ਤਾਜਾ ਖ਼ਬਰਾਂ


ਝਪਟਮਾਰਾਂ ਵੱਲੋਂ ਦਿਨ ਦਿਹਾੜੇ ਅਧਿਆਪਕਾਵਾਂ ਨੂੰ ਲੁੱਟਿਆ
. . .  19 minutes ago
ਤਰਨ ਤਾਰਨ 14 ਅਗਸਤ (ਹਰਿੰਦਰ ਸਿੰਘ ) - ਅੰਮ੍ਰਿਤਸਰ ਰੋਡ ਸੈਵਨ ਸਟਾਰ ਹੋਟਲ ਲਾਗੇ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤੱਖਤ ਮੱਲ 'ਚ ਤਾਇਨਾਤ ਦੋ ਅਧਿਆਪਕਾਵਾਂ ਨੂੰ ਅਣਪਛਾਤੇ ਮੋਟਰ-ਸਾਈਕਲ ਸਵਾਰਾਂ ਵੱਲੋਂ ਚੱਲਦੀ ਮੋਪੇਡ ਤੋ ਲੱਤ ਮਾਰ ਕੇ ਡੇਗਣ ਦੀ ਕੋਸ਼ਿਸ਼....
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਦੀ ਭੇਦਭਰੀ ਹਾਲਤ 'ਚ ਮੌਤ
. . .  39 minutes ago
ਮਾਨਸਾ, 14 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਨੇੜਲੇ ਪਿੰਡ ਹੀਰੇਵਾਲਾ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਦੀ ਭੇਦਭਰੀ ਹਾਲਤ 'ਚ ਮੌਤ ਹੋਣ ਦੀ ਖ਼ਬਰ ਹੈ। 7 ਏਕੜ ਜ਼ਮੀਨ ਦੇ ਮਾਲਕ ਕਿਸਾਨ ਸੁਰਿੰਦਰ ਸਿੰਘ ਸਿਰ ਆੜਤੀਆਂ ਤੇ ਬੈਂਕਾਂ ਦਾ 14 ਲੱਖ ਰੁਪਏ ਕਰਜ਼ਾ...
ਰਾਸ਼ਟਰਪਤੀ ਪੁਲਿਸ ਮੈਡਲ ਨਾਲ ਪੰਜਾਬ ਦੇ 15 ਪੁਲਿਸ ਅਧਿਕਾਰੀ ਹੋਣਗੇ ਸਨਮਾਨਿਤ
. . .  about 1 hour ago
ਜਲੰਧਰ, 14 ਅਗਸਤ - ਆਜ਼ਾਦੀ ਦਿਵਸ 2018 ਵਿਚ ਇਸ ਵਾਰ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰਨ ਲਈ ਦੇਸ਼ ਭਰ ਵਿਚ ਪੁਲਿਸ ਅਧਿਕਾਰੀਆਂ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਉੱਥੇ ਹੀ ਇਸ ਸੂਚੀ ਵਿਚ ਪੰਜਾਬ ਦੇ 15 ਪੁਲਿਸ ਅਧਿਕਾਰੀਆਂ...
ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਦਾ ਦੇਹਾਂਤ
. . .  54 minutes ago
ਰਾਏਪੁਰ, 14 ਅਗਸਤ- ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਦਾ ਅੱਜ ਦੇਹਾਂਤ ਹੋ ਗਿਆ। ਉਹ 90 ਸਾਲਾਂ ਦੇ ਸਨ। ਬਿਮਾਰੀ ਦੇ ਚੱਲਦਿਆਂ ਅੱਜ ਉਨ੍ਹਾਂ ਨੂੰ ਰਾਏਪੁਰ ਦੇ ਇੱਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦੇਹਾਂਤ...
ਅਮਨਦੀਪ ਸਿੰਘ ਨੇ ਆਈ.ਏ.ਐਸ. ਦੀ ਪ੍ਰੀਖਿਆ ਪੂਰੀ ਕਰ ਕੇ ਪਟਿਆਲਾ ਦਾ ਨਾਮ ਕੀਤਾ ਰੌਸ਼ਨ
. . .  about 1 hour ago
ਪਟਿਆਲਾ, 14 ਅਗਸਤ- ਪਟਿਆਲਾ ਦੇ ਸਿੱਖ ਨੌਜਵਾਨ ਅਮਨਦੀਪ ਸਿੰਘ ਨੇ ਆਈ.ਏ.ਐਸ. ਦੀ ਪ੍ਰੀਖਿਆ ਪੂਰੀ ਕਰ ਕੇ ਪਟਿਆਲਾ ਦਾ ਨਾਮ ਕੀਤਾ ਰੌਸ਼ਨ ਕਰਨ ਤੇ ਐਸ.ਜੀ.ਪੀ.ਸੀ. ਵੱਲੋਂ ਇਸ ਸਿੱਖ ਨੌਜਵਾਨ ਨੂੰ ਇਹ ਉਪਲਬਧੀ ਹਾਸਿਲ ਕਰਨ ਦੀ ਖ਼ੁਸ਼ੀ 'ਚ ਇਕ ਲੱਖ...
ਪਟਿਆਲਾ : ਡੇਅਰੀ ਵਿਕਾਸ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ ਨਕਲੀ ਦੁੱਧ ਅਤੇ ਇਸ ਤੋਂ ਬਣੀਆਂ ਚੀਜ਼ਾਂ ਬਰਾਮਦ
. . .  about 2 hours ago
ਪਟਿਆਲਾ, 14 ਅਗਸਤ- ਤੰਦਰੁਸਤ ਪੰਜਾਬ ਦੀ ਮੁਹਿੰਮ ਤਹਿਤ ਡਿਪਟੀ ਡਾਇਰੈਕਟਰ ਕਮ ਨੋਡਲ ਅਫ਼ਸਰ ਡੇਅਰੀ ਵਿਕਾਸ ਵਿਭਾਗ ਅਸ਼ੋਕ ਰੌਣੀ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਕ੍ਰਿਸ਼ਨ ਸਿੰਘ ਦੀ ਅਗਵਾਈ ਵਿਚ ਨਕਲੀ ਦੁੱਧ ਅਤੇ ਇਸ ਤੋਂ ਬਣੀਆਂ ਵਸਤਾਂ ਦੀ ਚੈਕਿੰਗ ...
ਪੰਚਾਇਤੀ ਚੋਣਾਂ 'ਚ ਨੌਜਵਾਨਾਂ ਨੂੰ ਦਿੱਤੇ ਜਾਣਗੇ ਵੱਧ ਮੌਕੇ - ਸੁਨੀਲ ਜਾਖੜ
. . .  about 3 hours ago
ਚੰਡੀਗੜ੍ਹ, 14 ਅਗਸਤ (ਵਿਕਰਮਜੀਤ ਸਿੰਘ ਮਾਨ) - ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਭਵਨ ਵਿਖੇ ਕੈਬਿਨੇਟ ਮੰਤਰੀਆਂ ਨਾਲ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਅਕਤੂਬਰ 'ਚ ਹੋਣ ਜਾ ਰਹੀਆਂ ਹਨ। ਕਾਂਗਰਸ ਪਾਰਟੀ ਚੋਣ ਨਿਸ਼ਾਨ...
ਨਹੀਂ ਰਹੇ ਏਸ਼ੀਅਨ ਖੇਡਾਂ 'ਚ ਸੋਨ ਤਮਗ਼ਾ ਜਿੱਤਣ ਵਾਲੇ ਐਥਲੀਟ ਹਾਕਮ ਸਿੰਘ ਭੱਠਲ
. . .  about 3 hours ago
ਸੰਗਰੂਰ, 14 ਅਗਸਤ -ਏਸ਼ੀਆਈ ਖੇਡਾਂ 'ਚ ਸੋਨ ਤਮਗ਼ਾ ਜਿੱਤਣ ਵਾਲੇ ਅਤੇ ਧਿਆਨ ਚੰਦ ਪੁਰਸਕਾਰ ਨਾਲ ਸਨਮਾਨਿਤ ਐਥਲੀਟ ਹਾਕਮ ਸਿੰਘ ਭੱਠਲ ਦਾ ਪੰਜਾਬ 'ਚ ਸੰਗਰੂਰ ਦੇ ਇਕ ਹਸਪਤਾਲ 'ਚ ਦੇਹਾਂਤ ਹੋ ਗਿਆ ...
ਕਾਕਾ ਰਣਦੀਪ ਸਿੰਘ ਨਾਭਾ ਨੇ ਮਹਾਰਾਣੀ ਪ੍ਰਨੀਤ ਕੌਰ ਦੇ ਹਲਕੇ ਤੋਂ ਚੋਣ ਲੜਨ ਦੀ ਪੇਸ਼ ਕੀਤੀ ਦਾਅਵੇਦਾਰੀ
. . .  about 3 hours ago
ਨਾਭਾ, 14 ਅਗਸਤ(ਅਮਨਦੀਪ ਸਿੰਘ ਲਵਲੀ) - ਕਾਕਾ ਰਣਦੀਪ ਸਿੰਘ ਨਾਭਾ ਵਿਧਾਇਕ ਅਮਲੋਹ ਨੇ ਹਲਕਾ ਨਾਭਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਦੁਹਰਾਈ ਅਤੇ ਆਪਣੇ ਆਪ ਨੂੰ ਲੋਕ ਸਭਾ ਪਟਿਆਲਾ ਤੋਂ ਚੋਣ ਲੜਨ ਲਈ ਦਾਅਵੇਦਾਰ ਦੱਸਿਆ। ਦੱਸਣਯੋਗ....
ਕੇਂਦਰੀ ਵਿਦਿਆਲਾ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕਰਨ ਪਹੁੰਚੇ ਵਿਜੈ ਸਾਂਪਲਾ
. . .  about 3 hours ago
ਐਸ.ਏ. ਐਸ ਨਗਰ, 14 ਅਗਸਤ- ਅੱਜ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਵੱਲੋਂ ਐਸ.ਏ. ਐਸ ਨਗਰ ਦੇ ਸੈਕਟਰ 80 'ਚ ਸਥਿਤ ਕੇਂਦਰੀ ਵਿਦਿਆਲਾ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕਰਨ ਲਈ ਪਹੁੰਚੇ ਇਸ ਮੌਕੇ ਪਸ਼ੂ...
ਦਿੱਲੀ 'ਚ ਕਾਰ ਦੀ ਭੰਨਤੋੜ ਕਰਨ ਦੇ ਮਾਮਲੇ 'ਚ 9 ਕਾਂਵੜੀਏ ਗ੍ਰਿਫ਼ਤਾਰ
. . .  about 3 hours ago
ਨਵੀਂ ਦਿੱਲੀ, 14 ਅਗਸਤ - ਦਿੱਲੀ ਪੁਲਿਸ ਨੇ ਮੋਤੀ ਨਗਰ ਇਲਾਕੇ 'ਚ 7 ਅਗਸਤ ਨੂੰ ਕਾਂਵੜੀਏ ਵੱਲੋਂ ਇਕ ਕਾਰ ਦੀ ਭੰਨ ਤੋੜ ਕੀਤੇ ਜਾਣ ਦੇ ਮਾਮਲੇ 'ਚ 9 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ 'ਚ ਹੁਣ ਤਕ 11 ਗ੍ਰਿਫ਼ਤਾਰੀਆਂ ਕੀਤੀਆਂ ਜਾ ਚੁੱਕੀਆਂ ...
ਫ਼ਾਜ਼ਿਲਕਾ 'ਚ ਕੌਮਾਂਤਰੀ ਸਰਹੱਦ 'ਤੇ ਜਵਾਨਾਂ ਵੱਲੋਂ ਮਿਠਾਈਆਂ ਦਾ ਆਦਾਨ ਪ੍ਰਦਾਨ
. . .  about 3 hours ago
ਫ਼ਾਜ਼ਿਲਕਾ, 14 ਅਗਸਤ (ਪ੍ਰਦੀਪ ਕੁਮਾਰ)- ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਪਾਕ ਰੇਂਜਰਾਂ ਵੱਲੋਂ ਭਾਰਤ ਦੀ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ ਤੇ ਮਿਠਾਈਆਂ ਭੇਟ ਕੀਤੀਆਂ ਗਈਆਂ ਇਸ ਮੌਕੇ ਤੇ ਭਾਰਤੀ...
ਭਾਈ ਰਾਜੋਆਣਾ ਨੂੰ ਭਾਰੀ ਪੁਲਿਸ ਬਲ ਹੇਠ ਹਸਪਤਾਲ 'ਚ ਇਲਾਜ ਲਈ ਲਿਆਂਦਾ ਗਿਆ
. . .  about 4 hours ago
ਪਟਿਆਲਾ, 14 ਅਗਸਤ - ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿਚ ਪਟਿਆਲਾ ਜੇਲ੍ਹ 'ਚ ਸਜਾ ਕੱਟ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਨੂੰ ਅੱਜ ਭਾਰੀ ਪੁਲਿਸ ਬਲ ਹੇਠਾਂ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਲਈ...
ਭਾਰਤ ਵੱਲੋਂ ਕੀਤੀ ਗੋਲੀਬਾਰੀ 'ਚ ਦੋ ਪਾਕਿਸਤਾਨੀ ਫ਼ੌਜੀ ਢੇਰ
. . .  about 4 hours ago
ਸ੍ਰੀਨਗਰ, 14 ਅਗਸਤ - ਜੰਮੂ-ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਘੁਸਪੈਠੀਏ ਦੀ ਮਦਦ ਕਰਨ ਲਈ ਪਾਕਿਸਤਾਨ ਫ਼ੌਜ ਵੱਲੋਂ ਵਾਰ-ਵਾਰ ਕੀਤੀ ਜਾ ਰਹੀ ਗੋਲੀਬਾਰੀ ਅਤੇ ਬਿਨਾਂ ਉਕਸਾਵੇ ਦੇ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਦੇ ਜਵਾਬ 'ਚ ਭਾਰਤੀ ਫ਼ੌਜ ਵੱਲੋਂ ਕੀਤੀ....
ਪੁਣੇ ਦੀ ਕਾਸਮਾਸ ਬੈਂਕ ਦਾ ਸਰਵਰ ਹੈਕ ਕਰਕੇ ਹੈਕਰ ਨੇ ਚੋਰੀ ਕੀਤੇ 94 ਕਰੋੜ ਰੁਪਏ
. . .  about 5 hours ago
ਪੁਣੇ, 14 ਅਗਸਤ- ਮਹਾਰਾਸ਼ਟਰ ਦੇ ਪੁਣੇ ਦੀ ਕਾਸਮਾਸ ਬੈਂਕ ਦਾ ਸਰਵਰ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਕਰ ਨੇ ਬੈਂਕ ਦਾ ਸਰਵਰ ਹੈਕ ਕਰਕੇ ਲੋਕਾਂ ਦੇ ਖਾਤਿਆਂ 'ਚੋਂ ਕਰੀਬ 94 ਕਰੋੜ 42 ਲੱਖ ਰੁਪਏ ਚੋਰੀ ਕਰਕੇ ਹਾਂਗਕਾਂਗ ਦੀ ਇੱਕ ਬੈਂਕ 'ਚ ਟਰਾਂਸਫਰ...
ਕੇਰਲਾ : ਈ.ਪੀ. ਜੈਰਾਜਨ ਨੇ ਮੰਤਰੀ ਦੇ ਰੂਪ 'ਚ ਚੁੱਕੀ ਸਹੁੰ
. . .  about 4 hours ago
ਡਾਲਰ ਦੇ ਮੁਕਾਬਲੇ ਰੁਪਏ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ
. . .  about 5 hours ago
ਪਾਕਿਸਤਾਨ ਦੇ ਸੁਤੰਤਰਤਾ ਦਿਵਸ ਮੌਕੇ ਅਟਾਰੀ-ਵਾਹਗਾ ਸਰਹੱਦ 'ਤੇ ਜਵਾਨਾਂ ਵਲੋਂ ਮਠਿਆਈਆਂ ਦਾ ਅਦਾਨ-ਪ੍ਰਦਾਨ
. . .  about 5 hours ago
ਜਾਪਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 6 hours ago
ਖਾਲਿਦ 'ਤੇ ਗੋਲੀ ਚਲਾਉਣ ਵਾਲਾ ਸੀ.ਸੀ.ਟੀ.ਵੀ. 'ਚ ਕੈਦ
. . .  about 6 hours ago
ਭਾਰਤੀਆਂ ਸਮੇਤ 100 ਤੋਂ ਵੱਧ ਵਿਦੇਸ਼ੀ ਅਮਰੀਕਾ 'ਚ ਗ੍ਰਿਫ਼ਤਾਰ
. . .  about 7 hours ago
ਭਗਵੰਤ ਮਾਨ ਦਾ ਵਿਰੋਧ ਕਰਨ ਵਾਲੇ 5 ਆਪ ਵਲੰਟੀਅਰਾਂ 'ਤੇ ਪਰਚਾ ਦਰਜ
. . .  1 minute ago
ਹਿਮਾਚਲ 'ਚ ਭਾਰੀ ਮੀਂਹ ਦੇ ਚਲਦਿਆਂ ਬਿਆਸ ਦਰਿਆ ਦਾ ਜਲ ਪੱਧਰ ਵਧਿਆ
. . .  about 8 hours ago
ਅੱਜ ਦਾ ਵਿਚਾਰ
. . .  about 8 hours ago
ਜਲੰਧਰ : ਬਿਸ਼ਪ ਫਰੈਂਕੋ ਨੂੰ ਪੁਲਿਸ ਦੁਆਰਾ ਪੁੱਛ ਗਿੱਛ ਸਮੇਂ ਮੀਡੀਆ 'ਤੇ ਹਮਲਾ ,ਕੈਮਰੇ ਤੋੜੇ
. . .  1 day ago
ਸੁਤੰਤਰਤਾ ਦਿਵਸ ਤੋਂ ਪਹਿਲਾਂ ਜੰਮੂ 'ਚ ਵਧਾਈ ਗਈ ਸੁਰੱਖਿਆ
. . .  1 day ago
ਰਾਜਨੀਤੀ ਸਾਜ਼ਿਸ਼ਾਂ ਤਹਿਤ ਦਿੱਲੀ ਸਰਕਾਰ ਨੂੰ ਕੀਤਾ ਜਾ ਰਿਹੈ ਪਰੇਸ਼ਾਨ - ਰਾਘਵ ਚੱਢਾ
. . .  1 day ago
ਹਿਮਾਚਲ ਪ੍ਰਦੇਸ਼ : ਭਾਰੀ ਮੀਂਹ ਕਾਰਨ 18 ਲੋਕਾਂ ਦੀ ਮੌਤ
. . .  1 day ago
ਬਹੁਚਰਚਿਤ ਲੌਂਗੋਵਾਲ ਫਾਇਨੈਂਸਰ ਕਤਲ ਕੇਸ 'ਚੋਂ ਪੰਜ ਬਰੀ
. . .  1 day ago
ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਸੋਮਨਾਥ ਚੈਟਰਜੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਪਾਕਿਸਤਾਨ ਨੇ ਰਿਹਾਅ ਕੀਤੇ ਭਾਰਤੀ ਕੈਦੀ
. . .  1 day ago
ਭਾਰਤ ਪਰਤੇ ਗਜਾਨੰਦ, 36 ਸਾਲਾਂ ਤੋਂ ਸਨ ਪਾਕਿਸਤਾਨੀ ਜੇਲ੍ਹ 'ਚ ਕੈਦ
. . .  1 day ago
ਸਤਲੁਜ ਦਰਿਆ 'ਚ ਵਧੇ ਪਾਣੀ ਕਾਰਨ ਸਥਿਤੀ ਹੜ੍ਹਾਂ ਵਾਲੀ, ਪ੍ਰਸ਼ਾਸਨ ਨੇ ਜਾਰੀ ਕੀਤਾ ਰੈੱਡ ਅਲਰਟ
. . .  1 day ago
ਇੰਡੀਅਨ ਫਿਲਮ ਫੈਸਟੀਵਲ ਆਫ਼ ਮੈਲਬੌਰਨ 'ਚ ਰਾਣੀ ਮੁਖਰਜੀ ਨੂੰ ਮਿਲਿਆ ਸਰਬੋਤਮ ਅਦਾਕਾਰਾ ਦਾ ਐਵਾਰਡ
. . .  about 1 hour ago
ਸਸਕਾਰ ਸਮੇਂ ਵਿਧਾਇਕ ਪੰਡੋਰੀ ਦੇ ਪਿੰਡ ਪੁੱਜੇ ਭਗਵੰਤ ਮਾਨ ਦਾ ਆਪ ਆਗੂਆਂ ਵੱਲੋਂ ਵਿਰੋਧ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ 'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ
  •     Confirm Target Language  

ਹਿਮਾਚਲ 'ਚ ਭਾਰੀ ਬਾਰਿਸ਼ ਅਤੇ ਢਿੱਗਾਂ ਡਿੱਗਣ ਕਾਰਨ 18 ਮੌਤਾਂ

* ਕਈ ਰਾਸ਼ਟਰੀ ਰਾਜਮਾਰਗ ਬੰਦ * ਮੌਸਮ ਵਿਭਾਗ ਵਲੋਂ ਦੋ ਦਿਨ ਤੱਕ ਭਾਰੀ ਮੀਂਹ ਦੀ ਚਿਤਾਵਨੀ * ਉੱਤਰ ਪ੍ਰਦੇਸ਼ 'ਚ 9 ਹੋਰ ਮਰੇ

ਸ਼ਿਮਲਾ/ ਮੰਡੀ/ ਊਨਾ, 13 ਅਗਸਤ (ਏਜੰਸੀ, ਖੇਮਚੰਦ ਸ਼ਾਸਤਰੀ, ਹਰਪਾਲ ਸਿੰਘ ਕੋਟਲਾ)-ਉੱਤਰੀ ਭਾਰਤ 'ਚ ਭਾਰੀ ਬਾਰਿਸ਼ ਨੇ ਵੱਡੇ ਪੱਧਰ 'ਤੇ ਤਬਾਹੀ ਮਚਾਈ ਹੈ। ਇੱਥੇ ਜ਼ਮੀਨ ਖਿਸਕਣ ਤੇ ਹੜ੍ਹਾਂ ਕਾਰਨ ਵੱਖ-ਵੱਖ ਸੂਬਿਆਂ 'ਚ 28 ਮੌਤਾਂ ਹੋਈਆਂ ਹਨ। ਭਾਰੀ ਬਾਰਿਸ਼ ਕਾਰਨ ਹਿਮਾਚਲ ਪ੍ਰਦੇਸ਼ 'ਚ 18 ਲੋਕਾਂ ਦੀ ਮੌਤ ਹੋਈ ਹੈ, ਜਦੋਂਕਿ ਉੱਤਰ ਪ੍ਰਦੇਸ਼ ਵਿਚ 9 ਲੋਕ ਮਾਰੇ ਗਏ ਹਨ ਅਤੇ ਉੱਤਰਾਖੰਡ 'ਚ ਇਕ 4 ਸਾਲਾ ਬੱਚੀ ਦੀ ਮੌਤ ਹੋਈ ਹੈ। ਮੌਸਮ ਵਿਭਾਗ ਨੇ ਸੂਬੇ ਦੇ 8 ਜ਼ਿਲ੍ਹਿਆਂ 'ਚ ਕੱਲ੍ਹ ਤੱਕ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਹੈ ਅਤੇ ਸੈਲਾਨੀਆਂ ਤੇ ਹੇਠਲੇ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਹਿਮਾਚਲ ਪ੍ਰਦੇਸ਼ 'ਚ ਐਤਵਾਰ ਰਾਤ ਭਰ ਹੋਈ ਭਾਰੀ ਬਾਰਿਸ਼ ਕਾਰਨ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਜ਼ਮੀਨ ਖਿਸਕਣ ਤੇ ਭਾਰੀ ਬਾਰਿਸ਼ ਕਾਰਨ ਸੂਬੇ 'ਚ 6 ਔਰਤਾਂ ਤੇ 3 ਬੱਚਿਆਂ ਸਮੇਤ 18 ਮੌਤਾਂ ਦੀ ਖ਼ਬਰ ਹੈ। ਹਿਮਾਚਲ ਦੇ ਅਧਿਕਾਰੀਆਂ ਨੇ ਦੱਸਿਆ ਕਿ 6 ਰਾਸ਼ਟਰੀ ਰਾਜ ਮਾਰਗਾਂ ਸਮੇਤ 923 ਸੜਕਾਂ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਈਆਂ ਹਨ। ਕੱਲ ਸੂਬੇ ਦੇ ਸਾਰੇ ਸਕੂਲ ਬੰਦ ਰਹਿਣਗੇ। ਹੁਣ ਤੱਕ ਸੋਲਨ ਜ਼ਿਲ੍ਹੇ 'ਚ 8, ਮੰਡੀ 'ਚ 4, ਹਮੀਰਪੁਰ 'ਚ 2, ਕਾਂਗੜਾ 'ਚ 2, ਬਿਲਾਸਪੁਰ ਤੇ ਊਨਾ 'ਚ ਇਕ-ਇਕ ਵਿਅਕਤੀ ਦੀ ਮੌਤ ਦੀ ਖ਼ਬਰ ਹੈ। ਊਨਾ 'ਚ ਧਰਮਸ਼ਾਲਾ ਰਾਸ਼ਟਰੀ ਰਾਜ ਮਾਰਗ 'ਤੇ ਵੀ ਸੜਕ ਧੱਸ ਜਾਣ ਕਾਰਨ ਧਰਮਸ਼ਾਲਾ-ਚੰਡੀਗੜ੍ਹ ਰਾਜਮਾਰਗ ਕਾਫੀ ਸਮੇਂ ਤੱਕ ਬੰਦ ਰਿਹਾ। ਜ਼ਮੀਨ ਖਿਸਕਣ ਕਾਰਨ ਸੈਂਕੜੇ ਯਾਤਰੀ ਹਿਮਾਚਲ ਦੀਆਂ ਅਲੱਗ-ਅਲੱਗ ਥਾਵਾਂ 'ਤੇ ਫਸੇ ਹੋਏ ਹਨ। ਕਿਸੇ ਅਣਹੋਣੀ ਦੇ ਖਦਸ਼ੇ ਦੇ ਚਲਦਿਆਂ ਚੰਡੀਗੜ੍ਹ-ਮਨਾਲੀ ਰਾਜਮਾਰਗ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਹਿਮਾਚਲ ਸਰਕਾਰ ਨੇ ਰਾਹਤ ਤੇ ਬਚਾਅ ਕਾਰਜਾਂ ਲਈ 96.50 ਕਰੋੜ ਰੁਪਏ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਭਾਰੀ ਬਾਰਿਸ਼ ਕਾਰਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ 16 ਅਗਸਤ ਦਾ ਸ਼ਿਮਲਾ ਦੌਰਾ ਵੀ ਰੱਦ ਕਰ ਦਿੱਤਾ ਗਿਆ ਹੈ। ਜੰਮੂ ਦੇ ਇਲਾਕੇ ਜਾਨੀਪੁਰਾ, ਕਨਾਲ ਰੋਡ, ਭਗਵਤੀ ਨਗਰ, ਤਲਾਬ ਟਿੱਲਾ, ਜੋਵਰ ਚੌਕ, ਦੋਮਾਨਾ, ਨਿਊ ਪਲਾਟ ਆਦਿ 'ਚ ਭਾਰੀ ਬਾਰਿਸ਼ ਹੋਈ ਹੈ ਜਿਸ ਨਾਲ ਲੋਕਾਂ ਦੇ ਘਰਾਂ 'ਚ ਪਾਣੀ ਭਰ ਗਿਆ ਅਤੇ ਘਰੇਲੂ ਵਰਤੋਂ ਦੇ ਸਾਮਾਨ ਸਮੇਤ ਇਲੈਕਟ੍ਰਾਨਿਕ ਸਾਮਾਨ ਪੂਰੀ ਤਰ੍ਹਾਂ ਬਰਬਾਦ ਹੋ ਗਿਆ। ਜਮੀਨ ਧੱਸਣ ਕਾਰਨ ਰਾਜਮਾਰਗ ਨੂੰ ਵੀ ਨੁਕਸਾਨ ਪਹੁੰਚਿਆ ਹੈ ਜਿਸ ਕਾਰਨ ਕਈ ਜਗ੍ਹਾ ਆਵਾਜਾਈ ਰੋਕ ਦਿੱਤੀ ਗਈ ਹੈ।
775 ਕਰੋੜ ਦਾ ਨੁਕਸਾਨ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਦੱਸਿਆ ਹੈ ਕਿ ਸੂਬੇ 'ਚ ਹੋਈ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਕਾਰਨ ਸੜਕਾਂ, ਸਿੰਚਾਈ ਤੇ ਹੋਰ ਜਨਤਕ ਸੰਪਤੀਆਂ ਪ੍ਰਭਾਵਿਤ ਹੋਣ ਕਾਰਨ 775 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਖਰਾਬ ਮੌਸਮ ਕਾਰਨ ਸੂਬੇ 'ਚ ਕੱਲ੍ਹ ਸਾਰੇ ਸਕੂਲ ਬੰਦ ਰਹਿਣਗੇ। ਭਾਰੀ ਬਾਰਿਸ਼ ਕਾਰਨ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਹਾਲਾਤ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਹੋਏ ਇਲਾਕਿਆਂ 'ਚ ਲੋੜੀਂਦੇ ਬਚਾਅ ਕਰਮੀ ਤੇ ਮਸ਼ੀਨਰੀ ਮਹੱਈਆ ਕਰਵਾਈ ਜਾਵੇ।
ਕੇਰਲ 'ਚ ਹੁਣ ਤੱਕ 39 ਮੌਤਾਂ, ਕੇਂਦਰ ਵਲੋਂ 320 ਕਰੋੜ ਜਾਰੀ
ਤਿਰੂਵਨੰਤਪੁਰਮ-ਭਾਰੀ ਬਾਰਿਸ਼ ਦੇ ਚਲਦਿਆਂ ਹੁਣ ਤੱਕ ਕੇਰਲਾ 'ਚ 39 ਮੌਤਾਂ ਹੋ ਚੁੱਕੀਆਂ ਹਨ ਤੇ ਮੌਨਸੂਨ ਤੋਂ ਲੈ ਕੇ ਹੁਣ ਤਕ ਲਗਪਗ 1000 ਲੋਕ ਬੇਘਰ ਹੋ ਚੁੱਕੇ ਹਨ। ਅਸਮਾਨੀ ਆਫਤ ਨੇ ਸਿਰਫ਼ ਇਹੀ ਨੁਕਸਾਨ ਨਹੀਂ ਕੀਤਾ, ਸਗੋਂ ਕੇਰਲ ਦੇ ਟੂਰਿਜ਼ਮ ਵਿਭਾਗ ਅਨੁਸਾਰ ਇਸ ਵਾਰ ਸੈਲਾਨੀਆਂ ਦੀਆਂ ਹੋਈਆਂ ਬੁਕਿੰਗਾਂ ਨੂੰ ਰੱਦ ਕਰਨ ਨਾਲ ਇਸ ਵਾਰ 70 ਤੋਂ 80 ਫੀਸਦੀ ਸੈਲਾਨੀ ਘਟਣ ਨਾਲ ਸੂਬੇ ਨੂੰ ਆਰਥਿਕ ਪੱਖੋਂ ਭਾਰੀ ਸੱਟ ਵੱਜੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਿਕ ਕੇਂਦਰ ਨੇ ਆਫ਼ਤ ਰਾਹਤ ਫੰਡ 2018-19 ਤਹਿਤ ਕੇਰਲ ਨੂੰ 320 ਕਰੋੜ ਦੀ ਰਾਸ਼ੀ ਜਾਰੀ ਕੀਤੀ ਹੈ। ਸੂੂਬਾ ਆਫ਼ਤ ਰਾਹਤ ਫੰਡ (ਐਸ. ਡੀ. ਆਰ. ਐਫ਼.) 2018-19 ਲਈ 214 ਕਰੋੜ ਜਾਰੀ ਕੀਤੇ ਹਨ, ਜਿਸ 'ਚ ਕੇਂਦਰ ਸਰਕਾਰ ਦਾ ਹਿੱਸਾ 160.50 ਕਰੋੜ ਹੈ ਜਦਕਿ ਸੂਬਾ ਸਰਕਾਰ ਦਾ ਹਿੱਸਾ 53.30 ਕਰੋੜ ਹੈ।
ਸ਼ਿਮਲਾ 'ਚ 117 ਸਾਲਾਂ ਬਾਅਦ ਅਗਸਤ ਵਿਚ ਸਭ ਤੋਂ ਵੱਧ ਬਾਰਿਸ਼
ਸ਼ਿਮਲਾ, (ਪੀ. ਟੀ. ਆਈ.)-ਸ਼ਿਮਲਾ 'ਚ 117 ਸਾਲਾਂ ਤੋਂ ਬਾਅਦ ਅਗਸਤ ਮਹੀਨੇ 'ਚ ਸਭ ਤੋਂ ਵੱਧ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਅਨੁਸਾਰ ਅਗਸਤ 1901 'ਚ 277 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ। ਮੌੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ 13 ਅਗਸਤ ਸਵੇਰੇ 8.30 ਵਜੇ ਤੱਕ ਦੇ ਰਿਕਾਰਡ ਕੀਤੇ ਗਏ ਅੰਕੜਿਆਂ ਮੁਤਾਬਿਕ 24 ਘੰਟਿਆਂ 'ਚ 172.66 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ। ਜੋ ਦੂਸਰੀ ਸਭ ਤੋਂ ਵੱਧ ਬਾਰਿਸ਼ ਹੈ। ਇਸ ਤੋਂ ਇਲਾਵਾ ਸਮੁੱਚੇ ਹਿਮਾਚਲ ਪ੍ਰਦੇਸ਼ ਸੂਬੇ 'ਚ 78.3 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ, ਜੋ ਸੱਤ ਸਾਲਾਂ 'ਚ ਸਭ ਤੋਂ ਵੱਧ ਹੈ।
ਚਿੰਤਪੁਰਨੀ ਤੋਂ ਵਾਪਸ ਆਉਂਦਿਆਂ ਕਪੂਰਥਲਾ ਦੇ ਪਰਿਵਾਰ ਦੀ ਕਾਰ ਖੱਡ 'ਚ ਡਿੱਗੀ-ਬੱਚੀ ਦੀ ਮੌਤ
ਸੰਤੋਖਗੜ੍ਹ, 13 ਅਗਸਤ (ਮਲਕੀਅਤ ਸਿੰਘ)-ਅੱਜ ਤੜਕੇ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਕੇ ਵਾਪਸ ਜਾ ਰਹੇ ਪੰਜਾਬ ਦੇ ਕਪੂਰਥਲਾ ਤੋਂ ਆਏ ਪਰਿਵਾਰ ਨਾਲ ਦਰਦਨਾਕ ਹਾਦਸਾ ਵਾਪਰਿਆ। ਊਨਾ ਜ਼ਿਲ੍ਹੇ ਦੇ ਐਸ. ਪੀ. ਦਿਵਾਕਰ ਸ਼ਰਮਾ ਨੇ ਦੱਸਿਆ ਕਿ ਇਹ ਪਰਿਵਾਰ ਦਰਸ਼ਨ ਕਰਨ ਤੋਂ ਬਾਅਦ ਵਾਪਸ ਜਾ ਰਿਹਾ ਸੀ। ਭਾਰੀ ਮੀਂਹ ਕਾਰਨ ਚਿੰਤਪੁਰਨੀ ਸ਼ੰਭੂ ਬੈਰੀਅਰ ਦੇ ਨਜ਼ਦੀਕ ਸੜਕ ਪਾਣੀ ਦੇ ਤੇਜ਼ ਵਹਾਅ ਕਾਰਨ ਵਹਿ ਗਈ, ਜਿਸ ਕਾਰਨ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ ਇਕ ਤਿੰਨ ਸਾਲਾ ਬੱਚੀ ਦੀ ਮੌਤ ਹੋ ਗਈ।

ਸਾਬਕਾ ਲੋਕ ਸਭਾ ਸਪੀਕਰ ਸੋਮਨਾਥ ਚੈਟਰਜੀ ਨਹੀਂ ਰਹੇ

ਪ੍ਰਧਾਨ ਮੰਤਰੀ ਤੇ ਹੋਰਾਂ ਵਲੋਂ ਦੁੱਖ ਪ੍ਰਗਟ

ਕੋਲਕਾਤਾ, 13 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਕਮਿਊਨਿਸਟ ਨੇਤਾ ਅਤੇ ਲੋਕ ਸਭਾ ਦੇ ਸਾਬਕਾ ਸਪੀਕਰ ਸੋਮਨਾਥ ਚੈਟਰਜੀ ਦਾ ਅੱਜ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ 'ਚ ਦਿਹਾਂਤ ਹੋ ਗਿਆ। ਹਸਪਤਾਲ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਬਹੁਤੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਹ 89 ਵਰ੍ਹਿਆਂ ਦੇ ਸਨ ਅਤੇ ਆਪਣੇ ਪਿਛੇ ਪਤਨੀ, ਇਕ ਪੁੱਤਰ ਤੇ ਦੋ ਧੀਆਂ ਛੱਡ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਕੱਲ੍ਹ ਹਲਕੇ ਜਿਹੇ ਦਿਲ ਦੇ ਦੌਰੇ ਪਿਛੋਂ ਸਿਹਤ ਖਰਾਬ ਹੋਣ ਕਾਰਨ ਅੱਜ ਸਵੇਰੇ 8.15 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਚੈਟਰਜੀ ਗੁਰਦੇ ਨਾਲ ਸਬੰਧਿਤ ਬਿਮਾਰੀ ਤੋਂ ਪੀੜਤ ਸੀ ਅਤੇ ਉਨ੍ਹਾਂ ਨੂੰ ਪਿਛਲੇ ਮੰਗਲਵਾਰ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਬਹੁਤੇ ਅੰਗ ਜਵਾਬ ਦੇ ਗਏ ਸਨ ਅਤੇ ਬੀਤੀ ਦੇਰ ਰਾਤ ਤੋਂ ਉਨ੍ਹਾਂ ਦੀ ਸਿਹਤ 'ਤੇ ਇਲਾਜ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ। ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੇ ਰਾਜਨੀਤੀ ਤੋਂ ਉਪਰ ਉੱਠ ਕੇ ਚੈਟਰਜੀ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਪ੍ਰਮੁੱਖ ਸੰਸਦ ਮੈਂਬਰ ਆਖਿਆਂ ਜਿਨ੍ਹਾਂ ਨੇ ਭਾਰਤੀ ਰਾਜਨੀਤੀ ਨੂੰ ਅਮੀਰ ਬਣਾਇਆ।
ਪ੍ਰਧਾਨ ਮੰਤਰੀ ਵਲੋਂ ਦੁੱਖ ਪ੍ਰਗਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਭਾਰਤੀ ਰਾਜਨੀਤੀ ਦੇ ਮਹਾਰਥੀ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਾਡੇ ਸੰਸਦੀ ਲੋਕਤੰਤਰ ਨੂੰ ਅਮੀਰ ਬਣਾਇਆ ਅਤੇ ਉਹ ਗਰੀਬ ਤੇ ਕਮਜ਼ੋਰ ਵਰਗਾਂ ਦੀ ਬਿਹਤਰੀ ਲਈ ਇਕ ਮਜ਼ਬੂਤ ਆਵਾਜ਼ ਸੀ।
ਰਾਹੁਲ ਨੇ ਇਕ ਸੰਸਥਾ ਆਖਿਆ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਚੈਟਰਜੀ ਇਕ ਸੰਸਥਾ ਸਨ ਅਤੇ ਸਾਰੇ ਸੰਸਦ ਮੈਂਬਰ ਪਾਰਟੀ ਰਾਜਨੀਤੀ ਤੋਂ ਉੱਪਰ ਉੱਠ ਕੇ ਉਨ੍ਹਾਂ ਦਾ ਸਤਿਕਾਰ ਤੇ ਪ੍ਰਸੰਸਾ ਕਰਦੇ ਸਨ।
ਸੋਮਨਾਥ ਨੇ ਸਪੀਕਰ ਦੇ ਅਹੁਦੇ ਨੂੰ ਰਾਜਨੀਤੀ ਤੋਂ ਉੱਪਰ ਰੱਖਿਆ-ਮਹਾਜਨ
ਲੋਕ ਸਭਾ ਦੀ ਸਪੀਕਰ ਸੁਮਿਤਰਾ ਮਹਾਜਨ ਨੇ ਸੋਮਨਾਥ ਚੈਟਰਜੀ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਹੇਠਲੇ ਸਦਨ ਦੇ ਸਪੀਕਰ ਵਜੋਂ ਕਾਰਜਕਾਲ ਉਨ੍ਹਾਂ ਲਈ ਇਕ ਅਗਵਾਈ ਸੀ। ਚੈਟਰਜੀ ਨਾਲ ਆਪਣੀ ਲੰਬੀ ਸਾਂਝ ਦਾ ਜ਼ਿਕਰ ਕਰਦਿਆਂ ਮਹਾਜਨ ਨੇ ਕਿਹਾ ਕਿ ਉਹ ਵੱਖਰੀ ਵਿਚਾਰਧਾਰਾ ਰੱਖਦੇ ਸਨ ਪਰ ਉਨ੍ਹਾਂ ਲਈ ਹਮੇਸ਼ਾ ਦਿਆਲੂ ਰਹਿੰਦੇ ਸਨ। ਮਹਾਜਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਚੈਟਰਜੀ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਉਹ ਮੇਰੇ ਵੱਡੇ ਭਰਾ ਸਨ।
ਅੰਸਾਰੀ ਵਲੋਂ ਵੀ ਦੁੱਖ ਪ੍ਰਗਟ
ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਆਪਣੇ ਸ਼ੋਕ ਸੁਨੇਹੇ ਵਿਚ ਕਿਹਾ ਕਿ ਉਹ ਇਕ ਅਸਧਾਰਨ ਮਨੁੱਖ, ਇਕ ਉੱਘੇ ਸੰਸਦ ਮੈਂਬਰ ਅਤੇ ਲੋਕ ਸਭਾ ਦੇ ਬਹੁਤ ਹੀ ਸਪਸ਼ਟਵਾਦੀ ਸਪੀਕਰ ਸਨ। ਉਹ ਪੀੜਤ ਪਰਿਵਾਰ ਨਾਲ ਗਹਿਰੀ ਹਮਦਰਦੀ ਕਰਦੇ ਹਨ।
ਮਮਤਾ ਬੈਨਰਜੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੂੰ ਲੋਕ ਸਭਾ ਦੇ ਸਾਬਕਾ ਸਪੀਕਰ ਸੋਮਨਾਥ ਚੈਟਰਜੀ ਦੀ ਮੌਤ 'ਤੇ ਡਾਢਾ ਦੁੱਖ ਹੋਇਆ ਹੈ। ਉਨ੍ਹਾਂ ਦੀ ਪਰਿਵਾਰ ਅਤੇ ਪ੍ਰਸੰਸਕਾਂ ਨਾਲ ਹਮਦਰਦੀ ਹੈ। ਇਹ ਸਾਡੇ ਸਾਰਿਆਂ ਲਈ ਵੱਡਾ ਘਾਟਾ ਹੈ। ਰਾਜਪਾਲ ਕੇ. ਐਨ. ਤ੍ਰਿਪਾਠੀ ਨੇ ਵੀ ਚੈਟਰਜੀ ਦੇ ਦਿਹਾਂਤ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ।
ਸੋਮਨਾਥ ਦੀ ਮ੍ਰਿਤਕ ਦੇਹ ਹਸਪਤਾਲ ਨੂੰ ਦਾਨ ਕੀਤੀ
ਸੋਮਨਾਥ ਚੈਟਰਜੀ ਨੂੰ ਪੱਛਮੀ ਬੰਗਾਲ ਸਭਾ ਦੀ ਹਦੂਦ ਵਿਚ ਬੰਦੂਕਾਂ ਨਾਲ ਸਲਾਮੀ ਦਿੱਤੀ। ਇਸ ਪਿਛੋਂ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੀ ਮ੍ਰਿਤਕ ਦੇਹ ਐਸ. ਐਸ. ਕੇ. ਐਮ. ਹਸਪਤਾਲ ਕੋਲਕਾਤਾ ਨੂੰ ਦਾਨ ਕਰ ਦਿੱਤੀ। ਚੈਟਰਜੀ ਨੇ 2002 ਵਿਚ ਆਪਣੀ ਮ੍ਰਿਤਕ ਦੇਹ ਮੈਡੀਕਲ ਕਾਲਜ ਨੂੰ ਦਾਨ ਦੇਣ ਦਾ ਸੰਕਲਪ ਕੀਤਾ ਸੀ।
ਸੋਮਨਾਥ ਨੂੰ ਆਪਣਾ ਵਾਰਸ ਬਣਾਉਣਾ ਚਾਹੁੰਦੇ ਸਨ ਜੋਤੀ ਬਾਸੂ
ਮੁੱਖ ਮੰਤਰੀ ਜੋਤੀ ਬਾਸੂ ਬੁੱਧਦੇਵ ਭੱਟਾਚਾਰੀਆ ਨੂੰ ਨਹੀਂ, ਸੋਮਨਾਥ ਚੈਟਰਜੀ ਨੂੰ ਆਪਣਾ ਵਾਰਸ ਬਣਾਉਣਾ ਚਾਹੁੰਦੇ ਸਨ। ਕਿਹਾ ਜਾਂਦਾ ਹੈ ਕਿ ਇਸੇ ਕਾਰਨ ਜੋਤੀ ਬਾਸੂ ਚੈਟਰਜੀ ਨੂੰ ਵੈਸਟ ਬੰਗਾਲ ਇੰਡਸਟ੍ਰੀਅਲ ਫਾਈਨਾਂਸ ਕਾਰਪੋਰੇਸ਼ਨ ਦਾ ਚੇਅਰਮੈਨ ਬਣਾ ਕੇ ਕੋਲਕਾਤਾ ਲੈ ਕੇ ਆਏ ਸਨ। ਬਾਸੂ ਨੇ ਚੈਟਰਜੀ ਨੂੰ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਲਈ ਕਿਹਾ ਸੀ ਪਰ ਚੈਟਰਜੀ ਨੇ ਮੁੱਖ ਮੰਤਰੀ ਦੀ ਕੁਰਸੀ ਸਾਂਭਣ ਤੋਂ ਨਾਂਹ ਕਰਦਿਆਂ ਬੁੱਧਦੇਵ ਦਾ ਨਾਂਅ ਅੱਗੇ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਬਾਸੂ ਨੂੰ ਕੁਝ ਹੋਰ ਸਮਾਂ ਅਹੁਦੇ 'ਤੇ ਰਹਿਣ ਦੀ ਸਲਾਹ ਦਿੱਤੀ ਸੀ, ਜਿਸ ਨਾਲ ਬੁੱਧਦੇਵ ਸਰਕਾਰ ਦਾ ਕੰਮਕਾਜ ਤੇ ਤਰੀਕੇ ਸਮਝ ਸਕਣ।
ਇਕ ਵਾਰ ਸੁਪਰੀਮ ਕੋਰਟ ਦਾ ਨੋਟਿਸ ਲੈਣ ਤੋਂ ਨਾਂਹ ਕਰ ਦਿੱਤੀ ਸੀ ਚੈਟਰਜੀ ਨੇ
ਕੋਲਕਾਤਾ, 13 ਅਗਸਤ (ਪੀ. ਟੀ. ਆਈ.)-ਇਕ ਵਿਲੱਖਣ ਸੰਸਦ ਮੈਂਬਰ ਸੋਮਨਾਥ ਚੈਟਰਜੀ ਪਹਿਲੇ ਕਮਿਊਨਿਸਟ ਆਗੂ ਸਨ ਜਿਹੜੇ ਲੋਕ ਸਭਾ ਦੇ ਸਪੀਕਰ ਬਣੇ ਅਤੇ ਇਕ ਵਾਰ ਉਨ੍ਹਾਂ ਨਿਆਂਪਾਲਿਕਾ ਅਤੇ ਵਿਧਾਨ ਮੰਡਲ ਵਿਚਕਾਰ ਨਿਸ਼ਾਨਦੇਹੀ ਕਰਦਿਆਂ ਸੁਪਰੀਮ ਕੋਰਟ ਦਾ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ। 10 ਵਾਰ ਸੰਸਦ ਮੈਂਬਰ ਬਣੇ ਚੈਟਰਜੀ ਆਪਣੀ ਜਿੰਦਗੀ ਦਾ ਬਹੁਤਾ ਸਮਾਂ ਮਾਰਕਸੀ ਪਾਰਟੀ ਨਾਲ ਜੁੜੇ ਰਹੇ ਅਤੇ ਉਨ੍ਹਾਂ ਨੂੰ ਲੋਕ ਸਭਾ ਦੇ ਬਹੁਤ ਹੀ ਮੰਨੇ ਪ੍ਰਮੰਨੇ ਸਪੀਕਰਾਂ 'ਚ ਸ਼ਮਾਰ ਹੋਣ ਵਜੋਂ ਯਾਦ ਕੀਤਾ ਜਾਵੇਗਾ। ਮਾਰਕਸੀ ਨੇਤਾ ਜੋਤੀ ਬਾਸੂ ਦੇ ਬਹੁਤ ਨੇੜੇ ਰਹੇ ਚੈਟਰਜੀ ਯੂ. ਪੀ. ਏ. ਦੀ ਪਹਿਲੀ ਸਰਕਾਰ ਸਮੇਂ 2004 ਵਿਚ ਸਰਬਸੰਮਤੀ ਨਾਲ ਲੋਕ ਸਭਾ ਦੇ ਸਪੀਕਰ ਚੁਣੇ ਗਏ ਸਨ। ਜੁਲਾਈ 2008 ਵਿਚ ਮਾਰਕਸੀ ਪਾਰਟੀ ਦੇ ਜਨਰਲ ਸਕੱਤਰ ਪ੍ਰਕਾਸ਼ ਕਰਾਤ ਦੀ ਅਗਵਾਈ ਵਿਚ ਉਨ੍ਹਾਂ ਦੀ ਪਾਰਟੀ ਵਲੋਂ ਯੂ. ਪੀ. ਏ. ਸਰਕਾਰ ਤੋਂ ਹਮਾਇਤ ਲੈਣ ਪਿਛੋਂ ਇਹ ਕਹਿੰਦੇ ਹੋਏ ਆਪਣਾ ਅਹੁਦਾ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਸਪੀਕਰ ਦਾ ਅਹੁਦਾ ਰਾਜਨੀਤੀ ਤਂੋ ਉੱਪਰ ਹੁੰਦਾ ਹੈ। ਮਾਰਕਸੀ ਪਾਰਟੀ ਨੇ 23 ਜੁਲਾਈ, 2008 ਵਿਚ ਉਨ੍ਹਾਂ ਨੂੰ ਪਾਰਟੀ ਦੀ ਪੁਜ਼ੀਸ਼ਨ ਨਾਲ ਗੰਭੀਰ ਸਮਝੌਤਾ ਕਰਨ ਕਰਕੇ ਪਾਰਟੀ ਵਿਚੋਂ ਕੱਢ ਦਿੱਤਾ ਸੀ। ਆਪਣੇ ਸਪੀਕਰ ਦੇ ਕਾਰਜਕਾਲ ਦੌਰਾਨ ਚੈਟਰਜੀ ਨੇ 2005 ਵਿਚ ਕਿਹਾ ਸੀ ਕਿ ਪੈਸੇ ਲੈ ਕੇ ਸਵਾਲ ਪੁੱਛਣ ਦੇ ਘੁਟਾਲੇ ਵਿਚ ਆਪਣੇ ਮੈਂਬਰਾਂ ਨੂੰ ਕੱਢਣ ਲਈ ਲੋਕ ਸਭਾ ਦੀ ਸ਼ਕਤੀ ਸਬੰਧੀ ਉਨ੍ਹਾਂ ਨੂੰ ਨੋਟਿਸ ਭੇਜ ਕੇ ਸੁਪਰੀਮ ਕੋਰਟ ਨੇ ਲਕਸ਼ਮਣ ਰੇਖਾ ਦੀ ਉਲੰਘਣਾ ਕੀਤੀ ਹੈ। ਤਦ ਉਨ੍ਹਾਂ ਨੇ ਮਾਮਲੇ ਦੀ ਸੁਣਵਾਈ ਸਮੇਂ ਸਪੀਕਰ ਵਜੋਂ ਸੁਪਰੀਮ ਕੋਰਟ ਸਾਹਮਣੇ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ ਸੀ। ਆਸਾਮ ਵਿਚ ਤੇਜਪੁਰ ਵਿਖੇ 25 ਜੁਲਾਈ, 1929 ਨੂੰ ਐਨ. ਸੀ. ਚੈਟਰਜੀ ਜਿਹੜੇ ਅਖਿਲ ਭਾਰਤੀ ਹਿੰਦੂ ਮਹਾਸਭਾ ਦੇ ਇਕ ਵਾਰ ਪ੍ਰਧਾਨ ਰਹੇ ਸਨ ਦੇ ਘਰ ਜਨਮੇ ਸੋਮਨਾਥ ਚੈਟਰਜੀ ਨੇ ਮੁਢਲੀ ਸਿੱਖਿਆ ਕੋਲਕਾਤਾ ਅਤੇ ਉਚੇਰੀ ਸਿੱਖਿਆ ਬਰਤਾਨੀਆ ਵਿਚ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ ਬਰਤਾਨੀਆ ਵਿਚ ਮਿਡਲ ਟੈਂਪਲ ਤੋਂ ਕਾਨੂੰਨ ਦੀ ਪੜ੍ਹਾਈ (ਬਰਿਸਟਰ-ਐਟ-ਲਾਅ) ਕੀਤੀ ਹੋਈ ਸੀ। ਉਹ 1968 ਤੋਂ 2008, ਜਦੋਂ ਉਨ੍ਹਾਂ ਨੂੰ ਪਾਰਟੀ 'ਚੋਂ ਕੱਢਿਆ ਗਿਆ ਸੀ, ਤਕ ਚਾਰ ਦਹਾਕੇ ਮਾਰਕਸੀ ਪਾਰਟੀ ਨਾਲ ਜੁੜੇ ਰਹੇ।
ਬੰਦੂਕਾਂ ਦੀ ਸਲਾਮੀ ਨਾਲ ਦਿੱਤੀ ਅੰਤਿਮ ਵਿਦਾਈ
ਕੋਲਕਾਤਾ, 13 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਲੋਕ ਸਭਾ ਦੇ ਸਾਬਕਾ ਸਪੀਕਰ ਸੋਮਨਾਥ ਚੈਟਰਜੀ ਨੂੰ ਸੇਜਲ ਅੱਖਾਂ ਅਤੇ ਬੰਦੂਕਾਂ ਦੀ ਸਲਾਮੀ ਨਾਲ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਦੀ ਮਰਜ਼ੀ ਮੁਤਾਬਿਕ ਉਨਾਂ ਦੇ ਮ੍ਰਿਤਕ ਦੇਹ ਨੂੰ ਅੱਜ ਸ਼ਾਮ ਐਸ. ਐਸ. ਕੇ. ਐਮ. ਹਸਪਤਾਲ ਦੇ ਸਪੁਰਦ ਕਰ ਦਿਤਾ ਗਿਆ। ਸਾਬਕਾ ਲੋਕ ਸਭਾ ਸਪੀਕਰ ਨੇ 2003 'ਚ ਆਪਣਾ ਸਰੀਰ ਦਾਨ ਕਰਨ ਦਾ ਸੰਕਲਪ ਕੀਤਾ ਸੀ। ਹੁਣ ਉਨਾਂ ਨੂੰ ਹਸਪਤਾਲ ਦੇ ਐਨਾਟਾਮੀ ਵਿਭਾਗ 'ਚ ਆਪਣੇ ਰਾਜਨੀਤਕ ਗੁਰੂ ਰਹੇ ਸਾਬਕਾ ਮੁੱਖ ਮੰਤਰੀ ਜਯੋਤੀ ਬਾਸੂ ਦੀ ਮ੍ਰਿਤਕ ਦੇਹ ਦੇ ਨਾਲ ਹੀ ਰੱਖਿਆ ਜਾਵੇਗਾ। ਉਨਾਂ ਦੀਆਂ ਅੱਖਾਂ ਪ੍ਰਿਯੰਵਦਾ ਬਿਰਲਾ ਹਸਪਤਾਲ ਨੂੰ ਦਿੱਤੀਆਂ ਗਈਆਂ ਹਨ। ਅੱਜ ਸਵੇਰੇ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ ਤੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਥਾਨਕ ਘਰ ਤੋਂ ਬਾਅਦ ਕਲਕੱਤਾ ਹਾਈਕੋਰਟ ਲਿਜਾਇਆ ਗਿਆ, ਜਿਥੇ ਵਕੀਲਾਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਕੀਤੇ ਅਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਪਿਛੋਂ ਉਨ੍ਹਾਂ ਦੀ ਮ੍ਰਿਤਕ ਦੇਹ ਵਿਧਾਨ ਸਭਾ ਭਵਨ ਲਿਜਾਈ ਗਈ ਜਿਥੇ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਥੇ ਉਨ੍ਹਾਂ ਨੂੰ ਬੰਦੂਕਾਂ ਦੀ ਸਲਾਮੀ ਦਿੱਤੀ ਗਈ। ਉਨਾਂ ਦੀ ਮਰਜ਼ੀ ਮੁਤਾਬਿਕ ਮ੍ਰਿਤਕ ਦੇਹ ਐਸ.ਐਸ.ਕੇ.ਐਮ. ਹਸਪਤਾਲ ਦੇ ਸਪੁਰਦ ਕਰ ਦਿੱਤੀ ਗਈ। ਚੇਤੇ ਰਹੇ ਕਿ 2010 'ਚ ਜਯੋਤੀ ਬਾਸੂ ਦੀ ਮ੍ਰਿਤਕ ਦੇਹ ਵੀ ਇਸੇ ਹਸਪਤਾਲ ਦੇ ਸਪੁਰਦ ਕੀਤੀ ਗਈ ਸੀ।

ਕੇਜਰੀਵਾਲ, ਸਿਸੋਦੀਆ ਅਤੇ 11 ਵਿਧਾਇਕਾਂ ਖ਼ਿਲਾਫ਼ ਦੋਸ਼ ਪੱਤਰ ਦਾਇਰ

ਮਾਮਲਾ ਮੁੱਖ ਸਕੱਤਰ ਦੀ ਕੁੱਟਮਾਰ ਦਾ

ਨਵੀਂ ਦਿੱਲੀ, 13 ਅਗਸਤ (ਜਗਤਾਰ ਸਿੰਘ)-ਦਿੱਲੀ ਸਰਕਾਰ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਮੁੱਖ ਮੰਤਰੀ ਰਿਹਾਇਸ਼ 'ਤੇ ਕੁੱਟਮਾਰ ਦੇ ਮਾਮਲੇ 'ਚ ਦਿੱਲੀ ਪੁਲਿਸ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਦੋਸ਼ ਪੱਤਰ ਦਾਖ਼ਲ ਹੋਣ ਉਪਰੰਤ ਕੇਜਰੀਵਾਲ ਤੇ ਸਿਸੋਦੀਆ ਦੀਆਂ ਮੁਸ਼ਕਲਾਂ 'ਚ ਵਾਧਾ ਹੋਣ ਦੀ ਸੰਭਾਵਨਾ ਵਧ ਗਈ ਹੈ। ਪਟਿਆਲਾ ਹਾਊਸ ਕੋਰਟ 'ਚ ਦਾਖ਼ਲ ਕੀਤੇ ਇਸ ਦੋਸ਼ ਪੱਤਰ 'ਚ ਕੇਜਰੀਵਾਲ ਤੇ ਸਿਸੋਦੀਆ ਤੋਂ ਇਲਾਵਾ 11 ਵਿਧਾਇਕਾਂ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ। ਕੁੱਟਮਾਰ ਤੇ ਬਦਸਲੂਕੀ ਦੇ ਇਸ ਮਾਮਲੇ 'ਚ ਦਿੱਲੀ ਪੁਲਿਸ ਨੇ ਕੁਲ 13 ਵਿਅਕਤੀਆਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਦਿੱਲੀ ਪੁਲਿਸ ਨੇ ਪਟਿਆਲਾ ਹਾਊਸ ਕੋਰਟ ਨੰਬਰ-16 'ਚ ਸੀਲਬੰਦ ਲਿਫ਼ਾਫ਼ੇ 'ਚ 1533 ਪੰਨਿਆਂ ਦਾ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਜਾਣਕਾਰੀ ਮੁਤਾਬਿਕ ਪੁਲਿਸ ਨੇ ਕਈ ਵਿਅਕਤੀਆਂ ਦੇ ਬਿਆਨ ਅਤੇ ਸਬੂਤਾਂ ਦੇ ਆਧਾਰ 'ਤੇ ਦੋਸ਼ ਪੱਤਰ ਤਿਆਰ ਕੀਤਾ ਹੈ ਅਤੇ ਇਸ ਪੂਰੇ ਮਾਮਲੇ 'ਚ ਕੇਜਰੀਵਾਲ ਦੇ ਸਾਬਕਾ ਸਲਾਹਕਾਰ ਵੀ. ਕੇ. ਜੈਨ ਨੂੰ ਮੁੱਖ ਸਰਕਾਰੀ ਗਵਾਹ ਬਣਾਇਆ ਹੈ। ਦੱਸਣਯੋਗ ਹੈ ਕਿ ਅੰਸ਼ੂ ਪ੍ਰਕਾਸ਼ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਆਮ ਆਦਮੀ ਪਾਰਟੀ ਦੇ 2 ਵਿਧਾਇਕ ਪ੍ਰਕਾਸ਼ ਜਰਵਾਲ ਅਤੇ ਅਮਾਨਤੁੱਲਾਹ ਖ਼ਾਨ ਜੇਲ੍ਹ ਵੀ ਗਏ ਸਨ, ਜਿਨ੍ਹਾਂ ਨੂੰ ਹੁਣ ਅਦਾਲਤ ਤੋਂ ਜ਼ਮਾਨਤ ਮਿਲੀ ਹੋਈ ਹੈ। ਇਸ ਮਾਮਲੇ 'ਚ ਦਿੱਲੀ ਪੁਲਿਸ ਵਲੋਂ ਕੇਜਰੀਵਾਲ ਅਤੇ ਸਿਸੋਦੀਆ ਪਾਸੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ।

ਅੰਮ੍ਰਿਤਸਰ ਤੋਂ ਕੁਆਲਾਲੰਪੁਰ ਵਿਚਕਾਰ ਸਿੱਧੀ ਉਡਾਣ 16 ਤੋਂ

ਰਾਜਾਸਾਂਸੀ, 13 ਅਗਸਤ (ਹੇਰ, ਖੀਵਾ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਚੱਲ ਰਹੀਆਂ ਫਲਾਈਟਾਂ ਸਬੰਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਸ: ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਏਅਰ ਏਸ਼ੀਆ ਦੀ ਕੁਆਲਾਲੰਪੁਰ ਲਈ ਨਵੀਂ ਹਵਾਈ ਉਡਾਣ ਸ਼ੁਰੂ ਹੋ ਰਹੀ ਹੈ, ਜੋ ਅੱਗੇ ਮੈਲਬੌਰਨ ਤੱਕ ਜਾਵੇਗੀ। ਸ: ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਸਪਾਈਸ ਜੈੱਟ ਵਲੋਂ ਵੀ ਜਲਦੀ ਹੀ ਕੋਲਕਾਤਾ ਲਈ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੀ ਮੰਗ ਅਨੁਸਾਰ ਪਟਨਾ ਸਾਹਿਬ ਲਈ ਨਵੀਂ ਉਡਾਣ ਸ਼ੁਰੂ ਕਰਵਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ: ਔਜਲਾ ਨੇ ਉਕਤ ਗੱਲਾਂ ਦਾ ਪ੍ਰਗਟਾਵਾ ਅੱਜ ਇਥੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡੇ ਦੇ ਵਿਸਥਾਰ ਲਈ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਤਖ਼ਤ 'ਤੇ ਬਿਰਾਜਮਾਨ ਹੋਣ ਜਾ ਰਹੇ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕਰਨ ਲਈ ਸਾਬਕਾ ਕ੍ਰਿਕਟਰ ਅਤੇ ਮੌਜੂਦਾ ਕੈਬਨਿਟ ਮੰਤਰੀ ਪੰਜਾਬ ਸ: ਨਵਜੋਤ ਸਿੰਘ ਸਿੱਧੂ ਨੂੰ ਉਸ ਸਮਾਗਮ 'ਚ ਸ਼ਾਮਿਲ ਹੋਣ ਲਈ ਮਿਲੇ ਸੱਦਾ ਪੱਤਰ 'ਤੇ ਟਿੱਪਣੀ ਕਰਦਿਆਂ ਭਾਜਪਾ ਦੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸੁਆਮੀ ਵਲੋਂ ਦਿੱਤੇ ਬਿਆਨ ਕਿ ਜੋ ਵੀ ਵਿਸ਼ੇਸ਼ ਵਿਅਕਤੀ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਣ ਲਈ ਪਾਕਿਸਤਾਨ ਜਾਵੇਗਾ, ਉਹ ਦੇਸ਼ ਦਾ ਗ਼ੱਦਾਰ ਹੋਵੇਗਾ, ਬਾਰੇ ਸ: ਔਜਲਾ ਨੇ ਕਿਹਾ ਕਿ ਸ: ਨਵਜੋਤ ਸਿੰਘ ਸਿੱਧੂ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਸ੍ਰੀ ਇਮਰਾਨ ਖ਼ਾਨ ਦੇ ਖੇਡ ਜਗਤ ਸਮੇਂ ਦੇ ਆੜੀ ਹਨ ਅਤੇ ਉਹ ਉਨ੍ਹਾਂ ਵਲੋਂ ਦਿੱਤੇ ਨਿੱਜੀ ਸੱਦੇ ਤਹਿਤ ਹੀ ਜਾ ਰਹੇ ਹਨ ਪਰ ਇਸ ਦੇ ਐਨ ਉਲਟ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਬਿਨਾਂ ਕਿਸੇ ਬੁਲਾਵੇ 'ਤੇ ਹੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਜਨਮ ਦਿਨ ਦਾ ਕੇਕ ਕੱਟ ਕੇ ਕਿਹੜੀ ਦੇਸ਼ ਭਗਤੀ ਦਾ ਸਬੂਤ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ: ਸਿੱਧੂ ਆਪਣੇ ਖੇਡ ਕਾਲ ਦੌਰਾਨ ਤੋਂ ਇਮਰਾਨ ਖ਼ਾਨ ਦੇ ਕਰੀਬੀ ਆੜੀ ਵੀ ਹਨ ਤੇ ਇਕ ਗੁਆਂਢੀ ਮੁਲਕ ਦੇ ਪ੍ਰਧਾਨ ਮੰਤਰੀ ਦੇ ਅਹਿਮ ਸਮਾਗਮ ਸਬੰਧੀ ਹੋ ਰਹੀਆਂ ਰਸਮਾਂ 'ਚ ਸ਼ਾਮਿਲ ਹੋਣ ਲਈ ਮਿਲੇ ਵਿਸ਼ੇਸ਼ ਸੱਦੇ ਤਹਿਤ ਹੀ ਜਾ ਰਹੇ ਹਨ ਪਰ ਦੇਸ਼ ਦੀ ਫ਼ੌਜ ਦੇ ਇਕ ਜਵਾਨ ਦੇ ਸਿਰ ਬਦਲੇ ਦੁਸ਼ਮਣ ਦੇ ਦਸ ਸਿਰ ਲਿਆਉਣ ਦਾ ਦਾਅਵਾ ਕਰਨ ਵਾਲਾ ਪ੍ਰਧਾਨ ਮੰਤਰੀ ਬਿਨਾਂ ਸੱਦੇ ਕੇਕ ਕੱਟ ਆਉਣ ਦੇ ਕਾਰਜ 'ਤੇ ਭਾਜਪਾ ਆਗੂ ਕੀ ਕਹਿਣਾ ਪਸੰਦ ਕਰਨਗੇ। ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ: ਕਮਲਦੀਪ ਸਿੰਘ ਸੰਘਾ ਏਅਰਪੋਰਟ ਦੇ ਡਾਇਰੈਕਟਰ ਤੋਂ ਇਲਾਵਾ ਸ੍ਰੀ ਹਰਭਿੰਦਰ ਸਿੰਘ ਰਾਜਨ ਗਿੱਲ ਤੇ ਸ: ਮਨਮੋਹਨ ਸਿੰਘ ਨੇ ਵੀ ਹਵਾਈ ਅੱਡੇ ਦੇ ਵਿਕਾਸ ਕਾਰਜਾਂ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।

ਟਾਲ-ਮਟੋਲ ਤੋਂ ਬਾਅਦ ਤਫ਼ਤੀਸ਼ 'ਚ ਸ਼ਾਮਿਲ ਹੋਇਆ ਬਿਸ਼ਪ ਫਰੈਂਕੋ

ਦੋ ਹੋਰਾਂ ਤੋਂ ਵੀ ਕੀਤੀ ਪੁੱਛਗਿੱਛ

ਜਲੰਧਰ, 13 ਅਗਸਤ (ਮੇਜਰ ਸਿੰਘ)-ਰੋਮਨ ਕੈਥੋਲਿਕ ਡਾਇਓਸਿਸ ਚਰਚ ਜਲੰਧਰ ਦੇ ਬਿਸ਼ਪ ਫਰੈਂਕੋ ਮੁਲਾਕਲ ਜਬਰ ਜਨਾਹ ਦੇ ਲੱਗੇ ਦੋਸ਼ਾਂ ਦੀ ਕੇਰਲ ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ ਵਿਚ ਸਾਰਾ ਦਿਨ ਸ਼ਾਮਲ ਹੋਣ ਤੋਂ ਟਾਲ-ਮਟੋਲ ਕਰਦਾ ਰਿਹਾ, ਪਰ ਪੁਲਿਸ ਨੇ ਚਰਚ ਦੇ ਅੰਦਰਲੇ ਹਲਕਿਆਂ ਦੇ ਭਾਰੀ ਦਬਾਅ ਤੋਂ ਬਾਅਦ ਆਖ਼ਰ ਦੇਰ ਸ਼ਾਮ 7.48 ਵਜੇ ਬਿਸ਼ਪ ਹਾਊਸ ਪੁੱਜਿਆ ਤੇ ਜਾਂਚ ਟੀਮ ਵਲੋਂ ਕੀਤੀ ਜਾ ਰਹੀ ਤਫ਼ਤੀਸ਼ ਵਿਚ ਸ਼ਾਮਲ ਹੋ ਗਿਆ। ਕੇਰਲ ਪੁਲਿਸ ਦੀ ਜਾਂਚ ਟੀਮ ਦੁਪਹਿਰ ਸਮੇਂ ਬਿਸ਼ਪ ਮੁਲਾਕਲ ਤੋਂ ਪੁੱਛਗਿੱਛ ਲਈ ਸਿਵਲ ਲਾਈਨ ਵਿਖੇ ਸਥਿਤ ਬਿਸ਼ਪ ਹਾਊਸ ਪੁੱਜੀ। ਸ਼ਾਮ ਤੱਕ ਬਿਸ਼ਪ ਦੇ ਚਰਚ ਵਿਚ ਹਾਜ਼ਰ ਹੋਣ ਬਾਰੇ ਤੇ ਤਫ਼ਤੀਸ਼ ਵਿਚ ਸ਼ਾਮਲ ਹੋਣ ਬਾਰੇ ਡੂੰਘਾ ਭੇਦ ਬਣਿਆ ਰਿਹਾ। ਸੁਰੱਖਿਆ ਲਈ ਤਾਇਨਾਤ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਕੇਰਲਾ ਜਾਂਚ ਟੀਮ ਦੇ ਮੈਂਬਰਾਂ ਨੇ ਇਸ ਗੱਲ ਦੀ ਭਾਫ਼ ਬਾਹਰ ਨਹੀਂ ਕੱਢੀ ਕਿ ਮੁਲਾਕਤ ਤਫਤੀਸ਼ ਵਿਚ ਸ਼ਾਮਲ ਹੋਣ ਲਈ ਚਰਚ ਦੇ ਅੰਦਰ ਹਾਜ਼ਰ ਹਨ ਕਿ ਨਹੀਂ ਹਨ। ਚਰਚ ਦਾ ਵਕੀਲ ਮਨਦੀਪ ਸਿੰਘ ਸਚਦੇਵਾ ਸ਼ਾਮ ਤੱਕ ਤਿੰਨ ਵਾਰ ਬਿਸ਼ਪ ਹਾਊਸ ਆਇਆ ਪਰ ਉਹ ਵੀ ਫਰੈਂਕੋ ਮੁਲਾਕਾਲ ਦੇ ਤਫ਼ਤੀਸ਼ ਵਿਚ ਸ਼ਾਮਲ ਹੋਣ ਬਾਰੇ ਬੁਝਾਰਤਾਂ ਹੀ ਪਾਉਂਦਾ ਰਿਹਾ। ਚਰਚ ਦੇ ਬਾਹਰ ਖੜ੍ਹੇ ਮੀਡੀਆ 'ਚ ਕਰੀਬ ਚਾਰ ਵਜੇ ਤੋਂ ਹੀ ਫਰੈਂਕੋ ਮੁਲਾਕਲ ਦੇ ਬਿਸ਼ਪ ਹਾਊਸ 'ਚ ਹਾਜ਼ਰ ਨਾ ਹੋਣ ਬਾਰੇ ਸ਼ੰਕੇ ਖੜ੍ਹੇ ਹੋਣੇ ਸ਼ੁਰੂ ਹੋ ਗਏ ਸਨ। ਆਖ਼ਰ 7.45 ਵਜੇ 6-7 ਕਾਰਾਂ ਦਾ ਕਾਫ਼ਲਾ ਜਦ ਬਿਸ਼ਪ ਹਾਊਸ ਵਿਖੇ ਪੁੱਜਾ ਤਾਂ ਪਤਾ ਲੱਗਾ ਕਿ ਇਕ ਕਾਰ ਵਿਚ ਬਿਸ਼ਪ ਮੁਲਾਕਲ ਖੁਦ ਵੀ ਪਿਛਲੀ ਸੀਟ ਉੱਪਰ ਬੈਠਾ ਹੈ। ਪਤਾ ਲੱਗਾ ਹੈ ਕਿ ਕੇਰਲਾ ਪੁਲਿਸ ਦੀ ਜਾਂਚ ਟੀਮ ਲਗਾਤਾਰ ਬਿਸ਼ਪ ਦੇ ਤਫ਼ਤੀਸ਼ ਵਿਚ ਸ਼ਾਮਲ ਨਾ ਹੋਣ ਬਾਰੇ ਕੇਰਲਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਰਹੀ ਸੀ। ਬਹੁਗਿਣਤੀ ਇਸਾਈ ਭਾਈਚਾਰੇ ਵਾਲੇ ਸੂਬੇ ਕੇਰਲਾ ਵਿਚ ਇਸ ਮਸਲੇ ਨੂੰ ਲੈ ਕੇ ਜ਼ੋਰਦਾਰ ਹੜਕੰਪ ਮਚਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਕੇਰਲਾ 'ਚ ਭਾਈਚਾਰੇ ਦੇ ਆਗੂਆਂ ਦੇ ਦਬਾਅ ਪਾਉਣ ਬਾਅਦ ਹੀ ਬਿਸ਼ਪ ਮੁਲਾਕਲ ਨੇ ਪੁਲਿਸ ਜਾਂਚ ਟੀਮ ਅੱਗੇ ਆਉਣ ਦੀ ਗੱਲ ਪ੍ਰਵਾਨ ਕੀਤੀ।
ਪਤਾ ਲੱਗਾ ਹੈ ਕਿ ਦਿਨ ਸਮੇਂ ਬਿਸ਼ਪ ਦੇ ਪੀ.ਆਰ.ਓ. ਫਾਦਰ ਪੀਟਰ ਤੇ ਫਾਦਰ ਐਨਥਨੀ ਦੇ ਵੀ ਟੀਮ ਨੇ ਬਿਆਨ ਕਲਮਬੰਦ ਕੀਤੇ। ਪਤਾ ਲੱਗਾ ਹੈ ਕਿ ਜਾਂਚ ਟੀਮ ਨੇ ਜਿੱਥੇ ਪੁੱਛਗਿੱਛ ਕੀਤੀ, ਉੱਥੇ ਇਸ ਸਾਰੇ ਕਰਮ ਦੀ ਵੀਡੀਓਗ੍ਰਾਫ਼ੀ ਵੀ ਕੀਤੀ ਤੇ ਨਾਲ ਬਿਆਨ ਵੀ ਦਰਜ ਕੀਤੇ। ਵਰਨਣਯੋਗ ਹੈ ਕਿ ਕਰੀਬ 20 ਸਾਲ ਜਲੰਧਰ ਛਾਉਣੀ 'ਚ ਨਨ ਰਹੀ ਇਕ ਔਰਤ ਵਲੋਂ 2013 'ਚ ਕੇਰਲਾ ਜਾਣ ਤੋਂ ਬਾਅਦ ਉੱਥੇ ਬਿਸ਼ਪ ਫਰੈਂਕੋ ਵਲੋਂ ਉਸੇ ਨਾਲ 14 ਵਾਰ ਜ਼ਬਰਦਸਤੀ ਕਰਨ ਦੇ ਦੋਸ਼ ਹੇਠ ਕੇਰਲਾ ਪੁਲਿਸ ਕੋਲ ਮੁਕੱਦਮਾ ਦਰਜ ਕਰਵਾਇਆ ਜਿਸ ਦੀ ਤਫ਼ਤੀਸ਼ ਲਈ ਜਾਂਚ ਟੀਮ ਪਿਛਲੇ ਤਿੰਨ ਦਿਨ ਤੋਂ ਜਲੰਧਰ ਤੋੋਂ ਪੜਤਾਲ ਕਰ ਰਹੀ ਹੈ। ਇਸੇ ਦੌਰਾਨ ਬਿਸ਼ਪ ਤੋਂ ਪੁੱਛ ਪੜਤਾਲ ਕੀਤੇ ਜਾਣ ਦਾ ਪਤਾ ਲੱਗਣ 'ਤੇ ਰਾਤ ਕਰੀਬ 10 ਵਜੇ 200-250 ਦੇ ਕਰੀਬ ਇਸਾਈ ਭਾਈਚਾਰੇ ਦੇ ਲੋਕ ਵੀ ਇਕੱਤਰ ਹੋ ਕੇ ਚਰਚ ਵਿਖੇ ਪਹੁੰਚਣੇ ਸ਼ੁਰੂ ਹੋ ਗਏ। ਬਹੁਤ ਸਾਰੇ ਵਿਅਕਤੀ ਚਰਚ ਦੇ ਅੰਦਰ ਦਾਖਲੇ ਹੋਏ ਦਿਖਾਈ ਦਿੱਤੇ ਪਰ ਪੁਲਿਸ ਨੇ ਚੌਕਸੀ ਵਰਤਦਿਆਂ ਭਾਰੀ ਗਿਣਤੀ ਵਿਚ ਪੁਲਿਸ ਤਾਇਨਾਤ ਕਰ ਦਿੱਤੀ।
ਮੀਡੀਆ ਕਰਮੀਆਂ ਨਾਲ ਧੱਕਾ ਮੁੱਕੀ, ਕੇਰਲ ਮੀਡੀਆ ਦੇ ਕੈਮਰੇ ਤੋੜੇ
ਬਿਸ਼ਪ ਫਰੈਂਕੋ ਮੁਲਾਕਲ ਜਦ ਦੇਰ ਸ਼ਾਮ ਬਿਸ਼ਪ ਹਾਊਸ ਪੁੱਜਾ ਤਾਂ ਉੱਥੇ ਖੜ੍ਹੇ ਮੀਡੀਆ ਕਰਮੀਆਂ ਨੇ ਉਸ ਦੀਆਂ ਫੋਟੋ ਖਿੱਚਣ ਤੇ ਵੀਡੀਓ ਬਣਾਉਣ ਦਾ ਯਤਨ ਕੀਤਾ ਤਾਂ ਬਿਸ਼ਪ ਹਾਊਸ ਵਲੋਂ ਉੱਥੇ ਤਾਇਨਾਤ ਨਿੱਜੀ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ ਤੇ ਕੇਰਲਾ ਤੋਂ ਆਈਆਂ ਚੈਨਲਾਂ ਦੀਆਂ ਟੀਮਾਂ ਦੇ ਤਿੰਨ ਕੈਮਰਿਆਂ ਦੀ ਵੀ ਤੋੜਭੰਨ ਕੀਤੀ। ਕੁਝ ਮੀਡੀਆ ਕਰਮੀਆਂ ਨੂੰ ਹਾਊਸ ਦੇ ਅੰਦਰ ਹੀ ਡੱਕ ਲਿਆ ਗਿਆ। ਪੰਜਾਬ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਅਗਵਾਈ 'ਚ ਮੀਡੀਆ ਕਰਮੀਆਂ ਵਲੋਂ ਸਖ਼ਤ ਰੋਸ ਪ੍ਰਗਟ ਕੀਤਾ। ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਤਾਲੇ ਖੁਲ੍ਹਵਾਏ ਤੇ ਭਰੋਸਾ ਦਿੱਤਾ ਕਿ ਕੈਮਰਿਆਂ ਦੇ ਨੁਕਸਾਨ ਤੇ ਧੱਕਾ ਮੁੱਕੀ ਕਰਨ ਵਾਲੇ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਮੇਰਾ ਪਾਕਿਸਤਾਨ ਜਾਣਾ ਸਰਕਾਰ ਦੀ ਇਜਾਜ਼ਤ 'ਤੇ ਨਿਰਭਰ-ਸਿੱਧੂ

ਰਸਮੀ ਕਾਰਵਾਈ ਲਈ ਪਾਕਿ ਹਾਈ ਕਮਿਸ਼ਨ ਗਏ

ਨਵੀਂ ਦਿੱਲੀ, 13 ਅਗਸਤ (ਏਜੰਸੀ)- ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ 18 ਅਗਸਤ ਨੂੰ ਸਹੁੰ ਚੁੱਕਣ ਜਾ ਰਹੇ ਕ੍ਰਿਕਟਰ ਤੋਂ ਰਾਜਨੇਤਾ ਬਣੇ ਇਮਰਾਨ ਖ਼ਾਨ ਵਲੋਂ ਉਨ੍ਹਾਂ ਨੂੰ ਇਸ ਸਮਾਗਮ 'ਚ ਸ਼ਾਮਿਲ ਹੋਣ ਲਈ ਨਿੱਜੀ ਤੌਰ 'ਤੇ ਸੱਦਾ ਦੇਣ ਬਾਅਦ ਅੱਜ ਇਸ ਲਈ ਰਸਮੀ ਕਾਰਵਾਈ ਵਾਸਤੇ ਪਾਕਿ ਹਾਈ ਕਮਿਸ਼ਨ ਦੇ ਦਫ਼ਤਰ ਗਏ। ਪਾਕਿ ਹਾਈ ਕਮਿਸ਼ਨ ਨਾਲ ਕਰੀਬ ਇਕ ਘੰਟੇ ਦੀ ਬੈਠਕ ਬਾਅਦ ਬਾਹਰ ਆਏ ਸਿੱਧੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਜ਼ਰੂਰੀ ਰਸਮੀ ਕਾਰਵਾਈ ਵਾਸਤੇ ਇਥੇ ਆਏ ਸਨ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਇਜਾਜ਼ਤ ਮਿਲਣ 'ਤੇ ਹੀ ਪਾਕਿਸਤਾਨ ਜਾ ਸਕਦੇ ਹਨ ਤੇ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਸ਼ਾਮਿਲ ਹੋਣਾ ਜਾਂ ਨਾ ਹੋਣਾ ਭਾਰਤ ਸਰਕਾਰ ਦੀ ਇਜਾਜ਼ਤ 'ਤੇ ਨਿਰਭਰ ਕਰਦਾ ਹੈ। ਜਦੋਂ ਉਨ੍ਹਾਂ ਤੋ ਪੱਤਰਕਾਰਾਂ ਨੇ ਪੁੱਛਿਆ ਕਿ ਇਸ ਲਈ ਉਨ੍ਹਾਂ ਨੂੰ ਕਦੋਂ ਇਜਾਜ਼ਤ ਮਿਲੇਗਾ ਤਾਂ ਸਿੱਧੂ ਨੇ ਜਵਾਬ ਦਿੱਤਾ ਕਿ ਇਹ ਸਭ ਉਨ੍ਹਾਂ ਦੀ ਮਰਜ਼ੀ 'ਤੇ ਹੈ। ਪਾਕਿਸਤਾਨ 'ਚ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਦੌਰਾਨ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ ਤੇ ਹੁਣ ਉਹ 18 ਅਗਸਤ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਸਿੱਧੂ ਨੂੰ ਭਰੋਸਾ ਹੈ ਕਿ ਇਮਰਾਨ ਖ਼ਾਨ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਸੁਖਾਵੇਂ ਬਣਾਉਣ 'ਚ ਕਾਮਯਾਬ ਹੋਣਗੇ।

ਪਾਕਿ 'ਚ ਨਵੀਂ ਚੁਣੀ ਸੰਸਦ ਦਾ ਪਹਿਲਾ ਸੈਸ਼ਨ ਸ਼ੁਰੂ

* 329 ਮੈਂਬਰਾਂ ਨੇ ਚੁੱਕੀ ਸਹੁੰ * ਸ਼ਾਹ ਮਹਿਮੂਦ ਕੁਰੈਸ਼ੀ ਦਾ ਵਿਦੇਸ਼ ਮੰਤਰੀ, ਪਰਵੇਜ਼ ਖਟਕ ਦਾ ਗ੍ਰਹਿ ਮੰਤਰੀ ਤੇ ਅਸਦ ਉਮਰ ਦਾ ਵਿੱਤ ਮੰਤਰੀ ਬਣਨਾ ਤੈਅ

ਅੰਮ੍ਰਿਤਸਰ, 13 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਨਵੀਂ ਚੁਣੀ ਗਈ ਸੰਸਦ ਦੇ 329 ਮੈਂਬਰਾਂ ਨੂੰ ਸਹੁੰ ਚੁਕਾਉਣ ਤੇ ਸੱਤਾ ਤਬਦੀਲੀ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਅੱਜ ਪਾਕਿ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਸੰਸਦ ਭਵਨ 'ਚ ਕੌਮੀ ਅਸੈਂਬਲੀ ਦੇ ਹੇਠਲੇ ਸਦਨ ਦਾ ਪਹਿਲਾ ਸੈਸ਼ਨ ਬੁਲਾਇਆ। ਪਿਛਲੀ ਕੌਮੀ ਅਸੈਂਬਲੀ ਦੇ ਪ੍ਰਧਾਨ ਅੱਯਾਜ਼ ਸਾਦਿਕ ਨੇ ਇਸ 15ਵੇਂ ਸੰਸਦੀ ਸੈਸ਼ਨ ਦੀ ਅਗਵਾਈ ਕੀਤੀ ਤੇ 342 ਮੈਂਬਰੀ ਹੇਠਲੇ ਸਦਨ ਦੇ ਨਵੇਂ ਮੈਂਬਰਾਂ ਨੂੰ ਸਹੁੰ ਚੁਕਾਈ। ਪ੍ਰਾਪਤ ਵੇਰਵਿਆਂ ਅਨੁਸਾਰ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਆਮ ਚੋਣਾਂ 'ਚ ਵੱਡੀ ਪਾਰਟੀ ਦੇ ਤੌਰ 'ਤੇ ਸਾਹਮਣੇ ਆਉਣ ਦੇ ਪੂਰੇ 19 ਦਿਨ ਬਾਅਦ ਇਹ ਸੰਸਦ ਸੈਸ਼ਨ ਬੁਲਾਇਆ ਗਿਆ। ਸੰਭਾਵੀ ਪ੍ਰਧਾਨ ਮੰਤਰੀ ਤੇ ਪੀ. ਟੀ. ਆਈ. ਮੁਖੀ ਇਮਰਾਨ ਖਾਨ ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐਮ. ਐਲ.-ਐਨ.) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼, ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਤੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਸਮੇਤ ਹੋਰ ਪ੍ਰਮੁੱਖ ਆਗੂ ਸਹੁੰ ਚੁੱਕਣ ਲਈ ਅਸੈਂਬਲੀ 'ਚ ਹਾਜ਼ਰ ਸਨ। ਇਸ ਮੌਕੇ ਰਾਸ਼ਟਰਪਤੀ ਨੇ ਐਲਾਨ ਕੀਤਾ ਕਿ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ 15 ਅਗਸਤ ਨੂੰ ਹੋਵੇਗੀ। ਸੈਸ਼ਨ ਦੌਰਾਨ ਪੀ. ਟੀ. ਆਈ. ਪਾਰਟੀ ਵਲੋਂ ਪ੍ਰਧਾਨ ਦੇ ਅਹੁਦੇ ਲਈ ਅਸਦ ਕੇਸਰ ਨੂੰ ਨਾਮਜ਼ਦ ਕੀਤਾ ਗਿਆ, ਜਦਕਿ ਵਿਰੋਧੀ ਧਿਰ ਨੇ ਇਸ ਅਹੁਦੇ ਦੇ ਲਈ ਸੰਯੁਕਤ ਉਮੀਦਵਾਰ ਦੇ ਤੌਰ 'ਤੇ ਪੀਪਲਜ਼ ਪਾਰਟੀ ਦੇ ਖ਼ੁਰਸ਼ੀਦ ਸ਼ਾਹ ਨੂੰ ਨਾਮਜ਼ਦ ਕੀਤਾ। ਜ਼ਿਕਰਯੋਗ ਹੈ ਕਿ ਪੀ. ਟੀ. ਆਈ. 25 ਜੁਲਾਈ ਨੂੰ ਹੋਈਆਂ ਚੋਣਾਂ 'ਚ 116 ਸੀਟਾਂ ਤੋਂ ਜਿੱਤ ਹਾਸਲ ਕਰਕੇ ਵੱਡੀ ਪਾਰਟੀ ਦੇ ਰੂਪ 'ਚ ਉੱਭਰੀ ਹੈ। ਪਾਰਟੀ 'ਚ 9 ਆਜ਼ਾਦ ਉਮੀਦਵਾਰਾਂ ਦੇ ਸ਼ਾਮਲ ਹੋਣ ਤੋਂ ਬਾਅਦ ਸੀਟਾਂ ਦੀ ਗਿਣਤੀ 125 ਤੱਕ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭਾਵੇਂ ਕਿ ਮੰਤਰੀ ਮੰਡਲ ਦੀ ਸੂਚੀ ਅਜੇ ਤੱਕ ਤੈਅ ਨਹੀਂ ਕੀਤੀ ਗਈ, ਇਸ ਦੇ ਬਾਵਜੂਦ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਵਿਦੇਸ਼ ਮੰਤਰੀ, ਪਰਵੇਜ਼ ਖਟਕ ਨੂੰ ਗ੍ਰਹਿ ਮੰਤਰੀ ਤੇ ਅਸਦ ਉਮਰ ਨੂੰ ਵਿੱਤ ਮੰਤਰਾਲੇ ਦੀ ਕਮਾਨ ਮਿਲਣਾ ਲਗਪਗ ਤੈਅ ਹੈ। ਇਮਰਾਨ ਖ਼ਾਨ ਵਿੱਤ ਮਾਮਲਿਆਂ ਦੇ ਸਲਾਹਕਾਰ ਦੇ ਤੌਰ 'ਤੇ ਨਾਮੀ ਕਾਰੋਬਾਰੀ ਤੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ਼ ਦੇ ਮੰਤਰੀ ਮੰਡਲ 'ਚ ਸ਼ਾਮਲ ਰਹੇ ਅਬਦੁਲ ਰਜ਼ਾਕ ਦਾਊਦ ਨੂੰ ਨਿਯੁਕਤ ਕਰ ਸਕਦੇ ਹਨ। ਨਵੇਂ ਪ੍ਰਧਾਨ ਦੀ ਚੋਣ ਦੇ ਬਾਅਦ ਹੀ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਕੀਤੀ ਜਾਵੇਗੀ ਅਤੇ ਪੀ. ਟੀ. ਆਈ. ਦੇ ਮੁੱਖ ਅਹੁਦੇ ਲਈ ਇਮਰਾਨ ਖ਼ਾਨ ਨੂੰ ਨਾਮਜ਼ਦ ਕੀਤਾ ਗਿਆ ਹੈ। ਉੱਧਰ ਵਿਰੋਧੀ ਖੇਮੇ ਵਲੋਂ ਸਾਂਝੇ ਤੌਰ 'ਤੇ ਇਮਰਾਨ ਖ਼ਾਨ ਦੇ ਵਿਰੁੱਧ ਸ਼ਾਹਬਾਜ਼ ਸ਼ਰੀਫ਼ ਨੂੰ ਨਾਮਜ਼ਦ ਕੀਤਾ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਪਾਕਿ 'ਚ ਨਵੀਂ ਬਣੀ ਸਰਕਾਰ ਨੂੰ ਪੀ. ਐਮ. ਐਲ. ਐਨ. ਦੇ ਰੂਪ 'ਚ ਵਿਰੋਧੀ ਧਿਰ ਵਲੋਂ ਕਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੀ. ਪੀ. ਪੀ. ਤੇ ਮੁਤਹਿਦਾ ਮਜਲਿਸ-ਏ-ਅਮਲ (ਐਮ. ਐਮ. ਏ.) ਦੀਆਂ 15 ਸੀਟਾਂ ਦੇ ਨਾਲ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀਆਂ ਸੀਟਾਂ ਦੀ ਕੁੱਲ ਗਿਣਤੀ 82 ਤੱਕ ਪਹੁੰਚ ਗਈ ਹੈ। ਇਨ੍ਹਾਂ ਤਿੰਨਾਂ ਪਾਰਟੀਆਂ ਵਲੋਂ ਗਠਜੋੜ ਕੀਤਾ ਗਿਆ ਹੈ। ਉੱਧਰ ਪੀ. ਟੀ. ਆਈ. ਪਾਰਟੀ ਨੂੰ 7 ਸੀਟਾਂ ਵਾਲੀ ਮੁਤਹਿਦਾ ਕੌਮੀ ਮੂਵਮੈਂਟ, 5 ਸੀਟਾਂ ਵਾਲੀ ਬਲੋਚਿਸਤਾਨ ਅਵਾਮੀ ਪਾਰਟੀ (ਬੀ. ਏ. ਪੀ.), 4 ਸੀਟਾਂ ਵਾਲੀ ਬਲੋਚਿਸਤਾਨ ਨੈਸ਼ਨਲ ਪਾਰਟੀ (ਬੀ. ਐਨ. ਪੀ.), 3 ਸੀਟਾਂ ਵਾਲੀ ਪਾਕਿਸਤਾਨ ਮੁਸਲਿਮ ਲੀਗ (ਪੀ. ਐਮ. ਐਲ.), 3 ਸੀਟਾਂ ਵਾਲੀ ਗ੍ਰੈਂਡ ਡੈਮੋਕ੍ਰੇਟਿਕ ਅਲਾਇੰਸ (ਜੀ. ਡੀ. ਏ.) ਤੇ 1-1 ਸੀਟਾਂ ਵਾਲੀ ਅਵਾਮੀ ਮੁਸਲਿਮ ਲੀਗ ਤੇ ਜਮੂਰੀ ਵਤਨ ਪਾਰਟੀ ਦੇ ਸਮੇਤ 6 ਛੋਟੇ ਦਲਾਂ ਦਾ ਸਮਰਥਨ ਹਾਸਲ ਹੈ।
ਫੋਟੋ ਖਿਚਵਾਉਣ ਲਈ ਨੈਸ਼ਨਲ ਅਸੈਂਬਲੀ ਦੇ ਕਰਮੀ ਤੋਂ ਲਈ ਜੈਕਟ
ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲੈਣ ਜਾ ਰਹੇ ਇਮਰਾਨ ਖਾਨ ਨੇ ਅੱਜ ਆਪਣੇ ਸੰਸਦੀ ਰਜਿਸਟ੍ਰੇਸ਼ਨ ਕਾਰਡ ਲਈ ਤਸਵੀਰ ਖਿਚਵਾਉਣ ਲਈ ਨੈਸ਼ਨਲ ਅਸੈਂਬਲੀ ਦੇ ਇਕ ਕਰਮਚਾਰੀ ਤੋਂ ਜੈਕਟ ਲਈ। 65 ਸਾਲਾ ਖਾਨ ਅੱਜ ਸੰਸਦ ਭਵਨ 'ਚ ਸਫੈਦ ਰੰਗ ਦਾ ਰਿਵਾਇਤੀ ਸਲਵਾਰ-ਕਮੀਜ਼ ਪਹਿਨ ਕੇ ਪੁੱਜੇ ਸਨ। ਖਬਰ ਅਨੁਸਾਰ ਉਨ੍ਹਾਂ ਨੂੰ ਸੰਸਦੀ ਰਜਿਸ਼ਟ੍ਰੇਸ਼ਨ ਕਾਰਡ ਲਈ ਤਸਵੀਰ ਖਿਚਵਾਉਣ ਲਈ ਜੈਕਟ ਪਹਿਨਣ ਲਈ ਕਿਹਾ ਗਿਆ ਜਿਸ ਤੋਂ ਬਾਅਦ ਨੈਸ਼ਨਲ ਅਸੈਂਬਲੀ ਦੇ ਇਕ ਕਰਮੀ ਨੇ ਆਪਣੀ ਕਾਲੀ ਜੈਕਟ ਉਤਾਰ ਕੇ ਇਮਰਾਨ ਖਾਨ ਨੂੰ ਦੇ ਦਿੱਤੀ ਤੇ ਉਸ ਦੀ ਇਹ ਜੈਕਟ ਪਹਿਨਣ 'ਚ ਮਦਦ ਵੀ ਕੀਤੀ, ਜਿਸ ਤੋਂ ਬਾਅਦ ਤਹਿਰੀਕ-ਏ-ਇਨਸਾਫ਼ ਮੁਖੀ ਨੇ ਇਕ ਸਟੂਲ 'ਤੇ ਬੈਠ ਕੇ ਤਸਵੀਰ ਖਿਚਵਾਈ।

ਕੰਟਰੋਲ ਰੇਖਾ ਨੇੜੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਜਵਾਨ ਸ਼ਹੀਦ

ਸ੍ਰੀਨਗਰ, 13 ਅਗਸਤ (ਪੀ. ਟੀ. ਆਈ.)-ਜੰਮੂ-ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਕੰਟਰੋਲ ਰੇਖਾ 'ਤੇ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਸੈਨਾ ਦਾ ਇਕ ਜਵਾਨ ਸ਼ਹੀਦ ਹੋ ਗਿਆ। ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਤੰਗਧਾਰ ਸੈਕਟਰ 'ਚ ਕੰਟਰੋਲ ਰੇਖਾ 'ਤੇ ਅੱਜ ...

ਪੂਰੀ ਖ਼ਬਰ »

ਵਿਧਾਨ ਸਭਾ ਦਾ ਇਜਲਾਸ ਸਤੰਬਰ ਦੇ ਪਹਿਲੇ ਹਫ਼ਤੇ

ਚੰਡੀਗੜ੍ਹ, 13 ਅਗਸਤ (ਬਿਊਰੋ ਚੀਫ਼)-ਪੰਜਾਬ ਸਰਕਾਰ ਵਲੋਂ ਰਾਜ ਵਿਧਾਨ ਸਭਾ ਦਾ ਇਜਲਾਸ ਸਤੰਬਰ ਦੇ ਪਹਿਲੇ ਹਫ਼ਤੇ ਸੱਦੇ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਦੇ ਰੁਝੇਵਿਆਂ ਕਾਰਨ ਅੱਜ ਜਸਟਿਸ ਰਣਜੀਤ ਸਿੰਘ ਆਪਣੀ ਰਿਪੋਰਟ ਸੌਂਪਣ ਲਈ ਮੁੱਖ ਮੰਤਰੀ ਨਿਵਾਸ 'ਤੇ ਨਾ ਆ ਸਕੇ ...

ਪੂਰੀ ਖ਼ਬਰ »

ਹਰਿਆਣਾ 'ਚ ਨੌਜਵਾਨ ਦੇ ਕਤਲ ਮਾਮਲੇ 'ਚ 23 ਨੂੰ ਉਮਰ ਕੈਦ

ਹਿਸਾਰ, 13 ਅਗਸਤ (ਏਜੰਸੀ)- ਹਰਿਆਣਾ ਕੋਰਟ ਨੇ ਅੱਜ ਦਸੰਬਰ 2012 ਦੇ ਇਕ ਕਤਲ ਮਾਮਲੇ 'ਚ 23 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਹਿਸਾਰ ਦੇ ਅਡੀਸ਼ਨਲ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਪੰਕਜ ਨੇ ਚਨੌਤ ਪਿੰਡ ਦੇ ਨੌਜਵਾਨ ਸੰਦੀਪ ਦੇ ਕਤਲ ਮਾਮਲੇ 'ਚ 23 ਵਿਅਕਤੀਆਂ ਨੂੰ ਇਹ ਸਜ਼ਾ ਸੁਣਾਈ ...

ਪੂਰੀ ਖ਼ਬਰ »

ਸੁਖਾਲੇ ਜੀਵਨ ਬਾਰੇ ਜਾਰੀ ਸੂਚਕ ਅੰਕ 'ਚ ਪੁਣੇ ਅੱਵਲ ਅਤੇ ਚੰਡੀਗੜ੍ਹ 5ਵੇਂ ਸਥਾਨ 'ਤੇ

* ਲੁਧਿਆਣਾ 'ਚ ਜੀਵਨ ਦਿੱਲੀ ਨਾਲੋਂ ਕਿਤੇ ਸੁਖਾਲਾ * ਪ੍ਰਸ਼ਾਸਨ ਅਤੇ ਬਿਜਲੀ ਦੀ ਮਾਰ ਝੱਲ ਰਿਹੈ ਜਲੰਧਰ

ਨਵੀਂ ਦਿੱਲੀ, 13 ਅਗਸਤ (ਉਪਮਾ ਡਾਗਾ ਪਾਰਥ)-ਮਕਾਨਾਂ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਸੁਖ਼ਾਲੇ ਜੀਵਨ ਬਾਰੇ ਜਾਰੀ ਕੀਤੇ ਗਏ ਸ਼ਹਿਰਾਂ ਦੇ ਸੂਚਕ ਅੰਕ 2018 'ਚ ਪਹਿਲੀਆਂ ਤਿੰਨ ਥਾਵਾਂ ਪੁਣੇ, ਨਵੀਂ ਮੁੰਬਈ ਅਤੇ ਗ੍ਰੇਟਰ ਮੁੰਬਈ ਦੇ ਹਿੱਸੇ ਆਈਆਂ ਹਨ, ਪਰ ਲੁਧਿਆਣਾ ਵਾਸੀ ...

ਪੂਰੀ ਖ਼ਬਰ »

ਕੇਂਦਰੀ ਸੁਰੱਖਿਆ ਬਲਾਂ 'ਚ 55,000 ਅਸਾਮੀਆਂ 'ਤੇ ਭਰਤੀ ਲਈ ਪੰਜਾਬੀ ਨੌਜਵਾਨਾਂ ਨੂੰ ਤਿਆਰ ਕਰਨ ਦਾ ਫ਼ੈਸਲਾ

ਚੰਡੀਗੜ੍ਹ, 13 ਅਗਸਤ (ਬਿਊਰੋ ਚੀਫ਼)-ਪੰਜਾਬ ਸਰਕਾਰ ਵਲੋਂ ਵੱਖ-ਵੱਖ ਕੇਂਦਰੀ ਸੁਰੱਖਿਆ ਬਲਾਂ 'ਚ ਹੋਣ ਵਾਲੀ 55 ਹਜ਼ਾਰ ਕਾਂਸਟੇਬਲਾਂ ਦੀ ਭਰਤੀ ਲਈ ਪੰਜਾਬ ਦੇ ਚਾਹਵਾਨ ਨੌਜਵਾਨਾਂ ਨੂੰ ਆਪਣੇ ਖ਼ਰਚੇ 'ਤੇ ਸਿਖਲਾਈ ਦੇਣ ਦਾ ਫ਼ੈਸਲਾ ਲਿਆ ਹੈ, ਤਾਂ ਜੋ ਪੰਜਾਬੀ ਨੌਜਵਾਨ ਕੇਂਦਰੀ ...

ਪੂਰੀ ਖ਼ਬਰ »

ਦਿੱਲੀ 'ਚ ਜੇ.ਐਨ.ਯੂ. ਵਿਦਿਆਰਥੀ ਉਮਰ ਖ਼ਾਲਿਦ 'ਤੇ ਫਾਇਰਿੰਗ

ਸਰਕਾਰ ਖ਼ਿਲਾਫ਼ ਬੋਲਣ ਵਾਲੇ ਹਰ ਵਿਅਕਤੀ ਨੂੰ ਡਰਾਇਆ ਧਮਕਾਇਆ ਜਾ ਰਿਹੈ-ਖਾਲਿਦ

ਨਵੀਂ ਦਿੱਲੀ, 13 ਅਗਸਤ (ਜਗਤਾਰ ਸਿੰਘ)-ਸੰਸਦ ਭਵਨ ਦੇ ਨੇੜੇ ਬੇਹੱਦ ਸੁਰੱਖਿਆ ਵਾਲੇ ਇਲਾਕੇ 'ਚ ਸਥਿਤ ਕਾਂਸਟੀਚਿਊਸ਼ਨਲ ਕਲੱਬ ਦੇ ਬਾਹਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐਨ. ਯੂ.) ਦੇ ਵਿਦਿਆਰਥੀ ਉਮਰ ਖ਼ਾਲਿਦ 'ਤੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਫਾਇਰਿੰਗ ਕੀਤੀ ...

ਪੂਰੀ ਖ਼ਬਰ »

ਖਾਲਿਦਾ ਜ਼ੀਆ ਨੂੰ ਮਾਣਹਾਨੀ ਮਾਮਲੇ 'ਚ ਜ਼ਮਾਨਤ

ਢਾਕਾ, 13 ਅਗਸਤ (ਪੀ.ਟੀ.ਆਈ.)-ਬੰਗਲਾਦੇਸ਼ ਹਾਈਕੋਰਟ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਨੂੰ 2015 'ਚ ਨਰੈਲ ਵਿਖੇ ਦਰਜ ਹੋਏ ਮਾਣਹਾਨੀ ਦੇ ਇਕ ਮਾਮਲੇ 'ਚ 6 ਮਹੀਨਿਆਂ ਦੀ ਜ਼ਮਾਨਤ ਦੇ ਦਿੱਤੀ ਹੈ। 72 ਸਾਲਾ ਜੀਆ, ਜੋ ਕਿ 3 ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਰਹਿ ਚੁੱਕੀ ...

ਪੂਰੀ ਖ਼ਬਰ »

ਜੋਧਪੁਰ, ਮਾਰਵਾੜ ਦੇਸ਼ ਦੇ ਸਭ ਤੋਂ ਸਾਫ ਸੁਥਰੇ ਰੇਲਵੇ ਸਟੇਸ਼ਨ

ਨਵੀਂ ਦਿੱਲੀ, 13 ਅਗਸਤ (ਪੀ. ਟੀ. ਆਈ.)-ਸਾਫ਼ ਸਫ਼ਾਈ ਮੁਲਾਂਕਣ ਦੇ ਤਾਜ਼ਾ ਪੜਾਅ 'ਚ ਦੇਸ਼ ਦੇ ਪ੍ਰਮੱਖ ਰੇਲਵੇ ਸਟੇਸ਼ਨਾਂ 'ਚੋਂ ਰਾਜਸਥਾਨ ਦੇ ਜੋਧਪੁਰ ਅਤੇ ਮਾਰਵਾੜ ਸਭ ਤੋਂ ਸਾਫ਼ ਸੁਥਰੇ ਰੇਲਵੇ ਸਟੇਸ਼ਨਾਂ ਵਜੋਂ ਸਾਹਮਣੇ ਆਏ ਹਨ। ਰੇਲਵੇ ਮੰਤਰੀ ਪਿਊਸ਼ ਗੋਇਲ ਵਲੋਂ ਜਾਰੀ ਕੀਤੀ ...

ਪੂਰੀ ਖ਼ਬਰ »

ਕਰੁਣਾਨਿਧੀ ਦੀ ਮੌਤ ਤੋਂ ਬਾਅਦ ਪਰਿਵਾਰ 'ਚ ਸੱਤਾ ਸੰਘਰਸ਼ ਸ਼ੁਰੂ

ਵੱਡੇ ਪੁੱਤਰ ਅਲਾਗਿਰੀ ਨੇ ਕਿਹਾ, ਅਸਲੀ ਕਾਡਰ ਮੇਰੇ ਨਾਲ

ਚੇਨੱਈ, 13 ਅਗਸਤ (ਏਜੰਸੀ)- ਡੀ.ਐਮ.ਕੇ. ਮੁਖੀ ਐਮ. ਕਰੁਣਾਨਿਧੀ ਦੇ ਦਿਹਾਂਤ ਤੋਂ ਕੁਝ ਦਿਨਾਂ ਬਾਅਦ ਹੀ ਪਰਿਵਾਰ 'ਚ ਭਰਾ-ਭਰਾ ਦਾ ਸੱਤਾ ਸੰਘਰਸ਼ ਸ਼ੁਰੂ ਹੋ ਗਿਆ ਹੈ। ਕਰੁਣਾਨਿਧੀ ਦੀ ਸਮਾਧ 'ਤੇ ਜਾ ਕੇ ਉਨ੍ਹਾਂ ਦੇ ਵੱਡੇ ਪੁੱਤਰ ਐਮ. ਕੇ. ਅਲਾਗਿਰੀ ਨੇ ਦਾਅਵਾ ਕੀਤਾ ਕਿ ਪੂਰਾ ...

ਪੂਰੀ ਖ਼ਬਰ »

ਸੁਤੰਤਰਤਾ ਦਿਵਸ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਸਖ਼ਤ

ਨਵੀਂ ਦਿੱਲੀ, 13 ਅਗਸਤ (ਬਲਵਿੰਦਰ ਸਿੰਘ ਸੋਢੀ)-ਸੁਤੰਤਰਤਾ ਦਿਵਸ ਸਮਾਰੋਹ ਪ੍ਰਤੀ ਫੁਲ ਡਰੈੱਸ ਅਭਿਆਨ ਹੋ ਚੁੱਕਿਆ ਹੈ। ਇਸ ਵਾਰ ਖੁਫ਼ੀਆ ਰਿਪੋਰਟ ਆਉਣ 'ਤੇ ਪਹਿਲਾਂ ਦੇ ਨਾਲੋਂ ਸੁਰੱਖਿਆ ਦੇ ਪ੍ਰਬੰਧ ਸਖ਼ਤ ਕੀਤੇ ਗਏ ਹਨ ਅਤੇ ਇਸ ਲਈ ਅਸਮਾਨ ਵਿਚ ਯੂ.ਏ.ਵੀ. (ਅਨਮੇਡ ਏਰੀਅਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX