ਤਾਜਾ ਖ਼ਬਰਾਂ


ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : 9.2 ਓਵਰਾਂ 'ਚ ਹਾਂਗਕਾਂਗ ਦੀਆਂ 50 ਦੌੜਾਂ ਪੂਰੀਆਂ
. . .  5 minutes ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੇ ਹਾਂਗਕਾਂਗ ਨੂੰ ਜਿੱਤਣ ਲਈ ਦਿੱਤਾ 286 ਦੌੜਾਂ ਦਾ ਟੀਚਾ
. . .  about 1 hour ago
ਟਰੈਕਟਰ-ਸਫਾਰੀ ਦੀ ਟੱਕਰ 'ਚ 2 ਦੀ ਮੌਤ, 2 ਜ਼ਖਮੀ
. . .  about 1 hour ago
ਲੋਹੀਆਂ ਖ਼ਾਸ, ੧੮ ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਲੋਹੀਆਂ ਤੋਂ ਮਲਸੀਆਂ ਸੜਕ 'ਤੇ ਸਥਿਤ ਫੱਤੂਵਾਲ ਪਿੰਡ ਦੇ ਵਿਚਕਾਰ ਟਰੈਕਟਰ ਟਰਾਲੀ ਅਤੇ ਸਫ਼ਾਰੀ ਵਿਚਕਾਰ ਹੋਈ...
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੂੰ ਤੀਸਰਾ ਝਟਕਾ, ਸ਼ਿਖਰ ਧਵਨ 127 ਦੌੜਾਂ ਬਣਾ ਕੇ ਆਊਟ
. . .  about 1 hour ago
ਏਸ਼ੀਆ ਕੱਪ 2018 : 40 ਓਵਰਾਂ ਤੋਂ ਬਾਅਦ ਭਾਰਤ 237/2
. . .  1 minute ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਸ਼ਿਖਰ ਧਵਨ ਦੀਆਂ 100 ਦੌੜਾਂ ਪੂਰੀਆਂ
. . .  about 2 hours ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੂੰ ਦੂਸਰਾ ਝਟਕਾ, ਅੰਬਾਤੀ ਰਾਇਡੂ 60 ਦੌੜਾਂ ਬਣਾ ਕੇ ਆਊਟ
. . .  about 2 hours ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਅੰਬਾਤੀ ਰਾਇਡੂ ਦੀਆਂ 50 ਦੌੜਾਂ ਪੂਰੀਆਂ
. . .  about 2 hours ago
ਏਸ਼ੀਆ ਕੱਪ 2018 : ਹਾਂਗਕਾਂਗ ਖ਼ਿਲਾਫ਼ ਬੱਲੇਬਾਜ਼ੀ ਕਰਦਿਆ 25 ਓਵਰਾਂ ਤੋਂ ਬਾਅਦ ਭਾਰਤ 135/1
. . .  about 3 hours ago
ਸਰਕਾਰ ਦੀਆਂ ਨੀਤੀਆਂ 'ਤੇ ਆਰ.ਐੱਸ.ਐੱਸ ਦਾ ਕੋਈ ਪ੍ਰਭਾਵ ਨਹੀ - ਮੋਹਨ ਭਾਗਵਤ
. . .  about 3 hours ago
ਨਵੀਂ ਦਿੱਲੀ, 18 ਸਤੰਬਰ - ਆਰ.ਐੱਸ.ਐੱਸ ਪ੍ਰਮੁੱਖ ਮੋਹਨ ਭਾਗਵਤ ਦਾ ਕਹਿਣਾ ਹੈ ਕਿ ਆਰ.ਐੱਸ.ਐੱਸ ਦਾ ਭਾਜਪਾ ਜਾਂ ਕੇਂਦਰ ਸਰਕਾਰ ਦੀਆਂ ਨੀਤੀਆਂ 'ਤੇ ਕੋਈ ਪ੍ਰਭਾਵ ਨਹੀ ਹੈ। ਉਹ ਆਪਣੇ...
ਮੋਦੀ ਅਤੇ ਸ਼ੇਖ਼ ਹਸੀਨਾ ਨੇ ਕੀਤਾ 'ਭਾਰਤ ਬੰਗਲਾਦੇਸ਼ ਮਿੱਤਰਤਾ ਪਾਈਪਲਾਈਨ' ਦਾ ਉਦਘਾਟਨ
. . .  about 4 hours ago
ਨਵੀਂ ਦਿੱਲੀ, 18 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 'ਭਾਰਤ ਬੰਗਲਾਦੇਸ਼ ਮਿੱਤਰਤਾ ਪਾਈਪਲਾਈਨ' ਦਾ ਉਦਘਾਟਨ ਕੀਤਾ। ਇਸ ਮੌਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ...
ਏਸ਼ੀਆ ਕੱਪ : ਭਾਰਤ ਨੂੰ ਲੱਗਾ ਪਹਿਲਾ ਝਟਕਾ, ਰੋਹਿਤ ਸ਼ਰਮਾ 23 ਦੌੜਾਂ ਬਣਾ ਕੇ ਆਊਟ
. . .  about 4 hours ago
ਫਾਈਨਾਂਸ ਕੰਪਨੀ ਦੇ ਦਫ਼ਤਰ 'ਚੋਂ ਡੇਢ ਲੱਖ ਦੇ ਕਰੀਬ ਨਕਦੀ ਦੀ ਲੁੱਟ
. . .  about 4 hours ago
ਸਿੱਧਵਾਂ ਬੇਟ, 18 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)- ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ 4 ਅਣਪਛਾਤੇ ਲੁਟੇਰਿਆਂ ਨੇ ਸਥਾਨਕ ਕਸਬੇ 'ਚ ਸਥਿਤ ਇੱਕ ਫਾਈਨਾਂਸ ਕੰਪਨੀ ਦੇ ਕਰਮਚਾਰੀ ਕੋਲੋਂ ਹਥਿਆਰਾਂ ਦੀ ਨੋਕ ਡੇਢ ਲੱਖ ਰੁਪਏ ਦੇ ਕਰੀਬ ਨਕਦੀ ਲੁੱਟ ਲਈ...
ਪੋਪ ਸਟਾਰ ਜਸਟਿਨ ਬੀਬਰ ਨੇ ਮਾਡਲ ਹੈਲੀ ਬਾਲਡਵਿਨ ਨਾਲ ਕਰਾਇਆ ਵਿਆਹ
. . .  about 4 hours ago
ਨਵੀਂ ਦਿੱਲੀ, 18 ਸਤੰਬਰ- ਕੈਨੇਡਾ ਦੇ ਪੋਪ ਸਟਾਰ ਜਸਟਿਨ ਬੀਬਰ ਅਤੇ ਅਮਰੀਕੀ ਮਾਡਲ ਹੈਲੀ ਬਾਲਡਵਿਨ ਦੇ ਵਿਆਹ ਨੂੰ ਲੈ ਕੇ ਇੱਕ ਅਹਿਮ ਖੁਲਾਸਾ ਹੋਇਆ ਹੈ। ਹਾਲ ਹੀ 'ਚ ਹੋਏ '2018 ਐਮੀ ਐਵਾਰਡ' 'ਚ ਪਹੁੰਚੇ ਹਾਲੀਵੁੱਡ ਦੇ ਉੱਘੇ ਅਦਾਕਾਰ ਐਲੇਸ ਬਾਲਡਵਿਨ...
ਜਬਰ ਜਨਾਹ ਦੀਆਂ ਘਟਨਾਵਾਂ ਕਾਰਨ ਸ਼ਰਮ ਨਾਲ ਝੁਕਿਆ ਦੇਸ਼ ਦਾ ਸਿਰ- ਰਾਹੁਲ ਗਾਂਧੀ
. . .  about 5 hours ago
ਅਮਰਾਵਤੀ, 18 ਸਤੰਬਰ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਆਂਧਰਾ ਪ੍ਰਦੇਸ਼ ਦੇ ਦੌਰੇ 'ਤੇ ਪਹੁੰਚੇ ਹਨ। ਇੱਥੇ ਉਨ੍ਹਾਂ ਨੇ ਕੁਰਨੁਲ 'ਚ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ਵਰਕਰਾਂ ਨਾਲ ਵੀ ਗੱਲਬਾਤ ਕੀਤੀ। ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੇ ਵੱਖ-ਵੱਖ...
ਏਸ਼ੀਆ ਕੱਪ : ਹਾਂਗਕਾਂਗ ਨੇ ਟਾਸ ਜਿੱਤ ਕੇ ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  about 5 hours ago
ਰਾਫੇਲ ਡੀਲ 'ਤੇ ਟਲੀ ਸੁਪਰੀਮ ਕੋਰਟ 'ਚ ਸੁਣਵਾਈ
. . .  about 5 hours ago
ਲੁਟੇਰਿਆਂ ਵਲੋਂ ਦਿਨ-ਦਿਹਾੜੇ ਘਰ 'ਚ ਲੁੱਟ
. . .  about 5 hours ago
ਸੰਗਰੂਰ 'ਚ ਡੇਂਗੂ ਦਾ ਕਹਿਰ ਜਾਰੀ, 187 ਮਰੀਜ਼ਾਂ ਦੇ ਪੀੜਤ ਹੋਣ ਦੀ ਹੋਈ ਪੁਸ਼ਟੀ
. . .  about 5 hours ago
ਕਾਂਗਰਸ ਅਤੇ ਅਕਾਲੀ ਦਲ ਆਪਸ 'ਚ ਮਿਲੇ ਹੋਏ ਹਨ- ਸੁਖਪਾਲ ਖਹਿਰਾ
. . .  about 5 hours ago
ਜਲੰਧਰ 'ਚ ਮੁਨਸ਼ੀ ਨਾਲ ਲੁੱਟ-ਖੋਹ ਕਰਨ ਵਾਲੇ ਸਾਰੇ ਲੁਟੇਰੇ ਗ੍ਰਿਫ਼ਤਾਰ
. . .  about 6 hours ago
ਸਿੱਧੂ ਦੇ ਆਈ. ਐੱਸ. ਆਈ. ਨਾਲ ਹਨ ਗੂੜ੍ਹੇ ਰਿਸ਼ਤੇ- ਸੁਖਬੀਰ ਬਾਦਲ
. . .  about 6 hours ago
ਕਾਸ਼ੀ ਅੱਜ 'ਹੈਲਥ ਹੱਬ' ਦੇ ਰੂਪ 'ਚ ਉੱਭਰ ਰਿਹਾ ਹੈ- ਮੋਦੀ
. . .  about 6 hours ago
ਨਨ ਜਬਰ ਜਨਾਬ ਮਾਮਲਾ : ਅਦਾਲਤ 'ਚ ਟਲੀ ਬਿਸ਼ਪ ਫਰੈਂਕੋ ਮੁਲੱਕਲ ਦੀ ਪਟੀਸ਼ਨ 'ਤੇ ਸੁਣਵਾਈ
. . .  about 6 hours ago
ਸਰਕਾਰ ਨੇ 9100 ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਦਿੱਤੀ ਮਨਜ਼ੂਰੀ
. . .  about 7 hours ago
ਗੰਨ ਹਾਊਸ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, ਇੱਕ ਔਰਤ ਦੀ ਮੌਤ
. . .  about 7 hours ago
ਅੰਸ਼ੂ ਪ੍ਰਕਾਸ਼ ਕੁੱਟਮਾਰ ਮਾਮਲਾ : ਅਦਾਲਤ ਨੇ ਅਰਵਿੰਦ ਕੇਜਰੀਵਾਲ ਸਮੇਤ 13 ਲੋਕਾਂ ਭੇਜੇ ਸੰਮਨ
. . .  about 7 hours ago
ਚੋਣਾਂ ਤੋਂ ਇੱਕ ਦਿਨ ਪਹਿਲਾਂ ਅਕਾਲੀ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਚੱਲੇ ਇੱਟਾਂ-ਰੋੜੇ, 2 ਜ਼ਖ਼ਮੀ
. . .  about 8 hours ago
ਰਾਏਪੁਰ ਬੱਲਾਂ 'ਚ ਕਾਂਗਰਸ ਅਤੇ ਅਕਾਲੀ ਵਰਕਰਾਂ ਵਿਚਾਲੇ ਝੜਪਾਂ
. . .  about 8 hours ago
ਪੰਜਾਬ ਦੀਆਂ ਹੇਠਲੀਆਂ ਅਦਾਲਤ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  about 8 hours ago
ਸਿੱਧੂ ਨੇ ਕੀਤੀ ਦੇਸ਼ ਨਾਲ ਗੱਦਾਰੀ- ਹਰਸਿਮਰਤ ਬਾਦਲ
. . .  about 8 hours ago
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਪੋਲਿੰਗ ਪਾਰਟੀਆਂ ਰਵਾਨਾ
. . .  about 8 hours ago
ਕਰਤਾਰਪੁਰ ਲਾਂਘਾ : ਧਰਮ ਦੇ ਨਾਂ 'ਤੇ ਮੈਂ ਸਿਆਸੀ ਰੋਟੀਆਂ ਨਹੀਂ ਸੇਕ ਰਿਹਾ- ਸਿੱਧੂ
. . .  about 9 hours ago
ਮਨੁੱਖੀ ਸਿਹਤ ਨਾਲ ਖਿਲਵਾੜ, ਜਾਨਵਰਾਂ ਨੂੰ ਦਿੱਤੀ ਜਾਣ ਵਾਲੀ ਕਣਕ ਤੋਂ ਤਿਆਰ ਹੁੰਦਾ ਸੀ ਇਸ ਮਿੱਲ 'ਚ ਆਟਾ
. . .  about 9 hours ago
ਪ੍ਰਤਾਪ ਬਾਜਵਾ ਬਣੇ ਕਾਂਗਰਸ ਕਮੇਟੀ ਦੇ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਦੇ ਉਪ ਚੇਅਰਮੈਨ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਕੁਦਰਤ ਨੂੰ ਬੁਰਾ ਭਲਾ ਨਾ ਕਹੋ, ਉਸ ਨੇ ਆਪਣਾ ਫ਼ਰਜ਼ ਪੂਰਾ ਕੀਤਾ ਹੈ, ਤੁਸੀਂ ਆਪਣਾ ਕਰੋ। -ਜੌਹਨ ਮਿਲਟਨ

ਪਾਕਿ ਦੀ ਨੀਤੀ ਤੇ ਨੀਅਤ ਸਾਫ਼ ਨਹੀਂ-ਰਾਜਨਾਥ

* ਜੰਮੂ 'ਚ ਸਮਾਰਟ ਫੈਂਸਿੰਗ ਦਾ ਉਦਘਾਟਨ * ਹੁਣ ਇਜ਼ਰਾਇਲੀ ਤਕਨੀਕ ਨਾਲ ਸਰਹੱਦ ਦੀ ਹੋਵੇਗੀ ਨਿਗਰਾਨੀ

ਜੰਮੂ, 17 ਸਤੰਬਰ (ਏਜੰਸੀ)-ਭਾਰਤ-ਪਾਕਿ ਸਰਹੱਦ 'ਤੇ ਸਮਾਰਟ ਫੈਂਸ ਪ੍ਰਾਜੈਕਟ ਦਾ ਉਦਘਾਟਨ ਕਰਨ ਦੇ ਬਾਅਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਵੇਂ ਪਾਕਿਸਤਾਨ 'ਚ ਇਮਰਾਨ ਖ਼ਾਨ ਦੀ ਅਗਵਾਈ 'ਚ ਨਵੀਂ ਸਰਕਾਰ ਬਣ ਗਈ ਹੈ ਪਰ ਪਾਕਿਸਤਾਨ ਕਦੇ ਵੀ ਆਪਣੀ 'ਆਦਤ' ਨਹੀਂ ਬਦਲ ਸਕਦਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਸਮਝਣਾ ਚਾਹੀਦਾ ਹੈ ਕਿ ਆਪਣੇ ਗੁਆਂਢੀ ਨਾਲ ਕਿਹੋ-ਜਿਹਾ ਵਿਵਹਾਰ ਕਰਨਾ ਹੈ ਪਰ ਲੱਗਦਾ ਨਹੀਂ ਕਿ ਉਨ੍ਹਾਂ 'ਚ ਕੋਈ ਬਦਲਾਅ ਆਵੇਗਾ। ਸਾਡੇ ਪ੍ਰਧਾਨ ਮੰਤਰੀ ਪ੍ਰੋਟੋਕੋਲ ਦੀ ਪ੍ਰਵਾਹ ਕੀਤੇ ਬਿਨਾਂ ਪਾਕਿਸਤਾਨ ਗਏ ਸਨ ਪਰ ਉਨ੍ਹਾਂ (ਪਾਕਿ) ਦੀ 'ਨੀਅਤ ਤੇ ਨੀਤੀ' 'ਚ ਕੋਈ ਫਰਕ ਨਹੀਂ ਆਇਆ। ਇਸ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਅੱਜ ਜੰਮੂ 'ਚ ਭਾਰਤ-ਪਾਕਿ ਸਰਹੱਦ 'ਤੇ ਦੇਸ਼ ਦੇ ਪਹਿਲੇ 'ਸਮਾਰਟ ਫੈਂਸ ਪਾਇਲਟ ਪ੍ਰੋਜੈਕਟ' ਦਾ ਉਦਘਾਟਨ ਕਰਦਿਆਂ ਇਸ ਨੂੰ ਸਰਹੱਦਾਂ ਦੀ ਰਾਖੀ ਕਰਦਿਆਂ ਕੁਰਬਾਨੀ ਦੇਣ ਵਾਲੇ ਜਵਾਨਾਂ ਨੂੰ ਸਮਰਪਿਤ ਕੀਤਾ। ਸਰਹੱਦ ਦੀ ਨਿਗਰਾਨੀ ਕਰਨ ਲਈ ਭਾਰਤ ਸਰਕਾਰ ਦੀ ਮਹੱਤਵਪੂਰਨ ਯੋਜਨਾ 'ਸਮਾਰਟ ਫੈਂਸ ਪਾਇਲਟ ਪ੍ਰੋਜੈਕਟ' ਦਾ ਉਦਘਾਟਨ ਕਰਦਿਆਂ ਗ੍ਰਹਿ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਹੱਦਾਂ ਦੀ ਵਿਆਪਕ ਏਕੀਕ੍ਰਿਤ ਰਾਖੀ ਕਰਨ ਦੇ ਸਿਸਟਮ (ਸੀ. ਆਈ. ਬੀ. ਐਮ. ਐਸ.) ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਅਤਿ ਆਧੁਨਿਕ ਢੰਗ ਨਾਲ ਸਰਹੱਦ 'ਤੇ ਬਣੀ ਇਕ ਅਦ੍ਰਿਸ਼ (ਨਜ਼ਰ ਨਾ ਆਉਣ ਵਾਲੀ) ਦੀਵਾਰ ਹੋਵੇਗੀ। ਇਸ ਸਿਸਟਮ ਤਹਿਤ ਸਰਹੱਦਾਂ ਦੀ ਹਵਾ, ਜ਼ਮੀਨ ਤੇ ਪਾਣੀ 'ਚ ਵਿਸ਼ੇਸ਼ ਕਿਸਮ ਦੇ ਕੈਮਰਿਆਂ ਨਾਲ ਨਿਗਰਾਨੀ ਕੀਤੀ ਜਾਵੇਗੀ, ਇਸ ਲਈ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ 'ਤੇ ਕਠੂਆ, ਸਾਂਬਾ ਤੇ ਜੰਮੂ ਜ਼ਿਲ੍ਹੇ 'ਚ 5-5 ਕਿਲੋਮੀਟਰ ਦੀ ਦੂਰੀ 'ਤੇ 2 ਥਾਵਾਂ 'ਤੇ ਫੈਂਸ ਬਣਾਏ ਗਏ ਹਨ। ਯੂਨੀਫਾਈਡ ਕਮਾਂਡ ਦੁਆਰਾ ਇਸ ਸਿਸਟਮ ਦੀ ਨਿਗਰਾਨੀ ਕੀਤੀ ਜਾਵੇਗੀ ਜੋ ਸਰਹੱਦ 'ਤੇ ਹੋਣ ਵਾਲੀ ਹਰਕਤ ਦੀ ਰਿਪੋਰਟ ਤੁਰੰਤ ਕਾਰਵਾਈ ਦਲ (ਕਵਿਕ ਰਿਐਕਸ਼ਨ ਟੀਮ) ਨੂੰ ਦੇਵੇਗਾ। ਉਨ੍ਹਾਂ ਦੱਸਿਆ ਕਿ ਇਸ ਸਿਸਟਮ ਨਾਲ ਦੁਸ਼ਮਣ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਸਕੇਗੀ ਅਤੇ ਤੁਰੰਤ ਢੁਕਵੀਂ ਕਾਰਵਾਈ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਇਸ ਯੋਜਨਾ 'ਤੇ 3 ਸਾਲਾਂ ਤੋਂ ਕੰਮ ਹੋ ਰਿਹਾ ਸੀ ਤੇ ਇਹ ਅਗਲੇ 2 ਮਹੀਨਿਆਂ 'ਚ ਜੰਮੂ 'ਚ ਜ਼ਮੀਨ ਅਤੇ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਨਦੀ 'ਚ ਕੰਮ ਸ਼ੁਰੂ ਕਰ ਦੇਵੇਗਾ। ਉਨ੍ਹਾਂ ਦੱਸਿਆ ਕਿ ਇਸ ਸਿਸਟਮ ਦੇ ਕਾਮਯਾਬ ਹੋਣ 'ਤੇ ਇਸ ਨੂੰ 2026 ਕਿਲੋਮੀਟਰ ਲੰਬੇ ਸਰਹੱਦ ਇਲਾਕੇ 'ਚ ਤਾਇਨਾਤ ਕੀਤਾ ਜਾਵੇਗਾ, ਇਸ ਮੌਕੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਵੀ ਹਾਜ਼ਰ ਸਨ।
ਜੰਮੂ-ਕਸ਼ਮੀਰ ਦੀਆਂ ਪੰਚਾਇਤੀ ਤੇ ਸ਼ਹਿਰੀ ਕਮੇਟੀਆਂ ਦੀਆਂ ਚੋਣਾਂ 'ਚ ਸਭ ਪਾਰਟੀਆਂ ਹਿੱਸਾ ਲੈਣ-ਰਾਜਨਾਥ ਨੇ ਕੀਤੀ ਅਪੀਲ
ਜੰਮੂ, 17 ਸਤੰਬਰ (ਏਜੰਸੀ)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਜੰਮੂ-ਕਸ਼ਮੀਰ ਦੀਆਂ ਪੰਚਾਇਤੀ ਤੇ ਸ਼ਹਿਰੀ ਮਿਉਂਸਪਲ ਕਮੇਟੀਆਂ ਦੀਆਂ ਆਉਣ ਵਾਲੀਆਂ ਚੋਣਾਂ 'ਚ ਸਭ ਪਾਰਟੀਆਂ ਨੂੰ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਵਲੋਂ ਇਹ ਅਪੀਲ ਧਾਰਾ 35-ਏ ਨੂੰ ਲੈ ਕੇ ਸੂਬੇ ਦੀਆਂ ਦੋ ਪ੍ਰਮੁੱਖ ਪਾਰਟੀਆਂ ਨੈਸ਼ਨਲ ਕਾਂਨਫਰੰਸ ਤੇ ਪੀ.ਡੀ.ਪੀ. ਵਲੋਂ ਇਨ੍ਹਾਂ ਚੋਣਾਂ ਦੇ ਕੀਤੇ ਬਾਈਕਾਟ ਦੇ ਮੱਦੇਨਜ਼ਰ ਕੀਤੀ ਗਈ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਭ ਪਾਰਟੀਆਂ ਨੂੰ ਇਸ ਰਾਜਨੀਤਕ ਪ੍ਰਕਿਰਿਆ 'ਚ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਲੋਕਾਂ ਨਾਲ ਸਿੱਧਾ ਰਾਬਤਾ ਕਰਨ ਦਾ ਮੌਕਾ ਮਿਲੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਨਵੀਂ ਤਰ੍ਹਾਂ ਦੇ ਅਖੌਤੀ 'ਸ਼ਹਿਰੀ ਨਕਸਲਵਾਦ' ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਇਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਇਸ ਸ਼ਹਿਰੀ ਨਕਸਲਵਾਦ ਦੀ ਧਾਰਨਾ ਇਸ ਮਹੀਨੇ ਦੇ ਸ਼ੁਰੂ 'ਚ ਮਹਾਰਾਸ਼ਟਰ ਪੁਲਿਸ ਵਲੋਂ 5 ਖੱਬੇਪੱਖੀ ਲੇਖਕਾਂ/ਚਿੰਤਕਾਂ ਦੀ ਦੇਸ਼ ਦੇ ਕਈ ਸ਼ਹਿਰਾਂ 'ਚੋਂ ਕੀਤੀ ਗ੍ਰਿਫ਼ਤਾਰੀ ਬਾਅਦ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪੈਦਾ ਹੋਈ ਚੁਣੌਤੀ ਨਾਲ ਢੁਕਵੇਂ ਢੰਗ ਨਾਲ ਨਜਿੱਠਿਆ ਜਾਵੇਗਾ।

ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਲਈ ਪ੍ਰਚਾਰ ਬੰਦ-ਵੋਟਾਂ ਕੱਲ੍ਹ

* 86,340 ਸਰਕਾਰੀ ਮੁਲਾਜ਼ਮ ਨੇਪਰੇ ਚਾੜ੍ਹਨਗੇ ਚੋਣ ਅਮਲ * 19 ਨੂੰ ਜਨਤਕ ਛੁੱਟੀ ਦਾ ਐਲਾਨ

ਚੰਡੀਗੜ੍ਹ, 17 ਸਤੰਬਰ (ਵਿਕਰਮਜੀਤ ਸਿੰਘ ਮਾਨ)-ਸੂਬੇ 'ਚ 19 ਸਤੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਅੱਜ ਬੰਦ ਹੋ ਗਿਆ। ਚੋਣ ਮੈਦਾਨ 'ਚ ਮੁੱਖ ਤੌਰ 'ਤੇ ਮੁਕਾਬਲਾ ਸੱਤਾਧਾਰੀ ਪਾਰਟੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਿਚਾਲੇ ਦੱਸਿਆ ਜਾ ਰਿਹਾ ਹੈ ਅਤੇ ਦੋਵੇਂ ਹੀ ਪਾਰਟੀਆਂ ਵਲੋਂ ਆਪਣੀ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਚੋਣ ਕਮਿਸ਼ਨ ਦੇ ਬੁਲਾਰੇ ਅਨੁਸਾਰ ਇਨ੍ਹਾਂ ਚੋਣਾਂ ਨੂੰ ਸ਼ਾਂਤੀ ਪੂਰਨ ਤਰੀਕੇ ਨਾਲ ਸਿਰੇ ਚੜ੍ਹਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਚੋਣਾਂ ਨੂੰ ਨੇਪਰੇ ਚਾੜ੍ਹਨ ਲਈ 86340 ਸਰਕਾਰੀ ਮੁਲਾਜ਼ਮ ਚੋਣ ਡਿਊਟੀ ਨਿਭਾਉਣਗੇ। ਰਾਜ ਵਿਚ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ 17268 ਬੂਥ ਸਥਾਪਤ ਕੀਤੇ ਗਏ ਹਨ ਅਤੇ ਚੋਣ ਅਮਲ ਨੂੰ ਨਿਯਮਾਂ ਅਨੁਸਾਰ ਨੇਪਰੇ ਚਾੜ੍ਹਨ ਲਈ 35 ਅਬਜ਼ਰਵਰ ਲਗਾਏ ਗਏ ਹਨ। ਚੋਣ ਕਮਿਸ਼ਨ ਅਨੁਸਾਰ ਇਨ੍ਹਾਂ ਚੋਣਾਂ ਲਈ ਰਾਜ ਵਿਚ ਕੁੱਲ 12787395 ਵੋਟਰਾਂ ਦੇ ਨਾਂਅ ਦਰਜ ਹਨ, ਜਿਨ੍ਹਾਂ ਵਿਚੋਂ 6688245 ਪੁਰਸ਼ ਵੋਟਰ ਹਨ, ਜਦੋਂ ਕਿ 6099245 ਔਰਤ ਵੋਟਰ ਹਨ। ਇਸਦੇ ਇਲਾਵਾ ਇਸ ਵਾਰ 97 ਕਿੰਨਰ (ਥਰਡ ਜੈਂਡਰ) ਵੋਟਰ ਵੀ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਦੱਸਣਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਹੀ 402 ਉਮੀਦਵਾਰ ਨਿਰਵਿਰੋਧ ਚੁਣੇ ਜਾ ਚੁੱਕੇ ਹਨ। ਚੋਣ ਕਮਿਸ਼ਨ ਅਨੁਸਾਰ 33 ਜ਼ਿਲ੍ਹਾ ਪ੍ਰੀਸ਼ਦਾਂ ਅਤੇ 369 ਬਲਾਕ ਸੰਮਤੀਆਂ ਲਈ ਇਹ ਉਮੀਦਵਾਰ ਨਿਰਵਿਰੋਧ ਚੁਣੇ ਗਏ ਹਨ। ਚੋਣ ਮੈਦਾਨ ਵਿਚ ਹੁਣ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ 855 ਅਤੇ ਪੰਚਾਇਤ ਸੰਮਤੀਆਂ ਲਈ 6 ਹਜ਼ਾਰ 28 ਉਮੀਦਵਾਰ ਹਨ। 19 ਸਤੰਬਰ ਨੂੰ ਚੋਣਾਂ ਮਗਰੋਂ ਨਤੀਜਿਆਂ ਦਾ ਐਲਾਨ 22 ਸਤੰਬਰ ਨੂੰ ਕੀਤਾ ਜਾਵੇਗਾ। ਇਨ੍ਹਾਂ ਚੋਣਾਂ 'ਚ ਸੱਤਾਧਾਰੀ ਪਾਰਟੀ ਵਲੋਂ ਆਪਣੇ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਦਕਿ ਵਿਰੋਧੀ ਧਿਰ ਅਕਾਲੀ ਦਲ ਵਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਕਾਂਗਰਸ ਇਹ ਚੋਣਾਂ ਧੱਕੇਸ਼ਾਹੀ ਨਾਲ ਜਿੱਤਣਾ ਚਾਹੁੰਦੀ ਹੈ।
19 ਸਤੰਬਰ ਨੂੰ ਜਨਤਕ ਛੁੱਟੀ
ਚੰਡੀਗੜ੍ਹ, (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ 19 ਸਤੰਬਰ ਨੂੰ ਜਨਤਕ ਛੁੱਟੀ ਐਲਾਨੀ ਗਈ ਹੈ ਤਾਂ ਜੋ ਸੂਬੇ ਦੇ ਲੋਕ ਇਸ ਦਿਨ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਵਿਚ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰ ਸਕਣ। ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਾਜ ਭਰ ਵਿਚ ਅਤੇ ਚੰਡੀਗੜ੍ਹ ਵਿਖੇ ਸਥਿਤ ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ ਤੇ ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ 'ਚ 19 ਸਤੰਬਰ ਦਿਨ ਬੁੱਧਵਾਰ ਦੀ ਜਨਤਕ ਛੁੱਟੀ ਐਲਾਨੀ ਗਈ ਹੈ।
ਪੁਲਿਸ ਵਲੋਂ ਫਲੈਗ ਮਾਰਚ
ਅਬੋਹਰ, (ਸੁਖਜਿੰਦਰ ਸਿੰਘ ਢਿੱਲੋਂ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਅੱਜ ਪੁਲਿਸ ਨੇ ਇਲਾਕੇ ਵਿਚ ਫਲੈਗ ਮਾਰਚ ਕੱਢਿਆ। ਡੀ.ਐੱਸ.ਪੀ. ਗੁਰਵਿੰਦਰ ਸੰਘਾ ਦੀ ਅਗਵਾਈ ਵਿਚ ਥਾਣਾ ਮੁਖੀ ਤੇ ਪੁਲਿਸ ਮੁਲਾਜ਼ਮਾਂ ਨੇ ਸ਼ਹਿਰ ਵਿਚ ਅਤੇ ਪਿੰਡਾ 'ਚ ਫਲੈਗ ਮਾਰਚ ਕੱਢ ਕੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਪੁਲਿਸ ਨੇ ਲੋਕਾਂ ਤੋਂ ਸਹਿਯੋਗ ਮੰਗਿਆ ਤੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।

ਕਾਂਗੜਾ 'ਚ ਜਵਾਨ ਵਲੋਂ ਦੋ ਸਾਥੀਆਂ ਦੀ ਹੱਤਿਆ ਪਿੱਛੋਂ ਖੁਦਕੁਸ਼ੀ

ਮਾਰੇ ਗਏ ਜਵਾਨ ਤਰਨ ਤਾਰਨ, ਗੁਰਦਾਸਪੁਰ ਤੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ

ਸਤਿੰਦਰ ਧਲਾਰੀਆ
ਸ਼ਿਮਲਾ, 17 ਸਤੰਬਰ-ਹਿਮਾਚਲ ਦੇ ਕਾਂਗੜਾ ਜ਼ਿਲ੍ਹੇ 'ਚ ਪੈਂਦੇ ਧਰਮਸ਼ਾਲਾ ਦੇ ਨਾਲ ਲਗਦੇ ਮਕਲੋਟਗੰਜ ਦੀ ਫ਼ੌਜੀ ਛਾਉਣੀ 'ਚ ਬੀਤੀ ਰਾਤ ਸਿੱਖ ਰੈਜਮੈਂਟ ਦੇ ਇਕ ਜਵਾਨ ਨੇ ਆਪਣੀ ਅਤੇ ਇਕ ਹੋਰ ਸਰਵਿਸ ਰਾਈਫ਼ਲ ਨਾਲ ਦੋ ਸਾਥੀ ਜਵਾਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਇਸ ਘਟਨਾ 'ਚ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਗੋਲੀਆਂ ਚਲਾਉਣ ਵਾਲੇ ਜਵਾਨ ਦੀ ਪਹਿਚਾਣ ਸਿਪਾਹੀ ਜਸਬੀਰ ਸਿੰਘ (21), ਵਾਸੀ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ। ਮਾਰੇ ਗਏ ਬਾਕੀ ਦੋ ਜਵਾਨਾਂ ਦੀ ਪਛਾਣ ਹਵਾਲਦਾਰ ਹਰਦੀਪ ਸਿੰਘ (43), ਵਾਸੀ ਜ਼ਿਲ੍ਹਾ ਤਰਨਤਾਰਨ ਵਜੋਂ ਅਤੇ ਨਾਇਕ ਹਰਪਾਲ ਸਿੰਘ (35), ਵਾਸੀ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਉਕਤ ਜਵਾਨ 18 ਸਿੱਖ ਰੈਜਮੈਂਟ 'ਚ ਤਾਇਨਾਤ ਸਨ। ਪ੍ਰਾਪਤ ਜਾਣਕਾਰੀ ਮੁਤਾਬਿਕ ਦੋਸ਼ੀ ਜਵਾਨ ਨੇ ਬੀਤੀ ਦੇਰ ਰਾਤ ਕਰੀਬ 2 ਵਜੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਜਦੋਂ ਦੂਜੇ ਜਵਾਨ ਸੌਂ ਰਹੇ ਸਨ। ਦੋਸ਼ੀ ਜਵਾਨ ਰਾਤ ਨੂੰ ਅਫ਼ਸਰ ਮੈਸ 'ਤੇ ਸੰਤਰੀ ਦੀ ਡਿਊਟੀ ਨਿਭਾ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਐਸ. ਐਸ. ਪੀ. ਕਾਂਗੜਾ ਬਿਰਦੀ ਸਿੰਘ ਦੀ ਅਗਵਾਈ 'ਚ ਪੁਲਿਸ ਮੌਕੇ 'ਤੇ ਪੁੱਜ ਗਈ। ਸੂਤਰਾਂ ਦਾ ਕਹਿਣਾ ਹੈ ਕਿ ਦੋਸ਼ੀ ਜਵਾਨ ਪਿਛਲੇ ਕੁਝ ਸਮੇਂ ਤੋਂ ਛੁੱਟੀ 'ਤੇ ਘਰ ਜਾਣਾ ਚਾਹੁੰਦਾ ਸੀ ਪਰ ਉਸ ਨੂੰ ਛੁੱਟੀ ਨਹੀਂ ਮਿਲ ਸਕੀ, ਅਜਿਹੇ 'ਚ ਹੋ ਸਕਦਾ ਹੈ ਕਿ ਤੈਸ਼ 'ਚ ਆ ਕੇ ਉਸ ਨੇ ਇਹ ਕਦਮ ਚੁੱਕਿਆ ਹੋਵੇ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਇਹੀ ਲੱਗ ਰਿਹਾ ਹੈ ਕਿ ਆਪਸੀ ਵਿਵਾਦ ਦੇ ਕਾਰਨ ਗੋਲੀਬਾਰੀ ਦੀ ਇਹ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਜਾਂਚ ਉਪਰੰਤ ਹੀ ਅਸਲ ਕਾਰਨ ਦਾ ਪਤਾ ਲੱਗੇਗਾ। ਫੌਰੈਂਸਿਕ ਟੀਮਾਂ ਅਤੇ ਫ਼ੌਜ ਦੇ ਅਧਿਕਾਰੀਆਂ ਵਲੋਂ ਵੀ ਆਪਣੇ ਪੱਧਰ ਦੀ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ।
ਮੌਕੇ 'ਤੇ ਪਹੁੰਚੀ ਉੱਤਰੀ ਖੇਤਰੀ ਫੌਰੈਂਸਿਕ ਟੀਮ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਦੋਸ਼ੀ ਜਵਾਨ ਵਲੋਂ ਦੋ ਸਰਵਿਸ ਰਾਈਫ਼ਲਾਂ 'ਚੋਂ 8 ਗੋਲੀਆਂ ਦਾਗ਼ੀਆਂ ਗਈਆਂ ਜਿਨ੍ਹਾਂ 'ਚੋਂ ਉਸ ਨੇ 7 ਗੋਲੀਆਂ ਆਪਣੇ ਸਾਥੀਆਂ ਦੇ ਮਾਰੀਆਂ ਜਦਕਿ ਆਖ਼ਰੀ ਗੋਲੀ ਆਪਣੀ ਛਾਤੀ 'ਚ ਮਾਰ ਕੇ ਆਤਮਹੱਤਿਆ ਕਰ ਲਈ। ਟੀਮ ਵਲੋਂ ਘਟਨਾਸਥਾਨ ਤੋਂ 8 ਗੋਲੀਆਂ ਦੇ ਖੋਲ ਪ੍ਰਾਪਤ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਜਵਾਨ ਵਲੋਂ 4 ਗੋਲੀਆਂ ਇਕ ਜਵਾਨ ਦੇ ਅਤੇ 3 ਗੋਲੀਆਂ ਦੂਜੇ ਦੇ ਮਾਰੀਆਂ ਗਈਆਂ ਹਨ। ਟੀਮ ਦੇ ਮੈਂਬਰਾਂ 'ਚੋਂ ਵਿਗਿਆਨਿਕ ਅਧਿਕਾਰੀ ਅਜੇ ਸਹਿਗਲ ਅਤੇ ਰਜਤ ਚੌਧਰੀ ਨੇ ਘਟਨਾ ਸਥਾਨ ਤੋਂ ਕੁਝ ਜ਼ਰੂਰੀ ਸਬੂਤ ਇਕੱਠੇ ਕੀਤੇ ਹਨ। ਉੱਤਰੀ ਖੇਤਰੀ ਫੌਰੈਂਸਿਕ ਟੀਮ ਦੇ ਮੁਖੀ ਅਤੇ ਸਹਾਇਕ ਨਿਰਦੇਸ਼ਕ ਡਾ. ਸੁਰਿੰਦਰਪਾਲ ਨੇ ਦੱਸਿਆ ਕਿ ਦੋਸ਼ੀ ਜਵਾਨ ਦੀ ਬੈਰਕ 'ਚ 4 ਹੋਰ ਜਵਾਨ ਰਹਿੰਦੇ ਸਨ ਜਿਨ੍ਹਾਂ 'ਚੋਂ 2 ਨੇ ਬਿਸਤਰ ਹੇਠਾਂ ਲੁਕ ਕੇ ਜਾਨ ਬਚਾਈ ਹੈ।
ਗੁਰਦਾਸਪੁਰ ਦੇ ਪਿੰਡ ਠੁੰਡੀ ਦਾ ਸੀ ਹਰਪਾਲ ਸਿੰਘ
ਦੋਰਾਂਗਲਾ, 17 ਸਤੰਬਰ (ਲਖਵਿੰਦਰ ਸਿੰਘ ਚੱਕਰਾਜਾ)-ਹਿਮਾਚਲ ਪ੍ਰਦੇਸ਼ ਦੇ ਮਕਲੋਡਗੰਜ ਵਿਖੇ 18 ਸਿੱਖ ਰੈਜੀਮੈਂਟ 'ਚ ਤਾਇਨਾਤ ਇਕ ਫ਼ੌਜੀ ਜਵਾਨ ਨੇ ਜਿਨ੍ਹਾਂ ਦੋ ਸਾਥੀਆਂ ਦੀ ਹੱਤਿਆ ਕੀਤੀ ਉਨ੍ਹਾਂ 'ਚੋਂ ਇਕ ਜਵਾਨ ਨਾਇਕ ਹਰਪਾਲ ਸਿੰਘ (35) ਪੁੱਤਰ ਤਰਸੇਮ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਪਿੰਡ ਠੁੰਡੀ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਹਰਪਾਲ ਸਿੰਘ 18 ਸਿੱਖ ਰੈਜੀਮੈਂਟ ਮਕਲੋਟਗੰਜ (ਹਿਮਾਚਲ ਪ੍ਰਦੇਸ਼) ਵਿਖੇ ਤਾਇਨਾਤ ਸੀ। ਇਹ ਦੁਖਦਾਈ ਖ਼ਬਰ ਮਿਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਜ਼ਿਕਰਯੋਗ ਹੈ ਕਿ ਹਰਪਾਲ ਸਿੰਘ ਆਪਣੇ ਪਿੱਛੇ ਪਤਨੀ ਸਮੇਤ ਦੋ ਲੜਕੇ ਉਮਰ 6 ਸਾਲ ਤੇ 10 ਸਾਲ ਛੱਡ ਗਿਆ ਹੈ। ਹਰਪਾਲ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਠੁੰਡੀ ਵਿਖੇ ਪਹੁੰਚਣ 'ਤੇ ਅੰਤਿਮ ਸਸਕਾਰ ਕੀਤਾ ਜਾਵੇਗਾ।
ਪਿੰਡ ਰਾਜਗੜ੍ਹ ਦੇ ਫ਼ੌਜੀ ਜਸਬੀਰ ਸਿੰਘ ਵਲੋਂ ਖ਼ੁਦਕੁਸ਼ੀ ਕਰ ਲੈਣ ਨਾਲ ਇਲਾਕੇ 'ਚ ਸੋਗ ਦੀ ਲਹਿਰ
ਧਨੌਲਾ, 17 ਸਤੰਬਰ (ਜਤਿੰਦਰ ਸਿੰਘ ਧਨੌਲਾ)-ਨੇੜਲੇ ਪਿੰਡ ਰਾਜਗੜ੍ਹ ਦੇ ਵਸਨੀਕ ਜਸਵੀਰ ਸਿੰਘ (21) ਪੁੱਤਰ ਨਿਰਭੈ ਸਿੰਘ ਵਲੋਂ ਆਪਣੇ ਦੋ ਫ਼ੌਜੀ ਸਾਥੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਉਪਰੰਤ ਕੀਤੀ ਖੁਦਕਸ਼ੀ ਦੀ ਖ਼ਬਰ ਸੁਣਦਿਆਂ ਇਲਾਕੇ ਅੰਦਰ ਨਿਰਾਸ਼ਾ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 18 ਸਿੱਖ ਰੈਜਮੈਂਟ 'ਚ ਤਾਇਨਾਤ ਜਸਵੀਰ ਸਿੰਘ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਨੇੜੇ ਮੈਕਲੋਡਗੰਜ 'ਚ ਤਾਇਨਾਤ ਸੀ। ਬੀਤੀ ਰਾਤ ਜਸਬੀਰ ਸਿੰਘ ਨੇ ਆਪਸੀ ਵਿਵਾਦ ਦੇ ਚਲਦਿਆਂ ਆਪਣੇ ਦੋ ਸਾਥੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਉਪਰੰਤ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਗੋਲੀਆਂ ਦਾ ਸ਼ਿਕਾਰ ਹੋਏ ਬਾਕੀ ਦੋ ਫ਼ੌਜੀਆਂ ਦੀ ਪਹਿਚਾਣ ਹੌਲਦਾਰ ਹਰਦੀਪ ਸਿੰਘ (43) ਵਾਸੀ ਤਰਨਤਾਰਨ ਅਤੇ ਨਾਇਕ ਹਰਪਾਲ ਸਿੰਘ (35) ਵਾਸੀ ਗੁਰਦਾਸਪੁਰ ਵਜੋਂ ਹੋਈ ਹੈ। ਪਿੰਡ ਵਾਸੀਆਂ ਅਨੁਸਾਰ ਜਸਬੀਰ ਸਿੰਘ ਡੇਢ ਵਰ੍ਹੇ ਪਹਿਲਾਂ ਫ਼ੌਜ 'ਚ ਭਰਤੀ ਹੋਇਆ ਸੀ। ਉਸ ਦਾ ਵੱਡਾ ਭਰਾ ਜਗਦੀਪ ਸਿੰਘ ਵੀ ਫ਼ੌਜ 'ਚ ਨੌਕਰੀ ਕਰਦਾ ਹੈ। ਜਸਬੀਰ ਸਿੰਘ ਗ਼ਰੀਬ ਕਿਸਾਨ ਪਰਿਵਾਰ ਦਾ ਜੰਮਪਲ ਹੈ। ਤਿੰਨ ਏਕੜ ਜ਼ਮੀਨ ਦੇ ਮਾਲਕ ਨਿਰਭੈ ਸਿੰਘ ਸ਼ਰੀਫ਼ ਇਨਸਾਨ ਵਜੋਂ ਜਾਣੇ ਜਾਂਦੇ ਹਨ। ਜਸਬੀਰ ਸਿੰਘ ਦੇ ਤਾਏ ਹਾਕਮ ਸਿੰਘ ਨੇ ਦੱਸਿਆ ਕਿ ਦੋਵੇਂ ਭਰਾ ਫ਼ੌਜ 'ਚ ਭਰਤੀ ਹੋਣ ਕਰ ਕੇ ਉਨ੍ਹਾਂ ਦੀ ਮਾਤਾ ਗੋਲੋ ਕੌਰ ਉਦਾਸ ਅਤੇ ਬਿਮਾਰ ਰਹਿੰਦੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਤਕਰੀਬਨ ਛੇ ਮਹੀਨੇ ਪਹਿਲਾਂ ਜਸਬੀਰ ਸਿੰਘ ਪਹਿਲੀ ਟ੍ਰੇਨਿੰਗ ਉਪਰੰਤ ਛੁੱਟੀ ਆਇਆ ਸੀ ਤੇ ਉਹ ਜਿੰਨੇ ਦਿਨ ਪਿੰਡ ਰਿਹਾ ਖੇਤ ਕੰਮ ਕਰਨ ਤੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਤੱਕ ਸੀਮਤ ਰਿਹਾ। ਅੱਜ ਸਮੁੱਚੇ ਪਿੰਡ ਅੰਦਰ ਚੁੱਪ ਪਸਰੀ ਹੋਈ ਸੀ ਤੇ ਹਰ ਚਿਹਰੇ 'ਤੇ ਨਿਰਾਸ਼ਾ ਦਾ ਆਲਮ ਸੀ।

ਫ਼ੌਜੀ ਹਰਦੀਪ ਸਿੰਘ ਦੀ ਹੱਤਿਆ ਨਾਲ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

* ਦੋ ਮਹੀਨੇ ਪਹਿਲਾਂ ਹੀ ਹੋਈ ਸੀ ਪਿਤਾ ਦੀ ਮੌਤ * ਦਾਦੀ ਦੇ ਗਲ ਲੱਗ ਕੇ ਬੱਚਿਆਂ ਨੇ ਪੁੱਛਿਆ 'ਪਾਪਾ ਠੀਕ ਤਾਂ ਹਨ'

ਹਰੀਕੇ ਪੱਤਣ, 17 ਸਤੰਬਰ (ਸੰਜੀਵ ਕੁੰਦਰਾ)-ਮਕਲੋਡਗੰਜ ਵਿਖੇ ਇਕ ਜਵਾਨ ਨੇ ਬੀਤੀ ਰਾਤ ਆਪਣੇ ਦੋ ਸਾਥੀਆਂ ਦੇ ਗੋਲੀਆਂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਆਪ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਮਾਰੇ ਗਏ ਦੋ ਜਵਾਨਾਂ 'ਚੋਂ ਇਕ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਮਰਹਾਣਾ (ਹਰੀਕੇ ਪੱਤਣ) ਦਾ ਰਹਿਣ ਵਾਲਾ ਸੀ। ਮ੍ਰਿਤਕ ਹਰਦੀਪ ਸਿੰਘ (43) ਪੁੱਤਰ ਚੈਂਚਲ ਸਿੰਘ ਵਾਸੀ ਮਰਹਾਣਾ ਹਾਲ ਵਾਸੀ ਪਲਾਟ ਵਸਤੀ ਹਰੀਕੇ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਹਰੀਕੇ ਪੱਤਣ ਤੇ ਮਰਹਾਣਾ 'ਚ ਸੋਗ ਦੀ ਲਹਿਰ ਦੌੜ ਗਈ। ਹਰਦੀਪ ਸਿੰਘ ਅੰਮ੍ਰਿਤਧਾਰੀ ਸੀ ਤੇ ਚਾਰ ਭੈਣ-ਭਰਾਵਾਂ 'ਚੋਂ ਸਭ ਤੋਂ ਵੱਡਾ ਸੀ। ਗ਼ਰੀਬ ਪਰਿਵਾਰ ਨਾਲ ਸਬੰਧਿਤ ਹਰਦੀਪ ਸਿੰਘ ਦੇ ਮਿੱਠ-ਬੋਲੜੇ ਅਤੇ ਨਿੱਘੇ ਸੁਭਾਅ ਦੀ ਚਰਚਾ ਹਰੇਕ ਦੀ ਜ਼ੁਬਾਨ 'ਤੇ ਸੀ ਤੇ ਹਰ ਅੱਖ ਇਹ ਖ਼ਬਰ ਸੁਣ ਕੇ ਨਮ ਹੋ ਗਈ। ਉਸ ਦੀ ਪਤਨੀ ਪਰਮਜੀਤ ਕੌਰ ਨੂੰ ਸ਼ਾਮ 5 ਵਜੇ ਤੱਕ ਹਰਦੀਪ ਸਿੰਘ ਦੀ ਮੌਤ ਬਾਰੇ ਦੱਸਿਆ ਨਹੀਂ ਸੀ ਗਿਆ। ਜਿਵੇਂ-ਜਿਵੇਂ ਰਿਸ਼ਤੇਦਾਰ ਤੇ ਪਿੰਡ ਵਾਸੀ ਉਨ੍ਹਾਂ ਦੇ ਘਰ ਪਹੁੰਚਦੇ ਰਹੇ, ਉਸ ਨਾਲ ਪਰਿਵਾਰ ਨੂੰ ਕਿਸੇ ਅਣਸੁਖਾਵੀਂ ਘਟਨਾ ਦਾ ਅੰਦੇਸ਼ਾ ਹੋਣ ਲੱਗਾ। ਜਿਥੇ ਪਤਨੀ ਪਰਮਜੀਤ ਕੌਰ ਵਾਰ-ਵਾਰ ਆਪਣੇ ਪਤੀ ਹਰਦੀਪ ਸਿੰਘ ਨਾਲ ਫ਼ੋਨ 'ਤੇ ਰਾਬਤਾ ਕਰਨ ਲਈ ਰਿਸ਼ਤੇਦਾਰਾਂ ਨੂੰ ਆਖ ਰਹੀ ਸੀ ਤਾਂ ਉੱਥੇ ਹੀ 14 ਸਾਲਾ ਲੜਕੀ ਜਸ਼ਨਦੀਪ ਕੌਰ ਤੇ 8 ਸਾਲਾ ਲੜਕਾ ਅਨਮੋਲਦੀਪ ਸਿੰਘ ਆਪਣੀ ਦਾਦੀ ਦੇ ਗਲ ਲੱਗ ਕੇ ਪੁੱਛ ਰਹੇ ਸਨ ਕਿ 'ਪਾਪਾ ਠੀਕ ਤਾਂ ਹਨ'। ਬੱਚਿਆਂ ਦੀ ਦਾਦੀ ਕਸ਼ਮੀਰ ਕੌਰ ਏਡਾ ਵੱਡਾ ਸਦਮਾ ਲੱਗਣ ਦੇ ਬਾਵਜੂਦ ਪੋਤੇ-ਪੋਤੀ ਨੂੰ ਸਭ ਠੀਕ ਹੋਣ ਦਾ ਦਿਲਾਸਾ ਦੇ ਰਹੀ ਸੀ। ਜ਼ਿਕਰਯੋਗ ਹੈ ਕਿ ਫ਼ੌਜੀ ਹਰਦੀਪ ਸਿੰਘ ਸੰਨ 1996 ਵਿਚ ਫ਼ੌਜ ਵਿਚ ਭਰਤੀ ਹੋਇਆ ਸੀ ਅਤੇ ਇਸ ਸਮੇਂ ਹਵਾਲਦਾਰ ਵਜੋਂ ਮਕਲੋਡਗੰਜ 'ਚ ਤਾਇਨਾਤ ਸੀ।
ਹਰਦੀਪ ਸਿੰਘ ਦੇ ਪਿਤਾ ਚੈਂਚਲ ਸਿੰਘ ਦੀ ਮੌਤ ਵੀ ਦੋ ਮਹੀਨੇ ਪਹਿਲਾਂ ਹੀ ਹੋਈ ਸੀ। ਮਾਤਾ ਕਸ਼ਮੀਰ ਕੌਰ ਨੇ ਦੱਸਿਆ ਕਿ ਪਿਤਾ ਦੀ ਮੌਤ 'ਤੇ ਹਰਦੀਪ ਸਿੰਘ ਛੁੱਟੀ 'ਤੇ ਆਇਆ ਸੀ ਤੇ ਇਕ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ 10 ਵਜੇ ਦੇ ਕਰੀਬ ਮੇਰੇ ਪੁੱਤ ਨਾਲ ਮੇਰੀ ਫ਼ੋਨ 'ਤੇ ਗੱਲ ਹੋਈ ਹੈ ਤੇ ਮੈਨੂੰ ਹਰੀਕੇ ਵਿਖੇ ਪਰਿਵਾਰ ਕੋਲ ਰਹਿਣ ਲਈ ਕਹਿ ਰਿਹਾ ਸੀ ਕਿ ਅੱਜ ਸਵੇਰੇ ਇਸ ਘਟਨਾ ਨੇ ਸਾਡਾ ਸਭ ਕੁਝ ਤਬਾਹ ਕਰ ਕੇ ਰੱਖ ਦਿੱਤਾ। ਹਰਦੀਪ ਸਿੰਘ ਦੀ ਮੌਤ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪਰਿਵਾਰ ਨੂੰ ਸ਼ਾਮ ਤੱਕ ਕੋਈ ਸੂਚਿਤ ਨਹੀਂ ਕੀਤਾ ਗਿਆ ਸੀ ਤੇ ਨਾ ਹੀ ਪਰਿਵਾਰ ਨੂੰ ਲਾਸ਼ ਦੇ ਪਿੰਡ ਪਹੁੰਚਣ ਬਾਰੇ ਕੁਝ ਵੀ ਦੱਸਿਆ ਗਿਆ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਫ਼ੌਜੀ ਹਰਦੀਪ ਸਿੰਘ ਦਾ ਅੰਤਿਮ ਸੰਸਕਾਰ ਉਸ ਦੇ ਪਿੰਡ ਮਰਹਾਣਾ ਵਿਖੇ ਕੀਤਾ ਜਾਵੇਗਾ।

ਕਸ਼ਮੀਰ 'ਚ ਅੱਤਵਾਦੀਆਂ ਵਲੋਂ ਘਰ 'ਚ ਦਾਖ਼ਲ ਹੋ ਕੇ ਜਵਾਨ ਦੀ ਹੱਤਿਆ

ਸ੍ਰੀਨਗਰ, 17 ਸਤੰਬਰ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਇਲਾਕੇ ਕੁਲਗਾਮ ਵਿਖੇ ਸ਼ੱਕੀ ਅੱਤਵਾਦੀ ਖੇਤਰੀ ਫੌਜ ਦੇ ਜਵਾਨ ਦੇ ਘਰ 'ਚ ਜਬਰਦਸਤੀ ਦਾਖਲ ਹੋ ਕੇ ਉਸ ਨੂੰ ਗੋਲੀਆਂ ਮਾਰਨ ਬਾਅਦ ਫਰਾਰ ਹੋ ਗਏ। ਸੂਤਰਾਂ ਅਨੁਸਾਰ ਕੁਲਗਾਮ ਦੇ ਸ਼ੂਰਾਤ ਪਿੰਡ 'ਚ ਅੱਜ ਸ਼ੱਕੀ ਅੱਤਵਾਦੀ 162 ਖੇਤਰੀ ਫੌਜ (ਟੀ.ਏ.) ਨਾਲ ਸੰਬਧਿਤ ਮੁਖਤਾਰ ਅਹਿਮਦ ਮਲਿਕ ਉਰਫ਼ ਮੁਖਤਾਰ ਗੋਲਾ ਦੇ ਘਰ 'ਚ ਆ ਵੜੇ ਅਤੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ, ਉਸ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਕੁਲਗਾਮ ਪਹੁੰਚਾਇਆ ਗਿਆ ਜਿਥੇ ਉਸ ਦੀ ਗੰਭੀਰ ਜ਼ਖ਼ਮੀ ਹੋ ਜਾਣ ਦੇ ਚੱਲਦਿਆਂ ਮੌਤ ਹੋ ਗਈ। ਘਟਨਾ ਦੇ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਮੌਕੇ 'ਤੇ ਪਹੁੰਚ ਕੇ ਇਲਾਕੇ ਨੂੰ ਘੇਰ ਕੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਸੂਤਰਾਂ ਅਨੁਸਾਰ ਇਹ ਫੌਜੀ ਜਵਾਨ ਪਿਛੋਕੜ 'ਚ ਕਸ਼ਮੀਰ 'ਚ ਸਰਗਰਮ ਅੱਤਵਾਦੀ ਗੁੱਟ 'ਇਖਵਾਨ' ਦਾ ਕਮਾਂਡਰ ਰਹਿ ਚੁੱਕਿਆ ਸੀ ਤੇ ਬਾਅਦ 'ਚ ਉਹ ਖੇਤਰੀ ਫੌਜ 'ਚ ਭਰਤੀ ਹੋ ਗਿਆ ਸੀ। ਉਹ ਸ਼ੁੱਕਰਵਾਰ ਨੂੰ ਇਕ ਸੜਕ ਹਾਦਸੇ 'ਚ ਆਪਣੇ ਲੜਕੇ ਆਦਿਲ ਮਲਿਕ ਦੀ ਮੌਤ ਹੋ ਜਾਣ ਕਾਰਨ ਆਪਣੇ ਘਰ ਲੜਕੇ ਦੇ ਸੋਗ 'ਤੇ ਆਇਆ ਸੀ। ਮਲਿਕ ਆਪਣੇ ਪਿੱਛੇ ਪਤਨੀ, ਇਕ ਲੜਕਾ, ਬੁਜ਼ਰਗ ਮਾਪੇ ਤੇ ਭਰਾ ਛੱਡ ਗਿਆ ਹੈ। ਕਿਸੇ ਅੱਤਵਾਦੀ ਸੰਗਠਨ ਨੇ ਅਜੇੇ ਤੱਕ ਉਸ ਦੀ ਹੱਤਿਆ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਦਿੱਲੀ ਦੀ ਅਦਾਲਤ ਵਲੋਂ ਲਾਲੂ, ਰਾਬੜੀ ਤੇ ਤੇਜਸਵੀ ਤਲਬ

ਨਵੀਂ ਦਿੱਲੀ, 17 ਸਤੰਬਰ (ਜਗਤਾਰ ਸਿੰਘ)-ਦਿੱਲੀ ਦੀ ਇਕ ਅਦਾਲਤ ਨੇ ਆਈ. ਆਰ. ਸੀ. ਟੀ. ਸੀ. ਹਵਾਲਾ ਰਾਸ਼ੀ ਮਾਮਲੇ 'ਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਤੇ ਬੇਟੇ ਤੇਜਸਵੀ ਯਾਦਵ ਨੂੰ ਸੰਮਨ ਜਾਰੀ ਕੀਤਾ ਹੈ। ਵਧੀਕ ਸੈਸ਼ਨ ਜੱਜ ਅਰੁਣ ਭਾਰਦਵਾਜ ਨੇ ਦੋਸ਼-ਪੱਤਰ ਨੂੰ ਧਿਆਨ 'ਚ ਰੱਖਦਿਆਂ ਸਾਰੇ ਦੋਸ਼ੀਆਂ ਨੂੰ 6 ਅਕਤੂਬਰ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਅਦਾਲਤ ਨੇ ਲਾਲੂ ਖਿਲਾਫ਼ ਪ੍ਰੋਡਕਸ਼ਨ ਵਾਰੰਟ ਵੀ ਜਾਰੀ ਕੀਤੇ ਹਨ ਕਿਉਂਕਿ ਲਾਲੂ ਇਸ ਵੇਲੇ ਰਾਂਚੀ ਦੀ ਇਕ ਜੇਲ੍ਹ 'ਚ ਸਜ਼ਾ ਭੁਗਤ ਰਹੇ ਹਨ। ਜ਼ਿਕਰਯੋਗ ਹੈ ਕਿ ਅਦਾਲਤ ਭਾਰਤੀ ਰੇਲਵੇ ਤੇ ਸੈਲਾਨੀ ਨਿਗਮ (ਆਈ. ਆਰ. ਸੀ. ਟੀ. ਸੀ.) ਦੇ ਦੋ ਹੋਟਲਾਂ ਦਾ ਨਿੱਜੀ ਫਰਮ ਨੂੰ ਠੇਕਾ ਦੇਣ ਦੇ ਮਾਮਲੇ 'ਚ ਹੋਈਆਂ ਬੇਨਿਯਮੀਆਂ ਦੇ ਸਬੰਧ 'ਚ ਮਾਮਲੇ ਦੀ ਸੁਣਵਾਈ ਕਰ ਰਹੀ ਹੈ।

ਕਰਤਾਰਪੁਰ ਲਾਂਘੇ ਬਾਰੇ ਪਾਕਿ ਤੋਂ ਕੋਈ ਪ੍ਰਸਤਾਵ ਨਹੀਂ ਮਿਲਿਆ-ਵੀ.ਕੇ. ਸਿੰਘ

ਨਵੀਂ ਦਿੱਲੀ, 17 ਸਤੰਬਰ (ਏਜੰਸੀ)-ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੇ ਕਿਹਾ ਕਿ ਪਾਕਿਸਤਾਨ 'ਚ ਹੁਣ ਵੀ ਪ੍ਰਮੁੱਖ ਤੌਰ 'ਤੇ ਸੈਨਾ ਦਾ ਰਾਜ ਹੈ, ਕਿਉਂਕਿ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸੈਨਾ ਦਾ ਸਮਰਥਨ ਹੈ, ਜਿਸ ਕਰਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਸੈਨਾ ਦੀ ਕੱਠਪੁਤਲੀ ਹੈ। ਕਰਤਾਰਪੁਰ ਸਾਹਿਬ ਗੁਰਦੁਆਰਾ ਲਾਂਘਾ ਖੋਲ੍ਹੇ ਜਾਣ ਦੇ ਬਾਰੇ 'ਚ ਪੁੱਛੇ ਜਾਣ 'ਤੇ ਸਿੰਘ ਨੇ ਕਿਹਾ ਕਿ ਅਜੇ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਲੋਂ ਇਸ ਮਾਮਲੇ 'ਚ ਅਜੇ ਕੋਈ ਪ੍ਰਸਤਾਵ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਹ ਮੁੱਦਾ ਲੰਬੇ ਸਮੇਂ ਤੋਂ ਲਟਕ ਰਿਹਾ ਹੈ ਤੇ ਇਸ ਸਬੰਧੀ ਕੁਝ ਹੁੰਦਾ ਹੈ ਤਾਂ ਉਹ ਜਾਣਕਾਰੀ ਦੇਣਗੇ। ਉਦਯੋਗਿਕ ਸੰਗਠਨ ਫਿਕਕੀ ਦੇ ਇਕ ਪ੍ਰੋਗਰਾਮ ਦੌਰਾਨ ਵੀ.ਕੇ. ਸਿੰਘ ਨੇ ਇਹ ਬਿਆਨ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਸੈਨਾ ਦਾ ਸਮਰਥਨ ਹੈ, ਤਾਂ ਇਸਦਾ ਮਤਲਬ ਹੈ ਕਿ ਉੱਥੇ ਸੈਨਾ ਦਾ ਸ਼ਾਸਨ ਹੁਣ ਵੀ ਹੈ। ਉਨ੍ਹਾਂ ਕਿਹਾ ਕਿ ਇੰਤਜ਼ਾਰ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਚੀਜ਼ਾਂ ਕਿਵੇਂ ਜਾ ਰਹੀਆ ਹਨ ਅਤੇ ਕੀ ਇਹ ਵਿਅਕਤੀ ਸੈਨਾ ਦੇ ਕੰਟਰੋਲ 'ਚ ਰਹਿੰਦਾ ਹੈ ਜਾਂ ਨਹੀਂ। ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਗੱਲਬਾਤ ਦੀ ਸੰਭਾਵਨਾ ਦੇ ਬਾਰੇ 'ਚ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਭਾਰਤ ਦੀ ਨੀਤੀ ਬਹੁਤ ਸਪੱਸ਼ਟ ਹੈ ਅਤੇ ਗੱਲਬਾਤ ਇਸਦੇ ਅਨਕੂਲ ਮਾਹੌਲ ਬਣਨ 'ਤੇ ਹੋਵੇਗੀ। ਵੀ.ਕੇ.ਸਿੰਘ ਦੀ ਇਹ ਟਿੱਪਣੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਗੱਲਬਾਤ ਦੀਆਂ ਅਟਕਲਾਂ ਦੇ ਵਿਚਕਾਰ ਆਈ ਹੈ। ਉਨ੍ਹਾਂ ਕਿਹਾ ਕਿ ਸੁਹੰ ਚੁੱਕਣ ਤੋਂ ਬਾਅਦ ਇਮਰਾਨ ਖ਼ਾਨ ਨੇ ਕਿਹਾ ਸੀ ਕਿ 2 ਗੁਆਂਢੀਆਂ ਵਿਚਕਾ ਵਾਰਤਾਲਾਪ ਹੋਣਾ ਚਾਹੀਦਾ ਹੈ ਅਤੇ ਕਸ਼ਮੀਰ ਸਮੇਤ ਦੂਸਰੇ ਵਿਵਾਦਾਂ ਨੂੰ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਨੇ ਉਪ-ਮਹਾਂਦੀਪ 'ਚ ਗਰੀਬੀ ਘੱਟ ਕਰਨ, ਲੋਕਾਂ ਦੀ ਤਰੱਕੀ, ਮੱਤਭੇਦਾਂ ਨੂੰ ਹੱਲ ਕਰਨਾ, ਦੋਵਾਂ ਪੱਖਾਂ ਵਿਚਕਾਰ ਗੱਲਬਾਤ ਹੋਣੀ ਅਤੇ ਵਾਪਾਰ ਸ਼ੁਰੂ ਕਰਨ ਗੱਲਬਾਤ ਕੀਤੀ ਸੀ।

ਜਲੰਧਰ 'ਚ ਲੁਟੇਰਿਆਂ ਵਲੋਂ ਏ.ਆਈ.ਜੀ. ਦੀ ਮਾਂ ਦੀ ਹੱਤਿਆ ਵਾਲੀਆਂ ਤੇ ਹੋਰ ਗਹਿਣੇ ਲੁੱਟੇ

ਜਲੰਧਰ ਛਾਉਣੀ, 17 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉੱਪ ਪੁਲਿਸ ਚੌਕੀ ਅਧੀਨ ਆਉਂਦੇ ਦਕੋਹਾ ਖੇਤਰ 'ਚ ਰਹਿੰਦੀ ਪੰਜਾਬ ਪੁਲਿਸ ਦੇ ਏ. ਆਈ. ਜੀ. ਦੀ ਮਾਂ ਦਾ ਬੀਤੀ ਰਾਤ ਲੁਟੇਰਿਆਂ ਵਲੋਂ ਲੁੱਟ ਦੀ ਨੀਅਤ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ, ਜਿਸ ਸਬੰਧੀ ...

ਪੂਰੀ ਖ਼ਬਰ »

ਸੈਰ ਸਪਾਟਾ ਉਦਯੋਗ ਪੰਜਾਬ ਦੇ ਆਰਥਿਕ ਵਿਕਾਸ 'ਚ ਨਿਭਾਏਗਾ ਅਹਿਮ ਭੂਮਿਕਾ-ਸਿੱਧੂ

ਨਵੀਂ ਦਿੱਲੀ, 17 ਸਤੰਬਰ (ਉਪਮਾ ਡਾਗਾ ਪਾਰਥ)-'ਸੈਰ ਸਪਾਟਾ ਸਨਅਤ ਨੂੰ ਪੰਜਾਬ ਦੇ ਆਰਥਿਕ ਵਿਕਾਸ 'ਚ 20 ਫ਼ੀਸਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਬੁਨਿਆਦੀ ਢਾਂਚੇ ਦੀ ਉਸਾਰੀ 'ਤੇ ਮੁੱਖ ਤੌਰ 'ਤੇ ਜ਼ੋਰ ਦਿੱਤਾ ਜਾਵੇਗਾ।' ਪੰਜਾਬ ਦੇ ਸੈਰ ਸਪਾਟਾ ਅਤੇ ...

ਪੂਰੀ ਖ਼ਬਰ »

ਬਿਸ਼ਪ ਮੁਲੱਕਲ ਵਲੋਂ ਅਹੁਦੇ ਤੋਂ ਹਟਣ ਦੀ ਪੇਸ਼ਕਸ਼

* ਪੋਪ ਨੂੰ ਲਿਖੀ ਚਿੱਠੀ

ਜਲੰਧਰ, 17 ਸਤੰਬਰ (ਮੇਜਰ ਸਿੰਘ)-ਕੇਰਲ ਪੁਲਿਸ ਕੋਲ ਜਬਰ ਜਨਾਹ ਦੇ ਮਾਮਲੇ 'ਚ ਫਸੇ ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਨੇ ਵੈਟੀਕਨ ਦੇ ਪੋਪ ਫਰਾਂਸਿਸ ਨੂੰ ਪੱਤਰ ਲਿਖ ਕੇ ਆਰਜ਼ੀ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ ਤੇ ਚਰਚ ਦੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਕਰਨ ਦੀ ਅਪੀਲ ਕੀਤੀ ...

ਪੂਰੀ ਖ਼ਬਰ »

ਕੁਲਗਾਮ 'ਚ ਮਾਰੇ ਗਏ ਅੱਤਵਾਦੀਆਂ ਤੇ ਨਾਗਰਿਕ ਦੀ ਹੱਤਿਆ ਦੇ ਵਿਰੋਧ 'ਚ ਕਸ਼ਮੀਰ 'ਚ ਹੜਤਾਲ

ਸ੍ਰੀਨਗਰ, 17 ਸਤੰਬਰ (ਮਨਜੀਤ ਸਿੰਘ)-ਸਾਂਝੀ ਗਠਜੋੜ ਲੀਡਰਸ਼ਿਪ (ਜੇ. ਆਰ. ਐਲ.) ਦੇ ਸੱਦੇ 'ਤੇ ਕੁਲਗਾਮ (ਚੌਗਾਮ) 'ਚ ਸ਼ਨਿਚਰਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਮਾਰੇ ਗਏ ਹਿਜ਼ਬੁਲ ਤੇ ਲਸ਼ਕਰ ਦੇ 5 ਅੱਤਵਾਦੀਆਂ ਅਤੇ ਨਾਗਰਿਕ ਦੀ ਹੱਤਿਆ ਦੇ ਵਿਰੋਧ 'ਚ ਕਸ਼ਮੀਰ ...

ਪੂਰੀ ਖ਼ਬਰ »

ਪਾਕਿ ਪ੍ਰਧਾਨ ਮੰਤਰੀ ਦੀਆਂ ਲਗਜ਼ਰੀ ਕਾਰਾਂ ਦੀ ਨਿਲਾਮੀ ਸ਼ੁਰੂ

* 5 ਕਰੋੜ ਦੀ ਕਾਰ 6 ਕਰੋੜ 'ਚ ਵਿਕਣ ਦਾ ਦਾਅਵਾ * ਪ੍ਰਧਾਨ ਮੰਤਰੀ ਨਿਵਾਸ 'ਚ ਰੱਖੀਆਂ 8 ਮੱਝਾਂ ਦੀ ਵੀ ਹੋਵੇਗੀ ਨੀਲਾਮੀ

ਅੰਮ੍ਰਿਤਸਰ, 17 ਸਤੰਬਰ (ਸੁਰਿੰਦਰ ਕੋਛੜ)-300 ਖਰਬ ਰੁਪਏ ਤੋਂ ਵਧੇਰੇ ਦੇ ਕਰਜ਼ੇ ਹੇਠ ਦੱਬੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਰਕਾਰੀ ਨਿਵਾਸ 'ਚ ਇਸਤੇਮਾਲ ਲਈ ਰੱਖੀਆਂ ਮਹਿੰਗੀਆਂ ਤੇ ਵਿਦੇਸ਼ੀ ਕਾਰਾਂ ਤੇ ਜੀਪਾਂ ਦੀ ਨਿਲਾਮੀ ਦੇ ਨਾਲ-ਨਾਲ ਸਾਬਕਾ ਪ੍ਰਧਾਨ ...

ਪੂਰੀ ਖ਼ਬਰ »

68 ਸਾਲ ਦੇ ਹੋਏ ਮੋਦੀ

ਨਵੀਂ ਦਿੱਲੀ, 17 ਸਤੰਬਰ (ਉਪਮਾ ਡਾਗਾ ਪਾਰਥ)-17 ਸਤੰਬਰ 1950 ਨੂੰ ਦੁਪਹਿਰ 12 ਵੱਜ ਕੇ 9 ਮਿੰਟ 'ਤੇ ਜਨਮੇ ਸ੍ਰੀ ਨਰਿੰਦਰ ਮੋਦੀ ਨੇ ਅੱਜ ਆਪਣਾ 68ਵਾਂ ਜਨਮ ਦਿਨ ਵਾਰਾਨਸੀ ਵਿਚ ਬੱਚਿਆਂ ਨਾਲ ਮਨਾਇਆ। ਸ੍ਰੀ ਮੋਦੀ ਨੇ ਕੁੱਲ 300 ਬੱਚਿਆਂ ਨਾਲ ਜਨਮ ਦਿਨ ਮਨਾਇਆ ਜੋ ਕਿ ਪ੍ਰਾਇਮਰੀ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ ਸੈਰੀਡਾਨ ਤੇ 3 ਹੋਰ ਦਵਾਈਆਂ 'ਤੇ ਲੱਗੀ ਪਾਬੰਦੀ ਹਟਾਈ

ਨਵੀਂ ਦਿੱਲੀ, 17 ਸਤੰਬਰ (ਜਗਤਾਰ ਸਿੰਘ)- ਸੁਪਰੀਮ ਕੋਰਟ ਨੇ ਅੱਜ ਸੈਰੀਡਾਨ ਸਮੇਤ 3 ਹੋਰ ਦਵਾਈਆਂ, ਜਿਨ੍ਹਾਂ 'ਚ ਪੀਰੀਟਾਨ, ਡਾਰਟ ਤੇ ਇਕ ਹੋਰ ਦਵਾਈ ਸ਼ਾਮਿਲ ਹੈ 'ਤੇ ਲੱਗੀ ਪਾਬੰਦੀ ਨੂੰ ਹਟਾਉਂਦੇ ਹੋਏ ਫਿਲਹਾਲ ਬਾਜ਼ਾਰ ਵਿਚ ਵਿਕਰੀ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਨਾਲ ਹੀ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ ਭੀਮਾ ਕੋਰੇਗਾਉਂ ਮਾਮਲੇ 'ਚ ਗ੍ਰਿਫ਼ਤਾਰ ਪੰਜੇ ਬੁੱਧੀਜੀਵੀਆਂ ਦੀ ਨਜ਼ਰਬੰਦੀ ਦੀ ਮਿਆਦ ਵਧਾਈ

ਨਵੀਂ ਦਿੱਲੀ, 17 ਸਤੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਭੀਮਾ ਕੋਰੇਗਾਉਂ ਹਿੰਸਾ ਮਾਮਲੇ 'ਚ ਗ੍ਰਿਫ਼ਤਾਰ ਪੰਜੇ ਖੱਬੇ ਪੱਖ਼ੀ ਬੁੱਧੀਜੀਵੀਆਂ ਦੀ ਨਜ਼ਰਬੰਦੀ ਦੀ ਮਿਆਦ ਵਧਾ ਦਿੱਤੀ ਗਈ ਹੈ। ਕੇਂਦਰ ਸਰਕਾਰ ਵਲੋਂ ਕੁਝ ਹੋਰ ਸਬੂਤ ਪੇਸ਼ ਕਰਨ ਦੀ ਮੋਹਲਤ ਮੰਗਣ ਤੋਂ ...

ਪੂਰੀ ਖ਼ਬਰ »

ਰੇਲਵੇ ਫਾਟਕ ਨਾ ਖੋਲ੍ਹਣ 'ਤੇ ਗੇਟਮੈਨ ਦੇ ਹੱਥ-ਪੈਰ ਵੱਢੇ

ਨਵੀਂ ਦਿੱਲੀ, 17 ਸਤੰਬਰ (ਏਜੰਸੀ)- ਰੇਲਵੇ ਦੇ ਇਕ ਗੇਟਕੀਪਰ 'ਤੇ ਕ੍ਰਾਸਿੰਗ ਗੇਟ ਨਾ ਖੋਲ੍ਹਣ ਕਾਰਨ ਬੁਰੀ ਤਰ੍ਹਾਂ ਹਮਲਾ ਕੀਤਾ ਗਿਆ। ਇਹ ਘਟਨਾ ਸੋਮਵਾਰ ਦੀ ਰਾਤ 12 ਵੱਜ ਕੇ 40 ਮਿੰਟ 'ਤੇ ਵਾਪਰੀ, ਜਦੋਂ ਨਰੇਲਾ ਅਤੇ ਰਠਧਨਾ ਵਿਚਕਾਰ ਲੇਵਲ ਗੇਟ ਨੰਬਰ 19 'ਤੇ ਤਾਇਨਾਤ ਕੁੰਦਨ ...

ਪੂਰੀ ਖ਼ਬਰ »

ਅੱਧੀ ਰਾਤ ਨੂੰ ਅਕਾਲੀ ਦਲ ਦੇ ਸਰਪੰਚ ਦੇ ਘਰ 'ਤੇ ਗੋਲੀਆਂ ਚਲਾਈਆਂ

ਦੋਦਾ 17 ਸਤੰਬਰ (ਰਵੀਪਾਲ) -ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੁਹਾਰਾ ਵਿਖੇ ਦੋ ਅਣਪਛਾਤੇ ਮੋਟਰ ਸਾਇਕਲ ਸਵਾਰ ਸ਼ੋਮਣੀ ਅਕਾਲੀ ਦਲ ਦੇ ਸਰਪੰਚ ਜਸਵਿੰਦਰ ਕੌਰ ਦੇ ਘਰ 'ਤੇ ਪਿਸਤੋਲ ਨਾਲ ਗੋਲੀਆਂ ਚਲਾ ਕੇ ਫਰਾਰ ਹੋ ਗਏ। ਸਰਪੰਚ ਦੇ ਪਤੀ ਕੁਲਦੀਪ ਸਿੰਘ ਸੰਧੂ ਨੇ ...

ਪੂਰੀ ਖ਼ਬਰ »

ਪੈਰੋਲ ਖ਼ਤਮ ਹੋਣ 'ਤੇ ਨਵਾਜ਼ ਸ਼ਰੀਫ਼ ਵਾਪਿਸ ਜੇਲ੍ਹ ਭੇਜੇ ਗਏ

ਲਾਹੌਰ, 17 ਸਤੰਬਰ (ਪੀ. ਟੀ. ਆਈ.)-ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਏ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਬੇਟੀ ਅਤੇ ਜਵਾਈ ਨੂੰ 5 ਦਿਨਾਂ ਦੀ ਪੈਰੋਲ ਮੁੱਕਣ 'ਤੇ ਮੁੜ ਜੇਲ੍ਹ 'ਚ ਵਾਪਿਸ ਭੇਜ ਦਿੱਤਾ ਗਿਆ ਹੈ। ਤਿੰਨਾਂ ਨੂੰ ਨਵਾਜ਼ ਸ਼ਰੀਫ਼ ਦੀ ਪਤਨੀ ...

ਪੂਰੀ ਖ਼ਬਰ »

ਮੁੱਖ ਮੰਤਰੀ ਪਾਰੀਕਰ ਬਿਮਾਰ, ਕਾਂਗਰਸ ਵਲੋਂ ਗੋਆ 'ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼

ਪਣਜੀ, 17 ਸਤੰਬਰ (ਏਜੰਸੀ)- ਬੀਤੇ ਕਈ ਮਹੀਨਿਆਂ ਤੋਂ ਬਿਮਾਰ ਚੱਲ ਰਹੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ (62) ਨੂੰ ਇਲਾਜ ਲਈ ਦਿੱਲੀ ਦੇ ਏਮਜ਼ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਸੂਬੇ 'ਚ ਵਿਰੋਧੀ ਦਲ ਕਾਂਗਰਸ ਵਲੋਂ ਗੋਆ 'ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ...

ਪੂਰੀ ਖ਼ਬਰ »

ਹੁਣ ਬੈਂਕ ਆਫ ਬੜੌਦਾ, ਦੇਨਾ ਬੈਂਕ ਤੇ ਵਿਜਯਾ ਬੈਂਕ ਦਾ ਹੋਵੇਗਾ ਰਲੇਵਾਂ

ਨਵੀਂ ਦਿੱਲੀ, 17 ਸਤੰਬਰ (ਏਜੰਸੀ)- ਆਰਥਿਕ ਵਿਕਾਸ ਤੇ ਕ੍ਰੈਡਿਟ ਨੂੰ ਮੁੜ ਸੁਰਜੀਤ ਕਰਨ ਦੇ ਯਤਨਾਂ ਦੇ ਮੱਦੇਨਜ਼ਰ ਬੈਂਕ ਆਫ ਬੜੌਦਾ, ਵਿਜਯਾ ਬੈਂਕ ਤੇ ਦੇਨਾ ਬੈਂਕ ਨੂੰ (ਮਰਜ਼) ਆਪਸ 'ਚ ਮਿਲਾਇਆ ਜਾਵੇਗਾ। ਇਸ ਨਾਲ ਦੇਸ਼ ਨੂੰ ਤੀਜੀ ਸਭ ਤੋਂ ਵੱਡੀ ਬੈਂਕ ਮਿਲੇਗੀ। ਜ਼ਿਕਰਯੋਗ ...

ਪੂਰੀ ਖ਼ਬਰ »

ਭਾਰਤ ਨਾਲ ਸ਼ਾਂਤੀ ਭਰੇ ਸਬੰਧ ਚਾਹੁੰਦੈ ਪਾਕਿ-ਅਲਵੀ

ਇਸਲਾਮਾਬਾਦ, 17 ਸਤੰਬਰ (ਪੀ. ਟੀ. ਆਈ.)-ਪਾਕਿਸਤਾਨ ਦੇ ਨਵੇਂ ਬਣੇ ਰਾਸ਼ਟਰਪਤੀ ਆਰਿਫ਼ ਅਲਵੀ ਵਲੋਂ ਅੱਜ ਪਾਰਲੀਮੈਂਟ ਨੂੰ ਪਹਿਲੀ ਵਾਰ ਸੰਬੋਧਨ ਕੀਤਾ ਗਿਆ, ਜਿਸ 'ਚ ਉਨ੍ਹਾਂ ਕਿਹਾ ਕਿ ਪਾਕਿਸਤਾਨ 'ਆਪਸੀ ਸਹਿ-ਹੋਂਦ' ਦੇ ਆਧਾਰ 'ਤੇ ਭਾਰਤ ਨਾਲ ਸ਼ਾਂਤੀਪੂਰਨ ਸਬੰਧ ਚਾਹੁੰਦਾ ਹੈ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX