ਤਾਜਾ ਖ਼ਬਰਾਂ


ਕਾਂਗਰਸ ਮਹਾਸੰਮੇਲਨ ਦਾ ਅੱਜ ਦੂਸਰਾ ਦਿਨ
. . .  15 minutes ago
ਨਵੀਂ ਦਿੱਲੀ, 18 ਮਾਰਚ - ਕਾਂਗਰਸ ਦੇ 84ਵੇਂ ਮਹਾਸੰਮੇਲਨ ਦਾ ਅੱਜ ਦੂਸਰਾ ਦਿਨ ਹੈ। ਇਹ ਮਹਾ ਸੰਮਲੇਨ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਚ ਹੋ ਰਿਹਾ ਹੈ। ਅੱਜ ਦੂਜੇ ਦਿਨ ਪਾਰਟੀ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਅਨੰਦ ਸ਼ਰਮਾ ਨੇ ਸੰਮੇਲਨ ਵਿਚ...
ਪਾਕਿ ਦੀ ਭਾਰੀ ਗੋਲੀਬਾਰੀ ਵਿਚ ਪੰਜ ਲੋਕਾਂ ਦੀ ਮੌਤ
. . .  about 1 hour ago
ਜੰਮੂ, 18 ਮਾਰਚ - ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ਸਥਿਤ ਬਾਲਾਕੋਟ 'ਚ ਅੱਜ ਸਵੇਰੇ ਪਾਕਿਸਤਾਨ ਨੇ ਇਕ ਵਾਰ ਫਿਰ ਗੋਲੀਬਾਰੀ ਦੀ ਉਲੰਘਣਾ ਕੀਤੀ ਹੈ। ਸਰਹੱਦ ਪਾਰ ਤੋਂ ਹੋਈ ਗੋਲੀਬਾਰੀ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਤੇ ਦੋ ਜ਼ਖਮੀ ਹੋਏ...
ਭਾਰਤ ਤੇ ਅਮਰੀਕਾ ਵਿਚਕਾਰ ਹੋਣ ਵਾਲੀ ਅਹਿਮ ਮੀਟਿੰਗ ਮੁਲਤਵੀ
. . .  about 1 hour ago
ਨਵੀਂ ਦਿੱਲੀ, 18 ਮਾਰਚ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੈਕਸ ਟਿਲਰਸਨ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ ਮਗਰੋਂ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ ਦੇ ਰੂਪ 'ਚ ਮਾਈਕ ਪੋਂਪੇਓ ਦੇ ਨਾਂ ਦੀ ਪੁਸ਼ਟੀ 'ਤੇ ਅਨਿਸ਼ਤਤਾ ਵਿਚਕਾਰ ਭਾਰਤ ਤੇ...
ਸਿਸੋਦੀਆ ਨੇ ਪੰਜਾਬ ਦੇ ਆਪ ਵਿਧਾਇਕਾਂ ਨੂੰ ਅੱਜ ਸੱਦਿਆ ਦਿੱਲੀ
. . .  about 2 hours ago
ਨਵੀਂ ਦਿੱਲੀ, 18 ਮਾਰਚ- ਆਮ ਆਦਮੀ ਪਾਰਟੀ ਦੇ ਪੰਜਾਬ 'ਚ ਇੰਚਾਰਜ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਾਰਿਆਂ ਵਿਧਾਇਕਾਂ ਨੂੰ ਦਿੱਲੀ ਬੁਲਾਇਆ ਹੈ। ਅੱਜ ਸ਼ਾਮ 5 ਵਜੇ ਮਨੀਸ਼ ਸਿਸੋਦੀਆ ਦੇ ਘਰ ਇਹ ਮੀਟਿੰਗ ਹੋਵੇਗੀ। ਇਸ ਮੀਟਿੰਗ 'ਚ ਕੇਜਰੀਵਾਲ...
ਏਮਜ਼ ਦੇ ਤਿੰਨ ਡਾਕਟਰਾਂ ਦੀ ਹਾਦਸੇ 'ਚ ਮੌਤ
. . .  about 2 hours ago
ਨਵੀਂ ਦਿੱਲੀ, 18 ਮਾਰਚ - ਇਕ ਮੰਦਭਾਗੇ ਹਾਦਸੇ ਵਿਚ ਏਮਜ਼ ਦਿੱਲੀ ਦੇ ਤਿੰਨ ਡਾਕਟਰਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਮਥੁਰਾ ਨੇੜੇ ਯਮੁਨਾ ਐਕਸਪ੍ਰੈਸ ਨੇੜੇ ਵਾਪਰਿਆ...
ਅੱਜ ਦਾ ਵਿਚਾਰ
. . .  about 3 hours ago
ਲਖਨਊ : ਜਹਾਜ਼ ਦੀ ਐਮਰਜੈਂਸੀ ਲੈਂਡਿੰਗ ,ਡਾਕਟਰਾਂ ਦੀ ਟੀਮ ਰਨਵੇਅ 'ਤੇ ਪੁੱਜੀ
. . .  1 day ago
ਮੋਦੀ ਨੇ ਕੀਤੀ ਡਰਾਮੇਬਾਜ਼ੀ - ਸੋਨੀਆ ਗਾਂਧੀ
. . .  1 day ago
ਨਵੀਂ ਦਿੱਲੀ, 17 ਮਾਰਚ - ਕਾਂਗਰਸ ਦੇ 84ਵੇਂ ਮਹਾ ਸੰਮੇਲਨ ਵਿਚ ਸੀਨੀਅਰ ਨੇਤਾ ਸੋਨੀਆ ਗਾਂਧੀ ਨੇ ਕਿਹਾ ਕਿ ਉਹ ਨਵੇਂ ਪ੍ਰਧਾਨ ਰਾਹੁਲ ਗਾਂਧੀ ਨੂੰ ਵਧਾਈ ਦੇਣਾ ਚਾਹੁੰਦੀ ਹੈ ਤੇ ਸ਼ੁੱਭ ਕਾਮਨਾਵਾਂ ਦਿੰਦੀ ਹੈ ਕਿ ਉਨ੍ਹਾਂ ਨੇ ਬਹੁਤ ਹੀ ਚੁਣੌਤੀਪੂਰਨ ...
ਮਾਰਿਸਸ: ਸਕੈਂਡਲ ਮਾਮਲੇ 'ਚ ਰਾਸ਼ਟਰਪਤੀ ਅਮੀਨਹਾਂ ਗਿਰਬ ਦਾ ਅਸਤੀਫ਼ਾ
. . .  1 day ago
ਪੇਪਰ ਦੇਣ ਆਇਆ ਵਿਦਿਆਰਥੀ ਅਗਵਾ , ਪੁਲਿਸ ਨੇ ਕੀਤਾ ਬਰਾਮਦ
. . .  1 day ago
ਆਈ.ਸੀ.ਸੀ. ਨੇ ਬੰਗਲਾਦੇਸ਼ੀ ਖਿਡਾਰੀਆਂ ਨੂੰ ਸਿਖਾਇਆ ਸਬਕ
. . .  1 day ago
ਭਾਈ ਜਗਤਾਰ ਸਿੰਘ ਤਾਰਾ ਨੂੰ ਤਾਅ ਉਮਰ ਕੈਦ ਸਮੇਤ ਲਗਾਇਆ ਗਿਆ ਜੁਰਮਾਨਾ
. . .  1 day ago
ਸਿੱਧੂ ਜੋੜੇ ਨੇ ਅਦਾਲਤ ਦੀ ਕੀਤੀ ਉਲੰਘਣਾ - ਮਜੀਠੀਆ
. . .  1 day ago
ਉਤਰ ਪ੍ਰਦੇਸ਼ : ਭਾਜਪਾ ਨੂੰ ਝਟਕਾ, ਕੈਬਨਿਟ ਮੰਤਰੀ ਦਾ ਜਵਾਈ ਸਪਾ 'ਚ ਸ਼ਾਮਲ
. . .  1 day ago
ਭਾਈ ਜਗਤਾਰ ਸਿੰਘ ਤਾਰਾ ਨੂੰ ਮੌਤ ਤੱਕ ਰਹਿਣਾ ਪਵੇਗਾ ਜੇਲ੍ਹ ਵਿਚ
. . .  1 day ago
ਦੇਸ਼ ਦੀ ਸਲਾਮਤੀ ਲਈ ਫ਼ੌਜ ਸਰਹੱਦ ਵੀ ਪਾਰ ਕਰੇਗੀ - ਰਾਜਨਾਥ
. . .  1 day ago
ਅੱਤਵਾਦ ਵਿਰੋਧੀ ਦਲ ਨੇ ਤਿੰਨ ਬੰਗਲਾਦੇਸ਼ੀ ਸ਼ਹਿਰੀ ਕੀਤੇ ਕਾਬੂ
. . .  1 day ago
ਫਿਲੀਪੀਨ 'ਚ ਇਕ ਛੋਟਾ ਜਹਾਜ਼ ਘਰ ਨਾਲ ਟਕਰਾਇਆ, 7 ਮੌਤਾਂ
. . .  1 day ago
ਕੈਂਟਰ ਵਿੱਚ ਰੱਖੇ ਟਰਾਂਸਫ਼ਾਰਮਰ ਤੋਂ ਡੁੱਲ੍ਹੇ ਤੇਲ ਕਾਰਨ ਦੋਪਹੀਆ ਵਾਹਨ ਚਾਲਕ ਤਿਲਕ ਕੇ ਡਿੱਗੇ
. . .  1 day ago
ਭਾਜਪਾ ਨਫ਼ਰਤ ਤੇ ਕ੍ਰੋਧ ਫੈਲਾਅ ਰਹੀ ਹੈ - ਰਾਹੁਲ ਗਾਂਧੀ
. . .  1 day ago
ਸੀ.ਬੀ.ਆਈ. ਵਲੋਂ ਭਾਈ ਤਾਰਾ ਨੂੰ ਫਾਂਸੀ ਦੇਣ ਦੀ ਮੰਗ
. . .  1 day ago
ਐਸ.ਐਸ.ਪੀ. ਸ਼ੋਪੀਆਂ 'ਤੇ ਅੱਤਵਾਦੀ ਹਮਲਾ
. . .  about 1 hour ago
ਡੇਰਾ ਸੱਚਾ ਸੌਦਾ 'ਤੇ 95 ਲੱਖ ਦਾ ਬਿਜਲੀ ਬਿਲ ਬਕਾਇਆ, ਕਈ ਕੁਨੈਕਸ਼ਨ ਕੱਟੇ ਗਏ
. . .  about 1 hour ago
ਕਾਂਗਰਸ ਦਾ ਮਹਾ ਸੰਮੇਲਨ ਸ਼ੁਰੂ
. . .  12 minutes ago
ਭਾਈ ਜਗਤਾਰ ਸਿੰਘ ਤਾਰਾ ਨੂੰ ਸਜ਼ਾ ਹੁਣ ਥੋੜ੍ਹੀ ਦੇਰ ਬਾਅਦ
. . .  43 minutes ago
ਮੈਚ ਖ਼ਤਮ ਹੋਣ ਮਗਰੋਂ ਹੋਇਆ ਹੰਗਾਮਾ
. . .  about 1 hour ago
ਮੋਦੀ ਅੱਜ ਕਿਸਾਨਾਂ ਨੂੰ ਕਰਨਗੇ ਸੰਬੋਧਨ
. . .  about 1 hour ago
ਕਾਂਗਰਸ ਦਾ ਮਹਾਸੰਮੇਲਨ ਅੱਜ ਹੋਵੇਗਾ ਸ਼ੁਰੂ
. . .  1 day ago
ਚਾਰਾ ਘੁਟਾਲੇ 'ਚ ਲਾਲੂ ਯਾਦਵ 'ਤੇ ਅੱਜ ਆ ਸਕਦੈ ਫੈਸਲਾ
. . .  1 day ago
ਅੱਜ ਦਾ ਵਿਚਾਰ
. . .  1 day ago
ਬੰਗਲਾਦੇਸ਼ ਨੇ ਸ੍ਰੀਲੰਕਾ ਨੂੰ 2 ਵਿਕਟਾਂ ਨਾਲ ਹਰਾਇਆ , ਪਹੁੰਚਿਆ ਫਾਈਨਲ 'ਚ
. . .  2 days ago
ਕਾਰਤੀ ਚਿਦੰਬਰਮ ਦੀ ਜ਼ਮਾਨਤ 'ਤੇ ਫ਼ੈਸਲਾ ਸੁਰੱਖਿਅਤ
. . .  2 days ago
ਖੇਤਰੀ ਪਾਰਟੀਆਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ - ਨਰੇਸ਼ ਗੁਜਰਾਲ
. . .  2 days ago
ਸੀ.ਬੀ.ਆਈ ਵੱਲੋਂ ਐਨ.ਈ.ਆਰ.ਏ.ਐੱਮ.ਏ.ਸੀ ਦਾ ਸਹਾਇਕ ਮੈਨੇਜਰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ।
. . .  2 days ago
ਤਿਕੋਣੀ ਟੀ-20 ਲੜੀ : ਟਾਸ ਜਿੱਤ ਕੇ ਬੰਗਲਾਦੇਸ਼ ਵੱਲੋਂ ਸ੍ਰੀਲੰਕਾ ਨੂੰ ਬੱਲੇਬਾਜ਼ੀ ਦਾ ਸੱਦਾ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਚੇਤ ਸੰਮਤ 550
ਿਵਚਾਰ ਪ੍ਰਵਾਹ: ਮੁਸ਼ਕਿਲ ਵੇਲੇ ਹੌਸਲਾ ਰੱਖਣਾ ਅੱਧੀ ਮੰਜ਼ਿਲ ਨੂੰ ਸਰ ਕਰਨਾ ਹੁੰਦਾ ਹੈ। -ਪਲੈਟੋ
  •     Confirm Target Language  


ਕਾਂਗਰਸ ਨੂੰ ਤਬਾਹ ਕਰਨ ਲਈ ਭਾਜਪਾ ਹਰ ਹਥਕੰਡਾ ਅਪਣਾ ਰਹੀ ਹੈ-ਸੋਨੀਆ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 17 ਮਾਰਚ -ਕਾਂਗਰਸ ਵਲੋਂ ਤਕਰੀਬਨ 8 ਸਾਲ ਬਾਅਦ ਕਰਵਾਏ ਪਲੈਨਰੀ ਇਜਲਾਸ 'ਚ ਬਦਲਾਅ ਦਾ ਹੋਕਾ ਦਿੰਦਿਆਂ ਮੌਜੂਦਾ ਚੁਣੌਤੀਆਂ ਨੂੰ ਸਵੀਕਾਰ ਕਰਦਿਆਂ 2019 ਦੀਆਂ ਲੋਕ ਸਭਾ ਚੋਣਾਂ ਲਈ ਗਠਜੋੜ ਦੀ ਰਣਨੀਤੀ ਕਾਇਮ ਰੱਖਣ 'ਤੇ ਰਸਮੀ ਮੋਹਰ ਲਾਈ ਗਈ, ਜਿਸ ਦੀ ਕਵਾਇਦ ਹਾਲ 'ਚ (ਮੁੜ ਨਵੇਂ ਸਿਰੇ ਤੋਂ) ਯੂ. ਪੀ. ਏ. ਪ੍ਰਧਾਨ ਸੋਨੀਆ ਗਾਂਧੀ ਨੇ ਰਾਤ ਦੇ ਖਾਣੇ ਦੀ ਮੇਜ਼ਬਾਨੀ (ਡਿਨਰ ਡਿਪਲੋਮੇਸੀ) ਰਾਹੀਂ ਕੀਤੀ ਸੀ | ਇੰਦਰਾ ਗਾਂਧੀ ਇਨਡੋਰ ਸਟੇਡੀਅਮ 'ਚ ਤਕਰੀਬਨ 15 ਹਜ਼ਾਰ ਆਗੂਆਂ ਅਤੇ ਕਾਰਕੁਨਾਂ ਦਰਮਿਆਨ ਸੋਨੀਆ ਗਾਂਧੀ ਨੇ ਗਠਜੋੜ ਦੀ ਸਿਆਸਤ ਨੂੰ ਸਮੇਂ ਦੀ ਲੋੜ ਮੁਤਾਬਿਕ ਸਹੀ ਸਾਬਤ ਕਰਨ ਲਈ ਸਾਲ 1998 ਤੇ ਸਾਲ 2003 'ਚ ਲਏ ਫੈਸਲਿਆਂ ਦੀ ਮਿਸਾਲ ਵੀ ਦਿੱਤੀ, ਜਿਥੇ 1998 'ਚ ਚਿੰਤਨ ਕੈਂਪ 'ਚ ਗਠਜੋੜ ਨੂੰ ਨਾਂਹ ਕਰਨ ਕਾਰਨ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ 2003 'ਚ ਹਮਖਿਆਲ ਵਿਚਾਰਧਾਰਾ ਵਾਲੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੱਲਣ ਕਾਰਨ 2 ਦਹਾਕਿਆਂ ਤੱਕ ਕਾਂਗਰਸ ਸੱਤਾ 'ਚ ਰਹਿ ਸਕੀ |
ਯੂ. ਪੀ. ਏ. ਪ੍ਰਧਾਨ ਸੋਨੀਆ ਗਾਂਧੀ ਨੇ ਪਲੈਨਰੀ ਇਜਲਾਸ 'ਚ ਬੋਲਦਿਆਂ ਮੋਦੀ ਸਰਕਾਰ ਨੂੰ ਜੰਮ ਕੇ ਨਿਸ਼ਾਨਾ ਬਣਾਇਆ | ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ 'ਚ ਕਾਂਗਰਸ ਨੂੰ ਤਬਾਹ ਕਰਨ ਲਈ ਭਾਜਪਾ ਨੇ ਹਰ ਸੰਭਵ ਤਰੀਕਾ ਅਪਣਾ ਲਿਆ | ਸੋਨੀਆ ਨੇ ਹਾਲ 'ਚ ਮੱਧ ਪ੍ਰਦੇਸ਼, ਰਾਜਸਥਾਨ ਦੀਆਂ ਜ਼ਿਮਨੀ ਚੋਣਾਂ ਅਤੇ ਨਗਰ ਨਿਗਮ ਚੋਣਾਂ 'ਚ ਪਾਰਟੀ ਨੂੰ ਮਿਲੀ ਸਫਲਤਾ ਦੀ ਮਿਸਾਲ ਦਿੰਦਿਆਂ ਇਹ ਵੀ ਕਿਹਾ ਕਿ ਇਸ ਪ੍ਰਦਰਸ਼ਨ ਤੋਂ ਪਤਾ ਚਲਦਾ ਹੈ ਕਿ ਜੋ
ਲੋਕ ਸਾਨੂੰ ਮਿਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਕਾਂਗਰਸ ਕਿਸ ਤਰ੍ਹਾਂ ਲੋਕਾਂ ਦੇ ਦਿਲਾਂ 'ਚ ਹੈ | ਇਥੇ ਜ਼ਿਕਰਯੋਗ ਹੈ ਕਿ 2014 'ਚ ਸੱਤਾ 'ਚ ਆਉਣ ਦੇ ਸਮੇਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਮੁਕਤ ਭਾਰਤ ਦਾ ਨਾਅਰਾ ਦਿੱਤਾ ਸੀ | ਮੌਜੂਦਾ ਸਮੇਂ ਕਾਂਗਰਸ ਦੀ ਹਕੂਮਤ ਚਾਰ ਰਾਜਾਂ ਕਰਨਾਟਕ, ਪੰਜਾਬ, ਮਿਜ਼ੋਰਮ ਅਤੇ ਪੁਡੂਚੇਰੀ ਤੱਕ ਹੀ ਸੀਮਤ ਹੈ | ਮੌਜੂਦਾ ਸਿਆਸੀ ਹਾਲਾਤ ਨੂੰ ਸੋਨੀਆ ਗਾਂਧੀ ਨੇ ਚੁਣੌਤੀਆਂ ਦੱਸਦਿਆਂ ਕਿਹਾ ਕਿ ਅਜਿਹੇ ਮੁਸ਼ਕਲ ਸਮੇਂ 'ਚ ਨਿੱਜੀ ਇੱਛਾਵਾਂ ਅਤੇ ਹਊਮੈ ਨੂੰ ਕਿਨਾਰੇ ਰੱਖ ਕੇ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਸਮਾਂ ਹੈ | ਸੋਨੀਆ ਗਾਂਧੀ ਨੇ ਮੋਦੀ ਸਰਕਾਰ ਵਲੋਂ 2014 ਦੇ ਦਿੱਤੇ ਨਾਅਰੇ 'ਸਬ ਕਾ ਸਾਥ, ਸਬ ਕਾ ਵਿਕਾਸ' ਅਤੇ 'ਨਾ ਖਾਊਾਗਾ, ਨਾ ਖਾਣੇ ਦੂੰਗਾ' ਨੂੰ ਡਰਾਮੇਬਾਜ਼ੀ ਕਰਾਰ ਦਿੰਦਿਆਂ ਕਿਹਾ ਕਿ ਉਹ ਸਿਰਫ ਸੱਤਾ ਹਾਸਲ ਕਰਨ ਦਾ ਇਕ ਜ਼ਰੀਆ ਸੀ | ਸੋਨੀਆ ਗਾਂਧੀ ਨੇ ਮੋਦੀ 'ਤੇ ਸੱਤਾ ਦੇ ਨਸ਼ੇ 'ਚ ਚੂਰ ਹੋਣ ਦਾ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਕਾਂਗਰਸ ਨੂੰ ਰੋਕਣ ਲਈ ਸਰਕਾਰ ਹਰ ਝੂਠੇ ਜਾਂ ਫਰਜ਼ੀ ਇਲਜ਼ਾਮਾਂ ਦਾ ਸਹਾਰਾ ਲੈ ਰਹੀ ਹੈ | ਸੋਨੀਆ ਗਾਂਧੀ ਨੇ ਇਸ ਬਿਆਨ ਰਾਹੀਂ ਅਸਿੱਧੇ ਤੌਰ 'ਤੇ ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ 'ਤੇ ਈ. ਡੀ. ਅਤੇ ਸੀ. ਬੀ. ਆਈ. ਦੇ ਛਾਪਿਆਂ ਦਾ ਵੀ ਜ਼ਿਕਰ ਕੀਤਾ, ਜਿਸ ਨੂੰ ਕਾਂਗਰਸ ਵਲੋਂ ਬਦਲੇ ਦੀ ਸਿਆਸਤ ਕਿਹਾ ਜਾਂਦਾ ਰਿਹਾ ਹੈ | ਸੋਨੀਆ ਗਾਂਧੀ ਨੇ ਉਨ੍ਹਾਂ ਰਾਜਾਂ 'ਚ ਕਾਂਗਰਸੀ ਕਾਰਕੁਨਾਂ ਦੇ ਸੰਘਰਸ਼ ਦਾ ਵੀ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ, ਜਿਥੇ ਕਾਂਗਰਸ ਦੀ ਸਰਕਾਰ ਨਹੀਂ ਹੈ | ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਲਟ ਹਾਲਾਤ 'ਚ ਵੀ ਕਾਂਗਰਸ ਕਾਰਕੁਨ ਦਾ ਸੰਘਰਸ਼, ਜਿਥੇ ਸੱਤਾ ਧਿਰ ਉਨ੍ਹਾਂ ਨੂੰ ਕਈ ਢੰਗ-ਤਰੀਕਿਆਂ ਨਾਲ ਪ੍ਰੇਸ਼ਾਨ ਕਰ ਰਹੀ ਹੈ, ਕਾਬਲੇ ਤਾਰੀਫ ਹੈ | ਸੋਨੀਆ ਗਾਂਧੀ ਨੇ ਕਾਂਗਰਸ ਵਲੋਂ ਲਿਆਂਦੀਆਂ ਸਕੀਮਾਂ ਮਨਰੇਗਾ, ਸੂਚਨਾ ਦਾ ਹੱਕ, ਭੋਜਨ ਦਾ ਹੱਕ ਆਦਿ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਇਹ ਦੇਖ ਕੇ ਅਫਸੋਸ ਨਹੀਂ, ਸਗੋਂ ਦੁੱਖ ਹੁੰਦਾ ਹੈ ਕਿ ਮੋਦੀ ਸਰਕਾਰ ਇਨ੍ਹਾਂ ਨੂੰ ਕਮਜ਼ੋਰ ਕਰ ਰਹੀ ਹੈ | ਨਾਲ ਹੀ ਇਹ ਵੀ ਕਿਹਾ ਕਿ ਮੋਦੀ ਸਰਕਾਰ ਦੇ ਫਰਜ਼ੀ ਦਾਅਵਿਆਂ ਦਾ ਕਾਂਗਰਸ ਸਬੂਤਾਂ ਨਾਲ ਖੁਲਾਸਾ ਕਰ ਰਹੀ ਹੈ | ਤਕਰੀਬਨ 2 ਦਹਾਕਿਆਂ ਤੱਕ ਕਾਂਗਰਸ ਦੀ ਵਾਗਡੋਰ ਸੰਭਾਲਣ ਵਾਲੀ ਸੋਨੀਆ ਗਾਂਧੀ ਨੇ ਸਟੇਡੀਅਮ 'ਚ ਮੌਜੂਦ ਕਾਰਕੁਨਾਂ ਨੂੰ ਉਤਸ਼ਾਹਿਤ ਕਰਨ ਲਈ 1978 ਦੀ ਕਰਨਾਟਕ ਦੇ ਚਿਕਮੰਗਲੂਰ ਹਲਕੇ ਦੀ ਜ਼ਿਮਨੀ ਚੋਣ 'ਚ ਜਿੱਤ ਦਾ ਵੀ ਜ਼ਿਕਰ ਕੀਤਾ, ਜਿਸ ਤੋਂ ਬਾਅਦ ਕਾਂਗਰਸ ਨੇ ਮੁੜ ਜਿੱਤ ਦਾ ਸਫ਼ਰ ਸ਼ੁਰੂ ਕੀਤਾ ਸੀ | ਸੋਨੀਆ ਨੇ ਕਰਨਾਟਕ 'ਚ ਜਿੱਤ ਦਾ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਮੁੜ ਦੁਬਾਰਾ ਉੱਭਰ ਕੇ ਆਏਗੀ | ਕਾਂਗਰਸ ਨੂੰ ਹਮੇਸ਼ਾ ਤੋਂ ਇਕ ਅੰਦੋਲਨ ਦੱਸਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਘੁਮੰਡ ਅਤੇ ਡਰ ਮੁਕਤ ਭਾਰਤ ਦੀ ਸਿਰਜਣਾ ਲਈ ਹਰ ਕਾਂਗਰਸੀ ਨੂੰ ਸੰਘਰਸ਼ ਅਤੇ ਕੁਰਬਾਨੀ ਲਈ ਤਿਆਰ ਰਹਿਣਾ ਹੋਵੇਗਾ |
ਬੀਤੇ ਸਮੇਂ ਨੂੰ ਨਹੀਂ ਭੁਲਾਇਆ ਜਾ ਸਕਦਾ-ਰਾਹੁਲ ਗਾਂਧੀ
ਕਾਂਗਰਸ ਦੇ ਨਵੇਂ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਪਲੇਠੇ ਪਲੈਨਰੀ ਇਜਲਾਸ 'ਚ ਪਾਰਟੀ 'ਚ ਹੋਣ ਵਾਲੀਆਂ ਤਬਦੀਲੀਆਂ ਦੇ ਕਿਆਸਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਤਬਦੀਲੀ ਇਕ ਨੇਮ ਵਾਂਗ ਆਉਂਦੀ ਹੈ, ਪਰ ਬੀਤੇ ਸਮੇਂ ਨੂੰ ਭੁਲਾਇਆ ਨਹੀਂ ਜਾ ਸਕਦਾ | ਇਸ ਤੋਂ ਤੁਰੰਤ ਬਾਅਦ ਆਪਣੇ ਬਿਆਨ ਨੂੰ ਹੋਰ ਸਪੱਸ਼ਟ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਨੌਜਵਾਨ ਕਾਂਗਰਸ ਨੂੰ ਅੱਗੇ ਲੈ ਕੇ ਜਾਣਗੇ, ਪਰ ਸੀਨੀਅਰਾਂ ਤੋਂ ਬਗੈਰ ਨਹੀਂ | ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਹੀ ਪਾਰਟੀ 'ਚ ਤਬਦੀਲੀ ਦਾ ਜ਼ਿਕਰ ਹੁੰਦਾ ਰਿਹਾ ਹੈ, ਜਿਸ 'ਚ ਕਈ ਸੀਨੀਅਰ ਆਗੂਆਂ ਦੇ ਕੱਦ-ਬੁੱਤ ਘਟਣ ਦੇ ਖਦਸ਼ੇ ਪ੍ਰਗਟਾਏ ਜਾ ਰਹੇ ਸਨ | ਅੱਜ ਇੰਦਰਾ ਗਾਂਧੀ ਇਨਡੋਰ ਸਟੇਡੀਅਮ 'ਚ ਇਸ ਇਜਲਾਸ 'ਚ ਚਾਰੇ ਪਾਸੇ ਤਬਦੀਲੀ ਦੀ ਨੁਹਾਰ ਹੀ ਨਜ਼ਰ ਆ ਰਹੀ ਸੀ | ਸਟੇਡੀਅਮ ਦੇ ਅੰਦਰ ਅਤੇ ਬਾਹਰ 'ਵਕਤ ਹੈ ਬਦਲਾਅ ਦੇ' ਪੋਸਟਰ ਵੀ ਲੱਗੇ ਨਜ਼ਰ ਆਏ, ਪਰ ਸਮਾਗਮ ਤੋਂ ਪਹਿਲਾਂ ਝੰਡਾ ਲਹਿਰਾਉਣ ਦੀ ਰਸਮ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਹਿਮਦ ਪਟੇਲ ਦੇ ਨਾਲ ਹੀ ਨਜ਼ਰ ਆਏ ਅਤੇ ਰਾਹੁਲ ਦੇ ਭਾਸ਼ਣ ਤੋਂ ਵੀ ਸੀਨੀਅਰ ਨੂੰ ਨਾਲ ਲੈ ਕੇ ਚੱਲਣ ਦਾ ਭਰੋਸਾ ਦੁਆਇਆ ਗਿਆ | ਹਾਲਾਂਕਿ ਸਟੇਡੀਅਮ 'ਚ ਦੋ ਨੌਜਵਾਨ ਆਗੂਆਂ ਦੇ ਆਉਣ 'ਤੇ ਸਭ ਤੋਂ ਵੱਧ ਉਤਸ਼ਾਹ ਅਤੇ ਨਾਅਰੇਬਾਜ਼ੀ ਸੁਣਨ ਨੂੰ ਮਿਲੀ | ਸਚਿਨ ਪਾਇਲਟ ਅਤੇ ਜੋਤੀਰਾਦਿੱਤਿਆ ਸਿੰਧੀਆ ਦੇ ਮੰਚ 'ਤੇ ਆਉਣ ਸਮੇਂ ਸਬੰਧਿਤ ਰਾਜਾਂ ਦੇ ਕਾਰਕੁਨਾਂ ਨੇ ਜ਼ੋਰ-ਸ਼ੋਰ ਨਾਲ ਉਨ੍ਹਾਂ ਦਾ ਇਸਤਕਬਾਲ ਕੀਤਾ | ਇਨ੍ਹਾਂ ਦੋਵਾਂ ਦੀ ਅਗਵਾਈ ਹੇਠ ਹੀ ਪਾਰਟੀ ਨੇ ਹਾਲ 'ਚ ਦੋਵਾਂ ਰਾਜਾਂ (ਰਾਜਸਥਾਨ ਅਤੇ ਮੱਧ ਪ੍ਰਦੇਸ਼) 'ਚ ਚੰਗੀ ਕਾਰਗੁਜ਼ਾਰੀ ਵੀ ਕੀਤੀ ਹੈ |
ਗੁੱਸੇ ਦੀ ਸਿਆਸਤ ਦਾ ਪਿਆਰ ਨਾਲ ਕਰਾਂਗੇ ਮੁਕਾਬਲਾ
ਰਾਹੁਲ ਗਾਂਧੀ ਨੇ ਆਪਣੇ ਉਦਘਾਟਨੀ ਭਾਸ਼ਣ 'ਚ ਮੌਜੂਦਾ ਸਰਕਾਰ ਅਤੇ ਕਾਂਗਰਸ ਦੇ ਕੰਮ ਕਰਨ ਦੇ ਤਰੀਕਿਆਂ ਦੇ ਫਰਕ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਗੁੱਸੇ ਦੀ ਸਿਆਸਤ ਦਾ ਅਸੀਂ ਪਿਆਰ ਨਾਲ ਮੁਕਾਬਲਾ ਕਰਾਂਗੇ | ਸ਼ੁਰੂਆਤੀ ਅਤੇ ਸੰਖੇਪ ਜਿਹੇ ਭਾਸ਼ਣ 'ਚ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਦੇਸ਼ 'ਚ ਗੁੱਸਾ ਫੈਲਾਇਆ ਜਾ ਰਿਹਾ, ਲੋਕਾਂ ਨੂੰ ਇਕ-ਦੂਜੇ ਨਾਲ ਲੜਾਇਆ ਜਾ ਰਿਹਾ ਹੈ ਪਰ ਕਾਂਗਰਸ ਦਾ ਹੱਥ ਦਾ ਨਿਸ਼ਾਨ ਲੋਕਾਂ ਨੂੰ ਜੋੜਨ ਦਾ ਕੰਮ ਕਰਦਾ ਹੈ | ਤਕਰੀਬਨ 5-7 ਮਿੰਟ ਦੇ ਭਾਸ਼ਣ 'ਚ ਰਾਹੁਲ ਗਾਂਧੀ ਨੇ ਨੌਜਵਾਨਾਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਨੌਜਵਾਨ ਥੱਕੇ ਹੋਏ ਅਤੇ ਰਸਤਾ ਤਲਾਸ਼ ਕਰ ਰਹੇ ਹਨ ਅਤੇ ਕਾਂਗਰਸ ਉਨ੍ਹਾਂ ਦੇ ਨਾਲ ਖੜ੍ਹੀ ਹੈ |
ਬੈਲੇਟ ਪੇਪਰ ਰਾਹੀਂ ਵੋਟਿੰਗ ਕਰਵਾਉਣ ਦੀ ਕੀਤੀ ਸਿਫਾਰਸ਼
ਹਾਲੇ ਤੱਕ ਈ. ਵੀ. ਐਮ. ਮਸ਼ੀਨਾਂ ਦੀ ਗੜਬੜੀ ਦੇ ਇਲਜ਼ਾਮਾਂ 'ਤੇ ਚੁੱਪੀ ਧਾਰੇ ਜਾਂ ਹਲਕੇ ਸੁਰਾਂ 'ਚ ਬੋਲਣ ਵਾਲੀ ਕਾਂਗਰਸ ਨੇ ਮੁੜ ਕਾਗਜ਼ ਰਾਹੀਂ ਵੋਟਿੰਗ ਕਰਵਾਉਣ ਦੀ ਸਿਫਾਰਸ਼ ਕੀਤੀ | ਸੈਸ਼ਨ ਦੌਰਾਨ ਪੇਸ਼ ਕੀਤੇ ਗਏ ਸਿਆਸੀ ਮਤੇ 'ਚ ਕਾਂਗਰਸ ਨੇ ਬੈਲੇਟ ਪੇਪਰ ਰਾਹੀਂ ਵੋਟਿੰਗ ਕਰਵਾਉਣ ਦੀ ਵਕਾਲਤ ਕੀਤੀ | ਕਾਂਗਰਸ ਨੇ ਆਪਣੇ ਮਤੇ 'ਚ ਕਿਹਾ ਕਿ ਜਨਮਤ ਤੋਂ ਉਲਟ ਨਤੀਜਿਆਂ 'ਚ ਹੇਰਾਫੇਰੀ ਨੂੰ ਈ. ਵੀ. ਐਮ. ਦੀ ਦੁਰਵਰਤੋਂ ਨੂੰ ਲੈ ਕੇ ਸਿਆਸੀ ਦਲਾਂ ਅਤੇ ਆਮ ਲੋਕਾਂ ਦੇ ਮਨਾਂ 'ਚ ਕਈ ਖਦਸ਼ੇ ਹਨ | ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਵੋਟਿੰਗ ਦੇ ਅਮਲ ਦੀ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਨੂੰ ਮਤ ਪੇਪਰ ਦੇ ਪੁਰਾਣੇ ਤਰੀਕੇ ਨੂੰ ਫਿਰ ਤੋਂ ਲਾਗੂ ਕਰ ਦੇਣਾ ਚਾਹੀਦਾ ਹੈ, ਕਿਉਂਕਿ ਜ਼ਿਆਦਾਤਰ ਅਹਿਮ ਲੋਕਤੰਤਰਾਂ 'ਚ ਅਜਿਹਾ ਹੀ ਕੀਤਾ ਗਿਆ ਹੈ | ਇਸ ਤੋਂ ਇਲਾਵਾ ਸਿਆਸਤ 'ਚ ਔਰਤਾਂ ਦੇ ਰਾਖਵੇਂਕਰਨ ਦੇ ਮੁੱਦੇ ਨੂੰ ਵੀ ਤਰਜੀਹ 'ਤੇ ਰੱਖਦਿਆਂ ਇਸ ਨੂੰ ਲਾਗੂ ਕਰਨ ਦੀ ਸਿਫਾਰਸ਼ ਕੀਤੀ | ਇਥੇ ਜ਼ਿਕਰਯੋਗ ਹੈ ਕਿ ਯੂ. ਪੀ. ਏ. ਪ੍ਰਧਾਨ ਸੋਨੀਆ ਗਾਂਧੀ ਔਰਤਾਂ ਦੇ ਰਾਖਵੇਂਕਰਨ ਦੇ ਬਿੱਲ ਦੀ ਕਾਫੀ ਪੈਰਵੀ ਕਰ ਰਹੀ ਹੈ | ਇਸ ਸਬੰਧ 'ਚ 2017 'ਚ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਵੀ ਲਿਖੀ ਸੀ | ਖੜਗੇ ਵਲੋਂ ਪੇਸ਼ ਕੀਤੇ ਇਸ ਸਿਆਸੀ ਮਤੇ ਨੂੰ ਕਾਂਗਰਸੀ ਆਗੂਆਂ ਵਲੋਂ ਸਮਰਥਨ ਮਿਲਣ ਤੋਂ ਬਾਅਦ ਬਿਨਾਂ ਕਿਸੇ ਤਰਮੀਮ 'ਤੇ ਪਾਸ ਕਰ ਦਿੱਤਾ ਗਿਆ |
ਖੇਤੀਬਾੜੀ ਬਾਰੇ ਵੀ ਪੇਸ਼ ਕੀਤਾ ਵੱਖਰਾ ਮਤਾ
ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਮੁੱਦੇ 'ਤੇ ਘੇਰਦਿਆਂ ਕਾਂਗਰਸ ਨੇ ਖੇਤੀਬਾੜੀ, ਰੁਜ਼ਗਾਰ ਅਤੇ ਗਰੀਬੀ ਹਟਾਉਣ ਦੇ ਮੁੱਦੇ 'ਤੇ ਇਕ ਵੱਖਰਾ ਮਤਾ ਪੇਸ਼ ਕੀਤਾ ਗਿਆ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੇਸ਼ ਕੀਤੇ ਇਸ ਮਤੇ ਨੂੰ 9 ਮੈਂਬਰੀ ਕਮੇਟੀ ਵਲੋਂ ਤਿਆਰ ਕੀਤਾ ਗਿਆ, ਜਿਸ ਦੀ ਅਗਵਾਈ ਹਰਿਆਣਾ ਦੇ ਸਾਬਕਾ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕੀਤੀ ਸੀ | ਅੰਗਰੇਜ਼ੀ 'ਚ ਮਤਾ ਪੇਸ਼ ਕਰ ਰਹੇ ਕੈਪਟਨ ਨੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮੁੱਦਾ ਚੁੱਕਦਿਆਂ ਭਾਸ਼ਣ ਦਾ ਕੁਝ ਹਿੱਸਾ ਪੰਜਾਬੀ 'ਚ ਵੀ ਪੜਿ੍ਹਆ, ਜਿਸ 'ਚ ਉਨ੍ਹਾਂ ਲਗਾਤਾਰ ਘੱਟ ਹੋ ਰਹੇ ਪਾਣੀ, ਘੱਟੋ-ਘੱਟ ਸਮਰਥਨ ਮੁੱਲ ਨਾ ਮਿਲਣ ਕਾਰਨ ਕਰਜ਼ੇ 'ਚ ਘਿਰੇ ਕਿਸਾਨ ਦਾ ਦਰਦ ਬਿਆਨ ਕੀਤਾ | ਕੇਂਦਰ ਵਲੋਂ ਕਰਜ਼ਾ ਮੁਆਫੀ ਦੇ ਨਾਂਅ 'ਤੇ ਕੋਰੀ ਨਾਂਹ ਮਿਲਣ 'ਤੇ ਕੈਪਟਨ ਨੇ 2009 'ਚ ਕਾਂਗਰਸ ਵਲੋਂ ਲਿਆਂਦੀ ਕਰਜ਼ਾ ਸਕੀਮ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ, ਜਿਸ ਨਾਲ 3 ਕਰੋੜ ਤੋਂ ਵੱਧ ਕਿਸਾਨਾਂ ਨੂੰ ਫਾਇਦਾ ਹੋਇਆ ਸੀ | ਕੈਪਟਨ ਨੇ ਇਸ ਮਤੇ 'ਚ ਕਿਸਾਨਾਂ ਵਲੋਂ ਕਰਜ਼ਾ ਨਾ ਅਦਾ ਕਰ ਸਕਣ ਦੀ ਸੂਰਤ 'ਚ ਉਸ ਦੀ ਜ਼ਮੀਨ ਨੀਲਾਮ ਕਰਨ ਦੀ ਥਾਂ 'ਤੇ ਹੋਰ ਵਿਕਲਪ ਤਲਾਸ਼ਣ ਦੀ ਵੀ ਵਕਾਲਤ ਕੀਤੀ |

ਬੇਅੰਤ ਸਿੰਘ ਕਤਲ ਮਾਮਲੇ 'ਚ ਭਾਈ ਤਾਰਾ ਨੂੰ ਮੌਤ ਤੱਕ ਉਮਰ ਕੈਦ

ਸਜ਼ਾ ਦਾ ਕੋਈ ਗ਼ਮ ਨਹੀਂ ਪਰ ਧਮਾਕੇ 'ਚ ਮਾਰੇ  ਗਏ ਨਿਰਦੋਸ਼ਾਂ ਦੀ ਮੌਤ 'ਤੇ ਅਫ਼ਸੋਸ- ਭਾਈ ਤਾਰਾ
ਚੰਡੀਗੜ੍ਹ, 17 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ/ਰਣਜੀਤ ਸਿੰਘ)-ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਭਾਈ ਜਗਤਾਰ ਸਿੰਘ ਤਾਰਾ ਨੂੰ ਅਦਾਲਤ ਨੇ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਭਾਈ ਤਾਰਾ ਨੂੰ ਅਦਾਲਤ ਨੇ 35 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ | ਸ਼ੁੱਕਰਵਾਰ ਅਦਾਲਤ ਨੇ ਭਾਈ ਤਾਰਾ ਨੂੰ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਸੀ | ਬੁੜੈਲ ਜੇਲ੍ਹ ਅੰਦਰ ਲਗਾਈ ਗਈ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜੇ.ਐਸ. ਸਿੱਧੂ ਦੀ ਵਿਸ਼ੇਸ਼ ਅਦਾਲਤ ਵਲੋਂ ਅੱਜ ਭਾਈ ਤਾਰਾ ਨੂੰ ਇਹ ਸਜ਼ਾ ਸੁਣਾਈ ਗਈ | ਹਾਲਾਂਕਿ ਇਸ ਮਾਮਲੇ ਦੀ ਸੁਣਵਾਈ ਦੌਰਾਨ ਸੀ.ਬੀ.ਆਈ. ਪੱਖ ਨੇ ਅਦਾਲਤ ਤੋਂ ਭਾਈ ਤਾਰਾ ਦੀ ਫਾਂਸੀ ਦੀ ਮੰਗ ਕੀਤੀ ਸੀ | ਸੁਣਵਾਈ ਸਮੇਂ ਅਦਾਲਤ 'ਚ ਮੌਜੂਦ ਭਾਈ ਤਾਰਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਭਾਈ ਤਾਰਾ ਨੂੰ ਸਜ਼ਾ ਦਾ ਕੋਈ ਗ਼ਮ ਨਹੀਂ ਹੈ ਪਰ ਧਮਾਕੇ ਦੌਰਾਨ ਮਾਰੇ ਗਏ ਨਿਰਦੋਸ਼ ਲੋਕਾਂ ਦੀ ਮੌਤ ਦਾ ਉਨ੍ਹਾਂ ਨੂੰ ਅਫ਼ਸੋਸ ਜ਼ਰੂਰ ਹੈ | ਮੁਕੱਦਮੇ ਦੀ ਸੁਣਵਾਈ ਦੌਰਾਨ ਭਾਈ ਤਾਰਾ ਵਲੋਂ ਅਦਾਲਤ 'ਚ ਪਹਿਲਾਂ ਹੀ ਆਪਣਾ ਕਬੂਲਨਾਮਾ ਦਾਇਰ ਕਰ ਦਿੱਤਾ ਗਿਆ ਸੀ ਜਿਸ 'ਚ ਉਨ੍ਹਾਂ ਨੇ ਬੇਅੰਤ ਸਿੰਘ ਦੀ ਹੱਤਿਆ 'ਚ ਆਪਣੀ ਸ਼ਮੂਲੀਅਤ ਮੰਨੀ ਸੀ | ਭਾਈ ਤਾਰਾ ਵਲੋਂ ਅਦਾਲਤ 'ਚ ਪੇਸ਼ ਕੀਤੇ ਗਏ ਆਖ਼ਰੀ ਬਿਆਨਾਂ ਦੀ ਕਾਪੀ 'ਚ ਕਿਹਾ ਗਿਆ ਸੀ ਕਿ ਬੇਅੰਤ ਸਿੰਘ ਨਾਲ ਭਾਈ ਤਾਰਾ ਅਤੇ ਮਾਮਲੇ 'ਚ ਸ਼ਾਮਿਲ ਹੋਰਨਾਂ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ ਅਤੇ ਉਨ੍ਹਾਂ ਨੇ ਆਪਣੇ ਇਤਿਹਾਸ ਤੋਂ ਪ੍ਰੇਰਿਤ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ | ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਸਮੇਂ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਚੰਡੀਗੜ੍ਹ ਪਹੁੰਚੇ | ਕੁਝ ਸਿੱਖ ਜਥੇਬੰਦੀਆਂ ਦੇ ਆਗੂ ਵੀ ਬੁੜੈਲ ਜੇਲ੍ਹ ਦੇ ਸਾਹਮਣੇ ਬੈਨਰ ਲੈ ਕੇ ਪਹੁੰਚੇ ਜਿਨ੍ਹਾਂ 'ਚ ਖ਼ਾਲਿਸਤਾਨ ਦੇ ਬੈਨਰ ਵੀ ਸ਼ਾਮਿਲ ਸਨ | ਉਨ੍ਹਾਂ ਨੇ ਫ਼ੈਸਲਾ ਆਉਣ ਦੇ ਬਾਅਦ ਭਾਈ ਤਾਰਾ ਅਤੇ ਖ਼ਾਲਿਸਤਾਨ ਦੇ ਨਾਅਰੇ ਵੀ ਲਗਾਏ | ਅੱਜ ਸਵੇਰ ਤੋਂ ਹੀ ਬੁੜੈਲ ਜੇਲ੍ਹ ਦੇ ਬਾਹਰ ਵੱਡੀ ਗਿਣਤੀ 'ਚ ਪੁਲਿਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਸੀ ਤਾਂ ਜੋ ਭਾਈ ਤਾਰਾ ਦੀ ਸਜ਼ਾ 'ਤੇ ਫ਼ੈਸਲਾ ਆਉਣ ਦੇ ਬਾਅਦ ਹਲਾਤ 'ਤੇ ਕਾਬੂ ਪਾਇਆ ਜਾ ਸਕੇ | ਭਾਈ ਤਾਰਾ ਵਲੋਂ ਮਾਮਲੇ ਦੀ ਪੈਰਵਾਈ ਵਕੀਲ ਸਿਮਰਨਜੀਤ ਸਿੰਘ ਵਲੋਂ ਕੀਤੀ ਗਈ ਸੀ |
ਕੀ ਹੈ ਪੂਰਾ ਮਾਮਲਾ
31 ਅਗਸਤ 1995 ਨੂੰ ਮਨੁੱਖੀ ਬੰਬ ਬਣੇ ਭਾਈ ਦਿਲਾਵਰ ਸਿੰਘ ਨੇ ਬੇਅੰਤ ਸਿੰਘ ਨੂੰ ਪੰਜਾਬ ਸਿਵਲ ਸਕੱਤਰੇਤ ਦੇ ਸਾਹਮਣੇ ਧਮਾਕਾ ਕਰਕੇ ਮਾਰ ਦਿੱਤਾ ਸੀ | ਇਸ ਧਮਾਕੇ 'ਚ 17 ਹੋਰਨਾਂ ਲੋਕਾਂ ਦੀ ਵੀ ਜਾਨ ਚਲੀ ਗਈ ਸੀ | ਮਾਮਲੇ 'ਚ ਪੁਲਿਸ ਨੇ ਭਾਈ ਜਗਤਾਰ ਸਿੰਘ ਤਾਰਾ ਨੂੰ ਸਾਥੀਆਂ ਸਮੇਤ ਗਿ੍ਫ਼ਤਾਰ ਕੀਤਾ ਸੀ ਪਰ ਸਾਲ 2004 ਜਨਵਰੀ ਮਹੀਨੇ ਭਾਈ ਜਗਤਾਰ ਸਿੰਘ ਤਾਰਾ, ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ ਅਤੇ ਦੇਵੀ ਸਿੰਘ (ਜੋ ਕਿਸੇ ਹੋਰ ਕਤਲ ਦੇ ਮਾਮਲੇ 'ਚ ਜੇਲ੍ਹ ਵਿਚ ਬੰਦ ਸੀ) ਬੁੜੈਲ ਜੇਲ੍ਹ ਤੋਂ ਫ਼ਰਾਰ ਹੋ ਗਏ ਸਨ | ਬੁੜੈਲ ਜੇਲ੍ਹ ਅੰਦਰ 96 ਫੁੱਟ ਦੇ ਕਰੀਬ ਸੁਰੰਗ ਪੁੱਟ ਕੇ ਚਾਰੇ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ ਸਨ | ਬਾਅਦ 'ਚ ਭਾਈ ਹਵਾਰਾ ਅਤੇ ਭਿਓਰਾ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਸੀ ਜਦਕਿ ਭਾਈ ਜਗਤਾਰ ਸਿੰਘ ਤਾਰਾ ਬਾਰੇ ਕਿਹਾ ਗਿਆ ਕਿ ਉਹ ਪਾਕਿਸਤਾਨ ਹੁੰਦਾ ਹੋਇਆ ਥਾਈਲੈਂਡ ਚਲਾ ਗਿਆ ਸੀ | ਪੰਜਾਬ ਪੁਲਿਸ ਨੇ ਬੁੜੈਲ ਜੇਲ੍ਹ ਤੋਂ ਫ਼ਰਾਰ ਹੋਣ ਦੇ 11 ਸਾਲ ਬਾਅਦ ਦਸੰਬਰ 2014 'ਚ ਭਾਈ ਜਗਤਾਰ ਸਿੰਘ ਤਾਰਾ ਨੂੰ ਥਾਈਲੈਂਡ ਤੋਂ ਗਿ੍ਫ਼ਤਾਰ ਕਰ ਕੇ ਪੰਜਾਬ ਲਿਆਂਦਾ ਸੀ | ਇਸ ਦੇ ਬਾਅਦ ਭਾਈ ਜਗਤਾਰ ਸਿੰਘ ਤਾਰਾ ਿਖ਼ਲਾਫ਼ ਰੁਕੇ ਪਏ ਇਸ ਮੁਕੱਦਮੇ ਦੀ ਸੁਣਵਾਈ ਦੋਬਾਰਾ ਸ਼ੁਰੂ ਹੋਈ ਸੀ | ਸੁਰੱਖਿਆ ਕਾਰਨਾਂ ਕਰਕੇ ਬੁੜੈਲ ਜੇਲ੍ਹ 'ਚ ਲਗਾਈ ਗਈ ਵਿਸ਼ੇਸ਼ ਅਦਾਲਤ 'ਚ ਇਸ ਮੁਕੱਦਮੇ ਦੀ ਸੁਣਵਾਈ ਚੱਲੀ | ਭਾਈ ਤਾਰਾ ਨੇ ਮੁਕੱਦਮੇ ਦੌਰਾਨ ਸੀ.ਬੀ.ਆਈ. ਪੱਖ ਵਲੋਂ ਪੁੱਛੇ ਪ੍ਰਸ਼ਨਾਂ ਦੇ ਉਤਰ ਦਿੰਦੇ ਹੋਏ ਦੱਸਿਆ ਸੀ ਕਿ ਕਿਸ ਤਰ੍ਹਾਂ ਉਸ ਨੇ ਭਾਈ ਦਿਲਾਵਰ ਸਿੰਘ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮਿਲ ਕੇ ਬੇਅੰਤ ਸਿੰਘ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਸੀ | ਭਾਈ ਤਾਰਾ ਨੇ ਦੱਸਿਆ ਸੀ ਕਿ ਵਾਰਦਾਤ 'ਚ ਵਰਤੀ ਗਈ ਅਬੈਂਸਡਰ ਕਾਰ ਨੂੰ ਵੀ ਉਸ ਨੇ ਹੀ ਨਾਂਅ ਬਦਲ ਕੇ ਖ਼ਰੀਦਿਆ ਸੀ ਅਤੇ ਵਾਰਦਾਤ ਵਾਲੇ ਦਿਨ ਉਹ ਦਿਲਾਵਰ ਸਿੰਘ ਨੂੰ ਪੰਜਾਬ ਸਿਵਲ ਸਕੱਤਰੇਤ ਤੱਕ ਛੱਡਣ ਲਈ ਵੀ ਗਿਆ ਸੀ | ਜਾਣਕਾਰੀ ਅਨੁਸਾਰ ਮਾਮਲੇ 'ਚ ਕੁੱਲ 15 ਮੁਲਜ਼ਮ ਬਣਾਏ ਗਏ ਸਨ ਜਿਨ੍ਹਾਂ 'ਚੋਂ 8 ਮੁਲਜ਼ਮਾਂ 'ਤੇ ਮੁਕੱਦਮਾ ਚੱਲਿਆ ਜਿਨ੍ਹਾਂ 'ਚੋਂ ਸੱਤ ਿਖ਼ਲਾਫ਼ ਪਹਿਲਾ ਫ਼ੈਸਲਾ ਆ ਚੁੱਕਾ ਹੈ ਅਤੇ ਅੱਠਵਾਂ ਫ਼ੈਸਲਾ ਭਾਈ ਜਗਤਾਰ ਸਿੰਘ ਤਾਰਾ ਿਖ਼ਲਾਫ਼ ਆਇਆ ਹੈ |
ਸਜ਼ਾ ਤੋਂ ਪਹਿਲਾਂ ਭਾਈ ਤਾਰਾ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ
ਪੁਰਖਾਲੀ, (ਅੰਮਿ੍ਤਪਾਲ ਸਿੰਘ ਬੰਟੀ)-ਭਾਈ ਜਗਤਾਰ ਸਿੰਘ ਤਾਰਾ ਵਾਸੀ ਡੇਕਵਾਲਾ ਨੇ ਸਜ਼ਾ ਸੁਣਨ ਤੋਂ ਪਹਿਲਾਂ ਆਪਣੀਆਂ ਭਤੀਜੀਆਂ ਨਾਲ ਬੁੜੈਲ ਜੇਲ੍ਹ 'ਚ ਮੁਲਾਕਾਤ ਕੀਤੀ | ਸਜ਼ਾ ਸੁਣਾਉਣ ਤੋਂ ਬਾਅਦ ਭਾਈ ਤਾਰਾ ਦਾ ਪਰਿਵਾਰ ਪਿੰਡ ਡੇਕਵਾਲਾ ਵਿਖੇ ਪੁੱਜਾ | ਆਪਣੇ ਘਰ ਵਿਖੇ ਭਾਈ ਤਾਰਾ ਦੀਆਂ ਭਰਜਾਈਆਂ ਬਲਜੀਤ ਕੌਰ, ਕਮਲਜੀਤ ਕੌਰ ਤੇ ਭਤੀਜੀਆਂ ਗਗਨਦੀਪ ਕੌਰ, ਪਵਨਦੀਪ ਕੌਰ, ਅਮਨਦੀਪ ਕੌਰ, ਗੁਰਪ੍ਰੀਤ ਕੌਰ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਭਾਈ ਤਾਰਾ ਪੂਰੀ ਚੜ੍ਹਦੀ ਕਲਾ 'ਚ ਸਨ ਤੇ ਉਨ੍ਹਾਂ ਚਿੱਟੇ ਰੰਗ ਦਾ ਕੁੜਤਾ ਪਜਾਮਾ ਤੇ ਕੇਸਰੀ ਦਸਤਾਰ ਸਜਾਈ ਹੋਈ ਸੀ | ਪਰਿਵਾਰ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਭਾਈ ਤਾਰਾ ਨੇ ਕਿਹਾ ਕਿ ਅਦਾਲਤ ਦਾ ਹਰ ਫ਼ੈਸਲਾ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ ਤੇ ਇਸ ਮਾਮਲੇ ਨੂੰ ਲੈ ਕੇ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਅਫ਼ਸੋਸ ਨਹੀਂ ਹੈ |
ਯੂਰਪ ਦੀ ਸਿੱਖ ਸੰਗਤ ਵਲੋਂ ਆਲੋਚਨਾ
ਮਿਲਾਨ (ਇਟਲੀ), (ਇੰਦਰਜੀਤ ਸਿੰਘ ਲੁਗਾਣਾ)- ਭਾਈ ਜਗਤਾਰ ਸਿੰਘ ਤਾਰਾ ਨੂੰ ਸੁਣਾਈ ਸਜ਼ਾ ਨਾਲ ਬੇਸ਼ਕ ਵਿਦੇਸ਼ਾਂ 'ਚ ਬੈਠੀ ਇਨਸਾਫ਼ ਪਸੰਦ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਗਏ ਹਨ ਪਰ ਇਸ ਦੇ ਬਾਵਜੂਦ ਯੂਰਪ ਦੀ ਸਿੱਖ ਸੰਗਤ ਚੜ੍ਹਦੀ ਕਲਾ 'ਚ ਹੈ | ਭਾਈ ਤਾਰਾ ਦੀ ਇਸ ਸਜ਼ਾ ਉੱਪਰ ਸਿੱਖ ਯੋਧੇ ਭਾਈ ਗਜਿੰਦਰ ਸਿੰਘ ਖਾਲਸਾ ਨੇ ਸੋਸ਼ਲ ਮੀਡੀਆ ਉਪਰ ਆਪਣਾ ਪ੍ਰਤੀ ਕਰਮ ਜ਼ਾਹਰ ਕਰਦਿਆਂ ਕਿਹਾ ਅੱਜ ਭਾਈ ਜਗਤਾਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਭਾਰਤੀ ਹਾਕਮਾਂ ਨੇ ਸਿੱਖ ਸੰਘਰਸ਼ ਨੂੰ ਇਕ ਚਮਕਦਾ ਤਾਰਾ ਹੋਰ ਦੇ ਦਿੱਤਾ ਹੈ |
ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਵਲੋਂ ਆਲੋਚਨਾ
ਤਰਨ ਤਾਰਨ, (ਹਰਿੰਦਰ ਸਿੰਘ)¸ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ, ਜਥੇਬੰਦਕ ਸਕੱਤਰ ਕਾਬਲ ਸਿੰਘ, ਸਪੋਕਸਮੈਨ ਸਤਵਿੰਦਰ ਸਿੰਘ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਸੇਵਾ ਸਿੰਘ, ਬਲਕਾਰ ਸਿੰਘ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੇਨ ਕ੍ਰਿਪਾਲ ਸਿੰਘ ਰੰਧਾਵਾ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਚੇਅਰਮੈਨ ਬਾਬਾ ਦਰਸ਼ਨ ਸਿੰਘ ਨੇ ਭਾਈ ਜਗਤਾਰ ਸਿੰਘ ਤਾਰਾ ਨੂੰ ਅਦਾਲਤ ਵਲੋਂ ਸੁਣਾਈ ਸਜ਼ਾ ਦੀ ਆਲੋਚਨਾ ਕੀਤੀ ਹੈ |
ਸਜ਼ਾ ਨੂੰ ਘੱਟ ਕਰਨ ਲਈ ਨਹੀਂ ਕਰਾਂਗਾ ਅਪੀਲ-ਭਾਈ ਤਾਰਾ
ਅਦਾਲਤ ਵਲੋਂ ਅੱਜ ਭਾਈ ਤਾਰਾ ਨੂੰ ਕੁਦਰਤੀ ਮੌਤ ਤੱਕ ਜੇਲ੍ਹ ਦੀ ਸਜ਼ਾ ਸੁਣਾਏ ਜਾਣ 'ਤੇ ਭਾਈ ਤਾਰਾ ਨੇ ਇਸ ਫ਼ੈਸਲੇ ਦੇ ਸਬੰਧ 'ਚ ਕਿਹਾ ਕਿ ਉਹ ਇਸ ਫ਼ੈਸਲੇ ਖ਼ਿਲਾਫ਼ ਕੋਈ ਅਪੀਲ ਨਹੀਂ ਕਰਨਗੇ। ਭਾਈ ਤਾਰਾ ਦੇ ਵਕੀਲ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਸੀ.ਬੀ.ਆਈ. ਪੱਖ ਨੇ ਅਦਾਲਤ ਤੋਂ ਭਾਈ ਤਾਰਾ ਨੂੰ ਫਾਂਸੀ ਦੀ ਸਜ਼ਾ ਜਾਂ ਫਿਰ ਕੁਦਰਤੀ ਮੌਤ ਤੱਕ ਉਮਰ ਕੈਦ ਦੇਣ ਦੀ ਮੰਗ ਕੀਤੀ ਸੀ। ਸੀ.ਬੀ.ਆਈ. ਨੇ ਇਹ ਵੀ ਕਿਹਾ ਸੀ ਕਿ ਭਾਈ ਤਾਰਾ ਪਹਿਲਾਂ ਜੇਲ੍ਹ ਤੋੜ ਕੇ ਫ਼ਰਾਰ ਹੋ ਚੁੱਕਾ ਹੈ ਜਿਸ ਕਰਕੇ ਉਸ ਨੂੰ ਸਜ਼ਾ ਦੌਰਾਨ ਪੈਰੋਲ ਵੀ ਨਹੀਂ ਦਿੱਤੀ ਜਾਣੀ ਚਾਹੀਦੀ। ਜਵਾਬ 'ਚ ਭਾਈ ਤਾਰਾ ਨੇ ਕਿਹਾ ਕਿ ਜੇਲ੍ਹ ਤੋੜਨ ਦੇ ਬਾਅਦ ਉਨ੍ਹਾਂ ਕੋਈ ਅਜਿਹਾ ਕੰਮ ਨਹੀਂ ਕੀਤਾ ਜਿਸ ਕਾਰਨ ਕਿਸੇ ਦਾ ਨੁਕਸਾਨ ਹੋਇਆ ਹੋਵੇ। ਭਾਈ ਤਾਰਾ ਦੀ ਭੈਣ ਸਰਬਜੀਤ ਕੌਰ ਨੇ ਵੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਭਾਈ ਤਾਰਾ ਚੜ੍ਹਦੀ ਕਲ੍ਹਾ 'ਚ ਹੈ ਅਤੇ ਉਸ ਨੂੰ ਸਜ਼ਾ ਦਾ ਕੋਈ ਗ਼ਮ ਨਹੀਂ।

ਪੰਜਾਬ ਤੋਂ 'ਆਪ' ਦੇ ਤਿੰਨ ਵਿਧਾਇਕ ਕੇਜਰੀਵਾਲ ਨੂੰ ਮਿਲੇ

ਚੰਡੀਗੜ੍ਹ, 17 ਮਾਰਚ (ਐਨ. ਐਸ. ਪਰਵਾਨਾ)-ਆਮ ਆਦਮੀ ਪਾਰਟੀ ਨਾਲ ਸਬੰਧਿਤ ਪੰਜਾਬ ਦੇ ਤਿੰਨ ਵਿਧਾਇਕਾਂ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ ਤੇ ਅਮਰਜੀਤ ਸਿੰਘ ਸੰਧੋਆ ਨੇ ਅੱਜ ਨਵੀਂ ਦਿੱਲੀ 'ਚ ਆਪਣੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਲਗਪਗ ਇਕ ਘੰਟੇ ਤੱਕ ਮੁਲਾਕਾਤ ਕੀਤੀ ਤੇ ਉਨ੍ਹਾਂ (ਕੇਜਰੀਵਾਲ) ਵਲੋਂ ਸ. ਬਿਕਰਮ ਸਿੰਘ ਮਜੀਠੀਆ ਵਿਰੁੱਧ ਚੱਲ ਰਹੇ ਕੇਸ ਅਦਾਲਤ 'ਚੋਂ ਵਾਪਸ ਲੈਣ ਤੇ ਉਨ੍ਹਾਂ ਤੋਂ ਮੁਆਫ਼ੀ ਮੰਗਣ ਸਬੰਧੀ 'ਆਪ' ਨੂੰ ਦਰਪੇਸ਼ ਗੰਭੀਰ ਸਿਆਸੀ ਸੰਕਟ ਤੋਂ ਉਤਪੰਨ ਸਥਿਤੀ 'ਤੇ ਲੰਬੀ ਚੌੜੀ ਗੱਲਬਾਤ ਕੀਤੀ | 'ਅਜੀਤ' ਦੇ ਇਸ ਪੱਤਰਕਾਰ ਵਲੋਂ ਸੰਪਰਕ ਕਰਨ 'ਤੇ ਸ. ਸੰਧਵਾਂ ਨੇ ਦੱਸਿਆ ਕਿ ਅਸੀਂ ਸ੍ਰੀ ਕੇਜਰੀਵਾਲ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਕੱਲ੍ਹ ਦੀ 'ਆਪ' ਵਿਧਾਇਕਾਂ ਦੀ ਚੰਡੀਗੜ੍ਹ 'ਚ ਹੋਈ ਪਹਿਲੀ ਮੀਟਿੰਗ 'ਚ ਸਪੱਸ਼ਟ ਤੌਰ 'ਤੇ ਦੱਸ ਦਿੱਤਾ ਸੀ ਕਿ ਅਸੀਂ ਕੇਜਰੀਵਾਲ ਨੂੰ ਮਿਲਣ ਲਈ ਜਾ ਰਹੇ ਹਾਂ | ਸੰਧਵਾਂ ਨੇ ਵਿਚਾਰ ਪ੍ਰਗਟ ਕੀਤਾ ਕਿ ਕੇਜਰੀਵਾਲ ਨੇ ਸਾਨੂੰ ਦੱਸਿਆ ਕਿ ਮੈਂ ਦੇਸ਼ ਦੀਆਂ ਕਈ ਅਦਾਲਤਾਂ 'ਚ ਚੱਲ ਰਹੇ ਇਹੋ ਜਿਹੇ ਢਾਈ ਦਰਜਨ ਕੇਸ ਵਾਪਸ ਲੈ ਰਿਹਾ ਹਾਂ, ਜੋ ਕੇਂਦਰੀ ਮੰਤਰੀਆਂ ਬਾਰੇ ਚੱਲ ਰਹੇ ਹਨ ਜਾਂ ਮੈਂ ਉਨ੍ਹਾਂ ਦੇ ਵਿਰੁੱਧ ਦਾਇਰ ਕਰ ਰੱਖੇ ਹਨ | ਮੈਂ ਇਨ੍ਹਾਂ ਕੇਸਾਂ 'ਚ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ ਕਿਉਂਕਿ ਜਨਤਾ ਦਾ ਕੋਈ ਭਲਾ ਨਹੀਂ ਹੋਣ ਵਾਲਾ | ਮੈਨੂੰ ਪੰਜਾਬ ਦੀ ਜਨਤਾ ਨਾਲ ਪਿਆਰ ਹੈ ਤੇ ਉਨ੍ਹਾਂ ਦੇ ਹਿਤ ਪਿਆਰੇ ਹਨ | ਇਸੇ ਮੰਤਵ ਨੂੰ ਸਾਹਮਣੇ ਰੱਖ ਕੇ ਮੈਂ ਸ. ਮਜੀਠੀਆ ਬਾਰੇ ਕੇਸ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ, ਇਸ ਨੂੰ ਮੁਆਫ਼ੀ ਕਹਿ ਦਿਓ ਜਾਂ ਕੁਝ ਹੋਰ | ਮੇਰੀ ਨੀਅਤ ਸਾਫ਼ ਹੈ ਤੇ ਮੈਂ ਕਿਸੇ ਸਾਜਿਸ਼ ਦੇ ਅਧੀਨ ਇਹ ਕਦਮ ਨਹੀਂ ਚੁੱਕਿਆ | ਸੰਧਵਾ ਨੇ ਕਿਹਾ ਕਿ 'ਆਪ' ਦੇ ਵਿਧਾਇਕ ਸਾਥੀਆਂ ਦੀ ਰਾਏ 'ਤੇ ਫੁੱਲ ਚੜ੍ਹਾਉਂਦੇ ਹੋਏ ਅਸੀਂ ਆਪੋ-ਆਪਣੇ ਹਲਕੇ ਦੇ ਲੋਕਾਂ ਤੇ ਪਾਰਟੀ ਦੇ ਵਰਕਰਾਂ ਨੂੰ ਦੱਸਾਂਗੇ ਕਿ ਪਾਰਟੀ ਨੂੰ ਦਰਪੇਸ਼ ਸੰਕਟ ਹੱਲ ਕਰਨ ਲਈ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ? ਉਨ੍ਹਾਂ ਸਪੱਸ਼ਟ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਖੜ੍ਹੇ ਹਾਂ | ਉਨ੍ਹਾਂ ਕਿਹਾ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਜੋ ਪੰਜਾਬ ਇਕਾਈ ਦੇ ਇੰਚਾਰਜ ਹਨ, ਨੇ ਪੰਜਾਬ ਦੇ ਸਾਰੇ 'ਆਪ' ਵਿਧਾਇਕਾਂ ਨੂੰ ਗੱਲਬਾਤ ਲਈ 18 ਮਾਰਚ ਵਾਲੇ ਦਿਨ ਦਿੱਲੀ ਬੁਲਾਇਆ ਹੈ | ਸਾਡਾ ਕੋਈ ਸਾਥੀ ਦਿੱਲੀ ਜਾਂਦਾ ਹੈ ਕਿ ਨਹੀਂ? ਇਸ ਦਾ ਫ਼ੈਸਲਾ ਤਾਂ ਉਨ੍ਹਾਂ ਨੇ ਕਰਨਾ ਹੈ | ਸੰਧਵਾ ਨੇ ਕਿਹਾ ਕਿ ਕੇਜਰੀਵਾਲ ਨਾਲ ਗੱਲਬਾਤ ਸਮੇਂ ਇਕ ਮੌਕੇ 'ਤੇ ਦਿੱਲੀ ਦੇ ਮੁੱਖ ਮੰਤਰੀ ਨੇ ਇਥੋਂ ਤੱਕ ਕਹਿ ਦਿੱਤਾ ਕਿ 'ਜੇ ਮੈਂ ਕੇਸ ਜਿੱਤ ਵੀ ਜਾਂਦਾ ਤਾਂ ਵੀ ਇਹ ਗੱਲ ਔਖੀ ਲੱਗਦੀ ਹੈ ਕਿ ਮਜੀਠੀਆ ਨੂੰ ਸਜ਼ਾ ਮਿਲ ਜਾਂਦੀ | ਮੈਂ ਤਾਂ ਇਹ ਮੰਨ ਬਣਾਇਆ ਹੈ ਕਿ ਅਦਾਲਤਾਂ 'ਚ ਚੱਲ ਰਹੇ ਕੇਸਾਂ 'ਤੇ ਸਮਾਂ ਬਰਬਾਦ ਕਰਨ ਦਾ ਕੋਈ ਫ਼ਾਇਦਾ ਨਹੀਂ ਤੇ ਜਨਤਕ ਭਲਾਈ ਲਈ ਸੇਵਾ ਕੀਤੀ ਜਾਵੇ | ਇਸ ਦੌਰਾਨ ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਕੇਜਰੀਵਾਲ ਨੇ ਕੇਂਦਰ ਸਰਕਾਰ ਨਾਲ ਟੱਕਰ ਲੈਣ ਲਈ 'ਲੜਾਕੂ ਨੀਤੀ' ਦੀ ਬਜਾਏ 'ਸੁਲ੍ਹਾ ਸਫ਼ਾਈ' ਦਾ ਰਸਤਾ ਧਾਰਨ ਵੱਲ ਜਾਣ ਦਾ ਮਨ ਬਣਾਇਆ ਲਗਦਾ ਹੈ | ਇਹੋ ਕਾਰਨ ਹੈ ਕਿ 2 ਕੇਂਦਰੀ ਮੰਤਰੀਆਂ ਸ੍ਰੀ ਗਡਕਰੀ ਤੇ ਸ੍ਰੀ ਅਰੁਣ ਜੇਤਲੀ ਆਦਿ ਨਾਲ ਚੱਲ ਰਹੇ ਅਦਾਲਤੀ ਕੇਸਾਂ ਬਾਰੇ ਨਰਮ ਰਵੱਈਆ ਧਾਰਨ ਦਾ ਫ਼ੈਸਲਾ ਕੀਤਾ ਹੈ | ਇਸ ਬਾਰੇ ਛੇਤੀ ਹੀ ਸਥਿਤੀ ਸਪੱਸ਼ਟ ਹੋ ਜਾਵੇਗੀ |

ਸਕੈਂਡਲ 'ਚ ਘਿਰੀ ਮਾਰੀਸ਼ਸ ਦੀ ਰਾਸ਼ਟਰਪਤੀ ਵਲੋਂ ਅਸਤੀਫ਼ਾ

ਪੋਰਟ ਲੂਈਸ (ਮਾਰੀਸ਼ਸ), 17 ਮਾਰਚ (ਏਜੰਸੀ)- ਵਿੱਤੀ ਸਕੈਂਡਲ 'ਚ ਘਿਰੀ ਮਾਰੀਸ਼ਸ ਦੀ ਰਾਸ਼ਟਰਪਤੀ ਅਮੀਨਾਹ ਗੁਰੀਬ ਫਾਕਿਮ ਨੇ ਕੁਝ ਦਿਨਾਂ ਦੀ ਕਸ਼ਮਕਸ਼ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਉਨ੍ਹਾਂ ਦੇ ਵਕੀਲ ਯੂਸਫ਼ ਮੁਹੰਮਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਫ਼ਰੀਕਾ ਮੂਲ ਦੀ ਮਹਿਲਾ ਰਾਸ਼ਟਰਪਤੀ ਗੁਰੀਬ ਫਾਕਿਮ ਨੇ ਦੇਸ਼ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਜੋ ਕਿ 23 ਮਾਰਚ ਤੋਂ ਪ੍ਰਭਾਵੀ ਮੰਨਿਆ ਜਾਏਗਾ |

ਰੂਸ ਨੇ 23 ਬਰਤਾਨਵੀ ਕੂਟਨੀਤਕ ਕੱਢੇ

ਮਾਸਕੋ, 17 ਮਾਰਚ (ਏ. ਐਫ. ਪੀ.)-ਰੂਸ ਨੇ ਅੱਜ ਐਲਾਨ ਕੀਤਾ ਕਿ ਸਾਬਕਾ ਰੂਸੀ ਏਜੰਟ ਤੇ ਉਸ ਦੇ ਧੀ ਨੂੰ ਜ਼ਹਿਰ ਦੇਣ ਨੂੰ ਲੈ ਕੇ ਬਰਤਾਨਵੀ ਵਲੋਂ ਚੁੱਕੇ ਗਏ ਭੜਕਾਊ ਕਦਮਾਂ ਦੇ ਜਵਾਬ ਵਿਚ ਉਹ ਬਰਤਾਨੀਆ ਦੇ 23 ਕੂਟਨੀਤਕਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢ ਦਿੱਤਾ ਹੈ ਅਤੇ ਧਮਕੀ ਦਿੱਤੀ ਕਿ ਬਰਤਾਨੀਆ ਵਿਚ ਸਾਬਕਾ ਜਾਸੂਸ 'ਤੇ ਜ਼ਹਿਰੀਲੀ ਗੈਸ ਦੇ ਹਮਲੇ ਨੂੰ ਲੈ ਕੇ ਵਧ ਰਹੇ ਕੂਟਨੀਤਕ ਝਗੜੇ ਦੇ ਜਵਾਬ ਵਿਚ ਹੋਰ ਕਦਮ ਚੁੱਕੇਗਾ | ਅਤੇ ਬਰਤਾਨਵੀ ਕੌਾਸਲ ਦੀਆਂ ਸਰਗਰਮੀਆਂ ਨੂੰ ਰੋਕ ਦੇਵੇਗਾ | ਬਰਤਾਨਵੀ ਰਾਜਦੂਤ ਲੌਰੀ ਬਰਿਸਟੋ ਨੂੰ ਤਲਬ ਕਰਨ ਪਿੱਛੋਂ ਰੂਸੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਮਾਸਕੋ ਵਿਚ ਬਰਤਾਨਵੀ ਦੂਤਘਰ ਵਿਖੇ 23 ਕੂਟਨੀਤਕ ਸਟਾਫ ਮੈਂਬਰਾਂ ਨੂੰ ਬੇਲੋੜੇ ਵਿਅਕਤੀ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਇਕ ਹਫਤੇ ਦੇ ਅੰਦਰ ਅੰਦਰ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਹੈ | ਇਸ ਦਾ ਕਹਿਣਾ ਕਿ 4 ਮਾਰਚ ਦੀ ਸਾਲਸਬਰੀ ਵਿਚ ਵਾਪਰੀ ਘਟਨਾ ਨੂੰ ਲੈ ਕੇ ਬਰਤਾਨੀਆ ਨੇ ਕੀਤੀਆਂ ਭੜਕਾਊ ਕਾਰਵਾਈਆਂ ਅਤੇ ਆਧਾਰਹੀਣ ਦੋਸ਼ ਲਾਉਣ ਕਰਕੇ ਇਹ ਕਾਰਵਾਈ ਕੀਤੀ ਗਈ ਹੈ |

ਪੁਲਿਸ ਕਰਮੀ ਦੀ ਹੱਤਿਆ 'ਚ ਸ਼ਾਮਿਲ 5 ਅੱਤਵਾਦੀ ਗਿ੍ਫ਼ਤਾਰ

ਸ੍ਰੀਨਗਰ, 17 ਮਾਰਚ (ਮਨਜੀਤ ਸਿੰਘ)-ਕੇਦਰੀ ਜ਼ਿਲ੍ਹੇ ਬਡਗਾਮ ਦੇ ਚਰਾਰ ਸ਼ਰੀਫ ਇਲਾਕੇ 'ਚ ਦਰਗਾਹ ਦੀ ਸੁਰੱਖਿਆ ਵਜੋਂ ਤਾਇਨਾਤ ਜੰਮੂ-ਕਸ਼ਮੀਰ ਪੁਲਿਸ ਦੀ 13ਵੀਂ ਆਰਮਡ ਬਟਾਲੀਅਨ ਦੇ ਕਾਂਸਟੇਬਲ ਕੁਲਤਾਰ ਸਿੰਘ ਦੀ ਬੀਤੀ 25 ਜਨਵਰੀ, 2018 ਨੂੰ ਡਿਊਟੀ ਦੌਰਾਨ ਹੱਤਿਆ ਦੇ ਮਾਮਲੇ 'ਚ 6 ਅੱਤਵਾਦੀਆਂ 'ਚੋਂ ਪੁਲਿਸ ਨੇ 5 ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ | ਪੁਲਿਸ ਅਨੁਸਾਰ ਇਸ ਸਾਜ਼ਿਸ਼ ਦੇ ਮੁੱਖ ਸਰਗਣੇ ਓਮਰ ਫਰੂਕ ਨੇ ਚਰਾਰ ਸ਼ਰੀਫ ਦਰਗਾਹ ਦੀ ਸੁਰੱਖਿਆ 'ਤੇ ਲੱਗੇ ਗਾਰਡ ਕੋਲੋਂ ਹਥਿਆਰ ਖੋਹਣ ਦੀ 5 ਹੋਰ ਅੱਤਵਾਦੀਆਂ ਸ਼ਾਇਦ ਅਹਿਮਦ, ਸ਼ਾਇਦ ਖੁਰਸ਼ੀਦ, ਇਮਰਾਨ ਅਤੇ ਫੇਰੋਜ਼ ਸਾਰੇ ਵਾਸੀ ਪੁਲਵਾਮਾ, ਮੁਦਿਸਰ ਅਹਿਮਦ ਵਾਨੀ ਅਤੇ ਤੌਹੀਦ ਅਹਿਮਦ ਵਾਸੀ ਪੰਨਪੋਰ ਨਾਲ ਸਾਜ਼ਿਸ਼ ਘੜੀ ਸੀ, ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਨੇ ਇਨ੍ਹਾਂ ਅੱਤਵਾਦੀਆਂ ਵਲੋਂ ਅਪਰਾਧ ਲਈ ਵਰਤੀ ਗੱਡੀ ਵੀ ਜ਼ਬਤ ਕਰ ਲਈ ਹੈ | ਪੁਲਿਸ ਮੁਤਾਬਿਕ ਸ਼ਾਇਦ ਅਹਿਮਦ ਦੇ ਬਗੈਰ ਜਿਹੜਾ ਕਿ ਜੈਸ਼ ਦਾ ਅੱਤਵਾਦੀ ਹੈ, ਇਸ ਘਟਨਾ 'ਚ ਸ਼ਾਮਿਲ ਸਾਰੇ ਅੱਤਵਾਦੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |

ਮਾਣਹਾਨੀ ਮਾਮਲੇ ਦੇ ਬੋਝ ਨੂੰ ਘੱਟ ਕਰਨ ਲਈ ਕੇਜਰੀਵਾਲ ਨੇ ਮੁਆਫ਼ੀ ਮੰਗੀ-ਕੈਪਟਨ

ਨਵੀਂ ਦਿੱਲੀ, 17 ਮਾਰਚ (ਏਜੰਸੀ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ | ਉਨ੍ਹਾਂ ਅਰਵਿੰਦ ਕੇਜਰੀਵਾਲ ਵਲੋਂ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਤੋਂ ਮੰਗੀ ਮੁਆਫ਼ੀ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਦਿੱਲੀ ਦੇ ਮੁੱਖ ਮੰਤਰੀ ਦੇ ਤਜਰਬੇ ਦੀ ਘਾਟ ਦਾ ਪ੍ਰਗਟਾਵਾ ਨਹੀਂ ਸਗੋਂ ਉਹ ਆ ਰਹੀਆਂ 2019 ਦੀਆਂ ਲੋਕ ਸਭਾ ਨੂੰ ਲੈ ਕੇ ਆਪਣੇ ਵਿਰੁੱਧ ਦਰਜ ਮਾਣਹਾਨੀ ਮਾਮਲੇ ਦੇ ਬੋਝ ਨੂੰ ਘੱਟ ਕਰਨਾ ਚਾਹੁੰਦੇ ਸਨ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ 'ਰਾਈਜ਼ਿੰਗ ਇੰਡੀਆ ਸਿਖਰ ਸੰਮੇਲਨ' 'ਚ ਵੀਰ ਸੰਘਵੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਜਰੀਵਾਲ ਕਦੇ ਇੱਧਰ ਦੌੜਦੇ ਹਨ ਤੇ ਕਦੇ ਉੱਧਰ | ਉਨ੍ਹਾਂ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਉਹ ਅਜਿਹਾ ਕਿਉਂ ਕਰਦੇ ਹਨ, ਪਰ ਇਹ ਕਿਸੇ ਵੀ ਤਰ੍ਹਾਂ ਅਨੁਭਵ ਦੇ ਬਾਵਜੂਦ ਮੁੱਖ ਮੰਤਰੀ ਦੇ ਵਿਵਹਾਰ ਦਾ ਰਸਤਾ ਨਹੀਂ ਹੈ |

ਫਿਲਪਾਈਨ 'ਚ ਛੋਟਾ ਜਹਾਜ਼ ਘਰ ਨਾਲ ਟਕਰਾਇਆ-10 ਮੌਤਾਂ

ਮਨੀਲਾ, 17 ਮਾਰਚ (ਪੀ. ਟੀ. ਆਈ.)-ਮਨੀਲਾ ਵਿਚ ਅੱਜ ਇਕ ਛੋਟਾ ਯਾਤਰੀ ਜਹਾਜ਼ ਉਡਾਨ ਭਰਨ ਪਿੱਛੋਂ ਇਕ ਮਕਾਨ ਨਾਲ ਟਕਰਾਅ ਕੇ ਦੁਰਘਟਨਾ ਗ੍ਰਸਤ ਹੋ ਗਿਆ ਜਿਸ ਕਾਰਨ ਜਹਾਜ਼ ਵਿਚ ਸਵਾਰ ਸਾਰੇ ਦੇ ਸਾਰੇ ਪੰਜ ਵਿਅਕਤੀ ਅਤੇ ਪੰਜ ਵਿਅਕਤੀ ਜ਼ਮੀਨ 'ਤੇ ਮਾਰੇ ਗਏ | ਪਾਈਪਰ-23 ਅਪਾਚੇ ...

ਪੂਰੀ ਖ਼ਬਰ »

ਸੁਰੱਖਿਆ ਬਲ ਦੇਸ਼ ਦੀ ਰਾਖੀ ਲਈ ਲੋੜ ਪੈਣ 'ਤੇ ਸਰਹੱਦ ਪਾਰ ਕਰ ਸਕਦੇ ਹਨ- ਰਾਜਨਾਥ

ਜੰਮੂ-ਕਸ਼ਮੀਰ ਦੇਸ਼ ਦਾ ਅਟੁੱਟ ਅੰਗ ਨਵੀਂ ਦਿੱਲੀ, 17 ਮਾਰਚ (ਪੀ. ਟੀ. ਆਈ.)-ਮੁੰਬਈ ਹਮਲੇ ਦੇ ਮੁੱਖ ਸਾਜਿਸ਼ਕਾਰ ਹਾਫ਼ਿਜ਼ ਸਈਦ ਨੂੰ ਸਿਆਸੀ ਵੈਧਤਾ ਦੇਣ 'ਤੇ ਪਾਕਿਸਤਾਨ ਿਖ਼ਲਾਫ਼ ਨਿਸ਼ਾਨਾ ਸਾਧਦਿਆਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਦੇਸ਼ ...

ਪੂਰੀ ਖ਼ਬਰ »

ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਉਤਪਾਦਨ ਲਾਗਤ ਤੋਂ ਡੇਢ ਗੁਣਾ ਵੱਧ ਹੋਵੇਗਾ- ਮੋਦੀ

ਤਿੰਨ ਦਿਨਾ ਕ੍ਰਿਸ਼ੀ ਉੱਨਤੀ ਮੇਲੇ ਨੂੰ ਸੰਬੋਧਨ ਨਵੀਂ ਦਿੱਲੀ, 17 ਮਾਰਚ (ਪੀ. ਟੀ. ਆਈ.)-ਵਿਰੋਧੀ ਪਾਰਟੀਆਂ 'ਤੇ ਸਪਸ਼ਟ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਉਤਪਾਦਨ ਲਾਗਤ ਦਾ 1.5 ਗੁਣਾਂ ਤੈਅ ਕਰਨ ...

ਪੂਰੀ ਖ਼ਬਰ »

ਮਿਰਚ-ਮਸਾਲਾ

ਤਿ੍ਦੀਬ ਰਮਨ

ਕੇਜਰੀ ਚੱਲੇ ਘਰ ਆਪਣੇ

ਅਰਵਿੰਦ ਕੇਜਰੀਵਾਲ ਦੇ ਸਿਤਾਰੇ ਸਾਗਰ 'ਚ ਗੋਤੇ ਖਾ ਰਹੇ ਹਨ | ਉਨ੍ਹਾਂ ਨੂੰ ਹੁਣ ਇਹ ਦਰਦ ਸਤਾਉਣ ਲੱਗਾ ਹੈ ਕਿ ਉਹ ਕੇਵਲ ਅੱਧੇ ਰਾਜ ਦੇ ਮੁੱਖ ਮੰਤਰੀ ਕਿਉਂ ਹਨ? ਮਜੀਠੀਆ ਤੋਂ ਮੁਆਫ਼ੀ ਇਕ ਵੱਡਾ ਸਿਆਸੀ ਮੁੱਦਾ ਬਣ ਗਿਆ ਹੈ | ਉਨ੍ਹਾਂ ਦੀ ਪਾਰਟੀ 'ਚ ਹੀ ਬਗਾਵਤ ਸ਼ੁਰੂ ਹੋ ...

ਪੂਰੀ ਖ਼ਬਰ »

ਅਦਿੱਤਿਆਨਾਥ ਦੀ ਕੁਰਸੀ 'ਤੇ ਦਿਨੇਸ਼ ਦੀ ਨਜ਼ਰ

ਅਹਿਮ ਗੱਲ ਇਹ ਹੈ ਕਿ ਗੋਰਖਪੁਰ 'ਚ ਯੋਗੀ ਦਾ ਰੱਥ ਆਖ਼ਰਕਾਰ ਸਿਆਸੀ ਚਿੱਕੜ 'ਚ ਫਸ ਕਿਵੇਂ ਗਿਆ | ਸੂਤਰਾਂ ਅਨੁਸਾਰ ਯੋਗੀ ਨੇ ਆਪਣੇ ਪਾਰਟੀ ਪ੍ਰਧਾਨ ਦੇ ਸਾਹਮਣੇ ਤਿੰਨ ਸੰਭਾਵੀ ਉਮੀਦਵਾਰਾਂ ਦੇ ਨਾਂਅ ਰੱਖੇ ਸਨ ਅਤੇ ਇਨ੍ਹਾਂ ਤਿੰਨਾਂ ਦਾ ਸਬੰਧ ਵੀ ਕਿਤੇ ਨਾ ਕਿਤੇ ...

ਪੂਰੀ ਖ਼ਬਰ »

ਇਸ ਤਰ੍ਹਾਂ ਵੰਡੀਆਂ ਟਿਕਟਾਂ

ਭਾਜਪਾ ਦੇ ਇਤਿਹਾਸ 'ਚ ਅਜਿਹਾ ਸ਼ਾਇਦ ਪਹਿਲੀ ਵਾਰ ਹੋਇਆ ਕਿ ਨਾ ਤਾਂ ਲੋਕ ਸਭਾ ਦੀ ਉੱਪ ਚੋਣ ਅਤੇ ਨਾ ਹੀ ਰਾਜ ਸਭਾ ਦੀਆਂ ਟਿਕਟਾਂ ਲਈ ਸੰਸਦੀ ਬੋਰਡ ਦੀ ਬੈਠਕ ਬੁਲਾਈ ਗਈ | ਨਾ ਹੀ ਦਿਖਾਵੇ ਲਈ ਹੀ ਸਹੀ ਚੋਣ ਕਮੇਟੀ ਦੀ ਬੈਠਕ ਬੁਲਾਉਣ ਦੀ ਜ਼ਰੂਰਤ ਸਮਝੀ ਗਈ | ਯੂ.ਪੀ. ਦੀਆਂ ...

ਪੂਰੀ ਖ਼ਬਰ »

ਤਿਵਾੜੀ ਨੂੰ ਆਪਣੀ ਵਾਰੀ ਦਾ ਇੰਤਜ਼ਾਰ

ਮਨੀਸ਼ ਤਿਵਾੜੀ ਨੂੰ ਹੁਣ ਵੀ ਭਾਵੇਂ ਅਹਿਮਦ ਪਟੇਲ ਕੈਂਪ ਦਾ ਇਕ ਯੋਧਾ ਮੰਨਿਆ ਜਾਂਦਾ ਹੋਵੇ ਪਰ ਪਿਛਲੇ ਕੁਝ ਸਮੇਂ ਤੋਂ ਉਹ ਆਪਣੇ ਸਿਆਸੀ ਅਕਸ ਨੂੰ ਬਦਲਣ ਲੱਗੇ ਹੋਏ ਹਨ | ਯਾਦ ਰਹੇ ਕਿ ਮਨੀਸ਼ ਵਾਸ਼ਿੰਗਟਨ ਸਥਿਤ ਅਟਲਾਂਟਿਕ ਕੌਾਸਲ ਦੇ ਮੈਂਬਰ ਹਨ | ਇਸ ਨਾਤੇ ਉਨ੍ਹਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX