ਤਾਜਾ ਖ਼ਬਰਾਂ


ਪੱਛਮੀ ਬੰਗਾਲ : ਸੜਕ ਹਾਦਸੇ 'ਚ 7 ਮੌਤਾਂ, 20 ਜ਼ਖਮੀ
. . .  16 minutes ago
ਬੇਲਡਾਂਗਾ, 20 ਜਨਵਰੀ - ਪੱਛਮੀ ਬੰਗਾਲ ਦੇ ਬੇਲਡਾਂਗਾ 'ਚ ਸੜਕ ਤੋਂ ਬੱਸ ਦੇ ਪਲਟ ਕੇ ਛੱਪੜ 'ਚ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 20 ਲੋਕ ਜ਼ਖਮੀ...
ਮਹਾਂਬੋਧੀ ਮੰਦਰ ਤੋਂ ਮਿਲੇ ਬੰਬ
. . .  47 minutes ago
ਪਟਨਾ, 20 ਜਨਵਰੀ - ਬਿਹਾਰ ਦੇ ਬੋਧ ਗਯਾ ਜ਼ਿਲ੍ਹੇ 'ਚ ਬੋਧ ਧਾਰਮਿਕ ਸਥਾਨ ਮਹਾਂਬੋਧੀ ਮੰਦਰ ਤੋਂ ਦੋ ਬੰਬ ਬਰਾਮਦ ਕੀਤੇ ਗਏ ਹਨ। ਇਹ ਬੰਬ ਉਸ ਵਕਤ ਮਿਲੇ ਹਨ, ਜਦੋਂ ਤਿਬਤੀ ਧਰਮ ਗੁਰੂ ਦਲਾਈ ਲਾਮਾ ਬੋਧ ਗਯਾ ਦੇ ਦੌਰੇ 'ਤੇ ਆਏ ਹੋਏ ਹਨ ਤੇ ਮੰਦਰ ਦੇ ਅਹਾਤੇ 'ਚ...
ਪਾਕਿਸਤਾਨ ਵਲੋਂ ਗੋਲੀਬਾਰੀ ਜਾਰੀ
. . .  about 1 hour ago
ਸ੍ਰੀਨਗਰ, 20 ਜਨਵਰੀ - ਜੰਮੂ ਕਸ਼ਮੀਰ ਦੇ ਆਰ.ਐਸ.ਪੂਰਾ ਤੇ ਅਖਨੂਰ ਸੈਕਟਰਾਂ ਵਿਚ ਪਾਕਿਸਤਾਨ ਵਲੋਂ ਗੋਲੀਬਾਰੀ ਦੀ ਉਲੰਘਣਾ ਕੀਤੀ ਜਾ ਰਹੀ...
ਹਿੰਦੂ ਨੇਤਾ ਨੇ ਆਰ.ਐਸ.ਐਸ. ਤੋਂ ਦੱਸਿਆ ਜਾਨ ਨੂੰ ਖ਼ਤਰਾ
. . .  about 1 hour ago
ਨਵੀਂ ਦਿੱਲੀ, 20 ਜਨਵਰੀ - ਸ੍ਰੀਰਾਮ ਸੈਨਾ ਦੇ ਸੰਸਥਾਪਕ ਪ੍ਰਮੋਦ ਮੁਥਾਲਿਕ ਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਆਰ.ਐਸ.ਐਸ. 'ਤੇ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਰ.ਐਸ.ਐਸ. ਦੇ ਕੁੱਝ ਲੋਕ ਉਨ੍ਹਾਂ ਦਾ ਕਤਲ ਕਰਵਾ ਸਕਦੇ ਹਨ। ਜ਼ਿਕਰਯੋਗ ਹੈ ਕਿ ਪ੍ਰਮੋਦ...
ਅਸਮ 'ਚ ਭੁਚਾਲ
. . .  about 2 hours ago
ਗੁਹਾਟੀ, 20 ਜਨਵਰੀ - ਅਸਮ ਦੇ ਕੋਕਰਾਝਾੜ 'ਚ ਅੱਜ ਸਵੇਰੇ 6.44 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਭੁਚਾਲ ਦੇ ਝਟਕੇ 5.2 ਦੀ ਤੀਬਰਤਾ ਨਾਲ ਦਰਜ ਕੀਤੇ ਗਏ...
ਦਿੱਲੀ : 35 ਟਰੇਨਾਂ ਦੇਰੀ 'ਚ, 10 ਰੱਦ
. . .  about 2 hours ago
ਨਵੀਂ ਦਿੱਲੀ, 20 ਜਨਵਰੀ - ਸੰਘਣੀ ਧੁੰਦ ਤੇ ਅਪਰੇਸ਼ਨਲ ਦਿੱਕਤਾਂ ਦੇ ਚੱਲਦਿਆਂ ਦਿੱਲੀ ਆਉਣ ਵਾਲੀਆਂ 35 ਟਰੇਨਾਂ ਦੇਰੀ ਵਿਚ ਹਨ, 10 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ 3 ਦਾ ਸਮਾਂ ਦੁਬਾਰਾ ਨਿਰਧਾਰਿਤ ਕੀਤਾ ਗਿਆ...
ਹਿਮਾਚਲ ਦੇ ਮੁੱਖ ਮੰਤਰੀ ਨੇ ਫ਼ਿਲਮ 'ਪਦਮਾਵਤ'ਦੀ ਕੀਤੀ ਹਮਾਇਤ
. . .  1 day ago
ਸ਼ਿਮਲਾ, 19 ਜਨਵਰੀ- ਜਿੱਥੇ ਜ਼ਿਆਦਾਤਰ ਭਾਜਪਾ ਦੇ ਮੁੱਖ ਮੰਤਰੀ ਫ਼ਿਲਮ ਪਦਮਾਵਤ ਦਾ ਵਿਰੋਧ ਕਰ ਰਹੇ ਹਨ ਉੱਥੇ ਹੀ ਹਿਮਾਚਲ ਦੇ ਭਾਜਪਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦੀ ਰਿਲੀਜ਼ ਨੂੰ ਸੁਪਰੀਮ ਕੋਰਟ...
ਪ੍ਰਧਾਨ ਮੰਤਰੀ ਵੱਲੋਂ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਕਰਵਾਉਣ ਦੀ ਵਕਾਲਤ
. . .  1 day ago
ਨਵੀਂ ਦਿੱਲੀ, 19 ਜਨਵਰੀ- ਇੱਕ ਟੀਵੀ ਚੈਨਲ ਨੂੰ ਦਿੱਤੀ ਇਕ ਇੰਟਰਵਿਊ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦਾ ਪੈਸਾ ਤੇ ਸਮਾਂ ਬਚਾਉਣ ਲਈ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ। ਪ੍ਰਧਾਨ ਮੰਤਰੀ ਨੇ ਨਾਲ ਹੀ...
ਪਾਕਿ ਗੋਲਾਬਾਰੀ 'ਚ ਬੀ.ਐੱਸ.ਐਫ.ਜਵਾਨ ਸ਼ਹੀਦ
. . .  1 day ago
ਅਨੰਦੀਬੇਨ ਪਟੇਲ ਹੋਵੇਗੀ ਮੱਧ ਪ੍ਰਦੇਸ਼ ਦੀ ਅਗਲੀ ਰਾਜਪਾਲ
. . .  1 day ago
ਵਿਦੇਸ਼ ਮੰਤਰਾਲੇ ਵੱਲੋਂ ਪਾਕਿਸਤਾਨ ਦਾ ਡਿਪਟੀ ਹਾਈ ਕਮਿਸ਼ਨਰ ਤਲਬ
. . .  1 day ago
ਪਾਕਿਸਤਾਨ ਵੱਲੋਂ ਮੁੜ ਜੰਗਬੰਦੀ ਦੀ ਉਲੰਘਣਾ, ਇੱਕ ਸਥਾਨਿਕ ਨਾਗਰਿਕ ਦੀ ਮੌਤ
. . .  1 day ago
1984 ਦੰਗੇ ਮਾਮਲਾ : ਹਾਈ ਕੋਰਟ ਨੇ ਜੇਲ੍ਹ ਤੋਂ ਮੰਗੀ ਬਲਵਾਨ ਖੋਖਰ ਦੀ ਮੈਡੀਕਲ ਰਿਪੋਰਟ
. . .  1 day ago
ਆਪ ਵਿਧਾਇਕ ਮਾਮਲਾ : ਸੋਮਵਾਰ ਨੂੰ ਦਿੱਲੀ ਹਾਈ ਕੋਰਟ 'ਚ ਹੋਵੇਗੀ ਸੁਣਵਾਈ
. . .  1 day ago
ਅਕਸ਼ੈ ਨੇ 'ਪਦਮਾਵਤ' ਲਈ ਆਪਣੀ ਫ਼ਿਲਮ ਦੀ ਰਿਲੀਜ਼ ਰੋਕੀ
. . .  1 day ago
ਦਿਉਰ ਵੱਲੋਂ ਵਿਧਵਾ ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਦਿੱਲੀ ਹਾਈ ਕੋਰਟ ਨੇ ਆਪ ਵਿਧਾਇਕਾਂ ਨੂੰ ਰਾਹਤ ਦੇਣ ਤੋਂ ਕੀਤੀ ਨਾਹ
. . .  1 day ago
ਬੰਗਾ ਇਲਾਕੇ 'ਚ ਕੰਧਾਂ 'ਤੇ ਖ਼ਾਲਿਸਤਾਨ ਦੇ ਨਾਅਰੇ ਲਿਖੇ
. . .  1 day ago
ਆਪ ਵਿਧਾਇਕ ਮਾਮਲਾ : ਅੱਜ ਹੀ ਹੋਵੇਗੀ ਦਿੱਲੀ ਹਾਈ ਕੋਰਟ 'ਚ ਸੁਣਵਾਈ
. . .  1 day ago
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਡਰਨ ਗਰਭਵਤੀ
. . .  1 day ago
ਚੋਣ ਕਮਿਸ਼ਨ ਦੀ ਸਿਫ਼ਾਰਿਸ਼ ਖ਼ਿਲਾਫ਼ ਆਪ ਵਿਧਾਇਕ ਪਹੁੰਚੇ ਹਾਈਕੋਰਟ
. . .  1 day ago
ਡੇਰਾ ਹਿੰਸਾ ਮਾਮਲਾ : 4 ਦੋਸ਼ੀਆਂ ਦੀ ਜ਼ਮਾਨਤ ਖ਼ਾਰਜ ਕਰਨ 'ਤੇ ਬਹਿਸ ਕੱਲ੍ਹ
. . .  1 day ago
ਹਰਿਆਣਾ ਭਵਨ ਦੇ ਬਾਹਰ ਧਰਨਾ ਪ੍ਰਦਰਸ਼ਨ
. . .  1 day ago
ਜੰਮੂ-ਕਸ਼ਮੀਰ : ਅੱਤਵਾਦੀਆਂ ਨੇ ਤਹਿਸੀਲ ਦਫ਼ਤਰ 'ਤੇ ਸੁੱਟਿਆ ਗਰਨੇਡ
. . .  1 day ago
ਭਾਜਪਾ ਤੇ ਕਾਂਗਰਸ ਨੇ ਕੇਜਰੀਵਾਲ ਤੋਂ ਮੰਗਿਆ ਅਸਤੀਫ਼ਾ
. . .  1 day ago
ਹਾਈਟੈੱਕ ਮਾਡਲ ਫਰੂਟ ਨਰਸਰੀ ਪਟਿਆਲਾ 'ਚ ਸ਼ੁਰੂ
. . .  1 day ago
ਜਲੰਧਰ 'ਚ ਚਲੀ ਗੋਲੀ
. . .  1 day ago
ਭਾਰਤ ਆਸਟ੍ਰੇਲੀਆ ਗਰੁੱਪ 'ਚ ਹੋਇਆ ਸ਼ਾਮਲ
. . .  1 day ago
ਸਾਂਬਾ 'ਚ ਬੀ.ਐਸ.ਐਫ. ਜਵਾਨ ਸ਼ਹੀਦ
. . .  1 day ago
ਚੋਣ ਕਮਿਸ਼ਨ ਵਲੋਂ ਦਿੱਲੀ 'ਚ ਆਪ ਪਾਰਟੀ ਨੂੰ ਵੱਡਾ ਝਟਕਾ
. . .  1 day ago
ਦਿੱਲੀ : 38 ਟਰੇਨਾਂ ਦੇਰੀ 'ਚ, 15 ਰੱਦ
. . .  1 day ago
ਨਕਲੀ ਦੁੱਧ ਸਪਲਾਈ ਕਰਨ ਵਾਲੇ 4 ਕਾਰਖ਼ਾਨਿਆਂ ਦਾ ਪਰਦਾਫਾਸ਼
. . .  1 day ago
120 ਸਕੂਲੀ ਵਿਦਿਆਰਥੀ ਹਸਪਤਾਲ ਕਰਾਏ ਗਏ ਦਾਖਲ
. . .  1 day ago
ਪੁਲਿਸ ਇੰਸਪੈਕਟਰ ਵਲੋਂ ਖੁਦਕੁਸ਼ੀ
. . .  1 day ago
ਪਾਕਿਸਤਾਨ ਦੀ ਗੋਲੀਬਾਰੀ 'ਚ ਪੰਜ ਹੋਰ ਜ਼ਖਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਮਾਘ ਸੰਮਤ 549
ਿਵਚਾਰ ਪ੍ਰਵਾਹ: ਕਿਸੇ ਉੱਚੇ ਮੁਕਾਮ 'ਤੇ ਪਹੁੰਚਣਾ ਕੁਝ ਸੌਖਾ ਹੈ ਪਰ ਉਸ ਨੂੰ ਕਾਇਮ ਰੱਖਣਾ ਬਹੁਤ ਔਖਾ ਹੈ। -ਅਗਿਆਤ
  •     Confirm Target Language  


ਪਾਕਿ ਵਲੋਂ ਭਾਰੀ ਗੋਲਾਬਾਰੀ 2 ਜਵਾਨ ਸ਼ਹੀਦ, 3 ਨਾਗਰਿਕਾਂ ਦੀ ਮੌਤ

ਜੰਮੂ/ਸ੍ਰੀਨਗਰ, 19 ਜਨਵਰੀ (ਪੀ. ਟੀ. ਆਈ., ਮਨਜੀਤ ਸਿੰਘ)-ਅੱਜ ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ | ਜਿਸ 'ਚ 2 ਜਵਾਨ ਸ਼ਹੀਦ ਹੋ ਗਏ, ਜਦਕਿ 2 ਔਰਤਾਂ ਸਮੇਤ 3 ਨਾਗਰਿਕਾਂ ਦੀ ਮੌਤ ਹੋ ਗਈ, ਜਦੋਂ ਕਿ 35 ਹੋਰ ਜ਼ਖਮੀ ਹੋਏ ਹਨ | ਜਾਣਕਾਰੀ ਅਨੁਸਾਰ ਪਾਕਿਸਤਾਨ ਵਲੋਂ ਸਰਹੱਦ ਦੇ ਕੋਲ ਰਹਿਣ ਵਾਲੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਪਾਕਿਸਤਾਨੀ ਰੇਜਰਾਂ ਨੇ ਅੱਜ ਦੂਸਰੇ ਦਿਨ ਜੰਮੂ ਅਤੇ ਸਾਂਬਾ ਜ਼ਿਲ੍ਹੇ 'ਚ ਅੰਤਰਰਾਸ਼ਟਰੀ ਸਰਹੱਦ ਦੇ ਕੋਲ ਸਰਹੱਦੀ ਚੌਕੀਆਂ ਅਤੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਭਾਰੀ ਗੋਲਾਬਾਰੀ ਕੀਤੀ, ਜਿਸ 'ਚ ਬੀ. ਐਸ. ਐਫ. ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਿਸ ਦੀ ਪਹਿਚਾਣ ਹੈੱਡ ਕਾਂਸਟੇਬਲ ਜਗਪਾਲ ਸਿੰਘ ਵਜੋਂ ਹੋਈ ਹੈ | ਜਦਕਿ ਰਾਜੌਰੀ ਸੈਕਟਰ ਦੇ ਸੁੰਦਰਬਨੀ ਇਲਾਕੇ 'ਚ ਭਾਰੀ ਗੋਲਾਬਾਰੀ ਨਾਲ ਫ਼ੌਜ ਦਾ ਇਕ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੇ ਬਾਅਦ 'ਚ ਦਮ ਤੋੜ ਦਿੱਤਾ | ਜ਼ਿਕਰਯੋਗ ਹੈ ਕਿ ਉਕਤ ਫ਼ੌਜੀ ਜਵਾਨ ਕੇਰਲ ਦਾ ਰਹਿਣ ਵਾਲਾ ਲਾਂਸ ਨਾਇਕ ਸ਼ਾਮ ਇਬਰਾਹਿਮ ਹੈ | ਰੱਖਿਆ ਸੂਤਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨੀ ਸੈਨਿਕਾਂ ਨੇ ਰਾਜੌਰੀ ਸੈਕਟਰ ਦੇ ਸੁੰਦਰਬਨੀ ਇਲਾਕੇ 'ਚ ਦੁਪਹਿਰ 1:30 ਵਜੇ ਭਾਰੀ ਗੋਲੀਬਾਰੀ ਅਤੇ ਸ਼ੈਿਲੰਗ ਕਰਦੇ ਹੋਏ ਭਾਰਤੀ ਫ਼ੌਜ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ | ਇਸ ਹਮਲੇ ਦਾ ਭਾਰਤੀ ਜਵਾਨਾਂ ਨੇ ਵੀ ਜ਼ਬਰਦਸਤ ਢੰਗ ਨਾਲ ਜਵਾਬ ਦਿੱਤਾ | ਬੀ.ਐਸ.ਐਫ. ਦੇ ਇਕ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨੀ ਰੇਜਰਾਂ ਨੇ ਅੱਜ ਸਵੇਰੇ 6:40 ਵਜੇ ਅੰਤਰਰਾਸ਼ਟਰੀ ਸਰਹੱਦ ਦੇ ਕੋਲ ਆਰ.ਐਸ.ਪੁਰਾ, ਅਰਨੀਆ ਅਤੇ ਰਾਮਗੜ੍ਹ ਸੈਕਟਰ 'ਚ ਕਈ ਇਲਾਕਿਆਂ 'ਚ ਭਾਰੀ ਗੋਲੀਬਾਰੀ ਅਤੇ ਗੋਲੇ ਬਰਸਾਏ | ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨੀ ਬਲਾਂ ਨੇ ਇਨ੍ਹਾਂ ਤਿੰਨਾਂ ਸੈਕਟਰਾਂ 'ਚ 82 ਐਮ.ਐਮ ਅਤੇ 52 ਮੋਰਟਾਰ ਬੰਬ, ਸਵੈਚਾਲਿਤ ਅਤੇ ਛੋਟੇ ਹਥਿਆਰਾਂ ਦੀ ਵਰਤੋਂ ਕਰਦੇ ਹੋਏ ਕਰੀਬ 40 ਸਰਹੱਦੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ | ਅਧਿਕਾਰੀ ਨੇ ਦੱਸਿਆ ਕਿ ਆਖ਼ਰੀ ਰਿਪੋਰਟ ਆਉਣ ਤੱਕ ਦੋਵੇਂ ਪਾਸਿਓਾ ਗੋਲੀਬਾਰੀ ਜਾਰੀ ਸੀ, ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨੀ ਬਲਾਂ ਨੇ ਅੰਤਰਰਾਸ਼ਟਰੀ ਸਰਹੱਦ ਦੇ 35 ਕਿੱਲੋਮੀਟਰ ਖੇਤਰ 'ਚ ਆਉਣ ਵਾਲੀਆਂ ਸਰਹੱਦੀ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਹੈ | ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਸੈਨਿਕਾਂ ਨੇ ਹੁਣ ਤੱਕ ਅੰਤਰਰਾਸ਼ਟਰੀ ਸਰਹੱਦ ਨਾਲ ਲਗਦੇ ਅਰਨੀਆ, ਆਰ.ਐਸ. ਪੁਰਾ ਅਤੇ ਰਾਮਗੜ੍ਹ ਸੈਕਟਰ ਦੇ 40 ਤੋਂ ਜ਼ਿਆਦਾ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਹੈ | ਉਨ੍ਹਾਂ ਦੱਸਿਆ ਕਿ ਇਕ ਔਰਤ ਸਮੇਤ 2 ਨਾਗਰਿਕਾਂ ਦੀ ਇਸ ਹਮਲੇ 'ਚ ਮੌਤ ਹੋ ਗਈ ਹੈ | ਗੋਲਾਬਾਰੀ ਨਾਲ ਮਾਰੀ ਗਈ ਔਰਤ ਸਾਈ ਖ਼ੁਰਦ ਦੀ ਨਿਵਾਸੀ ਸੀ, ਜਦਕਿ ਦੂਸਰਾ ਵਿਅਕਤੀ ਆਰ. ਐਸ. ਪੁਰਾ-ਅਰਨੀਆ ਪੱਟੀ ਦੇ ਕੋਰੋਟੋਨਾ 'ਚ ਮਾਰਿਆ ਗਿਆ | ਉਨ੍ਹਾਂ ਦੱਸਿਆ ਕਿ ਕਠੂਆ ਜ਼ਿਲ੍ਹੇ 'ਚ 9, ਜੰਮੂ 'ਚ 19 ਅਤੇ ਸਾਂਬਾ ਜ਼ਿਲ੍ਹੇ 'ਚ 4 ਲੋਕ ਜ਼ਖਮੀ ਹੋਏ ਹਨ | ਭਾਰੀ ਗੋਲਾਬਾਰੀ ਨੂੰ ਦੇਖ ਦੇ ਹੋਏ ਸਰਹੱਦ ਕੋਲ ਰਹਿਣ ਵਾਲੇ ਕਰੀਬ ਇਕ ਹਜ਼ਾਰ ਲੋਕਾਂ ਨੇ ਇਲਾਕਾ ਛੱਡ ਦਿੱਤਾ ਹੈ ਅਤੇ ਇਥੇ ਸਥਿਤ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ |
ਵਰਨਣਯੋਗ ਹੈ ਕਿ ਬੀਤੇ ਦਿਨ ਪਾਕਿਸਤਾਨੀ ਰੇਜ਼ਰਾਂ ਵਲੋਂ ਜੰਗਬੰਦੀ ਦੀ ਉਲੰਘਣਾ ਕੀਤੇ ਜਾਣ ਅਤੇ ਸਾਂਬਾ ਜ਼ਿਲ੍ਹੇ ਦੇ 3 ਸੈਕਟਰਾਂ ਦੇ ਪਿੰਡਾਂ ਅਤੇ ਸਰਹੱਦੀ ਚੌਕੀਆਂ 'ਤੇ ਭਾਰੀ ਗੋਲਾਬਾਰੀ ਕੀਤੇ ਜਾਣ ਦੀ ਘਟਨਾ 'ਚ 17 ਸਾਲ ਦੀ ਇਕ ਲੜਕੀ ਦੀ ਮੌਤ ਹੋ ਗਈ ਅਤੇ ਬੀ. ਐਸ. ਐਫ. ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦਕਿ 6 ਲੋਕ ਜ਼ਖ਼ਮੀ ਹੋ ਗਏ ਸਨ |
ਪਾਕਿਸਤਾਨ ਦਾ ਡਿਪਟੀ ਹਾਈ ਕਮਿਸ਼ਨਰ ਤਲਬ
ਨਵੀਂ ਦਿੱਲੀ, (ਏਜੰਸੀਆਂ)-ਸਰਹੱਦ 'ਤੇ ਪਾਕਿਸਤਾਨ ਵਲੋਂ ਲਗਾਤਾਰ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਦਾ ਭਾਰਤੀ ਫ਼ੌਜ ਮੂੰਹ ਤੋੜ ਜਵਾਬ ਦੇ ਰਹੀ ਹੈ | ਇਸ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ (ਐਮ.ਈ.ਏ.) ਨੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕਰ ਕੇ ਸਰਹੱਦ 'ਤੇ ਜੰਗਬੰਦੀ ਦੀ ਉਲੰਘਣਾ ਨੂੰ ਲੈ ਕੇ ਸਖ਼ਤ ਵਿਰੋਧ ਪ੍ਰਗਟ ਕੀਤਾ ਹੈ | ਐਮ.ਈ.ਏ. ਨੇ ਅੱਜ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸਈਦ ਹੈਦਰ ਸ਼ਾਹ ਨੂੰ ਤਲਬ ਕੀਤਾ ਹੈ | ਵਰਨਣਯੋਗ ਹੈ ਕਿ ਹਾਲ ਹੀ 'ਚ ਸਰਹੱਦ 'ਤੇ ਪਾਕਿ ਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ | ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪਾਕਿ ਕੂਟਨੀਤਕ ਨੂੰ ਸਰਹੱਦ 'ਤੇ ਪਾਕਿਸਤਾਨੀ ਸੈਨਿਕਾਂ ਵਲੋਂ ਲਗਾਤਾਰ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਬਾਰੇ ਸਰਕਾਰ ਦੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਗਿਆ ਹੈ |
ਪਾਕਿ ਵਲੋਂ ਭਾਰਤੀ ਅਧਿਕਾਰੀ ਤਲਬ
ਇਸਲਾਮਾਬਾਦ, 19 ਜਨਵਰੀ (ਏਜੰਸੀਆਂ)-ਪਾਕਿਸਤਾਨ ਨੇ ਭਾਰਤੀ ਸੈਨਿਕਾਂ 'ਤੇ ਬਿਨਾਂ ਕਿਸੇ ਕਾਰਨ ਜੰਗਬੰਦੀ ਦੀ ਉਲੰਘਣਾ ਦਾ ਦੋਸ਼ ਲਗਾਇਆ ਹੈ। ਇਸ ਦੋਸ਼ ਤੋਂ ਬਾਅਦ ਪਾਕਿਸਤਾਨ ਨੇ ਅੱਜ ਮੁੜ ਭਾਰਤੀ ਡਿਪਟੀ ਹਾਈ ਕਮਿਸ਼ਨਰ ਜੇ. ਪੀ. ਸਿੰਘ ਨੂੰ ਤਲਬ ਕੀਤਾ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਭਾਰਤੀ ਸੈਨਿਕਾਂ ਦੀ ਗੋਲੀਬਾਰੀ ਨਾਲ 2 ਔਰਤਾਂ ਦੀ ਮੌਤ ਹੋ ਗਈ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਡਾਇਰੈਕਟਰ ਜਨਰਲ (ਦੱਖਣੀ ਏਸ਼ੀਆ ਅਤੇ ਸਾਰਕ) ਮੁਹੰਮਦ ਫ਼ੈਸਲ ਨੇ ਭਾਰਤੀ ਡਿਪਟੀ ਹਾਈ ਕਮਿਸ਼ਨਰ ਜੇ. ਪੀ. ਸਿੰਘ ਨੂੰ ਤਲਬ ਕੀਤਾ ਹੈ ਅਤੇ ਭਾਰਤੀ ਜਵਾਨਾਂ ਵਲੋਂ ਬਿਨਾਂ ਕਿਸੇ ਕਾਰਨ ਜੰਗਬੰਦੀ ਦੀ ਉਲੰਘਣਾ ਦੀ ਨਿੰਦਾ ਕੀਤੀ ਹੈ। ਪਾਕਿ ਦਾ ਕਹਿਣਾ ਹੈ ਕਿ ਕੀਤੀ ਗਈ ਇਸ ਗੋਲੀਬਾਰੀ 'ਚ 2 ਔਰਤਾਂ ਮਾਰੀਆਂ ਗਈਆਂ ਸਨ ਅਤੇ 5 ਲੋਕ ਜ਼ਖ਼ਮੀ ਹੋ ਗਏ ਸਨ।

ਦਿੱਲੀ 'ਚ 'ਆਪ' ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੀ ਸਿਫ਼ਾਰਿਸ਼

ਨਵੀਂ ਦਿੱਲੀ, 19 ਜਨਵਰੀ (ਜਗਤਾਰ ਸਿੰਘ)-ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ('ਆਪ') ਦੇ 20 ਵਿਧਾਇਕਾਂ ਦੇ ਲਾਭ ਦੇ ਅਹੁਦੇ ਨਾਲ ਜੁੜੇ ਮਾਮਲੇ 'ਚ ਆਪਣੀ ਸਿਫ਼ਾਰਿਸ਼ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕੋਲ ਭੇਜ ਦਿੱਤੀ ਹੈ | ਸੂਤਰਾਂ ਮੁਤਾਬਿਕ ਕਮਿਸ਼ਨ ਨੇ ਰਾਸ਼ਟਰਪਤੀ ਨੂੰ 'ਆਪ' ਦੇ ਇਨ੍ਹਾਂ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੀ ਸਿਫ਼ਾਰਿਸ਼ ਕੀਤੀ ਹੈ | ਹਾਲਾਂਕਿ ਵਿਧਾਇਕਾਂ ਦੀ ਮੈਂਬਰੀ ਰੱਦ ਕੀਤੇ ਜਾਣ ਬਾਰੇ ਚੋਣ ਕਮਿਸ਼ਨ ਨੇ ਸਿਫ਼ਾਰਿਸ਼ ਨੂੰ ਵਿਚਾਰ ਅਧੀਨ ਦੱਸ ਕੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਜਦਕਿ ਮੀਡੀਆ ਰਿਪੋਰਟਾਂ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਚੋਣ ਕਮਿਸ਼ਨ ਨੇ 20 ਵਿਧਾਇਕਾਂ ਦੀ ਮੈਂਬਰੀ ਰੱਦ ਕਰਨ ਦੀ ਸਿਫ਼ਾਰਿਸ਼ ਭੇਜੀ ਹੈ | ਦੂਜੇ ਪਾਸੇ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਲਾਭ ਦੇ ਅਹੁਦੇ ਦੇ ਮਾਮਲੇ 'ਚ ਅਯੋਗ ਕਰਾਰ ਦਿੱਤੇ
ਜਾਣ ਉਪਰੰਤ ਦਿੱਲੀ ਦੀ ਰਾਜਨੀਤੀ 'ਚ ਵੀ ਉਬਾਲ ਆ ਗਿਆ ਹੈ |
'ਆਪ' ਨੇ ਚੋਣ ਕਮਿਸ਼ਨਰ 'ਤੇ ਲਾਇਆ ਪੱਖਪਾਤ ਦਾ ਦੋਸ਼
ਆਮ ਆਦਮੀ ਪਾਰਟੀ ਨੇ ਇਸ ਮਾਮਲੇ 'ਚ ਮੁੱਖ ਚੋਣ ਕਮਿਸ਼ਨਰ ਏ.ਕੇ. ਜੋਤੀ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਚੋਣ ਕਮਿਸ਼ਨਰ ਨੇ 'ਆਪ' ਨਾਲ ਸਬੰਧਿਤ 20 ਵਿਧਾਇਕਾਂ ਦਾ ਪੱਖ ਇਕ ਵਾਰ ਵੀ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ | ਪਾਰਟੀ ਵਿਧਾਇਕ ਸੌਰਭ ਭਾਰਦਵਾਜ ਨੇ ਦੋਸ਼ ਲਗਾਇਆ ਕਿ 23 ਜਨਵਰੀ ਨੂੰ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਵਾਲੇ ਗੁਜਰਾਤ ਕੇਡਰ ਦੇ ਆਈ.ਏ.ਐਸ. ਅਧਿਕਾਰੀ ਏ.ਕੇ. ਜੋਤੀ ਅਸਲ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਰਜ਼ਾ ਉਤਾਰ ਰਹੇ ਹਨ | ਉਨ੍ਹਾਂ ਕਿਹਾ ਕਿ ਸੱਚਾਈ ਇਹੀ ਹੈ ਕਿ 'ਆਪ' ਦੇ ਜਿਹੜੇ ਵਿਧਾਇਕਾਂ ਨੂੰ ਲਾਭ ਦੇ ਅਹੁਦੇ ਦਾ ਦੋਸ਼ੀ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਨਾ ਤਾਂ ਕੋਈ ਲਾਭ ਦਾ ਅਹੁਦਾ ਲਿਆ, ਨਾ ਰੁਪਿਆ ਤੇ ਨਾ ਹੀ ਕੋਈ ਗੱਡੀ ਲਈ |
ਸੰਸਦੀ ਸਕੱਤਰਾਂ ਦੀ ਨਿਯੁਕਤੀ ਮਾਮਲੇ 'ਚ ਕਾਨੂੰਨੀ ਪੱਖੋਂ ਕਮਜ਼ੋਰ ਹਨ 'ਆਪ' ਦੀਆਂ ਦਲੀਲਾਂ
ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਸਿਆਸੀ ਜੀਵਨ ਦੀ ਸ਼ੁਰੂਆਤ ਬਹੁਤ ਹੀ ਤੂਫ਼ਾਨੀ ਕਿਸਮ ਦੀ ਰਹੀ ਹੈ ਅਤੇ ਆਪਣੀ ਵੱਖਰੀ ਰਣਨੀਤੀ ਰਾਹੀਂ ਕਈ ਵਾਰ ਉਨ੍ਹਾਂ ਆਪਣੇ ਸੰਕਟਾਂ ਨੂੰ ਆਪਣੀ ਜਿੱਤ ਦੇ ਰੂਪ 'ਚ ਬਦਲਿਆ ਹੈ ਪ੍ਰੰਤੂ 20 ਸੰਸਦੀ ਸਕੱਤਰਾਂ ਦੀ ਨਿਯੁਕਤੀ ਵਾਲਾ ਸੰਕਟ ਪਹਿਲਾਂ ਦੇ ਕਿਸੇ ਵੀ ਸੰਕਟ ਨਾਲੋਂ ਬੇਹੱਦ ਗੰਭੀਰ ਹੈ ਕਿਉਂਕਿ ਇਸ ਮਾਮਲੇ 'ਚ 20 ਵਿਧਾਇਕਾਂ ਦੀ ਮੈਂਬਰੀ ਰੱਦ ਹੋਣ ਦੀ ਤਲਵਾਰ ਲਟਕ ਗਈ ਹੈ | ਕੇਂਦਰ ਸਰਕਾਰ ਜਾਣਬੁੱਝ ਕੇ ਦਿੱਲੀ ਸਰਕਾਰ ਦੀ ਰਾਹ 'ਚ ਅੜਿੱਕਾ ਪੈਦਾ ਕਰਦੀ ਹੈ, 'ਆਪ' ਵਲੋਂ ਕੀਤੇ ਜਾਂਦੇ ਅਜਿਹੇ ਕਈ ਦਾਅਵਿਆਂ 'ਚ ਸਚਾਈ ਹੋ ਸਕਦੀ ਹੈ ਪ੍ਰੰਤੂ ਸੰਸਦੀ ਸਕੱਤਰਾਂ ਦੀ ਨਿਯੁਕਤੀ ਤੋਂ ਪਹਿਲਾਂ ਦਿੱਲੀ ਸਰਕਾਰ ਨੂੰ ਕਾਨੂੰਨੀ ਸਥਿਤੀ ਨੂੰ ਠੀਕ ਤਰ੍ਹਾਂ ਨਾਲ ਸਮਝ ਲੈਣਾ ਚਾਹੀਦਾ ਸੀ | ਇਸ ਮਾਮਲੇ 'ਚ ਦਿੱਲੀ ਸਰਕਾਰ ਦਾਅਵਾ ਕਰ ਰਹੀ ਹੈ ਕਿ ਸੰਸਦੀ ਸਕੱਤਰਾਂ ਨੂੰ ਕੋਈ ਆਰਥਿਕ ਫ਼ਾਇਦਾ ਨਹੀਂ ਦਿੱਤਾ ਗਿਆ, ਇਸ ਦੇ ਬਾਵਜੂਦ ਕਾਨੂੰਨੀ ਤੇ ਸੰਵਿਧਾਨਕ ਸਥਿਤੀ ਤੋਂ ਕਿਵੇਂ ਪਾਸਾ ਵੱਟਿਆ ਜਾ ਸਕਦਾ ਹੈ | ਦਿੱਲੀ 'ਚ ਸੰਸਦੀ ਸਕੱਤਰ ਅਹੁਦੇ ਦੀ ਵਿਧਾਨਿਕ ਸਥਿਤੀ ਇਹ ਹੈ ਕਿ ਇਸ ਵਿਚ ਸਿਰਫ਼ ਮੁੱਖ ਮੰਤਰੀ ਦੇ ਸੰਸਦੀ ਸਕੱਤਰ ਨੂੰ ਲਾਭ ਦੇ ਅਹੁਦੇ ਦੇ ਦਾਇਰੇ ਤੋਂ ਬਾਹਰ ਰੱਖਣ ਦੀ ਵਿਵਸਥਾ ਹੈ | ਇਸ ਲਈ ਦਿੱਲੀ ਸਰਕਾਰ ਦੇ ਇਸ ਫ਼ੈਸਲੇ ਨੂੰ ਚੋਣ ਕਮਿਸ਼ਨ, ਅਦਾਲਤ ਅਤੇ ਰਾਸ਼ਟਰਪਤੀ ਦੇ ਅੱਗੇ ਚੁਣੌਤੀ ਦਿੱਤੀ ਗਈ ਸੀ ਕਿਉਂਕਿ ਸੰਵਿਧਾਨਕ ਵਿਵਸਥਾ ਮੁਤਾਬਿਕ ਕੋਈ ਜਨਪ੍ਰਤੀਨਿਧੀ ਲਾਭ ਦੇ ਅਹੁਦੇ 'ਤੇ ਨਹੀਂ ਰਹਿ ਸਕਦਾ | ਸੰਵਿਧਾਨ ਦੀ ਧਾਰਾ 102 (1) (1) ਅਤੇ 191 (1) (1) ਦੇ ਮੁਤਾਬਿਕ ਸੰਸਦ ਜਾਂ ਵਿਧਾਨ ਸਭਾ ਦਾ ਕੋਈ ਮੈਂਬਰ ਜੇਕਰ ਲਾਭ ਦੇ ਕਿਸੇ ਅਹੁਦੇ 'ਤੇ ਹੁੰਦਾ ਹੈ ਤਾਂ ਉਸ ਦੀ ਮੈਂਬਰੀ ਜਾ ਸਕਦੀ ਹੈ | ਇਹ ਲਾਭ ਦਾ ਅਹੁਦਾ ਕੇਂਦਰ ਅਤੇ ਰਾਜ ਕਿਸੇ ਵੀ ਸਰਕਾਰ ਦਾ ਹੋ ਸਕਦਾ ਹੈ |
ਦੱਸਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਵਲੋਂ ਭੇਜੀ ਗਈ ਸਿਫ਼ਾਰਿਸ਼ ਦੇ ਆਧਾਰ 'ਤੇ ਇਸ ਮਾਮਲੇ 'ਚ ਰਾਸ਼ਟਰਪਤੀ ਅੰਤਿਮ ਫ਼ੈਸਲਾ ਸੁਣਾਉਣਗੇ | ਜੇਕਰ ਰਾਸ਼ਟਰਪਤੀ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ 'ਤੇ ਮੁਹਰ ਲਗਾ ਦਿੰਦੇ ਹਨ ਅਤੇ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦਾ ਆਦੇਸ਼ ਜਾਰੀ ਕਰਦੇ ਹਨ ਤਾਂ ਸੰਭਾਵਨਾ ਹੈ ਕਿ ਦਿੱਲੀ ਵਿਚ ਇਨ੍ਹਾਂ 20 ਸੀਟਾਂ 'ਤੇ ਦੁਬਾਰਾ ਚੋਣਾਂ ਹੋਣਗੀਆਂ | ਹਾਲਾਂਕਿ 20 ਵਿਧਾਇਕਾਂ ਦੀ ਮੈਂਬਰੀ ਜਾਣ ਤੋਂ ਬਾਅਦ ਵੀ ਕੇਜਰੀਵਾਲ ਸਰਕਾਰ ਬਚੀ ਰਹੇਗੀ ਕਿਉਂਕਿ 'ਆਪ' 67 ਸੀਟਾਂ ਦੇ ਨਾਲ ਬਹੁਮਤ 'ਚ ਆਈ ਸੀ |
ਚੋਣ ਕਮਿਸ਼ਨ ਕਦੇ ਏਨਾ ਹੇਠਾਂ ਨਹੀਂ ਡਿਗਾ-ਆਸ਼ੂਤੋਸ਼
ਨਵੀਂ ਦਿੱਲੀ-ਚੋਣ ਕਮਿਸ਼ਨ ਵਲੋਂ 'ਆਪ' ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਦੇ ਬਾਅਦ ਚੋਣ ਕਮਿਸ਼ਨ ਦੇ ਫ਼ੈਸਲੇ ਤੋਂ ਨਾਰਾਜ਼ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਆਸ਼ੂਤੋਸ਼ ਨੇ ਟਵੀਟ ਜ਼ਰੀਏ ਚੋਣ ਕਮਿਸ਼ਨ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਕਮਿਸ਼ਨ ਕਦੇ ਏਨਾ ਨਹੀਂ ਡਿੱਗਾ ਸੀ | 'ਆਪ' ਨੇਤਾ ਆਸ਼ੂਤੋਸ਼ ਨੇ ਟਵੀਟ ਕਰ ਕੇ ਕਿਹਾ ਕਿ ਇਜਲਾਸ ਦੌਰਾਨ ਰਿਪੋਰਟਰ ਦੇ ਤੌਰ 'ਤੇ ਚੋਣ ਕਵਰ ਕਰਨ ਵਾਲਾ ਮੇਰੇ ਵਰਗਾ ਵਿਅਕਤੀ ਵੀ ਅੱਜ ਕਹਿ ਸਕਦਾ ਹੈ ਕਿ ਚੋਣ ਕਮਿਸ਼ਨ ਕਦੇ ਵੀ ਏਨਾ ਹੇਠਾਂ ਨਹੀਂ ਡਿਗਾ | ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਪ੍ਰਧਾਨ ਮੰਤਰੀ ਦਫ਼ਤਰ ਦਾ 'ਲੈਟਰ ਬਾਕਸ' ਨਹੀਂ ਬਣਨਾ ਚਾਹੀਦਾ ਪਰ ਅੱਜ ਦੀ ਇਹ ਅਸਲੀਅਤ ਹੈ |
ਕੀ ਹੈ ਮਾਮਲਾ
ਦਰਅਸਲ ਦਿੱਲੀ ਸਰਕਾਰ ਨੇ ਮਾਰਚ 2015 ਵਿਚ 21 'ਆਪ' ਵਿਧਾਇਕਾਂ ਨੂੰ ਸੰਸਦੀ ਸਕੱਤਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਸੀ ਜਿਸ ਨੂੰ ਪ੍ਰਸ਼ਾਂਤ ਪਟੇਲ ਨਾਂਅ ਦੇ ਵਕੀਲ ਨੇ ਲਾਭ ਦਾ ਅਹੁਦਾ ਦੱਸ ਕੇ 19 ਜੂਨ ਨੂੰ ਰਾਸ਼ਟਰਪਤੀ ਕੋਲ ਸ਼ਿਕਾਇਤ ਰਾਹੀਂ 21 ਵਿਧਾਇਕਾਂ ਦੀ ਮੈਂਬਰੀ ਰੱਦ ਕਰਨ ਦੀ ਮੰਗ ਕੀਤੀ ਸੀ | ਰਾਸ਼ਟਰਪਤੀ ਨੇ ਇਹ ਮਾਮਲਾ ਚੋਣ ਕਮਿਸ਼ਨ ਕੋਲ ਭੇਜ ਦਿੱਤਾ ਅਤੇ ਚੋਣ ਕਮਿਸ਼ਨ ਨੇ ਮਾਰਚ 2016 ਨੂੰ 21 'ਆਪ' ਵਿਧਾਇਕਾਂ ਨੂੰ ਨੋਟਿਸ ਭੇਜਿਆ ਅਤੇ ਜਿਸ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ | ਕੇਜਰੀਵਾਲ ਸਰਕਾਰ ਨੇ ਪਿਛਲੀ ਤਰੀਕ ਤੋਂ ਕਾਨੂੰਨ ਬਣਾ ਕੇ ਸੰਸਦੀ ਸਕੱਤਰ ਦੇ ਅਹੁਦੇ ਨੂੰ ਲਾਭ ਦੇ ਦਾਇਰੇ ਤੋਂ ਬਾਹਰ ਰੱਖਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਰਾਸ਼ਟਰਪਤੀ ਨੇ ਇਸ ਬਿੱਲ ਨੂੰ ਵਾਪਸ ਕਰ ਦਿੱਤਾ ਸੀ | ਹੁਣ ਰਾਜੌਰੀ ਗਾਰਡਨ ਤੋਂ ਵਿਧਾਇਕ ਜਰਨੈਲ ਸਿੰਘ ਪੱਤਰਕਾਰ ਨੇ ਪੰਜਾਬ ਚੋਣਾਂ ਕਾਰਨ ਅਸਤੀਫ਼ਾ ਦੇ ਦਿੱਤਾ ਸੀ ਜਿਸ ਕਾਰਨ ਉਨ੍ਹਾਂ ਿਖ਼ਲਾਫ਼ ਕਾਰਵਾਈ ਬੰਦ ਕਰ ਦਿੱਤੀ ਗਈ ਸੀ |
ਹਾਈਕੋਰਟ ਨੇ 'ਆਪ' ਵਿਧਾਇਕਾਂ ਨੂੰ ਫ਼ੌਰੀ ਰਾਹਤ ਦੇਣ ਤੋਂ ਕੀਤਾ ਇਨਕਾਰ, ਸੋਮਵਾਰ ਨੂੰ ਹੋਵੇਗੀ ਸੁਣਵਾਈ
ਨਵੀਂ ਦਿੱਲੀ, 19 ਜਨਵਰੀ (ਜਗਤਾਰ ਸਿੰਘ)-ਚੋਣ ਕਮਿਸ਼ਨ ਦੁਆਰਾ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੀ ਵਿਧਾਨ ਸਭਾ ਦੀ ਮੈਂਬਰੀ ਰੱਦ ਕਰਨ ਦੇ ਮਾਮਲੇ 'ਚ ਦਿੱਲੀ ਹਾਈ ਕੋਰਟ ਨੇ 'ਆਪ' ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ | 'ਆਪ' ਦੇ 6 ਵਿਧਾਇਕ ਚੋਣ ਕਮਿਸ਼ਨ ਦੇ ਫ਼ੈਸਲੇ ਿਖ਼ਲਾਫ਼ ਹਾਈਕੋਰਟ ਪੁੱਜੇ ਸਨ | ਮਾਮਲੇ ਦੀ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਕਿਹਾ ਕਿ ਉਹ 'ਆਪ' ਦੇ ਤੱਥਾਂ ਤੋਂ ਸੰਤੁਸ਼ਟ ਨਹੀਂ ਹੈ ਅਤੇ ਇਸ ਆਧਾਰ 'ਤੇ ਫ਼ੌਰੀ ਰਾਹਤ ਨਹੀਂ ਦਿੱਤੀ ਜਾ ਸਕਦੀ | ਅਦਾਲਤ ਨੇ 'ਆਪ' ਵਲੋਂ ਲਗਾਏ ਗਏ ਦੋਸ਼ਾਂ ਬਾਰੇ ਚੋਣ ਕਮਿਸ਼ਨ ਪਾਸੋਂ ਵੀ ਜਵਾਬ ਮੰਗਿਆ ਹੈ | ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ 22 ਜਨਵਰੀ ਨੂੰ ਹੋਵੇਗੀ | ਸੁਣਵਾਈ ਦੌਰਾਨ ਅੱਜ 'ਆਪ' ਦੇ ਵਿਧਾਇਕਾਂ ਨੂੰ ਅਦਾਲਤ ਨੇ ਸਖ਼ਤ ਫਟਕਾਰ ਵੀ ਲਗਾਈ | ਅਦਾਲਤ ਨੇ ਆਖਿਆ ਕਿ ਤੁਸੀਂ ਵਕਤ ਰਹਿੰਦੇ ਹੋਏ ਚੋਣ ਕਮਿਸ਼ਨ ਕੋਲ ਕਿਉਂ ਨਹੀਂ ਗਏ ਅਤੇ ਨੋਟਿਸ ਦਾ ਜਵਾਬ ਵੀ ਨਹੀਂ ਦਿੱਤਾ | ਅਦਾਲਤ ਨੇ ਕਿਹਾ ਕਿ ਜਦ ਤੁਸੀਂ ਚੋਣ ਕਮਿਸ਼ਨ ਦੇ ਸੱਦੇ ਜਾਣ 'ਤੇ ਨਹੀਂ ਗਏ ਤਾਂ ਹੁਣ ਕਮਿਸ਼ਨ ਇਸ ਮਾਮਲੇ 'ਚ ਫ਼ੈਸਲਾ ਦੇਣ ਲਈ ਸੁਤੰਤਰ ਹੈ |

ਸਈਦ ਅੱਤਵਾਦੀ ਹੈ, ਪਾਕਿਸਤਾਨ ਉਸ ਿਖ਼ਲਾਫ਼ ਕੇਸ ਚਲਾਵੇ-ਅਮਰੀਕਾ

ਵਾਸ਼ਿੰਗਟਨ, 19 ਜਨਵਰੀ (ਏਜੰਸੀ)-ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਸਾਜਿਸ਼ਕਰਤਾ ਹਾਫ਼ਿਜ਼ ਸਈਦ ਨੂੰ ਲੈ ਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਵਲੋਂ ਦਿੱਤੇ ਬਿਆਨ 'ਤੇ ਅਮਰੀਕਾ ਵਲੋਂ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ | ਅਮਰੀਕਾ ਨੇ ਪਾਕਿਸਤਾਨ ਨੂੰ ਦੋ ਟੁੱਕ ਕਿਹਾ ਹੈ ਕਿ ਹਾਫ਼ਿਜ਼ ਸਈਦ ਅੱਤਵਾਦੀ ਹੈ ਜੋ ਮੁੰਬਈ 'ਚ ਹੋਏ ਅੱਤਵਾਦੀ ਹਮਲੇ ਦਾ ਮੁੱਖ ਸਾਜਿਸ਼ਕਰਤਾ ਵੀ ਹੈ, ਇਸ ਲਈ ਉਸ 'ਤੇ ਕਾਨੂੰਨ ਦੀ ਆਖ਼ਰੀ ਸੀਮਾ ਤੱਕ ਕੇਸ ਚਲਾਇਆ ਜਾਣਾ ਚਾਹੀਦਾ ਹੈ | ਵਰਨਣਯੋਗ ਹੈ ਕਿ ਬੀਤੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅੱਬਾਸੀ ਨੇ ਹਾਫ਼ਿਜ਼ ਸਈਦ ਨੂੰ ਸਾਹਿਬ ਕਹਿੰਦੇ ਹੋਏ ਕਿਹਾ ਸੀ ਕਿ ਉਸ ਿਖ਼ਲਾਫ਼ ਪਾਕਿਸਤਾਨ 'ਚ ਕੋਈ ਕੇਸ ਦਰਜ ਨਹੀਂ ਹੈ,
ਇਸ ਲਈ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ | ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਇਸ ਬਿਆਨ ਦੇ ਬਾਅਦ ਅਮਰੀਕਾ ਦੇ ਵਿਦੇਸ਼ ਵਿਭਾਗ ਦੀ ਬੁਲਾਰਨ ਹੇਥਰ ਨੇਵਾਰਟ ਨੇ ਪੈੱ੍ਰਸ ਨੂੰ ਸੰਬੋਧਨ ਕਰਦੇ ਹੋਏ ਸਾਫ਼ ਕਿਹਾ ਕਿ ਅਮਰੀਕਾ ਦਾ ਮੰਨਣਾ ਹੈ ਕਿ ਪਾਕਿਸਤਾਨ ਹਾਫ਼ਿਜ਼ ਸਈਦ ਦੇ ਿਖ਼ਲਾਫ਼ ਕੇਸ ਚਲਾਵੇ | ਨੇਵਾਰਟ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਹਾਫ਼ਿਜ਼ ਸਈਦ 'ਤੇ ਕਾਨੂੰਨ ਦੀ ਆਖ਼ਰੀ ਸੀਮਾ ਤੱਕ ਕੇਸ ਚਲਾਇਆ ਜਾਣਾ ਚਾਹੀਦਾ ਹੈ | ਉਹ ਯੂ. ਐਨ. ਐਸ. ਸੀ. 1267 ਤਹਿਤ ਇਕ ਅੱਤਵਾਦੀ ਹੈ | ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਆਪਣੀ ਗੱਲ ਸਾਫ਼ ਕਰ ਦਿੱਤੀ ਹੈ, ਸਾਡਾ ਮੰਨਣਾ ਹੈ ਕਿ ਇਸ ਵਿਅਕਤੀ ਿਖ਼ਲਾਫ਼ ਕੇਸ ਚਲਾਇਆ ਜਾਣਾ ਚਾਹੀਦਾ ਹੈ | ਨੇਵਰਟ ਨੇ ਅੱਗੇ ਕਿਹਾ ਕਿ ਅਸੀਂ ਵਿਦੇਸ਼ੀ ਸੰਗਠਨ ਦੇ ਹਿੱਸੇ ਦੇ ਰੂਪ 'ਚ ਹਾਫਿਜ਼ ਨੂੰ ਵੀ ਅੱਤਵਾਦੀ ਮੰਨਦੇ ਹਾਂ | ਉਹ ਮੁੰਬਈ 'ਚ ਹੋਏ 26/11 ਹਮਲੇ ਦਾ ਮੁੱਖ ਸਾਜਿਸ਼ਕਰਤਾ ਹੈ ਜਿਸ ਵਿਚ ਅਮਰੀਕੀ ਲੋਕਾਂ ਸਮੇਤ ਕਈ ਲੋਕਾਂ ਦੀ ਮੌਤ ਹੋਈ ਸੀ |

1984 ਸਿੱਖ ਨਸਲਕੁਸ਼ੀ ਮਾਮਲਾ ਗਵਾਹਾਂ ਨੂੰ ਲੱਭਣ ਲਈ ਢੁੱਕਵੇਂ ਯਤਨ ਨਹੀਂ ਕੀਤੇ-ਸੁਪਰੀਮ ਕੋਰਟ

ਨਵੀਂ ਦਿੱਲੀ, 19 ਜਨਵਰੀ (ਏਜੰਸੀ)-ਸੁਪਰੀਮ ਕੋਰਟ ਨੇ ਅੱਜ ਕਿਹਾ ਕਿ 1984 ਸਿੱਖ ਨਸਲਕੁਸ਼ੀ ਨਾਲ ਸਬੰਧਿਤ ਪੰਜ ਮਾਮਲਿਆਂ 'ਚ ਮੁੱਖ ਗਵਾਹਾਂ ਨੂੰ ਲੱਭਣ ਲਈ ਢੁੱਕਵੇਂ ਯਤਨ ਨਹੀਂ ਕੀਤੇ ਗਏ | ਇਨ੍ਹਾਂ ਮਾਮਲਿਆਂ 'ਚ ਦਿੱਲੀ ਹਾਈ ਕੋਰਟ ਨੇ ਬਰੀ ਕੀਤੇ ਵਿਅਕਤੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਕਿਹਾ ਸੀ ਕਿਉਂ ਨਾ ਇਨ੍ਹਾਂ ਮਾਮਲਿਆਂ ਦੀ ਮੁੜ ਸੁਣਵਾਈ ਦੇ ਆਦੇਸ਼ ਦਿੱਤੇ ਜਾਣ | ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਇਸ ਮਾਮਲੇ ਦੇ ਰਿਕਾਰਡ ਨੂੰ ਵਾਚਣ ਤੋਂ ਬਾਅਦ ਕਿਹਾ ਕਿ ਸੁਣਵਾਈ ਦੌਰਾਨ ਮੁੱਖ ਗਵਾਹਾਂ ਨੂੰ ਕੇਵਲ ਇਕ ਵਾਰ ਹੀ
ਸੰਮਨ ਭੇਜੇ ਗਏ ਸਨ ਅਤੇ ਉਨ੍ਹਾਂ ਦੇ ਹਾਜ਼ਰ ਨਾ ਹੋਣ 'ਤੇ ਮਾਮਲਿਆਂ ਦੀ ਸੁਣਵਾਈ ਬੰਦ ਕਰ ਦਿੱਤੀ ਗਈ | ਗਵਾਹਾਂ ਨੂੰ ਲੱਭਣ ਲਈ ਢੁੱਕਵੇਂ ਯਤਨ ਨਹੀਂ ਕੀਤੇ ਗਏ | ਜਸਟਿਸ ਏ. ਐਮ. ਖ਼ਾਨਵਿਲਕਰ ਅਤੇ ਡੀ. ਵਾਈ. ਚੰਦਰਚੂੜ ਦਾ ਬੈਂਚ ਦਿੱਲੀ ਦੇ ਸਾਬਕਾ ਵਿਧਾਇਕ ਮਹੇਂਦਰ ਸਿੰਘ ਯਾਦਵ ਦੀ ਅਪੀਲ 'ਤੇ ਸੁਣਵਾਈ ਕਰ ਰਿਹਾ ਸੀ | ਜਿਸ ਨੇ ਬੀਤੇ ਸਾਲ 29 ਮਾਰਚ ਨੂੰ ਹਾਈ ਕੋਰਟ ਵਲੋਂ ਦਿੱਤੇ ਫ਼ੈਸਲੇ ਖਿਲਾਫ਼ ਅਪੀਲ ਕੀਤੀ ਸੀ, ਜਿਸ ਤਹਿਤ ਸਿੱਖ ਵਿਰੋਧੀ ਦੰਗਿਆਂ ਦੇ ਪੰਜ ਮਾਮਲਿਆਂ 'ਚ ਉਸ ਨੂੰ ਅਤੇ ਹੋਰਨਾਂ ਬਰੀ ਕੀਤੇ ਵਿਅਕਤੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ | ਯਾਦਵ ਤੋਂ ਇਲਾਵਾ ਸਾਬਕਾ ਕੌਾਸਲਰ ਬਲਵਾਨ ਖੋਖਰ ਸਣੇ 10 ਹੋਰ ਬਰੀ ਕੀਤੇ ਵਿਅਕਤੀਆਂ ਨੂੰ 1 ਅਤੇ 2 ਨਵੰਬਰ, 1984 ਨੂੰ ਦਿੱਲੀ ਦੇ ਛਾਉਣੀ ਖੇਤਰ 'ਚ ਫੈਲੇ ਦੰਗਿਆਂ ਸਬੰਧੀ ਦਰਜ ਸ਼ਿਕਾਇਤਾਂ ਦੇ ਮਾਮਲੇ 'ਚ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ | ਹਾਈ ਕੋਰਟ ਨੇ ਉਨ੍ਹਾਂ ਤੋਂ ਜਵਾਬ ਮੰਗਿਆ ਸੀ ਕਿ ਜਿਨ੍ਹਾਂ ਮਾਮਲਿਆਂ 'ਚ ਉਨ੍ਹਾਂ ਨੂੰ ਬਰੀ ਕੀਤਾ ਗਿਆ ਹੈ, ਕਿਉਂ ਨਾ ਉਨ੍ਹਾਂ ਮਾਮਲਿਆਂ ਨੂੰ ਮੁੜ ਖੋਲਿ੍ਹਆ ਜਾਵੇ ਅਤੇ ਮੁੜ ਸੁਣਵਾਈ ਸ਼ੁਰੂ ਕੀਤੀ ਜਾਵੇ | ਸੁਪਰੀਮ ਕੋਰਟ 'ਚ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 21 ਮਾਰਚ ਨੂੰ ਹੋਵੇਗੀ |

ਪੁਲਵਾਮਾ ਗ੍ਰਨੇਡ ਧਮਾਕੇ 'ਚ 8 ਪੁਲਿਸ ਮੁਲਾਜ਼ਮ ਜ਼ਖ਼ਮੀ

ਸ੍ਰੀਨਗਰ, 19 ਜਨਵਰੀ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਦੇ ਕਸਬੇ 'ਚ ਅੱਤਵਾਦੀਆਂ ਵਲੋਂ ਪੁਲਿਸ ਸਟੇਸ਼ਨ ਨੂੰ ਨਿਸ਼ਾਨਾ ਬਣਾ ਕੇ ਸੁੱਟੇ ਗ੍ਰਨੇਡ 'ਚ 8 ਪੁਲਿਸ ਕਰਮੀਆਂ ਸਮੇਤ 2 ਆਮ ਨਾਗਰਿਕ ਜ਼ਖ਼ਮੀ ਹੋ ਗਏ | ਐਸ. ਐਸ. ਪੀ. ਪੁਲਵਾਮਾ ਮੁਹੰਮਦ ਅਸਲਮ ਚੌਧਰੀ ਨੇ ਦੱਸਿਆ ਕਿ ਸ਼ੱਕੀ ਅੱਤਵਾਦੀਆਂ ਨੇ ਪੁਲਵਾਮਾ ਕਸਬੇ 'ਚ ਸਥਿਤ ਪੁਲਿਸ ਸਟੇਸ਼ਨ 'ਤੇ ਗ੍ਰਨੇਡ ਨਾਲ ਹਮਲਾ ਕੀਤਾ, ਜਿਹੜਾ ਨਿਸ਼ਾਨਾਂ ਭਟਕ ਕੇ ਤਹਿਸੀਲ ਦਫਤਰ ਨੇੜੇ ਜ਼ੋਰਦਾਰ ਧਮਾਕੇ ਨਾਲ ਫਟ ਗਿਆ, ਜਿਸ ਨਾਲ ਉਥੇ ਤਾਇਨਾਤ 8 ਪੁਲਿਸ ਕਰਮੀਆਂ ਸਮੇਤ 2 ਨਾਗਰਿਕ ਜ਼ਖ਼ਮੀ ਹੋ ਗਏ ਤੇ ਨਾਲ ਹੀ ਖੜ੍ਹੀਆਂ ਕੀਤੀਆਂ ਕਈ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ | ਜ਼ਖ਼ਮੀਆਂ ਨੂੰ ਨੇੜੇ ਹਸਪਤਾਲ 'ਚ ਦਾਖ਼ਲ ਕਰਾ ਦਿੱਤਾ ਗਿਆ, ਜਿਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ | ਸੁਰੱਖਿਆ ਬਲਾਂ ਨੇ ਗ੍ਰਨੇਡ ਧਮਾਕੇ ਦੇ ਤੁਰੰਤ ਬਾਅਦ ਇਲਾਕੇ ਨੂੰ ਘੇਰ ਕੇ ਸ਼ੱਕੀ ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਕਾਰਵਾਈ ਕੀਤੀ ਪਰ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਾ |

'ਪੀਪਲੀ ਲਾਈਵ' ਦੇ ਨਿਰਦੇਸ਼ਕ ਿਖ਼ਲਾਫ਼ ਪਟੀਸ਼ਨ ਖ਼ਾਰਜ

ਨਵੀਂ ਦਿੱਲੀ, 19 ਜਨਵਰੀ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ 'ਪੀਪਲੀ ਲਾਈਵ' ਦੇ ਨਿਰਦੇਸ਼ਕ ਮਹਿਮੂਦ ਫਾਰੂਕੀ ਨੂੰ ਜਬਰ ਜਨਾਹ ਦੇ ਦੋਸ਼ਾਂ ਤੋਂ ਮੁਕਤ ਕੀਤੇ ਜਾਣ ਦੇ ਮਾਮਲੇ ਦੇ ਖਿਲਾਫ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਨ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ | ਸੁਪਰੀਮ ਕੋਰਟ ਨੇ ਦਿੱਲੀ ਹਾਈਕੋਰਟ ਦੇ ਫੈਸਲੇ ਦੀ ਤਰਜ਼ 'ਤੇ ਕਿਹਾ ਕਿ ਇਹ ਮਾਮਲਾ ਦੋ ਅਜਨਬੀਆਂ ਦੀ ਮੁਲਾਕਾਤ ਦਾ ਨਹੀਂ, ਸਗੋਂ ਅਜਿਹਾ ਮਾਮਲਾ ਹੈ, ਜਿਥੇ ਦੋਵੇਂ ਧਿਰਾਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੀਆਂ ਹਨ | ਸੁਪਰੀਮ ਕੋਰਟ 'ਚ ਅਮਰੀਕਾ ਦੀ ਖੋਜਕਰਤਾ ਨੇ ਮਹਿਮੂਦ ਫਾਰੂਕੀ ਨੂੰ ਦਿੱਲੀ ਹਾਈਕੋਰਟ ਵਲੋਂ ਬਰੀ ਕਰਨ ਦੇ ਖਿਲਾਫ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ 'ਚ ਦਿੱਲੀ ਹਾਈਕੋਰਟ ਨੇ ਸਤੰਬਰ 2017 'ਚ ਉਸ ਨੂੰ ਬਰੀ ਕਰ ਦਿੱਤਾ ਸੀ | ਜਦਕਿ ਇਸ ਤੋਂ ਪਹਿਲਾਂ ਅਗਸਤ 2016 'ਚ 'ਪੀਪਲੀ ਲਾਈਵ' ਦੇ ਸਹਿ-ਨਿਰਦੇਸ਼ਕ ਮਹਿਮੂਦ ਫਾਰੂਕੀ ਦਿੱਲੀ ਦੀ ਸਾਕੇਤ ਅਦਾਲਤ ਨੇ 7 ਸਾਲ ਦੀ ਸਜ਼ਾ ਅਤੇ 50 ਹਜ਼ਾਰ ਰੁਪਏ ਜੁਰਮਾਨਾ ਲਾਇਆ ਸੀ | ਫਾਰੂਕੀ ਨੂੰ ਕੋਲੰਬੀਆ ਯੂਨੀਵਰਸਿਟੀ ਦੀ ਇਕ ਅਮਰੀਕੀ ਖੋਜਕਰਤਾ ਦੇ ਜਬਰ ਜਨਾਹ ਦਾ ਦੋਸ਼ੀ ਪਾਇਆ ਗਿਆ ਸੀ |

ਆਨੰਦੀ ਬੇਨ ਪਟੇਲ ਹੋਵੇਗੀ ਮੱਧ ਪ੍ਰਦੇਸ਼ ਦੀ ਰਾਜਪਾਲ

ਨਵੀਂ ਦਿੱਲੀ, 19 ਜਨਵਰੀ (ਏਜੰਸੀ)-ਗੁਜਰਾਤ ਦੀ ਸਾਬਕਾ ਮੁੱਖ ਮੰਤਰੀ ਆਨੰਦੀ ਬੇਨ ਪਟੇਲ ਨੂੰ ਮੱਧ ਪ੍ਰਦੇਸ਼ ਦਾ ਰਾਜਪਾਲ ਕੀਤਾ ਗਿਆ ਹੈ | ਰਾਸ਼ਟਰਪਤੀ ਭਵਨ ਵਲੋਂ ਜਾਰੀ ਬਿਆਨ ਅਨੁਸਾਰ ਆਨੰਦੀ ਬੇਨ ਦਾ ਕਾਰਜਕਾਲ ਉਨ੍ਹਾਂ ਦੇ ਅਹੁਦਾ ਸੰਭਾਲਣ ਦੇ ਦਿਨ ਤੋਂ ਸ਼ੁਰੂ ਹੋਵੇਗਾ | ਗੁਜਰਾਤ ਦੇ ਰਾਜਪਾਲ ਓ. ਪੀ. ਕੋਹਲੀ ਫਿਲਹਾਲ ਮੱਧ ਪ੍ਰਦੇਸ਼ ਦੇ ਰਾਜਪਾਲ ਦਾ ਵੀ ਵਾਧੂ ਕੰਮਕਾਰ ਸੰਭਾਲ ਰਹੇ ਹਨ | ਆਨੰਦੀ ਬੇਨ ਨੂੰ ਸ੍ਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਗੁਜਰਾਤ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ | ਹਾਲਾਂਕਿ 2016 ਵਿਚ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ |

ਪੀ. ਐਫ. ਖਾਤੇ ਨੂੰ ਆਧਾਰ ਨਾਲ ਜੋੜਨ ਤੋਂ ਬਾਅਦ ਵਾਧੂ ਖਾਤੇ ਬੰਦ ਹੋਣਗੇ

ਕੋਲਕਾਤਾ, 19 ਜਨਵਰੀ (ਏਜੰਸੀ)-ਈ. ਪੀ. ਐਫ. ਓ. ਨੇ ਅੱਜ ਕਿਹਾ ਕਿ ਆਧਾਰ ਕਾਰਡ ਨੂੰ ਪੀ. ਐਫ. ਖਾਤਿਆਂ ਨਾਲ ਜੋੜਨ ਤੋਂ ਬਾਅਦ ਕਿਸੇ ਵਿਅਕਤੀ ਦੇ ਇਕ ਤੋਂ ਵੱਧ ਪੀ. ਐਫ਼ ਖਾਤਿਆਂ ਨੂੰ ਬੰਦ ਕਰ ਦਿੱਤਾ ਜਾਵੇਗਾ | ਵਧੀਕ ਪੀ. ਐਫ. ਕਮਿਸ਼ਨਰ ਐਸ. ਬੀ. ਸਿਨਹਾ ਨੇ ਦੱਸਿਆ ਕਿ ਆਧਾਰ ਨੰਬਰ ...

ਪੂਰੀ ਖ਼ਬਰ »

ਟਰਾਈ ਵਲੋਂ ਹਵਾਈ ਸਫ਼ਰ ਦੌਰਾਨ ਮੋਬਾਈਲ ਸੇਵਾਵਾਂ ਦੀ ਵਰਤੋਂ ਦੀ ਇਜਾਜ਼ਤ ਦੇਣ ਦੀ ਸਿਫ਼ਾਰਿਸ਼

ਨਵੀਂ ਦਿੱਲੀ, 19 ਜਨਵਰੀ (ਏਜੰਸੀ)- ਜਦੋਂ ਵੀ ਕੋਈ ਯਾਤਰੀ ਹਵਾਈ ਸਫ਼ਰ ਲਈ ਜਹਾਜ਼ 'ਚ ਬੈਠਦਾ ਹੈ ਤਾਂ ਉਸ ਨੂੰ ਅਕਸਰ ਮੋਬਾਈਲ ਫੋਨ ਨੂੰ ਫਲਾਈਟ ਮੋਡ 'ਤੇ ਲਗਾਉਣ ਲਈ ਕਿਹਾ ਜਾਂਦਾ ਹੈ, ਹੁਣ ਹਵਾਈ ਸਫ਼ਰ ਕਰਨ ਵਾਲੇ ਜਲਦੀ ਮੋਬਾਈਲ ਦੀ ਵਰਤੋਂ ਕਰ ਸਕਣਗੇ ਕਿਉਂਕਿ ਭਾਰਤ ਦੀ ...

ਪੂਰੀ ਖ਼ਬਰ »

ਬੈਂਗਲੁਰੂ ਦੀ ਅਦਾਲਤ ਵਲੋਂ ਵਿਜੇ ਮਾਲਿਆ ਿਖ਼ਲਾਫ਼ ਗਿ੍ਫ਼ਤਾਰੀ ਵਾਰੰਟ ਜਾਰੀ

ਬੈਂਗਲੁਰੂ, 19 ਜਨਵਰੀ (ਏਜੰਸੀ)-ਬੈਂਗਲੁਰੂ ਦੀ ਇਕ ਅਦਾਲਤ ਨੇ ਭਗੌੜੇ ਸ਼ਰਾਬ ਦੇ ਵਪਾਰੀ ਵਿਜੇ ਮਾਲਿਆ ਖਿਲਾਫ਼ ਗਿ੍ਫ਼ਤਾਰੀ ਵਾਰੰਟ ਜਾਰੀ ਕੀਤੇ ਹਨ | ਐਸ. ਐਫ਼. ਆਈ. ਓ. ਨੇ ਮਾਲਿਆ ਸਮੇਤ ਹੋਰਨਾਂ ਖਿਲਾਫ਼ ਨਿਵੇਸ਼ ਲਈ ਤੱਥਾਂ ਨੂੰ ਲੁਕਾਉਣ ਦੇ ਦੋਸ਼ ਵੀ ਲਗਾਏ ਹਨ | ਅਦਾਲਤ ...

ਪੂਰੀ ਖ਼ਬਰ »

ਜਾਤ ਨਹੀਂ ਵਿਕਾਸ ਦੇ ਮੁੱਦੇ 'ਤੇ ਰਾਜਨੀਤੀ ਹੋਣੀ ਚਾਹੀਦੀ ਹੈ-ਮੋਦੀ

ਦਾਵੋਸ 'ਚ 125 ਕਰੋੜ ਭਾਰਤੀਆਂ ਦੀ ਸਫ਼ਲਤਾ ਦੀ ਕਹਾਣੀ ਵਿਸ਼ਵ ਸਾਹਮਣੇ ਪੇਸ਼ ਕਰ ਕੇ ਮਾਣ ਮਹਿਸੂਸ ਕਰਾਂਗਾ ਨਵੀਂ ਦਿੱਲੀ, 19 ਜਨਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ 'ਚ ਜਾਤ ਦੇ ਮੁੱਦੇ 'ਤੇ ਹੋ ਰਹੀ ਰਾਜਨੀਤੀ ਨੂੰ ਦੇਸ਼ ਦੀ ਬਦਕਿਸਮਤੀ ਦੱਸਦਿਆ ਕਿਹਾ ...

ਪੂਰੀ ਖ਼ਬਰ »

ਭਾਰਤ ਵਲੋਂ ਦਾਵੋਸ 'ਚ ਮੋਦੀ-ਅੱਬਾਸੀ ਵਿਚਕਾਰ ਮੀਟਿੰਗ ਦੀ ਸੰਭਾਵਨਾ ਰੱਦ

ਨਵੀਂ ਦਿੱਲੀ, 19 ਜਨਵਰੀ (ਯੂ. ਐਨ. ਆਈ.)-ਭਾਰਤ ਨੇ ਅੱਜ ਪਾਕਿਸਤਾਨ ਵਲੋਂ ਲਗਾਤਾਰ ਅਤੇ ਬਿਨਾਂ ਕਿਸੇ ਕਾਰਨ ਜੰਗਬੰਦੀ ਦੀ ਕੀਤੀ ਜਾ ਰਹੀ ਉਲੰਘਣਾ ਦੀ ਸਖਤ ਸ਼ਬਦਾਂ ਨਾਲ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਉਸ ਵਲੋਂ ਜੰਗਬੰਦੀ ਦੀ ਉਲੰਘਣਾ ਅੱਤਵਾਦੀਆਂ ਦੀ ਭਾਰਤ ਵਿਚ ...

ਪੂਰੀ ਖ਼ਬਰ »

1984 ਸਿੱਖ ਨਸਲਕੁਸ਼ੀ ਮਾਮਲਾ ਹਾਈਕੋਰਟ ਨੇ ਦੋਸ਼ੀ ਦੀ ਸਿਹਤ ਸਬੰਧੀ ਜੇਲ੍ਹ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ

ਨਵੀਂ ਦਿੱਲੀ, 19 ਜਨਵਰੀ (ਏਜੰਸੀ)-ਦਿੱਲੀ ਹਾਈ ਕੋਰਟ ਨੇ ਅੱਜ ਤਿਹਾੜ ਜੇਲ੍ਹ ਦੇ ਸੁਪਰਡੈਂਟ ਕੋਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਜੇਲ੍ਹ ਵਿਚ ਸਜ਼ਾ ਕੱਟ ਰਹੇ ਕਾਂਗਰਸ ਦੇ ਸਾਬਕਾ ਕੌਾਸਲਰ ਦੀ ਸਿਹਤ ਸਬੰਧੀ ਮੈਡੀਕਲ ਰਿਪੋਰਟ ਮੰਗੀ ਹੈ | ਜਿਸ ਨੇ ਅਦਾਲਤ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX