ਤਾਜਾ ਖ਼ਬਰਾਂ


ਪੁੱਤਰ ਵਲੋਂ ਪਿਓ ਅਤੇ ਭਤੀਜੇ ਦਾ ਕਤਲ
. . .  7 minutes ago
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ ਦੇ ਪਿੰਡ ਲੰਮੇ ਵਿਖੇ ਇੱਕ ਪੁੱਤਰ ਵਲੋਂ ਆਪਣੇ ਪਿਓ ਅਤੇ ਭਤੀਜੇ ਦਾ ਕਤਲ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਮ੍ਰਿਤਕਾਂ ਦੀ ਪਛਾਣ ਸੁਲੱਖਣ ਸਿੰਘ ਅਤੇ ਹਰਮੀਤ ਸਿੰਘ ਦੇ ਰੂਪ 'ਚ ਹੋਈ ਹੈ। ਦੱਸਿਆ ਜਾ...
ਚੱਲਦੀ ਕਾਰ 'ਚ ਮਹਿਲਾ ਨਾਲ ਸਮੂਹਿਕ ਜਬਰ ਜਨਾਹ
. . .  1 minute ago
ਲਖਨਊ, 21 ਮਈ - ਉੱਤਰ ਪ੍ਰਦੇਸ਼ ਦੇ ਏਟਾਹ 'ਚ ਪੈਂਦੇ ਪਿਲੂਆ ਵਿਖੇ ਚੱਲਦੀ ਕਾਰ ਵਿਚ ਮਹਿਲਾ ਨਾਲ ਚਾਰ ਵਿਅਕਤੀਆਂ ਵੱਲੋਂ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ...
ਸਿਓਨ ਹਸਪਤਾਲ ਦੇ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਜਾਰੀ
. . .  53 minutes ago
ਮੁੰਬਈ, 21 ਮਈ - ਬੀਤੀ 19 ਮਈ ਨੂੰ ਜੇ.ਜੇ ਹਸਪਤਾਲ ਦੇ 2 ਰੈਜ਼ੀਡੈਂਟ ਡਾਕਟਰਾਂ ਨਾਲ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਗਈ ਮਾਰਕੁੱਟ ਨੂੰ ਲੈ ਕੇ ਸਿਓਨ ਹਸਪਤਾਲ ਮੁੰਬਈ...
ਮਹਾਰਾਸ਼ਟਰ : ਠਾਣੇ 'ਚ ਸਕੂਲ ਨੂੰ ਲੱਗੀ ਅੱਗ
. . .  about 1 hour ago
ਮੁੰਬਈ, 21 ਮਈ - ਮਹਾਰਾਸ਼ਟਰ ਦੇ ਠਾਣੇ 'ਚ ਵਾਲਮੀਕ ਚੌਂਕ ਨੇੜੇ ਗਾਂਧੀ ਨਗਰ ਸਕੂਲ 'ਚ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ...
ਕੁਮਾਰਸਵਾਮੀ ਅੱਜ ਮਿਲਣਗੇ ਸੋਨੀਆ ਅਤੇ ਰਾਹੁਲ ਨੂੰ
. . .  about 1 hour ago
ਨਵੀਂ ਦਿੱਲੀ, 21 ਮਈ - ਕਰਨਾਟਕ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਕੁਮਾਰਸਵਾਮੀ ਅੱਜ ਮੰਤਰੀ ਮੰਡਲ ਦੇ ਗਠਨ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ...
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 1 hour ago
ਸ੍ਰੀਨਗਰ, 21 ਮਈ - ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਅਰਨੀਆ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਬੀਤੀ ਰਾਤ ਸਾਂਭਾ...
ਸੋਨੀਆ, ਰਾਹੁਲ ਨੇ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 2 hours ago
ਨਵੀਂ ਦਿੱਲੀ, 21 ਮਈ - ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅੱਜ 27ਵੀਂ ਬਰਸੀ ਹੈ। ਇਸ ਮੌਕੇ 'ਤੇ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਰਾਬਰਟ ਵਾਡਰਾ...
ਪ੍ਰਧਾਨ ਮੰਤਰੀ ਰੂਸ ਲਈ ਹੋਏ ਰਵਾਨਾ
. . .  about 2 hours ago
ਨਵੀਂ ਦਿੱਲੀ, 21 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਸੋਚੀ ਲਈ ਰਵਾਨਾ ਹੋ ਗਏ ਹਨ। ਉਹ ਇੱਥੇ ਅੱਜ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਗੈਰ ਰਸਮੀ...
ਅੱਜ ਦਾ ਵਿਚਾਰ
. . .  about 2 hours ago
ਆਈ.ਪੀ.ਐਲ 2018 : 5 ਓਵਰਾਂ ਬਾਅਦਚੇਨਈ ਸੁਪਰ ਕਿੰਗਜ਼ 27/3
. . .  1 day ago
ਆਈ.ਪੀ.ਐਲ 2018 : ਚੇਨਈ ਸੁਪਰ ਕਿੰਗਜ਼ ਨੂੰ ਲਗਾਤਾਰ 2 ਝਟਕੇ
. . .  1 day ago
ਆਈ.ਪੀ.ਐਲ 2018 : ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝਟਕਾ
. . .  1 day ago
ਆਈ.ਪੀ.ਐਲ 2018 : 19.4 ਓਵਰਾਂ 'ਚ ਕਿੰਗਜ਼ ਇਲੈਵਨ ਪੰਜਾਬ ਦੀ ਪੂਰੀ ਟੀਮ 153 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਇੱਕ ਓਵਰ 'ਚ 2 ਝਟਕੇ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ 6ਵਾਂ ਝਟਕਾ
. . .  1 day ago
ਆਈ.ਪੀ.ਐਲ 2018 : 15 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 102/5
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ 5ਵਾਂ ਝਟਕਾ, ਡੇਵਿਡ ਮਿਲਰ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਚੌਥਾ ਝਟਕਾ, ਮਨੋਜ ਤਿਵਾੜੀ 35 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : 10 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 71/3
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਤੀਜਾ ਝਟਕਾ, ਕੇ.ਐੱਲ.ਰਾਹੁਲ 7 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਦੂਜਾ ਝਟਕਾ, ਆਰੋਨ ਫਿੰਚ 4 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਪਹਿਲਾ ਝਟਕਾ, ਕ੍ਰਿਸ ਗੇਲ ਖਾਤਾ ਖੋਲੇ ਬਿਨਾਂ ਆਊਟ
. . .  1 day ago
ਆਈ.ਪੀ.ਐਲ 2018 : ਦਿੱਲੀ ਡੇਅਰਡੇਵਿਲਸ ਨੇ ਮੁੰਬਈ ਨੂੰ 11 ਦੌੜਾਂ ਨਾਲ ਹਰਾਇਆ
. . .  1 day ago
ਕਾਂਗਰਸੀ ਵਰਕਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਆਈ.ਪੀ.ਐਲ 2018 : ਟਾਸ ਜਿੱਤ ਕੇ ਚੇਨਈ ਵੱਲੋਂ ਪੰਜਾਬ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐਲ 2018 : 15 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 127/7
. . .  1 day ago
ਆਈ.ਪੀ.ਐਲ 2018 : ਮੁੰਬਈ ਇੰਡੀਅਨਜ਼ ਨੂੰ 7ਵਾਂ ਝਟਕਾ
. . .  1 day ago
ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 10
. . .  1 day ago
ਆਈ.ਪੀ.ਐਲ. 2018-10 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 80/5
. . .  1 day ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਪੰਜਵਾਂ ਝਟਕਾ
. . .  1 day ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਚੋਥਾ ਝਟਕਾ
. . .  1 day ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਤੀਜਾ ਝਟਕਾ, ਇਵਿਨ ਲੁਇਸ 48 ਦੌੜਾ ਬਣਾ ਕੇ ਆਉਟ
. . .  1 day ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਦੂਜਾ ਝਟਕਾ, ਈਸ਼ਾਨ ਕਿਸ਼ਨ 5 ਦੌੜਾ ਬਣਾ ਕੇ ਆਉਟ
. . .  1 day ago
ਆਈ.ਪੀ.ਐਲ. 2018 -5 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 50/1
. . .  1 day ago
ਛੱਤੀਸਗੜ੍ਹ ਆਈ. ਈ. ਡੀ. ਧਮਾਕਾ : 7 ਜਵਾਨ ਹੋਏ ਸ਼ਹੀਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 8 ਜੇਠ ਸੰਮਤ 550
ਿਵਚਾਰ ਪ੍ਰਵਾਹ: ਮੌਕੇ ਅਨੁਸਾਰ ਸਮਝਦਾਰੀ ਨਾਲ ਅਮਲ ਕਰਨਾ ਸਭ ਤੋਂ ਵੱਡੀ ਸਿਆਣਪ ਹੈ। -ਹੋਰੇਸ ਵਾਲਪੋਲ
  •     Confirm Target Language  


ਬੀ.ਐਸ.ਐਫ. ਦੀ ਜਵਾਬੀ ਕਾਰਵਾਈ 'ਚ ਪਾਕਿ ਦੇ ਕਈ ਬੰਕਰ ਤਬਾਹ

ਚਾਰ ਪਾਕਿ ਰੇਂਜਰ ਮਾਰੇ ਜਾਣ ਦਾ ਕੀਤਾ ਦਾਅਵਾ * ਗੋਲੀਬਾਰੀ ਰੋਕਣ ਦੀ ਅਪੀਲ ਤੋਂ ਬਾਅਦ ਪਾਕਿ ਵਲੋਂ ਮੁੜ 'ਫਾਇਰਿੰਗ'

ਜੰਮੂ, 20 ਮਈ (ਏਜੰਸੀਆਂ)-ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਹੇ ਪਾਕਿਸਤਾਨ ਨੂੰ ਅੱਜ ਭਾਰਤੀ ਸਰਹੱਦੀ ਸੁਰੱਖਿਆ ਬਲ (ਬੀ. ਐਸ. ਐਫ.) ਨੇ ਮੂੰਹ ਤੋੜ ਜਵਾਬ ਦਿੰਦੇ ਹੋਏ ਕੀਤੀ ਜਵਾਬੀ ਕਾਰਵਾਈ 'ਚ ਪਾਕਿ ਸੈਨਾ ਦੇ ਕਈ ਬੰਕਰ ਤਬਾਹ ਹੋ ਗਏ। ਇਸ ਤੋਂ ਇਲਾਵਾ ਬੀ. ਐਸ. ਐਫ. ਨੇ ਜਵਾਬੀ ਕਾਰਵਾਈ 'ਚ ਪਾਕਿਸਤਾਨ ਦੇ ਚਾਰ ਰੇਂਜਰਾਂ ਨੂੰ ਵੀ ਮਾਰਨ ਦਾ ਦਾਅਵਾ ਕੀਤਾ ਹੈ। ਇਸ ਕਾਰਵਾਈ ਤੋਂ ਡਰਦਿਆਂ ਪਾਕਿਸਤਾਨ ਨੇ ਭਾਰਤ ਨੂੰ ਗੋਲਾਬਾਰੀ ਰੋਕਣ ਦੀ ਬੇਨਤੀ ਕੀਤੀ। ਪਾਕਿਸਤਾਨੀ ਰੇਂਜਰਸ ਨੇ ਬੀ. ਐਸ. ਐਫ. ਨੂੰ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਨਾਲ ਗੋਲੀਬਾਰੀ ਰੋਕਣ ਦੀ ਬੇਨਤੀ ਕੀਤੀ ਪਰ ਰਾਤ ਸਾਢੇ ਦਸ ਵਜੇ ਪਾਕਿਸਤਾਨ ਨੇ ਰਾਮਗੜ੍ਹ ਸੈਕਟਰ 'ਚ ਨਾਰਾਇਣਪੁਰ 'ਚ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਬਾਅਦ ਵਿਚ ਪਾਕਿਸਤਾਨ ਨੇ ਬੀ. ਐਸ. ਐਫ. ਦੀਆਂ ਚੌਕੀਆਂ ਅਤੇ ਸਰਹੱਦ ਨਾਲ ਲਗਦੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਮਾਰਟਾਰ ਦਾਗੇ। ਦਿਨ ਵੇਲੇ ਬੀ. ਐਸ. ਐਫ. ਨੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਨਾਲ ਬਿਨਾਂ ਕਿਸੇ ਕਾਰਨ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ ਤੇ ਗੋਲਾਬਾਰੀ ਦੇ ਜਵਾਬ ਵਿਚ ਕੀਤੀ ਕਾਰਵਾਈ ਨਾਲ ਸਰਹੱਦ ਪਾਰ ਪਾਕਿਸਤਾਨ ਦੀ ਚੌਕੀ ਤਬਾਹ ਹੋਣ ਸਬੰਧੀ 19 ਸੈਕਿੰਡ ਦੀ ਵੀਡੀਓ ਵੀ ਜਾਰੀ ਕੀਤੀ ਹੈ। ਬੀ. ਐਸ. ਐਫ. ਦੇ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਸ ਨੇ ਜੰਮੂ ਵਿਚ ਬੀ. ਐਸ. ਐਫ. ਦੇ ਹੈਡਕੁਆਟਰਜ਼ ਨੂੰ ਟੈਲੀਫੋਨ ਕਰਕੇ ਗੋਲੀਬਾਰੀ ਰੋਕਣ ਦੀ ਬੇਨਤੀ ਕੀਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਬਲਾਂ ਵਲੋਂ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਨਾਲ ਬਿਨਾਂ ਕਿਸੇ ਕਾਰਨ ਕੀਤੀ ਗੋਲਾਬਾਰੀ ਤੇ ਗੋਲੀਬਾਰੀ ਦੇ ਬੀ. ਐਸ. ਐਫ. ਦੀ ਇਕਾਈਆਂ ਵਲੋਂ ਦਿੱਤੇ ਮੂੰਹ ਤੋੜ ਜਵਾਬ ਕਾਰਨ ਉਨ੍ਹਾਂ ਨੂੰ ਜੰਗਬੰਦੀ ਲਈ ਬੇਨਤੀ ਕਰਨ ਵਾਸਤੇ ਮਜਬੂਰ ਹੋਣਾ ਪਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਬੀ. ਐਸ. ਐਫ. ਵਲੋਂ ਪਾਕਿਸਤਾਨ ਦੀਆਂ ਗੋਲੀਬਾਰੀ ਵਾਲੀਆਂ ਥਾਵਾਂ ਨੂੰ ਨਿਸ਼ਾਨਾ ਬਣਾ ਕੇ ਕੀਤੀਗੋਲੀਬਾਰੀ ਵਿਚ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਕੱਲ੍ਹ ਦੀ ਇਕ ਗੋਲੀਬਾਰੀ ਵਿਚ ਚਿਕਨ ਨੈਕ ਇਲਾਕੇ ਵਿਚ ਇਕ ਰੇਂਜਰ ਮਾਰਿਆ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਜੰਮੂ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਬਿਨਾਂ ਕਿਸੇ ਕਾਰਨ ਕੀਤੀ ਜਾ ਰਹੀ ਗੋਲੀਬਾਰੀ ਦੇ ਤਾਜ਼ਾ ਦੌਰ ਵਿਚ ਬੀ. ਐਸ. ਐਫ. ਦੇ ਦੋ ਜਵਾਨ ਸ਼ਹੀਦ ਹੋਏ ਸਨ। ਗੋਲੀਬਾਰੀ ਦੀ ਇਸ ਘਟਨਾ ਵਿਚ ਜੰਮੂ ਇਲਾਕੇ 'ਚ ਕਈ ਆਮ ਨਾਗਰਿਕ ਵੀ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਇਹ ਗੋਲੀਬਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੀਤੇ ਕੱਲ੍ਹ ਦੀ ਜੰਮੂ ਤੇ ਕਸ਼ਮੀਰ ਦੀ ਫੇਰੀ ਨੂੰ ਦੇਖਦੇ ਹੋਏ ਹੋਰ ਤੇਜ਼ ਹੋ ਗਈ ਸੀ। ਇਸ ਸਾਲ ਗੋਲਾਬਾਰੀ ਤੇ ਗੋਲੀਬਾਰੀ ਦੀਆਂ ਵਾਪਰੀਆਂ 700 ਤੋਂ ਵੀ ਵੱਧ ਘਟਨਾਵਾਂ ਵਿਚ 18 ਸੁਰੱਖਿਆ ਮੁਲਾਜ਼ਮਾਂ ਸਮੇਤ 38 ਵਿਅਕਤੀ ਮਾਰੇ ਗਏ ਹਨ ਅਤੇ ਕੋਈ ਹੋਰ ਜ਼ਖ਼ਮੀ ਹੋਏ ਹਨ।

ਵਿਗਿਆਨਕ ਖੋਜ ਦਾ ਖੇਤਰ ਪੰਜਾਬ ਦੀ ਵਿਰਾਸਤ ਦਾ ਹਿੱਸਾ-ਕੋਵਿੰਦ

ਐੱਸ.ਏ.ਐੱਸ. ਨਗਰ, 20 ਮਈ (ਕੇ. ਐੱਸ. ਰਾਣਾ)-ਵਿਗਿਆਨਕ ਖੋਜ ਦਾ ਖੇਤਰ ਪੰਜਾਬ ਦੀ ਵਿਰਾਸਤ ਨਾਲ ਜੁੜਿਆ ਹੋਇਆ ਹੈ, ਜਿਸ ਤੋਂ ਆਈਸਰ ਵਰਗੀ ਸੰਸਥਾ ਨੂੰ ਪ੍ਰੇਰਨਾ ਮਿਲ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ ਦੀ ਨਾਮਵਰ ਸੰਸਥਾ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਸਰ) ਮੁਹਾਲੀ ਦੀ 7ਵੀਂ ਸਾਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਵਿਗਿਆਨਕ ਗਿਆਨ ਦੀ ਉਤਪਤੀ ਤੇ ਸਿਖਲਾਈ ਦੇ ਸ਼ੁਰੂਆਤੀ ਕੇਂਦਰਾਂ 'ਚੋਂ ਇਕ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸੰਸਥਾ ਦੇ ਵਿਹੜੇ 'ਚ ਬੂਟਾ ਲਾਇਆ ਅਤੇ ਸੰਸਥਾ ਦੇ 152 ਵਿਦਿਆਰਥੀਆਂ ਨੂੰ ਬੀ. ਐੱਸ., ਬੀ. ਐੱਸ-ਐੱਮ. ਐੱਸ. ਅਤੇ ਪੀ. ਐੱਚ. ਡੀ. ਦੀਆਂ ਡਿਗਰੀਆਂ ਵੰਡੀਆਂ। ਸਮਾਗਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਪੰਜਾਬ ਦੀ ਇਹ ਵਿਰਾਸਤ ਉਦਾਹਰਣ ਪੇਸ਼ ਕਰਦੀ ਹੈ ਕਿਕਿਵੇਂ ਇਕ ਪਾਸੇ ਵਿਗਿਆਨਕ ਖੋਜੀਆਂ ਅਤੇ ਤਕਨੀਸ਼ੀਅਨਾਂ ਦੇ ਸੁਮੇਲ ਅਤੇ ਦੂਜੇ ਪਾਸੇ ਵੱਡੀ ਵਿਕਾਸ ਪ੍ਰਣਾਲੀ ਨੇ ਦੇਸ਼ ਦੇ ਵਿਕਾਸ 'ਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਭਾਖੜਾ-ਨੰਗਲ ਵਰਗੇ ਵੱਡੇ ਪ੍ਰਾਜੈਕਟਾਂ ਦੌਰਾਨ ਜ਼ਮੀਨੀ ਪੱਧਰ 'ਤੇ ਤਕਨੀਸ਼ੀਅਨਾਂ ਵਲੋਂ ਨਿਭਾਈ ਗਈ ਭੂਮਿਕਾ ਨੂੰ ਕਦੇ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਖੇਤੀਬਾੜੀ ਵਿਗਿਆਨੀਆਂ ਤੇ ਯੂਨੀਵਰਸਿਟੀਆਂ ਨੇ ਅਨਾਜ ਦੀ ਪੈਦਾਵਾਰ ਵਧਾਉਣ ਤੇ ਹਰੀ ਕ੍ਰਾਂਤੀ ਲਿਆਉਣ 'ਚ ਵਿਸ਼ੇਸ਼ ਭੂਮਿਕਾ ਅਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਮੁਹਾਲੀ ਆਈ. ਟੀ., ਬਾਇਓਟੈਕਨਾਲੋਜੀ, ਬਾਇਓਇਨਫਰਮੈਟਿਕਸ ਅਤੇ ਹੋਰਨਾਂ ਖੇਤਰਾਂ ਦਾ ਧੁਰਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਆਈਸਰ ਉੱਚ ਵਿੱਦਿਆ ਤੇ ਖੋਜ ਸਬੰਧੀ ਦੇਸ਼ ਦੀਆਂ ਸਭ ਤੋਂ ਅਹਿਮ ਸੰਸਥਾਵਾਂ 'ਚ ਸ਼ੁਮਾਰ ਹੈ। ਇਹ ਸੰਸਥਾ ਬਹੁਤ ਥੋੜ੍ਹੇ ਸਮੇਂ 'ਚ ਉੱਤਰੀ ਭਾਰਤ ਦੇ ਸਾਇੰਸ ਨੂੰ ਸਮਰਪਿਤ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਗਈ ਹੈ। ਇਸ ਤੋਂ ਇਲਾਵਾ ਭਾਰਤ ਤੇ ਭਾਰਤੀ ਸਮਾਜ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਵਿਗਿਆਨਕ ਖੋਜਾਂ ਨੂੰ ਉਤਸ਼ਾਹਿਤ ਕਰਨ ਤੇ ਇਸ ਸਬੰਧੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਆਪਣੇ ਉਦੇਸ਼ ਵੱਲ ਵੀ ਇਹ ਸੰਸਥਾ ਲਗਾਤਾਰ ਅੱਗੇ ਵੱਧ ਰਹੀ ਹੈ। ਉਨ੍ਹਾਂ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸਮਾਜ, ਮਿਹਨਤਕਸ਼ ਕਰਦਾਤਾਵਾਂ, ਸਰਕਾਰੀ ਏਜੰਸੀਆਂ ਤੇ ਹੋਰਨਾਂ ਭਾਈਵਾਲਾਂ, ਜਿਨ੍ਹਾਂ ਨੇ ਆਈਸਰ ਤੇ ਇਸ ਦੇ ਵਿਦਿਆਰਥੀਆਂ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਸਹਿਯੋਗ ਦਿੱਤਾ ਹੈ, ਨੂੰ ਕਦੇ ਵੀ ਨਾ ਭੁੱਲਣ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਸਮਾਜ ਤੇ ਦੇਸ਼ ਪ੍ਰਤੀ ਕੁਝ ਨਾ ਕੁਝ ਕਰਨ ਦੀ ਭਾਵਨਾ ਜ਼ਰੂਰ ਰੱਖਣ ਖ਼ਾਸ ਕਰਕੇ ਉਨ੍ਹਾਂ ਲਈ, ਜਿਨ੍ਹਾਂ ਕੋਲ ਸਾਧਨਾਂ ਦੀ ਘਾਟ ਹੈ। ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਪੰਜਾਬ ਅਜਿਹੇ ਟੈਕਨੋਕਰੇਟਸ ਦਾ ਲੰਮਾ ਇਤਿਹਾਸ ਸਮੋਈ ਬੈਠਾ ਹੈ ਜਿਹੜੇ ਕਿ ਸਫ਼ਲ ਕਾਰੋਬਾਰੀ ਬਣੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਇਸੇ ਮਾਰਗ 'ਤੇ ਚਲਦੇ ਹੋਏ ਚੰਗੇ ਕਾਰੋਬਾਰੀ ਬਣਨ ਨੂੰ ਤਰਜ਼ੀਹ ਦੇ ਕੇ ਹੋਰਨਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਕਰਨ ਦੇ ਨਾਲ-ਨਾਲ ਸਰਮਾਇਆ ਪੈਦਾ ਕਰਨ ਵਾਲੇ ਵੀ ਬਣਨ, ਜਿਸ ਤਰ੍ਹਾਂ ਬਹੁਤ ਸਾਰੇ ਮਹਾਨ ਸਾਇਸੰਦਾਨਾਂ ਤੇ ਤਕਨੀਸ਼ੀਅਨਾਂ ਨੇ ਕੀਤਾ ਹੈ। ਉਨ੍ਹਾਂ ਇਸ ਗੱਲ 'ਤੇ ਖੁਸ਼ੀ ਪ੍ਰਗਟਾਈ ਕਿ ਅਕਾਦਮਿਕ ਪ੍ਰਫਾਰਮੈਂਸ ਦੇ ਦੋਵੇਂ ਸੋਨ ਤਗ਼ਮੇ ਵਿਦਿਆਰਥਣਾਂ ਦੇ ਹੀ ਹਿੱਸੇ ਆਏ ਹਨ ਅਤੇ ਅਕਾਦਮਿਕ ਐਕਸੀਲੈਂਸ ਲਈ ਦਿੱਤੇ ਚਾਰ ਐਵਾਰਡਾਂ 'ਚੋਂ ਵੀ ਤਿੰਨ ਲੜਕੀਆਂ ਨੇ ਜਿੱਤੇ ਹਨ। ਉਨ੍ਹਾਂ ਕਿਹਾ ਕਿ ਕੌਮੀ ਪੱਧਰ 'ਤੇ ਵੀ ਦੇਸ਼ ਦੀਆਂ ਧੀਆਂ ਹਰ ਖੇਤਰ ਵਿਚ ਲੜਕਿਆਂ ਤੋਂ ਅੱਗੇ ਵੱਧ ਰਹੀਆਂ ਹਨ ਅਤੇ ਇਹ ਦੇਸ਼ ਨੂੰ ਸੁਨਹਿਰੇ ਭਵਿੱਖ ਵੱਲ ਲਿਜਾ ਰਹੇ ਕਦਮਾਂ 'ਚੋਂ ਇਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਅੱਜ ਮੌਸਮੀ ਤਬਦੀਲੀ, ਸਸਤੇ ਇਲਾਜ ਤੇ ਕਿਸਾਨਾਂ ਨੂੰ ਪੈਦਾਵਾਰ ਵਧਾਉਣ ਅਤੇ ਘਟਦੇ ਪਾਣੀ ਦੇ ਸੰਕਟ ਵਰਗੀਆਂ ਮੁਸ਼ਕਿਲਾਂ ਅਤੇ ਸਮਾਜ ਦੇ ਹਰ ਮੈਂਬਰ ਨੂੰ ਮਾਣ-ਸਨਮਾਨ ਵਾਲੀ ਜ਼ਿੰਦਗੀ ਬਸਰ ਕਰਨ ਦੇ ਯੋਗ ਬਣਾਉਣ ਸਬੰਧੀ ਸਵਾਲ ਦੇਸ਼ ਤੇ ਦੁਨੀਆ ਅੱਗੇ ਖੜ੍ਹੇ ਹਨ, ਜਿਨ੍ਹਾਂ ਦੇ ਹੱਲ ਲੱਭਣੇ ਲਾਜ਼ਮੀ ਹਨ। ਰਾਸ਼ਟਰਪਤੀ ਨੇ ਆਈਸਰ ਨੂੰ ਇਸ ਸਬੰਧੀ ਅਹਿਮ ਭੂਮਿਕਾ ਨਿਭਾਉਣ ਲਈ ਆਖਿਆ। ਇਸ ਤੋਂ ਪਹਿਲਾਂ ਆਈਸਰ ਦੇ ਬੋਰਡ ਆਫ਼ ਗਵਰਨਰਜ਼ ਦੀ ਚੇਅਰਪਰਸਨ ਡਾ: ਮਧੂਚੰਦਾ ਕਰ ਨੇ ਭਾਰਤ ਦੇ ਰਾਸ਼ਟਰਪਤੀ ਸਮੇਤ ਹੋਰਨਾਂ ਸ਼ਖ਼ਸੀਅਤਾਂ ਦਾ ਕਨਵੋਕੇਸ਼ਨ 'ਚ ਪੁੱਜਣ 'ਤੇ ਸੰਸਥਾ ਵਲੋਂ ਭਰਵਾਂ ਸਵਾਗਤ ਕੀਤਾ, ਜਦਕਿ ਸੰਸਥਾ ਦੇ ਡਾਇਰੈਕਟਰ ਪ੍ਰੋ: ਦੇਬੀ ਪ੍ਰਸ਼ਾਦ ਸਰਕਾਰ ਨੇ ਸੰਸਥਾ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਸੁਪਤਨੀ ਸਵਿਤਾ ਕੋਵਿੰਦ, ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ, ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ, ਕੈਬਨਿਟ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ, ਮੁੱਖ ਸਕੱਤਰ ਪੰਜਾਬ ਸਰਕਾਰ ਐੱਨ. ਐੱਸ. ਕਲਸੀ, ਪੰਜਾਬ ਯੂੁਨੀਵਰਸਿਟੀ ਦੇ ਉਪ ਕੁਲਪਤੀ ਅਰੁਣ ਕੁਮਾਰ ਗਰੋਵਰ, ਡੀਨ ਅਕਾਦਮਿਕ ਆਰ. ਐੱਸ. ਜੌਹਲ, ਆਈਸਰ ਦੇ ਬੋਰਡ ਆਫ਼ ਗਵਰਨਰਜ਼, ਸੈਨੇਟ ਦੇ ਮੈਂਬਰ, ਸਹਾਇਕ ਰਜਿਸਟਰਾਰ ਬਿਪੁਲ ਕੁਮਾਰ ਚੌਧਰੀ ਸਮੇਤ ਫੈਕਲਟੀ ਮੈਂਬਰ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।

ਛੱਤੀਸਗੜ੍ਹ 'ਚ ਨਕਸਲੀ ਹਮਲਾ-7 ਜਵਾਨ ਸ਼ਹੀਦ

ਰਾਏਪੁਰ, 20 ਮਈ (ਏਜੰਸੀ)-ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ 'ਚ ਐਤਵਾਰ ਸਵੇਰੇ ਨਕਸਲੀਆਂ ਵਲੋਂ ਲਗਾਈ ਬਾਰੂਦੀ ਸੁਰੰਗ ਦੀ ਲਪੇਟ 'ਚ ਆਉਣ ਨਾਲ ਪੁਲਿਸ ਦੇ 7 ਜਵਾਨ ਸ਼ਹੀਦ ਹੋ ਗਏ। ਸ਼ਹੀਦਾਂ 'ਚ ਪੰਜ ਛੱਤੀਗੜ੍ਹ ਹਥਿਆਰਬੰਦ ਪੁਲਿਸ ਅਤੇ ਇਕ ਜ਼ਿਲ੍ਹਾ ਪੁਲਿਸ ਦਾ ਜਵਾਨ ਹੈ। ਇਕ ਜਵਾਨ ਗੰਭੀਰ ਤੌਰ 'ਤੇ ਜ਼ਖ਼ਮੀ ਹੋਇਆ ਹੈ ਜਿਸ ਨੂੰ ਇਲਾਜ ਲਈ ਰਾਏਪੁਰ ਭੇਜ ਦਿੱਤਾ ਗਿਆ ਹੈ। ਦਾਂਤੇਵਾੜਾ ਰੇਂਜ ਦੇ ਡੀ.ਜੀ. ਰਤਨ ਲਾਲ ਡਾਂਗੀ ਨੇ ਦੱਸਿਆ ਕਿ ਕਿਰਨਦੂਲ ਚੌਲਨਾਰ ਮਾਰਗ 'ਤੇ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਹੈ, ਜਿੱਥੇ ਮਜ਼ਦੂਰਾਂ ਤੇ ਹੋਰ ਕਰਮਚਾਰੀਆਂ ਦੀ ਸੁਰੱਖਿਆ ਲਈ ਛੱਤੀਸਗੜ੍ਹ ਹਥਿਆਰਬੰਦ ਪੁਲਿਸ ਤੇ ਜ਼ਿਲ੍ਹਾ ਪੁਲਿਸ ਦਾ ਸਾਂਝਾ ਦਸਤਾ ਕਿਰਨਦੁਲ ਤੋਂ ਕੰਮ ਵਾਲੇ ਸਥਾਨ ਵੱਲ ਰਵਾਨਾ ਹੋਇਆ ਸੀ। ਚੋਲਨਾਰ ਦੇ ਜੰਗਲਾਂ 'ਚ ਨਕਸਲੀਆਂ ਨੇ ਜਵਾਨਾਂ ਦੇ ਰਸਤੇ 'ਚ ਬਾਰੂਦੀ ਸੁਰੰਗ ਲਗਾ ਦਿੱਤੀ ਸੀ, ਜਿਸ ਦੀ ਲਪੇਟ ਵਿਚ ਜਵਾਨਾਂ ਦਾ ਵਾਹਨ ਆ ਗਿਆ। ਪੰਜ ਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖ਼ਮੀ ਹੋਏ 2 ਜਵਾਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਇਕ ਹੋਰ ਜਵਾਨ ਨੇ ਦਮ ਤੋੜ ਦਿੱਤਾ, ਜਦੋਂ ਕਿ ਇਕ ਜਵਾਨ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦਾਂ ਵਿਚ ਜ਼ਿਲ੍ਹਾ ਪੁਲਿਸ ਦੇ ਰਾਮ ਕੁਮਾਰ ਯਾਦਵ, ਕਾਂਸਟੇਬਲ ਤਿਕੇਸ਼ਵਰ ਧਰੁਵ ਤੇ ਸਹਾਇਕ ਕਾਂਸਟੇਬਲ ਸ਼ਾਲਿਕ ਰਾਮ ਸਿਨਹਾ ਸ਼ਾਮਿਲ ਹਨ ਜਦੋਂ ਕਿ ਛੱਤੀਗੜ੍ਹ ਹਥਿਆਰਬੰਦ ਪੁਲਿਸ ਦੇ ਮ੍ਰਿਤਕ ਜਵਾਨਾਂ ਦੀ ਪਛਾਣ ਹੈੱਡ ਕਾਂਸਟੇਬਲ ਵਿਕਰਮ ਯਾਦਵ ਅਤੇ ਕਾਂਸਟੇਬਲ ਰਾਜੇਸ਼ ਕੁਮਾਰ ਸਿੰਘ, ਰਵੀਨਾਥ ਪਟੇਲ ਅਤੇ ਅਰਜੁਨ ਰਾਜਭਰ ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਇਲਾਕੇ ਵਿਚ ਤਲਾਸ਼ੀ ਮੁਹਿੰਮ ਹੋਰ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਵਾਹਨ ਦੇ ਚੀਥੜੇ ਉੱਡ ਗਏ ਅਤੇ ਜ਼ਮੀਨ 'ਚ 10 ਫੁੱਟ ਡੂੰਘਾ ਟੋਆ ਪੈ ਗਿਆ। ਵਾਹਨ ਵਿਚ ਕੁੱਲ 7 ਜਵਾਨ ਸਵਾਰ ਸਨ। ਨਕਸਲੀ ਜਵਾਨਾਂ ਦੇ ਹਥਿਆਰ ਵੀ ਲੁੱਟ ਕੇ ਲੈ ਗਏ, ਜਿਨ੍ਹਾਂ ਵਿਚ ਦੋ ਏ.ਕੇ. 47, ਦੋ ਇੰਸਾਸ ਤੇ ਦੋ ਐਸ.ਐਲ.ਆਰ. ਰਾਈਫਲਾਂ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ 22 ਮਈ ਨੂੰ ਸੂਬੇ ਦੇ ਮੁੱਖ ਮੰਤਰੀ ਰਮਨ ਸਿੰਘ ਬਚੇਲੀ 'ਚ ਵਿਕਾਸ ਯਾਤਰਾ ਅਤੇ ਆਮ ਸਭਾ ਕਰਨ ਵਾਲੇ ਹਨ।
ਕਾਇਰਤਾਪੂਰਨ ਹਮਲੇ ਦਾ ਦੇਵਾਂਗੇ ਕਰਾਰਾ ਜਵਾਬ-ਰਮਨ ਸਿੰਘ
ਰਾਏਪੁਰ-ਸੂਬੇ ਦੇ ਮੁੱਖ ਮੰਤਰੀ ਰਮਨ ਸਿੰਘ ਇਸ ਘਟਨਾ ਦਾ ਮੂੰਹਤੋੜ ਜਵਾਬ ਦੇਣ ਦਾ ਐਲਾਨ ਕੀਤਾ ਹੈ। ਦਾਂਤੇਵਾੜਾ ਜ਼ਿਲ੍ਹੇ ਵਿਚ ਆਈ. ਈ. ਡੀ. ਲਗਾ ਕੇ ਜਵਾਨਾਂ 'ਤੇ ਹਮਲੇ ਨੂੰ ਜਿੱਥੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਾਇਰਤਾਪੂਰਨ ਕੰਮ ਦੱਸਿਆ ਹੈ, ਉੱਥੇ ਰਮਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੁਰੱਖਿਆ ਬਲ ਜਲਦ ਹੀ ਇਸ ਹਮਲੇ ਦਾ ਮੂੰਹਤੋੜ ਜਵਾਬ ਦੇਣਗੇ।

ਗੁਰਸੋਚ ਕੌਰ ਬਣੀ ਨਿਊਯਾਰਕ ਪੁਲਿਸ 'ਚ ਪਹਿਲੀ ਦਸਤਾਰਧਾਰੀ ਸਿੱਖ ਅਫ਼ਸਰ

ਨਿਊਯਾਰਕ, 20 ਮਈ (ਪੀ. ਟੀ. ਆਈ.)-ਨਿਊਯਾਰਕ ਪੁਲਿਸ ਵਿਭਾਗ ਨੇ ਪਹਿਲੀ ਦਸਤਾਰਧਾਰੀ ਸਿੱਖ ਲੜਕੀ ਨੂੰ ਸਹਾਇਕ ਪੁਲਿਸ ਅਧਿਕਾਰੀ ਵਜੋਂ ਭਰਤੀ ਕੀਤਾ ਹੈ ਅਤੇ ਉਸ ਨੂੰ ਭਰਤੀ ਕਰਨ ਦਾ ਉਦੇਸ਼ ਦੂਸਰਿਆਂ ਨੂੰ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਨਾ ਅਤੇ ਸਿੱਖ ਮਤ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਮਦਦ ਕਰਨਾ ਹੈ। ਗੁਰਸੋਚ ਕੌਰ ਨਿਊਯਾਰਕ ਸਿਟੀ ਪੁਲਿਸ ਅਕਾਦਮੀ ਤੋਂ ਪਿਛਲੇ ਹਫਤੇ ਸਿੱਖਲਾਈ ਪ੍ਰਾਪਤ ਕਰਨ ਪਿੱਛੋਂ ਨਿਊਯਾਰਕ ਪੁਲਿਸ ਵਿਭਾਗ ਵਿਚ ਸਹਾਇਕ ਪੁਲਿਸ ਅਧਿਕਾਰੀ ਵਜੋਂ ਸ਼ਾਮਿਲ ਹੋਵੇਗੀ। ਸਿੱਖ ਅਫ਼ਸਰਜ਼ ਐਸਸੀਏਸ਼ਨ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਨਿਊਯਾਰਕ ਪੁਲਿਸ ਵਿਭਾਗ ਵਿਚ ਪਹਿਲੀ ਦਸਤਾਰਧਾਰੀ ਸਿੱਖ ਲੜਕੀ ਦੇ ਸ਼ਾਮਿਲ ਹੋਣ ਦਾ ਸਵਾਗਤ ਕਰਕੇ ਮਾਣ ਮਹਿਸੂਸ ਕਰਦੇ ਹਾਂ। ਏ. ਪੀ. ਓ. ਗੁਰਸੋਚ ਕੌਰ ਅਤੇ ਦੂਸਰੇ ਸਹਾਇਕ ਪੁਲਿਸ ਅਫ਼ਸਰਾਂ ਨੇ ਅਕਾਦਮੀ ਤੋਂ ਸਿੱਖਲਾਈ ਲਈ ਹੈ। ਸਾਨੂੰ ਤੁਹਾਡੇ 'ਤੇ ਮਾਣ ਹੈ। ਐਸੋਸੀਏਸ਼ਨ ਨੇ ਕਿਹਾ ਕਿ ਤੁਹਾਡੀ ਸੇਵਾ ਦੂਸਰਿਆਂ ਨੂੰ ਕਾਨੂੰਨ ਲਾਗੂ ਕਰਨ ਵਾਲੇ ਪਰਿਵਾਰ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰੇਗੀ। ਭਾਰਤ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਬਾਰੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਟਵੀਟ ਕਰਦਿਆਂ ਆਸ ਜ਼ਾਹਿਰ ਕੀਤੀ ਕਿ ਦਸਤਾਰਧਾਰੀ ਸਿੱਖ ਲੜਕੀ ਅਮਰੀਕਾ ਵਿਚ ਸਿੱਖ ਧਰਮ ਨੂੰ ਚੰਗੀ ਤਰ੍ਹਾਂ ਸਮਝਣ 'ਚ ਮਦਦ ਕਰੇਗੀ। 2016 ਵਿਚ ਨਿਊਯਾਰਕ ਦੇ ਪੁਲਿਸ ਕਮਿਸ਼ਨਰ ਜੇਮਸ ਓ ਨੀਲ ਨੇ ਕਿਹਾ ਸੀ ਕਿ ਪੁਲਿਸ ਵਿਚ ਵੱਖ ਵੱਖ ਅਹੁਦਿਆਂ 'ਤੇ ਲਗਪਗ 160 ਸਿੱਖ ਅਧਿਕਾਰੀ ਸੇਵਾਵਾਂ ਨਿਭਾਅ ਰਹੇ ਹਨ ਅਤੇ ਉਹ ਉਨ੍ਹਾਂ ਦੀ ਗਿਣਤੀ ਹੋਰ ਵਧਾਉਣਾ ਚਾਹੁੰਦੇ ਹਨ। ਦਸੰਬਰ 2016 ਵਿਚ ਨਿਊਯਾਰਕ ਪੁਲਿਸ ਨੇ ਕਿਹਾ ਸੀ ਕਿ ਉਹ ਆਪਣੀ ਵਰਦੀ ਨੀਤੀ ਵਿਚ ਢਿੱਲ ਦਿੰਦੇ ਹੋਏ ਸਿੱਖ ਅਧਿਕਾਰੀਆਂ ਨੂੰ ਦਸਤਾਰ ਸਜਾਉਣ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਦੇਵੇਗੀ।

11 ਦੇਸ਼ ਲੰਘ ਕੇ ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਪੁੱਜੇ ਕਪੂਰਥਲਾ ਦੇ ਨੌਜਵਾਨ ਨੂੰ ਕੀਤਾ ਡਿਪੋਰਟ

ਨਵੀਂ ਦਿੱਲੀ, 20 ਮਈ (ਏਜੰਸੀ)-ਇਕ ਪੰਜਾਬੀ ਜੋ ਕਰੀਬ 10 ਹਜ਼ਾਰ ਕਿੱਲੋਮੀਟਰ ਦਾ ਸਫ਼ਰ ਤੈਅ ਕਰ 11 ਦੇਸ਼ਾਂ 'ਚੋਂ ਲੰਘ ਕੇ ਇਕ ਮਹੀਨੇ ਵਿਚ ਗ਼ੈਰ-ਕਾਨੂੰਨੀ ਤੌਰ 'ਤੇ ਸਾਲ 2016 ਵਿਚ ਅਮਰੀਕਾ ਪੁੱਜਾ ਸੀ, ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਰਹਿੰਦੇ ਹੋਏ ਫੜੇ ਜਾਣ ਤੋਂ ਬਾਅਦ ਭਾਰਤ ਡਿਪੋਰਟ ਕਰ ਦਿੱਤਾ ਗਿਆ। ਇਸ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਨੂੰ ਸਨਿਚਰਵਾਰ ਨੂੰ ਭਾਰਤ ਡਿਪੋਰਟ ਕੀਤਾ ਗਿਆ। ਜ਼ਿਕਰਯੋਗ ਹੈ ਕਿ 20 ਅਗਸਤ 2016 ਨੂੰ ਹਰਪ੍ਰੀਤ ਸਿੰਘ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬ੍ਰਾਜ਼ੀਲ ਲਈ ਰਵਾਨਾ ਹੋਇਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਬੋਲੀਵੀਆ ਤੋਂ ਉਹ ਲੀਮਾ, ਪੇਰੂ ਪੁੱਜਾ ਜਿੱਥੋਂ ਉਹ ਇਕਵਾਡੋਰ, ਕੋਲੰਬੀਆ ਤੇ ਪਨਾਮਾ ਤੋਂ ਹੁੰਦਾ ਹੋਇਆ ਕੋਸਟਾ ਰਿਕਾ ਪੁੱਜਾ। ਇਸ ਤੋਂ ਬਾਅਦ ਉਹ ਹੋਂਡੂਰਾਸ ਦਾਖ਼ਲ ਹੋਇਆ ਅਤੇ ਇੱਥੋਂ ਗੁਆਟੇਮਾਲਾ ਗਿਆ ਅਤੇ ਅੰਤ 'ਚ ਮੈਕਸੀਕੋ ਪੁੱਜਾ। ਮੈਕਸੀਕੋ ਤੋਂ ਉਹ ਗੈਰ-ਕਾਨੂੰਨੀ ਤਰੀਕੇ ਨਾਲ ਕਿਸ਼ਤੀ ਰਾਹੀਂ ਅਮਰੀਕਾ ਪੁੱਜਾ। ਇਸ ਦੌਰਾਨ ਉਸ ਦਾ ਪਾਸਪੋਰਟ ਤੇ ਹੋਰ ਦਸਤਾਵੇਜ਼ ਕਿਸੇ ਨੇ ਚੋਰੀ ਕਰ ਲਏ ਜਿਸ ਤੋਂ ਬਾਅਦ ਉਸ ਨੇ ਭਾਰਤ 'ਚ ਆਪਣੇ ਏਜੰਟ ਤੱਕ ਪਹੁੰਚ ਕੀਤੀ ਜਿਸ ਨੇ ਉਸ ਨੂੰ ਜਾਅਲੀ ਪਾਸਪੋਰਟ ਬਣਾ ਕੇ ਦਿੱਤਾ। ਹਰਪ੍ਰੀਤ ਸਿੰਘ ਨੇ ਆਪਣੇ ਏਜੰਟ ਦਾ ਨਾਂਅ ਰਾਣਾ ਦੱਸਿਆ ਹੈ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਨੇ ਮੰਨਿਆ ਕਿ ਉਹ ਅਮਰੀਕਾ 'ਚ ਗ਼ੈਰ-ਕਾਨੂੰਨੀ ਤੌਰ 'ਤੇ ਪਹੁੰਚਿਆ ਅਤੇ ਅਮਰੀਕਾ ਦੀ ਨਾਗਰਿਕਤਾ ਲੈਣੀ ਚਾਹੁੰਦਾ ਹੈ। ਅਮਰੀਕਾ ਪਹੁੰਚ ਕੇ ਉਸ ਨੇ ਇਕ ਸਟੋਰ 'ਤੇ 15 ਮਹੀਨੇ ਕੰਮ ਕੀਤਾ ਜਿਸ ਤੋਂ ਬਾਅਦ ਫੜੇ ਜਾਣ 'ਤੇ ਉਸ ਨੂੰ ਭਾਰਤ ਵਾਪਸ ਡਿਪੋਰਟ ਕਰ ਦਿੱਤਾ ਗਿਆ।

ਕੁਮਾਰਸਵਾਮੀ ਸਹੁੰ ਚੁੱਕ ਸਮਾਗਮ ਲਈ ਸੋਨੀਆ ਤੇ ਰਾਹੁਲ ਨੂੰ ਸੱਦਾ ਦੇਣਗੇ

ਨਵੀਂ ਦਿੱਲੀ, 20 ਮਈ (ਉਪਮਾ ਡਾਗਾ ਪਾਰਥ)-ਕਰਨਾਟਕ 'ਚ 23 ਮਈ ਨੂੰ ਨਵੇਂ ਮੁੱਖ ਮੰਤਰੀ ਦੇ ਤੌਰ 'ਤੇ ਅਹੁਦਾ ਸੰਭਾਲਣ ਵਾਲੇ ਜਨਤਾ ਦਲ (ਐਸ) ਨੇਤਾ ਐਚ. ਡੀ. ਕੁਮਾਰਸਵਾਮੀ ਸੋਮਵਾਰ ਨੂੰ ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਕੁਮਾਰਸਵਾਮੀ ਨੇ ਖੁਦ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਦੋਵਾਂ ਨੂੰ ਸਹੁੰ ਚੁੱਕ ਸਮਾਗਮ 'ਚ ਆਉਣ ਦਾ ਸੱਦਾ ਦੇਣਗੇ। ਪਹਿਲਾਂ ਸਹੁੰ ਚੁੱਕ ਸਮਾਗਮ 21 ਮਈ ਨੂੰ ਹੋਣਾ ਨਿਸਚਿਤ ਹੋਇਆ ਸੀ, ਪਰ ਹਲਕਿਆਂ ਮੁਤਾਬਿਕ ਉਸ ਦਿਨ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਹੋਣ ਕਾਰਨ ਇਹ ਸਮਾਗਮ ਅੱਗੇ ਪਾ ਦਿੱਤਾ ਗਿਆ। ਵਿਰੋਧੀ ਧਿਰ ਦੀ ਇਕਜੁੱਟਤਾ ਦੀ ਮਿਸਾਲ ਬਣ ਕੇ ਆਇਆ ਕਰਨਾਟਕ ਦੇ ਫੈਸਲੇ ਤੋਂ ਬਾਅਦ ਕਾਂਗਰਸ ਅਤੇ ਜਨਤਾ ਦਲ (ਐਸ) ਸਹੁੰ ਚੁੱਕ ਸਮਾਗਮ ਨੂੰ ਵੱਡੇ ਪੱਧਰ 'ਤੇ ਕਰਨਾ ਚਾਹੁੰਦੀ ਹੈ। ਜਾਣਕਾਰੀ ਮੁਤਾਬਿਕ ਇਸ ਸਮਾਗਮ 'ਚ ਮਮਤਾ ਬੈਨਰਜੀ, ਮਾਇਆਵਤੀ, ਅਖਿਲੇਸ਼ ਯਾਦਵ, ਚੰਦਰ ਬਾਬੂ ਨਾਇਡੂ ਸਮੇਤ ਕਈ ਖੇਤਰੀ ਨੇਤਾਵਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਹਿਲਾਂ ਹੀ ਯੇਦੀਯੁਰੱਪਾ ਸਰਕਾਰ ਡਿਗਣ 'ਤੇ ਇਸ ਨੂੰ ਖੇਤਰੀ ਮੋਰਚੇ ਦੀ ਜਿੱਤ ਕਰਾਰ ਦਿੱਤਾ ਹੈ। ਬੁੱਧਵਾਰ ਨੂੰ ਕਾਂਤੀਰਵਾਂ ਸਟੇਡੀਅਮ 'ਚ ਹੋਣ ਵਾਲੇ ਇਸ ਸਮਾਗਮ 'ਚ ਸਾਰੇ ਵੱਡੇ ਗ਼ੈਰ-ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀਆਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਸਟੇਡੀਅਮ 'ਚ 3 ਤੋਂ 4 ਲੱਖ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਜਨਤਾ ਦਲ (ਐਸ) ਦੇ ਬੁਲਾਰੇ ਰਮੇਸ਼ ਬਾਬੂ ਨੇ ਵੀ ਰਾਜ 'ਚ ਹੋਏ ਇਸ ਗਠਜੋੜ ਨੂੰ ਅਹਿਮ ਕਰਾਰ ਦਿੰਦਿਆਂ ਕਿਹਾ ਕਿ ਉੱਤਰ ਪ੍ਰਦੇਸ਼, ਬਿਹਾਰ ਅਤੇ ਹੁਣ ਕਰਨਾਟਕ 'ਚ ਖੇਤਰੀ ਦਲਾਂ ਦੇ ਨਾਲ ਕਾਂਗਰਸ ਦਾ ਗਠਜੋੜ ਇਸ ਦਾ ਸੰਕੇਤ ਹੈ ਕਿ ਖੇਤਰੀ ਪਾਰਟੀਆਂ ਹੁਣ ਸਿਆਸਤ ਦੇ ਕੇਂਦਰ 'ਚ ਆਉਣਗੀਆਂ।

ਭਾਜਪਾ ਤੇ ਸਰਕਾਰ ਦੋ ਵਿਅਕਤੀਆਂ 'ਤੇ ਹੀ ਆਧਾਰਿਤ-ਸ਼ਤਰੂਘਨ ਸਿਨਹਾ

ਚੰਡੀਗੜ੍ਹ, 20 ਮਈ (ਅਜਾਇਬ ਸਿੰਘ ਔਜਲਾ)-ਭਾਰਤੀ ਜਨਤਾ ਪਾਰਟੀ ਤੇ ਕੇਂਦਰ ਦੀ ਸਰਕਾਰ ਦੋ ਵਿਅਕਤੀਆਂ 'ਤੇ ਹੀ ਆਧਾਰਿਤ ਹੈ। ਇਹ ਗੱਲ ਅੱਜ ਚੰਡੀਗੜ੍ਹ ਪੈ੍ਰੱਸ ਕਲੱਬ 'ਚ ਵਿਸ਼ੇਸ਼ ਪੱਤਰਕਾਰ ਸੰਮੇਲਨ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂ ਸ਼ਤਰੂਘਨ ਸਿਨਹਾ ਵਲੋਂ ਸਾਂਝੀ ਕੀਤੀ ਗਈ। ਉਨ੍ਹਾਂ ਦਾ ਸਿੱਧਾ ਇਸ਼ਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਵੱਲ ਸੀ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਤੋਂ ਵੱਖ ਹੋ ਕੇ 'ਨੈਸ਼ਨਲ ਫ਼ਰੰਟ' ਬਣਾਉਣ ਵਾਲੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਤੇ ਚੰਡੀਗੜ੍ਹ ਰਾਜਨੀਤੀ 'ਚ ਚੰਗਾ ਨਾਂਅ ਰੱਖਣ ਵਾਲੇ ਹਰਮੋਹਨ ਧਵਨ ਤੇ ਕੇ.ਸੀ. ਪੰਤ ਵੀ ਹਾਜ਼ਰ ਸਨ। ਆਪਣੀ ਗੱਲ ਜਾਰੀ ਰੱਖਦਿਆਂ ਸ਼ਤਰੂਘਨ ਸਿਨਹਾ ਨੇ ਇਹ ਵੀ ਕਿਹਾ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਦੇ ਸਮੇਂ ਭਾਜਪਾ 'ਚ ਲੋਕਤੰਤਰ ਸੀ ਜੋ ਹੁਣ ਨਹੀਂ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਹ ਸਭ ਕੁਝ ਵਾਪਰਨ ਦੇ ਬਾਵਜੂਦ ਤੁਸੀਂ ਫਿਰ ਵੀ ਪਾਰਟੀ 'ਚ ਹੋ ਤਾਂ ਉਨ੍ਹਾਂ ਕਿਹਾ ਕਿ ਪਾਰਟੀ 'ਚ ਰਹਿੰਦੇ ਹੋਏ ਹੀ ਦੇਸ਼ ਦੇ ਪ੍ਰਮੁੱਖ ਮੁੱਦਿਆਂ ਨੂੰ ਲੈ ਕੇ ਲੋਕਾਂ 'ਚ ਵਿਚਰਦੇ ਰਹਿਣਗੇ। ਪਾਰਟੀ ਉਨ੍ਹਾਂ ਨੂੰ ਬਾਗੀ ਸਮਝਦੀ ਹੈ ਤਾਂ ਕੋਈ ਵੀ ਐਕਸ਼ਨ ਲੈ ਸਕਦੀ ਹੈ ਪਰ ਉਹ ਭਾਜਪਾ 'ਚ ਰਹਿੰਦੇ ਹੋਏ ਸਮਾਜ ਵਿਚਲੇ ਲੋਕ ਮੁੱਦਿਆਂ ਨੂੰ ਲੈ ਕੇ ਆਵਾਜ਼ ਬੁਲੰਦ ਕਰਦੇ ਰਹਿਣਗੇ। ਸ਼ਤਰੂਘਨ ਸਿਨਹਾ ਨੇ ਕਿਹਾ ਕਿ ਉਹ ਅਡਵਾਨੀ ਦੇ ਅਸ਼ੀਰਵਾਦ ਨਾਲ ਪਾਰਟੀ 'ਚ ਆਏ ਅਤੇ ਕਦੇ ਵੀ ਪਾਰਟੀ ਦੀ ਉਲੰਘਣਾ ਨਹੀਂ ਕੀਤੀ। ਉਨ੍ਹਾਂ ਇਹ ਦੋਸ਼ ਲਾਇਆ ਕਿ ਬਿਹਾਰ ਚੋਣ 'ਚ ਇਕ ਬਿਹਾਰੀ ਬਾਬੂ ਹੁੰਦੇ ਹੋਏ 40 ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਵੀ ਉਨ੍ਹਾਂ ਨੂੰ ਥਾਂ ਨਹੀਂ ਦਿੱਤੀ ਗਈ ਤੇ ਅਜਿਹਾ ਹੀ ਹੋਰ ਰਾਜਾਂ ਦੀਆਂ ਚੋਣਾਂ ਦੌਰਾਨ ਕੀਤਾ ਗਿਆ। ਸ਼ਤਰੂਘਨ ਸਿਨਹਾ ਨੇ ਇਕ ਹੋਰ ਸਵਾਲ ਦੇ ਜਵਾਬ 'ਚ ਕਿਹਾ ਕਿ ਜੇਕਰ ਸੱਚ ਬੋਲਣਾ ਬਗ਼ਾਵਤ ਹੈ ਤਾਂ ਸਮਝੋ ਮੈਂ ਬਾਗੀ ਹਾਂ। ਇਸੇ ਦੌਰਾਨ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਕਿਹਾ ਕਿ ਉਨ੍ਹਾਂ ਨੇ ਕੋਈ 4 ਮਹੀਨੇ ਪਹਿਲਾਂ 'ਨੈਸ਼ਨਲ ਫ਼ਰੰਟ' ਦੀ ਸਥਾਪਨਾ ਕੀਤੀ ਜੋ ਇਕ ਅੰਦੋਲਨ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਮੋਦੀ ਉਨ੍ਹਾਂ ਲਈ ਮੁੱਦਾ ਨਹੀਂ, ਬਲਕਿ ਪਿਛਲੇ 4 ਸਾਲਾਂ 'ਚ ਜੋ ਸਮਾਜ 'ਚ ਹੋ ਰਿਹਾ ਹੈ ਉਹ ਮੁੱਦੇ ਹਨ। ਉਨ੍ਹਾਂ ਇੱਥੋਂ ਤੱਕ ਕਿ ਹੁਣ ਬੀ.ਜੇ.ਪੀ. ਪਾਰਟੀ ਨਹੀਂ ਬਲਕਿ ਨਰਿੰਦਰ ਮੋਦੀ ਹੀ ਪਾਰਟੀ ਹੈ, ਜਿਸ ਕਰਕੇ ਪਾਰਟੀ ਵਿਚਲਾ ਲੋਕਤੰਤਰ ਖ਼ਤਮ ਹੋ ਗਿਆ ਹੈ ਅਤੇ ਹੁਣ ਪਾਰਟੀ ਅਤੇ ਸਰਕਾਰ ਦੋ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ। ਉਨ੍ਹਾਂ ਇਹ ਵੀ ਕਿਹਾ ਜੋ ਕਰਨਾਟਕ 'ਚ ਹੋਇਆ ਉਹ ਸਭ ਦੇ ਸਾਹਮਣੇ ਹੈ। ਇਸ ਮੌਕੇ ਸ਼ਤਰੂਘਨ ਸਿਨਹਾ ਤੇ ਯਸ਼ਵੰਤ ਸਿਨਹਾ ਨੇ 'ਨੋਟ ਬੰਦੀ' ਤੇ 'ਜੀ.ਐਸ.ਟੀ.' ਦੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਿਆ। ਪਾਕਿਸਤਾਨ 'ਤੇ ਨਰਿੰਦਰ ਮੋਦੀ ਦੀ ਭੂਮਿਕਾ 'ਤੇ ਗੱਲ ਕਰਦਿਆਂ ਯਸ਼ਵੰਤ ਸਿਨਹਾ ਨੇ ਕਿਹਾ ਮੋਦੀ ਨੇ ਨਵਾਜ਼ ਸ਼ਰੀਫ਼ ਨੂੰ ਭਾਰਤ ਵੀ ਸੱਦਿਆ ਤੇ ਖ਼ੁਦ ਵੀ ਪਾਕਿਸਤਾਨ ਉਨ੍ਹਾਂ ਨੂੰ ਮਿਲਣ ਗਏ ਪਰ ਕੋਈ ਚੰਗਾ ਨਤੀਜਾ ਸਾਹਮਣੇ ਨਹੀਂ ਆਇਆ, ਸਗੋਂ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨੂੰ ਬੇਵਕੂਫ਼ ਹੀ ਬਣਾਇਆ। ਉਨ੍ਹਾਂ ਕਿਸਾਨਾਂ ਦੀ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਸਾਰੇ ਦੇਸ਼ ਵਿਚ ਹਾਲਤ ਬਹੁਤ ਖ਼ਰਾਬ ਹੈ ਜਿਸ ਦੇ ਹੁਣ ਮੱਦੇਨਜ਼ਰ ਦੇਸ਼ ਦੀਆਂ 120 ਕਿਸਾਨ ਜਥੇਬੰਦੀਆਂ ਵਲੋਂ ਮਜਬੂਰਨ 1 ਜੂਨ ਤੋਂ 10 ਜੂਨ ਤੱਕ 'ਪਿੰਡ ਬੰਦ' ਦਾ ਸੱਦਾ ਦਿੱਤਾ ਗਿਆ ਹੈ ਅਤੇ ਇਸ ਦੌਰਾਨ ਕਿਸਾਨ ਆਪਣੀ ਕੋਈ ਫ਼ਸਲ ਇੱਥੋਂ ਤੱਕ ਦੁੱਧ, ਸਬਜ਼ੀਆਂ ਨੂੰ ਸ਼ਹਿਰਾਂ 'ਚ ਨਹੀਂ ਲੈ ਕੇ ਜਾਣਗੇ ਤੇ ਨਾ ਹੀ ਕਿਸਾਨ ਸ਼ਹਿਰਾਂ 'ਚ ਕਿਸੇ ਵੀ ਚੀਜ਼ ਦੀ ਖ਼ਰੀਦ ਕਰਨਗੇ। ਇਸੇ ਦੌਰਾਨ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਮੌਜੂਦਾ ਦੌਰ ਤੋਂ ਪ੍ਰਤੀਤ ਹੋ ਰਿਹਾ ਹੈ ਕਿ ਸਮਾਂ ਬਦਲ ਰਿਹਾ ਹੈ, ਸ਼ੁਰੂਆਤ ਅੱਛੀ ਹੋਈ ਹੈ ਤੇ ਇਸ ਉਨ੍ਹਾਂ ਇਹ ਸ਼ੇਅਰ 'ਚਿਰਾਗ਼ ਦੇਖ ਕਰ ਮੇਰੇ, ਮਚਲ ਰਹੀ ਹੈ ਹਵਾ, ਕਈ ਦਿਨੋਂ ਸੇ ਬਹੁਤ ਤੇਜ਼ ਚੱਲ ਰਹੀ ਹੈ ਹਵਾ, ਬਨਾ ਰਹੇ ਥੇ ਜੋ ਕਿੱਸੇ ਮੇਰੀ ਤਬਾਹੀ ਕੇ, ਉਹਨੇ ਖ਼ਬਰ ਹੀ ਨਹੀਂ ਕੇ ਰੁਖ ਬਦਲ ਰਹੀ ਹੈ ਹਵਾ'' ਕਹਿ ਕੇ ਆਪਣੀ ਗੱਲ ਸਮਾਪਤ ਕੀਤੀ।

ਨਾਭਾ ਨੇੜੇ 7 ਸਾਲਾ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ ਖਾਧਾ

ਭੱਠੇ 'ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦੇ ਮਾਲਕ ਨੇ ਨਹੀਂ ਦਿੱਤੀ ਪੁਲਿਸ ਨੂੰ ਸੂਚਨਾ

ਨਾਭਾ, 20 ਮਈ (ਅਮਨਦੀਪ ਸਿੰਘ ਲਵਲੀ)-ਪੰਜਾਬ 'ਚ ਪਿਛਲੇ ਲੰਮੇ ਸਮੇਂ ਤੋਂ ਆਵਾਰਾ ਜਾਨਵਰਾਂ ਵਲੋਂ ਕੀਮਤੀ ਮਨੁੱਖੀ ਜਾਨਾਂ ਲਏ ਜਾਣ ਦਾ ਸਿਲਸਿਲਾ ਜਾਰੀ ਹੈ। ਅਜਿਹਾ ਹੀ ਇਕ ਮਾਮਲਾ ਹਲਕਾ ਨਾਭਾ ਦੇ ਪਿੰਡ ਮੈਹਸ ਵਿਖੇ ਸਾਹਮਣਾ ਆਇਆ ਹੈ। ਜਾਣਕਾਰੀ ਅਨੁਸਾਰ ਇੱਟਾਂ ਦੇ ਭੱਠੇ ...

ਪੂਰੀ ਖ਼ਬਰ »

ਗਰਮੀ ਨੇ ਅਚਾਨਕ ਦਿਖਾਇਆ ਅਸਰ, ਬਿਜਲੀ ਦੀ ਖਪਤ ਵਧੀਜਸਪਾਲ ਸਿੰਘ ਢਿੱਲੋਂ

ਪਟਿਆਲਾ, 20 ਮਈ-ਪੰਜਾਬ 'ਚ ਹੁਣ ਗਰਮੀ ਨੇ ਅਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਵੇਲੇ ਤਾਪਮਾਨ ਦਾ ਉੱਪਰਲਾ ਅੰਕੜਾ ਵੀ 46 ਡਿਗਰੀ ਸੈਂਟੀਗ੍ਰੇਡ ਨੂੰ ਪਾਰ ਕਰ ਗਿਆ ਹੈ ਤੇ ਅਗਲੇ ਦਿਨਾਂ 'ਚ ਮੌਸਮ ਹੋਰ ਵੀ ਗਰਮ ਹੋ ਜਾਵੇਗਾ। ਪੰਜਾਬ 'ਚ ਬਿਜਲੀ ਦੀ ਖਪਤ ਜੋ ਘੱਟ ਕੇ 5 ...

ਪੂਰੀ ਖ਼ਬਰ »

12ਵੀਂ 'ਚੋਂ ਫ਼ੇਲ੍ਹ ਹੋਣ 'ਤੇ ਵਿਦਿਆਰਥਣ ਵਲੋਂ ਫ਼ਾਹਾ ਲੈ ਕੇ ਖ਼ੁਦਕੁਸ਼ੀ

ਬਾਘਾ ਪੁਰਾਣਾ, 20 ਮਈ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਵਿਖੇ 12ਵੀਂ ਜਮਾਤ 'ਚੋਂ ਫ਼ੇਲ੍ਹ ਹੋਣ 'ਤੇ ਇਕ ਵਿਦਿਆਰਥਣ ਵਲੋਂ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਥਾਣਾ ਬਾਘਾ ਪੁਰਾਣਾ ਦੇ ਸਹਾਇਕ ਥਾਣੇਦਾਰ ਸੁਰਿੰਦਰਪਾਲ ਸਿੰਘ ...

ਪੂਰੀ ਖ਼ਬਰ »

ਮਾਨਸਾ ਨੇੜੇ ਯੂਥ ਕਾਂਗਰਸ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ

ਪੁਲਿਸ ਵਲੋਂ ਜ਼ਿਲ੍ਹੇ ਭਰ 'ਚ ਨਾਕੇਬੰਦੀ

ਮਾਨਸਾ, 20 ਮਈ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਕੈਂਚੀਆਂ ਚੌਂਕ ਨੇੜੇ ਸ਼ਾਮ ਸਮੇਂ ਅਣਪਛਾਤਿਆਂ ਵਲੋਂ ਯੂਥ ਕਾਂਗਰਸ ਦੇ ਸੁਖਵਿੰਦਰ ਸਿੰਘ ਬੱਗੀ (35) ਜਟਾਣਾ ਕਲਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਕਾਂਗਰਸੀ ਆਗੂ ਸੰਦੀਪ ...

ਪੂਰੀ ਖ਼ਬਰ »

ਸ਼ਰੀਫ਼ ਦਾ ਕਬੂਲਨਾਮਾ ਪ੍ਰਕਾਸ਼ਿਤ ਕਰਨ ਵਾਲੇ ਪਾਕਿ ਅਖ਼ਬਾਰ 'ਤੇ ਰੋਕ

ਅੰਮ੍ਰਿਤਸਰ, 20 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ਼ ਵਲੋਂ ਸਾਲ-2008 ਦੇ ਮੁੰਬਈ ਹਮਲਿਆਂ 'ਚ ਪਾਕਿਸਤਾਨ ਦਾ ਹੱਥ ਹੋਣ ਬਾਰੇ ਕੀਤੇ ਕਬੂਲਨਾਮੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਨ ਵਾਲੇ ਪਾਕਿਸਤਾਨੀ ਰੋਜ਼ਾਨਾ ਅੰਗਰੇਜ਼ੀ ...

ਪੂਰੀ ਖ਼ਬਰ »

ਹੁਣ ਤੱਕ ਦੇ ਸਭ ਤੋਂ ਉਪਰਲੇ ਪੱਧਰ 'ਤੇ ਪੁੱਜੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ

ਨਵੀਂ ਦਿੱਲੀ, 20 ਮਈ ((ਉਪਮਾ ਡਾਗਾ ਪਾਰਥ)-ਕਰਨਾਟਕ ਚੋਣਾਂ ਤੋਂ ਪਹਿਲਾਂ ਕੁਝ ਦੇਰ ਲਈ ਸਥਿਰ ਹੋਈ ਪੈਟਰੋਲ ਦੀ ਕੀਮਤ 'ਚ ਪਿਛਲੇ 7 ਦਿਨਾਂ ਤੋਂ ਲਗਾਤਾਰ ਵਾਧਾ ਜਾਰੀ ਹੈ। ਐਤਵਾਰ ਨੂੰ ਜਿੱਥੇ ਦਿੱਲੀ 'ਚ ਪੈਟਰੋਲ ਦੀ ਕੀਮਤ ਵਧ ਕੇ 76.26 ਰੁਪਏ ਪ੍ਰਤੀ ਲਿਟਰ ਪਹੁੰਚ ਗਈ ਹੈ, ਉੱਥੋਂ ...

ਪੂਰੀ ਖ਼ਬਰ »

ਖੁੰਢ-ਚਰਚਾ

ਨਹਿਰੀ ਪਾਣੀ ਦੀ ਅਹਿਮੀਅਤ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ 'ਚ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ, ਜਿਸ ਕਾਰਨ ਨਹਿਰੀ ਪਾਣੀ ਦੀ ਅਹਿਮੀਅਤ ਵਧ ਗਈ ਹੈ। ਲੋਕ ਪੀਣ ਤੇ ਖੇਤੀ ਲਈ ਨਹਿਰੀ ਪਾਣੀ ਨੂੰ ਮੁਫ਼ਤ ਬਿਜਲੀ ਵਾਲੇ ਟਿਊਬਵੈੱਲ ਹੋਣ ਦੇ ਬਾਵਜੂਦ ਵੀ ...

ਪੂਰੀ ਖ਼ਬਰ »

ਕਠੂਆ ਜਬਰ ਜਨਾਹ

ਵਿਸ਼ਾਲ ਦੇ ਦਸਤਖ਼ਤ ਹਾਜ਼ਰੀ ਸ਼ੀਟ ਦੇ ਦਸਤਖ਼ਤ ਨਾਲ ਨਹੀਂ ਮਿਲੇ

ਸ੍ਰੀਨਗਰ, 20 ਮਈ (ਮਨਜੀਤ ਸਿੰਘ)-ਕਠੂਆ 'ਚ ਜਨਵਰੀ ਮਹੀਨੇ ਵਾਪਰੀ ਬਕਰਵਾਲ ਭਾਈਚਾਰੇ ਦੀ ਨਾਬਾਲਗ ਲੜਕੀ ਦੇ ਸਮੂਹਿਕ ਜਬਰ ਜਨਾਹ ਤੇ ਕਤਲ ਦੇ ਇਕ ਦੋਸ਼ੀ ਵਿਸ਼ਾਲ ਜੰਗੌਤਰਾ ਵਲੋਂ ਮੇਰਠ 'ਚ ਪੇਪਰ ਸ਼ੀਟ 'ਤੇ ਕੀਤੇ ਦਸਤਖ਼ਤ ਇਮਤਿਹਾਨ ਦੀ ਹਾਜ਼ਰੀ ਸ਼ੀਟ ਨਾਲ ਮੇਲ ਨਾ ਖਾਣ ਦਾ ਖ਼ੁਲਾਸਾ ...

ਪੂਰੀ ਖ਼ਬਰ »

ਪਾਕਿ ਸਰਕਾਰ ਵਲੋਂ ਰਾਵਲਪਿੰਡੀ ਦੇ ਹਿੰਦੂ ਮੰਦਰ ਦੇ ਸੁੰਦਰੀਕਰਨ ਲਈ 2 ਕਰੋੜ ਜਾਰੀ

ਅੰਮ੍ਰਿਤਸਰ, 20 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ਦੇ ਸਦਰ ਇਲਾਕੇ ਵਿਚਲੇ ਕ੍ਰਿਸ਼ਨਾ ਮੰਦਰ ਦੀ ਨਵ-ਉਸਾਰੀ ਅਤੇ ਸੁੰਦਰੀਕਰਨ ਲਈ ਪਾਕਿ ਸਰਕਾਰ ਵਲੋਂ 2 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ। ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਡਿਪਟੀ ...

ਪੂਰੀ ਖ਼ਬਰ »

ਮੋਦੀ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਅੱਜ ਕਰਨਗੇ 'ਗ਼ੈਰ-ਰਸਮੀ' ਮੁਲਾਕਾਤ

ਨਵੀਂ ਦਿੱਲੀ, 20 ਮਈ (ਉਪਮਾ ਡਾਗਾ ਪਾਰਥ)-ਵੁਹਾਨ 'ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗ਼ੈਰ-ਰਸਮੀ ਮੁਲਾਕਾਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਸੋਮਵਾਰ ਨੂੰ 'ਬਿਨਾ ਏਜੰਡੇ' ਤੋਂ ਗ਼ੈਰ-ਰਸਮੀ ...

ਪੂਰੀ ਖ਼ਬਰ »

ਰਾਸ਼ਟਰਪਤੀ ਸ਼ਿਮਲਾ ਪੁੱਜੇ

ਸ਼ਿਮਲਾ, 20 ਮਈ (ਅ.ਬ.)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਅੱਜ ਹਿਮਾਚਲ ਪ੍ਰਦੇਸ਼ ਦੇ 6 ਦਿਨਾਂ ਦੌਰੇ 'ਤੇ ਸ਼ਿਮਲਾ ਪੁੱਜਣ 'ਤੇ ਰਾਜਪਾਲ ਅਚਾਰੀਆ ਦੇਵਵਰਤ ਤੇ ਮੁੱਖ ਮੰਤਰੀ ਜੈਰਾਮ ਠਾਕੁਰ ਵਲੋਂ ਸ਼ਿਮਲੇ ਦੇ ਕਲਿਆਣੀ ਹੈਲੀਪੈਡ 'ਤੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ। ...

ਪੂਰੀ ਖ਼ਬਰ »

ਐਨ.ਡੀ.ਏ. ਸਰਕਾਰ ਸਿੱਖ-ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ ਦਿਵਾਏਗੀ-ਰਾਮ ਮਾਧਵ

ਵਾਸ਼ਿੰਗਟਨ, 20 ਮਈ (ਏਜੰਸੀ)-ਭਾਜਪਾ ਦੇ ਸੀਨੀਅਰ ਨੇਤਾ ਰਾਮ ਮਾਧਵ ਨੇ ਕਿਹਾ ਹੈ ਕਿ ਐਨ.ਡੀ.ਏ. ਸਰਕਾਰ 1984 'ਚ ਹੋਏ ਸਿੱਖ-ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ ਦੁਆਉਣ ਲਈ ਕਈ ਪਹਿਲ ਕਦਮੀਆਂ ਕਰ ਰਹੀ ਹੈ। ਵਾਸ਼ਿੰਗਟਨ ਡੀ.ਸੀ. ਦੀ ਉਪ-ਨਗਰੀ ਮੈਰੀਲੈਂਡ ਵਿਖੇ ਸੈਂਕੜੇ ...

ਪੂਰੀ ਖ਼ਬਰ »

ਆਮ ਜਨਤਾ ਲਈ ਖੋਲ੍ਹੀਆਂ ਜਾਣਗੀਆਂ ਛਾਉਣੀਆਂ ਦੀਆਂ ਸੜਕਾਂ

ਨਵੀਂ ਦਿੱਲੀ, 20 ਮਈ (ਯੂ. ਐਨ. ਆਈ.)-ਰੱਖਿਆ ਮੰਤਰਾਲੇ ਨੇ ਫ਼ੌਜੀ ਛਾਉਣੀਆਂ ਦੀਆਂ ਬੰਦ ਸੜਕਾਂ ਨੂੰ ਆਮ ਜਨਤਾ ਲਈ ਖੋਲ੍ਹਣ ਦਾ ਵੱਡਾ ਫ਼ੈਸਲਾ ਕੀਤਾ ਹੈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਮੈਂਬਰਾਂ ਅਤੇ ਸਾਰੀਆਂ 62 ਛਾਉਣੀਆਂ ਦੇ ਬੋਰਡਾਂ ਦੇ ਉਪ ਪ੍ਰਧਾਨਾਂ ਨਾਲ ...

ਪੂਰੀ ਖ਼ਬਰ »

ਰੇਲ ਮੰਤਰਾਲੇ ਵਲੋਂ 2 ਅਕਤੂਬਰ ਨੂੰ ਮਾਸਾਹਾਰੀ ਭੋਜਨ ਨਾ ਪਰੋਸਣ ਦਾ ਸੁਝਾਅ

ਨਵੀਂ ਦਿੱਲੀ, 20 ਮਈ (ਉਪਮਾ ਡਾਗਾ ਪਾਰਥ)-ਸ਼ਾਕਾਹਾਰੀ ਭੋਜਨ ਦੇ ਵਿਸ਼ੇਸ਼ ਹਮਾਇਤੀ ਮੰਨੇ ਜਾਂਦੇ ਮਹਾਤਮਾ ਗਾਂਧੀ ਦੀ ਜਨਮ ਵਰ੍ਹੇਗੰਢ ਮੌਕੇ 2 ਅਕਤੂਬਰ ਨੂੰ ਰੇਲਵੇ 'ਚ ਮਾਸਾਹਾਰੀ ਭੋਜਨ ਨਾ ਵਰਤਾਏ ਜਾਣ ਦਾ ਸੁਝਾਅ ਰੇਲ ਮੰਤਰਾਲੇ ਨੇ ਕੇਂਦਰ ਸਰਕਾਰ ਕੋਲ ਭੇਜਿਆ ਹੈ, ਜਿਸ 'ਚ ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਨੇ ਫਿਰ ਅਲਾਪਿਆ ਕਸ਼ਮੀਰ ਦਾ ਰਾਗ

ਸੰਯੁਕਤ ਰਾਸ਼ਟਰ, 20 ਮਈ (ਏਜੰਸੀ)-ਪਾਕਿਸਤਾਨ ਨੇ ਸੰਯੁਕਤ ਰਾਸ਼ਟਰ 'ਚ ਇਕ ਵਾਰ ਵਿਰ ਕਸ਼ਮੀਰ ਦਾ ਮੁੱਦਾ ਉਠਾ ਕੇ ਅਪ੍ਰਤੱਖ ਤਰੀਕੇ ਨਾਲ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਪਾਕਿਸਤਾਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ. ਐਨ. ਐਸ. ਸੀ.) ਨੂੰ ਵਿਸ਼ੇਸ਼ ਕਰ ਕੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX