ਤਾਜਾ ਖ਼ਬਰਾਂ


ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਟੀ-20 ਦਾ ਪਹਿਲਾ ਮੈਚ ਅੱਜ
. . .  9 minutes ago
ਨਵੀਂ ਦਿੱਲੀ, 18 ਫਰਵਰੀ - ਵਨਡੇ ਸੀਰੀਜ਼ 'ਚ ਦੱਖਣੀ ਅਫ਼ਰੀਕਾ ਨੂੰ 5-1 ਨਾਲ ਹਰਾਉਣ ਤੋਂ ਬਾਅਦ ਹੁਣ ਕਰੋੜਾਂ ਭਾਰਤੀ ਕ੍ਰਿਕਟ ਪ੍ਰੇਮੀਆਂ ਤੇ ਟੀਮ ਇੰਡੀਆ ਦੀ ਨਜ਼ਰਾਂ ਅੱਜ ਤੋਂ ਸ਼ੁਰੂ ਹੋ ਰਹੀ ਟੀ-20 ਸੀਰੀਜ਼ 'ਤੇ ਆ ਕੇ ਟਿਕ ਗਈ ਹੈ। ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ...
ਤ੍ਰਿਪੁਰਾ 'ਚ 59 ਸੀਟਾਂ 'ਤੇ ਵੋਟਿੰਗ ਸ਼ੁਰੂ
. . .  28 minutes ago
ਅਗਰਤਲਾ, 18 ਫਰਵਰੀ - ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ 60 ਵਿਚੋਂ 59 ਸੀਟਾਂ 'ਤੇ ਅੱਜ ਵੋਟਿੰਗ ਹੋ ਰਹੀ ਹੈ। ਸੂਬੇ ਵਿਚ ਵਾਮ ਦਲ ਤੇ ਭਾਜਪਾ ਵਿਚਾਲੇ ਸਖ਼ਤ ਮੁਕਾਬਲਾ ਹੈ। ਵਾਮ ਦਲ ਪਿਛਲੇ 25 ਸਾਲਾਂ ਤੋਂ ਸੂਬੇ 'ਚ ਸੱਤਾ 'ਤੇ ਕਾਬਜ਼...
ਅੱਜ ਦਾ ਵਿਚਾਰ
. . .  39 minutes ago
ਨਵੀਂ ਦਿੱਲੀ : ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਕੀਤੀ ਮੁਲਾਕਾਤ
. . .  1 day ago
16 ਤੋਂ 18 ਮਾਰਚ ਤੱਕ ਹੋਵੇਗਾ ਕਾਂਗਰਸ ਦਾ ਸੈਸ਼ਨ
. . .  1 day ago
ਨਵੀਂ ਦਿੱਲੀ, 17 ਫਰਵਰੀ- ਕਾਂਗਰਸ ਪਾਰਟੀ ਦੀ ਸੰਚਾਲਨ ਕਮੇਟੀ ਦੀ ਹੋਈ ਬੈਠਕ 'ਚ ਫ਼ੈਸਲਾ ਕੀਤਾ ਗਿਆ ਕਿ 16 ਤੋਂ 18 ਮਾਰਚ ਤੱਕ ਪਾਰਟੀ ਦਾ ਸੈਸ਼ਨ ਹੋਵੇਗਾ।
ਜਸਟਿਨ ਟਰੂਡੋ ਪਰਿਵਾਰ ਸਮੇਤ ਪੁੱਜੇ ਦਿੱਲੀ
. . .  1 day ago
ਨਵੀਂ ਦਿੱਲੀ ,17 ਫ਼ਰਵਰੀ -ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਰਿਵਾਰ ਸਮੇਤ ਸੱਤ ਦਿਨਾਂ ਦੌਰੇ 'ਤੇ ਦਿੱਲੀ ਪੁੱਜੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਉਹ ਭਾਰਤ ਪੁੱਜੇ ...
ਮਜੀਠੀਆ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 7 ਮਾਰਚ ਨੂੰ ਹੋਵੇਗੀ
. . .  1 day ago
ਲੁਧਿਆਣਾ 17 ਫ਼ਰਵਰੀ (ਪੁਨੀਤ ਬਾਵਾ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਪ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਖ਼ਿਲਾਫ਼ ਕੀਤਾ ਗਿਆ ਮਾਣਹਾਨੀ ਦਾ ਕੇਸ ਅਦਾਲਤ ਵਿਚ ਵਿਚਾਰ ਅਧੀਨ ਹੈ। ਜਿਸ...
ਵਿਦੇਸ਼ ਭੇਜਣ ਦੀ ਆੜ 'ਚ ਨੌਜਵਾਨਾਂ ਹੱਤਿਆ ਕਰਨ ਵਾਲੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼
. . .  1 day ago
ਹੁਸ਼ਿਆਰਪੁਰ, 17 ਫਰਵਰੀ (ਬਲਜਿੰਦਰ)- ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਨੌਜਵਾਨਾਂ ਨੂੰ ਅਗਵਾ ਕਰਨ ਉਪਰੰਤ ਬੰਧਕ ਬਣਾ ਕੇ ਹੱਤਿਆ ਕਰਨ ਵਾਲੇ ਮਨੁੱਖੀ ਤਸਕਰੀ 'ਚ ਲੱਗੇ ਅੰਤਰਰਾਸ਼ਟਰੀ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਨੇ...
ਬੈਂਕ ਘੁਟਾਲਾ : ਗ੍ਰਿਫ਼ਤਾਰ ਬੈਂਕ ਅਧਿਕਾਰੀਆਂ ਦਾ 3 ਮਾਰਚ ਤੱਕ ਪੁਲਿਸ ਰਿਮਾਂਡ
. . .  1 day ago
ਸਿੰਘਵੀ ਨੇ ਰੱਖਿਆ ਮੰਤਰੀ ਦੇ ਦੋਸ਼ਾਂ ਦਾ ਕੀਤਾ ਖੰਡਨ
. . .  1 day ago
ਆਸਟ੍ਰੇਲੀਅਨ ਹਾਈ ਕਮਿਸ਼ਨਰ ਨੇ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਕੀਤੇ ਦਰਸ਼ਨ
. . .  1 day ago
ਪੀ.ਐਨ.ਬੀ.ਘੁਟਾਲਾ : ਗ੍ਰਿਫ਼ਤਾਰ ਅਧਿਕਾਰੀ ਵਿਸ਼ੇਸ਼ ਅਦਾਲਤ 'ਚ ਪੇਸ਼
. . .  1 day ago
ਕਾਂਗਰਸ ਸੰਚਾਲਨ ਕਮੇਟੀ ਦੀ ਬੈਠਕ ਸ਼ੁਰੂ
. . .  1 day ago
ਭਾਰਤ ਤੇ ਈਰਾਨ ਵਿਚਾਲੇ 9 ਸਮਝੌਤਿਆਂ 'ਤੇ ਦਸਤਖ਼ਤ
. . .  1 day ago
ਸਿਆਟਲ ਦੇ ਕਾਲਜ ਵਿਚ ਚੱਲੀਆਂ ਗੋਲੀਆਂ, ਦੋਸ਼ੀ ਫ਼ਰਾਰ
. . .  1 day ago
ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਰੂਹਾਨੀ ਵਿਚਾਲੇ ਹੋਈ ਉਪਜਾਊ ਗੱਲਬਾਤ
. . .  1 day ago
ਹਵਾਲਾਤੀ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ
. . .  1 day ago
ਪੀ.ਐਨ.ਬੀ. ਘੁਟਾਲਾ : ਮੋਦੀ ਤੇ ਜੇਤਲੀ ਪਹਿਲਾ ਤੋਂ ਸਭ ਕੁੱਝ ਜਾਣਦੇ ਸਨ - ਕਾਂਗਰਸ
. . .  1 day ago
ਸਿਲੰਡਰ ਧਮਾਕਾ ਹੋਣ ਕਾਰਨ 9 ਮੌਤਾਂ
. . .  1 day ago
ਜਨਮ ਸਮੇਂ ਲਿੰਗ ਅਨੁਪਾਤ : ਪੰਜਾਬ 'ਚ ਸੁਧਾਰ, ਹਰਿਆਣਾ, ਹਿਮਾਚਲ 'ਚ ਸਥਿਤੀ ਚਿੰਤਾਜਨਕ
. . .  1 day ago
ਲਵਲੀ ਭਾਜਪਾ ਛੱਡ ਇਕ ਵਾਰ ਫਿਰ ਕਾਂਗਰਸ 'ਚ ਸ਼ਾਮਲ
. . .  1 day ago
ਮਾਣਹਾਨੀ ਮੁਕੱਦਮਿਆਂ ਨੂੰ ਅਪਰਾਧੀਆਂ ਨੇ ਹਥਿਆਰ ਬਣਾਇਆ-ਸੰਜੇ ਸਿੰਘ
. . .  1 day ago
ਪੀ.ਐਨ.ਬੀ. ਘੁਟਾਲਾ : ਸੀ.ਬੀ.ਆਈ. ਵਲੋਂ ਸਾਬਕਾ ਡਿਪਟੀ ਮੈਨੇਜਰ ਗ੍ਰਿਫਤਾਰ
. . .  1 day ago
ਮਜੀਠੀਆ ਮਾਣਹਾਨੀ ਕੇਸ ਦੀ ਸੁਣਵਾਈ ਦੁਪਹਿਰ ਦੇ ਖਾਣੇ ਤੋਂ ਬਾਅਦ ਪਈ
. . .  1 day ago
ਮੋਦੀ ਵੱਲੋਂ ਅੰਬਾਨੀ ਲਈ 500 ਕਰੋੜ ਵਾਲਾ ਜਹਾਜ਼ 1640 ਕਰੋੜ ਰੁਪਏ ਵਿਚ ਖ਼ਰੀਦਿਆ - ਸੰਜੇ ਸਿੰਘ
. . .  1 day ago
ਦੋ ਨੌਜਵਾਨ ਸਾਢੇ 7 ਕਰੋੜ ਦੀ ਹੈਰੋਇਨ ਤੇ ਪਿਸਤੌਲ ਸਮੇਤ ਕਾਬੂ
. . .  1 day ago
ਸ੍ਰੀਨਗਰ ਦੇ ਕਈ ਹਿੱਸਿਆਂ 'ਚ ਕਰਫ਼ਿਊ ਵਰਗੇ ਹਾਲਾਤ
. . .  1 day ago
ਮੇਨਕਾ ਗਾਂਧੀ ਨੇ ਅਫ਼ਸਰ 'ਤੇ ਸ਼ਰੇਆਮ ਵਰਤਿਆ 'ਇਤਰਾਜ਼ਯੋਗ ਸ਼ਬਦ'
. . .  1 day ago
ਮੈਕਸੀਕੋ ਵਿਚ ਭੁਚਾਲ ਦੇ ਤੇਜ਼ ਝਟਕੇ
. . .  about 1 hour ago
ਮੋਦੀ ਤੇ ਰੁਹਾਨੀ ਦੀ ਅੱਜ ਹੋਵੇਗੀ ਮੁਲਾਕਾਤ
. . .  about 1 hour ago
7 ਦਿਨਾਂ ਦੌਰੇ ਲਈ ਅੱਜ ਭਾਰਤ ਪੁੱਜਣਗੇ ਟਰੂਡੋ
. . .  11 minutes ago
ਅਮਰੀਕੀ ਚੋਣਾਂ 'ਚ ਦਖ਼ਲ 'ਤੇ ਰੂਸੀ ਨਾਗਰਿਕਾਂ 'ਤੇ ਦੋਸ਼ ਤੈਅ
. . .  32 minutes ago
ਅੱਜ ਦਾ ਵਿਚਾਰ
. . .  46 minutes ago
ਸੈਂਚੂਰੀਅਨ ਇੱਕ ਦਿਨਾਂ ਮੈਚ 'ਚ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਭਾਰਤ ਦਾ ਸੀਰੀਜ਼ 'ਤੇ 5-1 ਨਾਲ ਕਬਜਾ
. . .  2 days ago
ਵਿਆਹ ਸਮਾਗਮ 'ਚ ਸੈਲੰਡਰ ਫਟਣ ਕਾਰਨ 3 ਦੀ ਮੌਤ, 12 ਜ਼ਖ਼ਮੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਬੇਈਮਾਨੀ ਨਾਲ ਧਨ ਇਕੱਠਾ ਕਰਨ ਦੀ ਬਜਾਏ ਮੈਂ ਗ਼ਰੀਬ ਰਹਿਣਾ ਪਸੰਦ ਕਰਾਂਗਾ। -ਮਹਾਤਮਾ ਗਾਂਧੀ
  •     Confirm Target Language  


ਜਸਟਿਨ ਟਰੂਡੋ ਭਾਰਤ ਪੁੱਜੇ

ਪ੍ਰਧਾਨ ਮੰਤਰੀ ਦੇ ਕਾਫ਼ਲੇ ਨਾਲ ਸਤਪਾਲ ਸਿੰਘ ਜੌਹਲ
ਨਵੀਂ ਦਿੱਲੀ, 17 ਫਰਵਰੀ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਤੈਅ ਪ੍ਰੋਗਰਾਮ ਅਨੁਸਾਰ ਅੱਜ ਸ਼ਾਮ ਸਮੇਂ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਪੁੱਜ ਗਏ ਅਤੇ ਉਨ੍ਹਾਂ ਦੀ 7 ਦਿਨਾਂ ਸਰਕਾਰੀ ਭਾਰਤ ਫੇਰੀ ਸ਼ੁਰੂ ਹੋ ਗਈ | ਉਨ੍ਹਾਂ ਦਾ ਜਹਾਜ਼ ਪਾਲਮ ਹਵਾਈ ਅੱਡੇ ਨਾਲ ਲੱਗਦੇ ਏਅਰਫੋਰਸ ਸਟੇਸ਼ਨ ਦੀ ਹਵਾਈ ਪਟੜੀ ਉਪਰ ਉਤਾਰਿਆ ਗਿਆ, ਜਿਥੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਭਾਰਤ 'ਚ ਕੈਨੇਡਾ ਦੇ ਰਾਜਦੂਤ ਨਾਦੇਰ ਪਟੇਲ ਨੇ ਉਨ੍ਹਾਂ ਦਾ ਫੁੱਲਾਂ ਦੇ ਗੁਲਦਸਤੇ ਭੇਟ ਕਰ ਕੇ ਸਵਾਗਤ ਕੀਤਾ | ਸ੍ਰੀ ਟਰੂਡੋ ਦੇ ਸਵਾਗਤ ਲਈ ਦਿੱਲੀ ਸਥਿਤ ਰਾਸ਼ਟਰਪਤੀ ਭਵਨ 'ਚ ਵੱਖਰਾ ਪ੍ਰੋਗਰਾਮ ਉਲੀਕਿਆ ਗਿਆ ਹੈ | ਏਅਰ ਫੋਰਸ ਸਟੇਸ਼ਨ ਤੋਂ ਤਿੰਨ ਕੁ ਦਰਜਨ ਗੱਡੀਆਂ ਦੇ ਕਾਫ਼ਲੇ 'ਚ ਸ੍ਰੀ ਟਰੂਡੋ ਤਾਜ ਪੈਲੇਸ ਹੋਟਲ ਨੂੰ ਰਵਾਨਾ ਹੋਏ | ਏਅਰ ਫੋਰਸ ਸਟੇਸ਼ਨ ਤੋਂ ਹੋਟਲ ਤੱਕ ਸੁਰੱਖਿਆ ਦੇ ਸਖ਼ਤ ਪ੍ਰਬੰਧ ਸਨ | ਸੜਕਾਂ ਦੇ ਦੋਵੇਂ ਪਾਸੇ ਹਰੇਕ 50 ਕੁ ਮੀਟਰ ਦੀ ਦੂਰੀ ਉਪਰ ਦਿੱਲੀ ਪੁਲਿਸ ਜਾਂ ਸੈਂਟਰਲ ਰਿਜ਼ਰਵ ਫੋਰਸ (ਸੀ.ਆਰ.ਪੀ.ਐਫ.) ਦੇ ਹਥਿਆਰਬੰਦ ਜਵਾਨ ਮੁਸਤੈਦ ਸਨ | ਕੈਨੇਡਾ ਸਰਕਾਰ ਦੇ ਜਹਾਜ਼ 'ਚ ਉਹ ਕੈਨੇਡਾ ਦੀ ਰਾਜਧਾਨੀ ਓਟਾਵਾ ਤੋਂ ਚੱਲ ਕੇ ਕੁਝ ਘੰਟੇ ਇਟਲੀ ਦੀ ਰਾਜਧਾਨੀ ਰੋਮ ਦੇ ਹਵਾਈ ਅੱਡੇ 'ਤੇ ਰੁਕਣ ਉਪਰੰਤ ਦਿੱਲੀ ਪੁੱਜੇ | ਜਹਾਜ਼ 'ਚ ਬਹੁਤੇ ਲੋਕਾਂ ਨੂੰ ਸੱਦਿਆ ਨਹੀਂ ਗਿਆ ਸੀ ਅਤੇ ਪ੍ਰਧਾਨ ਮੰਤਰੀ ਨਾਲ ਸਵਾਰ ਹੋਣ ਵਾਲੀਆਂ ਸ਼ਖ਼ਸੀਅਤਾਂ ਦੀ ਚੋਣ ਬੜੀ ਘੋਖ ਪੜਤਾਲ ਤੋਂ ਬਾਅਦ ਕੀਤੀ ਗਈ | ਉਨ੍ਹਾਂ ਨਾਲ ਹੋਰਾਂ ਤੋਂ ਇਲਾਵਾ ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ, ਅਮਰਜੀਤ ਸੋਹੀ, ਜਗਦੀਸ਼ ਚੱਗਰ ਅਤੇ ਕਿ੍ਸਟੀ ਡੰਕਨ ਸਵਾਰ ਸਨ | ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਸੀਨੀਅਰ ਅਧਿਕਾਰੀ ਜਹਾਜ਼ 'ਚ ਸਨ ਅਤੇ ਰਾਇਲ ਕੈਨੇਡੀਅਨ ਮਾਊਾਟਿਡ ਪੁਲਿਸ (ਆਰ. ਸੀ. ਐਮ. ਪੀ.) ਤੋਂ ਸੁਰੱਖਿਆ ਅਧਿਕਾਰੀ ਨਾਲ ਆਏ ਹਨ | ਪ੍ਰਧਾਨ ਮੰਤਰੀ ਟਰੂਡੋ ਦੀ ਪਤਨੀ ਸੋਫੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਵੀ ਉਨ੍ਹਾਂ ਨਾਲ ਭਾਰਤ ਪੁੱਜੇ ਹਨ | ਕੈਨੇਡਾ ਦੇ ਰਾਸ਼ਟਰੀ ਪੱਧਰ ਦੇ ਮੀਡੀਆ ਤੋਂ ਕੁਝ ਸੀਨੀਅਰ ਪੱਤਰਕਾਰ ਅਤੇ ਕੈਮਰਾਮੈਨ ਇਸੇ ਜਹਾਜ਼ 'ਚ ਸਨ | ਪੱਤਰਕਾਰਾਂ ਦੀ ਉਸ ਟੀਮ 'ਚ ਕੈਨੇਡਾ 'ਚ ਸਰਗਰਮ ਪੰਜ ਪੰਜਾਬੀ ਪੱਤਰਕਾਰ ਸ਼ਾਮਿਲ ਹਨ | 'ਅਜੀਤ' ਦੇ ਇਸ ਪੱਤਰਕਾਰ ਸਤਪਾਲ ਸਿੰਘ ਜੌਹਲ, ਜਗਦੀਸ਼ ਗਰੇਵਾਲ (ਖਬਰਸਾਰ ਰੇਡੀਓ ਤੇ ਪੰਜਾਬੀ ਪੋਸਟ ਅਖ਼ਬਾਰ), ਰਿਸ਼ੀ ਨਾਗਰ (ਰੇਡੀਓ ਰੈੱਡ ਐੱਫ.ਐਮ.), ਰਣਜੀਤ ਸਿੰਘ ਸਿੱਧੂ (ਪੰਜਾਬੀ ਨੈਸ਼ਨਲ ਵੀਕਲੀ) ਅਤੇ ਬਿੱਲ ਸੰਧੂ (ਐਫ.ਵਾਈ.ਆਈ. ਮੀਡੀਆ) ਪ੍ਰਧਾਨ ਮੰਤਰੀ ਟਰੂਡੋ ਦੇ ਨਾਲ ਭਾਰਤ ਪੁੱਜੇ ਹਨ | ਪਤਾ ਲੱਗਾ ਹੈ ਕਿ ਕੈਨੇਡੀਅਨ ਸੰਸਦ ਮੈਂਬਰ ਅਤੇ ਵਪਾਰ/ਕਾਰੋਬਾਰ ਸੈਕਟਰ ਦੇ ਨੁਮਾਇੰਦੇ ਆਪਣੇ ਤੌਰ 'ਤੇ ਵੱਖਰੀਆਂ ਉਡਾਣਾਂ ਰਾਹੀਂ ਪੁੱਜ ਰਹੇ ਹਨ | ਉਡਾਣ ਦੌਰਾਨ ਕੈਨੇਡਾ ਦੇ ਰਜਿਸਟਰਾਰ ਜਨਰਲ ਅਤੇ ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਟੋਰਾਂਟੋ ਅਤੇ ਵੈਨਕੂਵਰ ਤੋਂ ਅੰਮਿ੍ਤਸਰ ਤੱਕ ਸਿੱਧੀ ਉਡਾਣ ਸ਼ੁਰੂ ਕਰਵਾਏ ਜਾਣ ਦੀ ਕੈਨੇਡੀਅਨ ਪੰਜਾਬੀਆਂ ਦੀ ਮੰਗ ਉਨ੍ਹਾਂ ਨੇ ਪ੍ਰਧਾਨ ਮੰਤਰੀ ਟਰੂਡੋ ਦੇ ਧਿਆਨ 'ਚ ਲਿਆਂਦੀ ਹੋਈ ਹੈ ਅਤੇ ਢੁਕਵੇਂ ਸਮੇਂ 'ਤੇ ਇਸ ਨੁਕਤੇ ਉਪਰ ਕੰਮ ਕੀਤਾ ਜਾਵੇਗਾ | ਸ. ਬੈਂਸ ਨੇ ਕਿਹਾ ਕਿ ਇਸ ਮੁੱਦੇ 'ਤੇ ਕੈਨੇਡਾ ਦੀ ਸਰਕਾਰ ਭਾਰਤ ਸਰਕਾਰ ਨਾਲ ਪੂਰਾ ਸਹਿਯੋਗ ਕਰੇਗੀ | ਉਨ੍ਹਾਂ ਕਿਹਾ ਕਿ ਅੰਮਿ੍ਤਸਰ ਵਿਖੇ ਉਨ੍ਹਾਂ ਦਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਇਲਾਵਾ ਇਕ ਅਜਾਇਬ ਘਰ ਦੇਖਣ ਦਾ ਪ੍ਰੋਗਰਾਮ ਵੀ ਹੈ | ਉਨ੍ਹਾਂ ਸਪੱਸ਼ਟ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨਾਲ ਮੀਟਿੰਗ ਦਾ ਕੋਈ ਪ੍ਰੋਗਰਾਮ ਤੈਅ ਨਹੀਂ ਹੈ | ਜਸਟਿਨ ਟਰੂਡੋ ਦਾ 18 ਫਰਵਰੀ ਨੂੰ ਤਾਜ ਮਹਿਲ ਅਤੇ ਅਗਲੋ ਦਿਨ ਅਹਿਮਦਾਬਾਦ ਵਿਚ ਸਾਬਰਮਤੀ ਆਸ਼ਰਮ ਜਾਣ ਦਾ ਪ੍ਰੋਗਰਾਮ ਹੈ | ਉਹ 19 ਫਰਵਰੀ ਨੂੰ ਹੀ ਗਾਂਧੀਨਗਰ ਵਿਚ ਅਕਸ਼ਰਧਾਮ ਮੰਦਿਰ ਜਾਣਗੇ ਅਤੇ ਆਈ. ਆਈ. ਐਮ-ਅਹਿਮਦਾਬਾਦ ਵਿਖੇ ਇਕ ਸਮਾਗਮ 'ਚ ਹਿੱਸਾ ਲੈਣਗੇ | 20 ਫਰਵਰੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮੁੰਬਈ ਵਿਚ ਚੋਟੀ ਦੇ ਕਾਰੋਬਾਰੀ ਨੇਤਾਵਾਂ ਅਤੇ ਭਾਰਤੀ ਫਿਲਮ ਸਨਅਤ ਦੇ ਪ੍ਰਤੀਨਿਧਾਂ ਨਾਲ ਮੁਲਾਕਾਤ ਕਰਨਗੇ | ਪ੍ਰਧਾਨ ਮੰਤਰੀ ਟਰੂਡੋ ਅਤੇ ਉਨ੍ਹਾਂ ਦੇ ਸਾਥੀ ਮੰਤਰੀ 21 ਫਰਵਰੀ ਨੂੰ ਮੁੰਬਈ ਤੋਂ ਸਵੇਰੇ ਸਾਢੇ ਦਸ ਵਜੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ (ਅੰਮਿ੍ਤਸਰ) ਪੁੱਜਣਗੇ | ਤਿੰਨ ਕੁ ਘੰਟਿਆਂ ਬਾਅਦ ਉਹ ਆਪਣੇ ਕੈਨੇਡੀਅਨ ਸਰਕਾਰੀ ਜਹਾਜ਼ ਰਾਹੀਂ ਅੰਮਿ੍ਤਸਰ ਤੋਂ ਦਿੱਲੀ ਰਵਾਨਾ ਹੋ ਜਾਣਗੇ | ਸ. ਬੈਂਸ ਸ੍ਰੀ ਸਾਹਿਬ ਪਹਿਨ ਕੇ ਜਹਾਜ਼ 'ਚ ਬੈਠੇ ਸਨ ਅਤੇ ਉਨ੍ਹਾਂ ਦੱਸਿਆ ਕਿ 27 ਨਵੰਬਰ, 2017 ਤੋਂ ਸਿੱਖਾਂ ਲਈ ਕੈਨੇਡਾ 'ਚ ਸ੍ਰੀ ਸਾਹਿਬ ਪਹਿਨ ਕੇ ਸਫ਼ਰ ਕਰਨਾ ਸੰਭਵ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸ੍ਰੀ ਸਾਹਿਬ (ਛੇ ਸੈਂਟੀਮੀਟਰ ਤੋਂ ਛੋਟੀ ) ਅਤੇ ਕੱਪੜਿਆਂ ਦੇ ਹੇਠਾਂ ਤੋਂ ਪਹਿਨੀ ਹੋਣੀ ਚਾਹੀਦੀ ਹੈ |

ਚਾਬਹਾਰ ਬੰਦਰਗਾਹ ਸਮੇਤ ਭਾਰਤ ਅਤੇ ਈਰਾਨ ਦਰਮਿਆਨ 9 ਸਮਝੌਤੇ ਸਹੀਬੱਧ

• ਪ੍ਰਧਾਨ ਮੰਤਰੀ ਮੋਦੀ ਵਲੋਂ ਈਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਮੁਲਾਕਾਤ • ਅੱਤਵਾਦ ਸਮੇਤ ਕਈ ਮੁੱਦਿਆਂ 'ਤੇ ਚਰਚਾ
ਨਵੀਂ ਦਿੱਲੀ, 17 ਫਰਵਰੀ (ਉਪਮਾ ਡਾਗਾ ਪਾਰਥ)-ਤਹਿਜ਼ੀਬੀ ਸੰਪਰਕ ਅਤੇ ਸਮਕਾਲੀ ਸੰਦਰਭ ਦੇ ਮੂਲ ਮੰਤਰ ਨੂੰ ਮੁੱਖ ਰੱਖਦਿਆਂ ਭਾਰਤ ਅਤੇ ਈਰਾਨ ਨੇ ਵੀਜ਼ਾ ਨੇਮਾਂ ਨੂੰ ਸੌਖਾ ਬਣਾਉਣ, ਚਾਬਹਾਰ ਬੰਦਰਗਾਹ ਅਤੇ ਦੂਹਰੇ ਟੈਕਸ ਤੋਂ ਬਚਣ ਸਮੇਤ 9 ਸਮਝੌਤੇ ਸਹੀਬੱਧ ਕੀਤੇ | ਹੈਦਰਾਬਾਦ ਹਾਊਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੌਰੇ 'ਤੇ ਆਏ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਦਰਮਿਆਨ ਹੋਈ ਮੁਲਾਕਾਤ 'ਚ ਚਾਬਹਾਰ ਬੰਦਰਗਾਹ ਦਾ ਮੁੱਦਾ ਅਤੇ ਸਮਝੌਤਾ ਸਭ ਤੋਂ ਅਹਿਮ ਰਿਹਾ | ਇਸ ਤਹਿਤ ਈਰਾਨ ਨੇ ਚਾਬਹਾਰ ਬੰਦਰਗਾਹ ਦੇ ਇਕ ਹਿੱਸੇ ਦੇ ਸੰਚਾਲਨ ਦਾ ਅਧਿਕਾਰ ਭਾਰਤ ਨੂੰ ਸੌਾਪ ਦਿੱਤਾ ਹੈ, ਜਿਸ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਨਾ ਸਿਰਫ ਖੁੱਲ੍ਹ ਕੇ ਸ਼ਲਾਘਾ ਕੀਤੀ, ਸਗੋਂ ਸੰਪਰਕ ਵਧਾਉਣ ਲਈ ਦੋਵਾਂ ਦੇਸ਼ਾਂ 'ਚ ਰੇਲਵੇ ਸਟੇਸ਼ਨ ਬਣਾਉਣ ਦੀ ਇੱਛਾ ਪ੍ਰਗਟਾਈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਸਾਲਾਂ ਬਾਅਦ ਭਾਰਤ ਆਏ ਈਰਾਨ ਦੇ ਰਾਸ਼ਟਰਪਤੀ ਦਾ ਇਸਤਕਬਾਲ ਕਰਦਿਆਂ ਚਾਬਹਾਰ ਬੰਦਰਗਾਹ ਨੂੰ ਵਿਕਸਤ ਕਰਨ ਲਈ ਰੂਹਾਨੀ ਦਾ ਧੰਨਵਾਦ ਕੀਤਾ | ਇਥੇ ਜ਼ਿਕਰਯੋਗ ਹੈ ਕਿ 850 ਲੱਖ ਅਮਰੀਕੀ ਡਾਲਰ ਦੀ ਚਾਬਹਾਰ ਬੰਦਰਗਾਹ, ਜੋ ਕਿ ਚੀਨ ਦੀ ਸਰਪ੍ਰਸਤੀ 'ਚ ਬਣੇ ਬਲੋਚਿਸਤਾਨ ਦੇ
ਗਵਾਦਾਰ ਬੰਦਰਗਾਹ ਤੋਂ ਸਿਰਫ 90 ਕਿਲੋਮੀਟਰ ਦੂਰ ਹੈ, ਭਾਰਤ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ | ਜਿਸ ਨਾਲ ਭਾਰਤ ਅਫਗਾਨਿਸਤਾਨ ਰਾਹੀਂ ਮੱਧ ਏਸ਼ੀਆ ਅਤੇ ਯੂਰਪ ਨਾਲ ਜੁੜ ਸਕਦਾ ਹੈ, ਜਦਕਿ ਅਮਰੀਕਾ ਦੀਆਂ ਪਾਬੰਦੀਆਂ ਕਾਰਨ ਭਾਰਤ ਨਾਲ ਸੰਪਰਕ ਵਧਣ 'ਤੇ ਈਰਾਨ ਦੀਆਂ ਵੀ ਵਾਪਰ ਦੀਆਂ ਸੰਭਾਵਨਾਵਾਂ 'ਚ ਇਜ਼ਾਫਾ ਹੋਵੇਗਾ |
9 ਸਮਝੌਤਿਆਂ 'ਤੇ ਦਸਤਖ਼ਤ
ਹੈਦਰਾਬਾਦ ਹਾਊਸ ਵਿਖੇ ਹੋਈ ਤਕਰੀਬਨ 2 ਘੰਟੇ ਦੀ ਮੁਲਾਕਾਤ ਤੋਂ ਬਾਅਦ ਭਾਰਤ ਅਤੇ ਈਰਾਨ ਦਰਮਿਆਨ 9 ਸਮਝੌਤੇ ਹੋਏ, ਜਿਸ 'ਚ ਦੂਹਰੇ ਟੈਕਸ ਤੋਂ ਬਚਾਅ, ਖੇਤੀਬਾੜੀ ਸਹਿਯੋਗ, ਵੀਜ਼ਾ ਨੇਮਾਂ ਨੂੰ ਸੁਖਾਲਾ ਕਰਨਾ, ਦਵਾਈਆਂ, ਮੁਜਰਮਾਂ ਦੀ ਅਦਲਾ-ਬਦਲੀ ਹਵਾਲਗੀ ਸੰਧੀ ਨੂੰ ਲਾਗੂ ਕਰਨਾ, ਆਪਸੀ ਵਪਾਰ ਨੂੰ ਵਧਾਉਣਾ, ਕੂਟਨੀਤਕ ਪਾਸਪੋਰਟ ਵਾਲਿਆਂ ਨੂੰ ਵੀਜ਼ੇ 'ਚ ਛੋਟ ਸਮੇਤ ਮੁੱਦੇ ਸ਼ਾਮਿਲ ਹਨ | ਮੁਲਾਕਾਤ ਤੋਂ ਬਾਅਦ ਜਾਰੀ ਸਾਂਝੇ ਬਿਆਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਊਰਜਾ ਦੇ ਖੇਤਰ 'ਚ ਆਪਸੀ ਸਹਿਯੋਗ ਵਧਾਉਣ ਦੀ ਇੱਛਾ ਪ੍ਰਗਟਾਈ ਹੈ | ਦੋਵਾਂ ਆਗੂਆਂ ਨੇ ਰੱਖਿਆ ਅਤੇ ਸੁਰੱਖਿਆ, ਵਪਾਰ ਅਤੇ ਨਿਵੇਸ਼ 'ਚ ਵੀ ਸਹਿਯੋਗ ਵਧਾਉਣ ਦੀ ਇੱਛਾ ਪ੍ਰਗਟਾਈ ਅਤੇ ਖੇਤਰੀ ਹਾਲਾਤ 'ਤੇ ਤਫਸੀਲੀ ਚਰਚਾ ਕੀਤੀ | ਖੇਤਰੀ ਅੱਤਵਾਦ ਦੇ ਮੁੱਦੇ 'ਤੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਦੋਵਾਂ ਆਗੂਆਂ ਨੇ ਗੁਆਂਢੀ ਦੇਸ਼ ਅਫਗਾਨਿਸਤਾਨ ਨੂੰ ਅੱਤਵਾਦ ਤੋਂ ਮੁਕਤ ਵੇਖਣ ਦੀ ਇੱਛਾ ਪ੍ਰਗਟਾਈ | ਦੌਰੇ 'ਤੇ ਆਏ ਈਰਾਨ ਦੇ ਰਾਸ਼ਟਰਪਤੀ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਅਜੋਕੇ ਸਮੇਂ 'ਚ ਇਹ ਸਬੰਧ ਸਿਰਫ ਵਪਾਰ ਤੱਕ ਸੀਮਤ ਨਹੀਂ ਹਨ | ਇਥੇ ਇਹ ਵੀ ਦੱਸਣਯੋਗ ਹੈ ਕਿ ਹਸਨ ਰੂਹਾਨੀ ਦਾ ਇਹ ਦੌਰਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦੌਰੇ ਤੋਂ ਤਕਰੀਬਨ 1 ਮਹੀਨੇ ਬਾਅਦ ਹੋ ਰਿਹਾ ਹੈ, ਜੋ ਕਿ ਅਗਸਤ 2013 'ਚ ਉਨ੍ਹਾਂ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲਾ ਦੌਰਾ ਹੈ | ਇਸ ਤੋਂ ਪਹਿਲਾਂ ਮੋਦੀ ਨੇ 2016 'ਚ ਈਰਾਨ ਦਾ ਦੌਰਾ ਕੀਤਾ ਸੀ | ਭਾਰਤ ਅਤੇ ਈਰਾਨ ਦਰਮਿਆਨ ਕਈ ਖੇਤਰਾਂ 'ਚ ਆਰਥਿਕ ਅਤੇ ਵਪਾਰਕ ਸਬੰਧ ਹਨ, ਜਿਨ੍ਹਾਂ 'ਚ ਮੁੱਖ ਤੌਰ 'ਤੇ ਕੱਚੇ ਤੇਲ ਦੀ ਖਰੀਦ ਸ਼ਾਮਿਲ ਹੈ | ਭਾਰਤ ਵਲੋਂ ਈਰਾਨ ਤੋਂ ਕੱਚੇ ਤੇਲ ਦੀਆਂ ਦਰਾਮਦਾਂ ਵੀ ਅਮਰੀਕਾ ਵਲੋਂ ਲੱਗੀਆਂ ਪਾਬੰਦੀਆਂ ਦੇ ਬਾਵਜੂਦ ਜਾਰੀ ਰਹੀਆਂ | ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਮੁਤਾਬਿਕ 2016-17 ਦਰਮਿਆਨ ਭਾਰਤ ਅਤੇ ਈਰਾਨ ਦਰਮਿਆਨ ਦੁਵੱਲਾ ਵਪਾਰ 12.89 ਅਰਬ ਅਮਰੀਕੀ ਡਾਲਰ ਹੈ |
ਰੂਹਾਨੀ ਦਾ ਰਾਸ਼ਟਰਪਤੀ ਭਵਨ 'ਚ ਰਸਮੀ ਸਵਾਗਤ
ਇਸ ਤੋਂ ਪਹਿਲਾਂ ਈਰਾਨ ਦੇ ਰਾਸ਼ਟਰਪਤੀ ਡਾ: ਹਸਨ ਰੂਹਾਨੀ ਦਾ ਰਾਸ਼ਟਰਪਤੀ ਭਵਨ ਵਿਖੇ ਰਸਮੀ ਸਵਾਗਤ ਕੀਤਾ ਗਿਆ, ਜਿਥੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਅਗਵਾਈ ਕੀਤੀ | ਰੂਹਾਨੀ ਨੇ ਮਹਾਤਮਾ ਗਾਂਧੀ ਦੀ ਸਮਾਧ 'ਤੇ ਵੀ ਸ਼ਰਧਾਂਜਲੀ ਭੇਟ ਕੀਤੀ | ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਮੁਲਾਕਾਤ ਕੀਤੀ | ਦੋਵਾਂ ਦੇਸ਼ਾਂ ਦੇ ਵਧ ਰਹੇ ਆਰਥਿਕ ਅਤੇ ਕਾਰੋਬਾਰੀ ਸਬੰਧਾਂ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਆਗੂਆਂ ਨੇ ਇਕ ਡਾਕ ਟਿਕਟ ਜਾਰੀ ਕੀਤੀ |
ਰੂਹਾਨੀ ਵਲੋਂ ਮੋਦੀ ਨੂੰ ਤੋਹਫ਼ਾ
ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੋਹਫ਼ੇ ਵਜੋਂ ਪੰਚ ਤੰਤਰ ਅਤੇ ਮਹਾਭਾਰਤ ਦੀਆਂ ਫਾਰਸੀ ਦੇ ਅਨੁਵਾਦ ਦੀਆਂ ਕਾਪੀਆਂ ਭੇਟ ਕੀਤੀਆਂ |

ਪੀ. ਐਨ. ਬੀ. ਘੁਟਾਲੇ 'ਚ ਸਾਬਕਾ ਡਿਪਟੀ ਮੈਨੇਜਰ ਸਮੇਤ 3 ਗਿ੍ਫ਼ਤਾਰ

• 14 ਦਿਨ ਦਾ ਪੁਲਿਸ ਰਿਮਾਂਡ
• ਈ. ਡੀ. ਵਲੋਂ ਛਾਪੇਮਾਰੀ ਜਾਰੀ ਨਵੀਂ ਦਿੱਲੀ, 17 ਫਰਵਰੀ (ਉਪਮਾ ਡਾਗਾ ਪਾਰਥ)-ਸੀ. ਬੀ. ਆਈ. ਨੇ ਪੀ. ਐਨ. ਬੀ. ਘੁਟਾਲੇ 'ਚ ਬੈਂਕ ਦੇ ਸਾਬਕਾ ਡਿਪਟੀ ਮੈਨੇਜਰ ਗੋਕੁਲਨਾਥ ਸ਼ੈਟੀ ਅਤੇ ਦੋ ਹੋਰ ਬੈਂਕ ਅਧਿਕਾਰੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਘੁਟਾਲੇ ਦੇ ਮਾਮਲੇ 'ਚ ਹੋਈ ਇਸ ਪਹਿਲੀ ਗਿ੍ਫ਼ਤਾਰੀ 'ਚ ਸ਼ੈਟੀ ਤੋਂ ਇਲਾਵਾ ਮਨੋਜ ਖਰਾਤ ਅਤੇ ਹੇਮੰਤ ਭੱਟ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਗਿ੍ਫ਼ਤਾਰ ਕੀਤੇ ਗਏ ਅਧਿਕਾਰੀਆਂ 'ਚੋਂ ਗੋਕੁਲਨਾਥ ਸ਼ੈਟੀ 'ਤੇ ਕਥਿਤ ਤੌਰ 'ਤੇ ਸਵਿਫਟ ਮੈਨੇਜਿੰਗ ਸਰਵਿਸ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਹੈ | ਪੀ. ਐਨ. ਬੀ. ਘੁਟਾਲੇ ਕਾਰਨ 18 ਮੁਲਾਜ਼ਮਾਂ ਨੂੰ ਮੁਅੱਤਲ ਕਰ ਚੁੱਕਾ ਹੈ, ਜਦਕਿ ਨੀਰਵ ਮੋਦੀ ਦੀਆਂ ਕੰਪਨੀਆਂ ਦੇ ਅਧਿਕਾਰਿਤ ਹਸਤਾਖ਼ਰਕਰਤਾ ਹਨ | ਇਸ ਤੋਂ ਪਹਿਲਾਂ ਈ. ਡੀ. ਨੀਰਵ ਮੋਦੀ ਅਤੇ ਉਸ ਦੇ ਭਾਈਵਾਲ ਮੇਹੁਲ ਚੋਕਸੀ ਦੀਆਂ ਕੰਪਨੀਆਂ ਅਤੇ ਰਿਹਾਇਸ਼ ਸਮੇਤ ਟਿਕਾਣਿਆਂ 'ਤੇ ਛਾਪੇਮਾਰੀ ਕਰਕੇ 5600 ਕਰੋੜ ਦੀ ਸੰਪਤੀ ਜ਼ਬਤ ਕਰ ਚੁੱਕੀ ਹੈ | ਇਸੇ ਦੌਰਾਨ ਗਿ੍ਫਤਾਰ ਤਿੰਨਾਂ ਦੋਸ਼ੀਆਂ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ 14 ਦਿਨ ਦੀ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ | ਇਨ੍ਹਾਂ ਦੋਸ਼ੀਆਂ 'ਚ ਸ਼ਾਮਿਲ ਪੀ.ਐਨ.ਬੀ. ਦੇ ਸਾਬਕਾ ਡਿਪਟੀ ਮੈਨੇਜਰ ਗੋਕੁਲਨਾਥ ਸ਼ੇਟੀ, ਮਨੋਜ ਖਾਰਤ (ਸਿੰਗਲ ਵਿੰਡੋ ਆਪਰੇਟਰ) ਤੇ ਹੇਮੰਤ ਭੱਟ (ਨੀਰਵ ਮੋਦੀ ਦੀ ਫਰਮ ਦਾ ਅਧਿਕਾਰਕ  ਹਸਤਾਖਰਕਰਤਾ) ਸ਼ਾਮਿਲ ਹਨ। ਇਨ੍ਹਾਂ ਤਿੰਨਾਂ ਨੂੰ ਵਿਸ਼ੇਸ਼ ਅਦਾਲਤ ਨੇ 3 ਮਾਰਚ ਤੱਕ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ।
ਈ.ਡੀ. ਵਲੋਂ ਚੇਨਈ ਫਰਮ ਦੀ 115 ਕਰੋੜ ਦੀ ਜਾਇਦਾਦ ਜ਼ਬਤ
ਈ.ਡੀ. (ਇਨਫੋਰਸਮੈਂਟ ਡਾਇਰੈਕਟਰ) ਵਲੋਂ ਅੱਜ ਬੈਂਕ ਧੋਖਾਧੜੀ ਦੇ ਇਕ ਮਾਮਲੇ 'ਚ ਚੇਨਈ ਆਧਾਰਿਤ ਇਕ ਕੰਪਨੀ ਦੀ ਹਵਾਲਾ ਰਾਸ਼ੀ ਮਾਮਲੇ ਨਾਲ ਸਬੰਧਾਂ 'ਚ 115 ਕਰੋੜ ਰੁਪਏ ਦੀ ਜਾਇਦਾਦ ਜਬਤ ਕੀਤੀ ਗਈ ਹੈ। ਏਜੰਸੀ ਨੇ ਕਿਹਾ ਕਿ ਵੀ.ਜੀ.ਐਨ. ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਚੇਨਈ ਦੇ ਗਿੰਡੀ 'ਚ 10.46 ਏਕੜ ਜ਼ਮੀਨ ਜ਼ਬਤ ਕਰਨ ਦੇ ਹੁਕਮ ਪ੍ਰੀਵੈਨਸ਼ਨ ਆਫ਼ ਮਨੀ ਲਾਂਡਰਿੰਗ ਐਕਟ ਅਧੀਨ ਦਿੱਤੇ ਗਏ ਹਨ। ਇਹ ਜ਼ਮੀਨ ਉਕਤ ਕੰਪਨੀ ਦੁਆਰਾ 2013 'ਚ ਹਿੰਦੁਸਤਾਨ ਟੈਲੀਪ੍ਰਿੰਟਰਜ਼ ਲਿਮਟਿਡ ਕੋਲੋਂ ਖਰੀਦੀ ਗਈ ਸੀ। ਈ.ਡੀ. ਨੇ ਕਿਹਾ ਕਿ ਸਟੇਟ ਬੈਂਕ ਆਫ਼ ਇੰਡੀਆ ਦੇ ਧੋਖਾਧੜੀ ਮਾਮਲੇ ਦੇ ਦੋਸ਼ ਤੋਂ ਬਾਅਦ ਹੀ ਸੀ.ਬੀ.ਆਈ. ਦੁਆਰਾ ਮੁਢਲੀ ਰਿਪੋਰਟ ਦਰਜ ਕੀਤੀ ਗਈ। ਇਸ ਦੇ ਬਾਅਦ ਜਾਂਚ ਦੇ ਲਈ ਈ.ਡੀ. ਨੇ ਇਹ ਕੇਸ ਆਪਣੇ ਹੱਥਾਂ 'ਚ ਲਿਆ। ਕੇਂਦਰੀ ਜਾਂਚ ਏਜੰਸੀ ਦੁਆਰਾ ਦਰਜ ਮਾਮਲੇ ਦੇ ਮੁਤਾਬਿਕ ਗਲਤ ਢੰਗ ਨਾਲ 10.46 ਏਕੜ ਜ਼ਮੀਨ ਅਧਿਗ੍ਰਹਿਣ ਦੇ ਬਾਅਦ ਵੀ.ਜੀ.ਐਨ. ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਨੇ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਨੂੰ 115 ਕਰੋੜ ਦਾ ਨੁਕਸਾਨ ਪਹੁੰਚਾਇਆ ।
ਨਿਊਯਾਰਕ ਦੇ ਇਕ ਆਲੀਸ਼ਾਨ ਹੋਟਲ 'ਚ ਰਹਿ ਰਿਹਾ ਹੈ ਨੀਰਵ ਮੋਦੀ
ਪੀ. ਐਨ. ਬੀ. ਨੂੰ 11,500 ਕਰੋੜ ਦਾ ਚੂਨਾ ਲਗਾਉਣ ਵਾਲਾ ਨੀਰਵ ਮੋਦੀ ਫ਼ਿਲਹਾਲ ਨਿਊਯਾਰਕ 'ਚ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰ ਰਿਹਾ ਹੈ। ਟੀ. ਵੀ. ਰਿਪੋਰਟਾਂ ਦੇ ਮੁਤਾਬਿਕ ਉਹ ਨਿਊਯਾਰਕ ਦੇ ਸਭ ਤੋਂ ਮਹਿੰਗੇ ਹੋਟਲਾਂ 'ਚ ਸ਼ੁਮਾਰ ਡਬਲਯੂ ਮੈਰੀਅਟ ਦੇ ਸਭ ਤੋਂ ਮਹਿੰਗੇ ਹੋਟਲ ਐਸਸੈਕਸ ਹਾਊਸ 'ਚ ਆਪਣੇ ਪਰਿਵਾਰ ਸਮੇਤ ਠਹਿਰਿਆ ਹੋਇਆ ਹੈ। ਇਕ ਅਖ਼ਬਾਰ 'ਚ ਛਪੀ ਰਿਪੋਰਟ ਮੁਤਾਬਿਕ ਉਸ ਨੇ 90 ਦਿਨਾਂ ਦੇ ਲਈ ਹੋਟਲ ਦਾ ਸਵੀਟ ਬੁੱਕ ਕੀਤਾ ਹੈ। ਇਸ ਦਾ ਇਕ ਦਿਨ ਦਾ ਕਿਰਾਇਆ 1164 ਅਮਰੀਕੀ ਡਾਲਰ (75000) ਹੈ। ਰਿਪੋਰਟਾਂ ਦੀ ਮੰਨੀਏ ਤਾਂ ਇਹ ਕਮਰਾ ਸਾਢੇ 67 ਲੱਖ ਰੁਪਏ 'ਚ ਬੁੱਕ ਕਰਵਾਇਆ ਗਿਆ ਹੈ। ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਨੀਰਵ ਮੋਦੀ ਦਾ ਫ਼ੋਨ ਬੰਦ ਹੈ। ਹਾਲਾਂਕਿ ਨਿਊਯਾਰਕ ਦੇ ਇਸ ਹੋਟਲ 'ਚ ਉਸ ਦੀਆਂ ਗਤੀਵਿਧੀਆਂ ਕਾਫ਼ੀ ਸਰਗਰਮ ਦੱਸੀਆਂ ਜਾ ਰਹੀਆਂ ਹਨ। ਹੋਟਲ ਸਟਾਫ਼ ਨੇ ਨੀਰਵ ਨੂੰ ਵੇਖ਼ਿਆ ਹੈ। ਨਿਊਯਾਰਕ ਦੇ ਇਕ ਵੱਡੇ ਹੋਟਲ 'ਚ ਨੀਰਵ ਮੋਦੀ ਦੇ ਹੋਣ ਦੀ ਖ਼ਬਰ ਦੀ ਪੁਸ਼ਟੀ ਸਰਕਾਰ ਨੇ ਵੀ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਨੀਰਵ ਮੋਦੀ ਨਿਊਯਾਰਕ ਦੇ ਇਕ ਹੋਟਲ 'ਚ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਅਮਰੀਕੀ ਅਧਿਕਾਰੀਆਂ ਨਾਲ ਸੰਪਰਕ 'ਚ ਹਨ।
ਚੋਕਸੀ ਤੇ ਗਿਤਾਂਜਲੀ ਦੇ 9 ਬੈਂਕ ਖਾਤੇ ਜ਼ਬਤ
ਨਵੀਂ ਦਿੱਲੀ/ਮੁੰਬਈ, (ਪੀ. ਟੀ. ਆਈ.)-ਆਮਦਨ ਕਰ ਵਿਭਾਗ ਨੇ ਗਿਤਾਂਜਲੀ ਜਿਮਸ, ਇਸ ਦੇ ਪ੍ਰੋਮੋਟਰ ਮਹਿਲ ਚੋਕਸੀ ਅਤੇ ਹੋਰਨਾਂ ਦੇ ਖਿਲਾਫ ਟੈਕਸੀ ਚੋਰੀ ਦੀ ਚੱਲ ਰਹੀ ਜਾਂਚ ਦੇ ਸਬੰਧ ਵਿਚ ਉਨ੍ਹਾਂ ਦੇ 9 ਬੈਂਕ ਖਾਤੇ ਜ਼ਬਤ ਕਰ ਲਏ ਹਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਹ ਕਾਰਵਾਈ ਆਮਦਨ ਕਰ ਕਾਨੂੰਨ 1961 ਦੀਆਂ ਧਾਰਾਵਾਂ ਤਹਿਤ ਮੁੰਬਈ ਦੀਆਂ ਵੱਖ ਵੱਖ ਸ਼ਾਖਾਵਾਂ ਵਿਚ ਕੀਤੀ ਗਈ ਹੈ। ਇਨ੍ਹਾਂ ਖਾਤਿਆਂ ਵਿਚ ਲਗਪਗ 80 ਲੱਖ ਰੁਪਏ ਜਮ੍ਹਾਂ ਹਨ।
ਹੁਣ ਸਿਟੀ ਯੂਨੀਅਨ ਬੈਂਕ ਧੋਖਾਧੜੀ ਮਾਮਲਾ ਸਾਹਮਣੇ ਆਇਆ
ਕੁਝ ਦਿਨ ਪਹਿਲਾਂ ਹੀ ਸਾਹਮਣੇ ਆਏ ਪੀ.ਐਨ..ਬੀ. ਬੈਂਕ ਦੇ 11,400 ਕਰੋੜ ਦੇ ਘੁਟਾਲੇ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹੁਣ ਨਿੱਜੀ ਖੇਤਰ ਦੇ ਸਿਟੀ ਯੂਨੀਅਨ ਬੈਂਕ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ 12.8 ਕਰੋੜ ਦੇ ਕਰੀਬ ਤਿੰਨ ਧੋਖਾਧੜੀ ਦੇ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀ.ਐਨ.ਬੀ. ਬੈਂਕ ਦੀ ਤਰਜ਼ 'ਤੇ ਹੀ ਖਾਤੇਦਾਰਾਂ ਦੁਆਰਾ ਸਿਟੀ ਯੂਨੀਅਨ ਬੈਂਕ 'ਚ ਕੋਈ ਐਂਟਰੀ ਦਰਜ ਨਹੀਂ ਕੀਤੀ ਗਈ, ਪਰ ਸਵਿਫ਼ਟ ਫਾਈਨੈਂਸ਼ੀਅਲ ਪਲੇਟਫ਼ਾਰਮ ਦੇ ਮਾਧਿਅਮ ਨਾਲ ਪੈਸੇ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ 7 ਫਰਵਰੀ ਨੂੰ ਮਿਲਾਨ ਪ੍ਰਕਿਰਿਆ ਦੌਰਾਨ ਉਨ੍ਹਾਂ ਨੂੰ ਇਸ ਧੋਖਾਧੜੀ ਦਾ ਪਤਾ ਲੱਗਾ। ਸਵਿਫ਼ਟ ਪ੍ਰਣਾਲੀ ਰਾਹੀਂ ਤਿੰਨ ਵਾਰ ਪੈਸੇ ਸਹਾਇਕ ਬੈਂਕਾਂ ਨੂੰ ਭੇਜੇ ਗਏ ਸਨ।
2017-18 'ਚ ਨੀਰਵ ਮੋਦੀ ਨੇ ਕੀਤਾ 5 ਹਜ਼ਾਰ ਕਰੋੜ ਦਾ 'ਗੋਲਮਾਲ'-ਸੀ ਬੀ. ਆਈ.
ਨਵੀਂ ਦਿੱਲੀ, 17 ਫਰਵਰੀ (ਏਜੰਸੀਆਂ)-ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੀ ਜਾਂਚ ਹੁਣ ਕੇਂਦਰ ਸਰਕਾਰ ਤੱਕ ਪਹੁੰਚ ਗਈ ਹੈ। ਪੀ. ਐਨ. ਬੀ. ਘੁਟਾਲੇ ਦੀ ਦੂਜੀ ਐਫ. ਆਈ. ਆਰ. 'ਚ ਇਸ ਦਾ ਖ਼ੁਲਾਸਾ ਹੋਇਆ ਹੈ। ਸੀ. ਬੀ. ਆਈ. ਦਾ ਦਾਅਵਾ ਹੈ ਕਿ ਨੀਰਵ ਮੋਦੀ ਨੇ ਸਾਲ 2017-18 'ਚ ਕਰੀਬ 5000 ਕਰੋੜ ਦਾ ਘੁਟਾਲਾ ਕੀਤਾ। ਐਫ. ਆਈ. ਆਰ. 'ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਲਗਪਗ 5000 ਕਰੋੜ ਰੁਪਏ ਦੇ ਐਲ. ਓ. ਯੂ. (ਲੈਟਰ ਆਫ਼ ਅੰਡਰਟੇਕਿੰਗ) ਜਾਰੀ ਕੀਤਾ ਗਿਆ। ਸੀ. ਬੀ. ਆਈ. ਨੇ ਇਸ ਮਾਮਲੇ 'ਚ ਬੈਂਕ ਤੋਂ ਹੋਰ ਦਸਤਾਵੇਜ਼ ਮੰਗੇ ਹਨ। ਦੱਸਣਯੋਗ ਹੈ ਕਿ ਨੀਰਵ ਮੋਦੀ ਨੇ 11,394 ਕਰੋੜ ਰੁਪਏ ਦਾ ਬੈਂਕ ਘੁਟਾਲਾ ਕੀਤਾ ਹੈ ਅਤੇ ਫ਼ਿਲਹਾਲ ਉਹ ਦੇਸ਼ ਛੱਡ ਕੇ ਫ਼ਰਾਰ ਹੋ ਚੁੱਕਾ ਹੈ। ਸੀ. ਬੀ. ਆਈ. ਅਨੁਸਾਰ ਬੈਂਕਾਂ ਨੇ 143 ਐਲ. ਓ. ਯੂ. ਰਾਹੀਂ ਮੇਹੁਲ ਚੌਕਸੀ, ਨੀਰਵ ਮੋਦੀ ਅਤੇ ਉਨ੍ਹਾਂ ਦੀਆਂ ਤਿੰਨ ਕੰਪਨੀਆਂ ਨੂੰ 2017-18 'ਚ 4,886.72 ਕਰੋੜ ਰੁਪਏ ਦਾ ਕਰਜ਼ ਦਿੱਤਾ ਸੀ। ਬੈਂਕਾਂ ਨੇ ਸਿਰਫ਼ ਭਾਰਤ ਹੀ ਨਹੀਂ, ਬਲਕਿ ਮੌਰੀਸ਼ੀਅਸ, ਬਹਿਰੀਨ, ਹਾਂਗਕਾਂਗ, ਫ਼ੈਰਕਫ਼ਰਟ ਵਰਗੇ ਦੇਸ਼ਾਂ 'ਚ ਵੀ ਇਨ੍ਹਾਂ ਘੁਟਾਲੇਬਾਜ਼ਾਂ ਨੂੰ ਰਕਮ ਦਿੱਤੀ ਗਈ ਹੈ। 2013 'ਚ ਸਰਕਾਰ ਅਤੇ ਆਰ. ਬੀ. ਆਈ. ਨੂੰ ਡੀਸੈਂਟ ਨੋਟ ਭੇਜਣ ਦਾ ਆਦੇਸ਼ ਮਿਲਿਆ ਕਿ ਕਰਜ਼ ਦੇਣਾ ਹੈ।

ਅਮਰੀਕਾ 'ਚ ਅਲਕਾਇਦਾ ਦੇ ਅੱਤਵਾਦੀ ਨੂੰ ਉਮਰ ਕੈਦ

ਵਾਸ਼ਿੰਗਟਨ, 17 ਫਰਵਰੀ (ਏਜੰਸੀ)-ਅਲਕਾਇਦਾ ਦੇ ਅੱਤਵਾਦੀ ਇਬਰਾਹਿਮ ਸੁਲੇਮਾਨ ਅਦਨਾਨ ਅਦਮ ਹਾਰੂਨ ਨੂੰ ਅਮਰੀਕਾ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ | ਨਿਆ ਵਿਭਾਗ ਨੇ ਅੱਜ ਇਹ ਜਾਣਕਾਰੀ ਦਿੱਤੀ | ਅਮਰੀਕੀ ਫ਼ੌਜੀਆਂ ਦੀ ਅਫ਼ਗਾਨਿਸਤਾਨ 'ਚ ਹੱਤਿਆ ਅਤੇ ਨਾਈਜੀਰੀਆ 'ਚ ਅਮਰੀਕੀ ਦੂਤਾਵਾਸ 'ਤੇ ਹਮਲਾ ਕਰਨ ਦੀ ਸਾਜਿਸ਼ ਰਚਣ ਸਮੇਤ ਕਈ ਅੱਤਵਾਦੀ ਸਰਗਰਮੀਆਂ ਲਈ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਹਾਰੂਨ ਨੂੰ ਉਕਤ ਸਜ਼ਾ ਸੁਣਾਈ ਗਈ | ਨਿਊਯਾਰਕ ਪੁਲਿਸ ਵਿਭਾਗ ਦੇ ਕਮਿਸ਼ਨਰ ਜੇਮਸ ਪੀ. ਓਨੀਲ ਨੇ ਦੱਸਿਆ ਕਿ ਅਮਰੀਕਾ 'ਚ 9/11 ਹਮਲੇ ਤੋਂ ਕੁਝ ਹਫ਼ਤੇ ਪਹਿਲਾਂ ਹੀ ਹਾਰੂਨ ਅਲਕਾਇਦਾ 'ਚ ਸ਼ਾਮਿਲ ਹੋਇਆ ਸੀ | ਕਾਰਜਕਾਰੀ ਸਹਾਇਕ ਅਟਾਰਨੀ ਜਨਰਲ ਜੇਮਸ ਓਕਲਾਘਨ ਨੇ ਦੱਸਿਆ ਕਿ ਮੁਕੱਦਮੇ ਦੌਰਾਨ ਪੇਸ਼ ਕੀਤੇ ਗਏ ਸਬੂਤ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਬਚਾਅ ਧਿਰ ਅਤੇ ਹੋਰਨਾਂ ਜਿਹਾਦੀਆਂ ਨੇ ਅਫ਼ਗਾਨਿਸਤਾਨ 'ਚ ਅਮਰੀਕੀ ਸੈਨਾ ਦੇ ਕਾਫ਼ਲੇ 'ਤੇ ਹਮਲਾ ਕੀਤਾ ਸੀ ਅਤੇ ਇਸ ਹਮਲੇ 'ਚ 2 ਅਮਰੀਕੀ ਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਸਨ | ਉਨ੍ਹਾਂ ਕਿਹਾ ਕਿ ਹਾਰੂਨ ਜਿਸ ਨੂੰ ਪਸ਼ਤੋ ਭਾਸ਼ਾ 'ਚ 'ਸਪਿਨ ਗੁੱਲ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ, ਆਪਣੀ ਬਾਕੀ ਜ਼ਿੰਦਗੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਬਿਤਾਏਗਾ |

ਅਜਮੇਰ 'ਚ ਵਿਆਹ ਦੌਰਾਨ ਗੈਸ ਸਿਲੰਡਰ ਫਟਿਆ-3 ਬੱਚਿਆਂ ਸਮੇਤ 9 ਦੀ ਮੌਤ

ਅਜਮੇਰ, 17 ਫਰਵਰੀ (ਏਜੰਸੀਆਂ)-ਰਾਜਸਥਾਨ ਦੇ ਅਜਮੇਰ ਜ਼ਿਲ੍ਹੇ 'ਚ ਇਕ ਵਿਆਹ ਸਮਾਗਮ ਦੌਰਾਨ ਸਿਲੰਡਰ ਫਟਣ ਨਾਲ 9 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 18 ਹੋਰ ਜ਼ਖ਼ਮੀ ਹੋ ਗਏ | ਇਹ ਹਾਦਸਾ ਬੀਤੀ ਸ਼ਾਮ ਅਜਮੇਰ ਦੇ ਬੀਵਾਰ ਸ਼ਹਿਰ 'ਚ ਹੋਇਆ | ਪੁਲਿਸ ਨੇ ਦੱਸਿਆ ਕਿ ਸਿਲੰਡਰ ਫੱਟਣ ਨਾਲ 3 ਬੱਚਿਆਂ ਅਤੇ 2 ਔਰਤਾਂ ਸਮੇਤ 9 ਦੀ ਮੌਤ ਹੋ ਗਈ ਹੈ | ਅਜਮੇਰ ਦੇ ਡਿਪਟੀ ਕਮਿਸ਼ਨਰ ਗੌਰਵ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਤੱਕ ਹਾਦਸੇ 'ਚ 2 ਲੋਕਾਂ ਦੀ ਮੌਤ ਹੋਈ ਸੀ ਅਤੇ 18 ਲੋਕ ਲਾਪਤਾ ਸਨ | ਅੱਜ ਸਵੇਰੇ ਭਾਲ ਕਰਨ 'ਤੇ 4 ਹੋਰ ਲਾਸ਼ਾਂ ਬਰਾਮਦ ਹੋਈਆਂ ਹਨ | ਗੋਇਲ ਨੇ ਕਿਹਾ ਕਿ ਬੀਤੀ ਸ਼ਾਮ ਜਦੋਂ ਇਹ ਹਾਦਸਾ ਹੋਇਆ, ਉਦੋਂ ਤੋਂ ਹੀ ਐਨ. ਡੀ. ਆਰ. ਐਫ., ਐਸ. ਡੀ. ਆਰ. ਐਫ. ਅਤੇ ਪੁਲਿਸ ਦੀਆਂ ਟੀਮਾਂ ਬਚਾਅ ਕਾਰਜਾਂ 'ਚ ਲੱਗੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਸਿਲੰਡਰ ਫੱਟਣ ਨਾਲ ਇਮਾਰਤ ਢਹਿ ਗਈ ਹੈ | ਜਿਸ ਦੇ ਥੱਲੇ ਕਈ ਲੋਕ ਦੱਬੇ ਹੋਏ ਹਨ | ਜਿਨ੍ਹਾਂ ਨੂੰ ਬਚਾਉਣ ਲਈ ਲਾਈਫ਼ ਡਿਟੈਕਟਰ ਮਸ਼ੀਨਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ | ਹਾਦਸਾ ਏਨਾ ਜ਼ਬਰਦਸਤ ਸੀ ਕਿ ਇਸ 'ਚ ਮਸ਼ੀਨਾਂ ਦੀ ਸਹਾਇਤਾ ਦੇ ਬਿਨਾਂ ਕੰਮ ਨਹੀਂ ਹੋ ਸਕਦਾ ਹੈ | ਹਾਲਾਂਕਿ ਇਮਾਰਤ ਪੂਰੀ ਤਰ੍ਹਾਂ ਨਾਲ ਢਹਿ ਗਈ ਹੈ | ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਅਤੇ ਦੱਬੇ ਹੋਏ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ |

ਪਾਕਿ 'ਚ ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਦੋਸ਼ੀ ਨੂੰ ਮੌਤ ਦੀ ਸਜ਼ਾ

ਲਾਹੌਰ, 17 ਫਰਵਰੀ (ਏਜੰਸੀ)-ਪਾਕਿਸਤਾਨ ਦੀ ਅੱਤਵਾਦ ਵਿਰੋਧੀ ਇਕ ਅਦਾਲਤ ਨੇ 7 ਸਾਲਾ ਲੜਕੀ ਜ਼ੈਨਬ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ 'ਚ ਦੋਸ਼ੀ ਇਕ ਸਿਲਸਿਲੇਵਾਰ ਹੱਤਿਆਰੇ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਹੈ | ਪਾਕਿਸਤਾਨ ਦੇ ਇਤਿਹਾਸ 'ਚ ਇਹ ਪਹਿਲਾਂ ਮੌਕਾ ਹੈ ਜਦ ਕਿਸੇ ਅਦਾਲਤ ਨੇ ਕੇਵਲ ਚਾਰ ਦਿਨਾਂ 'ਚ ਆਪਣਾ ਫ਼ੈਸਲਾ ਸੁਣਾਇਆ | ਕੋਟ ਲੱਖਪਤ ਜੇਲ੍ਹ 'ਚ ਵੀਡੀਓ ਕਾਨਫ਼੍ਰਸਿੰਗ ਰਾਹੀਂ ਹੋਈ ਸੁਣਵਾਈ ਦੌਰਾਨ ਅਦਾਲਤ ਦੇ ਜੱਜ ਸਜਾਦ ਹੁਸੈਨ ਨੇ 23 ਸਾਲਾ ਇਮਰਾਨ ਅਲੀ ਨੂੰ 4 ਦੋਸ਼ਾਂ ਹੱਤਿਆ, ਅਗਵਾ, ਜਬਰ ਜਨਾਹ ਅਤੇ ਇਕ ਨਾਬਾਲਗ ਨਾਲ ਗ਼ੈਰ-ਕੁਦਰਤੀ ਕਾਰੇ ਦੇ ਤਹਿਤ ਫ਼ਾਂਸੀ ਦੀ ਸਜ਼ਾ ਸੁਣਾਈ | ਅਦਾਲਤ ਨੇ ਨਾਬਾਲਗ ਦੀ ਮਿ੍ਤਕ ਦੇਹ ਨਾਲ ਬੇਪਤੀ ਕਰਨ ਲਈ ਇਮਰਾਨ ਨੂੰ 7 ਸਾਲ ਜੇਲ੍ਹ ਅਤੇ 10 ਲੱਖ ਜੁਰਮਾਨੇ ਦੀ ਸਜ਼ਾ ਵੀ ਸੁਣਾਈ | ਇਮਰਾਨ ਨੂੰ ਘਟਨਾ ਤੋਂ ਦੋ ਹਫ਼ਤਿਆਂ ਬਾਅਦ ਗਿ੍ਫ਼ਤਾਰ ਕੀਤਾ ਗਿਆ ਸੀ | ਦੱਸਣਯੋਗ ਹੈ ਕਿ ਕਸੂਰ 'ਚ ਵਾਪਰੀ ਇਸ ਘਟਨਾ 'ਚ ਇਮਰਾਨ ਨੇ ਜ਼ੈਨਬ ਨਾਲ ਜਬਰ ਜਨਾਹ ਕਰਨ ਉਪਰੰਤ ਉਸ ਦੀ ਹੱਤਿਆ ਕਰ ਦਿੱਤੀ ਸੀ ਅਤੇ ਫ਼ਿਰ ਉਸ ਦੀ ਲਾਸ਼ ਨੂੰ ਕਚਰੇ 'ਚ ਸੁੱਟ ਦਿੱਤਾ ਸੀ | ਇਸ ਘਟਨਾ ਤੋਂ ਬਾਅਦ ਪੂਰੇ ਪਾਕਿਸਤਾਨ 'ਚ ਕਾਫ਼ੀ ਵਿਰੋਧ ਪ੍ਰਦਰਸ਼ਨ ਹੋਇਆ ਸੀ | ਦੱਸਣਯੋਗ ਹੈ ਕਿ ਜ਼ੈਨਬ ਦਾ ਕੇਸ ਅਜਿਹੀ 12ਵੀਂ ਘਟਨਾ ਸੀ, ਜੋ ਇਕ ਸਾਲ ਦੌਰਾਨ ਕਸੂਰ ਸ਼ਹਿਰ ਦੇ 10 ਕਿਲੋਮੀਟਰ ਇਲਾਕੇ 'ਚ ਵਾਪਰੀ ਸੀ | ਇਮਰਾਨ ਦੀ ਗਿ੍ਫ਼ਤਾਰੀ ਤੋਂ ਬਾਅਦ ਅਜਿਹੀਆਂ 8 ਹੱਤਿਆਵਾਂ ਬਾਰੇ ਪਤਾ ਲੱਗਾ ਸੀ, ਜਿਸ ਤੋਂ ਬਾਅਦ ਪਾਕਿਸਤਾਨ ਦੇ ਕਈ ਲੋਕ ਦੋਸ਼ੀ ਨੂੰ ਜਨਤਕ ਤੌਰ 'ਤੇ ਫ਼ਾਹੇ ਲਗਾਉਣ ਦੀ ਮੰਗ ਕਰ ਰਹੇ ਸਨ | ਸਰਕਾਰੀ ਵਕੀਲ ਜਨਰਲ ਅਹਿਤੇਸ਼ਾਮ ਕਾਦਿਰ ਨੇ ਦੋਸ਼ੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਸ਼ੀ ਨੂੰ ਆਪਣੇ ਬਚਾਅ ਲਈ ਪੂਰਾ ਮੌਕਾ ਦਿੱਤਾ ਗਿਆ ਪਰ ਉਸ ਨੇ ਆਪਣੇ ਅਪਰਾਧ ਨੂੰ ਕਬੂਲ ਕਰਨ ਦਾ ਫ਼ੈਸਲਾ ਕੀਤਾ | ਮੁਕੱਦਮੇ ਦੀ ਸੁਣਵਾਈ ਦੌਰਾਨ ਫ਼ੋਰੈਂਸਿਕ ਸਬੂਤਾਂ, ਡੀ. ਐਨ. ਏ. ਰਿਪੋਰਟ ਤੇ ਹੋਰਨਾਂ ਪੋਲੀਗ੍ਰਾਫ਼ ਟੈਸਟਾਂ ਤੋਂ ਇਲਾਵਾ ਉਸ ਿਖ਼ਲਾਫ਼ 56 ਗਵਾਹ ਪੇਸ਼ ਕੀਤੇ ਗਏ | ਉਨ੍ਹਾਂ ਦੱਸਿਆ ਕਿ ਅਦਾਲਤ ਨੇ ਕੇਵਲ ਜ਼ੈਨਬ ਦੇ ਮਾਮਲੇ 'ਚ ਹੀ ਦੋਸ਼ੀ ਨੂੰ ਸਜ਼ਾ ਸੁਣਾਈ ਹੈ | ਉਨ੍ਹਾਂ ਕਿਹਾ ਕਿ ਦੋਸ਼ੀ ਨੇ 8 ਹੋਰ ਲੜਕੀਆਂ ਦੀ ਹੱਤਿਆ ਕਰਨ ਦੀ ਗੱਲ ਕਬੂਲੀ ਹੈ, ਉਸ ਨੂੰ ਇਨ੍ਹਾਂ ਮਾਮਲਿਆਂ 'ਚ ਵੱਖ਼ਰੇ ਤੌਰ 'ਤੇ ਅਜ਼ਮਾਇਆ ਜਾਵੇਗਾ | ਇਮਰਾਨ ਫ਼ੈਸਲੇ ਿਖ਼ਲਾਫ਼ 15 ਦਿਨਾਂ 'ਚ ਅਪੀਲ ਕਰ ਸਕਦਾ ਹੈ |
ਪੀੜਤ ਲੜਕੀ ਦਾ ਪਰਿਵਾਰ ਫ਼ੈਸਲੇ ਤੋਂ ਸੰਤੁਸ਼ਟ

ਜ਼ੈਨਬ ਦੇ ਪਿਤਾ ਮੁਹੰਮਦ ਆਮਿਨ ਨੇ ਅਦਾਲਤ ਦੇ ਫ਼ੈਸਲੇ 'ਤੇ ਸਤੁੰਸ਼ਟੀ ਜਤਾਈ ਹੈ ਪਰ ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦੋਸ਼ੀ ਨੂੰ ਸ਼ਰੇਆਮ ਫ਼ਾਂਸੀ ਦਿੱਤੀ ਜਾਵੇ | ਜ਼ੈਨਬ ਦੀ ਮਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਉਸ ਜਾਨਵਰ ਨੂੰ ਸ਼ਰੇਆਮ ਪੱਥਰ ਮਾਰ-ਮਾਰ ਕੇ ਮਾਰਿਆ ਜਾਵੇ ਜਾਂ ਜਨਤਕ ਤੌਰ 'ਤੇ ਉਸ ਨੂੰ ਫ਼ਾਹੇ ਲਗਾਇਆ ਜਾਵੇ |

ਨਾਈਜ਼ੀਰੀਆ 'ਚ ਆਤਮਘਾਤੀ ਬੰਬ ਧਮਾਕਾ-20 ਮੌਤਾਂ

ਮੇਅਡੂਗੁਰੀ (ਨਾਈਜ਼ੀਰੀਆ), 17 ਫਰਵਰੀ (ਏਜੰਸੀ)- ਅੱਜ ਉੱਤਰ ਪੂਰਬੀ ਨਾਈਜ਼ੀਰੀਆ ਦੇ ਭੀੜ ਵਾਲੇ ਮੱਛੀ ਬਾਜ਼ਾਰ 'ਚ ਤਿਕੜੀ ਆਤਮਘਾਤੀ ਬੰਬ ਧਮਾਕਿਆਂ 'ਚ 20 ਲੋਕਾਂ ਦੀ ਮੌਤ ਹੋ ਗਈ | ਇਹ ਜਾਣਕਾਰੀ ਸਥਾਨਕ ਪੁਲਿਸ ਦੁਆਰਾ ਦਿੱਤੀ ਗਈ | ਬੋਰਨੋ ਸੂਬੇ ਦੇ ਪੁਲਿਸ ਬੁਲਾਰੇ ਜੋਸਫ਼ ਕਵਾਜ਼ੀ ਨੇ ਪ੍ਰੈੱਸ ਕੋਲ ਬੀਤੀ ਰਾਤ ਹੋਏ ਬੰਬ ਧਮਾਕੇ ਬਾਰੇ ਪੁਸ਼ਟੀ ਕੀਤੀ | ਹਸਪਤਾਲ ਦੇ ਸੂਤਰਾਂ ਅਨੁਸਾਰ ਹਸਪਤਾਲ 'ਚ ਦਾਖ਼ਲ ਹੋਏ ਜ਼ਖ਼ਮੀਆਂ 'ਚੋਂ ਵੀ ਬਾਅਦ 'ਚ ਦੋ ਲੋਕਾਂ ਦੀ ਮੌਤ ਹੋ ਗਈ | ਸੂਬੇ ਦੀ ਰਾਜਧਾਨੀ ਮੇਅਡੂਗੁਰੀ ਦੇ ਬਾਹਰ ਕੋਨਡੁਗਾ ਦੇ ਮੱਛੀ ਬਾਜ਼ਾਰ 'ਚ ਇਸ ਧਮਾਕੇ ਨਾਲ ਦਰਜ਼ਨਾਂ ਲੋਕ ਜ਼ਖ਼ਮੀ ਹੋ ਗਏ | ਵਿਸ਼ਵਾਸ ਕੀਤਾ ਜਾ ਰਿਹਾ ਹੈ ਕਿ ਆਤਮਘਾਤੀ ਮਹਿਲਾਵਾਂ ਸਨ | ਇਹ ਸ਼ਹਿਰ ਬੋਕੋ ਹਰਾਮ ਦੇ ਉਗਰਵਾਦੀਆਂ ਦਾ ਜਨਮ ਸਥਾਨ ਹੈ, ਜੋ ਕਿ ਹਮੇਸ਼ਾ ਹਮਲਿਆਂ ਦਾ ਕੇਂਦਰ ਰਿਹਾ | ਉਗਰਵਾਦੀਆਂ ਨੇ ਔਰਤਾਂ ਤੇ ਨੌਜਵਾਨਾਂ ਨੂੰ ਅਗਵਾ ਕਰਕੇ ਤੇਜ਼ੀ ਨਾਲ ਆਤਮਘਾਤੀ ਧਮਾਕਿਆਂ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਹੈ |

- ਰੈਗੂਲੇਟਰੀ ਕਮਿਸ਼ਨ ਦਾ ਪਾਵਰਕਾਮ ਨੂੰ ਝਟਕਾ

ਆਮ ਬਿੱਲਾਂ 'ਚ ਵਧਾਈ ਕੀਮਤ ਦਾ ਬਕਾਇਆ ਜੋੜਨ 'ਤੇ ਰੋਕ

ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)-ਰੈਗੂਲੇਟਰੀ ਕਮਿਸ਼ਨ ਨੇ ਪਾਵਰਕਾਮ 'ਤੇ ਆਮ ਬਿਜਲੀ ਬਿੱਲਾਂ 'ਚ ਬਿਜਲੀ ਦੇ ਵਧੇ ਰੇਟਾਂ ਵਿਚਲੇ ਫ਼ਰਕ ਦਾ ਬਕਾਇਆ ਬਿੱਲਾਂ 'ਚ ਲਾ ਕੇ ਭੇਜਣ 'ਤੇ ਰੋਕ ਲਗਾ ਦਿੱਤੀ ਹੈ ਅਤੇ ਕਿਹਾ ਹੈ ਕਿ ਕਾਨੂੰੂਨ ਅਨੁਸਾਰ ਬਕਾਏ ਦੇ ਵੱਖਰੇ ਬਿੱਲ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੀ ਆੜ 'ਚ ਨੌਜਵਾਨਾਂ ਦੀ ਹੱਤਿਆ ਕਰਨ ਵਾਲੇ ਅੰਤਰਰਾਸ਼ਟਰੀ ਗਰੋਹ ਦਾ ਪਰਦਾਫ਼ਾਸ਼

ਹੁਸ਼ਿਆਰਪੁਰ, 17 ਫਰਵਰੀ (ਬਲਜਿੰਦਰਪਾਲ ਸਿੰਘ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਨੌਜਵਾਨਾਂ ਨੂੰ ਅਗਵਾ ਕਰਨ ਉਪਰੰਤ ਬੰਧਕ ਬਣਾ ਕੇ ਹੱਤਿਆ ਦੀ ਧਮਕੀ ਦੇਣ 'ਤੇ ਲੱਖਾਂ ਰੁਪਏ ਦੀ ਫਿਰੌਤੀ ਨਾ ਮਿਲਣ 'ਤੇ ਉਨ੍ਹਾਂ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਮਨੁੱਖੀ ਤਸਕਰੀ 'ਚ ...

ਪੂਰੀ ਖ਼ਬਰ »

ਜ਼ਬਤ ਕੀਤੀ ਸੰਪਤੀ ਦੀ ਕੀਮਤ 5,674 ਕਰੋੜ ਹੋਈ

ਮੁੰਬਈ/ ਨਵੀਂ ਦਿੱਲੀ, 17 ਫਰਵਰੀ (ਪੀ.ਟੀ.ਆਈ.)- ਪੀ.ਐਨ.ਬੀ. ਬੈਂਕ ਦੇ 11,400 ਕਰੋੜ ਘੁਟਾਲੇ ਮਾਮਲੇ 'ਚ ਹਵਾਲਾ ਰਾਸ਼ੀ ਜਾਂਚ ਦੇ ਸਿਲਸਿਲੇ 'ਚ ਈ.ਡੀ. ਦਾ ਨੀਰਵ ਮੋਦੀ ਤੇ ਹੋਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਦਾ ਸਿਲਸਿਲਾ ਤੀਸਰੇ ਦਿਨ ਵੀ ਜਾਰੀ ਰਿਹਾ | ਈ.ਡੀ. ਵਲੋਂ ਅੱਜ ਲਗਾਤਾਰ ...

ਪੂਰੀ ਖ਼ਬਰ »

ਤਿ੍ਪੁਰਾ 'ਚ ਵੋਟਾਂ ਅੱਜ, ਭਾਜਪਾ ਮੁੱਖ ਚੁਣੌਤੀ ਵਜੋਂ ਉੱਭਰੀ

ਅਗਰਤਲਾ, 17 ਫਰਵਰੀ (ਏਜੰਸੀ)- ਤਿ੍ਪੁਰਾ 'ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਅੱਜ ਪੈਣ ਜਾ ਰਹੀਆਂ ਹਨ ਅਤੇ ਸੂਬੇ 'ਚ 25 ਸਾਲਾਂ ਤੋਂ ਰਾਜ ਕਰ ਰਹੇ ਖੱਬੇ ਮੋਰਚੇ ਲਈ ਇਸ ਵਾਰ ਭਾਜਪਾ ਮੁੱਖ ਚੁਣੌਤੀ ਵਜੋਂ ਉੱਭਰ ਕੇ ਆਈ ਹੈ | 60 ਸੀਟਾਂ 'ਚੋਂ 59 'ਤੇ ਵੋਟਾਂ ਪੈਣਗੀਆਂ | ਚਾਰੀਲਮ ਵਿਧਾਨ ...

ਪੂਰੀ ਖ਼ਬਰ »

ਪੀ. ਐਨ. ਬੀ. ਘੁਟਾਲੇ 'ਚ ਕਾਂਗਰਸ ਅਤੇ ਭਾਜਪਾ ਦਰਮਿਆਨ ਛਿੜੀ ਸ਼ਬਦੀ ਜੰਗ

ਨਵੀਂ ਦਿੱਲੀ, 17 ਫਰਵਰੀ (ਉਪਮਾ ਡਾਗਾ ਪਾਰਥ)-ਪੀ. ਐਨ. ਬੀ. ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਵਿਚਾਲੇ ਇਕ-ਦੂਜੇ 'ਤੇ ਸ਼ਬਦੀ ਹਮਲੇ ਹੋਰ ਤਿੱਖੇ ਹੋ ਗਏ | ਜਿਥੇ ਕਾਂਗਰਸ ਇਸ ਮਾਮਲੇ 'ਚ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ ਨਿਸ਼ਾਨਾ ਬਣਾ ਰਹੀ ਹੈ, ਉਥੇ ਭਾਜਪਾ ਕਾਂਗਰਸ ...

ਪੂਰੀ ਖ਼ਬਰ »

ਕੈਦੀਆਂ ਦੀ ਜੇਲ੍ਹ ਤਬਦੀਲੀ ਤੇ ਫੌਜ ਵਿਰੁੱਧ ਦਰਜ ਮਾਮਲੇ 'ਤੇ ਰੋਕ ਲਗਾਉਣ ਦੇ ਰੋਸ 'ਚ ਕਸ਼ਮੀਰ ਬੰਦ

ਸ੍ਰੀਨਗਰ, 17 ਫਰਵਰੀ (ਮਨਜੀਤ ਸਿੰਘ)-ਸਾਂਝੀ ਗਠਜੋੜ ਲੀਡਰਸ਼ਿਪ (ਜੇ.ਆਰ.ਐਲ.) ਦੇ ਸੱਦੇ 'ਤੇ ਕਸ਼ਮੀਰ ਵਾਦੀ 'ਚ ਹੁਰੀਅਤ ਆਗੂ ਮੁਹੰਮਦ ਯੂਸਿਫ਼ ਰਾਥਰ ਉਰਫ ਯੂਸਿਫ਼ ਨਦੀਮ ਦੀ ਅਣਪਛਾਤੇ ਹਮਲਾਵਰਾਂ ਵਲੋਂ ਗੋਲੀ ਮਾਰ ਕੇ ਹੱਤਿਆ ਕਰਨ, ਕੈਦੀਆਂ ਨੂੰ ਬਾਹਰ ਕਸ਼ਮੀਰ ਦੀਆਂ ...

ਪੂਰੀ ਖ਼ਬਰ »

ਬੈਂਕ ਘੁਟਾਲਾ ਮਾਮਲੇ 'ਚ ਕੇਜਰੀਵਾਲ ਵਲੋਂ ਭਾਜਪਾ ਤੇ ਕਾਂਗਰਸ 'ਤੇ ਨਿਸ਼ਾਨਾ

ਨਵੀਂ ਦਿੱਲੀ, 17 ਫਰਵਰੀ (ਜਗਤਾਰ ਸਿੰਘ)- ਪੰਜਾਬ ਨੈਸ਼ਨਲ ਬੈਂਕ ਘੁਟਾਲਾ ਉਜਾਗਰ ਹੋਣ ਉਪਰੰਤ ਨਵੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਲਗਾਤਾਰ ਕੇਂਦਰ ਸਰਕਾਰ 'ਤੇ ਹਮਲੇ ਕੀਤੇ ਜਾ ਰਹੇ ਹਨ | ਕੇਜਰੀਵਾਲ ਨੇ ਅੱਜ ਤਾਜ਼ਾ ਹਮਲਾ ਇਕ ਟਵੀਟ ਰਾਹੀਂ ਕੇਂਦਰ ...

ਪੂਰੀ ਖ਼ਬਰ »

ਨੀਰਵ ਮੋਦੀ ਨੂੰ ਰਿਜ਼ਰਵ ਬੈਂਕ ਦਾ ਗਵਰਨਰ ਬਣਾ ਦਿਓ-ਸ਼ਿਵ ਸੈਨਾ

ਮੁੰਬਈ, 17 ਫਰਵਰੀ (ਆਈ. ਏ. ਐਨ. ਐਸ.)-ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਨੇ ਸਰਕਾਰ 'ਤੇ ਤੰਜ ਕਸਦੇ ਹੋਏ, ਅੱਜ ਕਿਹਾ ਕਿ ਭਗੌੜਾ ਘੁਟਾਲੇਬਾਜ਼ ਨੀਰਵ ਮੋਦੀ ਨੂੰ ਭਾਰਤੀ ਰਿਜ਼ਰਵ ਬੈਂਕ ਦਾ ਗਵਰਨਰ ਬਣਾ ਦੇਣਾ ਚਾਹੀਦਾ ਹੈ, ਤਾਂ ਕਿ ਉਹ ਦੇਸ਼ ...

ਪੂਰੀ ਖ਼ਬਰ »

ਮਿਰਚ-ਮਸਾਲਾ
-ਤਿ੍ਦੀਬ ਰਮਨ

ਅਤੇ ਅੰਤ 'ਚ ਮੌਜੂਦਾ 11,330 ਕਰੋੜ ਦੇ ਪੰਜਾਬ ਨੈਸ਼ਨਲ ਬੈਂਕ ਦੇ ਘੁਟਾਲੇ 'ਚ ਜਿਸ ਨੀਰਵ ਮੋਦੀ ਅਤੇ ਉਸ ਦੇ ਚਾਚਾ ਮੇਹੁਲ ਚੋਕਸੀ ਨਾਮਜ਼ਦ ਹਨ, ਇਨ੍ਹਾਂ ਦੀਆਂ ਤਾਰਾਂ ਕਿਤੇ ਨਾ ਕਿਤੇ ਸੱਤਾ ਪੱਖ ਨਾਲ ਵੀ ਜੁੜੀਆਂ ਹਨ | ਨੀਰਵ ਮੋਦੀ ਦੇ ਛੋਟੇ ਭਰਾ ਨਿਸ਼ਾਲ ਮੋਦੀ ਦਾ ਵਿਆਹ ...

ਪੂਰੀ ਖ਼ਬਰ »

ਬਾਬੂ ਜੀ ਜ਼ਰਾ ਬਚ ਕੇ

ਸਰਕਾਰੀ ਬਾਬੂਆਂ 'ਤੇ ਸ਼ਿਕੰਜਾ ਕੱਸਣ ਦੀ ਪ੍ਰਧਾਨ ਮੰਤਰੀ ਦੀ ਕਵਾਇਦ ਕਈ ਮਾਅਨਿਆਂ 'ਚ ਬੇਮਾਅਨੀ ਸਾਬਤ ਹੁੰਦੀ ਜਾ ਰਹੀ ਹੈ | 2014 'ਚ ਜਦੋਂ ਮੋਦੀ ਨੇ ਪ੍ਰਧਾਨ ਮੰਤਰੀ ਅਹੁਦੇ ਦੇ ਸਹੁੰ ਚੁੱਕੀ, ਤਾਂ ਇਸ ਤੋਂ ਬਾਅਦ ਉਹ ਲਗਾਤਾਰ ਇਨ੍ਹਾਂ ਕੋਸ਼ਿਸ਼ਾਂ 'ਚ ਲੱਗੇ ਰਹੇ ਕਿ ...

ਪੂਰੀ ਖ਼ਬਰ »

ਭਗਵਾ ਲਾਟ ਸਾਹਬ

ਸੰਸਦ ਇਜਲਾਸ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰੋਬਾਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਹੁੰਦੀ ਹੈ | ਜਿਸ ਦੀ ਦੋਵੇਂ ਸਦਨਾਂ ਦੇ ਸਭਾਪਤੀ ਪ੍ਰਧਾਨਗੀ ਕਰਦੇ ਹਨ ਅਤੇ ਸਰਕਾਰ ਦਾ ਪ੍ਰਤੀਨਿਧਤਵ ਕਰਨ ਲਈ ਇਸ 'ਚ ਸੰਸਦੀ ਕਾਰਜ ਮੰਤਰੀ ਵੀ ਆਪਣੀ ਹਾਜ਼ਰੀ ਯਕੀਨੀ ...

ਪੂਰੀ ਖ਼ਬਰ »

ਯਸ਼ਵੰਤ ਸਿਨਹਾ ਦੀ ਪ੍ਰਧਾਨ ਮੰਤਰੀ ਬਣਨ ਦੀ ਇੱਛਾ

ਅੱਜ ਅਸੀਂ ਸਿਆਸਤ ਦੇ ਅਜਿਹੇ ਦੋ ਭੁਲਾ ਦਿੱਤੇ ਗਏ ਦਿੱਗਜ਼ਾਂ ਦੀ ਗੱਲ ਕਰਾਂਗੇ, ਜੋ ਖ਼ੁਦ 'ਚ ਅਗਲਾ ਪ੍ਰਧਾਨ ਮੰਤਰੀ ਬਣਨ ਦਾ ਅਕਸ ਵੇਖ ਰਹੇ ਹਨ | ਪਹਿਲਾਂ ਗੱਲ ਕਰਦੇ ਹਾਂ ਭਾਜਪਾ ਤੋਂ ਬਾਗੀ ਹੋਏ ਯਸ਼ਵੰਤ ਸਿਨਹਾ ਦੀ, ਉਨ੍ਹਾਂ ਨੂੰ ਅਗਲਾ ਪ੍ਰਧਾਨ ਮੰਤਰੀ ਬਣਾਉਣ ਦੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX