ਤਾਜਾ ਖ਼ਬਰਾਂ


'ਫਿੱਕੀ' ਦੇ ਅੰਮ੍ਰਿਤਸਰ ਚੈਪਟਰ ਦੀ ਹੋਈ ਸ਼ੁਰੂਆਤ
. . .  1 day ago
ਅੰਮ੍ਰਿਤਸਰ, 23 ਅਪ੍ਰੈਲ (ਹਰਮਿੰਦਰ ਸਿੰਘ) - ਫੈਡਰੇਸ਼ਨ ਆਫ ਇੰਡੀਅਨ ਚੈੰਬਰ ਆਫ ਕਾਮਰਸ ਐਂਡ ਇੰਡਰਸਟੀਰਜ਼ (ਫਿੱਕੀ) ਦੇ ਇਸਤਰੀ ਕਾਰੋਬਾਰ ਵਿੰਗ ਫਿੱਕੀ ਮਹਿਲਾ ਸੰਗਠਨ (ਐਫ਼.ਐਲ.ਓ) ਵਲੋਂ ਪੰਜਾਬ ਵਿਚ ਆਪਣਾ ਵਿਸਥਾਰ ਕਰਦੇ ਹੋਏ...
ਸਿੱਖਿਆ ਬੋਰਡ ਨੇ 12ਵੀਂ ਸ਼੍ਰੇਣੀ ਦੀ ਮੈਰਿਟ ਸੂਚੀ ਨਹੀ ਕੀਤੀ ਜਾਰੀ
. . .  1 day ago
ਐੱਸ. ਏ. ਐੱਸ. ਨਗਰ, 23 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 12ਵੀਂ ਸ਼੍ਰੇਣੀ ਦੀ ਮਾਰਚ-2018 ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ...
ਚੈੱਕ ਬਾਊਂਸ ਮਾਮਲੇ ਵਿਚ ਅਭਿਨੇਤਾ ਰਾਜਪਾਲ ਯਾਦਵ ਨੂੰ ਮਿਲੀ ਜ਼ਮਾਨਤ
. . .  1 day ago
ਨਵੀਂ ਦਿੱਲੀ,23 ਅਪ੍ਰੈਲ - ਦਿੱਲੀ ਦੀ ਕਰਕੜਡੂਮਾ ਅਦਾਲਤ ਨੇ ਅਭਿਨੇਤਾ ਰਾਜਪਾਲ ਯਾਦਵ ਨੂੰ ਚੈੱਕ ਬਾਊਂਸ ਮਾਮਲੇ ਵਿੱਚ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਸੀ, ਪਰ ਬਾਅਦ ਵਿੱਚ ਰਾਜਪਾਲ ਯਾਦਵ ਨੂੰ ਜ਼ਮਾਨਤ ਮਿਲ ਗਈ । ਜ਼ਿਕਰਯੋਗ ਹੈ ਕਿ ਇਸ ਅਭਿਨੇਤਾ ਦੇ ਖਿਲਾਫ 7 ਮਾਮਲੇ ਦਰਜ ਸਨ।
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ 4 ਦੌੜਾਂ ਨਾਲ ਜੇਤੂ
. . .  1 day ago
ਆਈ ਪੀ ਐੱਲ 2018 : ਆਖ਼ਰੀ ਓਵਰ 'ਚ ਡੀ ਡੀ ਨੂੰ ਜਿੱਤਣ ਲਈ 17 ਦੌੜਾਂ ਦੀ ਲੋੜ
. . .  1 day ago
ਆਈ ਪੀ ਐੱਲ 2018 : ਡੀ ਡੀ ਨੂੰ ਸੱਤਵਾਂ ਝਟਕਾ
. . .  1 day ago
ਆਈ ਪੀ ਐੱਲ 2018 : ਡੀ ਡੀ ਨੂੰ ਪੰਜਵਾਂ ਝਟਕਾ
. . .  1 day ago
ਆਈ ਪੀ ਐੱਲ 2018 : ਡੀ ਡੀ ਨੂੰ ਚੌਥਾ ਝਟਕਾ
. . .  1 day ago
ਆਈ ਪੀ ਐੱਲ 2018 : ਡੀ ਡੀ ਨੂੰ ਜ਼ਬਰਦਸਤ ਤੀਜਾ ਝਟਕਾ , ਕਪਤਾਨ ਗੰਭੀਰ 4 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ2018 : ਡੀ ਡੀ ਨੂੰ ਪਹਿਲਾ ਝਟਕਾ , ਮੈਕਸਵੈੱਲ ਆਊਟ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੇ ਡੀ ਡੀ ਨੂੰ ਦਿੱਤਾ 144 ਦੌੜਾਂ ਦਾ ਦਿੱਤਾ ਟੀਚਾ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਪੰਜਵਾਂ ਝਟਕਾ ,ਕਰੁਣ ਨਾਇਰ 34 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤੀ ਸੀਮਾ ਸੁਰੱਖਿਆ ਬਲ ਨੇ ਦੋ ਪਾਕਿਸਤਾਨ ਨੌਜਵਾਨਾਂ ਨੂੰ ਭੇਜਿਆ ਵਤਨ ਵਾਪਸ
. . .  1 day ago
ਫ਼ਾਜ਼ਿਲਕਾ, 23 ਅਪ੍ਰੈਲ (ਪ੍ਰਦੀਪ ਕੁਮਾਰ) - ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਅਬੋਹਰ ਸੈਕਟਰ ਵਿਚ ਚੌਕੀ ਰਾਨਾ ਤੋਂ ਗ੍ਰਿਫ਼ਤਾਰ ਕੀਤੇ ਦੋ ਪਾਕਿਸਤਾਨੀ ਨੌਜਵਾਨਾਂ ਨੂੰ ਭਾਰਤੀ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਪਾਕਿਸਤਾਨ ...
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਚੌਥਾ ਝਟਕਾ , ਯੁਵਰਾਜ 14 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਤੀਜਾ ਝਟਕਾ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਦੂਜਾ ਝਟਕਾ , ਲੋਕੇਸ਼ ਰਾਹੁਲ 23 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਪਹਿਲਾ ਝਟਕਾ ,ਫਿੰਚ 2 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਟਾਸ ਜਿੱਤ ਕੇ ਦਿੱਲੀ ਡੇਅਡੇਵਿਲਜ਼ ਵੱਲੋਂ ਕਿੰਗਜ਼ ਇਲੈਵਨ ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ
. . .  1 day ago
'ਫਿੱਕੀ' ਦੇ ਅੰਮ੍ਰਿਤਸਰ ਚੈਪਟਰ ਦੀ ਹੋਈ ਸ਼ੁਰੂਆਤ
. . .  1 day ago
ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਬਣੇ ਮਾਤਾ ਪਿਤਾ
. . .  1 day ago
ਬੰਗਲਾਦੇਸ਼ ਤੋਂ ਭਾਰਤ ਲਿਜਾਏ ਜਾ ਰਹੇ ਸੋਨੇ ਦੇ ਬਿਸਕੁਟ ਬੀਐਸਐਫ ਨੇ ਕੀਤੇ ਜ਼ਬਤ
. . .  1 day ago
ਸਿੱਖਿਆ ਬੋਰਡ ਨੇ 12ਵੀਂ ਸ਼੍ਰੇਣੀ ਦੀ ਮੈਰਿਟ ਸੂਚੀ ਨਹੀ ਕੀਤੀ ਜਾਰੀ
. . .  1 day ago
ਨੋਇਡਾ ਮੁਠਭੇੜ ਚ ਗੈਂਗਸਟਰ ਭੱਟੀ ਦੀ ਮੌਤ
. . .  1 day ago
ਸਾਬਕਾ ਮੰਤਰੀ ਦੇ ਪੁੱਤਰ ਦਾ ਕਾਤਲ ਨਾਮਵਰ ਗੈਂਗਸਟਰ ਰਾਜ ਕੁਮਾਰ ਰਾਜੂ ਗ੍ਰਿਫ਼ਤਾਰ
. . .  1 day ago
ਸੁਸ਼ਮਾ ਸਵਰਾਜ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਨਾਲ ਕੀਤੀ ਮੁਲਾਕਾਤ
. . .  1 day ago
ਫਗਵਾੜਾ ਵਿਖੇ ਜੋ ਵੀ ਹੋਇਆ, ਸ਼ਿਵ ਸੈਨਾ ਬਾਲ ਠਾਕਰੇ ਦਾ ਉਸ ਵਿਚ ਕੋਈ ਹੱਥ ਨਹੀ - ਯੋਗਰਾਜ ਸ਼ਰਮਾ
. . .  1 day ago
ਜੈਸਿਕਾ ਕਤਲ ਕਾਂਡ ਵਿਚ ਆਇਆ ਅਹਿਮ ਮੋੜ, ਭੈਣ ਨੇ ਹੱਤਿਆਰੇ ਨੂੰ ਕੀਤਾ ਮਾਫ
. . .  1 day ago
ਵਿਜੇਇੰਦਰ ਸਿੰਗਲਾ ਨੇ ਸੰਭਾਲਿਆ ਅਹੁਦਾ
. . .  1 day ago
ਚੈੱਕ ਬਾਊਂਸ ਮਾਮਲੇ ਵਿਚ ਅਭਿਨੇਤਾ ਰਾਜਪਾਲ ਯਾਦਵ ਨੂੰ ਮਿਲੀ ਜ਼ਮਾਨਤ
. . .  1 day ago
12ਵੀਂ ਸ਼੍ਰੇਣੀ ਦੇ ਨਤੀਜਿਆਂ 'ਚ ਜਲਾਲਾਬਾਦ ਦੀ ਨਿਤੁਲ ਸਾਇੰਸ ਵਿਸ਼ੇ ਚੋਂ ਅੱਵਲ
. . .  1 day ago
ਸੁਖਪਾਲ ਖਹਿਰਾ 'ਤੇ ਮਾਣਹਾਨੀ ਦਾ ਮਾਮਲਾ ਦਰਜ
. . .  1 day ago
ਪੱਛਮੀ ਬੰਗਾਲ - ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦੇ ਸਮਰਥਕਾਂ ਦਰਮਿਆਨ ਹੋਈ ਝੜਪ ਵਿੱਚ ਇਕ ਭਾਜਪਾ ਵਰਕਰ ਦੀ ਮੌਤ
. . .  1 day ago
ਯਮਨ : ਵਿਆਹ ਸਮਾਰੋਹ ਦੌਰਾਨ ਹੋਏ ਹਵਾਈ ਹਮਲੇ 'ਚ 20 ਮੌਤਾਂ
. . .  1 day ago
ਕਰਨਾਟਕ ਚੋਣਾਂ : ਭਾਜਪਾ ਨੇ 7 ਉਮੀਦਵਾਰ ਦੀ ਚੌਥੀ ਸੂਚੀ ਕੀਤੀ ਜਾਰੀ
. . .  1 day ago
ਸੰਵਿਧਾਨ ਨਾਲ ਛੇੜਛਾੜ ਦੀ ਇਜਾਜ਼ਤ ਨਹੀਂ ਦੇਵੇਗੀ ਕਾਂਗਰਸ : ਰਾਹੁਲ ਗਾਂਧੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਵੈਸਾਖ ਸੰਮਤ 550
ਿਵਚਾਰ ਪ੍ਰਵਾਹ: ਆਪਣੇ-ਆਪ ਨੂੰ ਸਮਰਪਿਤ ਕਰਕੇ ਹੀ ਮਾਣ ਪ੍ਰਾਪਤ ਕੀਤਾ ਜਾ ਸਕਦਾ ਹੈ। -ਗੁਰੂ ਨਾਨਕ ਦੇਵ ਜੀ
  •     Confirm Target Language  

ਸਰੀ 'ਚ 'ਖ਼ਾਲਸਾ ਡੇਅ ਪਰੇਡ' ਲੱਖਾਂ ਸ਼ਰਧਾਲੂਆਂ ਨੇ ਕੀਤੀ ਸ਼ਮੂਲੀਅਤ

• ਕੈਨੇਡਾ ਦੇ ਮੂਲ ਨਿਵਾਸੀ ਕਬੀਲੇ ਦੇ ਮੁਖੀ ਦੀ ਅਰਦਾਸ ਤੇ ਕੈਨੇਡੀਅਨ ਫ਼ੌਜ ਦੀ ਸਲਾਮੀ ਨਾਲ ਹੋਈ ਆਰੰਭਤਾ • ਸ਼ਹੀਦ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ
- ਗੁਰਪ੍ਰੀਤ ਸਿੰਘ ਸਹੋਤਾ -

ਸਰੀ, 22 ਅਪ੍ਰੈਲ -ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਪ੍ਰਾਂਤ ਦੇ ਸਰੀ ਸ਼ਹਿਰ 'ਚ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹਰੇਕ ਸਾਲ ਕੱਢੀ ਜਾਂਦੀ 'ਖ਼ਾਲਸਾ ਡੇਅ ਪਰੇਡ' 'ਚ ਇਸ ਵਾਰ ਸੰਗਤ ਦਾ ਇਕੱਠ 5 ਲੱਖ ਤੋਂ ਟੱਪਣ ਦੀ ਪੁਸ਼ਟੀ ਸਥਾਨਕ ਪ੍ਰਸ਼ਾਸਨ ਨੇ ਕੀਤੀ |
ਪੰਜਾਬ ਤੋਂ ਬਾਹਰ ਸਿੱਖਾਂ ਦੇ ਸਭ ਤੋਂ ਵੱਡੇ ਇਕੱਠ ਵਜੋਂ ਮਸ਼ਹੂਰ ਸਰੀ ਦੀ 'ਖ਼ਾਲਸਾ ਡੇਅ ਪਰੇਡ' 'ਚ ਬਿ੍ਟਿਸ਼ ਕੋਲੰਬੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਅਲਬਰਟਾ, ਓਾਟਾਰੀਓ, ਕਿਊਬੈਕ ਸੂਬਿਆਂ ਤੇ ਅਮਰੀਕਨ ਸੂਬਿਆਂ ਕੈਲੇਫੋਰਨੀਆ ਤੇ ਵਾਸ਼ਿੰਗਟਨ ਤੋਂ ਵੱਡੀ ਗਿਣਤੀ 'ਚ ਸੰਗਤ ਨੇ ਸ਼ਰਧਾ ਤੇ ਉਤਸ਼ਾਹ ਨਾਲ ਹਾਜ਼ਰੀ ਭਰੀ | ਇਸ ਨਗਰ ਕੀਰਤਨ ਦੇ ਪ੍ਰਬੰਧਕ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੀ ਮੁੱਖ ਸਟੇਜ ਤੋਂ ਸਿੱਖ ਸੰਘਰਸ਼ ਦੇ ਅਨੇਕਾਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਹੋਇਆ ਅਤੇ ਕੈਨੇਡੀਅਨ ਰਾਜਸੀ ਆਗੂਆਂ ਨੇ ਸੰਗਤ ਨੂੰ ਇਸ ਮਹਾਨ ਪੁਰਬ ਦੀ ਵਧਾਈ ਦਿੱਤੀ | ਨਗਰ ਕੀਰਤਨ 'ਚ ਖ਼ਾਲਿਸਤਾਨ ਸੁਰ ਹਮੇਸ਼ਾ ਵਾਂਗ ਭਾਰੂ ਰਹੀ | ਨਿਰਵਿਘਨਤਾ ਸਹਿਤ ਉਲੀਕੇ ਗਏ ਇਸ ਨਗਰ ਕੀਰਤਨ 'ਚ ਸਿੱਖੀ ਦੀ ਚੜ੍ਹਦੀਕਲਾ ਵੇਖ ਕੇ ਹਰ ਪ੍ਰਾਣੀ ਅਸ਼-ਅਸ਼ ਕਰ ਉੱਠਿਆ | ਅਤਿ ਸੁਹਾਵਣੇ ਮੌਸਮ 'ਚ ਨਗਰ ਕੀਰਤਨ ਆਰੰਭ ਹੋਣ ਤੋਂ ਪਹਿਲਾਂ ਕੈਨੇਡਾ ਦੇ ਇਕ ਮੂਲ ਨਿਵਾਸੀ ਕਬੀਲੇ ਦੇ ਮੁਖੀ ਨੇ ਆਪਣੇ ਪਰਿਵਾਰ ਸਮੇਤ ਉਨ੍ਹਾਂ ਦੀ ਜ਼ੁਬਾਨ 'ਚ ਅਰਦਾਸ ਕੀਤੀ ਅਤੇ ਸਿੱਖਾਂ ਦੇ ਯੋਗਦਾਨ ਨੂੰ ਸਲਾਹੁੰਦਿਆਂ ਆਖਿਆ ਕਿ ਇਹ ਸਾਂਝ ਹੋਰ ਪਕੇਰੀ ਹੋਣੀ ਚਾਹੀਦੀ ਹੈ | ਇਸ ਤੋਂ ਬਾਅਦ ਕੈਨੇਡੀਅਨ ਫ਼ੌਜ, ਜਲ ਸੈਨਾ ਤੇ ਪੁਲਿਸ ਦੀ ਸਾਂਝੀ ਟੁਕੜੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਭੇਟ ਕੀਤੀ ਗਈ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲੋਟ ਅੱਗੇ ਪੰਜ ਪਿਆਰਿਆਂ, ਗਤਕੇ ਦੀਆਂ ਵੱਖ-ਵੱਖ ਟੀਮਾਂ, ਮੋਟਰ ਸਾਈਕਲ ਸਵਾਰ ਸਿੱਖ ਨੌਜਵਾਨਾਂ ਤੇ ਮੁੱਖ ਫਲੋਟ ਪਿੱਛੇ ਕਈ ਸਿੱਖ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਤੇ ਪੰਜਾਬ ਹਿਤੈਸ਼ੀ ਸੰਗਠਨਾਂ ਨੇ ਵੀ ਪ੍ਰਭਾਵਸ਼ਾਲੀ ਝਾਕੀਆਂ ਪੇਸ਼ ਕੀਤੀਆਂ |
ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਨੇ ਗੁਰੂ ਮਹਾਰਾਜ ਦੀ ਸਵਾਰੀ ਵਾਲੇ ਫਲੋਟ 'ਤੇ ਚੌਰ ਦੀ ਸੇਵਾ ਨਿਭਾਈ ਜਦਕਿ ਪੰਜਾਬ ਤੋਂ ਪੁੱਜੇ ਵੱਖ-ਵੱਖ ਕੀਰਤਨੀ ਜਥਿਆਂ ਨੇ ਅੰਮਿ੍ਤਮਈ ਗੁਰਬਾਣੀ ਪ੍ਰਵਾਹ ਨਾਲ ਸੰਗਤ ਨੂੰ ਵਾਹਿਗੁਰੂ ਨਾਮ ਜਪਾਇਆ | ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੀ ਮੁੱਖ ਸਟੇਜ ਤੋਂ ਕਵੀਸ਼ਰਾਂ, ਢਾਡੀਆਂ ਨੇ ਪੁਰਾਤਨ ਤੇ ਵਰਤਮਾਨ ਸਿੱਖ ਜਰਨੈਲਾਂ ਦੀਆਂ ਜੋਸ਼ ਭਰਪੂਰ ਵਾਰਾਂ ਗਾਈਆਂ | ਬਿ੍ਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਹਨ ਹੌਰੇਗਨ, ਐਨ. ਡੀ. ਪੀ. ਆਗੂ ਜਗਮੀਤ ਸਿੰਘ ਅਤੇ ਹੋਰ ਕੇਂਦਰੀ ਤੇ ਸੂਬਾਈ ਸਿਆਸਤਦਾਨ ਸੰਗਤ 'ਚ ਤੁਰ-ਫਿਰ ਕੇ ਮੇਲ-ਮਿਲਾਪ ਕਰਦੇ ਨਜ਼ਰ ਆਏ | ਸੂਬੇ ਦੇ ਕਿਰਤ ਮੰਤਰੀ ਹੈਰੀ ਬੈਂਸ, ਵਿਧਾਇਕ ਜਗਰੂਪ ਬਰਾੜ, ਵਿਧਾਇਕ ਰਚਨਾ ਸਿੰਘ ਤੇ ਵਿਧਾਇਕ ਗੈਰੀਬੈੱਗ ਨੇ ਮੁੱਖ ਸਟੇਜ ਤੋਂ ਸੰਗਤ ਨੂੰ ਵਧਾਈ ਦਿੱਤੀ ਤੇ ਸਰਕਾਰ ਵਲੋਂ ਅਪ੍ਰੈਲ ਮਹੀਨੇ ਨੂੰ 'ਸਿੱਖ ਵਿਰਾਸਤੀ ਮਹੀਨਾ' ਐਲਾਨੇ ਜਾਣ ਦਾ ਪ੍ਰਮਾਣ ਪੱਤਰ ਪ੍ਰਬੰਧਕਾਂ ਨੂੰ ਭੇਟ ਕੀਤਾ | ਇਸ ਮੌਕੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਪਤਨੀ ਬੀਬੀ ਹਰਮੀਤ ਕੌਰ, ਸ਼ਹੀਦ ਭਾਈ ਰਛਪਾਲ ਸਿੰਘ ਪੀ.ਏ. ਦੀ ਪਤਨੀ ਬੀਬੀ ਪ੍ਰੀਤਮ ਕੌਰ, ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੇ ਭਤੀਜੇ ਭੁਪਿੰਦਰ ਸਿੰਘ ਸਮੇਤ ਕਈ ਸ਼ਹੀਦ ਪਰਿਵਾਰ ਸਨਮਾਨਿਤ ਕੀਤੇ ਗਏ | ਪੰਜਾਬ ਤੋਂ ਪੁੱਜੇ ਮਨੁੱਖੀ ਅਧਿਕਾਰ ਕਾਰਕੁਨ ਤੇ ਵਕੀਲ ਜਸਪਾਲ ਸਿੰਘ ਮੰਝਪੁਰ ਦਾ ਉਚੇਚਾ ਸਨਮਾਨ ਕੀਤਾ ਗਿਆ, ਜਿਨ੍ਹਾਂ ਹਾਲ ਹੀ 'ਚ ਗਿ੍ਫ਼ਤਾਰ ਕੀਤੇ ਸਿੱਖ ਨੌਜਵਾਨਾਂ ਤੇ ਜਥੇਦਾਰ ਹਵਾਰਾ ਸਮੇਤ ਪਹਿਲਾਂ ਤੋਂ ਹੀ ਜੇਲ੍ਹਾਂ 'ਚ ਬੰਦ ਸਿੱਖ ਨਜ਼ਰਬੰਦਾਂ ਬਾਰੇ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ ਅਤੇ 'ਰਾਜ ਕਰੇਗਾ ਖ਼ਾਲਸਾ' ਦੀ ਪੂਰਤੀ ਲਈ ਸਿੱਖਾਂ ਨੂੰ ਆਪਣਾ ਕਿਰਦਾਰ ਹੋਰ ਸੁੱਚਾ ਤੇ ਉੱਚਾ ਕਰਨ ਦੀ ਪ੍ਰੇਰਨਾ ਦਿੱਤੀ | ਕੁਝ ਦਿਨ ਪਹਿਲਾਂ ਸੜਕ ਹਾਦਸੇ 'ਚ ਮਾਰੇ ਗਏ ਕੈਨੇਡੀਅਨ ਹਾਕੀ ਖਿਡਾਰੀਆਂ ਤੇ ਕਸ਼ਮੀਰ 'ਚ ਜਬਰ ਜਨਾਹ ਕਰਕੇ ਕਤਲ ਕੀਤੀ ਬੱਚੀ ਆਸਿਫਾ ਦਾ ਮੁੱਦਾ ਵੀ ਚੁੱਕਿਆ ਗਿਆ | ਵੱਖ-ਵੱਖ ਸੰਸਥਾਵਾਂ ਵਲੋਂ ਦਸਤਾਰਾਂ ਸਜਾਉਣ ਦੀ ਸੇਵਾ ਤੇ ਸਿੱਖ ਵਿੱਦਿਅਕ ਸੰਸਥਾਵਾਂ ਵਲੋਂ ਜਾਗਰੂਕਤਾ ਲਈ ਉਤਸ਼ਾਹ ਦਿਖਾਇਆ ਗਿਆ | ਸਰੀ ਸ਼ਹਿਰ ਦੀ ਕੌਾਸਲ, ਰਾਇਲ ਕੈਨੇਡੀਅਨ ਮੌਾਟੇਡ ਪੁਲਿਸ ਤੇ ਫ਼ੌਜੀ ਗੱਡੀਆਂ, ਜਲ ਸੈਨਾ ਦੀ ਕਿਸ਼ਤੀ ਸਮੇਤ ਸ਼ਾਮਿਲ ਹੋਈਆਂ ਕੈਨੇਡੀਅਨ ਫ਼ੌਜ ਦੀਆਂ ਟੁਕੜੀਆਂ ਨੇ ਵੀ ਨਗਰ ਕੀਰਤਨ ਦੀ ਰੌਣਕ 'ਚ ਵਾਧਾ ਕੀਤਾ | ਮੁੱਖ ਪ੍ਰਬੰਧਕ ਭਾਈ ਦਵਿੰਦਰ ਸਿੰਘ ਗਰੇਵਾਲ, ਗਿਆਨ ਸਿੰਘ ਗਿੱਲ, ਜਥੇਦਾਰ ਸਤਿੰਦਰਪਾਲ ਸਿੰਘ ਨੇ ਸਿੱਖਾਂ ਦੇ ਅਜੋਕੇ ਮੁੱਦਿਆਂ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਤੇ ਪੂਰਨ ਸਹਿਯੋਗ ਲਈ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਸੈਂਕੜੇ ਹੀ ਲੰਗਰ ਦੇ ਸਟਾਲ ਸੰਗਤ ਲਈ ਲਗਾਏ ਗਏ, ਜਿੱਥੋਂ ਸਿੱਖਾਂ ਤੋਂ ਇਲਾਵਾ ਸ਼ਾਮਿਲ ਹੋਏ ਹੋਰਨਾਂ ਭਾਈਚਾਰਿਆਂ ਨੇ ਵੀ ਲੰਗਰ ਛਕਿਆ |

ਬੱਚੀਆਂ ਨਾਲ ਜਬਰ ਜਨਾਹ ਲਈ ਮੌਤ ਦੀ ਸਜ਼ਾ ਬਾਰੇ ਆਰਡੀਨੈਂਸ ਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ

ਘੱਟੋ-ਘੱਟ ਸਜ਼ਾ 7 ਤੋਂ ਵਧਾ ਕੇ 10 ਸਾਲ ਕੀਤੀ
ਨਵੀਂ ਦਿੱਲੀ, 22 ਅਪ੍ਰੈਲ (ਏਜੰਸੀਆਂ ਰਾਹੀਂ)-12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ ਜਨਾਹ ਦੇ ਮਾਮਲਿਆਂ ਵਿਚ ਦੋਸ਼ੀ ਠਹਿਰਾਏ ਗਏ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਸਮੇਤ ਸਖਤ ਸਜ਼ਾ ਦੇਣ ਸਬੰਧੀ ਆਰਡੀਨੈਂਸ ਨੂੰ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮਨਜ਼ੂਰੀ ਦੇ ਦਿੱਤੀ | ਕੇਂਦਰੀ ਮੰਤਰੀ ਮੰਡਲ ਨੇ ਕੱਲ੍ਹ ਇਸ ਆਰਡੀਨੈਂਸ ਨੂੰ ਆਪਣੀ ਪ੍ਰਵਾਨਗੀ ਦਿੱਤੀ ਸੀ ਜਿਸ ਤਹਿਤ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ ਜਨਾਹ ਕਰਨ ਲਈ ਦੋਸ਼ੀ ਠਹਿਰਾਏ ਗਏ ਵਿਅਕਤੀ ਲਈ ਅਦਾਲਤ ਨੂੰ ਮੌਤ ਦੀ ਸਜ਼ਾ ਦੇਣ ਦੀ ਸ਼ਕਤੀ ਨਾਲ ਲੈਸ ਕੀਤਾ ਗਿਆ ਹੈ | ਅਪਰਾਧਿਕ ਕਾਨੂੰਨ (ਸੋਧ) ਆਰਡੀਨੈਂਸ 2018 ਮੁਤਾਬਕ ਇਸ ਤਰ੍ਹਾਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਫਾਸਟ ਟਰੈਕ ਅਦਾਲਤਾਂ ਗਠਤ ਕੀਤੀਆਂ ਜਾਣਗੀਆਂ ਅਤੇ ਸਾਰੇ ਪੁਲਿਸ ਥਾਣਿਆਂ ਅਤੇ ਹਸਪਤਾਲਾਂ ਨੂੰ ਜਬਰ ਜਨਾਹ ਦੇ ਮਾਮਲਿਆਂ ਦੀ ਜਾਂਚ ਲਈ ਵਿਸ਼ੇਸ਼ ਫੌਰੈਂਸਿਕ ਕਿਟ ਉਪਲਬਧ ਕਰਵਾਈ ਜਾਵੇਗੀ | ਆਰਡੀਨੈਂਸ ਦਾ ਹਵਾਲਾ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਚ ਖਾਸ ਤੌਰ 'ਤੇ 16 ਸਾਲ ਅਤੇ 12 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਜਬਰ ਜਨਾਹ ਦੇ ਮਾਮਲਿਆਂ ਵਿਚ ਦੋਸ਼ੀਆਂ ਲਈ ਸਖਤ ਸਜ਼ਾ ਦੀ ਵਿਵਸਥਾ ਹੈ | 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਗੱਲ ਇਸ ਆਰਡੀਨੈਂਸ ਵਿਚ ਆਖੀ ਗਈ ਹੈ | ਉਨ੍ਹਾਂ ਦੱਸਿਆ ਕਿ ਔਰਤਾਂ ਨਾਲ ਜਬਰ ਜਨਾਹ ਦੇ ਮਾਮਲਿਆਂ ਵਿਚ ਘੱਟੋ ਘੱਟ ਸਜ਼ਾ 7 ਸਾਲ ਦੀ ਸਜ਼ਾ ਨੂੰ ਵਧਾ ਕੇ 10 ਸਾਲ ਕੀਤੀ ਗਿਆ ਹੈ ਅਤੇ ਇਸ ਨੂੰ ਉਮਰ ਕੈਦ ਤਕ ਵਧਾਇਆ ਜਾ ਸਕਦਾ ਹੈ | 16 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਜਬਰ ਜਨਾਹ ਕਰਨ 'ਤੇ ਘੱਟੋ ਘੱਟ 10 ਸਾਲ ਦੀ ਸਜ਼ਾ ਨੂੰ ਵਧਾ ਕੇ 20 ਸਾਲ ਕੀਤਾ ਗਿਆ ਹੈ ਅਤੇ ਇਸ ਨੂੰ ਉਮਰ ਕੈਦ ਤਕ ਵਧਾਇਆ ਜਾ ਸਕਦਾ ਹੈ ਜਿਸ ਦਾ ਮਤਲਬ ਦੋਸ਼ੀ ਨੂੰ ਕੁਦਰਤੀ ਮੌਤ ਹੋਣ ਤਕ ਜ਼ੇਲ੍ਹ ਦੇ ਅੰਦਰ ਹੀ ਰਹਿਣਾ ਪਵੇਗਾ | ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਦੀ ਪ੍ਰਵਾਨਗੀ ਪਿੱਛੋਂ ਆਰਡੀਨੈਂਸ ਜਾਰੀ ਹੋਣ ਨਾਲ ਭਾਰਤੀ ਦੰਡਾਵਲੀ (ਆਈ. ਪੀ. ਸੀ.) ਐਵੀਡੈਂਸ ਐਕਟ, ਸੀ. ਆਰ. ਪੀ. ਸੀ. ਅਤੇ ਹੁਣ ਜਿਣਸੀ ਅਪਰਾਧਾਂ ਤੋਂ ਬੱਚੀਆਂ ਨੂੰ ਬਚਾਉਣ ਵਾਲੇ ਐਕਟ (ਪੋਕਸੋ) ਵਿਚ ਸੋਧ ਮੰਨੀ ਜਾਵੇਗੀ | ਅਧਿਕਾਰੀਆਂ ਨੇ ਦੱਸਿਆ ਕਿ ਜਬਰ ਜਨਾਹ ਦੇ ਸਾਰੇ ਮਾਮਲਿਆਂ ਵਿਚ ਜਾਂਚ ਅਤੇ ਸੁਣਵਾਈ ਦੋ ਮਹੀਨਿਆਂ 'ਚ ਮੁਕੰਮਲ ਕਰਨੀ ਹੋਵੇਗੀ ਅਤੇ ਜਬਰ ਜਨਾਹ ਦੇ ਮਾਮਲਿਆਂ ਦੀ ਅਪੀਲ ਨੂੰ 6 ਮਹੀਨੇ ਸਮੇਂ ਦੀ ਹੱਦ 'ਚ ਨਿਪਟਾਉਣਾ ਪਵੇਗਾ | 16 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਜਬਰ ਜਨਾਹ ਜਾਂ ਸਮੂਹਿਕ ਜਬਰ ਜਨਾਹ ਦੇ ਦੋਸ਼ੀ ਵਿਅਕਤੀਆਂ ਨੂੰ ਪੇਸ਼ਗੀ ਜ਼ਮਾਨਤ ਨਹੀਂ ਮਿਲ ਸਕੇਗੀ |
ਭਗੌੜੇ ਆਰਥਿਕ ਅਪਰਾਧੀਆਂ ਦੀ ਜਾਇਦਾਦ ਜ਼ਬਤ ਹੋਵੇਗੀ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਰਥਿਕ ਅਪਰਾਧ ਕਰਕੇ ਵਿਦੇਸ਼ ਦੌੜਨ ਵਾਲਿਆਂ ਦੀ ਜਾਇਦਾਦ ਜ਼ਬਤ ਕਰਨ ਸਬੰਧੀ ਆਰਡੀਨੈਂਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਨਾਲ ਇਸ ਦੀਆਂ ਵਿਵਸਥਾਵਾਂ ਲਾਗੂ ਹੋ ਗਈਆਂ ਹਨ। ਕੇਂਦਰੀ ਮੰਤਰੀ ਮੰਡਲ ਨੇ ਕੱਲ੍ਹ ਆਰਡੀਨੈਂਸ ਦੇ ਸਬੰਧ ਵਿਚ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ ਜਿਸ ਨੂੰ ਬਾਅਦ ਵਿਚ ਰਾਸ਼ਟਰਪਤੀ ਕੋਲ ਮਨਜ਼ੂਰੀ ਲਈ ਭੇਜਿਆ ਗਿਆ ਸੀ। ਵਿਤ ਮੰਤਰਾਲੇ ਨੇ ਦੱਸਿਆ ਕਿ ਇਕ ਕਰੋੜ ਤੋਂ ਜ਼ਿਆਦਾ ਦਾ ਘੁਟਾਲਾ ਕਰਕੇ ਵਿਦੇਸ਼ ਭੱਜਣ ਵਾਲੇ ਅਪਰਾਧੀਆਂ ਨੂੰ 6 ਹਫਤਿਆਂ ਦੇ ਅੰਦਰ ਭਗੌੜਾ ਕਰਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਦੋਸ਼ ਸਾਬਤ ਹੋਣ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੇ ਅਪਰਾਧੀ ਦੀ ਜਾਇਦਾਦ ਨੂੰ ਜ਼ਬਤ ਕਰਕੇ ਵੇਚਿਆ ਜਾ ਸਕੇਗਾ।

ਭਾਰਤੀ ਹਵਾਈ ਅੱਡਿਆਂ ਨੂੰ ਮਿਲੀ ਪਹਿਲੀ ਮਹਿਲਾ ਫਾਇਰ ਫਾਈਟਰ

ਨਵੀਂ ਦਿੱਲੀ, 22 ਅਪ੍ਰੈਲ (ਏਜੰਸੀ)-ਭਾਰਤੀ ਹਵਾਬਾਜ਼ੀ ਖ਼ੇਤਰ ਦੇ ਆਖਰੀ ਬਚੇ ਪੁਰਸ਼ਾਂ ਦੇ ਗੜ੍ਹ 'ਚ ਵੀ ਇਕ ਮਹਿਲਾ ਦਾ ਦਾਖਲਾ ਹੋ ਗਿਆ ਹੈ | ਕੋਲਾਕਾਤਾ ਦੀ ਤਾਨੀਆ ਸਾਨੀਆਲ ਨੂੰ ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਪਹਿਲੀ ਵਾਰ ਕਿਸੇ ਮਹਿਲਾ ਫਾਈਟਰ ਵਜੋਂ ਨਿਯੁਕਤ ਕੀਤਾ ਹੈ | ਸਰਕਾਰੀ ਅਥਾਰਟੀ ਕੋਲ ਉਸ ਦੇ ਹਵਾਈ ਅੱਡਿਆਂ 'ਤੇ ਇਸ ਸਮੇਂ 3310 ਫਾਇਰ ਫਾਈਟਰ ਤਾਇਨਾਤ ਹਨ | ਤੁਹਾਨੂੰ ਦੱਸ ਦੇਈਏ ਕਿ ਕਿਤੇ ਵੀ ਜਹਾਜ਼ਾਂ ਨੂੰ ਉਤਾਰਨ ਵੇਲੇ ਜ਼ਰੂਰੀ ਸ਼ਰਤਾਂ 'ਤੇ ਫਾਇਰ ਸੇਵਾ ਦਾ ਮੌਜੂਦ ਹੋਣਾ ਲਾਜ਼ਮੀ ਹੁੰਦਾ ਹੈ | ਹੁਣ ਟਰੇਨਿੰਗ ਪੂਰੀ ਕਰਕੇ ਕੋਲਕਾਤਾ ਦੀ ਤਾਨੀਆ ਸਾਨੀਆਲ ਇਕ ਮਹੀਨੇ 'ਚ ਆਪਣੀ ਡਿਊਟੀ ਜੁਆਇਨ ਕਰਨ ਜਾ ਰਹੀ ਹੈ | ਇਸ ਸਬੰਧੀ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਗੁਰੂਪ੍ਰਸਾਦ ਮਹਾਪਾਤਾਰ ਨੇ ਕਿਹਾ ਕਿ ਨਵੇਂ ਹਵਾਈ ਅੱਡਿਆਂ ਦੇ ਆਉਣ ਤੇ ਵਿਸਥਾਰ ਕਾਰਨ ਸਾਨੂੰ ਫਾਇਰ ਫਾਈਟਰਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਅਸੀਂ ਨਿਯਮ ਬਣਾਇਆ ਤੇ ਇਸ ਖੇਤਰ 'ਚ ਔਰਤਾਂ ਦੀ ਨਿਯੁਕਤੀ ਦਾ ਫੈਸਲਾ ਕੀਤਾ |

ਕਾਬੁਲ 'ਚ ਵੋਟਰ ਰਜਿਸਟ੍ਰੇਸ਼ਨ ਕੇਂਦਰ 'ਤੇ ਆਤਮਘਾਤੀ ਹਮਲਾ-57 ਮੌਤਾਂ

ਕਾਬੁਲ, 22 ਅਪ੍ਰੈਲ (ਏਜੰਸੀ)-ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀਆਂ ਤਿਆਰੀਆਂ ਦੌਰਾਨ ਅੱਜ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਵੋਟਰ ਰਜਿਸਟ੍ਰੇਸ਼ਨ ਕੇਂਦਰ 'ਤੇ ਅੱਤਵਾਦੀਆਂ ਵਲੋਂ ਕੀਤੇ ਆਤਮਘਾਤੀ ਹਮਲੇ 'ਚ 57 ਲੋਕ ਮਾਰੇ ਗਏ ਜਦ ਕਿ ਦਰਜਨਾਂ ਹੋਰ ਜ਼ਖਮੀ ਹੋ ਗਏ ਹਨ | ਇਸ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐਸ.) ਨੇ ਲਈ ਹੈ | ਸ਼ਹਿਰ ਦੇ ਪੁਲਿਸ ਮੁਖੀ ਦਾਊਦ ਅਮੀਨ ਨੇ ਦੱਸਿਆ ਕਿ ਇਹ ਆਤਮਘਾਤੀ ਹਮਲਾ ਵੋਟਰ ਕੇਂਦਰ ਦੇ ਦਾਖਲਾ ਗੇਟ 'ਤੇ ਵਾਪਰਿਆ ਹੈ | ਸਿਹਤ ਮੰਤਰਾਲੇ ਦੇ ਬੁਲਾਰੇ ਵਹੀਦ ਮਜਰੂਹ ਨੇ ਦੱਸਿਆ ਕਿ ਵੋਟਰ ਰਜਿਸਟ੍ਰੇਸ਼ਨ ਕੇਂਦਰ 'ਤੇ ਹੋਏ ਅੱਤਵਾਦੀ ਆਤਮਘਾਤੀ ਹਮਲੇ ਦੌਰਾਨ ਔਰਤਾਂ ਤੇ ਬੱਚਿਆਂ ਸਮੇਤ 57 ਲੋਕ ਮਾਰੇ ਗਏ ਹਨ ਜਦ ਕਿ 100 ਹੋਰ ਜ਼ਖਮੀ ਹੋ ਗਏ | ਰਿਪੋਰਟ ਮੁਤਾਬਿਕ ਘਟਨਾ ਸਥਾਨ 'ਤੇ ਚਾਰ-ਚੁਫੇਰੇ ਖੂਨ ਤੇ ਲਾਸ਼ਾਂ ਖਿੱਲਰੀਆਂ ਪਈਆਂ ਸਨ ਤੇ ਹਸਪਤਾਲ 'ਚ ਚੀਕ-ਚਿਹਾੜਾ ਪਿਆ ਹੋਇਆ ਸੀ |
ਇਹ ਧਮਾਕਾ ਏਨਾ ਜ਼ੋਰਦਾਰ ਸੀ ਕਿ ਲਾਗਲੇ ਇਲਾਕੇ 'ਚ ਦੁਕਾਨਾਂ ਤੇ ਮਕਾਨਾਂ ਦੇ ਸ਼ੀਸ਼ੇ ਟੁੱਟ ਗਏ | ਗੁੱਸੇ ਤੇ ਨਿਰਾਸ਼ਾ 'ਚ ਲੋਕ ਸਰਕਾਰ ਤੇ ਤਾਲਿਬਾਨ ਿਖ਼ਲਾਫ਼ ਨਾਅਰੇਬਾਜ਼ੀ ਕਰ ਰਹੇ ਹਨ | ਲੋਕਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਜਾਣ ਗਏ ਹਾਂ ਕਿ ਇਹ ਸਰਕਾਰ ਸਾਡੀ ਸੁਰੱਖਿਆ ਨਹੀਂ ਕਰ ਸਕਦੀ ਤੇ ਸਾਨੂੰ ਆਪਣੀ ਰੱਖਿਆ ਲਈ ਖੁਦ ਹਥਿਆਰ ਉਠਾਉਣੇ ਪੈਣਗੇ | ਉਧਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਦੇ ਕਈ ਇਲਾਕਿਆਂ 'ਤੇ ਅਜੇ ਵੀ ਤਾਲਿਬਾਨ ਤੇ ਹੋਰ ਅੱਤਵਾਦੀ ਸੰਗਠਨਾਂ ਦਾ ਕਬਜ਼ਾ ਹੋਣ ਕਰ ਕੇ ਨਾਗਰਿਕਾਂ ਦੀ ਸੁਰੱਖਿਆ ਸਰਕਾਰ ਲਈ ਵੱਡੀ ਚੁਣੌਤੀ ਬਣੀ ਹੋਈ ਹੈ | ਬੀਤੇ ਕਈ ਦਿਨਾਂ ਦੌਰਾਨ ਦੇਸ਼ ਦੇ ਵੱਖ-ਵੱਖ ਵੋਟਰ ਰਜਿਸਟ੍ਰੇਸ਼ਨ ਕੇਂਦਰ 'ਤੇ ਹੋਏ ਅੱਤਵਾਦੀ ਹਮਲਿਆਂ ਦੌਰਾਨ ਕਈ ਸਰਕਾਰੀ ਮੁਲਾਜ਼ਮ ਤੇ ਲੋਕਾਂ ਦੀ ਮੌਤ ਹੋ ਚੁੱਕੀ ਹੈ |
ਭਾਰਤ ਵਲੋਂ ਹਮਲੇ ਦੀ ਨਿੰਦਾ

ਨਵੀਂ ਦਿੱਲੀ, (ਏਜੰਸੀ)-ਭਾਰਤ ਨੇ ਕਾਬੁਲ ਵਿਖੇ ਆਈ.ਐਸ. ਅੱਤਵਾਦੀਆਂ ਵਲੋਂ ਕੀਤੇ ਆਤਮਘਾਤੀ ਹਮਲੇ ਨੂੰ 'ਕਾਇਰਤਾਪੂਰਨ ਤੇ ਵਹਿਸ਼ੀ' ਕਰਾਰ ਦਿੰਦਿਆਂ ਇਸ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ | ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਕੱਟੜਪੰਥੀ ਅੱਤਵਾਦੀਆਂ ਨੇ ਇਹ ਹਮਲਾ ਕੇਵਲ ਬੇਗੁਨਾਹ ਨਾਗਰਿਕਾਂ 'ਤੇ ਹੀ ਨਹੀਂ ਕੀਤਾ, ਸਗੋਂ ਅਫ਼ਗਾਨ ਲੋਕਾਂ ਦੇ ਲੋਕਤੰਤਰਿਕ ਅਧਿਕਾਰਾਂ ਦੀ ਵੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਭਾਰਤ ਨੇ ਇਸ ਕਾਇਰਤਾਪੂਰਨ ਹਮਲੇ ਦੀ ਨਿੰਦਾ ਕਰਦਿਆਂ ਅਫਗਾਨਿਸਤਾਨ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ |

ਸ਼ੀ ਜਿਨਪਿੰਗ ਨਾਲ ਸਿਖ਼ਰ ਗੱਲਬਾਤ ਲਈ ਮੋਦੀ ਦਾ ਚੀਨ ਦੌਰਾ 27-28 ਨੂੰ

ਸੁਸ਼ਮਾ ਵਲੋਂ ਆਪਣੇ ਚੀਨੀ ਹਮਰੁਤਬਾ ਨਾਲ ਦੁਵੱਲੀ ਗੱਲਬਾਤ
ਬੀਜਿੰਗ, 22 ਅਪ੍ਰੈਲ (ਏਜੰਸੀਆਂ ਰਾਹੀਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੁਵੱਲੇ ਅਤੇ ਅੰਤਰਰਾਸ਼ਟਰੀ ਮਾਮਲਿਆਂ 'ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੀ ਗੱਲਬਾਤ ਨੂੰ ਉਤਸ਼ਾਹਿਤ ਕਰਨ ਲਈ 27 ਤੇ 28 ਅਪ੍ਰੈਲ ਨੂੰ ਚੀਨ ਦੇ ਵੁਹਾਨ ਸ਼ਹਿਰ ਵਿਚ ਇਕ ਗੈਰਰਸਮੀ ਸਿਖਰ ਸੰਮੇਲਨ ਵਿਚ ਹਿੱਸਾ ਲੈਣਗੇ | ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਅੱਜ ਇਹ ਐਲਾਨ ਕੀਤਾ ਹੈ | ਵਾਂਗ ਨੇ ਚੀਨ ਦੇ ਦੌਰੇ 'ਤੇ ਆਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਗੱਲਬਾਤ ਪਿੱਛੋਂ ਸਾਂਝੇ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਰਾਸ਼ਟਰਪਤੀ ਜਿਨਪਿੰਗ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਚੀਨ ਦੇ ਮੱਧ ਵਿਚ ਪੈਂਦੇ ਸ਼ਹਿਰ ਵੁਹਾਨ ਵਿਖੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਦੋਵੇਂ ਨੇਤਾ ਉਸ ਰਣਨੀਤਕ ਗੁਣ 'ਤੇ ਗੱਲਬਾਤ ਕਰਨਗੇ ਜੋ ਦੁਨੀਆ ਵਿਚ ਇਕ ਸਦੀ ਵਿਚ ਹੋ ਰਹੀ ਤਬਦੀਲੀ ਨਾਲ ਸਬੰਧਤ ਹੋਵੇਗੀ | ਇਸ ਦੇ ਨਾਲ ਹੀ ਉਹ ਭਾਰਤ-ਚੀਨ ਸਬੰਧਾਂ ਦੇ ਭਵਿੱਖ ਬਾਰੇ ਬਹੁਤ ਹੀ ਮਹੱਤਵਪੂਰਨ ਦੂਰਗਾਮੀ ਅਤੇ ਰਣਨੀਤਕ ਮਾਮਲਿਆਂ 'ਤੇ ਵੀ ਵਿਚਾਰਾਂ ਦਾ ਅਦਾਨ ਪ੍ਰਦਾਨ ਕਰਨਗੇ | ਸਵਰਾਜ ਨੇ ਕਿਹਾ ਕਿ ਗੈਰਰਸਮੀ ਸਿਖਰ ਸੰਮੇਲਨ ਨੇਤਾਵਾਂ ਦੇ ਪੱਧਰ 'ਤੇ ਦੁਵੱਲੀ ਗੱਲਬਾਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਦੁਵੱਲੇ ਅਤੇ ਅੰਤਰਰਾਸ਼ਟਰੀ ਮਾਮਲਿਆਂ 'ਤੇ ਵਿਚਾਰਾਂ ਦਾ ਅਦਾਨ ਪ੍ਰਦਾਨ ਕਰਨ ਦਾ ਮਹੱਤਵਪੂਰਨ ਮੌਕਾ ਹੋਵੇਗਾ |
ਕੈਲਾਸ਼ ਮਾਨਸਰੋਵਰ ਯਾਤਰਾ ਨੱਥੂ ਲਾ ਰਸਤੇ ਰਾਹੀਂ ਮੁੜ ਸ਼ੁਰੂ ਹੋਵੇਗੀ

ਭਾਰਤ ਅਤੇ ਚੀਨ ਅੱਜ ਸਿੱਕਮ ਵਿਚ ਨੱਥੂ ਲਾ ਰਸਤੇ ਰਾਹੀਂ ਮਾਨਸਰੋਵਰ ਯਾਤਰਾ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਹਨ | 10 ਮਹੀਨੇ ਪਹਿਲਾਂ ਡੋਕਲਾਮ ਅੜਿੱਕੇ ਪਿੱਛੋਂ ਇਹ ਤੀਰਥ ਯਾਤਰਾ ਰੋਕ ਦਿੱਤੀ ਗਈ ਸੀ | ਇਹ ਫ਼ੈਸਲਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਇਥੇ ਹੋਈ ਮੀਟਿੰਗ ਵਿਚ ਦੌਰਾਨ ਲਿਆ ਗਿਆ | ਵਾਂਗ ਨਾਲ ਇਕ ਸਾਂਝੇ ਬਿਆਨ ਵਿਚ ਸਵਰਾਜ ਨੇ ਕਿਹਾ ਕਿ ਅਸੀਂ ਖੁਸ਼ ਹਾਂ ਕਿ ਕੈਲਾਸ਼ ਮਾਨਸਰੋਵਰ ਯਾਤਰਾ ਇਸ ਸਾਲ ਨੱਥੂ ਲਾ ਰਸਤੇ ਰਾਹੀਂ ਮੁੜ ਸ਼ੁਰੂ ਹੋਵੇਗੀ |

ਅਮਰੀਕਾ ਦੇ ਹੋਟਲ 'ਚ ਗੋਲੀਬਾਰੀ 3 ਹਲਾਕ

ਵਾਸ਼ਿੰਗਟਨ, 22 ਅਪ੍ਰੈਲ (ਏਜੰਸੀ)-ਅਮਰੀਕਾ ਦੇ ਦੱਖਣ-ਪੂਰਬੀ ਉਪ-ਨਗਰ ਨਸ਼ਵਿਲੇ ਦੇ ਬਾਹਰਵਾਰ ਪੈਂਦੇ ਅੰਟਿੋਓਚ ਵਿਖੇ ਸਥਿਤ ਵੱਫਲ ਹਾਊਸ ਰੈਸਟੋਰੈਂਟ ਵਿਖੇ ਇਕ ਨਿਰਵਸਤਰ ਬੰਦੂਕਧਾਰੀ ਵਲੋਂ ਅੱਜ ਤੜਕੇ ਕੀਤੀ ਗਈ ਗੋਲੀਬਾਰੀ 'ਚ 3 ਲੋਕ ਮਾਰੇ ਗਏ ਤੇ 4 ਹੋਰ ਜ਼ਖ਼ਮੀ ਹੋ ਗਏ ਹਨ | ਮੈਟਰੋਪਾਲੀਟਨ ਨਸ਼ਵਿਲੇ ਪੁਲਿਸ ਵਿਭਾਗ ਵਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ ਗੋਲੀਬਾਰੀ ਤੋਂ ਬਾਅਦ ਇਕ ਨਿਰਵਸਤਰ ਗੋਰੇ ਹਮਲਾਵਰ ਨੂੰ ਰਾਈਫਲ ਸਮੇਤ ਹਿਰਾਸਤ 'ਚ ਲਿਆ ਗਿਆ ਹੈ | ਪੁਲਿਸ ਨੇ ਇਸ ਸ਼ੱਕੀ ਹਮਲਾਵਰ ਦੀ ਪਛਾਣ ਮੋਰਟੋਨ ਦੇ ਇਲਾਨੋਇਸ ਦੇ ਰਹਿਣ ਵਾਲੇ ਟਰਾਵਿਸ ਰੇਇੰਕਿੰਗ (29) ਵਜੋਂ ਦੱਸੀ ਹੈ | ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਿਕ ਏ.ਆਰ-15 ਅਸਾਲਟ ਰਾਈਫਲ ਵਾਲੇ ਇਸ ਹਮਲਾਵਰ ਨੂੰ 24 ਘੰਟੇ ਖੁੱਲੇ ਰਹਿਣ ਵਾਲੇ ਮੁਰਫਰੀਜਬੋਰੋ ਪਾਈਕ ਵੱਲ ਜਾਂਦਿਆ ਵੇਖਿਆ ਗਿਆ ਸੀ | ਜ਼ਿਕਰਯੋਗ ਹੈ ਕਿ ਇਸ ਹਮਲਾਵਰ ਕੋਲ ਵੀ ਅਜਿਹੀ ਹੀ ਬੰਦੂਕ ਸੀ ਜਿਨ੍ਹਾਂ ਨਾਲ ਅਮਰੀਕਾ 'ਚ ਬੀਤੇ ਮਹੀਨਿਆਂ 'ਚ ਕਈ ਥਾਂਵਾਂ 'ਤੇ ਹਮਲੇ ਹੋ ਚੁੱਕੇ ਹਨ ਤੇ ਲੋਕਾਂ ਵਲੋਂ ਖੁੱਲੇਆਮ ਮਿਲਣ ਵਾਲੇ ਅਜਿਹੇ ਹਥਿਆਰਾਂ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ |

ਭਾਜਪਾ ਸਰਕਾਰ ਦੌਰਾਨ ਸਭ ਤੋਂ ਉੱਚੀ ਕੀਮਤ 'ਤੇ ਪੁੱਜਾ ਪੈਟਰੋਲ

ਡੀਜ਼ਲ ਦੇ ਭਾਅ 'ਚ ਵੀ ਰਿਕਾਰਡ ਵਾਧਾ
ਨਵੀਂ ਦਿੱਲੀ, 22 ਅਪ੍ਰੈਲ (ਏਜੰਸੀ)-ਪੈਟਰੋਲ ਤੇ ਡੀਜ਼ਲ ਦੋਹਾਂ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਜਾਰੀ ਹੈ, ਜੋ ਹੁਣ ਰਿਕਾਰਡ ਪੱਧਰ 'ਤੇ ਪੁੱਜ ਚੁੱਕਾ ਹੈ | ਰਾਸ਼ਟਰੀ ਰਾਜਧਾਨੀ ਦਿੱਲੀ ਵਿਖੇ ਭਾਜਪਾ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਪੈਟਰੋਲ 74.40 ਰੁਪਏ ਦੀ ਸਭ ਤੋਂ ਉੱਚੀ ਕੀਮਤ 'ਤੇ ਪੁੱਜ ਚੁੱਕਾ ਹੈ ਜਦ ਕਿ ਡੀਜ਼ਲ 65.65 ਰੁਪਏ ਦੀ ਕੀਮਤ ਨਾਲ ਰਿਕਾਰਡ ਸਥਾਪਤ ਕਰ ਚੁੱਕਾ ਹੈ | ਪੈਟਰੋਲੀਅਮ ਕੰਪਨੀਆਂ ਵਲੋਂ ਰੋਜ਼ਾਨਾ ਪੈਟਰੋਲ-ਡੀਜ਼ਲ ਦੀ ਕੀਮਤ ਨਿਰਧਾਰਤ ਕੀਤੀ ਜਾਂਦੀ ਹੈ ਤੇ ਦਿੱਲੀ 'ਚ ਅੱਜ 19 ਪੈਸੇ ਦੇ ਵਾਧੇ ਨਾਲ ਪੈਟਰੋਲ-ਡੀਜ਼ਲ ਦੀ ਕੀਮਤ ਭਾਜਪਾ ਦੇ ਸੱਤਾ 'ਚ ਆਉਣ ਤੋਂ ਬਾਅਦ ਰਿਕਾਰਡ ਪੱਧਰ 'ਤੇ ਪੁੱਜ ਗਈ ਹੈ | ਇਸ ਤੋਂ ਪਹਿਲਾਂ ਯੂ.ਪੀ.ਏ. ਸਰਕਾਰ ਦੇ ਸਾਸ਼ਨ ਦੌਰਾਨ 14 ਸਤੰਬਰ 2013 ਨੂੰ ਪੈਟਰੋਲ ਦੀ ਕੀਮਤ ਰਿਕਾਰਡ 76.06 ਰੁਪਏ ਤੱਕ ਵਧ ਗਈ ਸੀ ਪਰ ਐਨ.ਡੀ.ਏ. ਸਾਸ਼ਨ ਦੌਰਾਨ ਪੈਟਰੋਲ ਦੀ ਕੀਮਤ ਅੱਜ ਰਿਕਾਰਡ 74.40 ਰੁਪਏ 'ਤੇ ਪੁੱਜੀ ਹੈ | ਜ਼ਿਕਰਯੋਗ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਦੌਰਾਨ ਵਿੱਤ ਮੰਤਰੀ ਵਲੋਂ 9 ਵਾਰ ਐਕਸਾਈਜ਼ ਡਿਊਟੀ 'ਚ ਵਾਧਾ ਕੀਤੇ ਜਾਣ ਕਾਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਏਨਾ ਵਾਧਾ ਹੋਇਆ ਹੈ |

ਚੰਡੀਗੜ੍ਹ ਦਾ ਡੀ.ਐਸ.ਪੀ. ਕਾਡਰ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਪੁਲਿਸ ਬਲਾਂ 'ਚ ਸ਼ਾਮਿਲ ਹੋਵੇਗਾ

ਗ੍ਰਹਿ ਮੰਤਰਾਲੇ ਵਲੋਂ ਪ੍ਰਵਾਨਗੀ ਨਵੀਂ ਦਿੱਲੀ, 22 ਅਪ੍ਰੈਲ (ਪੀ. ਟੀ. ਆਈ.)-ਕੇਂਦਰੀ ਗ੍ਰਹਿ ਮੰਤਰਾਲੇ ਨੇ ਚੰਡੀਗੜ੍ਹ ਦੇ ਉਪ ਪੁਲਿਸ ਕਪਤਾਨ (ਡੀ. ਐਸ. ਪੀ.) ਕਾਡਰ ਨੂੰ ਦਿੱਲੀ ਪੁਲਿਸ ਸਮੇਤ ਸਾਰੇ ਕੇਂਦਰੀ ਇਲਾਕਿਆਂ ਦੇ ਪੁਲਿਸ ਬਲਾਂ 'ਚ ਸ਼ਾਮਿਲ ਕਰਨ ਦੀ ਪ੍ਰਵਾਨਗੀ ਦੇ ...

ਪੂਰੀ ਖ਼ਬਰ »

ਮਹਾਰਾਸ਼ਟਰ 'ਚ ਮੁਕਾਬਲੇ ਦੌਰਾਨ 16 ਨਕਸਲੀ ਹਲਾਕ

ਮੁੰਬਈ, 22 ਅਪ੍ਰੈਲ (ਏਜੰਸੀ)- ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਮਹਾਰਾਸ਼ਟਰ ਦੇ ਗੜਚਿਰੋਲੀ ਜ਼ਿਲ੍ਹੇ 'ਚ ਮੁਕਾਬਲੇ ਦੌਰਾਨ 16 ਨਕਸਲੀਆਂ ਨੂੰ ਮਾਰ ਮੁਕਾਇਆ ਹੈ | ਉਨ੍ਹਾਂ ਦੱਸਿਆ ਕਿ ਗੜਚਿਰੋਲੀ ਪੁਲਿਸ ਦੇ ਵਿਸ਼ੇਸ਼ ਜੰਗੀ ...

ਪੂਰੀ ਖ਼ਬਰ »

ਸੀਤਾਰਾਮ ਯੇਚੁਰੀ ਫਿਰ ਬਣੇ ਮਾਰਕਸੀ ਪਾਰਟੀ ਦੇ ਜਨਰਲ ਸਕੱਤਰ

ਹੈਦਰਾਬਾਦ, 22 ਅਪ੍ਰੈਲ (ਪੀ. ਟੀ. ਆਈ.)-ਹਫਤਿਆਂ ਭਰ ਦੀ ਅਨਿਸ਼ਚਤਤਾ ਪਿਛੋਂ ਅੱਜ ਮਾਰਕਸੀ ਪਾਰਟੀ ਨੇ ਇਥੇ ਆਪਣੀ ਪਾਰਟੀ ਦੀ 22ਵੀਂ ਕਾਂਗਰਸ ਵਿਚ ਸੀਤਾਰਾਮ ਯੇਚੁਰੀ ਨੂੰ ਸਰਬਸੰਮਤੀ ਨਾਲ ਆਪਣਾ ਜਨਰਲ ਸਕੱਤਰ ਚੁਣ ਲਿਆ ਹੈ | ਇਸ ਅਹੁਦੇ ਲਈ ਉਨ੍ਹਾਂ ਦੀ ਦੁਬਾਰਾ ਚੋਣ ਨੂੰ ...

ਪੂਰੀ ਖ਼ਬਰ »

ਭਾਰਤੀ ਜਵਾਨ ਪਾਕਿ ਦੀ ਸਾਜਿਸ਼ ਦਾ ਜਵਾਬ ਦੇਣ ਲਈ ਹਮੇਸ਼ਾ ਤਿਆਰ-ਰਾਜਨਾਥ

ਪਟਨਾ, 22 ਅਪ੍ਰੈਲ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਇਥੇ ਗੱਲਬਾਤ ਦੌਰਾਨ ਕਿਹਾ ਹੈ ਕਿ ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਕੰਟਰੋਲ ਰੇਖਾ 'ਤੇ ਵਾਰ-ਵਾਰ ਘੁਸਪੈਠ ਕਰਨ ਦੀ ਕੀਤੀ ਜਾਣ ਵਾਲੀ ਕੋਸ਼ਿਸ਼ ਜਾਂ ਕਿਸੇ ਵੀ ਸਾਜਿਸ਼ ਦਾ ਮੂੰਹਤੋੜ ਜਵਾਬ ...

ਪੂਰੀ ਖ਼ਬਰ »

ਸੀ.ਬੀ.ਐਸ.ਈ. ਸਕੂਲਾਂ 'ਚ ਰੋਜ਼ਾਨਾ ਹੋਵੇਗਾ ਖੇਡਾਂ ਦਾ ਇਕ ਪੀਰੀਅਡ

ਨਵੀਂ ਦਿੱਲੀ, 22 ਅਪ੍ਰੈਲ (ਏਜੰਸੀ)-ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐਸ. ਈ) ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਆਪਣੇ ਸਕੂਲਾਂ 'ਚ ਰੋਜ਼ਾਨਾ ਖੇਡਾਂ ਦਾ ਇਕ ਪੀਰੀਅਡ ਜ਼ਰੂਰੀ ਕਰ ਦਿੱਤਾ ਹੈ, ਤਾਂ ਜੋ ਵਿਦਿਆਰਥੀਆਂ ਦੀ ਬੈਠੇ ਰਹਿਣ ਦੀ ਆਦਤ 'ਚ ਬਦਲਾਅ ਆ ...

ਪੂਰੀ ਖ਼ਬਰ »

ਯੂ. ਪੀ. 'ਚ ਤਿੰਨ ਥਾਈਾ ਨਾਬਾਲਗਾਂ ਨਾਲ ਜਬਰ ਜਨਾਹ

ਮੁਜ਼ੱਫਰਨਗਰ/ਰਾਮਪੁਰ 22 ਅਪ੍ਰੈਲ (ਏਜੰਸੀ)-ਉੱਤਰ ਪ੍ਰਦੇਸ਼ (ਯੂ. ਪੀ.) 'ਚ ਤਿੰਨ ਥਾਵਾਂ 'ਤੇ ਨਾਬਾਲਗ ਲੜਕੀਆਂ ਨਾਲ ਜਬਰ ਜਨਾਹ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ | ਪਹਿਲੇ ਮਾਮਲੇ 'ਚ ਇਕ ਡਾਕਟਰ ਆਪਣੇ ਕਲੀਨਕ 'ਤੇ ਤਿੰਨ ਦਿਨਾ ਤੱਕ ਇਕ 13 ਸਾਲ ਦੀ ਬੱਚੀ ਨਾਲ ਜਬਰ ਜਨਾਹ ...

ਪੂਰੀ ਖ਼ਬਰ »

ਇੰਗਲੈਂਡ 'ਚ ਪੰਜਾਬੀ ਉੱਦਮੀ 'ਕੁਈਨ ਐਵਾਰਡ' ਨਾਲ ਸਨਮਾਨਿਤ

ਲੰਡਨ, 22 ਅਪ੍ਰੈਲ (ਏਜੰਸੀ)- ਬਰਤਾਨੀਆ 'ਚ ਪੰਜਾਬ ਉੱਦਮੀ ਵਲੋਂ ਸਥਾਪਿਤ ਕੀਤੀ ਫਾਰਮਾਸੂਟੀਕਲ ਕੰਪਨੀ ਵੀਟਾਬਾਇਓਟਿਕਸ, ਦੇਸ਼ ਦੇ ਇਤਿਹਾਸ 'ਚ 'ਕੁਈਨ ਐਵਾਰਡ' ਪ੍ਰਾਪਤ ਕਰਨ ਵਾਲੀ ਪਹਿਲੀ ਵਿਟਾਮਿਨ ਕੰਪਨੀ ਬਣ ਗਈ ਹੈ | ਕਰਤਾਰ ਸਿੰਘ ਲਾਲਵਾਨੀ ਨੇ 1971 'ਚ ਲੰਡਨ ਵਿਖੇ ...

ਪੂਰੀ ਖ਼ਬਰ »

ਜਨ ਧਨ ਖਾਤਿਆਂ 'ਚ ਜਮ੍ਹਾਂ ਰਾਸ਼ੀ 80 ਹਜ਼ਾਰ ਕਰੋੜ ਰੁਪਏ ਤੋਂ ਵੱਧ

ਨਵੀਂ ਦਿੱਲੀ, 22 ਅਪ੍ਰੈਲ (ਏਜੰਸੀ)-ਦੇਸ਼ ਦੇ ਸਾਰੇ ਪਰਿਵਾਰਾਂ ਨੂੰ ਬੈਂਕਿੰਗ ਨਾਲ ਜੋੜਨ ਲਈ ਸ਼ੁਰੂ ਕੀਤੀ ਗਈ 'ਜਨ ਧਨ ਯੋਜਨਾ' ਦੇ ਖਾਤਿਆਂ 'ਚ ਕੁੱਲ ਜਮ੍ਹਾਂ ਰਾਸ਼ੀ 80 ਹਜ਼ਾਰ ਕਰੋੜ ਰੁਪਏ ਤੋਂ ਉਪਰ ਪਹੰੁਚ ਗਈ ਹੈ | ਇਸ ਵਿੱਤੀ ਸਮਾਵੇਸ਼ ਪ੍ਰੋਗਰਾਮ ਦੇ ਬਾਅਦ ਵੱਧ ਤੋਂ ...

ਪੂਰੀ ਖ਼ਬਰ »

ਨਾਇਡੂ ਵਲੋਂ ਚੀਫ ਜਸਟਿਸ ਿਖ਼ਲਾਫ ਮਹਾਂਦੋਸ਼ ਦੇ ਮਤੇ ਦੀ ਕਾਰਵਾਈ ਸਬੰਧੀ ਮਾਹਰਾਂ ਨਾਲ ਮਸ਼ਵਰਾ

ਨਵੀਂ ਦਿੱਲੀ, 22 ਅਪ੍ਰੈਲ (ਏਜੰਸੀ)- ਉਪ-ਰਾਸ਼ਟਰਪਤੀ ਐਮ. ਵੇਂਕੈਈਆ ਨਾਇਡੂ ਜੋ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਦੇ ਚੇਅਰਮੈਨ ਵੀ ਹਨ, ਉਨ੍ਹਾਂ ਵਿਰੋਧੀ ਧਿਰ ਦੀਆਂ 7 ਪਾਰਟੀਆਂ ਵਲੋਂ ਭਾਰਤ ਦੇ ਚੀਫ ਜਸਟਿਸ ਦੀਪਕ ਮਿਸਰਾ ਿਖ਼ਲਾਫ ਮਹਾਂਦੋਸ਼ ਦੇ ਮਤੇ ਦਾ ਨੋਟਿਸ ਦਿੱਤੇ ...

ਪੂਰੀ ਖ਼ਬਰ »

ਵਿਵਾਦਤ ਬਿਆਨ ਦੇ ਕੇ ਮੀਡੀਆ ਨੂੰ ਮਸਾਲਾ ਨਾ ਦਿਓ-ਮੋਦੀ

ਪ੍ਰਧਾਨ ਮੰਤਰੀ 'ਨਮੋ ਐਪ' ਰਾਹੀਂ ਭਾਜਪਾ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਹੋਏ ਰੂਬਰੂ ਨਵੀਂ ਦਿੱਲੀ, 22 ਅਪ੍ਰੈਲ (ਜਗਤਾਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਨਮੋ ਐਪ' ਰਾਹੀਂ ਭਾਜਪਾ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਮੰਗਾਂ ਮੰਨੇ ਜਾਣ ਤੋਂ ਬਾਅਦ ਸਵਾਤੀ ਮਾਲੀਵਾਲ ਵਲੋਂ ਭੁੱਖ ਹੜਤਾਲ ਖ਼ਤਮ

ਨਵੀਂ ਦਿੱਲੀ, 22 ਅਪ੍ਰੈਲ (ਜਗਤਾਰ ਸਿੰਘ)- ਨਾਬਾਲਗਾਂ ਨਾਲ ਜਬਰ ਜਨਾਹ ਦੇ ਮਾਮਲੇ 'ਚ 6 ਮਹੀਨੇ ਅੰਦਰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਪਿਛਲੇ 10 ਦਿਨਾਂ ਤੋਂ ਭੁੱਖ ਹੜਤਾਲ ਕਰ ਰਹੀ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਅੱਜ ਆਪਣੀ ਭੁੱਖ ...

ਪੂਰੀ ਖ਼ਬਰ »

ਖੁੰਢ-ਚਰਚਾ

ਰੇਤ ਬਿਨਾਂ ਉਸਾਰੀ ਠੱਪ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਵਾਈ ਛਾਪੇਮਾਰੀ ਉਪਰੰਤ ਨਾਜਾਇਜ਼ ਮਾਇੰਨਿੰਗ ਕਰਨ ਵਾਲਿਆਂ 'ਤੇ ਸ਼ਿੰਕਜਾ ਕੱਸਣ ਉਪਰੰਤ ਰੇਤਾ ਆਮ ਲੋਕਾਂ ਨੂੰ ਨਾ ਮਿਲਣ ਕਾਰਨ ਜਿਥੇ ਉਸਾਰੀ ਦੇ ਕੰਮ ਠੱਪ ਹੋ ਗਏ ਹਨ ਉਥੇ ਮਿਸਤਰੀ ਤੇ ਮਜ਼ਦੂਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX