ਤਾਜਾ ਖ਼ਬਰਾਂ


ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  3 minutes ago
ਨਵੀਂ ਦਿੱਲੀ, 18 ਜੂਨ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਵਿਸ਼ੇਸ਼ ਮੁਲਾਕਾਤ ਦੌਰਾਨ ਪੰਜਾਬ ਨਾਲ ਸੰਬੰਧਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਕੋਲੋਂ ਸਰਹੱਦੀ ਖੇਤਰਾਂ...
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਰਧਾ ਨਾਲ ਮਨਾਈ ਜਾ ਰਹੀ ਹੈ ਪੰਚਮੀ
. . .  39 minutes ago
ਪਟਿਆਲਾ, 18 ਜੂਨ- ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਪੰਚਮੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਿਹਾ ਹੈ। ਗੁਰੂ ਘਰ ਕਵੀ ਦਰਬਾਰ, ਕੀਰਤਨ ਸਮਾਗਮ ਅਤੇ ਢਾਡੀ ਜਥੇ ਗੁਰਦੁਆਰਾ ਸਾਹਿਬ 'ਚ ਪਹੁੰਚੀਆਂ ਹੋਈਆਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ...
ਸ਼ਿਵਸੈਨਾ ਨੇ ਵੀ ਦਿੱਤਾ ਕੇਜਰੀਵਾਲ ਨੂੰ ਸਮਰਥਨ
. . .  56 minutes ago
ਨਵੀਂ ਦਿੱਲੀ, 18 ਜੂਨ- ਆਪਣੀਆਂ ਮੰਗਾਂ ਨੂੰ ਲੈ ਕੇ ਉਪ ਰਾਜਪਾਲ ਅਨਿਲ ਬੈਜਲ ਦੇ ਘਰ ਧਰਨੇ 'ਤੇ ਬੈਠੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੁਣ ਮਹਾਰਾਸ਼ਟਰ 'ਚ ਭਾਜਪਾ ਦੀ ਸਹਿਯੋਗੀ ਸ਼ਿਵਸੈਨਾ ਨੇ ਵੀ ਸਮਰਥਨ ਦਿੱਤਾ ਹੈ...
ਮੰਗੋਲੀਆ ਜਾਣਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  about 1 hour ago
ਨਵੀਂ ਦਿੱਲੀ, 18 ਜੂਨ- ਗ੍ਰਹਿ ਮੰਤਰੀ ਰਾਜਨਾਥ ਸਿੰਘ ਆਉਣ ਵਾਲੀ 21 ਜੂਨ ਨੂੰ ਮੰਗੋਲੀਆ ਜਾਣਗੇ। ਉਨ੍ਹਾਂ ਦਾ ਇਹ ਦੌਰਾ 24 ਜੂਨ ਤੱਕ ਹੋਵੇਗਾ...
ਚੀਨ ਨੇ ਕਿਹਾ- ਅਸੀਂ ਡੋਕਲਾਮ ਵਰਗੀ ਹੋਰ ਘਟਨਾ ਨਹੀਂ ਬਰਦਾਸ਼ਤ ਕਰ ਸਕਦੇ
. . .  about 1 hour ago
ਨਵੀਂ ਦਿੱਲੀ, 18 ਜੂਨ- ਭਾਰਤ ਨਾਲ ਰਿਸ਼ਤਿਆਂ ਨੂੰ ਸੁਧਾਰਨ ਦੀ ਦਿਸ਼ਾ 'ਚ ਇੱਕ ਕਦਮ ਵਧਾਉਂਦਿਆਂ ਚੀਨ ਦੇ ਰਾਜਦੂਤ ਲੁਓ ਝਾਓਹੁਈ ਦਾ ਕਹਿਣਾ ਹੈ ਕਿ ਫਿਰ ਤੋਂ ਡੋਕਲਾਮ ਵਰਗੀ ਘਟਨਾ ਨਹੀਂ ਹੋਵੇਗੀ। ਨਵੀਂ ਦਿੱਲੀ 'ਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਬੋਲਦਿਆਂ ਚੀਨੀ...
ਇਵਾਨ ਡੁਕ ਬਣੇ ਕੋਲੰਬੀਆ ਦੇ ਨਵੇਂ ਰਾਸ਼ਟਰਪਤੀ
. . .  about 1 hour ago
ਬੋਗੋਟਾ, 18 ਜੂਨ- ਕੋਲੰਬੀਆ 'ਚ ਡੈਮੋਕ੍ਰੇਟਿਕ ਸੈਂਟਰ ਪਾਰਟੀ ਦੇ ਨੇਤਾ ਇਵਾਨ ਡੁਕ ਸੋਮਵਾਰ ਨੂੰ ਦੇਸ਼ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ। ਇੱਕ ਮੀਡੀਆ ਰਿਪੋਰਟ ਮੁਤਾਬਕ ਡੁਕ ਨੂੰ ਐਤਵਾਰ ਨੂੰ 1.03 ਕਰੋੜ ਭਾਵ ਕਿ 53.98 ਫੀਸਦੀ ਵੋਟਾਂ ਮਿਲੀਆਂ, ਜਦੋਂਕਿ ਉਨ੍ਹਾਂ ਨੇ ਵਿਰੋਧੀ...
ਸੀਰੀਆ 'ਚ ਫੌਜੀ ਟਿਕਾਣਿਆਂ 'ਤੇ ਹਵਾਈ ਹਮਲੇ
. . .  about 1 hour ago
ਦਮਿਸ਼ਕ, 18 ਜੂਨ- ਅਮਰੀਕਾ ਦੀ ਅਗਵਾਈ 'ਚ ਐਤਵਾਰ ਨੂੰ ਸੀਰੀਆ ਦੇ ਪੂਰਬੀ ਡੇਰ ਅਲ-ਜੌਰ ਸੂਬੇ 'ਚ ਫੌਜੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਗਏ। ਸਥਾਨਕ ਮੀਡੀਆ ਮੁਤਾਬਕ ਅਮਰੀਕਾ ਦੀ ਅਗਵਾਈ 'ਚ ਗਠਜੋੜ ਹਮਲਿਆਂ 'ਚ ਡੇਰ-ਅਲ-ਜੌਰ ਸੂਬੇ ਦੇ ਹਿਰੀ 'ਚ...
ਅੱਠ ਮਾਓਵਾਦੀਆਂ ਨੇ ਕੀਤਾ ਆਤਮ ਸਮਰਪਣ
. . .  about 2 hours ago
ਰਾਏਪੁਰ, 18 ਜੂਨ - ਛੱਤੀਸਗੜ੍ਹ ਦੇ ਜਗਦਲਪੁਰ 'ਚ ਅੱਠ ਮਾਓਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐਫ.) ਦੇ 80 ਵੀਂ ਬਟਾਲੀਅਨ ਅੱਗੇ ਆਤਮ ਸਮਰਪਣ ਕੀਤਾ...
ਅਮਰਨਾਥ ਯਾਤਰਾ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ- ਐਸ. ਪੀ. ਵੈਦ
. . .  about 1 hour ago
ਸ੍ਰੀਨਗਰ, 18 ਜੂਨ- ਅਮਰਨਾਥ ਯਾਤਰਾ 'ਤੇ ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਐਸ. ਪੀ. ਵੈਦ ਦਾ ਕਹਿਣਾ ਹੈ ਕਿ ਅਮਰਨਾਥ ਯਾਤਰਾ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਉਹ ਸਾਰੇ ਭਗਤਾਂ ਨੂੰ ਬਿਨਾਂ ਕਿਸੇ ਡਰ ਦੇ ਅਮਰਨਾਥ ਯਾਤਰਾ 'ਤੇ...
ਫ਼ੌਜ ਮੁਖੀ ਨੇ ਕੀਤੀ ਸ਼ਹੀਦ ਔਰੰਗਜ਼ੇਬ ਦੇ ਪਰਿਵਾਰ ਨਾਲ ਮੁਲਾਕਾਤ
. . .  about 2 hours ago
ਸ੍ਰੀਨਗਰ, 18 ਜੂਨ - ਫ਼ੌਜ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਪੂੰਛ 'ਚ ਸ਼ਹੀਦ ਹੋਏ ਜਵਾਨ ਔਰੰਗਜ਼ੇਬ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਦੱਸ ਦੇਈਏ ਕਿ ਅੱਤਵਾਦੀਆਂ ਨੇ ਔਰੰਗਜ਼ੇਬ ਨੂੰ ਪੁਲਵਾਮਾ ਤੋਂ ਅਗਵਾ ਕਰ ਲਿਆ...
ਦਿੱਲੀ ਹਾਈਕੋਰਟ ਨੇ ਕੇਜਰੀਵਾਲ ਦੇ ਧਰਨੇ 'ਤੇ ਚੁੱਕੇ ਸਵਾਲ
. . .  about 2 hours ago
ਨਵੀਂ ਦਿੱਲੀ, 18 ਜੂਨ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਰਾਜਪਾਲ ਅਨਿਲ ਬੈਜਲ ਦੀ ਲੜਾਈ ਹੁਣ ਅਦਾਲਤ 'ਚ ਪਹੁੰਚ ਚੁੱਕੀ ਹੈ। ਅੱਜ ਦਿੱਲੀ ਹਾਈਕੋਰਟ ਨੇ ਜਨਤਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕੇਜਰੀਵਾਲ ਦੇ ਧਰਨੇ 'ਤੇ ਸਖ਼ਤ ਟਿੱਪਣੀ...
ਦਿੱਲੀ 'ਚ ਦੋ ਗਿਰੋਹਾਂ ਵਿਚਕਾਰ ਹੋਈ ਮੁੱਠਭੇੜ 'ਚ 3 ਹਲਾਕ ਅਤੇ 5 ਜ਼ਖਮੀ
. . .  52 minutes ago
ਨਵੀਂ ਦਿੱਲੀ,18 ਜੂਨ - ਦਿੱਲੀ ਦੇ ਬੁਰਰੀ ਵਿਚ ਗੋਗੀ ਗੈਂਗ ਅਤੇ ਟਿੱਲੂ ਗੈਂਗ ਦੇ ਮੈਂਬਰਾਂ ਦੇ ਵਿਚਕਾਰ ਹੋਈ ਮੁੱਠਭੇੜ '3 ਹਲਾਕ ਅਤੇ 5 ਜ਼ਖਮੀ ਹੋਏ...
ਕੇਜਰੀਵਾਲ ਦੀ ਹੜਤਾਲ ਖ਼ਤਮ ਕਰਾਉਣ ਲਈ ਹਾਈਕੋਰਟ ਪਹੁੰਚੇ ਵਿਜੇਂਦਰ ਗੁਪਤਾ
. . .  about 3 hours ago
ਨਵੀਂ ਦਿੱਲੀ, 18 ਜੂਨ- ਭਾਜਪਾ ਦੇ ਵਿਧਾਇਕ ਵਿਜੇਂਦਰ ਗੁਪਤਾ ਨੇ ਦਿੱਲੀ ਹਾਈਕੋਰਟ ਅੱਗੇ ਬੇਨਤੀ ਕੀਤੀ ਹੈ ਕਿ ਅਦਾਲਤ ਵਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੜਤਾਲ ਖ਼ਤਮ ਕਰਨ ਦਾ ਹੁਕਮ ਦਿੱਤਾ ਜਾਵੇ...
ਜੰਮੂ-ਕਸ਼ਮੀਰ : ਸੁਰੱਖਿਆ ਬਲਾਂ ਨਾਲ ਮੁਠਭੇੜ 'ਚ ਚਾਰ ਅੱਤਵਾਦੀ ਢੇਰ
. . .  about 2 hours ago
ਸ੍ਰੀਨਗਰ, 18 ਜੂਨ- ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਨਾਲ ਹੋਈ ਮੁਠਭੇੜ 'ਚ ਚਾਰ ਅੱਤਵਾਦੀ ਮਾਰੇ ਗਏ ਹਨ। ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਅਜੇ ਵੀ ਜਾਰੀ ਹੈ...
ਘੱਗਰ ਦਰਿਆ 'ਚੋਂ ਮਿਲੀ ਵਿਅਕਤੀ ਦੀ ਲਾਸ਼
. . .  about 3 hours ago
ਡੇਰਾਬੱਸੀ, 18 ਜੂਨ (ਸ਼ਾਮ ਸਿੰਘ ਸੰਧ, ਪੱਤਰ ਪ੍ਰੇਰਕ)- ਡੇਰਾਬੱਸੀ ਨੇੜਲੇ ਪਿੰਡ ਸਤਾਬਗੜ੍ਹ ਨੇੜਿਓਂ ਲੰਘਦੇ ਘੱਗਰ ਦਰਿਆ 'ਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਲਾਸ਼ ਨੂੰ ਸਭ ਤੋਂ ਪਹਿਲਾਂ ਸਿੰਚਾਈ ਵਿਭਾਗ ਦੇ ਬੇਲਦਾਰਾਂ ਵਲੋਂ ਵੇਖਿਆ ਗਿਆ, ਜਿਨ੍ਹਾਂ ਨੇ ਬਾਅਦ 'ਚ...
ਜਾਪਾਨ 'ਚ ਆਏ ਭੂਚਾਲ ਕਾਰਨ ਤਿੰਨ ਦੀ ਮੌਤ, ਸੈਂਕੜੇ ਜ਼ਖ਼ਮੀ
. . .  about 3 hours ago
ਲੁਟੇਰਿਆਂ ਵਲੋਂ ਲੁੱਟ ਦੀ ਨੀਅਤ ਨਾਲ ਚਲਾਈਆਂ ਗੋਲੀਆਂ 'ਚ ਦੋ ਮੌਤਾਂ
. . .  about 3 hours ago
ਡਾਲਰ ਦੇ ਮੁਕਾਬਲੇ ਕਮਜ਼ੋਰੀ ਨਾਲ ਖੁੱਲ੍ਹਿਆ ਰੁਪਿਆ
. . .  about 3 hours ago
280 ਗ੍ਰਾਮ ਹੈਰੋਇਨ ਸਮੇਤ ਇੱਕ ਗ੍ਰਿਫਤਾਰ
. . .  about 3 hours ago
ਲੋਕਾਂ ਦੇ ਵਿਸ਼ਵਾਸ ਨੂੰ ਤਬਾਹ ਕਰ ਰਹੀ ਹੈ ਆਪ - ਨਕਵੀ
. . .  about 4 hours ago
ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ ਕੁਮਾਰਸਵਾਮੀ
. . .  about 5 hours ago
ਸ਼ਹੀਦ ਵਿਕਾਸ ਗੁਰੁੰਗ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 5 hours ago
ਭਾਜਪਾ ਵਿਧਾਇਕ ਦੀ ਕਾਰ ਉੱਪਰ ਗੋਲੀਬਾਰੀ
. . .  about 5 hours ago
ਦਿੱਲੀ ਤੇ ਹਰਿਆਣਾ 'ਚ ਮੀਂਹ ਦੀ ਸੰਭਾਵਨਾ
. . .  about 6 hours ago
ਸਕਾਰਪਿਓ ਦੇ ਖੜੇ ਟਿੱਪਰ ਨਾਲ ਟਕਰਾਉਣ ਕਾਰਨ 7 ਮੌਤਾਂ
. . .  44 minutes ago
ਅੱਤਵਾਦੀ ਹਮਲੇ 'ਚ ਅਸਮ ਰਾਈਫ਼ਲਜ਼ ਦੇ 2 ਜਵਾਨ ਸ਼ਹੀਦ
. . .  about 6 hours ago
ਅੱਜ ਦਾ ਵਿਚਾਰ
. . .  about 7 hours ago
ਫੀਫਾ ਵਿਸ਼ਵ ਕੱਪ ਫੁੱਟਬਾਲ 2018 'ਚ ਵੱਡਾ ਉਲਟਫੇਰ : ਮੈਕਸੀਕੋ ਨੇ ਸਾਬਕਾ ਚੈਂਪੀਅਨ ਜਰਮਨੀ ਨੂੰ 1-0 ਨਾਲ ਹਰਾਇਆ
. . .  1 day ago
ਫੀਫਾ ਵਿਸ਼ਵ ਕੱਪ 2018 : ਅੱਧਾ ਸਮਾਂ ਪੂਰਾ ਹੋਣ 'ਤੇ ਮੈਕਸੀਕੋ 1 ਜਰਮਨੀ 0
. . .  1 day ago
ਫੀਫਾ ਵਿਸ਼ਵ ਕੱਪ 2018 : 36ਵੇਂ ਮਿੰਟ ਵਿਚ ਮੈਕਸੀਕੋ ਨੇ ਜਰਮਨੀ ਸਿਰ ਕੀਤਾ ਪਹਿਲਾ ਗੋਲ
. . .  1 day ago
ਫੀਫਾ ਵਿਸ਼ਵ ਕੱਪ 2018 : ਮੈਕਸੀਕੋ ਤੇ ਜਰਮਨੀ ਵਿਚਕਾਰ ਮੁਕਾਬਲਾ ਸ਼ੁਰੂ
. . .  1 day ago
ਆਸਾਮ 'ਚ ਹੜ੍ਹ ਕਾਰਨ ਪੰਜ ਮੌਤਾਂ
. . .  1 day ago
ਫੀਫਾ ਵਿਸ਼ਵ ਕੱਪ 2018 : ਸਰਬੀਆ ਨੇ ਕੋਸਟਾ ਰਿਕਾ ਨੂੰ 1-0 ਨਾਲ ਹਰਾਇਆ
. . .  1 day ago
ਔਰਤ ਵੱਲੋਂ ਪ੍ਰੇਮੀ ਨਾਲ ਮਿਲ ਕੇ ਸਹੁਰੇ ਦਾ ਕਤਲ
. . .  1 day ago
ਅਫ਼ਗ਼ਾਨਿਸਤਾਨ 'ਚ ਹੋਏ ਆਤਮਘਾਤੀ ਹਮਲੇ 'ਚ 14 ਮੌਤਾਂ, 45 ਜ਼ਖਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਹਾੜ ਸੰਮਤ 550
ਿਵਚਾਰ ਪ੍ਰਵਾਹ: ਰਣਨੀਤੀ ਕਿੰਨੀ ਵੀ ਖ਼ੂਬਸੂਰਤ ਕਿਉਂ ਨਾ ਹੋਵੇ, ਤੁਹਾਨੂੰ ਕਦੇ-ਕਦੇ ਨਤੀਜਿਆਂ ਬਾਰੇ ਵੀ ਸੋਚ ਲੈਣਾ ਚਾਹੀਦਾ ਹੈ। -ਸਰ ਵਿੰਸਟਨ ਚਰਚਿਲ
  •     Confirm Target Language  


ਵਿਕਾਸ ਦਰ ਦੋਹਰੇ ਅੰਕ 'ਚ ਲਿਜਾਣ ਲਈ ਮਹੱਤਵਪੂਰਨ ਕਦਮ ਚੁੱਕਣੇ ਪੈਣਗੇ-ਮੋਦੀ

• ਪ੍ਰਧਾਨ ਮੰਤਰੀ ਨੇ ਨੀਤੀ ਆਯੋਗ ਗਵਰਨਿੰਗ ਕੌਾਸਲ ਦੀ ਮੀਟਿੰਗ ਨੂੰ ਕੀਤਾ ਸੰਬੋਧਨ
• ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਮਿਸ਼ਨ ਇੰਦਰਧਨੁੱਸ਼ ਤੇ ਪੋਸ਼ਣ ਮਿਸ਼ਨ ਸਮੇਤ ਕਈ ਮੁੱਦਿਆਂ 'ਤੇ ਚਰਚਾ
• ਕੈਪਟਨ ਸਮੇਤ ਸਾਰੇ ਰਾਜਾਂ ਦੇ ਮੁੱਖ ਮੰਤਰੀ ਸ਼ਾਮਿਲ ਹੋਏ
ਨਵੀਂ ਦਿੱਲੀ, 17 ਜੂਨ (ਏਜੰਸੀਆਂ ਰਾਹੀਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਹੁਣ ਸਰਕਾਰ ਸਾਹਮਣੇ ਆਰਥਿਕ ਵਿਕਾਸ ਦਰ ਨੂੰ ਦੋਹਰੇ ਅੰਕਾਂ 'ਚ ਲਿਜਾਣ ਦੀ ਚੁਣੌਤੀ ਹੈ ਜਿਸ ਲਈ ਕਈ ਮਹੱਤਵਪੂਰਨ ਕਦਮ ਚੁੱਕਣੇ ਪੈਣਗੇ | ਨੀਤੀ ਆਯੋਗ ਗਵਰਨਿੰਗ ਕੌਾਸਲ ਦੀ ਚੌਥੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਸ਼ਵ ਭਾਰਤ ਦੇ 5 ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੀ ਆਸ ਕਰਦਾ ਹੈ | ਮੀਟਿੰਗ ਵਿਚ 23 ਮੁੱਖ ਮੰਤਰੀ ਅਤੇ ਇਕ ਉਪ ਰਾਜਪਾਲ ਸ਼ਾਮਿਲ ਹੋਏ | ਓਡੀਸ਼ਾ, ਜੰਮੂ ਤੇ ਕਸ਼ਮੀਰ ਅਤੇ ਦਿੱਲੀ ਦੇ ਮੁੱਖ ਮੰਤਰੀਆਂ ਨੇ ਮੀਟਿੰਗ ਵਿਚ ਹਿੱਸਾ ਨਹੀਂ ਲਿਆ | ਪ੍ਰਧਾਨ ਮੰਤਰੀ ਨੇ ਹੜ੍ਹਾਂ ਤੋਂ ਪ੍ਰਭਾਵਿਤ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਸਥਿਤੀ ਨਾਲ ਨਜਿੱਠਣ ਲਈ ਸਾਰੀ ਤਰ੍ਹਾਂ ਦੀ ਕੇਂਦਰੀ ਸਹਾਇਤਾ ਮੁਹੱਈਆ ਕਰਨ ਦਾ ਭਰੋਸਾ ਦਿੱਤਾ ਹੈ | ਇਹ ਟਿੱਪਣੀ ਕਰਦਿਆਂ ਕਿ ਭਾਰਤ ਦੀ ਆਰਥਿਕਤਾ ਦਾ 2017-18 ਦੀ ਚੌਥੀ ਤਿਮਾਹੀ 'ਚ 7.7 ਫ਼ੀਸਦੀ ਦੀ ਸੰਤੁਸ਼ਟੀਜਨਕ ਦਰ ਨਾਲ ਵਿਕਾਸ ਹੋਇਆ ਹੈ ਮੋਦੀ ਨੇ ਕਿਹਾ ਕਿ ਹੁਣ ਚੁਣੌਤੀ ਦੋਹਰੇ
ਅੰਕਾਂ 'ਚ ਲਿਜਾਣ ਦੀ ਹੈ ਜਿਸ ਲਈ ਮਹੱਤਵਪੂਰਣ ਕਦਮਾਂ ਦੀ ਲੋੜ ਹੈ | ਕਾਨਫਰੰਸ 'ਚ ਹੋਰ ਗੱਲਾਂ ਤੋਂ ਇਲਾਵਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਪਛੜੇ ਜ਼ਿਲਿ੍ਹਆਂ ਦਾ ਵਿਕਾਸ, ਆਯੂਸ਼ਮੈਨ ਭਾਰਤ, ਮਿਸ਼ਨ ਇੰਦਰਧਨੁੱਸ਼, ਪੋਸ਼ਣ ਮਿਸ਼ਨ ਤੇ ਮਹਾਤਮਾ ਗਾਂਧੀ ਦੀ 150ਵੀਂ ਜਨਮ ਵਰ੍ਹੇਗੰਢ ਮਨਾਉਣ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ ਗਈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਗਵਰਨਿੰਗ ਕੌਾਸਲ ਇਕ ਇਸ ਤਰ੍ਹਾਂ ਦਾ ਮੰਚ ਹੈ ਜਿਹੜਾ ਦੇਸ਼ ਦੇ ਵਿਕਾਸ 'ਚ ਇਤਿਹਾਸਕ ਤਬਦੀਲੀ ਲਿਆ ਸਕਦਾ ਹੈ | ਉਨ੍ਹਾਂ ਹੜ੍ਹ ਮਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਭਰੋਸਾ ਦਿੱਤਾ ਕਿ ਸਥਿਤੀਆਂ ਨਾਲ ਨਜਿੱਠਣ ਲਈ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕੀਤੀ ਜਾਵੇਗੀ | ਮੋਦੀ ਨੇ ਅੱਗੇ ਕਿਹਾ ਕਿ ਕੌਾਸਲ ਨੇ ਸ਼ਾਸਨ ਦੇ ਗੁੰਝਲਦਾਰ ਮੁੱਦਿਆਂ ਨੂੰ ਸਹਿਯੋਗ, ਪ੍ਰਤੀਯੋਗੀ ਸੰਘਵਾਦ ਦੀ ਭਾਵਨਾ ਨਾਲ ਟੀਮ ਇੰਡੀਆ ਦੇ ਰੂਪ 'ਚ ਲਿਆ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਸਵੱਛ ਭਾਰਤ ਮਿਸ਼ਨ, ਡਿਜੀਟਲ ਇੰਡੀਆ ਲੈਣ-ਦੇਣ ਤੇ ਹੁਨਰ ਵਿਕਾਸ ਵਰਗੇ ਮੁੱਦਿਆਂ 'ਤੇ ਸਬ ਗਰੁੱਪਾਂ ਤੇ ਕਮੇਟੀਆਂ ਰਾਹੀਂ ਨੀਤੀ ਬਣਾਉਣ 'ਚ ਮੁੱਖ ਭੂਮਿਕਾ ਨਿਭਾਈ ਹੈ | ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਸਬ ਗਰੁੱਪਾਂ ਦੀਆਂ ਸਿਫ਼ਾਰਸ਼ਾਂ ਨੂੰ ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਨੇ ਲਾਗੂ ਕੀਤਾ ਹੈ | ਪ੍ਰਧਾਨ ਮੰਤਰੀ ਨੇ ਦੱਸਿਆ ਕਿ 1.5 ਲੱਖ ਸਿਹਤ ਤੇ ਵੈਲਨਸ ਕੇਂਦਰ ਆਯੂਸ਼ਮੈਨ ਭਾਰਤ ਪ੍ਰੋਗਰਾਮ ਤਹਿਤ ਉਸਾਰੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ 10 ਕਰੋੜ ਪਰਿਵਾਰਾਂ ਨੂੰ ਹਰੇਕ ਸਾਲ ਪੰਜ ਲੱਖ ਦਾ ਸਿਹਤ ਬੀਮਾ ਮੁਹੱਈਆ ਕੀਤਾ ਜਾਵੇਗਾ | ਸਮੱਗਰ ਸ਼ਿਖਸ਼ਾ ਅਭਿਆਨ ਤਹਿਤ ਸਿੱਖਿਆ ਲਈ ਵਿਆਪਕ ਪਹੁੰਚ ਨੂੰ ਅਪਣਾਇਆ ਜਾ ਰਿਹਾ ਹੈ | ਇਹ ਟਿੱਪਣੀ ਕਰਦਿਆਂ ਕਿਹਾ ਕਿ ਮੁਦਰਾ ਯੋਜਨਾ, ਜਨ ਧਨ ਯੋਜਨਾ ਅਤੇ ਸਟੈਂਡ ਅਪ ਇੰਡੀਆ ਵਰਗੀਆਂ ਯੋਜਨਾਵਾਂ ਵਿੱਤੀ ਸੇਵਾਵਾਂ 'ਚ ਮਦਦ ਕਰ ਰਹੀਆਂ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰਥਿਕ ਪਾੜੇ ਨੂੰ ਪਹਿਲ ਦੇ ਆਧਾਰ 'ਤੇ ਨਜਿੱਠਣਾ ਲਾਜ਼ਮੀ ਹੈ | ਉਨ੍ਹਾਂ ਕਿਹਾ ਕਿ 115 ਪਛੜੇ ਜ਼ਿਲਿ੍ਹਆਂ ਵਿਚ ਮਾਨਵੀ ਵਿਕਾਸ ਲਈ ਸਾਰੇ ਪਹਿਲੂਆਂ ਤੇ ਮਾਨਦੰਡਾਂ ਨੂੰ ਹੱਲ ਕਰਨ ਤੇ ਸੁਧਾਰ ਕਰਨ ਦੇ ਲੋੜ ਹੈ | ਉਨ੍ਹਾਂ ਕਿਹਾ ਕਿ ਭਾਰਤ ਵਿਚ ਕਾਬਲੀਅਤ ਅਤੇ ਵਸੀਲਿਆਂ ਦੇ ûੜ੍ਹ ਨਹੀਂ ਅਤੇ ਮੌਜੂਦਾ ਵਿੱਤ ਵਰ੍ਹੇ ਦੌਰਾਨ ਸੂਬਿਆਂ ਨੂੰ ਕੇਂਦਰ ਤੋਂ 11 ਲੱਖ ਕਰੋੜ ਰੁਪਏ ਮਿਲਣਗੇ ਜੋ ਕਿ ਪਿਛਲੀ ਸਰਕਾਰ ਦੇ ਆਖਰੀ ਸਾਲ ਨਾਲੋਂ ਲਗਪਗ 6 ਲੱਖ ਕਰੋੜ ਰੁਪਏ ਵੱਧ ਹਨ | ਗਵਰਨਿੰਗ ਕੌਾਸਲ ਦੀ ਦਿਨ ਭਰ ਚੱਲੀ ਮੀਟਿੰਗ ਵਿਚ ਪੰਜਾਬ ਸਮੇਤ ਕਈ ਸੂਬਿਆਂ ਦੇ ਮੁੱਖ ਮੰਤਰੀ, ਕਈ ਕੇਂਦਰੀ ਮੰਤਰੀ ਅਤੇ ਨੀਤੀ ਆਯੋਗ ਦੇ ਅਧਿਕਾਰੀ ਸ਼ਾਮਿਲ ਹੋਏ |
ਇਕੋ ਸਮੇਂ ਚੋਣਾਂ ਕਰਵਾਉਣ ਲਈ ਖੁੱਲ੍ਹੀ ਬਹਿਸ ਹੋਵੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ ਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਨਾਲੋ ਨਾਲ ਕਰਵਾਉਣ ਬਾਰੇ ਖੁੱਲ੍ਹੀ ਬਹਿਸ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਨਾਲ ਪੈਸੇ ਦੇ ਬੱਚਤ ਹੋਵੇਗੀ | ਪਿਛਲੇ ਸਾਲ ਨੀਤੀ ਆਯੋਗ ਨੇ 2024 ਤੋਂ ਦੋ ਪੜਾਵੀ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਸੁਝਾਅ ਦਿੱਤਾ ਸੀ ਤਾਂ ਜੋ ਸ਼ਾਸਨ ਵਿਵਸਥਾ ਵਿਚ ਘੱਟ ਤੋਂ ਘੱਟ ਵਿਘਨ ਨੂੰ ਯਕੀਨੀ ਬਣਾਇਆ ਜਾ ਸਕੇ |
ਨਿਤਿਸ਼ ਵਲੋਂ ਬਿਹਾਰ ਲਈ ਵਿਸ਼ੇਸ਼ ਦਰਜੇ ਦੀ ਮੰਗ
ਨਵੀਂ ਦਿੱਲੀ, (ਯੂ. ਐਨ. ਆਈ.)-ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਦਰਜੇ ਦੀ ਮੰਗ ਦੀ ਹਮਾਇਤ ਕਰਦਿਆਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਇਕ ਵਾਰ ਫਿਰ ਬਿਹਾਰ ਲਈ ਇਹੀ ਮੰਗ ਦਾ ਮੁੱਦਾ ਉਠਾਇਆ ਹੈ | ਨੀਤੀ ਆਯੋਗ ਦੀ ਗਵਰਨਿੰਗ ਕੌਾਸਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਮਾਨਵੀ ਵਿਕਾਸ, ਪ੍ਰਤੀ ਵਿਅਕਤੀ ਆਮਦਨ, ਸਿੱਖਿਆ, ਸਿਹਤ ਅਤੇ ਸੰਸਥਾਗਤ ਵਿੱਤ ਮਾਮਲੇ ਵਿਚ ਪਿੱਛੇ ਰਹਿ ਗਿਆ ਹੈ | ਉਨ੍ਹਾਂ ਕੇਂਦਰ ਦੀ ਸਹਾਇਤਾ ਵਾਲੀਆਂ ਆਂਗਨਵਾੜੀ ਅਤੇ ਮਿਡ-ਡੇਅ ਮੀਲ ਯੋਜਨਾਵਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਵਿਦਿਆ ਦੇ ਮੰਦਿਰਾਂ ਨੂੰ ਖਾਣਾ ਬਣਾਉਣ ਵਾਲੇ ਕੇਂਦਰਾਂ ਵਿਚ ਬਦਲ ਕੇ ਸਿੱਖਿਆ ਦੀ ਗੁਣਵੱਤਾ ਨੂੰ ਢਾਹ ਲਾਈ ਗਈ ਹੈ |
ਕਾਾਗਰਸ ਨੇ ਪ੍ਰਧਾਨ ਮੰਤਰੀ ਦੇ ਭਾਸ਼ਣ ਨੂੰ ਅਧੂਰਾ ਸੱਚ ਦੱਸਿਆ
ਨਵੀਂ ਦਿੱਲੀ (ਏਜੰਸੀ)-ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੀਤੀ ਆਯੋਗ ਦੀ ਬੈਠਕ 'ਚ ਦਿੱਤੇ ਭਾਸ਼ਣ ਨੂੰ 'ਅਧੂਰਾ ਸੱਚ ਤੇ ਲੰਬੀਆਂ ਕਹਾਣੀਆਂ' ਕਰਾਰ ਦਿੱਤਾ ਤੇ ਪੁੱਛਿਆ ਕਿ ਇਹੀ ਉਹ 'ਅੱਛੇ ਦਿਨ' ਹਨ ਜਿਨ੍ਹਾਂ ਦਾ ਉਨ੍ਹਾਂ ਨੇ ਵਾਅਦਾ ਕੀਤਾ ਸੀ |
ਕੇਂਦਰ ਸਹਿਕਾਰੀ ਸੰਘਵਾਦ ਦੇ ਰਾਹ 'ਤੇ ਚੱਲੇ-ਵਿਰੋਧੀ ਧਿਰ ਦਾ ਹਮਲਾ
ਨਵੀਂ ਦਿੱਲੀ, (ਪੀ. ਟੀ. ਆਈ.)-ਅੱਜ ਨੀਤੀ ਆਯੋਗ ਦੀ ਮੀਟਿੰਗ ਵਿਚ ਵਿਰੋਧੀ ਧਿਰ ਦੇ ਗੈਰ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀਆਂ ਨੇ ਏਕਤਾ ਦਿਖਾਉਂਦੇ ਹੋਏ ਡਟ ਕੇ ਕਿਹਾ ਕਿ ਕੇਂਦਰ ਨੂੰ ਸਹਿਕਾਰੀ ਸੰਘਵਾਦ ਦੇ ਰਾਹ 'ਤੇ ਚੱਲਣਾ ਚਾਹੀਦਾ ਹੈ ਅਤੇ ਸੂਬਿਆਂ ਦੇ ਮਾਮਲਿਆਂ ਵਿਚ ਬੇਲੋੜਾ ਦਖ਼ਲ ਨਹੀਂ ਦੇਣਾ ਚਾਹੀਦਾ | 15ਵੇਂ ਵਿੱਤ ਕਮਿਸ਼ਨ ਦੀ ਰਿਪੋਰਟ ਅਤੇ ਕੇਂਦਰ ਦੇ ਫੰਡਾਂ ਦੀ ਵੰਡ ਵਰਗੇ ਮੁੱਦਿਆਂ 'ਤੇ ਮੋਦੀ ਸਰਕਾਰ ਨਾਲ ਟੱਕਰ ਲੈਂਦਿਆਂ ਵਿਰੋਧੀ ਧਿਰ ਦੇ ਮੁੱਖ ਮੰਤਰੀਆਂ ਨੇ ਸੰਵਿਧਾਨ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਲਈ ਐਨ. ਡੀ. ਏ. ਸਰਕਾਰ 'ਤੇ ਹਮਲਾ ਕੀਤਾ | ਮੀਟਿੰਗ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਕੀ ਕਦੇ ਕੇਂਦਰ ਸਰਕਾਰ ਨੇ ਸੂਬਿਆਂ ਦੀਆਂ ਸਮੱਸਿਆਵਾਂ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ | ਹਰੇਕ ਸੂਬੇ ਦੀਆਂ ਆਪਣੀਆਂ ਸਮੱਸਿਆਵਾਂ ਹਨ | ਕੇਂਦਰ ਨੀਤੀਆਂ ਬਾਰੇ ਫ਼ੈਸਲਾ ਕਰਦਾ ਹੈ ਪਰ ਇਹ ਰਾਜ ਹੀ ਹਨ ਜਿਨ੍ਹਾਂ ਕੋਲ ਇਨ੍ਹਾਂ ਨੂੰ ਲਾਗੂ ਕਰਨ ਦਾ ਅਧਿਕਾਰ ਹੈ | ਅਸੀਂ ਹੀ ਇਸ ਕੰਮ ਨੂੰ ਕਰਨਾ ਹੈ | ਪੰਜਾਬ, ਆਂਧਰਾ ਪ੍ਰਦੇਸ਼, ਕੇਰਲਾ ਅਤੇ ਕਰਨਾਟਕ ਦੇ ਮੁੱਖ ਮੰਤਰੀਆਂ ਨੇ ਕਿਸਾਨਾਂ ਦੀ ਕਰਜ਼ ਮੁਆਫ਼ੀ ਯੋਜਨਾ ਦਾ ਮੁੱਦਾ ਉਠਾਇਆ | ਕਰਨਾਟਕ ਦੇ ਮੁੱਖ ਮੰਤਰੀ ਐਚ. ਡੀ. ਕੁਮਾਰਸਵਾਮੀ ਨੇ ਆਪਣੇ ਭਾਸ਼ਣ ਵਿਚ ਇਹ ਯੋਜਨਾ ਲਾਗੂ ਕਰਨ ਲਈ ਕੇਂਦਰ ਤੋਂ 50 ਫ਼ੀਸਦੀ ਸਹਾਇਤਾ ਦੀ ਮੰਗ ਕੀਤੀ |

ਖੇਤੀ ਕਰਜ਼ਾ ਮੁਆਫ਼ੀ ਯੋਜਨਾ ਲਈ ਕੇਂਦਰ-ਰਾਜ ਕਮੇਟੀ ਸਥਾਪਤ ਕੀਤੀ ਜਾਵੇ-ਕੈਪਟਨ

ਨਵੀਂ ਦਿੱਲੀ, 17 ਜੂਨ (ਜਗਤਾਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਿਆਂ ਨਾਲ ਵਿਚਾਰ ਵਟਾਂਦਰੇ ਰਾਹੀਂ ਕਿਸਾਨਾਂ ਲਈ ਰਾਸ਼ਟਰੀ ਕਰਜ਼ਾ ਮੁਆਫੀ ਸਕੀਮ ਦਾ ਖਾਕਾ ਤਿਆਰ ਕਰਨ ਵਾਸਤੇ ਕੇਂਦਰ ਸਰਕਾਰ ਤੇ ਕੁਝ ਮੁੱਖ ਮੰਤਰੀਆਂ ਆਧਾਰਿਤ ਕਮੇਟੀ ਗਠਿਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ | ਕੈਪਟਨ ਅਮਰਿੰਦਰ ਸਿੰਘ ਨੇ ਨੀਤੀ ਆਯੋਗ ਦੀ ਮੀਟਿੰਗ ਦੌਰਾਨ ਸਵਾਮੀਨਾਥਨ ਕਮੇਟੀ ਦੀ ਰਿਪੋਟਰ
ਮੁਕੰਮਲ ਰੂਪ ਵਿਚ ਪ੍ਰਵਾਨ ਕੀਤੇ ਜਾਣ ਦੀ ਮਹੱਤਤਾ ਉੱਪਰ ਜ਼ੋਰ ਦਿੰਦੇ ਹੋਏ ਕਿਹਾ ਕਿ ਗਵਰਨਿੰਗ ਕੌਾਸਿਲ ਨੂੰ ਪ੍ਰਾਥਮਿਕਤਾ ਦੇ ਆਧਾਰ 'ਤੇ ਖੇਤੀ ਕਰਜ਼ੇ ਮੁਆਫ਼ ਕਰਨ ਦਾ ਮੁੱਦਾ ਵਿਚਾਰਨਾ ਚਾਹੀਦਾ ਹੈ | ਸਹਿਕਾਰੀ ਸੰਘਵਾਦ ਦੀ ਭਾਵਨਾ ਅਨੁਸਾਰ ਕੇਂਦਰ ਵੱਲੋਂ ਸੂਬਿਆਂ ਨੂੰ ਹੋਰ ਜ਼ਿਆਦਾ ਸ਼ਕਤੀਆਂ ਦਿੱਤੇ ਜਾਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਕੇਂਦਰੀ ਸਹਾਇਤਾ ਦਿੱਤੇ ਜਾਣ ਦੀ ਮੰਗ ਦੁਹਰਾਈ | ਉਨ੍ਹਾਂ ਨੇ ਅੰਮਿ੍ਤਸਰ ਦੇ ਜਲਿ੍ਹਆਂਵਾਲਾ ਬਾਗ਼ ਵਿਖੇ ਕਤਲੇਆਮ ਦੀ ਅਗਲੇ ਸਾਲ ਮਨਾਈ ਜਾ ਰਹੀ ਸ਼ਤਾਬਦੀ ਵਾਸਤੇ ਵੀ ਕੇਂਦਰੀ ਸਹਾਇਤਾ ਦੀ ਮੰਗ ਕੀਤੀ | ਪੰਜਾਬ ਦੇ ਸਰਹੱਦੀ ਇਲਾਕੇ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਵਾਸਤੇ ਵਿਸ਼ੇਸ਼ ਯਕਮੁਸ਼ਤ ਪੈਕੇਜ ਦੇਣ ਦੀ ਵੀ ਮੁੱਖ ਮੰਤਰੀ ਨੇ ਮੰਗ ਕੀਤੀ | ਮੁੱਖ ਮੰਤਰੀ ਨੇ ਸਰਹੱਦੀ ਪੱਟੀ ਦੇ 30 ਕਿਲੋਮੀਟਰ ਦੇ ਘੇਰੇ ਵਿੱਚ ਟੈਕਸ ਰਿਆਇਤਾ ਅਤੇ ਬੜ੍ਹਾਵਾ ਦੇਣ ਵਾਲੀਆਂ ਸਕੀਮਾਂ ਦੀ ਮੰਗ ਕੀਤੀ | ਉਨ੍ਹਾਂ ਨੇ ਉੱਤਰ-ਪੂਰਬੀ ਖਿੱਤੇ ਅਤੇ ਪਹਾੜੀ ਇਲਾਕਿਆਂ ਨੂੰ ਦਿੱਤੀਆਂ ਜਾ ਰਹੀਆਂ ਇਨ੍ਹਾਂ ਸਕੀਮਾਂ ਅਤੇ ਰਿਆਇਤਾਂ ਦੀ ਤਰਜ 'ਤੇ ਹੀ ਸੂਬੇ ਨੂੰ ਇਹ ਦਿੱਤੇ ਜਾਣ ਦੀ ਮੰਗ ਉਠਾਈ ਹੈ | ਉਨ੍ਹਾਂ ਨੇ ਕੌਮੀ ਸ਼ਾਹਰਾਹ ਪ੍ਰੋਗਰਾਮ ਹੇਠ ਪੰਜਾਬ ਦੀਆਂ ਸਰਹੱਦੀ ਸੜਕਾਂ ਦੇ ਰੱਖ-ਰਖਾਓ ਅਤੇ ਵਿਸ਼ੇਸ਼ ਵਿਕਾਸ 'ਤੇ ਵੀ ਜ਼ੋਰ ਦਿੱਤਾ | ਪੰਜਾਬ ਦੇ ਹੌਲੀ-ਹੌਲੀ ਗੰਭੀਰ ਜਲ ਸੰਕਟ ਵੱਲ ਨੂੰ ਸਰਕਦੇ ਜਾਣ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਪੰਜਾਬ ਦੀਆਂ ਨਦੀਆਂ ਨੂੰ ਗੰਗਾ ਕਾਰਜ ਯੋਜਨਾ ਦੀ ਤਰਜ਼ 'ਤੇ ਪੂੰਜੀ ਸਹਾਇਤਾ ਵਿਚ ਸ਼ਾਮਲ ਕੀਤੇ ਜਾਣ ਦੀ ਵੀ ਕੇਂਦਰ ਨੂੰ ਅਪੀਲ ਕੀਤੀ | ਕੇਂਦਰ ਸਪਾਂਸਰ ਸਕੀਮਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀਬਾੜੀ, ਸਿੱਖਿਆ, ਸਿਹਤ, ਜਲ ਅਤੇ ਸ਼ਹਿਰੀ ਗਵਰਨੈਂਸ ਸਬੰਧੀ ਅਹਿਮ ਖੇਤਰਾਂ ਵਿਚ ਰਾਸ਼ਟਰੀ ਕਾਇਆਕਲਪ ਪ੍ਰੋਗਰਾਮਾਂ ਦੀ ਸ਼ਨਾਖ਼ਤ ਕਰਨੀ ਚਾਹੀਦੀ ਹੈ ਅਤੇ ਅਜਿਹੇ ਪ੍ਰੋਗਰਾਮਾਂ ਲਈ ਸਮੁੱਚੇ ਫੰਡ ਭਾਰਤ ਸਰਕਾਰ ਵੱਲੋਂ ਦਿੱਤੇ ਜਾਣੇ ਚਾਹੀਦੇ ਹਨ | ਬੇਰੁਜ਼ਗਾਰੀ ਅਤੇ ਨੌਜਵਾਨਾਂ ਲਈ ਘੱਟ ਉਜਰਤ ਦੀ ਵਧ ਰਹੀ ਸਮੱਸਿਆ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਕਟ ਨਾਲ ਨਿਪਟਣ ਲਈ ਪੰਜਾਬ ਸਰਕਾਰ ਵੱਲੋਂ ਕੀਤੀਆਂ ਵੱਖ-ਵੱਖ ਪਹਿਲਕਦਮੀਆਂ ਦਾ ਜ਼ਿਕਰ ਕੀਤਾ | ਮੁੱਖ ਮੰਤਰੀ ਨੇ ਇਕੱਠੇ ਹੋ ਕੇ ਸਮਰਪਣ ਦੀ ਭਾਵਨਾ ਨਾਲ ਰਾਸ਼ਟਰ ਦੇ ਨਿਰਮਾਣ ਲਈ ਸੂਬਿਆਂ ਅਤੇ ਕੇਂਦਰ ਸਰਕਾਰ ਨੂੰ ਮੁੜ ਵਚਨਬੱਧ ਹੋਣ ਦਾ ਸੱਦਾ ਦਿੱਤਾ ਹੈ |

ਅਫ਼ਗਾਨਿਸਤਾਨ 'ਚ ਆਤਮਘਾਤੀ ਹਮਲਾ-19 ਮੌਤਾਂ

ਜਲਾਲਾਬਾਦ, 17 ਜੂਨ (ਏਜੰਸੀ)-ਪੂਰਬੀ ਅਫ਼ਗਾਨਿਸਤਾਨ ਵਿਚ ਅੱਜ ਹੋਏ ਇਕ ਆਤਮਘਾਤੀ ਬੰਬ ਧਮਾਕੇ 'ਚ 19 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 49 ਹੋਰ ਜ਼ਖ਼ਮੀ ਹੋ ਗਏ¢ ਜ਼ਿਕਰਯੋਗ ਹੈ ਕਿ ਇਹ ਅਫ਼ਗਾਨਿਸਤਾਨ 'ਚ ਲਗਾਤਾਰ ਦੂਜਾ ਬੰਬ ਧਮਾਕਾ ਹੈ¢ ਦੂਜੇ ਪਾਸੇ ਤਾਲਿਬਾਨ ਨੇ ਇੱਥੇ ਬਣੀ ਸ਼ਾਂਤੀ ਦੀ ਉਮੀਦ ਨੂੰ ਝਟਕਾ ਦਿੰਦੇ ਹੋਏ ਅੱਜ ਐਲਾਨ ਕੀਤਾ ਹੈ ਕਿ ਅੱਜ ਰਾਤ ਤੋਂ ਬਾਅਦ ਜੰਗਬੰਦੀ ਨੂੰ ਹੋਰ ਅੱਗੇ ਨਹੀਂ ਵਧਾਇਆ ਜਾਵੇਗਾ | ਨਾਂਗਰਹਾਰ ਪ੍ਰਾਂਤ ਦੇ ਸਿਹਤ ਡਾਇਰੈਕਟਰ ਨਜੀਬੁੱਲਾਹ ਕਾਮਾਵਾਲ ਨੇ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ 18 ਦੱਸੀ ਹੈ ਜਦੋਂ ਕਿ 49 ਹੋਰ ਜ਼ਖ਼ਮੀ ਦੱਸੇ ਹਨ | ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ | ਗਵਰਨਰ ਦੇ ਬੁਲਾਰੇ ਅੱਤਾਉੱਲਾਹ
ਖੋਗਯਾਨੀ ਨੇ ਦੱਸਿਆ ਇਹ ਧਮਾਕਾ ਨਾਂਗਰਹਾਰ ਪ੍ਰਾਂਤ ਦੇ ਗਵਰਨਰ ਦੇ ਜਲਾਲਾਬਾਦ ਸਥਿਤ ਦਫ਼ਤਰ ਦੇ ਬਾਹਰ ਹੋਇਆ ਹੈ¢ ਭਾਰਤੀ ਦੂਤਘਰ ਵੀ ਇਸ ਦੇ ਬਿਲਕੁਲ ਨਜ਼ਦੀਕ ਹੈ¢ ਉਨ੍ਹਾਂ ਦੱਸਿਆ ਕਿ ਧਮਾਕੇ 'ਚ 14 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 45 ਜ਼ਖ਼ਮੀ ਹੋਏ ਹਨ¢ ਉਨ੍ਹਾਂ ਦੱਸਿਆ ਕਿ ਇਕ ਆਤਮਘਾਤੀ ਨੇ ਤਾਲਿਬਾਨ ਲੜਾਕਿਆਂ, ਬਜ਼ੁਰਗਾਂ ਤੇ ਹੋਰ ਨਾਗਰਿਕਾਂ ਜੋ ਕਿ ਈਦ ਦੇ ਵਿਸ਼ੇਸ਼ ਸਮਾਗਮ ਤੋਂ ਬਾਅਦ ਗਵਰਨਰ ਭਵਨ ਤੋਂ ਬਾਹਰ ਜਾ ਰਹੇ ਸਨ, ਵਿਚਾਲੇ ਆਪਣੇ ਆਪ ਨੂੰ ਉਡਾ ਲਿਆ | ਇਸ ਧਮਾਕੇ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਨਹੀਂ ਲਈ | ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਜੰਗਬੰਦੀ ਖ਼ਤਮ ਕਰਨ ਦਾ ਐਲਾਨ ਕੀਤਾ ਹੈ ਜਦੋਂ ਕਿ ਕੱਲ੍ਹ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਕਿਹਾ ਸੀ ਕਿ ਫ਼ੌਜ ਦੀ ਅੱਤਵਾਦੀਆਂ ਨਾਲ ਜੰਗਬੰਦੀ ਵਧਾਈ ਜਾਵੇਗੀ | ਮੁਜਾਹਿਦ ਨੇ ਏ. ਐਫ. ਪੀ. ਨੂੰ ਵਾਟਸਐਪ ਸੰਦੇਸ਼ 'ਚ ਦੱਸਿਆ ਕਿ ਜੰਗਬੰਦੀ ਅੱਜ ਖ਼ਤਮ ਹੋ ਜਾਵੇਗੀ ਤੇ ਸਾਡੀ ਮੁਹਿੰਮ ਸ਼ੁਰੂ ਹੋ ਜਾਵੇਗੀ | ਸਾਡਾ ਜੰਗਬੰਦੀ ਵਧਾਉਣ ਦਾ ਕੋਈ ਇਰਾਦਾ ਨਹੀਂ ਹੈ | ਜ਼ਿਕਰਯੋਗ ਹੈ ਕਿ ਕੱਲ੍ਹ ਹੋਏ ਹਮਲੇ 'ਚ 36 ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਕਿ 65 ਹੋਰ ਜ਼ਖ਼ਮੀ ਹੋਏ ਸਨ | ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਆਈ.ਐਸ. ਨੇ ਲਈ ਸੀ |

ਕੇਂਦਰ ਵਲੋਂ ਜੰਮੂ-ਕਸ਼ਮੀਰ 'ਚ ਰਮਜ਼ਾਨ ਮਹੀਨੇ ਦੀ ਇਕਪਾਸੜ ਜੰਗਬੰਦੀ ਖ਼ਤਮ

ਗ੍ਰਹਿ ਮੰਤਰੀ ਵਲੋਂ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਿਖ਼ਲਾਫ਼ ਤੁਰੰਤ ਕਾਰਵਾਈ ਕਰਨ ਦੇ ਆਦੇਸ਼
ਨਵੀਂ ਦਿੱਲੀ, 17 ਜੂਨ (ਪੀ. ਟੀ. ਆਈ.)-ਕੇਂਦਰ ਨੇ ਜੰਮੂ ਤੇ ਕਸ਼ਮੀਰ 'ਚ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਅੱਤਵਾਦੀ ਸੰਗਠਨਾਂ ਿਖ਼ਲਾਫ਼ ਆਪਰੇਸ਼ਨਾਂ 'ਤੇ ਇਕ ਮਹੀਨੇ ਤੋਂ ਲਾਈ ਰੋਕ ਨੂੰ ਅੱਜ ਵਾਪਸ ਲੈ ਲਿਆ ਹੈ ਅਤੇ ਸੁਰੱਖਿਆ ਬਲਾਂ ਨੂੰ ਹਦਾਇਤ ਕੀਤੀ ਕਿ ਅੱਤਵਾਦੀਆਂ ਨੂੰ ਹਮਲੇ ਕਰਨ ਅਤੇ ਹਿੰਸਾ ਕਰਨ ਤੋਂ ਰੋਕਣ ਲਈ ਤੁਰੰਤ ਸਾਰੇ ਲੋੜੀਂਦੇ ਕਦਮ ਚੁੱਕੇ ਜਾਣ | ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਕ ਬਿਆਨ 'ਚ ਕਿਹਾ ਕਿ ਸੁਰੱਖਿਆ ਬਲਾਂ ਨੂੰ ਹਦਾਇਤ ਕੀਤੀ ਜਾ ਰਹੀ ਹੈ ਕਿ ਉਹ ਅੱਤਵਾਦੀਆਂ ਨੂੰ ਹਮਲੇ ਕਰਨ ਅਤੇ ਹਿੰਸਾ ਕਰ ਕੇ ਕਤਲ ਕਰਨ ਤੋਂ ਰੋਕਣ ਲਈ ਤੁਰੰਤ ਸਾਰੀਆਂ ਜ਼ਰੂਰੀ ਕਾਰਵਾਈਆਂ ਕਰਨ ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਸੂਬੇ 'ਚ ਡਰ ਅਤੇ ਹਿੰਸਾ ਮੁਕਤ ਵਾਤਾਵਰਨ ਪੈਦਾ ਕਰਨ ਲਈ ਆਪਣੇ ਯਤਨ ਜਾਰੀ ਰੱਖੇਗੀ | ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਸ਼ਾਂਤੀ ਪਸੰਦ ਲੋਕਾਂ ਦੇ ਸਾਰੇ ਵਰਗ ਇਕੱਠੇ ਹੋ ਕੇ ਅੱਤਵਾਦੀਆਂ ਨੂੰ ਨਿਖੇੜ ਦੇਣ ਅਤੇ ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਜਿਹੜੇ ਗੁੰਮਰਾਹ ਹੋ ਗਏ ਹਨ ਅਤੇ ਸ਼ਾਂਤੀ ਦੇ ਰਾਹ 'ਤੇ ਪਰਤਣਾ ਚਾਹੁੰਦੇ ਹਨ | ਕੇਂਦਰ ਨੇ 17 ਮਈ ਤੋਂ ਸ਼ੁਰੂ ਹੋਏ ਰਮਜ਼ਾਨ ਮਹੀਨੇ ਦੌਰਾਨ ਅੱਤਵਾਦੀਆਂ ਿਖ਼ਲਾਫ਼ ਸਾਰੇ ਆਪਰੇਸ਼ਨ ਰੋਕਣ ਦਾ ਐਲਾਨ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਫ਼ੈਸਲਾ ਸੂਬੇ ਦੇ ਸ਼ਾਂਤੀ ਪਸੰਦ ਲੋਕਾਂ ਦੇ ਹਿੱਤ ਵਿਚ ਲਿਆ ਗਿਆ ਸੀ, ਤਾਂ ਜੋ ਉਨ੍ਹਾਂ ਨੂੰ ਰਮਜ਼ਾਨ ਮਹੀਨੇ ਦੌਰਾਨ ਢੁਕਵਾਂ ਮਾਹੌਲ ਮੁਹੱਈਆ ਕੀਤਾ ਜਾ ਸਕੇ | ਉਨ੍ਹਾਂ ਗੰਭੀਰ ਭੜਕਾਹਟ ਦੇ ਬਾਵਜੂਦ ਫ਼ੈਸਲੇ ਨੂੰ ਪੂਰੀ ਸ਼ਿੱਦਤ ਨਾਲ ਲਾਗੂ ਕਰਨ ਲਈ ਸੁਰੱਖਿਆ ਬਲਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਦੀ ਜੰਮੂ ਤੇ ਕਸ਼ਮੀਰ ਸਮੇਤ ਦੇਸ਼ ਭਰ ਦੇ ਸਾਰੇ ਲੋਕਾਂ ਨੇ ਵੱਡੇ ਪੱਧਰ 'ਤੇ ਪ੍ਰਸੰਸਾ ਕੀਤੀ ਹੈ ਅਤੇ ਇਸ ਨਾਲ ਆਮ ਨਾਗਰਿਕਾਂ ਨੂੰ ਰਾਹਤ ਮਿਲੀ ਹੈ | ਉਸ ਸਮੇਂ ਇਹ ਆਸ ਕੀਤੀ ਗਈ ਸੀ ਕਿ ਇਸ ਪਹਿਲਕਦਮੀ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਹਰ ਕੋਈ ਸਹਿਯੋਗ ਦੇਵੇਗਾ | ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਤਾਂ ਇਸ ਸਮੇਂ ਦੌਰਾਨ ਸੰਜਮ ਦੀ ਉਦਾਹਰਨ ਪੇਸ਼ ਕੀਤੀ ਹੈ, ਜਦਕਿ ਅੱਤਵਾਦੀਆਂ ਨੇ ਆਮ ਨਾਗਰਿਕਾਂ ਤੇ ਸੁਰੱਖਿਆ ਬਲਾਂ 'ਤੇ ਹਮਲੇ ਜਾਰੀ ਰੱਖੇ ਜਿਸ ਦੇ ਸਿੱਟੇ ਵਜੋਂ ਮੌਤਾਂ ਹੋਈਆਂ ਅਤੇ ਲੋਕ ਜ਼ਖ਼ਮੀ ਹੋਏ | ਅਧਿਕਾਰੀਆਂ ਮੁਤਾਬਿਕ ਇਸ ਸਾਲ 17 ਅਪ੍ਰੈਲ ਤੋਂ 17 ਮਈ ਤਕ ਅੱਤਵਾਦ ਦੀਆਂ 18 ਘਟਨਾਵਾਂ ਵਾਪਰੀਆਂ ਸਨ, ਜਦਕਿ ਆਪਰੇਸ਼ਨ ਰੋਕਣ ਦੇ ਸਮੇਂ ਦੌਰਾਨ ਇਹ ਅੰਕੜਾ 50 ਤੋਂ ਵੀ ਉੱਪਰ ਚਲਾ ਗਿਆ | ਸਰਕਾਰ ਦੀ ਇਕਤਰਫ਼ਾ ਜੰਗਬੰਦੀ ਦੌਰਾਨ ਅੱਤਵਾਦੀਆਂ ਨੇ ਕਈ ਘਿਨਾਉਣੇ ਕਤਲ ਕੀਤੇ, ਜਿਨ੍ਹਾਂ ਵਿਚ ਇਕ ਸੈਨਿਕ ਅਤੇ ਉੱਘਾ ਪੱਤਰਕਾਰ ਸ਼ੁਜਾਤ ਬੁਖਾਰੀ ਸ਼ਾਮਿਲ ਹੈ, ਜੋ ਸ਼ਾਂਤੀ ਦੀ ਮਜ਼ਬੂਤ ਆਵਾਜ਼ ਸੀ | ਸੁਰੱਖਿਆ ਬਲਾਂ ਨੇ ਸਰਕਾਰ ਨੂੰ 28 ਜੂਨ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਵਿਚ ਵਿਘਨ ਪਾਉਣ ਦੇ ਅੱਤਵਾਦੀਆਂ ਦੇ ਮਨਸੂਬਿਆਂ ਅਤੇ ਦੱਖਣੀ ਕਸ਼ਮੀਰ ਵਿਚ ਕੁਝ ਆਪਰੇਸ਼ਨ ਚਲਾਉਣ ਦੀ ਲੋੜ ਬਾਰੇ ਸਰਕਾਰ ਨੂੰ ਚੌਕਸ ਕਰ ਦਿੱਤਾ ਸੀ | ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਅਸੀਂ ਸਹੀ ਭਾਵਨਾ ਨਾਲ ਫ਼ੈਸਲਾ ਲੈਣਾ ਸੀ | ਗ੍ਰਹਿ ਮੰਤਰਾਲੇ ਨੇ ਉਪਲਬਧ ਸਾਰੀਆਂ ਖ਼ੁਫ਼ੀਆ ਰਿਪੋਰਟਾਂ ਨੂੰ ਦੇਖਿਆ ਹੈ ਅਤੇ ਫ਼ੈਸਲਾ ਕੀਤਾ ਕਿ ਰਮਜ਼ਾਨ ਮਹੀਨੇ ਦੌਰਾਨ ਅੱਤਵਾਦੀਆਂ ਖਿਲਾਫ਼ ਆਪਰੇਸ਼ਨਾਂ 'ਤੇ ਲਾਈ ਰੋਕ ਜਾਰੀ ਨਹੀਂ ਰੱਖੀ ਜਾਵੇਗੀ | ਜੰਮੂ ਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੂਬੇ ਦੇ ਕੁਝ ਭਾਜਪਾ ਨੇਤਾਵਾਂ 'ਤੇ ਹਮਲਾ ਕੀਤਾ ਹੈ, ਜਿਹੜੇ ਇਕਪਾਸੜ ਜੰਗਬੰਦੀ ਨੂੰ ਵਾਪਸ ਲੈਣ 'ਤੇ ਖੁਸ਼ੀ ਮਨਾ ਰਹੇ ਹਨ | ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਇਹ ਕੇਂਦਰ ਦੀ ਪਹਿਲਕਦਮੀ ਸੀ ਅਤੇ ਇਹ ਲੋਕ ਇਸ ਦੀ ਨਾਕਾਮੀ 'ਤੇ ਖੁਸ਼ੀ ਮਨਾ ਰਹੇ ਹਨ ਜਿਵੇਂ ਕਿਤੇ ਇਹ ਸਾਡੇ ਦੁਸ਼ਮਣਾਂ ਨੇ ਐਲਾਨੀ ਹੋਈ ਸੀ | ਮਾਰਕਸੀ ਨੇਤਾ ਅਤੇ ਵਿਧਾਇਕ ਮੁਹੰਮਦ ਯੂਸਫ ਤਾਰੀਗਮੀ ਨੇ ਇਸ ਨੂੰ ਮੌਕਾ ਖੁੰਝਾ ਦੇਣ ਦੀ ਕਾਰਵਾਈ ਆਖਿਆ ਹੈ ਅਤੇ ਅਫ਼ਸੋਸ ਜ਼ਾਹਿਰ ਕੀਤਾ ਕਿ ਕੇਂਦਰ ਨੇ ਇਕਪਾਸੜ ਜੰਗਬੰਦੀ ਵਾਪਸ ਲੈ ਲਈ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਮਜ਼ਾਨ ਤੋਂ ਪਹਿਲਾਂ ਇਸ ਤਰ੍ਹਾਂ ਦੇ ਫ਼ੈਸਲੇ ਦੇ ਐਲਾਨ ਨਾਲ ਹੋਣ ਵਾਲੇ ਗੰਭੀਰ ਖ਼ਤਰਿਆਂ ਬਾਰੇ ਪਤਾ ਹੈ ਅਤੇ ਲੋਕਾਂ ਨੇ ਸਿਆਸੀ ਗੱਲਬਾਤ ਲਈ ਢੁਕਵਾਂ ਵਾਤਾਵਰਨ ਪੈਦਾ ਕਰਨ ਲਈ ਕੁਝ ਹੋਰ ਭਰੋਸਾ ਬਹਾਲ ਕਰਨ ਦੇ ਉਪਾਵਾਂ ਦੀ ਆਸ ਕੀਤੀ ਸੀ | ਸ਼ੁੱਕਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਵਿਚਲੀ ਸੁਰੱਖਿਆ ਸਥਿਤੀ ਅਤੇ ਰਮਜ਼ਾਨ ਦੇ ਮਹੀਨੇ ਦੌਰਾਨ ਆਪਰੇਸ਼ਨ ਰੋਕਣ ਦੀ ਸਮੀਖਿਆ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੀਟਿੰਗ ਕੀਤੀ ਸੀ |

ਕੈਨੇਡਾ ਤੇ ਭਾਰਤ ਦੇ ਸੂਬਿਆਂ 'ਚ ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲੇ 4 ਤਸਕਰ ਗਿ੍ਫ਼ਤਾਰ

ਜਲੰਧਰ, 17 ਜੂਨ (ਐੱਮ.ਐੱਸ. ਲੋਹੀਆ)-ਕਾਊਾਟਰ ਇੰਟੈਲੀਜੈਂਸ ਦੀ ਟੀਮ ਨੇ ਕੈਨੇਡੀਅਨ ਤਸਕਰ ਸਣੇ 4 ਅਜਿਹੇ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ ਜੋ ਅਨੋਖੇ ਢੰਗ ਨਾਲ ਕੋਰੀਅਰ ਦੇ ਜ਼ਰੀਏ ਕੈਨੇਡਾ ਤੇ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਨਸ਼ੀਲੇ ਪਦਾਰਥ ਸਪਲਾਈ ਕਰਦੇ ਸਨ | ਇਨ੍ਹਾਂ ਵਿਅਕਤੀਆਂ ਕੋਲੋਂ 4 ਕਿੱਲੋ 750 ਗ੍ਰਾਮ ਕੇਟਾਮਾਈਨ (ਮਹਿੰਗਾ ਰਸਾਇਣ) ਤੇ 6 ਕਿੱਲੋ ਅਫ਼ੀਮ ਬਰਾਮਦ ਹੋਈ ਹੈ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਦਵਿੰਦਰ ਨਿਰਵਾਲ ਉਰਫ਼ ਦੇਵ (68) ਮੂਲ ਵਾਸੀ ਗੰਗਾਨਗਰ, ਰਾਜਸਥਾਨ ਹਾਲ ਵਾਸੀ ਗੁਰਬਖ਼ਸ਼ ਸਿੰਘ ਨਗਰ, ਖੰਨਾ, ਗੁਰਬਖਸ਼ ਸਿੰਘ (50) ਪੁੱਤਰ ਪਰਗਟ ਸਿੰਘ ਵਾਸੀ ਪਿੰਡ ਕਾਠੇ, ਬੁਲ੍ਹੋਵਾਲ ਹੁਸ਼ਿਆਰਪੁਰ, ਅਜੀਤ ਸਿੰਘ (45) ਪੁੱਤਰ ਹਰਜਿੰਦਰ ਸਿੰਘ ਤੇ ਤਰਲੋਚਨ ਸਿੰਘ (42) ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਜੈਤੇਵਾਲੀ, ਪਤਾਰਾ ਜਲੰਧਰ ਵਜੋਂ ਹੋਈ ਹੈ | ਏ.ਆਈ.ਜੀ. ਕਾਊਾਟਰ ਇੰਟੈਲੀਜੈਂਸ ਐੱਚ.ਪੀ.ਐੱਸ. ਖੱਖ ਨੂੰ ਟੋਰਾਂਟੋ ਕੈਨੇਡਾ 'ਚ ਰਹਿ ਰਹੇ ਕਮਲਜੀਤ ਸਿੰਘ ਚੌਹਾਨ ਬਾਰੇ ਠੋਸ ਜਾਣਕਾਰੀ ਮਿਲੀ ਸੀ ਕਿ ਉਹ ਆਪਣੇ ਸਾਥੀ ਦਵਿੰਦਰ ਦੇਵ ਦੇ ਜ਼ਰੀਏ ਭਾਰਤ ਤੋਂ ਨਸ਼ੀਲੇ ਪਦਾਰਥ ਮੰਗਵਾਉਂਦਾ ਹੈ | ਵੱਡੇ ਪੱਧਰ 'ਤੇ ਨਸ਼ਾ ਤਸਕਰੀ ਕਰਨ ਵਾਲੇ ਦੇਵ ਦੀ ਭਾਲ 'ਚ ਨਾਰਕੋਟਿਕਸ ਕੰਟਰੋਲ ਬਿਊਰੋ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਵੀ ਲੱਗੀਆਂ ਹੋਈਆਂ ਸਨ | ਏ.ਆਈ.ਜੀ. ਐੱਚ.ਪੀ.ਐੱਸ. ਖੱਖ ਦੀ ਨਿਗਰਾਨੀ ਹੇਠ ਕਾਊਾਟਰ ਇੰਟੈਲੀਜੈਂਸ ਦੀ ਟੀਮ, ਜਲੰਧਰ ਦਿਹਾਤੀ ਦੇ ਸੀ.ਆਈ.ਏ. ਸਟਾਫ਼ ਦੀਆਂ ਟੀਮਾਂ ਨੇ ਜੰਡੂਸਿੰਘਾ ਦੇ ਹਰੀਪੁਰ ਟੀ ਪੁਆਇੰਟ ਨੇੜੇ ਕਾਰਵਾਈ ਕਰਦੇ ਹੋਏ 2 ਕਾਰਾਂ 'ਚ 7 ਵੱਡੀਆਂ ਕੜਾਹੀਆਂ ਲੈ ਕੇ ਜਾਂਦੇ ਦੇਵ ਤੇ ਉਸ ਦੇ ਸਾਥੀਆਂ ਨੂੰ ਗਿ੍ਫ਼ਤਾਰ ਕਰ ਲਿਆ |
ਕੋਰੀਅਰ ਰਾਹੀਂ ਨਸ਼ੀਲੇ ਪਦਾਰਥ ਭੇਜਣ ਦੇ ਅਨੋਖੇ ਢੰਗ ਦਾ ਖ਼ੁਲਾਸਾ

ਜਾਂਚ ਟੀਮ ਨੂੰ ਪਤਾ ਲੱਗਾ ਕਿ ਵੱਡੇ ਲੰਗਰ ਤਿਆਰ ਕਰਨ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਕੜਾਹੀਆਂ ਨੂੰ ਦੇਵ ਨੇ ਮਲੇਰਕੋਟਲਾ ਤੋਂ ਵਿਸ਼ੇਸ਼ ਆਰਡਰ 'ਤੇ ਤਿਆਰ ਕਰਵਾਇਆ ਹੈ | ਇਨ੍ਹਾਂ ਕੜਾਹੀਆਂ ਦੀ ਖ਼ਾਸੀਅਤ ਇਹ ਸੀ ਕਿ ਇਕ ਕੜਾਹੀ ਅੰਦਰ ਦੂਸਰੀ ਕੜਾਹੀ ਨੂੰ ਇਸ ਢੰਗ ਨਾਲ ਫਿੱਟ ਕੀਤਾ ਗਿਆ ਸੀ ਕਿ ਬਾਹਰੋਂ ਦੇਖਣ 'ਚ ਇਹ ਇਕ ਕੜਾਹੀ ਹੀ ਲਗਦੀ ਸੀ | ਇਨ੍ਹਾਂ ਦੋਹਾਂ ਕੜਾਹੀਆਂ ਦੇ ਵਿਚਕਾਰ ਨਸ਼ੀਲੇ ਪਦਾਰਥ ਰੱਖੇ ਗਏ ਸਨ | ਇਨ੍ਹਾਂ ਕੜਾਹੀਆਂ ਨੂੰ ਕੋਰੀਅਰ ਜ਼ਰੀਏ ਕੈਨੇਡਾ ਭੇਜਿਆ ਜਾਂਦਾ ਸੀ |
ਪਿਛਲੇ ਸਾਲ ਆਏ ਕਮਲਜੀਤ ਨੇ ਰਚੀ ਸੀ ਸਾਜ਼ਿਸ਼

ਏ.ਆਈ.ਜੀ. ਖੱਖ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਪਿਛਲੇ ਸਾਲ ਸਰਦ ਰੁੱਤ 'ਚ ਕਮਲਜੀਤ ਸਿੰਘ ਚੌਹਾਨ ਭਾਰਤ ਆਇਆ ਸੀ | ਉਸ ਵਕਤ ਕਮਲਜੀਤ ਨੇ ਦੇਵ ਨਾਲ ਮਿਲ ਕੇ ਕੈਨੇਡਾ 'ਚ ਨਸ਼ਾ ਤਸਕਰੀ ਕਰਕੇ ਭੇਜਣ ਦੀ ਸਾਜ਼ਿਸ਼ ਰਚੀ ਸੀ | ਇਸ ਸਾਜ਼ਿਸ਼ 'ਚ ਇਨ੍ਹਾਂ ਨੇ ਅਜੀਤ ਸਿੰਘ ਨੂੰ ਵੀ ਸ਼ਾਮਲ ਕਰ ਲਿਆ | ਬਾਅਦ 'ਚ ਅਜੀਤ ਸਿੰਘ ਨੇ ਆਪਣੇ ਟਰੱਕ ਡਰਾਈਵਰ ਭਰਾ ਤਰਲੋਚਨ ਸਿੰਘ ਤੇ ਮਾਮੇ ਦੇ ਲੜਕੇ ਗੁਰਬਖਸ਼ ਸਿੰਘ ਨੂੰ ਵੀ ਸ਼ਾਮਲ ਕਰ ਲਿਆ | ਨਸ਼ੀਲੇ ਪਦਾਰਥ ਕੋਰੀਅਰ ਕਰਨ ਲਈ ਗੁਰਬਖ਼ਸ਼ ਸਿੰਘ ਦਾ ਨਕਲੀ ਪਹਿਚਾਣ ਪੱਤਰ ਤਿਆਰ ਕੀਤਾ ਗਿਆ ਸੀ, ਜਿਸ ਜ਼ਰੀਏ ਇਹ ਸਾਮਾਨ ਕੋਰੀਅਰ ਕਰਦੇ ਸਨ | ਦੇਵ ਤੇ ਅਜੀਤ ਸਿੰਘ ਤਸਕਰੀ ਕਰਕੇ ਭੇਜਣ ਲਈ ਭਾਰਤ 'ਚੋਂ ਕੇਟਾਮਾਈਨ ਅਤੇ ਅਫ਼ੀਮ ਦਾ ਪ੍ਰਬੰਧ ਕਰਦੇ ਸਨ |
ਪਹਿਲਾਂ ਭੇਜ ਚੁੱਕੇ ਸਨ ਅਫ਼ੀਮ ਦੀਆਂ 2 ਖੇਪਾਂ

ਤਫ਼ਤੀਸ਼ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਇਸ ਗਰੋਹ ਨੇ ਪਹਿਲਾਂ 2 ਵਾਰ ਇਸੇ ਢੰਗ ਨਾਲ ਕੈਨੇਡਾ 'ਚ ਅਫ਼ੀਮ ਭੇਜੀ ਹੈ | ਇਕ ਵਾਰ ਇਨ੍ਹਾਂ ਨੇ 6 ਕਿੱਲੋ ਤੇ ਦੂਸਰੀ ਵਾਰ 14 ਕਿੱਲੋ ਅਫ਼ੀਮ ਦੀ ਸਪਲਾਈ ਕੀਤੀ ਹੈ | ਇਸ ਦੀ ਸਫ਼ਲਤਾ ਪੂਰਵਕ ਸਪਲਾਈ ਲੈਣ ਤੋਂ ਬਾਅਦ ਕਮਲਜੀਤ ਨੇ ਕੇਟਾਮਾਈਨ ਸਪਲਾਈ ਕਰਨ ਦੀ ਮੰਗ ਕੀਤੀ ਸੀ | ਇਹ ਮੰਗ ਪੂਰੀ ਕਰਨ ਲਈ ਅਜੀਤ ਸਿੰਘ ਨੇ ਮਲੇਰਕੋਟਲਾ ਤੋਂ 14 ਕੜਾਹੀਆਂ ਵਿਸ਼ੇਸ਼ ਆਰਡਰ 'ਤੇ ਤਿਆਰ ਕਰਵਾਈਆਂ | ਅਜੀਤ ਸਿੰਘ ਆਪ ਵੈਲਡਿੰਗ ਦਾ ਕੰਮ ਜਾਣਦਾ ਹੋਣ ਕਰਕੇ ਉਸ ਨੇ ਇਨ੍ਹਾਂ 2-2 ਕੜਾਹੀਆਂ ਨੂੰ ਜੋੜ ਕੇ ਇਸ ਢੰਗ ਨਾਲ ਤਿਆਰ ਕੀਤਾ ਕਿ ਦੇਖਣ 'ਚ ਇਹ 7 ਕੜਾਹੀਆਂ ਲੱਗ ਰਹੀਆਂ ਸਨ | ਇਨ੍ਹਾਂ 'ਚ ਲੁਕਾਉਣ ਲਈ ਉੱਤਰ ਪ੍ਰਦੇਸ਼ ਦੇ ਰਾਮਪੁਰ ਤੇ ਮੱਧ ਪ੍ਰਦੇਸ਼ ਤੋਂ ਕੇਟਾਮਾਈਨ ਤੇ ਅਫ਼ੀਮ ਮੰਗਵਾਈ ਗਈ |
ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਤਿਆਰ ਕੀਤਾ ਵਪਾਰਕ ਪਲਾਜ਼ਾ

ਏ.ਆਈ.ਜੀ. ਖੱਖ ਨੇ ਜਾਣਕਾਰੀ ਦਿੱਤੀ ਕਿ ਗਿ੍ਫ਼ਤਾਰ ਕੀਤੇ 4 ਵਿਅਕਤੀਆਂ ਤੋਂ ਇਲਾਵਾ ਕਮਲਜੀਤ ਸਿੰਘ ਚੌਹਾਨ ਿਖ਼ਲਾਫ਼ ਵੀ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁੱਢਲੀ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਦੇਵ ਨੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਤੋਂ ਹੋਈ ਕਮਾਈ ਨਾਲ ਜੈਪੁਰ 'ਚ ਕਰੀਬ 6 ਹਜ਼ਾਰ ਵਰਗ ਫੁੱਟ ਦਾ ਇਕ ਵਪਾਰਕ ਪਲਾਜ਼ਾ ਤੇ ਹੋਰ ਜਾਇਦਾਦ ਬਣਾਈ ਹੈ | ਦੇਵ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ 'ਚ ਪਟਿਆਲਾ ਪੁਲਿਸ ਨੇ ਸਾਲ 2011 'ਚ ਗਿ੍ਫ਼ਤਾਰ ਕੀਤਾ ਸੀ | ਦੇਵ ਗੁਜਰਾਤ ਕਾਂਡਲਾ ਬੰਦਰਗਾਹ ਤੋਂ ਕੰਟੇਨਰਾਂ ਜ਼ਰੀਏ ਕਰੀਬ 5 ਕੁਇੰਟਲ ਕੇਟਾਮਾਈਨ ਦੀ ਕੈਨੇਡਾ ਲਈ ਤਸਕਰੀ ਕਰ ਚੁੱਕਾ ਹੈ | ਅਜੀਤ ਸਿੰਘ ਵੀ ਪਹਿਲਾਂ ਹੈਰੋਇਨ ਦੀ ਤਸਕਰੀ ਕਰਦਾ ਰਿਹਾ ਹੈ, ਜੋ ਸਤੰਬਰ 2017 'ਚ ਜੇਲ੍ਹ 'ਚ ਬੰਦ ਸੀ | ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਦੇਵ ਦੇ ਨਾਲ ਮਿਲ ਕੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੀ ਸਾਜ਼ਿਸ਼ 'ਚ ਸ਼ਾਮਿਲ ਹੋ ਗਿਆ |

ਨਾਈਜੀਰੀਆ 'ਚ ਆਤਮਘਾਤੀ ਬੰਬ ਧਮਾਕੇ-31 ਹਲਾਕ

ਕਾਨੋ (ਨਾਈਜੀਰੀਆ), 17 ਜੂਨ (ਏਜੰਸੀ)- ਸ਼ੱਕੀ ਬੋਕੋ ਹਰਮ ਜਿਹਾਦੀਆਂ ਵਲੋਂ ਉੱਤਰ-ਪੂਰਬੀ ਨਾਈਜੀਰੀਆ 'ਚ ਕੀਤੇ ਦੋ ਆਤਮਘਾਤੀ ਧਮਾਕਿਆਂ 'ਚ ਘੱਟੋ-ਘੱਟ 31 ਲੋਕ ਮਾਰੇ ਗਏ ਹਨ | ਇਕ ਸਥਾਨਕ ਅਧਿਕਾਰੀ ਤੇ ਮਿਲਸ਼ੀਆ ਨੇਤਾ ਬਾਬਾਕੌਰਾ ਕੋਲੋ ਨੇ ਦੱਸਿਆ ਕਿ ਬੀਤੀ ਰਾਤ ਬੋਰਨੋ ਸੂਬੇ ਦੇ ਦੰਬੋਆ ਕਸਬੇ 'ਚ ਈਦ ਦੀ ਛੁੱਟੀ ਮਨਾ ਕੇ ਵਾਪਸ ਆ ਰਹੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਇਨ੍ਹਾਂ ਆਤਮਘਾਤੀ ਧਮਾਕਿਆਂ 'ਚ 31 ਲੋਕ ਮਾਰੇ ਗਏ ਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ ਹਨ | ਉਨ੍ਹਾਂ ਦੱਸਿਆ ਕਿ ਹਮਲਾਵਰ ਦੀਆਂ ਸਭ ਨਿਸ਼ਾਨੀਆਂ ਬੋਕੋ ਹਰਮ ਜਿਹਾਦੀਆਂ ਨਾਲ ਮਿਲਦੀਆਂ-ਜੁਲਦੀਆਂ ਹਨ, ਜਿਸ ਨੇ ਆਤਮਘਾਤੀ ਧਮਾਕੇ ਤੋਂ ਪਹਿਲਾਂ ਲੋਕਾਂ ਦੀ ਭੀੜ 'ਤੇ ਰਾਕੇਟ ਹਮਲਾ ਕੀਤਾ | ਉਨ੍ਹਾਂ ਦੱਸਿਆ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਇਹ ਕਾਰਾ ਬੋਕੋ ਹਰਮ ਜਿਹਾਦੀਆਂ ਵਲੋਂ ਕੀਤਾ ਗਿਆ ਹੈ ਉਨ੍ਹਾਂ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ |

ਰਾਮਪੁਰਾ ਫੂਲ 'ਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਗੈਂਗਸਟਰ ਬੰਬੀਹਾ ਗਰੁੱਪ ਦੇ ਸੁਖਪ੍ਰੀਤ ਬੁੱਢਾ ਨੇ ਫੇਸਬੁਕ 'ਤੇ ਲਈ ਜ਼ਿੰਮੇਵਾਰੀ
ਰਾਮਪੁਰਾ ਫੂਲ, 17 ਜੂਨ (ਨਰਪਿੰਦਰ ਸਿੰਘ ਧਾਲੀਵਾਲ/ ਵਿਰਦੀ)-ਫੂਲ ਟਾਊਨ 'ਚ ਇਕ ਨੌਜਵਾਨ ਦੀ ਦੋ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਹਰਦੇਵ ਸਿੰਘ ਗੋਗੀ (45) ਪੁੱਤਰ ਬੱਗਾ ਸਿੰਘ ਵਾਸੀ ਫੂਲ ਟਾਊਨ ਆਪਣੇ ਖੇਤ 'ਚ ਬਣੇ ਕੀਰਤ ਪੋਲਟਰੀ ਫਾਰਮ 'ਤੇ ਰੋਜ਼ਾਨਾ ਦੀ ਤਰ੍ਹਾਂ ਕੰਮ ਕਰ ਰਿਹਾ ਸੀ | ਪਰਿਵਾਰਕ ਮੈਂਬਰਾਂ ਅਨੁਸਾਰ ਦੋ ਮੋਟਰਸਾਈਕਲ ਸਵਾਰ ਅਣਪਛਾਤਿਆਂ ਨੇ ਪੋਲਟਰੀ ਫਾਰਮ 'ਤੇ ਆ ਕੇ ਉਸ ਤੋਂ ਆਂਡਿਆਂ ਦੀ ਮੰਗ ਕੀਤੀ ਤੇ ਜਿਵੇਂ ਹੀ ਉਹ ਆਂਡਿਆਂ ਦੀਆਂ ਟਰੇਆਂ ਚੁੱਕਣ ਲੱਗਾ ਤਾਂ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ | ਜ਼ਖ਼ਮੀ ਹਰਦੇਵ ਸਿੰਘ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ | ਮਿ੍ਤਕ ਆਪਣੇ ਪਿੱਛੇ ਪਤਨੀ ਰਮਨਪ੍ਰੀਤ ਕੌਰ ਅਤੇ ਇਕ 3 ਸਾਲ ਦਾ ਬੇਟਾ ਛੱਡ ਗਿਆ ਹੈ | ਪੁਲਿਸ ਨੇ ਹਰਦੇਵ ਸਿੰਘ ਗੋਗੀ ਦੀ ਲਾਸ਼ ਨੂੰ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤਾ | ਉਪਰੰਤ ਮਿ੍ਤਕ ਦਾ ਸਸਕਾਰ ਫੂਲ ਟਾਊਨ 'ਚ ਕੀਤਾ ਗਿਆ | ਪੁਲਿਸ ਮਾਮਲੇ ਦੀ ਜਾਂਚ ਵਿਚ ਲੱਗ ਗਈ ਹੈ | ਉੱਧਰ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਬੰਬੀਹਾ ਗਰੁੱਪ ਦੇ ਸੁਖਪ੍ਰੀਤ ਬੁੱਢਾ ਨੇ ਆਪਣੇ ਫੇਸਬੁਕ ਪੇਜ 'ਤੇ ਲੈਂਦਿਆਂ ਕਿਹਾ ਕਿ ਉਨ੍ਹਾਂ ਦਵਿੰਦਰ ਬੰਬੀਹਾ ਦੀ ਮੁਖ਼ਬਰੀ ਕਰਨ ਵਾਲੇ ਗੋਗੀ ਜਟਾਣਾ ਨੂੰ ਮਾਰ ਕੇ ਬਦਲਾ ਲਿਆ ਹੈ | ਜ਼ਿਕਰਯੋਗ ਹੈ ਕਿ ਬੀਤੇ ਸਮੇਂ 'ਚ ਪੁਲਿਸ ਨਾਲ ਹੋਏ ਮੁਕਾਬਲੇ 'ਚ ਗੈਂਗਸਟਰ ਦਵਿੰਦਰ ਬੰਬੀਹਾ ਉਕਤ ਪੋਲਟਰੀ ਫਾਰਮ ਦੇ ਨੇੜੇ ਮਾਰਿਆ ਗਿਆ ਸੀ | ਫੇਸਬੁਕ ਪੇਜ 'ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਉਸ ਨੇ ਤੇ ਅਮਨ ਅਮਾਨਾ ਜੈਤੋ ਨੇ ਹੀ ਹਰਦੀਪ ਸਿੰਘ ਗੋਗੀ ਦਾ ਕਤਲ ਕਰਵਾਇਆ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਅੱਗੇ ਤੋਂ ਵੀ ਜੇਕਰ ਕੋਈ ਮੁਖ਼ਬਰੀ ਕਰੇਗਾ ਤਾਂ ਉਸ ਦਾ ਹਾਲ ਵੀ ਗੋਗੀ ਵਾਲਾ ਹੋਵੇਗਾ | ਦੂਜੇ ਪਾਸੇ ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਜਟਾਣਾ, ਸੁਨੀਲ ਬਿੱਟਾ, ਹੈਪੀ ਬਾਂਸਲ, ਗੁਰਤੇਜ ਸਿੰਘ ਰਾਣਾ, ਸੁਖਦੇਵ ਸਿੰਘ ਸੁੱਖੀ ਆਦਿ ਨੇ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |

ਨਿਊ ਜਰਸੀ ਆਰਟ ਫੈਸਟੀਵਲ 'ਚ ਗੋਲੀਬਾਰੀ, ਇਕ ਹਲਾਕ 20 ਜ਼ਖ਼ਮੀ

ਟਰੇਂਟੋਨ (ਅਮਰੀਕਾ), 17 ਜੂਨ (ਏਜੰਸੀ)-ਅਮਰੀਕਾ ਦੇ ਨਿਊ ਜਰਸੀ 'ਚ ਟਰੇਂਟੋਨ ਵਿਖੇ ਸਾਰੀ ਰਾਤ ਚੱਲਣ ਵਾਲੇ ਆਰਟ ਫੈਸਟੀਵਲ ਦੌਰਾਨ ਅੱਜ ਤੜਕੇ ਗੋਲੀਬਾਰੀ ਹੋਣ ਨਾਲ ਹਫੜਾ-ਦਫ਼ੜੀ ਫੈਲ ਗਈ | ਇਸ ਦੌਰਾਨ ਇਕ ਸ਼ੱਕੀ ਮਾਰਿਆ ਗਿਆ ਅਤੇ 20 ਹੋਰ ਲੋਕ ਜ਼ਖ਼ਮੀ ਹੋ ਗਏ | ਸਥਾਨਕ ਮੇਰਕਰ ...

ਪੂਰੀ ਖ਼ਬਰ »

ਬਰਗਾੜੀ ਕਾਂਡ
ਪੰਜਾਬ ਪੁਲਿਸ ਨੇ ਜਾਂਚ ਰਿਪੋਰਟ ਸੀ.ਬੀ.ਆਈ. ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸੌਾਪੀ

ਜਗਰਾਉਂ, 17 ਜੂਨ (ਜੋਗਿੰਦਰ ਸਿੰਘ)-ਸਾਲ 2015 'ਚ ਬਰਗਾੜੀ ਤੇ ਜਵਾਹਰ ਸਿੰਘ ਵਾਲਾ ਵਿਖੇ ਵਾਪਰੀਆਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵਲੋਂ ਡੇਰਾ ਸਿਰਸਾ ਨਾਲ ਸਬੰਧਿਤ 9 ਵਿਅਕਤੀਆਂ ਨੂੰ ਕਾਬੂ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ 'ਆਪ' ਪ੍ਰਦਰਸ਼ਨਕਾਰੀਆਂ ਨੂੰ ਸੰਸਦ ਮਾਰਗ 'ਤੇ ਰੋਕਿਆ

ਨਵੀਂ ਦਿੱਲੀ,17 ਜੂਨ (ਜਗਤਾਰ ਸਿੰਘ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਰਾਜਪਾਲ ਅਨਿਲ ਬੈਜਲ ਵਿਚਕਾਰ ਵਧ ਰਿਹਾ ਟਕਰਾਅ ਹੁਣ ਦਫ਼ਤਰ ਤੋਂ ਨਿਕਲ ਕੇ ਸੜਕਾਂ 'ਤੇ ਆ ਗਿਆ ਹੈ | ਇਕ ਪਾਸੇ ਆਈ.ਏ.ਐਸ. ਅਧਿਕਾਰੀਆਂ ਦੀ ਹੜਤਾਲ ਖ਼ਤਮ ਕਰਵਾਉਣ ਸਮੇਤ ਹੋਰ ਮੰਗਾਂ ...

ਪੂਰੀ ਖ਼ਬਰ »

ਈ. ਡੀ. ਮਾਲਿਆ ਿਖ਼ਲਾਫ਼ ਦਾਇਰ ਕਰੇਗੀ ਹਵਾਲਾ ਤੇ ਧੋਖਾਧੜੀ ਦਾ ਤਾਜ਼ਾ ਦੋਸ਼-ਪੱਤਰ

ਨਵੀਂ ਦਿੱਲੀ, 17 ਜੂਨ (ਏਜੰਸੀ)-ਕੇਂਦਰੀ ਜਾਂਚ ਏਜੰਸੀ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਿਖ਼ਲਾਫ਼ ਜਲਦ ਹੀ ਮਨੀ ਲਾਂਡਰਿੰਗ ਤੇ ਸਰਕਾਰੀ ਬੈਂਕਾਂ ਨਾਲ 6,027 ਕਰੋੜ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਤਾਜ਼ਾ ਦੋਸ਼ ਪੱਤਰ ...

ਪੂਰੀ ਖ਼ਬਰ »

ਦਿੱਲੀ ਦੇ 10 ਗੁਰਦੁਆਰਿਆਂ ਦੇ ਲੰਗਰ 'ਚ ਐਫ਼. ਐਸ. ਐਸ. ਏ. ਆਈ. ਦੇ ਭੋਜਨ ਸੁਰੱਖਿਆ ਨਿਯਮ ਲਾਗੂ

ਨਵੀਂ ਦਿੱਲੀ, 17 ਜੂਨ (ਏਜੰਸੀ)-ਰਾਸ਼ਟਰੀ ਰਾਜਧਾਨੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਸਮੇਤ 10 ਗੁਰਦੁਆਰਿਆਂ ਦੇ ਲੰਗਰਾਂ ਵਿਚ 'ਫ਼ਸਾਈ' (ਐਫ਼. ਐਸ. ਐਸ. ਏ. ਆਈ.) ਦੇ ਭੋਜਨ ਸੁਰੱਖਿਆ ਤੇ ਸਾਫ਼-ਸਫ਼ਾਈ ਦੇ ਨਿਯਮ ਲਾਗੂ ਕੀਤੇ ਗਏ ਹਨ¢ ਦਿੱਲੀ ਸਿੱਖ ਗੁਰਦੁਆਰਾ ...

ਪੂਰੀ ਖ਼ਬਰ »

ਸੈਸ਼ਲਜ਼ ਵਲੋਂ ਭਾਰਤ ਨਾਲ ਜਲ ਸੈਨਿਕ ਅੱਡਾ ਬਣਾਉਣ ਦਾ ਸਮਝੌਤਾ ਰੱਦ

ਨਵੀਂ ਦਿੱਲੀ, 17 ਜੂਨ (ਏਜੰਸੀ)-ਇਕ ਪਾਸੇ ਜਿੱਥੇ ਸੈਸ਼ਲਜ਼ ਦੇ ਰਾਸ਼ਟਰਪਤੀ ਡੈਨੀ ਫਾਰੇ ਦੀ 25 ਜੂਨ ਨੂੰ ਭਾਰਤ ਯਾਤਰਾ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਸੈਸ਼ਲਜ਼ ਨੇ ਭਾਰਤ ਨਾਲ ਆਪਣੇ ਅਸੰਪਸ਼ਨ ਟਾਪੂ 'ਤੇ ਜਲ ਸੈਨਿਕ ਅੱਡਾ ਬਣਾਉਣ ਦੇ ਸਮਝੌਤੇ ...

ਪੂਰੀ ਖ਼ਬਰ »

ਕੁਲਸੂਮ ਨਵਾਜ਼ ਦੇ ਕਮਰੇ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲਾ ਗਿ੍ਫ਼ਤਾਰ

ਲੰਡਨ, 17 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਹਾਰਲੇਅ ਸਟਰੀਟ ਕਲੀਨਿਕ ਹਸਪਤਾਲ 'ਚ ਜ਼ੇਰੇ ਇਲਾਜ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੂਮ ਨਵਾਜ਼ ਦੇ ਕਮਰੇ 'ਚ ਬਿਨਾਂ ਇਜਾਜ਼ਤ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਇਕ ...

ਪੂਰੀ ਖ਼ਬਰ »

ਯੂਨੀਵਰਸਿਟੀਆਂ ਹਰ ਸਾਲ ਕਾਨਵੋਕੇਸ਼ਨ ਕਰਵਾਉਣ

ਨਵੀਂ ਦਿੱਲੀ, 17 ਜੂਨ (ਏਜੰਸੀ)-ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ਵਲੋਂ ਸਭ ਯੂਨੀਵਰਸਿਟੀਆਂ ਨੂੰ ਹਰ ਸਾਲ ਡਿਗਰੀਆਂ ਪ੍ਰਦਾਨ ਕਰਨ ਲਈ ਸਮਾਗਮ (ਕਨਵੋਕੇਸ਼ਨ) ਕਰਵਾਉਣ ਲਈ ਲਿਖਤੀ ਤੌਰ 'ਤੇ ਹਦਾਇਤ ਕੀਤੀ ਗਈ ਹੈ, ਕਿਉਂਕਿ ਕੁਝ ਯੂਨੀਵਰਸਿਟੀਆਂ ਇਹ ਸਮਾਗਮ ਕਰਵਾਉਣ ਤੋਂ ...

ਪੂਰੀ ਖ਼ਬਰ »

ਨਿਪਾਲ 'ਚ ਲਾਪਤਾ ਭਾਰਤੀ ਕਾਮੇ 40 ਘੰਟੇ ਬਾਅਦ ਬਚਾਏ ਗਏ

ਕਾਠਮੰਡੂ, 17 ਜੂਨ (ਪੀ. ਟੀ. ਆਈ.)-ਪੂਰਬੀ ਨਿਪਾਲ 'ਚ ਅਰੁਨ 3 ਹਾਈਡਰੋ ਪਾਵਰ ਪ੍ਰਾਜੈਕਟ ਵਾਲੀ ਥਾਂ 'ਤੇ ਸੁਰੰਗ ਦੀਆਂ ਢਿਗਾਂ ਡਿੱਗਣ ਕਾਰਨ ਲਾਪਤਾ ਹੋਏ ਦੋ ਭਾਰਤੀਆਂ ਸਮੇਤ 4 ਲੋਕਾਂ ਨੂੰ ਕਰੀਬ 40 ਘੰਟਿਆਂ ਬਾਅਦ ਬਚਾ ਲਿਆ ਗਿਆ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ...

ਪੂਰੀ ਖ਼ਬਰ »

ਓਡੀਸ਼ਾ 'ਚ ਝੀਲ ਵਿਚ ਕਿਸ਼ਤੀ ਪਲਟਣ ਨਾਲ 6 ਮੌਤਾਂ

ਭੁਵਨੇਸ਼ਵਰ, 17 ਜੂਨ (ਏਜੰਸੀ)-ਓਡੀਸ਼ਾ ਦੀ ਚਿਲਕਾ ਝੀਲ 'ਚ ਇਕ ਕਿਸ਼ਤੀ ਦੇ ਪਲਟ ਜਾਣ ਨਾਲ 6 ਵਿਅਕਤੀਆਂ ਦੀ ਮੌਤ ਹੋ ਗਈ | ਇਹ ਹਾਦਸਾ ਸਨਿਚਰਵਾਰ ਸ਼ਾਮ ਨੂੰ ਤੇਜ਼ ਹਵਾਵਾਂ ਤੇ ਮੀਂਾਹ ਦੇ ਨਾਲ ਆਏ ਭਾਰੀ ਤੂਫ਼ਾਨ ਕਰਕੇ ਵਾਪਰਿਆ | ਇਸ ਕਿਸ਼ਤੀ 'ਚ ਕੁਲ 18 ਵਿਅਕਤੀ ਸਵਾਰ ਸਨ ...

ਪੂਰੀ ਖ਼ਬਰ »

ਗੁਜਰਾਤ ਪੁਲਿਸ ਵਲੋਂ 500 ਤੇ 1000 ਦੇ ਪੁਰਾਣੇ ਨੋਟਾਂ ਦੀ 99.99 ਲੱਖ ਦੀ ਰਾਸ਼ੀ ਜ਼ਬਤ

ਅਹਿਮਦਾਬਾਦ, 17 ਜੂਨ (ਯੂ. ਐਨ. ਆਈ.)—ਗੁਜਰਾਤ ਪੁਲਿਸ ਨੇ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਦੀ ਲਗਪਗ 99.99 ਲੱਖ ਰੁਪਏ ਦੀ ਰਾਸ਼ੀ ਚੰਦਖੇਡਾ 'ਚੋਂ ਇਕ ਕਾਰ 'ਚੋਂ ਜ਼ਬਤ ਕੀਤੀ ਹੈ ਅਤੇ ਇਸ ਕਾਰਵਾਈ 'ਚ ਇਕ ਔਰਤ ਸਮੇਤ ਚਾਰ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ...

ਪੂਰੀ ਖ਼ਬਰ »

ਮਾਊਾਟ ਐਵਰੈਸਟ ਹੋ ਰਿਹਾ ਹੈ ਕਚਰੇ ਦੇ ਢੇਰ 'ਚ ਤਬਦੀਲ

ਕਾਠਮੰਡੂ, 17 ਜੂਨ (ਏਜੰਸੀ)-ਦਹਾਕਿਆਂ ਤੋਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਾਟ ਐਵਰੈਸਟ 'ਤੇ ਚੜ੍ਹਨ ਵਾਲੇ ਅਮੀਰਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਹੜੇ ਕਿ ਓਥੋਂ ਦੇ ਵਾਤਾਵਰਨ ਦਾ ਕੋਈ ਲਿਹਾਜ਼ ਨਹੀਂ ਕਰਦੇ | ਮਾਊਾਟ ਐਵਰੈਸਟ ਪਰਬਤ ਗੰਦਗੀ ਦੇ ਢੇਰ 'ਚ ...

ਪੂਰੀ ਖ਼ਬਰ »

ਸਿਹਤ ਵਿਗੜਨ ਕਾਰਨ ਸਤੇਂਦਰ ਜੈਨ ਹਸਪਤਾਲ ਦਾਖ਼ਲ-ਕੇਜਰੀਵਾਲ

ਨਵੀਂ ਦਿੱਲੀ, 17 ਜੂਨ (ਏਜੰਸੀ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਨੂੰ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ 'ਤੇ ਬੈਠਣ ਦੇ ਇਕ ਹਫ਼ਤੇ ਬਾਅਦ ਸਿਹਤ ਖਰਾਬ ਹੋਣ ਕਾਰਨ ਅੱਜ ਹਸਪਤਾਲ ਲਿਜਾਇਆ ਗਿਆ | ਸਿਹਤ ਮੰਤਰੀ ਨੂੰ ...

ਪੂਰੀ ਖ਼ਬਰ »

ਕਈ ਭਾਰਤੀ ਪਾਸਪੋਰਟ ਵਰਤਣ ਲਈ ਨੀਰਵ ਮੋਦੀ 'ਤੇ ਹੋਵੇਗਾ ਮਾਮਲਾ ਦਰਜ

ਨਵੀਂ ਦਿੱਲੀ, 17 ਜੂਨ (ਏਜੰਸੀ)-ਜਾਂਚ ਏਜੰਸੀਆਂ ਪੰਜਾਬ ਨੈਸ਼ਨਲ ਬੈਂਕ ਨਾਲ 2 ਅਰਬ ਡਾਲਰ ਦੀ ਧੋਖਾਧੜੀ ਕਰਨ ਵਾਲੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜਾਂਚ 'ਚ ਜੁਟੀਆਂ ਹੋਈਆਂ ਹਨ, ਇਸ ਦੌਰਾਨ ਉਸ ਵਲੋਂ ਕਰੀਬ ਅੱਧਾ ਦਰਜਨ ਭਾਰਤੀ ਪਾਸਪੋਰਟਾਂ ਦੀ ਵਰਤੋਂ ਕੀਤੇ ...

ਪੂਰੀ ਖ਼ਬਰ »

ਖੁੰਢ-ਚਰਚਾ

ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਸਿੱਖ ਭਾਈਚਾਰਾ ਦਿਆਲੂ ਅਤੇ ਦਾਨੀ ਹੋਣ ਦੇ ਨਾਤੇ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ | ਸਿੱਖ ਭਾਈਚਾਰਾ ਗਰਮੀਆਂ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਯਾਦ ਕਰਦਿਆਂ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਾ ਕੇ ਰਾਹਗੀਰਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX