ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼ ਨੇ ਕੇਰਲ ਨੂੰ 5 ਕਰੋੜ ਸਹਾਇਤਾ ਰਾਸ਼ੀ ਦੇਣ ਦਾ ਕੀਤਾ ਐਲਾਨ
. . .  about 1 hour ago
ਸ਼ਿਮਲਾ, 18 ਅਗਸਤ -ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਹੜ੍ਹ ਪ੍ਰਭਾਵਿਤ ਕੇਰਲ ਨੂੰ 5 ਕਰੋੜ ਰੁਪਏ ਦੇਣ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਕੇਰਲ 'ਚ ...
ਨਾਭਾ ਜੇਲ੍ਹ ਤੋਂ ਪੇਸ਼ੀ ਭੁਗਤਣ ਆਇਆ ਨਾਮੀ ਤਸਕਰ ਸਾਥੀਆਂ ਸਮੇਤ ਫ਼ਰਾਰ
. . .  about 1 hour ago
ਫ਼ਿਰੋਜ਼ਪੁਰ, 18 ਅਗਸਤ (ਕੁਲਬੀਰ ਸਿੰਘ ਸੋਢੀ)- ਫ਼ਿਰੋਜ਼ਪੁਰ ਦੇ ਪ੍ਰਵਾਸੀ ਇਲਾਕੇ ਦੇ ਬਲਾਕ ਘਲਖੁਰਦ ਦੀ ਵੱਡੀ ਨਹਿਰ ਕੋਲ ਪੁਲਿਸ 'ਤੇ ਗੋਲੀ ਬਾਰੀ ਕਰ ਕੇ ਹਵਾਲਾਤੀ ਨੂੰ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਹਰਭਜਨ ਸਿੰਘ ਇਕ ਨਾਮੀ...
ਹੱਜ ਕਰਨ ਸਾਉਦੀ ਅਰਬ ਪਹੁੰਚੇ 1 ਲੱਖ 28 ਹਜ਼ਾਰ ਭਾਰਤੀ ਸ਼ਰਧਾਲੂ
. . .  about 2 hours ago
ਨਵੀਂ ਦਿੱਲੀ, 18 ਅਗਸਤ - ਸਾਲਾਨਾ ਹਜ ਯਾਤਰਾ ਕਰਨ ਦੇ ਲਈ 1 ਲੱਖ 28 ਹਜ਼ਾਰ ਭਾਰਤੀ ਸ਼ਰਧਾਲੂ ਸਾਉਦੀ ਅਰਬ ਪਹੁੰਚੇ। ਸਰਕਾਰ ਨੇ ਇਸ ਸਾਲ ਹੱਜ ਕਮੇਟੀ ਰਾਹੀਂ ਕੁੱਲ 1,28,702 ਭਾਰਤੀ ਸ਼ਰਧਾਲੂਆਂ ਨੂੰ ਯਾਤਰਾ ਕਰਨ ਦੀ ਸਹੂਲਤ ਦਿੱਤੀ ...
ਏਸ਼ੀਅਨ ਖੇਡਾਂ 2018 ਦਾ ਉਦਘਾਟਨ ਸਮਾਰੋਹ : ਨੀਰਜ ਚੋਪੜਾ ਨੇ ਭਾਰਤੀ ਦਲ ਦੀ ਕੀਤੀ ਅਗਵਾਈ
. . .  about 2 hours ago
ਨਵੀਂ ਦਿੱਲੀ, 18 ਅਗਸਤ- ਜਕਾਰਤਾ ਵਿਖੇ ਏਸ਼ੀਅਨ ਖੇਡਾਂ 2018 ਦੇ ਉਦਘਾਟਨ ਸਮਾਰੋਹ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੌਰਾਨ ਜੈਵਲਿਨ ਸੁਟਾਵਾਂ ਨੀਰਜ ਚੋਪੜਾ ਭਾਰਤੀ ਦਲ ਦੀ ਅਗਵਾਈ ਕਰ ਰਹੇ ਹਨ...
ਏਸ਼ੀਅਨ ਖੇਡਾਂ 2018 : ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਭਾਰਤੀ ਖਿਡਾਰੀਆਂ ਨੂੰ ਦਿੱਤੀਆਂ ਸ਼ੁੱਭ ਕਾਮਨਾਵਾਂ
. . .  about 3 hours ago
ਨਵੀਂ ਦਿੱਲੀ, 18 ਅਗਸਤ - ਏਸ਼ੀਅਨ ਖੇਡਾਂ 2018 ਇੰਡੋਨੇਸ਼ੀਆ 'ਚ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਨੇ ਟਵਿਟਰ 'ਤੇ ਟਵੀਟ ਕਰਦਿਆਂ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ...
ਚਰਸ ਤਸਕਰ ਨੂੰ ਦਸ ਸਾਲ ਦੀ ਕੈਦ
. . .  about 3 hours ago
ਸੰਗਰੂਰ, 18 ਅਗਸਤ (ਧੀਰਜ ਪਸ਼ੌਰੀਆ)- ਵਧੀਕ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨੇ ਚਰਸ ਦੀ ਤਸਕਰੀ ਦੇ ਦੋਸ਼ 'ਚ ਮੁਹੰਮਦ ਅਫ਼ਜ਼ਲ ਵਾਸੀ ਮਲੇਰਕੋਟਲਾ ਨੂੰ ਦੱਸ ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਮਲੇਰਕੋਟਲਾ ਸਿਟੀ-2...
ਸੱਤ ਲੱਖ ਤੋਂ ਵੱਧ ਦੀ ਨਕਦੀ ਅਤੇ ਨਸ਼ੀਲੇ ਪਦਾਰਥਾਂ ਸਮੇਤ ਦੋ ਤਸਕਰ ਗ੍ਰਿਫ਼ਤਾਰ
. . .  about 4 hours ago
ਕਪੂਰਥਲਾ, 18 ਅਗਸਤ (ਅਮਰਜੀਤ ਸਧਾਣਾ)- ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਿਸ ਨੇ 7 ਲੱਖ, 80 ਹਜ਼ਾਰ ਰੁਪਏ ਦੀ ਨਕਦੀ ਸਮੇਤ ਜੰਮੂ-ਕਸ਼ਮੀਰ ਤੋਂ ਆਏ ਦੋ ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਕਤ ਵਿਅਕਤੀ ਪੰਜਾਬ ਦੇ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਲੰਚ ਤੱਕ ਭਾਰਤ 82/3
. . .  about 4 hours ago
ਦਾਜ ਦੀ ਮੰਗ ਕਾਰਨ ਪਤਨੀ ਦੀ ਹੱਤਿਆ ਕਰਨ ਵਾਲੇ ਪਤੀ ਸਮੇਤ ਤਿੰਨ ਨੂੰ ਉਮਰ ਕੈਦ
. . .  about 4 hours ago
ਸੰਗਰੂਰ, 18 ਅਗਸਤ (ਧੀਰਜ ਪਸ਼ੌਰੀਆ)- ਜ਼ਿਲ੍ਹਾ ਸ਼ੈਸ਼ਨ ਜੱਜ ਅਮਰਜੋਤ ਭੱਟੀ ਦੀ ਅਦਾਲਤ ਨੇ ਲਹਿਰਾ ਥਾਣਾ ਵਿਖੇ 4 ਜੁਲਾਈ, 2017 ਨੂੰ ਦਰਜ ਦਾਜ ਹੱਤਿਆ ਦੇ ਇੱਕ ਮਾਮਲੇ 'ਚ ਫੈਸਲਾ ਸੁਣਾਉਂਦਿਆਂ ਮ੍ਰਿਤਕਾ ਦੇ ਪਤੀ ਗੁਰਵਿੰਦਰ ਸਿੰਘ, ਸੱਸ ਦਰਸ਼ਨ ਕੌਰ ਅਤੇ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਭਾਰਤ ਨੂੰ ਲੱਗਾ ਦੂਜਾ ਝਟਕਾ, ਲੋਕੇਸ਼ ਰਾਹੁਲ 23 ਦੌੜਾਂ ਬਣਾ ਕੇ ਆਊਟ
. . .  about 4 hours ago
ਪੰਜਾਬ ਤੋਂ ਕੇਰਲ ਲਈ ਭੇਜੀ ਗਈ ਰਾਹਤ ਸਮੱਗਰੀ
. . .  about 4 hours ago
ਲੁਧਿਆਣਾ, 18 ਅਗਸਤ- ਹੜ੍ਹ ਕਾਰਨ ਪ੍ਰਭਾਵਿਤ ਹੋਏ ਕੇਰਲ ਲਈ ਲੁਧਿਆਣਾ ਦੇ ਹਲਵਾੜਾ ਹਵਾਈ ਅੱਡੇ ਤੋਂ ਭੋਜਨ ਉਤਪਾਦਾਂ ਦੇ ਇੱਕ ਲੱਖ ਪੈਕੇਟ ਭੇਜੇ ਗਏ ਹਨ। ਇਨ੍ਹਾਂ ਉਤਪਾਦਾਂ 'ਚ ਪਾਣੀ ਦੀਆਂ ਬੋਤਲਾਂ, ਦੁੱਧ, ਬਿਸਕੁਟ ਅਤੇ ਖੰਡ ਸ਼ਾਮਲ ਹੈ। ਦੱਸ ਦਈਏ ਕਿ ਪੰਜਾਬ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ, ਧਵਨ 35 ਦੌੜਾਂ ਬਣਾ ਕੇ ਆਊਟ
. . .  1 minute ago
ਜੇਕਰ ਦੋਹਾਂ ਪੰਜਾਬਾਂ ਦੀ ਸਰਹੱਦ ਨੂੰ ਖੋਲ੍ਹ ਦਿੱਤਾ ਜਾਵੇ ਤਾਂ 60 ਸਾਲਾਂ ਦੀ ਤਰੱਕੀ ਕੁਝ ਸਾਲਾਂ 'ਚ ਸੰਭਵ- ਸਿੱਧੂ
. . .  about 5 hours ago
ਇਸਲਾਮਾਬਾਦ, 18 ਅਗਸਤ- ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਰਮਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਮਗਰੋਂ ਇਸਲਾਮਾਬਾਦ 'ਚ ਇੱਕ ਪ੍ਰੈੱਸ ਕਾਰਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਕ੍ਰਿਕਟਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਤੋਜ ਸਿੰਘ...
ਜੇਕਰ ਦੋਹਾਂ ਪੰਜਾਬਾਂ ਦੀ ਸਰਹੱਦ ਨੂੰ ਖੋਲ੍ਹ ਦਿੱਤਾ ਜਾਵੇ ਤਾਂ 60 ਸਾਲਾਂ ਦੀ ਤਰੱਕੀ ਕੁਝ ਸਾਲਾਂ 'ਚ ਹੀ ਪੂਰੀ ਹੋ ਜਾਵੇਗੀ-ਸਿੱਧੂ
. . .  about 5 hours ago
ਨਕਲੀ ਦੁੱਧ ਮਾਮਲੇ 'ਚ ਪਟਿਆਲਾ ਪੁਲਿਸ ਵੱਲੋਂ ਵੱਡੇ ਖੁਲਾਸੇ
. . .  about 5 hours ago
ਪਟਿਆਲਾ, 18 ਅਗਸਤ - ਪਟਿਆਲਾ ਪੁਲਿਸ ਵੱਲੋਂ ਦੇਵੀਗੜ੍ਹ ਸਿੰਗਲਾ ਡੇਅਰੀ 'ਤੇ ਛਾਪੇਮਾਰੀ ਕਰਕੇ ਨਕਲੀ ਦੁੱਧ, ਪਨੀਰ ਤੇ ਘਿਉ ਬਰਾਮਦ ਕੀਤਾ ਗਿਆ ਸੀ। ਪੁਲਿਸ ਦੇ 2 ਦਿਨ ਰਿਮਾਂਡ 'ਚ ਕਈ ਵੱਡੇ ਖੁਲਾਸੇ ਹੋਏ ਹਨ, ਜਿਸ ਵਿਚ 15 ਹੋਰ ਦੁਕਾਨਦਾਰਾਂ ਦੇ ਨਾਮ ਸਾਹਮਣੇ ਆਏ...
ਕੌਫੀ ਅਨਨ ਦਾ ਹੋਇਆ ਦਿਹਾਂਤ
. . .  about 6 hours ago
ਹੜ੍ਹ ਪ੍ਰਭਾਵਿਤ ਕੇਰਲ ਲਈ ਬਿਹਾਰ ਅਤੇ ਉੜੀਸਾ ਨੇ ਆਰਥਿਕ ਮਦਦ ਦੇਣ ਦਾ ਕੀਤਾ ਐਲਾਨ
. . .  about 6 hours ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  about 6 hours ago
2 ਕਰੋੜ ਤੋਂ ਵੱਧ ਦੀ ਰਾਸ਼ੀ ਕਿਰਤੀਆਂ ਦੇ ਖਾਤੇ 'ਚ ਪਾਈ- ਬਲਬੀਰ ਸਿੱਧੂ
. . .  about 7 hours ago
ਹੁਣ ਮਾਰੀਸ਼ਸ ਦਾ ਸਭ ਤੋਂ ਵੱਡਾ ਸਾਈਬਰ ਟਾਵਰ ਕਹਾਏਗਾ 'ਅਟਲ ਬਿਹਾਰੀ ਵਾਜਪਾਈ ਟਾਵਰ'
. . .  about 7 hours ago
ਖੰਨਾ ਪੁਲਿਸ ਨੇ ਅੰਤਰਰਾਜੀ ਚੋਰ ਗਿਰੋਹ ਦੇ ਸੱਤ ਮੈਂਬਰਾਂ ਨੂੰ ਕੀਤਾ ਕਾਬੂ
. . .  about 7 hours ago
ਕਰਨਾਟਕ 'ਚ ਹੜ੍ਹ ਕਾਰਨ 6 ਲੋਕਾਂ ਦੀ ਮੌਤ, ਨੁਕਸਾਨੇ ਗਏ ਕਈ ਘਰ
. . .  about 8 hours ago
ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਾਸ ਦਾ ਹੋਇਆ ਰੋਕਾ
. . .  about 8 hours ago
ਹਰਿਆਣਾ ਨੇ ਕੇਰਲ ਨੂੰ 10 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਕੀਤਾ ਐਲਾਨ
. . .  about 9 hours ago
ਕੋਸਟਾ ਰੀਕਾ ਅਤੇ ਪਨਾਮਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 9 hours ago
ਹੜ੍ਹ ਕਾਰਨ ਤਬਾਹ ਹੋਏ ਕੇਰਲ ਲਈ ਮੋਦੀ ਨੇ 500 ਕਰੋੜ ਰੁਪਏ ਦੀ ਆਰਥਿਕ ਮਦਦ ਦਾ ਕੀਤਾ ਐਲਾਨ
. . .  about 10 hours ago
ਜਲੰਧਰ 'ਚ ਧਾਰਮਿਕ ਪ੍ਰੋਗਰਾਮ ਦੇ ਆਯੋਜਨ 'ਤੇ ਦੋ ਪੱਖਾਂ ਵਿਚਾਲੇ ਵਿਵਾਦ, ਭਾਰੀ ਪੁਲਿਸ ਬਲ ਮੌਕੇ 'ਤੇ ਮੌਜੂਦ
. . .  about 10 hours ago
ਸਿੱਧੂ ਨੇ ਪਾਕਿਸਤਾਨ ਦੇ ਫੌਜ ਮੁਖੀ ਬਾਜਵਾ ਨਾਲ ਕੀਤੀ ਮੁਲਾਕਾਤ
. . .  about 10 hours ago
ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ
. . .  about 10 hours ago
ਧਾਰਮਿਕ ਗ੍ਰੰਥਾਂ ਅਤੇ ਸੰਵਿਧਾਨ ਦੀ ਬੇਅਦਬੀ ਕਰਨ ਦੇ ਮਾਮਲੇ 'ਚ ਦੋ ਗ੍ਰਿਫ਼ਤਾਰ
. . .  about 11 hours ago
ਗੁਜਰਾਤ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਪੰਜ ਲੋਕਾਂ ਦੀ ਮੌਤ
. . .  about 11 hours ago
ਕੇਰਲਾ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਯੂ.ਏ.ਈ. ਵਲੋਂ ਕੀਤਾ ਜਾ ਰਿਹੈ ਕਮੇਟੀ ਦਾ ਗਠਨ
. . .  about 12 hours ago
ਭਾਰਤ ਤੇ ਇੰਗਲੈਂਡ ਵਿਚਾਲੇ ਤੀਸਰਾ ਟੈਸਟ ਮੈਚ ਅੱਜ ਤੋਂ
. . .  about 12 hours ago
ਇਮਰਾਨ ਖਾਨ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਲੈਣਗੇ ਹਲਫ਼
. . .  about 13 hours ago
ਹੜ੍ਹ ਪ੍ਰਭਾਵਿਤ ਕੇਰਲ ਦਾ ਮੋਦੀ ਵਲੋਂ ਕੀਤਾ ਜਾਵੇਗਾ ਹਵਾਈ ਸਰਵੇਖਣ
. . .  about 12 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਭਾਦੋ ਸੰਮਤ 550
ਿਵਚਾਰ ਪ੍ਰਵਾਹ: ਸਮੱਸਿਆਵਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਘਟਦੀਆਂ ਨਹੀਂ, ਸਗੋਂ ਉਹ ਹੋਰ ਵੱਡੀਆਂ ਹੋ ਜਾਂਦੀਆਂ ਹਨ। -ਲੀਕਰ ਬੂਜੀਏ
  •     Confirm Target Language  


ਵਾਜਪਾਈ ਦੀ ਅੰਤਿਮ ਯਾਤਰਾ 'ਚ ਉਮੜਿਆ ਜਨ-ਸੈਲਾਬ

• ਅੰਤਿਮ ਯਾਤਰਾ 'ਚ 5 ਕਿੱਲੋਮੀਟਰ ਪੈਦਲ ਚੱਲੇ ਮੋਦੀ, ਸ਼ਾਹ ਤੇ ਹੋਰ ਵੱਡੇ ਆਗੂ • ਯਮੁਨਾ ਕਿਨਾਰੇ ਬਣੇਗੀ 'ਅਟਲ' ਯਾਦਗਾਰ
• ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ • ਕਈ ਰਾਸ਼ਟਰੀ ਆਗੂ ਅਤੇ ਸਾਰਕ ਦੇਸ਼ਾਂ ਦੇ ਪ੍ਰਤੀਨਿਧ ਹੋਏ ਸ਼ਾਮਿਲ • ਬੇਟੀ ਨਮਿਤਾ ਨੇ ਦਿੱਤੀ ਚਿਖਾ ਨੂੰ ਅਗਨੀ
ਨਵੀਂ ਦਿੱਲੀ, 17 ਅਗਸਤ (ਉਪਮਾ ਡਾਗਾ ਪਾਰਥ)-ਭਾਰਤੀ ਸਿਆਸਤ ਦੇ ਭੀਸ਼ਮ ਪਿਤਾਮਾ ਮੰਨੇ ਜਾਂਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਅੱਜ ਯਮੁਨਾ ਦੇ ਕਿਨਾਰੇ ਸਥਿਤ ਰਾਸ਼ਟਰੀ ਸਮਿ੍ਤੀ ਸਥਲ 'ਤੇ ਪੂਰੇ ਰਾਜਸੀ ਸਨਮਾਨ ਨਾਲ ਅੰਤਿਮ- ਸੰਸਕਾਰ ਕੀਤਾ ਗਿਆ | ਹਜ਼ਾਰਾਂ ਦੀ ਤਾਦਾਦ 'ਚ ਮੌਜੂਦ ਲੋਕਾਂ, ਜਿਨ੍ਹਾਂ 'ਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪੂਰਾ ਮੰਤਰੀ ਮੰਡਲ ਤਾਂ ਸ਼ਾਮਿਲ ਹੀ ਸੀ, ਨਾਲ ਹੀ ਤਕਰੀਬਨ ਹਰ ਵਿਰੋਧੀ ਧਿਰ ਦੇ ਆਗੂ ਅਤੇ ਕਈ ਹੋਰ ਦੇਸ਼ਾਂ ਦੇ ਨੁਮਾਇੰਦੇ ਵੀ ਮੌਜੂਦ ਸਨ | ਮੰਤਰਾਂ ਦੇ ਉਚਾਰਣ ਦਰਮਿਆਨ ਉਨ੍ਹਾਂ ਦੀ ਗੋਦ ਲਈ ਬੇਟੀ ਨਮਿਤਾ ਭੱਟਾਚਾਰੀਆ ਨੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਵਿਖਾਈ | ਰਵਾਇਤ ਮੁਤਾਬਿਕ ਅੰਤਿਮ-ਸੰਸਕਾਰ ਤੋਂ ਪਹਿਲਾਂ ਤਿਰੰਗੇ 'ਚ ਲਿਪਟੀ ਮਿ੍ਤਕ ਦੇਹ ਤੋਂ ਤਿਰੰਗਾ ਉਤਾਰ ਕੇ ਉਨ੍ਹਾਂ ਦੀ ਦੋਹਤੀ ਦੇ ਸਪੁਰਦ ਕੀਤਾ ਗਿਆ | ਅਟਲ ਬਿਹਾਰੀ ਵਾਜਪਾਈ ਦੀ ਅੰਤਿਮ ਯਾਤਰਾ ਸਰਕਾਰੀ ਰਿਹਾਇਸ਼ 6 ਏ ਕਿ੍ਸ਼ਨਾ ਮੈਨਨ ਮਾਰਗ ਤੋਂ ਸ਼ੁਰੂ ਹੋਈ | ਉਨ੍ਹਾਂ ਦੀ ਅੰਤਿਮ ਯਾਤਰਾ ਦਾ ਪਹਿਲਾ ਪੜਾਅ ਦੀਨਦਿਆਲ ਉਪਾਧਿਆਏ ਮਾਰਗ 'ਤੇ ਸਥਿਤ ਭਾਜਪਾ ਦਾ ਨਵਾਂ ਸਦਰ ਮੁਕਾਮ (ਹੈੱਡਕੁਆਰਟਰ) ਸੀ, ਜਿਥੇ ਵਾਜਪਾਈ ਦੀ ਮਿ੍ਤਕ ਦੇਹ ਨੂੰ ਜਨਤਾ ਦੇ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ | ਫੁੱਲਾਂ ਨਾਲ ਸਜੀ ਗੱਡੀ 'ਚ ਵਾਜਪਾਈ ਦੀ ਮਿ੍ਤਕ ਦੇਹ ਨੂੰ ਭਾਜਪਾ ਦੇ ਸਦਰ ਮੁਕਾਮ ਤੋਂ ਸਮਿ੍ਤੀ ਸਥਲ ਦੇ ਤਕਰੀਬਨ 5 ਕਿਲੋਮੀਟਰ ਦੇ ਸਫ਼ਰ 'ਚ ਕਈ ਲੋਕਾਂ ਨੇ ਆਪਣੇ ਮਰਹੂਮ ਨੇਤਾ ਨੂੰ ਫੁੱਲਾਂ ਨਾਲ ਸ਼ਰਧਾਂਜਲੀ ਭੇਟ ਕੀਤੀ | ਦੱਸਣਯੋਗ ਹੈ ਪਿਛਲੇ 9 ਸਾਲਾਂ ਤੋਂ ਬਿਮਾਰ ਅਤੇ ਜਨਤਕ ਜੀਵਨ ਤੋਂ ਦੂਰ ਵਾਜਪਾਈ ਪਿਛਲੇ 67 ਦਿਨਾਂ ਤੋਂ ਏਮਜ਼ 'ਚ ਭਰਤੀ ਸਨ | ਅਟਲ ਬਿਹਾਰੀ ਵਾਜਪਾਈ ਨੇ ਵੀਰਵਾਰ ਸ਼ਾਮ 5 ਵੱਜ ਕੇ 5 ਮਿੰਟ 'ਤੇ ਆਖ਼ਰੀ ਸਾਹ ਲਿਆ ਸੀ | ਵਾਜਪਾਈ ਦੇ ਦਿਹਾਂਤ 'ਤੇ ਸਰਕਾਰ ਨੇ 7 ਦਿਨਾਂ ਦੇ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਹੈ | ਇਸ ਤੋਂ ਇਲਾਵਾ ਪੰਜਾਬ ਅਤੇ ਦਿੱਲੀ ਸਮੇਤ ਕਈ ਰਾਜਾਂ 'ਚ ਰਾਜਸੀ ਸ਼ੋਕ ਦਾ ਵੀ ਐਲਾਨ ਕੀਤਾ ਗਿਆ |
ਵਾਜਪਾਈ ਦੀ ਮਿ੍ਤਕ ਦੇਹ ਨਾਲ ਪੈਦਲ ਸਮਿ੍ਤੀ ਸਥਲ ਪਹੁੰਚੇ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਜ਼ਾਰਾਂ ਲੋਕਾਂ ਦੇ ਉਸ ਹਜੂਮ 'ਚ ਸ਼ਾਮਿਲ ਸੀ, ਜੋ ਭਾਜਪਾ ਦੇ ਪਹਿਲੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਅੰਤਿਮ ਵਿਦਾਈ ਦੇਣ ਲਈ ਇਕੱਠਾ ਹੋਇਆ ਸੀ | ਭਾਜਪਾ ਦੇ ਸਦਰ ਮੁਕਾਮ ਤੋਂ ਸਮਿ੍ਤੀ ਸਥਲ ਦੇ ਤਕਰੀਬਨ 5 ਕਿਲੋਮੀਟਰ ਦੇ ਇਸ ਸਫ਼ਰ 'ਚ ਵਾਜਪਾਈ ਦੇ ਸਮਰਥਕ ਫੁੱਲਾਂ ਨਾਲ ਸ਼ਰਧਾਂਜਲੀ ਭੇਟ ਕਰਦੇ ਅਤੇ ਵਾਜਪਾਈ ਅਮਰ ਰਹੇ ਦੇ ਨਾਅਰੇ ਲਾਉਂਦੇ ਨਜ਼ਰ ਆਏ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਾਜਪਾਈ ਦੀ ਇਸ ਅੰਤਿਮ ਯਾਤਰਾ ਦੌਰਾਨ ਪੈਦਲ ਹੀ ਚਲਦੇ ਨਜ਼ਰ ਆਏ | ਇਸ ਤੋਂ ਇਲਾਵਾ ਕਈ ਕੇਂਦਰੀ ਮੰਤਰੀ, ਜਿਨ੍ਹਾਂ 'ਚ ਗ੍ਰਹਿ ਮੰਤਰੀ ਰਾਜਨਾਥ ਸਿੰਘ, ਧਰਮਿੰਦਰ ਪ੍ਰਧਾਨ, ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸ਼ਾਮਿਲ ਸਨ, ਅੰਤਿਮ ਯਾਤਰਾ 'ਚ ਸ਼ਾਮਿਲ ਹੋਏ | ਵਾਜਪਾਈ ਦੀ ਅੰਤਿਮ ਯਾਤਰਾ ਫ਼ੌਜ ਦੀ ਇਕ ਵਿਸ਼ੇਸ਼ ਗੱਡੀ 'ਤੇ ਕੱਢੀ ਗਈ, ਜਿਸ 'ਚ ਤਿੰਨੋਂ ਫੌਜਾਂ ਦੀ ਇਕ ਸਾਂਝੀ ਟੁਕੜੀ ਉਨ੍ਹਾਂ ਦੀ ਮਿ੍ਤਕ ਦੇਹ ਨੂੰ ਲੈ ਕੇ ਨਿਕਲੀ ਸੀ |
ਤਿੰਨਾਂ ਫ਼ੌਜਾਂ ਨੇ ਦਿੱਤੀ ਸਲਾਮੀ
ਸਮਿ੍ਤੀ ਸਥਲ 'ਤੇ ਤਿੰਨੋਂ ਫੌਜ ਮੁਖੀਆਂ ਵਲੋਂ ਮਰਹੂਮ ਨੇਤਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਜਿਸ ਤੋਂ ਪਿੱਛੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਵਾਜਪਾਈ ਦੇ ਪੁਰਾਣੇ ਸਾਥੀ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਸਮੇਤ ਕਈ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ | ਸ਼ਰਧਾਂਜਲੀ ਦੇਣ ਵਾਲਿਆਂ 'ਚ ਸਿਰਫ ਸੱਤਾ ਧਿਰ ਨਹੀਂ, ਸਗੋਂ ਵਿਰੋਧੀ ਧਿਰ ਦੇ ਵੀ ਕਈ ਆਗੂ ਸ਼ਾਮਿਲ ਸਨ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ, ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ ਸਮੇਤ ਕਈ ਹੋਰਨਾਂ ਨੇ ਵੀ ਸਮਿ੍ਤੀ ਸਥਲ 'ਤੇ ਪਹੁੰਚ ਕੇ ਮਰਹੂਮ ਨੇਤਾ ਨੂੰ ਸ਼ਰਧਾਂਜਲੀ ਭੇਟ ਕੀਤੀ | ਗੁਆਂਢੀ ਦੇਸ਼ਾਂ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਆਪਣੇ ਨੁਮਾਇੰਦੇ ਭੇਜੇ ਸਨ | ਭੂਟਾਨ ਦੇ ਰਾਜਾ ਜਿਗਮੇ ਖੇਸਰ, ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਮਿ੍ਤੀ ਸਥਲ ਪਹੁੰਚੇ | ਪਾਕਿਸਤਾਨ ਨਾਲ ਚੰਗੇ ਸਬੰਧ ਕਾਇਮ ਰੱਖਣ ਦੇ ਹਮਾਇਤੀ ਰਹੇ ਅਟਲ ਬਿਹਾਰੀ ਵਾਜਪਾਈ ਨੂੰ ਸਨਮਾਨ ਦੇਣ ਲਈ ਪਾਕਿਸਤਾਨ ਦੇ ਕਾਨੂੰਨ ਮੰਤਰੀ ਅਲੀ ਜਫ਼ਰ ਵੀ ਮੌਕੇ 'ਤੇ ਮੌਜੂਦ ਸਨ | ਇਨ੍ਹਾਂ ਪਤਵੰਤਿਆਂ ਤੋਂ ਇਲਾਵਾ ਨਿਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਗਯਾਵਲੀ, ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਅਬੁਲ ਹਸਨ ਅਤੇ ਸ੍ਰੀਲੰਕਾ ਦੇ ਕਾਰਜਕਾਰੀ ਵਿਦੇਸ਼ ਮੰਤਰੀ ਲਕਸ਼ਮਨ ਕਿਰਿ ਐਲਾ ਵੀ ਵਾਜਪਾਈ ਦੀਆਂ ਅੰਤਿਮ ਰਸਮਾਂ 'ਚ ਸ਼ਾਮਿਲ ਹੋਏ | ਕੇਂਦਰੀ ਮੰਤਰੀਆਂ ਅਤੇ ਅੰਤਰਰਾਸ਼ਟਰੀ ਨੁਮਾਇੰਦਿਆਂ ਤੋਂ ਇਲਾਵਾ ਕਈ ਰਾਜਾਂ ਦੇ ਮੁੱਖ ਮੰਤਰੀ ਵੀ ਵਾਜਪਾਈ ਦੀ ਅੰਤਿਮ ਯਾਤਰਾ 'ਚ ਸ਼ਾਮਿਲ ਹੋਏ | ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ, ਉੱਤਰ ਪ੍ਰਦੇਸ਼ ਦੇ ਯੋਗੀ ਆਦਿੱਤਿਆਨਾਥ, ਮਹਾਰਾਸ਼ਟਰ ਦੇ ਦੇਵੇਂਦਰ ਫੜਨਵੀਸ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ ਵੀ ਸ਼ਾਮਿਲ ਸਨ |
12 ਰਾਜਾਂ 'ਚ ਰਾਜਸੀ ਸ਼ੋਕ ਅਤੇ ਛੁੱਟੀ ਦਾ ਐਲਾਨ
ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਗਿਆ | ਇਸ ਦੌਰਾਨ ਰਾਸ਼ਟਰਪਤੀ ਭਵਨ ਅਤੇ ਹੋਰ ਇਮਾਰਤਾਂ 'ਤੇ ਲਹਿਰਾ ਰਿਹਾ ਤਿਰੰਗਾ ਅੱਧਾ ਝੁਕਿਆ ਰਹੇਗਾ | ਇਸ ਤੋਂ ਇਲਾਵਾ 12 ਰਾਜਾਂ ਨੇ ਵੀ ਰਾਜਸੀ ਸ਼ੋਕ ਦਾ ਐਲਾਨ ਕੀਤਾ | ਇਨ੍ਹਾਂ 'ਚ ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਓਡੀਸ਼ਾ, ਬਿਹਾਰ, ਝਾਰਖੰਡ, ਹਰਿਆਣਾ, ਤੇਲੰਗਾਨਾ, ਤਾਮਿਲਨਾਡੂ ਅਤੇ ਕਰਨਾਟਕ ਸ਼ਾਮਿਲ ਹਨ |
ਯੂ. ਪੀ. ਦੇ ਸਾਰੇ ਜ਼ਿਲਿ੍ਹਆਂ 'ਚ ਦਰਿਆਵਾਂ 'ਚ ਅਸਥੀਆਂ ਪਾਈਆਂ ਜਾਣਗੀਆਂ
ਲਖਨਊ-ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਉੱਤਰ ਪ੍ਰਦੇਸ਼ ਦੇ ਸਾਰੇ ਜ਼ਿਲਿ੍ਹਆਂ ਵਿਚ ਦਰਿਆਵਾਂ ਵਿਚ ਪਾਈਆਂ ਜਾਣਗੀਆਂ | ਅੱਜ ਸੂਬਾ ਸਰਕਾਰ ਨੇ ਦੱਸਿਆ ਕਿ 75 ਜ਼ਿਲਿ੍ਹਆਂ ਅਤੇ ਛੋਟੇ ਤੇ ਵੱਡੇ ਦਰਿਆਵਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਜਿਥੇ ਭਾਜਪਾ ਨੇਤਾ ਦੀਆਂ ਅਸਥੀਆਂ ਤਾਰੀਆਂ ਜਾਣਗੀਆਂ |
ਭਾਵੁਕ ਨਜ਼ਰ ਆਏ ਅਡਵਾਨੀ
ਵਾਜਪਾਈ ਦੇ ਪਿਛਲੇ 65 ਸਾਲਾਂ ਤੋਂ ਚਲੇ ਆ ਰਹੇ ਸਾਥੀ ਲਾਲ ਕ੍ਰਿਸ਼ਨ ਅਡਵਾਨੀ ਇਸ ਅੰਤਿਮ ਵਿਦਾਈ ਦੌਰਾਨ ਕਾਫ਼ੀ ਭਾਵੁਕ ਨਜ਼ਰ ਆਏ | ਭਾਜਪਾ ਦੇ ਸਦਰ ਮੁਕਾਮ ਵਿਖੇ ਅੰਤਿਮ ਦਰਸ਼ਨ ਕਰਨ ਆਏ ਅਡਵਾਨੀ ਕਾਫ਼ੀ ਦੇਰ ਤੱਕ ਸ਼ਾਂਤ ਖੜ੍ਹੇ ਰਹੇ, ਜਿਸ ਤੋਂ ਬਾਅਦ ਉਨ੍ਹਾਂ ਦੀ ਬੇਟੀ ਪ੍ਰਤਿਭਾ ਅਡਵਾਨੀ ਉਨ੍ਹਾਂ ਨੂੰ ਸਹਾਰਾ ਦੇ ਕੇ ਲਿਜਾਂਦੀ ਵੇਖੀ ਗਈ | ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਜਨਤਕ ਜ਼ਿੰਦਗੀ ਤੋਂ ਦੂਰ ਹੋ ਚੁੱਕੇ ਵਾਜਪਾਈ ਨੂੰ ਮਿਲਣ ਲਈ ਅਕਸਰ ਅਡਵਾਨੀ ਉਨ੍ਹਾਂ ਦੀ ਰਿਹਾਇਸ਼ 'ਤੇ ਜਾਇਆ ਕਰਦੇ ਸਨ | ਅਡਵਾਨੀ ਤੋਂ ਇਲਾਵਾ ਰਾਜਨਾਥ ਸਿੰਘ ਵੀ ਅਕਸਰ ਉਨ੍ਹਾਂ ਨਾਲ ਮੁਲਾਕਾਤ ਕਰਨ ਜਾਂਦੇ ਸਨ |
ਯਮੁਨਾ ਦੇ ਕਿਨਾਰੇ ਡੇਢ ਏਕੜ ਜ਼ਮੀਨ 'ਤੇ ਬਣੇਗਾ 'ਅਟਲ' ਸਮਾਰਕ
ਭਾਜਪਾ ਦੇ ਪਹਿਲੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਸਮਾਰਕ ਯਮੁਨਾ ਦੇ ਕਿਨਾਰੇ ਡੇਢ ਏਕੜ ਜ਼ਮੀਨ 'ਤੇ ਬਣੇਗਾ | ਇਥੇ ਜ਼ਿਕਰਯੋਗ ਹੈ ਕਿ 2012 'ਚ ਯੂ. ਪੀ. ਏ. ਸਰਕਾਰ ਨੇ ਯਮੁਨਾ ਦੇ ਕਿਨਾਰੇ ਕਿਸੇ ਵੀ ਸ਼ਖ਼ਸੀਅਤ ਦਾ ਸਮਾਰਕ ਨਾ ਬਣਾਉਣ ਦਾ ਫ਼ੈਸਲਾ ਕੀਤਾ ਸੀ | ਐਨ. ਡੀ. ਏ. ਸਰਕਾਰ ਨੇ ਇਹ ਫ਼ੈਸਲਾ ਪਲਟਦਿਆਂ ਅਟਲ ਸਮਾਰਕ ਲਈ ਡੇਢ ਏਕੜ ਜ਼ਮੀਨ ਮਨਜ਼ੂਰ ਕਰ ਦਿੱਤੀ ਹੈ | ਇਸ ਸਬੰਧ 'ਚ ਮੋਦੀ ਸਰਕਾਰ ਛੇਤੀ ਹੀ ਆਰਡੀਨੈਂਸ ਲਿਆ ਸਕਦੀ ਹੈ |

ਰਾਜਨੀਤਿਕ ਤੌਰ 'ਤੇ ਨਹੀਂ, ਦੋਸਤ ਦੀ ਹੈਸੀਅਤ ਨਾਲ ਆਇਆ ਹਾਂ ਪਾਕਿਸਤਾਨ-ਸਿੱਧੂ

ਸੁਰਿੰਦਰ ਕੋਛੜ
ਅੰਮਿ੍ਤਸਰ, 17 ਅਗਸਤ-ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਦੇ ਭਲਕੇ ਪਾਕਿ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਲਈ ਅੱਜ ਦੁਪਹਿਰ ਪੰਜਾਬ ਦੇ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਵਾਹਗਾ ਪਹੁੰਚੇ | ਨੀਲਾ ਕੋਟ-ਪੈਂਟ ਤੇ ਗੁਲਾਬੀ ਪੱਗ ਬੰਨ੍ਹੀ ਲਾਹੌਰ ਪਹੁੰਚੇ ਸਿੱਧੂ ਕੁਝ ਸਮਾਂ ਉੱਥੇ ਰੁਕਣ ਉਪਰੰਤ ਭਲਕੇ ਹੋਣ ਵਾਲੇ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਣ ਲਈ ਇਸਲਾਮਾਬਾਦ ਰਵਾਨਾ ਹੋ ਗਏ | ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਵਲੋਂ ਸ: ਸਿੱਧੂ ਨੂੰ 14 ਦਿਨ ਦਾ ਵੀਜ਼ਾ ਜਾਰੀ ਕੀਤਾ ਗਿਆ ਹੈ | ਲਾਹੌਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਸਿੱਧੂ ਨੇ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪੀ. ਟੀ. ਆਈ. ਸਰਕਾਰ ਦੇ ਆਗਮਨ ਨਾਲ ਪਾਕਿਸਤਾਨ 'ਚ ਹੋਣ ਵਾਲੀ 'ਤਬਦੀਲੀ'
ਦਾ ਸਵਾਗਤ ਕਰਦਿਆਂ ਕਿਹਾ ਕਿ ਆਉਂਦੇ 5-6 ਮਹੀਨਿਆਂ 'ਚ ਇਹ ਸਾਫ਼ ਹੋ ਜਾਵੇਗਾ ਕਿ ਇਮਰਾਨ ਖ਼ਾਨ ਇਕ ਚੰਗੇ ਕਿ੍ਕਟਰ ਦੇ ਨਾਲ-ਨਾਲ ਇਕ ਬੇਹਤਰ ਪ੍ਰਧਾਨ ਮੰਤਰੀ ਵੀ ਹਨ | ਪੱਤਰਕਾਰਾਂ ਵਲੋਂ ਭਾਰਤ-ਪਾਕਿ ਸਬੰਧਾਂ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਭਾਰਤੀ ਰਾਜਨੀਤਿਕ ਦੇ ਤੌਰ 'ਤੇ ਨਹੀਂ ਸਗੋਂ ਆਪਣੇ ਮਿੱਤਰ ਇਮਰਾਨ ਦੇ ਸੱਦੇ 'ਤੇ ਇਕ ਦੋਸਤ ਦੀ ਹੈਸੀਅਤ ਨਾਲ ਪਾਕਿਸਤਾਨ ਆਪਣੀਆਂ ਸ਼ੁੱਭ ਇੱਛਾਵਾਂ ਭੇਟ ਕਰਨ ਅਤੇ ਦੋਸਤੀ ਦਾ ਸੁਨੇਹਾ ਲੈ ਕੇ ਆਏ ਹਨ | ਉਨ੍ਹਾਂ ਨੇ ਦੋਵੇਂ ਦੇਸ਼ਾਂ ਦੇ ਖਿਡਾਰੀਆਂ ਅਤੇ ਕਲਾਕਾਰਾਂ ਨੂੰ ਅਮਨ ਦੇ ਪ੍ਰਤੀਕ ਦੱਸਦਿਆਂ ਕਿਹਾ ਕਿ ਇਹ ਫ਼ਾਸਲੇ ਘਟਾਉਣ 'ਤੇ ਸਾਂਝ ਦੇ ਪੁਲ ਬਣਾਉਣ 'ਚ ਵੱਡੀ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਪੱਤਰਕਾਰਾਂ ਨਾਲ ਸ਼ਾਇਰਾਨਾ ਅੰਦਾਜ਼ 'ਚ ਗੱਲਬਾਤ ਕਰਦਿਆਂ 'ਹਿੰਦੁਸਤਾਨ ਜੀਵੇ, ਪਾਕਿਸਤਾਨ ਜੀਵੇ' ਦੀ ਦੁਆ ਕੀਤੀ ਤੇ ਕਿਹਾ ਕਿ ਜਦੋਂ ਗੁਆਂਢੀ ਦੇ ਘਰ ਅੱਗ ਲੱਗੀ ਹੋਵੇ ਤਾਂ ਉਸ ਦਾ ਸੇਕ ਤੁਹਾਨੂੰ ਵੀ ਲੱਗਦਾ ਹੈ | ਇਸ ਮੌਕੇ ਉਨ੍ਹਾਂ ਦੋਵੇਂ ਦੇਸ਼ਾਂ ਵਿਚਾਲੇ ਸ਼ਾਂਤੀ ਦੀ ਕਾਮਨਾ ਤੇ ਕੋਸ਼ਿਸ਼ ਕਰਨ ਵਾਲੇ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਉਚੇਚੇ ਤੌਰ 'ਤੇ ਜ਼ਿਕਰ ਕੀਤਾ | ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਉਹ ਆਪਣੇ ਮਿੱਤਰ ਲਈ ਕੀ ਤੋਹਫ਼ਾ ਲੈ ਕੇ ਆਏ ਹਨ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਆਪਣੇ ਮਿੱਤਰ ਇਮਰਾਨ ਖ਼ਾਨ ਨੂੰ ਤੋਹਫ਼ੇ 'ਚ ਦੇਣ ਲਈ ਕਸ਼ਮੀਰੀ ਸ਼ਾਲ ਲੈ ਕੇ ਆਏ ਹਨ | ਸ: ਸਿੱਧੂ ਨੇ ਇਮਰਾਨ ਦੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਸੁਖਾਵੇ ਹੋਣ ਦੀ ਉਮੀਦ ਪ੍ਰਗਟਾਈ ਹੈ | ਇਮਰਾਨ ਖ਼ਾਨ ਵਲੋਂ ਸ: ਸਿੱਧੂ ਸਮੇਤ ਭਾਰਤੀ ਕਿ੍ਕਟ ਦੇ ਸਾਬਕਾ ਕਪਤਾਨ ਕਪਿਲ ਦੇਵ ਅਤੇ ਸੁਨੀਲ ਗਾਵਸਕਰ ਨੂੰ ਵੀ ਸਹੁੰ ਚੁੱਕ ਸਮਾਗਮ 'ਚ ਆਉਣ ਲਈ ਸੱਦਾ ਦਿੱਤਾ ਗਿਆ ਸੀ, ਪਰ ਉਨ੍ਹਾਂ ਆਪਣੇ ਨਿੱਜੀ ਰੁਝੇਵਿਆਂ ਦੇ ਚੱਲਦਿਆਂ ਇਸ ਸਮਾਗਮ 'ਚ ਸ਼ਾਮਿਲ ਹੋਣ ਤੋਂ ਅਸਮਰਥਤਾ ਪ੍ਰਗਟ ਕੀਤੀ ਹੈ |
ਅਟਾਰੀ ਤੋਂ ਰੁਪਿੰਦਰਜੀਤ ਸਿੰਘ ਭਕਨਾ ਅਨੁਸਾਰ—ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਅਟਾਰੀ ਵਾਹਗਾ ਸਾਂਝੀ ਜਾਂਚ ਚੌਾਕੀ ਰਸਤੇ ਪਾਕਿਸਤਾਨ 'ਚ ਬਣਨ ਜਾ ਰਹੀ ਨਵੀਂ ਸਰਕਾਰ ਦੇ ਬਣਨ ਵਾਲੇ ਪ੍ਰਧਾਨ ਮੰਤਰੀ ਮੀਆਂ ਇਮਰਾਨ ਖਾਨ ਦੇ ਸੱਦੇ 'ਤੇ ਇਸਲਾਮਾਬਾਦ ਲਈ ਰਵਾਨਾ ਹੋਏ | ਅਟਾਰੀ ਸਰਹੱਦ ਵਿਖੇ ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਗੁਆਂਢੀ ਮੁਲਖ ਹਨ ਜਿੰਨ੍ਹਾਂ 'ਚ ਮਿਲਵਰਤਣ ਵਧਾਇਆ ਜਾਵੇ ਤਾਂ ਇਸ ਦੇ ਸਾਕਾਰਾਤਮਿਕ ਨਤੀਜੇ ਨਿਕਲ ਸਕਦੇ ਹਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਪਿੱਛੋਂ ਇਮਰਾਨ ਖਾਨ ਵੱਲੋਂ ਅਪਨਾਈ ਜਾਣ ਵਾਲੀ ਪਹੰੁਚ ਸਮੁੱਚੇ ਖਿੱਤੇ ਵੱਡੀਆਂ ਤਬਦੀਲੀਆਂ ਲਿਆਉਣ 'ਚ ਸਹਾਈ ਹੋ ਸਕਦੀ ਹੈ | ਇੰਮੀਗਰੇਸ਼ਨ ਅਤੇ ਹੋਰ ਜਰੂਰੀ ਕਾਗਜ਼ੀ ਕਾਰਵਾਈ ਕਰਨ ਉਪਰੰਤ ਨਵਜੋਤ ਸਿੰਘ ਸਿੱਧੂ ਲਾਹੌਰ ਲਈ ਰਵਾਨਾ ਹੋ ਗਏ ਜਿੱਥੋ ਉਹ ਹਵਾਈ ਰਸਤੇ ਇਸਲਾਮਾਬਾਦ ਲਈ ਰਵਾਨਾ ਹੋਣਗੇ | ਉਨ੍ਹਾਂ ਦੇ 2 ਦਿਨ ਬਾਅਦ ਵਤਨ ਪਰਤਣ ਦੀ ਸੰਭਾਵਨਾ ਹੈ |
'ਮੇਰਾ ਯਾਰ ਦਿਲਦਾਰ ਇਮਰਾਨ ਖ਼ਾਨ ਜੀਵੇ'
ਹਿੰਦੁਸਤਾਨ ਜੀਵੇ ਤੇ ਪਾਕਿਸਤਾਨ ਜੀਵੇ,
ਹੱਸਦਾ ਵੱਸਦਾ ਇਹ ਸਾਰਾ ਜਹਾਨ ਜੀਵੇ,
ਧਰਤੀ, ਪੌਣ-ਪਾਣੀ, ਬੂਟੇ ਜੀਵ-ਪ੍ਰਾਣੀ
ਸੂਰਜ, ਚੰਦ, ਤਾਰੇ, ਸਾਰਾ ਆਸਮਾਨ ਜੀਵੇ
ਜੀਵੇ ਰਹਿਮ ਹਰ ਇਨਸਾਨ ਦੇ ਦਿਲ ਅੰਦਰ
ਆਨ ਬਾਨ ਸ਼ਾਨ ਦੇ ਨਾਲ ਹਰ ਇਨਸਾਨ ਜੀਵੇ
ਪਿਆਰ ਅਮਨ ਤੇ ਖੁਸ਼ਹਾਲੀ ਦਾ ਰੂਪ ਬਣਕੇ,
ਮੇਰਾ ਯਾਰ ਦਿਲਦਾਰ ਇਮਰਾਨ ਖ਼ਾਨ ਜੀਵੇ

ਇਮਰਾਨ ਖ਼ਾਨ ਪ੍ਰਧਾਨ ਮੰਤਰੀ ਚੁਣੇ ਗਏ-ਸਹੁੰ ਚੁੱਕ ਸਮਾਗਮ ਅੱਜ

ਇਸਲਾਮਾਬਾਦ, 17 ਅਗਸਤ (ਏਜੰਸੀ)- ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਦੇ ਮੁਖੀ ਇਮਰਾਨ ਖ਼ਾਨ (65) ਨੇ ਅੱਜ ਹੋਏ ਇਕਪਾਸੜ ਚੋਣ ਮੁਕਾਬਲੇ 'ਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐਮ. ਐਲ-ਐਨ.) ਦੇ ਮੁਖੀ ਸ਼ਾਹਬਾਜ਼ ਸ਼ਰੀਫ਼ ਨੂੰ ਮਾਤ ਦੇ ਕੇ ਦੇਸ਼ ਦੇ ਸਰਵਉੱਚ ਅਹੁਦੇ ਪ੍ਰਧਾਨ ਮੰਤਰੀ ਦੀ ਚੋਣ ਜਿੱਤ ਲਈ ਹੈ | 25 ਜੁਲਾਈ ਨੂੰ ਪਾਕਿਸਤਾਨ ਦੀ 15ਵੀਂ ਨੈਸ਼ਨਲ ਅਸੰਬਲੀ ਲਈ ਹੋਈਆਂ ਆਮ ਚੋਣਾਂ ਬਾਅਦ ਅੱਜ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪੀ.ਟੀ.ਆਈ. ਪਾਰਟੀ ਦੇ ਮੁਖੀ ਇਮਰਾਨ ਖ਼ਾਨ ਤੇ ਪੀ.ਐਮ.ਐਲ-ਐਨ. ਦੇ ਮੁਖੀ ਸ਼ਾਹਬਾਜ਼ ਸ਼ਰੀਫ਼ ਵਿਚਾਲੇ ਮੁਕਾਬਲਾ ਸੀ, ਪਰ ਇਸ ਲਈ ਹੋਣ ਵਾਲੀ ਵੋਟਿੰਗ ਉਸ ਸਮੇਂ ਮਹਿਜ਼ ਰਸਮੀ ਕਾਰਵਾਈ ਬਣ ਕੇ ਰਹਿ ਗਈ ਜਦੋਂ ਬਿਲਾਵਲ ਭੁੱਟੋ ਜ਼ਰਦਾਰੀ ਦੀ ਅਗਵਾਈ ਵਾਲੀ
ਪਾਕਿਸਤਾਨ ਪੀਪਲਜ਼ ਜਿਸ ਦੀਆਂ ਨੈਸ਼ਨਲ ਅਸੰਬਲੀ 'ਚ 54 ਸੀਟਾਂ ਹਨ ਨੇ ਵੋਟਿੰਗ ਤੋਂ ਵੱਖ ਰਹਿਣ ਦਾ ਫ਼ੈਸਲਾ ਕਰ ਲਿਆ | ਨੈਸ਼ਨਲ ਅਸੰਬਲੀ ਦੇ ਸਪੀਕਰ ਅਸਦ ਕੌਸਰ ਨੇ ਐਲਾਨ ਕੀਤਾ ਕਿ ਪੀ.ਟੀ.ਆਈ. ਪਾਰਟੀ ਦੇ ਮੁਖੀ ਇਮਰਾਨ ਖ਼ਾਨ ਨੂੰ 176 ਜਦ ਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਪੀ.ਐਮ.ਐਲ-ਐਨ. ਦੇ ਮੁਖੀ ਸ਼ਾਹਬਾਜ਼ ਸ਼ਰੀਫ਼ ਨੂੰ 96 ਵੋਟਾਂ ਪਈਆਂ ਹਨ | ਪਾਕਿਸਤਾਨੀ ਸੰਸਦ ਦੇ 342 ਮੈਂਬਰੀਂ ਹੇਠਲੇ ਸਦਨ 'ਚ ਸਰਕਾਰ ਬਣਾਉਣ ਲਈ 172 ਸੰਸਦ ਮੈਂਬਰਾਂ ਦਾ ਬਹੁਮਤ ਜ਼ਰੂਰੀ ਹੈ ਤੇ ਇਮਰਾਨ ਖ਼ਾਨ ਨੇ 176 ਵੋਟਾਂ ਹਾਸਲ ਕਰ ਕੇ ਪਹਿਲੀ ਪ੍ਰੀਖਿਆ ਪਾਸ ਕਰ ਲਈ ਹੈ | ਇਸ ਚੋਣ ਨਤੀਜ਼ੇ ਦਾ ਐਲਾਨ ਕੀਤੇ ਜਾਣ ਬਾਅਦ ਸ਼ਾਹਬਾਜ਼ ਸ਼ਰੀਫ਼ ਨੇ ਇਮਰਾਨ ਖ਼ਾਨ ਨਾਲ ਹੱਥ ਮਿਲਾਉਂਦਿਆ ਉਨ੍ਹਾਂ ਨੂੰ ਵਧਾਈ ਦਿੱਤੀ, ਭਾਵੇਂ ਕਿ ਪੀ.ਐਮ.ਐਲ-ਐਨ. ਦੇ ਸੰਸਦ ਮੈਂਬਰਾਂ ਨੇ ਆਮ ਚੋਣਾਂ ਦੌਰਾਨ ਧਾਂਦਲੀ ਦੇ ਇਲਜ਼ਾਮ ਲਗਾਉਂਦਿਆ ਇਮਰਾਨ ਖ਼ਾਨ ਨਾਅਰੇਬਾਜ਼ੀ ਕੀਤੀ | ਇਮਰਾਨ ਖ਼ਾਨ ਹੁਣ ਭਲਕੇ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ | ਪ੍ਰਧਾਨ ਮੰਤਰੀ ਅਹੁਦੇ ਲਈ ਇਮਰਾਨ ਖ਼ਾਨ ਦੀ ਜਿੱਤ ਨਿਸ਼ਚਿਤ ਜਾਪ ਰਹੀ ਸੀ ਕਿਉਂਕਿ ਉਨ੍ਹਾਂ ਦੇ ਰਾਸ਼ਟਰੀ ਅਸੰਬਲੀ 'ਚ 9 ਆਜ਼ਾਦ ਉਮੀਦਵਾਰਾਂ ਸਮੇਤ ਆਪਣੇ 158 ਮੈਂਬਰ ਹਨ ਅਤੇ ਉਨ੍ਹਾਂ ਨੂੰ ਐਮ.ਕਿਊ.ਐਮ. ਦੇ 7, ਬਲੋਚਿਸਤਾਨ ਅਵਾਮੀ ਪਾਰਟੀ ਦੇ 5, ਬੀ.ਐਨ.ਪੀ. ਦੇ 4, ਪਾਕਿਸਤਾਨ ਮੁਸਲਿਮ ਲੀਗ ਤੇ ਗਰਾਂਡ ਡੈਮੋਕ੍ਰੇਟਿਕ ਗਠਜੋੜ ਦੇ 3-3 ਮੈਂਬਰਾਂ, ਅੱਵਾਮੀ ਮੁਸਲਿਮ ਲੀਗ ਤੇ ਜਮੋਰੀ ਵਤਨ ਪਾਰਟੀ ਦੇ 1-1 ਮੈਂਬਰ ਦੀ ਹਿਮਾਇਤ ਹਾਸਲ ਸੀ | ਪ੍ਰਧਾਨ ਮੰਤਰੀ ਚੁਣੇ ਗਏ ਇਮਰਾਨ ਖ਼ਾਨ ਨੇ ਸੰਸਦ ਨੂੰ ਸੰਬੋਧਨ ਕਰਦਿਆਂ ਆਪਣੇ ਪਹਿਲੇ ਭਾਸ਼ਣ 'ਚ ਕਿਹਾ ਕਿ ਉਹ ਦੇਸ਼ ਨਾਲ ਵਾਅਦਾ ਕਰਦੇ ਹਨ ਕਿ ਪਾਕਿਸਤਾਨ ਨੂੰ ਲੁੱਟਣ ਵਾਲਿਆਂ ਿਖ਼ਲਾਫ਼ ਲਾਜ਼ਮੀ ਤੌਰ 'ਤੇ ਕਾਰਵਾਈ ਹੋਵੇਗੀ | ਔਕਸਫੋਰਡ ਯੂਨੀਵਰਸਿਟੀ ਤੋਂ ਪੜ੍ਹੇ ਕ੍ਰਿਕਟਰ ਤੋਂ ਰਾਜਨੇਤਾ ਬਣੇ ਪਸ਼ਤੂਨ ਨੇਤਾ ਇਮਰਾਨ ਖ਼ਾਨ ਨੇ ਆਪਣੇ ਵਿਰੋਧੀਆਂ ਨੂੰ ਸਪੱਸ਼ਟ ਸੁਨੇਹਾ ਦਿੰਦਿਆਂ ਕਿਹਾ ਕਿ ਉਹ 22 ਸਾਲ ਦੇ ਸੰਘਰਸ਼ ਬਾਅਦ ਇਸ ਮੁਕਾਮ 'ਤੇ ਅੱਪੜੇ ਹਨ ਅਤੇ ਉਨ੍ਹਾਂ ਤੋਂ ਵੱਧ ਸੰਘਰਸ਼ ਕੇਵਲ ਪਾਕਿਸਤਾਨ ਦੇ ਸੰਸਥਾਪਕ ਤੇ ਉਨ੍ਹਾਂ ਦੇ 'ਨਾਇਕ' ਮੁਹੰਮਦ ਅਲੀ ਜਿਨਾਹ ਨੇ ਹੀ ਕੀਤਾ ਹੈ |

ਕੇਰਲ 'ਚ ਹੜ੍ਹ ਕਾਰਨ ਹਾਲਾਤ ਵਿਗੜੇ ਇਕ ਦਿਨ 'ਚ ਹੀ 100 ਤੋਂ ਵੱਧ ਮੌਤਾਂ

ਤਿਰੂਵਨੰਤਪੁਰਮ, 17 ਅਗਸਤ (ਏਜੰਸੀ)-ਕੇਰਲ 'ਚ ਕੱਲ੍ਹ ਇਕ ਦਿਨ 'ਚ ਹੀ ਮੀਂਹ ਨਾਲ ਸਬੰਧਤ ਵਾਪਰੀਆਂ ਘਟਨਾਵਾਂ 'ਚ 106 ਲੋਕਾਂ ਦੀ ਮੌਤ ਹੋ ਗਈ | ਸੂਬੇ ਦੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਸੂਤਰਾਂ ਨੇ ਕਿਹਾ ਕਿ ਪ੍ਰਭਾਵਿਤ ਇਲਾਕਿਆਂ 'ਚ ਫਸੇ ਲੋਕਾਂ ਨੂੰ ਕੱਢਣ ਲਈ ਰੱਖਿਆ ਬਲ ਨੇ ਅੱਜ ਸਵੇਰੇ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ | ਸੂਬੇ ਦੇ ਹਾਲਾਤ ਹੜ੍ਹਾਂ ਕਾਰਨ ਹੋਰ ਬਦਤਰ ਹੋ ਗਏ ਹਨ, ਹਸਪਤਾਲਾਂ 'ਚ ਆਕਸੀਜਨ ਦੀ ਕਮੀ ਹੋ ਗਈ ਹੈ ਤੇ ਪੈਟਰੋਲ ਪੰਪਾਂ 'ਤੇ ਤੇਲ ਨਹੀਂ ਹੈ | ਸੂਤਰਾਂ ਨੇ ਦੱਸਿਆ ਕਿ ਕੱਲ੍ਹ ਮਰਨ ਵਾਲਿਆਂ ਦੀ ਗਿਣਤੀ ਪਹਿਲਾਂ 30 ਦੱਸੀ ਗਈ ਜਿਹੜੀ 106 ਹੋ ਗਈ | ਇਸ ਨਾਲ ਹੀ ਸੂਬੇ 'ਚ 8 ਅਗਸਤ ਤੋਂ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 173 ਹੋ ਗਈ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਅੰਤਿਮ ਸੰਸਕਾਰ ਦੇ ਬਾਅਦ ਅੱਜ ਰਾਤ ਕੇਰਲਾ ਪੁੱਜਣ ਦੀ ਸੰਭਾਵਨਾ ਹੈ | ਉਨ੍ਹਾਂ ਵਲੋਂ ਕੱਲ੍ਹ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਦਾ
ਹਵਾਈ ਸਰਵੇਖਣ ਕੀਤੇ ਜਾਣ ਦੀ ਸੰਭਾਵਨਾ ਹੈ | ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਪਿਨਾਰਈ ਵਿਜਯਨ ਨਾਲ ਫ਼ੋਨ 'ਤੇ ਗੱਲ ਕਰਨ ਤੋਂ ਬਾਅਦ ਟਵੀਟ ਕੀਤਾ ਕਿ ਉਨ੍ਹਾਂ ਨੇ ਸੂਬੇ ਭਰ 'ਚ ਹੜ੍ਹਾਂ ਦੀ ਸਥਿਤੀ ਬਾਰੇ ਚਰਚਾ ਕੀਤੀ ਅਤੇ ਬਚਾਅ ਕਾਰਜਾਂ ਦੀ ਸਮੀਖਿਆ ਕੀਤੀ | ਉਨ੍ਹਾਂ ਲਿਖਿਆ ਕਿ ਅੱਜ ਸ਼ਾਮ ਉਹ ਹੜ੍ਹਾਂ ਕਾਰਨ ਬਦਤਰ ਹੋਏ ਹਾਲਾਤ ਦਾ ਜਾਇਜ਼ਾ ਲੈਣ ਲਈ ਕੇਰਲ ਜਾਣਗੇ | ਦੋਵੇਂ ਆਗੂ ਪਿਛਲੇ ਦੋ ਦਿਨਾਂ ਤੋਂ ਇਕ-ਦੂਜੇ ਦੇ ਸੰਪਰਕ 'ਚ ਹਨ |
ਐਨ. ਡੀ. ਆਰ. ਐਫ. ਤੋਂ ਇਲਾਵਾ ਤਿੰਨੇ ਸੈਨਾਵਾਂ ਦੇ ਜਵਾਨਾਂ ਨੇ ਛੱਤਾਂ 'ਤੇ ਅਤੇ ਹੋਰਨਾਂ ਸਥਾਨਾਂ 'ਤੇ ਫਸੇ ਲੋਕਾਂ ਨੂੰ ਬਚਾਉਣ ਲਈ ਅਪਰੇਸ਼ਨ ਸ਼ੁਰੂ ਕੀਤਾ | ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਕੱਲ੍ਹ ਕਿਹਾ ਸੀ ਕਿ ਅੱਜ 23 ਹੋਰ ਹੈਲੀਕਾਪਟਰ ਅਤੇ 200 ਹੋਰ ਕਿਸ਼ਤੀਆਂ ਨੂੰ ਵੀ ਬਚਾਅ ਕਾਰਜਾਂ 'ਚ ਲਾਇਆ ਜਾਵੇਗਾ | ਕੱਲ੍ਹ ਲਗਪਗ 3 ਹਜ਼ਾਰ ਲੋਕਾਂ ਨੂੰ ਏਰਨਾਕੁਲਮ ਅਤੇ ਪਠਾਨਾਮਥਿਲਾ ਜ਼ਿਲਿ੍ਹਆਂ 'ਚੋਂ ਬਚਾਇਆ ਗਿਆ ਸੀ | ਕਈ ਲੋਕ ਵੱਖ-ਵੱਖ ਜ਼ਿਲਿ੍ਹਆਂ 'ਚ ਇਮਾਰਤਾਂ 'ਚ ਫਸੇ ਹੋਏ ਹਨ | ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਸਮੇਤ ਸੈਂਕੜੇ ਲੋਕਾਂ ਨੂੰ ਕਿਸ਼ਤੀਆਂ ਅਤੇ ਹੈਲੀਕਾਪਟਰਾਂ ਦੀ ਮਦਦ ਨਾਲ ਪਾਣੀ ਵਾਲੇ ਸਥਾਨਾਂ 'ਚੋਂ ਕੱਢ ਕੇ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ | ਅੱਜ ਸਵੇਰ ਤੋਂ ਕਈ ਬਜ਼ੁਰਗ ਲੋਕਾਂ, ਔਰਤਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਕੱਢਿਆ ਗਿਆ | ਟੀ. ਵੀ. ਚੈਨਲਾਂ ਨੇ ਜਲ ਸੈਨਾ ਦੇ ਹੈਲੀਕਾਪਟਰ ਰਾਹੀਂ ਸੁੱਟੇ ਰੱਸੇ ਦੀ ਮਦਦ ਨਾਲ ਇਕ ਗਰਭਵਤੀ ਔਰਤ ਨੂੰ ਖਿੱਚਣ ਵਾਲਾ ਦਿ੍ਸ਼ ਦਿਖਾਇਆ ਗਿਆ | ਔਰਤ ਹਵਾ 'ਚ ਝੂਲ ਰਹੀ ਸੀ | ਔਰਤ ਨੂੰ ਜਲ ਸੈਨਾ ਦੇ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੇ ਇਕ ਲੜਕੇ ਨੂੰ ਜਨਮ ਦਿੱਤਾ | ਦੋਵੇਂ ਜੱਚਾ-ਬੱਚਾ ਤੰਦਰੁਸਤ ਹਨ | ਕੇਰਲ ਦੇ ਜਿਹੜੇ ਲੋਕ ਆਸਟ੍ਰੇਲੀਆ, ਅਮਰੀਕਾ ਅਤੇ ਬਰਤਾਨੀਆ 'ਚ ਹਨ, ਉਹ ਪ੍ਰਸ਼ਾਸਨ ਨੂੰ ਟੀ. ਵੀ. ਚੈਨਲਾਂ ਰਾਹੀਂ ਆਪਣੇ ਰਿਸ਼ਤੇਦਾਰਾਂ ਦੀ ਮਦਦ ਦੀ ਅਪੀਲ ਕਰ ਰਹੇ ਹਨ | ਮੁੱਖ ਮੰਤਰੀ ਨੇ ਕਿਹਾ ਕਿ ਹਾਲਾਤ ਖ਼ਰਾਬ ਹੋ ਰਹੇ ਹਨ, 50 ਹਜ਼ਾਰ ਤੋਂ ਜ਼ਿਆਦਾ ਪਰਿਵਾਰਾਂ ਦੇ 2.23 ਲੱਖ ਲੋਕਾਂ ਨੇ ਰਾਹਤ ਕੈਂਪਾਂ 'ਚ ਸ਼ਰਨ ਲਈ ਹੋਈ ਹੈ | ਕੈਂਪਾਂ 'ਚ ਲੋਕਾਂ ਨੇ ਭੋਜਨ ਅਤੇ ਪੀਣ ਵਾਲੇ ਪਾਣੀ ਦੀ ਕਮੀ ਦੀ ਸ਼ਿਕਾਇਤ ਕੀਤੀ | ਸੂਬੇ ਦੇ ਕਈ ਇਲਾਕੇ ਸੜਕਾਂ ਟੁੱਟਣ ਜਾਂ ਬੰਦ ਹੋਣ ਕਾਰਨ ਦੇਸ਼ ਦੇ ਹੋਰਨਾਂ ਹਿੱਸਿਆਂ ਨਾਲੋਂ ਕੱਟ ਗਏ ਹਨ |
ਕੇਜਰੀਵਾਲ ਵਲੋਂ ਕੇਰਲ ਲਈ 10 ਕਰੋੜ ਰਾਹਤ ਸਹਾਇਤਾ ਦੇਣ ਦਾ ਐਲਾਨ
ਨਵੀਂ ਦਿੱਲੀ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਹੜ੍ਹ ਪ੍ਰਭਾਵਿਤ ਕੇਰਲਾ ਲਈ 10 ਕਰੋੜ ਰੁਪਏ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ | ਕੇਜਰੀਵਾਲ ਨੇ ਜਨਤਾ ਨੂੰ ਵੀ ਹੜ੍ਹ ਪ੍ਰਭਾਵਿਤ ਸੂਬੇ ਲਈ ਦਾਨ ਦੇਣ ਦੀ ਅਪੀਲ ਕੀਤੀ ਹੈ | ਦਿੱਲੀ ਦੇ ਮੁੱਖ ਮੰਤਰੀ ਨੇ ਕੇਰਲਾ ਦੇ ਮੁੱਖ ਮੰਤਰੀ ਨਾਲ ਵੀ ਗੱਲਬਾਤ ਕੀਤੀ |

ਆਈ.ਜੀ. ਦੇ ਨਾਂਅ 'ਤੇ 10 ਲੱਖ ਦੀ ਰਿਸ਼ਵਤ ਮੰਗਣ ਵਾਲਾ ਗਿ੍ਫ਼ਤਾਰ-5 ਲੱਖ ਬਰਾਮਦ

• ਚੰਡੀਗੜ੍ਹ ਅਦਾਲਤ 'ਚ ਪੇਸ਼-ਤਿੰਨ ਦਿਨਾ ਰਿਮਾਂਡ • ਸੀ.ਬੀ.ਆਈ. ਵਲੋਂ ਆਈ. ਜੀ. ਗੁਰਿੰਦਰ ਸਿੰਘ ਢਿੱਲੋਂ ਦੀ ਫਿਰੋਜ਼ਪੁਰ ਤੇ ਪਟਿਆਲਾ ਰਿਹਾਇਸ਼ 'ਤੇ ਛਾਪੇ
ਲੁਧਿਆਣਾ/ਫਿਰੋਜ਼ਪੁਰ/ਪਟਿਆਲਾ/ਚੰਡੀਗੜ੍ਹ, 17 ਅਗਸਤ (ਪਰਮਿੰਦਰ ਸਿੰਘ ਆਹੂਜਾ, ਤਪਿੰਦਰ ਸਿੰਘ, ਕੁਲਵੀਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਜਾਗੋਵਾਲ)-ਸੀ.ਬੀ.ਆਈ. ਦੀ ਵਿਸ਼ੇਸ਼ ਟੀਮ ਵਲੋਂ ਅੱਜ ਸਵੇਰੇ ਸ਼ਹਿਰ ਵਿਚ ਵੱਡੀ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ ਆਈ.ਜੀ. ਫਿਰੋਜਪੁਰ ਰੇਂਜ ਗੁਰਿੰਦਰ ਸਿੰਘ ਢਿੱਲੋਂ ਲਈ 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗਿ੍ਫ਼ਤਾਰ ਕੀਤਾ ਗਿਆ | ਜਾਣਕਾਰੀ ਅਨੁਸਾਰ ਸੀ.ਬੀ.ਆਈ. ਵਲੋਂ ਇਹ ਕਾਰਵਾਈ ਵਿਜੀਲੈਂਜ ਬਿਊਰੋ ਦੇ ਸਾਬਕਾ ਐਸ.ਐਸ.ਪੀ. ਸ੍ਰੀ ਸ਼ਿਵ ਕੁਮਾਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਗਈ ਅਤੇ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਅਸ਼ੋਕ ਗੋਇਲ ਵਲੋਂ ਕੀਤੀ ਗਈ | ਸ਼ਿਵ ਕੁਮਾਰ ਦੀ ਬੇਨਤੀ 'ਤੇ ਇਸ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਜਿਸਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਸਨ | ਸ਼ਿਵ ਕੁਮਾਰ ਦਾ ਦੋਸ਼ ਸੀ ਕਿ ਇਸ ਮਾਮਲੇ 'ਚ ਉਨ੍ਹ•ਾਂ ਦੇ ਹੱਕ 'ਚ ਰਿਪੋਰਟ ਕਰਨ ਲਈ ਉਸ ਪਾਸੋਂ 10 ਲੱਖ ਰੁਪਏ ਦੀ ਰਿਸ਼ਵਤ ਮੰਗੀ ਜਾ ਰਹੀ ਹੈ | ਅੱਜ ਇਸ ਰਿਸ਼ਵਤ ਦੀ ਪਹਿਲੀ ਕਿਸ਼ਤ ਅਸ਼ੋਕ ਕੁਮਾਰ ਵਲੋਂ ਲਈ ਜਾਣੀ ਸੀ, ਇਸ ਦੌਰਾਨ ਸ਼ਿਵ ਕੁਮਾਰ ਨੇ ਸੀ.ਬੀ.ਆਈ. ਨੂੰ ਸ਼ਿਕਾਇਤ ਕਰ ਦਿੱਤੀ | ਸੀ.ਬੀ.ਆਈ. ਅਧਿਕਾਰੀਆਂ ਵਲੋਂ ਕਾਰਵਾਈ ਕਰਦਿਆਂ ਅਸ਼ੋਕ ਗੋਇਲ ਨੂੰ ਕਾਬੂ ਕਰ ਲਿਆ |
ਫਿਰੋਜ਼ਪੁਰ ਛਾਪੇਮਾਰੀ
ਸੀ.ਬੀ.ਆਈ. ਵਲੋਂ ਫ਼ਿਰੋਜ਼ਪੁਰ ਰੇਂਜ ਦੇ ਇੰਸਪੈਕਟਰ ਜਨਰਲ ਗੁਰਿੰਦਰ ਸਿੰਘ ਢਿੱਲੋਂ

ਦੀ ਸਰਕਾਰੀ ਰਿਹਾਇਸ਼ ਅਤੇ ਸਰਕਾਰੀ ਦਫ਼ਤਰ 'ਤੇ ਛਾਪਾ ਮਾਰਿਆ ਗਿਆ | ਅਹਿਮ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਤ ਤਕਰੀਬਨ 8.30 ਵਜੇ ਐੱਸ.ਪੀ. ਰੈਂਕ ਦੇ ਅਧਿਕਾਰੀ ਦੀ ਅਗਵਾਈ 'ਚ 10 ਮੈਂਬਰੀ ਸੀ.ਬੀ.ਆਈ. ਦੀ ਟੀਮ ਫ਼ਿਰੋਜ਼ਪੁਰ ਛਾਉਣੀ ਸਥਿਤ ਆਈ.ਜੀ. ਦੀ ਰਿਹਾਇਸ਼ ਅੰਦਰ ਦਾਖ਼ਲ ਹੋਈ ਤੇ ਸੀ.ਬੀ.ਆਈ. ਨੇ ਰਿਹਾਇਸ਼ ਨਾਲ ਜੁੜੇ ਆਈ.ਜੀ. ਦੇ ਸਰਕਾਰੀ ਦਫ਼ਤਰ ਦੀ ਵੀ ਤਲਾਸ਼ੀ ਲਈ | ਅੱਜ ਸਵੇਰੇ 6 ਵਜੇ ਤੱਕ ਦੋਵਾਂ ਸਥਾਨਾਂ ਦੀ ਤਲਾਸ਼ੀ ਜਾਰੀ ਰਹੀ | ਉੱਧਰ ਪੁਲਿਸ ਹਲਕਿਆਂ ਦਾ ਕਹਿਣਾ ਹੈ ਕਿ ਸੀ.ਬੀ.ਆਈ. ਵਲੋਂ ਆਈ.ਜੀ. ਦੀ ਰਿਹਾਇਸ਼ 'ਤੇ ਛਾਪਾ ਮਾਰਨ ਦਾ ਮੁੱਖ ਕਾਰਨ ਪੰਜਾਬ ਮਾਲ ਵਿਭਾਗ ਦੇ ਪਟਵਾਰੀ ਮੋਹਨ ਸਿੰਘ ਦੇ ਮਾਮਲੇ ਨਾਲ ਸਬੰਧਿਤ ਹੈ | ਉਕਤ ਪਟਵਾਰੀ ਵਜੋਂ ਪਟਿਆਲਾ ਡਵੀਜ਼ਨ ਅਧੀਨ ਆਉਂਦੇ ਮਾਲ ਹਲਕੇ 'ਚ ਤਾਇਨਾਤ ਸੀ ਤਾਂ ਉਸ ਸਮੇਂ ਸ਼ਿਵ ਕੁਮਾਰ ਜੋ ਕਿ ਐੱਸ.ਐੱਸ.ਪੀ. ਵਿਜੀਲੈਂਸ ਪਟਿਆਲਾ ਸਨ, ਵਲੋਂ ਆਪਣੀ ਜਾਇਦਾਦ ਨਾਲ ਸਬੰਧਿਤ ਕੁਝ ਦਸਤਾਵੇਜ਼ ਲੈਣ ਲਈ ਮੋਹਨ ਸਿੰਘ ਪਟਵਾਰੀ ਨੂੰ ਕਿਹਾ ਗਿਆ ਸੀ ਅਤੇ ਉਸ ਸਮੇਂ ਮੋਹਨ ਸਿੰਘ ਨੇ ਸ਼ਿਵ ਕੁਮਾਰ ਤੋਂ 20 ਰੁਪਏ ਸਰਕਾਰੀ ਫ਼ੀਸ ਦੀ ਮੰਗ ਕੀਤੀ ਤਾਂ ਸ਼ਿਵ ਕੁਮਾਰ ਨੇ ਆਪਣੇ ਹੋਰ ਅਧਿਕਾਰੀਆਂ ਦੀ ਮਦਦ ਨਾਲ ਪਟਵਾਰੀ ਮੋਹਨ ਸਿੰਘ ਨੂੰ ਹੋਰ ਕੇਸ 'ਚ ਮੁਲਜ਼ਮ ਨਾਮਜ਼ਦ ਕਰਵਾ ਦਿੱਤਾ ਅਤੇ ਮੋਹਨ ਸਿੰਘ ਨੂੰ ਫ਼ਰਜ਼ੀ ਕੇਸ 'ਚ ਗਿ੍ਫ਼ਤਾਰ ਕਰ ਕੇ ਪੁੱਛਗਿੱਛ ਦੌਰਾਨ ਉਸ ਦੀਆਂ ਇਤਰਾਜ਼ਯੋਗ ਫ਼ੋਟੋਆਂ ਵੀ ਖਿੱਚ ਲਈਆਂ ਸਨ | ਫਿਰ ਉਕਤ ਪਟਵਾਰੀ ਵਲੋਂ ਇਨਸਾਫ਼ ਲੈਣ ਲਈ ਦੋਸ਼ੀ ਅਧਿਕਾਰੀਆਂ ਿਖ਼ਲਾਫ਼ ਡਿਪਟੀ ਕਮਿਸ਼ਨਰ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਲਿਖਤੀ ਸ਼ਿਕਾਇਤਾਂ ਕੀਤੀਆਂ ਗਈਆਂ, ਇਸ ਤੋਂ ਇਲਾਵਾ ਉੱਚ ਅਦਾਲਤਾਂ ਦਾ ਦਰਵਾਜ਼ਾ ਵੀ ਖੜਕਾਇਆ ਗਿਆ | ਕਾਫ਼ੀ ਦੇਰ ਬਾਅਦ ਮੋਹਨ ਸਿੰਘ ਨੂੰ ਇਨਸਾਫ਼ ਦੀ ਆਸ ਬੱਝੀ ਅਤੇ ਸੂਬਾ ਸਰਕਾਰ ਨੇ ਦੋਸ਼ੀ ਅਧਿਕਾਰੀਆਂ ਿਖ਼ਲਾਫ਼ ਕਾਰਵਾਈ ਸ਼ੁਰੂ ਕਰਨ ਦਾ ਫ਼ੈਸਲਾ ਲਿਆ | ਇਸ ਦੌਰਾਨ ਮੋਹਨ ਸਿੰਘ ਨੂੰ ਨਾਜਾਇਜ਼ ਤੌਰ 'ਤੇ ਤੰਗ ਪੇ੍ਰਸ਼ਾਨ ਕਰਨ 'ਤੇ ਸ਼ਿਵ ਕੁਮਾਰ ਐੱਸ.ਐੱਸ.ਪੀ. ਅਤੇ ਸਾਬਕਾ ਐੱਸ.ਐੱਸ.ਪੀ. ਮੋਗਾ ਸੁਰਜੀਤ ਸਿੰਘ ਗਰੇਵਾਲ ਨੂੰ ਪੜਤਾਲੀਆ ਟੀਮ ਵਲੋਂ ਦੋਸ਼ੀ ਠਹਿਰਾਇਆ ਗਿਆ ਸੀ | ਫਿਰ ਅਨੇਕਾਂ ਵਾਰ ਦੋਵੇਂ ਅਧਿਕਾਰੀ ਫ਼ਿਰੋਜ਼ਪੁਰ ਪੁਲਿਸ ਸਾਹਮਣੇ ਸ਼ਾਮਿਲ ਤਫ਼ਤੀਸ਼ ਹੁੰਦੇ ਰਹੇ | ਦੋਵਾਂ ਅਧਿਕਾਰੀਆਂ 'ਤੇ ਦੋਸ਼ ਲੱਗ ਰਹੇ ਸਨ ਕਿ ਇਨ੍ਹਾਂ ਵਲੋਂ ਮੁਕੱਦਮੇ ਨਾਲ ਸਬੰਧਿਤ ਦਸਤਾਵੇਜ਼ਾਂ ਨਾਲ ਛੇੜਛਾੜ ਕੀਤੀ ਗਈ ਅਤੇ ਇਸ ਤੋਂ ਬਾਅਦ ਉਕਤ ਮਾਮਲੇ 'ਚ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਅਤੇ ਇਸ ਟੀਮ ਦਾ ਮੁਖੀ ਆਈ.ਜੀ. ਢਿੱਲੋਂ ਨੂੰ ਥਾਪਿਆ ਗਿਆ | ਦੋਸ਼ ਹੈ ਕਿ ਪੜਤਾਲੀਆ ਅਧਿਕਾਰੀ ਵਲੋਂ ਦੋਵਾਂ ਅਧਿਕਾਰੀਆਂ ਨੂੰ ਕੇਸ ਤੋਂ ਬਾਹਰ ਕਰਨ ਲਈ ਉਨ੍ਹਾਂ ਦੀ ਮਦਦ ਵੀ ਕੀਤੀ ਗਈ ਸੀ, ਪਰ ਜਦੋਂ ਦੋਸ਼ੀ ਅਧਿਕਾਰੀਆਂ ਦੀ ਗੱਲ ਨਾ ਬਣੀ ਤਾਂ ਦੋਵਾਂ ਸਾਬਕਾ ਐੱਸ.ਐੱਸ.ਪੀਜ. ਨੇ ਸੀ.ਬੀ.ਆਈ. ਕੋਲ ਆਈ.ਜੀ. ਿਖ਼ਲਾਫ਼ ਹੀ ਸ਼ਿਕਾਇਤ ਕਰ ਦਿੱਤੀ, ਜਿਸ ਦੇ ਮੱਦੇਨਜ਼ਰ ਸੀ.ਬੀ.ਆਈ. ਨੇ ਗੁਰਿੰਦਰ ਸਿੰਘ ਢਿੱਲੋਂ ਦੇ ਫ਼ਿਰੋਜ਼ਪੁਰ ਛਾਉਣੀ ਸਥਿਤ ਸਰਕਾਰੀ ਅਤੇ ਨਿੱਜੀ ਰਿਹਾਇਸ਼ ਸਥਾਨਾਂ 'ਤੇ ਛਾਪਾਮਾਰੀ ਕੀਤੀ | ਸੂਤਰਾਂ ਅਨੁਸਾਰ ਤਲਾਸ਼ੀ ਦੌਰਾਨ ਆਈ.ਜੀ. ਦੀ ਸਰਕਾਰੀ ਰਿਹਾਇਸ਼ ਤੋਂ ਕੁਝ ਅਹਿਮ ਦਸਤਾਵੇਜ਼ ਵੀ ਮਿਲੇ ਹਨ, ਜੋ ਸੀ.ਬੀ.ਆਈ. ਅਧਿਕਾਰੀ ਆਪਣੇ ਨਾਲ ਲੈ ਗਏ | ਮਿਲੀਆਂ ਰਿਪੋਰਟਾਂ ਅਨੁਸਾਰ ਸੀ.ਬੀ.ਆਈ. ਟੀਮ ਵਲੋਂ ਉਕਤ ਮਾਮਲੇ ਨਾਲ ਸਬੰਧਿਤ ਬਿੱਲਾ ਨਾਂਅ ਦੇ ਇਕ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ, ਜਿਸ ਪਾਸੋਂ 5 ਲੱਖ ਰੁਪਏ ਬਰਾਮਦ ਕੀਤੇ ਗਏ ਹਨ | ਪਤਾ ਲੱਗਾ ਹੈ ਕਿ ਸੀ.ਬੀ.ਆਈ. ਵਲੋਂ ਆਈ.ਜੀ. ਿਖ਼ਲਾਫ਼ ਵੀ ਮਾਮਲਾ ਦਰਜ ਕਰ ਲਿਆ ਤੇ ਬਿੱਲੇ ਨੂੰ ਬਾਅਦ ਦੁਪਹਿਰ ਮੋਹਾਲੀ ਦੀ ਸੀ.ਬੀ.ਆਈ. ਅਦਾਲਤ 'ਚ ਪੇਸ਼ ਕੀਤਾ | ਮਾਮਲੇ ਨਾਲ ਸਬੰਧਿਤ ਦਸਤਾਵੇਜ਼ ਸੀ.ਬੀ.ਆਈ. ਨੇ ਆਈ.ਜੀ. ਢਿੱਲੋਂ ਦੀ ਸਰਕਾਰੀ ਰਿਕਾਰਡ ਤੋਂ ਬਰਾਮਦ ਕਰ ਲਏ ਹਨ | ਜਦੋਂ ਆਈ.ਜੀ. ਢਿੱਲੋਂ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਦੇ ਮੋਬਾਈਲ ਫ਼ੋਨ ਬੰਦ ਪਾਏ ਗਏ |
ਤਿੰਨ ਿਖ਼ਲਾਫ਼ ਮਾਮਲਾ ਦਰਜ
ਸੀ.ਬੀ.ਆਈ. ਦੇ ਚੰਡੀਗੜ੍ਹ ਸਥਿਤ ਡਿਪਟੀ ਇੰਸਪੈਕਟਰ ਤਰਨ ਗਾਬਾ ਆਈ.ਪੀ.ਐੱਸ. ਵਲੋਂ ਫ਼ਿਰੋਜ਼ਪੁਰ ਦੇ ਆਈ.ਜੀ. ਗੁਰਿੰਦਰ ਸਿੰਘ ਢਿੱਲੋਂ, ਮਾਮਲੇ ਦਾ ਮੁੱਖ ਦੋਸ਼ੀ ਅਸ਼ੋਕ ਕੁਮਾਰ ਗੋਇਲ ਉਰਫ਼ ਬਿੱਲਾ ਅਤੇ ਐੱਸ.ਐਚ.ਓ. ਸਦਰ ਫ਼ਿਰੋਜ਼ਪੁਰ ਿਖ਼ਲਾਫ਼ ਚੰਡੀਗੜ੍ਹ ਦੇ ਸੀ. ਬੀ. ਆਈ. ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਆ |
ਤਿੰਨ ਦਿਨ ਦੇ ਰਿਮਾਂਡ 'ਤੇ
ਲੁਧਿਆਣਾ ਤੋਂ ਗਿ੍ਫ਼ਤਾਰ ਅਸ਼ੋਕ ਗੋਇਲ ਨੂੰ ਸੀ.ਬੀ.ਆਈ ਦੀ ਟੀਮ ਨੇ ਸ਼ੁੱਕਰਵਾਰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਅਦਾਲਤ ਨੇ ਉਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ | ਸੀ. ਬੀ. ਆਈ ਅਨੁਸਾਰ ਗਿ੍ਫ਼ਤਾਰ ਕੀਤੇ ਅਸ਼ੋਕ ਗੋਇਲ ਨਾਂਅ ਦੇ ਵਪਾਰੀ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ ਪੰਜ ਲੱਖ ਰੁਪਏ ਚੰਡੀਗੜ੍ਹ ਦੇ ਸੈਕਟਰ 35 'ਚ ਪੈਂਦੇ ਇਕ ਹੋਟਲ ਵਿਚ 9 ਅਗਸਤ ਨੂੰ ਲਈ ਗਈ ਸੀ | ਸਬੰਧਤ ਮਾਮਲੇ ਦੀ ਸ਼ਿਕਾਇਤ ਐਸ.ਐਸ.ਪੀ. (ਸੇਵਾ ਮੁਕਤ) ਵਿਜੀਲੈਂਸ ਬਿਊਰੋ ਪਟਿਆਲਾ ਵਜੋਂ ਦਿੱਤੀ ਗਈ ਸੀ ਜਿਨ੍ਹਾਂ ਨੇ ਸ਼ਿਕਾਇਤ 'ਚ ਦੱਸਿਆ ਸੀ ਕਿ ਉਨ੍ਹਾਂ ਨੂੰ ਇਕ ਮਾਮਲੇ ਵਿਚ ਫਸਾਇਆ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਲਈ ਆਈ.ਜੀ.ਪੀ ਫ਼ਿਰੋਜ਼ਪੁਰ ਵਲੋਂ ਇਕ ਜਾਂਚ ਟੀਮ ਦਾ ਗਠਨ ਵੀ ਕੀਤਾ ਗਿਆ ਹੈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਗਿ੍ਫ਼ਤਾਰ ਮੁਲਜ਼ਮ ਉਨ੍ਹਾਂ ਿਖ਼ਲਾਫ਼ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਅਤੇ ਉਸ ਦੇ ਘਰੋਂ ਜ਼ਬਤ ਕੀਤੇ ਦਸਤਾਵੇਜ਼ ਵਾਪਸ ਕਰਨ ਦੇ ਨਾਂਅ 'ਤੇ ਇਕ ਕਰੋੜ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਪਰ ਬਾਅਦ ਵਿਚ ਸੌਦਾ 22 ਲੱਖ 'ਚ ਤੈਅ ਹੋਇਆ ਸੀ | ਸ਼ਿਕਾਇਤ ਕਰਤਾ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ ਪੰਜ ਲੱਖ ਰੁਪਏ ਮੁਲਜ਼ਮ ਗੋਇਲ ਨੂੰ ਚੰਡੀਗੜ੍ਹ ਵਿਚ 9 ਅਗਸਤ ਨੂੰ ਦਿੱਤੀ ਸੀ | ਸ਼ਿਕਾਇਤ ਕਰਤਾ ਨੇ 13 ਅਗਸਤ ਨੂੰ ਮਾਮਲੇ ਦੀ ਸ਼ਿਕਾਇਤ ਸੀ.ਬੀ.ਆਈ ਨੂੰ ਦਿੱਤੀ ਸੀ ਜਿਸ ਦੇ ਬਾਅਦ ਮੁਲਜ਼ਮ ਨੂੰ ਲੁਧਿਆਣਾ 'ਚ ਰਿਸ਼ਵਤ ਲੈਂਦੇ ਰੰਗੇ ਹੱਥੀ ਗਿ੍ਫ਼ਤਾਰ ਕਰ ਲਿਆ ਗਿਆ | ਅੱਜ ਸੀ.ਬੀ.ਆਈ ਨੇ ਗੋਇਲ ਨੂੰ ਸੀ.ਬੀ.ਆਈ ਦੀ ਵਿਸ਼ੇਸ਼ ਜੱਜ ਗਗਨ ਗੀਤ ਕੌਰ ਦੀ ਅਦਾਲਤ ਵਿਚ ਪੇਸ਼ ਕਰ ਕੇ ਪੰਜ ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਮੁਲਜ਼ਮ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਹੈ |
ਪਟਿਆਲਾ ਰਿਹਾਇਸ਼ ਦੀ ਵੀ ਤਲਾਸ਼ੀ
ਸੀ.ਬੀ.ਆਈ. ਦੀ ਟੀਮ ਵਲੋਂ ਆਈ.ਜੀ. ਫਿਰੋਜਪੁਰ ਰੇਂਜ ਗੁਰਿੰਦਰ ਸਿੰਘ ਢਿੱਲੋਂ ਦੇ ਫਿਰੋਜਪੁਰ ਵਿਖੇ ਸਥਿਤ ਸਰਕਾਰੀ ਰਿਹਾਇਸ਼ ਅਤੇ ਦਫ਼ਤਰ 'ਚ ਤਲਾਸ਼ੀ ਸਮੇਤ ਉਨ੍ਹਾਂ ਦੀ ਪਟਿਆਲਾ ਵਿਖੇ ਸਥਿਤ ਰਿਹਾਇਸ਼ 'ਤੇ ਵੀ ਤਲਾਸ਼ੀ ਕੀਤੀ ਗਈ ਹੈ ਜੋ ਕਿ ਦੇਰ ਰਾਤ ਸ਼ੁਰੂ ਹੋ ਕੇ ਵੱਡੀ ਸਵੇਰ ਤੱਕ ਚਲੀ | ਸੀ.ਬੀ.ਆਈ. ਦੀ ਟੀਮ ਵਲੋਂ ਕੀਤੀ ਗਈ ਤਲਾਸ਼ੀ ਦੌਰਾਨ ਕੀ ਸਾਹਮਣੇ ਆਇਆ ਜਾਂ ਫੇਰ ਉਨ੍ਹਾਂ ਵਲੋਂ ਕੀ ਕੁਝ ਕੀਤਾ ਗਿਆ ਹੈ, ਇਸ ਸਬੰਧੀ ਅਧਿਕਾਰਤ ਤੌਰ 'ਤੇ ਕਿਸੇ ਵਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ | ਸੀ.ਬੀ.ਆਈ. ਵਲੋਂ ਇਹ ਸਰਚ ਪਟਵਾਰੀ ਮੋਹਨ ਸਿੰਘ ਭੇਡਪੁਰਾ ਨੂੰ ਨਾਜਾਇਜ਼ ਟਾਰਚਰ ਮਾਮਲੇ ਵਿਚ ਆਈ.ਜੀ. ਗੁਰਿੰਦਰ ਢਿੱਲੋਂ ਨੂੰ ਕਥਿਤ ਰਿਸ਼ਵਤ ਦੇ ਪੈਸੇ ਪਹੰੁਚਾਉਣ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤੇ ਗਏ ਅਸ਼ੋਕ ਗੋਇਲ ਨਾਮ ਦੇ ਵਿਅਕਤੀ ਦੀ ਗਿ੍ਫ਼ਤਾਰੀ ਤੋਂ ਬਾਅਦ ਪੁੱਛਗਿੱਛ ਦੇ ਆਧਾਰ 'ਤੇ ਕੀਤੀ ਗਈ ਹੈ | ਸੀ.ਬੀ.ਆਈ. ਵੱਲੋਂ ਇਹ ਤਲਾਸ਼ੀ ਬਿਨਾ ਕਿਸੇ ਨੂੰ ਦੱਸੇ ਜਾਂਸਥਾਨਕ ਪੁਲਿਸ ਨੂੰ ਸੰਪਰਕ ਕੀਤੇ ਬਗੈਰ ਦੇਰ ਰਾਤ ਕੀਤੀ ਗਈ ਜੋ ਕਿ ਸਵੇਰ ਤੱਕ ਜਾਰੀ ਰਹੀ | ਸੀ.ਬੀ.ਆਈ. ਵਲੋਂ ਕੀਤੀ ਤਲਾਸ਼ੀ ਇੰਨੇ ਗੁਪਤ ਢੰਗ ਨਾਲ ਕੀਤੀ ਗਈ ਕਿ ਆਈ.ਜੀ. ਢਿੱਲੋਂ ਦੇ ਗੁਆਂਢ 'ਚ ਰਹਿੰਦੇ ਕਿਸੇ ਵੀ ਵਿਅਕਤੀ ਨੂੰ ਕੋਈ ਸੂਹ ਨਹੀਂ ਲੱਗੀ |

ਅਮਰੀਕਾ 'ਚ ਸਿੱਖ ਦੀ ਚਾਕੂ ਮਾਰ ਕੇ ਹੱਤਿਆ

ਨਿਊਜਰਸੀ, 17 ਅਗਸਤ (ਏਜੰਸੀ)-ਨਿਊਜਰਸੀ 'ਚ ਇਕ ਸਿੱਖ ਵਿਅਕਤੀ ਦੀ ਉਸ ਦੇ ਹੀ ਸਟੋਰ 'ਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਬੀਤੇ ਤਿੰਨ ਹਫ਼ਤਿਆਂ 'ਚ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਤੀਜੀ ਘਟਨਾ ਹੈ | ਤਰਲੋਕ ਸਿੰਘ ਕੱਲ੍ਹ ਉਨ੍ਹਾਂ ਦੇ ਹੀ ਸਟੋਰ 'ਚ ਉਨ੍ਹਾਂ ਦੇ ਚਚੇਰੇ ਭਰਾ ਨੂੰ ਮਿ੍ਤਕ ਮਿਲੇ ਸਨ | ਉਨ੍ਹਾਂ ਦੀ ਛਾਤੀ 'ਤੇ ਚਾਕੂ ਦੇ ਜ਼ਖ਼ਮ ਸਨ | ਏਬੀਸੀ7ਐਨਵਾਈ ਦੀ ਇਕ ਰਿਪੋਰਟ ਅਨੁਸਾਰ ਏਸੇਕਸ ਕਾਊਾਟੀ ਵਕੀਲ ਦਾ ਦਫ਼ਤਰ ਇਸ ਨੂੰ ਹੱਤਿਆ ਦਾ ਮਾਮਲਾ ਦੱਸ ਰਿਹਾ ਹੈ | ਹਾਲਾਂਕਿ ਹੱਤਿਆ ਦੇ ਪਿੱਛੇ ਦੇ ਉਦੇਸ਼ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ | ਦੱਸਿਆ ਜਾ ਰਿਹਾ ਹੈ ਕਿ ਤਰਲੋਕ ਸਿੰਘ ਬਹੁਤ ਦਿਆਲੂ ਵਿਅਕਤੀ ਸਨ | ਉਹ ਆਪਣੇ ਪਿੱਛੇ ਪਤਨੀ ਅਤੇ ਬੱਚੇ ਛੱਡ ਗਏ ਹਨ ਜੋ ਭਾਰਤ ਰਹਿੰਦੇ ਹਨ | ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਸਟੋਰ ਚਲਾਉਂਦੇ ਸਨ | ਉਨ੍ਹਾਂ ਦੇ ਪਰਿਵਾਰ ਨੇ ਸਟੋਰ ਬੰਦ ਕਰ ਦਿੱਤਾ ਹੈ | ਇਸ ਘਟਨਾ ਨਾਲ ਸਿੱਖ ਭਾਈਚਾਰਾ ਡੰੂਘੇ ਸਦਮੇ 'ਚ ਹੈ | ਤਰਲੋਕ ਸਿੰਘ ਪਿਛਲੇ 6 ਸਾਲਾਂ ਤੋਂ ਇਹ ਸਟੋਰ ਚਲਾ ਰਹੇ ਸਨ | ਨਾਗਰਿਕ ਅਧਿਕਾਰ ਸੰਗਠਨ ਸਿੱਖ ਕੁਲੀਸ਼ਨ ਨੇ ਫੇਸਬੁੱਕ 'ਤੇ ਪੋਸਟ ਕਰ ਕੇ ਤਰਲੋਕ ਸਿੰਘ ਦੇ ਪਰਿਵਾਰ, ਦੋਸਤਾਂ ਅਤੇ ਸਥਾਨਿਕ ਭਾਈਚਾਰੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ |

ਹਿਸਾਰ 'ਚ ਛੇੜਛਾੜ ਕਰਨ ਤੋਂ ਰੋਕਣ 'ਤੇ ਸਿੱਖ ਪਰਿਵਾਰ ਨਾਲ ਕੁੱਟਮਾਰ

• ਕੇਸਾਂ ਦੀ ਕੀਤੀ ਬੇਅਦਬੀ, ਗਰਭਵਤੀ ਔਰਤ ਨੂੰ ਵੀ ਨਹੀਂ ਬਖ਼ਸ਼ਿਆ • ਪੁਲਿਸ ਵਲੋਂ ਪੀੜਤ ਪਰਿਵਾਰ 'ਤੇ ਹੀ ਕੇਸ ਦਰਜ
ਹਿਸਾਰ, 17 ਅਗਸਤ (ਰਾਜ ਪਰਾਸ਼ਰ)-ਹਰਿਆਣਾ 'ਚ ਸਿੱਖਾਂ ਨਾਲ ਕੁੱਟਮਾਰ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ | ਹੱਦ ਤਾਂ ਉਸ ਸਮੇਂ ਹੋ ਗਈ, ਜਦ ਪੁਲਿਸ ਪ੍ਰਸ਼ਾਸਨ ਨੇ ਪੀੜਤ ਪਰਿਵਾਰ ਿਖ਼ਲਾਫ਼ ਹੀ ਧਾਰਾ 307, 323, 324 ਅਤੇ 34 ਤਹਿਤ ਮਾਮਲਾ ਦਰਜ ਕਰ ਲਿਆ | ਸ਼ਹਿਰ ਦੇ ਸੈਕਟਰ 16-17 ਨਿਵਾਸੀ ਸਨਪ੍ਰੀਤ ਨੇ ਦੱਸਿਆ ਕਿ ਉਹ ਆਪਣੇ ਪਿਤਾ ਜੋਗਿੰਦਰ ਸਿੰਘ, ਸਿਮਰਨ ਕੌਰ, ਕੰਵਲਜੀਤ ਅਤੇ ਬੱਚਿਆਂ ਦੇ ਨਾਲ ਨਿੱਜੀ ਹੋਟਲ 'ਚ ਕੱਲ੍ਹ ਖਾਣਾ ਖਾਣ ਗਏ ਸਨ | ਜਦ ਉਹ ਲਿਫ਼ਟ ਤੋਂ ਹੇਠਲੀ ਮੰਜ਼ਿਲ 'ਤੇ ਉਤਰੇ ਤਾਂ ਨਾਲ ਹੀ ਦੂਜੀ ਲਿਫਟ 'ਚ ਕੁਝ ਨੌਜਵਾਨ ਵੀ ਉਤਰੇ, ਜੋ ਨਸ਼ੇ 'ਚ ਸਨ | ਇਨ੍ਹਾਂ ਨੌਜਵਾਨਾਂ ਨੇ ਪਰਿਵਾਰ ਦੀਆਂ ਔਰਤਾਂ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ | ਜਦ ਪਰਿਵਾਰ ਨੇ ਇਸ 'ਤੇ ਇਤਰਾਜ਼ ਕੀਤਾ ਤਾਂ ਇਨ੍ਹਾਂ ਲੜਕਿਆਂ ਨੇ ਉਨ੍ਹਾਂ 'ਤੇ ਹਮਲਾ ਕਰਦੇ ਹੋਏ ਦਸਤਾਰ ਤੇ ਕੇਸਾਂ ਦੀ ਬੇਅਦਬੀ ਕੀਤੀ | ਏਨਾ ਹੀ ਨਹੀਂ ਹਮਲਾਵਰਾਂ ਨੇ ਗਰਭਵਤੀ ਔਰਤ ਨੂੰ ਵੀ ਨਹੀਂ ਬਖਸ਼ਿਆ ਅਤੇ ਉਸ ਨਾਲ ਵੀ ਕੁੱਟਮਾਰ ਕੀਤੀ | ਜਦ ਪਰਿਵਾਰ ਦੀ ਇਕ ਔਰਤ ਨੇ ਹਮਲਾਵਰਾਂ ਦੀ ਮੋਬਾਈਲ 'ਚ ਫ਼ੋਟੋ ਲਈ ਤਾਂ ਉਹ ਉਨ੍ਹਾਂ ਨੂੰ
ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਫ਼ਰਾਰ ਹੋ ਗਏ | ਰਾਹਗੀਰਾਂ ਨੇ ਜ਼ਖ਼ਮੀ ਹੋਏ ਪਰਿਵਾਰ ਦੇ ਮੈਂਬਰਾਂ ਨੂੰ ਹਸਪਤਾਲ ਪਹੁੰਚਾਇਆ | ਹਮਲਾਵਰਾਂ 'ਚ ਹੀ ਸ਼ਾਮਿਲ ਇਕ ਨੌਜਵਾਨ ਲਾਅ ਵਿਦਿਆਰਥੀ ਪ੍ਰੇਮ ਨਗਰ ਵਾਸੀ ਆਕਾਸ਼ ਆਪਣੇ ਆਪ ਨੰੂ ਜ਼ਖ਼ਮੀ ਦੱਸਦੇ ਹੋਏ ਬਾਅਦ 'ਚ ਨਿੱਜੀ ਹਸਪਤਾਲ 'ਚ ਦਾਖ਼ਲ ਹੋ ਗਿਆ |
ਸੈਕਟਰ 16 ਅਤੇ 17 ਤੇ 13 ਪਾਰਟ-2 ਰੇਡੀਡੇਂਟ ਵੈੱਲਫੇਅਰ ਐਸੋਸੀਏਸ਼ਨ ਨੇ ਸਿੱਖ ਪਰਿਵਾਰ 'ਤੇ ਹਮਲਾ ਕਰਨ ਅਤੇ ਕੇਸ ਦਰਜ ਕਰਨ ਦੀ ਨਿੰਦਾ ਕਰਦੇ ਹੋਏ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ | ਐਸੋਸੀਏਸ਼ਨ ਦੇ ਪ੍ਰਧਾਨ ਜਿਤੇਂਦਰ ਸ਼ਿਓਰਾਣ ਨੇ ਕਿਹਾ ਕਿ ਸੈਕਟਰ-16 ਵਾਸੀ ਜੋਗਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ 'ਤੇ ਨੌਜਵਾਨਾਂ ਨੇ ਗੁੰਡਾਗਰਦੀ ਕਰਦੇ ਹੋਏ ਹਮਲਾ ਕਰ ਦਿੱਤਾ | ਉਨ੍ਹਾਂ ਨੇ ਪਰਿਵਾਰ ਦੀ ਗਰਭਵਤੀ ਔਰਤ ਨੂੰ ਵੀ ਨਹੀਂ ਬਖਸ਼ਿਆ | ਹੁਣ ਪੁਲਿਸ ਵੀ ਦੋਸ਼ੀਆਂ ਦੇ ਬਚਾਅ 'ਤੇ ਆ ਗਈ ਹੈ ਅਤੇ ਪੁਲਿਸ ਨੇ ਪੀੜਤ ਪਰਿਵਾਰ 'ਤੇ ਹੀ ਮਾਮਲਾ ਦਰਜ ਕਰ ਦਿੱਤਾ | ਜਿਸ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ | ਉਨ੍ਹਾਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ |
ਹਿਸਾਰ ਦੇ ਨਾਲ ਹਰਿਆਣਾ, ਪੰਜਾਬ ਅਤੇ ਦਿੱਲੀ ਦੀ ਸਿੱਖ ਸੰਗਤ 'ਚ ਮਾਮਲੇ ਨੂੰ ਲੈ ਕੇ ਭਾਰੀ ਰੋਸ ਹੈ | ਵੱਖ-ਵੱਖ ਜਥੇਬੰਦੀਆਂ ਨੇ ਪੀੜਤ ਪਰਿਵਾਰ ਿਖ਼ਲਾਫ਼ ਕੇਸ ਦਰਜ ਕਰਨ ਵਾਲੇ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ | ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰ ਨੇ ਪਰਿਵਾਰ ਨਾਲ ਕਾਂਗਰਸੀ ਆਗੂ ਵਰਿੰਦਰ ਮਲਿਕ ਦੇ ਬੇਟੇ ਅਤੇ ਉਸ ਦੇ ਦੋਸਤਾਂ ਵਲੋਂ ਕੀਤੀ ਗਈ ਗੁੰਡਾਗਰਦੀ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਉਹ ਪੀੜਤ ਜੋਗਿੰਦਰ ਸਿੰਘ ਤੇ ਉਸ ਦੇ ਪਰਿਵਾਰ ਨਾਲ ਖੜੇ੍ਹ ਹਨ | ਗਰਭਵਤੀ ਔਰਤ ਨਾਲ ਮਾਰਕੁੱਟ ਕਰਨਾ ਕੋਈ ਬਹਾਦਰੀ ਦਾ ਕੰਮ ਨਹੀਂ | ਉਨ੍ਹਾਂ ਹਰਿਆਣਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਪੀੜਤ ਪਰਿਵਾਰ 'ਤੇ ਦਰਜ ਕੀਤਾ ਗਿਆ ਮਾਮਲਾ ਰੱਦ ਨਹੀਂ ਕੀਤਾ ਜਾਂਦਾ ਤਾਂ ਉਹ ਅੰਦੋਲਨ ਚਲਾਉਣਗੇ | ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਓ.ਐਸ.ਡੀ. ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਉਨ੍ਹਾਂ ਕਾਲਾਂਵਾਲੀ (ਸਿਰਸਾ) ਤੋਂ ਪਾਰਟੀ ਵਿਧਾਇਕ ਬਲਕੌਰ ਸਿੰਘ ਨੂੰ ਕਿਹਾ ਹੈ ਕਿ ਉਹ ਸ਼ਨਿਚਰਵਾਰ ਨੂੰ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਨਾਲ ਲੈ ਕੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰ ਕੇ ਸਾਰੇ ਹਾਲਾਤ ਦਾ ਜਾਇਜ਼ਾ ਲੈਣ | ਇਸ ਸਿੱਖ ਵਫ਼ਦ ਨੂੰ ਮੌਕੇ 'ਤੇ ਹੀ ਕੋਈ ਵੀ ਵਾਜਬ ਕਦਮ ਚੁੱਕਣ ਦੇ ਵੀ ਅਧਿਕਾਰੀ ਦਿੱਤੇ ਗਏ ਹਨ | ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਉਹ ਸਨਿਚਰਵਾਰ ਨੂੰ ਹੀ ਹਿਸਾਰ ਦਾ ਦੌਰਾ ਕਰਕੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨਗੇ |
ਉੱਚ ਪੱਧਰੀ ਜਾਂਚ ਕਰਵਾ ਕੇ ਕਰਵਾਉਣਗੇ ਹਮਲਾਵਰਾਂ 'ਤੇ ਕਾਰਵਾਈ-ਵਿਧਾਇਕ
ਅਸੰਧ ਤੋਂ ਵਿਧਾਇਕ ਬਖ਼ਸ਼ੀਸ਼ ਸਿੰਘ ਵਿਰਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਹੁਣੇ ਹਿਸਾਰ ਦੇ ਵਿਧਾਇਕ ਅਤੇ ਪੁਲਿਸ ਮੁਖੀ ਤੋਂ ਫ਼ੋਨ 'ਤੇ ਜਾਣਕਾਰੀ ਲੈਣਗੇ | ਇਸ ਮਾਮਲੇ ਦੀ ਉਹ ਉੱਚ ਪੱਧਰੀ ਜਾਂਚ ਕਰਵਾਉਣਗੇ ਅਤੇ ਦੋਸ਼ੀਆਂ ਨੂੰ ਕਿਸੇ ਵੀ ਸੂਰਤ 'ਚ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਭਰੋਸਾ ਦਿਵਾਇਆ ਕਿ ਸੂਬੇ 'ਚ ਸਿੱਖਾਂ ਨਾਲ ਕੋਈ ਜ਼ਿਆਦਤੀ ਨਹੀਂ ਹੋਣ ਦਿੱਤੀ ਜਾਵੇਗੀ |

ਏਸ਼ੀਅਨ ਖੇਡਾਂ ਅੱਜ ਤੋਂ-ਉਦਘਾਟਨੀ ਸਮਾਗਮ ਜਕਾਰਤਾ 'ਚ

45 ਦੇਸ਼ਾਂ ਦੇ 10,000 ਖਿਡਾਰੀਆਂ ਲੈਣਗੇ ਹਿੱਸਾ-ਭਾਰਤ ਦੇ 572 ਖਿਡਾਰੀ ਵਿਖਾਉਣਗੇ ਜੌਹਰ ਜਕਾਰਤਾ, 17 ਅਗਸਤ-18ਵੀਆਂ ਏਸ਼ੀਅਨ ਖੇਡਾਂ ਦਾ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਵਿਖੇ 18 ਅਗਸਤ ਤੋਂ 2 ਸਤੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ | ਇਨ੍ਹਾਂ ਖੇਡਾਂ ਦਾ ਰੰਗਾ-ਰੰਗ ਉਦਘਾਟਨ ...

ਪੂਰੀ ਖ਼ਬਰ »

'ਇਸਰੋ' ਸੂਰਜ ਦਾ ਅਧਿਐਨ ਕਰਨ ਲਈ ਛੱਡੇਗਾ ਸੈਟੇਲਾਈਟ

ਨਵੀਂ ਦਿੱਲੀ, 17 ਅਗਸਤ (ਏਜੰਸੀ)-ਭਾਰਤੀ ਸਪੇਸ ਖੋਜ ਆਰਗੇਨਾਈਜਸ਼ਨ ('ਇਸਰੋ') ਆਪਣੀ ਅਦਿੱਤਿਆ-ਐਲ 1 ਸੈਟੇਲਾਈਟ ਰਾਹੀਂ ਸੂਰਜ ਦਾ ਅਧਿਐਨ ਕਰਨ ਦੀ ਯੋਜਨਾ ਬਣਾ ਰਿਹਾ ਹੈ | ਅਦਿੱਤਿਆ-ਐਲ 1 ਸੈਟੇਲਾਈਟ ਪੀ. ਐਸ. ਐਲ. ਵੀ.-ਐਕਸ. ਐਲ. ਵਲੋਂ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ 'ਚ ...

ਪੂਰੀ ਖ਼ਬਰ »

ਮੁਜ਼ੱਫ਼ਰਪੁਰ ਮਾਮਲਾ

ਸਾਬਕਾ ਮੰਤਰੀ ਮੰਜੂ ਵਰਮਾ ਦੇ ਘਰ ਸਮੇਤ 12 ਥਾਵਾਂ 'ਤੇ ਛਾਪੇਮਾਰੀ

ਨਵੀਂ ਦਿੱਲੀ, 17 ਅਗਸਤ (ਏਜੰਸੀ)-ਮੁਜ਼ੱਫ਼ਰਪੁਰ ਬਾਲ ਗ੍ਰਹਿ ਮਾਮਲੇ 'ਚ ਸੀ. ਬੀ. ਆਈ. ਨੇ ਮੁੱਖ ਦੋਸ਼ੀ ਬਰਜੇਸ਼ ਠਾਕੁਰ ਦੇ ਸਾਲੇ ਨੂੰ ਗਿ੍ਫ਼ਤਾਰ ਕਰ ਲਿਆ ਹੈ | ਉਹ ਸੇਵਾ ਸੰਕਲਪ ਅਤੇ ਵਿਕਾਸ ਕਮੇਟੀ ਦਾ ਪ੍ਰਧਾਨ ਹੈ | ਸੀ. ਬੀ. ਆਈ. ਨੇ ਅੱਜ ਸਵੇਰੇ ਬਿਹਾਰ ਦੀ ਸਾਬਕਾ ਮੰਤਰੀ ...

ਪੂਰੀ ਖ਼ਬਰ »

ਹੰਦਵਾੜਾ ਮੁਕਾਬਲੇ 'ਚ ਜਵਾਨ ਸ਼ਹੀਦ

ਸ੍ਰੀਨਗਰ, 17 ਅਗਸਤ (ਮਨਜੀਤ ਸਿੰਘ)- ੳੁੱਤਰੀ ਕਸ਼ਮੀਰ ਦੇ ਹੰਦਵਾੜਾ ਇਲਾਕੇ ਦੇ ਕਰਲਗੁੰਡ ਪਿੰਡ 'ਚ ਹੋਏ ਮੁਕਾਬਲੇ ਦੌਰਾਨ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ | ਸੂਤਰਾਂ ਅਨੁਸਾਰ 32 ਆਰ.ਆਰ, ਹੰਦਵਾੜਾ ਪੁਲਿਸ ਅਤੇ ਸੀ. ਆਰ. ਪੀ. ਐਫ. ਨੇ ਕਰਾਲਗੁੰਡ ਦੇ ਕਾਚਲੂ ਪਿੰਡ 'ਚ ...

ਪੂਰੀ ਖ਼ਬਰ »

ਵਾਜਪਾਈ ਲੋਕਾਂ ਦੇ ਦਿਲਾਂ ਅਤੇ ਮਨਾਂ ਵਿਚ ਵਸਦੇ ਰਹਿਣਗੇ-ਮੋਦੀ

ਨਵੀਂ ਦਿੱਲੀ, 17 ਅਗਸਤ (ਪੀ. ਟੀ. ਆਈ.)-ਭਾਰਤੀ ਜਨਤਾ ਪਾਰਟੀ ਦੇ ਵੱਡੇ ਕੱਦ ਵਾਲੇ ਨੇਤਾ ਅਟਲ ਬਿਹਾਰੀ ਵਾਜਪਾਈ ਨੂੰ ਆਪਣੀ ਆਖਰੀ ਸ਼ਰਧਾਂਜਲੀ ਭੇਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਇਕ ਅਸਧਾਰਨ ਸ਼ਖਸੀਅਤ ਸਨ ਜਿਹੜੇ ਹਰੇਕ ਭਾਰਤੀ ਦੇ ਦਿਲਾਂ ਤੇ ...

ਪੂਰੀ ਖ਼ਬਰ »

ਪੁਤਿਨ ਸਮੇਤ ਵਿਸ਼ਵ ਨੇਤਾਵਾਂ ਵਲੋਂ ਵਾਜਪਾਈ ਦੇ ਦਿਹਾਂਤ 'ਤੇ ਅਫਸੋਸ

ਵਾਸ਼ਿੰਗਟਨ/ਮਾਸਕੋ, 17 ਅਗਸਤ (ਪੀ. ਟੀ. ਆਈ.)-ਅਮਰੀਕਾ ਅਤੇ ਰੂਸ ਸਮੇਤ ਕਈ ਦੇਸ਼ਾਂ ਦੇ ਨੇਤਾਵਾਂ ਨੇ ਅਟਲ ਬਿਹਾਰੀ ਵਾਜਪਾਈ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਦੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਖੇਤਰੀ ਸ਼ਾਂਤੀ ਬਣਾਈ ਰੱਖਣ ਲਈ ਪਾਏ ਯੋਗਦਾਨ ਨੂੰ ...

ਪੂਰੀ ਖ਼ਬਰ »

ਵਾਜਪਾਈ ਤੇ ਉਨ੍ਹਾਂ ਦੇ ਪਿਤਾ ਸਨ ਹਮਜਮਾਤੀ

ਲਖਨਊ, 17 ਅਗਸਤ (ਪੀ. ਟੀ. ਆਈ.)-1945 ਵਿਚ ਜਦੋਂ 21 ਸਾਲਾ ਅਟਲ ਬਿਹਾਰੀ ਵਾਜਪਾਈ ਨੇ ਕਾਨਪੁਰ ਕਾਲਜ ਵਿਚ ਕਾਨੂੰਨ ਦੀ ਪੜ੍ਹਾਈ ਕਰਨ ਲਈ ਦਾਖਲਾ ਲਿਆ ਤਾਂ ਉਸ ਸਮੇਂ ਉਨ੍ਹਾਂ ਦਾ ਇਕ ਉਹ ਹਮਜਮਾਤੀ ਸੀ ਜਿਹੜਾ ਬਤੌਰ ਅਧਿਆਪਕ 30 ਸਾਲ ਦੀ ਸੇਵਾ ਨਿਭਾਉਣ ਪਿੱਛੋਂ ਸੇਵਾ-ਮੁਕਤ ਹੋ ਗਿਆ ...

ਪੂਰੀ ਖ਼ਬਰ »

ਦਲਾਈਲਾਮਾ ਵਲੋਂ ਸ਼ੋਕ ਪ੍ਰਗਟ

ਧਰਮਸਾਲਾ, 17 ਅਗਸਤ (ਪੀ. ਟੀ. ਆਈ.)-ਤਿੱਬਤੀਆਂ ਦੇ ਧਾਰਮਿਕ ਆਗੂ ਦਲਾਈ ਲਾਮਾ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮੌਤ 'ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਦੇਸ਼ ਨੇ ਇਕ ਉੱਘੇ ਕੌਮੀ ਨੇਤਾ ਨੂੰ ਖੋਹ ਦਿੱਤਾ ਹੈ | ਵਾਜਪਾਈ ਵਲੋਂ ਗੋਦ ਲਈ ਧੀ ਨੂੰ ਲਿਖੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX