ਤਾਜਾ ਖ਼ਬਰਾਂ


ਕਰੰਟ ਲੱਗਣ ਕਾਰਣ ਕਿਸਾਨ ਦੀ ਮੌਤ
. . .  11 minutes ago
ਜੰਡਿਆਲਾ ਗੁਰੂ, 21 ਜੂਨ ( ਰਣਜੀਤ ਸਿੰਘ ਜੋਸਨ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਡਵੀਜ਼ਨ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਸਰਲੀ ਕਲਾਂ ਵਿਖੇ ਇਕ ਕਿਸਾਨ ਦੀ ਬਿਜਲੀ ਦਾ ਕਰੰਟ ਲੱਗਣ ਕਾਰਣ ਹੋਈ ਅੱਜ ਤੜਕਸਾਰ ਕਥਿਤ ਮੌਤ ਤੋਂ ਬਾਅਦ ਕਿਸਾਨ ਮਜ਼ਦੂਰ ...
ਪੱਤਰਕਾਰ ਨੇ ਪਰਿਵਾਰ ਸਮੇਤ ਕੀਤੀ ਖ਼ੁਦਕੁਸ਼ੀ
. . .  24 minutes ago
ਹੈਦਰਾਬਾਦ, 21 ਜੂਨ - ਸਿੱਧੀਪੇਟ 'ਚ ਇਕ ਪੱਤਰਕਾਰ ਅਤੇ ਉਸ ਦੀ ਪਤਨੀ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ 'ਚ ਪੱਤਰਕਾਰ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਨੂੰ ਗੁਆਂਢੀਆਂ ਦੁਆਰਾ ਬਚਾ ਲਿਆ ਗਿਆ ਅਤੇ ਇਲਾਜ ਲਈ ਹਸਪਤਾਲ...
ਤੂਤੀਕੋਰਨ ਹਿੰਸਾ 'ਚ ਸ਼ਾਮਿਲ ਵਕੀਲ ਗ੍ਰਿਫ਼ਤਾਰ
. . .  46 minutes ago
ਚੇਨਈ, 21 ਜੂਨ - ਤੂਤੀਕੋਰਨ ਹਿੰਸਾ ਮਾਮਲੇ 'ਚ ਪੁਲਿਸ ਨੇ ਚੇਨਈ ਹਵਾਈ ਅੱਡੇ 'ਤੋਂ ਵਾਂਚੀ ਨਾਥਨ ਨਾਮੀ ਇਕ ਵਕੀਲ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਕੀਲ ਤੂਤੀਕੋਰਨ ਹਿੰਸਾ ਦੇ ਦੌਰਾਨ ਉੱਥੇ ਕਾਰਕੁੱਨ ਦੇ ਤੌਰ 'ਤੇ ਸ਼ਾਮਿਲ...
ਮੱਧ ਪ੍ਰਦੇਸ਼ 'ਚ ਵਾਪਰੇ ਸੜਕ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 15
. . .  about 1 hour ago
ਭੋਪਾਲ, 21 ਜੂਨ - ਮੱਧ ਪ੍ਰਦੇਸ਼ ਦੇ ਮੁਰੈਨਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 15 ਹੋ ਗਈ ਹੈ। ਦੱਸ ਦੇਈਏ ਕਿ ਮੁਰੈਨਾ 'ਚ ਇਹ ਹਾਦਸਾ ਗੈਰ ਕਾਨੂੰਨੀ ਰੇਤ ਨਾਲ ਭਰੀ ਟਰੈਕਟਰ ਟਰਾਲੀ ਦੇ ਚਾਰ ਪਹੀਆ...
ਸ਼ੇਰੇ-ਪੰਜਾਬ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਨੂੰ ਰਵਾਨਾ ਹੋਇਆ ਸਿੱਖ ਸ਼ਰਧਾਲੂਆਂ ਦਾ ਜਥਾ
. . .  about 1 hour ago
ਅੰਮ੍ਰਿਤਸਰ, 21 ਜੂਨ (ਜੱਸ)- ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਅੱਜ ਜਥਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਵਧੀਕ ਸਕੱਤਰ ਬਲਵਿੰਦਰ...
ਪੁਲਿਸ ਨੇ ਭਾਜਪਾ ਪ੍ਰਧਾਨ ਦਲੀਪ ਘੋਸ਼ ਦੇ ਖ਼ਿਲਾਫ਼ ਦਰਜ ਕੀਤਾ ਮੁਕੱਦਮਾ
. . .  about 1 hour ago
ਕੋਲਕਾਤਾ, 21 ਜੂਨ- ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੂੰ ਮੁਕਾਬਲੇ ਦੀ ਧਮਕੀ ਦੇਣ ਦੇ ਸੰਬੰਧ 'ਚ ਜਲਪਾਈਗੁੜੀ ਪੁਲਿਸ ਨੇ ਪੱਛਮੀ ਬੰਗਾਲ ਦੇ ਭਾਜਪਾ ਪ੍ਰਧਾਨ ਦਲੀਪ ਘੋਸ਼ ਦੇ ਖ਼ਿਲਾਫ਼ ਮੁਕੱਦਮਾ ਦਰਜ...
ਪ੍ਰਸ਼ਾਸਨ ਦੇ ਨੱਕ ਥਲਿਓਂ 6 ਲੱਖ ਦੀ ਚੋਰੀ
. . .  about 1 hour ago
ਗੁਰਦਾਸਪੁਰ, 21 ਜੂਨ (ਆਰਿਫ਼)- ਅੱਜ ਸਥਾਨਕ ਸ਼ਹਿਰ ਦੇ ਡੀ.ਸੀ. ਦਫ਼ਤਰ ਦੇ ਬਾਹਰ ਬਣੇ ਸੁਵਿਧਾ ਕੇਂਦਰ ਵਿਖੇ ਚੋਰੀ ਹੋਣ ਦੀ ਖ਼ਬਰ ਹੈ, ਜਿੱਥੇ ਬੀਤੀ ਰਾਤ ਚੋਰਾ ਨੇ 6 ਲੱਖ ਦੀ ਰਕਮ ਉੱਪਰ ਹੱਥ ਸਾਫ਼ ਕਰ ਲਿਆ। ਚੋਰੀ ਹੋਣ ਦਾ ਪਤਾ ਉਦੋਂ...
ਤਕਨੀਕੀ ਸਮੱਸਿਆ ਕਾਰਣ ਉਡਾਣ 'ਚ ਦੇਰੀ : ਏਅਰ ਏਸ਼ੀਆ
. . .  about 2 hours ago
ਗੁਵਹਾਟੀ, 21 ਜੂਨ - ਕੋਲਕਾਤਾ ਤੋਂ ਬਾਗਡੋਗਰਾ ਤਕ ਦੀ ਉਡਾਣ 'ਚ ਤਕਨੀਕੀ ਸਮੱਸਿਆ ਕਾਰਣ 4.5 ਘੰਟੇ ਦੇਰੀ ਹੋਈ ਜਿਸ ਕਾਰਣ ਇਸ ਉਡਾਣ ਦੇ ਯਾਤਰੀਆਂ ਦੀ ਚਾਲਕ ਟੀਮ ਦੇ ਮੈਂਬਰਾਂ ਅਤੇ ਕਰਮਚਾਰੀਆਂ ਨਾਲ ਬਹਿਸ...
800 ਅਪਾਹਜ ਲੋਕਾਂ ਨੇ ਯੋਗਾ ਕਰ ਕੇ ਬਣਾਇਆ ਵਰਲਡ ਰਿਕਾਰਡ
. . .  about 1 hour ago
ਅਹਿਮਦਾਬਾਦ,21 ਜੂਨ : ਦੇਸ਼ ਭਰ 'ਚ ਅੱਜ ਚੌਥੇ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਕਈ ਥਾਵਾਂ 'ਤੇ ਯੋਗਾ ਅਭਿਆਸ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਇਸ ਦੌਰਾਨ ਦੇਸ਼ ਦੇ 800 ਅਪਾਹਜ ਲੋਕਾਂ ਨੇ ਸਭ ਤੋਂ ਵੱਡੇ ਸ਼ਾਂਤ ਯੋਗਾ ਕੈਂਪ 'ਚ ਇਕੱਠਿਆਂ ਯੋਗਾ...
ਪਾਸਪੋਰਟ ਦਫ਼ਤਰ ਦੇ ਅਧਿਕਾਰੀ 'ਤੇ ਮਹਿਲਾ ਨੇ ਲਗਾਇਆ ਧਰਮ ਦੇ ਨਾਮ 'ਤੇ ਬੇਇੱਜ਼ਤੀ ਕਰਨ ਦਾ ਦੋਸ਼
. . .  about 3 hours ago
ਲਖਨਾਉ, 21 ਜੂਨ - ਯੂ ਪੀ ਦੀ ਰਾਜਧਾਨੀ ਲਖਨਾਉ ਪਾਸਪੋਰਟ ਦਫ਼ਤਰ 'ਚ ਇਕ ਅਧਿਕਾਰੀ 'ਤੇ ਮਹਿਲਾ ਨੇ ਧਰਮ ਦੇ ਨਾਮ 'ਤੇ ਬੇਇੱਜ਼ਤੀ ਕਰਨ ਦਾ ਦੋਸ਼ ਲਗਾਇਆ ਹੈ। ਤਨਵੀ ਸੇਠ ਨੇ ਇਹ ਦੋਸ਼ ਲਗਾਉਂਦਿਆਂ ਕਿਹਾ ਕਿ ਲਖਨਊ ਪਾਸਪੋਰਟ ਦਫ਼ਤਰ 'ਚ ਇਕ ਅਧਿਕਾਰੀ...
ਭਾਰਤ-ਮਿਆਂਮਾਰ ਸਰਹੱਦੀ ਖੇਤਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 3 hours ago
ਇੰਫਾਲ, 21 ਜੂਨ -ਮਨੀਪੁਰ 'ਚ ਭਾਰਤ-ਮਿਆਂਮਾਰ ਸਰਹੱਦੀ ਖੇਤਰ 'ਚ ਅੱਜ ਸਵੇਰੇ 9 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.0 ਦੱਸੀ ਜਾ....
18 ਹਜ਼ਾਰ ਫੁੱਟ ਦੀ ਉਚਾਈ 'ਤੇ ਜਵਾਨਾਂ ਵਲੋਂ ਯੋਗਾ
. . .  about 4 hours ago
ਨਵੀਂ ਦਿੱਲੀ, 21 ਜੂਨ - ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਭਾਰਤ-ਤਿੱਬਤ ਸੀਮਾ ਪੁਲਿਸ ਦੇ ਜਵਾਨਾਂ ਨੇ ਲਦਾਖ਼ ਵਿਖੇ ਕੜਾਕੇ ਦੀ ਠੰਢ 'ਚ ਯੋਗਾ ਕੀਤਾ। ਜਵਾਨਾਂ ਨੇ 18 ਹਜ਼ਾਰ ਫੁੱਟ ਦੀ ਉਚਾਈ 'ਤੇ ਯੋਗਾ ਕੀਤਾ। ਜਵਾਨਾਂ ਨੇ ਅਜਿਹਾ ਕਰਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ...
ਮੱਧ ਪ੍ਰਦੇਸ਼ 'ਚ ਹਾਦਸਾ, 12 ਮੌਤਾਂ
. . .  about 4 hours ago
ਭੋਪਾਲ, 21 ਜੂਨ - ਮੱਧ ਪ੍ਰਦੇਸ਼ ਦੇ ਮੁਰੈਨਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ ਹੈ। ਮੁਰੈਨਾ 'ਚ ਗੈਰ ਕਾਨੂੰਨੀ ਰੇਤ ਨਾਲ ਭਰੀ ਟਰੈਕਟਰ ਟਰਾਲੀ ਨੇ ਚਾਰ ਪਹੀਆ ਵਾਹਨ ਨੂੰ ਟੱਕਰ ਮਾਰਨ 'ਤੇ ਇਹ ਹਾਦਸਾ...
ਸਰਹੱਦ 'ਤੇ ਪਰਿਵਾਰਾਂ ਦੇ ਵਿਛੜਣ 'ਤੇ ਰੋਕ ਲਗਾਉਣ ਦੇ ਆਦੇਸ਼ 'ਤੇ ਟਰੰਪ ਨੇ ਕੀਤੇ ਦਸਤਖ਼ਤ
. . .  about 4 hours ago
ਨਵੀਂ ਦਿੱਲੀ, 21 ਜੂਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਰਹੱਦ 'ਤੇ ਪ੍ਰਵਾਸੀ ਪਰਿਵਾਰਾਂ ਨੂੰ ਅਲੱਗ ਕਰਨ 'ਤੇ ਰੋਕ ਲਗਾਉਣ ਵਾਲੇ ਇਕ ਆਦੇਸ਼ 'ਤੇ ਦਸਤਖ਼ਤ ਕਰ ਦਿੱਤੇ ਹਨ। ਗੌਰਤਲਬ ਹੈ ਕਿ ਪ੍ਰਵਾਸੀ ਪਰਿਵਾਰਾਂ ਨੂੰ ਵੱਖ ਕਰਨ ਦੇ ਵਿਵਾਦਿਤ ਫ਼ੈਸਲੇ ਦੀ ਦੁਨੀਆ...
ਬਾਬਾ ਰਾਮਦੇਵ ਨੇ ਦੋ ਲੱਖ ਤੋਂ ਵੱਧ ਲੋਕਾਂ ਨਾਲ ਯੋਗਾ ਕਰਕੇ ਬਣਾਇਆ ਵਿਸ਼ਵ ਰਿਕਾਰਡ
. . .  about 5 hours ago
ਕੋਟਾ, 21 ਜੂਨ - ਅੱਜ ਚੌਥੇ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਦੇਸ਼ ਭਰ 'ਚ ਵੱਡੀ ਗਿਣਤੀ 'ਚ ਯੋਗਾ ਅਭਿਆਸ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਹਰਾਦੂਨ 'ਚ 55 ਹਜ਼ਾਰ ਲੋਕਾਂ ਨਾਲ ਯੋਗਾ ਕੀਤਾ, ਉੱਥੇ ਹੀ ਰਾਜਸਥਾਨ ਦੇ ਕੋਟਾ...
ਪ੍ਰਧਾਨ ਮੰਤਰੀ ਨੇ 55 ਹਜ਼ਾਰ ਲੋਕਾਂ ਨਾਲ ਕੀਤਾ 'ਯੋਗਾ'
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਫੀਫਾ ਵਿਸ਼ਵ ਕੱਪ 2018 : ਉਰੂਗੋਏ ਨੇ ਸਾਉਦੀ ਅਰਬ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਤੋਂ ਕੀਤਾ ਬਾਹਰ
. . .  1 day ago
ਗਿਰੀਡੀਹ [ਝਾਰਖੰਡ] 'ਚ ਬਿਜਲੀ ਡਿੱਗਣ ਨਾਲ 6 ਦੀ ਮੌਤ , 4 ਜ਼ਖ਼ਮੀ
. . .  1 day ago
ਦਿੱਲੀ ਤੋਂ 15 ਆਈ.ਪੀ.ਐੱਸ ਅਫ਼ਸਰਾਂ ਦਾ ਤਬਾਦਲਾ
. . .  1 day ago
ਫੀਫਾ ਵਿਸ਼ਵ ਕੱਪ 2018 : ਪੁਰਤਗਾਲ ਨੇ ਮੋਰਾਕੋ ਨੂੰ 1-0 ਨਾਲ ਹਰਾਇਆ
. . .  1 day ago
ਤਾਮਿਲਨਾਡੂ ਦੀ ਅਨੁਕ੍ਰਿਤੀ ਬਣੀ 'ਫੈਮਿਨਾ ਮਿਸ ਇੰਡੀਆ 2018'
. . .  1 day ago
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਪੁਰਤਗਾਲ ਮੋਰਾਕੋ ਤੋਂ 1-0 ਨਾਲ ਅੱਗੇ
. . .  1 day ago
ਇੱਟਾਂ ਦੇ ਭੱਠੇ 'ਤੇ ਇਕੱਠੇ ਹੋਏ ਪਾਣੀ 'ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ
. . .  1 day ago
ਪਟਿਆਲਾ ਦੇ ਵਾਦੀ ਹਸਪਤਾਲ 'ਚ ਸਿਹਤ ਵਿਭਾਗ ਵਲੋਂ ਛਾਪੇਮਾਰੀ
. . .  1 day ago
ਕੌਮਾਂਤਰੀ ਸਰਹੱਦ ਨੇੜਿਓਂ 22 ਕਰੋੜ ਤੋਂ ਵੱਧ ਮੁੱਲ ਦੀ ਹੈਰੋਇਨ ਬਰਾਮਦ
. . .  1 day ago
ਦੇਸ਼ ਸੇਵਾ ਲਈ ਹਮੇਸ਼ਾ ਵਚਨਬੱਧ ਰਹਾਂਗਾ- ਅਰਵਿੰਦ ਸੁਬਰਾਮਣੀਅਮ
. . .  1 day ago
ਖ਼ਰਾਬ ਮੌਸਮ ਦੇ ਕਾਰਨ ਗੋਆ ਦੇ ਹਵਾਈ ਅੱਡੇ 'ਤੇ ਰੋਕੀਆਂ ਗਈਆਂ ਉਡਾਣਾਂ
. . .  1 day ago
ਦਿਗਵਿਜੈ ਸਿੰਘ ਨੂੰ ਕਾਂਗਰਸ ਪਾਰਟੀ ਤੋਂ ਬਰਖਾਸਤ ਕੀਤਾ ਜਾਵੇ- ਸੰਬਿਤ ਪਾਤਰਾ
. . .  1 day ago
ਹਾਕੀ ਨੂੰ ਰਾਸ਼ਟਰੀ ਖੇਡ ਦਾ ਦਰਜਾ ਦੇਣ ਲਈ ਉੜੀਸਾ ਦੇ ਮੁੱਖ ਮੰਤਰੀ ਨੇ ਮੋਦੀ ਨੂੰ ਲਿਖੀ ਚਿੱਠੀ
. . .  1 day ago
ਸੁਸ਼ਮਾ ਸਵਰਾਜ ਨੇ ਲਕਸਮਬਰਗ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਕਿਮ ਜੋਂਗ ਉਨ ਨੇ ਚੀਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  1 day ago
ਜਰਮਨੀ ਨੇ ਰਸਾਇਣਿਕ ਹਮਲੇ ਨੂੰ ਕੀਤਾ ਅਸਫਲ
. . .  1 day ago
ਪਠਾਨਕੋਟ 'ਚ ਆਰਮੀ ਕੈਂਟ ਨੇੜਿਓਂ ਸ਼ੱਕੀ ਕਾਬੂ
. . .  1 day ago
ਪਿਸਤੌਲ ਦੀ ਨੋਕ 'ਤੇ ਲੁੱਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 7 ਹਾੜ ਸੰਮਤ 550
ਿਵਚਾਰ ਪ੍ਰਵਾਹ: ਸਾਨੂੰ ਸ਼ਾਂਤੀ ਚਾਹੀਦੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਾਂਤੀ ਦੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ। -ਆਈਜਨ ਹਾਵਰ
  •     Confirm Target Language  

2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ-ਮੋਦੀ

• ਪ੍ਰਧਾਨ ਮੰਤਰੀ ਵਲੋਂ 'ਨਮੋ ਐਪ' ਰਾਹੀਂ ਕਿਸਾਨਾਂ ਨਾਲ ਗੱਲਬਾਤ • ਆਰਗੈਨਿਕ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ • ਕਿਸਾਨ ਭਲਾਈ ਸਕੀਮਾਂ ਬਾਰੇ ਦਿੱਤੀ ਜਾਣਕਾਰੀ
ਨਵੀਂ ਦਿੱਲੀ, 20 ਜੂਨ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਨੂੰ ਮੁੜ ਦੁਹਰਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਖੇਤੀਬਾੜੀ ਦੇ ਬਜਟ ਨੂੰ ਦੁੱਗਣਾ ਕਰ ਦਿੱਤਾ ਹੈ | ਅੱਜ 600 ਜ਼ਿਲਿ੍ਹਆਂ ਦੇ ਕਿਸਾਨਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ 'ਅੰਨਦਾਤਾ' ਕਹਿ ਕੇ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰ ਦੀ ਅਨਾਜ ਸੁਰੱਖਿਆ ਦਾ ਸਾਰਾ ਸਿਹਰਾ ਕਿਸਾਨਾਂ ਨੂੰ ਜਾਂਦਾ ਹੈ | ਪ੍ਰਧਾਨ ਮੰਤਰੀ ਨੇ 'ਨਮੋ ਐਪ' ਰਾਹੀਂ ਦੇਸ਼ ਦੇ 2 ਲੱਖ ਤੋਂ ਵੱਧ ਸਾਂਝੇ ਸੇਵਾ ਕੇਂਦਰ ਅਤੇ 600 ਖੇਤੀਬਾੜੀ ਵਿਗਿਆਨ ਕੇਂਦਰਾਂ 'ਚ ਇਕੱਠੇ ਹੋਏ ਕਿਸਾਨਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਇਸ ਗੱਲ 'ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ ਕਿ ਕੱਚੇ ਮਾਲ ਦੀ ਲਾਗਤ ਘੱਟ ਹੋਵੇ, ਕਿਸਾਨਾਂ ਨੂੰ ਪੈਦਾਵਾਰ ਦਾ ਢੁਕਵਾਂ ਮੁੱਲ ਮਿਲੇ ਅਤੇ ਫ਼ਸਲੀ ਉਤਪਾਦ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚੇ | ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਵਲੋਂ ਚੁੱਕੇ ਕਦਮਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ 2022 'ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਮਕਸਦ ਨਾਲ ਹੀ ਕੇਂਦਰ ਨੇ ਖੇਤੀਬਾੜੀ ਬਜਟ ਨੂੰ ਦੁੱਗਣਾ ਕਰ ਦਿੱਤਾ ਹੈ | ਪਿਛਲੀ ਸਰਕਾਰ ਦੌਰਾਨ ਖੇਤੀਬਾੜੀ ਬਜਟ 1.21 ਲੱਖ ਕਰੋੜ ਰੁਪਏ ਸੀ, ਉਹ 2014-19 'ਚ ਵਧਾ ਕੇ 2.12 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ | ਇਸੇ ਤਰ੍ਹਾਂ ਅਨਾਜ ਦਾ ਉਤਪਾਦਨ 2010-14 'ਚ 25 ਕਰੋੜ ਟਨ ਤੋਂ ਵਧ ਕੇ 2017-18 'ਚ 28 ਕਰੋੜ ਟਨ ਤੋਂ ਵਧ ਗਿਆ ਹੈ | ਇਸ ਦੇ ਇਲਾਵਾ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਮੱਛੀ ਪਾਲਣ ਅਤੇ ਦੁੱਧ ਦੀ ਪੈਦਾਵਾਰ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਹੈ, ਜਿਸ ਕਾਰਨ ਨੀਲੀ ਕ੍ਰਾਂਤੀ ਕਾਰਨ ਮੱਛੀ ਪਾਲਣ 'ਚ 26 ਫ਼ੀਸਦੀ ਅਤੇ ਪਸ਼ੂ ਪਾਲਣ ਅਤੇ ਦੁੱਧ ਦੇ ਉਤਪਾਦਨ 'ਚ 24 ਫ਼ੀਸਦੀ ਵਾਧਾ ਹੋਇਆ | ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਨੂੰ ਸਰਕਾਰ ਦਾ ਟੀਚਾ ਦੱਸਦਿਆਂ ਕਿਹਾ ਕਿ ਮਿੱਟੀ ਸਿਹਤ ਕਾਰਡ, ਕਿਸਾਨ ਕ੍ਰੈਡਿਟ ਕਾਰਡ, ਫਸਲ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਵੀ ਇਸੇ ਦਿਸ਼ਾ 'ਚ ਚੁੱਕਿਆ ਗਿਆ ਕਦਮ ਹੈ | ਉਨ੍ਹਾਂ ਕਿਹਾ ਕਿ 2018-19 ਦੇ ਬਜਟ 'ਚ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਦੇ 150 ਫੀਸਦੀ ਦੇ ਬਰਾਬਰ ਕੀਮਤ ਦਿਵਾਉਣ ਲਈ ਕਦਮ ਚੁੱਕੇ ਗਏ ਹਨ | ਖਾਦ ਮਿਲਣ 'ਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਖ਼ਤਮ ਕਰਨ ਨੂੰ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਦਿਆਂ ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਲਈ 100 ਫੀਸਦੀ ਨਿੰਮ ਦੇ ਲੇਪ ਵਾਲੀ ਯੂਰੀਆ ਦੇਸ਼ ਭਰ 'ਚ ਉਪਲਬਧ ਹੈ | ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ 'ਈ-ਨੇਮ' ਦੇ ਆਨਲਾਈਨ ਮੰਚ ਰਾਹੀਂ ਫਸਲਾਂ ਦੀ ਉਚਿਤ ਕੀਮਤ ਦਿਵਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ 585 ਰੈਗੂਲੇਟਡ ਹੋਲਸੇਲ ਮੰਡੀਆਂ ਨੂੰ 'ਈ ਨੇਮ' ਦੇ ਘੇਰੇ ਹੇਠ ਲਿਆਉਣ ਨਾਲ ਕਿਸਾਨਾਂ ਦੀ ਮੰਡੀਆਂ ਤੱਕ ਪਹੁੰਚਣ ਦੀਆਂ ਦਿੱਕਤਾਂ 'ਚ ਵੀ ਕਮੀ ਆਈ ਹੈ | ਪ੍ਰਧਾਨ ਮੰਤਰੀ ਨੇ ਆਰਗੈਨਿਕ ਖੇਤੀਬਾੜੀ ਨੂੰ ਵੀ ਹੋਰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਉੱਤਰ-ਪੂਰਬੀ ਖਿੱਤੇ ਨੂੰ ਆਰਗੈਨਿਕ ਖੇਤੀਬਾੜੀ ਦੇ ਕੇਂਦਰ ਵਜੋਂ ਵਿਕਸਿਤ ਕਰਨ ਦੀ ਯੋਜਨਾ ਬਣਾ ਰਹੀ ਹੈ | ਜ਼ਿਕਰਯੋਗ ਹੈ ਕਿ 2013-14 'ਚ ਸਿਰਫ਼ 7 ਲੱਖ ਹੈਕਟੇਅਰ ਜ਼ਮੀਨ 'ਤੇ ਆਰਗੈਨਿਕ ਖੇਤੀਬਾੜੀ ਕੀਤੀ ਜਾਂਦੀ ਸੀ ਜੋ ਕਿ ਹੁਣ ਵਧ ਕੇ 22 ਲੱਖ ਹੈਕਟੇਅਰ ਹੋ ਗਈ ਹੈ | ਮੋਦੀ ਨੇ ਕਿਸਾਨ ਉਤਪਾਦਕ ਸੰਗਠਨ ਦੀ ਉਸਾਰੀ ਨੂੰ ਵੀ ਇਕ ਉਸਾਰੂ ਕਦਮ ਕਰਾਰ ਦਿੰਦਿਆਂ ਕਿਹਾ ਕਿ ਪਿਛਲੇ 4 ਸਾਲਾਂ 'ਚ 517 ਅਜਿਹੇ ਸੰਗਠਨਾਂ ਦੇ ਗਠਨ ਅਤੇ ਆਮਦਨ ਟੈਕਸ 'ਚ ਛੋਟ ਕਾਰਨ ਕਿਸਾਨਾਂ ਦਰਮਿਆਨ ਆਪਸੀ ਸਹਿਯੋਗ ਦੀ ਭਾਵਨਾ ਨੂੰ ਵੀ ਉਤਸ਼ਾਹ ਮਿਲਿਆ ਹੈ |
ਕੇਂਦਰ ਨੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਸਬੰਧੀ ਧੋਖਾ ਦਿੱਤਾ-ਕਾਂਗਰਸ

ਨਵੀਂ ਦਿੱਲੀ, (ਏਜੰਸੀ)-ਕਾਂਗਰਸ ਨੇ ਮੋਦੀ ਸਰਕਾਰ 'ਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ. ਐਸ. ਪੀ.) ਤੋਂ 50 ਫ਼ੀਸਦੀ ਵੱਧ ਭਾਅ ਦੇਣ ਦਾ ਝੂਠਾ ਵਾਅਦਾ ਕਰ ਕੇ ਧੋਖਾ ਦੇਣ ਦਾ ਦੋਸ਼ ਲਗਾਇਆ | ਇਸ ਦੇ ਨਾਲ ਹੀ ਕਾਂਗਰਸ ਨੇ ਕਿਸਾਨਾਂ ਨਾਲ ਸਬੰਧਿਤ ਕਈ ਸਮੱਸਿਆਵਾਂ ਨੂੰ ਲੈ ਕੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ | ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵਿੱਟਰ 'ਤੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਸਰਕਾਰ ਨੇ ਕੇਵਲ ਵੋਟਾਂ ਪ੍ਰਾਪਤ ਕਰਨ ਲਈ ਝੂਠ ਬੋਲਿਆ ਸੀ | ਕਾਂਗਰਸ ਨੇ ਕੇਂਦਰ ਸਰਕਾਰ 'ਤੇ ਖੇਤੀਬਾੜੀ 'ਤੇ ਖਰਚਾ ਘੱਟ ਕਰਨ ਅਤੇ ਬੀਮਾ ਪ੍ਰੀਮੀਅਮ ਰਾਹੀਂ ਨਿੱਜੀ ਕੰਪਨੀਆਂ ਨੂੰ ਲਾਭ ਦੇਣ ਅਤੇ ਵਿਦੇਸ਼ਾਂ ਤੋਂ ਅਨਾਜ ਦਰਾਮਦ ਕਰਨ ਦਾ ਦੋਸ਼ ਲਗਾਇਆ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੇ ਹਿੱਤ 'ਚ ਨਹੀਂ ਬਲਕਿ ਆਪਣੇ ਹਿੱਤ 'ਚ ਬੋਲ ਰਹੇ ਹਨ |

ਜੰਮੂ-ਕਸ਼ਮੀਰ 'ਚ ਰਾਜਪਾਲ ਸ਼ਾਸਨ ਲਾਗੂ

ਨਵੀਂ ਦਿੱਲੀ/ਸ੍ਰੀਨਗਰ, 20 ਜੂਨ (ਉਪਮਾ ਡਾਗਾ ਪਾਰਥ/ਮਨਜੀਤ ਸਿੰਘ)-ਜੰਮੂ-ਕਸ਼ਮੀਰ 'ਚ ਅੱਜ ਰਾਜਪਾਲ ਸ਼ਾਸਨ ਲਾਗੂ ਹੋ ਗਿਆ | ਸੂਬੇ 'ਚ ਇਕ ਦਹਾਕੇ ਦੌਰਾਨ ਚੌਥੀ ਵਾਰ ਰਾਜਪਾਲ ਸ਼ਾਸਨ ਲਾਇਆ ਗਿਆ ਹੈ | ਕੱਲ੍ਹ ਭਾਜਪਾ ਨੇ ਸੂਬੇ 'ਚ ਆਪਣੀ ਗੱਠਜੋੜ ਭਾਈਵਾਲ ਪੀ. ਡੀ. ਪੀ. ਨੂੰ ਦਿੱਤਾ ਸਮਰਥਨ ਵਾਪਸ ਲੈ ਲਿਆ ਸੀ, ਜਿਸ ਦੇ ਬਾਅਦ ਮਹਿਬੂਬਾ ਮੁਫ਼ਤੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਤਸੀਫ਼ਾ ਦੇ ਦਿੱਤਾ ਸੀ | ਜੰਮੂ-ਕਸ਼ਮੀਰ 'ਚ ਰਾਜਪਾਲ ਸ਼ਾਸਨ ਲਾਗੂ ਕਰਨ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮਨਜ਼ੂਰੀ ਦੇ ਦਿੱਤੀ | ਬੀਤੇ ਕੱਲ੍ਹ (ਮੰਗਲਵਾਰ) ਨੂੰ ਤੇਜ਼ੀ ਨਾਲ ਹੋਏ ਘਟਨਾਕ੍ਰਮ 'ਚ ਸਮਰਥਨ ਵਾਪਸੀ ਦੇ ਐਲਾਨ ਤੋਂ ਬਾਅਦ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅਹੁਦੇ  ਤੋਂ ਅਸਤੀਫ਼ਾ ਦੇ ਦਿੱਤਾ ਸੀ ਜਿਸ ਸਬੰਧ 'ਚ ਰਾਜਪਾਲ ਨਰਿੰਦਰ ਨਾਥ ਵੋਹਰਾ ਨੇ ਕੱਲ੍ਹ ਦੇਰ ਰਾਤ ਸੂਬੇ 'ਚ ਰਾਜਪਾਲ ਸ਼ਾਸਨ ਦੀ ਸਿਫ਼ਾਰਿਸ਼ ਕਰਦਿਆਂ ਰਾਸ਼ਟਰਪਤੀ ਨੂੰ ਆਪਣੀ ਰਿਪੋਰਟ ਭੇਜ ਦਿੱਤੀ ਸੀ | ਇਨ੍ਹੀ ਦਿਨੀਂ 3 ਦੇਸ਼ਾਂ ਦੇ ਦੌਰੇ 'ਤੇ ਗਏ ਰਾਸ਼ਟਰਪਤੀ ਨੂੰ ਇਹ ਰਿਪੋਰਟ ਹਵਾਈ ਜਹਾਜ਼ 'ਚ ਦੌਰੇ ਦੇ ਦੂਜੇ ਪੜਾਅ ਸੂਰੀਨਾਮ ਦੇ ਰਸਤੇ 'ਚ ਮਿਲੀ | ਤੜਕੇ ਤਕਰੀਬਨ 3 ਵਜੇ ਮਿਲੀ ਇਸ ਰਿਪੋਰਟ 'ਤੇ ਰਾਸ਼ਟਰਪਤੀ ਨੇ ਸਵੇਰੇ 6 ਵਜੇ ਪ੍ਰਵਾਨਗੀ ਦੀ ਮੋਹਰ ਲਾ ਕੇ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ | ਹੁਣ ਜੰਮੂ-ਕਸ਼ਮੀਰ 'ਚ ਅਗਲੇ 6 ਮਹੀਨੇ ਦੀ ਮਿਆਦ ਲਈ ਰਾਜਪਾਲ ਸ਼ਾਸਨ ਲਾਗੂ ਹੋ ਗਿਆ ਹੈ | ਇੱਥੇ ਜ਼ਿਕਰਯੋਗ ਹੈ ਕਿ ਰਾਜਪਾਲ ਵੋਹਰਾ ਦਾ ਕਾਰਜਕਾਲ ਵੀ 23 ਜੂਨ ਨੂੰ ਖ਼ਤਮ ਹੋ ਰਿਹਾ ਹੈ | ਹਲਕਿਆਂ ਮੁਤਾਬਿਕ ਕਿਸੇ ਨਵੇਂ ਚਿਹਰੇ ਨੂੰ ਇਹ ਜ਼ਿੰਮੇਵਾਰੀ ਸੌਾਪਣ ਦੀ ਥਾਂਅ 'ਤੇ ਭਾਜਪਾ ਮੌਜੂਦਾ ਰਾਜਪਾਲ ਦਾ ਕਾਰਜਕਾਲ ਵਧਾਉਣ 'ਤੇ ਵਿਚਾਰ ਕਰ ਰਹੀ ਹੈ |
ਰਾਜਪਾਲ ਵਲੋਂ ਵਿਧਾਨ ਸਭਾ ਮੁਅੱਤਲ ਰੱਖਣ ਦਾ ਐਲਾਨ
ਰਾਜਪਾਲ ਐਨ. ਐਨ. ਵੋਹਰਾ ਵਲੋਂ ਕੀਤੇ ਐਲਾਨ ਦੇ ਅਨੁਸਾਰ ਜੰਮੂ ਕਸ਼ਮੀਰ ਵਿਧਾਨ ਸਭਾ ਨੂੰ ਅੱਜ ਮੁਅੱਤਲ ਕਰ ਦਿੱਤਾ ਗਿਆ | ਪੀ. ਡੀ. ਪੀ. ਦੀ ਮੁਖੀ ਮਹਿਬੂਬਾ ਮੁਫ਼ਤੀ ਦੀ ਅਗਵਾਈ ਵਾਲੀ ਸਰਕਾਰ ਡਿੱਗਣ ਦੇ ਬਾਅਦ ਸੂਬੇ 'ਚ ਰਾਜਪਾਲ ਸ਼ਾਸਨ ਲਾਗੂ ਕੀਤੇ ਜਾਣ ਬਾਅਦ ਇਹ ਜ਼ਰੂਰੀ ਹੋ ਗਿਆ ਸੀ | ਰਾਜ ਭਵਨ ਦੇ ਬੁਲਾਰੇ ਨੇ ਦੱਸਿਆ ਕਿ ਰਾਜਪਾਲ ਨੇ ਵਿਧਾਨ ਸਭਾ ਨੂੰ ਉਦੋਂ ਤੱਕ ਮੁਅੱਤਲ ਰੱਖਣ ਦਾ ਐਲਾਨ ਕੀਤਾ ਜਦੋਂ ਤੱਕ ਰਾਜਪਾਲ ਸ਼ਾਸਨ ਨੂੰ ਖ਼ਤਮ ਨਹੀਂ ਕੀਤਾ ਜਾਂਦਾ | ਐਲਾਨ ਅਨੁਸਾਰ ਵਿਧਾਨ ਸਭਾ ਮੁਅੱਤਲ ਰਹੇਗੀ |
ਉਮਰ ਅਬਦੁੱਲਾ ਵਲੋਂ ਜੰਮੂ-ਕਸ਼ਮੀਰ ਵਿਧਾਨ ਸਭਾ ਭੰਗ ਕਰਨ ਦੀ ਮੰਗ
ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫ਼ਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਭਾਜਪਾ 'ਤੇ ਜੋੜ–ਤੋੜ ਦੀ ਨੀਤੀ ਅਪਣਾਉਣ ਤੇ ਨਵੀਂ ਸਰਕਾਰ ਗਠਿਤ ਕਰਨ ਦਾ ਦੋਸ਼ ਲਗਾਉਂਦੇ ਵਿਧਾਨ ਸਭਾ ਨੂੰ ਭੰਗ ਕਰਨ ਦੀ ਮੰਗ ਕਰ ਕੇ ਨਵੀਂਆਂ ਚੋਣਾਂ ਕਰਵਾਉਣ ਦੀ ਮੰਗ ਕੀਤੀ | ਉਮਰ ਨੇ ਨੇੜਲੇ ਭਵਿੱਖ 'ਚ ਭਾਰਤੀ ਜਨਤਾ ਪਾਰਟੀ ਵਲੋਂ ਜੋੜ–ਤੋੜ ਦੀ ਰਾਜਨੀਤੀ ਕਰ ਕੇ ਕੁਝ ਦੂਜੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ ਤੋੜ ਕੇ ਨਵੀਂ ਗੱਠਜੋੜ ਸਰਕਾਰ ਬਣਾਉਣ ਦਾ ਖ਼ਦਸ਼ਾ ਪ੍ਰਗਟਾਇਆ ਹੈ | ਉਮਰ ਨੇ ਕਿਹਾ ਕਿ ਰਾਜ ਦੇ ਸਾਬਕਾ ਉਪ ਮੁੱਖ ਮੰਤਰੀ ਕਵਿੰਦਰ ਗੁਪਤਾ ਅਤੇ ਭਾਜਪਾ ਦੇ ਕੌਮੀ ਬੁਲਾਰੇ ਸੰਪਤ ਪਾਤਰਾ ਵਲੋਂ ਦਿੱਤੇ ਬਿਆਨਾਂ 'ਚ ਇਸ ਗੱਲ ਦੇ ਸੰਕੇਤ ਮਿਲ ਰਹੇ ਹਨ ਕਿ ਆਉਣ ਵਾਲੇ ਦਿਨਾਂ 'ਚ ਜੰਮੂ-ਕਸ਼ਮੀਰ 'ਚ ਇਕ ਨਵੀਂ ਸਿਆਸੀ ਉਥਲ–ਪੁਥਲ ਹੋ ਸਕਦੀ ਹੈ | ਉਮਰ ਅਬਦੁੱਲਾ ਨੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਰਾਮ ਮਾਧਵ ਵਲੋਂ ਦਿੱਤੇ ਬਿਆਨਾਂ ਦਾ ਹਵਾਲਾ ਦਿੰਦੇ ਕਿਹਾ ਕਿ ਭਾਜਪਾ ਨਵੀਂ ਸਰਕਾਰ ਬਣਾਉਣ ਦੇ ਕਿਸੇ ਮਿਸ਼ਨ 'ਤੇ ਲੱਗੀ ਹੋਈ ਹੈ ਤੇ ਉਹ ਹੋਰ ਪਾਰਟੀਆਂ ਦੇ ਵਿਧਾਇਕਾਂ ਨੂੰ ਤੋੜ ਕੇ ਨਵੀਂ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਸਕਦੀ ਹੈ |
ਅਮਿਤ ਸ਼ਾਹ ਸਨਿਚਰਵਾਰ ਨੂੰ ਜੰਮੂ ਪੁੱਜਣਗੇ
ਜੰਮੂ, (ਏਜੰਸੀ)-ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਤਿਆਰੀ ਦੀ ਸਮੀਖਿਆ ਕਰਨ ਲਈ 23 ਜੂਨ ਨੂੰ ਜੰਮੂ ਪੁੱਜਣਗੇ | ਭਾਜਪਾ ਵਲੋਂ ਆਪਣੇ ਗੱਠਜੋੜ ਭਾਈਵਾਲ ਪੀ. ਡੀ. ਪੀ. ਤੋਂ ਸਮਰਥਨ ਵਾਪਸ ਲੈਣ ਦੇ ਬਾਅਦ ਸ਼ਾਹ ਦਾ ਇਹ ਪਹਿਲਾ ਜੰਮੂ-ਕਸ਼ਮੀਰ ਦਾ ਦੌਰਾ ਹੋਵੇਗਾ | ਭਾਜਪਾ ਦੇ ਸੂਬਾ ਪ੍ਰਧਾਨ ਰਵਿੰਦਰ ਰੈਨਾ ਨੇ ਕਿਹਾ ਕਿ ਸ਼ਾਹ ਭਾਰਤੀ ਜਨ ਸੰਘ ਦੇ ਸੰਸਥਾਪਕ ਮੈਂਬਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੇ ਬਲੀਦਾਨ ਦਿਵਸ 'ਤੇ ਸ਼ਰਧਾਂਜਲੀ ਭੇਟ ਕਰਨ ਆ ਰਹੇ ਹਨ | ਉਹ ਆਉਣ ਵਾਲੀਆਂ ਸੰਸਦੀ ਚੋਣਾਂ ਲਈ ਪਾਰਟੀ ਦੀ ਸੂਬਾ ਇਕਾਈ ਦੀ ਤਿਆਰੀ ਦੀ ਸਮੀਖਿਆ ਵੀ ਕਰਨਗੇ | ਉਨ੍ਹਾਂ ਕਿਹਾ ਕਿ ਸ਼ਾਹ ਇਕ ਜਨਤਕ ਰੈਲੀ ਨੂੰ ਵੀ ਸੰਬੋਧਨ ਕਰਨਗੇ |
ਰਾਜਪਾਲ ਵੋਹਰਾ ਵਲੋਂ ਉੱਚ ਅਧਿਕਾਰੀਆਂ ਨਾਲ ਮੀਟਿੰਗ
ਸ੍ਰੀਨਗਰ : ਮੌਜੂਦਾ ਰਾਜਪਾਲ ਐਨ.ਐਨ ਵੋਹਰਾ ਦੇ ਕਾਰਜਕਾਲ ਦੌਰਾਨ ਇਹ ਚੌਥੀ ਵਾਰ ਹੈ ਜਦ ਰਾਜ 'ਚ ਰਾਜਪਾਲ ਸ਼ਾਸਨ ਲਾਗੂ ਹੋਇਆ। ਜੰਮੂ-ਕਸ਼ਮੀਰ ਦੇ ਆਪਣੇ ਵੱਖਰੇ ਸੰਵਿਧਾਨ ਦੀ ਧਾਰਾ 92 ਤਹਿਤ ਰਾਜ 'ਚ 6 ਮਹੀਨੇ ਲਈ ਰਾਜਪਾਲ ਸ਼ਾਸਨ ਲਾਗੂ ਕਰਨ ਦੀ ਵਿਵਸਥਾ ਹੈ। ਰਾਜਪਾਲ ਐਨ.ਐਨ ਵੋਹਰਾ ਰਾਜ ਦੇ ਪ੍ਰਸ਼ਾਸਨ ਦੀ ਸਿੱਧੇ ਤੌਰ 'ਤੇ ਵਾਗਡੋਰ ਸਾਂਭਦੇ ਹੀ ਸਿਵਲ ਸਕੱਤਰੇਤ ਵਿਖੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰ ਕੇ ਜੰਮੂ-ਕਸ਼ਮੀਰ ਦੀ ਸਥਿਤੀ ਦਾ ਜਾਇਜ਼ਾ ਲਿਆ। ਐਨ.ਐਨ ਵੋਹਰਾ ਨੂੰ ਸਕੱਤਰੇਤ ਪਹੁੰਚਣ 'ਤੇ ਗਾਰਡ ਆਫ਼ ਆਨਰ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਰਾਜਪਾਲ ਨੇ ਮੁੱਖ ਸਕੱਤਰ ਬੀ. ਬੀ. ਵਿਆਸ ਨਾਲ ਗੱਲ ਕੀਤੀ ਅਤੇ ਤੈਅ ਸਮੇਂ ਦੇ ਅੰਦਰ ਪੂਰੇ ਕੀਤੇ ਜਾਣ ਵਾਲੇ ਕਾਰਜਾਂ ਨੂੰ ਸੂਚੀਬੱਧ ਕੀਤਾ। ਵੋਹਰਾ ਦੇ ਕਾਰਜਕਾਲ ਦੌਰਾਨ ਗ਼ੁਲਾਮ ਨਬੀ ਆਜ਼ਾਦ, ਉਮਰ ਅਬਦੁੱਲਾ, ਮੁਫ਼ਤੀ ਮੁਹੰਮਦ ਸਈਦ ਅਤੇ ਮਹਿਬੂਬਾ ਮੁਫ਼ਤੀ ਵਰਤਮਾਨ ਦੇ 4 ਮੁੱਖ ਮੰਤਰੀ ਬਦਲੇ ਜਾ ਚੁੱਕੇ ਹਨ। ਵੋਹਰਾ ਦੇ ਕਾਰਜਕਾਲ ਦੌਰਾਨ ਪਹਿਲੀ ਵਾਰ ਤੇ ਜੰਮੂ-ਕਸ਼ਮੀਰ ਦੇ ਇਤਿਹਾਸ 'ਚ ਪੰਜਵੀਂ ਵਾਰ ਰਾਜਪਾਲ ਸ਼ਾਸਨ ਉਸ ਵੇਲੇ ਲਗਾਇਆ ਸੀ ਜਦ 28 ਜੂਨ 2008 ਨੂੰ ਪੀ.ਡੀ.ਪੀ. ਨੇ ਕਾਂਗਰਸ ਕੋਲੋਂ ਅਮਰਨਾਥ ਜ਼ਮੀਨੀ ਵਿਵਾਦ ਦੇ ਚਲਦੇ ਸਮਰਥਨ ਵਾਪਸ ਲੈ ਲਿਆ ਸੀ ਤੇ ਗ਼ੁਲਾਮ ਨਬੀ ਆਜ਼ਾਦ ਦੀ ਸਰਕਾਰ ਬਹੁਮਤ ਗੁਆ ਬੈਠੀ ਸੀ। ਜੰਮੂ-ਕਸ਼ਮੀਰ 'ਚ ਪਹਿਲੀ ਵਾਰ ਰਾਜਪਾਲ ਐਲ.ਕੇ ਜਾਹ ਨੇ 26 ਅਕਤੂਬਰ 1977 'ਚ ਕਾਂਗਰਸ ਵਲੋਂ ਸ਼ੇਖ਼ ਅਬਦੁੱਲਾ ਸਰਕਾਰ ਤੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਰਾਜਪਾਲ ਸ਼ਾਸਨ ਲਗਾ ਦਿੱਤਾ ਗਿਆ ਸੀ। ਮਾਰਚ 1986 'ਚ ਦੂਜੀ ਵਾਰ ਕਾਂਗਰਸ ਵਲੋਂ ਜੀ. ਐਮ ਸ਼ਾਹ ਦੀ ਸਰਕਾਰ ਤੋਂ ਸਮਰਥਨ ਵਾਪਸ ਲੈਣ ਦੇ ਬਾਅਦ ਰਾਜਪਾਲ ਸ਼ਾਸਨ ਲਗਾ ਦਿੱਤਾ ਗਿਆ ਸੀ। 1990 'ਚ ਫਾਰੂਕ ਅਬਦੁੱਲਾ ਦੀ ਸਰਕਾਰ ਵਲੋਂ ਅਸਤੀਫ਼ਾ ਦੇਣ ਦੇ ਬਾਅਦ ਰਾਜ 'ਚ ਤੀਜੀ ਵਾਰ ਰਾਜਪਾਲ ਜਗਮੋਹਨ ਦੀ ਨਿਯੁਕਤੀ ਕਰ ਕੇ ਰਾਜਪਾਲ ਸ਼ਾਸਨ ਲਾਗੂ ਹੋ ਗਿਆ ਸੀ। 2002 'ਚ ਫਾਰੂਕ ਅਬਦੁੱਲਾ ਵਲੋਂ ਚੋਣਾਂ ਹਾਰਨ ਦੇ ਬਾਅਦ ਕਾਰਜਕਾਰੀ ਮੁਖੀ ਬਣੇ ਰਹਿਣ ਤੋਂ ਇਨਕਾਰ ਕਰਨ ਦੇ ਬਾਅਦ ਚੌਥੀ ਵਾਰ ਰਾਜ 'ਚ ਰਾਜਪਾਲ ਸ਼ਾਸਨ ਲਾਗੂ ਹੋ ਗਿਆ ਤੇ ਵੋਹਰਾ ਨੂੰ ਪਹਿਲੀ ਵਾਰ ਰਾਜ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। 2008 'ਚ ਪੀ.ਡੀ.ਪੀ ਵਲੋਂ ਕਾਂਗਰਸ ਸਰਕਾਰ, ਜਿਸ ਦੀ ਅਗਵਾਈ ਗ਼ੁਲਾਮ ਨਬੀ ਆਜ਼ਾਦ ਕਰ ਰਹੇ ਸਨ, ਤੋਂ ਸਮਰਥਨ ਵਾਪਸ ਲੈਣ ਦੇ ਬਾਅਦ ਰਾਜ 'ਚ ਰਾਜਪਾਲ ਸ਼ਾਸਨ ਲਾਗੂ ਹੋ ਗਿਆ। 2015 'ਚ ਉਮਰ ਅਬਦੁੱਲਾ ਦੀ ਪਾਰਟੀ ਦੇ ਚੋਣ ਹਾਰਨ ਦੇ ਬਾਅਦ ਕਾਰਜਕਾਰੀ ਮੁੱਖ ਮੰਤਰੀ ਬਣੇ ਰਹਿਣ ਤੋਂ ਮਨ੍ਹਾਂ ਕਰਨ ਦੇ ਬਾਅਦ 6ਵੀਂ ਵਾਰ ਰਾਜਪਾਲ ਸ਼ਾਸਨ ਲਾਗੂ ਕਰ ਦਿੱਤਾ ਗਿਆ। 7 ਜਨਵਰੀ 2016 ਨੂੰ ਮੁਫ਼ਤੀ ਮੁਹੰਮਦ ਸਈਦ ਦੀ ਮੌਤ ਦੇ ਬਾਅਦ ਵੋਹਰਾ ਨੇ ਸੱਤਵੀਂ ਵਾਰ ਰਾਜ 'ਚ ਰਾਜਪਾਲ ਸ਼ਾਸਨ ਲਾਗੂ ਕਰ ਦਿੱਤਾ ਸੀ। ਐਨ.ਐਨ ਵੋਹਰਾ ਦਾ ਕਾਰਜਕਾਲ 25 ਜੂਨ ਨੂੰ ਸਮਾਪਤ ਹੋ ਰਿਹਾ ਹੈ ਤੇ ਉਨ੍ਹਾਂ ਦਾ ਕਾਰਜਕਾਲ ਅਗਲੇ 3 ਮਹੀਨੇ ਤੱਕ ਵਧਾਉਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਰਾਜਪਾਲ ਵੋਹਰਾ ਨੇ ਜਿਹੜੇ ਪਿਛਲੇ 10 ਸਾਲ ਤੋਂ ਲਗਾਤਾਰ ਜੰਮੂ-ਕਸ਼ਮੀਰ ਦੇ ਰਾਜਪਾਲ ਚਲੇ ਆ ਰਹੇ ਹਨ। ਵੋਹਰਾ ਜੰਮੂ-ਕਸ਼ਮੀਰ ਦੇ 12ਵੇਂ ਰਾਜਪਾਲ ਹਨ, 2008 'ਚ ਜੰਮੂ -ਕਸ਼ਮੀਰ ਦੇ ਰਾਜਪਾਲ ਦੇ ਅਹੁਦੇ ਲਈ ਨਾਮਜ਼ਦ ਹੋਣ ਤੋਂ ਪਹਿਲਾਂ ਉਹ ਕੇਂਦਰ ਵਲੋਂ 2003 ਦੌਰਾਨ ਕਸ਼ਮੀਰ ਲਈ ਵਿਸ਼ੇਸ਼ ਵਾਰਤਾਕਾਰ ਨਿਯੁਕਤ ਕੀਤੇ ਗਏ ਸਨ।
ਛੱਤੀਸਗੜ੍ਹ ਕੇਡਰ ਦੇ ਆਈ. ਏ. ਐਸ. ਅਧਿਕਾਰੀ ਸੁਬਰਾਮਣੀਅਮ ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਨਿਯੁਕਤ
ਨਵੀਂ ਦਿੱਲੀ, 20 ਜੂਨ (ਏਜੰਸੀ)-ਛੱਤੀਸਗੜ੍ਹ ਕੇਡਰ ਦੇ ਆਈ. ਏ. ਐਸ. ਅਧਿਕਾਰੀ ਬੀ. ਵੀ. ਆਰ. ਸੁਬਰਾਮਣੀਅਮ ਨੂੰ ਬੁੱਧਵਾਰ ਨੂੰ ਬੀ.ਬੀ. ਵਿਆਸ ਦੀ ਜਗ੍ਹਾ ਜੰਮੂ-ਕਸ਼ਮੀਰ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ। ਇਕ ਸਰਕਾਰੀ ਸੂਚਨਾ ਅਨੁਸਾਰ ਬੀ. ਬੀ. ਵਿਆਸ, ਜਿਨ੍ਹਾਂ ਦੇ ਕਾਰਜਕਾਲ 'ਚ ਪਿਛਲੇ ਮਹੀਨੇ ਇਕ ਸਾਲ ਦਾ ਵਾਧਾ ਕੀਤਾ ਗਿਆ ਸੀ, ਨੂੰ ਰਾਜਪਾਲ ਐਨ. ਐਨ. ਵੋਹਰਾ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਸਾਬਕਾ ਆਈ. ਪੀ. ਐਸ. ਅਧਿਕਾਰੀ ਕੇ. ਵਿਜੇ ਕੁਮਾਰ ਰਾਜਪਾਲ ਦੇ ਦੂਜੇ ਸਲਾਹਕਾਰ ਹੋਣਗੇ। ਕੇਂਦਰੀ ਪਰਸੋਨਲ ਮੰਤਰਾਲੇ ਵਲੋਂ ਜਾਰੀ ਆਦੇਸ਼ 'ਚ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਿਯੁਕਤੀ ਕਮੇਟੀ ਨੇ ਸੁਬਰਾਮਣੀਅਮ, 1987 ਬੈਚ ਦੇ ਛੱਤੀਸਗੜ੍ਹ ਕੇਡਰ ਦੇ ਆਈ. ਏ. ਐਸ. ਅਧਿਕਾਰੀ, ਦੀਆਂ ਸੇਵਾਵਾਂ ਲਈ ਪ੍ਰਵਾਨਗੀ ਦੇ ਦਿੱਤੀ। ਸੁਬਾਮਣੀਅਮ ਇਸ ਸਮੇਂ ਛੱਤੀਸਗੜ੍ਹ 'ਚ ਵਧੀਕ ਮੁੱਖ ਸਕੱਤਰ (ਗ੍ਰਹਿ) ਸਨ।

ਫ਼ੌਜ ਦੀ ਕਾਰਵਾਈ ਪਹਿਲਾਂ ਵਾਂਗ ਜਾਰੀ ਰਹੇਗੀ-ਸੈਨਾ ਮੁਖੀ

ਨਵੀਂ ਦਿੱਲੀ, 20 ਜੂਨ (ਉਪਮਾ ਡਾਗਾ ਪਾਰਥ)-ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਜੰਮੂ-ਕਸ਼ਮੀਰ 'ਚ ਆਏ ਸਿਆਸੀ ਬਦਲਾਅ ਨੂੰ ਫ਼ੌਜ ਦੇ ਕੰਮ 'ਤੇ ਪ੍ਰਭਾਵ ਨਾ ਪਾਉਣ ਵਾਲਾ ਕਾਰਨ ਦੱਸਦਿਆਂ ਕਿਹਾ ਕਿ ਅੱਤਵਾਦ ਦੇ ਿਖ਼ਲਾਫ਼ ਫ਼ੌਜ ਦੀ ਕਾਰਵਾਈ ਜਾਰੀ ਰਹੇਗੀ | ਫ਼ੌਜ ਮੁਖੀ ਨੇ ਕਿਹਾ ਕਿ ਰਾਜਪਾਲ ਸ਼ਾਸਨ ਨਾਲ ਫ਼ੌਜ ਦੀਆਂ ਕਾਰਵਾਈਆਂ 'ਤੇ ਕੋਈ ਪ੍ਰਭਾਵ ਨਹੀਂ ਪਏਗਾ ਅਤੇ ਉਨ੍ਹਾਂ ਦੀ ਕਾਰਵਾਈ ਪਹਿਲਾਂ ਦੀ ਤਰ੍ਹਾਂ ਹੀ ਚੱਲਦੀ ਰਹੇਗੀ | ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਫ਼ੌਜ ਨੇ ਸਿਰਫ਼ ਰਮਜ਼ਾਨ ਦੇ ਦੌਰਾਨ ਕਾਰਵਾਈ ਰੋਕੀ ਸੀ, ਪਰ ਅਸੀਂ ਵੇਖਿਆ ਕਿ ਉਥੇ ਕੀ ਹੋਇਆ? ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਫ਼ੌਜ ਕਿਸੇ ਵੀ ਤਰ੍ਹਾਂ ਦੀ ਸਿਆਸੀ ਦਖ਼ਲਅੰਦਾਜ਼ੀ ਦਾ ਸਾਹਮਣਾ ਨਹੀਂ ਕਰਦੀ | ਹਾਲ ਹੀ 'ਚ ਈਦ ਤੋਂ ਬਾਅਦ ਸਰਕਾਰ ਵਲੋਂ ਇਕਪਾਸੜ ਗੋਲੀਬੰਦੀ ਦੀ ਮਿਆਦ ਨਾ ਵਧਾਉਣ ਤੋਂ ਬਾਅਦ ਜੰਮੂ-ਕਸ਼ਮੀਰ 'ਚ ਫ਼ੌਜ ਮੁੜ ਹਰਕਤ 'ਚ ਆ ਗਈ ਹੈ | ਘਾਟੀ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਹ ਤੋਂ ਬਾਅਦ ਫ਼ੌਜ ਨੇ ਤਕਰੀਬਨ 800 ਜਵਾਨਾਂ ਦੇ ਨਾਲ ਵੱਖ-ਵੱਖ ਇਲਾਕਿਆਂ 'ਚ ਤਲਾਸ਼ੀ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਹਨ | ਮੰਗਲਵਾਰ ਨੂੰ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ 3 ਅੱਤਵਾਦੀ ਮਾਰੇ ਗਏ | ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪੀ. ਡੀ. ਪੀ. ਨਾਲ ਗਠਜੋੜ ਤੋੜਨ ਤੋਂ ਬਾਅਦ ਹੁਣ ਰਾਜ 'ਚ ਫ਼ੌਜ ਹੋਰ ਸਰਗਰਮ ਹੋ ਜਾਵੇਗੀ ਅਤੇ ਉਨ੍ਹਾਂ ਨੂੰ ਅੱਤਵਾਦੀਆਂ ਿਖ਼ਲਾਫ਼ ਕਾਰਵਾਈ ਕਰਨ ਦੀ ਖੁੱਲ੍ਹੀ ਛੋਟ ਹੋਵੇਗੀ |

ਅੰਤਰਰਾਸ਼ਟਰੀ ਯੋਗਾ ਦਿਵਸ ਅੱਜ

ਨਵੀਂ ਦਿੱਲੀ, 20 ਜੂਨ (ਏਜੰਸੀ)-21 ਜੂਨ ਨੂੰ ਮਨਾਏ ਜਾ ਰਹੇ ਚੌਥੇ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੱਦੇਨਜ਼ਰ ਦੇਸ਼ ਭਰ 'ਚ ਉਤਸ਼ਾਹ ਪਾਇਆ ਰਿਹਾ ਹੈ ਅਤੇ ਦੇਹਰਾਦੂਨ 'ਚ ਹੋਣ ਵਾਲੇ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 55 ਹਜ਼ਾਰ ਦੇ ਕਰੀਬ ਵਿਅਕਤੀ ਯੋਗਾ ਕਰਨਗੇ | ਇਸ ਮੌਕੇ ਆਯੂਸ਼ ਮੰਤਰਾਲੇ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਅੰਤਰਰਾਸ਼ਟਰੀ ਯੋਗਾ ਦਿਵਸ ਸਬੰਧੀ ਦੇਸ਼ ਭਰ 'ਚ ਤਕਰੀਬਨ 5 ਹਜ਼ਾਰ ਪ੍ਰੋਗਰਾਮ ਕਰਵਾਏ ਜਾਣਗੇ | ਰਾਜਪੱਥ ਦੇ ਮੁੱਖ ਪ੍ਰੋਗਰਾਮ ਸਣੇ ਨਵੀਂ ਦਿੱਲੀ 'ਚ 8 ਥਾਵਾਂ 'ਤੇ ਇਸ ਸਬੰਧੀ ਪ੍ਰੋਗਰਾਮ ਕਰਵਾਏ ਜਾਣ ਦੀ ਯੋਜਨਾ ਹੈ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪ੍ਰਧਾਨ ਮੰਤਰੀ ਮੋਦੀ ਨੇ ਯੋਗਾ ਕਰਦਿਆਂ ਦੀ ਆਪਣੀ ਵੀਡੀਓ ਵੀ ਸਾਂਝੀ ਕੀਤੀ ਸੀ |

ਸ਼ਹੀਦ ਜਵਾਨ ਔਰੰਗਜ਼ੇਬ ਦੇ ਪਰਿਵਾਰ ਨੂੰ ਮਿਲੀ ਰੱਖਿਆ ਮੰਤਰੀ

ਕਿਹਾ, ਕੁਰਬਾਨੀ ਅਜਾਈਾ ਨਹੀਂ ਜਾਣ ਦਿੱਤੀ ਜਾਵੇਗੀ, ਪਰਿਵਾਰ ਸਮੁੱਚੇ ਦੇਸ਼ ਲਈ ਪੇ੍ਰਰਨਾ
ਸ੍ਰੀਨਗਰ, 20 ਜੂਨ (ਮਨਜੀਤ ਸਿੰਘ)-ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ੍ਹ ਵਿਖੇ ਅੱਤਵਾਦੀਆਂ ਵਲੋਂ ਅਗਵਾ ਕਰ ਕੇ ਸ਼ਹੀਦ ਕੀਤੇ ਗਏ 44 ਆਰ.ਆਰ. ਦੇ ਸ਼ਹੀਦ ਰਾਈਫ਼ਲਮੈਨ ਔਰੰਗਜ਼ੇਬ ਖ਼ਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਸ ਦੇ ਜੱਦੀ ਪਿੰਡ ਮੇਢਰ (ਸੇਲਾਨੀ) ਪਹੁੰਚੇ | ਸ਼ਹੀਦ ਸਿਪਾਹੀ ਨੂੰ ਅੱਤਵਾਦੀਆਂ ਨੇ ਈਦ ਦੀ ਛੁੱਟੀ ਕੱਟਣ ਘਰ ਜਾਣ ਵੇਲੇ ਪੁਲਵਾਮਾ ਦੇ ਕਲਮਪੋਰਾ ਇਲਾਕੇ ਤੋਂ ਅਗਵਾ ਕਰਨ ਦੇ ਕੁੱਝ ਘੰਟੇ ਬਾਅਦ ਸ਼ਹੀਦ ਕਰ ਦਿੱਤਾ ਸੀ | ਉਸ ਦੀ ਗੋਲੀਆਂ ਨਾਲ ਵਿੰਨ੍ਹੀਂ ਲਾਸ਼ ਨੇੜੇ ਗੁਸੂ ਪਿੰਡ ਤੋਂ ਬਰਾਮਦ ਹੋਈ ਸੀ | ਰੱਖਿਆ ਮੰਤਰੀ ਨੇ ਸ਼ਹੀਦ ਸਿਪਾਹੀ ਦੇ ਪਿਤਾ ਸਾਬਕਾ ਫ਼ੌਜੀ ਹਨੀਫ਼ ਖ਼ਾਨ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਪੂਰਾ ਦੇਸ਼ ਅਤੇ ਸੈਨਾ ਇਸ ਦੁੱਖ ਦੀ ਘੜੀ 'ਚ ਪਰਿਵਾਰ ਦੇ ਨਾਲ ਖੜ੍ਹੀ ਹੈ ਤੇ ਸ਼ਹੀਦ ਸਿਪਾਹੀ ਔਰੰਗਜ਼ੇਬ ਉਨ੍ਹਾਂ ਦਾ ਹੀ ਨਹੀਂ ਬਲਕਿ ਸਾਰੇ ਦੇਸ਼ ਦਾ ਪੁੱਤਰ ਸੀ | ਰੱਖਿਆ ਮੰਤਰੀ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਕਿਹਾ ਕਿ ਇਹ ਪਰਿਵਾਰ ਸਮੁੱਚੇ ਦੇਸ਼ ਲਈ ਇਕ ਪੇ੍ਰਰਨਾ ਹੈ | ਰੱਖਿਆ ਮੰਤਰੀ ਨੇ ਕਿਹਾ ਕਿ ਸ਼ਹੀਦ ਸਿਪਾਹੀ ਦੀ ਕੁਰਬਾਨੀ ਅਜਾਈਾ ਨਹੀਂ ਜਾਣ ਦਿੱਤੀ ਜਾਵੇਗੀ | ਉਨ੍ਹਾਂ ਨੇ ਪਰਿਵਾਰ ਦੇ ਨਾਲ ਕੁਝ ਸਮਾਂ ਬਤੀਤ ਕਰਨ ਦੇ ਬਾਅਦ ਕਿਹਾ ਕਿ ਇਹ ਪਰਿਵਾਰ ਸਮੁੱਚੇ ਦੇਸ਼ ਲਈ ਇਕ ਪੇ੍ਰਰਨਾ ਹੈ | ਮੈਂ ਇਥੋਂ ਦੇਸ਼ ਲਈ ਇਹ ਸੰਦੇਸ਼ ਲੈ ਕੇ ਜਾ ਰਹੀ ਹਾਂ | ਇਸ ਮੌਕੇ ਉਨ੍ਹਾਂ ਨਾਲ ਉੱਤਰੀ ਕਮਾਨ ਦੇ ਜੀ.ਓ.ਸੀ ਲੈਫ਼. ਜਨਰਲ ਰਣਬੀਰ ਸਿੰਘ ਤੋਂ ਇਲਾਵਾ ਕਈ ਉੱਚ ਫ਼ੌਜੀ ਅਧਿਕਾਰੀ ਵੀ ਮੌਜੂਦ ਸਨ | ਦੱਸਣਯੋਗ ਹੈ ਕਿ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਵੀ ਸ਼ਹੀਦ ਸਿਪਾਹੀ ਔਰੰਗਜ਼ੇਬ ਦੇ ਘਰ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਨ |

ਕਸ਼ਮੀਰ 'ਚ ਅੱਤਵਾਦੀ ਹਮਲਾ-ਪੁਲਿਸ ਜਵਾਨ ਸ਼ਹੀਦ

ਸ੍ਰੀਨਗਰ, 20 ਜੂਨ (ਪੀ. ਟੀ. ਆਈ.)-ਸ੍ਰੀਨਗਰ-ਜੰਮੂ ਰਾਸ਼ਟਰੀ ਰਾਜ ਮਾਰਗ 'ਤੇ ਪੈਂਦੇ ਗਲੰਧਰ ਵਿਖੇ ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ ਦੇ ਵਾਹਨਾਂ 'ਤੇ ਹਮਲਾ ਕਰ ਦਿੱਤਾ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ | ਜਿਸ ਕਾਰਨ 3 ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ | ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਮਪੋਰ 'ਚ ਸੱਤਵੀਂ ਬਟਾਲੀਅਨ ਆਈ. ਆਰ. ਪੀ. ਦੇ ਵਾਹਨਾਂ ਨੂੰ ਅੱਤਵਾਦੀਆਂ ਵਲੋਂ ਨਿਸ਼ਾਨਾ ਬਣਾਇਆ ਗਿਆ ਤੇ ਅੰਨ੍ਹਵਾਹ ਗੋਲੀਆਂ ਵਰ੍ਹਾਈਆਂ ਗਈਆਂ | ਜਿਸ ਦੌਰਾਨ ਤਿੰਨ ਸੁਰੱਖਿਆ ਕਰਮੀਂ ਗੰਭੀਰ ਜ਼ਖ਼ਮੀ ਹੋ ਗਏ | ਉਨ੍ਹਾਂ ਦੱਸਿਆ ਕਿ ਜ਼ਖ਼ਮੀ ਸੁਰੱਖਿਆ ਕਰਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿਥੇ ਇਕ ਕਾਂਸਟੇਬਲ ਤਨਵੀਰ ਅਹਿਮਦ ਦੀ ਮੌਤ ਹੋ ਗਈ | ਪੁਲਿਸ ਵਲੋਂ ਮਾਮਲਾ ਦਰਜ ਕਰਕੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ |

ਪੰਜਾਬ ਸਰਕਾਰ ਵਲੋਂ ਫ਼ਸਲਾਂ ਦੇ ਖ਼ਰਾਬੇ ਲਈ ਮੁਆਵਜ਼ਾ ਰਾਸ਼ੀ 'ਚ ਵਾ

ਚੰਡੀਗੜ੍ਹ, 20 ਜੂਨ (ਅਜੀਤ ਬਿਊਰੋ)-ਸਰਕਾਰ ਨੇ ਕੁਦਰਤੀ ਆਫ਼ਤਾਂ ਨਾਲ ਨੁਕਸਾਨੀਆਂ ਫ਼ਸਲਾਂ ਦੀ ਮੁਆਵਜ਼ਾ ਰਾਸ਼ੀ ਵਧਾ ਕੇ 12 ਹਜ਼ਾਰ ਰੁਪਏ ਪ੍ਰਤੀ ਏਕੜ ਕਰਨ ਦਾ ਫ਼ੈਸਲਾ ਕੀਤਾ ਹੈ | ਇਹ ਫ਼ੈਸਲਾ 20 ਜੂਨ, 2017 ਤੋਂ ਲਾਗੂ ਹੋਵੇਗਾ | ਇਸ ਸਬੰਧੀ ਮਾਲ ਮੰਤਰੀ ਸ: ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਜਿਹੜੀਆਂ ਫ਼ਸਲਾਂ ਦਾ 76 ਤੋਂ 100 ਫੀਸਦੀ ਨੁਕਸਾਨ ਹੋਵੇਗਾ, ਉਸ ਲਈ ਮੁਆਵਜ਼ਾ ਰਾਸ਼ੀ 8000 ਰੁਪਏ ਤੋਂ ਵਧਾ ਕੇ 12000 ਰੁਪਏ ਪ੍ਰਤੀ ਏਕੜ ਕਰ ਦਿੱਤੀ ਗਈ ਹੈ | ਇਹ ਵਾਧਾ 50 ਫ਼ੀਸਦੀ ਬਣਦਾ ਹੈ | ਮਾਲ ਮੰਤਰੀ ਨੇ ਕਿਹਾ ਕਿ ਮੁਆਵਜ਼ਾ ਰਾਸ਼ੀ ਵਿਚ ਹੋਏ ਵਾਧੇ ਨਾਲ ਉਨ੍ਹਾਂ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਜਿਨ੍ਹਾਂ ਦੀ ਫ਼ਸਲ ਕੁਦਰਤੀ ਆਫ਼ਤ 'ਚ ਨੁਕਸਾਨੀ ਜਾਂਦੀ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1 ਅਪ੍ਰੈਲ, 2015 ਨੂੰ 76 ਤੋਂ 100 ਫੀਸਦੀ ਖ਼ਰਾਬੇ ਲਈ ਮੁਆਵਜ਼ਾ ਰਾਸ਼ੀ 8000 ਰੁਪਏ ਪ੍ਰਤੀ ਏਕੜ ਕੀਤੀ ਗਈ ਸੀ | ਵਧੀਕ ਮੁੱਖ ਸਕੱਤਰ ਮਾਲ-ਕਮ-ਵਿੱਤ ਕਮਿਸ਼ਨਰ ਮਾਲ ਸ੍ਰੀਮਤੀ ਵਿੰਨੀ ਮਹਾਜਨ ਨੇ ਦੱਸਿਆ ਕਿ 26 ਤੋਂ 32 ਫ਼ੀਸਦੀ ਖ਼ਰਾਬੇ ਵਾਲੀਆਂ ਫ਼ਸਲਾਂ ਲਈ ਮੁਆਵਜ਼ਾ ਰਾਸ਼ੀ 2000 ਰੁਪਏ ਪ੍ਰਤੀ ਏਕੜ ਅਤੇ 33 ਤੋਂ 75 ਫ਼ੀਸਦੀ ਖ਼ਰਾਬੇ ਵਾਲੀਆਂ ਫ਼ਸਲਾਂ ਲਈ ਪ੍ਰਤੀ ਏਕੜ 5400 ਰੁਪਏ ਮੁਆਵਜ਼ਾ ਰਾਸ਼ੀ ਰਾਜ ਸਰਕਾਰ ਵਲੋਂ ਪਹਿਲਾਂ ਤੋਂ ਹੀ ਦਿੱਤੀ ਜਾ ਰਹੀ ਹੈ | ਮਾਲ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਦੀ ਭਲਾਈ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਜ਼ਰੂਰਤ ਸਮੇਂ ਉਨ੍ਹਾਂ ਦੀ ਸਹਾਇਤਾ ਲਈ ਰਾਜ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਕਰਜ਼ਾ ਮੁਕਤੀ ਸਕੀਮ ਪਹਿਲਾਂ ਤੋਂ ਹੀ ਚੱਲ ਰਹੀ ਹੈ | ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਕਿੱਤੇ ਨਾਲ ਜੁੜੇ ਲੋਕਾਂ ਦੀ ਖ਼ੁਸ਼ਹਾਲੀ ਲਈ ਜਲਦ ਤੋਂ ਜਲਦ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕੀਤੀਆਂ ਜਾਣ ਅਤੇ ਕਿਸਾਨਾਂ ਨੂੰ ਫ਼ਸਲ ਦੀ ਲਾਗਤ ਵਿਚ 50 ਫੀਸਦੀ ਨਫ਼ਾ ਜੋੜ ਕੇ ਫ਼ਸਲਾਂ ਦਾ ਭਾਅ ਤੈਅ ਕੀਤਾ ਜਾਵੇ |

2017 'ਚ 7 ਹਜ਼ਾਰ ਤੋਂ ਵੱਧ ਭਾਰਤੀਆਂ ਨੇ ਅਮਰੀਕਾ 'ਚ ਸ਼ਰਨ ਲਈ ਅਰਜ਼ੀਆਂ ਭੇਜੀਆਂ

ਸੰਯੁਕਤ ਰਾਸ਼ਟਰ, 20 ਜੂਨ (ਏਜੰਸੀ)-ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਮਾਮਲਿਆਂ ਦੀ ਏਜੰਸੀ ਨੇ ਦੱਸਿਆ ਹੈ ਕਿ 2017 'ਚ 7 ਹਜ਼ਾਰ ਤੋਂ ਵੱਧ ਭਾਰਤੀਆਂ ਵਲੋਂ ਅਮਰੀਕਾ 'ਚ ਸ਼ਰਨ ਲਈ ਅਰਜ਼ੀਆਂ ਭੇਜੀਆਂ ਗਈਆਂ ਸਨ | ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਆਪਣੀ ਸਾਲਾਨਾ ...

ਪੂਰੀ ਖ਼ਬਰ »

ਹਵਾਲਾ ਮਾਮਲੇ 'ਚ ਮਾਲਿਆ ਦੀ ਗਿ੍ਫ਼ਤਾਰੀ ਦੇ ਹੁਕਮ

ਮੁੰਬਈ, 20 ਜੂਨ (ਏਜੰਸੀ)- ਅੱਜ ਇੱਥੇ ਇਕ ਵਿਸ਼ੇਸ਼ ਅਦਾਲਤ ਨੇ ਭਗੋੜੇ ਵਿਜੇ ਮਾਲਿਆ ਿਖ਼ਲਾਫ਼ ਦਾਇਰ ਨਵੇਂ ਦੋਸ਼-ਪੱਤਰ 'ਚ ਉਸ ਦੀ ਗਿ੍ਫ਼ਤਾਰੀ ਦੇ ਹੁਕਮ ਜਾਰੀ ਕੀਤੇ ਹਨ, ਇਸ ਮਾਮਲੇ 'ਚ ਮਾਲਿਆ 'ਤੇ ਬੈਕਾਂ ਦੇ ਇਕ ਸੰਘ ਨਾਲ 6,000 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕਰਨ ਦਾ ...

ਪੂਰੀ ਖ਼ਬਰ »

ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਨਵੀਂ ਦਿੱਲੀ, 20 ਜੂਨ (ਉਪਮਾ ਡਾਗਾ ਪਾਰਥ)-ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਸੁਬਰਾਮਣੀਅਮ ਨੇ ਪਰਿਵਾਰਕ ਜ਼ਿੰਮੇਵਾਰੀਆਂ ਦਾ ਹਵਾਲਾ ਦਿੰਦਿਆਂ ਅਮਰੀਕਾ ਵਾਪਸ ਪਰਤਣ ਨੂੰ ਅਸਤੀਫ਼ੇ ਦਾ ਕਾਰਨ ਦੱਸਿਆ | ਇਸ ...

ਪੂਰੀ ਖ਼ਬਰ »

ਤਾਮਿਲਨਾਡੂ ਦੀ ਅਨੂਕ੍ਰਿਤੀ ਵਾਸ ਦੇ ਸਿਰ ਸਜਿਆ ਫੈਮਿਨਾ ਮਿਸ ਇੰਡੀਆ-2018 ਦਾ ਤਾਜ

ਮੁੰਬਈ, 20 ਜੂਨ (ਏਜੰਸੀ)-ਤਾਮਿਲਨਾਡੂ ਦੀ ਅਨੂਕ੍ਰਿਤੀ ਵਾਸ ਫੈਮਿਨਾ ਮਿਸ ਇੰਡੀਆ-2018 ਮੁਕਾਬਲੇ ਦੀ ਜੇਤੂ ਬਣੀ ਗਈ ਹੈ | ਅਨੂਕ੍ਰਿਤੀ ਨੇ 29 ਪ੍ਰਤੀਯੋਗੀਆਂ ਨੂੰ ਪਿੱਛੇ ਛੱਡਦਿਆਂ ਮਿਸ ਇੰਡੀਆ ਦਾ ਤਾਜ ਆਪਣੇ ਨਾਂਅ ਕੀਤਾ | ਮੁੰਬਈ 'ਚ ਕਰਵਾਏ ਗਏ ਐਫ਼.ਬੀ.ਬੀ. ਕਲਰਸ ਫੈਮਿਨਾ ...

ਪੂਰੀ ਖ਼ਬਰ »

ਦੀਪੇਂਦਰ ਸਿੰਘ ਹੁੱਡਾ ਹੋ ਸਕਦੇ ਹਨ ਜੰਮੂ-ਕਸ਼ਮੀਰ ਦੇ ਨਵੇਂ ਰਾਜਪਾਲ

ਜੰਮੂ, 20 ਜੂਨ (ਯੂ.ਐਨ.ਆਈ.)-ਜੰਮੂ-ਕਸ਼ਮੀਰ ਦੇ ਰਾਜਪਾਲ ਐਨ.ਐਨ. ਵੋਹਰਾ ਦਾ ਕਾਰਜਕਾਲ ਅਗਲੇ ਹਫ਼ਤੇ ਖ਼ਤਮ ਹੋ ਰਿਹਾ ਹੈ ਪਰ ਉਹ ਸ੍ਰੀ ਅਮਰਨਾਥ ਦੀ ਸਾਲਾਨਾ ਯਾਤਰਾ ਪੂਰੀ ਹੋਣ ਤੱਕ ਆਪਣੇ ਅਹੁਦੇ 'ਤੇ ਰਹਿਣਗੇ ਅਤੇ ਇਸ ਦੇ ਬਾਅਦ ਸੇਵਾ ਮੁਕਤ ਲੈਫਟੀਨੈਂਟ ਜਨਰਲ ਦੀਪੇਂਦਰ ...

ਪੂਰੀ ਖ਼ਬਰ »

ਕਸ਼ਮੀਰ 'ਚੋਂ ਅੱਤਵਾਦ ਨੂੰ ਖ਼ਤਮ ਕਰਨਾ ਚਾਹੁੰਦੈ ਕੇਂਦਰ-ਰਾਜਨਾਥ

ਲਖਨਊ, 20 ਜੂਨ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਸ਼ਮੀਰ 'ਚ ਅੱਤਵਾਦ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਅਤੇ ਵਾਦੀ 'ਚ ਮੁੜ ਸ਼ਾਂਤੀ ਬਹਾਲ ਕਰਨਾ ਚਾਹੁੰਦੀ ਹੈ | ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਸ਼ਮੀਰ 'ਚ ...

ਪੂਰੀ ਖ਼ਬਰ »

'ਅਮਰੀਕਾ ਨੂੰ ਪਾਕਿ 'ਚੋਂ ਅੱਤਵਾਦੀ ਪਨਾਹਗਾਹਾਂ ਨੂੰ ਤਬਾਹ ਕਰਨਾ ਹੋਵੇਗਾ'

ਵਾਸ਼ਿੰਗਟਨ, 20 ਜੂਨ (ਪੀ.ਟੀ.ਆਈ.)-ਜੰਗ ਦਾ ਸ਼ਿਕਾਰ ਹੋਏ ਅਫ਼ਗਾਨਿਸਤਾਨ 'ਚ ਅਮਰੀਕੀ ਅਤੇ ਨਾਟੋ ਫ਼ੌਜਾਂ ਦੇ ਮੁਖੀ ਵਜੋਂ ਨਾਮਜ਼ਦ ਚੋਟੀ ਦੇ ਅਮਰੀਕੀ ਜਨਰਲ ਨੇ ਅੱਜ ਕਿਹਾ ਕਿ ਅਫ਼ਗਾਨਿਸਤਾਨ 'ਚ ਲੰਬਾ ਸਮਾਂ ਸਥਿਰਤਾ ਹਾਸਿਲ ਕਰਨ ਲਈ ਅਮਰੀਕਾ ਨੂੰ ਚਾਹਿੰਦਾ ਹੈ ਕਿ ...

ਪੂਰੀ ਖ਼ਬਰ »

ਟਰੰਪ ਵਲੋਂ ਸਰਹੱਦ 'ਤੇ ਪਰਿਵਾਰਾਂ ਦੇ ਵਿਛੜਨ 'ਤੇ ਰੋਕ ਲਗਾਉਣ ਵਾਲੇ ਆਦੇਸ਼ 'ਤੇ ਦਸਤਖ਼ਤ

ਵਾਸ਼ਿੰਗਟਨ, 20 ਜੂਨ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਰਹੱਦ 'ਤੇ ਪ੍ਰਵਾਸੀ ਪਰਿਵਾਰਾਂ ਨੂੰ ਅਲੱਗ ਕਰਨ 'ਤੇ ਰੋਕ ਲਗਾਉਣ ਵਾਲੇ ਇਕ ਪ੍ਰਸ਼ਾਸਕੀ ਆਦੇਸ਼ 'ਤੇ ਅੱਜ ਦਸਤਖ਼ਤ ਕਰ ਦਿੱਤੇ | ਪ੍ਰਵਾਸੀ ਪਰਿਵਾਰਾਂ ਨੂੰ ਅਲੱਗ ਕਰਨ ਵਾਲੇ ਇਕ ਵਿਵਾਦਿਤ ...

ਪੂਰੀ ਖ਼ਬਰ »

ਧੋਨੀ ਦੀ ਪਤਨੀ ਸਾਕਸ਼ੀ ਨੇ ਮੰਗਿਆ ਹਥਿਆਰ ਦਾ ਲਾਇਸੈਂਸ

ਕਿਹਾ, ਘਰ 'ਚ ਇਕੱਲੀ ਰਹਿੰਦੀ ਹਾਂ-ਮੇਰੀ ਜਾਨ ਨੂੰ ਖ਼ਤਰਾ ਰਾਂਚੀ, 20 ਜੂਨ (ਏਜੰਸੀ)-ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਨੇ ਜਾਨ ਨੂੰ ਖ਼ਤਰਾ ਦੱਸਦਿਆਂ ਹਥਿਆਰ ਦਾ ਲਾਇਸੈਂਸ ਮੰਗਿਆ ਹੈ | ਉਨ੍ਹਾਂ ਨੇ ਪਿਸਟਲ ਜਾਂ 0.32 ...

ਪੂਰੀ ਖ਼ਬਰ »

ਖਹਿਰਾ ਤੋਂ ਖ਼ਫ਼ਾ ਕੇਜਰੀਵਾਲ ਨੇ ਮਿਲਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ, 20 ਜੂਨ (ਜਗਤਾਰ ਸਿੰਘ)-ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਖ਼ਾਲਿਸਤਾਨ ਸਬੰਧੀ ਰੈਫਰੈਂਡਮ-2020 ਦਾ ਕਥਿਤ ਤੌਰ 'ਤੇ ਸਮਰਥਨ ਕੀਤੇ ਜਾਣ ਦੇ ਵਿਵਾਦ ਤੋਂ ਨਾਰਾਜ਼ ਚੱਲ ਰਹੇ ਪਾਰਟੀ ਮੁਖੀ ...

ਪੂਰੀ ਖ਼ਬਰ »

ਭਾਰਤ ਨੇ ਸੁਜਾਤ ਬੁਖ਼ਾਰੀ ਤੇ ਸ਼ਹੀਦ ਔਰੰਗਜ਼ੇਬ ਦੀ ਹੱਤਿਆ ਦਾ ਮੁੱਦਾ ਸੰਯੁਕਤ ਰਾਸ਼ਟਰ ਕੋਲ ਉਠਾਇਆ

ਜਨੇਵਾ, 20 ਜੂਨ (ਏਜੰਸੀ)-ਭਾਰਤ ਨੇ ਅੱਜ ਸੰਯੁਕਤ ਰਾਸ਼ਟਰ ਵਿਚ ਬੀਤੇ ਦਿਨੀਂ ਜੰਮੂ-ਕਸ਼ਮੀਰ 'ਚ ਸੀਨੀਅਰ ਪੱਤਰਕਾਰ ਸੁਜਾਤ ਬੁਖ਼ਾਰੀ ਅਤੇ ਸ਼ਹੀਦ ਔਰੰਗਜ਼ੇਬ ਦੀ ਅੱਤਵਾਦੀਆਂ ਵਲੋਂ ਕੀਤੀ ਹੱਤਿਆ ਦਾ ਮੁੱਦਾ ਉਠਾਇਆ ਅਤੇ ਨਾਲ ਹੀ ਮਨੁੱਖੀ ਅਧਿਕਾਰਾਂ ਸਬੰਧੀ ਇਕ ਸੰਗਠਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX