ਤਾਜਾ ਖ਼ਬਰਾਂ


ਤਰਨਤਾਰਨ : ਡਰੇਨ 'ਚ ਰੁੜ੍ਹੇ ਨੌਜਵਾਨ ਦੇ ਪਰਿਵਾਰ ਨਾਲ ਕੈਪਟਨ ਨੇ ਕੀਤੀ ਮੁਲਾਕਾਤ
. . .  8 minutes ago
ਤਰਨਤਾਰਨ, 26 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਤਰਨਤਾਰਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਭਿੱਖੀਵਿੰਡ 'ਚ ਬੀਤੇ ਸੋਮਵਾਰ ਨੂੰ ਡਰੇਨ 'ਚ ਰੁੜ੍ਹੇ 18 ਸਾਲਾ ਨੌਜਵਾਨ ਗੁਰਬੀਰ ਸਿੰਘ ਦੇ...
ਕੈਪਟਨ ਅਮਰਿੰਦਰ ਸਿੰਘ ਵਲੋਂ ਅਮਰਕੋਟ ਦਾ ਦੌਰਾ
. . .  23 minutes ago
ਅਮਰਕੋਟ, 26 ਸਤੰਬਰ (ਭੱਟੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਤਰਨਤਾਰਨ ਦੇ ਅਮਰਕੋਟ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਮੀਂਹ ਕਾਰਨ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋ ਗਈਆਂ ਸਨ, ਦਾਣਾ ਮੰਡੀ 'ਚ ਉਨ੍ਹਾਂ ਕਿਸਾਨਾਂ ਨਾਲ...
ਨਿੱਜੀ ਕੰਪਨੀਆਂ ਨਹੀਂ ਕਰ ਸਕਦੀਆਂ ਆਧਾਰ ਕਾਰਡ ਦੀ ਮੰਗ- ਸੁਪਰੀਮ ਕੋਰਟ
. . .  48 minutes ago
ਇਨਕਮ ਟੈਕਸ ਭਰਨ ਅਤੇ 'ਪੈਨ' ਲਈ ਆਧਾਰ ਜ਼ਰੂਰੀ- ਸੁਪਰੀਮ ਕੋਰਟ
. . .  49 minutes ago
ਸੁਪਰੀਮ ਕੋਰਟ ਨੇ ਮੋਬਾਇਲ ਨਾਲ ਆਧਾਰ ਲਿੰਕ ਕਰਨ ਦੇ ਫੈਸਲੇ ਨੂੰ ਵੀ ਕੀਤਾ ਰੱਦ
. . .  58 minutes ago
ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਆਧਾਰ ਨਾ ਦਿੱਤਾ ਜਾਵੇ- ਸੁਪਰੀਮ ਕੋਰਟ
. . .  about 1 hour ago
ਬੈਂਕ ਖਾਤਿਆਂ ਨੂੰ ਆਧਾਰ ਨਾਲ ਲਿੰਕ ਕਰਨ ਜ਼ਰੂਰੀ ਨਹੀਂ- ਸੁਪਰੀਮ ਕੋਰਟ
. . .  about 1 hour ago
ਸਕੂਲਾਂ 'ਚ ਆਧਾਰ ਜ਼ਰੂਰੀ ਨਹੀਂ- ਸੁਪਰੀਮ ਕੋਰਟ
. . .  about 1 hour ago
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ- ਸਰਕਾਰੀ ਨੌਕਰੀ 'ਚ ਤਰੱਕੀ ਲਈ ਰਾਖਵਾਂਕਰਨ ਜ਼ਰੂਰੀ ਨਹੀਂ
. . .  about 1 hour ago
ਨਵੀਂ ਦਿੱਲੀ, 26 ਸਤੰਬਰ- ਐੱਸ. ਸੀ./ਐੱਸ. ਟੀ. ਕਰਮਚਾਰੀਆਂ ਨੂੰ ਸਰਕਾਰੀ ਨੌਕਰੀਆਂ 'ਚ ਤਰੱਕੀ 'ਚ ਰਾਖਵਾਂਕਰਨ ਦੇਣ ਦੇ ਮਾਮਲੇ 'ਚ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਅੱਜ ਵੱਡਾ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਤਰੱਕੀ 'ਚ ਰਾਖਵਾਂਕਰਨ...
ਸੁਲਤਾਨਪੁਰ ਲੋਧੀ ਦਾ ਦੌਰਾ ਕਰਨ ਲਈ ਚੰਡੀਗੜ੍ਹ ਤੋਂ ਰਵਾਨਾ ਹੋਏ ਕੈਪਟਨ
. . .  about 1 hour ago
ਚੰਡੀਗੜ੍ਹ, 26 ਸਤੰਬਰ- ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਮੰਡ ਖੇਤਰ ਦਾ ਦੌਰਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਤੋਂ ਰਵਾਨਾ ਹੋ ਗਏ ਹਨ। ਇਸ ਦੌਰਾਨ ਉਹ ਬਿਆਸ ਦਰਿਆ ਦੇ ਪਾਣੀ ਕਾਰਨ ਕਿਸਾਨਾਂ ਦੀਆਂ ਖ਼ਰਾਬ ਹੋਈਆਂ...
ਸੁਪਰੀਮ ਕੋਰਟ ਨੇ ਕਿਹਾ- ਯੂਨੀਕ ਦਾ ਮਤਲਬ ਸਿਰਫ਼ ਇੱਕ ਨਾਲ ਹੈ
. . .  about 1 hour ago
ਆਧਾਰ 'ਤੇ ਹਮਲਾ ਸੰਵਿਧਾਨ ਦੇ ਵਿਰੁੱਧ- ਸੁਪਰੀਮ ਕੋਰਟ
. . .  about 1 hour ago
ਸੁਪਰੀਮ ਕੋਰਟ ਨੇ ਕਿਹਾ- ਇਕਦਮ ਸੁਰੱਖਿਅਤ ਹੈ ਆਧਾਰ ਕਾਰਡ
. . .  about 1 hour ago
ਆਧਾਰ ਕਾਰਡ ਦਾ ਡੁਪਲੀਕੇਟ ਬਣਾਉਣਾ ਸੰਭਵ ਨਹੀਂ- ਸੁਪਰੀਮ ਕੋਰਟ
. . .  about 1 hour ago
ਆਧਾਰ ਦੀ ਸੰਵਿਧਾਨਕ ਵੈਧਤਾ 'ਤੇ ਸੁਪਰੀਮ ਕੋਰਟ ਦਾ ਫੈਸਲਾ- ਇਸ ਨਾਲ ਗਰੀਬਾਂ ਨੂੰ ਤਾਕਤ ਅਤੇ ਪਹਿਚਾਣ ਮਿਲੀ
. . .  about 1 hour ago
ਰਾਵੀ ਦਰਿਆ 'ਚ ਰੁੜ੍ਹੇ ਕਿਸਾਨ ਦੀ ਪਾਕਿਸਤਾਨ 'ਚ ਹੋਈ ਮੌਤ
. . .  21 minutes ago
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ- ਸਰਕਾਰੀ ਨੌਕਰੀ 'ਚ ਤਰੱਕੀ ਲਈ ਰਾਖਵਾਂਕਰਨ ਜ਼ਰੂਰੀ ਨਹੀਂ
. . .  about 2 hours ago
ਕੈਪਟਨ ਵਲੋਂ ਅੱਜ ਸੁਲਤਾਨਪੁਰ ਲੋਧੀ ਦਾ ਕੀਤਾ ਜਾਵੇਗਾ ਦੌਰਾ
. . .  about 2 hours ago
ਉਡਾਣ 'ਚ 11 ਮਹੀਨਿਆਂ ਦੇ ਬੱਚੇ ਦੀ ਮੌਤ
. . .  about 2 hours ago
ਆਧਾਰ ਦੀ ਵੈਧਤਾ 'ਤੇ ਸੁਪਰੀਮ ਕੋਰਟ ਅੱਜ ਸੁਣਾਏਗਾ ਅਹਿਮ ਫ਼ੈਸਲਾ
. . .  about 3 hours ago
ਹਰੀਕੇ ਹੈੱਡ ਵਰਕਸ ਤੋਂ ਛੱਡੇ ਪਾਣੀ ਨੇ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਡੋਬੀ
. . .  about 3 hours ago
ਦੋ ਦਿਨ ਦੀ ਬੱਚੀ ਨੂੰ ਮਾਂ ਪੁਲਿਸ ਨਾਕੇ ਕੋਲ ਰੱਖ ਹੋਈ ਫ਼ਰਾਰ
. . .  about 4 hours ago
ਹਿਮਾਚਲ ਪ੍ਰਦੇਸ਼ 'ਚ ਬਰਫ਼ਬਾਰੀ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਡੀਪੂ ਹੋਲਡਰ ਕੋਲ ਰਾਤ ਸਮੇਂ ਲੱਥ ਰਹੀ 858 ਤੋੜੇ ਸਰਕਾਰੀ ਕਣਕ ਪੁਲਿਸ ਨੇ ਫੜੀ
. . .  1 day ago
ਏਸ਼ੀਆ ਕੱਪ : 15 ਓਵਰਾਂ ਦੇ ਬਾਅਦ ਭਾਰਤ 99/0
. . .  1 day ago
ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਕੱਲ੍ਹ ਆਉਣਗੇ ਕੈਪਟਨ
. . .  1 day ago
ਰਾਵੀ ਦਰਿਆ ਦੇ ਤੇਜ਼ ਵਹਾਅ 'ਚ ਰੁੜਿਆ ਕਿਸਾਨ
. . .  1 day ago
ਏਸ਼ੀਆ ਕੱਪ : ਅਫ਼ਗ਼ਾਨਿਸਤਾਨ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 253 ਦੌੜਾਂ ਦਾ ਟੀਚਾ
. . .  1 day ago
ਘਰ ਦੀ ਛੱਤ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ
. . .  1 day ago
ਘੱਗਰ 'ਚ ਪਾਣੀ ਦਾ ਪੱਧਰ ਵਧਣ ਕਰਕੇ ਹਾਈ ਅਲਰਟ ਜਾਰੀ
. . .  1 day ago
ਏਸ਼ੀਆ ਕੱਪ :ਅਫ਼ਗਾਨਿਸਤਾਨ ਦੇ ਮੁਹੰਮਦ ਸ਼ਹਜਾਦ ਦੀਆਂ 100 ਦੌੜਾਂ ਪੂਰੀਆਂ
. . .  1 day ago
ਪ੍ਰਸਿੱਧ ਕੁਮੈਂਟੇਟਰ ਜਸਦੇਵ ਸਿੰਘ ਦਾ ਦੇਹਾਂਤ
. . .  1 day ago
ਸੰਪਰਕ ਟੁੱਟਣ ਕਾਰਨ 30 ਘੰਟਿਆਂ ਤੋਂ ਪਿੰਡ ਹੱਲੂਵਾਲ ਵਾਸੀ ਪਿੰਡ 'ਚ ਕੈਦ ਹੋਏ
. . .  1 day ago
ਘੱਗਰ ਦਾ ਪਾਣੀ ਪੱਧਰ ਲੱਗਿਆ ਵਧਣ
. . .  1 day ago
ਪ੍ਰਧਾਨ ਮੰਤਰੀ ਦਾ ਕਾਂਗਰਸ 'ਤੇ ਹਮਲਾ, ਕਿਹਾ- ਦੇਸ਼ ਤੋਂ ਬਾਹਰ ਲੱਭਿਆ ਜਾ ਰਿਹੈ ਗਠਜੋੜ
. . .  1 day ago
ਏਸ਼ੀਆ ਕੱਪ : ਭਾਰਤ ਬਨਾਮ ਅਫ਼ਗਾਨਿਸਤਾਨ- ਅਫ਼ਗਾਨਿਸਤਾਨ ਦੇ ਮੁਹੰਮਦ ਸ਼ਹਜਾਦ ਦੀਆਂ 50 ਦੌੜਾਂ ਪੂਰੀਆਂ
. . .  1 day ago
ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 526.29 ਮੀਟਰ ਪਹੁੰਚਿਆ
. . .  1 day ago
ਮੀਂਹ ਕਾਰਨ ਹੁਸ਼ਿਆਰਪੁਰ 'ਚ ਡਿੱਗੇ ਕਈ ਮਕਾਨ
. . .  1 day ago
ਵਿਰਾਟ ਕੋਹਲੀ ਨੂੰ ਮਿਲਿਆ 'ਖੇਲ ਰਤਨ' ਪੁਰਸਕਾਰ
. . .  1 day ago
ਯੂ. ਐੱਨ. ਦੀ ਬੈਠਕ 'ਚ ਤਿੰਨ ਮਹੀਨਿਆਂ ਦੀ ਬੱਚੀ ਨਾਲ ਪਹੁੰਚੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ, ਰਚਿਆ ਇਤਿਹਾਸ
. . .  1 day ago
ਸੁਲਤਾਨਪੁਰ ਲੋਧੀ : ਕਈ ਪਿੰਡਾਂ 'ਚ ਵੜਿਆ ਬਿਆਸ ਦਰਿਆ ਦਾ ਪਾਣੀ
. . .  1 day ago
ਤਿੰਨ ਤਲਾਕ ਅਧਿਆਦੇਸ਼ ਵਿਰੁੱਧ ਕੇਰਲ ਦੇ ਇਸਲਾਮਿਕ ਸੰਗਠਨ ਨੇ ਸੁਪਰੀਮ ਕੋਰਟ 'ਚ ਦਾਇਰ ਕੀਤੀ ਪਟੀਸ਼ਨ
. . .  1 day ago
ਬਰਤਾਨੀਆ ਫੌਜ ਵਿਚੋਂ ਕੱਢਿਆ ਦਾ ਸਕਦੈ ਇਤਿਹਾਸ ਬਣਾਉਣ ਵਾਲਾ ਸਿੱਖ ਜਵਾਨ
. . .  1 day ago
ਭਾਰੀ ਮੀਂਹ ਮਗਰੋਂ ਪੰਜਾਬ ਅਤੇ ਹਰਿਆਣਾ 'ਚ ਅੱਜ ਮੌਸਮ ਸਾਫ਼
. . .  1 day ago
ਨਸ਼ੇ ਕਾਰਨ ਨਵ ਵਿਆਹੇ ਨੌਜਵਾਨ ਦੀ ਮੌਤ
. . .  1 day ago
ਨਹਿਰ 'ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  1 day ago
ਗੜ੍ਹਸ਼ੰਕਰ ਨੇੜਲੀ ਕੰਢੀ ਨਹਿਰ 'ਚ ਪਿਆ 50 ਫੁੱਟ ਦਾ ਪਾੜ, ਵੱਡਾ ਨੁਕਸਾਨ ਹੋਣੋਂ ਟਲਿਆ
. . .  1 day ago
ਜੰਮੂ-ਕਸ਼ਮੀਰ 'ਚ ਮੁਠਭੇੜ ਦੌਰਾਨ ਦੋ ਅੱਤਵਾਦੀ ਢੇਰ
. . .  1 day ago
ਸੀਲਿੰਗ ਮਾਮਲੇ 'ਚ ਸੁਪਰੀਮ ਕੋਰਟ ਨੇ ਮਨੋਜ ਤਿਵਾੜੀ ਨੂੰ ਪਾਈ ਝਾੜ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 10 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਰਾਜਨੀਤੀ ਦਾ ਨਿਸ਼ਾਨਾ ਆਮ ਆਦਮੀ ਦੀ ਭਲਾਈ ਹੋਣਾ ਚਾਹੀਦਾ ਹੈ। -ਅਰਸਤੂ

ਪਹਿਲਾ ਸਫ਼ਾ

ਉੱਤਰੀ ਸੂਬੇ ਪੈਟਰੋਲ-ਡੀਜ਼ਲ ਦੀਆਂ ਦਰਾਂ 'ਚ ਬਰਾਬਰੀ ਲਿਆਉਣ ਲਈ ਸਹਿਮਤ

ਐਨ. ਐਸ. ਪਰਵਾਨਾ
ਚੰਡੀਗੜ੍ਹ, 25 ਸਤੰਬਰ-ਹਰਿਆਣਾ ਦੇ ਖ਼ਜ਼ਾਨਾ ਮੰਤਰੀ ਕੈਪਟਨ ਅਭਿਮਨਿਊ ਦੀ ਪਹਿਲ 'ਤੇ ਉੱਤਰੀ ਰਾਜਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਦੀ ਪਹਿਲ 'ਤੇ 'ਇਕ ਦੇਸ਼ ਇਕ ਟੈਕਸ' ਦੀ ਪ੍ਰਣਾਲੀ 'ਤੇ ਅੱਜ ਇੱਥੇ ਹੋਈ ਉੱਤਰੀ ਰਾਜਾਂ ਦੇ ਖ਼ਜ਼ਾਨਾ ਮੰਤਰੀਆਂ ਤੇ ਆਬਕਾਰੀ ਤੇ ਕਰਾਧਾਨ ਵਿਭਾਗ ਦੇ ਅਧਿਕਾਰੀਆਂ ਦੀ ਬੈਠਕ 'ਚ ਉੱਤਰੀ ਰਾਜਾਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਦਰਾਂ ਬਰਾਬਰ ਲਿਆਉਣ 'ਤੇ ਸਹਿਮਤੀ ਬਣੀ ਤੇ ਇਸ ਲਈ ਸਾਰੇ ਰਾਜਾਂ ਦੇ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕਰਨ ਦਾ ਫ਼ੈਸਲਾ ਕੀਤਾ ਗਿਆ, ਜਿਸ ਦੀ ਬੈਠਕ 15 ਦਿਨਾਂ 'ਚ ਬੁਲਾਈ ਜਾਵੇਗੀ | ਇਹ ਕਮੇਟੀ ਆਪੋ-ਆਪਣੀਆਂ ਰਾਜ ਸਰਕਾਰਾਂ ਨੂੰ ਇਸ ਦੀਆਂ ਸਿਫ਼ਾਰਿਸ਼ਾਂ ਪੇਸ਼ ਕਰਨਗੀਆਂ | ਬੈਠਕ ਤੋਂ ਬਾਅਦ ਹਰਿਆਣਾ ਦੇ ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਅੱਜ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਕੇਂਦਰੀ ਸ਼ਾਸਿਤ ਰਾਜ ਚੰਡੀਗੜ੍ਹ, ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਖ਼ਜ਼ਾਨਾ ਮੰਤਰੀਆਂ ਤੇ ਅਧਿਕਾਰੀਆਂ ਨੇ ਹਿੱਸਾ ਲਿਆ | ਦਿੱਲੀ ਵਲੋਂ ਉਪ ਮੁੱਖ ਮੰਤਰੀ ਤੇ ਖ਼ਜ਼ਾਨਾ ਮੰਤਰੀ ਮਨੀਸ਼ ਸਿਸੋਦੀਆ ਤੇ ਪੰਜਾਬ ਵਲੋਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਹਿੱਸਾ ਲਿਆ ਜਦੋਂ ਕਿ ਹੋਰ ਰਾਜਾਂ ਵਲੋਂ ਉੱਚ ਅਧਿਕਾਰੀਆਂ ਨੇ ਹਾਜ਼ਰੀ ਦਰਜ ਕਰਵਾਈ | ਹਰਿਆਣਾ ਦੇ ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਦਿੱਲੀ ਦੀ ਸਲਾਹ 'ਤੇ ਸਾਰੇ ਉੱਤਰੀ ਸੂਬਿਆਂ ਲਈ ਇਕ ਬਰਾਬਰ ਆਬਕਾਰੀ ਨੀਤੀ ਲਾਗੂ ਕੀਤੀ ਜਾਵੇਗੀ ਤਾਂ ਜੋ ਸ਼ਰਾਬ ਦੀਆਂ ਦਰਾਂ ਸਾਰੇ ਉੱਤਰੀ ਸੂਬਿਆਂ ਵਿਚ ਇਕ ਬਰਾਬਰ ਰਹਿਣ | ਇਸੇ ਤਰ੍ਹਾਂ ਪੰਜਾਬ ਵਲੋਂ ਸੁਝਾਅ ਦਿੱਤਾ ਗਿਆ ਕਿ ਸਾਰੇ ਉੱਤਰੀ ਰਾਜ ਟਰਾਂਸਪੋਰਟ ਲਈ ਵੀ ਇਕ ਅਜਿਹੀ ਹੀ ਨੀਤੀ ਬਣਾ ਕੇ ਸਹਿਯੋਗ ਕਰਨ | ਆਬਕਾਰੀ ਤੇ ਟਰਾਂਸਪੋਰਟ ਲਈ ਵੀ ਅਧਿਕਾਰੀਆਂ ਦੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ | ਬੈਠਕ ਵਿਚ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਅਰੁਣ ਕੁਮਾਰ ਗੁਪਤਾ, ਹਰਿਆਣਾ ਦੀ ਕਰਾਧਾਨ ਕਮਿਸ਼ਨਰ ਸ੍ਰੀਮਤੀ ਆਸ਼ਿਮਾ ਬਰਾੜ ਤੋਂ ਇਲਾਵਾ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਦੇ ਅਧਿਕਾਰੀ ਵੀ ਹਾਜ਼ਰ ਸਨ |

ਲੋਕਤੰਤਰ ਨੂੰ ਘੁਣ ਵਾਂਗ ਖਾ ਰਿਹੈ ਰਾਜਨੀਤੀ 'ਚ ਅਪਰਾਧੀਕਰਨ

ਦਾਗ਼ੀ ਨੇਤਾਵਾਂ ਦੇ ਮਾਮਲੇ 'ਚ ਸੰਸਦ ਕਾਨੂੰਨ ਬਣਾਏ-ਸੁਪਰੀਮ ਕੋਰਟ

ਦੋਸ਼ ਤੈਅ ਹੋਣ ਨਾਲ ਕਿਸੇ ਨੂੰ ਚੋਣ ਲੜਨ  ਤੋਂ ਆਯੋਗ ਕਰਾਰ ਨਹੀਂ ਦਿੱਤਾ ਜਾ ਸਕਦਾ
ਨਵੀਂ ਦਿੱਲੀ, 25 ਸਤੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਕਿਹਾ ਕਿ ਰਾਜਨੀਤੀ 'ਚ ਅਪਰਾਧੀਕਰਨ ਇਕ ਕੌੜਾ ਸੱਚ ਹੈ ਅਤੇ ਇਹ ਲੋਕਤੰਤਰ ਨੂੰ ਘੁਣ ਵਾਂਗ ਖਾ ਰਿਹਾ ਹੈ | ਸਭ ਤੋਂ ਵੱਡੇ ਲੋਕਤੰਤਰ 'ਚ ਰਾਜਨੀਤੀ ਦਾ ਅਪਰਾਧੀਕਰਨ ਚਿੰਤਾ ਦਾ ਵਿਸ਼ਾ ਹੈ | ਇਸ ਨੂੰ ਰੋਕਣ ਲਈ ਸੰਸਦ ਨੂੰ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ | ਦਾਗੀ ਨੇਤਾਵਾਂ ਅਤੇ ਗੰਭੀਰ ਅਪਰਾਧਕ ਮਾਮਲਿਆਂ ਦੇ ਦੋਸ਼ੀਆਂ ਦੇ ਚੋਣ ਲੜਨ 'ਤੇ ਰੋਕ ਲਗਾਉਣ ਵਾਲੀ ਪਟੀਸ਼ਨ 'ਤੇ ਫ਼ੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਪੰਜ ਸਾਲ ਜਾਂ ਉਸ ਤੋਂ ਵੱਧ ਸਜ਼ਾ ਹੋਣ ਵਾਲੇ ਮਾਮਲਿਆਂ 'ਚ ਦੋਸ਼ ਤੈਅ ਹੋਣ ਦੇ ਬਾਅਦ ਚੋਣ ਲੜਨ ਤੋਂ ਅਯੋਗ ਕਰਾਰ ਦੇਣ ਤੋਂ ਇਨਕਾਰ ਕਰ ਦਿੱਤਾ | ਸੁਪਰੀਮ ਕੋਰਟ ਨੇ ਕਿਹਾ ਕਿ ਅਯੋਗਤਾ ਦੀ ਵਿਵਸਥਾ ਅਦਾਲਤ ਨਹੀਂ ਜੋੜ ਸਕਦੀ | ਇਹ ਕੰਮ ਸੰਸਦ ਦਾ ਹੈ | ਦਾਗੀ ਨੇਤਾਵਾਂ ਦੇ ਮਾਮਲੇ 'ਚ ਸੰਸਦ ਕਾਨੂੰਨ ਬਣਾਏ | ਸੁਪਰੀਮ ਕੋਰਟ ਨੇ ਆਪਣੇ ਅਹਿਮ ਫ਼ੈਸਲੇ 'ਚ ਕਿਹਾ ਕਿ ਰਾਜਨੀਤੀ 'ਚ ਅਪਰਾਧੀਕਰਨ ਅਤੇ ਭਿ੍ਸ਼ਟਾਚਾਰ ਲੋਕਤੰਤਰ ਲਈ ਵੱਡਾ ਖ਼ਤਰਾ ਹੈ | ਨਾਲ ਹੀ ਕਿਹਾ ਕਿ ਅਯੋਗਤਾ ਦੀ ਵਿਵਸਥਾ ਸੁਪਰੀਮ ਕੋਰਟ ਨਹੀਂ ਜੋੜ ਸਕਦੀ | ਸੁਪਰੀਮ ਕੋਰਟ ਨੇ ਦਾਗੀ ਨੇਤਾਵਾਂ ਨੂੰ ਚੋਣ ਲੜਨ ਤੋਂ ਰੋਕਿਆ ਤਾਂ ਨਹੀਂ ਪਰ ਸਖ਼ਤੀ ਕਾਫੀ ਦਿਖਾਈ | ਚੋਣ ਲੜਨ ਤੋਂ ਪਹਿਲਾਂ ਹਰ ਉਮੀਦਵਾਰ ਨੂੰ ਆਪਣਾ ਅਪਰਾਧਕ ਰਿਕਾਰਡ ਚੋਣ ਕਮਿਸ਼ਨ ਸਾਹਮਣੇ ਪੇਸ਼ ਕਰਨਾ ਪਵੇਗਾ |
'ਭਿ੍ਸ਼ਟਾਚਾਰ ਇਕ ਰਾਸ਼ਟਰੀ ਆਰਥਿਕ ਆਤੰਕ ਬਣ ਗਿਆ ਹੈ | ਹੁਣ ਸਮਾਂ ਆ ਗਿਆ ਹੈ ਕਿ ਸੰਸਦ ਇਸ ਮਾਮਲੇ 'ਚ ਕਾਨੂੰਨ ਲਿਆਏ |' ਸੁਪਰੀਮ ਕੋਰਟ ਨੇ ਭਿ੍ਸ਼ਟਾਚਾਰ ਬਾਰੇ ਸਖ਼ਤ ਟਿੱਪਣੀਆਂ ਕਰਨ ਅਤੇ ਇਸ ਸਬੰਧ 'ਚ ਸੰਸਦ ਨੂੰ ਕਾਨੂੰਨ ਲਿਆਉਣ ਦੀ ਹਦਾਇਤ ਤਾਂ ਦੇ ਦਿੱਤੀ ਪਰ ਨਾਲ ਹੀ ਦਾਗ਼ੀ ਨੇਤਾਵਾਂ ਨੂੰ ਰਾਹਤ ਦਿੰਦਿਆਂ ਕਿਹਾ ਕਿ ਸਿਰਫ਼ ਦੋਸ਼ ਤੈਅ ਹੋਣ ਨਾਲ ਕਿਸੇ ਨੂੰ ਅਯੋਗ ਕਰਾਰ ਨਹੀਂ ਦਿੱਤਾ ਜਾ ਸਕਦਾ | ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ 5 ਜੱਜਾਂ ਦੇ ਸੰਵਿਧਾਨਕ ਬੈਂਚ, ਜਿਸ 'ਚ ਰੋਹੀਹੋਨ ਫਲੀ ਨਰੀਮਨ, ਏ. ਐਮ. ਖਾਨਵਿਲਕਰ, ਡੀ. ਵਾਈ. ਚੰਦਰਚੂੜ ਅਤੇ ਇੰਦੂ ਮਲਹੋਤਰਾ ਸ਼ਾਮਿਲ ਸਨ, ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਵਿਧਾਇਕਾਂ ਦੇ ਦਾਇਰੇ 'ਚ ਜਾ ਕੇ ਦਾਗ਼ੀ ਨੇਤਾਵਾਂ ਨੂੰ ਚੋਣਾਂ 'ਤੇ ਪਾਬੰਦੀ ਲਾ ਕੇ ਲਕਸ਼ਮਣ ਰੇਖ਼ਾ ਨਹੀਂ ਲੰਘ ਸਕਦੇ | ਸੁਪਰੀਮ ਕੋਰਟ ਨੇ ਦਾਗ਼ੀ ਨੇਤਾਵਾਂ 'ਤੇ ਆਪਣੇ ਲਈ ਲਕਸ਼ਮਣ ਰੇਖ਼ਾ ਪਰਿਭਾਸ਼ਤ ਕਰਨ ਤੋਂ ਇਲਾਵਾ ਕੇਂਦਰ ਅਤੇ ਸੰਸਦ ਲਈ ਕੁਝ ਸੇਧਾਂ ਵੀ ਜਾਰੀ ਕੀਤੀਆਂ | ਸੰਵਿਧਾਨਕ ਬੈਂਚ ਨੇ ਸੰਸਦ ਨੂੰ ਇਹ ਜ਼ਿੰਮੇਵਾਰੀ ਸੌਾਪਦਿਆਂ ਕਿਹਾ ਕਿ ਵਕਤ ਆ ਗਿਆ ਹੈ ਕਿ ਸੰਸਦ ਅਜਿਹਾ ਕਾਨੂੰਨ ਲਿਆਏ ਕਿ ਅਪਰਾਧੀ ਸਿਆਸਤ ਤੋਂ ਦੂਰ ਰਹਿਣ | ਸਿਆਸੀ ਜੁਰਮ ਲੋਕਤੰਤਰ ਦੀ ਰਾਹ 'ਚ ਰੁਕਾਵਟ ਹੈ ਅਤੇ ਪੈਸੇ ਤੇ ਤਾਕਤ ਨੂੰ ਸਿਆਸਤ ਤੋਂ ਦੂਰ ਰੱਖਣਾ ਸੰਸਦ ਦਾ ਫਰਜ਼ ਹੈ | ਇਸ ਸਬੰਧ 'ਚ ਕੁਝ ਸੇਧਾਂ ਜਾਰੀ ਕਰਦਿਆਂ ਸਰਬਉੱਚ ਅਦਾਲਤ ਨੇ ਕਿਹਾ ਕਿ ਪਾਰਟੀਆਂ ਨੂੰ ਚੋਣਾਂ 'ਚ ਉਤਰੇ ਉਮੀਦਵਾਰਾਂ ਦੇ ਪਿਛੋਕੜ ਦੀ ਜਾਣਕਾਰੀ ਇੰਟਰਨੈੱਟ ਅਤੇ ਮੀਡੀਆ 'ਤੇ ਦੇਣੀ ਚਾਹੀਦੀ ਹੈ | ਅਦਾਲਤ ਨੇ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਦੇ ਿਖ਼ਲਾਫ਼ ਮਾਮਲੇ ਬਕਾਇਆ ਹੋਣ ਤਾਂ ਨਾਮਜ਼ਦਗੀ ਭਰਨ ਸਮੇਂ ਉਹ ਅਪਰਾਧਕ ਕੇਸਾਂ ਬਾਰੇ ਮੋਟੇ ਸ਼ਬਦਾਂ 'ਚ ਲਿਖੇ | ਸੁਪਰੀਮ ਕੋਰਟ ਨੇ ਵੋਟਰ ਦੇ ਹੱਕ ਦੀ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਵੋਟਰ ਨੂੰ ਉਮੀਦਵਾਰ ਦੇ ਪਿਛੋਕੜ ਬਾਰੇ ਜਾਣਨ ਦਾ ਪੂਰਾ ਹੱਕ ਹੈ | ਅਦਾਲਤ ਨੇ ਪਿ੍ੰਟ ਅਤੇ ਇਲੈਕਟ੍ਰਾਨਿਕ ਸਭ ਤਰ੍ਹਾਂ ਦੇ ਮੀਡੀਆ ਰਾਹੀਂ ਤਫ਼ਸੀਲ 'ਚ ਲੋਕਾਂ ਨੂੰ ਜਾਣਕਾਰੀ ਦੇਣ ਲਈ ਇਸ ਤਰ੍ਹਾਂ ਦੇ ਇਸ਼ਤਿਹਾਰ ਦੇਣ ਨੂੰ ਕਿਹਾ | ਜ਼ਿਕਰਯੋਗ ਹੈ ਕਿ ਐਸੋਸੀਏਸ਼ਨ ਆਫ਼ ਡੈਮੋਕ੍ਰੇਟਿਕ ਰਿਫ਼ਾਰਮ ਮੁਤਾਬਿਕ 2014 'ਚ ਚੁਣੇ ਗਏ ਸੰਸਦ ਮੈਂਬਰਾਂ 'ਚ 186 ਭਾਵ 34 ਫ਼ੀਸਦੀ ਸੰਸਦ ਮੈਂਬਰਾਂ 'ਤੇ ਅਪਰਾਧਿਕ ਕੇਸ ਦਰਜ ਸੀ, 1518 ਨੇਤਾਵਾਂ 'ਤੇ ਕੇਸ ਦਰਜ ਹੈ, ਜਿਨ੍ਹਾਂ 'ਚੋਂ 50 ਤੋਂ ਵੱਧ ਸੰਸਦ ਮੈਂਬਰ ਹਨ | ਇਨ੍ਹਾਂ 'ਚੋਂ 35 ਨੇਤਾਵਾਂ 'ਤੇ ਜਬਰ ਜਨਾਹ, ਕਤਲ ਅਤੇ ਅਗਵਾ ਕਰਨ ਦੇ ਕੇਸ ਵੀ ਸ਼ਾਮਿਲ ਹਨ | ਭਿ੍ਸ਼ਟਾਚਾਰ ਬਾਰੇ ਤਿੱਖੇ ਸ਼ਬਦਾਂ ਦੀ ਵਰਤੋਂ ਕਰਦਿਆਂ ਸੁਪਰੀਮ ਕੋਰਟ ਨੇ ਇਸ ਨੂੰ ਕੈਂਸਰ ਕਰਾਰ ਦਿੰਦਿਆਂ ਕਿਹਾ ਕਿ ਸੰਸਦ ਨੂੰ ਇਸ ਕੈਂਸਰ ਦਾ ਇਲਾਜ ਕਰਨਾ ਚਾਹੀਦਾ ਹੈ ਤਾਂ ਜੋ ਇਹ ਲੋਕਤੰਤਰ ਲਈ ਜਾਨ ਲੇਵਾ ਹੋਣ ਤੋਂ ਪਹਿਲਾਂ ਨਾਸੂਰ ਨਾ ਬਣਨ |

ਮਹਾਰਾਣੀ ਦੀ ਗਾਰਡ 'ਚ ਸ਼ਾਮਿਲ ਪਹਿਲਾ ਦਸਤਾਰਧਾਰੀ ਸਿੱਖ ਡਰੱਗ ਟੈਸਟ 'ਚ ਫੇਲ੍ਹ

ਬਰਖ਼ਾਸਤ ਹੋਣ ਦਾ ਖਦਸ਼ਾ
ਲੰਡਨ/ਲੈਸਟਰ, 25 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਜਨਮ ਦਿਨ ਸਮਾਰੋਹ ਮੌਕੇ ਸਾਲਾਨਾ ਪਰੇਡ ਦੌਰਾਨ ਅੰਗਰੇਜ਼ੀ ਫ਼ੌਜ ਦੀ ਟੁਕੜੀ 'ਚ ਸ਼ਾਮਿਲ ਹੋ ਕੇ ਇਤਿਹਾਸ ਬਣਾਉਣ ਵਾਲੇ ਚਰਨਪ੍ਰੀਤ ਸਿੰਘ ਲਾਲ (22) ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ | ਫ਼ੌਜ ਵਲੋਂ ਕਰਵਾਏ ਡਰੱਗ ਟੈਸਟ ਦੌਰਾਨ ਉਸ ਵਲੋਂ ਕੋਕੀਨ ਲਏ ਜਾਣ ਦੀ ਪੁਸ਼ਟੀ ਹੋਈ ਹੈ | ਚਰਨਪ੍ਰੀਤ ਸਿੰਘ ਨਾਲ ਦੋ ਹੋਰ ਸਿਪਾਹੀ ਵੀ ਟੈਸਟ 'ਚੋਂ ਫੇਲ੍ਹ ਹੋਏ ਹਨ | ਜੂਨ ਦੇ ਮਹੀਨੇ 'ਚ ਚਰਨਪ੍ਰੀਤ ਸਿੰਘ ਲਾਲ ਪੂਰੀ ਦੁਨੀਆ ਵਿਚ ਉਸ ਸਮੇਂ ਸੁਰਖੀਆ ਵਿਚ ਰਿਹਾ ਸੀ ਜਦੋਂ ਬਕਿੰਘਮ ਪੈਲੇਸ ਦੀ ਸਦੀਆਂ ਪੁਰਾਣੀ ਪਰੰਪਰਾ ਨੂੰ ਤੋੜ ਕੇ ਉਸ ਨੂੰ ਦਸਤਾਰ ਪਹਿਣ ਕੇ ਪਰੇਡ ਵਿਚ ਸ਼ਾਮਿਲ ਹੋਣ ਦੀ ਆਗਿਆ ਦਿੱਤੀ ਸੀ | ਯੂ. ਕੇ. ਦੇ 'ਸੰਨ' ਅਖਬਾਰ ਅਨੁਸਾਰ ਬੀਤੇ ਹਫ਼ਤੇ ਉਹ ਆਪਣੀ ਬੈਰਕ ਵਿਚ ਹੋਏ ਡਰੱਗ ਟੈਸਟ ਦੌਰਾਨ ਨਸ਼ੀਲੇ ਪਦਾਰਥਾਂ ਦੀ ਜਾਂਚ ਵਿਚ ਅਸਫਲ ਰਿਹਾ ਹੈ | ਅੰਦਰੂਨੀ ਸੂਤਰਾਂ ਨੇ ਦਾਅਵਾ ਕੀਤਾ ਕਿ ਉਸ ਨੇ ਵੱਡੀ ਮਾਤਰਾ ਵਿਚ ਕੋਕੀਨ ਲਈ ਸੀ | ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਉਨ੍ਹਾਂ ਦੇ ਕਮਾਂਡਿੰਗ ਅਧਿਕਾਰੀ 'ਤੇ ਨਿਰਭਰ ਕਰਦਾ ਹੈ ਕਿ ਉਹ ਉਨ੍ਹਾਂ ਨੂੰ ਬਾਹਰ ਕਰਦੇ ਹਨ ਜਾਂ ਨਹੀਂ | ਰਿਪੋਰਟ ਮੁਤਾਬਕ ਹਰ ਕੋਈ ਹੈਰਾਨ ਹੈ ਕਿ ਚਰਨਪ੍ਰੀਤ ਸਿੰਘ ਕਿਸ ਤਰ੍ਹਾਂ ਸੁਰਖੀਆਂ ਵਿਚ ਆਇਆ ਸੀ ਅਤੇ ਹੁਣ ਉਸ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲਾਲ ਉਨ੍ਹਾਂ ਫੌਜੀਆਂ ਵਿਚ ਸ਼ਾਮਿਲ ਹੈ ਜੋ ਵਿੰਡਸਰ ਦੀ ਵਿਕਟੋਰੀਆ ਬੈਰਕ ਵਿਚ ਪਰੀਖਣ ਦੌਰਾਨ ਅਸਫਲ ਰਿਹਾ | ਜ਼ਿਕਰਯੋਗ ਹੈ ਕਿ ਲਾਲ ਦਾ ਜਨਮ ਪੰਜਾਬ ਵਿਚ ਹੋਇਆ | ਛੋਟੀ ਉਮਰ ਵਿਚ ਹੀ ਉਹ ਆਪਣੇ ਮਾਤਾ-ਪਿਤਾ ਨਾਲ ਯੂ. ਕੇ. ਗਿਆ ਸੀ | ਉਹ ਜਨਵਰੀ 2016 ਵਿਚ ਬਿ੍ਟਿਸ਼ ਫ਼ੌਜ ਵਿਚ ਸ਼ਾਮਿਲ ਹੋਇਆ ਸੀ | ਰੱਖਿਆ ਮੰਤਰਾਲੇ ਨੇ ਕਿਹਾ ਕਿ ਡਰੱਗ ਦੀ ਵਰਤੋਂ ਕਰਨ ਵਾਲਿਆਂ ਨੂੰ ਫ਼ੌਜ 'ਚੋਂ ਕੱਢਿਆ ਜਾ ਸਕਦਾ ਹੈ | ਫ਼ੌਜ ਦੇ ਕਰਮਚਾਰੀ ਸੇਵਾਵਾਂ ਦੇ ਮੁਖੀ ਬਿ੍ਗੇਡੀਅਰ ਕਿ੍ਸਟੋਫਰ ਕੋਲੇਸ ਨੇ ਕਿਹਾ ਕਿ ਕੂਲਸਟਰੀਮ ਗਾਰਡਾਂ ਦੇ ਕਈ ਹੋਰ ਸੈਨਿਕਾਂ ਦੀ ਵੀ ਕਥਿਤ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਜਾਂਚ ਕੀਤੀ ਜਾ ਰਹੀ ਹੈ | ਰੱਖਿਆ ਮੰਤਰਾਲੇ ਨੇ ਦੱਸਿਆ ਕਿ ਕਿਸੇ ਵੀ ਸੰਭਾਵੀ ਕਾਰਵਾਈ ਲਈ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ | ਪਿਛਲੇ ਸਾਲ ਜੁਲਾਈ ਅਤੇ ਅਕਤੂਬਰ ਦੇ ਵਿਚਕਾਰ ਫ਼ੌਜ ਸਮੇਤ 220 ਸਿਪਾਹੀ ਡਰੱਗ ਟੈਸਟ 'ਚੋਂ ਫੇਲ੍ਹ ਹੋਏ ਸਨ ਅਤੇ ਰੱਖਿਆ ਮੰਤਰਾਲੇ ਨੇ 220 ਕਰਮਚਾਰੀਆਂ ਦੀ ਛੁੱਟੀ ਕਰ ਦਿੱਤੀ ਸੀ |

ਉੱਘੇ ਖੇਡ ਕੁਮੈਂਟੇਟਰ ਜਸਦੇਵ ਸਿੰਘ ਦਾ ਦਿਹਾਂਤ

ਨਵੀਂ ਦਿੱਲੀ, 25 ਸਤੰਬਰ (ਏਜੰਸੀ)-ਪ੍ਰਸਿੱਧ ਭਾਰਤੀ ਖੇਡ ਕੁਮੈਂਟੇਟਰ ਜਸਦੇਵ ਸਿੰਘ ਦਾ ਅੱਜ ਨਵੀਂ ਦਿੱਲੀ 'ਚ ਲੰਮੀ ਬਿਮਾਰੀ ਦੇ ਬਾਅਦ ਦਿਹਾਂਤ ਹੋ ਗਿਆ | ਪਦਮਸ੍ਰੀ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਜਸਦੇਵ ਸਿੰਘ 87 ਸਾਲ ਦੇ ਸਨ | ਵਿਸ਼ਵ ਭਰ 'ਚ ਆਪਣੀ ਆਵਾਜ਼ ਦਾ ਲੋਹਾ ਮਨਵਾਉਣ ਵਾਲੇ ਜਸਦੇਵ ਸਿੰਘ ਦੇ ਦਿਹਾਂਤ 'ਤੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ | ਜਸਦੇਵ ਸਿੰਘ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਮੌਕੇ ਅਧਿਕਾਰਤ ਤੌਰ 'ਤੇ 1963 ਤੋਂ ਸਰਕਾਰ ਵਲੋਂ ਸੰਚਾਲਿਤ ਮੀਡੀਆ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਲਈ ਕੁਮੈਂਟਰੀ ਕਰਦੇ ਆ ਰਹੇ ਸਨ | ਉਨ੍ਹਾਂ ਨੇ 1955 ਵਿਚ ਜੈਪੁਰ 'ਚ ਆਲ ਇੰਡੀਆ ਰੇਡੀਓ 'ਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਅੱਠ ਸਾਲ ਬਾਅਦ ਉਹ ਦਿੱਲੀ ਆ ਗਏ | ਕਰੀਬ 35 ਸਾਲ ਉਨ੍ਹਾਂ ਨੇ ਦੂਰਦਰਸ਼ਨ 'ਚ ਕੰਮ ਕੀਤਾ | 1985 'ਚ ਉਨ੍ਹਾਂ ਨੂੰ ਪਦਮਸ੍ਰੀ ਅਤੇ 2008 ਵਿਚ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ | ਜਸਦੇਵ ਸਿੰਘ ਨੇ 9 ਉਲੰਪਿਕ ਖੇਡਾਂ, ਅੱਠ ਹਾਕੀ ਵਿਸ਼ਵ ਕੱਪ ਅਤੇ ਛੇ ਏਸ਼ਿਆਈ ਖੇਡਾਂ 'ਚ ਕੁਮੈਂਟਰੀ ਕੀਤੀ | ਉਨ੍ਹਾਂ ਨੂੰ ਇਸ ਲਈ ਉਲੰਪਿਕ ਖੇਡਾਂ ਦੇ ਸਭ ਤੋਂ ਵੱਡੇ ਪੁਰਸਕਾਰ ਉਲੰਪਿਕ ਆਰਡਰ ਨਾਲ ਸਨਮਾਨਿਤ ਕੀਤਾ ਗਿਆ | ਇਹ ਪੁਰਸਕਾਰ ਉਨ੍ਹਾਂ ਨੂੰ ਆਈ. ਓ. ਸੀ. ਦੇ ਸਾਬਕਾ ਪ੍ਰਧਾਨ ਜੁਆਨ ਐਾਟੋਨੀਓ ਨੇ ਦਿੱਤਾ ਸੀ |

ਕਾਂਗਰਸ 'ਚ ਵਿਕਾਸ 'ਤੇ ਬਹਿਸ ਕਰਨ ਦੀ ਹਿੰਮਤ ਨਹੀਂ, ਇਸ ਲਈ ਚਿੱਕੜ ਸੁੱਟ ਰਹੀ ਹੈ-ਮੋਦੀ

ਭੋਪਾਲ, 25 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਭੋਪਾਲ 'ਚ ਰੈਲੀ ਦੌਰਾਨ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾਉਂਦੇ ਹੋਏ ਕਾਂਗਰਸ ਅਤੇ ਰਾਹੁਲ ਗਾਂਧੀ 'ਤੇ ਜ਼ੋਰਦਾਰ ਹਮਲਾ ਕੀਤਾ | ਅਮਿਤ ਸ਼ਾਹ ਨੇ ਜਿੱਥੇ ਇਕ ਵਾਰ ਮੁੜ ਘੁਸਪੈਠੀਆਂ ਅਤੇ ਅਸਾਮ 'ਚ ਐਨ. ਆਰ. ਸੀ. ਦਾ ਮਾਮਲਾ ਉਠਾਇਆ ਉਥੇ ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਕਾਂਗਰਸ ਅਤੇ ਰਾਹੁਲ ਗਾਂਧੀ 'ਤੇ ਕੇਂਦਰਿਤ ਰੱਖਿਆ | ਪ੍ਰਧਾਨ ਮੰਤਰੀ ਨੇ ਕਿਹਾ ਕਿ 125 ਸਾਲ ਪੁਰਾਣੀ ਕਾਂਗਰਸ ਪਾਰਟੀ ਨੂੰ ਅੱਜ ਸੂਖਮਦਰਸ਼ੀ ਨਾਲ ਲੱਭਣਾ ਪੈ ਰਿਹਾ ਹੈ | ਕਾਂਗਰਸ ਸਮਾਜ ਨੂੰ ਲੜਾ ਕੇ ਸੱਤਾ ਹਥਿਆਉਣ ਦੀ ਕੋਸ਼ਿਸ਼ 'ਚ ਹੈ | ਪੰਡਿਤ ਦੀਨਦਿਆਲ ਉਪਾਧਿਆਏ ਦੀ ਵਰ੍ਹੇਗੰਢ ਮੌਕੇ ਕਰਵਾਈ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ 'ਤੇ ਚਿੱਕੜ ਇਸ ਲਈ ਸੁੱਟ ਰਹੀ ਹੈ ਕਿਉਂਕਿ ਉਸ 'ਚ ਵਿਕਾਸ ਦੇ ਮੁੱਦੇ 'ਤੇ ਬਹਿਸ ਕਰਨ ਦੀ ਹਿੰਮਤ ਨਹੀਂ ਹੈ | ਪ੍ਰਧਾਨ ਮੰਤਰੀ ਨੇ ਰਾਫੇਲ ਸੌਦੇ ਸਬੰਧੀ ਕਾਂਗਰਸ ਵਲੋਂ ਲਗਾਏ ਜਾ ਰਹੇ ਦੋਸ਼ਾਂ ਸਬੰਧੀ ਇਹ ਗੱਲ ਕਹੀ | ਪ੍ਰਧਾਨ ਮੰਤਰੀ ਨੇ ਕਾਂਗਰਸ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ 125 ਸਾਲ ਪੁਰਾਣੀ ਪਾਰਟੀ ਅਜਿਹੀ ਸਥਿਤੀ 'ਚ ਪਹੁੰਚ ਗਈ ਹੈ ਕਿ ਉਸ ਨੂੰ ਗਠਜੋੜ ਲਈ ਛੋਟੀਆਂ ਪਾਰਟੀਆਂ ਤੋਂ 'ਭੀਖ' ਮੰਗਣੀ ਪੈ ਰਹੀ ਹੈ | ਜੇਕਰ ਕਾਂਗਰਸ ਨੂੰ ਗਠਜੋੜ ਲਈ ਸਹਿਯੋਗੀ ਮਿਲ ਵੀ ਜਾਣ ਤਾਂ ਇਹ ਗਠਜੋੜ ਸਫ਼ਲ ਨਹੀਂ ਹੋਵੇਗਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰਿਆਂ ਲਈ ਸਮਾਜਿਕ ਨਿਆਂ 'ਚ ਵਿਸ਼ਵਾਸ ਰੱਖਦੀ ਹੈ ਅਤੇ ਉਨ੍ਹਾਂ ਦੀ 'ਸਭ ਕਾ ਸਾਥ, ਸਭ ਕਾ ਵਿਕਾਸ' ਮੁਹਿੰਮ ਕੇਵਲ ਨਾਅਰਾ ਹੀ ਨਹੀਂ ਹੈ | ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਆਉਣ ਵਾਲੀਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਅਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਜਿੱਤ ਮਿਲੇਗੀ | ਮੋਦੀ ਨੇ ਕਿਹਾ ਕਿ ਉਹ (ਕਾਂਗਰਸ) ਚਿੱਕੜ ਇਸ ਲਈ ਸੁੱਟ ਰਹੀ ਹੈ ਕਿਉਂਕਿ ਉਸ ਨੂੰ ਇਹ ਸੌਖਾ ਲੱਗਦਾ ਹੈ | ਉਹ ਪਹਿਲਾਂ ਵੀ ਅਜਿਹਾ ਕਰਦੇ ਹਨ | ਪਰ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਸਾਡੇ ਉਪਰ ਜਿੰਨ੍ਹਾ ਚਿੱਕੜ ਸੁੱਟੋਗੇ, ਕਮਲ (ਭਾਜਪਾ ਦਾ ਚਿੰਨ੍ਹ) ਉਨ੍ਹਾਂ ਹੀ ਖਿੜੇਗਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਅੱਜ ਦੇਸ਼ 'ਤੇ ਬੋਝ ਬਣ ਗਈ ਹੈ | ਲੋਕਤੰਤਰ 'ਚ ਇਹ ਭਾਜਪਾ ਵਰਕਰਾਂ ਦੀ ਜ਼ਿੰਮੇਵਾਰੀ ਹੈ ਕਿ ਦੇਸ਼ ਨੂੰ ਕਾਂਗਰਸ ਤੋਂ ਬਚਾਉਣ | ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਰੈਲੀ 'ਚ ਹਾਜ਼ਰ ਸਨ |

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਨਵੀਂ ਉਚਾਈ ਨੂੰ ਛੂਹਿਆ

ਨਵੀਂ ਦਿੱਲੀ, 25 ਸਤੰਬਰ (ਏਜੰਸੀ)-ਤੇਲ ਦੀ ਮਹਿੰਗਾਈ ਨਾਲ ਦੇਸ਼ ਦੇ ਲੋਕਾਂ ਨੂੰ ਅਜੇ ਕਿਸੇ ਤਰ੍ਹਾਂ ਦੀ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ¢ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਨਵੀਆਂ ਉੱਚੀਆਂ ਛੂਹ ਰਹੀਆਂ ਹਨ¢ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਮੰਗਲਵਾਰ ਨੂੰ ਪੈਟਰੋਲ ਦੇ ਮੁੱਲ ਵਿਚ 14 ਪੈਸੇ ਪ੍ਰਤੀ ਲੀਟਰ ਦਾ ਵਾਧਾ ਦਰਜ ਕੀਤਾ ਗਿਆ¢ ਡੀਜ਼ਲ ਦੇ ਮੁੱਲ ਵਿਚ ਵੀ ਵਾਧਾ ਦਰਜ ਕੀਤਾ ਗਿਆ¢ ਡੀਜ਼ਲ ਦਾ ਮੁੱਲ ਮੁੰਬਈ ਵਿਚ 11 ਪੈਸੇ ਜਦੋਂ ਕਿ ਦਿੱਲੀ, ਕੋਲਕਾਤਾ ਅਤੇ ਚੇਨਈ ਵਿਚ ਡੀਜ਼ਲ ਵਿਚ 10 ਪੈਸੇ ਪ੍ਰਤੀ ਲੀਟਰ ਦਾ ਵਾਧਾ ਦਰਜ ਕੀਤਾ ਗਿਆ¢ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਮੰਗਲਵਾਰ ਨੂੰ ਪੈਟਰੋਲ ਕ੍ਰਮਵਾਰ 82.86, 84.68, 90.22 ਅਤੇ 86.13 ਰੁਪਏ ਪ੍ਰਤੀ ਲੀਟਰ ਸੀ, ਜਦੋਂ ਕਿ ਚਾਰਾਂ ਮਹਾਨਗਰਾਂ ਵਿਚ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 74.12, 75.97, 78.69 ਅਤੇ 78.36 ਰੁਪਏ ਪ੍ਰਤੀ ਲੀਟਰ ਸੀ¢ ਮਹਾਰਾਸ਼ਟਰ ਦੇ ਪਰਭਣੀ ਵਿਚ ਮੰਗਲਵਾਰ ਨੂੰ ਪੈਟਰੋਲ ਦੀ ਕੀਮਤ 91.99 ਰੁਪਏ ਪ੍ਰਤੀ ਲੀਟਰ ਸੀ |

ਵਕਾਲਤ ਦੀ ਪ੍ਰੈਕਟਿਸ ਕਰ ਸਕਦੇ ਹਨ ਸੰਸਦ ਮੈਂਬਰ ਤੇ ਵਿਧਾਇਕ

ਨਵੀਂ ਦਿੱਲੀ, 25 ਸਤੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ (ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਕੌਾਸਲਰ) ਵਲੋਂ ਬਤੌਰ ਵਕੀਲ ਪ੍ਰੈਕਟਿਸ ਕਰਨ ਿਖ਼ਲਾਫ਼ ਪਟੀਸ਼ਨ ਨੂੰ ਇਹ ਕਹਿੰਦਿਆਂ ਖ਼ਾਰਜ ਕਰ ਦਿੱਤਾ ਕਿ ਬਾਰ ਕੌਾਸਲ ਅਜਿਹਾ ਕਰਨ 'ਤੇ ਪਾਬੰਦੀ ਨਹੀਂ ਲਗਾਉਂਦਾ | ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ 3 ਮੈਂਬਰੀ ਬੈਂਚ, ਜਿਸ 'ਚ ਜਸਟਿਸ ਖਾਨਵਿਲਕਰ ਅਤੇ ਡੀ. ਵਾਈ. ਚੰਦਰਚੂੜ ਨੇ ਇਸ 'ਤੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਕਾਨੂੰਨ 'ਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ | ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਕਿ ਸੰਸਦ ਮੈਂਬਰ ਜਾਂ ਵਿਧਾਇਕ ਕੁਲ ਵਕਤੀ ਮੁਲਾਜ਼ਮ ਨਹੀਂ ਹਨ | ਉਹ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਹਨ | ਉਨ੍ਹਾਂ ਦੀ ਨਿਯੁਕਤੀ ਕਿਸੇ ਵਲੋਂ ਨਹੀਂ ਕੀਤੀ ਜਾਂਦੀ, ਇਸ ਲਈ ਉਹ ਪ੍ਰੈਕਟਿਸ ਕਰ ਸਕਦੇ ਹਨ | ਜ਼ਿਕਰਯੋਗ ਹੈ ਕਿ ਭਾਜਪਾ ਨੇਤਾ ਅਸ਼ਵਨੀ ਉਪਾਧਿਆਏ ਨੇ ਸੰਵਿਧਾਨ ਦੀ ਧਾਰਾ 14 ਦਾ ਹਵਾਲਾ ਦਿੰਦਿਆਂ ਕਿਹਾ ਕਿ ਸੰਸਦ ਮੈਂਬਰ ਅਤੇ ਵਿਧਾਇਕ ਆਪਣੇ ਵਿਧਾਨਕ ਕਾਰਜਕਾਲ ਦੌਰਾਨ ਵਕੀਲ ਵਜੋਂ ਪ੍ਰੈਕਟਿਸ ਨਹੀਂ ਕਰ ਸਕਦਾ ਕਿਉਂਕਿ ਵਕਾਲਤ ਆਪਣੇ-ਆਪ 'ਚ ਅਜਿਹਾ ਪੇਸ਼ਾ ਹੈ ਜੋ ਪੂਰਾ ਵਕਤ ਮੰਗਦਾ ਹੈ | ਭਾਜਪਾ ਆਗੂ ਨੇ ਆਪਣੀ ਪਟੀਸ਼ਨ 'ਚ ਕਿਹਾ ਕਿ ਜਦ ਤੱਕ ਕੋਈ ਵਿਅਕਤੀ ਸੰਸਦ ਮੈਂਬਰ ਜਾਂ ਵਿਧਾਇਕ ਵਜੋਂ ਸਹੁੰ ਚੁੱਕਦਿਆਂ ਹੀ ਉਸ ਦਾ ਲਾਇਸੰਸ ਉਦੋਂ ਤੱਕ ਲਈ ਰੱਦ ਕਰ ਦੇਣਾ ਚਾਹੀਦਾ ਹੈ | ਜਦੋਂ ਤੱਕ ਉਹ ਸੰਸਦ ਮੈਂਬਰ ਜਾਂ ਵਿਧਾਇਕ ਹੈ | ਉਪਾਧਿਆਏ ਨੇ ਇਸ ਸਬੰਧ 'ਚ 1994 ਦਾ ਇਸ ਫ਼ੈਸਲੇ ਦਾ ਵੀ ਹਵਾਲਾ ਦਿੱਤਾ ਜਿਸ 'ਚ ਪ੍ਰਾਈਵੇਟ ਪ੍ਰੈਕਟਿਸ ਕਰ ਰਹੇ ਡਾਕਟਰ ਨੂੰ ਅਦਾਲਤ ਨੇ ਤਦ ਤੱਕ ਵਕਾਲਤ ਕਰਨ ਦੇ ਕਾਬਲ ਮੰਨਣ ਤੋਂ ਇਨਕਾਰ ਕਰ ਦਿੱਤਾ, ਜਦ ਤੱਕ ਉਹ ਡਾਕਟਰ ਦੇ ਅਹੁਦੇ ਤੋਂ ਅਸਤੀਫਾ ਨਾ ਦੇਵੇ |

ਰਾਹੁਲ ਨੇ ਰਾਫ਼ੇਲ ਦੇ ਹੋਰ ਖੁਲਾਸੇ ਹੋਣ ਦੇ ਦਿੱਤੇ ਸੰਕੇਤ

ਨਵੀਂ ਦਿੱਲੀ, 25 ਸਤੰਬਰ (ਉਪਮਾ ਡਾਗਾ ਪਾਰਥ)-ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫ੍ਰਾਂਸਵਾ ਹੋਲਾਂਦ ਦੇ ਬਿਆਨ ਤੋਂ ਬਾਅਦ ਗਰਮਾਈ ਭਾਰਤੀ ਸਿਆਸਤ 'ਚ ਹਾਲੇ ਹੋਰ ਵੀ ਭੁਚਾਲ ਆਉਣ ਦੀ ਉਮੀਦ ਹੈ | ਜਿਸ ਦਾ ਸੰਕੇਤ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਆਪਣੇ ਬਿਆਨ 'ਚ ਇਹ ...

ਪੂਰੀ ਖ਼ਬਰ »

ਸ਼ਹੀਦ ਲਾਂਸ ਨਾਇਕ ਸੰਦੀਪ ਸਿੰਘ ਨੂੰ ਫੌਜ ਵਲੋਂ ਸ਼ਰਧਾਂਜਲੀ ਭੇਟ

ਸ੍ਰੀਨਗਰ, 25 ਸਤੰਬਰ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਬੀਤੇ ਦਿਨ ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋਏ ਲਾਂਸ ਨਾਇਕ ਸੰਦੀਪ ਸਿੰਘ ਨੂੰ ਬਦਾਮੀਬਾਗ ਛਾਉਣੀ ਦੇ 15 ਕੋਰ ਹੈਡਕੁਆਰਟਰ ਵਿਖੇ ਸ਼ਰਧਾਂਜ਼ਲੀ ਭੇਟ ਕੀਤੀ ਗਈ | ਫੌਜ ਦੀ 15 ਕੋਰ ਦੇ ...

ਪੂਰੀ ਖ਼ਬਰ »

3 ਦਿਨਾਂ ਦੇ ਮੀਂਹ ਤੋਂ ਬਾਅਦ ਪੰਜਾਬ, ਹਰਿਆਣਾ 'ਚ ਖਿੜੀ ਧੁੱਪ

ਚੰਡੀਗੜ੍ਹ, 25 ਸਤੰਬਰ (ਏਜੰਸੀ)-ਪੰਜਾਬ ਅਤੇ ਹਰਿਆਣਾ 'ਚ ਲਗਾਤਾਰ 3 ਦਿਨ ਮੀਂਹ ਪੈਣ ਤੋਂ ਬਾਅਦ ਅੱਜ ਦੋਵਾਂ ਸੂਬਿਆਂ ਦੇ ਜ਼ਿਆਦਾਤਰ ਹਿੱਸਿਆਂ 'ਚ ਨਿਕਲੀ ਧੁੱਪ ਨਾਲ ਲੋਕ ਰਾਹਤ ਮਹਿਸੂਸ ਕਰ ਰਹੇ ਹਨ | ਦੋਵਾਂ ਸੂਬਿਆਂ ਦੀਆਂ ਜ਼ਿਆਦਾਤਰ ਥਾਵਾਂ 'ਤੇ ਅਸਮਾਨ ਸਾਫ ਹੈ | ਪੰਜਾਬ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਜੇਲ੍ਹ ਸੁਧਾਰਾਂ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ

ਨਵੀਂ ਦਿੱਲੀ, 25 ਸਤੰਬਰ (ਜਗਤਾਰ ਸਿੰਘ)-ਦੇਸ਼ ਭਰ ਦੀਆਂ ਜੇਲ੍ਹਾਂ 'ਚ ਸੁਧਾਰ ਕੀਤੇ ਜਾਣ ਸਬੰਧੀ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਾਬਕਾ ਜੱਜ ਜਸਟਿਸ ਅਮਿਤਾਬ ਰਾਏ ਦੀ ਅਗਵਾਈ 'ਚ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ | ਇਹ ਕਮੇਟੀ ਦੇਸ਼ 'ਚ ਜੇਲ੍ਹ ਸੁਧਾਰਾਂ ਦੇ ...

ਪੂਰੀ ਖ਼ਬਰ »

ਸੀਲਿੰਗ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਤਿਵਾੜੀ ਨੂੰ ਝਾੜ, ਹਫ਼ਤੇ 'ਚ ਜਵਾਬ ਮੰਗਿਆ

ਨਵੀਂ ਦਿੱਲੀ, 25 ਸਤੰਬਰ (ਜਗਤਾਰ ਸਿੰਘ)-ਸੀਲਿੰਗ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੂੰ ਸਖਤ ਝਾੜ ਪਾਈ ਹੈ ਤੇ ਇਕ ਹਫ਼ਤੇ 'ਚ ਜਵਾਬ ਦੇਣ ਦਾ ਆਦੇਸ਼ ਦਿੱਤਾ ਹੈ | ਸੁਣਵਾਈ ਦੌਰਾਨ ਅਦਾਲਤ ਨੇ ਤਿਵਾੜੀ ਨੂੰ ਕਿਹਾ ...

ਪੂਰੀ ਖ਼ਬਰ »

ਤਾਜ ਬਾਰੇ 'ਵਿਜ਼ਨ ਡਾਕੂਮੈਂਟ' ਦਾਖ਼ਲ ਕਰਵਾਉਣ ਦਾ ਸਮਾਂ 15 ਨਵੰਬਰ ਤੱਕ ਵਧਾਇਆ

ਨਵੀਂ ਦਿੱਲੀ, 25 ਸਤੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਯੂ.ਪੀ. ਸਰਕਾਰ ਨੂੰ ਤਾਜ ਮਹੱਲ ਦੀ ਸਾਂਭ-ਸੰਭਾਲ ਨੂੰ ਲੈ ਕੇ ਨਜ਼ਰੀਆ ਪ੍ਰਗਟਾਉਂਦੇ ਦਸਤਾਵੇਜ਼ (ਵਿਜ਼ਨ ਡਾਕੂਮੈਂਟ) ਦਾਖ਼ਲ ਕਰਵਾਉਣ ਲਈ ਦਿੱਤਾ ਸਮਾਂ ਹੱਦ ਵਧਾ ਕੇ 15 ਨਵੰਬਰ 2018 ਕਰ ਦਿੱਤੀ ਹੈ | ਸੁਪਰੀਮ ਕੋਰਟ ...

ਪੂਰੀ ਖ਼ਬਰ »

ਸੋਪੋਰ 'ਚ ਮੁਕਾਬਲਾ 2 ਅੱਤਵਾਦੀ ਹਲਾਕ

ਸ੍ਰੀਨਗਰ, 25 ਸਤੰਬਰ (ਮਨਜੀਤ ਸਿੰਘ)- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ 'ਚ ਬੀਤੀ ਰਾਤ ਤੋਂ ਜਾਰੀ ਮੁਕਬਾਲੇ 'ਚ ਇਕ ਵਿਦੇਸ਼ੀ ਅੱਤਵਾਦੀ ਸਮੇਤ 2 ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ ਹੈ | ਸਰਕਾਰੀ ਸੂਤਰਾਂ ਅਨੁਸਾਰ 22 ਆਰ.ਆਰ., ਪੁਲਿਸ ਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX