ਤਾਜਾ ਖ਼ਬਰਾਂ


ਕਰਨਾਟਕ : ਰਾਹੁਲ ਗਾਂਧੀ ਨੇ ਕੀਤਾ ਇੰਦਰਾ ਕੰਟੀਨ ਦਾ ਉਦਘਾਟਨ
. . .  2 minutes ago
ਬੈਂਗਲੁਰੂ, 24 ਮਾਰਚ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਦੇ ਕੋਲੇਗਲਾ 'ਚ ਇੰਦਰਾ ਕੰਟੀਨ ਦਾ ਉਦਘਾਟਨ ਕੀਤਾ। ਉਨ੍ਹਾਂ ਨਾਲ ਕਰਨਾਟਕ ਦੇ ਮੁੱਖ ਮੰਤਰੀ...
ਪੱਤਰਕਾਰਾਂ ਵੱਲੋਂ ਪੁਲਿਸ ਹੈੱਡਕੁਆਟਰ ਸਾਹਮਣੇ ਪ੍ਰਦਰਸ਼ਨ
. . .  15 minutes ago
ਨਵੀਂ ਦਿੱਲੀ, 24 ਮਾਰਚ- ਜੇ ਐਨ ਯੂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਦਿੱਲੀ ਕੈਂਟ ਦੇ ਐੱਸ.ਐੱਚ.ਓ ਵੱਲੋਂ ਮਹਿਲਾ ਪੱਤਰਕਾਰ ਨਾਲ ਕੀਤੀ ਗਈ ਛੇੜਖ਼ਾਨੀ ਅਤੇ ਪੁਲਿਸ ਵੱਲੋਂ ਇੱਕ ਹੋਰ...
ਗਲਤ ਵੰਡ ਨੇ ਆਂਧਰਾ ਪ੍ਰਦੇਸ਼ ਨੂੰ 10 ਸਾਲ ਪਿੱਛੇ ਧੱਕ ਦਿੱਤਾ - ਚੰਦਰ ਬਾਬੂ ਨਾਇਡੂ
. . .  31 minutes ago
ਹੈਦਰਾਬਾਦ, 24 ਮਾਰਚ - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦਾ ਕਹਿਣਾ ਹੈ ਕਿ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੀ ਗਲਤ ਵੰਡ ਨੇ ਆਂਧਰਾ ਪ੍ਰਦੇਸ਼ ਨੂੰ 10 ਸਾਲ...
ਭਾਜਪਾ ਨੇ ਸਰਕਾਰੀ ਮਸ਼ੀਨਰੀ ਦੀ ਕੀਤੀ ਦੁਰਵਰਤੋਂ - ਮਾਇਆਵਤੀ
. . .  51 minutes ago
ਲਖਨਊ, 24 ਮਾਰਚ - ਉੱਤਰ ਪ੍ਰਦੇਸ਼ ਰਾਜ ਸਭਾ ਚੋਣ 'ਚ ਬਹੁਜਨ ਸਮਾਜ ਪਾਰਟੀ ਦੀ ਹਾਰ 'ਤੇ ਬੋਲਦਿਆਂ ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਆਪਣੇ ਉਮੀਦਵਾਰਾਂ ਨੂੰ ਜਤਾਉਣ ਲਈ ਭਾਰਤੀ ਜਨਤਾ ਪਾਰਟੀ...
ਕਾਰਤੀ ਚਿਦੰਬਰਮ ਨੂੰ ਮਿਲੀ ਅਗਾਊਂ ਜ਼ਮਾਨਤ
. . .  about 1 hour ago
ਨਵੀਂ ਦਿੱਲੀ, 24 ਮਾਰਚ- ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਏਅਰ ਸੈਲ ਮੈਕਸਿਸ ਮਾਮਲੇ ਵਿਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ ਤੇ ਅਦਾਲਤ ਨੇ ਕਾਰਤੀ ਨੂੰ ਕਿਹਾ ਹੈ ਕਿ ਜਦੋਂ ਵੀ ਜਾਂਚ...
ਚੌਥੇ ਚਾਰਾ ਘੁਟਾਲੇ ਵਿਚ ਲਾਲੂ ਨੂੰ 14 ਸਾਲ ਦੀ ਸਜ਼ਾ, 60 ਲੱਖ ਜੁਰਮਾਨਾ
. . .  about 2 hours ago
ਰਾਂਚੀ, 24 ਮਾਰਚ - ਆਰ.ਜੇ.ਡੀ. ਸੁਪਰੀਮੋ ਲਾਲੂ ਪ੍ਰਸਾਦ ਨੂੰ ਸੀ.ਬੀ.ਆਈ. ਵਿਸ਼ੇਸ਼ ਅਦਾਲਤ ਵੱਲੋਂ ਚੌਥੇ ਚਾਰਾ ਘੁਟਾਲਾ ਮਾਮਲੇ 'ਚ 14 ਸਾਲ ਦੀ ਸਜ਼ਾ ਤੇ 60 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ ਹੈ। ਇਹ ਮਾਮਲਾ ਸ਼ੁਰੂਆਤੀ 1990 'ਚ ਦੁਮਕਾ ਖਜ਼ਾਨੇ ਤੋਂ 3.13...
ਬਜਟ ਝਲਕੀਆਂ 7
. . .  about 2 hours ago
ਬਜਟ ਝਲਕੀਆਂ 6
. . .  about 3 hours ago
ਬਜਟ ਝਲਕੀਆਂ 5
. . .  about 3 hours ago
ਬਜਟ ਝਲਕੀਆਂ 4
. . .  about 3 hours ago
ਅੰਨਾ ਹਜ਼ਾਰੇ ਦੇ ਅੰਦੋਲਨ ਦਾ ਸਮੱਰਥਨ - ਹਾਰਦਿਕ ਪਟੇਲ
. . .  about 2 hours ago
ਬਜਟ ਝਲਕੀਆਂ 3
. . .  about 3 hours ago
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪਹੁੰਚੇ ਰਾਜਾਸਾਂਸੀ
. . .  about 3 hours ago
ਬਜਟ ਝਲਕੀਆਂ 2
. . .  about 3 hours ago
ਬਜਟ ਝਲਕੀਆਂ 1
. . .  about 3 hours ago
ਅਣਪਛਾਤੇ ਲੁਟੇਰੇਆਂ ਵਲੋਂ ਵਿਅਕਤੀ ਦੇ ਪੱਟ 'ਚ ਮਾਰੀ ਗੋਲੀ, ਕਾਰ ਖੋਹ ਕੇ ਫਰਾਰ
. . .  about 4 hours ago
ਸਮਾਰਟ ਫੋਨ ਲਈ 10 ਕਰੋੜ ਦੀ ਤਜਵੀਜ਼
. . .  about 4 hours ago
ਵਿਸ਼ਵ ਬੈਂਕ ਤੋਂ ਕਰਜ ਲੈਣ ਲਈ ਪੇਸ਼ੇਵਰ ਕਰ ਜਰੂਰੀ - ਮਨਪ੍ਰੀਤ ਬਾਦਲ
. . .  about 4 hours ago
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਮਹਾਰਾਣਾ ਪ੍ਰਤਾਪ ਚੇਅਰ ਹੋਵੇਗੀ ਸਥਾਪਿਤ
. . .  about 4 hours ago
ਪ੍ਰਧਾਨ ਮੰਤਰੀ ਗ੍ਰਾਮਿਣ ਸੜਕ ਯੋਜਨਾ ਲਈ 235 ਕਰੋੜ
. . .  about 4 hours ago
ਸਮਾਰਟ ਸਕੂਲਾਂ ਲਈ 50 ਕਰੋੜ ਰਾਖਵੇਂ
. . .  about 4 hours ago
ਆਸ਼ੀਰਵਾਦ ਸਕੀਮ ਲਈ 150 ਕਰੋੜ ਰੁਪਏ ਦੀ ਤਜਵੀਜ਼
. . .  about 4 hours ago
ਪਟਿਆਲਾ 'ਚ ਖੇਡ ਯੂਨੀਵਰਸਿਟੀ ਲਈ 10 ਕਰੋੜ
. . .  about 4 hours ago
ਤਨਖਾਹਾ ਤੇ ਪੈਨਸ਼ਨਾਂ ਦਾ ਖਰਚਾ 8773 ਤੋਂ ਵੱਧ ਕੇ ਹੋਇਆ 9469
. . .  about 4 hours ago
ਮਾਲੀ ਖਰਚਿਆਂ ਵਿਚ 29 ਫੀਸਦੀ ਵਾਧਾ
. . .  about 4 hours ago
ਵਿਆਜ ਅਦਾਇਗੀਆਂ ਵਾਲਾ ਖਰਚ 11642 ਤੋਂ ਵੱਧ ਕੇ ਹੋਇਆ 15175
. . .  about 4 hours ago
ਕੁਦਰਤੀ ਕਰੋਪੀਆਂ ਤੋਂ ਬਚਣ ਲਈ 3475 ਕਰੋੜ, 22 ਜਿਲ੍ਹਿਆਂ 'ਚ ਰੁਜਗਾਰ ਤੇ ਉਦਮ ਲਈ 20 ਕਰੋੜ
. . .  about 4 hours ago
ਸਹਿਕਾਰੀ ਸੁਸਾਇਟੀਆਂ ਨੂੰ ਅਪਗ੍ਰੇਡ ਕਰਨ ਲਈ 45.50 ਕਰੋੜ ਰੁਪਏ, ਖੇਤੀ ਮਾਰਕਿਟਿੰਗ ਦੇ ਢਾਂਚੇ ਲਈ 750 ਕਰੋੜ ਰੁਪਏ, ਖੇਡੋਂ ਇੰਡੀਆ ਲਈ ਰੱਖੇ ਗਏ 50 ਕਰੋੜ
. . .  about 4 hours ago
ਪੰਜਾਬ ਬਜਟ 2018 : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਬਜਟ ਸਬੰਧੀ ਕੀਤੀ ਜਾ ਰਹੀ ਹੈ ਪ੍ਰੈਸ ਵਾਰਤਾ
. . .  1 minute ago
ਆਪ ਮਾਲਵਾ ਖੇਤਰ ਵਿਚ ਕਿਸਾਨਾਂ ਲਈ ਕੱਢੇਗੀ ਵੱਡਾ ਮਾਰਚ, ਖਹਿਰਾ ਨੇ ਬਜਟ ਨੂੰ ਦੱਸਿਆ ਅਸਫਲ
. . .  about 5 hours ago
ਪਰਾਲੀ ਦੀ ਵਿਵਸਥਾ ਲਈ 100 ਕਰੋੜ ਦੀ ਤਜਵੀਜ਼
. . .  about 5 hours ago
ਚੰਡੀਗੜ੍ਹ 'ਚ 306 ਡਾਕਟਰ ਕੀਤੇ ਜਾਣਗੇ ਭਰਤੀ
. . .  about 5 hours ago
ਚਮਕੌਰ ਸਾਹਿਬ ਯੂਨੀਵਰਸਿਟੀ ਲਈ 330 ਕਰੋੜ, ਕਮਜੋਰ ਵਰਗਾਂ ਲਈ 1235 ਕਰੋੜ
. . .  about 5 hours ago
ਸਰਕਾਰ ਵਲੋਂ ਪਿਛਲੇ ਬਜਟ ਵਿਚ ਕੀਤੇ ਐਲਾਨ ਫੋਕੇ ਸਾਬਤ ਹੋਏ - ਆਪ
. . .  about 5 hours ago
ਸਰਕਾਰ ਨੇ ਪਿਛਲੇ ਬਜਟ ਵਿਚ 1500 ਕਰੋੜ ਰੱਖੇ ਪਰ ਖਰਚੇ ਸਿਰਫ 371 ਕਰੋੜ ਰੁਪਏ, ਮਨਪ੍ਰੀਤ ਬਾਦਲ ਨੇ ਕਾਂਗਰਸ ਦਾ ਨਹੀਂ ਅਕਾਲੀ ਦਲ ਦਾ ਬਜਟ ਪੇਸ਼ ਕੀਤਾ, ਮੁੱਖ ਮੰਤਰੀ ਮੰਗਣ ਮੁਆਫੀ - ਸੁਖਪਾਲ ਖਹਿਰਾ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਚੇਤ ਸੰਮਤ 550
ਿਵਚਾਰ ਪ੍ਰਵਾਹ: ਤਾਕਤ ਦਾ ਅਰਥ ਹੈ ਹੋਰਾਂ ਦੀ ਬਿਹਤਰੀ ਲਈ ਕੰਮ ਕਰ ਸਕਣ ਦੀ ਸਮਰੱਥਾ ਹੋਣਾ। -ਬਰੂਕ
  •     Confirm Target Language  


ਮੁੱਖ ਮੰਤਰੀ ਵਲੋਂ 'ਡੈਪੋ' ਦੀ ਸ਼ੁਰੂਆਤ ਕਰਕੇ ਪੰਜਾਬੀਆਂ ਨੂੰ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜਨ ਦੀ ਅਪੀਲ

ਖਟਕੜ ਕਲਾਂ ਦਾ ਸ਼ਹੀਦ ਭਗਤ ਸਿੰਘ ਕੌਮੀ ਸਮਾਰਕ ਰਾਸ਼ਟਰ ਨੂੰ ਸਮਰਪਿਤ
ਬੰਗਾ, 23 ਮਾਰਚ (ਜਸਬੀਰ ਸਿੰਘ ਨੂਰਪੁਰ, ਗੁਰਬਖ਼ਸ਼ ਸਿੰਘ ਮਹੇ)-ਖਟਕੜ ਕਲਾਂ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਸ: ਭਗਤ ਸਿੰਘ ਅਤੇ ਉਨ੍ਹਾਂ ਦੇ ਪਿਤਾ ਸ: ਕਿਸ਼ਨ ਸਿੰਘ ਦੀ ਯਾਦਗਾਰ 'ਤੇ ਸ਼ਰਧਾ ਦੇ ਫ਼ੁਲ ਭੇਟ ਕਰਨ ਉਪਰੰਤ 16 ਕਰੋੜ ਦੀ ਲਾਗਤ ਨਾਲ ਬਣੇ ਸ਼ਹੀਦ ਭਗਤ ਸਿੰਘ ਕੌਮੀ ਸਮਾਰਕ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ | ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਮੁਹਾਲੀ ਦੇ ਹਵਾਈ ਅੱਡੇ ਦਾ ਨਾਂਅ ਰੱਖਣ ਲਈ ਇਹ ਮਾਮਲਾ ਕੇਂਦਰ ਸਰਕਾਰ ਕੋਲ ਨਿੱਜੀ ਤੌਰ 'ਤੇ ਉਠਾਉਣਗੇ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਵਿਸ਼ਾਲ ਇਕੱਠ ਦੌਰਾਨ ਨੌਜਵਾਨਾਂ ਦੇ ਸ਼ਕਤੀਕਰਨ ਦਾ ਤਹੱਈਆ ਕੀਤਾ | ਉਨ੍ਹਾਂ ਪੰਜਾਬ ਵਾਸੀਆਂ ਨੂੰ ਸੂਬੇ 'ਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟ ਦੇਣ ਲਈ ਸੂਬਾ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਨਾਲ ਸਹਿਯੋਗ ਕਰਨ ਲਈ ਕਿਹਾ |
ਮੁੱਖ ਮੰਤਰੀ ਨੇ ਇਹ ਇਤਿਹਾਸਕ ਦਿਹਾੜਾ ਨੌਜਵਾਨਾਂ ਦੇ ਸ਼ਕਤੀਕਰਨ ਨੂੰ ਸਮਰਪਿਤ ਕਰਦਿਆਂ ਨਸ਼ਾ ਰੋਕੂ ਅਫ਼ਸਰ (ਡਰੱਗ ਐਬਿਊਜ਼ ਪ੍ਰੀਵੈਨਸ਼ਨ ਅਫ਼ਸਰ) ਨਾਂਅ ਹੇਠ ਨਿਵੇਕਲੇ ਉਪਰਾਲੇ ਦਾ ਆਗਾਜ਼ ਕੀਤਾ ਜਿਸ ਤਹਿਤ ਨਸ਼ਿਆਂ ਵਿਰੁੱਧ ਵਿੱਢੀ ਜੰਗ 'ਚ ਪੰਜਾਬ ਦੇ ਨਾਗਰਿਕਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਵੀ ਨਾਲ ਜੋੜਿਆ ਗਿਆ ਹੈ | ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਰੋਕੂ ਵਲੰਟੀਅਰ ਦੀ ਖ਼ੁਦ ਸਹੁੰ ਚੁੱਕਦਿਆਂ ਬਾਕੀ ਵਲੰਟੀਅਰਾਂ ਨੂੰ ਵੀ ਹਲਫ਼ ਦਿਵਾਇਆ | ਮੁੱਖ ਮੰਤਰੀ ਨੇ ਨਸ਼ਿਆਂ ਦੀ ਸਮੱਸਿਆ ਦੇ ਮੁਕੰਮਲ ਖ਼ਾਤਮੇ ਲਈ ਉਨ੍ਹਾਂ ਦੀ ਸਰਕਾਰ ਦੇ ਯਤਨਾਂ ਦਾ ਸਾਥ ਦੇਣ ਲਈ ਵਲੰਟੀਅਰਾਂ ਦਾ ਧੰਨਵਾਦ ਵੀ ਕੀਤਾ | ਸੂਬੇ ਦੇ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਕੈਬਨਿਟ ਮੰਤਰੀਆਂ ਨੇ ਵੀ ਨਾਲੋ-ਨਾਲ ਵਲੰਟੀਅਰਾਂ ਨੂੰ ਨਸ਼ਾ ਰੋਕੂ ਅਫ਼ਸਰ ਦੀ ਸਹੁੰ ਚੁਕਵਾਈ | ਸਮਾਗਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਪਹਿਲੇ ਨਸ਼ਾ ਰੋਕੂ ਵਲੰਟੀਅਰ ਬਣੇ ਅਤੇ ਐਸ. ਟੀ. ਐਫ. ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਨੂੰ 'ਡੈਪੋ' ਦਾ ਸ਼ਨਾਖ਼ਤੀ ਕਾਰਡ ਸੌਾਪਿਆ | ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਦੋ ਹੋਰ ਨੌਜਵਾਨ ਵਲੰਟੀਅਰਾਂ ਨੂੰ ਇਹ ਸ਼ਨਾਖ਼ਤੀ ਕਾਰਡ ਸੌਾਪੇ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਆਪੋ-ਆਪਣੇ ਆਲੇ-ਦੁਆਲੇ, ਮੁਹੱਲਿਆਂ ਜਾਂ ਸਬੰਧਿਤ ਥਾਵਾਂ 'ਤੇ ਕੰਮ ਕਰਨ ਲਈ ਹੋਰ ਸਮਰਪਿਤ ਵਲੰਟੀਅਰ ਨਾਲ ਜੋੜੇ ਜਾਣਗੇ ਜੋ ਸਥਾਨਕ ਪ੍ਰਸ਼ਾਸਨ, ਪੁਲਿਸ ਅਤੇ ਐਸ. ਟੀ. ਐਫ. ਨਾਲ ਤਾਲਮੇਲ ਬਿਠਾਉਣਗੇ | ਉਨ੍ਹਾਂ ਦੱਸਿਆ ਕਿ ਸਰਕਾਰ ਦੀ ਮੁਹਿੰਮ ਦੌਰਾਨ ਡੈਪੋ ਦੀ ਵੈੱਬਸਾਈਟ 'ਤੇ ਹੁਣ ਤੱਕ 4.25 ਲੱਖ ਵਲੰਟੀਅਰ ਰਜਿਸਟਰ ਵੀ ਹੋ ਚੁੱਕੇ ਹਨ ਅਤੇ ਇਸ ਸਬੰਧੀ ਹੋਰ ਅਰਜ਼ੀਆਂ ਆਉਣ ਦੀ ਸੰਭਾਵਨਾ ਹੈ | ਮੁੱਖ ਮੰਤਰੀ ਨੇ ਹਰੇਕ ਪੰਜਾਬੀ ਨੂੰ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ | ਇਸ ਮੌਕੇ ਮੁੱਖ ਮੰਤਰੀ ਨੇ ਸੁਨਾਮੀ ਪਿੱਛੋਂ ਅੰਡੇਮਾਨ ਤੇ ਨਿਕੋਬਾਰ ਟਾਪੂ ਵਿਖੇ ਆਪਣੀ ਫੇਰੀ ਨੂੰ ਵੀ ਯਾਦ ਕੀਤਾ ਜਿੱਥੇ ਬਰਤਾਨਵੀ ਹਕੂਮਤ ਵਿਰੁੱਧ ਬਗ਼ਾਵਤ ਦਾ ਝੰਡਾ ਚੁੱਕਣ ਵਾਲੇ ਹਜ਼ਾਰਾਂ ਪੰਜਾਬੀ ਦੇਸ਼ ਭਗਤਾਂ ਨੂੰ ਜੇਲ੍ਹਾਂ 'ਚ ਕੈਦ ਕੀਤਾ ਗਿਆ ਸੀ | ਮੁੱਖ ਮੰਤਰੀ ਨੇ ਲੋਕਾਂ ਨੂੰ ਆਜ਼ਾਦੀ ਘੁਲਾਟੀਆਂ ਦੀਆਂ ਲਾਸਾਨੀ ਕੁਰਬਾਨੀਆਂ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ | ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਨੇ ਨੌਜਵਾਨਾਂ ਨੂੰ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਤੋਂ ਪੇ੍ਰਰਨਾ ਲੈ ਕੇ ਆਪਣੇ ਹਿਰਦੇ 'ਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸਕੂਲਾਂ, ਕਾਲਜਾਂ ਅਤੇ ਉਚੇਰੀ ਸਿੱਖਿਆ ਦੇ ਹੋਰ ਸੰਸਥਾਨਾਂ ਦੇ ਵਿਦਿਆਰਥੀਆਂ ਨੂੰ ਪੰਜਾਬ ਦੇ ਦੇਸ਼ ਭਗਤੀ ਤੇ ਰਾਸ਼ਟਰਵਾਦ ਦੇ ਅਮੀਰ ਵਿਰਸੇ ਨਾਲ ਜੋੜਨ ਲਈ ਖਟਕੜ ਕਲਾਂ 'ਚ ਇਸ ਯਾਦਗਾਰ ਤੇ ਅਜਾਇਬ ਘਰ ਵਿਖੇ ਲਿਆਉਣਾ ਚਾਹੀਦਾ ਹੈ | ਸਿੱਧੂ ਨੇ ਮੁੱਖ ਮੰਤਰੀ ਨੂੰ ਨੌਜਵਾਨਾਂ, ਜੋ ਸੂਬੇ ਦੀ ਆਬਾਦੀ ਦਾ 56 ਫ਼ੀਸਦੀ ਹਨ, ਲਈ ਇਕ ਨੀਤੀ ਬਣਾਉਣ ਲਈ ਬੇਨਤੀ ਕੀਤੀ ਜਿਸ ਰਾਹੀਂ ਉਨ੍ਹਾਂ ਨੂੰ ਮਿਆਰੀ ਸਿੱਖਿਆ ਅਤੇ ਰੁਜ਼ਗਾਰ ਮਿਲੇ | ਅੰਗਦ ਸਿੰਘ ਵਿਧਾਇਕ ਨਵਾਂਸ਼ਹਿਰ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ | ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਰਿਵਾਰਕ ਮੈਂਬਰ ਅਭੈ ਸਿੰਘ ਸੰਧੂ, ਹਰਜੀਵਨਪਾਲ ਸਿੰਘ ਗਿੱਲ, ਜਗਜੀਵਨਪਾਲ ਸਿੰਘ ਗਿੱਲ, ਕਿਰਨਜੀਤ ਸੰਧੂ, ਮਨਜੀਤ ਕੌਰ, ਅਨੁਸ਼ਕਾ ਅਤੇ ਅਨੁਸ਼ਪਿ੍ਆ ਵੀ ਪੁੱਜੇ | ਸ਼ਹੀਦ ਸੁਖਦੇਵ ਦੇ ਪਰਿਵਾਰਕ ਮੈਂਬਰ ਅਸ਼ੋਕ ਥਾਪਰ, ਕਰਨ ਥਾਪਰ, ਸੰਦੀਪ ਥਾਪਰ, ਤਿ੍ਭੂਵਨ ਥਾਪਰ, ਸੁਭਾਸ਼ ਥਾਪਰ ਅਤੇ ਵਿਨੋਦ ਥਾਪਰ ਵੀ ਸ਼ਾਮਿਲ ਹੋਏ | ਇਸ ਮੌਕੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਸਤਵੀਰ ਸਿੰਘ ਪੱਲੀ ਝਿੱਕੀ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਬੰਗਾ, ਵਿਧਾਇਕ ਡਾ: ਰਾਜ ਕੁਮਾਰ ਚੱਬੇਵਾਲ, ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਗੁਰਇਕਬਾਲ ਕੌਰ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਪ੍ਰਮੁੱਖ ਸਕੱਤਰ ਸਭਿਆਚਾਰਕ ਮਾਮਲੇ ਵਿਕਾਸ ਪ੍ਰਤਾਪ, ਸਕੱਤਰ ਗ੍ਰਹਿ ਤੇ ਨਿਆਂ ਰਾਹੁਲ ਤਿਵਾੜੀ ਅਤੇ ਸੈਰ-ਸਪਾਟਾ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ, ਡਾ: ਹਰਪ੍ਰੀਤ ਸਿੰਘ ਕੈਂਥ, ਮਲਕੀਤ ਸਿੰਘ ਬਾਹੜੋਵਾਲ ਸਾਬਕਾ ਚੇਅਰਮੈਨ ਮਾਰਕਫੈੱਡ ਪੰਜਾਬ, ਰਘਵੀਰ ਸਿੰਘ ਬਿੱਲਾ ਪ੍ਰਧਾਨ ਬੰਗਾ, ਦਰਬਜੀਤ ਸਿੰਘ ਪੂੰਨੀਆ ਪ੍ਰਧਾਨ ਹਲਕਾ ਬੰਗਾ, ਹਰਬੰਤ ਸਿੰਘ ਮਕਸੂਦਪੁਰ ਸਾਬਕਾ ਚੇਅਰਮੈਨ, ਅਜਾਇਬ ਸਿੰਘ ਕਲੇਰਾਂ, ਤੀਰਥ ਸਿੰਘ ਚਾਹਲ, ਜੁਝਾਰ ਸਿੰਘ ਰਹਿਪਾ, ਹਰਭਜਨ ਸਿੰਘ ਭਰੋਲੀ, ਸੁਮਨ ਕੁਮਾਰੀ, ਬਲਦੇਵ ਸਿੰਘ ਮਕਸੂਦਪੁਰ, ਰਾਕੇਸ਼ ਕੁਮਾਰ, ਸੰਦੀਪ ਲਾਲੀ ਗਦਾਣੀ, ਹਰੀਸ਼ ਸੱਦੀ, ਕੁਲਦੀਪ ਚੰਦ ਭੱਲਾ, ਮੁਲਖ ਰਾਜ ਸਰਹਾਲ, ਅਮਰਜੀਤ ਕੌਰ, ਤੀਰਥ ਸਿੰਘ, ਗਿਆਨੀ ਸਿੰਘ ਮਜਾਰਾ, ਦਲਜੀਤ ਸਿੰਘ ਘੁੰਮਣ, ਪ੍ਰਵਿੰਦਰ ਕੁਮਾਰ ਛਾਬੜਾ, ਰਾਮ ਤੀਰਥ ਭਰੋਲੀ, ਇਰਵਨ ਰੱਤੂ, ਜੱਗਾ ਪਹਿਲਵਾਨ, ਕਮਲਜੀਤ ਬੰਗਾ, ਨਿਰਮਲਜੀਤ ਸਿੰਘ ਸੋਨੂੰ, ਸੁਖਜਿੰਦਰ ਸਿੰਘ ਨੌਰਾ, ਸੁਖਵਿੰਦਰ ਬੰਗੜ ਸਰਪੰਚ, ਪ੍ਰਵਿੰਦਰ ਸਿੰਘ ਬਿੱਟੂ, ਜੈਪਾਲ ਬੈਂਸ, ਅਮਰੀਕ ਸਿੰਘ ਸੋਢੀ ਆਦਿ ਹਾਜ਼ਰ ਸਨ |

ਕੈਪਟਨ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਪਾਸਾ ਵੱਟਿਆ-ਸੁਖਬੀਰ

ਕਾਂਗਰਸ ਤੋਂ ਸੂਬੇ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ-ਮਜੀਠੀਆ
ਬੰਗਾ, 23 ਮਾਰਚ (ਜਸਬੀਰ ਸਿੰਘ ਨੂਰਪੁਰ, ਲਾਲੀ ਬੰਗਾ, ਲਧਾਣਾ)-ਕਾਂਗਰਸ ਨੇ ਪੰਜਾਬ 'ਚ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾ ਕੇ ਸਰਕਾਰ ਬਣਾਈ ਪਰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਜਲਦੀ ਪਾਸਾ ਵੱਟ ਲਿਆ | ਇਹ ਪ੍ਰਗਟਾਵਾ ਸ: ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਨੇ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਡਾ: ਸੁਖਵਿੰਦਰ ਸੁੱਖੀ ਵਿਧਾਇਕ ਦੀ ਅਗਵਾਈ 'ਚ ਹੋਈ ਰਾਜਸੀ ਕਾਨਫ਼ਰੰਸ ਦੌਰਾਨ ਕੀਤਾ | ਸੁਖਬੀਰ ਸਿੰਘ ਬਾਦਲ ਨੇ ਆਖਿਆ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਸਾਰੇ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਕੀਤਾ ਅਤੇ ਗੁਟਕਾ ਸਾਹਿਬ ਲੈ ਕੇ ਸਹੁੰ ਖਾਧੀ ਕਿ ਚਾਰ ਹਫ਼ਤਿਆਂ 'ਚ ਨਸ਼ਾ ਖ਼ਤਮ ਕਰਾਂਗੇ | ਉਨ੍ਹਾਂ ਕਿਹਾ 90 ਹਜ਼ਾਰ ਕਰੋੜ ਦੇ ਕਰਜ਼ੇ ਮੁਆਫ਼ ਕਰਨ ਦੀ ਥਾਂ ਹੁਣ 70 ਕਰੋੜ 'ਤੇ ਆ ਗਏ, ਸਾਰੀਆਂ ਕਸਮਾਂ ਖਾ ਕੇ ਮੁੱਕਰ ਗਏ | ਨੌਜਵਾਨ ਵਰਗ ਨੂੰ ਨੌਕਰੀਆਂ ਦੇ ਲਾਰੇ ਲਾਏ | ਕੋਈ ਵੀ ਵੱਡਾ ਨਸ਼ਿਆਂ ਦਾ ਸਮਗਲਰ ਨਹੀਂ ਫੜ ਸਕੇ | ਉਨ੍ਹਾਂ ਕਿਹਾ ਕੈਪਟਨ ਸਰਕਾਰ ਅਕਾਲੀ ਭਾਜਪਾ ਸਮੇਂ ਕੀਤੇ ਕੰਮਾਂ ਨੂੰ ਵੀ ਆਪਣੇ ਹਿੱਸੇ ਪਾ ਰਹੀ ਹੈ | ਸ਼ਹੀਦੀ ਸਮਾਰਕ ਲਈ ਅਕਾਲੀ-ਭਾਜਪਾ ਸਰਕਾਰ ਨੇ 19 ਕਰੋੜ ਮਨਜ਼ੂਰ ਕਰਵਾਏ | ਮੁਹਾਲੀ ਦਾ ਹਵਾਈ ਅੱਡਾ ਅਤੇ ਖ਼ਾਲਸਾ ਵਿਰਾਸਤ ਘਰ ਬਣਵਾਇਆ | ਉਨ੍ਹਾਂ ਕਿਹਾ ਜਿੰਨੀ ਤਰੱਕੀ ਅਕਾਲੀ-ਭਾਜਪਾ ਨੇ 10 ਸਾਲ 'ਚ ਕਰਵਾਈ ਉਨੀ ਕਦੇ ਨਹੀਂ ਹੋਈ | ਉਨ੍ਹਾਂ ਕਿਹਾ ਕਾਂਗਰਸ ਖ਼ਜ਼ਾਨਾ ਖ਼ਾਲੀ ਦਾ ਬਹਾਨਾ ਲਾ ਕੇ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਬੰਦ ਕਰ ਰਹੀ ਹੈ | ਉਨ੍ਹਾਂ ਕਿਹਾ ਅਕਾਲੀ ਦਲ ਦਾ ਵਫ਼ਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ
ਮਿਲਿਆ ਸੀ ਅਸੀਂ ਮੰਗ ਕੀਤੀ ਕਿ ਸਵਾਮੀਨਾਥਨ ਰਿਪੋਰਟ ਲਾਗੂ ਹੋਣ ਤੋਂ ਬਿਨਾ ਕਿਸਾਨਾਂ ਦੀ ਭਲਾਈ ਨਹੀਂ ਹੋ ਸਕਦੀ | ਉਨ੍ਹਾਂ ਕਿਹਾ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ ਇਸ ਨੇ ਹਰ ਲੜਾਈ ਲੜੀ | ਸ਼ਹੀਦ ਭਗਤ ਸਿੰਘ ਵਰਗੇ ਯੋਧਿਆਂ ਨੇ ਕੁਰਬਾਨੀਆਂ ਕਰ ਕੇ ਦੇਸ਼ ਆਜ਼ਾਦ ਕਰਵਾਇਆ | ਉਨ੍ਹਾਂ ਕਿਹਾ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਅਤੇ ਸਭ ਤੋਂ ਵੱਧ ਨੁਕਸਾਨ ਵੀ ਸਾਡਾ ਹੋਇਆ | ਕਾਂਗਰਸ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ | ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਨੇ ਆਖਿਆ ਕਾਂਗਰਸ ਤੋਂ ਪੰਜਾਬ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ | ਕਾਂਗਰਸ ਦੇ ਖ਼ਜ਼ਾਨਾ ਮੰਤਰੀ ਤਾਂ ਖਟਕੜ ਕਲਾਂ 'ਚ ਸ਼ਹੀਦ ਦੇ ਪਿੰਡ ਦੀ ਮਿੱਟੀ ਦੀ ਸਹੁੰ ਖਾ ਕੇ ਮੁੱਕਰ ਗਏ | ਨਵਜੋਤ ਸਿੰਘ ਸਿੱਧੂ ਤਕੜੇ ਡਰਾਮੇਬਾਜ਼ ਹਨ | ਉਨ੍ਹਾਂ ਪਹਿਲਾਂ ਮੋਦੀ ਨੂੰ ਪਿਉ ਕਿਹਾ ਹੁਣ ਸੋਨੀਆ ਨੂੰ ਮਾਂ ਆਖ ਰਹੇ ਹਨ | ਰੈਲੀ ਨੂੰ ਡਾ: ਦਲਜੀਤ ਸਿੰਘ ਚੀਮਾ, ਸ: ਪ੍ਰੇਮ ਸਿੰਘ ਚੰਦੂਮਾਜਰਾ ਸੰਸਦ ਮੈਂਬਰ, ਸੋਹਣ ਸਿੰਘ ਠੰਡਲ, ਜਰਨੈਲ ਸਿੰਘ ਵਾਹਦ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਜ਼ਿਲ੍ਹਾ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ ਨੇ ਵੀ ਸੰਬੋਧਨ ਕੀਤਾ | ਡਾ: ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਵਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਚੌਧਰੀ ਨੰਦ ਲਾਲ, ਜਥੇ: ਸੰਤੋਖ ਸਿੰਘ ਮੱਲ੍ਹਾ ਮੈਂਬਰ ਵਰਕਿੰਗ ਕਮੇਟੀ, ਸੁਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ. ਸੀ. ਵਿੰਗ, ਸੋਮ ਪ੍ਰਕਾਸ਼ ਸਾਬਕਾ ਸੰਸਦੀ ਸਕੱਤਰ, ਸਰਬਜੋਤ ਸਿੰਘ ਸਾਬੀ ਪ੍ਰਧਾਨ ਦੋਆਬਾ ਜ਼ੋਨ, ਜਗਜੀਤ ਸਿੰਘ ਲਾਲੀ, ਸਤਨਾਮ ਸਿੰਘ ਲਾਦੀਆਂ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਪਾਖਰ ਸਿੰਘ ਨਿਮਾਣਾ, ਕੁਲਵਿੰਦਰ ਸਿੰਘ ਢਾਹਾਂ, ਬਲਦੇਵ ਸਿੰਘ ਚੇਤਾ ਸਰਕਲ ਪ੍ਰਧਾਨ, ਸੰਜੀਵ ਭਾਰਦਵਾਜ ਜ਼ਿਲ੍ਹਾ ਪ੍ਰਧਾਨ ਭਾਜਪਾ, ਕੁਲਜੀਤ ਸਿੰਘ ਸਰਹਾਲ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਰਵੀ ਭੂਸ਼ਨ ਪ੍ਰਧਾਨ ਨਗਰ ਕੌਾਸਲ, ਗੁਰਬਖ਼ਸ਼ ਸਿੰਘ ਖ਼ਾਲਸਾ ਮੈਂਬਰ ਸ਼ੋ੍ਰਮਣੀ ਕਮੇਟੀ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਹਰਜਿੰਦਰ ਸਿੰਘ ਲੱਲੀਆਂ, ਜਸਵਿੰਦਰ ਸਿੰਘ ਮਾਨ, ਸਰਬਣ ਸ਼ੁਕਾਰ, ਗੁਰਮੇਲ ਸਿੰਘ ਸਾਹਲੋਂ, ਜਸਵਰਿੰਦਰ ਸਿੰਘ ਜੱਸਾ ਕਲੇਰਾਂ, ਜੀਤ ਸਿੰਘ ਭਾਟੀਆ, ਇੰਦਰਜੀਤ ਸਿੰਘ ਮਾਨ, ਕਰਮਜੀਤ ਸਿੰਘ ਕਰਨਾਣਾ, ਜਸਪਾਲ ਸਿੰਘ ਜਾਡਲੀ, ਨਵਦੀਪ ਸਿੰਘ ਅਨੋਖਰਵਾਲ, ਰਛਪਾਲ ਸਿੰਘ ਲਾਦੀਆਂ, ਭੁਪਿੰਦਰ ਸਿੰਘ ਜਾਡਲਾ, ਜਗਜੀਤ ਸਿੰਘ ਖ਼ਾਲਸਾ, ਰਾਮ ਸਿੰਘ ਦੁਧਾਲਾ, ਅਵਤਾਰ ਸਿੰਘ ਪਠਲਾਵਾ, ਸ਼ਾਮ ਸੁੰਦਰ ਜਾਡਲਾ, ਪ੍ਰਸ਼ੋਤਮ ਕੁਮਾਰ, ਲਖਵੀਰ ਸਿੰਘ ਝਿੱਕਾ, ਸਰਬਣ ਸਿੰਘ ਸ਼ੁਕਾਰ, ਸੁਚੇਤ ਕੁਮਾਰ, ਧਰਮਿੰਦਰ ਮੰਢਾਲੀ, ਸੁਖਵਿੰਦਰ ਸਿੰਘ ਸਰਪੰਚ ਖਟਕੜ ਕਲਾਂ, ਜਗਤਾਰ ਸਿੰਘ ਸਰਹਾਲ, ਜਗਜੀਤ ਸਿੰਘ ਬਲਾਕੀਪੁਰ, ਜਥੇ: ਫੁੱਮਣ ਸਿੰਘ, ਪਰਮਿੰਦਰ ਸਿੰਘ ਬੋਇਲ, ਨਿਰਮਲ ਸਿੰਘ ਸੰਧੂ, ਸੁਲੱਖਣ ਸਿੰਘ ਬੋਇਲ, ਬਾਬਾ ਜਗੀਰ ਸਿੰਘ, ਮਨਜੀਤ ਸਿੰਘ ਬੋਇਲ, ਕਿ੍ਪਾਲ ਸਿੰਘ ਕੰਗਰੌੜ, ਰਾਮ ਸਿੰਘ ਕੌਲ, ਸੁਰਜੀਤ ਸਿੰਘ ਸੰਧੂ, ਰਣਜੀਤ ਸਿੰਘ, ਜਗਤਾਰ ਸਿੰਘ ਘੜੂੰਆਂ, ਦਲਜੀਤ ਸਿੰਘ ਮਾਣੇਵਾਲ, ਬਿਮਲ ਚੇਅਰਮੈਨ, ਸੁਖਜੀਤ ਕੋਹਲੀ, ਗੁਰਪ੍ਰੀਤ ਗੁੱਜਰ, ਦਰਗੇਸ਼ ਜੰਡੀ, ਸ਼ਿਵ ਰਾਮ ਸਿੰਘ, ਰਘਬੀਰ ਸਿੰਘ, ਗਿਆਨੀ ਨਛੱਤਰ ਸਿੰਘ, ਅਮਰੀਕ ਸਿੰਘ ਸੰਧੂ, ਤਜਿੰਦਰ ਸਿੰਘ ਬਿੱਲਾ, ਦਲਜੀਤ ਸਿੰਘ, ਤੀਰਥ ਸਿੰਘ, ਹੈਪੀ ਖੋਸਲਾ ਆਦਿ ਹਾਜ਼ਰ ਸਨ |

ਦਿੱਲੀ ਹਾਈ ਕੋਰਟ ਵਲੋਂ 'ਆਪ' ਦੇ 20 ਵਿਧਾਇਕਾਂ ਨੂੰ ਵੱਡੀ ਰਾਹਤ

• ਅਯੋਗ ਕਰਾਰ ਦੇਣ ਦਾ ਫ਼ੈਸਲਾ ਰੱਦ • ਚੋਣ ਕਮਿਸ਼ਨ ਨੂੰ ਦੁਬਾਰਾ ਸੁਣਵਾਈ ਕਰਨ ਦੇ ਨਿਰਦੇਸ਼
ਨਵੀਂ ਦਿੱਲੀ, 23 ਮਾਰਚ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ ਅੱਜ ਆਪਣੇ ਇਕ ਅਹਿਮ ਫੈਸਲੇ 'ਚ 'ਲਾਭ ਵਾਲਾ ਅਹੁਦਾ' ਮਾਮਲੇ ਵਿਚ ਆਮ ਆਦਮੀ ਪਾਰਟੀ (ਆਪ) ਨੂੰ ਵੱਡੀ ਰਾਹਤ ਦਿੰਦੇ ਹੋਏ ਇਸ ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਹੈ ਅਤੇ ਚੋਣ ਕਮਿਸ਼ਨ ਨੂੰ ਮਾਮਲੇ ਦੀ ਨਵੇਂ ਸਿਰੇ ਤੋਂ ਸੁਣਵਾਈ ਕਰਨ ਦੀ ਹਦਾਇਤ ਕੀਤੀ ਹੈ | ਇਸ ਮਾਮਲੇ 'ਚ ਚੋਣ ਕਮਿਸ਼ਨ ਨੇ 19 ਜਨਵਰੀ, 2018 ਨੂੰ 20 ਵਿਧਾਇਕਾਂ ਦੀ ਵਿਧਾਨ ਸਭਾ ਮੈਂਬਰੀ ਰੱਦ ਕਰ ਦਿੱਤੀ ਸੀ ਪ੍ਰੰਤੂ ਅੱਜ ਦੇ ਫੈਸਲੇ ਵਿਚ ਅਦਾਲਤ ਨੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਬਦਲਦੇ ਹੋਏ ਵਿਧਾਇਕਾਂ ਦੀ ਮੈਂਬਰ ਮੁੜ ਬਹਾਲ ਕਰ ਦਿੱਤੀ ਹੈ | ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਚੰਦਰਸ਼ੇਖਰ ਦੀ ਬੈਂਚ ਨੇ 28 ਫਰਵਰੀ ਨੂੰ ਚੋਣ ਕਮਿਸ਼ਨ ਅਤੇ ਵਿਧਾਇਕਾਂ ਦੀ ਬਹਿਸ ਪੂਰੀ ਕਰਨ ਤੋਂ ਬਾਅਦ ਆਪਣੇ ਫੈਸਲਾ ਰਾਖਵਾਂ ਰੱਖ ਲਿਆ ਸੀ | ਬੈਂਚ ਨੇ ਕਿਹਾ ਕਿ 'ਆਪ' ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਲਈ ਕੇਂਦਰ ਸਰਕਾਰ ਦਾ ਨੋਟੀਫਿਕੇਸ਼ਨ ਕਾਨੂੰਨ ਮੁਤਾਬਿਕ ਗਲਤ ਸੀ ਅਤੇ ਮਾਮਲੇ ਨੂੰ ਮੁੜ ਚੋਣ ਕਮਿਸ਼ਨ ਕੋਲ ਭੇਜ ਦਿੱਤਾ ਹੈ | ਅਯੋਗ ਕਰਾਰ ਦੇਣ ਬਾਰੇ ਚੋਣ
ਕਮਿਸ਼ਨ ਦੀ ਸਿਫਾਰਸ਼ ਨੂੰ ਦੋਸ਼ਪੂਰਣ ਆਖਦਿਆਂ ਬੈਂਚ ਨੇ ਕਿਹਾ ਕਿ ਇਸ ਮਾਮਲੇ ਵਿਚ ਕੁਦਰਤੀ ਨਿਆਂ ਦੀ ਉਲੰਘਣਾ ਹੋਈ ਹੈ ਅਤੇ ਵਿਧਾਇਕਾਂ ਨੂੰ ਦਿੱਲੀ ਵਿਧਾਨ ਸਭਾ ਦੇ ਵਿਧਾਇਕ ਵਜੋਂ ਅਯੋਗ ਕਰਾਰ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਮੌਖਿਕ ਤੌਰ 'ਤੇ ਵੀ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ | ਅਦਾਲਤ ਨੇ ਕਿਹਾ ਕਿ 19 ਜਨਵਰੀ, 2018 ਨੂੰ ਚੋਣ ਕਮਿਸ਼ਨ ਵਲੋਂ ਰਾਸ਼ਟਰਪਤੀ ਨੂੰ ਭੇਜੀ ਰਾਇ ਦੋਸ਼ਪੂਰਣ ਸੀ ਅਤੇ ਕੁਦਰਤੀ ਨਿਆਂ ਦੀ ਸਿਧਾਤਾਂ ਦੀ ਪਾਲਣਾ ਨਾ ਕਰਨ ਕਰਕੇ ਕਾਨੂੰਨੀ ਤੌਰ 'ਤੇ ਗਲਤ ਸੀ | ਵਿਧਾਇਕਾਂ ਦੀ ਮੈਂਬਰੀ ਮੁੜ ਬਹਾਲ ਕਰਨ ਦੇ ਅਦਾਲਤ ਦੇ ਆਦੇਸ਼ ਉਪਰੰਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਰਾਹੀਂ ਇਸ ਨੂੰ ਸੱਚ ਦੀ ਜਿੱਤ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਦਿੱਲੀ ਦੇ ਲੋਕਾਂ ਨੂੰ ਨਿਆਂ ਦਿੱਤਾ ਹੈ ਅਤੇ ਇਹ ਦਿੱਲੀ ਦੀ ਜਨਤਾ ਦੀ ਵੱਡੀ ਜਿੱਤ ਹੈ | ਚੋਣ ਕਮਿਸ਼ਨ ਨੇ ਅਦਾਲਤ ਦੇ ਫ਼ੈਸਲੇ 'ਤੇ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ ਫੈਸਲੇ ਦੀ ਸਮੀਖਿਆ ਕਰਨਗੇ | ਦੂਜੇ ਪਾਸੇ ਫੈਸਲੇ ਉਪਰੰਤ ਆਮ ਆਦਮੀ ਪਾਰਟੀ ਵਿਚ ਜਸ਼ਨ ਦਾ ਮਾਹੌਲ ਬਣ ਗਿਆ ਹੈ | ਦਰਅਸਲ ਉਪਰੋਕਤ ਮਾਮਲੇ 'ਚ ਅਯੋਗ ਕਰਾਰ ਦਿੱਤੇ ਗਏ 20 ਵਿਧਾਇਕਾਂ ਦੀ ਦਲੀਲ ਸੀ ਕਿ ਲਾਭ ਦਾ ਅਹੁਦਾ ਮਾਮਲੇ 'ਚ ਉਨ੍ਹਾਂ ਨੂੰ ਅਯੋਗ ਕਰਾਰ ਦੇਣ ਦਾ ਚੋਣ ਕਮਿਸ਼ਨ ਦਾ ਫੈਸਲਾ ਗੈਰ-ਕਾਨੂੰਨੀ ਹੈ | ਕਿਉਂਕਿ ਕਮਿਸ਼ਨ ਨੇ ਵਿਧਾਇਕਾਂ ਨੂੰ ਪੱਖ ਰੱਖਣ ਦਾ ਮੌਕਾ ਹੀ ਨਹੀਂ ਦਿੱਤਾ ਜਦਕਿ ਚੋਣ ਕਮਿਸ਼ਨ ਦੀ ਦਲੀਲ ਸੀ ਕਿ ਉਸ ਨੇ ਵਿਧਾਇਕਾਂ ਨੂੰ ਆਪਣਾ ਪੱਖ ਰੱਖਣ ਦਾ ਲੋੜੀਂਦਾ ਸਮਾਂ ਤੇ ਮੌਕਾ ਦਿੱਤਾ ਹੈ | ਇਹ ਵੀ ਦੱਸਣਯੋਗ ਹੈ ਕਿ ਇਸ ਮਾਮਲੇ 'ਚ 24 ਫਰਵਰੀ ਨੂੰ ਦਿੱਲੀ ਹਾਈ ਕੋਰਟ ਦੀ ਸਿੰਗਲ ਬੈਂਚ ਨੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਸਬੰਧੀ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ | 19 ਫਰਵਰੀ ਨੂੰ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਨੂੰ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੀ ਸਿਫਾਰਿਸ਼ ਭੇਜੀ ਸੀ ਜਿਸ 'ਤੇ ਰਾਸ਼ਟਪਰਤੀ ਨੇ ਮੁਹਰ ਲਾ ਦਿੱਤੀ ਸੀ | ਮਾਮਲੇ ਨਾਲ ਸਬੰਧਿਤ 20 ਵਿਧਾਇਕਾਂ 'ਚ ਜਰਨੈਲ ਸਿੰਘ ਤਿਲਕ ਨਗਰ, ਨਰੇਸ਼ ਯਾਦਵ, ਅਲਕਾ ਲਾਂਬਾ, ਪ੍ਰਵੀਣ ਕੁਮਾਰ, ਰਾਜੇਸ਼ ਰਿਸ਼ੀ, ਰਾਜੇਸ਼ ਗੁਪਤਾ, ਮਦਨ ਲਾਲ, ਵਿਜੇਂਦਰ ਗਰਗ, ਅਵਤਾਰ ਸਿੰਘ, ਸ਼ਰਦ ਚੌਹਾਨ, ਸਰਿਤਾ ਸਿੰਘ, ਸੰਜੀਵ ਝਾਅ, ਸੋਮਦੱਤ, ਸ਼ਿਵ ਚਰਣ ਗੋਇਲ, ਅਨਿਲ ਕੁਮਾਰ, ਮਨੋਜ ਕੁਮਾਰ, ਨਿਤਿਨ ਤਿਆਗੀ, ਸੁਖਬੀਰ ਦਲਾਲ,ਕੈਲਾਸ਼ ਗਹਿਲੋਤ ਤੇ ਆਦਰਸ਼ ਸ਼ਾਸਤਰੀ ਦੇ ਨਾਂਅ ਸ਼ਾਮਿਲ ਹੈ | ਦੱਸਣਯੋਗ ਹੈ ਕਿ ਸਾਲ 2015 ਵਿਚ ਦਿੱਲੀ ਵਿਧਾਨ ਸਭਾ ਚੋਣਾਂ ਵਿਚ 70 ਵਿਚੋਂ 67 ਸੀਟਾਂ ਜਿੱਤ ਕੇ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਵਾਲੇ ਅਰਵਿੰਦ ਕੇਜਰੀਵਾਲ ਨੇ 21 ਵਿਧਾਇਕਾਂ ਨੂੰ ਸੰਸਦੀ ਸਕੱਤਰ ਨਿਯੁੱਕਤ ਕੀਤਾ ਸੀ | ਉਨ੍ਹਾਂ ਵਿਚ 1 ਵਿਧਾਇਕ ਜਰਨੈਲ ਸਿੰਘ ਪੱਤਰਕਾਰ ਵੀ ਸਨ ਜਿਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਕਾਰਨ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਸੀ |
ਕਾਂਗਰਸ 'ਆਪ' ਵਿਧਾਇਕਾਂ ਖਿਲਾਫ਼ ਕਰੇਗੀ ਮਾਮਲੇ ਦੀ ਪੈਰਵੀ

ਕਾਂਗਰਸ ਨੇ ਅੱਜ ਕਿਹਾ ਕਿ ਉਹ ਦਿੱਲੀ ਹਾਈ ਕੋਰਟ ਵਲੋਂ 'ਆਪ' ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੇ ਫ਼ੈਸਲੇ ਨੂੰ ਰੱਦ ਕਰ ਦੇਣ ਪਿੱਛੋਂ ਉਹ ਚੋਣ ਕਮਿਸ਼ਨ ਕੋਲ ਲਾਭ ਵਾਲਾ ਅਹੁਦਾ ਮਾਮਲੇ ਵਿਚ 'ਆਪ' ਵਿਧਾਇਕਾਂ ਖਿਲਾਫ ਕਾਨੂੰਨੀ ਜੰਗ ਲੜੇਗੀ | ਹਾਈ ਕੋਰਟ ਦੇ ਹੁਕਮ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਾਂਗਰਸ ਦੀ ਦਿੱਲੀ ਇਕਾਈ ਦੇ ਪ੍ਰਧਾਨ ਅਜੇ ਮਾਕਨ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਚੋਣ ਕਮਿਸ਼ਨ ਵਿਚ ਲੜਾਈ ਲੜਾਂਗੇ ਕਿਉਂਕਿ ਇਨ੍ਹਾਂ 20 ਵਿਧਾਇਕਾਂ ਨੇ ਸਹੂਲਤਾਂ ਦਾ ਅਨੰਦ ਮਾਣਿਆਂ ਹੈ | ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਲਾਭ ਵਾਲਾ ਅਹੁਦੇ ਦੀ ਗੱਲ ਤੋਂ ਇਨਕਾਰ ਨਹੀਂ ਕੀਤਾ | ਹਾਈ ਕੋਰਟ ਨੇ ਤਾਂ ਸਿਰਫ ਕੁਦਰਤੀ ਨਿਆਂ ਦੀ ਰੋਸ਼ਨੀ ਵਿਚ ਚੋਣ ਕਮਿਸ਼ਨ ਨੂੰ ਮਾਮਲੇ ਦੀ ਦੁਬਾਰਾ ਸੁਣਵਾਈ ਕਰਨ ਲਈ ਕਿਹਾ ਹੈ |
ਸਪੀਕਰ ਨੇ 'ਆਪ' ਵਿਧਾਇਕਾਂ ਨੂੰ ਬਜਟ ਇਜਲਾਸ 'ਚ ਸ਼ਾਮਿਲ ਹੋਣ ਦੀ ਦਿੱਤੀ ਇਜਾਜ਼ਤ

ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਹਾਈ ਕੋਰਟ ਦੇ ਹੁਕਮ ਪਿੱਛੋਂ ਅੱਜ ਚਲ ਰਹੇ ਬਜਟ ਇਜਲਾਸ ਵਿਚ 'ਆਪ' ਦੇ 20 ਵਿਧਾਇਕਾਂ ਨੂੰ ਹਾਜ਼ਰ ਹੋਣ ਦੀ ਇਜਾਜ਼ਤ ਦਿੱਤੀ | ਸਦਨ ਵਿਚ ਸਭ ਤੋਂ ਪਹਿਲਾਂ ਸਦਨ ਵਿਚ ਦਾਖਲ ਹੋਣ ਵਾਲੇ 'ਆਪ' ਦੇ ਵਿਧਾਇਕ ਨਿਤਿਨ ਤਿਆਗੀ ਅਤੇ ਅਲਕਾ ਲਾਂਬਾ ਸ਼ਾਮਿਲ ਸਨ | ਜਿਉਂ ਹੀ ਤਿਆਗੀ ਸਦਨ ਵਿਚ ਦਾਖਲ ਹੋਏ ਤਾਂ 'ਆਪ' ਵਿਧਾਇਕਾਂ ਨੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਅਤੇ ਮੇਜ਼ਾਂ ਨੂੰ ਥਪਥਪਾਉਣਾ ਸ਼ੁਰੂ ਕਰ ਦਿੱਤਾ |

ਫਰਾਂਸ 'ਚ ਆਈ. ਐਸ. ਵਲੋਂ ਅੱਤਵਾਦੀ ਹਮਲਾ-ਤਿੰਨ ਹਲਾਕ

ਪੈਰਿਸ, 23 ਮਾਰਚ (ਏਜੰਸੀਆਂ ਰਾਹੀਂ)-ਫਰਾਂਸ ਵਿਚ ਇਕ ਵਿਅਕਤੀ ਜਿਸ ਨੇ ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਹੈ ਨੇ ਦੱਖਣੀ ਫਰਾਂਸ ਵਿਚ ਗੋਲੀਬਾਰੀ ਕਰਕੇ ਤਿੰਨ ਵਿਅਕਤੀਆਂ ਨੂੰ ਮਾਰ ਦਿੱਤਾ ਅਤੇ ਕੁਝ ਨੂੰ ਕਈ ਘੰਟੇ ਬੰਧਕ ਬਣਾਈ ਰੱਖਿਆ | ਪੁਲਿਸ ਨੇ ਇਸ ਹਮਲਾਵਰ ਜਿਸ ਦੇ ਮੋਰਾਕੋ ਦਾ ਨਾਗਰਿਕ ਹੋਣ ਦਾ ਸ਼ੱਕ ਹੈ ਅਤੇ ਜਿਸ ਨੇ ਕਾਰਕੋਸਨੇ ਅਤੇ ਨੇੜਲੇ ਟਰੇਬਸ ਕਸਬਿਆਂ ਵਿਚ ਤਿੰਨ ਵੱਖ ਵੱਖ ਹਮਲਿਆਂ ਵਿਚ ਤਿੰਨ ਵਿਅਕਤੀਆਂ ਨੂੰ ਮਾਰ ਦਿੱਤਾ ਨੂੰ ਗੋਲੀ ਮਾਰ ਕੇ ਢੇਰੀ ਕਰ ਦਿੱਤਾ | ਇਸ ਵਿਅਕਤੀ ਨੇ ਪਹਿਲਾ ਕਾਰਕੋਸਨੇ ਵਿਚ ਇਕ ਕਾਰ ਨੂੰ ਅਗਵਾ ਕਰਕੇ ਕਾਰ ਵਿਚ ਸਵਾਰ ਯਾਤਰੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ ਡਰਾਈਵਰ ਨੂੰ ਜ਼ਖ਼ਮੀ ਕਰ ਦਿੱਤਾ | ਇਸ ਤੋਂ ਪਹਿਲਾਂ ਇਸ ਨੇ ਇਕ ਪੁਲਿਸ ਮੁਲਾਜ਼ਮ ਦੇ ਗੋਲੀ ਮਾਰੀ ਜਿਹੜੇ ਆਪਣੇ ਸਾਥੀਆਂ ਨਾਲ ਕਸਰਤ ਕਰ ਰਿਹਾ ਸੀ | ਉਹ ਫਿਰ ਟਰੇਬਸ ਕਸਬੇ ਦੀ ਸੁਪਰ ਯੂ ਸੁਪਰਮਾਰਕੀਟ ਵਿਚ ਪੁੱਜਾ ਅਤੇ ਤਿੰਨ ਵਿਅਕਤੀਆਂ ਨੂੰ ਤਿੰਨ ਘੰਟੇ ਤੋਂ ਵੀ ਵੱਧ ਸਮਾਂ ਬੰਧਕ ਬਣਾਈ ਰੱਖਿਆ | ਉਸ ਨੇ ਘੱਟੋ ਘੱਟ ਦੋ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਇਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਹਮਲਾਵਰ ਚਾਕੂਆਂ, ਬੰਦੂਕ ਅਤੇ ਗ੍ਰਨੇਡਾਂ ਨਾਲ ਲੈਸ ਸੀ ਅਤੇ ਉਸ ਨੇ ਸੁਪਰਮਾਰਕੀਟ ਵਿਚ ਜਾਣ ਤੋਂ ਪਹਿਲਾਂ 'ਅੱਲਾਹੂ ਅਕਬਰ' ਕਿਹਾ |

ਕੈਪਟਨ ਦੇ ਭਾਸ਼ਣ ਦੌਰਾਨ ਸ਼ਹੀਦ ਸੁਖਦੇਵ ਦੇ ਪਰਿਵਾਰ ਵਲੋਂ ਵਾਕਆਊਟ

ਬੰਗਾ, 23 ਮਾਰਚ (ਜਸਬੀਰ ਸਿੰਘ ਨੂਰਪੁਰ)-ਖਟਕੜ ਕਲਾਂ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਸਮਾਗਮ ਵਿਚ ਸ਼ਾਮਿਲ ਸ਼ਹੀਦ ਸੁਖਦੇਵ ਦੇ ਪਰਿਵਾਰਕ ਮੈਂਬਰ ਅਸ਼ੋਕ ਥਾਪਰ, ਸੰਦੀਪ ਥਾਪਰ, ਤਿ੍ਭੂਵਨ ਥਾਪਰ, ਕਿਰਨਜੀਤ ਸਿੰਘ ਸਹਾਰਨਪੁਰ ਅਤੇ ਹੋਰ ਮੈਂਬਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਵਾਕਆਊਟ ਕਰ ਗਏ | ਉਨ੍ਹਾਂ ਦੋਸ਼ ਲਾਇਆ ਕਿ ਸਾਨੂੰ ਸੱਦ ਕੇ ਸਾਡਾ ਨਿਰਾਦਰ ਕੀਤਾ ਗਿਆ | ਸਾਨੂੰ ਸਮਾਗਮ ਦੌਰਾਨ ਪੁੱਛਿਆ ਨਹੀਂ ਗਿਆ ਅਤੇ ਨਾ ਹੀ ਪਰਿਵਾਰ ਦਾ ਕੋਈ ਸਨਮਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਹ ਆਗੂ ਸ਼ਹੀਦਾਂ ਦੇ ਨਾਂਅ 'ਤੇ ਰੋਟੀਆਂ ਸੇਕਦੇ ਹਨ |

ਨਿਰਾਸ਼ ਹਨ ਪੰਜਾਬ ਦੇ ਗੰਨਾ ਕਾਸ਼ਤਕਾਰ

• ਸੀਜ਼ਨ ਖ਼ਤਮ ਹੋਣ ਕਿਨਾਰੇ, ਖੇਤਾਂ 'ਚ ਅਜੇ ਵੀ ਖੜ੍ਹਾ ਹੈ 25 ਫ਼ੀਸਦੀ ਗੰਨਾ • ਮਜ਼ਦੂਰਾਂ ਨੇ ਛਿਲਾਈ ਦਾ ਭਾਅ 40 ਤੋਂ 80 ਰੁਪਏ ਪ੍ਰਤੀ ਕੁਇੰਟਲ ਕੀਤਾ
ਵਰਿੰਦਰ ਸਹੋਤਾ

ਵਰਸੋਲਾ, 23 ਮਾਰਚ-ਪੰਜਾਬ ਅੰਦਰ ਗੰਨੇ ਦੀ ਕਾਸ਼ਤ ਕਰ ਕੇ ਖੇਤੀ ਵਿਭਿੰਨਤਾ ਨੂੰ ਵੱਡਾ ਹੁਲਾਰਾ ਦੇਣ ਵਾਲੇ ਕਿਸਾਨਾਂ ਨੂੰ ਹਰ ਵਾਰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਪਹਿਲਾਂ ਗੰਨਾ ਬਾਂਡ ਕਰਵਾਉਣ, ਫਿਰ ਪਰਚੀਆਂ ਪ੍ਰਾਪਤ ਕਰਨ ਅਤੇ ਫਿਰ ਅਦਾਇਗੀਆਂ ਲੈਣ ਲਈ ਵੱਡੀ ਜੱਦੋ ਜਹਿਦ ਕਰਨੀ ਪੈਂਦੀ ਹੈ | ਇਸੇ ਤਰ੍ਹਾਂ ਇਸ ਵਾਰ ਵੀ ਪਹਿਲਾਂ ਤਾਂ ਬਹੁ ਗਿਣਤੀ ਗੰਨਾ ਕਾਸ਼ਤਕਾਰਾਂ ਨੂੰ ਪਰਚੀਆਂ ਪ੍ਰਾਪਤ ਕਰਨ ਲਈ ਵੱਡੀ ਪ੍ਰੇਸ਼ਾਨੀ 'ਚੋਂ ਲੰਘਣਾ ਪਿਆ ਤੇ ਹੁਣ ਇਨ੍ਹਾਂ ਕਿਸਾਨਾਂ ਨੂੰ ਮਿੱਲਾਂ ਵਲੋਂ 15 ਦਿਨ 'ਚ ਅਦਾਇਗੀਆਂ ਕਰਨ ਦਾ ਵਾਅਦਾ ਕਰ ਕੇ ਅਦਾਇਗੀਆਂ 2-2 ਮਹੀਨੇ ਬਾਅਦ ਵੀ ਨਹੀਂ ਦਿੱਤੀਆਂ ਜਾ ਰਹੀਆਂ | ਦੂਜੇ ਪਾਸੇ ਹੁਣ ਸੀਜ਼ਨ ਖ਼ਤਮ ਹੋਣ ਕਿਨਾਰੇ ਹੈ, ਪਰ 25 ਫ਼ੀਸਦੀ ਗੰਨਾ ਅਜੇ ਵੀ ਖੇਤਾਂ 'ਚ ਹੀ ਖੜ੍ਹਾ ਹੈ | ਇਸ ਤਰ੍ਹਾਂ ਇਨ੍ਹਾਂ ਗੰਨਾ ਕਾਸ਼ਤਕਾਰਾਂ ਨੂੰ ਮਿੱਲਾਂ ਬੰਦ ਹੋ ਜਾਣ ਦਾ ਡਰ ਵੀ ਸਤਾਉਣ ਲੱਗਾ ਹੈ | ਇਸੇ ਦੌਰਾਨ ਗੰਨੇ ਦੀ ਛਿਲਾਈ ਲਈ ਪਹਿਲਾਂ ਹੀ ਮਜ਼ਦੂਰਾਂ ਦੀ ਵੱਡੀ ਘਾਟ ਕਾਰਨ ਪ੍ਰੇਸ਼ਾਨ ਗੰਨਾ ਕਾਸ਼ਤਕਾਰਾਂ ਨੂੰ ਛਿਲਾਈ ਦਾ ਭਾਅ ਦੁੱਗਣਾ ਕਰ ਕੇ ਮਜ਼ਦੂਰਾਂ ਨੇ ਵੀ ਚਿੰਤਾ 'ਚ ਪਾ ਦਿੱਤਾ ਹੈ | ਪਿਛਲੇ ਦਿਨਾਂ ਦੌਰਾਨ ਜਿੱਥੇ ਮਜ਼ਦੂਰ ਗੰਨੇ ਦੀ ਛਿਲਾਈ 40-45 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਰ ਰਹੇ ਸਨ, ਉੱਥੇ ਹੁਣ ਇਨ੍ਹਾਂ ਮੌਕੇ ਅਤੇ ਗੰਨਾ ਕਾਸ਼ਤਕਾਰਾਂ ਦੀ ਮਜਬੂਰੀ ਦਾ ਫ਼ਾਇਦਾ ਉਠਾ ਕੇ ਇਹ ਭਾਅ 80 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ | ਕਈ ਕਿਸਾਨ ਤਾਂ ਅਜਿਹੇ ਹਨ, ਜਿਨ੍ਹਾਂ ਦੇ
ਖੇਤਾਂ ਵਿਚ ਖੜੇ੍ਹ ਗੰਨੇ ਨੂੰ ਛੱਡ ਕੇ ਪ੍ਰਵਾਸੀ ਮਜ਼ਦੂਰ ਆਪਣੇ ਸੂਬਿਆਂ ਨੂੰ ਪਰਤ ਗਏ ਹਨ | ਇਸ ਤਰ੍ਹਾਂ ਮਜ਼ਦੂਰਾਂ ਦੀ ਘਾਟ ਕਾਰਨ ਵੀ ਗੰਨਾ ਕਾਸ਼ਤਕਾਰ ਬੇਹੱਦ ਪ੍ਰੇਸ਼ਾਨ ਹਨ | ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਪਿਛਲੇ ਸਾਲ 90 ਹਜ਼ਾਰ ਹੈਕਟੇਅਰ 'ਚ ਗੰਨੇ ਦੀ ਕਾਸ਼ਤ ਹੋਈ ਸੀ | ਜਦੋਂ ਕਿ ਇਸ ਵਾਰ 96 ਹਜ਼ਾਰ ਹੈਕਟੇਅਰ 'ਚ ਗੰਨੇ ਦੀ ਕਾਸ਼ਤ ਹੋਈ ਹੈ | ਜਿਸ ਤੋਂ ਸਾਫ਼ ਹੋ ਜਾਂਦਾ ਹੈ ਕਿ ਗੰਨੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਖੇਤੀ ਵਿਭਿੰਨਤਾ ਨੂੰ ਵੱਡਾ ਹੁਲਾਰਾ ਦੇ ਰਹੇ ਹਨ ਪਰ ਠੋਸ ਨੀਤੀ ਦੀ ਘਾਟ ਅਤੇ ਸਹਿਕਾਰੀ ਮਿੱਲਾਂ ਦੀ ਪਿੜਾਈ ਸਮਰੱਥਾ ਘੱਟ ਹੋਣਾ ਗੰਨਾ ਕਾਸ਼ਤਕਾਰਾਂ ਦੀ ਪ੍ਰੇਸ਼ਾਨੀ ਦਾ ਮੁੱਖ ਕਾਰਨ ਹੈ | ਜਾਣਕਾਰੀ ਅਨੁਸਾਰ ਪੰਜਾਬ ਅੰਦਰ ਕੁੱਲ 16 ਖੰਡ ਮਿੱਲਾਂ ਹਨ, ਜਿਨ੍ਹਾਂ 'ਚੋਂ ਗੁਰਦਾਸਪੁਰ, ਬਟਾਲਾ, ਅਜਨਾਲਾ, ਫ਼ਾਜ਼ਿਲਕਾ, ਨਕੋਦਰ, ਭੋਗਪੁਰ, ਨਵਾਂ ਸ਼ਹਿਰ, ਮੋਰਿੰਡਾ ਅਤੇ ਬੁੱਢੇਵਾਲ ਵਿਖੇ 9 ਖੰਡ ਮਿੱਲਾਂ ਸਹਿਕਾਰੀ ਹਨ | ਜਦੋਂ ਕਿ ਬੁੱਟਰ ਸੀਵੀਆ, ਧੂਰੀ, ਫਗਵਾੜਾ, ਦਸੂਹਾ, ਮੁਕੇਰੀਆਂ, ਅਮਲੋਹ ਅਤੇ ਕੀੜੀ ਅਫ਼ਗਾਨਾ ਵਿਖੇ ਚੱਲ ਰਹੀਆਂ 7 ਮਿੱਲਾਂ ਨਿੱਜੀ ਹਨ | ਇਨ੍ਹਾਂ 'ਚੋਂ ਹਰੇਕ ਨਿੱਜੀ ਮਿੱਲ ਦੀ ਸਮਰੱਥਾ ਪ੍ਰਤੀ ਦਿਨ 7 ਹਜ਼ਾਰ ਟਨ ਗੰਨਾ ਪੀੜਨ ਦੀ ਹੈ | ਜਦੋਂ ਕਿ ਸਹਿਕਾਰੀ ਮਿੱਲਾਂ 'ਚੋਂ ਅਜਨਾਲਾ, ਨਵਾਂ ਸ਼ਹਿਰ ਅਤੇ ਮੋਰਿੰਡਾ ਦੀ ਸਮਰੱਥਾ 2500 ਟਨ, ਬਟਾਲਾ ਦੀ 1500 ਟਨ ਅਤੇ ਫ਼ਾਜ਼ਿਲਕਾ, ਨਕੋਦਰ, ਭੋਗਪੁਰ ਤੇ ਬੁੱਢੇਵਾਲ ਮਿੱਲਾਂ ਦੀ ਸਮਰੱਥਾ ਰੋਜ਼ਾਨਾ ਸਿਰਫ਼ 1000 ਟਨ ਗੰਨਾ ਪੀੜਨ ਦੀ ਹੈ | ਇੱਥੇ ਜ਼ਿਕਰਯੋਗ ਹੈ ਕਿ ਗੰਨਾ ਕਾਸ਼ਤਕਾਰਾਂ ਦੀ ਜ਼ੋਰਦਾਰ ਮੰਗ 'ਤੇ ਪਿਛਲੇ ਸਾਲ ਦਿੱਲੀ ਤੋਂ ਆਈ ਟੀਮ ਨੇ ਸਹਿਕਾਰੀ ਖੰਡ ਮਿੱਲ ਗੁਰਦਾਸਪੁਰ ਅਤੇ ਬਟਾਲਾ ਦੀ ਸਮਰੱਥਾ ਵਧਾਉਣ ਲਈ ਵਿਸ਼ੇਸ਼ ਦੌਰਾ ਵੀ ਕੀਤਾ ਸੀ ਕਿਉਂਕਿ ਪੰਜਾਬ ਅੰਦਰ ਗੰਨੇ ਦੀ ਕੁੱਲ ਪੈਦਾਵਾਰ 'ਚੋਂ 33 ਫ਼ੀਸਦੀ ਗੰਨੇ ਦੀ ਕਾਸ਼ਤ ਗੁਰਦਾਸਪੁਰ ਜ਼ਿਲ੍ਹੇ ਅੰਦਰ ਹੀ ਹੁੰਦੀ ਹੈ ਪਰ ਹੁਣ ਇਨ੍ਹਾਂ ਮਿੱਲਾਂ ਦੀ ਸਮਰੱਥਾ ਵਧਾਉਣ ਦਾ ਕੰਮ ਵੀ ਠੰਢੇ ਬਸਤੇ 'ਚ ਪੈ ਚੁੱਕਾ ਹੈ | ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪਿੰਡ ਬਰਿਆਰ ਦੇ ਗੰਨਾ ਕਾਸ਼ਤਕਾਰ ਜਸਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਅਜੇ ਤੱਕ ਕਰੀਬ 13 ਟਰਾਲੀਆਂ ਗੰਨਾ ਖੇਤਾਂ 'ਚ ਖੜ੍ਹਾ ਹੈ | ਪਰ ਅਜੇ ਤੱਕ ਵੀ ਉਸ ਨੂੰ ਪਰਚੀਆਂ ਨਹੀਂ ਮਿਲ ਰਹੀਆਂ | ਇਸੇ ਤਰ੍ਹਾਂ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਜਦੋਂ ਤੱਕ ਸਹਿਕਾਰੀ ਖੰਡ ਮਿੱਲਾਂ ਦੀ ਸਮਰੱਥਾ ਨਹੀਂ ਵਧਾਈ ਜਾਂਦੀ ਗੰਨਾ ਕਾਸ਼ਤਕਾਰਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ | ਸਰਹੱਦੀ ਕਿਸਾਨ ਵੈੱਲਫੇਅਰ ਸੁਸਾਇਟੀ ਦੇ ਅਡਜ਼ੈਕਟਿਵ ਮੈਂਬਰ ਗੁਰਦੀਪ ਸਿੰਘ ਥੰਮ੍ਹਣ ਨੇ ਸਰਕਾਰ ਤੋਂ ਮੰਗ ਕੀਤੀ ਕਿ ਗੰਨਾ ਕਾਸ਼ਤਕਾਰਾਂ ਦੀਆਂ ਪਿਛਲੇ ਸਾਲਾਂ ਦੀਆਂ ਰੁਕੀਆਂ ਅਦਾਇਗੀਆਂ ਤੁਰੰਤ ਕੀਤੀਆਂ ਜਾਣ ਅਤੇ ਮੌਜੂਦਾ ਸਮੇਂ ਦੌਰਾਨ ਖੇਤਾਂ 'ਚ ਖੜੇ੍ਹ ਸਾਰੇ ਗੰਨੇ ਪਿੜਾਈ ਲਈ ਵੀ ਮਿੱਲਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ |
ਗੰਨਾ ਕਾਸ਼ਤਕਾਰਾਂ ਦੀਆਂ ਕਰੋੜਾਂ ਦੀਆਂ ਅਦਾਇਗੀਆਂ ਵੀ ਦੱਬੀ ਬੈਠੀਆਂ ਨੇ ਖੰਡ ਮਿੱਲਾਂ

ਦੂਜੇ ਪਾਸੇ ਅਦਾਇਗੀਆਂ ਸਮੇਂ ਸਿਰ ਨਾ ਹੋਣ 'ਤੇ ਨਿਯਮਾਂ ਅਨੁਸਾਰ ਬਣਦੇ ਕਰੋੜਾਂ ਰੁਪਏ ਵਿਆਜ ਦੀਆਂ ਅਦਾਇਗੀਆਂ ਵੀ ਗੰਨਾ ਕਾਸ਼ਤਕਾਰਾਂ ਨੂੰ ਮਿੱਲਾਂ ਵਲੋਂ ਨਹੀਂ ਕੀਤੀਆਂ ਜਾ ਰਹੀਆਂ | ਜਾਣਕਾਰੀ ਅਨੁਸਾਰ ਸਹਿਕਾਰੀ ਖੰਡ ਮਿੱਲ ਅਜਨਾਲਾ ਵਲੋਂ 684.41 ਲੱਖ ਰੁਪਏ, ਬਟਾਲਾ ਵਲੋਂ 327 ਲੱਖ, ਭੋਗਪੁਰ ਵਲੋਂ 305.26 ਲੱਖ, ਬੁੱਢੇਵਾਲ ਵਲੋਂ 359.54, ਗੁਰਦਾਸਪੁਰ ਮਿੱਲ ਵਲੋਂ 499.52 ਲੱਖ, ਨਵਾਂ ਸ਼ਹਿਰ ਮਿੱਲ ਵਲੋਂ 596.60 ਲੱਖ, ਫ਼ਾਜ਼ਿਲਕਾ ਮਿੱਲ ਵਲੋਂ 343.16 ਲੱਖ, ਨਕੋਦਰ ਮਿੱਲ ਵਲੋਂ 462.66 ਅਤੇ ਮੋਰਿੰਡਾ ਮਿੱਲ ਵਲੋਂ 593.11 ਲੱਖ ਰੁਪਏ ਵਿਆਜ ਦੀ ਅਦਾਇਗੀ ਗੰਨਾ ਕਾਸ਼ਤਕਾਰਾਂ ਨੂੰ ਨਹੀਂ ਕੀਤੀ ਜਾ ਰਹੀ | ਜਦੋਂਕਿ ਨਿੱਜੀ ਖੰਡ ਮਿੱਲਾਂ ਵਲੋਂ ਵਿਆਜ ਦੀ ਇਹ ਰਕਮ ਦੱਸਣ ਤੋਂ ਵੀ ਇਨਕਾਰ ਕੀਤਾ ਜਾ ਰਿਹਾ ਹੈ | ਇਸ ਦੇ ਚੱਲਦਿਆਂ ਕਿਸਾਨਾਂ ਨੇ ਇਹ ਵਿਆਜ ਦੇ ਪੈਸੇ ਲੈਣ ਲਈ ਅਦਾਲਤ ਤੱਕ ਵੀ ਪਹੁੰਚ ਕੀਤੀ ਹੋਈ ਹੈ |

ਸ਼ਿਮਲਾ 'ਚ ਸਿਹਤ ਵਿਗੜਨ ਕਾਰਨ ਸੋਨੀਆ ਨੂੰ ਦਿੱਲੀ ਲਿਆਂਦਾ

ਸ਼ਿਮਲਾ, 23 ਮਾਰਚ (ਪੀ. ਟੀ. ਆਈ.)-ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ, ਜੋ ਇਥੋਂ 15 ਕਿਲੋਮੀਟਰ ਦੂਰ ਛਾਰਾਬਰਾ 'ਚ ਆਪਣੀ ਲੜਕੀ ਪਿ੍ਯੰਕਾ ਵਾਡਰਾ ਦੇ ਬਣ ਰਹੇ ਘਰ 'ਚ ਪਹੁੰਚੇ ਸਨ, ਨੇ ਬੀਤੀ ਅੱਧੀ ਰਾਤ ਸਿਹਤ ਵਿਗੜਨ ਦੀ ਸ਼ਿਕਾਇਤ ਕੀਤੀ, ਜਿਸ ਉਪਰੰਤ ਉਨ੍ਹਾਂ ਨੂੰ ਦਿੱਲੀ ਲਿਜਾਇਆ ਗਿਆ | 71 ਸਾਲਾ ਸਾਬਕਾ ਕਾਂਗਰਸ ਪ੍ਰਧਾਨ ਇਥੇ ਪਿ੍ਯੰਕਾ ਵਾਡਰਾ ਨਾਲ ਸਨ | ਇੰਦਰਾ ਗਾਂਧੀ ਮੈਡੀਕਲ ਕਾਲਜ ਹਸਪਤਾਲ ਦੇ ਸੀਨੀਅਰ ਮੈਡੀਕਲ ਸੁਪਰਡੈਂਟ ਡਾ. ਰਮੇਸ਼ ਚੰਦ ਨੇ
ਕਿਹਾ ਕਿ ਉਨ੍ਹਾਂ ਨੂੰ ਸੋਨੀਆ ਗਾਂਧੀ ਨਾਲ ਗਏ ਡਾਕਟਰ ਤੋਂ ਉਨ੍ਹਾਂ ਲਈ (ਸੋਨੀਆ) ਇਕ ਐਾਬੂਲੈਂਸ ਦਾ ਪ੍ਰਬੰਧ ਕਰਨ ਲਈ ਫੋਨ ਆਇਆ ਸੀ | ਪਰ ਜਲਦੀ ਹੀ ਉਹ ਆਪਣੀ ਕਾਰ 'ਚ ਚਲੇ ਗਏ ਤੇ ਡਾਕਟਰਾਂ ਦੀ ਟੀਮ ਸਮੇਤ ਐਾਬੂਲੈਂਸ ਰਸਤੇ 'ਚ ਉਨ੍ਹਾਂ ਨਾਲ ਸ਼ਾਮਿਲ ਹੋਏ | ਡਾ. ਚੰਦ ਨੇ ਦੱਸਿਆ ਕਿ ਦਿੱਲੀ ਜਾਂਦੇ ਸਮੇਂ ਉਹ ਪੰਚਕੂਲਾ 'ਚ ਕੁਝ ਸਮੇਂ ਲਈ ਰੁਕੇ | ਡਾ. ਰਮੇਸ਼ ਜੋ ਚੰਡੀਗੜ੍ਹ ਤੱਕ ਸੋਨੀਆ ਗਾਂਧੀ ਨਾਲ ਸਨ, ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਸੀ |

ਅਫ਼ਗਾਨਿਸਤਾਨ 'ਚ ਕਾਰ ਬੰਬ ਧਮਾਕਾ-12 ਤੋਂ ਵੱਧ ਮਰੇ

ਅਫ਼ਗਾਨਿਸਤਾਨ, 23 ਮਾਰਚ (ਏਜੰਸੀ)- ਅਫ਼ਗਾਨਿਸਤਾਨ ਦੇ ਹੈਲਮੰਡ ਸੂਬੇ 'ਚ ਇਕ ਖੇਡ ਸਟੇਡੀਅਮ ਨੇੜੇ ਹੋਏ ਕਾਰ ਬੰਬ ਧਮਾਕੇ 'ਚ 12 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਜਦਕਿ ਘੱਟੋ-ਘੱਟ 40 ਹੋਰ ਜ਼ਖ਼ਮੀ ਹੋ ਗਏ | ਇਹ ਜਾਣਕਾਰੀ ਸਥਾਨਕ ਅਧਿਕਾਰੀਆਂ ਦੁਆਰਾ ਦਿੱਤੀ ਗਈ | ਹੈਲਮੰਡ ...

ਪੂਰੀ ਖ਼ਬਰ »

ਹਾਈ ਕੋਰਟ ਵਲੋਂ ਕਾਰਤੀ ਚਿਦੰਬਰਮ ਨੂੰ ਜ਼ਮਾਨਤ

ਨਵੀਂ ਦਿੱਲੀ, 23 ਮਾਰਚ (ਜਗਤਾਰ ਸਿੰਘ)-ਆਈ.ਐਨ.ਐਕਸ. ਮੀਡੀਆ ਮਾਮਲੇ 'ਚ ਕਾਰਤੀ ਚਿਦੰਬਰਮ ਨੂੰ ਅੱਜ ਦਿੱਲੀ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ | ਜਸਟਿਸ ਐਸ.ਪੀ. ਗਰਗ ਨੇ ਉਸ ਨੂੰ 10 ਲੱਖ ਰੁਪਏ ਦੀ ਜ਼ਾਮਨੀ ਬਦਲੇ ਜ਼ਮਾਨਤ ਦਿੱਤੀ ਤੇ ਨਾਲ ਹੀ ਆਦੇਸ਼ ਦਿੱਤੇ ਕਿ ਦੇਸ਼ ਛੱਡਣ ਤੋਂ ...

ਪੂਰੀ ਖ਼ਬਰ »

ਪੰਜਾਬ ਦਾ ਬਜਟ ਅੱਜ-ਨਵੇਂ ਟੈਕਸਾਂ ਤੋਂ ਬਿਨਾਂ ਵਾਧੂ ਵਿੱਤੀ ਸਾਧਨ ਜੁਟਾਉਣ ਤੇ ਖਰਚੇ ਘਟਾਉਣ 'ਤੇ ਰਹੇਗਾ ਜ਼ੋਰ

ਹਰਕਵਲਜੀਤ ਸਿੰਘ ਚੰਡੀਗੜ੍ਹ•, 23 ਮਾਰਚ-ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵਲੋਂ ਕੱਲ੍ਹ• ਰਾਜ ਵਿਧਾਨ ਸਭਾ ਵਿਚ ਪੇਸ਼ ਕੀਤੀਆਂ ਜਾਣ ਵਾਲੀਆਂ ਬਜਟ ਤਜਵੀਜ਼ਾਂ ਵਿਚ ਰਾਜ ਦੀ ਮੱਠੀ ਤੋਰ ਚੱਲ ਰਹੀ ਆਰਥਿਕਤਾ ਨੂੰ ਦੁਬਾਰਾ ਲੀਹਾਂ 'ਤੇ ਲਿਆਉਣ ਲਈ ਕੀ ਕਦਮ ਚੁੱਕੇ ...

ਪੂਰੀ ਖ਼ਬਰ »

ਜੇਤਲੀ ਤੇ ਜਯਾ ਬੱਚਨ ਨੇ ਰਾਜ ਸਭਾ ਚੋਣ ਜਿੱਤੀ

ਯੂ.ਪੀ. 'ਚ ਭਾਜਪਾ ਵਲੋਂ 9 ਸੀਟਾਂ 'ਤੇ ਜਿੱਤ ਦਰਜ ਨਵੀਂ ਦਿੱਲੀ, 23 ਮਾਰਚ (ਏਜੰਸੀ)- ਉੱਤਰ ਪ੍ਰਦੇਸ਼ 'ਚ ਅੱਜ ਰਾਜ ਸਭਾ ਦੀਆਂ 10 ਸੀਟਾਂ ਲਈ ਪਈਆਂ ਵੋਟਾਂ 'ਚ ਭਾਜਪਾ ਵਲੋਂ ਵਿੱਤ ਮੰਤਰੀ ਅਰੁਣ ਜੇਤਲੀ ਸਮੇਤ 9 ਉਮੀਦਵਾਰਾਂ ਨੇ ਜਿੱਤ ਦਰਜ ਕਰ ਲਈ ਹੈ ਜਦਕਿ ਇਕ ਸੀਟ 'ਤੇ ...

ਪੂਰੀ ਖ਼ਬਰ »

ਦਾਊਦ ਦੀ ਕੰਪਨੀ ਦਾ ਪਾਕਿ 'ਚ ਵੱਡਾ ਕਾਰੋਬਾਰ-ਅਮਰੀਕਾ

ਵਾਸ਼ਿੰਗਟਨ, 23 ਮਾਰਚ (ਏਜੰਸੀ)-ਭਾਰਤ 'ਚ ਭਗੌੜਾ ਕਰਾਰ ਦਿੱਤੇ ਗਏ ਦਾਊਦ ਇਬਰਾਹਿਮ ਦੇ ਪਾਕਿਸਤਾਨ ਸਥਿਤ ਅਪਰਾਧਿਕ ਗਰੁੱਪ ਡੀ ਕੰਪਨੀ ਨੇ ਕਈ ਦੇਸ਼ਾਂ 'ਚ ਆਪਣੇ ਪੈਰ ਪਸਾਰ ਲਏ ਹਨ | ਜਾਰਜ ਮੈਸਨ ਯੂਨੀਵਰਸਿਟੀ ਦੇ ਸੇਚਾਰ ਸਕੂਲ ਆਫ਼ ਪਾਲਿਸੀ 'ਚ ਪ੍ਰੋ. ਲੁਈਸ ਸ਼ੈਲੀ ਨੇ ...

ਪੂਰੀ ਖ਼ਬਰ »

ਅੰਨਾ ਹਜ਼ਾਰੇ ਵਲੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ

ਨਵੀਂ ਦਿੱਲੀ, 23 ਮਾਰਚ (ਜਗਤਾਰ ਸਿੰਘ)- ਇਤਿਹਾਸਕ ਭਿ੍ਸ਼ਟਾਚਾਰ ਵਿਰੋਧੀ ਅੰਦੋਲਨ ਦੇ ਤਕਰੀਬਨ 7 ਸਾਲ ਬਾਅਦ ਪ੍ਰਸਿੱਧ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕੇਂਦਰ 'ਚ ਲੋਕਪਾਲ ਨਿਯੁਕਤ ਕਰਨ ਸਮੇਤ ਕਿਸਾਨੀ ਮੁੱਦਿਆਂ ਨੂੰ ਲੈ ਦਿੱਲੀ ਦੇ ਰਾਮਲੀਲ੍ਹਾ ਮੈਦਾਨ 'ਚ ਅੱਜ ਤੋਂ ...

ਪੂਰੀ ਖ਼ਬਰ »

ਮੋਦੀ ਵਲੋਂ ਸ: ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ

ਨਵੀਂ ਦਿੱਲੀ, 23 ਮਾਰਚ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ੁੱਕਰਵਾਰ ਨੂੰ ਸ਼ਹੀਦੀ ਦਿਹਾੜੇ ਦੇ ਮੌਕੇ 'ਤੇ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਸਿਰਫ਼ ਇਸ ਲਈ ਕੁਰਬਾਨ ਕਰ ਦਿੱਤੀ ...

ਪੂਰੀ ਖ਼ਬਰ »

ਵੱਖਵਾਦੀ ਮਹਿਲਾ ਆਗੂ ਆਸੀਆ ਇੰਦਰਾਬੀ ਨੇ ਪਾਕਿ ਦਿਹਾੜੇ 'ਤੇ ਲਹਿਰਾਇਆ ਪਾਕਿ ਦਾ ਝੰਡਾ

ਪੁਲਿਸ ਵਲੋਂ ਮਾਮਲਾ ਦਰਜ ਸ੍ਰੀਨਗਰ, 23 ਮਾਰਚ (ਮਨਜੀਤ ਸਿੰਘ)- ਜੰਮੂ-ਕਸ਼ਮੀਰ ਦੀ ਵੱਖਵਾਦੀ ਮਹਿਲਾ ਤੇ ਦੁਖਤਰਾਨ-ਏ-ਮਿਲਤ ਦੀ ਸਰਬਰਾਹ ਆਸੀਆਂ ਇੰਦਰਾਬੀ ਨੇ ਸ੍ਰੀਨਗਰ ਦੀ ਕਿਸੇ ਅਣਪਛਾਤੀ ਥਾਂ 'ਤੇ ਪਾਕਿਸਤਾਨ ਦਾ ਦਿਹਾੜਾ ਮਨਾਉਂਦੇ ਹੋਏ ਪਾਕਿਸਤਾਨੀ ਝੰਡਾ ਲਹਿਰਾਇਆ ...

ਪੂਰੀ ਖ਼ਬਰ »

ਸੰਸਦ 'ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ

ਸਰਕਾਰ ਤੇ ਵਿਰੋਧੀ ਧਿਰ 'ਚ ਅੜਿੱਕਾ ਬਰਕਰਾਰ-ਦੋਵੇਂ ਸਦਨ ਸੋੋਮਵਾਰ ਤਕ ਉਠਾਏ ਨਵੀਂ ਦਿੱਲੀ, 23 ਮਾਰਚ (ਏਜੰਸੀਆਂ ਰਾਹੀਂ)-ਅੱਜ 15ਵੇਂ ਦਿਨ ਵੀ ਸੰਸਦ ਦੇ ਦੋਵਾਂ ਸਦਨਾਂ ਨੂੰ ਬਿਨਾਂ ਕਿਸੇ ਕੰਮਕਾਜ ਦੇ ਉਠਾ ਦਿੱਤਾ ਗਿਆ ਕਿਉਂਕਿ ਬਜਟ ਇਜਲਾਸ ਦੇ ਦੂਸਰੇ ਪੜਾਅ ਦੇ ਤੀਸਰੇ ...

ਪੂਰੀ ਖ਼ਬਰ »

ਟੋਟਮ ਕੰਪਨੀ ਦਾ ਮਾਲਕ 1394 ਕਰੋੜ ਦੀ ਧੋਖਾਧੜੀ ਦੇ ਮਾਮਲੇ 'ਚ ਗਿ੍ਫ਼ਤਾਰ

ਨਵੀਂ ਦਿੱਲੀ, 23 ਮਾਰਚ (ਏਜੰਸੀ)-ਸੀ. ਬੀ. ਆਈ. ਨੇ ਅੱਜ ਟੋਟੇਮ ਇਨਫਰਾਸਟਰਕਚਰ ਲਿ. ਦੇ ਮਾਲਕਾਂ ਟੋਟੇਮਪੁਡੀ ਸਲਾਲਿਥ ਅਤੇ ਟੋਟੇਮਪੁਡੀ ਕਵਿਤਾ ਨੂੰ 8 ਬੈਂਕਾਂ ਦੇ ਸਮੂਹ ਨਾਲ 1394 ਕਰੋੜ ਰੁਪਏ ਦੀ ਕਰਜ਼ ਧੋਖਾਧੜੀ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ਕਰ ਲਿਆ | ਅਧਿਕਾਰੀਆਂ ਨੇ ...

ਪੂਰੀ ਖ਼ਬਰ »

ਬਿਹਾਰ 'ਚ ਗੈਰ-ਕਾਨੂੰਨੀ ਪਟਾਕਾ ਫ਼ੈਕਟਰੀ 'ਚ ਧਮਾਕਾ-6 ਮੌਤਾਂ

ਬਿਹਾਰ ਸ਼ਰੀਫ਼ (ਬਿਹਾਰ), 23 ਮਾਰਚ (ਪੀ.ਟੀ.ਆਈ.)-ਬਿਹਾਰ ਦੇ ਨਾਲੰਦਾ ਜ਼ਿਲ੍ਹੇ 'ਚ ਇਕ ਗੈਰ-ਕਾਨੂੰਨੀ ਚੱਲ ਰਹੀ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਨਾਲ ਇਕ ਔਰਤ ਤੇ 3 ਬੱਚਿਆਂ ਸਮੇਤ 6 ਲੋਕ ਮਾਰੇ ਗਏ ਤੇ 18 ਹੋਰ ਜ਼ਖਮੀ ਹੋ ਗਏ | ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ | ...

ਪੂਰੀ ਖ਼ਬਰ »

ਜਿਗਨੇਸ਼ ਸ਼ਾਹ ਿਖ਼ਲਾਫ਼ ਤਾਜ਼ਾ ਮਾਮਲਾ ਦਰਜ

ਨਵੀਂ ਦਿੱਲੀ, 23 ਮਾਰਚ (ਪੀ.ਟੀ.ਆਈ.)- ਸੀ.ਬੀ.ਆਈ. ਨੇ ਐਮ.ਸੀ.ਐਕਸ. ਦੇ ਪ੍ਰਬੰਧ ਨਿਰਦੇਸ਼ਕ ਜਿਗਨੇਸ਼ ਸ਼ਾਹ ਅਤੇ ਫ਼ਾਰਵਰਡ ਮਾਰਕੀਟਿੰਗ ਕਮਿਸ਼ਨ ਦੇ ਚਾਰ ਸਾਬਕਾ ਪ੍ਰਧਾਨਾਂ ਅਤੇ ਹੋਰ ਿਖ਼ਲਾਫ਼ ਐਮ.ਸੀ.ਐਕਸ. ਨੂੰ ਰਾਸ਼ਟਰੀ ਐਕਸਚੇਂਜ ਦਾ ਕਥਿਤ ਦਰਜਾ ਦੇਣ ਦੇ ਸਬੰਧ 'ਚ ...

ਪੂਰੀ ਖ਼ਬਰ »

ਅਜੇ ਤੱਕ ਲੋਕਾਯੁਕਤ ਦੀ ਨਿਯੁਕਤੀ ਕਿਉਂ ਨਹੀਂ ਕੀਤੀ-ਸੁਪਰੀਮ ਕੋਰਟ

ਨਵੀਂ ਦਿੱਲੀ, 23 ਮਾਰਚ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਲੋਕਾਯੁਕਤ ਦੀ ਨਿਯੁਕਤੀ ਨਾਲ ਜੁੜੇ ਇਕ ਮਾਮਲੇ 'ਚ ਦੇਸ਼ ਦੇ 12 ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਫਟਕਾਰ ਲਗਾਉਂਦੇ ਹੋਏ ਪੁੱਛਿਆ ਹੈ ਕਿ ਹਾਲੇ ਤੱਕ ਇਨ੍ਹਾਂ ਸੂਬਿਆਂ 'ਚ ਲੋਕਾਯੁਕਤ ਦੀ ਨਿਯੁਕਤੀ ਕਿਉਂ ਨਹੀਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX