ਤਾਜਾ ਖ਼ਬਰਾਂ


ਸਰਕਾਰੀ ਲਾਟਰੀ ਦੀ ਆੜ ਹੇਠ ਸੱਟਾ ਲਾਉਂਦੇ 3 ਵਿਅਕਤੀ ਨਗਦੀ ਸਮੇਤ ਪੁਲਿਸ ਅੜਿੱਕੇ
. . .  1 day ago
ਜ਼ੀਰਕਪੁਰ, 18 ਅਕਤੂਬਰ, {ਹੈਪੀ ਪੰਡਵਾਲਾ}- ਅੱਜ ਦੇਰ ਰਾਤ ਇਥੋਂ ਦੇ ਲਾਟਰੀ ਬਾਜ਼ਾਰ 'ਚ ਜ਼ਿਲਾ ਮੁਹਾਲੀ ਦੇ ਸਪੈਸ਼ਲ ਸੈਲ ਵੱਲੋਂ ਜ਼ੀਰਕਪੁਰ ਪੁਲਿਸ ਦੀ ਮਦਦ ਨਾਲ ਛਾਪਾ ਮਾਰ ਕੇ 3 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ...
ਪੁਲਵਾਮਾ ਆਈ ਡੀ ਧਮਾਕੇ 'ਚ 7 ਜਵਾਨ ਜ਼ਖ਼ਮੀ
. . .  1 day ago
ਜੰਡਿਆਲਾ ਗੁਰੂ ਵਿਖੇ ਚੱਲੀ ਗੋਲੀ , ਇਕ ਜ਼ਖਮੀ
. . .  1 day ago
ਜੰਡਿਆਲਾ ਗੁਰੂ, 18 ਅਕਤੂਬਰ ( ਰਣਜੀਤ ਸਿੰਘ ਜੋਸਨ) - ਜੰਡਿਆਲਾ ਗੁਰੂ ਸਰਾਂ ਰੋਡ 'ਤੇ ਰਾਤ 10 ਵਜੇ ਦੇ ਕਰੀਬ ਗੋਲੀ ਚੱਲਣ ਕਾਰਣ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਕਥਿਤ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦਾ ...
ਵਿਜਿਲੈਂਸ ਵੱਲੋਂ ਐੱਸ.ਡੀ.ਓ. ਪ੍ਰਦੂਸ਼ਨ ਬੋਰਡ ਤੇ ਇੱਕ ਹੋਰ ਵਿਅਕਤੀ ਨੂੰ ਰਿਸ਼ਵਤ ਦੇ ਦੋਸ਼ਾਂ ਤਹਿਤ ਕੀਤਾ ਕਾਬੂ
. . .  1 day ago
ਫ਼ਰੀਦਕੋਟ, 18 ਅਕਤੂਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਅੱਜ ਵਿਜਿਲੈਂਸ ਵਿਭਾਗ ਵੱਲੋਂ ਐੱਸ.ਡੀ.ਓ. ਪੰਜਾਬ ਪ੍ਰਦੂਸ਼ਨ ਬੋਰਡ, ਫ਼ਰੀਦਕੋਟ ਅਤੁੱਲ ਕੌਸ਼ਲ ਅਤੇ ਇਕ ਹੋਰ ਵਿਅਕਤੀ ਜਰਨੈਲ ਸਿੰਘ ਨੂੰ ਰਿਸ਼ਵਤ ਦੇ ਦੋਸ਼ਾਂ ਤਹਿਤ ਕਾਬੂ ਕੀਤਾ ਗਿਆ ...
ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋਣ ਦੀ ਇੱਛਾ ਕੀਤੀ ਜ਼ਾਹਿਰ
. . .  1 day ago
ਅੰਮ੍ਰਿਤਸਰ,18 ਅਕਤੂਬਰ [ਜਸ]-ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋਣ ਦੀ ਇੱਛਾ ਜ਼ਾਹਿਰ ਕੀਤੀ ਹ।ੈ ਇਸ ਸਬੰਧ 'ਚ ਉਨ੍ਹਾਂ ਨੇ ਇਕ ਪੱਤਰ ਐੱਸ ਜੀ ਪੀ ਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਦਿੱਤਾ ਹੈ ।
ਦੇਸ਼ ਭਰ 'ਚ ਫੂਕੇ ਗਏ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ
. . .  1 day ago
ਨਵੀਂ ਦਿੱਲੀ, 18 ਅਕਤੂਬਰ - ਜੰਮੂ, ਗੁਜਰਾਤ ਦੇ ਅਹਿਮਦਾਬਾਦ, ਜਲੰਧਰ ਅਤੇ ਦੇਸ਼ ਭਰ 'ਚ ਹੋਰ ਵੱਖ ਵੱਖ ਥਾਵਾਂ 'ਤੇ ਦੁਸਹਿਰਾ ਉਤਸਵ ਦੇ ਸਬੰਧ 'ਚ ਰਾਵਣ, ਕੁੰਭਕਰਨ ਅਤੇ ਮੇਘਨਾਥ...
ਅਫ਼ਗ਼ਾਨਿਸਤਾਨ : ਕੰਧਾਰ ਪੁਲਿਸ ਦੇ ਮੁਖੀ, ਗਵਰਨਰ, ਤੇ ਖ਼ੁਫ਼ੀਆ ਪ੍ਰਮੁੱਖ ਦੀ ਹੱਤਿਆ
. . .  1 day ago
ਕਾਬੁਲ, 18 ਅਕਤੂਬਰ - ਅਫ਼ਗ਼ਾਨਿਸਤਾਨ ਦੇ ਕੰਧਾਰ ਪੁਲਿਸ ਪ੍ਰਮੁੱਖ, ਗਵਰਨਰ ਅਤੇ ਖ਼ੁਫ਼ੀਆ ਵਿਭਾਗ ਪ੍ਰਮੁੱਖ ਦੀ ਹੱਤਿਆ ਹੋਣ ਦੀ ਖ਼ਬਰ...
ਉੱਤਰਾਖੰਡ ਸਰਕਾਰ ਵੱਲੋਂ ਐਨ.ਡੀ ਤਿਵਾੜੀ ਦੇ ਦੇਹਾਂਤ 'ਤੇ ਤਿੰਨ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ
. . .  1 day ago
ਦੇਹਰਾਦੂਨ, 18 ਅਕਤੂਬਰ - ਉੱਤਰਾਖੰਡ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਐਨ.ਡੀ ਤਿਵਾੜੀ ਦੇ ਦੇਹਾਂਤ 'ਤੇ ਸੂਬੇ 'ਚ ਤਿੰਨ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ...
ਛੱਤੀਸਗੜ੍ਹ ਚੋਣਾਂ ਲਈ ਕਾਂਗਰਸ ਵੱਲੋਂ 12 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਨਵੀਂ ਦਿੱਲੀ, 18 ਅਕਤੂਬਰ - ਕਾਂਗਰਸ ਨੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਲਈ 12 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ...
ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਪਹੁੰਚੇ ਦਿੱਲੀ
. . .  1 day ago
ਨਵੀਂ ਦਿੱਲੀ, 18 ਅਕਤੂਬਰ - ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਦਿੱਲੀ ਪਹੁੰਚ ਗਏ ਹਨ। ਉਹ 3 ਦਿਨਾਂ ਭਾਰਤ ਦੌਰੇ ਲਈ ਆਏ...
ਅਧਿਆਪਕਾਂ ਨੇ ਫੂਕਿਆ ਸਰਕਾਰ ਦਾ ਰਾਵਣ ਰੂਪੀ ਪੁਤਲਾ
. . .  1 day ago
ਲੁਧਿਆਣਾ, 18 ਅਕਤੂਬਰ (ਪਰਮੇਸ਼ਰ ਸਿੰਘ) - ਤਨਖ਼ਾਹਾਂ ਵਿਚ ਕਟੌਤੀ ਦੇ ਮਾਮਲੇ ਉੱਤੇ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਸਾਂਝੇ ਮੋਰਚੇ ਨੇ ਭਾਰਤ ਨਗਰ ਚੌਕ ਲੁਧਿਆਣਾ ਵਿਖੇ ਧਰਨਾ...
13 ਨਵੰਬਰ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ
. . .  1 day ago
ਸੁਲਤਾਨਪੁਰ ਲੋਧੀ, 18 ਅਕਤੂਬਰ (ਥਿੰਦ, ਹੈਪੀ, ਸੋਨੀਆ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਕੀਤੀ। ਇਸ ਮੀਟਿੰਗ ਤੋਂ ਬਾਅਦ ਉਨ੍ਹਾਂ ....
ਅਧਿਆਪਕਾਂ ਨੇ ਪੁਤਲੇ ਫੂਕ ਕੇ ਕੀਤਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਪਟਿਆਲਾ, 18 ਅਕਤੂਬਰ (ਅਮਨਦੀਪ ਸਿੰਘ)- ਪਿਛਲੇ 12 ਦਿਨਾਂ ਤੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਪੱਕਾ ਮੋਰਚਾ ਲਾ ਕੇ ਬੈਠੇ ਅਧਿਆਪਕ ਯੂਨੀਅਨ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਹੁਲ ਗਾਂਧੀ, ਸਿੱਖਿਆ ਮੰਤਰੀ ....
ਪੁਲਿਸ ਵਿਭਾਗ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੋਟਕਪੂਰਾ ਦਾ ਦੌਰਾ
. . .  1 day ago
ਕੋਟਕਪੂਰਾ, 18 ਅਕਤੂਬਰ(ਮੋਹਰ ਗਿੱਲ) - ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਪਰੰਤ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ 'ਚ ਰੋਸ ਪ੍ਰਦਰਸ਼ਨ ਕਰ ਰਹੀ ਸੰਗਤ 'ਤੇ ਪੁਲਿਸ ਵੱਲੋਂ ਗੰਦੇ ਪਾਣੀ ਦੀਆਂ ਬੁਛਾੜਾਂ ਕਰਨ ਦੇ ਮਾਮਲੇ ਸੰਬੰਧੀ ਗਠਿਤ ਕੀਤੀ....
ਸਵਾ ਕਰੋੜ ਦੀ ਹੈਰੋਇਨ ਸਮੇਤ 4 ਗ੍ਰਿਫ਼ਤਾਰ
. . .  1 day ago
ਕੋਟਕਪੂਰਾ, 18 ਅਕਤੂਬਰ (ਮੋਹਰ ਗਿੱਲ) - ਸੀ.ਆਈ.ਏ. ਸਟਾਫ਼ ਫ਼ਰੀਦਕੋਟ ਵੱਲੋਂ ਕੋਟਕਪੂਰਾ ਨੇੜੇ ਵਿਸ਼ੇਸ਼ ਨਾਕਾਬੰਦੀ ਕਰ ਕੇ 4 ਵਿਅਕਤੀਆਂ ਨੂੰ 255 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਇਸ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ....
ਮਰਨ ਵਰਤ 'ਤੇ ਬੈਠੇ ਅਧਿਆਪਕ ਦੀ ਵਿਗੜੀ ਹਾਲਤ
. . .  1 day ago
ਕੈਪਟਨ ਅਮਰਿੰਦਰ ਸਿੰਘ 23 ਨੂੰ ਕਰਨਗੇ ਇਸਰਾਈਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ
. . .  1 day ago
ਐਸ.ਸੀ. ਕਮਿਸ਼ਨ ਦੀ ਚੇਅਰਪਰਸਨ ਤਜਿੰਦਰ ਕੌਰ ਨੇ ਸੰਭਲਿਆ ਅਹੁਦਾ
. . .  1 day ago
ਕਾਂਗਰਸ ਨੇਤਾ ਐਨ.ਡੀ. ਤਿਵਾਰੀ ਦਾ ਹੋਇਆ ਦੇਹਾਂਤ
. . .  1 day ago
ਪੁਲਿਸ ਨੇ ਲੁਟੇਰਾ ਗੈਂਗ ਦੇ 4 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਖ਼ੁਰਾਕ ਸੁਰੱਖਿਆ ਵਿਭਾਗ ਅਤੇ ਪੁਲਿਸ ਵੱਲੋਂ ਸਾਢੇ ਪੰਜ ਕੁਇੰਟਲ ਮਿਠਾਈ ਜ਼ਬਤ
. . .  1 day ago
22 ਲੱਖ ਦੀ ਹਵਾਲਾ ਰਕਮ ਸਮੇਤ ਇਕ ਗ੍ਰਿਫ਼ਤਾਰ
. . .  1 day ago
ਐਮ.ਜੇ. ਅਕਬਰ ਮਾਣਹਾਨੀ ਮਾਮਲੇ 'ਤੇ 31 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ
. . .  1 day ago
ਲੋਹੀਆਂ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਪਟੜੀ 'ਤੇ ਬੈਠ ਰੋਕੀਆਂ ਗਈਆਂ ਟਰੇਨਾਂ
. . .  1 day ago
ਕਿਸਾਨਾਂ ਨੇ ਰੋਕੀਆਂ ਟਰੇਨਾਂ
. . .  1 day ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਬਰਗਾੜੀ ਕਾਂਡ ਦੀ ਜਾਂਚ ਲਈ ਫਗਵਾੜਾ ਪਹੁੰਚੀ ਐਸ.ਆਈ.ਟੀ ਦੀ ਟੀਮ
. . .  1 day ago
ਅਹਿਮ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਕੈਪਟਨ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਹਯਾਤ ਹੋਟਲ ਮਾਮਲਾ : ਦਿੱਲੀ ਪੁਲਿਸ ਨੇ ਅਸ਼ੀਸ਼ ਪਾਂਡੇ ਨੂੰ ਕੀਤਾ ਗ੍ਰਿਫਤਾਰ
. . .  1 day ago
ਸਬਰੀਮਾਲਾ ਮੰਦਰ ਮਾਮਲਾ : ਸੁਪਰੀਮ ਕੋਰਟ ਕਾਨੂੰਨ ਦੇਖਦਾ ਹੈ, ਪਰੰਪਰਾਵਾਂ ਨਹੀਂ - ਮੁੱਖ ਪੁਜਾਰੀ
. . .  1 day ago
ਰਾਮ ਮੰਦਰ ਬਣਨ ਨਾਲ ਦੇਸ਼ 'ਚ ਸਦਭਾਵਨਾ ਅਤੇ ਏਕਤਾ ਦਾ ਬਣੇਗਾ ਮਾਹੌਲ - ਭਾਗਵਤ
. . .  1 day ago
ਹਯਾਤ ਹੋਟਲ ਮਾਮਲਾ : ਅਸ਼ੀਸ ਪਾਂਡੇ ਨੇ ਪਟਿਆਲਾ ਹਾਊਸ ਕੋਰਟ 'ਚ ਕੀਤਾ ਆਤਮ ਸਮਰਪਣ
. . .  1 day ago
ਐਸ.ਜੀ.ਪੀ.ਸੀ. ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਸੁਲਤਾਨਪੁਰ ਲੋਧੀ ਵਿਖੇ ਹੋਈ ਸ਼ੁਰੂ
. . .  1 day ago
ਰੇਲਵੇ ਫਾਟਕ 'ਤੇ ਰਾਜਧਾਨੀ ਐਕਸਪ੍ਰੈੱਸ ਨਾਲ ਟਕਰਾਇਆ ਟਰੱਕ
. . .  1 day ago
ਆਪਣੀਆਂ ਮੰਗਾਂ ਨੂੰ ਲੈ ਕੇ ਅਧਿਆਪਕਾਂ ਨੇ ਪਟਿਆਲਾ 'ਚ ਕੀਤਾ ਰੋਡ ਜਾਮ
. . .  1 day ago
ਪੰਜਾਬ ਸਰਕਾਰ ਦੇ ਪੁਤਲੇ ਸਾੜ ਕੇ ਅਧਿਆਪਕ ਮਨਾਉਣਗੇ ਦੁਸਹਿਰਾ
. . .  1 day ago
ਤੇਲ ਦੀਆਂ ਕੀਮਤਾਂ 'ਚ ਆਈ ਮਾਮੂਲੀ ਆਈ ਗਿਰਾਵਟ
. . .  1 day ago
ਦਿੱਲੀ 'ਚ ਖਰਾਬ ਹੋਈ ਆਬੋ ਹਵਾ, ਪ੍ਰਦੂਸ਼ਨ ਦਾ ਪੱਧਰ ਵਧਿਆ
. . .  1 day ago
ਪੁਲਿਸ ਪਾਰਟੀ 'ਤੇ ਹਮਲਾ ਮਾਮਲੇ 'ਚ ਲੁੜੀਂਦਾ ਅੱਤਵਾਦੀ ਢੇਰ
. . .  1 day ago
ਅਕਬਰ ਦੇ ਅਪਰਾਧਿਕ ਮਾਣਹਾਨੀ ਮਾਮਲੇ 'ਚ ਅੱਜ ਹੋਵੇਗੀ ਸੁਣਵਾਈ
. . .  1 day ago
ਅੱਜ ਦਾ ਵਿਚਾਰ
. . .  about 1 hour ago
ਨਵੀਂ ਦਿੱਲੀ : ਰਾਸ਼ਟਰਪਤੀ ਨੇ ਐੱਮ ਜੇ ਅਕਬਰ ਦਾ ਅਸਤੀਫਾ ਕੀਤਾ ਮਨਜ਼ੂਰ
. . .  2 days ago
ਝੂਲੇ ਦੀ ਤਾਰ ਤੇ ਸਪੋਰਟ ਟੁੱਟੀ ,ਕਈ ਫੱਟੜ
. . .  2 days ago
ਫਸਲ ਮਾਰੇ ਜਾਣ ਤੋਂ ਦੁਖੀ ਕਿਸਾਨ ਨੇ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ
. . .  2 days ago
ਗ੍ਰਹਿ ਮੰਤਰਾਲੇ ਨੇ ਸਬਰੀਮਾਲਾ ਹਿੰਸਾ ਦਾ ਲਿਆ ਨੋਟਿਸ - ਸੂਤਰ
. . .  2 days ago
ਕੇਰਲ : ਮਹਿਲਾ ਪੱਤਰਕਾਰਾਂ ਸਮੇਤ ਹੋਰ ਯਾਤਰੀਆਂ ਨਾਲ ਭਰੀ ਬੱਸ 'ਤੇ ਪਥਰਾਅ
. . .  2 days ago
ਸਬਰੀਮਾਲਾ ਦੇ ਨੇੜਲੇ ਇਲਾਕਿਆਂ 'ਚ ਧਾਰਾ 144 ਲਾਗੂ
. . .  2 days ago
ਦਿੱਲੀ 'ਚ 22 ਅਕਤੂਬਰ ਨੂੰ ਬੰਦ ਰਹਿਣਗੇ ਪੈਟਰੋਲ ਪੰਪ
. . .  2 days ago
ਕਾਂਗਰਸ ਕੇਂਦਰੀ ਚੋਣ ਸਮਿਤੀ ਵੱਲੋਂ ਮੱਧ ਪ੍ਰਦੇਸ਼ ਚੋਣਾਂ ਲਈ 80 ਨਾਂਅ ਫਾਈਨਲ
. . .  2 days ago
ਪੁੱਤਰ ਹੱਥੋਂ ਅਚਾਨਕ ਚੱਲੀ ਗੋਲੀ ਨਾਲ ਮਾਂ ਦੀ ਮੌਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 2 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਸਮਾਜ ਅਤੇ ਰਾਸ਼ਟਰ ਦਾ ਵਿਕਾਸ, ਮਿਹਨਤ ਤੇ ਲਗਨ ਦੀ ਭਾਵਨਾ ਨਾਲ ਹੀ ਸੰਭਵ ਹੈ। -ਅਚਾਰੀਆ ਸ੍ਰੀ ਮਹਾਪ੍ਰਯਗਿਆ

ਮੁਕਾਬਲੇ 'ਚ ਚੋਟੀ ਦੇ ਲਸ਼ਕਰ ਕਮਾਂਡਰ ਸਮੇਤ 3 ਅੱਤਵਾਦੀ ਹਲਾਕ-ਪੁਲਿਸ ਜਵਾਨ ਸ਼ਹੀਦ

  • ਸੁਰੱਖਿਆ ਬਲਾਂ ਤੇ ਪ੍ਰਦਰਸ਼ਨਕਾਰੀਆਂ 'ਚ ਝੜਪਾਂ

ਸ੍ਰੀਨਗਰ, 17 ਅਕਤੂਬਰ (ਮਨਜੀਤ ਸਿੰਘ)-ਅੱਜ ਸੁਰੱਖਿਆ ਬਲਾਂ ਨੂੰ ਉਸ ਵੇਲੇ ਭਾਰੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਲਸ਼ਕਰ ਦੇ ਇਕ ਚੋਟੀ ਦੇ ਕਮਾਂਡਰ ਮਹਿਰਾਜ ਬੰਗਰੂ ਅਤੇ ਉਸ ਦੇ ਸਾਥੀ ਫ਼ਹਿਦ ਨੂੰ ਹਲਾਕ ਕਰ ਦਿੱਤਾ | ਮੁਕਾਬਲੇ ਦੌਰਾਨ ਮਾਲਕ ਮਕਾਨ ਦਾ ਲੜਕਾ ਜਿਹੜਾ ਕਿ ਓਵਰ ਗਰਾਊਾਡ ਵਰਕਰ ਦੱਸਿਆ ਜਾਂਦਾ ਹੈ, ਵੀ ਕਰਾਸ ਫਾਇਰਿੰਗ 'ਚ ਹਲਾਕ ਹੋ ਗਿਆ, ਜਦਕਿ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਦਾ ਜਵਾਨ ਕਮਲ ਕਿਸ਼ੋਰ ਸ਼ਹੀਦ ਹੋ ਗਿਆ ਅਤੇ ਸੀ. ਆਰ. ਪੀ. ਐਫ. ਅਤੇ ਪੁਲਿਸ ਦੇ 2 ਜਵਾਨ ਜ਼ਖ਼ਮੀ ਹੋ ਗਏ | ਸੂਤਰਾਂ ਅਨੁਸਾਰ ਸੀ. ਆਰ. ਪੀ. ਐਫ. ਅਤੇ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਨੇ ਅੱਜ ਸਵੇਰੇ ਸ੍ਰੀਨਗਰ ਦੇ ਪੁਰਾਣੇ ਸ਼ਹਿਰ ਦੇ ਫਤਿਹ ਕਦਲ ਇਲਾਕੇ ਦੇ ਸਈਦ ਅਕਬਰ ਮੁਹੱਲੇ 'ਚ ਲਸ਼ਕਰ ਅੱਤਵਾਦੀ ਹੋਣ ਦੀ ਸੂਚਨਾ 'ਤੇ ਜਦੋਂ ਉਸ ਮਕਾਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ | ਅੱਤਵਾਦੀਆਂ ਨੇ ਗੋਲੀਬਾਰੀ ਕਰ ਦਿੱਤੀ | ਇਸ ਦੌਰਾਨ ਮਕਾਨ ਮਾਲਕ ਦੇ ਲੜਕੇ ਰਈਸ ਨੇ ਬਾਹਰ ਆਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਰਾਸ ਫਾਇਰਿੰਗ ਦੌਰਾਨ ਮਾਰਿਆ ਗਿਆ | ਕਈ ਘੰਟੇ ਚੱਲੇ ਮੁਕਾਬਲੇ ਦੌਰਾਨ ਲਸ਼ਕਰ ਦਾ ਨਾਮੀ ਕਮਾਂਡਰ ਮਹਿਰਾਜ ਦੀਨ ਬੰਗਰੂ ਵਾਸੀ ਫਤਿਹ ਕਦਲ (ਸ੍ਰੀਨਗਰ) ਅਤੇ  ਫ਼ਹਿਦ ਅਹਿਮਦ ਵਾਜ਼ਾ ਵਾਸੀ ਖਾਨਾਯਾਰ (ਸ੍ਰੀਨਗਰ) ਮਾਰੇ ਗਏ | ਮੁਕਾਬਲੇ ਦੌਰਾਨ ਪੁਲਿਸ ਕਾਂਸਟੇਬਲ ਕਮਲ ਕਿਸ਼ੋਰ ਵਾਸੀ ਰਿਆਸੀ ਸ਼ਹੀਦ ਹੋ ਗਿਆ, ਜਦਕਿ 2 ਹੋਰ ਜਵਾਨ ਜ਼ਖ਼ਮੀ ਹੋ ਗਏ | ਅੱਤਵਾਦੀਆਂ ਦੀ ਹਲਾਕਤ ਦੇ ਬਾਅਦ ਸ੍ਰੀਨਗਰ ਸ਼ਹਿਰ ਦੇ ਕਈ ਇਲਾਕਿਆਂ ਖਾਨਯਾਰ, ਨਾਵੇਡਰਾ, ਸਫ਼ਕਦਲ, ਲਾਲ ਚੌਕ ਆਦਿ ਸਥਾਨਾਂ 'ਤੇ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ 'ਤੇ ਭਾਰੀ ਪਥਰਾਅ ਕੀਤਾ, ਜਿਸ 'ਚ ਕਈ ਵਿਅਕਤੀ ਜ਼ਖ਼ਮੀ ਹੋ ਗਏ | ਇਸ ਦੌਰਾਨ ਸ੍ਰੀਨਗਰ 'ਚ ਕਾਰੋਬਾਰੀ ਸਰਗਰਮੀਆਂ ਠੱਪ ਹੋ ਕੇ ਰਹਿ ਗਈਆਂ | ਪ੍ਰਸ਼ਾਸਨ ਨੇ ਅਹਿਤਿਆਤ ਵਜੋਂ ਸਕੂਲਾਂ ਅਤੇ ਕਾਲਜਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ | ਸ੍ਰੀਨਗਰ ਸ਼ਹਿਰ 'ਚ ਇੰਟਰਨੈੱਟ ਸੇਵਾ ਵੀ ਮੁਅੱਤਲ ਰਹੀ | ਜੰਮੂ-ਕਸ਼ਮੀਰ ਪੁਲਿਸ ਦੇ ਡੀ. ਜੀ. ਪੀ. ਦਿਲਬਾਗ ਸਿੰਘ ਦੀ ਅਗਵਾਈ 'ਚ ਸ਼ਹੀਦ ਕਾਂਸਟੇਬਲ ਕਮਲ ਕਿਸ਼ੋਰ ਨੂੰ (ਡੀ. ਪੀ. ਐਲ.) ਸ੍ਰੀਨਗਰ ਵਿਖੇ ਸ਼ਰਧਾਂਜਲੀ ਭੇਟ ਕਰਕੇ ਉਸ ਦੀ ਮਿ੍ਤਕ ਦੇਹ 'ਤੇ ਫੁੱਲਮਾਲਾਵਾਂ ਭੇਟ ਕਰਕੇ ਸਲਾਮੀ ਦਿੱਤੀ | ਇਸ ਮੌਕੇ ਪੁਲਿਸ ਦੇ ਕਈ ਉੱਚ ਪੁਲਿਸ ਅਧਿਕਾਰੀ ਵੀ ਮੌਜੂਦ ਸਨ | ਦਿਲਬਾਗ ਸਿੰਘ ਨੇ ਦੱਸਿਆ ਕਿ ਮਾਰਿਆ ਗਿਆ ਲਸ਼ਕਰ ਕਮਾਂਡਰ ਬੰਗਰੂ ਕਈ ਹਲਾਕਤਾਂ ਅਤੇ ਹਥਿਆਰ ਖੋਹਣ ਦੀਆਂ ਘਟਨਾਵਾਂ 'ਚ ਸ਼ਾਮਿਲ ਸੀ ਤੇ ਸ੍ਰੀਨਗਰ ਵਿਖੇ ਉਹ ਲਸ਼ਕਰ ਦਾ ਨੈੱਟਵਰਕ ਸਥਾਪਤ ਕਰਨ 'ਚ ਲੱਗਿਆ ਸੀ |
ਵੱਖਵਾਦੀ ਗੱਠਜੋੜ ਵਲੋਂ ਅੱਜ ਹੜਤਾਲ ਦਾ ਸੱਦਾ
ਸਾਂਝੀ ਵੱਖਵਾਦੀ ਲੀਡਰਸ਼ਿਪ (ਜੇ. ਆਰ. ਐਲ.) ਨੇ ਸ੍ਰੀਨਗਰ ਵਿਖੇ ਮੁਕਾਬਲੇ ਦੌਰਾਨ ਅੱਤਵਾਦੀਆਂ ਅਤੇ ਮਕਾਨ ਮਾਲਕ ਦੇ ਲੜਕੇ ਦੇ ਮਾਰੇ ਜਾਣ, ਗਿ੍ਫ਼ਤਾਰੀਆਂ, ਪੀ. ਐਸ. ਏ. ਲਗਾਉਣ ਅਤੇ ਬਾਹਰੀ ਰਾਜਾਂ 'ਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀਆਂ ਨੂੰ ਤੰਗ ਕਰਨ ਦੇ ਵਿਰੋਧ 'ਚ ਕਸ਼ਮੀਰ ਬੰਦ ਦਾ ਸੱਦਾ ਦਿੱਤਾ ਹੈ | ਗਿਲਾਨੀ, ਮੀਰਵਾਇਜ਼ ਅਤੇ ਯਾਸੀਨ ਮਲਿਕ ਨੇ ਫਤਿਹ ਕਦਲ, ਸ੍ਰੀਨਗਰ ਵਿਖੇ ਸੁਰੱਖਿਆ ਬਲਾਂ ਵਲੋਂ ਮਕਾਨ ਤਬਾਹ ਕਰਨ, ਉਸ ਦੇ ਲੜਕੇ ਸਮੇਤ ਮਾਰੇ ਗਏ ਅੱਤਵਾਦੀਆਂ ਅਤੇ ਮਕਾਨ ਮਾਲਕ ਨੂੰ ਦਿਲ ਦਾ ਦੌਰਾ ਪੈਣ ਦੀ ਘਟਨਾ 'ਤੇ ਅਫ਼ਸੋਸ ਪ੍ਰਗਟ ਕਰਦੇ ਕਿਹਾ ਕਿ ਇਥੇ ਤਾਕਤ ਦੇ ਬਿਨਾਂ ਕੋਈ ਹੋਰ ਕਾਨੂੰਨ ਨਹੀਂ ਚਲਦਾ ਤੇ ਲੋਕਾਂ ਅਤੇ ਵਿਦਿਆਰਥੀਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਤੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਨੂੰ ਬੰਦ ਕੀਤਾ ਜਾਂਦਾ ਹੈ | ਇਸ ਦੇ ਇਲਾਵਾ ਪੱਤਰਕਾਰਾਂ ਅਤੇ ਫੋਟੋਗ੍ਰਾਫ਼ਰਾਂ ਤੱਕ ਨੂੰ ਬਖਸ਼ਿਆ ਨਹੀਂ ਜਾਂਦਾ |
ਮੁਕਾਬਲੇ ਦੀ ਕਵਰੇਜ ਕਰ ਰਹੇ ਕੁਝ ਪੱਤਰਕਾਰਾਂ ਨਾਲ ਸੁਰੱਖਿਆ ਬਲਾਂ ਵਲੋਂ ਧੱਕਾਮੁੱਕੀ
ਸ੍ਰੀਨਗਰ, 17 ਅਕਤੂਬਰ (ਏਜੰਸੀ)- ਸ਼ਹਿਰ 'ਚ ਅੱਤਵਾਦੀਆਂ ਨਾਲ ਚੱਲ ਰਹੇ ਮੁਕਾਬਲੇ ਵਾਲੀ ਥਾਂ 'ਤੇ ਕਵਰੇਜ ਕਰ ਰਹੇ ਕੁਝ ਪੱਤਰਕਾਰਾਂ ਨਾਲ ਸੁਰੱਖਿਆ ਬਲਾਂ ਨੇ ਧੱਕਾਮੁੱਕੀ ਕੀਤੀ | ਇਸ ਸਬੰਧੀ ਜਾਣਕਾਰੀ ਇਥੇ ਮੌਜੂਦ ਇਕ ਪੱਤਰਕਾਰ ਨੇ ਦਿੱਤੀ | ਹਾਲਾਂਕਿ ਪੁਲਿਸ ਨੇ ਇਸ ਕਥਿਤ ਘਟਨਾ ਸਬੰਧੀ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ਇਸ ਸਬੰਧੀ ਉਕਤ ਪੱਤਰਕਾਰ ਨੇ ਦੱਸਿਆ ਕਿ ਉਸ ਵੇਲੇ ਬਹੁਤ ਸਾਰੇ ਪੱਤਰਕਾਰ ਮੁਕਾਬਲੇ ਦੀ ਕਵਰਿੰਗ ਕਰ ਰਹੇ ਸਨ ਜਦੋਂ ਕੁਝ ਪੁਲਿਸ ਜਵਾਨਾਂ ਨੇ ਉਨ੍ਹਾਂ ਨੂੰ ਉਸ ਜਗ੍ਹਾ ਤੋਂ ਜਾਣ ਲਈ ਕਹਿ ਦਿੱਤਾ | ਹਾਲਾਂਕਿ ਮੀਡੀਆ ਕਰਮੀ ਉੱਥੇ ਜੰਮੇ ਰਹੇ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੀ 3-4 ਪੁਲਿਸ ਜਵਾਨਾਂ ਨਾਲ ਤਕਰਾਰ ਹੋ ਗਈ, ਜਿਸ ਕਾਰਨ ਉਨ੍ਹਾਂ ਤਿੰਨ ਪੱਤਰਕਾਰਾਂ ਨਾਲ ਧੱਕਾਮੁੱਕੀ ਕੀਤੀ |
ਗ੍ਰਨੇਡ ਹਮਲੇ 'ਚ ਡੀ. ਐਸ. ਪੀ. ਸਮੇਤ 2 ਜ਼ਖ਼ਮੀ
ਇਧਰ ਜ਼ਿਲ੍ਹਾ ਬਾਰਾਮੂਲਾ ਦੇ ਪਟਨ ਇਲਾਕੇ 'ਚ ਅੱਤਵਾਦੀਆਂ ਵਲੋਂ ਚਲਾਇਆ ਗਿਆ ਗ੍ਰਨੇਡ ਪੁਲਿਸ ਦੀ ਇਕ ਨਾਕਾ ਪਾਰਟੀ 'ਤੇ ਜ਼ੋਰਦਾਰ ਧਮਾਕੇ ਨਾਲ ਫਟ ਗਿਆ, ਜਿਸ 'ਚ ਡੀ. ਐਸ. ਪੀ. ਜ਼ਫ਼ਰ ਅਹਿਮਦ ਸਮੇਤ 2 ਹੋਰ ਪੁਲਿਸ ਕਰਮੀ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਸ੍ਰੀਨਗਰ ਦੇ ਹਸਪਤਾਲ 'ਚ ਦਾਖ਼ਲ ਕਰ ਕੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਅਭਿਆਨ ਚਲਾਇਆ ਪਰ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਾ |

ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚ ਘਿਰੇ ਵਿਦੇਸ਼ ਰਾਜ ਮੰਤਰੀ ਅਕਬਰ ਵਲੋਂ ਅਸਤੀਫ਼ਾ

• ਨਿੱਜੀ ਤੌਰ 'ਤੇ ਲੜਾਂਗਾ ਨਿਆਂ ਦੀ ਲੜਾਈ-ਅਕਬਰ
• ਪੱਤਰਕਾਰਾਂ ਵਲੋਂ ਲਗਾਏ ਦੋਸ਼ਾਂ ਦੇ ਹੱਕ 'ਚ ਆਈਆਂ 20 ਔਰਤਾਂ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 17 ਅਕਤੂਬਰ-ਜਿਨਸੀ ਸ਼ੋਸ਼ਣ ਦੇ ਿਖ਼ਲਾਫ਼ ਚੱਲੀ 'ਮੀ-ਟੂ' ਮੁਹਿੰਮ ਦੇ ਘੇਰੇ 'ਚ ਆਏ ਵਿਦੇਸ਼ ਰਾਜ ਮੰਤਰੀ ਐਮ. ਜੇ. ਅਕਬਰ ਜਿਨ੍ਹਾਂ 'ਤੇ ਤਕਰੀਬਨ 16 ਪੱਤਰਕਾਰਾਂ ਨੇ ਸਰੀਰਕ ਸ਼ੋਸ਼ਣ ਦੇ ਦੋਸ਼ ਲਾਏ ਸਨ, ਨੇ ਬੁੱਧਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਸੰਪਾਦਕ ਤੋਂ ਸਿਆਸਤਦਾਨ ਬਣੇ ਐਮ. ਜੇ. ਅਕਬਰ ਨੇ 3 ਲਾਈਨਾਂ ਦੇ ਅਸਤੀਫ਼ੇ 'ਚ ਕਿਹਾ 'ਨਿਆਂ ਦੀ ਜੰਗ' ਨਿੱਜੀ ਪੱਧਰ 'ਤੇ ਲੜਨ ਕਾਰਨ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਸਹੀ ਲੱਗਾ | ਅਕਬਰ ਨੇ ਇਸ ਲਿਖਤੀ ਬਿਆਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ | ਇਸ ਤੋਂ ਪਹਿਲਾਂ ਵਿਦੇਸ਼ ਰਾਜ ਮੰਤਰੀ ਨੇ ਇਨ੍ਹਾਂ ਸਭ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਪੱਤਰਕਾਰਾ ਪਿ੍ਆ ਰਮਾਨੀ ਦੇ ਿਖ਼ਲਾਫ਼ ਅਪਰਾਧਕ ਮਾਣਹਾਨੀ ਦਾ ਮੁਕੱਦਮਾ ਵੀ ਦਾਇਰ ਕੀਤਾ ਸੀ | 97 ਵਕੀਲਾਂ ਦੀ ਫੌਜ ਨਾਲ ਕੇਸ ਲੜ ਰਹੇ ਅਕਬਰ ਨੇ ਔਰਤ ਪੱਤਰਕਾਰਾਂ ਵਲੋਂ ਲਾਏ ਦੋਸ਼ਾਂ ਨੂੰ ਅਣਉਚਿੱਤ ਕਰਾਰ ਦਿੱਤਾ ਸੀ | ਅਕਬਰ ਵਲੋਂ ਦਾਇਰ ਕੀਤੇ ਕੇਸ 'ਤੇ ਵੀਰਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਸੁਣਵਾਈ ਹੋਵੇਗੀ | ਅਕਬਰ ਦੇ ਵਕੀਲ ਸੰਦੀਪ ਕਪੂਰ ਨੇ ਦੱਸਿਆ ਕਿ ਇਹ ਸੁਣਵਾਈ ਵਧੀਕ ਮੁੱਖ ਮੈਟਰੋਪਾਲੀਟਨ ਮੈਜਿਸਟ੍ਰੇਟ ਸਮਰ ਵਿਸ਼ਾਲ ਕਰਨਗੇ | ਇਸ ਕੇਸ 'ਚ 'ਮੀ-ਟੂ' ਮੁਹਿੰਮ ਦੇ ਸਮਰਥਨ 'ਚ ਆਈਆਂ 20 ਔਰਤ ਪੱਤਰਕਾਰਾਂ ਨੇ ਗਵਾਹੀ ਦੇਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੇ ਵੱਖ-ਵੱਖ ਸਮੇਂ 'ਤੇ ਐਮ. ਜੇ. ਅਕਬਰ ਨਾਲ ਕੰਮ ਕੀਤਾ ਹੈ | ਜ਼ਿਕਰਯੋਗ ਹੈ ਕਿ ਪਿ੍ਆ ਰਮਾਨੀ ਦੇ 8 ਅਕਤੂਬਰ ਨੂੰ ਕੀਤੇ ਟਵੀਟ ਤੋਂ ਬਾਅਦ ਐਮ. ਜੇ. ਅਕਬਰ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ 9 ਦਿਨਾਂ 'ਚ 16 ਔਰਤਾਂ ਨੇ ਅਕਬਰ ਦੇ ਿਖ਼ਲਾਫ਼ ਦੋਸ਼ ਲਾਏ ਹਨ | ਇਹ ਸਿਲਸਿਲਾ ਸ਼ੁਰੂ ਹੋਣ ਸਮੇਂ ਅਕਬਰ ਇਕ ਸਰਕਾਰੀ ਦੌਰੇ 'ਤੇ ਦੇਸ਼ ਤੋਂ ਬਾਹਰ ਸੀ | ਐਤਵਾਰ ਸਵੇਰੇ ਦੌਰੇ ਤੋਂ ਵਾਪਸ ਆਉਣ ਤੋਂ ਬਾਅਦ ਅਕਬਰ ਨੇ ਇਨ੍ਹਾਂ ਦੋਸ਼ਾਂ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਸੀ ਕਿ ਬਿਨਾਂ ਸਬੂਤਾਂ ਦੇ ਇਲਜ਼ਾਮ ਲਾਉਣਾ ਅੱਜਕਲ੍ਹ ਚਲਣ 'ਚ ਹੈ |
10 ਤੋਂ 15 ਸਾਲ ਪੁਰਾਣੇ ਹਨ ਮਾਮਲੇ
ਐਮ. ਜੇ. ਅਕਬਰ ਿਖ਼ਲਾਫ਼ ਲੱਗੇ ਜਿਨਸੀ ਸ਼ੋਸ਼ਣ ਦੇ ਇਹ ਮਾਮਲੇ 10 ਤੋਂ 15 ਸਾਲ ਪੁਰਾਣੇ ਹਨ | ਸੰਨ 1971 'ਚ ਪੱਤਰਕਾਰਤਾ ਦਾ ਸਫ਼ਰ ਸ਼ੁਰੂ ਕਰਨ ਵਾਲੇ ਅਕਬਰ 90 ਦੇ ਦਹਾਕੇ 'ਚ ਪੱਤਰਕਾਰਤਾ ਦੇ ਖ਼ੇਤਰ 'ਚ ਇਕ ਨਾਮੀ ਸ਼ਖ਼ਸੀਅਤ ਸੀ | 'ਏਸ਼ੀਅਨ ਏਜ' ਦੇ ਮੋਢੀ ਸੰਪਾਦਕ ਰਹੇ ਅਕਬਰ ਨੇ ਸਿਆਸਤ ਦੀ ਪਹਿਲੀ ਪਾਰੀ ਦੀ ਸ਼ੁਰੂਆਤ ਕਾਂਗਰਸ ਦੇ ਨਾਲ ਕੀਤੀ | ਸਾਬਕਾ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਫ਼ੀ ਨਜ਼ਦੀਕੀ ਮੰਨੇ ਜਾਂਦੇ ਅਕਬਰ ਨੇ ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਕਾਂਗਰਸ ਤੋਂ ਕਿਨਾਰਾ ਕਰ ਕੇ ਮੁੜ ਪੱਤਰਕਾਰਤਾ ਦਾ ਰੁਖ਼ ਕਰ ਲਿਆ ਸੀ | 'ਏਸ਼ੀਅਨ ਏਜ' ਦੇ ਦੌਰ 'ਚ ਭਾਜਪਾ ਨੇਤਾਵਾਂ ਨਾਲ ਵਧਦੀ ਨੇੜਤਾ ਤੋਂ ਬਾਅਦ ਅਕਬਰ 2014 'ਚ ਰਸਮੀ ਤੌਰ 'ਤੇ ਮੁੜ ਸਿਆਸਤ 'ਚ ਸ਼ਾਮਿਲ ਹੋ ਗਏ, ਜਿਸ ਤੋਂ ਬਾਅਦ 2016 'ਚ ਉਨ੍ਹਾਂ ਨੂੰ ਵਿਦੇਸ਼ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ |
ਜਿਨਸੀ ਸ਼ੋਸ਼ਣ ਦੇ ਮਾਮਲਿਆਂ ਿਖ਼ਲਾਫ਼ ਸਰਕਾਰ ਕਰ ਸਕਦੀ ਹੈ ਮੰਤਰੀ ਸਮੂਹ ਦਾ ਗਠਨ
ਜਿਨਸੀ ਸ਼ੋਸ਼ਣ ਦੇ ਵਧ ਰਹੇ ਮਾਮਲਿਆਂ ਦੇ ਪਿਛੋਕੜ 'ਚ ਪਿਛਲੇ ਦਿਨੀਂ ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰੀ ਨੇ ਇਨ੍ਹਾਂ ਮਾਮਲਿਆਂ ਦੀ ਘੋਖ਼ ਲਈ ਸੇਵਾ ਮੁਕਤ ਜੱਜਾਂ ਦੀ ਇਕ ਕਮੇਟੀ ਬਣਾਉਣ ਦੀ ਤਜਵੀਜ਼ ਕੀਤੀ ਸੀ | ਮੇਨਕਾ ਗਾਂਧੀ ਨੇ ਕਮੇਟੀ ਵਲੋਂ ਪੇਸ਼ ਕੀਤੀ ਜਾਣ ਵਾਲੀ ਰਿਪੋਰਟ ਦੇ ਆਧਾਰ 'ਤੇ ਕਾਰਵਾਈ ਕਰਨ ਦਾ ਵੀ ਮਸ਼ਵਰਾ ਦਿੱਤਾ ਸੀ, ਪਰ ਸਰਕਾਰ ਇਸ ਮਤੇ ਨੂੰ ਖ਼ਾਰਜ ਕਰਦਿਆਂ ਸੇਵਾ ਮੁਕਤ ਜੱਜਾਂ ਦੀ ਕਮੇਟੀ ਦੀ ਥਾਂ 'ਤੇ ਮੰਤਰੀਆਂ ਦਾ ਸਮੂਹ ਬਣਾਉਣ 'ਤੇ ਵਿਚਾਰ ਕਰ ਰਹੀ ਹੈ | ਹਲਕਿਆਂ ਮੁਤਾਬਿਕ ਸਰਕਾਰ ਕਿਸੇ ਔਰਤ ਮੰਤਰੀ ਦੀ ਅਗਵਾਈ ਹੇਠ ਮੰਤਰੀਆਂ ਦੇ ਸਮੂਹ ਦੇ ਗਠਨ 'ਤੇ ਵਿਚਾਰ ਕਰ ਰਹੀ ਹੈ |
ਮੁਹਿੰਮ ਦੇ ਹੱਕ 'ਚ ਉੱਤਰੀਆਂ ਕਈ ਮੀਡੀਆ ਐਸੋਸੀਏਸ਼ਨਾਂ
'ਮੀ-ਟੂ' ਮੁਹਿੰਮ 'ਚ ਕਈ ਮੀਡੀਆ ਐਸੋਸੀਏਸ਼ਨਾਂ ਵੀ ਇਸ ਦੇ ਹੱਕ 'ਚ ਉੱਤਰੀਆਂ, ਜਿਨ੍ਹਾਂ 'ਚ ਇੰਡੀਅਨ ਵੁਮੈਨ ਪ੍ਰੈੱਸ ਕਾਰਪਸ, ਪ੍ਰੈੱਸ ਕਲੱਬ ਆਫ਼ ਇੰਡੀਆ, ਪ੍ਰੈੱਸ ਐਸੋਸੀਏਸ਼ਨ ਅਤੇ ਸਾਊਥ ਏਸ਼ੀਆ ਵੁਮੈਨ ਇਨ ਮੀਡੀਆ ਵੀ ਸ਼ਾਮਿਲ ਹਨ | ਇਨ੍ਹਾਂ ਨੇ ਨਾ ਸਿਰਫ਼ ਅਜਿਹੇ ਇਲਜ਼ਾਮਾਂ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਸਗੋਂ ਨੈਤਿਕ ਆਧਾਰ 'ਤੇ ਅਕਬਰ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ ਸੀ |
ਰਾਸ਼ਟਰਪਤੀ ਵਲੋਂ ਅਕਬਰ ਦਾ ਅਸਤੀਫ਼ਾ ਪ੍ਰਵਾਨ
ਰਾਸ਼ਟਰਪਤੀ ਭਵਨ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਲਾਹ 'ਤੇ ਕੇਂਦਰੀ ਮੰਤਰੀਆਂ ਦੀ ਕੌਾਸਲ ਤੋਂ ਐਮ. ਜੇ. ਅਕਬਰ ਦਾ ਅਸਤੀਫ਼ਾ ਸਵੀਕਾਰ ਕਰ ਲਿਆ | ਸੰਵਿਧਾਨ ਦੀ ਧਾਰਾ 75 ਦੇ ਖੰਡ (2) ਤਹਿਤ ਤੁਰੰਤ ਪ੍ਰਭਾਵ ਨਾਲ ਰਾਸ਼ਟਰਪਤੀ ਨੇ ਇਹ ਅਸਤੀਫ਼ਾ ਸਵੀਕਾਰ ਕਰ ਲਿਆ |
ਮਹਿਲਾ ਕਾਰਕੁਨਾਂ ਵਲੋਂ ਅਕਬਰ ਦੇ ਅਸਤੀਫ਼ੇ ਦਾ ਸਵਾਗਤ
ਨਵੀਂ ਦਿੱਲੀ, (ਏਜੰਸੀ)-ਮਹਿਲਾ ਕਾਰਕੁਨਾਂ ਨੇ ਵਿਦੇਸ਼ ਰਾਜ ਮੰਤਰੀ ਐਮ. ਜੇ. ਅਕਬਰ ਦੇ ਅਸਤੀਫ਼ੇ ਦਾ ਸਵਾਗਤ ਕਰਦਿਆਂ ਇਸ ਨੂੰ ਭਾਰਤ 'ਚ ਮੀ.ਟੂ. ਮੁਹਿੰਮ ਦੀ ਜਿੱਤ ਦੱਸਿਆ ਹੈ | ਉਨ੍ਹਾਂ ਕਿਹਾ ਕਿ ਲਗਪਗ 20 ਮਹਿਲਾ ਪੱਤਰਕਾਰਾਂ ਦੀ ਹਿੰਮਤ ਤੇ ਹੌਸਲੇ ਨੇ ਉਕਤ ਕੇਂਦਰੀ ਮੰਤਰੀ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕਰ ਦਿੱਤਾ | ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ ਦੀ ਸਕੱਤਰ ਕਵਿਤਾ ਕ੍ਰਿਸ਼ਨਨ, ਔਰਤਾਂ ਦੇ ਅਧਿਕਾਰਾਂ ਬਾਰੇ ਕਾਰਕੁਨ ਰੰਜਨਾ ਕੁਮਾਰੀ, ਮਰੀਅਮ ਧਾਵਲੇ ਨੇ ਅਕਬਰ ਦੇ ਅਸਤੀਫ਼ੇ ਦਾ ਸਵਾਗਤ ਕੀਤਾ |
ਮੀ. ਟੂ. ਦੇ ਸਾਰੇ ਦੋਸ਼ਾਂ ਦੀ ਜਾਂਚ ਕਰਵਾਉਣ ਲਈ ਬੰਬੇ ਹਾਈਕੋਰਟ 'ਚ ਪਟੀਸ਼ਨ
ਮੁੰਬਈ 'ਚ ਨਰਸਿਮ੍ਹਾ ਚੈਰੀਟੇਬਲ ਟਰੱਸਟ ਨੇ 'ਮੀ. ਟੂ.' ਮੁਹਿੰਮ ਤਹਿਤ ਲਗਾਏ ਗਏ ਸਾਰੇ ਦੋਸ਼ਾਂ ਦੀ ਸ਼ੁਰੂਆਤੀ ਜਾਂਚ ਕਰਵਾਉਣ ਦੀ ਮੰਗ ਸਬੰਧੀ ਬੰਬੇ ਹਾਈਕੋਰਟ 'ਚ ਇਕ ਅਰਜ਼ੀ ਦਾਇਰ ਕਰਵਾਈ ਹੈ | ਇਸ ਅਰਜ਼ੀ 'ਚ ਹਾਈਕੋਰਟ ਤੋਂ ਪੁਲਿਸ ਤੇ ਮਹਾਰਾਸ਼ਟਰ ਸਰਕਾਰ ਨੂੰ ਆਦੇਸ਼ ਜਾਰੀ ਕਰਨ ਸਬੰਧੀ ਮੰਗ ਕੀਤੀ ਗਈ ਹੈ |
ਐਮ. ਜੇ. ਅਕਬਰ ਿਖ਼ਲਾਫ਼ ਇਕ ਹੋਰ ਔਰਤ ਪੱਤਰਕਾਰ ਨੇ ਲਗਾਏ ਦੋਸ਼
ਨਵੀਂ ਦਿੱਲੀ-ਮੀ-ਟੂ ਮਾਮਲੇ 'ਚ ਫ਼ਸਣ ਤੋਂ ਬਾਅਦ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਹੋਏ ਐਮ. ਜੇ. ਅਕਬਰ 'ਤੇ ਇਕ ਹੋਰ ਔਰਤ ਪੱਤਰਕਾਰ ਨੇ ਛੇੜਛਾੜ ਦੇ ਦੋਸ਼ ਲਗਾਏ ਹਨ | ਇਕ ਵੈੱਬਸਾਈਟ 'ਤੇ ਲਿਖੇ ਆਪਣੇ ਇਕ ਲੇਖ 'ਚ ਪੱਤਰਕਾਰ ਤੁਸ਼ਿਤਾ ਪਟੇਲ ਨੇ ਆਪਣੇ ਨਾਲ ਹੋਈਆਂ 3 ਵੱਖ-ਵੱਖ ਘਟਨਾਵਾਂ ਦਾ ਜ਼ਿਕਰ ਕੀਤਾ | ਦੱਸਣਯੋਗ ਹੈ ਕਿ ਤੁਸ਼ਿਤਾ ਵੀ 'ਦੀ ਏਸ਼ਿਅਨ ਏਜ' ਦੀ ਉਸ ਟੀਮ ਦਾ ਹਿੱਸਾ ਸੀ, ਜਿਸ ਦੇ ਮੁਖੀ ਐਮ. ਜੇ. ਅਕਬਰ ਸਨ | ਤੁਸ਼ਿਤਾ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਇਕ ਵਾਰ ਅਕਬਰ ਆਪਣੇ ਅੰਡਰਵੇਅਰ 'ਚ ਉਸ ਦੇ ਸਾਹਮਣੇ ਆ ਗਏ ਸੀ, ਜਦਕਿ ਹੋਰਨਾਂ ਦੋ ਮਾਮਲਿਆਂ 'ਚ ਅਕਬਰ ਨੇ ਉਸ ਨੂੰ ਜ਼ਬਰਦਸਤੀ ਚੁੰਮਿਆ ਸੀ | ਤੁਸ਼ਿਤਾ ਨੇ ਅਕਬਰ ਿਖ਼ਲਾਫ਼ ਆਵਾਜ਼ ਉਠਾਉਣ ਵਾਲੀਆਂ ਹੋਰਨਾਂ ਔਰਤ ਪੱਤਰਕਾਰਾਂ ਦਾ ਵੀ ਸਮਰਥਨ ਕੀਤਾ | ਦੱਸਣਯੋਗ ਹੈ ਕਿ ਅਕਬਰ ਦੇ ਿਖ਼ਲਾਫ਼ ਹੁਣ ਤੱਕ ਕੁੱਲ 20 ਔਰਤਾਂ ਨੇ ਛੇੜਛਾੜ ਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲਗਾਏ ਹਨ |

ਵਿਨੀਤਾ ਨੰਦਾ ਨੇ ਅਲੋਕ ਨਾਥ ਿਖ਼ਲਾਫ਼ ਪੁਲਿਸ ਸ਼ਿਕਾਇਤ ਦਰਜ ਕਰਵਾਈ

ਮੁੰਬਈ, 17 ਅਕਤੂਬਰ (ਪੀ. ਟੀ. ਆਈ.)-ਅਦਾਕਾਰ ਅਲੋਕ ਨਾਥ 'ਤੇ ਜਬਰ ਜਨਾਹ ਦਾ ਦੋਸ਼ ਲਗਾਉਣ ਵਾਲੀ ਲੇਖਿਕਾ ਤੇ ਡਾਇਰੈਕਟਰ ਵਿਨੀਤਾ ਨੰਦਾ ਨੇ ਅੱਜ ਮੁੰਬਈ ਦੇ ਇਕ ਪੁਲਿਸ ਥਾਣੇ 'ਚ ਅਲੋਕ ਨਾਥ ਿਖ਼ਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ | ਪੁਲਿਸ ਨੇ ਦੱਸਿਆ ਕਿ ਅਜੇ ਤੱਕ ਉਨ੍ਹਾਂ ਇਸ ਮਾਮਲੇ 'ਚ ਐਫ਼. ਆਈ. ਆਰ. ਦਾਇਰ ਨਹੀਂ ਕੀਤੀ | ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੰਦਾ ਨੇ ਓਸ਼ੀਵਾਰਾ ਪੁਲਿਸ ਥਾਣੇ 'ਚ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ | ਉਨ੍ਹਾਂ ਦੱਸਿਆ ਕਿ ਨੰਦਾ ਨੇ ਸਾਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਅਤੇ ਅਸੀਂ ਪੜਤਾਲ ਕਰ ਰਹੇ ਹਾਂ | ਨੰਦਾ ਨੇ ਆਪਣੇ ਬਿਆਨ 'ਚ ਕਿਹਾ ਕਿ ਪੁਲਿਸ ਕਾਫ਼ੀ ਸਹਿਯੋਗ ਕਰ ਰਹੀ ਹੈ ਅਤੇ ਇਕ ਔਰਤ ਸਬ-ਇੰਸਪੈਕਟਰ ਨੇ ਮੇਰੇ ਬਿਆਨ ਦਰਜ ਕੀਤੇ ਹਨ |

ਅਸੀਂ ਸਹੀ ਸਾਬਤ ਹੋਏ-ਰਮਾਨੀ

ਨਵੀਂ ਦਿੱਲੀ, 17 ਅਕਤੂਬਰ (ਏਜੰਸੀ)- ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚ ਘਿਰੇ ਵਿਦੇਸ਼ ਰਾਜ ਮੰਤਰੀ ਅਕਬਰ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਅਕਬਰ 'ਤੇ ਦੋਸ਼ ਲਗਾਉਣ ਵਾਲੀ ਪੱਤਰਕਾਰ ਪਿ੍ਆ ਰਮਾਨੀ ਨੇ ਕਿਹਾ ਹੈ ਕਿ ਉਸ ਦੇ ਅਸਤੀਫ਼ੇ ਨਾਲ ਉਹ ਸਹੀ ਸਾਬਤ ਹੋਈਆਂ ਹਨ ਤੇ ਹੁਣ ਉਨ੍ਹਾਂ ਨੂੰ ਅਦਾਲਤ ਤੋਂ ਇੰਨਸਾਫ ਦੀ ਉਡੀਕ ਹੈ | ਦੱਸਣਯੋਗ ਹੈ ਕਿ ਰਮਾਨੀ ਨੇ ਹਾਲ ਹੀ 'ਚ 'ਮੀ ਟੂ' ਮੁਹਿੰਮ ਦੇ ਚੱਲਦਿਆਂ ਅਕਬਰ ਿਖ਼ਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਹਨ | ਇਸ ਤੋਂ ਪਹਿਲਾਂ ਮੰਗਲਵਾਰ ਨੂੰ 'ਦੀ ਏਸ਼ੀਅਨ ਏਜ' ਅਖ਼ਬਾਰ 'ਚ ਕੰਮ ਕਰਨ ਵਾਲੀਆਂ 17 ਹੋਰ ਪੱਤਰਕਾਰ ਔਰਤਾਂ ਆਪਣੀ ਸਾਥੀ ਮੁਲਾਜ਼ਮ ਰਮਾਨੀ ਦੇ ਸਮਰਥਨ 'ਚ ਸਾਹਮਣੇ ਆਈਆਂ ਸਨ | ਇਨ੍ਹਾਂ ਪੱਤਰਕਾਰ ਔਰਤਾਂ ਨੇ ਇਕ ਸਾਂਝੇ ਬਿਆਨ 'ਚ ਕਿਹਾ ਹੈ ਕਿ ਉਨ੍ਹਾਂ 'ਚੋਂ ਕੁਝ ਨਾਲ ਅਕਬਰ ਨੇ ਸਰੀਰਕ ਸ਼ੋਸ਼ਣ ਕੀਤਾ ਹੈ ਤੇ ਕੁਝ ਇਸ ਦੀਆਂ ਗਵਾਹ ਹਨ | ਦੂਜੇ ਪਾਸੇ ਅਕਬਰ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਸੋਮਵਾਰ ਨੂੰ ਰਮਾਨੀ ਿਖ਼ਲਾਫ਼ ਅਪਰਾਧਿਕ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਹੈ |

ਗ੍ਰਹਿ ਮੰਤਰਾਲੇ ਵਲੋਂ ਚੰਡੀਗੜ੍ਹ 'ਚ ਪੰਜਾਬ ਤੇ ਹਰਿਆਣਾ ਲਈ 60:40 ਦਾ ਅਨੁਪਾਤ ਬਹਾਲ

  • ਚੰਡੀਗੜ੍ਹ ਪੁਲਿਸ ਦੇ ਡੀ.ਐਸ.ਪੀਜ਼ ਦਾ ਹੋਰਨਾਂ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨਾਲ ਰਲੇਵਾਂ ਰੋਕਿਆ

ਨਵੀਂ ਦਿੱਲੀ, 17 ਅਕਤੂਬਰ (ਏਜੰਸੀ)-ਕੇਂਦਰ ਨੇ ਚੰਡੀਗੜ੍ਹ ਯੂ.ਟੀ. ਪ੍ਰਸ਼ਾਸਨ ਨੂੰ ਸਲਾਹ ਦਿੱਤੀ ਹੈ ਕਿ ਉਹ ਖ਼ਾਲੀ ਪਈਆਂ ਸਿਵਲ ਅਸਾਮੀਆਂ ਨੂੰ ਭਰਨ ਵੇਲੇ ਪੰਜਾਬ ਤੇ ਹਰਿਆਣਾ ਲਈ 60:40 ਅਨੁਪਾਤ ਦਾ ਇਸਤੇਮਾਲ ਕਰੇ, ਜਿੱਥੇ ਕਿ ਅਜਿਹਾ ਰਵਾਇਤੀ ਤੌਰ 'ਤੇ ਕੀਤਾ ਜਾ ਰਿਹਾ ਹੈ | ਦੱਸਣਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ 'ਚ ਸਰਕਾਰੀ ਸਿਵਲ ਸੇਵਾਵਾਂ ਦੀਆਂ 17 ਮਨਜ਼ੂਰਸ਼ੁਦਾ ਅਸਾਮੀਆਂ ਹਨ ਜਿਨ੍ਹਾਂ 'ਚੋਂ 10 ਪੰਜਾਬ ਸਰਕਾਰ ਦੇ ਅਧਿਕਾਰੀਆਂ ਵਲੋਂ ਅਤੇ 7 ਡੈਪੂਟੇਸ਼ਨ 'ਤੇ ਹਰਿਆਣਾ ਸਰਕਾਰ ਵਲੋਂ ਭਰੀਆਂ ਗਈਆਂ ਹਨ | ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਪਰੀਮਲ ਰਾਏ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਸਿਵਲ ਸੇਵਾਵਾਂ ਦੇ ਅਧਿਕਾਰੀਆਂ ਨੂੰ ਲੈਣ ਦੇ ਲਈ 60:40 ਅਨੁਪਾਤ ਦੇ ਨਿਯਮ ਨੂੰ ਮੰਨਿਆ ਜਾ ਰਿਹਾ ਹੈ | ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਨੇ ਚੰਡੀਗੜ੍ਹ ਪੁਲਿਸ ਦੇ ਡੀ.ਐਸ.ਪੀਜ਼ ਦੀਆਂ ਅਸਾਮੀਆਂ ਨੂੰ ਦਿੱਲੀ ਅਤੇ ਹੋਰਨਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਡੀ. ਏ. ਐਨ. ਆਈ. ਪੀ. ਐਸ.) 'ਚ ਰਲੇਵੇਂ ਵਾਲੇ ਆਪਣੇ ਆਦੇਸ਼ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਹੈ | ਦੱਸਣਯੋਗ ਹੈ ਕਿ ਬੀਤੀ 25 ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਨੋਟੀਫ਼ਿਕੇਸ਼ਨ ਜਾਰੀ ਕਰਕੇ ਚੰਡੀਗੜ੍ਹ ਪੁਲਿਸ ਦੇ ਡੀ. ਐਸ. ਪੀਜ਼ ਦੀਆਂ ਅਸਾਮੀਆਂ ਨੂੰ ਡੀ. ਏ. ਐਨ. ਆਈ. ਪੀ. ਐਸ. 'ਚ ਸ਼ਾਮਿਲ ਕਰਨ ਦਾ ਫ਼ੈਸਲਾ ਕੀਤਾ ਸੀ | ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਇਸ ਫ਼ੈਸਲੇ 'ਤੇ ਸੱਤਾਧਾਰੀ ਐਨ. ਡੀ. ਏ. ਸਰਕਾਰ ਦੇ ਭਾਈਵਾਲ ਅਕਾਲੀ ਦਲ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਰਾਜ਼ ਜਤਾਇਆ ਸੀ | ਇਸ ਮੁੱਦੇ 'ਤੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਦੇ ਇਕ ਵਫ਼ਦ ਨੇ ਬੀਤੀ 11 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਵੀ ਕੀਤੀ ਸੀ, ਜਿਸ ਦੌਰਾਨ ਰਾਜਨਾਥ ਸਿੰਘ ਨੇ ਅਕਾਲੀ ਦਲ ਦੇ ਵਫ਼ਦ ਨੂੰ ਚੰਡੀਗੜ੍ਹ 'ਤੇ ਪੰਜਾਬ ਦੇ ਹੱਕਾਂ ਨੂੰ ਬਹਾਲ ਰੱਖਣ ਦਾ ਭਰੋਸਾ ਦਿਵਾਇਆ ਸੀ | ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਚੰਡੀਗੜ੍ਹ 'ਚ ਸਿੱਖ ਬੀਬੀਆਂ ਲਈ ਹੈਲਮੈੱਟ ਪਾਉਣਾ ਜ਼ਰੂਰੀ ਨਹੀਂ ਹੈ ਅਤੇ ਇਸ ਨੂੰ ਮਰਜ਼ੀ ਮੁਤਾਬਿਕ (ਆਪਸ਼ਨਲ) ਬਣਾ ਦਿੱਤਾ ਗਿਆ ਹੈ | ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਗ੍ਰਹਿ ਮੰਤਰਾਲੇ ਨੇ ਹੈਲਮੈੱਟ ਪਾਉਣ ਤੋਂ ਪੂਰੀ ਤਰ੍ਹਾਂ ਛੋਟ ਦੇ ਦਿੱਤੀ ਸੀ | ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ ਦੇ ਯੂ.ਟੀ. ਪ੍ਰਸ਼ਾਸਨ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਦਿੱਲੀ 'ਚ ਮੌਜੂਦਾ ਅਮਲ ਅਨੁਸਾਰ ਦੋ-ਪਹੀਆ ਵਾਹਨ ਚਲਾਉਣ ਜਾਂ ਉਸ ਦੇ ਪਿੱਛੇ ਵਾਲੀ ਸੀਟ 'ਤੇ ਬੈਠਣ ਵਾਲੀਆਂ ਸਿੱਖ ਬੀਬੀਆਂ ਲਈ ਹੈਲਮੈੱਟ ਪਾਉਣ ਦੇ ਨਿਯਮ ਨੂੰ ਮਰਜ਼ੀ ਮੁਤਾਬਿਕ ਬਣਾਇਆ ਜਾ ਸਕਦਾ ਹੈ | ਪਿਛਲੇ ਹਫ਼ਤੇ ਗ੍ਰਹਿ ਮੰਤਰਾਲੇ ਨੇ ਇਸ ਮਾਮਲੇ 'ਚ ਛੋਟ ਦੇਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਜਾਰੀ ਕੀਤੇ ਸਨ | ਜ਼ਿਕਰਯੋਗ ਹੈ ਕਿ ਦੇਸ਼ ਭਰ 'ਚ ਸਿੱਖ ਪੁਰਸ਼ਾਂ ਲਈ ਹੈਲਮੈੱਟ ਪਾਉਣਾ ਜ਼ਰੂਰੀ ਨਹੀਂ ਹੈ | ਦੱਸਣਯੋਗ ਹੈ ਕਿ ਦਿੱਲੀ ਟ੍ਰਾਂਸਪੋਰਟ ਵਿਭਾਗ ਨੇ 4 ਜੂਨ 1999 ਨੂੰ ਦਿੱਲੀ ਮੋਟਰ ਵਾਹਨ ਐਕਟ 1993 ਦੇ ਨਿਯਮ 115 'ਚ ਇਕ ਸੋਧ ਕੀਤੀ ਸੀ | ਜਿਸ ਦੇ ਤਹਿਤ ਮੋਟਰਸਾਇਕਲ ਚਲਾਉਣ ਸਮੇਂ ਔਰਤਾਂ ਲਈ ਹੈਲਮੈੱਟ ਪਾਉਣਾ ਮਰਜ਼ੀ ਮੁਤਾਬਿਕ ਬਣਾ ਦਿੱਤਾ ਗਿਆ ਸੀ ਭਾਵ ਔਰਤਾਂ ਹੈਲਮੈੱਟ ਪਾਉਣ ਜਾਂ ਨਾ ਪਾਉਣ ਇਹ ਉਨ੍ਹਾਂ 'ਤੇ ਨਿਰਭਰ ਕਰਦਾ ਸੀ | ਇਸ ਤੋਂ ਬਾਅਦ 28 ਅਗਸਤ 2014 ਨੂੰ ਇਸ ਨਿਯਮ ਨੂੰ ਇਕ ਹੋਰ ਨੋਟੀਫ਼ਿਕੇਸ਼ਨ ਦੇ ਜ਼ਰੀਏ ਸੋਧਿਆ ਗਿਆ ਸੀ | ਜਿਸ ਦੇ ਤਹਿਤ 'ਔਰਤਾਂ' ਸ਼ਬਦ ਨੂੰ ਬਦਲ ਕੇ 'ਸਿੱਖ ਬੀਬੀਆਂ' ਕਰ ਦਿੱਤਾ ਗਿਆ ਸੀ |

ਪਾਕਿਸਤਾਨ 'ਚ ਮਾਸੂਮ ਜੈਨਬ ਦੇ ਹੱਤਿਆਰੇ ਨੂੰ ਫ਼ਾਂਸੀ

  • ਲਾਹੌਰ ਜੇਲ੍ਹ 'ਚ ਫ਼ਾਂਸੀ ਦਿੱਤੇ ਜਾਣ ਸਮੇਂ ਜੈਨਬ ਦੇ ਪਿਤਾ ਵੀ ਰਹੇ ਮੌਜੂਦ

ਅੰਮਿ੍ਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਲਾਹੌਰ ਦੀ ਸੱਤ ਸਾਲਾ ਮਾਸੂਮ ਬੱਚੀ ਜੈਨਬ ਦੇ ਨਾਲ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ ਦੇ ਦੋਸ਼ੀ ਇਮਰਾਨ ਅਲੀ (24) ਨੂੰ ਅੱਜ ਸਵੇਰੇ 5.30 ਵਜੇ (ਪਾਕਿਸਤਾਨੀ ਸਮੇਂ ਮੁਤਾਬਕ) ਲਾਹੌਰ ਦੀ ਕੋਟ ਲੱਖਪਤ ਜੇਲ੍ਹ 'ਚ ਫ਼ਾਂਸੀ ਦੇ ਦਿੱਤੀ ਗਈ | ਦੋਸ਼ੀ ਨੇ ਅਦਾਲਤ 'ਚ ਜੈਨਬ ਸਮੇਤ 8 ਹੋਰਨਾਂ ਬੱਚੀਆਂ ਨਾਲ ਜਬਰ ਜਨਾਹ ਦੇ ਬਾਅਦ ਉਨ੍ਹਾਂ ਦੀ ਹੱਤਿਆ ਕੀਤੇ ਜਾਣ ਦਾ ਦੋਸ਼ ਸਵੀਕਾਰ ਕੀਤਾ ਸੀ, ਜਿਸ 'ਤੇ ਅਦਾਲਤ ਨੇ ਉਸ ਨੂੰ ਇਸ ਅਪਰਾਧ ਲਈ 21 ਵਾਰ ਫ਼ਾਂਸੀ ਦਿੱਤੇ ਜਾਣ ਦਾ ਸਖ਼ਤ ਹੁਕਮ ਸੁਣਾਇਆ ਸੀ | ਇਮਰਾਨ ਨੂੰ ਫ਼ਾਂਸੀ ਦਿੱਤੇ ਜਾਣ ਸਮੇਂ ਜੱਜ ਆਦਿਲ ਸਰਵਰ ਤੇ ਬੱਚੀ ਦੇ ਪਿਤਾ ਅਮੀਨ ਅੰਸਾਰੀ ਤੇ ਚਾਚਾ ਵੀ ਮੌਕੇ 'ਤੇ ਮੌਜੂਦ ਸਨ | ਫ਼ਾਂਸੀ 'ਤੇ ਲਟਕਾਏ ਜਾਣ ਤੋਂ ਪਹਿਲਾਂ ਜੇਲ੍ਹ ਪ੍ਰਸ਼ਾਸਨ ਵਲੋਂ ਇਮਰਾਨ ਅਲੀ ਦੀ ਉਸ ਦੇ ਪਰਿਵਾਰਕ ਮੈਂਬਰਾਂ ਨਾਲ 45 ਮਿੰਟ ਤੱਕ ਮੁਲਾਕਾਤ ਕਰਵਾਈ ਗਈ | ਦੋਸ਼ੀ ਦੀ ਲਾਸ਼ ਲੈਣ ਲਈ ਉਸ ਦਾ ਭਰਾ ਅਤੇ ਇਕ ਦੋਸਤ ਪਹੁੰਚਿਆ ਹੋਇਆ ਸੀ | ਪੋਸਟਮਾਰਟਮ ਬਾਅਦ ਜੇਲ੍ਹ ਪ੍ਰਸ਼ਾਸਨ ਵਲੋਂ ਦੋਸ਼ੀ ਦੀ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਾਪ ਦਿੱਤੀ ਗਈ | ਦੱਸਿਆ ਜਾ ਰਿਹਾ ਹੈ ਕਿ ਜੈਨਬ ਦੇ ਪਿਤਾ ਵਲੋਂ ਅਦਾਲਤ 'ਚ ਅਪੀਲ ਦਾਇਰ ਕੀਤੀ ਗਈ ਸੀ ਕਿ ਦੋਸ਼ੀ ਨੂੰ ਜਨਤਕ ਤੌਰ 'ਤੇ ਫਾਂਸੀ ਦਿੱਤੀ ਜਾਵੇ, ਪਰ ਬੀਤੇ ਦਿਨ ਮੰਗਲਵਾਰ ਨੂੰ ਅਦਾਲਤ ਨੇ ਇਹ ਅਪੀਲ ਖ਼ਾਰਜ ਕਰ ਦਿੱਤੀ | ਫ਼ਾਂਸੀ ਤੋਂ ਬਾਅਦ ਜੈਨਬ ਦੇ ਪਿਤਾ ਨੇ ਕਿਹਾ ਕਿ ਹੁਣ ਉਹ ਸੰਤੁਸ਼ਟ ਹਨ | ਅਮੀਨ ਅੰਸਾਰੀ ਅਨੁਸਾਰ ਉਨ੍ਹਾਂ ਦੀ ਧੀ ਦੇ ਹੱਤਿਆਰੇ ਨੂੰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਫ਼ਾਂਸੀ ਦਿੱਤੀ ਗਈ ਅਤੇ ਉਨ੍ਹਾਂ ਖੁਦ ਉਸ ਨੂੰ ਤੜਫ਼ ਕੇ ਮਰਦੇ ਹੋਏ ਵੇਖਿਆ | ਉਸ ਦੀ ਲਾਸ਼ ਅੱਧੇ ਘੰਟੇ ਤੱਕ ਤਖ਼ਤੇ 'ਤੇ ਲਟਕਦੀ ਰਹੀ | ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮਾਸੂਮ ਨਾਲ ਜਬਰ ਜਨਾਹ ਕਰਨ ਉਪਰੰਤ ਦੋਸ਼ੀ ਨੇ 9 ਜਨਵਰੀ, 2018 ਨੂੰ ਉਸ ਦਾ ਗਲਾ ਘੁੱਟ ਕੇ ਹੱਤਿਆ ਕਰਨ ਬਾਅਦ ਲਾਸ਼ ਲਾਹੌਰ ਤੋਂ ਲਗਪਗ 50 ਕਿਲੋਮੀਟਰ ਦੂਰ ਕਸੂਰ ਸ਼ਹਿਰ 'ਚ ਕੂੜੇ ਦੇ ਢੇਰ 'ਤੇ ਸੁੱਟ ਦਿੱਤੀ ਸੀ | ਦੋਸ਼ੀ ਨੇ ਬੱਚੀ ਨੂੰ ਉਸ ਦੀ ਮਾਸੀ ਦੇ ਘਰੋਂ ਚੁੱਕਿਆ ਸੀ | ਇਸ ਘਟਨਾ ਦੇ ਬਾਅਦ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਸਮੇਤ ਭਾਰਤ ਤੇ ਹੋਰਨਾਂ ਦੇਸ਼ਾਂ 'ਚ ਵੀ ਬੱਚੀਆਂ ਦੀ ਸੁਰੱਖਿਆ ਅਤੇ ਜਬਰ ਜਨਾਹ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤੇ ਗਏ | ਇਨ੍ਹਾਂ ਹਿੰਸਕ ਪ੍ਰਦਰਸ਼ਨਾਂ ਦੇ ਚੱਲਦਿਆਂ ਕਸੂਰ ਸ਼ਹਿਰ 'ਚ ਦੋ ਲੋਕ ਮਾਰੇ ਵੀ ਗਏ ਸਨ | ਪੁਲਿਸ ਨੇ ਭਾਰੀ ਦਬਾਅ ਦੇ ਚੱਲਦਿਆਂ ਉਕਤ ਵਾਰਦਾਤ ਦੇ ਦੋ ਹਫ਼ਤੇ ਬਾਅਦ 23 ਜਨਵਰੀ ਨੂੰ ਇਮਰਾਨ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਇਸ ਦੇ ਬਾਅਦ ਲਗਪਗ 9 ਮਹੀਨੇ ਤੱਕ ਚੱਲੀ ਅਦਾਲਤੀ ਕਾਰਵਾਈ ਦੇ ਬਾਅਦ ਉਸ ਨੂੰ ਫ਼ਾਂਸੀ ਦੇ ਦਿੱਤੀ ਗਈ |

17 ਵਸਤੂਆਂ 'ਤੇ ਸਟੈਂਪ ਡਿਊਟੀ ਵਧਾਈ ਲੋਕਾਂ 'ਤੇ ਪਵੇਗਾ 100 ਕਰੋੜ ਦਾ ਵਾਧੂ ਬੋਝ

  • ਅਕਾਲੀ-ਭਾਜਪਾ ਸਰਕਾਰ ਦੀ ਪ੍ਰੋਗਰੈਸਿਵ ਬੀਡਿੰਗ ਤੇ ਕਲੱਸਟਰ ਪ੍ਰਣਾਲੀ ਵਾਲੀ ਖਣਨ ਨੀਤੀ ਨੂੰ ਪ੍ਰਵਾਨਗੀ

ਹਰਕਵਲਜੀਤ ਸਿੰਘ
ਚੰਡੀਗੜ੍ਹ, 17 ਅਕਤੂਬਰ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 10 ਦਿਨਾਂ ਵਿਦੇਸ਼ੀ ਦੌਰੇ 'ਤੇ ਜਾਣ ਤੋਂ ਪਹਿਲਾਂ ਅੱਜ ਇੱਥੇ ਮੰਤਰੀ ਮੰਡਲ ਦੀ ਹੋਈ ਅਹਿਮ ਬੈਠਕ ਦੌਰਾਨ ਰਾਜ ਦੀ ਮੌਜੂਦਾ ਤਰਸਯੋਗ ਵਿੱਤੀ ਸਥਿਤੀ ਨੂੰ ਬਹਾਨਾ ਬਣਾ ਕੇ ਸਟੈਂਪ ਡਿਊਟੀ ਦੀਆਂ ਦਰਾਂ ਵਿਚ ਵਾਧੇ ਨੂੰ ਹਰੀ ਝੰਡੀ ਦਿੰਦਿਆਂ ਰਾਜ ਦੇ ਲੋਕਾਂ 'ਤੇ 100 ਕਰੋੜ ਰੁਪਏ ਤੋਂ ਵੱਧ ਦਾ ਨਵਾਂ ਵਿੱਤੀ ਬੋਝ ਪਾਉਣ ਦਾ ਫ਼ੈਸਲਾ ਲਿਆ ਗਿਆ | ਮੰਤਰੀ ਮੰਡਲ ਵਲੋਂ ਲਏ ਗਏ ਇਸ ਫ਼ੈਸਲੇ ਅਨੁਸਾਰ ਸਟੈਂਪ ਡਿਊਟੀ ਦੇ ਸ਼ਡਿਊਲ ਵਿਚਲੀਆਂ ਕੁੱਲ 65 ਆਈਟਮਾਂ 'ਚੋਂ 17 ਮੁੱਖ ਆਈਟਮਾਂ 'ਤੇ ਸਟੈਂਪ ਡਿਊਟੀ ਦੁਗਣੀ ਜਾਂ ਦੁਗਣੀ ਤੋਂ ਵੀ ਵੱਧ ਕਰਨ ਦਾ ਫ਼ੈਸਲਾ ਲਿਆ ਗਿਆ | ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਨੂੰ ਇਸ ਵੇਲੇ ਸਟੈਂਪ ਡਿਊਟੀ ਤੋਂ 50 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੁੰਦਾ ਹੈ, ਜੋ ਕਿ ਹੁਣ 150 ਕਰੋੜ ਰੁਪਏ ਤੋਂ ਵੀ ਵਧਣ ਦਾ ਅਨੁਮਾਨ ਹੈ | ਫ਼ੈਸਲੇ ਅਨੁਸਾਰ 1000 ਰੁਪਏ ਤੋਂ ਵੱਧ ਦੀ ਕੀਮਤ ਦੇ ਬਾਂਡਾਂ 'ਤੇ ਡਿਊਟੀ ਹੁਣ ਬਾਂਡਾਂ, ਗੋਦ ਲੈਣ ਲਈ ਡੀਡ, ਐਫੀਡੇਵਿਟ ਤੇ ਮੈਮੋਰੰਡਮ ਆਫ਼ ਐਗਰੀਮੈਂਟ ਆਦਿ ਲਈ ਫ਼ੀਸ ਦੁੱਗਣੀ ਕਰ ਦਿੱਤੀ ਗਈ ਹੈ | ਜਿਵੇਂ ਕੰਪਨੀਆਂ ਲਈ ਆਰਟੀਕਲ ਆਫ਼ ਐਸੋਸੀਏਸ਼ਨ 'ਤੇ ਫ਼ੀਸ, ਜੋ ਪਹਿਲਾਂ 5000 ਸੀ, 10000 ਤੇ ਜੋ 10000 ਸੀ ਉਸ ਨੂੰ 20000 ਰੁਪਏ ਕਰ ਦਿੱਤਾ ਗਿਆ ਹੈ | ਸ਼ੇਅਰ ਅਲਾਟਮੈਂਟ ਦੀ ਚਿੱਠੀ 'ਤੇ ਹੁਣ ਫ਼ੀਸ 15 ਰੁਪਏ ਤੋਂ ਵਧਾ 30 ਰੁਪਏ ਤੇ ਕੰਪਨੀਆਂ ਲਈ ਇਹ 5000 ਤੇ 10000 ਤੋਂ ਵਧਾ ਕੇ ਦੁਗਣੀ ਕਰ ਦਿੱਤੀ ਗਈ ਹੈ |
ਨੋਟਰੀ ਲਈ ਵੀ ਫ਼ੀਸ 45 ਤੋਂ ਵਧਾ ਕੇ 90 ਰੁਪਏ, ਪਾਵਰ ਆਫ਼ ਅਟਾਰਨੀ ਲਈ 500 ਤੋਂ ਵਧਾ ਕੇ 1000, ਭਾਈਵਾਲੀ ਐਗਰੀਮੈਂਟ ਲਈ 1000 ਤੋਂ ਵਧਾ ਕੇ 2000 ਤੇ ਕਿਸੇ ਐਗਰੀਮੈਂਟ ਨੂੰ ਰੱਦ ਕਰਨ ਲਈ ਫ਼ੀਸ 300 ਤੋਂ ਵਧਾ ਕੇ 600 ਰੁਪਏ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਟੈਂਪ ਡਿਊਟੀ ਦੀਆਂ ਦਰਾਂ ਵਿਚ ਆਖ਼ਰੀ ਸੋਧ 2009 ਵਿਚ ਹੋਈ ਸੀ ਤੇ ਮੌਜੂਦਾ ਸੋਧ ਨੂੰ ਲਾਗੂ ਕਰਨ ਲਈ ਛੇਤੀ ਹੀ ਰਾਜਪਾਲ ਪੰਜਾਬ ਨੂੰ ਪ੍ਰਵਾਨਗੀ ਲਈ ਆਰਡੀਨੈਂਸ ਭੇਜਿਆ ਜਾਵੇਗਾ |
ਖਣਨ ਨੀਤੀ

ਮੰਤਰੀ ਮੰਡਲ ਵਲੋਂ ਲੰਮੇ ਸਮੇਂ ਤੋਂ ਵਿਵਾਦਾਂ ਵਿਚ ਘਿਰੀ ਤੇ ਪ੍ਰਵਾਨਗੀ ਲਈ ਲਟਕ ਰਹੀ ਜਿਸ ਨਵੀਂ ਖਣਨ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ, ਉਸ ਲਈ ਮੁੱਖ ਆਧਾਰ ਅਕਾਲੀ-ਭਾਜਪਾ ਸਰਕਾਰ ਦੀ ਖਣਨ ਨੀਤੀ ਨੂੰ ਹੀ ਬਣਾਇਆ ਗਿਆ ਹੈ, ਜੋ ਕਿ ਵੱਡੀ ਨੁਕਤਾਚੀਨੀ ਦਾ ਵਿਸ਼ਾ ਬਣੀ | ਪ੍ਰਵਾਨ ਕੀਤੀ ਗਈ ਇਸ ਨੀਤੀ ਅਨੁਸਾਰ ਪੁਰਾਣੀ ਨੀਤੀ ਵਿਚਲੀ ਪ੍ਰੋਗਰੈਸਿਵ ਬੀਡਿੰਗ ਤੇ ਕਲੱਸਟਰ ਪ੍ਰਣਾਲੀ ਨੂੰ ਨਵੀਂ ਨੀਤੀ ਵਿਚ ਵੀ ਕਾਇਮ ਰੱਖਿਆ ਗਿਆ ਹਾ, ਪਰ ਦਾਅਵਾ ਕੀਤਾ ਗਿਆ ਕਿ ਰਾਜ ਸਰਕਾਰ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਰੇਤ ਤੇ ਬਜਰੀ 9 ਰੁਪਏ ਪ੍ਰਤੀ ਫੁੱਟ ਤੋਂ ਜ਼ਿਆਦਾ ਕੀਮਤ ਵਿਚ ਨਾ ਵਿਕ ਸਕੇ ਅਤੇ ਇਸ ਕੀਮਤ ਵਿਚ ਲੋਡਿੰਗ ਅਤੇ ਗੱਡੀ ਦਾ ਖਰਚਾ ਵੀ ਸ਼ਾਮਿਲ ਹੋਵੇਗਾ | ਨੀਤੀ ਵਿਚ ਇਹ ਵੀ ਕਿਹਾ ਗਿਆ ਕਿ ਢੁਆਈ ਲਈ ਦੂਰੀ ਅਨੁਸਾਰ ਵੱਧ ਤੋਂ ਵੱਧ ਪ੍ਰਤੀ ਫੁੱਟ ਦਿੱਤੀ ਜਾਣ ਵਾਲੀ ਕੀਮਤ ਵੀ ਨਿਰਧਾਰਤ ਕੀਤੀ ਜਾਵੇਗੀ ਤੇ ਠੇਕੇਦਾਰ ਉਨ੍ਹਾਂ ਕੀਮਤਾਂ ਰਾਹੀਂ ਰੇਤ ਤੇ ਬਜਰੀ ਵੇਚੇਗਾ, ਜੋ ਨੋਟੀਫਾਈ ਜਾਂ ਉਸ ਤੋਂ ਘੱਟ ਕੀਮਤ 'ਤੇ ਢੁਆਈ ਕਰਨ ਵਿਚ ਸਹਿਮਤ ਹੋਣਗੇ | ਨਵੀਂ ਨੀਤੀ ਅਨੁਸਾਰ ਰੇਤ ਦੀ ਤੁਲਾਈ ਲਈ ਹਰੇਕ ਖਾਣ 'ਤੇ ਇਲੈਕਟ੍ਰੋਨਿਕ ਕੰਡਾ ਲਗਾਉਣਾ ਵੀ ਜ਼ਰੂਰੀ ਹੋਵੇਗਾ, ਜੋ ਸੈਂਟਰਲ ਸਰਵਰ ਨਾਲ ਜੁੜਿਆ ਹੋਵੇਗਾ | ਪ੍ਰਵਾਨ ਕੀਤੀ ਗਈ ਨੀਤੀ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਸ਼ਨਾਖ਼ਤ ਕੀਤੇ ਗਏ ਬਲਾਕਾਂ ਵਿਚ ਰੇਤ ਅਤੇ ਬੱਜਰੀ ਦੀ ਮਾਤਰਾ ਅਨੁਸਾਰ ਮਾਈਨਿੰਗ ਅਧਿਕਾਰੀ ਨਿਲਾਮੀ ਰਾਹੀਂ ਖ਼ਾਣਾਂ ਅਲਾਟ ਕਰਨਗੇ ਤੇ ਇਸ ਬੋਲੀ ਵਿਚ ਸਿਰਫ਼ ਰਜਿਸਟਰਡ ਕੰਪਨੀਆਂ, ਭਾਈਵਾਲੀ, ਸਹਿਕਾਰੀ ਸੰਮਤੀਆਂ, 3 ਵਿਅਕਤੀਆਂ ਤੱਕ ਦਾ ਗਰੁੱਪ ਤੇ ਇਕੋ ਇਕ ਮਲਕੀਅਤ ਵਾਲਾ ਵਿਅਕਤੀ ਵੀ ਸ਼ਾਮਿਲ ਹੋ ਸਕੇਗਾ | 31 ਮਾਰਚ ਨੂੰ ਖ਼ਤਮ ਹੋਣ ਵਾਲੇ 3 ਸਾਲਾਂ ਦੌਰਾਨ ਬੋਲੀਕਾਰ ਔਸਤਨ ਸਾਲਾਨਾ ਟਰਨ ਓਵਰ ਤੇ ਬੋਲੀ ਦੀ ਔਸਤ ਦੀ ਕੀਮਤ ਤੋਂ ਘੱਟ ਵਿਚ ਬੋਲੀ ਪ੍ਰਾਪਤ ਨਹੀਂ ਕਰ ਸਕੇਗਾ | ਠੇਕਾ ਪ੍ਰਾਪਤ ਕਰਨ ਵਾਲੇ ਹਰੇਕ ਠੇਕੇਦਾਰ ਲਈ ਲੋੜੀਂਦੀ ਮਸ਼ੀਨਰੀ ਦੀ ਪ੍ਰਾਪਤੀ ਵੀ ਜ਼ਰੂਰੀ ਹੋਵੇਗੀ, ਪਰ ਠੇਕਾ ਪ੍ਰਾਪਤ ਕਰਨ ਵਾਲੇ ਠੇਕੇਦਾਰਾਂ ਵਲੋਂ ਅਲਾਟ ਹੋਈਆਂ ਖਾਣਾਂ ਤੋਂ ਆਸੇ-ਪਾਸੇ ਵੀ ਗ਼ੈਰ-ਕਾਨੂੰਨੀ ਢੰਗ ਨਾਲ ਹੁੰਦੀ ਮਾਈਨਿੰਗ ਨੂੰ ਕਿਵੇਂ ਰੋਕਿਆ ਜਾਵੇਗਾ ਜਾਂ ਅਜਿਹਾ ਕਰਨ ਵਾਲੇ ਲਈ ਕੀ ਸਜ਼ਾ ਹੋਵੇਗੀ, ਇਸ ਸਬੰਧੀ ਨਵੀਂ ਨੀਤੀ ਖ਼ਾਮੋਸ਼ ਹੈ | ਹਾਲਾਂਕਿ ਏਨਾ ਜ਼ਰੂਰ ਕਿਹਾ ਗਿਆ ਹੈ ਕਿ ਠੇਕੇਦਾਰ ਲਈ ਜ਼ਰੂਰੀ ਹੋਵੇਗਾ ਕਿ ਉਹ ਕੰਮ ਸ਼ੁਰੂ ਕਰਨ ਤੋਂ 7 ਦਿਨ ਪਹਿਲਾਂ ਚੀਫ਼ ਇੰਜੀਨੀਅਰ ਡਰੇਨਜ਼ ਨੂੰ ਸੂਚਿਤ ਕਰਨ ਤੇ ਹੈੈੱਡਕੁਆਰਟਰ ਵਿਖੇ ਐਗਜ਼ੈਕਟਿਵ ਇੰਜੀਨੀਅਰ ਇਸ ਮੰਤਵ ਰਾਹੀਂ ਨੋਡਲ ਅਧਿਕਾਰੀ ਹੋਵੇਗਾ |
ਕਾਲੋਨੀ ਪ੍ਰਮੋਟਰਾਂ ਨੂੰ ਲਾਇਸੈਂਸ ਵਾਪਸ ਕਰਨ ਦੀ ਸਹੂਲਤ
ਮੰਤਰੀ ਮੰਡਲ ਵਲੋਂ ਅੱਜ ਇਕ ਹੋਰ ਫ਼ੈਸਲਾ ਲੈਂਦਿਆਂ ਅਜਿਹੇ ਕਾਲੋਨੀ ਪ੍ਰਮੋਟਰਾਂ ਨੂੰ ਆਪਣੇ ਲਾਇਸੈਂਸ ਵਾਪਸ ਕਰਨ ਦੀ ਸਹੂਲਤ ਦੇਣ ਦਾ ਫ਼ੈਸਲਾ ਲਿਆ ਗਿਆ, ਜਿਨ੍ਹਾਂ ਵਲੋਂ ਆਪਣੀਆਂ ਕਾਲੋਨੀਆਂ ਵਿਕਸਿਤ ਨਹੀਂ ਕੀਤੀਆਂ ਜਾ ਸਕੀਆਂ ਤੇ ਨਾ ਹੀ ਉਨ੍ਹਾਂ ਵਲੋਂ ਆਪਣੀਆਂ ਕਾਲੋਨੀਆਂ ਲਈ ਮੁੱਢਲਾ ਢਾਂਚਾ ਤੇ ਸਹੂਲਤਾਂ ਹੀ ਵਿਕਸਿਤ ਕੀਤੀਆਂ ਗਈਆਂ ਹੋਣ ਤੇ ਨਾ ਹੀ ਕੋਈ ਪਲਾਟ ਆਦਿ ਵੇਚਿਆ ਜਾ ਸਕਿਆ ਹੋਵੇ | ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਅਜਿਹੇ ਪ੍ਰਮੋਟਰਾਂ ਲਈ ਜ਼ਰੂਰੀ ਹੋਵੇਗਾ ਕਿ ਉਹ ਹਲਫ਼ੀਆ ਬਿਆਨ ਦੇਣ ਕਿ ਉਨ੍ਹਾਂ ਵਲੋਂ ਨਾ ਤਾਂ ਕਿਸੇ ਨੂੰ ਕੋਈ ਪਲਾਟ ਅਲਾਟ, ਲੀਜ਼ ਜਾਂ ਇਕਰਾਰਨਾਮੇ ਰਾਹੀਂ ਵੇਚਿਆ ਗਿਆ ਹੈ ਤੇ ਨਾ ਹੀ ਕਾਲੋਨੀ ਵਿਚ ਕਿਸੇ ਤਰ੍ਹਾਂ ਦਾ ਕੋਈ ਵਿਕਾਸ ਕੀਤਾ ਗਿਆ ਹੈ | ਅਗਰ ਕਿਸੇ ਵਲੋਂ ਕਾਲੋਨੀਆਂ ਵਿਚ ਕਿਸੇ ਤਰ੍ਹਾਂ ਦਾ ਕੋਈ ਢਾਂਚਾ ਬਣਾਇਆ ਗਿਆ ਹੋਵੇਗਾ ਅਤੇ ਉਸ ਨੂੰ ਪਹਿਲਾਂ ਢਾਹਿਆ ਜਾਣਾ ਜ਼ਰੂਰੀ ਹੋਵੇਗਾ | ਪ੍ਰਮੋਟਰ ਦਾ ਲਾਇਸੈਂਸ ਵਾਪਸ ਲੈਣ ਤੋਂ ਪਹਿਲਾਂ ਰਾਜ ਸਰਕਾਰ ਵਲੋਂ 2 ਅਖ਼ਬਾਰਾਂ ਵਿਚ 30 ਦਿਨਾਂ ਦਾ ਇਕ ਨੋਟਿਸ ਵੀ ਜਾਰੀ ਕੀਤਾ ਜਾਵੇਗਾ ਤਾਂ ਜੋ ਤੱਥਾਂ ਦੀ ਪੁਸ਼ਟੀ ਹੋ ਸਕੇ | ਬੁਲਾਰੇ ਨੇ ਇਹ ਵੀ ਸਪੱਸ਼ਟ ਕੀਤਾ ਕਿ ਪ੍ਰਮੋਟਰ ਵਲੋਂ ਸੀ.ਐਲ.ਯੂ. ਲਾਇਸੈਂਸ ਫ਼ੀਸ ਆਦਿ ਨੂੰ ਰਿਫੰਡ ਨਹੀਂ ਕੀਤਾ ਜਾਵੇਗਾ ਤੇ ਜੇ ਪ੍ਰਮੋਟਰ ਵਲੋਂ ਕਾਲੋਨੀ ਆਦਿ ਲਈ ਕੋਈ ਬੈਂਕ ਕਰਜ਼ਾ ਵੀ ਲਿਆ ਹੋਵੇਗਾ ਤਾਂ ਉਸ ਲਈ ਵੀ ਪ੍ਰਮੋਟਰ ਖ਼ੁਦ ਹੀ ਜ਼ਿੰਮੇਵਾਰ ਹੋਵੇਗਾ |
ਲੁਧਿਆਣਾ ਵਿਖੇ ਸਾਈਕਲ ਵੈਲੀ ਨੂੰ ਰਿਆਇਤਾਂ ਦੇਣ ਲਈ ਸਨਅਤੀ ਨੀਤੀ ਵਿਚ ਸੋਧ
ਮੰਤਰੀ ਮੰਡਲ ਵਲੋਂ ਲੁਧਿਆਣਾ ਵਿਖੇ 100 ਏਕੜ ਰਕਬੇ ਵਿਚ ਬਣਾਈ ਜਾਣ ਵਾਲੀ ਸਾਈਕਲ ਵੈਲੀ ਲਈ ਗਲੋਬਲ ਟੈਂਡਰਿੰਗ ਲਈ ਸਹਿਮਤੀ ਦੇ ਦਿੱਤੀ ਗਈ ਤੇ ਇਸ ਵੈਲੀ ਅੰਦਰ ਸਥਾਪਿਤ ਹੋਣ ਵਾਲੇ ਸਾਈਕਲ ਪ੍ਰੋਜੈਕਟਾਂ ਨੂੰ ਵੀ ਰਿਆਇਤ ਦੇਣ ਲਈ ਜੀ.ਐਸ.ਟੀ. ਦੇ ਨਿਯਮਾਂ ਵਿਚ ਤਰਮੀਮ ਕਰਨ ਦਾ ਫ਼ੈਸਲਾ ਲਿਆ ਗਿਆ | ਇਸ ਸਾਈਕਲ ਵੈਲੀ ਨੂੰ ਚੰਡੀਗੜ੍ਹ-ਲੁਧਿਆਣਾ ਸੜਕ ਨਾਲ ਜੋੜਨ ਲਈ 8.8 ਕਿੱਲੋਮੀਟਰ ਲੰਬੀ ਸੜਕ ਦੀ ਉਸਾਰੀ ਲਈ ਵੀ ਪ੍ਰਵਾਨਗੀ ਦੇ ਦਿੱਤੀ ਗਈ | ਬੁਲਾਰੇ ਨੇ ਦੱਸਿਆ ਕਿ ਇਹ ਸਨਅਤੀ ਪਾਰਕ ਖੁੱਲ੍ਹੀ ਮੁਕਾਬਲੇਬਾਜ਼ੀ ਅਤੇ ਤਕਨੀਕੀ ਟੈਂਡਰ ਪ੍ਰਕਿਰਿਆ ਰਾਹੀਂ ਕੌਮਾਂਤਰੀ ਪੱਧਰ ਦੀ ਕੰਪਨੀ ਵਲੋਂ ਵਿਕਸਤ ਕੀਤਾ ਜਾਵੇਗਾ |
ਪੰਚਾਇਤਾਂ ਤੇ ਜ਼ਿਲ੍ਹਾ ਪ੍ਰੀਸ਼ਦਾਂ 'ਚ ਔਰਤਾਂ ਨੂੰ ਰੋਟੇਸ਼ਨ ਦੇ ਆਧਾਰ 'ਤੇ ਰਾਖਵਾਂਕਰਨ
ਪੰਜਾਬ ਮੰਤਰੀ ਮੰਡਲ ਵਲੋਂ ਅੱਜ ਪੰਚਾਇਤਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਵੱਖ-ਵੱਖ ਅਹੁਦਿਆਂ ਲਈ ਰੋਟੇਸ਼ਨ ਦੇ ਆਧਾਰ 'ਤੇ ਔਰਤਾਂ ਨੂੰ ਰਾਖਵਾਂਕਰਨ ਦੇਣ ਸਬੰਧੀ ਫ਼ੈਸਲਾ ਲਿਆ ਗਿਆ | ਮੌਜੂਦਾ ਕੈਪਟਨ ਸਰਕਾਰ ਵਲੋਂ ਮਹਿਲਾਵਾਂ ਲਈ ਰਾਖਵਾਂਕਰਨ 33 ਫੀਸਦੀ ਤੋਂ ਵਧਾ ਕੇ 50 ਫੀਸਦੀ ਕਰਨ ਦਾ ਫ਼ੈਸਲਾ ਪਹਿਲਾਂ ਹੀ ਲਿਆ ਜਾ ਚੁੱਕਾ ਹੈ | ਇਕ ਹੋਰ ਫ਼ੈਸਲੇ ਰਾਹੀਂ ਮੰਤਰੀ ਮੰਡਲ ਵਲੋਂ ਪੰਜਾਬ ਸਰਕਾਰ ਵਿਚ ਨੌਕਰੀ ਕਰ ਰਹੇ ਕਰਮਚਾਰੀਆਂ ਲਈ ਆਪਣੀ ਪਹਿਲੀ ਅਸਾਮੀ 'ਤੇ ਲੀਅਨ ਕਾਇਮ ਰੱਖਦਿਆਂ ਕਿਸੇ ਹੋਰ ਆਸਾਮੀ 'ਤੇ ਕੰਮ ਕਰਨ ਦੌਰਾਨ ਉਸ ਨੂੰ ਪਹਿਲੀ ਆਸਾਮੀ ਵਾਲੀ ਤਨਖ਼ਾਹ ਤੋਂ ਵੱਧ ਤਨਖ਼ਾਹ ਨਹੀਂ ਮਿਲ ਸਕੇਗੀ | ਇਕ ਹੋਰ ਫ਼ੈਸਲੇ ਰਾਹੀਂ ਮੰਤਰੀ ਮੰਡਲ ਵਲੋਂ ਪੰਜਾਬ ਵਿੱਤੀ ਕਮਿਸ਼ਨਰਜ਼ ਸਕੱਤਰੇਤ ਗਰੁੱਪ-ਬੀ ਸੇਵਾ ਨਿਯਮ 2018 ਅਤੇ ਇਨ੍ਹਾਂ ਨਾਲ ਸ਼ਰਤਾਂ ਨੂੰ ਲਾਗੂ ਕੀਤੇ ਜਾਣ ਲਈ ਵੀ ਪ੍ਰਵਾਨਗੀ ਦੇ ਦਿੱਤੀ ਗਈ |
ਸਿੱਧੂ ਮੀਟਿੰਗ ਤੋਂ ਗ਼ੈਰ-ਹਾਜ਼ਰ ਰਹੇ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਵਲੋਂ ਦੱਖਣੀ ਰਾਜਾਂ ਵਿਚ ਸਰਕਾਰੀ ਕਾਰਪੋਰੇਸ਼ਨ ਰਾਹੀਂ ਹੁੰਦੇ ਖਣਨ ਦਾ ਅਧਿਐਨ ਕਰਨ ਤੋਂ ਬਾਅਦ ਪੰਜਾਬ ਵਿਚ ਵੀ ਇਹ ਕੰਮ ਸਰਕਾਰੀ ਹੱਥਾਂ ਵਿਚ ਲਏ ਜਾਣ ਸਬੰਧੀ ਮੁੱਖ ਮੰਤਰੀ ਨੂੰ ਰਿਪੋਰਟ ਪੇਸ਼ ਕੀਤੀ ਗਈ ਸੀ ਅਤੇ ਦੱਸਿਆ ਗਿਆ ਸੀ ਕਿ ਇਸ ਨਾਲ ਪੰਜਾਬ ਨੂੰ ਸਾਲਾਨਾ ਕੋਈ 4000 ਕਰੋੜ ਰੁਪਏ ਦੀ ਆਮਦਨ ਹੋ ਸਕਦੀ ਹੈ ਜੋ ਕਿ ਇਸ ਵੇਲੇ 125 ਕਰੋੜ ਦੇ ਕਰੀਬ ਹੈ, ਪਰ ਮੁੱਖ ਮੰਤਰੀ ਵਲੋਂ ਸ. ਸਿੱਧੂ ਦੀ ਇਸ ਰਿਪੋਰਟ ਨੂੰ ਕਾਫ਼ੀ ਦੇਰ ਤੋਂ ਠੰਢੇ ਬਸਤੇ ਵਿਚ ਪਾ ਦਿੱਤਾ ਸੀ ਤੇ ਹੁਣ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ ਤੇ ਸੁਖਜਿੰਦਰ ਸਿੰਘ ਰੰਧਾਵਾ ਆਦਿ ਦੀ ਰਾਏ ਨਾਲ ਤਿਆਰ ਕੀਤੀ ਗਈ ਖਣਨ ਨੀਤੀ ਨੂੰ ਅੱਜ ਮੰਤਰੀ ਮੰਡਲ ਵਿਚ ਪੇਸ਼ ਕੀਤੇ ਜਾਣ ਮੌਕੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਗੈਰ ਹਾਜ਼ਰ ਰਹੇ | 'ਅਜੀਤ' ਵਲੋਂ ਜਦੋਂ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਧਾਰਮਿਕ ਯਾਤਰਾ 'ਤੇ ਹਨ | ਸੂਚਨਾ ਅਨੁਸਾਰ ਸ. ਸਿੱਧੂ ਮਗਰਲੇ ਸਮੇਂ ਦੌਰਾਨ ਉਨ੍ਹਾਂ ਦੀ ਤਜਵੀਜ਼ ਨੂੰ ਅੱਖੋਂ ਪਰੋਖੇ ਕਰਨ ਸਬੰਧੀ ਆਪਣੀ ਨਾ ਖ਼ੁਸ਼ੀ ਦਾ ਵੀ ਪ੍ਰਗਟਾਵਾ ਕਰ ਚੁੱਕੇ ਹਨ | ਆਰ.ਟੀ.ਆਈ. ਐਕਟੀਵਿਸਟ ਦਿਨੇਸ਼ ਚੱਢਾ, ਜੋ ਰੇਤ, ਬੱਜਰੀ ਦੀ ਖਣਨ ਦੀ ਲੁੱਟ ਸਬੰਧੀ ਮਗਰਲੇ ਕਾਫ਼ੀ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਨੇ ਅੱਜ ਨਵੀਂ ਖਣਨ ਨੀਤੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਕਲੱਸਟਰ ਪ੍ਰਣਾਲੀ ਨੂੰ ਜਾਰੀ ਰੱਖਣ ਨਾਲ ਰੇਤ ਖਣਨ ਮਾਫ਼ੀਆ ਹੋਰ ਉਤਸ਼ਾਹਿਤ ਹੋਵੇਗਾ ਤੇ ਪ੍ਰੋਗਰੈਸਿਵ ਬੋਲੀ ਨਾਲ ਰੇਤ ਦੀਆਂ ਕੀਮਤਾਂ ਵਿਚ ਕਮੀ ਆਉਣ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰੇਤ ਬਜਰੀ ਦੇ ਨਾਜਾਇਜ਼ ਖਣਨ ਅਤੇ ਲੁੱਟ ਦਾ ਇਕੋ ਇਕ ਪੱਕਾ ਹੱਲ ਇਸ ਕੰਮ ਨੂੰ ਸਰਕਾਰੀ ਹੱਥਾਂ ਵਿਚ ਲੈ ਕੇ ਸਰਕਾਰੀ ਕਾਰਪੋਰੇਸ਼ਨ ਨਾਲ ਕੀਤਾ ਜਾਣਾ ਹੈ | ਉਨ੍ਹਾਂ ਕਿਹਾ ਕਿ ਨਵੀਂ ਨੀਤੀ ਵਿਚ ਠੇਕੇਦਾਰਾਂ ਨੇ ਇਕ ਮਾਹਿਰ ਦੀਆਂ ਸੇਵਾਵਾਂ ਲੈਣ ਦੀ ਵੀ ਜੋ ਸ਼ਰਤ ਰੱਖੀ ਹੈ, ਉਹ ਵੀ ਖਾਨਾਪੂਰਤੀ ਵਾਲੀ ਹੀ ਸਾਬਤ ਹੋਣ ਦੀ ਸੰਭਾਵਨਾ ਹੈ |
ਬਰਗਾੜੀ ਧਰਨੇ ਸਬੰਧੀ ਵਿਚਾਰ ਵਟਾਂਦਰਾ
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੀਟਿੰਗ ਦੌਰਾਨ ਬਰਗਾੜੀ ਮੋਰਚੇ ਕਾਰਨ ਪੈਦਾ ਹਾਲਾਤ 'ਤੇ ਵੀ ਗੈਰ-ਰਸਮੀ ਵਿਚਾਰ ਵਟਾਂਦਰਾ ਹੋਇਆ | ਉਨ੍ਹਾਂ ਦੱਸਿਆ ਕਿ ਕਈ ਮੰਤਰੀਆਂ ਵੱਲੋਂ ਰਾਏ ਪ੍ਰਗਟ ਕੀਤੀ ਗਈ ਕਿ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਅਕਾਲੀ-ਭਾਜਪਾ ਸਰਕਾਰ ਦੌਰਾਨ ਵਾਪਰੇ ਗੋਲੀ ਕਾਂਡ ਨੂੰ ਲੈ ਕੇ ਲੋਕਾਂ ਵਿਚ ਪਾਏ ਜਾ ਰਹੇ ਰੋਸ ਨੂੰ ਧਿਆਨ ਵਿਚ ਰੱਖਿਆ ਜਾਣਾ ਜ਼ਰੂਰੀ ਹੈ |

ਹੱਤਿਆ ਦੇ ਦੂਜੇ ਮਾਮਲੇ 'ਚ ਵੀ ਰਾਮਪਾਲ ਸਮੇਤ 14 ਨੂੰ ਮੌਤ ਤੱਕ ਉਮਰ ਕੈਦ

ਹਿਸਾਰ, 17 ਅਕਤੂਬਰ (ਰਾਜ ਪਰਾਸ਼ਰ)-ਹਿਸਾਰ ਦੀ ਵਿਸ਼ੇਸ਼ ਅਦਾਲਤ ਨੇ ਬਰਵਾਲਾ ਦੇ ਸਤਲੋਕ ਆਸ਼ਰਮ ਦੇ ਸੰਚਾਲਕ ਰਾਮਪਾਲ ਸਮੇਤ 14 ਦੋਸ਼ੀਆਂ ਨੂੰ ਹੱਤਿਆ ਦੇ ਦੂਜੇ ਮਾਮਲੇ ਵਿਚ ਵੀ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ 2 ਲੱਖ 5 ਹਜ਼ਾਰ ਰੁਪਏ ਜ਼ੁਰਮਾਨਾ ਲਗਾਇਆ ਹੈ | ਜੇਕਰ ...

ਪੂਰੀ ਖ਼ਬਰ »

ਪੁੱਤਰ ਹੱਥੋਂ ਅਚਾਨਕ ਚੱਲੀ ਗੋਲੀ ਕਾਰਨ ਮਾਂ ਦੀ ਮੌਤ

ਸਿੱਧਵਾਂ ਬੇਟ, 17 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਅੱਜ ਬਾਅਦ ਦੁਪਹਿਰ ਲਾਗਲੇ ਪਿੰਡ ਰਸੂਲਪੁਰਾ ਵਿਖੇ ਆਪਣੇ ਪਿਤਾ ਦੀ ਬਾਰਾਂ ਬੋਰ ਰਾਈਫ਼ਲ ਨੂੰ ਸਾਫ਼ ਕਰਦੇ ਸਮੇਂ ਪੁੱਤਰ ਹੱਥੋਂ ਚੱਲੀ ਗੋਲੀ ਨਾਲ ਮਾਂ ਦੀ ਮੌਤ ਹੋ ਗਈ | ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ...

ਪੂਰੀ ਖ਼ਬਰ »

ਰੇਵਾੜੀ 'ਚ ਸਕੂਲ ਤੋਂ ਘਰ ਜਾ ਰਹੀ 7 ਸਾਲਾ ਬੱਚੀ ਨਾਲ ਜਬਰ ਜਨਾਹ

ਚੰਡੀਗੜ੍ਹ, 17 ਅਕਤੂਬਰ (ਏਜੰਸੀ)- ਹਰਿਆਣਾ ਦੇ ਰੇਵਾੜੀ ਜ਼ਿਲ੍ਹੇ 'ਚ ਸਕੂਲ ਤੋਂ ਘਰ ਆ ਰਹੀ 7 ਸਾਲਾ ਬੱਚੀ ਨਾਲ ਇਕ ਵਿਅਕਤੀ ਵਲੋਂ ਜਬਰ ਜਨਾਹ ਕੀਤਾ ਗਿਆ ਹੈ | ਪੁਲਿਸ ਨੇ ਦੱਸਿਆ ਕਿ ਬੀਤੇ ਦਿਨ ਸਕੂਲ ਤੋਂ ਵਾਪਸ ਆ ਰਹੀ ਬੱਚੀ ਨੂੰ ਦੋਸ਼ੀ ਫੜ ਕੇ ਖੇਤਾਂ 'ਚ ਲੈ ਗਿਆ ਅਤੇ ਉਥੇ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਪਟਾਕੇ ਚਲਾਉਣ ਲਈ ਸਮਾਂ ਸੀਮਾ ਤੈਅ

ਚੰਡੀਗੜ੍ਹ, 17 ਅਕਤੂਬਰ (ਸੁਰਜੀਤ ਸਿੰਘ ਸੱਤੀ)-19 ਅਕਤੂਬਰ ਨੂੰ ਮਨਾਏ ਜਾ ਰਹੇ ਦੁਸਹਿਰੇ ਤਿਉਹਾਰ 'ਤੇ ਸ਼ਾਮ ਪੰਜ ਵਜੇ ਤੋਂ ਰਾਤ ਅੱਠ ਵਜੇ ਤੱਕ ਪਟਾਕੇ ਚਲਾਏ ਜਾ ਸਕਣਗੇ | ਹਵਾ ਪ੍ਰਦੂਸ਼ਣ ਕਾਰਨ ਪਟਾਕਿਆਂ 'ਤੇ ਲੱਗੀ ਪਾਬੰਦੀ ਨੂੰ ਲੈ ਕੇ ਹਾਈਕੋਰਟ ਵਲੋਂ ਆਪੇ ਲਏ ਗਏ ...

ਪੂਰੀ ਖ਼ਬਰ »

ਭਾਜਪਾ ਦੇ ਸੀਨੀਅਰ ਆਗੂ ਜਸਵੰਤ ਸਿੰਘ ਦਾ ਬੇਟਾ ਮਾਨਵੇਂਦਰ ਸਿੰਘ ਕਾਂਗਰਸ 'ਚ ਸ਼ਾਮਿਲ

ਨਵੀਂ ਦਿੱਲੀ, 17 ਅਕਤੂਬਰ (ਉਪਮਾ ਡਾਗਾ ਪਾਰਥ)-ਭਾਜਪਾ ਦੇ ਸੀਨੀਅਰ ਆਗੂ ਅਤੇ ਮੋਢੀ ਮੈਂਬਰ ਜਸਵੰਤ ਸਿੰਘ ਦੇ ਬੇਟੇ ਅਤੇ ਭਾਜਪਾ ਦੇ ਬਾਗੀ ਵਿਧਾਇਕ ਮਾਨਵੇਂਦਰ ਸਿੰਘ ਤਕਰੀਬਨ ਇਕ ਮਹੀਨੇ ਤੋਂ ਚੱਲ ਰਹੀਆਂ ਅਟਕਲਾਂ 'ਤੇ ਰੋਕ ਲਗਾਉਂਦਿਆਂ ਅੱਜ ਰਸਮੀ ਤੌਰ 'ਤੇ ਕਾਂਗਰਸ 'ਚ ...

ਪੂਰੀ ਖ਼ਬਰ »

ਪੀ.ਐਨ.ਬੀ. ਘੁਟਾਲਾ

ਚੋਕਸੀ ਸਮੇਤ ਹੋਰਨਾਂ ਦੋਸ਼ੀਆਂ ਦੀ 218 ਕਰੋੜ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ, 17 ਅਕਤੂਬਰ (ਜਗਤਾਰ ਸਿੰਘ)-13000 ਕਰੋੜ ਤੋਂ ਵੱਧ ਦੇ ਪੰਜਾਬ ਨੈਸ਼ਨਲ ਬੈਂਕ (ਪੀ. ਐਨ. ਬੀ.) ਘੁਟਾਲੇ ਮਾਮਲੇ 'ਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਮੇਹੁਲ ਚੋਕਸੀ ਤੇ ਹੋਰਨਾਂ ਦੋਸ਼ੀਆਂ ਦੀ 218.46 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ | ਜਦਕਿ ...

ਪੂਰੀ ਖ਼ਬਰ »

ਸ੍ਰੀਲੰਕਾ ਦੇ ਰਾਸ਼ਟਰਪਤੀ ਵਲੋਂ ਮੋਦੀ ਨਾਲ ਫ਼ੋਨ 'ਤੇ ਗੱਲਬਾਤ

ਕਿਹਾ, ਉਨ੍ਹਾਂ ਦੀ ਹੱਤਿਆ ਦੀ ਸਾਜਿਸ਼ 'ਚ ਰਾਅ ਦਾ ਹੱਥ ਹੋਣ ਦੀ ਰਿਪੋਰਟ ਆਧਾਰਹੀਣ ਨਵੀਂ ਦਿੱਲੀ, 17 ਅਕਤੂਬਰ (ਏਜੰਸੀ)-ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ...

ਪੂਰੀ ਖ਼ਬਰ »

ਬਾਦਲ ਦੀ ਹੱਤਿਆ ਦੀ ਸਾਜਿਸ਼ ਦੇ ਮਾਮਲੇ 'ਚ 5 ਖਿਲਾਫ਼ ਮਾਮਲਾ ਦਰਜ

ਮੁਜ਼ੱਫਰਨਗਰ, 17 ਅਕਤੂਬਰ (ਏਜੰਸੀ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਦੀ ਸਾਜਿਸ਼ ਦੇ ਮਾਮਲੇ ਸ਼ਾਮਲੀ ਪੁਲਿਸ ਨੇ ਖਾਲਸਿਤਾਨ ਲਿਬਰੇਸ਼ਨ ਫਰੰਟ (ਕੇ.ਐਲ. ਐਫ.) ਦੇ ਪੰਜ ਮੈਂਬਰਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੇ ...

ਪੂਰੀ ਖ਼ਬਰ »

ਵਿਰੋਧ ਪ੍ਰਦਰਸ਼ਨਾਂ ਦਰਮਿਆਨ ਖੁੱਲ੍ਹੇ ਸਬਰੀਮਾਲਾ ਮੰਦਰ ਦੇ ਦੁਆਰ

ਔਰਤਾਂ ਦੇ ਦਾਖ਼ਲੇ ਕਾਰਨ ਤਣਾਅ, ਕਈ ਅੰਦੋਲਨਕਾਰੀ ਗਿ੍ਫ਼ਤਾਰ ਨਿਲਾਕਲ/ਪਾਂਬਾ/ਤਿਰੂਵਨੰਤਪੁਰਮ, 17 ਅਕਤੂਬਰ (ਏਜੰਸੀ)- ਸਾਬਰੀਮਾਲਾ ਮੰਦਿਰ 'ਚ ਭਗਵਾਨ ਅਯੱਪਾ ਦੇ ਦਰਸ਼ਨਾਂ ਲਈ 10 ਤੋਂ 50 ਸਾਲ ਦੀਆਂ ਔਰਤਾਂ ਨੂੰ ਖੁੱਲ੍ਹ ਦਿੱਤੇ ਜਾਣ ਦੇ ਸੁਪਰੀਮ ਕੋਰਟ ਦੇ ਹੁਕਮਾਂ ਦੇ ...

ਪੂਰੀ ਖ਼ਬਰ »

ਪੁਣਛ 'ਚ ਬਾਰੂਦੀ ਸੁਰੰਗ ਧਮਾਕੇ 'ਚ ਨੌਜਵਾਨ ਜ਼ਖ਼ਮੀ

ਜੰਮੂ, 17 ਅਕਤੂਬਰ (ਏਜੰਸੀ)-ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਇਕ ਨੌਜਵਾਨ ਦਾ ਪੈਰ ਅਚਾਨਕ ਬਾਰੂਦੀ ਸੁਰੰਗ 'ਤੇ ਆ ਗਿਆ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ | ਇਸ ਸਬੰਧੀ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਡੇਰੀ ਡਬਸੇ ਪਿੰਡ ਦੇ ਨੌਜਵਾਨ ਮੁਹੰਮਦ ...

ਪੂਰੀ ਖ਼ਬਰ »

ਰਾਹੁਲ, ਮਨਮੋਹਨ ਸਿੰਘ, ਕੈਪਟਨ ਤੇ ਸਿੱਧੂ ਛੱਤੀਸਗੜ੍ਹ 'ਚ ਚੋਣ ਪ੍ਰਚਾਰ ਕਰਨਗੇ

ਰਾਏਪੁਰ, 17 ਅਕਤੂਬਰ (ਏਜੰਸੀ)-ਛੱਤੀਸਗੜ੍ਹ 'ਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੋਨੀਆ ਗਾਂਧੀ, ਮਨਮੋਹਨ ਸਿੰਘ, ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਮੁਹੰਮਦ ਅਜ਼ਹਰੂਦੀਨ ਚੋਣ ...

ਪੂਰੀ ਖ਼ਬਰ »

ਕੰਟਰੋਲ ਰੇਖਾ ਦੁਆਲੇ ਸੁਰੱਖਿਆ ਸਥਿਤੀ ਨਾਜ਼ੁਕ-ਸੈਨਾ

ਕਾਂਗੜਾ (ਹਿਮਾਚਲ ਪ੍ਰਦੇਸ਼), 17 ਅਕਤੂਬਰ (ਪੀ. ਟੀ. ਆਈ.)-ਭਾਰਤੀ ਸੈਨਾ ਨੇ ਕਿਹਾ ਕਿ ਪਾਕਿਸਤਾਨ 'ਚ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਵੀ ਕੰਟਰੋਲ ਰੇਖਾ ਦੇ ਉਸ ਪਾਰ ਅੱਤਵਾਦ ਦੇ ਬੁਨਿਆਦੀ ਢਾਂਚੇ 'ਚ ਕੋਈ ਤਬਦੀਲੀ ਨਹੀਂ ਆਈ ਅਤੇ ਪਾਕਿਸਤਾਨ ...

ਪੂਰੀ ਖ਼ਬਰ »

ਬਾਦਲ ਵਲੋਂ ਗ੍ਰਹਿ ਮੰਤਰੀ ਦਾ ਧੰਨਵਾਦ

ਚੰਡੀਗੜ੍ਹ, 17 ਅਕਤੂਬਰ (ਅਜੀਤ ਬਿਊਰੋ)-ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕੀਤੇ ਜਾਣ ਤੱਕ ਯੂ. ਟੀ. ਅੰਦਰ ਨਵੀਆਂ ਭਰਤੀਆਂ, ਨਿਯੁਕਤੀਆਂ ਤੇ ਤਾਇਨਾਤੀਆਂ ਲਈ ਪੰਜਾਬ ਦੀ 60:40 ਅਨੁਪਾਤ ਬਹਾਲ ਕੀਤੇ ਜਾਣ ਦੀ ਮੰਗ ...

ਪੂਰੀ ਖ਼ਬਰ »

ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਵਾਲਿਆਂ ਨੂੰ ਡਿਪੋਰਟ ਕੀਤਾ ਜਾਵੇਗਾ-ਟਰੰਪ

ਵਾਸ਼ਿੰਗਟਨ, 17 ਅਕਤੂਬਰ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ 'ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਨੂੰ ਗਿ੍ਫਤਾਰ ਕਰਕੇ ਹਿਰਾਸਤ 'ਚ ਰੱਖਣ ਤੋਂ ਬਾਅਦ ਡਿਪੋਰਟ ਕਰ ਦਿੱਤਾ ਜਾਵੇਗਾ | ਟਰੰਪ ਦੀ ਚਿਤਾਵਨੀ ...

ਪੂਰੀ ਖ਼ਬਰ »

ਸਵੇਤਾ ਪੰਡਿਤ ਨੇ ਅਨੂ ਮਲਿਕ 'ਤੇ ਲਗਾਇਆ ਤੰਗ- ਪ੍ਰੇਸ਼ਾਨ ਕਰਨ ਦਾ ਦੋਸ਼

ਮੁੰਬਈ, 17 ਅਕਤੂਬਰ (ਏਜੰਸੀ)-ਭਾਰਤ 'ਚ ਔਰਤਾਂ ਦਾ ਸ਼ੋਸ਼ਣ ਕੀਤੇ ਜਾਣ ਦੇ ਮਾਮਲਿਆਂ ਿਖ਼ਲਾਫ਼ ਜਾਰੀ 'ਮੀ-ਟੂ' ਮੁਹਿੰਮ ਦੌਰਾਨ ਮਸ਼ਹੂਰ ਸੰਗੀਤਕਾਰ ਤੇ ਗਾਇਕ ਅਨੂ ਮਲਿਕ 'ਤੇ ਬਾਲੀਵੁੱਡ ਦੀ ਜਾਣੀ-ਪਛਾਣੀ ਪਲੇਅਬੈਕ ਗਾਇਕਾ ਸਵੇਤਾ ਪੰਡਿਤ ਨੇ ਇਲਜ਼ਾਮ ਲਗਾਇਆ ਕਿਹਾ ਹੈ ਕਿ ...

ਪੂਰੀ ਖ਼ਬਰ »

ਅਮਰੀਕਾ ਦੇ ਤਾਣੇਬਾਣੇ ਦਾ ਹਿੱਸਾ ਹੈ ਸਿੱਖ ਭਾਈਚਾਰਾ-ਗਰੇਵਾਲ

ਵਾਸ਼ਿੰਗਟਨ, 17 ਅਕਤੂਬਰ (ਏਜੰਸੀ)-ਨਿਊ ਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਨੇ ਕਿਹਾ ਕਿ ਅਮਰੀਕਾ ਦੇ ਤਾਣੇਬਾਣੇ ਦਾ ਹਿੱਸਾ ਘੱਟ ਗਿਣਤੀ ਸਿੱਖ ਭਾਈਚਾਰਾ ਦੇਸ਼ ਨੂੰ ਸੁਰੱਖਿਅਤ ਰੱਖਣ 'ਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ | ਕਿਸੇ ਵੀ ਅਮਰੀਕੀ ਸੂਬੇ ਦੇ ...

ਪੂਰੀ ਖ਼ਬਰ »

ਪੁਣੇ 'ਚ ਗੂੰਗੀ-ਬੋਲੀ ਔਰਤ ਨਾਲ ਜਬਰ ਜਨਾਹ ਕਰਨ ਵਾਲੇ ਫ਼ੌਜ ਦੇ 4 ਜਵਾਨਾਂ ਿਖ਼ਲਾਫ਼ ਮਾਮਲਾ ਦਰਜ

ਪੁਣੇ, 17 ਅਕਤੂਬਰ (ਏਜੰਸੀ)- ਭਾਰਤ 'ਚ ਸਰੀਰਕ ਸ਼ੋਸ਼ਣ ਿਖ਼ਲਾਫ਼ ਜਾਰੀ 'ਮੀ-ਟੂ' ਮੁਹਿੰਮ ਦੌਰਾਨ ਮਹਾਰਾਸ਼ਟਰ ਦੇ ਪੁਣੇ ਦੀ ਉਪ-ਨਗਰੀ ਖੜਕੀ ਦੇ ਕਿਰਕੀ ਮਿਲਟਰੀ ਹਸਪਤਾਲ 'ਚ ਕੰਮ ਕਰਨ ਵਾਲੀ ਇਕ ਗੂੰਗੀ-ਬੋਲੀ ਔਰਤ (34) ਨਾਲ ਕਰੀਬ 4 ਸਾਲ ਪਹਿਲਾਂ ਸਰੀਰਕ ਛੇੜ-ਛਾੜ ਤੇ ਜਬਰ ...

ਪੂਰੀ ਖ਼ਬਰ »

ਸਾਬਕਾ ਬਸਪਾ ਸੰਸਦ ਮੈਂਬਰ ਦੇ ਪੁੱਤਰ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

ਨਵੀਂ ਦਿੱਲੀ, 17 ਅਕਤੂਬਰ (ਏਜੰਸੀ)-ਬਸਪਾ ਦੇ ਸਾਬਕਾ ਸੰਸਦ ਮੈਂਬਰ ਵਲੋਂ ਕਥਿਤ ਤੌਰ 'ਤੇ ਹੋਟਲ 'ਚ ਪਿਸਤੌਲ ਨਾਲ ਵਿਅਕਤੀ ਨੂੰ ਡਰਾਉਣ ਅਤੇ ਧਮਕਾਉਣ ਕਾਰਨ ਦਿੱਲੀ ਪੁਲਿਸ ਵਲੋਂ ਉਸ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਮੰਗਲਵਾਰ ਨੂੰ ਦਿੱਲੀ ਪੁਲਿਸ ਨੇ ਇਸ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX