ਤਾਜਾ ਖ਼ਬਰਾਂ


ਅਜਨਾਲਾ : ਘਰ ਚੋਂ 15 ਤੋਲੇ ਸੋਨੇ ਦੇ ਗਹਿਣੇ, ਨਗਦੀ ਅਤੇ ਕੈਨੇਡੀਅਨ ਡਾਲਰ ਚੋਰੀ
. . .  1 day ago
ਅਜਨਾਲਾ, 20 ਜਨਵਰੀ ( ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਸ਼ਹਿਰ ਦੇ ਵਾਰਡ ਨੰਬਰ 6 'ਚ ਸਤਪਾਲ ਸਿੰਘ ਭੱਠੇ ਵਾਲਿਆਂ ਦੇ ਘਰੋਂ ਚੋਰਾਂ ਨੇ 15 ਤੋਲੇ ਸੋਨੇ ਦੇ ਗਹਿਣੇ, 25 ਹਜਾਰ...
ਕੇਂਦਰੀ ਜੇਲ੍ਹ 'ਚ ਕੈਦੀ ਦੀ ਮੌਤ
. . .  1 day ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ) - ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਕੈਦੀ ਦੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਮੌਤ ਹੋ ਜਾਣ ਦੀ ਖ਼ਬਰ ਹੈ। ਜਿਸ...
ਮਹਾਰਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  1 day ago
ਮੁੰਬਈ, 20 ਜਨਵਰੀ - ਮਹਾਰਾਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.6 ਮਾਪੀ ਗਈ...
ਹਿੰਦ-ਪਾਕਿ ਸਰਹੱਦ ਪਾਰ ਕਰਦਾ ਪਾਕਿ ਨਾਗਰਿਕ ਕਾਬੂ
. . .  1 day ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਕੌਮੀ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ 'ਚ ਦਾਖ਼ਲ ਹੋਏ ਇਕ ਅਧਖੜ ਉਮਰ ਦੇ ਵਿਅਕਤੀ ਨੂੰ ਬੀ.ਐੱਸ.ਐਫ...
ਗਣਤੰਤਰ ਦਿਵਸ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਰੈੱਡ ਅਲਰਟ ਜਾਰੀ
. . .  1 day ago
ਰਾਜਾਸਾਂਸੀ, 20 (ਹਰਦੀਪ ਸਿੰਘ ਖੀਵਾ)26 ਜਨਵਰੀ ਨੂੰ ਦੇਸ਼ ਭਰ ਵਿੱਚ ਮਨਾਏ ਜਾ ਰਹੇ ਗਣਤੰਤਰ ਦਿਵਸ ਤਹਿਤ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਰੈੱਡ ਅਲਰਟ ਜਾਰੀ ਕਰਦਿਆਂ ਸੁਰੱਖਿਆ ਪ੍ਰਬੰਧ...
ਯੂ.ਐਨ. ਦੇ ਬੇਸ 'ਤੇ ਹੋਏ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ
. . .  1 day ago
ਮਾਸਕੋ, 20 ਜਨਵਰੀ - ਅਫ਼ਰੀਕੀ ਮੁਲਕ ਮਾਲੀ ਵਿਚ ਸੰਯੁਕਤ ਰਾਸ਼ਟਰ ਦੇ ਬੇਸ 'ਤੇ ਹੋਏ ਅੱਤਵਾਦੀ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ ਹੋ ਗਈ ਤੇ ਕਈ ਸੈਨਿਕ ਜ਼ਖਮੀ ਹੋਏ ਹਨ। ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ...
ਰੈਲੀ ਵਿਚ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਕੀਤਾ ਐਲਾਨ, ਮਾਂ ਸੀ ਬਹੁਤ ਪ੍ਰੇਸ਼ਾਨ
. . .  1 day ago
ਬਰਨਾਲਾ, 20 ਜਨਵਰੀ - ਬਰਨਾਲਾ 'ਚ ਆਮ ਆਦਮੀ ਪਾਰਟੀ ਦੀ ਹੋਈ ਰੈਲੀ ਵਿਚ ਸੰਗਰੂਰ ਤੋਂ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ 1 ਜਨਵਰੀ ਤੋਂ ਸ਼ਰਾਬ ਪੀਣੀ ਛੱਡ ਦਿੱਤੀ ਹੈ ਤੇ ਉਹ ਇਸ ਸਬੰਧ...
ਕਾਂਗਰਸੀ ਵਿਧਾਇਕਾਂ ਦੀ ਰਿਜ਼ਾਰਟ ਵਿਚ ਲੜਾਈ, ਇਕ ਹਸਪਤਾਲ ਭਰਤੀ
. . .  1 day ago
ਬੈਂਗਲੁਰੂ, 20 ਜਨਵਰੀ - ਕਰਨਾਟਕ 'ਚ ਸਿਆਸੀ ਡਰਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਹਿਲਾ ਕਾਂਗਰਸ ਤੇ ਜਨਤਾ ਦਲ ਸੈਕੂਲਰ ਨੇ ਭਾਜਪਾ 'ਤੇ ਵਿਧਾਇਕਾਂ ਦੀ ਖ਼ਰੀਦ ਫ਼ਰੋਖ਼ਤ ਦਾ ਦੋਸ਼ ਲਗਾਇਆ। ਹੁਣ ਮਾਮਲਾ ਮਾਰਕੁੱਟ ਤੱਕ ਪਹੁੰਚ ਗਿਆ ਹੈ। ਕਿਹਾ ਜਾ ਰਿਹਾ ਹੈ ਕਿ...
ਚਿੜੀਆ ਘਰ 'ਚ ਸ਼ੇਰ ਸੈਲਾਨੀਆਂ 'ਤੇ ਹਮਲਾ, ਇਕ ਦੀ ਮੌਤ
. . .  1 day ago
ਜ਼ੀਰਕਪੁਰ, 20 ਜਨਵਰੀ, (ਹਰਦੀਪ ਸਿੰਘ ਹੈਪੀ ਪੰਡਵਾਲਾ) - ਇੱਥੋਂ ਦੇ ਛੱਤਬੀੜ ਚਿੜੀਆ ਘਰ 'ਚ ਅੱਜ ਸ਼ਾਮ ਸ਼ੇਰ ਸਫ਼ਰੀ 'ਚ ਸ਼ੇਰ ਨੇ ਇਕ ਵਿਅਕਤੀ ਨੂੰ ਮਾਰ ਮੁਕਾਇਆ। ਜਾਣਕਾਰੀ ਅਨੁਸਾਰ ਐਤਵਾਰ ਸੈਲਾਨੀਆਂ ਨੂੰ ਲਾਈਨ ਸਫ਼ਾਰੀ 'ਚ ਸ਼ੇਰ ਦਿਖਾਉਣ ਲੈ ਕੇ ਗਈ ਬੱਸ...
ਪਾਕਿਸਤਾਨ ਨੇ ਕਠੂਆ 'ਚ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਜੰਮੂ, 20 ਜਨਵਰੀ - ਪਾਕਿਸਤਾਨੀ ਸੈਨਿਕਾਂ ਵਲੋਂ ਅੱਜ ਐਤਵਾਰ ਜੰਮੂ ਕਸ਼ਮੀਰ ਦੇ ਕਠੂਆ ਸਥਿਤ ਅੰਤਰਰਾਸ਼ਟਰੀ ਬਾਰਡਰ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਤੇ ਛੋਟੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਸ ਉਲੰਘਣਾ 'ਚ ਕਿਸੇ ਦੇ ਮਾਰੇ ਜਾਣ ਦੀ ਰਿਪੋਰਟ ਨਹੀਂ ਹੈ। ਪਿਛਲੇ...
'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪਟਨਾਇਕ - ਧਰਮਿੰਦਰ ਪ੍ਰਧਾਨ
. . .  1 day ago
ਭੁਵਨੇਸ਼ਵਰ, 20 ਜਨਵਰੀ- ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨਵੀਨ ਪਟਨਾਇਕ 'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਸਕੀਮ ਨਾਲ ਕੋਈ ਫ਼ਾਇਦਾ ਨਹੀਂ ਹੋਵੇਗਾ। ਉਹ ਇਕ ਭ੍ਰਿਸ਼ਟ ....
ਸੀਤਾਰਮਨ ਨੇ ਤਾਮਿਲਨਾਡੂ ਰੱਖਿਆ ਉਦਯੋਗਿਕ ਕਾਰੀਡੋਰ ਦਾ ਕੀਤਾ ਉਦਘਾਟਨ
. . .  1 day ago
ਚੇਨਈ, 20 ਜਨਵਰੀ- ਦੇਸ਼ 'ਚ ਰੱਖਿਆ ਦੇ ਉਤਪਾਦਨ ਨੂੰ ਹੁਲਾਰਾ ਦੇਣ ਲਈ ਅੱਜ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਤਾਮਿਲਨਾਡੂ ਰੱਖਿਆ ਉਦਯੋਗਿਕ ਕਾਰੀਡੋਰ ਦਾ ਉਦਘਾਟਨ ਕੀਤਾ। ਇਸ ਮੌਕੇ ਸੀਤਾਰਮਨ ਨੇ ਕਿਹਾ ਕਿ ਇਸ ਨੂੰ ਲੈ ਕੇ ਸਥਾਨਕ ਉਦਯੋਗ ਦੀ .......
ਹੁਣ ਤੋਂ ਹੀ ਹਾਰ ਦੇ ਬਹਾਨੇ ਲੱਭ ਰਹੀ ਹੈ ਵਿਰੋਧੀ ਧਿਰ- ਪ੍ਰਧਾਨ ਮੰਤਰੀ ਮੋਦੀ
. . .  1 day ago
ਮੁੰਬਈ, 20 ਜਨਵਰੀ- ਪ੍ਰਧਾਨ ਮੰਤਰੀ ਮੋਦੀ ਨੇ ਅੱਜ ਵੀਡੀਓ ਕਾਨਫਰੰਂਸਿੰਗ ਦੇ ਜਰੀਏ ਮਹਾਰਾਸ਼ਟਰ ਅਤੇ ਗੋਆ ਦੇ ਭਾਜਪਾ ਵਰਕਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੋਲਕਾਤਾ 'ਚ ਹੋਈ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰੈਲੀ ਅਤੇ ਮਹਾਂ ਗੱਠਜੋੜ ਨੂੰ ਲੈ ਕੇ .....
ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਆਮ ਆਦਮੀ ਪਾਰਟੀ ਇਕੱਲਿਆਂ ਲੜੇਗੀ ਚੋਣ : ਕੇਜਰੀਵਾਲ
. . .  1 day ago
ਬਰਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਲਾਡੀ) - ਬਰਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀਆਂ 13 ਸੀਟਾਂ ਉੱਪਰ ਇਕੱਲਿਆਂ ਚੋਣ ਲੜੇਗੀ......
ਹਵਾਈ ਅੱਡੇ ਤੋਂ ਲੱਖਾਂ ਦੇ ਸੋਨੇ ਸਮੇਤ ਇਕ ਕਾਬੂ
. . .  1 day ago
ਹੈਦਰਾਬਾਦ, 20 ਜਨਵਰੀ- ਮਾਲ ਖ਼ੁਫ਼ੀਆ ਡਾਇਰੈਕਟੋਰੇਟ ਨੇ ਅੱਜ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 1996.70 ਗ੍ਰਾਮ ਸੋਨੇ ਦੇ ਨਾਲ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ, ਬਰਾਮਦ ਕੀਤੇ ਇਸ ਸੋਨੇ ਦੀ ਕੌਮਾਂਤਰੀ ਬਾਜ਼ਾਰ ਕੀਮਤ .....
'ਆਪ' ਨੇ ਚੰਡੀਗੜ੍ਹ ਤੋਂ ਹਰਮੋਹਨ ਧਵਨ ਨੂੰ ਐਲਾਨਿਆ ਉਮੀਦਵਾਰ
. . .  1 day ago
ਸੀਰੀਆ 'ਚ ਹੋਏ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ
. . .  1 day ago
ਅਫ਼ਗ਼ਾਨਿਸਤਾਨ 'ਚ ਗਵਰਨਰ ਦੇ ਕਾਫ਼ਲੇ 'ਤੇ ਹਮਲਾ, ਅੱਠ ਲੋਕਾਂ ਦੀ ਮੌਤ
. . .  1 day ago
ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ 'ਚ ਜੰਗਬੰਦੀ ਦੀ ਉਲੰਘਣਾ
. . .  1 day ago
ਆਪਣਾ ਪੰਜਾਬ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਨੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  1 day ago
ਟੀਮ ਇੰਡੀਆ ਲਈ ਵਰਲਡ ਕੱਪ ਖੇਡ ਚੁੱਕੀਆਂ ਕਬੱਡੀ ਖਿਡਾਰਨਾਂ ਦਾ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ
. . .  1 day ago
ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਮਾਇਆਵਤੀ 'ਤੇ ਟਿੱਪਣੀ ਕਰਨ ਵਾਲੀ ਭਾਜਪਾ ਵਿਧਾਇਕ ਨੂੰ ਮਹਿਲਾ ਆਯੋਗ ਭੇਜੇਗਾ ਨੋਟਿਸ
. . .  1 day ago
ਪਿੰਡ ਠੀਕਰੀਵਾਲਾ ਪਹੁੰਚੇ ਕੇਜਰੀਵਾਲ, ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਕੀਤੀ ਸ਼ਰਧਾਂਜਲੀ ਭੇਟ
. . .  1 day ago
ਪੰਜਾਬ 'ਚ ਮਹਾਂ ਗੱਠਜੋੜ ਦਾ ਹਿੱਸਾ ਨਹੀਂ ਹੋਵੇਗੀ ਆਮ ਆਦਮੀ ਪਾਰਟੀ - ਖਹਿਰਾ
. . .  1 day ago
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤ੍ਰਿਵੇਂਦਰ ਸਿੰਘ ਰਾਵਤ
. . .  1 day ago
ਗਣਤੰਤਰ ਦਿਵਸ ਤੋਂ ਪਹਿਲਾਂ ਕਾਸਗੰਜ 'ਚ ਧਾਰਾ 144 ਲਾਗੂ
. . .  1 day ago
ਸ਼ਿਵਰਾਜ ਚੌਹਾਨ ਨੇ ਭਾਜਪਾ ਨੇਤਾ ਦੀ ਹੱਤਿਆ ਨੂੰ ਸਾਜ਼ਿਸ਼ ਦੱਸਦਿਆਂ ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ
. . .  1 day ago
ਆਸਟ੍ਰੇਲੀਆਈ ਓਪਨ : ਮਾਰਿਆ ਸ਼ਾਰਾਪੋਵਾ ਨੂੰ 22 ਸਾਲਾਂ ਐਸ਼ਲੇ ਬਾਰਟੀ ਨੇ ਹਰਾਇਆ
. . .  1 day ago
ਸੰਗਰੂਰ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
. . .  1 day ago
22 ਜਨਵਰੀ ਨੂੰ ਅਟਾਰੀ ਬਾਰਡਰ ਆਉਣਗੇ ਰਾਜਨਾਥ ਸਿੰਘ- ਮਲਿਕ
. . .  1 day ago
ਮੌਸਮ ਵਿਭਾਗ ਵੱਲੋਂ ਜੰਮੂ-ਕਸ਼ਮੀਰ ਅਤੇ ਹਿਮਾਚਲ 'ਚ ਮੀਂਹ ਅਤੇ ਬਰਫ਼ਬਾਰੀ ਦੀ ਚੇਤਾਵਨੀ
. . .  1 day ago
ਰੂਰਲ ਵੈਟਰਨਰੀ ਫਾਰਮਾਸਿਸਟ 26 ਜਨਵਰੀ ਨੂੰ ਮੁੱਖ ਮੰਤਰੀ ਦਾ ਕਰਨਗੇ ਘਿਰਾਓ
. . .  1 day ago
ਡੈਨਮਾਰਕ ਦੇ ਪ੍ਰਧਾਨ ਮੰਤਰੀ ਨੇ ਪਤਨੀ ਨਾਲ ਤਾਜ ਮਹਲ ਦਾ ਕੀਤਾ ਦੀਦਾਰ
. . .  1 day ago
ਮੈਕਸੀਕੋ ਤੇਲ ਪਾਈਪਲਾਈਨ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 73
. . .  1 day ago
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਏਮਜ਼ ਤੋਂ ਮਿਲੀ ਛੁੱਟੀ
. . .  1 day ago
ਸੰਘਣੀ ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਟਰੇਨਾਂ
. . .  1 day ago
ਖੇਤਾਂ 'ਚੋਂ ਮਿਲੀ ਭਾਜਪਾ ਨੇਤਾ ਦੀ ਲਾਸ਼
. . .  1 day ago
ਸੋਮਾਲੀਆ 'ਚ ਅਮਰੀਕੀ ਹਵਾਈ ਹਮਲੇ 'ਚ ਅਲ-ਸ਼ਬਾਬ ਦੇ 52 ਅੱਤਵਾਦੀ ਢੇਰ
. . .  1 day ago
ਚਿੱਲੀ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਅੱਜ ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
. . .  1 day ago
ਕੇਜਰੀਵਾਲ ਅੱਜ ਬਰਨਾਲਾ ਤੋਂ ਕਰਨਗੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਆਗਾਜ਼- ਚੀਮਾ
. . .  1 day ago
ਅੱਜ ਦਾ ਵਿਚਾਰ
. . .  1 day ago
ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ
. . .  2 days ago
ਹਿਮਾਚਲ 'ਚ ਬੱਸ ਪਲਟਣ ਕਾਰਨ 17 ਵਿਦਿਆਰਥੀ ਜ਼ਖਮੀ
. . .  2 days ago
ਰਾਹੁਲ ਦੇ ਸ਼ਕਤੀ ਪ੍ਰਾਜੈਕਟ ਦੀ ਪੰਜਾਬ 'ਚ ਕੈਪਟਨ ਵਲੋਂ ਸ਼ੁਰੂਆਤ
. . .  2 days ago
ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  2 days ago
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  2 days ago
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  2 days ago
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਮਾਘ ਸੰਮਤ 550
ਿਵਚਾਰ ਪ੍ਰਵਾਹ: ਮੌਕੇ ਅਨੁਸਾਰ ਸਮਝਦਾਰੀ ਨਾਲ ਅਮਲ ਕਰਨਾ ਸਭ ਤੋਂ ਉੱਚੀ ਸਿਆਣਪ ਹੈ। -ਹੋਰੇਸ ਵਾਲਪੋਲ

ਪਹਿਲਾ ਸਫ਼ਾ

ਮਮਤਾ ਦੀ ਅਗਵਾਈ 'ਚ ਮੋਦੀ ਸਰਕਾਰ ਖ਼ਿਲਾਫ਼ ਇਕਜੁੱਟ ਹੋਈ ਵਿਰੋਧੀ ਏਕਤਾ

ਮਮਤਾ ਬੈਨਰਜੀ ਸਮੇਤ ਸਾਰੇ ਨੇਤਾਵਾਂ ਵਲੋਂ ਮੋਦੀ ਸਰਕਾਰ ਬਦਲਣ ਦਾ ਸੱਦਾ
ਕੋਲਕਾਤਾ ਮਹਾਂ ਰੈਲੀ 'ਚ ਦੇਵਗੌੜਾ, ਸ਼ਰਦ ਪਵਾਰ, ਅਖਿਲੇਸ਼, ਖੜਗੇ, ਫਾਰੂਕ, ਸਟਾਲਿਨ, ਕੇਜਰੀਵਾਲ, ਚੰਦਰਬਾਬੂ, ਕੁਮਾਰਾਸਵਾਮੀ, ਅਰੁਣ ਸ਼ੌਰੀ, ਯਸ਼ਵੰਤ ਸਿਨ੍ਹਾ ਵਲੋਂ ਸ਼ਮੂਲੀਅਤ
ਰਣਜੀਤ ਸਿੰਘ ਲੁਧਿਆਣਵੀ ਦੀ ਵਿਸ਼ੇਸ਼ ਰਿਪੋਰਟ
ਕੋਲਕਾਤਾ, 19 ਜਨਵਰੀ-ਦੇਸ਼ ਦੀਆਂ ਦਰਜਨ ਤੋਂ ਵੱਧ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਇਥੇ ਵਿਰੋਧੀ ਏਕਤਾ ਮੈਗਾ ਰੈਲੀ 'ਚ ਇਕਜੁੱਟ ਹੋ ਕੇ ਆ ਰਹੀਆਂ ਲੋਕ ਸਭਾ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਅਹਿਦ ਲਿਆ | ਕਾਂਗਰਸ ਦੇ 2 ਨੇਤਾਵਾਂ ਸਮੇਤ 20 ਤੋਂ ਵੱਧ ਨੇਤਾਵਾਂ ਨੇ ਤਿ੍ਣਮੂਲ ਕਾਂਗਰਸ ਦੀ ਮੁਖੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਬੁਲਾਈ ਗਈ ਵਿਰੋਧੀ ਏਕਤਾ ਮਹਾਂ ਰੈਲੀ 'ਚ ਏਕਤਾ ਦਾ ਪ੍ਰਦਰਸ਼ਨ ਕੀਤਾ | ਕੋਲਕਾਤਾ ਦੀ ਬਿ੍ਗੇਡ ਗਰਾਊਾਡ ਵਿਖੇ ਮਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਸਰਕਾਰ ਆਪਣੀ ਮਿਆਦ ਪੂਰੀ ਕਰ ਚੁੱਕੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦਿੱਲੀ 'ਚ ਸਰਕਾਰ ਬਦਲ ਦਿਓ | ਇਸ ਮੌਕੇ ਸਾਰੇ ਨੇਤਾਵਾਂ ਨੇ ਪਾਰਟੀਆਂ 'ਚ ਆਪਸੀ ਮਤਭੇਦਾਂ ਨੂੰ ਇਕ ਪਾਸੇ ਰੱਖਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਾਰੇ ਫ਼ੈਸਲਾ ਚੋਣਾਂ ਤੋਂ ਬਾਅਦ ਕਰਨਗੇ | ਇਸ ਮੌਕੇ ਸਾਰੇ ਨੇਤਾਵਾਂ ਨੇ ਚੋਣਾਂ ਦੇ ਮੱਦੇਨਜ਼ਰ ਹੋਰ ਸਾਂਝੀਆਂ ਰੈਲੀਆਂ ਕਰਨ ਦਾ ਵੀ ਫ਼ੈਸਲਾ ਕੀਤਾ, ਜੋ ਕਿ ਮਈ 'ਚ ਕਰਵਾਈਆਂ ਜਾਣਗੀਆਂ | ਅਗਲੀ ਰੈਲੀ ਨਵੀਂ ਦਿੱਲੀ ਤੇ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਅਮਰਾਵਤੀ ਵਿਖੇ ਹੋਵੇਗੀ | ਕਾਂਗਰਸ ਦੇ ਦੋ ਪ੍ਰਮੁੱਖ ਨੇਤਾ, ਪਾਰਟੀ ਪ੍ਰਧਾਨ ਰਾਹੁਲ ਗਾਂਧੀ ਤੇ ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ ਨੇ ਰੈਲੀ 'ਚ ਸ਼ਮੂਲੀਅਤ ਨਹੀਂ ਕੀਤੀ, ਪਰ ਪਾਰਟੀ ਨੇਤਾ ਮਲਿਕਾਰਜੁਨ ਖੜਗੇ ਤੇ ਅਭਿਸ਼ੇਕ ਮਨੂ ਸਿੰਘਵੀ ਨੇ ਰੈਲੀ 'ਚ ਕਾਂਗਰਸ ਦੀ ਪ੍ਰਤੀਨਿਧਤਾ ਕੀਤੀ | ਰੈਲੀ ਦੌਰਾਨ ਜਨਤਾ ਦਲ (ਐਸ) ਦੇ ਨੇਤਾ ਐਚ.ਡੀ. ਦੇਵਗੌੜਾ, ਸ਼ਰਦ ਪਵਾਰ (ਐਨ.ਸੀ.ਪੀ.), ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ, ਨੈਸ਼ਨਲ ਕਾਨਫਰੰਸ ਵਲੋਂ ਫਾਰੂਕ ਅਬਦੁੱਲਾ ਤੇ ਡੀ.ਐਮ.ਕੇ. ਪ੍ਰਧਾਨ ਐਮ.ਕੇ. ਸਟਾਲਿਨ ਸਮੇਤ ਹੋਰ ਨੇਤਾਵਾਂ ਨੇ ਹਾਜ਼ਰੀ ਭਰੀ | ਇਸ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਾਸਵਾਮੀ ਨੇ ਵੀ ਰੈਲੀ 'ਚ ਸ਼ਮੂਲੀਅਤ ਕੀਤੀ | ਇਸ ਦੌਰਾਨ ਸਮਾਜਵਾਦੀ ਨੇਤਾ ਸ਼ਰਦ ਯਾਦਵ, ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੌਰੀ ਤੇ ਯਸ਼ਵੰਤ ਸਿਨ੍ਹਾ ਤੇ ਭਾਜਪਾ ਦੇ ਬਾਗੀ ਨੇਤਾ ਸ਼ਤਰੂਘਨ ਸਿਨ੍ਹਾ ਨੇ ਵੀ ਰੈਲੀ ਦੌਰਾਨ ਹੋਰ ਵਿਰੋਧੀ ਨੇਤਾਵਾਂ ਨਾਲ ਮੰਚ ਸਾਂਝਾ ਕੀਤਾ | ਇਸ ਤੋਂ ਇਲਾਵਾ ਗੁਜਰਾਤ ਤੋਂ ਪਾਟੀਦਾਰ ਨੇਤਾ ਹਾਰਦਿਕ ਪਟੇਲ ਤੇ ਗੁਜਰਾਤ ਦੇ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਨੇ ਵੀ ਰੈਲੀ 'ਚ ਹਾਜ਼ਰੀ ਭਰੀ | ਸਭ ਤੋਂ ਅਖੀਰ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਸਰਕਾਰ ਆਪਣੀ ਮਿਆਦ ਪੁਗਾ ਚੁੱਕੀ ਹੈ | ਸਾਨੂੰ ਸਾਰਿਆਂ ਨੂੰ ਉਨ੍ਹਾਂ ਦੀ ਹਾਰ ਯਕੀਨੀ ਬਣਾਉਣ ਇਕਜੁੱਟ ਹੋ ਕੇ ਲੜਨਾ ਪਵੇਗਾ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਹੁਦੇ ਦੇ ਮੁੱਦੇ 'ਤੇ ਕੋਈ ਸਮੱਸਿਆ ਨਹੀਂ ਆਵੇਗੀ | ਬਸਪਾ ਮੁਖੀ ਮਾਇਆਵਤੀ ਰੈਲੀ 'ਚ ਸ਼ਾਮਿਲ ਨਹੀਂ ਹੋ ਸਕੀ, ਪਰ ਉਨ੍ਹਾਂ ਵਲੋਂ ਸ਼ਾਮਿਲ ਹੋਏ ਬਸਪਾ ਦੇ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਨੇ ਰੈਲੀ ਨੂੰ ਸੰਬੋਧਨ ਕੀਤਾ |
ਚੋਰ ਮਸ਼ੀਨ ਹੈ ਈ. ਵੀ. ਐਮ.- ਫਾਰੂਕ ਅਬਦੁੱਲਾ
ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਨੇ ਰੈਲੀ ਦੌਰਾਨ ਕਿਹਾ ਕਿ ਈ.ਵੀ.ਐਮ. (ਬਿਜਲਈ ਵੋਟਿੰਗ ਮਸ਼ੀਨਾਂ) ਚੋਰ ਮਸ਼ੀਨਾਂ ਹਨ ਤੇ ਮੰਗ ਕੀਤੀ ਕਿ ਚੋਣਾਂ 'ਚ ਪਾਰਦਰਸ਼ਤਾ ਲਈ ਬੈਲੇਟ ਪੇਪਰ ਪ੍ਰਣਾਲੀ ਨੂੰ ਵਾਪਸ ਲਿਆਂਦਾ ਜਾਵੇ | ਉਨ੍ਹਾਂ ਕਿਹਾ ਕਿ ਇਹ ਸਿਰਫ ਇਕ ਵਿਅਕਤੀ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਨੂੰ ਅਹੁਦੇ ਤੋਂ ਲਾਉਣ ਦਾ ਸਵਾਲ ਨਹੀਂ, ਬਲਕਿ ਦੇਸ਼ ਨੂੰ ਬਚਾਉਣ ਤੇ ਇਸ ਦੀ ਆਜ਼ਾਦੀ ਲਈ ਲੜਨ ਵਾਲਿਆਂ ਦੇ ਤਿਆਗ ਦੇ ਸਨਮਾਨ ਦਾ ਸਵਾਲ ਹੈ |
ਸੋਨੀਆ ਤੇ ਰਾਹੁਲ ਨੇ ਰੈਲੀ ਵਾਸਤੇ ਸ਼ੁੱਭ-ਇੱਛਾਵਾਂ ਭੇਜੀਆਂ-ਖੜਗੇ
ਕਾਂਗਰਸ ਦੀ ਪ੍ਰਤੀਨਿਧਤਾ ਕਰਦਿਆਂ ਕਾਂਗਰਸੀ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ ਨੇ ਇਸ ਰੈਲੀ ਵਾਸਤੇ ਆਪਣੀਆਂ ਸ਼ੁੱਭ-ਇੱਛਾਵਾਂ ਭੇਜੀਆਂ ਹਨ | ਰੈਲੀ ਦੌਰਾਨ ਉਨ੍ਹਾਂ ਦੇਸ਼ 'ਤੇ ਮੰਡਰਾ ਰਹੇ ਖ਼ਤਰੇ ਬਾਰੇ ਸੋਨੀਆ ਗਾਂਧੀ ਵਲੋਂ ਭੇਜਿਆ ਸੁਨੇਹਾ ਪੜ੍ਹ ਕੇ ਸੁਣਾਉਂਦਿਆਂ ਕਿਹਾ ਕਿ ਦੇਸ਼ ਦਾ ਕਿਸਾਨ ਤੇ ਮਛੇਰੇ ਸਭ ਤੋਂ ਬੁਰੇ ਵਕਤ 'ਚੋਂ ਲੰਘ ਰਹੇ ਹਨ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ 'ਚ ਭਾਰਤ ਦੇ ਆਰਥਿਕ ਤੇ ਰਾਜਨੀਤਕ ਸੰਸਥਾਨ ਨਸ਼ਟ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣਾਂ 'ਚ ਲੋਕਤੰਤਰ ਦੀ ਬਹਾਲੀ ਹੋਵੇਗੀ |
ਭਾਜਪਾ ਿਖ਼ਲਾਫ਼ ਇਕਜੁੱਟ ਹੋਣ ਵਿਰੋਧੀ ਪਾਰਟੀਆਂ-ਦੇਵਗੌੜਾ
ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਨੇ ਕਿਹਾ ਕਿ ਹੁਣ ਜਦੋਂ ਆਮ ਚੋਣਾਂ 'ਚ ਥੋੜ੍ਹਾ ਹੀ ਸਮਾਂ ਬਚਿਆ ਹੈ ਤਾਂ ਵਿਰੋਧੀ ਪਾਰਟੀਆਂ ਨੂੰ ਮਤਭੇਦ ਭੁਲਾ ਕੇ ਭਾਜਪਾ ਿਖ਼ਲਾਫ਼ ਇਕਜੁੱਟ ਹੋ ਕੇ ਲੜਨਾ ਚਾਹੀਦਾ ਹੈ | ਜਨਤਾ ਦਲ (ਐਸ) ਦੇ ਪ੍ਰਧਾਨ ਨੇ ਕਿਹਾ ਕਿ ਛੋਟੇ ਦਲਾਂ ਦੇ ਸੀਨੀਅਰ ਨੇਤਾਵਾਂ ਨੂੰ ਇਕੱਠੇ ਹੋ ਕੇ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਉਹ ਕਿਵੇਂ ਚੰਗੀ ਸਰਕਾਰ ਦੇਣਗੇ | ਉਨ੍ਹਾਂ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਸਿੱਧੀ ਟੱਕਰ ਦੇਣ ਲਈ ਸੀਟਾਂ ਦੀ ਵੰਡ ਦੇ ਸਭ ਤੋਂ ਮੁਸ਼ਕਿਲ ਕੰਮ ਨੂੰ ਬੈਠ ਕੇ ਵਿਚਾਰਨਾ ਚਾਹੀਦਾ ਹੈ |
ਭਾਜਪਾ ਨੇ ਲੋਕਾਂ ਨੂੰ ਮੂਰਖ ਬਣਾਇਆ-ਚੰਦਰਬਾਬੂ
ਚੰਦਰਬਾਬੂ ਨਾਇਡੂ ਨੇ ਕਿਹਾ ਕਿ ਭਾਜਪਾ ਨੇ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਨਾ ਕਰਕੇ ਦੇਸ਼ ਦੇ ਲੋਕਾਂ ਨੂੰ ਮੂਰਖ ਬਣਾਇਆ ਹੈ | ਭਾਜਪਾ ਭਿ੍ਸ਼ਟਾਚਾਰ ਮੁਕਤ ਸਰਕਾਰ ਦੇਣ, ਵਿਦੇਸ਼ਾਂ 'ਚੋਂ ਕਾਲਾ ਧਨ ਵਾਪਸ ਲਿਆਉਣ ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਸਮੇਤ ਸਾਰੇ ਵਾਅਦੇ ਨਿਭਾਉਣ 'ਚ ਅਸਫ਼ਲ ਰਹੀ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਚਾਰਕ ਪ੍ਰਧਾਨ ਮੰਤਰੀ ਹਨ ਨਾ ਕਿ ਕੁਝ ਕਰਨ ਵਾਲੇ ਪ੍ਰਧਾਨ ਮੰਤਰੀ |
ਭਾਜਪਾ ਨੂੰ ਹਰਾਉਣ ਦੀ ਲੋੜ- ਕੇਜਰੀਵਾਲ
ਦਿੱਲੀ ਦੇ ਮੁੱਖ ਅਰਵਿੰਦ ਕੇਜਰੀਵਾਲ ਨੇ ਰੈਲੀ ਦੌਰਾਨ ਦੇਸ਼ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਖ਼ਤਰਨਾਕ ਭਾਜਪਾ ਸਰਕਾਰ ਨੂੰ ਕਿਸੇ ਵੀ ਕੀਮਤ 'ਤੇ ਹਰਾਇਆ ਜਾਵੇ | ਉਨ੍ਹਾਂ ਕਿਹਾ ਕਿ ਦੇਸ਼ ਤੇ ਲੋਕਤੰਤਰ ਨੂੰ ਬਚਾਉਣ ਲਈ ਮੋਦੀ ਸਰਕਾਰ ਨੂੰ ਤੁਰੰਤ ਬਦਲਣ ਦੀ ਲੋੜ ਹੈ, ਕਿਉਂਕਿ ਦੇਸ਼ ਇਕ ਗੰਭੀਰ ਸੰਕਟ ਦੇ ਚੌਰਾਹੇ 'ਤੇ ਖੜ੍ਹਾ ਹੈ | ਉਨ੍ਹਾਂ ਕਿਹਾ ਕਿ ਜੇਕਰ 2019 ਦੀਆਂ ਚੋਣਾਂ ਜਿੱਤ ਕੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਦੇਸ਼ 'ਤੇ ਰਾਜ ਕਰਨਾ ਜਾਰੀ ਰੱਖਿਆ ਤਾਂ ਉਹ ਸੰਵਿਧਾਨ ਨੂੰ ਬਦਲ ਦੇਣਗੇ |
ਸਪਾ ਤੇ ਬਸਪਾ ਦੇ ਗੱਠਜੋੜ ਨੇ ਭਾਜਪਾ ਨੂੰ ਚਿੰਤਾ 'ਚ ਪਾਇਆ-ਅਖਿਲੇਸ਼
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਐਸ.ਪੀ. (ਸਪਾ) ਤੇ ਬੀ.ਐਸ.ਪੀ. (ਬਸਪਾ) ਦੇ ਇਕੱਠੇ ਹੋਣ ਨਾਲ ਦੇਸ਼ 'ਚ ਖੁਸ਼ੀ ਦੀ ਲਹਿਰ ਆਈ ਹੈ ਤੇ ਭਾਜਪਾ ਚਿੰਤਤ ਹੋ ਗਈ ਹੈ, ਜਿਸ ਕਾਰਨ ਉੱਤਰ ਪ੍ਰਦੇਸ਼ 'ਚ ਸਿਰਫ ਇਕ ਸੀਟ ਜਿੱਤਣ ਲਈ ਭਾਜਪਾ ਨੂੰ ਮੀਟਿੰਗ ਤੋਂ ਬਾਅਦ ਮੀਟਿੰਗ ਕਰਨੀ ਪੈ ਰਹੀ ਹੈ | ਉਨ੍ਹਾਂ ਕਿਹਾ ਕਿ ਉਹ (ਭਾਜਪਾ ਵਾਲੇ) ਪੁੱਛਦੇ ਹਨ ਕਿ ਵਿਰੋਧੀ ਪਾਰਟੀਆਂ ਵਲੋਂ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਕੌਣ ਹੈ | ਅਸੀਂ ਕਹਿੰਦੇ ਹਾਂ ਕਿ ਸਾਡੇ ਵਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਾਰੇ ਲੋਕ ਫੈਸਲਾ ਕਰਨਗੇ, ਪਰ ਤੁਹਾਡੇ (ਭਾਜਪਾ) ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਨਿਰਾਸ਼ ਕੀਤਾ ਹੈ |
ਆਜ਼ਾਦੀ ਦੀ ਦੂਸਰੀ ਲੜਾਈ-ਸਟਾਲਿਨ
ਡੀ.ਐਮ.ਕੇ. ਪ੍ਰਧਾਨ ਐਮ.ਕੇ. ਸਟਾਲਿਨ ਨੇ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣਾਂ ਦੇਸ਼ ਦੇ ਲੋਕਾਂ ਲਈ ਆਜ਼ਾਦੀ ਦੀ ਦੂਸਰੀ ਲੜਾਈ ਹੋਣਗੀਆਂ, ਕਿਉਂਕਿ ਇਹ ਭਾਜਪਾ ਦੇ ਹਿੰਦੂਵਾਦ ਖਿਲਾਫ਼ ਲੜੀਆਂ ਜਾਣਗੀਆਂ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਮੇਤ ਕੁਝ ਲੋਕਾਂ ਤੋਂ ਡਰ ਗਏ ਹਨ | ਸਾਨੂੰ ਹਿੰਦੂਵਾਦ ਦੇ ਇਸ ਜ਼ਹਿਰ ਨੂੰ ਫੈਲਣ ਤੋਂ ਰੋਕਣਾ ਪਵੇਗਾ | ਸਾਡਾ ਸੱਦਾ ਹੈ ਕਿ ਮੋਦੀ ਨੂੰ ਹਰਾ ਕੇ ਦੇਸ਼ ਨੂੰ ਬਚਾਇਆ ਜਾਵੇ |
ਭਾਜਪਾ ਦੀ ਕਹਿਣੀ ਤੇ ਕਰਨੀ 'ਚ ਫਰਕ-ਕੁਮਾਰਾਸਵਾਮੀ
ਰੈਲੀ ਦੌਰਾਨ ਭਾਜਪਾ 'ਤੇ ਹਮਲਾ ਕਰਦਿਆਂ ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਾਸਵਾਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਨੇ ਜਿਸ ਦਿਨ ਭਿ੍ਸ਼ਟਾਚਾਰ ਨਾਲ ਲੜਨ ਦੀ ਗੱਲ ਕੀਤੀ, ਉਸੇ ਦਿਨ ਦੱਖਣੀ ਰਾਜ 'ਚ ਵਿਧਾਇਕਾਂ ਦੀ ਖਰੀਦੋ-ਫਰੋਖਤ ਕੀਤੀ | ਕੁਮਾਰਾਸਵਾਮੀ ਕਰਨਾਟਕਾ 'ਚ ਹੁਣੇ ਜਿਹੇ ਵਾਪਰੇ ਰਾਜਨੀਤਕ ਹਾਲਾਤ ਦਾ ਜ਼ਿਕਰ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਭਾਜਪਾ ਦੀ ਕਹਿਣੀ ਤੇ ਕਰਨੀ 'ਚ ਜ਼ਮੀਨ-ਆਸਮਾਨ ਦਾ ਫਰਕ ਹੈ |
ਵਿਰੋਧੀ ਏਕਤਾ ਰੈਲੀ ਮਤਭੇਦੀ ਵਿਚਾਰਧਾਰਾਵਾਂ ਦਾ ਸੰਮੇਲਨ-ਭਾਜਪਾ
ਨਵੀਂ ਦਿੱਲੀ, 19 ਜਨਵਰੀ (ਏਜੰਸੀ)- ਭਾਜਪਾ ਨੇ ਤਿ੍ਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਦੀ ਅਗਵਾਈ 'ਚ ਬੁਲਾਈ ਵਿਰੋਧੀ ਏਕਤਾ ਰੈਲੀ ਨੂੰ ਮਤਭੇਦੀ ਵਿਚਾਰਧਾਰਾਵਾਂ ਵਾਲਾ ਸੰਮੇਲਨ ਕਰਾਰ ਦਿੱਤਾ ਤੇ ਦੇਸ਼ 'ਚ ਅਗਲੀ ਸਰਕਾਰ ਬਣਾਉਣ ਦਾ ਭਰੋਸਾ ਦਿੱਤਾ | ਭਾਜਪਾ ਦੇ ਰਾਸ਼ਟਰੀ ਬੁਲਾਰੇ ਰਾਜੀਵ ਪ੍ਰਤਾਪ ਰੂਡੀ ਨੇ ਇਥੇ ਪਾਰਟੀ ਦਫਤਰ ਵਿਖੇ ਪੱਤਰਕਾਰ ਸੰਮੇਲਨ 'ਚ ਰੈਲੀ ਨੂੰ ਮੋਦੀ ਵਿਰੋਧੀ ਅਭਿਆਨ ਕਰਾਰ ਦਿੱਤਾ ਤੇ ਕਿਹਾ ਕਿ ਪਾਰਟੀ ਅਜਿਹੇ ਸਮਾਗਮਾਂ ਤੋਂ ਡਰਨ ਵਾਲੀ ਨਹੀਂ | ਰੂਡੀ ਨੇ ਕਿਹਾ ਕਿ ਪਤਾ ਨਹੀਂ ਏਕਤਾ ਨੂੰ ਕਿੱਥੇ ਖਤਰਾ ਹੈ | ਮਮਤਾ ਇਸ ਨੂੰ ਇਕਜੁੱਟ ਭਾਰਤ ਕਹਿ ਰਹੀ ਹੈ, ਪਰ ਅਸੀਂ ਸਪੱਸ਼ਟ ਤੌਰ 'ਤੇ ਇਸ ਨੂੰ ਇਕ ਵੰਡੀ ਹੋਈ ਅਗਵਾਈ ਦੇ ਤੌਰ 'ਤੇ ਵੇਖਦੇ ਹਾਂ | ਉਨ੍ਹਾਂ ਕਿਹਾ ਕਿ ਲੋਕਾਂ ਨੇ ਨਰਿੰਦਰ ਮੋਦੀ ਸਰਕਾਰ ਦਾ ਕੰਮ ਵੇਖਿਆ ਹੈ ਤੇ ਭਾਜਪਾ ਸਪੱਸ਼ਟ ਬਹੁਮਤ ਨਾਲ ਅਗਲੀ ਸਰਕਾਰ ਬਣਾਏਗੀ |

ਚਾਰ ਮੈਂਬਰੀ ਕਮੇਟੀ ਦਾ ਗਠਨ

ਭਾਜਪਾ ਵਲੋਂ ਈ.ਵੀ.ਐਮ. ਮਸ਼ੀਨਾਂ ਨਾਲ ਕੀਤੀ ਜਾ ਰਹੀ ਛੇੜਛਾੜ ਦੀਆਂ ਰਿਪੋਰਟਾਂ ਤੋਂ ਬਾਅਦ ਵਿਰੋਧੀ ਪਾਰਟੀ ਦੇ ਨੇਤਾਵਾਂ ਦੀ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ | ਇਸ ਸਬੰਧੀ ਤਿ੍ਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਦੱਸਿਆ ਕਿ ਈ.ਵੀ.ਐਮ. ਦੀ ਕਾਰਜ ਪ੍ਰਣਾਲੀ ਦੇ ਮੱਦੇਨਜ਼ਰ ਤੇ ਇਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨੂੰ ਰੋਕਣ ਲਈ ਕਮੇਟੀ ਮੈਂਬਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੂੰ ਚੋਣ ਸੁਧਾਰਾਂ ਬਾਰੇ ਸੁਝਾਅ ਦੇਣਗੇ | ਚਾਰ ਮੈਂਬਰੀ ਕਮੇਟੀ ਦਾ ਐਲਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਮਹਾਂ ਰੈਲੀ 'ਚ ਸ਼ਿਰਕਤ ਕਰਨ ਵਾਲੇ 14 ਵਿਰੋਧੀ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਨੂੰ ਦਿੱਤੀ ਚਾਹ ਪਾਰਟੀ ਤੋਂ ਬਾਅਦ ਕੀਤਾ ਗਿਆ | ਕਮੇਟੀ 'ਚ ਕਾਂਗਰਸ ਵਲੋਂ ਅਭਿਸ਼ੇਕ ਮਨੂ ਸਿੰਘਵੀ, ਸਪਾ ਵਲੋਂ ਅਖਿਲੇਸ਼ ਯਾਦਵ, ਬਸਪਾ ਵਲੋਂ ਸਤੀਸ਼ ਮਿਸ਼ਰਾ ਤੇ 'ਆਪ' ਵਲੋਂ ਅਰਵਿੰਦ ਕੇਜਰੀਵਾਲ ਸ਼ਾਮਿਲ ਹਨ, ਜੋ ਕਿ ਚੋਣ ਕਮਿਸ਼ਨ ਨੂੰ ਆਪਣੀ ਸਿਫ਼ਾਰਸ਼ ਦੇਣਗੇ ਤੇ ਵੀ.ਵੀ.ਪੈਟ ਦੀ ਵੱਧ ਤੋਂ ਵੱਧ ਵਰਤੋਂ 'ਤੇ ਜ਼ੋਰ ਦੇਣਗੇ |

ਸ਼ਤਰੂਘਨ ਵੀ ਵਿਰੋਧੀ ਰੈਲੀ 'ਚ ਸ਼ਾਮਿਲ

ਕਿਹਾ, ਮੈਂ ਡਰਦਾ ਨਹੀਂ ਭਾਵੇਂ ਭਾਜਪਾ ਮੈਨੂੰ ਕੱਢ ਦੇਵੇ

ਕੋਲਕਾਤਾ-ਭਾਜਪਾ ਤੋਂ ਨਾਰਾਜ਼ ਚੱਲ ਰਹੇ ਆਗੂ ਸ਼ਤਰੂਘਨ ਸਿਨ੍ਹਾ ਨੇ ਕੋਲਕਾਤਾ 'ਚ ਵਿਰੋਧੀ ਨੇਤਾਵਾਂ ਨਾਲ ਮੰਚ ਸਾਂਝਾ ਕਰਦਿਆਂ ਲੋਕ ਸਭਾ ਚੋਣਾਂ 'ਚ ਸਰਕਾਰ ਬਦਲਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਉਹ ਸੱਤਾਧਾਰੀ ਭਾਜਪਾ ਵਲੋਂ ਕੱਢੇ ਜਾਣ 'ਤੇ ਡਰਨਗੇ ਨਹੀਂ | ਸਿਨ੍ਹਾ ਦੇ ਆਪਣੀ ਪਾਰਟੀ ਨਾਲ ਕਈ ਮੁੱਦਿਆਂ 'ਤੇ ਮਤਭੇਦ ਰਹੇ ਹਨ ਤੇ ਉਨ੍ਹਾਂ ਨੋਟਬੰਦੀ ਤੇ ਜੀ.ਐਸ.ਟੀ. ਦੀ ਆਲੋਚਨਾ ਕੀਤੀ ਸੀ | ਉਨ੍ਹਾਂ ਕਿਹਾ ਕਿ ਉਹ ਟੀ.ਐਮ.ਸੀ. ਮੁਖੀ ਮਮਤਾ ਬੈਨਰਜੀ ਵਲੋਂ ਬੁਲਾਈ ਗਈ ਰੈਲੀ 'ਚ ਰਾਸ਼ਟਰ ਮੰਚ, ਜੋ ਕਿ ਭਾਜਪਾ ਦੇ ਸਾਬਕਾ ਨੇਤਾ ਯਸ਼ਵੰਤ ਸਿਨ੍ਹਾ ਵਲੋਂ ਤਿਆਰ ਕੀਤਾ ਗਿਆ ਰਾਜਨੀਤਕ ਕਾਰਜ ਸਮੂਹ ਹੈ, ਦੇ ਪ੍ਰਤੀਨਿਧ ਵਜੋਂ ਸ਼ਮੂਲੀਅਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਮੇਰੇ ਵੱਡੇ ਭਰਾ ਯਸ਼ਵੰਤ ਸਿਨ੍ਹਾ ਨੇ ਕਿਹਾ ਹੈ ਕਿ ਇਸ ਤੋਂ ਬਾਅਦ ਪਾਰਟੀ ਤੁਹਾਨੂੰ ਪੱਕਾ ਕੱਢ ਦੇਵੇਗੀ | ਮੈਂ ਉਨ੍ਹਾਂ ਨੂੰ ਕਿਹਾ ਕਿ 'ਕੋਈ ਬਾਤ ਨਹੀਂ ਹੈ' |

ਜਿਨ੍ਹਾਂ ਨੂੰ ਜਨਤਾ ਦਾ ਪੈਸਾ ਲੁੱਟਣ ਤੋਂ ਰੋਕਿਆ ਉਹੀ ਬਣਾ ਰਹੇ ਹਨ ਮਹਾਂਗੱਠਜੋੜ-ਮੋਦੀ

ਸਿਲਵਾਸਾ, 19 ਜਨਵਰੀ (ਪੀ. ਟੀ. ਆਈ.)-ਅੱਜ ਕੋਲਕਾਤਾ ਵਿਚ ਜਦੋਂ ਵਿਰੋਧੀ ਪਾਰਟੀਆਂ ਸਾਂਝੇ ਮੰਚ 'ਤੇ ਇਕੱਠੀਆਂ ਹੋਈਆਂ ਹਨ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਪ੍ਰਸਤਾਵਤ ਮਹਾਂਗੱਠਜੋੜ 'ਤੇ ਹਮਲਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲੋਕਾਂ ਦਾ ਗੱਠਜੋੜ ਹੈ, ਜਿਨ੍ਹਾਂ ਨੂੰ ਭਾਰਤ ਦਾ ਪੈਸਾ ਲੁੱਟਣ ਤੋਂ ਰੋਕਿਆ ਗਿਆ ਹੈ ਅਤੇ ਇਹ ਮਹਾਂਗੱਠਜੋੜ ਉਨ੍ਹਾਂ ਿਖ਼ਲਾਫ਼ ਨਹੀਂ ਸਗੋਂ ਦੇਸ਼ ਦੇ ਲੋਕਾਂ ਿਖ਼ਲਾਫ਼ ਹੈ | ਮੋਦੀ ਨੇ ਕੋਲਕਾਤਾ ਵਿਚ ਤਿ੍ਣਮੂਲ ਕਾਂਗਰਸ ਵਲੋਂ ਕਰਵਾਈ ਵਿਰੋਧੀ ਧਿਰ ਦੀ ਰੈਲੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਉਨ੍ਹਾਂ ਦਾ ਨਾਂਅ ਲਏ ਬਿਨਾਂ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਦਾ ਸੂਬੇ ਵਿਚ ਸਿਰਫ ਇਕ ਵਿਧਾਇਕ ਹੈ ਪਰ ਉਨ੍ਹਾਂ ਨੂੰ ਅਜੇ ਵੀ ਸਾਡਾ ਇੰਨਾ ਡਰ ਹੈ ਕਿ ਉਹ ਬਚਾਓ-ਬਚਾਓ ਦਾ ਰੌਲਾ ਪਾ ਰਹੇ ਹਨ | ਕੇਂਦਰੀ ਸ਼ਾਸਤ ਪ੍ਰਦੇਸ਼ ਦਾਦਰਾ ਤੇ ਨਗਰ ਹਵੇਲੀ ਦੀ ਰਾਜਧਾਨੀ ਸਿਲਵਾਸਾ ਵਿਖੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਪਿੱਛੋਂ ਇਕ ਜਨਤਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਮਹਾਂਗਠਬੰਧਨ ਜਾਂ ਮਹਾਂਗੱਠਜੋੜ ਨਰਿੰਦਰ ਮੋਦੀ ਨਹੀਂ, ਸਗੋਂ ਭਾਰਤ ਦੇ ਲੋਕਾਂ ਵਿਰੁੱਧ ਹੈ | ਮੋਦੀ ਨੇ ਕਿਹਾ ਕਿ ਭਿ੍ਸ਼ਟਾਚਾਰ ਿਖ਼ਲਾਫ਼ ਉਨ੍ਹਾਂ ਦੀਆਂ ਕਾਰਵਾਈਆਂ ਨਾਲ ਕੁਝ ਲੋਕਾਂ ਨੂੰ ਤਕਲੀਫ ਹੋਈ ਹੈ, ਕਿਉਂਕਿ ਉਨ੍ਹਾਂ ਨੇ ਉਨ੍ਹਾਂ ਨੂੰ ਸਰਕਾਰੀ ਪੈਸਾ ਲੁੱਟਣ ਤੋਂ ਰੋਕਿਆ ਹੈ | ਇਹ ਲੋਕ ਡਰ ਕਾਰਨ ਇਕੱਠੇ ਹੋਏ ਹਨ | ਪੱਛਮੀ ਬੰਗਾਲ ਵਿਚ ਯਾਤਰਾਵਾਂ ਕਰਨ ਲਈ ਭਾਜਪਾ ਨੂੰ ਪੱਛਮੀ ਬੰਗਾਲ ਸਰਕਾਰ ਵਲੋਂ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਦੇ ਪਿਛੋਕੜ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿ੍ਣਮੂਲ ਕਾਂਗਰਸ ਸ਼ਾਸਤ ਸੂਬੇ ਵਿਚ ਕੁਝ ਰਾਜਸੀ ਪਾਰਟੀਆਂ ਨੂੰ ਆਪਣੇ ਪ੍ਰੋਗਰਾਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ | ਭਾਜਪਾ ਦਾ ਵਿਰੋਧ ਕਰ ਰਹੀਆਂ ਪਾਰਟੀਆਂ ਦਾ ਮਖੌਲ ਉਡਾਉਂਦੇ ਹੋਏ ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਪਾਰਟੀ ਕਾਰਕੁੰਨਾਂ ਨੂੰ ਮਾਰਿਆ ਗਿਆ ਹੈ ਅਤੇ ਉਹ ਲੋਕ ਲੋਕਤੰਤਰ ਨੂੰ ਬਚਾਉਣ ਦੀ ਗੱਲ ਕਰ ਰਹੇ ਹਨ | ਜਦੋਂ ਲੋਕਤੰਤਰ ਦਾ ਸਾਹ ਘੁਟਣ ਵਾਲੇ ਉਸ ਨੂੰ ਬਚਾਉਣ ਦੀ ਗੱਲ ਕਰਨ ਤਾਂ ਲੋਕ ਕਹਿਣਗੇ ਕਿ 'ਕਿਆ ਬਾਤ ਹੈ' |

ਪ੍ਰਧਾਨ ਮੰਤਰੀ ਵਲੋਂ ਐਲ ਐਂਡ ਟੀ ਦੇ ਕੇ9 ਵਜਰਾ ਕੰਪਲੈਕਸ ਦਾ ਉਦਘਾਟਨ

ਹਜ਼ੀਰਾ (ਗੁਜਰਾਤ), 19 ਜਨਵਰੀ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਵਿਚ ਲਾਰਸਨ ਅਤੇ ਟੂਬਰੋ ਦੇ ਬਖ਼ਤਰਬੰਦ ਪ੍ਰਣਾਲੀ ਕੰਪਲੈਕਸ ਦਾ ਉਦਘਾਟਨ ਕੀਤਾ। ਇਹ ਦੇਸ਼ ਦਾ ਪਹਿਲਾ ਨਿੱਜੀ ਖੇਤਰ ਦਾ ਕਾਰਖ਼ਾਨਾ ਹੈ, ਜਿਥੇ ਕੇ9 ਵਜਰਾ ਸਵੈ-ਚਾਲਤ ਹਾਵਿਟਜ਼ਰ ਤੋਪਾਂ ਦਾ ਨਿਰਮਾਣ ਕੀਤਾ ਜਾਵੇਗਾ। 2017 ਵਿਚ ਲਾਰਸਨ ਐਂਡ ਟੂਬਰੋ ਨੂੰ ਕੇਂਦਰ ਦੀ 'ਮੇਕ ਇਨ ਇੰਡੀਆ' ਪਹਿਲਕਦਮੀ ਤਹਿਤ ਭਾਰਤੀ ਫ਼ੌਜ ਨੂੰ ਕੇ9 ਵਜਰਾ-ਟੀ 155 ਐਮ/52 ਕੈਲੀਬਰ ਸਵੈ-ਚਾਲਤ 100 ਤੋਪਾਂ ਦੀ ਸਪਲਾਈ ਲਈ ਰੱਖਿਆ ਮੰਤਰਾਲੇ ਤੋਂ 4500 ਕਰੋੜ ਰੁਪਏ ਦਾ ਠੇਕਾ ਮਿਲਿਆ ਸੀ। ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਉੱਨਤ ਕੇ-9 ਵਜਰਾ ਸਵੈ-ਚਾਲਤ ਹਾਵਿਟਜ਼ਰ ਤੋਪਾਂ ਦੇ ਨਿਰਮਾਣ ਲਈ ਐਲ ਐਂਡ. ਟੀ. ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਰੱਖਿਆ ਖੇਤਰ ਅਤੇ ਦੇਸ਼ ਦੀ ਰਾਖੀ ਵੱਲ ਮਹੱਤਵਪੂਰਣ ਯੋਗਦਾਨ ਹੈ। ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਇਕ ਟੈਂਕ ਵਿਚ ਖੜ੍ਹੇ ਹੋਣ ਦੀ ਇਕ ਛੋਟੀ ਜਿਹੀ ਵੀਡੀਓ ਫ਼ਿਲਮ ਵੀ ਸਾਂਝੀ ਕੀਤੀ ਹੈ। ਸਮਾਰੋਹ ਵਿਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ, ਕੋਰੀਆ ਗਣਰਾਜ ਦੇ ਰੱਖਿਆ ਮੰਤਰੀ ਵਾਂਗ ਜੰਗ ਹਾਂਗ ਅਤੇ ਐਲ. ਐਂਡ. ਟੀ ਗਰੁੱਪ ਦੇ ਚੇਅਰਮੈਨ ਏ. ਐਮ. ਨਾਇਕ ਮੌਜੂਦ ਸਨ।

ਅਮਰੀਕਾ 'ਚ ਦਸਤਾਰ ਲਈ ਸੰਘਰਸ਼ ਕਰਨ ਵਾਲੇ ਗੁਰਿੰਦਰ ਸਿੰਘ ਖ਼ਾਲਸਾ ਨੂੰ ਰੋਜ਼ਾ ਪਾਰਕ ਟਰੇਲਬਲੇਜ਼ਰ ਪੁਰਸਕਾਰ

ਵਾਸ਼ਿੰਗਟਨ, 19 ਜਨਵਰੀ (ਪੀ. ਟੀ. ਆਈ.)-ਇਕ ਭਾਰਤੀ-ਅਮਰੀਕੀ ਉੱਦਮੀ ਗੁਰਿੰਦਰ ਸਿੰਘ ਖ਼ਾਲਸਾ ਨੂੰ ਉਨ੍ਹਾਂ ਦੀ ਮੁਹਿੰਮ, ਜਿਸ ਨੇ ਸਿੱਖ ਭਾਈਚਾਰੇ ਦੀ ਦਸਤਾਰ ਬਾਰੇ ਅਮਰੀਕੀ ਅਧਿਕਾਰੀਆਂ ਨੂੰ ਆਪਣੀ ਨੀਤੀ ਬਦਲਣ ਲਈ ਮਜਬੂਰ ਕਰ ਦਿੱਤਾ, ਲਈ ਵਕਾਰੀ ਰੋਜ਼ਾ ਪਾਰਕਸ ਟਰੇਲਬਲੇਜ਼ਰ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ | ਇੰਡੀਆਨਾਪੋਲਿਸ ਵਿਚ ਰਹਿੰਦੇ 45 ਸਾਲਾ ਖ਼ਾਲਸਾ ਨੂੰ ਇਹ ਪੁਰਸਕਾਰ ਲਗਾਤਾਰ ਹੌਸਲਾ ਤੇ ਰਹਿਮਦਿਲੀ ਦਿਖਾਉਣ ਲਈ ਦਿੱਤਾ ਗਿਆ ਹੈ | 2007 ਵਿਚ ਖ਼ਾਲਸਾ ਨੇ ਦਸਤਾਰ ਕਾਰਨ ਜਹਾਜ਼ ਵਿਚ ਚੜ੍ਹਨ ਤੋਂ ਇਨਕਾਰ ਕਰ ਦਿੱਤਾ ਸੀ | ਹਵਾਈ ਅੱਡੇ ਦੇ ਅਧਿਕਾਰੀਆਂ ਨੇ ਖ਼ਾਲਸਾ ਨੂੰ ਜਹਾਜ਼ 'ਤੇ ਚੜ੍ਹਨ ਤੋਂ ਪਹਿਲਾਂ ਦਸਤਾਰ ਉਤਾਰਨ ਲਈ ਕਿਹਾ ਸੀ ਪਰ ਉਨ੍ਹਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ | ਇਸ ਪਿੱਛੋਂ ਉਨ੍ਹਾਂ ਦੀ ਹਵਾਈ ਅੱਡੇ 'ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਨਾਲ ਹੱਥੋਪਾਈ ਵੀ ਹੋਈ ਸੀ | ਇਸ ਪਿੱਛੋਂ ਖ਼ਾਲਸਾ ਨੇ ਰਾਸ਼ਟਰਵਿਆਪੀ ਪਟੀਸ਼ਨ ਸ਼ੁਰੂ ਕੀਤੀ, ਜਿਸ ਨੂੰ 67 ਹਜ਼ਾਰ ਤੋਂ ਵੀ ਵੱਧ ਲੋਕਾਂ ਦਾ ਸਮਰਥਨ ਮਿਲਿਆ | ਅਮਰੀਕਾ ਵਿਚ ਕਿਸੇ ਪਟੀਸ਼ਨ ਨੂੰ ਆਨਲਾਈਨ 20 ਹਜ਼ਾਰ ਤੋਂ ਵੱਧ ਵਿਅਕਤੀਆਂ ਦਾ ਸਮਰਥਨ ਮਿਲਣ ਪਿੱਛੋਂ ਸਰਕਾਰ ਨੂੰ ਉਸ ਮੁੱਦੇ 'ਤੇ ਕੋਈ ਨਾ ਕੋਈ ਫ਼ੈਸਲਾ ਲੈਣਾ ਪੈਂਦਾ ਹੈ | ਇਸੇ ਤਰ੍ਹਾਂ ਖ਼ਾਲਸਾ ਦੀ ਪਟੀਸ਼ਨ ਨੂੰ 67000 ਤੋਂ ਵੀ ਵੱਧ ਲੋਕਾਂ ਦਾ ਸਮਰਥਨ ਮਿਲਣ ਪਿੱਛੋਂ ਮਾਮਲਾ ਅਮਰੀਕੀ ਕਾਂਗਰਸ ਕੋਲ ਗਿਆ ਜਿਸ ਨੇ ਟਰਾਂਸਪੋਰਟ ਅਤੇ ਸੁਰੱਖਿਆ ਪ੍ਰਸ਼ਾਸਨ ਨੂੰ ਸਿੱਖ ਭਾਈਚਾਰੇ ਦੀ ਦਸਤਾਰ ਪ੍ਰਤੀ ਆਪਣੀ ਨੀਤੀ ਵਿਚ ਤਬਦੀਲੀ ਕਰਨ ਲਈ ਮਜਬੂਰ ਕਰ ਦਿੱਤਾ | ਇਸ ਤਬਦੀਲੀ ਦੇ ਸਿੱਟੇ ਵਜੋਂ ਹੁਣ ਸਿੱਖਾਂ ਨੂੰ ਅਮਰੀਕੀ ਹਵਾਈ ਅੱਡਿਆਂ 'ਤੇ ਸੁਰੱਖਿਆ ਚੈਕਿੰਗ ਸਮੇਂ ਦਸਤਾਰ ਉਤਾਰਨ ਦੀ ਲੋੜ ਨਹੀਂ | ਖ਼ਾਲਸਾ ਜਿਹੜੇ ਇੰਡੀਅਨ ਸਿੱਖ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਮੁਖੀ ਵੀ ਹਨ ਨੇ ਕਿਹਾ ਕਿ ਉਨ੍ਹਾਂ ਨੂੰ ਜਹਾਜ਼ 'ਤੇ ਸਵਾਰ ਹੋਣ ਤੋਂ ਰੋਕਿਆ ਗਿਆ ਸੀ ਕਿਉਂਕਿ ਉਨ੍ਹਾਂ ਨੇ ਆਪਣੀ ਦਸਤਾਰ ਉਤਾਰਨ ਤੋਂ ਇਨਕਾਰ ਕਰ ਦਿੱਤਾ ਸੀ | ਉਨ੍ਹਾਂ ਨੇ ਉਨ੍ਹਾਂ ਲੋਕਾਂ ਲਈ ਸਟੈਂਡ ਲਿਆ ਜਿਹੜੇ ਧਾਰਮਿਕ ਆਜ਼ਾਦੀ ਅਤੇ ਧਰਮ ਦੀ ਆਜ਼ਾਦੀ ਵਿਚ ਭਰੋਸਾ ਰੱਖਦੇ ਹਨ | ਖ਼ਾਲਸਾ ਨੇ ਪੁਰਸਕਾਰ ਸਿੱਖ ਭਾਈਚਾਰੇ ਨੂੰ ਸਮਰਪਿਤ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਮੇਰਾ ਨਹੀਂ | ਭਾਈਚਾਰੇ ਦੇ ਸਮਰਥਨ ਬਿਨਾਂ ਇਹ ਤਬਦੀਲੀ ਸੰਭਵ ਨਹੀਂ ਸੀ | ਉਹ ਇਹ ਪੁਰਸਕਾਰ ਸਮੁੱਚੇ ਅਮਰੀਕਾ ਦੇ ਵੱਖ ਵੱਖ ਖੇਤਰਾਂ ਦੇ 67 ਹਜ਼ਾਰ ਤੋਂ ਵੀ ਵੱਧ ਵਿਅਕਤੀਆਂ ਨੂੰ ਸਮਰਪਿਤ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਪਟੀਸ਼ਨ ਦਾ ਸਮਰਥਨ ਕੀਤਾ | ਇਨ੍ਹਾਂ ਵਿਚੋਂ ਸਿੱਖਾਂ ਦੇ ਹੱਕਾਂ ਦੀ ਆਵਾਜ਼ ਉਠਾਉਣ ਵਾਲਾ ਗਰੁੱਪ ਸਿੱਖ ਕੁਲੀਸ਼ਨ ਹੈ | ਪੁਰਸਕਾਰ ਸਮਾਰੋਹ ਵਿਚ ਚੋਟੀ ਦੇ ਸਰਕਾਰੀ ਅਧਿਕਾਰੀ ਅਤੇ ਸਿੱਖ ਆਗੂ ਸ਼ਾਮਿਲ ਹੋਏ |

ਕਾਂਗਰਸੀ ਵਿਧਾਇਕਾਂ ਦੀ ਬੈਠਕ 'ਚ ਜ਼ੀਰਾ ਨੂੰ ਨਹੀਂ ਮਿਲੀ ਬੈਠਣ ਦੀ ਇਜਾਜ਼ਤ

ਮੁਅੱਤਲੀ ਰੱਦ ਕਰਨ ਬਾਰੇ ਅਜੇ ਨਹੀਂ ਹੋ ਸਕਿਆ ਕੋਈ ਫ਼ੈਸਲਾ
ਵਿਕਰਮਜੀਤ ਸਿੰਘ ਮਾਨ

ਚੰਡੀਗੜ੍ਹ, 19 ਜਨਵਰੀ- ਕਾਂਗਰਸੀ ਵਿਧਾਇਕ ਸ. ਕੁਲਬੀਰ ਸਿੰਘ ਜ਼ੀਰਾ ਦੀਆਂ ਮੁਸ਼ਕਿਲਾਂ ਅਜੇ ਖ਼ਤਮ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ | ਅੱਜ ਵੀ ਜਿੱਥੇ ਜ਼ੀਰਾ ਦੀ ਮੁਅੱਤਲੀ ਰੱਦ ਕਰਨ ਨੂੰ ਲੈ ਕੇ ਕਾਂਗਰਸ ਵਲੋਂ ਕੋਈ ਫ਼ੈਸਲਾ ਨਹੀਂ ਲਿਆ ਗਿਆ, ਉੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਾਲਵਾ ਜ਼ੋਨ ਦੇ ਵਿਧਾਇਕਾਂ ਨਾਲ ਕੀਤੀ ਬੈਠਕ 'ਚ ਵਿਧਾਇਕ ਜ਼ੀਰਾ ਨੂੰ ਸ਼ਾਮਿਲ ਨਹੀਂ ਹੋਣ ਦਿੱਤਾ ਗਿਆ, ਜਦ ਕਿ ਜ਼ੀਰਾ ਅੱਜ ਦੀ ਬੈਠਕ ਵਿਚ ਸ਼ਾਮਿਲ ਹੋਣ ਦੇ ਇਰਾਦੇ ਨਾਲ ਪਹੁੰਚੇ ਸਨ | ਸੂਤਰਾਂ ਅਨੁਸਾਰ ਇੱਥੇ ਪੰਜਾਬ ਭਵਨ 'ਚ ਹੋਈ ਵਿਧਾਇਕਾਂ ਦੀ ਬੈਠਕ 'ਚ ਜ਼ੀਰਾ ਨੂੰ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ | ਹਾਲਾਂਕਿ ਬੀਤੇ ਕੱਲ੍ਹ ਵਿਧਾਇਕ ਜ਼ੀਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਮੇਤ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੂੰ ਵੀ ਮਿਲੇ ਸਨ, ਜਿਸ ਮਗਰੋਂ ਆਸ਼ਾ ਕੁਮਾਰੀ ਨੇ ਵੀ ਜਲਦ ਸਭ ਠੀਕ ਹੋਣ ਦਾ ਸੰਕੇਤ ਦਿੱਤਾ ਸੀ ਪਰ ਅੱਜ ਜ਼ੀਰਾ ਨੂੰ ਬੈਠਕ 'ਚ ਸ਼ਾਮਿਲ ਨਾ ਹੋਣ ਦੇਣ ਮਗਰੋਂ ਮਾਮਲਾ ਉੱਥੇ ਦਾ ਉੱਥੇ ਖੜ੍ਹਾ ਦਿਖਾਈ ਦੇ ਰਿਹਾ ਹੈ | ਦੂਜੇ ਪਾਸੇ ਇਸ ਮਾਮਲੇ 'ਚ ਜਦੋਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਵਿਧਾਇਕ ਜ਼ੀਰਾ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਜਾ ਸਕਿਆ ਪਰ ਉਨ੍ਹਾਂ ਮੁੱਖ ਮੰਤਰੀ ਨੂੰ ਬੈਠਕ ਤੋਂ ਬਾਅਦ ਆਪਣੇ ਹਲਕੇ ਦੀਆਂ ਸਮੱਸਿਆਵਾਂ ਅਤੇ ਮੰਗਾਂ ਬਾਰੇ ਇਕ ਸੂਚੀ ਜ਼ਰੂਰ ਸੌਾਪ ਦਿੱਤੀ ਹੈ | ਉਨ੍ਹਾਂ ਕਿਹਾ ਕਿ ਹੁਣ ਮਾਮਲਾ ਹਾਈ ਕਮਾਨ ਦੇ ਧਿਆਨ ਵਿਚ ਹੈ ਅਤੇ ਕੱਲ੍ਹ ਦੀ ਬੈਠਕ 'ਚ ਪੰਜਾਬ ਮਾਮਲਿਆਂ ਦੀ ਇੰਚਾਰਜ ਸ੍ਰੀਮਤੀ ਆਸ਼ਾ ਕੁਮਾਰੀ ਵੀ ਹਾਜ਼ਰ ਸਨ, ਜਿਨ੍ਹਾਂ ਇਹ ਸਪੱਸ਼ਟ ਕੀਤਾ ਸੀ ਕਿ ਪਾਰਟੀ ਆਪਣੇ ਸੰਵਿਧਾਨ ਅਨੁਸਾਰ ਇਸ ਮਾਮਲੇ 'ਚ ਫ਼ੈਸਲਾ ਲਵੇਗੀ | ਉਨ੍ਹਾਂ ਕਿਹਾ ਕਿ ਹਾਲਾਂਕਿ ਜ਼ੀਰਾ ਨੇ ਆਪਣੀ ਗ਼ਲਤੀ ਮੰਨਦੇ ਹੋਏ ਬਿਨਾਂ ਸ਼ਰਤ ਮੁਆਫ਼ੀ ਮੰਗ ਲਈ ਹੈ ਪਰ ਅਜੇ ਜ਼ੀਰਾ ਦੀ ਮੁਅੱਤਲੀ ਰੱਦ ਕਰਨ ਬਾਰੇ ਪਾਰਟੀ ਨੇ ਕੋਈ ਫ਼ੈਸਲਾ ਨਹੀਂ ਲਿਆ ਹੈ | ਦੂਜੇ ਪਾਸੇ ਪਾਰਟੀ ਦੇ ਉੱਚ ਪੱਧਰੀ ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ, ਕਾਂਗਰਸ ਪ੍ਰਧਾਨ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਇਸ ਗੱਲ ਦਾ ਸੰਕੇਤ ਮਿਲਿਆ ਹੈ ਕਿ ਵਿਧਾਇਕ ਜ਼ੀਰਾ ਤੋਂ ਸਰਕਾਰ ਿਖ਼ਲਾਫ਼ ਅਜਿਹੀ ਬਿਆਨਬਾਜ਼ੀ ਕਰਵਾਉਣ ਪਿੱਛੇ ਕਿਸੇ ਕਾਂਗਰਸੀ ਨੇਤਾ ਦਾ ਹੀ ਹੱਥ ਹੈ, ਜਿਸ ਦੇ ਚਲਦੇ ਪਾਰਟੀ ਵੀ ਜ਼ੀਰਾ ਦੀ ਮੁਅੱਤਲੀ ਇਕਦਮ ਵਾਪਸ ਲੈਣ ਦੇ ਰੌਾਅ 'ਚ ਨਹੀਂ ਹੈ |

ਪਾਕਿ ਨੇ ਕਰਤਾਰਪੁਰ ਲਾਂਘੇ 'ਚ ਆਉਂਦੀ ਵੇਈਾ 'ਤੇ ਉਸਾਰਿਆ ਪੁਲ

ਅਗਸਤ 'ਚ ਮੁਕੰਮਲ ਹੋਵੇਗਾ ਰਾਵੀ ਦਰਿਆ ਦਾ ਪੁਲ ਸੁਰਿੰਦਰ ਕੋਛੜ ਅੰਮਿ੍ਤਸਰ, 19 ਜਨਵਰੀ-ਪਾਕਿਸਤਾਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤੀ ਸਿੱਖ ਸੰਗਤ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਲਈ ਲਾਂਘਾ ਮੁਹੱਈਆ ...

ਪੂਰੀ ਖ਼ਬਰ »

ਜੀ. ਕੇ. ਤੇ ਸਿਰਸਾ ਸਮੇਤ ਸਾਰੇ ਕਾਰਜਕਾਰਨੀ ਮੈਂਬਰਾਂ ਵਲੋਂ ਅਸਤੀਫ਼ੇ

ਨਵੀਂ ਦਿੱਲੀ, 19 ਜਨਵਰੀ (ਜਗਤਾਰ ਸਿੰਘ)- ਬੀਤੇ ਕੱਲ੍ਹ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀਆਂ ਚੋਣਾਂ 'ਤੇ ਰੋਕ ਲਗਾਉਣ ਤੋਂ ਬਾਅਦ ਅੱਜ ਦਿੱਲੀ ਕਮੇਟੀ ਦੇ ਜਨਰਲ ਹਾਊਸ 'ਚ ਪ੍ਰਧਾਨ ਮਨਜੀਤ ਸਿੰਘ ਜੀ.ਕੇ. ...

ਪੂਰੀ ਖ਼ਬਰ »

ਐਕਸਾਈਜ਼ ਵਿਭਾਗ ਦੇ ਛਾਪੇ ਦੌਰਾਨ ਭੱਜਣ ਦੀ ਕੋਸ਼ਿਸ਼ ਕਰਦੇ ਵਿਅਕਤੀ ਦੀ ਮੌਤ

10 ਪੇਟੀਆਂ ਸ਼ਰਾਬ ਬਰਾਮਦ ਮਲੌਦ, 19 ਜਨਵਰੀ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਥਾਣਾ ਮਲੌਦ ਦੇ ਪਿੰਡ ਗੋਸਲ ਦੇ ਕਾਂਗਰਸ ਪਾਰਟੀ ਨਾਲ ਸਬੰਧਿਤ ਨੌਜਵਾਨ ਇਕਬਾਲ ਸਿੰਘ ਪੁੱਤਰ ਸਾਬਕਾ ਪੰਚ ਅਜੀਤ ਸਿੰਘ ਦੇ ਘਰ ਠੇਕੇਦਾਰਾਂ ਵਲੋਂ ਐਕਸਾਈਜ਼ ਵਿਭਾਗ ...

ਪੂਰੀ ਖ਼ਬਰ »

ਜੇ. ਈ. ਈ. (ਮੇਨ) ਦਾ ਨਤੀਜਾ ਐਲਾਨਿਆ

ਨਵੀਂ ਦਿੱਲੀ, 19 ਜਨਵਰੀ (ਪੀ. ਟੀ. ਆਈ.)-ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਕਰਵਾਏ ਸਾਂਝਾ ਦਾਖ਼ਲਾ ਇਮਤਿਹਾਨ (ਜੇ. ਈ. ਈ. ਮੇਨ) ਵਿਚ 15 ਵਿਦਿਆਰਥੀਆਂ ਨੇ 100 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਲੜੀਵਾਰ ...

ਪੂਰੀ ਖ਼ਬਰ »

ਅਨੰਤਨਾਗ 'ਚ ਗ੍ਰਨੇਡ ਹਮਲਾ, ਨਾਗਰਿਕ ਜ਼ਖ਼ਮੀ

ਸ੍ਰੀਨਗਰ, 19 ਜਨਵਰੀ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਵਿਖੇ ਅੱਤਵਾਦੀਆਂ ਨੇ ਸੀ.ਆਰ.ਪੀ.ਐਫ਼. ਪਾਰਟੀ 'ਤੇ ਗਰਨੇਡ ਹਮਲਾ ਕੀਤਾ, ਜਿਸ 'ਚ ਇਕ ਨਾਗਰਿਕ ਜ਼ਖ਼ਮੀ ਹੋ ਗਿਆ | ਪੁਲਿਸ ਮੁਤਾਬਿਕ ਸ਼ੱਕੀ ਅੱਤਵਾਦੀਆਂ ਨੇ ਅਨੰਤਨਾਗ ਸਥਿਤ ਖੰਨਾਬਲ-ਪਹਿਲਗਾਮ ...

ਪੂਰੀ ਖ਼ਬਰ »

ਮੈਕਸੀਕੋ 'ਚ ਤੇਲ ਪਾਈਪ ਲਾਈਨ 'ਚ ਅੱਗ-66 ਮੌਤਾਂ

ਤਲਾਹੇਲਿਪਨ (ਮੈਕਸੀਕੋ), 19 ਜਨਵਰੀ (ਏਜੰਸੀ)-ਮੱਧ ਮੈਕਸੀਕੋ ਵਿਚ ਪੈਂਦੇ ਤਲਾਹੇਲਿਪਨ ਇਲਾਕੇ ਵਿਚ ਸ਼ੁੱਕਰਵਾਰ ਨੂੰ ਤੇਲ ਪਾਈਪ ਲਾਈਨ ਵਿਚ ਭਿਆਨਕ ਅੱਗ ਲੱਗਣ ਨਾਲ 66 ਲੋਕਾਂ ਦੀ ਮੌਤ ਹੋ ਗਈ ਅਤੇ 76 ਹੋਰ ਜ਼ਖ਼ਮੀ ਹੋ ਗਏ | ਦੱਸਿਆ ਜਾ ਰਿਹਾ ਹੈ ਕਿ ਸਥਾਨਕ ਲੋਕ ਉਕਤ ਪਾਈਪ ...

ਪੂਰੀ ਖ਼ਬਰ »

ਲਾਲੂ ਦੀ ਅੰਤਰਿਮ ਜ਼ਮਾਨਤ 'ਚ 28 ਤੱਕ ਦਾ ਵਾਧਾ

ਨਵੀਂ ਦਿੱਲੀ, 19 ਜਨਵਰੀ (ਉਪਮਾ ਡਾਗਾ ਪਾਰਥ)-ਦਿੱਲੀ ਦੀ ਇਕ ਅਦਾਲਤ ਨੇ ਆਈ. ਆਰ. ਸੀ. ਟੀ. ਸੀ. ਘੁਟਾਲੇ ਨਾਲ ਜੁੜੇ ਦੋ ਮਾਮਲਿਆਂ 'ਚ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਅੰਤਰਿਮ ਜ਼ਮਾਨਤ ਦੀ ਮਿਆਦ 28 ਜਨਵਰੀ ਤੱਕ ਲਈ ਵਧਾ ਦਿੱਤੀ ਹੈ | ਇਹ ...

ਪੂਰੀ ਖ਼ਬਰ »

ਮਿਰਚ ਮਸਾਲਾ

- ਤ੍ਰਿਦੀਬ ਰਮਨ

ਵਾਈਬਰੈਂਟ ਗੁਜਰਾਤ ਦੀ ਚਮਕ ਕਿਉਂ ਪਈ ਫਿੱਕੀ

ਵਾਈਬਰੈਂਟ ਗੁਜਰਾਤ ਨਰਿੰਦਰ ਮੋਦੀ ਲਈ ਇਕ ਅਜਿਹਾ ਸਮਾਗਮ ਰਿਹਾ ਹੈ ਜਿਸ 'ਚ ਗੁਜਰਾਤ ਦਾ ਮੁੱਖ ਮੰਤਰੀ ਰਹਿੰਦੇ ਉਨ੍ਹਾਂ ਰਾਸ਼ਟਰੀ ਪੱਧਰ 'ਤੇ ਵਾਹੋ-ਵਾਹੀ ਹਾਸਲ ਕੀਤੀ ਤੇ ਵਾਈਬਰੈਂਟ ਗੁਜਰਾਤ ਦੇ ਸਤਰੰਗੀ ਸੁਪਨਿਆਂ ਨਾਲ ਦੇਸ਼ ਦਾ ਇਕ ਨਵੇਂ ਤਰੀਕੇ ਨਾਲ ਸ਼ਿੰਗਾਰ ...

ਪੂਰੀ ਖ਼ਬਰ »

ਸੰਘ ਦੇ ਬਦਲੇ ਇਰਾਦੇ

ਸੰਘ ਦੇ ਇਕ ਪ੍ਰਮੁੱਖ ਆਗੂ ਭੈਆ ਜੀ ਜੋਸ਼ੀ ਦਾ ਹਾਲੀਆ ਬਿਆਨ ਹੈਰਾਨ ਕਰਨ ਵਾਲਾ ਹੈ ਕਿ ਰਾਮ ਮੰਦਰ ਦਾ ਨਿਰਮਾਣ ਹੁਣ 2025 'ਚ ਹੋਵੇਗਾ | ਇਹ ਬਿਆਨ ਅਜਿਹੇ ਵਕਤ ਆਇਆ ਹੈ ਜਦੋਂ ਭਾਜਪਾ ਰਾਮ ਮੰਦਰ ਦੇ ਰੱਥ 'ਤੇ ਸਵਾਰ ਹੋ ਕੇ 2019 ਦੇ ਚੋਣਾਂ ਦੇ ਦੰਗਲ ਨੂੰ ਪਾਰ ਕਰਨਾ ਚਾਹੁੰਦੀ ਹੈ | ...

ਪੂਰੀ ਖ਼ਬਰ »

ਅਦਾਨੀ ਦੀ ਨਵੀਂ ਕਹਾਣੀ

ਸਿਆਸੀ ਮੌਸਮ ਦਾ ਮਿਜਾਜ਼ ਬਦਲਦੇ ਵੇਖ ਕੇ ਕਾਰੋਬਾਰੀ ਗੌਤਮ ਅਦਾਨੀ ਕਮਲ ਪੰਥੀ ਵੀ ਆਪਣਾ ਸਿਆਸੀ ਖੁਦਾ ਬਦਲਣ ਦੀ ਕਵਾਇਦ 'ਚ ਜੁੱਟ ਗਏ ਹਨ | ਸੂਤਰ ਦੱਸਦੇ ਹਨ ਕਿ ਇਸ ਉਦਯੋਗ ਸਮੂਹ ਦੇ ਕਰਤਾ-ਧਰਤਿਆਂ ਨੂੰ ਅਜਿਹਾ ਲੱਗਦਾ ਹੈ ਕਿ ਮੋਦੀ ਤੇ ਭਾਜਪਾ ਨਾਲ ਨਾਂਅ ਜੁੜਨ ਨਾਲ ...

ਪੂਰੀ ਖ਼ਬਰ »

ਕਰਨਾਟਕ 'ਚ ਖਿੜ ਨਾ ਸਕਿਆ ਕਮਲ

ਕਰਨਾਟਕ 'ਚ ਕਾਂਗਰਸ ਤੇ ਜੇ.ਡੀ.ਐਸ. ਦੀ ਮੁਸਤੈਦੀ ਕਾਰਨ ਇਸ ਵਾਰ ਕਮਲ ਖਿੜਦੇ-ਖਿੜਦੇ ਰਹਿ ਗਿਆ | ਸੂਤਰਾਂ ਅਨੁਸਾਰ ਭਾਜਪਾ ਦੇ ਨਿਸ਼ਾਨੇ 'ਤੇ 10 ਵਿਧਾਇਕ ਸਨ, ਪਰ ਜਿਵੇਂ ਹੀ ਇਸ ਦੀ ਭਿਣਕ ਸੱਤਾਧਾਰੀ ਜੇ.ਡੀ.ਐਸ. ਤੇ ਕਾਂਗਰਸ ਗਠਜੋੜ ਨੂੰ ਲੱਗੀ ਤੇ ਉਥੋਂ ਦੀ ਕੁਮਾਰਸਵਾਮੀ ...

ਪੂਰੀ ਖ਼ਬਰ »

ਭਾਜਪਾ ਦਾ ਨਵਾਂ ਮੁੱਖ ਦਫ਼ਤਰ ਬਣਿਆ ਚਰਚਾ ਦਾ ਵਿਸ਼ਾ

ਇਨ੍ਹਾਂ ਦਿਨਾਂ 'ਚ ਭਾਜਪਾ ਕਾਰਕੁਨਾਂ ਵਿਚਾਲੇ ਨਵਾਂ ਬਣਿਆ ਮੁੱਖ ਦਫਤਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਕੁਝ ਕਾਰਕੁਨ ਦਬੀ ਜ਼ਬਾਨ 'ਚ ਬੋਲ ਰਹੇ ਹਨ ਕਿ ਇਸ ਨਵੇਂ ਦਫ਼ਤਰ 'ਤੇ ਕਿਸੇ ਬਦਸ਼ਗਨੀ ਦਾ ਛਾਇਆ ਮੰਡਰਾਅ ਰਿਹਾ ਹੈ | ਇਸ ਲਈ ਇਸ ਦੀ ਪਵਿੱਤਰਤਾ ਲਈ ਇਥੇ ਵੱਡਾ ਯੱਗ ...

ਪੂਰੀ ਖ਼ਬਰ »

ਯੂ.ਪੀ. 'ਚ ਘਮਸਾਨ ਦਿਲਚਸਪ ਮੌੜ 'ਤੇ

ਇਨ੍ਹਾਂ ਦਿਨਾਂ 'ਚ ਐਨ.ਡੀ.ਏ. ਵਿਚਾਲੇ ਸਭ ਕੁੱਝ ਠੀਕ-ਠਾਕ ਨਹੀਂ ਚੱਲ ਰਿਹਾ | ਭਾਜਪਾ ਤੇ ਸ਼ਿਵ ਸੈਨਾ ਵਿਚਾਲੇ ਆਪਸੀ ਸਬੰਧਾਂ 'ਚ ਤਲਖੀ ਵਧਦੀ ਜਾ ਰਹੀ ਹੈ | ਉਧਵ ਠਾਕਰੇ ਭਾਜਪਾ ਨੂੰ ਘੇਰਨ 'ਚ ਕੋਈ ਮੌਕਾ ਨਹੀਂ ਛੱਡ ਰਹੇ | ਇਥੋਂ ਤੱਕ ਕਿ ਸ਼ਿਵ ਸੈਨਾ ਪੂਰੀ ਯੂ.ਪੀ. 'ਚ ਆਪਣੇ ...

ਪੂਰੀ ਖ਼ਬਰ »

ਅਖਿਲੇਸ਼ ਨੂੰ ਘੇਰਨ ਦੀ ਤਿਆਰੀ

ਅਖਿਲੇਸ਼ ਯਾਦਵ 'ਤੇ ਈ.ਡੀ. ਦਾ ਸ਼ਿਕੰਜਾ ਕੱਸਣ ਵਾਲਾ ਹੈ | 2012 ਤੋਂ 2014 ਦਰਮਿਆਨ ਤਕਰੀਬਨ 4000 ਕਰੋੜ ਰੁਪਏ ਦੇ ਰੇਤ ਘੁਟਾਲੇ 'ਚ ਮੋਦੀ ਸਰਕਾਰ ਅਖਿਲੇਸ਼ ਨੂੰ ਘੇਰਨਾ ਚਾਹੁੰਦੀ ਹੈ | ਈ.ਡੀ. ਨਾਲ ਜੁੜੇ ਸੂਤਰਾਂ ਦੇ ਕਹਿਣਾ ਹੈ ਕਿ 2012 ਤੋਂ 2014 ਤੱਕ ਯੂ.ਪੀ. ਦਾ ਮਾਈਨਿੰਗ ਵਿਭਾਗ ਵੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX