2 ਜਵਾਨ ਜ਼ਖ਼ਮੀ • ਭੜਕੇ ਪ੍ਰਦਰਸ਼ਨਾਂ 'ਚ ਕਈ ਜ਼ਖ਼ਮੀ
- ਮਨਜੀਤ ਸਿੰਘ -
ਸ੍ਰੀਨਗਰ, 24 ਅਪ੍ਰੈਲ-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਦੇ ਤਰਾਲ ਇਲਾਕੇ 'ਚ ਮੁਕਾਬਲੇ ਦੌਰਾਨ ਜੈਸ਼-ਏ-ਮੁਹੰਮਦ ਦੇ 4 ਅੱਤਵਾਦੀ ਹਲਾਕ ਹੋ ਗਏ, ਜਦਕਿ ਫੌਜ ਤੇ ਪੁਲਿਸ ਦੇ 2 ਜਵਾਨ ਸ਼ਹੀਦ ਹੋ ਗਏ ਤੇ 2 ਹੋਰ ਜਵਾਨ ਜ਼ਖ਼ਮੀ ਹੋ ਗਏ ਹਨ | ਜੰਮੂ-ਕਸ਼ਮੀਰ ਆਈ.ਜੀ. ਪੁਲਿਸ ਰੇਂਜ ਦੇ ਐਸ.ਪੀ. ਮੁਤਾਬਿਕ ਪੁਲਵਾਮਾ ਜ਼ਿਲ੍ਹੇ ਦੇ ਤਰਾਲ 'ਚ ਲਾਮ ਇਲਾਕੇ ਦੇ ਗੋਏ ਟੈਂਗੂ ਜੰਗਲੀ ਇਲਾਕੇ 'ਚ ਜੈਸ਼-ਏ - ਮੁਹੰਮਦ ਅੱਤਵਾਦੀ ਸੰਗਠਨ ਦੇ ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ 'ਤੇ 42 ਆਰ.ਆਰ. (ਫੌਜ), ਸਪੈਸ਼ਲ ਆਪ੍ਰੇਸ਼ਨ ਗਰੁੱਪ (ਪੁਲਿਸ) ਤੇ ਸੀ.ਆਰ.ਪੀ.ਐਫ. ਨੇ ਮੰਗਲਵਾਰ ਸਵੇਰੇ ਘੇਰੇ ਪਾ ਕੇ ਤਲਾਸ਼ੀ ਮੁਹਿੰਮ ਛੇੜੀ | ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਆਪਣੇ ਵੱਲ ਵਧਦਾ ਦੇਖ ਕੇ ਫਰਾਰ ਹੋਣ ਦੀ ਕੋਸ਼ਿਸ਼ 'ਚ ਗੋਲੀਬਾਰੀ ਸ਼ੁਰੂ ਕਰ ਦਿੱਤੀ | ਸੁਰੱਖਿਆ ਜਵਾਨਾਂ ਨੇ ਤੁਰੰਤ ਪੁਜ਼ੀਸ਼ਨਾਂ ਸੰਭਾਲਦੇ ਹੋਏ ਗੋਲੀਬਾਰੀ ਦਾ ਜਵਾਬ ਦਿੱਤਾ | ਇਸ ਦੌਰਾਨ 2 ਫੌਜੀ ਜਵਾਨਾਂ ਸਮੇਤ ਇਕ ਪੁਲਿਸ ਕਰਮੀ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ | ਤਕਰੀਬਨ 40 ਮਿੰਟ ਬਾਅਦ ਦੋਪਾਸੜ ਗੋਲੀਬਾਰੀ ਦੇ ਰੁਕਣ ਦੇ ਬਾਅਦ ਸੁਰੱਖਿਆ ਜਵਾਨਾਂ ਨੂੰ ਉਸ ਸਥਾਨ ਦੀ ਤਲਾਸ਼ੀ ਦੌਰਾਨ ਸਿਰਫ ਗੋਲੀਆਂ ਦੇ ਚੱਲੇ ਹੋਏ ਰੌਾਦ ਮਿਲੇ ਜਦਕਿ ਅੱਤਵਾਦੀ ਫਰਾਰ ਹੋ ਚੁੱਕੇ ਸਨ | ਸੁਰੱਖਿਆ ਬਲਾਂ ਨੇ ਫਰਾਰ ਹੋਏ ਅੱਤਵਾਦੀਆਂ ਦਾ ਜੰਗਲ 'ਚ ਪਿੱਛਾ ਕਰਦੇ ਹੋਏ ਤਕਰੀਬਨ 3 ਕਿਲੋਮੀਟਰ ਦੀ ਦੂਰੀ 'ਤੇ ਫੌਜ ਦੀ ਕਮਾਂਡੋ ਤੇ ਹੈਲੀਕਪਟਰ ਦੀ ਸਹਾਇਤਾ ਲੈਂਦੇ ਹੋਏ ਮੁੜ ਸਾਢੇ 10 ਵਜੇ ਅੱਤਵਾਦੀਆਂ ਨੂੰ ਘੇਰ ਲਿਆ ਤੇ ਗੋਲੀਬਾਰੀ ਦਾ ਸਿਲਸਿਲਾ ਫਿਰ ਸ਼ੁਰੂ ਹੋ ਗਿਆ | ਕਈ ਘੰਟੇ ਚੱਲੇ ਇਸ ਮੁਕਾਬਲੇ 'ਚ 4 ਅੱਤਵਾਦੀ ਮਾਰੇ ਗਏ | ਇਸ ਸਬੰਧੀ ਸੂਬੇ ਦੇ ਪੁਲਿਸ ਮੁਖੀ ਡੀ. ਜੀ. ਪੀ. ਐਸ. ਪੀ. ਵੈਦ ਨੇ ਇਸ ਦੀ ਤਸਦੀਕ ਕਰਦੇ ਹੋਏ ਦੱਸਿਆ ਕਿ ਪੁਲਿਸ ਨੇ ਚਾਰੇ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ ਤੇ ਇਨ੍ਹਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ | ਇਹ ਸਾਰੇ ਵਿਦੇਸ਼ੀ ਮੂਲ ਦੇ ਅੱਤਵਾਦੀ ਸਨ ਤੇ ਜੈਸ਼-ਏ-ਮੁਹੰਮਦ ਨਾਲ ਸਬੰਧਿਤ ਸਨ | ਆਈ.ਜੀ ਮੁਤਾਬਿਕ ਮੁਕਾਬਲਾ ਸਮਾਪਤ ਹੋ ਗਿਆ ਹੈ ਤੇ ਸੁਰੱਖਿਆ ਬਲਾਂ ਵਲੋਂ ਤਲਾਸ਼ੀ ਮੁਹਿੰਮ ਅਜੇ ਜਾਰੀ ਹੈ | ਇਸੇ ਦੌਰਾਨ ਕਾਂਸਟੇਬਲ ਮੁਹੰਮਦ ਲਤੀਫ ਗੁੱਜਰ ਹਸਪਤਾਲ ਪਹੁੰਚਾਉਣ ਸਮੇਂ 'ਤੇ ਫੌਜੀ ਜਵਾਨ ਅਜੇ ਕੁਮਾਰ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਸ੍ਰੀਨਗਰ ਦੇ 92 ਬੇਸ ਫੌਜੀ ਹਸਪਤਾਲ 'ਚ ਦਮ ਤੋੜ ਗਏ | ਮਾਰੇ ਗਏ ਅੱਤਵਾਦੀਆਂ ਦੇ ਕਬਜ਼ੇ 'ਚੋਂ ਏ.ਕੇ. ਰਾਇਫਲਾਂ ਸਮੇਤ ਭਾਰੀ ਅਸਲ੍ਹਾ ਤੇ ਗੋਲਾ ਬਾਰੂਦ ਵੀ ਜ਼ਬਤ ਕੀਤਾ ਗਿਆ ਹੈ | ਮੁਕਾਬਲੇ ਦੇ ਸ਼ੁਰੂ ਹੁੰਦੇ ਹੀ ਤਰਾਲ ਕਸਬੇ ਦੇ ਆਲੇ-ਦੁਆਲੇ ਪ੍ਰਦਰਸ਼ਨ ਭੜਕ ਉੱਠੇ ਤੇ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ 'ਤੇ ਭਾਰੀ ਪਥਰਾਅ ਕੀਤਾ, ਜਿਸ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ | ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਤੇ ਲਾਠੀਚਾਰਜ ਕਰਦੇ ਹੋਏ ਹਵਾ 'ਚ ਗੋਲੀਆਂ ਚਲਾਈਆਂ, ਜਿਸ ਨਾਲ ਕਈ ਵਿਅਕਤੀ ਜ਼ਖ਼ਮੀ ਹੋ ਗਏ | ਇਲਾਕੇ 'ਚ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਸੀ | ਪੁਲਿਸ ਨੇ ਸ਼ਹੀਦ ਲਤੀਫ ਗੁਜਰੀ ਨੂੰ ਜ਼ਿਲ੍ਹਾ ਪੁਲਿਸ ਲਾਈਨ ਅਵੰਤੀਪੋਰਾ ਵਿਖੇ ਸ਼ਰਧਾਂਜਲੀ ਭੇਟ ਕੀਤੀ ਤੇ ਆਈ.ਜੀ.ਪੀ. ਕਸ਼ਮੀਰ ਸ਼ਾਮ ਪ੍ਰਕਾਸ਼ ਪਾਨੀ ਤੇ ਹੋਰ ਅਧਿਕਾਰੀਆਂ ਨੇ ਫੁੱਲ ਮਾਲਾ ਭੇਟ ਕਰਕੇ ਸ਼ਰਧਾਂਜਲੀ ਦਿੱਤੀ |
ਲੱਖਾਂ ਭਾਰਤੀ ਹੋਣਗੇ ਪ੍ਰਭਾਵਿਤ
ਵਾਸ਼ਿੰਗਟਨ, 24 ਅਪ੍ਰੈਲ (ਏਜੰਸੀ)- ਅਮਰੀਕਾ 'ਚ ਟਰੰਪ ਪ੍ਰਸ਼ਾਸਨ ਐਚ-1ਬੀ ਵੀਜ਼ਾ ਧਾਰਕ ਪਤੀ-ਪਤਨੀ ਲਈ ਵਰਕ ਪਰਮਿਟ ਖ਼ਤਮ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਨਾਲ ਅਮਰੀਕਾ 'ਚ ਰਹਿ ਰਹੇ ਲੱਖਾਂ ਭਾਰਤੀਆਂ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ | ਟਰੰਪ ਪ੍ਰਸ਼ਾਸਨ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਉਸ ਸਮੇਂ ਦੀ ਵਿਵਸਥਾ ਨੂੰ ਖ਼ਤਮ ਕਰਨ ਜਾ ਰਿਹਾ ਹੈ | ਜਿਸ ਤਹਿਤ ਐਚ-1ਬੀ ਵੀਜ਼ਾ ਧਾਰਕ ਪਤੀ-ਪਤਨੀ ਨੂੰ ਵਰਕ ਪਰਮਿਟ ਜਾਰੀ ਹੋ ਜਾਂਦਾ ਸੀ | ਯਾਨੀ ਕਿ ਹੁਣ ਜੇਕਰ ਪਤੀ ਕੋਲ ਐਚ-1ਬੀ ਵੀਜ਼ਾ ਹੈ ਤਾਂ ਪਤਨੀ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ | ਇਸੇ ਤਰ੍ਹਾਂ ਪਤਨੀ ਕੋਲ ਵੀਜ਼ਾ ਹੋਣ 'ਤੇ ਪਤੀ ਨੂੰ ਵਰਕ ਪਰਮਿਟ ਨਹੀਂ ਮਿਲੇਗਾ | ਫੈਡਰਲ ਏਜੰਸੀ ਦੇ ਇਕ ਅਧਿਕਾਰੀ ਨੇ ਉਕਤ ਜਾਣਕਾਰੀ ਦਿੱਤੀ | ਇਹ ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਲੱਖਾਂ ਭਾਰਤੀਆਂ 'ਤੇ ਅਸਰ ਪਵੇਗਾ | ਬਰਾਕ ਓਬਾਮਾ ਦੇ ਕਾਰਜਕਾਲ 'ਚ ਜੀਵਨ ਸਾਥੀ ਨੂੰ ਵਰਕ ਪਰਮਿਟ ਦੇਣ ਦੇ ਇਸ ਫ਼ੈਸਲੇ ਨੂੰ ਖ਼ਤਮ ਕਰਨ ਨਾਲ 70000 ਤੋਂ ਵੱਧ ਐਚ-4 ਵੀਜ਼ਾ ਧਾਰਕ ਪ੍ਰਭਾਵਿਤ ਹੋਣਗੇ, ਜਿਨ੍ਹਾਂ ਕੋਲ ਵਰਕ ਪਰਮਿਟ ਹੈ | ਐਚ-4 ਵੀਜ਼ਾ ਐਚ-1ਬੀ ਵੀਜ਼ਾ ਵੀਜ਼ਾ ਧਾਰਕ ਦੇ ਜੀਵਨ ਸਾਥੀ ਨੂੰ ਜਾਰੀ ਕੀਤਾ ਜਾਂਦਾ ਹੈ | ਇਨ੍ਹਾਂ 'ਚ ਵੱਡੀ ਗਿਣਤੀ 'ਚ ਪੇਸ਼ੇਵਰ ਭਾਰਤੀ ਸ਼ਾਮਿਲ ਹਨ | ਉਨ੍ਹਾਂ ਨੂੰ ਇਹ ਵਰਕ ਜਾਂ ਵਰਕ ਪਰਮਿਟ ਓਬਾਮਾ ਪ੍ਰਸ਼ਾਸਨ ਦੇ ਕਾਰਜਕਾਲ 'ਚ ਜਾਰੀ ਵਿਸ਼ੇਸ਼ ਆਦੇਸ਼ ਜ਼ਰੀਏ ਮਿਲਿਆ ਸੀ | ਇਸ ਵਿਵਸਥਾ ਦਾ ਸਭ ਤੋਂ ਜ਼ਿਆਦਾ ਫਾਇਦਾ ਭਾਰਤੀ-ਅਮਰੀਕੀਆਂ ਨੂੰ ਮਿਲਿਆ ਸੀ | 1 ਲੱਖ ਤੋਂ ਵੱਧ ਐਚ-4 ਵੀਜ਼ਾ ਧਾਰਕਾਂ ਨੂੰ ਇਸ ਨਿਯਮ ਤਹਿਤ ਲਾਭ ਮਿਲ ਚੁੱਕਾ ਹੈ | ਓਬਾਮਾ ਪ੍ਰਸ਼ਾਸਨ ਦੇ 2015 ਦੇ ਨਿਯਮ ਅਨੁਸਾਰ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਵਰਕ ਪਰਮਿਟ ਦੀ ਇਜਾਜ਼ਤ ਸੀ, ਪਹਿਲਾਂ ਉਹ ਕਿਸੇ ਤਰ੍ਹਾਂ ਦੀ ਨੌਕਰੀ ਨਹੀਂ ਕਰਦੇ ਸਨ |
ਸ੍ਰੀਨਗਰ, 24 ਅਪ੍ਰੈਲ (ਏਜੰਸੀ)- ਭਾਰਤੀ ਫੌਜ ਨੇ ਮੰਗਲਵਾਰ ਨੂੰ ਪੁਣਛ ਸੈਕਟਰ 'ਚ ਇਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ | ਪਾਕਿ ਫੌਜ ਵਲੋਂ ਆਏ ਦਿਨ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਭਾਰਤੀ ਫੌਜ ਨੇ 4 ਪਾਕਿ ਸੈਨਿਕਾਂ ਨੂੰ ਢੇਰ ਕਰ ਦਿੱਤਾ ਹੈ ਜਦਕਿ ਉਸ ਦੇ 4 ਬੰਕਰਾਂ ਨੂੰ ਤਬਾਹ ਕੀਤਾ ਹੈ | ਇਸ ਦੌਰਾਨ ਦੋਵਾਂ ਪਾਸਿਆਂ ਤੋਂ ਭਾਰੀ ਗੋਲਾਬਾਰੀ ਵੀ ਹੋਈ | ਮਾਰੇ ਗਏ ਪਾਕਿ ਸੈਨਿਕ ਨਾਰਦਰਨ ਲਾਈਟ ਇਨਫੈਂਟਰੀ ਰੈਜੀਮੈਂਟ ਨਾਲ ਸਬੰਧਿਤ ਹਨ | ਦੱਸਿਆ ਜਾ ਰਿਹਾ ਹੈ ਕਿ ਪੁਣਛ ਦੇ ਮੇਂਢਰ ਸੈਕਟਰ 'ਚ ਭਾਰਤੀ ਫੌਜ ਨੇ ਇਹ ਕਾਰਵਾਈ ਕੀਤੀ ਹੈ | ਰਿਪੋਰਟਾਂ ਮੁਤਾਬਿਕ ਸੋਮਵਾਰ (23 ਅਪ੍ਰੈਲ) ਸ਼ਾਮ ਨੂੰ ਪਾਕਿ ਨੇ ਜੰਮੂ-ਕਸ਼ਮੀਰ ਦੇ ਕ੍ਰਿਸ਼ਨਾ ਘਾਟੀ ਸੈਕਟਰ 'ਚ ਭਾਰਤੀ ਚੌਕੀਆਂ 'ਤੇ ਗੋਲਾਬਾਰੀ ਕੀਤੀ ਸੀ | ਪਾਕਿਸਤਾਨ ਵਲੋਂ ਕੀਤੀ ਗੋਲਾਬਾਰੀ ਦਾ ਜਵਾਬ ਦਿੰਦੇ ਹੋਏ ਭਾਰਤ ਵਲੋਂ ਉਕਤ ਕਾਰਵਾਈ ਕੀਤੀ ਗਈ ਹੈ | ਜਾਣਕਾਰੀ ਮੁਤਾਬਿਕ ਜਿਸ ਇਲਾਕੇ 'ਚ ਪਾਕਿ ਸੈਨਿਕਾਂ ਨੂੰ ਢੇਰ ਕੀਤਾ ਗਿਆ ਉਹ ਪਾਕਿ ਦਾ ਭੱਟਲ ਇਲਾਕਾ ਹੈ | ਇਸ ਕਾਰਵਾਈ 'ਚ ਪਾਕਿ ਦਾ ਭਾਰੀ ਨੁਕਸਾਨ ਹੋਇਆ ਹੈ | ਭਾਰਤ ਵਲੋਂ ਕੀਤੀ ਜਵਾਬੀ ਕਾਰਵਾਈ 'ਚ ਮਕਬੂਜ਼ਾ ਕਸ਼ਮੀਰ ਦੇ ਕਈ ਆਮ ਨਾਗਰਿਕ ਵੀ ਜ਼ਖ਼ਮੀ ਹੋ ਗਏ ਹਨ | ਇਸ ਤੋਂ ਪਹਿਲਾਂ ਬੀ.ਐਸ.ਐਫ. ਨੇ ਇਸੇ ਸਾਲ ਜਨਵਰੀ ਮਹੀਨੇ 'ਚ ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ 'ਚ ਪਾਕਿ ਗੋਲਾਬਾਰੀ 'ਚ ਸ਼ਹੀਦ ਹੋਏ ਜਵਾਨ ਦੀ ਸ਼ਹਾਦਤ ਦਾ ਬਦਲਾ 24 ਘੰਟਿਆਂ ਦੇ ਅੰਦਰ ਹੀ ਲੈ ਲਿਆ ਸੀ | ਬੀ.ਐਸ.ਐਫ. ਨੇ ਉਸ ਕਾਰਵਾਈ 'ਚ ਪਾਕਿ ਦੀਆਂ ਦੋ ਚੌਕੀਆਂ ਨੂੰ ਵੀ ਤਬਾਹ ਕਰ ਦਿੱਤਾ ਸੀ | ਸੂਤਰਾਂ ਮੁਤਾਬਿਕ ਇਸ ਕਾਰਵਾਈ 'ਚ ਘੱਟ ਤੋਂ ਘੱਟ 8-10 ਪਾਕਿ ਰੇਂਜਰ ਮਾਰੇ ਗਏ ਸਨ | ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਪਾਕਿ ਵਲੋਂ ਲਗਾਤਾਰ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਦਾ ਭਾਰਤੀ ਫੌਜ ਮੰੂਹ ਤੋੜ ਜਵਾਬ ਦੇ ਰਹੀ ਹੈ |
ਨਵੀਂ ਦਿੱਲੀ, 24 ਅਪ੍ਰੈਲ (ਉਪਮਾ ਡਾਗਾ ਪਾਰਥ)-ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖ਼ਲ ਹਲਫ਼ਨਾਮੇ 'ਚ ਸਜ਼ਾ ਲਈ ਫ਼ਾਂਸੀ ਨੂੰ ਸਭ ਤੋਂ ਸੁਰੱਖਿਅਤ ਅਤੇ ਜਲਦੀ ਵਾਲਾ ਤਰੀਕਾ ਦੱਸਿਆ, ਜਦਕਿ ਟੀਕੇ ਰਾਹੀਂ ਦਿੱਤੀ ਜਾਣ ਵਾਲੀ ਮੌਤ ਨੂੰ ਗ਼ੈਰ-ਮਨੁੱਖੀ ਅਤੇ ਦਰਦਨਾਕ ਕਰਾਰ ਦਿੱਤਾ | ਹਲਫ਼ਨਾਮੇ 'ਚ ਕੇਂਦਰ ਨੇ ਇਹ ਵੀ ਕਿਹਾ ਕਿ ਫ਼ਾਂਸੀ ਦੀ ਸਜ਼ਾ ਸਿਰਫ਼ ਬੇਹੱਦ ਦੁਰਲੱਭ ਕੇਸ 'ਚ ਦਿੱਤੀ ਜਾਂਦੀ ਹੈ ਅਤੇ ਇਸ ਲਿਹਾਜ਼ ਨਾਲ ਫ਼ਾਂਸੀ ਦੀ ਸਜ਼ਾ ਹੀ ਬਿਹਤਰ ਹੈ | ਸੁਪਰੀਮ ਕੋਰਟ ਇਕ ਅਜਿਹੀ ਪਟੀਸ਼ਨ 'ਤੇ ਵਿਚਾਰ ਕਰ ਰਹੀ ਹੈ, ਜਿਸ 'ਚ ਫਾਂਸੀ ਨੂੰ ਗ਼ੈਰ-ਮਨੁੱਖੀ ਅਤੇ ਦਰਦਨਾਕ ਕਰਾਰ ਦਿੰਦਿਆਂ ਇਸ 'ਤੇ ਰੋਕ ਲਾਉਣ ਦੀ ਮੰਗ ਕੀਤੀ ਸੀ | ਪਟੀਸ਼ਨ 'ਚ ਮੌਤ ਦੀ ਸਜ਼ਾ ਦੀ ਥਾਂ 'ਤੇ ਕੋਈ ਹੋਰ ਬਦਲ ਅਪਣਾਏ ਜਾਣ ਦੀ ਮੰਗ ਕੀਤੀ ਗਈ ਹੈ |
ਜੋਧਪੁਰ / ਨਵੀਂ ਦਿੱਲੀ, 24 ਅਪ੍ਰੈਲ (ਏਜੰਸੀ)-ਜੋਧਪੁਰ ਦੀ ਅਦਾਲਤ ਵਲੋਂ 25 ਅਪ੍ਰੈਲ (ਬੁੱਧਵਾਰ) ਨੂੰ ਨਾਬਾਲਗ ਲੜਕੀ ਨਾਲ ਜਬਰ ਜਨਾਹ ਮਾਮਲੇ 'ਚ ਆਸਾ ਰਾਮ ਸਬੰਧੀ ਫ਼ੈਸਲਾ ਸੁਣਾਇਆ ਜਾਵੇਗਾ | ਇਸ ਫ਼ੈਸਲੇ ਦੇ ਆਉਣ ਤੋਂ ਪਹਿਲਾਂ ਹੀ ਦਿੱਲੀ ਤੋਂ ਲੈ ਕੇ ਜੋਧਪੁਰ ਤੱਕ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ | ਪੁਲਿਸ ਨੂੰ ਸ਼ੱਕ ਹੈ ਕਿ ਰਾਮ ਰਹੀਮ ਦੇ ਮਾਮਲੇ 'ਚ ਆਏ ਫ਼ੈਸਲੇ ਬਾਅਦ ਜਿਸ ਤਰ੍ਹਾਂ ਉਸ ਦੇ ਸਮਰਥਕਾਂ ਨੇ ਦਿੱਲੀ ਸਮੇਤ ਕਈ ਥਾਵਾਂ 'ਤੇ ਹਿੰਸਾ ਫ਼ੈਲਾਈ ਸੀ, ਅਜਿਹੀ ਕੋਸ਼ਿਸ਼ ਇਸ ਵਾਰ ਵੀ ਹੋ ਸਕਦੀ ਹੈ | ਇਸ ਲਈ ਰਾਜਸਥਾਨ, ਗੁਜਰਾਤ ਤੇ ਹਰਿਆਣਾ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ, ਜਿੱਥੇ ਆਸਾਰਾਮ ਦੇ ਵੱਡੀ ਗਿਣਤੀ 'ਚ ਪ੍ਰਸੰਸ਼ਕ ਹਨ | ਗ੍ਰਹਿ ਮੰਤਰਾਲੇ ਨੇ ਇਨ੍ਹਾਂ ਤਿੰਨਾਂ ਸੂਬਿਆਂ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਤੇ ਇਹ ਯਕੀਨੀ ਬਣਾਉਣ ਨੂੰ ਕਿਹਾ ਹੈ ਕਿ ਫ਼ੈਸਲੇ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾ ਵਾਪਰੇ | ਯੂ. ਪੀ. 'ਚ ਪੀੜਤਾ ਦੇ ਘਰ ਦੇ ਆਲੇ ਦੁਆਲੇ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ |
ਬਰੀ ਹੋਣ 'ਤੇ ਵੀ ਨਹੀਂ ਹੋਵੇਗਾ ਰਿਹਾਅ
ਜੇਕਰ ਆਸਾ ਰਾਮ ਇਸ ਮਾਮਲੇ 'ਚ ਬਰੀ ਵੀ ਹੋ ਜਾਂਦਾ ਹੈ ਤਾਂ ਵੀ ਉਹ ਜੇਲ੍ਹ ਤੋਂ ਰਿਹਾਅ ਨਹੀਂ ਹੋ ਸਕੇਗਾ, ਕਿਉਂਕਿ ਉਸ ਦੇ ਖਿਲਾਫ਼ ਗੁਜਰਾਤ 'ਚ ਵੀ ਜਬਰ ਜਨਾਹ ਦਾ ਮਾਮਲਾ ਚੱਲ ਰਿਹਾ ਹੈ | ਜੋਧਪੁਰ ਦੇ ਪੁਲਿਸ ਕਮਿਸ਼ਨਰ ਅਸ਼ੋਕ ਰਾਠੌਰ ਨੇ ਦੱਸਿਆ ਕਿ ਫ਼ੈਸਲੇ ਵਾਲੇ ਦਿਨ ਜ਼ਿਲ੍ਹੇ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ | ਜੇਕਰ ਲੋੜ ਪਈ ਤਾਂ ਰਾਜਸਥਾਨ ਪੁਲਿਸ ਗੁਆਂਢੀ ਸੂਬਿਆਂ ਤੋਂ ਵੀ ਮਦਦ ਮੰਗ ਸਕਦੀ ਹੈ |
2013 'ਚ ਹੋਈ ਸੀ ਗਿ੍ਫ਼ਤਾਰੀ
ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਇਕ ਨਾਬਾਲਗ ਲੜਕੀ ਵਲੋਂ ਆਸਾ ਰਾਮ 'ਤੇ ਜਬਰ ਜਨਾਹ ਦੇ ਦੋਸ਼ ਲਗਾਏ ਗਏ ਸਨ | ਪੁਲਿਸ ਨੇ 31 ਅਗਸਤ, 2013 ਨੂੰ ਆਸਾਰਾਮ ਨੂੰ ਗਿ੍ਫ਼ਤਾਰ ਕੀਤਾ ਸੀ ਤੇ ਉਦੋਂ ਤੋਂ ਉਹ ਜੋਧਪੁਰ ਜੇਲ੍ਹ 'ਚ ਬੰਦ ਹੈ |
ਕਠੂਆ, 24 ਅਪ੍ਰੈਲ (ਏਜੰਸੀ)-ਅੱਠ ਸਾਲਾ ਬੱਚੀ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ ਕਰਨ ਦੇ ਮਾਮਲੇ 'ਚ ਕਠੂਆ ਦੀ ਅਦਾਲਤ ਨੇ ਦੋਸ਼ੀ ਨਾਬਾਲਗ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ | ਇਕ ਸਥਾਨਕ ਵਕੀਲ ਨੇ ਕਿਹਾ ਕਿ ਕਠੂਆ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਏ. ਐਸ. ਲੰਗੇਹ ਨੇ ਨਾਬਾਲਗ ਦੋਸ਼ੀ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ |
ਸ੍ਰੀਨਗਰ , 24 ਅਪ੍ਰੈਲ (ਮਨਜੀਤ ਸਿੰਘ)- ਜੰਮੂ ਕਸ਼ਮੀਰ ਸਰਕਾਰ ਨੇ 12 ਸਾਲ ਤੋਂ ਘੱਟ ਉਮਰ ਦੀਆਂ ਬਚੀਆਂ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਤੇ ਉਸ ਤੋਂ ਵੱਧ ਉਮਰ ਦੀਆਂ ਬੱਚੀਆਂ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀਆਂ ਨੂੰ ਪੂਰੀ ਜ਼ਿੰਦਗੀ ਉਮਰ ਕੈਦ ਦੀ ਸਜ਼ਾ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਸ ਸਬੰਧੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਅਗਵਾਈ 'ਚ ਹੋਈ ਕੈਬਨਿਟ ਦੀ ਮੀਟਿੰਗ ਦੌਰਾਨ ਕਿ੍ਮੀਨਲ ਲਾਅ ਆਰਡੀਨੈਂਸ-2018 ਤੇ ਜੰਮੂ-ਕਸ਼ਮੀਰ ਜਿਨਸੀ ਸ਼ੋਸ਼ਣ ਆਰਡੀਨੈਂਸ-2018 ਨੂੰ ਮਨਜ਼ੂਰੀ ਦਿੱਤੀ | ਕੈਬਿਨਟ ਮੀਟਿੰਗ ਦੇ ਤੁਰੰਤ ਬਾਅਦ ਜੰਮੂ-ਕਸ਼ਮੀਰ ਦੇ ਕਾਨੂੰਨ ਤੇ ਨਿਆਂ ਮੰਤਰੀ ਅਬਦੁਲ ਹੱਕ ਤੇ ਵਿੱਤ ਮੰਤਰੀ ਅਲਤਾਫ ਬੁਖਾਰੀ ਨੇ ਸਾਂਝੀ ਪ੍ਰੈਸ ਕਾਂਨਫਰੰਸ ਦੌਰਾਨ ਦੱਸਿਆ ਕਿ ਜੰਮੂ-ਕਸ਼ਮੀਰ 'ਚ ਇਨ੍ਹਾਂ ਦੋਵਾਂ ਨਵੇਂ ਆਰਡੀਨੈਂਸਾਂ ਦੇ ਲਾਗੂ ਹੋਣ ਦਾ ਉਦੇਸ਼ ਬੱਚੀਆਂ ਵਿਰੁੱਧ ਜਿਨਸੀ ਸ਼ੋਸ਼ਣ ਵਿਸ਼ੇਸ਼ ਕਰ ਔਰਤਾਂ ਨਾਲ ਹੋ ਰਹੇ ਅਪਰਾਧ ਨੂੰ ਰੋਕਣਾ ਹੈ | ਬੁਖਾਰੀ ਨੇ ਕਿਹਾ ਕਿ ਮਹਿਬੂਬਾ ਮੁਫਤੀ ਵਲੋਂ ਕੀਤੇ ਵਚਨ ਨੂੰ ਅੱਜ ਪੂਰਾ ਕਰ ਦਿੱਤਾ ਗਿਆ | ਜੰਮੂ-ਕਸ਼ਮੀਰ ਸਰਕਾਰ ਨੇ ਇਹ ਕਦਮ ਉਸ ਵੇਲੇ ਉਠਾਇਆ ਹੈ ਜਦੋਂ ਇਹ ਕਠੂਆ ਵਿਖੇ ਇਕ ਬੱਚੀ ਨਾਲ ਜਬਰ ਜਨਾਹ ਤੇ ਉਸ ਦੀ ਹੱਤਿਆ ਕਾਰਨ ਪੂਰਾ ਦੇਸ਼ ਵਿਰੋਧ ਪ੍ਰਦਰਸ਼ਨਾਂ ਦੀ ਅੱਗ 'ਚ ਸੜ ਰਿਹਾ ਹੈ |
ਮਾਂਡਲਾ (ਮੱਧ ਪ੍ਰਦੇਸ਼), 24 ਅਪ੍ਰੈਲ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਇਕ ਰੈਲੀ ਦੌਰਾਨ ਕਿਹਾ ਕਿ ਜਬਰ ਜਨਾਹ ਿਖ਼ਲਾਫ਼ ਆਰਡੀਨੈਂਸ ਇਸ ਿਖ਼ਲਾਫ਼ ਕਾਰਵਾਈ ਲਈ ਉਨ੍ਹਾਂ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ, ਪਰ ਉਨ੍ਹਾਂ ਨਾਲ ਹੀ ਜ਼ੋਰ ਦੇ ...
ਨਵੀਂ ਦਿੱਲੀ, 24 ਅਪ੍ਰੈਲ (ਜਗਤਾਰ ਸਿੰਘ)-ਸੀਲਿੰਗ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਦਿੱਲੀ 'ਚ 1797 ਅਣ-ਅਧਿਕਾਰਤ ਕਾਲੋਨੀਆਂ ਵਿਚ ਉਸਾਰੀ ਕਾਰਜਾਂ 'ਤੇ ਰੋਕ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ ਅਤੇ ਨਾਲ ਹੀ ਸਪੈਸ਼ਲ ਟਾਸਕ ਫੋਰਸ ਨੂੰ ਵੀ ਆਦੇਸ਼ ਦਿੱਤਾ ...
ਨਵੀਂ ਦਿੱਲੀ, 24 ਅਪ੍ਰੈਲ (ਏਜੰਸੀ)- ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦੇ ਕਾਸਟਿੰਗ ਕਾਊਚ ਫਿਲਮ ਇੰਡਸਟਰੀ ਦਾ ਅਭਿੰਨ ਹਿੱਸਾ ਵਾਲੇ ਬਿਆਨ 'ਤੇ ਬਵਾਲ ਮੱਚ ਗਿਆ ਹੈ | ਹੁਣ ਇਸ ਮੁੱਦੇ 'ਤੇ ਵੱਖ-ਵੱਖ ਟਿੱਪਣੀਆਂ ਆ ਰਹੀਆਂ ਹਨ | ਕਾਂਗਰਸੀ ਨੇਤਾ ਰੇਣੂਕਾ ਚੌਧਰੀ ਨੇ ਇਸ 'ਤੇ ...
ਵਾਸ਼ਿੰਗਟਨ, 24 ਅਪ੍ਰੈਲ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਸਿਫ਼ਤ ਕਰਦਿਆ ਉਨ੍ਹਾਂ ਨੂੰ ਬੇਹੱਦ ਸਨਮਾਨਿਤ ਵਿਅਕਤੀ ਦੱਸਿਆ ਅਤੇ ਉਮੀਦ ਪ੍ਰਗਟਾਈ ਕਿ ਬਹੁਤ ਜਲਦ ਮਿਲਣਗੇ | ਅਮਰੀਕਾ ਜ਼ੁਲਮ ਅਤੇ ਧੋਖੇ ਲਈ ...
ਨਵੀਂ ਦਿੱਲੀ, 24 ਅਪ੍ਰੈਲ (ਜਗਤਾਰ ਸਿੰਘ)- ਦਿੱਲੀ ਘੱਟ ਗਿਣਤੀ ਕਮਿਸ਼ਨ ਨੇ ਵਿਵਾਦਤ ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਸਬੰਧੀ ਇਕ ਸ਼ਿਕਾਇਤ ਦੇ ਆਧਾਰ 'ਤੇ ਉਕਤ ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਗਿਆ ਸੀ | ਹਰਿੰਦਰ ਸਿੰਘ ਸਿੱਕਾ ...
ਨਵੀਂ ਦਿੱਲੀ, 24 ਅਪ੍ਰੈਲ (ਏਜੰਸੀ)-ਕਠੂਆ 'ਚ ਜਬਰ ਜਨਾਹ ਉਪਰੰਤ ਮਾਰੀ ਗਈ 8 ਸਾਲ ਦੀ ਲੜਕੀ ਸਮੇਤ ਹੋਰਨਾਂ ਜਬਰ ਜਨਾਹ ਤੋਂ ਪੀੜਤ ਲੜਕੀਆਂ ਦੀ ਪਛਾਣ ਬਾਰੇ ਖੁਲਾਸਾ ਕਰਨ ਸਬੰਧੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਮਰੇ ਹੋਏ ਲੋਕਾਂ ਦੀ ਵੀ ...
ਬੀਜਿੰਗ, 24 ਅਪ੍ਰੈਲ (ਏਜੰਸੀ)-ਚੀਨ ਦੇ ਵੁਹਾਨ ਸ਼ਹਿਰ 'ਚ 27-28 ਅਪ੍ਰੈਲ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਹੋਣ ਵਾਲੀ ਬੈਠਕ ਦੌਰਾਨ ਨਾ ਕਿਸੇ ਸਮਝੌਤੇ 'ਤੇ ਦਸਤਖ਼ਤ ਹੋਣਗੇ ਅਤੇ ਨਾ ਹੀ ਕੋਈ ਸਾਂਝਾ ਬਿਆਨ ਜਾਰੀ ...
• ਸੁਨਾਰੀਆ ਜੇਲ੍ਹ 'ਚ ਡੇਰਾ ਮੁਖੀ ਨਾਲ ਵਕੀਲਾਂ ਨੇ ਕੀਤੀ ਮੁਲਾਕਾਤ • ਬੇਟਾ, ਮਾਂ, ਬੇਟੀ ਤੇ ਜਵਾਈ ਵੀ ਮਿਲੇ • ਹਾਈਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਣ ਦੀ ਤਿਆਰੀ
ਰਾਮ ਸਿੰਘ ਬਰਾੜ
ਚੰਡੀਗੜ੍ਹ, 24 ਅਪ੍ਰੈਲ - ਹਾਈਕੋਰਟ ਵਲੋਂ ਖੱਟਾ ਸਿੰਘ ਨੂੰ ...
• ਸੁਸ਼ਮਾ ਤੇ ਸੀਤਾਰਮਨ ਨੇ ਸ਼ੰਘਾਈ ਸਹਿਯੋਗ ਸੰਗਠਨ 'ਚ ਪਾਕਿ 'ਤੇ ਸਾਧਿਆ ਨਿਸ਼ਾਨਾ • ਅੱਤਵਾਦ ਨੂੰ ਦੱਸਿਆ ਮੌਲਿਕ ਅਧਿਕਾਰਾਂ ਦਾ ਦੁਸ਼ਮਣ
ਬੀਜਿੰਗ, 24 ਅਪ੍ਰੈਲ (ਏਜੰਸੀ)-ਪਾਕਿਸਤਾਨ 'ਤੇ ਅਸਿੱਧੇ ਤੌਰ 'ਤੇ ਹਮਲਾ ਕਰਦਿਆਂ ਭਾਰਤ ਨੇ ਕਿਹਾ ਕਿ ਅੱਤਵਾਦੀ ਸੰਗਠਨਾਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX