ਤਾਜਾ ਖ਼ਬਰਾਂ


ਹਾਕੀ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦਾ ਸਥਾਪਿਤ ਹੋਵੇਗਾ ਮੋਮ ਦਾ ਪੁਤਲਾ
. . .  6 minutes ago
ਜੈਪੁਰ, 27 ਮਈ - ਜੈਪੁਰ ਦੇ ਨਾਹਰ ਗੜ੍ਹ ਕਿਲ੍ਹੇ ਵਿਖੇ ਸਥਿਤ ਵੈਕਸ ਮਿਊਜ਼ੀਅਮ 'ਚ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦਾ ਮੋਮ ਦਾ ਪੁਤਲਾ ਸਥਾਪਿਤ ਕੀਤਾ ਜਾਵੇਗਾ। ਇਸ ਮਿਊਜ਼ੀਅਮ ਵਿਚ ਮੋਮ ਤੇ ਸਿਲੀਕਾਨ ਦੇ ਪੁਤਲੇ ਸਥਾਪਿਤ ਕੀਤੇ ਗਏ ਹਨ। ਜਿਨ੍ਹਾਂ...
ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵਚਨਬੱਧ ਹੈ ਸਰਕਾਰ : ਮੋਦੀ
. . .  about 1 hour ago
ਲਖਨਊ, 27 ਮਈ- ਪ੍ਰਧਾਨ ਮੰਤਰੀ ਮੋਦੀ ਨੇ ਬਾਗਪਤ ਵਿਖੇ ਈਸਟਰਨ ਪੇਰੀਫੇਰਲ ਐਕਸਪ੍ਰੈੱਸ-ਵੇਅ (ਈ. ਪੀ. ਈ.) ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ 125 ਕਰੋੜ ਦੇਸ਼ਵਾਸੀਆਂ...
ਇਲਾਹਾਬਾਦ 'ਚ ਹੋਈ ਛੁਰੇਬਾਜ਼ੀ 'ਚ ਇੱਕ ਦੀ ਮੌਤ
. . .  about 1 hour ago
ਇਲਾਹਾਬਾਦ, 27 ਮਈ- ਉੱਤਰ ਪ੍ਰਦੇਸ਼ ਦੇ ਇਲਾਹਾਬਾਦ 'ਚ ਹੋਈ ਛੁਰੇਬਾਜ਼ੀ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਏ. ਡੀ. ਜੀ. ਐਨ. ਐਸ. ਸਬਤ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ...
ਸੰਗਰੂਰ 'ਚ ਲੋਕ ਸੰਪਰਕ ਅਧਿਕਾਰੀ ਦਾ ਪ੍ਰੈੱਸ ਕਲੱਬ ਨਾਲ ਵਧਿਆ ਵਿਵਾਦ
. . .  about 1 hour ago
ਜ਼ਹਿਰੀਲਾ ਭੋਜਨ ਖਾਣ ਨਾਲ ਦੋ ਬੱਚਿਆਂ ਦੀ ਮੌਤ
. . .  about 2 hours ago
ਲੁਧਿਆਣਾ, 27 ਮਈ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਦੇ ਭਾਈ ਰਣਧੀਰ ਸਿੰਘ ਨਗਰ 'ਚ ਜ਼ਹਿਰੀਲਾ ਭੋਜਨ ਖਾਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ, ਸੋਨੂੰ ਨਾਮੀ ਨੌਜਵਾਨ ਦੀ ਪਤਨੀ ਨੇ ਬੀਤੀ ਰਾਤ ਨੂੰ ਖਿਚੜੀ ਬਣਾਈ ਸੀ। ਇਹ...
ਮੋਦੀ ਨੇ ਈਸਟਰਨ ਪੇਰੀਫੇਰਲ ਐਕਸਪ੍ਰੈੱਸ-ਵੇਅ ਦਾ ਕੀਤਾ ਉਦਘਾਟਨ
. . .  about 1 hour ago
ਲਖਨਊ, 27 ਮਈ- ਪ੍ਰਧਾਨ ਮੰਤਰੀ ਮੋਦੀ ਨੇ ਬਾਗਪਤ ਵਿਖੇ ਈਸਟਰਨ ਪੇਰੀਫੇਰਲ ਐਕਸਪ੍ਰੈੱਸ-ਵੇਅ (ਈ. ਪੀ. ਈ.) ਦਾ ਉਦਘਾਟਨ ਕੀਤਾ। ਮੋਦੀ ਨੇ ਇਸ ਤੋਂ ਪਹਿਲਾਂ ਦਿੱਲੀ-ਮੇਰਠ ਐਕਸਪ੍ਰੈੱਸਵੇਅ ਦਾ ਉਦਾਘਟਨ ਕੀਤਾ ਸੀ। ਪੇਰੀਫੇਰਲ ਐਕਸਪ੍ਰੈੱਸ-ਵੇਅ ਦੇ ਉਦਾਘਟਨ ਤੋਂ...
ਆਂਧਰਾ ਪ੍ਰਦੇਸ਼ 'ਚ ਓਮਾਨ ਚਾਂਡੀ ਬਣੇ ਕਾਂਗਰਸ ਦੇ ਇੰਚਾਰਜ
. . .  about 2 hours ago
ਹੈਦਰਾਬਾਦ, 27 ਮਈ- ਓਮਾਨ ਚਾਂਡੀ ਨੂੰ ਆਂਧਰਾ ਪ੍ਰਦੇਸ਼ 'ਚ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਚਾਂਡੀ ਨੇ ਦਿਗਵਿਜੈ ਸਿੰਘ ਦੀ ਥਾਂ ਲਈ ਹੈ। ਇਸ ਤੋਂ ਇਲਾਵਾ ਗੌਰਵ ਗੋਗੋਈ ਨੂੰ ਸੀ .ਪੀ. ਜੋਸ਼ੀ ਦੀ ਥਾਂ ਪੱਛਮੀ ਬੰਗਾਲ ਅਤੇ ਅੰਡੇਮਾਨ ਨਿਕੋਬਾਰ 'ਚ ਕਾਂਗਰਸ...
ਆਈ.ਪੀ.ਐਲ. 2018 : ਚੇਨਈ ਅਤੇ ਹੈਦਰਾਬਾਦ ਵਿਚਾਲੇ ਹੋਵੇਗੀ ਖਿਤਾਬੀ ਭਿੰੜਤ
. . .  about 3 hours ago
ਮੁੰਬਈ, 27 ਮਈ- ਆਈ. ਪੀ. ਐਲ. ਦੇ 11ਵੇਂ ਸੀਜ਼ਨ ਦਾ ਫਾਈਨਲ ਮੁਕਾਬਲਾ ਅੱਜ ਰਾਤੀਂ 8 ਵਜੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਚੇਨਈ ਅਤੇ ਹੈਦਰਾਬਾਦ ਵਿਚਾਲੇ ਖੇਡਿਆ ਜਾਵੇਗਾ। ਪੂਰੇ ਸੀਜ਼ਨ ਦੌਰਾਨ ਦੋਹਾਂ ਟੀਮਾਂ ਦਾ ਪ੍ਰਦਰਸ਼ਨ ਕਾਫ਼ੀ ਸ਼ਾਨਦਾਰ ਰਿਹਾ। ਚੇਨਈ...
ਮੋਦੀ ਨੇ ਕਈ ਮੁੱਦਿਆਂ 'ਤੇ ਕੀਤੀ 'ਮਨ ਕੀ ਬਾਤ'
. . .  about 3 hours ago
ਨਵੀਂ ਦਿੱਲੀ, 27 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਰੇਡੀਓ ਰਾਹੀਂ 'ਮਨ ਕੀ ਬਾਤ' ਪ੍ਰੋਗਰਾਮ 'ਚ ਸੰਬੋਧਿਤ ਕੀਤਾ। ਉਨ੍ਹਾਂ ਨੇ ਪ੍ਰੋਗਰਾਮ ਦੀ ਸ਼ੁਰੂਆਤ ਭਾਰਤੀ ਜਲ ਸੈਨਾ ਦੀਆਂ 6 ਮਹਿਲਾ ਕਮਾਂਡਰਾਂ ਨੂੰ 250 ਤੋਂ ਜ਼ਿਆਦਾ ਦਿਨਾਂ ਤੱਕ ਸਮੁੰਦਰ ਰਾਹੀਂ...
ਸੁਰੱਖਿਆ ਕਰਮਚਾਰੀਆਂ ਤੋਂ ਹਥਿਆਰ ਖੋਹ ਕੇ ਅੱਤਵਾਦੀ ਹੋਏ ਫਰਾਰ
. . .  about 4 hours ago
ਸ੍ਰੀਨਗਰ, 27 ਮਈ- ਦੱਖਣੀ ਕਸ਼ਮੀਰ 'ਚ ਅੱਤਵਾਦੀ ਅਮਲਾ ਸੁਰੱਖਿਆ ਕਰਮਚਾਰੀਆਂ (ਪੀ. ਐਸ. ਓ.) ਤੋਂ ਦੋ ਸੇਵਾ ਹਥਿਆਰ ਖੋਹ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਉਕਤ ਕਰਮਚਾਰੀ ਜੰਮੂ ਅਤੇ ਕਸ਼ਮੀਰ ਤਹਿਰੀਕ ਬਚਾਓ ਪਾਰਟੀ ਦੇ ਸੀਨੀਅਰ ਨੇਤਾ...
ਉਦਘਾਟਨ ਤੋਂ ਬਾਅਦ ਮੋਦੀ ਦਾ ਐਕਸਪ੍ਰੈੱਸਵੇਅ 'ਤੇ ਰੋਡ ਸ਼ੋਅ
. . .  about 1 hour ago
ਨਵੀਂ ਦਿੱਲੀ, 27 ਮਈ- ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦਿੱਲੀ-ਮੇਰਠ ਐਕਸਪ੍ਰੈੱਸਵੇਅ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਹ ਇਸ ਐਕਸਪ੍ਰੈੱਸਵੇਅ 'ਤੇ ਰੋਡ ਸ਼ੋਅ ਕਰ ਰਹੇ ਹਨ। ਮੋਦੀ ਨੂੰ ਦੇਖਣ ਲਈ ਐਕਸਪ੍ਰੈੱਸਵੇਅ ਦੇ ਆਲੇ-ਦੁਆਲੇ ਵੱਡੀ ਗਿਣਤੀ 'ਚ ਲੋਕ ਮੌਜੂਦ...
ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਦਿੱਲੀ-ਮੇਰਠ ਐਕਸਪ੍ਰੈੱਸਵੇਅ ਦਾ ਉਦਘਾਟਨ
. . .  about 5 hours ago
ਨਵੀਂ ਦਿੱਲੀ, 27 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ-ਮੇਰਠ ਐਕਸਪ੍ਰੈੱਸਵੇਅ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ...
ਅੱਜ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 5 hours ago
ਨਵੀਂ ਦਿੱਲੀ, 27 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਕ ਵਾਰ ਫਿਰ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਸੰਬੋਧਿਤ ਕਰਨਗੇ। ਇਹ ਮਨ ਕੀ ਬਾਤ ਦਾ 44ਵਾਂ ਭਾਗ ਹੋਵੇਗਾ ਅਤੇ ਇਸ ਦਾ ਪ੍ਰਸਾਰਣ ਸਵੇਰੇ 11 ਵਜੇ ਹੋਵੇਗਾ। ਸ਼ਨੀਵਾਰ ਨੂੰ...
ਸ੍ਰੀਨਗਰ 'ਚ ਫੌਜ ਦੇ ਵਾਹਨ 'ਤੇ ਪੱਥਰਬਾਜ਼ੀ, 19 ਜਵਾਨ ਜ਼ਖ਼ਮੀ
. . .  about 5 hours ago
ਸ੍ਰੀਨਗਰ, 27 ਮਈ- ਸ੍ਰੀਨਗਰ 'ਚ ਇੱਕ ਵਾਰ ਫਿਰ ਤੋਂ ਸੁਰੱਖਿਆ ਬਲਾਂ 'ਤੇ ਪੱਥਰਬਾਜ਼ੀ ਹੋਈ ਹੈ। ਪੱਥਰਬਾਜ਼ੀ ਦੌਰਾਨ ਫੌਜ ਦੀ ਗੱਡੀ ਬੇਕਾਬੂ ਹੋ ਕੇ ਪਲਟ ਗਈ, ਜਿਸ 'ਚ ਸੀ. ਆਰ. ਪੀ. ਐਫ. ਦੇ 19 ਜਵਾਨ ਜ਼ਖ਼ਮੀ ਹੋ ਗਏ...
ਤੁਤੀਕੋਰਿਨ 'ਚ ਹਟਾਈ ਗਈ ਧਾਰਾ 144
. . .  about 6 hours ago
ਚੇਨਈ, 27 ਮਈ - ਤਾਮਿਲਨਾਡੂ ਦੇ ਤੁਤੀ ਕੋਰਿਨ 'ਚ ਸਟਰਲਾਈਟ ਕੰਪਨੀ ਖਿਲਾਫ ਪ੍ਰਦਰਸ਼ਨ ਦੌਰਾਨ ਲੱਗੀ ਧਾਰਾ 144 ਹਟਾ ਲਈ ਗਈ ਹੈ। ਜਿਕਰਯੋਗ ਹੈ ਕਿ ਸਟਰਲਾਈਟ ਕੰਪਨੀ ਖਿਲਾਫ ਪ੍ਰਦਰਸ਼ਨ ਦੌਰਾਨ ਪੁਲਿਸ ਗੋਲੀਬਾਰੀ ਵਿਚ ਕਰੀਬ 13 ਲੋਕਾਂ ਦੀ ਮੌਤ ਹੋ...
ਜਵਾਹਰ ਲਾਲ ਨਹਿਰੂ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
. . .  about 6 hours ago
ਦੇਸ਼ ਦੇ ਸਭ ਤੋਂ ਹਾਈਟੈੱਕ ਐਕਸਪ੍ਰੈਸ-ਵੇ ਦਾ ਅੱਜ ਮੋਦੀ ਕਰਨਗੇ ਉਦਘਾਟਨ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਰੇਲਵੇ ਦੇ ਏਸੀ ਕੋਚ 'ਚ ਸਫਰ ਕਰਨ ਤੋਂ ਜਿਆਦਾ ਲੋਕ ਕਰ ਰਹੇ ਹਨ ਹਵਾਈ ਸਫਰ- ਮੋਦੀ
. . .  1 day ago
ਸੜਕ ਹਾਦਸੇ 'ਚ 2 ਬੱਚਿਆ ਸਮੇਤ 10 ਲੋਕਾਂ ਦੀ ਮੌਤ, 15 ਜ਼ਖਮੀ
. . .  1 day ago
ਜ਼ਬਰਨ ਵਸੂਲੀ ਮਾਮਲਾ : ਅਬੂ ਸਲੇਮ ਦੋਸ਼ੀ ਕਰਾਰ
. . .  1 day ago
ਆਪਸ 'ਚ ਟਕਰਾਏ ਵਾਹਨ, ਅੱਧਾ ਘੰਟਾ ਠੱਪ ਰਹੀ ਆਵਾਜਾਈ
. . .  1 day ago
ਸੀ.ਬੀ.ਐਸ.ਈ. ਨਤੀਜੇ ਵਿਚ ਵੀ ਛਾਏ ਲੁਧਿਆਣੇ ਦੇ ਵਿਦਿਆਰਥੀ
. . .  1 day ago
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਿਆਸ ਦਰਿਆ ਦਾ ਦੌਰਾ ਰੱਦ
. . .  1 day ago
ਮੇਰਠ : ਕਿਨੌਨੀ ਸ਼ੂਗਰ ਮਿਲ 'ਚ ਲੱਗੀ ਅੱਗ
. . .  about 1 hour ago
ਸੀ.ਬੀ.ਐਸ.ਈ. 12 ਵੀਂ ਦਾ ਨਤੀਜਾ : ਪੰਜਾਬ 'ਚ ਲੜਕੀਆਂ ਨੇ ਮਾਰੀ ਬਾਜੀ
. . .  about 1 hour ago
ਨੋਇਡਾ ਦੀ ਮੇਘਨਾ ਨੇ ਸੀ.ਬੀ.ਐਸ.ਈ. 12 ਵੀਂ 'ਚੋਂ ਕੀਤਾ ਟਾਪ
. . .  about 1 hour ago
ਗ੍ਰੈਪਲਿੰਗ ਖੇਡਾਂ : ਲਕਸ਼ੈ ਨੇ ਜਿੱਤਿਆ ਕਾਂਸੀ ਦਾ ਤਮਗਾ
. . .  20 minutes ago
ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਖਰੀ ਉਤਰੀ ਮੋਦੀ ਸਰਕਾਰ - ਅਮਿਤ ਸ਼ਾਹ
. . .  49 minutes ago
ਸਕੂਲਾਂ 'ਚ ਸਮਾਂ ਤਬਦੀਲੀ ਦੀ ਅਫ਼ਵਾਹ ਫੈਲਾਉਣ ਵਾਲੇ ਖ਼ਿਲਾਫ਼ ਹੋਵੇਗੀ ਕਾਰਵਾਈ
. . .  about 1 hour ago
ਸੜਕ ਹਾਦਸੇ 'ਚ ਸੇਵਾ ਮੁਕਤ ਏ.ਐਸ.ਆਈ ਅਤੇ ਉਸ ਦੀ ਪਤਨੀ ਦੀ ਮੌਤ
. . .  50 minutes ago
ਨਵਜੋਤ ਕੌਰ ਸਿੱਧੂ ਅਤੇ ਕਰਨ ਸਿੱਧੂ ਨਹੀਂ ਸੰਭਾਲਣਗੇ ਆਪਣਾ ਅਹੁਦਾ : ਨਵਜੋਤ ਸਿੰਘ ਸਿੱਧੂ
. . .  about 1 hour ago
ਸੀ.ਬੀ.ਐਸ.ਈ. 12ਵੀਂ ਦਾ ਨਤੀਜਾ : ਆਰਟਸ ਦੀ ਵਿਦਿਆਰਥਣ ਐਸ਼ਵਰਿਆ ਨੇ ਹਾਸਿਲ ਕੀਤੇ 98.4 ਫ਼ੀਸਦੀ ਅੰਕ
. . .  1 day ago
ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਕਾਂਗਰਸ ਦਾ ਰੋਸ-ਪ੍ਰਦਰਸ਼ਨ
. . .  1 day ago
ਅੱਜ ਖ਼ਤਮ ਹੋਵੇਗਾ ਸ਼ਾਹਕੋਟ ਜ਼ਿਮਨੀ ਚੋਣ ਲਈ ਪ੍ਰਚਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 14 ਜੇਠ ਸੰਮਤ 550
ਿਵਚਾਰ ਪ੍ਰਵਾਹ: ਕੇਵਲ ਭਲਾ ਸੋਚੋ ਹੀ ਨਾ, ਭਲਾ ਕਰੋ ਵੀ। -ਥੋਰੋ
  •     Confirm Target Language  


ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ-5 ਅੱਤਵਾਦੀ ਹਲਾਕ

ਨਗਰੋਟਾ ਹਮਲੇ ਲਈ ਜ਼ਿੰਮੇਵਾਰ ਜੈਸ਼ ਦਾ ਸਮਰਥਕ ਗਿ੍ਫ਼ਤਾਰ
ਸ੍ਰੀਨਗਰ, 26 ਮਈ (ਮਨਜੀਤ ਸਿੰਘ)-ਉੱਤਰੀ-ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਤੰਗਧਾਰ ਸੈਕਟਰ 'ਚ ਫ਼ੌਜ ਨੇ ਕੰਟਰੋਲ ਰੇਖਾ ਨੇੜੇ ਅੱਜ ਤੜਕੇ 5 ਅਣਛਾਤੇ ਵਿਦੇਸ਼ੀ ਅੱਤਵਾਦੀਆਂ ਨੂੰ ਮਾਰ ਕੇ ਘੁਸਪੈਠ ਦੀ ਇਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ | ਫ਼ੌਜ ਨੇ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਅਤੇ ਭਾਰੀ ਮਾਤਰਾ 'ਚ ਅਸਲ੍ਹਾ ਤੇ ਗੋਲਾ ਬਾਰੂਦ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ | ਫ਼ੌਜ ਦੇ ਬੁਲਾਰੇ ਅਨੁਸਾਰ ਤੜਕੇ ਫ਼ੌਜ ਨੇ ਅੱਤਵਾਦੀਆਂ ਦਾ ਇਕ ਟੋਲਾ ਜਿਹੜੇ ਕਿ ਭਾਰੀ ਅਸਲ੍ਹੇ ਨਾਲ ਲੈਸ ਸੀ ਨੇ ਕੰਟਰੋਲ ਰੇਖਾ ਪਾਰ ਕਰਨ ਦੀ ਕੋਸ਼ਿਸ਼ ਕੀਤੀ | ਫ਼ੌਜ ਨੇ ਇਨ੍ਹਾਂ ਦੀ ਹਰਕਤ ਦੇਖਦੇ ਨੇੜੇ ਦੇ ਸਾਰੇ ਯੂਨਿਟਾਂ ਨੂੰ ਚੌਕਸ ਕਰ ਦਿੱਤਾ | ਅੱਤਵਾਦੀ ਟੋਲਾ ਜਦ ਭਾਰਤੀ ਕਸ਼ਮੀਰ ਵਾਲੇ ਪਾਸੇ ਸਰਹੱਦ 'ਤੇ ਜੰਗਲੀ ਇਲਾਕੇ 'ਚ ਵੜਿਆਂ ਤਾਂ ਉਥੇ ਪਹਿਲੇ ਹੀ ਬੈਠੇ ਫ਼ੌਜੀ ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਿਆ | ਅੱਤਵਾਦੀਆਂ ਨੇ ਵਾਪਸ ਫ਼ਰਾਰ ਹੋਣ ਲੱਗਿਆ ਗੋਲੀਬਾਰੀ ਸ਼ੁਰੂ ਕਰ ਦਿੱਤੀ | ਫ਼ੌਜ ਨੇ ਇਸ ਗੋਲੀਬਾਰੀ ਦਾ ਜ਼ੋਰਦਾਰ ਢੰਗ ਨਾਲ ਜਵਾਬ ਦਿੱਤਾ | ਦੋਵੇਂ ਪਾਸਿਉਂ ਕਈ ਘੰਟੇ ਚਲੀ ਗੋਲੀਬਾਰੀ 'ਚ 5 ਅੱਤਵਾਦੀ ਮਾਰੇ ਗਏ | ਮਾਰੇ ਗਏ ਸਾਰੇ ਅਣਪਛਾਤੇ ਅੱਤਵਾਦੀ ਵਿਦੇਸ਼ੀ ਮੂਲ ਦੇ ਦੱਸੇ ਜਾਂਦੇ ਹਨ ਤੇ ਸੰਭਾਵਿਤ ਪਾਕਿਸਤਾਨੀ ਹਨ | ਫ਼ੌਜ ਵਲੋਂ ਅਜੇ ਇਲਾਕੇ 'ਚ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਦੇ ਚਲਦੇ ਫ਼ੌਜ ਨੇ ਇਲਾਕੇ ਦੇ ਸਾਰੇ ਰਸਤੇ ਸੀਲ ਕਰ ਦਿੱਤੇ ਹਨ ਤੇ ਤਲਾਸ਼ੀ ਮੁਹਿੰਮ ਜਾਰੀ ਹੈ | ਗੌਰਤਲਬ ਹੈ ਕਿ ਤੰਗਧਾਰ ਸੈਕਟਰ 'ਚ ਪਿਛਲੇ 10 ਦਿਨਾਂ ਦੌਰਾਨ ਅੱਤਵਾਦੀਆਂ ਵਲੋਂ ਉੱਤਰੀ ਕਸ਼ਮੀਰ ਵਿਖੇ ਇਹ ਤੀਜੀ ਵੱਡੀ ਘੁਸਪੈਠ ਦੀ ਕੋਸ਼ਿਸ਼ ਹੈ | ਘੁਸਪੈਠ ਦੀ ਇਹ ਘਟਨਾ ਉਸ ਵੇਲੇ ਵਾਪਰੀ ਹੈ ਜਦ ਫ਼ੌਜ ਮੁਖੀ ਜਰਨਲ ਵਿਪਨ ਰਾਵਤ ਨੇ ਜਿਹੜੇ ਬੀਤੇ ਕਸ਼ਮੀਰ ਦੀ ਰਮਜ਼ਾਨ ਜੰਗੀ , ਅਮਰਨਾਥ ਯਾਤਰਾ ਅਤੇ ਕੰਟਰੋਲ ਰੇਖਾ ਤੇ ਘੁਸਪੈਠ ਦੀ ਘਟਨਾਵਾਂ ਰੋਕਣ ਦਾ ਜਾਇਜ਼ਾ ਲੈਣ ਲਈ ਵਾਦੀ ਕਸ਼ਮੀਰ ਦੇ ਦੌਰੇ 'ਤੇ ਹਨ |
ਜੈਸ਼-ਏ-ਮੁਹੰਮਦ ਦਾ ਸਮਰਥਕ ਗਿ੍ਫ਼ਤਾਰ
ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਜੈਸ਼ -ਏ -ਮੁਹੰਮਦ ਅੱਤਵਾਦੀ ਸੰਗਠਨ ਦੇ ਇਕ ਸਮਰਥਕ ਨੂੰ ਗਿ੍ਫ਼ਤਾਰ ਕਰ ਕੇ ਨਗਰੋਟਾ ਫ਼ੌਜੀ ਕੈਂਪ 'ਤੇ ਹੋਏ ਅੱਤਵਾਦੀ ਹਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ | ਆਈ. ਜੀ. (ਐਨ.ਆਈ.ਏ.) ਅਲੋਕ ਮਿੱਤਲ ਅਨੁਸਾਰ ਏਜੰਸੀ ਨੇ ਅੱਜ ਮੁਨੀਰ-ਉਲ-ਹਸਨ ਕਾਦਰੀ ਵਾਸੀ ਹੁੜਹਾਮਾ ਕੁਪਵਾੜਾ ਲਾਲਪੋਰਾ (ਲੌਲਾਬ) ਨੂੰ ਜੰਮੂ-ਕਸ਼ਮੀਰ ਦੀ ਸਹਾਇਤਾ ਨਾਲ ਆਰ-ਸੀ 16-2016- ਐਨ.ਆਈ.ਏ- ਡੀ.ਐਲ. ਤਹਿਤ ਦਰਜ ਮਾਮਲੇ ਦੀ ਜਾਂਚ ਤਹਿਤ ਗਿ੍ਫ਼ਤਾਰ ਕਰ ਲਿਆ | ਮਿੱਤਲ ਅਨੁਸਾਰ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਪਾਕਿਸਤਾਨ ਸਥਿਤ ਬੈਠੇ ਜੈਸ਼-ਏ-ਮੁਹੰਮਦ ਅੱਤਵਾਦੀਆਂ ਨੇ ਬੜੇ ਸੁਚੱਜੇ ਢੰਗ ਨਾਲ ਇਸ ਹਮਲੇ ਦੀ ਯੋਜਨਾ ਘੜੀ | ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਦੇ ਇਕ ਹੋਰ ਸਾਥੀ ਪਾਕਿ ਬੈਠੇ ਜੈਸ਼ ਅੱਤਵਾਦੀ ਸੰਗਠਨ ਦੀ ਲੀਡਰਸ਼ਿਪ ਨਾਲ ਨਿਰੰਤਰ ਸੰਪਰਕ 'ਚ ਸਨ | ਇਸ ਲਈ ਪਾਕਿ ਤੋਂ ਜੰਮੂ ਦੇ ਸਾਂਬਾ ਸੈਕਟਰ 'ਤੋਂ ਘੁਸਪੈਠ ਕਰ ਕੇ ਹਮਲੇ ਦੇ ਇਕ ਦਿਨ ਪਹਿਲਾਂ ਭੇਜ ਗਏ 3 ਅੱਤਵਾਦੀ ਗਰੁੱਪ ਨੇ ਸਰਹੱਦ ਪਾਰ ਕਰ ਕੇ ਹੀ ਇਨ੍ਹਾਂ ਨਾਲ ਸੰਪਰਕ ਕੀਤਾ | ਉਹ ਇਨ੍ਹਾਂ ਅੱਤਵਾਦੀਆਂ ਨੂੰ ਨਾਲ ਲੈ ਕੇ ਜੰਮੂ ਆ ਕੇ ਇਕ ਹੋਟਲ 'ਚ ਠਹਿਰੇ | ਦੇਰ ਰਾਤ ਉਹ ਨਗਰੋਟਾ ਲਈ ਰਵਾਨਾ ਹੋ ਗਏ ਤੇ 3 ਅੱਤਵਾਦੀਆਂ ਨੂੰ ਨਗਰੋਟਾ ਫ਼ੌਜੀ ਕੈਂਪ ਦੇ ਬਾਹਰ ਛੱਡ ਕੇ ਸ੍ਰੀਨਗਰ ਵੱਲ ਰਵਾਨਾ ਹੋ ਗਏ |

ਸੀ.ਬੀ.ਐਸ.ਈ. 12ਵੀਂ ਦੇ ਨਤੀਜੇ 'ਚ ਨੋਇਡਾ ਦੀ ਮੇਘਨਾ ਨੇ ਕੀਤਾ ਟਾਪ

• ਅਨੁਸ਼ਕਾ ਚੰਦਰਾ ਦੂਜੇ ਸਥਾਨ 'ਤੇ • ਲੁਧਿਆਣਾ ਦੀ ਆਸਥਾ ਬਾਂਬਾ ਸਣੇ 7 ਵਿਦਿਆਰਥੀ ਤੀਜੇ ਸਥਾਨ 'ਤੇ
ਨਵੀਂ ਦਿੱਲੀ, 26 ਮਈ (ਜਗਤਾਰ ਸਿੰਘ)-ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਵੱਲੋਂ ਅੱਜ ਐਲਾਨੇ ਗਏ 12ਵੀਂ ਦੇ ਨਤੀਜੇ 'ਚ ਨੋਇਡਾ ਦੀ ਮੇਘਨਾ ਸ੍ਰੀਵਾਸਤਵ ਨੇ 500 'ਚੋਂ 499 ਨੰਬਰ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਅਨੁਸ਼ਕਾ ਚੰਦਰਾ ਨੇ 498 ਨੰਬਰ ਲੈ ਕੇ ਦੂਜੇ ਸਥਾਨ ਹਾਸਲ ਕੀਤਾ, ਜਦਕਿ ਲੁਧਿਆਣਾ ਦੀ ਆਸਥਾ ਬਾਂਬਾ ਸਮੇਤ 7 ਵਿਦਿਆਰਥੀਆਂ ਨੇ 497 ਨੰਬਰ ਲੈ ਕੇ ਸੰਯੁਕਤ ਰੂਪ 'ਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਸ ਸਾਲ ਸੀ.ਬੀ.ਐਸ.ਈ. ਵੱਲੋਂ ਐਲਾਨੇ ਗਏ 12ਵੀਂ ਦੇ ਨਤੀਜਿਆਂ 'ਚ ਕੁਲ 83.01 ਫੀਸਦੀ ਵਿਦਿਆਰਥੀ ਪਾਸ ਹੋਏ ਹਨ, ਜਿਸ 'ਚ ਲੜਕੇ (78.99) ਫੀਸਦੀ ਅਤੇ ਲੜਕੀਆਂ (88.31) ਫੀਸਦੀ ਪਾਸ ਹੋਈਆਂ ਹਨ ਅਤੇ ਲੜਕੀਆਂ ਦਾ ਨਤੀਜਾ ਲੜਕਿਆਂ ਨਾਲੋਂ 9.32 ਫੀਸਦੀ ਜ਼ਿਆਦਾ ਰਿਹਾ ਹੈ | ਖੇਤਰ ਦੇ ਲਿਹਾਜ਼ ਨਾਲ ਸਭ ਤੋਂ ਚੰਗਾ ਨਤੀਜਾ ਤਿ੍ਵੇਂਦਰਮ ਦਾ ਰਿਹਾ ਜਿਥੇ 97.32 ਫੀਸਦੀ ਬੱਚੇ ਪਾਸ ਹੋਏ, 93.87 ਫੀਸਦੀ ਨਾਲ ਚੇਨਈ ਦੂਜੇ ਨੰਬਰ 'ਤੇ ਅਤੇ ਦਿੱਲੀ 89.ਫੀਸਦੀ ਨਾਲ ਤੀਜੇ ਸਥਾਨ 'ਤੇ ਰਹੀ | ਦੱਸਣਯੋਗ ਹੈ ਕਿ ਇਸ ਵਾਰ 72599 ਬੱਚਿਆਂ ਨੇ 90 ਫੀਸਦੀ ਤੋਂ ਜ਼ਿਆਦਾ ਨੰਬਰ ਲਏ, ਜਦਕਿ 12737 ਬੱਚਿਆਂ ਨੇ 95 ਫੀਸਦੀ ਤੋਂ ਵੱਧ ਨੰਬਰ ਪ੍ਰਾਪਤ ਕੀਤੇ ਹਨ | 12ਵੀਂ ਦੀ ਟਾਪਰ ਮੇਘਨਾ ਸ਼੍ਰੀਵਾਸਤਵ (499) ਤੇ ਦੂਜੇ ਨੰਬਰ 'ਤੇ ਅਨੁਸ਼ਕਾਂ ਚੰਦਰਾਂ (498) ਤੋਂ ਇਲਾਵਾ 497 ਨੰਬਰ ਲੈ ਕੇ ਸੰਯੁਕਤ ਰੂਪ 'ਚ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ 7 ਵਿਦਿਆਰਥੀਆਂ 'ਚ ਲੁਧਿਆਣਾ ਦੀ ਆਸਥਾ ਬਾਂਬਾ, ਜੈਪੁਰ ਦੀ ਚਾਹਤ ਭਾਰਦਵਾਜ, ਹਰਿਦੁਆਰ ਦੀ ਤਨੁਜਾ ਕਾਪਰੀ, ਨੋਇਡਾ ਦੀ ਸੁਪਿ੍ਆ ਕੌਸ਼ਿਕ, ਨਕੁਲ ਗੁਪਤਾ ਗਾਜੀਆਬਾਦ, ਸ਼ਿਤਿਜ ਆਨੰਦ ਅਤੇ ਮੇਰਠ ਦੀ ਅਨੰਨਿਆ ਸਿੰਘ ਹੈ | ਪਹਿਲੇ 3 ਸਥਾਨਾਂ 'ਤੇ ਕਾਬਜ਼ ਰਹਿਣ ਵਾਲੇ 9 ਵਿਦਿਆਰਥੀਆਂ 'ਚੋਂ 5 ਨੋਇਡਾ ਤੇ ਗਾਜੀਆਬਾਦ ਦੇ ਹਨ |
ਦਿਵਿਆਂਗ ਸ਼੍ਰੇਣੀ 'ਚ ਟਾਪਰ ਰਹੇ ਵਿਜੈ ਗਣੇਸ਼
ਇਸ ਵਾਰ 12ਵੀਂ ਜਮਾਤ ਦੇ ਦਿਵਿਆਂਗ ਸ਼੍ਰੇਣੀ ਵਿਚ ਕੁਲ 2914 ਵਿਦਿਆਰਥੀ ਸ਼ਾਮਿਲ ਹੋਏ ਜਿਨ੍ਹਾਂ ਵਿਚੋਂ ਵਿਜੈ ਗਣੇਸ਼ ਨੇ 492 ਨੰਬਰ ਲੈ ਕੇ ਟਾਪ ਕੀਤਾ | ਜਦਕਿ ਪੂਜਾ ਕੁਮਾਰੀ 489 ਨੰਬਰ ਲੈ ਕੇ ਦੂਜੇ ਨੰਬਰ 'ਤੇ ਰਹੀ ਅਤੇ ਲਾਵਣਿਆ ਝਾਅ 487 ਨੰਬਰ ਦੇ ਨਾਲ ਤੀਜੇ ਨੰਬਰ 'ਤੇ ਰਹੇ | ਕੁਲ 2914 ਦਿਵਿਆਂਗ ਵਿਦਿਆਰਥੀਆਂ ਵਿਚ 2482 ਵਿਦਿਆਰਥੀ ਪਾਸ ਹੋਏ |
ਇਸ ਵਾਰ ਸੀ.ਬੀ.ਐਸ.ਈ. ਦੀ ਪ੍ਰੀਖਿਆ 'ਚ 11,86,306 ਵਿਦਿਆਰਥੀ ਸ਼ਾਮਿਲ ਹੋਏ ਸਨ | ਸੀ.ਬੀ.ਐਸ.ਈ. ਵੱਲੋਂ ਭਾਰਤ ਵਿਚ 4138 ਕੇਂਦਰ ਅਤੇ ਦੇਸ਼ ਤੋਂ ਬਾਹਰ 71 ਕੇਂਦਰਾਂ ਵਿਚ ਪ੍ਰੀਖਿਆ ਕਰਵਾਈ ਗਈ ਸੀ | 12 ਵੀਂ ਅਰਥਸ਼ਾਸਤਰ ਦਾ ਪੇਪਰ ਲੀਕ ਹੋਣ ਕਾਰਨ ਕਾਫੀ ਵਿਵਾਦ ਹੋ ਗਿਆ ਸੀ | ਦਰਅਸਲ 26 ਮਾਰਚ ਨੂੰ ਹੋਇਆ ਅਰਥਸ਼ਾਸਤਰ ਦਾ ਪੇਪਰ ਲੀਕ ਹੋ ਗਿਆ ਸੀ ਜਿਸ ਨੂੰ ਰੱਦ ਕਰਵਾ ਕੇ 25 ਅਪ੍ਰੈਲ ਨੂੰ ਦੁਬਾਰਾ ਪ੍ਰੀਖਿਆ ਲਈ ਗਈ ਸੀ |

ਮਾਮਲਾ ਕੈਨੇਡਾ ਵਿਖੇ ਭਾਰਤੀ ਰੈਸਟੋਰੈਂਟ 'ਚ ਧਮਾਕੇ ਦਾ

ਜਾਂਚ ਲਈ 'ਬੰਬੇ ਭੇਲ' ਅਜੇ ਬੰਦ, ਜ਼ਖ਼ਮੀਆਂ ਨੂੰ ਹਸਪਤਾਲ ਤੋਂ ਮਿਲੀ ਛੁੱਟੀ


ਟੋਰਾਂਟੋ, 26 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਭਾਰਤੀਆਂ ਦੀ ਚੋਖੀ ਵਸੋਂ ਵਾਲੇ ਸ਼ਹਿਰ ਮਿਸੀਸਾਗਾ 'ਚ ਵੀਰਵਾਰ ਰਾਤ ਨੂੰ ਦੋ ਅਣਪਛਾਤੇ ਹਮਲਾਵਰਾਂ ਵਲੋਂ ਕੀਤੇ ਗਏ ਬੰਬ ਧਮਾਕੇ ਦੀ ਘਟਨਾ 'ਚ ਜ਼ਖ਼ਮੀ ਹੋਏ ਸਾਰੇ 15 ਵਿਅਕਤੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ | ਪੀੜਤ ਬਰੈਂਪਟਨ, ਮਿਸੀਸਾਗਾ ਅਤੇ ਕੁਝ ਹੋਰ ਨੇੜਲੇ ਸ਼ਹਿਰਾਂ ਤੋਂ ਦੱਸੇ ਗਏ ਹਨ | ਪਤਾ ਲੱਗਾ ਹੈ ਕਿ ਮੌਕੇ 'ਤੇ ਕੁਝ ਬੱਚੇ ਵੀ ਸਨ ਪਰ ਸਾਰਿਆਂ ਦਾ ਸੱਟ ਲੱਗਣ ਤੋਂ ਬਚਾਅ ਹੋ ਗਿਆ | ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰੈਸਟੋਰੈਂਟ ਦੇ ਬਾਹਰ ਜਾਂਚ ਦਾ ਕੰਮ ਖ਼ਤਮ ਕਰ ਲਿਆ ਗਿਆ ਹੈ | ਇਕ ਅਧਿਕਾਰੀ ਨੇ ਦੱਸਿਆ ਕਿ ਪਲਾਜ਼ੇ 'ਚ ਰੈਸਟੋਰੈਂਟ ਦੇ ਆਸ-ਪਾਸ ਕਿਸੇ ਹੋਰ ਸਟੋਰ ਦਾ ਨੁਕਸਾਨ ਨਹੀਂ ਹੋਇਆ | ਜਿਸ ਕਰ ਕੇ ਨੇੜਲੇ ਕਾਰੋਬਾਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਪਰ ਰੈਸਟੋਰੈਂਟ 'ਬੰਬੇ ਭੇਲ' ਅਜੇ ਬੰਦ ਰਹੇਗਾ, ਕਿਉਂਕਿ ਅੰਦਰ ਪੁਲਿਸ ਦੀ ਜਾਂਚ ਜਾਰੀ ਹੈ | ਇਹ ਵੀ ਕਿ ਫ਼ਰਾਰ ਹੋਏ ਦੋਵਾਂ ਹਮਲਾਵਰਾਂ ਦੀ ਪਹਿਚਾਣ ਕਰਨ ਲਈ ਪੁਲਿਸ ਨੂੰ ਲੋਕਾਂ ਤੋਂ ਲੋੜੀਂਦਾ ਸਹਿਯੋਗ ਮਿਲ ਰਿਹਾ ਹੈ ਪਰ ਹਮਲਾਵਰਾਂ ਦੇ ਇਰਾਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ | ਪਤਾ ਲੱਗਾ ਹੈ ਕਿ ਧਮਾਕਾ ਹੋਣ ਸਮੇਂ ਰੈਸਟੋਰੈਂਟ 'ਚ 40 ਦੇ ਕਰੀਬ ਲੋਕ (ਬਹੁਤੇ ਇੰਡੋ-ਕੈਨੇਡੀਅਨਜ਼) ਸਨ ਅਤੇ ਜਨਮ ਦਿਨ ਪਾਰਟੀਆਂ ਦੇ ਡਿਨਰ ਦੀ ਸਮਾਪਤੀ ਦਾ ਸਮਾਂ ਸੀ | ਰੈਸਟੋਰੈਂਟ ਦੇ ਮਾਲਕ ਮੋਹਨ ਨਾਗਪਾਲ ਅਤੇ ਉਨ੍ਹਾਂ ਦੇ ਪਰਿਵਾਰਕ ਜੀਅ ਉਸ ਸਮੇਂ ਮੌਜੂਦ ਸਨ | ਜਿਨ੍ਹਾਂ ਨੇ ਮੌਕੇ ਦੇ ਹਾਲਾਤ ਨੂੰ ਬਹੁਤ ਡਰਾਉਣਾ ਅਤੇ ਤਬਾਹੀ ਵਾਲਾ ਦੱਸਿਆ ਹੈ | ਟੋਰਾਂਟੋ 'ਚ ਭਾਰਤ ਦੇ ਕੌਾਸਲ ਜਨਰਲ ਦਿਨੇਸ਼ ਭਾਟੀਆ ਨੇ ਹਸਪਤਾਲ ਜਾ ਕੇ ਜ਼ਖ਼ਮੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ | 'ਅਜੀਤ' ਨਾਲ ਗੱਲਬਾਤ ਕਰਦਿਆਂ ਸ੍ਰੀ ਭਾਟੀਆ ਨੇ ਦੱਸਿਆ ਕਿ ਪੁਲਿਸ ਦੀ ਰਿਪੋਰਟ ਆਉਣ ਤੱਕ ਘਟਨਾ ਦੇ ਕਾਰਨਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ |

ਪ੍ਰਧਾਨ ਮੰਤਰੀ ਮੋਦੀ ਆਪਣੇ ਸਾਰੇ ਵਾਅਦਿਆਂ 'ਤੇ ਖ਼ਰੇ ਉੱਤਰੇ-ਅਮਿਤ ਸ਼ਾਹ

ਦੇਸ਼ ਦੀ ਜਨਤਾ ਮੋਦੀ ਸਰਕਾਰ ਨੂੰ ਦੇਵੇਗੀ ਇਕ ਹੋਰ ਮੌਕਾ
ਨਵੀਂ ਦਿੱਲੀ, 26 ਮਈ (ਜਗਤਾਰ ਸਿੰਘ)- ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਦੀ ਐਨ.ਡੀ.ਏ. ਸਰਕਾਰ ਦੇ 4 ਸਾਲ ਪੂਰੇ ਹੋਣ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪ੍ਰੈਸ ਕਾਨਫਰੰਸ ਦੌਰਾਨ ਜਿਥੇ ਸਰਕਾਰ ਦੀਆਂ ਉਪਲਬਧੀਆਂ ਗਿਣਾਈਆਂ ਉਥੇ ਉਨ੍ਹਾਂ ਵਿਰੋਧੀ ਧਿਰ 'ਤੇ ਜ਼ੋਰਦਾਰ ਹਮਲੇ ਵੀ ਕੀਤੇ | ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਮੋਦੀ ਨੂੰ ਹਟਾਉਣਾ ਲਈ ਉਨ੍ਹਾਂ ਿਖ਼ਲਾਫ਼ ਝੂਠਾ ਪ੍ਰਚਾਰ ਕਰ ਰਹੀ ਹੈ ਜਦਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਏਜੰਡਾ ਗਰੀਬੀ ਅਤੇ ਭਿ੍ਸ਼ਟਾਚਾਰ ਨੂੰ ਹਟਾਉਣ ਦਾ ਹੈ | ਉਨ੍ਹਾਂ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਲੋਕਤੰਤਰ ਨੂੰ ਕੁਚਲਣ ਵਾਲੇ ਲੋਕ ਆਖ ਰਹੇ ਹਨ ਕਿ ਅੱਜ ਡਰ ਦਾ ਮਾਹੌਲ ਹੈ | ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਆਪਣੇ ਸਾਰੇ ਵਾਅਦਿਆਂ 'ਤੇ ਖਰੇ ਉਤਰੇ ਹਨ ਜਿਸ ਕਰਕੇ ਦੇਸ਼ ਦੀ ਜਨਤਾ ਸਰਕਾਰ ਦੇ ਨਾਲ ਚੱਟਾਨ ਦੀ ਤਰ੍ਹਾਂ ਖੜ੍ਹੀ ਹੈ ਅਤੇ ਸਾਨੂੰ ਉਮੀਦ ਹੈ ਕਿ 2019 ਵਿਚ ਮੋਦੀ ਸਰਕਾਰ ਨੂੰ ਇਕ ਹੋਰ ਮੌਕਾ ਦੇਵੇਗੀ | ਕਾਨਫਰੰਸ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਚੰਗੇ ਕੰਮ ਦਾ ਹੀ ਨਤੀਜਾ ਹੈ ਕਿ ਅੱਜ 20 ਰਾਜਾਂ ਵਿਚ ਐਨ.ਡੀ.ਏ. ਦਾ ਸ਼ਾਸਨ ਹੈ ਅਤੇ ਅਸੀਂ ਦੇਸ਼ ਦੀ 65 ਫੀਸਦੀ ਜਨਤਾ ਦੀ ਸੇਵਾ ਕਰ ਰਹੇ ਹਨ | ਸਰਕਾਰ ਦੀ ਯੋਜਨਾਵਾਂ ਗਿਣਾਉਂਦੇ ਹੋਏ ਸ਼ਾਹ ਨੇ ਕਿਹਾ ਕਿ 19 ਹਜ਼ਾਰ ਪਿੰਡ ਬਿਜਲੀ ਤੋਂ ਛੁੱਟ ਗਏ ਸਨ ਤੇ ਹੁਣ ਦੇਸ਼ ਦੇ ਹਰ ਪਿੰਡ ਵਿਚ ਬਿਜਲੀ ਪੁੱਜ ਗਈ ਹੈ ਅਤੇ ਅਸੀਂ 2022 ਤੱਕ ਹਰ ਵਿਅਕਤੀ ਨੂੰ ਘਰ ਮੁਹੱਈਆ ਕਰਵਾਉਣ ਦੀ ਦਿਸ਼ਾ 'ਚ ਅੱਗੇ ਵਧ ਰਹੇ ਹਾਂ | ਸਰਕਾਰ ਵਲੋਂ ਗਰੀਬਾਂ ਨੂੰ ਸਿਲੰਡਰ ਦਿੱਤੇ ਗਏ ਹਨ ਅਤੇ ਡੇਢ ਕਰੋੜ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਕਹਿਣ 'ਤੇ ਗੈਸ ਸਬਸਿਡੀ ਛੱਡ ਦਿੱਤੀ ਹੈ | ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਨੇ ਦੇਸ਼ ਨੂੰ ਸਭ ਤੋਂ ਜ਼ਿਆਦਾ ਮਿਹਨਤ ਕਰਨ ਵਾਲਾ ਪ੍ਰਧਾਨ ਮੰਤਰੀ ਦਿੱਤਾ ਹੈ ਜੋ 15-16 ਘੰਟੇ ਕੰਮ ਕਰ ਕਰਦਾ ਹੈ ਅਤੇ 2014 ਤੋਂ ਬਾਅਦ ਦੇਸ਼ ਦੀ ਰਾਜਨੀਤੀ 'ਚ ਵੱਡਾ ਬਦਲਾਅ ਆਇਆ ਹੈ |

ਟਰੰਪ ਦੇ ਹਾਂ-ਪੱਖੀ ਸੰਕੇਤ ਪਿੱਛੋਂ ਕਿਮ ਤੇ ਮੂਨ ਵਿਚਕਾਰ ਮੀਟਿੰਗ

ਸਿਓਲ, 26 ਮਈ (ਏਜੰਸੀ) ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ-ਜੇ-ਇਨ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੂੰ ਮਿਲੇ | ਜਿਸ ਵਿਚ ਉਨ੍ਹਾਂ ਕਿਮ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਹੋਣ ਵਾਲੇ ਸੰਭਾਵਿਤ ਸੰਮੇਲਨ ਬਾਰੇ ਵਿਚਾਰ ਚਰਚਾ ਕੀਤੀ | ਇਹ ਮੁਲਾਕਾਤ ਡੌਨਾਲਡ ਟਰੰਪ ਦੇ ਉਸ ਬਿਆਨ ਤੋਂ ਇਕ ਦਿਨ ਬਾਅਦ ਹੋਈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਪਿਯਾਂਗਯਾਂਗ ਨਾਲ ਸੰਮੇਲਨ ਸੰਭਵ ਹੈ | ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦਫ਼ਤਰ 'ਬਲੂ ਹਾਊਸ' ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਨੇਤਾਵਾਂ ਦੀ ਮੁਲਾਕਾਤ ਦੋਵਾਂ ਦੇਸ਼ਾਂ ਵਿਚਕਾਰ ਪੈਂਦੀ ਸੀਮਾ ਨੇੜੇ ਫ਼ੌਜ ਰਹਿਤ ਖ਼ੇਤਰ 'ਚ ਪੈਂਦੇ ਪਿੰਡ ਪਨਮੁਨਜੋਮ (ਸ਼ਾਂਤੀ ਪਿੰਡ) 'ਚ ਕਰੀਬ ਦੋ ਘੰਟੇ ਚੱਲੀ ਜਿੱਥੇ ਦੋਵੇਂ ਪਿਛਲੇ ਮਹੀਨੇ ਮਿਲੇ ਸਨ | 'ਬਲੂ ਹਾਊਸ' ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਉੱਤਰੀ ਕੋਰੀਆ - ਅਮਰੀਕਾ ਵਿਚਕਾਰ ਇਕ ਸਫ਼ਲ ਸੰਮੇਲਨ ਕਰਵਾਉਣ ਲਈ ਵਿਚਾਰਾਂ ਦਾ ਅਦਾਨ ਪ੍ਰਦਾਨ ਕੀਤਾ | ਉਨ੍ਹਾਂ ਕਿਹਾ ਕਿ ਮੂਨ ਬਾਕੀ ਦੀ ਜਾਣਕਾਰੀ ਐਤਵਾਰ ਸਵੇਰੇ ਦੇਣਗੇ |

ਪਤਨੀ ਅਤੇ ਬੇਟਾ ਸਰਕਾਰੀ ਅਹੁਦੇ ਨਹੀਂ ਲੈਣਗੇ-ਸਿੱਧੂ

• ਕਿਹਾ, ਇਹ ਉਨ੍ਹਾਂ ਦਾ ਆਪਣਾ ਫ਼ੈਸਲਾ
• ਮੇਰੀ ਧਰਮ ਤੇ ਸੱਚ ਦੀ ਰਾਜਨੀਤੀ ਹੈ

ਚੰਡੀਗੜ੍ਹ, 26 ਮਈ (ਅਜਾਇਬ ਸਿੰਘ ਔਜਲਾ)-ਪੰਜਾਬ ਸਰਕਾਰ ਵਲੋਂ ਪਿਛਲੇ ਮਹੀਨੇ ਨਵਜੋਤ ਕੌਰ ਸਿੱਧੂ ਨੂੰ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਪਰਸਨ ਦਾ ਅਹੁਦਾ ਤੇ ਉਨ੍ਹਾਂ ਦੇ ਪੁੱਤਰ ਕਰਨ ਸਿੰਘ ਸਿੱਧੂ ਨੂੰ ਸਹਾਇਕ ਐਡਵੋਕੇਟ ਜਨਰਲ ਦਾ ਅਹੁਦਾ ਦਿੱਤਾ ਗਿਆ ਸੀ, ਪਰ ਅੱਜ ਇਸ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਖ਼ੁਲਾਸਾ ਕੀਤਾ ਕਿ ਉਹ ਦੋਵੇਂ ਉਕਤ ਸਰਕਾਰੀ ਅਹੁਦੇ ਨਹੀਂ ਲੈਣਗੇ | ਚੰਡੀਗੜ੍ਹ 'ਚ ਆਪਣੀ ਸਰਕਾਰੀ ਰਹਾਇਸ਼ ਵਿਖੇ ਗੱਲ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਸ੍ਰੀਮਤੀ ਨਵਜੋਤ ਕੌਰ ਸਿੱਧੂ ਤੇ ਉਨ੍ਹਾਂ ਦੇ ਪੁੱਤਰ ਕਰਨ ਸਿੰਘ ਸਿੱਧੂ ਵਲੋਂ ਖ਼ੁਦ ਹੀ ਇਹ ਫ਼ੈਸਲਾ ਕੀਤਾ ਗਿਆ ਹੈ | ਇਸ ਮੌਕੇ ਸ. ਸਿੱਧੂ ਨੇ ਆਪਣੇ ਪਰਿਵਾਰ ਨੂੰ ਇਹ ਅਹੁਦੇ ਦੇਣ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਵੀ ਕੀਤਾ | ਜ਼ਿਕਰਯੋਗ ਹੈ ਕਿ 29 ਸਾਲਾ ਕਰਨ ਸਿੰਘ ਸਿੱਧੂ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਪਿਤਾ ਨਵਜੋਤ ਸਿੰਘ ਸਿੱਧੂ ਦੀਆਂ ਕਈ ਰੈਲੀਆਂ ਦੀ ਕਮਾਨ ਸੰਭਾਲੀ ਸੀ | ਸਰਕਾਰ ਨੇ ਵੀਰਵਾਰ ਨੂੰ 28 ਵਕੀਲਾਂ ਦੀ ਜਿਹੜੀ ਭਰਤੀ ਕੀਤੀ ਸੀ, ਉਨ੍ਹਾਂ 'ਚ ਕਰਨ ਸਿੰਘ ਸਿੱਧੂ ਵੀ ਸ਼ਾਮਿਲ ਕੀਤੇ ਗਏ ਸਨ | ਸ. ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਸੀਨੀਅਰ ਗਾਇਨਕੋਲੋਜਿਸਟ (ਇਸਤਰੀ ਰੋਗਾਂ ਦੀ ਮਾਹਿਰ) ਹੈ ਤੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਸਰਕਾਰੀ ਨੌਕਰੀ ਤਿਆਗੀ ਹੈ | ਉਨ੍ਹਾਂ ਦੱਸਿਆ ਉਨ੍ਹਾਂ ਦੇ ਬੇਟੇ ਨੇ ਦਿੱਲੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਤੇ ਨਿਊਯਾਰਕ ਦੇ ਕਾਰਡੋਜੋ ਲਾਅ ਕਾਲਜ ਤੋਂ ਓਪਨ ਮੈਰਿਟ 'ਚ ਐਲ.ਐਲ.ਐਸ. ਪਾਸ ਕਰਨ ਦੇ ਨਾਲ ਉਨ੍ਹਾਂ ਨੂੰ ਦਿੱਲੀ ਹਾਈ ਕੋਰਟ ਤੋਂ 6 ਸਾਲ ਦਾ ਤਜਰਬਾ ਵੀ ਹਾਸਲ ਹੈ | ਮਜੀਠੀਆ ਤੇ ਹੋਰਨਾਂ ਲੀਡਰਾਂ ਦੀਆਂ ਟਿੱਪਣੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਦੋਸ਼ ਲਗਾਇਆ ਕਿ ਇਹ ਲੀਡਰ ਭਿ੍ਸ਼ਟਾਚਾਰ ਦੇ ਜ਼ਰੀਏ ਧਨ ਇਕੱਠਾ ਕਰਨ 'ਚ ਹੀ ਲੱਗੇ ਰਹੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਰਾਜਨੀਤੀ ਧਰਮ ਤੇ ਸੱਚ ਦੀ ਰਾਜਨੀਤੀ ਹੈ | ਉਨ੍ਹਾਂ ਖ਼ੁਲਾਸਾ ਕੀਤਾ ਕਿ ਜਦ ਉਨ੍ਹਾਂ ਪਹਿਲੀ ਚੋਣ ਲੜਨ ਦੀ ਗੱਲ ਆਪਣੀ ਪਤਨੀ ਨਾਲ ਸਾਂਝੀ ਕੀਤੀ ਸੀ ਤਾਂ ਉਨ੍ਹਾਂ ਨੇ ਚੋਣਾਂ ਲੜਨ ਤੋਂ ਬਿਲਕੁਲ ਮਨ੍ਹਾਂ ਕੀਤਾ ਸੀ, ਪਰ ਇਹ ਹੋ ਗਿਆ | ਉਨ੍ਹਾਂ ਦੱਸਿਆ ਕਿ ਰਾਜਨੀਤੀ 'ਚ ਆਉਣ ਤੋਂ ਪਹਿਲਾਂ 1996 'ਚ ਜਦ ਉਹ ਕ੍ਰਿਕਟ ਖੇਡਦੇ ਸਨ ਤਾਂ ਉਸ ਸਮੇਂ ਪਟਿਆਲੇ 'ਚ ਕ੍ਰਿਕਟ ਖੇਡਦੇ ਸਮੇਂ 4 ਸ਼ੋਅਰੂਮ ਖ਼ਰੀਦੇ ਸਨ, ਪਰ ਉਸ ਕੋਲ ਕੋਈ ਜ਼ਮੀਨ ਨਹੀਂ ਹੈ | ਅੰਮਿ੍ਤਸਰ ਵਿਚ ਘਰ ਬਣਾਉਣ ਖ਼ਾਤਰ ਉਨ੍ਹਾਂ ਨੇ ਜ਼ਰੂਰ ਥੋੜ੍ਹੀ ਜਗ੍ਹਾ ਖ਼ਰੀਦੀ ਤੇ ਇਸ ਦੌਰਾਨ ਉਹ ਅੰਮਿ੍ਤਸਰ ਵਿਖੇ ਢਾਈ ਸਾਲ ਛੋਟੇ ਜਿਹੇ ਮਕਾਨ ਵਿਚ ਰਹਿੰਦੇ ਰਹੇ | ਉਨ੍ਹਾਂ ਕਿਹਾ ਕਿ ਰਾਜਨੀਤੀ 'ਚ ਬਹੁਤ ਚੁਣੌਤੀਆਂ ਆਉਂਦੀਆਂ ਹਨ ਤੇ ਲੋਕ ਉਨ੍ਹਾਂ 'ਤੇ ਵਿਸ਼ਵਾਸ ਕਰਨ, ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ | ਆਪਣੀ ਪਤਨੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨਵਜੋਤ ਕੌਰ ਦਾ ਕਹਿਣਾ ਹੈ ਕਿ ਚੇਅਰਮੈਨ ਬਣਨ ਨਾਲ ਉਸ ਦੀ ਸੰਤੁਸ਼ਟੀ ਨਹੀਂ, ਉਹ ਪੰਜਾਬ ਨੂੰ ਸਮਰਪਿਤ ਹੈ | ਉਨ੍ਹਾਂ ਐਡਵੋਕੇਟ ਜਨਰਲ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨਾਲ ਉਨ੍ਹਾਂ ਦੇ ਪੁੱਤਰ ਨੂੰ ਡੇਢ ਕੁ ਸਾਲ ਕੰਮ ਕਰਨ ਦਾ ਮੌਕਾ ਮਿਲਿਆ |

ਸ਼ਾਹਕੋਟ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਬੰਦ-ਵੋਟਾਂ ਭਲਕੇ

• ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ
• 103 ਪੋਲਿੰਗ ਬੂਥਾਂ ਦੀ ਹੋਵੇਗੀ ਲਾਈਵ ਵੈੱਬ ਕਾਸਟਿੰਗ

ਚੰਡੀਗੜ੍ਹ, 26 ਮਈ (ਵਿਕਰਮਜੀਤ ਸਿੰਘ ਮਾਨ)-ਵਿਧਾਨ ਸਭਾ ਹਲਕਾ-32 ਸ਼ਾਹਕੋਟ ਜ਼ਿਮਨੀ ਚੋਣ ਲਈ 28 ਮਈ ਨੂੰ ਪੈਣ ਵਾਲੀਆਂ ਵੋਟਾਂ ਨੂੰ ਨਿਰਪੱਖ ਅਤੇ ਸ਼ਾਂਤਮਈ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਚੋਣ ਕਮਿਸ਼ਨ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ¢ ਇਸ ਗੱਲ ਦਾ ਪ੍ਰਗਟਾਵਾ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਅੱਜ ਮੁੱਖ ਚੋਣ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ¢ ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕੇ 'ਚ ਵੋਟਾਂ ਪੈਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਨਿਸਚਿਤ ਕੀਤਾ ਗਿਆ ਹੈ ਅਤੇ ਸ਼ਾਮ 6 ਵਜੇ ਜੋ ਵਿਅਕਤੀ ਕਤਾਰ 'ਚ ਲੱਗਾ ਹੋਵੇਗਾ, ਉਸ ਨੰੂ ਵੋਟ ਪਾਉਣ ਲਈ ਵਾਧੂ ਸਮਾਂ ਦਿੱਤਾ ਜਾਵੇਗਾ ¢ ਉਨ੍ਹਾਂ ਦੱਸਿਆ ਕਿ 1 ਲੱਖ 72676 ਵੋਟਰ 12 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ ¢ ਉਨ੍ਹਾਂ ਕਿਹਾ ਕਿ ਅਮਨ-ਅਮਾਨ ਨਾਲ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਾਇਨਾਤ ਸਟਾਫ਼ 24 ਘੰਟੇ ਕੰਮ ਕਰ ਰਿਹਾ ਹੈ ¢ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ 1416 ਪੋਲਿੰਗ ਮੁਲਾਜ਼ਮ ਅਤੇ 1022 ਪੰਜਾਬ ਪੁਲਿਸ ਅਤੇ ਨੀਮ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ¢ ਉਨ੍ਹਾਂ ਦੱਸਿਆ ਕਿ ਹਲਕੇ 'ਚ 236 ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ 'ਚੋਂ 103 ਵਿਚ ਲਾਈਵ ਵੈੱਬ ਕਾਸਟਿੰਗ ਕਰਵਾਈ ਜਾ
ਰਹੀ ਹੈ ¢ 80 ਮਾਈਕਰੋ ਅਬਜ਼ਰਵਰ ਲਗਾਏ ਗਏ ਹਨ, ਜੋ ਕਿ ਕੇਂਦਰ ਸਰਕਾਰ ਦੇ ਮੁਲਾਜ਼ਮ ਹਨ ਤੇ ਸਿੱਧੇ ਤੋਰ 'ਤੇ ਚੋਣ ਕਮਿਸ਼ਨ ਨੂੰ ਪਲ-ਪਲ ਦੀ ਰਿਪੋਰਟ ਦੇਣਗੇ ¢ ਸਮੁੱਚੇ ਵਿਧਾਨ ਸਭਾ ਹਲਕੇ 'ਚ ਈ.ਵੀ.ਐਮ. ਮਸ਼ੀਨਾਂ ਦੇ ਨਾਲ ਵੀ.ਵੀ.ਪੈਟ ਮਸ਼ੀਨਾਂ ਲਗਾਈਆਂ ਗਈਆਂ ਹਨ ¢ ਇਸ ਤੋਂ ਇਲਾਵਾ ਵਿਧਾਨ ਸਭਾ ਹਲਕੇ 'ਚ 2201 ਅਸਲਾ ਲਾਇਸੈਂਸ ਹਨ | ਜਿਨ੍ਹਾਂ 'ਚੋਂ 2005 ਜਮਾਂ ਕਰਵਾਏ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਹਥਿਆਰ ਵੀ ਜਮਾਂ ਕਰਵਾ ਲਏ ਜਾਣਗੇ¢ ਉਨ੍ਹਾਂ ਕਿਹਾ ਕਿ ਹੁਣ ਤੱਕ 17 ਲੱਖ 50 ਹਜ਼ਾਰ ਦੀ ਨਕਦੀ ਜ਼ਬਤ ਕਰਨ ਤੋਂ ਇਲਾਵਾ 45,750 ਐਮ..ਐਲ. ਸ਼ਰਾਬ ਵੀ ਜ਼ਬਤ ਕੀਤੀ ਗਈ ਹੈ¢ ਹਲਕੇ 'ਚ ਸਟਾਰ ਕੰਪੇਨਰ 1 ਲੱਖ ਤੱਕ ਦੀ ਰਾਸ਼ੀ ਨਗਦ ਲੈ ਕੇ ਜਾ ਸਕਦਾ ਹੈ, ਜਦਕਿ ਸਾਧਾਰਨ ਵਿਅਕਤੀ 50 ਹਜ਼ਾਰ ਤੋਂ ਵੱਧ ਨਗਦੀ ਨਹੀਂ ਲੈ ਕੇ ਜਾ ਸਕਦਾ | ਉਨ੍ਹਾਂ ਕਿਹਾ ਕਿ 50 ਫ਼ੀਸਦੀ ਵਾਧੂ ਵੋਟਿੰਗ ਮਸ਼ੀਨਾਂ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ ਹੈ, ਤਾਂ ਜੋ ਕਿਸੇ ਤਕਨੀਕੀ ਖ਼ਰਾਬੀ ਦੇ ਚਲਦੇ ਲੋੜ ਪੈਣ 'ਤੇ ਵੋਟਿੰਗ ਦੇ ਕੰਮ 'ਚ ਰੁਕਾਵਟ ਨਾ ਆਵੇ | ਡਾ. ਰਾਜੂ ਨੇ ਦੱਸਿਆ ਕਿ ਇਸ ਹਲਕੇ ਅਧੀਨ ਇਲਾਕੇ ਅਤੇ ਨਾਲ ਲਗਦੇ 3 ਕਿਲੋਮੀਟਰ ਦੇ ਘੇਰੇ 'ਚ 26 ਮਈ 2018 ਸ਼ਾਮ 6 ਵਜੇ ਤੋਂ 28 ਮਈ 2018 ਤੱਕ ਸ਼ਾਮ 6 ਵਜੇ ਤੱਕ ਡਰਾਈ ਡੇਅ ਐਲਾਨਿਆ ਗਿਆ ਹੈ¢ ਉਨ੍ਹਾਂ ਕਿਹਾ ਕਿ ਹਲਕੇ ਦੇ 95 ਫ਼ੀਸਦੀ ਵੋਟਰਾਂ ਨੂੰ ਹੁਣ ਤੱਕ ਵੋਟ ਪਰਚੀਆਂ ਵੰਡ ਦਿੱਤੀਆਂ ਗਈਆਂ ਹਨ ਅਤੇ ਬਾਕੀ ਰਹਿੰਦੀਆਂ ਪਰਚੀਆਂ ਵੀ 27 ਮਈ 2018 ਤੱਕ ਵੰਡ ਦਿੱਤੀਆਂ ਜਾਣਗੀਆਂ¢ ਉਨ੍ਹਾਂ ਦੱਸਿਆ ਕਿ ਹੁਣ ਤੱਕ ਚੋਣ ਕਮਿਸ਼ਨ ਨੂੰ ਕੁਲ 31 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ 'ਚੋਂ 30 ਆਮ ਕਿਸਮ ਦੀਆਂ ਸਨ ਅਤੇ 1 ਸ਼ਿਕਾਇਤ ਹਲਕੇ ਵਿਚ ਗੈਰ ਕਾਨੂੰਨੀ ਸ਼ਰਾਬ ਦੀ ਵੰਡ ਬਾਰੇ ਸੀ ਜਿਸ 'ਤੇ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਦੇ ਨਿਰਦੇਸ਼ 'ਤੇ ਵਧੀਕ ਮੁੱਖ ਸਕੱਤਰ ਕਰ ਤੇ ਆਬਕਾਰੀ ਵਲੋਂ ਜਾਂਚ ਕਰਵਾਈ ਗਈ ਤੇ ਇਹ ਸ਼ਿਕਾਇਤ ਅਧਾਰਹੀਣ ਪਾਈ ਗਈ¢ ਇਨ੍ਹਾਂ ਸਾਰੀਆਂ ਸ਼ਿਕਾਇਤਾਂ 'ਚੋਂ 18 ਦਾ ਨਿਬੇੜਾ ਕਰ ਦਿੱਤਾ ਗਿਆ ਹੈ ਅਤੇ ਬਾਕੀ ਸ਼ਿਕਾਇਤਾਂ ਦਾ ਨਿਬੇੜਾ ਵੀ ਜਲਦ ਕਰ ਦਿੱਤਾ ਜਾਵੇਗਾ¢ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਪੰਜਾਬ ਰਾਜ ਦੀਆਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇਕ ਮੀਟਿੰਗ ਵੀ ਕੀਤੀ ਅਤੇ ਉਨ੍ਹਾਂ ਨੂੰ ਸਮੁੱਚੀ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ¢

ਚਮਗਿੱਦੜਾਂ ਅਤੇ ਸੂਰਾਂ ਰਾਹੀਂ ਨਹੀਂ ਫੈਲਦਾ ਨਿਪਾਹ ਵਾਇਰਸ-ਰਿਪੋਰਟ 'ਚ ਖ਼ੁਲਾਸਾ

ਨਵੀਂ ਦਿੱਲੀ, 26 ਮਈ (ਏਜੰਸੀਆਂ)-ਪਿਛਲੇ ਕੁਝ ਦਿਨਾਂ ਤੋਂ ਫੈਲੇ ਨਿਪਾਹ ਵਾਇਰਸ ਦੇ ਡਰ ਕਾਰਨ ਨਾ ਸਿਰਫ਼ ਲੋਕ ਸਦਮੇ 'ਚ ਹਨ, ਸਗੋਂ ਇਸ ਵਾਇਰਸ ਦੀ ਲਪੇਟ 'ਚ ਆਉਣ ਨਾਲ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ | ਨਿਪਾਹ ਵਾਇਰਸ ਨੂੰ ਲੈ ਕੇ ਇਕ ਗੱਲ ਸਾਹਮਣੇ ਆ ਰਹੀ ਸੀ ਕਿ ...

ਪੂਰੀ ਖ਼ਬਰ »

ਪਾਕਿਸਤਾਨ 'ਚ ਆਮ ਚੋਣਾਂ 25 ਜੁਲਾਈ ਨੂੰ

ਇਸਲਾਮਾਬਾਦ, 26 ਮਈ (ਏਜੰਸੀ)-ਪਾਕਿਸਤਾਨ 'ਚ ਸੰਸਦ ਅਤੇ ਸੂਬਾਈ ਵਿਧਾਨ ਸਭਾਵਾਂ ਦੀਆਂ ਆਮ ਚੋਣਾਂ 25 ਜੁਲਾਈ ਨੂੰ ਹੋਣਗੀਆਂ | ਪਾਕਿਸਤਾਨ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਮਮਨੂਨ ਹੁਸੈਨ ਨੂੰ 25-27 ਜੁਲਾਈ ਦਰਮਿਆਨ ਚੋਣਾਂ ਕਰਵਾਉਣ ਲਈ ਪ੍ਰਸਤਾਵ ਭੇਜਿਆ ਸੀ | ਰਾਸ਼ਟਰਪਤੀ ...

ਪੂਰੀ ਖ਼ਬਰ »

ਫ਼ਿਰੌਤੀ ਮਾਮਲੇ 'ਚ ਅਬੂ ਸਲੇਮ ਦੋਸ਼ੀ ਕਰਾਰ

ਨਵੀਂ ਦਿੱਲੀ, 26 ਮਈ (ਏਜੰਸੀ)—ਦਿੱਲੀ ਦੀ ਇੱਕ ਅਦਾਲਤ ਨੇ 2002 'ਚ ਇੱਕ ਵਪਾਰੀ ਕੋਲੋਂ 5 ਕਰੋੜ ਦੀ ਫ਼ਿਰੌਤੀ ਮੰਗਣ ਦੇ ਮਾਮਲੇ 'ਚ ਗੈਂਗਸਟਰ ਅਬੂ ਸਲੇਮ ਨੂੰ ਦੋਸ਼ੀ ਕਰਾਰ ਦਿੱਤਾ ਹੈ | ਵਧੀਕ ਸ਼ੈਸ਼ਨ ਜੱਜ ਤਰੁਣ ਸ਼ੇਰਾਵਤ ਨੇ ਮਾਮਲੇ 'ਤੇ ਸੁਣਵਾਈ ਕਰਦਿਆਂ ਸਲੇਮ ਨੂੰ ...

ਪੂਰੀ ਖ਼ਬਰ »

ਲੋਕ ਜਾਣਦੇ ਹਨ ਕਿ ਮੋਦੀ-ਸ਼ਾਹ ਦੀ ਜੋੜੀ ਦੇਸ਼ ਲਈ ਹਾਨੀਕਾਰਕ ਹੈ-ਕਾਂਗਰਸ

ਨਵੀਂ ਦਿੱਲੀ, 26 ਮਈ (ਏਜੰਸੀ)- ਕਾਂਗਰਸ ਨੇ ਅੱਜ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੇ 4 ਸਾਲ ਪੂਰੇ ਹੋਣ ਮੌਕੇ ਇਸ ਨੂੰ 'ਤਾਨਾਸ਼ਾਹੀ, ਧੋਖੇਬਾਜ਼ੀ, ਬਦਲੇ ਅਤੇ ਝੂਠੇ ਵਾਅਦਿਆਂ' ਦੀ ਮੌਕਾਪ੍ਰਸਤ ਸਰਕਾਰ ਦੱਸਦਿਆਂ ਕਿਹਾ ਦੇਸ਼ ਦੇ ਲੋਕ ਹੁਣ ਜਾਣ ਚੁੱਕੇ ਹਨ ਕਿ ...

ਪੂਰੀ ਖ਼ਬਰ »

ਸੀ. ਬੀ. ਐਸ. ਈ. ਦੇ 12ਵੀਂ ਦੇ ਨਤੀਜੇ 'ਚ 5 ਸੂਬਿਆਂ 'ਚੋਂ ਪੰਜਾਬ ਤੀਜੇ ਸਥਾਨ 'ਤੇ

ਜੰਮੂ-ਕਸ਼ਮੀਰ ਪਹਿਲੇ ਤੇ ਹਿਮਾਚਲ ਰਿਹਾ ਦੂਜੇ ਸਥਾਨ 'ਤੇ ਪੰਚਕੂਲਾ, 26 ਮਈ (ਕਪਿਲ)-ਪੰਚਕੂਲ ਸਥਿਤ ਕੇਂਦਰੀ ਸੈਕੰਡਰੀ ਸਕੂਲ ਸਿੱਖਿਆ ਬੋਰਡ (ਸੀ. ਬੀ. ਐੱਸ. ਸੀ.) ਵਲੋਂ ਅੱਜ 12ਵੀਂ ਦੀ ਪ੍ਰੀਖਿਆ ਦੇ ਐਲਾਨੇ ਨਤੀਜੇ 'ਚ ਪੰਜਾਬ ਤੀਜੇ ਸਥਾਨ 'ਤੇ ਰਿਹਾ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਜਾਵੜੇਕਰ ਨੇ 12ਵੀਂ 'ਚੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਤੇ ਸਰਕਾਰੀ ਸਕੂਲਾਂ ਨੂੰ ਦਿੱਤੀ ਵਧਾਈ

ਕੇਂਦਰੀ ਮਨੁੱਖੀ ਸ੍ਰੋਤਾਂ ਬਾਰੇ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਸੀ.ਬੀ.ਐਸ.ਈ. ਵਲੋਂ 12ਵੀਂ ਦੀ ਪ੍ਰੀਖਿਆ ਦੇ ਐਲਾਨੇ ਨਤੀਜੇ 'ਚੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਅਤੇ ਇਸ ਵਾਰ ਸਰਕਾਰੀ ਸਕੂਲਾਂ ਵਲੋਂ ਵਧੀਆ ਕਾਰਗੁਜ਼ਾਰੀ ਵਿਖਾਉਣ 'ਤੇ ਉਨ੍ਹਾਂ ਨੂੰ ਵੀ ਵਧਾਈ ...

ਪੂਰੀ ਖ਼ਬਰ »

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਡੀ-ਲਿਟ ਡਿਗਰੀ

ਕੋਲਕਾਤਾ, 26 ਮਈ (ਰਣਜੀਤ ਸਿੰਘ ਲੁਧਿਆਣਵੀ)-ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਅੱਜ ਆਸਨਸੋਲ ਵਿਖੇ ਕਾਜ਼ੀ ਨਜਰੂਲ ਯੂਨੀਵਰਸਿਟੀ ਵਲੋਂ ਆਨਰੇਰੀ ਡੀ-ਲਿਟ ਦੀ ਡਿਗਰੀ ਦਿੱਤੀ ਗਈ | ਯੂਨੀਵਰਸਿਟੀ ਦੀ ਤੀਸਰੀ ਕਨਵੋਕੇਸ਼ਨ ਮੌਕੇ ਇਹ ਡਿਗਰੀ ਦਿੱਤੀ ਗਈ | ...

ਪੂਰੀ ਖ਼ਬਰ »

ਮਿਰਚ ਮਸਾਲਾ

- ਤ੍ਰਿਦੀਬ ਰਮਨ

ਪੀ.ਐਮ. ਲੰਚ 'ਤੇ ਰਜਨੀਕਾਂਤ ਦੀ ਕਰਜ਼ ਮੁਆਫ਼ੀ ਯੋਜਨਾ

ਭਾਜਪਾ ਨੇ 2019 ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਜਾਣਦੇ ਹਨ ਕਿ ਇਸ ਵਾਰ ਉੱਤਰ ਭਾਰਤ ਦੇ ਸੂਬਿਆਂ 'ਚ ਸੰਯੁਕਤ ਵਿਰੋਧੀ ਧਿਰ ਨਾਲ ਜੂਝਣਾ ਪਵੇਗਾ, ਸੋ ਪਾਰਟੀ ਦੀ ਨਜ਼ਰ ਦੱਖਣੀ ਸੂਬਿਆਂ 'ਚ ਨਵੀਆਂ ਸਥਿਤੀਆਂ 'ਤੇ ਹੈ | ਸੂਤਰਾਂ ਅਨੁਸਾਰ ਬੀਤੇ ਦਿਨੀਂ ...

ਪੂਰੀ ਖ਼ਬਰ »

ਇਸ ਤਰ੍ਹਾਂ ਉਪ ਮੁੱਖ ਮੰਤਰੀ ਬਣਨਗੇ ਪ੍ਰਮੇਸ਼ਵਰਾ

ਸ਼ਿਵ ਕੁਮਾਰ ਤੇ ਰਾਹੁਲ ਗਾਂਧੀ ਦੀ ਗੱਲਬਾਤ ਦਾ ਪਤਾ ਜਦ ਪ੍ਰਮੇਸ਼ਵਰਾ ਨੂੰ ਲੱਗਿਆ ਤਾਂ ਉਨ੍ਹਾਂ ਆਪਣੇ ਭਰੋਸੇਮੰਦ ਤੇ ਕਰਨਾਟਕ ਦੇ ਸੱਤ ਵਾਰ ਦੇ ਵਿਧਾਇਕ ਰਹੇ ਰੌਸ਼ਨ ਬੇਗ ਨੂੰ ਇਸ ਮੁਹਿੰਮ 'ਚ ਲਗਾਇਆ | ਰੌਸ਼ਨ ਬੇਗ ਨੇ ਨਾਲ ਹੀ ਇਕ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ...

ਪੂਰੀ ਖ਼ਬਰ »

ਰਾਹੁਲ ਨਾਲ ਉਲਝ ਰਹੀ ਹੈ ਮਮਤਾ

ਪਿਛਲੇ ਦਿਨੀਂ ਜੇ.ਡੀ.ਐਸ. ਨੇਤਾ ਕੁਮਾਰਸਵਾਮੀ ਦੇ ਸਹੰੁ ਚੁੱਕ ਸਮਾਗਮ 'ਚ ਸ਼ਾਮਿਲ ਹੋਣ ਲਈ ਬੈਂਗਲੁਰੂ ਪੁੱਜੀ ਮਮਤਾ ਬੈਨਰਜੀ ਆਵਾਜਾਈ 'ਚ ਫਸ ਗਈ | ਐਸ.ਪੀ.ਜੀ. ਸੁਰੱਖਿਆ ਪ੍ਰਾਪਤ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਲਈ ਮੰਚ ਸਥਾਨ ਤੋਂ ਪਹਿਲਾਂ ਆਵਾਜਾਈ ਰੋਕ ਦਿੱਤੀ ਗਈ ...

ਪੂਰੀ ਖ਼ਬਰ »

ਕੈਰਾਨਾ ਦਾ ਭਗਵਾਂ ਤਰਾਨਾ

ਕਰਨਾਟਕ ਦੇ ਸੜੇ ਹੁਣ ਕੈਰਾਨਾ 'ਚ ਫੂਕ-ਫੂਕ ਕੇ ਭਗਵਾਂ ਤਰਾਨਾ ਗਾ ਰਹੇ ਹਨ | ਭਾਜਪਾ ਉਚ ਨੇਤਾਵਾਂ ਨੇ ਕੈਰਾਨਾ ਉਪ ਚੋਣ ਤੋਂ ਭਾਵੇਂ ਦੂਰੀ ਬਣਾ ਲਈ ਹੈ, ਪਰ ਭਾਜਪਾ ਤੇ ਸੰਘ ਨੇ ਆਪਣੇ ਕੇਡਰਾਂ ਦੀ ਪੂਰੀ ਤਾਕਤ ਲਗਾਈ ਹੋਈ ਹੈ | ਜਾਤੀ ਤੇ ਖੇਤਰ ਵਿਸ਼ੇਸ਼ ਨੂੰ ਧਿਆਨ 'ਚ ...

ਪੂਰੀ ਖ਼ਬਰ »

ਡੀ. ਕੇ. ਸ਼ਿਵ ਕੁਮਾਰ ਦੀਆਂ ਖ਼ਾਹਿਸ਼ਾਂ

ਪੂਰੇ ਕਰਨਾਟਕ 'ਚ ਸਿਆਸੀ ਨਾਟਕ ਦੇ ਸੂਤਰਧਾਰ ਰਹੇ ਡੀ.ਕੇ. ਸ਼ਿਵ ਕੁਮਾਰ ਕਾਂਗਰਸ ਹਾਈਕਮਾਨ ਨੂੰ ਹੁਣ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਦਿਖਾ ਰਹੇ ਹਨ | ਕਰਨਾਟਕ ਦੇ ਰਾਜਨੀਤਕ ਡਰਾਮੇ ਦੀ ਸੁਖਦ ਸਮਾਪਤੀ ਤੋਂ ਬਾਅਦ ਜਦ ਰਾਹੁਲ ਨੇ ਸ਼ਿਵ ਕੁਮਾਰ ਦੀ ਪਿੱਠ ਥਾਪੜੀ ਤਾਂ ...

ਪੂਰੀ ਖ਼ਬਰ »

...ਅਤੇ ਅੰਤ 'ਚ

ਕੁਮਾਰਸਵਾਮੀ ਦੇ ਸਹੁੰ ਚੱੁਕ ਸਮਾਗਮ ਦੌਰਾਨ ਰਾਹੁਲ ਗਾਂਧੀ ਤੇ ਅਖਿਲੇਸ਼ ਯਾਦਵ 'ਚ ਪਹਿਲਾਂ ਵਰਗੀ ਗਰਮਜੋਸ਼ੀ ਨਹੀਂ ਦੇਖੀ ਗਈ | ਬੈਂਗਲੁਰੂ ਦੇ ਜਿਸ ਹੋਟਲ 'ਚ ਅਖਿਲੇਸ਼ ਠਹਿਰੇ ਸਨ, ਉੱਥੇ ਹੀ ਤੇਜਸਵੀ ਯਾਦਵ, ਸੀਤਾਰਾਮ ਯੇਚੁਰੀ ਤੇ ਅਰਵਿੰਦ ਕੇਜਰੀਵਾਲ ਵੀ ਰੁਕੇ ਸਨ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX