ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  5 minutes ago
ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਨੌਜਵਾਨ , ਹਸਪਤਾਲ 'ਚ ਮੌਤ
. . .  1 day ago
ਬਾਘਾ ਪੁਰਾਣਾ, 22 ਜੂਨ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਪੈਟਰੋਲ ਪੰਪ ਦੇ ਸਾਹਮਣੇ ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਇਕ ਨੌਜਵਾਨ ਮਜ਼ਦੂਰ ਨੂੰ ਅਤਿਅੰਤ ਨਾਜ਼ੁਕ ਬੇਹੋਸ਼ੀ ਦੀ ਹਾਲਤ ...
ਫੀਫਾ ਵਿਸ਼ਵ ਕੱਪ 2018 : ਬ੍ਰਾਜ਼ੀਲ ਨੇ ਕੋਸਟਾ ਰਿਕਾ ਨੂੰ 2-0 ਨਾਲ ਹਰਾਇਆ
. . .  1 day ago
ਹਰਿਆਣਾ 'ਚ 1 ਆਈ.ਏ.ਐਸ. ਅਤੇ 4 ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ
. . .  1 day ago
ਚੰਡੀਗੜ੍ਹ, 22 ਜੂਨ - ਹਰਿਆਣਾ ਸਰਕਾਰ ਨੇ ਇਕ ਆਈ.ਏ.ਐਸ. ਅਤੇ ਚਾਰ ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ।
ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਕੀਤੀ ਬੈਠਕ
. . .  1 day ago
ਨਵੀਂ ਦਿੱਲੀ, 22 ਜੂਨ - ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਬੈਠਕ ਕੀਤੀ। ਇਸ ਬੈਠਕ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਅਨਿਲ ਵਿਜ, ਰਾਓ ਇੰਦਰਜੀਤ ਸਿੰਘ ਅਤੇ ਕ੍ਰਸ਼ਿਨ ਪਾਲ ਗੁਰਜਰ ਵੀ ਮੌਜੂਦ...
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਬ੍ਰਾਜ਼ੀਲ 0, ਕੋਸਟਾਰਿਕਾ 0
. . .  1 day ago
ਜੰਮੂ-ਕਸ਼ਮੀਰ : ਰਾਜਪਾਲ ਦੇ ਸਲਾਹਕਾਰ ਵਿਜੈ ਕੁਮਾਰ ਨੇ ਕੀਤੀ ਸੁਰੱਖਿਆ ਸਥਿਤੀ ਦੀ ਸਮੀਖਿਆ
. . .  1 day ago
ਸ੍ਰੀਨਗਰ, 22 ਜੂਨ- ਸਾਬਕਾ ਆਈ. ਪੀ. ਐਸ. ਅਧਿਕਾਰੀ ਅਤੇ ਰਾਜਪਾਲ ਐਨ. ਐਨ. ਵੋਹਰਾ ਦੇ ਸਲਾਹਕਾਰ ਵਿਜੈ ਕੁਮਾਰ ਨੇ ਅੱਜ ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਰਾਜਪਾਲ ਦੇ ਸਲਾਹਕਾਰ ਦੇ ਰੂਪ 'ਚ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ...
ਜੰਮੂ-ਕਸ਼ਮੀਰ : ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ
. . .  1 day ago
ਸ੍ਰੀਨਗਰ, 22 ਜੂਨ- ਦੱਖਣੀ ਕਸ਼ਮੀਰ ਦੇ ਤਰਾਲ 'ਚ ਅੱਜ ਦੁਪਹਿਰ ਨੂੰ ਅੱਤਵਾਦੀਆਂ ਵਲੋਂ ਕੀਤੇ ਗਏ ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਤਰਾਲ ਦੇ ਮੁੱਖ ਚੌਕ 'ਚ ਸੁਰੱਖਿਆ ਬਲਾਂ ਦੇ ਗਸ਼ਤੀ ਦਲ 'ਤੇ...
ਪੰਜਾਬ ਦੇ ਪੇਂਡੂ ਇਲਾਕਿਆਂ 'ਚ ਬਿਜਲੀ ਹੋਈ ਮਹਿੰਗੀ
. . .  1 day ago
ਜਲੰਧਰ, 22 ਜੂਨ (ਸ਼ਿਵ)- ਪੰਜਾਬ ਸਰਕਾਰ ਵਲੋਂ ਡਿਊਟੀ ਵਧਾਏ ਜਾਣ ਦੇ ਕਾਰਨ ਪੇਂਡੂ ਇਲਾਕਿਆਂ 'ਚ ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ...
ਜੰਮੂ-ਕਸ਼ਮੀਰ : ਰਾਜਪਾਲ ਵੋਹਰਾ ਦੇ ਘਰ ਸ਼ੁਰੂ ਹੋਈ ਸਰਬ ਦਲ ਬੈਠਕ
. . .  1 day ago
ਸ੍ਰੀਨਗਰ, 22 ਜੂਨ- ਜੰਮੂ-ਕਸ਼ਮੀਰ ਦੇ ਰਾਜਪਾਲ ਨਰਿੰਦਰ ਨਾਥ ਵੋਹਰਾ ਦੇ ਘਰ ਸਰਬ ਦਲ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਜੰਮੂ-ਕਸ਼ਮੀਰ 'ਚ ਕਾਂਗਰਸ ਪ੍ਰਧਾਨ ਜੀ. ਏ. ਮੀਰ ਅਤੇ ਭਾਜਪਾ ਨੇਤਾ ਸਤ ਸ਼ਰਮਾ ਵੀ ਹਾਜ਼ਰ ਹਨ...
3 ਜੁਲਾਈ ਤੱਕ ਵਧੀ ਲਾਲੂ ਪ੍ਰਸਾਦ ਯਾਦਵ ਦੀ ਅਸਥਾਈ ਜ਼ਮਾਨਤ ਦੀ ਮਿਆਦ
. . .  1 day ago
ਪਟਨਾ, 22 ਜੂਨ- ਚਾਰਾ ਘੋਟਾਲਾ ਮਾਮਲੇ 'ਚ ਸਜ਼ਾ ਯਾਫ਼ਤਾ ਰਾਸ਼ਟਰੀ ਜਨਤਾ ਦਲ ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਹਾਈਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਉਨ੍ਹਾਂ ਦੀ ਅਸਥਾਈ ਜ਼ਮਾਨਤ ਦੀ ਮਿਆਦ ਤਿੰਨ ਜੁਲਾਈ ਤੱਕ...
ਧਰਮਿੰਦਰ ਪ੍ਰਧਾਨ ਨੇ ਜਰਮਨ ਦੀ ਸਿੱਖਿਆ ਅਤੇ ਖੋਜ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਬਰਲਿਨ, 22 ਜੂਨ- ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਬਰਲਿਨ 'ਚ ਜਰਮਨ ਦੀ ਸਿੱਖਿਆ ਅਤੇ ਖੋਜ ਮੰਤਰੀ ਅਨਜਾ ਕਰਲੀਜ਼ੇਕ ਨਾਲ ਮੁਲਾਕਾਤ ਕੀਤੀ...
ਜੰਮੂ-ਕਸ਼ਮੀਰ : ਅੱਤਵਾਦੀਆਂ ਨੇ ਪੁਲਿਸ ਅਤੇ ਸੀ. ਆਰ. ਪੀ. ਐਫ. ਦੀ ਸਾਂਝੀ ਟੀਮ 'ਤੇ ਸੁੱਟਿਆ ਗ੍ਰੇਨੇਡ
. . .  1 day ago
ਸ੍ਰੀਨਗਰ, 22 ਜੂਨ- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਪੈਂਦੇ ਤਰਾਲ ਸ਼ਹਿਰ 'ਚ ਬੱਸ ਸਟੈਂਡ ਦੇ ਨਜ਼ਦੀਕ ਅੱਤਵਾਦੀਆਂ ਵਲੋਂ ਅੱਜ ਪੁਲਿਸ ਅਤੇ ਸੀ. ਆਰ. ਪੀ. ਐਫ. ਦੀ ਸਾਂਝੀ ਟੀਮ 'ਤੇ ਗ੍ਰੇਨੇਡ ਨਾਲ ਹਮਲਾ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਹਮਲੇ 'ਚ ਕਿਸੇ ਤਰ੍ਹਾਂ...
ਨਸ਼ੇ ਦੇ ਟੀਕੇ ਲਾਉਣ ਕਾਰਨ ਦੋ ਨੌਜਵਾਨਾਂ ਦੀ ਮੌਤ
. . .  1 day ago
ਛੇਹਰਟਾ, 22 ਜੂਨ (ਵਡਾਲੀ)- ਆਮ ਆਦਮੀ ਪਾਰਟੀ ਦੇ ਛੇਹਰਟਾ ਸਰਕਲ ਦੇ ਪ੍ਰਧਾਨ ਮੋਤੀ ਲਾਲ ਦੇ ਇਕਲੋਤੇ ਪੁੱਤਰ ਅਤੇ ਉਸ ਦੇ ਦੋਸਤ (24) ਦੀ ਨਸ਼ੇ ਦੇ ਟੀਕੇ ਲਾਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਆਮ...
ਪਤਨੀ ਦੇ ਪ੍ਰੇਮ ਸੰਬੰਧਾਂ ਕਾਰਨ ਨੌਜਵਾਨ ਦਾ ਕਤਲ
. . .  1 day ago
ਭਿੱਖੀ ਵਿੰਡ, 22 ਜੂਨ (ਸੁਰਜੀਤ ਕੁਮਾਰ ਬੌਬੀ) - ਅੱਜ ਪੁਲਿਸ ਥਾਣਾ ਭਿੱਖੀ ਵਿੰਡ ਅਧੀਨ ਆਉਂਦੇ ਪਿੰਡ ਮਾੜੀ ਨੋ ਆਬਾਦ ਵਿਖੇ ਬੀਤੀ ਰਾਤ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਲਵਪ੍ਰੀਤ ਸਿੰਘ (24) ਦੀ ਪਤਨੀ ਦੇ...
400 ਗ੍ਰਾਮ ਨਸ਼ੀਲਾ ਪਾਊਡਰ, ਪਿਸਤੌਲ ਤੇ ਨਗਦੀ ਸਮੇਤ ਦੋ ਕਾਬੂ
. . .  1 day ago
ਸੁਨਾਮ 'ਚ ਮੂਧੇ ਮੂੰਹ ਡਿੱਗਿਆ ਨਗਰ ਕੌਂਸਲ ਦੇ ਪ੍ਰਧਾਨ ਖਿਲਾਫ ਲਿਆਂਦਾ ਬੇਭਰੋਸਗੀ ਮਤਾ
. . .  1 day ago
ਪਰਵੇਜ਼ ਮੁਸ਼ੱਰਫ ਨੇ ਸਿਆਸੀ ਪਾਰਟੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਸੁਖਦੇਵ ਸਿੰਘ ਢੀਂਡਸਾ ਨੂੰ ਮਿਲਿਆ ਜੋਧਪੁਰ ਮੁਆਵਜ਼ਾ ਕੇਸ ਨਾਲ ਸਬੰਧਿਤ ਸਿੰਘਾਂ ਦਾ ਵਫ਼ਦ
. . .  1 day ago
ਕਾਂਗਰਸੀ ਆਗੂ ਦੇ ਬਿਆਨ ਦੀ ਰਵੀ ਸ਼ੰਕਰ ਪ੍ਰਸਾਦ ਨੇ ਕੀਤੀ ਆਲੋਚਨਾ
. . .  1 day ago
ਵਿਧਾਇਕ ਸੰਦੋਆ ਤੇ ਹਮਲਾ ਕਰਨ ਵਾਲੇ ਚਾਰ ਦਿਨਾਂ ਪੁਲਿਸ ਰਿਮਾਂਡ 'ਤੇ
. . .  1 day ago
ਬੰਬ ਦੀ ਸੂਚਨਾ ਮਿਲਣ 'ਤੇ ਲੰਡਨ ਦੇ ਚੈਰਿੰਗ ਸਟੇਸ਼ਨ ਨੂੰ ਕਰਵਾਇਆ ਗਿਆ ਖਾਲੀ
. . .  1 day ago
5 ਕਰੋੜ ਦੀ ਹੈਰੋਇਨ ਸਮੇਤ ਦੋਸ਼ੀ ਕਾਬੂ
. . .  1 day ago
ਮੁਠਭੇੜ 'ਚ ਚਾਰ ਅੱਤਵਾਦੀ ਢੇਰ
. . .  1 day ago
ਕੈਨੇਡਾ 'ਚ ਪੰਜਾਬੀ ਮੁੰਡਿਆਂ ਦੀਆਂ ਲੜਾਈਆਂ ਬਣ ਰਹੀਆਂ ਹਨ ਚਰਚਾ ਦਾ ਵਿਸ਼ਾ
. . .  1 day ago
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਬੈਠਕ 'ਚ ਸੌਰਵ ਗਾਂਗੁਲੀ ਸ਼ਾਮਲ
. . .  1 day ago
ਸ੍ਰੀਨਗਰ ਅਤੇ ਅਨੰਤਨਾਗ 'ਚ ਇੰਟਰਨੈੱਟ ਸੇਵਾਵਾਂ ਬੰਦ
. . .  1 day ago
ਭਾਜਪਾ ਨੇਤਾ ਸਰੋਜ ਪਾਂਡੇ ਨੇ ਰਾਹੁਲ ਗਾਂਧੀ ਨੂੰ ਕਿਹਾ 'ਮੰਦਬੁੱਧੀ'
. . .  1 day ago
ਅੱਤਵਾਦੀਆਂ ਨਾਲ ਮੁਠਭੇੜ 'ਚ ਇੱਕ ਪੁਲਿਸ ਜਵਾਨ ਸ਼ਹੀਦ, ਦੋ ਨਾਗਰਿਕ ਜ਼ਖ਼ਮੀ : ਐਸ. ਪੀ. ਵੈਦ
. . .  1 day ago
ਕਾਂਗਰਸ ਦੇ ਨੇਤਾ ਸੋਜ਼ ਦਾ ਬਿਆਨ, ਕਿਹਾ- ਆਜ਼ਾਦੀ ਚਾਹੁੰਦੇ ਹਨ ਕਸ਼ਮੀਰੀ
. . .  1 day ago
ਸੁਰੱਖਿਆ ਬਲਾਂ ਨਾਲ ਮੁਠਭੇੜ 'ਚ ਦੋ ਅੱਤਵਾਦੀ ਢੇਰ
. . .  1 day ago
10 ਸਾਲਾਂ ਬੱਚੇ ਦੇ ਸਿਰ 'ਚ ਮਾਰੀ ਗੋਲੀ
. . .  1 day ago
ਜਸਟਿਸ ਚੇਲਮੇਸ਼ਵਰ ਅੱਜ ਸੁਪਰੀਮ ਕੋਰਟ ਤੋਂ ਹੋਣਗੇ ਸੇਵਾ ਮੁਕਤ
. . .  1 day ago
ਅੱਤਵਾਦੀਆਂ ਤੇ ਜਵਾਨਾਂ ਵਿਚਾਲੇ ਮੁੱਠਭੇੜ
. . .  about 1 hour ago
ਰਾਸ਼ਟਰਪਤੀ ਕਿਊਬਾ ਪੁੱਜੇ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 8 ਹਾੜ ਸੰਮਤ 550
ਿਵਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ
  •     Confirm Target Language  

ਸੰਘਰਸ਼ ਨਾਲ ਜੂਝ ਰਹੀ ਦੁਨੀਆ ਨੂੰ ਇਕਜੁੱਟ ਕਰਨ ਵਾਲੀ ਸ਼ਕਤੀ ਹੈ ਯੋਗ-ਮੋਦੀ

• ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਦੇਹਰਾਦੂਨ 'ਚ 50 ਹਜ਼ਾਰ ਤੋਂ ਵੱਧ ਲੋਕਾਂ ਨਾਲ ਕੀਤਾ ਯੋਗ • ਵਿਸ਼ਵ ਭਰ 'ਚ ਥਾਂ-ਥਾਂ ਯੋਗ ਦਿਵਸ ਮਨਾਇਆ
ਦੇਹਰਾਦੂਨ, 21 ਜੂਨ (ਕਮਲ ਸ਼ਰਮਾ)-ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਰਾਤਨ ਭਾਰਤੀ ਯੋਗ ਪਰੰਪਰਾ ਸੰਘਰਸ਼ ਨਾਲ ਜੂਝ ਰਹੀ ਇਸ ਦੁਨੀਆ ਨੂੰ ਇਕਜੁੱਟ ਕਰਨ ਵਾਲੀ ਸਭ ਤੋਂ ਵੱਡੀ ਸ਼ਕਤੀ ਦੇ ਰੂਪ 'ਚ ਉਭਰੀ ਹੈ | ਯੋਗ 'ਚ ਵੱਡੇ ਪੱਧਰ 'ਤੇ ਵਿਅਕਤੀ, ਸਮਾਜ, ਦੇਸ਼ ਅਤੇ ਵਿਸ਼ਵ ਨੂੰ ਇਕਜੁੱਟ ਕਰਨ ਦੀ ਤਾਕਤ ਹੈ | ਯੋਗ ਵਿਸ਼ਵ ਪੱਧਰ 'ਤੇ 'ਇਕਜੁੱਟ ਕਰਨ ਵਾਲੀ ਤਾਕਤ' ਬਣ ਕੇ ਸਾਹਮਣੇ ਆਇਆ ਹੈ | ਅੱਜ ਯੋਗ ਨੇ ਸਿੱਧ ਕਰ ਦਿੱਤਾ ਹੈ ਕਿ ਹਿੰਦੋਸਤਾਨ ਨੇ ਮੁੜ ਇਕ ਵਾਰ ਯੋਗ ਦੇ ਬਲ 'ਤੇ ਦੁਨੀਆ ਨੂੰ ਜੋੜ ਦਿੱਤਾ ਹੈ | ਦੇਹਰਾਦੂਨ ਦੇ ਜੰਗਲਾਤ ਖੋਜ ਸੰਸਥਾਨ (ਐਫ. ਆਰ. ਆਈ.) ਕੰਪਲੈਕਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 50 ਹਜ਼ਾਰ ਤੋਂ ਵੱਧ ਲੋਕਾਂ ਦੇ ਨਾਲ ਅੱਜ ਸਵੇਰੇ ਯੋਗਾ ਕੀਤਾ | ਅੰਗਰੇਜ਼ਾਂ ਦੇ ਜ਼ਮਾਨੇ 'ਚ ਬਣੇ ਐਫ. ਆਰ. ਆਈ. ਸੰਸਥਾਨ 'ਚ ਹਾਜ਼ਰ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਨੇ ਦੁਨੀਆ ਨੂੰ 'ਰੋਗ ਤੋਂ ਨਿਰੋਗ' ਦਾ ਰਸਤਾ ਦਿਖਾਇਆ ਹੈ ਅਤੇ ਦੁਨੀਆ ਭਰ 'ਚ ਲੋਕਾਂ ਦੇ ਜੀਵਨ ਨੂੰ ਖ਼ੁਸ਼ਹਾਲ ਬਣਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸਿਹਤ ਅਤੇ ਤੰਦਰੁਸਤੀ ਦੀ ਖੋਜ 'ਚ ਯੋਗ ਦਿਵਸ ਦੁਨੀਆ ਦੇ ਸਭ ਤੋਂ ਵੱਡੇ ਜਨ ਅੰਦੋਲਨ ਦਾ ਰੂਪ ਲੈ ਚੁੱਕਾ ਹੈ | ਲੋਕਾਂ ਦਾ ਸਿਹਤਮੰਦ ਹੋਣਾ ਸ਼ਾਂਤੀਪੂਰਨ ਵਿਸ਼ਵ ਦੀ ਸਥਾਪਨਾ ਲਈ ਬਹੁਤ ਜ਼ਰੂਰੀ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਹਰਾਦੂਨ ਤੋਂ ਡਬਲਿਨ, ਸ਼ੰਘਾਈ ਤੋਂ ਸ਼ਿਕਾਗੋ, ਜਕਾਰਤਾ ਤੋਂ ਜੋਹਾਨਸਬਰਗ, ਹਿਮਾਲਿਆ ਦੀ ਉਚਾਈ ਤੋਂ ਲੈ ਕੇ ਰੇਗਿਸਤਾਨ ਤੱਕ ਯੋਗ ਦੁਨੀਆ 'ਚ ਲੋਕਾਂ ਨੂੰ ਸਿਹਤਮੰਦ ਬਣਾ ਰਿਹਾ ਹੈ | ਯੋਗ ਸਮਾਜ 'ਚ ਇਕਜੁੱਟਤਾ ਲਿਆਉਂਦਾ ਹੈ ਜੋ ਕੌਮੀ ਏਕਤਾ ਦਾ ਆਧਾਰ ਬਣ ਸਕਦਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ 'ਚ ਯੋਗ ਦਿਵਸ ਦਾ ਪ੍ਰਸਤਾਵ ਰਿਕਾਰਡ ਸਮੇਂ 'ਚ ਸਵੀਕਾਰ ਕੀਤਾ ਗਿਆ ਅਤੇ ਜ਼ਿਆਦਾਤਰ ਦੇਸ਼ਾਂ ਨੇ ਇਸ ਦਾ ਸਮਰਥਨ ਕੀਤਾ ਹੈ | ਅੱਜ ਪੂਰੀ ਦੁਨੀਆ 'ਚ ਲੋਕ ਯੋਗ ਨੂੰ ਅਜਿਹੇ ਰੂਪ 'ਚ ਦੇਖਦੇ ਹਨ ਕਿ ਜਿਵੇ ਉਹ ਉਨ੍ਹਾਂ ਦਾ ਆਪਣਾ ਹੈ | ਜੇਕਰ ਤੁਸੀਂ ਚਾਹੁੰਦੇ ਹੋ ਕਿ ਵਿਸ਼ਵ ਤੁਹਾਡੀ ਵਿਰਾਸਤ ਦਾ ਸਨਮਾਨ ਕਰੇ ਤਾਂ ਪਹਿਲਾਂ ਤੁਹਾਨੂੰ ਉਸ ਦਾ ਸਨਮਾਨ ਕਰਨਾ ਪਵੇਗਾ | ਯੋਗ ਸ਼ਾਂਤ, ਰਚਨਾਤਮਕ ਅਤੇ ਸੰਤੁਸ਼ਟ ਜੀਵਨ ਜਿਊਣ ਦਾ ਤਰੀਕਾ ਹੈ | ਯੋਗ ਤੋੜਦਾ ਨਹੀਂ ਜੋੜਦਾ ਹੈ | ਯੋਗ ਦੁਨੀਆ ਲਈ ਆਸ ਦੀ ਕਿਰਨ ਹੈ | ਯੋਗ ਪੁਰਾਤਨ ਹੁੰਦੇ ਹੋਏ ਵੀ ਆਧੁਨਿਕ ਹੈ | ਉਸ 'ਚ ਠਹਿਰਾਅ ਹੈ ਪਰ ਫਿਰ ਵੀ ਉਹ ਲਗਾਤਾਰ ਵਿਕਸਤ ਹੋ ਰਿਹਾ ਹੈ | ਯੋਗ ਨੂੰ ਨਾ ਸਿਰਫ਼ ਸਿਹਤ ਬਲਕਿ ਖ਼ੁਸ਼ੀ ਅਤੇ ਸ਼ਾਂਤੀਪੂਰਨ ਜੀਵਨ ਲਈ ਵੀ ਅਪਣਾਓ | ਪ੍ਰਧਾਨ ਮੰਤਰੀ ਨੇ ਕਿਹਾ ਕਿ ਟੋਕੀਓ ਤੋਂ ਟੋਰਾਂਟੋ, ਸਟਾਕਹੋਮ ਤੋਂ ਸਾਓ ਪਾਓਲੋ ਤੱਕ ਯੋਗ ਲੱਖਾਂ ਲੋਕਾਂ ਦੇ ਜੀਵਨ ਨੂੰ ਸਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਕਰ ਰਿਹਾ ਹੈ | ਉੱਤਰਾਖੰਡ ਨੂੰ ਪਵਿੱਤਰ ਭੂਮੀ ਦਾ ਦਰਜਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵੱਖ-ਵੱਖ ਸਮਿਆਂ ਦੌਰਾਨ ਇਹ ਧਰਤੀ ਯੋਗ ਦੀ ਕੇਂਦਰ ਰਹੀ ਹੈ | ਉਨ੍ਹਾਂ ਕਿਹਾ ਕਿ ਮਾਂ ਗੰਗਾ ਦੀ ਇਸ ਧਰਤੀ 'ਤੇ, ਜਿੱਥੇ ਚਾਰਧਾਮ ਸਥਿਤ ਹਨ, ਜਿੱਥੇ ਆਦਿ ਸ਼ੰਕਰਾਚਾਰੀਆ ਆਏ, ਜਿੱਥੇ ਸਵਾਮੀ ਵਿਵੇਕਾਨੰਦ ਕਈ ਵਾਰ ਆਏ, ਉਥੇ ਯੋਗ ਦਿਵਸ ਮੌਕੇ ਸਾਡੇ ਸਾਰਿਆਂ ਦਾ ਇਕੱਠੇ ਹੋਣਾ, ਕਿਸੇ ਵਰਦਾਨ ਤੋਂ ਘੱਟ ਨਹੀਂ ਹੈ | ਇਸ ਮੌਕੇ ਉੱਤਰਾਖੰਡ ਦੇ ਰਾਜਪਾਲ ਕੇ. ਕੇ. ਪੌਲ, ਮੁੱਖ ਮੰਤਰੀ ਤਿ੍ਵੇਦਰ ਸਿੰਘ ਰਾਵਤ, ਕੇਂਦਰੀ ਆਯੂਸ਼ ਮੰਤਰੀ ਸ੍ਰੀਪਦ ਨਾਇਕ, ਸੂਬੇ ਦੇ ਆਯੂਸ਼ ਮੰਤਰੀ ਹਰਕ ਸਿੰਘ ਰਾਵਤ ਵੀ ਹਾਜ਼ਰ ਸਨ |
ਵਿਸ਼ਵ ਭਰ 'ਚ ਯੋਗ ਦਿਵਸ
ਨਵੀਂ ਦਿੱਲੀ, (ਏਜੰਸੀਆਂ)-ਭਾਰਤ ਅਤੇ ਵਿਸ਼ਵ ਭਰ 'ਚ ਕੌਮਾਂਤਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਅੱਜ ਸਵੇਰੇ ਦੇਸ਼ ਭਰ 'ਚ ਵੱਖ-ਵੱਖ ਥਾਵਾਂ 'ਤੇ ਕਰਵਾਏ ਸਮਾਗਮ ਦੌਰਾਨ ਕੇਂਦਰੀ ਮੰਤਰੀਆਂ, ਸਿਆਸੀ ਆਗੂਆਂ ਅਤੇ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਯੋਗ ਲਈ ਪ੍ਰੇਰਿਤ ਕੀਤਾ | ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਮੁੰਬਈ 'ਚ ਕਰਵਾਏ ਸਮਾਗਮ ਵਿਚ ਸ਼ਿਰਕਤ ਕੀਤੀ | ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬ੍ਰਸਲਜ਼ 'ਚ ਯੂਰਪੀ ਸੰਸਦ 'ਚ ਕਰਵਾਏ ਸਮਾਗਮ ਦੀ ਅਗਵਾਈ ਕੀਤੀ | ਪਾਕਿਸਤਾਨ ਸਣੇ ਵੱਖ-ਵੱਖ ਵਿਦੇਸ਼ ਦੂਤਘਰਾਂ 'ਚ ਵੀ ਯੋਗ ਦਿਵਸ ਮਨਾਇਆ ਗਿਆ | ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ 'ਚ ਕੌਮਾਂਤਰੀ ਯੋਗ ਦਿਵਸ ਮੌਕੇ ਕਰਵਾਏ ਸਮਾਗਮ 'ਚ ਭਾਰਤੀ ਅਤੇ ਪਾਕਿਸਤਾਨੀ ਭਾਈਚਾਰੇ ਨਾਲ ਸਬੰਧਿਤ 100 ਤੋਂ ਵੱਧ ਵਿਅਕਤੀਆਂ ਨੇ ਸ਼ਿਰਕਤ ਕੀਤੀ | ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਯੋਗ ਦੇ ਲਾਭ ਸਬੰਧੀ ਜਾਣਕਾਰੀ ਦਿੱਤੀ | ਨਿਪਾਲ ਦੇ ਮੁਕਤੀਨਾਥ 'ਚ ਸਥਾਨਕ ਲੋਕਾਂ ਅਤੇ ਭਿਖਸ਼ੂਆਂ ਨੇ 12,500 ਫੁੱਟ ਦੀ ਉਚਾਈ 'ਤੇ ਯੋਗ ਕੀਤਾ | ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਲੋਕਾਂ ਨੂੰ ਯੋਗ ਦਿਵਸ ਦੀ ਵਧਾਈ ਦਿੱਤੀ | ਯੂਰਪੀ ਦੇਸ਼ ਕ੍ਰੋਏਸ਼ੀਆ ਦੇ 35 ਸ਼ਹਿਰਾਂ 'ਚ ਯੋਗ ਦਿਵਸ ਮੌਕੇ ਸਮਾਗਮ ਕਰਵਾਏ ਗਏ | ਫਿਨਲੈਂਡ 'ਚ ਅਧਿਆਤਮਕ ਗੁਰੂ ਸ੍ਰੀ ਸ੍ਰੀ ਰਵੀਸ਼ੰਕਰ ਅਤੇ ਭਾਰਤੀ ਰਾਜਦੂਤ ਵਾਨੀ ਰਾਓ ਨੇ ਸਮਾਗਮ ਦਾ ਉਦਘਾਟਨ ਕੀਤਾ |
ਅਸਮਾਨ ਤੋਂ ਲੈ ਕੇ ਸਮੁੰਦਰ ਤੱਕ
ਕੌਮਾਂਤਰੀ ਯੋਗ ਦਿਵਸ ਮੌਕੇ ਦੇਸ਼ 'ਚ ਸਮੁੰਦਰ ਤੋਂ ਲੈ ਕੇ ਅਸਮਾਨ ਤੱਕ ਯੋਗ ਦਾ ਸੰਦੇਸ਼ ਦਿੱਤਾ ਗਿਆ | ਹਵਾਈ ਫ਼ੌਜ ਦੇ ਜਵਾਨਾਂ ਨੇ ਜਹਾਜ਼ ਤੋਂ ਪੈਰਾਸ਼ੂਟ ਦੀ ਮਦਦ ਨਾਲ ਛਲਾਂਗ ਮਾਰ ਕੇ ਹਵਾ 'ਚ ਯੋਗ ਆਸਣ ਕਰਨ ਦਾ ਪ੍ਰਦਰਸ਼ਨ ਕੀਤਾ | ਜਲ ਸੈਨਾ ਦੇ ਜਵਾਨਾਂ ਨੇ ਜੰਗੀ ਬੇੜੇ ਆਈ. ਐਨ. ਐਸ. ਕਾਮੋਰਤੋ ਅਤੇ ਪਣਡੁੱਬੀ ਆਈ. ਐਨ. ਐਸ. ਸਿੰਧੂਕੀਰਤੀ 'ਤੇ ਯੋਗ ਕੀਤਾ | ਵਿਸ਼ਵ ਦੇ ਸਭ ਤੋਂ ਉੱਚੇ ਯੁੱਧ ਖੇਤਰ ਸਿਆਚਿਨ ਦੀਆਂ ਬਰਫ਼ੀਲੀਆਂ ਚੋਟੀਆਂ 'ਤੇ ਤੈਨਾਤ ਸੈਨਿਕਾਂ ਨੇ ਵੀ ਯੋਗ ਆਸਣ ਕੀਤੇ | ਹਥਿਆਰਬੰਦ ਸੈਨਾਵਾਂ ਦੀਆਂ ਸਾਰੀਆਂ ਇਕਾਈਆਂ 'ਚ ਯੋਗ ਦਿਵਸ ਮਨਾਇਆ ਗਿਆ |
ਛੱਤੀਸਗੜ੍ਹ 'ਚ ਬਣਾਇਆ ਵਿਸ਼ਵ ਰਿਕਾਰਡ
ਰਾਏਪੁਰ, (ਏਜੰਸੀ)-ਛੱਤੀਸਗੜ੍ਹ 'ਚ ਕੌਮਾਂਤਰੀ ਯੋਗ ਦਿਵਸ ਮੌਕੇ ਕਰੀਬ ਇਕ ਕਰੋੜ ਵਿਅਕਤੀਆਂ ਨੇ ਇਕ ਹੀ ਸਮੇਂ 'ਤੇ ਯੋਗ ਕਰਕੇ 'ਗੋਲਡਨ ਬੁੱਕ ਆਫ਼ ਵਰਲਡ ਰਿਕਾਰਡ' ਵਿਚ ਨਵਾਂ ਰਿਕਾਰਡ ਦਰਜ ਕਰਵਾਇਆ ਹੈ | ਅਧਿਕਾਰਤ ਸੂਤਰਾਂ ਅਨੁਸਾਰ ਛੱਤੀਸਗੜ੍ਹ ਦੇ 27 ਜ਼ਿਲਿ੍ਹਆਂ 'ਚ ਇਕ ਹੀ ਸਮੇਂ 'ਤੇ ਕਰੀਬ ਇਕ ਕਰੋੜ ਵਿਅਕਤੀਆਂ ਨੇ ਯੋਗ ਆਸਣ ਕਰਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ | ਪਿਛਲੇ ਸਾਲ ਯੋਗ ਦਿਵਸ ਮੌਕੇ 50 ਲੱਖ ਵਿਅਕਤੀਆਂ ਨੇ ਇਕ ਹੀ ਸਮੇਂ ਯੋਗ ਕਰਕੇ ਵਿਸ਼ਵ ਰਿਕਾਰਡ ਬਣਾਇਆ ਸੀ | ਰਾਏਪੁਰ ਦੇ ਸਟੇਡੀਅਮ 'ਚ ਕਰਵਾਏ ਸਮਾਗਮ ਦੌਰਾਨ 'ਗੋਲਡਨ ਬੁਕ ਆਫ਼ ਵਰਲਡ ਰਿਕਾਰਡ' ਦੇ ਪ੍ਰਤੀਨਿਧ ਸੰਤੋਸ਼ ਅਗਰਵਾਲ ਨੇ ਨਵੇਂ ਵਿਸ਼ਵ ਰਿਕਾਰਡ ਦਾ ਪ੍ਰਮਾਣ ਪੱਤਰ ਮੁੱਖ ਮੰਤਰੀ ਰਮਨ ਸਿੰਘ ਨੂੰ ਪ੍ਰਦਾਨ ਕੀਤਾ |
ਬਾਬਾ ਰਾਮਦੇਵ ਨੇ ਬਣਾਇਆ 'ਗਿੰਨੀਜ਼ ਵਿਸ਼ਵ ਰਿਕਾਰਡ'
ਕੋਟਾ, (ਏਜੰਸੀ)-ਰਾਜਸਥਾਨ ਦੇ ਕੋਟਾ ਸ਼ਹਿਰ 'ਚ ਯੋਗ ਗੁਰੂ ਰਾਮਦੇਵ ਨੇ 1.05 ਲੱਖ ਵਿਅਕਤੀਆਂ ਨਾਲ ਇਕੱਠੇ ਯੋਗ ਕਰਕੇ 'ਗਿੰਨੀਜ਼ ਵਿਸ਼ਵ ਰਿਕਾਰਡ' ਬਣਾਇਆ | ਲੰਡਨ ਤੋਂ ਆਈ ਟੀਮ ਨੇ ਸਮਾਗਮ ਦੌਰਾਨ ਯੋਗ ਦੇ ਵਿਸ਼ਵ ਰਿਕਾਰਡ ਦਾ ਸਰਟੀਫਿਕੇਟ ਜਾਰੀ ਕੀਤਾ | ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਕੋਟਾ ਦੀ ਧਰਤੀ ਤੋਂ ਯੋਗ ਦਾ ਵਿਸ਼ਵ ਰਿਕਾਰਡ ਬਣਨ 'ਤੇ ਆਪਣੇ ਅਤੇ ਸਰਕਾਰ ਵਲੋਂ ਸਾਰਿਆਂ ਨੂੰ ਵਧਾਈ ਦਿੱਤੀ | ਵਿਸ਼ਵ ਰਿਕਾਰਡ ਦੇ ਪ੍ਰੀਖਣ ਲਈ ਆਈ ਟੀਮ ਨੇ ਯੋਗ ਗੁਰੂ ਬਾਬਾ ਰਾਮਦੇਵ ਰਾਹੀਂ ਮੁੱਖ ਮੰਤਰੀ ਨੂੰ ਵਿਸ਼ਵ ਰਿਕਾਰਡ ਦਾ ਸਰਟੀਫਿਕੇਟ ਸੌਾਪਿਆ | ਪਿਛਲਾ ਵਿਸ਼ਵ ਰਿਕਾਰਡ 55,524 ਵਿਅਕਤੀਆਂ ਵਲੋਂ ਇਕੱਠੇ ਯੋਗ ਕਰਨ ਦਾ ਸੀ, ਜੋ 2017 ਵਿਚ ਮੈਸੂਰ 'ਚ ਬਣਾਇਆ ਗਿਆ ਸੀ |
ਰਾਸ਼ਟਰਪਤੀ ਨੇ ਸੁਰੀਨਾਮ 'ਚ ਕੀਤਾ ਯੋਗ
ਪਾਰਾਮਾਰਿਬੋ, (ਏਜੰਸੀ)-ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੌਮਾਂਤਰੀ ਯੋਗ ਦਿਵਸ ਮੌਕੇ ਲਾਤੀਨੀ ਅਮਰੀਕੀ ਦੇਸ਼ ਸੁਰੀਨਾਮ 'ਚ ਆਪਣੇ ਹਮਰੁਤਬਾ ਡੇਜਾਇਰ ਡੇਲਾਨੋ ਬੇਟਰੇਸੇ ਨਾਲ ਇਥੇ ਯੋਗ ਕੀਤਾ | ਅਜਿਹਾ ਪਹਿਲੀ ਵਾਰ ਸੀ ਜਦੋਂ ਦੋ ਦੇਸ਼ਾਂ ਦੇ ਮੁਖੀ ਕੌਮਾਂਤਰੀ ਯੋਗ ਦਿਵਸ ਮੌਕੇ ਇਕੱਠੇ ਸ਼ਾਮਿਲ ਹੋਏ | ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਦੁਨੀਆ ਭਰ 'ਚ ਯੋਗ ਕਰ ਰਹੇ ਲੋਕਾਂ ਨੂੰ ਸ਼ੁੱਭ-ਕਾਮਨਾਵਾਂ ਦਿੰਦਾ ਹਾਂ |
ਜਨਤਾ ਦਲ (ਯੂ) ਨੇ ਕੀਤਾ ਕਿਨਾਰਾ
ਪਟਨਾ, (ਏਜੰਸੀ)-ਕੌਮਾਂਤਰੀ ਯੋਗ ਦਿਵਸ ਮੌਕੇ ਬਿਹਾਰ 'ਚ ਜਨਤਾ ਦਲ (ਯੂ) ਨੇ ਯੋਗ ਸਬੰਧੀ ਸਮਾਗਮਾਂ ਤੋਂ ਆਪਣੇ-ਆਪ ਨੂੰ ਦੂਰ ਰੱਖਿਆ | ਜਿਸ ਦੇ ਬਾਅਦ ਬਿਹਾਰ ਦੀ ਰਾਜਨੀਤੀ 'ਚ ਹਲਚਲ ਮਚੀ ਹੋਈ ਹੈ | ਮੁੱਖ ਮੰਤਰੀ ਨਿਤਿਸ਼ ਕੁਮਾਰ ਸਮੇਤ ਜੇ. ਡੀ. ਯੂ. ਦੇ ਨੇਤਾ ਅਤੇ ਮੰਤਰੀ ਸਰਕਾਰੀ ਸਮਾਗਮਾਂ 'ਚ ਸ਼ਾਮਿਲ ਨਹੀਂ ਹੋਏ | ਹਾਲਾਂਕਿ ਪਾਰਟੀ ਨੇ ਪਹਿਲਾਂ ਹੀ ਕਿਹਾ ਸੀ ਕਿ ਯੋਗ ਲੋਕਾਂ ਆਪਣੀ ਨਿੱਜੀ ਚਾਹਤ ਹੁੰਦੀ ਹੈ | ਯੋਗ ਘਰ 'ਚ ਹੀ ਹੁੰਦਾ ਹੈ, ਇਸ ਦਾ ਪ੍ਰਚਾਰ ਕਰਨ ਦੀ ਲੋੜ ਨਹੀਂ ਹੁੰਦੀ | ਉਧਰ ਭਾਜਪਾ ਦੇ ਸੰਸਦ ਮੈਂਬਰ ਸੀ. ਪੀ. ਠਾਕੁਰ ਨੇ ਕਿਹਾ ਕਿ ਜੇ. ਡੀ. ਯੂ. ਨੂੰ ਸ਼ਾਮਿਲ ਹੋਣਾ ਚਾਹੀਦਾ ਸੀ | ਯੋਗ ਕਿਸੇ ਸਿਆਸੀ ਪਾਰਟੀ ਦਾ ਨਹੀਂ ਹੈ | ਜੇ. ਡੀ. ਯੂ. ਦੇ ਨਾਲ ਆਉਣ ਨਾਲ ਯੋਗ ਦਿਵਸ ਨੂੰ ਹੋਰ ਬਲ ਮਿਲਦਾ |
ਸੰਯੁਕਤ ਰਾਸ਼ਟਰ ਲਈ ਪੂਰੀ ਤਰ੍ਹਾਂ ਢੁਕਵਾਂ ਹੈ ਯੋਗ- ਡਿਪਟੀ ਸਕੱਤਰ ਜਨਰਲ
ਸੰਯੁਕਤ ਰਾਸ਼ਟਰ, 21 ਜੂਨ (ਏਜੰਸੀ)-ਸੰਯੁਕਤ ਰਾਸ਼ਟਰ ਦੀ ਡਿਪਟੀ ਸਕੱਤਰ ਜਨਰਲ ਨੇ ਕਿਹਾ ਕਿ ਯੋਗ ਸੰਯੁਕਤ ਰਾਸ਼ਟਰ ਲਈ ਪੂਰੀ ਤਰ੍ਹਾਂ ਢੁਕਵਾਂ ਹੈ ਅਤੇ ਅੱਜ ਦੀ ਗੁੰਝਲਦਾਰ ਦੁਨੀਆ 'ਚ ਜਿੱਥੇ ਤਣਾਅ ਅਤੇ ਭਰਮ ਫੈਲ ਰਿਹਾ ਹੈ ਉਥੇ ਦਿਮਾਗੀ ਅਤੇ ਸਰੀਰਕ ਤੰਦਰੁਸਤੀ ਅਤੇ ਸ਼ਾਂਤੀ ਕਾਇਮ ਕਰਨ 'ਚ ਪ੍ਰਾਚੀਨ ਭਾਰਤ ਦਾ ਸਰੀਰਕ ਅਤੇ ਮਾਨਸਿਕ ਅਭਿਆਸ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ 'ਚ ਕਰਵਾਏ ਯੋਗ ਦਿਵਸ ਸਮਾਗਮ ਵਿਚ ਸੰਯੁਕਤ ਰਾਸ਼ਟਰ ਦੇ ਰਾਜਦੂਤਾਂ, ਕੂਟਨੀਤਕਾਂ, ਧਾਰਮਿਕ ਆਗੂਆਂ, ਹੋਰ ਪ੍ਰਮੁੱਖ ਸ਼ਖਸੀਅਤਾਂ ਅਤੇ ਬੱਚਿਆਂ ਨੇ ਹਿੱਸਾ ਲਿਆ | ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਦੇ ਉੱਤਰੀ ਲਾਅਨ 'ਚ ਰੰਗ ਬਿਰੰਗੇ ਮੈਟ ਵਿਛਾਏ ਗਏ ਸਨ, ਜਿੱਥੇ ਯੋਗ ਆਸਣ ਕੀਤੇ ਗਏ | ਸੰਯੁਕਤ ਰਾਸ਼ਟਰ ਦੀ ਡਿਪਟੀ ਸਕੱਤਰ ਜਨਰਲ ਅਮੀਨਾ ਮੁਹੰਮਦ ਨੇ ਚੌਥੇ ਕੌਮਾਂਤਰੀ ਯੋਗ ਦਿਵਸ ਮੌਕੇ ਸੰਬੋਧਨ ਦੌਰਾਨ ਭਾਰਤ ਦੀ ਸ਼ਲਾਘਾ ਕੀਤੀ |

ਛਾਪੇਮਾਰੀ ਦੌਰਾਨ ਵਿਧਾਇਕ ਸੰਦੋਆ 'ਤੇ ਰੇਤ ਮਾਫ਼ੀਆ ਵਲੋਂ ਜਾਨਲੇਵਾ ਹਮਲਾ

ਰੂਪਨਗਰ/ਕਾਹਨਪੁਰ ਖੂਹੀ, 21 ਜੂਨ (ਗੁਰਪ੍ਰੀਤ ਸਿੰਘ ਹੁੰਦਲ, ਗੁਰਬੀਰ ਸਿੰਘ ਵਾਲੀਆ)-ਜ਼ਿਲ੍ਹਾ ਰੂਪਨਗਰ ਤੇ ਖ਼ਾਸ ਤੌਰ 'ਤੇ ਬਲਾਕ ਨੂਰਪੁਰ ਬੇਦੀ 'ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗ਼ੈਰ-ਕਾਨੂੰਨੀ ਮਾਈਨਿੰਗ 'ਤੇ ਪਾਬੰਦੀ ਦੇ ਹੁਕਮ ਹਨ ਪਰ ਫਿਰ ਵੀ ਸਰਕਾਰ ਦੀ ਨੱਕ ਹੇਠ ਇਲਾਕੇ 'ਚ ਨਾਜਾਇਜ਼ ਮਾਈਨਿੰਗ ਦਾ ਧੰਦਾ ਜ਼ੋਰਾਂ 'ਤੇ ਜਾਰੀ ਹੈ | ਇਸ ਸਬੰਧ 'ਚ ਅੱਜ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਜਦੋਂ ਨਾਜਾਇਜ਼ ਮਾਈਨਿੰਗ ਬੰਦ ਕਰਵਾਉਣ ਲਈ ਬਲਾਕ ਨੂਰਪੁਰ ਬੇਦੀ ਦੇ ਨਜ਼ਦੀਕੀ ਪਿੰਡ ਬੇਈਾਹਾਰਾ ਪਹੁੰਚੇ ਤਾਂ ਅਚਾਨਕ ਹੀ ਉੱਥੇ ਮੌਜੂਦ ਪਿੰਡ ਬੇਈਾਹਾਰਾ ਨਿਵਾਸੀ ਅਜਵਿੰਦਰ ਸਿੰਘ ਤੇ ਹੋਰਨਾਂ ਨੇ ਵਿਧਾਇਕ ਨਾਲ ਗਾਲ਼ੀ-ਗਲੋਚ ਹੁੰਦਿਆਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਤੇ ਹੱਥੋਪਾਈ ਕਰ ਕੇ ਉਨ੍ਹਾਂ ਦੀ ਦਸਤਾਰ ਉਤਾਰ ਕੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਵੀ ਕੀਤੀ | ਇਥੇ ਹੀ ਬੱਸ ਨਹੀਂ ਮਾਫ਼ੀਆ ਦੇ ਮੈਂਬਰ ਜਦੋਂ ਵਿਧਾਇਕ ਸੰਦੋਆ 'ਤੇ ਜਾਨਲੇਵਾ ਹਮਲਾ ਕਰ ਰਹੇ ਸੀ ਤਾਂ ਉੱਥੇ ਮੌਜੂਦ ਉਨ੍ਹਾਂ ਦੇ ਗੰਨਮੈਨ ਨੇ ਜਦੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਮਾਈਨਿੰਗ ਮਾਫ਼ੀਆ ਦੇ ਵਿਅਕਤੀਆਂ ਨੇ ਉਕਤ ਅੰਗ ਰੱਖਿਅਕ ਦੇ ਥੱਪੜ ਮਾਰ ਕੇ ਉਸ ਦੀ ਵੀ ਦਸਤਾਰ ਉਤਾਰ ਦਿੱਤੀ ਤੇ ਮੌਕੇ 'ਤੇ ਮੌਜੂਦ ਵਿਧਾਇਕ ਦੇ ਪੀ. ਏ. ਜਸਪਾਲ ਸਿੰਘ ਦੀ ਵੀ ਡੰਡਿਆਂ ਤੇ ਥੱਪੜਾਂ ਨਾਲ ਕੁੱਟਮਾਰ ਕਰਦਿਆਂ ਉਸ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਮੌਜੂਦ ਪੱਤਰਕਾਰਾਂ ਨਾਲ ਵੀ ਦੁਰ-ਵਿਵਹਾਰ ਕੀਤਾ | ਇਸ ਤੋਂ ਬਾਅਦ ਸੰਦੋਆ ਦੇ ਨਾਲ ਆਏ ਹੋਰ ਸਮਰਥਕਾਂ ਨੇ ਤੁਰੰਤ ਹੀ ਵਿਧਾਇਕ ਤੇ ਉਸ ਦੇ ਗੰਨਮੈਨ ਨੂੰ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਾਖਲ ਕਰਵਾਇਆ ਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀ. ਜੀ. ਆਈ. ਚੰਡੀਗੜ੍ਹ ਵਿਖੇ ਭੇਜ ਦਿੱਤਾ |
ਵਿਧਾਇਕ 'ਤੇ ਪੈਸੇ ਮੰਗਣ ਦੇ ਦੋਸ਼
ਵਿਧਾਇਕ ਸੰਦੋਆ 'ਤੇ ਹਮਲਾ ਕੀਤੇ ਜਾਣ ਦੇ ਮਾਮਲੇ 'ਚ ਹਮਲਾ ਕਰਨ ਵਾਲਿਆਂ ਅਜਵਿੰਦਰ ਸਿੰਘ ਬੇਈਾਹਾਰਾ ਤੇ ਹੋਰਨਾਂ ਨੇ ਵਿਧਾਇਕ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਵਿਧਾਇਕ ਨੇ ਪਹਿਲਾਂ ਉਨ੍ਹਾਂ ਨੂੰ ਗਾਲ਼ਾਂ ਕੱਢੀਆਂ | ਉਨ੍ਹਾਂ ਕਿਹਾ ਕਿ ਉਹ ਪਹਿਲਾਂ ਆਮ ਆਦਮੀ ਪਾਰਟੀ ਦੇ ਹਮਾਇਤੀ ਸਨ ਪਰ ਹੁਣ ਉਕਤ ਵਿਧਾਇਕ ਜੇ. ਸੀ. ਬੀ. ਤੇ ਕਰੈਸ਼ਰ ਆਦਿ ਵਾਲਿਆਂ ਨੂੰ ਬਲੈਕਮੇਲ ਕਰਦਾ ਹੈ ਤੇ ਜਿਥੇ ਉਸ ਦਾ ਸੌਦਾ ਨਹੀਂ ਹੁੰਦਾ, ਉਨ੍ਹਾਂ ਨੂੰ ਤੰਗ ਕਰਦਾ ਹੈ | ਉਸ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਤੋਂ ਪੰਜ ਲੱਖ ਰੁਪਇਆ ਮੰਗਿਆ ਸੀ ਅਤੇ ਅੱਜ ਫਿਰ ਦੂਜੇ ਪਾਸੇ ਦੀ ਵੀਡੀਓ ਬਣਾ ਕੇ ਉਕਤ ਵਿਧਾਇਕ 10 ਲੱਖ ਦੀ ਮੰਗ ਕਰ ਰਿਹਾ ਸੀ | ਉਸ ਨੇ ਕਿਹਾ ਕਿ ਵਿਧਾਇਕ ਦਾ ਜੀਜਾ ਤੇ ਪੀ. ਏ. ਉਸ ਕੋਲੋਂ ਪਿਛਲੇ ਦਿਨੀਂ ਵੀ ਪੈਸੇ ਮੰਗਣ ਆਏ ਸਨ |
ਕਿਉਂ ਜਾਰੀ ਹੈ ਗ਼ੈਰ-ਕਾਨੰੂਨੀ ਮਾਈਨਿੰਗ
ਜਦੋਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨੂਰਪੁਰ ਬੇਦੀ ਦੇ ਇਲਾਕੇ 'ਚ ਗ਼ੈਰ-ਕਾਨੂੰਨੀ ਮਾਈਨਿੰਗ 'ਤੇ ਮੁਕੰਮਲ ਰੋਕ ਲਗਾਈ ਹੈ ਤਾਂ ਇਸ ਦੇ ਬਾਵਜੂਦ ਸ਼ਰੇਆਮ ਗ਼ੈਰ-ਕਾਨੰੂਨੀ ਮਾਈਨਿੰਗ ਮਾਫ਼ੀਆ ਬਿਨਾਂ ਕਿਸੇ ਡਰ ਤੋਂ ਆਪਣੀ ਕਾਰਵਾਈ ਨੂੰ ਕਿਸ ਤਰਾਂ ਅੰਜਾਮ ਦੇ ਰਿਹਾ ਹੈ | ਇਥੇ ਇਹ ਗੱਲ ਸਿੱਧ ਹੁੰਦੀ ਹੈ ਕਿ ਜਾਂ ਤਾਂ ਉਕਤ ਮਾਫ਼ੀਆ ਨੂੰ ਕਿਸੇ ਦਾ ਡਰ ਹੀ ਨਹੀਂ ਹੈ ਜਾਂ ਇਸ ਮਾਈਨਿੰਗ ਮਾਫ਼ੀਆ ਨੂੰ ਕਿਤੇ ਨਾ ਕਿਤੇ ਪ੍ਰਸ਼ਾਸਨ ਜਾਂ ਸਰਕਾਰ ਦਾ ਸਾਥ ਮਿਲ ਰਿਹਾ ਹੈ |
ਧਾਰਾ 307 ਤਹਿਤ ਪਰਚਾ ਦਰਜ
ਇਸ ਸਬੰਧੀ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਵਿਧਾਇਕ 'ਤੇ ਹਮਲਾ ਕਰਨ ਵਾਲੇ ਵਿਅਕਤੀਆਂ ਦੀ ਸ਼ਨਾਖ਼ਤ ਹੋ ਚੁੱਕੀ ਹੈ ਤੇ ਅਜਵਿੰਦਰ ਸਿੰਘ, ਜਸਵਿੰਦਰ ਸਿੰਘ ਗੋਲਡੀ, ਮਨਜੀਤ ਸਿੰਘ ਅਤੇ ਅਮਰਜੀਤ ਸਿੰਘ ਨਿਵਾਸੀ ਬੇਈਾਹਾਰਾ, ਬਚਿੱਤਰ ਸਿੰਘ ਨਿਵਾਸੀ ਭਾਉਵਾਲ ਸਮੇਤ ਅਣਪਛਾਤੇ ਲੋਕਾਂ 'ਤੇ ਧਾਰਾ 307, 295 ਏ. 353, 186, 148, 149 ਤੇ ਅਸਲ੍ਹਾ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ | ਇਨ੍ਹਾਂ 'ਚੋਂ ਜਸਵਿੰਦਰ ਸਿੰਘ ਗੋਲਡੀ, ਮਨਜੀਤ ਸਿੰਘ ਤੇ ਅਮਰਜੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਬਾਕੀਆਂ ਨੂੰ ਵੀ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਉਨ੍ਹਾਂ ਕੋਲੋਂ ਇਕ ਕਾਲੇ ਰੰਗ ਦੀ ਐਕਸ.ਯੂ.ਵੀ. ਗੱਡੀ ਤੇ 12 ਬੋਰ ਦੀਆਂ 2 ਬੰਦੂਕਾਂ ਵੀ ਬਰਾਮਦ ਕੀਤੀਆਂ ਗਈਆਂ ਹਨ | ਇਸ ਸਬੰਧੀ ਗ਼ੈਰ-ਕਾਨੂੰਨੀ ਮਾਈਨਿੰਗ ਸਬੰਧੀ ਜਾਂਚ ਕਰਨ ਆਏ ਹੋਏ ਏ. ਡੀ. ਸੀ. ਰੂਪਨਗਰ ਨੇ ਆਖਿਆ ਕਿ ਉਹ ਜਦੋਂ ਮੌਕਾ ਦੇਖਣ ਗਏ ਤਾਂ ਉੱਥੇ ਕੋਈ ਮਸ਼ੀਨਰੀ ਮਾਈਨਿੰਗ ਕਰਦੀ ਦਿਖਾਈ ਨਹੀਂ ਦਿੱਤੀ |
ਹਮਲਾ ਮੰਦਭਾਗਾ- ਡਾ: ਚੀਮਾ
ਇਸ ਮਾਮਲੇ ਬਾਰੇ ਸਾਬਕਾ ਸਿੱਖਿਆ ਮੰਤਰੀ ਤੇ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਵਿਧਾਇਕ 'ਤੇ ਹਮਲਾ ਬਹੁਤ ਮੰਦਭਾਗਾ ਹੈ ਤੇ ਇਸ ਦੀ ਪੂਰਨ ਜਾਂਚ ਹੋਣੀ ਚਾਹੀਦੀ ਹੈ ਪਰ ਉਕਤ ਹਮਲਾਵਰ ਕੋਈ ਹੋਰ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਹੀ ਸਮਰਥਕ ਰਹੇ ਹਨ |
'ਆਪ' ਵਲੋਂ ਧਰਨੇ ਦਾ ਐਲਾਨ
ਰੇਤ ਮਾਫ਼ੀਆ ਵਲੋਂ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਉਸ ਦੇ ਪੀ. ਏ. ਜਸਪਾਲ ਸਿੰਘ ਤੇ ਗੰਨਮੈਨਾਂ ਦੀ ਕੁੱਟਮਾਰ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਵਲੋਂ ਕੱਲ੍ਹ 10 ਵਜੇ ਜ਼ਿਲ੍ਹਾ ਪ੍ਰਧਾਨ ਮਾ: ਹਰਦਿਆਲ ਸਿੰਘ ਦੀ ਅਗਵਾਈ ਵਿਚ ਧਰਨਾ ਲਗਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਕੈਪਟਨ ਰਾਜ ਜੰਗਲ ਰਾਜ ਬਣ ਚੁੱਕਾ ਹੈ ਤੇ ਇਸ ਿਖ਼ਲਾਫ਼ ਉਹ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਨਾਲ ਲੈ ਕੇ ਆਵਾਜ਼ ਬੁਲੰਦ ਕਰਨਗੇ |
ਸਿੰਘ ਸਾਹਿਬ ਵਲੋਂ ਨਿਖੇਧੀ
ਸ੍ਰੀ ਅਨੰਦਪੁਰ ਸਾਹਿਬ, (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਰੂਪਨਗਰ ਤੋਂ ਵਿਧਾਇਕ ਤੇ ਅੰਮਿ੍ਤਧਾਰੀ ਸਿੱਖ ਅਮਰਜੀਤ ਸਿੰਘ ਸੰਦੋਆ ਦੀ ਕੁੱਝ ਵਿਅਕਤੀਆਂ ਵਲੋਂ ਦਸਤਾਰ ਲਾਉਣ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ |

ਮੁੱਖ ਮੰਤਰੀ ਨੇ ਡੀ. ਸੀ. ਤੋਂ ਰਿਪੋਰਟ ਮੰਗੀ

ਵਿਧਾਇਕ ਦੇ ਸੁਰੱਖਿਆ ਗਾਰਡ ਲਾਈਨ ਹਾਜ਼ਰ
ਚੰਡੀਗੜ੍ਹ, 21 ਜੂਨ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ਼ੈਰ-ਕਾਨੂੰਨੀ ਰੇਤ ਮਾਫ਼ੀਏ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ 'ਤੇ ਕੀਤੇ ਹਮਲੇ ਬਾਰੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਤੋਂ ਵਿਸਤਿ੍ਤ ਰਿਪੋਰਟ ਮੰਗੀ ਹੈ | ਘਟਨਾ 'ਤੇ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਹਾਲਤ 'ਚ ਸੂਬੇ 'ਚ ਬਦਅਮਨੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ | ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਸਬੰਧੀ ਤੱਥਾਂ ਦੀ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਕਿਹਾ ਹੈ | ਹਾਲਾਂਕਿ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਉੱਪਰ ਹੋਏ ਹਮਲੇ ਦੇ ਸਬੰਧ 'ਚ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ ਪਰ ਮੁੱਖ ਮੰਤਰੀ ਨੇ ਬਾਕੀ ਸ਼ੱਕੀਆਂ 'ਤੇ ਵੀ ਕਾਰਵਾਈ ਕਰਨ ਲਈ ਡੀ.ਜੀ.ਪੀ. ਨੂੰ ਕਿਹਾ ਹੈ ਤਾਂ ਜੋ ਹੋਰਨਾਂ ਦੀ ਵੀ ਤੁਰੰਤ ਗਿ੍ਫ਼ਤਾਰੀ ਨੂੰ ਯਕੀਨੀ ਬਣਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਵਿਧਾਇਕ ਨਾਲ ਤਾਇਨਾਤ ਦੋ ਪੀ.ਐਸ.ਓ. ਵੀ ਨਜ਼ਰ 'ਚ ਹਨ ਜੋ ਵਿਧਾਇਕ ਦੀ ਸੁਰੱਖਿਆ ਯਕੀਨੀ ਬਣਾਉਣ 'ਚ ਨਾਕਾਮ ਰਹੇ | ਉਨ੍ਹਾਂ ਨੂੰ ਪੁਲਿਸ ਲਾਈਨ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ | ਮੁੱਖ ਮੰਤਰੀ ਨੇ ਇਸ ਸਮੁੱਚੇ ਘਟਨਾਕ੍ਰਮ 'ਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕਰਨ ਲਈ ਵੀ ਡੀ. ਜੀ. ਪੀ. ਨੂੰ ਨਿਰਦੇਸ਼ ਦਿੱਤੇ ਹਨ |

ਜੰਮੂ-ਕਸ਼ਮੀਰ ਦੇ ਭਾਜਪਾ ਪ੍ਰਧਾਨ ਨੂੰ ਪਾਕਿ ਤੋਂ ਮਿਲੀਆਂ ਧਮਕੀਆਂ

ਸ੍ਰੀਨਗਰ, 21 ਜੂਨ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਭਾਜਪਾ ਪ੍ਰਦੇਸ਼ ਪ੍ਰਧਾਨ ਰਵਿੰਦਰ ਰੈਨਾ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਉਸ ਨੂੰ ਪਾਕਿਸਤਾਨ ਤੋਂ ਫ਼ੋਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ | ਰਵਿੰਦਰ ਰੈਨਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਰਾਜ ਦੇ ਰਾਜਪਾਲ ਨਰਿੰਦਰ ਨਾਥ ਵੋਹਰਾ ਤੇ ਸੁਰੱਖਿਆ ਏਜੰਸੀ ਦੇ ਧਿਆਨ 'ਚ ਲਿਆਂਦਾ ਹੈ | ਰੈਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਕਈ ਸ਼ਹਿਰਾਂ, ਕਰਾਚੀ, ਰਾਵਲਪਿੰਡੀ ਅਤੇ ਮੁਜ਼ੱਫਰਾਬਾਦ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ | ਉਨ੍ਹਾਂ ਨੇ ਕਿਹਾ ਕਿ ਉਹ ਇਨ੍ਹਾਂ ਧਮਕੀਆਂ ਦੀ ਘੱਟ ਪ੍ਰਵਾਹ ਕਰਦੇ ਹਨ ਤੇ ਇਹ ਮੇਰੇ ਲਈ ਕੋਈ ਨਵਾਂ ਮਾਮਲਾ ਨਹੀਂ? ਮੈ ਦੇਸ਼, ਤਿਰੰਗੇ ਅਤੇ ਪਾਰਟੀ ਲਈ ਭਾਰਤ ਮਾਤਾ ਦਾ ਸਿਪਾਹੀ ਬਣ ਕੇ ਕੰਮ ਕਰਦਾ ਰਹਾਂਗਾ | ਜੰਮੂ-ਕਸ਼ਮੀਰ ਪੁਲਿਸ ਦੇ ਮੁਖੀ ਸ੍ਰੀ ਐਸ.ਪੀ ਵੈਦ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਇਸ ਬਾਰੇ ਭਾਜਪਾ ਪ੍ਰਦੇਸ਼ ਪ੍ਰਧਾਨ ਵਲੋਂ ਕੋਈ ਸ਼ਿਕਾਇਤ ਨਹੀਂ ਮਿਲੀ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ |

ਭਾਜਪਾ ਇਕ 'ਅੱਤਵਾਦੀ ਸੰਗਠਨ'-ਮਮਤਾ

ਕੋਲਕਾਤਾ, 21 ਜੂਨ (ਪੀ. ਟੀ. ਆਈ.)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤਿ੍ਣਮੂਲ ਕਾਂਗਰਸ (ਟੀ.ਐਮ.ਸੀ.) ਮੁਖੀ ਮਮਤਾ ਬੈਨਰਜੀ ਨੇ ਭਾਜਪਾ ਨੂੰ ਇਕ 'ਅੱਤਵਾਦੀ ਸੰਗਠਨ' ਦੱਸਦਿਆਂ ਕਿਹਾ ਕਿ ਭਾਜਪਾ ਧਰਮ ਦੇ ਨਾਂਅ 'ਤੇ ਲੋਕਾਂ ਨੂੰ ਵੰਡਣ ਵਾਲੀ ਪਾਰਟੀ ਹੈ | ਉਨ੍ਹਾਂ ਭਾਜਪਾ 'ਤੇ ਦੋਸ਼ ਲਗਾਉਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਸੂਬੇ ਅੰਦਰ ਆਪਣੀਆਂ ਵੋਟਾਂ ਵਧਾਉਣ ਦੇ ਮੰਤਵ ਨਾਲ ਈ.ਵੀ.ਐਮ. ਮਸ਼ੀਨਾਂ ਨਾਲ ਛੇੜਛਾੜ ਕੀਤੀ ਹੈ | ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਅਗਲੀਆਂ ਲੋਕ ਸਭਾ ਚੋਣਾਂ ਲਈ ਤਿਆਰ ਰਹਿਣ ਲਈ ਵੀ ਕਿਹਾ | ਤਿ੍ਣਮੂਲ ਕਾਂਗਰਸ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਘੱਟ ਗਿਣਤੀਆਂ ਨੂੰ ਪਸੰਦ ਨਹੀਂ ਕਰਦੀ, ਇਥੋਂ ਤੱਕ ਕਿ ਇਹ ਹਿੰਦੂਆਂ ਨਾਲ ਵੀ ਜਾਤ-ਪਾਤ ਦੇ ਆਧਾਰ 'ਤੇ ਫ਼ਰਕ ਰੱਖਦੀ ਹੈ | ਉਨ੍ਹਾਂ ਭਾਜਪਾ 'ਤੇ ਵਰ੍ਹਦਿਆਂ ਕਿਹਾ ਕਿ ਭਾਜਪਾ ਵਾਲੇ ਝੂਠੇ ਮੁਕਾਬਲੇ ਕਰਵਾਉਣ ਦੀਆਂ ਧਮਕੀਆਂ ਸਿਰਫ ਇਸ ਕਰ ਕੇ ਦਿੰਦੇ ਹਨ, ਕਿਉਂਕਿ ਕੇਂਦਰ ਵਿਚ ਉਨ੍ਹਾਂ ਦੀ ਸਰਕਾਰ ਹੈ | ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ 'ਚ ਭਾਜਪਾ, ਕਾਂਗਰਸ, ਸੀ.ਪੀ.ਆਈ. (ਐਮ) ਤੇ ਨਕਸਲੀ ਤਿ੍ਣਮੂਲ ਕਾਂਗਰਸ ਪਾਰਟੀ ਿਖ਼ਲਾਫ਼ ਲੜਨ ਲਈ ਇਕ ਹੋ ਗਏ ਹਨ | ਉਨ੍ਹਾਂ ਪਾਰਟੀ ਨੇਤਾਵਾਂ ਤੇ ਵਰਕਰਾਂ ਨੂੰ 2019 'ਚ ਆ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਨਾਲ ਰਾਬਤਾ ਵਧਾਉਣ 'ਤੇ ਜ਼ੋਰ ਦਿੱਤਾ |

ਜਸਟਿਸ ਜੋਸੇਫ਼ ਦੀ ਤਰੱਕੀ ਦਾ ਮਾਮਲਾ ਲਟਕਿਆ

ਨਵੀਂ ਦਿੱਲੀ, 21 ਜੂਨ (ਪੀ. ਟੀ. ਆਈ.)-ਉੱਤਰਾਖੰਡ ਹਾਈਕੋਰਟ ਦੇ ਚੀਫ਼ ਜਸਟਿਸ ਕੇ. ਐਮ. ਜੋਸੇਫ਼ ਦੀ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਵਿਚ ਦੇਰੀ ਹੋ ਸਕਦੀ ਹੈ ਕਿਉਂਕਿ ਸੁਪਰੀਮ ਕੋਰਟ ਕਾਲਜੀਅਮ ਜਿਹੜੀ ਸਿਧਾਂਤਕ ਰੂਪ ਵਿਚ ਉਨ੍ਹਾਂ ਦੇ ਨਾਂਅ ਦੀ ਦੁਬਾਰਾ ਕੇਂਦਰ ਨੂੰ ਸਿਫ਼ਾਰਸ਼ ਕਰਨ ਲਈ ਸਹਿਮਤ ਹੋ ਗਈ ਸੀ ਵਿਚ ਜਸਟਿਸ ਜੇ ਚੇਲਮੇਸ਼ਵਰ ਦੀ ਸੇਵਾਮੁਕਤੀ ਕਾਰਨ ਤਬਦੀਲੀ ਹੋ ਜਾਵੇਗੀ | ਚੀਫ਼ ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਚੇਲਮੇਸ਼ਵਰ, ਜਸਟਿਸ ਰੰਜਨ ਗੋਗੋਈ, ਜਸਟਿਸ ਐਮ. ਬੀ. ਲੋਕੁਰ ਅਤੇ ਜਸਟਿਕ ਕੁਰੀਅਨ ਜੋਸੇਫ 'ਤੇ ਆਧਾਰਤ ਕਾਲਜੀਅਮ ਨੇ 11 ਮਈ ਦੀ ਆਪਣੀ ਮੀਟਿੰਗ 'ਚ ਜਸਟਿਸ ਜੋਸੇਫ ਦੇ ਨਾਂਅ ਦੀ ਕੇਂਦਰ ਨੂੰ ਦੁਬਾਰਾ ਸਿਫਾਰਸ਼ ਕਰਨ ਲਈ ਸਹਿਮਤ ਹੋ ਗਈ ਪਰ ਇਹ ਕੇਂਦਰ ਨੂੰ ਉਸ ਦੇ ਨਾਂਅ 'ਤੇ ਫ਼ੈਸਲਾ ਕਰਨ ਲਈ ਸਮਾਂ ਤਹਿ ਨਹੀਂ ਸੀ ਕਰ ਸਕੀ | ਹੁਣ ਜਸਟਿਸ ਚੇਲਮੇਸ਼ਵਰ ਦੇ 22 ਜੂਨ ਨੂੰ ਸੇਵਾ ਮੁਕਤ ਹੋਣ ਕਾਰਨ ਜਸਟਿਸ ਏ. ਕੇ. ਸੀਕਰੀ ਜਿਹੜੇ ਇਸ ਪਲ ਸੀਨੀਅਰਤਾ ਵਿਚ ਛੇਵੇਂ ਨੰਬਰ 'ਤੇ ਹਨ ਪੰਜ ਮੈਂਬਰੀ ਕਾਲਜੀਅਮ ਦੇ ਹਿੱਸਾ ਬਣ ਜਾਣਗੇ ਜਿਸ ਕਾਰਨ ਜਸਟਿਸ ਜੋਸੇਫ ਦੇ ਨਾਂਅ ਨੂੰ ਮੁੜ ਕੇਂਦਰ ਕੋਲ ਭੇਜਣ ਲਈ ਨਵੇਂ ਸਿਰਿਓਾ ਵਿਚਾਰ ਕਰਨ ਅਤੇ ਫ਼ੈਸਲਾ ਲੈਣਾ ਪਵੇਗਾ |

ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਿਖ਼ਲਾਫ਼ ਆਪ੍ਰੇਸ਼ਨ ਲਈ ਤਾਇਨਾਤ ਹੋਵੇਗੀ ਐਨ.ਐਸ.ਜੀ.

ਨਵੀਂ ਦਿੱਲੀ, 21 ਜੂਨ (ਏਜੰਸੀ)- 'ਬਲੈਕ ਕੈਟਸ' ਵਜੋਂ ਜਾਣੀ ਜਾਂਦੀ ਨੈਸ਼ਨਲ ਸਕਿਊਰਟੀ ਗਾਰਡਜ਼ (ਐਨ.ਐਸ.ਜੀ.) ਦੀ ਇਕ ਟੀਮ ਨੂੰ ਸ੍ਰੀਨਗਰ ਭੇਜ ਦਿੱਤਾ ਗਿਆ ਹੈ | ਜੰਮੂ-ਕਸ਼ਮੀਰ 'ਚ ਪੀ.ਡੀ.ਪੀ. ਤੇ ਭਾਜਪਾ ਗਠਜੋੜ ਟੁੱਟਣ ਤੋਂ ਬਾਅਦ ਸੂਬੇ 'ਚ ਬੀਤੇ ਦਿਨ ਰਾਜਪਾਲ ਸ਼ਾਸਨ ਲਾਗੂ ਹੋਣ ਬਾਅਦ ਕੇਂਦਰ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ | ਜੰਮੂ-ਕਸ਼ਮੀਰ 'ਚ ਅੱਤਵਾਦ ਵਿਰੋਧੀ ਮੁਹਿੰਮਾਂ ਦੌਰਾਨ ਜਲਦ ਐਨ.ਐਸ.ਜੀ. ਕਮਾਂਡੋਜ਼ ਦੀ ਵਰਤੋਂ ਕੀਤੇ ਜਾਣ ਦੀ ਖ਼ਬਰ ਹੈ, ਇਸ ਲਈ ਕਸ਼ਮੀਰ ਵਾਦੀ 'ਚ ਕੁਝ ਸਮੇਂ ਲਈ ਐਨ.ਐਸ.ਜੀ. ਦੀ ਇਕ ਟੀਮ ਤਾਇਨਾਤ ਕੀਤੀ ਗਈ ਹੈ | ਇਨ੍ਹਾਂ ਕਮਾਂਡੋਜ਼ ਦੀ ਸ਼ਹਿਰ ਦੇ ਬਾਹਰੀ ਇਲਾਕੇ 'ਚ ਕਠੋਰ ਟ੍ਰੇਨਿੰਗ ਜਾਰੀ ਹੈ ਤੇ ਇਸ ਟ੍ਰੇਨਿੰਗ ਪ੍ਰੋਗਰਾਮ ਦੇ ਪੂਰਾ ਹੋਣ ਬਾਅਦ ਉਨ੍ਹਾਂ ਨੂੰ ਜੰਮੂ-ਕਸ਼ਮੀਰ ਪੁਲਿਸ ਅਧੀਨ ਰੱਖਿਆ ਜਾਵੇਗਾ | ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਪੁਲਿਸ ਹੀ ਇਥੇ ਸਭ ਅੱਤਵਾਦ ਵਿਰੋਧੀ ਕਾਰਵਾਈਆਂ ਦੀ ਨੋਡਲ ਏਜੰਸੀ ਹੈ | ਸੂਤਰਾਂ ਮੁਤਾਬਿਕ ਇਨ੍ਹਾਂ ਕਮਾਡੋਜ਼ ਨੂੰ ਅਗਵਾ-ਜਿਹੀਆਂ ਵਾਰਦਾਤਾਂ ਨਾਲ ਨਜਿੱਠਣ ਦੀ ਵਿਸ਼ੇਸ਼ ਤੌਰ 'ਤੇ ਤਿਆਰੀ ਰੱਖਣ ਲਈ ਕਿਹਾ ਗਿਆ ਹੈ, ਇਸ ਦੇ ਨਾਲ ਹੀ ਕਿਸੇ ਅਣਸੁਖਾਵੀ ਘਟਨਾ ਦੇ ਟਾਕਰੇ ਲਈ ਇਨ੍ਹਾਂ ਕਮਾਂਡੋਜ਼ ਨੂੰ ਸ੍ਰੀਨਗਰ ਹਵਾਈ ਅੱਡੇ 'ਤੇ ਵੀ ਤਾਇਨਾਤ ਕੀਤਾ ਜਾਵੇਗਾ | ਜੰਮੂ-ਕਸ਼ਮੀਰ ਭੇਜੇ ਜਾ ਰਹੇ ਇਹ ਐਨ.ਐਸ.ਜੀ. ਕਮਾਂਡੋਜ਼ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਹੋਣਗੇ, ਭਾਵੇਂ ਕਿ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਹਥਿਆਰਾਂ ਬਾਰੇ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਅੱਤਵਾਦ ਵਿਰੋਧੀ ਮੁਹਿੰਮਾਂ ਦੇ ਇਕ ਮਾਹਿਰ ਦਾ ਮੰਨਣਾ ਹੈ ਕਿ ਰੂਮ-ਟੂ-ਰੂਮ ਮੁਕਾਬਲੇ ਦੀ ਸਥਿਤੀ 'ਚ ਐਨ.ਐਸ.ਜੀ. ਬੇਹੱਦ ਕਾਰਗਾਰ ਸਾਬਿਤ ਹੋ ਸਕਦੀ ਅਤੇ ਅਜਿਹੇ ਮੌਕਿਆਂ 'ਤੇ ਸੁਰੱਖਿਆ ਦਸਤਿਆਂ ਲਈ ਸਥਿਤੀ ਹਮੇਸ਼ਾ 'ਕਰੋ ਜਾਂ ਮਰੋ' ਵਾਲੀ ਹੁੰਦੀ ਹੈ | ਇਸੇ ਲਈ ਕਸ਼ਮੀਰ ਵਾਦੀ 'ਚ ਐਨ.ਐਸ.ਜੀ. ਦੀ ਟੀਮ ਤਾਇਨਾਤ ਕੀਤੀ ਗਈ ਹੈ |

ਭਾਰਤ ਨੇ ਅਮਰੀਕੀ ਦਰਾਮਦ 'ਤੇ ਕਸਟਮ ਡਿਊਟੀ ਵਧਾਈ

ਨਵੀਂ ਦਿੱਲੀ, 21 ਜੂਨ (ਪੀ. ਟੀ. ਆਈ.)-ਭਾਰਤ ਨੇ ਅਮਰੀਕਾ ਿਖ਼ਲਾਫ਼ ਜਵਾਬੀ ਕਾਰਵਾਈ ਕਰਦੇ ਹੋਏ ਅਮਰੀਕਾ ਤੋਂ ਦਰਾਮਦ ਹੋਣ ਵਾਲੀਆਂ 29 ਵਸਤਾਂ ਜਿਨ੍ਹਾਂ ਵਿਚ ਬੰਗਾਲੀ ਛੋਲੇ, ਮਸਰਾਂ ਦੀ ਦਾਲ, ਲੋਹਾ ਤੇ ਸਟੀਲ ਉਤਪਾਦਾਂ ਅਤੇ ਅਰਟੇਮੀਆ (ਇਕ ਤਰ੍ਹਾਂ ਦੀ ਝੀਂਗਾ ਮੱਛੀ) ...

ਪੂਰੀ ਖ਼ਬਰ »

ਸੁਪਰੀਮ ਕੋਰਟ ਦੇ ਗਿ੍ਫ਼ਤਾਰੀ ਹੁਕਮ ਕਾਰਨ ਪਾਕਿ ਮੁੜਨ ਦੀ ਯੋਜਨਾ ਬਦਲਣ ਲਈ ਮਜਬੂਰ-ਮੁਸ਼ੱਰਫ਼

ਕਰਾਚੀ, 21 ਜੂਨ (ਏਜੰਸੀ)-ਪਾਕਿਸਤਾਨ ਦੇ ਸਾਬਕਾ ਸੈਨਿਕ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ਼ (74) ਦਾ ਕਹਿਣਾ ਹੈ ਕਿ ਉਨ੍ਹਾਂ ਆਪਣੇ ਦੇਸ਼ ਵਾਪਸ ਮੁੜਨ ਦੀ ਪੂਰੀ ਤਿਆਰੀ ਕਰ ਲਈ ਸੀ ਪਰ ਸੁਪਰੀਮ ਕੋਰਟ ਦੇ ਗਿ੍ਫ਼ਤਾਰੀ ਹੁਕਮ ਕਾਰਨ ਉਨ੍ਹਾਂ ਨੂੰ ਆਪਣੀ ਪਾਕਿਸਤਾਨ ਵਾਪਸ ਮੁੜਨ ...

ਪੂਰੀ ਖ਼ਬਰ »

ਮੱਧ ਪ੍ਰਦੇਸ਼ 'ਚ ਟਰੈਕਟਰ-ਟਰਾਲੀ ਤੇ ਜੀਪ ਦੀ ਟੱਕਰ-15 ਮੌਤਾਂ

ਮੁਰੇਨਾ (ਮੱਧ ਪ੍ਰਦੇਸ਼), 21 ਜੂਨ (ਪੀ.ਟੀ.ਆਈ.)-ਮੱਧ ਪ੍ਰਦੇਸ਼ ਦੇ ਮੁਰੇਨਾ ਜ਼ਿਲ੍ਹੇ 'ਚ ਸਵੇਰ ਸਮੇਂ ਟਰੈਕਟਰ-ਟਰਾਲੀ ਤੇ ਜੀਪ ਦੀ ਟੱਕਰ 'ਚ ਇਕੋ ਪਰਿਵਾਰ ਦੇ 15 ਮੈਂਬਰਾਂ ਦੀ ਮੌਤ ਹੋ ਗਈ ਤੇ ਪੰਜ ਜ਼ਖ਼ਮੀ ਹੋ ਗਏ | ਮੁਰੇਨਾ ਦੇ ਪੁਲਿਸ ਸੁਪਰਡੈਂਟ ਅਮੀਤ ਸੰਘੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪਾਕਿ ਵਲੋਂ 'ਤਹਿਰੀਕ-ਏ-ਤਾਲਿਬਾਨ' ਨੇਤਾ ਫਜ਼ਲਉੱਲਾ ਦੇ ਮਾਰੇ ਜਾਣ ਦੀ ਪੁਸ਼ਟੀ

ਇਸਲਾਮਾਬਾਦ, 21 ਜੂਨ (ਪੀ. ਟੀ. ਆਈ.)-ਅੱਜ ਪਾਕਿਸਤਾਨ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਖ਼ਤਰਨਾਕ ਮੁਖੀ ਮੁੱਲਾ ਫਜ਼ਲਉੱਲਾ ਦੇ ਅਫਗਾਨਿਸਤਾਨ ਦੇ ਕੁਨਾਰ ਸੂਬੇ ਵਿਚ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਨੂੰ ਮਹੱਤਵਪੂਰਣ ਘਟਨਾ ਆਖਿਆ ਹੈ | ਵਿਦੇਸ਼ ਵਿਭਾਗ ਦੇ ...

ਪੂਰੀ ਖ਼ਬਰ »

ਪਾਸਪੋਰਟ ਦਫ਼ਤਰ 'ਚ ਹਿੰਦੂ-ਮੁਸਲਿਮ ਜੋੜੇ ਦਾ ਬਣਾਇਆ ਮਜ਼ਾਕ

ਵਿਦੇਸ਼ ਮੰਤਰਾਲੇ ਨੇ ਮੰਗੀ ਰਿਪੋਰਟ ਨਵੀਂ ਦਿੱਲੀ, 21 ਜੂਨ (ਏਜੰਸੀ)-ਲਖਨਊ 'ਚ ਪਾਸਪੋਰਟ ਦਫ਼ਤਰ 'ਚ ਇਕ ਹਿੰਦੂ-ਮੁਸਲਿਮ ਜੋੜੇ ਨੂੰ ਧਰਮ ਦੇ ਨਾਂਅ 'ਤੇ ਅਪਮਾਨਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਤਨਵੀ ਸੇਠ ਤੇ ਅਨਸ ਸਿੱਦੀਕੀ ਵਲੋਂ ਦੋਸ਼ ਲਗਾਇਆ ਗਿਆ ਹੈ ਕਿ ...

ਪੂਰੀ ਖ਼ਬਰ »

ਜੰਮੂ ਕਸ਼ਮੀਰ ਦੇ ਰਾਜਪਾਲ ਨੇ ਅੱਜ ਸਰਬ ਪਾਰਟੀ ਮੀਟਿੰਗ ਬੁਲਾਈ

ਸ੍ਰੀਨਗਰ, 21 ਜੂਨ (ਏਜੰਸੀ)-ਜੰਮੂ-ਕਸ਼ਮੀਰ ਦੇ ਰਾਜਪਾਲ ਐਨ. ਐਨ. ਵੋਹਰਾ ਨੇ ਸੂਬੇ 'ਚ ਰਾਜਪਾਲ ਸ਼ਾਸਨ ਲਾਗੂ ਕਰਨ ਦੇ ਮੱਦੇਨਜ਼ਰ ਸਥਿਤੀ 'ਤੇ ਵਿਚਾਰ-ਚਰਚਾ ਕਰਨ ਲਈ ਕੱਲ੍ਹ ਨੂੰ ਸਰਬ ਪਾਰਟੀ ਮੀਟਿੰਗ ਬੁਲਾਈ ਹੈ | ਜੰਮੂ-ਕਸ਼ਮੀਰ 'ਚ ਬੀਤੇ ਕੱਲ੍ਹ ਰਾਜਪਾਲ ਸ਼ਾਸਨ ਲਾਗੂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX