ਤਾਜਾ ਖ਼ਬਰਾਂ


ਬਿਜਲੀ ਠੀਕ ਕਰ ਰਹੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
. . .  1 day ago
ਰਾਏਕੋਟ ,22 ਜਨਵਰੀ (ਸੁਸ਼ੀਲ)- ਅੱਜ ਦੇਰ ਸ਼ਾਮ ਸਥਾਨਕ ਮੁਹੱਲਾ ਵਾਲਮੀਕਿ ਨੇੜੇ ਬਿਜਲੀ ਠੀਕ ਕਰ ਰਹੇ ਇੱਕ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਖਬਰ ਹੈ .ਖ਼ਬਰ ਲਿਖੇ ਜਾਣ ਤੱਕ ...
ਕਾਂਗਰਸ ਲੋਕ ਸਭਾ ਚੋਣਾ ਵਿਚ ਪੰਜਾਬ ਅੰਦਰ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀ ਕਰੇਗੀ - ਭੱਠਲ
. . .  1 day ago
ਖਨੌਰੀ, 22 ਜਨਵਰੀ ( ਬਲਵਿੰਦਰ ਸਿੰਘ ਥਿੰਦ )- ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਕਾਂਗਰਸ ਪਾਰਟੀ...
ਕਸਬਾ ਸੰਦੌੜ ਵਿਚ ਭਾਰੀ ਗੜੇਮਾਰੀ, ਸੜਕਾਂ 'ਤੇ ਵਿਛੀ ਚਿੱਟੀ ਚਾਦਰ
. . .  1 day ago
ਸੰਦੌੜ , 22 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਕਸਬਾ ਸੰਦੌੜ ਵਿਖੇ ਅੱਜ ਸ਼ਾਮ ਹੁੰਦੇ ਸਾਰ ਹੀ ਲਗਾਤਾਰ ਇਕ ਘੰਟੇ ਭਾਰੀ ਗੜੇਮਾਰੀ ਹੋਈ ਹੈ ਭਾਰੀ ਗੜੇਮਾਰੀ ਦੇ ਕਾਰਨ ਸੜਕਾਂ 'ਤੇ ਚਿੱਟੀ ਚਾਦਰ ਵਿਛ ਗਈ ਭਾਰੀ ਗੜੇਮਾਰੀ ਦੇ ਨਾਲ ਭਾਰੀ ਤੇ ਮੁਹਲੇਧਾਰ ਬਾਰਸ਼ ਨੇ ਜਨਜੀਵਨ...
ਰਾਜਨਾਥ ਸਿੰਘ ਨੂੰ ਕਾਂਗਰਸੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ
. . .  1 day ago
ਅੰਮ੍ਰਿਤਸਰ, 22 ਜਨਵਰੀ (ਰਾਜੇਸ਼ ਕੁਮਾਰ) - ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅੱਜ ਕਾਂਗਰਸੀਆ ਵੱਲੋਂ ਕਾਲੀਆ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਦੀ ਨਵ ਨਿਯੁਕਤ ਪ੍ਰਧਾਨ ਜਤਿੰਦਰ...
ਨਿੱਜੀ ਤੌਰ 'ਤੇ ਪ੍ਰੈੱਸ ਵਾਰਤਾ 'ਚ ਸੀ ਸ਼ਾਮਲ - ਕਪਿਲ ਸਿੱਬਲ ਨੇ ਭਾਜਪਾ ਦੇ ਦੋਸ਼ਾਂ ਦਾ ਦਿੱਤਾ ਜਵਾਬ
. . .  1 day ago
ਨਵੀਂ ਦਿੱਲੀ, 22 ਜਨਵਰੀ - ਲੰਡਨ ਵਿਖੇ ਭਾਰਤੀ ਸਾਈਬਰ ਮਾਹਿਰ ਸਈਦ ਸੂਜਾ ਵੱਲੋਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਈ.ਵੀ.ਐਮ ਹੈਕ ਹੋਣ ਸਬੰਧੀ ਕੀਤੀ ਗਈ ਪ੍ਰੈੱਸ ਵਾਰਤਾ...
ਨਵਾਂ ਸ਼ਹਿਰ ਨੇੜੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ
. . .  1 day ago
ਨਵਾਂ ਸ਼ਹਿਰ, 22 ਜਨਵਰੀ - ਪਿੰਡ ਉਸਮਾਨਪੁਰ ਨਜ਼ਦੀਕ ਬੁਲਟ ਮੋਟਰਸਾਈਕਲ ਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ 'ਚ ਬੁਲਟ ਮੋਟਰਸਾਈਕਲ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਪਿੰਡ ਜਲਵਾਹਾ ਦੇ ਰਹਿਣ ਵਾਲੇ ਸੁਖਵਿੰਦਰ...
ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਦਾ ਹੋਇਆ ਅੰਤਿਮ ਸਸਕਾਰ
. . .  1 day ago
ਬੈਂਗਲੁਰੂ, 22 ਜਨਵਰੀ - ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਜੋ ਕਿ ਬੀਤੇ ਦਿਨ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਟੁਮਕਰ ਵਿਖੇ ਕੀਤਾ...
ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਐੱਸ. ਏ. ਐੱਸ. ਨਗਰ, 22 ਜਨਵਰੀ (ਜਸਬੀਰ ਸਿੰਘ ਜੱਸੀ) - ਮੁਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਮੁਹਾਲੀ ਪੁਲਿਸ ਨੇ ਉਤਰ ਪ੍ਰਦੇਸ਼ ਤੋਂ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਜੋ ਕਿ ਇਸ ਸਮੇਂ ਯੂ.ਪੀ ਦੀ ਜੇਲ 'ਚ ਬੰਦ ਹੈ ਨੂੰ ਪ੍ਰੋਡਕਸ਼ਨ ਵਾਰੰਟ...
ਕਰਤਾਰਪੁਰ ਲਾਂਘੇ 'ਤੇ ਰਾਜਨਾਥ ਨੇ ਦਿੱਤਾ ਅਹਿਮ ਬਿਆਨ
. . .  1 day ago
ਨਵੀਂ ਦਿੱਲੀ, 22 ਜਨਵਰੀ - ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦਾ ਜੋ ਹਿੱਸਾ ਭਾਰਤ ਵਿਚ ਪੈਂਦਾ ਹੈ, ਉਹ ਜਲਦ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਸਬੰਧੀ ਉਨ੍ਹਾਂ ਵੱਲੋਂ ਅੱਜ ਸਮੀਖਿਆ ਕੀਤੀ ਗਈ ਹੈ। ਕਰਤਾਰਪੁਰ ਲਾਂਘੇ ਨੂੰ ਲੈ ਕੇ ਉਨ੍ਹਾਂ...
ਵਰੁਨ ਧਵਨ ਅਤੇ ਰੈਮੋ ਡਿਸੂਜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
. . .  1 day ago
ਅੰਮ੍ਰਿਤਸਰ, 22 ਜਨਵਰੀ (ਹਰਮਿੰਦਰ ਸਿੰਘ) - ਬਾਲੀਵੁੱਡ ਅਦਾਕਾਰ ਵਰੁਨ ਧਵਨ ਅਤੇ ਡਾਂਸ ਡਾਇਰੈਕਟਰ ਰੈਮੋ ਡਿਸੂਜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ .....
ਮੀਂਹ ਪੈਣ ਕਾਰਣ ਮੌਜੂਦਾ ਪੰਚ ਦੇ ਕਮਰਿਆਂ ਦੀਆਂ ਡਿੱਗੀਆਂ ਛੱਤਾਂ, ਲੱਖਾਂ ਦਾ ਹੋਇਆ ਨੁਕਸਾਨ
. . .  1 day ago
ਤਲਵੰਡੀ ਸਾਬੋ / ਸੀਂਗੋ ਮੰਡੀ 22 ਜਨਵਰੀ (ਲਕਵਿੰਦਰ ਸ਼ਰਮਾ) - ਉਪ ਮੰਡਲ ਤਲਵੰਡੀ ਸਾਬੋ ਦੇ ਪੰਜਾਬ ਤੇ ਹਰਿਆਣੇ ਦੀ ਸਰਹੱਦ ਤੇ ਪੈਂਦੇ ਪਿੰਡ ਫੱਤਾਬਾਲੂ 'ਚ ਪਿਛਲੇ ਦੋ ਦਿਨਾਂ ਤੋ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਪਿੰਡ ਦੇ ਮੌਜੂਦਾ ਪੰਚ ਦੇ ਦੋ ਕਮਰਿਆਂ ਦੀਆਂ ਛੱਤਾਂ .....
ਰਾਜਨਾਥ ਸਿੰਘ ਨੇ ਅਟਾਰੀ ਸਰਹੱਦ ਵਿਖੇ ਬਣੀ ਦਰਸ਼ਕ ਗੈਲਰੀ ਦਾ ਕੀਤਾ ਉਦਘਾਟਨ
. . .  1 day ago
ਅੰਮ੍ਰਿਤਸਰ, 22 ਜਨਵਰੀ (ਰਾਜੇਸ਼ ਕੁਮਾਰ)- ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਅੱਜ ਅਟਾਰੀ ਸਰਹੱਦ 'ਤੇ 32 ਕਰੋੜ ਦੀ ਲਾਗਤ ਨਾਲ ਬਣੀ ਦਰਸ਼ਕ ਗੈਲਰੀ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੀ.ਐਸ.ਐਫ. ਸੁਰੱਖਿਆ ਕਰਮਚਾਰੀਆਂ ਦੇ ਰਹਿਣ .....
ਬਾਰਡਰ ਮੈਨੇਜਮੈਂਟ ਦੀ ਸਕੱਤਰ ਵੱਲੋਂ ਆਏ ਨੇਤਾਵਾਂ ਦਾ ਕੀਤਾ ਗਿਆ ਧੰਨਵਾਦ
. . .  1 day ago
ਅਟਾਰੀ, 22 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ) - ਬਾਰਡਰ ਮੈਨੇਜਮੈਂਟ ਦੀ ਸਕੱਤਰ ਨਿਧੀ ਖਰੇ ਵੱਲੋਂ ਆਏ ਹੋਏ ਵੱਖ-ਵੱਖ ਨੇਤਾਵਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਰਾਜਨਾਥ ਸਿੰਘ ਨੂੰ 'ਗਾਰਡ ਆਫ ਆਨਰ' ਨਾਲ ਵੀ ਨਿਵਾਜਿਆ....
ਭਾਰਤ ਅਤੇ ਹੋਰ ਦੇਸ਼ਾਂ ਦੇ ਕਰੂ ਮੈਂਬਰਾਂ ਨੂੰ ਲਿਜਾ ਰਹੇ ਜਹਾਜ਼ਾਂ ਨੂੰ ਲੱਗੀ ਅੱਗ, 14 ਦੀ ਮੌਤ
. . .  1 day ago
ਮਾਸਕੋ, 22 ਜਨਵਰੀ- ਰੂਸ ਅਤੇ ਕ੍ਰੀਮੀਆ ਨੂੰ ਵੱਖ ਕਰਨ ਵਾਲੇ ਸਮੁੰਦਰ 'ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਕਰਚ ਸਟਰੇਟ 'ਚ ਸਮੁੰਦਰ ਅੰਦਰ ਦੋ ਜਹਾਜ਼ਾਂ 'ਚ ਅੱਗ ਲੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਜਹਾਜ਼ਾਂ 'ਚ ਭਾਰਤ, ਤੁਰਕੀ ਅਤੇ ਲਿਬੀਆ...
ਖ਼ਤਰਨਾਕ ਅਤੇ ਚੁਨੌਤੀ ਪੂਰਵਕ ਹੁੰਦਾ ਹੈ ਬੀ.ਐਸ.ਐਫ. ਦੇ ਜਵਾਨਾਂ ਦਾ ਕੰਮ - ਰਾਜਨਾਥ ਸਿੰਘ
. . .  1 day ago
ਅਟਾਰੀ, 22 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ) - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀ.ਐਸ.ਐਫ. ਦੇ ਜਵਾਨਾਂ ਲਈ ਬਣਾਈ ਜਾ ਰਹੀ ਰਿਹਾਇਸ਼ ਬਲਾਕ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣੇ ਸੰਬੋਧਨ 'ਚ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਦਾ ਨੀਂਹ ......
ਰਾਜਨਾਥ ਸਿੰਘ ਨੇ ਬੀ.ਐਸ.ਐਫ. ਦੇ ਜਵਾਨਾਂ ਦੇ ਰਿਹਾਇਸ਼ੀ ਬਲਾਕ ਦਾ ਰੱਖਿਆ ਨੀਂਹ ਪੱਥਰ
. . .  1 day ago
ਅਟਾਰੀ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਅੰਮ੍ਰਿਤਸਰ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਦਲ ਖ਼ਾਲਸਾ ਵਲੋਂ ਗਣਤੰਤਰ ਦਿਵਸ ਦੇ ਬਾਈਕਾਟ ਦਾ ਐਲਾਨ
. . .  1 day ago
ਪੰਜਾਬ 'ਚ ਬਾਬਿਆਂ ਦੀ ਸੁਰੱਖਿਆ ਦੇ ਰੀਵਿਊ ਦਾ ਹੁਕਮ
. . .  1 day ago
ਸਬਰੀਮਾਲਾ ਵਿਵਾਦ : ਫ਼ੈਸਲੇ ਵਿਰੁੱਧ ਪੁਨਰ ਵਿਚਾਰ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਜਲਦ ਸੁਣਵਾਈ ਕਰਨ ਤੋਂ ਇਨਕਾਰ
. . .  1 day ago
ਸ੍ਰੀ ਦਰਬਾਰ ਸਾਹਿਬ ਦੇ ਨੇੜੇ ਨਜਾਇਜ਼ ਬਣੇ ਹੋਟਲਾਂ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ
. . .  1 day ago
ਟਾਇਰ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ
. . .  1 day ago
ਮਾਲਦਾ ਪਹੁੰਚੇ ਅਮਿਤ ਸ਼ਾਹ
. . .  1 day ago
ਭਾਰੀ ਬਾਰਸ਼ ਕਾਰਨ ਅਹਿਮਦਗੜ੍ਹ ਦੇ ਕਈ ਇਲਾਕਿਆਂ 'ਚ ਇਕੱਠਾ ਹੋਇਆ ਪਾਣੀ
. . .  1 day ago
ਭਾਰੀ ਮੀਂਹ ਅਤੇ ਬਰਫ਼ਬਾਰੀ ਦੇ ਚੱਲਦਿਆਂ ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ਦੂਜੇ ਦਿਨ ਵੀ ਬੰਦ
. . .  1 day ago
ਟਰੱਕ ਪਲਟਣ ਕਾਰਨ 8 ਮੌਤਾਂ, 25 ਜ਼ਖਮੀ
. . .  1 day ago
ਸਾਬਕਾ ਵਿਧਾਇਕ ਨਿਰਮਲ ਨਿੰਮਾਂ ਨੇ ਹਲਕਾ ਭਦੌੜ ਦੇ ਇੰਚਾਰਜ ਵਜੋ ਸੰਭਾਲੀ ਕਮਾਨ
. . .  1 day ago
ਤਰਨਤਾਰਨ ਪਹੁੰਚੇ ਸੁਖਬੀਰ ਬਾਦਲ
. . .  1 day ago
ਨਕਲੀ ਨੋਟਾਂ ਨੂੰ ਠੱਲ੍ਹ ਪਾਉਣ ਲਈ ਯੂਰਪੀਅਨ ਸੈਂਟਰਲ ਬੈਂਕ ਦਾ ਵੱਡਾ ਫ਼ੈਸਲਾ, ਬੰਦ ਹੋਵੇਗੀ 500 ਯੂਰੋ ਦੇ ਨੋਟਾਂ ਦੀ ਛਪਾਈ
. . .  1 day ago
ਐੱਮ. ਜੇ. ਅਕਬਰ ਦੇ ਮਾਣਹਾਨੀ ਮਾਮਲੇ 'ਚ ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ
. . .  1 day ago
ਵਰਕਰ ਰੈਲੀ ਕਰਨ ਲਈ ਖਡੂਰ ਸਾਹਿਬ ਪਹੁੰਚੇ ਸੁਖਬੀਰ ਬਾਦਲ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ 15ਵੇਂ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਦਾ ਕੀਤਾ ਉਦਘਾਟਨ
. . .  1 day ago
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ
. . .  1 day ago
ਅਮਰੀਕੀ 'ਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਮੌਤਾਂ
. . .  1 day ago
ਬਰਨਾਲਾ : ਪਿੰਡ ਖੁੱਡੀ ਕਲਾ ਦੇ ਨਵੇਂ ਚੁਣੇ ਗਏ ਪੰਚ ਦੀ ਸੜਕ ਹਾਦਸੇ 'ਚ ਮੌਤ
. . .  1 day ago
ਜੰਮੂ-ਕਸ਼ਮੀਰ 'ਚ ਮੁਠਭੇੜ ਦੌਰਾਨ ਦੋ ਅੱਤਵਾਦੀ ਢੇਰ
. . .  1 day ago
ਆਈ.ਸੀ.ਸੀ ਪੁਰਸਕਾਰ : ਇਕ ਦਿਨਾ ਅਤੇ ਟੈੱਸਟ 'ਚੋਂ ਕ੍ਰਿਕਟਰ ਆਫ਼ ਦ ਈਅਰ' ਬਣੇ ਵਿਰਾਟ ਕੋਹਲੀ
. . .  1 day ago
1984 ਸਿੱਖ ਕਤਲੇਆਮ ਨਾਲ ਜੁੜੇ ਮਾਮਲੇ 'ਚ ਸੱਜਣ ਕੁਮਾਰ ਵਿਰੁੱਧ ਵਾਰੰਟ ਜਾਰੀ
. . .  1 day ago
ਆਈ.ਸੀ.ਸੀ. ਵੱਲੋਂ ਟੈੱਸਟ ਅਤੇ ਇਕ ਦਿਨਾਂ ਟੀਮ ਦਾ ਐਲਾਨ, ਵਿਰਾਟ ਕੋਹਲੀ ਸੰਭਾਲਣਗੇ ਦੋਨਾਂ ਟੀਮਾਂ ਦੀ ਕਮਾਨ
. . .  1 day ago
ਰਾਜਨਾਥ ਸਿੰਘ ਅੱਜ ਅਟਾਰੀ ਸਰਹੱਦ ਵਿਖੇ ਬਣੀ ਦਰਸ਼ਕ ਗੈਲਰੀ ਦਾ ਕਰਨਗੇ ਉਦਘਾਟਨ
. . .  1 day ago
ਬੱਚਿਆ ਨੂੰ ਪ੍ਰਭਾਵਿਤ ਕਰਨ ਲਈ ਆਈ.ਐਸ. ਮਦਰਸਿਆਂ ਦਾ ਕਰ ਰਹੀ ਹੈ ਇਸਤੇਮਾਲ- ਵਸੀਮ ਰਿਜ਼ਵੀ
. . .  1 day ago
ਭਾਰੀ ਮੀਂਹ ਕਾਰਨ ਪਾਣੀ-ਪਾਣੀ ਹੋਈਆਂ ਦਿੱਲੀ ਦੀਆਂ ਸੜਕਾਂ, ਯਾਤਰੀ ਪਰੇਸ਼ਾਨ
. . .  1 day ago
ਬੱਸ ਦੇ ਖੱਡ 'ਚ ਡਿੱਗਣ ਕਾਰਨ 26 ਲੋਕ ਜ਼ਖਮੀ, 8 ਦੀ ਹਾਲਤ ਗੰਭੀਰ
. . .  1 day ago
ਸੀ.ਬੀ.ਆਈ. ਨਿਰਦੇਸ਼ਕ ਨਾਗੇਸ਼ਵਰ ਰਾਓ ਵੱਲੋਂ 20 ਅਧਿਕਾਰੀਆਂ ਦਾ ਤਬਾਦਲਾ
. . .  1 day ago
ਤੇਲ ਦੇ ਟੈਂਕਰ ਅਤੇ ਬੱਸ ਵਿਚਾਲੇ ਹੋਈ ਜ਼ਬਰਦਸਤ ਟੱਕਰ, 26 ਲੋਕਾਂ ਦੀ ਮੌਤ
. . .  1 day ago
ਭਾਰੀ ਮੀਂਹ ਕਾਰਨ ਸੁਲਤਾਨਪੁਰ ਲੋਧੀ 'ਚ ਜਨਜੀਵਨ ਪ੍ਰਭਾਵਿਤ
. . .  1 day ago
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  1 day ago
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਅੱਜ ਦਾ ਵਿਚਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਮਾਘ ਸੰਮਤ 550
ਿਵਚਾਰ ਪ੍ਰਵਾਹ: ਸਾਧਨਾਂ ਦੀ ਮੁਹਾਰਤ ਅਤੇ ਟੀਚਿਆਂ ਦਾ ਧੁੰਦਲਾਪਨ ਸਾਡੀ ਅਹਿਮ ਸਮੱਸਿਆ ਹੈ। -ਆਈਨਸਟਾਈਨ

ਪਹਿਲਾ ਸਫ਼ਾ

ਵਿਸ਼ਵ 'ਚ ਪ੍ਰਵਾਸੀ ਭਾਰਤੀਆਂ ਦੀ ਵਧਦੀ ਤਾਕਤ ਦੇਸ਼ ਲਈ ਅਹਿਮ-ਸੁਸ਼ਮਾ ਸਵਰਾਜ

ਵਾਰਾਨਸੀ, 21 ਜਨਵਰੀ (ਏਜੰਸੀ)-ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪ੍ਰਵਾਸੀ ਭਾਰਤੀਆਂ ਦੀ ਵਿਸ਼ਵ 'ਚ ਵਧਦੀ ਤਾਕਤ ਨੂੰ ਅਹਿਮ ਦੱਸਦੇ ਹੋਏ ਦੁਨੀਆ ਭਰ 'ਚ ਫੈਲੇ ਭਾਰਤੀ ਮੂਲ ਦੇ ਤਿੰਨ ਕਰੋੜ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 2022 ਤੱਕ 'ਨਿਊ ਯੰਗ ਇੰਡੀਆ' ਬਣਾਉਣ 'ਚ ਆਪਣਾ ਯੋਗਦਾਨ ਦੇਣ | ਯੂਥ ਪ੍ਰਵਾਸੀ ਭਾਰਤੀ ਦਿਵਸ ਦੇ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਦੁਨੀਆ ਭਰ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਅਮਰੀਕਾ, ਚੀਨ ਤੇ ਜਾਪਾਨ 'ਚ ਬਜ਼ੁਰਗਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਉਥੇ ਭਾਰਤ 'ਚ ਨੌਜਵਾਨਾਂ ਦੀ ਗਿਣਤੀ ਵਧ ਰਹੀ ਹੈ | ਭਾਰਤ ਦੀ 1.3 ਅਰਬ ਦੀ ਅਬਾਦੀ 'ਚ 41 ਫ਼ੀਸਦੀ ਲੋਕ 20 ਸਾਲ ਤੋਂ ਘੱਟ ਉਮਰ ਦੇ ਹਨ | ਸਾਲ 2020 ਤੱਕ ਭਾਰਤ ਦੀ ਔਸਤ ਉਮਰ 29 ਸਾਲ ਦੀ ਹੋਵੇਗੀ ਅਤੇ ਇਹ ਵਿਸ਼ਵ ਦਾ ਸਭ ਤੋਂ ਵੱਧ ਨੌਜਵਾਨਾਂ ਵਾਲਾ ਦੇਸ਼ ਹੋਵੇਗਾ | ਇਹੀ ਨਹੀਂ 2022 ਤੱਕ ਅਮਰੀਕਾ, ਪੱਛਮੀ ਯੂਰਪ, ਜਾਪਾਨ ਅਤੇ ਚੀਨ 'ਚ 65 ਸਾਲ ਦੇ ਬਜ਼ੁਰਗਾਂ ਦੀ ਅਬਾਦੀ ਉਨ੍ਹਾਂ ਦੀ ਕੁਲ ਅਬਾਦੀ ਦੀ ਇਕ ਤਿਹਾਈ ਹੋ ਜਾਵੇਗੀ | ਉਸ ਸਮੇਂ ਭਾਰਤ 'ਚ ਸਭ ਤੋਂ ਵੱਧ ਅਬਾਦੀ ਨੌਜਵਾਨਾਂ ਦੀ ਹੋਵੇਗੀ | ਵਿਦੇਸ਼ ਮੰਤਰੀ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਭਾਰਤੀ ਮੂਲ ਦੇ ਲੋਕਾਂ ਨਾਲ ਜੁੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਦੁਨੀਆ ਭਰ 'ਚ ਭਾਰਤੀ ਮੂਲ ਦੇ ਡਾਕਟਰ, ਇੰਜੀਨੀਅਰ, ਮੈਨੇਜਰ, ਸੀ. ਈ. ਓ ਭਾਰਤ ਦਾ ਵੱਖਰਾ ਅਕਸ ਬਣਾ ਰਹੇ ਹਨ | ਕਈ ਬਹੁਰਾਸ਼ਟਰੀ ਕੰਪਨੀਆਂ ਦੇ ਸੀ. ਈ. ਓ. ਅੱਜ ਭਾਰਤੀ ਮੂਲ ਦੇ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੱਲ੍ਹ 22 ਜਨਵਰੀ ਨੂੰ 15ਵੇਂ ਪ੍ਰਵਾਸੀ ਭਾਰਤੀ ਦਿਵਸ ਦਾ ਉਦਘਾਟਨ ਕੀਤਾ ਜਾਵੇਗਾ | ਅੱਜ ਯੂਥ ਪ੍ਰਵਾਸੀ ਭਾਰਤੀ ਦਿਵਸ ਦੇ ਉਦਘਾਟਨ ਮੌਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਾਲ ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌੜ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ, ਨਿਊਜ਼ੀਲੈਂਡ ਦੇ ਸੰਸਦ ਮੈਂਬਰ ਕੰਵਲਜੀਤ ਸਿੰਘ ਬਖਸ਼ੀ, ਨਾਰਵੇ ਦੇ ਸੰਸਦ ਮੈਂਬਰ ਹਿਮਾਂਸ਼ੂ ਗੁਲਾਟੀ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |
ਕਿਤਾਬਚੇ 'ਤੇ ਐਮ. ਜੇ. ਅਕਬਰ ਦੀ ਤਸਵੀਰ ਛਪਣ ਨਾਲ ਵਿਵਾਦ ਸ਼ੁਰੂ
ਸੰਮੇਲਨ ਦੌਰਾਨ ਪ੍ਰਵਾਸੀ ਭਾਰਤੀਆਂ ਨੂੰ ਵੰਡੇ ਗਏ ਕਿਤਾਬਚੇ 'ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਐਮ. ਜੇ. ਅਕਬਰ ਦੀ ਤਸਵੀਰ ਛਪਣ ਨਾਲ ਨਵਾਂ ਵਿਵਾਦ ਸ਼ੁਰੂ ਹੋ ਗਿਆ ਅਤੇ ਇਸ 'ਤੇ ਕਾਂਗਰਸ ਨੇ ਸਰਕਾਰ ਨੂੰ ਨਿਸ਼ਾਨਾ ਬਣਾਇਆ, ਜਦੋਂਕਿ ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਸਾਬਕਾ ਵਿਦੇਸ਼ ਮੰਤਰੀ ਦਾ ਇਸ ਸਮਾਗਮ ਨਾਲ ਕੋਈ ਸਬੰਧ ਨਹੀਂ ਹੈ ਅਤੇ ਇਸ ਕਿਤਾਬਚੇ ਨੂੰ ਐਮ. ਜੇ. ਅਕਬਰ ਦੇ ਅਸਤੀਫ਼ਾ ਦੇਣ ਤੋਂ ਕਈ ਮਹੀਨੇ ਪਹਿਲਾਂ ਪਿਛਲੇ ਸਾਲ ਮਈ 'ਚ ਹੀ ਛਾਪ ਲਿਆ ਗਿਆ ਸੀ | ਇਸ ਕਿਤਾਬਚੇ 'ਚ ਵਿਦੇਸ਼ ਮੰਤਰਾਲੇ ਦੀਆਂ ਪਿਛਲੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਨੂੰ ਹੀ ਦਰਸਾਇਆ ਗਿਆ ਹੈ |

ਪਹਾੜਾਂ 'ਤੇ ਬਰਫ਼ਬਾਰੀ-ਮੈਦਾਨੀ ਇਲਾਕਿਆਂ 'ਚ ਮੀਂਹ ਨਾਲ ਠੰਢ ਵਧੀ

ਚੰਡੀਗੜ੍ਹ/ਸ਼ਿਮਲਾ/ਸ੍ਰੀਨਗਰ, 21 ਜਨਵਰੀ (ਏਜੰਸੀ, ਮਨਜੀਤ ਸਿੰਘ)-ਪਹਾੜਾਂ 'ਚ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ 'ਚ ਭਾਰੀ ਮੀਂਹ ਪੈਣ ਨਾਲ ਠੰੰਢ ਵਧ ਗਈ ਹੈ | ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਪਏ ਭਾਰੀ ਮੀਂਹ ਕਾਰਨ ਦੋਵਾਂ ਸੂਬਿਆਂ 'ਚ ਸਾਧਾਰਨ ਨਾਲੋਂ ਤਾਪਮਾਨ ਵਧਣ ਦੇ ਬਾਵਜੂਦ ਠੰਢ ਵਧੀ ਹੈ, ਜਦੋਂ ਕਿ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ 'ਚ ਹੋਈ ਬਰਫ਼ਬਾਰੀ ਕਾਰਨ ਇੱਥੇ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ | ਇਸੇ ਤਰ੍ਹਾਂ ਪਿਛਲੇ ਤਿੰਨ ਦਿਨ ਤੋਂ ਜੰਮੂ-ਕਸ਼ਮੀਰ ਦੇ ਪਹਾੜੀ ਖੇਤਰਾਂ 'ਚ ਭਾਰੀ ਬਰਫ਼ਬਾਰੀ ਜਦਕਿ ਮੈਦਾਨੀ ਇਲਾਕਿਆਂ 'ਚ ਬਾਰਿਸ਼ ਦਾ ਸਿਲਸਿਲਾ ਜਾਰੀ ਰਹਿਣ ਨਾਲ ਵਾਦੀ 'ਚ ਜਨਜੀਵਨ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ ਅਤੇ ਵਾਦੀ ਨੂੰ ਦੇਸ਼ ਨਾਲ ਮਿਲਾਉਣ ਵਾਲਾ 270 ਕਿੱਲੋਮੀਟਰ ਲੰਬਾ ਰਾਸ਼ਟਰੀ ਰਾਜ ਮਾਰਗ ਦੇ ਬਾਨਿਹਾਲ ਤੇ ਜਵਾਹਰ ਸੁਰੰਗ ਦੇ ਆਰਪਾਰ ਭਾਰੀ ਬਰਫ਼ ਜਮ੍ਹਾਂ ਹੋਣ ਕਾਰਨ ਬੰਦ ਰਿਹਾ | ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਜ਼ਿਲ੍ਹਾ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਅੰਮਿ੍ਤਸਰ, ਗੁਰਦਾਸਪੁਰ, ਤਰਨ ਤਾਰਨ, ਲੁਧਿਆਣਾ, ਨਵਾਂਸ਼ਹਿਰ, ਰੋਪੜ, ਸੰਗਰੂਰ, ਬਰਨਾਲਾ, ਰਾਜਧਾਨੀ ਚੰਡੀਗੜ੍ਹ ਅਤੇ ਹੋਰ ਕਈ ਇਲਾਕਿਆਂ 'ਚ ਅੱਜ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਹੈ | ਮਾਹਿਰਾਂ ਵਲੋਂ ਇਸ ਬਾਰਿਸ਼ ਨੂੰ ਕਣਕ ਤੇ ਹੋਰ ਫ਼ਸਲਾਂ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ, ਹਾਲਾਂਕਿ ਕਈ ਹੇਠਲੇ ਇਲਾਕਿਆਂ 'ਚ ਜਿੱਥੇ ਪਹਿਲਾਂ ਹੀ ਕਣਕਾਂ ਨੂੰ ਪਾਣੀ ਦਿੱਤਾ ਜਾ ਚੁੱਕਾ ਹੈ, ਉੱਥੇ ਜ਼ਿਆਦਾ ਮੀਂਹ ਪੈਣ ਕਾਰਨ ਫ਼ਸਲਾਂ ਦਾ ਨੁਕਸਾਨ ਵੀ ਹੋ ਸਕਦਾ ਹੈ | ਵਿਭਾਗ ਅਨੁਸਾਰ ਗੁਰਦਾਸਪੁਰ 4.8 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਠੰਢਾ ਰਿਹਾ | ਰਾਜਧਾਨੀ ਚੰਡੀਗੜ੍ਹ 'ਚ ਭਾਵੇਂ ਤਾਪਮਾਨ 10.9 ਡਿਗਰੀ ਰਿਕਾਰਡ ਕੀਤਾ ਗਿਆ ਪਰ ਇੱਥੇ ਸੀਤ ਲਹਿਰ ਜਾਰੀ ਰਹੀ | ਇਸੇ ਤਰ੍ਹਾਂ ਅੰਮਿ੍ਤਸਰ, ਲੁਧਿਆਣਾ ਅਤੇ ਪਟਿਆਲਾ ਵਿਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 11 ਡਿਗਰੀ, 11.2 ਅਤੇ 10.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਕਿ ਸਾਧਾਰਨ ਨਾਲੋਂ 7 ਡਿਗਰੀ ਵੱਧ ਹੈ | ਇਸੇ ਤਰ੍ਹਾਂ ਪਠਾਨਕੋਟ, ਆਦਮਪੁਰ, ਹਲਵਾਰਾ, ਬਠਿੰਡਾ ਅਤੇ ਫ਼ਰੀਦਕੋਟ ਵਿਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 12.7 ਡਿਗਰੀ, 10.8, 10.5, 5.8 ਅਤੇ 10.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ | ਹਰਿਆਣਾ 'ਚ ਅੰਬਾਲਾ, ਹਿਸਾਰ ਅਤੇ ਕਰਨਾਲ ਵਿਚ ਘੱਟੋ-ਘੱਟ ਤਾਪਮਾਨ 11.5 ਡਿਗਰੀ, 11.9 ਅਤੇ 12 ਡਿਗਰੀ ਦਰਜ ਕੀਤਾ ਗਿਆ, ਜੋ ਸਾਧਾਰਨ ਤਾਪਮਾਨ ਨਾਲੋਂ ਪੰਜ ਦਰਜੇ ਵੱਧ ਰਿਹਾ | ਭਿਵਾਨੀ, ਸਿਰਸਾ, ਰੋਹਤਕ ਅਤੇ ਨਾਰਨੌਲ ਵਿਚ ਤਾਪਮਾਨ ਕ੍ਰਮਵਾਰ 12 ਡਿਗਰੀ, 11.9, 9 ਅਤੇ 10.8 ਡਿਗਰੀ ਰਿਕਾਰਡ ਕੀਤਾ ਗਿਆ | ਮੌਸਮ ਵਿਭਾਗ ਨੇ ਮੰਗਲਵਾਰ ਨੂੰ ਵੀ ਦੋਵੇਂ ਸੂਬਿਆਂ ਵਿਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ | ਉੱਧਰ ਮੌਸਮ ਵਿਭਾਗ ਨੇ ਹਿਮਾਚਲ ਵਿਚ ਬੁੱਧਵਾਰ ਤੱਕ ਭਾਰੀ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ | ਇਕ ਅਧਿਕਾਰੀ ਨੇ ਦੱਸਿਆ ਕਿ ਪੂਰੀ ਰਾਤ ਬਰਫ਼ਬਾਰੀ ਅਤੇ ਬਾਰਿਸ਼ ਹੋਣ ਕਾਰਨ ਕਈ ਇਲਾਕਿਆਂ ਵਿਚ ਤਾਪਮਾਨ ਮਨਫ਼ੀ ਦੇ ਨੇੜੇ ਚਲਾ ਗਿਆ ਹੈ | ਰਾਜਧਾਨੀ ਸ਼ਿਮਲਾ ਵਿਚ ਬੱਦਲ ਛਾਏ ਹੋਏ ਹਨ ਅਤੇ ਇੱਥੇ ਘੱਟੋ-ਘੱਟ ਤਾਪਮਾਨ 6.9 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਇੱਥੋਂ ਕਰੀਬ 250 ਕਿੱਲੋਮੀਟਰ ਦੂਰ ਕਾਲਪਾ ਵਿਚ 1.2 ਸੈਂ.ਮੀ. ਬਰਫ਼ਬਾਰੀ ਹੋਈ | ਇਸੇ ਤਰ੍ਹਾਂ ਲਾਹੌਲ ਅਤੇ ਸਪਿਤੀ ਜ਼ਿਲੇ੍ਹ ਦੇ ਕੀਲਾਂਗ ਵਿਚ 8 ਸੈਂ.ਮੀ. ਬਰਫ਼ਬਾਰੀ ਹੋਈ |
ਸ੍ਰੀਨਗਰ-ਜੰਮੂ ਕੌਮੀ ਸ਼ਾਹਰਾਹ ਬੰਦ
ਸ੍ਰੀਨਗਰ-ਪਿਛਲੇ ਤਿੰਨ ਦਿਨ ਤੋਂ ਵਾਦੀ ਦੇ ਪਹਾੜੀ ਖੇਤਰਾਂ 'ਚ ਭਾਰੀ ਬਰਫ਼ਬਾਰੀ, ਜਦਕਿ ਮੈਦਾਨੀ ਇਲਾਕਿਆਂ 'ਚ ਬਾਰਿਸ਼ ਦਾ ਸਿਲਸਿਲਾ ਜਾਰੀ ਰਹਿਣ ਨਾਲ ਵਾਦੀ 'ਚ ਜਨਜੀਵਨ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ | ਪਿਛਲੇ ਕੁਝ ਦਿਨ ਤੋਂ ਰੁਕ-ਰੁਕ ਕੇ ਹੋ ਰਹੀ ਬਰਫ਼ਬਾਰੀ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ | ਮੌਸਮ ਵਿਭਾਗ ਨੇ ਅਗਲੇ ਕੁਝ ਦਿਨ ਇਸੇ ਤਰ੍ਹਾਂ ਦਾ ਮੌਸਮ ਬਰਕਰਾਰ ਰਹਿਣ ਦੀ ਭਵਿੱਖਬਾਣੀ ਕੀਤੀ ਹੈ | ਪ੍ਰਸ਼ਾਸਨ ਨੇ ਜ਼ਿਲ੍ਹਾ ਹੈੱਡਕੁਆਰਟਰਾਂ ਸਮੇਤ ਅਹਿਮ ਸੜਕ ਮਾਰਗਾਂ ਤੋਂ ਬਰਫ਼ ਹਟਾਉਣ ਦੇ ਪ੍ਰਬੰਧ ਕੀਤੇ ਹਨ | ਬਰਫ਼ਬਾਰੀ ਕਾਰਨ ਵਾਦੀ ਨੂੰ ਦੇਸ਼ ਨਾਲ ਮਿਲਾਉਣ ਵਾਲਾ 270 ਕਿੱਲੋਮੀਟਰ ਲੰਬਾ ਕੌਮੀ ਸ਼ਾਹਰਾਹ ਬਾਨਿਹਾਲ ਤੇ ਜਵਾਹਰ ਸੁਰੰਗ ਦੇ ਆਸਪਾਸ ਭਾਰੀ ਬਰਫ਼ ਜਮ੍ਹਾਂ ਹੋਣ ਕਾਰਨ ਬੰਦ ਰਿਹਾ |

ਦਿੱਲੀ 'ਚ ਮੀਂਹ ਕਾਰਨ ਕੰਧ ਡਿਗੀ-ਦੋ ਮੌਤਾਂ

ਨਵੀਂ ਦਿੱਲੀ, 21 ਜਨਵਰੀ (ਏਜੰਸੀ)-ਦਿੱਲੀ ਦੇ ਨਜਫਗੜ੍ਹ ਵਿਚ ਮੀਂਹ ਕਾਰਨ ਇਕ ਗੁਦਾਮ ਦੀ ਕੰਧ ਡਿੱਗ ਗਈ ਜਿਸ ਕਾਰਨ ਦੋ ਕਾਮਿਆਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ | ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਪਛਾਣ ਜਸਵੀਰ (20) ਅਤੇ ਕਰੀਮ (25) ਵਜੋਂ ਹੋਈ ਹੈ ਜੋ ਕਿ ਬੁਲੰਦਸ਼ਹਿਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ | ਘਟਨਾ ਵਿਚ 21 ਸਾਲਾ ਨੌਜਵਾਨ ਸੋਨੂੰ ਜ਼ਖ਼ਮੀ ਹੋਇਆ ਹੈ | ਪੁਲਿਸ ਨੇ ਦੱਸਿਆ ਕਿ ਤੇਜ਼ ਹਵਾ ਅਤੇ ਭਾਰੀ ਮੀਂਹ ਕਾਰਨ ਗੁਦਾਮ ਦੀ ਕੰਧ ਡਿੱਗੀ ਜਿਸ ਦੇ ਹੇਠਾਂ ਆ ਕੇ 2 ਕਰਮੀਆਂ ਦੀ ਮੌਤ ਹੋ ਗਈ |

ਮੇਹੁਲ ਚੋਕਸੀ ਨੇ ਛੱਡੀ ਭਾਰਤ ਦੀ ਨਾਗਰਿਕਤਾ

ਨਵੀਂ ਦਿੱਲੀ, 21 ਜਨਵਰੀ (ਉਪਮਾ ਡਾਗਾ ਪਾਰਥ)-ਪੀ.ਐੱਨ.ਬੀ. ਘੁਟਾਲੇ ਦੇ ਮੁੱਖ ਦੋਸ਼ੀ ਮੇਹੁਲ ਚੋਕਸੀ ਨੇ ਆਪਣੀ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਹੈ ਅਤੇ ਆਪਣਾ ਪਾਸਪੋਰਟ ਐਾਟੀਗੁਆ ਦੇ ਸਪੁਰਦ ਕਰ ਦਿੱਤਾ ਹੈ | ਮੇਹੁਲ ਚੋਕਸੀ ਨੇ ਭਾਰਤੀ ਹਾਈ ਕਮਿਸ਼ਨ 'ਚ ਆਪਣਾ ਪਾਸਪੋਰਟ ਸਪੁਰਦ ਕਰਨ ਦੇ ਨਾਲ ਉੱਥੋਂ (ਐਾਟੀਗੁਆ) ਦਾ ਨਵਾਂ ਪਤਾ ਵੀ ਦਿੱਤਾ | ਚੋਕਸੀ ਦੇ ਇਸ ਕਦਮ ਨੂੰ ਭਾਰਤ ਨੂੰ ਉਸ ਦੀ ਸਪੁਰਦਗੀ ਟਾਲਣ ਦੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ | ਵਿਦੇਸ਼ ਮੰਤਰਾਲੇ ਨੇ ਪਹਿਲਾਂ ਕਿਹਾ ਸੀ ਕਿ ਚੋਕਸੀ ਦੋ ਦੇਸ਼ਾਂ ਦੀ ਨਾਗਰਿਕਤਾ ਨਹੀਂ ਰੱਖ ਸਕਦਾ | ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਸ ਪ੍ਰਗਟ ਕਰਦਿਆਂ ਕਿਹਾ ਕਿ ਕੁਝ ਸਮਾਂ ਲੱਗ ਸਕਦਾ ਹੈ, ਪਰ ਸਾਰੇ ਭਗੌੜਿਆਂ ਨੂੰ ਵਾਪਸ ਲਿਆਂਦਾ ਜਾਵੇਗਾ | ਗ੍ਰਹਿ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਭਗੌੜੇ ਆਰਥਿਕ ਮੁਜਰਮਾਂ ਬਾਰੇ ਬਿੱਲ ਪਾਸ ਕੀਤਾ ਹੈ, ਜਿਸ ਨਾਲ ਦੇਸ਼ ਛੱਡ ਕੇ ਭੱਜਣ ਵਾਲਿਆਂ ਨੂੰ ਵਾਪਸ ਲਿਆਂਦਾ ਜਾਵੇਗਾ | ਮੇਹੁਲ ਚੋਕਸੀ ਨੇ 2018 'ਚ ਐਾਟੀਗੁਆ ਵਿਚਾਲੇ ਦੀ ਨਾਗਰਿਕਤਾ ਹਾਸਲ ਕੀਤੀ ਸੀ | ਵਿਦੇਸ਼ੀ ਨਾਗਰਿਕਤਾ ਲੈਣ ਦੇ ਬਾਅਦ ਭਾਰਤੀ ਨਾਗਰਿਕਾਂ ਨੂੰ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣਾ ਪੈਂਦਾ ਹੈ | ਭਾਰਤ ਅਤੇ ਐਾਟੀਗੁਆ ਕੋਈ ਦੁਵੱਲਾ ਸਪੁਰਦਗੀ ਸਮਝੌਤਾ ਨਹੀਂ ਹੈ, ਪਰ ਭਾਰਤ ਵਲੋਂ ਉਸ ਸਪੁਰਦਗੀ ਨੂੰ ਲੈ ਕੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਚੋਕਸੀ ਨੇ ਆਪਣੀ ਖ਼ਰਾਬ ਸਿਹਤ ਦਾ ਹਵਾਲਾ ਦੇ ਕੇ 41 ਘੰਟੇ ਦੀ ਯਾਤਰਾ ਕਰਕੇ ਭਾਰਤ ਆਉਣ ਤੋਂ ਇਨਕਾਰ ਕਰ ਦਿੱਤਾ ਸੀ | ਪੀ. ਐਨ. ਬੀ. ਘੁਟਾਲੇ ਦੀ ਜਾਂਚ ਸੀ. ਬੀ. ਆਈ. ਅਤੇ ਈ. ਡੀ. ਕਰ ਰਹੀ ਹੈ ਅਤੇ ਦੇਸ਼ ਦੇ ਸਭ ਤੋਂ ਵੱਡੇ ਘੁਟਾਲੇ 'ਚ ਚੋਕਸੀ ਭਾਰਤ ਨੂੰ ਲੋੜੀਂਦਾ ਹੈ |

ਪਾਕਿ ਨੇ ਭਾਰਤ ਨਾਲ ਸਾਂਝਾ ਕੀਤਾ ਕਰਤਾਰਪੁਰ ਲਾਂਘੇ ਸਬੰਧੀ ਸਮਝੌਤੇ ਦਾ ਖਰੜਾ

ਸੁਰਿੰਦਰ ਕੋਛੜ
ਅੰਮਿ੍ਤਸਰ, 21 ਜਨਵਰੀ-ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸਾਂਝੇ ਲਾਂਘੇ ਦੇ ਵਿਹਾਰਕ ਹੱਲ ਲਈ 'ਮੈਮੋਰੰਡਮ ਆਫ਼ ਅੰਡਰਸਟੈਂਡਿੰਗ' ਭਾਵ ਸਾਂਝੇ ਲਾਂਘੇ ਨੂੰ ਲੈ ਕੇ ਆਪਸੀ ਲਿਖਤੀ ਸਮਝੌਤੇ ਦੀ ਕਾਰਵਾਈ ਤਹਿਤ ਪਾਕਿਸਤਾਨ ਵਲੋਂ ਭਾਰਤ ਸਰਕਾਰ ਨੂੰ ਸੱਦਾ ਭੇਜਿਆ ਗਿਆ ਹੈ | ਇਸ 'ਚ ਪਾਕਿ ਨੇ ਭਾਰਤ ਨੂੰ ਕਿਹਾ ਹੈ ਕਿ ਲਾਂਘੇ ਨੂੰ ਸੁਚਾਰੂ ਢੰਗ ਨਾਲ ਸ਼ੁਰੂ ਕਰਨ ਲਈ ਇਸ ਸਬੰਧੀ ਸਮਝੌਤੇ ਨੂੰ ਅੰਤਿਮ ਰੂਪ ਦੇਣਾ ਬਹੁਤ ਜ਼ਰੂਰੀ ਹੈ, ਜਿਸ ਲਈ ਭਾਰਤ ਸਰਕਾਰ ਜਲਦ ਆਪਣਾ ਵਫਦ ਪਾਕਿਸਤਾਨ ਭੇਜੇ | ਪਾਕਿਸਤਾਨ ਨੇ ਇਸ ਸਮਝੌਤੇ ਨੂੰ ਲੈ ਕੇ ਤਿਆਰ ਕੀਤਾ ਖਰੜਾ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਸੌਾਪਿਆ |
ਪਾਕਿ ਸਰਕਾਰ ਵਲੋਂ ਇਸ ਸਬੰਧੀ ਗੱਲਬਾਤ ਕਰਨ ਲਈ ਡਾਇਰੈਕਟਰ ਜਨਰਲ ਸਾਊਥ ਏਸ਼ੀਆ ਤੇ ਸਾਰਕ ਨੂੰ ਕੇਂਦਰੀ ਵਿਅਕਤੀ ਨਿਯੁਕਤ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਭਾਰਤ ਪਾਸੋਂ ਵੀ ਮੰਗ ਕੀਤੀ ਗਈ ਹੈ ਕਿ ਭਾਰਤ ਸਰਕਾਰ ਵੀ ਇਸ ਮਾਮਲੇ ਨੂੰ ਲੈ ਕੇ ਆਪਣੇ ਪਾਸੇ ਕੇਂਦਰੀ ਵਿਅਕਤੀ ਜਲਦੀ ਨਿਯੁਕਤ ਕਰੇ | ਦੱਸਣਯੋਗ ਹੈ ਕਿ ਲਗਪਗ ਦੋ ਹਫ਼ਤੇ ਪਹਿਲਾਂ ਵੀ ਪਾਕਿਸਤਾਨ ਵਲੋਂ ਉਕਤ ਸਮਝੌਤੇ ਨੂੰ ਲੈ ਕੇ 14 ਸ਼ਰਤਾਂ ਦਾ ਪ੍ਰਸਤਾਵ ਭਾਰਤ ਸਰਕਾਰ ਨੂੰ ਭੇਜਿਆ ਗਿਆ ਸੀ | ਪ੍ਰਸਤਾਵ 'ਚ ਦਰਜ ਸ਼ਰਤਾਂ ਮੁਤਾਬਿਕ ਦੱਸਿਆ ਗਿਆ ਸੀ ਕਿ ਕਰਤਾਰਪੁਰ ਲਾਂਘੇ ਦੀ ਮਾਰਫ਼ਤ ਭਾਰਤੀ ਸਿੱਖ ਯਾਤਰੂ ਬਿਨਾ ਵੀਜ਼ਾ ਦੇ ਪਰਮਿਟ ਰਾਹੀਂ ਇਹ ਯਾਤਰਾ ਕਰ ਸਕਣਗੇ | ਦੋਵਾਂ ਦੇਸ਼ਾਂ ਨੂੰ ਆਪੋ-ਆਪਣੇ ਪਾਸੇ ਜਾਂਚ ਤੇ ਸੁਰੱਖਿਆ ਚੌਕੀਆਂ, ਸੜਕਾਂ, ਇਮੀਗ੍ਰੇਸ਼ਨ ਦਫ਼ਤਰ ਤੇ ਹੋਰ ਬੁਨਿਆਦੀ ਢਾਂਚੇ ਕਾਇਮ ਕਰਨੇ ਹੋਣਗੇ | ਯਾਤਰੂਆਂ ਦੀ ਗਿਣਤੀ ਤੇ ਉਨ੍ਹਾਂ ਸਬੰਧੀ ਹੋਰ ਜਾਣਕਾਰੀ ਦਾ ਮੁਕੰਮਲ ਰਿਕਾਰਡ ਰੱਖਿਆ ਜਾਵੇਗਾ | ਇਸ ਦੇ ਨਾਲ-ਨਾਲ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਆਉਣ ਵਾਲੇ ਭਾਰਤੀ ਸ਼ਰਧਾਲੂਆਂ ਨੂੰ ਚਾਰ ਪ੍ਰਮੁੱਖ ਸ਼ਰਤਾਂ ਦਾ ਪਾਲਣ ਕਰਨਾ ਹੋਵੇਗਾ, ਜਿਸ ਅਧੀਨ ਯਾਤਰੂ ਘੱਟੋ-ਘੱਟ 15 ਮੈਂਬਰਾਂ ਦੇ ਸਮੂਹ 'ਚ ਆਉਣਗੇ, ਹਰੇਕ ਕੋਲ ਭਾਰਤੀ ਪਾਸਪੋਰਟ ਤੇ ਸਕਿਉਰਿਟੀ ਕਲੀਅਰੈਂਸ ਸਰਟੀਫਿਕੇਟ ਹੋਣਾ ਲਾਜ਼ਮੀ ਰਹੇਗਾ, ਯਾਤਰਾ 'ਤੇ ਆਉਣ ਤੋਂ ਘੱਟੋ-ਘੱਟ ਤਿੰਨ ਦਿਨ ਪਹਿਲਾਂ ਸੂਚਨਾ ਦੇਣੀ ਹੋਵੇਗੀ ਤੇ ਸ਼ਰਧਾਲੂ ਗੁਰਦੁਆਰਾ ਸਾਹਿਬ 'ਚ ਆਉਣ 'ਤੇ ਉੱਥੋਂ ਬਾਹਰ ਨਹੀਂ ਜਾ ਸਕਣਗੇ | ਯਾਤਰੂ ਉੱਥੇ ਰਾਤ ਨਹੀਂ ਰੁਕ ਸਕਣਗੇ ਤੇ ਨਿਰਧਾਰਤ ਸਮੇਂ ਅੰਦਰ ਉਨ੍ਹਾਂ ਨੂੰ ਵਾਪਸ ਪਰਤਣਾ ਹੋਵੇਗਾ | ਉਕਤ ਦੇ ਇਲਾਵਾ ਲਾਂਘੇ ਦੀ ਮਾਰਫ਼ਤ ਰੋਜ਼ਾਨਾ 500 ਯਾਤਰੂ ਹੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਪਹੁੰਚ ਸਕਣਗੇ | ਯਾਤਰੂਆਂ ਨੂੰ ਰੋਜ਼ਾਨਾ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤਕ 9 ਘੰਟੇ ਲਈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਮਨਜ਼ੂਰੀ ਹੋਵੇਗੀ | ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਯਾਤਰੂਆਂ ਨੂੰ ਆਉਣ ਤੋਂ ਇਨਕਾਰ ਕਰਨ ਜਾਂ ਯਾਤਰਾ ਲਈ ਦਿੱਤਾ ਸਮਾਂ ਘੱਟ ਕਰਨ ਦਾ ਪਾਕਿ ਸਰਕਾਰ ਨੂੰ ਪੂਰਾ ਹੱਕ ਹੋਵੇਗਾ | ਭਾਰਤ ਤੋਂ ਆਉਣ ਵਾਲੇ ਯਾਤਰੂਆਂ ਨੂੰ ਇਹ ਸਮਝਾਉਣਾ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਸ਼ਰਧਾਲੂ ਪਾਕਿ ਆਉਣ 'ਤੇ ਕਿਸੇ ਪ੍ਰਕਾਰ ਦਾ ਕੋਈ ਨਿਯਮ ਭੰਗ ਨਾ ਕਰਨ ਅਤੇ ਗੁਰਦੁਆਰਾ ਸਾਹਿਬ ਤੋਂ ਬਾਹਰ ਜਾਣ ਦੀ ਕੋਸ਼ਿਸ਼ ਨਾ ਕਰਨ | ਇਸ ਲਾਂਘੇ ਨੂੰ ਲੈ ਕੇ ਜੇਕਰ ਭਵਿੱਖ 'ਚ ਕੋਈ ਵਿਵਾਦ ਉੱਠਦਾ ਹੈ ਤਾਂ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਾਂਝੇ ਤੌਰ 'ਤੇ ਉਸ ਨੂੰ ਹੱਲ ਕਰਨ ਦੇ ਉਪਰਾਲੇ ਕਰਨਗੇ | ਇਸ ਲਾਂਘੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਕਰਨ ਦੀ ਜ਼ਰੂਰਤ ਮਹਿਸੂਸ ਹੋਣ 'ਤੇ ਇਹ ਕਾਰਵਾਈ ਲਿਖਤੀ ਤੌਰ 'ਤੇ ਕੀਤੀ ਜਾਵੇਗੀ | ਇਨ੍ਹਾਂ ਸ਼ਰਤਾਂ ਦੇ ਇਲਾਵਾ ਇਸ ਸਾਂਝੇ ਲਾਂਘੇ ਨੂੰ ਲੈ ਕੇ ਆਪਸੀ ਲਿਖਤੀ ਸਮਝੌਤੇ 'ਚ ਪਾਕਿਸਤਾਨ ਸਰਕਾਰ ਨੇ ਇਹ ਵੀ ਸ਼ਰਤ ਰੱਖੀ ਹੈ ਕਿ ਇਸ ਉਕਤ ਸਮਝੌਤੇ ਦਾ ਕੋਈ ਵੀ ਅਸਰ ਪਾਕਿ-ਭਾਰਤ ਵਿਚਾਲੇ ਹੋਏ ਪੁਰਾਣੇ ਦੁਵੱਲੇ ਸਮਝੌਤਿਆਂ 'ਤੇ ਨਹੀਂ ਪਵੇਗਾ ਅਤੇ ਭਵਿੱਖ 'ਚ ਜਦੋਂ ਵੀ ਦੋਵੇਂ ਦੇਸ਼ਾਂ 'ਚੋਂ ਕਿਸੇ ਨੇ ਵੀ ਸ੍ਰੀ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਲਾਂਘੇ ਨੂੰ ਲੈ ਕੇ ਕੀਤਾ ਸਮਝੌਤਾ ਤੋੜਨਾ ਹੋਵੇ ਤਾਂ ਉਹ ਦੂਜੇ ਦੇਸ਼ ਨੂੰ ਘੱਟੋ-ਘੱਟ ਇੱਕ ਮਹੀਨਾ ਪਹਿਲਾਂ ਲਿਖਤੀ ਨੋਟਿਸ ਦੇਵੇਗਾ |

ਡੇਰਾ ਬਾਬਾ ਨਾਨਕ ਵਿਖੇ ਜ਼ਮੀਨ ਦੀ ਪ੍ਰਾਪਤੀ ਲਈ ਨੋਟੀਫਿਕੇਸ਼ਨ ਜਾਰੀ

ਜਲੰਧਰ, 21 ਜਨਵਰੀ (ਅਜੀਤ ਬਿਊਰੋ)-ਸੜਕ, ਆਵਾਜਾਈ ਤੇ ਰਾਸ਼ਟਰੀ ਰਾਜ ਮਾਰਗ ਮੰਤਰਾਲਾ ਭਾਰਤ ਸਰਕਾਰ ਨੇ ਕਰਤਾਰਪੁਰ ਲਾਂਘੇ ਲਈ ਡੇਰਾ ਬਾਬਾ ਨਾਨਕ 'ਚ ਜ਼ਮੀਨ ਦੀ ਪ੍ਰਾਪਤੀ ਲਈ ਨੈਸ਼ਨਲ ਹਾਈਵੇਅ ਐਕਟ ਦੀ ਧਾਰਾ 3 ਅਧੀਨ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ | ਨੋਟੀਫਿਕੇਸ਼ਨ ਅਨੁਸਾਰ ਚਾਰ ਪਿੰਡਾਂ ਚੰਦੂ ਨੰਗਲ, ਜੌੜੀਆਂ ਖੁਰਦ, ਪੱਖੋਕੇ ਟਾਹਲੀ ਸਾਹਿਬ ਤੇ ਡੇਰਾ ਬਾਬਾ ਨਾਨਕ ਦੀ 4.5 ਕਿਲੋਮੀਟਰ ਜ਼ਮੀਨ ਨੂੰ ਕਰਤਾਰਪੁਰ ਲਾਂਘੇ ਲਈ ਸੜਕਾਂ ਨੂੰ ਚਾਰ ਮਾਰਗੀ ਕਰਨ ਲਈ ਪ੍ਰਾਪਤ ਕੀਤਾ ਜਾਵੇਗਾ | ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਵਾਸਤੇ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਦਾ ਧੰਨਵਾਦ ਕੀਤਾ ਹੈ |

ਟੈਕਸ ਛੋਟ ਦੀ ਸੀਮਾ ਹੋ ਸਕਦੀ ਹੈ 5 ਲੱਖ

ਨਵੀਂ ਦਿੱਲੀ, 21 ਜਨਵਰੀ (ਏਜੰਸੀ)-ਆਗਾਮੀ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ 2019 ਦਾ ਆਮ ਬਜਟ ਮੱਧ ਵਰਗ ਦੇ ਲਈ ਕੁਝ ਰਾਹਤ ਭਰੀ ਖ਼ਬਰ ਲਿਆ ਸਕਦਾ ਹੈ | 1 ਫਰਵਰੀ ਨੂੰ ਪੇਸ਼ ਹੋਣ ਜਾ ਰਹੇ ਬਜਟ 'ਚ ਵਿੱਤ ਮੰਤਰੀ ਅਰੁਣ ਜੇਤਲੀ ਮੱਧ ਵਰਗ ਨੂੰ ਰਾਹਤ ਦਿੰਦੇ ਹੋਏ ਕਰ ਛੋਟ ਦੀ ਸੀਮਾ ਵਧਾ ਕੇ ਦੁੱਗਣੀ ਕਰ ਸਕਦੇ ਹਨ, ਯਾਨੀ ਮੌਜੂਦਾ ਟੈਕਸ ਸੀਮਾ ਨੂੰ 2.5 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤਾ ਜਾ ਸਕਦਾ ਹੈ | ਏਨਾ ਹੀ ਨਹੀਂ ਮੈਡੀਕਲ ਨੂੰ ਵੀ ਫਿਰ ਤੋਂ ਲਾਗੂ ਕੀਤਾ ਜਾ ਸਕਦਾ ਹੈ, ਹਾਲਾਂਕਿ ਸੂਚੀ ਦੇ ਮੁਤਾਬਿਕ ਇਕ ਬਦਲ ਇਹ ਵੀ ਹੈ ਕਿ ਸਟੈਂਡਰਡ ਡਿਡਕਸ਼ਨ ਨੂੰ 40,000 ਰੁਪਏ ਦੇ ਸਾਲਾਨਾ ਤੋਂ ਵਧਾ ਕੇ ਕੁਝ ਹੋਰ ਕਰ ਦਿੱਤਾ ਜਾਵੇ | ਜੋ ਵਿਵਸਥਾ ਹੈ ਉਸ ਅਨੁਸਾਰ ਵਰਤਮਾਨ 'ਚ 2.5 ਲੱਖ ਰੁਪਏ ਦੇ ਕਰ ਨੂੰ ਟੈਕਸ 'ਚ ਛੋਟ ਮਿਲਦੀ ਹੈ, ਜਦਕਿ 2.5 ਲੱਖ ਤੋਂ 5 ਲੱਖ ਰੁਪਏ ਦੇ ਵਿਚਕਾਰ ਦੇ ਸਾਲਾਨਾ ਕਰ 'ਤੇ 5 ਫ਼ੀਸਦੀ ਟੈਕਸ ਲਗਦਾ ਹੈ, ਜਦ ਕਿ 5-10 ਲੱਖ ਰੁਪਏ ਦੇ ਸਾਲਾਨਾ ਕਰ 'ਤੇ 20 ਫ਼ੀਸਦੀ ਤੇ 10 ਲੱਖ ਰੁਪਏ ਤੋਂ ਜ਼ਿਆਦਾ ਦੇ ਸਾਲਾਨਾ ਕਰ 'ਤੇ 30 ਫ਼ੀਸਦੀ ਟੈਕਸ ਲਗਦਾ ਹੈ ਤੇ 80 ਸਾਲ ਤੋਂ ਜ਼ਿਆਦਾ ਦੀ ਉਮਰ ਦੇ ਨਾਗਰਿਕ ਨੂੰ 5 ਲੱਖ ਰੁਪਏ ਸਾਲਾਨਾ ਦੇ ਕਰ 'ਤੇ ਟੈਕਸ 'ਚ ਛੋਟ ਮਿਲਦੀ ਹੈ | ਫੈੱਡਰੇੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਾਮਰਸ ਐਾਡ ਇੰਡਸਟਰੀ (ਫਿੱਕੀ) ਨੇ ਵਿਅਕਤੀਗਤ ਆਮਦਨ ਕਰਦਾਤਾਵਾਂ ਨੂੰ ਨਿਵੇਸ਼ ਯੋਜਨਾਵਾਂ ਦੇ ਆਧਾਰ 'ਤੇ ਧਾਰਾ 80ਸੀ ਦੇ ਤਹਿਤ ਮਿਲਣ ਵਾਲੀ ਛੂਟ ਨੂੰ ਵਧਾ ਕੇ 3 ਲੱਖ ਰੁਪਏ ਕਰਨ ਦੀ ਵੀ ਸਿਫਾਰਿਸ਼ ਕੀਤੀ ਹੈ | ਫਿੱਕੀ ਦਾ ਕਹਿਣਾ ਹੈ ਕਿ ਇਸ ਨਾਲ ਵਿਅਕਤੀਗਤ ਬੱਚਤ 'ਚ ਹੋਰ ਵਾਧਾ ਹੋਵੇਗਾ |

ਵਿਧਾਨ ਸਭਾ ਵਲੋਂ ਖਹਿਰਾ ਨੂੰ ਵਿਧਾਇਕੀ ਰੱਦ ਕਰਨ ਸਬੰਧੀ ਨੋਟਿਸ

ਚੰਡੀਗੜ੍ਹ, 21 ਜਨਵਰੀ (ਅਜੀਤ ਬਿਊਰੋ)-ਪੰਜਾਬ ਵਿਧਾਨ ਸਭਾ ਵਲੋਂ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਮੈਂਬਰੀ ਰੱਦ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ | ਇਹ ਨੋਟਿਸ ਸੰਵਿਧਾਨ ਦੇ 10ਵੀਂ ਅਨੁਸੂਚੀ ਤਹਿਤ ਜਾਰੀ ਕੀਤਾ ਗਿਆ ਹੈ | ਜਾਣਕਾਰੀ ...

ਪੂਰੀ ਖ਼ਬਰ »

ਮਨੀਲਾ 'ਚ ਪੰਜਾਬੀ ਨੌਜਵਾਨ ਦੀ ਹੱਤਿਆ

ਮੇਹਲੀ, 21 ਜਨਵਰੀ (ਸੰਦੀਪ ਸਿੰਘ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕੁਲਥਮ ਦੇ ਨੌਜਵਾਨ ਦੀ ਮਨੀਲਾ ਵਿਖੇ ਲੁਟੇਰਿਆਂ ਵਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਮਿ੍ਤਕ ਨੌਜਵਾਨ ਗੁਰਪ੍ਰੀਤ ਉਰਫ਼ ਗੋਪੀ (35) ਦੀ ਦਾਦੀ ਸੱਤਿਆ ਅਤੇ ਦਾਦਾ ਪਰਮਜੀਤ ਨੇ ਦੱਸਿਆ ...

ਪੂਰੀ ਖ਼ਬਰ »

ਲੋਕਪਾਲ ਹੁੰਦਾ ਤਾਂ ਰੁਕ ਸਕਦਾ ਸੀ ਰਾਫ਼ੇਲ ਘੋਟਾਲਾ-ਅੰਨਾ ਹਜ਼ਾਰੇ

ਨਵੀਂ ਦਿੱਲੀ, 21 ਜਨਵਰੀ (ਪੀ.ਟੀ.ਆਈ.)-ਸਮਾਜ ਸੇਵੀ ਅੰਨਾ ਹਜ਼ਾਰੇ ਨੇ ਸੋਮਵਾਰ ਨੂੰ ਇਥੇ ਭਿ੍ਸ਼ਟਾਚਾਰ ਰੋਕੂ ਕਾਨੂੰਨ ਲਾਗੂ ਕਰਨ ਅਤੇ ਕਿਸਾਨਾਂ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ 30 ਜਨਵਰੀ ਤੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਬੀਬੀ ਮਾਣੂੰਕੇ ਦਾ 'ਆਪ' ਦੀ ਪੰਜਾਬ ਰੈਲੀ 'ਚ ਸ਼ਾਮਿਲ ਨਾ ਹੋਣਾ ਬਣਿਆ ਬੁਝਾਰਤ

ਜੋਗਿੰਦਰ ਸਿੰਘ ਜਗਰਾਉਂ, 21 ਜਨਵਰੀ-ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਉਪ ਨੇਤਾ ਅਤੇ ਜਗਰਾਉਂ ਤੋਂ 'ਆਪ' ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਪਾਰਟੀ ਦੀ ਬਰਨਾਲਾ ਰੈਲੀ 'ਚ ਸ਼ਾਮਿਲ ਨਾ ਹੋਣਾ ਤੇ ਰੈਲੀ ਤੋਂ ਪਹਿਲਾਂ ਆਪਣਾ ਮੋਬਾਈਲ ਫ਼ੋਨ ਵੀ ਬੰਦ ਕਰ ਲੈਣਾ ...

ਪੂਰੀ ਖ਼ਬਰ »

ਬਡਗਾਮ ਮੁਕਾਬਲੇ 'ਚ 3 ਅੱਤਵਾਦੀ ਹਲਾਕ

ਮਨਜੀਤ ਸਿੰਘ ਸ੍ਰੀਨਗਰ, 21 ਜਨਵਰੀ-ਕੇਂਦਰੀ ਕਸ਼ਮੀਰ ਦੇ ਜ਼ਿਲ੍ਹਾ ਬਡਗਾਮ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਹਿਜ਼ਬੁਲ ਮੁਜਾਹਦੀਨ ਦੇ 3 ਅੱਤਵਾਦੀ ਮਾਰੇ ਗਏ | ਸੁਰੱਖਿਆ ਬਲਾਂ ਵਲੋਂ ਭਾਰੀ ਬਰਫ਼ਬਾਰੀ ਦੇ ਬਾਵਜੂਦ ਆਪੇ੍ਰਸ਼ਨ ਜਾਰੀ ਰੱਖਿਆ ਹੋਇਆ ਹੈ | ਮੁਕਾਬਲਾ ...

ਪੂਰੀ ਖ਼ਬਰ »

ਜੇਤਲੀ ਹੀ ਪੇਸ਼ ਕਰਨਗੇ ਅੰਤਿ੍ਮ ਬਜਟ

ਨਵੀਂ ਦਿੱਲੀ, 21 ਜਨਵਰੀ (ਏਜੰਸੀ)-ਮੋਦੀ ਸਰਕਾਰ ਦਾ ਅੰਤਿ੍ਮ ਬਜਟ ਵਿੱਤ ਮੰਤਰੀ ਅਰੁਣ ਜੇਤਲੀ ਹੀ ਪੇਸ਼ ਕਰਨਗੇ | ਖ਼ਬਰ ਏਜੰਸੀ ਆਈ.ਏ.ਐਨ.ਐਸ. ਅਨੁਸਾਰ ਆਪਣੇ ਮੈਡੀਕਲ ਚੈਕਅੱਪ ਲਈ ਅਮਰੀਕਾ ਗਏ ਵਿੱਤ ਮੰਤਰੀ 25 ਜਨਵਰੀ ਨੂੰ ਦੇਸ਼ ਪਰਤ ਰਹੇ ਹਨ ਤੇ 1 ਫਰਵਰੀ ਨੂੰ ਬਜਟ ਪੇਸ਼ ...

ਪੂਰੀ ਖ਼ਬਰ »

ਹੁਸ਼ਿਆਰਪੁਰ ਹਲਕੇ ਤੋਂ ਵਿਜੇ ਸਾਂਪਲਾ ਤੇ ਸੰਤੋਸ਼ ਚੌਧਰੀ ਮਜ਼ਬੂਤ ਦਾਅਵੇਦਾਰ

ਹਰਪ੍ਰੀਤ ਕੌਰ ਹੁਸ਼ਿਆਰਪੁਰ, 21 ਜਨਵਰੀ-ਲੋਕ ਸਭਾ ਚੋਣਾਂ ਲਈ ਟਿਕਟਾਂ ਦੇ ਚਾਹਵਾਨਾਂ ਦੀ ਦੌੜ ਸ਼ੁਰੂ ਹੋ ਚੁੱਕੀ ਹੈ | ਇਕ ਪਾਸੇ ਇਨ੍ਹਾਂ ਨੇਤਾਵਾਂ ਨੇ ਹਲਕਿਆਂ 'ਚ ਸਰਗਰਮੀ ਵਧਾ ਦਿੱਤੀ ਹੈ ਅਤੇ ਦੂਜੇ ਪਾਸੇ ਦਿੱਲੀ ਦੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਹਨ | ...

ਪੂਰੀ ਖ਼ਬਰ »

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਬੋਰਡ ਦੀ ਸੋਧ ਨੂੰ ਰੱਦ ਕਰਨ ਲਈ ਗੁਰਮਤਾ ਪਾਸ

ਨਾਂਦੇੜ, 21 ਜਨਵਰੀ (ਰਵਿੰਦਰ ਸਿੰਘ ਮੋਦੀ)-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਅਤੇ ਪੰਜ ਪਿਆਰਿਆਂ ਵਲੋਂ ਸੋਮਵਾਰ ਸਵੇਰੇ ਗੁਰਦੁਆਰਾ ਬੋਰਡ ਦੀ ਸੋਧ ਨੂੰ ਰੱਦ ਕਰ ਕੇ ਉਸ ਨੂੰ ਸਰਕਾਰੀ ਪ੍ਰਭਾਵ ਤੋਂ ਬਾਹਰ ਕਰਨ ਦਾ ਗੁਰਮਤਾ ਪਾਸ ਕੀਤਾ ਗਿਆ ਅਤੇ ਇਸ ਦੇ ...

ਪੂਰੀ ਖ਼ਬਰ »

ਚੀਫ਼ ਜਸਟਿਸ ਨੇ ਸੀ. ਬੀ. ਆਈ. ਦੇ ਅੰਤਿ੍ਮ ਮੁਖੀ ਦੀ ਨਿਯੁਕਤੀ ਿਖ਼ਲਾਫ਼ ਸੁਣਵਾਈ ਤੋਂ ਖ਼ੁਦ ਨੂੰ ਕੀਤਾ ਅਲੱਗ

ਨਵੀਂ ਦਿੱਲੀ, 21 ਜਨਵਰੀ (ਉਪਮਾ ਡਾਗਾ ਪਾਰਥ)-ਚੀਫ਼ ਜਸਟਿਸ ਰੰਜਨ ਗੋਗੋਈ ਨੇ ਸੀ. ਬੀ. ਆਈ. ਦੇ ਅੰਤਿ੍ਮ ਮੁਖੀ ਨਾਗੇਸ਼ਵਰ ਰਾਓ ਦੀ ਨਿਯੁਕਤੀ ਸਬੰਧੀ ਸੁਣਵਾਈ ਤੋਂ ਖ਼ੁਦ ਨੂੰ ਅਲੱਗ ਕਰ ਲਿਆ ਹੈ | ਚੀਫ਼ ਜਸਟਿਸ ਨੇ ਹਿਤਾਂ ਦੇ ਟਕਰਾਅ ਦਾ ਹਵਾਲਾ ਦਿੰਦਿਆਂ ਖ਼ੁਦ ਨੂੰ ਅਮਲੇ ...

ਪੂਰੀ ਖ਼ਬਰ »

ਕੁੰਭ ਮੇਲੇ ਮੌਕੇ ਪੰੁਨਿਆ 'ਤੇ ਲੱਖਾਂ ਸ਼ਰਧਾਲੂਆਂ ਵਲੋਂ ਸ਼ਾਹੀ ਇਸ਼ਨਾਨ

ਇਲਾਹਾਬਾਦ, 21 ਜਨਵਰੀ (ਏਜੰਸੀ)-ਇਥੇ ਚੱਲ ਰਹੇ ਕੁੰਭ ਮੇਲੇ ਦੌਰਾਨ ਅੱਜ ਪੰੁਨਿਆ ਮੌਕੇ ਲੱਖਾਂ ਸ਼ਰਧਾਲੂਆਂ ਨੇ ਸ਼ਾਹੀ ਇਸ਼ਨਾਨ ਕੀਤਾ | ਅੱਜ ਦਾ ਇਸ਼ਨਾਨ ਕੁੰਭ ਮੇਲੇ ਦਾ ਦੂਸਰਾ ਸ਼ਾਹੀ ਇਸ਼ਨਾਨ ਹੈ | ਐਤਵਾਰ ਰਾਤ ਤੋਂ ਹੀ ਸਮਾਗਮ ਵਾਲੀ ਥਾਂ 'ਤੇ ਸ਼ਰਧਾਲੂ ਆਉਣੇ ਸ਼ੁਰੂ ...

ਪੂਰੀ ਖ਼ਬਰ »

ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਦਾ ਦਿਹਾਂਤ

ਬੇਂਗਲੁਰੂ, 21 ਜਨਵਰੀ (ਏਜੰਸੀ)-ਕਰਨਾਟਕ ਦੇ ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ (111 ਸਾਲ) ਦਾ ਲੰਮੀ ਬੀਮਾਰੀ ਦੇ ਬਾਅਦ ਦਿਹਾਂਤ ਹੋ ਗਿਆ | ਸਵਾਮੀ ਜੀ ਵਲੋਂ ਸਥਾਪਿਤ ਸਿੱਧਗੰਗਾ ਐਜੂਕੇਸ਼ਨ ਸੁਸਾਇਟੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵਾਮੀ ਜੀ ...

ਪੂਰੀ ਖ਼ਬਰ »

10 ਫ਼ੀਸਦੀ ਰਾਖਵਾਂਕਰਨ ਿਖ਼ਲਾਫ਼ ਡੀ.ਐਮ.ਕੇ. ਦੀ ਪਟੀਸ਼ਨ 'ਤੇ ਕੇਂਦਰ ਨੂੰ ਨੋਟਿਸ

ਚੇਨਈ, 21 ਜਨਵਰੀ (ਏਜੰਸੀ)-ਮਦਰਾਸ ਹਾਈਕੋਰਟ ਨੇ ਜਨਰਲ ਵਰਗ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ 10 ਫ਼ੀਸਦੀ ਰਾਖਵਾਂਕਰਨ ਨੂੰ ਚੁਣੌਤੀ ਦਿੰਦੀ ਡੀ.ਐਮ.ਕੇ. ਦੀ ਪਟੀਸ਼ਨ 'ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ | ਜਸਟਿਸ ਐਸ. ਮਨੀਕੁਮਾਰ ਤੇ ਸੁਬਰਾਮਨੀਅਮ ...

ਪੂਰੀ ਖ਼ਬਰ »

ਤਬਾਦਲੇ ਿਖ਼ਲਾਫ਼ ਸੀ. ਬੀ. ਆਈ. ਅਧਿਕਾਰੀ ਏ. ਕੇ. ਬੱਸੀ ਵਲੋਂ ਸੁਪਰੀਮ ਕੋਰਟ 'ਚ ਪਹੁੰਚ

ਨਵੀਂ ਦਿੱਲੀ, 21 ਜਨਵਰੀ (ਉਪਮਾ ਡਾਗਾ ਪਾਰਥ)-ਸੀ. ਬੀ. ਆਈ. ਅਧਿਕਾਰੀ ਏ. ਕੇ. ਬੱਸੀ ਨੇ ਸੀ. ਬੀ. ਆਈ. ਦੇ ਮੌਜੂਦਾ ਅੰਤਿ੍ਮ ਡਾਇਰੈਕਟਰ ਐਮ. ਨਾਗੇਸ਼ਵਰ ਰਾਓ 'ਤੇ ਤੰਗ ਕਰਨ ਦਾ ਇਲਜ਼ਾਮ ਲਾਉਂਦਿਆਂ ਪੋਰਟ ਬਲੇਅਰ 'ਚ ਕੀਤੇ ਆਪਣੇ ਤਬਾਦਲੇ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ | ...

ਪੂਰੀ ਖ਼ਬਰ »

ਪਾਕਿ 'ਚ ਤਿੰਨ ਨਾਬਾਲਗ ਹਿੰਦੂ ਕੁੜੀਆਂ ਅਗਵਾ

ਅੰਮਿ੍ਤਸਰ, 21 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ ਛੋਟੀ ਉਮਰ ਦੀਆਂ ਹਿੰਦੂ ਕੁੜੀਆਂ ਨੂੰ ਅਗਵਾ ਕੀਤੇ ਜਾਣ ਦੇ ਮਾਮਲੇ ਲਗਾਤਾਰ ਜ਼ੋਰ ਫੜਦੇ ਜਾ ਰਹੇ ਹਨ | ਇਸ ਦੇ ਚੱਲਦਿਆਂ ਬੀਤੇ ਦਿਨ ਸੂਬਾ ਸਿੰਧ ਦੇ ਜ਼ਿਲ੍ਹਾ ਥਰਪਾਰਕਰ ਦੇ ਪਿੰਡ ਬਕਾਊ 'ਚ 16 ...

ਪੂਰੀ ਖ਼ਬਰ »

2014 ਦੀਆਂ ਲੋਕ ਸਭਾ ਚੋਣਾਂ 'ਚ ਵੋਟਿੰਗ ਮਸ਼ੀਨਾਂ ਹੋਈਆਂ ਸਨ ਹੈਕ

ਲੰਡਨ, 21 ਜਨਵਰੀ (ਏਜੰਸੀ)-ਅਮਰੀਕਾ 'ਚ ਰਾਜਨੀਤਕ ਸ਼ਰਨ ਦੀ ਮੰਗ ਕਰ ਰਹੇ ਇਕ ਭਾਰਤੀ ਸਾਈਬਰ ਮਾਹਿਰ ਨੇ ਦਾਅਵਾ ਕੀਤਾ ਹੈ ਕਿ 2014 ਦੀਆਂ ਆਮ ਚੋਣਾਂ 'ਚ ਬਿਜਲਈ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਨੂੰ ਹੈਕ ਕਰਕੇ ਧਾਂਦਲੀ ਕੀਤੀ ਗਈ ਸੀ | 'ਸਕਾਈਪ' ਰਾਹੀਂ ਲੰਡਨ 'ਚ ਪ੍ਰੈੱਸ ਕਾਨਫਰੰਸ ...

ਪੂਰੀ ਖ਼ਬਰ »

ਹਲਵਾ ਰਸਮ ਦੇ ਨਾਲ ਸ਼ੁਰੂ ਹੋਈ ਬਜਟ ਦਸਤਾਵੇਜ਼ਾਂ ਦੀ ਛਪਾਈ

ਨਵੀਂ ਦਿੱਲੀ, 21 ਜਨਵਰੀ (ਉਪਮਾ ਡਾਗਾ ਪਾਰਥ)-1 ਫਰਵਰੀ ਨੂੰ ਪੇਸ਼ ਹੋਣ ਵਾਲੇ ਕੇਂਦਰੀ ਬਜਟ 2019 ਦੇ ਦਸਤਾਵੇਜ਼ਾਂ ਦੀ ਛਪਾਈ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਰਵਾਇਤ ਮੁਤਾਬਿਕ ਹਲਵਾ ਸਮਾਗਮ ਕੀਤਾ ਗਿਆ | ਖ਼ਜ਼ਾਨਾ ਮੰਤਰੀ ਅਰੁਣ ਜੇਤਲੀ, ਜੋ ਇਸ ਸਮੇਂ ਇਲਾਜ ਲਈ ਅਮਰੀਕਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX