ਤਾਜਾ ਖ਼ਬਰਾਂ


ਸੋਨੀਆ ਗਾਂਧੀ ਬਿਮਾਰ, ਚੰਡੀਗੜ੍ਹ ਤੋਂ ਦਿੱਲੀ ਵਾਪਸ ਪਰਤੀ
. . .  8 minutes ago
ਚੰਡੀਗੜ੍ਹ, 23 ਮਾਰਚ - ਯੂ.ਪੀ.ਏ. ਚੇਅਰਪਰਸਨ ਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਬਿਮਾਰ ਪੈ ਗਏ । ਉਨ੍ਹਾਂ ਨੂੰ ਚੰਡੀਗੜ੍ਹ ਤੋਂ ਦਿੱਲੀ ਲਿਆਂਦਾ ਗਿਆ। ਸੋਨੀਆ ਗਾਂਧੀ ਬੀਤੇ ਦਿਨ ਸ਼ਿਮਲਾ 'ਚ ਸਨ ਤੇ ਉੱਥੇ ਉਨ੍ਹਾਂ ਦੀ ਸਿਹਤ ਨਾਸਾਜ਼ ਹੋ ਗਈ ਤੇ ਉਨ੍ਹਾਂ ਨੂੰ ਦੇਰ ਰਾਤ ਚੰਡੀਗੜ੍ਹ...
ਟਰੇਡ ਵਾਰ ਦੇ ਚੱਲਦਿਆਂ ਸ਼ੇਅਰ ਬਾਜਾਰ 'ਚ ਭਾਰੀ ਗਿਰਾਵਟ
. . .  36 minutes ago
ਮੁੰਬਈ, 23 ਮਾਰਚ - ਇਸ ਕਾਰੋਬਾਰੀ ਹਫ਼ਤੇ ਦੇ ਆਖ਼ਰੀ ਦਿਨ ਸ਼ੇਅਰ ਬਾਜਾਰ ਨੇ ਭਾਰੀ ਗਿਰਾਵਟ ਨਾਲ ਸ਼ੁਰੂਆਤ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਦੇ ਟਰੇਡ ਵਾਰ (ਵਪਾਰ ਯੁੱਧ) ਸ਼ੁਰੂ ਕਰਨ ਦੀ ਵਜ੍ਹਾ ਨਾਲ ਅੱਜ ਬਾਜਾਰ ਧੜੰਮ ਹੋ ਗਿਆ। ਨਿਫਟੀ 10 ਹਜ਼ਾਰ ਦੇ...
ਰਾਜ ਸਭਾ ਚੋਣਾਂ : 6 ਰਾਜਾਂ ਦੀਆਂ 25 ਸੀਟਾਂ ਲਈ ਵੋਟਿੰਗ ਸ਼ੁਰੂ, ਯੂ.ਪੀ. ਵਿਚ ਕਰਾਸ ਵੋਟਿੰਗ ਦੀ ਸੰਭਾਵਨਾ
. . .  about 1 hour ago
ਅੰਨਾ ਹਜ਼ਾਰੇ ਰਾਮਲੀਲ੍ਹਾ ਮੈਦਾਨ 'ਚ ਅੱਜ ਸ਼ੁਰੂ ਕਰਨਗੇ ਪ੍ਰਦਰਸ਼ਨ
. . .  about 2 hours ago
ਨਵੀਂ ਦਿੱਲੀ, 23 ਮਾਰਚ - ਸਮਾਜਸੇਵੀ ਅੰਨਾ ਹਜ਼ਾਰੇ ਇਕ ਵਾਰ ਫਿਰ ਕੇਂਦਰ ਸਰਕਾਰ ਖਿਲਾਫ ਰਾਮ ਲੀਲ੍ਹਾ ਮੈਦਾਨ ਤੋਂ ਅੰਦੋਲਨ ਕਰਨ ਜਾ ਰਹੀ ਹਨ। ਉਨ੍ਹਾਂ ਦੀ ਮੰਗ ਕਿਸਾਨਾਂ ਦੇ ਹੱਕ ਲਈ ਠੋਸ ਕਦਮ ਚੁੱਕਣ ਦੀ ਹੈ। ਉਹ ਕਿਸਾਨਾਂ ਦੀ ਪੱਕੀ ਆਮਦਨੀ, ਪੈਨਸ਼ਨ, ਖੇਤੀ ਦੇ ਵਿਕਾਸ...
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ ਅਦਾਰਾ ਅਜੀਤ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ
. . .  about 2 hours ago
ਅੱਜ ਦਾ ਵਿਚਾਰ
. . .  about 2 hours ago
ਰਾਜ ਸਭਾ ਚੋਣ : 6 ਰਾਜਾਂ 'ਚ 25 ਸੀਟਾਂ ਲਈ ਚੋਣ ਅੱਜ
. . .  about 2 hours ago
ਨਵੀਂ ਦਿੱਲੀ, 23 ਮਾਰਚ - 6 ਰਾਜਾਂ ਦੀਆਂ 25 ਰਾਜ ਸਭਾ ਸੀਟਾਂ 'ਤੇ ਅੱਜ ਮਤਦਾਨ ਹੋਵੇਗਾ। ਵੋਟਿੰਗ ਸਵੇਰੇ 9 ਵਜੇ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਚੱਲੇਗੀ। ਇਨ੍ਹਾਂ 'ਚ ਉਤਰ ਪ੍ਰਦੇਸ਼ ਦੀਆਂ 10 ਸੀਟਾਂ ਵੀ ਸ਼ਾਮਲ ਹਨ। ਉਤਰ ਪ੍ਰਦੇਸ਼ ਤੋਂ ਰਾਜ ਸਭਾ ਦੀ ਹਰ ਸੀਟ ਲਈ...
ਕਰੰਟ ਲੱਗਣ ਕਾਰਨ ਟਰੱਕ ਚਾਲਕ ਦੀ ਮੌਤ
. . .  1 day ago
ਜੀਰਕਪੁਰ ,22 ਮਾਰਚ(ਅਵਤਾਰ ਸਿੰਘ)-ਜੀਰਕਪੁਰ ਨੇੜਲੇ ਪਿੰਡ ਦਿਆਲਪੁਰਾ ਵਿਖੇ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਕੇ ਜਰਨੈਲ ਸਿੰਘ ਨਾਮਕ ਟਰੱਕ ਚਾਲਕ ਦੀ ਮੌਤ ਹੋ ਗਈ।ਜਾਣਕਾਰੀ ਅਨੁਸਾਰ ਟਰੱਕ...
ਗੈਂਗਸਟਰ ਰਵੀ ਦਿਉਲ ਅਦਾਲਤ ਵਿਚ ਪੇਸ਼
. . .  1 day ago
ਖੁਦਕਸ਼ੀ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨ ਦੀ ਮੌਤ
. . .  1 day ago
ਸੀ.ਬੀ.ਆਈ ਵੱਲੋਂ ਵਿਆਪਮ ਘੋਟਾਲੇ 'ਚ ਇੱਕ ਹੋਰ ਗ੍ਰਿਫ਼ਤਾਰੀ
. . .  1 day ago
ਬੀ.ਸੀ.ਸੀ.ਆਈ ਵੱਲੋਂ ਮੁਹੰਮਦ ਸ਼ਮੀ ਨੂੰ ਕਲੀਨ ਚਿੱਟ
. . .  1 day ago
ਰਾਹੁਲ ਗਾਂਧੀ 24 ਅਤੇ 25 ਨੂੰ ਵੀ ਕਰਨਗੇ ਕਰਨਾਟਕ ਦੌਰਾ
. . .  1 day ago
ਬੀ.ਸੀ.ਸੀ.ਆਈ ਮੁਹੰਮਦ ਸ਼ਮੀ ਦਾ ਸਲਾਨਾ ਇਕਰਾਰਨਾਮਾ ਰੱਖੇਗਾ ਜਾਰੀ
. . .  1 day ago
ਮਾਲਦੀਵ 'ਚ ਐਮਰਜੈਂਸੀ ਹਟਾਏ ਜਾਣ ਦਾ ਭਾਰਤ ਨੇ ਕੀਤਾ ਸਵਾਗਤ
. . .  1 day ago
ਗਾਜ਼ੀਪੁਰ ਲੈਂਡਫਿਲ ਅੱਗ ਮਾਮਲਾ : ਐਨ.ਜੀ.ਟੀ ਨੇ ਦਿੱਲੀ ਸਰਕਾਰ ਅਤੇ ਡੀ.ਡੀ.ਏ ਤੋਂ ਮੰਗੀ ਰਿਪੋਰਟ
. . .  1 day ago
ਉੱਤਰਾਖੰਡ : ਸਾਲ 2018-19 ਦਾ 45,585 ਕਰੋੜ ਦਾ ਬਜਟ ਪੇਸ਼
. . .  1 day ago
ਜੈਲਲਿਤਾ ਦੀ ਮੌਤ ਤੋਂ ਬਾਅਦ ਇੱਕ ਵੱਡਾ ਖ਼ੁਲਾਸਾ
. . .  1 day ago
ਮੁੱਠਭੇੜ ਸ਼ਹੀਦ ਹੋਏ ਜਵਾਨਾਂ ਦਿੱਤੀ ਗਈ ਸ਼ਰਧਾਂਜਲੀ
. . .  1 day ago
ਛੇਹਰਟਾ ਦੇ ਪਿੰਡ ਗੁਮਾਨਪੁਰਾ ਵਿਖੇ ਚੱਲੀ ਗੋਲੀ
. . .  1 day ago
ਸਕੂਲ ਬੱਸ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਇੱਕ ਦੀ ਮੌਤ, 15 ਜ਼ਖਮੀ
. . .  1 day ago
1984 ਸਿੱਖ ਦੰਗਾ ਮਾਮਲਾ : ਦਿੱਲੀ ਹਾਈਕੋਰਟ ਵੱਲੋਂ ਸੱਜਣ ਕੁਮਾਰ ਨੂੰ ਨੋਟਿਸ
. . .  1 day ago
ਕੈਂਬ੍ਰਿਜ਼ ਐਨਾਲੈਟਿਕਾ ਨਾਲ ਮੇਰੇ ਬੇਟੇ ਦਾ ਕੋਈ ਲੈਣ ਦੇਣ ਨਹੀ - ਕੇ.ਸੀ.ਤਿਆਗੀ
. . .  1 day ago
ਵਿਸ਼ਵ ਪੱਧਰ 'ਤੇ ਭਾਰਤ ਆਰਥਿਕ ਤਾਕਤ ਦੇ ਨਾਲ ਫ਼ੌਜੀ ਤਾਕਤ ਵਜੋਂ ਵੀ ਉੱਭਰ ਰਿਹਾ-ਰਾਮ ਨਾਥ ਕੋਵਿੰਦ
. . .  1 day ago
23 ਮਾਰਚ ਨੂੰ ਹੋਣ ਵਾਲੀ ਬੋਰਡ ਦੀ ਪਰੀਖਿਆ ਦੇ ਸਮੇਂ 'ਚ ਕੋਈ ਤਬਦੀਲੀ ਨਹੀਂ
. . .  1 day ago
ਕੈਪਟਨ ਸਰਕਾਰ ਦੀ ਢੋਆ-ਢੁਆਈ ਨੀਤੀ ਦਾ ਟਰੱਕ ਯੂਨੀਅਨਾਂ ਵੱਲੋਂ ਵਿਰੋਧ
. . .  1 day ago
ਸੰਸਦ ਨੇ ਟੈਕਸ ਫਰੀ ਗਰੈਚੁਟੀ ਦੀ ਹੱਦ ਕੀਤੀ ਦੁੱਗਣੀ
. . .  1 day ago
ਲੁਧਿਆਣਾ 'ਚ ਪੰਜ ਕਰੋੜ ਦੀ ਹੈਰੋਇਨ ਸਮੇਤ ਦੋ ਕਾਬੂ
. . .  1 day ago
ਖੇਤ ਵਿਚੋਂ ਤਿੰਨ ਅਜਗਰ ਕਾਬੂ
. . .  1 day ago
ਬ੍ਰਹਮੋਸ ਮਿਸਾਈਲ ਦਾ ਸਫਲ ਪ੍ਰੀਖਣ
. . .  1 day ago
ਕੇਜਰੀਵਾਲ ਸਰਕਾਰ ਵੱਲੋਂ ਚੌਥਾ ਬਜਟ ਪੇਸ਼
. . .  1 day ago
ਪਨਬੱਸ ਵਰਕਰਾਂ ਵਲੋਂ ਅੰਮ੍ਰਿਤਸਰ ਬੱਸ ਅੱਡੇ ਦਾ ਕੀਤਾ ਗਿਆ ਮੁਕੰਮਲ ਚੱਕਾ ਜਾਮ
. . .  1 day ago
23 ਮਾਰਚ ਨੂੰ ਛੁੱਟੀ ਦਾ ਐਲਾਨ, ਪਰ ਸਰਕਾਰੀ ਦਫਤਰ ਤੇ ਬੈਂਕ ਖੁਲ੍ਹਣਗੇ
. . .  1 day ago
ਆਪ ਤੇ ਲੋਕ ਇਨਸਾਫ ਪਾਰਟੀ ਵਲੋਂ ਵੀ ਵਾਕ ਆਊਟ
. . .  1 day ago
ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਵਿਚੋਂ ਕੀਤਾ ਵਾਕ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਚੇਤ ਸੰਮਤ 550
ਿਵਚਾਰ ਪ੍ਰਵਾਹ: ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਇਹ ਸਾਡਾ ਵਰਤਮਾਨ ਹੀ ਸਾਨੂੰ ਦੱਸਦਾ ਹੈ। -ਸਵਾਮੀ ਵਿਵੇਕਾਨੰਦ
  •     Confirm Target Language  


ਭਾਰਤ ਵੱਡੀ ਫ਼ੌਜੀ ਤਾਕਤ ਵਜੋਂ ਵੀ ਉੱਭਰ ਚੁੱਕਾ ਹੈ-ਰਾਸ਼ਟਰਪਤੀ

ਹਲਵਾਰਾ ਅੱਡੇ 'ਤੇ ਹਵਾਈ ਫ਼ੌਜ ਦਾ ਯੁੱਧ ਸੇਵਾਵਾਂ ਬਦਲੇ ਰਾਸ਼ਟਰਪਤੀ ਪੁਰਸਕਾਰਾਂ ਨਾਲ ਸਨਮਾਨ
ਜਗਰਾਉਂ, 22 ਮਾਰਚ (ਜੋਗਿੰਦਰ ਸਿੰਘ)-ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਅੱਜ ਭਾਰਤੀ ਹਵਾਈ ਦੇ ਫ਼ੌਜ ਦੇ ਹਲਵਾਰਾ ਸਟੇਸ਼ਨ ਵਿਖੇ ਹਵਾਈ ਫ਼ੌਜ ਦੀ 51 ਸੁਕੈਡਰਨ ਯੂਨਿਟ ਨੂੰ ਯੁੱਧ ਸੇਵਾਵਾਂ ਬਦਲੇ 'ਪ੍ਰੈਜ਼ੀਡੈਂਟ ਸਟੈਂਡਰਡ' ਪੁਰਸਕਾਰ ਅਤੇ 230 ਸਿਗਨਲ ਯੂਨਿਟ ਨੂੰ 'ਪ੍ਰੈਜ਼ੀਡੈਂਟ ਕਲਰਜ਼' ਪੁਰਸਕਾਰ ਦੇਣ ਲਈ ਕਰਵਾਏ ਗਏ ਵਿਸ਼ੇਸ਼ ਸਨਮਾਨ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਪੁੱਜੇ | ਇਸ ਮੌਕੇ ਭਾਰਤੀ ਹਵਾਈ ਫ਼ੌਜ ਦੇ ਮੁਖੀ ਸ: ਬੀ.ਐਸ. ਧਨੋਆ, ਪੰਜਾਬ ਦੇ ਗਵਰਨਰ ਸ੍ਰੀ ਵੀ.ਪੀ. ਸਿੰਘ ਬਦਨੌਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਤਿ੍ਪਤ ਰਾਜਿੰਦਰ ਸਿੰਘ ਬਾਜਵਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸ੍ਰੀ ਰਾਮ ਨਾਥ ਕੋਵਿੰਦ ਦੇਸ਼ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਦੂਸਰੀ ਵਾਰ ਪੰਜਾਬ ਆ ਕੇ ਹਵਾਈ ਫ਼ੌਜ ਨੂੰ ਰਾਸ਼ਟਰਪਤੀ ਸਨਮਾਨ ਦੇ ਚੁੱਕੇ ਹਨ | ਇਸ ਤੋਂ ਪਹਿਲਾਂ ਉਨ੍ਹਾਂ ਵਲੋਂ ਨਵੰਬਰ 2017 ਨੂੰ ਆਦਮਪੁਰ ਵਿਖੇ ਵੀ ਹਵਾਈ ਫ਼ੌਜ ਦੇ ਸਟੇਸ਼ਨ ਦਾ ਦੌਰਾ ਕਰਕੇ ਭਾਰਤੀ ਹਵਾਈ ਫ਼ੌਜ ਦੇ ਇਕ ਯੂਨਿਟ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਸੀ | ਸ੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਭਾਰਤ, ਜਿੱਥੇ ਇਕ ਪਾਸੇ ਵਿਸ਼ਵ ਦੀ ਆਰਥਿਕ ਮਹਾਸ਼ਕਤੀ ਬਣ ਕੇ ਉਭਰ ਰਿਹਾ ਹੈ, ਉੱਥੇ ਹੀ ਵਿਸ਼ਵ 'ਚ ਸ਼ਾਂਤੀ ਦੀ ਬਹਾਲੀ ਦਾ ਵੀ ਹਾਮੀ ਹੈ | ਉਨ੍ਹਾਂ ਭਾਰਤੀ ਹਵਾਈ ਫ਼ੌਜ ਦੀ 51 ਸੁਕੈਡਰਨ ਅਤੇ 230 ਸਿਗਨਲ ਯੂਨਿਟ ਦੇ ਲਾਮਿਸਾਲ ਕਾਰਗੁਜ਼ਾਰੀ ਵਾਲੇ ਇਤਿਹਾਸ ਦੀ ਸ਼ਲਾਘਾ ਕੀਤੀ | ਇਸ ਮੌਕੇ ਉਨ੍ਹਾਂ ਸਨਮਾਨਿਤ ਕੀਤੀਆਂ ਗਈਆਂ ਦੋਵੇਂ ਯੂਨਿਟਾਂ ਬਾਰੇ ਇਕ ਕਿਤਾਬਚਾ ਵੀ ਰਿਲੀਜ਼ ਕੀਤਾ | ਅੱਜ ਰਾਸ਼ਟਰਪਤੀ ਪਾਸੋਂ 51 ਸੁਕੈਡਰਨ ਵਲੋਂ 'ਪ੍ਰੈਜ਼ੀਡੈਂਟ ਸਟੈਂਡਰਜ਼' ਪੁਰਸਕਾਰ ਦੀ ਪ੍ਰਾਪਤੀ ਗਰੁੱਪ ਕੈਪਟਨ ਸ੍ਰੀ ਸਤੀਸ਼ ਐਸ. ਪਵਾਰ ਅਤੇ 'ਪ੍ਰੈਜੀਡੈਂਟ ਕਲਰਜ਼' ਪੁਰਸਕਾਰ ਦੀ ਪ੍ਰਾਪਤੀ 230 ਸਿਗਨਲ ਯੂਨਿਟ ਦੇ ਗਰੁੱਪ ਕੈਪਟਨ ਸ੍ਰੀ ਐਸ.ਕੇ. ਤਿ੍ਪਾਠੀ ਨੇ ਕੀਤੀ | ਅੱਜ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਦਾ ਏਅਰ ਫੋਰਸ ਸਟੇਸ਼ਨ ਹਲਵਾਰਾ ਵਿਖੇ ਪਹੁੰਚਣ 'ਤੇ ਪੰਜਾਬ ਦੇ ਗਵਰਨਰ ਸ੍ਰੀ ਵੀ.ਪੀ. ਸਿੰਘ ਬਦਨੌਰ, ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ: ਤਿ੍ਪਤ ਰਾਜਿੰਦਰ ਸਿੰਘ ਬਾਜਵਾ, ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਸ: ਬੀਰੇਂਦਰ ਸਿੰਘ ਧਨੋਆ, ਹਵਾਈ ਫ਼ੌਜ ਦੇ ਪੱਛਮੀ ਕਮਾਨ ਦੇ ਮੁਖੀ ਏਅਰ ਮਾਰਸ਼ਲ ਕੈਪਟਨ ਹਰੀ ਕੁਮਾਰ, ਵਿਧਾਇਕ ਰਾਏਕੋਟ ਸ: ਜਗਤਾਰ ਸਿੰਘ ਹਿੱਸੋਵਾਲ, ਡਵੀਜ਼ਨਲ ਕਮਿਸ਼ਨਰ ਸ੍ਰੀ ਵੀ.ਕੇ. ਮੀਨਾ, ਆਈ.ਜੀ. ਸ੍ਰੀ ਅਰਪਿਤ ਸ਼ੁਕਲਾ, ਡੀ.ਆਈ.ਜੀ. ਲੁਧਿਆਣਾ ਰੇਂਜ ਸ: ਜੀ.ਐੱਸ. ਸੰਧੂ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸਵਾਗਤ ਕੀਤਾ |
ਲੜਾਕੂ ਜਹਾਜ਼ਾਂ ਨੇ ਦਿਖਾਏ ਕਰਤਬ
ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ ਅੱਜ ਹਜ਼ਾਰਾਂ ਦਰਸ਼ਕਾਂ ਨੂੰ ਹਵਾਈ ਫ਼ੌਜ ਦੀ ਕਾਬਲੀਅਤ ਦੇ ਰੂ-ਬਰੂ ਕਰਵਾਉਂਦਿਆਂ ਅਸਮਾਨ 'ਚ ਅਨੇਕਾਂ ਕਰਤੱਬ ਦਿਖਾਏ | ਹਵਾਈ ਫ਼ੌਜ ਦੇ ਜਹਾਜ਼ਾਂ ਦੀਆਂ ਅਸਮਾਨ 'ਚ ਕਲਾਬਾਜ਼ੀਆਂ ਦਿਖਾਉਂਦਿਆਂ ਪਾਇਲਟਾਂ ਨੇ ਸੁਖੋਈ ਸਮੇਤ ਵੱਖ-ਵੱਖ ਲੜਾਕੂ ਜਹਾਜ਼ਾਂ ਦੇੇ ਹਵਾਈ ਕਰਤੱਬ ਦਿਖਾਉਣ ਦੀ ਸ਼ੁਰੂਆਤ ਤਿੰਨ ਹੈਲੀਕਾਪਟਰ ਜਹਾਜ਼ਾਂ ਵਲੋਂ ਅਸਮਾਨ 'ਚ ਤਿਰੰਗੇ ਝੰਡੇ ਲਹਿਰਾਉਂਦਿਆਂ ਕੀਤੀ | ਇਕ ਕਤਾਰ 'ਚ ਅਸਮਾਨ 'ਚ ਉਡਦੇ ਇਹ ਜਹਾਜ਼ ਸਮਾਗਮ ਵਾਲੇ ਮੈਦਾਨ ਦੇ ਉਪਰੋਂ ਤਿਰੰਗਾ ਝੰਡਾ ਲਹਿਰਾਉਂਦੇ ਹੋਏ ਉੱਡੇ ਤੇ ਹਵਾਈ ਫ਼ੌਜ ਦੇ ਅਸਮਾਨ 'ਚ ਕਰਤੱਬਾਂ ਦੀ ਸ਼ੁਰੂਆਤ 'ਤੇ ਹਾਜ਼ਰੀਨਾਂ ਵਲੋਂ ਤਾੜੀਆਂ ਮਾਰ ਕੇ ਸਵਾਗਤ ਕੀਤਾ ਗਿਆ | ਇਸ ਮੌਕੇ ਵਿੰਗ ਕਮਾਂਡਰ ਸੂਰੀ ਕਿਰਨ ਸਮੇਤ ਹੋਰ ਅਧਿਕਾਰੀਆਂ ਦੀ ਅਗਵਾਈ 'ਚ ਅਸਮਾਨ 'ਚ ਜਹਾਜ਼ਾਂ ਦੇ ਕਰਤੱਬ ਦਿਖਾਉਣ ਵਾਲੇ ਫ਼ੌਜ ਦੇ ਜਵਾਨਾਂ ਨੂੰ ਥਾਪੜਾ ਦਿੰਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਜਾ ਰਿਹਾ ਸੀ |
ਚੀਨ ਦੇ ਮੁਕਾਬਲੇ ਭਾਰਤ ਮਜ਼ਬੂਤ ਸਥਿਤੀ 'ਚ-ਧਨੋਆ
ਭਾਰਤੀ ਹਵਾਈ ਫ਼ੌਜ ਦੇ ਸਨਮਾਨ ਸਮਾਰੋਹ ਤੋਂ ਬਾਅਦ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਸ: ਬੀਰੇਂਦਰ ਸਿੰਘ ਧਨੋਆ ਨੇ ਕਿਹਾ ਭਾਰਤੀ ਹਵਾਈ ਫ਼ੌਜ ਚੀਨ ਦੇ ਮੁਕਾਬਲੇ ਖਾਸਕਰ ਪੂਰਬੀ ਸੈਕਟਰ 'ਚ ਬਿਹਤਰ ਸਥਿਤੀ 'ਚ ਹੈ | ਉਨ੍ਹਾਂ ਕਿਹਾ ਕਿ ਸੁਰੱਖਿਆ ਵਿਸ਼ਲੇਸ਼ਕ ਇਸ ਗੱਲ ਨਾਲ ਸਹਿਮਤ ਹਨ ਕਿ ਭੂਗੋਲਿਕ ਕਾਰਨਾਂ ਕਰਕੇ ਉੱਤਰ-ਪੂਰਬੀ ਸੈਕਟਰ 'ਚ ਸਾਡੀ ਹਵਾਈ ਫ਼ੌਜ ਚੀਨ 'ਤੇ ਹਾਵੀ ਹੈ | ਸ: ਧਨੋਆ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਕਿ ਜੇਕਰ ਭਵਿੱਖ 'ਚ ਭਾਰਤੀ ਹਵਾਈ ਫ਼ੌਜ ਨੂੰ ਵੀ 'ਸਰਜੀਕਲ ਸਟਰਾਈਕ' ਕਰਨ ਬਾਰੇ ਕਿਹਾ ਜਾਂਦਾ ਹੈ ਤਾਂ ਹਵਾਈ ਫ਼ੌਜ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ | ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਇਹ ਵੀ ਆਖਿਆ ਕਿ ਚੀਨ, ਭਾਰਤੀ ਫ਼ੌਜਾਂ ਅੱਗੇ ਕੋਈ ਵੱਡਾ ਖ਼ਤਰਾ ਨਹੀਂ | ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀ ਹਵਾਈ ਫ਼ੌਜ ਕਿਸੇ ਵੀ ਖ਼ਤਰੇ ਦਾ ਮੁਕਾਬਲਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ |

ਵਿਧਾਨ ਸਭਾ 'ਚ ਹੰਗਾਮਾ-ਕਾਂਗਰਸ ਤੇ ਅਕਾਲੀ ਮੈਂਬਰਾਂ ਦਰਮਿਆਨ ਬਣੀ ਟਕਰਾਅ ਵਾਲੀ ਸਥਿਤੀ

• ਕਰਜ਼ਿਆਂ ਦੀ ਮੁਆਫ਼ੀ ਲਈ ਅਕਾਲੀ ਦਲ ਅਤੇ ਦਰਿਆਈ ਪਾਣੀ ਦੇ ਮੁੱਦੇ 'ਤੇ 'ਆਪ' ਤੇ ਲੋਕ ਇਨਸਾਫ਼ ਪਾਰਟੀ ਵਲੋਂ ਵਾਕਆਊਟ • ਸਾਲਾਨਾ ਬਜਟ 24 ਨੂੰ
- ਹਰਕਵਲਜੀਤ ਸਿੰਘ -
ਚੰਡੀਗੜ੍ਹ, 22 ਮਾਰਚ -ਪੰਜਾਬ ਵਿਧਾਨ ਸਭਾ ਵਿਚ ਅੱਜ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦਰਮਿਆਨ ਹੋਈ ਤਿੱਖੀ ਨੋਕ-ਝੋਕ ਤੋਂ ਬਾਅਦ ਮਾਹੌਲ ਗਰਮ ਹੋ ਜਾਣ ਕਾਰਨ ਸਪੀਕਰ ਨੂੰ ਸਦਨ ਦੀ ਬੈਠਕ ਅੱਧੇ ਘੰਟੇ ਲਈ ਉਠਾਉਣੀ ਪਈ | ਅਕਾਲੀ ਮੈਂਬਰਾਂ ਉਨ੍ਹਾਂ ਦੇ ਧਿਆਨ ਦਿਵਾਊ ਮਤਿਆਂ ਨੂੰ ਅਪ੍ਰਵਾਨ ਕੀਤੇ ਜਾਣ ਅਤੇ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਵਲੋਂ ਦਰਿਆਈ ਪਾਣੀਆਂ ਦੇ ਭਾੜਿਆਂ ਸਬੰਧੀ ਗੁਆਂਢੀ ਰਾਜਾਂ ਨੂੰ ਬਿੱਲ ਨਾ ਭੇਜਣ ਦੇ ਮੁੱਦੇ 'ਤੇ ਸਦਨ ਤੋਂ ਵਾਕਆਊਟ ਕੀਤਾ ਗਿਆ | ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸਦਨ ਨੂੰ ਦੱਸਿਆ ਕਿ ਕੱਲ੍ਹ ਅਕਾਲੀ ਸੰਸਦ ਮੈਂਬਰਾਂ ਨੂੰ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਭਰੋਸਾ ਦਿੱਤਾ ਕਿ ਪੰਜਾਬ ਦੀ ਤਰਜ਼ 'ਤੇ ਕੇਂਦਰ ਵੀ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਦੀ ਸਮੱਗਰੀ ਲਈ ਜੀ.ਐਸ.ਟੀ. ਤੋਂ ਛੋਟ ਦੇ ਦੇਵੇਗਾ | ਵਿਧਾਨ ਸਭਾ ਵੱਲੋਂ ਅੱਜ 1646.76 ਕਰੋੜ ਦੀਆਂ ਅਨੁਪੂਰਕ ਮੰਗਾਂ ਵੀ ਪ੍ਰਵਾਨ ਕੀਤੀਆਂ ਗਈਆਂ | ਸਦਨ ਵਲੋਂ ਗੈਰ ਸਰਕਾਰੀ ਕੰਮਕਾਜ ਦੇ ਸਮੇਂ ਦੌਰਾਨ ਕਾਂਗਰਸ ਦੇ ਰਣਦੀਪ ਸਿੰਘ ਨਾਭਾ ਵਲੋਂ ਪੇਸ਼ ਕੀਤੇ ਰਾਜ ਦੇ ਲੋਕਾਂ ਨੂੰ ਸਸਤੀਆਂ ਸਿਹਤ ਸੇਵਾਵਾਂ ਅਤੇ ਜੈਨਰਿਕ ਦਵਾਈਆਂ ਮੁਹੱਈਆ ਕਰਵਾਉਣ ਸਬੰਧੀ ਗੈਰ ਸਰਕਾਰੀ ਮਤੇ 'ਤੇ ਬਹਿਸ ਹੋਈ ਲੇਕਿਨ ਇਹ ਮਤਾ ਸਮੇਂ ਦੀ ਘਾਟ ਕਾਰਨ ਪਾਸ ਨਹੀਂ ਹੋ ਸਕਿਆ |
ਅੱਜ ਪੰਜਾਬ ਵਿਧਾਨ ਸਭਾ ਵਿਚ ਸਿਫ਼ਰ ਕਾਲ ਦੌਰਾਨ ਇਰਾਕ ਵਿਚ ਮਾਰੇ ਗਏ ਪੰਜਾਬੀਆਂ ਦੇ ਪਰਿਵਾਰਾਂ ਲਈ ਸਹਾਇਤਾ ਦੇ ਮੁੱਦੇ ਅਤੇ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਨੂੰ ਜੀ.ਐਸ.ਟੀ. ਤੋਂ ਛੋਟ ਦੇਣ ਦੇ ਮੁੱਦਿਆਂ 'ਤੇ ਕਾਫ਼ੀ ਤਿੱਖੀ ਬਹਿਸ ਹੋਈ | ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਇਰਾਕ ਵਿਚ ਮਾਰੇ ਗਏ ਪੰਜਾਬੀਆਂ ਲਈ ਰਾਹਤ ਦਾ ਮੁੱਦਾ ਉਠਾਇਆ ਤੇ ਅਕਾਲੀ ਮੈਂਬਰ ਬਿਕਰਮ ਸਿੰਘ ਮਜੀਠੀਆ ਨੇ ਤਿੱਖੀਆਂ
ਟਿੱਪਣੀਆਂ ਕਰਦਿਆਂ ਕਿਹਾ ਗਿਆ ਕਿ ਉਹ ਬਿਨਾਂ ਕਿਸੇ ਗੱਲ ਤੋਂ ਹੀ ਸਰਕਾਰ ਦਾ ਧੰਨਵਾਦ ਕਰੀ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਮੇਰੇ ਅੰਮਿ੍ਤਸਰ ਜ਼ਿਲ੍ਹੇ ਤੋਂ 7 ਨੌਜਵਾਨ ਇਸ ਘਟਨਾ ਵਿਚ ਮਾਰੇ ਗਏ ਹਨ ਅਤੇ 5 ਇਨ੍ਹਾਂ ਵਿਚੋਂ ਮੇਰੇ ਹਲਕੇ ਦੇ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਪਰਿਵਾਰਾਂ ਨੂੰ ਐਲਾਨੀ ਗਈ ਪੈਨਸ਼ਨ ਵੀ ਨਹੀਂ ਮਿਲ ਰਹੀ ਅਤੇ ਨਾ ਹੀ ਕਿਸੇ ਮੁਆਵਜ਼ੇ ਦਾ ਕੇਂਦਰ ਜਾਂ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਐਲਾਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਵਿਚ ਮਾਰੇ ਗਏ ਸਰਬਜੀਤ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਮਿਲ ਸਕਦੀ ਹੈ ਤਾਂ ਇਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਨੌਕਰੀਆਂ ਕਿਉਂ ਨਹੀਂ ਦਿੱਤੀਆਂ ਜਾ ਸਕਦੀਆਂ | ਅਕਾਲੀ ਦਲ ਦੇ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਸਦਨ ਨੂੰ ਦੱਸਿਆ ਕਿ ਕੱਲ੍ਹ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਅਕਾਲੀ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਿੱਲੀ ਵਿਖੇ ਮਿਲੇ ਸਨ ਅਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਅਗਰ ਪੰਜਾਬ ਵਲੋਂ ਸ੍ਰੀ ਦਰਬਾਰ ਸਾਹਿਬ ਲੰਗਰ ਦੀ ਸਮੱਗਰੀ ਲਈ ਜੀ.ਐਸ.ਟੀ. ਦਾ ਆਪਣਾ ਹਿੱਸਾ ਮੁਆਫ਼ ਕਰ ਦਿੱਤਾ ਹੈ ਤਾਂ ਕੇਂਦਰ ਵੀ ਇਸੇ ਤਰਜ਼ 'ਤੇ ਆਪਣਾ ਹਿੱਸਾ ਮੁਆਫ਼ ਕਰਨ ਦਾ ਛੇਤੀ ਫ਼ੈਸਲਾ ਲਵੇਗਾ | ਇਸ ਮੁੱਦੇ ਨੂੰ ਲੈ ਕੇ ਸਦਨ ਵਿਚ ਤਿੱਖੀ ਬਹਿਸ ਹੋਈ ਅਤੇ ਸਥਾਨਕ ਸਰਕਾਰਾਂ ਸਬੰਧੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਜਦੋਂ ਮੁੱਖ ਮੰਤਰੀ ਵੱਲੋਂ ਪੰਜਾਬ ਦਾ ਹਿੱਸਾ ਮੁਆਫ਼ ਕਰਨ ਦਾ ਐਲਾਨ ਕੀਤਾ ਗਿਆ ਹੈ ਤਾਂ ਜੇਤਲੀ ਨੂੰ ਵੀ ਮਜਬੂਰੀ ਵਿਚ ਕੇਂਦਰ ਵਲੋਂ ਆਪਣਾ ਹਿੱਸਾ ਮੁਆਫ਼ ਕਰਨ ਦੀ ਯਾਦ ਆ ਗਈ ਹੈ | ਉਨ੍ਹਾਂ ਕਿਹਾ ਕਿ ਲੰਗਰ 'ਤੇ ਜੀ.ਐਸ.ਟੀ. ਮੁਆਫ਼ ਕਰਨ ਦਾ ਸਿਹਰਾ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੂੰ ਜਾਂਦਾ ਹੈ, ਜਿਨ੍ਹਾਂ ਪਹਿਲ ਕਰਕੇ ਪੰਜਾਬ ਦੇ ਹਿੱਸੇ ਦਾ ਜੀ.ਐਸ.ਟੀ. ਮੁਆਫ਼ ਕਰਨ ਦਾ ਐਲਾਨ ਕੀਤਾ | ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਉਹ ਸਦਨ ਵਿਚ ਜੀ.ਐਸ.ਟੀ. ਕੌਾਸਲ ਦੀਆਂ 3 ਮੀਟਿੰਗਾਂ ਦਾ ਰਿਕਾਰਡ ਪੇਸ਼ ਕਰਨਗੇ, ਜਿਨ੍ਹਾਂ ਵਿਚ ਉਨ੍ਹਾਂ ਇਹ ਮੁੱਦਾ ਉਠਾਇਆ, ਲੇਕਿਨ ਕੇਂਦਰੀ ਵਿੱਤ ਮੰਤਰੀ ਵੱਲੋਂ ਇਸ ਨੂੰ ਰੱਦ ਕੀਤਾ ਗਿਆ ਹੈ | ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦਰਮਿਆਨ ਇਸ ਮੁੱਦੇ ਨੂੰ ਲੈ ਕੇ ਤਿੱਖੀ ਮਿਹਣੇਬਾਜ਼ੀ ਸ਼ੁਰੂ ਹੋ ਗਈ, ਜਿਸ 'ਤੇ ਰੋਹ ਵਿਚ ਆਏ ਸ. ਸਿੱਧੂ ਵਲੋਂ ਸ. ਮਜੀਠੀਆ 'ਤੇ ਨਿੱਜੀ ਦੂਸ਼ਣਬਾਜ਼ੀ ਵੀ ਕੀਤੀ ਗਈ ਅਤੇ ਦੋਹਾਂ ਵੱਲੋਂ ਇੱਕ ਦੂਜੇ ਨੂੰ ਚੁਣੌਤੀਆਂ ਵੀ ਦਿੱਤੀਆਂ ਗਈਆਂ, ਇਸ ਰੌਲ਼ੇ ਰੱਪੇ ਵਿਚ ਕਾਂਗਰਸ ਅਤੇ ਅਕਾਲੀ ਦਲ ਦੇ ਬਹੁਤੇ ਮੈਂਬਰ ਵੀ ਸ਼ਾਮਲ ਹੋ ਗਏ | ਸ. ਸਿੱਧੂ ਜਿਨ੍ਹਾਂ ਅੱਗੇ ਵੱਧਣ ਦੀ ਵੀ ਕੋਸ਼ਿਸ਼ ਕੀਤੀ ਨੂੰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਕੜ ਕੇ ਰੋਕਿਆ ਗਿਆ | ਇਸ ਮੌਕੇ ਸਪੀਕਰ ਦੋਹਾਂ ਧਿਰਾਂ ਵੱਲੋਂ ਵਰਤੀ ਗਈ ਸਮੁੱਚੀ ਇਤਰਾਜ਼ਯੋਗ ਸ਼ਬਦਾਵਲੀ ਅਤੇ ਦੂਸ਼ਣਬਾਜ਼ੀ ਨੂੰ ਸਦਨ ਦੀ ਕਾਰਵਾਈ 'ਚੋਂ ਕੱਢਣ ਦੇ ਆਦੇਸ਼ ਦਿੰਦਿਆਂ ਸਦਨ ਦਾ ਮਾਹੌਲ ਖ਼ਰਾਬ ਹੁੰਦਾ ਵੇਖ ਸਦਨ ਦੀ ਬੈਠਕ ਅੱਧੇ ਘਟੇ ਲਈ ਉਠਾਉਣ ਦਾ ਐਲਾਨ ਕਰਕੇ ਚਲੇ ਗਏ | ਸਦਨ ਦੀ ਬੈਠਕ ਦੁਬਾਰਾ ਸ਼ੁਰੂ ਹੋਣ 'ਤੇ ਅਕਾਲੀ ਮੈਂਬਰਾਂ ਕਿਸਾਨਾਂ ਲਈ ਕਰਜ਼ਾ ਰਾਹਤ ਅਤੇ ਅਨੁਸੂਚਿਤ ਜਾਤਾਂ ਤੇ ਪੱਛੜੀਆਂ ਸ਼੍ਰੇਣੀਆਂ ਲਈ ਕਰਜ਼ਾ ਮੁਆਫ਼ੀ ਸਬੰਧੀ ਦਿੱਤੇ ਗਏ ਧਿਆਨ ਦਿਵਾਊ ਮਤਿਆਂ ਨੂੰ ਰੱਦ ਕਰਨ ਦਾ ਮੁੱਦਾ ਉਠਾਇਆ ਗਿਆ | ਲੇਕਿਨ ਸਪੀਕਰ ਵੱਲੋਂ ਇਸ ਦੀ ਇਜਾਜ਼ਤ ਨਾ ਦੇਣ ਅਤੇ ਇਹ ਦੱਸੇ ਜਾਣ ਤੋਂ ਬਾਅਦ ਅਕਾਲੀ ਮੈਂਬਰ ਨੂੰ ਲਿਖਤੀ ਜੁਆਬ ਭੇਜਿਆ ਜਾ ਚੁੱਕਿਆ ਹੈ ਤਾਂ ਅਕਾਲੀ ਤੇ ਭਾਜਪਾ ਮੈਂਬਰਾਂ ਨੇ ਸਪੀਕਰ ਦੀ ਕੁਰਸੀ ਸਾਹਮਣੇ ਆ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ | ਸਦਨ ਵਿਚ ਸਪੀਕਰ ਦੀ ਕੁਰਸੀ ਦੀ ਰਾਖੀ ਲਈ ਕੋਈ 100 ਤੋਂ ਵੱਧ ਡੈਪੂਟੇਸ਼ਨ 'ਤੇ ਵਾਚ ਐਾਡ ਵਾਰਡ ਵਜੋਂ ਲਏ ਗਏ ਚਿੱਟ ਕੱਪੜੀਏ ਪੁਲਿਸ ਕਰਮਚਾਰੀ ਤਾਇਨਾਤ ਸਨ ਅਤੇ ਅਕਾਲੀ ਮੈਂਬਰ ਕੁਝ ਮਿੰਟਾਂ ਲਈ ਸਦਨ ਵਿਚ ਜ਼ੋਰਦਾਰ ਨਾਅਰੇਬਾਜ਼ੀ ਕਰਨ ਤੋਂ ਬਾਅਦ ਸਦਨ ਤੋਂ ਵਾਕਆਊਟ ਕਰ ਗਏ | ਅੱਜ ਦੀ ਸਦਨ ਦੀ ਬੈਠਕ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੈਰ ਹਾਜ਼ਰ ਰਹੇ ਜਦੋਂ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਵਾਲਾਂ-ਜਵਾਬਾਂ ਦੇ ਸਮੇਂ ਦੌਰਾਨ ਕੁਝ ਸਮੇਂ ਲਈ ਸਦਨ ਵਿਚ ਆਏ |
ਚਾਲੂ ਸਾਲ ਦੀਆਂ ਸਪਲੀਮੈਂਟਰੀ ਵਿੱਤੀ ਮੰਗਾਂ ਅਤੇ ਨਮਿੱਤਨ ਬਿੱਲ
ਰਾਜ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਸਦਨ ਵਿਚ ਚਾਲੂ ਮਾਲੀ ਸਾਲ ਲਈ 1646.76 ਕਰੋੜ ਦੀਆਂ ਸਪਲੀਮੈਂਟਰੀ ਵਿੱਤੀ ਮੰਗਾਂ ਸਬੰਧੀ ਨਮਿੱਤਨ ਬਿੱਲ ਪੇਸ਼ ਕੀਤਾ ਗਿਆ ਜਿਸ ਨੂੰ ਸਦਨ ਨੇ ਬਿਨਾਂ ਕਿਸੇ ਬਹਿਸ ਦੇ ਪਾਸ ਕਰ ਦਿੱਤਾ | ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਇਸ ਵਿੱਤੀ ਬਿੱਲ 'ਤੇ ਬਹਿਸ ਦੀ ਮੰਗ ਦੌਰਾਨ ਪੰਜਾਬ ਦੇ ਦਰਿਆਈ ਪਾਣੀ ਦੂਜੇ ਰਾਜਾਂ ਨੂੰ ਸਪਲਾਈ ਕੀਤੇ ਜਾਣ ਸਬੰਧੀ ਸਦਨ ਵੱਲੋਂ ਪਾਸ ਕੀਤੇ ਮਤੇ ਦੇ ਅਨੁਸਾਰ ਗੁਆਂਢੀ ਰਾਜਾਂ ਪਾਣੀ ਦੇ ਬਿੱਲ ਭੇਜੇ ਜਾਣ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਅੱਜ ਤੱਕ ਕਿਸੇ ਗੁਆਂਢੀ ਰਾਜ ਨੂੰ ਬਿੱਲ ਨਹੀਂ ਭੇਜਿਆ ਗਿਆ, ਜਦੋਂ ਕਿ ਪੰਜਾਬ ਵੱਡੇ ਵਿੱਤੀ ਸੰਕਟ ਵਿਚੋਂ ਲੰਘ ਰਿਹਾ ਹੈ | ਇਸ ਮੁੱਦੇ 'ਤੇ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਵੀ ਬੋਲਣ ਲਈ ਸਮਾਂ ਮੰਗਿਆ ਲੇਕਿਨ ਸਪੀਕਰ ਵੱਲੋਂ ਇਸ ਦੀ ਇਜਾਜ਼ਤ ਨਾ ਦਿੱਤੇ ਜਾਣ ਵਿਰੁੱਧ ਖਹਿਰਾ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਨਕਾਰ ਨਾਅਰੇ ਮਾਰਦੇ ਸਦਨ ਤੋਂ ਵਾਕਆਊਟ ਕਰ ਗਏ |
ਸਸਤੀਆਂ ਸਿਹਤ ਸੇਵਾਵਾਂ ਅਤੇ ਜੈਨਰਿਕ ਦਵਾਈਆਂ ਦੀਆਂ ਸਰਕਾਰੀ ਦੁਕਾਨਾਂ ਖੋਲ੍ਹਣ ਸਬੰਧੀ ਮਤਾ
ਸਦਨ ਵੱਲੋਂ ਗੈਰ-ਸਰਕਾਰੀ ਕੰਮਕਾਜ ਵਾਲੇ ਦਿਨ ਅੱਜ ਕਾਂਗਰਸ ਦੇ ਰਣਦੀਪ ਸਿੰਘ ਨਾਭਾ ਵੱਲੋਂ ਪੇਸ਼ ਰਾਜ ਦੇ ਲੋਕਾਂ ਨੂੰ ਵਧੀਆ ਅਤੇ ਸਸਤੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਜੈਨਰਿਕ ਦਵਾਈਆਂ ਨੂੰ ਘੱਟ ਕੀਮਤ 'ਤੇ ਮੁਹੱਈਆ ਕਰਵਾਉਣ ਲਈ ਸਰਕਾਰੀ ਹਸਪਤਾਲਾਂ ਵਿਚ ਸਰਕਾਰੀ ਦੁਕਾਨਾਂ ਖੋਲ੍ਹਣ ਦੀ ਸਿਫ਼ਾਰਿਸ਼ ਸਬੰਧੀ ਇਕ ਗੈਰ ਸਰਕਾਰੀ ਮਤੇ 'ਤੇ ਵੀ ਕੋਈ 2 ਘੰਟੇ ਬਹਿਸ ਕੀਤੀ ਗਈ | ਲੇਕਿਨ ਇਸ ਮਤੇ ਨੂੰ ਪਾਸ ਨਹੀਂ ਕੀਤਾ ਜਾ ਸਕਿਆ ਕਿਉਂਕਿ ਮਤੇ 'ਤੇ ਬਹਿਸ ਅਜੇ ਜਾਰੀ ਸੀ ਤੇ ਸਦਨ ਦੀ ਬੈਠਕ ਦਾ ਸਮਾਂ ਖ਼ਤਮ ਹੋ ਗਿਆ | ਇਸ ਮੰਤਵ ਲਈ ਕੁੱਲ 10 ਮਤਿਆਂ ਨੂੰ ਬਹਿਸ ਲਈ ਚੁਣਿਆ ਗਿਆ ਸੀ, ਜਿਨ੍ਹਾਂ ਵਿਚੋਂ ਇਕ ਮਤਾ ਭਾਜਪਾ ਦੇ ਸੋਮਨਾਥ ਵੱਲੋਂ ਵੱਧ ਰਹੇ ਅੰਧ-ਵਿਸ਼ਵਾਸ ਅਤੇ ਵਹਿਮਾਂ ਭਰਮਾਂ ਕਾਰਨ ਸਮਾਜ ਦੇ ਇਕ ਵਰਗ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਮਹਾਂਰਾਸ਼ਟਰ ਦੀ ਤਰਜ਼ 'ਤੇ ਕਾਨੂੰਨ ਬਣਾਉਣ ਸਬੰਧੀ ਸੀ ਅਤੇ ਨਾਜ਼ਰ ਸਿੰਘ ਮਾਨਸ਼ਾਹੀਆ ਦਾ ਮਤਾ ਵਿਧਾਨ ਸਭਾ ਦੇ ਮੈਂਬਰਾਂ ਨੂੰ ਵਿਕਾਸ ਦੇ ਕੰਮ ਕਰਾਉਣ ਲਈ ਭਾਰਤ ਸਰਕਾਰ ਵਾਂਗ ਪ੍ਰਤੀ ਸਾਲ ਲੋੜੀਂਦੇ ਫ਼ੰਡ ਮੁਹੱਈਆ ਕਰਵਾਏ ਜਾਣ ਅਤੇ ਕੁਲਵੰਤ ਸਿੰਘ ਪੰਡੋਰੀ ਦਾ ਇਕ ਮਤਾ ਰਿਹਾਇਸ਼ੀ ਖੇਤਰਾਂ 'ਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਹਟਾਉਣ ਅਤੇ ਰਾਕੇਸ਼ ਪਾਂਡੇ ਦਾ ਇੱਕ ਮਤਾ ਨੌਜਵਾਨਾਂ ਨੂੰ ਕਿੱਤਾ ਮੁਖੀ ਬਨਾਉਣ ਲਈ ਉਨ੍ਹਾਂ ਦੀ ਯੋਗਤਾ ਵਿਕਸਿਤ ਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਬੁਰਾਈ ਤੋਂ ਰੋਕਣ ਲਈ ਢੁੱਕਵੀਂ ਖੇਡ ਪਾਲਿਸੀ ਬਣਾਏ ਜਾਣ ਅਤੇ ਸ੍ਰੀਮਤੀ ਬਲਜਿੰਦਰ ਕੌਰ ਦਾ ਮਤਾ 1909 ਵਿਚ ਬਣੇ ਮੈਰਿਜ ਐਕਟ ਵਿਚ ਸੋਧ ਕਰਕੇ ਸਿੱਖ ਰਹੁਰੀਤਾਂ ਅਨੁਸਾਰ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਜ਼ੂਰੀ ਵਿਚ ਚਾਰ ਲਾਵਾਂ ਲੈ ਕੇ ਕੀਤੇ ਗਏ ਵਿਆਹ ਨੂੰ ਰਜਿਸਟਰ ਕੀਤੇ ਜਾਣ ਸਬੰਧੀ ਸੀ, ਪ੍ਰੰਤੂ ਇਨ੍ਹਾਂ ਸਾਰੇ ਗੈਰ ਸਰਕਾਰੀ ਮਤਿਆਂ 'ਤੇ ਸਮੇਂ ਦੀ ਘਾਟ ਕਾਰਨ ਅੱਜ ਵਿਚਾਰ ਨਹੀਂ ਹੋ ਸਕਿਆ ਅਤੇ ਸਦਨ ਦੀ ਬੈਠਕ ਸ਼ਨੀਵਾਰ 24 ਮਾਰਚ ਤੱਕ ਲਈ ਉਠਾ ਦਿੱਤੀ ਗਈ, ਕਿਉਂਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਹੋਣ ਕਾਰਨ ਸਦਨ ਦੀ ਬੈਠਕ ਨਹੀਂ ਹੋਵੇਗੀ | 24 ਮਾਰਚ ਨੂੰ ਵਿਧਾਨ ਸਭਾ ਵਿਚ ਆਉਂਦੇ ਵਿੱਤੀ ਵਰ੍ਹੇ ਲਈ ਵਿੱਤ ਮੰਤਰੀ ਵੱਲੋਂ ਸਾਲਾਨਾ ਬਜਟ ਤਜਵੀਜ਼ਾਂ ਪੇਸ਼ ਕੀਤੀਆਂ ਜਾਣੀਆਂ ਹਨ |
ਲੰਗਰ 'ਤੇ ਜੀ.ਐਸ.ਟੀ. ਮੁਆਫ਼ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਨ ਵਾਸਤੇ ਸਰਬਸੰਮਤੀ ਨਾਲ ਮਤਾ ਪਾਸ
ਸ੍ਰੀ ਦਰਬਾਰ ਸਾਹਿਬ, ਅੰਮਿ੍ਤਸਰ ਵਿਚ ਲੰਗਰ ਦੀ ਰਸਦ 'ਤੇ ਜੀ.ਐਸ.ਟੀ. 'ਚੋਂ ਸੂਬੇ ਦਾ 50 ਫ਼ੀਸਦੀ ਹਿੱਸਾ ਮੁਆਫ਼ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਨ ਲਈ ਪੰਜਾਬ ਵਿਧਾਨ ਸਭਾ ਨੇ ਵੀਰਵਾਰ ਨੂੰ ਸਰਬਸੰਮਤੀ ਨਾਲ ਮਤਾ ਪਾਸ ਕੀਤਾ | ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਸੁਝਾਅ 'ਤੇ ਇਹ ਮਤਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਪੇਸ਼ ਕੀਤਾ | ਰੰਧਾਵਾ ਨੇ ਵਿਸ਼ਵ ਭਰ ਦੇ ਪੰਜਾਬੀਆਂ ਦੀਆਂ ਧਾਰਮਿਕ ਭਾਵਨਾਵਾਂ ਦੇ ਸਤਿਕਾਰ ਲਈ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਤੇ ਇਸ ਪਵਿੱਤਰ ਅਤੇ ਬੇਹੱਦ ਗੰਭੀਰ ਮਾਮਲੇ ਨੂੰ ਛੁੱਟਿਆ ਕੇ ਦੇਖਣ ਲਈ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਆਲੋਚਨਾ ਕੀਤੀ | ਉਨ੍ਹਾਂ ਕਿਹਾ ਕਿ ਲੰਗਰ ਦੀ ਰਸਦ 'ਤੇ ਜੀ.ਐਸ.ਟੀ. ਲਾਗੂ ਕਰਨ ਲਈ ਅਕਾਲੀਆਂ ਨੂੰ ਕੇਂਦਰ ਸਰਕਾਰ ਦਾ ਵਿਰੋਧ ਕਰਨਾ ਚਾਹੀਦਾ ਸੀ ਕਿਉਂਕਿ ਉਨ੍ਹਾਂ ਦੀ ਭਾਈਵਾਲ ਪਾਰਟੀ ਭਾਜਪਾ ਦਾ ਜੀ.ਐਸ.ਟੀ. ਕੌਾਸਲ 'ਚ ਬਹੁਮਤ ਹੈ | ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦਾ ਸਿਹਰਾ ਲੈਣ ਦਾ ਯਤਨ ਕਰਨ ਲਈ ਆਮ ਆਦਮੀ ਪਾਰਟੀ ਨੂੰ ਵੀ ਕਰੜੇ ਹੱਥੀਂ ਲਿਆ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਸ ਮਾਮਲੇ 'ਚ ਕੋਈ ਭੂਮਿਕਾ ਨਹੀਂ ਹੈ ਅਤੇ ਅਸਲ ਵਿਚ ਇਹ ਪਾਰਟੀ ਪੰਜਾਬੀਆਂ ਦਾ ਭਰੋਸਾ ਪੂਰੀ ਤਰ੍ਹਾਂ ਗੁਆ ਚੁੱਕੀ ਹੈ |

ਮੰਤਰੀ ਮੰਡਲ ਵਲੋਂ ਬਜਟ ਤਜਵੀਜ਼ਾਂ ਨੂੰ ਪ੍ਰਵਾਨਗੀ

ਨਾਰੰਗ ਕਮਿਸ਼ਨ ਦੀ ਰਿਪੋਰਟ ਪੇਸ਼ ਕਰਨ ਨੂੰ ਹਰੀ ਝੰਡੀ
ਚੰਡੀਗੜ੍ਹ, 22 ਮਾਰਚ (ਹਰਕਵਲਜੀਤ ਸਿੰਘ)-ਪੰਜਾਬ ਮੰਤਰੀ ਮੰਡਲ ਦੀ ਅੱਜ ਇੱਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਵਲੋਂ ਆਉਂਦੇ ਮਾਲੀ ਸਾਲ ਲਈ ਰਾਜ ਦੇ ਸਾਲਾਨਾ ਬਜਟ ਨੂੰ ਵਿਧਾਨ ਸਭਾ 'ਚ ਪੇਸ਼ ਕਰਨ ਸਬੰਧੀ ਪ੍ਰਵਾਨਗੀ ਦੇ ਦਿੱਤੀ ਗਈ | ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਇਹ ਬਜਟ ਤਜਵੀਜ਼ਾਂ 24 ਮਾਰਚ ਨੂੰ ਵਿਧਾਨ ਸਭਾ 'ਚ ਪੇਸ਼ ਕੀਤੀਆਂ ਜਾਣੀਆਂ ਹਨ | ਮੰਤਰੀ ਮੰਡਲ ਵਲੋਂ ਰੇਤ ਖੱਡਾਂ ਦੀ ਨਿਲਾਮੀ ਨਾਲ ਉੱਠੇ ਵਿਵਾਦ ਜਿਸ ਕਾਰਨ ਸਾਬਕਾ ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸਬੰਧੀ ਸੇਵਾ-ਮੁਕਤ ਜੱਜ ਜੇ. ਐਸ. ਨਾਰੰਗ ਵਲੋਂ ਕੀਤੀ ਗਈ ਜਾਂਚ ਤੇ ਇਸ ਸਬੰਧੀ ਵਿਭਾਗ ਵਲੋਂ ਕੀਤੀ ਗਈ ਕਾਰਵਾਈ ਸਬੰਧੀ ਰਿਪੋਰਟ ਵਿਧਾਨ ਸਭਾ ਦੀ ਆਖ਼ਰੀ ਬੈਠਕ 28 ਮਾਰਚ ਵਾਲੇ ਦਿਨ ਸਦਨ 'ਚ ਪੇਸ਼ ਕੀਤੇ ਜਾਣ ਲਈ ਵੀ ਹਰੀ ਝੰਡੀ ਦੇ ਦਿੱਤੀ ਹੈ | ਮੰਤਰੀ ਮੰਡਲ ਦੀ ਇਸ ਬੈਠਕ ਵਲੋਂ
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਿਟੀ ਦੇ ਐਰੋਸਿਟੀ ਵਿਸਥਾਰ ਪ੍ਰਾਜੈਕਟ ਲਈ ਲੈਂਡ ਬੈਂਕ ਬਣਾਉਣ ਸਬੰਧੀ ਮਾਲਕਾਂ ਨੂੰ ਘੱਟੋ-ਘੱਟ 15 ਫ਼ੀਸਦੀ ਮੁਆਵਜ਼ੇ ਲਈ ਲੈਂਡ ਪੁਲਿੰਗ ਪਾਲਿਸੀ 2013 ਵਿਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ | ਵਰਨਣਯੋਗ ਹੈ ਕਿ ਕਿਸਾਨਾਂ ਵਲੋਂ ਗਮਾਡਾ ਨੂੰ ਅੱਗੋਂ ਹੋਰ ਜ਼ਮੀਨਾਂ ਦੇਣ ਤੋਂ ਇਨਕਾਰ ਕਰਦਿਆਂ ਗਮਾਡਾ ਵਲੋਂ ਜ਼ਮੀਨਾਂ ਦੀ ਪ੍ਰਾਪਤੀ ਵਿਰੁੱਧ ਅੰਦੋਲਨ ਕੀਤਾ ਜਾ ਰਿਹਾ ਸੀ | ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਕਤ ਸੋਧ ਨਾਲ ਹੁਣ ਲੈਂਡ ਪੁਲਿੰਗ ਸਕੀਮ ਅਧੀਨ ਜ਼ਮੀਨ ਦੀ ਪ੍ਰਾਪਤੀ ਆਸਾਨ ਬਣ ਜਾਵੇਗੀ, ਕਿਉਂਕਿ ਕਿਸਾਨ ਅੱਗੋਂ ਖੇਤੀ ਵਾਲੀਆਂ ਜ਼ਮੀਨਾਂ ਖ਼ਰੀਦਣ ਲਈ ਨਕਦ ਮੁਆਵਜ਼ੇ ਦੀ ਮੰਗ ਕਰ ਰਹੇ ਸਨ | ਕਿਸਾਨਾਂ ਵਲੋਂ ਵਪਾਰਕ ਖੇਤਰ 'ਚ ਵੀ ਆਪਣਾ ਹਿੱਸਾ 121 ਵਰਗ ਗਜ਼ ਤੋਂ ਵਧਾ ਕੇ 200 ਵਰਗ ਗਜ਼ ਕੀਤੇ ਜਾਣ ਦੀ ਮੰਗ ਰੱਖੀ ਗਈ ਸੀ | ਮੰਤਰੀ ਮੰਡਲ ਵਲੋਂ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਗੈਰ-ਸਰਕਾਰੀ ਮੈਂਬਰਾਂ ਦੀ ਗਿਣਤੀ 10 ਤੋਂ ਘਟਾ ਕੇ 3 ਕਰਨ ਦਾ ਫ਼ੈਸਲਾ ਲਿਆ ਗਿਆ | ਮਗਰਲੀ ਅਕਾਲੀ-ਭਾਜਪਾ ਸਰਕਾਰ ਵਲੋਂ ਕਮਿਸ਼ਨ 'ਚ ਮੈਂਬਰਾਂ ਦੀ ਗਿਣਤੀ ਵਧਾਈ ਗਈ ਤੇ ਗੈਰ-ਸਰਕਾਰੀ ਮੈਂਬਰਾਂ 'ਚ ਸੀਨੀਅਰ ਵਾਈਸ ਚੇਅਰਮੈਨ ਤੇ ਵਾਈਸ ਚੇਅਰਮੈਨ ਵੀ ਨਿਯੁਕਤ ਕੀਤੇ ਜਾਂਦੇ ਹਨ ਤੇ ਉਕਤ ਨਿਯੁਕਤੀਆਂ ਨਾਲ ਸਰਕਾਰੀ ਖ਼ਜ਼ਾਨੇ 'ਤੇ ਵਾਧੂ ਬੋਝ ਪੈ ਰਿਹਾ ਸੀ | ਮੰਤਰੀ ਮੰਡਲ ਵਲੋਂ ਕਮਿਸ਼ਨ 'ਚ ਨਿਯੁਕਤ ਕੀਤੇ ਜਾਣ ਵਾਲੇ ਚੇਅਰਮੈਨ ਤੇ ਗੈਰ- ਸਰਕਾਰੀ ਮੈਂਬਰਾਂ ਦੀ ਉਮਰ ਹੱਦ 70 ਸਾਲ ਤੱਕ ਕਰਨ ਤੇ ਕਾਰਜਕਾਲ 3 ਸਾਲ ਤੱਕ ਕਰਨ ਲਈ ਵੀ ਸੋਧ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ | ਇਕ ਹੋਰ ਫ਼ੈਸਲੇ ਰਾਹੀਂ ਮੰਤਰੀ ਮੰਡਲ ਵਲੋਂ ਐਸ.ਸੀ. ਬੀ.ਸੀ. ਵਿੱਤ ਕਾਰਪੋਰੇਸ਼ਨ ਤੋਂ ਲਏ ਗਏ 50 ਹਜ਼ਾਰ ਰੁਪਏ ਦੇ ਕਰਜ਼ਿਆਂ ਨੂੰ ਮੁਆਫ਼ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਗਈ, ਜਿਸ ਨਾਲ ਕੋਈ 15890 ਲਾਭਪਾਤਰੀਆਂ ਨੂੰ 52 ਕਰੋੜ ਰੁਪਏ ਦਾ ਲਾਭ ਮਿਲੇਗਾ | ਇਸ 'ਚੋਂ ਪਛੜੀਆਂ ਸ਼੍ਰੇਣੀਆਂ ਭੌਾ ਅਤੇ ਵਿੱਤ ਕਾਰਪੋਰੇਸ਼ਨ ਦੇ 1630 ਲਾਭਪਾਤਰੀ ਹਨ ਜਿਨ੍ਹਾਂ ਦੀ ਕੁੱਲ ਦੇਣਦਾਰੀ 6.59 ਕਰੋੜ ਦੀ ਹੈ, ਜਦੋਂ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ 14260 ਲਾਭਪਾਤਰੀਆਂ ਦਾ 45.41 ਕਰੋੜ ਦਾ ਕਰਜ਼ਾ ਮੁਆਫ਼ ਹੋਵੇਗਾ | ਕੁੱਲ ਰਾਸ਼ੀ ਵਿਆਜ ਤੇ ਜੁਰਮਾਨਾ ਵਿਆਜ ਨੂੰ ਜੋੜ ਕੇ 31 ਮਾਰਚ 2017 ਤੱਕ ਨਿਰਧਾਰਤ ਕੀਤੀ ਗਈ ਹੈ | ਮੰਤਰੀ ਮੰਡਲ ਵਲੋਂ ਅੱਜ ਆਮ ਡਾਕਟਰਾਂ ਦੀ ਭਰਤੀ ਪੂਰੀ ਤਨਖ਼ਾਹ 'ਤੇ ਲਏ ਗਏ ਫ਼ੈਸਲੇ ਤੋਂ ਬਾਅਦ ਦੰਦਾਂ ਦੇ ਡਾਕਟਰਾਂ ਨੂੰ ਵੀ ਪਰਖ ਕਾਲ ਦੌਰਾਨ ਪੂਰੀ ਤਨਖ਼ਾਹ ਦੇਣ ਦਾ ਫ਼ੈਸਲਾ ਲਿਆ ਗਿਆ | ਰਾਜ ਸਰਕਾਰ ਦੇ ਬੁਲਾਰੇ ਅਨੁਸਾਰ ਨਵੇਂ ਮੈਡੀਕਲ ਡੈਂਟਲ ਅਫ਼ਸਰਾਂ ਨੂੰ 15600-39100+5400 ਗਰੇਡ ਪੇਅ ਸਕੇਲ 'ਤੇ ਪੂਰੀ ਤਨਖ਼ਾਹ ਮਿਲੇਗੀ |

'ਆਪ' ਕਾਂਗਰਸ ਦੀ ਬੀ-ਟੀਮ ਬਣਨ ਦੀ ਕੋਸ਼ਿਸ਼ 'ਚ-ਮਜੀਠੀਆ

ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੈੱ੍ਰਸ ਗੈਲਰੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਵਿਰੋਧੀ ਧਿਰ ਦੇ ਆਗੂ ਆਪਣੇ ਆਪ ਨੂੰ ਇੱਕ ਕੇਸ ਵਿਚੋਂ ਕਢਵਾਉਣ ਲਈ ਕਾਂਗਰਸ ਦੀ 'ਬੀ' ਟੀਮ ਬਣਨ ਦੀ ਕੋਸ਼ਿਸ਼ ਵਿਚ ਹਨ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਉਹ 'ਆਪ' ਨਾਲੋਂ ਵੱਖ ਹੋ ਕੇ ਕਾਂਗਰਸ ਨਾਲ ਨਾਤਾ ਜੋੜਨਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਇਰਾਕ ਵਿਚ ਮਾਰੇ ਗਏ ਪੰਜਾਬੀਆਂ ਦੇ ਪਰਿਵਾਰਾਂ ਨੂੰ 20 ਹਜ਼ਾਰ ਰੁਪਏ ਪੈਨਸ਼ਨ ਦੇਣ ਦਾ ਐਲਾਨ ਤਾਂ ਕੀਤਾ ਗਿਆ ਸੀ ਪਰ ਪਿਛਲੇ 6 ਮਹੀਨਿਆਂ ਤੋਂ ਪਰਿਵਾਰਾਂ ਨੂੰ ਇਹ ਪੈਨਸ਼ਨ ਨਹੀਂ ਮਿਲੀ | ਉਨ੍ਹਾਂ ਪਰਿਵਾਰਾਂ ਲਈ ਮੁਆਵਜ਼ੇ ਦੀ ਵੀ ਮੰਗ ਕੀਤੀ | ਇਸ ਮੌਕੇ ਬੋਲਦਿਆਂ ਸ੍ਰੀ ਪਵਨ ਕੁਮਾਰ ਟੀਨੂ ਨੇ ਦਲਿਤਾਂ ਲਈ ਐਸ.ਸੀ. ਲੈਂਡ ਵਿਕਾਸ ਤੇ ਫਾਈਨਾਂਸ ਕਾਰਪੋਰੇਸ਼ਨ ਦੇ ਕੁੱਲ 125 ਕਰੋੜ ਦੇ ਕਰਜ਼ੇ ਮੁਆਫ਼ ਕੀਤੇ ਜਾਣ ਦੀ ਮੰਗ ਕੀਤੀ | ਜਦੋਂ ਕਿ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਮੁੱਚੇ ਕਿਸਾਨੀ ਕਰਜ਼ੇ ਮੁਆਫ਼ ਕਰਨ ਦਾ ਐਲਾਨ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ ਅਸੀਂ ਤਾਂ ਕਦੀ ਇਹ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਕੀਤਾ ਹੀ ਨਹੀਂ ਸੀ ਅਤੇ ਫਿਰ ਕਾਂਗਰਸ ਮੈਂਬਰ ਸਾਨੂੰ ਕਿਉਂ ਇਸ ਲਈ ਜਵਾਬਦੇਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ |

ਵਿਧਾਨ ਸਭਾ ਦੀ ਕਾਰਵਾਈ ਦਾ ਸੋਸ਼ਲ ਮੀਡੀਆ 'ਤੇ ਸਿੱਧਾ ਪ੍ਰਸਾਰਨ ਕਰਨ ਦੀ ਜਾਂਚ ਦਾ ਹੁਕਮ

ਚੰਡੀਗੜ੍ਹ, 22 ਮਾਰਚ (ਐਨ. ਐਸ. ਪਰਵਾਨਾ)-ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਇਜਲਾਸ ਦੌਰਾਨ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪ੍ਰਸ਼ਨ ਉੱਤਰ ਦਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਗਟਾਵਾ ਕੀਤਾ ਕਿ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਵੱਲੋਂ ਸਦਨ ਦੀ ਕਾਰਵਾਈ ਦਾ ਸੋਸ਼ਲ ਮੀਡੀਆ ਰਾਹੀਂ ਸਿੱਧਾ ਪ੍ਰਸਾਰਨ ਕੀਤਾ ਜਾ ਰਿਹਾ ਹੈ | ਇਹ ਮਾਮਲਾ ਬੜਾ ਗੰਭੀਰ ਹੈ ਤੇ ਇਸ ਦਾ ਤੁਰੰਤ ਨੋਟਿਸ ਲਿਆ ਜਾਣਾ ਚਾਹੀਦਾ ਹੈ | ਇਸ 'ਤੇ ਸਪੀਕਰ ਰਾਣਾ ਕੇ.ਪੀ.ਐਸ. ਨੇ ਕਿਹਾ ਕਿ ਮੁੱਖ ਮੰਤਰੀ ਜੋ ਸਦਨ ਦੇ ਨੇਤਾ ਵੀ ਹਨ, ਨੇ ਵਿਧਾਨ ਸਭਾ ਦੇ ਨਿਯਮਾਂ ਦੀ ਉਲੰਘਣਾ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਅਤੇ ਤਕਨੀਕੀ ਸਿੱਖਿਆ ਮੰਤਰੀ
ਚਰਨਜੀਤ ਸਿੰਘ ਚੰਨੀ ਨੇ ਵੀ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਜਿਸ ਨਾਲ ਸਪੀਕਰ ਨੇ ਸਹਿਮਤੀ ਜ਼ਾਹਿਰ ਕੀਤੀ | ਇਸ ਮੁੱਦੇ ਨੂੰ ਉਠਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਸਦਨ ਦੀ ਕਾਰਵਾਈ ਦਾ ਫੇਸਬੁੱਕ ਰਾਹੀਂ ਸਿੱਧਾ ਪ੍ਰਸਾਰਨ ਕਰਨਾ ਗੰਭੀਰ ਮਸਲਾ ਹੈ | ਉਨ੍ਹਾਂ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਸਾਰੇ ਮੈਂਬਰਾਂ ਨੂੰ ਸਦਨ ਦੀ ਮਾਣ-ਮਰਿਆਦਾ ਕਾਇਮ ਰੱਖਣ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ | ਕਿਸੇ ਮੈਂਬਰ ਦਾ ਨਾਂਅ ਲਏ ਬਿਨਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਰਕਾਰ ਦੇ ਧਿਆਨ ਵਿਚ ਆਇਆ ਹੈ ਕਿ ਬੀਤੇ ਦਿਨ ਇਕ ਵਿਰੋਧੀ ਮੈਂਬਰ ਨੇ ਸਦਨ ਦੀ ਕਾਰਵਾਈ ਦਾ ਸੋਸ਼ਲ ਮੀਡੀਆ 'ਤੇ ਸਿੱਧਾ ਪ੍ਰਸਾਰਨ ਕਰਕੇ ਇਸ ਨੂੰ ਜਨਤਕ ਕਰ ਦਿੱਤਾ | ਸ. ਚੰਨੀ ਨੇ ਵੀ ਵਿਚਾਰ-ਚਰਚਾ ਵਿਚ ਹਿੱਸਾ ਲੈਂਦਿਆਂ ਇਸ ਘਟਨਾ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ | ਸਪੀਕਰ ਨੇ ਸਮੂਹ ਮੈਂਬਰਾਂ ਨੂੰ ਵਿਧਾਨ ਸਭਾ ਦੇ ਆਚਰਨ ਨਿਯਮਾਂ ਦੀ ਸਖ਼ਤੀ ਨਾਲ ਪਾਲਣ ਦੀ ਹਦਾਇਤ ਕਰਦਿਆਂ ਨਿਯਮ-90 ਦਾ ਹਵਾਲਾ ਵੀ ਦਿੱਤਾ ਜਿਸ ਮੁਤਾਬਕ ਸਾਰੇ ਮੈਂਬਰਾਂ ਨੂੰ ਸਦਨ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਨਾਲ ਲਿਆਂਦੇ ਗਏ ਮੋਬਾਈਲ ਅਤੇ ਹੋਰ ਸੰਚਾਰ ਸਾਧਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ | ਵਰਨਣਯੋਗ ਗੱਲ ਇਹ ਹੈ ਕਿ ਬੁੱਧਵਾਰ ਨੂੰ ਲੋਕ ਇਨਸਾਫ਼ ਪਾਰਟੀ ਦੇ ਮੈਂਬਰ ਸਿਮਰਜੀਤ ਸਿੰਘ ਬੈਂਸ ਵੱਲੋਂ ਸਦਨ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਨ ਕਰਨ ਦੀਆਂ ਰਿਪੋਰਟਾਂ ਤੋਂ ਬਾਅਦ ਮੀਡੀਆ ਨੇ ਵੀ ਇਸ ਮੁੱਦੇ ਵੱਲ ਇਸ਼ਾਰਾ ਕੀਤਾ ਸੀ | ਅੱਜ ਰੌਲੇ-ਰੱਪੇ ਵਿਚ ਹੀ ਇਸੇ ਮੁੱਦੇ 'ਤੇ ਉੱਚੀ ਆਵਾਜ਼ ਵਿਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਬਾਰੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ |
ਤੁਰੰਤ ਬਾਅਦ ਕੈਪਟਨ ਨੇ ਸੂਬੇ ਵਿਚ ਆਜ਼ਾਦੀ ਘੁਲਾਟੀਆਂ ਦੀ ਭਲਾਈ ਲਈ ਉਨ੍ਹਾਂ ਦੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਇਸ ਸਬੰਧੀ ਚੁੱਕੇ ਕਈ ਕਦਮਾਂ ਦਾ ਜ਼ਿਕਰ ਕੀਤਾ | ਬੁਢਲਾਡਾ ਤੋਂ ਮੈਂਬਰ ਬੁੱਧ ਰਾਮ ਵਲੋਂ ਸੁਤੰਤਰਤਾ ਸੈਨਾਨੀਆਂ ਨੂੰ ਮੁਫ਼ਤ ਬਸ ਸਫ਼ਰ ਦੀ ਸਹੂਲਤ ਬਾਰੇ ਪੁੱਛੇ ਸਵਾਲ 'ਤੇ ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾਈ ਸਰਕਾਰ ਵੱਲੋਂ ਪਹਿਲਾਂ ਹੀ ਆਜ਼ਾਦੀ ਘੁਲਾਟੀਆਂ ਨੂੰ ਪੰਜਾਬ ਸਰਕਾਰ ਦੀਆਂ ਬੱਸਾਂ ਵਿਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ | ਸੂਬਾਈ ਸਰਕਾਰ ਵਲੋਂ ਚਲਾਈਆਂ ਗਈਆਂ ਏ.ਸੀ. ਅਤੇ ਗ਼ੈਰ-ਏ.ਸੀ. ਬੱਸਾਂ ਵਿਚ ਆਜ਼ਾਦੀ ਘੁਲਾਟੀਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਤੋਂ ਇਲਾਵਾ ਮਿ੍ਤਕ ਆਜ਼ਾਦੀ ਘੁਲਾਟੀਆਂ ਦੀਆਂ ਵਿਧਵਾਵਾਂ ਨੂੰ ਵੀ ਇਹ ਸਹੂਲਤ ਦਿੱਤੀ ਜਾ ਰਹੀ ਹੈ | ਵਿਧਵਾ ਦੀ ਮੌਤ ਬਾਅਦ ਮਿ੍ਤਕ ਆਜ਼ਾਦੀ ਘੁਲਾਟੀਏ ਦੀ ਅਣਵਿਆਹੀ ਬੇਰੁਜ਼ਗਾਰ ਧੀ ਵੀ ਇਸ ਸਹੂਲਤ ਦਾ ਲਾਭ ਲੈਣ ਦੇ ਯੋਗ ਹੈ | ਇੱਥੋਂ ਤਕ ਕਿ ਆਜ਼ਾਦੀ ਘੁਲਾਟੀਆਂ ਦੀ ਸਾਂਭ-ਸੰਭਾਲ ਕਰਨ ਵਾਲਿਆਂ ਨੂੰ ਵੀ ਉਨ੍ਹਾਂ ਨਾਲ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ | ਉਨ੍ਹਾਂ ਦਾਅਵਾ ਕੀਤਾ ਕਿ ਰਾਜ ਸਰਕਾਰ ਵਲੋਂ ਹਰੇਕ ਆਜ਼ਾਦੀ ਘੁਲਾਟੀਏ ਨੂੰ ਬਿਨਾਂ ਵਾਰੀ ਤੋਂ ਇਕ ਟਿਊਬਵੈੱਲ ਕੁਨੈਕਸ਼ਨ ਦੇਣ ਤੋਂ ਇਲਾਵਾ ਰਾਜ ਮਾਰਗਾਂ ਉਤੇ ਲੱਗੇ ਟੋਲ ਟੈਕਸਾਂ ਤੋਂ ਵੀ ਛੋਟ ਦਿੱਤੀ ਗਈ ਹੈ | ਸੂਬਾਈ ਸਰਕਾਰ ਨੇ ਆਜ਼ਾਦੀ ਘੁਲਾਟੀਆਂ ਨੂੰ 300 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਾਉਣ ਦਾ ਵੀ ਫ਼ੈਸਲਾ ਕੀਤਾ ਹੈ |
ਸ. ਸਿੱਧੂ ਨੇ ਅਰੁਨ ਨਾਰੰਗ ਦੇ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਨਗਰ ਕੌਾਸਲ ਅਬੋਹਰ ਕੋਲ 14ਵੇਂ ਵਿੱਤ ਕਮਿਸ਼ਨ ਦੀ 407.00 ਲੱਖ ਰੁਪਏ ਦੀ ਬਕਾਇਆ ਗਰਾਂਟ ਪਈ ਹੈ, ਜੋ ਜਲਦੀ ਹੀ ਵਿਕਾਸ ਦੇ ਕੰਮਾਂ 'ਤੇ ਵਰਤ ਲਈ ਜਾਏਗੀ | ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀਮਤੀ ਸਰਵਜੀਤ ਕੌਰ ਮਾਣੂਕੇ ਨੂੰ ਦੱਸਿਆ ਕਿ ਜਗਰਾਉਂ ਨੂੰ ਨਵਾਂ ਜ਼ਿਲ੍ਹਾ ਬਣਾਉਣ ਦੀ ਕੋਈ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਨਹੀਂ ਪਰ ਇਸ ਦੇ ਨਾਲ ਹੀ ਕੈਪਟਨ ਨੇ ਦੱਸਿਆ ਕਿ ਸਰਕਾਰ ਵਲੋਂ ਪ੍ਰਬੰਧਕੀ ਇਕਾਈਆਂ ਦੇ ਮੁੜ ਗਠਨ ਲਈ ਮਾਪਦੰਡ ਸੁਝਾਉਣ ਬਾਰੇ ਇੱਕ ਰੈਵੀਨਿਊ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ | ਉਸ ਨੂੰ ਹੀ ਤਜਵੀਜ਼ਾਂ ਭੇਜੀਆਂ ਜਾਣ | ਦਿਲਰਾਜ ਸਿੰਘ ਭੂੰਦੜ ਨੂੰ ਲੋਕ ਨਿਰਮਾਣ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਮਾਨਸਾ-ਸਿਰਸਾ ਰੋਡ 'ਤੇ ਸਰਦੂਲਗੜ੍ਹ ਕੋਲ ਘੱਗਰ ਤੇ ਨਵਾਂ ਪੁਲ ਬਣਾਉਣ ਦੀ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ ਜਦੋਂ ਹੀ ਮਨਜ਼ੂਰੀ ਭਾਰਤ ਸਰਕਾਰ ਵਲੋਂ ਮਿਲ ਜਾਏਗੀ ਇਸ ਪੁਲ ਦਾ ਕੰਮ ਸ਼ੁਰੂ ਕਰ ਦਿੱਤਾ ਜਾਏਗਾ |

ਜ਼ੁਕਰਬਰਗ ਨੇ ਫੇਸਬੁੱਕ ਯੂਜ਼ਰਾਂ ਦਾ ਭਰੋਸਾ ਤੋੜਨ ਬਦਲੇ ਮੁਆਫ਼ੀ ਮੰਗੀ

ਵਾਸ਼ਿੰਗਟਨ, 22 ਮਾਰਚ (ਪੀ. ਟੀ. ਆਈ.)-ਫੇਸਬੁੱਕ ਡਾਟਾ ਲੀਕ ਮਾਮਲੇ ਵਿਚ ਅਲੋਚਨਾ ਦਾ ਸਾਹਮਣਾ ਕਰ ਰਹੀ ਕੰਪਨੀ ਫੇਸਬੁੱਕ ਅਤੇ ਇਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜ਼ੁਕਰਬਰਗ ਨੇ ਅੱਜ ਚੁੱਪ ਤੋੜਦੇ ਹੋਏ ਹੋਏ 2 ਅਰਬ ਫੇਸਬੁੱਕ ਯੂਜ਼ਰਾਂ ਤੋਂ ਉਨ੍ਹਾਂ ਦਾ ਭਰੋਸਾ ਤੋੜਨ ਲਈ ਮੁਆਫ਼ੀ ਮੰਗੀ ਹੈ ਅਤੇ ਡਾਟਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕਣ ਦਾ ਵਾਅਦਾ ਕੀਤਾ ਹੈ | ਬਿ੍ਟਿਸ਼ ਕੰਪਨੀ ਵਲੋਂ ਪੰਜ ਕਰੋੜ ਯੂਜ਼ਰਾਂ ਦਾ ਡਾਟਾ ਹਾਸਿਲ ਕਰਕੇ ਉਸ ਦੀ ਵਰਤੋਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਮੁਹਿੰਮ ਵਿਚ ਡੋਨਾਲਡ ਟਰੰਪ ਦੇ ਪੱਖ ਵਿਚ ਕਰਨ ਦੇ ਦੋਸ਼ ਲੱਗਣ ਪਿੱਛੋਂ ਜ਼ੁਕਰਬਰਗ ਨੇ ਪਹਿਲੀ ਵਾਰ ਜਨਤਕ ਰੂਪ ਵਿਚ ਟਿੱਪਣੀ ਕੀਤੀ ਹੈ | ਫੇਸਬੁੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਗਲਤੀ ਸਵੀਕਾਰ ਕਰਦਿਆਂ ਕਿਹਾ ਕਿ ਉਹ ਅਮਰੀਕੀ ਕਾਂਗਰਸ ਦੇ ਸਾਹਮਣੇ ਮਾਮਲੇ ਨਾਲ ਜੁੜੇ ਸਵਾਲਾਂ ਦਾ ਜਵਾਬ ਦੇਣ ਲਈ ਤਿਆਰ ਹੈ | ਉਨ੍ਹਾਂ ਖ਼ਬਰਾਂ ਦੇ ਚੈਨਲ ਸੀ. ਐਨ. ਐਨ. ਨਾਲ ਇਕ ਮੁਲਾਕਾਤ ਵਿਚ ਕਿਹਾ ਕਿ ਇਹ ਵਿਸ਼ਵਾਸ਼ ਤੋੜਨ ਦੀ ਵੱਡੀ ਘਟਨਾ ਹੈ ਅਤੇ ਜੋ ਕੁਝ ਹੋਇਆ ਹੈ ਉਸ ਲਈ ਉਹ ਮੁਆਫ਼ੀ ਮੰਗਦੇ ਹਨ | ਹੁਣ ਸਾਡੀ ਜ਼ਿੰਮੇਵਾਰੀ ਇਹ ਯਕੀਨੀ ਬਣਾਉਣ ਦੀ ਹੈ ਕਿ ਇਸ ਤਰ੍ਹਾਂ ਦੁਬਾਰਾ ਨਾ ਹੋਵੇ | ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਵਿਚ ਸੋਸ਼ਲ ਸਾਈਟ ਹਜ਼ਾਰਾਂ ਐਪਸ ਦੀ ਡੂੰਘੀ ਜਾਂਚ ਕਰੇਗੀ | ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ 2016 ਵਿਚ ਚੋਣ ਮੁਹਿੰਮ ਨਾਲ ਜੁੜੀ ਡਾਟਾ ਕੰਪਨੀ ਕੈਂਬਰਿਜ ਐਨਾਲਾਟਿਕਾ 'ਤੇ ਦੋਸ਼ ਲੱਗਾ ਹੈ ਕਿ ਉਸ ਨੇ ਬਿਨਾਂ ਇਜਾਜ਼ਤ ਪੰਜ ਕਰੋੜ ਫੇਸਬੁੱਕ ਯੂਜ਼ਰਾਂ ਦਾ ਨਿੱਜੀ ਡਾਟਾ ਇਕੱਤਰ ਕੀਤਾ ਸੀ | ਕੈਂਬਰਿਜ ਐਨਾਲਾਟਿਕਾ ਨੇ ਸ਼ਾਇਦ ਫੇਸਬੁੱਕ ਦੇ ਕਹਿਣ ਦੇ ਬਾਵਜੂਦ ਡਾਟਾ ਮਿਟਾਇਆ ਨਹੀਂ ਅਤੇ ਆਪਣੇ ਕੋਲ ਸੁਰੱਖਿਅਤ ਰੱਖਿਆ ਹੋਇਆ ਹੈ | ਉਧਰ ਸੂਚਨਾ ਤੇ ਤਕਨਾਲੋਜੀ ਤੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਜੇਕਰ ਫੇਸਬੁੱਕ ਵਰਗੀਆਂ ਸੋਸ਼ਲ ਮੀਡੀਆ ਕੰਪਨੀਆਂ ਗਲਤ ਤਰੀਕੇ ਨਾਲ ਦੇਸ਼ ਦੀ ਚੋਣ ਪ੍ਰਕਿਰਿਆ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ ਕਰਦੀਆਂ ਹਨ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ | ਦੁਨੀਆ ਭਰ ਵਿਚ ਫੇਸਬੁੱਕ ਖਿਲਾਫ ਲੋਕਾਂ ਦੇ ਗੁੱਸੇ ਕਾਰਨ ਇਸ ਕੰਪਨੀ ਨੂੰ ਲਗਪਗ 50 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ |

ਅੰਨਾ ਹਜ਼ਾਰੇ ਦਾ ਅੰਦੋਲਨ ਅੱਜ ਤੋਂ

ਨਵੀਂ ਦਿੱਲੀ, 22 ਮਾਰਚ (ਜਗਤਾਰ ਸਿੰਘ)-ਕਿਸਾਨਾਂ ਸਮੇਤ ਕਈ ਹੋਰਨਾਂ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਿਖ਼ਲਾਫ਼ 23 ਮਾਰਚ ਤੋਂ ਰਾਮਲੀਲ੍ਹਾ ਮੈਦਾਨ ਵਿਖੇ ਅੰਦੋਲਨ ਸ਼ੁਰੂ ਕਰਨ ਵਾਲੇ ਸਮਾਜ ਸੇਵਕ ਅੰਨਾ ਹਜ਼ਾਰੇ ਨੂੰ ਦਿੱਲੀ ਪੁਲਿਸ ਨੇ ਸ਼ਰਤਾਂ ਸਮੇਤ ਅੰਦੋਲਨ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ | ਜਾਣਕਾਰੀ ਮੁਤਾਬਕ ਸ਼ੱੁਕਰਵਾਰ ਸਵੇਰੇ 9 ਵਜੇ ਅੰਨਾ ਹਜ਼ਾਰੇ ਮਹਾਰਾਸ਼ਟਰ ਸਦਨ ਤੋਂ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣਗੇ | ਇਸ ਤੋਂ ਬਾਅਦ ਫਿਰੋਜਸ਼ਾਹ ਕੋਟਲਾ ਨੇੜੇ ਸ਼ਹੀਦੀ ਪਾਰਕ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ | ਇਸ ਤੋਂ ਬਾਅਦ ਕਿਸਾਨਾਂ ਦੇ ਨਾਲ ਸ਼ਹੀਦੀ ਪਾਰਕ ਤੋਂ ਮਾਰਚ ਕਰਦੇ ਹੋਏ ਦੁਪਹਿਰ ਨੂੰ ਰਾਮਲੀਲ੍ਹਾ ਮੈਦਾਨ ਪੁੱਜ ਕੇ ਆਪਣਾ ਅੰਦੋਲਨ ਸ਼ੁਰੂ ਕਰਨਗੇ |

ਵੀਰਭੱਦਰ ਤੇ ਪਤਨੀ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ, 22 ਮਾਰਚ (ਏਜੰਸੀ)- ਦਿੱਲੀ ਦੀ ਇਕ ਵਿਸ਼ੇਸ਼ ਅਦਾਲਤ ਨੇ 7 ਕਰੋੜ ਰੁਪਏ ਦੇ ਹਵਾਲਾ ਰਾਸ਼ੀ ਮਾਮਲੇ 'ਚ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ, ਉਨ੍ਹਾਂ ਦੀ ਪਤਨੀ ਅਤੇ ਤਿੰਨ ਹੋਰਾਂ ਨੂੰ ਵੀਰਵਾਰ ਨੂੰ ਜ਼ਮਾਨਤ ਦੇ ਦਿੱਤੀ | ਵਿਸ਼ੇਸ਼ ...

ਪੂਰੀ ਖ਼ਬਰ »

ਸੁਸ਼ਮਾ ਿਖ਼ਲਾਫ਼ ਮਰਿਆਦਾ ਮਤਾ ਪੇਸ਼ ਕਰੇਗੀ ਕਾਂਗਰਸ

ਨਵੀਂ ਦਿੱਲੀ, 22 ਮਾਰਚ (ਪੀ. ਟੀ. ਆਈ.)-ਅੱਜ ਕਾਂਗਰਸ ਨੇ ਇਰਾਕ ਵਿਚ 39 ਭਾਰਤੀਆਂ ਜਿਨ੍ਹਾਂ ਨੂੰ 2014 ਵਿਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਮੋਸੂਲ ਵਿਚ ਅਗਵਾ ਕਰਕੇ ਮਾਰ ਦਿੱਤਾ ਸੀ ਦੀ ਮੌਤ ਬਾਰੇ ਰਾਜ ਸਭਾ ਨੂੰ ਗੁਮਰਾਹ ਕਰਨ ਬਦਲੇ ਰਾਜ ਸਭਾ ਵਿਚ ਵਿਦੇਸ਼ ਮੰਤਰੀ ...

ਪੂਰੀ ਖ਼ਬਰ »

ਬ੍ਰਹਮੋਸ ਮਿਜ਼ਾਈਲ ਦਾ ਸਫਲ ਪ੍ਰੀਖਣ

ਨਵੀਂ ਦਿੱਲੀ/ ਪੋਖਰਣ, 22 ਮਾਰਚ (ਪੀ. ਟੀ. ਆਈ.)-ਭਾਰਤ ਨੇ ਰਾਜਸਥਾਨ ਵਿਚ ਪੋਖਰਣ ਪਰਖ ਰੇਂਜ ਵਿਚ ਆਵਾਜ਼ ਨਾਲੋਂ ਤੇਜ਼ ਰਫਤਾਰ ਵਾਲੀ ਬ੍ਰਹਮੋਸ ਮਿਜ਼ਾਈਲ ਦਾ ਅੱਜ ਸਫਲ ਤਜਰਬਾ ਕੀਤਾ | ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਮਿਜ਼ਾਈਲ ਨੇ ਇਕਦਮ ਸਟੀਕ ਨਿਸ਼ਾਨਾ ...

ਪੂਰੀ ਖ਼ਬਰ »

ਅੱਜ 12ਵੀਂ ਦੀ ਪ੍ਰੀਖਿਆ ਦੇ ਸਮੇਂ 'ਚ ਕੋਈ ਤਬਦੀਲੀ ਨਹੀਂ

ਐੱਸ. ਏ. ਐੱਸ. ਨਗਰ, 22 ਮਾਰਚ (ਬੈਨੀਪਾਲ)-ਪੰਜਾਬ ਸਰਕਾਰ ਵਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਸਰਕਾਰੀ ਛੁੱਟੀ ਦੇ ਐਲਾਨ ਦੀ ਚਰਚਾ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬੋਰਡ ਦੇ ਸਕੱਤਰ ਹਰਗੁਣਜੀਤ ਕੌਰ ਨੇ ਸਪੱਸ਼ਟ ਕਰਦਿਆਂ ...

ਪੂਰੀ ਖ਼ਬਰ »

ਟੈਕਸ ਮੁਕਤ ਗਰੈਚੁਟੀ ਦੀ ਹੱਦ 20 ਲੱਖ ਕਰਨ ਬਾਰੇ ਬਿੱਲ ਪਾਸ

ਨਵੀਂ ਦਿੱਲੀ, 22 ਮਾਰਚ (ਪੀ. ਟੀ. ਆਈ.)-ਸੰਸਦ ਨੇ ਅੱਜ ਇਕ ਅਹਿਮ ਬਿੱਲ ਪਾਸ ਕਰ ਦਿੱਤਾ ਜਿਸ ਨਾਲ ਸਰਕਾਰ ਨੂੰ ਟੈਕਸ ਮੁਕਤ ਗਰੈਚੁਟੀ ਦੀ ਰਕਮ ਅਤੇ ਅਗਜ਼ੈਕਟਿਵ ਆਰਡਰ ਨਾਲ ਪ੍ਰਸੂਤਾ ਛੁੱਟੀ ਦਾ ਸਮਾਂ ਤੈਅ ਕਰਨ ਬਾਰੇ ਸ਼ਕਤੀ ਮਿਲ ਜਾਵੇਗੀ। ਰਾਜ ਸਭਾ ਜਿਸ ਵਿਚ ਵੱਖ-ਵੱਖ ...

ਪੂਰੀ ਖ਼ਬਰ »

ਪਾਕਿਸਤਾਨ ਵਲੋਂ ਭਾਰਤ 'ਤੇ ਸਿੰਧੂ ਜਲ ਸੰਧੀ ਨੂੰ ਅਣਗੌਲਿਆ ਕਰਨ ਦੇ ਦੋਸ਼

ਇਸਲਾਮਾਬਾਦ, 22 ਮਾਰਚ (ਏਜੰਸੀ)-ਪਾਕਿਸਤਾਨ ਨੇ ਅੱਜ ਭਾਰਤ 'ਤੇ ਸਿੰਧੂ ਜਲ ਸੰਧੀ (ਆਈ.ਡਵਲਿਊ.ਟੀ) ਨੂੰ ਅਣਗੌਲਿਆ (ਬੇਕਾਰ) ਕਰਨ ਦੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਉਹ ਇਹ ਮਾਮਲਾ ਵਿਸ਼ਵ ਬੈਂਕ ਕੋਲ ਉਠਾਏਗਾ | ਸਿੰਧੂ ਜਲ ਸੰਧੀ ਵਿਸ਼ਵ ਬੈਂਕ ਦੀ 9 ਸਾਲ ਦੀ ਸਮਝੌਤਾਬਾਦੀ ...

ਪੂਰੀ ਖ਼ਬਰ »

ਈ.ਡੀ. ਵਲੋਂ ਕਸ਼ਮੀਰ 'ਚ ਹਵਾਲਾ ਮਾਮਲੇ 'ਚ 3 ਲੱਖ ਜ਼ਬਤ

ਨਵੀਂ ਦਿੱਲੀ, 22 ਮਾਰਚ (ਏਜੰਸੀ)- ਈ.ਡੀ. ਨੇ ਕਸ਼ਮੀਰ ਘਾਟੀ 'ਚ ਚੱਲ ਰਹੇ ਹਵਾਲਾ ਰਾਸ਼ੀ ਮਾਮਲੇ ਦੀ ਜਾਂਚ 'ਚ ਅੱਤਵਾਦੀ ਜਥੇਬੰਦੀ ਲਸ਼ਕਰ-ਏ-ਤਾਇਬਾ ਨੂੰ ਫੰਡ ਮੁਹੱਈਆ ਕਰਵਾਉਣ ਦੇ ਸਬੰਧ 'ਚ 3 ਲੱਖ ਦੀ ਨਕਦ ਰਾਸ਼ੀ ਜਬਤ ਕੀਤੀ ਹੈ | ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਉਸ ਨੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨੂੰ ਸਦਨ 'ਚ ਸ਼ਰਧਾਂਜਲੀ ਦਿੱਤੀ ਜਾਵੇ

ਨਵੀਂ ਦਿੱਲੀ, 22 ਮਾਰਚ (ਜਗਤਾਰ ਸਿੰਘ)-ਪੰਜਾਬ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ (ਪ੍ਰਧਾਨ ਪੰਜਾਬ ਕਾਂਗਰਸ), ਰਵਨੀਤ ਸਿੰਘ ਬਿੱਟੂ, ਧਰਮਵੀਰ ਗਾਂਧੀ ਤੇ ਭਗਵੰਤ ਮਾਨ ਨੇ ਲੋਕ ਸਭਾ ਸਪੀਕਰ ਸ੍ਰੀਮਤੀ ਸੁਮਿੱਤਰਾ ਮਹਾਜਨ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਸ਼ਹੀਦ ਭਗਤ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਤੇ ਬੀ. ਕੇ. ਦੱਤ ਵਲੋਂ ਪਾਰਲੀਮੈਂਟ 'ਚ ਸੁੱਟੇ ਬੰਬ ਦੀ ਜਗ੍ਹਾ 'ਮਾਰਕ' ਕੀਤੀ ਜਾਵੇ

ਨਵੀਂ ਦਿੱਲੀ, 22 ਮਾਰਚ (ਜਗਤਾਰ ਸਿੰਘ)-ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਾਰਲੀਮੈਂਟ ਅੰਦਰ ਸ਼ਹੀਦ ਭਗਤ ਸਿੰਘ ਤੇ ਬੀ.ਕੇ.ਦੱਤ ਦੀਆਂ ਕੁਰਸੀਆਂ ਰਿਜ਼ਰਵ ਕਰਕੇ ਉਨ੍ਹਾਂ ਦੁਆਰਾ ਸੁੱਟੇ ਬੰਬ ਦੀ ਜਗ੍ਹਾ 'ਮਾਰਕ' ਕੀਤੇ ਜਾਣ ਦੀ ਮੰਗ ਕੀਤੀ ...

ਪੂਰੀ ਖ਼ਬਰ »

ਕਨਿਸ਼ਕ ਗੋਲਡ ਦੇ ਮਾਲਕਾਂ ਅਤੇ ਨਿਰਦੇਸ਼ਕਾਂ ਿਖ਼ਲਾਫ਼ ਲੁਕ ਆਊਟ ਨੋਟਿਸ ਜਾਰੀ

ਨਵੀਂ ਦਿੱਲੀ, 22 ਮਾਰਚ (ਏਜੰਸੀ)-ਸੀ. ਬੀ. ਆਈ. ਨੇ ਕਨਿਸ਼ਕ ਗੋਲਡ ਪ੍ਰਾ. ਲਿ. ਦੇ ਮਾਲਕਾਂ ਅਤੇ ਨਿਰਦੇਸ਼ਕਾਂ ਿਖ਼ਲਾਫ਼ ਅੱਜ ਲੁੱਕ ਆਊਟ ਨੋਟਿਸ ਜਾਰੀ ਕੀਤਾ ਤਾਂ ਕਿ ਉਨ੍ਹਾਂ ਨੂੰ ਦੇਸ਼ ਛੱਡਣ ਤੋਂ ਰੋਕਿਆ ਜਾ ਸਕੇ | ਇਹ ਸਾਰੇ 824 ਕਰੋੜ ਰੁਪਏ ਦੇ ਕਰਜ਼ ਧੋਖਾਧੜੀ ਮਾਮਲੇ 'ਚ ...

ਪੂਰੀ ਖ਼ਬਰ »

ਰਾਹੁਲ ਗਾਂਧੀ ਦਾ ਬਿਆਨ ਉਨ੍ਹਾਂ ਦਾ ਖੋਖਲਾਪਨ ਦਿਖਾਉਂਦਾ ਹੈ-ਹਰਸਿਮਰਤ

ਨਵੀਂ ਦਿੱਲੀ, 22 ਮਾਰਚ (ਏਜੰਸੀ)- ਰਾਹੁਲ ਗਾਂਧੀ ਵਲੋਂ ਲਗਾਏ ਦੋਸ਼ ਕਿ ਸਰਕਾਰ ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੇ ਮਾਮਲੇ ਤੋਂ ਧਿਆਨ ਹਟਾਉਣ ਲਈ 'ਡਾਟਾ ਚੋਰੀ' ਦੀ ਕਹਾਣੀ 'ਘੜ' ਰਹੀ ਹੈ ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ...

ਪੂਰੀ ਖ਼ਬਰ »

'84 ਦੇ ਪੀੜਤਾਂ ਸਬੰਧੀ ਮਾਮਲੇ 'ਚ ਯੂ.ਪੀ. ਸਰਕਾਰ ਗੰਭੀਰ ਨਹੀਂ-ਭੋਗਲ

ਯੂ.ਪੀ. ਸਰਕਾਰ ਨੇ ਹਾਲੇ ਤੱਕ ਸੁਪਰੀਮ ਕੋਰਟ 'ਚ ਦਾਖ਼ਲ ਨਹੀਂ ਕੀਤੀ ਮਾਮਲੇ ਦੀ ਸਥਿਤੀ ਰਿਪੋਰਟ ਨਵੀਂ ਦਿੱਲੀ, 22 ਮਾਰਚ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਉੱਤਰ ਪ੍ਰਦੇਸ਼ (ਯੂ.ਪੀ.) ਇੰਚਾਰਜ ਕੁਲਦੀਪ ਸਿੰਘ ਭੋਗਲ ਨੇ ਕਾਨਪੁਰ ਦਾ ਦੌਰਾ ਕਰਕੇ ਉੱਥੋਂ ਦੀਆਂ ...

ਪੂਰੀ ਖ਼ਬਰ »

ਮਾਰੇ ਗਏ 5 ਅੱਤਵਾਦੀ ਵਿਦੇਸ਼ੀ ਸਨ

ਲਾਪਤਾ ਫ਼ੌਜੀ ਜਵਾਨ ਦੀ ਭਾਲ ਜਾਰੀ ਸ੍ਰੀਨਗਰ, 22 ਮਾਰਚ (ਮਨਜੀਤ ਸਿੰਘ)- ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਹੈਲਮਥਪੋਰਾ ਦੇ ਚੱਕ ਫਤਿਹਖਾਨ ਦੇ ਜੰਗਲੀ ਇਲਾਕੇ ਵਿਖੇ ਸੁਰੱਖਿਆ ਬਲਾਂ ਅਤੇ ਅੱਤਵਾਦੀ ਸੰਗਠਨ ਲਸ਼ਕਰ ਦੇ ਵਿਦੇਸ਼ੀ ਅੱਤਵਾਦੀਆਂ ਵਿਚਾਲੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX