ਤਾਜਾ ਖ਼ਬਰਾਂ


ਜਲੰਧਰ ਪੁਲਿਸ ਨੇ ਨਾਜਾਇਜ਼ ਹਥਿਆਰਾਂ ਸਣੇ ਨੌਜਵਾਨ ਨੂੰ ਕੀਤਾ ਕਾਬੂ
. . .  3 minutes ago
ਜਲੰਧਰ, 23 ਜਨਵਰੀ- ਜਲੰਧਰ ਦੇਹਾਤ ਪੁਲਿਸ ਨੇ ਨਾਜਾਇਜ਼ ਹਥਿਆਰਾਂ ਸਣੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਨੌਜਵਾਨ ਕੋਲੋਂ 315 ਬੋਰ ਦੇ ਦੋ ਪਿਸਤੌਲ, 12 ਬੋਰ ਦੀ ਬੰਦੂਕ ਅਤੇ ਅੱਠ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਪੁਲਿਸ ਨੇ ਨੌਜਵਾਨ ਕੋਲੋਂ ਖ਼ੁਦ...
ਭਾਰਤ-ਨਿਊਜ਼ੀਲੈਂਡ ਮੈਚ : 31 ਓਵਰਾਂ ਤੋਂ ਬਾਅਦ ਭਾਰਤ 142/2
. . .  10 minutes ago
ਭਾਰਤ ਨੂੰ ਦੂਜਾ ਝਟਕਾ, ਕਪਤਾਨ ਵਿਰਾਟ ਕੋਹਲੀ 45 ਦੌੜਾਂ ਬਣਾ ਕੇ ਆਊਟ
. . .  20 minutes ago
ਪੱਛਮੀ ਬੰਗਾਲ : ਝਾਰਗ੍ਰਾਮ 'ਚ ਹੈਲੀਪੈਡ ਲਈ ਭਾਜਪਾ ਨੂੰ ਮਿਲੀ ਮਨਜ਼ੂਰੀ
. . .  24 minutes ago
ਕੋਲਕਾਤਾ, 23 ਜਨਵਰੀ - ਭਾਰਤੀ ਜਨਤਾ ਪਾਰਟੀ ਨੂੰ ਪੱਛਮੀ ਬੰਗਾਲ ਦੇ ਝਾਰਗ੍ਰਾਮ 'ਚ ਹੈਲੀਪੈਡ ਲਈ ਪੁਲਿਸ ਵੱਲੋਂ ਮਨਜ਼ੂਰੀ ਮਿਲ ਗਈ...
ਭਾਰਤ-ਨਿਊਜ਼ੀਲੈਂਡ ਮੈਚ : 25 ਓਵਰਾਂ ਤੋਂ ਬਾਅਦ ਭਾਰਤ 117/1
. . .  35 minutes ago
ਪ੍ਰਿਅੰਕਾ ਗਾਂਧੀ ਵਾਡਰਾ ਯੂ.ਪੀ ਪੂਰਬੀ ਲਈ ਕਾਂਗਰਸ ਦੀ ਜਨਰਲ ਸਕੱਤਰ ਨਿਯੁਕਤ
. . .  36 minutes ago
ਨਵੀਂ ਦਿੱਲੀ, 23 ਜਨਵਰੀ - ਪ੍ਰਿਅੰਕਾ ਗਾਂਧੀ ਵਾਡਰਾ ਨੂੰ ਉੱਤਰ ਪ੍ਰਦੇਸ਼ ਪੂਰਬ ਲਈ ਕਾਂਗਰਸ ਦੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਦਕਿ ਜੋਤੀਰਾਦਿਤਿਆ ਸਿੰਧਿਆ...
ਅੰਮ੍ਰਿਤਸਰ 'ਚ ਬਣ ਰਹੇ ਨਾਜਾਇਜ਼ ਹੋਟਲਾਂ ਨੂੰ ਸੀਲ ਕਰਨ ਦੀ ਕਾਰਵਾਈ ਦੂਜੇ ਦਿਨ ਵੀ ਜਾਰੀ
. . .  40 minutes ago
ਅੰਮ੍ਰਿਤਸਰ, 23 ਜਨਵਰੀ (ਹਰਮਿੰਦਰ ਸਿੰਘ)- ਮਾਣਯੋਗ ਹਾਈਕੋਰਟ ਦੀਆਂ ਹਿਦਾਇਤਾਂ 'ਤੇ ਨਗਰ ਨਿਗਮ ਅੰਮ੍ਰਿਤਸਰ ਦੇ ਬਿਲਡਿੰਗ ਵਿਭਾਗ ਵਲੋਂ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰ ਨਾਜਾਇਜ਼ ਤੌਰ 'ਤੇ ਬਣ ਰਹੇ ਹੋਟਲਾਂ ਨੂੰ ਸੀਲ ਕਰਨ ਦੀ ਕਾਰਵਾਈ ਅੱਜ ਦੂਜੇ ਵੀ...
ਭਾਰਤ-ਨਿਊਜ਼ੀਲੈਂਡ ਮੈਚ : ਸ਼ਿਖਰ ਧਵਨ ਦੀਆਂ 50 ਦੌੜਾਂ ਪੂਰੀਆਂ
. . .  44 minutes ago
ਭਾਰਤ-ਨਿਊਜ਼ੀਲੈਂਡ ਮੈਚ : 21ਵੇਂ ਓਵਰ 'ਚ ਭਾਰਤ ਦੀਆਂ 100 ਦੌੜਾਂ ਪੂਰੀਆਂ
. . .  51 minutes ago
ਭਾਰਤ-ਨਿਊਜ਼ੀਲੈਂਡ ਮੈਚ : 20 ਓਵਰਾਂ ਤੋਂ ਬਾਅਦ ਭਾਰਤ 97/1
. . .  53 minutes ago
ਗੜੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਨਾ 'ਤੇ ਕਿਸਾਨਾਂ ਨੇ ਰਾਏਕੋਟ-ਮਲੇਰਕੋਟਲਾ ਮੁੱਖ ਮਾਰਗ ਕੀਤਾ ਜਾਮ
. . .  39 minutes ago
ਸੰਦੌੜ, 23 ਜਨਵਰੀ (ਗੁਰਪ੍ਰੀਤ ਸਿੰਘ ਚੀਮਾ)- ਗੜੇਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਪਿੰਡਾਂ ਦਾ ਅਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਜਾਇਜ਼ਾ ਨਾ ਲੈਣ ਕਾਰਨ ਭੜਕੇ ਕਿਸਾਨਾਂ ਨੇ ਸੰਦੌੜ ਵਿਖੇ ਰਾਏਕੋਟ-ਮਾਲੇਰਕੋਟਲਾ ਮੁੱਖ ਸੜਕ 'ਤੇ ਧਰਨਾ ਲਗਾ ਕੇ...
ਲੁਧਿਆਣਾ : ਸਵਾਈਨ ਫਲੂ ਕਾਰਨ 22 ਦਿਨਾਂ 'ਚ 6 ਮੌਤਾਂ
. . .  48 minutes ago
ਲੁਧਿਆਣਾ, 23 ਜਨਵਰੀ (ਰੁਪੇਸ਼ ਕੁਮਾਰ) - ਲੁਧਿਆਣਾ 'ਚ ਸਵਾਈਨ ਫਲੂ ਦਾ ਕਹਿਰ ਜਾਰੀ ਹੈ ਤੇ ਜਨਵਰੀ ਮਹੀਨੇ 'ਚ ਹੁਣ ਤੱਕ 6 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ...
ਭਾਰਤ-ਨਿਊਜ਼ੀਲੈਂਡ ਮੈਚ : 15 ਓਵਰਾਂ ਤੋਂ ਬਾਅਦ ਭਾਰਤ 76/1
. . .  about 1 hour ago
ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ 'ਚ ਤਿਆਰੀ ਸ਼ੁਰੂ- ਚੋਣ ਕਮਿਸ਼ਨ
. . .  about 1 hour ago
ਚੰਡੀਗੜ੍ਹ, 23 ਜਨਵਰੀ (ਵਿਕਰਮਜੀਤ ਸਿੰਘ ਮਾਨ)- ਮੁੱਖ ਚੋਣ ਕਮਿਸ਼ਨਰ ਪੰਜਾਬ ਐੱਸ. ਕਰੁਣਾ ਰਾਜੂ ਨੇ ਅੱਜ ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ 31 ਜਨਵਰੀ...
ਭਾਰਤ-ਨਿਊਜ਼ੀਲੈਂਡ ਮੈਚ : 11.5 ਓਵਰਾਂ 'ਚ ਭਾਰਤ ਦੀਆਂ 50 ਦੌੜਾਂ ਪੂਰੀਆਂ
. . .  about 1 hour ago
ਗੜੇਮਾਰੀ ਕਾਰਨ ਸੰਦੌੜ 'ਚ ਹੋਈ ਭਾਰੀ ਤਬਾਹੀ, ਹਰ ਪਾਸੇ ਲੱਗੇ ਬਰਫ਼ ਦੇ ਢੇਰ
. . .  about 1 hour ago
ਪੰਜਾਬ 'ਚ ਸਿੱਖਿਆ ਸੰਸਥਾਵਾਂ ਅੰਦਰ ਤੇਜ਼ੀ ਨਾਲ ਫੈਲ ਰਿਹੈ ਨਸ਼ਿਆਂ ਦਾ ਕਾਰੋਬਾਰ- ਹਾਈਕੋਰਟ
. . .  about 1 hour ago
ਭਾਰਤ-ਨਿਊਜ਼ੀਲੈਂਡ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ, ਰੋਹਿਤ ਸ਼ਰਮਾ 11 ਦੌੜਾਂ ਬਣਾ ਕੇ ਆਊਟ
. . .  about 2 hours ago
ਮੋਦੀ ਨੇ ਲਾਲ ਕਿਲ੍ਹੇ 'ਚ ਬਣੇ 'ਯਾਦ-ਏ-ਜਲਿਆਂ' ਮਿਊਜ਼ੀਅਮ ਦਾ ਕੀਤਾ ਦੌਰਾ
. . .  about 2 hours ago
ਅਦਾਲਤ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਾਰਜਕਾਰਣੀ ਚੋਣਾਂ 'ਤੇ ਲੱਗੀ ਰੋਕ ਹਟਾਈ
. . .  about 2 hours ago
ਭਾਰਤ-ਨਿਊਜ਼ੀਲੈਂਡ ਮੈਚ : 9 ਓਵਰਾਂ ਤੋਂ ਬਾਅਦ ਭਾਰਤ 41/0
. . .  about 2 hours ago
ਲਾਲ ਕਿਲ੍ਹੇ 'ਚ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਮਿਊਜ਼ੀਅਮ ਦਾ ਕੀਤਾ ਉਦਘਾਟਨ
. . .  about 2 hours ago
ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਦਿੱਤੀ ਸ਼ਰਧਾਂਜਲੀ
. . .  about 3 hours ago
ਭਾਰਤ ਨਿਊਜ਼ੀਲੈਂਡ ਮੈਚ : 5 ਓਵਰਾਂ ਤੋਂ ਬਾਅਦ ਭਾਰਤ 13/0
. . .  about 3 hours ago
ਤੁਰਕੀ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 3 hours ago
ਦਰਦਨਾਕ ਹਾਦਸੇ ਵਿਚ ਧਾਗਾ ਫ਼ੈਕਟਰੀ ਦੀ ਮਹਿਲਾ ਵਰਕਰ ਦੀ ਮੌਤ ਤੇ 20 ਹੋਰ ਜ਼ਖਮੀ
. . .  about 3 hours ago
ਭਾਰਤ ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਦੀ ਟੀਮ 157 ਦੌੜਾਂ 'ਤੇ ਆਲ ਆਊਟ
. . .  about 3 hours ago
ਪੰਜਗਰਾਈਂ ਕਲਾਂ 'ਚ ਹੋਏ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ
. . .  about 4 hours ago
ਭਾਰਤ ਨਿਊਜ਼ੀਲੈਂਡ ਪਹਿਲਾ ਇਕ ਦਿਨਾਂ ਮੈਚ : ਨਿਊਜ਼ੀਲੈਂਡ ਦੇ 6 ਖਿਡਾਰੀ ਆਊਟ
. . .  about 4 hours ago
ਪੰਜਾਬ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੇਲਿਆਂ ਵਿਚ ਜ਼ਲੀਲ ਕਰ ਰਹੀ ਹੈ - ਚੀਮਾ
. . .  about 4 hours ago
ਭਾਰਤ ਨਿਊਜ਼ੀਲੈਂਡ ਪਹਿਲਾ ਵਨਡੇ : ਨਿਊਜ਼ੀਲੈਂਡ 27 ਓਵਰਾਂ ਮਗਰੋਂ 122/5 'ਤੇ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਬਿਜਲੀ ਠੀਕ ਕਰ ਰਹੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
. . .  1 day ago
ਕਾਂਗਰਸ ਲੋਕ ਸਭਾ ਚੋਣਾ ਵਿਚ ਪੰਜਾਬ ਅੰਦਰ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀ ਕਰੇਗੀ - ਭੱਠਲ
. . .  1 day ago
ਕਸਬਾ ਸੰਦੌੜ ਵਿਚ ਭਾਰੀ ਗੜੇਮਾਰੀ, ਸੜਕਾਂ 'ਤੇ ਵਿਛੀ ਚਿੱਟੀ ਚਾਦਰ
. . .  1 day ago
ਰਾਜਨਾਥ ਸਿੰਘ ਨੂੰ ਕਾਂਗਰਸੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ
. . .  1 day ago
ਨਿੱਜੀ ਤੌਰ 'ਤੇ ਪ੍ਰੈੱਸ ਵਾਰਤਾ 'ਚ ਸੀ ਸ਼ਾਮਲ - ਕਪਿਲ ਸਿੱਬਲ ਨੇ ਭਾਜਪਾ ਦੇ ਦੋਸ਼ਾਂ ਦਾ ਦਿੱਤਾ ਜਵਾਬ
. . .  1 day ago
ਨਵਾਂ ਸ਼ਹਿਰ ਨੇੜੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ
. . .  1 day ago
ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਦਾ ਹੋਇਆ ਅੰਤਿਮ ਸਸਕਾਰ
. . .  1 day ago
ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਕਰਤਾਰਪੁਰ ਲਾਂਘੇ 'ਤੇ ਰਾਜਨਾਥ ਨੇ ਦਿੱਤਾ ਅਹਿਮ ਬਿਆਨ
. . .  1 day ago
ਵਰੁਨ ਧਵਨ ਅਤੇ ਰੈਮੋ ਡਿਸੂਜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
. . .  1 day ago
ਮੀਂਹ ਪੈਣ ਕਾਰਣ ਮੌਜੂਦਾ ਪੰਚ ਦੇ ਕਮਰਿਆਂ ਦੀਆਂ ਡਿੱਗੀਆਂ ਛੱਤਾਂ, ਲੱਖਾਂ ਦਾ ਹੋਇਆ ਨੁਕਸਾਨ
. . .  1 day ago
ਰਾਜਨਾਥ ਸਿੰਘ ਨੇ ਅਟਾਰੀ ਸਰਹੱਦ ਵਿਖੇ ਬਣੀ ਦਰਸ਼ਕ ਗੈਲਰੀ ਦਾ ਕੀਤਾ ਉਦਘਾਟਨ
. . .  1 day ago
ਬਾਰਡਰ ਮੈਨੇਜਮੈਂਟ ਦੀ ਸਕੱਤਰ ਵੱਲੋਂ ਆਏ ਨੇਤਾਵਾਂ ਦਾ ਕੀਤਾ ਗਿਆ ਧੰਨਵਾਦ
. . .  1 day ago
ਭਾਰਤ ਅਤੇ ਹੋਰ ਦੇਸ਼ਾਂ ਦੇ ਕਰੂ ਮੈਂਬਰਾਂ ਨੂੰ ਲਿਜਾ ਰਹੇ ਜਹਾਜ਼ਾਂ ਨੂੰ ਲੱਗੀ ਅੱਗ, 14 ਦੀ ਮੌਤ
. . .  1 day ago
ਖ਼ਤਰਨਾਕ ਅਤੇ ਚੁਨੌਤੀ ਪੂਰਵਕ ਹੁੰਦਾ ਹੈ ਬੀ.ਐਸ.ਐਫ. ਦੇ ਜਵਾਨਾਂ ਦਾ ਕੰਮ - ਰਾਜਨਾਥ ਸਿੰਘ
. . .  1 day ago
ਰਾਜਨਾਥ ਸਿੰਘ ਨੇ ਬੀ.ਐਸ.ਐਫ. ਦੇ ਜਵਾਨਾਂ ਦੇ ਰਿਹਾਇਸ਼ੀ ਬਲਾਕ ਦਾ ਰੱਖਿਆ ਨੀਂਹ ਪੱਥਰ
. . .  1 day ago
ਅਟਾਰੀ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਅੰਮ੍ਰਿਤਸਰ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 10 ਮਾਘ ਸੰਮਤ 550
ਿਵਚਾਰ ਪ੍ਰਵਾਹ: ਅਜੋਕੀ ਰਾਜਨੀਤੀ ਅਸਲ ਵਿਚ ਮਨੁੱਖਾਂ ਦਾ ਨਹੀਂ ਸਗੋਂ ਸ਼ਕਤੀਆਂ ਦਾ ਸੰਘਰਸ਼ ਹੈ। -ਹੈਨਰੀ ਐਡਮ

ਪਹਿਲਾ ਸਫ਼ਾ

ਭਾਰਤ ਵਲੋਂ ਕਰਤਾਰਪੁਰ ਲਾਂਘੇ ਦੀ ਰੂਪ-ਰੇਖਾ ਲਈ ਪਾਕਿ ਨੂੰ 26 ਫਰਵਰੀ ਤੇ 7 ਮਾਰਚ ਨੂੰ ਗੱਲਬਾਤ ਦਾ ਸੱਦਾ

ਨਵੀਂ ਦਿੱਲੀ, 22 ਜਨਵਰੀ (ਏਜੰਸੀ)-ਕਰਤਾਰਪੁਰ ਲਾਂਘੇ ਸਬੰਧੀ ਬੀਤੇ ਦਿਨ ਪਾਕਿ ਵਲੋਂ ਭਾਰਤ ਸਰਕਾਰ ਨਾਲ ਸਾਂਝੇ ਕੀਤੇ ਖਰੜੇ ਤੋਂ ਬਾਅਦ ਅੱਜ ਭਾਰਤ ਨੇ ਵੀ ਪਾਕਿਸਤਾਨ ਨਾਲ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਤੱਕ ਬਣਾਏ ਜਾਣ ਵਾਲੇ ਪ੍ਰਸਤਾਵਿਤ ਲਾਂਘੇ ਨੂੰ ਜੋੜਨ ਵਾਲੇ ਬਿੰਦੂ (ਕਰਾਸਿੰਗ ਪੁਆਇੰਟ) ਲਈ ਤਾਲਮੇਲ ਕੀਤਾ ਹੈ ਤੇ ਅਗਲੀ ਰੂਪ-ਰੇਖਾ ਤੈਅ ਕਰਨ ਲਈ ਇਸਲਾਮਾਬਾਦ ਨੂੰ ਗੱਲਬਾਤ ਦੀ ਤਜਵੀਜ਼ ਭੇਜੀ | ਵਿਦੇਸ਼ ਮੰਤਰਾਲੇ ਅਨੁਸਾਰ ਭਾਰਤ ਨੇ ਇਸ ਸਬੰਧੀ ਦੋ ਤਰੀਕਾਂ ਦੀ ਤਜਵੀਜ਼ ਰੱਖੀ ਹੈ, ਜਿਸ ਤਹਿਤ 26 ਫਰਵਰੀ ਤੇ 7 ਮਾਰਚ 2019 ਨੂੰ ਪਾਕਿਸਤਾਨੀ ਵਫਦ ਨੂੰ ਭਾਰਤ ਆਉਣ ਦਾ ਪ੍ਰਸਤਾਵ ਦਿੱਤਾ ਗਿਆ ਹੈ ਤਾਂ ਜੋ ਭਾਰਤੀ ਯਾਤਰੀ ਕਰਤਾਰਪੁਰ ਸਾਹਿਬ ਵਿਖੇ ਗੁਰਦੁਆਰਾ ਸਾਹਿਬਦੇ ਦਰਸ਼ਨ ਕਰ  ਸਕਣ | ਇਸ ਤੋਂ ਪਹਿਲਾਂ ਬੀਤੇ ਦਿਨ ਪਾਕਿਸਤਾਨ ਨੇ ਲਾਂਘੇ ਸਬੰਧੀ ਰੂਪ-ਰੇਖਾ ਤਿਆਰ ਕਰਨ ਲਈ ਭਾਰਤ ਨੂੰ ਜਲਦ ਇਕ ਵਫਦ ਇਸਲਾਮਾਬਾਦ ਭੇਜਣ ਦਾ ਸੱਦਾ ਦਿੱਤਾ ਸੀ ਤਾਂ ਜੋ ਲਾਂਘੇ ਸਬੰਧੀ ਰੂਪ-ਰੇਖਾ 'ਤੇ ਗੱਲਬਾਤ ਕੀਤੀ ਜਾ ਸਕੇ | ਜ਼ਿਕਰਯੋਗ ਹੈ ਕਿ ਹਾਲੇ ਤੱਕ ਦੋਵਾਂ ਦੇਸ਼ਾਂ ਨੇ ਗੁਰਦੁਆਰਾ ਸਾਹਿਬ ਤੱਕ ਯਾਤਰੀਆਂ ਦੇ ਆਉਣ-ਜਾਣ ਸਬੰਧੀ ਕੋਈ ਰੂਪ-ਰੇਖਾ ਤਿਆਰ ਨਹੀਂ ਕੀਤੀ ਹੈ | ਇਸ ਸਬੰਧੀ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ 'ਚ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਭਾਰਤ 'ਚ ਪੰਜਾਬ ਸੂਬੇ ਦੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਦੇ ਨਾਰੋਵਾਲ 'ਚ ਸਥਿਤ ਗੁਰਦੁਆਰਾ ਦਰਬਾਰ ਸਹਿਬ ਕਰਤਾਰਪੁਰ ਤੱਕ ਲਾਂਘਾ ਉਸਾਰੇ ਜਾਣ ਦੀ ਚਿਰਾਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਾ ਕਰਨ ਦਾ ਫੈਸਲਾ ਭਾਰਤ ਸਰਕਾਰ ਨੇ 22 ਨਵੰਬਰ 2018 ਨੂੰ ਕੀਤਾ ਸੀ ਤੇ ਅੱਜ ਦਾ ਇਹ ਕਦਮ ਉਕਤ ਫੈਸਲੇ ਤਹਿਤ ਚੁੱਕਿਆ ਗਿਆ ਹੈ |

ਲਾਂਘਾ ਮਿੱਥੇ ਸਮੇਂ ਤੱਕ ਤਿਆਰ ਹੋ ਜਾਵੇਗਾ-ਰਾਜਨਾਥ

ਬੀ.ਐਸ.ਐਫ. ਜਵਾਨਾਂ ਲਈ ਰਿਹਾਇਸ਼ੀ ਕੁਆਰਟਰਾਂ ਦਾ ਰੱਖਿਆ ਨੀਂਹ-ਪੱਥਰ
ਅਟਾਰੀ ਸਰਹੱਦ 'ਤੇ ਨਵੀਂ ਉਸਾਰੀ ਦਰਸ਼ਕ ਗੈਲਰੀ ਦਾ ਉਦਘਾਟਨ
ਰੁਪਿੰਦਰਜੀਤ ਸਿੰਘ ਭਕਨਾ
ਅਟਾਰੀ, 22 ਜਨਵਰੀ-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਅੱਜ ਅਟਾਰੀ ਵਾਹਗਾ ਸਾਂਝੀ ਸਰਹੱਦੀ ਜਾਂਚ ਚੌਕੀ ਵਿਖੇ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰਾਮਨੀ) ਵਾਲੀ ਥਾਂ 'ਤੇ 32 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਅਤੇ 20 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਵਾਲੀ ਦਰਸ਼ਕ ਗੈਲਰੀ ਦਾ ਉਦਘਾਟਨ ਕਰਦਿਆਂ ਕਿਹਾ ਕਿ ਕਰਤਾਰਪੁਰ ਲਾਂਘਾ ਮਿੱਥੇ ਸਮੇਂ 'ਚ ਬਣ ਕੇ ਤਿਆਰ ਹੋ ਜਾਵੇਗਾ | ਇਸ ਤੋਂ ਇਲਾਵਾ ਉਨ੍ਹਾਂ ਵਲੋਂ ਸੰਗਠਿਤ ਜਾਂਚ ਚੌਕੀ ਅਟਾਰੀ 'ਚ ਬੀ. ਐਸ. ਐਫ਼. ਜਵਾਨਾਂ ਦੇ ਰਿਹਾਇਸ਼ੀ ਬਲਾਕ ਦਾ ਨੀਂਹ-ਪੱਥਰ ਰੱਖਿਆ ਗਿਆ ਅਤੇ ਬਣ ਕੇ ਤਿਆਰ ਹੋਏ ਕਾਰਗੋ ਸ਼ੈੱਡ ਤੇ ਓਪਨ ਕਾਰਗੋ ਅਤੇ ਕਲੋਜ਼ ਸਰਕਟ ਕੈਮਰੇ ਜਨਤਾ ਨੂੰ ਸਮਰਪਿਤ ਕੀਤੇ ਗਏ | ਕੇਂਦਰੀ ਗ੍ਰਹਿ ਮੰਤਰੀ ਨਾਲ ਸਿੱਖਿਆ ਮੰਤਰੀ ਪੰਜਾਬ ਓ. ਪੀ. ਸੋਨੀ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਵੀ ਸਮਾਗਮ 'ਚ ਸ਼ਿਰਕਤ ਕੀਤੀ | ਗ੍ਰਹਿ ਮੰਤਰੀ ਸਾਂਝੀ ਜਾਂਚ
ਚੌਕੀ ਅਟਾਰੀ ਸਰਹੱਦ 'ਤੇ ਪਹੰੁਚੇ, ਜਿੱਥੇ ਉਨ੍ਹਾਂ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਲਈ 32 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ 20 ਹਜ਼ਾਰ ਸੈਲਾਨੀਆਂ ਦੀ ਸਮਰੱਥਾ ਵਾਲੀ ਸ਼ਾਹੀ ਕਿਲ੍ਹੇ ਦੀ ਦਿੱਖ ਪੇਸ਼ ਕਰਦੀ ਦਰਸ਼ਕ ਗੈਲਰੀ ਦਾ ਉਦਘਾਟਨ ਕੀਤਾ | ਇੱਥੇ ਪਹੰੁਚਣ 'ਤੇ ਉਨ੍ਹਾਂ ਦਾ ਸਵਾਗਤ ਡੀ. ਆਈ. ਜੀ. ਜਤਿੰਦਰ ਸਿੰਘ ਉਬਰਾਏ ਵਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਕੀਤਾ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਬਣਨਾ ਚਾਹੀਦਾ ਹੈ ਇਸ ਦੇ ਸਿਹਰੇ ਦੀ ਕੋਈ ਗੱਲ ਨਹੀਂ ਕੋਈ ਵੀ ਲੈ ਲਵੇ ਉਹ ਇਸ ਸਿਆਸਤ 'ਚ ਨਹੀਂ ਪੈਣਾ ਚਾਹੰੁਦੇ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਵੇਰੇ ਹੀ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ ਲਈ ਜ਼ਿੰਮੇਵਾਰ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ | ਲਾਂਘਾ ਆਪਣੇ ਤੈਅ ਸਮੇਂ 'ਤੇ ਹੀ ਬਣੇਗਾ | ਆਈ. ਸੀ. ਪੀ. 'ਚ ਟਰੱਕ ਸਕੈਨਰ ਜੋ ਵੱਡੀ ਮੰਗ ਸੀ ਜਲਦ ਬਣ ਕੇ ਪੂਰਾ ਹੋ ਜਾਵੇਗਾ | ਇਸ ਮੌਕੇ ਡਾਇਰੈਕਟਰ ਜਨਰਲ ਬੀ.ਐਸ.ਐਫ਼. ਰਜਨੀ ਕਾਂਤ ਮਿਸ਼ਰਾ ਨੇ ਦੀ ਅਗਵਾਈ ਹੇਠ ਵਧੀਕ ਡੀ. ਜੀ. ਕਮਲ ਨੈਣ ਚੌਬੇ, ਆਈ. ਜੀ. ਮਹੀਪਾਲ ਸਿੰਘ, ਡੀ. ਆਈ. ਜੀ. ਉਬਰਾਏ ਅਤੇ ਕਮਾਡੈਂਟ ਝਾਅ ਵਲੋਂ ਰਾਜਨਾਥ ਸਿੰਘ, ਓ. ਪੀ. ਸੋਨੀ, ਸ਼ਵੇਤ ਮਲਿਕ ਅਤੇ ਕਮਾਂਡਿੰਗ ਅਫ਼ਸਰ ਕੇ. ਐਸ. ਬਰਾੜ ਨੂੰ ਦਰਬਾਰ ਸਾਹਿਬ ਦਾ ਮਾਡਲ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਉਪਰੰਤ ਸਾਂਝੀ ਜਾਂਚ ਚੌਕੀ ਅਟਾਰੀ ਪਹੰੁਚਣ 'ਤੇ ਰਾਜਨਾਥ ਸਿੰਘ ਨੂੰ ਬੀ. ਐਸ. ਐਫ਼. ਦੀ ਟੁਕੜੀ ਵਲੋਂ ਸਲਾਮੀ ਦਿੱਤੀ ਗਈ | ਇਸ ਮੌਕੇ ਉਨ੍ਹਾਂ ਵਲੋਂ ਬੀ. ਐਸ. ਐਫ਼. ਜਵਾਨਾਂ ਦੇ 25 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਰਿਹਾਇਸ਼ੀ ਕੁਆਰਟਰਾਂ ਦਾ ਨੀਂਹ-ਪੱਥਰ ਰੱਖਿਆ ਗਿਆ ਤੇ ਬਣਾਏ ਗਏ 1.5 ਲੱਖ ਸੁਕੇਅਰ ਫੁੱਟ ਉਨ ਕਾਰਗੋ, 50 ਹਜ਼ਾਰ ਸੁਕੇਅਰ ਫੁੱਟ ਕਾਰਗੋ ਸ਼ੈੱਡ ਨੂੰ ਜਨਤਾ ਨੂੰ ਸਮਰਪਿਤ ਕੀਤਾ | ਇਸ ਉਪਰੰਤ ਰੱਖੇ ਗਏ ਸਮਾਗਮ 'ਚ ਪਹੰੁਚਣ 'ਤੇ ਲੈਂਡ ਪੋਰਟ ਅਥਾਰਟੀ ਦੇ ਚੇਅਰਮੈਨ ਅਨਿਲ ਬਾਬਾ ਦੀ ਅਗਵਾਈ 'ਚ ਮੈਂਬਰ ਫਾਈਨਾਂਸ ਸੀ. ਵੀ. ਪ੍ਰਸ਼ਾਦ, ਡਾਇਰੈਕਟਰ ਪੀ. ਕੇ. ਮਿਸ਼ਰਾ ਅਤੇ ਮੈਨੇਜਰ ਆਈ. ਸੀ. ਪੀ. ਅਟਾਰੀ ਸੁਖਦੇਵ ਸਿੰਘ ਵਲੋਂ ਆਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤਿਆਂ ਅਤੇ ਸ਼ਾਲਾਂ ਨਾਲ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਬੋਲਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਸਾਂਝੀ ਜਾਂਚ ਚੌਕੀ, ਜੋ ਦੇਸ਼ ਦੀ ਪਹਿਲੀ ਸਾਂਝੀ ਚੌਕੀ ਸੀ, ਜੋ 2013 ਤੋਂ ਕੰਮ ਕਰ ਰਹੀ ਹੈ, ਇੱਥੇ ਕੰਮ ਵਧੀਆ ਤਰੀਕੇ ਨਾਲ ਹੋ ਰਿਹਾ ਹੈ, ਜਿਸ ਕਾਰਨ ਵਪਾਰ ਦਿਨ-ਬ-ਦਿਨ ਵਧਦਾ ਗਿਆ | ਉਨ੍ਹਾਂ ਕਿਹਾ ਕਿ ਅੱਜ ਇੱਥੇ ਜਵਾਨਾਂ ਲਈ ਜੋ ਬੜੇ ਚੁਣੌਤੀਪੂਰਨ ਤੇ ਔਖੇ ਹਾਲਾਤ 'ਚ ਕੰਮ ਕਰਦੇ ਹਨ ਲਈ ਰਿਹਾਇਸ਼ੀ ਇਮਾਰਤ ਦਾ ਨੀਂਹ-ਪੱਥਰ ਰੱਖਿਆ ਗਿਆ ਹੈ, ਜਿਸ ਨਾਲ ਜਵਾਨਾਂ ਨੂੰ ਹੌਸਲਾ ਹੋਵੇਗਾ ਕਿ ਉਨ੍ਹਾਂ ਦੇ ਪਰਿਵਾਰ ਸੁਰੱਖਿਅਤ ਹਨ | ਇਸ ਮੌਕੇ ਪੰਜਾਬ ਸਰਕਾਰ ਵਲੋਂ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਸਵਾਗਤ ਅਤੇ ਧੰਨਵਾਦ ਕਰਦਿਆਂ ਰਾਜਨਾਥ ਸਿੰਘ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵਲੋਂ ਆਈ. ਸੀ. ਪੀ. 'ਚ ਸਾਰੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਜਿੱਥੇ ਰਾਜਨਾਥ ਸਿੰਘ ਦਾ ਧੰਨਵਾਦ ਕੀਤਾ ਗਿਆ, ਉੱਥੇ ਹੀ ਵਪਾਰੀਆਂ ਨੂੰ ਵਧਾਈ ਦਿੱਤੀ ਗਈ | ਸਮਾਗਮ ਦੇ ਅੰਤ 'ਚ ਬਾਰਡਰ ਮੈਨੇਜਮੈਂਟ ਸਕੱਤਰ ਨਿਧੀ ਖਰੇ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਰਾਜਨਾਥ ਸਿੰਘ ਵਲੋਂ ਰੀਟਰੀਟ ਸੈਰਾਮਨੀ ਦਾ ਅਨੰਦ ਮਾਣਿਆ ਗਿਆ ਅਤੇ ਬੀ. ਐਸ. ਐਫ਼. ਦੇ ਜਵਾਨਾਂ ਦੇ ਹੌਸਲੇ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨਾਲ ਯਾਦਗਾਰੀ ਤਸਵੀਰ ਖਿਚਵਾਉਣ ਤੇ ਚਾਹ ਦਾ ਕੱਪ ਸਾਂਝਾ ਕਰਨ ਉਪਰੰਤ ਉਹ ਅੰਮਿ੍ਤਸਰ ਲਈ ਰਵਾਨਾ ਹੋ ਗਏ | ਇਸ ਮੌਕੇ ਬੀ. ਐਸ. ਐਫ਼. ਅਤੇ ਪੁਲਿਸ ਕਮਾਂਡੋਜ਼ ਦੀਆਂ ਵਿਸ਼ੇਸ਼ ਟੀਮਾਂ ਵਲੋਂ ਸਾਰੇ ਸਮਾਗਮ 'ਤੇ ਬਾਜ਼ ਅੱਖ ਰੱਖੀ ਗਈ |

ਪੰਜਾਬ ਅਤੇ ਹਰਿਆਣਾ 'ਚ ਭਾਰੀ ਮੀਂਹ

ਪਹਾੜਾਂ 'ਤੇ ਵਿਛੀ ਚਿੱਟੀ ਚਾਦਰ
• ਪਠਾਨਕੋਟ 'ਚ ਸਭ ਤੋਂ ਵੱਧ 94 ਮਿਲੀਮੀਟਰ ਬਾਰਿਸ਼
• ਕਣਕ ਲਈ ਵਰਦਾਨ, ਪੀਲੀ ਕੁੰਗੀ ਤੋਂ ਹੋਵੇਗਾ ਬਚਾਅ
ਰਾਮਬਣ 'ਚ ਬਰਫ਼ ਦੇ ਤੋਦੇ ਡਿੱਗਣ ਨਾਲ 2 ਮੌਤਾਂ
ਸ੍ਰੀਨਗਰ, 22 ਜਨਵਰੀ (ਮਨਜੀਤ ਸਿੰਘ)-ਜ਼ਿਲ੍ਹਾ ਜੰਮੂ ਦੇ ਰਾਮਬਣ ਇਲਾਕੇ 'ਚ ਬਰਫ਼ਾਨੀ ਤੋਦੇ ਦੇ ਹੇਠ ਦੱਬਣ ਕਾਰਨ ਬੱਚੀ ਸਮੇਤ 2 ਦੀ ਮੌਤ ਹੋ ਗਈ, ਜਦਕਿ 2 ਲਾਪਤਾ ਔਰਤਾਂ ਨੂੰ ਬਚਾਅ ਲਿਆ ਗਿਆ | ਸੂਤਰਾਂ ਅਨੁਸਾਰ ਰਾਮਬਣ ਦੇ ਕਾਵਾਨਾ ਇਲਾਕੇ ਦੇ ਤਰਾਈਗਾਮ ਪਿੰਡ 'ਚ ਦੁਪਹਿਰ 3 ਵਜੇ ਬਰਫ਼ ਦਾ ਤੋਦਾ ਡਿੱਗਣ ਕਾਰਨ ਰਫੀਕ ਅਹਿਮਦ (25) ਅਤੇ ਰਫੀਕਾ (12) ਦੀ ਮੌਕੇ 'ਤੇ ਮੌਤ ਹੋ ਗਈ ਤੇ 2 ਔਰਤਾਂ ਫਾਤਿਮਾ ਬੇਗਮ (30) ਅਤੇ ਤਾਜਾ ਬੇਗਮ (32) ਲਾਪਤਾ ਹੋ ਗਈਆਂ ਸਨ, ਜਿਨ੍ਹਾਂ ਨੂੰ ਪੁਲਿਸ ਨੇ ਬਚਾਅ ਲਿਆ | ਜ਼ਿਲ੍ਹਾ ਕਮਿਸ਼ਨਰ ਨੇ ਪੀੜਤ ਪਰਿਵਾਰਾਂ ਲਈ 4-4 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ |
ਕਈ ਉਡਾਣਾਂ ਦੇਰ ਨਾਲ ਹੋਈਆਂ ਰਵਾਨਾ ਕੁਲੂ ਤੇ ਚੰਡੀਗੜ੍ਹ ਉਡਾਣ ਰੱਦ
ਐੱਸ.ਏ.ਐੱਸ. ਨਗਰ, (ਕੇ.ਐੱਸ. ਰਾਣਾ)-ਖਰਾਬ ਮੌਸਮ ਦੇ ਚਲਦਿਆਂ ਅੱਜ ਮੁਹਾਲੀ ਵਿਚਲੇ ਕੌਮਾਂਤਰੀ ਹਵਾਈ ਅੱਡੇ ਚੰਡੀਗੜ੍ਹ ਤੋਂ ਕਈ ਉਡਾਣਾਂ ਦੇਰੀ ਨਾਲ ਰਵਾਨਾ ਹੋਈਆਂ, ਜਦਕਿ ਕੁਲੂ ਤੇ ਚੰਡੀਗੜ੍ਹ ਦੀ ਉਡਾਣ ਰੱਦ ਕਰ ਦਿੱਤੀ ਗਈ | ਹਵਾਈ ਅੱਡੇ ਦੇ ਪੀ.ਆਰ.ਓ. ਅਨੁਸਾਰ ਇੰਡੀਗੋ ਏਅਰਲਾਈਨਜ਼ ਦੀ ਬੈਂਗਲੁਰੂ ਜਾਣ ਵਾਲੀ ਉਡਾਣ ਤਿੰਨ ਘੰਟੇ ਲੇਟ ਰਵਾਨਾ ਹੋਈ | ਇਸੇ ਤਰ੍ਹਾਂ ਇੰਡੀਗੋ ਦੀਆਂ ਹੋਰ ਉਡਾਣਾਂ ਸਮੇਂ ਤੋਂ ਕਰੀਬ ਅੱਧਾ ਘੰਟਾ ਦੇਰੀ ਨਾਲ ਰਵਾਨਾ ਹੋਈਆਂ | ਉਨ੍ਹਾਂ ਦੱਸਿਆ ਕਿ ਏਅਰ ਇੰਡੀਆ ਦੀ ਉਡਾਣ ਨੰਬਰ-9 ਆਈ 832 ਜੋ ਕਿ ਸਾਢੇ ਚਾਰ ਘੰਟੇ ਲੇਟ ਤੇ ਉਡਾਣ ਨੰਬਰ-9 ਡਬਲਿਊ 656 ਤੇ 9 ਡਬਲਿਊ 3523 ਆਪਣੇ ਸਮੇਂ ਤੋਂ 45 ਮਿੰਟ ਲੇਟ ਰਵਾਨਾ ਹੋਈਆਂ | ਇਸੇ ਤਰ੍ਹਾਂ ਏਅਰ ਏਸ਼ੀਆ ਦੀ ਉਡਾਣ ਆਈ 5-1825 ਤੇ 1826 ਵੀ ਖਰਾਬ ਮੌਸਮ ਦੇ ਚਲਦੇ ਤਿੰਨ ਘੰਟੇ ਲੇਟ ਰਵਾਨਾ ਹੋਈਆਂ |
ਸੰਦੌੜ 'ਚ ਭਾਰੀ ਗੜੇਮਾਰੀ
ਸੰਦੌੜ, (ਗੁਰਪ੍ਰੀਤ ਸਿੰਘ ਚੀਮਾ)-ਕਸਬਾ ਸੰਦੌੜ 'ਚ ਅੱਜ ਸ਼ਾਮ ਹੁੰਦੇ ਸਾਰ ਹੀ ਲਗਾਤਾਰ ਹੋਈ ਭਾਰੀ ਗੜੇਮਾਰੀ ਅਤੇ ਤੇਜ਼ ਬਾਰਿਸ਼ ਨੇ ਜਨਜੀਵਨ ਠੱਪ ਕਰਕੇ ਰੱਖ ਦਿੱਤਾ | ਭਾਰੀ ਗੜੇਮਾਰੀ ਦੇ ਚਲਦਿਆਂ ਸੜਕਾਂ ਉੱਪਰ ਚਿੱਟੀ ਚਾਦਰ ਵਿਛ ਗਈ | ਹਰ ਪਾਸੇ ਗੜੇ ਹੀ ਗੜੇ ਨਜ਼ਰ ਆ ਰਹੇ ਸਨ | ਇੰਨੇ ਵੱਡੇ ਪੱਧਰ 'ਤੇ ਹੋਈ ਗੜੇਮਾਰੀ ਕਾਰਨ ਰਾਏਕੋਟ-ਮਲੇਰਕੋਟਲਾ ਮੁੱਖ ਮਾਰਗ 'ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਤੇ ਹਰ ਕੋਈ ਗੜੇਮਾਰੀ ਤੋਂ ਬਚਣ ਲਈ ਭੱਜ-ਨੱਠ ਕਰਦਾ ਦਿਖਾਈ ਦਿੱਤਾ | ਗੜੇਮਾਰੀ ਦੇ ਚਲਦਿਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਣ ਦਾ ਅਨੁਮਾਨ ਹੈ |

ਛੱਤ ਡਿੱਗੀ-ਬਜ਼ੁਰਗ ਔਰਤ ਦੀ ਮੌਤ

ਅਮਲੋਹ, (ਰਾਮ ਸ਼ਰਨ ਸੂਦ)-ਦੋ ਦਿਨ ਤੋਂ ਲਗਾਤਾਰ ਹੋ ਰਹੀ ਬਰਸਾਤ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਹਲਕਾ ਅਮਲੋਹ ਦੇ ਪਿੰਡ ਭੱਦਲਥੂਹਾ ਦੀ ਰਮਦਾਸੀਆ ਬਸਤੀ 'ਚ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਇਕ ਬਜ਼ੁਰਗ ਔਰਤ ਈਸ਼ਰ ਕੌਰ (80) ਦੀ ਮੌਤ ਹੋ ਗਈ, ਜਦੋਂਕਿ ਉਸ ਦਾ 18 ਸਾਲਾ ਪੋਤਰਾ ਮਨਪ੍ਰੀਤ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ | ਸੂਚਨਾ ਅਨੁਸਾਰ ਇਹ ਦੋਵੇਂ ਇਕ ਕਮਰੇ 'ਚ ਪਏ ਸਨ ਅਤੇ ਰਾਤ ਸਮੇਂ ਇਨ੍ਹਾਂ ਦੇ ਮਕਾਨ ਦੀ ਛੱਤ ਉੱਪਰ ਅਸਮਾਨੀ ਬਿਜਲੀ ਡਿੱਗ ਪਈ, ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ | ਮਿ੍ਤਕ ਈਸ਼ਰ ਕੌਰ ਦੇ ਪੋਤਰੇ ਮਨਪ੍ਰੀਤ ਸਿੰਘ ਨੂੰ ਸਿਵਲ ਹਸਪਤਾਲ ਅਮਲੋਹ 'ਚ ਦਾਖਲ ਕਰਵਾਇਆ ਗਿਆ ਹੈ |

'84 ਕਤਲੇਆਮ ਦੇ ਇਕ ਹੋਰ ਮਾਮਲੇ 'ਚ ਸੱਜਣ ਕੁਮਾਰ ਿਖ਼ਲਾਫ਼ ਪੇਸ਼ੀ ਵਾਰੰਟ

ਨਵੀਂ ਦਿੱਲੀ, 22 ਜਨਵਰੀ (ਉਪਮਾ ਡਾਗਾ ਪਾਰਥ)-ਅੱਜ ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਦੇ ਇਕ ਮਾਮਲੇ 'ਚ ਸਾਬਕਾ ਕਾਂਗਰਸੀ ਨੇਤਾ ਸੱਜਣ ਕੁਮਾਰ ਿਖ਼ਲਾਫ਼ 28 ਜਨਵਰੀ ਲਈ ਪੇਸ਼ੀ ਵਾਰੰਟ ਜਾਰੀ ਜਾਰੀ ਕੀਤੇ ਹਨ | ਜ਼ਿਲ੍ਹਾ ਜੱਜ ਪੂਨਮ ਏ. ਬਾਂਬਾ ਨੇ ਤਿਹਾੜ ਜੇਲ੍ਹ ਜਿਥੇ ਉਸ ਨੂੰ ਦੰਗਿਆਂ ਨਾਲ ਸਬੰਧਿਤ ਇਕ ਹੋਰ ਮਾਮਲੇ ਵਿਚ ਬੰਦ ਕੀਤਾ ਹੋਇਆ ਹੈ ਦੇ ਅਧਿਕਾਰੀਆਂ ਵਲੋਂ ਅੱਜ ਉਸ ਨੂੰ ਪੇਸ਼ ਨਾ ਕੀਤੇ ਜਾਣ ਪਿੱਛੋਂ ਵਾਰੰਟ ਜਾਰੀ ਕੀਤੇ | ਇਸ ਮਾਮਲੇ ਵਿਚ ਕੁਮਾਰ ਤੋਂ ਇਲਾਵਾ ਬ੍ਰਹਮਾਨੰਦ ਗੁਪਤਾ ਅਤੇ ਵੇਦ ਪ੍ਰਕਾਸ਼ ਸੁਲਤਾਨਪੁਰੀ ਇਲਾਕੇ ਵਿਚ ਸੁਰਜੀਤ ਸਿੰਘ ਦੇ ਕਤਲ ਦੇ ਦੋਸ਼ਾਂ 'ਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ | ਪਿਛਲੇ ਸਾਲ 16 ਨਵੰਬਰ ਨੂੰ ਗਵਾਹ ਚਮਕੌਰ ਨੇ ਅਦਾਲਤ ਸਾਹਮਣੇ ਸੱਜਣ ਕੁਮਾਰ ਦੀ ਇਕ ਦੋਸ਼ੀ ਵਜੋਂ ਪਛਾਣ ਕੀਤੀ ਸੀ, ਜਿਸ ਨੇ ਸਿੱਖਾਂ ਨੂੰ ਮਾਰਨ ਲਈ ਭੀੜ ਨੂੰ ਭੜਕਾਇਆ ਸੀ | ਕੌਰ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸ ਨੇ 1984 ਵਿਚ ਕੌਮੀ ਰਾਜਧਾਨੀ ਦੇ ਸੁਲਤਾਨਪੁਰੀ ਇਲਾਕੇ ਵਿਚ ਸੱਜਣ ਕੁਮਾਰ ਨੂੰ ਇਕ ਭੀੜ ਨੂੰ ਸੰਬੋਧਨ ਕਰਦਿਆਂ ਦੇਖਿਆ ਸੀ | ਉਨ੍ਹਾਂ ਦੱਸਿਆ ਸੀ ਕਿ ਅਗਲੀ ਸਵੇਰ ਉਸ ਦੇ ਪੁੱਤਰ ਅਤੇ ਪਿਤਾ ਦਾ ਕਤਲ ਕਰ ਦਿੱਤਾ ਸੀ | 17 ਦਸੰਬਰ ਨੂੰ ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਕਤਲੇਆਮ ਨਾਲ ਸਬੰਧਿਤ ਇਕ ਹੋਰ ਮਾਮਲੇ ਵਿਚ ਮੌਤ ਤਕ ਉਮਰ ਕੈਦ ਦੀ ਸਜ਼ਾ ਸੁਣਾਈ ਸੀ |

ਈ. ਵੀ. ਐਮ. ਵਿਵਾਦ

ਚੋਣ ਕਮਿਸ਼ਨ ਵਲੋਂ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ

ਨਵੀਂ ਦਿੱਲੀ, 22 ਜਨਵਰੀ (ਏਜੰਸੀ)-ਈ. ਵੀ. ਐਮ. 'ਤੇ ਉੱਠ ਵਿਵਾਦ ਨੂੰ ਵਧਦਾ ਦੇਖ ਹੁਣ ਚੋਣ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਪੱਤਰ ਲਿਖ ਕੇ ਪੂਰੇ ਮਾਮਲੇ 'ਚ ਐਫ. ਆਈ. ਆਰ. ਦਰਜ ਕਰਕੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ | ਚੋਣ ਕਮਿਸ਼ਨ ਨੇ ਕਿਹਾ ਕਿ ਲੰਡਨ 'ਚ ਸਈਅਦ ਸ਼ੂਜਾ ਵਲੋਂ ਕੀਤੇ ਗਏ ਦਾਅਵਿਆਂ ਦੀ ਜਾਂਚ ਕੀਤੀ ਜਾਵੇ | ਕਮਿਸ਼ਨ ਨੇ ਪੱਤਰ 'ਚ ਕਿਹਾ ਕਿ ਕੁਝ ਮੀਡੀਆ ਰਿਪੋਰਟਾਂ ਰਾਹੀ ਕਮਿਸ਼ਨ ਦੇ ਧਿਆਨ 'ਚ ਆਇਆ ਹੈ ਕਿ ਸਈਅਦ ਸ਼ੂਜਾ ਨੇ ਦਾਅਵਾ ਕੀਤਾ ਹੈ ਕਿ ਉਹ ਈ. ਵੀ. ਐਮ. ਡਿਜਾਈਨ ਟੀਮ ਦਾ ਮੈਂਬਰ ਸੀ ਅਤੇ ਉਹ ਭਾਰਤ 'ਚ ਵਰਤੀਆਂ ਜਾ ਰਹੀਆਂ ਈ. ਵੀ. ਐਮ. ਨੂੰ ਹੈਕ ਕਰ ਸਕਦਾ ਹੈ | ਚੋਣ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਪੂਰੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ |

ਸ਼ੋਪੀਆਂ ਮੁਕਾਬਲੇ 'ਚ ਆਈ.ਪੀ.ਐਸ. ਦੇ ਭਰਾ ਸਣੇ ਹਿਜ਼ਬੁਲ ਦੇ 3 ਅੱਤਵਾਦੀ ਹਲਾਕ

ਸ੍ਰੀਨਗਰ, 22 ਜਨਵਰੀ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅੱਜ ਹੋਏ ਮੁਕਾਬਲੇ 'ਚ ਇਕ ਆਈ.ਪੀ.ਐਸ. ਅਧਿਕਾਰੀ ਦੇ ਅੱਤਵਾਦੀ ਭਰਾ ਸਣੇ ਹਿਜ਼ਬੁਲ ਦੇ 3 ਅੱਤਵਾਦੀ ਮਾਰੇ ਗਏ ਤੇ ਫ਼ੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ, ਜਦਕਿ ਮੁਕਾਬਲੇ ਵਾਲੇ ਸਥਾਨ ਨੇੜੇ ਭੜਕੀ ਹਿੰਸਾ ਦੌਰਾਨ 4 ਫੋਟੋ ਪੱਤਰਕਾਰਾਂ ਤੇ 6 ਸੁਰੱਖਿਆ ਮੁਲਾਜ਼ਮਾਂ ਸਮੇਤ ਕਈ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ | ਬੀਤੇ 24 ਘੰਟਿਆਂ ਦੌਰਾਨ 6 ਅੱਤਵਾਦੀਆਂ ਦੇ ਮਾਰੇ ਜਾਣ ਨੂੰ ਸੁਰੱਖਿਆ ਬਲਾਂ ਦੀ ਵਡੀ ਸਫ਼ਲਤਾ ਮੰਨਿਆ ਜਾ ਰਿਹਾ ਹੈ | ਸੂਤਰਾਂ ਅਨੁਸਾਰ ਸ਼ੋਪੀਆਂ ਦੇ ਜ਼ੇਨਾਪੋਰਾ ਇਲਾਕੇ ਦੇ ਹਫਸ਼ਿਰਮਾਲ ਪਿੰਡ 'ਚ 44 ਆਰ.ਆਰ ਪੈਰਾ ਕਮਾਂਡੋ ਦਸਤੇ, ਪੁਲਿਸ ਤੇ ਸੀ.ਆਰ.ਪੀ.ਐਫ. ਵਲੋਂ ਅੱਜ ਸਵੇਰੇ ਅੱਤਵਾਦੀਆਂ ਦੇ ਪਿੰਡ 'ਚ ਲੁਕੇ ਹੋਣ ਦੀ ਪੱਕੀ ਸੂਚਨਾ ਮਿਲਣ 'ਤੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ | ਇਸ ਦੌਰਾਨ ਜਦੋਂ ਸੁਰੱਖਿਆ ਬਲ ਇਕ ਮੇਵਾ ਬਾਗ ਵੱਲ ਵਧੇ ਤਾਂ ਉਥੇ ਲੁਕੇ ਅੱਤਵਾਦੀਆਂ ਨੇ ਫਰਾਰ ਹੋਣ ਦੀ ਕੋਸ਼ਿਸ਼ ਕਰਦਿਆਂ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ 'ਚ ਫ਼ੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ ਅਤੇ ਜਵਾਬੀ ਕਾਰਵਾਈ 'ਚ 2 ਅੱਤਵਾਦੀ ਮਾਰੇ ਪਰ ਤੀਜਾ ਅੱਤਵਾਦੀ ਮਕਾਨ 'ਚੋਂ ਲਗਾਤਾਰ ਗੋਲੀਬਾਰੀ ਕਰਦਾ ਰਿਹਾ | ਅਖੀਰ ਫ਼ੌਜ ਨੇ ਉਸ ਮਕਾਨ ਨੂੰ ਉਡਾ ਕੇ ਤੀਜੇ ਅੱਤਵਾਦੀ ਨੂੰ ਵੀ ਮਾਰ ਸੁੱਟਿਆ | ਪੁਲਿਸ ਨੇ ਤਲਾਸ਼ੀ ਦੌਰਾਨ 3 ਅੱਤਵਾਦੀਆਂ ਦੀਆਂ ਲਾਸ਼ਾਂ ਕੋਲੋਂ ਰਾਈਫਲਾਂ ਸਮੇਤ ਭਾਰੀ ਅਸਲ੍ਹਾ ਬਰਾਮਦ ਕੀਤਾ | ਮਾਰੇ ਗਏ ਅੱਤਵਾਦੀਆਂ ਦੀ ਪਛਾਣ ਡਾ. ਸ਼ਮਸ ਉਲ ਹੱਕ ਮੈਂਗੂ ਵਾਸੀ ਪਿੰਡ ਦੜਗਡ ਸ਼ੋਪੀਆ ਵਜੋਂ ਹੋਈ ਹੈ ਉਹ ਇਸ ਵੇਲੇ ਉੱਤਰ-ਪੂਰਬ 'ਚ ਤਾਇਨਾਤ ਇਕ ਆਈ.ਪੀ.ਐਸ. ਅਧਿਕਾਰੀ ਦਾ ਭਰਾ ਹੈ ਅਤੇ ਸ਼ਮਸ ਸ੍ਰੀਨਗਰ ਨੇੜੇ ਜ਼ਕੂਰਾ ਵਿਖੇ (ਬੀ.ਯੂ.ਐਮ.ਐਚ.) ਬੈਚਲਰਸ ਆਫ ਯੂਨਾਨੀ ਮੈਡੀਸਨ ਅਤੇ ਸਰਜਰੀ ਦੀ ਪੜ੍ਹਾਈ ਕਰ ਰਿਹਾ ਸੀ | ਉਹ 22 ਮਈ, 2017 ਨੂੰ ਲਾਪਤਾ ਹੋਣ ਦੇ ਬਾਅਦ ਹਿਜ਼ਬੁਲ 'ਚ ਸ਼ਾਮਿਲ ਹੋ ਗਿਆ ਸੀ ਅਤੇ ਅੱਤਵਾਦੀ ਸਫਾ 'ਚ ਉਹ ਬੁਰਾਨ ਸਾਨੀ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ | ਦੂਜੇ ਅੱਤਵਾਦੀਆਂ ਦੀ ਪਛਾਣ ਸ਼ੋਇਬ ਅਹਿਮਦ ਸ਼ਾਹ ਵਾਸੀ ਹਫਸ਼ਿਰਮਾਲ ਅਤੇ ਆਮਿਰ ਅਹਿਮਦ ਭੱਟ ਵਾਸੀ ਆਬੂ ਹੋਜ਼ੇਬ ਵਾਸੀ ਚੜਪੋਰਾ ਸ਼ੋਪੀਆਂ ਵਜੋ ਹੋਈ ਹੈ | ਮੁਕਾਬਲਾ ਸ਼ੁਰੂ ਹੋਣ ਦੇ ਨਾਲ ਹੀ ਸ਼ੋਪੀਆਂ ਦੇ ਆਸ-ਪਾਸ ਦੇ ਇਲਾਕੇ 'ਚ ਪ੍ਰਦਰਸ਼ਨ ਭੜਕ ਉਠੇ, ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ 'ਤੇ ਪਥਰਾਅ ਕੀਤਾ, ਜਿਸ ਨੂੰ ਖਿੰਡਾਉਣ ਦੇ ਲਈ ਸੁਰੱਖਿਆ ਬਲਾਂ ਨੇ ਅੱਥਰੂ ਗੈਸ ਦੇ ਗੋਲੇ ਤੇ ਪੈਲਟ ਛਰੇ ਵਰਸਾਏ ਜਿਸ 'ਚ 4 ਫੋਟੋ ਪੱਤਰਕਾਰ, 6 ਸੁਰੱਖਿਆ ਜਵਾਨਾਂ ਸਮੇਤ 11 ਲੋਕ ਜ਼ਖਮੀ ਹੋ ਗਏ | ਪੁਲਿਸ ਮੁਤਾਬਿਕ ਇਲਾਕੇ 'ਚ ਪ੍ਰਦਰਸ਼ਨਾਂ ਦਾ ਸਿਲਸਿਲਾ ਦੇਰ ਸ਼ਾਮ ਤਕ ਜਾਰੀ ਰਿਹਾ | ਇਧਰ ਪੀ.ਡੀ.ਪੀ.ਤੇ ਕਾਂਗਰਸੀ ਨੇਤਾਵਾਂ ਅਤੇ ਕਸ਼ਮੀਰ ਪ੍ਰੈੱਸ ਕਲੱਬ ਨੇ ਫੋਟੋ ਪੱਤਰਕਾਰਾਂ 'ਤੇ ਹਮਲੇ ਦੀ ਨਿਖੇਧੀ ਕਰਦਿਆਂ ਜ਼ਖ਼ਮੀ ਪੱਤਰਕਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ |

ਚਿਪ ਆਧਾਰਿਤ ਈ-ਪਾਸਪੋਰਟ ਜਾਰੀ ਕੀਤੇ ਜਾਣਗੇ-ਮੋਦੀ

ਵਾਰਾਨਸੀ, 22 ਜਨਵਰੀ (ਏਜੰਸੀ)-ਭਾਰਤੀ ਨਾਗਰਿਕਾਂ ਨੂੰ ਨੇੜਲੇ ਭਵਿੱਖ ਵਿਚ ਚਿਪ ਆਧਾਰਿਤ ਈ-ਪਾਸਪੋਰਟ ਜਾਰੀ ਕੀਤੇ ਜਾਣਗੇ | ਇਕ ਕੇਂਦਰੀਕ੍ਰਿਤ ਪਾਸਪੋਰਟ ਪ੍ਰਣਾਲੀ ਤਹਿਤ ਇਸ ਤਰ੍ਹਾਂ ਦੇ ਪਾਸਪੋਰਟ ਜਾਰੀ ਕਰਨ ਲਈ ਕੰਮ ਚੱਲ ਰਿਹਾ ਹੈ | ਪ੍ਰਵਾਸੀ ਭਾਰਤੀ ਕਾਨਫ਼ਰੰਸ ...

ਪੂਰੀ ਖ਼ਬਰ »

ਗੰਗਾ ਸਫ਼ਾਈ ਲਈ ਪ੍ਰਧਾਨ ਮੰਤਰੀ ਮੋਦੀ ਦੇ ਤੋਹਫ਼ਿਆਂ ਦੀ ਕੀਤੀ ਜਾਵੇਗੀ ਨਿਲਾਮੀ

ਨਵੀਂ ਦਿੱਲੀ, 22 ਜਨਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਭਰ ਤੋਂ ਹਾਸਲ ਹੋਏ ਤਕਰੀਬਨ 1900 ਤੋਹਫ਼ਿਆਂ ਨੂੰ ਨਿਲਾਮ ਕੀਤਾ ਜਾਵੇਗਾ ਅਤੇ ਇਸ ਤੋਂ ਹਾਸਲ ਹੋਈ ਰਕਮ ਨੂੰ ਗੰਗਾ ਸਫ਼ਾਈ ਦੇ ਪ੍ਰਾਜੈਕਟ 'ਚ ਲਾਇਆ ਜਾਵੇਗਾ | ਸੱਭਿਆਚਾਰ ਬਾਰੇ ...

ਪੂਰੀ ਖ਼ਬਰ »

26 ਬੱਚੇ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ

ਨਵੀਂ ਦਿੱਲੀ, 22 ਜਨਵਰੀ (ਏਜੰਸੀ)-ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੰਗਲਵਾਰ ਨੂੰ ਖੋਜ ਕਾਰਜ, ਸਿੱਖਿਆ, ਖੇਡ, ਕਲਾ ਤੇ ਸੰਸਕ੍ਰਿਤੀ, ਸਮਾਜ ਸੇਵਾ ਅਤੇ ਬਹਾਦਰੀ ਲਈ 26 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2019 ਪ੍ਰਦਾਨ ਕੀਤੇ | ਰਾਸ਼ਟਰਪਤੀ ਭਵਨ 'ਚ ...

ਪੂਰੀ ਖ਼ਬਰ »

ਗਣਤੰਤਰ ਦਿਵਸ ਸਬੰਧੀ ਫੁੱਲ ਡਰੈੱਸ ਰਿਹਰਸਲ ਅੱਜ

ਨਵੀਂ ਦਿੱਲੀ, 22 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਗਣਤੰਤਰ ਦਿਵਸ ਸਬੰਧੀ ਤਿਆਰੀਆਂ ਅੰਤਿਮ ਪੜਾਅ 'ਤੇ ਹਨ ਅਤੇ ਅੱਜ 23 ਜਨਵਰੀ ਨੂੰ ਰਾਜਪਥ ਤੋਂ ਫੁੱਲ ਡਰੈੱਸ ਰਿਹਰਸਲ ਤਹਿਤ ਪਰੇਡ ਹੋਵੇਗੀ, ਜੋ ਕਿ ਲਾਲ ਕਿਲ੍ਹੇ ਤੱਕ ਜਾਵੇਗੀ | ਇਸ ਪਰੇਡ ਨੂੰ ਵੇਖਦੇ ਹੋਏ ਕਈ ...

ਪੂਰੀ ਖ਼ਬਰ »

ਮੀ-ਟੂ ਵਿਵਾਦ

ਐਮ.ਜੇ. ਅਕਬਰ ਸਬੰਧੀ 29 ਨੂੰ ਫ਼ੈਸਲਾ ਸੁਣਾਏਗੀ ਅਦਾਲਤ

ਨਵੀਂ ਦਿੱਲੀ, 22 ਜਨਵਰੀ (ਏਜੰਸੀ)-ਦਿੱਲੀ ਦੀ ਇਕ ਅਦਾਲਤ ਨੇ ਪੱਤਰਕਾਰ ਪਿ੍ਆ ਰਮਾਨੀ ਿਖ਼ਲਾਫ਼ ਦਾਇਰ ਕੀਤੀ ਸਾਬਕਾ ਕੇਂਦਰੀ ਮੰਤਰੀ ਐਮ.ਜੇ. ਅਕਬਰ ਦੀ ਮਾਨਹਾਨੀ ਪਟੀਸ਼ਨ 'ਤੇ ਮੰਗਲਵਾਰ ਨੂੰ ਸੁਣਵਾਈ ਕਰਦੇ ਹੋਏ ਫ਼ੈਸਲਾ ਰਾਖਵਾਂ ਰੱਖ ਲਿਆ ਹੈ | ਅਦਾਲਤ ਨੇ ਕਿਹਾ ਕਿ 29 ...

ਪੂਰੀ ਖ਼ਬਰ »

ਬਦਲ ਸਕਦੀ ਹੈ ਵਿੱਤੀ ਸਾਲ ਦੀ ਪਰੰਪਰਾ, ਹੁਣ ਜਨਵਰੀ ਤੋਂ ਦਸੰਬਰ ਤੱਕ ਹੋਵੇਗਾ ਨਵਾਂ ਵਿੱਤੀ ਵਰ੍ਹਾ

ਨਵੀਂ ਦਿੱਲੀ, 22 ਜਨਵਰੀ (ਏਜੰਸੀ)-ਮੌਜੂਦਾ ਸਰਕਾਰ ਵਿੱਤੀ ਸਾਲ ਦੀ ਪਰੰਪਰਾ ਨੂੰ ਬਦਲ ਸਕਦੀ ਹੈ | ਜੇਕਰ ਅਜਿਹਾ ਹੋਇਆ ਤਾਂ ਵਿੱਤੀ ਸਾਲ ਸ਼ੁਰੂ ਹੋਣ ਦੀ ਤਰੀਕ ਹੀ ਬਦਲ ਜਾਵੇਗੀ | ਸੂਤਰਾਂ ਅਨੁਸਾਰ ਬਦਲਾਅ ਦੇ ਬਾਅਦ ਵਿੱਤੀ ਸਾਲ ਦੀ ਸ਼ੁਰੂਆਤ ਜਨਵਰੀ ਮਹੀਨੇ ਤੋਂ ਹੋਵੇਗੀ ...

ਪੂਰੀ ਖ਼ਬਰ »

ਨਾਗਰਿਕਤਾ ਸੋਧ ਬਿੱਲ ਪਾਸ ਕੀਤੇ ਜਾਣ ਦੇ ਬਾਅਦ ਸੂਬਾ ਸਰਕਾਰ ਦੀ ਸਹਿਮਤੀ ਬਿਨਾਂ ਭਾਰਤੀ ਨਾਗਰਿਕਤਾ ਨਹੀਂ ਦਿੱਤੀ ਜਾਵੇਗੀ-ਗ੍ਰਹਿ ਮੰਤਰਾਲਾ

ਨਵੀਂ ਦਿੱਲੀ, 22 ਜਨਵਰੀ (ਏਜੰਸੀ)-ਗ੍ਰਹਿ ਮੰਤਰਾਲੇ ਨੇ ਅੱਜ ਕਿਹਾ ਕਿ ਨਾਗਰਿਕਤਾ (ਸੋਧ) ਬਿੱਲ ਪਾਸ ਹੋਣ ਤੋਂ ਬਾਅਦ ਕਿਸੇ ਵੀ ਵਿਦੇਸ਼ੀ ਨੂੰ ਸੂਬਾ ਸਰਕਾਰਾਂ ਦੀ ਸਹਿਮਤੀ ਦੇ ਬਿਨਾਂ ਭਾਰਤੀ ਨਾਗਰਿਕਤਾ ਨਹੀਂ ਦਿੱਤੀ ਜਾਵੇਗੀ | ਮੰਤਰਾਲੇ ਦੇ ਬੁਲਾਰੇ ਅਸ਼ੋਕ ਪ੍ਰਸਾਦ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX