ਤਾਜਾ ਖ਼ਬਰਾਂ


ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਦੀ 13 ਦੌੜਾਂ ਨਾਲ ਜਿੱਤ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਸੱਤਵਾਂ ਝਟਕਾ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਛੇਵਾਂ ਝਟਕਾ , ਮਨੋਜ 1 ਦੌੜ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਪੰਜਵਾ ਝਟਕਾ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਚੌਥਾ ਝਟਕਾ , ਕਰੁਣ ਨਾਇਰ 13 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਤੀਜਾ ਝਟਕਾ , ਮਿਆਂਕ ਅਗਰਵਾਲ ਆਊਟ
. . .  1 day ago
ਆਈ ਪੀ ਐੱਲ 2018 : 10 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 67/2
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਦੂਜਾ ਝਟਕਾ ,ਕ੍ਰਿਸ ਗੇਲ ਆਊਟ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਪਹਿਲਾ ਝਟਕਾ
. . .  1 day ago
ਆਈ ਪੀ ਐੱਲ 2018 : 5 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 35/0
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੇ ਪੰਜਾਬ ਨੂੰ ਦਿੱਤਾ 133 ਦੌੜਾਂ ਦਾ ਟੀਚਾ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਚੌਥਾ ਝਟਕਾ , ਸ਼ਾਕਿਬ ਅਲ ਹਸਨ ਆਊਟ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ 10 ਓਵਰਾਂ ਦੇ ਬਾਅਦ 57/3
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਤੀਜਾ ਝਟਕਾ , ਰਿਧੀਮਾਨ ਸਾਹਾ 6 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਦੂਜਾ ਝਟਕਾ , ਸ਼ਿਖਰ ਧਵਨ ਆਊਟ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਪਹਿਲਾ ਝਟਕਾ , ਕਪਤਾਨ ਵਿੱਲਿਅਮਸਨ ਬਿਨਾਂ ਦੌੜ ਬਣਾਏ ਆਊਟ
. . .  1 day ago
ਲੁਧਿਆਣਾ : ਸਲੰਡਰ ਧਮਾਕੇ 'ਚ ਜ਼ਖ਼ਮੀ ਮਹਿਲਾ ਸੁਨੀਤਾ ਦੀ ਹੋਈ ਮੌਤ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਵੱਲੋਂ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਅਤੇ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਥੋੜ੍ਹੀ ਦੇਰ ਬਾਅਦ
. . .  1 day ago
ਪਿੰਡ ਲੌਹੁਕਾ ਖੁਰਦ ਵਿਖੇ ਹੋਈ ਗੋਲਾਬਾਰੀ 'ਚ 6 ਵਿਅਕਤੀ ਜ਼ਖਮੀ
. . .  1 day ago
ਪੱਛਮੀ ਬੰਗਾਲ ਵਿਖੇ ਇੱਕ ਹੀ ਗੇੜ 'ਚ ਪੰਚਾਇਤੀ ਚੋਣਾਂ 14 ਮਈ ਨੂੰ
. . .  1 day ago
ਕੁਸ਼ੀਨਗਰ ਹਾਦਸਾ : ਡਿਵਾਈਨ ਸਕੂਲ ਦਾ ਪ੍ਰਿੰਸੀਪਲ ਗ੍ਰਿਫ਼ਤਾਰ
. . .  1 day ago
ਕਰਨਾਟਕ ਚੋਣਾਂ : ਰਾਹੁਲ ਗਾਂਧੀ ਨੇ ਕੁਮਟਾ 'ਚ ਰੈਲੀ ਨੂੰ ਕੀਤਾ ਸੰਬੋਧਨ
. . .  1 day ago
ਲੁਟੇਰਿਆ ਵੱਲੋਂ ਚਲਾਈਆਂ ਗਈਆਂ ਗੋਲੀਆਂ 'ਚ 2 ਬੈਂਕ ਅਧਿਕਾਰੀਆਂ ਦੀ ਮੌਤ
. . .  1 day ago
ਪ੍ਰਧਾਨ ਮੰਤਰੀ ਮੋਦੀ ਵੁਹਾਨ ਲਈ ਹੋਏ ਰਵਾਨਾ
. . .  1 day ago
3 ਸੂਬਿਆ ਦੀ ਲੋਕ ਸਭਾ ਤੇ 9 ਸੂਬਿਆ ਦੀਆਂ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ 28 ਮਈ ਨੂੰ
. . .  1 day ago
ਕਾਂਗਰਸ ਅਤੇ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ
. . .  1 day ago
ਸ਼ਾਹਕੋਟ ਜ਼ਿਮਨੀ ਚੋਣ 28 ਮਈ ਨੂੰ
. . .  1 day ago
ਕੁਸ਼ੀਨਗਰ ਹਾਦਸਾ : ਰੇਲ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ
. . .  1 day ago
ਸੰਗਰੂਰ 'ਚ ਜਲਦ ਖੁੱਲ੍ਹੇਗਾ ਪਾਸਪੋਰਟ ਸੇਵਾ ਕੇਂਦਰ
. . .  1 day ago
ਵਾਰਿਸ ਭਰਾਵਾਂ ਨੂੰ ਸਦਮਾ, ਪਿਤਾ ਦਾ ਦੇਹਾਂਤ
. . .  1 day ago
ਰਿਸ਼ਵਤ ਮਾਮਲੇ 'ਚ ਐੱਸ.ਆਈ ਸੰਜੀਵ ਕੁਮਾਰ ਨੂੰ 2 ਸਾਲ ਕੈਦ
. . .  1 day ago
ਆਈ.ਡੀ.ਬੀ.ਆਈ. ਬੈਂਕ ਦੇ 15 ਸੀਨੀਅਰ ਅਧਿਕਾਰੀਆਂ ਦੇ ਖਿਲਾਫ ਸੀ.ਬੀ.ਆਈ. ਨੇ ਦਰਜ ਕੀਤਾ ਮਾਮਲਾ
. . .  1 day ago
ਪਾਕਿ ਵਿਦੇਸ਼ ਮੰਤਰੀ ਅਯੋਗ ਕਰਾਰ
. . .  1 day ago
ਗਣਿਤ ਲੈਕਚਰਾਰ ਡਾ. ਸੰਜੀਵ ਕੁਮਾਰ ਨੂੰ ਮਿਲਿਆ ਮਾਲਤੀ ਗਿਆਨ ਪੀਠ ਐਵਾਰਡ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਵੈਸਾਖ ਸੰਮਤ 550
ਿਵਚਾਰ ਪ੍ਰਵਾਹ: ਉਹ ਰਾਸ਼ਟਰ ਵਿਕਾਸ ਨਹੀਂ ਕਰ ਸਕਦੇ, ਜਿਸ ਦੇ ਲੋਕ ਆਪਣੇ ਅਧਿਕਾਰਾਂ ਦੀ ਉਚਿਤ ਵਰਤੋਂ ਅਤੇ ਕਰਤੱਵਾਂ ਦੀ ਠੀਕ ਪਾਲਣਾ ਨਹੀਂ ਕਰਦੇ। -ਅਗਿਆਤ
  •     Confirm Target Language  


ਆਸਾਰਾਮ ਨੂੰ ਮੌਤ ਤੱਕ ਉਮਰ ਕੈਦ

* ਦੋ ਹੋਰਨਾਂ ਦੋਸ਼ੀਆਂ ਨੂੰ 20-20 ਸਾਲ ਕੈਦ, 2 ਸਹਿ ਦੋਸ਼ੀ ਬਰੀ * ਜੋਧਪੁਰ ਜੇਲ੍ਹ 'ਚ ਬਣਾਈ ਵਿਸ਼ੇਸ਼ ਅਦਾਲਤ 'ਚ ਸੁਣਾਇਆ ਫ਼ੈਸਲਾ

ਜੋਧਪੁਰ, 25 ਅਪ੍ਰੈਲ (ਏਜੰਸੀ)-ਜੋਧਪੁਰ ਦੀ ਇਕ ਵਿਸ਼ੇਸ਼ ਪੋਕਸੋ ਅਦਾਲਤ ਨੇ ਪੰਜ ਸਾਲ ਪਹਿਲਾਂ ਆਪਣੇ ਆਸ਼ਰਮ 'ਚ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ 'ਚ ਖੁਦ ਨੂੰ ਬਾਬਾ ਕਹਾਉਣ ਵਾਲੇ ਆਸਾਰਮ ਬਾਪੂ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ। ਜਿਵੇਂ ਹੀ ਅਦਾਲਤ ਨੇ ਸਜ਼ਾ ਦਾ ਐਲਾਨ ਕੀਤਾ ਤਾਂ ਆਸਾਰਾਮ ਸਿਰ ਫੜ ਕੇ ਰੋਣ ਲੱਗਾ। ਆਸਾਰਾਮ ਦੇ ਦੋ ਹੋਰਨਾਂ ਸਹਿਯੋਗੀਆਂ ਸ਼ਰਦ ਅਤੇ ਸ਼ਿਲਪੀ ਨੂੰ 20-20 ਸਾਲ ਦੀ ਸਜ਼ਾ ਸੁਣਾਈ ਗਈ ਜਦਕਿ ਬਾਕੀ ਦੋ ਸਹਿ-ਦੋਸ਼ੀਆਂ ਸ਼ਿਵਾ ਤੇ ਪ੍ਰਕਾਸ਼ ਨੂੰ ਬਰੀ ਕਰ ਦਿੱਤਾ ਗਿਆ। ਜੋਧਪੁਰ ਕੇਂਦਰੀ ਜੇਲ੍ਹ 'ਚ ਵਿਸ਼ੇਸ਼ ਰੂਪ ਨਾਲ ਬਣਾਈ ਗਈ ਅਦਾਲਤ 'ਚ ਵਧੀਕ ਸੈਸ਼ਨ ਜੱਜ ਮਧੂਸੁਦਨ ਸ਼ਰਮਾ ਨੇ ਤਿੰਨਾਂ ਦੋਸ਼ੀਆਂ ਨੂੰ ਪੋਕਸੋ ਐਕਟ ਤੇ ਭਾਰਤੀ ਦੰਡਵਾਲੀ ਧਾਰਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਠਹਿਰਾਉਂਦਿਆਂ ਸਜ਼ਾ ਦਾ ਐਲਾਨ ਕੀਤਾ। ਸਰਕਾਰੀ ਵਕੀਲ ਪੋਕਰ ਰਾਮ ਬਿਸ਼ਨੋਈ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਸਾਰਾਮ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਦਕਿ ਉਸ ਦੇ ਸਹਿਯੋਗੀਆਂ ਸ਼ਰਦ ਤੇ ਸ਼ਿਲਪੀ ਨੂੰ 20-20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜਦ ਤੱਕ ਆਸਾਰਾਮ ਦੀ ਕੁਦਰਤੀ ਮੌਤ ਨਹੀਂ ਹੁੰਦੀ ਤਦ ਤੱਕ ਉਹ ਜੇਲ੍ਹ 'ਚ ਹੀ ਰਹੇਗਾ। ਅਦਾਲਤ ਨੇ ਆਸਾਰਾਮ ਸਮੇਤ ਤਿੰਨਾਂ ਦੋਸ਼ੀਆਂ 'ਤੇ ਇਕ-ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਕ ਸਾਲ 'ਚ ਸਰੀਰਕ ਸ਼ੋਸ਼ਣ ਦੇ ਅਪਰਾਧ 'ਚ ਕਿਸੇ ਵੱਡੇ ਬਾਬੇ ਨੂੰ ਸਜ਼ਾ ਹੋਣ ਦਾ ਇਹ ਦੂਸਰਾ ਮਾਮਲਾ ਹੈ। ਪੁਲਿਸ ਨੇ 6 ਨਵੰਬਰ 2013 ਨੂੰ ਪੋਕਸੋ ਐਕਟ, ਜੂਵੇਨਾਇਲ ਜਸਟਿਸ ਐਕਟ ਅਤੇ ਇੰਡੀਅਨ ਪੈਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਆਸਾਰਾਮ ਤੇ ਚਾਰ ਹੋਰਨਾਂ ਸਹਿ-ਦੋਸ਼ੀਆਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਸੀ।
ਪੀੜਤ ਲੜਕੀ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਆਸਾਰਾਮ ਨੇ ਉਸ ਨੂੰ ਜੋਧਪੁਰ ਨੇੜਲੇ ਆਪਣੇ ਮਨਾਈ ਆਸ਼ਰਮ 'ਚ ਬੁਲਾਇਆ ਅਤੇ ਫ਼ਿਰ 15 ਅਗਸਤ, 2013 ਦੀ ਰਾਤ ਨੂੰ ਉਸ ਨਾਲ ਜਬਰ ਜਨਾਹ ਕੀਤਾ। ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਰਹਿਣ ਵਾਲੀ 16 ਸਾਲਾ ਲੜਕੀ ਆਸਾਰਾਮ ਦੇ ਮੱਧ ਪ੍ਰਦੇਸ਼ ਦੇ ਸ਼ਿੰਦਵਾੜਾ ਵਿਚਲੇ ਆਸ਼ਰਮ 'ਚ ਪੜ੍ਹਦੀ ਸੀ। ਇਸ ਮਾਮਲੇ 'ਚ ਅਦਾਲਤ ਨੇ 25 ਅਪ੍ਰੈਲ ਨੂੰ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਆਸਾਰਾਮ ਨੂੰ ਇੰਦੌਰ 'ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੂੰ 1 ਸਤੰਬਰ 2013 ਨੂੰ ਜੋਧਪੁਰ ਲਿਆਂਦਾ ਗਿਆ ਸੀ। ਉਹ 2 ਸਤੰਬਰ 2013 ਤੋਂ ਜੇਲ੍ਹ 'ਚ ਹੀ ਕੈਦ ਹੈ। ਮੁਕੱਦਮੇ ਦੌਰਾਨ ਜ਼ਮਾਨਤ ਹਾਸਲ ਕਰਨ ਲਈ ਆਸਾਰਾਮ ਨੇ ਪੂਰੀ ਕੋਸ਼ਿਸ਼ ਕੀਤੀ ਇਸ ਲਈ ਉਸ ਨੇ 12 ਵਾਰ ਅਦਾਲਤਾਂ 'ਚ ਜ਼ਮਾਨਤ ਲਈ ਅਰਜ਼ੀ ਦਿੱਤੀ ਪਰ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ ਕਿਉਂਕਿ 6 ਵਾਰ ਹੇਠਲੀਆਂ ਅਦਾਲਤਾਂ ਅਤੇ ਤਿੰਨ-ਤਿੰਨ ਵਾਰ ਰਾਜਸਥਾਨ ਹਾਈਕੋਰਟ ਤੇ ਸੁਪਰੀਮ ਕੋਰਟ ਨੇ ਉਸ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਖ਼ਾਰਜ ਕਰ ਦਿੱਤਾ ਸੀ। ਫ਼ੈਸਲੇ ਦੇ ਮੱਦੇਨਜ਼ਰ ਜੋਧਪੁਰ 'ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਕਈ ਪਾਬੰਦੀਆਂ ਦੇ ਆਦੇਸ਼ ਵੀ ਜਾਰੀ ਕੀਤੇ ਗਏ ਸਨ। ਪੁਲਿਸ ਨੇ ਆਸਾਰਾਮ ਦੇ ਆਸ਼ਰਮਾਂ ਦੇ ਆਲੇ-ਦੁਆਲੇ ਵੀ ਸੁਰੱਖਿਆ ਨੂੰ ਵਧਾ ਦਿੱਤਾ ਹੈ।
ਸਰਕਾਰੀ ਵਕੀਲ ਪੋਕਰ ਰਾਮ ਬਿਸ਼ਨੋਈ ਨੇ ਕਿਹਾ ਕਿ ਅਸੀਂ ਵੱਧ ਤੋਂ ਵੱਧ ਸਜ਼ਾ ਦੀ ਮੰਗ ਕੀਤੀ ਸੀ। ਅਸੀਂ ਦਲੀਲ ਦਿੱਤੀ ਸੀ ਕਿ ਆਸਾਰਾਮ ਸੰਤ ਨਹੀਂ ਹੈ ਅਤੇ ਉਸ ਨੇ ਸਾਜਿਸ਼ ਰਚ ਕੇ ਪੀੜਤ ਲੜਕੀ ਨੂੰ ਹੋਸਟਲ ਤੋਂ ਬੁਲਾਇਆ ਅਤੇ ਉਸ ਨਾਲ ਜਬਰ ਜਨਾਹ ਕੀਤਾ। ਸ਼ਰਦ ਤੇ ਸ਼ਿਲਪੀ ਵੀ ਸਾਜਿਸ਼ ਦਾ ਹਿੱਸਾ ਸੀ। ਵਰਨਣਯੋਗ ਹੈ ਕਿ ਪੋਕਸੋ ਐਕਟ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਉਣ ਵਾਲਾ ਇਹ ਦੇਸ਼ ਦਾ ਪਹਿਲਾ ਫ਼ੈਸਲਾ ਹੈ।
ਹਾਈਕੋਰਟ ਜਾਵਾਂਗੇ
ਆਸਾਰਾਮ ਨੂੰ ਸਜ਼ਾ ਤੋਂ ਬਾਅਦ ਉਸ ਦੀ ਬੁਲਾਰਨ ਨੀਲਮ ਦੁਬੇ ਨੇ ਕਿਹਾ ਕਿ ਮੀਡੀਆ ਟ੍ਰਾਇਲ ਦੇ ਬਾਅਦ ਆਸਾਰਾਮ ਨੂੰ ਕਿੰਨੇ ਝਟਕੇ ਲੱਗੇ ਹਨ। ਉਨ੍ਹਾਂ ਕਿਹਾ ਕਿ ਸਾਡੀ ਕਾਨੂੰਨੀ ਟੀਮ ਨੇ ਅਜੇ ਤੱਕ ਫ਼ੈਸਲੇ ਨੂੰ ਪੂਰੀ ਤਰ੍ਹਾਂ ਨਹੀਂ ਪੜ੍ਹਿਆ। ਪੜ੍ਹਨ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ, ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਇਸ ਫ਼ੈਸਲੇ ਨੂੰ ਰਾਜਸਥਾਨ ਹਾਈਕੋਰਟ 'ਚ ਚੁਣੌਤੀ ਦੇਣਗੇ।
ਪਾਕਿ ਦੇ ਸਿੰਧ 'ਚ ਜਨਮ ਹੋਇਆ
ਆਸਾਰਾਮ ਦੀ ਅਧਿਕਾਰਕ ਵੈਬਸਾਈਟ ਤੋਂ ਉਪਲਬਧ ਇਕ ਦਸਤਾਵੇਜ਼ੀ ਫ਼ਿਲਮ ਅਨੁਸਾਰ ਆਸਾਰਾਮ ਦਾ ਜਨਮ 1941 'ਚ ਪਾਕਿਸਤਾਨ ਦੇ ਸਿੰਧ ਪ੍ਰਾਂਤ 'ਚ ਬੇਰਾਨੀ ਪਿੰਡ 'ਚ ਹੋਇਆ ਸੀ। ਆਸਾਰਾਮ ਦਾ ਅਸਲੀ ਨਾਂਅ ਅਸੂਮਲ ਸਿਰੂਮਲਾਨੀ ਸੀ। 1947 'ਚ ਦੇਸ਼ ਦੀ ਵੰਡ ਦੌਰਾਨ ਆਸਾਰਾਮ ਆਪਣੇ ਮਾਤਾ-ਪਿਤਾ ਨਾਲ ਅਹਿਮਦਾਬਾਦ ਆ ਗਿਆ ਅਤੇ ਉਸ ਨੇ ਮਨੀਨਗਰ ਇਲਾਕੇ ਦੇ ਇਕ ਸਕੂਲ 'ਚ ਕੇਵਲ ਚੌਥੀ ਜਮਾਤ ਤੱਕ ਪੜ੍ਹਾਈ ਕੀਤੀ, ਉਸ ਨੂੰ ਆਪਣੇ ਪਿਤਾ ਥਾਹੂਮਲ ਦੀ ਮੌਤ ਹੋਣ ਕਰਕੇ ਪੜ੍ਹਾਈ ਛੱਡਣੀ ਪਈ। ਚੜ੍ਹਦੀ ਜਵਾਨੀ 'ਚ ਕਈ ਕੰਮ ਕਰਨ ਤੋਂ ਬਾਅਦ ਉਹ ਅਧਿਆਤਮਕ ਖੋਜ ਲਈ ਹਿਮਾਲਿਆ ਚਲਿਆ ਗਿਆ ਜਿੱਥੇ ਉਸ ਦੀ ਮੁਲਾਕਾਤ ਆਪਣੇ ਗੁਰੂ ਲੀਲਾਸ਼ਾਹ ਬਾਪੂ ਨਾਲ ਹੋਈ। ਉਸ ਦੇ ਗੁਰੂ ਨੇ ਹੀ 1964 'ਚ ਉਸ ਨੂੰ ਆਸਾਰਾਮ ਦਾ ਨਾਂਅ ਦਿੱਤਾ।
ਆਪ੍ਰੇਸ਼ਨ ਬਲਿਊ ਸਟਾਰ ਸਮੇਂ ਬਣੀ ਅਦਾਲਤ 'ਚ ਠਹਿਰਾਇਆ ਦੋਸ਼ੀ
ਜਿਸ ਜੋਧਪੁਰ ਕੇਂਦਰੀ ਜੇਲ੍ਹ 'ਚ ਬਣੀ ਐਸ. ਸੀ./ਐਸ. ਟੀ. ਵਿਸ਼ੇਸ਼ ਅਦਾਲਤ ਨੇ ਆਸਾਰਾਮ ਨੂੰ ਸਜ਼ਾ ਸੁਣਾਈ ਉਸ ਜੇਲ੍ਹ 'ਚ ਬਣਿਆ ਅਦਾਲਤ ਦਾ ਕਮਰਾ ਆਪ੍ਰੇਸ਼ਨ ਬਲਿਊ ਸਟਾਰ ਦੇ ਸਮੇਂ ਦਾ ਹੈ। ਇਸ ਜੇਲ੍ਹ ਦਾ ਨਿਰਮਾਣ ਆਪ੍ਰੇਸ਼ਨ ਬਲਿਊ ਸਟਾਰ ਦੇ ਬਾਅਦ 1985 'ਚ ਹੋਇਆ ਸੀ। ਉਸ ਦੇ ਬਾਅਦ ਗ੍ਰਿਫ਼ਤਾਰ ਸਿੱਖਾਂ ਦੇ ਖ਼ਿਲਾਫ਼ ਮੁਕੱਦਮਾ ਚਲਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਸਜ਼ਾ ਹੋਈ ਸੀ। ਜੋਧਪੁਰ ਕੇਂਦਰੀ ਜੇਲ੍ਹ 'ਚ ਜੇਲਰ ਰਹਿ ਚੁੱਕੇ ਹਿੰਮਤ ਸਿੰਘ ਨੇ ਯਾਦ ਕਰਦਿਆਂ ਦੱਸਿਆ ਕਿ ਜੋਧਪੁਰ ਜੇਲ੍ਹ 'ਚ ਉਸ ਸਮੇਂ 364 ਕੈਦੀ ਸੀ।
ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ
ਗ੍ਰਹਿ ਮੰਤਰਾਲੇ ਅਨੁਸਾਰ ਆਸਾਰਾਮ ਨੂੰ ਸਜ਼ਾ ਦੇ ਐਲਾਨ ਤੋਂ ਬਾਅਦ ਦੇਸ਼ ਦੇ ਕਿਸੇ ਵੀ ਇਲਾਕੇ 'ਚ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਰਾਜਸਥਾਨ, ਗੁਜਰਾਤ ਤੇ ਹਰਿਆਣਾ 'ਚ ਮੰਤਰਾਲੇ ਨੇ ਨਜ਼ਰ ਬਣਾਈ ਹੋਈ ਹੈ। ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਮੰਦਭਾਗੀ ਘਟਨਾ ਵਾਪਰਨ ਦੀ ਕੋਈ ਖ਼ਬਰ ਨਹੀਂ ਮਿਲੀ ਹੈ।
10,000 ਕਰੋੜ ਦੀ ਸੰਪਤੀ ਦਾ ਮਾਲਕ ਹੈ ਆਸਾਰਾਮ
ਆਸਾਰਾਮ ਦੇ ਕਾਰੋਬਾਰ ਦੀ ਗੱਲ ਕਰੀਏ ਤਾਂ ਉਸ ਨੇ ਚਾਰ ਦਹਾਕਿਆਂ 'ਚ 10,000 ਕਰੋੜ ਦੀ ਸੰਪਤੀ ਬਣਾਈ। 1970 ਦੇ ਦਹਾਕੇ 'ਚ ਸਾਬਰਮਤੀ ਦਰਿਆ ਦੇ ਕਿਨਾਰੇ ਤੋਂ ਇਕ ਝੌਂਪੜੀ ਤੋਂ ਸ਼ੁਰੂਆਤ ਕਰਦਿਆਂ ਹੋਇਆ ਮੌਜੂਦਾ ਸਮੇਂ ਦੇਸ਼ ਅਤੇ ਵਿਦੇਸ਼ 'ਚ ਆਸਾਰਾਮ ਦੇ 400 ਤੋਂ ਵੱਧ ਆਸ਼ਰਮ ਹਨ। ਪੁਲਿਸ ਵਲੋਂ ਆਸਾਰਾਮ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਬਰਾਮਦ ਕੀਤੇ ਗਏ ਦਸਤਾਵੇਜ਼ਾਂ 'ਚ ਇਸ ਸੰਪਤੀ ਦਾ ਖੁਲਾਸਾ ਹੋਇਆ ਸੀ, ਜਿਸ 'ਚ ਮਹਿੰਗੀ ਕੀਮਤ ਵਾਲੀਆਂ ਜ਼ਮੀਨਾਂ ਵੀ ਸ਼ਾਮਿਲ ਹਨ।
ਸਜ਼ਾ ਸੁਣਦਿਆਂ ਰੋ ਪਿਆ 'ਬਾਬਾ'
ਆਪਣੇ ਖ਼ਿਲਾਫ਼ ਅਦਾਲਤ ਦਾ ਫ਼ੈਸਲਾ ਸੁਣਦਿਆਂ ਹੀ ਆਸਾਰਾਮ ਸਿਰ ਫੜ ਕੇ ਰੋਣ ਲੱਗਾ ਅਤੇ ਕਿਹਾ ਕਿ ਉਸ ਨੂੰ ਅਜਿਹੇ ਫ਼ੈਸਲੇ ਦੀ ਉਮੀਦ ਨਹੀਂ ਸੀ। ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਆਸਾਰਾਮ ਅਦਾਲਤ 'ਚ ਵਾਰ-ਵਾਰ ਪਾਣੀ ਪੀਂਦਾ ਅਤੇ ਕੋਈ ਮੰਤਰ ਉਚਾਰਨ ਕਰਦਾ ਨਜ਼ਰ ਆਇਆ। ਸਜ਼ਾ ਸੁਣਾਏ ਜਾਣ ਦੇ ਬਾਅਦ ਉਸ ਨੂੰ ਬੈਰਕ ਨੰਬਰ ਦੋ 'ਚ ਲਿਜਾਇਆ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਸਾਰਾਮ ਦੇ ਕਈ ਆਸ਼ਰਮਾਂ 'ਤੇ ਤਾਲਾ ਵੀ ਲਗਾ ਦਿੱਤਾ ਗਿਆ ਹੈ।
ਜਬਰ ਜਨਾਹ ਦਾ ਇਕ ਹੋਰ ਮਾਮਲਾ
ਆਸਾਰਾਮ 'ਤੇ ਗੁਜਰਾਤ ਦੇ ਸੂਰਤ 'ਚ ਵੀ ਜਬਰ ਜਨਾਹ ਦਾ ਇਕ ਮਾਮਲਾ ਚੱਲ ਰਿਹਾ ਹੈ। ਜਿਸ 'ਚ ਸੁਪਰੀਮ ਕੋਰਟ ਨੇ ਇਸਤਗਾਸਾ ਪੱਖ ਨੂੰ ਪੰਜ ਹਫ਼ਤਿਆਂ ਅੰਦਰ ਸੁਣਵਾਈ ਪੂਰੀ ਕਰਨ ਦਾ ਨਿਰਦੇਸ਼ ਦਿੱਤਾ ਸੀ।
ਪੁੱਤਰ ਨਰਾਇਣ ਸਾਈਂ 'ਤੇ ਵੀ ਸਰੀਰਕ ਸ਼ੋਸ਼ਣ ਦੇ ਦੋਸ਼

ਆਸਾਰਾਮ ਦਾ ਵਿਆਹ ਲਕਸ਼ਮੀ ਦੇਵੀ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਇਕ ਲੜਕਾ ਤੇ ਇਕ ਲੜਕੀ ਸੀ। ਆਸਾਰਾਮ ਦੇ ਲੜਕੇ ਨਰਾਇਣ ਸਾਈਂ 'ਤੇ ਵੀ ਸਰੀਰਕ ਸ਼ੋਸ਼ਣ ਦੇ ਦੋਸ਼ ਹਨ ਅਤੇ ਉਹ ਵੀ ਮੌਜੂਦਾ ਸਮੇਂ ਜੇਲ੍ਹ 'ਚ ਕੈਦ ਹੈ। ਆਸਾਰਾਮ ਦੀ ਬੇਟੀ ਦਾ ਨਾਂਅ ਭਾਰਤੀ ਦੇਵੀ ਹੈ।
ਟਾਂਗਾ ਚਲਾਇਆ ਤੇ ਚਾਹ ਵੀ ਵੇਚੀ
ਬਾਬਾ ਬਣਨ ਤੋਂ ਪਹਿਲਾਂ ਆਸਾਰਾਮ ਨੇ ਟਾਂਗਾ ਚਲਾਉਣ ਅਤੇ ਚਾਹ ਵੇਚਣ ਦਾ ਕੰਮ ਵੀ ਕੀਤਾ। ਆਸਾਰਾਮ ਬਾਬਾ ਬਣਨ ਤੋਂ ਪਹਿਲਾਂ ਅਜਮੇਰ ਸ਼ਰੀਫ਼ 'ਚ ਟਾਂਗਾ ਚਲਾਉਂਦਾ ਸੀ। ਦੋ ਸਾਲ ਤੱਕ ਉਸ ਨੇ ਰੇਲਵੇ ਸਟੇਸ਼ਨ ਤੋਂ ਦਰਗਾਹ ਤੱਕ ਟਾਂਗਾ ਚਲਾਇਆ ਅਤੇ ਕਦੇ ਚਾਹ ਵੇਚਣ ਦਾ ਕੰਮ ਵੀ ਕੀਤਾ।
1972 'ਚ ਖੋਲ੍ਹਿਆ ਸੀ ਪਹਿਲਾਂ ਆਸ਼ਰਮ
ਅਧਿਆਤਮਕ ਗੁਰੂ ਦੇ ਤੌਰ 'ਤੇ ਆਸਾਰਾਮ ਦਾ ਅਸਲੀ ਸਫ਼ਰ 1972 'ਚ ਸ਼ੁਰੂ ਹੋਇਆ ਜਦ ਉਸ ਨੇ ਅਹਿਮਦਾਬਾਦ ਦੇ ਮੋਟੇਰਾ ਪਿੰਡ 'ਚ ਸਾਬਰਮਤੀ ਦਰਿਆ ਨੇੜੇ ਇਕ ਆਸ਼ਰਮ 'ਮੋਕਸ਼ ਕੁਟੀਰ' ਦੀ ਸ਼ੁਰੂਆਤ ਕੀਤੀ। ਅੱਜ ਵੀ ਉਸ ਦੇ ਮੋਟੇਰਾ ਸਥਿਤ ਆਸ਼ਰਮ 'ਚ ਕਈ ਸ਼ਰਧਾਲੂ ਆਉਂਦੇ ਹਨ।
ਪੀੜਤ ਲੜਕੀ ਦੇ ਪਿਤਾ ਨੇ ਇਨਸਾਫ਼ ਮਿਲਣ 'ਤੇ ਜਤਾਈ ਖੁਸ਼ੀ
ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼), 25 ਅਪ੍ਰੈਲ (ਏਜੰਸੀ)-ਪੀੜਤ ਲੜਕੀ ਦੇ ਪਿਤਾ ਨੇ ਜੋਧਪੁਰ ਅਦਾਲਤ ਦੇ ਫ਼ੈਸਲੇ 'ਤੇ ਸੰਤੁਸ਼ਟੀ ਜਤਾਉਂਦਿਆਂ ਨਿਆਇਕ ਪ੍ਰਕਿਰਿਆ ਅਤੇ ਮੀਡੀਆ ਦਾ ਧੰਨਵਾਦ ਕੀਤਾ। ਪੀੜਤ ਲੜਕੀ ਦੇ ਪਿਤਾ ਨੇ ਆਸਾਰਾਮ ਨੂੰ ਸਜ਼ਾ ਮਿਲਣ ਤੋਂ ਬਾਅਦ ਕਿਹਾ ਕਿ ਮੈਨੂੰ ਇਨਸਾਫ਼ ਮਿਲਣ 'ਤੇ ਖੁਸ਼ੀ ਹੈ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਨਿਆਇਕ ਪ੍ਰਕਿਰਿਆ 'ਚ ਪੂਰਨ ਵਿਸ਼ਵਾਸ ਸੀ ਅਤੇ ਅਸੀਂ ਇਨਸਾਫ਼ ਮਿਲਣ 'ਤੇ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਮੇਰੇ ਪਰਿਵਾਰਕ ਮੈਂਬਰ ਘਰਾਂ 'ਚੋਂ ਬਾਹਰ ਨਹੀਂ ਆ ਰਹੇ ਸੀ, ਸਾਨੂੰ ਤਸੱਲੀ ਹੈ ਕਿ ਫ਼ੈਸਲਾ ਉਸ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਅਸੀਂ ਲਗਾਤਾਰ ਦਹਿਸ਼ਤ 'ਚ ਜੀਅ ਰਹੇ ਸੀ, ਸਾਡਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

ਪੁਲਵਾਮਾ 'ਚ ਕਾਂਗਰਸੀ ਨੇਤਾ ਦੀ ਗੋਲੀਆਂ ਮਾਰ ਕੇ ਹੱਤਿਆ

ਅੱਤਵਾਦੀਆਂ ਵਲੋਂ ਕੀਤੇ ਹਮਲੇ 'ਚ 2 ਪੁਲਿਸ ਕਰਮੀ ਜ਼ਖ਼ਮੀ

ਸ੍ਰੀਨਗਰ, 25 ਅਪ੍ਰੈਲ (ਮਨਜੀਤ ਸਿੰਘ)- ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ 'ਚ ਅੱਤਵਾਦੀਆਂ ਵਲੋਂ ਕਾਂਗਰਸੀ ਆਗੂ ਦੀ ਗੱਡੀ 'ਤੇ ਘਾਤ ਲਗਾ ਕੇ ਕੀਤੇ ਹਮਲੇ 'ਚ ਸਥਾਨਕ ਕਾਂਗਰਸੀ ਨੇਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦੇ 2 ਸੁਰੱਖਿਆ ਗਾਰਡ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਕਪਤਾਨ ਪੁਲਵਾਮਾ ਅਨੁਸਾਰ ਸ਼ੱਕੀ ਅੱਤਵਾਦੀਆਂ ਨੇ ਪੁਲਵਾਮਾ ਦੇ ਰਾਜਪੋਰਾ ਚੌਕ ਵਿਖੇ ਦੁਪਹਿਰ ਵੇਲੇ ਕਾਂਗਰਸੀ ਨੇਤਾ ਗੁਲਾਮ ਨਬੀ ਪਟੇਲ ਵਾਸੀ ਰਾਜੋਪਰਾ ਡਾਂਗਰਪੋਰਾ ਦੀ ਸਕਾਰਪੀਓ ਗਡੀ 'ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ। ਹਮਲਾ ਇਨ੍ਹਾਂ ਜ਼ੋਰਦਾਰ ਸੀ ਕਿ ਪੁਲਿਸ ਗਾਰਡਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਇਸ ਹਮਲੇ 'ਚ ਪਟੇਲ ਸਮੇਤ ਉਸ ਦੇ 2 ਸੁਰਖਿਆ ਗਾਰਡ ਕਾਂਸਟੇਬਲ ਇਮਤੀਆਜ਼ ਅਹਿਮਦ ਜ਼ਰਗਰ ਤੇ ਕਾਂਸਟੇਬਲ ਬਿਲਾਲ ਅਹਿਮਦ ਲੌਨ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਸਬ-ਜ਼ਿਲ੍ਹਾ ਹਸਪਤਾਲ ਪੁਲਵਾਮਾ ਪਹੁੰਚਾਇਆ ਗਿਆ ਜਿਥੇ ਪਟੇਲ ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਮੌਤ ਹੋ ਗਈ। ਮੁੱਖ ਮੰਤਰੀ ਮਹਿਬੂਬਾ ਮੁਫਤੀ, ਸਾਬਕਾ ਮੁੱਖ ਮੰਤਰੀ ਉਮਰ ਅਬਦੁਲਾ ਤੇ ਕਾਂਗਰਸ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਹੈ।
ਨੇਤਾ ਦੀ ਹੱਤਿਆ 'ਤੇ ਗਰਮਾਈ ਸਿਆਸਤ
ਹਮਲੇ ਦੇ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ 'ਚ ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਛੇੜ ਦਿੱਤੀ ਹੈ। ਮੁੱਖ ਮੰਤਰੀ ਮਹਿਬੂਬਾ ਨੇ ਇਸ ਹੱਤਿਆ ਦੀ ਨਿੰਦਾ ਕਰਦੇ ਹੋਏ ਟਵੀਟ ਕੀਤਾ ਕਿ ਸੀਨੀਅਰ ਕਾਂਗਰਸੀ ਨੇਤਾ ਗੁਲਾਮ ਨਬੀ ਪਟੇਲ ਦੇ ਪਰਿਵਾਰ ਲਈ ਡੂੰਘੀ ਹਮਦਰਦੀ ਪ੍ਰਗਟ ਕਰਦੀ ਹਾਂ। ਅਜਿਹੀਆਂ ਕਾਇਰਾਨਾ ਹਰਕਤਾਂ ਨਾਲ ਕੁਝ ਵੀ ਹਾਸਲ ਨਹੀਂ ਹੋ ਸਕਦਾ। ਉਧਰ ਪਟੇਲ ਬਾਰੇ ਰਾਜਨੀਤਿਕ ਪਾਰਟੀਆਂ 'ਚ ਵਿਵਾਦ ਸ਼ੁਰੂ ਹੋ ਗਿਆ ਹੈ ਕਿ ਉਹ ਕਈ ਪਾਰਟੀਆਂ ਨਾਲ ਸਬੰਧਿਤ ਰਹਿ ਚੁੱਕਾ ਹੈ।
ਪੁਲਿਸ ਮੁਲਾਜ਼ਮ ਏ. ਕੇ. 47 ਲੈ ਕੇ ਭੱਜਿਆ
ਸ੍ਰੀਨਗਰ , 25 ਅਪ੍ਰੈਲ (ਮਨਜੀਤ ਸਿੰਘ)- ਕੇਂਦਰੀ ਕਸ਼ਮੀਰ ਦੇ ਜ਼ਿਲ੍ਹਾ ਬਡਗਾਮ, ਚਾਰਸ਼ਰੀਫ ਦੇ ਪਖਰਪੋਰਾ ਇਲਾਕੇ 'ਚ ਸਥਿਤ ਪੁਲਿਸ ਪੋਸਟ ਤੋਂ ਆਪਣੀ ਏ.ਕੇ. 47 ਰਾਇਫਲ ਸਮੇਤ ਲਾਪਤਾ ਹੋਏ ਪੁਲਿਸ ਕਰਮੀ ਦੀ ਭਾਲ ਜਾਰੀ ਹੈ। ਪੁਲਿਸ ਸੂਤਰਾਂ ਨੇ ਇਸ ਘਟਨਾ ਦੀ ਤਸਦੀਕ ਕਰਦੇ ਹੋਏ ਦੱਸਿਆ ਕਿ ਕਾਂਸਟੇਬਲ ਤਾਰਿਕ ਅਹਿਮਦ (ਬੈਲਟ ਨੰ. 1151) ਪੁੱਤਰ ਮੁਹੰਮਦ ਅਬਦੁੱਲ੍ਹਾ ਭੱਟ ਵਾਸੀ ਖਸ਼ੀਪੋਰਾ ਸ਼ੌਪੀਆ ਬੀਤੀ ਸ਼ਾਮ 9 ਵਜੇ ਸੰਤਰੀ ਡਿਊਟੀ ਬਦਲਣ ਮੌਕੇ ਅਚਾਨਕ ਪੁਲਿਸ ਪੋਸਟ ਪਖਰਪੋਰਾ ਤੋਂ ਲਾਪਤਾ ਹੋ ਗਿਆ।

ਖੇਡਾਂ ਦੇ ਖੇਤਰ 'ਚ ਪੰਜਾਬ ਦਾ ਖੁੱਸਿਆ ਵੱਕਾਰ ਮੁੜ ਹਾਸਲ ਕਰਾਂਗੇ-ਰਾਣਾ ਸੋਢੀ

* ਜਲਦ ਬਣੇਗੀ ਨਵੀਂ ਖੇਡ ਨੀਤੀ * ਨੌਜਵਾਨਾਂ ਨੂੰ ਦਿੱਤੀ ਜਾਵੇਗੀ ਕਿੱਤਾਮੁਖੀ ਸਿਖਲਾਈ

- ਜਸਪਾਲ ਸਿੰਘ -
ਜਲੰਧਰ, 25 ਅਪ੍ਰੈਲ -ਖੇਡਾਂ ਦੇ ਖੇਤਰ 'ਚ ਕਿਸੇ ਸਮੇਂ ਪੰਜਾਬ ਦਾ ਪੂਰਾ ਸਿੱਕਾ ਚੱਲਦਾ ਹੁੰਦਾ ਸੀ ਤੇ ਉਲੰਪਿਕ ਖੇਡਾਂ 'ਚ ਤਗਮੇ ਜਿੱਤਣ ਵਾਲੀ ਹਾਕੀ ਟੀਮ ਦੇ ਅੱਧੇ ਤੋਂ ਵੱਧ ਖਿਡਾਰੀ ਪੰਜਾਬ ਦੇ ਹੋਇਆ ਕਰਦੇ ਸਨ ਪਰ ਪਿਛਲੇ ਸਮੇਂ ਦੌਰਾਨ ਸੂਬਾ ਖੇਡਾਂ ਦੇ ਮਾਮਲੇ 'ਚ ਕਾਫੀ ਪਛੜ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਵੇਂ ਬਣੇ ਖੇਡਾਂ ਤੇ ਨੌਜਵਾਨ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇੱਥੇ 'ਅਜੀਤ' ਭਵਨ ਵਿਖੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕਰਦਿਆਂ ਕਿਹਾ ਕਿ ਅਜਿਹੇ ਹਾਲਾਤ 'ਚ ਸੂਬੇ ਦਾ ਖੁੱਸਿਆ ਵੱਕਾਰ ਮੁੜ ਹਾਸਲ ਕਰਨਾ ਉਨ੍ਹਾਂ ਸਾਹਮਣੇ ਵੱਡੀ ਚੁਣੌਤੀ ਹੈ ਤੇ ਇਸ ਸਬੰਧੀ ਜਲਦ ਹੀ ਨਵੀਂ ਖੇਡ ਨੀਤੀ ਬਣਾ ਕੇ ਅਮਲ 'ਚ ਲਿਆਂਦੀ ਜਾਵੇਗੀ। ਇਹ ਨਵੀਂ ਖੇਡ ਨੀਤੀ ਅਜਿਹੀ ਹੋਵੇਗੀ, ਜਿਸ 'ਚ ਖਿਡਾਰੀਆਂ ਨੂੰ ਆਪਣੇ ਭਵਿੱਖ ਦੀ ਕੋਈ ਚਿੰਤਾ ਨਹੀਂ ਹੋਵੇਗੀ ਤੇ ਉਨ੍ਹਾਂ ਦੇ ਆਰਥਿਕ ਹਿਤਾਂ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬੇ ਦੇ ਤਗਮਾ ਜੇਤੂ ਖਿਡਾਰੀਆਂ ਨੂੰ ਕਾਫੀ ਘੱਟ ਧਨ ਰਾਸ਼ੀ ਇਨਾਮ ਵਜੋਂ ਦਿੱਤੀ ਜਾਂਦੀ ਹੈ, ਜਦਕਿ ਹਰਿਆਣਾ ਸਰਕਾਰ ਵਲੋਂ ਕਿਤੇ ਵੱਧ ਇਨਾਮੀ ਰਾਸ਼ੀ ਨਾਲ ਖਿਡਾਰੀਆਂ ਦਾ ਸਨਮਾਨ ਕੀਤਾ ਜਾਂਦਾ ਹੈ ਪਰ ਹੁਣ ਪੰਜਾਬ ਸਰਕਾਰ ਵਲੋਂ ਵੀ ਖਿਡਾਰੀਆਂ ਦੀ ਇਨਾਮੀ ਰਾਸ਼ੀ 'ਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਬਿਹਤਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਵੀ ਦਿੱਤੀ ਜਾਵੇਗੀ, ਜਿਸ ਲਈ ਲੋੜ ਪੈਣ 'ਤੇ ਬਾਹਰੋਂ ਕੋਚ ਵੀ ਮੰਗਵਾਏ ਜਾਣਗੇ ਅਤੇ ਇੱਥੋਂ ਦੇ ਕੋਚਾਂ ਨੂੰ ਵੀ ਸਿਖਲਾਈ ਲੈਣ ਲਈ ਵਿਦੇਸ਼ ਭੇਜਿਆ ਜਾਵੇਗਾ। ਇਸੇ ਤਰ੍ਹਾਂ ਖਿਡਾਰੀਆਂ ਨੂੰ ਹੇਠਲੇ ਪੱਧਰ ਤੋਂ ਖੇਡਾਂ ਨਾਲ ਜੋੜਨ ਲਈ ਸਕੂਲਾਂ 'ਚ ਖੇਡ ਵਿੰਗਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਤੇ ਇਸ ਸਬੰਧੀ ਕਾਰਪੋਰੇਟ ਅਦਾਰਿਆਂ ਦੀ ਮਦਦ ਵੀ ਲਈ ਜਾਵੇਗੀ।
ਇਸ ਦੇ ਨਾਲ ਹੀ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੀ ਪ੍ਰਤੀਨਿਧਤਾ ਕਰ ਰਹੇ ਰਾਣਾ ਸੋਢੀ ਨੇ ਕਿਹਾ ਕਿ ਅਜਿਹਾ ਨਹੀਂ ਕਿ ਸੂਬੇ ਦੇ ਖਿਡਾਰੀਆਂ 'ਚ ਪ੍ਰਤਿਭਾ ਦੀ ਘਾਟ ਹੈ ਜਾਂ ਉਹ ਕਿਸੇ ਨਾਲੋਂ ਕਿਸੇ ਗੱਲ ਤੋਂ ਘੱਟ ਹਨ, ਪਰ ਕਈ ਵਾਰ ਆਰਥਿਕ ਮਜਬੂਰੀਆਂ ਤੇ ਸਹੂਲਤਾਂ ਦੀ ਘਾਟ ਆਦਿ ਕਾਰਨਾਂ ਕਰਕੇ ਉਹ ਪਛੜ ਜਾਂਦੇ ਹਨ। ਨਵੀਂ ਖੇਡ ਨੀਤੀ 'ਚ ਸਰਕਾਰ ਵਲੋਂ ਖਿਡਾਰੀਆਂ ਨੂੰ ਆਰਥਿਕ, ਤਕਨੀਕੀ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਣ 'ਤੇ ਜ਼ੋਰ ਦਿੱਤਾ ਜਾਵੇਗਾ। ਇਸ ਸਬੰਧੀ ਮਨੋਚਿਕਿਤਸਕਾਂ ਦੀ ਸਹਾਇਤਾ ਵੀ ਲਈ ਜਾਵੇਗੀ ਅਤੇ ਹਰ ਖਿਡਾਰੀ ਨੂੰ ਉਸ ਦੀ ਵੱਖ-ਵੱਖ ਖੇਡਾਂ 'ਚ ਦਿਲਚਸਪੀ, ਸਮਰੱਥਾ ਤੇ ਮੁਹਾਰਤ ਦੇ ਹਿਸਾਬ ਨਾਲ ਤਿਆਰ ਕਰਕੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਦਿੱਤੀ ਜਾਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਆਉਂਦੀਆਂ ਉਲੰਪਿਕ ਤੇ ਏਸ਼ੀਆਈ ਖੇਡਾਂ 'ਚ ਪੰਜਾਬ ਦੇ ਖਿਡਾਰੀ ਵਧੀਆ ਪ੍ਰਦਰਸ਼ਨ ਕਰ ਸਕਣਗੇ ਤੇ ਮੁੜ ਸੂਬੇ ਦਾ ਨਾਂਅ ਚਮਕਾਉਣਗੇ। ਰਾਣਾ ਗੁਰਮੀਤ ਸਿੰਘ ਸੋਢੀ ਨੇ ਨਸ਼ਿਆਂ ਤੇ ਬੇਰੁਜ਼ਗਾਰੀ ਦੀ ਚੱਕੀ 'ਚ ਪਿਸ ਰਹੇ ਨੌਜਵਾਨਾਂ ਬਾਰੇ ਆਪਣੇ ਭਵਿੱਖ ਦੀ ਰਣਨੀਤੀ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਬਾਰ੍ਹਵੀਂ ਤੇ ਗ੍ਰੇਜੂਏਸ਼ਨ ਤੋਂ ਬਾਅਦ ਨੌਜਵਾਨਾਂ ਦੀ ਵੱਡੀ ਚਿੰਤਾ ਰੁਜ਼ਗਾਰ ਪ੍ਰਾਪਤੀ ਹੁੰਦੀ ਹੈ ਤੇ ਇਸ ਸਬੰਧੀ ਸਰਕਾਰ ਵਲੋਂ ਨੌਜਵਾਨਾਂ ਨੂੰ ਕਿੱਤਾਮੁਖੀ ਸਿੱਖਿਆ ਨਾਲ ਜੋੜਿਆ ਜਾਵੇਗਾ ਤੇ ਹਰ ਇਕ ਨੌਜਵਾਨ ਨੂੰ ਉਸ ਦੀ ਸਮਰੱਥਾ ਤੇ ਕਾਬਲੀਅਤ ਮੁਤਾਬਿਕ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਨੌਜਵਾਨਾਂ ਵਲੋਂ ਰੁਜ਼ਗਾਰ ਪ੍ਰਾਪਤੀ ਲਈ ਵਿਦੇਸ਼ਾਂ ਵੱਲ ਕੀਤੇ ਜਾ ਰਹੇ ਰੁਖ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਮੌਜੂਦਾ ਪ੍ਰਬੰਧ 'ਚੋਂ ਵਿਸ਼ਵਾਸ ਉੱਠ ਚੁੱਕਿਆ ਹੈ ਤੇ ਉਨ੍ਹਾਂ ਦੀ ਕੋਸ਼ਿਸ਼ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਨੂੰ ਇਹ ਭਰੋਸਾ ਦੁਆਉਣਾ ਹੈ ਕਿ ਉਹ ਆਪਣੇ ਸੂਬੇ 'ਚ ਵੀ ਸਨਮਾਨਜਨਕ ਕੰਮ ਕਰਕੇ ਆਪਣੇ ਪਰਿਵਾਰ ਨੂੰ ਪਾਲ ਸਕਦੇ ਹਨ, ਜਿਸ ਲਈ ਨੌਜਵਾਨਾਂ ਲਈ ਕਿੱਤਾਮੁਖੀ ਸਿਖਲਾਈ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।

58 ਸੰਸਦ ਮੈਂਬਰਾਂ ਤੇ ਵਿਧਾਇਕਾਂ 'ਤੇ ਦਰਜ ਹਨ ਨਫ਼ਰਤੀ ਭਾਸ਼ਣ ਨਾਲ ਸਬੰਧਿਤ ਮਾਮਲੇ

ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)- ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਰਮ (ਏ.ਡੀ.ਆਰ) ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਮੌਜੂਦਾ 58 ਸੰਸਦ ਮੈਂਬਰਾਂ ਅਤੇ ਵਿਧਾਇਕਾਂ ਖ਼ਿਲਾਫ ਨਫ਼ਰਤ ਫ਼ੈਲਾਉਣ ਵਾਲੇ ਭਾਸ਼ਣ ਦੇਣ ਦੇ ਮਾਮਲੇ ਦਰਜ ਹਨ ਅਤੇ ਇਨ੍ਹਾਂ 'ਚੋ ਸਭ ਤੋਂ ਵੱਧ ਸੰਸਦ ਮੈਂਬਰ ਤੇ ਵਿਧਾਇਕ ਸੱਤਾਧਾਰੀ ਭਾਜਪਾ ਨਾਲ ਸਬੰਧਿਤ ਹਨ। ਭਾਜਪਾ ਦੇ 27 ਸੰਸਦ ਮੈਂਬਰਾਂ ਤੇ ਵਿਧਾਇਕਾਂ, ਏ. ਆਈ. ਐਮ. ਆਈ. ਐਮ. ਤੇ ਟੀ.ਆਰ.ਐਸ. ਦੇ 6-6, ਟੀ. ਡੀ. ਪੀ. ਤੇ ਸ਼ਿਵ ਸੈਨਾ ਦੇ 3-3 ਵਿਧਾਇਕਾਂ ਖ਼ਿਲਾਫ ਨਫ਼ਰਤ ਫ਼ੈਲਾਉਣ ਵਾਲੇ ਭਾਸ਼ਣ ਦੇਣ ਦੇ ਮਾਮਲੇ ਦਰਜ ਹਨ, ਜਦ ਕਿ ਕਾਂਗਰਸ , ਰਾਸ਼ਟਰੀ ਲੋਕ ਦਲ, ਜਨਤਾ ਦਲ-ਯੂ, ਏ.ਆਈ.ਟੀ.ਸੀ. ਦੇ 2-2, ਬਸਪਾ, ਡੀ.ਐਮ.ਕੇ, ਪੀ.ਐਮ.ਕੇ, ਸਮਾਜਵਾਦੀ ਪਾਰਟੀ ਅਤੇ ਏ.ਆਈ.ਯੂ.ਡੀ.ਐਫ. ਦੇ 1-1 ਸੰਸਦ ਮੈਂਬਰ ਜਾਂ ਵਿਧਾਇਕ ਖ਼ਿਲਾਫ ਅਜਿਹੇ ਮਾਮਲੇ ਦਰਜ ਹਨ। ਦੱਸਣਯੋਗ ਹੈ ਕਿ ਮੌਜੂਦਾ 15 ਲੋਕ ਸਭਾ ਸੰਸਦ ਮੈਂਬਰਾਂ ਤੇ 43 ਵਿਧਾਇਕਾਂ ਨੇ ਨਫਰਤ ਭਰੇ ਭਾਸ਼ਣ ਦੇਣ ਦੀ ਗੱਲ ਕਬੂਲੀ ਹੈ, ਜਿਨ੍ਹਾਂ 'ਚੋਂ 10 ਸੰਸਦ ਮੈਂਬਰ ਤੇ 17 ਵਿਧਾਇਕ ਭਾਜਪਾ ਦੇ ਹਨ। ਏ.ਡੀ.ਆਰ. ਤੇ ਨੈਸ਼ਨਲ ਇਲੈਕਸ਼ਨ ਵਾਚ (ਐਨ. ਈ. ਡਵਲਿਊ) ਮੁਤਾਬਿਕ ਮੌਜੂਦਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਆਪਣੇ ਹਲਫਨਾਮਿਆਂ 'ਚ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਦੇਣ ਦੀ ਗੱਲ ਕਬੂਲੀ ਹੈ। ਇਨ੍ਹਾਂ 15 ਸੰਸਦ ਮੈਂਬਰਾਂ 'ਚੋਂ 10 ਭਾਜਪਾ ਦੇ ਹਨ ਜਦ ਕਿ 1-1 ਸੰਸਦ ਮੈਂਬਰ ਏ. ਆਈ. ਐਮ.ਆਈ.ਐਮ, ਟੀ.ਆਰ.ਐਸ., ਪੀ. ਐਮ. ਕੇ, ਸ਼ਿਵ ਸੈਨਾ ਤੇ ਏ.ਆਈ.ਯੂ.ਡੀ.ਐਫ.ਨਾਲ ਸਬੰਧਿਤ ਹਨ। ਰਾਜ ਸਭਾ ਦੇ ਕਿਸੇ ਵੀ ਸੰਸਦ ਮੈਂਬਰ ਖ਼ਿਲਾਫ਼ ਅਜਿਹਾ ਮਾਮਲਾ ਦਰਜ ਨਹੀਂ ਹੈ।

ਜੇਲ੍ਹ 'ਚ ਮੁੜ ਸਬਜ਼ੀਆਂ ਉਗਾਉਣ ਲੱਗਾ ਰਾਮ ਰਹੀਮ

* 40 ਰੁਪਏ ਮਿਲਦੀ ਹੈ ਦਿਹਾੜੀ * 8 ਮਹੀਨੇ ਬੀਤੇ ਸੁਨਾਰੀਆ ਜੇਲ੍ਹ 'ਚ * 91 ਕਿੱਲੋ ਹੋਇਆ ਭਾਰ

- ਰਾਮ ਸਿੰਘ ਬਰਾੜ -
ਚੰਡੀਗੜ੍ਹ, 25 ਅਪ੍ਰੈਲ - ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਥੇ ਆਇਆ 8 ਮਹੀਨੇ ਹੋ ਗਏ ਹਨ ਅਤੇ ਉਸ ਨੂੰ ਮੁੜ ਤੋਂ ਜੇਲ੍ਹ 'ਚ ਸਬਜ਼ੀਆਂ ਉਗਾਉਣ ਦਾ ਕੰਮ ਦਿੱਤਾ ਗਿਆ ਹੈ। ਡੇਰਾ ਮੁਖੀ ਜੇਲ੍ਹ 'ਚ ਸਬਜ਼ੀਆਂ ਬੀਜਣ, ਉਨ੍ਹਾਂ ਨੂੰ ਪਾਣੀ ਦੇਣ ਤੇ ਕਿਆਰੀਆਂ 'ਚੋਂ ਘਾਹ ਆਦਿ ਹਟਾਉਣ ਦਾ ਕੰਮ ਕਰ ਰਿਹਾ ਹੈ, ਜਿਸ ਲਈ ਉਨ੍ਹਾਂ ਨੂੰ ਰੋਜ਼ਾਨਾ 40 ਰੁਪਏ ਦਿਹਾੜੀ ਮਿਲਦੀ ਹੈ। ਗੁਰਮੀਤ ਰਾਮ ਰਹੀਮ ਵਲੋਂ ਉਗਾਈਆਂ ਸਬਜ਼ੀਆਂ ਜੇਲ੍ਹ 'ਚ ਕੈਦੀਆਂ ਦੇ ਖਾਣ ਦੇ ਕੰਮ ਆਉਂਦੀਆਂ ਹਨ। ਡੇਰਾ ਮੁਖੀ ਦਾ ਭਾਰ ਜੋ ਪਿਛਲੇ 5 ਮਹੀਨਿਆਂ ਤੱਕ ਨਿਰੰਤਰ ਘੱਟਦਾ ਜਾ ਰਿਹਾ ਸੀ ਹੁਣ 91 ਕਿਲੋ ਦੇ ਕਰੀਬ ਆ ਕੇ ਸਥਿਰ ਹੋ ਗਿਆ ਹੈ, ਜੇਲ੍ਹ 'ਚ ਉਨ੍ਹਾਂ ਦੀ ਨਿਯਮਿਤ ਡਾਕਟਰੀ ਜਾਂਚ ਹੁੰਦੀ ਰਹਿੰਦੀ ਹੈ ਤੇ ਹੁਣ ਉਨ੍ਹਾਂ ਦੇ ਬੀ.ਪੀ. ਤੇ ਸ਼ੂਗਰ 'ਚ ਕੁਝ ਸੁਧਾਰ ਹੋਇਆ ਹੈ। ਸਾਧਵੀਆਂ ਜਬਰ ਜਨਾਹ ਮਾਮਲਿਆਂ 'ਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਨੂੰ ਵਰਣਮਾਲਾ ਦੇ ਕ੍ਰਮ ਅਨੁਸਾਰ ਸੋਮਵਾਰ ਤੇ ਵੀਰਵਾਰ ਨੂੰ ਮਿਲਣ ਉਸ ਦੇ ਪਰਿਵਾਰਕ ਮੈਂਬਰ ਆਉਂਦੇ ਰਹਿੰਦੇ ਹਨ। ਉਨ੍ਹਾਂ ਦਾ ਪਰਿਵਾਰ ਅਕਸਰ ਸੋਮਵਾਰ ਨੂੰ ਉਸ ਨੂੰ ਮਿਲਣ ਆਉਂਦਾ ਹੈ ਤੇ 20 ਮਿੰਟ ਦੀ ਇਹ ਮੁਲਾਕਾਤ ਇੰਟਰਕਾਮ ਦੁਆਰਾ ਮੁਲਾਕਾਤੀ ਕੈਬਿਨ 'ਚ ਹੁੰਦੀ ਹੈ। ਡੇਰਾ ਮੁਖੀ ਨਾਲ ਕਰੀਬ ਹਰ ਹਫ਼ਤੇ ਉਸ ਦੀ ਮਾਤਾ ਨਸੀਬ ਕੌਰ, ਪਤਨੀ ਹਰਜੀਤ ਕੌਰ, ਬੇਟਾ ਜਸਮੀਤ, ਦੋਵੇਂ ਬੇਟੀਆਂ ਅਮਰਪ੍ਰੀਤ ਤੇ ਚਰਨਪ੍ਰੀਤ, ਨੂੰਹ ਹੁਸਨਮੀਤ ਤੇ ਉਨ੍ਹਾਂ ਦੇ ਦੋਵਾਂ ਜਵਾਈਆਂ 'ਚੋਂ ਕੋਈ ਨਾ ਕੋਈ ਮੁਲਾਕਾਤ ਕਰਨ ਆਉਂਦਾ ਰਹਿੰਦਾ ਹੈ। ਬੀਤੇ 8 ਮਹੀਨਿਆਂ ਦੌਰਾਨ ਡੇਰਾ ਮੁਖੀ ਦੀ ਇਹ ਰੁਟੀਨ ਬਣ ਗਈ ਹੈ ਕਿ ਉੁਹ ਸਵੇਰੇ ਕਰੀਬ 2 ਘੰਟੇ ਕਹੀ ਤੇ ਰੰਬੇ ਨਾਲ ਸਬਜ਼ੀਆਂ ਬੀਜਣ, ਉਨ੍ਹਾਂ ਨੂੰ ਗੁੱਡਣ ਤੇ ਪਾਣੀ ਦੇਣ ਦਾ ਕੰਮ ਕਰਦਾ ਹੈ। ਉਹ ਜੇਲ੍ਹ ਦੀ ਬੈਰਕ ਦੀਆਂ ਵੱਡੀਆਂ-ਵੱਡੀਆਂ ਕਿਆਰੀਆਂ 'ਚ ਸਬਜ਼ੀਆਂ ਉਗਾਉਂਦਾ ਹੈ ਤੇ ਸਮੇਂ ਸਿਰ ਨਾਸ਼ਤਾ ਤੇ ਦੁਪਹਿਰ ਦਾ ਖਾਣਾ ਖਾਂਦਾ ਹੈ ਅਤੇ ਸ਼ਾਮ ਨੂੰ ਮੁੜ ਇਹ ਕੰਮ ਕਰਦਾ ਰਹਿੰਦਾ ਹੈ। ਡੇਰਾ ਮੁਖੀ ਦੀ ਉਸ ਖ਼ਿਲਾਫ ਚੱਲ ਰਹੇ ਵੱਖ-ਵੱਖ ਮਾਮਲਿਆਂ 'ਚ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਅਦਾਲਤ 'ਚ ਪੇਸ਼ੀ ਹੁੰਦੀ ਹੈ ਤੇ ਉਸ ਨੂੰ ਮਿਲਣ ਪਰਿਵਾਰਕ ਮੈਂਬਰ ਤੇ ਵਕੀਲ ਆਉਂਦੇ ਰਹਿੰਦੇ ਹਨ। ਡੇਰਾ ਮੁਖੀ ਜੇਲ੍ਹ 'ਚ ਅਜੇ ਤੱਕ ਆਪਣੇ ਸਾਥੀ ਕੈਦੀਆਂ ਜਾਂ ਨੰਬਰਦਾਰਾਂ (ਕੈਦੀਆਂ) ਨਾਲ ਘੁਲ-ਮਿਲ ਨਹੀਂ ਸਕਿਆ ਤੇ ਨਾ ਹੀ ਉਨ੍ਹਾਂ ਨਾਲ ਵਧੇਰੇ ਗੱਲਬਾਤ ਕਰਦਾ ਹੈ। ਉਹ ਆਪਣੇ ਪਰਿਵਾਰ ਤੇ ਵਕੀਲਾਂ ਤੋਂ ਆਪਣੇ ਖ਼ਿਲਾਫ ਚੱਲ ਰਹੇ ਮਾਮਲਿਆਂ ਸਬੰਧੀ ਜਾਣਕਾਰੀ ਲੈਂਦਾ ਰਹਿੰਦਾ ਹੈ ਤੇ ਉਨ੍ਹਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੰਦਾ ਰਹਿੰਦਾ ਹੈ।

ਦਰਿਆ 'ਚ ਨਹਾਉਣ ਗਏ 5 ਨੌਜਵਾਨਾਂ 'ਚੋਂ 3 ਰੁੜੇ, 1 ਦੀ ਲਾਸ਼ ਮਿਲੀ

ਭੈਣੀ ਮੀਆਂ ਖਾਂ, 25 ਅਪ੍ਰੈਲ (ਹਰਭਜਨ ਸਿੰਘ ਸੈਣੀ)-ਅੱਜ ਦੁਪਹਿਰੇ ਕਿਸ਼ਨਪੁਰ ਪੱਤਣ ਕੋਲ ਦਰਿਆ ਬਿਆਸ ਵਿਚ ਨਹਾਉਣ ਗਏ 3 ਨੌਜਵਾਨ ਦਰਿਆ ਦੇ ਤੇਜ਼ ਵਹਾਅ 'ਚ ਰੁੜ ਗਏ ਜਦਕਿ 2 ਨੌਜਵਾਨ ਆਪਣੀ ਹਿੰਮਤ ਨਾਲ ਦਰਿਆ 'ਚੋਂ ਸੁਰੱਖਿਅਤ ਬਾਹਰ ਨਿਕਲਣ 'ਚ ਸਫਲ ਹੋ ਗਏ। ਦਰਿਆ 'ਚ ਰੁੜੇ 3 ਨੌਜਵਾਨਾਂ 'ਚੋਂ ਇਕ ਦੀ ਲਾਸ਼ ਮਿਲ ਗਈ ਹੈ। ਦਰਿਆ 'ਚੋਂ ਸੁਰੱਖਿਅਤ ਬਚ ਕੇ ਨਿਕਲੇ ਸੁਖਜਿੰਦਰ ਸਿੰਘ (18) ਪੁੱਤਰ ਜਸਬੀਰ ਸਿੰਘ ਤੇ ਜੋਬਨਪ੍ਰੀਤ ਸਿੰਘ (17) ਪੁੱਤਰ ਨਿਸ਼ਾਨ ਸਿੰਘ ਵਾਸੀਆਨ ਬਲਵੰਡਾ ਨੇ ਦੱਸਿਆ ਕਿ ਉਹ ਅੱਜ ਦੁਪਹਿਰ ਦੇ ਸਮੇਂ ਆਪਣੇ ਸਾਥੀਆਂ ਲਵਦੀਪ ਸਿੰਘ (19) ਪੁੱਤਰ ਹਰਦੀਪ ਸਿੰਘ ਵਾਸੀ ਬਲਵੰਡਾ, ਸਿਮਰਜੀਤ ਸਿੰਘ (18) ਪੁੱਤਰ ਅਨੋਖ ਸਿੰਘ ਵਾਸੀ ਰਾਜੂਵੇਲਾ ਤੇ ਗੁਰਪ੍ਰੀਤ ਸਿੰਘ (17) ਪੁੱਤਰ ਸੁਰਿੰਦਰ ਸਿੰਘ ਵਾਸੀ ਰਾਜੂਵੇਲਾ ਨਾਲ ਦਰਿਆ ਬਿਆਸ ਦੇ ਪੱਤਣ ਕਿਸ਼ਨਪੁਰ 'ਤੇ ਨਹਾਉਣ ਗਏ ਸੀ, ਜਿਥੇ ਉਨ੍ਹਾਂ ਦੇ ਤਿੰਨ ਸਾਥੀ ਲਵਦੀਪ ਸਿੰਘ, ਸਿਮਰਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਦਰਿਆ ਦੇ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਏ ਜਦਕਿ ਅਸੀਂ ਆਪਣੀ ਹਿੰਮਤ ਨਾਲ ਦਰਿਆ 'ਚੋਂ ਸੁਰੱਖਿਅਤ ਬਾਹਰ ਨਿਕਲ ਗਏ। ਲਵਦੀਪ ਸਿੰਘ ਤੇ ਸਿਮਰਜੀਤ ਸਿੰਘ ਦੋਵੇਂ ਮਾਸੀ ਦੇ ਪੁੱਤ ਭਰਾ ਹਨ। ਥਾਣਾ ਮੁਖੀ ਐਸ.ਐਚ.ਓ. ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਦਰਿਆ ਬਿਆਸ 'ਚ ਰੁੜੇ ਨੌਜਵਾਨਾਂ ਦੀ ਭਾਲ ਲਈ ਪ੍ਰਸ਼ਾਸਨ ਵਲੋਂ ਯਤਨ ਕੀਤੇ ਜਾ ਰਹੇ ਹਨ ਤੇ ਵੀਰਵਾਰ ਨੂੰ ਉਨ੍ਹਾਂ ਦੀ ਭਾਲ ਲਈ ਐਸ.ਡੀ.ਆਰ.ਐਫ. ਦੀ ਟੀਮ ਵੀ ਪੁੱਜ ਜਾਵੇਗੀ।

ਕੋਟਖਾਈ ਜਬਰ ਜਨਾਹ ਮਾਮਲਾ

ਸੀ.ਬੀ.ਆਈ. ਵਲੋਂ ਮਾਮਲਾ ਸੁਲਝਾਉਣ ਦਾ ਦਾਅਵਾ, ਦੋਸ਼ੀ ਗ੍ਰਿਫ਼ਤਾਰ

ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)-ਸੀ.ਬੀ.ਆਈ. ਨੇ ਸ਼ਿਮਲਾ ਦੇ ਕੋਟਖਾਈ ਇਲਾਕੇ 'ਚ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਤੇ ਹੱਤਿਆ ਦੇ 9 ਮਹੀਨੇ ਪੁਰਾਣੇ ਮਾਮਲੇ ਨੂੰ ਸੁਲਝਾਉਂਦੇ ਹੋਏ ਹਿਮਾਚਲ ਪ੍ਰਦੇਸ਼ ਦੇ 25 ਸਾਲਾ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀ ਦੇ ਡੀ.ਐਨ.ਏ. ਦਾ ਘਟਨਾ ਸਥਾਨ ਤੋਂ ਮਿਲੀ ਸਮੱਗਰੀ ਨਾਲ ਮਿਲਾਨ ਹੋ ਗਿਆ ਹੈ। ਪਿਛਲੇ ਸਾਲ ਜੁਲਾਈ 'ਚ ਕੋਟਖਾਈ ਦੇ ਜੰਗਲਾਂ 'ਚ ਲੜਕੀ ਦੀ ਲਾਸ਼ ਮਿਲੀ ਸੀ ਤੇ ਸਥਾਨਕ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਕੁਝ ਲੋਕਾਂ ਨੂੰ ਫੜਿਆ ਸੀ ਅਤੇ ਜਾਂਚ ਦੇ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਸੀ। ਏਜੰਸੀ ਨੇ ਹੁਣ ਅਨਿਲ ਕੁਮਾਰ ਨਾਂਅ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀ ਹਿਮਾਚਲ ਪ੍ਰਦੇਸ਼ ਦਾ ਹੀ ਵਾਸੀ ਹੈ ਪਰ ਉਹ ਦੂਸਰੇ ਇਲਾਕੇ ਤੋਂ ਹੈ, ਜੁਰਮ ਕਰਨ ਤੋਂ ਬਾਅਦ ਉਹ ਲੁਕ-ਛਿਪ ਕੇ ਰਹਿ ਰਿਹਾ ਸੀ।

ਪੁਣਛ 'ਚ 13 ਸਾਲਾ ਨਾਬਾਲਗ ਨਾਲ ਜਬਰ ਜਨਾਹ-ਇਕ ਦੋਸ਼ੀ ਗ੍ਰਿਫ਼ਤਾਰ

ਜੰਮੂ, 25 ਅਪ੍ਰੈਲ (ਮਹਿੰਦਰਪਾਲ ਸਿੰਘ)-ਜੰਮੂ-ਕਸ਼ਮੀਰ ਵਿਧਾਨ ਸਭਾ ਵਿਚ ਨਾਬਾਲਗ ਲੜਕੀਆਂ ਨਾਲ ਜਬਰ ਜਨਾਹ ਦੇ ਦੋਸ਼ ਲਈ ਨਵੇਂ ਕਾਨੂੰਨ ਤਹਿਤ ਸਖ਼ਤ ਸਜ਼ਾ ਦੀ ਮਨਜ਼ੂਰੀ ਦੇ ਕੁਝ ਘੰਟੇ ਬਾਅਦ ਹੀ ਬੇਖੌਫ਼ ਮੁਜਰਮਾਂ ਵਲੋਂ ਇਕ ਹੋਰ 13 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਦਾ ...

ਪੂਰੀ ਖ਼ਬਰ »

30 ਨੂੰ ਪੰਜਾਬ 'ਚ ਬੈਂਕਾਂ ਬੰਦ ਨਹੀਂ ਰਹਿਣਗੀਆਂ

ਜਲੰਧਰ, 25 ਅਪ੍ਰੈਲ (ਅਜੀਤ ਬਿਊਰੋ)- 30 ਅਪ੍ਰੈਲ ਸੋਮਵਾਰ ਨੂੰ ਬੁੱਧ ਪੂਰਨਿਮਾ ਮੌਕੇ ਪੰਜਾਬ 'ਚ ਸਾਰੀਆਂ ਬੈਂਕਾਂ ਆਮ ਦਿਨਾਂ ਵਾਂਗ ਖੁੱਲ੍ਹਣਗੀਆਂ ਤੇ ਕੋਈ ਵੀ ਬੈਂਕ ਬੰਦ ਨਹੀਂ ਹੋਵੇਗੀ। ਸਟੇਟ ਬੈਂਕ ਆਫ਼ ਇੰਡੀਆ ਦੇ ਖੇਤਰੀ ਪ੍ਰਬੰਧਕ ਸੁਸ਼ੀਲ ਹੰਸ ਨੇ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਹਵਾਲਾ ਰਾਸ਼ੀ ਮਾਮਲੇ 'ਚ ਵੀਰਭੱਦਰ ਸਿੰਘ ਨੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ

ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)-7 ਕਰੋੜ ਰੁਪਏ ਦੀ ਹਵਾਲਾ ਰਾਸ਼ੀ ਮਾਮਲੇ 'ਚ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰ ਭੱਦਰ ਸਿੰਘ ਤੇ ਉਸ ਦੀ ਪਤਨੀ ਵਲੋਂ ਨਿੱਜੀ ਪੇਸ਼ੀ ਤੋਂ ਰਾਹਤ ਦੇਣ ਦੀ ਮੰਗ ਨੂੰ ਲੈ ਕੇ ਦਾਖ਼ਲ ਕੀਤੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ...

ਪੂਰੀ ਖ਼ਬਰ »

ਆਈ. ਸੀ. ਸੀ. ਨੇ ਮੋਦੀ ਤੇ ਆਸਾਰਾਮ ਨੂੰ ਲੈ ਕੇ ਕੀਤੇ ਟਵੀਟ 'ਤੇ ਮੰਗੀ ਮੁਆਫ਼ੀ

ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)-ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈ. ਸੀ. ਸੀ.) ਨੇ ਅੱੱਜ ਆਪਣੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਬੰਧਿਤ ਪੋਸਟ ਨੂੰ ਲੈ ਕੇ ਮੁਆਫ਼ੀ ਮੰਗੀ। ਆਈ. ਸੀ. ਸੀ. ਨੇ ਇਸ ਸਬੰਧ 'ਚ ਜਾਂਚ ਵੀ ਸ਼ੁਰੂ ਕਰ ...

ਪੂਰੀ ਖ਼ਬਰ »

ਵਿਵਾਦਾਂ 'ਚ ਰਹਿਣ ਵਾਲੇ ਬਾਬੇ

ਆਸਾਰਾਮ ਤੋਂ ਪਹਿਲਾਂ ਵੀ ਦੇਸ਼ ਦੇ ਕਈ ਬਾਬਿਆਂ 'ਤੇ ਗੰਭੀਰ ਦੋਸ਼ ਲੱਗ ਚੁੱਕੇ ਹਨ। ਇਸ ਸੂਚੀ 'ਚ ਰਾਮ ਰਹੀਮ, ਰਾਮਪਾਲ, ਨਿੱਤਿਆਨੰਦ ਸਵਾਮੀ, ਇੱਛਾਧਾਰੀ ਭੀਮਾਨੰਦ, ਚੰਦਰਾਸਵਾਮੀ ਤੇ ਪ੍ਰੇਮਾਨੰਦ ਵਰਗੇ ਬਾਬੇ ਸ਼ਾਮਿਲ ਹਨ। ਰਾਮ ਰਹੀਮ ਡੇਰਾ ਸਰਸਾ ਮੁਖੀ ਰਾਮ ਰਹੀਮ ਨੂੰ 28 ...

ਪੂਰੀ ਖ਼ਬਰ »

ਫ਼ੈਸਲੇ ਤੋਂ ਬਾਅਦ ਆਸ਼ਰਮਾਂ 'ਚ ਸੰਨਾਟਾ-ਸ਼ਰਧਾਲੂਆਂ 'ਚ ਨਾਰਾਜ਼ਗੀ

ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)-ਅਦਾਲਤ ਦੇ ਫ਼ੈਸਲੇ ਤੋਂ ਬਾਅਦ ਆਸਾਰਾਮ ਦੇ ਆਸ਼ਰਮਾਂ 'ਚ ਸੰਨਾਟਾ ਛਾਇਆ ਹੋਇਆ ਹੈ ਅਤੇ ਉਸ ਦੇ ਸ਼ਰਧਾਲੂਆਂ 'ਚ ਨਾਰਾਜ਼ਗੀ ਪਾਈ ਜਾ ਰਹੀ ਹੈ। ਦਿੱਲੀ ਸਥਿਤ ਆਸਾਰਾਮ ਦੇ ਆਸ਼ਰਮ 'ਚ ਇਕ-ਇਕ ਕਰ ਕੇ ਸ਼ਰਧਾਲੂ ਜਾ ਰਹੇ ਹਨ। ਇਕ ਸ਼ਰਧਾਲੂ ਕਾਲਪਨਿਕ ...

ਪੂਰੀ ਖ਼ਬਰ »

ਪਾਕਿ ਅਦਾਕਾਰਾ ਤੇ ਨਾਟਕਕਾਰ ਮਦੀਹਾ ਗੌਹਰ ਨਹੀਂ ਰਹੇ

ਅੰਮ੍ਰਿਤਸਰ, 25 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨੀ ਅਦਾਕਾਰਾ, ਨਾਟਕਕਾਰ, ਸਮਾਜਿਕ ਥਇਏਟਰ ਦੀ ਡਾਇਰੈਕਟਰ ਅਤੇ ਔਰਤਾਂ ਦੇ ਹੱਕਾਂ ਲਈ ਲੜਨ ਵਾਲੀ ਬੀਬੀ ਮਦੀਹਾ ਗੌਹਰ ਦਾ ਅੱਜ ਦਿਹਾਂਤ ਹੋ ਗਿਆ। ਜਿਸ 'ਤੇ ਸਰਹੱਦ ਪਾਰ ਦੇ ਕਲਾ, ਸਾਹਿਤ ਤੇ ਵਿਰਾਸਤ ਨਾਲ ਜੁੜੇ ਲੋਕਾਂ ...

ਪੂਰੀ ਖ਼ਬਰ »

ਇੰਦੂ ਮਲਹੋਤਰਾ ਦੀ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤੀ ਤੈਅ

ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)- ਸੀਨੀਅਰ ਵਕੀਲ ਇੰਦੂ ਮਲਹੋਤਰਾ ਦੀ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤੀ ਨੂੰ ਹਰੀ ਝੰਡੀ ਦੇਣ 'ਤੇ ਸਰਕਾਰ ਵਿਚਾਰ ਕਰ ਰਹੀ ਹੈ ਜਦਕਿ ਉੱਤਰਾਖੰਡ ਹਾਈ ਕੋਰਟ ਦੇ ਚੀਫ ਜਸਟਿਸ ਕੇ.ਐਮ. ਜੋਸੇਫ ਨੂੰ ਸੁਪਰੀਮ ਕੋਰਟ ਲਿਆਉਣ ਬਾਰੇ ...

ਪੂਰੀ ਖ਼ਬਰ »

ਜੇਤਲੀ ਨੇ ਕੈਬਨਿਟ ਬੈਠਕ 'ਚ ਕੀਤੀ ਸ਼ਮੂਲੀਅਤ

ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)- ਕਿਡਨੀ ਦੀ ਬਿਮਾਰੀ ਦੇ ਚੱਲ ਰਹੇ ਇਲਾਜ਼ ਕਾਰਨ ਦਫਤਰ ਤੋਂ ਕਰੀਬ ਤਿੰਨ ਹਫਤੇ ਤੱਕ ਦੂਰ ਰਹਿਣ ਵਾਲੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕੈਬਨਿਟ ਦੀ ਬੈਠਕ 'ਚ ਸ਼ਮੂਲੀਅਤ ਕੀਤੀ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਵਿਖੇ ...

ਪੂਰੀ ਖ਼ਬਰ »

ਭਾਰਤ ਤੇ ਚੀਨ ਇਸ ਸਾਲ ਮੁੜ ਸ਼ੁਰੂ ਕਰਨਗੇ ਦੁਪਾਸੜ ਸੈਨਿਕ ਅਭਿਆਸ

ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)- ਬੀਤੇ ਸਾਲ ਡੋਕਲਾਮ 'ਚ ਪੈਦਾ ਹੋਏ ਅੜਿੱਕੇ ਕਾਰਨ ਚੀਨ ਤੇ ਭਾਰਤ ਵਲੋਂ ਮੁੱਅਤਲ ਕੀਤੇ ਗਏ ਦੁਪਾਸੜ ਸੈਨਿਕ ਅਭਿਆਸ ਨੂੰ ਇਸ ਸਾਲ ਮੁੜ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਦੋਹਾਂ ਦੇਸ਼ਾਂ ਨੇ ਬੀਤੇ ਸਾਲ ਆਪੋ-ਆਪਣੇ ਸੈਨਿਕ ਬਲਾਂ ...

ਪੂਰੀ ਖ਼ਬਰ »

ਚੱਲਦੀ ਗੱਡੀ 'ਚੋਂ ਛਾਲ ਮਾਰ ਕੇ ਆਰ.ਪੀ.ਐਫ. ਜਵਾਨ ਨੇ ਦੂਜੇ ਡੱਬੇ 'ਚ ਬੈਠੀ ਔਰਤ ਦੀ ਬਚਾਈ ਇੱਜ਼ਤ

ਚੇਨਈ, 25 ਅਪ੍ਰੈਲ (ਏਜੰਸੀ)- ਰੇਲਵੇ ਸੁਰੱਖਿਆ ਬਲ (ਆਰ.ਪੀ.ਐਫ.) ਦੇ ਇਕ ਕੰਸਟੇਬਲ ਵਲੋਂ ਬਹਾਦੁਰੀ ਦੀ ਮਿਸਾਲ ਪੇਸ਼ ਕਰਦਿਆਂ ਚੇਨਈ 'ਚ ਚੱਲਦੀ ਟ੍ਰੇਨ 'ਚੋਂ ਛਾਲ ਮਾਰ ਕੇ ਦੂਜੇ ਡੱਬੇ 'ਚ ਬੈਠੀ ਔਰਤ ਦੀ ਇੱਜ਼ਤ ਬਚਾਉਣ ਦੀ ਖ਼ਬਰ ਹੈ। ਸੋਮਵਾਰ ਦੀ ਰਾਤ ਨੂੰ ਚਿੰਤਾਦ੍ਰੀਪੇਟ ਤੇ ...

ਪੂਰੀ ਖ਼ਬਰ »

ਪੱਤਰਕਾਰਤਾ ਦੀ ਸੁਤੰਤਰਤਾ ਦੇ ਮਾਮਲੇ 'ਚ ਭਾਰਤ 138ਵੇਂ ਸਥਾਨ 'ਤੇ

ਲੰਡਨ, 25 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੱਤਰਕਾਰਤਾ ਦੀ ਸੁਤੰਤਰਤਾ ਦੇ ਮਾਮਲੇ 'ਚ ਭਾਰਤ ਪਹਿਲਾਂ ਦੇ ਮੁਕਾਬਲੇ ਦੋ ਸਥਾਨ ਖਿਸਕ ਕੇ 138ਵੇਂ ਨਬੰਰ 'ਤੇ ਪਹੁੰਚ ਗਿਆ। ਰੈਂਕਿੰਗ ਜਾਰੀ ਕਰਨ ਵਾਲੀ ਇਕ ਸੰਸਥਾ ਨੇ ਆਪਣੀ ਸਾਲਾਨਾ ਰਿਪੋਰਟ 'ਚ ਇਸ ਰੈਂਕਿੰਗ ਲਈ ...

ਪੂਰੀ ਖ਼ਬਰ »

ਦੇਸ਼ 'ਚ ਲੋਕ ਰਾਜ ਨਹੀਂ, ਚੀਫ਼ ਜਸਟਿਸ ਦੀ ਤਾਨਾਸ਼ਾਹੀ ਚੱਲ ਰਹੀ ਹੈ-ਨਵਾਜ਼ ਸ਼ਰੀਫ

ਚੰਡੀਗੜ੍ਹ, 25 ਅਪ੍ਰੈਲ (ਐਨ.ਐਸ. ਪਰਵਾਨਾ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਸੱਤਾਧਾਰੀ ਪਾਰਟੀ ਮੁਸਲਿਮ ਲੀਗ (ਐਨ) ਦੇ ਸੀਨੀਅਰ ਆਗੂ ਨਵਾਜ਼ ਸ਼ਰੀਫ਼ ਨੇ ਖੁੱਲੇਆਮ ਇਹ ਦੋਸ਼ ਲਾਇਆ ਹੈ ਕਿ 'ਮੁਲਕ ਵਿਚ ਲੋਕ ਰਾਜ ਨਹੀਂ, ਚੀਫ਼ ਜਸਟਿਸ ਸਾਕਿਬ ਨਿਸਾਰ ਦੀ ਤਾਨਾਸ਼ਾਹੀ ਚੱਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX