ਤਾਜਾ ਖ਼ਬਰਾਂ


ਆਈ ਪੀ ਐੱਲ 2018 : ਹੈਦਰਾਬਾਦ ਨੇ ਕੋਲਕਾਤਾ ਨੂੰ 13 ਦੌੜਾਂ ਨਾਲ ਹਰਾ ਕੇ ਆਈ ਪੀ ਐੱਲ ਦੇ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਆਈ ਪੀ ਐੱਲ 2018 : 15 ਓਵਰਾਂ ਤੋਂ ਬਾਅਦ ਕੇ ਕੇ ਆਰ 118/6
. . .  1 day ago
ਆਈ ਪੀ ਐੱਲ 2018 : ਕੇ ਕੇ ਆਰ ਨੂੰ ਛੇਵਾਂ ਝਟਕਾ
. . .  1 day ago
ਰੂਪਨਗਰ ਬਾਈਪਾਸ ਦੀਆਂ ਨਾਜਾਇਜ਼ ਉਸਾਰੀਆਂ ਵਿਰੁੱਧ ਲੋਕ ਨਿਰਮਾਣ ਵਿਭਾਗ ਨੇ ਚਲਾਈ ਜੇ. ਸੀ. ਬੀ.
. . .  1 day ago
ਰੂਪਨਗਰ, 25 ਮਈ (ਮਨਜਿੰਦਰ ਸਿੰਘ ਚੱਕਲ )-ਬਹੁਕਰੋੜੀ ਬਾਈਪਾਸ 'ਤੇ ਹੋਈਆਂ ਨਾਜਾਇਜ਼ ਉਸਾਰੀਆਂ 'ਤੇ ਅੱਜ ਲੋਕ ਨਿਰਮਾਣ ਵਿਭਾਗ ਨੇ ਜੇ. ਸੀ. ਬੀ. ਚਲਾ ਦਿੱਤੀ ਅਤੇ ਮਾਰਗ ਦੇ ਵਿਚਕਾਰੋਂ ਤੇ ...
ਆਈ ਪੀ ਐੱਲ 2018 : 5 ਓਵਰਾਂ ਤੋਂ ਬਾਅਦ ਕੇ ਕੇ ਆਰ 58/1
. . .  1 day ago
ਆਈ ਪੀ ਐੱਲ 2018 : ਕੇ ਕੇ ਆਰ ਨੂੰ ਪਹਿਲਾ ਝਟਕਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੇ ਕੋਲਕਾਤਾ ਨੂੰ ਜਿੱਤਣ ਲਈ ਦਿੱਤਾ 175 ਦੌੜਾਂ ਦਾ ਟੀਚਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੂੰ ਸੱਤਵਾਂ ਝਟਕਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੂੰ ਛੇਵਾਂ ਝਟਕਾ
. . .  1 day ago
ਆਈ ਪੀ ਐੱਲ 2018 : 15 ਓਵਰਾਂ ਦੇ ਬਾਦ ਹੈਦਰਾਬਾਦ 113/4
. . .  1 day ago
ਆਈ ਪੀ ਐੱਲ 2018 : 10 ਓਵਰਾਂ ਦੇ ਬਾਦ ਹੈਦਰਾਬਾਦ 79/2
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੂੰ ਪਹਿਲਾ ਝਟਕਾ , ਸ਼ਿਖਰ ਧਵਨ 34 ਦੌੜਾਂ ਬਣਾ ਕੇ ਆਊਟ
. . .  1 day ago
ਡਿਪਟੀ ਕਮਿਸ਼ਨਰ ਨੇ ਭਾਰਟਾ ਦੀ ਭੁੱਖ ਹੜਤਾਲ ਖ਼ਤਮ ਕਰਵਾਈ
. . .  1 day ago
ਬੰਗਾ 25 ਮੲੀ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾ ਵਿਖੇ 23 ਦਿਨਾਂ ਤੋਂ ਧਰਨੇ ਅਤੇ ਭੁੱਖ ਹੜਤਾਲ ਤੇ ਬੈਠੇ ਜਸਵੰਤ ਸਿੰਘ ਭਾਰਟਾ ਅਤੇ ੳੁਸ ਦੇ ਸਾਥੀਅਾਂ ਦੀ ਭੁੱਖ ਹੜਤਾਲ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਜੂਸ ਪਿਲਾ...
ਆਈ.ਪੀ.ਐਲ. 2018- ਕੋਲਕਾਤਾ ਨੇ ਟਾਸ ਜਿੱਤ ਕੇ ਹੈਦਰਾਬਾਦ ਨੂੰ ਦਿੱਤਾ ਪਹਿਲਾ ਬੱਲੇਬਾਜੀ ਦਾ ਸੱਦਾ
. . .  1 day ago
ਸੁਖਬੀਰ ਬਾਦਲ ਕੱਲ੍ਹ ਨੂੰ ਕਰਨਗੇ ਰੋਡ ਸ਼ੋਅ
. . .  1 day ago
ਸ਼ਾਹਕੋਟ, 25 ਮਈ - ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ...
ਜੈ ਜੀਤ ਵੱਲੋਂ ਸੁਖਬੀਰ ਬਾਦਲ, ਹਰਸਿਮਰਤ ਕੌਰ ਅਤੇ ਵਿਕਰਮ ਮਜੀਠੀਆ ਨੂੰ ਨੋਟਿਸ
. . .  1 day ago
ਦਿਨ ਦਿਹਾੜੇ ਪ੍ਰਵਾਸੀ ਮਜ਼ਦੂਰ ਦਾ ਬੱਚਾ ਅਗਵਾ
. . .  1 day ago
ਪੁਲਿਸ ਵੱਲੋਂ ਪਰਮੇਸ਼ਵਰ ਦਵਾਰ ਦਾ ਨਿਰੀਖਣ
. . .  1 day ago
ਮੁੱਖ ਸਕੱਤਰ ਮਾਮਲਾ- ਪੁੱਛ-ਗਿੱਛ ਲਈ ਮਨੀਸ਼ ਸਿਸੋਦੀਆ ਦੇ ਘਰ ਪਹੁੰਚੀ ਪੁਲਿਸ
. . .  1 day ago
ਐੱਚ. ਡੀ. ਕੁਮਾਰਸਵਾਮੀ ਨੇ ਵਿਧਾਨ ਸਭਾ 'ਚ ਸਾਬਤ ਕੀਤਾ ਬਹੁਮਤ
. . .  1 day ago
ਭਾਜਪਾ ਦੇ ਵਿਧਾਇਕਾਂ ਨੇ ਸਦਨ ਤੋਂ ਕੀਤਾ ਵਾਕ ਆਊੁਟ
. . .  1 day ago
ਜੰਮੂ 'ਚ ਅੱਤਵਾਦੀਆਂ ਨੇ ਬੱਸ ਸਟੈਂਡ 'ਤੇ ਕੀਤਾ ਗ੍ਰੇਨੇਡ ਹਮਲਾ
. . .  1 day ago
ਚਮਗਿੱਦੜਾਂ ਦੀ ਮੌਤ ਦੇ ਬਾਅਦ ਪਿੰਡਾਂ 'ਚ ਅਲਰਟ ਜਾਰੀ
. . .  1 day ago
ਲੁਧਿਆਣਾ ਪੁਲਿਸ ਵੱਲੋਂ ਵੱਖ-ਵੱਖ ਟਰੈਵਲ ਏਜੰਸੀਆਂ 'ਤੇ ਛਾਪੇਮਾਰੀ, ਛੇ ਗ੍ਰਿਫ਼ਤਾਰ
. . .  1 day ago
ਕੁਮਾਰਸਵਾਮੀ ਨੇ ਕਰਨਾਟਕ ਵਿਧਾਨ ਸਭਾ 'ਚ ਪੇਸ਼ ਕੀਤਾ ਵਿਸ਼ਵਾਸ ਮਤਾ
. . .  1 day ago
ਈਦ ਦੌਰਾਨ ਪਾਕਿਸਤਾਨ ਨੇ ਭਾਰਤੀ ਫ਼ਿਲਮਾਂ ਦੇ ਪ੍ਰਦਰਸ਼ਨ 'ਤੇ ਲਗਾਈ ਰੋਕ
. . .  1 day ago
ਸਪੀਕਰ ਅਹੁਦੇ ਲਈ ਨਾਮਜ਼ਦਗੀ ਭਾਜਪਾ ਨੇ ਲਈ ਵਾਪਸ
. . .  1 day ago
ਸ਼ਾਂਤੀਨਿਕੇਤਨ 'ਚ ਬੰਗਲਾਦੇਸ਼ ਭਵਨ ਦਾ ਉਦਘਾਟਨ
. . .  1 day ago
ਗੈਸ ਸਿਲੰਡਰ ਫਟਣ ਕਾਰਨ 15 ਜ਼ਖਮੀ
. . .  1 day ago
ਕਰਨਾਟਕ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਕਾਂਗਰਸ ਦੇ ਰਮੇਸ਼ ਕੁਮਾਰ
. . .  1 day ago
ਸਈਦ ਨੇ ਸਾਨੂੰ ਭਾਰਤ 'ਚ ਹਮਲੇ ਕਰਨ ਲਈ ਕੀਤਾ ਪ੍ਰੇਰਿਤ - ਅੱਤਵਾਦੀ ਦਾ ਇਕਬਾਲ
. . .  1 day ago
ਜੰਮੂ ਤੋਂ ਪੰਜਾਬ ਆ ਰਹੀ ਕਾਰ ਹਾਦਸਾਗ੍ਰਸਤ, ਪੰਜ ਮੌਤਾਂ
. . .  1 day ago
ਬੋਧਗਯਾ ਧਮਾਕੇ ਮਾਮਲੇ 'ਚ ਪੰਜ ਮੁਲਜ਼ਮ ਗੁਨਾਹਗਾਰ ਸਾਬਤ
. . .  1 day ago
ਕਸ਼ਮੀਰ 'ਚ ਅੱਤਵਾਦੀਆਂ ਵਲੋਂ ਵਿਅਕਤੀ ਦਾ ਗਲਾ ਕੱਟ ਕੇ ਹੱਤਿਆ
. . .  1 day ago
ਕੈਨੇਡਾ 'ਚ ਭਾਰਤੀ ਰੈਸਟੋਰੈਂਟ 'ਚ ਦੋ ਸ਼ੱਕੀਆਂ ਨੇ ਲਗਾਇਆ ਸੀ ਬੰਬ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 12 ਜੇਠ ਸੰਮਤ 550
ਿਵਚਾਰ ਪ੍ਰਵਾਹ: ਅਸੀਂ ਭੁੱਲ ਗਏ ਹਾਂ ਕਿ ਪਾਣੀ ਅਤੇ ਜੀਵਨ ਇਕੋ ਲੜੀ ਦੀਆਂ ਕੜੀਆਂ ਹਨ। -ਜੇਕਿਊਸ ਕੋਸਤੀਏ
  •     Confirm Target Language  

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਲੋਕ ਸੜਕਾਂ 'ਤੇ ਉੱਤਰੇ

ਵੱਖ-ਵੱਖ ਥਾਈਾ ਕੇਂਦਰ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ
ਨਵੀਂ ਦਿੱਲੀ/ਮੁੰਬਈ, 24 ਮਈ (ਏਜੰਸੀਆਂ)-ਪਿਛਲੇ ਕੁਝ ਦਿਨਾਂ ਤੋਂ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਲੋਕਾਂ 'ਚ ਹਾਹਾਕਾਰ ਮਚਾ ਦਿੱਤੀ ਹੈ | ਕਿਉਂਕਿ ਤੇਲ ਕੀਮਤਾਂ 'ਚ ਹੋਏ ਵਾਧੇ ਕਾਰਨ ਪਹਿਲਾਂ ਹੀ ਮਹਿੰਗਾਈ ਦੀ ਚੱਕੀ 'ਚ ਪਿਸ ਰਹੇ ਲੋਕਾਂ ਦਾ ਦੀਵਾਲ਼ਾ ਨਿਕਲਣ ਦੇ ਬਰਾਬਰ ਹੋ ਚੁੱਕਾ ਹੈ | ਇਨ੍ਹਾਂ ਵਧੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਵਿਰੋਧੀ ਦਲ ਘੇਰਨ 'ਚ ਪਿੱਛੇ ਨਹੀਂ ਹਟ ਰਹੇ ਹਨ | ਦੇਸ਼ ਦੇ ਵੱਖ-ਵੱਖ ਰਾਜਾਂ 'ਚ ਅਲੱਗ-ਅਲੱਗ ਤਰੀਕਿਆਂ ਨਾਲ ਕਾਂਗਰਸ, ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਰਾਸ਼ਟਰੀ ਲੋਕ ਦਲ ਸਮੇਤ ਖੱਬੇ ਪੱਖੀ ਸੰਗਠਨ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਲੰਬੇ ਹੱਥੀਂ ਲੈ ਰਹੇ ਹਨ ਅਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੀਤੇ ਵਾਧੇ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ | ਇਸੇ ਤਹਿਤ ਅੱਜ ਮੁੰਬਈ, ਗੋਆ, ਲਖਨਊ, ਜੰਮੂ ਅਤੇ ਕਈ ਹੋਰ ਰਾਜਾਂ 'ਚ ਵੱਡੀ ਗਿਣਤੀ 'ਚ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਨੇ ਕੇਂਦਰ ਸਰਕਾਰ ਿਖ਼ਲਾਫ਼ ਰੋਸ ਰੈਲੀ, ਜਲੂਸ ਅਤੇ ਪ੍ਰਦਰਸ਼ਨ ਕੀਤੇ | ਉਕਤ ਵੱਖ-ਵੱਖ ਥਾਵਾਂ 'ਤੇ ਲੋਕਾਂ ਮੋਦੀ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਤੇ ਆਪਣਾ ਵਿਰੋਧ ਪ੍ਰਗਟ ਕੀਤਾ |
ਸੂਬੇ ਟੈਕਸ ਘਟਾਉਣ-ਨੀਤੀ ਆਯੋਗ
ਨੀਤੀ ਆਯੋਗ ਦੇ ਚੇਅਰਮੈਨ ਰਾਜੀਵ ਕੁਮਾਰ ਨੇ ਅੱਜ ਕਿਹਾ ਕਿ ਸੂਬਿਆਂ ਕੋਲ ਪੈਟਰੋਲ 'ਤੇ ਟੈਕਸ ਘਟਾਉਣ ਦੀ ਸਮਰਥਾ ਹੈ ਅਤੇ ਉਨ੍ਹਾਂ ਨੂੰ ਟੈਕਸ ਘਟਾਉਣਾ ਚਾਹੀਦਾ ਹੈ ਅਤੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਨਾਲ ਨਜਿੱਠਣ ਲਈ ਕੇਂਦਰ ਨੂੰ ਵੀ ਵਾਧੂ ਉਤਪਾਦਨ ਕਰ ਘਟਾਉਣਾ ਚਾਹੀਦਾ ਹੈ | ਉਨ੍ਹਾਂ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਵਾਂ ਰਾਜਾਂ ਅਤੇ ਕੇਂਦਰ ਵਲੋਂ ਘਟਾਉਣ ਦੀ ਪੂਰੀ ਗੁੰਜਾਇਸ਼ ਹੈ | ਉਨ੍ਹਾਂ ਕਿਹਾ ਕਿ ਸੂਬਿਆ ਨੇ ਤੇਲ 'ਤੇ ਐਡ ਵੈਲੋਰਮ ਦੇ ਆਧਾਰ 'ਤੇ ਟੈਕਸ ਲਾਇਆ ਹੋਇਆ ਹੈ ਜਿਸ ਕਾਰਨ ਸੂਬੇ ਕੇਂਦਰ ਸਰਕਾਰ ਨਾਲੋਂ ਜ਼ਿਆਦਾ ਟੈਕਸ ਘਟਾ ਸਕਦੇ ਹਨ |
ਗੋਆ 'ਚ ਟਾਂਗੇ ਦੀ ਸਵਾਰੀ
ਪਣਜੀ, (ਏਜੰਸੀ)-ਪੈਟਰੋਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਜੋਂ ਅੱਜ ਵਿਰੋਧੀ ਧਿਰ ਕਾਂਗਰਸ ਦੇ ਮੈਂਬਰਾਂ ਵਲੋਂ ਸ਼ਹਿਰ 'ਚ ਟਾਂਗੇ 'ਤੇ ਸਫ਼ਰ ਕੀਤਾ ਗਿਆ | ਇਕ ਘੰਟਾ ਚੱਲੇ ਇਸ ਪ੍ਰਦਰਸ਼ਨ ਦੌਰਾਨ ਕਾਂਗਰਸੀ ਮੈਂਬਰ ਟਾਂਗੇ 'ਤੇ ਸਵਾਰ ਹੋ ਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੇ ਦਫ਼ਤਰ ਨੇੜੇ ਪਹੁੰਚੇ | ਇਸ ਦੌਰਾਨ ਗੋਆ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਗਿਰਿਸ਼ ਚੋਦੰਕਰ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਚੰਦਰਕਾਂਤ ਕਾਵਲੇਕਰ, ਸਾਬਕਾ ਮੁੱਖ ਮੰਤਰੀ ਦਿਗੰਬਰ ਕਾਮਤ, ਕਾਂਗਰਸ ਪਾਰਟੀ ਦੇ ਬੁਲਾਰੇ ਏ. ਐਰ. ਲੈਰੈਂਕੋ ਆਦਿ ਕਾਂਗਰਸੀ ਮੈਂਬਰਾਂ ਨੇ ਟਾਂਗੇ 'ਤੇ ਸਫ਼ਰ ਕੀਤਾ | ਵਿਰੋਧੀ ਧਿਰ ਦੇ ਨੇਤਾ ਕਾਵਲੇਕਰ ਨੇ ਕਿਹਾ ਕਿ ਪੈਟਰੋਲ ਦੀਆਂ ਵਧੀਆਂ ਹੋਈਆਂ ਕੀਮਤਾਂ ਦੇ ਵਿਰੁੱਧ ਰੋਸ ਵਜੋਂ ਅਸੀਂ ਟਾਂਗੇ 'ਤੇ ਸਫ਼ਰ ਕਰਨ ਦਾ ਫ਼ੈਸਲਾ ਕੀਤਾ | ਇਸ ਉਪਰੰਤ ਕਾਂਗਰਸ ਪਾਰਟੀ ਦੇ ਮੈਂਬਰਾਂ ਨੇ ਚੋਦੰਕਰ ਦੀ ਅਗਵਾਈ 'ਚ ਸੂਬੇ ਦੇ ਮੁੱਖ ਮੰਤਰੀ ਦੇ ਦਫ਼ਤਰ 'ਚ ਇਕ ਮੰਗ-ਪੱਤਰ ਦਿੱਤਾ, ਜਿਸ ਵਿਚ ਆਮ ਆਦਮੀ ਦੇ ਜੇਬ ਨੂੰ ਪ੍ਰਭਾਵਿਤ ਕਰਨ ਵਾਲੀਆਂ ਪੈਟਰੋਲ ਦੀਆਂ ਕੀਮਤਾਂ ਵਾਪਸ ਲੈਣ ਦੀ ਮੰਗ ਕੀਤੀ ਗਈ | ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਲਗਾਤਾਰ ਤੇਲ ਦੀਆਂ ਵਧਦੀਆਂ ਕੀਮਤਾਂ ਲੋਕਾਂ ਲਈ ਪ੍ਰੇਸ਼ਾਨੀਆਂ ਪੈਦਾ ਕਰਦੀਆਂ ਹਨ ਤੇ ਇਸ ਨਾਲ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਨੇ ਵਾਅਦਾ ਕੀਤਾ ਸੀ ਕਿ ਸੂਬੇ ਵਿਚ ਤੇਲ ਦੀਆਂ ਕੀਮਤਾਂ 60 ਰੁਪਏ ਪ੍ਰੀਤ ਲੀਟਰ ਤੋਂ ਪਾਰ ਨਹੀਂ ਜਾਣਗੀਆਂ | ਉਨ੍ਹਾਂ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਮੁੱਖ ਮੰਤਰੀ ਨੇ ਝੂਠੇ ਵਾਅਦੇ ਕਰਕੇ ਲੋਕਾਂ ਨਾਲ ਧੋਖਾ ਕੀਤਾ ਹੈ | ਉਨ੍ਹਾਂ ਕਿਹਾ ਕਿ ਅਸੀਂ ਤੁਰੰਤ ਤੇਲ ਦੀਆਂ ਵਧੀਆਂ ਕੀਮਤਾਂ ਘੱਟ ਕਰਨ ਦੀ ਮੰਗ ਕਰਦੇ ਹਾਂ |
ਵਧਦੀਆਂ ਕੀਮਤਾਂ ਕਾਰਨ ਦੋਧੀ ਨੇ ਮੋਟਰਸਾਈਕਲ ਵੇਚਿਆ, ਖਰੀਦਿਆ ਘੋੜਾ
ਮੁੰਬਈ, (ਏਜੰਸੀ)-ਲਗਾਤਾਰ ਤੇਲ ਦੀਆਂ ਵਧਦੀਆਂ ਹੋਈਆਂ ਕੀਮਤਾਂ ਦਾ ਸਭ ਤੋਂ ਵੱਧ ਪ੍ਰਭਾਵ ਮਹਾਰਾਸ਼ਟਰ 'ਚ ਮਹਿਸੂਸ ਕੀਤਾ ਗਿਆ | ਜਿਥੇ ਪੈਟਰੋਲ ਡੀਜ਼ਲ 'ਤੇ ਲਗਾਏ ਜਾਣ ਵਾਲੇ ਟੈਕਸ ਦੇਸ਼ ਦੇ ਜ਼ਿਆਦਾਤਰ ਸੂਬਿਆਂ ਨਾਲੋਂ ਬਹੁਤ ਵੱਧ ਹਨ | ਲੋਕਾਂ ਕੋਲ ਹੋਰ ਕੋਈ ਰਸਤਾ ਨਾ ਹੋਣ ਕਰਕੇ ਵੱਡੀ ਸੰਖਿਆ 'ਚ ਲੋਕ ਪੈਟਰੋਲ ਪੰਪਾਂ 'ਤੇ ਆਪਣੇ ਬਟੂਏ ਖਾਲੀ ਕਰ ਰਹੇ ਹਨ ਪਰ ਹੁਣ ਉਹ ਇਕ ਦੋਧੀ ਤੋਂ ਸੇਧ ਲੈ ਸਕਦੇ ਹਨ ਜਿਸ ਨੇ ਆਪਣਾ ਮੋਟਰਸਾਈਕਲ ਵੇਚ ਕੇ ਇਕ ਘੋੜਾ ਖਰੀਦ ਲਿਆ | ਪਿਛਲੇ ਕੁਝ ਹਫਤਿਆਂ ਤੋਂ ਪੈਟਰੋਲ ਦੀਆਂ ਕੀਮਤਾਂ 'ਚ ਹੋਏ ਬੇਤਹਾਸ਼ਾ ਵਾਧੇ ਦੇ ਕਾਰਨ ਪਾਂਡੂਰੰਗ ਵੀਸੇ ਇਕ ਅਜਿਹੇ ਮੋੜ 'ਤੇ ਪਹੁੰਚਿਆ ਜਿਥੇ ਉਸ ਨੂੰ ਮਜਬੂਰ ਹੋ ਕੇ ਆਪਣੇ ਮੋਟਰਸਾਈਕਲ ਦੀ ਬਜਾਏ ਘੋੜੇ 'ਤੇ ਲੋਕਾਂ ਨੂੰ ਦੁੱਧ ਮੁਹੱਈਆ ਕਰਵਾਉਣਾ ਸ਼ੁਰੂ ਕਰਨਾ ਪਿਆ | ਵੀਸੇ ਦਾ ਪਿੰਡ ਮੁੰਬਈ ਤੋਂ 100 ਕਿ. ਮੀ. ਦੀ ਦੂਰੀ 'ਤੇ ਹੈ | ਵੀਸੇ ਰੋਜ਼ਾਨਾ ਸੱਤ ਕਿਲੋਮੀਟਰ ਤੱਕ ਸਫ਼ਰ ਕਰਕੇ ਲੋਕਾਂ ਤੱਕ ਦੁੱਧ ਪਹੁੰਚਾਉਂਦਾ ਸੀ | ਪੈਟਰੋਲ ਦੀ ਕੀਮਤ 80 ਰੁਪਏ ਤੋਂ ਵੀ ਉੱਪਰ ਹੋ ਜਾਣ ਕਰਕੇ ਉਹ ਰੋਜ਼ਾਨਾ 200 ਰੁਪਏ ਸਿਰਫ਼ ਪੈਟਰੋਲ ਖਰੀਦਣ 'ਤੇ ਹੀ ਖਰਚ ਕਰਦਾ ਸੀ | ਉਸ ਨੇ ਦੱ ਸਿਆ ਕਿ ਉਸ ਨੇ ਆਪਣਾ ਮੋਟਰਾਈਸਕਲ 22,000 ਰੁਪਏ 'ਚ ਵੇਚ ਦਿੱਤਾ ਹੈ ਕਿਉਂਕਿ ਉਹ ਇਸ ਦੇ ਪੈਟਰੋਲ ਲਈ ਪੈਸੇ ਨਹੀਂ ਖਰਚ ਸਕਦਾ | ਵੀਸੇ ਨੇ 25,000 ਰੁਪਏ ਦਾ ਇਕ ਖੋੜਾ ਖਰੀਦਿਆ ਹੈ ਜਿਸ ਦੀ ਦੇਖ-ਭਾਲ ਲਈ ਵੀਸੇ ਨੂੰ ਹਫ਼ਤੇ ਦੇ ਸਿਰਫ਼ ਪੰਜਾਹ ਰੁਪਏ ਖਰਚਣੇ ਪੈਂਦੇ ਹਨ |
ਤੇਲ ਕੀਮਤਾਂ ਨਾਲ ਨਜਿੱਠਣ ਲਈ ਫੌਰੀ ਹੱਲ 'ਤੇ ਵਿਚਾਰ ਕਰ ਰਿਹਾ ਹੈ ਕੇਂਦਰ-ਪ੍ਰਧਾਨ
ਭੁਬਨੇਸ਼ਵਰ, 24 ਮਈ (ਪੀ. ਟੀ. ਆਈ.)-ਕੇਂਦਰੀ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਕਿਹਾ ਕਿ ਤੇਲ ਦੀਆਂ ਵਧ ਰਹੀਆਂ ਕੀਮਤਾਂ ਨਾਲ ਨਜਿੱਠਣ ਲਈ ਕੇਂਦਰੀ ਫੌਰੀ ਹੱਲ 'ਤੇ ਵਿਚਾਰ ਕਰ ਰਿਹਾ ਹੈ | ਉਨ੍ਹਾਂ ਓਡੀਸ਼ਾ ਸਰਕਾਰ ਨੂੰ ਵੀ ਕਿਹਾ ਕਿ ਉਹ ਤੇਲ ਕੀਮਤਾਂ ਦੀ ਵਧ ਰਹੀਆਂ ਕੀਮਤਾਂ ਨੂੰ ਘੱਟ ਕਰਨ ਲਈ ਪੈਟਰੋਲੀਅਮ ਪਦਾਰਥਾਂ 'ਤੇ ਵੈਟ ਘਟਾ ਦੇਵੇ | ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਨੇ ਕਿਹਾ ਕਿ ਤੇਲ ਮੰਤਰਾਲੇ ਦਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਪੈਟਰੋਲੀਅਮ ਪਦਾਰਥਾਂ ਨੂੰ ਜੀ. ਐਸ. ਟੀ. ਦੇ ਘੇਰੇ ਹੇਠ ਲਿਆਉਣ ਦਾ ਵਿਚਾਰ ਹੈ | ਅਸੀਂ ਉਦੋਂ ਤਕ ਇਸ ਸਮੱਸਿਆ ਦੇ ਇਕ ਫੌਰੀ ਹੱਲ 'ਤੇ ਵਿਚਾਰ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਅਸੀਂ ਯਕੀਨਨ ਇਸ ਸਥਿਤੀ ਨਾਲ ਨਜਿੱਠਾਂਗੇ |

ਕੀਮਤਾਂ ਘਟਾਉਣ ਦੀ ਮੇਰੀ ਚੁਣੌਤੀ ਵੀ ਸਵੀਕਾਰ ਕਰਨ ਮੋਦੀ-ਰਾਹੁਲ

ਨਵੀਂ ਦਿੱਲੀ, 24 ਮਈ (ਏਜੰਸੀਆਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਦਾ 'ਫਿਟਨੈੱਸ ਚੈਲੇਂਜ' ਸਵੀਕਾਰ ਕੀਤੇ ਜਾਣ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਹੁਣ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘੱਟ ਕਰਨ ਦਾ ਉਨ੍ਹਾਂ ਦਾ 'ਚੈਲੇਂਜ' ਸਵੀਕਾਰ ਕਰਨ | ਰਾਹੁਲ ਨੇ ਇਹ ਵੀ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਉਨ੍ਹਾਂ ਦੀ ਚੁਣੌਤੀ ਸਵੀਕਾਰ ਨਹੀਂ ਕਰਦੇ ਹਨ ਤਾਂ ਫਿਰ ਕਾਂਗਰਸ ਪੂਰੇ ਦੇਸ਼ 'ਚ ਅੰਦੋਲਨ ਕਰੇਗੀ | ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਪਿਆਰੇ ਪ੍ਰਧਾਨ ਮੰਤਰੀ, ਚੰਗਾ ਲੱਗਾ ਕਿ ਤੁਸੀਂ ਵਿਰਾਟ ਕੋਹਲੀ ਦੀ ਫਿਟਨੈੱਸ ਚੁਣੌਤੀ ਸਵੀਕਾਰ ਕਰ ਲਈ | ਇਥੇ ਇਕ ਹੋਰ ਚੁਣੌਤੀ ਮੇਰੇ ਵਲੋਂ ਵੀ ਹੈ | ਤੇਲ ਕੀਮਤਾਂ ਘੱਟ ਕਰੋ ਜਾਂ ਫਿਰ ਕਾਂਗਰਸ ਅਜਿਹਾ ਕਰਾਉਣ ਲਈ ਰਾਸ਼ਟਰ ਵਿਆਪੀ ਅੰਦੋਲਨ ਕਰੇਗੀ |

ਪੰਜਾਬ ਸਰਕਾਰ ਵਲੋਂ ਚੱਢਾ ਸ਼ੂਗਰ ਮਿੱਲ ਨੂੰ 5 ਕਰੋੜ ਦਾ ਜੁਰਮਾਨਾ

ਅਗਲੇ ਹੁਕਮਾਂ ਤੱਕ ਮਿੱਲ ਬੰਦ ਰੱਖਣ ਦੇ ਹੁਕਮ
ਚੰਡੀਗੜ੍ਹ, 24 ਮਈ (ਅਜੀਤ ਬਿਊਰੋ)- ਪੰਜਾਬ ਸਰਕਾਰ ਨੇ ਬਿਆਸ ਦਰਿਆ 'ਚ ਸੀਰੇ ਦੇ ਵਹਾਅ ਮਾਮਲੇ 'ਚ ਚੱਢਾ ਸ਼ੂਗਰ ਮਿੱਲ ਵਿਰੁੱਧ 5 ਕਰੋੜ ਰੁਪਏ ਦਾ ਜੁਰਮਾਨਾ ਲਾਉਣ ਅਤੇ ਵਾਤਾਵਰਨ ਨੂੰ ਖੋਰਾ ਲਾਉਣ ਲਈ ਜ਼ਿੰਮੇਵਾਰ ਇਹ ਮਿੱਲ 17 ਮਈ, 2018 ਨੂੰ ਜਾਰੀ ਕੀਤੀਆਂ ਹਦਾਇਤਾਂ ਮੁਤਾਬਿਕ ਅਗਲੇ ਹੁਕਮਾਂ ਤੱਕ ਬੰਦ ਰਹੇਗੀ | ਇਸੇ ਤਰ੍ਹਾਂ ਪ੍ਰਦੂਸ਼ਣ ਦੀ ਰੋਕਥਾਮ ਲਈ ਸਾਰੇ ਲੋੜੀਂਦੇ ਕਦਮ ਨਾ ਚੁੱਕੇ ਜਾਣ ਤੱਕ ਮਿੱਲ ਨੂੰ ਕੰਮ ਚਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ | ਇਹ ਫ਼ੈਸਲੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਲਏ ਗਏ | ਜਿਸ ਦੀ ਰਿਪੋਰਟ ਅੱਜ ਇਥੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਸੌਾਪੀ ਗਈ | ਬੋਰਡ ਨੇ ਜਾਂਚ ਉਪਰੰਤ ਮਿੱਲ ਦੇ ਜ਼ਿੰਮੇਵਾਰ ਲੋਕਾਂ ਵਿਰੁੱਧ ਵਾਟਰ (ਪ੍ਰੀਵੈਨਸ਼ਨ ਐਾਡ ਕੰਟਰੋਲ ਆਫ਼ ਪਲਿਊਸ਼ਨ) ਐਕਟ-1974 ਤਹਿਤ ਸਮਰੱਥ ਅਥਾਰਿਟੀ ਨੂੰ ਅਪਰਾਧਿਕ ਕਾਰਵਾਈ ਕਰਨ ਦੀ ਸਿਫ਼ਾਰਸ਼ ਵੀ ਕੀਤੀ
ਹੈ | ਮੀਟਿੰਗ ਉਪਰੰਤ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਅੱਜ ਤੱਕ ਆਪਣੀ ਰਿਪੋਰਟ ਸੌਾਪਣ ਲਈ ਆਖਿਆ ਸੀ | ਬੋਰਡ ਦੀ ਰਿਪੋਰਟ ਅਨੁਸਾਰ ਮਿੱਲ ਨੂੰ ਕੰਮ ਚਲਾਉਣ ਲਈ ਵਾਟਰ (ਪ੍ਰੀਵੈਨਸ਼ਨ ਐਾਡ ਕੰਟਰੋਲ ਆਫ਼ ਪਲਿਊਸ਼ਨ) ਐਕਟ ਦੀ ਧਾਰਾ 25/26 ਨਵੇਂ ਸਿਰਿਓਾ ਸਹਿਮਤੀ ਲੈਣ ਦੀ ਲੋੜ ਹੈ | ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਸਿਫ਼ਾਰਸ਼ਾਂ 'ਤੇ ਫ਼ੈਸਲਿਆਂ ਦੇ ਤਹਿਤ ਮਿੱਲ ਵਿਰੁੱਧ ਲੋੜੀਂਦੀ ਕਾਰਵਾਈ ਕਰਨ ਲਈ ਸਬੰਧਿਤ ਅਥਾਰਿਟੀਆਂ ਨੂੰ ਹਦਾਇਤ ਕਰਦਿਆਂ ਮੁੱਖ ਮੰਤਰੀ ਨੇ ਵਾਤਾਵਰਨ ਮੰਤਰੀ ਓ.ਪੀ. ਸੋਨੀ ਦੀ ਪ੍ਰਧਾਨਗੀ ਹੇਠ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ, ਜੋ ਸੂਬੇ 'ਚ ਦਰਿਆਵਾਂ ਦੀ ਸਫ਼ਾਈ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਆਪਣੇ ਸੁਝਾਅ ਦੇਵੇਗੀ | ਇਸ ਕਮੇਟੀ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਸੁਝਾਅ ਦੇਣ ਦਾ ਜ਼ਿੰਮਾ ਵੀ ਸੌਾਪਿਆ ਗਿਆ ਹੈ ਅਤੇ ਕਮੇਟੀ 10 ਦਿਨਾਂ 'ਚ ਆਪਣੀ ਰਿਪੋਰਟ ਸੌਾਪੇਗੀ | ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਇਸ ਵਿਆਪਕ ਪ੍ਰਾਜੈਕਟ ਲਈ ਫ਼ੰਡ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ | ਮੀਟਿੰਗ ਬਾਰੇ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨੇ ਮੁੱਖ ਮੰਤਰੀ ਨੂੰ ਬੋਰਡ ਵਲੋਂ ਚੱਢਾ ਸ਼ੂਗਰ ਮਿੱਲ ਿਖ਼ਲਾਫ਼ ਵਾਤਾਵਰਨ ਨੂੰ ਪਲੀਤ ਕਰਨ 'ਤੇ ਕੀਤੀ ਜਾ ਰਹੀ ਦੰਡਾਤਮਕ ਕਾਰਵਾਈ ਬਾਰੇ ਜਾਣੰੂ ਕਰਵਾਇਆ | ਉਨ੍ਹਾਂ ਦੱਸਿਆ ਕਿ ਮਿੱਲ ਨੇ ਨਾ ਸਿਰਫ਼ ਵਾਟਰ (ਪ੍ਰੀਵੈਨਸ਼ਨ ਐਾਡ ਕੰਟਰੋਲ ਆਫ਼ ਪਲਿਊਸ਼ਨ) ਐਕਟ-1974 ਦੀਆਂ ਧਾਰਾਵਾਂ ਦੀ ਉਲੰਘਣਾ ਕੀਤੀ ਸਗੋਂ ਈਸਟ ਪੰਜਾਬ ਮੋਲਾਸਿਸ (ਕੰਟਰੋਲ) ਐਕਟ-1948 ਅਤੇ ਫ਼ੈਕਟਰੀ ਐਕਟ-1948 ਦੀ ਵੀ ਉਲੰਘਣਾ ਕੀਤੀ | ਮਿੱਲ ਵਲੋਂ ਸੀਰੇ ਦੇ ਸਟਾਕ ਦੇ ਪ੍ਰਬੰਧਾਂ ਸਬੰਧੀ ਨਾ ਤਾਂ ਆਬਕਾਰੀ ਕਮਿਸ਼ਨਰ ਤੋਂ ਪ੍ਰਵਾਨਗੀ ਲਈ ਗਈ ਅਤੇ ਨਾ ਹੀ ਮੋਲਾਸਿਸ ਐਕਟ ਦੀ ਪਾਲਨਾ ਕੀਤੀ ਗਈ | ਇਸ ਦੌਰਾਨ ਮੁੱਖ ਮੰਤਰੀ ਨੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਐਮ. ਡੀ. ਨੂੰ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫ਼ਾਈ ਸਬੰਧੀ ਵਿਸਥਾਰਤ ਰਿਪੋਰਟ ਪੇਸ਼ ਕਰਨ ਦੇ ਨਾਲ-ਨਾਲ ਉਦਯੋਗਿਕ ਇਕਾਈਆਂ ਵਲੋਂ ਇਸ 'ਚ ਸੁੱਟੀ ਜਾ ਰਹੀ ਰਹਿੰਦ-ਖੂੰਹਦ ਨਾਲ ਜਲ ਪ੍ਰਦੂਸ਼ਣ 'ਤੇ ਵੀ ਧਿਆਨ ਕੇਂਦਰਿਤ ਕਰਨ ਲਈ ਕਿਹਾ | ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਜ਼ਿਲ੍ਹੇ 'ਚ ਕਾਲਾ ਸੰਘਿਆਂ ਡਰੇਨ 'ਚ ਚਮੜਾ ਉਦਯੋਗ ਦੀ ਰਹਿੰਦ-ਖੂੰਹਦ ਪੈਣ ਨਾਲ ਫੈਲ ਰਹੇ ਪ੍ਰਦੂਸ਼ਣ ਦੇ ਕਾਰਨਾਂ ਦੀ ਘੋਖ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ |
ਵਾਤਾਵਰਨ ਮੰਤਰੀ ਸ੍ਰੀ ਸੋਨੀ ਦੀ ਅਪੀਲ 'ਤੇ ਮੁੱਖ ਮੰਤਰੀ ਨੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਐਮ. ਡੀ. ਨੂੰ ਦਰਿਆਵਾਂ ਦੀ ਸਫ਼ਾਈ ਅਤੇ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਲੁਧਿਆਣਾ, ਜਲੰਧਰ ਅਤੇ ਅੰਮਿ੍ਤਸਰ ਦੇ ਨਗਰ ਨਿਗਮਾਂ ਦੇ ਸੁਝਾਅ ਹਾਸਲ ਕਰਨ ਲਈ ਆਖਿਆ | ਮੀਟਿੰਗ ਦੌਰਾਨ ਇਹ ਫ਼ੈਸਲਾ ਵੀ ਕੀਤਾ ਗਿਆ ਕਿ ਇਸ ਪ੍ਰਕਿ੍ਆ ਤਹਿਤ ਵਿਆਪਕ ਪੱਧਰ 'ਤੇ ਸਤਲੁਜ, ਬਿਆਸ ਤੇ ਰਾਵੀ ਦਰਿਆਵਾਂ ਦੀ ਸਫ਼ਾਈ ਕਰਨ ਲਈ ਸਮਾਂਬੱਧ ਕਾਰਜ ਯੋਜਨਾ ਤਿਆਰ ਕੀਤੀ ਜਾਵੇ | ਮੁੱਖ ਮੰਤਰੀ ਨੇ ਲੁਧਿਆਣਾ 'ਚ ਸਾਰੇ ਕਾਮਨ ਐਫਲੂਐਾਟ ਟਰੀਟਮੈਂਟ ਪਲਾਂਟਾਂ (ਸੀ.ਈ.ਟੀ.ਪੀ.) ਨੂੰ ਤੁਰੰਤ ਚਾਲੂ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਸ ਦੀ ਨਿਰੰਤਰ ਨਿਗਰਾਨੀ ਕਰਨ ਲਈ ਆਖਿਆ | ਉਨ੍ਹਾਂ ਨੇ ਬੋਰਡ ਦੇ ਚੇਅਰਮੈਨ ਨੂੰ ਸਾਰੇ ਸਨਅਤੀ ਯੂਨਿਟਾਂ ਖ਼ਾਸਕਰ ਰੰਗਾਈ, ਕੱਪੜਾ ਅਤੇ ਚਮੜਾ ਦੇ ਯੂਨਿਟਾਂ ਵਿਚ ਈ.ਟੀ.ਪੀਜ਼ ਸਥਾਪਤ ਕਰਨ ਨੂੰ ਯਕੀਨੀ ਬਣਾਉਣ ਲਈ ਆਖਿਆ | ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਪ੍ਰਮੁੱਖ ਸਕੱਤਰ ਵਿਗਿਆਨ ਤੇ ਤਕਨਾਲੋਜੀ ਅਤੇ ਵਾਤਾਵਰਨ ਰੌਸ਼ਨ ਸੁੰਕਾਰੀਆ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਸਿੰਚਾਈ ਜਸਪਾਲ ਸਿੰਘ, ਆਬਕਾਰੀ ਤੇ ਕਰ ਕਮਿਸ਼ਨਰ ਵਿਵੇਕ ਪ੍ਰਤਾਪ ਸਿੰਘ, ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਜਸਪ੍ਰੀਤ ਤਲਵਾੜ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ, ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਐਮ.ਡੀ. ਅਜੋਏ ਕੁਮਾਰ ਸ਼ਰਮਾ ਅਤੇ ਮੁੱਖ ਵਣਪਾਲ ਅਤੇ ਮੁੱਖ ਜੰਗਲੀ ਜੀਵ ਵਾਰਡਨ ਡਾ. ਕੁਲਦੀਪ ਕੁਮਾਰ ਲੋਮਿਸ ਹਾਜ਼ਰ ਸਨ |
ਐਨ.ਜੀ.ਟੀ. ਵਲੋਂ ਕੇਂਦਰ, ਪੰਜਾਬ ਤੇ ਰਾਜਸਥਾਨ ਸਰਕਾਰਾਂ ਨੂੰ ਨੋਟਿਸ
ਨਵੀਂ ਦਿੱਲੀ, 24 ਮਈ (ਜਗਤਾਰ ਸਿੰਘ)-ਪੰਜਾਬ ਦੇ ਪ੍ਰਦੂਸ਼ਿਤ ਹੋ ਰਹੇ ਦਰਿਆਈ ਪਾਣੀ ਮਾਮਲੇ ਸਬੰਧੀ ਸੁਣਵਾਈ ਕਰਦੇ ਹੋਏ ਕੌਮੀ ਗ੍ਰੀਨ ਟਿ੍ਬਿਊਨਲ (ਐਨ.ਜੀ.ਟੀ.) ਨੇ ਕੇਂਦਰ, ਪੰਜਾਬ ਤੇ ਰਾਜਸਥਾਨ ਸਰਕਾਰ ਸਮੇਤ ਹੋਰਨਾਂ ਨੂੰ 17 ਜੁਲਾਈ ਦਾ ਨੋਟਿਸ ਜਾਰੀ ਕਰਦੇ ਹੋਏ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਨੂੰ ਪ੍ਰਦੂਸ਼ਿਤ ਬਿਆਸ ਤੇ ਸਤਲੁਜ ਦਰਿਆਵਾਂ , ਬੁੱਢਾ ਨਾਲਾ ਦੇ ਪਾਣੀ ਦੇ ਨਮੂਨੇ ਲੈਣ ਅਤੇ 6 ਹਫ਼ਤਿਆਂ 'ਚ ਰਿਪੋਰਟ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਹਨ | ਐਨ.ਜੀ.ਟੀ. ਵਲੋਂ ਚੱਢਾ ਅਤੇ ਰਾਣਾ ਸ਼ੂਗਰਜ਼ ਮਿੱਲਾਂ ਤੋਂ ਇਲਾਵਾ ਜਲੰਧਰ ਤੇ ਲੁਧਿਆਣਾ ਨਗਰ ਨਿਗਮ ਨੂੰ ਵੀ ਨੋਟਿਸ ਜਾਰੀ ਕੀਤਾ ਹੈ | ਅੱਜ ਮਾਮਲੇ ਦੀ ਸੁਣਵਾਈ ਦੌਰਾਨ ਵਕੀਲਾਂ 'ਚ ਕਾਫੀ ਬਹਿਸ ਵੀ ਹੋਈ ਅਤੇ ਸਰਕਾਰ ਦੇ ਵਕੀਲਾਂ ਵਲੋਂ ਬਾਹਰ ਮੀਡੀਆ ਨਾਲ ਗੱਲ ਕਰਦੇ ਹੋਏ ਆਖਿਆ ਕਿ ਪੰਜਾਬ 'ਚ ਸ਼ਾਹਕੋਟ ਜ਼ਿਮਨੀ ਚੋਣਾਂ 'ਚ ਸਿਆਸੀ ਲਾਹਾ ਲੈਣ ਦੇ ਮੱਦੇਨਜਰ 'ਆਪ' ਦੇ ਆਗੂਆਂ ਵਲੋਂ ਜਾਣਬੁੱਝ ਕੇ ਮੁੱਦੇ ਨੂੰ ਉਛਾਲਿਆ ਜਾ ਰਿਹਾ ਹੈ | ਉਨ੍ਹ•ਾਂ ਆਖਿਆ ਕਿ ਇਸ ਸਬੰਧੀ ਐਨ.ਜੀ.ਟੀ. ਨੇ ਪਹਿਲਾਂ ਕੋਈ ਨੋਟਿਸ ਜਾਰੀ ਨਹੀਂ ਕੀਤਾ ਸੀ, ਜਿਸ ਦਾ ਮਾਮਲਾ ਬਣਾ ਕੇ ਨੋਟਿਸ ਸਬੰਧੀ ਲੋਕਾਂ 'ਚ ਝੂਠੀ ਅਫ਼ਵਾਹ ਫੈਲਾਈ ਗਈ | ਸ਼ਿਕਾਇਤਕਰਤਾ ਸੁਖਪਾਲ ਸਿੰਘ ਖਹਿਰਾ (ਨੇਤਾ ਵਿਰੋਧੀ ਧਿਰ) ਨੇ ਜਿੱਥੇ ਐਨ.ਜੀ.ਟੀ. 'ਚ ਹੋਈ ਕਾਰਵਾਈ ਲਈ ਸੰਤੁਸ਼ਟੀ ਜਤਾਈ ਉੱਥੇ ਹੀ ਪੰਜਾਬ ਸਰਕਾਰ 'ਤੇ ਹੋਸ਼ੇ ਤਰੀਕੇ ਨਾਲ ਆਪਣਾ ਪੱਖ ਰੱਖਣ ਦਾ ਦੋਸ਼ ਲਗਾਇਆ | ਵਿਧਾਇਕ ਐਚ.ਐਸ.ਫੂਲਕਾ ਨੇ ਕਿਹਾ ਕਿ ਪੰਜਾਬ ਗੰਦੇ ਹੋ ਰਹੇ ਦਰਿਆਈ ਪਾਣੀ ਕਾਰਨ ਜੀਵ ਜੰਤੂ ਮਰ ਰਹੇ ਹਨ ਤੇ ਮਨੁੱਖੀ ਸਿਹਤ ਨੂੰ ਨੁਕਸਾਨ ਹੋ ਰਿਹਾ ਪਰ ਪੰਜਾਬ ਸਰਕਾਰ ਇਸ ਨੂੰ ਲੈ ਕੇ ਗੰਭੀਰ ਨਹੀਂ ਹੈ |
ਚੱਢਾ ਸ਼ੂਗਰ ਮਿੱਲ ਦੇ ਨੁਮਾਇੰਦੇ ਪ੍ਰਦੂਸ਼ਣ ਕੰਟਰੋਲ ਬੋਰਡ ਅੱਗੇ ਪੇਸ਼
ਪਟਿਆਲਾ, (ਅਮਰਬੀਰ ਸਿੰਘ ਆਹਲੂਵਾਲੀਆ)-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਚੱਢਾ ਸ਼ੂਗਰ ਮਿੱਲ ਦੇ ਨੁਮਾਇੰਦਿਆਂ ਨੂੰ ਅੱਜ ਆਪਣਾ ਪੱਖ ਰੱਖਣ ਲਈ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਸੱਦਿਆ ਸੀ | ਮਾਮਲੇ ਦੀ ਸੁਣਵਾਈ ਕਰ ਰਹੇ ਵਿਭਾਗ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਕੋਲ ਸ਼ੂਗਰ ਮਿਲ ਮਾਲਕਾਂ ਵਲੋਂ ਆਪਣੇ ਨੁਮਾਇੰਦਿਆਂ ਵਜੋਂ ਆਰ.ਏ. ਸਿੰਘ ਤੇ ਵਕੀਲ ਵਿਨੋਦ ਐਸ. ਭਾਰਦਵਾਜ ਨੂੰ ਭੇਜਿਆ | ਵਿਭਾਗੀ ਸੂਤਰਾਂ ਮੁਤਾਬਿਕ 3 ਘੰਟੇ ਦੀ ਹੋਈ ਸੁਣਵਾਈ ਤੋਂ ਬਾਅਦ ਸ੍ਰੀ ਪੰਨੂੰ ਫ਼ੌਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਚੰਡੀਗੜ੍ਹ ਰਵਾਨਾ ਹੋ ਗਏ | ਇਸ ਸਬੰਧੀ ਚੱਢਾ ਖੰਡ ਮਿੱਲ ਦੇ ਆਏ ਨੁਮਾਇੰਦੇ ਆਰ. ਏ. ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਸਲਾ ਇਕ ਮੰਦਭਾਗੀ ਦੁਰਘਟਨਾ ਵਾਂਗ ਦੇਖਿਆ ਜਾਣਾ ਚਾਹੀਦਾ ਸੀ, ਪਰੰਤੂ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨੂੰ ਰਾਜਨੀਤੀ ਦਾ ਸ਼ਿਕਾਰ ਬਣਾ ਕੇ ਉਲਝਾ ਦਿੱਤਾ ਗਿਆ ਹੈ |

ਭਾਰਤ ਤੇ ਨੀਦਰਲੈਂਡ ਵਲੋਂ ਵਪਾਰ, ਨਿਵੇਸ਼ ਤੇ ਖੇਤੀ ਸਮੇਤ ਵੱਖ-ਵੱਖ ਖੇਤਰਾਂ 'ਚ ਸਹਿਯੋਗ ਵਧਾਉਣ ਦਾ ਫ਼ੈਸਲਾ

ਨਵੀਂ ਦਿੱਲੀ, 24 ਮਈ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਨੀਦਰਲੈਂਡ ਹਮਰੁਤਬਾ ਮਾਰਕ ਰੁਤੇ ਨਾਲ ਲੰਬੀ ਚੌੜੀ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਧਿਰਾਂ ਨੇ ਵਪਾਰ, ਨਿਵੇਸ਼, ਊਰਜਾ ਅਤੇ ਖੇਤੀ ਖੇਤਰਾਂ ਵਿਚ ਸਹਿਯੋਗ ਵਧਾਉਣ ਦਾ ਫ਼ੈਸਲਾ ਕੀਤਾ ਹੈ | ਗੱਲਬਾਤ ਪਿੱਛੋਂ ਨਰਿੰਦਰ ਮੋਦੀ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਉਨ੍ਹਾਂ ਦੀ ਆਰਥਿਕ ਸੁਧਾਰਾਂ ਪ੍ਰਤੀ ਵਚਨਬੱਧਤਾ ਮਜ਼ਬੂਤ ਰਹੇਗੀ | ਉਨ੍ਹਾਂ ਕਿਹਾ ਕਿ ਦੁਵੱਲੇ ਮਾਮਲਿਆਂ ਤੋਂ ਇਲਾਵਾ ਉਨ੍ਹਾਂ ਅਤੇ ਰੁਤੇ ਨੇ ਆਪਸੀ ਹਿਤ ਦੇ ਖੇਤਰੀ ਅਤੇ ਵਿਸ਼ਵ ਮੁੱਦਿਆਂ 'ਤੇ ਚਰਚਾ ਕੀਤੀ ਹੈ | ਮੋਦੀ ਨੇ ਅੱਜ ਅੰਤਰਰਾਸ਼ਟਰੀ ਸੋਲਰ ਗੱਠਜੋੜ ਦਾ ਹਿੱਸਾ ਬਣਨ ਲਈ ਨੀਦਰਲੈਂਡ ਦੀ ਸ਼ਲਾਘਾ ਕੀਤੀ | ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਨੀਦਰਲੈਂਡ ਨੂੰ ਅੰਤਰਰਾਸ਼ਟਰੀ ਸੋਲਰ ਗੱਠਜੋੜ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਸੀ ਅਤੇ ਉਨ੍ਹਾਂ ਨੂੰ ਤੁਹਾਨੂੰ ਇਹ ਦੱਸਣ ਵਿਚ ਖੁਸ਼ੀ ਹੋ ਰਹੀ ਹੈ ਕਿ ਇਹ ਦੇਸ਼ ਅੱਜ ਇਸ ਦਾ ਮੈਂਬਰ ਬਣ ਗਿਆ ਹੈ | ਆਪਣੀਆਂ ਟਿੱਪਣੀਆਂ ਵਿਚ ਰੁਤੇ ਨੇ ਕਿਹਾ ਕਿ ਦੋਵਾਂ ਦੇਸ਼ਾਂ ਲਈ ਵਪਾਰ ਅਤੇ ਨਿਵੇਸ਼, ਸਾਫ ਸੁਥਰੀ ਊਰਜਾ, ਖੇਤੀ ਅਤੇ ਸਮਾਰਟ ਸ਼ਹਿਰਾਂ ਦੇ ਖੇਤਰਾਂ ਵਿਚ ਸਹਿਯੋਗ ਵਧਾਉਣ ਦੀ ਵੱਡੀ ਗੁੰਜਾਇਸ਼ ਹੈ | ਰੁਤੇ ਦੀ ਪ੍ਰਧਾਨ ਮੰਤਰੀ ਵਜੋਂ ਭਾਰਤੀ ਦੀ ਇਹ ਦੂਸਰੀ ਫੇਰੀ ਹੈ ਅਤੇ ਉਨ੍ਹਾਂ ਨਾਲ ਇਕ ਮਜ਼ਬੂਤ ਵਪਾਰਕ ਵਫਦ ਵੀ ਆਇਆ ਹੈ | ਉਨ੍ਹਾਂ ਨੇ ਇਸ ਤੋਂ ਪਹਿਲਾਂ ਜੂਨ 2015 ਵਿਚ ਭਾਰਤ ਦਾ ਦੌਰਾ ਕੀਤਾ ਸੀ | ਪਿਛਲੇ ਸਾਲ ਜੂਨ ਵਿਚ ਮੋਦੀ ਨੇ ਨੀਦਰਲੈਂਡ ਦਾ ਦੌਰਾ ਕੀਤਾ ਸੀ | ਭਾਰਤ ਅਤੇ ਨੀਦਰਲੈਂਡ ਵਿਚਕਾਰ 5.39 ਅਰਬ ਡਾਲਰ ਦਾ ਦੁਵੱਲਾ ਵਪਾਰ ਹੈ ਅਤੇ ਉਨ੍ਹਾਂ ਵਲੋਂ ਇਸ ਨੂੰ ਵਧਾਉਣ 'ਤੇ ਕੇਂਦਰਤ ਹੋਣ ਹੀ ਸੰਭਾਵਨਾ ਹੈ | ਨੀਦਰਲੈਂਡ ਭਾਰਤ ਵਿਚ ਪੰਜਵਾਂ ਸਭ ਤੋਂ ਵੱਡਾ ਨਿਵੇਸ਼ਕ ਹੈ ਅਤੇ ਉੁਸ ਨੇ 2000 ਤੋਂ 2017 ਤਕ 23 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ | ਨੀਦਰਲੈਂਡ 235000 ਪ੍ਰਵਾਸੀ ਭਾਰਤੀਆਂ ਦਾ ਘਰ ਹੈ ਜੋ ਕਿ ਮੇਨਲੈਂਡ ਯੂਰਪ ਵਿਚ ਸਭ ਤੋਂ ਵੱਧ ਹੈ | ਇਸ ਤੋਂ ਪਹਿਲਾਂ ਰੁਤੇ ਨੇ ਹਿੰਦੀ ਵਿਚ ਟਵੀਟ ਕਰਦਿਆਂ ਕਿਹਾ ਕਿ ਉਹ ਸੁੰਦਰ ਭਾਰਤ ਦੀ ਫੇਰੀ 'ਤੇ ਆ ਕੇ ਖੁਸ਼ ਹਨ | ਉਨ੍ਹਾਂ ਟਵਿੱਟਰ 'ਤੇ ਪਾਇਆ ਕਿ ਭਾਰਤ ਅਤੇ ਨੀਦਰਲੈਂਡ ਵਿਚਕਾਰ ਪਿਛਲੇ 70 ਸਾਲਾਂ ਤੋਂ ਨੇੜਲੇ ਸਬੰਧ ਹਨ | ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਉਤਸਕ ਹਨ |
ਰੁਤੇ ਵਲੋਂ ਦੌਰੇ 'ਚ ਇਕ ਦਿਨ ਦੀ ਕਟੌਤੀ
ਭਾਵੇਂ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁਤੇ ਭਾਰਤ ਦੇ ਦੋ ਦਿਨਾਂ ਦੌਰੇ 'ਤੇ ਆਏ ਸਨ ਪਰ ਡੁਚ ਪ੍ਰਧਾਨ ਮੰਤਰੀ 2014 ਵਿਚ ਯੂਕਰੇਨ ਉਪਰ ਯਾਤਰੀ ਜਹਾਜ਼ ਐਮ. ਐਚ. 17 ਨੂੰ ਮਿਜ਼ਾਈਲ ਮਾਰ ਕੇ ਸੁੱਟ ਲੈਣ ਬਾਰੇ ਸਾਹਮਣੇ ਆਏ ਨਵੇਂ ਸਬੂਤਾਂ 'ਤੇ ਸ਼ੁੱਕਰਵਾਰ ਨੂੰ ਮੰਤਰੀ ਮੰਡਲ ਵਿਚ ਹੋ ਰਹੀ ਚਰਚਾ 'ਚ ਹਿੱਸਾ ਲੈਣ ਲਈ ਭਾਰਤ ਦੇ ਦੌਰੇ ਨੂੰ ਇਕ ਦਿਨ ਘਟਾ ਕੇ ਵਾਪਸ ਪਰਤ ਗਏ ਹਨ | ਰੂਸ ਪੱਖੀ ਬਾਗੀਆਂ ਨੇ ਪੂਰਬੀ ਯੂਕਰੇਨ ਉੱਪਰ ਰੂਸ ਦੀ ਬਣੀ ਮਿਜ਼ਾਈਲ ਨਾਲ 298 ਯਾਤਰੀਆਂ ਨੂੰ ਲਿਜਾ ਰਹੇ ਜਹਾਜ਼ ਨੂੰ ਸੁੱਟ ਲਿਆ ਸੀ ਜਿਨ੍ਹਾਂ 'ਚੋਂ ਦੋ ਤਿਹਾਈ ਡੁਚ ਸਨ | ਜਹਾਜ਼ 'ਤੇ ਸਵਾਰ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਸੀ |

ਈ. ਡੀ. ਵਲੋਂ ਨੀਰਵ ਮੋਦੀ ਤੇ ਸਹਿਯੋਗੀਆਂ ਿਖ਼ਲਾਫ਼ ਪਹਿਲਾ ਦੋਸ਼ ਪੱਤਰ ਦਾਇਰ

ਨਵੀਂ ਦਿੱਲੀ, 24 ਮਈ (ਏਜੰਸੀ)-ਪੰਜਾਬ ਨੈਸ਼ਨਲ ਬੈਂਕ 'ਚ ਕਰੀਬ 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਘੁਟਾਲਾ ਮਾਮਲੇ 'ਚ ਈ.  ਡੀ. ਨੇ ਹੀਰਾ ਵਪਾਰੀ ਨੀਰਵ ਮੋਦੀ ਅਤੇ ਉਸ ਦੇ ਸਹਿਯੋਗੀਆਂ ਿਖ਼ਲਾਫ਼ ਪਹਿਲਾ ਦੋਸ਼ ਪੱਤਰ ਦਾਇਰ ਕਰ ਦਿੱਤਾ ਹੈ | ਅਧਿਕਾਰੀਆਂ ਨੇ ਦੱਸਿਆ ਕਿ ਹਵਾਲਾ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 12 ਹਜ਼ਾਰ ਪੰਨਿਆਂ ਦਾ ਦੋਸ਼ ਪੱਤਰ ਵਿਸ਼ੇਸ਼ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ | ਇਸ ਤੋਂ ਪਹਿਲਾਂ ਸੀ. ਬੀ. ਆਈ. ਇਸ ਮਾਮਲੇ 'ਚ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਿਖ਼ਲਾਫ਼ ਚਾਰਜਸ਼ੀਟ ਦਰਜ ਕਰ ਚੁੱਕੀ ਹੈ | ਇਕ ਅਧਿਕਾਰੀ ਨੇ ਦੱਸਿਆ ਕਿ ਨੀਰਵ ਮੋਦੀ, ਉਨ੍ਹਾਂ ਦੇ ਸਹਿਯੋਗੀਆਂ ਅਤੇ ਕਾਰੋਬਾਰ ਿਖ਼ਲਾਫ਼ ਅਪਰਾਧਿਕ ਸ਼ਿਕਾਇਤ ਕੀਤੀ ਗਈ ਹੈ, ਜਿਨ੍ਹਾਂ 'ਤੇ ਪੀ. ਐਨ. ਬੀ. ਨੇ ਲੈਟਰ ਆਫ ਅੰਡਰਟੇਕਿੰਗ (ਐਲ. ਓ. ਯੂ.) ਜਾਰੀ ਕਰਨ ਲਈ ਉਨ੍ਹਾਂ ਦੇ ਅਧਿਕਾਰੀਆਂ 'ਤੇ ਵਰਗਲਾਉਣ ਦਾ ਦੋਸ਼ ਲਾਇਆ ਸੀ | ਅਨੁਮਾਨ ਹੈ ਕਿ ਜਾਂਚ ਏਜੰਸੀ ਮੋਦੀ ਦੇ ਮਾਮਾ ਅਤੇ ਜਿਊਲਰ ਮੇਹੁਲ ਚੋਕਸੀ ਤੇ ਉਨ੍ਹਾਂ ਦੇ ਕਾਰੋਬਾਰ ਿਖ਼ਲਾਫ਼ ਦੂਜੀ ਚਾਰਜ ਸ਼ੀਟ ਦਾਖ਼ਲ ਕਰੇਗੀ | ਅਧਿਕਾਰੀ ਨੇ ਕਿਹਾ ਕਿ ਈ. ਡੀ. ਦੀ ਚਾਰਜਸ਼ੀਟ 'ਚ ਹਵਾਲਾ ਨਾਲ ਜੁੜੇ ਵੱਖ-ਵੱਖ ਪਹਿਲੂਆਂ ਅਤੇ ਨੀਰਵ ਮੋਦੀ ਤੇ ਹੋਰਾਂ ਦੀ ਇਸ ਧੋਖਾਧੜੀ 'ਚ ਭੂਮਿਕਾ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ | ਨੀਰਵ ਮੋਦੀ ਫਰਾਰ ਹੈ ਅਤੇ ਅਜੇ ਤੱਕ ਇਸ ਮਾਮਲੇ 'ਚ ਈ. ਡੀ. ਦੀ ਜਾਂਚ 'ਚ ਸ਼ਾਮਿਲ ਨਹੀਂ ਹੋਇਆ ਹੈ |

'ਆਪ' ਨੇ ਕਾਂਗਰਸ ਦੀ ਅਗਵਾਈ 'ਚ ਗੱਠਜੋੜ ਕੀਤਾ ਤਾਂ ਪਾਰਟੀ ਛੱਡ ਦੇਵਾਂਗਾ-ਫੂਲਕਾ

ਨਵੀਂ ਦਿੱਲੀ, 24 ਮਈ (ਏਜੰਸੀ)-ਸੀਨੀਅਰ ਵਕੀਲ ਅਤੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਐਚ. ਐਸ. ਫੂਲਕਾ ਨੇ ਕਿਹਾ ਕਿ ਜੇਕਰ
'ਆਪ' ਨੇ ਕਾਂਗਰਸ ਨਾਲ ਗੱਠਜੋੜ ਕੀਤਾ ਤਾਂ ਉਹ ਪਾਰਟੀ ਛੱਡ ਦੇਣਗੇ | ਇਥੇ ਇਕ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ 'ਆਪ' ਨੇਤਾ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਮਾਮਲਾ ਗੰਭੀਰ ਮੁੱਦਾ ਹੈ ਅਤੇ ਉਨ੍ਹਾਂ ਲਈ ਇਸ ਦਾ ਬਹੁਤ ਮਹੱਤਵ ਹੈ | ਫੂਲਕਾ ਨੇ ਕਿਹਾ ਕਿ ਇਸ ਮੁੱਦੇ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਜੇਕਰ 'ਆਪ' ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਵਿਚ ਸ਼ਾਮਿਲ ਹੁੰਦੀ ਹੈ ਤਾਂ ਉਹ ਪਾਰਟੀ ਨਾਲੋਂ ਤੋੜ ਵਿਛੋੜਾ ਕਰਨ ਵਿਚ ਇਕ ਪਲ ਵੀ ਨਹੀਂ ਲਾਉਣਗੇ | 'ਆਪ' ਨੇਤਾ ਨੇ ਕਿਹਾ ਕਿ ਉਨ੍ਹਾਂ ਦਾ ਸਟੈਂਡ ਪੂਰੀ ਤਰ੍ਹਾਂ ਸਪਸ਼ਟ ਹੈ | ਉਹ ਕਾਂਗਰਸ ਨਾਲ ਕੋਈ ਸਬੰਧ ਨਹੀਂ ਰੱਖ ਸਕਦੇ ਕਿਉਂਕਿ ਉਨ੍ਹਾਂ ਲਈ 1984 ਦੇ ਦੰਗਿਆਂ ਦਾ ਮਾਮਲਾ ਸਭ ਤੋਂ ਵੱਡਾ ਹੈ ਅਤੇ ਉਹ ਇਸ ਮੁੱਦੇ 'ਤੇ ਕੋਈ ਸਮਝੌਤਾ ਨਹੀਂ ਕਰਨਗੇ | ਜੇਕਰ ਪਾਰਟੀ ਕਾਂਗਰਸ ਦੀ ਅਗਵਾਈ ਵਾਲੀ ਗੱਠਜੋੜ ਵਿਚ ਸ਼ਾਮਿਲ ਹੁੰਦੀ ਹੈ ਤਾਂ ਉਹ ਉਸੇ ਪਲ ਅਸਤੀਫਾ ਦੇ ਦੇਣਗੇ | ਫੂਲਕਾ ਹਜ਼ਾਰਾਂ ਸਿੱਖਾਂ ਜਿਨ੍ਹਾਂ ਨੂੰ 1984 ਵਿਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਪਿੱਛੋਂ ਸਮੂਹਿਕ ਤੌਰ 'ਤੇ ਕਤਲ ਕਰ ਦਿੱਤਾ ਸੀ ਨੂੰ ਨਿਆਂ ਦਿਵਾਉਣ ਲਈ ਕਾਨੂੰਨੀ ਲੜਾਈ ਲੜ ਰਹੇ ਹਨ |

ਹਿਮਾਚਲ ਪੁੱਜਾ ਨਿਪਾਹ ਵਾਇਰਸ ਦਾ ਡਰ

ਸਕੂਲ 'ਚੋਂ ਮਰੇ ਮਿਲੇ 18 ਚਮਗਿੱਦੜ
ਨਵੀਂ ਦਿੱਲੀ/ਸ਼ਿਮਲਾ, 24 ਮਈ (ਏਜੰਸੀਆਂ)-ਕੇਰਲ 'ਚ ਨਿਪਾਹ ਵਾਇਰਸ ਨਾਲ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 15 ਪੀੜਤਾਂ ਦਾ ਇਲਾਜ ਜਾਰੀ ਹੈ | ਸਰਕਾਰ ਨੇ ਕੇਰਲ ਤੋਂ ਇਲਾਵਾ 5 ਹੋਰ ਰਾਜਾਂ 'ਚ ਵੀ ਨਿਪਾਹ ਨੂੰ ਲੈ ਕੇ ਚੌਕਸੀ ਵਰਤਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ | ਇਨ੍ਹਾਂ 'ਚ ਜੰਮੂ-ਕਸ਼ਮੀਰ, ਗੋਆ, ਰਾਜਸਥਾਨ, ਗੁਜਰਾਤ ਅਤੇ ਤੇਲੰਗਾਨਾ ਸ਼ਾਮਿਲ ਹਨ ਪਰ ਹਿਮਾਚਲ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ | ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਨਹਾਨ ਸਬ-ਡਿਵੀਜ਼ਨ ਦੇ ਇਕ ਸੀਨੀਅਰ ਸੈਕੰਡਰੀ ਸਕੂਲ 'ਚ 18 ਮਰੇ ਹੋਏ ਚਮਗਿੱਦੜ ਮਿਲੇ ਹਨ | ਦੱਸਿਆ ਜਾ ਰਿਹਾ ਹੈ ਕਿ ਇਹ ਚਮਗਿੱਦੜ ਸਕੂਲ 'ਚ ਦਰਖ਼ਤ ਤੋਂ ਕਾਫ਼ੀ ਸਮੇਂ ਤੋਂ ਰਹਿੰਦੇ ਸਨ | ਚਮਗਿੱਦੜਾਂ ਦੀ ਅਚਾਨਕ ਮੌਤ ਨਾਲ ਲੋਕਾਂ 'ਚ ਨਿਪਾਹ ਵਾਇਰਸ ਦਾ ਡਰ ਫੈਲ ਗਿਆ ਹੈ | ਇਸ ਦੌਰਾਨ ਸਥਾਨਕ ਟੀਮ ਨੇ ਮਰੇ ਹੋਏ ਚਮਗਿੱਦੜਾਂ ਦੇ ਨਮੂਨੇ ਲਏ ਹਨ | ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ਨੇ ਕਿਹਾ ਕਿ ਮਰੇ ਹੋਏ ਚਮਗਿੱਦੜਾਂ ਦੀ ਜਾਂਚ ਲਈ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰਲ ਡਿਜ਼ੀਜ਼ ਪੁਣੇ ਅਤੇ ਜਲੰਧਰ ਭੇਜਿਆ ਗਿਆ ਹੈ | ਜਾਂਚ ਰਿਪੋਰਟ ਮਿਲਣ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ |

ਟਰੰਪ ਵਲੋਂ ਕਿਮ ਜੋਂਗ ਨਾਲ 12 ਨੂੰ ਹੋਣ ਵਾਲੀ ਮੀਟਿੰਗ ਰੱਦ

ਵਾਸ਼ਿੰਗਟਨ, 24 ਮਈ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਮ ਜੋਂਗ ਉਨ ਨਾਲ ਆਪਣੀ ਪ੍ਰਸਤਾਵਿਤ ਬੈਠਕ ਰੱਦ ਕਰ ਦਿੱਤੀ ਹੈ | ਟਰੰਪ ਨੇ ਉੱਤਰ ਕੋਰੀਆ ਦੇ ਨੇਤਾ ਨੂੰ ਪੱਤਰ ਲਿਖ ਕੇ ਇਹ ਜਾਣਕਾਰੀ ਦਿੱਤੀ ਹੈ | ਵ੍ਹਾਈਟ ਹਾਊਸ ਨੇ ਪੱਤਰ ਜਾਰੀ ਕਰ ਕੇ ਕਿਹਾ ਕਿ ...

ਪੂਰੀ ਖ਼ਬਰ »

ਅਵਾਰਾ ਕੁੱਤਿਆਂ ਦੇ ਨੋਚਣ ਕਾਰਨ ਬਜ਼ੁਰਗ ਦੀ ਮੌਤ

ਕੋਟਫੱਤਾ, 24 ਮਈ (ਰਣਜੀਤ ਸਿੰਘ ਬੁੱਟਰ)-ਪਿੰਡ ਕੋਟਭਾਰਾ ਵਿਖੇ ਬੀਤੀ ਰਾਤ ਸਮੇਂ ਇਕ ਵਿਅਕਤੀ ਨੂੰ ਅਵਾਰਾ ਕੁੱਤਿਆਂ ਨੇ ਉਸ ਸਮੇਂ ਨੋਚ ਲਿਆ, ਜਦੋਂ ਉਹ ਪਿੰਡ ਦੀ ਸੱਥ ਦੀ ਬਾਹਰਲੀ ਕੰਧ ਕੋਲ ਬੈਠਾ ਸੀ | ਕੁੱਤਿਆਂ ਦੁਆਰਾ ਕੀਤੀ ਧੂਹ ਘੜੀਸ ਦੇ ਚੱਲਦਿਆਂ ਵਿਅਕਤੀ ਦੀ ਮੌਤ ...

ਪੂਰੀ ਖ਼ਬਰ »

ਉੜੀ ਤੇ ਰਾਜੌਰੀ ਸੈਕਟਰ 'ਚ ਪਾਕਿ ਵਲੋਂ ਗੋਲੀਬਾਰੀ- ਬਜ਼ੁਰਗ ਜ਼ਖ਼ਮੀ

ਸ੍ਰੀਨਗਰ, 24 ਮਈ (ਮਨਜੀਤ ਸਿੰਘ)-ਪਾਕਿ ਵਲੋਂ ਜੰਮੂ ਖੇਤਰ ਨਾਲ ਲਗਦੀ ਅੰਤਰਰਾਸ਼ਟਰੀ ਸਰਹੱਦ ਦੇ ਸੈਕਟਰਾਂ 'ਚ ਪਿਛਲੇ 9 ਦਿਨ ਤੋਂ ਜਾਰੀ ਭਾਰੀ ਗੋਲੀਬਾਰੀ ਤੇ ਮੋਰਟਾਰ ਦਾਗਣ ਦੇ ਬਾਅਦ ਅੱਜ ਖਾਮੋਸ਼ੀ ਛਾਈ ਰਹੀ | ਆਪਣੀ ਆਦਤ 'ਤੋਂ ਮਜਬੂਰ ਪਾਕਿ ਫ਼ੌਜ ਨੇ ਉੜੀ ਅਤੇ ਰਾਜੌਰੀ ...

ਪੂਰੀ ਖ਼ਬਰ »

ਕੁਮਾਰਸਵਾਮੀ ਅੱਜ ਸਾਬਤ ਕਰਨਗੇ ਬਹੁਮਤ

ਬੈਂਗਲੁਰੂ, 24 ਮਈ (ਏਜੰਸੀ)-ਸੂਬੇ 'ਚ 10 ਦਿਨਾਂ ਦੀ ਸਿਆਸੀ ਅਨਿਸਚਿਤਤਾ ਨੂੰ ਖਤਮ ਕਰਦਿਆਂ ਕਰਨਾਟਕ ਦੇ ਮੁੱਖ ਮੰਤਰੀ ਐਚ. ਡੀ. ਕੁਮਾਰਸਵਾਮੀ ਕੱਲ੍ਹ ਬਹੁਮਤ ਸਾਬਤ ਕਰਨਗੇ | ਕਿਸੇ ਅਣਸੁਖਾਵੀਂ ਘਟਨਾ ਨੂੰ ਛੱਡ ਕੇ ਉਨ੍ਹਾਂ ਨੂੰ ਪੂਰਨ ਭਰੋਸਾ ਹੈ ਕਿ ਉਹ ਬਹੁਮਤ ਸਾਬਤ ਕਰ ...

ਪੂਰੀ ਖ਼ਬਰ »

ਪਾਕਿ ਸਰਕਾਰ ਹਾਫ਼ਿਜ਼ ਸਈਦ ਨੂੰ ਕਿਸੇ ਹੋਰ ਦੇਸ਼ ਭੇਜਣ ਦੀ ਤਿਆਰੀ 'ਚ

ਅੰਮਿ੍ਤਸਰ, 24 ਮਈ (ਸੁਰਿੰਦਰ ਕੋਛੜ)-ਅਮਰੀਕਾ ਵਲੋਂ ਅੱਤਵਾਦੀ ਸੰਗਠਨ ਐਲਾਨੇ ਜਾ ਚੁੱਕੇ ਜਮਾਤ-ਉਦ-ਦਾਵਾ ਦੇ ਚੀਫ਼ ਹਾਫ਼ਿਜ਼ ਸਈਦ ਨੂੰ ਪਾਕਿਸਤਾਨ ਸਰਕਾਰ ਕਿਸੇ ਹੋਰ ਦੇਸ਼ ਭੇਜਣ ਦੀ ਤਿਆਰੀ 'ਚ ਹੈ | ਪਤਾ ਲੱਗਾ ਹੈ ਕਿ ਚੀਨ ਦੀ ਸਲਾਹ 'ਤੇ ਪਾਕਿ ਨੇ ਹਾਫ਼ਿਜ਼ ਸਈਦ ਨੂੰ ...

ਪੂਰੀ ਖ਼ਬਰ »

ਜੰਮੂ, ਸ੍ਰੀਨਗਰ 'ਚ ਗ੍ਰਨੇਡ ਹਮਲੇ, 3 ਪੁਲਿਸ ਮੁਲਾਜ਼ਮ ਜ਼ਖ਼ਮੀ

ਜੰਮੂ/ਸ੍ਰੀਨਗਰ, 24 ਮਈ (ਏਜੰਸੀਆਂ)-ਅੱਜ ਰਾਤ ਜੰਮੂ ਬੱਸ ਅੱਡੇ 'ਤੇ ਸ਼ੱਕੀ ਅੱਤਵਾਦੀਆਂ ਵਲੋਂ ਗ੍ਰਨੇਡ ਨਾਲ ਕੀਤੇ ਹਮਲੇ 'ਚ ਇਕ ਐਸ. ਐਚ. ਓ. ਸਣੇ ਪੁਲਿਸ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ | ਜਦੋਂਕਿ ਇਸੇ ਤਰ੍ਹਾਂ ਦਾ ਹਮਲਾ ਸ੍ਰੀਨਗਰ 'ਚ ਸੀ. ਆਰ. ਪੀ. ਐਫ. ਦੇ ਕੈਂਪ 'ਤੇ ਵੀ ਹੋਇਆ ...

ਪੂਰੀ ਖ਼ਬਰ »

ਤਾਮਿਲਨਾਡੂ 'ਚ ਤਣਾਅ ਬਰਕਾਰ-ਇੰਟਰਨੈੱਟ ਸੇਵਾਵਾਂ ਬੰਦ

ਐਮ. ਕੇ. ਸਟਾਲਿਨ ਹਿਰਾਸਤ 'ਚ ਚੇਨਈ/ਨਵੀਂ ਦਿੱਲੀ, 24 ਮਈ (ਏਜੰਸੀਆਂ)-ਤਾਮਿਲਨਾਡੂ ਦੇ ਤੂਤੀਕੋਰਨ 'ਚ ਸਟਰਲਾਈਟ ਕਾਪਰ ਪਲਾਂਟ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਦੀ ਗੋਲੀਬਾਰੀ 'ਚ 13 ਲੋਕਾਂ ਦੀ ਮੌਤ ਤੋਂ ਬਾਅਦ ਉਥੇ ਤਣਾਅ ਜਾਰੀ ਹੈ | ਤਾਮਿਲਨਾਡੂ ਸਰਕਾਰ ...

ਪੂਰੀ ਖ਼ਬਰ »

ਛੱਤੀਸਗੜ੍ਹ 'ਚ ਬੰਬ ਧਮਾਕਾ-ਸੀ.ਆਰ. ਪੀ. ਐਫ਼. ਦਾ ਜਵਾਨ ਸ਼ਹੀਦ

ਰਾਏਪੁਰ, 24 ਮਈ (ਏਜੰਸੀਆਂ)-ਛੱਤੀਸਗੜ੍ਹ 'ਚ ਅੱਜਕਲ੍ਹ ਨਕਸਲੀ ਬਹੁਤ ਜ਼ਿਆਦਾ ਸਰਗਰਮ ਹਨ ਅਤੇ ਲਗਾਤਾਰ ਉਨ੍ਹਾਂ ਦੀਆਂ ਗਤੀਵਿਧੀਆਂ ਲੋਕਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਹੀਆਂ ਹਨ | ਇਸ ਦੌਰਾਨ ਅੱਜ ਸਵੇਰੇ ਨਕਸਲੀਆਂ ਨੇ ਸੁਕਮਾ ਜ਼ਿਲ੍ਹੇ ਦੇ ਤੇਮੇਲਵਾੜਾ ਇਲਾਕੇ 'ਚ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX