ਤਾਜਾ ਖ਼ਬਰਾਂ


ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ
. . .  13 minutes ago
ਜਲੰਧਰ, 20 ਜੁਲਾਈ- ਜਲੰਧਰ ਰੇਂਜ ਦੀ ਸਪੈਸ਼ਲ ਟਾਸਕ ਫੋਰਸ ਨੇ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਨੀਰਜ ਨਾਮੀ ਉਕਤ ਨੌਜਵਾਨ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਉਹ ਲੁਧਿਆਣਾ 'ਚ ਕੱਲ੍ਹ...
ਇਰਫਾਨ ਪਠਾਨ ਨੇ ਲੁਧਿਆਣਾ 'ਚ 'ਕ੍ਰਿਕਟ ਅਕਾਦਮੀ ਆਫ਼ ਪਠਾਨ' ਦੀ ਕੀਤੀ ਸ਼ੁਰੂਆਤ
. . .  21 minutes ago
ਲੁਧਿਆਣਾ, 20 ਜੁਲਾਈ- ਭਾਰਤੀ ਕ੍ਰਿਕਟ ਦੇ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੇ ਅੱਜ ਲੁਧਿਆਣਾ 'ਚ 'ਕ੍ਰਿਕਟ ਅਕਾਦਮੀ ਆਫ਼ ਪਠਾਨ' ਦੀ ਸ਼ੁਰੂਆਤ...
ਚਾਂਦੀ ਦਾ ਚੱਮਚ ਲੈ ਕੇ ਪੈਦਾ ਹੋਣ ਵਾਲੇ ਗਰੀਬੀ ਨੂੰ ਕੀ ਸਮਝਣਗੇ- ਰਾਜਨਾਥ ਸਿੰਘ
. . .  31 minutes ago
ਨਵੀਂ ਦਿੱਲੀ, 20 ਜੁਲਾਈ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੇਭਰੋਸਗੀ ਮਤੇ 'ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਭਾਜਪਾ ਕੋਲ ਸਪੱਸ਼ਟ ਬਹੁਮਤ ਹੈ। ਉਨ੍ਹਾਂ ਵਿਰੋਧੀ ਧਿਰ 'ਤੇ ਕਈ ਸਵਾਲ ਵੀ ਚੁੱਕੇ। ਉਨ੍ਹਾਂ ਕਿਹਾ ਕਿ ਭਾਜਪਾ ਹਰ ਥਾਂ ਆਪਣੇ ਪੈਰ ਜਮਾ ਰਹੀ ਹੈ ਅਤੇ...
ਪੰਜਾਬ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਨੂੰ ਕੈਂਸਰ ਦੇ ਇਲਾਜ ਲਈ ਵਿੱਤੀ ਮਦਦ 2 ਲੱਖ ਕਰਨ ਦਾ ਐਲਾਨ
. . .  38 minutes ago
ਚੰਡੀਗੜ੍ਹ, 20 ਜੁਲਾਈ- ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੀ ਸਲਾਹਕਾਰ ਕਮੇਟੀ ਦੀ ਵਿਸ਼ੇਸ਼ ਮੀਟਿੰਗ ਅੱਜ ਚੇਅਰਮੈਨ ਬਲਬੀਰ ਸਿੰਘ ਸਿੱਧੂ ਕਿਰਤ ਮੰਤਰੀ ਪੰਜਾਬ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ 'ਚ ਇਹ ਫ਼ੈਸਲਾ ਲਿਆ...
ਪੁਲਿਸ ਨੇ ਗੋਲੀ ਚਲਾ ਕੇ ਘੇਰੀ ਬਿਨਾਂ ਨੰਬਰੀ ਗੱਡੀ
. . .  53 minutes ago
ਨਵਾਂਸ਼ਹਿਰ, 20 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਚੰਡੀਗੜ੍ਹ ਚੌਕ ਤੋਂ ਐਸ. ਐਸ. ਪੀ. ਦਫ਼ਤਰ ਵੱਲ ਜਾ ਰਹੀ ਇੱਕ ਬਿਨਾਂ ਨੰਬਰੀ ਗੱਡੀ ਨੂੰ ਰੋਕਣ ਲਈ ਪੁਲਿਸ ਨੂੰ ਗੋਲੀ ਚਲਾਉਣੀ ਪਈ। ਕਾਰ ਨੂੰ ਕਬਜ਼ੇ 'ਚ ਲੈ ਕੇ ਐਸ. ਪੀ. ਦੀਪਕ ਹਿਲੋਰੀ ਵਲੋਂ ਚਾਲਕ ਤੋਂ ਥਾਣਾ ਸਿਟੀ...
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚੰਡੀਗੜ੍ਹ ਯੂ.ਟੀ. 'ਚ ਕਾਡਰ ਸੁਰੱਖਿਆ ਦੀ ਮੰਗ ਬਾਰੇ ਰਾਜਨਾਥ ਸਿੰਘ ਨੂੰ ਪੱਤਰ
. . .  about 1 hour ago
ਚੰਡੀਗੜ੍ਹ, 20 ਜੁਲਾਈ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ 'ਚ ਪੰਜਾਬ ਦੇ ਕਾਡਰ ਦੀ ਸੁਰੱਖਿਆ ਵਾਸਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਸੂਬਿਆਂ...
ਭਾਈ ਬਲਵੰਤ ਸਿੰਘ ਰਾਜੋਆਣਾ ਨੇ ਖ਼ਤਮ ਕੀਤੀ ਭੁੱਖ ਹੜਤਾਲ
. . .  about 1 hour ago
ਪਟਿਆਲਾ, 20 ਜੁਲਾਈ- ਪਟਿਆਲਾ ਕੇਂਦਰੀ ਜੇਲ੍ਹ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਭੁੱਖ ਹੜਤਾਲ ਖ਼ਤਮ ਕਰ ਦਿਤੀ ਗਈ ਹੈ। ਇਹ ਜਾਣਕਾਰੀ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ....
ਦਿਨ-ਦਿਹਾੜੇ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ
. . .  about 1 hour ago
ਪਠਾਨਕੋਟ, 20 ਜੁਲਾਈ ( ਆਰ. ਸਿੰਘ ) ਪਿੰਡ ਕੋਠੀ ਪੰਡਿਤਾਂ ਦੇ ਕੋਲ ਸੁੰਦਰ ਚੱਕ ਰੋਡ 'ਤੇ ਦਿਨ ਦਿਹਾੜੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਗੋਲੀ ਦੀ ਆਵਾਜ਼ ਸੁਣ ਕੇ ਜਦੋਂ ਆਸ...
ਰਾਜ ਸਭਾ ਦੀ ਕਾਰਵਾਈ 23 ਜੁਲਾਈ ਸਵੇਰੇ 11 ਵਜੇ ਤੱਕ ਮੁਲਤਵੀ
. . .  about 2 hours ago
ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਗਏ ਵਾਅਦੇ ਨਹੀਂ ਕੀਤੇ ਗਏ ਪੂਰੇ- ਮੁਲਾਇਮ ਯਾਦਵ
. . .  about 2 hours ago
ਨਵੀਂ ਦਿੱਲੀ, 20 ਜੁਲਾਈ- ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਕੋਈ ਵੀ ਅਜਿਹਾ ਵਿਅਕਤੀ ਨਹੀਂ ਹੈ ਜੋ ਉਦਾਸ ਨਹੀਂ ਹੈ। ਇੱਥੋਂ ਤੱਕ ਕਿ ਭਾਜਪਾ ਦੇ ਲੋਕ ਵੀ ਉਦਾਸ...
ਰਾਹੁਲ ਗਾਂਧੀ ਵਿਰੁੱਧ ਲੋਕ ਸਭਾ 'ਚ ਭਾਜਪਾ ਲਿਆਏਗੀ ਵਿਸ਼ੇਸ਼ ਅਧਿਕਾਰ ਮਤਾ
. . .  about 2 hours ago
ਨਵੀਂ ਦਿੱਲੀ, 20 ਜੁਲਾਈ- ਲੋਕ ਸਭਾ 'ਚ ਰਾਹੁਲ ਗਾਂਧੀ ਦੇ 'ਗ਼ਲਤ ਦੋਸ਼ਾਂ' ਵਿਰੁੱਧ ਭਾਜਪਾ ਵਿਸ਼ੇਸ਼ ਅਧਿਕਾਰ ਮਤਾ ਲਿਆਏਗੀ। ਆਪਣੇ ਭਾਸ਼ਣ ਦੌਰਾਨ ਰਾਹੁਲ ਗਾਂਧੀ ਨੇ ਰਾਫੇਲ ਡੀਲ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ 'ਤੇ ਤਿੱਖਾ ਹਮਲਾ ਕੀਤਾ ਸੀ ਅਤੇ ਰਾਫੇਲ ਜਹਾਜ਼ ਦੇ ਸੌਦੇ ਨੂੰ...
ਨਵੇਂ ਵਾਹਨਾਂ ਦੀ ਰਜਿਸਟਰੇਸ਼ਨ 'ਚ ਥਰਡ ਪਾਰਟੀ ਇੰਸੋਰੈਂਸ ਲਾਜ਼ਮੀ
. . .  about 2 hours ago
ਨਵੀਂ ਦਿੱਲੀ, 20 ਜੁਲਾਈ- ਸੁਪਰੀਮ ਕੋਰਟ ਨੇ ਸੜਕ ਸੁਰੱਖਿਆ ਨਾਲ ਜੁੜੀ ਇੱਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹੁਕਮ ਦਿੱਤਾ ਹੈ ਕਿ ਨਵੇਂ ਵਾਹਨਾਂ ਦੀ ਰਜਿਸਟਰੇਸ਼ਨ ਸਮੇਂ ਥਰਡ ਪਾਰਟੀ ਇੰਸੋਰੈਂਸ ਲਾਜ਼ਮੀ ਹੋਵੇਗਾ। ਅਦਾਲਤ ਨੇ 1 ਸਤੰਬਰ ਤੋਂ ਨਵੇਂ ਚਾਰ-ਪਹੀਆ ਵਾਹਨਾਂ...
ਮੋਦੀ ਨੂੰ ਜੱਫੀ ਪਾਉਣ 'ਤੇ ਹਰਸਿਮਰਤ ਕੌਰ ਬਾਦਲ ਨੇ ਰਾਹੁਲ ਗਾਂਧੀ 'ਤੇ ਕੀਤਾ ਸ਼ਬਦੀ ਹਮਲਾ
. . .  about 2 hours ago
ਨਵੀਂ ਦਿੱਲੀ, 20 ਜੁਲਾਈ- ਲੋਕ ਸਭਾ 'ਚ ਅੱਜ ਬੇਭਰੋਸਗੀ ਮਤੇ 'ਤੇ ਭਾਸ਼ਣ ਦੇਣ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਗਏ ਅਤੇ ਉਨ੍ਹਾਂ ਨੂੰ ਗਲੇ ਲਗਾਇਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਨੇਤਾ...
ਦੋਸ਼ਾਂ ਦੀ ਝੜੀ ਲਾਉਣ ਮਗਰੋਂ ਅਚਾਨਕ ਗਲੇ ਮਿਲ ਕੇ ਰਾਹੁਲ ਨੇ ਮੋਦੀ ਨੂੰ ਕੀਤਾ ਹੈਰਾਨ
. . .  about 3 hours ago
ਨਵੀਂ ਦਿੱਲੀ, 20 ਜੁਲਾਈ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ 'ਚ ਅੱਜ ਬੇਭਰੋਸਗੀ ਮਤੇ 'ਤੇ ਭਾਸ਼ਣ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ 'ਤੇ ਕਈ ਨਿਸ਼ਾਨੇ ਸਾਧੇ। ਭਾਸ਼ਣ ਖ਼ਤਮ ਕਰਨ ਤੋਂ ਬਾਅਦ ਰਾਹੁਲ ਗਾਂਧੀ ਚੱਲ ਕੇ ਪ੍ਰਧਾਨ...
ਬੇਭਰੋਸਗੀ ਮਤੇ 'ਤੇ ਸ਼ਾਮੀਂ 6.30 ਵਜੇ ਭਾਸ਼ਣ ਦੇਣਗੇ ਪ੍ਰਧਾਨ ਮੰਤਰੀ ਮੋਦੀ
. . .  about 3 hours ago
ਨੌਜਵਾਨ ਵੱਲੋਂ ਪਤਨੀ ਦਾ ਕਤਲ ਕਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼
. . .  about 2 hours ago
ਪ੍ਰਧਾਨ ਮੰਤਰੀ ਮੋਦੀ ਸਿਰਫ਼ ਵੱਡੇ ਕਾਰੋਬਾਰੀਆਂ ਲਈ ਕੰਮ ਕਰਦੇ ਹਨ- ਰਾਹੁਲ ਗਾਂਧੀ
. . .  about 3 hours ago
ਰਵਾਂਡਾ, ਯੂਗਾਂਡਾ ਅਤੇ ਦੱਖਣੀ ਅਫਰੀਕਾ ਦੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  about 4 hours ago
ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ 1.45 ਵਜੇ ਤੱਕ ਮੁਲਤਵੀ
. . .  about 4 hours ago
ਬੇਭਰੋਸਗੀ ਮਤੇ ਦਾ ਜਵਾਬ ਸਾਲ 2019 'ਚ ਜਨਤਾ ਦੇਵੇਗੀ- ਭਾਜਪਾ
. . .  about 4 hours ago
ਜੇਲ੍ਹ 'ਚ ਜ਼ਹਿਰੀਲਾ ਭੋਜਨ ਖਾਣ ਤੋਂ ਬਾਅਦ 70 ਕੈਦੀ ਬੀਮਾਰ
. . .  about 5 hours ago
ਬੇਭਰੋਸਗੀ ਮਤੇ ਦੇ ਪੱਖ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ 'ਚ ਬੋਲਣਾ ਸ਼ੁਰੂ ਕੀਤਾ
. . .  about 5 hours ago
ਵੇਈਂ 'ਚ ਰੁੜ੍ਹੇ ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ
. . .  about 5 hours ago
ਟੀ. ਡੀ. ਪੀ. ਦੇ ਸੰਸਦ ਮੈਂਬਰ ਵਲੋਂ ਮੋਦੀ ਵਿਰੁੱਧ 'ਇਤਰਾਜ਼ਯੋਗ' ਸ਼ਬਦ ਬੋਲਣ 'ਤੇ ਲੋਕ ਸਭਾ 'ਚ ਹੰਗਾਮਾ
. . .  about 5 hours ago
ਭਾਜਪਾ ਦੇ ਸੰਸਦ ਮੈਂਬਰ ਰਾਕੇਸ਼ ਸਿੰਘ ਨੇ ਲੋਕ ਸਭਾ 'ਚ ਬੇਭਰੋਸਗੀ ਮਤੇ ਦੇ ਵਿਰੁੱਧ ਬੋਲਣਾ ਸ਼ੁਰੂ ਕੀਤਾ
. . .  about 5 hours ago
ਬੇਭਰੋਸਗੀ ਮਤਾ ਬਹੁਮਤ ਅਤੇ ਨੈਤਿਕਤਾ ਵਿਚਾਲੇ ਧਰਮਯੁੱਧ- ਟੀ. ਡੀ. ਪੀ.
. . .  about 5 hours ago
ਅੱਜ ਆਪਣੀ ਭੁੱਖ ਹੜਤਾਲ ਖ਼ਤਮ ਕਰ ਸਕਦੇ ਹਨ ਭਾਈ ਰਾਜੋਆਣਾ
. . .  about 6 hours ago
ਬੇਭਰੋਸਗੀ ਮਤੇ 'ਤੇ ਅਸੀਂ ਸਰਕਾਰ ਦੇ ਨਾਲ ਹਾਂ- ਨਿਤੀਸ਼ ਕੁਮਾਰ
. . .  about 6 hours ago
ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ
. . .  about 6 hours ago
ਬੀਜੂ ਜਨਤਾ ਦਲ ਬੇਭਰੋਸਗੀ ਮਤੇ 'ਤੇ ਚਰਚਾ 'ਚ ਨਹੀਂ ਲਵੇਗਾ ਹਿੱਸਾ
. . .  about 6 hours ago
ਤੇਲਗੂ ਦੇਸ਼ਮ ਪਾਰਟੀ ਦੇ ਨੇਤਾ ਜੈਦੇਵ ਗਾਲਾ ਨੇ ਲੋਕ ਸਭਾ 'ਚ ਸ਼ੁਰੂ ਕੀਤੀ ਬੇਭਰੋਸਗੀ ਮਤੇ 'ਤੇ ਬਹਿਸ
. . .  about 6 hours ago
ਬੇਭੋਰਸਗੀ ਮਤੇ ਦਾ ਬਾਈਕਾਟ ਕਰੇਗੀ ਸ਼ਿਵ ਸੈਨਾ
. . .  about 6 hours ago
ਬੇਭਰੋਸਗੀ ਮਤੇ 'ਤੇ ਲੋਕ ਸਭਾ 'ਚ ਸ਼ਾਮੀਂ 6 ਵਜੇ ਹੋਵੇਗੀ ਵੋਟਿੰਗ
. . .  about 7 hours ago
ਬੇਭਰੋਸਗੀ ਮਤੇ ਨੂੰ ਲੈ ਕੇ ਲੋਕ ਸਭਾ ਦੀ ਕਾਰਵਾਈ ਸ਼ੁਰੂ
. . .  about 7 hours ago
ਬੇਭਰੋਸਗੀ ਮਤੇ 'ਤੇ ਬਹਿਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਸੀਨੀਅਰ ਨੇਤਾਵਾਂ ਨਾਲ ਬੈਠਕ ਸ਼ੁਰੂ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 5 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਰਾਜਨੀਤੀ ਦਾ ਨਿਸ਼ਾਨਾ ਆਮ ਆਦਮੀ ਦੀ ਭਲਾਈ ਹੋਣਾ ਚਾਹੀਦਾ ਹੈ। -ਅਰਸਤੂ
  •     Confirm Target Language  

ਭੀੜ ਹਿੰਸਾ ਲਈ ਸੂਬਾ ਸਰਕਾਰਾਂ ਜ਼ਿੰਮੇਵਾਰ-ਰਾਜਨਾਥ ਸਿੰਘ

ਗ੍ਰਹਿ ਮੰਤਰੀ ਦੇ ਬਿਆਨ ਤੋਂ ਅਸੰਤੁਸ਼ਟ ਕਾਂਗਰਸ ਨੇ ਕੀਤਾ ਵਾਕਆਊਟ
ਨਵੀਂ ਦਿੱਲੀ, 19 ਜੁਲਾਈ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਕੇਂਦਰ ਿਖ਼ਲਾਫ਼ ਬੇਭਰੋਸਗੀ ਮਤੇ ਨੂੰ ਮਨਜ਼ੂਰੀ ਤੋਂ ਬਾਅਦ ਨੰਬਰਾਂ ਦੇ ਗਣਿਤ 'ਚ ਉਲਝੇ ਮੌਨਸੂਨ ਇਜਲਾਸ ਦੇ ਦੂਜੇ ਦਿਨ ਵਿਰੋਧੀ ਧਿਰ ਵਲੋਂ ਸਰਕਾਰ ਦੇ ਿਖ਼ਲਾਫ਼ ਕਈ ਮੁੱਦਿਆਂ 'ਤੇ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ 'ਚ ਹਿੰਸਕ ਹੋਈ ਭੀੜ ਦਾ ਮੁੱਦਾ ਸਭ ਤੋਂ ਵੱਧ ਜ਼ੋਰ-ਸ਼ੋਰ ਨਾਲ ਉਠਾਇਆ ਗਿਆ | ਹਾਲਾਂਕਿ ਕੇਂਦਰੀ ਗ੍ਰਹਿ ਮੰਤਰੀ ਵਲੋਂ ਇਸ ਮੁੱਦੇ 'ਤੇ ਬਿਆਨ ਵੀ ਦਿੱਤਾ, ਜਿਸ 'ਚ ਉਨ੍ਹਾਂ ਨੇ ਸੁਰੱਖਿਆ ਨੂੰ 'ਰਾਜਾਂ ਦਾ ਮੁੱਦਾ' ਕਰਾਰ ਦੇ ਕੇ ਇਸ ਸਬੰਧ 'ਚ ਕੇਂਦਰ ਦੀ ਮੁੱਢਲੀ ਜ਼ਿੰਮੇਵਾਰੀ ਤੋਂ ਕਿਨਾਰਾ ਕਰ ਲਿਆ, ਪਰ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਇਸ ਬਿਆਨ 'ਤੇ ਅਸੰਤੋਖ ਪ੍ਰਗਟ ਕਰਦਿਆਂ ਸਦਨ 'ਚੋਂ ਵਾਕਆਊਟ ਕਰ ਦਿੱਤਾ |
ਜਯੰਤ ਸਿਨਹਾ ਦੇ ਿਖ਼ਲਾਫ਼ ਕੀਤੀ ਨਾਅਰੇਬਾਜ਼ੀ
ਲੋਕ ਸਭਾ 'ਚ ਪ੍ਰਸ਼ਨ ਕਾਲ ਦੌਰਾਨ ਜਿਉਂ ਹੀ ਜਯੰਤ ਸਿਨਹਾ ਇਕ ਸਵਾਲ ਦਾ ਜਵਾਬ ਦੇਣ ਲਈ ਖੜ੍ਹੇ ਹੋਏ ਤਾਂ ਕਾਂਗਰਸੀ ਸੰਸਦ ਮੈਂਬਰਾਂ ਨੇ ਉਨ੍ਹਾਂ ਿਖ਼ਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਜ਼ਿਕਰਯੋਗ ਹੈ ਕਿ ਸਿਨਹਾ ਹਿੰਸਕ ਭੀੜ ਦੇ ਦੋਸ਼ੀਆਂ ਦਾ ਸਵਾਗਤ ਕਰ ਕੇ ਵਿਵਾਦਾਂ 'ਚ ਘਿਰੇ ਸਨ | ਕਾਂਗਰਸ ਵਲੋਂ ਨਾਅਰੇਬਾਜ਼ੀ ਕਰਦਿਆਂ ਮੋਦੀ ਸਰਕਾਰ ਸ਼ਰਮ ਕਰੋ, ਦੇ ਨਾਅਰੇ ਲਾਏ ਗਏ |
ਰਾਜ ਸਰਕਾਰਾਂ ਦੀ ਜ਼ਿੰਮੇਵਾਰੀ-ਰਾਜਨਾਥ ਸਿੰਘ
ਸਰਕਾਰ ਦਾ ਰੁੱਖ ਸਪੱਸ਼ਟ ਕਰਦਿਆਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਕੇਂਦਰ ਲਈ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਅਜਿਹੀਆਂ ਘਟਨਾਵਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ | ਅਜਿਹੀਆਂ ਘਟਨਾਵਾਂ 'ਚ ਮਾਰੇ ਗਏ ਲੋਕ ਕਿਸੇ ਵੀ ਸਰਕਾਰ ਲਈ ਚਿੰਤਾ ਦਾ ਵਿਸ਼ਾ ਹਨ | ਗ੍ਰਹਿ ਮੰਤਰੀ ਨੇ ਦੁਹਰਾਉਂਦੇ ਹੋਏ ਕਿਹਾ ਕਿ ਰਾਜ ਸਰਕਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭਵਿੱਖ 'ਚ ਅਜਿਹੀਆਂ ਘਟਵਾਨਾਂ ਨਾ ਹੋਣ | ਰਾਜਨਾਥ ਸਿੰਘ ਨੇ ਇਹ ਵੀ ਕਿਹਾ ਕਿ ਭਾਵੇਂ ਕਾਨੂੰਨ ਵਿਵਸਥਾ ਰਾਜ ਦਾ ਵਿਸ਼ਾ ਹੈ, ਪਰ ਕੇਂਦਰ ਇਸ ਮੁੱਦੇ 'ਤੇ ਚੁੱਪ ਨਹੀਂ ਧਾਰ ਸਕਦਾ | ਰਾਜਨਾਥ ਸਿੰਘ ਨੇ ਸਰਕਾਰ ਵਲੋਂ ਚੁੱਕੇ ਕਦਮਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ, ਜਿਸ ਵੀ ਰਾਜ 'ਚ ਹਿੰਸਕ ਭੀੜ ਦੀ ਵਾਰਦਾਤ ਹੋਈ ਹੈ, ਉੱਥੋਂ ਦੇ ਮੁੱਖ ਮੰਤਰੀਆਂ ਨਾਲ ਗੱਲ ਕੀਤੀ ਹੈ | ਉਨ੍ਹਾਂ ਕਿਹਾ ਕਿ 2016 ਅਤੇ ਇਸ ਸਾਲ ਜੁਲਾਈ 'ਚ ਕੇਂਦਰ ਨੇ ਰਾਜ ਸਰਕਾਰਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ | ਰਾਜਨਾਥ ਸਿੰਘ ਨੇ ਹਿੰਸਕ ਭੀੜ ਲਈ ਸੋਸ਼ਲ ਮੀਡੀਆ ਅਤੇ ਫਰਜ਼ੀ ਖ਼ਬਰਾਂ ਨੂੰ ਭੀੜ ਨੂੰ ਉਕਸਾਉਣ ਲਈ ਜ਼ਿੰਮੇਵਾਰ ਠਹਿਰਾਉਦੇ ਹੋਏ ਕਿਹਾ ਕਿ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਆਪਣੇ ਸਿਸਟਮ 'ਚ ਜਾਂਚ-ਪੜਤਾਲ ਇਸਤੇਮਾਲ ਕਰਨ ਦਾ ਨਿਰਦੇਸ਼ ਦਿੱਤਾ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਹਾਲ 'ਚ ਸੁਪਰੀਮ ਕੋਰਟ ਨੇ ਵੀ ਭੀੜ ਵਲੋਂ ਕੁੱਟ-ਕੁੱਟ ਕੇ ਮਾਰ ਦੇਣ ਦੀਆਂ ਘਟਨਾਵਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਭੀੜਤੰਤਰ ਦਾ ਅੰਨ੍ਹਾ ਕਾਨੂੰਨ ਨਹੀਂ ਚੱਲੇਗਾ | ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਤੂਫ਼ਾਨੀ ਦਾਨਵ ਵਾਂਗ ਸਿਰ ਚੁੱਕ ਰਹੀਆਂ ਹਨ | ਇਨ੍ਹਾਂ ਸਖ਼ਤ ਟਿੱਪਣੀਆਂ ਤੋਂ ਇਲਾਵਾ ਕੇਂਦਰ ਸਰਕਾਰ ਨੂੰ ਇਹਤਿਆਤੀ ਕਦਮ ਅਤੇ ਤਵਸੀਲੀ ਦਿਸ਼ਾ ਨਿਰਦੇਸ਼ ਦਿੰਦਿਆਂ ਇਕ ਨਵਾਂ ਕਾਨੂੰਨ ਬਣਾਉਣ ਦਾ ਮਸ਼ਵਰਾ ਦਿੱਤਾ ਸੀ | ਹਾਲਾਂਕਿ ਹਲਕਿਆਂ ਮੁਤਾਬਿਕ ਸਰਕਾਰ ਕੋਈ ਵੱਖਰਾ ਕਾਨੂੰਨ ਲਿਆਉਣ ਦੀ ਤਿਆਰੀ 'ਚ ਨਹੀਂ ਹੈ | ਭਾਜਪਾ ਦੇ ਕੁਝ ਨੇਤਾਵਾਂ ਨੇ ਇਸ ਸੁਝਾਅ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਇਸ ਸਬੰਧ 'ਚ ਕਾਨੂੰਨ ਪਹਿਲਾਂ ਤੋਂ ਹੀ ਮੌਜੂਦ ਹਨ | ਪਿਛਲੇ ਕੁਝ ਮਹੀਨਿਆਂ ਤੋਂ ਭੀੜ ਵਲੋਂ ਕੁੱਟ-ਕੁੱਟ ਕੇ ਮਾਰਨ ਦੀਆਂ ਵਾਰਦਾਤਾਂ 'ਚ 20 ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਬੈਠੇ ਹਨ | ਅੱਜ ਸੰਸਦ 'ਚ ਗ੍ਰਹਿ ਮੰਤਰੀ ਦੇ ਜਵਾਬ ਤੋਂ ਕਾਂਗਰਸ ਨੇ ਅਸੰਤੋਖ ਪ੍ਰਗਟ ਕਰਦਿਆਂ ਸਦਨ 'ਚੋਂ ਵਾਕਆਊਟ ਕਰ ਦਿੱਤਾ | ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਗ੍ਰਹਿ ਮੰਤਰੀ ਦੇ ਬਿਆਨ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਕੋਈ ਪਿੰਗ-ਪਾਂਗ ਦੀ ਖੇਡ ਨਹੀਂ ਹੈ ਕਿ ਰਾਜ ਅਤੇ ਕੇਂਦਰ ਜ਼ਿੰਮੇਵਾਰੀਆਂ ਦਾ ਹੀ ਤਬਾਦਲਾ ਕਰਦੇ ਰਹਿਣ |
ਵਿਰੋਧ ਪ੍ਰਦਰਸ਼ਨ
ਸੰੰਸਦ ਦੇ ਅੰਦਰ ਨਾਅਰੇਬਾਜ਼ੀ ਤੋਂ ਇਲਾਵਾ ਵਿਰੋਧੀ ਧਿਰਾਂ ਨੇ ਸੰਸਦ ਦੇ ਬਾਹਰ ਵੀ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ | ਵਾਈ.ਐਸ.ਆਰ.ਸੀ.ਪੀ. ਦੇ ਆਗੂਆਂ ਨੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੇ ਮੁੱਦੇ 'ਤੇ ਸੰਸਦ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ | ਕਾਂਗਰਸੀ ਸੰਸਦ ਮੈਂਬਰਾਂ ਨੇ ਵੀ ਕਿਸਾਨਾਂ ਦੇ ਮੁੱਦੇ 'ਤੇ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ | ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸੀਨੀਅਰ ਮੈਂਬਰਾਂ ਆਗੂ ਜੋਤੀਰਾਦਿੱਤਿਆ ਸਿੰਧੀਆ, ਸੁਸ਼ਮਿਤਾ ਦੇਵ ਸਮੇਤ ਕਾਂਗਰਸੀ ਸੰਸਦ ਨੇ ਸਾਉਣੀ ਦੀਆਂ ਫ਼ਸਲਾਂ ਦੇ ਸਮਰਥਨ ਮੁੱਲ 'ਚ ਕੀਤੇ ਵਾਧੇ ਨੂੰ ਕਿਸਾਨਾਂ ਨਾਲ ਧੋਖਾ ਕਰਾਰ ਦਿੰਦਿਆਂ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਦੱਸਿਆ |
ਰਾਜ ਸਭਾ 'ਚ ਵਾਈ-ਫਾਈ ਦੀ ਸਹੂਲਤ
ਰਾਜ ਸਭਾ ਵਿਚ ਵਾਈ-ਫਾਈ ਦੀ ਸਹੂਲਤ ਮੁਹੱਈਆ ਕੀਤੀ ਗਈ ਹੈ ਤਾਂ ਜੋ ਕਾਨੂੰਨਘਾੜਿਆਂ ਦੀ ਸਰਕਾਰੀ ਅਤੇ ਸੰਸਦ ਦੀਆਂ ਵੈੱਬਸਾਈਟਾਂ ਤਕ ਇੰਟਰਨੈੱਟ ਰਾਹੀਂ ਪਹੁੰਚ ਕਰ ਸਕਣ | ਮੌਜੂਦਾ ਨਿਯਮ ਸੰਸਦ ਮੈਂਬਰਾਂ ਨੂੰ ਮੋਬਾਈਲ ਫੋਨ, ਲੈਪਟਾਪ ਅਤੇ ਟੈਬਲਟ ਰਾਜ ਸਭਾ ਚੈਂਬਰ ਵਿਚ ਲਿਜਾਣ ਦੀ ਇਜਾਜ਼ਤ ਦਿੰਦੇ ਹਨ ਪਰ ਉਨ੍ਹਾਂ ਦੀਆਂ ਇਨ੍ਹਾਂ ਵਸਤਾਂ ਦੀ ਵਾਈ-ਫਾਈ ਤਕ ਪਹੁੰਚ ਨਹੀਂ ਸੀ | ਮੈਂਬਰਾਂ ਨੂੰ ਲਾਬੀਆਂ ਅਤੇ ਸੰਸਦ ਭਵਨ ਕੰਪਲੈਕਸ ਦੇ ਦੂਸਰੇ ਹਿੱਸਿਆਂ ਵਿਚ ਵਾਈ-ਫਾਈ ਦੀ ਸਹੂਲਤ ਉਪਲਬਧ ਹੋਵੇਗੀ | ਰਾਜ ਸਭਾ ਦੇ ਸਭਾਪਤੀ ਵੈਂਕਈਆ ਨਾਇਡੂ ਨੇ ਦੱਸਿਆ ਕਿ ਵਾਈ-ਫਾਈ ਦੀ ਸਦਨ ਦੇ ਅੰਦਰ ਰਾਜ ਸਭਾ ਅਤੇ ਲੋਕ ਸਭਾ ਸਮੇਤ ਕੇਵਲ ਸਰਕਾਰੀ ਵੈੱਬਸਾਈਟਾਂ ਹੀ ਮੋਬਾਈਲ, ਲੈਪਟਾਪ ਜਾਂ ਟੈਬਲਟ 'ਤੇ ਖੋਲ੍ਹਣ ਲਈ ਵਰਤੋਂ ਕੀਤੀ ਜਾ ਸਕਦੀ ਹੈ |
ਲੋਕ ਸਭਾ ਵਲੋਂ ਭਗੌੜੇ ਆਰਥਿਕ ਅਪਰਾਧੀਆਂ ਵਿਰੋਧੀ ਬਿੱਲ ਪਾਸ
ਅੱਜ ਲੋਕ ਸਭਾ ਨੇ ਦੋਸ਼ੀਆਂ ਨੂੰ ਕਾਨੂੰਨੀ ਪ੍ਰਕਿਰਿਆ ਤੋਂ ਬਚਣ ਅਤੇ ਦੇਸ਼ ਤੋਂ ਭੱਜਣ ਤੋਂ ਰੋਕਣ ਦੇ ਉਦੇਸ਼ ਲਈ ਭਗੌੜੇ ਆਰਥਿਕ ਅਪਰਾਧੀਆਂ ਵਿਰੋਧੀ ਬਿੱਲ ਨੂੰ ਪਾਸ ਕਰ ਦਿੱਤਾ ਜਦਕਿ ਵਿਰੋਧੀ ਧਿਰ ਨੇ ਸਰਕਾਰ ਦੀ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੀ ਇਮਾਨਦਾਰੀ 'ਤੇ ਸਵਾਲ ਖੜ੍ਹਾ ਕੀਤਾ ਹੈ | ਸਦਨ ਨੇ ਬਾਅਦ ਵਿਚ ਬਿੱਲ ਨੂੰ ਜ਼ਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਜਦਕਿ ਵਿੱਤ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਸਰਕਾਰ ਨੇ ਸੰਸਦ ਵਿਚ ਬਿੱਲ ਪੇਸ਼ ਕਰਨ ਤੋਂ ਪਹਿਲਾਂ ਆਰਡੀਨੈਂਸ ਲਿਆਂਦਾ ਸੀ ਜਿਸ ਤੋਂ ਇਸ ਦੀ ਕਾਲੇ ਧਨ ਅਤੇ ਇਸ ਤਰ੍ਹਾਂ ਦੇ ਅਪਰਾਧੀਆਂ ਖਿਲਾਫ ਕਾਰਵਾਈ ਕਰਨ ਵਿਚ ਹਮਲਾਵਰ ਪਹੁੰਚ ਦੀ ਝਲਕ ਮਿਲਦੀ ਹੈ |
2014 ਤੋਂ ਪ੍ਰਧਾਨ ਮੰਤਰੀ ਮੋਦੀ ਨੇ ਵਿਦੇਸ਼ੀ ਦੌਰਿਆਂ 'ਤੇ 1484 ਕਰੋੜ ਰੁਪਏ ਖਰਚ ਕੀਤੇ-ਸਰਕਾਰ
ਜੂਨ 2014 ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 84 ਦੇਸ਼ਾਂ ਦੀ ਯਾਤਰਾ ਦੌਰਾਨ ਚਾਰਟਿਡ ਉਡਾਨਾਂ , ਜਹਾਜ਼ ਦੀ ਸਾਂਭ ਸੰਭਾਲ ਅਤੇ ਹਾਟਲਾਈਨ ਸਹੂਲਤਾਂ 'ਤੇ 1484 ਕਰੋੜ ਰੁਪਏ ਖਰਚ ਕੀਤੇ ਗਏ | ਰਾਜ ਸਭਾ ਵਿਚ ਮੋਦੀ ਦੇ ਵਿਦੇਸ਼ ਦੌਰਿਆਂ ਦੇ ਖਰਚ ਬਾਰੇ ਜਾਣਕਾਰੀ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਨੇ ਦਿੱਤੀ | ਅੰਕੜਿਆਂ ਮੁਤਾਬਿਕ 15 ਜੂਨ 2014 ਤੋਂ 10 ਜੂਨ 2018 ਤਕ ਕੁਲ 1088.42 ਕਰੋੜ ਰੁਪਏ ਪ੍ਰਧਾਨ ਮੰਤਰੀ ਦੇ ਜਹਾਜ਼ ਦੀ ਸਾਂਭ ਸੰਭਾਲ 'ਤੇ ਅਤੇ 387.26 ਕਰੋੜ ਰੁਪਏ ਚਾਰਟਿਡ ਉਡਾਨਾਂ 'ਤੇ ਖਰਚ ਕੀਤੇ ਗਏ | ਹਾਟਲਾਈਨ 'ਤੇ ਕੁਲ 9.12 ਕਰੋੜ ਰੁਪਏ ਖਰਚ ਕੀਤੇ ਗਏ | ਮੋਦੀ ਨੇ ਮਈ 2014 ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਪਿੱਛੋਂ 42 ਵਿਦੇਸ਼ ਦੌਰਿਆਂ ਵਿਚ ਕੁਲ 84 ਦੇਸ਼ਾਂ ਦਾ ਦੌਰਾ ਕੀਤਾ | ਵੀ. ਕੇ. ਸਿੰਘ ਵਲੋਂ ਦੱਸੇ ਵੇਰਵਿਆਂ ਵਿਚ ਵਿਦੇਸ਼ੀ ਦੌਰਿਆਂ ਦੌਰਾਨ 2017-18 ਅਤੇ 2018-19 ਵਿਚ ਹਾਟਲਾਈਨ ਦੀਆਂ ਸਹੂਲਤਾਂ ਦੇ ਖਰਚ ਸ਼ਾਮਿਲ ਨਹੀਂ ਕੀਤੇ | 2018-19 ਦੀਆਂ ਚਾਰਟਿਡ ਉਡਾਨਾਂ ਦੇ ਖਰਚ ਵੀ ਸ਼ਾਮਿਲ ਨਹੀਂ ਕੀਤੇ ਗਏ | ਪ੍ਰਧਾਨ ਮੰਤਰੀ ਨੇ 2015-16 ਵਿਚ ਸਭ ਤੋਂ ਵੱਧ 24 ਦੇਸ਼ਾਂ ਅਤੇ 2016-17 ਵਿਚ 18 ਦੇਸ਼ਾਂ ਦਾ ਦੌਰਾ ਕੀਤਾ | 2014-15 ਵਿਚ ਮੋਦੀ ਨੇ 13 ਦੇਸ਼ਾਂ ਦਾ ਦੌਰਾ ਕੀਤਾ ਅਤੇ ਜੂਨ 2014 ਵਿਚ ਪਹਿਲੀ ਯਾਤਰਾ ਭੁਟਾਨ ਦੀ ਕੀਤੀ ਸੀ |

ਉੱਤਰਾਖੰਡ ਵਿਚ ਬੱਸ ਖੱਡ 'ਚ ਡਿੱਗੀ-14 ਮੌਤਾਂ, 17 ਜ਼ਖ਼ਮੀ

ਕਮਲ ਸ਼ਰਮਾ
ਦੇਹਰਾਦੂਨ (ਉੱਤਰਾਖੰਡ), 19 ਜੁਲਾਈ-ਅੱਜ ਸਵੇਰੇ ਟਿਹਰੀ ਜ਼ਿਲ੍ਹੇ 'ਚ ਚੰਬਾ ਸ਼ਹਿਰ ਤੋਂ 15 ਕਿੱਲੋਮੀਟਰ ਦੂਰੀ 'ਤੇ ਇਕ ਸਰਕਾਰੀ ਬੱਸ ਦੇ ਡੰੂਘੀ ਖੱਡ 'ਚ ਡਿੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਜਦਕਿ 17 ਹੋਰ ਜ਼ਖ਼ਮੀ ਹੋ ਗਏ | ਟਿਹਰੀ ਜ਼ਿਲ੍ਹਾ ਮੈਜਿਸਟ੍ਰੇਟ ਸੋਨਿਕਾ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 8 ਵਜੇ ਕਿਰਗਨੀ ਨੇੜੇ ਰਿਸ਼ੀਕੇਸ਼-ਚੰਬਾ-ਗੰਗੋਤਰੀ ਰਾਸ਼ਟਰੀ ਰਾਜ ਮਾਰਗ 'ਤੇ ਉਸ ਸਮੇਂ ਵਾਪਰਿਆ ਜਦੋਂ ਉੱਤਰਾਖੰਡ ਰੋਡਵੇਜ਼ ਦੀ ਬੱਸ ਯੂਕੇ07ਪੀਏ-1929, ਜੋ ਉਤਰਕਾਸ਼ੀ ਤੋਂ ਹਰਿਦੁਆਰ ਜਾ ਰਹੀ ਸੀ, ਦਾ ਡਰਾਈਵਰ ਬੱਸ ਤੋਂ ਆਪਣਾ ਸੰਤੁਲਨ ਗੁਆ ਬੈਠਾ ਅਤੇ ਬੱਸ 250 ਮੀਟਰ ਡੰੂਘੀ ਖੱਡ 'ਚ ਜਾ ਡਿੱਗੀ | ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਹਾਦਸੇ 'ਚ 14 ਲੋਕਾਂ ਦੀ ਮੌਤ ਹੋ ਗਈ ਜਦਕਿ 17 ਲੋਕ ਜ਼ਖ਼ਮੀ ਹੋ ਗਏ | ਬੱਸ ਵਿਚ ਕੁੱਲ 31 ਵਿਅਕਤੀ ਸਵਾਰ ਸਨ | ਉਨ੍ਹਾਂ ਅੱਗੇ ਦੱਸਿਆ ਕਿ 11 ਜ਼ਖ਼ਮੀਆਂ ਨੂੰ ਹੈਲੀਕਾਪਟਰ ਰਾਹੀਂ ਇਲਾਜ ਲਈ ਏਮਜ਼ ਰਿਸ਼ੀਕੇਸ਼ ਵਿਖੇ ਭੇਜਿਆ ਗਿਆ, ਜਦਕਿ ਬਾਕੀ ਜ਼ਖ਼ਮੀਆਂ ਨੂੰ ਟਿਹਰੀ ਜ਼ਿਲ੍ਹਾ ਹਸਪਤਾਲ ਅਤੇ ਚੰਬਾ 'ਚ ਮਸੀਹਾ ਹਸਪਤਾਲ ਭੇਜਿਆ ਗਿਆ | ਆਵਾਜਾਈ ਮੰਤਰੀ ਯਸ਼ਵੰਤ ਆਰਿਆ ਤੇ ਸੁਬੋਧ ਉਨਿਆਲ ਵੀ ਘਟਨਾ ਦਾ ਜਾਇਜ਼ਾ ਲੈਣ ਮੌਕੇ 'ਤੇ ਪੁੱਜੇ | ਮੁੱਖ ਮੰਤਰੀ ਤਿ੍ਵੇਂਦਰ ਸਿੰਘ ਰਾਵਤ ਨੇ ਏਮਜ਼ ਹਸਪਤਾਲ ਰਿਸ਼ੀਕੇਸ਼ ਪੁੱਜ ਕੇ ਜ਼ਖਮੀਆਂ ਦਾ ਹਾਲ-ਚਾਲ ਜਾਣਿਆ | ਮੁੱਖ ਮੰਤਰੀ ਨੇ ਹਾਦਸੇ 'ਚ ਮਰਨ ਵਾਲੇ ਲੋਕਾਂ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਮਿ੍ਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਮੁਆਵਜ਼ਾ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ | ਜ਼ਿਲ੍ਹਾ ਮੈਜਿਸਟੇ੍ਰਟ ਨੇ ਕਿਹਾ ਕਿ ਪੁਲਿਸ ਅਤੇ ਐਸ. ਡੀ. ਆਰ. ਐਫ. ਦੀਆਂ ਟੀਮਾਂ ਬਚਾਅ ਕਾਰਜਾਂ 'ਚ ਲੱਗੀਆਂ ਹੋਈਆਂ ਸਨ |

ਬੇਭਰੋਸਗੀ ਮਤੇ 'ਤੇ ਅੰਕੜੇ ਦਰੁਸਤ ਕਰਨ ਵਿਚ ਰੁੱਝੀ ਭਾਜਪਾ ਅਤੇ ਵਿਰੋਧੀ ਧਿਰ

ਸ਼ਿਵ ਸੈਨਾ ਨੇ ਸਮਰਥਨ ਦੀ ਹਾਮੀ ਭਰ ਕੇ ਬਦਲਿਆ ਪੈਂਤੜਾ
ਨਵੀਂ ਦਿੱਲੀ, 19 ਜੁਲਾਈ (ਉਪਮਾ ਡਾਗਾ ਪਾਰਥ)-ਬੇਭਰੋਸਗੀ ਮਤੇ ਤੋਂ ਇਕ ਦਿਨ ਪਹਿਲਾਂ ਧੜੇਬੰਦੀ 'ਚ ਰੁੱਝੀ ਸੱਤਾਧਾਰੀ ਅਤੇ ਵਿਰੋਧੀ ਧਿਰ ਨੰਬਰਾਂ ਦੇ ਅੰਕੜੇ 'ਦਰੁੱਸਤ' ਕਰ ਰਹੀ ਹੈ | ਜਿਸ 'ਚ ਫ਼ਿਲਹਾਲ ਸਫਲ ਰਹਿ ਰਹੀ ਕੇਦਰ ਸਰਕਾਰ ਸਿਰਫ਼ ਆਪਣੇ ਬਹੁਮਤ 'ਤੇ ਹੀ ਸੰਤੋਸ਼ ਨਹੀਂ ਕਰ ਰਹੀ ਸਗੋਂ ਆਪਣੇ ਨਰਾਜ਼ ਗਠਜੋੜ ਭਾਈਵਾਲਾਂ ਅਤੇ ਮੈਂਬਰਾਂ ਨੂੰ ਵੀ ਮਨਾਉਣ 'ਚ ਕਾਫ਼ੀ ਹੱਦ ਤੱਕ ਕਾਮਯਾਬ ਹੋ ਗਈ ਹੈ | ਬਾਗੀ ਤੇਵਰਾਂ ਵਾਲੀ ਸ਼ਿਵ ਸੈਨਾ ਨੇ ਅਜੇ ਤੱਕ ਇਹ ਨਹੀਂ ਸਪੱਸ਼ਟ ਕੀਤਾ ਕਿ ਉਹ ਸਰਕਾਰ ਨਾਲ ਹੈ ਜਾਂ ਨਹੀਂ ਜਦਕਿ ਏ.ਆਈ.ਏ ਡੀ.ਐਮ.ਕੇ. ਨੇ ਵੀ ਸਰਕਾਰ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਹੈ | ਕਈ ਵਾਰ ਸਰਕਾਰ ਦੇ ਿਖ਼ਲਾਫ਼ ਮੋਰਚਾ ਖੋਲ੍ਹ ਚੁੱਕੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਅਤੇ ਛੋਟੇਲਾਲ ਨੇ ਵੀ ਸਰਕਾਰ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ |
ਖਾਣੇ ਦੀ ਡਿਪਲੋਮੇਸੀ
ਭਾਜਪਾ ਵਲੋਂ ਆਪਣੇ ਸੰਸਦ ਮੈਂਬਰਾਂ ਨੂੰ ਜਾਰੀ ਵਿਪ 'ਚ 3 ਦਿਨਾਂ ਲਈ ਸੰਸਦ 'ਚ ਹਾਜ਼ਰ ਰਹਿਣ ਦੇ ਆਦੇਸ਼ ਤਾਂ ਦਿੱਤੇ ਹੀ ਗਏ ਹਨ | ਉਸ ਤੋਂ ਇਲਾਵਾ ਸਭ ਨੂੰ ਇਕੱਠੇ ਦੁਪਹਿਰ ਅਤੇ ਰਾਤ ਦਾ ਖਾਣਾ ਕਰਨ ਨੂੰ ਵੀ ਕਿਹਾ ਗਿਆ ਹੈ | ਤਾਂ ਜੋ ਕੱਲ੍ਹ ਬੇਭਰੋਸਗੀ ਮਤੇ ਦੇ ਸਮੇਂ ਸਭ ਦੀ ਹਾਜ਼ਰੀ ਯਕੀਨੀ ਬਣਾਈ ਜਾ ਸਕੇ | ਏ. ਆਈ. ਡੀ. ਐਮ. ਕੇ. ਨੇ ਉਸ ਦੇ ਖੇਤਰੀ ਮੁੱਦਿਆਂ ਦੇ ਸਮੇਂ ਕਿਸੇ ਹੋਰ ਪਾਰਟੀ ਵਲੋਂ ਸਮਰਥਨ ਨਾ ਦਿੱਤੇ ਜਾਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਟੀ.ਡੀ.ਪੀ. ਵਲੋਂ ਇਹ ਮਤਾ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੇ ਮੁੱਦੇ 'ਤੇ ਲਿਆਂਦਾ ਗਿਆ ਹੈ ਪਰ ਜਦ ਤਾਮਿਲਨਾਡੂ ਨੇ ਸੰਸਦ 'ਚ ਕਾਵੇਰੀ ਦਾ ਮੁੱਦਾ ਉਠਾਇਆ ਸੀ ਤਾਂ ਕਿਸੇ ਵੀ ਰਾਜ ਨੇ ਸਾਥ ਨਹੀਂ ਦਿੱਤੀ ਸੀ |
ਇਸ ਲਈ ਹੁਣ ਅਸੀਂ ਕੇਂਦਰ ਸਰਕਾਰ ਦਾ ਸਾਥ ਦੇਵਾਂਗੇ |
ਸੋਨੀਆ ਦਾ ਗਣਿਤ ਕਮਜ਼ੋਰ-ਅਨੰਤ ਕੁਮਾਰ
ਬੇਭਰੋਸਗੀ ਮਤੇ 'ਚ ਜਿੱਤ ਦਾ ਭਰੋਸਾ ਪ੍ਰਗਟਾਉਂਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਸਰਕਾਰ ਆਸਾਨੀ ਨਾਲ ਇਸ ਮਤੇ 'ਤੇ ਜਿੱਤ ਹਾਸਲ ਕਰ ਲਵੇਗੀ | ਉਨ੍ਹਾਂ ਯੂ.ਪੀ.ਏ. ਪ੍ਰਧਾਨ ਸੋਨੀਆ ਗਾਂਧੀ ਦੀ ਉਸ ਟਿੱਪਣੀ 'ਤੇ ਤਨਜ਼ ਵੀ ਕੀਤਾ ਜਿਸ 'ਚ ਸੋਨੀਆ ਨੇ ਨੰਬਰਾਂ 'ਤੇ ਭਰੋਸਾ ਪ੍ਰਗਟਾਉਂਦਿਆਂ ਕਿਹਾ ਸੀ ਕਿ ਕੌਣ ਕਹਿੰਦਾ ਹੈ ਕਿ ਵਿਰੋਧੀ ਧਿਰ ਕੋਲ ਨੰਬਰ ਨਹੀਂ ਹਨ | ਅਨੰਤ ਕੁਮਾਰ ਨੇ ਕਿਹਾ ਕਿ ਸੋਨੀਆ ਦਾ ਗਣਿਤ ਕਮਜ਼ੋਰ ਹੈ | ਉਹ ਪਹਿਲਾਂ ਵਾਂਗ ਹਿਸਾਬ ਲਾ ਰਹੇ ਹਨ | ਇਸ ਵਾਰ ਵੀ ਉਨ੍ਹਾਂ ਦਾ ਗਣਿਤ ਕਮਜ਼ੋਰ ਹੈ | ਉਨ੍ਹਾਂ ਕਿਹਾ ਕਿ ਸੋਨੀਆ ਨੇ 1996 'ਚ ਇਸ ਤਰ੍ਹਾਂ ਦੀ ਗਿਣਤੀ ਕੀਤੀ ਸੀ ਅਤੇ ਸਭ ਜਾਣਦੇ ਹਨ ਕਿ ਉਸ ਵੇਲੇ ਕੀ ਹੋਇਆ | ਅਨੰਤ ਕੁਮਾਰ ਨੇ ਕਿਹਾ ਕਿ ਮੋਦੀ ਸਰਕਾਰ ਕੋਲ ਸੰਸਦ 'ਚ ਅਤੇ ਸੰਸਦ ਦੇ ਬਾਹਰ ਬਹੁਮਤ ਹੈ |
ਮੈਂ ਅਜੇ ਭਾਜਪਾ ਨਹੀਂ ਛੱਡੀ-ਸ਼ਤਰੂਘਨ ਸਿਨਹਾ
ਸ਼ਤਰੂਘਨ ਸਿਨਹਾ ਨੇ ਬੇਰਭਰੋਸਗੀ ਮਤੇ 'ਤੇ ਸਰਕਾਰ ਦਾ ਸਮਰਥਨ ਕਰਦਿਆਂ ਵਿਰੋਧੀ ਧਿਰ ਨੂੰ ਇਸ ਸਮੇਂ ਇਹ ਮਤਾ ਪੇਸ਼ ਕਰਨ ਦੀ ਨੁਕਤਾਚਾਨੀ ਕੀਤੀ | ਉਨ੍ਹਾਂ ਕਿਹਾ ਕਿ ਭਾਜਪਾ ਕੋਲ ਨੰਬਰ ਵੀ ਹਨ ਅਤੇ ਇਸ ਕਾਰਨ ਉਸ ਦਾ ਮਨੋਬਲ ਵਧਿਆ ਹੋਇਆ ਹੈ | ਉਨ੍ਹਾਂ ਆਪਣਾ ਰੁਖ ਸਾਫ਼ ਕਰਦਿਆਂ ਕਿਹਾ ਕਿ ਜਦ ਤੱਕ ਉਹ ਭਾਜਪਾ 'ਚ ਹਨ ਪਾਰਟੀ ਦਾ ਸਮਰਥਨ ਕਰਨਗੇ ਅਤੇ ਵਿਪ ਦੀ ਪਾਲਣਾ ਕਰਨਗੇ | ਉਨ੍ਹਾਂ ਕਿਹਾ ਕਿ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਉਨ੍ਹਾਂ ਦਾ ਭਾਜਪਾ ਨੂੰ ਛੱਡਣ ਦਾ ਕੋਈ ਇਰਾਦਾ ਨਹੀਂ ਹੈ |
ਕਾਂਗਰਸ ਨੇ ਸੱਦੀ ਸੰਸਦੀ ਦਲ ਦੀ ਬੈਠਕ
ਸਰਕਾਰ ਦੀ ਘੇਰਾਬੰਦੀ ਦੀ ਅਗਵਾਈ ਕਰ ਰਹੀ ਸੋਨੀਆ ਗਾਂਧੀ ਨੇ ਕਾਂਗਰਸ ਦੀ ਸੰਸਦੀ ਦਲ ਦੀ ਬੈਠਕ ਵੀ ਬੁਲਾਈ | ਇਸ ਮਤੇ 'ਚ ਟੀ.ਡੀ.ਪੀ. ਨੇ ਵੀ ਆਪਣੇ ਸੰਸਦ ਮੈਂਬਰਾਂ ਨੂੰ ਵਿਪ ਜਾਰੀ ਕਰ ਕੇ ਸਦਨ 'ਚ ਰਹਿਣ ਦੀ ਅਪੀਲ ਕੀਤੀ ਹੈ | ਤਿ੍ਣਮੂਲ ਕਾਂਗਰਸ ਵੀ ਇਸ ਮਤੇ 'ਤੇ ਵਿਰੋਧੀ ਧਿਰ ਦੇ ਨਾਲ ਹੈ | ਵਿਪ ਜਾਰੀ ਕੀਤਾ ਹੈ | ਤਿ੍ਣਮੂਲ ਪਾਰਟੀ ਨੇ ਆਪਣੇ ਮੈਂਬਰਾਂ ਨੂੰ ਤੇਲੰਗਾਨਾ ਰਾਸ਼ਟਰ ਸਮਿਤੀ ਨੇ ਆਪਣਾ ਰੁਖ ਸਪੱਸ਼ਟ ਨਹੀਂ ਕੀਤਾ | ਹਲਕਿਆਂ ਮੁਤਾਬਿਕ ਉਹ ਸਿੱਧੇ ਤੌਰ 'ਤੇ ਸਰਕਾਰ ਦੇ ਿਖ਼ਲਾਫ਼ ਜਾਂ ਹਮਾਇਤ 'ਚ ਨਾ ਜਾ ਕੇ ਗ਼ੈਰ ਹਾਜ਼ਰ ਰਹਿ ਸਕਦੀ ਹੈ |
'ਅੱਜ ਲੋਕ ਸਭਾ 'ਚ ਸੰਸਦ ਮੈਂਬਰਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ'
ਭਾਜਪਾ ਨੇ ਆਪਣੇ ਸਾਰੇ ਵਿਪ੍ਹਾਂ ਨੂੰ ਜਾਰੀ ਕੀਤੇ ਆਦੇਸ਼

ਨਵੀਂ ਦਿੱਲੀ, 19 ਜੁਲਾਈ (ਪੀ. ਟੀ. ਆਈ.)-ਭਾਰਤੀ ਜਨਤਾ ਪਾਰਟੀ ਨੇ ਆਪਣੇ ਵਿਪ੍ਹਾਂ ਨੂੰ ਕੱਲ੍ਹ ਸੰਸਦ 'ਚ ਬੇਭਰੋਸਗੀ ਮਤੇ 'ਤੇ ਹੋਣ ਵਾਲੀ ਵੋਟਿੰਗ ਲਈ ਲੋਕ ਸਭਾ 'ਚ ਸਾਰੇ ਸੰਸਦ ਮੈਂਬਰਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ ਅਤੇ ਉਨ੍ਹਾਂ ਗ਼ੈਰ-ਹਾਜ਼ਰ ਰਹਿਣ ਵਾਲੇ ਮੈਂਬਰਾਂ ਿਖ਼ਲਾਫ਼ ਕਾਰਵਾਈ ਕਰਨ ਦਾ ਸੰਕੇਤ ਵੀ ਦਿੱਤਾ ਹੈ | ਸੂਤਰਾਂ ਅਨੁਸਾਰ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਸਾਰੇ 14 ਵਿਪ੍ਹਾਂ ਦੀ ਮੀਟਿੰਗ ਦੀ ਅਗਵਾਈ ਕਰਦਿਆਂ ਉਨ੍ਹਾਂ ਨੂੰ ਆਪਣੇ ਸਬੰਧਿਤ ਗਰੁੱਪਾਂ ਦੇ ਸੰਸਦ ਮੈਂਬਰਾਂ ਨੂੰ ਰਾਤ ਦੇ ਖ਼ਾਣੇ 'ਤੇ ਬੁਲਾ ਕੇ ਕੱਲ੍ਹ ਉਨ੍ਹਾਂ ਦੀ ਸੰਸਦ 'ਚ ਹਾਜ਼ਰੀ ਨੂੰ ਯਕੀਨੀ ਬਣਾਉਣ ਨੂੰ ਕਿਹਾ ਹੈ | ਪਾਰਟੀ ਦੇ ਚੀਫ਼ ਵਿਪ ਅਨੁਰਾਗ ਠਾਕੁਰ ਪਹਿਲਾਂ ਹੀ ਸਾਰੇ ਸੰਸਦ ਮੈਂਬਰਾਂ ਨੂੰ ਕੱਲ੍ਹ ਲੋਕ ਸਭਾ 'ਚ ਹਾਜ਼ਰ ਰਹਿਣ ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਚੁੱਕੇ ਹਨ |
ਸ਼ਿਵ ਸੈਨਾ ਨੇ ਸਮਰਥਨ ਦੀ ਹਾਮੀ ਭਰ ਕੇ ਬਦਲਿਆ ਪੈਂਤੜਾ
ਸੰਸਦ ਮੈਂਬਰਾਂ ਨੂੰ ਜਾਰੀ ਕੀਤਾ ਵਿਪ ਵਾਪਸ ਲਿਆ

ਨਵੀਂ ਦਿੱਲੀ, 19 ਜੁਲਾਈ (ਇੰਟ.)-ਸੰਸਦ 'ਚ ਕੱਲ੍ਹ ਨੂੰ ਬੇਭਰੋਸਗੀ ਮਤੇ 'ਤੇ ਵੋਟਿੰਗ ਹੋਣੀ ਹੈ ਪਰ ਕੇਂਦਰ ਨੂੰ ਹਮੇਸ਼ਾ ਬਾਗ਼ੀ ਤੇਵਰ ਵਿਖਾਉਣ ਵਾਲੇ ਉਸ ਦੇ ਭਾਈਵਾਲ ਸ਼ਿਵ ਸੈਨਾ ਨੇ ਅਜੇ ਤੱਕ ਵੀ ਸਰਕਾਰ ਨੂੰ ਸਮਰਥਨ ਦੇਣ ਪ੍ਰਤੀ ਆਪਣਾ ਟਾਲ-ਮਟੋਲ ਵਾਲਾ ਰਵੱਈਆ ਅਪਣਾਇਆ ਹੋਇਆ ਹੈ | ਭਾਜਪਾ ਨੂੰ ਆਪਣਾ ਸਮਰਥਨ ਦੇਣ ਦਾ ਵਾਅਦਾ ਕਰਨ ਤੋਂ ਕੁਝ ਘੰਟੇ ਬਾਅਦ ਹੀ ਸ਼ਿਵ ਸੈਨਾ ਨੇ ਸਰਕਾਰ ਦੇ ਪੱਖ਼ 'ਚ ਵੋਟ ਦੇਣ ਲਈ ਆਪਣੇ ਸੰਸਦ ਮੈਂਬਰਾਂ ਨੂੰ ਜਾਰੀ ਕੀਤੇ ਵਿਪ੍ਹ ਨੂੰ ਵਾਪਸ ਲੈ ਲਿਆ | ਪਾਰਟੀ ਨੇ ਕਿਹਾ ਕਿ ਉਹ ਇਸ ਮੁੱਦੇ 'ਤੇ ਸ਼ੁੱਕਰਵਾਰ ਸਵੇਰ ਨੂੰ ਹੀ ਕੋਈ ਫ਼ੈਸਲਾ ਕਰੇਗੀ | ਇਸ ਤੋਂ ਪਹਿਲਾਂ ਅੱਜ ਸਵੇਰੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਸਰਕਾਰ ਦੇ ਪੱਖ਼ 'ਚ ਵੋਟ ਦੇਣ ਦਾ ਫ਼ੈਸਲਾ ਕੀਤਾ ਸੀ | ਸ਼ਿਵ ਸੈਨਾ ਦੇ ਆਗੂ ਅਤੇ ਸੰਸਦ ਮੈਂਬਰ ਚੰਦਰਕਾਤ ਖੇਰੇ ਨੇ ਕਿਹਾ ਕਿ ਅਸੀਂ ਪਹਿਲਾਂ ਵਿਪ੍ਹ ਜਾਰੀ ਕੀਤਾ ਸੀ ਪਰ ਬਾਅਦ 'ਚ ਇਸ ਨੂੰ ਵਾਪਸ ਲੈ ਲਿਆ ਗਿਆ | ਉਨ੍ਹਾਂ ਕਿਹਾ ਕਿ ਅਸੀਂ ਅਜੇ ਤੱਕ ਫ਼ੈਸਲਾ ਨਹੀਂ ਲਿਆ, ਅਸੀਂ ਕੱਲ੍ਹ ਸਵੇਰ ਤੱਕ ਹੀ ਕਿਸੇ ਫ਼ੈਸਲੇ 'ਤੇ ਪੁੱਜਾਂਗੇ |

ਏਅਰਸੈੱਲ-ਮੈਕਸਿਸ ਮਾਮਲਾ

ਸੀ. ਬੀ. ਆਈ. ਵਲੋਂ ਚਿਦੰਬਰਮ ਤੇ ਕਾਰਤੀ ਿਖ਼ਲਾਫ਼ ਦੋਸ਼-ਪੱਤਰ ਦਾਇਰ

ਨਵੀਂ ਦਿੱਲੀ, 19 ਜੁਲਾਈ (ਜਗਤਾਰ ਸਿੰਘ)-ਸੀ. ਬੀ. ਆਈ. ਨੇ ਏਅਰਸੈੱਲ-ਮੈਕਸਿਸ ਸੌਦੇ ਮਾਮਲੇ 'ਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਅਤੇ ਉਸ ਦੇ ਬੇਟੇ ਕਾਰਤੀ ਿਖ਼ਲਾਫ਼ ਪੂਰਕ ਦੋਸ਼-ਪੱਤਰ ਦਾਇਰ ਕੀਤਾ | ਦੋਸ਼-ਪੱਤਰ 'ਚ ਦੋਵਾਂ ਬਾਪ-ਬੇਟੇ ਨੂੰ ਇਸ ਮਾਮਲੇ 'ਚ ਦੋਸ਼ੀ ਬਣਾਇਆ ਗਿਆ ਹੈ | ਵਿਸ਼ੇਸ਼ ਸੀ. ਬੀ. ਆਈ. ਜੱਜ ਓ. ਪੀ. ਸੈਣੀ ਸਾਹਮਣੇ ਇਹ ਦੋਸ਼ ਪੱਤਰ ਦਾਇਰ ਕਰਵਾਇਆ ਗਿਆ, ਜਿਨ੍ਹਾਂ ਨੇ ਇਸ 'ਤੇ ਵਿਚਾਰ ਕਰਨ ਲਈ 31 ਜੁਲਾਈ ਤਰੀਕ ਤੈਅ ਕੀਤੀ ਹੈ | ਦੱਸਣਯੋਗ ਹੈ ਕਿ 3500 ਕਰੋੜ ਦੇ ਏਅਰਸੈੱਲ-ਮੈਕਸਿਸ ਸੌਦੇ ਅਤੇ 305 ਕਰੋੜ ਦੇ ਆਈ. ਐਨ. ਐਕਸ. ਮੀਡੀਆ ਮਾਮਲੇ 'ਚ ਕਾਂਗਰਸ ਦੇ ਸੀਨੀਅਰ ਆਗੂ ਦੀ ਭੂਮਿਕਾ ਜਾਂਚ ਏਜੰਸੀਆਂ ਦੇ ਘੇਰੇ 'ਚ ਆ ਗਈ ਸੀ | ਯੂ. ਪੀ. ਏ. ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਜਦ ਪੀ. ਚਿਦੰਬਰਮ ਵਿੱਤ ਮੰਤਰੀ ਸਨ, ਤਾਂ ਉਨ੍ਹਾਂ ਦੇ ਕਾਰਜਕਾਲ 'ਚ ਇਨ੍ਹਾਂ ਦੋ ਸੌਦਿਆਂ ਨੂੰ ਵਿਦੇਸ਼ੀ ਨਿਵੇਸ਼ ਪ੍ਰੋਤਸਾਹਨ ਬੋਰਡ (ਐਫ਼. ਆਈ. ਪੀ. ਬੀ.) ਵਲੋਂ ਮਨਜ਼ੂਰੀ ਦਿੱਤੀ ਗਈ ਸੀ, ਅਤੇ ਇਨ੍ਹਾਂ ਸੌਦਿਆਂ 'ਚ ਬੇਨਿਯਮੀਆਂ ਪਾਈਆਂ ਗਈਆਂ ਸਨ | ਪਟਿਆਲਾ ਹਾਊਸ ਕੋਰਟ 'ਚ ਦਾਇਰ ਕਰਵਾਏ ਇਸ ਦੋਸ਼ ਪੱਤਰ 'ਚ ਚਿਦੰਬਰਮ ਤੇ ਕਾਰਤੀ ਸਮੇਤ 17 ਲੋਕਾਂ ਦੇ ਨਾਵਾਂ ਦਾ ਜ਼ਿਕਰ ਹੈ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਚਿਦੰਬਰਮ ਨੂੰ ਪਟਿਆਲਾ ਹਾਊਸ ਕੋਰਟ ਨੇ ਰਾਹਤ ਦਿੰਦਿਆਂ ਉਸ ਦੀ ਗਿ੍ਫ਼ਤਾਰੀ 'ਤੇ 7 ਅਗਸਤ ਤੱਕ ਰੋਕ ਲਗਾ ਦਿੱਤੀ ਸੀ | ਦੱਸਣਯੋਗ ਹੈ ਕਿ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਇਸ ਤੋਂ ਪਹਿਲਾਂ ਦਾਖ਼ਲ ਕਰਵਾਏ ਦੋਸ਼ ਪੱਤਰ 'ਚ ਕਿਹਾ ਸੀ ਕਿ ਏਅਰਸੈੱਲ ਨੇ 2006 'ਚ 3500 ਕਰੋੜ ਰੁਪਏ ਦੇ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਲਿਆਉਣ ਦੀ ਇਜਾਜ਼ਤ ਮੰਗੀ ਸੀ ਪ੍ਰੰਤੂ ਵਿੱਤ ਮੰਤਰਾਲੇ ਨੇ ਇਨ੍ਹਾਂ ਅੰਕੜਿਆਂ ਨੂੰ ਘੱਟ ਕਰਕੇ ਦਿਖਾਇਆ ਸੀ |

100 ਦੇ ਨਵੇਂ ਨੋਟ ਦੀ ਤਸਵੀਰ ਆਈ ਸਾਹਮਣੇ

ਨਵੀਂ ਦਿੱਲੀ, 19 ਜੁਲਾਈ (ਜਗਤਾਰ ਸਿੰਘ)-ਰਿਜ਼ਰਵ ਬੈਂਕ (ਆਰ.ਬੀ.ਆਈ.) ਵਲੋਂ ਜਲਦੀ ਹੀ 100 ਰੁਪਏ ਦਾ ਨਵਾਂ ਨੋਟ ਜਾਰੀ ਕੀਤਾ ਜਾਵੇਗਾ | 100 ਰੁਪਏ ਦੇ ਨਵੇਂ ਨੋਟ ਦੇ ਪਿੱਛੇ ਗੁਜਰਾਤ ਦੇ ਪਾਟਲ ਜ਼ਿਲ੍ਹੇ 'ਚ ਸਥਿਤ ਇਤਿਹਾਸਕ 'ਰਾਣੀ ਕੀ ਵਾਵ' ਦੀ ਤਸਵੀਰ ਹੋਵੇਗੀ ਹੈ | 8 ਨਵੰਬਰ, 2016 ਨੂੰ ਹੋਈ ਨੋਟਬੰਦੀ ਤੋਂ ਬਾਅਦ ਰਿਜ਼ਰਵ ਬੈਂਕ ਵਲੋਂ 10, 50, 200, 500 ਅਤੇ 2000 ਦੇ ਨਵੇਂ ਨੋਟ ਜਾਰੀ ਕਰਨ ਤੋਂ ਬਾਅਦ ਹੁਣ 100 ਰੁਪਏ ਦਾ ਨਵਾਂ ਨੋਟ ਜਲਦੀ ਹੀ ਬਾਜ਼ਾਰ 'ਚ ਆ ਜਾਵੇਗਾ | ਏਜੰਸੀ ਵਲੋਂ ਮੁਹੱਈਆ ਕਰਵਾਈ ਗਈ ਨਵੇਂ ਨੋਟ ਦੀ ਤਸਵੀਰ 'ਚ ਦਿਖਾਈ ਦੇ ਰਿਹਾ ਹੈ ਕਿ ਇਹ ਹਲਕੇ ਬੈਂਗਣੀ ਰੰਗ ਦਾ ਹੋਵੇਗਾ | ਰਿਜ਼ਰਵ ਬੈਂਕ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਨਵਾਂ ਨੋਟ ਬਾਜ਼ਾਰ 'ਚ ਆਉਣ ਤੋਂ ਬਾਅਦ ਪੁਰਾਣਾ ਨੋਟ ਵੀ ਚਲਣ 'ਚ ਰਹੇਗਾ | ਸੂਤਰਾਂ ਅਨੁਸਾਰ 100 ਰੁਪਏ ਦੇ ਨਵੇਂ ਨੋਟ ਦੀ ਰੂਪ ਰੇਖਾ ਨੂੰ ਅੰਤਿਮ ਰੂਪ ਮੈਸੂਰ ਦੀ ਉਸੇ ਪਿ੍ੰਟਿੰਗ ਪ੍ਰੈਸ 'ਚ ਦਿੱਤਾ ਗਿਆ ਹੈ, ਜਿੱਥੇ 2000 ਦੇ ਨੋਟ ਦੀ ਛਪਾਈ ਹੁੰਦੀ ਹੈ | ਦੱਸਣਯੋਗ ਹੈ ਕਿ ਇਸਦਾ ਆਕਾਰ 50 ਦੇ ਨੋਟ ਤੋਂ ਵੱਡਾ ਅਤੇ ਮੌਜੂਦਾ 100 ਦੇ ਨੋਟ ਤੋਂ ਛੋਟਾ ਹੋਵੇਗਾ | ਉਮੀਦ ਕੀਤੀ ਜਾ ਰਹੀ ਹੈ ਕਿ 100 ਰੁਪਏ ਦੇ ਨਵੇਂ ਨੋਟ ਨੂੰ ਅਗਸਤ ਮਹੀਨੇ ਦੇ ਅੰਤ ਤੱਕ ਜਾਰੀ ਕੀਤਾ ਜਾ ਸਕਦਾ ਹੈ |

ਦਿੱਲੀ 'ਚ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਮਾਰਿਆ

ਨਵੀਂ ਦਿੱਲੀ, 19 ਜੁਲਾਈ (ਏਜੰਸੀ)-ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੁਝ ਨੌਜਵਾਨਾਂ ਵਲੋਂ ਇਕ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰ ਦਿੱਤੇ ਜਾਣ ਦੀ ਖਬਰ ਮਿਲੀ ਹੈ | ਮਿ੍ਤਕ ਦੀ ਪਹਿਚਾਨ ਗੌਰਵ (17) ਦੇ ਰੂਪ ਵਿਚ ਹੋਈ ਹੈ | ਪੱਛਮੀ ਜੋਤੀ ਨਗਰ ਸਥਿਤ ਸਰਵੋਦਿਆ ਬਾਲ ਵਿਦਿਆਲਿਆ 'ਚ 11ਵੀਂ ਜਮਾਤ 'ਚ ਪੜ੍ਹਨ ਵਾਲਾ ਗੌਰਵ ਦੁਪਹਿਰ ਸਮੇਂ ਸਕੂਲ ਤੋਂ ਆਪਣਾ ਸਰਟੀਫਿਕੇਟ (ਟੀ.ਸੀ.) ਲੈਣ ਗਿਆ ਸੀ | ਸਕੂਲ ਤੋਂ ਬਾਹਰ ਨਿਕਲਣ ਮੌਕੇ ਉਸਨੂੰ 4-5 ਮੁੰਡਿਆਂ ਨੇ ਘੇਰ ਲਿਆ, ਜਿਨ੍ਹਾਂ 'ਚੋਂ ਕੁਝ ਸਕੂਲ ਵਰਦੀ 'ਚ ਵੀ ਸਨ | ਉਹ ਮੁੰਡੇ ਗੌਰਵ ਨੂੰ ਪਾਰਕ 'ਚ ਲੈ ਗਏ ਜਿੱਥੇ ਉਹ ਗੌਰਵ ਨਾਲ ਕੁੱਟ-ਮਾਰ ਕਰਨ ਤੋਂ ਬਾਅਦ ਉੱਥੋਂ ਫਰਾਰ ਹੋ ਗਏ | ਜਾਣਕਾਰੀ ਮਿਲਣ 'ਤੇ ਗੌਰਵ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਘੋਸ਼ਿਤ ਕਰਾਰ ਦਿੱਤਾ ਹੈ | ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰਕੇ ਕੁਝ ਸ਼ੱਕੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ ਤੇ ਉਨ੍ਹਾਂ ਤੋਂ ਪੁਛ-ਗਿੱਛ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਇਸ ਤਰਾਂ ਦੀ ਇਹ ਘਟਨਾ ਕੋਈ ਪਹਿਲੀ ਨਹੀਂ ਹੈ, ਕਰਾਵਲ ਨਗਰ 'ਚ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਅਕਤੂਬਰ 'ਚ ਇਕ ਹੋਰ ਨਿੱਜੀ ਸਕੂਲ ਦੇ 7ਵੀਂ ਜਮਾਤ ਦੇ ਵਿਦਿਆਰਥੀ ਦੀ ਆਪਣੇ ਇਕ ਸਹਿਪਾਠੀ ਨਾਲ ਕਿਸੇ ਗੱਲੋਂ ਬਹਿਸ ਹੋ ਗਈ ਸੀ ਤੇ ਉਸਨੇ ਕਲਾਸ 'ਚ ਹੀ ਉਸਨੂੰ ਮਾਰ ਦਿੱਤਾ ਸੀ |

ਅਫ਼ਗਾਨਿਸਤਾਨ ਹਮਲੇ 'ਚ ਮਾਰੇ ਗਏ ਸਿੱਖਾਂ ਦੀਆਂ ਅਸਥੀਆਂ ਭਾਰਤ ਲਿਆਂਦੀਆਂ

ਨਵੀਂ ਦਿੱਲੀ, 19 ਜੁਲਾਈ (ਜਗਤਾਰ ਸਿੰਘ)-ਅਫ਼ਗਾਨਿਸਤਾਨ 'ਚ ਬੀਤੇ ਦਿਨੀਂ ਆਈ. ਐਸ. ਦੇ ਅੱਤਵਾਦੀਆਂ ਵਲੋਂ ਕੀਤੇ ਗਏ ਆਤਮਘਾਤੀ ਹਮਲੇ 'ਚ ਮਾਰੇ ਗਏ 12 ਸਿੱਖਾਂ ਤੇ ਇਕ ਹਿੰਦੂ ਦੀਆਂ ਅਸਥੀਆਂ ਭਾਰਤ ਲਿਆਂਦੀਆਂ ਗਈਆਂ | ਇਸ ਤੋਂ ਇਲਾਵਾ ਹਮਲੇ 'ਚ ਜ਼ਖ਼ਮੀ ਹੋਏ 6 ਸਿੱਖਾਂ ਨੂੰ ਅੱਜ ਏਅਰ ਐਾਬੂਲੈਂਸ ਦੇ ਰਾਹੀਂ ਇਲਾਜ ਵਾਸਤੇ ਦਿੱਲੀ ਲਿਆਂਦਾ ਗਿਆ | ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ | ਹਮਲੇ ਦੇ ਇੱਕ ਹੋਰ ਜ਼ਖ਼ਮੀ ਇਕਬਾਲ ਸਿੰਘ ਦਾ ਇਲਾਜ ਪਹਿਲਾਂ ਹੀ ਏਮਜ਼ ਵਿਖੇ ਚਲ ਰਿਹਾ ਹੈ | ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਅਸਥੀਆਂ ਲਿਆਏ ਜਾਣ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਹੋਰਨਾਂ ਸਮੇਤ ਮਿ੍ਤਕਾਂ ਦੇ ਪਰਿਵਾਰਕ ਮੈਂਬਰ ਤੇ ਨਜ਼ਦੀਕੀ ਵੀ ਮੌਜੂਦ ਸਨ | ਜਾਣਕਾਰੀ ਮੁਤਾਬਿਕ ਦਿੱਲੀ ਵਿਖੇ ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਨਿਊ ਮਹਾਬੀਰ ਨਗਰ ਵਿਖੇ 2 ਦਿਨ ਤੱਕ ਸੰਗਤ ਦੇ ਦਰਸ਼ਨ ਲਈ ਰੱਖਣ ਉਪਰੰਤ  ਅਸਥੀਆਂ ਨੂੰ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤਾ ਜਾਵੇਗਾ | ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿ ਅਫ਼ਗਾਨਿਸਤਾਨ ਦੇ ਸਿੱਖਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ | ਜ਼ਖ਼ਮੀ ਹੋਏ ਸਿੱਖਾਂ ਦੇ ਇਲਾਜ ਲਈ ਕੇਂਦਰੀ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕਰਨ ਉਪਰੰਤ ਏਮਜ਼ ਵਿਖੇ ਇਲਾਜ ਦਾ ਪ੍ਰਬੰਧ ਕੀਤਾ ਗਿਆ ਹੈ | ਫ਼ੱਟੜ ਹੋਏ ਸਿੱਖਾਂ ਦੇ ਨਾਲ ਆਏ ਮਦਦਗਾਰਾਂ ਦੇ ਰਹਿਣ ਆਦਿ ਦਾ ਖ਼ਰਚ ਦਿੱਲੀ ਕਮੇਟੀ ਚੁੱਕੇਗੀ | ਦੱਸਣਯੋਗ ਹੈ ਕਿ 1 ਜੁਲਾਈ 2018 ਨੂੰ ਅਫ਼ਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਖੇ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਸਿੱਖ ਆਗੂਆਂ ਦੇ ਵਫ਼ਦ 'ਤੇ ਆਤਮਘਾਤੀ ਹਮਲਾ ਕੀਤਾ ਗਿਆ ਸੀ |

ਮੇਰੀ ਇਮਾਨਦਾਰੀ 'ਤੇ ਉਂਗਲ ਉਠਾਉਣ ਤੇ ਪੁਲਿਸ ਦੇ ਮਨੋਬਲ ਨੂੰ ਢਾਹ ਲਾਉਣ ਵਾਲਿਆਂ ਿਖ਼ਲਾਫ਼ ਕਾਨੂੰਨੀ ਕਾਰਵਾਈ ਕਰਾਂਗਾ-ਸੁਰੇਸ਼ ਅਰੋੜਾ

ਕਿਹਾ, ਨਸ਼ਿਆਂ ਬਾਰੇ ਨੀਤੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਚੰਡੀਗੜ੍ਹ, 19 ਜੁਲਾਈ (ਅਜੀਤ ਬਿਊਰੋ)-ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਆਪਣੇ ਸਵਾਰਥੀ ਹਿਤਾਂ ਖ਼ਾਤਰ ਉਨ੍ਹਾਂ ਅਤੇ ਹੋਰ ਉੱਚ ਅਧਿਕਾਰੀਆਂ ਿਖ਼ਲਾਫ਼ ...

ਪੂਰੀ ਖ਼ਬਰ »

ਬੀ.ਐੱਸ.ਐੱਫ. ਵਲੋਂ ਸਰਹੱਦ 'ਤੇ ਪਾਕਿਸਤਾਨੀ ਤਸਕਰ ਹਲਾਕ

ਅਜਨਾਲਾ, ਗੱਗੋਮਾਹਲ, 19 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ, ਸੁੱਖ ਮਾਹਲ, ਬਲਵਿੰਦਰ ਸਿੰਘ ਸੰਧੂ)-ਬੀ. ਐੱਸ.ਐੱਫ. ਦੀ 73 ਬਟਾਲੀਅਨ ਵਲੋਂ ਬੀਤੀ ਰਾਤ ਭਾਰਤ-ਪਾਕਿ ਸਰਹੱਦ 'ਤੇ ਪੈਂਦੀ ਸਰਹੱਦੀ ਚੌਕੀ ਛੰਨਾਂ ਨੇੜੇ ਭਾਰਤੀ ਖੇਤਰ 'ਚ ਦਾਖ਼ਲ ਹੋ ਰਹੇ ਇਕ ਪਾਕਿਸਤਾਨੀ ਤਸਕਰ ਨੂੰ ...

ਪੂਰੀ ਖ਼ਬਰ »

2 ਕਰੋੜ 14 ਲੱਖ ਦੀਆਂ ਨਸ਼ੀਲੀਆਂ ਦਵਾਈਆਂ ਸਮੇਤ ਕੈਮਿਸਟ ਗਿ੍ਫ਼ਤਾਰ

ਲੁਧਿਆਣਾ, 19 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਐਸ. ਟੀ. ਐਫ਼. ਨੇ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਕਰਨ ਵਾਲੇ ਇਕ ਕੈਮਿਸਟ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 2 ਕਰੋੜ 14 ਲੱਖ ਰੁਪਏ ਮੁੱਲ ਦੀਆਂ ਦਵਾਈਆਂ ਬਰਾਮਦ ਕੀਤੀਆਂ ਹਨ | ਪੁਲਿਸ ਨੇ ਇਸ ਮਾਮਲੇ 'ਚ ਟਰਾਂਸਪੋਰਟ ...

ਪੂਰੀ ਖ਼ਬਰ »

ਮੁਕਾਬਲੇ 'ਚ ਪਾਕਿ ਅੱਤਵਾਦੀ ਹਲਾਕ

ਸ੍ਰੀਨਗਰ, 19 ਜੁਲਾਈ (ਮਨਜੀਤ ਸਿੰਘ)- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨਾਲ ਅੱਤਵਾਦੀਆਂ ਦੇ ਹੋਏ ਮੁਕਾਬਲੇ 'ਚ ਇਕ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ ਹੈ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਇਲਾਕੇ ...

ਪੂਰੀ ਖ਼ਬਰ »

ਅਗਸਤਾ-ਵੈਸਟਲੈਂਡ ਮਾਮਲਾ

ਵਿਚੋਲੀਏ 'ਤੇ ਸੋਨੀਆ ਗਾਂਧੀ ਦਾ ਨਾਂਅ ਲੈਣ ਦਾ ਦਬਾਅ ਬਣਾਇਆ ਗਿਆ

ਦੁਬਈ 'ਚ ਕੈਦ ਕ੍ਰਿਸਚੀਅਨ ਮਿਛੇਲ ਦੇ ਵਕੀਲ ਨੇ ਕੀਤਾ ਖ਼ੁਲਾਸਾ ਨਵੀਂ ਦਿੱਲੀ, 19 ਜੁਲਾਈ (ਏਜੰਸੀ)-ਕਰੀਬ 3600 ਕਰੋੜ ਦੇ ਅਗਸਤਾ-ਵੈਸਟਲੈਂਡ ਹੈਲੀਕਾਪਟਰ ਘੁਟਾਲੇ 'ਚ ਪਿਛਲੇ ਦਿਨੀਂ ਦੁਬਈ 'ਚ ਹਿਰਾਸਤ 'ਚ ਲਏ ਗਏ ਵਿਚੋਲੀਏ ਕ੍ਰਿਸਚੀਅਨ ਮਿਸ਼ੇਲ ਦੇ ਵਕੀਲ ਨੇ ਖ਼ੁਲਾਸਾ ...

ਪੂਰੀ ਖ਼ਬਰ »

ਛੱਤੀਸਗੜ੍ਹ 'ਚ 8 ਨਕਸਲੀ ਹਲਾਕ

ਰਾਏਪੁਰ,19 ਜੁਲਾਈ (ਏਜੰਸੀ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖ਼ੇਤਰ ਬਸਤਰ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਦੇ ਨਾਲ ਹੋਏ ਮੁਕਾਬਲੇ 'ਚ 4 ਔਰਤਾਂ ਸਣੇ ਘੱਟੋ-ਘੱਟ 8 ਨਕਸਲੀ ਮਾਰੇ ਗਏ | ਸੂਬਾ ਪੁਲਿਸ ਅਧਿਕਾਰੀ (ਨਕਸਲ ਵਿਰੋਧੀ ਅਭਿਆਨ) ਸੁੰਦਰ ਰਾਜ ਪੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ 17 ਤਾਲਿਬਾਨੀ ਅੱਤਵਾਦੀ ਹਲਾਕ

ਕਾਬੁਲ, 19 ਜੁਲਾਈ (ਏਜੰਸੀ)-ਅਫ਼ਗਾਨ ਸੁਰੱਖਿਆ ਬਲਾਂ ਵਲੋਂ ਕੁੰਦੂਜ ਇਲਾਕੇ 'ਚ ਸੁਰੱਖਿਆ ਜਾਂਚ ਚੌਾਕੀਆਂ 'ਤੇ ਤਾਲਿਬਾਨ ਦੇ ਹਮਲਿਆ ਦੀ ਜਵਾਬੀ ਕਾਰਵਾਈ ਸਮੇਂ ਲਗਭਗ 17 ਅੱਤਵਾਦੀਆਂ ਨੂੰ ਮਾਰ ਮੁਕਾਇਆ ਅਤੇ 1 ਦਰਜਨ ਤੋਂ ਜ਼ਿਆਦਾ ਜ਼ਖ਼ਮੀ ਹੋ ਗਏ | ਸਮਾਚਾਰ ਏਜੰਸੀ ...

ਪੂਰੀ ਖ਼ਬਰ »

ਭਾਰਤ-ਪ੍ਰਸ਼ਾਂਤ ਮੁਕਤ, ਖੁੱਲ੍ਹਾ ਤੇ ਸੰਮਿਲਤ ਖੇਤਰ ਹੋਵੇ-ਸੁਸ਼ਮਾ

ਨਵੀਂ ਦਿੱਲੀ, 19 ਜੁਲਾਈ (ਪੀ. ਟੀ. ਆਈ.)-ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਭਾਰਤ-ਪ੍ਰਸ਼ਾਂਤ ਮੁਕਤ, ਖੁਲ੍ਹਾ ਤੇ ਸੰਮਿਲਤ ਖੇਤਰ ਹੋਵੇ ਭਾਰਤ ਨੇ ਅੱਜ ਕਿਹਾ ਕਿ ਸੁਰੱਖਿਆਵਾਦ ਤੋਂ ਲਾਜ਼ਮੀ ਤੌਰ 'ਤੇ ਪ੍ਰਹੇਜ ਕਰਨ ਦੀ ਲੋੜ ਹੈ ਅਤੇ ਵੱਡੀਆਂ ਤਾਕਤਾਂ ਦੇ ਵਿਰੋਧ ਤੋਂ ਬਚਿਆ ...

ਪੂਰੀ ਖ਼ਬਰ »

ਸਰਕਾਰ ਨੇ ਵਟਸਐਪ ਨੂੰ ਗਲਤ ਖ਼ਬਰਾਂ ਦੇ ਪ੍ਰਚਾਰ ਨੂੰ ਰੋਕਣ ਲਈ ਹੱਲ ਲੱਭਣ ਲਈ ਕਿਹਾ

ਨਵੀਂ ਦਿੱਲੀ, 19 ਜੁਲਾਈ (ਏਜੰਸੀ)-ਸਰਕਾਰ ਨੇ ਵਟਸਐਪ ਨੂੰ ਅੱਜ ਇਕ ਹੋਰ ਨੋਟਿਸ ਭੇਜ ਕੇ ਗਲਤ ਖ਼ਬਰਾਂ ਨੂੰ ਅੱਗੇ ਭੇਜਣ ਦੇ ਖ਼ਤਰੇ ਨੂੰ ਰੋਕਣ ਲਈ ਪ੍ਰਭਾਵਪੂਰਨ ਹੱਲ ਲੱਭਣ ਲਈ ਕਿਹਾ ਹੈ | ਨੋਟਿਸ ਵਿਚ ਕੰਪਨੀ ਨੂੰ ਇਹ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਅਫਵਾਹਾਂ ਫੈਲਾਉਣ ...

ਪੂਰੀ ਖ਼ਬਰ »

ਪਾਕਿ ਦੀਆਂ ਸੰਸਦੀ ਚੋਣਾਂ ਲਈ ਬਦਮਾਸ਼ ਤੇ ਅੱਤਵਾਦੀ ਵੀ ਚੋਣ ਮੈਦਾਨ 'ਚ

ਅੰਮਿ੍ਤਸਰ, 19 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨੀ ਸੰਸਦ 'ਚ ਮੌਜੂਦਾ ਸਮੇਂ ਕੁਲ 342 ਸੀਟਾਂ ਹਨ ਅਤੇ ਇਨ੍ਹਾਂ 'ਚੋਂ 3 ਦਰਜਨ ਦੇ ਲਗਪਗ ਸੀਟਾਂ 'ਤੇ ਉਹ ਉਮੀਦਵਾਰ ਚੋਣ ਮੈਦਾਨ 'ਚ ਉਤਰੇ ਹਨ, ਜਿਨ੍ਹਾਂ 'ਤੇ ਸਰਕਾਰੀ ਵਿਭਾਗਾਂ ਨਾਲ ਵੱਡੇ ਪੱਧਰ 'ਤੇ ਧੋਖਾਧੜੀ, ਜਾਤੀਵਾਦੀ ...

ਪੂਰੀ ਖ਼ਬਰ »

ਪਾਕਿ ਫ਼ੌਜ ਤੇ ਆਈ. ਐਸ. ਆਈ. ਸੰਵਿਧਾਨ ਦੇ ਘੇਰੇ 'ਚ ਰਹਿ ਕੇ ਕੰਮ ਕਰੇ-ਅਜ਼ੀਜ਼

ਅੰਮਿ੍ਤਸਰ, 19 ਜੁਲਾਈ (ਸੁਰਿੰਦਰ ਕੋਛੜ)-ਇਸਲਾਮਾਬਾਦ ਹਾਈ ਕੋਰਟ ਦੇ ਜੱਜ ਸ਼ੌਕਤ ਅਜ਼ੀਜ਼ ਸਦੀਕੀ ਨੇ ਪਾਕਿ ਫ਼ੌਜ ਪ੍ਰਮੁੱਖ ਅਤੇ ਖ਼ੁਫ਼ੀਆ ਏਜੰਸੀ ਆਈ. ਐਸ. ਆਈ. ਦੇ ਡਾਇਰੈਕਟਰ ਜਨਰਲ ਨੂੰ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਨ ਲਈ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ...

ਪੂਰੀ ਖ਼ਬਰ »

ਸ਼ਰੀਫ਼ ਤੇ ਮਰੀਅਮ ਨੂੰ ਸੁਰੱਖਿਆ ਕਾਰਨਾਂ ਕਰਕੇ ਅਦਿਆਲਾ ਤੋਂ ਸਿਹਾਲਾ ਜੇਲ੍ਹ ਲਿਜਾਣ ਦੀ ਯੋਜਨਾ

ਕੁਝ ਕੈਦੀ ਕਰ ਰਹੇ ਹਨ ਉਨ੍ਹਾਂ ਖਿਲਾਫ਼ ਨਾਅਰੇਬਾਜ਼ੀ ਲਾਹੌਰ, 19 ਜੁਲਾਈ (ਪੀ. ਟੀ. ਆਈ.)-ਜੇਲ੍ਹ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੀ ਧੀ ਮਰੀਅਮ ਨੂੰ ਅਦਿਆਲਾ ਜੇਲ੍ਹ ਤੋਂ ਸਿਹਾਲਾ ਰੈਸਟ ਹਾਊਸ, ਜਿਸ ਨੂੰ ਜੇਲ੍ਹ ਵਿਚ ...

ਪੂਰੀ ਖ਼ਬਰ »

ਅਸੀਂ ਘਰ-ਘਰ ਬਿਜਲੀ ਪਹੁੰਚਾਉਣ ਦਾ ਵਾਅਦਾ ਪੂਰਾ ਕੀਤਾ-ਮੋਦੀ

ਨਵੀਂ ਦਿੱਲੀ, 19 ਜੁਲਾਈ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੀਆਂ ਕਾਂਗਰਸ ਸਰਕਾਰਾਂ ਅਤੇ ਪਾਰਟੀ ਦੀ ਨੇਤਾ ਸੋਨੀਆ ਗਾਂਧੀ ਨੂੰ 2009 ਤਕ ਸਾਰੇ ਪਿੰਡਾਂ ਤਕ ਬਿਜਲੀ ਪਹੁੰਚਾਉਣ ਦੇ ਵਾਅਦਿਆਂ ਨੂੰ ਪੂਰਾ ਨਾ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਹੈ | ਪ੍ਰਧਾਨ ...

ਪੂਰੀ ਖ਼ਬਰ »

ਸੁਤੰਤਰਤਾ ਦਿਵਸ ਮੌਕੇ ਹਮਲਾ ਕਰਨ ਦੀ ਤਾਕ ਵਿਚ ਜੈਸ਼ ਦੇ ਅੱਤਵਾਦੀ

ਨਵੀਂ ਦਿੱਲੀ, 19 ਜੁਲਾਈ (ਏਜੰਸੀ)-ਖ਼ੁਫ਼ੀਆ ਵਿਭਾਗ ਨੇ ਸੁਤੰਤਰਤਾ ਦਿਵਸ ਦੇ ਜਸ਼ਨਾਂ ਦੇ ਮੱਦੇਨਜ਼ਰ ਜੈਸ਼-ਏ-ਮੁਹੰਮਦ ਵਲੋਂ ਸੰਭਾਵੀ ਅੱਤਵਾਦੀ ਹਮਲੇ ਦੀ ਚਿਤਾਵਨੀ ਦਿੱਤੀ ਹੈ | ਦਿੱਲੀ ਪੁਲਿਸ ਹਾਈ ਅਲਰਟ 'ਤੇ ਹੈ ਅਤੇ ਰਾਸ਼ਟਰੀ ਰਾਜਧਾਨੀ ਦੇ ਅੰਦਰ ਅਤੇ ਬਾਹਰ ਹਰ ...

ਪੂਰੀ ਖ਼ਬਰ »

ਪੰਜਾਬ ਤੇ ਜੰਮੂ-ਕਸ਼ਮੀਰ 'ਚ ਵੱਡੇ ਹਮਲੇ ਦੀ ਸਾਜਿਸ਼ ਰਚ ਰਿਹੈ ਜ਼ਾਕਿਰ ਮੂਸਾ

ਨਵੀਂ ਦਿੱਲੀ, 19 ਜੁਲਾਈ (ਏਜੰਸੀ)-ਜੰਮੂ-ਕਸ਼ਮੀਰ 'ਚ ਭਾਰਤੀ ਸੁਰੱਖਿਆ ਬਲਾਂ ਵਲੋਂ ਅੱਤਵਾਦੀਆਂ ਿਖ਼ਲਾਫ਼ ਕੀਤੀ ਗਈ ਕਾਰਵਾਈ ਤੋਂ ਬੁਖ਼ਲਾਏ ਅੱਤਵਾਦੀ ਜ਼ਾਕਿਰ ਮੂਸਾ ਵੱਡੇ ਹਮਲੇ ਦੀ ਫ਼ਿਰਾਕ 'ਚ ਹੈ | ਖ਼ੁਫ਼ੀਆ ਏਜੰਸੀਆਂ ਨੂੰ ਸੂਚਨਾ ਮਿਲੀ ਹੈ ਕਿ ਅੱਤਵਾਦੀ ਸੰਗਠਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX