ਤਾਜਾ ਖ਼ਬਰਾਂ


ਸੀਤ ਲਹਿਰ ਜਾਰੀ, ਆਦਮਪੁਰ ਸਭ ਤੋਂ ਠੰਢਾ
. . .  10 minutes ago
ਚੰਡੀਗੜ੍ਹ, 16 ਜਨਵਰੀ - ਪੰਜਾਬ ਤੇ ਹਰਿਆਣਾ ਵਿਚ ਸੀਤ ਲਹਿਰ ਜਾਰੀ ਹੈ। ਆਦਮਪੁਰ 'ਚ ਅੱਜ ਮਨਫੀ 0.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ਤੇ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਕਈ ਇਲਾਕਿਆਂ 'ਚ ਤਾਪਮਾਨ ਹੋਰ ਹੇਠਾਂ ਡਿਗ ਸਕਦਾ ਹੈ। ਅੰਮ੍ਰਿਤਸਰ ਵਿਚ...
ਕੈਪਟਨ ਵਲੋਂ ਰਾਣੇ ਦਾ ਅਸਤੀਫ਼ਾ ਨਾ ਮਨਜ਼ੂਰ
. . .  32 minutes ago
ਚੰਡੀਗੜ੍ਹ, 16 ਜਨਵਰੀ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੰਚਾਈ ਤੇ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਨਾ ਮਨਜ਼ੂਰ ਕਰ ਦਿੱਤਾ...
ਨੇਤਨਯਾਹੂ ਨੇ ਬੀਵੀ ਸੰਗ ਤਾਜਮਹਲ ਦੇਖਿਆ
. . .  40 minutes ago
ਆਗਰਾ, 16 ਜਨਵਰੀ - ਇਸਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਅੱਜ ਆਪਣੀ ਪਤਨੀ ਸਾਰਾ ਨਾਲ ਤਾਜਮਹੱਲ ਦੇ ਦੀਦਾਰ ਕੀਤੇ। ਇਸ ਮੌਕੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਦੋਵਾਂ ਦੀ ਅਗਵਾਈ...
ਅੰਤਰਜਾਤੀ ਵਿਆਹ ਖਿਲਾਫ ਖਾਪ ਪੰਚਾਇਤਾਂ ਦਾ ਹਮਲਾ ਗੈਰ ਕਾਨੂੰਨੀ - ਸੁਪਰੀਮ ਕੋਰਟ
. . .  about 1 hour ago
ਨਵੀਂ ਦਿੱਲੀ, 16 ਜਨਵਰੀ - ਸੁਪਰੀਮ ਕੋਰਟ ਨੇ ਖਾਪ ਪੰਚਾਇਤਾਂ 'ਤੇ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ ਕਿ ਕੋਈ ਵੀ ਖਾਪ, ਪੰਚਾਇਤ ਜਾਂ ਸੁਸਾਇਟੀ ਬਾਲਗ ਮਰਦ ਤੇ ਔਰਤ ਦੇ ਵਿਆਹ 'ਤੇ ਪ੍ਰਸ਼ਨ ਚਿੰਨ੍ਹ ਨਹੀਂ ਲਗਾ ਸਕਦੀ, ਖ਼ਾਸਕਰ ਅੰਤਰ-ਜਾਤੀ ਵਿਆਹ 'ਚ ਦਖ਼ਲਅੰਦਾਜ਼ੀ...
ਰੋਂਦੇ ਹੋਏ ਤੋਗੜੀਆ ਨੇ ਕਿਹਾ- ਮੈਨੂੰ ਪੁਲਿਸ ਮੁਕਾਬਲੇ ਵਿਚ ਮਾਰਨ ਦੀ ਹੋ ਰਹੀ ਹੈ ਕੋਸ਼ਿਸ਼
. . .  about 1 hour ago
ਅਹਿਮਦਾਬਾਦ, 16 ਜਨਵਰੀ - ਸੋਮਵਾਰ ਨੂੰ ਗ਼ਾਇਬ ਹੋਏ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਪ੍ਰਵੀਨ ਤੋਗੜੀਆ ਅੱਜ ਸਵੇਰੇ ਮੀਡੀਆ ਦੇ ਸਾਹਮਣੇ ਆਏ। ਕਰੀਬ 11 ਘੰਟਿਆਂ ਤੱਕ ਲਾਪਤਾ ਰਹਿਣ ਤੋਂ ਬਾਅਦ ਤੋਗੜੀਆ ਬੀਤੀ ਦੇਰ ਸ਼ਾਮ ਬੇਹੋਸ਼ੀ ਦੀ ਹਾਲਤ ਵਿਚ ਮਿਲੇ। ਅੱਜ ਉਨ੍ਹਾਂ...
ਯੁੱਗ ਤੁਲੀ ਨੂੰ ਮੁੰਬਈ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 1 hour ago
ਮੁੰਬਈ, 16 ਜਨਵਰੀ - ਮੁੰਬਈ ਵਿਚ ਵਾਪਰੇ ਕਮਲਾ ਮਿਲਜ ਅਗਨੀ ਕਾਂਡ 'ਚ ਮੋਜੋ ਬਿਸਤ੍ਰੋ ਰੈਸਟੋਰੈਂਟ ਦੇ ਸਹਿ-ਮਾਲਕ ਯੁੱਗ ਤੁਲੀ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਯੁੱਗ ਤੁਲੀ ਦਾ ਕਹਿਣਾ ਸੀ ਕਿ ਅਗਾਓਂ ਜ਼ਮਾਨਤ ਦੀ ਅਰਜ਼ੀ ਖ਼ਾਰਜ ਹੋਣ ਮਗਰੋਂ ਉਸ ਨੇ ਆਤਮ...
ਅੰਡਰ19 ਕ੍ਰਿਕਟ ਵਿਸ਼ਵ ਕੱਪ : ਭਾਰਤ ਕੁਆਟਰ ਫਾਈਨਲ 'ਚ ਪਹੁੰਚਿਆ
. . .  about 2 hours ago
ਮਾਊਂਟ ਮਾਓਨਗਿਨੀ, 16 ਜਨਵਰੀ - ਪਾਪੂਆ ਨਿਊ ਗਿਨੀ ਨੂੰ 10 ਵਿਕਟਾਂ ਨਾਲ ਹਰਾ ਕੇ ਭਾਰਤ ਅੰਡਰ19 ਕ੍ਰਿਕਟ ਵਿਸ਼ਵ ਕੱਪ ਦੇ ਕੁਆਟਰ ਫਾਈਨਲ 'ਚ ਪਹੁੰਚ ਗਿਆ ਹੈ। ਪਾਪੂਆ ਨਿਊ ਗਿਨੀ 21.5 ਓਵਰਾਂ ਵਿਚ ਸਿਰਫ 64 ਦੌੜਾਂ ਬਣਾ ਸਕੀ, ਜਿਸ ਦੇ ਜਵਾਬ ਵਿਚ ਭਾਰਤ...
ਸਾਇੰਸ ਸਿਟੀ ਜਾ ਰਹੀ ਵਿਦਿਆਰਥੀਆਂ ਨਾਲ ਭਰੀ ਬੱਸ ਨਾਲ ਹਾਦਸਾ, ਅਧਿਆਪਕ ਦੀ ਮੌਤ, ਕਈ ਜ਼ਖਮੀ
. . .  about 2 hours ago
ਗੁਰਾਇਆ, 16 ਜਨਵਰੀ (ਬਲਵਿੰਦਰ ਸਿੰਘ) - ਇੱਥੇ ਖੜੇ ਟਰੱਕ ਵਿਚ ਪੀ.ਆਰ.ਟੀ.ਸੀ. ਬੱਸ ਵੱਜਣ ਨਾਲ ਇਕ ਦੀ ਮੌਤ ਤੇ ਅਨੇਕਾ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਿਕ ਸੰਗਰੂਰ ਜ਼ਿਲ੍ਹੇ ਦੇ ਇਕ ਸਕੂਲ ਤੋਂ ਬੱਚਿਆਂ ਨੂੰ ਸਾਇੰਸ ਸਿਟੀ ਕਪੂਰਥਲਾ ਟੂਰ 'ਤੇ ਲਿਜਾਇਆ ਜਾ ਰਿਹਾ ਸੀ ਕਿ ਗੁਰਾਇਆ ਪੁੱਜਣ 'ਤੇ ਹਾਈਵੇ...
ਧੁੰਦ ਕਾਰਣ ਸਵੇਰੇ ਪੁਜਣ ਵਾਲੀਆਂ ਉਡਾਣਾ ਦੇਰੀ 'ਚ
. . .  about 3 hours ago
ਬੇਬੀ ਮੋਸ਼ੇ ਮੁੰਬਈ ਪਹੁੰਚਿਆਂ
. . .  about 3 hours ago
ਅੰਡਰ19 ਕ੍ਰਿਕਟ ਵਿਸ਼ਵ ਕੱਪ : ਭਾਰਤ ਨੇ ਆਪਣੇ ਦੂਜੇ ਮੈਚ 'ਚ ਪਾਪੂਆ ਨਿਊ ਗਿਨੀ ਨੂੰ 10 ਵਿਕਟਾਂ ਨਾਲ ਹਰਾਇਆ
. . .  about 4 hours ago
ਰਾਣਾ ਗੁਰਜੀਤ ਨੇ ਦਿੱਤਾ ਅਸਤੀਫ਼ਾ
. . .  about 4 hours ago
16 ਭਾਰਤੀ ਮਛੇਰੇ ਸ੍ਰੀਲੰਕਾ ਨੇਵੀ ਵੱਲੋਂ ਗ੍ਰਿਫ਼ਤਾਰ
. . .  about 4 hours ago
ਨੇਤਨਯਾਹੂ ਅੱਜ ਤਾਜ ਮਹੱਲ ਦੇ ਕਰਨਗੇ ਦੀਦਾਰ
. . .  about 4 hours ago
ਕਾਬਲ 'ਚ ਭਾਰਤੀ ਅੰਬੈਸੀ 'ਤੇ ਹਮਲਾ ,ਸਾਰੇ ਲੋਕ ਸੁਰੱਖਿਅਤ - ਵਿਦੇਸ਼ ਮੰਤਰਾਲਾ
. . .  1 day ago
ਆਪ-ਲਿਪ ਆਗੂਆਂ ਵੱਲੋਂ ਭਾਜਪਾ ਦੇ ਧਰਨੇ ਡਰਾਮੇਬਾਜ਼ੀ ਕਰਾਰ
. . .  1 day ago
ਮਲੇਰਕੋਟਲਾ ਨੇੜੇ ਨੌਜਵਾਨ ਕਿਸਾਨ ਨੇ ਫਾਹਾ ਲੈ ਕੇ ਆਤਮਹੱਤਿਆ ਕੀਤੀ
. . .  1 day ago
ਉੱਤਰਾਖੰਡ -ਨਜ਼ੀਬਾਬਾਦ 'ਚ ਵਾਹਨ ਆਪਸ 'ਚ ਭਿੜੇ, 5 ਜ਼ਖ਼ਮੀ
. . .  1 day ago
ਤੀਜੇ ਦਿਨ ਦਾ ਖੇਡ ਖ਼ਤਮ ,ਦੱਖਣੀ ਅਫ਼ਰੀਕਾ 90/2
. . .  1 day ago
ਰਾਸ਼ਟਰਪਤੀ ਰਾਮਨਾਥ ਗੋਵਿੰਦ ਨੂੰ ਮਿਲੇ ਇਸਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ
. . .  1 day ago
ਨਗਰ ਨਿਗਮ ਲੁਧਿਆਣਾ ਦੀ ਚੋਣ ਲਈ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ
. . .  1 day ago
ਪੀ.ਟੀ.ਯੂ. ਦੇ ਸਾਬਕਾ ਉਪ ਕੁਲਪਤੀ ਡਾ: ਅਰੋੜਾ ਨੇ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ
. . .  1 day ago
ਲੋਕਤੰਤਰ ਨੂੰ ਬਚਾਉਣ ਲਈ ਜੱਜ ਲੋਆ ਦੀ ਮੌਤ ਦੀ ਜਾਂਚ ਜ਼ਰੂਰੀ - ਕਾਂਗਰਸ
. . .  1 day ago
ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਬਹੁਤ ਖ਼ਰਾਬ , ਲਗਾਤਾਰ ਹੋ ਰਹੇ ਜਬਰ ਜਨਾਹ ਮਾਮਲੇ 'ਤੇ ਭੁਪਿੰਦਰ ਹੁੱਡਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੈਸਟ ਮੈਚ : ਦੱਖਣੀ ਅਫ਼ਰੀਕਾ ਦੇ 2 ਵਿਕਟ ਗਿਰੇ
. . .  1 day ago
ਸਾਬਕਾ ਅਕਾਲੀ ਵਿਧਾਇਕ ਜਿੰਦੂ ਦੇ ਦੋਵੇਂ ਲੜਕੇ ਇਕ ਇਕ ਦੇ ਹੋਰ ਪੁਲਿਸ ਰਿਮਾਂਡ 'ਤੇ
. . .  1 day ago
ਭਾਰਤ-ਦੱਖਣੀ ਦੂਸਰਾ ਟੈੱਸਟ ਮੈਚ - ਭਾਰਤ ਪਹਿਲੀ ਪਾਰੀ 'ਚ 307 'ਤੇ ਆਊਟ
. . .  1 day ago
ਭਾਰਤ- ਦੱਖਣੀ ਅਫ਼ਰੀਕਾ ਦੂਸਰਾ ਟੈਸਟ : ਕਪਤਾਨ ਵਿਰਾਟ ਨੇ ਬਣਾਈਆਂ 150 ਦੌੜ, ਭਾਰਤ 306/9
. . .  1 day ago
ਭ੍ਰਿਸ਼ਟਾਚਾਰ ਦੇ ਮਾਮਲੇ 'ਚ ਰਵੀ ਸਿੱਧੂ ਨੂੰ 7 ਸਾਲ ਕੈਦ ਤੇ 75 ਲੱਖ ਜੁਰਮਾਨਾ
. . .  1 day ago
ਕੋਲਾ ਘੁਟਾਲੇ 'ਚ ਕੀਤੀ ਜਾ ਰਹੀ ਜਾਂਚ ਧੀਮੀ- ਸੁਪਰੀਮ ਕੋਰਟ
. . .  1 day ago
ਪੰਜਾਬ ਦੀ ਪਹਿਲੀ ਸੋਲ ਲੈਬ ਦਾ ਸਿੱਧੂਵਾਲ ਦੇ ਸਰਕਾਰੀ ਸਕੂਲ 'ਚ ਉਦਘਾਟਨ
. . .  1 day ago
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੈਸਟ : ਲੰਚ ਤੱਕ ਭਾਰਤ 287/8
. . .  1 day ago
ਖ਼ਾਲਸਾਈ ਜਾਹੋ-ਜਲਾਲ ਨਾਲ ਨਿਹੰਗ ਜਥੇਬੰਦੀਆਂ ਨੇ ਕੀਤੀ ਮੁਹੱਲੇ ਦੀ ਸ਼ੁਰੂਆਤ
. . .  1 day ago
ਪੁਲਿਸ ਬਾਲ ਸੁਧਾਰ ਘਰ 'ਚੋਂ ਨਾਬਾਲਗ ਪਾਕਿਸਤਾਨੀ ਕੈਦੀ ਫ਼ਰਾਰ
. . .  1 day ago
ਜੋ ਕੰਮ ਚੀਨ ਦੋ ਦਿਨ 'ਚ ਕਰਦਾ ਹੈ ਉਸ ਨੂੰ ਕਰਨ ਲਈ ਮੋਦੀ ਸਰਕਾਰ ਲਗਾਉਂਦੀ ਹੈ ਸਾਲ- ਰਾਹੁਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਮਾਘ ਸੰਮਤ 549
ਿਵਚਾਰ ਪ੍ਰਵਾਹ: ਮਹਾਨ ਉਦੇਸ਼ ਦੀ ਪੂਰਤੀ ਲਈ ਯਤਨਸ਼ੀਲ ਰਹਿਣ ਵਿਚ ਹੀ ਖੁਸ਼ੀ ਛੁਪੀ ਹੁੰਦੀ ਹੈ। -ਜਵਾਹਰ ਲਾਲ ਨਹਿਰੂ
  •     Confirm Target Language  


ਜਵਾਬੀ ਕਾਰਵਾਈ 'ਚ 7 ਪਾਕਿ ਜਵਾਨ ਮਾਰੇ

ਸ੍ਰੀਨਗਰ (ਬਾਰਾਮੂਲਾ), 15 ਜਨਵਰੀ (ਮਨਜੀਤ ਸਿੰਘ)-ਸੈਨਾ ਦਿਵਸ ਮੌਕੇ ਭਾਰਤੀ ਫ਼ੌਜ ਨੇ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦਿੱਤਾ। ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ਵਿਚ ਪਾਕਿ ਸੈਨਾ ਦੀ ਗੋਲਾਬਾਰੀ ਦਾ ਢੁੱਕਵਾਂ ਜਵਾਬ ਦਿੰਦਿਆਂ ਭਾਰਤੀ ਫ਼ੌਜ ਨੇ ਪਾਕਿਸਤਾਨ ਦੇ 7 ਜਵਾਨਾਂ ਨੂੰ ਮਾਰ ਮੁਕਾਇਆ ਅਤੇ 4 ਨੂੰ ਜ਼ਖ਼ਮੀ ਕਰ ਦਿੱਤਾ। ਉੁਕਤ ਕਾਰਵਾਈ ਮੇਂਢਰ ਸੈਕਟਰ 'ਚ ਸੋਮਵਾਰ ਸਵੇਰੇ ਕਰੀਬ 10 ਵਜੇ ਪਾਕਿ ਸੈਨਾ ਵਲੋਂ ਕੀਤੀ ਗੋਲੀਬਾਰੀ ਦੀ ਉਲੰਘਣਾ ਅਤੇ ਸਨਿਚਰਵਾਰ ਨੂੰ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਇਲਾਕੇ 'ਚ ਭਾਰਤੀ ਸੈਨਾ ਦੇ ਜਵਾਨ ਦੇ ਸ਼ਹੀਦ ਹੋਣ ਦੇ ਬਾਅਦ ਕੀਤੀ ਗਈ। ਸੈਨਾ ਨੇ ਇਕ ਉੱਚ ਅਧਿਕਾਰੀ ਅਨੁਸਾਰ ਭਾਰਤੀ ਫ਼ੌਜ ਨੇ ਪਾਕਿ ਦੇ ਕੋਟਲੀ ਸੈਕਟਰ 'ਚ ਇਕ ਅਗਲੇਰੀ ਚੌਕੀ ਨੂੰ ਨਿਸ਼ਾਨਾ ਬਣਾਇਆ, ਜਿੱਥੇ ਪਾਕਿ ਸੈਨਾ ਦੇ ਜਵਾਨ ਚੌਕੀ ਨੇੜੇ ਫ਼ੋਨ ਤਾਰ ਵਿਛਾ ਰਹੇ ਸਨ। ਸੂਤਰਾਂ ਅਨੁਸਾਰ ਭਾਰਤ ਦੀ ਇਸ ਜਵਾਬੀ ਕਾਰਵਾਈ 'ਚ ਪਾਕਿ ਸੈਨਾ ਦੇ ਮੇਜਰ ਰੈਂਕ ਦੇ ਅਧਿਕਾਰੀ ਸਮੇਤ 7 ਜਵਾਨ ਮਾਰੇ ਗਏ ਜਦਕਿ 4 ਹੋਰ ਗੰਭੀਰ ਤੌਰ ਜ਼ਖ਼ਮੀ ਹੋ ਗਏ। ਇਸ ਘਟਨਾ ਦੇ ਬਾਅਦ ਪਾਕਿ ਸੈਨਾ ਨੇ ਕੰਟਰੋਲ ਰੇਖਾ 'ਤੇ ਭਾਰੀ ਗੋਲਾਬਾਰੀ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ, ਜਿਸ ਦਾ ਭਾਰਤੀ ਫ਼ੌਜ ਵਲੋਂ ਢੁੱਕਵਾਂ ਜਵਾਬ ਦਿੱਤਾ ਜਾ ਰਿਹਾ ਹੈ। ਇਸ ਘਟਨਾ ਦੇ ਬਾਅਦ ਸੈਨਾ ਦੇ ਉੱਚ ਅਧਿਕਾਰੀ ਕੰਟਰੋਲ ਰੇਖਾ 'ਤੇ ਮੌਜੂਦ ਰਹਿ ਕੇ ਸਥਿਤੀ 'ਤੇ ਨਿਗਾਹ ਰੱਖ ਰਹੇ ਹਨ। ਦੱਸਣਯੋਗ ਹੈ ਕਿ ਬੀਤੀ 23 ਦਸੰਬਰ ਨੂੰ ਪਾਕਿ ਸੈਨਾ ਨੇ ਰਾਜੌਰੀ ਜ਼ਿਲ੍ਹੇ 'ਚ ਭਾਰਤੀ ਸੈਨਾ ਦੀ ਇਕ ਗਸ਼ਤੀ ਟੁਕੜੀ 'ਤੇ ਹਮਲਾ ਕਰਕੇ ਮੇਜਰ ਸਮੇਤ 4 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਕਸ਼ਮੀਰ ਵਾਦੀ 'ਚ ਅੱਤਵਾਦੀਆਂ ਦੇ ਵਿਰੁੱਧ ਆਪ੍ਰੇਸ਼ਨ ਆਲ ਆਊਟ ਜਾਰੀ ਹੈ ਤੇ ਭਾਰਤੀ ਸੈਨਾ ਨੇ ਅੱਜ 70ਵੇਂ ਸੈਨਾ ਦਿਵਸ ਮੌਕੇ ਇਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ।
ਪਾਕਿ ਨੇ ਕਿਹਾ ਭਾਰਤੀ ਗੋਲੀਬਾਰੀ 'ਚ ਚਾਰ ਜਵਾਨ ਹਲਾਕ
ਇਸਲਾਮਾਬਾਦ, (ਏਜੰਸੀ)-ਪਾਕਿ ਫ਼ੌਜ ਨੇ ਅੱਜ ਕਿਹਾ ਕਿ ਕੰਟਰੋਲ ਰੇਖਾ ਤੋਂ ਪਾਰ ਭਾਰਤ ਵਲੋਂ ਕੀਤੀ ਗੋਲੀਬਾਰੀ 'ਚ ਉਸ ਦੇ ਚਾਰ ਜਵਾਨ ਹਲਾਕ ਹੋ ਗਏ ਅਤੇ ਪਾਕਿ ਫ਼ੌਜ ਨੇ ਭਾਰਤ ਦੇ ਤਿੰਨ ਜਵਾਨ ਮਾਰਨ ਦਾ ਵੀ ਦਾਅਵਾ ਕੀਤਾ। ਪਾਕਿ ਫ਼ੌਜ ਦੇ ਬੁਲਾਰੇ ਨੇ ਜਾਰੀ ਬਿਆਨ 'ਚ ਦੱਸਿਆ ਕਿ ਕੋਟਲੀ ਸੈਕਟਰ ਦੇ ਜਨਦਰੋਤ ਖੇਤਰ 'ਚ ਭਾਰਤ ਨੇ ਕੰਟਰੋਲ ਰੇਖਾ ਤੋਂ ਪਾਰ ਭਾਰੀ ਗੋਲਾਬਾਰੀ ਕੀਤੀ। ਇਸ ਗੋਲਾਬਾਰੀ 'ਚ ਪਾਕਿਸਤਾਨ ਦੇ ਚਾਰ ਸੈਨਿਕ ਮਾਰੇ ਗਏ। ਬਿਆਨ 'ਚ ਦਾਅਵਾ ਕੀਤਾ ਕਿ ਪਾਕਿ ਸੈਨਿਕਾਂ ਵਲੋਂ ਕੀਤੀ ਜਵਾਬੀ ਗੋਲੀਬਾਰੀ 'ਚ ਭਾਰਤ ਦੇ ਵੀ ਤਿੰਨ ਸੈਨਿਕ ਹਲਾਕ ਹੋਏ ਹਨ। ਉਧਰ ਜੰਮੂ ਵਿਖੇ ਭਾਰਤੀ ਫ਼ੌਜ ਨੇ ਕਿਹਾ ਕਿ ਪੁਣਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਦੇ ਨਾਲ ਪਾਕਿ ਵਲੋਂ ਕੀਤੀ ਗੋਲਾਬਾਰੀ ਦੇ ਜਵਾਬ 'ਚ ਸਖ਼ਤ ਕਾਰਵਾਈ ਕਰਦਿਆਂ ਭਾਰਤੀ ਸੈਨਿਕਾਂ ਨੇ ਪਾਕਿਸਤਾਨ ਦੇ 7 ਸੈਨਿਕਾਂ ਨੂੰ ਮਾਰ ਦਿੱਤਾ ਅਤੇ ਚਾਰ ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ। ਦੋਵੇਂ ਦੇਸ਼ਾਂ ਨੇ ਇਕ-ਦੂਸਰੇ 'ਤੇ ਕੰਟਰੋਲ ਰੇਖਾ 'ਤੇ ਜੰਗਬੰਦੀ ਦੀ ਉਲੰਘਣਾ ਦੇ ਦੋਸ਼ ਲਗਾਏ।
ਕੰਟਰੋਲ ਰੇਖਾ 'ਤੇ ਤਣਾਅ ਕਾਰਨ ਸਰਹੱਦ ਪਾਰ ਆਵਾਜਾਈ ਬੰਦ ਕੀਤੀ
ਜੰਮੂ, (ਏਜੰਸੀ)-ਕੰਟਰੋਲ ਰੇਖਾ 'ਤੇ ਜਾਰੀ ਤਣਾਅ ਕਾਰਨ ਜੰਮੂ-ਕਸ਼ਮੀਰ ਅਤੇ ਮਕਬੂਜ਼ਾ ਕਸ਼ਮੀਰ ਦਰਮਿਆਨ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ। ਕੰਟਰੋਲ ਰੇਖਾ ਦੇ ਪਾਰ ਹੁੰਦੇ ਵਪਾਰ ਅਤੇ ਆਵਾਜਾਈ ਸਬੰਧੀ ਨਿਗਰਾਨ ਮੁਹੰਮਦ ਤਨਵੀਰ ਨੇ ਪੁਣਛ ਵਿਖੇ ਦੱਸਿਆ ਕਿ ਪਾਕਿ ਵਲੋਂ ਕੰਟਰੋਲ ਰੇਖਾ ਦੇ ਨਾਲ ਕੀਤੀ ਭਾਰੀ ਗੋਲਾਬਾਰੀ ਅਤੇ ਜਾਰੀ ਤਣਾਅ ਕਾਰਨ ਕੰਟਰੋਲ ਰੇਖਾ ਪਾਰ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੁਣਛ-ਰਾਵਲਕੋਟ ਦਰਮਿਆਨ ਸੜਕ ਰਸਤੇ ਹੁੰਦਾ ਵਪਾਰ ਅਤੇ ਆਵਾਜਾਈ ਕਰੀਬ ਚਾਰ ਮਹੀਨੇ ਬੰਦ ਰਹਿਣ ਦੇ ਬਾਅਦ ਬੀਤੇ ਸਾਲ ਨਵੰਬਰ ਦੇ ਸ਼ੁਰੂ 'ਚ ਹੀ ਖੋਲ੍ਹਿਆ ਸੀ।
ਪਾਕਿ ਵਲੋਂ ਭਾਰਤੀ ਡਿਪਟੀ ਹਾਈ ਕਮਿਸ਼ਨਰ ਤਲਬ
ਇਸਲਾਮਾਬਾਦ, (ਏਜੰਸੀ)-ਭਾਰਤੀ ਗੋਲੀਬਾਰੀ 'ਚ ਪਾਕਿਸਤਾਨ ਦੇ ਸੈਨਿਕ ਮਾਰੇ ਜਾਣ ਦੇ ਬਾਅਦ ਪਾਕਿ ਨੇ ਅੱਜ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਜੇ. ਪੀ. ਸਿੰਘ ਨੂੰ ਤਲਬ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ। ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ਅਨੁਸਾਰ ਭਾਰਤ ਨੇ ਜੰਗਬੰਦੀ ਦੀ ਉਲੰਘਣਾ ਕਰਕੇ ਕੋਟਲੀ ਸੈਕਟਰ 'ਚ ਭਾਰੀ ਗੋਲਾਬਾਰੀ ਕੀਤੀ, ਜਿਸ 'ਚ ਪਾਕਿਸਤਾਨ ਦੇ ਚਾਰ ਸੈਨਿਕ ਮਾਰੇ ਗਏ। ਬਿਆਨ ਅਨੁਸਾਰ ਨਿਰਦੇਸ਼ਕ ਜਨਰਲ (ਦੱਖਣੀ ਏਸ਼ੀਆ ਅਤੇ ਸਾਰਕ) ਮੁਹੰਮਦ ਫੈਜਲ ਨੇ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਸੰਮਨ ਭੇਜੇ ਅਤੇ ਭਾਰਤੀ ਫ਼ੌਜਾਂ ਵਲੋਂ ਕੀਤੀ ਭਾਰੀ ਗੋਲਾਬਾਰੀ 'ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਭਾਰਤ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ।
ਜਨਰਲ ਰਾਵਤ ਦੀਆਂ ਟਿੱਪਣੀਆਂ ਗੈਰਉਸਾਰੂ-ਚੀਨ
ਬੀਜਿੰਗ, 15 ਜਨਵਰੀ (ਪੀ. ਟੀ. ਆਈ.)-ਚੀਨ ਨੇ ਭਾਰਤ ਦੇ ਸੈਨਾ ਮੁਖੀ ਬਿਪਿਨ ਰਾਵਤ ਦੀਆਂ ਤਾਜ਼ਾ ਟਿੱਪਣੀਆਂ ਲਈ ਆਲੋਚਨਾ ਕਰਦਿਆਂ ਕਿਹਾ ਕਿ ਇਹ ਟਿੱਪਣੀਆਂ ਗੈਰਉਸਾਰੂ ਹਨ ਅਤੇ ਸਰਹੱਦ 'ਤੇ ਸ਼ਾਂਤੀ ਕਾਇਮ ਕਰਨ ਅਤੇ ਉਸ ਨੂੰ ਬਣਾਈ ਰੱਖਣ ਲਈ ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਕਾਰ ਹੋਈ ਆਮ ਸਹਿਮਤੀ ਦੇ ਉਲਟ ਹੈ। ਚੀਨ ਨੇ ਪ੍ਰਤੀਕਿਰਿਆ ਜਨਰਲ ਰਾਵਤ ਵਲੋਂ ਦੋ ਦਿਨ ਪਹਿਲਾਂ ਕੀਤੀਆਂ ਇਨ੍ਹਾਂ ਟਿੱਪਣੀਆਂ 'ਤੇ ਜ਼ਾਹਰ ਕੀਤੀ ਕਿ ਭਾਰਤ ਨੂੰ ਆਪਣੇ ਪਾਕਿਸਤਾਨ ਲਗਦੀ ਸਰਹੱਦ ਛੱਡ ਕੇ ਚੀਨ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਚੀਨ ਅਸਲ ਕੰਟਰੋਲ ਰੇਖਾ ਦੇ ਨਾਲ-ਨਾਲ ਦਬਾਅ ਵਧਾ ਰਿਹਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਕਿਹਾ ਕਿ ਪਿਛਲੇ ਸਾਲ ਭਾਰਤ-ਚੀਨ ਸਬੰਧਾਂ ਵਿਚ ਕੁਝ ਖਟਾਸ ਆ ਗਈ ਸੀ ਪਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਤੰਬਰ ਮਹੀਨੇ ਬਰਿਕਸ ਸੰਮੇਲਨ ਮੌਕੇ ਸਬੰਧਾਂ ਨੂੰ ਲੀਹ 'ਤੇ ਲਿਆਉਣ ਲਈ ਸਹਿਮਤ ਹੋਏ ਸਨ। ਲੂ ਨੇ ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਵਲੋਂ ਸਲਾਹ ਮਸ਼ਵਰੇ ਲਈ ਹਾਲ ਹੀ ਵਿਚ ਕੀਤੇ ਯਤਨਾਂ ਨਾਲ ਸਬੰਧਾਂ ਵਿਚ ਸੁਧਾਰ ਤੇ ਵਿਕਾਸ ਦੇਖਣ ਨੂੰ ਮਿਲਿਆ ਹੈ। ਲੂ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੇ ਪਿਛੋਕੜ ਵਿਚ ਭਾਰਤ ਦੇ ਸੀਨੀਅਰ ਅਧਿਕਾਰੀ ਵਲੋਂ ਕੀਤੀਆਂ ਗੈਰਉਸਾਰੂ ਟਿੱਪਣੀਆਂ ਕੇਵਲ ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਕਾਰ ਹੋਈ ਆਮ ਸਹਿਮਤੀ ਦੇ ਹੀ ਖਿਲਾਫ਼ ਨਹੀਂ ਸਗੋਂ ਦੋਵਾਂ ਧਿਰਾਂ ਵਲੋਂ ਦੁਵੱਲੇ ਸਬੰਧਾਂ ਨੂੰ ਸੁਧਾਰਨ ਤੇ ਵਿਕਸਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਨਾਲ ਵੀ ਮੇਲ ਨਹੀਂ ਖਾਂਦੀਅਾਂ।

ਪਾਕਿ ਨਾ ਸੁਧਰਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ-ਫ਼ੌਜ ਮੁਖੀ

ਸੈਨਾ ਦਿਵਸ ਮੌਕੇ ਦਿੱਤੀ ਚਿਤਾਵਨੀ

ਨਵੀਂ ਦਿੱਲੀ, 15 ਜਨਵਰੀ (ਉਪਮਾ ਡਾਗਾ ਪਾਰਥ)-ਫ਼ੌਜ ਮੁਖੀ ਬਿਪਿਨ ਰਾਵਤ ਨੇ ਗੁਆਂਢੀ ਦੇਸ਼ ਪ੍ਰਤੀ ਭਾਰਤ ਦੇ ਸਖ਼ਤ ਰੁਖ਼ ਨੂੰ ਮੁੜ ਦੁਹਰਾਉਂਦੇ ਹੋਏ ਇਸ ਵਾਰ ਪਾਕਿਸਤਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਗੁਆਂਢੀ ਮੁਲਕ ਨਹੀਂ ਸੁਧਰਿਆ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੱਜ 70ਵੇਂ ਫੌਜ ਦਿਵਸ ਮੌਕੇ ਫੌਜ ਮੁਖੀ ਨੇ ਦਿੱਲੀ ਛਾਉਣੀ ਪਰੇਡ ਗਰਾਊਂਡ 'ਚ ਪਾਕਿਸਤਾਨ ਵਲੋਂ ਘੁਸਪੈਠੀਆਂ ਦੀ ਮਦਦ ਕਰਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਸਾਨੂੰ ਮਜਬੂਰ ਕੀਤਾ ਗਿਆ ਤਾਂ ਅਸੀਂ ਦੁਸ਼ਮਣ ਦੇ ਖਿਲਾਫ਼ ਹੋਰ ਸਖ਼ਤ ਕਾਰਵਾਈ ਕਰਾਂਗੇ। ਇੱਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਜਨਰਲ ਰਾਵਤ ਨੇ ਗੁਆਂਢੀ ਮੁਲਕ ਚੀਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਸੀ ਕਿ ਚੀਨ ਤਾਕਤਵਰ ਦੇਸ਼ ਹੋਵੇਗਾ ਪਰ ਭਾਰਤ ਵੀ ਕਮਜ਼ੋਰ ਦੇਸ਼ ਨਹੀਂ ਹੈ। ਰਾਵਤ ਨੇ ਇਹ ਵੀ ਕਿਹਾ ਸੀ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਆਪਣਾ ਧਿਆਨ ਉੱਤਰੀ ਸਰਹੱਦ ਵੱਲ ਕਰੇ।
ਦੇਸ਼ ਚੀਨ ਨਾਲ ਨਜਿੱਠਣ ਦੇ ਸਮਰੱਥ ਹੈ
ਫ਼ੌਜ ਮੁਖੀ ਨੇ ਅੱਜ ਸੋਸ਼ਲ ਮੀਡੀਆ ਰਾਹੀਂ ਫੌਜ ਦੇ ਖਿਲਾਫ 'ਸਾਜਿਸ਼' ਦਾ ਜ਼ਿਕਰ ਕਰਦਿਆਂ ਇਸ ਦਾ ਇਸਤੇਮਾਲ ਜ਼ਿੰਮੇਵਾਰੀ ਨਾਲ ਕਰਨ ਦੀ ਤਾਕੀਦ ਕੀਤੀ। ਰਾਵਤ ਨੇ ਕਿਹਾ ਕਿ ਹਾਲਾਂਕਿ ਸਾਡੇ ਕੋਲ ਇਕ ਮਜ਼ਬੂਤ ਸਾਈਬਰ ਸੁਰੱਖਿਆ ਕਵਚ ਹੈ, ਫਿਰ ਵੀ ਸਾਰੇ ਰੈਂਕਾਂ ਵਲੋਂ ਤੈਅ ਅਤੇ ਕਾਰਜ ਪ੍ਰਣਾਲੀ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਿਰੋਧੀ ਗਲਤ ਜਾਣਕਾਰੀ ਦੇ ਕੇ ਸੋਸ਼ਲ ਮੀਡੀਆ ਦਾ ਇਸਤੇਮਾਲ ਸਾਡੇ ਵਿਰੁੱਧ ਕਰ ਰਹੇ ਹਨ। ਇਸ ਲਈ ਸਾਨੂੰ ਸੋਸ਼ਲ ਮੀਡੀਆ ਦਾ ਜ਼ਿੰਮੇਵਾਰੀ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ। ਫੌਜ ਮੁਖੀ ਨੇ ਤਿੰਨਾਂ ਫੌਜਾਂ ਦਰਮਿਆਨ ਤਾਲਮੇਲ ਵਧਾ ਕੇ ਕੰਮ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ।

ਉੜੀ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ-5 ਜੈਸ਼ ਅੱਤਵਾਦੀ ਹਲਾਕ

ਸ੍ਰੀਨਗਰ, 15 ਜਨਵਰੀ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੂਲਾ 'ਚ ਉੜੀ ਸੈਕਟਰ ਦੇ ਦੁਲਜਨਾ ਇਲਾਕੇ ਵਿਚ ਕੰਟਰੋਲ ਰੇਖਾ ਦੇ ਨਾਲ ਸੁਰੱਖਿਆ ਬਲਾਂ ਨੇ ਜੈਸ਼-ਏ-ਮੁਹੰਮਦ ਦੇ 5 ਫਿਦਾਇਨ ਅੱਤਵਾਦੀਆਂ ਨੂੰ ਮਾਰ ਕੇ ਘੁਸਪੈਠ ਦਾ ਇਕ ਵੱਡਾ ਯਤਨ ਨਾਕਾਮ ਕਰ ਦਿੱਤਾ। ਜੰਮੂ-ਕਸ਼ਮੀਰ ਦੇ ਪੁਲਿਸ ਮੁਖੀ ਐਸ. ਪੀ. ਵੈਦ ਨੇ ਜੈਸ਼-ਏ-ਮੁਹੰਮਦ ਦੇ 5 ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਅੱਤਵਾਦੀ ਸਰਹੱਦ ਪਾਰੋਂ ਇਕ ਵੱਡਾ ਫਿਦਾਇਨ ਹਮਲਾ ਕਰਨ ਲਈ ਪੂਰੀ ਤਿਆਰੀ ਕਰ ਕੇ ਆਏ ਸਨ, ਜਿਸ ਨੂੰ ਫ਼ੌਜ ਅਤੇ ਪੁਲਿਸ ਨੇ ਸਾਂਝੇ ਤੌਰ 'ਤੇ ਨਾਕਾਮ ਕਰਕੇ ਇਨ੍ਹਾਂ ਨੂੰ ਕੰਟਰੋਲ ਰੇਖਾ 'ਤੇ ਹੀ ਮਾਰ ਮੁਕਾਇਆ। ਸੂਤਰਾਂ ਅਨੁਸਾਰ ਖ਼ੁਫ਼ੀਆ ਏਜੰਸੀ ਨੂੰ ਕੁਝ ਦਿਨ ਪਹਿਲਾਂ ਇਹ ਸੂਚਨਾ ਮਿਲੀ ਸੀ ਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ 2016 ਦੇ ਉੜੀ ਵਰਗੇ ਫਿਦਾਇਨ ਹਮਲੇ ਦੀ ਤਾਕ 'ਚ ਹੈ, ਜਿਸ ਦੌਰਾਨ 19 ਫ਼ੌਜੀ ਜਵਾਨ ਸ਼ਹੀਦ ਹੋ ਗਏ ਸਨ। ਇਸ ਸੂਚਨਾ ਦੇ ਆਧਾਰ 'ਤੇ ਫ਼ੌਜ, ਪੁਲਿਸ ਅਤੇ ਸੀ. ਆਰ. ਪੀ. ਐਫ. ਨੇ ਉੜੀ ਖੇਤਰ ਦੇ ਅਗਲੇ ਇਲਾਕਿਆਂ 'ਚ ਪਿਛਲੇ ਕੁਝ ਦਿਨਾਂ ਤੋਂ ਵਿਸ਼ੇਸ਼ ਨਾਕੇ ਲਗਾ ਕੇ ਚੌਕਸੀ ਵਧਾ ਦਿੱਤੀ ਸੀ। ਐਸ. ਪੀ. ਬਾਰਾਮੂਲਾ ਇਮਤਿਆਜ਼ ਹੁਸੈਨ ਮੀਰ ਮੁਤਾਬਿਕ ਸੋਮਵਾਰ ਤੜਕੇ ਫ਼ੌਜ ਅਤੇ ਪੁਲਿਸ ਨੇ ਦੁਲਜਨਾਂ ਪਿੰਡ ਨੇੜੇ ਇਕ ਫਿਦਾਇਨ ਅੱਤਵਾਦੀ ਗਰੁੱਪ ਜੋ ਭਾਰੀ ਹਥਿਆਰਾਂ ਨਾਲ ਲੈਸ ਸੀ, ਨੂੰ ਕੰਟਰੋਲ ਰੇਖਾ ਪਾਰ ਕਰ ਕੇ ਭਾਰਤ ਵਾਲੇ ਪਾਸੇ ਦਾਖਲ ਹੁੰਦਾ ਦੇਖ ਕੇ ਲਲਕਾਰਿਆ ਅਤੇ ਉਨ੍ਹਾਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ। ਅੱਤਵਾਦੀਆਂ ਨੇ ਇਸ ਦਾ ਜਵਾਬ ਗੋਲੀਬਾਰੀ ਨਾਲ ਦਿੱਤਾ ਤੇ ਕਈ ਘੰਟੇ ਚਲੇ ਇਸ ਮੁਕਾਬਲੇ 'ਚ 5 ਅੱਤਵਾਦੀ ਮਾਰੇ ਗਏ। ਮੀਰ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਕੋਲੋਂ ਬਰਾਮਦ ਰਾਈਫਲਾਂ, ਹਥਿਆਰਾਂ ਅਤੇ ਗੋਲਾ ਬਾਰੂਦ ਤੋਂ ਜਾਪਦਾ ਹੈ ਕਿ ਇਹ ਜੈਸ਼-ਏ-ਮੁਹੰਮਦ ਦਾ ਫਿਦਾਇਨ ਗਰੁੱਪ ਸੀ। ਉਧਰ ਉੜੀ ਬ੍ਰਿਗੇਡ ਦੇ ਬ੍ਰਿਗੇਡੀਅਰ ਵਾਈ. ਏ. ਅਲਾਵਤ ਨੇ ਬ੍ਰਿਗੇਡ ਹੈੱਡਕੁਆਟਰ ਵਿਖੇ ਦੱਸਿਆ ਕਿ ਜੇਹਲਮ ਦਰਿਆ ਕਿਨਾਰੇ ਦੁਲਜਨਾ ਪਿੰਡ ਨੇੜੇ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਇਕ ਬੇੜੀ 'ਚ ਸਵਾਰ ਇਕ ਫਿਦਾਇਨ ਅੱਤਵਾਦੀ ਗਰੁੱਪ ਨੂੰ ਦੇਖ ਕੇ ਉਨ੍ਹਾਂ ਨੂੰ ਲਲਕਾਰਿਆ ਤੇ ਆਤਮ-ਸਮਰਪਣ ਕਰਨ ਲਈ ਕਿਹਾ। ਅੱਤਵਾਦੀਆਂ ਨੇ ਇਸ ਦਾ ਜਵਾਬ ਗੋਲੀਬਾਰੀ ਨਾਲ ਦਿੱਤਾ ਅਤੇ ਕਈ ਘੰਟੇ ਚਲੇ ਮੁਕਾਬਲੇ 'ਚ 5 ਅੱਤਵਾਦੀ ਮਾਰੇ ਗਏ। ਗੋਲੀਬਾਰੀ ਰੁਕਣ ਦੇ ਬਾਅਦ ਜਦ ਸੁਰੱਖਿਆ ਬਲਾਂ ਨੇ ਇਲਾਕੇ ਦੀ ਤਲਾਸ਼ੀ ਲਈ ਤਾਂ ਅੱਤਵਾਦੀਆਂ ਦੀ ਲਾਸ਼ਾਂ ਭਾਰੀ ਅਸਲ੍ਹੇ ਸਮੇਤ ਜਿਨ੍ਹਾਂ 'ਚ ਏ. ਕੇ-47 ਰਾਇਫਲਾਂ ਸਮੇਤ ਭਾਰਤੀ ਮਾਤਰਾ 'ਚ ਗ੍ਰਨੇਡ, ਗੋਲੀਆਂ ਅਤੇ ਜੰਗੀ ਸਾਮਾਨ ਬਰਾਮਦ ਕੀਤਾ। ਉੜੀ (ਦੁਲਜਨਾ) ਦੇ ਆਸੇ-ਪਾਸੇ ਇਲਾਕੇ 'ਚ ਹੋਰ ਅੱਤਵਾਦੀਆਂ ਦੇ ਛੁਪੇ ਹੋਣ ਦੀ ਸੰਭਾਵਨਾ ਦੇ ਚੱਲਦੇ ਫ਼ੌਜ ਵਲੋਂ ਅਜੇ ਤਲਾਸ਼ੀ ਅਭਿਆਨ ਜਾਰੀ ਹੈ। ਜ਼ਿਕਰਯੋਗ ਹੈ ਕਿ ਇਹ ਸਾਲ ਦੀ ਪਹਿਲੀ ਵੱਡੀ ਘੁਸਪੈਠ ਦੀ ਘਟਨਾ ਹੈ ਜਿਸ ਨੂੰ ਫ਼ੌਜ ਨੇ ਨਾਕਾਮ ਕਰ ਦਿੱਤਾ। ਸਰਕਾਰੀ ਸੂਤਰਾਂ ਅਨੁਸਾਰ ਪਿਛਲੇ ਸਾਲ 100 ਅੱਤਵਾਦੀ ਘੁਸਪੈਠ ਕਰਦੇ ਵਾਦੀ 'ਚ ਦਾਖਲ ਹੋਣ 'ਚ ਸਫਲ ਹੋਏ ਸਨ, ਜਿਨ੍ਹਾਂ 'ਚੋਂ 60 ਕੰਟਰੋਲ ਰੇਖਾ 'ਤੇ ਮਾਰੇ ਗਏ ਸਨ। ਇਧਰ ਸ੍ਰੀਨਗਰ-ਮੁਜ਼ਫਰਾਬਾਦ ਵਿਚਾਲੇ ਚੱਲਣ ਵਾਲੀ ਕਰਵਾ-ਏ-ਅਮਨ ਬੱਸ ਸੇਵਾ ਨੂੰ ਉੜੀ ਦੇ ਸਲਾਮਾਬਾਦ ਇਲਾਕੇ ਸਥਿਤ ਟਰੇਡ ਸੈਂਟਰ 'ਤੇ ਉੜੀ ਵਿਖੇ ਤਣਾਅ ਦੇ ਚੱਲਦੇ ਫ਼ਿਲਹਾਲ ਅਗਲੇ ਆਦੇਸ਼ ਤੱਕ ਰੋਕ ਦਿੱਤਾ ਗਿਆ ਹੈ। ਜਿਸ 'ਚ 22 ਮੁਸਾਫ਼ਰ ਸਫ਼ਰ ਕਰ ਰਹੇ ਹਨ।

ਭਾਰਤ ਤੇ ਇਜ਼ਰਾਈਲ ਵਿਚਕਾਰ 9 ਕਰਾਰ

* ਨੇਤਨਯਾਹੂ ਨੇ ਮੋਦੀ ਨੂੰ ਦੱਸਿਆ ਕ੍ਰਾਂਤੀਕਾਰੀ ਨੇਤਾ * ਪ੍ਰਧਾਨ ਮੰਤਰੀ ਵਲੋਂ ਇਜ਼ਰਾਈਲੀ ਰੱਖਿਆ ਕੰਪਨੀਆਂ ਨੂੰ ਨਿਵੇਸ਼ ਦਾ ਸੱਦਾ

ਨਵੀਂ ਦਿੱਲੀ, 15 ਜਨਵਰੀ (ਏਜੰਸੀ)-6 ਦਿਨ ਦੇ ਭਾਰਤ ਦੌਰੇ 'ਤੇ ਆਏ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅੱਜ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਹੈਦਰਾਬਾਦ ਹਾਊਸ 'ਚ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਪ੍ਰਤੀਨਿਧੀ ਮੰਡਲ ਦੀ ਗੱਲਬਾਤ ਤੋਂ ਬਾਅਦ ਸਾਂਝਾ ਬਿਆਨ ਜਾਰੀ ਕੀਤਾ ਗਿਆ ਜਿਸ 'ਚ ਦੋਵਾਂ ਦੇਸ਼ਾਂ ਵਿਚਾਲੇ ਹੋਏ 9 ਸਮਝੌਤਿਆਂ ਬਾਰੇ ਐਲਾਨ ਕੀਤਾ ਗਿਆ। ਭਾਰਤ ਤੇ ਇਜ਼ਰਾਈਲ ਨੇ ਰੱਖਿਆ ਸਮੇਤ ਪ੍ਰਮੁੱਖ ਖ਼ੇਤਰਾਂ 'ਚ ਸਹਿਯੋਗ ਵਧਾਉਣ ਦੇ ਲਈ 9 ਸਮਝੌਤਿਆਂ 'ਤੇ ਦਸਤਖ਼ਤ ਕੀਤੇ। ਇਸ ਤੋਂ ਪਹਿਲਾਂ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਅੱਤਵਾਦ ਖ਼ਿਲਾਫ਼ ਲੜਾਈ ਅਤੇ ਸੁਰੱਖ਼ਿਆ ਸਮੇਤ ਰਣਨੀਤਕ ਖ਼ੇਤਰਾਂ 'ਚ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਨੇਤਨਯਾਹੂ ਨਾਲ ਸਾਂਝੇ ਪ੍ਰੈੱਸ ਸੰਮੇਲਨ 'ਚ ਕਿਹਾ ਕਿ ਭਾਰਤ ਅਤੇ ਇਜ਼ਰਾਈਲ ਖ਼ੇਤੀਬਾੜੀ, ਤਕਨੀਕ ਅਤੇ ਰੱਖ਼ਿਆ ਵਰਗੇ ਖ਼ੇਤਰਾਂ 'ਚ ਸਹਿਯੋਗ ਦੇ ਮੌਜੂਦਾ ਥੰਮ੍ਹਾਂ ਨੂੰ ਹੋਰ ਮਜ਼ਬੂਤ ਕਰਨਗੇ। ਸਾਂਝਾ ਬਿਆਨ ਜਾਰੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਹਿਬਰੂ ਭਾਸ਼ਾ 'ਚ ਕੀਤੀ। ਮੋਦੀ ਨੇ ਨੇਤਨਯਾਹੂ ਨੂੰ ਦੋਸਤ 'ਬੀਬੀ' ਕਹਿ ਕੇ ਵੀ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਬੈਂਜਾਮਿਨ ਨੇਤਨਯਾਹੂ ਦੇ ਭਾਰਤ ਆਉਣ 'ਤੇ ਮੈਨੂੰ ਕਾਫ਼ੀ ਖੁਸ਼ੀ ਹੋਈ ਹੈ। ਇਸ ਨਾਲ ਦੋਵਾਂ ਦੇਸ਼ਾਂ ਦੀ ਦੋਸਤੀ ਹੋਰ ਵਧੀ ਹੈ। ਮੋਦੀ ਨੇ ਕਿਹਾ ਕਿ ਮੈਨੂੰ ਕਾਫ਼ੀ ਖੁਸ਼ੀ ਹੈ ਕਿ ਮੇਰੇ ਮਿੱਤਰ ਨੇਤਨਯਾਹੂ ਨੇ ਅਜਿਹੇ ਸਮੇਂ 'ਚ ਭਾਰਤ ਦਾ ਦੌਰਾ ਕੀਤਾ ਹੈ ਜਦੋਂ ਦੇਸ਼ 'ਚ ਮਕਰ ਸੰਕ੍ਰਾਂਤੀ, ਪੌਂਗਲ ਅਤੇ ਬਿਹੂ ਵਰਗੇ ਤਿਉਹਾਰਾਂ ਦਾ ਮੌਸਮ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ ਦੀਆਂ ਰੱਖਿਆ ਕੰਪਨੀਆਂ ਨੂੰ ਇਸ ਖ਼ੇਤਰ 'ਚ ਸਹਿ-ਨਿਰਮਾਣ ਲਈ ਭਾਰਤ 'ਚ ਨਿਵੇਸ਼ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਾੜ ਪ੍ਰੋਗਰਾਮ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਵਿਚਾਲੇ ਕਰਾਰ ਕੀਤੇ ਗਏ ਹਨ। ਮੋਦੀ ਨੇ ਕਿਹਾ ਕਿ, 'ਮੈਂ ਤੇ ਮੇਰੇ ਇਜ਼ਰਾਈਲੀ ਹਮਰੁਤਬਾ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਹੇ ਹਾਂ।
ਜਦਕਿ ਦੂਸਰੇ ਪਾਸੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਕ੍ਰਾਂਤੀਕਾਰੀ ਨੇਤਾ ਦੱਸਿਆ। ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਤੁਸੀ ਭਾਰਤ 'ਚ ਕ੍ਰਾਂਤੀ ਲਿਆ ਰਹੇ ਹੋ ਅਤੇ ਤੁਹਾਡੀਆਂ ਕੋਸ਼ਿਸ਼ਾਂ ਨਾਲ ਭਾਰਤ ਅਹਿਮ ਉਪਲਬਧੀਆਂ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਜ਼ਰਾਈਲ ਯਾਤਰਾ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਇਕ ਨਵੇਂ ਮੁਕਾਮ 'ਤੇ ਪੁੱਜ ਗਏ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਇਜ਼ਰਾਈਲ ਯਾਤਰਾ ਦੌਰਾਨ ਮੈਨੂੰ ਇਹ ਲੱਗਾ ਸੀ ਕਿ ਉਹ ਇਕ ਰਾਕ ਕੰਸਰਟ ਸੀ, ਉਹ ਇਕ ਇਤਿਹਾਸਕ ਪਲ ਸੀ। ਨੇਤਨਯਾਹੂ ਨੇ ਕਿਹਾ ਕਿ 25 ਸਾਲਾਂ ਤੋਂ ਭਾਰਤ ਤੇ ਇਜ਼ਰਾਈਲ ਵਿਚਾਲੇ ਮਜ਼ਬੂਤ ਸਬੰਧ ਹਨ। ਨੇਤਨਯਾਹੂ ਨੇ ਕਿਹਾ ਕਿ ਵਿਸ਼ਵ ਦੇ ਦੂਸਰੇ ਦੇਸ਼ਾਂ 'ਚ ਯਹੂਦੀ ਭਾਈਚਾਰੇ ਨੂੰ ਜਿਸ ਤਰ੍ਹਾਂ ਅਲੱਗ-ਥਲੱਗ ਕੀਤਾ ਗਿਆ, ਅਜਿਹਾ ਭਾਰਤ 'ਚ ਕਦੇ ਨਹੀਂ ਹੋਇਆ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਇਸ ਮੌਕੇ ਮੁੰਬਈ ਬੰਬ ਧਮਾਕਿਆਂ ਨੂੰ ਯਾਦ ਕਰਦਿਆਂ ਕਿਹਾ ਕਿ,'ਭਾਰਤ 'ਤੇ ਹੋਏ 26/11 ਦੇ ਧਮਾਕਿਆਂ ਨਾਲ ਇਜ਼ਰਾਈਲ ਨੂੰ ਕਾਫ਼ੀ ਦੁੱਖ ਹੋਇਆ। ਅਸੀਂ ਉਸ ਅੱਤਵਾਦੀ ਹਮਲੇ ਨੂੰ ਨਹੀਂ ਭੁੱਲੇ। ਦੋਵੇਂ ਦੇਸ਼ ਅੱਤਵਾਦ ਦੇ ਖ਼ਿਲਾਫ਼ ਆਪਣੀ ਲੜਾਈ ਨੂੰ ਅੱਗੇ ਲਿਜਾਣ ਦੇ ਲਈ ਰੱਖਿਆ ਖ਼ੇਤਰ 'ਚ ਕੰਮ ਕਰਨਗੇ।
ਖ਼ੇਤੀਬਾੜੀ, ਰੱਖਿਆ, ਸਾਈਬਰ ਸੁਰੱਖ਼ਿਆ ਤੇ ਫ਼ਿਲਮਾਂ ਸਮੇਤ 9 ਸਮਝੌਤੇ
ਦੋਵਾਂ ਦੇਸ਼ਾਂ ਵਿਚਾਲੇ ਖ਼ੇਤੀਬਾੜੀ, ਰੱਖਿਆ ਖ਼ੇਤਰ, ਸਾਈਬਰ ਸੁਰੱਖਿਆ, ਤੇਲ ਤੇ ਗੈਸ ਖ਼ੇਤਰ, ਪੁਲਾੜ ਖ਼ੇਤਰ, ਫ਼ਿਲਮ ਨਿਰਮਾਣ, ਹੋਮਿਓਪੈਥੀ ਦਵਾਈਆਂ ਨੂੰ ਲੈ ਕੇ ਸਮਝੌਤੇ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਸਮਝੌਤਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਜ਼ਰਾਈਲ ਦੀ ਤਕਨੀਕ ਦਾ ਇਸਤੇਮਾਲ ਖ਼ੇਤੀਬਾੜੀ ਖ਼ੇਤਰ 'ਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੋਵੇਂ ਦੇਸ਼ ਸਾਈਬਰ ਸੁਰੱਖਿਆ ਅਤੇ ਸੌਰ ਊਰਜਾ ਦੇ ਖ਼ੇਤਰ 'ਚ ਮਿਲ ਕੇ ਕੰਮ ਕਰਨਗੇ। ਫ਼ਿਲਮਾਂ ਦੀ ਸ਼ੂਟਿੰਗ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਵਿਚਾਲੇ ਸਮਝੌਤਾ ਹੋਇਆ ਹੈ। ਇਸ ਫ਼ੈਸਲੇ ਤੋਂ ਉਤਸ਼ਾਹਿਤ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ, 'ਨਿੱਜੀ ਤੌਰ 'ਤੇ ਮੈਂ ਤੇ ਮੇਰੀ ਪਤਨੀ ਦੋਵੇਂ ਬਾਲੀਵੁੱਡ ਦੇ ਪ੍ਰਸੰਸਕ ਹਾਂ। ਸਾਡੇ ਲਈ ਇਹ ਖ਼ੁਸ਼ੀ ਦੀ ਗੱਲ ਹੈ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਵਿਚਾਲੇ ਇਸ ਗੱਲ 'ਤੇ ਵੀ ਸਹਿਮਤੀ ਬਣੀ ਹੈ ਕਿ ਹੋਮਿਓਪੈਥੀ ਦਵਾਈਆਂ ਦੇ ਨਿਰਮਾਣ 'ਚ ਭਾਰਤ ਨੂੰ ਇਜ਼ਰਾਈਲ ਤਕਨੀਕ ਦਾ ਸਹਿਯੋਗ ਮਿਲੇਗਾ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਦੇ ਵਿਚਾਲੇ ਸੱਭਿਆਚਾਰਕ ਸਬੰਧਾਂ ਅਤੇ ਸੈਲਾਨੀ ਉਦਯੋਗ ਨੂੰ ਉਤਸ਼ਾਹਿਤ ਕਰਨ 'ਤੇ ਵੀ ਸਹਿਮਤੀ ਬਣੀ। ਦੋਵੇਂ ਦੇਸ਼ ਹਵਾਈ ਆਵਾਜਈ ਸਮਝੌਤੇ 'ਚ ਸੋਧ ਲਈ ਵੀ ਰਾਜ਼ੀ ਹੋਏ।
ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਾਯਾਹੂ ਨੇ ਆਪਣੀ ਪਤਨੀ ਸਾਰਾ ਦੇ ਨਾਲ ਰਾਜਘਾਟ ਵਿਖੇ ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਦੋਵਾਂ ਮਹਿਮਾਨਾਂ ਨੇ ਸੈਲਾਨੀ ਕਿਤਾਬ 'ਚ ਆਪਣੇ ਸੰਦੇਸ਼ ਲਿਖੇ।
ਰਾਸ਼ਟਰਪਤੀ ਭਵਨ 'ਚ ਗਾਰਡ ਆਫ਼ ਹਾਨਰ
ਇਸ ਤੋਂ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਰਾਸ਼ਟਰਪਤੀ ਭਵਨ 'ਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਨੇਤਨਯਾਹੂ ਨੇ ਗਾਰਡ ਆਫ਼ ਹਾਨਰ ਦਾ ਨਿਰੀਖ਼ਣ ਕੀਤਾ। ਗਾਰਡ ਆਫ਼ ਹਾਨਰ ਦੇ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇਜ਼ਰਾਈਲੀ ਹਮਰੁਤਬਾ ਨੂੰ ਆਪਣੇ ਮੰਤਰੀ ਮੰਡਲ ਨਾਲ ਮਿਲਵਾਇਆ।
ਭਾਰਤ-ਇਜ਼ਰਾਈਲ ਦੀ ਜੋੜੀ ਸਵਰਗ 'ਚ ਬਣੀ-ਨੇਤਨਯਾਹੂ
ਨਵੀਂ ਦਿੱਲੀ, 15 ਜਨਵਰੀ (ਯੂ. ਐਨ. ਆਈ.)-ਭਾਰਤ ਦੌਰੇ 'ਤੇ ਆਏ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਭਾਰਤ-ਇਜ਼ਰਾਈਲ ਸਬੰਧਾਂ ਨੂੰ 'ਸਵਰਗ 'ਚ ਬਣੀ ਜੋੜੀ' ਵਰਗਾ ਕਰਾਰ ਦਿੰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ 'ਚ ਯੇਰੂਸ਼ਲਮ ਮੁੱਦੇ 'ਤੇ ਭਾਰਤ ਵਲੋਂ ਇਜ਼ਰਾਈਲ ਦੇ ਖ਼ਿਲਾਫ਼ ਵੋਟ ਕੀਤੇ ਜਾਣ ਨਾਲ ਉਨ੍ਹਾਂ ਦੇ ਦੇਸ਼ ਨੂੰ ਨਿਰਾਸ਼ਾ ਜ਼ਰੂਰ ਹੋਈ ਪਰ ਇਸ ਨਾਲ ਦੋਵੇਂ ਦੇਸ਼ਾਂ ਦੇ ਸਬੰਧਾਂ 'ਤੇ ਫ਼ਰਕ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਭਾਰਤ ਤੇ ਇਜ਼ਰਾਈਲ ਦੀ ਸਾਂਝੇਦਾਰੀ ਸਵਰਗ 'ਚ ਬਣੀ ਜੋੜੀ ਹੈ, ਜੋ ਧਰਤੀ 'ਤੇ ਸਾਕਾਰ ਹੋਈ। ਨੇਤਨਯਾਹੂ ਨੇ ਕਿਹਾ ਕਿ 'ਮੈਨੂੰ ਨਹੀਂ ਲੱਗਦਾ ਕਿ ਇਕ ਵੋਟ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਉਨ੍ਹਾਂ ਪਾਕਿਸਤਾਨ ਖ਼ਿਲਾਫ ਭਾਰਤ ਵਲੋਂ ਕੀਤੀ ਗਈ ਸਰਜੀਕਲ ਸਟ੍ਰਾਈਕ ਦੀ ਹਮਾਇਤ ਕੀਤੀ। ਇਕ ਚੈਨਲ ਨਾਲ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਭਾਰਤ ਨੂੰ ਆਪਣੀ ਪਸੰਦ ਅਨੁਸਾਰ ਕੰਮ ਕਰਨ ਦਾ ਸਮਰਥਨ ਕਰਾਂਗਾ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਅੱਤਵਾਦ ਨਾਲ ਨਜਿੱਠਣ ਦੇ ਲਈ ਕੇਵਲ ਦੋ ਤਰੀਕੇ ਹਨ, ਪਹਿਲਾ ਇਸ ਨਾਲ ਖ਼ੁਫ਼ੀਆ ਤਰੀਕੇ ਨਾਲ ਸਾਹਮਣਾ ਕੀਤਾ ਜਾਵੇ ਅਤੇ ਦੂਸਰਾ ਕਾਤਲਾਂ ਖ਼ਿਲਾਫ਼ ਕਾਰਵਾਈ ਕਰੋ। ਉਨ੍ਹਾਂ ਨਰਿੰਦਰ ਮੋਦੀ ਨੂੰ ਮਹਾਨ ਨੇਤਾ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਭਾਰਤੀ ਹਮਰੁਤਬਾ ਆਪਣੇ ਲੋਕਾਂ ਦੇ ਭਵਿੱਖ ਦੇ ਲਈ ਕਾਫ਼ੀ ਉਤਸੁਕ ਹਨ।
ਮੋਦੀ ਵਲੋਂ ਇਜ਼ਰਾਈਲੀ ਕੰਪਨੀਆਂ ਨੂੰ ਨਿਵੇਸ਼ ਦਾ ਸੱਦਾ
ਨਵੀਂ ਦਿੱਲੀ, 15 ਜਨਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ 'ਚ ਕਾਰੋਬਾਰ ਨੂੰ ਆਸਾਨ ਬਣਾਉਣ ਦੇ ਲਈ ਹੋਰ ਆਰਥਿਕ ਸੁਧਾਰ ਕਰਨ ਦਾ ਵਾਅਦਾ ਕੀਤਾ ਅਤੇ ਉਨ੍ਹਾਂ ਨੇ ਇਜ਼ਰਾਈਲ ਦੀਆਂ ਕੰਪਨੀਆਂ ਨੂੰ ਭਾਰਤ 'ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਇਥੇ ਭਾਰਤ-ਇਜ਼ਰਾਈਲ ਕਾਰੋਬਾਰੀ ਸੰਮਲੇਨ 'ਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਸਰਕਾਰ ਵਲੋਂ ਬੀਤੇ ਦਿਨੀਂ ਸਿੰਗਲ ਬ੍ਰਾਂਡ ਖ਼ੁਦਰਾ ਕਾਰੋਬਾਰ 'ਚ ਸਿੱਧਾ ਵਿਦੇਸ਼ੀ ਨਿਵੇਸ਼ ਅਤੇ ਏਅਰ ਇੰਡੀਆ 'ਚ ਵਿਦੇਸ਼ੀ ਏਅਰਲਾਈਨਾਂ ਨੂੰ ਸ਼ੇਅਰ ਖ਼ਰੀਦਣ ਦੀ ਪ੍ਰਵਾਨਗੀ ਦੇਣ ਦੇ ਫ਼ੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕੰਪਨੀਆਂ ਸਾਹਮਣੇ ਪੇਸ਼ ਹੋਣ ਵਾਲੇ ਕਈ ਰੈਗੂਲੇਟਰੀ ਮੁੱਦਿਆਂ ਦਾ ਹੱਲ ਕੀਤਾ ਗਿਆ ਹੈ। ਅਸੀਂ ਰੁਕਾਂਗੇ ਨਹੀਂ ਬਲਕਿ ਹੋਰ ਵੱਧ ਅਤੇ ਵਧੀਆ ਕਰਨਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਦਾ ਨਾਅਰਾ, 'ਸੁਧਾਰ, ਪ੍ਰਦਰਸ਼ਨ ਅਤੇ ਬਦਲਾਅ' ਹੈ। ਪੂੰਜੀ ਤੇ ਤਕਨੀਕ ਦੇ ਪ੍ਰਵੇਸ਼ ਨੂੰ ਸਮਰੱਥ ਕਰਨ ਦੇ ਲਈ ਰੱਖ਼ਿਆ ਸਮੇਤ ਕਈ ਖ਼ੇਤਰ ਸਿੱਧੇ ਵਿਦੇਸ਼ੀ ਨਿਵੇਸ਼ ਲਈ ਖੁੱਲ੍ਹੇ ਹਨ ਅਤੇ 90 ਫ਼ੀਸਦੀ ਤੋਂ ਵੱਧ ਐਫ਼. ਡੀ. ਆਈ. ਪ੍ਰਵਾਨਗੀਆਂ ਆਟੋਮੈਟਿਕ ਰੂਟ ਰਾਹੀਂ ਕਰ ਦਿੱਤੀਆਂ ਗਈਆਂ ਹਨ। ਮੋਦੀ ਨੇ ਕਿਹਾ ਕਿ ਸਾਡੀ ਅਰਥਵਿਵਸਥਾ ਹੁਣ ਸਭ ਤੋਂ ਵੱਧ ਖੁੱਲ੍ਹੀਆਂ ਅਰਥਵਿਵਸਥਾ 'ਚ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਵਿਕਾਸ ਏਜੰਡਾ ਵਿਸ਼ਾਲ ਹੈ। ਇਹ ਇਜ਼ਰਾਈਲੀ ਕੰਪਨੀਆਂ ਲਈ ਵੱਡੇ ਆਰਥਿਕ ਮੌਕੇ ਮੁਹੱਈਆ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਵੱਧ ਤੋਂ ਵੱਧ ਇਜ਼ਰਾਈਲੀ ਲੋਕਾਂ, ਕਾਰੋਬਾਰੀਆਂ ਅਤੇ ਕੰਪਨੀਆਂ ਨੂੰ ਭਾਰਤ 'ਚ ਕੰਮ ਕਰਨ ਦਾ ਸੱਦਾ ਦਿੰਦਾ ਹਾਂ। ਮੋਦੀ ਨੇ ਕਿਹਾ ਕਿ ਭਾਰਤ ਦਾ ਕਾਰੋਬਾਰੀ ਭਾਈਚਾਰਾ ਵੀ ਇਜ਼ਰਾਈਲ ਨਾਲ ਹੱਥ ਮਿਲਾਉਣ ਲਈ ਕਾਫ਼ੀ ਉਤਸੁਕ ਹੈ।
ਨੇਤਨਯਾਹੂ ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਯੋਗਾ
ਨਵੀਂ ਦਿੱਲੀ, (ਏਜੰਸੀ)-ਇਜ਼ਰਾਈਲ ਦੇ ਪ੍ਰਧਾਨ ਮੰਤਰੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਖ਼ੁਸ਼ਮਿਜ਼ਾਜੀ ਸਾਂਝੇ ਬਿਆਨ ਦੌਰਾਨ ਅੱਜ ਕਈ ਵਾਰ ਵੇਖਣ ਨੂੰ ਮਿਲੀ। ਇਸ ਦੌਰਾਨ ਕਈ ਵਾਰ ਦੋਵੇਂ ਨੇਤਾਵਾਂ ਨੇ ਇਕ ਦੂਸਰੇ ਨੂੰ ਗਲੇ ਲਗਾਇਆ। ਇਸ ਮੌਕੇ ਨੇਤਨਯਾਹੂ ਨੇ ਕਿਹਾ ਕਿ ਉਹ ਆਪਣੇ ਮਿੱਤਰ ਨਰਿੰਦਰ ਨਾਲ ਯੋਗਾ ਕਰਨ ਲਈ ਤਿਆਰ ਹਨ। ਉਨ੍ਹਾਂ ਮੋਦੀ ਨੂੰ ਕਿਹਾ ਕਿ ਜਦੋਂ ਵੀ ਤੁਸੀ ਮੇਰੇ ਨਾਲ ਯੋਗਾ ਕਰਨਾ ਚਾਹੋਗੇ ਤਾਂ ਮੈਂ ਹਾਜ਼ਰ ਹੋਵਾਂਗਾ।

ਰਵੀ ਸਿੱਧੂ ਨੂੰ 7 ਸਾਲ ਕੈਦ ਤੇ 75 ਲੱਖ ਰੁਪਏ ਜੁਰਮਾਨਾ

ਐੱਸ. ਏ. ਐੱਸ. ਨਗਰ, 15 ਜਨਵਰੀ (ਜਸਬੀਰ ਸਿੰਘ ਜੱਸੀ)-ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਨੇ ਸਾਲ 2002 'ਚ ਨੌਕਰੀ ਲਗਵਾਉਣ ਲਈ ਮੋਟੀਆਂ ਰਕਮਾਂ ਲੈਣ, ਹਵਾਲਾ ਰਾਹੀਂ ਪੈਸੇ ਵਿਦੇਸ਼ ਭੇਜਣ ਅਤੇ ਜਾਅਲੀ ਵਸੀਅਤ ਬਣਾਉਣ ਦੇ ਬਹੁਚਰਚਿਤ ਮਾਮਲੇ 'ਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਵਿੰਦਰਪਾਲ ਸਿੰਘ ਉਰਫ ਰਵੀ ਸਿੱਧੂ ਨੂੰ ਅੱਜ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਭ੍ਰਿਸ਼ਟਾਚਾਰ ਦੀ ਧਾਰਾ-13 (1) (ਈ) ਆਰ. ਡਬਲਿਊ. ਐੱਸ 13 (2) ਪੀ. ਐਕਟ ਦੇ ਤਹਿਤ 7 ਸਾਲ ਕੈਦ ਅਤੇ 75 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨੇ ਦੀ ਰਕਮ ਜਮ੍ਹਾਂ ਨਾ ਕਰਵਾਉਣ 'ਤੇ 1 ਸਾਲ ਦੀ ਕੈਦ ਹੋਰ ਕੱਟਣੀ ਪਵੇਗੀ। ਇਸ ਸਬੰਧੀ ਜ਼ਿਲ੍ਹਾ ਅਟਾਰਨੀ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਕੇਸ 'ਚ ਨਾਮਜ਼ਦ ਹੋਰ ਦੋਸ਼ੀਆਂ ਰਣਧੀਰ ਸਿੰਘ ਗਿੱਲ, ਪ੍ਰੇਮ ਸਾਗਰ, ਪਰਮਜੀਤ ਸਿੰਘ, ਸੁਰਿੰਦਰ ਕੌਰ ਅਤੇ ਗੁਰਦੀਪ ਸਿੰਘ ਖ਼ਿਲਾਫ਼ ਪੁਖਤਾ ਸਬੂਤ ਸਾਹਮਣੇ ਨਾ ਆਉਣ ਕਾਰਨ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਹੈ ਅਤੇ ਬਾਕੀ ਧਾਰਾਵਾਂ 467, 468, 471 ਅਤੇ 120 ਬੀ ਆਦਿ ਵੀ ਸਾਬਤ ਨਹੀਂ ਹੋ ਸਕੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਕੇਸ ਰੋਪੜ ਦੀ ਅਦਾਲਤ 'ਚੋਂ ਪਿਛਲੇ ਸਾਲ ਹੀ ਤਬਦੀਲ ਹੋ ਕੇ ਮੁਹਾਲੀ ਅਦਾਲਤ 'ਚ ਆਇਆ ਸੀ। ਉਧਰ ਅਦਾਲਤ 'ਚ ਜਿਵੇਂ ਹੀ ਮਾਣਯੋਗ ਜੱਜ ਵਲੋਂ ਰਵੀ ਸਿੱਧੂ ਨੂੰ ਸਜ਼ਾ ਸੁਣਾਈ ਗਈ ਤਾਂ ਉਸ ਨੇ ਆਪਣੇ ਵਕੀਲ ਦਾ ਧੰਨਵਾਦ ਕੀਤਾ ਅਤੇ ਮੁਸਕਰਾ ਕੇ ਪਿੱਛੇ ਬੈਠ ਗਿਆ। ਅਦਾਲਤ ਵਲੋਂ ਦੋਸ਼ੀ ਨੂੰ ਫ਼ੈਸਲੇ ਦੀ 390 ਸਫ਼ਿਆਂ ਦੀ ਕਾਪੀ ਦਿੱਤੀ ਗਈ। ਫ਼ੈਸਲੇ ਦੀ ਕਾਪੀ ਲੈ ਕੇ ਰਵੀ ਸਿੱਧੂ ਪੱਤਰਕਾਰਾਂ ਤੋਂ ਮੂੰਹ ਛੁਪਾਉਂਦਾ ਹੋਇਆ ਜੇਲ੍ਹ ਵਾਲੀ ਗੱਡੀ ਵੱਲ ਭੱਜ ਗਿਆ ਅਤੇ ਫਟਾਫਟ ਗੱਡੀ 'ਚ ਬੈਠ ਗਿਆ। ਇਸ ਦੌਰਾਨ ਉਸ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ।
ਕੀ ਹੈ ਮਾਮਲਾ
ਰਵਿੰਦਰਪਾਲ ਸਿੰਘ ਰਵੀ ਸਿੱਧੂ 'ਤੇ ਵਿਜੀਲੈਂਸ ਦਾ ਦੋਸ਼ ਹੈ ਕਿ ਉਸ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਹੁੰਦਿਆਂ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ। ਵਿਜੀਲੈਂਸ ਮੁਤਾਬਿਕ ਉਨ੍ਹਾਂ ਵਲੋਂ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਰਵੀ ਸਿੱਧੂ ਦੀ 10 ਸਤੰਬਰ 1996 ਤੋਂ ਲੈ ਕੇ 25 ਮਾਰਚ 2002 ਤੱਕ 78 ਲੱਖ 95 ਹਜ਼ਾਰ 65 ਰੁਪਏ ਆਮਦਨ ਸੀ, ਜਦਕਿ ਇਸ ਦੇ ਉਲਟ ਇਸ ਸਮੇਂ 'ਚ ਰਵੀ ਸਿੱਧੂ ਨੇ 20 ਕਰੋੜ 39 ਲੱਖ 49 ਹਜ਼ਾਰ 696 ਰੁਪਏ ਖ਼ਰਚ ਕੀਤੇ ਸਨ ਜੋ ਕਿ ਆਮਦਨ ਤੋਂ ਕਰੀਬ ਸਾਢੇ 19 ਕਰੋੜ ਰੁਪਏ ਵੱਧ ਸਨ। ਇੰਨਾ ਹੀ ਨਹੀਂ ਰਵੀ ਸਿੱਧੂ ਨੇ ਜਾਅਲੀ ਨਾਵਾਂ 'ਤੇ ਵੱਖ-ਵੱਖ ਬੈਂਕਾਂ 'ਚ ਲਾਕਰ ਖੁੱਲ੍ਹਵਾ ਕੇ ਕਰੋੜਾਂ ਰੁਪਏ ਜਮ੍ਹਾਂ ਕਰਵਾਏ ਸਨ। ਵਿਜੀਲੈਂਸ ਮੁਤਾਬਿਕ ਰਵੀ ਸਿੱਧੂ 'ਤੇ ਇਹ ਦੋਸ਼ ਵੀ ਹੈ ਕਿ ਉਸ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਅਯੋਗ ਉਮੀਦਵਾਰਾਂ ਕੋਲੋਂ ਮੋਟੀਆਂ ਰਕਮਾਂ ਲੈ ਕੇ ਨੌਕਰੀਆਂ ਦਿੱਤੀਆਂ ਸਨ। ਇੰਨਾ ਹੀ ਨਹੀਂ ਇਨ੍ਹਾਂ ਪੈਸਿਆਂ ਜੋ ਕਿ 1 ਕਰੋੜ 36 ਲੱਖ ਰੁਪਏ ਬਣਦੇ ਸਨ, ਨੂੰ ਹਵਾਲਾ ਰਾਹੀਂ ਵਿਦੇਸ਼ ਵੀ ਭੇਜਿਆ ਸੀ। ਇਸ ਤੋਂ ਇਲਾਵਾ ਰਵੀ ਸਿੱਧੂ ਵਲੋਂ ਅਵਤਾਰ ਸਿੰਘ ਸੇਖੋਂ ਨਾਮਕ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੀ ਹਿਮਾਚਲ ਵਿਚਲੀ ਜਾਇਦਾਦ ਦੀ ਜਾਅਲੀ ਵਸੀਅਤ ਬਣਾ ਕੇ ਇਸ ਦੀ ਵਰਤੋਂ ਕੀਤੀ ਸੀ। ਵਿਜੀਲੈਂਸ ਨੇ ਰਵੀ ਸਿੱਧੂ ਵਲੋਂ ਵੱਖ-ਵੱਖ ਲਾਕਰਾਂ 'ਚ ਰੱਖੇ ਕੁੱਲ 8 ਕਰੋੜ 30 ਲੱਖ 40 ਹਜ਼ਾਰ 5 ਸੌ ਰੁਪਏ ਬਰਾਮਦ ਕਰਕੇ ਅਦਾਲਤ ਦੇ ਹੁਕਮਾਂ ਦੇ ਚਲਦਿਆਂ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਰੋਪੜ ਵਿਖੇ ਜਮ੍ਹਾਂ ਕਰਵਾ ਦਿੱਤੇ ਸਨ। ਇਸ ਮਾਮਲੇ 'ਚ ਵਿਜੀਲੈਂਸ ਵਲੋਂ ਰਵਿੰਦਰਪਾਲ ਸਿੰਘ ਸਿੱਧੂ ਸਮੇਤ ਸਾਰੇ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਧਾਰਾ 467, 468, 471, 120 ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਦੇ ਤਹਿਤ ਵਿਜੀਲੈਂਸ ਦੇ ਮੁਹਾਲੀ ਵਿਚਲੇ ਥਾਣੇ ਵਿਖੇ 25 ਮਾਰਚ 2002 ਨੂੰ ਮੁਕੱਦਮਾ ਨੰਬਰ 7 ਦਰਜ ਕੀਤਾ ਗਿਆ ਸੀ।

ਸਿੱਧੂ ਨੇ ਜਲ੍ਹਿਆਂਵਾਲਾ ਬਾਗ਼ ਦੇ ਰੱਖ-ਰਖਾਅ ਲਈ ਪ੍ਰਧਾਨ ਮੰਤਰੀ ਤੋਂ ਮੰਗੇ 100 ਕਰੋੜ

ਪੱਤਰ ਲਿਖ਼ ਕੇ ਸੂਬਾ ਪੱਧਰੀ ਕਮੇਟੀ ਬਣਾਉਣ ਦੀ ਕੀਤੀ ਮੰਗ

ਅੰਮ੍ਰਿਤਸਰ, 15 ਜਨਵਰੀ (ਸੁਰਿੰਦਰ ਕੋਛੜ)-13 ਅਪ੍ਰੈਲ, 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ 'ਚ ਹੋਏ ਖ਼ੂਨੀ ਸਾਕੇ ਦੀ ਸ਼ਤਾਬਦੀ ਮਨਾਉਣ ਹਿਤ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਲ੍ਹਿਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਚੇਅਰਮੈਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ਼ ਕੇ ਸਮਾਰਕ ਦੇ ਰੱਖ-ਰਖਾਅ ਲਈ 100 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਨ ਦੀ ਮੰਗ ਕੀਤੀ ਹੈ। ਅੱਜ ਸਵੇਰੇ ਸਿੱਧੂ ਨੇ ਜਲ੍ਹਿਆਂਵਾਲਾ ਬਾਗ਼ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨੂੰ ਦੱਸਿਆ ਕਿ ਸਾਲ 2019 'ਚ ਜਲ੍ਹਿਆਂਵਾਲਾ ਬਾਗ਼ ਸਾਕੇ ਦੀ ਸ਼ਤਾਬਦੀ ਮਨਾਏ ਜਾਣ ਨੂੰ ਲੈ ਕੇ ਸੂਬਾ ਸਰਕਾਰ ਵਲੋਂ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਸ ਦੌਰਾਨ ਸਮਾਰਕ ਦੇ ਅੰਦਰ ਬੰਦ ਪਏ ਲਾਈਟ ਐਂਡ ਸਾਊਂਡ ਸ਼ੋਅ, ਸਾਕੇ ਦੀ ਦਸਤਾਵੇਜ਼ੀ ਫ਼ਿਲਮ, ਲੇਜ਼ਰ ਸ਼ੋਅ ਤੇ ਸੋਵੀਨਰ ਹਾਲ ਦੀ ਨਵਉਸਾਰੀ ਕਰਵਾ ਕੇ ਇਨ੍ਹਾਂ ਨੂੰ ਸੁਚਾਰੂ ਰੂਪ 'ਚ ਸ਼ੁਰੂ ਕਰਦਿਆਂ ਬਾਗ਼ 'ਚ ਰੈਸਟੋਰੈਂਟ, ਅਜਾਇਬ ਘਰ ਤੇ ਹੋਰ ਸਮਾਰਕ ਉਸਾਰੇ ਜਾਣ ਸਬੰਧੀ ਯੋਜਨਾ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਲਿਖ਼ੇ ਗਏ ਪੱਤਰ 'ਚ ਰਾਸ਼ਟਰੀ ਤੇ ਵਿਰਾਸਤੀ ਸਮਾਰਕ ਦੀ ਹੈਸੀਅਤ ਰੱਖਣ ਵਾਲੇ 6.5 ਏਕੜ 'ਚ ਫ਼ੈਲੇ ਜਲ੍ਹਿਆਂਵਾਲਾ ਬਾਗ਼ ਸਮਾਰਕ ਦੇ ਰੱਖ ਰਖਾਅ ਲਈ ਸੂਬਾ ਪੱਧਰੀ ਕਮੇਟੀ ਵੀ ਬਣਾਏ ਜਾਣ ਦੀ ਮੰਗ ਕੀਤੀ ਗਈ ਹੈ, ਜੋ ਕਿ ਆਪਣੇ ਉੱਦਮਾਂ ਸਦਕਾ ਯਾਤਰੂਆਂ ਲਈ ਬਾਗ਼ 'ਚ ਵਧੇਰੇ ਸਹੂਲਤਾਂ ਉਪਲਬਧ ਕਰਵਾ ਸਕੇ।
ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂਆਂ 'ਚੋਂ ਵੱਡੀ ਗਿਣਤੀ 'ਚ ਸੈਲਾਨੀ ਤੇ ਯਾਤਰੂ ਰੋਜ਼ਾਨਾ ਜਲ੍ਹਿਆਂਵਾਲਾ ਬਾਗ਼ ਸਮਾਰਕ ਨੂੰ ਵੇਖਣ ਪਹੁੰਚ ਰਹੇ ਹਨ, ਪਰ ਬਾਗ਼ 'ਚ ਮੌਜੂਦ ਸਮਾਰਕਾਂ ਅਤੇ ਸੰਨ 1919 ਦੀ ਵਿਸਾਖੀ ਨੂੰ ਬਾਗ਼ 'ਚ ਹੋਏ ਕਤਲੇਆਮ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਵਾਲਾ ਕੋਈ ਵੀ ਗਾਈਡ ਉਪਲਬਧ ਨਾ ਹੋਣ ਕਰਕੇ ਸੈਲਾਨੀਆਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪੈ ਰਿਹਾ ਹੈ। ਇਸ ਲਈ ਯਾਤਰੂਆਂ ਦੀ ਸਹੂਲਤ ਲਈ ਗਾਈਡਾਂ ਦੀ ਨਿਯੁਕਤੀ ਕਰਨ ਦੇ ਨਾਲ-ਨਾਲ ਯਾਤਰੂਆਂ ਲਈ ਪੀਣ ਵਾਲੇ ਸਾਫ਼ ਪਾਣੀ ਅਤੇ ਉਨ੍ਹਾਂ ਦੇ ਬੈਠਣ ਲਈ ਯੋਗ ਪ੍ਰਬੰਧ ਕੀਤੇ ਜਾਣ ਵਰਗੀਆਂ ਹੋਰ ਸਹੂਲਤਾਂ ਵੀ ਉਪਲਬਧ ਕਰਵਾਈਆਂ ਜਾਣਗੀਆਂ। ਸਿੱਧੂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਸਾਕੇ 'ਚ ਮਾਰੇ ਗਏ ਲੋਕਾਂ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਵੀ ਉਹ ਵੱਖਰੇ ਤੌਰ 'ਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ਼ ਰਹੇ ਹਨ। ਸਾਕੇ ਦੌਰਾਨ ਬਾਗ਼ 'ਚ ਕਿੰਨੇ ਲੋਕ ਮਾਰੇ ਗਏ ਅਤੇ ਕਿੰਨੇ ਜ਼ਖ਼ਮੀ ਹੋਏ ਸਨ, ਇਹ ਅਜੇ ਤੱਕ ਇਕ ਭੇਦ ਬਣਿਆ ਹੋਇਆ ਹੈ ਅਤੇ ਇਸ ਸਬੰਧੀ ਆਜ਼ਾਦ ਭਾਰਤ ਦੀ ਕਿਸੇ ਵੀ ਸਰਕਾਰ ਦੁਆਰਾ ਕੋਈ ਨਿਰਪੱਖ ਜਾਂਚ ਨਹੀਂ ਕਰਵਾਈ ਗਈ। ਜਿਸ ਕਾਰਨ ਜਲ੍ਹਿਆਂਵਾਲਾ ਬਾਗ਼ ਯਾਦਗਾਰੀ ਟਰੱਸਟ ਕੋਲ ਮੌਜੂਦ ਸੂਚੀ 'ਚ ਸਾਕੇ ਦੌਰਾਨ ਬਾਗ਼ 'ਚ ਮਾਰੇ ਗਏ 388 ਨਾਂਅ, ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਫ਼ਾਈਲ ਨੰਬਰ 139 'ਚ 381 ਨਾਂਅ ਤੇ ਸਰਕਾਰੀ ਪੱਧਰ 'ਤੇ 12 ਨਵੰਬਰ 1919 ਨੂੰ ਮੁਕੰਮਲ ਕੀਤੀ ਗਈ ਸੂਚੀ 'ਚ ਮਰਨ ਵਾਲਿਆਂ ਦੇ 501 ਨਾਵਾਂ ਦਾ ਵੇਰਵਾ ਦਰਜ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕਾਰਾਂ ਪਾਸੋਂ ਇਸ ਬਾਰੇ ਖ਼ੋਜ ਕਰਵਾ ਕੇ ਸ਼ਹੀਦਾਂ ਦੇ ਸਹੀ ਨਾਵਾਂ ਤੇ ਗਿਣਤੀ ਵਾਲੀ ਸੂਚੀ ਸਮਾਰਕ ਅੰਦਰ ਸਨਮਾਨ ਸਹਿਤ ਲਗਾਈ ਜਾਵੇਗੀ।
ਉੱਧਰ ਉਕਤ ਸਮਾਰਕ ਦੀ ਦੇਖ-ਰੇਖ ਲਈ ਸੰਨ 1951 'ਚ ਗਠਿਤ ਕੀਤੇ ਗਏ ਜਲ੍ਹਿਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਸਕੱਤਰ ਐਸ. ਕੇ. ਮੁਖਰਜੀ ਨੇ ਦੱਸਿਆ ਕਿ ਬਾਗ਼ 'ਚ ਟਰੱਸਟ ਦੀ ਸੰਪਤੀ ਵਜੋਂ ਮੌਜੂਦ ਪੁਰਾਣੇ ਸਮੇਂ ਦੇ ਬਣੇ ਇਕ ਘਰ ਨੂੰ ਵੱਡੀ ਜੱਦੋ ਜ਼ਹਿਦ ਨਾਲ ਕਬਜ਼ਾਧਾਰੀਆਂ ਤੋਂ ਖ਼ਾਲੀ ਕਰਵਾਇਆ ਗਿਆ ਹੈ। ਇਸ ਘਰ 'ਚ ਸ਼ਹੀਦ ਊਧਮ ਸਿੰਘ ਦੇ ਨਾਂਅ 'ਤੇ ਲਾਇਬ੍ਰੇਰੀ ਖੋਲ੍ਹੇ ਜਾਣ ਦੀ ਯੋਜਨਾ ਬਣਾਈ ਗਈ ਹੈ, ਪਰ ਇਸ ਘਰ ਦੀਆਂ ਖ਼ਸਤਾ ਹਾਲ ਦੀਵਾਰਾਂ ਤੇ ਬੂਹੇ-ਬਾਰੀਆਂ ਦੀ ਹਾਲਤ ਏਨੀ ਖ਼ਰਾਬ ਹੋ ਚੁੱਕੀ ਹੈ ਕਿ ਇਸ ਦਾ ਵੱਡਾ ਹਿੱਸਾ ਕਦੇ ਵੀ ਦਰਸ਼ਕਾਂ 'ਤੇ ਡਿੱਗ ਕੇ ਇਕ ਵੱਡੇ ਹਾਦਸੇ ਨੂੰ ਜਨਮ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਯਾਦਗਾਰੀ ਘਰ ਦੇ ਰੱਖ-ਰਖਾਅ ਅਤੇ ਇਸ 'ਚ ਸ਼ਹੀਦ ਊਧਮ ਸਿੰਘ ਲਾਇਬ੍ਰੇਰੀ ਕਾਇਮ ਕਰਨ ਸਬੰਧੀ ਕੇਂਦਰ ਸਰਕਾਰ ਪਾਸੋਂ ਕਈ ਵਾਰ ਮੰਗ ਕੀਤੀ ਗਈ, ਪਰ ਅਜੇ ਤੱਕ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ।

ਪੰਜਾਬ ਸਰਕਾਰ ਵਲੋਂ ਕਰਜ਼ਾ ਮੁਆਫ਼ੀ ਸਕੀਮ ਲਈ ਜ਼ਮੀਨ ਬਾਰੇ ਸਵੈ-ਘੋਸ਼ਣਾ ਪੱਤਰ ਲਾਗੂ ਕਰਨ ਦਾ ਫ਼ੈਸਲਾ

ਚੰਡੀਗੜ੍ਹ, 15 ਜਨਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਕਰਜ਼ਾ ਮੁਆਫ਼ੀ ਸਕੀਮ ਦੇ ਲਾਭਪਾਤਰੀਆਂ ਵਲੋਂ ਜ਼ਮੀਨ ਬਾਰੇ ਸਵੈ-ਘੋਸ਼ਣਾ ਪੱਤਰ ਦੇਣ ਦੀ ਪ੍ਰਣਾਲੀ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਇਸ ਸਕੀਮ ਦਾ ਲਾਭ ਸਿਰਫ ਅਸਲ ਹੱਕਦਾਰ ਅਤੇ ਯੋਗ ਕਿਸਾਨਾਂ ਨੂੰ ਦੇਣਾ ਯਕੀਨੀ ਬਣਾਇਆ ਜਾ ਸਕੇ। ਇਸੇ ਤਰ੍ਹਾਂ ਸਰਕਾਰੀ ਮੁਲਾਜ਼ਮਾਂ ਅਤੇ ਸੇਵਾ-ਮੁਕਤ ਪੈਨਸ਼ਨਰਾਂ ਜੋ ਆਮਦਨ ਕਰ ਅਦਾ ਕਰਦੇ ਹਨ, ਨੂੰ ਸਕੀਮ ਦੇ ਘੇਰੇ ਤੋਂ ਬਾਹਰ ਰੱਖਣ ਦਾ ਫੈਸਲਾ ਕੀਤਾ ਹੈ ਤਾਂ ਕਿ ਗਰੀਬ ਤੋਂ ਗਰੀਬ ਕਿਸਾਨ ਨੂੰ ਵੀ ਇਸ ਸਕੀਮ ਦਾ ਲਾਭ ਮਿਲ ਸਕੇ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਇਸ ਸਬੰਧੀ ਨੋਟੀਫਿਕੇਸ਼ਨ ਛੇਤੀ ਜਾਰੀ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਇਹ ਸਵੈ-ਘੋਸ਼ਣਾ ਪੱਤਰ ਕਿਸਾਨਾਂ ਦੀ ਪੰਜਾਬ ਦੇ ਪਿੰਡਾਂ ਵਿੱਚ ਅਤੇ ਹੋਰ ਸੂਬਿਆਂ ਵਿੱਚ ਜ਼ਮੀਨ ਨਾਲ ਸਬੰਧਿਤ ਹੋਵੇਗਾ। ਉਨ੍ਹਾਂ ਕਿਹਾ ਕਿ ਸਿਰਫ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਵਲੋਂ ਦਿੱਤੇ ਵੇਰਵਿਆਂ 'ਤੇ ਹੀ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂ ਜੋ ਇਨ੍ਹਾਂ ਦੀ ਨਿਯੁਕਤੀ ਅਕਾਲੀ-ਭਾਜਪਾ ਸਰਕਾਰ ਸਮੇਂ ਕੀਤੀ ਗਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਰਜ਼ਾ ਮੁਆਫੀ ਸਕੀਮ 'ਚ ਸਵੈ-ਘੋਸ਼ਣਾ ਪੱਤਰ ਅਤੇ ਬੇਤਰਤੀਬੇ ਢੰਗ ਨਾਲ ਪੜਤਾਲ ਕੀਤੇ ਜਾਣ ਨੂੰ ਅਮਲ 'ਚ ਲਿਆਉਣ ਦਾ ਉਦੇਸ਼ ਸਕੀਮ 'ਚ ਕਿਸੇ ਵੀ ਤਰ੍ਹਾਂ ਦੀ ਕਮੀ-ਪੇਸ਼ੀ ਨਾ ਰਹਿ ਜਾਣ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਅਕਾਲੀਆਂ ਵਲੋਂ ਕਰਜ਼ਾ ਮੁਆਫ਼ੀ ਸਕੀਮ ਬਾਰੇ ਕੂੜ ਪ੍ਰਚਾਰ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ ਨੂੰ ਵੀ ਠੱਲ੍ਹ ਪਵੇਗੀ। ਕਰਜ਼ਾ ਮੁਆਫ਼ੀ ਸਕੀਮ ਨੂੰ ਅਮਲ 'ਚ ਲਿਆਉਣ ਸਬੰਧੀ ਚੁਣੇ ਹੋਏ ਨੁਮਾਇੰਦਿਆਂ ਵਲੋਂ ਉਠਾਏ ਮਸਲਿਆਂ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਕਦਮਾਂ ਨਾਲ ਵਿਧਾਇਕਾਂ ਵਲੋਂ ਜ਼ਾਹਰ ਕੀਤੇ ਖਦਸ਼ਿਆਂ ਦਾ ਨਿਬੇੜਾ ਕਰਨ 'ਚ ਵੀ ਮਦਦ ਮਿਲੇਗੀ। ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਵਿਧਾਇਕਾਂ ਨੂੰ ਇਸ ਸਕੀਮ ਨੂੰ ਪੜਾਅਵਾਰ ਅਮਲ 'ਚ ਲਿਆਉਣ ਦੀ ਸਮੁੱਚੀ ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਫੈਸਲਾ ਵਿਧਾਨ ਸਭਾ ਵਲੋਂ ਇਸ ਸਬੰਧ ਵਿੱਚ ਕਾਇਮ ਕੀਤੀ ਕਮੇਟੀ ਦੀ ਰਿਪੋਰਟ ਆਉਣ 'ਤੇ ਲਾਗੂ ਕੀਤਾ ਜਾਵੇਗਾ। ਮੀਟਿੰਗ ਦੌਰਾਨ ਵਿਧਾਇਕਾਂ ਨੇ ਦੱਸਿਆ ਕਿ ਕਈ ਵੱਡੇ ਕਿਸਾਨਾਂ ਨੇ ਸਹਿਕਾਰੀ ਕਰਜ਼ਿਆਂ ਦਾ ਲਾਭ ਲੈਣ ਲਈ ਆਪਣੀਆਂ ਵੱਡੇ ਰਕਬੇ ਵਾਲੀਆਂ ਜ਼ਮੀਨਾਂ ਨੂੰ ਛੋਟੇ ਹਿੱਸਿਆਂ ਵਿੱਚ ਆਪਣੇ ਪੁੱਤਰ ਜਾਂ ਪੁੱਤਰਾਂ ਦੇ ਨਾਂਅ ਤਬਦੀਲ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਵੱਧ ਜ਼ਮੀਨ ਦੇ ਮਾਲਕ ਹੋਣ ਦੇ ਬਾਵਜੂਦ ਉਨ੍ਹਾਂ ਦਾ ਕਰਜ਼ਾ ਮੁਆਫ਼ ਹੋ ਗਿਆ। ਵਿਧਾਇਕਾਂ ਨੇ ਦੱਸਿਆ ਕਿ ਕੁਝ ਵੱਡੇ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਰਾਜਸਥਾਨ 'ਚ ਹਨ ਪਰ ਬਠਿੰਡਾ ਵਿੱਚ ਜ਼ਮੀਨ 2.5 ਏਕੜ ਰਕਬੇ ਤੋਂ ਘੱਟ ਹੋਣ ਕਰਕੇ ਉਹ ਕਰਜ਼ਾ ਮੁਆਫ਼ੀ ਵਾਲੀ ਸੂਚੀ ਵਿੱਚ ਸ਼ਾਮਿਲ ਹੋ ਗਏ ਸਨ, ਜੋ ਬਾਕੀ ਕਿਸਾਨਾਂ 'ਚ ਰੋਸ ਪੈਦਾ ਹੋਣ ਦਾ ਕਾਰਨ ਬਣਿਆ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਲਾਭਪਾਤਰੀਆਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਸਰਕਾਰ ਉਨ੍ਹਾਂ ਪਾਸੋਂ ਜ਼ਮੀਨ ਬਾਰੇ ਹਲਫ਼ੀਆ ਬਿਆਨ ਲਵੇ। ਉਨ੍ਹਾਂ ਕਿਹਾ ਕਿ ਸਗੋਂ ਕਈ ਪ੍ਰਵਾਸੀ ਭਾਰਤੀਆਂ ਨੇ ਵੀ ਕਰਜ਼ਾ ਮੁਆਫ਼ੀ ਸਕੀਮ ਦਾ ਲਾਹਾ ਖੱਟ ਲਿਆ ਜਿਹੜਾ ਕਿ ਯੋਗ ਛੋਟੇ ਕਿਸਾਨਾਂ ਤੱਕ ਹੀ ਸੀਮਤ ਰਹਿਣਾ ਚਾਹੀਦਾ ਸੀ। ਮੀਟਿੰਗ ਦੌਰਾਨ ਇਹ ਵੀ ਸੁਝਾਅ ਦਿੱਤਾ ਗਿਆ ਕਿ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਮਾਲ ਰਿਕਾਰਡ ਦੀ ਪੂਰੀ ਪੁਣਛਾਣ ਕਰਨ ਤੋਂ ਬਾਅਦ ਜ਼ਿਲ੍ਹਾ ਪੱਧਰ 'ਤੇ ਦਿੱਤੇ ਜਾਣ ਤਾਂ ਕਿ ਇਸ ਦਾ ਲਾਭ ਸਹੀ ਲਾਭਪਾਤਰੀਆਂ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਭਰੋਸਾ ਦਿੱਤਾ ਕਿ ਕਰਜ਼ਾ ਮੁਆਫ਼ੀ ਸਕੀਮ ਦੀ ਦੁਰਵਰਤੋਂ ਨੂੰ ਰੋਕਣ ਲਈ ਉਨ੍ਹਾਂ ਦੀ ਸਰਕਾਰ ਹਰ ਸੰਭਵ ਕਦਮ ਚੁੱਕੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਇਸ ਸਕੀਮ ਦੇ ਲਾਭ ਤੋਂ ਅਯੋਗ ਕਿਸਾਨਾਂ ਨੂੰ ਬਾਹਰ ਰੱਖਿਆ ਜਾਵੇ। ਮੀਟਿੰਗ ਵਿਚ ਸੁਰੇਸ਼ ਕੁਮਾਰ ਤੋਂ ਇਲਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਕੁਲਜੀਤ ਸਿੰਘ ਨਾਗਰਾ, ਸੁਖਬਿੰਦਰ ਸਿੰਘ ਸਰਕਾਰੀਆ, ਕੁਸ਼ਲਦੀਪ ਸਿੰਘ ਢਿੱਲੋਂ, ਸੰਗਤ ਸਿੰਘ ਗਿਲਜ਼ੀਆਂ ਅਤੇ ਓ. ਪੀ. ਸੋਨੀ ਹਾਜ਼ਰ ਸਨ। ਇਸ ਮੌਕੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ ਮਾਲ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ ਸਹਿਕਾਰਤਾ ਡੀ.ਪੀ. ਰੈਡੀ ਅਤੇ ਵਧੀਕ ਮੁੱਖ ਸਕੱਤਰ ਵਿਕਾਸ ਵਿਸਵਜੀਤ ਖੰਨਾ ਵੀ ਹਾਜ਼ਰ ਸਨ।

ਬਗ਼ਦਾਦ 'ਚ ਦੋ ਆਤਮਘਾਤੀ ਬੰਬ ਧਮਾਕੇ-38 ਹਲਾਕ

ਬਗਦਾਦ, 15 ਜਨਵਰੀ (ਏਜੰਸੀ)- ਇਰਾਕ ਦੀ ਰਾਜਧਾਨੀ ਬਗਦਾਦ 'ਚ ਅੱਜ ਹੋਏ 2 ਆਤਮਘਾਤੀ ਬੰਬ ਧਮਾਕਿਆਂ 'ਚ 38 ਲੋਕ ਮਾਰੇ ਗਏ ਤੇ 90 ਤੋਂ ਵੱਧ ਜ਼ਖ਼ਮੀ ਹੋ ਗਏ ਹਨ। ਇਰਾਕੀ ਸੈਨਾ ਤੇ ਪੁਲਿਸ ਦੀ ਸੰਯੁਕਤ ਆਪ੍ਰੇਸ਼ਨ ਕਮਾਂਡ ਦੇ ਬੁਲਾਰੇ ਜਨਰਲ ਸਾਦ ਮਾਨ ਨੇ ਦੱਸਿਆ ਕਿ ਕੇਂਦਰੀ ਬਗਦਾਦ ਦੇ ...

ਪੂਰੀ ਖ਼ਬਰ »

ਕਾਬੁਲ 'ਚ ਭਾਰਤੀ ਦੂਤਘਰ 'ਤੇ ਰਾਕੇਟ ਡਿੱਗਾ

ਨਵੀਂ ਦਿੱਲੀ, 15 ਜਨਵਰੀ (ਏਜੰਸੀ)-ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸਥਿਤ ਭਾਰਤੀ ਦੂਤਘਰ 'ਤੇ ਅੱਜ ਇਕ ਰਾਕੇਟ ਡਿੱਗਾ। ਨਵੀਂ ਦਿੱਲੀ 'ਚ ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਦੂਤਘਰ ਦੇ ਸਾਰੇ ਅਧਿਕਾਰੀ ਅਤੇ ਮੁਲਾਜ਼ਮ ਸੁਰੱਖਿਅਤ ਹਨ ਅਤੇ ਕਿਸੇ ਦੇ ਵੀ ਜ਼ਖ਼ਮੀ ਹੋਣ ...

ਪੂਰੀ ਖ਼ਬਰ »

ਆਧਾਰ ਵਿਚ ਹੁਣ ਚਿਹਰੇ ਦੀ ਪਛਾਣ ਦੀ ਸੁਵਿਧਾ ਵੀ

1 ਜੁਲਾਈ ਤੋਂ ਸ਼ੁਰੂ ਹੋਵੇਗੀ ਸਹੂਲਤ

ਨਵੀਂ ਦਿੱਲੀ, 15 ਜਨਵਰੀ (ਏਜੰਸੀ)- ਆਧਾਰ ਅਥਾਰਟੀ (ਯੂ.ਆਈ.ਡੀ.ਏ.ਆਈ) 1 ਜੁਲਾਈ ਤੋਂ ਆਪ ਦੇ ਆਧਾਰ ਕਾਰਡ ਨਾਲ ਇਕ ਨਵੀਂ ਸਹੂਲਤ ਦੀ ਸ਼ੁਰੂਆਤ ਕਰਨ ਜਾ ਰਹੀ ਹੈ, ਜਿਸ ਤੋਂ ਬਾਅਦ ਤੁਹਾਡੇ ਚਿਹਰੇ ਨੂੰ ਵੀ ਆਧਾਰ ਡਾਟਾਬੇਸ ਨਾਲ ਜੋੜ ਦਿੱਤਾ ਜਾਵੇਗਾ। ਆਧਾਰ ਅਥਾਰਟੀ ਵਲੋਂ ਇਸ ...

ਪੂਰੀ ਖ਼ਬਰ »

ਨੋਇਡਾ 'ਚ 3 ਔਰਤਾਂ ਨਾਲ ਜਬਰ ਜਨਾਹ, 8 ਸਾਲਾ ਬੱਚੀ ਨਾਲ ਛੇੜਛਾੜ

ਨੋਇਡਾ, 15 ਜਨਵਰੀ (ਏਜੰਸੀ)- ਨੋਇਡਾ ਦੇ ਵੱਖ-ਵੱਖ ਇਲਾਕਿਆਂ 'ਚ 3 ਔਰਤਾਂ ਨਾਲ ਜਬਰ ਜਨਾਹ ਕੀਤੇ ਜਾਣ ਦੀ ਸੂਚਨਾ ਮਿਲੀ ਹੈ ਤੇ ਇਕ 8 ਸਾਲਾ ਬੱਚੀ ਦੇ ਪਿਤਾ ਨੇ ਇਕ ਧਾਰਮਿਕ ਸੰਸਥਾ ਦੇ ਮੁਖੀ 'ਤੇ ਸਨਿਚਰਵਾਰ ਨੂੰ ਉਸ ਦੀ ਬੇਟੀ ਦੇ ਕੱਪੜੇ ਉਤਰਵਾ ਕੇ ਜਿਣਸੀ ਸੋਸ਼ਣ ਕਰਨ ਦੀ ...

ਪੂਰੀ ਖ਼ਬਰ »

ਕੂੜੇ ਦੇ ਢੇਰ ਬਣੇ ਸੋਨੇ ਵਾਂਗ ਉਗਾਏ ਕਿਸਾਨਾਂ ਦੇ ਆਲੂ

* 400 ਕਰੋੜ ਰੁਪਏ ਦੇ ਮੁੱਲ ਦੇ ਕਰੀਬ ਆਲੂ ਹੋਏ ਸੁਆਹ * ਸਰਕਾਰ ਨਹੀਂ ਹੋ ਰਹੀ ਟੱਸ ਤੋਂ ਮੱਸ

ਮੇਜਰ ਸਿੰਘ ਜਲੰਧਰ, 15 ਜਨਵਰੀ-ਭਾਗ ਚੰਦਰੇ ਪੰਜਾਬ ਦੇ ਕਿਸਾਨਾਂ ਦੇ। ਅਨੇਕਾਂ ਜਫ਼ਰ ਜਾਲ ਕੇ ਸੋਨੇ ਵਾਂਗ ਉਗਾਇਆ ਆਲੂ ਅੱਜ ਕੌਡੀਆਂ ਦੇ ਭਾਅ ਵੀ ਨਹੀਂ ਵਿਕ ਰਿਹਾ ਤੇ ਪਿਛਲੇ ਦੋ ਕੁ ਦਿਨਾਂ ਵਿਚ ਹੀ ਦੁਆਬਾ ਖੇਤਰ ਵਿਚਲੇ 350 ਦੇ ਕਰੀਬ ਕੋਲਡ ਸਟੋਰਾਂ ਵਿਚ ਪਿਆ 3 ਲੱਖ ਟਨ ...

ਪੂਰੀ ਖ਼ਬਰ »

1984 ਸਿੱਖ ਵਿਰੋਧੀ ਦੰਗੇ ਮਾਮਲੇ ਦੀ ਗਵਾਹ ਨੂੰ ਮਿਲੀ ਧਮਕੀ

ਨਵੀਂ ਦਿੱਲੀ, 15 ਜਨਵਰੀ (ਏਜੰਸੀ)- 1984 ਦੇ ਸਿੱਖ ਵਿਰੋਧੀ ਦੰਗੇ ਮਾਮਲੇ 'ਚ ਕਾਂਗਰਸ ਨੇਤਾ ਸੱਜਣ ਕੁਮਾਰ ਤੇ ਹੋਰਾਂ ਦੀ ਸ਼ਮੂਲੀਅਤ ਹੋਣ ਦੀ ਗਵਾਹੀ ਦੇਣ ਵਾਲੀ ਅਹਿਮ ਗਵਾਹ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। 1984 ਦੇ ਪੀੜਤਾਂ ਦੀ ...

ਪੂਰੀ ਖ਼ਬਰ »

ਚਾਰਾ ਘੁਟਾਲਾ ਮਾਮਲਾ: ਲਾਲੂ ਯਾਦਵ ਵਿਸ਼ੇਸ਼ ਸੀ. ਬੀ. ਆਈ. ਅਦਾਲਤਾਂ 'ਚ ਹੋਏ ਪੇਸ਼

ਰਾਂਚੀ, 15 ਜਨਵਰੀ (ਏਜੰਸੀ)- ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਲਾਲੂ ਪ੍ਰਸਾਦ ਯਾਦਵ 1990 ਦੇ ਚਾਰਾ ਘੁਟਾਲੇ ਦੇ 2 ਵੱਖ-ਵੱਖ ਮਾਮਲਿਆਂ 'ਚ ਅੱਜ ਵਿਸ਼ੇਸ਼ ਸੀ. ਬੀ. ਆਈ. ਅਦਾਲਤਾਂ 'ਚ ਪੇਸ਼ ਹੋਏ। ਉਹ ਪਹਿਲਾਂ ਦੁਮਕਾ ਖਜ਼ਾਨੇ 'ਚੋਂ ਧੋਖਾਧੜੀ ਨਾਲ 3.97 ...

ਪੂਰੀ ਖ਼ਬਰ »

ਸੁਪਰੀਮ ਕੋਰਟ ਦੇ ਜੱਜਾਂ ਦਾ ਵਿਵਾਦ ਸੁਲਝਾ ਲਿਆ-ਅਟਾਰਨੀ ਜਨਰਲ

ਅਦਾਲਤ ਜਾਣ ਤੋਂ ਪਹਿਲਾਂ ਚੀਫ਼ ਜਸਟਿਸ ਅਤੇ ਚਾਰ ਸੀਨੀਅਰ ਜੱਜਾਂ ਨੇ ਕੀਤੀ ਗ਼ੈਰ-ਰਸਮੀ ਮੁਲਾਕਾਤ

ਨਵੀਂ ਦਿੱਲੀ, 15 ਜਨਵਰੀ (ਉਪਮਾ ਡਾਗਾ ਪਾਰਥ)-'ਭਾਰਤ ਦੇ ਚੀਫ਼ ਜਸਟਿਸ ਅਤੇ 4 ਸੀਨੀਅਰ ਜੱਜਾਂ ਦਰਮਿਆਨ ਸ਼ੁੱਕਰਵਾਰ ਨੂੰ ਜਨਤਕ ਹੋਏ ਮਤਭੇਦ ਹੁਣ ਸੁਲਝਾ ਲਏ ਗਏ ਹਨ।' ਇਹ ਬਿਆਨ ਅਟਾਰਨੀ ਜਨਰਲ ਕੇ. ਕੇ. ਵੇਨੂੰਗੋਪਾਲ ਨੇ ਅੱਜ ਪੱਤਰਕਾਰਾਂ ਨੂੰ ਦਿੱਤਾ। ਹਲਕਿਆਂ ਮੁਤਾਬਿਕ ...

ਪੂਰੀ ਖ਼ਬਰ »

ਵੱਡੇ ਮੁੱਦਿਆਂ ਦੀ ਸੁਣਵਾਈ ਲਈ ਚੀਫ਼ ਜਸਟਿਸ ਵਲੋਂ ਪੰਜ ਜੱਜਾਂ ਦਾ ਸੰਵਿਧਾਨਿਕ ਬੈਂਚ ਗਠਿਤ

ਨਵੀਂ ਦਿੱਲੀ, 15 ਜਨਵਰੀ (ਪੀ. ਟੀ. ਆਈ.)-ਮਹੱਤਵਪੂਰਨ ਮਾਮਲਿਆਂ ਨੂੰ ਸੌਂਪਣ ਨੂੰ ਲੈ ਕੇ ਚੀਫ਼ ਜਸਟਿਸ ਦੀਪਕ ਮਿਸ਼ਰਾ ਅਤੇ ਚਾਰ ਸਭ ਤੋਂ ਸੀਨੀਅਰ ਜੱਜਾਂ ਵਿਚਕਾਰ ਇਕ ਤਰ੍ਹਾਂ ਨਾਲ ਪੈਦਾ ਹੋਈ ਫੁੱਟ ਦਰਮਿਆਨ ਸੁਪਰੀਮ ਕੋਰਟ ਨੇ ਅੱਜ ਚੀਫ਼ ਜਸਟਿਸ ਦੀ ਅਗਵਾਈ ਵਿਚ ਪੰਜ ਜੱਜਾਂ ...

ਪੂਰੀ ਖ਼ਬਰ »

ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਮੁੜ ਅਸਮਾਨ ਛੂਹਣ ਲੱਗੀਆਂ

ਨਵੀਂ ਦਿੱਲੀ, 15 ਜਨਵਰੀ (ਏਜੰਸੀਆਂ)-ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਕਾਰਨ ਡੀਜ਼ਲ ਦੀ ਕੀਮਤ 61.74 ਰੁਪਏ ਅਤੇ ਪੈਟਰੋਲ 71 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਪਹੁੰਚ ਗਈ ਹਨ। ਸਰਕਾਰੀ ਖੇਤਰ ਦੀਆਂ ਤੇਲ ਕੰਪਨੀਆਂ ਦੇ ਰੋਜ਼ਾਨਾ ਈਂਧਣ ਮੁੱਲ ਸੂਚਨਾ ...

ਪੂਰੀ ਖ਼ਬਰ »

ਰਾਹੁਲ ਗਾਂਧੀ ਦਾ 2 ਦਿਨਾ ਅਮੇਠੀ ਦੌਰਾ ਸ਼ੁਰੂ

ਰਾਏ ਬਰੇਲੀ/ਲਖਨਊ, 15 ਜਨਵਰੀ (ਏਜੰਸੀ)- ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਰਾਹੁਲ ਗਾਂਧੀ ਦੇ ਉੱਤਰ ਪ੍ਰਦੇਸ਼ 'ਚ ਅਮੇਠੀ ਦੇ 2 ਦਿਨਾ ਦੌਰੇ 'ਤੇ ਜਾਣ ਸਮੇਂ ਲਖਨਊ ਹਵਾਈ ਅੱਡੇ ਪੁੱਜਣ ਮੌਕੇ ਰਾਜ ਬੱਬਰ ਦੀ ਅਗਵਾਈ 'ਚ ਕਈ ਨੇਤਾਵਾਂ ਤੇ ਉਤਸ਼ਾਹਿਤ ...

ਪੂਰੀ ਖ਼ਬਰ »

ਸੀ. ਬੀ. ਆਈ. ਵਲੋਂ ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀ ਕੋਲੋਂ 2.15 ਕਰੋੜ ਰੁਪਏ ਬਰਾਮਦ

ਨਵੀਂ ਦਿੱਲੀ, 15 ਜਨਵਰੀ (ਏਜੰਸੀ)-ਸੀ. ਬੀ. ਆਈ. ਨੇ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਇਕ ਅਧਿਕਾਰੀ ਆਰ. ਕੇ. ਸਸੀਹਾਰ ਦੀ ਕੋਲਕਾਤਾ ਸਥਿਤ ਰਿਹਾਇਸ਼ 'ਚੋਂ 2.15 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਕੇਂਦਰੀ ਏਜੰਸੀ ਨੇ ਉਸ ਦੇ ਘਰੋਂ 30 ਲੱਖ ਰੁਪਏ ਦੇ ਗਹਿਣੇ ਵੀ ਬਰਾਮਦ ...

ਪੂਰੀ ਖ਼ਬਰ »

ਪ੍ਰਵੀਨ ਤੋਗੜੀਆ ਅਹਿਮਦਾਬਾਦ ਦੇ ਪਾਰਕ 'ਚ ਬੇਹੋਸ਼ੀ ਦੀ ਹਾਲਤ 'ਚ ਮਿਲੇ

ਅਹਿਮਦਾਬਾਦ, 15 ਜਨਵਰੀ (ਏਜੰਸੀ)-ਵਿਸ਼ਵ ਹਿੰਦੂ ਪ੍ਰੀਸ਼ਦ (ਵੀ. ਐਚ. ਪੀ.) ਦੇ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਪ੍ਰਵੀਨ ਤੋਗੜੀਆ ਜੋ ਕਿ ਅੱਜ ਸਵੇਰ ਤੋਂ ਲਾਪਤਾ ਸਨ ਜਦੋਂ ਰਾਜਸਥਾਨ ਪੁਲਿਸ ਉਨ੍ਹਾਂ ਨੂੰ ਇਕ ਪੁਰਾਣੇ ਕੇਸ ਵਿਚ ਗ੍ਰਿਫ਼ਤਾਰ ਕਰਨ ਪਹੁੰਚੀ ਰਾਤ ਸਮੇਂ ਇਕ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX