ਤਾਜਾ ਖ਼ਬਰਾਂ


ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਲੋਕਾਂ ਵਲੋਂ ਪੁਲਿਸ 'ਤੇ ਪੱਥਰਬਾਜ਼ੀ
. . .  7 minutes ago
ਅੰਮ੍ਰਿਤਸਰ, 21 ਅਕਤੂਬਰ (ਹਰਮਿੰਦਰ ਸਿੰਘ, ਅਮਨ)- ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਲੋਕਾਂ ਨੇ ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ (ਆਰ. ਏ. ਐੱਫ.) 'ਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਕਾਰਨ ਪੁਲਿਸ ਵਲੋਂ ਲੋਕਾਂ 'ਤੇ ਹਲਕਾ ਲਾਠੀਚਾਰਜ ਵੀ...
ਅੰਮ੍ਰਿਤਸਰ : ਜੌੜਾ ਫਾਟਕ 'ਤੇ ਪਹੁੰਚੇ ਡੀ. ਸੀ. ਪੀ. ਅਮਰੀਕ ਪਵਾਰ
. . .  16 minutes ago
ਅੰਮ੍ਰਿਤਸਰ, 21 ਅਕਤੂਬਰ (ਅਮਨ)- ਅੰਮ੍ਰਿਤਸਰ 'ਚ ਬੀਤੇ ਦਿਨੀਂ ਦੁਸਹਿਰੇ ਮੌਕੇ ਵਾਪਰੇ ਰੂਹ ਕੰਬਾਊ ਰੇਲ ਹਾਦਸੇ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਜੌੜਾ ਫਾਟਕ ਰੇਲਵੇ ਟਰੈਕ 'ਤੇ ਅੱਜ ਡੀ. ਸੀ. ਪੀ. ਅਮਰੀਕ ਸਿੰਘ ਪਵਾਰ ਟੀਮ ਸਮੇਤ...
ਅੰਮ੍ਰਿਤਸਰ ਰੇਲ ਹਾਦਸਾ : ਟਰੈਕ 'ਤੇ ਧਰਨਾ ਲਾ ਕੇ ਬੈਠੇ ਲੋਕਾਂ ਨੂੰ ਪੁਲਿਸ ਨੇ ਉਠਾਇਆ, ਸਥਿਤੀ ਤਣਾਅਪੂਰਨ
. . .  23 minutes ago
ਅੰਮ੍ਰਿਤਸਰ, 21 ਅਕਤੂਬਰ (ਹਰਮਿੰਦਰ ਸਿੰਘ)- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਬੰਦ ਹੋਈ ਰੇਲ ਆਵਾਜਾਈ ਨੂੰ ਬਹਾਲ ਕਰਨ ਲਈ ਪੁਲਿਸ ਪ੍ਰਸ਼ਾਸਨ ਨੇ ਘਟਨਾ ਵਾਲੇ ਦਿਨ ਤੋਂ ਰੇਲਵੇ ਟਰੈਕ 'ਤੇ ਬੈਠੇ ਧਰਨਾ ਲਾ ਕੇ ਬੈਠੇ ਲੋਕਾਂ ਨੂੰ ਅੱਜ...
3 ਨਵੰਬਰ ਨੂੰ ਹੋਣਗੀਆਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ
. . .  46 minutes ago
ਲਖਨਊ, 21 ਅਕਤੂਬਰ- ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਆਉਣ ਵਾਲੀ 3 ਨਵੰਬਰ ਨੂੰ ਹੋਣਗੀਆਂ। ਹਾਲਾਂਕਿ ਇਨ੍ਹਾਂ ਚੋਣਾਂ ਦੇ ਨਤੀਜੇ ਵੀ ਇਸੇ ਦਿਨ ਆ...
ਜੰਮੂ-ਕਸ਼ਮੀਰ : ਕੁਲਗਾਮ 'ਚ ਮੁਠਭੇੜ ਦੌਰਾਨ ਤਿੰਨ ਅੱਤਵਾਦੀ ਢੇਰ
. . .  56 minutes ago
ਸ੍ਰੀਨਗਰ, 21 ਅਕਤੂਬਰ- ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਅੱਜ ਮੁਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਦੱਸ ਦਈਏ ਕਿ ਜ਼ਿਲ੍ਹੇ ਦੇ ਲਾਰੂ ਕੁਲਗਾਮ ਪਿੰਡ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਗੁਪਤ ਸੂਚਨਾ ਮਿਲਣ ਤੋਂ ਬਾਅਦ...
ਪਟਿਆਲਾ : ਕੈਪਟਨ ਦੀ ਰਿਹਾਇਸ਼ ਸਾਹਮਣੇ ਅਧਿਆਪਕ ਕਰਨਗੇ ਪ੍ਰਦਰਸ਼ਨ
. . .  about 1 hour ago
ਪਟਿਆਲਾ, 21 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ- ਪਟਿਆਲਾ ਵਿਖੇ ਤਨਖ਼ਾਹਾਂ ਨੂੰ ਲੈ ਕੇ ਅਧਿਆਪਕਾਂ ਵਲੋਂ ਪਿਛਲੇ ਕਈ ਦਿਨਾਂ ਤੋਂ ਲਗਾਏ ਧਰਨੇ 'ਚ ਅੱਜ ਪੰਜਾਬ ਭਰ ਤੋਂ ਅਧਿਆਪਕਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦੇ ਸਾਹਮਣੇ...
ਦੱਖਣੀ ਕਸ਼ਮੀਰ 'ਚ ਮੁਠਭੇੜ ਦੌਰਾਨ ਦੋ ਜਵਾਨ ਜ਼ਖ਼ਮੀ
. . .  about 1 hour ago
ਸ੍ਰੀਨਗਰ, 21 ਅਕਤੂਬਰ- ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਅੱਜ ਅੱਤਵਾਦੀਆਂ ਦੀ ਤਲਾਸ਼ 'ਚ ਸ਼ੁਰੂ ਕੀਤੀ ਗਈ ਖੋਜ ਮੁਹਿੰਮ ਦੌਰਾਨ ਅੱਤਵਾਦੀਆਂ ਵਲੋਂ ਕੀਤੀ ਗੋਲੀਬਾਰੀ 'ਚ ਦੋ ਸੁਰੱਖਿਆ ਕਰਮਚਾਰੀ ਜ਼ਖ਼ਮੀ ਹੋ ਗਏ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਲਾਰੂ...
ਆਜ਼ਾਦ ਹਿੰਦ ਸਰਕਾਰ ਦੀ 75ਵੀਂ ਵਰ੍ਹੇਗੰਢ ਮੌਕੇ ਮੋਦੀ ਨੇ ਲਾਲ ਕਿਲ੍ਹੇ ਤੋਂ ਲਹਿਰਾਇਆ ਤਿਰੰਗਾ
. . .  about 2 hours ago
ਨਵੀਂ ਦਿੱਲੀ, 21 ਅਕਤੂਬਰ - ਆਜ਼ਾਦ ਹਿੰਦ ਸਰਕਾਰ ਦੀ 75ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਤਿਹਾਸ ਰਚਦੇ ਹੋਏ ਅੱਜ ਲਾਲ ਕਿਲ੍ਹੇ 'ਚ ਤਿਰੰਗਾ ਲਹਿਰਾਇਆ। ਪ੍ਰਧਾਨ ਮੰਤਰੀ ਨੇ ਸਾਲ 'ਚ ਦੂਸਰੀ ਵਾਰ ਲਾਲ ਕਿਲ੍ਹੇ ਤੋਂ ਤਿਰੰਗਾ ਲਹਿਰਾਇਆ ਹੈ। ਇਸ ਸਮਾਗਮ 'ਚ ਨੇਤਾ ਜੀ ਦੇ ਪਰਿਵਾਰਕ...
ਮੋਦੀ ਨੇ ਭਾਵੁਕ ਹੁੰਦੇ ਹੋਏ ਸ਼ਹੀਦਾਂ ਨੂੰ ਕੀਤਾ ਸਲਾਮ
. . .  about 2 hours ago
ਨਵੀਂ ਦਿੱਲੀ, 21 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਿਸ ਸਮਾਰਕ ਦਿਵਸ ਦੇ ਮੌਕੇ ਅੱਜ ਆਜ਼ਾਦੀ ਦੇ ਬਾਅਦ ਤੋਂ ਪੁਲਿਸ ਜਵਾਨਾਂ ਵੱਲੋਂ ਦਿੱਤੇ ਗਏ ਬਲੀਦਾਨ ਦੇ ਸਨਮਾਨ 'ਚ ਕੌਮੀ ਪੁਲਿਸ ਸਮਾਰਕ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ ਭਾਵੁਕ ਹੁੰਦੇ ਹੋਏ ਕਿਹਾ ਕਿ ਅੱਜ ਉਨ੍ਹਾਂ...
ਲਖਨੌਰ ਦੀ ਫਰਨੀਚਰ ਮਾਰਕੀਟ ਦੀਆਂ 2 ਦਰਜਨ ਦੁਕਾਨਾਂ ਸੜਕੇ ਸੁਆਹ
. . .  about 3 hours ago
ਐੱਸ ਏ ਐੱਸ ਨਗਰ, 21 ਅਕਤੂਬਰ (ਕੇ ਐੱਸ ਰਾਣਾ)- ਅੱਜ ਸਵੇਰੇ ਕਰੀਬ 4.45 ਇਥੋਂ ਦੀ ਨਾਲ ਲਗਦੀ ਲਖਨੌਰ ਫਰਨੀਚਰ ਮਾਰਕੀਟ ਨੂੰ ਅਚਾਨਕ ਅੱਗ ਲੱਗਣ ਕਾਰਨ ਦੋ ਦਰਜਨ ਦੁਕਾਨਾਂ ਸੜਕੇ ਸੁਆਹ ਹੋ ਗੲੀਆਂ। ਤੜਕੇ ਲੱਗੀ ਅੱਗ ਦਾ ਪਤਾ ਉਸ ਵਕਤ ਲੱਗਾ ਜਦੋਂ ਅੱਗ ਦੀਆਂ ਲਾਟਾਂ ਅਸਮਾਨ ਵੱਲ...
ਅੱਜ ਸਾਲ 'ਚ ਦੂਸਰੀ ਵਾਰ ਲਾਲ ਕਿਲ੍ਹੇ ਤੋਂ ਤਿਰੰਗਾ ਲਹਿਰਾਉਣਗੇ ਮੋਦੀ
. . .  about 3 hours ago
ਨਵੀਂ ਦਿੱਲੀ, 21 ਅਕਤੂਬਰ - ਆਜ਼ਾਦ ਹਿੰਦ ਸਰਕਾਰ ਦੀ 75ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲਾਲ ਕਿਲ੍ਹੇ ਤੋਂ ਇਕ ਵਾਰ ਫਿਰ ਤਿਰੰਗਾ ਲਹਿਰਾਉਣਗੇ ਤੇ ਇਸ ਤਰ੍ਹਾਂ ਇਤਿਹਾਸ ਸਿਰਜਣਗੇ। ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਦੇ ਚਾਣਕਿਆਪੂਰੀ ਸਥਿਤ ਕੌਮੀ ਪੁਲਿਸ ਸਮਾਰਕ...
ਅੱਤਵਾਦੀਆਂ ਨੂੰ ਜਵਾਨਾਂ ਨੇ ਪਾਇਆ ਘੇਰਾ
. . .  about 4 hours ago
ਸ੍ਰੀਨਗਰ, 21 ਅਕਤੂਬਰ - ਦੱਖਣੀ ਕਸ਼ਮੀਰ ਦੇ ਕੁਲਗਾਮ ਜਿਲ੍ਹੇ 'ਚ ਸਥਿਤ ਲਾਰੋ ਵਿਖੇ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਜਾਰੀ ਹੈ। ਦੋ ਦੇ ਕਰੀਬ ਅੱਤਵਾਦੀ ਇਕ ਘਰ ਲੁੱਕੇ ਹੋਏ ਹਨ ਤੇ ਜਿਨ੍ਹਾਂ ਨੂੰ ਜਵਾਨਾਂ ਨੇ ਘੇਰਾ ਪਾ ਰੱਖਿਆ...
ਅੱਜ ਦਾ ਵਿਚਾਰ
. . .  about 4 hours ago
ਨਗਰੋਟਾ ਆਰਮੀ ਕੈਂਪ 'ਤੇ ਹੋਏ ਅੱਤਵਾਦੀ ਹਮਲੇ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 29 ਅਕਤੂਬਰ- ਕੌਮੀ ਜਾਂਚ ਏਜੰਸੀ ਨੂੁੰ ਨਗਰੋਟਾ ਆਰਮੀ ਕੈਂਪ 'ਤੇ ਹੋਏ ਅੱਤਵਾਦੀ ਹਮਲੇ ਦੇ ਕੇਸ 'ਚ ਵੱਡੀ ਸਫਲਤਾ ਹਾਸਿਲ ਹੋਈ ਹੈ। ਕੌਮੀ ਜਾਂਚ ਏਜੰਸੀ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਮੁਹੰਮਦ ਅਸ਼ਰਫ਼ ਖਾਂਡੇ ਨੂੰ ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ ਤੋਂ ...
ਅਫ਼ਗ਼ਾਨਿਸਤਾਨ 'ਚ ਚੋਣਾਂ ਦੌਰਾਨ ਹੋਏ ਧਮਾਕੇ 'ਚ ਮਾਰੇ ਗਏ 130 ਤੋਂ ਵੱਧ ਲੋਕ
. . .  1 day ago
ਕਾਬੂਲ, 29 ਅਕਤੂਬਰ - ਅਫ਼ਗ਼ਾਨਿਸਤਾਨ 'ਚ ਚੋਣਾਂ ਦੌਰਾਨ ਹੋਏ ਧਮਾਕੇ 'ਚ ਲਗਭਗ 130 ਲੋਕਾਂ ਦੀ ਮੌਤ ਹੋ ਗਈ । ਚੋਣ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਸਕੂਲ 'ਚ ਪੈ ਰਹੀਆਂ ਵੋਟਾਂ ਦੌਰਾਨ ਜਦ ਧਮਾਕਾ ਹੋਇਆ ਤਾਂ ਵੋਟਰਾਂ 'ਚ ਭੱਜ-ਦੌੜ ਮੱਚ ਗਈ....
ਮਜ਼ਦੂਰਾਂ ਵੱਲੋਂ ਪ੍ਰਵਾਸੀ ਮਜ਼ਦੂਰ ਨਾਲ ਕੁੱਟ ਮਾਰ, ਮੌਤ
. . .  1 day ago
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ
. . .  1 day ago
ਜੰਮੂ-ਕਸ਼ਮੀਰ ਸਥਾਨਕ ਨਗਰ ਨਿਗਮ ਚੋਣ ਨਤੀਜੇ, 43 ਸੀਟਾਂ 'ਤੇ ਜਿੱਤੀ ਭਾਜਪਾ
. . .  1 day ago
ਦੱਖਣੀ ਅਫ਼ਰੀਕਾ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ 27 ਲੋਕਾਂ ਦੀ ਮੌਤ
. . .  1 day ago
ਅਸਾਮ 'ਚ ਬੱਸ ਦੇ ਤਲਾਅ 'ਚ ਡਿੱਗਣ ਕਾਰਨ 7 ਮੌਤਾਂ, 20 ਜ਼ਖਮੀ
. . .  1 day ago
ਕੈਪਟਨ ਦਾ ਨਿਰਦੇਸ਼- ਪੰਜਾਬ 'ਚ ਧਾਰਮਿਕ-ਸਮਾਜਿਕ ਆਯੋਜਨਾਂ ਦੀ ਮਨਜ਼ੂਰੀ ਲਈ ਤਿਆਰ ਹੋਣ ਦਿਸ਼ਾ-ਨਿਰਦੇਸ਼
. . .  1 day ago
ਰਾਏਕੋਟ ਪੁਲਿਸ ਵੱਲੋਂ ਜਾਅਲੀ ਸਰਟੀਫਿਕੇਟ ਤਿਆਰ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
. . .  1 day ago
ਅੰਮ੍ਰਿਤਸਰ : ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਦਰਬਾਰ ਸਾਹਿਬ 'ਚ 23 ਅਕਤੂਬਰ ਨੂੰ ਪੈਣਗੇ ਭੋਗ
. . .  1 day ago
ਰਾਮ-ਲੀਲਾ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੈ ਇਸ ਹਾਦਸੇ ਦਾ ਜ਼ਿੰਮੇਵਾਰ- ਧਰਮਵੀਰ ਗਾਂਧੀ
. . .  1 day ago
ਨਵਜੋਤ ਸਿੱਧੂ ਨੇ ਕਿਹਾ- ਸਟੇਜ ਤੋਂ ਲੋਕਾਂ ਨੂੰ ਗਰਾਊਂਡ ਅੰਦਰ ਆਉਣ ਲਈ ਕਈ ਵਾਰ ਕੀਤੀ ਗਈ ਸੀ ਬੇਨਤੀ
. . .  1 day ago
ਰੇਲ ਹਾਦਸੇ ਵਾਲੀ ਥਾਂ 'ਤੇ ਪੁੱਜੇ ਸੁਖਬੀਰ ਸਿੰਘ ਬਾਦਲ, ਸਖ਼ਤ ਕਾਰਵਾਈ ਦੀ ਕੀਤੀ ਮੰਗ
. . .  1 day ago
ਅੰਮ੍ਰਿਤਸਰ ਰੇਲ ਹਾਦਸੇ 'ਤੇ ਸੰਯੁਕਤ ਰਾਸ਼ਟਰ ਸਮੇਤ ਵਿਸ਼ਵ ਦੇ ਕਈ ਦੇਸ਼ਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ
. . .  1 day ago
ਰੇਲ ਹਾਦਸੇ ਦੌਰਾਨ ਮਾਰੇ ਗਏ ਲੋਕਾਂ 'ਚੋਂ 36 ਦਾ ਹੋਇਆ ਅੰਤਿਮ ਸਸਕਾਰ
. . .  1 day ago
ਅੰਮ੍ਰਿਤਸਰ 'ਚ ਰੇਲ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਸੁਖਪਾਲ ਖਹਿਰਾ
. . .  1 day ago
ਅੰਮ੍ਰਿਤਸਰ ਰੇਲ ਹਾਦਸੇ 'ਤੇ ਰੂਸੀ ਰਾਸ਼ਟਰਪਤੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
. . .  1 day ago
ਝੋਨੇ ਦਾ ਝਾੜ ਘੱਟ ਆਉਣ ਕਾਰਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਰੇਲਵੇ ਬੋਰਡ ਦੇ ਚੇਅਰਮੈਨ ਅਤੇ ਉੱਤਰੀ ਰੇਲਵੇ ਦੇ ਜੀ.ਐਮ ਨੇ ਘਟਨਾ ਵਾਲੀ ਥਾਂ ਦਾ ਕੀਤਾ ਦੌਰਾ
. . .  1 day ago
ਧੋਬੀ ਘਾਟ 'ਚ ਦੁਸਹਿਰਾ ਮਨਾਉਣ ਲਈ ਕਮੇਟੀ ਨੇ ਪੁਲਿਸ ਕੋਲੋਂ ਕੀਤੀ ਸੀ ਸੁਰੱਖਿਆ ਪ੍ਰਬੰਧਾਂ ਦੀ ਮੰਗ
. . .  1 day ago
ਜਲੰਧਰ : ਫੜੇ ਗਏ ਕਸ਼ਮੀਰੀ ਨੌਜਵਾਨਾਂ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਰੇਲ ਹਾਦਸੇ ਦੌਰਾਨ ਮੌਕੇ 'ਤੇ ਮੌਜੂਦ ਸਨ ਨਵਜੋਤ ਕੌਰ ਸਿੱਧੂ - ਮਨਦੀਪ ਮੰਨਾ
. . .  1 day ago
ਅੰਮ੍ਰਿਤਸਰ ਰੇਲ ਹਾਦਸੇ ਕਾਰਨ ਰੱਦ ਹੋਈਆਂ ਇਹ ਟਰੇਨਾਂ
. . .  1 day ago
ਰੇਲ ਹਾਦਸੇ ਦੇ ਸੋਗ ਵਜੋਂ ਅੰਮ੍ਰਿਤਸਰ 'ਚ ਸੋਮਵਾਰ ਤੱਕ ਬੰਦ ਰਹਿਣਗੇ ਵਿਦਿਅਕ ਅਤੇ ਸਰਕਾਰੀ ਅਦਾਰੇ -ਕੈਪਟਨ
. . .  1 day ago
ਕੈਪਟਨ ਨੇ ਕਿਹਾ- ਅੰਮ੍ਰਿਤਸਰ ਰੇਲ ਹਾਦਸੇ ਦੀ ਹੋਵੇਗੀ ਨਿਆਂਇਕ ਜਾਂਚ
. . .  about 1 hour ago
ਜੌੜਾ ਫਾਟਕ 'ਤੇ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਸੁਰੇਸ਼ ਅਰੋੜਾ
. . .  1 day ago
ਅੰਮ੍ਰਿਤਸਰ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਰਾਜਪਾਲ ਬਦਨੌਰ
. . .  about 1 hour ago
ਕੈਪਟਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤੁਰੰਤ 3 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
. . .  about 1 hour ago
ਅੰਮ੍ਰਿਤਸਰ ਰੇਲ ਹਾਦਸਾ : ਇਸ ਹਾਦਸੇ ਦੀ ਹੋਵੇਗੀ ਮੈਜਿਸਟਰੇਟ ਜਾਂਚ - ਕੈਪਟਨ
. . .  about 1 hour ago
ਵਧੇਰੇ ਲਾਸ਼ਾਂ ਦੀ ਪਹਿਚਾਣ ਹੋ ਗਈ ਹੈ- ਕੈਪਟਨ
. . .  about 1 hour ago
ਅੰਮ੍ਰਿਤਸਰ ਰੇਲ ਹਾਦਸਾ : 4 ਹਫ਼ਤਿਆਂ 'ਚ ਦਿੱਤੀ ਜਾਵੇ ਇਸ ਹਾਦਸੇ ਦੀ ਰਿਪੋਰਟ - ਕੈਪਟਨ
. . .  about 1 hour ago
ਮੈਂ ਕੱਲ੍ਹ ਇਜ਼ਰਾਈਲ ਜਾ ਰਿਹਾ ਸਾਂ। ਹਵਾਈ ਅੱਡੇ 'ਤੇ ਮਿਲੀ ਹਾਦਸੇ ਦੀ ਸੂਚਨਾ- ਕੈਪਟਨ
. . .  about 1 hour ago
ਅੰਮ੍ਰਿਤਸਰ ਰੇਲ ਹਾਦਸਾ : ਇਹ ਹਾਦਸਾ ਬਹੁਤ ਵੱਡਾ ਹੈ - ਕੈਪਟਨ
. . .  about 1 hour ago
ਪੂਰੇ ਹਿੰਦੁਸਤਾਨ ਦੀ ਹਮਦਰਦੀ ਪੀੜਤਾਂ ਦੇ ਨਾਲ- ਕੈਪਟਨ
. . .  about 1 hour ago
ਕੈਪਟਨ ਅਮਰਿੰਦਰ ਸਿੰਘ ਵਲੋਂ ਅੰਮ੍ਰਿਤਸਰ ਰੇਲ ਹਾਦਸੇ 'ਤੇ ਪ੍ਰੈੱਸ ਕਾਨਫ਼ਰੰਸ ਸ਼ੁਰੂ
. . .  about 1 hour ago
ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ 'ਚ ਪਹੁੰਚੇ ਕੈਪਟਨ
. . .  about 1 hour ago
ਅੰਮ੍ਰਿਤਸਰ ਰੇਲ ਹਾਦਸੇ ਲਈ ਡਰਾਈਵਰ ਅਤੇ ਰੇਲਵੇ ਜ਼ਿੰਮੇਵਾਰ ਨਹੀ - ਲੁਹਾਨੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਮੁੱਖ ਮੰਤਰੀ ਵਲੋਂ ਅੰਮਿ੍ਤਸਰ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ-3 ਕਰੋੜ ਦੀ ਮੁਆਵਜ਼ਾ ਰਾਸ਼ੀ ਜਾਰੀ

  • • ਚਾਰ ਹਫ਼ਤਿਆਂ 'ਚ ਮੰਗੀ ਰਿਪੋਰਟ
  • • ਅੰਮਿ੍ਤਸਰ ਪਹੁੰਚ ਕੇ ਹਸਪਤਾਲਾਂ 'ਚ ਮਰੀਜ਼ਾਂ ਦਾ ਜਾ ਣਿਆ ਹਾਲ, ਮੌਕੇ ਦਾ ਲਿਆ ਜਾਇਜ਼ਾ
  • • ਅੰਮਿ੍ਤਸਰ 'ਚ ਤਿੰਨ ਦਿਨਾ ਸੋਗ ਦਾ ਐਲਾਨ

ਰੇਸ਼ਮ ਸਿੰਘ, ਹਰਜਿੰਦਰ ਸਿੰਘ ਸ਼ੈਲੀ
ਅੰਮਿ੍ਤਸਰ, 20 ਅਕਤੂਬਰ-ਸਥਾਨਕ ਜੌੜਾ ਫਾਟਕ ਨੇੜੇ ਬੀਤੀ ਸ਼ਾਮ ਮਨਾਏ ਗਏ ਦੁਸਹਿਰਾ ਸਮਾਗਮ 'ਚ ਰੇਲ ਗੱਡੀ ਵਲੋਂ ਕੁਚਲੇ ਜਾਣ ਕਾਰਨ 60 ਤੋਂ ਵਧੇਰੇ ਮੌਤਾਂ ਹੋਣ ਤੇ ਕਈ ਦਰਜ਼ਨ ਲੋਕਾਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੇ ਦੂਜੇ ਦਿਨ ਵੀ ਸ਼ਹਿਰ 'ਚ ਲੋਕਾਂ 'ਚ ਸੋਗ ਤੇ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ | ਇਸ ਦੌਰਾਨ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਅੱਧੀ ਦਰਜਨ ਕੇ ਕਰੀਬ ਕੈਬਨਿਟ ਮੰਤਰੀਆਂ ਨਾਲ ਜਿਥੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਵੱਖ-ਵੱਖ ਹਸਪਤਾਲਾਂ 'ਚ ਜ਼ੇਰੇ ਇਲਾਜ ਮਰੀਜ਼ਾਂ ਦਾ ਹਾਲ ਚਾਲ ਜਾਣਿਆ ਗਿਆ ਓਥੇ ਇਸ ਹਾਦਸੇ ਦੀ ਜਾਂਚ ਡਵੀਜ਼ਨਲ ਕਮਿਸ਼ਨਰ ਜਲੰਧਰ ਨੂੰ ਸੌਾਪ ਦਿੱਤੀ ਹੈ, ਜਿਨ੍ਹਾਂ ਨੂੰ ਚਾਰ ਹਫ਼ਤਿਆਂ ਦੇ ਅੰਦਰ-ਅੰਦਰ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਗਏ ਹਨ | ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਲਈ 3 ਕਰੋੜ ਦੀ ਮੁਆਵਜ਼ਾ ਰਾਸ਼ੀ ਤੁਰੰਤ ਦਿੱਤੇ ਜਾਣ ਦੇ ਆਦੇਸ਼ ਜਾਰੀ ਕੀਤੇ ਹਨ | ਉਨ੍ਹਾਂ ਵਲੋਂ ਅੰਮਿ੍ਤਸਰ 'ਚ ਤਿੰਨ ਦਿਨਾਂ ਸੋਗ ਦਾ ਐਲਾਨ ਵੀ ਕੀਤਾ ਗਿਆ ਹੈ, ਜਿਸ ਕਾਰਨ ਸਮੁੱਚੇ ਸਰਕਾਰੀ ਦਫ਼ਤਰ, ਵਿੱਦਿਅਕ ਸੰਸਥਾਨ ਤੇ ਅਦਾਰੇ ਸੋਮਵਾਰ ਵੀ ਬੰਦ ਰਹਿਣਗੇ | ਇਥੇ ਜ਼ੇਰੇ ਇਲਾਜ ਅਮਨਦੀਪ ਹਸਪਤਾਲ ਤੇ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਦਾ ਹਾਲ ਪੁੱਛਣ ਉਪਰੰਤ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਪੁੱਜੇ ਮੁੱਖ ਮੰਤਰੀ ਕੈਪਟਨ ਸਿੰਘ ਨੇ ਕਿਹਾ ਕਿ ਜਾਂਚ ਰਿਪੋਰਟ ਆਉਣ 'ਤੇ ਜ਼ਿੰਮੇਵਾਰ ਲੋਕਾਂ ਿਖ਼ਲਾਫ਼ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜਾਂਚ 'ਚ ਤ੍ਰਾਸਦੀ ਦੇ ਸਾਰੇ ਪਹਿਲੂਆਂ ਨੂੰ ਸ਼ਾਮਿਲ ਕੀਤਾ ਜਾਵੇਗਾ | ਜਦੋਂ ਉਨ੍ਹਾਂ ਨੂੰ ਰੇਲ ਵਿਭਾਗ ਦੀ ਲਾਪਰਵਾਹੀ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਾਂਚ ਉਪਰੰਤ ਹੀ ਕੁਝ ਕਿਹਾ ਜਾਵੇਗਾ | ਜਦੋਂ ਉਨ੍ਹਾਂ ਨੂੰ ਪੁਲਿਸ ਵਲੋਂ ਸਮਾਗਮ ਵਾਲੀ ਥਾਂ 'ਤੇ ਅਣਗਹਿਲੀ ਵਰਤ ਕੇ ਦਿੱਤੀ ਮਨਜ਼ੂਰੀ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਵੀ ਗੱਲ ਜਾਂਚ ਉਪਰੰਤ ਹੀ ਸਪੱਸ਼ਟ ਹੋ ਸਕੇਗੀ | ਵਿਰੋਧੀ ਧਿਰਾਂ ਵਲੋਂ ਸਮਾਗਮ 'ਚ ਸਥਾਨਕ ਸਰਕਾਰਾਂ ਮੰਤਰੀ ਸ: ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ: ਨਵਜੋਤ ਕੌਰ ਸਿੱਧੂ ਦੀ ਸ਼ਮੂਲੀਅਤ ਹੋਣ ਤੇ ਵਿਖਾਈ ਲਾਪਰਵਾਹੀ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਹ ਵੇਲਾ ਸਿਆਸਤ ਦਾ ਨਹੀਂ ਹੈ ਸਗੋਂ ਸਾਰੀਆਂ ਧਿਰਾਂ ਵਲੋਂ ਇਕਜੁੱਟ ਹੋ ਕੇ ਸਰਕਾਰ ਦਾ ਸਾਥ ਦਿੱਤਾ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਰਾਹਤ ਕਾਰਜ ਜਾਰੀ ਹਨ ਤੇ ਇਸ ਲਈ ਉਨ੍ਹਾਂ ਨਾਲ ਮਾਲ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਨਾਲ ਰਹਿ ਕੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨਗੇ | ਉਨ੍ਹਾਂ ਪੁਲਿਸ ਦੇ ਉੱਚ-ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਜਦੋਂ ਤੱਕ ਰਾਹਤ ਕਾਰਜ ਪੁੂਰੇ ਨਾ ਹੋਣ ਉਦੋਂ ਤੱਕ ਅੰਮਿ੍ਤਸਰ 'ਚ ਹੀ ਟਿਕੇ ਰਹਿਣ | ਹੁਣ ਤੱਕ ਦੀ ਰਿਪੋਰਟ ਮੁਤਾਬਿਕ 60 ਮੌਤਾਂ ਤੇ 57 ਲੋਕਾਂ ਦੇ ਜ਼ਖ਼ਮੀਂ ਹੋਣ ਦੀ ਸੂਚਨਾ ਹੈ ਜਦਕਿ ਅਜੇ ਤੱਕ ਕਈ ਲੋਕਾਂ ਦੇ ਲਾਪਤਾ ਹੋਣ ਦੀਆਂ ਵੀ ਖ਼ਬਰਾਂ ਮਿਲ ਰਹੀਆਂ ਹਨ |
ਜ਼ਖਮੀਆਂ ਦਾ ਹਾਲਚਾਲ ਪੁੱਛਿਆ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਕੱਲ੍ਹ ਦੁਸਹਿਰੇ ਮੌਕੇ ਜੌੜਾ ਫ਼ਾਟਕ 'ਤੇ ਭਿਆਨਕ ਰੇਲ ਹਾਦਸੇ 'ਚ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਲੋਕਾਂ ਦਾ ਅਮਨਦੀਪ ਹਸਪਤਾਲ 'ਚ ਜਾ ਕੇ ਹਾਲ-ਚਾਲ ਪੁੱਛਿਆ | ਹਸਪਤਾਲ 'ਚ ਦਾਖਲ
ਜ਼ਖ਼ਮੀਆਂ ਦਾ ਹਾਲ-ਪਾਲ ਪੁੱਛਣ ਮੌਕੇ ਉਨ੍ਹਾਂ ਡਾਕਟਰਾਂ ਤੇ ਪ੍ਰਬੰਧਕਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਕਿ ਉਹ ਇਲਾਜ 'ਚ ਕਿਸੇ ਵੀ ਤਰ੍ਹਾਂ ਦੀ ਢਿੱਲਮੱਠ ਨਾ ਵਰਤਨ | ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ, ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ, ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ, ਡਾ: ਧਰਮਵੀਰ ਅਗਨੀਹੋਤਰੀ, ਡਾ: ਰਾਜ ਕੁਮਾਰ ਵੇਰਕਾ (ਵਿਧਾਇਕ) ਸਿਵਲ ਸਰਜਨ ਡਾ: ਹਰਦੀਪ ਸਿੰਘ ਘਈ, ਮੈਡੀਕਲ ਕਾਲਜ ਦੀ ਪਿ੍ੰਸੀਪਲ ਡਾ: ਸੁਜਾਤਾ ਸ਼ਰਮਾ, ਕੌਾਸਲਰ ਵਿਕਾਸ ਸੋਨੀ, ਡਾ: ਅਵਤਾਰ ਸਿੰਘ ਆਦਿ ਮੌਜੂਦ ਸਨ |
ਅਮਨਦੀਪ ਹਸਪਤਾਲ ਦੇ ਪ੍ਰਬੰਧਕਾਂ ਅਨੁਸਾਰ ਹਸਪਤਾਲ 'ਚ ਸ਼ੁੱਕਰਵਾਰ ਸ਼ਾਮ ਨੂੰ ਵਾਪਰੇ ਇਸ ਦਰਦਨਾਕ ਹਾਦਸੇ 'ਚ ਜਖਮੀ ਹੋਏ ਕਰੀਬ ਇਕ ਦਰਜ਼ਨ ਲੋਕ ਦਾਖਲ ਹਨ, ਜਿੰਨ੍ਹਾਂ 'ਚ ਰਾਧਾ ਪਤਨੀ ਬੋਧ ਰਾਜ ਅਤੇ ਉਸਦੀ ਬੇਟੀ ਸਰੋਜਨੀ (8) ਵਾਸੀ ਨਿਊ ਰੋਜ਼ ਐਵੀਨਿਊ ਜੌੜਾ ਫਾਟਕ, ਦੀਪਕ ਵਾਸੀ ਅੰਮਿ੍ਤਸਰ, ਰਾਮ ਕਿਸ਼ੋਰ ਵਾਸੀ ਗਲੀ ਨੰਬਰ-2 ਸੰਧੂ ਕਾਲੋਨੀ, ਸੰਤੋਸ਼ ਕੁਮਾਰ ਵਾਸੀ ਮਹਿੰਦਰ ਕਾਲੋਨੀ ਜੌੜਾ ਫਾਟਕ, ਮੋਨਿਕਾ ਵਾਸੀ ਦਸ਼ਮੇਸ਼ ਨਗਰ ਜੌੜਾ ਫਾਟਕ, ਮਨਜੀਤ ਕੌਰ ਵਾਸੀ ਗਲੀ ਨੰਬਰ-5 ਜੌੜਾ ਫਾਟਕ, ਰਾਜੇਸ਼ ਕੁਮਾਰ, ਜੋਤੀ, ਆਯੂਸ਼ ਵਾਸੀ ਰੋਜ਼ ਐਵੀਨਿਊ ਜੌੜਾ ਫਾਟਕ, ਸ਼ੌਕੀਨ ਵਾਸੀ ਨੇੜੇ ਭੋਲਾਨਾਥ ਮੰਦਿਰ ਤੇ ਵਿੱਕੀ ਵਾਸੀ ਕਿ੍ਸ਼ਨਾ ਨਗਰ ਜੌੜਾ ਫਾਟਕ ਸ਼ਾਮਿਲ ਹਨ | ਇਸੇ ਤਰ੍ਹਾਂ ਅਜਨਾਲਾ ਰੋਡ ਸਥਿਤ ਆਈ. ਵੀ. ਵਾਈ. ਹਸਪਤਾਲ 'ਚ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ 4 ਜਖ਼ਮੀਆਂ ਨੂੰ ਦਾਖਲ ਕਰਵਾਇਆ ਗਿਆ ਸੀ | ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਲ ਅਫਸਰ ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਜੌੜਾ ਫਾਟਕ ਵਾਸੀ ਅਨੀਤਾ, ਉਸਦਾ ਪਤੀ ਪਵਨ ਕੁਮਾਰ, ਪੁੱਤਰ ਕੁੰਨੂ ਤੇ ਇਕ ਸਾਲ ਦੀ ਮਾਸੂਮ ਬੇਟੀ ਰਾਗਿਨੀ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ | ਇਸ ਦੇ ਇਲਾਵਾ ਇਸ ਹਸਪਤਾਲ 'ਚ ਦਾਖਲ ਆਕਾਸ਼ ਵਾਸੀ ਸ਼ਿਵਾਲਾ ਕਾਲੋਨੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਮਿ੍ਤਕ ਦੇਹ ਨੂੰ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਗਿਆ ਹੈ ਤੇ ਇਸ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਮਿ੍ਤਕ ਦੇਹ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ |

ਗ੍ਰਹਿ ਵਿਭਾਗ ਵਲੋਂ ਅੰਮ੍ਰਿਤਸਰ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਲਈ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ, 20 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਸੂਬੇ ਦੇ ਗ੍ਰਹਿ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਬਲਦਿਓ ਪੁਰਸਾਰਥਾ ਨੂੰ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਕਰਨ ਦੀ ਹਦਾਇਤ ਕੀਤੀ ਹੈ। ਇਹ ਨੋਟੀਫਿਕੇਸ਼ਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਸਬੰਧੀ ਕੀਤੇ ਹੁਕਮਾਂ 'ਤੇ ਕਾਰਵਾਈ ਕਰਦਿਆਂ ਜਾਰੀ ਕੀਤਾ ਗਿਆ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਕਿਹਾ ਕਿ ਜਾਂਚ ਦੌਰਾਨ ਇਸ ਦਰਦਨਾਕ ਹਾਦਸੇ ਨਾਲ ਜੁੜੇ ਹਰੇਕ ਪਹਿਲੂ ਦੀ ਬਰੀਕੀ ਨਾਲ ਘੋਖ ਕੀਤੀ ਜਾਵੇਗੀ। ਵਧੀਕ ਮੁੱਖ ਸਕੱਤਰ ਗ੍ਰਹਿ ਸ. ਨਿਰਮਲਜੀਤ ਸਿੰਘ ਕਲਸੀ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਕੋਡ ਆਫ ਕ੍ਰੀਮੀਨਲ ਪ੍ਰੋਸੀਜ਼ਰ-1973 ਦੀ ਧਾਰਾ 21 ਅਧੀਨ ਬੀ. ਪੁਰਸਾਰਥਾ ਨੂੰ ਵਿਸ਼ੇਸ਼ ਕਾਰਜਕਾਰੀ ਮੈਜਿਸਟ੍ਰੇਟ ਨਿਯੁਕਤ ਕੀਤਾ ਹੈ। ਇਸ ਜਾਂਚ ਦੌਰਾਨ ਉਨ੍ਹਾਂ ਨੂੰ ਕਾਰਜਕਾਰੀ ਮੈਜਿਸਟ੍ਰੇਟ ਵਜੋਂ ਸਾਰੀਆਂ ਸ਼ਕਤੀਆਂ ਹਾਸਲ ਹੋਣਗੀਆਂ ।

ਸੁਖਬੀਰ ਤੇ ਮਜੀਠੀਆ ਵਲੋਂ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ

ਜਸਵੰਤ ਸਿੰਘ ਜੱਸ
ਅੰਮਿ੍ਤਸਰ, 20 ਅਕਤੂਬਰ-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅਤੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਅੰਮਿ੍ਤਸਰ ਵਿਖੇ ਹੋਏ ਰੇਲ ਹਾਦਸੇ 'ਤੇ ਦੁੱਖ ਦਾ ਇਜ਼ਹਾਰ ਕਰਦਿਆਂ ਪੰਜਾਬ ਸਰਕਾਰ ਤੋਂ ਇਸ ਹਾਦਸੇ ਦੀ ਜਾਂਚ ਪੰਜਾਬ ਸਰਕਾਰ ਦੇ ਕਿਸੇ ਅਧਿਕਾਰੀ ਦੀ ਥਾਂ ਪੰਜਾਬ ਹਾਈਕੋਰਟ ਦੀ ਅਗਵਾਈ ਵਾਲੀ ਕਿਸੇ ਉੱਚ ਪੱਧਰੀ ਜਾਂਚ ਕਮੇਟੀ ਤੋਂ ਕਰਵਾਉਣ ਦੇ ਨਾਲ ਮਿ੍ਤਕਾਂ ਦੇ ਪਰਿਵਾਰਾਂ ਨੂੰ ਪ੍ਰਤੀ ਵਿਅਕਤੀ ਇਕ-ਇਕ ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਅਤੇ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਮੰਗ ਕੀਤੀ ਹੈ | ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਸੁਖਬੀਰ ਸਿੰਘ ਨੇ ਇਸ ਮਾਮਲੇ 'ਚ ਆਪਣੇ ਰਾਜਸੀ ਵਿਰੋਧੀ ਨਵਜੋਤ ਸਿੰਘ ਸਿੱਧੂ ਨੂੰ ਦੋਸ਼ੀ ਠਹਿਾਉਂਦਿਆਂ ਮੁੱਖ ਮੰਤਰੀ ਤੋਂ ਉਨ੍ਹਾਂ ਨੂੰ ਤੁਰੰਤ ਮੁਅੱਤਲ ਕੀਤੇ ਜਾਣ ਦੀ ਵੀ ਮੰਗ ਕੀਤੀ | ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਿਹਾ ਹਾਦਸਾ ਉਨ੍ਹਾਂ ਆਪਣੀ ਜ਼ਿੰਦਗੀ 'ਚ ਪਹਿਲਾਂ ਕਦੀ ਨਹੀਂ ਦੇਖਿਆ
ਸੁਣਿਆ | ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ਕੈਪਟਨ ਸਰਕਾਰ ਹਾਦਸੇ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਹੈ | ਉਨ੍ਹਾਂ ਇਸ ਹਾਦਸੇ ਲਈ ਜ਼ਿੰਮੇਵਾਰ ਅਣਪਛਾਤੇ ਵਿਅਕਤੀਆਂ ਦੀ ਥਾਂ, ਸਮਾਗਮ ਦੇ ਪ੍ਰਬੰਧਕਾਂ ਸਮੇਤ ਨਵਜੋਤ ਸਿੰਘ ਸਿੱਧੂ ਤੇ ਡਾ: ਨਵਜੋਤ ਕੌਰ ਸਿੱਧੂ ਖਿਲਾਫ ਪੀੜਤ ਪਰਿਵਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਨਵੀਂ ਐਫ. ਆਈ. ਆਰ. ਦੋਸ਼ੀਆਂ ਦੇ ਨਾਂਵਾਂ ਸਮੇਤ ਦਰਜ ਕੀਤੀ ਜਾਣੀ ਚਾਹੀਦੀ ਹੈ | ਸੁਖਬੀਰ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਵਲੋਂ ਇਸ ਕੌਮਾਂਤਰੀ ਪੱਧਰ ਦੇ ਹਾਦਸੇ ਨੂੰ ਛੋਟੇ ਪੱਧਰ ਦੀ ਘਟਨਾ ਮੰਨ ਕੇ ਪਰਦਾ ਪਾਉਣ ਦਾ ਆਪ੍ਰੇਸ਼ਨ ਜਾਰੀ ਹੈ | ਇਸ ਮੌਕੇ ਮਜੀਠੀਆ ਨੇ ਸੀ.ਸੀ.ਟੀ.ਵੀ. ਫੁਟੇਜ ਦਿਖਾਉਂਦਿਆਂ ਦੋਸ਼ ਲਾਇਆ ਕਿ ਡਾ: ਨਵਜੋਤ ਕੌਰ ਸਿੱਧੂ ਜੋ ਕਿ ਇਸ ਦੁਸਹਿਰਾ ਸਮਾਗਮ ਦੇ ਮੁੱਖ ਮਹਿਮਾਨ ਸਨ, ਹਾਦਸੇ ਵੇਲੇ ਉਥੇ ਮੌਜੂਦ ਸਨ | ਮਜੀਠੀਆ ਨੇ ਕਿਹਾ ਕਿ ਪੀੜਤਾਂ ਨੂੰ ਇਨਸਾਫ਼ ਦਿਵਾਊਣ ਲਈ ਅਕਾਲੀ ਦਲ ਕੋਈ ਕਸਰ ਨਹੀਂ ਛੱਡੇਗਾ | ਇਸ ਮੌਕੇ ਡਾ: ਦਲਜੀਤ ਸਿੰਘ ਚੀਮਾ, ਜਥੇ: ਗੁਲਜ਼ਾਰ ਸਿੰਘ ਰਣੀਕੇ, ਵਿਰਸਾ ਸਿੰਘ ਵਲਟੋਹਾ, ਭਾਈ ਰਜਿੰਦਰ ਸਿੰਘ ਮਹਿਤਾ, ਵੀਰ ਸਿੰਘ ਲੋਪੋਕੇ, ਦਲਬੀਰ ਸਿੰਘ ਵੇਰਕਾ, ਰਵੀਕਰਨ ਸਿੰਘ ਕਾਹਲੋਂ, ਮਨਜੀਤ ਸਿੰਘ ਮੰਨਾ, ਗੁਰਪ੍ਰਤਾਪ ਸਿੰਘ ਟਿਕਾ, ਦਿਲਬਾਗ ਸਿੰਘ ਸਮੇਤ ਹੋਰ ਅਕਾਲੀ ਆਗੂ ਵੀ ਹਾਜ਼ਰ ਸਨ |
ਰਾਜਨੀਤੀ ਨਾ ਕਰਨ ਦਾ ਗੱਲ ਕਹਿ ਕੇ ਵੀ ਕੀਤੀ ਰਾਜਨੀਤੀ
ਇਥੇ ਜ਼ਿਕਰਯੋਗ ਹੈ ਕਿ ਪ੍ਰੈਸ ਕਾਨਫ਼ਰੰਸ ਦੀ ਸ਼ੁਰੂਆਤ ਮੌਕੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਇਹ ਕਿਹਾ ਕਿ ਇਹ ਇੱਕ ਦਰਦਨਾਕ ਹਾਦਸਾ ਹੈ ਤੇ ਇਸ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਪਰ ਸਾਰੀ ਪ੍ਰੈਸ ਕਾਨਫ਼ਰੰਸ ਦੌਰਾਨ ਉਨ੍ਹਾਂ ਦੀ ਸੂਈ ਲਗਪਗ ਸਿੱਧੂ ਪਰਵਿਾਰ 'ਤੇ ਹੀ ਟਿੱਕੀ ਰਹੀ ਤੇ ਉਨ੍ਹਾਂ ਹਾਦਸੇ ਵਿਚ ਰੇਲ ਪ੍ਰਸ਼ਾਸਨ, ਜ਼ਿਲ੍ਹਾ ਜਾਂ ਪੁਲਿਸ ਪ੍ਰਾਸ਼ਾਸਨ ਦੀ ਕਿਸੇ ਬਣਦੀ ਜ਼ਿੰਮੇਵਾਰੀ ਸਬੰਧੀ ਕੋਈ ਜ਼ਿਕਰ ਨਹੀਂ ਕੀਤਾ |
ਜ਼ਖ਼ਮੀਆਂ ਦਾ ਹਾਲ ਚਾਲ ਵੀ ਪੁੱਛਿਆ
ਸੁਖਬੀਰ ਸਿੰਘ ਬਾਦਲ ਵਲੋਂ ਮਜੀਠੀਆ, ਡਾ: ਦਲਜੀਤ ਸਿੰਘ ਚੀਮਾ ਤੇ ਹੋਰ ਆਗੂੁਆਂ ਸਮੇਤ ਹਾਦਸੇ ਵਾਲੀ ਸਥਾਨ ਜੌੜਾ ਫਾਟਕ ਰੇਲਵੇ ਲਾਈਨਾਂ ਦਾ ਦੌਰਾ ਕੀਤਾ ਅਤੇ ਵੱਖ-ਵੱਖ ਹਸਪਤਾਲਾਂ 'ਚ ਜਾ ਕੇ ਜ਼ਖ਼ਮੀਆਂ ਦਾ ਹਾਲ ਚਾਲ ਵੀ ਪੁੱਛਿਆ | ਉਹ ਸ੍ਰੀ ਦੁਰਗਿਆਨਾ ਮੰਦਰ ਸਮਸ਼ਾਨਘਾਟ ਵਿਖੇ ਕਈ ਮਿ੍ਤਕਾਂ ਦੇ ਕੀਤੇ ਗਏ ਅੰਤਿਮ ਸਸਕਾਰ ਮੌਕੇ ਵੀ ਸ਼ਾਮਿਲ ਹੋਏ ਤੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ |

ਨਿਤਿਸ਼ ਵਲੋਂ ਬਿਹਾਰ ਨਾਲ ਸਬੰਧਿਤ ਮਿ੍ਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਮੁਆਵਜ਼ੇ ਦਾ ਐਲਾਨ

ਪਟਨਾ, 20 ਅਕਤੂਬਰ (ਪੀ. ਟੀ. ਆਈ.)-ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਅੱਜ ਐਲਾਨ ਕੀਤਾ ਹੈ ਕਿ ਅੰਮਿ੍ਤਸਰ ਰੇਲ ਹਾਦਸੇ 'ਚ ਮਾਰੇ ਗਏ
ਬਿਹਾਰ ਨਾਲ ਸਬੰਧਿਤ ਵਿਅਕਤੀਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ | ਜ਼ਿਕਰਯੋਗ ਹੈ ਕਿ ਇਸ ਹਾਦਸੇ 59 ਲੋਕ ਮਾਰੇ ਗਏ ਹਨ ਜਿਨ੍ਹਾਂ 'ਚੋਂ 4 ਵਿਅਕਤੀਆਂ ਦੇ ਬਿਹਾਰ ਨਾਲ ਸਬੰਧਿਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ | ਇਕ ਅਧਿਕਾਰਤ ਬਿਆਨ ਅਨੁਸਾਰ ਕੁਲ ਮੁਆਵਜ਼ਾ ਰਕਮ 'ਚੋਂ ਅੱਧਾ ਹਿੱਸਾ ਮੁੱਖ ਮੰਤਰੀ ਰਾਹਤ ਫੰਡ ਅਤੇ ਬਾਕੀ ਪ੍ਰਵਾਸੀ ਮਜ਼ਦੂਰ ਦੁਰਘਟਨਾ ਅਨੁਦਾਨ ਯੋਜਨਾ ਵਲੋਂ ਦਿੱਤਾ ਜਾਵੇਗਾ |

ਕਾਨੂੰਨ ਵਿਵਸਥਾ ਰਾਜ ਸਰਕਾਰ ਦੀ ਜ਼ਿੰਮੇਵਾਰੀ-ਸਿਨਹਾ

ਨਵੀਂ ਦਿੱਲੀ, 20 ਅਕਤੂਬਰ (ਉਪਮਾ ਡਾਗਾ ਪਾਰਥ)-ਰੇਲ ਰਾਜ ਮੰਤਰੀ ਮਨੋਜ ਸਿਨਹਾ ਨੇ ਅੰਮਿ੍ਤਸਰ ਰੇਲ ਹਾਦਸੇ ਨੂੰ ਦੁਖ਼ਦ ਘਟਨਾ ਕਰਾਰ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਰੇਲ ਪਟੜੀ 'ਤੇ ਇਕੱਠ ਨਹੀਂ ਹੋਣਾ ਚਾਹੀਦਾ ਸੀ |
ਸਿਨਹਾ ਨੇ ਇਸ ਹਾਦਸੇ 'ਚ ਕਿਸੇ ਕਿਸਮ ਦੀ ਪੜਤਾਲ ਕਰਵਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਪ੍ਰੋਗਰਾਮ ਦੀ ਜਾਣਕਾਰੀ ਰੇਲਵੇ ਨੂੰ ਨਹੀਂ ਦਿੱਤੀ ਗਈ ਸੀ | ਰੇਲ ਰਾਜ ਮੰਤਰੀ ਨੇ ਰੇਲ ਗੱਡੀ ਡਰਾਈਵਰ ਅਤੇ ਗੇਟਮੈਨ ਦਾ ਬਚਾਅ ਕਰਦਿਆਂ ਕਿਹਾ ਕਿ ਜਿਸ ਥਾਂ 'ਤੇ ਹਾਦਸਾ ਹੋਇਆ, ਉਹ ਰੇਲਵੇ ਫਾਟਕ ਤੋਂ 300 ਮੀਟਰ ਦੂਰ ਹੈ | ਮਨੋਜ ਸਿਨਹਾ ਨੇ ਇਸ ਮਾਮਲੇ 'ਚ ਕੇਂਦਰ ਦੀ ਭੂਮਿਕਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਾਨੂੰਨ ਵਿਵਸਥਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ | ਇਸ ਦੇ ਨਾਲ ਹੀ ਰੇਲ ਰਾਜ ਮੰਤਰੀ ਨੇ ਇਸ ਮਾਮਲੇ 'ਤੇ ਕਿਸੇ ਕਿਸਮ ਦੀ ਸਿਆਸਤ ਕਰਨ ਤੋਂ ਗੁਰੇਜ ਕਰਨ ਲਈ ਕਿਹਾ |

ਰੇਲਵੇ ਵਲੋਂ ਦੁਰਘਟਨਾ ਦੀ ਜਾਂਚ ਨਹੀਂ ਕਰਵਾਈ ਜਾਵੇਗੀ-ਲੋਹਾਨੀ

ਨਵੀਂ ਦਿੱਲੀ, 20 ਅਕਤੂਬਰ (ਉਪਮਾ ਡਾਗਾ ਪਾਰਥ)-ਅੰਮਿ੍ਤਸਰ ਜੌੜਾ ਫਾਟਕ ਕੋਲ ਹੋਏ ਰੇਲ ਹਾਦਸੇ ਤੋਂ ਬਾਅਦ ਸ਼ੁਰੂ ਹੋਈ
ਆਪਸੀ ਦੂਸ਼ਣਬਾਜ਼ੀ ਦਰਮਿਆਨ ਰੇਲਵੇ ਬੋਰਡ ਨੇ ਆਪਣੀ ਕਿਸੇ ਕਿਸਮ ਦੀ ਬਣਦੀ ਜ਼ਿੰਮੇਵਾਰੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਰੇਲਵੇ ਵਲੋਂ ਮਾਮਲੇ ਦੀ ਕਿਸੇ ਤਰ੍ਹਾਂ ਦੀ ਕੋਈ ਪੜਤਾਲ ਨਹੀਂ ਕਰਵਾਈ ਜਾਵੇਗੀ, ਨਾਲ ਹੀ ਇਹ ਵੀ ਕਿਹਾ ਗਿਆ ਕਿ ਕਿਸੇ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ | ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਨੇ ਜਾਰੀ ਕੀਤੇ ਇਕ ਬਿਆਨ 'ਚ ਕਿਹਾ ਕਿ ਇਸ ਪ੍ਰੋਗਰਾਮ ਲਈ ਰੇਲਵੇ ਨੇ ਕੋਈ ਮਨਜ਼ੂਰੀ ਨਹੀਂ ਦਿੱਤੀ ਸੀ | ਉਨ੍ਹਾਂ ਕਿਹਾ ਕਿ ਇਹ ਕਹਿਣਾ ਗਲਤ ਹੈ ਕਿ ਰੇਲਵੇ ਇਸ ਘਟਨਾ ਲਈ ਜ਼ਿੰਮੇਵਾਰ ਹੈ | ਮੁੱਖ ਲਾਈਨ ਦੇ ਕੋਲ ਦੁਸਹਿਰੇ ਨੂੰ ਲੈ ਕੇ ਰੇਲਵੇ ਪ੍ਰਸ਼ਾਸਨ ਨੂੰ ਕੋਈ ਜਾਣਕਾਰੀ ਨਹੀਂ ਸੀ | ਲੋਹਾਨੀ ਨੇ ਕਿਹਾ ਕਿ ਡਰਾਈਵਰ ਨੇ ਰਫ਼ਤਾਰ ਘੱਟ ਕੀਤੀ ਸੀ ਅਤੇ ਜੇਕਰ ਉਹ ਐਮਰਜੈਂਸੀ ਬ੍ਰੇਕ ਲਾਉਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ |

ਵਿਦੇਸ਼ਾਂ ਤੋਂ ਆਗੂਆਂ ਨੇ ਵੰਡਾਇਆ ਦੁੱਖ

ਸੰਯੁਕਤ ਰਾਸ਼ਟਰ ਮੁਖੀ ਗੁਟਾਰੇਸ ਵਲੋਂ ਅਫ਼ਸੋਸ
ਸੰਯੁਕਤ ਰਾਸ਼ਟਰ, 20 a੍ਰਅਕਤੂਬਰ (ਪੀ. ਟੀ. ਆਈ.)-ਸੰਯੁਕਤ ਰਾਸ਼ਟਰ ਮੁਖੀ ਐਾਨਟੋਨੀਓ ਗੁਟਾਰੇਸ ਵਲੋਂ ਬੀਤੇ ਦਿਨ ਅੰਮਿ੍ਤਸਰ 'ਚ ਵਾਪਰੇ ਦਰਦਨਾਕ ਰੇਲ ਹਾਦਸੇ ਨੂੰ ਦੁਖਾਂਤਕ ਦੱਸਦਿਆਂ
ਮਾਰੇ ਗਏ ਲੋਕਾਂ ਪ੍ਰਤੀ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ | ਗੁਟਾਰੇਸ ਨੇ ਇਕ ਟਵੀਟ ਰਾਹੀਂ ਕਿਹਾ ਕਿ ਅੰਮਿ੍ਤਸਰ ਰੇਲ ਹਾਦਸੇ ਬਾਰੇ ਜਾਣ ਕੇ ਮੈਨੂੰ ਬੇਹੱਦ ਦੁੱਖ ਹੋਇਆ ਹੈ | ਇਸ ਮਹੀਨੇ ਮੈਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ ਜਿਸ ਨਾਲ ਸ਼ਾਂਤੀ ਅਤੇ ਲੋਕਾਂ ਦਾ ਬੇਹੱਦ ਪਿਆਰ ਮਿਲਿਆ | ਉਨ੍ਹਾਂ ਕਿਹਾ ਕਿ ਇਸ ਦਰਦਨਾਕ ਹਾਦਸੇ 'ਚ ਮਾਰੇ ਗਏ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੈਨੂੰ ਡੂੰਘੀ ਹਮਦਰਦੀ ਹੈ |

ਜਸਟਿਨ ਟਰੂਡੋ ਸਮੇਤ ਕੈਨੇਡਾ ਦੇ ਕਈ ਮੰਤਰੀਆਂ ਵਲੋਂ ਅਫ਼ਸੋਸ

ਕੈਲਗਰੀ, 20 ਅਕਤੂਬਰ (ਜਸਜੀਤ ਸਿੰਘ ਧਾਮੀ)-ਅੰਮਿਤਸਰ ਰੇਲ ਹਾਦਸੇ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ | ਜਸਟਿਸ ਟਰੂਡੋ ਨੇ ਇਕ ਟਵੀਟ
ਰਾਹੀਂ ਕਿਹਾ ਕਿ ਅੰਮਿ੍ਤਸਰ 'ਚ ਵਾਪਰੇ ਰੇਲ ਹਾਦਸੇ 'ਚ ਮਾਰੇ ਗਏ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ | ਉਨ੍ਹਾਂ ਕਿਹਾ ਕਿ ਕੈਨੇਡਾ ਵਾਸੀਆਂ ਨੇ ਤੁਹਾਨੂੰ ਦਿਲ 'ਚ ਵਸਾਇਆ ਹੈ ਅਤੇ ਅਸੀਂ ਜ਼ਖ਼ਮੀਆਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕਰਦੇ ਹਾਂ | ਕੈਨੇਡਾ ਇਸ ਦੁੱਖ ਦੀ ਘੜੀ 'ਚ ਪੀੜਤਾਂ ਦੇ ਨਾਲ ਹੈ | ਇਸ ਤੋਂ ਇਲਾਵਾ ਅਲਬਰਟਾ ਦੀ ਪ੍ਰੀਮੀਅਰ ਰਚੇਲ ਨੋਟਲੀ, ਸੰਸਦ ਮੈਂਬਰ ਦਰਸ਼ਨ ਸਿੰਘ ਕੰਗ, ਸਮਾਜਿਕ ਸੇਵਾਵਾਂ ਬਾਰੇ ਮੰਤਰੀ ਇਰਫ਼ਾਨ ਸਾਬੀਰ ਤੇ ਵਿਧਾਇਕ ਪ੍ਰਭ ਗਿੱਲ ਨੇ ਅੰਮਿ੍ਤਸਰ ਰੇਲ ਹਾਦਸੇ 'ਤੇ ਅਫ਼ਸੋਸ ਜ਼ਾਹਰ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ |

ਰੂਸੀ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਵਲੋਂ ਅਫ਼ਸੋਸ ਪ੍ਰਗਟ

ਨਵੀਂ ਦਿੱਲੀ, 20 ਅਕਤੂਬਰ (ਪੀ. ਟੀ. ਆਈ.)-ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਵਲੋਂ ਅੰਮਿ੍ਤਸਰ ਰੇਲ ਹਾਦਸੇ 'ਤੇ ਡੂੰਘੇ ਅਫ਼ਸੋਸ ਪ੍ਰਗਟ ਕੀਤਾ ਹੈ | ਭਾਰਤ 'ਚ ਰੂਸੀ ਸਫ਼ਾਰਤਖ਼ਾਨੇ ਅਨੁਸਾਰ ਅੰਮਿ੍ਤਸਰ ਰੇਲ ਹਾਦਸੇ 'ਤੇ ਪੁਤਿਨ ਵਲੋਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ...

ਪੂਰੀ ਖ਼ਬਰ »

ਰਾਵਣ ਦਾ ਕਿਰਦਾਰ ਨਿਭਾਉਣ ਵਾਲਾ ਨੌਜਵਾਨ ਵੀ ਰੇਲ ਹਾਦਸੇ ਦਾ ਸ਼ਿਕਾਰ ਬਣਿਆ

ਅੰਮਿ੍ਤਸਰ, ਵੇਰਕਾ, 20 ਅਕਤੂਬਰ (ਸੁਰਿੰਦਰ ਕੋਛੜ, ਪਰਮਜੀਤ ਸਿੰਘ ਬੱਗਾ)-ਬੀਤੀ ਦੇਰ ਸ਼ਾਮ 7.15 ਵਜੇ ਦੁਸਹਿਰੇ ਮੌਕੇ ਜਦੋਂ ਜੋੜਾ ਫਾਟਕ ਦੇ ਨਜ਼ਦੀਕ ਧੋਬੀ ਘਾਟ ਗਰਾਊਾਡ 'ਚ ਰਾਵਣ ਦਾ ਪੁਤਲਾ ਸੜ ਰਿਹਾ ਸੀ, ਤਾਂ ਐਨ ਉਸੇ ਵੇਲੇ ਉੱਥੇ ਖੇਡੀ ਗਈ ਰਾਮ ਲੀਲਾ 'ਚ ਰਾਵਣ ਦਾ ...

ਪੂਰੀ ਖ਼ਬਰ »

37 ਮੇਲ, ਪੈਸੇਂਜਰ ਗੱਡੀਆਂ ਰੱਦ

ਫ਼ਿਰੋਜ਼ਪੁਰ/ਅੰਮਿ੍ਤਸਰ 20 ਅਕਤੂਬਰ (ਪਰਮਿੰਦਰ ਸਿੰਘ, ਹਰਜਿੰਦਰ ਸਿੰਘ ਸ਼ੈਲੀ)-ਅੰਮਿ੍ਤਸਰ 'ਚ ਵਾਪਰੇ ਵੱਡੇ ਹਾਦਸੇ ਕਾਰਨ ਫ਼ਿਰੋਜ਼ਪੁਰ ਡਵੀਜ਼ਨ ਵਲੋਂ ਇਸ ਰੂਟ 'ਤੇ ਚੱਲਦੀਆਂ ਬਹੁਤੀਆਂ ਮੇਲ ਤੇ ਪੈਸੇਂਜਰ ਗੱਡੀਆਂ ਨੂੰ ਰੱਦ, ਰੂਟ ਤਬਦੀਲੀ ਤੇ ਕੁਝ ਸਮੇਂ ਲਈ ਰੱਦ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਸਖ਼ਤ ਪ੍ਰਬੰਧਾਂ ਹੇਠ ਸੰਸਦੀ ਚੋਣਾਂ ਸ਼ੁਰੂ

ਚੋਣ ਬੂਥਾਂ 'ਤੇ ਹੋਏ ਧਮਾਕਿਆਂ 'ਚ 25 ਮੌਤਾਂ, 144 ਜ਼ਖਮੀ ਕਾਬੁਲ, 20 ਅਕਤੂਬਰ (ਏਜੰਸੀ)-ਅਫ਼ਗਾਨਿਸਤਾਨ 'ਚ ਤਾਲਿਬਾਨ ਤੋਂ ਧਮਕੀਆਂ ਮਿਲਣ ਦੇ ਬਾਵਜੂਦ ਸਖ਼ਤ ਪ੍ਰਬੰਧਾਂ ਹੇਠ ਚੋਣਾਂ ਸ਼ੁਰੂ ਹੋ ਗਈਆਂ ਹਨ | ਇਹ ਚੋਣਾਂ ਤਿੰਨ ਸਾਲ ਤੋਂ ਵੀ ਜ਼ਿਆਦਾ ਦੇਰ ਨਾਲ ਸ਼ੁਰੂ ਹੋਈਆਂ ...

ਪੂਰੀ ਖ਼ਬਰ »

ਤਿੱਤਲੀ ਚੱਕਰਵਾਤ 'ਚ ਮਰਨ ਵਾਲਿਆਂ ਦੀ ਗਿਣਤੀ 61 ਹੋਈ

ਭੁਵਨੇਸ਼ਵਰ, 20 ਅਕਤੂਬਰ (ਏਜੰਸੀ)-ਓਡੀਸ਼ਾ 'ਚ ਆਏ ਹੜ੍ਹਾਂ ਅਤੇ ਤਿੱਤਲੀ ਚੱਕਰਵਾਤ 'ਚ ਮਰਨ ਵਾਲਿਆਂ ਦੀ ਗਿਣਤੀ 61 ਹੋ ਚੁੱਕੀ ਹੈ | ਇਸ 'ਚ ਸੂਬਾ ਸਰਕਾਰ ਵਲੋਂ 4 ਹੋਰ ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ | ਮੁੱਖ ਸਕੱਤਰ ਏ.ਪੀ.ਪਾਧੀ ਨੇ 17 ਪ੍ਰਭਾਵਿਤ ਜ਼ਿਲਿ੍ਹਆਂ 'ਚ ਰਾਹਤ ਅਤੇ ...

ਪੂਰੀ ਖ਼ਬਰ »

ਆਰ. ਕੇ. ਪਚੌਰੀ ਿਖ਼ਲਾਫ਼ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਦੋਸ਼ ਤੈਅ

ਨਵੀਂ ਦਿੱਲੀ, 20 ਅਕਤੂਬਰ (ਉਪਮਾ ਡਾਗਾ ਪਾਰਥ)-ਦਿੱਲੀ ਦੀ ਇਕ ਅਦਾਲਤ ਨੇ ਸਨਿਚਰਵਾਰ ਨੂੰ ਟੇਰੀ ਦੇ ਸਾਬਕਾ ਪ੍ਰਧਾਨ ਆਰ. ਕੇ. ਪਚੌਰੀ 'ਤੇ ਉਸ ਦੇ ਇਕ ਸਹਿਯੋਗੀ ਵਲੋਂ ਲਾਏ ਜਿਨਸੀ ਸੋਸ਼ਣ ਦੇ ਮਾਮਲੇ 'ਚ ਇਲਜ਼ਾਮ ਤੈਅ ਕੀਤੇ ਹਨ | ਮੁਲਜ਼ਮ ਆਰ. ਕੇ. ਪਚੌਰੀ ਵਲੋਂ ਪੇਸ਼ ਹੋਈ ...

ਪੂਰੀ ਖ਼ਬਰ »

ਫ਼ੇਸਬੁੱਕ ਸ਼ੇਅਰਧਾਰਕਾਂ ਨੇ ਜ਼ੁਕਰਬਰਗ ਨੂੰ ਚੇਅਰਮੈਨ ਦਾ ਅਹੁਦਾ ਛੱਡਣ ਲਈ ਕਿਹਾ

ਸਾਨ ਫ੍ਰਾਂਸਿਸਕੋ, 20 ਅਕਤੂਬਰ (ਏਜੰਸੀ)-ਫ਼ੇਸਬੁੱਕ ਡਾਟਾ ਲੀਕ ਮਾਮਲੇ ਦੇ ਬਾਅਦ ਮਾਰਕ ਜ਼ੁਕਰਬਰਗ ਸਾਮ੍ਹਣੇ ਕਈ ਮੁਸ਼ਕਿਲਾਂ ਆ ਰਹੀਆਂ ਹਨ | ਜਾਣਕਾਰੀ ਅਨੁਸਾਰ ਕਈ ਪ੍ਰਮੁੱਖ ਸ਼ੇਅਰਧਾਰਕਾਂ ਵਲੋਂ ਜ਼ੁਕਰਬਰਗ 'ਤੇ ਚੇਅਰਮੈਨ ਦਾ ਅਹੁਦਾ ਛੱਡਣ ਲਈ ਦਬਾਅ ਬਣਾਇਆ ਜਾ ...

ਪੂਰੀ ਖ਼ਬਰ »

ਕਾਂਗਰਸ ਅਤੇ ਜੇ.ਡੀ.(ਐਸ) ਨੇ ਭਾਜਪਾ ਨੂੰ ਦੱਸਿਆ ਆਪਣਾ ਸਾਂਝਾ ਦੁਸ਼ਮਣ

ਬੈਂਗਲੁਰੂ, 20 ਅਕਤੂਬਰ (ਏਜੰਸੀ)- ਕਰਨਾਟਕ 'ਚ ਸੱਤਾਧਾਰੀ ਕਾਂਗਰਸ ਅਤੇ ਜੇ.ਡੀ.(ਐਸ) ਦੇ ਗੱਠਜੋੜ ਨੇ ਭਾਜਪਾ ਨੂੰ ਇਕ ਸਾਂਝਾ ਦੁਸ਼ਮਣ ਕਹਿ ਕੇ ਸੂੂਬੇ 'ਚ ਉਨ੍ਹਾਂ ਦਾ ਗਠਜੋੜ ਦੇਸ਼ ਭਰ 'ਚ 2019 ਦੀਆਂ ਲੋਕ ਸਭਾ ਚੋਣਾਂ ਲਈ ਸੰਪਰਦਾਇਕ ਤਾਕਤਾਂ ਨੂੰ ਹਰਾਉਣ ਲਈ ਦੇਸ਼ ਭਰ ਦੀਆਂ ...

ਪੂਰੀ ਖ਼ਬਰ »

ਮੋਦੀ ਵਲੋਂ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੇ ਮੁੱਦਿਆਂ 'ਤੇ ਗੱਲਬਾਤ

ਨਵੀਂ ਦਿੱਲੀ, 20 ਅਕਤੂਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਆਪਣੇ ਸ੍ਰੀਲੰਕਾਈ ਹਮਰੁਤਬਾ ਰਾਨਿਲ ਵਿਕਰੀਮੇਸਿੰਗਲੇ ਨਾਲ ਮੁਲਾਕਾਤ ਦੌਰਾਨ ਦੁਵੱਲੇ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ ਅਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ...

ਪੂਰੀ ਖ਼ਬਰ »

ਨਿਗਮ ਚੋਣਾਂ

ਜੰਮੂ ਖੇਤਰ 'ਚ ਭਾਜਪਾ, ਕਸ਼ਮੀਰ ਤੇ ਲੱਦਾਖ 'ਚ ਕਾਂਗਰਸ ਨੇ ਮਾਰਿਆ ਮੋਰਚਾ

ਆਜ਼ਾਦ ਉਮੀਦਵਾਰ ਵੀ ਕਈ ਸੀਟਾਂ 'ਤੇ ਰਹੇ ਜੇਤੂ ਸ੍ਰੀਨਗਰ, ਜੰਮੂ 20 ਅਕਤੂਬਰ (ਮਨਜੀਤ ਸਿੰਘ, ਮਹਿੰਦਰਪਾਲ ਸਿੰਘ)-ਜੰਮੂ-ਕਸ਼ਮੀਰ 'ਚ 13 ਸਾਲਾਂ ਬਾਅਦ ਹੋਈਆਂ ਨਗਰ ਨਿਗਰ ਚੋਣਾਂ ਦੇ ਨਤੀਜੇ ਸਨਿਚਰਵਾਰ ਨੂੰ ਸਾਹਮਣੇ ਆਉਣ ਤੋਂ ਬਾਅਦ ਜੰਮੂ ਖੇਤਰ 'ਚ ਭਾਜਪਾ ਦਾ ਦਬਦਬਾ ਕਾਇਮ ...

ਪੂਰੀ ਖ਼ਬਰ »

ਮਾਲੇਗਾਓਾ ਧਮਾਕਾ ਮਾਮਲਾ

ਕਰਨਲ ਪੁਰੋਹਿਤ ਦੀ ਅਰਜ਼ੀ ਖ਼ਾਰਜ

ਮੁੰਬਈ, 20 ਅਕਤੂਬਰ (ਏਜੰਸੀ)-ਮਾਲੇਗਾਓਾ ਧਮਾਕਾ ਮਾਮਲੇ ਵਿਚ ਕਰਨਲ ਪੁਰੋਹਿਤ ਨੂੰ ਅੱਜ ਮੁੰਬਈ ਦੀ ਵਿਸ਼ੇਸ਼ ਐਨ. ਆਈ. ਏ. ਅਦਾਲਤ ਤੋਂ ਝਟਕਾ ਲੱਗਿਆ | ਕਰਨਲ ਵਲੋਂ ਵਿਸ਼ੇਸ਼ ਅਦਾਲਤ ਵਿਚ ਦਾਇਰ ਕੀਤੀ ਪਟੀਸ਼ਨ ਵਿਚ ਗ਼ੈਰ-ਕਾਨੂੰਨੀ ਸਰਗਰਮੀਆਂ (ਰੋਕਥਾਮ) ਨਿਯਮ ...

ਪੂਰੀ ਖ਼ਬਰ »

ਅਮਰੀਕਾ 'ਚ 4 ਐਚ-1 ਬੀ. ਵੀਜ਼ਾ ਧਾਰਕਾਂ 'ਚੋਂ 3 ਭਾਰਤੀ

ਵਾਸ਼ਿੰਗਟਨ, 20 ਅਕਤੂਬਰ (ਪੀ. ਟੀ. ਆਈ.)-ਅਮਰੀਕਾ ਦੀ ਇਕ ਸਰਕਾਰੀ ਰਿਪੋਰਟ ਮੁਤਾਬਿਕ ਹਰ 4 ਵਿਚੋਂ 3 ਐਚ-1 ਬੀ ਵੀਜ਼ਾ ਧਾਰਕਾਂ 'ਚੋਂ 4 ਭਾਰਤੀ ਹਨ | ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (ਯੂ. ਐਸ. ਸੀ. ਆਈ. ਐਸ.) ਵਲੋਂ ਜਾਰੀ ਕੀਤੀ ਇਕ ਰਿਪੋਰਟ ਅਨੁਸਾਰ 5 ਅਕਤੂਬਰ ਤੱਕ ...

ਪੂਰੀ ਖ਼ਬਰ »

ਦਰਪੇਸ਼ ਚੁਣੌਤੀਆਂ ਦੇ ਟਾਕਰੇ ਲਈ ਸਾਰੇ ਮੁਲਕ ਇਕਜੁੱਟ ਹੋਣ-ਨਰੇਸ਼ ਗੁਜਰਾਲ

• ਸੰਯੁਕਤ ਰਾਸ਼ਟਰ 'ਚ ਦਿੱਤਾ ਭਾਸ਼ਣ • ਕਿਹਾ ਭਾਰਤ ਹਮੇਸ਼ਾਂ ਅਮਨ-ਸ਼ਾਂਤੀ, ਖੁਸ਼ਹਾਲੀ ਤੇ ਸਮੂਹਿਕ ਵਿਕਾਸ ਦਾ ਮੁਦਈ ਰਿਹੈ ਜਲੰਧਰ, 20 ਅਕਤੂਬਰ (ਜਸਪਾਲ ਸਿੰਘ)-ਸੰਸਦ ਮੈਂਬਰ ਨਰੇਸ਼ ਗੁਜਰਾਲ ਨੇ ਸੰਯੁਕਤ ਰਾਸ਼ਟਰ 'ਚ ਵਿਸ਼ਵੀਕਰਨ ਅਤੇ ਆਪਸੀ ਸਹਿਯੋਗ ਦੇ ਵਿਸ਼ੇ 'ਤੇ ...

ਪੂਰੀ ਖ਼ਬਰ »

ਇਮਰਾਨ ਖ਼ਾਨ ਵਲੋਂ ਦੁੱਖ ਪ੍ਰਗਟ

ਨਵੀਂ ਦਿੱਲੀ, 20 ਅਕਤੂਬਰ (ਏਜੰਸੀ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਅੰਮ੍ਰਿਤਸਰ ਰੇਲ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਮਰਾਨ ਖ਼ਾਨ ਨੇ ਇਕ ਟਵੀਟ ਰਾਹੀਂ ਕਿਹਾ ਕਿ ਅੰਮ੍ਰਿਤਸਰ ਦੇ ਦਰਦਨਾਕ ਰੇਲ ਹਾਦਸੇ ਬਾਰੇ ਜਾਣ ਕੇ ਮੈਨੂੰ ...

ਪੂਰੀ ਖ਼ਬਰ »

ਮਿਰਚ ਮਸਾਲਾ

- ਤ੍ਰਿਦੀਬ ਰਮਨ
ਠੰਢੇ ਬਸਤੇ 'ਚ ਗੁਲਾਮ

ਅੱਜਕਲ੍ਹ ਕਾਂਗਰਸ ਦੇ ਦਿਗਜ ਨੇਤਾ ਗੁਲਾਮ ਨਬੀ ਆਜ਼ਾਦ ਪਰੇਸ਼ਾਨ ਹਨ | ਉਨ੍ਹਾਂ ਦੀ ਪਰੇਸ਼ਾਨੀ ਦੀ ਅਸਲੀ ਵਜ੍ਹਾ ਤਾਰਿਕ ਅਨਵਰ ਹੈ ਜੋ ਕਾਂਗਰਸ ਦੀ ਦਹਿਲੀਜ਼ 'ਤੇ ਖੜ੍ਹੇ ਹਨ ਅਤੇ ਉਨ੍ਹਾਂ ਲਈ ਕਦੇ ਵੀ ਰਾਹੁਲ ਗਾਂਧੀ ਦੇ ਦਿਲ ਦਾ ਦਰਵਾਜ਼ਾ ਖੁੱਲ੍ਹ ਸਕਦਾ ਹੈ | ਸੂਤਰ ...

ਪੂਰੀ ਖ਼ਬਰ »

ਅਕਬਰ ਦਾ ਸਲੀਮ ਬਣ ਜਾਣਾ

ਜਦ ਰਾਫੇਲ ਸੌਦੇ ਨੂੰ ਲੈ ਕੇ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਕਾਂਗਰਸ ਜ਼ਿਆਦਾ ਹੀ ਸ਼ੋਰ ਪਾਉਣ ਲੱਗੀ ਤਾਂ ਕਹਿੰਦੇ ਹਨ ਕਿ ਦੇਸ਼ ਦਾ ਧਿਆਨ ਭਟਕਾਉਂਣ ਲਈ ਭਗਵਾਂ ਖਵਾਹਿਸ਼ਾਂ ਨੇ ਮੀ.ਟੂ. ਨੂੰ ਭਾਰਤ 'ਚ ਹਵਾ ਦਿੱਤੀ | ਨਾਨਾ ਪਾਟੇਕਰ ਮਹਾਂਰਾਸ਼ਟਰ ਦੇ ਵਿਦਰਭ 'ਚ ...

ਪੂਰੀ ਖ਼ਬਰ »

ਰਾਮ ਮੰਦਿਰ ਦਾ ਮਸਲਾ

ਪਿਛਲੇ ਸਾਢੇ ਚਾਰ ਸਾਲਾਂ 'ਚ ਨਾ ਤਾਂ ਮੋਦੀ ਅਤੇ ਨਾ ਹੀ ਸ਼ਾਹ ਨੇ ਅਤੇ ਨਾ ਹੀ ਭਾਰਤ ਦੇ ਭਾਗ ਵਿਧਾਤਾ ਰਾਸ਼ਟਰੀ ਸਵੈ-ਸੇਵਕ ਸੰਘ ਪ੍ਰਮੁੱਖ ਮੋਹਨ ਭਾਗਵਤ ਨੇ ਹੀ ਅਯੋਧਿਆ 'ਚ ਰਾਮ ਮੰਦਰ ਦਾ ਖਟਰਾਗ ਅਲਾਪਿਆ | ਪਰ 2019 ਦੀਆਂ ਆਮ ਚੋਣਾਂ ਤੋਂ ਬਿਲਕੁਲ ਪਹਿਲਾਂ ਸੰਘ ਪ੍ਰਮੁੱਖ ...

ਪੂਰੀ ਖ਼ਬਰ »

ਲਾਭਪਾਤਰੀ ਤੇ ਪੀ.ਐੱਮ.

ਮੋਦੀ ਸਰਕਾਰ ਨੇ ਆਪਣੇ ਅਧਿਕਾਰ ਹੇਠ ਆਉਣ ਵਾਲੇ ਤਮਾਮ ਮੰਤਰੀਆਂ ਦੇ ਲਈ ਇਹ ਨਿਰਦੇਸ਼ ਜਾਰੀ ਕੀਤਾ ਹੈ ਕਿ ਸਰਕਾਰ ਦੀਆਂ ਜਿੰਨੀਆਂ ਵੀ ਯੋਜਨਾਵਾਂ ਲਾਗੂ ਹੋਈਆਂ ਹਨ ਉਨ੍ਹਾਂ ਦੇ ਲਾਭਪਾਤਰੀਆਂ ਦੀ ਸੂਚੀ ਤਿਆਰ ਕੀਤੀ ਜਾਏ | ਇਸ ਡਾਟੇ ਨੂੰ ਤਿਆਰ ਕਰਨ ਲਈ ਨਿਜੀ ਕੰਪਨੀਆਂ ...

ਪੂਰੀ ਖ਼ਬਰ »

ਨਿਸ਼ਾਨੇ 'ਤੇ ਵਸੁੰਧਰਾ

ਮੱਧ-ਪ੍ਰਦੇਸ਼ ਅਤੇ ਰਾਜਸਥਾਨ ਇਨ੍ਹਾਂ ਦੋਵਾਂ ਭਾਜਪਾ ਦੀ ਸਰਕਾਰ ਵਾਲੇ ਰਾਜਾਂ ਦੇ ਮੁੱਖ ਮੰਤਰੀ ਅਮਿਤ ਸ਼ਾਹ ਦੇ ਨਿਸ਼ਾਨੇ 'ਤੇ ਹਨ | ਵਸੁੰਧਰਾ ਦੀ ਰਾਜਸਥਾਨ ਦੀ ਟਿਕਟ ਵੰਡ 'ਚ ਇਕ ਨਹੀਂ ਚੱਲ ਰਹੀ | ਆਪਣੇ ਖਾਸ ਭੁਪਿੰਦਰ ਯਾਦਵ ਰਾਹੀਂ ਅਮਿਤ ਸ਼ਾਹ ਨੇ ਟਿਕਟ ਵੰਡ ਦੇ ...

ਪੂਰੀ ਖ਼ਬਰ »

ਅੰਤ 'ਚ

ਨਵੇਂ ਮੀਡੀਆ ਦੀ ਵਰਤੋਂ 'ਚ ਭਾਜਪਾ ਦਾ ਕੋਈ ਸਾਨੀ ਨਹੀਂ | ਭਾਜਪਾ ਅਤੇ ਸੰਘ ਨਾਲ ਜੁੜੇ ਲੋਕ ਧੜਾਧੜ ਨਵੇਂ ਸਟੂਡੀਓ ਖੋਲ੍ਹ ਰਹੇ ਹਨ ਅਤੇ ਕਈ ਵੱਡੇ ਸਟੂਡੀਓਜ਼ ਨੂੰ ਲੀਜ਼ 'ਤੇ ਲਿਆ ਗਿਆ ਹੈ | ਡਬਿੰਗ ਆਰਟਿਸਟ ਦਿਨ ਰਾਤ ਕੰਮ 'ਚ ਜੁਟੇ ਹਨ ਅਤੇ ਵੱਡੇ ਪੱਧਰ 'ਤੇ ਵੀ.ਐੱਫ਼.ਐਕਸ. ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX