ਤਾਜਾ ਖ਼ਬਰਾਂ


ਉਤਰ ਕੋਰੀਆ ਦੇ ਫ਼ੈਸਲੇ ਤੋਂ ਅਮਰੀਕਾ ਵੱਲੋਂ ਸੁਆਗਤ, ਜਾਪਾਨ ਨਹੀਂ ਹੈ ਸੰਤੁਸ਼ਟ
. . .  17 minutes ago
ਵਾਸ਼ਿੰਗਟਨ, 21 ਅਪ੍ਰੈਲ - ਉਤਰ ਕੋਰੀਆ ਵੱਲੋਂ ਆਪਣੇ ਪ੍ਰਮਾਣੂ ਤੇ ਮਿਸਾਈਲ ਟੈੱਸਟ ਪ੍ਰੋਗਰਾਮ 'ਤੇ ਰੋਕ ਲਗਾਉਣ ਅਤੇ ਪ੍ਰਮਾਣੂ ਪ੍ਰੀਖਣ ਖੇਤਰਾਂ ਨੂੰ ਬੰਦ ਕਰਨ ਦੇ ਫ਼ੈਸਲੇ ਦਾ ਸੰਯੁਕਤ ਰਾਸ਼ਟਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਆਗਤ ਕੀਤਾ ਹੈ। ਉਨ੍ਹਾਂ ਨੇ ਇਸ...
ਪ੍ਰਧਾਨ ਮੰਤਰੀ ਮੋਦੀ ਵਤਨ ਪਰਤੇ
. . .  34 minutes ago
ਨਵੀਂ ਦਿੱਲੀ, 21 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੀਡਨ, ਬਰਤਾਨੀਆ ਤੇ ਜਰਮਨੀ ਦੇ ਦੌਰੇ ਮਗਰੋਂ ਅੱਜ ਸਵੇਰੇ ਨਵੀਂ ਦਿੱਲੀ ਪਹੁੰਚ ਗਏ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਦਾ ਸੁਆਗਤ...
ਪਾਕਿ ਗੋਲੀਬਾਰੀ 'ਚ ਜ਼ਖਮੀ ਜਵਾਨ ਹੋਇਆ ਸ਼ਹੀਦ
. . .  45 minutes ago
ਸ੍ਰੀਨਗਰ, 21 ਅਪ੍ਰੈਲ - ਜੰਮੂ ਕਸ਼ਮੀਰ 'ਚ 17 ਅਪ੍ਰੈਲ ਨੂੰ ਪਾਕਿਸਤਾਨ ਵਲੋਂ ਗੋਲੀਬਾਰੀ ਦੀ ਉਲੰਘਣਾ ਵਿਚ ਗੰਭੀਰ ਰੂਪ 'ਚ ਜ਼ਖਮੀ ਹੋਏ ਜਵਾਨ ਹਵਲਦਾਰ ਚਰਨਜੀਤ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ...
ਅੱਜ ਦਾ ਵਿਚਾਰ
. . .  53 minutes ago
ਆਈ ਪੀ ਐੱਲ 2018 : ਚੇਨਈ ਸੁਪਰ ਕਿੰਗਜ਼ 64 ਦੌੜਾਂ ਨਾਲ ਜੇਤੂ
. . .  1 day ago
ਆਈ ਪੀ ਐੱਲ 2018 : ਰਾਜਸਥਾਨ ਰਾਇਲਸ ਨੂੰ ਪੰਜਵਾਂ ਝਟਕਾ
. . .  1 day ago
ਆਈ ਪੀ ਐੱਲ 2018 : ਰਾਜਸਥਾਨ ਰਾਇਲਸ ਨੂੰ ਚੌਥਾ ਝਟਕਾ
. . .  1 day ago
ਆਈ ਪੀ ਐੱਲ 2018 : ਰਾਜਸਥਾਨ ਰਾਇਲਸ 10 ਓਵਰਾਂ 'ਤੇ 77/3
. . .  1 day ago
ਸਾਢੇ ਛੇ ਸਾਲਾਂ ਤੋਂ ਸ਼ਾਰਜਾਹ ਦੀ ਜੇਲ੍ਹ ਵਿਚ ਬੰਦ ਪੰਜਾਬੀ ਨੌਜਵਾਨਾਂ 'ਚੋਂ ਮਾਹਿਲਪੁਰ ਦਾ ਦਲਵਿੰਦਰ ਘਰ ਪਹੁੰਚਾ
. . .  1 day ago
ਮਾਹਿਲਪੁਰ 20 ਅਪ੍ਰੈਲ (ਦੀਪਕ ਅਗਨੀਹੋਤਰੀ)-ਦੁਬਈ ਦੇ ਸ਼ਹਿਰ ਸ਼ਾਰਜਾਹ ਦੀ ਜੇਲ੍ਹ ਵਿਚ ਪਿਛਲੇ ਸਾਢੇ ਛੇ ਸਾਲਾਂ ਤੋਂ ਇੱਕ ਕਤਲ ਅਤੇ ਸ਼ਰਾਬ ਦੀ ਤਸਕਰੀ ਕੇਸ ਵਿਚ ਬੰਦ ਪੰਜ ਦੇ ਪੰਜ ਨੌਜਵਾਨ ਰਿਹਾ ਹੋ ...
ਪੰਜਾਬ ਕਾਂਗਰਸ 'ਚ ਬਗ਼ਾਵਤ : ਸੰਗਤ ਸਿੰਘ ਗਿਲਜੀਆਂ ਨੇ ਸਾਰੇ ਅਹੁਦਿਆਂ ਤੋਂ ਦਿਤਾ ਅਸਤੀਫ਼ਾ
. . .  1 day ago
ਪੰਜਾਬ ਦਾ ਖੇਤੀਬਾੜੀ ਵਿਭਾਗ ਮੁਹਈਆ ਕਰਵਾਏਗਾ ਸਬਸਿਡੀ ਤੇ ਢਾਂਚੇ ਦਾ ਬੀਜ
. . .  1 day ago
ਫਾਜ਼ਿਲਕਾ , 20 ਅਪ੍ਰੈਲ (ਪ੍ਰਦੀਪ ਕੁਮਾਰ) :ਪੰਜਾਬ ਸਰਕਾਰ ਵੱਲੋਂ ਹਰੀ ਖਾਦ ਰਾਹੀਂ ਖੇਤਾਂ ਦੀ ਮਿੱਟੀ ਦੀ ਸਿਹਤ ਸੁਧਾਰ ਲਈ ਢਾਂਚੇ ਦਾ ਬੀਜ ਸੂਬੇ ਵਿਚ ਸਬਸਿਡੀ ਤੇ ਮੁਹਈਆ ਕਰਵਾਇਆ ਜਾਵੇਗਾ...
ਆਈ ਪੀ ਐੱਲ 2018 : ਸੀ ਐੱਸ ਕੇ ਨੂੰ ਤੀਜਾ ਝਟਕਾ, ਕਪਤਾਨ ਧੋਨੀ ਆਊਟ
. . .  1 day ago
ਆਈ ਪੀ ਐੱਲ 2018 : 10 ਓਵਰਾਂ 'ਤੇ ਸੀ ਐੱਸ ਕੇ 107/1
. . .  1 day ago
ਆਈ ਪੀ ਐੱਲ 2018 : ਸੀ ਐੱਸ ਕੇ ਦੇ ਸ਼ੇਨ ਵਾਟਸਨ ਦੀਆਂ 50 ਦੌੜਾਂ ਪੂਰੀਆਂ
. . .  1 day ago
ਗ੍ਰਿਫਤਾਰ ਚਾਰੇ ਵਿਅਕਤੀਆਂ ਦੇ ਅਸਲਾ ਲਾਇਸੰਸ ਰੱਦ
. . .  1 day ago
ਫਗਵਾੜਾ ,20 ਅਪ੍ਰੈਲ [ਹਰੀਪਾਲ ਸਿੰਘ ]- ਫਗਵਾੜਾ ਵਿਖੇ 13 ਅਪ੍ਰੈਲ ਦੀ ਰਾਤ ਨੂੰ ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ ਦੇ ਮਾਮਲੇ 'ਚ ਨਾਮਜ਼ਦ 4 ਵਿਅਕਤੀਆਂ ਦੇ ਅਸਲਾ ਲਾਇਸੰਸ ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ ਰਾਹੁਲ ਚਾਬਾ ...
ਆਈ ਪੀ ਐੱਲ 2018 : 5 ਓਵਰਾਂ 'ਤੇ ਸੀ ਐੱਸ ਕੇ 53/1
. . .  1 day ago
ਆਈ ਪੀ ਐੱਲ 2018 : ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝਟਕਾ
. . .  1 day ago
ਆਈ ਪੀ ਐੱਲ 2018 : ਰਾਜਸਥਾਨ ਨੇ ਜਿੱਤੀ ਟਾਸ , ਚੇਨਈ ਨੂੰ ਦਿੱਤੀ ਬੱਲੇਬਾਜ਼ੀ
. . .  1 day ago
ਸਕੂਲ 'ਤੇ ਡਿੱਗੀ ਅਸਮਾਨੀ ਬਿਜਲੀ , ਜਾਨੀ ਨੁਕਸਾਨ ਤੋਂ ਬਚਾਅ
. . .  1 day ago
ਆਈ.ਪੀ.ਐੱਲ 2018 : ਚੇਨਈ ਸੁਪਰ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਦਾ ਮੁਕਾਬਲਾ ਕੁੱਝ ਸਮੇਂ ਬਾਅਦ
. . .  1 day ago
ਮਨਾਲੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਘਰਾਂ ਤੱਕ ਪਹੁੰਚੀ ਨਾੜ ਨੂੰ ਲੱਗੀ ਅੱਗ
. . .  1 day ago
ਹਜ਼ਾਰਾਂ ਏਕੜ ਰਕਬੇ ਦੀ ਕਣਕ ਅਤੇ ਨਾੜ ਨੂੰ ਲੱਗੀ ਅੱਗ
. . .  1 day ago
ਵਿਜੇ ਇੰਦਰ ਸਿੰਗਲਾ ਅਤੇ ਸੁੰਦਰ ਸ਼ਾਮ ਅਰੋੜਾ ਸਮੇਤ ਪੰਜਾਬ ਕੈਬਨਿਟ ਦੇ 9 ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਭਲਕੇ
. . .  1 day ago
ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
1.93 ਕਰੋੜ ਦੀ ਵਿਦੇਸ਼ ਕਰੰਸੀ ਸਮੇਤ 2 ਗ੍ਰਿਫ਼ਤਾਰ
. . .  1 day ago
ਪੰਜਾਬ ਕੈਬਨਿਟ 'ਚ ਵਾਧੇ ਨੂੰ ਮਨਜ਼ੂਰੀ - ਕੈਪਟਨ
. . .  1 day ago
ਕਰਨਾਟਕ ਚੋਣਾਂ : ਭਾਜਪਾ ਵੱਲੋਂ ਉਮੀਦਵਾਰਾਂ ਦੀ ਤੀਸਰੀ ਸੂਚੀ ਜਾਰੀ
. . .  1 day ago
ਬਿਹਾਰ : ਦਲਿਤਾਂ ਤੇ ਪਛੜੀਆਂ ਸ਼੍ਰੇਣੀਆਂ ਨੂੰ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ ਐੱਲ.ਪੀ.ਜੀ - ਧਰਮਿੰਦਰ ਪ੍ਰਧਾਨ
. . .  1 day ago
ਕੋਲਕਾਤਾ ਹਾਈਕੋਰਟ ਨੇ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਦੀ ਤਾਰੀਖ਼ ਨੂੰ ਵਧਾਇਆ ਅੱਗੇ
. . .  1 day ago
ਮਾਇਆ ਕੋਡਨਾਨੀ ਨੂੰ ਨਿਰਦੋਸ਼ ਕਰਾਰ ਦੇਣ 'ਤੇ ਬੋਲੀ ਗੁਜਰਾਤ ਦੰਗਾ ਪੀੜਤ
. . .  1 day ago
ਚੇਨਈ : ਪੱਤਰਕਾਰਾਂ ਵੱਲੋਂ ਭਾਜਪਾ ਦਫ਼ਤਰ ਦੇ ਬਾਹਰ ਪ੍ਰਦਰਸ਼ਨ
. . .  1 day ago
ਕਰਨਾਟਕ ਚੋਣਾਂ : ਮੁੱਖ ਮੰਤਰੀ ਸਿੱਧਾਰਮਈਆ ਨੇ ਦਾਖਲ ਕੀਤੇ ਨਾਮਜ਼ਦਗੀ ਪੇਪਰ
. . .  1 day ago
ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਵੱਡੇ ਨੁਕਸਾਨ ਦਾ ਖ਼ਦਸ਼ਾ
. . .  1 day ago
ਇਕ ਵਿਦਿਆਰਥੀ ਖ਼ਾਤਰ ਲੱਖਾਂ ਨੂੰ ਮੁਸ਼ਕਿਲ 'ਚ ਨਹੀਂ ਪਾਇਆ ਜਾ ਸਕਦਾ - ਸੀ.ਬੀ.ਐਸ.ਈ.
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 8 ਵੈਸਾਖ ਸੰਮਤ 550
ਿਵਚਾਰ ਪ੍ਰਵਾਹ: ਦੋਸਤੀ ਅਜਿਹੀ ਸੁਨਹਿਰੀ ਤੰਦ ਹੈ, ਜਿਸ ਵਿਚ ਦੁਨੀਆ ਦੇ ਦਿਲ ਪਰੋਏ ਜਾ ਸਕਦੇ ਹਨ। -ਜੌਨ ਐਵਲਿਨ
  •     Confirm Target Language  

ਪੰਜਾਬ ਵਜ਼ਾਰਤ 'ਚ ਸ਼ਾਮਿਲ ਹੋਣਗੇ 9 ਨਵੇਂ ਚਿਹਰੇ

• ਸਹੁੰ ਚੁੱਕ ਸਮਾਗਮ ਅੱਜ • ਰਾਹੁਲ ਨਾਲ ਮੀਟਿੰਗ ਤੋਂ ਬਾਅਦ ਕੈਪਟਨ ਨੇ ਕੀਤਾ ਐਲਾਨ
• ਰਜ਼ੀਆ ਸੁਲਤਾਨਾ ਤੇ ਅਰੁਣਾ ਚੌਧਰੀ ਨੂੰ ਕੈਬਨਿਟ ਮੰਤਰੀ ਬਣਾਉਣ ਦਾ ਫੈਸਲਾ
- ਹਰਕਵਲਜੀਤ ਸਿੰਘ -
ਚੰਡੀਗੜ੍ਹ, 20 ਅਪੈ੍ਰਲ - ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਨੂੰ ਲੈ ਕੇ ਮਗਰਲੇ ਕਈ ਦਿਨਾਂ ਤੋਂ ਚੱਲ ਰਹੀਆਂ ਸਰਗਰਮੀਆਂ ਤੇ ਵਿਚਾਰ-ਵਟਾਂਦਰਿਆਂ ਤੋਂ ਬਾਅਦ ਅੱਜ ਸ਼ਾਮ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ 9 ਨਵੇਂ ਕੈਬਨਿਟ ਮੰਤਰੀਆਂ ਦੀ ਸੂਚੀ ਨੂੰ ਪ੍ਰਵਾਨਗੀ ਦੇਣ ਤੋਂ ਇਲਾਵਾ ਮੌਜੂਦਾ ਰਾਜ ਮੰਤਰੀ ਰਜ਼ੀਆ ਸੁਲਤਾਨਾ ਤੇ ਅਰੁਣਾ ਚੌਧਰੀ ਨੂੰ ਵੀ ਕੈਬਨਿਟ ਮੰਤਰੀ ਵਜੋਂ ਤਰੱਕੀ ਦੇਣ ਲਈ ਹਰੀ ਝੰਡੀ ਦੇ ਦਿੱਤੀ ਗਈ | ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਨਵੇਂ ਮੰਤਰੀਆਂ ਨੂੰ ਕੱਲ੍ਹ ਸ਼ਾਮ 6 ਵਜੇ ਪੰਜਾਬ ਰਾਜ ਭਵਨ ਵਿਖੇ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ | ਇਸ ਸਹੁੰ ਚੁੱਕ ਸਮਾਗਮ ਦੌਰਾਨ 9 ਨਵੇਂ ਮੰਤਰੀਆਂ ਨੂੰ ਸਹੁੰ ਚੁਕਾਉਣ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵਲੋਂ ਦੋਵਾਂ ਰਾਜ ਮੰਤਰੀਆਂ ਨੂੰ ਵੀ ਕੈਬਨਿਟ ਮੰਤਰੀਆਂ ਵਜੋੋਂ ਦੁਬਾਰਾ ਸਹੰੁ ਚੁਕਾਈ ਜਾਵੇਗੀ | ਮੁੱਖ ਮੰਤਰੀ ਸਕੱਤਰੇਤ ਵਲੋਂ ਸਹੁੰ ਚੁੱਕਾਉਣ ਲਈ ਪੰਜਾਬ ਰਾਜ ਭਵਨ ਨੂੰ ਜੋ 11 ਨਾਵਾਂ ਦੀ ਸੂਚੀ ਭੇਜੀ ਗਈ ਹੈ, ਉਸ 'ਚ ਓਮ ਪ੍ਰਕਾਸ਼ ਸੋਨੀ, ਰਾਣਾ ਗੁਰਮੀਤ ਸਿੰਘ ਸੋਢੀ, ਸ੍ਰੀਮਤੀ ਅਰੁਣਾ ਚੌਧਰੀ, ਸ੍ਰੀਮਤੀ ਰਜ਼ੀਆ ਸੁਲਤਾਨਾ, ਸੁਖਜਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਕਾਂਗੜ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਬਲਬੀਰ ਸਿੰਘ ਸਿੱਧੂ, ਵਿਜੇ ਇੰਦਰ ਸਿੰਗਲਾ, ਸੁੰਦਰ ਸ਼ਿਆਮ ਅਰੋੜਾ ਤੇ ਭਾਰਤ ਭੂਸ਼ਣ ਆਸ਼ੂ ਸ਼ਾਮਿਲ ਹਨ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਅਜੀਤ' ਨੂੰ ਦੱਸਿਆ ਕਿ ਮੰਤਰੀ ਮੰਡਲ 'ਚ ਨਵੇਂ ਮੰਤਰੀਆਂ ਦੇ ਸ਼ਾਮਿਲ ਹੋਣ ਨਾਲ ਉਨ੍ਹਾਂ ਨੂੰ ਜੋ 42 ਵਿਭਾਗਾਂ ਦਾ ਕੰਮ ਵੇਖਣਾ ਪੈ ਰਿਹਾ ਸੀ, ਉਹ ਹਲਕਾ ਹੋਵੇਗਾ ਤੇ ਸਰਕਾਰ ਦੇ ਕੰਮਕਾਜ 'ਚ ਤੇਜ਼ੀ ਆਉਣ ਦੇ ਨਾਲ ਸਰਕਾਰੀ ਕੰਮਕਾਜ ਵਿਚ ਵੀ ਸੁਧਾਰ ਹੋਵੇਗਾ | ਉਨ੍ਹਾਂ ਕਿਹਾ ਕਿ ਉਕਤ ਵਾਧੇ ਲਈ ਸੀਨੀਆਰਤਾ ਨੂੰ ਮੁੱਖ ਤੌਰ 'ਤੇ ਤਰਜੀਹ ਦਿੱਤੀ ਗਈ ਹੈ ਤੇ ਵੱਖ-ਵੱਖ ਖੇਤਰਾਂ ਤੇ ਵਰਗਾਂ ਨੂੰ ਵੀ ਨੁਮਾਇੰਦਗੀ ਦੇਣ ਦੀ ਕੋਸ਼ਿਸ ਕੀਤੀ ਗਈ ਹੈ ਤਾਂ ਜੋ ਆਮ ਲੋਕਾਂ ਦੀ ਸਰਕਾਰ ਤਕ ਪਹੁੰਚ ਹੋਰ ਆਸਾਨ ਬਣ ਸਕੇ | ਮੁੱਖ ਮੰਤਰੀ ਨੇ ਦੱਸਿਆ ਕਿ ਆਉਂਦੇ ਕੁਝ ਦਿਨਾਂ ਦੌਰਾਨ ਉਹ ਕੁਝ ਹੋਰ ਵਿਧਾਇਕਾਂ ਨੂੰ ਵੀ ਬੋਰਡਾਂ, ਕਾਰਪੋਰੇਸ਼ਨਾਂ ਦਾ ਕੰਮ ਵੇਖਣ ਦੀ ਜ਼ਿੰਮੇਵਾਰੀ ਸੌਾਪਣਗੇ ਤੇ ਸਾਰੇ ਮੰਤਰੀਆਂ ਨਾਲ ਨਵੇਂ ਵਿਧਾਇਕਾਂ ਨੂੰ ਲੈਜਿਸਲੇਟਿਵ ਅਸਿਸਟੈਂਟ ਲਗਾਉਣ ਦੀ ਵੀ ਤਜਵੀਜ਼ ਹੈ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਕੰਮਕਾਜ ਸਮਝਣ ਦਾ ਮੌਕਾ ਮਿਲ ਸਕੇ | ਮੁੱਖ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਸਾਰੇ ਮੰਤਰੀਆਂ ਲਈ ਵਿਭਾਗਾਂ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ | ਵਰਨਣਯੋਗ ਹੈ ਕਿ ਮਗਰਲੇ ਦੋ ਦਿਨਾਂ ਤੋਂ ਦਿੱਲੀ 'ਚ ਮੰਤਰੀ ਮੰਡਲ ਦੇ ਵਾਧੇ ਸਬੰਧੀ ਚੱਲ ਰਹੇ ਵਿਚਾਰ-ਵਟਾਂਦਰਿਆਂ ਤੇ ਉਸ ਤੋਂ ਪਹਿਲਾਂ ਚੰਡੀਗੜ੍ਹ ਵਿਖੇ ਵੀ ਵਿਚਾਰ-ਵਟਾਂਦਰਿਆਂ ਵਿਚ ਪਾਰਟੀ ਹਾਈਕਮਾਂਡ ਵਲੋਂ ਹਰੀਸ਼ ਚੌਧਰੀ, ਆਸ਼ਾ ਕੁਮਾਰੀ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਸ਼ਾਮਿਲ ਰਹੇ |
ਸਾਰੇ ਮੁੱਖ ਆਗੂਆਂ ਨੂੰ ਮੰਤਰੀ ਮੰਡਲ ਵਿਚ ਨੁਮਾਇੰਦਗੀ ਮਿਲੀ
ਕਾਂਗਰਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਪਾਰਟੀ ਦੇ ਸਾਰੇ ਮੁੱਖ ਆਗੂ ਮੰਤਰੀ ਮੰਡਲ 'ਚ ਆਪਣੇ ਸਮਰਥਕ ਜਾਂ ਨੁਮਾਇੰਦੇ ਸ਼ਾਮਿਲ ਕਰਵਾਉਣ ਵਿਚ ਕਾਮਯਾਬ ਰਹੇ ਹਨ ਤੇ ਮੰਤਰੀ ਮੰਡਲ ਦੇ ਇਸ ਵਾਧੇ ਦੌਰਾਨ ਤਕਰੀਬਨ ਸਾਰੇ ਸੀਨੀਅਰ ਆਗੂਆਂ ਦੀ ਸੁਣਵਾਈ ਜ਼ਰੂਰ ਹੋ ਗਈ ਹੈ | ਸਮਝਿਆ ਜਾਂਦਾ ਹੈ ਕਿ ਓ.ਪੀ. ਸੋਨੀ, ਜੋ ਕਿ ਅੰਮਿ੍ਤਸਰ ਤੋਂ ਕੈਬਨਿਟ ਮੰਤਰੀ ਲਈ ਚੁਣੇ ਗਏ ਹਨ, ਇਕ ਸੀਨੀਅਰ ਵਿਧਾਇਕ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਵੀ ਨਿਕਟਵਰਤੀ ਸਮਝੇ ਜਾਂਦੇ ਹਨ ਜਦਕਿ ਸੁਖਜਿੰਦਰ ਸਿੰਘ ਰੰਧਾਵਾ, ਜੋ ਕਿ ਡੇਰਾ ਬਾਬਾ ਨਾਨਕ ਹਲਕੇ ਤੋਂ ਹਨ, ਤਿੰਨ ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ ਤੇ ਸੁਨੀਲ ਜਾਖੜ ਤੇ ਮੁੱਖ ਮੰਤਰੀ ਦੇ ਨਿਕਟਵਰਤੀ ਸਮਝੇ ਜਾਂਦੇ ਹਨ ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਕਾਂਗੜ ਵੀ ਤਿੰਨ ਵਾਰ ਵਿਧਾਇਕ ਬਣਨ ਤੋਂ ਇਲਾਵਾ ਜਾਖੜ ਤੇ ਮੁੱਖ ਮੰਤਰੀ ਦੇ ਕਰੀਬ ਸਮਝੇ ਜਾਂਦੇ ਹਨ | ਰਾਣਾ ਗੁਰਮੀਤ ਸਿੰਘ ਸੋਢੀ, ਜੋ ਚੌਥੀ ਵਾਰ ਵਿਧਾਇਕ ਬਣੇ ਹਨ, ਵੀ ਮੁੱਖ ਮੰਤਰੀ ਦੇ ਕੋਟੇ 'ਚ ਬਣੇ ਮੰਤਰੀ ਸਮਝੇ ਜਾਂਦੇ ਹਨ ਜਦਕਿ ਵਿਜੇ ਇੰਦਰ ਸਿੰਗਲਾ ਤੇ ਭਾਰਤ ਭੂਸ਼ਣ ਆਸ਼ੂ, ਜੋ ਕ੍ਰਮਵਾਰ ਸੰਗਰੂਰ ਤੇ ਲੁਧਿਆਣਾ ਪੱਛਮੀ ਹਲਕਿਆਂ ਦੀ ਨੁਮਾਇੰਦਗੀ ਕਰਦਿਆਂ ਦੂਜੀ ਵਾਰ ਵਿਧਾਇਕ ਬਣੇ ਹਨ, ਨੂੰ ਪਾਰਟੀ ਹਾਈਕਮਾਂਡ ਦੇ ਕੋਟੇ ਵਿਚੋਂ ਮੰਤਰੀ ਬਣਾਏ ਜਾਣ ਦਾ ਚਰਚਾ ਹੈ | ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਜੋ ਰਾਜਾਸਾਂਸੀ ਤੋਂ ਤੀਜੀ ਵਾਰ ਵਿਧਾਇਕ ਬਣੇ ਹਨ, ਵੀ ਮੁੱਖ ਮੰਤਰੀ ਦੇ ਕੱਟੜ ਸਮਰਥਕ ਸਮਝੇ ਜਾਂਦੇ ਹਨ | ਬਲਬੀਰ ਸਿੰਘ ਸਿੱਧੂ, ਜੋ ਅਜੀਤ ਨਗਰ ਦੀ ਨੁਮਾਇੰਦਗੀ ਕਰਦੇ ਹਨ, ਵੀ ਮੁੱਖ ਮੰਤਰੀ ਦੇ ਨੇੜੇ ਰਹੇ ਹਨ ਤੇ ਕਾਂਗਰਸ ਦੇ ਕੌਮੀ ਸਕੱਤਰ ਹਰੀਸ਼ ਚੌਧਰੀ ਦੇ ਵੀ ਨਿਕਟਵਰਤੀ ਸਮਝੇ ਜਾਂਦੇ ਹਨ ਜਦਕਿ ਹੁਸ਼ਿਆਰਪੁਰ ਤੋਂ ਸੁੰਦਰ ਸ਼ਿਆਮ ਅਰੋੜਾ, ਜੋ ਕਿ ਦੂਜੀ ਵਾਰ ਵਿਧਾਇਕ ਬਣੇ ਹਨ, ਸੀਨੀਅਰ ਕਾਂਗਰਸੀ ਆਗੂ ਅੰਬਿਕਾ ਸੋਨੀ ਦੇ ਨਿਕਟਵਰਤੀ ਤੇ ਸਮਰਥਕ ਮੰਨੇ ਜਾਂਦੇ ਹਨ | ਪਾਰਟੀ ਹਲਕਿਆਂ ਦਾ ਮੰਨਣਾ ਹੈ ਕਿ ਸੀਨੀਆਰਤਾ ਨੂੰ ਮੁੱਖ ਮੁੱਦਾ ਬਣਾ ਕੇ ਪਾਰਟੀ ਹਾਈਕਮਾਂਡ ਵਲੋਂ ਮੰਤਰੀ ਮੰਡਲ 'ਚ ਵਾਧੇ ਲਈ ਸੀਨੀਆਰਤਾ ਨੂੰ ਮੁੱਖ ਸ਼ਰਤ ਬਣਾ ਕੇ ਪਾਰਟੀ ਵਿਚਲੇ ਸਾਰੇ ਆਗੂਆਂ ਨੂੰ ਬਰਾਬਰ ਨੁਮਾਇੰਦਗੀ ਦੇਣ ਦੀ ਕੋਸਿਸ਼ ਕੀਤੀ ਗਈ ਹੈ ਤਾਂ ਜੋ ਪਾਰਲੀਮਾਨੀ ਚੋਣਾਂ ਤੋਂ ਪਹਿਲਾਂ ਰਾਜ ਵਿਚ ਪਾਰਟੀ ਨੂੰ ਚੋਣਾਂ ਲਈ ਤਿਆਰ ਕੀਤਾ ਜਾ ਸਕੇ, ਪਰ ਸਿਆਸੀ ਹਲਕਿਆਂ ਵਿਚ ਦੋ ਨੌਜਵਾਨ ਆਗੂਆਂ ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਰਹਿੰਦ ਤੋਂ ਕੁਲਜੀਤ ਸਿੰਘ ਨਾਗਰਾ 'ਚੋਂ ਕਿਸੇ ਇਕ ਨੂੰ ਵੀ ਮੰਤਰੀ ਮੰਡਲ 'ਚ ਸ਼ਾਮਿਲ ਨਾ ਕੀਤੇ ਜਾਣ 'ਤੇ ਹੈਰਾਨੀ ਜਤਾਈ ਜਾ ਰਹੀ ਹੈ | ਇਸੇ ਤਰ੍ਹਾਂ ਰਣਦੀਪ ਸਿੰਘ ਨਾਭਾ, ਜਿਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਖਲ ਨਾਲ ਪਾਰਟੀ ਟਿਕਟ ਮਿਲੀ ਸੀ ਤੇ 5ਵੀਂ ਵਾਰ ਵਿਧਾਇਕ ਬਣੇ ਹਨ, ਦੀ ਮੰਤਰੀ ਮੰਡਲ ਵਿਚ ਸ਼ਮੂਲੀਅਤ ਨਾ ਹੋਣਾ ਹੈਰਾਨੀ ਦਾ ਮੁੱਦਾ ਹੈ | ਹਾਲਾਂਕਿ ਮਗਰਲੇ ਸਮੇਂ ਦੌਰਾਨ ਉਨ੍ਹਾਂ ਸਬੰਧੀ ਇਹ ਪ੍ਰਭਾਵ ਜ਼ਰੂਰ ਰਿਹਾ ਹੈ ਕਿ ਉਹ ਮੁੱਖ ਮੰਤਰੀ ਤੋਂ ਦੂਰ ਚਲੇ ਗਏ ਸਨ | ਇਸੇ ਤਰ੍ਹਾਂ ਜਲੰਧਰ ਛਾਉਣੀ ਤੋਂ ਵਿਧਾਇਕ ਪ੍ਰਗਟ ਸਿੰਘ, ਜੋ ਕਿ ਦੂਜੀ ਵਾਰ ਵਿਧਾਇਕ ਬਣੇ ਹਨ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵੱਡੇ ਸਮਰਥਕ ਸਮਝੇ ਜਾਂਦੇ ਹਨ, ਦੀ ਵੀ ਮੰਤਰੀ ਮੰਡਲ 'ਚ ਸ਼ਮੂਲੀਅਤ ਨਾ ਹੋਣਾ ਹੈਰਾਨੀਜਨਕ ਹੈ | ਹਾਲਾਂਕਿ ਸਰਕਾਰੀ ਹਲਕਿਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਉਨ੍ਹਾਂ ਨੂੰ ਪੰਜਾਬ ਸਟੇਟ ਸਪੋਰਟਸ ਅਥਾਰਟੀ ਦਾ ਕੈਬਨਿਟ ਮੰਤਰੀ ਰੈਂਕ 'ਚ ਮੁਖੀ ਲਗਾਉਣਾ ਚਾਹੁੰਦੇ ਹਨ |
ਨਵੇਂ ਮੰਤਰੀਆਂ ਲਈ ਕਮਰੇ ਤੇ ਸਟਾਫ ਦਾ ਪ੍ਰਬੰਧ ਹੋਇਆ
ਇਸੇ ਦੌਰਾਨ ਪੰਜਾਬ ਦੇ ਮੁੱਖ ਸਕੱਤਰ ਦੇ ਆਦੇਸ਼ਾਂ 'ਤੇ ਪੰਜਾਬ ਸਿਵਲ ਸਕੱਤਰੇਤ 'ਚ 9 ਨਵੇਂ ਮੰਤਰੀਆਂ ਲਈ ਕਮਰੇ ਤਿਆਰ ਕਰ ਲਏ ਗਏ ਹਨ, ਜਿਨ੍ਹਾਂ 'ਚੋਂ ਕੁਝ ਸੀਨੀਅਰ ਅਧਿਕਾਰੀਆਂ ਤੋਂ ਖਾਲੀ ਕਰਵਾਏ ਗਏ ਹਨ | ਸਕੱਤਰੇਤ ਪ੍ਰਸ਼ਾਸਨ ਇਨ੍ਹਾਂ ਕਮਰਿਆਂ ਦੀ ਸਾਫ ਸਫਾਈ ਤੇ ਮੁਰੰਮਤ ਦਾ ਕੰਮ ਮਗਰਲੇ ਦੋ ਚਾਰ ਦਿਨਾਂ ਤੋਂ ਜ਼ੋਰ-ਸ਼ੋਰ ਨਾਲ ਕਰ ਰਿਹਾ ਹੈ | ਇਸੇ ਤਰ੍ਹਾਂ ਨਵੇਂ ਮੰਤਰੀਆਂ ਨਾਲ ਸਟਾਫ ਦੀਆਂ ਨਿਯੁਕਤੀਆਂ ਲਈ ਵੀ ਅੱਜ ਸਬੰਧਿਤ ਵਿਭਾਗ ਵਲੋਂ ਉਪਲਬਧ ਸਟਾਫ ਦੀਆਂ ਸੂਚੀਆਂ ਤਿਆਰ ਕਰ ਲਈਆਂ ਗਈਆਂ ਹਨ ਜਦਕਿ ਟਰਾਸਪੋਰਟ ਵਿਭਾਗ ਵਲੋਂ ਵੀ ਇਨ੍ਹਾਂ ਮੰਤਰੀਆਂ ਨੂੰ ਮੁਹੱਈਆ ਕਰਵਾਉਣ ਲਈ 9 ਕਾਰਾਂ ਦਾ ਪ੍ਰਬੰਧ ਕੀਤਾ ਗਿਆ ਹੈ |
ਮੁੱਖ ਮੰਤਰੀ ਅੱਜ ਸਵੇਰੇ ਚੰਡੀਗੜ੍ਹ ਪਰਤਣਗੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਸਵੇਰੇ ਚੰਡੀਗੜ੍ਹ ਪਰਤ ਆਉਣਗੇ ਤੇ ਕੱਲ੍ਹ ਸ਼ਾਮ ਪੰਜਾਬ ਰਾਜ ਭਵਨ ਵਿਖੇ ਸਹੁੰ ਚੁੱਕ ਸਮਾਗਮ 'ਚ ਸ਼ਮੂਲੀਅਤ ਕਰਨਗੇ | ਮੁੱਖ ਮੰਤਰੀ ਵਲੋਂ ਅੱਜ ਮੰਤਰੀ ਮੰਡਲ 'ਚ ਸ਼ਾਮਿਲ ਹੋਣ ਵਾਲੇ ਸਾਰੇ ਮੰਤਰੀਆਂ ਨੂੰ ਖੁਦ ਟੈਲੀਫੋਨ ਕਰਕੇ ਉਨ੍ਹਾਂ ਦੀ ਚੋਣ ਸਬੰਧੀ ਸੂਚਿਤ ਕੀਤਾ ਗਿਆ ਤੇ ਉਨ੍ਹਾਂ ਨੂੰ ਕੱਲ੍ਹ ਸ਼ਾਮ ਸਹੁੰ ਚੁੱਕ ਸਮਾਗਮ ਤੋਂ ਕੁਝ ਸਮਾਂ ਪਹਿਲਾਂ ਹੀ ਪੁੱਜਣ ਦੇ ਆਦੇਸ਼ ਦਿੱਤੇ ਗਏ | ਮੁੱਖ ਮੰਤਰੀ ਵਲੋਂ ਦਿੱਲੀ ਤੋਂ ਹੀ ਰਾਜਪਾਲ ਨੂੰ ਨਵੇਂ ਮੰਤਰੀਆਂ ਦੇ ਸਹੰੁ ਚੁੱਕ ਸਮਾਗਮ ਸਬੰਧੀ ਸੂਚਿਤ ਕੀਤਾ ਗਿਆ ਤੇ ਸਹੁੰ ਚੁੱਕਾਏ ਜਾਣ ਵਾਲੇ ਮੰਤਰੀਆਂ ਦੇ ਨਾਵਾਂ ਦੀ ਸੂਚੀ ਵੀ ਭੇਜੀ ਗਈ | ਪੰਜਾਬ ਰਾਜ ਭਵਨ ਵਲੋਂ ਅੱਜ ਸ਼ਾਮ ਮਿਲੀ ਸੂਚਨਾ ਤੋਂ ਬਾਅਦ ਰਾਜ ਭਵਨ ਦੇ ਖੁੱਲ੍ਹੇ ਮੈਦਾਨ ਵਿਚ ਸਹੁੰ ਚੁੱਕ ਸਮਾਗਮ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਦਕਿ ਪੰਜਾਬ ਸਰਕਾਰ ਵਲੋਂ ਵੀ ਇਸ ਮੰਤਵ ਲਈ ਲੋੜੀਂਦੀਆਂ ਤਿਆਰੀਆਂ ਦੀ ਦੇਖ-ਰੇਖ ਰਾਜ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਖੁਦ ਕਰ ਰਹੇ ਹਨ |

ਨਾਰਾਜ਼ ਸੰਗਤ ਸਿੰਘ ਗਿਲਜੀਆਂ ਨੇ ਪਾਰਟੀ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਜਲੰਧਰ, 20 ਅਪ੍ਰੈਲ (ਮੇਜਰ ਸਿੰਘ)-ਟਾਂਡਾ ਉੜਮੁੜ ਤੋਂ ਤਿੰਨ ਵਾਰ ਜਿੱਤ ਕੇ ਵਿਧਾਨ ਸਭਾ 'ਚ ਗਏ ਸ: ਸੰਗਤ ਸਿੰਘ ਗਿਲਜੀਆਂ ਨੇ ਪੰਜਾਬ ਵਜ਼ਾਰਤ ਵਿਚ ਸ਼ਾਮਿਲ ਨਾ ਕੀਤੇ ਜਾਣ ਕਾਰਨ ਸਾਰੇ ਪਾਰਟੀ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ | ਫੋਨ ਉੱਪਰ ਗੱਲ ਕਰਦਿਆਂ ਸ: ਗਿਲਜੀਆਂ ਨੇ ਦੱਸਿਆ ਕਿ ਪੰਜਾਬ ਅੰਦਰ ਪਛੜੇ ਵਰਗਾਂ ਦੀ 27 ਫ਼ੀਸਦੀ ਵੋਟ ਹੈ ਤੇ ਮੈਂ ਦੁਆਬਾ ਖੇਤਰ 'ਚ ਸਭ ਤੋਂ ਸੀਨੀਅਰ ਵਿਧਾਇਕ ਹਾਂ ਤੇ ਪੰਜਾਬ ਭਰ 'ਚ ਪਛੜੀਆਂ ਸ਼੍ਰੇਣੀਆਂ ਦਾ ਸੀਨੀਅਰ ਵਿਧਾਇਕ ਹਾਂ | ਮੈਨੂੰ ਵਜ਼ਾਰਤ 'ਚ ਸ਼ਾਮਿਲ ਨਾ ਕਰਕੇ ਦੁਆਬੇ ਦੇ ਲੋਕਾਂ ਤੇ ਪੰਜਾਬ ਦੇ ਪਛੜੇ ਵਰਗਾਂ ਨਾਲ ਧੋਖਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਉਸ ਨੂੰ ਅੱਜ ਸਵੇਰ ਤੱਕ ਇਹੀ ਕਿਹਾ ਗਿਆ ਕਿ ਉਨ੍ਹਾਂ ਨੂੰ ਵਜ਼ਾਰਤ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ, ਪਰ ਐਨ ਆਖਰੀ ਮੌਕੇ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਉਨ੍ਹਾਂ ਦਾ ਨਾਂਅ ਸੂਚੀ ਵਿਚੋਂ ਕੱਟ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੈਨੂੰ ਵਿਧਾਇਕ ਮੇਰੇ ਹਲਕੇ ਦੇ ਲੋਕਾਂ ਨੇ ਚੁਣਿਆ ਹੈ ਤੇ ਮੈਂ ਉਨ੍ਹਾਂ ਦਾ ਪ੍ਰਤੀਨਿਧ ਬਣ ਕੇ ਕੰਮ ਕਰਦਾ ਰਹਾਂਗਾ | ਪਰ ਮੈਂ ਕੁਲ ਹਿੰਦ ਕਾਂਗਰਸ ਕਮੇਟੀ ਦੇ ਮੈਂਬਰ ਤੇ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਦੁਆਬੇ 'ਚੋਂ ਸਭ ਤੋਂ ਸੀਨੀਅਰ ਵਿਧਾਇਕ ਸਨ ਅਤੇ ਤਿੰਨ ਵਾਰ ਪਾਰਟੀ ਲਈ ਚੋਣ ਜਿੱਤ ਚੁੱਕੇ ਸਨ ਪਰ ਮੇਰੇ ਜ਼ਿਲ੍ਹੇ ਹੁਸ਼ਿਆਰਪੁਰ 'ਚੋਂ ਵੀ ਅਗਰ ਸੁੰਦਰ ਸ਼ਾਮ ਅਰੋੜਾ ਨੂੰ ਚੁਣਿਆ ਗਿਆ ਤਾਂ ਉਹ ਦੋ ਵਾਰ ਵਿਧਾਇਕ ਬਣੇ ਹਨ ਅਤੇ ਸੀਨੀਆਰਤਾ ਵਿਚ ਉਨ੍ਹਾਂ ਤੋਂ ਪਿੱਛੇ ਸਨ | ਸ: ਗਿਲਜੀਆਂ ਦੇ ਸਮਰਥਕਾਂ ਦਾ ਕਹਿਣਾ ਸੀ ਕਿ ਆਖ਼ਰੀ ਮੌਕੇ ਸ: ਗਿਲਜੀਆਂ ਦਾ ਨਾਂਅ ਕੱਟਣ ਦਾ ਫ਼ੈਸਲਾ ਕਿਉਂ ਲਿਆ ਗਿਆ ਉਸ ਤੋਂ ਉਹ ਵੀ ਹੈਰਾਨ ਹਨ | ਸਮਰਥਕਾਂ ਦਾ ਇਹ ਵੀ ਕਹਿਣਾ ਸੀ ਕਿ ਪਾਰਟੀ ਵਲੋਂ ਸਮੁੱਚੇ ਦੁਆਬਾ ਖੇਤਰ ਅਤੇ ਉਨ੍ਹਾਂ ਦੇ ਹਲਕੇ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਹੈ ਪਰ ਕਾਂਗਰਸ ਦੇ ਇਕ ਬੁਲਾਰੇ ਨੇ ਸਪਸ਼ਟ ਕੀਤਾ ਕਿ ਸ: ਗਿਲਜੀਆਂ ਵਲੋਂ ਕਾਂਗਰਸ ਪਾਰਟੀ ਅਤੇ ਵਿਧਾਨਕਾਰ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਗਿਆ |

ਚੀਫ਼ ਜਸਟਿਸ ਿਖ਼ਲਾਫ਼ ਮਹਾਂਦੋਸ਼ ਪ੍ਰਸਤਾਵ ਲਿਆਏਗੀ ਵਿਰੋਧੀ ਧਿਰ

ਉੱਪ ਰਾਸ਼ਟਰਪਤੀ ਨੂੰ ਸੌ ਾਪਿਆ ਨੋਟਿਸ
- ਉਪਮਾ ਡਾਗਾ ਪਾਰਥ -
ਨਵੀਂ ਦਿੱਲੀ, 20 ਅਪ੍ਰੈਲ ਨਿਆਂਪਾਲਿਕਾ ਦੇ ਇਤਿਹਾਸ 'ਚ ਪਹਿਲੀ ਵਾਰ ਭਾਰਤ ਦੇ ਚੀਫ਼ ਜਸਟਿਸ ਦੇ ਖਿਲਾਫ਼ 7 ਸਿਆਸੀ ਪਾਰਟੀਆਂ ਮਿਲ ਕੇ ਮਹਾਂਦੋਸ਼ ਲਿਆਉਣ ਦੀ ਤਿਆਰੀ 'ਚ ਹਨ, ਜਿਸ ਦੀ ਕਵਾਇਦ ਦੀ ਸ਼ੁਰੂਆਤ ਕਰਦਿਆਂ ਇਸ ਸਬੰਧ 'ਚ ਰਾਜ ਸਭਾ ਦੇ 71 ਸੰਸਦ ਮੈਂਬਰਾਂ ਦੇ ਦਸਤਖ਼ਤ ਵਾਲੇ ਮਹਾਂਦੋਸ਼ ਦਾ ਨੋਟਿਸ ਉੱਪਰਲੇ ਸਦਨ ਦੇ ਸਭਾਪਤੀ ਐਮ. ਵੈਂਕਈਆ ਨਾਇਡੂ ਨੂੰ ਸੌਾਪਿਆ ਗਿਆ | ਜਨਵਰੀ 'ਚ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਵਲੋਂ ਕੀਤੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਹੀ ਮਹਾਂਦੋਸ਼ ਦੀ ਤਿਆਰੀ ਨੂੰ ਲੈ ਕੇ ਵਿਰੋਧੀ ਧਿਰਾਂ ਦਰਮਿਆਨ ਚੱਲ ਰਹੀ ਹਾਂ-ਨਾਂਹ ਤੋਂ ਬਾਅਦ ਆਖ਼ਰਕਾਰ ਇਹ ਨੋਟਿਸ ਉਸ ਵੇਲੇ ਸੌਾਪਿਆ ਗਿਆ, ਜਦੋਂ ਬੀਤੇ ਕੱਲ੍ਹ ਸੁਪਰੀਮ ਕੋਰਟ ਨੇ ਜਸਟਿਸ ਲੋਯਾ ਦੀ ਮੌਤ ਦੀ ਸੁਤੰਤਰ ਪੜਤਾਲ ਕਰਨ ਤੋਂ ਇਨਕਾਰ ਕਰ ਦਿੱਤਾ | ਹਾਲਾਂਕਿ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਵੇਲੇ ਕਾਂਗਰਸ ਨੇ ਸਪੱਸ਼ਟੀਕਰਨ ਦਿੰਦਿਆਂ ਇਹ ਵੀ ਕਿਹਾ ਕਿ ਨਾਇਡੂ ਨਾਲ ਮੁਲਾਕਾਤ ਲਈ ਉਹ ਇਕ ਹਫ਼ਤੇ ਤੋਂ ਕੋਸ਼ਿਸ਼ ਕਰ ਰਹੇ ਸਨ, ਪਰ ਨਾਇਡੂ ਦੇ ਉੱਤਰ-ਪੂਰਬੀ ਰਾਜਾਂ ਦੇ ਦੌਰੇ ਕਾਰਨ ਮੁਲਾਕਾਤ ਸੰਭਵ ਨਹੀਂ ਹੋਈ |
7 ਸਿਆਸੀ ਪਾਰਟੀਆਂ ਦੀ ਹਮਾਇਤ
ਮਹਾਂਦੋਸ਼ ਸਬੰਧੀ ਨੋਟਿਸ ਨੂੰ ਕਾਂਗਰਸ ਸਮੇਤ 7 ਸਿਆਸੀ ਪਾਰਟੀਆਂ ਦੀ ਹਮਾਇਤ ਹਾਸਲ ਹੈ, ਜਿਸ 'ਚ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਐਨ. ਸੀ. ਪੀ., ਕਮਿਊਨਿਸਟ ਪਾਰਟੀ, ਮਾਰਕਸੀ ਪਾਰਟੀ ਅਤੇ ਮੁਸਲਿਮ ਲੀਗ ਸ਼ਾਮਿਲ ਹੈ | ਮਹਾਂਦੋਸ਼ ਦੇ ਨੋਟਿਸ ਤੋਂ ਪਹਿਲਾਂ ਅੱਜ ਸਵੇਰੇ 11 ਵਜੇ ਸੰਸਦ ਭਵਨ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਦੇ ਕਮਰੇ 'ਚ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਮੀਟਿੰਗ ਕੀਤੀ | ਮੀਟਿੰਗ 'ਚ ਬਿਹਾਰ 'ਚ ਕਾਂਗਰਸ ਦੀ ਗਠਜੋੜ ਭਾਈਵਾਲ ਰਾਸ਼ਟਰੀ ਜਨਤਾ ਦਲ ਸ਼ਾਮਿਲ ਨਹੀਂ ਹੋਈ | ਤਿ੍ਣਮੂਲ ਕਾਂਗਰਸ ਅਤੇ ਤਾਮਿਲਨਾਡੂ ਦੀ ਆਈ. ਡੀ. ਐਮ. ਕੇ. ਨੇ ਵੀ ਮੀਟਿੰਗ ਤੋਂ ਦੂਰੀ ਬਣਾਈ ਰੱਖੀ | ਮਹਾਂਦੋਸ਼ ਦਾ ਵਿਚਾਰ ਸਭ ਤੋਂ ਪਹਿਲਾਂ ਰੱਖਣ ਵਾਲੇ ਮਾਰਕਸੀ ਪਾਰਟੀ (ਐਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਹੈਦਰਾਬਾਦ 'ਚ ਚੱਲ ਰਹੇ ਪਾਰਟੀ ਦੇ ਰਾਸ਼ਟਰੀ ਸਮਾਗਮ 'ਚ ਸ਼ਾਮਿਲ ਹੋਣ ਕਾਰਨ ਇਸ ਮੀਟਿੰਗ 'ਚ ਸ਼ਿਰਕਤ ਨਹੀਂ ਕਰ ਸਕੇ | ਹਾਲਾਂਕਿ ਨੋਟਿਸ ਨੂੰ ਯੇਚੁਰੀ ਦੀ ਹਮਾਇਤ ਹਾਸਲ ਹੈ ਪਰ ਯੇਚੁਰੀ ਦੀ ਪਾਰਟੀ ਵੀ ਮਹਾਂਦੋਸ਼ ਨੂੰ ਲੈ ਕੇ ਇਕਜੁੱਟ ਨਹੀਂ ਹੈ | ਪਾਰਟੀ ਦੇ ਸੀਨੀਅਰ ਆਗੂ ਪ੍ਰਕਾਸ਼ ਕਰਾਤ ਨੇ ਇਸ ਸਬੰਧ 'ਚ ਜਾਣਕਾਰੀ ਹੋਣ ਤੋਂ ਵੀ ਇਨਕਾਰ ਕਰ ਦਿੱਤਾ |
5 ਕਾਰਨਾਂ ਕਰਕੇ ਦਿੱਤਾ ਨੋਟਿਸ
71 ਸੰਸਦ ਮੈਂਬਰਾਂ, ਜਿਨ੍ਹਾਂ 'ਚੋਂ 7 ਹੁਣ ਸੇਵਾ-ਮੁਕਤ ਹੋ ਚੁੱਕੇ ਹਨ, ਦੇ ਦਸਤਖ਼ਤਾਂ ਵਾਲੇ ਨੋਟਿਸ ਬਾਰੇ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਇਹ ਨੋਟਿਸ ਚੀਫ਼ ਜਸਟਿਸ ਦੇ ਖਿਲਾਫ਼ 5 ਕਾਰਨਾਂ ਦੇ ਆਧਾਰ 'ਤੇ ਲਿਆਂਦਾ ਗਿਆ ਹੈ, ਜਿਸ 'ਚ ਸੰਵੇਦਨਸ਼ੀਲ ਮੁਕੱਦਮਿਆਂ ਨੂੰ ਮਨਮਰਜ਼ੀ ਨਾਲ ਵਿਸ਼ੇਸ਼ ਬੈਂਚਾਂ ਨੂੰ ਸੌਾਪਣ ਅਤੇ ਚੀਫ਼ ਜਸਟਿਸ ਵਲੋਂ 1985 'ਚ ਝੂਠਾ ਹਲਫ਼ਨਾਮਾ ਦਾਇਰ ਕਰਨਾ ਵੀ ਸ਼ਾਮਿਲ ਹੈ | ਇਸ ਤੋਂ ਇਲਾਵਾ ਕੁਝ ਵਿਸ਼ੇਸ਼ ਕੇਸਾਂ ਦਾ ਹਵਾਲਾ ਦਿੰਦਿਆਂ ਚੀਫ਼ ਜਸਟਿਸ ਵਲੋਂ ਨਿਰਪੱਖ ਫ਼ੈਸਲਾ ਨਾ ਕਰਨ 'ਤੇ ਵੀ ਉਂਗਲੀ ਉਠਾਈ ਗਈ | ਹਾਲਾਂਕਿ ਦਿਲਚਸਪ ਗੱਲ ਇਹ ਹੈ ਕਿ ਇਸ ਨੋਟਿਸ 'ਚ ਜਸਟਿਸ ਲੋਯਾ ਦੇ ਮਾਮਲੇ ਦਾ ਕੋਈ ਜ਼ਿਕਰ ਨਹੀਂ | ਸੰਵਿਧਾਨਕ ਕਲੱਬ 'ਚ ਹੋਈ ਪ੍ਰੈੱਸ ਕਾਨਫ਼ਰੰਸ 'ਚ ਬੋਲਦਿਆਂ ਕਾਂਗਰਸੀ ਆਗੂ ਕਪਿਲ ਸਿੱਬਲ ਨੇ 4 ਜੱਜਾਂ ਦੇ ਉਸ ਕਥਨ ਦਾ ਹਵਾਲਾ ਦਿੱਤਾ, ਜਿਸ 'ਚ ਉਨ੍ਹਾਂ ਕਿਹਾ ਕਿ ਨਿਆਂਪਾਲਿਕਾ ਦੀ ਆਜ਼ਾਦੀ ਨੂੰ ਖ਼ਤਰਾ ਹੈ | ਸਿੱਬਲ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਇਹ ਦਿਨ ਕਦੇ ਆਏ, ਪਰ ਖਰਾਬ ਵਰਤਾਰਾ ਕਾਰਨ ਚੀਫ਼ ਜਸਟਿਸ ਨੂੰ ਹਟਾਇਆ ਜਾਣਾ ਚਾਹੀਦਾ ਹੈ | ਸਿੱਬਲ ਨੇ 4 ਜੱਜਾਂ ਦੀ ਪ੍ਰੈੱਸ ਕਾਨਫ਼ਰੰਸ ਦਾ ਹਵਾਲਾ ਦਿੰਦਿਆਂ ਕਿਹਾ ਕਿ 3 ਮਹੀਨਿਆਂ ਬਾਅਦ ਵੀ ਹਾਲਾਤ 'ਚ ਕੋਈ ਤਬਦੀਲੀ ਨਹੀਂ ਆਈ | ਜੇਕਰ ਚੀਫ਼ ਜਸਟਿਸ ਦਾ ਅਜਿਹਾ ਰਵੱਈਆ ਰਿਹਾ ਤਾਂ ਲੋਕਤੰਤਰ ਖ਼ਤਰੇ 'ਚ ਹੈ |
ਕਾਂਗਰਸ 'ਚ ਵੀ ਮਤਭੇਦ
ਮਹਾਂਦੋਸ਼ ਬਾਰੇ ਕਾਂਗਰਸ ਦੇ ਅੰਦਰ ਵੀ ਸਾਰੇ ਇਕਮਤ ਨਹੀਂ ਹਨ | ਇਥੋਂ ਤੱਕ ਕਿ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਵੀ ਇਸ ਨੋਟਿਸ 'ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ਹਾਲਾਂਕਿ ਕਾਂਗਰਸ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਹੋਣ ਕਾਰਨ ਉਨ੍ਹਾਂ ਨੂੰ ਇਸ 'ਚ ਸ਼ਾਮਿਲ ਨਹੀਂ ਕੀਤਾ ਗਿਆ | ਇਸ ਤੋਂ ਇਲਾਵਾ ਵੀ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਵੀ ਇਸ ਮਤੇ ਦੇ ਪੱਖ 'ਚ ਸ਼ਾਮਿਲ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਹਾਂਦੋਸ਼ ਇਕ ਗੰਭੀਰ ਮਾਮਲਾ ਹੈ | ਉਨ੍ਹਾਂ ਕਿਹਾ ਕਿ ਨਿਆਂਪਾਲਿਕਾ ਨਾਲ ਹਰ ਕੋਈ ਸਹਿਮਤ ਨਹੀਂ ਹੋ ਸਕਦਾ, ਇਥੋਂ ਤੱਕ ਕਿ ਨਿਆਂਪਾਲਿਕਾ ਦੇ ਜੱਜ ਵੀ ਆਪਸ 'ਚ ਸਹਿਮਤ ਨਹੀਂ ਹੁੰਦੇ | ਖੁਰਸ਼ੀਦ ਨੇ ਆਪਣੀ ਨਾਪ੍ਰਵਾਨਗੀ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਕੁਝ ਵੀ ਅਜਿਹਾ ਨਹੀਂ ਕਰਨਾ ਚਾਹੀਦਾ, ਜੋ ਸੰਸਥਾਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੋਵੇ | ਕਾਂਗਰਸੀ ਨੇਤਾ ਅਤੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਇਸ ਨੋਟਿਸ ਦਾ ਸਭ ਤੋਂ ਪਹਿਲਾਂ ਵਿਰੋਧ ਕੀਤਾ ਸੀ |
ਕਿਵੇਂ ਲਿਆਂਦਾ ਜਾਂਦਾ ਹੈ ਮਹਾਂਦੋਸ਼
ਹਾਈਕੋਰਟ ਜਾਂ ਸੁਪਰੀਮ ਕੋਰਟ ਦੇ ਕਿਸੇ ਵੀ ਜੱਜ ਦੇ ਖਿਲਾਫ਼ ਮਹਾਂਦੋਸ਼ ਲਿਆਉਣ ਲਈ ਰਾਜ ਸਭਾ ਦੇ ਘੱਟੋ-ਘੱਟ 50 ਅਤੇ ਲੋਕ ਸਭਾ ਦੇ ਘੱਟੋ-ਘੱਟ 100 ਸੰਸਦ ਮੈਂਬਰਾਂ ਦੀ ਹਮਾਇਤ ਜ਼ਰੂਰੀ ਹੁੰਦੀ ਹੈ | ਇਹ ਨੋਟਿਸ ਸਭਾਪਤੀ ਜਾਂ ਸਪੀਕਰ ਨੂੰ ਸੌਾਪਣ ਤੋਂ ਬਾਅਦ ਉਹ ਇਸ 'ਤੇ ਵਿਚਾਰ ਕਰਦੇ ਹਨ | ਜੋ ਇਸ ਨੂੰ ਖਾਰਜ ਵੀ ਕਰ ਸਕਦੇ ਹਨ | ਨੋਟਿਸ ਸਹੀ ਲੱਗਣ 'ਤੇ ਇਕ ਕਮੇਟੀ ਬਣਾਈ ਜਾਂਦੀ ਹੈ, ਜਿਸ 'ਚ ਸੁਪਰੀਮ ਕੋਰਟ ਦਾ ਇਕ ਜੱਜ, ਹਾਈਕੋਰਟ ਦਾ ਇਕ ਜੱਜ ਅਤੇ ਇਕ ਕਾਨੂੰਨ ਦਾ ਮਾਹਿਰ ਸ਼ਾਮਿਲ ਹੁੰਦਾ ਹੈ | ਕਮੇਟੀ ਵਲੋਂ ਇਲਜ਼ਾਮ ਸਹੀ ਪਾਏ ਜਾਣ 'ਤੇ ਸਦਨ 'ਚ ਪ੍ਰਸਤਾਵ ਲਿਆਇਆ ਜਾਂਦਾ ਹੈ, ਜਿਸ ਤੋਂ ਬਾਅਦ ਚਰਚਾ ਅਤੇ ਵੋਟਿੰਗ ਕੀਤੀ ਜਾਂਦੀ ਹੈ | ਦੋਵਾਂ ਸਦਨਾਂ 'ਚ ਦੋ ਤਿਹਾਈ ਬਹੁਮੱਤ ਨਾਲ ਮਤਾ ਪਾਸ ਹੋਣ ਤੋਂ ਬਾਅਦ ਮਾਮਲਾ ਰਾਸ਼ਟਰਪਤੀ ਕੋਲ ਭੇਜਿਆ ਜਾਂਦਾ ਹੈ, ਜਿਸ ਤੋਂ ਬਾਅਦ ਆਦੇਸ਼ ਜਾਰੀ ਕੀਤਾ ਜਾਂਦਾ ਹੈ |
ਸੰਸਦ ਮੈਂਬਰਾਂ ਵਲੋਂ ਮਹਾਂਦੋਸ਼ ਦਾ ਮੁੱਦਾ ਜਨਤਕ ਤੌਰ 'ਤੇ ਉਠਾਉਣ ਤੋਂ ਸੁਪਰੀਮ ਕੋਰਟ ਪ੍ਰੇਸ਼ਾਨ
ਨਵੀਂ ਦਿੱਲੀ, 20 ਅਪ੍ਰੈਲ (ਪੀ. ਟੀ. ਆਈ.)-ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਚੀਫ਼ ਜਸਟਿਸ ਨੂੰ ਹਟਾਉਣ ਬਾਰੇ ਸੰਸਦ ਮੈਂਬਰਾਂ ਵਲੋਂ ਜਨਤਕ ਰੂਪ ਵਿਚ ਦਿੱਤੇ ਜਾ ਰਹੇ ਬਿਆਨਾਂ ਨਾਲ ਉਹ ਪ੍ਰੇਸ਼ਾਨ ਹੈ | ਅਦਾਲਤ ਨੇ ਇਹ ਟਿੱਪਣੀਆਂ ਕਾਂਗਰਸ ਤੇ ਦੂਸਰੀਆਂ ਵਿਰੋਧੀ ਪਾਰਟੀਆਂ ਵਲੋਂ ਚੀਫ ਜਸਟਿਸ ਦੀਪਕ ਮਿਸ਼ਰਾ ਖਿਲਾਫ ਮਹਾਂਦੋਸ਼ ਚਲਾਉਣ ਲਈ ਰਾਜ ਸਭਾ ਦੇ ਸਭਾਪਤੀ ਵੈਂਕਈਆ ਨਾਇਡੂ ਨੂੰ ਇਕ ਨੋਟਿਸ ਦੇਣ ਪਿੱਛੋਂ ਕੀਤੀਆਂ | ਜਸਟਿਸ ਏ. ਕੇ. ਸੀਕਰੀ ਅਤੇ ਜਸਟਿਸ ਅਸ਼ੋਕ ਭੂਸ਼ਨ ਦੇ ਬੈਂਚ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਕਾਨੂੰਨ ਦਾ ਪਤਾ ਹੋਣ ਕਿ ਕਿਸ ਸਥਿਤੀ 'ਤੇ ਮਹਾਂਦੋਸ਼ ਦਾ ਮੁੱਦਾ ਜਨਤਕ ਨਹੀਂ ਕੀਤਾ ਜਾ ਸਕਦਾ, ਸਿਆਸਤਦਾਨ ਜਨਤਕ ਚਰਚਾ ਕਰ ਰਹੇ ਹਨ | ਇਸ ਮੁੱਦੇ ਅਤੇ ਪਟੀਸ਼ਨ ਨਾਲ ਨਜਿੱਠਣ ਲਈ ਬੈਂਚ ਨੇ ਅਟਾਰਨੀ ਜਨਰਲ ਕੇ. ਕੇ. ਵੇਨੂੰਗੋਪਾਲ ਦੀ ਸਹਾਇਤਾ ਮੰਗੀ ਹੈ ਜਿਸ ਵਿਚ ਸਰਬਉੱਚ ਅਦਾਲਤ ਦੇ ਜੱਜ ਨੂੰ ਹਟਾਉਣ ਲਈ ਪ੍ਰਸਤਾਵ 'ਤੇ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਕਿਰਿਆ ਦੀ ਪਾਲਣਾ ਨੂੰ ਨਿਯਮਬੱਧ ਕਰਨ ਲਈ ਦਿਸ਼ਾਨਿਰਦੇਸ਼ ਤਹਿ ਕਰਨ ਦੀ ਮੰਗ ਕੀਤੀ ਗਈ ਹੈ | ਬੈਂਚ ਨੇ ਕਿਹਾ ਕਿ ਉਹ ਚਰਚਾ ਤੋਂ ਪ੍ਰੇਸ਼ਾਨ ਹੈ ਪਰ ਕਿਸੇ ਦੀ ਟਿੱਪਣੀ 'ਤੇ ਰੋਕ ਨਹੀਂ ਲਾਈ ਜਾਵੇਗੀ ਕਿਉਂਕਿ ਹਰ ਕੋਈ ਵਿਅਕਤੀ ਆਪਣੀ ਗੱਲ ਕਹਿਣ ਲਈ ਸੁਤੰਤਰ ਹੈ | ਅੱਜ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਜਾਂ ਹਾਈ ਕੋਰਟਾਂ ਦੇ ਜੱਜਾਂ ਨੂੰ ਹਟਾਉਣ ਬਾਰੇ ਚਰਚਾ ਨਾਲ ਸਬੰਧਤ ਜਾਣਕਾਰੀ ਛਾਪਣ ਜਾਂ ਪ੍ਰਸਾਰਤ ਕਰਨ ਲਈ ਮੀਡੀਆ 'ਤੇ ਪਾਬੰਦੀ ਲਾਉਣ ਤੋਂ ਵੀ ਇਨਕਾਰ ਕਰ ਦਿੱਤਾ |

ਕਿਰਨ ਮਾਮਲਾ-ਲਾਹੌਰ ਹਾਈਕੋਰਟ ਨੇ ਪਾਕਿ ਵਿਦੇਸ਼ ਮੰਤਰਾਲੇ ਨੂੰ ਤਿੰਨ ਦਿਨ 'ਚ ਫ਼ੈਸਲਾ ਕਰਨ ਲਈ ਕਿਹਾ

ਅੱਜ ਦੇਸ਼ ਨਹੀਂ ਪਰਤੇਗੀ ਕਿਰਨ
ਅੰਮਿ੍ਤਸਰ, 20 ਅਪ੍ਰੈਲ (ਸੁਰਿੰਦਰ ਕੋਛੜ)-ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਭਾਰਤ ਤੋਂ ਗਏ ਸਿੱਖ ਯਾਤਰੂ ਜਥੇ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਗੜ੍ਹਸ਼ੰਕਰ ਤੋਂ ਗਈ ਕਿਰਨ ਬਾਲਾ (31 ਸਾਲ) ਵਲੋਂ ਅੱਜ ਲਾਹੌਰ ਹਾਈ ਕੋਰਟ 'ਚ ਵੀਜ਼ਾ ਵਧਾਉਣ ਅਤੇ ਪਾਕਿਸਤਾਨੀ ਨਾਗਰਿਕਤਾ ਦਿੱਤੇ ਜਾਣ ਦੀ ਅਪੀਲ ਕੀਤੀ ਗਈ | ਕਿਰਨ ਬਾਲਾ ਪੁੱਤਰੀ ਮਨੋਹਰ ਲਾਲ ਨੇ 16 ਅਪ੍ਰੈਲ ਨੂੰ ਲਾਹੌਰ ਦੀ ਦਾਰੂਲ ਅਲੂਮ ਜ਼ਾਮੀਆ ਨਾਈਮੀਆ ਮਿਸ਼ਨਰੀ ਦੇ ਮੁਖੀ ਅਲਾਮਾ ਰਾਘਿਬ ਨਈਮੀ ਪਾਸੋਂ ਇਸਲਾਮ ਧਾਰਨ ਕਰਕੇ ਅਮਨਾ ਬੀਬੀ ਬਣਨ ਉਪਰੰਤ ਲਾਹੌਰ ਦੇ ਮੁਹੰਮਦ ਆਜ਼ਮ ਪੁੱਤਰ ਖ਼ਾਦਮ ਹੁਸੈਨ ਨਿਵਾਸੀ ਮੁਲਤਾਨ ਰੋਡ, ਹੰਜਰਾਵਾਲ ਨਾਲ ਨਿਕਾਹ ਕੀਤਾ ਸੀ |
ਪ੍ਰਾਪਤ ਜਾਣਕਾਰੀ ਅਨੁਸਾਰ ਉਹ ਯੋਜਨਾਬੱਧ ਢੰਗ ਨਾਲ 12 ਅਪ੍ਰੈਲ ਨੂੰ ਬਕਾਇਦਾ ਜਥੇ ਨਾਲ ਵੀਜ਼ਾ ਲਗਵਾ ਕੇ ਵਾਹਗਾ ਰਸਤੇ ਪਾਕਿਸਤਾਨ ਪਹੁੰਚੀ ਅਤੇ ਗੁਰਦੁਆਰਾ ਹਸਨ ਅਬਦਾਲ ਪਹੁੰਚਣ ਤੋਂ ਬਾਅਦ ਉੱਥੋਂ 15 ਅਪ੍ਰੈਲ ਨੂੰ ਮੌਕਾ ਵੇਖ ਕੇ ਜਥੇ ਨਾਲੋਂ ਅਲੱਗ ਹੋ ਕੇ ਲਾਹੌਰ ਆਪਣੇ ਪ੍ਰੇਮੀ ਮੁਹੰਮਦ ਆਜ਼ਮ ਪਾਸ ਪਹੁੰਚ ਗਈ | ਉਸ ਨੇ 16 ਅਪ੍ਰੈਲ ਨੂੰ ਨਿਕਾਹ ਕਰਨ ਬਾਅਦ ਇਸਲਾਮਾਬਾਦ ਸਥਿਤ ਪਾਕਿਸਤਾਨੀ ਵਿਦੇਸ਼ ਮੰਤਰਾਲੇ ਕੋਲ ਆਪਣਾ ਵੀਜ਼ਾ ਵਧਾਏ ਜਾਣ ਦੀ ਅਪੀਲ ਕੀਤੀ ਅਤੇ ਕਿਹਾ ਕਿ 21 ਅਪ੍ਰੈਲ ਨੂੰ ਉਸ ਦਾ ਵੀਜ਼ਾ ਖ਼ਤਮ ਹੋ ਰਿਹਾ ਹੈ ਅਤੇ ਉਹ ਹੁਣ ਆਪਣੇ ਪਤੀ ਕੋਲ ਪਾਕਿਸਤਾਨ 'ਚ ਰਹਿਣਾ ਚਾਹੁੰਦੀ ਹੈ | ਇਸ ਸਬੰਧੀ ਲਾਹੌਰ ਸਥਿਤ ਪੰਜਾਬ ਹਾਈ ਕੋਰਟ 'ਚ ਉਸ ਵਲੋਂ ਅਪੀਲ ਦਾਇਰ ਕਰਨ 'ਤੇ ਅੱਜ ਅਦਾਲਤ ਨੇ ਇਸ ਮਾਮਲੇ 'ਚ ਵਿਦੇਸ਼ ਮੰਤਰਾਲੇ ਨੂੰ ਆਉਂਦੇ ਤਿੰਨ ਦਿਨਾਂ 'ਚ ਆਪਣਾ ਫ਼ੈਸਲਾ ਸੁਣਾਉਣ ਦੇ ਹੁਕਮ ਜਾਰੀ ਕੀਤੇ | ਜਿਸ ਦੇ ਬਾਅਦ ਭਲਕੇ ਅਟਾਰੀ ਵਾਪਸ ਪਹੁੰਚਣ ਵਾਲੇ ਜਥੇ ਨਾਲ ਕਿਰਨ ਬਾਲਾ ਦਾ ਨਾ ਆਉਣਾ ਤੈਅ ਹੈ | ਕਿਰਨ ਬਾਲਾ ਨੇ ਕਿਹਾ ਕਿ ਨਵੰਬਰ 2013 'ਚ ਉਸ ਦੇ ਪਹਿਲੇ ਪਤੀ ਨਰਿੰਦਰ ਸਿੰਘ ਦੀ ਇਕ ਸੜਕ ਦੁਰਘਟਨਾ 'ਚ ਮੌਤ ਹੋ ਗਈ ਸੀ ਅਤੇ ਉਸ ਦੀ ਕੋਈ ਔਲਾਦ ਨਹੀਂ ਹੈ | ਉਸ ਨੇ ਕਿਹਾ ਕਿ ਜਿਨ੍ਹਾਂ ਤਿੰਨ ਬੱਚਿਆਂ, ਇੰਦਰਜੀਤ ਕੌਰ, ਅਰਜਨ ਸਿੰਘ ਤੇ ਗੁਰਮੀਤ ਸਿੰਘ ਨੂੰ ਉਸ ਦੇ ਸੁਹਰੇ ਤਰਸੇਮ ਸਿੰਘ ਦੁਆਰਾ ਉਸ ਦੇ ਬੱਚੇ ਦੱਸਿਆ ਜਾ ਰਿਹਾ ਹੈ, ਉਹ ਅਸਲ ਵਿਚ ਉਸ ਦੀ ਰਿਸ਼ਤੇਦਾਰ ਦੇ ਬੱਚੇ ਹਨ | ਇਸ ਬਾਰੇ ਜਦੋਂ ਤਰਸੇਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਕਿਰਨ ਬਾਲਾ ਦੇ ਬੱਚਿਆਂ ਦਾ ਡੀ. ਐਨ. ਏ. ਕਰਵਾਉਣ ਲਈ ਤਿਆਰ ਹਨ ਅਤੇ ਆਪਣੀ ਨੂੰ ਹ ਨੂੰ ਵਾਪਸ ਲਿਆਉਣ ਲਈ ਹਰ ਉਪਰਾਲਾ ਕਰਨਗੇ |
ਕਿਰਨ ਬਾਲਾ ਦੇ ਪਾਕਿਸਤਾਨੀ ਵਕੀਲ ਨੇ ਅਦਾਲਤ 'ਚ ਇਹ ਵੀ ਦਲੀਲ ਦਿੱਤੀ ਕਿ ਕਿਰਨ ਪਿਛਲੇ ਲਗਪਗ ਦੋ ਵਰਿ੍ਹਆਂ ਤੋਂ ਲਾਹੌਰ ਦੇ ਮੁਹੰਮਦ ਆਜ਼ਮ ਦੇ ਸੰਪਰਕ 'ਚ ਸੀ ਅਤੇ ਫੇਸਬੁੱਕ ਦੀ ਮਾਰਫ਼ਤ ਦੋਵਾਂ ਦਾ ਪਿਆਰ ਪ੍ਰਵਾਨ ਚੜਿ੍ਹਆ | ਜਿਸ ਉਪਰੰਤ ਉਸ ਨੇ ਪਾਕਿਸਤਾਨ ਪਹੁੰਚ ਕੇ ਆਪਣੇ ਪ੍ਰੇਮੀ ਨਾਲ ਨਿਕਾਹ ਕਰਕੇ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਕਰ ਦਿੱਤਾ | ਉਸ ਨੇ ਕਿਹਾ ਕਿ ਕਿਰਨ ਨੇ ਆਪਣੀ ਸਵੈ-ਇੱਛਾ ਨਾਲ ਇਸਲਾਮ ਧਾਰਨ ਕਰਨ ਉਪਰੰਤ ਮੁਹੰਮਦ ਆਜ਼ਮ ਨਾਲ ਨਿਕਾਹ ਕੀਤਾ ਹੈ | ਉੱਧਰ ਪਿਸ਼ਾਵਰੀ ਸਿੱਖ ਸੰਗਤ ਨੇ ਪਿਸ਼ਾਵਰ ਦੇ ਗੁਰਦੁਆਰਾ ਭਾਈ ਜੋਗਾ ਸਿੰਘ 'ਚ ਇਸ ਮਾਮਲੇ ਬਾਰੇ ਬੈਠਕ ਕਰਕੇ ਕਿਰਨ ਬਾਲਾ ਵਲੋਂ ਇਸਲਾਮ ਧਾਰਨ ਕਰਨ ਅਤੇ ਲਾਹੌਰ ਦੇ ਮੁਹੰਮਦ ਆਜ਼ਮ ਨਾਲ ਨਿਕਾਹ ਕਰਨ ਨੂੰ ਪੂਰੀ ਤਰ੍ਹਾਂ ਨਾਲ ਗਲਤ ਦੱਸਿਆ | ਪਿਸ਼ਾਵਰ ਦੇ ਰਾਦੇਸ਼ ਸਿੰਘ ਟੋਨੀ ਭੱਟੀ ਨੇ ਕਿਹਾ ਕਿ ਕਿਰਨ ਬਾਲਾ ਨੇ ਧਾਰਮਿਕ ਯਾਤਰਾ ਦੀ ਆੜ 'ਚ ਜਿਸ ਪ੍ਰਕਾਰ ਸਿੱਖ ਧਾਰਮਿਕ ਮਰਿਆਦਾ, ਕਾਨੂੰਨ ਅਤੇ ਨਿਯਮਾਂ ਨੂੰ ਛਿੱਕੇ 'ਤੇ ਟੰਗ ਕੇ ਧੋਖੇ ਨਾਲ ਨਿਕਾਹ ਕੀਤਾ ਹੈ, ਉਸ ਨਾਲ ਪੂਰੇ ਵਿਸ਼ਵ 'ਚ ਪਾਕਿਸਤਾਨੀ ਗੁਰਧਾਮਾਂ ਦੀ ਯਾਤਰਾ ਦੀ ਗ਼ਲਤ ਛਾਪ ਬਣੇਗੀ | ਉਨ੍ਹਾਂ ਕਿਹਾ ਕਿ ਕਿਰਨ ਬਾਲਾ ਨੂੰ ਆਪਣੀ ਇੱਛਾ ਨਾਲ ਧਰਮ ਪਰਿਵਰਤਨ ਕਰਨ ਤੇ ਗ਼ੈਰ ਧਰਮ 'ਚ ਵਿਆਹ ਕਰਨ ਦੀ ਪੂਰੀ ਆਜ਼ਾਦੀ ਹੈ, ਪਰ ਉਸ ਨੇ ਇਸ ਕਾਰਜ 'ਚ ਧਾਰਮਿਕ ਯਾਤਰਾ ਦੀ ਗ਼ਲਤ ਢੰਗ ਨਾਲ ਵਰਤੋਂ ਕੀਤੀ ਹੈ, ਜਿਸ ਦਾ ਪੂਰਾ ਸਿੱਖ ਭਾਈਚਾਰਾ ਵਿਰੋਧ ਕਰਦਾ ਹੈ | ਕਿਰਨ ਬਾਲਾ ਦੇ ਮਾਮਲੇ ਸਮੇਤ ਇਸ ਤੋਂ 3 ਸਾਲ ਪਹਿਲਾਂ ਵਿਸਾਖੀ ਮੌਕੇ ਸਾਲ 2015 'ਚ ਭਾਰਤੀ ਸਿੱਖ ਜਥੇ ਨਾਲ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ 'ਤੇ ਗਏ ਫ਼ਰੀਦਕੋਟ ਦੇ ਪਿੰਡ ਸਾਧਾਂਵਾਲਾ ਦੇ ਨਿਵਾਸੀ ਸੁਨੀਲ ਸਿੰਘ ਦੇ ਪਰਿਵਾਰ ਸਮੇਤ ਗੁਰਦੁਆਰਾ ਪੰਜਾ ਸਾਹਿਬ 'ਚੋਂ ਸ਼ੱਕੀ ਹਾਲਤ 'ਚ ਗ਼ਾਇਬ ਹੋਣ ਦੇ ਮਾਮਲੇ 'ਤੇ ਵੀ ਚਰਚਾ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ | ਇਨ੍ਹਾਂ ਕਾਰਵਾਈਆਂ ਦੇ ਚੱਲਦਿਆਂ ਪਾਕਿਸਤਾਨੀ ਸੁਰੱਖਿਆ ਤੇ ਖ਼ੁਫ਼ੀਆ ਏਜੰਸੀਆਂ ਦੀ ਕਾਰਗੁਜ਼ਾਰੀ 'ਤੇ ਵੀ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ | ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਗਏ ਜਥੇ 'ਚ ਸ਼ਾਮਿਲ 1796 ਸਿੱਖ ਯਾਤਰੂਆਂ ਦੀ ਸੁਰੱਖਿਆ ਲਈ 1196 ਪੁਲਿਸ ਕਰਮਚਾਰੀਆਂ ਤੇ ਰੇਂਜਰਾਂ ਨੂੰ ਤਾਇਨਾਤ ਕੀਤਾ ਗਿਆ ਸੀ | ਜਿਸ ਦੇ ਬਾਵਜੂਦ ਕਿਰਨ ਬਾਲਾ ਦੇ ਹਸਨ ਅਬਦਾਲ ਤੋਂ ਲਾਹੌਰ ਪਹੁੰਚਣਾ ਸੁਰੱਖਿਆ ਏਜੰਸੀਆਂ ਦੀ ਕਾਬਲੀਅਤ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਰਿਹਾ ਹੈ |
ਬੱਚਿਆਂ ਵਲੋਂ ਮਾਂ ਨੂੰ ਵਾਪਸ ਭਾਰਤ ਪਰਤਣ ਦੀ ਅਪੀਲ
ਗੜ੍ਹਸ਼ੰਕਰ, 20 ਅਪ੍ਰੈਲ (ਧਾਲੀਵਾਲ/ਬਾਲੀ)- ਕਿਰਨ ਬਾਲਾ ਦੀ 8ਵੀਂ ਜਮਾਤ ਵਿਚ ਪੜ੍ਹਦੀ ਲੜਕੀ ਇੰਦਰਜੀਤ ਕੌਰ (13) ਨੇ ਆਪਣੇ ਦਾਦੇ ਤਰਸੇਮ ਸਿੰਘ ਦੀ ਹਾਜ਼ਰੀ ਵਿਚ ਆਪਣੀ ਮਾਂ ਨੂੰ ਜਥੇ ਨਾਲ ਵਾਪਸ ਘਰ ਪਰਤ ਆਉਣ ਦੀ ਅਪੀਲ ਕੀਤੀ | ਆਪਣੇ ਛੋਟੇ ਅਨਭੋਲ ਭਰਾਵਾਂ ਨਾਲ ਭਰੇ ਮਨ ਨਾਲ ਇੰਦਰਜੀਤ ਕੌਰ ਨੇ ਕਿਹਾ ਕਿ ਮਾਂ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ | ਉਸ ਨੇ ਕਿਹਾ ਕਿ 'ਮਾਂ ਤੁਸੀਂ ਘਰ ਪਰਤ ਆਓ, ਅਸੀਂ ਤਿੰਨੋਂ ਭੈਣ ਭਰਾ ਤੁਹਾਡੀ ਉਡੀਕ ਕਰ ਰਹੇ ਹਾਂ' |
ਕਿਰਨ ਬਾਲਾ ਦਬਾਅ ਹੇਠ ਨਾ ਹੋਵੇ
ਕਿਰਨ ਬਾਲਾ ਦੇ ਸਹੁਰੇ ਤਰਸੇਮ ਸਿੰਘ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਕਿਰਨ ਬਾਲਾ ਨੇ ਲਾਹੌਰ ਹਾਈਕੋਰਟ ਵਿਚ ਇਹ ਬਿਆਨ ਦਿੱਤਾ ਹੈ ਕਿ ਉਸ ਦਾ ਭਾਰਤ ਵਿਚ ਕੋਈ ਬੱਚਾ ਨਹੀਂ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਤੋਂ ਇਹ ਲਗਦਾ ਹੈ ਕਿ ਕਿਰਨ ਬਾਲਾ ਕਿਸੇ ਦਬਾਅ ਹੇਠ ਨਾ ਹੋਵੇ, ਕਿਉਂਕਿ ਉਹ ਆਪਣੀ ਕੁੱਖੋਂ ਜਨਮੇ ਬੱਚਿਆਂ ਨੂੰ ਕਿਵੇਂ ਭੁੱਲ ਸਕਦੀ ਹੈ |
ਜਥੇ ਨਾਲ ਜਾਣ ਸਮੇਂ ਗਹਿਣੇ ਤੇ ਨਕਦੀ ਵੀ ਲੈ ਗਈ ਕਿਰਨ ਬਾਲਾ
ਸਹੁਰਾ ਪਰਿਵਾਰ ਨੇ ਦੱਸਿਆ ਕਿ ਕਿਰਨ ਬਾਲਾ ਜਥੇ ਨਾਲ ਜਾਣ ਸਮੇਂ ਕੁਝ ਸੋਨੇ ਤੇ ਚਾਂਦੀ ਦੇ ਗਹਿਣੇ ਅਤੇ ਨਗਦੀ ਨਾਲ ਲੈ ਗਈ | ਬੱਚੀ ਇੰਦਰਜੀਤ ਕੌਰ ਨੇ ਦੱਸਿਆ ਕਿ ਮਾਂ ਨੇ ਸਾਮਾਨ ਬੰਨਣ ਸਮੇਂ ਸੋਨੇ ਦੀਆਂ ਦੋ ਮੁੰਦੀਆਂ, ਚਾਂਦੀ ਦੇ ਕੜੇ ਅਤੇ ਛੋਟੇ ਭਰਾਵਾਂ ਦੇ ਚਾਂਦੀ ਦੇ ਕੜੇ ਅਤੇ 12 ਹਜ਼ਾਰ ਰੁਪਏ ਦੇ ਕਰੀਬ ਨਗਦੀ ਨਾਲ ਲੈ ਲਈ ਸੀ | ਤਰਸੇਮ ਸਿੰਘ ਨੇ ਦੱਸਿਆ ਕਿ ਇਸ ਸਾਰੀ ਘਟਨਾ ਬਾਰੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ |
ਵਿਦੇਸ਼ ਤੋਂ ਖਾਤੇ 'ਚ ਪੈਸੇ ਆਉਣ ਦੀ ਚਰਚਾ
ਕਿਰਨ ਬਾਲਾ ਦੇ ਗੜ੍ਹਸ਼ੰਕਰ ਸਥਿਤ ਇਕ ਬੈਂਕ ਖਾਤੇ ਵਿਚ ਵਿਦੇਸ਼ ਤੋਂ ਪੈਸੇ ਆਉਣ ਦੀ ਚਰਚਾ ਹੈ | ਭਾਵੇਂ ਕਿ ਇਹ ਵੱਡੀ ਰਕਮ ਨਹੀਂ, ਪਰ ਇਸ ਪਿਛੇ ਅਸਲ ਕਾਰਨ ਕੀ ਹੋਣਗੇ ਇਹ ਤਫਤੀਸ਼ ਉਪਰੰਤ ਹੀ ਸਾਹਮਣਾ ਆਵੇਗਾ | ਪੈਸੇ ਕਿਸ ਮੁਲਕ ਤੋਂ ਟਰਾਂਸਫ਼ਰ ਹੋਏ ਇਹ ਵੀ ਹਾਲੇ ਸਪੱਸ਼ਟ ਨਹੀਂ ਹੋ ਸਕਿਆ |

ਗੁਜਰਾਤ ਹਾਈ ਕੋਰਟ ਵਲੋਂ ਦੰਗਿਆਂ ਦੇ ਮਾਮਲੇ 'ਚ ਭਾਜਪਾ ਨੇਤਾ ਕੋਡਨਾਨੀ ਬਰੀ

ਬਜਰੰਗੀ ਦੀ ਸਜ਼ਾ ਦੀ ਪੁਸ਼ਟੀ
ਅਹਿਮਦਾਬਾਦ, 20 ਅਪ੍ਰੈਲ (ਪੀ. ਟੀ. ਆਈ.)-ਅੱਜ ਗੁਜਰਾਤ ਹਾਈ ਕੋਰਟ ਨੇ 2002 ਦੇ ਨਰੋਦਾ ਪਟਾਇਆ ਦੰਗਿਆਂ ਦੇ ਮਾਮਲੇ ਜਿਸ ਵਿਚ ਭੀੜ ਨੇ 97 ਵਿਅਕਤੀਆਂ ਨੂੰ ਮਾਰ ਦਿੱਤਾ ਸੀ ਵਿਚ ਭਾਜਪਾ ਮੰਤਰੀ ਮਾਇਆ ਕੋਡਨਾਨੀ ਨੂੰ ਬਰੀ ਕਰ ਦਿੱਤਾ ਜਦਕਿ ਬਜਰੰਗ ਦਲ ਦੇ ਸਾਬਕਾ ਨੇਤਾ ਬਾਬੂ ਬਜਰੰਗੀ ਦੀ ਸਜ਼ਾ ਦੀ ਪੁਸ਼ਟੀ ਕਰ ਦਿੱਤੀ | ਜਸਟਿਸ ਹਰਸ਼ਾ ਦੇਵਾਨੀ ਅਤੇ ਜਸਟਿਸ ਏ. ਐਸ. ਸੁਪੇਹੀਯਾ ਦੇ ਬੈਂਚ ਨੇ ਕੋਡਨਾਨੀ ਨੂੰ ਬਰੀ ਕਰਦਿਆਂ ਕਿਹਾ ਕਿ ਗਵਾਹਾਂ ਦੇ ਬਿਆਨਾਂ ਵਿਚ ਫਰਕ ਹੋਣ ਕਾਰਨ ਉਸ ਨੂੰ ਸ਼ੱਕ ਦਾ ਲਾਭ ਮਿਲਣਾ ਚਾਹੀਦਾ ਹੈ | ਹੇਠਲੀ ਅਦਾਲਤ ਨੇ ਕੋਡਨਾਨੀ ਨੂੰ ਗੋਧਰਾ ਫਿਰਕੂ ਹਿੰਸਾ ਪਿੱਛੋਂ ਵਾਪਰੀਆਂ ਸਭ ਤੋਂ ਦੁਖਦਾਈ ਘਟਨਾਵਾਂ ਵਿੱਚੋਂ ਇਕ ਨਰੋਦਾ ਪਟਾਇਆ ਦੰਗਿਆਂ ਦੀ ਸਰਗਨਾ ਆਖਿਆ ਸੀ | ਹਾਈ ਕੋਰਟ ਨੇ ਬਜਰੰਗੀ ਦੀ ਸਜ਼ਾ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਉਸ ਨੂੰ ਦੋ ਹੋਰਨਾਂ ਪ੍ਰਕਾਸ਼ ਰਾਠੋੜ ਅਤੇ ਸੁਰੇਸ਼ ਝਾਲਾ ਦੇ ਨਾਲ ਅਪਰਾਧਿਕ ਸਾਜਿਸ਼ ਲਈ ਕਸੂਰਵਾਰ ਪਾਇਆ ਹੈ | ਹੇਠਲੀ ਅਦਾਲਤ ਨੇ ਬਜਰੰਗੀ ਨੂੰ ਮੌਤ ਤਕ ਉਮਰ ਕੈਦ ਦੀ ਸਜ਼ਾ ਦਿੱਤੀ ਸੀ ਪਰ ਹਾਈ ਕੋਰਟ ਨੇ ਉਸ ਦੀ ਸਜ਼ਾ ਬਿਨਾਂ ਮੁਆਫੀ ਦੇ ਘਟਾ ਕੇ 21 ਸਾਲ ਬਾ-ਮੁਸ਼ੱਕਤ ਕਰ ਦਿੱਤੀ ਹੈ | ਬੈਂਚ ਦੰਗਿਆਂ ਦੇ ਮਾਮਲੇ ਵਿਚ ਦਾਇਰ ਕਈ ਅਪੀਲਾਂ 'ਤੇ ਆਪਣਾ ਫ਼ੈਸਲਾ ਦੇ ਰਿਹਾ ਹੈ | ਹਾਈ ਕੋਰਟ ਨੇ ਹੇਠਲੀ ਅਦਾਲਤ ਵਲੋਂ ਵੱਖ ਵੱਖ ਦੋਸ਼ਾਂ ਤਹਿਤ ਕਸੂਰਵਾਰ ਪਾਏ 29 ਵਿੱਚੋਂ 12 ਦੀ ਸਜ਼ਾ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਕੋਡਨਾਨੀ ਸਮੇਤ 17 ਨੂੰ ਬਰੀ ਕਰ ਦਿੱਤਾ |

ਕਠੂਆ ਮਾਮਲਾ ਦਿੱਲੀ ਫੋਰੈਂਸਿਕ ਲੈਬ ਦੀ ਰਿਪੋਰਟ ਨਾਲ ਦੋਸ਼ੀਆਂ ਦੀਆਂ ਮੁਸ਼ਕਿਲਾਂ 'ਚ ਹੋਵੇਗਾ ਵਾਧਾ

ਨਵੀਂ ਦਿੱਲੀ, 20 ਅਪ੍ਰੈਲ (ਜਗਤਾਰ ਸਿੰਘ)-ਕਠੂਆ ਸਮੂਹਿਕ ਜਬਰ ਜਨਾਹ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ | ਦਿੱਲੀ ਦੀ ਫੋਰੈਂਸਿਕ ਲੈਬ (ਐਫ.ਐਸ.ਐਲ.) ਨੇ ਤਮਾਮ ਸਬੂਤਾਂ ਦੀ ਜਾਂਚ ਕੀਤੀ ਹੈ ਤੇ ਇਨ੍ਹਾਂ ਸਬੂਤਾਂ ਨੂੰ ਸੱਚ ਮੰਨਿਆ ਹੈ | ਰਿਪੋਰਟ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਮੰਦਿਰ 'ਚ ਮਿਲੇ ਖੂਨ ਦੇ ਦਾਗ ਪੀੜਤਾ ਦੇ ਹੀ ਹਨ, ਇਸ ਨਾਲ ਇਸ ਗੱਲ ਦੀ ਵੀ ਲਗਭਗ ਪੁਸ਼ਟੀ ਹੋ ਜਾਂਦੀ ਹੈ ਕਿ 8 ਸਾਲ ਦੀ ਬੱਚੀ ਨਾਲ ਮੰਦਿਰ 'ਚ ਹੀ ਜਬਰ ਜਨਾਹ ਕੀਤਾ ਗਿਆ ਹੋਵੇਗਾ | ਫੋਰੈਂਸਿਕ ਲੈਬ ਨੇ ਆਪਣੀ ਰਿਪੋਰਟ ਅਪ੍ਰੈਲ ਦੇ ਪਹਿਲੇ ਹਫਤੇ 'ਚ ਹੀ ਦੇ ਦਿੱਤੀ ਸੀ | ਇਹੀ ਨਹੀਂ ਮੰਦਿਰ ਤੋਂ ਮਿਲੇ ਵਾਲਾਂ ਦੀ ਜਾਂਚ ਕਰਨ 'ਤੇ ਪਤਾ ਚੱਲਿਆ ਹੈ ਕਿ ਉਸ ਦੀ ਡੀ.ਐਨ.ਏ. ਪ੍ਰੋਫਾਈਲ ਇਕ ਦੋਸ਼ੀ ਸ਼ੂਭਮ ਸਾਂਗਰਾ ਨਾਲ ਮਿਲਦੀ ਹੈ | ਰਿਪੋਰਟ 'ਚ ਇਸ ਗੱਲ ਦੀ ਵੀ ਪੁਸ਼ਟੀ ਹੋਈ ਹੈ ਕਿ ਪੀੜਤਾ ਦੇ ਕਪੜਿਆਂ 'ਤੇ ਮਿਲੇ ਖੂਨ ਦੇ ਦਾਗ ਉਸ ਦੇ ਡੀ.ਐਨ.ਏ. ਪ੍ਰੋਫਾਈਲ ਨਾਲ ਮੇਲ ਖਾਂਦੇ ਹਨ | ਇਸ ਦੇ ਨਾਲ ਹੀ ਫੋਰੈਂਸਿਕ ਲੈਬ ਨੇ ਪੀੜਤਾ ਦੇ ਨਿੱਜੀ ਅੰਗਾਂ 'ਤੇ ਖੂਨ ਪਾਏ ਜਾਣ ਦੀ ਵੀ ਪੁਸ਼ਟੀ ਕੀਤੀ ਹੈ | ਦੱਸਣਯੋਗ ਹੈ ਕਿ ਕਠੂਆ ਮਾਮਲੇ ਦੀ ਜਾਂਚ ਕਰ ਰਹੀ ਜੰਮੂ ਕਸ਼ਮੀਰ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਨੂੰ ਜਾਂਚ 'ਚ ਅੜਿਕੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਉਸ ਨੂੰ ਜੋ ਸਬੂਤ ਮਿਲੇ ਸਨ ਉਹ ਹਿਰਾਸਤ 'ਚ ਲਏ ਗਏ ਵਿਅਕਤੀਆਂ ਨੂੰ ਦੋਸ਼ੀ ਸਾਬਤ ਕਰਨ ਲਈ ਪੂਰੇ ਨਹੀਂ ਸਨ | ਦਰਅਸਲ ਸਬੂਤ ਮਿਟਾਉਣ ਵਾਸਤੇ ਕਥਿਤ ਤੌਰ 'ਤੇ ਪੀੜਤਾ ਦੇ ਕੱਪੜਿਆਂ ਦੀ ਧੁਆਈ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਸੀ ਤੇ ਜੰਮੂ-ਕਸ਼ਮੀਰ ਦੀ ਫੋਰੈਂਸਿਕ ਲੈਬ ਕਪੜਿਆਂ 'ਚ ਖੂਨ ਦੇ ਧੱਬੇ ਤਲਾਸ਼ ਕਰਨ 'ਚ ਅਸਫਲ ਰਿਹਾ ਸੀ | ਇਸੇ ਕਾਰਨ ਐਸ.ਆਈ.ਟੀ. ਦੋਸ਼ੀਆਂ ਿਖ਼ਲਾਫ਼ ਮਾਮਲਾ ਦਰਜ ਨਹੀਂ ਕਰ ਪਾ ਰਹੀ ਸੀ |

ਮੋਦੀ ਵਲੋਂ ਜਰਮਨੀ ਦੀ ਚਾਂਸਲਰ ਏਾਜਲਾ ਮਰਕਲ ਨਾਲ ਮੁਲਾਕਾਤ

ਬਰਲਿਨ, 20 ਅਪ੍ਰੈਲ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲੰਡਨ ਤੋਂ ਸੰਪੇਖ ਦੌਰੇ 'ਤੇ ਜਰਮਨੀ ਪੁੱਜੇ | ਪ੍ਰਧਾਨ ਮੰਤਰੀ ਮੋਦੀ ਨੇ ਜਰਮਨੀ ਦੀ ਚਾਂਸਲਰ ਏਾਜਲਾ ਮਰਕਲ ਨਾਲ ਮੁਲਾਕਾਤ ਕੀਤੀ ਅਤੇ ਦੋਵੇਂ ਦੇਸ਼ਾਂ ਦਰਮਿਆਨ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਕੀਤੀ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਆਪਣੇ 3 ਦੇਸ਼ਾਂ ਦੇ ਦੌਰੇ ਦੇ ਤੀਜੇ ਅਤੇ ਆਖਰੀ ਪੜਾਅ ਤਹਿਤ ਬਰਤਾਨੀਆ ਤੋਂ ਇਥੇ ਪੁੱਜੇ | ਚਾਂਲਸਰ ਮਰਕਲ ਨੇ ਉਨ੍ਹਾਂ ਦਾ ਸਵਾਗਤ ਕੀਤਾ | ਉਨ੍ਹਾਂ ਅੱਗੇ ਕਿਹਾ ਕਿ ਦੋਵਾਂ ਆਗੂਆਂ ਨੇ ਗੱਲਬਾਤ ਦੌਰਾਨ ਭਾਰਤ ਅਤੇ ਜਰਮਨੀ ਦਰਮਿਆਨ ਸਹਿਯੋਗ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ | ਇਹ ਦੌਰਾ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਪਰਸਪਰ ਇੱਛਾ ਨੂੰ ਦਰਸਾਉਂਦੀ ਹੈ |
ਇਥੇ ਪੁੱਜਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਲੰਡਨ 'ਚ ਵਿੰਡਸਰ ਕੈਸਲ 'ਚ ਦੂਜੇ ਨੇਤਾਵਾਂ ਨਾਲ ਸ਼ਾਮਿਲ ਹੋਏ | ਉਹ ਰਾਸ਼ਟਰ ਮੰਡਲ ਦੇਸ਼ਾਂ ਦੇ ਮੁਖੀਆਂ ਦੀ ਬੈਠਕ ਦੀ ਰਿਟ੍ਰੀਟ ਦੇ ਤਹਿਤ ਦੂਜੇ ਦੇਸ਼ਾਂ ਦੇ ਮੁਖੀਆਂ ਨੂੰ ਮਿਲੇ | ਰਿਟ੍ਰੀਟ ਦੇ ਨਾਲ ਚੋਗਮ ਦੀ ਸਮਾਪਤੀ ਹੋ ਗਈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਮੰਡਲ ਦੇਸ਼ਾਂ ਦੇ ਮੁਖੀਆਂ ਦੇ ਸੰਮੇਲਨ ਤੋਂ ਬਾਅਦ ਅੱਜ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਜਰਮਨੀ ਲਈ ਰਵਾਨਾ ਹੋ ਗਏ | ਪ੍ਰਧਾਨ ਮੰਤਰੀ ਦੇ ਜਰਮਨੀ ਰਵਾਨਾ ਹੋਣ ਮੌਕੇ ਭਾਰਤ ਦੇ ਹਾਈ ਕਮਿਸ਼ਨਰ ਵਾਈ ਕੇ ਸਿਨਾਹ ਤੇ ਹੋਰ ਅਧਿਕਾਰੀ ਪਹੁੰਚੇ ਹੋਏ ਸਨ, ਜਿੱਥੋਂ ਉਹ ਏਅਰ ਇੰਡੀਆ ਦੇ ਜੰਬੋ 747 ਜਹਾਜ਼ ਰਾਹੀਂ ਜਰਮਨੀ ਰਵਾਨਾ ਹੋਏ |

ਬੰਬੇ ਹਾਈ ਕੋਰਟ ਵਲੋਂ ਅਬੂ ਜੁੰਦਾਲ ਿਖ਼ਲਾਫ਼ ਮਾਮਲੇ 'ਤੇ ਰੋਕ

ਮੁੰਬਈ, 20 ਅਪ੍ਰੈਲ (ਏਜੰਸੀ)- ਹੇਠਲੀ ਅਦਾਲਤ ਦੇ ਫ਼ੈਸਲੇ ਿਖ਼ਲਾਫ਼ ਦਿੱਲੀ ਪੁਲਿਸ ਵਲੋਂ ਪਾਈ ਪਟੀਸ਼ਨ ਨੂੰ ਰੋਕਦਿਆਂ ਬੰਬੇ ਹਾਈ ਕੋਰਟ ਨੇ 26/11 ਅੱਤਵਾਦੀ ਹਮਲੇ ਦੇ ਮਾਮਲੇ 'ਚ ਲਸ਼ਕਰ-ਏ-ਤਾਇਬਾ ਦੇ ਅੱਤਵਾਦੀ ਜ਼ਬੀਉਦੀਨ ਅੰਸਾਰੀ ਉਰਫ ਅਬੂ ਜੁੰਦਾਲ ਿਖ਼ਲਾਫ਼ ਮਾਮਲੇ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ 31000 ਕਰੋੜ ਰੁਪਏ ਦੇ ਸੀ.ਸੀ.ਐੱਲ. ਪਾੜੇ ਦੇ ਨਿਪਟਾਰੇ ਲਈ ਮੋਦੀ ਤੇ ਪਾਸਵਾਨ ਨੂੰ ਪੱਤਰ

ਨਵੀਂ ਦਿੱਲੀ, 20 ਅਪ੍ਰੈਲ (ਉਪਮਾ ਡਾਗਾ ਪਾਰਥ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 31000 ਕਰੋੜ ਰੁਪਏ ਦੇ ਨਕਦ ਹੱਦ ਕਰਜ਼ਾ ਪਾੜੇ ਦੇ ਨਿਪਟਾਰੇ ਲਈ ਕੇਂਦਰ ਤੋਂ 'ਸਾਂਝੀ ਜ਼ਿੰਮੇਵਾਰੀ ਦੇ ਸਿਧਾਂਤ' ਨੂੰ ਲਾਗੂ ਕੀਤੇ ਜਾਣ ਦੀ ਮੰਗ ਮੁੜ ਦੁਹਰਾਈ ਹੈ ਜਿਸ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX