ਤਾਜਾ ਖ਼ਬਰਾਂ


ਕੁਮਾਰਸਵਾਮੀ ਨੂੰ ਅੱਜ ਕਰਨਾ ਪਵੇਗਾ ਬਹੁਮਤ ਸਾਬਤ
. . .  8 minutes ago
ਬੈਂਗਲੁਰੂ, 25 ਮਈ - ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਅੱਜ ਬਹੁਮਤ ਪ੍ਰੀਖਣ ਦਾ ਸਾਹਮਣਾ ਕਰਨਗੇ ਤੇ ਅਜਿਹੀ ਉਮੀਦ ਹੈ ਕਿ ਰਾਜ 'ਚ 10 ਦਿਨਾਂ ਦੀ ਸਿਆਸੀ ਅਸਥਿਰਤਾ ਦਾ ਅੰਤ ਹੋ ਜਾਵੇਗਾ। ਦੁਪਹਿਰ 12:15 ਵਜੇ ਵਿਧਾਨ ਸਭਾ ਦਾ...
ਅੱਜ ਦਾ ਵਿਚਾਰ
. . .  22 minutes ago
ਪਿੰਡ ਭਾਗੀਵਾਂਦਰ ਵਿਚ ਟਾਇਰ ਫ਼ੈਕਟਰੀ ਨੂੰ ਲੱਗੀ ਅੱਗ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ 24 ਮਈ (ਲੱਕਵਿੰਦਰ ਸ਼ਰਮਾ) -ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ,ਜਦੋਂ ਲਾਲੇਆਣਾਂ ਸੜਕ ਤੇ ਸਥਿਤ ਇੱਕ ਟਾਇਰ ...
ਕਿਸਾਨ ਤੋਂ 3 ਲੱਖ ਦੀ ਨਕਦੀ ਖੋਹਣ ਵਾਲਾ ਭੀਖੀ ਦਾ ਚੇਅਰਮੈਨ ਨਿਕਲਿਆ
. . .  1 day ago
ਮਾਨਸਾ, 24 ਮਈ- (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਸ਼ਹਿਰ 'ਚ ਉਦੋਂ ਹਫੜਾ-ਦਫੜੀ ਮੱਚ ਗਈ ਜਦੋਂ ਕਾਰ ਸਵਾਰ ਲੁਟੇਰੇ ਇਕ ਕਿਸਾਨ ਤੋਂ 3 ਲੱਖ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ...
ਤਿੰਨ ਦਿਨਾਂ ਤੋਂ ਪੰਜਾਬ ਹਿਮਾਚਲ ਪ੍ਰਦੇਸ਼ ਸੀਮਾ 'ਤੇ ਜੰਗਲੀ ਰਕਬਾ ਅੱਗ ਦੀ ਲਪੇਟ 'ਚ
. . .  1 day ago
ਮਾਹਿਲਪੁਰ ,24 ਮਈ (ਦੀਪਕ ਅਗਨੀਹੋਤਰੀ)-ਪੰਜਾਬ ਹਿਮਾਚਲ ਪ੍ਰਦੇਸ਼ ਸੀਮਾ ਦੇ ਨਾਲ ਲਗਦੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਵਿਚ ਜੰਗਲੀ ਰਕਬੇ ਨੂੰ...
ਸ਼ੈਲ ਬਾਲਾ ਹੱਤਿਆ ਮਾਮਲਾ : ਚਾਰ ਪੁਲਿਸ ਅਧਿਕਾਰੀ ਮੁਅੱਤਲ
. . .  1 day ago
ਸ਼ਿਮਲਾ, 24 ਮਈ- ਸ਼ੈਲ ਬਾਲਾ ਹੱਤਿਆ ਮਾਮਲੇ 'ਚ ਚਾਰ ਪੁਲਿਸ ਅਧਿਕਾਰੀਆਂ ਅਤੇ ਇੱਕ ਹੋਰ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਬੀਤੀ 1 ਮਈ ਨੂੰ ਹਿਮਾਚਲ ਦੇ ਕਸੌਲੀ 'ਚ ਸੁਪਰੀਮ ਕੋਰਟ ਦੇ ਹੁਕਮ 'ਤੇ ਗ਼ੈਰ-ਕਾਨੂੰਨੀ ਨਿਰਮਾਣ 'ਤੇ..
ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਮਾਛੀਵਾੜਾ ਸਾਹਿਬ, 24 ਮਈ (ਮਨੋਜ ਕੁਮਾਰ )- ਅੱਜ ਇੱਥੇ ਨਸ਼ੇ ਦੀ ਦਲਦਲ 'ਚ ਫਸੇ ਇੱਕ ਨੌਜਵਾਨ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨੇ ਸਵੇਰੇ 10 ਵਜੇ ਦੇ ਕਰੀਬ ਨਸ਼ੇ ਨਾ ਮਿਲਣ 'ਤੇ ਪੈਦਾ ਹੋਈ ਤੋੜ 'ਚ...
ਦਸਵੀਂ ਦੀ ਪ੍ਰੀਖਿਆ 'ਚੋਂ ਦੂਜੇ ਨੰਬਰ 'ਤੇ ਰਹੀ ਜੈਸਮੀਨ ਕੌਰ ਨੂੰ ਕੀਤਾ ਗਿਆ ਸਨਮਾਨਿਤ
. . .  1 day ago
ਚੰਡੀਗੜ੍ਹ, 24 ਮਈ (ਐਨ. ਐਸ. ਪਰਵਾਨਾ)- ਪੰਜਾਬ ਪੁਲਿਸ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਆਈ. ਸੀ. ਐਸ. ਈ. ਦੀ ਦਸਵੀਂ ਦੀ ਪ੍ਰੀਖਿਆ ਦੇ ਨਤੀਜੇ 'ਚੋਂ ਪੂਰੇ ਦੇਸ਼ 'ਚ ਦੂਜੇ ਨੰਬਰ 'ਤੇ ਆਈ ਵਿਦਿਆਰਥਣ ਜੈਸਮੀਨ ਕੌਰ ਚਾਹਲ ਦਾ ਪੁਲਿਸ ਹੈੱਡ ਕੁਆਰਟਰ...
25 ਮਈ ਤੋਂ ਲਾਗੂ ਹੋਵੇਗਾ ਈ-ਵੇਅ ਬਿੱਲ ਸਿਸਟਮ
. . .  1 day ago
ਨਵੀਂ ਦਿੱਲੀ, 24 ਮਈ- ਇੱਕ ਹੀ ਸੂਬੇ ਦੇ ਅੰਦਰ ਮਾਲ ਦੀ ਆਵਾਜਾਈ ਲਈ ਈ-ਵੇਅ ਬਿੱਲ ਸਿਸਟਮ ਮਹਾਰਾਸ਼ਟਰ, ਮਣੀਪੁਰ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਚੰਡੀਗੜ੍ਹ, ਦਾਦਰਾ ਅਤੇ ਨਗਰ ਹਵੇਲੀ, ਦਮਨ ਤੇ ਦੀਪ ਅਤੇ ਲਕਸ਼ਦੀਪ 'ਚ 25 ਮਈ ਤੋਂ ਲਾਗੂ...
ਵੈਸ਼ਣੋ ਦੇਵੀ ਯਾਤਰਾ ਮੁੜ ਸ਼ੁਰੂ
. . .  1 day ago
ਜੰਮੂ, 24 ਮਈ- ਤ੍ਰਿਕੁਟ ਦੀਆਂ ਪਹਾੜੀਆਂ 'ਤੇ ਜੰਗਲ 'ਚ ਲੱਗੀ ਅੱਗ ਕਾਰਨ ਰੁਕੀ ਵੈਸ਼ਣੋ ਦੇਵੀ ਯਾਤਰਾ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ ਬੁੱਧਵਾਰ ਦੁਪਹਿਰ ਨੂੰ ਜੰਗਲ 'ਚ ਅੱਗ ਲੱਗਣ ਤੋਂ ਬਾਅਦ ਵੈਸ਼ਣੋ ਦੇਵੀ ਯਾਤਰਾ ਰੋਕੀ ਗਈ ਸੀ, ਜਿਸ ਨੂੰ ਵੀਰਵਾਰ...
ਤੂਤੀਕੋਰਨ ਹਿੰਸਾ : 65 ਲੋਕਾਂ ਦੀ ਹੋਈ ਗ੍ਰਿਫ਼ਤਾਰ
. . .  1 day ago
ਚੇਨਈ, 24 ਮਈ- ਤੂਤੀਕੋਰਨ 'ਚ ਸਟਰਲਾਈਟ ਕਾਪਰ ਯੂਨਿਟ ਨੂੰ ਬੰਦ ਕਰਨ ਨੂੰ ਲੈ ਕੇ ਹੋਈ ਹਿੰਸਾ 'ਚ ਸ਼ਾਮਲ ਹੋਣ 'ਤੇ 65 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ 'ਤੇ ਭੇਜਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਧਿਕਾਰੀ ਸੰਦੀਪ ਨਾਂਦੂਰੀ ਨੇ ਦੱਸਿਆ ਕਿ 68...
ਉੱਤਰੀ ਕੋਰੀਆ ਨੇ ਪਰਮਾਣੂੰ ਪ੍ਰੀਖਣ ਕੇਂਦਰ ਨੂੰ ਕੀਤਾ ਨਸ਼ਟ
. . .  1 day ago
ਨਵੀਂ ਦਿੱਲੀ, 24 ਮਈ- ਉੱਤਰੀ ਕੋਰੀਆ ਨੇ ਆਪਣੇ ਪਰਮਾਣੂੰ ਪ੍ਰੀਖਣ ਕੇਂਦਰ ਨੂੰ ਨਸ਼ਟ ਕੀਤਾ ਹੈ। ਉੱਤਰੀ ਕੋਰੀਆ ਨੇ ਪ੍ਰਮਾਣੂੰ ਨਿਸ਼ਸਤਰੀਕਰਨ ਦੇ ਵੱਲ ਕਦਮ ਵਧਾਉਂਦਿਆਂ ਅੱਜ ਦੇਸ਼ ਦੇ ਮੱਧ ਪੁੰਗਏ-ਰੀ ਪਰਮਾਣੂੰ ਪ੍ਰੀਖਣ ਕੇਂਦਰ ਨੂੰ ਨਸ਼ਟ ਕਰ ਦਿੱਤਾ। ਉੱਤਰੀ ਕੋਰੀਆ ਨੇ ਹਾਲ...
ਇੰਡੋਨੇਸ਼ੀਆ ਅਤੇ ਸਿੰਗਾਪੁਰ ਦੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 24 ਮਈ- ਪ੍ਰਧਾਨ ਮੰਤਰੀ ਮੋਦੀ ਆਉਣ ਵਾਲੀ 29 ਮਈ ਤੋਂ 2 ਜੂਨ ਤੱਕ ਇੰਡੋਨੇਸ਼ੀਆ ਅਤੇ ਸਿੰਗਾਪੁਰ ਦੇ ਦੌਰੇ 'ਤੇ ਜਾਣਗੇ। ਵਿਦੇਸ਼ ਮੰਤਰਾਲੇ ਮੁਤਾਬਕ ਦੌਰੇ ਦੌਰਾਨ ਉਹ 1 ਜੂਨ ਨੂੰ ਸਿੰਗਾਪੁਰ 'ਚ ਸ਼ਾਂਗਰੀ-ਲਾ ਗੱਲਬਾਤ 'ਚ ਮੁੱਖ ਭਾਸ਼ਣ...
ਰੂਸੀ ਮਿਜ਼ਾਈਲ ਨੇ ਸੁੱਟਿਆ ਸੀ ਐਮ.ਐਚ.17
. . .  1 day ago
ਯੂਟ੍ਰੇਕਟ, 24 ਮਈ- ਮਲੇਸ਼ੀਆਈ ਜਹਾਜ਼ ਐਮ.ਐਚ.17 ਨੂੰ ਸੁੱਟੇ ਜਾਣ ਦੀ ਜਾਂਚ ਕਰ ਰਹੀ ਕੌਮਾਂਤਰੀ ਟੀਮ ਨੇ ਅੱਜ ਪਹਿਲੀ ਵਾਰ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਜਹਾਜ਼ ਨੂੰ ਸੁੱਟਣ ਲਈ ਜਿਸ ਮਿਜ਼ਾਈਲ ਦੀ ਵਰਤੋਂ ਕੀਤੀ ਗਈ ਸੀ, ਉਹ ਰੂਸੀ ਫੌਜ ਬ੍ਰਿਗੇਡ ਦੀ...
ਪੀ.ਐਨ.ਬੀ. ਘੁਟਾਲਾ : ਈ.ਡੀ. ਨੇ ਨੀਰਵ ਮੋਦੀ ਖਿਲਾਫ ਦੋਸ਼ ਪੱਤਰ ਕੀਤਾ ਦਾਖਲ
. . .  1 day ago
ਮੁੰਬਈ, 24 ਮਈ -ਪੰਜਾਬ ਨੈਸ਼ਨਲ ਬੈਂਕ ਦੇ 2 ਬਿਲੀਅਨ ਡਾਲਰ ਘੁਟਾਲਾ ਮਾਮਲੇ 'ਚ ਹੀਰਾ ਵਪਾਰੀ ਨੀਰਵ ਮੋਦੀ ਤੇ ਉਸ ਦੇ ਸਹਿਯੋਗੀਆਂ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਪਹਿਲਾ ਆਪਣਾ ਦੋਸ਼ ਪੱਤਰ ਦਾਖਲ ਕੀਤਾ ਹੈ। ਈ.ਡੀ. ਨੇ ਕਿਹਾ ਕਿ ਨੀਰਵ ਮੋਦੀ ਤੇ ਉਸ...
ਸੁਨੰਦਾ ਪੁਸ਼ਕਰ ਮੌਤ ਮਾਮਲਾ ਨਾਮਜ਼ਦ ਅਦਾਲਤ 'ਚ ਤਬਦੀਲ
. . .  1 day ago
ਪਠਾਨਕੋਟ ਸਬ ਜੇਲ੍ਹ 'ਚ ਕੈਦੀਆਂ ਵਿਚਾਲੇ ਲੜਾਈ
. . .  1 day ago
ਵਿਰਾਟ ਮਗਰੋਂ ਰਾਹੁਲ ਗਾਂਧੀ ਨੇ ਵੀ ਮੋਦੀ ਨੂੰ ਦਿੱਤੀ ਵੱਡੀ ਚੁਣੌਤੀ
. . .  1 day ago
ਮੋਦੀ ਅਤੇ ਰੁੱਟੇ ਸੀ. ਈ. ਓ. ਕਾਨਫਰੰਸ 'ਚ ਹੋਏ ਸ਼ਾਮਲ
. . .  1 day ago
ਸੱਟ ਕਾਰਨ ਕੋਹਲੀ ਨਹੀਂ ਖੇਡ ਸਕਣਗੇ ਕਾਊਂਟੀ
. . .  1 day ago
ਜੰਮੂ-ਕਸ਼ਮੀਰ : ਪਹਾੜੀਆਂ 'ਤੇ ਲੱਗੀ ਭਿਆਨਕ ਅੱਗ
. . .  1 day ago
ਲੁਧਿਆਣਾ 'ਚ ਫੈਕਟਰੀ ਨੂੰ ਲੱਗੀ ਅੱਗ
. . .  1 day ago
ਗੈਂਗਸਟਰ ਤੋਂ ਸਮਾਜ ਸੁਧਾਰਕ ਬਣਿਆ ਲੱਖਾ ਸਧਾਣਾ ਮੋਗਾ ਪੁਲਿਸ ਵਲੋਂ ਗ੍ਰਿਫ਼ਤਾਰ
. . .  1 day ago
ਜੇ 'ਆਪ' ਕਾਂਗਰਸ ਨਾਲ ਗੱਠਜੋੜ ਕਰਦੀ ਹੈ ਤਾਂ ਪਾਰਟੀ ਛੱਡ ਦੇਵਾਂਗਾ- ਫੂਲਕਾ
. . .  1 day ago
ਮਹਾਰਾਸ਼ਟਰ ਕੌਂਸਲ ਚੋਣਾਂ 'ਚ ਕਾਂਗਰਸ ਨੂੰ ਝਟਕਾ
. . .  1 day ago
ਤੂਤੀਕੋਰਨ ਹਿੰਸਾ 'ਤੇ ਰਾਜਨਾਥ ਸਿੰਘ ਨੇ ਪ੍ਰਗਟਾਇਆ ਦੁੱਖ
. . .  1 day ago
ਸੀਰੀਆ ਦੇ ਫੌਜੀ ਟਿਕਾਣਿਆਂ 'ਤੇ ਅਮਰੀਕਾ ਨੇ ਕੀਤਾ ਹਮਲਾ
. . .  1 day ago
ਇਟਲੀ 'ਚ ਟਰੇਨ ਹਾਦਸਾਗ੍ਰਸਤ, 2 ਦੀ ਮੌਤ
. . .  1 day ago
ਮੋਦੀ ਤੇ ਰੁੱਟੇ ਵਿਚਕਾਰ ਹੋਈ ਮੁਲਾਕਾਤ
. . .  1 day ago
ਕੇਰਲ 'ਚ ਨਿਪਾਹ ਵਾਇਰਸ ਕਾਰਨ ਇੱਕ ਹੋਰ ਮੌਤ
. . .  1 day ago
ਚੱਢਾ ਦੇ ਵਕੀਲ ਨੇ ਕਾਹਨ ਸਿੰਘ ਪੰਨੂ ਨੂੰ ਸੌਂਪੀ ਰਿਪੋਰਟ
. . .  1 day ago
ਮੋਦੀ ਨੇ ਵਿਰਾਟ ਦੀ ਚੁਣੌਤੀ ਕੀਤੀ ਪ੍ਰਵਾਨ
. . .  1 day ago
ਡੀ.ਐਮ.ਕੇ ਦਾ ਤੂਤੀਕੋਰਨ ਹਿੰਸਾ 'ਤੇ ਪ੍ਰਦਰਸ਼ਨ
. . .  1 day ago
ਬਗਦਾਦ 'ਚ ਆਤਮਘਾਤੀ ਹਮਲਾ, ਸੱਤ ਦੀ ਮੌਤ
. . .  1 day ago
ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਨੂੰ ਕੀਤਾ ਗਿਆ ਪਟਿਆਲਾ ਅਦਾਲਤ 'ਚ ਪੇਸ਼
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 11 ਜੇਠ ਸੰਮਤ 550
ਿਵਚਾਰ ਪ੍ਰਵਾਹ: ਸਪੱਸ਼ਟ ਦ੍ਰਿਸ਼ਟੀਕੋਣ ਦੇ ਨਾਲ-ਨਾਲ ਦ੍ਰਿੜ੍ਹ ਇੱਛਾ-ਸ਼ਕਤੀ ਵੀ ਜ਼ਰੂਰੀ ਹੈ। -ਕਾਲਿਨ ਪਾਵੇਲ
  •     Confirm Target Language  


ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ 'ਚ ਵਿਰੋਧੀ ਧਿਰ ਨੇ ਦਿਖਾਈ ਤਾਕਤ

ਸੋਨੀਆ, ਰਾਹੁਲ, ਮਮਤਾ, ਅਖਿਲੇਸ਼, ਮਾਇਆਵਤੀ, ਚੰਦਰਬਾਬੂ ਨਾਇਡੂ, ਕੇਜਰੀਵਾਲ ਤੇ ਹੋਰਾਂ ਨੇ ਕੀਤੀ ਸ਼ਿਰਕਤ
ਬੈਂਗਲੁਰੂ, 23 ਮਈ (ਏਜੰਸੀ)-ਐਚ. ਡੀ. ਕੁਮਾਰਸਵਾਮੀ ਨੇ ਅੱਜ ਜੇ. ਡੀ. ਐਸ.-ਕਾਂਗਰਸ ਦੇ ਗੱਠਜੋੜ ਵਾਲੀ ਸਰਕਾਰ ਦੇ ਮੁਖੀ ਦੇ ਤੌਰ 'ਤੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ | ਉਨ੍ਹਾਂ ਨੂੰ ਰਾਜਪਾਲ ਵਜੂਭਾਈ ਵਾਲਾ ਵਲੋਂ ਵਿਧਾਨ ਸੌਦਾ ਕੰਪਲੈਕਸ ਵਿਖੇ ਕਰਵਾਏ ਵੱਡੇ ਸਮਾਰੋਹ ਦੌਰਾਨ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ | ਵਜੂਭਾਈ ਵਾਲਾ ਨੇ ਸੂਬਾ ਕਾਂਗਰਸ ਪ੍ਰਧਾਨ ਅਤੇ ਪ੍ਰਮੁੱਖ ਦਲਿਤ ਆਗੂ ਜੀ. ਪਰਮੇਸ਼ਵਰ ਨੂੰ ਵੀ ਉਪ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ | ਮੰਤਰੀ ਮੰਡਲ ਦੇ ਬਾਕੀ ਮੈਂਬਰ ਕੁਮਾਰਸਵਾਮੀ ਵਲੋਂ ਸ਼ੁੱਕਰਵਾਰ ਨੂੰ ਬਹੁਮਤ ਸਾਬਤ ਕਰਨ ਬਾਅਦ ਸਹੁੰ ਚੁੱਕਣਗੇ | ਰਵਾਇਤੀ ਪੁਸ਼ਾਕ ਧੋਤੀ ਅਤੇ ਚਿੱਟੀ ਕਮੀਜ਼ ਪਾਈ ਕੁਮਾਰਸਵਾਮੀ ਨੇ ਪਰਮਾਤਮਾ ਅਤੇ ਕੰਨੜ ਨਾਡੂ ਦੇ ਲੋਕਾਂ ਦੇ ਨਾਂਅ 'ਤੇ ਸਹੁੰ ਚੁੱਕੀ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਉਨ੍ਹਾਂ ਦੀ ਮਾਂ ਅਤੇ ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਐਨ. ਚੰਦਰਬਾਬੂ ਨਾਇਡੂ ਅਤੇ ਪਿਨਾਰਈ ਵਿਜਯਨ, ਉਨ੍ਹਾਂ ਦੇ ਆਂਧਰਾ ਪ੍ਰਦੇਸ਼ ਅਤੇ ਕੇਰਲਾ ਦੇ ਹਮਰੁਤਬਾ ਵੀ ਇਸ ਮੌਕੇ ਮੌਜੂਦ ਸਨ | ਇਸ ਦੌਰਾਨ ਬਿਹਾਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ, ਬਸਪਾ ਮੁਖੀ ਮਾਇਆਵਤੀ ਅਤੇ ਸਪਾ ਆਗੂ ਅਖਿਲੇਸ਼ ਯਾਦਵ, ਐਨ. ਸੀ. ਪੀ. ਨੇਤਾ ਸ਼ਰਦ ਪਵਾਰ, ਸੀ. ਪੀ. ਐਮ. ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਅਤੇ ਸਮਾਜਵਾਦੀ ਆਗੂ ਸ਼ਰਦ ਯਾਦਵ ਵੀ ਹਾਜ਼ਰ ਸਨ | ਇਸ ਮੌਕੇ ਰਾਸ਼ਟਰੀ ਅਤੇ ਖੇਤਰੀ ਨੇਤਾਵਾਂ ਵਲੋਂ ਕੀਤਾ ਗਿਆ ਸ਼ਕਤੀ ਪ੍ਰਦਰਸ਼ਨ ਭਾਜਪਾ ਨੂੰ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਅਗਵਾਈ ਵਾਲੀ ਐਨ. ਡੀ. ਏ. ਨੂੰ ਟੱਕਰ ਦੇਣ ਲਈ ਵੱਡੇ ਫਰੰਟ ਦੇ ਗਠਨ ਦੀ ਸੰਭਾਵਨਾ ਦਾ ਸੰਕੇਤ ਸੀ | ਭਾਜਪਾ ਨੇ ਇਸ ਸਮਾਰੋਹ ਦਾ ਬਾਈਕਾਟ ਕੀਤਾ ਸੀ | ਵਰਨਣਯੋਗ ਹੈ ਕਿ ਕਰਨਾਟਕ 'ਚ ਜੇ. ਡੀ .ਐਸ.-ਕਾਂਗਰਸ ਦੀ ਨਵੀਂ ਸਰਕਾਰ ਦੇ ਗਠਨ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਵਿਰੋਧੀ ਤਾਕਤਾਂ ਨੂੰ ਇਕ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ |
ਪ੍ਰਧਾਨ ਮੰਤਰੀ ਵਲੋਂ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਚ. ਡੀ. ਕੁਮਾਰਸਵਾਮੀ ਨੂੰ ਕਰਨਾਟਕ ਦਾ ਮੁੱਖ ਮੰਤਰੀ ਬਣਨ 'ਤੇ ਵਧਾਈ ਦਿੱਤੀ | ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਉਹ ਕੁਮਾਰਸਵਾਮੀ ਅਤੇ ਡਾ. ਪਰਮੇਸ਼ਵਰ ਨੂੰ ਕ੍ਰਮਵਾਰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਵਧਾਈ ਦਿੰਦੇ ਹਨ ਅਤੇ ਸ਼ੁੱਭ ਕਾਮਨਾਵਾਂ ਭੇਟ ਕਰਦੇ ਹਨ |

ਪਾਕਿ ਵਲੋਂ ਭਾਰੀ ਗੋਲਾਬਾਰੀ-ਬੱਚੇ ਸਮੇਤ 5 ਮੌਤਾਂ

• 5 ਬੀ. ਐਸ. ਐਫ. ਜਵਾਨਾਂ ਸਮੇਤ 50 ਜ਼ਖ਼ਮੀ • ਦਰਜਨਾਂ ਮਕਾਨ ਤਬਾਹ • ਜੰਗ ਵਰਗੇ ਹਾਲਾਤ ਬਣੇ
ਮਨਜੀਤ ਸਿੰਘ
ਸ੍ਰੀਨਗਰ, 23 ਮਈ -ਜੰਮੂ ਖੇਤਰ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨ ਵਲੋਂ ਪਿਛਲੇ 5 ਦਿਨਾਂ ਤੋਂ ਲਗਾਤਾਰ ਭਾਰੀ ਗੋਲਾਬਾਰੀ ਤੇ ਮੋਰਟਾਰ ਦਾਗਣ ਕਾਰਨ ਸਮੁੱਚੀ ਸਰਹੱਦ ਜੰਗ ਦੇ ਮੈਦਾਨ 'ਚ ਤਬਦੀਲ ਹੋ ਗਈ ਹੈ ਤੇ ਇੱਥੇ ਕਿਸੇ ਜੰਗ ਦੀ ਸਥਿਤੀ ਵਰਗੀ ਤਸਵੀਰ ਪੇਸ਼ ਹੋ ਰਹੀ ਹੈ | ਸੂਤਰਾਂ ਅਨੁਸਾਰ ਸਾਂਬਾ, ਕਠੂਆ, ਅਰਨੀਆ ਤੇ ਆਰ.ਐਸ. ਪੁਰਾ ਸੈਕਟਰਾਂ 'ਚ ਤਾਜ਼ਾ ਭਾਰੀ ਗੋਲਾਬਾਰੀ ਨਾਲ ਇਕ ਔਰਤ, ਬੱਚੇ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ | ਤਾਜ਼ਾ ਘਟਨਾ 'ਚ ਬੀ.ਐਸ.ਐਫ. ਦੇ 5 ਜਵਾਨਾਂ ਸਣੇ ਕਰੀਬ 50 ਨਾਗਰਿਕ ਵੀ ਜ਼ਖ਼ਮੀ ਹੋ ਗਏ | ਸਰਹੱਦ 'ਤੇ ਰਹਿਣ ਵਾਲੇ ਹਜ਼ਾਰਾਂ ਲੋਕਾਂ ਵਲੋਂ ਜਾਨ ਬਚਾਉਣ ਲਈ ਆਪਣੇ ਘਰ ਛੱਡ ਕੇ ਸੁਰੱਖਿਅਤ ਸਥਾਨਾਂ ਵੱਲ ਹਿਜਰਤ ਕਰਨ ਦਾ ਸਿਲਸਿਲਾ ਜਾਰੀ ਹੈ | ਸਰਹੱਦੀ ਇਲਾਕਿਆਂ ਦੇ 76000 ਤੋਂ ਵੱਧ ਲੋਕ ਆਪਣੇ ਘਰ ਛੱਡ ਕੇ ਰਾਹਤ ਕੈਂਪਾਂ 'ਚ ਸ਼ਰਨ ਲਈ ਬੈਠੇ ਹਨ | ਪ੍ਰਸ਼ਾਸਨ ਨੇ ਜੰਮੂ ਦੇ ਸਾਰੇ ਹਸਪਤਾਲਾਂ 'ਚ ਅਲਰਟ ਜਾਰੀ ਕੀਤਾ ਹੈ | ਪਾਕਿਸਤਾਨ ਰੇਂਜਰਾਂ ਵਲੋਂ ਬੀਤੀ ਦੇਰ ਸ਼ਾਮ 'ਤੋਂ ਉਕਤ ਸੈਕਟਰਾਂ 'ਚ 120 ਅਤੇ 180 ਐਮ. ਐਮ. ਮੋਰਟਾਰ ਗੋਲੇ ਦਾਗੇ ਅਤੇ ਭਾਰੀ ਹਥਿਆਰਾਂ ਨਾਲ ਗੋਲੀਬਾਰੀ ਕਰਦਿਆਂ ਬੀ.ਐਸ.ਐਫ. ਦੀਆਂ 2 ਦਰਜਨ ਅਗਲੀਆਂ ਚੌਕੀਆਂ ਦੇ ਨਾਲ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ | ਐਸ.ਐਸ.ਪੀ. ਕਠੂਆ ਸ੍ਰੀਧਰ ਪਟੇਲ ਨੇ ਹੀਰਾ ਨਗਰ ਸਰਹੱਦ 'ਤੇ ਜਾਰੀ ਤਾਜ਼ਾ ਗੋਲੀਬਾਰੀ 'ਚ ਰਾਮਪਾਲ ਨਾਮੀ ਨਾਗਰਿਕ ਦੀ ਮਾਰੇ ਜਾਣ ਦੀ ਪੁਸ਼ਟੀ ਕੀਤੀ | ਐਸ.ਐਸ.ਪੀ. ਸਾਂਬਾ ਅਨਿਲ ਮੰਗੌਤਰਾ ਨੇ ਪਾਕਿਸਤਾਨ ਗੋਲੀਬਾਰੀ 'ਚ 2 ਨਾਗਰਿਕਾਂ ਦੇ ਮਾਰੇ ਜਾਣ ਦੀ ਤਸਦੀਕ ਕਰਦਿਆਂ ਦੱਸਿਆ ਕਿ ਪੁਲਿਸ ਸਿਵਲ ਪ੍ਰਸ਼ਾਸਨ ਦੀ ਨਾਗਰਿਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਅਤੇ ਜ਼ਖ਼ਮੀਆਂ ਨੂੰ ਤਬਦੀਲ ਕਰਨ 'ਚ ਸਹਾਇਤਾ ਕਰ ਰਹੀ ਹੈ | ਐਸ.ਐਸ.ਪੀ. ਜੰਮੂ ਹੈੱਡਕੁਆਰਟਰ ਰਮੇਸ਼ ਕੋਤਵਾਲ ਨੇ ਦੱਸਿਆ ਕਿ ਆਰ.ਐਸ. ਪੁਰਾ ਸੈਕਟਰ 'ਚ ਬੁੱਧਵਾਰ ਸਵੇਰ ਇਕ ਵਿਅਕਤੀ ਮਾਰਿਆ ਗਿਆ ਤੇ 2 ਨਾਗਰਿਕ ਜ਼ਖ਼ਮੀ ਹੋ ਗਏ, ਜਦਕਿ ਅਰਨੀਆ ਸੈਕਟਰ 'ਚ 2 ਵਿਅਕਤੀ ਜ਼ਖ਼ਮੀ ਹੋਏ ਹਨ | ਪਾਕਿਸਤਾਨ ਵਲੋਂ ਗੋਲੀਬਾਰੀ ਦਾ ਸਿਲਸਿਲਾ ਲਗਾਤਾਰ ਜਾਰੀ ਸੀ, ਜਿਸ ਦਾ ਬੀ.ਐਸ.ਐਫ. ਵੀ ਢੁਕਵਾਂ ਜਵਾਬ ਦੇ ਰਹੀ ਹੈ | ਆਰ.ਐਸ. ਪੁਰਾ ਦਾ ਇਕ ਜ਼ਖ਼ਮੀ ਨਾਗਰਿਕ ਰਘੁਵੀਰ ਸਿੰਘ ਹਸਪਤਾਲ 'ਚ ਦਮ ਤੋੜ ਗਿਆ | ਬੀ.ਐਸ.ਐਫ. ਬੁਲਾਰੇ ਅਨੁਸਾਰ ਅਰਨੀਆ ਸੈਕਟਰ 'ਚ ਪਾਕਿਸਤਾਨ ਰੇਂਜਰਾਂ ਨੇ ਮੰਗਲਵਾਰ ਸ਼ਾਮ ਤੋਂ ਗੋਲੀਬਾਰੀ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ | ਜ਼ਖ਼ਮੀਆਂ 'ਚ ਸ਼ਾਮੋ ਦੇਵੀ (35) ਸਾਂਬਾ ਅਤੇ ਮਾਸੂਬ ਕ੍ਰਿਸ਼ਨਾ ਵੀ ਸ਼ਾਮਿਲ ਹੈ | ਪਾਕਿਸਤਾਨ ਵਲੋਂ ਜਾਰੀ ਗੋਲੀਬਾਰੀ 'ਚ ਬੀ.ਐਸ.ਐਫ. ਦੇ 5 ਜਵਾਨਾਂ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਰਾਮਗੜ੍ਹ ਦੇ ਸਬ ਜ਼ਿਲ੍ਹਾ ਹਸਪਤਾਲ 'ਚ ਚੱਲ ਰਿਹਾ ਹੈ | ਸੂਬਾ ਪੁਲਿਸ ਮੁਖੀ ਐਸ.ਪੀ. ਵੈਦ ਨੇ ਬੁੱਧਵਾਰ ਨੂੰ ਪਾਕਿਸਤਾਨ ਵਲੋਂ ਜਾਰੀ ਗੋਲੀਬਾਰੀ ਤੇ ਮੋਰਟਾਰ ਸ਼ੈਲਿੰਗ 'ਚ 4 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦਿਆਂ ਇਸ 'ਤੇ ਦੁੱਖ ਪ੍ਰਗਟ ਕੀਤਾ | ਪਾਕਿਸਤਾਨ ਵਲੋਂ 15 ਮਈ ਤੋਂ ਬਾਅਦ ਅੰਤਰਰਾਸ਼ਟਰੀ ਸਰਹੱਦ 'ਤੇ ਬੀ.ਐਸ.ਐਫ. ਚੌਕੀਆਂ ਦੇ ਨਾਲ ਨਾਗਰਿਕਾਂ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਕਾਰਨ 50 ਹਜ਼ਾਰ ਦੇ ਲਗਪਗ ਆਬਾਦੀ ਹਿਜਰਤ ਕਰਨ ਲਈ ਮਜਬੂਰ ਹੋ ਗਈ ਹੈ | ਹਿਜਰਤ ਕਰਨ ਵਾਲੇ ਇਹ ਲੋਕ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਤੇ ਸਰਕਾਰੀ ਰਾਹਤ ਕੈਂਪਾਂ 'ਚ ਸ਼ਰਨ ਲੈ ਰਹੇ ਹਨ | ਬੀ.ਐਸ.ਐਫ. ਬੁਲਾਰੇ ਅਨੁਸਾਰ ਇਸ ਉਲੰਘਣਾ ਦਾ ਢੁਕਵਾਂ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ | ਗੋਲੀਬਾਰੀ ਦਾ ਇਹ ਦੁਪਾਸੜ ਸਿਲਸਿਲਾ ਰੁਕ-ਰੁਕ ਕੇ ਉਕਤ ਸੈਕਟਰਾਂ 'ਚ ਜਾਰੀ ਹੈ | ਦੱਸਣਯੋਗ ਹੈ ਕਿ 15 ਮਈ ਨੂੰ ਪਾਕਿਸਤਾਨ ਵਲੋਂ ਸਾਂਬਾ ਸੈਕਟਰ 'ਚ ਘੁਸਪੈਠ ਕਰਵਾਉਣ ਦੇ ਯਤਨ ਨੂੰ ਬੀ.ਐਸ.ਐਫ. ਵਲੋਂ ਨਾਕਾਮ ਕਰਨ ਦੇ ਬਾਅਦ ਸ਼ੁਰੂ ਕੀਤੀ ਗਈ ਜੰਗਬੰਦੀ ਦੀ ਤਾਜ਼ਾ ਉਲੰਘਣਾ 'ਚ ਇਸ ਵੇਲੇ ਤੱਕ 2 ਬੀ.ਐਸ.ਐਫ. ਜਵਾਨਾਂ, 10 ਨਾਗਰਿਕਾਂ ਸਮੇਤ 2 ਮਾਸੂਮ ਬੱਚੇ ਮਾਰੇ ਜਾ ਚੁੱਕੇ ਹਨ ਤੇ ਕਈ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ | ਚਾਲੂ ਸਾਲ ਦੌਰਾਨ ਪਾਕਿਸਤਾਨ ਵਲੋਂ ਅੰਤਰਰਾਸ਼ਟਰੀ ਅਤੇ ਕੰਟਰੋਲ ਰੇਖਾ 'ਤੇ ਗੋਲੀਬਾਰੀ ਦੀ ਉਲੰਘਣਾ ਦਾ ਸਿਲਸਿਲਾ ਰੁਕ ਨਹੀਂ ਰਿਹਾ, ਜਿਸ ਕਾਰਨ ਸਰਹੱਦ 'ਤੇ ਰਹਿਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | 700 ਦੇ ਲਗਪਗ ਗੋਲੀਬਾਰੀ ਉਲੰਘਣਾ ਦੀਆਂ ਘਟਨਾਵਾਂ 'ਚ 44 ਵਿਅਕਤੀ ਆਪਣੀ ਜਵਾਨ ਗਵਾ ਚੁੱਕੇ ਹਨ ਜਿਸ 'ਚ ਫ਼ੌਜ ਤੇ ਬੀ.ਐਸ.ਐਫ. ਦੇ 18 ਜਵਾਨਾਂ ਸਣੇ 26 ਨਾਗਰਿਕ ਵੀ ਸ਼ਾਮਿਲ ਹਨ |

100 ਪਿੰਡਾਂ ਤੋਂ 76 ਹਜ਼ਾਰ ਲੋਕਾਂ ਨੇ ਕੀਤੀ ਹਿਜਰਤ

ਅਰਨੀਆ (ਜੰਮੂ), 23 ਮਈ (ਏਜੰਸੀ)- ਪਾਕਿਸਤਾਨੀ ਫ਼ੌਜ ਦੀ ਭਾਰੀ ਗੋਲਾਬਾਰੀ ਕਾਰਨ ਸਰਹੱਦੀ ਸ਼ਹਿਰ ਅਰਨੀਆ ਤੇ ਸਰਹੱਦ ਨੇੜਲੇ ਕਰੀਬ 100 ਪਿੰਡਾਂ ਤੋਂ 76,000 ਤੋਂ ਵੱਧ ਲੋਕ ਆਪਣੇ ਘਰ ਛੱਡ ਕੇ ਜਾ ਚੁੱਕੇ ਹਨ | ਅੰਤਰਰਾਸ਼ਟਰੀ ਸਰਹੱਦ ਤੋਂ ਪੰਜ ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਕਰੀਬ 18,500 ਲੋਕਾਂ ਦੀ ਆਬਾਦੀ ਵਾਲੇ ਅਰਨੀਆ ਸ਼ਹਿਰ 'ਚ ਹੁਣ ਸੰਨਾਟਾ ਛਾਇਆ ਹੋਇਆ ਹੈ | ਆਲੇ-ਦੁਆਲੇ ਦੇ ਪਿੰਡਾਂ 'ਚ ਆਪਣੇ ਪਸ਼ੂਆਂ ਦੀ ਦੇਖ-ਰੇਖ ਤੇ ਚੋਰੀ ਦੀਆਂ ਘਟਨਾਵਾਂ ਤੋਂ ਆਪਣੇ-ਆਪਣੇ ਘਰਾਂ ਨੂੰ ਬਚਾਉਣ ਲਈ ਹੁਣ ਗਿਣਤੀ ਦੇ ਲੋਕ ਤੇ ਪੁਲਿਸ ਕਰਮੀ ਹੀ ਇੱਥੇ ਬਚੇ ਹਨ | ਸਰਹੱਦ ਨਾਲ ਲੱਗਦੇ ਇਲਾਕਿਆਂ 'ਚ ਇਕ ਤਰ੍ਹਾਂ ਨਾਲ ਜੀਵਨ ਰੁਕ ਹੀ ਗਿਆ ਹੈ ਕਿਉਂਕਿ ਗੋਲੀਬਾਰੀ ਦੇ ਚਲਦਿਆਂ ਖੇਤੀ, ਸਕੂਲ, ਪਸ਼ੂ-ਪਾਲਣ ਤੇ ਹੋਰ ਉਨ੍ਹਾਂ ਚੀਜ਼ਾਂ 'ਚ ਠਹਿਰਾਅ ਆ ਗਿਆ ਹੈ ਜਿਨ੍ਹਾਂ 'ਤੇ ਸਰਹੱਦੀ ਲੋਕ ਆਪਣਾ ਜੀਵਨ ਨਿਰਬਾਹ ਕਰਨ ਲਈ ਨਿਰਭਰ ਹਨ | ਜੰਮੂ ਦੇ ਵਧੀਕ ਜ਼ਿਲ੍ਹਾ ਮੁਖੀ (ਏ.ਡੀ.ਐਮ.) ਅਰੁਣ ਮਿਨਹਾਸ ਨੇ ਦੱਸਿਆ ਕਿ ਅਰਨੀਆ ਸ਼ਹਿਰ ਖਾਲੀ ਹੋ ਗਿਆ ਕਿਉਂਕਿ ਇੱਥੇ ਰਹਿਣ ਵਾਲੀ ਜ਼ਿਆਦਾਤਰ ਆਬਾਦੀ ਇੱਥੋਂ ਜਾ ਚੁੱਕੀ ਹੈ | ਉਹ ਜਾਂ ਤਾਂ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ ਜਾਂ ਰਾਹਤ ਕੈਂਪਾਂ 'ਚ ਚਲੇ ਗਏ ਹਨ | ਮਿਨਹਾਸ ਆਮ ਨਾਗਰਿਕਾਂ, ਪੁਲਿਸ ਅਧਿਕਾਰੀਆਂ, ਰਾਹਤ ਕੈਂਪਾਂ ਤੇ ਬਚਾਅ ਕਾਰਜ ਦੀ ਅਗਵਾਈ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਅਰਨੀਆ ਤੇ ਆਰ.ਐਸ. ਪੁਰਾ ਸੈਕਟਰ ਦੇ 90 ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਪੁਲਿਸ ਬਲ ਬੁਲੇਟ ਪਰੂਫ਼ ਗੱਡੀਆਂ ਰਾਹੀਂ ਉੱਥੋਂ ਕੱਢ ਰਹੇ ਹਨ ਜਾਂ ਫਿਰ ਉਹ ਖ਼ੁਦ ਹੀ ਇਹ ਇਲਾਕਾ ਛੱਡ ਕੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਕਈ ਦਿਨਾਂ ਤੋਂ ਪਾਕਿਸਤਾਨ ਵਲੋਂ ਲਗਾਤਾਰ ਕੀਤੀ ਜਾ ਰਹੀ ਗੋਲੀਬਾਰੀ ਦੇ ਚਲਦਿਆਂ 76 ਹਜ਼ਾਰ ਤੋਂ ਵੱਧ ਲੋਕ ਸਰਹੱਦੀ ਖੇਤਰਾਂ ਤੋਂ ਹੋਰ ਸੁਰੱਖਿਅਤ ਥਾਵਾਂ ਵੱਲ ਜਾ ਚੁੱਕੇ ਹਨ ਤੇ ਲੋਕਾਂ ਨੂੰ ਸਹਾਰਾ ਦੇਣ ਲਈ ਕਈ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ |

ਪੈਟਰੋਲ, ਡੀਜ਼ਲ ਨੂੰ ਲੱਗੀ ਅੱਗ-ਲੋਕਾਂ 'ਚ ਹਾਹਾਕਾਰ

• ਕਰਨਾਟਕ ਚੋਣਾਂ ਤੋਂ ਬਾਅਦ ਪੈਟਰੋਲ 3 ਰੁਪਏ ਤੇ ਡੀਜ਼ਲ 2.50 ਰੁਪਏ ਹੋਇਆ ਮਹਿੰਗਾ • 82.74 ਪੈਟਰੋਲ ਤੇ 68.46 ਰੁਪਏ ਮਿਲੇਗਾ ਡੀਜ਼ਲ
ਸ਼ਿਵ ਸ਼ਰਮਾ

ਜਲੰਧਰ, 23 ਮਈ-ਕਰਨਾਟਕ ਚੋਣਾਂ ਦੇ ਖ਼ਤਮ ਹੋਣ ਤੋਂ ਬਾਅਦ ਰਾਜ 'ਚ ਲੋਕਾਂ ਨੂੰ ਇਸ ਵੇਲੇ ਸਭ ਤੋਂ ਮਹਿੰਗਾ ਪੈਟਰੋਲ, ਡੀਜ਼ਲ ਮਿਲਣਾ ਸ਼ੁਰੂ ਹੋਇਆ ਹੈ | 14 ਮਈ ਤੋਂ ਬਾਅਦ ਪੈਟਰੋਲ, ਡੀਜ਼ਲ ਦੇ ਭਾਅ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਰਕੇ ਪੈਟਰੋਲ, ਡੀਜ਼ਲ ਦੀ ਵਰਤੋਂ ਕਰਨ ਵਾਲੇ ਹਰ ਵਰਗ 'ਚ ਹਾਹਾਕਾਰ ਮਚ ਗਈ ਹੈ | ਕੇਂਦਰ ਵਲੋਂ ਐਕਸਾਈਜ਼ ਡਿਊਟੀ ਘਟਾਉਣ ਦਾ ਭਰੋਸਾ ਦੇਣ ਤੋਂ ਬਾਅਦ ਵੀ ਪੰਜਾਬ 'ਚ ਵੀਰਵਾਰ ਨੂੰ ਪੈਟਰੋਲ 82.74 ਤੇ ਡੀਜ਼ਲ 68.46 ਰੁਪਏ ਪ੍ਰਤੀ ਲੀਟਰ ਵਿਕਣ ਜਾ ਰਿਹਾ ਹੈ | ਪਿਛਲੇ ਸਾਲ ਜੁਲਾਈ ਦੇ ਮਹੀਨੇ 'ਚ ਰੋਜ਼ਾਨਾ ਪੈਟਰੋਲ, ਡੀਜ਼ਲ ਦੇ ਭਾਅ ਲਾਗੂ ਕਰਨ ਦੀ ਯੋਜਨਾ ਲਾਗੂ ਹੋਈ ਸੀ, ਉਸ ਤੋਂ ਬਾਅਦ ਤਾਂ ਰੋਜ਼ਾਨਾ ਮਹਿੰਗੇ ਹੋ ਰਹੇ ਪੈਟਰੋਲ ਤੇ ਡੀਜ਼ਲ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ | ਜੁਲਾਈ 'ਚ ਇਹ ਯੋਜਨਾ ਲਾਗੂ ਹੋਣ ਤੋਂ ਬਾਅਦ ਪੈਟਰੋਲ ਦਾ ਭਾਅ 67.94 ਰੁਪਏ ਲੀਟਰ, ਡੀਜ਼ਲ 53.60 ਰੁਪਏ ਪ੍ਰਤੀ ਲੀਟਰ ਸੀ ਜਦਕਿ ਇਸ ਪਿਛਲੇ ਸਾਲ ਤੋਂ ਹੁਣ ਤੱਕ ਰੋਜ਼ਾਨਾ ਭਾਅ ਲਾਗੂ ਹੋਣ ਦੀ ਯੋਜਨਾ ਤੋਂ ਬਾਅਦ ਪੈਟਰੋਲ 15 ਰੁਪਏ ਤੇ ਡੀਜ਼ਲ ਕਰੀਬ 14 ਰੁਪਏ ਮਹਿੰਗਾ ਹੋ ਗਿਆ ਹੈ | ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਜਦੋਂ ਦੀ ਪੈਟਰੋਲ ਤੇ ਡੀਜ਼ਲ ਦੇ ਰੋਜ਼ਾਨਾ ਭਾਅ ਲਾਗੂ ਕਰਨ ਦੀ ਯੋਜਨਾ ਲਾਗੂ ਹੋਈ ਹੈ, ਉਸ ਤੋਂ ਬਾਅਦ ਤਾਂ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ, ਸਗੋਂ ਪੈਟਰੋਲ ਪੰਪ ਮਾਲਕਾਂ ਦੀ ਵਿਕਰੀ ਘੱਟ ਗਈ ਹੈ |
ਪੈਟਰੋਲ 'ਤੇ ਪੰਜਾਬ 'ਚ ਸਭ ਤੋਂ ਜ਼ਿਆਦਾ ਵੈਟ ਦੀ ਦਰ 36.14 ਅਤੇ ਡੀਜ਼ਲ 'ਤੇ ਵੈਟ ਦੀ ਦਰ ਇਸ ਵੇਲੇ 17.40 ਫ਼ੀਸਦੀ ਹੈ ਜਿਸ ਕਰਕੇ ਰਾਜ ਸਰਕਾਰ ਦੇ ਮਾਲੀਏ 'ਚ ਵਾਧਾ ਹੋ ਰਿਹਾ ਹੈ ਸਗੋਂ ਦੂਜੇ ਪਾਸੇ ਪੈਟਰੋਲ ਪੰਪਾਂ 'ਤੇ ਪੈਟਰੋਲ, ਡੀਜ਼ਲ ਦੀ ਵਿਕਰੀ ਘੱਟ ਗਈ ਹੈ | ਪੰਜਾਬ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਬੁਲਾਰੇ ਮੌਾਟੀ ਸਹਿਗਲ ਦਾ ਕਹਿਣਾ ਸੀ ਕਿ ਇਸ ਵੇਲੇ ਪੈਟਰੋਲ ਪੰਪ ਮਾਲਕਾਂ ਦੀ 2000 ਰੁਪਏ ਦੀ ਵਿਕਰੀ ਪਿੱਛੇ ਸੱਤ ਲੀਟਰ ਤੇਲ ਘੱਟ ਗਈ ਹੈ ਇਸ ਦਾ ਇਕ ਕਾਰਨ ਹੈ ਕਿ ਲੋਕਾਂ ਦੀ ਆਮਦਨ ਘਟੀ ਹੈ | ਪੰਜਾਬ ਦੇ ਲੋਕਾਂ ਨੂੰ ਗੁਆਂਢੀ ਰਾਜਾਂ ਦੇ ਮੁਕਾਬਲੇ ਮਹਿੰਗਾ ਪੈਟਰੋਲ ਤੇ ਡੀਜ਼ਲ ਇਸ ਕਰਕੇ ਵੀ ਚੁੱਭ ਰਿਹਾ ਹੈ ਕਿਉਂਕਿ ਪੰਜਾਬ ਦੇ ਮੁਕਾਬਲੇ ਚੰਡੀਗੜ•, ਹਰਿਆਣਾ, ਹਿਮਾਚਲ 'ਚ ਪੈਟਰੋਲ ਕਰੀਬ 8 ਰੁਪਏ ਤੇ ਡੀਜ਼ਲ 2 ਤੋਂ ਢਾਈ ਰੁਪਏ ਸਸਤਾ ਹੈ | ਇਸ ਵੇਲੇ ਰੋਜ਼ਾਨਾ ਭਾਅ ਲਾਗੂ ਕਰਨ ਦੀ ਯੋਜਨਾ ਨਾਲ ਨਾ ਸਿਰਫ਼ ਤੇਲ ਕੰਪਨੀਆਂ ਨੂੰ ਮੁਨਾਫ਼ਾ ਹੋ ਰਿਹਾ ਹੈ ਸਗੋਂ ਜ਼ਿਆਦਾ ਐਕਸਾਈਜ਼ ਡਿਊਟੀ ਨਾਲ ਕੇਂਦਰ ਪਹਿਲਾਂ ਹੀ ਮੁਨਾਫ਼ੇ 'ਚ ਹੈ ਉੱਪਰ ਤੋਂ ਰਾਜ ਸਰਕਾਰ ਨੂੰ ਰਿਕਾਰਡ ਤੋੜ ਜ਼ਿਆਦਾ ਵੈਟ ਹੋਣ ਕਰਕੇ ਵਸੂਲੀ ਵੀ ਵਧ ਆ ਰਹੀ ਹੈ | ਪੈਟਰੋਲ, ਡੀਜ਼ਲ ਮਹਿੰਗਾ ਹੋਣ ਕਰਕੇ ਤਾਂ ਪੀੜਤਾਂ ਤੇ ਭਾਜਪਾ ਸਮਰਥਕਾਂ ਦੀ ਸੋਸ਼ਲ ਮੀਡੀਆ 'ਚ ਵੀ ਪੋਸਟ ਜਾਰੀ ਕਰਨ ਦੀ ਜੰਗ ਚੱਲੀ ਹੋਈ ਹੈ | ਮਹਿੰਗਾ ਪੈਟਰੋਲ, ਡੀਜ਼ਲ ਦਾ ਮੁੱਦਾ ਤਾਂ ਪੂਰੇ ਦੇਸ਼ 'ਚ ਚਰਚਾ ਦਾ ਵਿਸ਼ਾ ਬਣ ਗਿਆ ਹੈ | ਹੁਣ ਕਈ ਭਾਜਪਾ ਸਮਰਥਕ ਤਾਂ ਸੋਸ਼ਲ ਮੀਡੀਆ 'ਚ ਮਹਿੰਗਾ ਪੈਟਰੋਲ, ਡੀਜ਼ਲ ਹੋਣ ਦਾ ਕਾਰਨ ਇਹ ਦੱਸ ਰਹੇ ਹਨ ਕਿ ਕੇਂਦਰ ਤਾਂ ਦੇਸ਼ ਦੇ ਉੱਪਰ ਕਾਂਗਰਸ ਦੇ ਕਾਰਜਕਾਲ 'ਚ ਚੜਿ੍ਹਆ ਕਰਜ਼ਾ ਉਤਾਰ ਰਿਹਾ ਹੈ ਜਿਹੜਾ ਕਿ ਅਰਬ ਦੇਸ਼ਾਂ ਤੋਂ ਤੇਲ ਦੇ ਨਾਂਅ 'ਤੇ ਲਿਆ ਗਿਆ ਸੀ | ਪੈਟਰੋਲ, ਡੀਜ਼ਲ ਦੇ ਰੋਜ਼ਾਨਾ ਭਾਅ ਜਿਸ ਤੇਜ਼ੀ ਨਾਲ ਵਧ ਰਹੇ ਹਨ ਉਸ ਤੋਂ ਇਹ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਜੂਨ 'ਚ ਲੋਕਾਂ ਨੂੰ 100 ਰੁਪਏ ਪ੍ਰਤੀ ਲੀਟਰ ਹੀ ਪੈਟਰੋਲ ਪੁਆਉਣਾ ਪਿਆ ਕਰੇਗਾ |

25 ਰੁਪਏ ਘਟਾ ਸਕਦੀ ਹੈ ਸਰਕਾਰ-ਚਿਦੰਬਰਮ

ਨਵੀਂ ਦਿੱਲੀ, 23 ਮਈ (ਏਜੰਸੀ)-ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨੇ ਤੇਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਉਨ੍ਹਾਂ ਦਾਅਵਾ ਕੀਤਾ ਕਿ ਤੇਲ ਦੀਆਂ ਕੀਮਤਾਂ 25 ਰੁਪਏ ਪ੍ਰਤੀ ਲੀਟਰ ਤੱਕ ਘੱਟ ਕੀਤੀਆਂ ਜਾ ਸਕਦੀਆਂ ਹਨ, ਪਰ ਸਰਕਾਰ ਆਪਣੇ ਫ਼ਾਇਦੇ ਲਈ ਇਸ ਤਰ੍ਹਾਂ ਨਹੀਂ ਕਰ ਰਹੀ | ਉਨ੍ਹਾਂ ਨੇ ਟਵੀਟ ਰਾਹੀਂ ਕਿਹਾ ਕੀਮਤਾਂ 25 ਰੁਪਏ ਪ੍ਰਤੀ ਲੀਟਰ
ਤੱਕ ਘੱਟ ਕੀਤੀਆਂ ਜਾ ਸਕਦੀਆਂ ਹਨ ਪਰ ਸਰਕਾਰ ਇਸ ਤਰ੍ਹਾਂ ਨਹੀਂ ਕਰੇਗੀ | ਉਹ ਪੈਟਰੋਲ ਦੀ ਕੀਮਤ ਇਕ ਜਾਂ ਦੋ ਰੁਪਏ ਘੱਟ ਕਰ ਕੇ ਲੋਕਾਂ ਨੂੰ ਧੋਖਾ ਦੇਵੇਗੀ | ਉਨ੍ਹਾਂ ਕਿਹਾ ਸਰਕਾਰ ਨੂੰ ਪੈਟਰੋਲ 'ਤੇ ਪ੍ਰਤੀ ਲੀਟਰ 25 ਰੁਪਏ ਦਾ ਮੁਨਾਫ਼ਾ ਹੋ ਰਿਹਾ ਹੈ | ਇਸ ਪੈਸੇ 'ਤੇ ਆਮ ਉਪਭੋਗਤਾਵਾਂ ਦਾ ਹੱਕ ਹੈ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕੇਂਦਰ ਸਰਕਾਰ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਪ੍ਰਤੀ ਲੀਟਰ 15 ਰੁਪਏ ਬਚਾਅ ਰਹੀ ਹੈ ਤੇ ਇਸ ਤੋਂ ਇਲਾਵਾ 10 ਰੁਪਏ ਪ੍ਰਤੀ ਲੀਟਰ ਹੋਰ ਟੈਕਸ ਵੀ ਲਗਾ ਰਹੀ ਹੈ | ਜ਼ਿਕਰਯੋਗ ਹੈ ਕਿ ਪਿਛਲੇ 9 ਦਿਨਾਂ ਦੌਰਾਨ ਪੈਟਰੋਲ ਦੀਆਂ ਕੀਮਤਾਂ 2.25 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ 2.15 ਰੁਪਏ ਤੱਕ ਵਧੀਆਂ ਹਨ | ਦਿੱਲੀ ਤੇ ਮੁੰਬਈ ਸਮੇਤ ਮੰਗਲਵਾਰ ਨੂੰ ਚਾਰ ਮਹਾਂਨਗਰਾਂ 'ਚ ਤੇਲ ਦੀਆਂ ਕੀਮਤਾਂ 'ਚ ਕਰੀਬ 30 ਪੈਸੇ ਦਾ ਵਾਧਾ ਹੋਇਆ | ਦਿੱਲੀ 'ਚ ਪੈਟਰੋਲ ਦੀ ਕੀਮਤ ਵਧ ਕੇ 76.87 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ 'ਚ 84.70 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ | ਹਾਲਾਂਕਿ ਬਾਕੀ ਰਾਜਾਂ ਤੇ ਮਹਾਂਨਗਰਾਂ ਦੇ ਮੁਕਾਬਲੇ ਦਿੱਲੀ 'ਚ ਤੇਲ ਦੀਆਂ ਕੀਮਤਾਂ ਘੱਟ ਹਨ | ਸੂਬਿਆਂ ਵਲੋਂ ਲਗਾਏ ਜਾਂਦੇ ਟੈਕਸ ਤੇ ਵੈਟ ਕਾਰਨ ਹਰੇਕ ਸੂਬੇ 'ਚ ਕੀਮਤਾਂ ਵੱਖ-ਵੱਖ ਹਨ | ਕੇਂਦਰ ਸਰਕਾਰ ਪੈਟਰੋਲ 'ਤੇ ਪ੍ਰਤੀ ਲੀਟਰ 19.48 ਰੁਪਏ ਅਤੇ ਡੀਜ਼ਲ 'ਤੇ 15.33 ਰੁਪਏ ਟੈਕਸ ਲਗਾਉਂਦੀ ਹੈ | ਕੇਂਦਰ ਸਰਕਾਰ ਵਲੋਂ ਨਵੰਬਰ 2014 ਤੋਂ ਜਨਵਰੀ 2016 ਤੱਕ 9 ਵਾਰ ਟੈਕਸ ਵਧਾਇਆ ਗਿਆ ਪਰ ਬੀਤੇ ਸਾਲ ਸਿਰਫ਼ ਇਕ ਵਾਰ 2 ਰੁਪਏ ਪ੍ਰਤੀ ਲੀਟਰ ਤੱਕ ਇਹ ਟੈਕਸ ਘੱਟ ਕੀਤਾ |

ਖੇਮਕਰਨ ਸੈਕਟਰ 'ਚ ਬੀ.ਐੱਸ.ਐੱਫ. ਤੇ ਪਾਕਿ ਰੇਂਜਰਾਂ ਦਰਮਿਆਨ ਤਲਖੀ

ਖੇਮਕਰਨ, 23 ਮਈ (ਰਾਕੇਸ਼ ਬਿੱਲਾ)-ਖੇਮਕਰਨ ਸੈਕਟਰ 'ਚ ਸਰਹੱਦੋਂ ਪਾਰ ਹੈਰੋਇਨ ਤਸਕਰੀ ਨੂੰ ਰੋਕਣ ਵਾਸਤੇ ਬੀ. ਐਸ. ਐਫ. ਵਲੋਂ ਕੰਡਿਆਲੀ ਤਾਰ ਨਜ਼ਦੀਕ ਨਵੀਂ ਤਕਨੀਕ ਦੀਆਂ ਲਾਈਆਂ ਜਾ ਰਹੀਆਂ ਐੱਲ. ਈ. ਡੀ. ਲਾਈਟਾਂ ਨੂੰ ਲੈ ਕੇ ਪਾਕਿਸਤਾਨੀ ਰੇਂਜਰਾਂ 'ਚ ਜ਼ਬਰਦਸਤੀ ਤਲਖੀ ਵੇਖਣ ਨੂੰ ਮਿਲੀ ਤੇ ਗੱਲ ਬੀ.ਐੱਸ.ਐੱਫ. ਤੇ ਪਾਕਿ ਰੇਂਜਰਾਂ ਦਰਮਿਆਨ ਗਾਲੀ ਗਲੋਚ ਤੱਕ ਪੁੱਜ ਗਈ | ਫਿਲਹਾਲ ਬੀ.ਐੱਸ.ਐੱਫ. ਵਲੋਂ ਕੰਮ ਰੋਕ ਦਿੱਤਾ ਗਿਆ ਹੈ ਤੇ ਦੋਵਾਂ ਦੇਸ਼ਾਂ ਦੇ ਬਲਾਂ ਦੇ ਸੀਨੀਅਰ ਅਧਿਕਾਰੀਆਂ ਦਰਮਿਆਨ ਗੱਲਬਾਤ ਕਰਨ 'ਤੇ ਸਥਿਤੀ ਸ਼ਾਂਤ ਹੋਈ | ਜਾਣਕਾਰੀ ਅਨੁਸਾਰ ਖੇਮਕਰਨ ਦਾ ਇਹ ਸਰਹੱਦੀ ਖ਼ੇਤਰ ਹੈਰੋਇਨ ਦੀ ਤਸਕਰੀ ਵਾਸਤੇ ਮਸ਼ਹੂਰ ਹੈ | ਇਥੇ ਹੈਰੋਇਨ ਸਰਹੱਦ ਪਾਰੋਂ ਸਮਗਿਲੰਗ ਕਰਨ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ | ਭਾਵੇਂ ਕਿ ਪਿਛਲੇ ਸਮੇਂ ਤੋਂ ਬੀ.ਐੱਸ.ਐਫ. ਨੇ ਇਨ੍ਹਾਂ ਘਟਨਾਵਾਂ ਨੂੰ ਕਾਫ਼ੀ ਨੱਥ ਪਾਈ ਹੈ ਤੇ ਹੁਣ ਤਸਕਰ ਜੁਅਰਤ ਨਹੀਂ ਕਰ ਰਹੇ, ਪਰ ਬੀ.ਐੱਸ.ਐੱਫ. ਵਲੋਂ ਇਸ ਖ਼ੇਤਰ ਦੇ ਸਰਹੱਦੀ ਖ਼ੇਤਰ ਨੂੰ ਸੁਰੱਖਿਆ ਪੱਖੋਂ ਮਜ਼ਬੂਤ ਕਰਨ ਲਈ ਕੰਮ ਕੀਤੇ ਜਾ ਰਹੇ ਹਨ | ਇਸ ਵਾਸਤੇ ਬੀ.ਐੱਸ.ਐੱਫ. ਦੀ ਸਰਹੱਦੀ ਚੌਕੀ ਕੇ.ਕੇ. ਬੈਰੀਅਰ ਨਜ਼ਦੀਕ ਕੰਡਿਆਲੀ ਤਾਰ ਤੋਂ ਇਧਰ ਦੋ ਉੱਚੀਆਂ ਐੱਲ.ਈ.ਡੀ. ਲਾਈਟਾਂ ਲਗਾਈਆਂ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਪਾਕਿ ਰੇਂਜਰਾਂ ਨੇ ਇਤਰਾਜ਼ ਉਠਾਇਆ ਤੇ ਗੱਲ ਏਨੀ ਵਧ ਗਈ ਕਿ ਦੋਵਾਂ ਦੇਸ਼ਾਂ ਦੇ ਬਲਾਂ ਦਰਮਿਆਨ ਕਾਫ਼ੀ ਗਾਲੀ ਗਲੋਚ ਹੋਇਆ ਤੇ ਇਕ-ਦੂਜੇ ਨੂੰ ਧਮਕੀਆਂ ਦੇਣ ਲੱਗ ਪਏ | ਪਤਾ ਲੱਗਾ ਹੈ ਕਿ ਪਾਕਿ ਰੇਂਜਰਾਂ ਵਲੋਂ ਦਿੱਤੀ ਧਮਕੀ ਕਾਰਨ ਬੀ.ਐਸ.ਐਫ. ਨੇ ਫਿਲਹਾਲ ਕਿਸਾਨਾਂ ਨੂੰ ਕੰਡਿਆਲੀ ਤਾਰ ਤੋਂ ਪਾਰ ਜਾਣ ਤੋਂ ਰੋਕ ਦਿੱਤਾ ਹੈ | ਇਸ ਘਟਨਾ ਨੂੰ ਵੇਖ ਰਹੇ ਕਿਸਾਨ ਤਾਂ ਇਕ ਦਮ ਘਬਰਾ ਗਏ | ਬੀ.ਐੱਸ.ਐੱਫ. ਵਲੋਂ ਪਿੱਛੇ ਭਾਰੀ ਹਥਿਆਰਬੰਦ ਜਵਾਨ ਤਾਇਨਾਤ ਕਰ ਦਿੱਤੇ ਗਏ ਤੇ ਇਕ ਵਾਰ ਸਥਿਤੀ ਤਣਾਅਪੂਰਨ ਬਣ ਗਈ, ਪਰ ਬਾਅਦ ਵਿਚ ਪਤਾ ਲੱਗਾ ਕਿ ਲਾਈਟਾਂ ਲਗਾਉਣ ਦਾ ਕੰਮ ਰੋਕ ਕੇ ਸ਼ਾਂਤੀ ਬਣਾਈ ਗਈ ਤੇ ਦੋਵਾਂ ਦੇਸ਼ਾਂ ਦੀਆਂ ਸਰਹੱਦੀ ਫ਼ੋਰਸਾਂ ਦੀ ਫਲਾਇੰਗ ਮੀਟਿੰਗ ਤੱਕ ਕੰਮ ਟਾਲਿਆ ਗਿਆ ਹੈ |

ਮੁਸ਼ੱਰਫ਼ ਿਖ਼ਲਾਫ਼ ਦੇਸ਼ ਧ੍ਰੋਹ ਦਾ ਮਾਮਲਾ ਸ਼ੁਰੂ ਕਰਨ ਦੀ ਮਿਲ ਰਹੀ ਹੈ ਸਜ਼ਾ-ਸ਼ਰੀਫ਼

ਇਸਲਾਮਾਬਾਦ, 23 ਮਈ (ਏਜੰਸੀ)-ਅਯੋਗ ਕਰਾਰ ਦਿੱਤੇ ਗਏ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੇ ਜਵਾਬਦੇਹੀ ਅਦਾਲਤ 'ਚ ਦਾਅਵਾ ਕੀਤਾ ਕਿ ਮੁਸ਼ੱਰਫ਼ ਿਖ਼ਲਾਫ਼ ਮਾਮਲਾ ਸ਼ੁਰੂ ਕਰਨ ਦੇ ਕਾਰਨ ਉਨ੍ਹਾਂ ਿਖ਼ਲਾਫ਼ ਭਿ੍ਸ਼ਟਾਚਾਰ ਦੇ ਮਾਮਲੇ ਸ਼ੁਰੂ ਕਰ ਦਿੱਤੇ ਗਏ | ਸ਼ਰੀਫ਼ ਨੇ ਨੈਸ਼ਨਲ ਅਕਾਊਾਟੀਬਿਲਟੀ ਬਿਊਰੋ ਿਖ਼ਲਾਫ਼ ਜਵਾਬਦੇਹੀ ਅਦਾਲਤ 'ਚ ਕਿਹਾ ਕਿ ਸੈਨਿਕ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ ਿਖ਼ਲਾਫ਼ ਦੇਸ਼ ਧ੍ਰੋਹ ਦਾ ਮਾਮਲਾ ਸ਼ੁਰੂ ਕਰਨ ਦੇ ਕਾਰਨ ਉਨ੍ਹਾਂ ਿਖ਼ਲਾਫ਼ ਭਿ੍ਸ਼ਟਾਚਾਰ ਦੇ ਮਾਮਲੇ ਲਗਾਏ ਗਏ | ਸ਼ਰੀਫ਼ ਨੇ ਕਿਹਾ ਕਿ ਦੇਸ਼ ਧ੍ਰੋਹ ਦਾ ਮਾਮਲਾ ਸ਼ੁਰੂ ਕਰਨ ਦੇ ਚਲਦੇ ਉਨ੍ਹਾਂ ਨੂੰ ਇਹ ਸਜ਼ਾ ਮਿਲ ਰਹੀ ਹੈ |
ਨਵਾਜ਼ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ 28 ਜੁਲਾਈ 2017 ਪਨਾਮਾ ਪੇਪਰ ਦੇ ਫ਼ੈਸਲੇ 'ਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤਹਿਤ ਐਨ. ਬੀ. ਏ. ਵਲੋਂ ਦਾਇਰ 3 ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਾਕਿ ਦੇ ਅੰਗ੍ਰੇਜ਼ੀ ਅਖ਼ਬਾਰ ਡਾਨ ਅਨੁਸਾਰ ਪਾਕਿਸਤਾਨ ਮੁਸਲਿਮ ਲੀਗ ਦੇ ਪ੍ਰਧਾਨ ਨਵਾਜ਼ ਸ਼ਰੀਫ ਨੂੰ ਕਿਹਾ ਗਿਆ ਕਿ ਅਪਰਾਧਕ ਵਿਵਸਥਾ ਦੀ ਧਾਰਾ 342 ਤਹਿਤ ਐਵਨਫੀਲਡ ਮਾਮਲੇ 'ਚ ਆਪਣਾ ਆਖਰੀ ਬਿਆਨ ਦਰਜ ਕਰਾਉਣ | ਜਦ ਨਵਾਜ਼ ਤੋਂ ਪੁੱਛਿਆ ਗਿਆ ਕਿ ਐਵਨਫੀਲਡ ਦਾ ਮਾਮਲਾ ਉਨ੍ਹਾਂ ਿਖ਼ਲਾਫ਼ ਕਿਉਂ ਦਰਜ ਕਰਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੁਸ਼ੱਰਫ ਿਖ਼ਲਾਫ਼ ਮਾਮਲਾ ਸ਼ੁਰੂ ਕਰਨ ਿਖ਼ਲਾਫ਼ ਚਿਤਾਵਨੀ ਦਿੱਤੀ ਗਈ ਸੀ | ਨਵਾਜ਼ ਨੇ ਦਾਅਵਾ ਕੀਤਾ ਕਿ ਇਕ ਖੁਫੀਆ ਏਜੰਸੀ ਦੇ ਮੁਖੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਅਸਤੀਫਾ ਦਿਓ ਜਾਂ ਲੰਬੀ ਛੁੱਟੀ 'ਤੇ ਚਲੇ ਜਾਓ | ਨਵਾਜ਼ ਨੇ ਇਹ ਵੀ ਕਿਹਾ ਕਿ ਅਜਿਹੀ ਧਮਕੀ ਕਿਸੇ ਏਜੰਸੀ ਦੇ ਮੁਖੀ ਵਲੋਂ ਰਾਸ਼ਟਰ ਮੁਖੀ ਨੂੰ ਕਿਸੇ ਤੀਜੀ ਦੁਨੀਆ ਦੇ ਦੇਸ਼ 'ਚ ਵੀ ਨਹੀਂ ਦਿੱਤੀ ਜਾਂਦੀ | ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਤਹਿਰੀਕ-ਏ-ਇਨਸਾਫ ਅਤੇ ਪਾਕਿਸਤਾਨ ਆਵਾਮੀ ਤਹਿਰੀਕ ਦੋਵੇਂ ਉਨ੍ਹਾਂ ਿਖ਼ਲਾਫ਼ ਸਾਜ਼ਿਸ਼ ਰਚ ਰਹੇ ਹਨ | ਨਵਾਜ਼ ਨੇ ਕਿਹਾ ਕਿ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੋਣ ਤੋਂ ਪਹਿਲਾਂ ਉਹ ਇਮਰਾਨ ਖਾਨ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ ਕਦੇ ਵੀ ਅਸਤੀਫ਼ੇ ਦੀ ਮੰਗ ਨਹੀਂ ਕੀਤੀ ਪਰ ਮੁਸ਼ੱਰਫ ਿਖ਼ਲਾਫ਼ ਮਾਮਲਾ ਦਰਜ ਹੋਣ ਦੇ ਬਾਅਦ ਹੈਰਾਨੀ ਦੀ ਗੱਲ ਹੈ ਉਹ ਲੰਡਨ 'ਚ ਤਾਹਿਰੁਲ ਕਾਦਰੀ ਨੂੰ ਮਿਲੇ ਜਿਥੇ ਉਨ੍ਹਾਂ ਨੇ ਉਨ੍ਹਾਂ ਦੀ ਸਰਕਾਰ ਿਖ਼ਲਾਫ਼ ਬੈਠਣ ਦਾ ਫ਼ੈਸਲਾ ਕੀਤਾ | ਸ਼ਰੀਫ਼ ਨੇ ਹਥਿਆਰਬੰਦ ਬਲਾਂ ਦੀ ਕੁਰਬਾਨੀ ਦੀ ਸ਼ਲਾਘਾ ਕੀਤੀ | ਨਵਾਜ਼ ਨੇ ਕਿਹਾ ਕਿ ਹਥਿਆਰਬੰਦ ਬਲਾਂ ਨੂੰ ਕਿਸੇ ਇਕ ਦੀ ਗਲਤੀ ਕਾਰਨ ਪੂਰੀ ਸੰਸਥਾ ਨੂੰ ਇਸ ਦੀ ਕੀਮਤ ਚੁਕਾਉਣੀ ਪੈਂਦੀ ਹੈ |

ਏਸ਼ੀਆ ਦੇ ਇਤਿਹਾਸਕ ਸਥਾਨਾਂ 'ਚ ਸ੍ਰੀ ਹਰਿਮੰਦਰ ਸਾਹਿਬ 10ਵੇਂ ਸਥਾਨ 'ਤੇ

ਤਾਜ ਮਹਿਲ ਵਿਸ਼ਵ 'ਚ ਛੇਵੇਂ ਅਤੇ ਏਸ਼ੀਆ 'ਚ ਦੂਜੇ ਸਥਾਨ 'ਤੇ ਮੁੰਬਈ, 23 ਮਈ (ਏਜੰਸੀ)-ਏਸ਼ੀਆ ਦੇ ਇਤਿਹਾਸਕ ਸਥਾਨਾਂ ਦੀ ਸੂਚੀ 'ਚ ਸ੍ਰੀ ਹਰਿਮੰਦਰ ਸਾਹਿਬ 10ਵੇਂ ਸਥਾਨ 'ਤੇ ਹੈ | ਉੱਤਰ ਪ੍ਰਦੇਸ਼ ਦੇ ਆਗਰਾ 'ਚ ਸਥਿਤ ਤਾਜ ਮਹਿਲ 2018 ਦੇ ਚੋਟੀ ਦੇ ਇਤਿਹਾਸਕ ਸਥਾਨਾਂ ਦੀ ਸੂਚੀ 'ਚ ...

ਪੂਰੀ ਖ਼ਬਰ »

ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਚੱਢਾ ਮਿੱਲ ਪ੍ਰਬੰਧਕਾਂ ਨੂੰ ਨੋਟਿਸ ਜਾਰੀ

ਮੁੱਖ ਮੰਤਰੀ ਵਲੋਂ ਵਾਤਾਵਰਨ ਵਿਭਾਗ ਤੋਂ ਰਿਪੋਰਟ ਤਲਬ ਚੰਡੀਗੜ੍ਹ, 23 ਮਈ (ਵਿਕਰਮਜੀਤ ਸਿੰਘ ਮਾਨ)-ਬਿਆਸ ਦਰਿਆ 'ਚ ਚੱਢਾ ਮਿੱਲ ਵਲੋਂ ਸੀਰਾ ਸੁੱਟਣ ਦੇ ਮਾਮਲੇ 'ਚ ਸਰਕਾਰ 'ਤੇ ਦਬਾਅ ਵਧਦਾ ਦੇਖ ਸਬੰਧਿਤ ਮਿੱਲ ਨੂੰ ਘਟਨਾ ਦੇ 6 ਦਿਨ ਮਗਰੋਂ ਅੱਜ ਨੋਟਿਸ ਜਾਰੀ ਕਰ ਦਿੱਤਾ ...

ਪੂਰੀ ਖ਼ਬਰ »

ਸ਼ਰਾਬ ਠੇਕੇੇਦਾਰ ਵਲੋਂ ਚਲਾਈ ਗੋਲੀ ਨਾਲ ਗ੍ਰੰਥੀ ਦੀ ਮੌਤ

ਤਰਨ ਤਾਰਨ/ ਸਰਹਾਲੀ ਕਲਾਂ, 23 ਮਈ (ਹਰਿੰਦਰ ਸਿੰਘ, ਪਰਮਜੀਤ ਜੋਸ਼ੀ, ਅਜੈ ਸਿੰਘ ਹੁੰਦਲ)¸ਹਲਕਾ ਖਡੂਰ ਸਾਹਿਬ ਵਿਚ ਸ਼ਰਾਬ ਦੇ ਠੇਕੇਦਾਰ ਵਲੋਂ ਪਿੰਡ ਬਨਵਾਲੀਪੁਰ ਵਿਖੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਚਲਾਈ ਗੋਲੀ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ...

ਪੂਰੀ ਖ਼ਬਰ »

27 ਤੱਕ ਜਾਰੀ ਰਹੇਗਾ ਗਰਮੀ ਤੇ ਲੂ ਦਾ ਕਹਿਰ

ਨਵੀਂ ਦਿੱਲੀ, 23 ਮਈ (ਏਜੰਸੀ)- ਮੌਸਮ ਵਿਭਾਗ ਵਲੋਂ ਜਾਰੀ ਹੋਏ ਬਿਆਨ 'ਚ ਕਿਹਾ ਗਿਆ ਹੈ ਕਿ ਉੱਤਰੀ ਤੇ ਮੱਧ ਭਾਰਤ 'ਚ ਇਸ ਹਫ਼ਤੇ ਗਰਮੀ ਤੇ ਲੂ ਦਾ ਪ੍ਰਕੋਪ ਜਾਰੀ ਰਹੇਗਾ ਅਤੇ 27 ਮਈ ਤੱਕ ਇਸ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ | ਇਸ ਦੇ ਨਾਲ ਮੌਸਮ ਵਿਭਾਗ ਨੇ 27 ਮਈ ਤੱਕ ...

ਪੂਰੀ ਖ਼ਬਰ »

ਨਕਸਲ ਪ੍ਰਭਾਵਿਤ ਇਲਾਕਿਆਂ 'ਚ 4072 ਨਵੇਂ ਮੋਬਾਈਲ ਟਾਵਰ ਸਥਾਪਿਤ ਕੀਤੇ ਜਾਣਗੇ

ਨਵੀਂ ਦਿੱਲੀ, 23 ਮਈ (ਉਪਮਾ ਡਾਗਾ ਪਾਰਥ)-ਨਕਸਲ ਪ੍ਰਭਾਵਿਤ ਇਲਾਕਿਆਂ 'ਚ ਰਹਿ ਰਹੇ ਲੋਕਾਂ ਦੇ ਸਸ਼ਕਤੀਕਰਨ ਲਈ ਮੰਤਰੀ ਮੰਡਲ ਨੇ 7330 ਕਰੋੜ ਦੀ ਲਾਗਤ ਨਾਲ 4072 ਮੋਬਾਈਲ ਟਾਵਰ ਲਾਉਣ ਦੇ ਪ੍ਰਾਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ...

ਪੂਰੀ ਖ਼ਬਰ »

ਦੁਨੀਆ ਦਾ ਚੱਕਰ ਲਾਉਣ ਵਾਲੀਆਂ ਜਲ ਸੈਨਾ ਦੀਆਂ 6 ਮਹਿਲਾ ਕਮਾਂਡਰਾਂ ਵਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ, 23 ਮਈ (ਉਪਮਾ ਡਾਗਾ ਪਾਰਥ)-ਤਕਰੀਬਨ 8 ਮਹੀਨਿਆਂ ਤੱਕ ਸਮੁੰਦਰ ਦੇ ਰਸਤੇ ਦੁਨੀਆ ਦਾ ਚੱਕਰ ਲਾਉਣ ਵਾਲੀਆਂ ਜਲ ਸੈਨਾ ਦੀਆਂ ਮਹਿਲਾ ਅਧਿਕਾਰੀਆਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ | ਆਈ. ਐਨ. ਐਸ. ਵੀ. ਤਾਰਿਣੀ ਦੀਆਂ ਚਾਲਕ ਦਲ ਦੀਆਂ ...

ਪੂਰੀ ਖ਼ਬਰ »

ਮੁੱਖ ਸਕੱਤਰ ਕੁੱਟਮਾਰ ਮਾਮਲੇ 'ਚ ਸਿਸੋਦੀਆ ਤੋਂ ਪੁੱਛਗਿੱਛ ਕਰੇਗੀ ਪੁਲਿਸ

ਨਵੀਂ ਦਿੱਲੀ, 23 ਮਈ (ਏਜੰਸੀ)-ਦਿੱਲੀ ਪੁਲਿਸ ਨੇ ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦਿੱਲੀ ਦੇ ਮੁੱਖ ਸਕੱਤਰ ਆਂਸ਼ੂ ਪ੍ਰਕਾਸ਼ ਨਾਲ ਫਰਵਰੀ 'ਚ ਹੋਏ ਕੁੱਟਮਾਰ ਮਾਮਲੇ ਸਬੰਧੀ ਪੁੱਛਗਿੱਛ 'ਚ ਸ਼ਾਮਿਲ ਹੋਣ ਲਈ ਕਿਹਾ ਹੈ | ਪੁਲਿਸ ਸਿਸੋਦੀਆ ਤੋਂ ...

ਪੂਰੀ ਖ਼ਬਰ »

ਲਾਲੂ ਮੁੰਬਈ ਦੇ ਹਸਪਤਾਲ 'ਚ ਦਾਖ਼ਲ

ਮੁੰਬਈ, 23 ਮਈ (ਏਜੰਸੀ)-ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਅੱਜ ਸ਼ਹਿਰ ਦੇ ਸਥਾਨਕ ਹਸਪਤਾਲ 'ਏਸ਼ੀਅਨ ਹਾਰਟ ਇੰਸਟੀਚਿਊਟ' ਦਾ ਦਾਖ਼ਲ ਕਰਵਾਇਆ ਗਿਆ | 69 ਸਾਲਾਂ ਦੇ ਲਾਲੂ ਜਿਨ੍ਹਾਂ ਦੀ ਕੁਝ ਸਾਲ ਪਹਿਲਾਂ ਹੀ ਬਾਈਪਾਸ ਸਰਜਰੀ ਹੋਈ ਸੀ, ਏਸ਼ੀਅਨ ...

ਪੂਰੀ ਖ਼ਬਰ »

ਭਾਜਪਾ ਨੇ ਕਾਲਾ ਦਿਵਸ ਮਨਾਇਆ

ਬੈਂਗਲੁਰੂ, 23 ਮਈ (ਏਜੰਸੀ)-ਭਾਜਪਾ ਨੇ ਅੱਜ ਐਚ. ਡੀ. ਕੁਮਾਰਸਵਾਮੀ ਦੀ ਅਗਵਾਈ 'ਚ ਕਾਂਗਰਸ-ਜੇ. ਡੀ. ਐਸ. ਸਰਕਾਰ ਦੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਕਾਲਾ ਦਿਵਸ ਮਨਾਇਆ ਅਤੇ ਨਵੇਂ ਗਠਜੋੜ 'ਚ ਖੂੰਜੇ ਲਾਏ ਕਾਂਗਰਸੀ ਆਗੂਆਂ ਨੂੰ ਭਾਜਪਾ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ...

ਪੂਰੀ ਖ਼ਬਰ »

ਕਾਂਗਰਸ ਵਲੋਂ ਮੋਦੀ ਸਰਕਾਰ ਦੇ ਚਾਰ ਸਾਲਾਂ ਦੀ ਨਾਕਾਮੀ ਨੂੰ ਦਰਸਾਉਂਦਾ ਪੋਸਟਰ ਜਾਰੀ

ਨਵੀਂ ਦਿੱਲੀ, 23 ਮਈ (ਉਪਮਾ ਡਾਗਾ ਪਾਰਥ)-ਕਾਂਗਰਸ ਨੇ ਮੋਦੀ ਸਰਕਾਰ 'ਤੇ 4 ਸਾਲਾਂ 'ਚ ਕੋਈ ਪ੍ਰਭਾਵੀ ਕਾਰਗੁਜ਼ਾਰੀ ਨਾ ਕਰਨ ਅਤੇ ਸਿਰਫ ਕੋਰੇ ਵਾਅਦਿਆਂ ਨਾਲ ਜਨਤਾ ਨਾਲ ਧੋਖਾ ਕਰਨ ਦਾ ਇਲਜ਼ਾਮ ਲਾਇਆ | ਕਾਂਗਰਸ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਅਤੇ ਸੀਨੀਅਰ ਬੁਲਾਰੇ ...

ਪੂਰੀ ਖ਼ਬਰ »

ਮਮਤਾ ਅਤੇ ਨਾਇਡੂ ਵਲੋਂ ਸਾਰੀਆਂ ਖੇਤਰੀ ਪਾਰਟੀਆਂ ਨੂੰ ਇਕੱਠੇ ਹੋਣ ਦਾ ਸੱਦਾ

ਬੈਂਗਲੁਰੂ, 23 ਮਈ (ਏਜੰਸੀ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਉਨ੍ਹਾਂ ਦੇ ਆਂਧਰਾ ਪ੍ਰਦੇਸ਼ ਦੇ ਹਮਰੁਤਬਾ ਚੰਦਰਬਾਬੂ ਨਾਇਡੂ ਨੇ ਅੱਜ ਸਾਰੀਆਂ ਖੇਤਰੀ ਪਾਰਟੀਆਂ ਨੂੰ ਦੇਸ਼ 'ਚ ਸੰਘੀ ਢਾਂਚੇ ਨੂੰ ਵਿਕਸਿਤ ਕਰਨ ਲਈ ਇਕ ਮੰਚ 'ਤੇ ਆਉਣ ਲਈ ਕਿਹਾ | ...

ਪੂਰੀ ਖ਼ਬਰ »

ਤੂਤੀਕੋਰਨ 'ਚ ਦੂਜੇ ਦਿਨ ਵੀ ਹਿੰਸਕ ਝੜਪਾਂ, ਇਕ ਵਿਅਕਤੀ ਦੀ ਮੌਤ

ਤੂਤੀਕੋਰਨ, 23 ਮਈ (ਏਜੰਸੀ)-ਤਾਮਿਲਨਾਡੂ ਦੇ ਤੂਤੀਕੋਰਨ ਨਗਰ 'ਚ ਅੱਜ ਦੂਜੇ ਦਿਨ ਵੀ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਤਾਜ਼ਾ ਝੜਪ 'ਚ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਵਧ ਰਹੇ ਪ੍ਰਦੂਸ਼ਣ ਦੀ ਚਿੰਤਾ ਨੂੰ ਲੈ ਕੇ ਪਿਛਲੇ ਇਕ ਮਹੀਨੇ ਤੋਂ ...

ਪੂਰੀ ਖ਼ਬਰ »

ਅਨੰਤਨਾਗ 'ਚ ਅੱਤਵਾਦੀਆਂ ਵਲੋਂ ਗ੍ਰਨੇਡ ਹਮਲਾ-10 ਜ਼ਖ਼ਮੀ

ਸ੍ਰੀਨਗਰ, 23 ਮਈ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਦੇ ਬਿਜਬਹਾੜਾ ਕਸਬੇ 'ਚ ਸ਼ੱਕੀ ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ ਦੀ ਜਿਪਸੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ 'ਚ 10 ਵਿਅਕਤੀ ਜ਼ਖ਼ਮੀ ਹੋ ਗਏ | ਸੂਤਰਾਂ ਅਨੁਸਾਰ ਦੁਪਹਿਰ ਸਮੇਂ ਸ਼ੱਕੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX