ਤਾਜਾ ਖ਼ਬਰਾਂ


ਮਾਮੂਨ ਪਠਾਨਕੋਟ ਵਿਖੇ ਸ਼ੱਕੀ ਹਾਲਤਾਂ 'ਚ ਘੁੰਮਦੇ ਦੋ ਨੌਜਵਾਨ ਕਾਬੂ
. . .  1 day ago
ਪਠਾਨਕੋਟ,22ਮਈ (ਆਰ .ਸਿੰਘ )-ਮਾਮੂਨ ਚੌਂਕ ਪਠਾਨਕੋਟ ਵਿਖੇ ਪੈਂਦੇ ਬਾਜਾਰ ਵਿਚ ਸ਼ੱਕੀ ਹਾਲਤਾਂ ਵਿਚ ਘੁੰਮਦੇ ਦੋ ਨੌਜਵਾਨ ਦੇਖ ਕੇ ਹਲਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਿਸ ਸਬੰਧੀ ਸਥਾਨਕ ਦੁਕਾਨਦਾਰਾਂ ਨੇ ਇਸ ਸਬੰਧੀ ...
ਆਈ ਪੀ ਐੱਲ 2018 : ਚੇਨਈ ਨੇ ਹੈਦਰਾਬਾਦ ਨੂੰ 2 ਵਿਕਟਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2018 : 10 ਓਵਰਾਂ ਤੋਂ ਬਾਅਦ ਚੇਨਈ 50/4
. . .  1 day ago
ਆਈ ਪੀ ਐੱਲ 2018 : ਚੇਨਈ ਨੂੰ ਚੌਥਾ ਝਟਕਾ , ਕਪਤਾਨ ਧੋਨੀ ਆਊਟ
. . .  1 day ago
ਆਈ ਪੀ ਐੱਲ 2018 : ਚੇਨਈ ਨੂੰ ਤੀਜਾ ਝਟਕਾ
. . .  1 day ago
ਆਈ ਪੀ ਐੱਲ 2018 : ਚੇਨਈ ਨੂੰ ਪਹਿਲਾ ਝਟਕਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 140 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐਲ 2018: 15 ਓਵਰਾਂ ਬਾਅਦ ਸਨਰਾਈਜਰਜ਼ ਹੈਦਰਾਬਾਦ 88/6
. . .  1 day ago
ਆਈ.ਪੀ.ਐਲ 2018 -ਸਨਰਾਈਜਰਜ਼ ਹੈਦਰਾਬਾਦ ਨੂੰ ਛੇਵਾਂ ਝਟਕਾ
. . .  1 day ago
ਆਈ.ਪੀ.ਐਲ 2018 -ਸਨਰਾਈਜ਼ਰਜ ਹੈਦਰਾਬਾਦ ਨੂੰ ਪੰਜਵਾਂ ਝਟਕਾ
. . .  1 day ago
ਆਈ.ਪੀ.ਐਲ 2018 -ਸਨਰਾਈਜ਼ਰਜ ਹੈਦਰਾਬਾਦ ਨੂੰ ਲਗਾਤਾਰ 2 ਝਟਕੇ
. . .  1 day ago
ਜੰਮੂ-ਕਸ਼ਮੀਰ ਦੇ ਸੁੰਦਰਬਨੀ ਜੰਗਲ 'ਚ ਲੱਗੀ ਅੱਗ
. . .  1 day ago
ਸ੍ਰੀਨਗਰ, 22 ਮਈ-ਜੰਮੂ-ਕਸ਼ਮੀਰ ਦੇ ਸੁੰਦਰਬਨੀ ਜੰਗਲ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਜੰਗਲਾਤ ਰੇਂਜ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਅੱਗ ਜੰਗਲ ਦੇ ਅਲੱਗ-ਅਲੱਗ ਸਥਾਨਾਂ 'ਤੇ...
ਆਈ.ਪੀ.ਐਲ 2018 -ਸਨਰਾਈਜਰਜ਼ ਹੈਦਰਾਬਾਦ ਨੂੰ ਲੱਗਾ ਪਹਿਲਾ ਝਟਕਾ
. . .  1 day ago
ਆਈ.ਪੀ.ਐਲ-2018 : ਚੇਨਈ ਵੱਲੋਂ ਟਾਸ ਜਿੱਤ ਕੇ ਹੈਦਰਾਬਾਦ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ            
. . .  1 day ago
ਨਿਪਾਹ ਵਾਈਰਸ ਨਾਲ ਪ੍ਰਭਾਵਿਤ ਲੋਕਾਂ ਨੂੰ ਮਿਲੀ ਸਿਹਤ ਮੰਤਰੀ
. . .  1 day ago
ਨਵੀਂ ਦਿੱਲੀ, 22 ਮਈ- ਕੋਝੀਕੋਡ ਤੇ ਮਲਪਪੁਰਮ ਕੇਰਲ ਦੇ ਅਜਿਹੇ ਸ਼ਹਿਰ ਹਨ ਜਿਸ 'ਚ ਨਿਪਾਹ ਵਾਈਰਸ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਹ ਵਾਇਰਸ ਹੁਣ ਤੱਕ 10 ਲੋਕਾਂ...
ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਜਾਰੀ ਕੀਤਾ ਨੋਟਿਸ
. . .  1 day ago
ਤੇਲ ਦੀਆਂ ਵੱਧ ਰਹੀਆਂ ਕੀਮਤਾਂ ਪ੍ਰਤੀ ਗੰਭੀਰ ਹੈ ਸਰਕਾਰ-ਅਮਿਤ ਸ਼ਾਹ
. . .  1 day ago
ਵੇਦਾਂਤਾ ਦੀ ਸਟਰਲਾਈਟ ਕਾਪਰ ਯੂਨਿਟ ਦੇ ਪ੍ਰਦਰਸ਼ਨ 'ਚ 9 ਲੋਕਾਂ ਦੀ ਮੌਤ
. . .  1 day ago
ਕੈਦੀਆਂ ਦੇ ਫਰਾਰ ਹੋਣ ਦਾ ਮਾਮਲਾ : ਜੇਲ੍ਹ ਮੰਤਰੀ ਨੇ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰਨ ਦਾ ਦਿੱਤਾ ਹੁਕਮ
. . .  1 day ago
ਰਾਜਸਥਾਨ 'ਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ
. . .  1 day ago
ਪੈਟਰੋਲੀਅਮ ਉਤਪਾਦ ਜੀ. ਐਸ. ਟੀ. ਦੇ ਅੰਦਰ ਆਉਣੇ ਚਾਹੀਦੇ ਹਨ
. . .  1 day ago
ਦਿਗਵਿਜੈ ਸਿੰਘ ਬਣੇ ਤਾਲਮੇਲ ਕਮੇਟੀ ਦੇ ਚੇਅਰਮੈਨ
. . .  1 day ago
ਅਕਾਲ ਤਖ਼ਤ ਸਾਹਿਬ ਵਲੋਂ 21 ਮੈਂਬਰੀ ਸਿੱਖ ਸੈਂਸਰ ਬੋਰਡ ਦਾ ਗਠਨ
. . .  1 day ago
ਰਾਬੜੀ ਦੇਵੀ ਦੇ ਘਰ ਪਹੁੰਚੀ ਸੀ. ਬੀ. ਆਈ. ਦੀ ਟੀਮ
. . .  1 day ago
ਕਾਰਖਾਨੇ ਦੇ ਪ੍ਰਦੂਸ਼ਨ ਖਿਲਾਫ ਲੋਕਾਂ ਦਾ ਪ੍ਰਦਰਸ਼ਨ ਹੋਇਆ ਹਿੰਸਕ, ਪੁਲਿਸ ਵਲੋਂ ਗੋਲੀਬਾਰੀ
. . .  1 day ago
ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਾਰਨ 53 ਯਾਤਰੀ ਜ਼ਖ਼ਮੀ
. . .  1 day ago
ਨਿਪਾਹ ਵਾਈਰਸ ਤੋਂ ਹੁਣ ਤੱਕ ਨਰਸ ਸਮੇਤ 10 ਦੀ ਮੌਤ
. . .  1 day ago
ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ 'ਚ ਪਹੁੰਚਣਗੇ ਕਈ ਵੱਡੇ ਨੇਤਾ
. . .  1 day ago
32 ਖੇਤਰੀ ਪਾਰਟੀਆਂ ਨੇ 321.03 ਕਰੋੜ ਦੀ ਦਿਖਾਈ ਆਮਦਨੀ
. . .  1 day ago
ਹਵਾਈ ਸਫ਼ਰ ਕਰਨ ਵਾਲਿਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਰਾਹਤ
. . .  1 day ago
ਪਾਕਿਸਤਾਨ ਦੀ ਗੋਲੀਬਾਰੀ 'ਚ ਤਿੰਨ ਹੋਰ ਜ਼ਖ਼ਮੀ
. . .  1 day ago
ਤੇਲ ਦੀਆਂ ਵੱਧ ਰਹੀਆਂ ਕੀਮਤਾਂ 'ਤੇ ਸਰਕਾਰ ਕਰ ਸਕਦੀ ਹੈ ਐਲਾਨ
. . .  1 day ago
ਅਫਗਾਨਿਸਤਾਨ 'ਚ ਤਾਲਿਬਾਨੀ ਹਮਲਿਆਂ 'ਚ 14 ਪੁਲਿਸ ਅਧਿਕਾਰੀਆਂ ਦੀ ਮੌਤ
. . .  1 day ago
ਅਣਪਛਾਤਿਆਂ ਵੱਲੋਂ ਬਜ਼ੁਰਗ ਦੀ ਹੱਤਿਆ
. . .  1 day ago
ਨਵਜੋਤ ਸਿੱਧੂ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਜੇਠ ਸੰਮਤ 550
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ
  •     Confirm Target Language  

ਪਾਕਿ ਵਲੋਂ ਭਾਰੀ ਗੋਲਾਬਾਰੀ-ਬੱਚੇ ਦੀ ਮੌਤ

* ਪੁਲਿਸ ਜਵਾਨ ਸਮੇਤ 6 ਜ਼ਖ਼ਮੀ * ਸਰਹੱਦੀ ਇਲਾਕਿਆਂ 'ਚ ਦਹਿਸ਼ਤ * ਲੋਕ ਹਿਜਰਤ ਲਈ ਮਜਬੂਰ

ਸ੍ਰੀਨਗਰ, 21 ਮਈ (ਮਨਜੀਤ ਸਿੰਘ)-ਪਾਕਿਸਤਾਨ ਨੇ ਇਕ ਵਾਰ ਫਿਰ ਅੰਤਰਰਾਸ਼ਟਰੀ ਸਰਹੱਦ 'ਤੇ ਗੋਲੀਬਾਰੀ ਦੀ ਉਲੰਘਣਾ ਕਰਦੇ ਹੋਏ ਬੀ.ਐਸ.ਐਫ਼. ਅਤੇ ਫ਼ੌਜ ਦੀਆਂ ਚੌਕੀਆਂ ਦੇ ਨਾਲ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ, ਜਿਸ 'ਚ 8 ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ ਅਤੇ ਪੁਲਿਸ ਦੇ ਐਸ.ਪੀ.ਓ., ਫ਼ੌਜੀ ਜਵਾਨ ਤੇ ਔਰਤ ਸਮੇਤ 6 ਨਾਗਰਿਕ ਜ਼ਖਮੀ ਹੋ ਗਏ। ਅੰਤਰਰਾਸ਼ਟਰੀ ਸਰਹੱਦ ਨੇੜੇ ਪਲਾਨਵਾਲਾ ਸੈਕਟਰ 'ਚ ਆਪਣੇ ਘਰ ਦੇ ਬਾਹਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੁੱਤੇ 8 ਮਹੀਨੇ ਦੇ ਬੱਚੇ ਨਿਤਿਨ ਕੁਮਾਰ ਦੀ ਪਾਕਿ ਗੋਲੀਬਾਰੀ 'ਚ ਮੌਤ ਹੋ ਗਈ। ਪਾਕਿ ਫ਼ੌਜ ਨੇ ਐਤਵਾਰ ਨੂੰ ਬੀ.ਐਸ.ਐਫ਼. ਹੱਥੋਂ ਭਾਰੀ ਜਾਨੀ ਨੁਕਸਾਨ ਤੋਂ ਬਾਅਦ ਸਰਹੱਦ 'ਤੇ ਬੀ.ਐਸ.ਐਫ਼. ਨੂੰ ਗੋਲੀਬਾਰੀ ਰੋਕਣ ਦੀ ਅਪੀਲ ਕੀਤੀ ਸੀ ਪਰ ਧੋਖਾ ਦੇਣ 'ਚ ਮਾਹਰ ਪਾਕਿ ਨੇ ਕੁਝ ਘੰਟੇ ਬਾਅਦ ਰਾਤ ਵੇਲੇ ਮੁੜ ਜ਼ਿਲ੍ਹਾ ਸਾਂਬਾ ਦੇ ਰਾਮਗੜ੍ਹ ਸੈਕਟਰ ਦੇ ਨਾਰਾਇਨਪੋਰ ਇਲਾਕੇ 'ਤੇ ਸਰਹੱਦ ਪਾਰੋਂ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਬੀ.ਐਸ.ਐਫ਼. ਨੇ ਪਾਕਿ ਰੇਂਜਰਾਂ ਵਲੋਂ ਕੀਤੀ ਜਾ ਰਹੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੰਦੇ ਹੋਏ ਇਕ ਚੌਕੀ ਉਡਾ ਦਿੱਤੀ ਜਿਸ ਦੀ 19 ਸੈਕਿੰਡ ਦੀ ਵੀਡੀਓ ਵੀ ਜਾਰੀ ਕੀਤੀ ਗਈ ਸੀ। ਜੰਮੂ ਖੇਤਰ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਦੋ ਦਿਨ ਸ਼ਾਂਤੀ ਰਹਿਣ ਤੋਂ ਬਾਅਦ ਪਾਕਿ ਵਲੋਂ ਮੁੜ ਸ਼ੁਰੂ ਕੀਤੀ ਗੋਲੀਬਾਰੀ ਕਾਰਨ ਦਹਿਸ਼ਤ ਅਤੇ ਖ਼ੌਫ਼ ਦਾ ਮਾਹੌਲ ਹੈ। ਬੀ.ਐਸ.ਐਫ਼. ਸੂਤਰਾਂ ਅਨੁਸਾਰ ਸੋਮਵਾਰ ਸਵੇਰ 7 ਵਜੇ ਪਾਕਿ ਰੇਂਜਰਾਂ ਨੇ ਭਾਰੀ ਹਥਿਆਰਾਂ ਤੇ ਮੋਰਟਾਰਾਂ ਦੀ ਵਰਤੋਂ ਕਰਦੇ ਹੋਏ ਅਰਨੀਆ ਸੈਕਟਰਾਂ 'ਚ ਬੀ.ਐਸ.ਐਫ਼. ਦੀਆਂ ਚੌਕੀਆਂ ਤੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਗੋਲੀਬਾਰੀ ਦੌਰਾਨ ਦਾਗੇ 2 ਸ਼ੈੱਲ ਅਰਨੀਆ ਥਾਣੇ 'ਤੇ ਆ ਡਿੱਗੇ ਜਿਸ 'ਚ ਐਸ.ਪੀ.ਓ. ਗੁਰਚਰਨ ਸਿੰਘ ਜ਼ਖ਼ਮੀ ਹੋ ਗਿਆ। ਪਾਕਿ ਨੇ ਇਕ ਘੰਟੇ 'ਚ ਅਰਨੀਆ, ਪਿੰਡੀਚਾਡਕ 'ਤੇ 2 ਦਰਜਨ ਸ਼ੈੱਲ ਦਾਗੇ ਜਿਸ 'ਚ ਬਿਸ਼ਨਾਹ ਦੇ ਪਿੰਡੀਚਾਡਕ ਦੇ ਯਸ਼ਪਾਲ, ਦਰਸ਼ਨਾ ਦੇਵੀ, ਮੁਹਿੰਦਰ ਕੁਮਾਰ ਜ਼ਖ਼ਮੀ ਹੋ ਗਏ। ਬਾਕੀ ਜ਼ਖ਼ਮੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਪਾਕਿ ਵਲੋਂ ਦਾਗੇ ਕੁਝ ਮੋਰਟਾਰ ਅਰਨੀਆ ਦੇ ਹਸਪਤਾਲ ਨੇੜੇ ਵੀ ਡਿੱਗੇ। ਇਸ ਦੌਰਾਨ ਪਾਕਿ ਫ਼ੌਜ ਨੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਦੇ ਲਾਮ ਤੇ ਝਾਂਗਰ ਸੈਕਟਰਾਂ 'ਚ ਵੀ ਬੰਦੂਕਾਂ ਦੇ ਮੂੰਹ ਖੋਲ੍ਹ ਦਿੱਤੇ, ਜਿਸ 'ਚ ਫ਼ੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ 'ਚ ਰਮਜ਼ਾਨ ਮਹੀਨੇ ਦੌਰਾਨ ਭਾਰਤ ਵਲੋਂ ਐਲਾਨੀ ਇਕ ਪਾਸੜ ਜੰਗਬੰਦੀ ਦੇ ਬਾਵਜੂਦ ਪਾਕਿ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਅਤੇ ਲਗਾਤਾਰ ਅੰਤਰਰਾਸ਼ਟਰੀ ਸਰਹੱਦ 'ਤੇ ਬੀ. ਐਸ. ਐਫ਼. ਚੌਕੀਆਂ ਤੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਪਾਕਿ ਵਲੋਂ ਅੰਤਰਰਾਸ਼ਟਰੀ ਸਰਹੱਦ 'ਤੇ 15 ਮਈ ਤੋਂ ਮੁੜ ਸ਼ੁਰੂ ਕੀਤੀ ਗਈ ਤਾਜ਼ਾ ਗੋਲੀਬਾਰੀ ਦੌਰਾਨ ਬੀ.ਐਸ.ਐਫ਼. ਦੇ 2 ਜਵਾਨਾਂ ਸਮੇਤ 4 ਆਮ ਨਾਗਰਿਕ ਜਿਸ 'ਚ ਪਤੀ-ਪਤਨੀ ਸ਼ਾਮਿਲ ਹਨ, ਆਪਣੀ ਜਾਨ ਗਵਾ ਚੁੱਕੇ ਹਨ ਅਤੇ ਦਰਜਨ ਭਰ ਜ਼ਖ਼ਮੀ ਹੋ ਚੁੱਕੇ ਹਨ। ਪਾਕਿ ਰੇਂਜਰਾਂ ਵਲੋਂ ਗੋਲੀਬਾਰੀ ਅਤੇ ਗੋਲੇ ਦਾਗਣ ਦਾ ਸਿਲਸਿਲਾ ਰੁਕ-ਰੁਕ ਕੇ ਜਾਰੀ ਸੀ। ਪਾਕਿ ਰੇਂਜਰਾਂ ਵਲੋਂ 15 ਮਈ ਨੂੰ ਸਾਂਬਾ ਸੈਕਟਰ 'ਚ ਅੱਤਵਾਦੀ ਸੰਗਠਨ ਦੀ ਘੁਸਪੈਠ 'ਚ ਸਹਾਇਤਾ ਕਰਨ ਲਈ ਕੀਤੀ ਗੋਲੀਬਾਰੀ ਰੁਕ ਨਹੀਂ ਰਹੀ ਹੈ। ਪਾਕਿ ਵਲੋਂ ਇਸ ਸਾਲ ਦੌਰਾਨ ਇਸ ਵੇਲੇ ਤੱਕ 700 ਦੇ ਲਗਪਗ ਗੋਲੀਬਾਰੀ ਦੀ ਉਲੰਘਣਾ ਦੌਰਾਨ 38 ਵਿਅਕਤੀ ਆਪਣੀ ਜਵਾਨ ਗਵਾ ਚੁੱਕੇ ਹਨ, ਜਿਸ 'ਚ ਫ਼ੌਜ ਤੇ ਬੀ.ਐਸ.ਐਫ਼. ਦੇ 17 ਜਵਾਨਾਂ ਸਮੇਤ 19 ਨਾਗਰਿਕ ਵੀ ਸ਼ਾਮਿਲ ਹਨ।
ਸਕੂਲ ਬੰਦ
ਇਕ ਅਧਿਕਾਰੀ ਨੇ ਦੱਸਿਆ ਕਿ ਪਾਕਿ ਵਲੋਂ ਕੀਤੀ ਜਾ ਰਹੀ ਗੋਲੀਬਾਰੀ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਸਰਹੱਦ ਨਾਲ ਪੰਜ ਕਿੱਲੋਮੀਟਰ ਦੇ ਅੰਦਰ-ਅੰਦਰ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ।
ਮਹਿਬੂਬਾ ਵਲੋਂ ਦੌਰਾ
ਜੰਮੂ ਦੇ ਅਰਨੀਆ ਸੈਕਟਰ 'ਚ ਪਾਕਿ ਵਲੋਂ ਕੀਤੀ ਗੋਲਾਬਾਰੀ ਤੋਂ ਬਾਅਦ ਮੁੱਖ ਮੰਤਰੀ ਮਹਿਬੂਬਾ ਮੁਫਤੀ ਵਲੋਂ ਪ੍ਰਭਾਵਿਤ ਇਲਾਕੇ ਦਾ ਦੌਰਾ ਕਰ ਕੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਪਿੰਡ ਚੰਦੂ ਚੱਕ ਦਾ ਦੌਰਾ ਕਰ ਕੇ ਤਰਸੇਮ ਰਾਮ ਤੇ ਉਸ ਦੀ ਪਤਨੀ ਮਨਜੀਤ ਕੌਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਜੋ ਕਿ ਬੀਤੀ 18 ਮਈ ਨੂੰ ਪਾਕਿ ਗੋਲਾਬਾਰੀ 'ਚ ਮਾਰੇ ਗਏ ਸਨ।
ਪਾਕਿ ਵਲੋਂ ਸ਼ਾਂਤੀ ਦੀ ਪਹਿਲ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ-ਸੀਤਾਰਮਨ

ਨਵੀਂ ਦਿੱਲੀ, 21 ਮਈ (ਏਜੰਸੀ)-ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਹੈ ਕਿ ਪਾਕਿਸਤਾਨ ਵਲੋਂ ਸ਼ਾਂਤੀ ਦੀ ਕਿਸੇ ਵੀ ਪਹਿਲ ਨੂੰ ਭਾਰਤ ਪੂਰੀ ਗੰਭੀਰਤਾ ਨਾਲ ਲਵੇਗਾ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਹਾਲ ਹੀ 'ਚ ਕਿਹਾ ਸੀ ਕਿ ਫ਼ੌਜੀ ਸਹਿਯੋਗ ਰਾਹੀਂ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਲਈ ਰਸਤਾ ਸਾਫ਼ ਕੀਤਾ ਜਾ ਸਕਦਾ ਹੈ। ਸੀਤਾਰਮਨ ਨੇ ਇੱਥੇ ਇਕ ਆਰਟੀਫਿਸ਼ਲ ਇੰਟੈਲੀਜੈਂਸ 'ਤੇ ਹੋਏ ਸੈਮੀਨਾਰ ਤੋਂ ਵੱਖਰੇ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਰੋਏ ਕਿਹਾ ਕਿ ਸ਼ਾਂਤੀ ਸਥਾਪਿਤ ਕਰਨ ਬਾਰੇ ਪਾਕਿਸਤਾਨ ਦੇ ਹਰ ਬਿਆਨ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤ, ਪਾਕਿਸਤਾਨ ਤੇ ਚੀਨ ਦੀਆਂ ਫ਼ੌਜਾਂ ਇਸ ਸਾਲ ਸਤੰਬਰ ਵਿਚ ਰੂਸ 'ਚ ਇਕ ਸਾਂਝੇ ਫ਼ੌਜੀ ਅਭਿਆਸ 'ਚ ਹਿੱਸਾ ਲੈਣਗੀਆਂ।

ਭਾਰਤੀ ਪ੍ਰਧਾਨ ਮੰਤਰੀ ਦਾ ਦੌਰਾ ਦੁਵੱਲੇ ਸਬੰਧਾਂ 'ਚ ਨਵੀਂ ਜਾਨ ਪਾਏਗਾ-ਪੁਤਿਨ

ਭਾਰਤ-ਰੂਸ ਸਬੰਧ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਹਿੱਸੇਦਾਰੀ ਦੇ ਪੱਧਰ 'ਤੇ ਪੁੱਜੇ-ਮੋਦੀ

ਸੋਚੀ, 21 ਮਈ (ਏਜੰਸੀ)-ਰੂਸ ਦੇ ਵਿਦੇਸ਼ ਮੰਤਰੀ ਸਰਗੇਅ ਲਵਰੋਵ ਨੇ ਅੱਜ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਵੱਲੇ ਅਤੇ ਕੌਮਾਂਤਰੀ ਮੁੱਦਿਆਂ 'ਤੇ ਬਹੁਤ ਤੀਬਰ ਚਰਚਾ ਕੀਤੀ, ਜਿਹੜੀ ਭਾਰਤ-ਰੂਸ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਦਿਸ਼ਾ ਨਿਰਦੇਸ਼ ਮੁਹੱਈਆ ਕਰਵਾਏਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਪਹਿਲੀ ਗ਼ੈਰ ਰਸਮੀ ਗੱਲਬਾਤ ਕੀਤੀ ਅਤੇ ਕਿਹਾ ਕਿ ਭਾਰਤ ਅਤੇ ਰੂਸ ਦਰਮਿਆਨ ਰਣਨੀਤਕ ਸਾਂਝੇਦਾਰੀ ਹੁਣ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਹਿੱਸੇਦਾਰੀ ਦੇ ਪੱਧਰ 'ਤੇ ਪੁੱਜ ਗਈ ਹੈ। ਕਾਲਾ ਸਾਗਰ ਦੇ ਤਟ 'ਤੇ ਵਸੇ ਇਸ ਸ਼ਹਿਰ 'ਚ ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਰੂਸ ਲੰਬੇ ਸਮੇਂ ਤੋਂ ਮਿੱਤਰ ਹਨ। ਉਨ੍ਹਾਂ ਨੇ ਸੋਚੀ 'ਚ ਪਹਿਲੀ ਗ਼ੈਰ ਰਸਮੀ ਬੈਠਕ ਲਈ ਉਨ੍ਹਾਂ ਨੂੰ ਸੱਦਾ ਦੇਣ 'ਤੇ ਰਾਸ਼ਟਰਪਤੀ ਪੁਤਿਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਦੁਵੱਲੇ ਸਬੰਧਾਂ 'ਚ ਗ਼ੈਰ ਰਸਮੀ ਸਿਖਰ ਸੰਮੇਲਨ ਦਾ ਨਵਾਂ ਪੱਖ ਜੋੜ ਦਿੱਤਾ ਹੈ ਜੋ ਉਨ੍ਹਾਂ ਨੂੰ ਲਗਦਾ ਹੈ ਕਿ ਵੱਡਾ ਮੌਕਾ ਹੈ ਅਤੇ ਵਿਸ਼ਵਾਸ ਪੈਦਾ ਕਰਦਾ ਹੈ।
ਲਵਰੋਵ ਦਾ ਹਵਾਲਾ ਦਿੰਦਿਆਂ ਰੂਸ ਦੀ ਸਰਕਾਰੀ ਟਾਸ ਸਮਾਚਾਰ ਏਜੰਸੀ ਨੇ ਕਿਹਾ ਕਿ ਸੋਮਵਾਰ ਦੀ ਗੱਲਬਾਤ ਬਹੁਤ ਤੀਬਰ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਰੂਸ ਅਤੇ ਭਾਰਤ ਦੇ ਨੇਤਾਵਾਂ ਦਰਮਿਆਨ ਚੱਲ ਰਿਹਾ ਗ਼ੈਰ ਰਸਮੀ ਸੰਪਰਕ ਲਾਭਦਾਇਕ ਹੋਵੇਗਾ ਅਤੇ ਸਾਡੇ ਵਿਕਾਸ ਅਤੇ ਰਣਨੀਤਕ ਸਾਂਝੇਦਾਰੀ ਲਈ ਹੋਰ ਦਿਸ਼ਾ ਨਿਰਦੇਸ਼ਾਂ ਨੂੰ ਪ੍ਰਭਾਸ਼ਿਤ ਕਰਨ 'ਚ ਮਦਦ ਕਰੇਗਾ। ਲਵਰੋਵ ਨੇ ਕਿਹਾ ਕਿ ਖੇਤਰੀ ਅਤੇ ਕੌਮਾਂਤਰੀ ਪੱਧਰ 'ਤੇ ਸਾਡੇ ਵਿਸ਼ੇਸ਼ ਸਹਿਯੋਗ ਦੇ ਵੱਖ-ਵੱਖ ਖੇਤਰਾਂ ਦੀ ਚਰਚਾ ਹੋਈ। ਰਾਸ਼ਟਰਪਤੀ ਪੁਤਿਨ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਆਰਥਿਕ ਗੱਲਬਾਤ 'ਤੇ ਵਿਸ਼ੇਸ਼ ਧਿਆਨ ਦਿੱਤਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਆਪਣੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਹਿੱਸੇਦਾਰੀ ਦੇ ਸਾਰੇ ਪੱਖਾਂ 'ਤੇ ਚਰਚਾ ਕੀਤੀ, ਆਰਥਿਕਤਾ 'ਤੇ ਵਿਸ਼ੇਸ਼ ਧਿਆਨ ਦਿੱਤਾ, ਵਪਾਰ ਕਾਰੋਬਾਰ ਦੇ ਸਥਿਰ ਵਾਧੇ ਦਾ ਵਰਨਣ ਕੀਤਾ।
ਮੋਦੀ ਨੇ 2001 'ਚ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਲ ਰੂਸ ਦੇ ਆਪਣੇ ਪਹਿਲੇ ਦੌਰੇ ਨੂੰ ਯਾਦ ਕੀਤਾ ਅਤੇ ਕਿਹਾ ਕਿ ਪੁਤਿਨ ਪਹਿਲੇ ਅੰਤਰਰਾਸ਼ਟਰੀ ਨੇਤਾ ਸਨ ਜਿਨ੍ਹਾਂ ਨਾਲ ਉਨ੍ਹਾਂ ਨੇ ਗੁਜਰਾਤ ਦਾ ਮੁੱਖ ਮੰਤਰੀ ਬਣਨ ਦੇ ਬਾਅਦ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਤਤਕਾਲੀਨ ਪ੍ਰਧਾਨ ਮੰਤਰੀ ਵਾਜਪਾਈ ਅਤੇ ਰਾਸ਼ਟਰਪਤੀ ਪੁਤਿਨ ਵਲੋਂ ਬੀਜੇ ਗਏ ਰਣਨੀਤਕ ਸਾਂਝਦਾਰੀ ਦੇ ਬੀਜ ਹੁਣ ਦੋਵੇਂ ਦੇਸ਼ਾਂ ਦਰਮਿਆਨ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਸਾਂਝੇਦਾਰੀ 'ਚ ਤਬਦੀਲ ਹੋ ਗਏ ਹਨ। ਮੋਦੀ ਨੇ ਸ਼ੰਘਾਈ ਸਹਿਯੋਗ ਸੰਗਠਨ 'ਚ ਸਥਾਈ ਮੈਂਬਰਸ਼ਿਪ ਦਿਵਾਉਣ 'ਚ ਭਾਰਤ ਦੀ ਮਦਦ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ 'ਤੇ ਰੂਸ ਦਾ ਧੰਨਵਾਦ ਕੀਤਾ। ਅੱਠ ਰਾਸ਼ਟਰਾਂ ਦੇ ਇਸ ਸੰਗਠਨ ਦਾ ਉਦੇਸ਼ ਮੈਂਬਰ ਦੇਸ਼ਾਂ 'ਚ ਸੈਨਿਕ ਤੇ ਆਰਥਿਕ ਸਹਿਯੋਗ ਵਧਾਉਣਾ ਹੈ। ਭਾਰਤ ਅਤੇ ਪਾਕਿਸਤਾਨ ਨੂੰ ਇਸ ਸੰਗਠਨ 'ਚ ਪਿਛਲੇ ਸਾਲ ਸ਼ਾਮਿਲ ਕੀਤਾ ਗਿਆ ਸੀ। ਮੋਦੀ ਨੇ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਉੱਤਰ-ਦੱਖਣ ਆਵਾਜਾਈ ਗਲਿਆਰਾ (ਆਈ. ਐਸ. ਐਸ. ਟੀ. ਸੀ.) ਅਤੇ ਬ੍ਰਿਕਸ 'ਤੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਪੁਤਿਨ ਨੂੰ ਚੌਥੀ ਵਾਰ ਰਾਸ਼ਟਰਪਤੀ ਬਣਨ 'ਤੇ ਵੀ ਵਧਾਈ ਦਿੱਤੀ। ਮੋਦੀ ਨੇ ਅੱਗੇ ਕਿਹਾ ਕਿ ਸਾਲ 2000 'ਚ ਪੁਤਿਨ ਦੇ ਅਹੁਦਾ ਸੰਭਾਲਣ ਦੇ ਮੌਕੇ ਤੋਂ ਸ਼ੁਰੂ ਹੋਏ ਸਾਡੇ ਰਿਸ਼ਤੇ ਇਤਿਹਾਸਕ ਰਹੇ ਹਨ। ਸੋਚੀ 'ਚ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਦੇ ਹੋਏ ਪੁਤਿਨ ਨੇ ਕਿਹਾ ਕਿ ਉਨ੍ਹਾਂ ਦਾ ਦੌਰਾ ਦੁਵੱਲੇ ਸਬੰਧਾਂ 'ਚ ਨਵੀਂ ਜਾਨ ਪਾਏਗਾ। ਉਨ੍ਹਾਂ ਨੇ ਕਿਹਾ ਕਿ ਰੂਸ ਅਤੇ ਭਾਰਤ ਬਹੁਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਮੋਰਚਿਆਂ 'ਤੇ ਸਹਿਯੋਗ ਕਰ ਰਹੇ ਹਨ। ਉਨ੍ਹਾਂ ਨੇ ਦੋਵੇਂ ਦੇਸ਼ਾਂ ਦੀਆਂ ਸੈਨਾਵਾਂ ਦਰਮਿਆਨ ਸਹਿਯੋਗ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਰੂਸ ਅਤੇ ਭਾਰਤ ਨੇ ਦੋਵੇਂ ਦੇਸ਼ਾਂ ਦੇ ਰੱਖਿਆ ਮੰਤਰਾਲਿਆਂ ਦਰਮਿਆਨ ਕਰੀਬੀ ਸਹਿਯੋਗ ਦੇ ਨਾਲ ਹਿੱਸੇਦਾਰੀ ਦੇ ਉੱਚ ਰਣਨੀਤਕ ਪੱਧਰ ਨੂੰ ਕਾਇਮ ਰੱਖਿਆ। ਉਨ੍ਹਾਂ ਨੇ ਵਿਦੇਸ਼ੀ ਸਿਆਸਤ ਦੇ ਖੇਤਰ 'ਚ ਖਾਸ ਤੌਰ 'ਤੇ ਸੰਯੁਕਤ ਰਾਸ਼ਟਰ, ਬ੍ਰਿਕਸ ਅਤੇ ਐਸ. ਸੀ. ਓ. 'ਚ ਦੋਵੇਂ ਦੇਸ਼ਾਂ ਦੀਆਂ ਸਾਂਝੀਆਂ ਸਰਗਰਮੀਆਂ ਦੀ ਵੀ ਸ਼ਲਾਘਾ ਕੀਤੀ। ਪੁਤਿਨ ਨੇ ਕਿਹਾ ਕਿ ਪਿਛਲੇ ਸਾਲ ਦੁਵੱਲੇ ਵਪਾਰ 'ਚ ਕਾਫੀ ਵਾਧਾ ਹੋਇਆ ਅਤੇ ਇਸ ਸਾਲ ਪਹਿਲੇ ਕਈ ਮਹੀਨਿਆਂ 'ਚ ਇਹ 17 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਸੀ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਗ਼ੈਰ ਰਸਮੀ ਸੰਮੇਲਨ ਦਾ ਉਦੇਸ਼ ਦੋਵੇਂ ਦੇਸ਼ਾਂ ਦਰਮਿਆਨ ਪ੍ਰਮੁੱਖ ਕੌਮਾਂਤਰੀ ਅਤੇ ਖੇਤਰੀ ਮੁੱਦਿਆਂ 'ਤੇ ਅਭਿਸਰਣ ਬਣਾਉਣ ਲਈ ਦੋਵੇਂ ਦੇਸ਼ਾਂ ਦੀ ਦੋਸਤੀ ਅਤੇ ਵਿਸ਼ਵਾਸ ਦੀ ਵਰਤੋਂ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਦੋਵੇਂ ਨੇਤਾ ਬਿਨਾਂ ਏਜੰਡੇ ਦੀ ਗੱਲਬਾਤ ਲਈ ਚਾਰ ਤੋਂ ਛੇ ਘੰਟੇ ਮੁਲਾਕਾਤ ਕਰਨਗੇ।
ਗੱਲਬਾਤ ਦੌਰਾਨ ਵਿਚਾਰੇ ਜਾਣ ਵਾਲੇ ਮੁੱਦਿਆਂ 'ਚ ਈਰਾਨ ਪ੍ਰਮਾਣੂ ਸਮਝੌਤੇ 'ਚੋਂ ਅਮਰੀਕਾ ਦਾ ਹਟ ਜਾਣਾ, ਅਫਗਾਨਿਸਤਾਨ, ਸੀਰੀਆ 'ਚ ਸਥਿਤੀ, ਅੱਤਵਾਦ ਦਾ ਖਤਰਾ ਅਤੇ ਆਉਣ ਵਾਲੇ ਐਸ. ਸੀ. ਓ. ਅਤੇ ਬਰਿਕਸ ਸੰਮੇਲਨਾਂ ਨਾਲ ਸਬੰਧਿਤ ਮੁੱਦਿਆਂ ਦੇ ਮੁੱਦੇਨਜ਼ਰ ਭਾਰਤ ਅਤੇ ਰੂਸ 'ਤੇ ਪੈਣ ਵਾਲਾ ਆਰਥਿਕ ਪ੍ਰਭਾਵ ਸ਼ਾਮਿਲ ਹੋ ਸਕਦੇ ਹਨ।

ਜ਼ਮੀਨੀ ਵਿਵਾਦ ਨੂੰ ਲੈ ਕੇ ਪਿਤਾ ਤੇ ਭਤੀਜੇ ਦੀ ਗੋਲੀਆਂ ਮਾਰ ਕੇ ਹੱਤਿਆ

* ਲਾਸ਼ਾਂ ਨੂੰ ਬੁਰੀ ਤਰ੍ਹਾਂ ਵੱਢਿਆ * ਪਿਓ-ਪੁੱਤਰ ਗ੍ਰਿਫ਼ਤਾਰ

ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲ ਰਹੇ ਝਗੜੇ ਨੇ ਅੱਜ ਉਸ ਸਮੇਂ ਖ਼ੂਨੀ ਰੰਗ ਲੈ ਲਿਆ, ਜਦੋਂ ਕਥਿਤ ਦੋਸ਼ੀ ਨੇ ਆਪਣੇ ਲੜਕੇ ਅਤੇ ਦੋ ਹੋਰਨਾਂ ਸਾਥੀਆਂ ਨਾਲ ਮਿਲ ਕੇ ਆਪਣੇ ਪਿਤਾ ਅਤੇ ਭਤੀਜੇ ਦੀ ਪਹਿਲਾਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ 'ਚ ਬੇਰਹਿਮੀ ਨਾਲ ਉਨ੍ਹਾਂ ਦੇ ਟੋਟੇ-ਟੋਟੇ ਕਰ ਦਿੱਤੇ। ਇਸ ਤੋਂ ਬਾਅਦ ਘਰ ਦੇ ਪਾਲਤੂ ਕੁੱਤੇ ਨੂੰ ਵੀ ਕੱਟ-ਵੱਢ ਦਿੱਤਾ। ਘਰ 'ਚ ਹਾਜ਼ਰ ਔਰਤ ਨੇ ਆਪਣੀਆਂ 2 ਲੜਕੀਆਂ ਨਾਲ ਉਥੋਂ ਭੱਜ ਕੇ ਜਾਨ ਬਚਾਈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਬੁੱਲ੍ਹੋਵਾਲ ਅਧੀਨ ਪੈਂਦੇ ਪਿੰਡ ਲੰਮੇ ਦੇ ਵਾਸੀ ਸੁਲੱਖਣ ਸਿੰਘ (85) ਦੇ ਦੋ ਲੜਕਿਆਂ ਬਲਵੀਰ ਸਿੰਘ ਅਤੇ ਸੁਰਜੀਤ ਸਿੰਘ 'ਚ ਪਿਛਲੇ ਕੁਝ ਸਾਲਾਂ ਤੋਂ ਜ਼ਮੀਨ ਦਾ ਝਗੜਾ ਚੱਲ ਰਿਹਾ ਸੀ। ਸੁਲੱਖਣ ਸਿੰਘ ਦੇ ਇਕ ਲੜਕੇ ਸੁਰਜੀਤ ਸਿੰਘ ਦੀ ਮੌਤ ਤੋਂ ਬਾਅਦ ਉਹ ਆਪਣੇ ਪੋਤੇ ਹਰਮੀਤ ਸਿੰਘ ਪੁੱਤਰ ਸੁਰਜੀਤ ਸਿੰਘ ਨਾਲ ਰਹਿ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਸੁਲੱਖਣ ਸਿੰਘ ਨੇ ਆਪਣੇ ਲੜਕੇ ਬਲਵੀਰ ਸਿੰਘ ਕੋਲ ਜੋ ਜ਼ਮੀਨ ਸੀ, ਉਸ ਨੂੰ ਵੀ ਆਪਣੇ ਪੋਤੇ ਹਰਮੀਤ ਸਿੰਘ ਦੇ ਨਾਂਅ ਕਰਵਾ ਦਿੱਤਾ ਸੀ ਅਤੇ ਇਸ ਤੋਂ ਬਾਅਦ ਦੋਵਾਂ ਪਰਿਵਾਰਾਂ 'ਚ ਰੋਜ਼ਾਨਾ ਝਗੜਾ ਹੋਣਾ ਸ਼ੁਰੂ ਹੋ ਗਿਆ, ਜਿਸ ਦੇ ਚੱਲਦਿਆਂ ਕਈ ਵਾਰ ਪੰਚਾਇਤਾਂ ਵੀ ਹੋਈਆਂ।
ਅੱਜ ਸਵੇਰੇ ਬਲਵੀਰ ਸਿੰਘ ਨੇ ਆਪਣੇ ਲੜਕੇ ਕੁਲਵੰਤ ਸਿੰਘ ਅਤੇ ਦੋ ਹੋਰਨਾਂ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਪੱਠੇ ਲੈਣ ਜਾ ਰਹੇ ਆਪਣੇ ਭਤੀਜੇ ਹਰਮੀਤ ਸਿੰਘ (37) ਨੂੰ ਪਹਿਲਾਂ ਗਲੀ 'ਚ ਰੋਕ ਕੇ ਉਸ ਦੇ ਗਲੇ 'ਤੇ ਆਪਣੀ ਦੋਨਾਲੀ ਨਾਲ ਗੋਲੀ ਮਾਰੀ ਅਤੇ ਜਦੋਂ ਉਹ ਹੇਠਾਂ ਡਿੱਗ ਪਿਆ ਤਾਂ ਕਥਿਤ ਦੋਸ਼ੀਆਂ ਨੇ ਆਪਣੇ ਕੋਲ ਫੜੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਗਰਦਨ ਕੱਟ ਦਿੱਤੀ। ਇਸ ਤੋਂ ਬਾਅਦ ਕਥਿਤ ਦੋਸ਼ੀ ਉਸ ਦੇ ਘਰ 'ਚ ਚਲੇ ਗਏ ਅਤੇ ਪਸ਼ੂਆਂ ਨੂੰ ਪੱਠੇ ਪਾ ਰਹੇ ਸੁਲੱਖਣ ਸਿੰਘ 'ਤੇ ਗੋਲੀ ਚਲਾਉਣ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਅਤੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਪੇਟ ਨੂੰ ਬੁਰੀ ਤਰ੍ਹਾਂ ਕੱਟ ਦਿੱਤਾ। ਘਟਨਾ ਨੂੰ ਦੇਖ ਕੇ ਜਦੋਂ ਪੀੜਤ ਪਰਿਵਾਰ ਦਾ ਪਾਲਤੂ ਕੁੱਤਾ ਭੌਂਕਣ ਲੱਗਾ ਤਾਂ ਦੋਸ਼ੀਆਂ ਨੇ ਉਸ ਨੂੰ ਵੀ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ। ਘਰ 'ਚ ਹਾਜ਼ਰ ਹਰਮੀਤ ਸਿੰਘ ਦੀ ਪਤਨੀ ਰਣਜੀਤ ਕੌਰ ਨੇ ਆਪਣੀਆਂ ਦੋਵਾਂ ਲੜਕੀਆਂ ਨਾਲ ਦੀਵਾਰ ਟੱਪ ਕੇ ਆਪਣੀ ਜਾਨ ਬਚਾਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਵੇਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ। ਇਸ ਸਬੰਧੀ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਜੇ.ਇਲਨਚੇਲੀਅਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਘਟਨਾ ਸਬੰਧੀ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਬਲਵੀਰ ਸਿੰਘ ਤੇ ਕੁਲਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

ਈ. ਡੀ. ਵਲੋਂ ਨੀਰਵ ਮੋਦੀ ਦੀ 171 ਕਰੋੜ ਦੀ ਸੰਪਤੀ ਜ਼ਬਤ

ਮੁੰਬਈ, 21 ਮਈ (ਏਜੰਸੀ)-ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ 'ਚ ਹਜ਼ਾਰਾਂ ਕਰੋੜ ਦੇ ਘੁਟਾਲੇ ਦੇ ਦੋਸ਼ੀ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦੇ ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੀ ਤੇਜ਼ੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਨੀਰਵ ਮੋਦੀ ਖ਼ਿਲਾਫ਼ ਨਵੀਂ ਕਾਰਵਾਈ ਕਰਦੇ ਹੋਏ ਈ.ਡੀ. ਨੇ 171 ਕਰੋੜ ਰੁਪਏ ਦੀਆਂ ਹੋਰ ਸੰਪਤੀਆਂ ਜ਼ਬਤ ਕੀਤੀਆਂ ਹਨ। ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕੇਂਦਰੀ ਜਾਂਚ ਏਜੰਸੀ ਨੇ ਕਈ ਬੈਂਕ ਖਾਤੇ, ਚੱਲ-ਅਚੱਲ ਸੰਪਤੀਆਂ, ਉਨ੍ਹਾਂ ਦੇ ਸਹਿਯੋਗੀਆਂ ਤੇ ਵਪਾਰ ਨਾਲ ਜੁੜੀਆਂ ਕੰਪਨੀਆਂ ਖ਼ਿਲਾਫ਼ ਹਵਾਲਾ ਰਾਸ਼ੀ ਐਕਟ (ਪੀ.ਐਮ.ਐਲ.ਏ.) ਦੀ ਰੋਕਥਾਮ ਤਹਿਤ ਅਸਥਾਈ ਹੁਕਮ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਹੀ ਏਜੰਸੀ ਨੇ ਨੀਰਵ ਮੋਦੀ ਦੇ ਚਾਚਾ ਤੇ ਮੇਹੁਲ ਚੋਕਸੀ ਦੀ ਮਾਲਕੀ ਵਾਲੇ ਗੀਤਾਂਜਲੀ ਸਮੂਹ ਤੋਂ 85 ਕਰੋੜ ਰੁਪਏ ਦੀ ਕੀਮਤ ਵਾਲੇ 34000 ਤੋਂ ਵੱਧ ਗਹਿਣੇ ਜ਼ਬਤ ਕੀਤੇ ਸਨ। ਜ਼ਿਕਰਯੋਗ ਹੈ ਕਿ ਇਸ ਘੁਟਾਲੇ ਵਿਚ ਮੇਹੁਲ ਚੋਕਸੀ ਵੀ ਸ਼ਾਮਿਲ ਹੈ। ਪੰਜਾਬ ਨੈਸ਼ਨਲ ਬੈਂਕ ਨਾਲ 13000 ਕਰੋੜ ਰੁਪਏ ਘੁਟਾਲੇ ਕਰਨ ਦੇ ਦੋਸ਼ 'ਚ ਨੀਰਵ ਮੋਦੀ ਤੇ ਚੌਕਸੀ ਦੀ ਜਾਂਚ ਈ.ਡੀ. ਕਰ ਰਹੀ ਹੈ।

ਸੋਨੀਆ ਤੇ ਰਾਹੁਲ ਨੂੰ ਮਿਲੇ ਕੁਮਾਰਸਵਾਮੀ

ਨਵੀਂ ਦਿੱਲੀ, 21 ਮਈ (ਏਜੰਸੀ)-ਕਰਨਾਟਕ ਦੇ ਮੁੱਖ ਮੰਤਰੀ ਵਜੋਂ 23 ਮਈ ਨੂੰ ਹਲਫ਼ ਲੈਣ ਤੋਂ ਪਹਿਲਾਂ ਜੇ. ਡੀ. ਐਸ. ਆਗੂ ਕੁਮਾਰਸਵਾਮੀ ਦਿੱਲੀ ਪਹੁੰਚੇ ਹਨ ਜਿੱਥੇ ਉਨ੍ਹਾਂ ਸੋਨੀਆ ਗਾਂਧੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਕੁਮਾਰਸਵਾਮੀ ਨੇ ਕਿਹਾ ਕਿ ਮੈਂ ਗਾਂਧੀ ਪਰਿਵਾਰ ਪ੍ਰਤੀ ਆਦਰ ਦਿਖਾਉਣਾ ਚਾਹੁੰਦਾ ਸੀ। ਇਸ ਲਈ ਮੈਂ ਇੱਥੇ ਆਇਆ ਹਾਂ। ਮੈਂ ਦੋਹਾਂ ਨੂੰ ਸਹੁੰ ਚੁੱਕ ਸਮਾਗਮ ਲਈ ਸੱਦਾ ਦਿੱਤਾ ਹੈ।
ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ। ਇਸ ਮੌਕੇ ਉਨ੍ਹਾਂ ਕਰਨਾਟਕ ਵਿਚ ਸਥਿਰ ਸਰਕਾਰ ਦਾ ਵਾਅਦਾ ਕੀਤਾ ਤੇ ਕਾਂਗਰਸ ਨਾਲ ਲੰਬੇ ਸਬੰਧਾਂ ਦੀ ਪ੍ਰਤੀਬੱਧਤਾ ਜ਼ਾਹਰ ਕੀਤੀ। ਉੱਚ ਸੂਤਰਾਂ ਅਨੁਸਾਰ ਕਰਨਾਟਕ ਵਿਚ ਸਰਕਾਰ ਚਲਾਉਣ ਲਈ ਜੇ.ਡੀ.ਐਸ.-ਕਾਂਗਰਸ ਦੀ ਇਕ ਸਾਂਝੀ ਕਮੇਟੀ ਬਣਾਈ ਜਾਵੇਗੀ ਅਤੇ ਵਿਧਾਨ ਸਭਾ ਸਪੀਕਰ ਕਾਂਗਰਸ ਦਾ ਹੋਵੇਗਾ। ਕਮੇਟੀ ਵਿਚ 5-6 ਮੈਂਬਰ ਹੋਣਗੇ ਜੋ ਸਰਕਾਰ ਦੇ ਨਿਰਵਿਘਨ ਕੰਮਕਾਜ ਨੂੰ ਯਕੀਨੀ ਬਣਾਉਣਗੇ। ਸੂਤਰਾਂ ਅਨੁਸਾਰ ਉਪ ਮੁੱਖ ਮੰਤਰੀ ਬਾਰੇ ਫ਼ੈਸਲਾ ਕੱਲ੍ਹ ਲਿਆ ਜਾਵੇਗਾ ਜਦੋਂ ਦੋਵੇਂ ਪਾਰਟੀਆਂ ਦੇ ਆਗੂ ਮਿਲਣਗੇ। ਅੱਜ ਕੁਮਾਰਸਵਾਮੀ ਵਲੋਂ ਆਪਣੀ ਚੋਣਾਂ ਤੋਂ ਪਹਿਲਾਂ ਦੀ ਸਹਿਯੋਗੀ ਪਾਰਟੀ ਬਸਪਾ ਮੁਖੀ ਮਾਇਆਵਤੀ ਨਾਲ ਵੀ ਮੁਲਾਕਾਤ ਕੀਤੀ ਗਈ ਅਤੇ ਸਰਕਾਰ ਦੇ ਗਠਨ ਸਬੰਧੀ ਚਰਚਾ ਕੀਤੀ।
ਸਹੁੰ ਚੁੱਕ ਸਮਾਗਮ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਤੋਂ ਲੈ ਕੇ ਸਿਆਸੀ ਦਲਾਂ ਦੇ ਕਈ ਵੱਡੇ ਆਗੂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਣਗੇ। ਸਾਬਕਾ ਪ੍ਰਧਾਨ ਮੰਤਰੀ ਅਤੇ ਜੇ. ਡੀ. ਐਸ. ਦੇ ਮੁਖੀ ਐਚ. ਡੀ. ਦੇਵਗੌੜਾ ਨੇ ਕੇਜਰੀਵਾਲ ਨੂੰ ਸੱਦਾ ਪੱਤਰ ਭੇਜਿਆ ਹੈ।

ਭਾਰਤ ਵਲੋਂ ਬ੍ਰਹਮੋਸ ਮਿਜ਼ਾਈਲ ਦਾ ਸਫ਼ਲ ਪ੍ਰੀਖਣ

ਬਾਲਾਸੋਰ, 21 ਮਈ (ਏਜੰਸੀ)-ਭਾਰਤ ਨੇ ਅੱਜ ਓਡੀਸ਼ਾ ਤੱਟ ਤੋਂ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ। ਡੀ.ਆਰ.ਡੀ.ਓ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਡੀ.ਆਰ.ਡੀ.ਓ.ਅਤੇ ਰੂਸੀ ਵਿਗਿਆਨਕਾਂ ਦੇ ਸੰਯੁਕਤ ਉੱਦਮ ਨਾਲ ਬਣਾਈ ਗਈ ਬ੍ਰਹਮੋਸ ਕਰੂਜ਼ ਮਿਜ਼ਾਈਲ ਦਾ ਓਡੀਸ਼ਾ ਦੇ ਚਾਂਦੀਪੁਰ ਆਈ.ਟੀ.ਆਰ. ਦੇ ਲਾਂਚ ਪੈਡ-3 ਤੋਂ 11.40 ਵਜੇ ਸਫ਼ਲਤਾ ਪੂਰਵਕ ਪ੍ਰੀਖਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 8.4 ਮੀਟਰ ਲੰਬੀ ਤੇ 0.6 ਮੀਟਰ ਚੌੜੀ ਇਸ ਮਿਜ਼ਾਈਲ ਦਾ ਭਾਰ 3,000 ਕਿਲੋਗ੍ਰਾਮ ਹੈ। ਇਹ ਮਿਜ਼ਾਈਲ 300 ਕਿਲੋਗ੍ਰਾਮ ਭਾਰੇ ਧਮਾਕਾਖੇਜ਼ ਨੂੰ ਲਿਜਾਣ ਅਤੇ 350 ਕਿਲੋਮੀਟਰ ਤੱਕ ਮਾਰ ਕਰਨ ਦੇ ਸਮਰੱਥ ਹੈ, ਇਸ ਨੂੰ ਸਮੁੰਦਰੀ ਜਹਾਜ਼, ਹਵਾਈ ਜਹਾਜ਼, ਜ਼ਮੀਨ ਤੇ ਮੋਬਾਈਲ ਲਾਂਚਰ ਤੋਂ ਕਿਸੇ ਵੀ ਦਿਸ਼ਾ 'ਚ ਮਨਚਾਹੇ ਤਰੀਕੇ ਨਾਲ ਛੱਡਿਆ ਜਾ ਸਕਦਾ ਹੈ। ਰਿਪੋਰਟ ਮੁਤਾਬਿਕ ਬ੍ਰਹਮੋਸ ਦੁਨੀਆ ਦੀਆਂ ਤੇਜ਼ ਕਰੂਜ਼ ਮਿਜ਼ਾਈਲਾਂ 'ਚੋਂ ਇਕ ਹੈ, ਜੋ ਭਾਰਤ ਤੇ ਰੂਸ ਵਲੋਂ ਸਾਂਝੇ ਤੌਰ 'ਤੇ ਵਿਕਸਤ ਕੀਤੀ ਗਈ ਹੈ। ਇਹ ਸੁਪਰਸੋਨਿਕ ਕਰੂਜ਼ ਮਿਜ਼ਾਈਲ ਆਵਾਜ਼ ਦੀ ਗਤੀ ਨਾਲੋਂ 2.8 ਗੁਣਾ ਤੇਜ ਗਤੀ ਨਾਲ ਜਾਣ ਦੇ ਸਮਰੱਥ ਹੈ ਅਤੇ ਸੰਘਣੀ ਆਬਾਦੀ ਵਾਲੇ ਸ਼ਹਿਰਾਂ 'ਚ ਛੋਟੇ ਨਿਸ਼ਾਨਿਆਂ 'ਤੇ ਵਧੇਰੇ ਕਾਰਗਰ ਢੰਗ ਨਾਲ ਹਮਲਾ ਕਰਨ ਦੇ ਸਮਰੱਥ ਹੈ।

ਅਰੂਸਾ ਦੇ ਜਨਮ ਦਿਨ ਲਈ ਪੰਜਾਬ ਤੋਂ 'ਸਰਕਾਰ' ਪੁੱਜੀ ਮਨਾਲੀ

ਮਨਾਲੀ, 21 ਮਈ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ 19 ਮਈ ਸਨਿਚਰਵਾਰ ਸਵੇਰੇ 8 ਵਜੇ ਇਥੇ ਆਪਣੇ ਕੁਝ ਸਾਥੀਆਂ ਨਾਲ ਪੁੱਜੇ ਸਨ, ਵਲੋਂ ਆਪਣੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਦੇ ਜਨਮ ਦਿਨ ਦੀ ਪਾਰਟੀ ਮਨਾਲੀ ਦੇ ਲੋਕਾਂ ਲਈ ਵੱਡੀ ਦਿਲਚਸਪੀ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਪਾਰਟੀ ਲਈ ਮਨਾਲੀ ਨਾਲ ਲੱਗਦੇ ਪਿੰਡ ਸਨਾਗ ਦਾ ਹੋਟਲ ਉਰਵਸ਼ੀ ਰਿਟਰੀਟ ਪਹਿਲਾਂ ਹੀ ਬੁੱਕ ਕਰ ਲਿਆ ਗਿਆ ਸੀ ਅਤੇ ਪੰਜਾਬ ਤੋਂ ਨਵੀਨਤਮ ਹਥਿਆਰਾਂ ਨਾਲ ਲੈਸ ਸੁਰੱਖਿਆ ਕਰਮਚਾਰੀ ਤੇ ਅਧਿਕਾਰੀ ਇਕ ਦਿਨ ਪਹਿਲਾਂ ਹੀ ਇਥੇ ਪੁੱਜ ਗਏ ਸਨ, ਜਿਨ੍ਹਾਂ ਦੀ ਕਮਾਂਡ ਪੰਜਾਬ ਦੇ ਇਕ ਵਧੀਕ ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਹੇਠ ਹੈ। ਅੱਜ ਸ਼ਾਮ ਤੱਕ ਇਸ ਹੋਟਲ ਵਿਚ ਕੋਈ 40 ਤੋਂ 50 ਹੋਰ ਮਹਿਮਾਨਾਂ ਦੇ ਪੁੱਜਣ ਦੀ ਖ਼ਬਰ ਹੈ, ਜਿਨ੍ਹਾਂ 'ਚੋਂ ਕੁਝ ਪਾਕਿਸਤਾਨ ਤੋਂ ਵੀ ਆਏ ਦੱਸੇ ਜਾ ਰਹੇ ਹਨ ਪਰ ਪੰਜਾਬ ਪੁਲਿਸ ਅਤੇ ਹਿਮਾਚਲ ਪੁਲਿਸ ਦੇ ਸਖ਼ਤ ਪ੍ਰਬੰਧਾਂ ਕਾਰਨ ਕਿਸੇ ਵੀ ਸਥਾਨਕ ਵਿਅਕਤੀ ਨੂੰ ਰਿਜ਼ਾਰਟ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਦੋਂਕਿ ਸਥਾਨਕ ਸੂਤਰਾਂ ਦਾ ਦੱਸਣਾ ਹੈ ਕਿ ਅੱਜ ਸ਼ਾਮ ਉਕਤ ਰਿਜ਼ਾਰਟ ਵਿਚ ਜੋ ਪਾਰਟੀ ਸ਼ੁਰੂ ਹੋਈ, ਉਹ ਕੱਲ੍ਹ ਸਵੇਰ ਤੱਕ ਚੱਲੇਗੀ, ਅੱਜ ਸਾਰਾ ਦਿਨ ਵੀ ਇਥੇ ਪੁੱਜੇ ਮਹਿਮਾਨਾਂ ਵਲੋਂ ਰਿਜ਼ਾਰਟ ਦੇ ਬਗੀਚੇ ਵਿਚ ਪਾਰਟੀ ਅਤੇ ਰੰਗਾਰੰਗ ਪ੍ਰੋਗਰਾਮ ਜਾਰੀ ਰਿਹਾ ਅਤੇ ਇਸ ਮੰਤਵ ਲਈ ਚੰਡੀਗੜ੍ਹ ਤੋਂ ਇਕ ਵਿਸ਼ੇਸ਼ ਮਿਊਜ਼ਿਕ ਗਰੁੱਪ ਵੀ ਇੱਥੇ ਪੁੱਜਾ ਹੋਇਆ ਹੈ, ਜਿਸ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਉਹ ਮੁੱਖ ਮੰਤਰੀ ਨੂੰ ਬਹੁਤ ਪਸੰਦ ਹੈ। ਵਰਨਣਯੋਗ ਹੈ ਕਿ ਅਰੂਸਾ ਆਲਮ ਦਾ ਜਨਮ 22 ਮਈ, 1955 ਦਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਸੋਢੀ, ਰਾਜ ਦੇ ਐਡਵੋਕੇਟ ਜਨਰਲ ਸ੍ਰੀ ਅਤੁੱਲ ਨੰਦਾ ਅਤੇ ਸੀਨੀਅਰ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ, ਪੰਜਾਬ ਦੇ ਇਕ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਅਤੇ ਉਨ੍ਹਾਂ ਦੀ ਕੈਬਨਿਟ ਮੰਤਰੀ ਪਤਨੀ ਰਜ਼ੀਆ ਸੁਲਤਾਨਾ ਪਰਿਵਾਰਾਂ ਸਮੇਤ ਇਥੇ ਪੁੱਜੇ ਹੋਏ ਹਨ। ਪੰਜਾਬ ਤੋਂ ਕੁਝ ਹੋਰ ਸੀਨੀਅਰ ਅਧਿਕਾਰੀ ਅਤੇ ਮੁੱਖ ਮੰਤਰੀ ਦੇ ਨਿੱਜੀ ਦੋਸਤ ਅਤੇ ਅਰੂਸਾ ਆਲਮ ਦੇ ਨਿੱਜੀ ਦੋਸਤਾਂ ਦੇ ਵੀ ਪੁੱਜਣ ਦੀ ਰਿਪੋਰਟ ਹੈ, ਜਦੋਂਕਿ ਮੁੱਖ ਮੰਤਰੀ ਦੇ ਕਿਸੇ ਪਰਿਵਾਰਕ ਮੈਂਬਰ ਦੀ ਇਸ ਪਾਰਟੀ ਵਿਚ ਪੁੱਜਣ ਦੀ ਸੂਚਨਾ ਨਹੀਂ। ਚਰਚਾ ਇਹ ਵੀ ਸੀ ਕਿ ਪੰਜਾਬ ਪੁਲਿਸ ਦੇ ਸੁਰੱਖਿਆ ਅਮਲੇ ਵਲੋਂ ਰਿਜ਼ਾਰਟ ਅੰਦਰ ਜਾਣ ਵਾਲੇ ਲੋਕਾਂ ਤੋਂ ਮੋਬਾਈਲ ਫ਼ੋਨ ਵੀ ਲਏ ਜਾ ਰਹੇ ਸਨ। ਸੂਚਨਾ ਅਨੁਸਾਰ ਮਨਾਲੀ ਵਿਖੇ ਇਨ੍ਹਾਂ ਮਹਿਮਾਨਾਂ ਨੂੰ ਪਹੁੰਚਾਉਣ ਲਈ ਕਈ ਨਿੱਜੀ ਹੈਲੀਕਾਪਟਰ ਕੱਲ੍ਹ ਅਤੇ ਅੱਜ ਇਥੇ ਪੁੱਜੇ। ਚਰਚਾ ਇਹ ਵੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਸਾਲ ਅਰੂਸਾ ਆਲਮ ਦੀ ਜਨਮ ਦਿਨ ਪਾਰਟੀ ਮਨਾਲੀ 'ਚ ਰੱਖਣ ਦਾ ਫ਼ੈਸਲਾ ਇਸ ਲਈ ਲਿਆ ਗਿਆ ਕਿਉਂਕਿ ਰਾਸ਼ਟਰਪਤੀ ਇਨ੍ਹਾਂ ਦਿਨਾਂ 'ਚ ਸ਼ਿਮਲਾ ਆਏ ਹੋਏ ਹਨ। ਜਦੋਂਕਿ ਪਿਛਲੇ ਸਾਲ ਮੁੱਖ ਮੰਤਰੀ ਵਲੋਂ ਇਹ ਪਾਰਟੀ ਸ਼ਿਮਲਾ ਵਿਖੇ ਰੱਖੀ ਗਈ ਸੀ।

ਰਾਹੁਲ ਤੇ ਸੋਨੀਆ ਵਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਮੌਕੇ ਸ਼ਰਧਾਂਜਲੀਆਂ

ਨਵੀਂ ਦਿੱਲੀ, 21 ਮਈ (ਆਈ. ਏ. ਐਨ. ਐਸ.)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ 27ਵੀਂ ਬਰਸੀ 'ਤੇ ਯਾਦ ਕਰਦੇ ਹੋਏ ਕਿਹਾ ਕਿ ਪਿਤਾ ਨੇ ਉਨ੍ਹਾਂ ਨੂੰ ਸਾਰਿਆਂ ਨਾਲ ਪਿਆਰ ਅਤੇ ਸਨਮਾਨ ਕਰਨਾ ਸਿਖਾਇਆ। ...

ਪੂਰੀ ਖ਼ਬਰ »

ਜਿਨਸੀ ਅਪਰਾਧ ਵੀਡੀਓ ਮਾਮਲਾ

ਸੁਪਰੀਮ ਕੋਰਟ ਵਲੋਂ ਗੂਗਲ, ਫੇਸਬੁੱਕ ਅਤੇ ਹੋਰਨਾਂ ਨੂੰ ਇਕ-ਇਕ ਲੱਖ ਰੁਪਏ ਜੁਰਮਾਨਾ

ਨਵੀਂ ਦਿੱਲੀ, 21 ਮਈ (ਪੀ. ਟੀ. ਆਈ.)-ਸੁਪਰੀਮ ਕੋਰਟ ਨੇ ਸੋਸ਼ਲ ਸਾਈਟਾਂ 'ਤੇ ਜਿਨਸੀ ਅਪਰਾਧ ਵਾਲੇ ਵੀਡੀਓਜ਼ ਰੋਕਣ ਲਈ ਗੂਗਲ ਅਤੇ ਫੇਸਬੁੱਕ ਵਰਗੀਆਂ ਇੰਟਰਨੈੱਟ ਸੋਸ਼ਲ ਸਾਈਟਾਂ ਵਲੋਂ ਚੁੱਕੇ ਗਏ ਕਦਮਾਂ ਬਾਰੇ ਜਵਾਬ ਦੇਣ 'ਚ ਨਾਕਾਮ ਰਹਿਣ 'ਤੇ ਗੂਗਲ ਤੇ ਫੇਸਬੁੱਕ ਵਰਗੀਆਂ ...

ਪੂਰੀ ਖ਼ਬਰ »

ਲੰਗਰ 'ਤੇ ਜੀ. ਐਸ. ਟੀ. ਦਾ ਮਾਮਲਾ

ਰਾਮੂਵਾਲੀਆ ਨੇ ਰਾਸ਼ਟਰਪਤੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ

ਨਵੀਂ ਦਿੱਲੀ, 21 ਮਈ (ਜਗਤਾਰ ਸਿੰਘ)-ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਚਿੱਠੀ ਲਿਖ ਕੇ ਲੰਗਰ 'ਤੇ ਲਗਾਏ ਜਾ ਰਹੇ ਜੀ. ਐਸ. ਟੀ. ਦੇ ਮਸਲੇ ਸਬੰਧੀ ਗੱਲਬਾਤ ਕਰਨ ਦਾ ਸਮਾਂ ਮੰਗਿਆ ਹੈ। ਇਸ ਦੇ ਨਾਲ ਹੀ ਇਸ ਮੁੱਦੇ ਨੂੰ ...

ਪੂਰੀ ਖ਼ਬਰ »

ਐਨ.ਡੀ.ਏ. ਸਰਕਾਰ ਨੇ ਲਗਪਗ ਵਿਦੇਸ਼ੀ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰ ਦਿੱਤੀ ਹੈ- ਰਾਮ ਮਾਧਵ

ਵਾਸ਼ਿੰਗਟਨ, 21 ਮਈ (ਏਜੰਸੀ)-ਭਾਜਪਾ ਦੇ ਸੀਨੀਅਰ ਨੇਤਾ ਰਾਮ ਮਾਧਵ ਨੇ ਇਥੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਐਨ.ਡੀ.ਏ. ਸਰਕਾਰ ਨੇ ਲਗਪਗ ਵਿਦੇਸ਼ੀ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰ ਦਿੱਤੀ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ...

ਪੂਰੀ ਖ਼ਬਰ »

ਸਰਕਾਰੀ ਬੰਗਲਾ ਬਚਾਉਣ ਲਈ ਮਾਇਆਵਤੀ ਦਾ ਨਵਾਂ ਜੁਗਾੜ

ਬਾਹਰ ਲਗਵਾ ਦਿੱਤਾ 'ਕਾਂਸ਼ੀਰਾਮ ਯਾਦਗਾਰ ਰੈਸਟ ਹਾਊਸ' ਵਾਲਾ ਬੋਰਡ

ਨਵੀਂ ਦਿੱਲੀ/ਲਖਨਊ, 21 ਮਈ (ਏਜੰਸੀਆਂ)-ਉੱਤਰ ਪ੍ਰਦੇਸ਼ 'ਚ ਇਕ ਪਾਸੇ ਜਿੱਥੇ ਰਾਜ ਦੇ ਸਾਬਕਾ ਮੁੱਖ ਮੰਤਰੀਆਂ ਵਲੋਂ ਆਪਣੇ ਬੰਗਲਿਆਂ ਨੂੰ ਖ਼ਾਲੀ ਕਰਵਾਉਣ ਦੀ ਤਿਆਰੀ ਦੀਆਂ ਖ਼ਬਰਾਂ ਆ ਰਹੀਆਂ ਹਨ, ਤਾਂ ਉਥੇ ਦੂਜੇ ਪਾਸੇ ਮਾਇਆਵਤੀ ਦੇ ਸਰਕਾਰੀ ਬੰਗਲੇ 13 ਏ ਮਾਲ ਐਵਨਿਊ ਨਾਲ ...

ਪੂਰੀ ਖ਼ਬਰ »

ਕਰਨਾਟਕ 'ਚ ਜਨਾਦੇਸ਼ ਕਾਂਗਰਸ ਦੇ ਖ਼ਿਲਾਫ਼ ਸੀ-ਅਮਿਤ ਸ਼ਾਹ

ਨਵੀਂ ਦਿੱਲੀ, 21 ਮਈ (ਪੀ. ਟੀ. ਆਈ.)-ਕਰਨਾਟਕ 'ਚ ਕਾਂਗਰਸ ਦੇ ਇਸ ਗੱਠਜੋੜ ਨੂੰ ਇਕ ਅਪਵਿੱਤਰ ਗੱਠਜੋੜ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਲੋਕਾਂ ਨਾਲ ਧੋਖਾ ਹੈ। ਕਿਉਂਕਿ ਲੋਕਾਂ ਨੇ ਕਾਂਗਰਸ ਖ਼ਿਲਾਫ਼ ਅਤੇ ਭਾਜਪਾ ਦੇ ਪੱਖ 'ਚ ਆਪਣਾ ਫ਼ਤਵਾ ਦਿੱਤਾ ਸੀ। ਸ਼ਾਹ ਨੇ ਇਥੇ ਭਾਜਪਾ ਮੁੱਖ ...

ਪੂਰੀ ਖ਼ਬਰ »

ਸੁਰੱਖਿਆ ਬਲ ਹੁਣ ਅੱਤਵਾਦੀਆਂ ਨੂੰ ਜਿਊਂਦੇ ਫੜ ਕੇ ਘਰ ਵਾਪਸੀ ਕਰਵਾਉਣਗੇ

ਸ੍ਰੀਨਗਰ, 21 ਮਈ (ਪੀ. ਟੀ. ਆਈ.)-ਕਸ਼ਮੀਰ ਵਿਚ ਸੁਰੱਖਿਆ ਬਲ ਹੁਣ ਅੱਤਵਾਦੀਆਂ ਨੂੰ ਜਿਊਂਦੇ ਫੜਨਗੇ। ਕਸ਼ਮੀਰ ਵਿਚ ਰਮਜ਼ਾਨ ਦੌਰਾਨ ਆਪਰੇਸ਼ਨ ਨਾ ਚਲਾਉਣ ਦੇ ਹੁਕਮ ਪਿੱਛੋਂ ਸੁਰੱਖਿਆ ਬਲਾਂ ਨੂੰ ਨਵਾਂ ਵਿਚਾਰ ਦਿੱਤਾ ਗਿਆ ਹੈ। ਸੁਰੱਖਿਆ ਬਲ ਹੁਣ ਉਨ੍ਹਾਂ ਨੌਜਵਾਨਾਂ ਨੂੰ ...

ਪੂਰੀ ਖ਼ਬਰ »

ਕੇਰਲ 'ਚ 'ਨਿਪਾਹ' ਵਾਇਰਸ ਫੈਲਿਆ-3 ਮੌਤਾਂ

ਕੋਝੀਕੋਡ (ਕੇਰਲ), 21 ਮਈ (ਏਜੰਸੀਆਂ)-ਕੇਰਲ ਦੇ ਕੋਝੀਕੋਡ ਜ਼ਿਲ੍ਹੇ 'ਚ ਰਹੱਸਮਈ ਅਤੇ ਬੇਹੱਦ ਘਾਤਕ 'ਨਿਪਾਹ' ਵਾਇਰਸ ਦੀ ਲਪੇਟ 'ਚ ਆ ਕੇ ਹੁਣ ਤੱਕ 3 ਵਿਅਕਤੀਆਂ ਦੀ ਮੌਤ ਹੋ ਚੁੱਕੀ, ਜਦਕਿ 8 ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਖ਼ਤਰਨਾਕ ਵਾਇਰਸ ਤੋਂ ਪੀੜਤ 25 ਮਰੀਜ਼ਾਂ ...

ਪੂਰੀ ਖ਼ਬਰ »

ਅੰਸਾਰ ਬਰਨੀ ਵਲੋਂ ਬਲੋਚਿਸਤਾਨ 'ਚ ਕਤਲ ਕੀਤੇ ਹਿੰਦੂ ਪਿਉ-ਪੁੱਤਰ ਦੇ ਵਾਰਸਾਂ ਨਾਲ ਮੁਲਾਕਾਤ

ਅੰਮ੍ਰਿਤਸਰ, 21 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁਨ ਅੰਸਾਰ ਬਰਨੀ ਤੇ ਕਰਾਚੀ ਦੇ ਵਕੀਲ ਹੀਰਾ ਸਿੰਘ ਖ਼ਾਲਸਾ ਨੇ ਸੂਬਾ ਬਲੋਚਿਸਤਾਨ ਦੇ ਜ਼ਿਲ੍ਹਾ ਲਾਸਬੇਲਾ ਦੇ ਸਨਅਤੀ ਸ਼ਹਿਰ ਹੱਬ 'ਚ ਪਿਛਲੇ ਦਿਨੀਂ ਕਤਲ ਕੀਤੇ ਗਏ ਹਿੰਦੂ ਵਪਾਰੀ ਜੈ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX