੇ ਨੂੰ ਵੀ ਭਾਰਤ ਨੂੰ ਵੰਡਣ ਨਹੀਂ ਦੇਵਾਂਗੇ - ਮਮਤਾ ਬੈਨਰਜੀ
. . .  1 day ago
ਭਵਾਨੀਪੁਰ, 22 ਸਤੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਨੇ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਭਾਜਪਾ ਇਕ 'ਜੁਮਲਾ' ਪਾਰਟੀ...
ਕੈਨੇਡਾ ਸੰਸਦੀ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਤੇ ਜਸਟਿਨ ਟਰੂਡੋ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  1 day ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ 16 ਪੰਜਾਬੀਆਂ ਦੇ ਜਿੱਤ ਹਾਸਲ ਕਰਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ...
ਜੰਮੂ -ਕਸ਼ਮੀਰ ਸਰਕਾਰ ਨੇ 6 ਕਰਮਚਾਰੀਆਂ ਨੂੰ 'ਅੱਤਵਾਦੀ ਸੰਬੰਧਾਂ' ਦੇ ਕਾਰਨ ਕੀਤਾ ਬਰਖ਼ਾਸਤ
. . .  1 day ago
ਸ੍ਰੀਨਗਰ, 22 ਸਤੰਬਰ - ਜੰਮੂ -ਕਸ਼ਮੀਰ ਸਰਕਾਰ ਨੇ ਬੁੱਧਵਾਰ ਨੂੰ ਆਪਣੇ ਛੇ ਕਰਮਚਾਰੀਆਂ ਨੂੰ ਕਥਿਤ ਤੌਰ 'ਤੇ ਅੱਤਵਾਦੀ ਸੰਬੰਧ ਰੱਖਣ ਅਤੇ ਜ਼ਮੀਨੀ ਕਰਮਚਾਰੀਆਂ ਦੇ ਤੌਰ' ਤੇ ਕੰਮ ਕਰਨ ਦੇ...
ਅਫ਼ਗਾਨਿਸਤਾਨ : ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿਚ ਤਿੰਨ ਦੀ ਮੌਤ
. . .  1 day ago
ਕਾਬੁਲ, 22 ਸਤੰਬਰ - ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿਚ ਅੱਜ ਸਵੇਰੇ ਹੋਏ ਹਮਲੇ ਵਿਚ ਤਿੰਨ ਲੋਕ ਮਾਰੇ ਗਏ ਹਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਮਾਰੇ ਗਏ ਲੋਕਾਂ ਵਿਚੋਂ ਦੋ ਤਾਲਿਬਾਨ ਫ਼ੌਜ ਦੇ ...
ਪਾਕਿਸਤਾਨੀ ਏਅਰ ਫੋਰਸ ਦਾ ਜਹਾਜ਼ ਹਾਦਸਾਗ੍ਰਸਤ
. . .  1 day ago
ਇਸਲਾਮਾਬਾਦ, 22 ਸਤੰਬਰ - ਪਾਕਿਸਤਾਨੀ ਮੀਡੀਆ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਏਅਰ ਫੋਰਸ (ਪੀ.ਏ.ਐਫ.) ਦਾ ਇਕ ਛੋਟਾ ਟ੍ਰੇਨਰ ਜਹਾਜ਼ ਅੱਜ ਇਕ...
ਰਾਜੀਵ ਬਾਂਸਲ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ
. . .  1 day ago
ਨਵੀਂ ਦਿੱਲੀ , 22 ਸਤੰਬਰ - ਏਅਰ ਇੰਡੀਆ ਦੇ ਚੇਅਰਮੈਨ ਰਾਜੀਵ ਬਾਂਸਲ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ...
3 ਮਹੀਨਿਆਂ ਵਿਚ ਕੀਤਾ ਜਾਵੇਗਾ 6 ਮਹੀਨਿਆਂ ਦਾ ਕੰਮ - ਕੁਲਦੀਪ ਸਿੰਘ ਵੈਦ
. . .  1 day ago
ਲੁਧਿਆਣਾ, 22 ਸਤੰਬਰ - ਵਿਧਾਇਕ ਕੁਲਦੀਪ ਸਿੰਘ ਵੈਦ ਦਾ ਕਹਿਣਾ ਹੈ ਕਿ ਅਸੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਕੰਮ ਕਰ ਰਹੀ ਪੁਰਾਣੀ ਨੌਕਰਸ਼ਾਹੀ ਨੂੰ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ...
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਟਾਰੀ ਬਿਜਲੀ ਘਰ ਵਿਖੇ ਧਰਨਾ
. . .  1 day ago
ਅਟਾਰੀ, 22 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਟਾਰੀ ਵਲੋਂ ਬਿਜਲੀ ਘਰ ਅਟਾਰੀ (ਸਬਡਵੀਜ਼ਨ) ਵਿਖੇ ਧਰਨਾ ਲਗਾਇਆ ਗਿਆ...
ਪਾਣੀ ਦੀ ਵਾਰੀ ਨੂੰ ਲੈ ਕੇ ਹੋਏ ਝਗੜੇ 'ਚ ਬਜ਼ੁਰਗ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
. . .  1 day ago
ਅਬੋਹਰ, 22 ਸਤੰਬਰ (ਕੁਲਦੀਪ ਸਿੰਘ ਸੰਧੂ) - ਉਪਮੰਡਲ ਦੇ ਪਿੰਡ ਅਮਰਪੁਰਾ ਵਿਖੇ ਪਾਣੀ ਦੀ ਵਾਰੀ ਨੂੰ ਲੈ ਕੇ ਦੋ ਗੁੱਟਾਂ ਦਰਮਿਆਨ ਹੋਏ ਝਗੜੇ ਵਿਚ ਇਕ ਬਜ਼ੁਰਗ ਦੀ ਮੌਤ ਹੋ ਗਈ...
ਐੱਸ. ਡੀ. ਐਮ. ਯਸ਼ਪਾਲ ਸ਼ਰਮਾ ਨੇ ਗ਼ੈਰ ਹਾਜ਼ਰ ਮਿਲ਼ੇ ਮੁਲਾਜ਼ਮਾਂ ਤੋਂ ਮੰਗਿਆ ਸਪਸ਼ਟੀਕਰਨ
. . .  1 day ago
ਬੱਸੀ ਪਠਾਣਾਂ, 22 ਸਤੰਬਰ (ਰਵਿੰਦਰ ਮੌਦਗਿਲ, ਐੱਚ ਐੱਸ ਗੌਤਮ) - ਬੁੱਧਵਾਰ ਨੂੰ ਐੱਸ.ਡੀ.ਐਮ. ਬੱਸੀ ਪਠਾਣਾ ਅਤੇ ਨਾਇਬ ਤਹਿਸੀਲਦਾਰ ਏ.ਪੀ.ਐੱਸ. ਸੋਮਲ ਵਲੋਂ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਤੇ ਦਫ਼ਤਰਾਂ...
ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 22 ਸਤੰਬਰ - ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਆਈ. ਪੀ. ਐਲ. ਵਿਚ ਕੋਰੋਨਾ ਦੀ ਐਂਟਰੀ ਤੋਂ ਬਾਅਦ ਨਟਰਾਜਨ ਦੇ ਸੰਪਰਕ ਵਿਚ ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਘਟਨਾ ਸੰਬੰਧੀ ਸ਼੍ਰੋਮਣੀ ਕਮੇਟੀ ਨੇ ਕਰਵਾਇਆ ਪਸ਼ਚਾਤਾਪ ਸਮਾਗਮ
. . .  1 day ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਤੇ ਦਿਨੀਂ ਵਾਪਰੀ ਬੇਅਦਬੀ ਦੀ ਘਟਨਾ 'ਤੇ ਅੱਜ ਤਖ਼ਤ ਸਾਹਿਬ ਵਿਖੇ...
ਯੂ.ਕੇ. ਨੇ ਕੋਵਿਡਸ਼ੀਲਡ ਨੂੰ ਦਿੱਤੀ ਮਾਨਤਾ
. . .  1 day ago
ਨਵੀਂ ਦਿੱਲੀ, 22 ਸਤੰਬਰ - ਬ੍ਰਿਟੇਨ ਨੇ ਆਖ਼ਰਕਾਰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੁਆਰਾ ਬਣਾਈ ਗਈ ਕੋਰੋਨਾ ਵੈਕਸੀਨ 'ਕੋਵੀਸ਼ਲਿਡ' ਨੂੰ ਆਪਣੇ ਨਵੇਂ ਯਾਤਰਾ ਨਿਯਮਾਂ ਵਿਚ ਮਨਜ਼ੂਰੀ ਦੇ ਦਿੱਤੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਅੱਸੂ ਸੰਮਤ 553
ਿਵਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਪਹਿਲਾ ਸਫ਼ਾ

ਕੈਨੇਡਾ ਸੰਸਦੀ ਚੋਣਾਂ

ਬਹੁਮਤ ਤੋਂ ਫਿਰ ਖੁੰਝੀ ਲਿਬਰਲ ਪਾਰਟੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ ਟਰੂਡੋ

• ਐਨ.ਡੀ.ਪੀ. ਫਿਰ ਬਣੀ 'ਕਿੰਗ ਮੇਕਰ' • ਪੰਜਾਬੀ ਮੂਲ ਦੇ ਮੈਂਬਰਾਂ ਦੀ ਗਿਣਤੀ ਘਟੀ
ਸਤਪਾਲ ਸਿੰਘ ਜੌਹਲ

ਟੋਰਾਂਟੋ, 21 ਸਤੰਬਰ -ਕੈਨੇਡਾ ਵਿਚ ਵੋਟਰਾਂ ਵਲੋਂ ਬੀਤੇ ਕੱਲ੍ਹ ਕੀਤੀ ਗਈ 44ਵੀਂ ਸੰਸਦ ਦੀ ਚੋਣ ਬੀਤੀ 15 ਅਗਸਤ ਨੂੰ ਭੰਗ ਕੀਤੀ ਗਈ 43ਵੀਂ ਸੰਸਦ ਤੋਂ ਬਹੁਤੀ ਵੱਖਰੀ ਨਹੀਂ ਹੈ | 18 ਅਕਤੂਬਰ, 2019 ਦੇ ਚੋਣ ਨਤੀਜੇ ਵਾਂਗ, ਇਕ ਵਾਰੀ ਫਿਰ ਲਿਬਰਲ ਪਾਰਟੀ ਨੂੰ ਘੱਟ-ਗਿਣਤੀ ਸਰਕਾਰ ਦਾ ਫ਼ਤਵਾ ਮਿਲਿਆ ਹੈ ਪਰ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਦੀ ਗਿਣਤੀ ਕੁਝ ਘਟ ਗਈ ਹੈ | ਕੁਲ ਮਿਲਾ ਕੇ ਭਾਰਤੀ ਮੂਲ ਦੇ ਡੇਢ ਦਰਜਨ ਦੇ ਕਰੀਬ ਉਮੀਦਵਾਰ ਸੰਸਦ ਮੈਂਬਰ ਚੁਣੇ ਗਏ ਹਨ | ਕੁਝ ਸੀਟਾਂ ਦੀਆਂ ਡਾਕ ਰਾਹੀਂ ਮਿਲੀਆਂ ਵੋਟਾਂ ਦੀ ਗਿਣਤੀ ਅਜੇ ਕੀਤੀ ਜਾ ਰਹੀ ਹੈ ਪਰ ਇਸ ਨਾਲ ਸੀਟਾਂ ਵਿਚ ਵੱਡਾ ਫੇਰਬਦਲ ਹੋਣ ਦੀ ਸੰਭਾਵਨਾ ਨਹੀਂ ਹੈ | ਲਿਬਰਲ ਪਾਰਟੀ ਨੂੰ 158 (2019 ਤੋਂ ਇਕ ਸੀਟ ਵੱਧ), ਕੰਜਰਵੇਟਿਵ ਪਾਰਟੀ ਨੂੰ 119 (2019 ਤੋਂ ਦੋ ਸੀਟਾਂ ਘੱਟ), ਬਲਾਕ ਕਿਊਬਕ ਨੂੰ 34 (ਪਿਛਲੀ ਵਾਰੀ ਤੋਂ ਦੋ ਵੱਧ), ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਨੂੰ 25 (2019 ਤੋਂ ਇਕ ਸੀਟ ਵੱਧ) ਅਤੇ ਗਰੀਨ ਪਾਰਟੀ ਨੂੰ ਦੋ ਸੀਟਾਂ (2019 ਤੋਂ ਇਕ ਸੀਟ ਘੱਟ) ਮਿਲੀਆਂ ਹਨ ਪਰ ਡਾਕ ਰਾਹੀ ਮਿਲੀਆਂ ਵੋਟਾਂ ਦੀ ਗਿਣਤੀ ਜਾਰੀ ਹੋਣ ਕਰਕੇ ਇਲੈਕਸ਼ਨਜ਼ ਕੈਨੇਡਾ (ਚੋਣ ਕਮਿਸ਼ਨ) ਨੇ ਅਜੇ ਸਾਰੇ ਨਤੀਜੇ ਤਸਦੀਕ ਨਹੀਂ ਕੀਤੇ | 2019 ਵਿਚ ਇਕ ਆਜ਼ਾਦ ਉਮੀਦਵਾਰ ਨੇ ਚੋਣ ਜਿੱਤੀ ਸੀ ਪਰ ਇਸ ਵਾਰੀ ਆਜ਼ਾਦ ਉਮੀਦਵਾਰਾਂ ਨੂੰ ਕੋਈ ਸੀਟ ਨਹੀਂ ਮਿਲੀ | ਟਰੂਡੋ ਦੀ ਘੱਟ ਗਿਣਤੀ ਸਰਕਾਰ ਨੂੰ ਚੱਲਦੀ ਰੱਖਣ ਲਈ ਐਨ.ਡੀ.ਪੀ ਇਕ ਵਾਰ ਫਿਰ 'ਕਿੰਗ ਮੇਕਰ' ਪਾਰਟੀ ਵਜੋਂ ਉੱਭਰੀ ਹੈ | ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਮਾਂਟਰੀਅਲ ਨੇੜੇ ਪਾਪੀਨੋ ਹਲਕੇ ਤੋਂ (9 ਉਮੀਦਵਾਰਾਂ ਨੂੰ ਹਰਾ ਕੇ) 5ਵੀਂ ਵਾਰ ਜਿੱਤ ਪ੍ਰਾਪਤ ਕੀਤੀ ਹੈ | ਕੰਜਰਵੇਟਿਵ ਪਾਰਟੀ ਦੇ ਆਗੂ ਏਰਿਨ ਓਟੂਲ ਉਂਟਾਰੀਓ 'ਚ ਦਰਹਮ ਹਲਕੇ ਤੋਂ ਆਪਣੀ ਚੋਣ ਜਿੱਤੇ ਹਨ ਅਤੇ ਐਨ.ਡੀ.ਪੀ ਦੇ ਆਗੂ ਜਗਮੀਤ ਸਿੰਘ ਬਿ੍ਟਿਸ਼ ਕੋਲੰਬੀਆ ਵਿਚ ਬਰਨਬੀ ਦੱਖਣੀ ਹਲਕੇ ਤੋਂ ਲਗਾਤਾਰ ਤੀਸਰੀ ਵਾਰੀ ਚੋਣ ਜਿੱਤ ਗਏ ਹਨ | ਬਲਾਕ ਕਿਊਬਕ ਦੇ ਆਗੂ ਫਰਾਂਸੁਆ ਬਲਾਂਸ਼ੇ ਵੀ ਆਪਣੀ ਸੀਟ ਜਿੱਤ ਗਏ ਹਨ ਪਰ ਗਰੀਨ ਪਾਰਟੀ ਦੀ ਆਗੂ ਐਮਨੀ ਪਾਲ ਤੇ ਪੀਪਲਜ਼ ਪਾਰਟੀ ਆਫ਼ ਕੈਨੇਡਾ (ਪੀ.ਪੀ.ਸੀ.) ਦੇ ਚਰਚਿਤ ਆਗੂ ਮੈਕਸੀਮ ਬਰਨੀਏ ਚੋਣਾਂ ਹਾਰ ਗਏ ਹਨ | ਲਿਬਰਲ ਪਾਰਟੀ ਨੂੰ ਸ਼ਹਿਰੀ ਹਲਕਿਆਂ ਅਤੇ ਕੰਜਰਵੇਟਿਵ ਪਾਰਟੀ ਨੂੰ ਮੁੱਖ ਤੌਰ 'ਤੇ ਪੇਂਡੂ ਹਲਕਿਆਂ 'ਚੋਂ ਵੋਟਰਾਂ ਦਾ ਭਰਵਾਂ ਸਮਰਥਨ ਮਿਲਿਆ ਹੈ | ਚੋਣ ਪ੍ਰਚਾਰ ਦੌਰਾਨ ਵਿਵਾਦਾਂ ਵਿਚ ਘਿਰਨ ਕਰਕੇ ਚੋਣ ਮੈਦਾਨ 'ਚੋਂ ਹਟਾਇਆ ਗਿਆ (ਪਰ ਬੈਲਟ ਪੇਪਰ ਉਪਰ ਨਾਂਅ ਲਿਖਿਆ ਰਿਹਾ) ਲਿਬਰਲ ਉਮੀਦਵਾਰ ਕੈਵਿਨ ਵੁਆਂਗ ਟੋਰਾਂਟੋ ਦੇ ਹਲਕੇ ਤੋਂ ਚੋਣ ਜਿੱਤ ਗਿਆ ਹੈ ਜੋ ਹੁਣ ਆਜ਼ਾਦ ਸੰਸਦ ਮੈਂਬਰ ਹੋਵੇਗਾ | ਚੋਣ ਪ੍ਰਚਾਰ ਦੌਰਾਨ ਹੀ ਚੋਣ ਮੈਦਾਨ 'ਚੋਂ ਹਟਾਏ ਗਏ ਸਾਬਕਾ ਸੰਸਦ ਮੈਂਬਰ ਰਾਜ ਸੈਣੀ ਦੀ ਕਿਚਨਰ-ਸੈਂਟਰ ਹਲਕੇ ਤੋਂ ਹਾਰ ਹੋਈ ਹੈ ਉਹ ਸੀਟ ਗਰੀਨ ਪਾਰਟੀ ਨੂੰ ਮਿਲ ਗਈ ਹੈ | ਲਿਬਰਲ ਪਾਰਟੀ ਦੀ ਅਫ਼ਗਾਨ ਮੂਲ ਦੀ ਇਕੋ ਇਕ ਸੰਸਦ ਮੈਂਬਰ ਤੇ ਕੈਬਨਿਟ ਮੰਤਰੀ (ਚੋਣ ਪ੍ਰਚਾਰ ਦੌਰਾਨ ਤਾਲਿਬਾਨਾਂ ਨੂੰ ਭਰਾ ਕਹਿਣ ਕਾਰਨ ਵਿਵਾਦ 'ਚ ਘਿਰੀ) ਮਰੀਅਮ ਮੁਨਸੇਫ ਉਂਟਾਰੀਓ 'ਚ ਆਪਣੇ ਪੀਟਰਬੋਰੋ-ਕਵਾਰਥਾ ਹਲਕੇ ਤੋਂ ਚੋਣ ਹਾਰ ਗਈ ਹੈ | ਪਹਿਲਾਂ ਦੀ ਤਰ੍ਹਾਂ ਉਂਟਾਰੀਓ, ਅਲਬਰਟਾ ਅਤੇ ਬਿ੍ਟਿਸ਼ ਕੋਲੰਬੀਆ ਤੋਂ ਪੰਜਾਬੀ ਉਮੀਦਵਾਰਾਂ ਨੂੰ ਵੀ ਚੰਗਾ ਹੁੰਗਾਰਾ ਮਿਲਿਆ | ਕੈਬਨਿਟ ਮੰਤਰੀ ਬਰਦੀਸ਼ ਚੱਗਰ ਉਂਟਾਰੀਓ 'ਚ ਵਾਟਰਲੂ ਤੋਂ (ਤੀਸਰੀ ਵਾਰੀ) ਚੋਣ ਜਿੱਤ ਗਈ ਹੈ | ਹਰਜੀਤ ਸਿੰਘ ਸੱਜਣ ਵੈਨਕੂਵਰ-ਸਾਊਥ ਹਲਕੇ ਤੋਂ ਜੇਤੂ ਰਹੇ ਹਨ | ਓਕਵਿੱਲ ਹਲਕੇ ਤੋਂ ਮੰਤਰੀ ਅਨੀਤਾ ਆਨੰਦ ਨੇ ਜਿੱਤ ਦਰਜ ਕਰਵਾਈ ਹੈ | ਬਰੈਂਪਟਨ ਦੇ ਸਾਰੇ ਪੰਜ ਹਲਕਿਆਂ ਤੋਂ ਰੂਬੀ ਸਹੋਤਾ, ਸੋਨੀਆ ਸਿੱਧੂ, ਕਮਲ ਖਹਿਰਾ, ਮਨਿੰਦਰ ਸਿੱਧੂ ਤੇ ਸ਼ਫਕਤ ਅਲੀ (ਲਹਿੰਦੇ ਪੰਜਾਬ ਮੂਲ ਦੇ) ਜੇਤੂ ਰਹੇ ਹਨ | ਸਰੀ ਨਿਊਟਨ ਹਲਕੇ ਤੋਂ ਸੁੱਖ ਧਾਲੀਵਾਲ, ਸਰੀ-ਸੈਂਟਰ ਤੋਂ ਰਣਦੀਪ ਸਰਾਏ, ਐਡਮਿੰਟਨ-ਮਿਲਵੁੱਡਜ਼ ਤੋਂ ਟਿਮ ਉੱਪਲ ਜੇਤੂ ਰਹੇ ਹਨ | ਮਿਸੀਸਾਗਾ-ਮਾਲਟਨ (ਸਿਆਸਤ ਛੱਡ ਚੁੱਕੇ ਨਵਦੀਪ ਸਿੰਘ ਬੈਂਸ ਦੇ ਹਲਕੇ) ਤੋਂ ਨੌਜਵਾਨ ਇਕਵਿੰਦਰ ਗਹੀਰ ਪਹਿਲੀ ਵਾਰ ਚੋਣ ਜਿੱਤੇ ਹਨ ਅਤੇ ਕਿਊਬਕ 'ਚ ਡੌਰਵਲ-ਲਾਚੀਨ-ਲਾਸਾਲ ਹਲਕੇ ਤੋਂ ਤੀਸਰੀ ਵਾਰੀ ਅੰਜੂ ਢਿੱਲੋਂ ਨੂੰ ਜਿੱਤ ਮਿਲੀ ਹੈ | ਮਾਰਖਮ-ਯੂਨੀਅਨਵਿੱਲ ਤੋਂ ਦੋ ਵਾਰ ਸੰਸਦ ਮੈਂਬਰ ਚੁਣੇ ਗਏ ਬੌਬ ਸਰੋਆ ਇਸ ਵਾਰੀ ਚੋਣ ਹਾਰ ਗਏ ਹਨ ਤੇ ਉਹ ਸੀਟ ਲਿਬਰਲ ਪਾਰਟੀ ਦੇ ਉਮੀਦਵਾਰ ਚਿਆਂਗ ਪਾਲ ਨੇ ਜਿੱਤ ਲਈ ਹੈ | ਅਲਬਰਟਾ 'ਚ ਜਿੱਥੇ ਕੰਜਰਵੇਟਿਵ ਪਾਰਟੀ ਦੀ ਹੂੰਝਾ ਫੇਰ ਜਿੱਤ ਹੋਈ ਹੈ ਉਥੇ ਕੈਲਗਰੀ ਦੇ ਹਲਕੇ ਕੈਲਗਰੀ-ਸਕਾਈਵਿਊ ਤੋਂ ਜਿਓਰਜ ਚਾਹਲ ਜੇਤੂ ਰਹੇ ਹਨ | ਕੈਲਗਰੀ-ਫਾਰੈਸਟ ਲਾਅਨ ਤੋਂ ਜਸਰਾਜ ਸਿੰਘ ਹੱਲਣ ਜਿੱਤੇ ਹਨ | ਇਸ ਵਾਰੀ ਸਿੰਘ ਨਾਂਅ ਦੇ ਕੁਲ 11 ਉਮੀਦਵਾਰ ਚੋਣ ਮੈਦਾਨ 'ਚ ਸਨ ਜਿਨ੍ਹਾਂ ਵਿਚੋਂ 2 ਨੂੰ ਜਿੱਤ ਮਿਲੀ ਹੈ | ਉਂਟਾਰੀਓ 'ਚ ਨਿਪੀਅਨ ਹਲਕੇ ਤੋਂ ਲਿਬਰਲ ਉਮੀਦਵਾਰ ਚੰਦਰਕਾਂਤ ਆਰੀਆ ਨੂੰ ਲਗਾਤਾਰ (2015 ਤੋਂ) ਤੀਸਰੀ ਵਾਰ ਜਿੱਤ ਮਿਲੀ ਹੈ | 2019 ਦੀ ਸੰਸਦੀ ਚੋਣ ਦੀ ਤਰ੍ਹਾਂ 2021 ਵਿਚ ਵੀ ਕੰਜਰਵੇਟਿਵ ਪਾਰਟੀ ਨੂੰ ਕੁਲ ਵੋਟਾਂ ਵੱਧ ਮਿਲੀਆਂ ਹਨ ਪਰ ਲਿਬਰਲ ਪਾਰਟੀ ਨੂੰ ਵੋਟਾਂ ਘੱਟ ਮਿਲਣ ਬਾਵਜੂਦ ਵੱਧ ਉਮੀਦਵਾਰ ਜਿੱਤੇ ਹਨ | ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਲਿਬਰਲ ਪਾਰਟੀ ਦੇ ਦਰਜਨ ਕੁ ਉਮੀਦਵਾਰਾਂ ਦੀ ਜਿੱਤ ਪੀ.ਪੀ.ਸੀ ਦੇ ਉਮੀਦਵਾਰਾਂ ਵਲੋਂ ਕੰਜਰਵੇਟਿਵ ਪਾਰਟੀ ਦੀਆਂ ਵੋਟਾਂ ਤੋੜਨ ਕਰਕੇ ਹੋਈ ਹੈ | ਚੋਣ ਨਤੀਜੇ ਤੋਂ ਬਾਅਦ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਲੋਕਾਂ ਦੇ ਫ਼ਤਵੇ ਦਾ ਸਤਿਕਾਰ ਕਰਦੇ ਹੋਏ ਆਪਣਾ ਕੰਮ ਜਾਰੀ ਰੱਖਣਗੇ |

ਮੁੱਖ ਮੰਤਰੀ ਬਣਦਿਆਂ ਹੀ ਹਾਈਕਮਾਨ ਨੂੰ ਮਿਲਣ ਦਿੱਲੀ ਪਹੁੰਚੇ ਚੰਨੀ

ਦੋਵੇਂ ਉਪ-ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਸਿੱਧੂ ਵੀ ਸਨ ਨਾਲ • ਸਾਰਾ ਦਿਨ ਚੱਲਿਆ ਮੁਲਾਕਾਤਾਂ ਦਾ ਦੌਰ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 21 ਸਤੰਬਰ -ਅਹੁਦਾ ਸੰਭਾਲਣ ਤੋਂ ਬਾਅਦ ਹੀ ਹਰਕਤ 'ਚ ਆਏ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਗਲਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਦੋਵੇਂ ਉੱਪ ਮੁੱਖ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ. ਸੋਨੀ ਨਾਲ ਦਿੱਲੀ ਪਹੁੰਚੇ | ਦਿੱਲੀ ਦੌਰੇ ਦਾ ਮਕਸਦ ਨਵੇਂ ਮੰਤਰੀ ਮੰਡਲ ਦੇ ਗਠਨ ਤੋਂ ਪਹਿਲਾਂ ਹਾਈਕਮਾਨ ਨਾਲ ਵਿਚਾਰ-ਵਟਾਂਦਰਾ ਕਰਨਾ ਸੀ ਹਾਲਾਂਕਿ ਸਮੁੱਚਾ ਗਾਂਧੀ ਪਰਿਵਾਰ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪਿ੍ਅੰਕਾ ਗਾਂਧੀ ਸ਼ਿਮਲਾ 'ਚ ਹੈ ਪਰ ਉਨ੍ਹਾਂ ਦੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਸ਼ਾਮਿਲ ਹੋਣ ਦੀ ਸੰਭਾਵਨਾ ਹੈ | ਪੰਜਾਬ ਦੇ ਮੱੁਖ ਮੰਤਰੀ ਵਲੋਂ ਦਿਨ ਭਰ ਮੁਲਾਕਾਤਾਂ ਦਾ ਦੌਰ ਜਾਰੀ ਰਿਹਾ | ਇਸ ਤੂਫਾਨੀ ਦੌਰੇ 'ਚ ਮੁੱਖ ਮੰਤਰੀ ਨੇ ਅੰਬਿਕਾ ਸੋਨੀ, ਕੇ.ਸੀ. ਵੇਨੂੰਗੋਪਾਲ ਅਤੇ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ | ਮੁੱਖ ਮੰਤਰੀ ਵਲੋਂ ਜਾਂ ਪੰਜਾਬ ਕਾਂਗਰਸ ਦੀ ਸਮੁੱਚੀ ਟੀਮ ਵਲੋਂ ਦਿੱਲੀ 'ਚ ਮੀਡੀਆ ਨੂੰ ਕੋਈ ਅਧਿਕਾਰਕ ਬਿਆਨ ਨਹੀਂ ਦਿੱਤਾ ਗਿਆ |
ਪਰਗਟ ਸਿੰਘ ਅਤੇ ਯੋਗੇਂਦਰ ਪਾਲ ਢੀਂਗਰਾ ਬਣੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿੱਲੀ ਦੌਰੇ ਦੌਰਾਨ ਮੰਤਰੀ ਮੰਡਲ 'ਚ ਸ਼ਾਮਿਲ ਹੋਣ ਵਾਲੇ ਚਿਹਰਿਆਂ 'ਤੇ ਭਾਵੇਂ ਕਿਆਸ ਹੀ ਲਗਦੇ ਰਹਿ ਗਏ ਪਰ ਇਸੇ ਦੌਰੇ ਦੌਰਾਨ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਨਿਯੁਕਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ | ਪਾਰਟੀ ਦੇ ਸੰਗਠਨ ਮਹਾਂਸਕੱਤਰ ਵਲੋਂ ਜਾਰੀ ਬਿਆਨ ਮੁਤਾਬਿਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਰਗਟ ਸਿੰਘ ਅਤੇ ਯੋਂਗੇਦਰ ਪਾਲ ਢੀਂਗਰਾ ਨੂੰ ਪਾਰਟੀ ਜਨਰਲ ਸਕੱਤਰ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ | ਇਸ ਤੋਂ ਇਲਾਵਾ ਗੁਲਜ਼ਾਰ ਇੰਦਰ ਚਹਿਲ ਨੂੰ ਪ੍ਰਦੇਸ਼ ਕਾਂਗਰਸ ਦਾ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਸਿੱਧੂ ਨੇ ਪੰਜਾਬ ਪ੍ਰਦੇਸ਼ ਦੀ ਕਮਾਨ ਸੰਭਾਲਣ ਤੋਂ ਬਾਅਦ ਪਹਿਲਾਂ ਕੀਤੀਆਂ ਨਿਯੁਕਤੀਆਂ 'ਚ ਪਰਗਟ ਸਿੰਘ ਦੀ ਪ੍ਰਦੇਸ਼ ਕਾਂਗਰਸ ਸੰਗਠਨ ਦੇ ਜਨਰਲ ਸਕੱਤਰ ਵਜੋਂ ਨਿਯੁਕਤੀ ਕੀਤੀ ਸੀ ਜਿਸ ਨੂੰ ਪਾਰਟੀ ਪ੍ਰਧਾਨ ਵਲੋਂ ਮੰਗਲਵਾਰ ਨੂੰ ਪ੍ਰਵਾਨਗੀ ਦਿੱਤੀ ਗਈ | ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਮੀਡੀਆ ਨੂੰ ਦਿੱਤੇ ਸੰਖੇਪ ਜਿਹੇ ਬਿਆਨ 'ਚ ਕਿਹਾ ਕਿ ਛੇਤੀ ਹੀ ਮੰਤਰੀ ਮੰਡਲ ਬਾਰੇ ਵੀ ਫ਼ੈਸਲਾ ਸਭ ਦੇ ਸਾਹਮਣੇ ਆ ਜਾਵੇਗਾ | ਰਾਵਤ ਨੇ ਮੰਤਰੀ ਮੰਡਲ ਗਠਨ ਨੂੰ ਨਾਰਾਜ਼ਗੀਆਂ ਬਾਰੇ ਕੋਈ ਸਿੱਧਾ ਜਵਾਬ ਨਾ ਦਿੰਦਿਆਂ ਕਿਹਾ ਕਿ ਉਹ ਸਿਰਫ਼ ਹਾਂ ਪੱਖੀ ਸਵਾਲਾਂ ਦਾ ਜਵਾਬ ਦੇਣਗੇ, ਨਾਲ ਹੀ ਕਿਹਾ ਕਿ ਮੰਤਰੀ ਮੰਡਲ 'ਚ ਗਠਨ ਨੂੰ ਲੈ ਕੇ ਵਿਚਾਰ-ਵਟਾਂਦਰਾ ਹੋ ਗਿਆ ਹੈ ਅਤੇ ਛੇਤੀ ਹੀ ਜਨਤਕ ਕਰ ਦਿੱਤਾ ਜਾਵੇਗਾ | ਇਸ ਕਵਾਇਦ 'ਚ ਪਹਿਲਾਂ ਉਨ੍ਹਾਂ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਫਿਰ ਪਾਰਟੀ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਅਤੇ ਉਸ ਤੋਂ ਬਾਅਦ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ | ਇਕੋ ਗੱਡੀ 'ਚ ਬੈਠੇ ਚੰਨੀ, ਸਿੱਧੂ, ਰੰਧਾਵਾ ਅਤੇ ਸੋਨੀ ਇਕ ਟੀਮ ਬਣ ਦਿਨ ਭਰ ਪੰਜਾਬ ਭਵਨ ਤੋਂ ਗੇੜੀਆਂ ਲਾਉਂਦੇ ਰਹੇ ਪਰ ਉਨ੍ਹਾਂ ਮੀਡੀਆ ਤੋਂ ਆਪਣੀ ਦੂਰੀ ਬਣਾਈ ਰੱਖੀ | ਮੁੱਖ ਮੰਤਰੀ ਸਮੇਤ ਸਾਰੇ ਕਾਂਗਰਸੀ ਆਗੂਆਂ ਨੇ ਮੀਡੀਆ ਨੂੰ ਕੋਈ ਵੀ ਬਿਆਨ ਨਹੀਂ ਦਿੱਤਾ |
ਮੰਤਰੀ ਮੰਡਲ 'ਚ ਰਾਜਾ ਵੜਿੰਗ ਅਤੇ ਰਾਜ ਕੁਮਾਰ ਵੇਰਕਾ ਦੇ ਸ਼ਾਮਿਲ ਹੋਣ ਦੇ ਚਰਚੇ
ਪੰਜਾਬ ਕਾਂਗਰਸ 'ਚ ਚੱਲੇ ਕਾਟੋ-ਕਲੇਸ਼ ਤੋਂ ਬਾਅਦ ਬਣੀ ਨਵੀਂ ਟੀਮ ਤੋਂ ਬਾਅਦ ਪਾਰਟੀ ਹਾਈਕਮਾਨ ਹੋਰ ਮੱਤਭੇਦਾਂ ਦੀ ਸੰਭਾਵਨਾ ਘਟਾਉਣ ਲਈ, ਫ਼ੈਸਲਿਆਂ ਦੀ ਪੂਰੀ ਕਵਾਇਦ 'ਚ ਆਪ ਜੁੜੀ ਰਹਿਣਾ ਚਾਹੁੰਦੀ ਹੈ, ਜਿਸ ਕਾਰਨ ਮੁੱਖ ਮੰਤਰੀ ਸਮੇਤ ਪੂਰੀ ਟੀਮ ਨੇ ਮੰਤਰੀ ਮੰਡਲ ਦੇ ਗਠਨ ਤੋਂ ਪਹਿਲਾਂ ਦਿੱਲੀ ਦਾ ਰੁਖ਼ ਕੀਤਾ | ਹਲਕਿਆਂ ਮੁਤਾਬਿਕ ਮੰਤਰੀ ਮੰਡਲ 'ਚ ਕੈਪਟਨ ਅਤੇ ਕਰੀਬੀ ਕੁਝ ਮੰਤਰੀਆਂ ਦਾ ਜਾਣਾ ਤਕਰੀਬਨ ਤੈਅ ਮੰਨਿਆ ਜਾ ਰਿਹਾ ਹੈ, ਜਿਸ 'ਚ ਸਭ ਤੋਂ ਉੱਪਰ ਬ੍ਰਹਮ ਮਹਿੰਦਰਾ ਦਾ ਨਾਂਅ ਹੈ | ਬ੍ਰਹਮ ਮਹਿੰਦਰਾ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਖਾਸ ਮੰਨੇ ਜਾਂਦੇ ਹਨ | ਕੈਪਟਨ ਦੇ ਨਾਲ ਨੇੜਤਾ ਕਾਰਨ ਹੀ ਬ੍ਰਹਮ ਮਹਿੰਦਰਾ ਦਾ ਨਾਂਅ ਉਪ ਮੁੱਖ ਮੰਤਰੀ ਵਜੋਂ ਤਕਰੀਬਨ ਤੈਅ ਹੋਣ ਤੋਂ ਬਾਅਦ ਉਨ੍ਹਾਂ ਦਾ ਪੱਤਾ ਕੱਟ ਦਿੱਤਾ ਗਿਆ | ਮਹਿੰਦਰਾ ਤੋਂ ਇਲਾਵਾ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਾਧੂ ਸਿੰਘ ਧਰਮਸੋਤ ਦਾ ਜਾਣਾ ਵੀ ਤਕਰੀਬਨ ਨਿਸਚਿਤ ਮੰਨਿਆ ਜਾ ਰਿਹਾ ਹੈ | ਮੰਤਰੀ ਮੰਡਲ 'ਚ ਸ਼ਾਮਿਲ ਹੋਣ ਵਾਲੇ ਚਿਹਰਿਆਂ 'ਚ ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਕੀਰਤ ਸਿੰਘ ਕੋਟਲੀ ਅਤੇ ਰਾਜ ਕੁਮਾਰ ਵੇਰਕਾ ਦਾ ਨਾਂਅ ਅੱਗੇ ਚੱਲ ਰਿਹਾ ਹੈ | ਇਸ ਤੋਂ ਇਲਾਵਾ ਪਰਗਟ ਸਿੰਘ ਨੂੰ ਵੀ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ | ਜ਼ਿਕਰਯੋਗ ਹੈ ਕਿ ਕੈਪਟਨ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ 'ਚ ਸਿੱਧੂ ਤੋਂ ਇਲਾਵਾ ਪਰਗਟ ਸਿੰਘ ਵੀ ਕਾਫ਼ੀ ਮੁਖਰ ਰਹੇ ਹਨ | ਹਲਕਿਆਂ ਮੁਤਾਬਿਕ ਮਦਨ ਲਾਲ ਜਲਾਲਪੁਰਾ ਅਤੇ ਸੁਰਿੰਦਰ ਡਾਬਰ ਨੂੰ ਵੀ ਮੰਤਰੀ ਮੰਡਲ 'ਚ ਥਾਂ ਦਿੱਤੀ ਜਾ ਸਕਦੀ ਹੈ | ਮੰਤਰੀ ਮੰਡਲ ਦਾ ਐਲਾਨ ਬੁੱਧਵਾਰ ਦੁਪਹਿਰ ਤੱਕ ਕੀਤੇ ਜਾਣ ਦੇ ਕਿਆਸ ਲਾਏ ਜਾ ਰਹੇ ਹਨ | ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਮੰਤਰੀ ਰਹੀ ਰਜ਼ੀਆ ਸੁਲਤਾਨਾ ਦਾ ਕੱਦ ਹੋਰ ਵਧ ਸਕਦਾ ਹੈ | ਸੁਲਤਾਨਾ ਦੇ ਪਤੀ ਮੁਹੰਮਦ ਮੁਸਤਫਾ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਹਨ | ਇਸ ਤੋਂ ਇਲਾਵਾ ਤਿ੍ਪਤ ਰਜਿੰਦਰ ਸਿੰਘ ਬਾਜਵਾ, ਵਿਜੈ ਇੰਦਰ ਸਿੰਗਲਾ ਅਤੇ ਅਰੁਣਾ ਚੌਧਰੀ ਮੰਤਰੀ ਮੰਡਲ 'ਚ ਬਣੇ ਰਹਿਣਗੇ |
ਸਿਹਤ ਮੰਤਰੀ ਵੀ ਪਹੁੰਚੇ ਦਿੱਲੀ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਮੰਗਲਵਾਰ ਨੂੰ ਦਿੱਲੀ ਪਹੁੰਚੇ ਹਾਲਾਂਕਿ ਮੁੱਖ ਮੰਤਰੀ ਨਾਲ ਸੰਖੇਪ ਮੀਟਿੰਗ ਤੋਂ ਬਾਅਦ ਉਹ ਵਾਪਸ ਪੰਜਾਬ ਰਵਾਨਾ ਹੋ ਗਏ | ਹਲਕਿਆਂ ਮੁਤਾਬਿਕ ਉਹ ਆਪਣੀ ਕੁਰਸੀ ਬਚਾਉਣ ਦੀ ਕਵਾਇਦ 'ਚ ਹੀ ਦਿੱਲੀ ਆਏ ਸੀ | ਹਾਲਾਂਕਿ ਮੀਡੀਆ 'ਚ ਦਿੱਤੇ ਬਿਆਨ 'ਚ ਉਨ੍ਹਾਂ ਇਹ ਵੀ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਮੁਬਾਰਕਬਾਦ ਦੇਣ ਆਏ ਸੀ |

ਊਧਮਪੁਰ 'ਚ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਦੋਵੇਂ ਪਾਇਲਟਾਂ ਦੀ ਮੌਤ

ਸ੍ਰੀਨਗਰ, 21 ਸਤੰਬਰ (ਮਨਜੀਤ ਸਿੰਘ)- ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਪਤਨੀਟਾਪ ਇਲਾਕੇ 'ਚ ਮੰਗਲਵਾਰ ਨੂੰ ਸੈਨਾ ਦੇ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਦੋਵੇਂ ਪਾਇਲਟ ਹਸਪਤਾਲ 'ਚ ਇਲਾਜ਼ ਦੌਰਾਨ ਦਮ ਤੋੜ ਗਏ | ਉੱਤਰੀ ਕਮਾਂਨ ਦੇ ਬੁਲਾਰੇ ਨੇ ਦੱਸਿਆ ਕਿ ਸੈਨਾ ਦਾ ਚੀਤਾ ਹੈਲੀਕਾਪਟਰ ਮੰਗਲਵਾਰ ਸਵੇਰੇ 10.30 ਕੁ ਵਜੇ ਉਡਾਨ ਭਰਨ ਦੇ ਕੁਝ ਦੇਰ ਬਾਅਦ ਪਤਨੀਟਾਪ ਦੇ ਉਪਰਲੇ ਸ਼ਿਵ ਧਾਰ ਇਲਾਕੇ 'ਚ ਹੋਟਲ ਗ੍ਰੀਨਟਾਪ ਨੇੜੇ ਖਰਾਬ ਮੌਸਮ ਦੇ ਚੱਲਦੇ ਹਾਦਸਾਗ੍ਰਸਤ ਹੋ ਗਿਆ | ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਆਵਾਜ਼ ਸੁਣ ਕੇ ਮੌਕੇ 'ਤੇ ਪੁੱਜੇ ਸਥਾਨਕ ਲੋਕ ਗੰਭੀਰ ਜ਼ਖ਼ਮੀ ਹਾਲਤ 'ਚ ਪਾਇਲਟਾਂ ਨੂੰ ਹੈਲੀਕਾਪਟਰ 'ਚੋਂ ਕੱਢ ਕੇ ਲਗਭਗ ਇੱਕ ਕਿਲੋਮੀਟਰ ਮੋਢਿਆਂ 'ਤੇ ਚੁੱਕ ਕੇ ਸੜਕ ਕਿਨਾਰੇ ਲੈ ਆਏ, ਜਿਥੋਂ ਪੁਲਿਸ ਤੇ ਫ਼ੌਜ ਦੀਆਂ ਬਚਾਅ ਟੀਮਾਂ ਨੇ ਜ਼ਖ਼ਮੀ ਪਾਇਲਟਾਂ ਨੂੰ ਊਧਮਪੁਰ ਸਥਿਤ ਫ਼ੌਜ ਦੇ ਕਮਾਂਡ ਹਸਪਤਾਲ ਪਹੁੰਚਾਇਆ | ਇਲਾਜ ਦੌਰਾਨ ਦੋਵੇਂ ਪਾਇਲਟ ਜ਼ਖਮਾਂ ਦੀ ਤਾਬ ਨਾ ਸਹਾਰਦੇ ਦਮ ਤੋੜ ਗਏ, ਹੈਲੀਕਾਪਟਰ ਦੇ ਪਾਇਲਟ ਤੇ ਕੋ-ਪਾਇਲਟ ਦੀ ਪਛਾਣ ਕ੍ਰਮਵਾਰ ਮੇਜਰ ਰੋਹਿਤ ਕੁਮਾਰ ਵਾਸੀ ਜੰਮੂ ਤੇ ਮੇਜਰ ਅਨੁਜ ਰਾਜਪੂਤ ਵਾਸੀ ਚੰਡੀਗੜ੍ਹ ਵਜੋਂ ਦੱਸੀ ਗਈ ਹੈ | ਇਹ ਦੋਵੇਂ ਊਧਮਪੁਰ ਸਥਿਤ ਫ਼ੌਜ ਦੀ ਰੈਕੀ ਤੇ ਅਬਜ਼ਰਵੇਸ਼ਨ ਯੂਨਿਟ 'ਚ ਤਾਇਨਾਤ ਸਨ |

ਮੁੱਲਾ ਬਰਾਦਰ ਨੂੰ ਬਣਾਇਆ ਬੰਧਕ ਹੈਬਤੁੱਲਾ ਅਖੁੰਦਜ਼ਾਦਾ ਦੀ ਮੌਤ

• ਬਿ੍ਟੇਨ ਮੈਗਜ਼ੀਨ ਦਾ ਦਾਅਵਾ • ਤਾਲਿਬਾਨ ਸਰਕਾਰ
ਵਲੋਂ ਕੈਬਨਿਟ ਦਾ ਵਿਸਥਾਰ, ਕੋਈ ਔਰਤ ਸ਼ਾਮਿਲ ਨਹੀਂ ਅੰਮਿ੍ਤਸਰ , 21 ਸਤੰਬਰ (ਸੁਰਿੰਦਰ ਕੋਛੜ)-ਤਾਲਿਬਾਨ ਸਰਕਾਰ ਦੇ ਉਪ ਪ੍ਰਧਾਨ ਮੰਤਰੀ ਮੁੱਲਾ ਅਬਦੁਲ ਗਨੀ ਬਰਾਦਰ ਨੂੰ ਤਾਲਿਬਾਨ 'ਚ ਚਲ ਰਹੇ ਆਪਸੀ ਝਗੜੇ ਦੌਰਾਨ ਬੰਧਕ ਬਣਾਏ ਜਾਣ ਅਤੇ ਪ੍ਰਧਾਨ ਮੰਤਰੀ ਹੈਬਤੁੱਲਾ ਅਖੁੰਦਜ਼ਾਦਾ ਦੇ ਮਾਰੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ | ਹਾਲਾਂਕਿ, ਅਜੇ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ | ਬਿ੍ਟੇਨ ਦੀ ਇਕ ਮੈਗਜ਼ੀਨ ਨੇ ਆਪਣੀ ਰਿਪੋਰਟ 'ਚ ਪੱਕੇ ਤੌਰ 'ਤੇ ਦਾਅਵਾ ਕੀਤਾ ਹੈ ਕਿ ਮੁੱਲਾ ਬਰਾਦਰ ਨੂੰ ਸੱਤਾ ਨੂੰ ਲੈ ਕੇ ਚੱਲ ਰਹੇ ਸੰਘਰਸ਼ 'ਚ ਬੰਧਕ ਬਣਾ ਲਿਆ ਗਿਆ ਹੈ ਅਤੇ ਇਸ ਦੌਰਾਨ ਤਾਲਿਬਾਨ ਦਾ ਸੁਪਰੀਮ ਲੀਡਰ ਹੈਬ ਤੁੱਲਾ ਅਖੁੰਦਜ਼ਾਦਾ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਸੀ | ਹੈਬਤੁੱਲਾ ਬਾਰੇ ਕਿਹਾ ਜਾ ਰਿਹਾ ਹੈ ਕਿ ਉਕਤ ਝਗੜੇ ਦੇ ਬਾਅਦ ਅਜੇ ਤੱਕ ਉਹ ਸਾਹਮਣੇ ਨਹੀਂ ਆਇਆ ਅਤੇ ਦਾਅਵੇ ਕੀਤੇ ਜਾ ਰਹੇ ਹਨ ਕਿ ਉਸ ਦੀ ਮੌਤ ਹੋ ਗਈ ਹੈ | ਇਹ ਟਕਰਾਅ ਪਾਕਿਸਤਾਨ ਆਧਾਰਿਤ ਹੱਕਾਨੀ ਨੈੱਟਵਰਕ ਅੱਤਵਾਦੀ ਸੰਗਠਨ ਨਾਲ ਸੱਤਾ ਨੂੰ ਲੈ ਕੇ ਹੋਇਆ ਸੀ | ਪਾਕਿ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਵੀ ਇਸੇ ਹੱਕਾਨੀ ਨੈੱਟਵਰਕ ਨੂੰ ਅਫ਼ਗਾਨਿਸਤਾਨ ਦੀ ਸੱਤਾ 'ਤੇ ਕਾਬਜ਼ ਕਰਨ ਲਈ ਤਰਲੋਮੱਛੀ ਹੋ ਰਹੀ ਹੈ | ਮੁੱਲਾ ਬਰਾਦਰ ਨੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਭਵਨ 'ਚ ਹੋਏ ਉਕਤ ਸੰਘਰਸ਼ ਤੋਂ ਕੁਝ ਦਿਨ ਬਾਅਦ ਟੀ. ਵੀ. 'ਤੇ ਇਸ ਮਾਮਲੇ ਨੂੰ ਲੈ ਕੇ ਇਕ ਲਿਖਤੀ ਬਿਆਨ ਪੜਿ੍ਹਆ ਸੀ, ਜਿਸ ਨਾਲ ਉਨ੍ਹਾਂ ਨੂੰ ਬੰਧਕ ਬਣਾਏ ਜਾਣ ਦੇ ਕਿਆਸ ਹੋਰ ਤੇਜ਼ ਹੋ ਗਏ ਹਨ | ਕਈ ਮਾਹਿਰਾਂ ਦਾ ਕਹਿਣਾ ਹੈ ਕਿ ਉਕਤ ਵੀਡੀਓ 'ਚ ਮੁੱਲਾ ਬਰਾਦਰ ਦਬਾਅ 'ਚ ਸੀ ਅਤੇ ਉਸ ਨੂੰ ਬਿਆਨ ਪੜ੍ਹਨ ਲਈ ਮਜਬੂਰ ਕੀਤਾ ਗਿਆ ਸੀ | ਉਕਤ ਰਿਪੋਰਟ 'ਚ ਕਿਹਾ ਗਿਆ ਹੈ ਕਿ ਟਕਰਾਅ ਦੌਰਾਨ ਫ਼ਰਨੀਚਰ ਤੇ ਗਰਮ ਚਾਹ ਨਾਲ ਭਰੇ ਵੱਡੇ ਥਰਮਸ ਵੀ ਸੁੱਟੇ ਗਏ | ਝੜਪ ਦੌਰਾਨ ਹੱਕਾਨੀ ਨੈੱਟਵਰਕ ਦਾ ਨੇਤਾ ਖ਼ਲੀਲ-ਉਲ-ਰਹਿਮਾਨ ਹੱਕਾਨੀ ਆਪਣੀ ਸੀਟ ਤੋਂ ਖੜ੍ਹਾ ਹੋ ਗਿਆ ਅਤੇ ਕੁਰਸੀ ਚੁੱਕ ਕੇ ਮੁੱਲਾ ਬਰਾਦਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ | ਉੱਧਰ, ਅਫ਼ਗਾਨਿਸਤਾਨ 'ਚ ਤਾਲਿਬਾਨ ਸਰਕਾਰ ਨੇ ਅੱਜ ਆਪਣੀ ਕੈਬਨਿਟ ਦਾ ਵਿਸਥਾਰ ਕੀਤਾ ਪਰ ਕਿਸੇ ਵੀ ਔਰਤ ਨੂੰ ਇਸ 'ਚ ਜਗ੍ਹਾ ਨਹੀਂ ਦਿੱਤੀ ਗਈ | ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਕਾਬੁਲ 'ਚ ਇਕ ਪ੍ਰੈਸ ਕਾਨਫ਼ਰੰਸ 'ਚ ਨਵੇਂ ਉਪ ਮੰਤਰੀਆਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਹੌਲੀ-ਹੌਲੀ ਔਰਤਾਂ, ਘੱਟ ਗਿਣਤੀਆਂ ਤੇ ਪੇਸ਼ੇਵਰਾਂ ਨੂੰ ਵੀ ਸਰਕਾਰ 'ਚ ਸ਼ਾਮਿਲ ਕੀਤਾ ਜਾਵੇਗਾ | ਤਾਲਿਬਾਨ ਸਰਕਾਰ 'ਚ ਔਰਤਾਂ ਤੇ ਮਾਹਿਰਾਂ ਨੂੰ ਸ਼ਾਮਿਲ ਕਰਨ ਦਾ ਕੰਮ ਚੱਲ ਰਿਹਾ ਹੈ | ਹਾਲਾਂਕਿ, ਇਹ ਕਦੋਂ ਮੁਕੰਮਲ ਹੋਵੇਗਾ ਇਸ ਲਈ ਕੋਈ ਨਿਰਧਾਰਤ ਸਮਾਂ ਨਹੀਂ ਹੈ | ਇਸ ਮੌਕੇ ਜ਼ਬੀਉੱਲਾ ਮੁਜਾਹਿਦ ਨੇ ਕਿਹਾ ਕਿ ਜੇਕਰ ਕੌਮਾਂਤਰੀ ਭਾਈਚਾਰਾ ਨਵੀਂ ਤਾਲਿਬਾਨ ਸਰਕਾਰ ਨੂੰ ਮਾਨਤਾ ਦਿੰਦਾ ਹੈ ਤਾਂ ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਚਿੰਤਾਵਾਂ ਦੇ ਦੋਸ਼ਾਂ ਨੂੰ ਦੂਰ ਕਰ ਦੇਣਗੇ |

ਮੰਤਰੀ ਮੰਡਲ ਸਬੰਧੀ ਰਾਹੁਲ ਨਾਲ ਮੀਟਿੰਗ ਅੱਜ

ਮੰਤਰੀਆਂ ਦੀ ਚੋਣ ਲਈ ਸਰਵੇ ਰਿਪੋਰਟਾਂ ਵੀ ਵਿਚਾਰੀਆਂ ਜਾ ਰਹੀਆਂ ਹਨ
ਹਰਕਵਲਜੀਤ ਸਿੰਘ

ਚੰਡੀਗੜ੍ਹ, 21 ਸਤੰਬਰ -ਪੰਜਾਬ ਮੰਤਰੀ ਮੰਡਲ ਵਿਚ ਵਿਸਥਾਰ ਸਬੰਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੋ ਨਵੇਂ ਥਾਪੇ ਗਏ ਦੋ ਉਪ ਮੁੱਖ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਤੇ ਓ.ਪੀ ਸੋਨੀ ਨਾਲ ਦਿੱਲੀ ਪੁੱਜੇ ਸਨ ਅਤੇ ਉਨ੍ਹਾਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੇ ਪੰਜਾਬ ਲਈ ਥਾਪੇ ਗਏ ਦੋਵੇਂ ਅਬਜ਼ਰਵਰਾਂ ਨਾਲ ਕਾਫ਼ੀ ਦੇਰ ਵਿਚਾਰ ਵਟਾਂਦਰੇ ਕੀਤੇ | ਜਿਸ ਦੌਰਾਨ ਨਵੇਂ ਬਣਨ ਵਾਲੇ ਮੰਤਰੀਆਂ ਦੇ ਨਾਵਾਂ, ਉੱਪਰਲੇ ਪੱਧਰ ਦੀ ਪ੍ਰਸ਼ਾਸਨਿਕ ਰੱਦੋਬਦਲ 'ਤੇ ਵਿਸਥਾਰ ਵਿਚ ਵਿਚਾਰ ਵਟਾਂਦਰਾ ਹੋਇਆ | ਪਾਰਟੀ ਹਾਈਕਮਾਨ ਵਲੋਂ ਵੱਖ-ਵੱਖ ਹਲਕਿਆਂ ਤੇ ਵਿਧਾਇਕਾਂ ਸਬੰਧੀ ਮਗਰਲੇ ਸਮੇਂ ਵਿਚ ਕਰਵਾਏ ਗਏ ਸਰਵੇ ਦੀਆਂ ਰਿਪੋਰਟਾਂ ਵੀ ਸਾਂਝੀਆਂ ਕੀਤੀਆਂ ਗਈਆਂ | ਜਿਨ੍ਹਾਂ ਵਿਚ ਵਿਧਾਇਕਾਂ ਤੇ ਮੰਤਰੀਆਂ ਦੇ ਲੋਕਾਂ ਵਿਚਲੇ ਪ੍ਰਭਾਵ ਦਾ ਵੀ ਜ਼ਿਕਰ ਹੈ | ਮੁੱਖ ਮੰਤਰੀ ਤੇ ਪ੍ਰਦੇਸ਼ ਪ੍ਰਧਾਨ ਵਲੋਂ ਪੇਸ਼ ਕੀਤੀਆਂ ਤਜਵੀਜ਼ਾਂ ਨੂੰ ਪਾਰਟੀ ਹਾਈਕਮਾਨ ਬਾਅਦ ਵਿਚ ਆਪਣੇ ਪੱਧਰ 'ਤੇ ਵੀ ਵਿਚਾਰੇਗੀ ਅਤੇ ਕੱਲ੍ਹ ਬਾਅਦ ਦੁਪਹਿਰ ਇਹ ਤਜਵੀਜ਼ਾਂ ਰਾਹੁਲ ਗਾਂਧੀ ਸਾਹਮਣੇ ਵਿਚਾਰ ਤੇ ਪ੍ਰਵਾਨਗੀ ਲਈ ਪੇਸ਼ ਕੀਤੀਆਂ ਜਾਣਗੀਆਂ | ਨਵੇਂ ਬਣਨ ਵਾਲੇ ਮੰਤਰੀਆਂ ਨੂੰ ਦਿੱਤੇ ਜਾਣ ਵਾਲੇ ਕੰਮ ਕਾਜ ਅਤੇ ਵਿਭਾਗਾਂ ਸਬੰਧੀ ਵੀ ਮੁੱਖ ਮੰਤਰੀ ਵਲੋਂ ਤਜਵੀਜ਼ਾਂ ਹਾਈਕਮਾਨ ਸਾਹਮਣੇ ਰੱਖੀਆਂ ਗਈਆਂ ਹਨ | ਮੁੱਖ ਮੰਤਰੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਦੋਵੇਂ ਉਪ ਮੁੱਖ ਮੰਤਰੀ ਅੱਜ ਰਾਤ ਵਿਸ਼ੇਸ਼ ਜਹਾਜ਼ ਰਾਹੀਂ ਸ੍ਰੀ ਅੰਮਿ੍ਤਸਰ ਸਾਹਿਬ ਆ ਗਏ, ਸਵੇਰੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਕੱਲ੍ਹ ਵਾਪਸ ਦਿੱਲੀ ਪਰਤਣਗੇ | ਉਨ੍ਹਾਂ ਦਾ ਅੰਮਿ੍ਤਸਰ ਸਾਹਿਬ ਵਿਖੇ ਸਵੇਰੇ ਨਾਸ਼ਤੇ ਦਾ ਵੀ ਪ੍ਰੋਗਰਾਮ ਹੈ ਅਤੇ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਵੀ ਸਵੇਰੇ ਸ੍ਰੀ ਦਰਬਾਰ ਸਾਹਿਬ ਪਹੁੰਚਣ ਲਈ ਕਿਹਾ ਗਿਆ ਹੈ | ਉੱਚ ਕਾਂਗਰਸ ਸੂਤਰਾਂ ਨੇ 'ਅਜੀਤ' ਨੂੰ ਦੱਸਿਆ ਕਿ ਜੇਕਰ ਕੱਲ੍ਹ ਸ਼ਾਮ ਤੱਕ ਨਵੇਂ ਮੰਤਰੀਆਂ ਦੀ ਸੂਚੀ ਨੂੰ ਹਾਈਕਮਾਨ ਤੋਂ ਪ੍ਰਵਾਨਗੀ ਮਿਲ ਗਈ ਤਾਂ ਫਿਰ 23 ਸਤੰਬਰ ਨੂੰ ਬਾਅਦ ਦੁਪਹਿਰ ਸਹੁੰ ਚੁੱਕ ਸਮਾਗਮ ਰੱਖਿਆ ਜਾ ਸਕਦਾ ਹੈ | ਸੂਤਰਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਨਾਲ ਚੱਲ ਰਹੀ ਗੱਲਬਾਤ ਸਬੰਧੀ ਮਿਲ ਰਹੀਆਂ ਰਿਪੋਰਟਾਂ ਕਾਰਨ ਵੀ ਕਾਫ਼ੀ ਚਿੰਤਾ ਹੈ ਅਤੇ ਪਾਰਟੀ ਹਾਈਕਮਾਨ ਵੀ ਇਸ ਕਾਰਨ ਮੰਤਰੀ ਮੰਡਲ ਦੇ ਪੁਨਰਗਠਨ ਵਿਚ ਘੱਟ ਤੋਂ ਘੱਟ ਵਿਧਾਇਕਾਂ ਨੂੰ ਨਾਰਾਜ਼ ਹੋਣ ਦੇਣਾ ਚਾਹੰੁਦੀ ਹੈ, ਤਾਂ ਜੋ ਪਾਰਟੀ ਦਾ ਕੋਈ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਨਾਲ ਨਾ ਜੁੜੇ | ਇਸੇ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਪਾਰਟੀ ਹਾਈਕਮਾਨ ਵਲੋਂ ਅਫ਼ਸਰਸ਼ਾਹੀ ਦੇ ਕੁਝ ਉੱਚ ਪੱਧਰੀ ਤਬਾਦਲਿਆਂ ਲਈ ਅੱਜ ਰਾਤ ਪ੍ਰਵਾਨਗੀ ਦੇ ਦਿੱਤੀ ਗਈ, ਜਿਨ੍ਹਾਂ ਵਿਚ ਰਾਜ ਲਈ ਨਵੀਂ ਮੁੱਖ ਸਕੱਤਰ ਵੀ ਸ਼ਾਮਿਲ ਹੈ |

ਏਅਰ ਮਾਰਸ਼ਲ ਵੀ.ਆਰ. ਚੌਧਰੀ ਹੋਣਗੇ ਨਵੇਂ ਹਵਾਈ ਸੈਨਾ ਮੁਖੀ

ਨਵੀਂ ਦਿੱਲੀ, 21 ਸਤੰਬਰ (ਪੀ.ਟੀ.ਆਈ.)-ਰੱਖਿਆ ਮੰਤਰਾਲੇ ਨੇ ਦੱਸਿਆ ਕਿ ਏਅਰ ਮਾਰਸ਼ਲ ਵੀ.ਆਰ. ਚੌਧਰੀ ਦੇਸ਼ ਦੇ ਨਵੇਂ ਹਵਾਈ ਸੈਨਾ ਮੁਖੀ ਵਜੋਂ ਵਾਗਡੋਰ ਸੰਭਾਲਣਗੇ | ਦਰਅਸਲ ਏਅਰ ਚੀਫ਼ ਮਾਰਸ਼ਲ ਆਰ.ਕੇ.ਐਸ. ਭਦੌਰੀਆ 30 ਸਤੰਬਰ ਨੂੰ ਸੇਵਾਮੁਕਤ ਹੋਣ ਜਾ ਰਹੇ ਹਨ | ਏਅਰ ਮਾਰਸ਼ਲ ਚੌਧਰੀ ਮੌਜੂਦਾ ਸਮੇਂ ਏਅਰ ਸਟਾਫ਼ ਦੇ ਉੱਪ ਮੁਖੀ ਵਜੋਂ ਸੇਵਾ ਨਿਭਾਅ ਰਹੇ ਹਨ | ਮੰਤਰਾਲੇ ਵਲੋਂ ਜਾਰੀ ਇਕ ਸੰਖੇਪ ਬਿਆਨ 'ਚ ਕਿਹਾ ਗਿਆ ਕਿ ਸਰਕਾਰ ਨੇ ਏਅਰ ਮਾਰਸ਼ਲ ਵੀ.ਆਰ. ਚੌਧਰੀ ਨੂੰ ਅਗਲਾ ਹਵਾਈ ਸੈਨਾ ਮੁਖੀ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਹੈ | ਏਅਰ ਮਾਰਸ਼ਲ ਚੌਧਰੀ ਨੂੰ 29 ਦਸੰਬਰ 1982 'ਚ ਭਾਰਤੀ ਹਵਾਈ ਸੈਨਾ ਦੀ ਲੜਾਕੂ (ਫਾਈਟਰ) ਸਟਰੀਮ 'ਚ ਸ਼ਾਮਿਲ ਕੀਤਾ ਗਿਆ ਸੀ | ਉਹ ਹਵਾਈ ਸੈਨਾ 'ਚ ਵੱਖ-ਵੱਖ ਪੱਧਰਾਂ 'ਤੇ ਸੇਵਾਵਾਂ ਨਿਭਾਅ ਚੁੱਕੇ ਹਨ |

ਨੌਨਿਹਾਲ ਸਿੰਘ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਬਣਾਇਆ

ਸੁਖਚੈਨ ਸਿੰਘ ਅੰਮਿ੍ਤਸਰ ਤੇ ਗੁਰਪ੍ਰੀਤ ਸਿੰਘ ਭੁੱਲਰ ਲੁਧਿਆਣਾ ਤਾਇਨਾਤ
ਚੰਡੀਗੜ੍ਹ, 21 ਸਤੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੀ ਨਵੀਂ ਚੁਣੀ ਸਰਕਾਰ ਵਲੋਂ ਕੀਤੀ ਤਬਾਦਲਿਆਂ ਦੀ ਸ਼ੁਰੂਆਤ ਦੇ ਚਲਦਿਆਂ ਅੱਜ ਦੇਰ ਰਾਤ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਵੀ  ਕੀਤੇ ਗਏ ਹਨ | ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੀਨੀਅਰ ਆਈ.ਪੀ.ਐਸ ਅਧਿਕਾਰੀ ਨੌਨਿਹਾਲ ਸਿੰਘ ਨੂੰ ਬਦਲ ਕੇ ਜਲੰਧਰ ਦਾ ਪੁਲਿਸ ਕਮਿਸ਼ਨਰ ਲਗਾਇਆ ਗਿਆ ਹੈ | ਜਦ ਕਿ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਨੂੰ ਬਦਲ ਕੇ ਪੁਲਿਸ ਕਮਿਸ਼ਨਰ ਅੰਮਿ੍ਤਸਰ ਲਗਾ ਦਿੱਤਾ ਗਿਆ ਹੈ | ਇਸ ਦੇ ਨਾਲ ਹੀ ਸੀਨੀਅਰ ਆਈ. ਪੀ. ਐਸ. ਅਧਿਕਾਰੀ ਡੀ. ਆਈ. ਜੀ. ਲੁਧਿਆਣਾ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੂੰ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਤਾਇਨਾਤ ਕੀਤਾ ਗਿਆ ਹੈ |

ਭਿ੍ਸ਼ਟ ਆਗੂਆਂ ਖ਼ਿਲਾਫ਼ ਮੁੱਖ ਮੰਤਰੀ ਮਿਸਾਲੀ ਕਾਰਵਾਈ ਕਰਨ-ਜਾਖੜ

ਕਿਹਾ: ਮੁੱਖ ਮੰਤਰੀ ਦੀ ਚੋਣ ਪ੍ਰਕਿਰਿਆ ਨਾਲ ਪੰਜਾਬੀਅਤ ਦੀ ਭਾਵਨਾ ਨੂੰ ਪੁੱਜੀ ਠੇਸ ਜਲੰਧਰ, 21 ਸਤੰਬਰ (ਜਸਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ 'ਚੋਂ ਰੇਤ, ਨਸ਼ਾ, ਸ਼ਰਾਬ, ਭੂ ਤੇ ਟਰਾਂਸਪੋਰਟ ਸਮੇਤ ਹਰ ਤਰ੍ਹਾਂ ਦਾ ...

ਪੂਰੀ ਖ਼ਬਰ »

ਕੇਂਦਰ ਪੁਰਾਣੀ ਨੀਤੀ ਦੇ ਮਾਪਦੰਡਾਂ ਅਨੁਸਾਰ ਹੀ ਖ਼ਰੀਦੇਗਾ ਝੋਨਾ ਤੇ ਚੌਲ

ਫ਼ਤਹਿਗੜ੍ਹ ਸਾਹਿਬ, 21 ਸਤੰਬਰ (ਬਲਜਿੰਦਰ ਸਿੰਘ)-ਕੇਂਦਰ ਸਰਕਾਰ ਨੇ ਅਕਤੂਬਰ ਮਹੀਨੇ 'ਚ ਸ਼ੁਰੂ ਹੋ ਰਹੇ ਝੋਨੇ ਦੇ ਸੀਜ਼ਨ ਦੌਰਾਨ ਝੋਨੇ ਤੇ ਚੌਲਾਂ ਦੀ ਖ਼ਰੀਦ ਪਿਛਲੇ ਸਾਲ ਦੀ ਨੀਤੀ ਅਨੁਸਾਰ ਨਿਰਧਾਰਤ ਮਾਪਦੰਡਾਂ ਤਹਿਤ ਹੀ ਖ਼ਰੀਦ ਕਰਨ ਦਾ ਐਲਾਨ ਕੀਤਾ ਹੈ | ਕੇਂਦਰ ...

ਪੂਰੀ ਖ਼ਬਰ »

ਕੇਂਦਰ ਦੀਆਂ ਨਜ਼ਰਾਂ 'ਚ ਸਰਦਾਰ ਖ਼ਾਲਿਸਤਾਨੀ, ਅਸੀਂ ਪਾਕਿਸਤਾਨੀ ਤੇ ਸਿਰਫ਼ ਭਾਜਪਾ ਹਿੰਦੁਸਤਾਨੀ ਹੈ-ਮਹਿਬੂਬਾ

ਚੰਡੀਗੜ੍ਹ, 21 ਸਤੰਬਰ (ਇੰਟ.)-ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ. ਦੀ ਮੁਖੀ ਮਹਿਬੂਬਾ ਮੁਫਤੀ ਨੇ ਸਿੱਧੇ ਤੌਰ 'ਤੇ ਕੇਂਦਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਜਵਾਹਰ ਲਾਲ ਨਹਿਰੂ ਤੇ ਅਟਲ ਬਿਹਾਰੀ ਵਾਜਪਾਈ ਵਰਗੇ ਨੇਤਾਵਾਂ ਦਾ ਜੰਮੂ-ਕਸ਼ਮੀਰ ਲਈ ...

ਪੂਰੀ ਖ਼ਬਰ »

ਕੋਰੋਨਾ ਕਾਰਨ ਮਾਤਾ-ਪਿਤਾ ਗੁਆਉਣ ਵਾਲੇ ਬੱਚਿਆਂ ਤੋਂ ਰਜਿਸਟ੍ਰੇਸ਼ਨ ਤੇ ਪ੍ਰੀਖਿਆ ਫ਼ੀਸ ਨਹੀਂ ਲਵੇਗਾ ਸੀ.ਬੀ.ਐਸ.ਈ.

ਨਵੀਂ ਦਿੱਲੀ, 21 ਸਤੰਬਰ (ਏਜੰਸੀ)-ਸੀ. ਬੀ. ਐਸ. ਈ. ਨੇ ਕੋਰੋਨਾ ਕਾਰਨ ਮਾਤਾ-ਪਿਤਾ ਗੁਆਉਣ ਵਾਲੇ ਵਿਦਿਆਰਥੀਆਂ ਤੋਂ 10ਵੀਂ ਅਤੇ 12ਵੀਂ ਦੀ ਰਜਿਸਟ੍ਰੇਸ਼ਨ ਅਤੇ ਪ੍ਰੀਖਿਆ ਫ਼ੀਸ ਨਾ ਲੈਣ ਦਾ ਫ਼ੈਸਲਾ ਕੀਤਾ ਹੈ | ਸੀ. ਬੀ. ਐਸ. ਈ. ਕੰਟਰੋਲਰ ਪ੍ਰੀਖਿਆਵਾਂ ਐਸ. ਭਾਰਦਵਾਜ ਨੇ ...

ਪੂਰੀ ਖ਼ਬਰ »

ਮੁੱਖ ਮੰਤਰੀ, ਦੋਵੇਂ ਉਪ ਮੁੱਖ ਮੰਤਰੀ ਅਤੇ ਸਿੱਧੂ ਦਾ ਅੰਮਿ੍ਤਸਰ ਪੁੱਜਣ 'ਤੇ ਨਿੱਘਾ ਸਵਾਗਤ

ਰਾਜਾਸਾਂਸੀ, 21 ਸਤੰਬਰ (ਹੇਰ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ 'ਤੇ ਨਤਮਸਤਕ ਹੋਣ ਲਈ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਅੱਜ ਰਾਤ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ...

ਪੂਰੀ ਖ਼ਬਰ »

ਸਿਰਸਾ ਦਾ ਦਿੱਲੀ ਕਮੇਟੀ ਦੇ ਨਾਮਜ਼ਦ ਮੈਂਬਰ ਬਣਨ 'ਤੇ ਮੰਡਰਾਇਆ ਖਤਰਾ

ਨਵੀਂ ਦਿੱਲੀ, 21 ਸਤੰਬਰ (ਜਗਤਾਰ ਸਿੰਘ)-ਦਿੱਲੀ ਹਾਈਕੋਰਟ ਦੇ ਆਦੇਸ਼ 'ਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵਲੋਂ ਲਈ ਗਈ ਪ੍ਰੀਖਿਆ ਦੌਰਾਨ ਮਨਜਿੰਦਰ ਸਿੰਘ ਸਿਰਸਾ ਗੁਰਮੁਖੀ ਪੜਨ-ਲਿਖਣ 'ਚ ਨਾਕਾਮ ਸਾਬਤ ਹੋਏ ਹਨ, ਜਿਸ ਕਾਰਨ ਉਨ੍ਹਾਂ ਦੇ ਦਿੱਲੀ ਕਮੇਟੀ ਦੇ ...

ਪੂਰੀ ਖ਼ਬਰ »

ਗੁਜਰਾਤ ਦੀ ਮੁੰਦਰਾ ਬੰਦਰਗਾਹ 'ਤੇ 21 ਹਜ਼ਾਰ ਕਰੋੜ ਦੀ ਹੈਰੋਇਨ ਬਰਾਮਦ

ਭੁਜ/ਨਵੀਂ ਦਿੱਲੀ/ਅਮਰਾਵਤੀ, 21 ਸਤੰਬਰ (ਪੀ.ਟੀ.ਆਈ.)-ਗੁਜਰਾਤ ਦੇ ਕੱਛ ਜ਼ਿਲ੍ਹੇ 'ਚ ਮੁੰਦਰਾ ਬੰਦਰਗਾਹ 'ਤੇ ਦੋ ਕੰਟੇਨਰਾਂ 'ਚ ਅਫ਼ਗਾਨਿਸਤਾਨ ਤੋਂ ਆਈ ਲਗਪਗ 3 ਹਜ਼ਾਰ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 21 ਹਜ਼ਾਰ ਕਰੋੜ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX