ਤਾਜਾ ਖ਼ਬਰਾਂ


ਹਿਮਾਚਲ ਦੇ ਮੁੱਖ ਮੰਤਰੀ ਨੇ ਫ਼ਿਲਮ 'ਪਦਮਾਵਤ'ਦੀ ਕੀਤੀ ਹਮਾਇਤ
. . .  1 day ago
ਸ਼ਿਮਲਾ, 19 ਜਨਵਰੀ- ਜਿੱਥੇ ਜ਼ਿਆਦਾਤਰ ਭਾਜਪਾ ਦੇ ਮੁੱਖ ਮੰਤਰੀ ਫ਼ਿਲਮ ਪਦਮਾਵਤ ਦਾ ਵਿਰੋਧ ਕਰ ਰਹੇ ਹਨ ਉੱਥੇ ਹੀ ਹਿਮਾਚਲ ਦੇ ਭਾਜਪਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦੀ ਰਿਲੀਜ਼ ਨੂੰ ਸੁਪਰੀਮ ਕੋਰਟ...
ਪ੍ਰਧਾਨ ਮੰਤਰੀ ਵੱਲੋਂ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਕਰਵਾਉਣ ਦੀ ਵਕਾਲਤ
. . .  1 day ago
ਨਵੀਂ ਦਿੱਲੀ, 19 ਜਨਵਰੀ- ਇੱਕ ਟੀਵੀ ਚੈਨਲ ਨੂੰ ਦਿੱਤੀ ਇਕ ਇੰਟਰਵਿਊ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦਾ ਪੈਸਾ ਤੇ ਸਮਾਂ ਬਚਾਉਣ ਲਈ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ। ਪ੍ਰਧਾਨ ਮੰਤਰੀ ਨੇ ਨਾਲ ਹੀ...
ਪਾਕਿ ਗੋਲਾਬਾਰੀ 'ਚ ਬੀ.ਐੱਸ.ਐਫ.ਜਵਾਨ ਸ਼ਹੀਦ
. . .  1 day ago
ਸ੍ਰੀਨਗਰ, 19 ਜਨਵਰੀ- ਪਾਕਿਸਤਾਨ ਵੱਲੋਂ ਸੁੰਦਰਬਨੀ ਵਿਖੇ ਕੀਤੀ ਤਾਜ਼ਾ ਗੋਲੀਬਾਰੀ 'ਚ ਬੀ.ਐੱਸ.ਐਫ...
ਅਨੰਦੀਬੇਨ ਪਟੇਲ ਹੋਵੇਗੀ ਮੱਧ ਪ੍ਰਦੇਸ਼ ਦੀ ਅਗਲੀ ਰਾਜਪਾਲ
. . .  1 day ago
ਵਿਦੇਸ਼ ਮੰਤਰਾਲੇ ਵੱਲੋਂ ਪਾਕਿਸਤਾਨ ਦਾ ਡਿਪਟੀ ਹਾਈ ਕਮਿਸ਼ਨਰ ਤਲਬ
. . .  1 day ago
ਨਵੀਂ ਦਿੱਲੀ, 19 ਜਨਵਰੀ- ਜੰਗਬੰਦੀ ਦੀ ਉਲੰਘਣਾ ਦੇ ਮਾਮਲੇ 'ਚ ਵਿਦੇਸ਼ ਮੰਤਰਾਲੇ ਵੱਲੋਂ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸਈਦ ਹੈਦਰ ਸ਼ਾਹ ਨੂੰ ਤਲਬ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਅਨੁਸਾਰ 2018 'ਚ ਹੀ ਪਾਕਿ ਵੱਲੋਂ 100 ਤੋਂ ਵੱਧ ਵਾਰ...
ਪਾਕਿਸਤਾਨ ਵੱਲੋਂ ਮੁੜ ਜੰਗਬੰਦੀ ਦੀ ਉਲੰਘਣਾ, ਇੱਕ ਸਥਾਨਿਕ ਨਾਗਰਿਕ ਦੀ ਮੌਤ
. . .  1 day ago
1984 ਦੰਗੇ ਮਾਮਲਾ : ਹਾਈ ਕੋਰਟ ਨੇ ਜੇਲ੍ਹ ਤੋਂ ਮੰਗੀ ਬਲਵਾਨ ਖੋਖਰ ਦੀ ਮੈਡੀਕਲ ਰਿਪੋਰਟ
. . .  1 day ago
ਨਵੀਂ ਦਿੱਲੀ, 19 ਜਨਵਰੀ- ਦਿੱਲੀ ਹਾਈ ਕੋਰਟ ਨੇ ਤਿਹਾੜ ਜੇਲ੍ਹ ਤੋਂ 1984 ਸਿੱਖ ਦੰਗਿਆਂ 'ਚ ਸ਼ਾਮਿਲ ਉਮਰ ਕੈਦ ਕੱਟ ਰਹੇ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਦੀ ਮੈਡੀਕਲ ਰਿਪੋਰਟ ਮੰਗੀ ਹੈ। ਬਲਵਾਨ ਨੇ ਆਪਣੀ ਪਟੀਸ਼ਨ 'ਚ ਕਿਹਾ ਹੈ ਕਿ...
ਆਪ ਵਿਧਾਇਕ ਮਾਮਲਾ : ਸੋਮਵਾਰ ਨੂੰ ਦਿੱਲੀ ਹਾਈ ਕੋਰਟ 'ਚ ਹੋਵੇਗੀ ਸੁਣਵਾਈ
. . .  1 day ago
ਨਵੀਂ ਦਿੱਲੀ, 19 ਜਨਵਰੀ - ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਆਯੋਗ ਕਰਾਰ ਦੇਣ 'ਤੇ ਦਿੱਲੀ ਹਾਈ ਕੋਰਟ ਨੇ ਵੀ ਆਪ ਨੂੰ ਅੰਤ੍ਰਿਮ ਰਾਹਤ ਦੇਣ ਤੋਂ ਨਾਹ ਕਰ ਦਿੱਤੀ...
ਅਕਸ਼ੈ ਨੇ 'ਪਦਮਾਵਤ' ਲਈ ਆਪਣੀ ਫ਼ਿਲਮ ਦੀ ਰਿਲੀਜ਼ ਰੋਕੀ
. . .  1 day ago
ਦਿਉਰ ਵੱਲੋਂ ਵਿਧਵਾ ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਦਿੱਲੀ ਹਾਈ ਕੋਰਟ ਨੇ ਆਪ ਵਿਧਾਇਕਾਂ ਨੂੰ ਰਾਹਤ ਦੇਣ ਤੋਂ ਕੀਤੀ ਨਾਹ
. . .  1 day ago
ਬੰਗਾ ਇਲਾਕੇ 'ਚ ਕੰਧਾਂ 'ਤੇ ਖ਼ਾਲਿਸਤਾਨ ਦੇ ਨਾਅਰੇ ਲਿਖੇ
. . .  1 day ago
ਆਪ ਵਿਧਾਇਕ ਮਾਮਲਾ : ਅੱਜ ਹੀ ਹੋਵੇਗੀ ਦਿੱਲੀ ਹਾਈ ਕੋਰਟ 'ਚ ਸੁਣਵਾਈ
. . .  1 day ago
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਡਰਨ ਗਰਭਵਤੀ
. . .  1 day ago
ਚੋਣ ਕਮਿਸ਼ਨ ਦੀ ਸਿਫ਼ਾਰਿਸ਼ ਖ਼ਿਲਾਫ਼ ਆਪ ਵਿਧਾਇਕ ਪਹੁੰਚੇ ਹਾਈਕੋਰਟ
. . .  1 day ago
ਡੇਰਾ ਹਿੰਸਾ ਮਾਮਲਾ : 4 ਦੋਸ਼ੀਆਂ ਦੀ ਜ਼ਮਾਨਤ ਖ਼ਾਰਜ ਕਰਨ 'ਤੇ ਬਹਿਸ ਕੱਲ੍ਹ
. . .  1 day ago
ਹਰਿਆਣਾ ਭਵਨ ਦੇ ਬਾਹਰ ਧਰਨਾ ਪ੍ਰਦਰਸ਼ਨ
. . .  1 day ago
ਜੰਮੂ-ਕਸ਼ਮੀਰ : ਅੱਤਵਾਦੀਆਂ ਨੇ ਤਹਿਸੀਲ ਦਫ਼ਤਰ 'ਤੇ ਸੁੱਟਿਆ ਗਰਨੇਡ
. . .  1 day ago
ਭਾਜਪਾ ਤੇ ਕਾਂਗਰਸ ਨੇ ਕੇਜਰੀਵਾਲ ਤੋਂ ਮੰਗਿਆ ਅਸਤੀਫ਼ਾ
. . .  1 day ago
ਹਾਈਟੈੱਕ ਮਾਡਲ ਫਰੂਟ ਨਰਸਰੀ ਪਟਿਆਲਾ 'ਚ ਸ਼ੁਰੂ
. . .  1 day ago
ਜਲੰਧਰ 'ਚ ਚਲੀ ਗੋਲੀ
. . .  1 day ago
ਭਾਰਤ ਆਸਟ੍ਰੇਲੀਆ ਗਰੁੱਪ 'ਚ ਹੋਇਆ ਸ਼ਾਮਲ
. . .  1 day ago
ਸਾਂਬਾ 'ਚ ਬੀ.ਐਸ.ਐਫ. ਜਵਾਨ ਸ਼ਹੀਦ
. . .  1 day ago
ਚੋਣ ਕਮਿਸ਼ਨ ਵਲੋਂ ਦਿੱਲੀ 'ਚ ਆਪ ਪਾਰਟੀ ਨੂੰ ਵੱਡਾ ਝਟਕਾ
. . .  1 day ago
ਦਿੱਲੀ : 38 ਟਰੇਨਾਂ ਦੇਰੀ 'ਚ, 15 ਰੱਦ
. . .  1 day ago
ਨਕਲੀ ਦੁੱਧ ਸਪਲਾਈ ਕਰਨ ਵਾਲੇ 4 ਕਾਰਖ਼ਾਨਿਆਂ ਦਾ ਪਰਦਾਫਾਸ਼
. . .  1 day ago
120 ਸਕੂਲੀ ਵਿਦਿਆਰਥੀ ਹਸਪਤਾਲ ਕਰਾਏ ਗਏ ਦਾਖਲ
. . .  1 day ago
ਪੁਲਿਸ ਇੰਸਪੈਕਟਰ ਵਲੋਂ ਖੁਦਕੁਸ਼ੀ
. . .  1 day ago
ਪਾਕਿਸਤਾਨ ਦੀ ਗੋਲੀਬਾਰੀ 'ਚ ਪੰਜ ਹੋਰ ਜ਼ਖਮੀ
. . .  1 day ago
ਅੰਡਰ19 ਕ੍ਰਿਕਟ ਵਿਸ਼ਵ ਕੱਪ : ਭਾਰਤ ਨੇ ਜਿੰਬਾਬਵੇ ਨੂੰ 10 ਵਿਕਟਾਂ ਨਾਲ ਹਰਾਇਆ
. . .  1 day ago
ਕੇਰਲਾ ਤੋਂ ਆਈ.ਐਸ. ਦਾ ਲੜਾਕਾ ਸੀਰੀਆ 'ਚ ਢੇਰ
. . .  1 day ago
ਦਿੱਲੀ 'ਚ ਲੁਟਖੋਹ ਦੀਆਂ ਵਾਰਦਤਾਂ 'ਚ 38.21 ਫ਼ੀਸਦੀ ਕਮੀ
. . .  1 day ago
ਸਾਂਬਾ 'ਚ ਪਾਕਿ ਗੋਲੀਬਾਰੀ 'ਚ ਦੋ ਸ਼ਹਿਰੀ ਜ਼ਖਮੀ
. . .  1 day ago
ਹਮਲਾ ਕਰਕੇ ਦੋ ਨਾਬਾਲਗ ਲੜਕੀਆਂ ਅਗਵਾ, ਤਿੰਨ ਨੂੰ ਮਾਰੀ ਗੋਲੀ
. . .  1 day ago
ਅੰਡਰ19 ਕ੍ਰਿਕਟ ਵਿਸ਼ਵ ਕੱਪ ਭਾਰਤ ਜ਼ਿੰਬਾਬਵੇ ਮੁਕਾਬਲਾ : ਜ਼ਿੰਬਾਬਵੇ ਨੇ ਭਾਰਤ ਨੂੰ ਦਿੱਤਾ 155 ਦੌੜਾਂ ਦੀ ਟੀਚਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਮਾਘ ਸੰਮਤ 549
ਿਵਚਾਰ ਪ੍ਰਵਾਹ: ਕਿਸੇ ਮਸਲੇ ਦੀ ਜਾਂਚ ਦਾ ਮਤਲਬ ਉਸ ਨੂੰ ਸੁਲਝਾਉਣਾ ਹੁੰਦਾ ਹੈ। -ਮਾਓ ਸੇ ਤੁੰਗ
  •     Confirm Target Language  


ਜਵਾਬੀ ਕਾਰਵਾਈ 'ਚ 3 ਪਾਕਿ ਰੇਂਜਰ ਹਲਾਕ

• ਪਾਕਿ ਵਲੋਂ ਆਰ. ਐਸ. ਪੁਰਾ, ਅਰਨੀਆ ਤੇ ਰਾਮਗੜ੍ਹ ਸੈਕਟਰਾਂ 'ਚ ਭਾਰੀ ਗੋਲਾਬਾਰੀ • ਸਰਹੱਦੀ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਬਣਾਇਆ ਨਿਸ਼ਾਨਾ • ਬੀ. ਐਸ. ਐਫ. ਦਾ ਜਵਾਨ ਸ਼ਹੀਦ, ਇਕ ਲੜਕੀ ਦੀ ਮੌਤ • ਜਵਾਨ ਅਤੇ ਪੰਜ ਨਾਗਰਿਕ ਜ਼ਖ਼ਮੀ
ਜੰਮੂ, 18 ਜਨਵਰੀ (ਮਹਿੰਦਰਪਾਲ ਸਿੰਘ)-ਭਾਰਤ ਵਲੋਂ ਸਮੇਂ-ਸਮੇਂ 'ਤੇ ਸਬਕ ਸਿਖਾਉਣ ਦੇ ਬਾਅਦ ਵੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ | ਬੁੱਧਵਾਰ ਰਾਤ ਨੂੰ ਪਾਕਿ ਸੈਨਾ ਵਲੋਂ ਆਰ. ਐਸ. ਪੁਰਾ, ਅਰਨੀਆ ਅਤੇ ਰਾਮਗੜ੍ਹ ਸੈਕਟਰਾਂ 'ਚ ਭਾਰੀ ਗੋਲਾਬਾਰੀ ਕੀਤੀ ਗਈ | ਇਸ ਗੋਲਾਬਾਰੀ 'ਚ ਬੀ. ਐਸ. ਐਫ. ਦਾ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਇਕ ਲੜਕੀ ਦੀ ਵੀ ਮੌਤ ਹੋ ਗਈ | ਜਦੋਂਕਿ ਇਕ ਜਵਾਨ ਅਤੇ ਪੰਜ ਨਾਗਰਿਕ ਜ਼ਖ਼ਮੀ ਹੋ ਗਏ | ਭਾਰਤੀ ਫ਼ੌਜ ਨੇ ਵੀ ਪਾਕਿਸਤਾਨ ਨੂੰ ਗੋਲਾਬਾਰੀ ਦਾ ਕਰਾਰਾ ਜਵਾਬ ਦਿੱਤਾ | ਆਪਣੇ ਜਵਾਨ ਦੀ ਸ਼ਹਾਦਤ ਦਾ ਬਦਲਾ ਲੈਂਦਿਆਂ ਭਾਰਤੀ ਫ਼ੌਜ ਨੇ ਜਵਾਬੀ ਕਾਰਵਾਈ 'ਚ ਪਾਕਿਸਤਾਨ ਦੇ ਤਿੰਨ ਰੇਜ਼ਰ ਹਲਾਕ ਕਰ ਦਿੱਤੇ ਅਤੇ ਪਾਕਿ ਸੈਨਾ ਦੀਆਂ ਚੌਕੀਆਂ ਦਾ ਭਾਰੀ ਨੁਕਸਾਨ ਕੀਤਾ | ਵੀਰਵਾਰ ਦੁਪਹਿਰ ਤੱਕ ਗੋਲਾਬਾਰੀ ਜਾਰੀ ਰਹੀ | ਬੀ. ਐਸ. ਐਫ. ਦੇ ਅਧਿਕਾਰੀ ਨੇ ਦੱਸਿਆ ਕਿ ਪਾਕਿ ਨੇ ਕੱਲ੍ਹ ਰਾਤ 9 ਵਜੇ ਤੋਂ ਜੰਮੂ ਅਤੇ ਸਾਂਬਾ ਜ਼ਿਲਿ੍ਹਆਂ ਦੇ ਆਰ. ਐਸ. ਪੁਰਾ, ਅਰਨੀਆ ਅਤੇ ਰਾਮਬਨ ਸੈਕਟਰਾਂ 'ਚ ਭਾਰਤੀ ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਭਾਰੀ ਗੋਲਾਬਾਰੀ ਕੀਤੀ | ਗੋਲਾਬਾਰੀ ਨਾਲ ਸਰਹੱਦੀ ਪਿੰਡਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ | ਜਿਸ ਦਾ ਬੀ. ਐਸ. ਐਫ਼ ਦੇ ਜਵਾਨਾਂ ਵਲੋਂ ਢੁੱਕਵਾਂ ਜਵਾਬ ਦਿੱਤਾ ਗਿਆ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਾਕਿ ਰੇਜ਼ਰਾਂ ਨੇ ਸਰਹੱਦ ਨੇੜਲੇ 20 ਤੋਂ ਵੱਧ ਪਿੰਡਾਂ ਨੂੰ ਨਿਸ਼ਾਨਾ ਬਣਾਇਆ | ਪਾਕਿ ਵਲੋਂ ਗੋਲਾਬਾਰੀ ਵੀਰਵਾਰ ਦੁਪਹਿਰ ਤੱਕ ਜਾਰੀ ਰਹੀ | ਅਧਿਕਾਰੀਆਂ ਅਨੁਸਾਰ ਗੋਲਾਬਾਰੀ 'ਚ ਬੀ. ਐਸ. ਐਫ. ਦਾ ਇਕ ਜਵਾਨ ਸ਼ਹੀਦ ਹੋ ਗਿਆ | ਜਿਸ ਦੀ ਪਛਾਣ ਬੀ. ਐਸ. ਐਫ. ਦੀ 78ਵੀਂ ਬਟਾਲੀਅਨ ਦੇ ਹੈਡਕਾਂਸਟੇਬਲ ਏ. ਸੁਰੇਸ਼ ਵਜੋਂ ਹੋਈ ਹੈ | ਜੋ ਤਾਮਿਨਾਡੂ ਦੇ ਰਹਿਣ ਵਾਲੇ ਸਨ | ਗੋਲੀਬਾਰੀ 'ਚ ਮਾਰੀ ਗਈ ਲੜਕੀ ਦੀ
ਪਛਾਣ ਸਵੀਟੀ ਪੁੱਤਰੀ ਸਤਪਾਲ ਵਾਸੀ ਦਿਆਲਾ ਚੱਕ (ਕਠੂਆ) ਵਜੋਂ ਹੋਈ ਹੈ | ਜੋ ਅਰਨੀਆ ਦੇ ਪਿੰਡ ਪਿੰਡੀ ਚਾੜਕਾ 'ਚ ਆਪਣੇ ਮਾਮੇ ਦੇ ਘਰ ਆਈ ਹੋਈ ਸੀ | ਜ਼ਖ਼ਮੀ ਹੋਏ ਜਵਾਨ ਅਤੇ ਪੰਜ ਨਾਗਰਿਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਜੰਮੂ ਦੇ ਵਧੀਕ ਡਿਪਟੀ ਕਮਿਸ਼ਨਰ ਅਰੁਣ ਮਿਨਹਾਸ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਾਕਿ ਵਲੋਂ ਜਾਰੀ ਗੋਲਾਬਾਰੀ ਦੇ ਮੱਦੇਨਜ਼ਰ ਸਾਰੇ ਅਧਿਕਾਰੀਆਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ | ਜ਼ਿਲ੍ਹਾ ਪ੍ਰਸ਼ਾਸਨ ਨੇ ਸਰਹੱਦ ਨਾਲ ਲੱਗਦੇ 5 ਕਿਲੋਮੀਟਰ ਖੇਤਰ ਤੱਕ ਸਾਰੇ ਸਕੂਲ ਬੰਦ ਕਰ ਦਿੱਤੇ ਹਨ | ਪ੍ਰਸ਼ਾਸਨ ਵਲੋਂ 22 ਪਿੰਡਾਂ ਦੇ ਪ੍ਰਭਾਵਿਤ ਲੋਕਾਂ ਨੂੰ ਸੱਤ ਕੈਪਾਂ ਵਿਚ ਠਹਿਰਾਉਣ ਦੇ ਪ੍ਰਬੰਧ ਕਰ ਦਿੱਤੇ ਹਨ |
ਆਰ. ਐਸ. ਪੁਰਾ ਦੇ ਜੱਬੋਵਾਲ, ਦੇਵੀਗੜ੍ਹ, ਘਰਾਨਾ ਦੇ ਰਿਹਾਇਸ਼ੀ ਇਲਾਕਿਆਂ ਵਿਚ ਪਾਕਿਸਤਾਨੀ ਸੈਨਾ ਨੇ ਭਾਰੀ ਗੋਲੀਬਾਰੀ ਕੀਤੀ ਜਿਸ ਕਾਰਨ ਲੋਕਾਂ ਦੇ ਪਸ਼ੂ ਜ਼ਖ਼ਮੀ ਹੋ ਗਏ | ਘਰਾਂ ਦੇ ਸ਼ੀਸ਼ੇ, ਕਾਰਾਂ ਤੇ ਹੋਰ ਘਰੇਲੂ ਸਾਮਾਨ ਦਾ ਕਾਫੀ ਨੁਕਸਾਨ ਹੋਇਆ | ਅਰਨੀਆ ਦੇ ਵਾਰਡ ਨੰਬਰ 10 ਦੇ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ | ਬਿਸ਼ਨਾਹ ਦੇ ਵਿਧਾਇਕ ਕਮਲ ਅਰੋੜਾ ਜ਼ਖ਼ਮੀਆਂ ਦਾ ਹਾਲ-ਚਾਲ ਜਾਨਣ ਲਈ ਹਸਪਤਾਲ ਪਹੁੰਚੇ | ਉਨ੍ਹਾਂ ਮਾਰੀ ਗਈ ਲੜਕੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਬੀ. ਐਸ. ਐਫ਼. ਦੇ ਸ਼ਹੀਦ ਹੋਏ ਜਵਾਨ ਨੂੰ ਸ਼ਰਧਾਂਜਲੀ ਭੇਟ ਕੀਤੀ | ਯੂਨਾਈਟਿਡ ਡੈਮੋਕ੍ਰੇਟਿਕ ਪਾਰਟੀ ਦੇ ਸੂਬਾ ਪ੍ਰਧਾਨ ਐਮ. ਪੀ. ਸਿੰਘ ਨੇ ਪਾਕਿਸਤਾਨੀ ਸੈਨਾ ਦੇ ਕਾਇਰਾਨਾ ਹਰਕਤ ਦੀ ਸਖ਼ਤ ਨਿੰਦਾ ਕੀਤੀ | ਐਸ. ਡੀ. ਪੀ. ਓ. ਆਰ. ਐਸ. ਪੁਰਾ ਸੁਰਿੰਦਰ ਚੌਧਰੀ ਵੀ ਮੌਕੇ ਦਾ ਜਾਇਜ਼ ਲੈਣ ਪਹੁੰਚੇ | ਉਨ੍ਹਾਂ ਜ਼ਖ਼ਮੀਆਂ ਦਾ ਹਾਲ-ਚਾਲ ਜਾਣਿਆ ਤੇ ਮਾਰੀ ਗਈ ਲੜਕੀ ਦੇ ਘਰ ਵੀ ਗਏ |
ਇਕ ਦੇ ਬਦਲੇ ਪਾਕਿ ਦੇ 10 ਜਵਾਨ ਮਾਰੇ ਜਾਣ-ਕੈਪਟਨ
ਨਵੀਂ ਦਿੱਲੀ, 18 ਜਨਵਰੀ (ਏਜੰਸੀ)-ਵੱਧ ਰਹੀ ਘੁਸਪੈਠ ਅਤੇ ਪਾਕਿਸਤਾਨੀ ਸੈਨਿਕਾਂ ਅਤੇ ਅੱਤਵਾਦੀਆਂ ਵਲੋਂ ਜੰਗਬੰਦੀ ਦੀ ਕੀਤੀ ਜਾ ਰਹੀ ਉਲੰਘਣਾ ਖਿਲਾਫ ਸਖਤ ਸਟੈਂਡ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਭਾਰਤੀ ਫ਼ੌਜ ਨੂੰ ਚਾਹੀਦਾ ਹੈ ਕਿ ਉਹ ਗੁਆਂਢੀ ਮੁਲਕ ਨੂੰ ਸਖਤ ਜਵਾਬ ਦੇਵੇ | ਕੈਪਟਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਜੇਕਰ ਸਾਡਾ ਇਕ ਜਵਾਨ ਮਰਦਾ ਹੈ ਤਾਂ ਉਨ੍ਹਾਂ ਦੇ 10 ਜਵਾਨ ਮਰਨੇ ਚਾਹੀਦੇ ਹਨ | ਕੈਪਟਨ ਨੇ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਵਿਚ ਲੰਬਾ ਸਮਾਂ ਸੇਵਾ ਨਿਭਾਈ ਅਤੇ 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਉਨ੍ਹਾਂ ਕੈਪਟਨ ਵਜੋਂ ਸੇਵਾ ਵੀ ਨਿਭਾਈ ਸੀ |
ਕੰਟਰੋਲ ਰੇਖਾ ਅਤੇ ਸਰਹੱਦ 'ਤੇ ਸਥਿਤੀ ਤਣਾਅਪੂਰਨ-ਬੀ. ਐਸ. ਐਫ.
ਜੰਮੂ, 18 ਜਨਵਰੀ (ਮਹਿੰਦਰਪਾਲ ਸਿੰਘ)-ਬੀ. ਐਸ. ਐਫ. ਦੇ ਡਾਇਰੈਕਟਰ ਜਨਰਲ ਕੇ. ਕੇ. ਸ਼ਰਮਾ ਨੇ ਦੱਸਿਆ ਕਿ ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ 'ਤੇ ਸਥਿਤੀ ਤਣਾਅਪੂਰਨ ਅਤੇ ਯੁੱਧ ਵਰਗੀ ਹੈ | ਪਾਕਿ ਗੋਲਾਬਾਰੀ 'ਚ ਸ਼ਹੀਦ ਹੋਏ ਬੀ. ਐਸ. ਐਫ. ਦੇ ਜਵਾਨ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਜਵਾਨ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇ ਰਹੇ ਹਨ | ਇਸ ਦਾ ਪਾਕਿਸਤਾਨ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਬੀ. ਐਸ. ਐਫ. ਨੇ ਕਦੇ ਵੀ ਪਹਿਲਾਂ ਗੋਲੀਬਾਰੀ ਸ਼ੁਰੂ ਨਹੀਂ ਕੀਤੀ, ਜਦੋਂ ਪਾਕਿ ਅਜਿਹਾ ਕਰਦਾ ਹੈ ਤਾਂ ਉਸ ਦਾ ਕਰਾਰਾ ਜਵਾਬ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸ਼ਹੀਦ ਏ. ਸੁਰੇਸ਼ ਦੀ ਸ਼ਹਾਦਤ ਨੂੰ ਬੇਕਾਰ ਨਹੀਂ ਜਾਣ ਦਿੱਤਾ ਜਾਵੇਗਾ | ਪਾਕਿ ਨੂੰ ਮੂੰਹਤੋੜ ਜਵਾਬ ਦੇਣ ਲਈ ਉਨ੍ਹਾਂ ਦੀ ਸੈਨਾ ਹਰ ਪੱਖੋਂ ਤਿਆਰ ਹੈ | ਉਨ੍ਹਾਂ ਕਿਹਾ ਕਿ ਗੋਲੀਬੰਦੀ ਦੀ ਉਲੰਘਣਾ ਦੌਰਾਨ ਪਾਕਿ ਵਲੋਂ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਪਰ ਸਾਡੇ ਚੌਕਸ ਜਵਾਨ ਅਜਿਹਾ ਨਹੀਂ ਹੋਣ ਦੇਣਗੇ |
ਰਾਜੌਰੀ 'ਚ ਮੰਦਿਰ 'ਤੇ ਭਾਰੀ ਗੋਲੀਬਾਰੀ
ਪਾਕਿ ਸੈਨਾ ਹੁਣ ਸਰਹੱਦ 'ਤੇ ਸਥਿਤ ਮੰਦਿਰਾਂ ਨੂੰ ਵੀ ਨਿਸ਼ਾਨਾ ਬਣਾਉਣ ਲੱਗੀ ਹੈ | ਜੰਮੂ ਦੇ ਰਾਜੌਰੀ ਜ਼ਿਲ੍ਹੇ ਦੀ ਤਹਿਸੀਲ ਨੌਸ਼ਹਿਰਾ 'ਚ ਕੰਟਰੋਲ ਰੇਖਾ ਨਾਲ ਲਗਦੇ ਝੰਗੜ ਦੇ ਇਲਾਕੇ 'ਚ ਬਾਬਾ ਬੀਰਮ ਸ਼ਾਹ ਦਾ ਮੰਦਿਰ ਹੈ, ਜਿਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਾਕਿ ਨੇ ਭਾਰੀ ਗੋਲੀਬਾਰੀ ਕੀਤੀ | ਇਹ ਮੰਦਿਰ ਇਲਾਕੇ 'ਚ ਉਚਾਈ 'ਤੇ ਬਣਿਆ ਹੋਇਆ ਹੈ ਅਤੇ ਇਸ ਮੰਦਿਰ ਤੋਂ ਕਰੀਬ 200 ਮੀਟਰ ਦੂਰੀ 'ਤੇ ਪਾਕਿ ਸੈਨਾ ਦੀਆਂ ਚੌਕੀਆਂ ਸਥਿਤ ਹਨ | ਮੰਦਿਰ ਦੀ ਇਮਾਰਤ 'ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਪੂਰੀ ਕਹਾਣੀ ਬਿਆਨ ਕਰ ਰਹੇ ਹਨ | ਜ਼ਿਕਰਯੋਗ ਹੈ ਕਿ ਪਿਛਲੇ ਸਾਲ 17 ਅਪ੍ਰੈਲ ਨੂੰ ਵੀ ਪਾਕਿ ਨੇ ਮੰਦਿਰ 'ਤੇ ਉਸ ਵੇਲੇ ਭਾਰੀ ਗੋਲੀਬਾਰੀ ਕੀਤੀ ਸੀ, ਜਦੋਂ ਮੰਦਿਰ 'ਚ ਵੱਡੀ ਗਿਣਤੀ 'ਚ ਸ਼ਰਧਾਲੂ ਪੁੱਜੇ ਹੋਏ ਸਨ ਪਰ ਉਸ ਵੇਲੇ ਸ਼ਰਧਾਲੂਆਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਸੀ |

ਪਾਕਿ ਵਲੋਂ ਭਾਰਤ ਦਾ ਡਿਪਟੀ ਹਾਈ ਕਮਿਸ਼ਨਰ ਤਲਬ

ਇਸਲਾਮਾਬਾਦ, 18 ਜਨਵਰੀ (ਏਜੰਸੀ)-ਪਾਕਿਸਤਾਨ ਨੇ ਅੱਜ ਭਾਰਤੀ ਫ਼ੌਜ ਵਲੋਂ ਕੰਟਰੋਲ ਰੇਖਾ 'ਤੇ ਗੋਲੀਬਾਰੀ ਕਰਨ, ਜਿਸ ਵਿਚ ਦੋ ਔਰਤਾਂ ਦੀ ਮੌਤ ਹੋ ਗਈ, 'ਤੇ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਜੇ. ਪੀ. ਸਿੰਘ ਨੂੰ ਤਲਬ ਕੀਤਾ | ਵਿਦੇਸ਼ ਦਫ਼ਤਰ ਨੇ ਕਿਹਾ ਕਿ ਡਾਇਰੈਕਟਰ ਜਨਰਲ (ਦੱਖਣ ਏਸ਼ੀਆ ਅਤੇ ਸਾਰਕ) ਮੁਹੰਮਦ ਫੈਸਲ ਨੇ ਜੇ. ਪੀ. ਸਿੰਘ ਨੂੰ ਤਲਬ ਕੀਤਾ ਅਤੇ ਭਾਰਤੀ ਸੈਨਾਵਾਂ ਵਲੋਂ ਬਿਨਾਂ ਭੜਕਾਹਟ ਕੀਤੀ ਗੋਲੀਬਾਰੀ ਦੀ ਨਿੰਦਾ ਕੀਤੀ | ਫੈਸਲ ਨੇ ਕਿਹਾ ਕਿ ਭਾਰਤੀ ਫ਼ੌਜ ਨੇ 18 ਜਨਵਰੀ ਨੂੰ ਵਰਕਿੰਗ ਵਾਊਾਡਰੀ 'ਤੇ ਸਿਆਲਕੋਟ ਸੈਕਟਰ 'ਚ ਗੋਲੀਬਾਰੀ ਕੀਤੀ ਜਿਸ ਵਿਚ ਦੋ ਔਰਤਾਂ 45 ਸਾਲਾ ਪਰਵੀਨ ਬੀਵੀ ਅਤੇ 20 ਸਾਲਾ ਆਇਸ਼ਾ ਦੀ ਮੌਤ ਹੋ ਗਈ ਅਤੇ 5 ਨਾਗਰਿਕ ਜ਼ਖ਼ਮੀ ਹੋ ਗਏ | ਫੈਸਲ ਨੇ ਕਿਹਾ ਕਿ ਭਾਰਤੀ ਫ਼ੌਜਾਂ ਨੇ ਬੀਤੀ ਰਾਤ ਸਿਆਲਕੋਟ 'ਚ ਨਾਗਰਿਕਾਂ ਦੇ ਪਿੰਡਾਂ 'ਤੇ ਅੰਨ੍ਹੇਵਾਹ ਅਤੇ ਬਿਨਾਂ ਭੜਕਾਹਟ ਦੇ ਭਾਰੀ ਮਾਰਟਾਰਾਂ ਅਤੇ ਸਵੈ-ਚਾਲਕ ਹਥਿਆਰਾਂ ਨਾਲ ਗੋਲੀਬਾਰੀ ਕੀਤੀ | ਉਨ੍ਹਾਂ ਦਾਅਵਾ ਕੀਤਾ ਕਿ ਸੰਜਮ ਵਰਤਣ ਦੀ ਅਪੀਲ ਕਰਨ 'ਤੇ ਵੀ ਭਾਰਤ ਨੇ ਗੋਲੀਬਾਰੀ ਜਾਰੀ ਰੱਖੀ |

29 ਵਸਤਾਂ ਤੇ 54 ਸੇਵਾਵਾਂ 'ਤੇ ਜੀ. ਐਸ. ਟੀ. ਦਰ ਘਟਾਉਣ ਦਾ ਫ਼ੈਸਲਾ

ਪੈਟਰੋਲ ਤੇ ਡੀਜ਼ਲ ਨੂੰ ਜੀ. ਐਸ. ਟੀ. ਘੇਰੇ ਹੇਠ
ਲਿਆਉਣ ਬਾਰੇ ਚਰਚਾ ਅਗਲੀ ਮੀਟਿੰਗ 'ਚ ਸੰਭਵ-ਜੇਤਲੀ
ਨਵੀਂ ਦਿੱਲੀ, 18 ਜਨਵਰੀ (ਏਜੰਸੀਆਂ ਰਾਹੀਂ)-ਪੂਰੀਆਂ ਤਾਕਤਾਂ ਨਾਲ ਲੈਸ ਵਸਤੂ ਤੇ ਸੇਵਾਵਾਂ ਕਰ ਬਾਰੇ ਕੌਾਸਲ ਨੇ ਅੱਜ ਪੁਰਾਣੀਆਂ (ਸੈਕਿੰਡ ਹੈਾਡ) ਮੋਟਰ ਗੱਡੀਆਂ, ਕਨਫੈਕਸ਼ਨਰੀ ਅਤੇ ਬਾਇਓ-ਡੀਜ਼ਲ ਸਮੇਤ 29 ਵਸਤਾਂ ਅਤੇ ਕੁਝ ਕੰਮਾਂ, ਕੱਪੜੇ ਸਿਊਣ ਦੀਆਂ ਸੇਵਾਵਾਂ ਅਤੇ ਮਨੋਰੰਜਨ ਪਾਰਕਾਂ ਵਿਚ ਦਾਖਲੇ ਸਮੇਤ ਸੇਵਾਵਾਂ ਦੀਆਂ 54 ਸ਼੍ਰੇਣੀਆਂ 'ਤੇ ਟੈਕਸ ਦੀ ਦਰ ਘਟਾਉਣ ਦਾ ਫ਼ੈਸਲਾ ਕੀਤਾ ਹੈ | ਕੌਾਸਲ ਨੇ ਛੋਟੇ ਵਪਾਰੀਆਂ 'ਤੇ ਭਾਰ ਘਟਾਉਣ ਲਈ ਰਿਟਰਨ ਭਰਨ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ 'ਤੇ ਚਰਚਾ ਕੀਤੀ | ਵਿੱਤ ਮੰਤਰੀ ਅਰੁਣ ਜੇਤਲੀ ਦੀ ਅਗਵਾਈ ਵਾਲੀ ਅਤੇ ਸਾਰੇ ਰਾਜਾਂ ਦੇ ਪ੍ਰਤੀਨਿਧਾਂ ਵਾਲੀ ਕੌਾਸਲ ਨੇ ਅੱਜ ਆਪਣੀ 25ਵੀਂ ਮੀਟਿੰਗ ਵਿਚ 29 ਵਸਤਾਂ ਅਤੇ ਸੇਵਾਵਾਂ ਦੀਆਂ 54 ਸ਼੍ਰੇਣੀਆਂ 'ਤੇ ਟੈਕਸ ਦੀ ਦਰ 25 ਜਨਵਰੀ ਤੋਂ ਘਟਾਉਣ ਦਾ ਫ਼ੈਸਲਾ ਕੀਤਾ ਹੈ | ਮੀਟਿੰਗ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇਤਲੀ ਨੇ ਕਿਹਾ ਕਿ ਕੌਾਸਲ ਦੀ ਅਗਲੀ ਮੀਟਿੰਗ ਵਿਚ ਕੱਚੇ ਤੇਲ, ਕੁਦਰਤੀ ਗੈਸ, ਪੈਟਰੋਲ, ਡੀਜ਼ਲ, ਏ. ਟੀ. ਐਫ. ਅਤੇ ਰੀਅਲ ਅਸਟੇਟ ਵਰਗੀਆਂ ਚੀਜ਼ਾਂ ਨੂੰ ਜੀ. ਐਸ. ਟੀ. ਦੇ ਘੇਰੇ ਹੇਠ ਲਿਆਉਣ ਬਾਰੇ ਵਿਚਾਰ ਕੀਤੀ ਜਾ ਸਕਦੀ ਹੈ | ਕੌਾਸਲ ਨੇ ਪੁਰਾਣੀਆਂ ਦਰਮਿਆਨੀਆਂ ਤੇ ਵੱਡੀਆਂ ਕਾਰਾਂ ਅਤੇ ਐਸ. ਯੂ. ਵੀ. 'ਤੇ ਜੀ. ਐਸ. ਟੀ. ਦਰਾਂ 28 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਅਤੇ ਦੂਸਰੀਆਂ ਪੁਰਾਣੀਆਂ ਮੋਟਰ ਗੱਡੀਆਂ 'ਤੇ 12 ਫ਼ੀਸਦੀ ਕਰਨ ਦਾ ਫ਼ੈਸਲਾ ਕੀਤਾ ਹੈ | ਹੀਰਿਆਂ ਅਤੇ ਦੂਸਰੇ ਕੀਮਤੀ ਨਗਾਂ 'ਤੇ ਟੈਕਸ ਦਰ ਤਿੰਨ ਫ਼ੀਸਦੀ ਤੋਂ ਘਟਾ ਕੇ 0.25 ਫ਼ੀਸਦੀ ਕਰ ਦਿੱਤੀ ਗਈ ਹੈ | ਬਾਇਓ-ਡੀਜ਼ਲ 'ਤੇ ਟੈਕਸ ਦੀ ਦਰ 18 ਫ਼ੀਸਦੀ ਤੋਂ ਘਟਾ ਕੇ 12 ਫ਼ੀਸਦੀ ਕਰ ਦਿੱਤੀ ਹੈ ਜਦਕਿ ਵਾਤਾਵਰਨ ਪੱਖੀ ਬਾਇਓ-ਬਾਲਣ ਨਾਲ ਚੱਲਦੀਆਂ ਸਰਕਾਰੀ ਬੱਸਾਂ 'ਤੇ ਟੈਕਲ ਦੀ ਦਰ 28 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕਰ ਦਿੱਤੀ ਹੈ | ਸਿੰਜਾਈ ਦੇ ਸਾਜੋ ਸਮਾਨ, ਕਨਫੈਕਸ਼ਨਰੀ, 20 ਲਿਟਰ ਦੀਆਂ ਬੋਤਲਾਂ ਵਿਚ ਬੰਦ ਪੀਣ ਵਾਲੇ ਪਾਣੀ, ਰਸਾਇਣਕ ਗਰੇਡ ਵਾਲੇ ਫਾਸਫੋਰਕ ਐਸਿਡ, ਕੋਨਜ਼ ਵਿਚ ਮਹਿੰਦੀ ਪੇਸਟ, ਨਿੱਜੀ ਡਿਸਟਰੀਬਿਊਟਰਾਂ ਵਲੋਂ ਸਪਲਾਈ ਕੀਤੀ ਜਾਂਦੀ ਰਸੋਈ ਗੈਸ, ਸਟਰਾਅ, ਵੈਲਵਟ ਫੈਬਰਿਕ ਅਤੇ ਰਾਈਸ ਬਰਾਨ 'ਤੇ ਵੀ ਟੈਕਸ ਦੀ ਦਰ ਘਟਾ ਦਿੱਤੀ ਗਈ ਹੈ | ਰਿਟਰਨ ਭਰਨ ਦਾ ਭਾਰ ਘਟਾਉਣ ਦੇ ਯਤਨ ਵਜੋਂ ਜੀ. ਐਸ. ਟੀ. ਕੌਾਸਲ ਦੀ ਅਗਲੀ ਮੀਟਿੰਗ ਵਿਚ ਜੀ. ਐਸ. ਟੀ. ਰਿਟਰਨ ਦਾਖਲ ਕਰਨ ਦੀ ਪ੍ਰਕਿਰਿਆ ਨੂੰ ਸੁਖਾਲਾ ਕਰਨ ਨੂੰ ਮਨਜ਼ੂਰੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਕੌਾਸਲ ਦੀ ਅਗਲੀ ਮੀਟਿੰਗ ਦੀ ਤਰੀਕ ਬਾਰੇ ਅਜੇ ਫ਼ੈਸਲਾ ਨਹੀਂ ਕੀਤਾ ਗਿਆ | ਜੇਤਲੀ ਨੇ ਦੱਸਿਆ ਕਿ ਵੱਡੇ ਪੱਧਰ 'ਤੇ ਹੋ ਰਹੀ ਟੈਕਸ ਚੋਰੀ ਨੂੰ ਰੋਕਣ ਲਈ ਟਰਾਂਸਪੋਰਟਰਾਂ ਨੂੰ ਰਾਜਾਂ ਵਿਚਕਾਰ 50 ਹਜ਼ਾਰ ਤੋਂ ਵੱਧ ਕੀਮਤ ਦੀਆਂ ਵਸਤਾਂ ਦੀ ਢੋਆ-ਢੁਆਈ ਕਰਨ ਸਮੇਂ ਵੇਅ ਬਿੱਲ ਜਾਂ ਈ-ਬਿੱਲ ਕੋਲ ਰੱਖਣਾ ਪਵੇਗਾ ਅਤੇ ਇਹ ਵਿਵਸਥਾ ਫਰਵਰੀ ਤੋਂ ਲਾਗੂ ਹੋ ਜਾਵੇਗੀ | ਉਨ੍ਹਾਂ ਦੱਸਿਆ ਕਿ 15 ਰਾਜਾਂ ਨੇ ਅੰਤਰਰਾਜੀ ਢੋਆ ਢੁਆਈ ਦੀ ਵਿਵਸਥਾ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ | ਇਕ ਜੁਲਾਈ ਤੋਂ ਜੀ. ਐਸ. ਟੀ. ਲਾਗੂ ਕੀਤੇ ਜਾਣ ਪਿੱਛੋਂ ਆਈ. ਟੀ. ਨੈੱਟਵਰਕ ਦੀ ਤਿਆਰੀ ਅਧੀਨ ਹੋਣ ਕਾਰਨ ਈ-ਵੇਅ ਬਿੱਲ ਕੋਲ ਰੱਖਣ ਦੀ ਲਾਜ਼ਮੀ ਵਿਵਸਥਾ ਨੂੰ ਅੱਗੇ ਪਾ ਦਿੱਤਾ ਸੀ | ਇਕ ਵਾਰ ਜਦੋਂ ਈ-ਵੇਅ ਬਿੱਲ ਵਿਵਸਥਾ ਲਾਗੂ ਹੋ ਜਾਵੇਗੀ ਤਾਂ ਟੈਕਸ ਤੋਂ ਬਚਣਾ ਕਾਫੀ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਸਰਕਾਰ ਕੋਲ 50 ਹਜ਼ਾਰ ਤੋਂ ਵੱਧ ਕੀਮਤ ਦੀਆਂ ਸਾਰੀਆਂ ਵਸਤਾਂ ਦੇ ਵੇਰਵੇ ਹੋਣਗੇ ਅਤੇ ਜੇਕਰ ਸਪਲਾਇਰ ਅਤੇ ਖਰੀਦਦਾਰ ਵਿੱਚੋਂ ਕੋਈ ਵੀ ਟੈਕਸ ਰਿਟਰਨ ਨਹੀਂ ਭਰੇਗਾ ਤਾਂ ਉਸ ਦਾ ਮੌਕੇ 'ਤੇ ਹੀ ਪਤਾ ਲੱਗ ਜਾਵੇਗਾ |

ਸੁਪਰੀਮ ਕੋਰਟ ਵਲੋਂ 'ਪਦਮਾਵਤ' ਨੂੰ ਹਰੀ ਝੰਡੀ ਚਾਰ ਰਾਜਾਂ 'ਚ ਪਾਬੰਦੀ 'ਤੇ ਲਗਾਈ ਰੋਕ

ਕਰਨੀ ਸੈਨਾ ਵਲੋਂ ਸਿਨੇਮਾ ਘਰਾਂ ਨੂੰ ਅੱਗ ਲਗਾਉਣ ਦੀ ਧਮਕੀ, 25 ਨੂੰ ਬੰਦ ਦਾ ਐਲਾਨ
ਨਵੀਂ ਦਿੱਲੀ, 18 ਜਨਵਰੀ (ਉਪਮਾ ਡਾਗਾ ਪਾਰਥ)-ਹੰਗਾਮਿਆਂ ਅਤੇ ਵਿਵਾਦਾਂ 'ਚ ਘਿਰੀ ਫ਼ਿਲਮ ਪਦਮਾਵਤ ਨੂੰ 4 ਰਾਜਾਂ ਵੱਲੋਂ ਪਾਬੰਦੀ ਲਾਉਣ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਨੇ ਖ਼ਰਜ ਕਰਦਿਆਂ, ਦੇਸ਼ ਭਰ 'ਚ ਫ਼ਿਲਮ ਦੀ ਰਿਲੀਜ਼ ਦਾ ਆਦੇਸ਼ ਦੇ ਦਿੱਤਾ ਹੈ | ਹਾਲਾਂਕਿ ਫ਼ਿਲਮ ਦਾ ਵਿਰੋਧ ਕਰ ਰਹੇ ਰਾਜਪੂਤ ਸੰਗਠਨ ਨੇ ਇਸ ਫ਼ੈਸਲੇ ਦੇ ਬਾਵਜੂਦ 'ਸੰਘਰਸ਼' ਜਾਰੀ ਰੱਖਣ ਦੇ ਸੰਕੇਤ ਦਿੱਤੇ ਹਨ | ਭਾਜਪਾ ਸ਼ਾਸਿਤ 4 ਰਾਜਾਂ-ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਗੁਜਰਾਤ)-ਨਿਆਂ ਵਿਵਸਥਾ ਵਿਗੜਨ ਦੇ ਖ਼ਦਸੇ ਕਾਰਨ ਅਦਾਲਤ ਦੇ ਇਸ ਆਦੇਸ਼ ਦੀ ਕਾਟ ਲੱਭਣ ਦੀ ਤਿਆਰੀ 'ਚ ਹਨ ਜਦ ਕਿ ਸੁਪਰੀਮ ਕੋਰਟ ਨੇ ਸਪੱਸ਼ਟ ਤੌਰ 'ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਦੱਸਦਿਆਂ ਇਸ 'ਤੇ ਪਾਬੰਦੀ ਲਾਉਣ ਤੋਂ ਇਨਕਾਰ ਕਰ ਦਿੱਤਾ | ਭਾਰਤ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਇਸ ਮਾਮਲੇ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਜੇਕਰ 'ਬੈਂਡਿਟ ਕਵੀਨ' ਫ਼ਿਲਮ ਰਿਲੀਜ਼ ਕੀਤੀ ਜਾ ਸਕਦੀ ਹੈ ਤਾਂ ਇਹ (ਪਦਮਾਵਤ) ਕਿਉਂ ਨਹੀਂ | ਅਦਾਲਤ ਨੇ ਕਿਹਾ ਕਿ ਲੋਕ ਫ਼ਿਲਮ ਵੇਖਣ ਜਾਂ ਨਹੀਂ ਇਹ ਉਨ੍ਹਾਂ ਦਾ ਫ਼ੈਸਲਾ ਹੈ, ਪਰ ਰਾਜ ਸਰਕਾਰ ਕਾਨੂੰਨ ਵਿਵਸਥਾ ਵਿਗੜਨ ਦੇ ਖ਼ਦਸ਼ੇ ਦਾ ਹਵਾਲਾ ਦਿੰ ਦਿਆਂ ਫ਼ਿਲਮ ਨੂੰ ਰੀਲੀਜ਼ ਹੋਣ ਤੋਂ ਨਹੀਂ ਰੋਕ ਸਕਦੀ |
ਹਾਲ 'ਚ 300 ਕੱਟਾਂ ਨਾਲ ਸੈਂਸਰ ਬੋਰਡ ਵੱਲੋਂ ਪਾਸ ਕੀਤੀ ਗਈ ਇਤਿਹਾਸਕ ਫ਼ਿਲਮ 'ਪਦਮਾਵਤ' ਨੂੰ ਸੈਂਸਰ ਬੋਰਡ ਨੇ ਹਰੀ ਝੰਡੀ ਦਿੰ ਦਿਆਂ 25 ਜਨਵਰੀ ਨੂੰ ਰਿਲੀਜ਼ ਕਰਨ ਨੂੰ ਪ੍ਰਵਾਨਗੀ  ਦਿੱਤੀ ਸੀ | ਸੈਂਸਰ ਬੋਰਡ ਦੀ ਮਨਜ਼ੂਰੀ ਦੇ ਬਾਵਜੂਦ ਇਨ੍ਹਾਂ ਚਾਰ ਰਾਜਾਂ ਨੇ ਫ਼ਿਲਮ ਰਿਲੀਜ਼ ਕਰਨ 'ਤੇ ਪਾਬੰਦੀ ਲਾ ਦਿੱਤੀ ਸੀ | ਫ਼ਿਲਮ ਦੇ ਨਿਰਮਾਤਾ ਭੰਸਾਲੀ ਪ੍ਰੋਡਕਸ਼ਨ ਅਤੇ ਵਾਇਆਕਾਮ ਨੇ ਰਾਜਾਂ ਵਲੋਂ ਲਾਈ ਇਸ ਪਾਬੰਦੀ ਦੇ ਵਿਰੋਧ 'ਚ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਗੁਹਾਰ ਲਾਈ ਸੀ | ਨਿਰਮਾਤਾਵਾਂ ਦੇ ਵਕੀਲ ਹਰੀਸ਼ ਸਾਲਵੇ ਨੇ ਦਲੀਲ ਦਿੰ ਦਿਆਂ ਕਿਹਾ ਕਿ ਜੇਕਰ ਰਾਜ ਹੀ ਫ਼ਿਲਮ 'ਤੇ ਪਾਬੰਦੀ ਲਾਉਣ ਲੱਗੇ ਤਾਂ ਸੰਘੀ ਢਾਂਚਾ ਤਬਾਹ ਹੋ ਜਾਏਗਾ | ਸਾਲਵੇ ਨੇ ਫ਼ਿਲਮ ਦੇ ਵਿਸ਼ੇ 'ਤੇ ਰਾਜਾਂ ਵਲੋਂ ਕੀਤੀ ਨੁਕਤਾਚੀਨੀ ਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਫ਼ਿਲਮ ਤੋਂ ਮੁਸ਼ਕਿਲ ਹੈ ਤਾਂ ਸਬੰਧਤ ਟਿ੍ਬਿਊਨਲ ਤੋਂ ਰਾਹਤ ਦੀ ਅਪੀਲ ਕਰ ਸਕਦਾ ਹੈ | ਦੂਜੇ ਪਾਸੇ ਸੁਪਰੀਮ ਕੋਰਟ ਦੇ ਫ਼ੈਸਲਾ ਦੇ ਬਾਵਜੂਦ ਆਪਣੇ ਰੁੱਖ 'ਤੇ ਕਾਇਮ ਰਹਿਣ ਦਾ ਫ਼ੈਸਲਾ ਸੁਣਾਉਂਦਿਆਂ ਰਾਜਪੂਤ ਕਰਨੀ ਸੈਨਾ ਨੇ ਕਿਹਾ ਕਿ ਉਹ ਸਾਰੇ ਦੇਸ਼ ਦੇ ਸਮਾਜਿਕ ਸੰਗਠਨਾਂ ਨੂੰ ਅਪੀਲ ਕਰਨਗੇ ਕਿ 'ਪਦਮਾਵਤ' ਨਹੀਂ ਚੱਲਣੀ ਚਾਹੀਦੀ | ਪਾਬੰਦੀ ਲਾਉਣ ਵਾਲੇ ਰਾਜਾਂ ਨੇ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਸਰਬਉੱਚ ਅਦਾਲਤ ਨੇ ਉਨ੍ਹਾਂ ਦਾ ਪੱਖ ਸੁਣੇ ਬਿਨਾਂ ਫ਼ੈਸਲਾ ਸੁਣਾਇਆ ਹੈ | ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਨਾਲ ਹੀ ਉਹ ਇਸ ਫ਼ੈਸਲੇ ਦੇ ਿਖ਼ਲਾਫ਼ ਪਟੀਸ਼ਨ ਦਾਇਰ ਕਰਨ 'ਤੇ ਵੀ ਵਿਚਾਰ ਕਰਨਗੇ |
ਕਰਨੀ ਸੈਨਾ ਵਲੋਂ ਸਿਨੇਮਾ ਹਾਲ 'ਚ ਭੰਨਤੋੜ
ਮੁਜ਼ੱਫਰਪੁਰ (ਬਿਹਾਰ), -ਸੁਪਰੀਮ ਕੋਰਟ ਵਲੋਂ ਵਿਵਾਦਤ ਫ਼ਿਲਮ 'ਪਦਮਾਵਤ' ਤੋਂ ਕਈ ਰਾਜਾਂ 'ਚ ਪਾਬੰਦੀ ਹਟਾਉਣ ਦੇ ਦਿੱਤੇ ਆਦੇਸ਼ ਦੇ ਕੁਝ ਘੰਟਿਆਂ ਬਾਅਦ ਹੀ ਰਾਜਪੂਤ ਕਰਨੀ ਸੈਨਾ ਦੇ ਕਾਰਕੁੰਨਾਂ ਨੇ ਅੱਜ ਇਥੇ ਇਕ ਸਿਨਮਾ ਹਾਲ ਦੀ ਭੰਨ ਤੋੜ ਕੀਤੀ ਅਤੇ ਉਥੇ ਲੱਗੇ ਫ਼ਿਲਮ ਦੇ ਅਤੇ ਫ਼ਿਲਮ ਨਾਲ ਸਬੰਧਤ ਪੋਸਟਰ ਪਾੜ ਦਿੱਤੇ |
25 ਜਨਵਰੀ ਨੂੰ 'ਜਨਤਾ ਕਰਫ਼ਿਊ' ਦਾ ਸੱਦਾ
ਉਜੈਨ : ਫਿਲਮ ਰਿਲੀਜ਼ ਸਬੰਧੀ ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਅਦ ਰਾਜਪੂਤ ਕਰਨੀ ਸੈਨਾ ਆਗੂ ਲੋਕੇਂਦਰ ਸਿੰਘ ਕਲਵੀ ਨੇ 25 ਜਨਵਰੀ ਨੂੰ ਜਨਤਾ ਕਰਫ਼ਿਊ ਦਾ ਸੱਦਾ ਦਿੱਤਾ | ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿਰਫ਼ ਰਾਜਪੂਤ ਹੀ ਨਹੀਂ ਸਗੋਂ ਦੇਸ਼ 'ਚ ਸਾਰੇ ਭਾਈਚਾਰੇ ਫ਼ਿਲਮ ਦਾ ਵਿਰੋਧ ਕਰ ਰਹੇ ਹਨ |
ਆਦੇਸ਼ ਦਾ ਅਧਿਐਨ ਕਰਾਂਗੇ-ਰਾਜਸਥਾਨ ਸਰਕਾਰ
ਜੈਪੁਰ : ਰਾਜਸਥਾਨ ਸਰਕਾਰ ਨੇ ਅੱਜ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਆਦੇਸ਼ ਦਾ ਅਧਿਐਨ ਕਰੇਗੀ ਅਤੇ ਤਦ ਸਿਰਫ਼ ਨਿਰੀਖਣ 'ਤੇ ਫ਼ੈਸਲਾ ਲਿਆ ਜਾ ਸਕਦਾ ਹੈ | ਰਾਜਸਥਾਨ ਦੇ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਆਦੇਸ਼ ਦਾ ਅਧਿਐਨ ਕਰਨਗੇ ਅਤੇ ਕਾਨੂੰਨ ਵਿਭਾਗ ਅਤੇ ਕਾਨੂੰਨੀ ਮਾਹਿਰਾਂ ਨਾਲ ਗੱਲ ਕਰਨਗੇ |
ਬਾਲੀਵੁੱਡ ਹਸਤੀਆਂ ਵਲੋਂ ਸਵਾਗਤ
ਮੁੰਬਈ-ਬਾਲੀਵੁੱਡ ਦੀਆਂ ਹਸਤੀਆਂ ਨੇ ਕਿਹਾ ਕਿ ਸੁਪਰੀਮ ਕੋਰਟ ਵਲੋਂ ਦੇਸ਼ ਭਰ 'ਚ 'ਪਦਮਾਵਤ' ਨੂੰ ਰਿਲੀਜ਼ ਕਰਨ ਦੀ ਆਗਿਆ ਦਿੱਤੇ ਜਾਣ ਦੇ ਬਾਅਦ ਭਾਰਤੀ ਨਿਆਂਪਾਲਿਕਾ 'ਚ ਉਨ੍ਹਾਂ ਦਾ ਭਰੋਸਾ ਮੁੜ ਬਹਾਲ ਹੋਇਆ ਹੈ | ਅਦਾਕਾਰ ਆਯੂਸ਼ਮਾਨ ਖੁਰਾਨਾ, ਰਾਹੁਲ ਦੇਵ ਅਤੇ ਪ੍ਰਕਾਸ਼ ਰਾਜ, ਨਿਰਦੇਸ਼ਕ ਮਧੁਰ ਭੰਡਾਰਕਰ ਅਤੇ ਲੇਖਕ ਚੇਤਨ ਭਗਤ ਨੇ ਸੋਸ਼ਲ ਮੀਡੀਆ 'ਤੇ ਅਦਾਲਤ ਦਾ ਧੰਨਵਾਦ ਕੀਤਾ |

ਪੰਜਾਬ ਦੇ ਕਰਨਬੀਰ ਸਿੰਘ ਸਣੇ 18 ਬੱਚਿਆਂ ਨੂੰ ਬਹਾਦਰੀ ਪੁਰਸਕਾਰ

ਨਵੀਂ ਦਿੱਲੀ, 18 ਜਨਵਰੀ (ਏਜੰਸੀ)-ਬਹਾਦਰੀ ਅਤੇ ਵਿਲੱਖਣ ਹਿੰਮਤ ਦਿਖਾਉਣ ਤੇ ਆਪਣੀ ਜਾਨ ਖ਼ਤਰੇ 'ਚ ਪਾ ਕੇ ਹੋਰਨਾਂ ਦੀ ਜਾਨ ਬਚਾਉਣ ਵਾਲੇ 18 ਬੱਚਿਆਂ ਨੂੰ ਇਸ ਸਾਲ ਕੌਮੀ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ | ਕੌਮੀ ਬਹਾਦਰੀ ਪੁਰਸਕਾਰ-2017 ਲਈ ਪੰਜਾਬ ਦੇ ਕਰਨਬੀਰ ਸਿੰਘ ਸਣੇ 11 ਲੜਕਿਆਂ ਅਤੇ ਸੱਤ ਲੜਕੀਆਂ ਦੀ ਚੋਣ ਕੀਤੀ ਗਈ ਹੈ | ਜਿਨ੍ਹਾਂ 'ਚੋਂ ਤਿੰਨ ਬੱਚਿਆਂ ਨੂੰ ਮਰਨ ਉਪਰੰਤ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਜਨਵਰੀ ਨੂੰ ਇਕ ਸਮਾਗਮ ਦੌਰਾਨ ਇਨ੍ਹਾਂ ਬਹਾਦਰ ਬੱਚਿਆਂ ਨੂੰ ਪੁਰਸਕਾਰ ਪ੍ਰਦਾਨ ਕਰਨਗੇ | ਇਹ ਬਹਾਦਰ ਬੱਚੇ 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ 'ਚ ਸ਼ਾਮਿਲ ਹੋਣਗੇ | ਭਾਰਤੀ ਬਾਲ ਭਲਾਈ ਕੌਾਸਲ (ਆਈ. ਸੀ. ਸੀ. ਡਬਲਿਊ) ਵਲੋਂ
ਪੰਜ ਵਰਗਾਂ 'ਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ ਜਾਂਦੇ ਹਨ | ਆਈ. ਸੀ. ਸੀ. ਡਬਲਿਊ. ਦੀ ਪ੍ਰਧਾਨ ਗੀਤਾ ਨੇ ਦੱਸਿਆ ਕਿ ਭਾਰਤ ਪੁਰਸਕਾਰ ਉੱਤਰ ਪ੍ਰਦੇਸ਼ ਦੀ 18 ਸਾਲ ਦੀ ਨਾਜ਼ੀਆ ਨੂੰ ਜੂਆ, ਸੱਟਾ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਨੂੰ ਬੰਦ ਕਰਵਾਉਣ ਲਈ ਦਿੱਤਾ ਜਾ ਰਿਹਾ ਹੈ | ਪੰਜਾਬ ਦੇ ਕਰਨਬੀਰ ਸਿੰਘ (17) ਨੂੰ ਸੰਜੇ ਚੋਪੜਾ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ, ਜਿਸ ਨੇ ਆਪਣੇ ਨਾਲ ਸਕੂਲ ਜਾ ਰਹੇ 15 ਬੱਚਿਆਂ ਦੀ ਉਸ ਵੇਲੇ ਜਾਨ ਬਚਾਈ ਸੀ, ਜਦੋਂ ਉਨ੍ਹਾਂ ਦੀ ਸਕੂਲ ਬੱਸ ਇਕ ਨਹਿਰ 'ਚ ਡਿਗ ਗਈ ਸੀ | ਇਨ੍ਹਾਂ ਤੋਂ ਇਲਾਵਾ ਮੇਘਾਲਿਆ ਦੇ ਬੇਟਸ਼ਵਜਾਨ ਪੇਇੰਗਲਾਂਗ (14), ਓਡੀਸ਼ਾ ਦੀ ਮਮਤਾ ਦਲਾਈ (7) ਅਤੇ ਕੇਰਲ ਦੇ ਸੇਬਸਟੀਅਨ ਵਿਨਸੇਂਟ (13) ਨੂੰ ਬਾਪੂ ਗੈਧਾਨੀ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ | ਗੀਤਾ ਚੋਪੜਾ ਪੁਰਸਕਾਰ ਕਰਨਾਟਕ ਦੀ ਨੇਤਰਾਵਤੀ ਐਮ ਚਵਾਨ (14) ਨੂੰ ਮਰਨ ਉਪਰੰਤ ਪ੍ਰਦਾਨ ਕੀਤਾ ਜਾਵੇਗਾ | ਬਹਾਦਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਹੋਰਨਾਂ ਬੱਚਿਆਂ 'ਚ ਲਕਸ਼ਮੀ ਯਾਦਵ (ਛੱਤੀਸਗੜ੍ਹ), ਕੁਮਾਰੀ ਮਨਸ਼ਾ, ਸ਼ਾਂਗਪੋਨ ਕੋਨਯਕ ਤੇ ਚਿੰਗਾਈ ਵਾਂਗਸਾ (ਨਾਗਾਲੈਂਡ), ਸਮਿ੍ਧੀ ਸੁਸ਼ੀਲ ਸ਼ਰਮਾ (ਗੁਜਰਾਤ), ਐਫ. ਲਾਲਛੰਦਮਾ (ਮਰਨ ਉਪਰੰਤ) ਅਤੇ ਜੋਨੁਨਤੁਲੰਗਾ (ਦੋਵੇਂ ਮਿਜ਼ੋਰਮ), ਪੰਕਜ ਸੇਮਵਾਲ (ਉੱਤਰਾਖੰਡ), ਨਾਦਫ ਏਜ਼ਾਜ਼ ਅਬਦੁਲ ਰਾਓਫ (ਮਹਾਰਾਸ਼ਟਰ), ਮਨੀਪੁਰ ਦੀ ਕੁਮਾਰੀ ਲੋਓਕ੍ਰਾਕਪਮ ਚਾਨੂ (ਮਰਨ ਉਪਰੰਤ) ਅਤੇ ਪੰਕਜ ਕੁਮਾਰ ਮਹੰਤਾ (ਓਡੀਸ਼ਾ) ਸ਼ਾਮਿਲ ਹਨ | ਆਈ. ਸੀ. ਸੀ. ਡਬਲਿਊ ਦੀ ਪ੍ਰਧਾਨ ਗੀਤਾ ਨੇ ਦੱਸਿਆ ਕਿ ਦੇਸ਼ ਭਰ 'ਚੋਂ ਬਹਾਦਰ ਬੱਚਿਆਂ ਦੀ ਚੋਣ ਇਕ ਉੱਚ ਪੱਧਰੀ ਕਮੇਟੀ ਵਲੋਂ ਕੀਤੀ ਜਾਂਦੀ ਹੈ, ਜਿਸ 'ਚ ਵੱਖ-ਵੱਖ ਮੰਤਰਾਲਿਆਂ, ਵਿਭਾਗਾਂ ਅਤੇ ਸਮਾਜ ਸੇਵੀ ਸੰਗਠਨਾਂ ਦੇ ਨੁਮਾਇੰਦੇ ਸ਼ਾਮਿਲ ਹੁੰਦੇ ਹਨ | ਪਹਿਲੀ ਵਾਰ 1957 ਵਿਚ ਬੱਚਿਆਂ ਦੇ ਬਹਾਦਰੀ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਸੀ ਅਤੇ ਹੁਣ ਤੱਕ 680 ਲੜਕੇ ਅਤੇ 283 ਲੜਕੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ ਜਾ ਚੁੱਕੇ ਹਨ | ਇਸ ਪੁਰਸਕਾਰ ਦੇ ਤਹਿਤ ਹਰ ਬੱਚੇ ਨੂੰ ਇਕ ਮੈਡਲ, ਪ੍ਰਮਾਣ ਪੱਤਰ ਅਤੇ ਨਕਦ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ | ਪੁਰਸਕਾਰ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਪੜ੍ਹਾਈ ਲਈ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ |

ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਵਲੋਂ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਪ੍ਰਵਾਨ

• ਮੰਤਰੀ ਮੰਡਲ ਦਾ ਵਿਸਥਾਰ ਲੁਧਿਆਣਾ ਨਗਰ ਨਿਗਮ ਚੋਣਾਂ ਤੋਂ ਬਾਅਦ
• ਬ੍ਰਹਮ ਮਹਿੰਦਰਾ ਨੂੰ ਬਿਜਲੀ ਅਤੇ ਤਿ੍ਪਤ ਰਾਜਿੰਦਰ ਬਾਜਵਾ ਨੂੰ ਸਿੰਚਾਈ ਮਹਿਕਮਾ ਮਿਲਣ ਦੇ ਕਿਆਸ
ਨਵੀਂ ਦਿੱਲੀ, 18 ਜਨਵਰੀ (ਉਪਮਾ ਡਾਗਾ ਪਾਰਥ)-ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਨਿਸ਼ਾਨੇ 'ਤੇ ਆਏ ਪੰਜਾਬ ਦੇ ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਨ ਕਰ ਲਿਆ ਹੈ | ਬੁੱਧਵਾਰ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਆਏ ਕੈਪਟਨ ਅਮਰਿੰਦਰ ਸਿੰਘ ਨੇ ਇਸ ਫ਼ੈਸਲੇ ਦੀ ਪੁਸ਼ਟੀ ਪੱਤਰਕਾਰਾਂ ਨੂੰ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕੀਤੀ | ਰਾਣਾ ਗੁਰਜੀਤ ਸਿੰਘ ਨੂੰ ਹਾਲ ਹੀ 'ਚ ਖਨਣ ਘੁਟਾਲੇ ਦੀ ਪੜਤਾਲ ਕਰ ਰਹੇ ਜਸਟਿਸ ਨਾਰੰਗ ਕਮਿਸ਼ਨ ਨੇ ਕਲੀਨ ਚਿੱਟ ਦਿੱਤੀ ਸੀ | ਪਰ ਕਈ ਹਲਕਿਆਂ ਮੁਤਾਬਿਕ ਰਾਜਾਂ 'ਚ ਹਾਸ਼ੀਏ 'ਤੇ ਖਿਸਕ ਰਹੀ ਕਾਂਗਰਸ ਹਾਈ ਕਮਾਂਡ ਵਲੋਂ ਹਰ ਕਦਮ ਬਹੁਤ ਇਹਤਿਆਤ ਨਾਲ ਲਿਆ ਜਾ ਰਿਹਾ ਹੈ | ਕੈਪਟਨ ਦੇ ਕਰੀਬੀ ਹੋਣ ਦੇ ਬਾਵਜੂਦ ਰਾਣਾ ਗੁਰਜੀਤ ਸਿੰਘ ਨੂੰ ਇਹ ਸੰਕੇਤ ਮਿਲ ਗਏ ਸਨ ਕਿ ਜੇਕਰ ਉਨ੍ਹਾਂ ਨੇ ਖ਼ੁਦ ਅਸਤੀਫ਼ਾ ਨਾ ਦਿੱਤਾ ਤਾਂ ਉਨ੍ਹਾਂ ਨੂੰ ਬਰਖਾਸਤ ਕੀਤਾ ਜਾ ਸਕਦਾ ਹੈ | ਆਪਣੇ ਅਸਤੀਫ਼ੇ 'ਚ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਭਾਵੇਂ ਉਹ ਪਿਛਲੇ 10 ਸਾਲਾਂ ਤੋਂ ਆਪਣੇ ਪਰਿਵਾਰ ਦੇ ਕਾਰੋਬਾਰ ਨਾਲ ਨਹੀਂਾ ਜੁੜੇ ਹੋਏ ਪਰ ਪਿਛਲੇ ਕੁਝ ਮਹੀਨਿਆਂ 'ਚ ਛਿੜੇ ਵਿਵਾਦ ਕਾਰਨ ਪਾਰਟੀ ਦੇ ਹਿੱਤ 'ਚ ਉਨ੍ਹਾਂ ਅਸਤੀਫ਼ਾ ਦੇਣ ਦਾ ਰਾਹ ਚੁਣਿਆ | ਕੈਪਟਨ ਨੇ ਰਾਹੁਲ ਗਾਂਧੀ ਨਾਲ ਵੀਰਵਾਰ ਨੂੰ ਹੋਈ ਮੁਲਾਕਾਤ ਤੋਂ ਪਹਿਲਾਂ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨਾਲ ਬੁੱਧਵਾਰ ਨੂੰ ਮੁਲਾਕਾਤ ਕੀਤੀ | ਮਾਰਚ 'ਚ ਇਕ ਸਾਲ ਮੁਕੰਮਲ ਕਰ ਰਹੀ ਸੂਬਾ ਸਰਕਾਰ ਵਲੋਂ ਕਾਂਗਰਸ ਪ੍ਰਧਾਨ ਨੂੰ ਕਾਰਜਕਾਲ ਦੇ ਵਰਵੇ ਬਾਰੇ ਰਿਪੋਰਟ ਵੀ ਪੇਸ਼ ਕੀਤੀ ਗਈ | ਅੱਜ ਦੀ ਮੀਟਿੰਗ ਨੂੰ ਹੁਣ ਤੱਕ ਦੇ ਕੀਤੇ ਕੰਮਾਂ ਅਤੇ ਆਉਣ ਵਾਲੇ ਸਮੇਂ ਦੀ ਵਿਉਂਤ ਲਈ ਜਾਇਜ਼ਾ ਮੀਟਿੰਗ ਕਰਾਰ ਦਿੱਤਾ ਗਿਆ, ਜਿਸ 'ਚ ਲੰਮੇ ਸਮੇਂ ਤੋਂ ਲਟਕ ਰਹੇ ਮੰਤਰੀ ਮੰਡਲ ਦੇ ਵਿਸਥਾਰ 'ਤੇ ਵੀ ਚਰਚਾ ਕੀਤੀ ਗਈ | ਹਾਲਾਂਕਿ ਕੈਪਟਨ ਮੁਤਾਬਿਕ ਮੰਤਰੀ ਮੰਡਲ ਦਾ ਵਿਸਥਾਰ ਲੁਧਿਆਣਾ ਨਗਰ ਨਿਗਮ ਚੋਣਾਂ ਤੋਂ ਬਾਅਦ ਕੀਤਾ ਜਾਵੇਗਾ | ਪਰ ਰਾਣਾ ਗੁਰਜੀਤ ਸਿੰਘ ਦੇ ਅਸਤੀਫ਼ੇ ਕਾਰਨ ਖਾਲੀ ਹੋਏ ਦੋ ਮੰਤਰਾਲਿਆਂ ਲਈ ਉਮੀਦਵਾਰੀ ਦੀ ਦਾਅਵੇਦਾਰੀ ਸ਼ੁਰੂ ਹੋ ਗਈ ਹੈ | ਹਲਕਿਆਂ ਮੁਤਾਬਿਕ ਅਹਿਮ ਮੰਨੇ ਜਾਂਦੇ ਬਿਜਲੀ ਅਤੇ ਸਿੰਚਾਈ ਮੰਤਰਾਲਿਆਂ ਲਈ ਕਈ ਨਾਂਅ ਅੱਗੇ ਆ ਰਹੇ ਹਨ | ਕੈਪਟਨ ਦੇ ਕਰੀਬੀ ਮੰਨੇ ਜਾਂਦੇ ਬ੍ਰਹਮ ਮਹਿੰਦਰਾ ਦਾ ਨਾਂਅ ਬਿਜਲੀ ਮੰਤਰੀ ਵਜੋਂ ਅੱਗੇ ਆ ਰਿਹਾ ਹੈ | ਅਜੇ ਤੱਕ ਸਿਹਤ ਮੰਤਰਾਲਾ ਸੰਭਾਲ ਰਹੇ ਬ੍ਰਹਮ ਮਹਿੰਦਰਾ ਮੁੱਖ ਮੰਤਰੀ ਦੀ ਗੈਰਹਾਜ਼ਰੀ 'ਚ ਕਈ ਅਹਿਮ ਮੀਟਿੰਗਾਂ ਦੀ ਅਗਵਾਈ ਵੀ ਕਰ ਚੁੱਕੇ ਹਨ | ਜਦਕਿ ਪੇਂਡੂ ਵਿਕਾਸ ਮੰਤਰੀ ਤਿ੍ਪਤ ਰਾਜਿੰਦਰ ਬਾਜਵਾ ਨੂੰ ਸਿੰਚਾਈ ਵਿਭਾਗ ਮਿਲਣ ਦੇ ਕਿਆਸ ਲਾਏ ਜਾ ਰਹੇ ਹਨ | ਇਥੇ ਜ਼ਿਕਰਯੋਗ ਹੈ ਕਿ ਰਾਣਾ ਗੁਰਜੀਤ ਸਿੰਘ ਦੇ ਅਸਤੀਫ਼ੇ ਤੋਂ ਬਾਅਦ 9 ਅਹਿਮ ਮੰਤਰਾਲਿਆਂ 'ਚ ਮੰਤਰੀ ਨਿਯੁਕਤ ਕੀਤੇ ਜਾਣੇ ਹਨ, ਜਿਸ ਲਈ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਕਈ ਵਿਧਾਇਕਾਂ ਦੀਆਂ ਦਿੱਲੀ ਦੀਆਂ ਫੇਰੀਆਂ 'ਚ ਕਾਫ਼ੀ ਵਾਧਾ ਹੋਇਆ ਹੈ | ਹਲਕਿਆਂ ਮੁਤਾਬਿਕ ਹਾਲ 'ਚ ਕੈਪਟਨ ਦੇ ਦੋ ਕਰੀਬੀਆਂ-ਰਾਣਾ ਗੁਰਜੀਤ ਸਿੰਘ ਅਤੇ ਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਵਿਵਾਦਾਂ ਅਤੇ ਅਸਤੀਫਿਆਂ ਕਾਰਨ ਕੈਪਟਨ ਅਮਰਿੰਦਰ ਸਿੰਘ ਵੀ ਮੰਤਰੀ ਮੰਡਲ ਦੇ ਇਸ ਅਹਿਮ ਵਿਸਥਾਰ 'ਤੇ ਕਾਫੀ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ | ਦਿੱਲੀ ਫੇਰੀ ਤੋਂ ਫੌਰਨ ਬਾਅਦ ਉਹ ਚੰਡੀਗੜ੍ਹ 'ਚ ਇਸ ਸਬੰਧ 'ਚ ਮੀਟਿੰਗ ਕਰਨਗੇ | ਲੁਧਿਆਣਾ ਨਗਰ ਨਿਗਮ ਚੋਣਾਂ ਤੋਂ ਬਾਅਦ ਹੋਣ ਵਾਲੇ ਇਸ ਵਿਸਥਾਰ 'ਚ ਵੱਡਾ ਫੇਰ ਬਦਲ ਹੋਣ ਦੀ ਸੰਭਾਵਨਾ ਹੈ | ਸਿਆਸੀ ਸੂਤਰਾਂ ਮੁਤਾਬਿਕ ਕੈਪਟਨ ਵੱਲੋਂ ਪ੍ਰਦਰਸ਼ਨ ਨੂੰ ਆਧਾਰ ਬਣਾ ਕੇ ਹੀ ਕੋਈ ਫ਼ੈਸਲਾ ਲਿਆ ਜਾਵੇਗਾ, ਜਿਸ 'ਤੇ ਅੰਤਿਮ ਮੋਹਰ ਕਾਂਗਰਸ ਹਾਈ ਕਮਾਂਡ ਵਲੋਂ ਲਾਈ ਜਾਵੇਗੀ |
ਹਾਈਕਮਾਂਡ ਤੇ ਕੈਪਟਨ ਦਾ ਫ਼ੈਸਲਾ ਮਨਜ਼ੂਰ-ਰਾਣਾ ਗੁਰਜੀਤ ਸਿੰਘ
ਚੰਡੀਗੜ੍ਹ, 18 ਜਨਵਰੀ (ਵਿਕਰਮਜੀਤ ਸਿੰਘ ਮਾਨ)-ਕਾਂਗਰਸ ਹਾਈਕਮਾਂਡ ਵਲੋਂ ਮੇਰਾ ਅਸਤੀਫ਼ਾ ਪ੍ਰਵਾਨ ਕਰਨ ਦਾ ਜੋ ਫ਼ੈਸਲਾ ਲਿਆ ਗਿਆ ਹੈ, ਉਹ ਮੈਨੂੰ ਮਨਜ਼ੂਰ ਹੈ | ਮੈਂ ਜਨਮ ਤੋਂ ਹੀ ਕਾਂਗਰਸੀ ਰਿਹਾ ਹਾਂ ਅਤੇ ਇਕ ਕਾਂਗਰਸੀ ਵਜੋਂ ਹੀ ਮਰਾਂਗਾ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅਸਤੀਫ਼ਾ ਪ੍ਰਵਾਨ ਹੋਣ ਮਗਰੋਂ ਇਥੇ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਾਈ ਮਾਂਡ ਵਲੋਂ ਜੋ ਵੀ ਫ਼ੈਸਲਾ ਲਿਆ ਗਿਆ ਹੈ, ਉਸ ਨਾਲ ਉਹ ਪੂਰੀ ਤਰ੍ਹਾਂ ਸਹਿਮਤ ਹਨ ਪਰ ਉਨ੍ਹਾਂ ਨੇ ਆਪਣਾ ਅਸਤੀਫ਼ਾ ਨੈਤਿਕਤਾ ਦੇ ਆਧਾਰ 'ਤੇ ਦਿੱਤਾ ਹੈ | ਜਿਸ ਨਾਲ ਇਹ ਸਾਬਿਤ ਨਹੀਂ ਹੁੰਦਾ ਕਿ ਉਹ ਇਸ ਮਾਮਲੇ 'ਚ ਦੋਸ਼ੀ ਹਨ |

ਹਰਿਆਣਾ 'ਚ ਉੱਘੀ ਗਾਇਕਾ ਦੀ ਹੱਤਿਆ

ਕੁਰੂਕਸ਼ੇਤਰ/ਰੋਹਤਕ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਪਿਛਲੇ 4 ਦਿਨ ਤੋਂ ਲਾਪਤਾ ਹਰਿਆਣਵੀ ਗਾਇਕਾ ਦੀ ਗਲਾ ਰੇਤ ਕੇ ਹੱਤਿਆ ਕਰ ਦਿੱਤੀ ਗਈ ਹੈ | ਕਲਾਕਾਰ ਦੀ ਲਾਸ਼ ਰੋਹਤਕ ਜ਼ਿਲ੍ਹੇ ਦੇ ਪਿੰਡ ਬਨਿਆਨੀ 'ਚ ਮਿਲੀ ਹੈ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਐਫ.ਐਸ.ਐਲ. ਦੀ ਟੀਮ ਨੇ ਘਟਨਾ ਵਾਲੀ ਥਾਂ ਦਾ ਨਿਰੀਖ਼ਣ ਕੀਤਾ | ਐਫ.ਐਸ.ਅੇਲ. ਟੀਮ ਨੇ ਮੌਕੇ 'ਤੇ ਨਿਰੀਖ਼ਣ ਕਰਦੇ ਹੋਏ ਨਮੂਨੇ ਲਏ ਹਨ, ਜਿਨ੍ਹਾਂ ਨੂੰ ਜਾਂਚ ਲਈ ਲੈਬ ਭੇਜਿਆ ਗਿਆ ਹੈ | ਦੱਸਣਯੋਗ ਹੈ ਕਿ ਕਲਾਨੌਰ (ਰੋਹਤਕ) ਵਾਸੀ ਮਮਤਾ ਹਰਿਆਣਵੀ ਰਾਗਨੀ ਅਤੇ ਜਾਗਰਣ ਦੇ ਪ੍ਰੋਗਰਾਮ ਕਰਦੀ ਸੀ | ਦੱਸਿਆ ਗਿਆ ਹੈ ਕਿ ਐਤਵਾਰ ਨੂੰ ਇਕ ਪ੍ਰੋਗਰਾਮ ਕਰਨ ਲਈ ਘਰ ਤੋਂ ਨਿਕਲੀ ਮਮਤਾ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਈ ਸੀ | ਜਾਣਕਾਰੀ ਮੁਤਾਬਿਕ ਮਮਤਾ ਦੇ ਬੇਟੇ ਭਾਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਸੀ ਕਿ ਉਸ ਦੀ ਮਾਂ ਐਤਵਾਰ ਸਵੇਰੇ 8.30 ਵਜੇ ਗੋਹਾਨਾ ਦੇ ਨੰਦੀਸ਼ਾਲਾ 'ਚ ਪ੍ਰੋਗਰਾਮ ਲਈ ਨਿਕਲੀ ਸੀ | ਭਾਰਤ ਮੁਤਾਬਿਕ ਉਸ ਦੀ ਮਾਂ ਦੇ ਨਾਲ ਮੋਹਿਤ ਨਾਂਅ ਦਾ ਕਲਾਕਾਰ ਸੀ, ਉਹ ਉਸੇ ਦੇ ਨਾਲ ਕਾਰ ਤੋਂ ਨਿਕਲੀ ਸੀ | ਜਿਵੇਂ ਹੀ ਗੱਡੀ ਲਾਹਲੀ ਪਿੰਡ ਦੇ ਨੇੜੇ ਪੁੱਜੀ, ਤਾਂ ਇਕ ਕਾਰ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ | ਕਾਰ ਤੋਂ 2 ਨੌਜਵਾਨ ਉੱਤਰੇ ਅਤੇ ਮਮਤਾ ਨਾਲ ਗੱਲ ਕਰਨ ਲੱਗੇ | ਮਮਤਾ ਨੇ ਮੋਹਿਤ ਨੂੰ ਕਿਹਾ ਕਿ ਉਹ ਨੌਜਵਾਨਾਂ ਨੂੰ ਜਾਣਦੀ ਹੈ ਅਤੇ ਉਨ੍ਹਾਂ ਨਾਲ ਆਪਣੀ ਸਹੇਲੀ ਦੇ ਘਰ ਜਾ ਰਹੀ ਹੈ | ਉਨ੍ਹਾਂ ਨੇ 30 ਮਿੰਟ ਬਾਅਦ ਰੋਹਤਕ ਦੇ ਪੁਰਾਣੇ ਬੱਸ ਸਟੈਂਡ ਦੇ ਨੇੜੇ ਮੋਹਿਤ ਨੂੰ ਮਿਲਣ ਦੀ ਗੱਲ ਵੀ ਕਹੀ | ਮੋਹਿਤ ਆਪਣੀ ਗੱਡੀ ਲੈ ਕੇ ਰੋਹਤਕ ਬੱਸ ਸਟੈਂਡ 'ਤੇ ਗਾਇਕਾ ਦਾ ਇੰਤਜ਼ਾਰ ਕਰਦਾ ਰਿਹਾ | ਕਰੀਬ ਇਕ ਘੰਟੇ ਤੋਂ ਬਾਅਦ ਉਸ ਨੇ ਮਮਤਾ ਦੇ ਮੋਬਾਈਲ 'ਤੇ ਸੰਪਰਕ ਕੀਤਾ, ਪਰ ਸੰਪਰਕ ਨਾ ਹੋ ਸਕਿਆ | ਇਸ ਤੋਂ ਬਾਅਦ ਮੋਹਿਤ ਨੇ ਮਮਤਾ ਦੇ ਪਰਿਵਾਰ ਨੂੰ ਪੂਰਾ ਮਾਮਲਾ ਦੱਸਿਆ | ਭਾਰਤ ਨੇ ਦੱਸਿਆ ਸੀ ਕਿ ਉਸ ਨੇ ਮਾਂ ਨੂੰ ਕਈ ਵਾਰ ਫੋਨ ਕੀਤਾ | ਸੋਮਵਾਰ ਸਵੇਰੇ ਕਰੀਬ 4 ਵਜੇ ਰਿੰਗ ਜਾ ਰਹੀ ਸੀ, ਪਰ ਫੋਨ ਕਿਸੇ ਨੇ ਨਹੀਂ ਚੁੱਕਿਆ | ਦੁਪਹਿਰ ਬਾਅਦ ਉਸ ਦਾ ਫੋਨ ਸਵਿੱਚ ਆਫ਼ ਆਉਣ ਲੱਗਾ | ਮੋਹਿਤ ਦਾ ਕਹਿਣਾ ਹੈ ਕਿ ਉਸ ਨੇ ਦੋਵੇਂ ਨੌਜਵਾਨਾਂ ਨੂੰ ਪਹਿਲਾਂ ਕਦੇ ਨਹੀਂ ਵੇਖਿਆ ਸੀ, ਜਦਕਿ ਉਹ 2 ਸਾਲ ਤੋਂ ਮਮਤਾ ਨਾਲ ਕੰਮ ਕਰ ਰਿਹਾ ਸੀ | ਜ਼ਿਕਰਯੋਗ ਹੈ ਕਿ ਅਕਤੂਬਰ 2017 'ਚ ਹਰਿਆਣਵੀ ਸਿੰਗਰ ਅਤੇ ਡਾਂਸਰ ਹਰਸ਼ਿਤਾ ਦਹੀਆ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ | ਸੋਨੀਪਤ ਦੇ ਰਸਤੇ 'ਚ ਇਕ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਓਵਰਟੇਕ ਕਰ ਕੇ ਰੋਕਿਆ ਅਤੇ ਫਿਰ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ |

ਭਾਰਤ ਵਲੋਂ ਅਗਨੀ-5 ਮਿਜ਼ਾਈਲ ਦਾ ਸਫ਼ਲ ਪ੍ਰੀਖਣ

ਬਾਲਾਸੋਰ, 18 ਜਨਵਰੀ (ਏਜੰਸੀ)-ਭਾਰਤ ਨੇ ਅੱਜ ਓਡੀਸ਼ਾ ਦੇ ਉਪ-ਤੱਟੀ ਖੇਤਰ 'ਚ ਸਥਿਤ ਪ੍ਰੀਖ਼ਣ ਕੇਂਦਰ ਤੋਂ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਤੇ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਅਗਨੀ-5 ਬੈਲਿਸਿਟਕ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ | ਇਹ ਅਗਨੀ ਸੀਰੀਜ਼ ...

ਪੂਰੀ ਖ਼ਬਰ »

ਸੀ. ਬੀ. ਆਈ. ਵਲੋਂ 32 ਥਾਵਾਂ 'ਤੇ ਛਾਪੇਮਾਰੀ

ਨਵੀਂ ਦਿੱਲੀ, 18 ਜਨਵਰੀ (ਏਜੰਸੀ)-ਸੀ. ਬੀ. ਆਈ. ਨੇ ਅੱਜ ਨੋਟਬੰਦੀ ਦੌਰਾਨ ਬੰਦ ਹੋਏ ਕਰੰਸੀ ਨੋਟਾਂ ਦੀ 40 ਲੱਖ ਰੁਪਏ ਦੀ ਕਰੰਸੀ ਗੈਰਕਾਨੂੰਨੀ ਢੰਗ ਨਾਲ ਬਦਲਣ ਦੇ ਮਾਮਲੇ 'ਚ ਪੁਣੇ ਆਧਾਰਿਤ ਮੁਸਲਿਮ ਸਹਿਕਾਰੀ ਬੈਂਕ ਦੇ ਪ੍ਰਬੰਧਕੀ ਦਫ਼ਤਰ ਅਤੇ 17 ਸ਼ਾਖਾਵਾਂ ਸਣੇ 32 ਥਾਵਾਂ ...

ਪੂਰੀ ਖ਼ਬਰ »

ਜੰਮੂ 'ਚ 30 ਕਿੱਲੋ ਭੁੱਕੀ ਸਮੇਤ 2 ਪੰਜਾਬੀ ਨਸ਼ਾ ਤਸਕਰ ਕਾਬੂ

ਜੰਮੂ, 18 ਜਨਵਰੀ (ਏਜੰਸੀ)-ਪੰਜਾਬ ਨਾਲ ਸਬੰਧਿਤ 2 ਨਸ਼ਾ ਤਸਕਰਾਂ ਨੂੰ ਅੱਜ ਜੰਮੂ 'ਚ ਭੁੱਕੀ ਸਮੇਤ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ | ਪੁਲਿਸ ਨੇ ਦੱਸਿਆ ਕਿ ਪੰਜਤੀਰਥੀ ਇਲਾਕੇ 'ਚ ਸਵੇਰੇ ਪੁਲਿਸ ਨਾਕੇ 'ਤੇ ਚੈਕਿੰਗ ਦੌਰਾਨ ਇਕ ਯਾਤਰੀ ਵਾਹਨ ਨੰਬਰ ਜੇ.ਕੇ.02ਏ.ਬੀ. 1408 ਨੂੰ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚ 2016-17 ਦੌਰਾਨ 363 ਅੱਤਵਾਦੀ ਅਤੇ 71 ਨਾਗਰਿਕ ਮਾਰੇ ਗਏ-ਸਰਕਾਰ

ਸ੍ਰੀਨਗਰ, 18 ਜਨਵਰੀ (ਮਨਜੀਤ ਸਿੰਘ)-ਕਸ਼ਮੀਰ ਵਾਦੀ 'ਚ ਪਿਛਲੇ 2 ਵਰਿ੍ਹਆਂ ਦੌਰਾਨ 363 ਅੱਤਵਾਦੀ ਅਤੇ 71 ਨਾਗਰਿਕ ਤਸ਼ੱਦਦ ਦੀ ਭੇਟ ਚੜ੍ਹੇ | ਇਸ ਦੀ ਜਾਣਕਾਰੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵਿਧਾਨ ਸਭਾ 'ਚ ਦਿੱਤੀ | ਸਤ ਸ਼ਰਮਾ ਵਿਧਾਇਕ ਭਾਜਪਾ ਵਲੋਂ ਪੁੱਛੇ ਗਏ ਸਵਾਲ ...

ਪੂਰੀ ਖ਼ਬਰ »

ਹਰਿਆਣਾ ਦੇ ਫ਼ਤਿਹਾਬਾਦ 'ਚ 20 ਸਾਲਾ ਲੜਕੀ ਨਾਲ ਸਮੂਹਿਕ ਜਬਰ ਜਨਾਹ

ਫਤਿਹਾਬਾਦ, 18 ਜਨਵਰੀ (ਹਰਬੰਸ ਮੰਡੇਰ)-ਹਰਿਆਣਾ 'ਚ ਔਰਤਾਂ 'ਤੇ ਹੋ ਰਹੇ ਅੱਤਿਆਚਾਰ ਤੇ ਜਬਰ ਜਨਾਹ ਦੀਆਂ ਘਟਨਾਵਾਂ ਰੋਜ਼ਾਨਾ ਵਧਦੀਆਂ ਜਾ ਰਹੀਆਂ ਹਨ | ਜੀਂਦ, ਫ਼ਰੀਦਾਬਾਦ, ਪਾਣੀਪਤ, ਪਿੰਜੌਰ, ਹਿਸਾਰ ਤੋਂ ਬਾਅਦ ਹੁਣ ਫ਼ਤਿਹਾਬਾਦ ਜ਼ਿਲ੍ਹੇ 'ਚ ਵੀ ਇਕ ਲੜਕੀ ਨਾਲ ...

ਪੂਰੀ ਖ਼ਬਰ »

ਮੇਘਾਲਿਆ, ਤਿ੍ਪੁਰਾ ਅਤੇ ਨਾਗਾਲੈਂਡ 'ਚ ਚੋਣਾਂ ਫਰਵਰੀ ਵਿਚ

ਨਵੀਂ ਦਿੱਲੀ, 18 ਜਨਵਰੀ (ਉਪਮਾ ਡਾਗਾ ਪਾਰਥ)-ਚੋਣ ਕਮਿਸ਼ਨ ਨੇ ਉੱਤਰ-ਪੂਰਬੀ ਤਿੰਨ ਰਾਜਾਂ ਲਈ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ | ਤਿ੍ਪੁਰਾ, ਮੇਘਾਲਿਆ ਅਤੇ ਨਾਗਾਲੈਂਡ 'ਚ ਵਿਧਾਨ ਸਭਾ ਚੋਣਾਂ ਇਕੋ ਪੜਾਅ 'ਚ ਹੀ ਹੋਣਗੀਆਂ | ਤਿ੍ਪੁਰਾ 'ਚ 18 ਫਰਵਰੀ, ...

ਪੂਰੀ ਖ਼ਬਰ »

ਭਾਰਤ-ਇਜ਼ਰਾਈਲ ਦਾ ਰਿਸ਼ਤਾ ਸਵਰਗ 'ਚ ਬਣਿਆ-ਨੇਤਨਯਾਹੂ

26/11 ਹਮਲੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਮੁੰਬਈ, 18 ਜਨਵਰੀ (ਏਜੰਸੀ)-ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਆਪਣੀ ਭਾਰਤ ਯਾਤਰਾ ਦੇ ਚੌਥੇ ਦਿਨ ਵੀਰਵਾਰ ਨੂੰ ਸਭ ਤੋਂ ਪਹਿਲਾਂ ਇਥੋਂ ਦੇ ਪ੍ਰਮੁੱਖ ਉੱਦਮੀਆਂ ਨੂੰ ਮਿਲੇ | ਤਾਜ ਹੋਟਲ 'ਚ ...

ਪੂਰੀ ਖ਼ਬਰ »

ਅੱਤਵਾਦ ਫ਼ੰਡਿੰਗ ਮਾਮਲਾ

ਹਾਫਿਜ਼ ਸਈਦ ਤੇ ਸਲਾਹੂਦੀਨ ਸਮੇਤ 12 ਿਖ਼ਲਾਫ਼ ਚਲਾਨ ਪੇਸ਼

ਨਵੀਂ ਦਿੱਲੀ, 18 ਜਨਵਰੀ (ਪੀ. ਟੀ. ਆਈ.)-ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਨੇ ਅੱਜ ਕਸ਼ਮੀਰ ਵਾਦੀ ਵਿਚ ਕਥਿਤ ਅੱਤਵਾਦੀ ਕਾਰਵਾਈਆਂ ਲਈ ਫੰਡ ਦੇਣ ਬਦਲੇ ਲਸ਼ਕਰੇ ਤਾਇਬਾ ਦੇ ਮੁੱਖੀ ਹਾਫਿਜ਼ ਸਈਦ ਅਤੇ ਹਿਜ਼ਬੁਲ ਮੁਜਾਹਦੀਨ ਦੇ ਮੁੱਖੀ ਸਲਾਹੂਦੀਨ ਸਮੇਤ 12 ਵਿਅਕਤੀਆਂ ...

ਪੂਰੀ ਖ਼ਬਰ »

ਪਾਕਿ ਸੰਗਠਨ ਵਲੋਂ ਸ਼ਹੀਦ ਭਗਤ ਸਿੰਘ ਨੂੰ ਪਾਕਿਸਤਾਨ ਦਾ ਸਰਬ ਉਚ ਬਹਾਦਰੀ ਪੁਰਸਕਾਰ ਦੇਣ ਦੀ ਮੰਗ

ਲਾਹੌਰ, 18 ਜਨਵਰੀ (ਏਜੰਸੀ)-ਪਾਕਿਸਤਾਨ ਦੇ ਇਕ ਸੰਗਠਨ ਨੇ ਮੰਗ ਕੀਤੀ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦੇਸ਼ ਦਾ ਸਰਬ ਉੱਚ ਬਹਾਦਰੀ ਪੁਰਸਕਾਰ ਨਿਸ਼ਾਨ-ਏ-ਹੈਦਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਬੁੱਤ ਲਾਹੌਰ ਦੇ ਸ਼ਾਦਮਾਨ ਚੌਕ, ਜਿਥੇ 86 ਸਾਲ ਪਹਿਲਾਂ ...

ਪੂਰੀ ਖ਼ਬਰ »

ਈ.ਡੀ. ਸਾਹਮਣੇ ਪੇਸ਼ ਹੋਏ ਕਾਰਤੀ ਚਿਦੰਬਰਮ

ਨਵੀਂ ਦਿੱਲੀ, 18 ਜਨਵਰੀ (ਏਜੰਸੀ)- ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸੀ ਨੇਤਾ ਪੀ. ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਆਈ.ਐਨ. ਹਵਾਲਾ ਰਾਸ਼ੀ ਮਾਮਲੇ 'ਚ ਅੱਜ ਇਨਫੋਰਸਮੈਂਟ ਡਾਇਰੈਕਟਰ (ਈ. ਡੀ.) ਸਾਹਮਣੇ ਪੇਸ਼ ਹੋਏ | ਈ.ਡੀ. ਦੁਆਰਾ ਕੀਰਤੀ ਨੂੰ ਸੰਮਨ ਭੇਜੇ ਗਏ ਸਨ ਜਿਸ ...

ਪੂਰੀ ਖ਼ਬਰ »

ਗੋਦ ਲਿਆ ਭਾਰਤੀ ਬਣਿਆ ਸਵਿਸ ਸੰਸਦ ਮੈਂਬਰ

ਨਵੀਂ ਦਿੱਲੀ, 18 ਜਨਵਰੀ (ਏਜੰਸੀ)- ਨਿਕਲਾਸ ਸੈਮੂਅਲ ਗੁੱਗਰ ਨੂੰ 40 ਸਾਲ ਪਹਿਲਾਂ ਇਕ ਹਸਪਤਾਲ 'ਚ ਜਨਮ ਦੇ ਕੇ ਤੁਰੰਤ ਤਿਆਗ ਦੇਣ ਵਾਲੀ ਉਸ ਦੀ ਮਾਂ ਅਨਸੂਆ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਉਸ ਦਾ ਬੱਚਾ ਕਦੇ ਸਵਿਟਜ਼ਰਲੈਂਡ 'ਚ ਸੰਸਦ ਮੈਂਬਰ ਵਜੋਂ ਚੁਣਿਆ ਜਾਣ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਰਿਆਨ ਪਿੰਟੋ ਨੂੰ ਵਿਦੇਸ਼ ਜਾਣ ਦੀ ਇਜਾਜ਼ਤ

ਚੰਡੀਗੜ੍ਹ, 18 ਜਨਵਰੀ (ਪੀ. ਟੀ. ਆਈ.)-ਗੁਰੂਗ੍ਰਾਮ ਦੇ ਇਕ ਨਿੱਜੀ ਸਕੂਲ 'ਚ ਸੱਤ ਸਾਲ ਦੇ ਬੱਚੇ ਦੀ ਹੱਤਿਆ ਦੇ ਮਾਮਲੇ ਤੋਂ ਚਾਰ ਮਹੀਨੇ ਤੋਂ ਜ਼ਿਆਦਾ ਸਮਾਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰਿਆਨ ਇੰਟਰਨੈਸ਼ਨਲ ਗਰੁੱਪ ਦੇ ਸੀ. ਈ. ਓ. ਰਿਆਨ ਪਿੰਟੂ ਨੂੰ ਵਿਦੇਸ਼ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX