ਤਾਜਾ ਖ਼ਬਰਾਂ


ਪਿਸਤੌਲ ਦੀ ਨੋਕ 'ਤੇ ਪੈਟਰੋਲ ਪੰਪ ਤੋਂ 17 ਲੱਖ ਦੀ ਲੁੱਟ
. . .  1 day ago
ਅਬੋਹਰ, 17 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)- ਅੱਜ ਰਾਤ ਰਾਜਸਥਾਨ ਦੇ ਨਾਲ ਲੱਗਦੇ ਪਿੰਡ ਦੋਦੇ ਵਾਲਾ ਨੂੰ ਜਾਂਦੀ ਡਿਫੈਂਸ ਰੋਡ 'ਤੇ ਸਥਿਤ ਇਕ ਪੈਟਰੋਲ ਪੰਪ ਤੋਂ ਲੁਟੇਰੇ ਗੋਲੀਆਂ ਚਲਾ ਕੇ 17 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ...
ਮੁੰਬਈ ਪਹੁੰਚੇ ਨੇਤਨਯਾਹੂ, ਸ਼ਾਨਦਾਰ ਸਵਾਗਤ
. . .  1 day ago
ਮੁੰਬਈ, 17 ਜਨਵਰੀ- ਇੱਥੇ ਪਹੁੰਚਣ 'ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਇਸਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਦਾ ਗਰਮਜੋਸ਼ੀ ਨਾਲ...
ਕੈਦੀਆਂ ਨੇ ਜੇਲ੍ਹ ਨੂੰ ਲਗਾਈ ਅੱਗ, ਪੁਲਿਸ ਵਾਲਿਆਂ 'ਤੇ ਕੀਤਾ ਹਮਲਾ
. . .  1 day ago
ਹੁਗਲੀ, 17 ਜਨਵਰੀ- ਪੱਛਮੀ ਬੰਗਾਲ ਦੇ ਹੁਗਲੀ 'ਚ ਕੈਦੀਆਂ ਨੇ ਜੇਲ੍ਹ ਦੇ ਇੱਕ ਹਿੱਸੇ ਨੂੰ ਅੱਗ ਲਗਾ ਦਿੱਤੀ ਤੇ ਇੱਥੇ ਤਾਇਨਾਤ ਪੁਲਿਸ ਵਾਲਿਆਂ 'ਤੇ ਹਮਲਾ...
ਫ਼ਰੀਦਾਬਾਦ ਜਬਰਜਨਾਹ ਮਾਮਲੇ 'ਚ ਰਾਜਸਥਾਨ 'ਤੋਂ 2 ਗ੍ਰਿਫ਼ਤਾਰ
. . .  1 day ago
ਜੈਪੁਰ, 17 ਜਨਵਰੀ- ਹਰਿਆਣਾ ਦੇ ਫ਼ਰੀਦਾਬਾਦ ਵਿਖੇ 22 ਸਾਲਾ ਲੜਕੀ ਨਾਲ ਜਬਰਜਨਾਹ ਮਾਮਲੇ 'ਚ ਪੁਲਿਸ ਨੇ ਰਾਜਸਥਾਨ ਤੋਂ 2 ਵਿਅਕਤੀਆਂ ਨੂੰ...
ਮੱਧ ਪ੍ਰਦੇਸ਼ 'ਚ ਫ਼ਿਲਮ ਪਦਮਾਵਤ ਦੇ ਗਾਣਿਆਂ 'ਤੇ ਵੀ ਪਾਬੰਦੀ
. . .  1 day ago
ਭੋਪਾਲ, 17 ਜਨਵਰੀ- ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਭੁਪਿੰਦਰਾ ਸਿੰਘ ਨੇ ਕਿਹਾ ਕਿ ਸੂਬੇ 'ਚ ਫ਼ਿਲਮ ਪਦਮਾਵਤ ਨੂੰ ਬੈਨ ਕੀਤਾ ਗਿਆ ਹੈ ਤੇ ਇਸ ਦੇ ਬੈਨ ਕੀਤੇ ਗਾਣੇ ਵਜਾਉਣ ਵਾਲਿਆਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਭੁਪਿੰਦਰਾ...
ਸੀ.ਆਰ.ਪੀ.ਐਫ. ਨੇ 7 ਨਕਸਲੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਸੁਕਮਾ, 17 ਜਨਵਰੀ- ਛੱਤੀਸਗੜ੍ਹ ਦੇ ਸੁਕਮਾ 'ਚ ਸੀ.ਆਰ.ਪੀ.ਐਫ. ਨੇ 7 ਨਕਸਲੀਆਂ ਨੂੰ ਗ੍ਰਿਫ਼ਤਾਰ...
ਹੌਲੀ ਓਵਰ ਰਫ਼ਤਾਰ ਲਈ ਦੱਖਣੀ ਅਫ਼ਰੀਕਾ ਨੂੰ ਜੁਰਮਾਨਾ
. . .  1 day ago
ਸੈਂਚੂਰੀਅਨ, 17 ਜਨਵਰੀ- ਭਾਰਤ ਵਿਰੁੱਧ ਦੂਸਰੇ ਟੈਸਟ ਮੈਚ 'ਚ ਹੌਲੀ ਓਵਰ ਰਫ਼ਤਾਰ ਲਈ ਦੱਖਣੀ ਅਫ਼ਰੀਕਾ ਦੀ ਟੀਮ ਨੂੰ...
ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਅਹਿਮਦਾਬਾਦ ਤੋਂ ਮੁੰਬਈ ਲਈ ਰਵਾਨਾ
. . .  1 day ago
ਅਹਿਮਦਾਬਾਦ, 17 ਜਨਵਰੀ- ਇਸਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਇੱਥੋਂ ਮੁੰਬਈ ਲਈ...
ਠੰਢ ਤੋਂ ਬਚਣ ਲਈ ਬਾਲੀ ਅੱਗ 'ਚ ਡਿੱਗਣ ਕਾਰਨ ਬਜ਼ੁਰਗ ਦੀ ਮੌਤ
. . .  1 day ago
ਯੂਨੀਫਾਈਡ ਕੋਰੀਆ ਫਲੈਗ ਹੇਠਾਂ ਮਾਰਚ ਕਰਨਗੇ ਦੱਖਣੀ ਤੇ ਉੱਤਰੀ ਕੋਰੀਆ
. . .  1 day ago
ਵਸੀਮ ਰਿਜ਼ਵੀ ਵਿਰੁੱਧ ਦਰਜ ਕਰਵਾਈ ਐਫ.ਆਈ.ਆਰ
. . .  1 day ago
ਫ਼ਰੀਦਾਬਾਦ ਵਿਖੇ ਸਕਰੈਪ ਗੁਦਾਮ 'ਚ ਧਮਾਕਾ, ਮਾਲਕ ਸਮੇਤ 2 ਦੀ ਮੌਤ
. . .  1 day ago
ਇਸਰਾਈਲ ਨੇ ਲਿਆਂਦੀ ਖੇਤੀਬਾੜੀ ਸੈਕਟਰ 'ਚ ਕ੍ਰਾਂਤੀ-ਮੋਦੀ
. . .  1 day ago
ਜੀ.ਐੱਸ.ਟੀ.ਕੌਂਸਲ ਦੀ ਕੱਲ੍ਹ ਹੋਵੇਗੀ ਮੀਟਿੰਗ
. . .  1 day ago
ਬੱਲੇਬਾਜ਼ਾਂ ਕਾਰਨ ਹਾਰੇ ਮੈਚ - ਕੋਹਲੀ
. . .  1 day ago
ਚੱਲਦੇ ਰਹਿਣਗੇ 14 ਤਰ੍ਹਾਂ ਦੇ 10 ਦੇ ਸਿੱਕੇ- ਰਿਜ਼ਰਵ ਬੈਂਕ
. . .  1 day ago
ਕਮਲਾ ਮਿਲ ਹਾਦਸਾ : ਨਾਮਜ਼ਦ 4 ਨੂੰ ਕੋਰਟ ਨੇ ਭੇਜਿਆ ਜੇਲ੍ਹ
. . .  1 day ago
ਘਰ ਦੇ ਸ਼ੇਰਾਂ ਨੂੰ ਦੱਖਣੀ ਅਫਰੀਕਾ ਤੋਂ ਮਿਲੀ 'ਵਿਰਾਟ' ਹਾਰ
. . .  1 day ago
ਕਲਕੱਤਾ ਦੇ ਚਲਾਣਾ ਕਰ ਜਾਣ ਦੇ ਅਫਸੋਸ ਵਜੋਂ ਸ਼੍ਰੋਮਣੀ ਕਮੇਟੀ ਨੇ ਸਮੂਹ ਅਦਾਰੇ ਬਾਅਦ ਦੁਪਹਿਰ ਕੀਤੇ ਬੰਦ
. . .  1 day ago
ਸੈਂਸੈਕਸ ਪਹਿਲੀ ਵਾਰ 35 ਹਜ਼ਾਰ ਤੱਕ ਪਹੁੰਚਿਆਂ
. . .  1 day ago
ਮੋਦੀ ਤੇ ਮੈਂ ਅਜੇ ਜਵਾਨ ਹਾਂ, ਸਾਡੀ ਸੋਚ ਜਵਾਨ ਹੈ, ਅਸੀਂ ਭਵਿੱਖ ਸਬੰਧੀ ਸੋਚਦੇ ਹਾਂ - ਨੇਤਨਯਾਹੂ
. . .  1 day ago
ਭਾਰਤ ਦੱਖਣੀ ਅਫਰੀਕਾ ਟੈਸਟ ਮੈਚ : ਭਾਰਤ ਹਾਰ ਦੀ ਕਗਾਰ 'ਤੇ, 145/9
. . .  1 day ago
ਸੀਤਰਾਮਨ ਨੇ ਲੜਾਕੂ ਜਹਾਜ਼ ਦੀ ਭਰੀ ਉਡਾਣ
. . .  1 day ago
ਭਾਰਤ ਦੱਖਣੀ ਅਫ਼ਰੀਕਾ ਟੈੱਸਟ ਮੈਚ ਦਾ 5ਵਾਂ ਦਿਨ : ਭਾਰਤ 35/3 'ਤੇ, ਜਿੱਤ ਲਈ ਚਾਹੀਦੀਆਂ ਹਨ 252 ਦੌੜਾਂ
. . .  1 day ago
ਹਾਈਕੋਰਟ ਨੇ ਕੈਪਟਨ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਕੀਤੀ ਰੱਦ
. . .  1 day ago
ਸਾਬਰਮਤੀ ਆਸ਼ਰਮ 'ਚ ਨੇਤਨਯਾਹੂ ਨੇ ਚਲਾਇਆ ਚਰਖਾ ਤੇ ਚੜਾਇਆ ਪਤੰਗ
. . .  1 day ago
ਰਾਣੇ ਦਾ ਲੜਕਾ ਇੰਦਰਪ੍ਰਤਾਪ ਈ.ਡੀ. ਦਫ਼ਤਰ ਪਹੁੰਚਿਆਂ
. . .  1 day ago
ਪੁਲਿਸ ਦੀ ਵੱਡੀ ਛਾਪੇਮਾਰੀ 'ਚ ਨਸ਼ਾ ਸਮੱਗਰੀ ਬਰਾਮਦ, ਕਈ ਹਿਰਾਸਤ 'ਚ
. . .  1 day ago
ਇਸਰੋ ਦੇ ਕਾਰਟੋਸੈੱਟ-2 ਨੇ ਭੇਜਿਆਂ ਤਸਵੀਰਾਂ
. . .  1 day ago
ਮੋਦੀ ਤੇ ਨੇਤਨਯਾਹੂ ਦਾ ਰੋਡ ਸ਼ੋਅ ਹੋਇਆ ਅਰੰਭ
. . .  1 day ago
ਨੇਤਨਯਾਹੂ ਅਹਿਮਦਾਬਾਦ ਪੁੱਜੇ
. . .  1 day ago
ਪਦਮਾਵਤ ਦੇ ਨਿਰਮਾਤਾ ਸੁਪਰੀਮ ਕੋਰਟ ਪੁੱਜੇ
. . .  1 day ago
ਹਾਫਿਜ ਸਈਦ 'ਸਾਹਿਬ' 'ਤੇ ਕੋਈ ਕੇਸ ਨਹੀਂ - ਪਾਕਿਸਤਾਨੀ ਪ੍ਰਧਾਨ ਮੰਤਰੀ
. . .  1 day ago
ਮੋਦੀ ਅਹਿਮਦਾਬਾਦ ਪੁੱਜੇ
. . .  1 day ago
ਜਬਰ ਜਨਾਹ ਦੇ ਦੋਸ਼ੀ ਦੀ ਲਾਸ਼ ਕੁਰਕਸ਼ੇਤਰ ਤੋਂ ਮਿਲੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 4 ਮਾਘ ਸੰਮਤ 549
ਿਵਚਾਰ ਪ੍ਰਵਾਹ: ਕੰਮ ਦੀ ਬਹੁਲਤਾ ਨਹੀਂ, ਸਗੋਂ ਯੋਜਨਾਬੰਦੀ ਦੀ ਘਾਟ ਹੀ ਵਿਅਕਤੀ ਨੂੰ ਨੁਕਸਾਨ ਪਹੁੰਚਾਉਂਦੀ ਹੈ। -ਮਹਾਤਮਾ ਗਾਂਧੀ
  •     Confirm Target Language  


ਦੁਨੀਆ 'ਚ ਤਾਕਤਵਰ ਹੋਣਾ ਬਹੁਤ ਜ਼ਰੂਰੀ-ਨੇਤਨਯਾਹੂ

ਨਵੀਂ ਦਿੱਲੀ, 16 ਜਨਵਰੀ (ਏਜੰਸੀ)-ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅੱਜ ਇਥੇ ਭੂ-ਸਿਆਸੀ ਕਾਨਫ਼ਰੰਸ 'ਰਾਏਸਿਨਾ ਡਾਇਲਾਗ' ਦਾ ਉਦਘਾਟਨ ਕਰਦਿਆਂ ਇਕ ਮਜ਼ਬੂਤ ਰਾਸ਼ਟਰ ਦੇ ਰੂਪ 'ਚ ਉੱਭਰਨ ਦੇ ਲਈ ਆਰਥਿਕ, ਸੈਨਿਕ ਅਤੇ ਸਿਆਸੀ ਸ਼ਕਤੀ ਵਿਕਸਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਕੱਟੜ ਇਸਲਾਮ ਅਤੇ ਅੱਤਵਾਦ ਨੂੰ ਆਲਮੀ ਸ਼ਾਂਤੀ ਲਈ ਸਭ ਤੋਂ ਵੱਡੀ ਚੁਣੌਤੀ ਦੱਸਿਆ ਅਤੇ ਦੁਨੀਆਂ ਦੇ ਸਾਰੇ ਲੋਕਤੰਤਰਿਕ
ਤਾਜ ਮਹੱਲ ਨੂੰ ਦੋ ਘੰਟਿਆਂ ਦੇ ਲਈ ਬੰਦ ਕਰ ਦਿੱਤਾ ਗਿਆ ਸੀ | ਖ਼ੇਰੀਆ ਹਵਾਈ ਅੱਡੇ ਤੋਂ ਲੈ ਕੇ ਤਾਜ ਮਹੱਲ ਤੱਕ ਦੇ ਰਸਤੇ 'ਚ ਸੁਰੱਿਖ਼ਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ |
ਨੇਤਨਯਾਹੂ ਖ਼ਾਰੇ ਪਾਣੀ ਤੋਂ ਸਾਫ਼ ਪਾਣੀ ਬਣਾਉਣ ਵਾਲੀ ਜੀਪ ਮੋਦੀ ਨੂੰ ਤੋਹਫ਼ੇ 'ਚ ਦੇਣਗੇ
ਯੇਰੂਸ਼ਲਮ, (ਏਜੰਸੀ)-ਭਾਰਤ ਦੌਰੇ 'ਤੇ ਆਏ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਖ਼ਾਰੇ ਪਾਣੀ ਤੋਂ ਪੀਣ ਵਾਲਾ ਸਾਫ਼ ਪਾਣੀ ਤਿਆਰ ਕਰਨ ਵਾਲੀ ਗਲ-ਮੋਬਾਇਲ ਜੀਪ ਤੋਹਫ਼ੇ 'ਚ ਦੇਣਗੇ | ਸੂਤਰਾਂ ਦੇ ਮੁਤਾਬਿਕ ਇਹ ਜੀਪ ਭਾਰਤ ਪੁੱਜ ਚੁੱਕੀ ਹੈ ਅਤੇ ਇਸ ਨੂੰ ਗੁਜਰਾਤ ਦੇ ਭੁਜ ਲਈ ਰਵਾਨਾ ਕੀਤਾ ਗਿਆ ਹੈ | ਇਸ ਜੀਪ ਰਾਹੀਂ ਕਿਸ ਤਰ੍ਹਾਂ ਖ਼ਾਰੇ ਪਾਣੀ ਤੋਂ ਸਾਫ਼ ਪਾਣੀ ਤਿਆਰ ਕੀਤਾ ਜਾਂਦਾ ਹੈ, ਇਸ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਦੋਵੇਂ ਪ੍ਰਧਾਨ ਮੰਤਰੀ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਇਸ ਨੂੰ ਵੇਖਣਗੇ | ਇਸ ਜੀਪ ਦੀ ਕੀਮਤ ਇਕ ਲੱਖ ਗਿਆਰਾਂ ਹਜ਼ਾਰ ਅਮਰੀਕੀ ਡਾਲਰ (ਕਰੀਬ 71 ਲੱਖ ਰੁਪਏ) ਹੈ | ਇਹ ਜੀਪ ਰੋਜ਼ਾਨਾ 20000 ਲੀਟਰ ਸਮੁੰਦਰ ਦੇ ਪਾਣੀ ਨੂੰ ਸਾਫ਼ ਕਰ ਸਕਦੀ ਹੈ | ਇਸ ਤੋਂ ਇਲਾਵਾ ਇਹ ਜੀਪ ਨਦੀਆਂ ਦੇ ਚਿੱਕੜ ਭਰੇ ਅਤੇ ਦੂਸ਼ਿਤ ਪਾਣੀ ਨੂੰ ਰੋਜ਼ਾਨਾ 80000 ਲੀਟਰ ਤੱਕ ਸਾਫ਼ ਕਰ ਸਕਦੀ ਹੈ |
ਨੇਤਨਯਾਹੂ ਨੇ ਪਤਨੀ ਨਾਲ ਕੀਤਾ ਤਾਜ ਮਹੱਲ ਦਾ ਦੀਦਾਰ
ਆਗਰਾ, 16 ਜਨਵਰੀ (ਪੀ. ਟੀ. ਆਈ.)-ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੀ ਪਤਨੀ ਸਾਰਾ ਦੇ ਨਾਲ ਅੱਜ ਤਾਜ ਮਹੱਲ ਦਾ ਦੀਦਾਰ ਕੀਤਾ। ਖ਼ੇਰੀਆ ਹਵਾਈ ਅੱਡੇ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਲੈਣ ਗਏ। ਹਵਾਈ ਅੱਡੇ ਪੁੱਜਣ 'ਤੇ ਨੇਤਨਯਾਹੂ ਦਾ ਬ੍ਰਿਜ ਲੋਕ ਕਲਾਕਾਰਾਂ ਨੇ ਰਵਾਇਤੀ ਤਰੀਕੇ ਨਾਲ ਸਵਾਗਤ ਕੀਤਾ। ਤਾਜ ਮਹੱਲ ਦੇ ਸ਼ਾਹੀ ਗੇਟ ਤੋਂ ਪ੍ਰਵੇਸ਼ ਕਰਨ ਦੇ ਬਾਅਦ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਇਕ-ਦੂਸਰੇ ਦਾ ਹੱਥ ਫ਼ੜੀ ਮੁੱਖ ਗੁੰਬਦ ਵੇਖਣ ਗਏ। ਇਸ ਤੋਂ ਪਹਿਲਾਂ ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਸਾਰਾ ਨੇ ਥੋੜ੍ਹਾ ਸਮਾਂ ਹੋਟਲ ਅਮਰ ਵਿਲਾਸ 'ਚ ਬਿਤਾਇਆ। ਨੇਤਨਯਾਹੂ ਦੇ ਤਾਜ ਮਹੱਲ ਦੇ ਦੌਰੇ ਦੇ ਮੱਦੇਨਜ਼ਰ ਸੈਲਾਨੀਆਂ ਲਈ ਤਾਜ ਮਹੱਲ ਨੂੰ ਦੋ ਘੰਟਿਆਂ ਦੇ ਲਈ ਬੰਦ ਕਰ ਦਿੱਤਾ ਗਿਆ ਸੀ। ਖ਼ੇਰੀਆ ਹਵਾਈ ਅੱਡੇ ਤੋਂ ਲੈ ਕੇ ਤਾਜ ਮਹੱਲ ਤੱਕ ਦੇ ਰਸਤੇ 'ਚ ਸੁਰੱਖ਼ਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।
26/11 ਹਮਲੇ ਦੇ 9 ਸਾਲ ਬਾਅਦ ਮੁੰਬਈ ਪਰਤਿਆ ਮੋਸ਼ੇ

ਮੁੰਬਈ, 16 ਜਨਵਰੀ (ਏਜੰਸੀ)-ਮੁੰਬਈ 'ਚ 26/11 ਦੇ ਅੱਤਵਾਦੀ ਹਮਲੇ 'ਚ ਆਪਣੇ ਮਾਤਾ-ਪਿਤਾ ਨੂੰ ਗਵਾ ਚੁੱਕਾ ਇਜ਼ਰਾਈਲੀ ਬੱਚਾ ਮੋਸ਼ੇ ਹੋਲਤਜ਼ਬਰਗ 9 ਸਾਲ ਬਾਅਦ ਪਹਿਲੀ ਵਾਰ ਭਾਰਤ ਪੁੱਜਾ। ਮੋਸ਼ੇ ਆਪਣੇ ਦਾਦਾ ਦੇ ਨਾਲ ਭਾਰਤ ਆਇਆ ਹੈ ਅਤੇ ਇਸ ਯਾਤਰਾ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ। ਮੁੰਬਈ ਹਵਾਈ ਅੱਡੇ ਤੋਂ ਮੋਸ਼ੇ ਸਿੱਧਾ ਹੋਟਲ ਪੁੱਜਾ। ਇਸ ਦੌਰਾਨ ਉਸ ਦਾ ਦਾਦਾ ਉਸ ਦੇ ਨਾਲ ਸੀ। ਮੋਸ਼ੇ ਨੂੰ ਵੇਖ ਕੇ ਚਬਾੜ ਦੇ ਡਾਇਰੈਕਟਰ ਰੱਬੀ ਕੋਜ਼ਲੋਵਸਕੀ ਨੇ ਕਿਹਾ ਕਿ ਆਖ਼ਰਕਾਰ 'ਬੇਬੀ ਮੋਸ਼ੇ' ਭਾਰਤ ਪਰਤ ਆਇਆ। ਉਸ ਦੇ ਲਈ ਇਹ ਦੌਰਾ ਬੇਹੱਦ ਭਾਵੁਕ ਹੈ। ਮੋਸ਼ੇ ਦੇ ਚਿਹਰੇ 'ਤੇ ਭਾਰਤ ਆਉਣ ਦੀ ਖ਼ੁਸ਼ੀ ਸਾਫ਼ ਨਜ਼ਰ ਆ ਰਹੀ ਸੀ। ਉਸ ਦੇ ਦਾਦਾ ਸ਼ਿਮਾਨ ਰੋਜ਼ਨਬਰਗ ਨੇ ਦੱਸਿਆ ਕਿ ਇਹ ਬੇਹੱਦ ਖ਼ਾਸ ਦਿਨ ਹੈ, ਅਸੀਂ ਰੱਬ ਦਾ ਸ਼ੁਕਰੀਆ ਕਰਦੇ ਹਾਂ ਕਿ ਮੋਸ਼ੇ ਭਾਰਤ ਆ ਸਕਿਆ। ਮੋਸ਼ੇ ਮੁੰਬਈ 'ਚ ਨਰੀਮਨ ਹਾਊਸ ਤੇ ਹੋਰਨਾਂ ਥਾਵਾਂ 'ਤੇ ਜਾਵੇਗਾ। ਇਸ ਦੇ ਇਲਾਵਾ ਮੋਸ਼ੇ ਵੀਰਵਾਰ ਨੂੰ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਨਾਲ ਚਬਾੜ ਹਾਊਸ 'ਚ 26/11 ਮੈਮੋਰੀਅਲ ਦਾ ਉਦਘਾਟਨ ਕਰੇਗਾ। ਦੱਸਣਯੋਗ ਹੈ ਕਿ ਨਵੰਬਰ 2008 'ਚ ਮੁੰਬਈ 'ਚ ਹੋਏ ਅੱਤਵਾਦੀ ਹਮਲੇ 'ਚ ਨਰੀਮਨ ਹਾਊਸ ਦੀ ਘੇਰਾਬੰਦੀ ਦੇ ਦੌਰਾਨ ਮੋਸ਼ੇ ਦੇ ਮਾਤਾ-ਪਿਤਾ ਰੱਬੀ ਗੈਵਰੀਅਲ ਹੋਲਤਜ਼ਬਰਗ ਅਤੇ ਰੀਵੀਕਾ ਦੀ ਮੌਤ ਹੋ ਗਈ ਸੀ। ਉਸ ਸਮੇਂ ਮੋਸ਼ੇ ਕੇਵਲ 2 ਸਾਲ ਦਾ ਸੀ। ਮੋਸ਼ੇ ਦੇ ਮਾਤਾ-ਪਿਤਾ ਮੁੰਬਈ ਦੇ ਨਰੀਮਨ ਹਾਊਸ 'ਚ ਇਕ ਸੱਭਿਆਚਾਰਕ ਕੇਂਦਰ ਚਲਾਉਂਦੇ ਸੀ। ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਮੋਸ਼ੇ ਇਜ਼ਰਾਈਲ ਚਲਾ ਗਿਆ ਸੀ ਅਤੇ ਉਸ ਸਮੇਂ ਤੋਂ ਹੀ ਆਪਣੇ ਦਾਦੇ ਦੇ ਨਾਲ ਰਹਿ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਆਪਣੇ ਇਜ਼ਰਾਈਲ ਦੌਰੇ ਦੌਰਾਨ ਮੋਸ਼ੇ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ।

ਕੈਪਟਨ ਦਿੱਲੀ ਪੁੱਜੇ-ਜਲੰਧਰ, ਅੰਮਿ੍ਤਸਰ, ਪਟਿਆਲਾ ਦੇ ਮੇਅਰਾਂ ਦੀ ਚੋਣ ਤੇ ਮੰਤਰੀ ਮੰਡਲ 'ਚ ਵਾਧਾ ਏਜੰਡੇ 'ਤੇ

• ਮੁੱਖ ਮੰਤਰੀ ਵਲੋਂ ਰਾਣਾ ਗੁਰਜੀਤ ਸਿੰਘ ਦੇ ਅਸਤੀਫ਼ੇ ਦੀ ਪੁਸ਼ਟੀ, ਕਿਹਾ-ਰਾਹੁਲ ਨਾਲ ਮੀਟਿੰਗ ਤੋਂ ਬਾਅਦ ਕੋਈ ਫ਼ੈਸਲਾ ਹੋਵੇਗਾ
ਹਰਕਵਲਜੀਤ ਸਿੰਘ

ਚੰਡੀਗੜ੍ਹ, 16 ਜਨਵਰੀ -ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੰਮਿ੍ਤਸਰ, ਪਟਿਆਲਾ ਤੇ ਜਲੰਧਰ ਦੀਆਂ ਮਿਊਾਸਪਲ ਕਾਰਪੋਰੇਸ਼ਨਾਂ ਦੇ ਮੇਅਰਾਂ ਦੀ ਚੋਣ ਅਤੇ ਮੰਤਰੀ ਮੰਡਲ 'ਚ ਵਾਧੇ ਸਬੰਧੀ ਪਾਰਟੀ ਹਾਈ ਕਮਾਂਡ ਨਾਲ ਵਿਚਾਰ ਵਟਾਂਦਰਾ ਕਰਨ ਦੇ ਲਈ ਦਿੱਲੀ ਪੁੱਜ ਗਏ ਹਨ | ਮੁੱਖ ਮੰਤਰੀ ਵਲੋਂ ਰਾਹੁਲ ਗਾਂਧੀ ਨਾਲ ਮੰਤਰੀ ਮੰਡਲ ਦੇ ਵਿਸਥਾਰ ਸਬੰਧੀ ਵੀ ਗੱਲਬਾਤ ਹੋ ਸਕਦੀ ਹੈ | ਸੂਚਨਾ ਅਨੁਸਾਰ ਪਾਰਟੀ ਹਾਈ ਕਮਾਂਡ ਤੇ ਰਾਜ ਵਿਚਲੇ ਕੁਝ ਨੌਜਵਾਨ ਵਿਧਾਇਕਾਂ ਵਲੋਂ ਲਗਾਤਾਰ ਮੰਤਰੀ ਮੰਡਲ 'ਚ ਵਾਧੇ ਲਈ ਦਬਾਅ ਬਣਾਇਆ ਜਾ ਰਿਹਾ ਹੈ ਪਰ ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਲੁਧਿਆਣਾ ਮਿਊਾਸਪਲ ਕਾਰਪੋਰੇਸ਼ਨ ਜਿਸ ਲਈ ਚੋਣ ਦਾ ਐਲਾਨ 30 ਜਨਵਰੀ ਨੂੰ ਕੀਤਾ ਜਾਣਾ ਹੈ ਦੀ ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਮੰਤਰੀ ਮੰਡਲ ਵਿਚਲਾ ਵਾਧਾ ਸੰਭਵ ਹੋ ਸਕੇਗਾ ਹਾਲਾਂਕਿ ਮਾਰਚ 'ਚ ਵਿਧਾਨ ਸਭਾ ਦਾ ਬਜਟ ਇਜਲਾਸ ਵੀ ਸ਼ੁਰੂ ਹੋ ਜਾਵੇਗਾ | ਵਰਨਣਯੋਗ ਹੈ ਕਿ ਮੁੱਖ ਮੰਤਰੀ ਜਿਨ੍ਹਾਂ ਦਾ 19 ਜਨਵਰੀ ਨੂੰ ਚੰਡੀਗੜ੍ਹ ਵਾਪਸ ਪਰਤਣ ਦਾ ਪ੍ਰੋਗਰਾਮ ਹੈ, ਵਲੋਂ ਪੰਜਾਬ ਮਾਮਲਿਆਂ ਦੀ ਇੰਚਾਰਜ ਸ੍ਰੀਮਤੀ ਆਸ਼ਾ ਕੁਮਾਰੀ, ਸ੍ਰੀ ਹਰੀਸ਼ ਚੌਧਰੀ ਤੇ ਪਾਰਟੀ ਪ੍ਰਧਾਨ ਤੋਂ ਇਲਾਵਾ ਫ਼ਿਲਹਾਲ ਕਿਸੇ ਹੋਰ ਨਾਲ ਮੁਲਾਕਾਤ ਦਾ ਕੋਈ ਪ੍ਰੋਗਰਾਮ ਨਹੀਂ ਹੈ ਅਤੇ ਇਹ ਫ਼ੇਰੀ ਕੇਵਲ ਸਿਆਸੀ ਹੋਣ ਕਾਰਨ ਉਹ ਆਪਣੇ ਨਾਲ ਕੋਈ ਦੂਜੇ ਸੀਨੀਅਰ ਅਧਿਕਾਰੀ ਵੀ ਨਾਲ ਲੈ ਕੇ ਨਹੀਂ ਗਏ |
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਰੇਤੇ ਦੀਆਂ ਖ਼ੱਡਾਂ ਨਾਲ ਸਬੰਧਿਤ ਵਿਵਾਦਾਂ 'ਚ ਘਿਰੇ ਰਾਜ ਦੇ ਸਿੰਜਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਅਸਤੀਫ਼ੇ ਸਬੰਧੀ ਚੱਲ ਰਹੇ ਚਰਚਿਆਂ ਦੀ ਪੁਸ਼ਟੀ ਕਰਦਿਆਂ ਅੱਜ ਇੱਥੇ ਦੱਸਿਆ ਕਿ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਉਨ੍ਹਾਂ ਨੂੰ 4 ਜਨਵਰੀ ਨੂੰ ਮਿਲ ਗਿਆ ਸੀ | ਅੱਜ ਸ਼ਾਮ ਇੱਥੋਂ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਅਸਤੀਫ਼ੇ ਸਬੰਧੀ ਅਜੇ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਰਾਣਾ ਗੁਰਜੀਤ ਸਿੰਘ ਦੇ ਅਸਤੀਫ਼ੇ ਸਬੰਧੀ ਕੋਈ ਵੀ ਫ਼ੈਸਲਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਹੀ ਲਿਆ ਜਾਵੇਗਾ, ਜਿਨ੍ਹਾਂ ਨੂੰ ਉਨ੍ਹਾਂ ਦਾ 18 ਜਨਵਰੀ ਨੂੰ ਦਿੱਲੀ ਵਿਖੇ ਸਵੇਰੇ ਮਿਲਣ ਦਾ ਪ੍ਰੋਗਰਾਮ ਹੈ | ਸੂਚਨਾ ਅਨੁਸਾਰ ਰਾਣਾ ਗੁਰਜੀਤ ਸਿੰਘ ਵਿਰੁੱਧ ਬੀਤੇ ਦਿਨਾਂ ਦੌਰਾਨ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸ. ਸੁਖਪਾਲ ਸਿੰਘ ਖਹਿਰਾ ਵਲੋਂ ਲਗਾਏ ਜਾਂਦੇ ਰਹੇ ਦੋਸ਼ਾਂ ਅਤੇ ਪੇਸ਼ ਕੀਤੇ ਜਾਂਦੇ ਰਹੇ ਦਸਤਾਵੇਜ਼ਾਂ ਨੂੰ ਕਾਂਗਰਸ ਵਿਚਲੇ ਹੀ ਕੁਝ ਆਗੂ ਪਾਰਟੀ ਹਾਈ ਕਮਾਂਡ ਨੂੰ ਲਗਾਤਾਰ ਪਹੁੰਚਾ ਰਹੇ ਸਨ, ਜਿਨ੍ਹਾਂ ਦਾ ਇਹ ਦੋਸ਼ ਸੀ ਕਿ ਉਕਤ ਵਿਵਾਦ ਕਾਰਨ ਪਾਰਟੀ ਦੀ ਸਾਖ਼ ਨੂੰ ਲਗਾਤਾਰ ਢਾਹ ਲੱਗ ਰਹੀ ਹੈ ਇਸ ਲਈ ਪਾਰਟੀ ਹਾਈ ਕਮਾਂਡ ਇਸ ਮੁੱਦੇ 'ਤੇ ਤੁਰੰਤ ਦਖ਼ਲ ਦੇਵੇ | ਰਾਜ ਸਰਕਾਰ ਵਲੋਂ ਹਾਈਕੋਰਟ ਦੇ ਇਕ ਸਾਬਕਾ ਜੱਜ 'ਤੇ ਆਧਾਰਿਤ ਜਸਟਿਸ ਨਾਰੰਗ ਕਮਿਸ਼ਨ ਰਾਹੀਂ ਰਾਣਾ ਗੁਰਜੀਤ ਸਿੰਘ ਵਿਰੁੱਧ ਲਗਾਏ ਗਏ ਦੋਸ਼ਾਂ ਦੀ ਜਾਂਚ ਦੌਰਾਨ ਕੈਬਨਿਟ ਮੰਤਰੀ ਵਿਰੁੱਧ ਕੋਈ ਸਪੱਸ਼ਟ ਦੋਸ਼ ਸਾਹਮਣੇ ਨਹੀਂ ਆਏ ਪਰ ਬਾਅਦ 'ਚ ਉਨ੍ਹਾਂ ਦੇ ਬੇਟੇ ਨੂੰ ਵਿਦੇਸ਼ਾਂ ਨਾਲ ਰਿਜ਼ਰਵ ਬੈਂਕ ਦੀ ਇਜਾਜ਼ਤ ਤੋਂ ਬਿਨਾਂ ਪੈਸੇ ਦੇ ਲੈਣ ਦੇਣ ਦੇ ਮਾਮਲੇ 'ਚ ਸਪੱਸ਼ਟੀਕਰਨ ਦੇਣ ਲਈ ਦਿੱਤੇ ਗਏ ਨੋਟਿਸ ਕਾਰਨ ਰਾਣਾ ਗੁਰਜੀਤ ਸਿੰਘ ਵਿਰੁੱਧ ਵਿਵਾਦ ਨੂੰ ਦੁਬਾਰਾ ਤਾਕਤ ਮਿਲ ਗਈ ਹਾਲਾਂਕਿ ਈ.ਡੀ. ਵਲੋਂ ਉਕਤ ਮਾਮਲੇ 'ਚ ਰਾਣਾ ਪਰਿਵਾਰ 2006 ਤੋਂ ਲਗਾਤਾਰ ਜਵਾਬ ਦਾਅਵੇ ਦਾਇਰ ਕਰਦਾ ਆ ਰਿਹਾ ਹੈ | ਇਹ ਮਾਮਲਾ ਰਾਣਾ ਸ਼ੂਗਰ ਇੰਡਸਟਰੀ ਵਲੋਂ ਵਿਦੇਸ਼ਾਂ ਨੂੰ ਵੇਚੀ ਗਈ ਖ਼ੰਡ ਅਤੇ ਕੰਪਨੀ ਦੇ ਜਨਤਕ ਮੁੱਦਿਆਂ ਨਾਲ ਸਬੰਧਿਤ ਹੈ | ਰਾਣਾ ਗੁਰਜੀਤ ਸਿੰਘ ਦਾ ਦਾਅਵਾ ਹੈ ਕਿ ਉਹ ਮਗਰਲੇ 19 ਸਾਲ ਤੋਂ ਆਪਣੇ ਪਰਿਵਾਰਕ ਵਪਾਰ ਨਾਲੋਂ ਨਾਤਾ ਤੋੜ ਚੁੱਕੇ ਹਨ ਅਤੇ ਉਨ੍ਹਾਂ ਦਾ ਰੋਜ਼ਾਨਾ ਦੇ ਕੰਮਕਾਜ 'ਚ ਕੋਈ ਦਖ਼ਲ ਨਹੀਂ ਹੈ | ਹਾਲ ਦੀ ਘੜੀ ਤੱਕ ਪਰ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਰਾਣਾ ਗੁਰਜੀਤ ਸਿੰਘ ਦੇ ਅਸਤੀਫ਼ੇ ਪਿੱਛੇ ਪਾਰਟੀ ਹਾਈ ਕਮਾਂਡ ਦੀ ਵੀ ਕੋਈ ਭੂਮਿਕਾ ਹੈ ਜਾਂ ਨਹੀਂ | ਰਾਣਾ ਗੁਰਜੀਤ ਸਿੰਘ ਜੋ ਕਿ ਅੱਜ ਸ਼ਾਮ ਚੰਡੀਗੜ੍ਹ ਵਿਖੇ ਹੀ ਸਨ ਵਲੋਂ ਪੱਤਰਕਾਰਾਂ ਨਾਲ ਅਸਤੀਫ਼ੇ ਦੀ ਪੁਸ਼ਟੀ ਕਰਨ ਤੋਂ ਇਲਾਵਾ ਅਸਤੀਫ਼ੇ ਦੇ ਘਟਨਾਕ੍ਰਮ ਸਬੰਧੀ ਕਿਸੇ ਤਰ੍ਹਾਂ ਦੀ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਸੀ |

ਕੇਂਦਰ ਵਲੋਂ ਹੱਜ ਯਾਤਰਾ ਲਈ ਸਬਸਿਡੀ ਖ਼ਤਮ

ਨਵੀਂ ਦਿੱਲੀ, 16 ਜਨਵਰੀ (ਉਪਮਾ ਡਾਗਾ ਪਾਰਥ)-ਹੱਜ ਯਾਤਰਾ 'ਤੇ ਜਾਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਇਸ ਸਾਲ ਤੋਂ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ | ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੱਜ ਯਾਤਰਾ ਲਈ ਦਿੱਤੀ ਜਾਣ ਵਾਲੀ ਸਬਸਿਡੀ ਖਤਮ ਕਰਨ ਦਾ ਐਲਾਨ ਕਰਦਿਆਂ ਘੱਟ ਗਿਣਤੀਆਂ ਬਾਰੇ ਮੰਤਰੀ ਮੁਖ਼ਤਾਰ ਅਬਾਸ ਨਕਵੀ ਨੇ ਸਰਕਾਰ ਦੇ ਇਸ ਕਦਮ ਨੂੰ ਮੁਸਲਮਾਨਾਂ ਦੇ ਸ਼ਕਤੀਕਰਨ ਦਾ ਇਕ ਹਿੱਸਾ ਕਰਾਰ ਦਿੱਤਾ ਹੈ | ਇਸ ਫੈਸਲੇ ਕਾਰਨ 1 ਲੱਖ 75 ਹਜ਼ਾਰ ਲੋਕ ਪ੍ਰਭਾਵਿਤ ਹੋਣਗੇ, ਜੋ ਇਸ ਸਾਲ ਹੱਜ ਯਾਤਰਾ 'ਤੇ ਜਾਣਗੇ | ਸਰਕਾਰ ਹਰ ਸਾਲ ਤਕਰੀਬਨ 700 ਕਰੋੜ ਰੁਪਏ ਹੱਜ ਯਾਤਰਾ ਦੀ ਸਬਸਿਡੀ 'ਤੇ ਖਰਚ ਕਰਦੀ ਸੀ | ਨਕਵੀ ਨੇ ਸਰਕਾਰ ਦੇ ਇਸ ਫੈਸਲੇ ਦਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸਬਸਿਡੀ ਨਾਲ ਮੁਸਲਮਾਨਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਸੀ | ਸਗੋਂ ਇਸ ਦਾ ਫਾਇਦਾ ਸਿਰਫ ਏਜੰਟਾਂ ਨੂੰ ਮਿਲ ਰਿਹਾ ਸੀ | ਸਰਕਾਰ ਹੁਣ ਗਰੀਬ ਮੁਸਲਮਾਨਾਂ ਲਈ ਵੱਖਰੇ ਤੌਰ 'ਤੇ ਵਿਵਸਥਾ ਕਰੇਗੀ | ਨਕਵੀ ਨੇ ਆਪਣੇ ਹਾਲ 'ਚ ਕੀਤੇ ਸਾਊਦੀ ਅਰਬ ਦੇ ਦੌਰੇ ਦੌਰਾਨ ਸਮੁੰਦਰੀ ਰਸਤਿਓਾ ਹੱਜ ਯਾਤਰਾ ਕਰਨ ਦੀ ਮਨਜ਼ੂਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਮੁੰਦਰ ਦੇ ਰਾਹੀਂ ਸਫਰ ਹਵਾਈ ਯਾਤਰਾ ਨਾਲੋਂ ਸਸਤਾ ਹੋਵੇਗਾ | ਇਸ ਤੋਂ ਪਹਿਲਾਂ ਸਰਕਾਰ ਨੇ 'ਪੜਾਅ ਦਰ' ਸਬਸਿਡੀ ਖਤਮ ਕਰਨ ਲਈ ਸੁਪਰੀਮ ਕੋਰਟ ਦੇ 2012 ਦੇ ਆਦੇਸ਼ ਦਾ ਹਵਾਲਾ ਦਿੱਤਾ ਸੀ | ਆਦੇਸ਼ ਮੁਤਾਬਿਕ ਮੋਦੀ ਸਰਕਾਰ ਨੇ ਹੱਜ ਨੀਤੀ ਦੇ ਜਾਇਜ਼ੇ ਲਈ ਇਕ ਪੈਨਲ ਦਾ ਗਠਨ ਕੀਤਾ ਹੈ, ਜੋ ਕਿ 2018-22 ਲਈ ਨਵੀਂ ਨੀਤੀ ਲਈ ਖਾਕਾ ਤਿਆਰ ਕਰਨ ਲਈ ਸੁਝਾਅ ਦੇਵੇਗਾ | ਅਕਤੂਬਰ 2017 'ਚ ਪੈਨਲ ਵਲੋਂ ਸੌਾਪੀ ਗਈ ਰਿਪੋਰਟ 'ਚ ਹੱਜ ਸਬਸਿਡੀ ਖਤਮ ਕਰਨ ਸਮੇਤ 16 ਸਿਫਾਰਸ਼ਾਂ ਕੀਤੀਆਂ ਗਈਆਂ ਸਨ | ਰਿਪੋਰਟ 'ਚ ਸਬਸਿਡੀ ਤੋਂ ਬਚਣ ਵਾਲੀ ਰਕਮ ਮੁਸਲਮਾਨਾਂ ਦੀ ਸਿੱਖਿਆ ਅਤੇ ਸ਼ਕਤੀਕਰਨ 'ਤੇ ਖਰਚ ਕਰਨ ਦਾ ਮਸ਼ਵਰਾ ਦਿੱਤਾ ਗਿਆ ਸੀ |

ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖ ਕੇ ਲੋਕਾਂ ਨੂੰ ਗੁਮਰਾਹ ਕਰਦੀ ਹੈ ਕਾਂਗਰਸ-ਮੋਦੀ

ਪਚਪਦਰਾ, 16 ਜਨਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਜ਼ੋਰਦਾਰ ਹਮਲਾ ਕਰਦੇ ਹੋਏ ਕਿਹਾ ਕਿ ਉਹ ਸਿਰਫ਼ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖ ਕੇ ਗੁਮਰਾਹ ਕਰਦੀ ਹੈ ਅਤੇ ਉਸ ਨੇ ਗ਼ਰੀਬਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ | ਬਾੜਮੇਰ 'ਚ 43,129 ਕਰੋੜ ਰੁਪਏ ਦੀ ਤੇਲ ਰਿਫਾਇਨਰੀ ਦਾ ਕੰਮ ਸ਼ੁਰੂ ਕਰਨ ਮੌਕੇ ਕਰਵਾਏ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ 'ਚ ਜਦੋਂ ਵੀ ਕਾਂਗਰਸ ਆਉਂਦੀ ਹੈ
ਇਥੇ ਸੋਕਾ ਹੁੰਦਾ ਹੈ | ਜਦ ਕਾਂਗਰਸ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਤਾਂ ਰਾਜ 'ਚ ਸੋਕਾ ਵੀ ਸਮਾਪਤ ਹੋ ਗਿਆ | ਸੱਤਾਧਿਰ ਭਾਜਪਾ ਅਤੇ ਕਾਂਗਰਸ ਦਰਮਿਆਨ ਰਿਫਾਇਨਰੀ ਦਾ ਸਿਹਰਾ ਲੈਣ ਦੀ ਦੌੜ 'ਤੇ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਸਿਹਰਾ ਲੈਣ ਲਈ ਹੀ ਦੇਸ਼ 'ਚ ਸਿਰਫ਼ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ | ਉਨ੍ਹਾਂ ਨੇ ਕਿਹਾ ਕਿ ਥੋੜੇ੍ਹ ਸਮੇਂ ਦੀ ਪ੍ਰਸੰਸਾ ਲੈਣ ਲਈ ਰੇਲ ਲਾਈਨਾਂ ਦਾ ਐਲਾਨ ਕੀਤਾ ਗਿਆ ਜਦਕਿ ਇਹ ਪ੍ਰਾਜੈਕਟ ਕਦੇ ਅੱਗੇ ਨਹੀਂ ਵਧ ਸਕੇ | ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਿਰਫ਼ ਐਲਾਨ ਕਰ ਕੇ ਲੋਕਾਂ ਨੂੰ ਗੁਮਰਾਹ ਕੀਤਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਰੱਖਿਆ ਕਰਮੀਆਂ ਲਈ ਵਨ ਰੈਂਕ ਵਨ ਪੈਨਸ਼ਨ 'ਤੇ ਸਿਹਰਾ ਲੈਣ ਲਈ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਅੰਤਿ੍ਮ ਬਜਟ 'ਚ ਇਸ ਲਈ 500 ਕਰੋੜ ਰੁਪਏ ਉਪਲਬਧ ਕਰਾਏ | ਉਨ੍ਹਾਂ ਨੇ ਕਿਹਾ ਕਿ ਬਾੜਮੇਰ ਰਿਫਾਇਨਰੀ ਘੱਟੋ-ਘੱਟ ਕਾਗ਼ਜ਼ਾਂ 'ਚ ਤਾਂ ਹੈ ਓ. ਆਰ. ਓ. ਪੀ. ਤਾਂ ਕਾਗ਼ਜ਼ਾਂ 'ਤੇ ਵੀ ਨਹੀਂ ਸੀ | ਲਾਭਪਾਤਰੀਆਂ ਅਤੇ ਇਸ 'ਤੇ ਹੋਣ ਵਾਲੇ ਖ਼ਰਚ ਲਈ ਕੋਈ ਜ਼ਮੀਨੀ ਕਾਰਜ ਨਹੀਂ ਕੀਤਾ ਗਿਆ | ਮੋਦੀ ਨੇ ਕਿਹਾ ਕਿ ਓ. ਆਰ. ਓ. ਪੀ. ਦੇ ਲਾਭਪਾਤਰੀਆਂ ਦੀ ਸੂਚੀ ਇਕੱਤਰ ਕਰਨ 'ਚ ਡੇਢ ਸਾਲ ਲੱਗਾ | ਇਸ ਦੇ ਅਮਲ ਦੀ ਲਾਗਤ 12000 ਕਰੋੜ ਰੁਪਏ ਹੈ ਜਦਕਿ ਕਾਂਗਰਸ ਨੇ 500 ਕਰੋੜ ਰੁਪਏ ਦੀ ਹੀ ਵਿਵਸਥਾ ਕੀਤੀ ਸੀ | ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ 'ਚੋਂ 10,700 ਕਰੋੜ ਰੁਪਏ ਚਾਰ ਕਿਸ਼ਤਾਂ 'ਚ ਪਹਿਲਾਂ ਹੀ ਉਪਲਬਧ ਕਰਾਏ ਜਾ ਚੁੱਕੇ ਹਨ ਅਤੇ ਬਾਕੀ ਰਾਸ਼ੀ ਵੀ ਜਲਦੀ ਉਪਲਬਧ ਕਰਾਈ ਜਾਵੇਗੀ | ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਸਿਰਫ਼ ਗ਼ਰੀਬੀ ਹਟਾਓ ਦਾ ਨਾਅਰਾ ਦਿੱਤਾ ਸੀ, ਜਦਕਿ ਭਾਜਪਾ ਸਰਕਾਰ ਨੇ ਇਸ ਦੇ ਲਈ ਕੰਮ ਕੀਤਾ | ਰਾਜਸਥਾਨ 'ਚ ਇਸ ਸਾਲ ਦੇ ਅੰਤ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ |

ਬਾਲਗ ਜੋੜਿਆਂ 'ਤੇ ਖਾਪ ਪੰਚਾਇਤਾਂ ਵਲੋਂ ਹਮਲੇ ਗ਼ੈਰ-ਕਾਨੂੰਨੀ- ਸੁਪਰੀਮ ਕੋਰਟ

ਨਵੀਂ ਦਿੱਲੀ, 16 ਜਨਵਰੀ (ਏਜੰਸੀ)-ਕਿਸੇ ਬਾਲਗ ਲੜਕੇ ਅਤੇ ਲੜਕੀ ਵਲੋਂ ਅੰਤਰ ਜਾਤੀ ਵਿਆਹ ਕਰਵਾਉਣ 'ਤੇ ਖਾਪ ਪੰਚਾਇਤਾਂ ਵਲੋਂ ਉਨ੍ਹਾਂ 'ਤੇ ਕੀਤੇ ਜਾਂਦੇ ਹਮਲਿਆਂ ਨੂੰ ਸੁਪਰੀਮ ਕੋਰਟ ਨੇ ਅੱਜ ਗ਼ੈਰ-ਕਾਨੰੂਨੀ ਕਰਾਰ ਦਿੰਦਿਆਂ ਕੇਂਦਰ ਨੂੰ ਖਾਪ ਪੰਚਾਇਤਾਂ 'ਤੇ ਲਗਾਮ ਲਗਾਉਣ ਲਈ ਕਿਹਾ | ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਕੋਈ ਬਾਲਗ ਜੋੜਾ ਆਪਣੀ ਮਰਜ਼ੀ ਨਾਲ ਅੰਤਰ ਜਾਤੀ ਵਿਆਹ ਕਰਵਾਉਂਦਾ ਹੈ ਤਾਂ ਕੋਈ ਖਾਪ ਪੰਚਾਇਤ, ਵਿਅਕਤੀ ਜਾਂ ਸਮਾਜ ਇਸ 'ਤੇ ਕੋਈ ਸਵਾਲ ਨਹੀਂ ਉਠਾ ਸਕਦਾ | ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ ਕਿ 'ਖਾਪ ਪੰਚਾਇਤਾਂ' ਦੇ ਇਸ ਰਵੱਈਏ 'ਤੇ ਜੇਕਰ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਤਾਂ ਅਦਾਲਤ ਨੂੰ ਹੀ ਕੋਈ ਆਦੇਸ਼ ਦੇਣਾ ਪਵੇਗਾ | ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ. ਐਮ. ਖਾਨਵਿਲਕਰ ਅਤੇ ਜਸਟਿਸ ਡੀ. ਵਾਈ. ਚੰਦਰਚੂੜ ਦੇ ਬੈਂਚ ਨੇ ਸੁਣਵਾਈ ਦੌਰਾਨ ਕਿਹਾ ਕਿ ਜੇਕਰ ਸਰਕਾਰ ਆਪਣੀ ਮਰਜ਼ੀ ਨਾਲ ਵਿਆਹ ਕਰਨ ਵਾਲੇ ਬਾਲਗ ਜੋੜਿਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਕਾਨੂੰਨ ਨਹੀਂ ਲਿਆਉਂਦੀ ਤਾਂ ਅਦਾਲਤ ਨੂੰ ਇਸ ਸਬੰਧੀ ਦਿਸ਼ਾ ਨਿਰਦੇਸ਼ ਬਣਾਉਣੇ ਪੈਣਗੇ | ਅਦਾਲਤ ਨੇ ਕਿਹਾ ਕਿ ਖਾਪ ਪੰਚਾਇਤ ਨਾ ਤਾਂ ਕਿਸੇ ਜੋੜੇ ਨੂੰ ਸੰਮਨ ਭੇਜ ਸਕਦੀ ਹੈ ਅਤੇ ਨਾ ਹੀ ਸਜ਼ਾ ਦੇ ਸਕਦੀ ਹੈ | ਐਮੀਕਸ ਕਿਊਰੀ ਰਾਜੂ ਰਾਮਚੰਦਰਨ ਨੇ ਕਿਹਾ ਕਿ ਕਾਨੂੰਨ ਕਮਿਸ਼ਨ ਵੀ ਅੰਤਰ ਜਾਤੀ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਸੁਰੱਖਿਆ ਦੇਣ ਲਈ ਕਾਨੂੰਨ ਬਣਾਉਣ ਦੀ ਸਿਫ਼ਾਰਸ਼ ਕਰ ਚੁੱਕਾ ਹੈ ਪਰ ਕੇਂਦਰ ਸਰਕਾਰ ਦਾ ਰਵੱਈਆ ਹੁਣ ਤੱਕ ਢਿੱਲਾ ਹੈ | ਅਦਾਲਤ 'ਚ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 5 ਫ਼ਰਵਰੀ ਨੂੰ ਹੋਵੇਗੀ | ਜ਼ਿਕਰਯੋਗ ਹੈ ਕਿ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ 'ਚ ਖਾਪ ਪੰਚਾਇਤਾਂ ਵਲੋਂ ਅੰਤਰ-ਜਾਤੀ ਵਿਆਹ ਕਰਵਾਉਣ ਵਾਲੇ ਜੋੜਿਆਂ ਿਖ਼ਲਾਫ਼ ਕਾਰਵਾਈ ਕਰਨ ਦੇ ਕਈ ਮਾਮਲੇ ਸਾਹਮਣੇ ਆਏ ਹਨ | ਕੁਝ ਮਾਮਲਿਆਂ 'ਚ ਤਾਂ ਹੱਤਿਆ ਵਰਗੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ | ਹਰਿਆਣਾ ਦੀ ਰਾਜਨੀਤੀ ਨੂੰ ਵੀ ਇਹ ਮੁੱਦਾ ਕਾਫ਼ੀ ਪ੍ਰਭਾਵਿਤ ਕਰਦਾ ਰਿਹਾ ਹੈ |

ਸ਼ਹਿਰੀ ਜਾਇਦਾਦਾਂ 'ਤੇ ਸਟੈਂਪ ਡਿਊਟੀ 9 ਤੋਂ ਘਟਾ ਕੇ 6 ਫ਼ੀਸਦੀ ਹੋਈ

ਚੰਡੀਗੜ੍ਹ, 16 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਮਾਲੀਆ ਵਿਭਾਗ ਦੇ ਵਿੱਤ ਕਮਿਸ਼ਨਰ ਵਿਨੀ ਮਹਾਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਡੀਨੈਂਸ ਨੂੰ ਕਾਨੂੰਨ 'ਚ ਬਦਲਣ ਦੀਆਂ ਜ਼ਰੂਰੀ ਰਸਮੀ ਕਾਰਵਾਈਆਂ ਉਪਰੰਤ ਅਤੇ ਪੰਜਾਬ ਵਿਧਾਨ ਸਭਾ 'ਚ ਬਿੱਲ ਪਾਸ ਹੋਣ ਤੋਂ ਬਾਅਦ 'ਦ ਇੰਡੀਅਨ ਸਟੈਂਪ ਐਕਟ 1899 (ਪੰਜਾਬ ਲਈ)' 'ਚ ਸੋਧ ਕੀਤੀ ਗਈ ਹੈ ਅਤੇ 'ਦ ਇੰਡੀਅਨ ਸਟੈਂਪ (ਪੰਜਾਬ ਸੋਧ) ਐਕਟ, 2017' ਨੂੰ ਨੋਟੀਫਾਈ ਕਰ ਦਿੱਤਾ ਗਿਆ ਹੈ | ਜਿਸ ਅਨੁਸਾਰ ਸ਼ਹਿਰੀ ਜਾਇਦਾਦਾਂ ਤੇ ਸਟੈਂਪ ਡਿਊਟੀ ਨੂੰ 9 ਫ਼ੀਸਦੀ ਤੋਂ ਘਟਾ ਕੇ 6 ਫ਼ੀਸਦੀ ਕਰ ਦਿੱਤਾ ਗਿਆ ਹੈ ¢ ਉਨ੍ਹਾਂ ਕਿਹਾ ਕਿ 'ਦ ਇੰਡੀਅਨ ਸਟੈਂਪ ਐਕਟ 1899 (ਪੰਜਾਬ ਲਈ)' ਦੇ ਤਹਿਤ ਅਚੱਲ ਜਾਇਦਾਦਾਂ ਦੀ ਵੇਚ/ਤਬਦੀਲੀ ਤੇ ਸਟੈਂਪ ਡਿਊਟੀ 5 ਫ਼ੀਸਦੀ ਅਤੇ ਨਾਲ ਹੀ ਵਾਧੂ ਸਟੈਂਪ ਡਿਊਟੀ 1 ਫ਼ੀਸਦੀ ਲਗਾਈ ਜਾਂਦੀ ਹੈ ¢ ਇਸ ਤੋਂ ਇਲਾਵਾ ਸ਼ਹਿਰੀ ਇਲਾਕਿਆਂ 'ਚ ਸਮਾਜਿਕ ਸੁਰੱਖਿਆ ਫ਼ੰਡ 3 ਫ਼ੀਸਦੀ ਵਸੂਲਿਆ ਜਾਂਦਾ ਹੈ ¢ ਇਸ ਤਰ੍ਹਾਂ ਸ਼ਹਿਰੀ ਖੇਤਰਾਂ 'ਚ ਕੁੱਲ ਸਟੈਂਪ ਡਿਊਟੀ 9 ਫ਼ੀਸਦੀ ਹੈ, ਜਦੋਂਕਿ ਪੇਂਡੂ ਖੇਤਰਾਂ 'ਚ ਇਹ 6 ਫ਼ੀਸਦੀ ਹੈ ¢ ਸ਼ਹਿਰੀ ਖੇਤਰਾਂ 'ਚ ਜਾਇਦਾਦ ਖ਼ਰੀਦਣ ਵਾਲਿਆਂ ਨੂੰ ਰਾਹਤ ਦੇਣ ਲਈ ਸੂਬਾ ਸਰਕਾਰ ਨੇ ਬਜਟ ਇਜਲਾਸ ਦੌਰਾਨ ਤਜਵੀਜ਼ ਕੀਤਾ ਸੀ ਕਿ ਜਾਇਦਾਦ ਦੀ ਰਜਿਸਟਰੇਸ਼ਨ ਸਮੇਂ ਸਟੈਂਪ ਡਿਊਟੀ 9 ਫ਼ੀਸਦੀ ਤੋਂ ਘਟਾ ਕੇ 6 ਫ਼ੀਸਦੀ ਵਸੂਲੀ ਜਾਵੇਗੀ ¢ ਜਿਸ ਦੇ ਚਲਦਿਆਂ ਇਹ ਫ਼ੈਸਲਾ ਲਿਆ ਗਿਆ ਕਿ ਸ਼ਹਿਰੀ ਖੇਤਰਾਂ 'ਚ ਵਸੂਲੇ ਜਾਣ ਵਾਲੇ 3 ਫ਼ੀਸਦੀ ਸਮਾਜਿਕ ਸੁਰੱਖਿਆ ਫ਼ੰਡ 'ਚ 31 ਮਾਰਚ 2019 ਤੱਕ ਰਾਹਤ ਦਿੱਤੀ ਜਾਵੇ ¢ ਸਟੈਂਪ ਡਿਊਟੀ 'ਚ ਇਹ ਕਟੌਤੀ ਸੂਬੇ ਦੀ ਰੀਅਲ ਅਸਟੇਟ ਮਾਰਕੀਟ ਨੂੰ ਗਤੀਸ਼ੀਲਤਾ ਪ੍ਰਦਾਨ ਕਰੇਗੀ ¢ ਇਹ ਕਾਨੂੰਨ 28 ਅਗਸਤ 2017 ਤੋਂ 1 ਅਪ੍ਰੈਲ, 2019 ਤਕ ਲਾਗੂ ਰਹੇਗਾ ¢

ਈ.ਡੀ. ਵਲੋਂ ਕਾਰਤੀ ਚਿਦੰਬਰਮ ਨੂੰ ਤਾਜ਼ਾ ਸੰਮਨ ਜਾਰੀ

ਨਵੀਂ ਦਿੱਲੀ, 16 ਜਨਵਰੀ (ਏਜੰਸੀ)-ਆਈ. ਐਨ. ਐਕਸ ਮੀਡੀਆ ਕੇਸ 'ਚ ਈ. ਡੀ. ਨੇ ਸੀਨੀਅਰ ਕਾਂਗਰਸੀ ਨੇਤਾ ਪੀ. ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਨੂੰ ਤਾਜ਼ਾ ਸੰਮਨ ਭੇਜੇ ਹਨ | ਸਰਕਾਰੀ ਸੂਤਰਾਂ ਨੇ ਕਿਹਾ ਕਿ ਏਜੰਸੀ ਵਲੋਂ ਅੱਜ ਲਈ ਜਾਰੀ ਕੀਤੇ ਦੂਜੇ ਸੰਮਨ ਦੇ ਜਵਾਬ 'ਚ ਕਾਰਤੀ ਚਿਦੰਬਰਮ ਦਾ ਅਧਿਕਾਰਤ ਪ੍ਰਤੀਨਿਧੀ ਏਜੰਸੀ ਦੇ ਸਾਹਮਣੇ ਪੇਸ਼ ਹੋਇਆ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ | ਏਜੰਸੀ ਨੂੰ ਹੋਰ ਸਪਸ਼ਟੀਕਰਨਾਂ ਦੀ ਜ਼ਰੂਰਤ ਸੀ, ਇਸ ਲਈ ਈ. ਡੀ. ਨੇ ਤਾਜ਼ਾ ਸੰਮਨ ਜਾਰੀ ਕਰ ਕੇ ਕਾਰਤੀ ਨੂੰ ਨਿੱਜੀ ਤੌਰ 'ਤੇ ਜਾਂ ਆਪਣੇ ਪ੍ਰਤੀਨਿਧੀ ਰਾਹੀਂ 18 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ | ਕਾਰਤੀ ਨੂੰ ਜਾਰੀ ਪਹਿਲਾ ਸੰਮਨ 11 ਜਨਵਰੀ ਲਈ ਸੀ ਜਦੋਂ ਕਾਰਤੀ ਚਿਦੰਬਰਮ ਦਾ ਕਾਨੂੰਨੀ ਪ੍ਰਤੀਨਿਧੀ ਏਜੰਸੀ ਸਾਹਮਣੇ ਪੇਸ਼ ਹੋਇਆ ਸੀ |

ਪਾਕਿ 'ਚ ਗੁਰਦੁਆਰੇ ਦੀ ਇਮਾਰਤ ਢਾਹੁਣ 'ਤੇ ਓਕਾਫ਼ ਬੋਰਡ ਦਾ ਚੇਅਰਮੈਨ ਤਲਬ

ਸਾਹੀਵਾਲ ਦੇ ਨਰਿੰਦਰ ਸਿੰਘ ਨੇ ਲਾਹੌਰ ਹਾਈਕੋਰਟ 'ਚ ਦਾਇਰ ਕੀਤੀ ਸੀ ਪਟੀਸ਼ਨ ਸੁਰਿੰਦਰ ਕੋਛੜ ਅੰਮਿ੍ਤਸਰ, 16 ਜਨਵਰੀ- ਪਾਕਿਸਤਾਨ ਦੇ ਸ਼ਹਿਰ ਸਾਹੀਵਾਲ (ਲਹਿੰਦਾ ਪੰਜਾਬ) ਦੇ ਵਪਾਰਕ ਇਲਾਕੇ ਸੌਰੀ ਗਲੀ ਬਾਜ਼ਾਰ ਵਿਚਲੇ ਢਾਈ ਮੰਜ਼ਿਲਾ ਸ੍ਰੀ ਗੁਰੂ ਸਿੰਘ ਸਭਾ ...

ਪੂਰੀ ਖ਼ਬਰ »

ਸੰਘਣੀ ਧੁੰਦ ਕਾਰਨ ਖੜ੍ਹੇ ਟਰੱਕ 'ਚ ਵੱਜੀ ਬੱਸ-ਅਧਿਆਪਕ ਦੀ ਮੌਤ, 7 ਬੱਚੇ ਜ਼ਖ਼ਮੀ

ਗੁਰਾਇਆ, 16 ਜਨਵਰੀ (ਬਲਵਿੰਦਰ ਸਿੰਘ)- ਹਾਈਵੇ 'ਤੇ ਸਵੇਰੇ ਸੰਘਣੀ ਧੁੰਦ 'ਚ ਖੜ੍ਹੇ ਇਕ ਟਰੱਕ ਨਾਲ ਬੱਸ ਟਕਰਾਉਣ ਨਾਲ ਅਧਿਆਪਕ ਦੀ ਮੌਤ ਹੋ ਗਈ ਅਤੇ 7 ਬੱਚੇ ਜ਼ਖਮੀ ਹੋ ਗਏ | ਹਾਦਸਾ ਏਨਾ ਖ਼ਤਰਨਾਕ ਸੀ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ | ਜਾਣਕਾਰੀ ...

ਪੂਰੀ ਖ਼ਬਰ »

ਆਈ.ਆਰ.ਬੀ. ਜਵਾਨ ਨੇ ਚਲਾਈਆਂ ਗੋਲੀਆਂ-3 ਮੌਤਾਂ

ਨਵੀਂ ਦਿੱਲੀ, 16 ਜਨਵਰੀ (ਏਜੰਸੀ)- ਪੁਣੇ 'ਚ ਮਹਾਂਰਾਸ਼ਟਰ ਪੁਲਿਸ ਦੇ ਆਈ.ਆਰ.ਬੀ. ਬਟਾਲੀਅਨ ਦੇ ਇਕ ਜਵਾਨ ਨੇ ਦੋ ਥਾਵਾਂ 'ਤੇ ਗੋਲੀਬਾਰੀ ਕੀਤੀ ਜਿਸ 'ਚ 3 ਲੋਕਾਂ ਦੀ ਮੌਤ ਦੀ ਖ਼ਬਰ ਹੈ | ਪਹਿਲੇ ਉਸ ਨੇ ਇਕ ਚੌਰਾਹੇ 'ਤੇ ਗੋਲੀਬਾਰੀ ਕੀਤੀ ਅਤੇ ਫਿਰ ਇਕ ਬਾਜ਼ਾਰ 'ਚ ਜਾ ਕੇ ...

ਪੂਰੀ ਖ਼ਬਰ »

ਹਰਿਆਣਾ 'ਚ ਫ਼ਿਲਮ 'ਪਦਮਾਵਤ' 'ਤੇ ਲੱਗੀ ਪਾਬੰਦੀ

ਚੰਡੀਗੜ੍ਹ•, 16 ਜਨਵਰੀ (ਐਨ. ਐਸ. ਪਰਵਾਨਾ)-ਅੱਜ ਇੱਥੇ ਹਰਿਆਣਾ ਮੰਤਰੀ ਮੰਡਲ ਦੀ ਮੀਟਿੰਗ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਕਈ ਅਹਿਮ ਫ਼ੈਸਲੇ ਕੀਤੇ ਗਏ, ਜਿਸ ਅਨੁਸਾਰ ਬਾਲੀਵੁੱਡ ਫ਼ਿਲਮ 'ਪਦਮਾਵਤ' ਵਿਖਾਉਣ 'ਤੇ ਰਾਜ ਭਰ 'ਚ ਪਾਬੰਦੀ ਲਾ ...

ਪੂਰੀ ਖ਼ਬਰ »

ਪਾਕਿ ਫ਼ੌਜ ਵਲੋਂ ਕੀਤੀ ਗੋਲੀਬਾਰੀ 'ਚ ਫ਼ੌਜ ਦਾ ਕੈਪਟਨ ਜ਼ਖ਼ਮੀ

ਜੰਮੂ, 16 ਜਨਵਰੀ (ਏਜੰਸੀ)-ਪਾਕਿਸਤਾਨੀ ਫ਼ੌਜ ਨੇ ਅੱਜ ਦੇਰ ਰਾਤ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ ਜਿਸ ਵਿਚ ਭਾਰਤੀ ਫ਼ੌਜ ਦਾ ਇਕ ਕੈਪਟਨ ਜ਼ਖ਼ਮੀ ਹੋ ਗਿਆ | ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਪਾਕਿ ਫ਼ੌਜ ਵਲੋਂ ...

ਪੂਰੀ ਖ਼ਬਰ »

ਤਾਮਿਲਨਾਡੂ 'ਚ ਕਿਸ਼ਤੀ ਪਲਟਣ ਨਾਲ 5 ਨੌਜਵਾਨ ਡੁੱਬੇ, 8 ਨੂੰ ਬਚਾਇਆ

ਨਾਗਾਪਟਨਮ, 16 ਜਨਵਰੀ (ਏਜੰਸੀ)- ਨਾਗਾਪਟਨਮ ਜ਼ਿਲ੍ਹੇ ਦੇ ਵੇਦਾਰਾਣਮ ਤੱਟ ਨੇੜੇ ਸਮੁੰਦਰ 'ਚ ਅੱਜ ਇਕ ਓਵਰਲੋਡ ਕਿਸ਼ਤੀ ਦੇ ਪਲਟਣ ਨਾਲ 5 ਨੌਜਵਾਨਾਂ ਦੇ ਸਮੁੰਦਰ 'ਚ ਡੁੱਬਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਪੁਲਿਸ ਨੇ ਦੱਸਿਆ ਕਿ ਕਾਨੁਮ ਪੋਂਗਲ ਤਿਉਹਾਰ ਦੇ ਹਿੱਸੇ ਦੇ ...

ਪੂਰੀ ਖ਼ਬਰ »

ਅਫ਼ਰੀਕਾ 'ਚ ਮਿਲਿਆ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਹੀਰਾ

ਨਵੀਂ ਦਿੱਲੀ, 16 ਜਨਵਰੀ (ਏਜੰਸੀ)- ਅਫਰੀਕਾ ਦੇ ਲੇਸੋਥੋ 'ਚ ਇਕ ਅਜਿਹੇ ਹੀਰੇ ਨੂੰ ਖੋਜਿਆ ਗਿਆ ਹੈ, ਜਿਸ ਦੇ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਇਹ ਹੀਰਾ ਦੁਨੀਆ ਦਾ ਇਸ ਗੁਣਵੱਤਾ ਦਾ 5ਵਾਂ ਸਭ ਤੋਂ ਵੱਡਾ ਹੀਰਾ ਹੈ | ਇਸ ਹੀਰੇ ਨੂੰ ਖੋਜਣ ਵਾਲੀ ਕੰਪਨੀ ਜਿਮ ਡਾਇਮੰਡਜ਼ ਨੇ ਅੱਜ ...

ਪੂਰੀ ਖ਼ਬਰ »

ਸਿੱਖਸ ਫ਼ਾਰ ਜਸਟਿਸ ਵਲੋਂ ਸੰਯੁਕਤ ਰਾਸ਼ਟਰ ਕੋਲ ਸ਼ਿਕਾਇਤ

ਭਾਈ ਹਵਾਰਾ ਦੇ ਡਾਕਟਰੀ ਇਲਾਜ ਤੋਂ ਇਨਕਾਰ ਦਾ ਮਾਮਲਾ ਲੰਡਨ, 16 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਉੱਤਰੀ ਅਮਰੀਕਾ ਅਤੇ ਯੂਰਪ ਦੇ ਸਿੱਖ ਕਾਰਕੁੰਨਾਂ ਦੇ ਇਕ ਵਫ਼ਦ ਨੇ ਜਨੇਵਾ 'ਚ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਸਾਬਕਾ ਮੁੱਖ ...

ਪੂਰੀ ਖ਼ਬਰ »

ਪਾਕਿਸਤਾਨ 'ਚ ਅੰਮਿ੍ਤਾ ਪ੍ਰੀਤਮ ਦੇ ਨਾਵਲ 'ਤੇ ਬਣਿਆ ਟੀ. ਵੀ. ਸੀਰੀਅਰਲ 'ਘੁੱਗੀ' 25 ਤੋਂ ਹੋਵੇਗਾ ਪ੍ਰਸਾਰਿਤ

ਮੁੰਬਈ, 16 ਜਨਵਰੀ (ਅਜੀਤ ਬਿਊਰੋ)-ਭਾਰਤ-ਪਾਕਿ ਕਲਾਕਾਰਾਂ ਲਈ ਸਰਹੱਦਾਂ ਕੋਈ ਮਹੱਤਵ ਨਹੀਂ ਰੱਖਦੀਆ | ਇਸ ਦੀ ਤਾਜ਼ਾ ਮਿਸਾਲ ਪਾਕਿ ਦੇ ਪ੍ਰਸਿੱਧ ਅਦਾਕਾਰ ਅਦਨਾਨ ਸਿੱਦੀਕੀ ਨੇ ਪੇਸ਼ ਕੀਤੀ ਹੈ | ਸਿੱਦੀਕੀ ਨੇ ਜਦੋਂ ਕੁਝ ਸਾਲ ਪਹਿਲਾਂ ਪ੍ਰਸਿੱਧ ਲੇਖਿਕਾ ਅੰਮਿ੍ਤਾ ...

ਪੂਰੀ ਖ਼ਬਰ »

ਅਜੇ ਵੀ ਬਰਕਰਾਰ ਹੈ ਜੱਜ ਵਿਵਾਦ

ਸੁਪਰੀਮ ਕੋਰਟ ਦੀ ਸੰਵਿਧਾਨਿਕ ਬੈਂਚ 'ਚ ਨਹੀਂ ਸ਼ਾਮਿਲ ਬਾਗ਼ੀ ਜੱਜ

ਨਵੀਂ ਦਿੱਲੀ, 16 ਜਨਵਰੀ (ਉਪਮਾ ਡਾਗਾ ਪਾਰਥ)-ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਰਾਹੀਂ ਜਨਤਕ ਹੋਇਆ ਜੱਜਾਂ ਦਾ ਵਿਵਾਦ ਅਜੇ ਵੀ ਕਾਇਮ ਹੈ, ਹਾਲਾਂਕਿ 4 ਜੱਜਾਂ ਨੇ ਕਾਨਫਰੰਸ 'ਚ ਕੀਤੇ ਐਲਾਨ ਮੁਤਾਬਿਕ ਸੋਮਵਾਰ ਤੋਂ ਅਦਾਲਤ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਅਟਾਰਨੀ ...

ਪੂਰੀ ਖ਼ਬਰ »

ਬਾਰਾਮੁਲਾ 'ਚ ਫੌਜੀ ਜਵਾਨ ਦੀ ਭੇਦਭਰੀ ਹਾਲਤ 'ਚ ਮੌਤ

ਸ੍ਰੀਨਗਰ, 16 ਜਨਵਰੀ (ਮਨਜੀਤ ਸਿੰਘ)- ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੁਲਾ ਵਿਖੇ ਫ਼ੌਜ ਦੇ ਇਕ ਜਵਾਨ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ | ਸਰਕਾਰੀ ਸੂਤਰਾਂ ਅਨੁਸਾਰ ਪਵਨ ਕੁਮਾਰ ਪੁੱਤਰ (40) ਪੁੱਤਰ ਮੋਹਨ ਲਾਲ ਵਾਸੀ ਬਿਸ਼ਨਾ ਜੰਮੂ ਬਾਰਾਮੁਲਾ ਦੇ ਉਪਲਨਾ ਸਥਿਤ 79 ...

ਪੂਰੀ ਖ਼ਬਰ »

ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ-ਤੋਗੜੀਆ

ਅਹਿਮਦਾਬਾਦ, 16 ਜਨਵਰੀ (ਏਜੰਸੀ)- ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਪ੍ਰਵੀਨ ਤੋਗੜੀਆ ਜੋ ਬੀਤੇ ਦਿਨ ਕੁਝ ਸਮੇਂ ਲਈ ਲਾਪਤਾ ਹੋ ਗਏ ਸਨ, ਉਨ੍ਹਾਂ ਅੱਜ ਇਲਜ਼ਾਮ ਲਗਾਉਂਦਿਆ ਕਿਹਾ ਕਿ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਦਾ ਕਹਿਣਾ ਹੈ ਕੁਝ ਲੋਕ ਰਾਮ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX