ਤਾਜਾ ਖ਼ਬਰਾਂ


ਘਰ ਵਿਚੋਂ ਪਤੀ-ਪਤਨੀ ਤੇ ਤਿੰਨ ਬੇਟੀਆਂ ਦੀਆਂ ਲਾਸ਼ਾਂ ਬਰਾਮਦ
. . .  31 minutes ago
ਇਲਾਹਾਬਾਦ, 21 ਅਗਸਤ - ਉਤਰ ਪ੍ਰਦੇਸ਼ ਦੇ ਇਲਾਹਾਬਾਦ 'ਚ ਪੁਲਿਸ ਵਲੋਂ ਇਕ ਘਰ ਵਿਚ ਵਿਅਕਤੀ, ਉਸ ਦੀ ਪਤਨੀ ਤੇ ਤਿੰਨ ਬੇਟੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਘਰ ਨੂੰ ਜਿੰਦਾ ਲਗਿਆ ਹੋਇਆ ਸੀ। ਇਕ ਖ਼ੌਫ਼ਨਾਕ ਦ੍ਰਿਸ਼ ਅਨੁਸਾਰ ਦੋ ਬੇਟੀਆਂ ਦੀਆਂ...
ਕੰਧ ਡਿੱਗਣ ਕਾਰਨ ਔਰਤ ਸਮੇਤ ਦੋ ਬੱਚਿਆਂ ਦੀ ਮੌਤ
. . .  about 1 hour ago
ਭੋਪਾਲ, 21 ਅਗਸਤ - ਮੱਧ ਪ੍ਰਦੇਸ਼ ਦੇ ਭੋਪਾਲ ਸਥਿਤ ਕਮਾਲਾ ਪਾਰਕ ਇਲਾਕੇ ਵਿਚ ਇਕ ਮਕਾਨ ਦੀ ਕੰਧ ਡਿੱਗਣ ਕਾਰਨ ਇਕ ਔਰਤ ਸਮੇਤ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਇਹ ਘਟਨਾ ਲੰਘੀ ਰਾਤ ਦੀ...
ਅੱਜ ਦਾ ਵਿਚਾਰ
. . .  about 1 hour ago
ਭਾਰਤ ਬਨਾਮ ਇੰਗਲੈਂਡ ਤੀਜਾ ਟੈੱਸਟ ਮੈਚ : ਭਾਰਤ ਦੀ ਟੀਮ ਨੇ ਇੰਗਲੈਂਡ ਨੂੰ ਦਿੱਤਾ 521 ਦੌੜਾਂ ਦਾ ਟੀਚਾ
. . .  1 day ago
ਅਟਲ ਜੀ ਨੇ ਸਮਰਾਟ ਦੀ ਤਰ੍ਹਾਂ ਹਰ ਇਕ ਦੇ ਦਿਲ 'ਤੇ ਰਾਜ ਕੀਤਾ - ਹਰਸਿਮਰਤ ਕੌਰ ਬਾਦਲ
. . .  1 day ago
ਨਵੀਂ ਦਿੱਲੀ, 20 ਅਗਸਤ - ਦਿੱਲੀ 'ਚ ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਦੀ ਪ੍ਰਾਰਥਨਾ ਸਭਾ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ...
ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ੍ਹ 'ਚ ਮਿਲਣ ਪਹੁੰਚੇ ਗਿਆਨੀ ਗੁਰਬਚਨ ਸਿੰਘ
. . .  1 day ago
ਪਟਿਆਲਾ, 20 ਅਗਸਤ- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ 'ਚ ਪਟਿਆਲਾ ਜੇਲ੍ਹ ਵਿਚ ਸਜ਼ਾ ਕੱਟ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਟਿਆਲਾ ਜੇਲ੍ਹ 'ਚ ਮਿਲਣ ਪਹੁੰਚੇ ...
ਜੰਮੂ-ਕਸ਼ਮੀਰ ਦੇ ਲੋਕਾਂ ਲਈ ਮਹਾਨ ਸ਼ਖ਼ਸੀਅਤ ਸਨ ਵਾਜਪਾਈ ਜੀ- ਮਹਿਬੂਬਾ ਮੁਫ਼ਤੀ
. . .  1 day ago
ਬਰਮਿੰਘਮ ਵਿਖੇ ਮਨਾਈ ਗਈ ਭਾਰਤੀ ਸੁਤੰਤਰਤਾ ਦਿਵਸ ਦੀ 71ਵੀਂ ਵਰ੍ਹੇਗੰਢ
. . .  1 day ago
ਬਰਮਿੰਘਮ,20 ਅਗਸਤ - ਇੰਗਲੈਂਡ ਦੇ ਬਰਮਿੰਘਮ 'ਚ ਕੌਂਸਲੇਟ ਜਨਰਲ ਆਫ਼ ਇੰਡੀਆ ਵੱਲੋਂ ਭਾਰਤੀ ਸੁਤੰਤਰਤਾ ਦਿਵਸ ਦੀ 71ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਭਾਰਤੀ ਕੌਂਸਲ ਜਨਰਲ ਡਾ: ਅਮਨ ਪੁਰੀ ਨੇ ਤਿਰੰਗਾ ਲਹਿਰਾਇਆ। ...
ਆਂਧਰਾ ਪ੍ਰਦੇਸ਼ ਦੇ ਸਰਕਾਰੀ ਮੁਲਾਜ਼ਮਾਂ ਨੇ ਕੇਰਲ ਲਈ 20 ਕਰੋੜ ਦੀ ਕੀਤੀ ਆਰਥਿਕ ਸਹਾਇਤਾ
. . .  1 day ago
ਅਮਰਾਵਤੀ, 20 ਅਗਸਤ- ਆਂਧਰਾ ਪ੍ਰਦੇਸ਼ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਹੜ੍ਹ ਪ੍ਰਭਾਵਿਤ ਕੇਰਲ ਦੇ ਪੀੜਤਾਂ ਲਈ 20 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਐਲਾਨ ਕੀਤਾ ਹੈ। ਰਾਜ ਸਰਕਾਰ ਦੇ ਸਰਕਾਰੀ ਕਰਮਚਾਰੀ, ਅਧਿਆਪਕ ਅਤੇ ਪੈਨਸ਼ਨਰ ਆਪਣੀ...
ਭਾਰਤ ਬਨਾਮ ਇੰਗਲੈਂਡ ਤੀਜਾ ਟੈੱਸਟ ਮੈਚ : ਭਾਰਤ ਨੂੰ ਹੁਣ ਤੱਕ 364 ਦੌੜਾਂ ਦੀ ਲੀਡ, 195/2
. . .  1 day ago
ਵਿਨੇਸ਼ ਫੋਗਾਟ ਦੀ ਜਿੱਤ ਨਾਲ ਏਸ਼ੀਅਨ ਖੇਡਾਂ 'ਚੋਂ ਭਾਰਤ ਨੂੰ ਮਿਲਿਆ ਦੂਜਾ ਸੋਨ ਤਗਮਾ
. . .  1 day ago
ਜ਼ਹਿਰੀਲਾ ਚਾਰਾ ਖਾਣ ਨਾਲ ਕਈ ਪਸ਼ੂਆਂ ਦੀ ਮੌਤ
. . .  1 day ago
ਸੰਗਰੂਰ, 20 ਅਗਸਤ- ਧੂਰੀ ਦੇ ਨੇੜਲੇ ਪਿੰਡ ਟਿੱਬਾ 'ਚ ਜ਼ਹਿਰੀਲਾ ਚਾਰ ਖਾਣ ਨਾਲ ਅਚਾਨਕ ਕਈ ਪਸ਼ੂਆਂ ਦੇ ਮਰਨ ਅਤੇ ਕਈਆਂ ਪਸ਼ੂਆਂ ਦੇ ਬਿਮਾਰ ਹੋਣ ਦੀ ਖ਼ਬਰ ਮਿਲੀ ਹੈ। ਇਸ ਸਥਿਤੀ ਨੂੰ ਦੇਖਦੇ ਹੋਇਆ ਪਿੰਡ 'ਚ ਡਾਕਟਰਾਂ ਦੀ ਸਪੈਸ਼ਲ ਟੀਮ ਨੂੰ ਬੁਲਾਇਆ ਗਿਆ...
ਏਸ਼ੀਅਨ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਜਿੱਤਿਆ ਸੋਨ ਤਗਮਾ
. . .  1 day ago
ਅਟਲ ਜੀ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ - ਅਡਵਾਨੀ
. . .  1 day ago
ਬਾਗ਼ੀ ਧੜੇ ਨੇ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਥਾਪਿਆ ਐਕਟਿੰਗ ਪ੍ਰਧਾਨ
. . .  1 day ago
ਚੰਡੀਗੜ੍ਹ, 20 ਅਗਸਤ- ਆਮ ਆਦਮੀ ਪਾਰਟੀ ਦੇ ਬਾਗ਼ੀ ਧੜੇ ਨੇ ਅੱਜ ਬਗ਼ਾਵਤ ਦਾ ਇੱਕ ਹੋਰ ਕਦਮ ਚੁੱਕਦਿਆਂ ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਐਕਟਿੰਗ ਪ੍ਰਧਾਨ ਥਾਪ ਦਿੱਤਾ । ਇਸ ਧੜੇ ਵੱਲੋਂ ਬਣਾਈ ਰਾਜਸੀ ਮਾਮਲਿਆਂ ਦੀ...
ਸ਼ਿਵ ਸੈਨਾ ਦਾ ਜ਼ਿਲ੍ਹਾ ਪ੍ਰਧਾਨ ਤੇ ਉਸ ਦਾ ਸਾਥੀ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ
. . .  1 day ago
ਕਸ਼ਮੀਰ 'ਤੇ ਅਟਲ ਜੀ ਨੇ ਪੇਸ਼ ਕੀਤਾ ਵੱਖਰਾ ਨਜ਼ਰੀਆ - ਮੋਦੀ
. . .  1 day ago
ਵਾਜਪਾਈ ਜੀ ਨੇ ਆਪਣੀ ਜ਼ਿੰਦਗੀ ਲੋਕਤੰਤਰ ਨੂੰ ਕਰ ਦਿੱਤੀ ਸਮਰਪਿਤ- ਮੋਦੀ
. . .  1 day ago
ਅਸਾਮ ਸਰਕਾਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 3 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ
. . .  1 day ago
ਵਾਜਪਾਈ ਦੀ ਪ੍ਰਾਰਥਨਾ ਸਭਾ 'ਚ ਸ਼ਾਮਲ ਹੋਏ ਯੋਗ ਗੁਰੂ ਰਾਮਦੇਵ ਸਮੇਤ ਕਈ ਮੰਤਰੀ
. . .  1 day ago
ਐਸ.ਜੀ.ਪੀ.ਸੀ. ਵੱਲੋਂ ਕੇਰਲ ਨੂੰ ਭੇਜੀ ਗਈ ਰਾਹਤ ਸਮਗਰੀ
. . .  1 day ago
ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਏਸ਼ੀਅਨ ਖੇਡਾਂ 2018 : ਭਾਰਤੀ ਨਿਸ਼ਾਨੇਬਾਜ਼ ਲਕਸ਼ ਨੇ ਜਿੱਤਿਆ ਚਾਂਦੀ ਦਾ ਤਗਮਾ
. . .  1 day ago
ਸਿੱਧੂ ਪਾਕਿਸਤਾਨ ਪੰਜਾਬ ਦੇ ਮੰਤਰੀ ਜਾਂ ਪਾਰਟੀ ਵਰਕਰ ਦੇ ਰੂਪ 'ਚ ਨਹੀਂ ਗਏ ਸਨ- ਕਾਂਗਰਸ
. . .  1 day ago
ਏਸ਼ੀਅਨ ਖੇਡਾਂ 2018 : ਉਜ਼ਬੇਕਿਸਤਾਨ ਦੀ ਪਹਿਲਵਾਨ ਹਰਾ ਕੇ ਫਾਈਨਲ 'ਚ ਪਹੁੰਚੀ ਵਿਨੇਸ਼ ਫੋਗਾਟ
. . .  1 day ago
ਭਾਰਤ ਨੇ ਖਾਰਜ ਕੀਤਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਦਾਅਵਾ
. . .  1 day ago
ਜੰਮੂ-ਕਸ਼ਮੀਰ : ਬੱਸ 'ਤੇ ਢਿੱਗਾਂ ਡਿੱਗਣ ਕਾਰਨ ਚਾਰ ਯਾਤਰੀਆਂ ਦੀ ਮੌਤ
. . .  1 day ago
ਕੇਰਲ 'ਚ ਹੁਣ ਤੱਕ 3757 ਮੈਡੀਕਲ ਕੀਤੇ ਸਥਾਪਿਤ- ਜੇ. ਪੀ. ਨੱਢਾ
. . .  1 day ago
ਕੇਰਲ 'ਚ ਹੜ੍ਹ ਦੀ ਸਮੀਖਿਆ ਲਈ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਬੁਲਾਈ ਬੈਠਕ
. . .  1 day ago
ਕਬੱਡੀ ਖਿਡਾਰੀ ਦੀ ਭੇਦਭਰੇ ਹਾਲਾਤਾਂ 'ਚ ਮੌਤ
. . .  1 day ago
ਬ੍ਰਿਟੇਨ 'ਚ ਹੈ ਪੀ. ਐਨ. ਬੀ. ਘਪਲੇ ਦਾ ਦੋਸ਼ੀ ਨੀਰਵ ਮੋਦੀ
. . .  1 day ago
ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਦਾਅਵਾ, ਮੋਦੀ ਨੇ ਚਿੱਠੀ ਲਿਖ ਕੇ ਇਮਰਾਨ ਖ਼ਾਨ ਨੂੰ ਗੱਲਬਾਤ ਲਈ ਦਿੱਤਾ ਸੱਦਾ
. . .  1 day ago
ਕੋਫੀ ਅੱਨਾਨ ਦੇ ਪਰਿਵਾਰ ਨੂੰ ਮਿਲਣ ਲਈ ਵਿਦੇਸ਼ ਜਾਣਗੇ ਸ਼ਸ਼ੀ ਥਰੂਰ, ਅਦਾਲਤ ਨੇ ਦਿੱਤੀ ਆਗਿਆ
. . .  1 day ago
ਸੁਲਤਾਨਵਿੰਡ ਦੇ ਰੁਕੇ ਵਿਕਾਸ ਕੰਮਾਂ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਲਾਇਆ ਗਿਆ ਧਰਨਾ
. . .  1 day ago
ਜਾਪਾਨ ਦੇ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਭਾਦੋ ਸੰਮਤ 550
ਿਵਚਾਰ ਪ੍ਰਵਾਹ: ਲਾਪ੍ਰਵਾਹੀ ਅਕਸਰ ਅਗਿਆਨਤਾ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਖਮਾਣੋਂ ਨਜ਼ਦੀਕ ਸ਼ੈਲਰ ਦੀ ਕੰਧ ਡਿੱਗਣ ਕਾਰਨ 6 ਮਜ਼ਦੂਰਾਂ ਦੀ ਮੌਤ, ਚਾਰ ਗੰਭੀਰ ਜ਼ਖ਼ਮੀ

ਜਟਾਣਾ ਉੱਚਾ/ਖਮਾਣੋਂ, 19 ਅਗਸਤ (ਮਨਮੋਹਣ ਸਿੰਘ ਕਲੇਰ, ਜੋਗਿੰਦਰ ਪਾਲ)-ਅੱਜ ਸਵੇਰੇ ਲਗਪਗ ਗਿਆਰਾਂ ਵਜੇ ਦੇ ਕਰੀਬ ਤਹਿਸੀਲ ਖਮਾਣੋਂ ਦੇ ਪਿੰਡ ਲਖਣਪੁਰ ਵਿਖੇ ਨਿਰਮਾਣ ਅਧੀਨ ਇਕ ਸ਼ੈਲਰ ਦੀ ਕੰਧ ਡਿੱਗਣ ਕਾਰਨ ਉਸ ਮਲਬੇ ਥੱਲੇ ਆਉਣ 'ਤੇ 6 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਹੋਰ 4 ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਖਮਾਣੋਂ ਤੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਗੰਭੀਰ ਹਾਲਤ ਦੇ ਚੱਲਦਿਆਂ ਡਾਕਟਰਾਂ ਦੁਆਰਾ ਚੰਡੀਗੜ੍ਹ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਇਲਾਜ ਲਈ ਭੇਜਿਆ ਗਿਆ | ਮਲਬੇ ਥੱਲੇ ਦੱਬੇ ਮਜ਼ਦੂਰਾਂ ਨੂੰ ਪਿੰਡ ਦੇ ਲੋਕਾਂ ਨੇ ਆਪਣੇ ਨਿੱਜੀ ਵਾਹਨਾਂ, 108 ਐਾਬੂਲੈਂਸ ਅਤੇ ਪ੍ਰਾਈਵੇਟ ਹਸਪਤਾਲ ਦੀ ਐਾਬੂਲੈਂਸ ਨੇ ਸਿਵਲ ਹਸਪਤਾਲ ਖਮਾਣੋਂ ਪਹੁੰਚਾਇਆ | ਇਸ ਦੇ ਨਾਲ ਹੀ ਥਾਣਾ ਖਮਾਣੋਂ ਮੁਖੀ ਇੰਸਪੈਕਟਰ ਨਵਦੀਪ ਸਿੰਘ ਵਲੋਂ ਮੌਕੇ 'ਤੇ ਪੁੱਜ ਕੇ ਰਾਹਤ ਕਾਰਜ ਸ਼ੁਰੂ ਕਰਵਾਏ | ਘਟਨਾ ਸਥਾਨ ਦਾ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਸ਼ਿਵਦੁਲਾਰ ਸਿੰਘ ਢਿੱਲੋਂ, ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ, ਐਸ.ਡੀ.ਐਮ. ਖਮਾਣੋਂ ਪਰਮਜੀਤ ਸਿੰਘ ਅਤੇ ਹਲਕਾ ਬਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਦੌਰਾ ਕੀਤਾ ਅਤੇ ਮਿ੍ਤਕਾਂ ਦੀ ਮੌਤ ਦੇ ਦੁੱਖ ਜ਼ਾਹਿਰ ਕਰਦਿਆਂ ਜ਼ਖਮੀਆਂ ਦੇ  ਇਲਾਜ ਲਈ ਜ਼ਰੂਰੀ ਨਿਰਦੇਸ਼ ਦਿੱਤੇ | ਜਾਣਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਇਕ ਵਿਅਕਤੀ ਜਿਸ ਦਾ ਨਾਂਅ ਰਕੇਸ਼ ਕੁਮਾਰ ਗਰਗ ਦੱਸਿਆ ਜਾ ਰਿਹਾ ਹੈ, ਵਲੋਂ ਉਕਤ ਪਿੰਡ ਵਿਖੇ ਜ਼ਮੀਨ ਖ਼ਰੀਦ ਕੇ ਝੋਨੇ ਦੀ ਪਿੜਾਈ ਕਰਨ ਲਈ ਸ਼ੈਲਰ ਇਕਾਈ ਦਾ ਨਿਰਮਾਣ ਪਿਛਲੇ ਤਿੰਨ ਮਹੀਨੇ ਤੋਂ ਕਰਵਾਇਆ ਜਾ ਰਿਹਾ ਸੀ | ਸ਼ੈਲਰ ਉਸਾਰੀ ਦਾ ਕੰਮ ਕਰ ਰਹੇ ਮਜ਼ਦੂਰਾਂ ਦੀ ਗਿਣਤੀ 10 ਦੇ ਕਰੀਬ ਦੱਸੀ ਜਾ ਰਹੀ ਹੈ ਜੋ ਧੂਰੀ ਤੋਂ ਆ ਕੇ ਮਜ਼ਦੂਰੀ ਕਰ ਰਹੇ ਸਨ ਅਤੇ ਇੱਥੇ ਹੀ ਬਣੇ ਕਮਰਿਆਂ ਵਿਚ ਰਹਿ ਰਹੇ ਹਨ | ਇਸ ਤੋਂ ਇਲਾਵਾ ਸਥਾਨਕ ਇਲਾਕੇ ਅਤੇ ਪਿੰਡ ਦੇ ਮਜ਼ਦੂਰ ਵੀ ਘਟਨਾ ਸਥਾਨ 'ਤੇ ਕੰਮ ਕਰ ਰਹੇ ਸਨ | ਅੱਜ ਜਦੋਂ ਇੱਥੇ ਸ਼ੈਲਰ ਦੀ ਲੰਮੀ ਕੰਧ ਜਿਸ ਦੀ ਉਚਾਈ ਕਰੀਬ ਤੀਹ ਫੁੱਟ ਅਤੇ ਲੰਬਾਈ ਪੰਜਾਹ ਫੁੱਟ ਦੇ ਕਰੀਬ ਸੀ, ਨੂੰ ਸਿਰੇ ਤੋਂ ਪਲੱਸਤਰ ਕਰ ਰਹੇ ਸਨ ਕਿ ਅਚਾਨਕ ਕੰਧ ਡਿਗ ਪੈਣ ਕਾਰਨ ਇਸ ਦੀ ਪੈੜ 'ਤੇ ਕੰਮ ਕਰ ਰਹੇ ਮਜ਼ਦੂਰ ਮਲਬੇ ਥੱਲੇ ਆ ਗਏ ਜਿਨ੍ਹਾਂ ਵਿਚ ਹਰਪ੍ਰੀਤ ਸਿੰਘ ਪੁੱਤਰ ਮਿੱਠੂ ਪਿੰਡ ਮਾਂਨਾਂਵਾਲਾ ਅਤੇ ਰਾਜਵੀਰ ਸਿੰਘ ਪੁੱਤਰ ਬਹਾਦਰ ਸਿੰਘ ਮੁਹੱਲਾ ਰਾਮ ਨਗਰ ਧੂਰੀ ਜ਼ਿਲ੍ਹਾ ਸੰਗਰੂਰ, ਜਗਜੀਤ ਸਿੰਘ ਪੁੱਤਰ ਮੇਵਾ ਸਿੰਘ, ਮਨਜੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਪਿੰਡ ਲਖਣਪੁਰ ਥਾਣਾ ਖਮਾਣੋਂ, ਰਘਬੀਰ ਸਿੰਘ ਤੇ ਰਮੇਸ਼ਵਰ (ਪ੍ਰਵਾਸੀ ਮਜ਼ਦੂਰ) ਹਾਲ ਆਬਾਦ ਪਿੰਡ ਫਰੌਰ ਥਾਣਾ ਖਮਾਣੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਮੌਤ ਹੋ ਗਈ ਅਤੇ ਜ਼ਖ਼ਮੀਆਂ 'ਚ ਲਖਵੀਰ ਸਿੰਘ ਵਾਸੀ ਧੂਰੀ, ਮੱਖਣ ਸਿੰਘ ਪਿੰਡ ਗੱਗੜਪੁਰ ਥਾਣਾ ਧੂਰੀ ਜ਼ਿਲ੍ਹਾ ਸੰਗਰੂਰ, ਜਸਵੀਰ ਸਿੰਘ ਅਤੇ ਭਜਨ ਸਿੰਘ ਵਾਸੀ ਪਿੰਡ ਫਰੌਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਨਾਂਅ ਦੱਸੇ ਜਾ ਰਹੇ ਹਨ | ਘਟਨਾ ਸਬੰਧੀ ਮੌਕੇ 'ਤੇ ਇਕੱਤਰ ਹੋਏ ਲੋਕਾਂ ਦਾ ਦੱਸਣਾ ਹੈ ਕਿ ਇਸ ਵੱਡੀ ਕੰਧ ਦੀ ਨੀਂਹ ਦੀ ਮਿੱਟੀ ਨਾਲ ਚਿਣਾਈ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਪਲੱਸਤਰ ਕਰਨ ਸਮੇਂ ਮਿਸਤਰੀਆਂ ਅਤੇ ਮਜ਼ਦੂਰਾਂ ਦੁਆਰਾ ਕੰਧ ਨੂੰ ਪਾਣੀ ਨਾਲ ਤਰ ਕਰਨ ਸਮੇਂ ਪਾਣੀ ਨੀਂਹ ਵਿਚ ਪੈਣ ਕਾਰਨ, ਕੰਧ ਦੀ ਨੀਂਹ ਅਚਾਨਕ ਬੈਠ ਗਈ ਅਤੇ ਇਸ ਦੇ ਥੱਲੇ ਕੋਈ ਵੱਡਾ ਬੀਮ ਵਗ਼ੈਰਾ ਵੀ ਨਹੀਂ ਲਗਾਇਆ ਹੋਇਆ ਸੀ | ਮੌਕੇ 'ਤੇ ਹਾਜ਼ਰ ਪਿੰਡ ਵਾਸੀ ਰਾਜੂ ਲਖਣਪੁਰੀ ਨੇ ਦੱਸਿਆ ਕਿ ਇਸ ਸਭ ਲਈ ਇਮਾਰਤ ਦੀ ਉਸਾਰੀ ਕਰ ਰਹੇ ਠੇਕੇਦਾਰ ਅਤੇ ਸ਼ੈਲਰ ਮਾਲਕ ਵਲੋਂ ਉਸਾਰੀ ਦੇ ਕੰਮ ਨੂੰ ਜਲਦੀ ਨਿਬੇੜਨ ਦੇ ਕਾਰਨਾਂ ਕਰਕੇ ਅਜਿਹਾ ਹੋਇਆ ਹੈ ਕਿਉਂਕਿ ਐਨੀਆਂ ਲੰਬੀਆਂ ਅਤੇ ਉੱਚੀਆਂ ਕੰਧਾਂ ਬਰਸਾਤ ਦੇ ਮੌਸਮ ਵਿਚ ਸੁੱਕਣ ਲਈ ਲੰਮਾ ਸਮਾਂ ਲੈ ਲੈਂਦੀਆਂ ਹਨ ਜਦੋਂ ਕਿ ਇਹ ਕੰਧਾਂ ਨੂੰ ਉੱਸਰੇ ਅਜੇ ਕੁਝ ਦਿਨ ਦਾ ਹੀ ਸਮਾਂ ਹੋਇਆ ਹੈ | ਖਮਾਣੋਂ ਪੁਲਿਸ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਤਰਨਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਮੁੱਢਲੀ ਤਫ਼ਤੀਸ਼ ਵਿਚ ਅਣਸੁਰੱਖਿਅਤ ਤਿਆਰ ਕੀਤੀ ਜਾ ਰਹੀ ਇਮਾਰਤ ਲਈ ਜ਼ਿੰਮੇਵਾਰ ਸਮਝੇ ਜਾਂਦੇ ਸ਼ੈਲਰ ਮਾਲਕ ਅਤੇ ਉਸਾਰੀ ਕਰ ਰਹੇ ਠੇਕੇਦਾਰ ਹੀ ਕਸੂਰਵਾਰ ਸਮਝੇ ਜਾ ਰਹੇ ਹਨ ਜਿਸ ਲਈ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਸਬੰਧਿਤ ਕਾਨੰੂਨੀ ਕਾਰਵਾਈ ਕੀਤੀ ਜਾ ਰਹੀ ਹੈ | ਮਾਮਲੇ ਸਬੰਧੀ ਦੂਜੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਮੁਤਾਬਿਕ ਮਰਨ ਵਾਲਿਆਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਖਮਾਣੋਂ ਦੇ ਮੋਰਚਰੀ ਵਿਚ ਰੱਖਿਆ ਗਿਆ ਅਤੇ ਸੋਮਵਾਰ ਨੂੰ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਾਪ ਦਿੱਤੀਆਂ ਜਾਣਗੀਆਂ |

ਮੁੱਖ ਮੰਤਰੀ ਵਲੋਂ ਮਿ੍ਤਕਾਂ ਦੇ ਪਰਿਵਾਰਾਂ ਨੂੰ 1-1 ਲੱਖ ਦੀ ਸਹਾਇਤਾ ਦਾ ਐਲਾਨ

ਫ਼ਤਹਿਗੜ੍ਹ ਸਾਹਿਬ/ਖਮਾਣੋਂ, (ਭੂਸ਼ਨ ਸੂਦ, ਮਨਮੋਹਣ ਸਿੰਘ ਕਲੇਰ, ਜੋਗਿੰਦਰ ਪਾਲ)-ਸਬ ਡਵੀਜ਼ਨ ਖਮਾਣੋਂ ਦੇ ਪਿੰਡ ਲਖਣਪੁਰ ਵਿਖੇ ਹੋਏ ਦਰਦਨਾਕ ਹਾਦਸੇ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਨੇ ਮੌਕੇ ਦਾ ਜਾਇਜ਼ਾ ਲਿਆ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਦਰਦਨਾਕ ਘਟਨਾ ਵਿਚ ਮਿ੍ਤਕ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ
ਕੀਤਾ ਗਿਆ ਹੈ ਅਤੇ ਮਿ੍ਤਕਾਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ | ਇਸ ਤੋਂ ਇਲਾਵਾ ਜ਼ਖ਼ਮੀਆਂ ਦਾ ਇਲਾਜ ਚੰਡੀਗੜ੍ਹ ਦੇ ਸੈਕਟਰ 32 ਵਿਖੇ ਸਥਿਤ ਸਰਕਾਰੀ ਹਸਪਤਾਲ ਵਿਚ ਸਰਕਾਰ ਵਲੋਂ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਧਾਰਾ 304 ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਵਿਚ ਦੋਸ਼ੀ ਪਾਏ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਲੋਕ ਨਿਰਮਾਣ ਵਿਭਾਗ ਤੋਂ ਵੀ ਤਕਨੀਕੀ ਜਾਂਚ ਰਿਪੋਰਟ ਮੰਗੀ ਹੈ |

ਬਜਰੰਗ ਪੂਨੀਆ ਨੇ ਕੁਸ਼ਤੀ 'ਚ ਜਿੱਤਿਆ ਸੋਨ ਤਗਮਾ

ਨਿਸ਼ਾਨੇਬਾਜ਼ੀ 'ਚ ਵੀ ਭਾਰਤ ਨੂੰ ਕਾਂਸੀ ਦਾ ਤਗਮਾ
ਜਕਾਰਤਾ, 19 ਅਗਸਤ (ਜਤਿੰਦਰ ਸਿੰਘ ਸਾਬੀ)-ਭਾਰਤ ਨੇ ਏਸ਼ੀਅਨ ਖੇਡਾਂ ਦੇ ਸ਼ੁਰੂ ਹੋਏ ਮੁਕਾਬਲਿਆਂ ਦੇ ਪਹਿਲੇ ਦਿਨ ਸੋਨ ਸਮੇਤ ਦੋ ਤਗਮੇ ਜਿੱਤੇ¢ ਭਾਰਤ ਲਈ ਪਹਿਲਾ ਤਗਮਾ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮਾ ਜੇਤੂ ਬਜਰੰਗ ਪੂਨੀਆ ਨੇ ਜਿੱਤਿਆ¢ ਪੂਨੀਆ ਨੇ 65 ਕਿਲੋ ਵਰਗ ਦੇ ਫਾਈਨਲ ਵਿਚ ਜਾਪਾਨ ਦੇ ਤਾਕਾਤਾਨੀ ਨੂੰ 11-8 ਨਾਲ ਮਾਤ ਦਿੰਦੇ ਹੋਏ ਭਾਰਤ ਦੀ ਝੋਲੀ ਸੋਨ ਤਗਮਾ ਪਾਇਆ¢ ਬਜਰੰਗ ਨੇ ਏਸ਼ੀਅਨ ਖੇਡਾਂ-2014 ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ ਅਤੇ ਇਸ ਵਾਰ ਉਹ ਆਪਣੇ ਤਗਮੇ ਦਾ ਰੰਗ ਬਦਲਣ ਵਿਚ ਕਾਮਯਾਬ ਰਹੇ¢ ਫਾਈਨਲ ਮੁਕਾਬਲਾ ਕਾਫੀ ਸਖ਼ਤ ਸੀ¢ ਇਸ ਮੈਚ ਵਿਚ ਬਜਰੰਗ ਨੇ ਹਮਲਾਵਰ ਖੇਡ ਦਿਖਾਉਂਦੇ ਹੋਏ ਪਹਿਲੇ 6 ਸੈਕੰਡਾਂ ਵਿਚ ਹੀ 6 ਅੰਕ ਪ੍ਰਾਪਤ ਕੀਤੇ ਪਰ ਜਾਪਾਨੀ ਪਹਿਲਵਾਨ ਨੇ ਵੀ ਜਲਦੀ ਵਾਪਸੀ ਕਰਦੇ ਹੋਏ ਬਰਾਬਰੀ ਕਰ ਲਈ
ਬਜਰੰਗ ਨੇ ਜਲਦੀ ਹੀ ਜਾਪਾਨੀ ਪਹਿਲਨਵਾਨ 'ਤੇ ਕਾਬੂ ਪਾ ਲਿਆ ਅਤੇ 11-8 ਨਾਲ ਜਿੱਤ ਦਰਜ ਕਰਦੇ ਹੋਏ ਸੋਨ ਤਗਮਾ ਜਿੱਤਿਆ।
ਸੈਮੀਫਾਈਨਲ ਵਿਚ ਵੀ ਕੀਤਾ ਦਮਦਾਰ ਪ੍ਰਦਰਸ਼ਨ
ਇਸ ਤੋਂ ਪਹਿਲਾਂ ਸੈਮੀਫਾਈਨਲ ਮੁਕਾਬਲੇ ਵਿਚ ਬਜਰੰਗ ਨੇ ਮੰਗੋਲੀਆ ਦੇ ਬਾਟਮਗਨਾਈ ਨੂੰ 10-0 ਨਾਲ ਕਰਾਰੀ ਹਾਰ ਦਿੰਦੇ ਹੋਏ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਇਸ ਮੁਕਾਬਲੇ ਵਿਚ ਵੀ ਬਜਰੰਗ ਨੇ ਸ਼ੁਰੂ ਤੋਂ ਹੀ ਤੇਜ਼ ਅਤੇ ਹਮਲਾਵਰ ਖੇਡ ਖੇਡਿਆ, ਜਿਸ ਦੀ ਬਦੌਲਤ ਉਸ ਨੇ ਵਿਰੋਧੀ ਖਿਡਾਰੀ ਨੂੰ ਇਕ ਵੀ ਅੰਕ ਨਹੀਂ ਲੈਣ ਦਿੱਤਾ। ਕੁਆਰਟਰ ਫਾਈਨਲ ਵਿਚ ਪੂਨੀਆ ਨੇ ਤਾਜ਼ੀਕਿਸਤਾਨ ਦੇ ਫੇਜੇਵ ਨੂੰ 12-2 ਨਾਲ ਮਾਤ ਦਿੱਤੀ ਸੀ। ਭਾਰਤ ਨੇ ਦੂਜਾ ਤਗਮਾ ਕਾਂਸੀ ਦਾ ਰੂਪ ਵਿਚ ਜਿੱਤਿਆ। ਇਹ ਤਗਮਾ 10 ਮੀਟਰ ਏਅਰ ਪਿਸਟਲ ਵਿਚ ਭਾਰਤੀ ਜੋੜੀ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਨੇ ਜਿੱਤਿਆ। ਇਸ ਜੋੜੀ ਨੇ ਭਾਰਤ ਨੂੰ ਦਿਨ ਦਾ ਪਹਿਲਾਂ ਤਗਮਾ ਦਿਵਾਇਆ ਸੀ। ਇਸ ਮੁਕਾਬਲੇ ਵਿਚ ਚੀਨੀ ਤਾਈਪੇ ਨੇ ਸੋਨ ਅਤੇ ਚੀਨ ਨੇ ਚਾਂਦੀ ਦਾ ਤਗਮਾ ਜਿੱਤਿਆ। 28 ਸਾਲਾ ਭਾਰਤੀ ਨਿਸ਼ਾਨੇਬਾਜ਼ ਰਵੀ ਕੁਮਾਰ ਦੀ ਇਹ ਇਕ ਵੱਡੀ ਪ੍ਰਾਪਤੀ ਹੈ ਤੇ ਇਸ ਨੇ 2014 ਦੀਆਂ ਏਸ਼ੀਅਨ ਖੇਡਾਂ 'ਚ ਵੀ ਸੋਨ ਤਗਮਾ ਹਾਸਲ ਕੀਤਾ ਸੀ 2018 ਦੀਆਂ ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਦੀ ਤਗਮਾ ਹਾਸਲ ਕੀਤਾ ਸੀ ਤੇ ਇਸ ਦੇ ਨਾਲ ਹੀ ਅਪੂਰਵੀ ਚੰਦੇਲਾ ਨੇ 2014 ਦੀਆਂ ਰਾਸ਼ਟਰਮੰਡਲ ਖੇਡਾਂ ਵਿਚੋਂ ਸੋਨ ਤਗਮਾ ਹਾਸਲ ਕੀਤਾ ਸੀ। ਇਸ ਦੇ ਨਾਲ ਹੀ ਭਾਰਤੀ ਜੋੜੀ ਮੰਨੂੰ ਭਾਕਰ ਤੇ ਮਨੂੰ ਅਭਿਸ਼ੇਕ 10 ਮੀਟਰ ਏਅਰ ਰਾਈਫਲ ਪਿਸਟਲ ਮਿਕਸ ਟੀਮ ਮੁਕਾਬਲੇ ਦੇ ਤਗਮੇ ਦੀ ਦੌੜ ਵਿਚੋਂ ਬਾਹਰ ਹੋ ਗਏ ਤੇ ਇਹ ਜੋੜੀ ਅੱਠਵੇਂ ਸਥਾਨ 'ਤੇ ਰਹੀ। ਦੋਨਾਂ ਨੇ 759 ਅੰਕ ਹਾਸਲ ਕੀਤੇ ਤੇ ਮੰਨੂੰ ਨੇ 378 ਅਤੇ ਅਭਿਸ਼ੇਕ ਨੇ 381 ਅੰਕ ਹਾਸਲ ਕੀਤੇ।
ਪਹਿਲੇ ਦਿਨ ਚੀਨ ਦੀ ਸਰਦਾਰੀ ਕਾਇਮ ਰਹੀ ਤੇ ਇਸ ਨੇ ਹੁਣ ਤੱਕ 7 ਸੋਨ, 5 ਚਾਂਦੀ, 4 ਕਾਂਸੀ ਤੇ ਕੁੱਲ 16 ਤਗਮੇ ਜਿੱਤ ਕੇ ਤਗਮਾ ਸੂਚੀ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਜਾਪਾਨ 3 ਸੋਨ ਤਗ਼ਮੇ, 6 ਚਾਂਦੀ ਤੇ 4 ਕਾਂਸੀ ਸਮੇਤ ਕੁੱਲ 13 ਤਗ਼ਮਿਆਂ ਨਾਲ ਦੂਸਰੇ, ਇਸ ਤੋਂ ਬਾਅਦ ਰਿਪਬਲਿਕ ਆਫ ਕੋਰੀਆ ਕੁੱਲ 9 ਤਗਮੇ ਜਿੱਤ ਕੇ ਤੀਸਰੇ ਅਤੇ ਭਾਰਤ 1 ਸੋਨ, 1 ਕਾਂਸੀ ਦਾ ਤਗਮਾ ਜਿੱਤ ਕੇ 6ਵੀਂ ਥਾਂ ਹਾਸਲ ਕੀਤੀ ਹੈ। ਭਾਰਤੀ ਮਹਿਲਾ ਕਬੱਡੀ ਟੀਮ ਨੇ ਵੀ ਜਪਾਨ ਅਤੇ ਮਰਦਾਂ ਦੀ ਟੀਮ ਨੇ ਬੰਗਲਾਦੇਸ਼ 'ਤੇ ਜਿੱਤ ਦਰਜ ਕੀਤੀ ਤੇ ਕੁਸ਼ਤੀ ਦੇ ਵਿਚ ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਨੂੰ 74 ਕਿੱਲੋ 'ਚੋਂ ਪਹਿਲੇ ਰਾਊਂਡ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਇਹ ਪਹਿਲਵਾਨ ਸੋਨ ਤਗਮੇ ਦੀ ਦੌੜ ਤੋਂ ਬਾਹਰ ਹੋ ਗਿਆ ਹੈ ਤੇ ਹੁਣ ਇਸ ਦੀ ਆਸ ਕਾਂਸੀ ਦੇ ਤਗਮੇ 'ਤੇ ਆ ਕੇ ਟਿਕ ਗਈ ਹੈ। ਇਸ ਤੋਂ ਇਲਾਵਾ ਬਾਸਕਟਬਾਲ ਦੇ ਮੁਕਾਬਲੇ 'ਚ ਵੀ ਭਾਰਤ ਨੂੰ ਚੀਨ ਹੱਥੋਂ ਹਾਰ ਮਿਲੀ।
ਮਹਿਲਾ ਕਬੱਡੀ ਟੀਮ ਵਲੋਂ ਜਾਪਾਨ 'ਤੇ ਜਿੱਤ
ਮਹਿਲਾ ਕਬੱਡੀ ਟੀਮ ਨੇ ਹਾਸਲ ਕੀਤੀ ਜਿੱਤ-ਭਾਰਤੀ ਮਹਿਲਾ ਕਬੱਡੀ ਟੀਮ ਨੇ ਵੀ ਜਿੱਤ ਨਾਲ ਸ਼ੁਰੂਆਤ ਕੀਤੀ ਹੈ ਤੇ ਗਰੁੱਪ ਏ 'ਚ ਖੇਡੇ ਮੈਚ ਵਿਚ ਜਾਪਾਨ 'ਤੇ 42-12 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਯਾਦ ਰਹੇ ਭਾਰਤੀ ਮਹਿਲਾ ਕਬੱਡੀ ਟੀਮ ਨੇ 2010 ਦੀਆਂ ਏਸ਼ੀਅਨ ਖੇਡਾਂ ਤੋਂ ਹਿੱਸਾ ਲੈਣਾ ਸ਼ੁਰੂ ਕੀਤਾ ਸੀ ਤੇ ਸੋਨ ਤਗਮਾ ਹਾਸਲ ਕੀਤਾ ਸੀ ਤੇ 2014 ਵਿਚ ਵੀ ਦੂਜੀ ਵਾਰੀ ਸੋਨ ਤਗਮੇ 'ਤੇ ਕਬਜ਼ਾ ਕੀਤਾ ਸੀ ਤੇ ਇਸ ਵਾਰੀ ਭਾਰਤੀ ਕਬੱਡੀ ਟੀਮ ਸੋਨ ਤਗਮੇ ਦੀ ਹੈਟ੍ਰਿੱਕ ਜ਼ਰੂਰ ਬਣਾਏਗੀ। ਮਰਦਾਂ ਦੇ ਕਬੱਡੀ ਮੁਕਾਬਲੇ ਵਿਚੋਂ ਭਾਰਤੀ ਟੀਮ ਨੇ ਬੰਗਲਾਦੇਸ਼ 'ਤੇ 50-21 ਨਾਲ ਜਿੱਤ ਦਰਜ ਕੀਤੀ।
ਤੈਰਾਕੀ ਦੇ 200 ਮੀਟਰ ਫਰੀਸਟਾਈਲ 'ਚੋਂ ਸੌਰਵ ਬਾਹਰ ਤੇ 200 ਮੀਟਰ ਬਟਰਫਲਾਈ 'ਚ ਸਾਦਨ ਫਾਈਨਲ 'ਚ-ਮਰਦਾਂ ਦੇ ਕਰਵਾਏ 200 ਮੀਟਰ ਫਰੀ ਸਟਾਈਲ ਤੈਰਾਕੀ ਹੀਟ ਮੁਕਾਬਲੇ ਵਿਚੋਂ ਭਾਰਤ ਦੇ ਸੌਰਵ ਸਾਂਗੇਵਕਰ ਨੂੰ 24ਵਾਂ ਸਥਾਨ ਹਾਸਲ ਹੋਣ ਕਰਕੇ ਉਹ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਏ। ਸੌਰਵ ਨੇ ਹੀਟ ਵਿਚੋਂ 54.87 ਸੈਕਿੰਡ ਦਾ ਸਮਾਂ ਕੱਢਿਆ ਸੀ ਪਰ ਦੂਜਾ ਸਥਾਨ ਹਾਸਲ ਕੀਤਾ ਸੀ, ਪਰ ਫਾਈਨਲ ਦੇ ਵਿਚ 8 ਖਿਡਾਰੀ ਕੁਆਲੀਫਾਈ ਕਰਦੇ ਹਨ ਤੇ ਇਸ ਕਰਕੇ ਸੌਰਵ ਇਸ ਤੋਂ ਬਾਹਰ ਹੋ ਗਏ। ਇਸ ਦੇ ਨਾਲ ਹੀ 200 ਮੀਟਰ ਬਟਰਫਲਾਈ ਦੀ ਫਾਈਨਲ 'ਚ ਸਾਜਨ ਪ੍ਰਕਾਸ਼ ਨੇ ਥਾਂ ਪੱਕੀ ਕੀਤੀ ਹੈ ਤੇ ਸਾਜਨ ਪ੍ਰਕਾਸ਼ ਨੇ ਹੀਟ 3 ਵਿਚੋਂ 58.12 ਸੈਕਿੰਡ ਨਾਲ ਪਹਿਲਾ ਸਥਾਨ ਹਾਸਲ ਕਰਕੇ ਫਾਈਨਲ ਵਿਚ ਥਾਂ ਪੱਕੀ ਕੀਤੀ ਤੇ ਪਹਿਲੇ 8 ਖਿਡਾਰੀਆਂ ਵਿਚ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਭਾਰਤ ਦੇ 17 ਸਾਲਾ ਤੈਰਾਕ ਨਟਰਾਜ ਨੇ ਵੀ 100 ਮੀਟਰ ਬੈਕ ਸਟਰੋਕ ਦੇ ਫਾਈਨਲ ਵਿਚ ਆਪਣੀ ਥਾਂ ਪੱਕੀ ਕੀਤੀ ਹੈ।
ਵੁਸ਼ੂ 'ਚ ਵੀ ਅੰਜੂਲ ਤਗਮੇ ਦੀ ਦੌੜ ਤੋਂ ਬਾਹਰ-ਵੁਸ਼ੂ ਵਿਚ ਭਾਰਤੀ ਖਿਡਾਰੀ ਅੰਜੂਲ ਨਾਮਦੇਵ ਨੇ ਚਾਂਗਕਵਾਨ ਮੁਕਾਬਲੇ ਵਿਚ ਚੰਗਾ ਪ੍ਰਦਰਸ਼ਨ ਕੀਤਾ ਪਰ ਤਗਮੇ ਦੀ ਦੌੜ ਤੋਂ ਬਾਹਰ ਹੋ ਗਏ ਤੇ ਇਸ ਨੇ ਪੰਜਵਾਂ ਸਥਾਨ ਹਾਸਲ ਕੀਤਾ। ਅੰਜੂਲ ਨੇ ਕੁੱਲ 9.66 ਅੰਕ ਹਾਸਲ ਕੀਤੇ ਤੇ ਇਸ ਦੇ ਨਾਲ ਹੀ ਭਾਰਤ ਦੇ ਇਕ ਹੋਰ ਖਿਡਾਰੀ ਸੂਰਜ ਸਿੰਘ ਨੇ 10ਵਾਂ ਸਥਾਨ ਹਾਸਲ ਕੀਤਾ। ਇਸ ਵਿਚੋਂ ਚੀਨ ਦੇ ਸੂਨ ਨੇ ਸੋਨ ਤਗਮਾ ਤੇ ਇੰਡੋਨੇਸ਼ੀਆ ਦੇ ਖਿਡਾਰੀ ਐਡਗਰ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ।
ਭਾਰਤੀ ਕਿਸ਼ਤੀ ਦੌੜ ਦੀ ਟੀਮ ਨੇ ਫਾਈਨਲ 'ਚ ਥਾਂ ਪੱਕੀ ਕੀਤੀ-ਕਿਸ਼ਤੀ ਦੌੜ ਦੇ ਡਬਲਜ਼ ਸਕਲਜ਼ ਮੁਕਾਬਲੇ ਵਿਚ ਭਾਰਤੀ ਮਰਦਾਂ ਤੇ ਔਰਤਾਂ ਦੀ ਟੀਮ ਨੇ ਥਾਂ ਪੱਕੀ ਕੀਤੀ। ਔਰਤਾਂ ਦੇ ਡਬਲਜ਼ ਸਕਲਜ਼ ਵਿਚੋਂ ਸਿਆਲੀ ਰਜਿੰਦਰ ਸ਼ੋਲੰਕੇ ਤੇ ਪੂਜਾ ਨੇ 8 ਮਿੰਟ.50.48 ਸੈਕਿੰਡ ਨਾਲ ਹੀਟ ਵਿਚੋਂ ਪੰਜਵਾਂ ਸਥਾਨ ਹਾਸਲ ਕਰਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਦੂਜੇ ਪਾਸੇ ਮਰਦਾਂ ਦੇ ਡਬਲਜ਼ ਸਕਲਜ਼ ਮੁਕਾਬਲੇ 'ਚੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਮ ਪ੍ਰਕਾਸ਼ ਤੇ ਸਵਰਣ ਸਿੰਘ ਦੀ ਜੋੜੀ ਨੇ 7 ਮਿੰਟ.10.26 ਸੈਕਿੰਡ ਨਾਲ ਹੀਟ ਵਿਚੋਂ ਦੂਜਾ ਸਥਾਨ ਹਾਸਲ ਕਰਕੇ ਫਾਈਨਲ ਵਿਚ ਥਾਂ ਬਣਾਈ। ਮਰਦਾਂ ਦੇ ਡਬਲਜ਼ ਪੇਅਰ ਮੁਕਾਬਲੇ ਵਿਚੋਂ ਮਲਕੀਤ ਸਿੰਘ ਤੇ ਗੁਰਿੰਦਰ ਸਿੰਘ ਦੀ ਜੋੜੀ ਨੇ ਵੀ ਫਾਈਨਲ ਵਿਚ ਥਾਂ ਪੱਕੀ ਕੀਤੀ ਤੇ ਇਨ੍ਹਾਂ ਨੇ 7 ਮਿੰਟ 37.20 ਸੈਕਿੰਡ ਨਾਲ ਹੀਟ ਵਿਚੋਂ ਤੀਜਾ ਸਥਾਨ ਹਾਸਲ ਕਰਕੇ ਫਾਈਨਲ ਦੇ ਪ੍ਰਵੇਸ਼ ਕੀਤਾ।
ਵਾਲੀਬਾਲ ਔਰਤਾਂ ਦੇ ਗਰੁੱਪ ਬੀ ਦੇ ਵਰਗ 'ਚ ਖੇਡੇ ਗਏ ਮੁਕਾਬਲੇ ਵਿਚੋਂ ਭਾਰਤੀ ਮਹਿਲਾ ਟੀਮ ਨੂੰ ਕੋਰੀਆ ਹੱਥੋਂ 3-0 ਨਾਲ ਹਾਰ ਗਈ।
ਟੈਨਿਸ ਦੇ ਮਿਕਸ ਡਬਲਜ਼ 32 ਰਾਂਊਡ ਦੇ ਮੁਕਾਬਲੇ ਵਿਚੋਂ ਭਾਰਤੀ ਟੀਮ ਨੇ ਫਿਲੀਪੀਨ ਤੇ 6-4, 6-4 ਤੇ 2-0 ਦੇ ਸੈਟ ਨਾਲ ਜਿੱਤ ਦਰਜ ਕੀਤੀ। ਭਾਰਤੀ ਟੀਮ ਵਿਚ ਦਿਵਜ ਸ਼ਰਨ ਤੇ ਕਰਮਨ ਕੌਰ ਥਾਂਦੀ ਸ਼ਾਮਿਲ ਸਨ ਤੇ ਫਿਲੀਪੀਨ ਟੀਮ ਵਿਚ ਮਰੀਅਨ ਤੇ ਤੋਲਿਬ ਸ਼ਾਮਿਲ ਸੀ।

ਪਾਕਿਸਤਾਨ ਤੋਂ ਪਿਆਰ ਮੁਹੱਬਤ ਨਾਲ ਲਬਰੇਜ਼ ਹੋ ਕੇ ਆਇਆ ਹਾਂ-ਸਿੱਧੂ

ਇਮਰਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਪਿੱਛੋਂ ਵਤਨ ਪਰਤੇ
ਅਟਾਰੀ, 19 ਅਗਸਤ (ਰੁਪਿੰਦਰਜੀਤ ਸਿੰਘ ਭਕਨਾ)-ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਜੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੱਦੇ 'ਤੇ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕਰਨ ਲਈ 17 ਅਗਸਤ ਨੂੰ ਪਾਕਿਸਤਾਨ ਗਏ ਸਨ ਅੱਜ ਵਤਨ ਪਰਤ ਆਏ | ਸਿੱਧੂ ਦੀ ਪਾਕਿਸਤਾਨ ਫੇਰੀ ਬੇਸ਼ੱਕ ਵਿਵਾਦਾਂ 'ਚ ਰਹੀ ਪਰ ਉਨ੍ਹਾਂ ਆਪਣੀ ਫੇਰੀ ਨੂੰ ਸਫ਼ਲ ਦੱਸਦਿਆਂ ਕਿਹਾ ਕਿ ਉਹ ਦੋਸਤ ਦੀ ਹੈਸੀਅਤ ਨਾਲ ਗਏ ਸਨ ਤੇ ਪਾਕਿਸਤਾਨ ਤੋਂ ਪਿਆਰ-ਮੁਹੱਬਤ ਦੀ ਦੌਲਤ ਨਾਲ ਮਾਲਾ-ਮਾਲ ਹੋ ਕੇ ਆਏ ਹਨ | ਉਹ ਪਾਕਿਸਤਾਨ ਤੋਂ ਇਮਰਾਨ ਖ਼ਾਨ ਤੇ ਉਨ੍ਹਾਂ ਦੇ ਮਿੱਤਰ ਬਿਕਰਮਜੀਤ ਸਿੰਘ ਮਹਿਤਾ ਨਾਲ ਅਟਾਰੀ ਵਾਹਗਾ ਸਰਹੱਦ ਰਸਤੇ ਆਪਣੇ ਜਾਣੇ-ਪਛਾਣੇ ਅੰਦਾਜ਼ 'ਚ ਹੱਸਦੇ ਹੋਏ ਵਤਨ ਪਰਤੇ, ਜਿੱਥੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਉਹ ਪਾਕਿਸਤਾਨ ਤੋਂ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਪਿਆਰ-ਮੁਹੱਬਤ ਨਾਲ ਲਬਰੇਜ਼ ਹੋ ਕੇ ਆਏ ਹਨ | ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਜੱਫ਼ੀ ਪਾਉਣ 'ਤੇ ਵਿਵਾਦਾਂ 'ਚ ਘਿਰੇ ਸਿੱਧੂ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਹ ਪਿਛਲੀਆਂ ਕਤਾਰਾਂ 'ਚ ਬੈਠੇ ਸਨ ਤਾਂ ਉਨ੍ਹਾਂ ਨੂੰ ਪ੍ਰੋਟੋਕਾਲ ਅਫ਼ਸਰ ਨੇ ਕਿਹਾ ਕਿ ਤੁਹਾਡੀ ਥਾਂ ਅੱਗੇ ਹੈ ਜਿੱਥੇ ਪਾਕਿ ਫ਼ੌਜ ਦੇ ਤਿੰਨੇ ਮੁਖੀ ਬੈਠੇ ਸਨ | ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਕੋਲ ਕੋਈ ਆਉਂਦਾ ਹੈ ਤੇ ਕਹਿੰਦਾ ਹੈ ਕਿ ਅਸੀਂ ਇਕੋ ਸੱਭਿਆਚਾਰ ਨਾਲ ਸਬੰਧ ਰੱਖਦੇ ਹਾਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਗੱਲਬਾਤ ਕਰਦਾ ਹੈ ਤਾਂ ਅਜਿਹੇ 'ਚ ਮੇਰੇ ਤੋਂ ਕੀ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ | ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਮੁਖੀ ਨੇੜੇ ਬੈਠਣ 'ਤੇ ਉਨ੍ਹਾਂ ਆਪਣਾ ਪੱਖ ਦੱਸਿਆ ਕਿ ਉਨ੍ਹਾਂ ਨੂੰ ਬਿਗਾਨੇ ਦੇਸ਼ 'ਚ ਕੀ ਪਤਾ ਕਿ ਉਨ੍ਹਾਂ ਦੇ ਲਾਗੇ ਬੈਠਣ ਵਾਲਾ ਕੌਣ ਹੈ? ਜ਼ਿਕਰਯੋਗ ਹੈ ਕਿ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ 'ਚ ਸਿੱਧੂ ਪੀ.ਓ.ਕੇ. ਮੁਖੀ ਮਸੂਦ ਖਾਨ ਨਾਲ ਬੈਠੇ ਅਤੇ ਪਾਕਿ ਫੌਜ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾਉਂਦੇ ਦੇਖੇ ਗਏ ਜਿਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ | ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪਿਆਰ ਵੰਡੋ ਤਾਂ ਹਜ਼ਾਰ ਗੁਣਾ ਮਿਲਦਾ ਹੈ | ਉਨ੍ਹਾਂ ਕਿਹਾ ਕਿ ਪ੍ਰਮਾਤਮਾ ਮੰਗਣ ਨਾਲ ਨਹੀਂ ਨੀਅਤ ਨਾਲ ਦਿੰਦਾ ਹੈ | ਉਨ੍ਹਾਂ ਕਿਹਾ ਕਿ ਹਰ ਸਿੱਖ ਆਪਣੀ ਅਰਦਾਸ 'ਚ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਮੰਗਦਾ ਹੈ ਜੇ ਉਹ ਬਿਨ ਮੰਗੇ ਹੀ ਕੋਈ ਜਰਨੈਲ ਜਾਂ ਸਰਕਾਰ ਆਪ ਤੁਹਾਡੀ ਝੋਲੀ 'ਚ ਪਾ ਦੇਵੇ ਤਾਂ ਇਸ ਤੋਂ ਵੱਡੀ ਦੌਲਤ ਕੀ ਹੋ ਸਕਦੀ ਹੈ? ਸਿੱਧੂ ਨੇ ਕਿਹਾ ਕਿ ਜਦੋਂ ਕੋਈ ਜਰਨੈਲ ਇਹ ਭਰੋਸਾ ਦੇਵੇ ਕਿ ਉਹ ਬਾਬੇ ਨਾਨਕ ਦੇ 550ਵੇਂ ਜਨਮ ਦਿਹਾੜੇ 'ਤੇ ਕਰਤਾਰਪੁਰ ਦਾ ਲਾਂਘਾ ਦੇਣ 'ਤੇ ਵਿਚਾਰ ਕਰ ਰਹੇ ਹਨ ਤਾਂ ਇਸ ਤੋਂ ਵੱਡੀ ਗੱਲ ਉਨ੍ਹਾਂ ਲਈ ਕੁਝ ਨਹੀਂ ਹੋ ਸਕਦੀ | ਉਨ੍ਹਾਂ ਕਿਹਾ ਕਿ ਪਾਕਿ ਫੌਜ ਮੁਖੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਫ਼ੈਸਲੇ ਤਾਂ ਸਰਕਾਰਾਂ ਨੇ ਲੈਣੇ ਹਨ | ਉਨ੍ਹਾਂ ਕਿਹਾ ਕਿ ਸਕਾਰਾਤਮਕ ਸੋਚ ਨਾਲ ਦੇਸ਼ ਨੇੜੇ ਆਉਂਦੇ ਹਨ | ਉਨ੍ਹਾਂ ਕਿਹਾ ਕਿ ਸੰਪਰਕ ਟੁੱਟਣ ਨਾਲ ਸ਼ੱਕ ਪੈਦਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਇਕ ਕਦਮ ਪਹਿਲ ਵਾਲਾ ਤਾਂ ਕਿਸੇ ਨੂੰ ਪੁੱਟਣਾ ਹੀ ਪੈਣਾ ਸੀ | ਨਫ਼ਰਤ ਦੀ ਅੱਗ ਨੂੰ ਠੰਢਾ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੋ ਕੁਝ ਉਨ੍ਹਾਂ ਨੂੰ ਮਿਲਿਆ ਉਸ ਲਈ ਦੋਹਾਂ ਪਾਸਿਆਂ ਦਾ ਉਹ ਧੰਨਵਾਦ ਕਰਦੇ ਹਨ | ਇਸ ਦੌਰਾਨ ਨਿੰਦਿਆਂ ਕਰਨ ਵਾਲਿਆਂ ਦਾ ਧੰਨਵਾਦ ਕਰਕੇ ਉਹ ਉਨ੍ਹਾਂ ਦੀ ਪਾਕਿ ਫੇਰੀ ਸਬੰਧੀ ਵਿਵਾਦ ਉਠਾਉਣ ਵਾਲਿਆਂ 'ਤੇ ਮਿੱਠੀ ਜਿਹੀ ਟਕੋਰ ਕਰ ਗਏ | ਉਨ੍ਹਾਂ ਕਿਹਾ ਕਿ ਅਮਨ ਦੀ ਨੀਂਹ ਰੱਖਣ ਨਾਲ ਉਸ 'ਤੇ ਇਮਾਰਤ ਬਣਦੀ ਹੈ | ਇਸ ਪਿੱਛੋਂ ਸਿੱਧੂ ਆਪਣੇ ਸਮਰਥਕਾਂ ਨਾਲ ਸਖ਼ਤ ਸੁਰੱਖਿਆ ਹੇਠ ਅੰਮਿ੍ਤਸਰ ਲਈ ਰਵਾਨਾ ਹੋ ਗਏ |

ਸਿੱਧੂ ਵਲੋਂ ਪਾਕਿ ਫ਼ੌਜ ਮੁਖੀ ਨੂੰ ਗਲਵਕੜੀ ਪਾਉਣਾ ਚੰਗਾ ਸੰਕੇਤ ਨਹੀਂ-ਕੈਪਟਨ

ਚੰਡੀਗੜ੍ਹ, 19 ਅਗਸਤ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਹੈ ਕਿ ਨਵਜੋਤ ਸਿੰਘ ਸਿੱਧੂ ਵਲੋਂ ਪਾਕਿਸਤਾਨ ਦੇ ਫ਼ੌਜ ਮੁਖੀ ਨੂੰ ਗਲਵੱਕੜੀ ਪਾਉਣਾ ਚੰਗਾ ਸੰਕੇਤ ਨਹੀਂ ਤੇ ਇਹ ਪੂਰੀ ਤਰ੍ਹਾਂ ਟਾਲਣ ਯੋਗ ਸੀ | ਅੱਜ ਇੱਥੇ ਫ਼ੋਟੋ ਪ੍ਰਦਰਸ਼ਨੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਹਰ ਰੋਜ਼ ਸਰਹੱਦਾਂ 'ਤੇ ਸਾਡੇ ਭਾਰਤੀ ਸੈਨਿਕਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ ਤਾਂ ਸਿੱਧੂ ਨੂੰ ਅਜਿਹੇ ਸੰਕੇਤ ਦਾ ਇਜ਼ਹਾਰ ਕਰਨ ਤੋਂ ਬਚਣਾ ਚਾਹੀਦਾ ਸੀ | ਸਵਾਲਾਂ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਆਖ਼ਰ ਮਾਰਨ ਦੇ ਹੁਕਮ ਦੇਣ ਵਾਲਾ ਤਾਂ ਫ਼ੌਜ ਦਾ ਮੁਖੀ ਹੀ ਹੁੰਦਾ ਹੈ ਅਤੇ ਸੈਨਿਕ ਤਾਂ ਆਪਣੇ ਮੁਖੀ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ | ਕੈਪਟਨ ਨੇ ਕਿਹਾ ਕਿ ਸਾਡੇ ਸੈਨਿਕਾਂ ਦੀਆਂ ਹੱਤਿਆਵਾਂ ਲਈ ਪਾਕਿਸਤਾਨ ਦਾ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਜ਼ਿੰਮੇਵਾਰ ਹੈ ਅਤੇ ਸਿੱਧੂ ਨੂੰ ਉਸ ਪ੍ਰਤੀ ਅਜਿਹੇ ਸੰਕੇਤ ਦਾ ਪ੍ਰਗਟਾਵਾ ਨਹੀਂ ਸੀ ਕਰਨਾ ਚਾਹੀਦਾ | ਸਿੱਧੂ ਵਲੋਂ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਦੇ ਸਦਰ ਨਾਲ ਬੈਠਣ ਬਾਰੇ ਪੁੱਛੇ ਜਾਣ 'ਤੇ ਕੈਪਟਨ ਨੇ ਕਿਹਾ ਕਿ ਹੋ ਸਕਦਾ ਹੈ ਕਿ ਕੈਬਨਿਟ ਮੰਤਰੀ ਨੂੰ ਇਹ ਪਤਾ ਨਾ ਹੋਵੇ ਕਿ ਉਸ ਨਾਲ ਕੌਣ ਬੈਠਾ ਹੈ | ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ਵਲੋਂ ਸਿੱਧੂ ਦਾ ਅਸਤੀਫ਼ਾ ਲੈਣ ਦੀ ਮੰਗ ਨੂੰ ਗੈਰ -ਵਾਜਬ ਦੱਸਦਿਆਂ ਰੱਦ ਕਰ ਦਿੱਤਾ | ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸਿੱਧੂ ਦੇ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ 'ਚ ਜਾਣ ਦੀ ਗੱਲ ਹੈ ਤਾਂ ਕ੍ਰਿਕਟ ਖੇਡਣ ਸਮੇਂ ਦੌਰਾਨ ਉਸ ਦੇ ਸਾਬਕਾ ਕ੍ਰਿਕਟਰ ਨਾਲ ਨੇੜਲੇ ਸਬੰਧਾਂ ਕਾਰਨ ਨਿੱਜੀ ਤੌਰ 'ਤੇ ਸ਼ਾਮਲ ਹੋਣ ਲਈ ਗਏ ਸਨ |

ਹਰਿਆਣਾ 'ਚ ਚੋਣ ਲੜ ਕੇ ਜਿੱਤ ਵੀ ਹਾਸਲ ਕਰੇਗਾ ਸ਼ੋ੍ਰਮਣੀ ਅਕਾਲੀ ਦਲ-ਸੁਖਬੀਰ

ਕੁਰੂਕਸ਼ੇਤਰ, 19 ਅਗਸਤ (ਜਸਬੀਰ ਸਿੰਘ ਦੁੱਗਲ)-ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਹਰਿਆਣਾ 'ਚ ਆਉਣ ਵਾਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਪਾਰਟੀ ਲੜੇਗੀ ਅਤੇ ਜਿੱਤ ਵੀ ਹਾਸਲ ਕਰੇਗੀ | ਉਨ੍ਹਾਂ ਨੇ ਚੋਣ ਐਲਾਨ ਕਰਦਿਆਂ ਹਰਿਆਣਾ ਵਾਸੀ ਸਿੱਖਾਂ, ਪੰਜਾਬੀਆਂ ਅਤੇ ਹੋਰ ਬਰਾਦਰੀਆਂ ਨੂੰ ਇਕ ਝੰਡੇ ਹੇਠਾਂ ਇੱਕਠਾ ਹੋ ਕੇ ਚੋਣ ਜੰਗ ਜਿੱਤਣ ਦਾ ਮੰਤਰ ਵੀ ਦਿੱਤਾ | ਉਹ ਪਾਰਟੀ ਦੀ ਹਰਿਆਣਾ ਇਕਾਈ ਵਲੋਂ ਪਿੱਪਲੀ ਅਨਾਜ਼ ਮੰਡੀ ਵਿਚ ਕਰਵਾਈ ਗਈ ਜਨ ਚੇਤਨਾ ਰੈਲੀ 'ਚ ਬੋਲ ਰਹੇ ਸਨ | ਰੈਲੀ 'ਚ ਪੁੱਜੇ ਲੋਕਾਂ ਦੇ ਵੱਡੇ ਇੱਕਠ ਤੋਂ ਖੁਸ਼ ਨਜ਼ਰ ਆ ਰਹੇ ਸ. ਬਾਦਲ ਨੇ ਹਰਿਆਣਾ ਵਿਚ ਸਰਕਾਰ ਬਣਨ 'ਤੇ ਕਿਸਾਨਾਂ ਨੂੰ ਟਿਊਬਵੈਲ ਬਿਲ ਮੁਆਫ਼ ਕਰਨ, ਟਿਊਬਵੈੱਲ ਕੁਨੈਕਸ਼ਨ ਮੁਫ਼ਤ ਦੇਣ, ਗ਼ਰੀਬਾਂ ਅਤੇ ਕਿਸਾਨਾਂ ਦਾ 50 ਹਜ਼ਾਰ ਰੁਪਏ ਤੱਕ ਦਾ ਮੁਫ਼ਤ ਸਿਹਤ ਬੀਮਾ ਕਰਨ, ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲਾਂ ਦੇਣ ਅਤੇ ਦਲਿਤ ਪਰਿਵਾਰਾਂ ਨੂੰ 400 ਯੂਨਿਟ ਬਿਜਲੀ ਮੁਫ਼ਤ ਦੇਣ ਦੇ ਨਾਲ-ਨਾਲ ਕਰਮਚਾਰੀਆਂ, ਦਲਿਤਾਂ, ਕਿਸਾਨਾਂ, ਵਪਾਰੀਆਂ ਅਤੇ ਹੋਰ ਵਰਗਾਂ ਲਈ ਲੋਕ ਭਲਾਈ ਨੀਤੀਆਂ ਅਪਨਾਉਣ ਦਾ ਐਲਾਨ ਕੀਤਾ | ਰੈਲੀ ਵਿਚ ਔਰਤਾਂ ਦੀ ਭਰਪੂਰ ਹਾਜ਼ਰੀ ਤੋਂ ਖੁਸ਼ ਸ. ਬਾਦਲ ਨੇ ਮੰਚ ਤੋਂ ਪਾਰਟੀ ਮਹਿਲਾ ਵਿੰਗ ਹਰਿਆਣਾ ਦੀ ਸੂਬਾਈ ਪ੍ਰਧਾਨ ਬੀਬੀ ਰਵਿੰਦਰ ਕੌਰ ਨੂੰ ਵਧਾਈ ਦਿੱਤੀ | ਰੈਲੀ 'ਚ ਪੁੱਜਣ 'ਤੇ ਪਾਰਟੀ ਦੀ ਕੌਮੀ ਕੋਰ ਕਮੇਟੀ ਮੈਂਬਰ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ
ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ, ਪੰਜਾਬ ਸਟੇਟ ਡਿਵੈਲਪਮੈਂਟ ਕਾਰਪੋਰੇਸ਼ਨ ਲਿ. ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮੰਗੀ, ਓ.ਐਸ.ਡੀ. ਚਰਨਜੀਤ ਸਿੰਘ ਬਰਾੜ, ਸ਼ੋ੍ਰਮਣੀ ਅਕਾਲੀ ਦਲ ਹਰਿਆਣਾ ਦੇ ਸੂਬਾਈ ਪ੍ਰਧਾਨ ਸ਼ਰਨਜੀਤ ਸਿੰਘ ਸੋਥਾ, ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਨਾ, ਬੀਬੀ ਕਰਤਾਰ ਕੌਰ, ਸੂਬਾਈ ਬੁਲਾਰੇ ਕੰਵਲਜੀਤ ਸਿੰਘ ਅਜਰਾਨਾ, ਗੁਰੂਗ੍ਰਾਮ ਤੋਂ ਗੁਰਮੀਤ ਸਿੰਘ ਸੂਰੀ ਅਤੇ ਹੋਰਨਾਂ ਨੇ ਫੁੱਲਾਂ ਦਾ ਵੱਡਾ ਹਾਰ ਪਾ ਕੇ ਸੁਖਬੀਰ ਸਿੰਘ ਬਾਦਲ ਦਾ ਸਵਾਗਤ ਕੀਤਾ | ਸ਼ੋ੍ਰਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਰੈਲੀ 'ਚ ਪੁੱਜੇ ਲੋਕਾਂ ਦੇ ਵੱਡੇ ਇੱਕਠੇ ਨੂੰ ਵੇਖ ਕੇ ਖੁਸ਼ ਨਜ਼ਰ ਆਏ | ਉਨ੍ਹਾਂ ਨੇ ਕਿਹਾ ਕਿ ਅੱਧੀ ਲੜਾਈ ਤੁਸੀਂ ਜਿੱਤ ਲਈ ਹੈ ਅਤੇ ਬਾਕੀ ਚੋਣਾਂ ਸਮੇਂ ਫਤਿਹ ਕਰ ਲਈ ਜਾਵੇਗੀ | ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਰੈਲੀ 'ਚ ਪੁੱਜੇ ਲੋਕਾਂ ਦੇ ਭਾਰੀ ਇੱਕਠ ਨੇ ਵਿਖਾ ਦਿੱਤਾ ਹੈ ਕਿ ਹਰਿਆਣਾ ਦੇ ਲੋਕ ਸ਼ੋ੍ਰਮਣੀ ਅਕਾਲੀ ਦਲ ਨੂੰ ਹੋਰ ਰਾਜਨੀਤਿਕ ਪਾਰਟੀਆਂ ਦੇ ਮੁਕਾਬਲੇ ਚੰਗੇ ਬਦਲ ਵਜੋਂ ਵੇਖ ਰਹੇ ਹਨ | ਸ਼ੋ੍ਰਮਣੀ ਅਕਾਲੀ ਦਲ ਇਕ ਅਜਿਹੀ ਪਾਰਟੀ ਹੈ, ਜੋ ਹਰ ਵਰਗ ਨੂੰ ਨਾਲ ਲੈ ਕੇ ਚਲਦੀ ਹੈ | ਰਾਜ ਸਭਾ ਸਾਂਸਦ ਬਲਵਿੰਦਰ ਸਿੰਘ ਭੂੰਦੜ ਨੇ ਸਿੱਖ ਇਤਿਹਾਸ ਦਾ ਜਿਕਰ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਨੇ ਜੋ ਵੀ ਮੁਹਿੰਮ ਜਾਂ ਫਿਰ ਮੋਰਚਾ ਚਲਾਇਆ, ਉਸ 'ਚ ਫਤਿਹ ਹਾਸਲ ਕੀਤੀ ਹੈ | ਹੁਣ ਹਰਿਆਣਾ 'ਚ ਸਰਕਾਰ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ, ਜਿਸ 'ਚ ਪਾਰਟੀ ਆਪਣੇ ਵਰਕਰਾਂ ਅਤੇ ਜਨਤਾ ਦੇ ਸਹਿਯੋਗ ਨਾਲ ਸਫਲਤਾ ਹਾਸਲ ਕਰੇਗੀ | ਸ਼ੋ੍ਰਮਣੀ ਅਕਾਲੀ ਦਲ ਹਰਿਆਣਾ ਦੇ ਸੂਬਾਈ ਪ੍ਰਧਾਨ ਸ਼ਰਣਜੀਤ ਸਿੰਘ ਸੋਥਾ ਨੇ ਕਿਹਾ ਕਿ ਪਾਰਟੀ ਹਾਈਕਮਾਨ ਤੋਂ ਹਰਿਆਣਾ 'ਚ ਚੋਣ ਲੜਨ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਪੂਰਾ ਕਰਕੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਰਾਜ 'ਚ ਵੱਸਣ ਵਾਲੇ ਲੋਕਾਂ ਅਤੇ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਹੈ | ਡੇਰਾ ਬੱਸੀ ਤੋਂ ਵਿਧਾਇਕ ਐਨ. ਕੇ. ਸ਼ਰਮਾ ਨੇ ਪਾਰਟੀ ਨੂੰ ਮਜ਼ਬੂਤ ਬਣਾਉਣ ਦੀ ਅਪੀਲ ਕਰਦਿਆਂ ਹਰਿਆਣਾ ਵਾਸੀਆਂ ਨੂੰ ਚੋਣ ਦੌਰਾਨ ਵੀ ਇਸੇ ਤਰ੍ਹਾਂ ਆਪਣੀ ਤਾਕਤ ਵਿਖਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨੂੰ ਆਪਣਾ ਸਮਰਥਨ ਦੇ ਕੇ ਸੂਬੇ ਦੇ ਵੋਟਰ ਖ਼ੁਦ ਨੂੰ ਮਜ਼ਬੂਤ ਬਣਾਉਣ | ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਕਿਹਾ ਕਿ ਅੱਜ ਤੱਕ ਹਰਿਆਣਾ 'ਚ ਕਿਸੇ ਵੀ ਸਰਕਾਰ ਨੇ ਸਿੱਖਾਂ ਦੀਆਂ ਸਮੱਸਿਆਵਾਂ ਨੂੰ ਨਹੀਂ ਸਮਝਿਆ | ਰਾਜਨੀਤਕ ਪਾਰਟੀਆਂ ਨੇ ਸਿੱਖ ਵੋਟਰਾਂ ਦਾ ਸਿਰਫ਼ ਇਸਤੇਮਾਲ ਕੀਤਾ ਹੈ, ਜਦਕਿ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਦੀ ਅਣਦੇਖੀ ਕੀਤੀ ਜਾਂਦੀ ਰਹੀ | ਹੁਣ ਸ਼ੋ੍ਰਮਣੀ ਅਕਾਲੀ ਦਲ ਨੇ ਹਰਿਆਣਾ 'ਚ ਵੱਸਣ ਵਾਲੇ ਸਿੱਖਾਂ ਸਮੇਤ ਹਰ ਬਰਾਦਰੀ ਦਾ ਹੱਥ ਫੜਨ ਦਾ ਫੈਸਲਾ ਲਿਆ ਹੈ |
ਸੁਖਬੀਰ ਸਿੰਘ ਬਾਦਲ ਨੂੰ ਵਿਖਾਏ ਕਾਲੇ ਝੰਡੇ
ਲੋਕਾਂ ਦੇ ਸਮੂਹ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਦੇ ਭਾਸ਼ਣ ਵਿਚ ਕੁਝ ਸਮੇਂ ਲਈ ਵਿਘਨ ਪਿਆ, ਜਦ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਕੁੱਝ ਵਰਕਰ ਕਾਲੇ ਝੰਡੇ ਲੈ ਕੇ ਰੈਲੀ ਵਾਲੀ ਥਾਂ 'ਤੇ ਪੁੱਜ ਗਏ | ਉਨ੍ਹਾਂ ਨੇ ਖਾਲਿਸਤਾਨ ਜ਼ਿੰਦਾਬਾਦ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਵਿਰੋਧ 'ਚ ਨਾਅਰੇਬਾਜ਼ੀ ਕੀਤੀ | ਪੁਲਿਸ ਅਤੇ ਅਕਾਲੀ ਵਰਕਰਾਂ ਨੇ ਜਿਵੇਂ ਹੀ ਉਨ੍ਹਾਂ ਨੂੰ ਕਾਬੂ ਕਰਨ ਦਾ ਯਤਨ ਕੀਤਾ, ਤਾਂ ਉਹ ਭੱਜ ਗਏ | ਹਾਲਾਂਕਿ ਉਨ੍ਹਾਂ ਵਿਚੋਂ 3 ਲੋਕਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮੌਕੇ ਕਾਲਾਂਵਾਲੀ (ਸਿਰਸਾ) ਤੋਂ ਵਿਧਾਇਕ ਬਲਕੌਰ ਸਿੰਘ, ਸਾਬਕਾ ਵਿਧਾਇਕ ਸੁਰਜੀਤ ਸਿੰਘ ਰੱਖੜਾ, ਐਸ.ਜੀ.ਪੀ.ਸੀ. ਦੀ ਅੰਤਿ੍ਮ ਕਮੇਟੀ ਮੈਂਬਰ ਸੰਤ ਗੁਰਮੀਤ ਸਿੰਘ ਤਿਲੋਕੇਵਾਲਾ, ਐਸ. ਜੀ. ਪੀ. ਸੀ. ਮੈਂਬਰ ਜਥੇ. ਬਲਦੇਵ ਸਿੰਘ ਕਾਇਮਪੁਰੀ, ਭੁਪਿੰਦਰ ਸਿੰਘ ਅਸੰਧ, ਬੀਬੀ ਮਨਜੀਤ ਕੌਰ ਗਧੌਲਾ, ਸਮਾਨਾ ਹਲਕਾ ਪਟਿਆਲਾ ਤੋਂ ਐਸ. ਜੀ. ਪੀ. ਸੀ. ਮੈਂਬਰ ਜਥੇ. ਅਮਰਜੀਤ ਸਿੰਘ ਪੰਜਰਥ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤਜਿੰਦਰਪਾਲ ਸਿੰਘ ਢਿੱਲੋਂ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਬਲਬੀਰ ਸਿੰਘ, ਵੀਰਭਾਨ ਮਹਿਤਾ, ਸੁਖਬੀਰ ਸਿੰਘ ਮਾਂਡੀ, ਪ੍ਰੋ. ਆਰ. ਐਸ. ਭੱਟੀ, ਸੁਖਜਿੰਦਰ ਸਿੰਘ ਮਸਾਨਾ, ਤਜਿੰਦਰ ਸਿੰਘ ਮੱਕੜ, ਕਰਤਾਰ ਸਿੰਘ ਕੱਕੜ, ਗੁਰਚਰਨ ਸਿੰਘ ਜੁਨੇਜਾ, ਕਰਤਾਰ ਸਿੰਘ ਦਾਮਲੀ, ਦਿਲਬਾਗ ਸਿੰਘ, ਅਮਰੀਕ ਸਿੰਘ ਨੱਤ, ਪ੍ਰੇਮ ਸਿੰਘ ਲਾਡਵਾ, ਬਲਬੀਰ ਸਿੰਘ ਰਾਹੀ ਸਮੇਤ ਹੋਰ ਹਾਜ਼ਰ ਸਨ |

ਮੰਦਰ 'ਚ ਵੜ ਕੇ ਬਦਮਾਸ਼ਾਂ ਵਲੋਂ 2 ਦਾ ਕਤਲ

ਕਰਨਾਲ, 19 ਅਗਸਤ (ਗੁਰਮੀਤ ਸਿੰਘ ਸੱਗੂ)-ਮੇਰਠ ਰੋਡ ਸਥਿਤ ਪਿੰਡ ਮੰਗਲੋਰਾ ਨੇੜੇ ਭਾਈ ਭੈਣ ਮੰਦਿਰ ਵਿਖੇ ਬੀਤੀ ਰਾਤ ਕੁਝ ਬਦਮਾਸ਼ਾਂ ਨੇ ਮਹੰਤ ਸਮੇਤ 2 ਵਿਅਕਤੀਆਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ, ਜਦਕਿ 3 ਨੂੰ ਗੰਭੀਰ ਫੱਟੜ ਕਰ ਦਿੱਤਾ | ਇਸ ਮਾਮਲੇ 'ਚ ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਬ੍ਰਾਹਮਣ ਸਮਾਜ ਵਲੋਂ ਧਰਨਾ ਪ੍ਰਦਰਸ਼ਨ ਕਰਦੇ ਹੋਏ ਚੱਕਾ ਜਾਮ ਕੀਤਾ ਗਿਆ ਜੋ ਐਸ.ਪੀ. ਵਲੋਂ 3 ਦਿਨਾਂ ਅੰਦਰ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤੇ ਜਾਣ ਦੇ ਦਿੱਤੇ ਭਰੋਸੇ ਤੋਂ ਬਾਅਦ ਖੋਲਿ੍ਹਆ ਗਿਆ | ਉਕਤ ਮੰਦਰ 'ਚ ਪੁਜਾਰੀ ਵਿਨੋਦ ਮਹੰਤ ਪੂਜਾ ਪਾਠ ਕਰਦਾ
ਸੀ ਤੇ ਉੱਥੇ ਇਕ ਹੋਰ ਸੇਵਾਦਾਰ, ਜਿਸ ਨੂੰ 'ਸਰਦਾਰ ਜੀ' ਕਿਹਾ ਜਾਂਦਾ ਹੈ ਉਹ ਵੀ ਰਹਿ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਮੰਦਰ 'ਚ ਅੱਜ ਵਿਸ਼ੇਸ਼ ਪੂਜਾ ਕੀਤੀ ਜਾਣੀ ਸੀ ਜਿਸ ਲਈ 3 ਹੋਰ ਪੁਜਾਰੀ ਰਵਿੰਦਰ, ਸੁਲਤਾਨ ਤੇ ਆਜ਼ਾਦ ਬੀਤੇ ਕੱਲ੍ਹ ਆਏ ਸਨ | ਰਾਤ ਸਮੇਂ ਬਦਮਾਸ਼ਾਂ ਨੇ ਹਮਲਾ ਕਰਕੇ ਵਿਨੋਦ ਮਹੰਤ ਤੇ ਸੁਲਤਾਨ ਦਾ ਕਤਲ ਕਰ ਦਿੱਤਾ ਜਦਕਿ ਬਾਕੀ ਤਿੰਨਾਂ ਨੂੰ ਗੰਭੀਰ ਫੱਟੜ ਕਰ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਮੰਦਰ ਅਹਾਤੇ ਤੋਂ ਸ਼ਰਾਬ ਦੀ ਪੇਟੀ ਤੇ ਬੋਤਲ ਤੋਂ ਇਲਾਵਾ ਹੋਰ ਇਤਰਾਜ਼ਯੋਗ ਸਾਮਾਨ ਵੀ ਬਰਾਮਦ ਹੋਇਆ ਹੈ | ਮੌਕੇ 'ਤੇ ਪਹੁੰਚੀ ਪੁਲਿਸ ਨੇ ਗੰਭੀਰ ਫੱਟੜਾਂ ਨੂੰ ਤੁਰੰਤ ਹਸਪਤਾਲ ਇਲਾਜ ਲਈ ਭੇਜ ਦਿੱਤਾ ਜਦਕਿ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ |

ਲੋਕ ਸਭਾ ਚੋਣਾਂ 'ਚ 'ਆਪ' ਵਲੋਂ ਕਾਂਗਰਸ ਨਾਲ ਸਮਝੌਤੇ ਦੀ ਗੱਲ ਬਿਲਕੁਲ ਝੂਠ-ਕੇਜਰੀਵਾਲ

ਕਿਹਾ, ਪਰਿਵਾਰਾਂ 'ਚ ਆਪਸੀ ਝਗੜਾ ਹੁੰਦਾ ਰਹਿੰਦੈ, ਸਭ ਨੂੰ ਵਾਪਸ ਲਿਆਵਾਂਗੇ ਬਰਨਾਲਾ/ਮਹਿਲ ਕਲਾਂ, 19 ਅਗਸਤ (ਗੁਰਪ੍ਰੀਤ ਸਿੰਘ ਲਾਡੀ, ਧਰਮਪਾਲ ਸਿੰਘ, ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਚੰਨਣਵਾਲ)-ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ...

ਪੂਰੀ ਖ਼ਬਰ »

ਮੁੰਬਈ 'ਚ ਪੰਜਾਬੀ ਨੌਜਵਾਨ ਦੀ ਹੱਤਿਆ

ਸਠਿਆਲਾ, 19 ਅਗਸਤ (ਜਗੀਰ ਸਿੰਘ ਸਫ਼ਰੀ)-ਮੁੰਬਈ 'ਚ ਪੰਜਾਬੀ ਨੌਜਵਾਨ ਜੋਗਿੰਦਰ ਸਿੰਘ (42) ਦੀ ਉਸ ਦੇ ਸਾਥੀ ਡਰਾਈਵਰ ਵਲੋਂ ਲੋਹੇ ਦਾ ਰਾਡ ਸਿਰ 'ਚ ਮਾਰ ਕੇ ਹੱਤਿਆ ਕਰਨ ਬਾਰੇ ਖ਼ਬਰ ਹੈ | ਇਸ ਬਾਰੇ ਮਿ੍ਤਕ ਜੋਗਿੰਦਰ ਸਿੰਘ ਦੇ ਪਿਤਾ ਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਉਸ ਦਾ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਸਾਕਾ ਨੀਲਾ ਤਾਰਾ ਦੀ ਅਗਵਾਈ ਕਰਨ ਵਾਲੇ ਫ਼ੌਜੀ ਅਧਿਕਾਰੀ ਦਾ ਸਨਮਾਨ ਬਹਾਲ

ਨਵੀਂ ਦਿੱਲੀ, 19 ਅਗਸਤ (ਪੀ. ਟੀ. ਆਈ.)-ਸੁਪਰੀਮ ਕੋਰਟ ਨੇ ਇਕ ਸੇਵਾਮੁਕਤ ਸੈਨਿਕ ਅਧਿਕਾਰੀ ਦਾ ਸਨਮਾਨ ਬਹਾਲ ਕਰ ਦਿੱਤਾ ਹੈ ਜਿਹੜਾ 1984 ਵਿਚ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਸਾਕਾ ਨੀਲਾ ਤਾਰਾ (ਆਪਰੇਸ਼ਨ ਬਲਿਊ ਸਟਾਰ) ਦੀ ਅਗਵਾਈ ਕਰਨ ਵਾਲੇ ਸੈਨਿਕ ਅਧਿਕਾਰੀਆਂ ਵਿਚ ...

ਪੂਰੀ ਖ਼ਬਰ »

ਸਕੀ ਭੈਣ ਤੇ ਭਰਾ ਦਾ ਬੇਰਹਿਮੀ ਨਾਲ ਕਤਲ

ਵੇਰਕਾ, 19 ਅਗਸਤ (ਪਰਮਜੀਤ ਸਿੰਘ ਬੱਗਾ)-ਅੰਮਿ੍ਤਸਰ ਦੇ ਪੁਲਿਸ ਥਾਣਾ ਸਦਰ ਖੇਤਰ ਦੇ ਮਜੀਠਾ ਰੋਡ ਇਲਾਕੇ 'ਚ ਬੀਤੀ ਦੇਰ ਸ਼ਾਮ ਇਕ ਕਲਯੁਗੀ ਭਰਾ ਦੁਆਰਾ ਮਾਮੂਲੀ ਵਿਵਾਦ ਨੂੰ ਲੈ ਕੇ ਤੇਜ਼ਧਾਰ ਹਥਿਆਰ ਨਾਲ ਆਪਣੇ ਹੀ ਸਕੀ ਭੈਣ ਤੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ | ...

ਪੂਰੀ ਖ਼ਬਰ »

ਉੜੀ ਸੈਕਟਰ 'ਚ ਘੁਸਪੈਠ ਦੌਰਾਨ ਅੱਤਵਾਦੀ ਹਲਾਕ

ਸ੍ਰੀਨਗਰ, 19 ਅਗਸਤ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੁਲਾ ਦੇ ਉੜੀ ਇਲਾਕੇ 'ਚ ਫੌਜ ਨੇ ਘੁਸਪੈਠ ਦੇ ਵਿਰੁਧ ਸ਼ੁਰੂ ਕੀਤੀ ਕਾਰਵਾਈ ਦੇ ਚੱਲਦੇ ਇਕ ਅੱਤਵਾਦੀ ਨੂੰ ਹਲਾਕ ਕਰਨ ਦਾ ਦਾਅਵਾ ਕੀਤਾ ਹੈ | ਬੀਤੇ 24 ਘੰਟੇ ਦੌਰਾਨ ਉੱਤਰੀ ਕਸ਼ਮੀਰ 'ਚ ਕੰਟਰੋਲ ...

ਪੂਰੀ ਖ਼ਬਰ »

ਪਾਕਿ 'ਚ ਸ਼ਾਂਤੀ ਲਿਆਉਣ ਲਈ ਸਾਰੇ ਗੁਆਂਢੀਆਂ ਨਾਲ ਗੱਲਬਾਤ ਲਈ ਤਿਆਰ-ਇਮਰਾਨ ਖ਼ਾਨ

ਕਿਹਾ, ਪਾਕਿਸਤਾਨ ਦੇ ਸਿਰ 28 ਖਰਬ ਕਰਜ਼ਾਇਸਲਾਮਾਬਾਦ, 19 ਅਗਸਤ (ਪੀ. ਟੀ. ਆਈ.)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਲਈ ਉਹ ਸਾਰੇ ਗੁਆਂਢੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਹਨ, ਕਿਉਂਕਿ ਇਸ ਦੇ ਬਿਨਾਂ ਦੇਸ਼ 'ਚ ...

ਪੂਰੀ ਖ਼ਬਰ »

ਕੇਰਲ 'ਚ ਹੜ੍ਹਾਂ ਕਾਰਨ 7 ਲੱਖ ਤੋਂ ਵੱਧ ਲੋਕ ਹੋਏ ਬੇਘਰ

ਮਰਨ ਵਾਲਿਆਂ ਦੀ ਗਿਣਤੀ 210 ਤੱਕ ਪੁੱਜੀਤਿਰੂਵੰਤਪੁਰਮ, 19 ਅਗਸਤ (ਪੀ. ਟੀ. ਆਈ.)-ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਕੇਰਲ ਸੂਬੇ ਦੇ ਮੁੱਖ ਮੰਤਰੀ ਪੀ. ਵਿਜੇਅਨ ਨੇ ਦੱਸਿਆ ਕਿ ਬੀਤੇ 10 ਦਿਨਾਂ 'ਚ 210 ਲੋਕ ਹੜ੍ਹਾਂ ਕਾਰਨ ਮਾਰੇ ਗਏ ਹਨ ਤੇ 7 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ...

ਪੂਰੀ ਖ਼ਬਰ »

'ਖਾਲਸਾ ਏਡ' ਨੇ ਲਗਾਏ ਲੰਗਰ

ਲੰਡਨ, 19 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਤੋਂ ਸ਼ੁਰੂ ਹੋਈ ਸਿੱਖ ਸਮਾਜ ਸੇਵੀ ਸੰਸਥਾ 'ਖਾਲਸਾ ਏਡ' ਅੱਜ ਵਿਸ਼ਵ ਭਰ ਵਿਚ ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਥਾ ਵਜੋਂ ਜਾਣੀ ਜਾਂਦੀ ਹੈ | ਵਿਸ਼ਵ ਦੇ ਹਰ ਕੋਨੇ ਵਿਚ ਲੋੜਵੰਦਾਂ ਦੀ ਮਦਦ ਕਰਨ ਲਈ 'ਖਾਲਸਾ ਏਡ' ...

ਪੂਰੀ ਖ਼ਬਰ »

ਕਤਰ ਵਲੋਂ ਹੜ੍ਹ ਪ੍ਰਭਾਵਿਤ ਕੇਰਲ ਲਈ 34.89 ਕਰੋੜ ਦੀ ਵਿੱਤੀ ਮਦਦ ਦਾ ਐਲਾਨ

ਦੁਬਈ, 19 ਅਗਸਤ (ਏਜੰਸੀ)- ਕਤਰ ਵਲੋਂ ਹੜ੍ਹ ਪ੍ਰਭਾਵਿਤ ਕੇਰਲ ਲਈ 34.89 ਕਰੋੜ ਦੀ ਵਿੱਤੀ ਮਦਦ ਦਾ ਐਲਾਨ ਕੀਤਾ ਗਿਆ ਹੈ, ਜਿਸ ਨਾਲ ਬੇਘਰ ਹੋਏ ਲੋਕਾਂ ਨੂੰ ਪਨਾਹਗਾਹ ਮੁਹੱਈਆ ਕਰਵਾਈ ਜਾ ਸਕੇ | ਅਗਸਤ ਮਹੀਨੇ 'ਚ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਦੇ ਚੱਲਦਿਆਂ ਕੇਰਲ 'ਚ ਆਏ ...

ਪੂਰੀ ਖ਼ਬਰ »

ਪੋਪ ਵਲੋਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਕੇਰਲ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਅਪੀਲ

ਵੈਟੀਕਨ ਸਿਟੀ, 19 ਅਗਸਤ (ਏਜੰਸੀ)-ਪੋਪ ਫ੍ਰਾਂਸਿਸ ਨੇ ਅੱਜ ਅੰਤਰਰਾਸ਼ਟਰੀ ਭਾਈਚਾਰੇ ਨੂੰ ਕੇਰਲ ਦੇ ਹੜ੍ਹ ਪ੍ਰਭਾਵਿਤ ਪੀੜਤਾਂ ਦੀ ਵਿਸ਼ੇਸ਼ ਤੌਰ 'ਤੇ ਮਦਦ ਕਰਨ ਦੀ ਅਪੀਲ ਕੀਤੀ ਹੈ | ਵੈਟੀਕਨ ਨਿਊਜ਼ ਦੀ ਰਿਪੋਰਟ ਮੁਤਾਬਿਕ ਪੋਪ ਫ੍ਰਾਂਸਿਸ ਨੇ ਸੇਂਟ ਪੀਟਰ ਸੁਕੇਅਰ ...

ਪੂਰੀ ਖ਼ਬਰ »

ਹਰਿਦੁਆਰ 'ਚ ਵਾਜਪਾਈ ਦੀਆਂ ਅਸਥੀਆਂ ਜਲ ਪ੍ਰਵਾਹ

ਹਰਿਦੁਆਰ, 19 ਅਗਸਤ (ਪੀ. ਟੀ. ਆਈ.)-ਅੱਜ ਇਥੇ ਹਰ ਕੀ ਪੌੜੀ ਵਿਖੇ ਆਪਣੇ ਮਹਿਬੂਬ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਅੰਤਿਮ ਵਿਦਾਇਗੀ ਦੇਣ ਲਈ ਵੱਡੀ ਗਿਣਤੀ ਵਿਚ ਲੋਕ ਇਕੱਤਰ ਹੋਏ ਅਤੇ ਉਨ੍ਹਾਂ ਦੀਆਂ ਅਸਥੀਆਂ ਪਰਿਵਾਰਕ ਮੈਂਬਰਾਂ ਤੇ ਭਾਜਪਾ ...

ਪੂਰੀ ਖ਼ਬਰ »

ਉਮਰ ਕੈਦੀਆਂ ਨੂੰ ਛੋਟ ਦੇਣ ਜਾਂ ਇਨਕਾਰ ਕਰਨ ਦੇ ਸਾਰੇ ਹੁਕਮ ਜਨਤਕ ਕੀਤੇ ਜਾਣ-ਕੇਂਦਰੀ ਸੂਚਨਾ ਕਮਿਸ਼ਨ

ਨਵੀਂ ਦਿੱਲੀ, 19 ਅਗਸਤ (ਪੀ. ਟੀ. ਆਈ.)-ਰਾਜੀਵ ਗਾਂਧੀ ਦੀ ਹੱਤਿਆ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀਆਂ ਦੀ ਪਟੀਸ਼ਨ 'ਤੇ ਕੇ2ਦਰੀ ਸੂਚਨਾ ਕਮਿਸ਼ਨ ਨੇ ਕਿਹਾ ਕਿ 2000 ਤੋਂ ਬਾਅਦ ਉਮਰ ਕੈਦੀਆਂ ਨੂੰ ਛੋਟ ਦੇਣ ਜਾਂ ਇਨਕਾਰ ਕਰਨ ਦੇ ਹੁਕਮ ਗ੍ਰਹਿ ਮੰਤਰਾਲੇ ਦੇ ...

ਪੂਰੀ ਖ਼ਬਰ »

ਅਸੀਂ ਪੰਜਾਬ ਰੈਫ਼ਰੈਂਡਮ 2020 ਦੇ ਪੱਖ ਜਾਂ ਵਿਰੋਧ 'ਚ ਨਹੀਂ-ਯੂ.ਕੇ. ਸਰਕਾਰ

ਬਰਤਾਨਵੀ ਵਿਦੇਸ਼ ਮੰਤਰਾਲੇ ਵਲੋਂ ਸਿੱਖਸ ਫਾਰ ਜਸਟਿਸ ਨੂੰ ਲਿਖੇ ਪੱਤਰ ਤੋਂ ਬਾਅਦ ਉੱਠਿਆ ਵਿਵਾਦ ਲੰਡਨ, 19 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਦਿਨੀ ਲੰਡਨ ਵਿਚ ਸਿੱਖਸ ਫਾਰ ਜਸਟਿਸ ਵੱਲੋਂ ਕਰਵਾਈ ਗਈ ਲੰਡਨ ਐਲਾਨਨਾਮਾ ਰੈਲੀ ਤੋਂ ਬਾਅਦ ਬਰਤਾਨੀਆ (ਯੂ. ...

ਪੂਰੀ ਖ਼ਬਰ »

ਖੁੰਢ-ਚਰਚਾ

ਆਈਲੈਟਸ ਸੈਂਟਰ ਪਿਛਲੇ ਕੁੱਝ ਸਾਲਾਂ ਤੋਂ ਨੌਜਵਾਨਾਂ ਦਾ ਵਿਦੇਸ਼ਾਂ ਵਿਚ ਜਾ ਕੇ ਪੜ੍ਹਾਈ ਕਰਨ ਅਤੇ ਉੱਥੇ ਹੀ ਪੱਕੇ ਤੌਰ 'ਤੇ ਰਹਿਣ ਦਾ ਰੁਝਾਨ ਵਧਦਾ ਜਾ ਰਿਹਾ ਹੈ | ਜਿਸ ਦੇ ਨਤੀਜੇ ਵਜੋਂ ਹੁਣ ਪੰਜਾਬ ਦੇ ਚੰਗੇ-ਚੰਗੇ ਕਾਲਜਾਂ, ਯੂਨੀਵਰਸਿਟੀਆਂ ਵਿਚ ਸੀਟਾਂ ਨਹੀਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX